Tuesday, April 23, 2024

ਸੰਵਿਧਾਨ ਨੂੰ ਚਣੌਤੀਆਂ ਵਿਸ਼ੇ ਉੱਤੇ ਹੋਈ ਖੁੱਲ੍ਹ ਕੇ ਚਰਚਾ

ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਦੇ 133ਵੇਂ ਜਨਮ ਦਿਨ ਨੂੰ ਸਮਰਪਿਤ ਰਿਹਾ ਇਹ ਸੈਮੀਨਾਰ


ਖਰੜ: 22 ਅਪਰੈਲ 2024:(ਪੰਜਾਬ ਸਕਰੀਨ ਦੀ ਮੋਹਾਲੀ ਟੀਮ)::

ਹੁਣ ਚੋਣਾਂ ਦਾ ਮੌਸਮ ਸ਼ੁਰੂ ਹੈ। ਚੋਣਾਂ ਦੀ ਪ੍ਰਕ੍ਰਿਆ ਵੀ ਸ਼ੁਰੂ ਹੈ ਅਤੇ ਵੋਟਾਂ ਪਾਉਣ ਦਾ ਕੰਮ ਵੀ ਸ਼ੁਰੂ ਹੋ ਚੁੱਕਿਆ ਹੈ। ਇਸ ਮੌਕੇ 'ਤੇ ਦੇਸ ਅਤੇ ਦੇਸ਼ ਦੇ ਦਲਿਤ ਲੋਕਾਂ ਦੀਆਂ ਹਾਲਤਾਂ ਬਾਰੇ ਵੀ ਚਰਚਾ ਹੋਇਆ ਅਤੇ ਸੰਵਿਧਾਨ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵੀ। ਖਰੜ ਤੋਂ ਕੁਰਾਲੀ ਜਾਂਦੀ ਸੜਕ 'ਤੇ ਬਣਿਆ ਹੋਇਆ ਸ੍ਰੀ ਗੁਰੂ ਰਵਿਦਾਸ ਭਵਨ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਅੰਦਰ ਬੈਠਣ ਲਈ ਜਦੋਂ ਕੁਰਸੀਆਂ ਵੀ ਨਹੀਂ ਬੱਚਿਆਂ ਤਾਂ ਲੋਕਾਂ ਨੇ ਖੜੇ ਹੋ ਕੇ ਬੁਲਾਰਿਆਂ ਨੂੰ ਸੁਣਿਆ। ਸਰੋਤਿਆਂ ਵਿੱਚ ਸਕੂਲ ਜਾਂਦੇ ਬੱਚੇ-ਬੱਚੀਆਂ ਤੋਂ ਲੈ ਕੇ ਬਿਰਧ ਅਵਸਥਾ ਦੀ ਉਮਰ ਵਾਲੇ ਲੋਕ ਵੀ ਸ਼ਾਮਲ ਸਨ। ਇੱਕ ਇੱਕ ਨੁਕਤੇ 'ਤੇ ਵਿਚਾਰਾਂ ਹੋਈਆਂ।  

ਜ਼ਿਕਰਯੋਗ ਹੈ ਕਿ ਖਰੜ ਸ਼ਹਿਰ ਦੀ ਪ੍ਰਸਿੱਧ ਸਮਾਜਿਕ ਸੰਸਥਾ ਸ੍ਰੀ ਗੁਰੂ ਰਵਿਦਾਸ ਸਭਾ ਰਜਿ: ਖਰੜ ਵਲੋਂ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ 133ਵੇਂ ਜਨਮ ਦਿਨ ਨੂੰ ਸਮਰਪਿਤ ਇੱਕ ਸੈਮੀਨਾਰ ਦਾ ਆਯੋਜਨ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਕਰਨਲ ਪਿ੍ਥਵੀ ਰਾਜ ਕੁਮਾਰ ਨੇ ਕੀਤੀ।'ਭਾਰਤੀ ਸੰਵਿਧਾਨ ਅਤੇ ਬਾਬਾ ਸਾਹਿਬ ਦਾ ਮਿਸ਼ਨ' ਵਿਸ਼ੇ ਉੱਤੇ ਕਰਵਾਏ ਗਏ ਇਸ ਸੈਮੀਨਾਰ ਵਿੱਚ ਪ੍ਰੋ: ਕਮਲਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਤੌਰ ਮੁੱਖ ਮਹਿਮਾਨ ਅਤੇ ਡਾ: ਅਜੈ ਰੰਗਾਂ ਨੇ ਮੁੱਖ ਬੁਲਾਰੇ ਦੇ ਤੌਰ 'ਤੇ ਹਾਜ਼ਰੀ ਭਰੀ। ਸਮਾਗਮ ਦੀ ਸ਼ੁਰੁਆਤ ਬੱਚਿਆਂ ਦੀਆਂ ਕਵਿਤਾਵਾਂ ਨਾਲ ਹੋਈ। ਜਿਸ ਵਿੱਚ ਰਣਵਿਜੈ ਸਿੰਘ ਚੌਧਰੀ,ਬੇਬੀ ਪ੍ਰਾਚੀ, ਖੁਸ਼ੀ ,ਯੱਸ਼ਵੀ ਅਤੇ ਮਨਿੰਦਰ ਵਲੋਂ ਪੇਸ਼ਕਾਰੀ ਕੀਤੀ ਗਈ। 

ਇਸ ਉਪਰੰਤ ਡਾਕਟਰ ਅਜੈ ਰੰਗਾਂ ਨੇ ਸਰੋਤਿਆਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਬਾਬਾ ਸਾਹਿਬ ਨੇ ਸੰਵਿਧਾਨ ਨਿਰਮਾਤਾ ਹੋਣ ਦੀ ਵੱਡੀ ਭੂਮਿਕਾ ਨਿਭਾ ਕੇ ਦੇਸ਼ ਦੇ ਲੋਕਾਂ ਨੂੰ ਸਮਾਜਵਾਦੀ, ਆਰਥਿਕ ਬਰਾਬਰਤਾ ਅਤੇ ਧਰਮ ਨਿਰਪੱਖਤਾ ਦੀ ਬੁਨਿਆਦ ਰੱਖੀ ਸੀ। ਉਨ੍ਹਾਂ ਵਲੋਂ ਇਸ ਤੋਂ ਵੀ ਵੱਡੀ ਭੂਮਿਕਾ ਇਹ‌ ਨਿਭਾਈ ਗਈ ਸੀ ਕਿ ਦੇਸ਼ ਦੇ ਸ਼ੋਸ਼ਤ ,ਵੰਚਿਤ ਅਤੇ‌ ਅਛੂਤ ਲੋਕਾਂ ਨੂੰ ਚੇਤਨ ਕਰਨ ਲਈ ਸਾਰਾ ਜੀਵਨ ਲਗਾ ਦਿੱਤਾ ਅਤੇ ਦਲਿਤਾਂ ਦੇ ਹੱਕ ਹਕੂਕਾਂ ਲਈ ਸੰਵਿਧਾਨਕ ਕਾਨੂੰਨ ਵੀ ਪਾਸ ਕਰਵਾਏ। ਜਿਸ ਕਰਕੇ ਅਸੀਂ ਅੱਜ ਮਾਨਸਕ,ਸਮਾਜਿਕ ਅਤੇ ਆਰਥਿਕ ਤੌਰ ਉੱਤੇ ਸਮਰੱਥ ਹੋਏ ਹਾਂ। 

ਸਾਡਾ ਖੁਸ਼ਹਾਲ ਲੋਕਾਂ ਦਾ ਫਰਜ਼ ਬਣਦਾ ਹੈ ਕਿ ਸਾਥੋਂ ਪਿੱਛੇ ਰਹਿ ਗਏ ਲੋਕਾਂ ਦੇ ਨਾਲ ਖੜ੍ਹਿਆ ਜਾਵੇ। ਉਨ੍ਹਾਂ ਤੋਂ ਬਿਨਾਂ ਕਰਨਲ ਪਿ੍ਥਵੀ ਰਾਜ ਕੁਮਾਰ, ਹਰਬੰਸ ਲਾਲ ਮਹਿਮੀ, ਫਤਿਹਜੰਗ ਸਿੰਘ ਅਤੇ ਰਾਜ ਕੁਮਾਰ ਵਲੋਂ ਵੀ ਆਪੋ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਸਮੇਂ‌ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਾਕਮ ਸਿੰਘ ਵਾਲੀਆ ਨੇ ਵੀ ਆਪਣੇ‌ ਵਿਚਾਰ ਪੇਸ਼ ਕੀਤੇ। 

ਹਾਜ਼ਰੀ ਭਰਨ ਵਾਲੀਆਂ ਸ਼ਹਿਰ ਦੀਆਂ ਉੱਘੀਆਂ ਹਸਤੀਆਂ ਵਿੱਚ  ਸ੍ਰੀ ਰਾਮ ਸਰੂਪ ਸ਼ਰਮਾਂ,ਪੱਤਰਕਾਰ ਪੰਕਜ ਚੱਢਾ, ਕੌਂਸਲਰ ਨਵਦੀਪ ਸਿੰਘ ਬੱਬੂ, ਅਮਨਦੀਪ ਸਿੰਘ ਪੁੱਤਰ ਬੀਬੀ ਪਰਮਜੀਤ ਕੌਰ ਘੜੂੰਆਂ,ਰਾਜਵੀਰ ਸਿੰਘ ਰਾਜੀ, ਪਰਮਜੀਤ ਕੌਰ,ਮੇਵਾ ਸਿੰਘ ਪੁਰਖਾਲੀ,ਜੰਗ ਸਿੰਘ, ਜੈਪਾਲ ਸਿੰਘ,ਜੰਗ ਸਿੰਘ ਭੱਟੀ,ਬਲਦੇਵ ਸਿੰਘ ਰਡਿਆਲਾ,ਹਰਕਾਦਾਸ,ਚਰਨ ਸਿੰਘ ਕੰਗ,ਜਗਪਾਲ ਸਿੰਘ,ਕੈਪਟਨ ਚੰਦਰ ਗੇਰਾ,ਹਰਿੰਦਰ ਸਿੰਘ ਐੱਸ ਡੀ ਓ,ਕਿਰਪਾਲ ਸਿੰਘ ਮੁੰਡੀ ਖਰੜ, ਸੁੱਖਾ ਸਿੰਘ,ਗ਼ਦਰੀ ਬਾਬੇ ਵਿਚਾਰਧਾਰਕ ਮੰਚ ਪੰਜਾਬ ਦੇ ਸਰਪ੍ਰਸਤ ਕਰਨੈਲ ਸਿੰਘ ਜੀ, ਕਾਮਰੇਡ ਯੋਗ ਰਾਜ, ਮੋਹਣ ਲਾਲ ਰਾਹੀ ਅਤੇ ਸੈਂਕੜੇ ਸਰੋਤਿਆਂ ਦੇ ਨਾਂ ਸ਼ਾਮਲ ਹਨ।

ਸਭਾ ਦੇ ਪ੍ਰਧਾਨ ਸ੍ਰੀ ਮਦਨ ਲਾਲ ਜਨਾਗਲ ਨੇ ਸਰੋਤਿਆਂ ਦਾ ਧੰਨਵਾਦ ਕੀਤਾ। ਸਭਾ ਦੇ ਮੰਚ ਸੰਚਾਲਕ ਹਰਨਾਮ ਸਿੰਘ ਡੱਲਾ ਨੇ ਬੁਲਾਰਿਆਂ ਦੇ ਭਾਸ਼ਣਾ ਉੱਤੇ ਉਸਾਰੂ ਟਿੱਪਣੀਆਂ ਕਰਕੇ ਸਰੋਤਿਆਂ ਸਾਹਮਣੇ ਡਾਕਟਰ ਭੀਮ ਰਾਓ ਅੰਬੇਡਕਰ ਦੀ ਅਜੋਕੇ ਸਮਿਆਂ ਵਿੱਚ ਬਣਦੀ ਸਾਰਥਕਤਾ ਲਈ ਸਵਾਲ ਛੱਡੇ।

ਹਾਲ ਦੀਆਂ ਦੀਵਾਰਾਂ 'ਤੇ ਲਗਾਏ ਗਏ ਪੋਸਟਰ ਡਾ. ਭੀਮ ਰਾਵ ਅੰਬੇਡਕਰ ਦੇ ਮਿਸ਼ਨ ਅਤੇ ਮਕਸਦ ਦਾ ਚੇਤਾ ਕਰਵਾ ਰਹੇ ਸਨ। ਇਹ ਪੋਸਟਰ ਸਾਬਿਤ ਕਰ ਰਹੇ ਸਨ ਕਿ ਉਸ ਮਹਾਨ ਸ਼ਖ਼ਸੀਅਤ ਦੇ ਸ਼ਬਦਾਂ ਵਿੱਚ ਅੱਜ ਵੀ ਬੜੀ ਜਾਨ ਹੈ। ਇਹਨਾਂ ਸ਼ਬਦਾਂ ਵਿੱਚ ਅੱਜ ਵੀ ਕ੍ਰਾਂਤੀ ਦੀ ਦਸਤਕ ਹੈ। ਇਹਨਾਂ ਸ਼ਬਦਾਂ ਦੇ ਅਰਥ ਸਮਝੇ ਅਤੇ ਸਮਝਾਏ ਬਿਨਾ ਸਾਡੇ ਸੁਪਨੇ ਸਾਕਾਰ ਨਹੀਂ ਹੋਣੇ। ਰਾਜ ਸੱਤਾ ਨੂੰ ਦਲਿਤਾਂ ਦੇ ਭਲੇ ਵਾਲੇ ਰਹੇ ਪਾਉਣਾ ਹੈ ਤਾਂ ਇਹਨਾਂ ਸ਼ਬਦਾਂ ਨੂੰ  ਰੱਖਣਾ ਪਵੇਗਾ।

ਕੁਲ ਮਿਲਾ ਕੇ ਇਹ ਸੈਮੀਨਾਰ ਪੂਰੀ ਤਰ੍ਹਾਂ ਸਫਲ ਰਿਹਾ। ਬਾਬਾ ਸਾਹਿਬ ਦਾ ਜਨਮਦਿਨ ਮਨਾਉਂਦਿਆਂ ਇਸ ਸੈਮੀਨਾਰ ਵਿਚ ਜੁੜੇ ਲੋਕ ਦੇਸ਼ ਅਤੇ ਦੁਨੀਆ ਦੀਆਂ ਹਾਲਤਾਂ ਪ੍ਰਤੀ ਪੂਰੀ ਤਰ੍ਹਾਂ ਚੇਤੰਨ ਮਹਿਸੂਸ ਹੋਏ।   

  ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਤੌਰ ਮੁੱਖ ਮਹਿਮਾਨ

No comments: