Showing posts with label Govt. News. Show all posts
Showing posts with label Govt. News. Show all posts

Thursday, May 27, 2021

ਮੁੱਖ ਮੰਤਰੀ ਨੇ ਕੋਵਿਡ ਬੰਦਿਸ਼ਾਂ ਵਿਚ 10 ਜੂਨ ਤੱਕ ਕੀਤਾ ਵਾਧਾ

Thursday 27th May 2021 at 5:49 pm

 ਪ੍ਰਾਈਵੇਟ ਵਾਹਨਾਂ ਵਿਚ ਸਵਾਰੀਆਂ ਦੀ ਸੀਮਾ ਹਟਾਈ 


ਚੰਡੀਗੜ੍ਹ
: 27 ਮਈ 2021: (ਪੰਜਾਬ ਸਕਰੀਨ ਬਿਊਰੋ)::

          ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਵਿਚ ਕੋਵਿਡ ਦੀਆਂ ਬੰਦਿਸ਼ਾਂ ’ਚ 10 ਜੂਨ ਤੱਕ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸਰਗਰਮ ਕੋਵਿਡ ਕੇਸਾਂ ਦੀ ਗਿਣਤੀ ਅਤੇ ਪਾਜੇਟਿਵਿਟੀ ਦਰ ਵਿਚ ਗਿਰਾਵਟ ਆਉਣ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਨਿੱਜੀ ਵਾਹਨਾਂ ਵਿਚ ਸਵਾਰੀਆਂ ਦੀ ਗਿਣਤੀ ਦੀ ਸੀਮਾ ਹਟਾਉਣ ਦੇ ਹੁਕਮ ਦਿੱਤੇ ਹਨ।

          ਮੁੱਖ ਮੰਤਰੀ ਨੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਚੋਣਵੀਆਂ ਸਰਜਰੀਆਂ ਬਹਾਲ ਕਰਨ ਦੇ ਨਾਲ-ਨਾਲ ਸੂਬੇ ਦੇ ਸਾਰੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲਾਂ ਵਿਚ ਓ.ਪੀ.ਡੀ. ਸੇਵਾਵਾਂ ਮੁੜ ਸ਼ੁਰੂ ਕਰਨ ਦੇ ਵੀ ਆਦੇਸ਼ ਦਿੱਤੇ ਹਨ। ਇਹ ਜਿਕਰਯੋਗ ਹੈ ਕਿ ਗੰਭੀਰ ਕੋਵਿਡ ਕੇਸਾਂ ਲਈ ਆਕਸੀਜਨ ਅਤੇ ਬੈੱਡਾਂ ਦੀ ਢੁਕਵੀਂ ਉਪਲਬੱਧਤਾ ਨੂੰ ਯਕੀਨੀ ਬਣਾਉਣ ਲਈ 12 ਅਪ੍ਰੈਲ ਨੂੰ ਚੋਣਵੀਆਂ ਸਰਜਰੀਆਂ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਮੁੱਖ ਮੰਤਰੀ ਨੇ ਹੁਣ ਇਨ੍ਹਾਂ ਅਪਰੇਸ਼ਨਾਂ ਨੂੰ ਹਸਪਤਾਲ ਵਿਚ ਐਲ-3 ਮਰੀਜਾਂ ਲਈ ਬੈੱਡਾਂ ਦੀ ਕਮੀ ਨਾ ਹੋਣ ਦੀ ਸ਼ਰਤ ਉਤੇ ਬਹਾਲ ਕਰਨ ਆਗਿਆ ਦਿੱਤੀ ਹੈ।

          ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਕਿਹਾ ਕਿ ਸਰਕਾਰੀ ਮੈਡੀਕਲ ਕਾਲਜਾਂ ਨੇ 50 ਫੀਸਦੀ ਓ.ਪੀ.ਡੀ. ਸੇਵਾਵਾਂ ਪਹਿਲਾਂ ਹੀ ਸ਼ੁਰੂ ਕੀਤੀਆਂ ਹੋਈਆਂ ਹਨ ਜੋ ਹੁਣ 100 ਫੀਸਦੀ ਹੋ ਜਾਣਗੀਆਂ।

          ਕੋਵਿਡ ਰੋਕਾਂ ਦੇ ਮੁੱਦੇ ਉਤੇ ਮੁੱਖ ਮੰਤਰੀ ਨੇ ਕਿਹਾ ਕਿ ਮਾਹਿਰਾਂ ਦੀ ਸਲਾਹ ਦੇ ਮੁਤਾਬਕ ਬੰਦਿਸ਼ਾਂ ਨੂੰ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਭਾਵੇਂ ਕਿ ਨਿੱਜੀ ਕਾਰਾਂ ਅਤੇ ਦੋ-ਪਹੀਆ ਵਾਹਨਾਂ ਉਤੇ ਸਵਾਰੀਆਂ ਦੀ ਸੀਮਾ ਹਟਾਈ ਜਾ ਰਹੀ ਹੈ ਕਿਉਂ ਜੋ ਇਨ੍ਹਾਂ ਵਾਹਨਾਂ ਵਿਚ ਮੁੱਖ ਤੌਰ ਉਤੇ ਪਰਿਵਾਰਕ ਮੈਂਬਰ ਅਤੇ ਨਜ਼ਦੀਕੀ ਦੋਸਤ-ਮਿੱਤਰ ਹੀ ਸਵਾਰ ਹੁੰਦੇ ਹਨ ਪਰ ਸਵਾਰੀਆਂ ਢੋਹਣ ਵਾਲੇ ਕਮਰਸ਼ੀਅਲ ਵਾਹਨਾਂ ਅਤੇ ਟੈਕਸੀਆਂ ਉਤੇ ਸੀਮਾ ਪਹਿਲਾਂ ਵਾਂਗ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਥਾਨਕ ਹਾਲਤਾਂ ਦੀ ਤਰਜੀਹ ਦੇ ਮੁਤਾਬਕ ਗੈਰ-ਜ਼ਰੂਰੀ ਦੁਕਾਨਾਂ ਖੋਲ੍ਹਣ ਵਿਚ ਕਿਸੇ ਵੀ ਤਰ੍ਹਾਂ ਦੀ ਰੱਦੋ-ਬਦਲ ਕਰਨ ਲਈ ਡਿਪਟੀ ਕਮਿਸ਼ਨਰ ਹੀ ਅਧਿਕਾਰਤ ਰਹਿਣਗੇ।

          ਮੁੱਖ ਮੰਤਰੀ ਨੇ ਇਸ ਗੱਲ ਉਤੇ ਜੋਰ ਦਿੱਤਾ ਕਿ ਹਾਲਤ ਕੁਝ ਸੁਖਾਵੇਂ ਹੋਣ ਦੇ ਬਾਵਜੂਦ ਸੂਬਾ ਕਿਸੇ ਤਰ੍ਹਾਂ ਢਿੱਲ ਵਰਤਣ ਦੀ ਸਥਿਤੀ ਵਿਚ ਨਹੀਂ ਹੈ। ਮੁੱਖ ਮੰਤਰੀ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਕੋਵਿਡ ਸਿਹਤ ਸੰਭਾਲ ਨਾਲ ਸਬੰਧਤ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਨੂੰ ਮਜ਼ਬੂਤ ਕੀਤੇ ਜਾਣਾ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ ਤਾਂ ਕਿ ਮਹਾਮਾਰੀ ਦੀ ਸੰਭਾਵੀ ਤੀਜੀ ਲਹਿਰ ਨਾਲ ਨਿਪਟਿਆ ਜਾ ਸਕੇ। ਉਨ੍ਹਾਂ ਨੇ ਇਨ੍ਹਾਂ ਵਿਭਾਗਾਂ ਨੂੰ ਬੱਚਿਆਂ ਦੀ ਸਿਹਤ ਸੰਭਾਲ ਦੀਆਂ ਸਹੂਲਤਾਂ ਵਧਾਉਣ ਦੇ ਨਾਲ-ਨਾਲ ਭਾਰਤ ਸਰਕਾਰ ਪਾਸੋਂ ਬੱਚਿਆਂ ਲਈ ਵਰਤੋਂ ਵਿਚ ਆਉਂਦੇ 500 ਪੈਡੀਐਟਰਿਕ ਵੈਂਟੀਲੇਟਰਾਂ ਦੀ ਮੰਗ ਕਰਨ ਲਈ ਆਖਿਆ। ਮੀਟਿੰਗ ਵਿਚ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਕੇਅਰ ਫੰਡ ਦੇ ਤਹਿਤ ਹਾਸਲ ਹੋਏ 809 ਵੈਂਟੀਲੇਟਰ ਵੰਡ ਦਿੱਤੇ ਗਏ ਹਨ ਅਤੇ ਇਨ੍ਹਾਂ ਵਿੱਚੋਂ 136 ਕੰਮ ਨਹੀਂ ਕਰ ਰਹੇ।

          ਮੁੱਖ ਮੰਤਰੀ ਨੇ ਸੰਭਾਵੀ ਤੀਜੀ ਲਹਿਰ ਦੀ ਮੰਗ ਦੀ ਪੂਰਤੀ ਕਰਨ ਲਈ ਤਕਨੀਕੀ ਅਤੇ ਸਪੈਸ਼ਲਿਸਟਾਂ ਦੀਆਂ ਹੋਰ ਅਸਾਮੀਆਂ ਸਿਰਜਣ ਦੇ ਵੀ ਨਿਰਦੇਸ਼ ਦਿੱਤੇ। ਡਾ. ਰਾਜ ਬਹਾਦਰ ਨੇ ਮੀਟਿੰਗ ਦੌਰਾਨ ਦੱਸਿਆ ਕਿ ਡਾਕਟਰਾਂ ਅਤੇ ਨਰਸਾਂ ਦੀ ਭਰਤੀ ਲਗਪਗ ਮੁਕੰਮਲ ਹੈ ਜਦਕਿ ਆਰਜੀ ਹਸਪਤਾਲਾਂ ਲਈ ਸਾਜੋ-ਸ਼ਾਮਾਨ ਖਰੀਦਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾ ਚੁੱਕੀ ਹੈ। ਮੁੱਖ ਮੰਤਰੀ ਨੇ ਆਦੇਸ਼ ਦਿੱਤੇ ਕਿ ਆਈ.ਏ.ਐਸ./ਪੀ.ਸੀ.ਐਸ. ਦੇ ਮੌਜੂਦਾ ਅਹੁਦੇ ਦੇ ਕਾਰਜਕਾਲ ਦੇ ਅੱਧ-ਵਿਚਾਲਿਓਂ ਤਬਾਦਲੇ ਕੋਵਿਡ ਸੰਕਟ ਜਾਰੀ ਰਹਿਣ ਤੱਕ ਰੋਕ ਲੈਣੇ ਚਾਹੀਦੇ ਹਨ।

          ਕੁਝ ਪ੍ਰਾਈਵੇਟ ਹਸਪਤਾਲਾਂ ਵੱਲੋਂ ਵੱਧ ਪੈਸੇ ਵਸੂਲਣ ਦਾ ਸਖ਼ਤ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਕੋਵਿਡ ਦੇ ਸੰਕਟਕਾਲੀਨ ਸਮੇਂ ਵਿਚ ਮੁਨਾਫਾਖੋਰੀ ਕਰਨ ਅਤੇ ਮਰੀਜਾਂ ਨੂੰ ਲੁੱਟਣ ਦੀ ਕਿਸੇ ਵੀ ਕੀਮਤ ਉਤੇ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਹਸਪਤਾਲਾਂ ਵੱਲੋਂ ਆਪਣੇ ਪ੍ਰਵੇਸ਼ ਉਤੇ ਇਲਾਜ ਦੀਆਂ ਕੀਮਤਾਂ ਨੂੰ ਦਰਸਾਉਂਦੇ 11x5 ਦੇ ਆਕਾਰ ਦੇ ਬੋਰਡ ਲਾਉਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

          ਉੱਘੇ ਸਿਹਤ ਮਾਹਿਰਾਂ ਅਤੇ ਸਿਖਰਲੇ ਅਧਿਕਾਰੀਆਂ ਦੇ ਨਾਲ-ਨਾਲ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੋਵਿਡ ਦੀ ਸਥਿਤੀ ਦਾ ਜਾਇਜਾ ਲੈਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਘਰੇਲੂ ਏਕਾਂਤਵਾਸ ਵਿਚ ਵੱਧ ਜੋਖਮ ਵਾਲੇ ਵਿਅਕਤੀਆਂ ਅਤੇ ਗਰਭਵਤੀ ਮਹਿਲਾਵਾਂ ਦੀ ਨਿਗਾਰਨੀ ਵਿਸ਼ੇਸ਼ ਟੀਮਾਂ ਰਾਹੀਂ ਨੇੜਿਓਂ ਜਾਰੀ ਰੱਖਣ ਦੇ ਵੀ ਹੁਕਮ ਦਿੱਤੇ ਹਨ।

          ਸੂਬੇ ਵਿਚ ਆਕਸੀਜਨ ਦੀ ਸਥਿਤੀ ਸੁਖਾਵੀਂ ਹੋਣ ਦਾ ਜਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਆਦੇਸ਼ ਦਿੱਤੇ ਕਿ ਜ਼ਰੂਰੀ ਗੈਰ-ਮੈਡੀਕਲ ਮੰਤਵਾਂ ਲਈ ਵੀ ਹੁਣ ਆਕਸੀਜਨ ਵਰਤਣ ਦੀ ਇਜਾਜ਼ਤ ਹੋਵੇਗੀ, ਹਾਲਾਂਕਿ ਮੈਡੀਕਲ ਆਕਸੀਜਨ ਦੇ ਤਿੰਨ ਦਿਨਾ ਬੱਫਰ ਸਟਾਕ ਨੂੰ ਹਰ ਸਮੇਂ ਬਰਕਰਾਰ ਰੱਖਣਾ ਹੋਵੇਗਾ। ਉਨ੍ਹਾਂ ਨੇ ਸੰਤੁਸ਼ਟੀ ਨਾਲ ਇਸ ਗੱਲ ਦਾ ਜਿਕਰ ਕੀਤਾ ਕੋਵਿਡ ਹੋਣ ਤੋਂ ਬਾਅਦ ਦੇ ਮਰੀਜਾਂ ਦੀ ਸਿਹਤ ਸੰਭਾਲ ਲਈ ਡਾਕਟਰ ਦੇ ਕਹਿਣ ਉਤੇ ਮੁਹੱਈਆ ਕਰਵਾਉਣ ਲਈ ਹੁਣ ਹਰੇਕ ਜਿਲ੍ਹੇ ਵਿਚ ਆਕਸਜੀਨ ਕੰਨਸੈਂਟਰੇਟਰ ਬੈਂਕਾਂ ਮੌਜੂਦਾ ਹਨ। ਉਨ੍ਹਾਂ ਕਿਹਾ ਕਿ ਕੰਟੋਰਲ ਰੂਮ ਨੇ ਇਹ ਯਕੀਨੀ ਬਣਾਇਆ ਕਿ ਕਿਸੇ ਵੀ ਹਸਪਤਾਲ ਵਿਚ ਆਕਸਜੀਨ ਦੀ ਕਮੀ ਨਾ ਰਹੇ। ਉਨ੍ਹਾਂ ਕਿਹਾ ਕਿ ਪਿਛਲੇ 10 ਦਿਨਾਂ ਵਿਚ ਆਕਸੀਜਨ ਦੀ ਮੰਗ 304 ਮੀਟਰਕ ਟਨ ਤੋਂ ਘਟ ਕੇ 236 ਮੀਟਰਕ ਟਨ ਉਤੇ ਆ ਗਈ ਹੈ।

          ਇਸ ਮੌਕੇ ਮੁੱਖ ਸਕੱਤਰ ਵਿਨੀ ਮਹਾਜਨ ਨੇ ਮੁੱਖ ਮੰਤਰੀ ਨੂੰ ਆਕਸਜੀਨ ਦੀ ਉਪਲੱਬਧਤਾ ਦੇ ਸੰਦਰਭ ਵਿਚ ਸਥਿਤੀ ਬਾਰੇ ਜਾਣੂੰ ਕਰਵਾਇਆ ਅਤੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟੋਰਲ ਬੋਰਡ ਦੇ ਤਾਲਮੇਲ ਸਦਕਾ ਬਰਨਾਲਾ ਕੋਵਿਡ ਸੈਂਟਰ ਵਿਖੇ ਨਾਈਟ੍ਰੋਜਨ ਕਨਵਰਸ਼ਨ ਪਲਾਂਟ 93 ਫੀਸਦੀ ਸ਼ੁੱਧਤਾ ਨਾਲ ਕਾਰਜਸ਼ੀਲ ਹੋ ਚੁੱਕਾ ਹੈ।

          ਮੁੱਖ ਮੰਤਰੀ ਨੇ ’ਕਰੋਨਾ ਮੁਕਤ ਪੇਂਡੂ ਮੁਹਿੰਮ’ ਦੇ ਤਹਿਤ ਪੇਂਡੂ ਇਲਾਕਿਆਂ ਵਿਚ ਟੈਸਟਿੰਗ ਅਤੇ ਸੈਂਪਲਿੰਗ ਹੋਰ ਵਧਾਉਣ ਦੇ ਵੀ ਹੁਕਮ ਦਿੱਤੇ ਤਾਂ ਕਿ ਲਾਗ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਛੇਤੀ ਸ਼ਨਾਖ਼ਤ ਕਰਕੇ ਇਲਾਜ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਨੇ ਸੰਤੁਸ਼ਟੀ ਜਾਹਰ ਕੀਤੀ ਕਿ ਇਨ੍ਹਾਂ ਇਲਾਕਿਆਂ ਵਿਚ ਲਗਪਗ 1.4 ਕਰੋੜ ਵਿਅਕਤੀਆਂ (37 ਲੱਖ ਘਰਾਂ) ਦੀ ਜਾਂਚ ਕੀਤੀ ਜਾ ਚੁੱਕੀ ਹੈ।

          ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਪੇਂਡੂ ਇਲਾਕਿਆਂ ਵਿਚ ਹਾਲਾਤ ਇਸ ਕਰਕੇ ਖਰਾਬ ਹੋਈ ਕਿਉਂਕਿ ਲੋਕ ਹਸਪਤਾਲ ਦੇਰੀ ਨਾਲ ਜਾ ਰਹੇ ਹਨ। ਸਿਹਤ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਪੇਂਡੂ ਇਲਾਕਿਆਂ ਵਿਚ ਪੇਜਾਟਿਵਿਟੀ ਦਰ 4 ਫੀਸਦੀ ਹੈ ਅਤੇ ਲੋਕ ਟੈਸਟਿੰਗ ਕਰਵਾਉਣ ਤੋਂ ਝਿਜਕ ਰਹੇ ਹਨ ਅਤੇ ਗੰਭੀਰ ਲੱਛਣ ਆਉਣ ਉਤੇ ਹੀ ਸਾਹਮਣੇ ਆ ਰਹੇ ਹਨ।

          ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਪੇਂਡੂ ਇਲਾਕਿਆਂ ਜਿੱਥੇ ਕੋਵਿਡ ਤੇਜੀ ਨਾਲ ਫੈਲ ਰਿਹਾ ਹੈ, ਵਿਚ ਬੰਦਿਸ਼ਾਂ ਖਾਸ ਕਰਕੇ ਇਕੱਠਾਂ ਦੌਰਾਨ ਇਨ੍ਹਾਂ ਰੋਕਾਂ ਨੂੰ ਠੋਸ ਢੰਗ ਨਾਲ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਅੱਗੇ ਖੁਲਾਸਾ ਕੀਤਾ ਕਿ ਕੋਵਿਡ ਪ੍ਰਭਾਵਿਤ ਪਰਿਵਾਰਾਂ ਲਈ ਭੋਜਨ ਹੈਲਪਲਾਈਨ ਸ਼ੁਰੂ ਕਰਨ ਦੇ ਸਮੇਂ ਤੋਂ ਲੈ ਕੇ ਪਿਛਲੇ ਦੋ ਹਫਤਿਆਂ ਵਿਚ ਪੱਕੇ ਹੋਏ ਭੋਜਨ ਦੇ 6400 ਪੈਕਟ ਵੰਡੇ ਜਾ ਚੁੱਕੇ ਹਨ।

---

Friday, May 21, 2021

ਜ਼ਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ DC ਦੇ ਨਾਲ ਕੇਂਦਰੀ ਜੇਲ੍ਹ ਦਾ ਦੌਰਾ

 21st May 2021 at 8:53 PM

ਕੈਦੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਰਹਿਣ ਸਹਿਣ ਵੀ ਦੇਖਿਆ


ਲੁਧਿਆਣਾ
21 ਮਈ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਜੇਲ੍ਹਾਂ ਦੀ ਦੁਨੀਆ ਬਿਲਕੁਲ ਹੀ ਵੱਖਰੀ ਹੁੰਦੀ ਹੈ। ਪਰਿਵਾਰ ਤੋਂ ਦੂਰ, ਆਪਣੇ ਆਲੇ ਦੁਆਲੇ ਤੋਂ ਦੂਰ ਇੱਕ ਨਿਸਚਿਤ ਸਜ਼ਾ ਵੱਜੋਂ ਕੱਟਣਾ ਹੁੰਦਾ ਹੈ ਇਹ ਸਮਾਂ। ਇਸਦਾ ਮਕਸਦ ਹੁੰਦਾ ਹੈ ਕਿ ਕੈਦੀ ਅੰਦਰ ਆਪਣੇ ਆਪ ਬਾਰੇ ਆਪਣੇ ਅਪਰਾਧਾਂ ਬਾਰੇ ਕੁਝ ਚੇਤਨਾ ਜਾਗ ਸਕੇ ਅਤੇ ਔਹ ਆਪਣੇ ਕੁਕਰਮਾਂ ਤੇ ਪਛਤਾਵਾ ਕਰ ਸਕੇ। ਇਸ ਤਰ੍ਹਾਂ ਜਦੋਂ ਉਹ ਬਾਹਰ ਨਿਕਲੇ ਤਾਂ ਉਹ ਪੂਰੀ ਤਰ੍ਹਾਂ ਸੁਧਰਿਆ ਹੋਵੇ। ਉਹ ਬਿਲਕੁਲ ਇੱਕ ਨਵਾਂ ਇਨਸਾਨ ਬਣਾ ਕੇ ਸਮਾਜ ਦਾ ਸਾਹਮਣੇ ਆਏ। ਅਜਿਹਾ ਅਜੇ ਪੂਰੀ ਤਰ੍ਹਾਂ ਹੋ ਨਹੀਂ ਪਾ ਰਿਹਾ ਇਹ ਇੱਕ ਵੱਖਰੀ ਗੱਲ ਹੈ। ਇਸਦੇ ਕਈ ਕਾਰਨ ਹਨ ਜਿਹਨਾਂ ਦੀ ਚਰਚਾ ਕਰਨ ਲਈ ਇੱਕ ਵੱਖਰੀ ਵਿਸਥਾਰਤ ਰਿਪੋਰਟ ਦੀ ਲੋੜ ਹੈ। ਪ੍ਰਸਿੱਧ ਲੇਖਿਕਾ ਅੰਮ੍ਰਿਤਾ ਪ੍ਰੀਤਮ ਹੁਰਾਂ ਨੇ ਇਸ ਸਬੰਧੀ ਨਾਗਮਣੀ ਵਿੱਚ ਸਮੇਂ ਸਮੇਂ ਪ੍ਰਕਾਸ਼ਿਤ ਕਈ ਲਿਖਤਾਂ ਵਿੱਚ ਕਈ ਇਸ਼ਾਰੇ ਵੀ ਕੀਤੇ ਸਨ। ਉੱਘੇ ਲੇਖਕ ਮਿੱਤਰ ਸੈਨ ਮੀਤ ਹੁਰਾਂ ਨੇ ਵੀ ਆਪਣੀਆਂ ਕਿਤਾਬਾਂ ਵਿੱਚ ਇਸ ਬਾਰੇ ਗੱਲ ਕੀਤੀ ਹੈ। ਕਈ ਹੋਰ ਲੇਖਕਾਂ ਨੇ ਵੀ ਕਾਫੀ ਕੁਝ ਲਿਖਿਆ ਹੈ। ਇਹਨਾਂ ਲਿਖਤਾਂ ਨੂੰ ਜਦੋਂ ਵੀ ਸਰਕਾਰ ਦੀਆਂ ਸਮਰੱਥ ਸ਼ਖਸੀਅਤਾਂ ਵੱਲੋਂ ਵਿਚਾਰਿਆ ਜਾਵੇਗਾ ਤਾਂ ਬਹੁਤ ਸਾਰੇ ਕਦਮ ਚੁੱਕਣੇ ਸੌਖੇ ਹੋਣਗੇ। ਫਿਲਹਾਲ ਰੂਟੀਨ ਵਿੱਚ ਵੀ ਇਸ ਸਬੰਧੀ ਉਪਰਾਲੇ ਕੀਤੇ ਜਾਂਦੇ ਹਨ। 

ਅੱਜ ਮੁਨੀਸ਼ ਸਿੰੰਘਲ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ, ਵਰਿੰਦਰ ਕੁਮਾਰ ਸ਼ਰਮਾ, ਡਿਪਟੀ ਕਮਿਸ਼ਨਰ ਲੁਧਿਆਣਾ, ਹਰਸਿਮਰਨਜੀਤ ਸਿੰਘ, ਸਿਵਲ ਜੱਜ (ਸੀਨੀਅਰ ਡਿਵੀਜ਼ਨ), ਪ੍ਰਭਜੋਤ ਸਿੰਘ ਕਾਲੇਕਾ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੁਮਿਤ ਮੱਕੜ, ਚੀਫ ਜੁਡੀਸ਼ੀਅਲ ਮੈਜਿਸਟਰੇਟ, ਲੁਧਿਆਣਾ, ਡਾ. ਕਿਰਨ ਆਹਲੂਵਾਲੀਆ, ਸਿਵਲ ਸਰਜਨ, ਲੁਧਿਆਣਾ ਨੇ ਕੈਦੀਆਂ ਦੀਆਂ ਸ਼ਿਕਾਇਤਾਂ ਸੁਣਨ ਅਤੇ ਕੈਦੀਆਂ ਦੀਆਂ ਡਾਕਟਰੀ ਸਹੂਲਤਾਂ ਅਤੇ ਰਹਿਣ-ਸਹਿਣ ਦੀ ਸਥਿਤੀ ਦੀ ਜਾਂਚ ਕਰਨ ਲਈ ਕੇਂਦਰੀ ਜੇਲ੍ਹ, ਲੁਧਿਆਣਾ ਦਾ ਦੌਰਾ ਕੀਤਾ।

ਜ਼ਿਲ੍ਹਾ ਅਤੇ ਸੈਸ਼ਨ ਜੱਜ, ਲੁਧਿਆਣਾ ਨੇ ਕੈਦੀਆਂ ਦੀਆਂ ਸ਼ਿਕਾਇਤਾਂ ਨੂੰ ਤੁਰੰਤ ਹੱਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਉਚਿਤ ਨਿਰਦੇਸ਼ ਵੀ ਜਾਰੀ ਕੀਤੇ।

ਜੇਲ੍ਹ ਅਧਿਕਾਰੀਆਂ ਨੂੰ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਜਾਰੀ ਕੀਤੀ ਗਈ ਐਸ.ਓ.ਪੀ. ਦੀ ਪਾਲਣਾ ਕਰਨ ਲਈ ਹੋਰ ਨਿਰਦੇਸ਼ ਜਾਰੀ ਕੀਤੇ ਗਏ ਸਨ. ਸੈਸ਼ਨ ਜੱਜ ਨੇ ਜੇਲ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਸਾਰੇ ਲੋੜਵੰਦ ਕੈਦੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾਵੇ। ਸੈਸ਼ਨ ਜੱਜ ਨੇ ਇਹ ਵੀ ਦੱਸਿਆ ਕਿ ਹਰੇਕ ਕੈਦੀ ਮੁਫਤ ਕਾਨੂੰਨੀ ਸਹਾਇਤਾ ਲਈ ਹੱਕਦਾਰ ਹੈ।

ਅਖੀਰ ਵਿੱਚ ਯਾਦ ਆ ਰਹੇ ਹਨ ਜਨਾਬ ਸਾਹਿਰ ਲੁਧਿਆਣਵੀ ਸਾਹਿਬ ਜਿਹਨਾਂ ਕਦੇ ਆਖਿਆ ਸੀ:

ਜੇਲ੍ਹੋਂ ਕੇ ਬਿਨਾ ਜਬ ਦੁਨੀਆ ਕਿ ਸਰਕਾਰ ਚਲਾਈ ਜਾਏਗੀ

ਵੋ ਸੁਬਹ ਕਭੀ ਤੋਂ ਆਏਗੀ, ਵੋ ਸੁਬਹ ਕਭੀ ਤੋਂ ਆਏਗੀ!


Saturday, April 24, 2021

ਕੋਵਿਡ ਫੈਲਣ ਤੋਂ ਰੋਕਣ ਲਈ 24 ਅਪ੍ਰੈਲ ਲਈ ਲਗਾਈਆਂ ਗਈਆਂ ਪਾਬੰਦੀਆਂ

24th April 2021 at 7:05 PM

ਐਤਵਾਰ ਨੂੰ ਸਾਰੀਆਂ ਦੁਕਾਨਾਂ, ਮਾਲ, ਰੈਸਟੋਰੈਂਟ, ਹੋਟਲ ਅਤੇ ਹੋਰ ਗੈਰ-ਜ਼ਰੂਰੀ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ

ਸਿਰਫ ਦਵਾਈਆਂ ਦੀਆਂ ਦੁਕਾਨਾਂ/ਵਪਾਰਿਕ ਅਤੇ ਹਸਪਤਾਲਾਂ ਲਈ ਆਕਸੀਜ਼ਨ ਦੀ ਸਪਲਾਈ ਨਾਲ ਸਬੰਧਤ ਉਦਯੋਗ ਰਹਿਣਗੇ ਖੁੱਲੇ

ਲੁਧਿਆਣਾ: 24 ਅਪ੍ਰੈਲ 2021 (ਪੰਜਾਬ ਸਕਰੀਨ ਬਿਊਰੋ)::

Pexels Photo by Anna Shvets
ਦੇਸ਼ ਦੇ ਬਹੁਤ ਸਾਰੇ ਹੋਰਨਾਂ ਹਿੱਸਿਆਂ ਵਾਂਗ ਕੋਰੋਨਾ ਦਾ ਕਹਿਰ ਲੁਧਿਆਣਾ ਵਿੱਚ ਵੀ ਗੰਭੀਰ ਹੈ। ਇਸਦੀ ਰੋਕਥਾਮ ਲਈ ਪ੍ਰਸ਼ਾਸਨ ਨੇ ਐਤਵਾਰ 24 ਅਪ੍ਰੈਲ 2021 ਲਈ ਕਿ ਕਦਮ ਚੁੱਕੇ ਹਨ। ਇਹਨਾਂ ਕਦਮਾਂ ਅਧੀਨ ਕਈ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ ਪਰ ਇਸ ਗੱਲ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ ਕਿ ਜ਼ਰੂਰੀ ਕੰਮ ਚੱਲਦੇ ਰਹਿਣ। 

ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਸਪੱਸ਼ਟ ਕੀਤਾ ਕਿ ਐਤਵਾਰ ਨੂੰ ਸਾਰੀਆਂ ਦੁਕਾਨਾਂ, ਮਾਲ, ਰੈਸਟੋਰੈਂਟ, ਹੋਟਲ ਅਤੇ ਹੋਰ ਗੈਰਜ਼ਰੂਰੀ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਹਾਲਾਂਕਿ ਦੁੱਧ ਵਿਕਰੇਤਾਵਾਂ ਨੂੰ ਘਰ-ਘਰ ਜਾ ਕੇ ਦੁੱਧ ਦੀ ਸਪਲਾਈ ਕਰਨ ਦੀ ਆਗਿਆ ਹੋਵੇਗੀ।

ਸ਼ਹਿਰ ਵਾਸੀਆਂ ਨੂੰ ਇੱਕ ਵੀਡੀਓ ਸੰਦੇਸ਼ ਵਿੱਚ, ਉਨ੍ਹਾਂ ਕਿਹਾ ਕਿ ਐਤਵਾਰ ਨੂੰ, ਸਿਰਫ ਮੈਡੀਕਲ ਸਟੋਰ, ਹਸਪਤਾਲ ਜਾਂ ਕਾਰੋਬਾਰੀਆਂ ਨੂੰ ਆਕਸੀਜਨ ਦਾ ਉਤਪਾਦਨ ਕਰਨ ਵਾਲੇ ਉਦਯੋਗਾਂ ਨੂੰ ਕੰਮ ਕਰਨ ਦੀ ਆਗਿਆ ਹੋਵੇਗੀ।

ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਕਣਕ ਦੀ ਖਰੀਦ ਵੀ ਐਤਵਾਰ ਨੂੰ ਜਾਰੀ ਰਹੇਗੀ।

ਸ੍ਰੀ ਸ਼ਰਮਾ ਨੇ ਕਿਹਾ ਕਿ ਰਾਸ਼ਟਰੀ/ਰਾਜ ਮਾਰਗਾਂ 'ਤੇ ਵੀ ਟ੍ਰੈਫਿਕ ਦੀ ਆਗਿਆ ਹੋਵੇਗੀ।

ਉਨ੍ਹਾਂ ਦੱਸਿਆ ਕਿ 20 ਤੋਂ ਵੱਧ ਵਿਅਕਤੀਆਂ ਦੇ ਇਕੱਠ ਕਰਨ 'ਤੇ ਵਿਆਹਾਂ/ਸਸਕਾਰ ਸਮੇਤ ਪੂਰੇ ਰਾਜ ਵਿਚ ਪਹਿਲਾਂ ਹੀ ਪਾਬੰਦੀ ਲਗਾਈ ਜਾ ਚੁੱਕੀ ਹੈ, ਜਿਸ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੀ ਤੋਂ ਪਹਿਲਾਂ ਮਨਜ਼ੂਰੀ ਲੈ ਕੇ ਅੰਤਮ ਸਸਕਾਰ ਨੂੰ ਛੱਡ ਕੇ 10 ਤੋਂ ਵੱਧ ਵਿਅਕਤੀਆਂ ਦੇ ਇਕੱਠ ਕਰਨ 'ਤੇ ਮਨਾਹੀ ਹੈ।

ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬੇਲੋੜੇ ਸਮਾਜੀਕਰਨ ਤੋਂ ਪਰਹੇਜ਼ ਕਰਨ ਅਤੇ ਜਿੰਨਾ ਹੋ ਸੰਭਵ ਹੋ ਸਕੇ ਇਸ ਮਹਾਂਮਾਰੀ ਨੂੰ ਰੋਕਣ ਲਈ ਘਰ ਦੇ ਅੰਦਰ ਰਹਿਣ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪਾਬੰਦੀਆਂ ਰਾਜ ਸਰਕਾਰ ਦੁਆਰਾ ਕੋਵਿਡ ਦੇ ਫੈਲਣ ਨੂੰ ਰੋਕਣ ਲਈ ਲਗਾਈਆਂ ਗਈਆਂ ਹਨ।

Wednesday, April 14, 2021

22 ਤੋਂ 30 ਅਪ੍ਰੈਲ ਤੱਕ ਲੱਗਣਗੇ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲੇ

ਉਮੀਦਵਾਰ ਰੋਜ਼ਗਾਰ ਮੇਲਿਆਂ ਤੋਂ ਲਾਭ ਪ੍ਰਾਪਤ ਕਰਨ-ADC (D)

ਰੋਜ਼ਗਾਰ ਮੇਲੇ ਦੀ ਇੱਕ ਫਾਈਲ ਫੋਟੋ 

ਲੁਧਿਆਣਾ
: 13 ਅਪ੍ਰੈਲ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ 22 ਅਪ੍ਰੈਲ ਤੋਂ 30 ਅਪ੍ਰੈਲ ਤੱਕ ਸੱਤਵੇਂ ਰਾਜ ਪੱਧਰੀ ਲੁਧਿਆਣਾ ਮੈਗਾ ਰੋਜ਼ਗਾਰ ਮੇਲਿਆ ਦਾ ਆਯੋਜਨ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕੀਤਾ ਜਾਵੇਗਾ। ਇਹ ਮੇਲੇ ਫਿਜੀਕਲ ਅਤੇ ਵਰਚੂਅਲ ਦੋਵਾਂ ਮੋਡਜ ਵਿੱਚ ਲਗਾਏ ਜਾਣਗੇ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ.ਈ.ਓ. ਸ਼੍ਰੀ ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਗਾ ਰੋਜ਼ਗਾਰ ਮੇਲੇ ਜਿਲ੍ਹੇ ਵਿਚ 5 ਵੱਖ-ਵੱਖ ਥਾਂਵਾਂ 'ਤੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ 22 ਅਪ੍ਰੈਲ ਨੂੰ ਸਰਕਾਰੀ ਆਈ.ਟੀ.ਆਈ, ਗਿੱਲ ਰੋਡ, ਲੁਧਿਆਣਾ, 23 ਅਪ੍ਰੈਲ ਨੂੰ ਗੁਲਜ਼ਾਰ ਗਰੁੱਪ ਆਫ ਇਸਟੀਚਿਊਟ, ਖੰਨਾ, 26 ਅਪ੍ਰੈਲ ਨੂੰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ), ਜਗਰਾਉਂ, 28 ਅਪ੍ਰੈਲ ਨੂੰ ਐਸ.ਆਰ.ਐਸ. ਸਰਕਾਰੀ ਪੋਲਿਟੈਕਨਿਕ ਕਾਲਜ ਫਾਰ ਗਰਲਜ਼, ਲੁਧਿਆਣਾ, 29 ਅਪ੍ਰੈਲ ਅਤੇ 30 ਅਪ੍ਰੈਲ ਨੂੰ ਸੀ.ਆਈ.ਸੀ.ਯੂ, ਫੋਕਲ ਪੁਆਇੰਟ, ਲੁਧਿਆਣਾ ਵਿਖੇ ਇਹ ਰੋਜ਼ਗਾਰ ਮੇਲੇ ਲਗਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਮੇਲਿਆਂ ਦੌਰਾਨ ਕੰਪਨੀਆਂ ਵਲੋਂ ਮੌਕੇ 'ਤੇ ਹੀ ਇੰਟਰਵਿਊ ਲੈ ਕੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਣਸਕਿੱਲਡ 10ਵੀਂ, 12ਵੀਂ, ਗ੍ਰੈਜੂਏਸ਼ਨ ਪਾਸ ਅਤੇ ਆਈ.ਟੀ.ਆਈ ਆਦਿ ਟਰੇਡ ਦੇ ਉਮੀਦਵਾਰ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਭਾਗ ਲੈ ਸਕਦੇ ਹਨ। ਵਧੀਕ ਡਿਪਟੀ ਕਮਿਸ਼ਨਰ ਵਲੋਂ ਯੋਗ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਸ਼ਮੂਲੀਅਤ ਕਰਕੇ ਵੱਧ ਤੋਂ ਵੱਧ ਲਾਹਾ ਲਿਆ ਜਾਵੇ।
ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਲੁਧਿਅਣਾ ਸ਼੍ਰੀ ਹਰਪ੍ਰੀਤ ਸਿੰਘ ਅਤੇ ਡਿਪਟੀ ਸੀ.ਈ.ਓ. ਸ਼੍ਰੀ ਨਵਦੀਪ ਸਿੰਘ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਵਲੋਂ ਦੱਸਿਆ ਗਿਆ ਕਿ ਰੋਜ਼ਗਾਰ ਮੇਲਿਆਂ ਸਬੰਧੀ ਖਾਲੀ ਅਸਾਮੀਆਂ ਬਾਰੇ ਮੁਕਮੰਲ ਸੂਚਨਾ ਵਿਭਾਗ ਦੇ ਪੋਰਟਲ www.pgrkam.com ਤੇ ਉਪਲਬਧ  ਹੈ, ਤੇ ਉਮੀਦਵਾਰ 18 ਅਪ੍ਰੈਲ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

Thursday, March 18, 2021

ਪ੍ਰਾਈਵੇਟ ਸਕੂਲ/ਪ੍ਰੀ ਨਰਸਰੀ ਅਤੇ ਕ੍ਰੈਚ ਸੈਂਟਰਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ

18th March 2021 at 6:31 PM

 ਜ਼ਿਲਾ ਪ੍ਰੋਗਰਾਮ ਅਫ਼ਸਰ ਵੱਲੋਂ ਸਪਸ਼ਟ  ਐਲਾਨ 

ਕਿਹਾ! ਰਾਸ਼ਟਰੀ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਲਿਆ ਫੈਸਲਾ

Play Way Schools Pexels-Photo by Gabby K-5200770 C1 Details in Education  Screen

ਲੁਧਿਆਣਾ: 18 ਮਾਰਚ 2021: (ਕਾਰਤਿਕਾ ਸਿੰਘ//ਐਜੂਕੇਸ਼ਨ ਸਕਰੀਨ)::

ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਲੁਧਿਆਣਾ ਸ.ਗੁਲਬਹਾਰ ਸਿੰਘ ਤੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲ/ਪ੍ਰੀ ਨਰਸਰੀ ਅਤੇ ਕ੍ਰੈਚ ਸੈਂਟਰਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ ਕਰ ਦਿੱਤੀ ਗਈ ਹੈ। ਇਹ ਫੈਸਲਾ ਰਾਸ਼ਟਰੀ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋ ਜਾਰੀ ਰੈਗੂਲੈਟਰੀ ਗਾਈਡਲਾਈਨਜ਼ ਦੀ ਰੌਸ਼ਨੀ ਵਿੱਚ ਲਿਆ ਗਿਆ ।

ਜਿਲ੍ਹਾ ਪ੍ਰੋਗਰਾਮ ਅਫਸਰ ਲੁਧਿਆਣਾ ਸ਼੍ਰੀ ਗੁਲਬਹਾਰ ਸਿੰਘ ਤੂਰ ਵੱਲੋ ਦੱਸਿਆ ਗਿਆ ਕਿ ਹੁਣ ਜਿਲ੍ਹਾ ਲੁਧਿਆਣਾ ਅੰਦਰ ਚੱਲ ਰਹੇ ਪ੍ਰਾਈਵੇਟ ਪਲੇਅ ਵੇਅ ਸਕੂਲਾਂ ਲਈ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਪਲੇਅ ਵੇ/ਪ੍ਰੀ-ਨਰਸਰੀ ਸਕੂਲਾਂ ਦੀ ਰਜਿਸਟ੍ਰੇਸ਼ਨ ਰੂਲਾਂ ਅਨੁਸਾਰ ਕਰਵਾਈ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜਿਲ੍ਹੇ ਅੰਦਰ ਚੱਲ ਰਹੇ  ਪ੍ਰਾਈਵੇਟ ਪਲੇਅ ਵੇ/ਪ੍ਰੀ-ਨਰਸਰੀ ਸਕੂਲਾਂ ਨੂੰ ਕੋਵਿਡ-19 ਦੀਆਂ ਗਾਈਡਲਾਈਨਜ਼, ਜ਼ੋ ਕਿ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਜਾਰੀ ਕੀਤੀਆਂ ਗਈਆਂ ਹਨ, ਦੀ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ ਵੀ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਇਹ ਖੁਲਾਸਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਬਾਰੇ ਮੰਤਰੀ ਸ਼੍ਰੀਮਤੀ ਅਰੁਣਾ ਚੌਂਧਰੀ, ਵੱਲੋ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਕੀਤਾ ਗਿਆ। ਮੰਤਰੀ ਵੱਲੋ ਦੱਸਿਆ ਗਿਆ ਕਿ ਸੂਬੇ ਅੰਦਰ ਜਿੰਨੇ ਵੀ ਪ੍ਰਾਈਵੇਟ ਪਲੇਅ ਵੇ/ ਪ੍ਰੀ-ਨਰਸਰੀ ਸਕੂਲ ਚੱਲ ਰਹੇ ਹਨ, ਉਹਨਾਂ ਨੂੰ ਰਾਸ਼ਟਰੀ ਬਾਲ ਅਧਿਕਾਰ ਰੱਖਿਆ ਕਮਿਸ਼ਨ  ਵੱਲੋ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਰਜਿਸਟਰ ਹੋਣਾ ਲਾਜ਼ਮੀ ਹੈ ਅਤੇ ਇਨ੍ਹਾਂ ਹਦਾਇਤਾਂ ਦੀ ਪਾਲਣਾ ਹਿੱਤ ਵਿਭਾਗ ਵੱਲੋ ਨਿਰੰਤਰ ਚੈਕਿੰਗ ਕੀਤੀ ਜਾਵੇਗੀ ਅਤੇ ਕੁਤਾਹੀ ਕਰਨ ਵਾਲਿਆਂ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ । 

Tuesday, March 31, 2020

ਲੋੜੀਂਦੀਆਂ ਜ਼ਰੂਰੀ ਸੇਵਾਵਾਂ ਤੋਂ ਬਿਨਾ ਬਾਕੀ ਸਾਰੇ ਮੂਵਮੈਂਟ ਪਾਸ ਰੱਦ

31st March 2020 at 8:45 PM
-ਨੋਵਲ ਕੋਰੋਨਾ ਵਾਇਰਸ (ਕੋਵਿਡ-19)
ਆਮ ਆਵਾਜਾਈ ਲਈ ਹੁਣ ਸਿਰਫ਼ ਡਿਜੀਟਲ ਪਾਸ ਹੀ ਵੈਲਿਡ ਹੋਣਗੇ
ਲੁਧਿਆਣਾ: 31 ਮਾਰਚ 2020: (ਪੰਜਾਬ ਸਕਰੀਨ ਬਿਊਰੋ)::
ਡਿਪਟੀ ਕਮਿਸ਼ਨਰ 
ਜ਼ਿਲਾ ਲੁਧਿਆਣਾ ਵਿੱਚ ਲੌਕਡਾਊਨ ਦੇ ਚੱਲਦਿਆਂ ਲੋਕਾਂ ਨੂੰ ਨਿੱਤ ਦਿਨ ਲੋੜੀਂਦੀਆਂ ਜ਼ਰੂਰੀ ਸੇਵਾਵਾਂ ਅਤੇ ਹੋਰ ਕਾਰਜਾਂ ਲਈ ਮੂਵਮੈਂਟ ਪਾਸ ਜਾਰੀ ਕੀਤੇ ਗਏ ਸਨ, ਜਿਹਨਾਂ ਵਿੱਚ ਕੱਟ ਲਗਾਉਂਦਿਆਂ ਜ਼ਿਲਾ ਪ੍ਰਸਾਸ਼ਨ ਨੇ ਲੋੜੀਂਦੀਆਂ ਜ਼ਰੂਰੀ ਸੇਵਾਵਾਂ ਤੋਂ ਬਿਨਾ ਸਾਰੇ ਮੂਵਮੈਂਟ ਪਾਸ ਮਿਤੀ 1 ਅਪ੍ਰੈੱਲ, 2020 ਤੋਂ ਰੱਦ ਕਰ ਦਿੱਤੇ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜ਼ਰੂਰੀ ਸੇਵਾਵਾਂ ਲਈ ਜ਼ਿਲਾ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ, ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ, ਮੁੱਖ ਖੇਤੀਬਾੜੀ ਅਫ਼ਸਰ, ਜਨਰਲ ਮੈਨੇਜਰ ਜ਼ਿਲਾ  ਉਦਯੋਗ ਕੇਂਦਰ, ਜ਼ੋਨਲ ਲਾਇਸੰਸਿੰਗ ਅਥਾਰਟੀ ਡਰੱਗਜ਼, ਸਿਵਲ ਸਰਜਨ, ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਡਿਪਟੀ ਡਾਇਰੈਕਟਰ ਡੇਅਰੀ, ਜ਼ਿਲਾ ਮੰਡੀ ਅਫ਼ਸਰ, ਨਗਰ ਨਿਗਮ ਲੁਧਿਆਣਾ, ਵਧੀਕ ਕਮਿਸ਼ਨਰ ਨਗਰ ਨਿਗਮ ਵੱਲੋਂ ਜੋ ਪਾਸ ਜਾਰੀ ਕੀਤੇ ਗਏ ਹਨ, ਉਹ ਵੈਲਿਡ ਮੰਨੇ ਜਾਣਗੇ। ਨਵਾਂ ਮੂਵਮੈਂਟ ਕਰਫਿਊ ਪਾਸ ਜਾਰੀ ਕਰਾਉਣ ਲਈ http://epasscovid19.paid.net.in. 'ਤੇ ਆਨਲਾਈਨ ਅਪਲਾਈ ਕਰਨਾ ਪਵੇਗਾ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਜਲੰਧਰ ਬਾਈਪਾਸ ਸਥਿਤ ਮੁੱਖ ਸਬਜ਼ੀ ਮੰਡੀ ਵਿੱਚ ਸਬਜ਼ੀ ਅਤੇ ਫਰੂਟ ਵੇਚਣ ਵਾਲੇ ਕਿਸਾਨ ਆਦਿ ਹੁਣ ਦਿਨ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਦੁਪਹਿਰ 1 ਵਜੇ ਤੋਂ ਸ਼ਾਮ 7 ਵਜੇ ਤੱਕ ਸਮਾਨ ਲਿਆ ਸਕਣਗੇ। ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨਿੱਚਰਵਾਰ ਨੂੰ ਵੱਡੇ ਵੈਂਡਰ (ਜੋ ਆਪਣੇ ਪੱਧਰ 'ਤੇ ਥਾਂ-ਥਾਂ ਸਮਾਨ ਭਿਜਵਾ ਸਕਣ) ਸਵੇਰੇ 6 ਵਜੇ ਤੋਂ 10 ਵਜੇ ਤੱਕ ਸਮਾਨ ਖਰੀਦ ਸਕਣਗੇ। ਇਹਨਾਂ ਵੈਂਡਰਾਂ ਕੋਲ ਜ਼ਿਲਾ ਮੰਡੀ ਅਫ਼ਸਰ ਕੋਲੋਂ ਪਾਸ ਹੋਣਾ ਲਾਜ਼ਮੀ ਹੋਵੇਗਾ। ਮੰਡੀ ਵਿੱਚ ਰੇਹੜੀ ਵਾਲੇ, ਆਮ ਲੋਕ ਜਾਂ ਹੋਰ ਨਿੱਜੀ ਦੁਕਾਨਦਾਰ ਨਹੀਂ ਆ ਸਕਣਗੇ। ਹਰੇਕ ਐਤਵਾਰ ਨੂੰ ਸਬਜ਼ੀ ਮੰਡੀ ਨੂੰ ਸੈਨੀਟਾਈਜ਼ ਕੀਤਾ ਜਾਇਆ ਕਰੇਗਾ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਲੌਕਡਾਊਨ ਦੇ ਚੱਲਦਿਆਂ ਜੋ ਲੋਕਾਂ ਦੇ ਕੰਮ ਆਦਿ ਬੰਦ ਹੋ ਗਏ ਹਨ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਇੱਕ ਬਿਸਤਰਾ ਅਤੇ ਲੋੜੀਂਦੇ ਕੱਪੜੇ ਆਦਿ ਲੈ ਕੇ ਨੇੜਲੇ ਪੁਲਿਸ ਸਟੇਸ਼ਨ ਨਾਲ ਰਾਬਤਾ ਕਰਕੇ ਸ਼ੈਲਟਰ ਹੋਮ ਵਿੱਚ ਚਲੇ ਜਾਣ, ਜਿਥੇ ਉਹਨਾਂ ਨੂੰ ਭੋਜਨ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਪੰਜਾਬ ਸਰਕਾਰ ਲੋੜਵੰਦ ਮਾਈਗਰੇਟਰੀ ਆਬਾਦੀ ਲਈ ਰਾਸ਼ਨ ਦੇ ਪੈਕੇਟ ਭੇਜੇ ਗਏ ਹਨ, ਜੋ ਕਿ ਜਲਦ ਹੀ ਵੰਡੇ ਜਾਣਗੇ। ਇਸ ਲਈ ਯੋਗ ਵਿਅਕਤੀਆਂ ਪਰਿਵਾਰਾਂ ਦੀ ਭਾਲ ਕੀਤੀ ਜਾ ਰਹੀ ਹੈ। ਉਹਨਾਂ  ਦੱਸਿਆ ਕਿ ਪੰਜ ਵਿਅਕਤੀਆਂ ਨੂੰ ਇੱਕ ਭੋਜਨ ਪੈਕੇਟ ਅਤੇ ਇੱਕ ਸਿਲੰਡਰ ਦਿੱਤਾ ਜਾਵੇਗਾ। ਜ਼ਿਲਾ ਲੁਧਿਆਣਾ ਵਿੱਚ ਫਿਲਹਾਲ 1 ਲੱਖ ਭੋਜਨ ਪੈਕੇਟ ਅਤੇ 50 ਹਜ਼ਾਰ ਸਿਲੰਡਰ ਦੇਣ ਦਾ ਟੀਚਾ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ 'ਤੇ ਜ਼ਿਲਾ  ਲੁਧਿਆਣਾ ਵਿੱਚ ਵੀ ਕਰਫਿਊ ਨੂੰ 1 ਅਪ੍ਰੈੱਲ ਤੋਂ ਵਧਾ ਕੇ 14 ਅਪ੍ਰੈੱਲ, 2020 ਤੱਕ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਕਰਫਿਊ ਦੌਰਾਨ ਪਹਿਲਾਂ ਜਾਰੀ ਕੀਤੇ ਹੁਕਮ ਮੁਤਾਬਿਕ ਜ਼ਰੂਰੀ ਸੇਵਾਵਾਂ ਆਦਿ ਲਈ ਖੁੱਲ ਰਹੇਗੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰਫਿਊ ਦੌਰਾਨ ਜ਼ਿਲਾ  ਪ੍ਰਸਾਸ਼ਨ ਦਾ ਸਹਿਯੋਗ ਕਰਨ। ਉਹਨਾਂ ਕਿਹਾ ਕਿ ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ ਤਾਂ ਜੋ ਕੋਵਿਡ 19 ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

Monday, July 15, 2019

ਡਿਪਟੀ ਕਮਿਸ਼ਨਰ ਵੱਲੋਂ ਕੰਟਰੋਲ ਰੂਮਾਂ ਦੀ ਸੂਚੀ ਅਤੇ ਨੰਬਰ ਜਾਰੀ

Jul 15, 2019, 3:51 PM
ਸਾਰੇ ਹੜ੍ਹ ਕੰਟਰੋਲ ਰੂਮ 24 ਘੰਟੇ (ਰਾਊਂਡ ਦਾ ਕਲਾਕ) ਕਾਰਜਸ਼ੀਲ ਹਨ
ਲੁਧਿਆਣਾ: 15 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::  
ਆਗਾਮੀ ਮੌਨਸੂਨ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਜਿੱਥੇ ਹਡ਼੍ਹ ਰੋਕੂ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ, ਉਥੇ ਜ਼ਿਲ੍ਹਾ ਪੱਧਰ ਅਤੇ ਸਬ ਡਵੀਜਨ/ਤਹਿਸੀਲ ਪੱਧਰ 'ਤੇ ਹਡ਼੍ਹ ਕੰਟਰੋਲ ਰੂਮ ਸਥਾਪਤ ਕਰ ਦਿੱਤੇ ਗਏ ਹਨ।
ਇਨ੍ਹਾਂ ਕੰਟਰੋਲ ਰੂਮਾਂ ਦੀ ਸੂਚੀ ਅਤੇ ਨੰਬਰ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਫਲੱਡ ਕੰਟਰੋਲ ਰੂਮ ਦਾ ਨੰਬਰ 0161-2433100 ਹੈ, ਇਸ ਤੋਂ ਇਲਾਵਾ ਸਬ ਡਵੀਜਨ ਸਮਰਾਲਾ ਦਾ ਨੰਬਰ 01628-262354, ਖੰਨਾ ਦਾ ਨੰਬਰ 01628-226091, ਪਾਇਲ ਦਾ ਨੰਬਰ 01628-276892, ਰਾਏਕੋਟ ਦਾ ਨੰਬਰ 01624-264350, ਜਗਰਾਉਂ ਦਾ ਨੰਬਰ 01624-223226, 240223, ਲੁਧਿਆਣਾ ਪੂਰਬੀ ਦਾ ਨੰਬਰ 01612400150, ਲੁਧਿਆਣਾ ਪੱਛਮੀ ਦਾ ਨੰਬਰ 01612412555, ਐਕਸੀਅਨ ਡਰੇਨੇਜ਼ ਵਿਭਾਗ ਦਾ ਨੰਬਰ 0161-2520232, ਸਿਹਤ ਵਿਭਾਗ ਦਾ ਨੰਬਰ 01612444193, ਪੁਲਿਸ ਵਿਭਾਗ ਲੁਧਿਆਣਾ ਦਾ ਨੰਬਰ 01612414932-33, 9815800251, 7837018500, ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ ਲੁਧਿਆਣਾ ਦਾ ਨੰਬਰ 9872721309, ਫੌਜ ਦਾ ਨੰਬਰ 8558940825, ਖੁਰਾਕ ਸਿਵਲ ਸਪਲਾਈ ਵਿਭਾਗ ਦਾ ਨੰਬਰ 9815592855 ਹੈ।
ਉਨ੍ਹਾਂ ਕਿਹਾ ਕਿ ਇਹ ਸਾਰੇ ਹਡ਼੍ਹ ਕੰਟਰੋਲ ਰੂਮ 24 ਘੰਟੇ (ਰਾਊਂਡ ਦਾ ਕਲਾਕ) ਕਾਰਜਸ਼ੀਲ ਹਨ। ਇਹ ਕੰਟਰੋਲ ਰੂਮ ਛੁੱਟੀਆਂ ਦੇ ਸਮੇਂ ਦੌਰਾਨ ਵੀ ਆਮ ਵਾਂਗ ਕੰਮ ਕਰਦੇ ਹਨ। ਉਨ੍ਹਾਂ ਸੰਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜੋ ਵੀ ਅਧਿਕਾਰੀ ਕਿਸੇ ਵੀ ਪੱਧਰ 'ਤੇ ਹਡ਼੍ਹ ਰੋਕੂ ਕਾਰਜਾਂ ਵਿੱਚ ਲੱਗੇ ਹੁੰਦੇ ਹਨ, ਉਹ ਅਗਾਂਊਂ ਪ੍ਰਵਾਨਗੀ ਲਏ ਬਿਨਾਂ ਡਿਊਟੀ ਸਥਾਨ ਨਹੀਂ ਛੱਡਣਗੇ। ਸ੍ਰੀ ਅਗਰਵਾਲ ਨੇ ਸਾਰੇ ਉੱਪ ਮੰਡਲ ਮੈਜਿਸਟ੍ਰੇਟਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਅਧੀਨ ਆਉਂਦੇ ਖੇਤਰ ਵਿੱਚ ਵੀ ਹਡ਼੍ਹ ਕੰਟਰੋਲ ਰੂਮਾਂ ਦੀ ਕਾਰਜਕੁਸ਼ਲਤਾ 'ਤੇ ਖੁਦ ਨਿਗਰਾਨੀ ਰੱਖਣੀ ਯਕੀਨੀ ਬਣਾਉਣ ਤਾਂ ਜੋ ਕਿਸੇ ਵੀ ਸੰਕਟਮਈ ਸਥਿਤੀ ਵਿੱਚ ਤੁਰੰਤ ਲੋਕਾਂ ਦਾ ਜਾਂ ਆਪਸੀ ਸੰਪਰਕ ਹੋ ਸਕੇ।
ਸ੍ਰੀ ਅਗਰਵਾਲ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਨ੍ਹਾਂ ਸੰਪਰਕ ਨੰਬਰਾਂ 'ਤੇ ਪੁਖ਼ਤਾ ਜਾਣਕਾਰੀ ਹੀ ਸਾਂਝੀ ਕਰਨ।

Wednesday, July 10, 2019

ਲੁਧਿਆਣਾ ਦੇ 12 ਬਲਾਕਾਂ 'ਚ ਚਲਾਇਆ ਜਾਵੇਗਾ "ਜਲ ਸ਼ਕਤੀ ਅਭਿਆਨ"

Jul 10, 2019, 5:58 PM
ਗੰਭੀਰਤਾ ਅਤੇ ਤਾਲਮੇਲ ਨਾਲ ਇਸ ਨੂੰ ਬਣਾਵਾਂਗੇ ਲੋਕ ਲਹਿਰ-ਵਿਭਾ ਭੱਲਾ
*ਕੇਂਦਰੀ ਕਿਰਤ ਮੰਤਰਾਲੇ ਦੇ ਸੰਯੁਕਤ ਸਕੱਤਰ ਨੇ ਕੀਤੀ ਅਧਿਕਾਰੀਆਂ ਨਾਲ ਮੀਟਿੰਗ
*ਕਿਹਾ, ਵਿਭਾਗਾਂ ਵਲੋਂ ਪਾਣੀ ਦੀ ਸੰਭਾਲ ਲਈ ਕੀਤੇ ਜਾਣ ਵਿਸ਼ੇਸ਼ ਯਤਨ
*ਅਧਿਕਾਰੀ ਕੀਤੇ ਜਾ ਰਹੇ ਕੰਮਾਂ ਦੀ ਰੂਪ-ਰੇਖਾ ਤਿਆਰ ਕਰਨ-ਅਮਰਿੰਦਰ ਸਿੰਘ ਮੱਲਾ
ਲੁਧਿਆਣਾ: 10 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::
ਕੇਂਦਰੀ ਕਿਰਤ ਮੰਤਰਾਲੇ ਦੇ ਸੰਯੁਕਤ ਸਕੱਤਰ ਸ੍ਰੀਮਤੀ ਵਿਭਾ ਭੱਲਾ ਆਈ. ਆਰ. ਐੱਸ. ਨੇ ਕਿਹਾ ਹੈ ਕਿ ਵੱਖ-ਵੱਖ ਮਹਿਕਮੇ ਗੰਭੀਰਤਾ ਅਤੇ ਤਾਲਮੇਲ ਨਾਲ 'ਜਲ ਸ਼ਕਤੀ ਅਭਿਆਨ' ਨੂੰ ਲੋਕ ਲਹਿਰ ਬਣਾਉਣ, ਤਾਂ ਜੋ ਇਕਜੁੱਟਤਾ ਨਾਲ ਪਾਣੀ ਦੀ ਸੰਭਾਲ ਕੀਤੀ ਜਾ ਸਕੇ। ਉਹ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕਰ ਰਹੇ ਸਨ। ਇਸ ਮੌਕੇ ਜ਼ਿਲਾ ਲੁਧਿਆਣਾ ਲਈ ਨੋਡਲ ਅਫ਼ਸਰ ਬਣਾਏ ਗਏ ਐੱਸ. ਡੀ. ਐੱਮ. ਲੁਧਿਆਣਾ (ਪੱਛਮੀ) ਸ੍ਰ. ਅਮਰਿੰਦਰ ਸਿੰਘ ਮੱਲਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਸ੍ਰੀਮਤੀ ਭੱਲਾ ਨੇ ਕਿਹਾ ਕਿ ਸਰਕਾਰ ਵੱਲੋਂ ਜ਼ਿਲਾ ਲੁਧਿਆਣਾ ਸਣੇ ਦੇਸ਼ ਦੇ 255 ਜ਼ਿਲਿਆਂ ਵਿਚ 'ਜਲ ਸ਼ਕਤੀ ਅਭਿਆਨ' ਸ਼ੁਰੂ ਕੀਤਾ ਗਿਆ ਹੈ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ, ਪਾਣੀ ਦੀ ਬਰਬਾਦੀ ਰੋਕਣ, ਲੋੜ ਅਨੁਸਾਰ ਪੀਣਯੋਗ ਪਾਣੀ ਮੁਹੱਈਆ ਕਰਾਉਣ ਲਈ ਰਾਹ ਪੱਧਰਾ ਕਰਨ ਦੇ ਨਾਲ-ਨਾਲ ਪਾਣੀ ਦੀ ਗੁਣਵੱਤਾ ਨੂੰ ਸੁਧਾਰਿਆ ਜਾ ਸਕੇ। ਉਹਨਾਂ ਕਿਹਾ ਕਿ ਇਸ ਮੁਹਿੰਮ ਵਿਚ ਜਨਤਾ ਦੀ ਹਿੱਸੇਦਾਰੀ ਬਹੁਤ ਜ਼ਰੂਰੀ ਹੈ, ਤਾਂ ਜੋ ਇਸ ਨੂੰ ਲੋਕ ਲਹਿਰ ਬਣਾਕੇ ਸਾਂਝੇ ਯਤਨ ਕੀਤੇ ਜਾ ਸਕਣ। ਉਹਨਾਂ ਕਿਹਾ ਕਿ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਐਨ.ਜੀ.ਓਜ਼, ਸਰਪੰਚ-ਪੰਚ ਅਤੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਇਸ ਮੁਹਿੰਮ ਨਾਲ ਜੋੜਿਆ ਜਾਵੇ। 
ਸ੍ਰੀਮਤੀ ਭੱਲਾ ਨੇ ਕਿਹਾ ਕਿ ਪਹਿਲੇ ਪੜਾਅ ਤਹਿਤ ਪਾਣੀ ਬਚਾਉਣ, ਦੁਰਵਰਤੋਂ ਰੋਕਣ, ਪਾਣੀ ਦੀ ਗੁਣਵੱਤਾ ਸੁਧਾਰਨ, ਧਰਤੀ ਹੇਠਲੇ ਪਾਣੀ ਦਾ ਪੱਧਰ ਉਚਾ ਚੁੱਕਣ ਲਈ ਚਲਾਈਆਂ ਜਾਣ ਵਾਲੀਆਂ ਗਤੀਵਿਧੀਆਂ ਉਲੀਕੀਆਂ ਜਾਣਗੀਆਂ, ਜਿਸ ਪਿਛੋਂ ਜ਼ਿਲਾ ਪੱਧਰੀ ਪਾਣੀ ਸੰਭਾਲ ਯੋਜਨਾ' ਦਾ ਖਰੜਾ ਬਣਾ ਕੇ ਸਰਕਾਰ ਨੂੰ ਭੇਜਿਆ ਜਾਵੇਗਾ।
ਉਹਨਾਂ ਕਿਹਾ ਕਿ ਪਾਣੀ ਦੀ ਸੰਭਾਲ ਲਈ ਸ਼ੁਰੂਆਤੀ ਦੌਰ ਵਿਚ ਜ਼ਿਲੇ ਦੇ 12 ਬਲਾਕਾਂ (ਮਲੌਦ ਬਲਾਕ ਨੂੰ ਛੱਡ ਕੇ) ਵਿਚ ਕੰਮ ਕੀਤਾ ਜਾਵੇਗਾ, ਜਿਸ ਤਹਿਤ ਪਾਣੀ ਦੀ ਸੰਭਾਲ ਅਤੇ ਬਰਸਾਤੀ ਪਾਣੀ ਨੂੰ ਸਾਂਭਣ, ਰਵਾਇਤੀ ਛੱਪੜਾਂ ਅਤੇ ਅਜਿਹੇ ਹੋਰ ਟੋਭਿਆਂ ਦਾ ਨਵੀਨੀਕਰਨ, ਵਾਟਰਸ਼ੈੱਡ ਜਾਂ ਟ੍ਰੇਂਜਿਜ਼ (ਖਾਈਆਂ) ਦਾ ਨਿਰਮਾਣ ਕਰਨ, ਧਰਤੀ ਹੇਠ ਪਾਣੀ ਦਾ ਪੱਧਰ ਉਚਾ ਚੁੱਕਣ ਲਈ ਰੀਚਾਰਜ ਖੂਹ ਪ੍ਰਣਾਲੀ ਵਿਕਸਿਤ ਕਰਨ ਅਤੇ ਜੰਗਲਾਤ ਹੇਠ ਰਕਬਾ ਵਧਾਉਣ ਵੱਲ ਉਚੇਚਾ ਧਿਆਨ ਕੇਂਦਰਤ ਕੀਤਾ ਜਾਵੇਗਾ। 
         ਸੰਯੁਕਤ ਸਕੱਤਰ ਨੇ ਕਿਹਾ ਕਿ ਜੇਕਰ ਅੱਜ ਅਸੀਂ ਪਾਣੀ ਨੂੰ ਨਾ ਸਾਂਭਿਆ ਤਾਂ ਇਹ ਭਵਿੱਖ ਵਿੱਚ ਮਨੁੱਖੀ ਹੋਂਦ ਲਈ ਗੰਭੀਰ ਖ਼ਤਰਾ ਬਣ ਸਕਦਾ ਹੈ। ਉਹਨਾਂ ਭੌਂ ਸੰਭਾਲ ਵਿਭਾਗ, ਜੰਗਲਾਤ, ਸਿੰਚਾਈ, ਖੇਤੀਬਾੜੀ, ਡਰੇਨੇਜ਼, ਜਲ ਸਪਲਾਈ, ਪੇਂਡੂ ਵਿਕਾਸ ਤੇ ਪੰਚਾਇਤ, ਸੀਵਰੇਜ ਬੋਰਡ, ਨਗਰ ਨਿਗਮ, ਨਗਰ ਕੌਂਸਲਾਂ ਆਦਿ ਵਿਭਾਗਾਂ ਦੇ ਅਧਿਕਾਰੀਆਂ ਨੂੰ ਪਾਣੀ ਬਚਾਉਣ ਵੱਲ ਉਚੇਚਾ ਧਿਆਨ ਦੇਣ ਦੀ ਅਪੀਲ ਕਰਦਿਆਂ ਇਸ ਵਿਸ਼ੇ 'ਤੇ ਡੂੰਘਾ ਵਿਚਾਰ-ਵਟਾਂਦਰਾ ਕਰਦਿਆਂ ਜਲਦੀ ਤੋਂ ਜਲਦੀ ਕੀਤੇ ਜਾਣ ਵਾਲੇ ਕਾਰਜਾਂ ਦੀ ਸੂਚਨਾ ਦੇਣ ਲਈ ਕਿਹਾ। 
ਉਹਨਾਂ ਕਿਹਾ ਕਿ 12 ਬਲਾਕਾਂ ਦੇ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਦੋਹਾਂ ਵੱਲ ਖ਼ਾਸ ਤਵੱਜੋਂ ਦੇਣੀ ਹੋਵੇਗੀ, ਤਾਂ ਹੀ ਇਸ ਮਿਸ਼ਨ ਨੂੰ ਸਫਲ ਬਣਾਇਆ ਜਾ ਸਕਦਾ ਹੈ। ਉਹਨਾਂ ਜਿਥੇ ਖੇਤੀਬਾੜੀ ਲਈ ਧਰਤੀ ਹੇਠਲੇ ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ਲਈ ਯੋਜਨਾ ਉਲੀਕਣ ਲਈ ਕਿਹਾ, ਉਥੇ ਫ਼ਸਲੀ ਵਿਭਿੰਨਤਾ, ਤੁਪਕਾ ਸਿੰਚਾਈ, ਜ਼ਮੀਨਦੋਜ਼ ਪਾਣੀ ਪਾਈਪ ਲਾਈਨ, ਸੀਵਰੇਜ ਦੇ ਗ੍ਰੇਅ ਅਤੇ ਬਲੈਕ ਪਾਣੀ ਨੂੰ ਵੱਖਰਾ ਕਰਨ, ਵੱਧ ਤੋਂ ਵੱਧ ਪੌਦੇ ਲਗਾਉਣ, ਟੋਭੇ ਨਵਿਆਉਣ, ਬਰਸਾਤੀ ਪਾਣੀ ਦੀ ਸੰਭਾਲ ਲਈ ਸਰਕਾਰੀ ਇਮਾਰਤਾਂ ਦੀਆਂ ਛੱਤਾਂ ਵਰਤਣ ਆਦਿ 'ਤੇ ਵੀ ਵਿਚਾਰ-ਵਟਾਂਦਰਾ ਕੀਤਾ। 
       ਸ੍ਰ. ਮੱਲ੍ਹਾ ਨੇ ਕਿਹਾ ਕਿ 'ਜਲ ਸ਼ਕਤੀ ਅਭਿਆਨ' ਤਹਿਤ ਪਾਣੀ ਸੰਭਾਲਣ ਸਬੰਧੀ ਵਿਭਾਗਾਂ ਦੇ ਮੁਖੀ ਤੁਰੰਤ ਹਰਕਤ ਵਿਚ ਆ ਕੇ ਵਿੱਢੇ ਜਾ ਰਹੇ ਕਾਰਜਾਂ ਦੀ ਰੂਪ ਰੇਖਾ ਤੁਰੰਤ ਤਿਆਰ ਕਰਕੇ ਸੌਂਪਣ, ਤਾਂ ਜੋ ਸਮੇਂ-ਸਮੇਂ 'ਤੇ ਸਬੰਧਤ ਕੇਂਦਰੀ ਅਧਿਕਾਰੀਆਂ ਵਲੋਂ ਜਾਇਜ਼ਾ ਲਿਆ ਜਾ ਸਕੇ। ਉਹਨਾਂ  ਅਧਿਕਾਰੀਆਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਪਿੰਡ ਵਿਚ 550 ਬੂਟੇ ਲਗਾਏ ਜਾ ਰਹੇ ਹਨ। 
ਉਹਨਾਂ ਅਧਿਕਾਰੀਆਂ ਨੂੰ ਪੂਰੀ ਗੰਭੀਰਤਾ, ਤਾਲਮੇਲ ਅਤੇ ਇਮਾਨਦਾਰੀ ਨਾਲ 'ਜਲ ਸ਼ਕਤੀ ਅਭਿਆਨ' ਨੂੰ ਸਫਲ ਬਣਾਉਣ ਦੀ ਹਦਾਇਤ ਕੀਤੀ। ਉਹਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਥੇ ਪਾਣੀ ਦੀ ਦੁਰਵਰਤੋਂ ਬਿਲਕੁੱਲ ਨਾ ਕੀਤੀ ਜਾਵੇ, ਉਥੇ ਵੱਧ ਤੋਂ ਵੱਧ ਪੌਦੇ ਵੀ ਲਗਾਏ ਜਾਣ। ਉਹਨਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਲਈ ਸਾਂਝੇ ਯਤਨਾ ਦੀ ਲੋੜ ਹੈ।
       ਇਸ ਮੌਕੇ ਕੇਂਦਰੀ ਟੀਮ ਵਿੱਚ ਸ਼ਾਮਿਲ ਡਾਇਰੈਕਟਰ ਸ੍ਰੀਮਤੀ ਹਰਚਰਨ ਕੌਰ, ਸ੍ਰੀਮਤੀ ਗੁਰਪ੍ਰੀਤ ਗਡੋਕ ਅਤੇ ਸ੍ਰੀ ਏ. ਕੇ. ਕੈਲੋ ਤੋਂ ਇਲਾਵਾ ਸਹਾਇਕ ਕਮਿਸ਼ਨਰ (ਸਿਖ਼ਲਾਈ ਅਧੀਨ) ਸ੍ਰੀ ਵਿਰਾਜ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

ਜੇਹਲ ਵਿਭਾਗ ਦੇ ਮੁੱਖ ਸਕੱਤਰ ਵੱਲੋਂ ਲੁਧਿਆਣਾ ਜੇਹਲ ਦਾ ਖਾਸ ਦੌਰਾ

Jul 10, 2019, 4:20 PM
ਕੈਦੀਆਂ ਅਤੇ ਬੰਦੀਆਂ ਨੂੰ ਕਿੱਤਾਮੁੱਖੀ ਸਿਖ਼ਲਾਈ ਨਾਲ ਜੋੜਨ 'ਤੇ ਜ਼ੋਰ
ਲੁਧਿਆਣਾ: 10 ਜੁਲਾਈ 2019: (ਕਾਰਤਿਕਾ ਸਿੰਘ//ਪੰਜਾਬ ਸਕਰੀਨ):: 
ਨੇੜ ਭਵਿੱਖ ਵਿੱਚ ਜੇਹਲਾਂ ਵਿਚਲੀ ਦੁਨੀਆ 'ਚ ਹੈਰਾਨਕੁੰਨ ਤਬਦੀਲੀਆਂ ਨਜ਼ਰ ਆ ਸਕਦੀਆਂ ਹਨ। ਅੱਜ ਜੇਹਲ ਵਿਭਾਗ ਦੇ ਮੁੱਖ ਸਕੱਤਰ ਕਿਰਪਾ ਸ਼ੰਕਰ ਸਰੋਜ ਅਤੇ ਹੋਰ ਉੱਚ ਅਧਿਕਾਰੀਆਂ ਵੱਲੋਂ ਲੁਧਿਆਣਾ ਜੇਹਲ ਦਾ ਦੌਰਾ ਕੁਝ ਇਹੀ ਸੰਕੇਤ ਦੇਂਦਾ ਹੈ। ਜੇਹਲਾਂ ਵਿੱਚ ਕਿੱਤਾਮੁਖੀ ਰੁਝਾਨ ਨੂੰ ਉਤਸ਼ਾਹਿਤ ਕੀਤੇ ਜਾਣ ਨਾਲ ਜਿੱਥੇ ਜੇਹਲਾਂ ਵਿਚਲੇ ਵਾਤਾਵਰਨ ਅਤੇ ਕੈਦੀਆਂ ਦੇ ਲਾਈਫ ਸਟਾਈਲ ਵਿਛ ਫਰਕ ਨਜ਼ਰ ਆਏਗਾ ਉੱਥੇ ਕੈਦੀਆਂ ਦੇ ਮਨ ਦੀ ਦੁਨੀਆ 'ਤੇ ਵੀ ਬੜਾ ਉਸਾਰੂ ਅਸਰ ਪਏਗਾ। 
ਕੇਂਦਰੀ ਜੇਲ ਸਮੇਤ ਲੁਧਿਆਣਾ ਦੀਆਂ ਤਿੰਨੋਂ ਜੇਹਲਾਂ ਵਿੱਚ ਮੌਜੂਦਾ ਬੁਨਿਆਦੀ ਸਹੂਲਤਾਂ ਅਤੇ ਢਾਂਚਾਗਤ ਵਿਕਾਸ ਲੋੜਾਂ ਦਾ ਜਾਇਜ਼ਾ ਲੈਣ ਲਈ ਜੇਲ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਕ੍ਰਿਪਾ ਸ਼ੰਕਰ ਸਰੋਜ ਨੇ ਅੱਜ ਲੁਧਿਆਣਾ ਦਾ ਦੌਰਾ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਸਮੇਤ ਵੱਖ-ਵੱਖ ਵਿਭਾਗਾਂ ਦੇ ਜ਼ਿਲਾ ਮੁੱਖੀਆਂ ਨਾਲ ਮੀਟਿੰਗ ਕਰਦਿਆਂ ਉਹਨਾਂ ਹਦਾਇਤ ਕੀਤੀ ਕਿ ਜੇਹਲ ਵਿੱਚ ਬੰਦ ਕੈਦੀਆਂ ਅਤੇ ਬੰਦੀਆਂ ਨੂੰ ਕਿੱਤਾਮੁੱਖੀ ਬਣਾਉਣ ਅਤੇ ਉਹਨਾਂ ਉਸਾਰੂ ਗਤੀਵਿਧੀਆਂ ਨਾਲ ਜੋੜਨ ਲਈ ਯਤਨ ਕੀਤੇ ਜਾਣ ਤਾਂ ਜੋ ਉਹਨਾਂ ਦਾ ਇਹਨਾਂ ਸੁਧਾਰ ਘਰਾਂ (ਜੇਹਲਾਂ) ਵਿੱਚ ਸਹੀ ਅਰਥਾਂ ਵਿੱਚ ਸੁਧਾਰ ਹੋ ਸਕੇ ਅਤੇ ਉਹ ਇਥੋਂ ਚੰਗੇ ਇਨਸਾਨ ਬਣ ਕੇ ਨਿਕਲਣ। 
ਕੇਂਦਰੀ ਜੇਲ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਸਰੋਜ ਨੇ ਡਿਪਟੀ ਕਮਿਸ਼ਨਰ ਰਾਹੀਂ ਸਰਕਾਰੀ ਬਹੁ-ਤਕਨੀਕੀ ਕਾਲਜ ਰਿਸ਼ੀ ਨਗਰ ਦੇ ਪ੍ਰਿੰਸੀਪਲ ਸ੍ਰ. ਐੱਮ. ਪੀ. ਸਿੰਘ ਨੂੰ ਹਦਾਇਤ ਕੀਤੀ ਕਿ ਉਹ ਕੈਦੀਆਂ ਅਤੇ ਬੰਦੀਆਂ ਨੂੰ ਕਿੱਤਾਮੁੱਖੀ ਸਿਖ਼ਲਾਈ ਦੇਣ ਲਈ ਨੀਤੀ ਤਿਆਰ ਕਰਨ। ਉਹਨਾਂ ਕਿਹਾ ਕਿ ਇਸ ਸੰਬੰਧੀ ਇੱਕ ਹਫ਼ਤੇ ਵਿੱਚ ਸਰਵੇ ਕਰਵਾਇਆ ਜਾਵੇ। ਸਰਵੇ ਦੌਰਾਨ ਕੈਦੀਆਂ ਅਤੇ ਬੰਦੀਆਂ ਦੀ ਰੁਚੀ ਨੂੰ ਧਿਆਨ ਵਿੱਚ ਰੱਖ ਕੇ ਜੇਲ ਵਿੱਚ ਕਿੱਤਾਮੁੱਖੀ ਸਿਖ਼ਲਾਈ ਦੇਣ ਲਈ ਖਾਕਾ ਤਿਆਰ ਕੀਤਾ ਜਾਵੇ। ਭਾਰਤ ਸਰਕਾਰ ਦੇ 'ਸਕਿੱਲ ਇੰਡੀਆ' ਪ੍ਰੋਗਰਾਮ ਨੂੰ ਲਾਗੂ ਕਰਨ ਬਾਰੇ ਵੀ ਕਿਹਾ ਗਿਆ।
ਇਸੇ  ਤਰਾਂ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀਮਤੀ ਇੰਦਰਪ੍ਰੀਤ ਕੌਰ ਨੂੰ ਹਦਾਇਤ ਕੀਤੀ ਗਈ ਕਿ ਉਹ ਉਹਨਾਂ ਗੈਰ ਸਰਕਾਰੀ ਸੰਗਠਨਾਂ ਦੀ ਭਾਲ ਕਰਨ ਜੋ ਜੇਹਲ ਦੇ ਸੁਧਾਰ ਨੂੰ ਧਿਆਨ ਵਿੱਚ ਰੱਖ ਕੇ ਆਪਣੇ ਪ੍ਰੋਜੈਕਟ ਡੀਜ਼ਾਈਨ ਕਰਨ ਅਤੇ ਜੇਲ ਵਿਭਾਗ ਨਾਲ ਰਲ ਕੇ ਇਸ ਦਿਸ਼ਾ ਵਿੱਚ ਕੰਮ ਕਰਨ ਦੇ ਇਛੁੱਕ ਹੋਣ। ਇਸ ਲਈ ਪੰਜਾਬ ਸਰਕਾਰ ਵੱਲੋਂ ਬਣਦੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਜ਼ਿਲਾ ਸਿੱਖਿਆ ਅਧਿਕਾਰੀ (ਸੈਕੰਡਰੀ) ਸ੍ਰੀਮਤੀ ਸਵਰਨਜੀਤ ਕੌਰ ਨੂੰ ਹਦਾਇਤ ਕੀਤੀ ਕਿ ਉਹ ਉਹਨਾਂ ਅਧਿਆਪਕਾਂ ਜਾਂ ਮੋਟੀਵੇਟਰਾਂ ਦੀ ਭਾਲ ਕਰਨ ਜੋ ਆਪਣੇ ਵਹਿਲੇ ਸਮੇਂ ਦੌਰਾਨ ਵਲੰਟੀਅਰ ਵਜੋਂ ਕੈਦੀਆਂ ਅਤੇ ਬੰਦੀਆਂ ਨੂੰ ਵੱਖ-ਵੱਖ ਵਿਸ਼ਿਆਂ ਦੀ ਸਿੱਖਿਆ ਮੁਹੱਈਆ ਕਰਾਉਣ ਦੀ ਇੱਛਾ ਰੱਖਦੇ ਹੋਣ। 
ਸ੍ਰੀ ਸਰੋਜ ਨੇ ਸੀਵਰੇਜ ਵਿਭਾਗ ਅਤੇ ਨਗਰ ਨਿਗਮ ਲੁਧਿਆਣਾ ਨੂੰ ਹਦਾਇਤ ਕੀਤੀ ਕਿ ਤਿੰਨੋਂ ਜੇਲ ਦੀ ਸੀਵਰੇਜ ਦੀ ਸਮੱਸਿਆ ਨੂੰ ਤੁਰੰਤ ਹੱਲ ਕੀਤਾ ਜਾਵੇ। ਲੋਕ ਨਿਰਮਾਣ ਵਿਭਾਗ ਨੂੰ ਕਿਹਾ ਗਿਆ ਕਿ ਉਹ ਜੇਹਲ ਅੰਦਰ ਹੋਣ ਵਾਲੇ ਮੁਰੰਮਤ ਕਾਰਜਾਂ ਦਾ ਐਸਟੀਮੇਟ ਬਣਾ ਕੇ ਜੇਲ ਵਿਭਾਗ ਨੂੰ ਭੇਜਣ। ਬਾਗਬਾਨੀ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਉਹ ਰਿਆਇਤੀ ਦਰਾਂ 'ਤੇ ਸਬਜ਼ੀਆਂ ਦੇ ਬੀਜ ਜੇਲ ਵਿੱਚ ਮੁਹੱਈਆ ਕਰਾਉਣ ਤਾਂ ਜੋ ਕੈਦੀ ਸਬਜ਼ੀ ਆਦਿ ਉਗਾ ਕੇ ਖੇਤੀਬਾੜੀ ਧੰਦੇ ਨੂੰ ਅਪਨਾਉਣ ਦੇ ਕਾਬਿਲ ਹੋ ਸਕਣ। ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਨੂੰ ਕਿਹਾ ਗਿਆ ਕਿ ਜੇਲ ਵਿੱਚ ਸਿਹਤ ਸਹੂਲਤਾਂ ਦੀ ਅਣਹੋਂਦ ਨਹੀਂ ਹੋਣੀ ਚਾਹੀਦੀ। 
ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਰੋਜ ਨੇ ਕਿਹਾ ਕਿ ਬੰਦੀਆਂ ਅਤੇ ਕੈਦੀਆਂ ਨੂੰ ਸਜ਼ਾ ਦੇਣ ਦਾ ਮਕਸਦ ਇਹ ਨਹੀਂ ਹੁੰਦਾ ਕਿ ਉਹਨਾਂ  ਨੂੰ ਮਾੜੇ ਕੰਮਾਂ ਲਈ ਨਿਯਮਤ ਸਮੇਂ ਲਈ ਅੰਦਰ ਰੱਖਿਆ ਜਾਣਾ ਹੈ ਬਲਕਿ ਇਹ ਇੱਕ ਮੌਕਾ ਹੁੰਦਾ ਹੈ ਕਿ ਉਹ ਜੇਲ ਅੰਦਰ ਆਪਣੇ ਆਪ ਨੂੰ ਸੁਧਾਰ ਕੇ ਇੱਕ ਚੰਗੇ ਇਨਸਾਨ ਬਣ ਸਕਣ। ਇਸ ਸਮੇਂ ਦੌਰਾਨ ਜੇਕਰ ਉਹਨਾਂ ਨੂੰ ਉਸਾਰੂ ਗਤੀਵਿਧੀਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਉਹ ਵਾਕਿਆ ਹੀ ਚੰਗੇ ਇਨਸਾਨ ਬਣਨ ਦੇ ਨਾਲ-ਨਾਲ ਕਿੱਤਾਮੁੱਖੀ ਵੀ ਬਣ ਸਕਦੇ ਹਨ। ਇਸ ਦਿਸ਼ਾ ਵਿੱਚ ਸੁਚੱਜੇ ਯਤਨ ਕਰਨ ਦੀ ਲੋੜ ਹੈ। 
ਜੇਲ ਸੁਪਰਡੈਂਟ ਸ੍ਰ. ਸਮਸ਼ੇਰ ਸਿੰਘ ਬੋਪਾਰਾਏ ਨੇ ਜੇਲ ਦੀਆਂ ਲੋੜ ਦਾ ਵੇਰਵਾ ਪੇਸ਼ ਕਰਦਿਆਂ ਜੇਲ ਸੁਪਰਡੈਂਟਾਂ ਨੂੰ ਲੋੜੀਂਦੇ ਵਿੱਤੀ ਅਖ਼ਤਿਆਰ, ਸੁਰੱਖਿਆ ਨਫ਼ਰੀ, ਹੋਰ ਸਬ ਜੇਹਲ ਦੀ ਵਿਵਸਥਾ ਕਰਨ, ਖ਼ਾਲੀ ਅਸਾਮੀਆਂ ਭਰਨ ਆਦਿ ਦੀ ਬੇਨਤੀ ਕੀਤੀ। ਜਿਸ 'ਤੇ ਸ੍ਰੀ ਸਰੋਜ ਨੇ ਇਸ ਸੰਬੰਧੀ ਜੇਲ ਮੰਤਰੀ ਰਾਹੀਂ ਪੰਜਾਬ ਸਰਕਾਰ ਨਾਲ ਗੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਸੁਰਿੰਦਰ ਲਾਂਬਾ ਅਤੇ ਸ੍ਰੀ ਦੀਪਕ ਪਾਰਿਕ, ਜ਼ਿਲ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸ੍ਰੀ ਅਸ਼ੀਸ਼ ਅਬਰੋਲ, ਪੀ. ਸੀ. ਐੱਸ. ਅਧਿਕਾਰੀ ਸ੍ਰੀ ਤਰਸੇਮ ਚੰਦ, ਐੱਸ. ਡੀ. ਐੱਮ. ਲੁਧਿਆਣਾ (ਪੂਰਬੀ) ਸ੍ਰ. ਅਮਰਜੀਤ ਸਿੰਘ ਬੈਂਸ, ਐੱਸ. ਪੀ. (ਐੱਚ) ਖੰਨਾ ਸ੍ਰ. ਬਲਵਿੰਦਰ ਸਿੰਘ ਭੀਖੀ ਅਤੇ ਹੋਰ ਕਈ ਅਧਿਕਾਰੀ ਹਾਜ਼ਰ ਸਨ। 

Tuesday, July 09, 2019

ਰੋਟਾ ਵਾਇਰਸ ਵੈਕਸੀਨ ਦੀ ਸ਼ੁਰੂਆਤ ਕਰਨ ਸਬੰਧੀ ਟ੍ਰੇਨਿੰਗ ਦਾ ਆਯੋਜਨ

Jul 9, 2019, 6:22 PM
ਸਿਵਲ ਹਸਪਤਾਲ ਲੁਧਿਆਣਾ ਵਿਖੇ ਹੋਇਆ ਵਿਸ਼ੇਸ਼ ਪ੍ਰੋਗਰਾਮ 

ਲੁਧਿਆਣਾ: 09 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::


ਸਿਵਲ ਹਸਪਤਾਲ ਲੁਧਿਆਣਾ ਵਿਖੇ ਰੋਟਾ ਵਾਇਰਸ ਵੈਕਸੀਨ ਦੀ ਸ਼ੁਰੂਆਤ ਕਰਨ ਸਬੰਧੀ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਟ੍ਰੇਨਿੰਗ ਸਮੇਂ ਡਾ.ਰਜਿੰਦਰ ਗੁਲਾਟੀ, ਡਾ.ਪੁਨੀਤ ਜੁਨੇਜਾ ਅਤੇ WHO ਦੇ ਡਾ. ਗਗਨ ਸ਼ਰਮਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਇਹ ਟ੍ਰੇਨਿੰਗ ਸਿਵਲ ਸਰਜਨ ਲੁਧਿਆਣਾ ਡਾ.ਰਾਜੇਸ਼ ਕੁਮਾਰ ਬੱਗਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਡਾ.ਕਿਰਨ ਆਹਲੂਵਾਲੀਆ ਡੀ.ਆਈ.ਓ. ਦੀ ਦੇਖ ਰੇਖ ਅਧੀਨ ਕੀਤੀ ਗਈ। ਸਿਵਲ ਹਸਪਤਾਲ ਲੁਧਿਆਣਾ ਦੇ ਐਸ.ਐਮ.ਓ. ਡਾ.ਅਵਿਨਾ਼ਸ ਜਿੰਦਲ ਵੀ ਵਿਸ਼ੇੇਸ਼ ਤੌਰ 'ਤੇ ਹਾਜਰ ਸਨ। ਆਪਣੇ ਸੰਬੋਧਨ ਵਿੱਚ ਡਾ.ਰਾਜੇਸ਼ ਕੁਮਾਰ ਬੱਗਾ ਸਿਵਲ ਸਰਜਨ ਲੁਧਿਆਣਾ ਨੇ ਕਿਹਾ ਕਿ ਟੀਕਾਕਰਣ ਹਰ ਲਾਭਪਾਤਰੀ ਲਈ ਅਤੀ ਜ਼ਰੂਰੀ ਹੈ। ਜਿਸ ਨਾਲ ਬੱਚਿਆਂ ਅਤੇ ਗਰਭਵਤੀ ਮਾਵਾਂ ਦੀ ਸਿਹਤ ਸੁਰੱਖਿਅਤ ਰਹਿੰਦੀ ਹੈ ਅਤੇ ਸਾਨੂੰ ਸਾਰਿਆਂ ਨੂੰ ਸਮੇਂ-ਸਮੇਂ ਇਹ ਟੀਕਾਕਰਣ ਕਰਾਉਣਾ ਅਤਿ ਜ਼ਰੂਰੀ ਹੈ। ਡੀ.ਆਈ.ਓ. ਡਾ.ਕਿਰਨ ਆਹਲੂਵਾਲੀਆ ਨੇ ਦੱਸਿਆ ਕਿ ਰੋਟਾ ਵਾਈਰਸ ਵੈਕਸੀਨ ਜਲਦ ਹੀ ਰੂਟੀਨ ਟੀਕਾਕਰਣ ਦਾ ਹਿੱਸਾ ਬਨਣ ਜਾ ਰਹੀ ਹੈ। ਜਿਸ ਨਾਲ ਬੱਚਿਆਂ ਵਿੱਚ ਇਸ ਵਾਈਰਸ ਕਾਰਨ ਹੋਣ ਵਾਲੇ ਡਾਇਰੀਆ (ਟੱਟੀਆਂ) ਨੂੰ ਰੋਕਿਆ ਜਾ ਸਕੇਗਾ। ਡਾ.ਗੁਲਾਟੀ, ਡਾ.ਜੁਨੇਜਾ ਅਤੇ ਡਾ.ਗਗਨ ਨੇ ਦੱਸਿਆ ਕਿ ਰੂਟੀਨ ਟੀਕਾਕਰਨ ਨਾਲ 6, 10, 14 ਹਫ਼ਤੇ ਦੇ ਹਰ ਬੱਚੇ ਨੂੰ ਇਸ ਵੈਕਸੀਨ ਦੀਆਂ 5 ਬੂੰਦਾਂ ਦਿੱਤੀਆ ਜਾਣੀਆਂ ਹਨ। ਜਿਸ ਨਾਲ ਬੱਚਿਆਂ ਨੂੰ ਪੇਚਸ ਤੋਂ ਸੁਰੱਖਿਅਤ ਰੱਖਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਹ ਵੈਕਸੀਨ ਬਿਲਕੁੱਲ ਸੁਰੱਖਿਅਤ ਹੈ ਅਤੇ ਜਦੋਂ ਵੀ ਇਹ ਵੈਕਸੀਨ ਸੁਰੂ ਹੁੰਦੀ ਹੈ ਤਾਂ ਸਾਨੂੰ ਹਰ ਮਾਪੇ ਨੂੰ ਇਸ ਬਾਰੇ ਜਾਣਕਾਰੀ ਦੇਣੀ ਬਣਦੀ ਹੈ ਤੇ ਉਨ੍ਹਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਹਰ ਨਵੇਂ ਬੱਚੇ ਦੇ ਜਦੋਂ ਵੀ ਰੂਟੀਨ ਵੈਕਸੀਨ ਲੱਗਣੀ ਹੈ ਉਦੋਂ ਹੀ ਇਹ ਵੈਕਸੀਨ ਜ਼ਰੂਰ ਦਿੱਤੀ ਜਾਵੇ ਤਾਂ ਕਿ ਬੱਚਿਆਂ ਵਿੱਚ ਵਾਈਰਸ ਤੋਂ ਹੋਣ ਵਾਲੀ ਬਿਮਾਰੀ ਨੂੰ ਰੋਕਿਆ ਜਾ ਸਕੇ।

ਇਸ ਟ੍ਰੇਨਿੰਗ ਵਿੱਚ ਸਮੂਹ ਐਸ.ਐਮ.ਓ., ਨੋਡਲ ਅਫਸਰ, ਏ.ਐਨ.ਐਮ, ਐਲ.ਐਚ.ਵੀ. ਤੋ਼ ਇਲਾਵਾ  ਆਂਗਨਵਾੜੀ ਸਬੰਧਤ ਸੀਨੀਅਰ ਮੈਡੀਕਲ ਸਟਾਫ ਅਤੇ ਵਰਕਰ ਵੀ ਹਾਜ਼ਰ ਸਨ।


Friday, July 05, 2019

ਲੁਧਿਆਣਾ ਵਿੱਚ ਸਰਕਾਰੀ ਤੌਰ 'ਤੇ ਵੀ ਬਰਸਾਤੀ ਪਾਣੀ ਨੂੰ ਰੀਚਾਰਜ ਕਰਨ ਦੀ ਪਹਿਲ

Jul 5, 2019, 7:55 PM
ਨਿਜੀ ਤੌਰ ਤੇ ਪਹਿਲਾਂ ਹੀ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਹੈ ਇਹ ਸਿਸਟਮ
-ਹਲਕਾ ਲੁਧਿਆਣਾ (ਪੱਛਮੀ) ਤੋਂ ਹੋਈ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਸਰਕਾਰੀ ਸ਼ੁਰੂਆਤ 
-ਐਤਕੀਂ ਮੀਂਹ ਕਾਰਨ ਸੜਕਾਂ 'ਤੇ ਨਹੀਂ ਖੜੇਗਾ ਪਾਣੀ, ਨਾ ਹੀ ਹੋਣਗੇ ਹਾਦਸੇ
-ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਪ੍ਰੋਜੈਕਟ ਦਾ ਜਾਇਜ਼ਾ 

ਲੁਧਿਆਣਾ: 5 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::  
ਹਾਲਾਂਕਿ ਸਮਝਦਾਰ ਅਤੇ ਸਰਦੇ ਪੁੱਜਦੇ ਲੋਕਾਂ ਵੱਲੋਂ ਪਹਿਲਾਂ ਹੀ ਰੇਨ ਵਾਟਰ ਹਾਰਵੈਸਟਿੰਗ ਬੜੇ ਯੋਜਨਾਬੱਧ  ਰਹੀ ਸੀ ਪਰ ਹੁਣ ਸਰਕਾਰ ਨੇ ਵੀ ਪਹਿਲ ਕਰ ਲਈ ਹੈ। ਪਹਿਲਾਂ ਇਸ ਸਬੰਧੀ  ਆਪਣੇ ਜਾਂਦੇ  ਵੱਖ ਵੱਖ ਲੋਕਾਂ ਵੱਲੋਂ ਆਪੋ ਇਮਾਰਤਾਂ  ਤੋਂ ਪਾਣੀ ਲਿਆ ਕੇ ਧਰਤੀ 'ਚ ਪਾਇਆ ਜਾਂਦਾ ਸੀ ਤਾਂਕਿ ਮਨੁੱਖ ਵੱਲੋਂ ਪਾਣੀ ਦੀ ਅੰਨੀ ਦੁਰਵਰਤੋਂ ਦਾ ਸ਼ਿਕਾਰ ਹੋਈ ਧਰਤੀ ਫਿਰ ਤੋਂ ਪਾਣੀ ਨਾਲ ਰੀਚਾਰਜ ਹੋ ਸਕੇ। ਇਸ ਨਾਲ ਘਰਾਂ ਵਿੱਚ ਅਤੇ ਘਰਾਂ ਦੇ ਆਲੇ ਦੁਆਲੇ ਪਾਣੀ ਵੀ ਨਹੀਂ ਸੀ ਖੜੋਂਦਾ ਅਤੇ ਪਾਣੀ ਧਰਤੀ ਨੂੰ ਰੀਚਾਰਜ ਕਰਨ ਦੇ ਕੰਮ ਵੀ ਆਉਂਦਾ ਸੀ। ਇਹ ਸਿਲਸਿਲਾ ਕਈ ਸਾਲਾਂ ਤੋਂ ਜਾਰੀ ਸੀ। ਹੁਣ ਸਰਕਾਰ ਵੱਲੋਂ ਕੀਤੀ ਗਈ ਪਹਿਲਕਦਮੀ ਨਾਲ ਇਸ ਪਾਸੇ ਵੱਡਾ ਮੋੜਾ ਆਇਆ ਹੈ। ਜ਼ਿਕਰਯੋਗ ਹੈ ਕਿ ਪੱਤਰਕਾਰ ਅਤੇ ਬਰਸਾਤੀ ਪਾਣੀ ਨੂੰ ਮੁੜ ਰਿਚਾਰਜਿੰਗ ਲਈ ਵਰਤਣ ਦੇ ਮਾਹਰ ਸੰਤ ਕੁਮਾਰ ਗੋਗਨਾ ਨੇ ਰੇਨ ਵਾਟਰ ਹਾਰਵੈਸਟਿੰਗ ਦੇ ਖੇਤਰ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਕਾਫੀ ਸ਼ਲਾਘਾਯੋਗ ਕੰਮ ਕੀਤਾ ਹੈ। ਉਹਨਾਂ ਦੇ ਉੱਦਮ ਸਦਕਾ ਆਲੇ ਦੁਆਲੇ ਦੇ ਪਿੰਡਾਂ ਵਿੱਚ ਵੱਸਦੇ ਕਾਰੀਗਰਾਂ ਅਤੇ ਅਤੇ ਹੋਰ  ਰੋਜ਼ਗਾਰ ਵੀ ਮਿਲਿਆ। ਪੀਏਯੂ ਅਤੇ ਸੀਐਮਸੀ ਵਰਗੀਆਂ ਸੰਸਥਾਵਾਂ ਕੋਲ ਵੀ ਇਹ ਸਿਸਟਮ ਬਹੁਤ ਪਹਿਲਾਂ ਤੋਂ ਹੀ ਮੌਜੂਦ ਹੈ। 
ਨਿੱਤ ਦਿਨ ਘਟਦੇ ਜਾ ਰਹੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਇਹ ਸਰਕਾਰੀ ਸ਼ੁਰੂਆਤ ਵਿਧਾਨ ਸਭਾ ਹਲਕਾ ਲੁਧਿਆਣਾ (ਪੱਛਮੀ) ਤੋਂ ਹੋ ਗਈ ਹੈ। ਆਗਾਮੀ ਮੌਨਸੂਨ ਸੀਜ਼ਨ ਦੌਰਾਨ ਮੀਂਹ ਦੇ ਪਾਣੀ ਨੂੰ ਸੰਭਾਲਣ ਅਤੇ ਧਰਤੀ ਹੇਠ ਪਾਉਣ ਲਈ ਸ਼ਹਿਰ ਲੁਧਿਆਣਾ ਵਿੱਚ ਆਪਣੀ ਤਰਾਂ ਦਾ ਪਹਿਲਾਂ 'ਰੇਨ ਵਾਟਰ ਰੀਚਾਰਜ ਵੈੱਲ' ਬਣ ਕੇ ਤਿਆਰ ਹੋ ਗਿਆ ਹੈ। ਇਸ ਪ੍ਰੋਜੈਕਟ ਦਾ ਅੱਜ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਜਾਇਜ਼ਾ ਲਿਆ। ਦੱਸਣਯੋਗ ਹੈ ਕਿ ਇਸ ਪ੍ਰੋਜੈਕਟ ਦੀ ਰੂਪ ਰੇਖਾ ਤੋਂ ਲੈ ਕੇ ਮੁਕੰਮਲ ਹੋਣ ਤੱਕ ਸ੍ਰੀ ਆਸ਼ੂ ਨੇ ਇਸ ਦੀ ਪੂਰੀ ਦਿਲਚਸਪੀ ਨਾਲ ਮੋਨੀਟਰਿੰਗ ਕੀਤੀ ਹੈ। 
ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਆਸ਼ੂ ਨੇ ਦੱਸਿਆ ਕਿ ਨਗਰ ਨਿਗਮ ਲੁਧਿਆਣਾ ਵੱਲੋਂ ਇਹ ਵੈੱਲ (ਖੂਹ) ਸਥਾਨਕ ਭਾਈ ਰਣਧੀਰ ਸਿੰਘ ਨਗਰ ਸਥਿਤ ਡੀ. ਏ. ਵੀ. ਸਕੂਲ ਦੇ ਪਿਛਲੇ ਪਾਸੇ ਬਣਾਇਆ ਗਿਆ ਹੈ। ਜਿਸ ਦੀ ਗੋਲਾਈ 20 ਫੁੱਟ ਅਤੇ ਡੂੰਘਾਈ 30 ਫੁੱਟ ਦੇ ਕਰੀਬ ਹੈ। ਇਸ ਪ੍ਰੋਜੈਕਟ 'ਤੇ ਕਰੀਬ 25 ਲੱਖ ਰੁਪਏ ਦਾ ਖਰਚਾ ਆਇਆ ਹੈ। ਇਹ ਪ੍ਰੋਜੈਕਟ ਬਿਲਕੁਲ ਤਿਆਰ ਹੈ ਅਤੇ ਅਗਲੇ 2-3 ਦਿਨ ਵਿੱਚ ਇਸ ਨੂੰ ਚਾਲੂ ਕਰਨ ਦਾ ਪ੍ਰੋਗਰਾਮ ਹੈ। ਇਸ ਪ੍ਰੋਜੈਕਟ ਦੇ ਚਾਲੂ ਹੋਣ ਨਾਲ ਧਰਤੀ ਹੇਠਲੇ ਪਾਣੀ ਦੇ ਦਿਨੋਂ ਦਿਨ ਡਿੱਗ ਰਹੇ ਪੱਧਰ ਨੂੰ ਵੱਡੇ ਪੱਧਰ 'ਤੇ ਰੋਕ ਲੱਗੇਗੀ। 
ਉਹਨਾਂ ਦੱਸਿਆ ਕਿ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਜਦੋਂ ਮੌਨਸੂਨ ਦੌਰਾਨ ਮੀਂਹ ਪੈਂਦੇ ਹਨ ਤਾਂ ਕਈ ਇਲਾਕਿਆਂ ਵਿੱਚ ਭਾਰੀ ਮਾਤਰਾ ਵਿੱਚ ਪਾਣੀ ਸੜਕਾਂ ਅਤੇ ਗਲੀਆਂ ਵਿੱਚ ਖੜਾ ਹੋ ਜਾਂਦਾ ਹੈ। ਇਥੋਂ ਤੱਕ ਕਿ ਜਿਆਦਾ ਮੀਂਹ ਵਿੱਚ ਪਾਣੀ ਘਰਾਂ ਵਿੱਚ ਵੀ ਵੜ ਜਾਂਦਾ ਹੈ। ਜਿਸ ਕਾਰਨ ਹਾਦਸੇ ਤਾਂ ਹੁੰਦੇ ਹੀ ਹਨ, ਸਗੋਂ ਬਿਮਾਰੀਆਂ ਫੈਲਣ ਦਾ ਵੀ ਡਰ ਰਹਿੰਦਾ ਹੈ। ਉਹਨਾਂ ਕਿਹਾ ਕਿ ਇਹ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਜਿੱਥੇ ਸੜਕ ਹਾਦਸੇ ਘਟਣਗੇ, ਉਥੇ ਹੀ ਸੜਕ ਅਤੇ ਹੋਰ ਬੁਨਿਆਦੀ ਢਾਂਚੇ ਦਾ ਵੀ ਨੁਕਸਾਨ ਨਹੀਂ ਹੋਵੇਗਾ। 
ਉਹਨਾਂ ਕਿਹਾ ਕਿ ਫਿਲਹਾਲ ਇਸ ਪ੍ਰੋਜੈਕਟ ਦੀ ਸ਼ੁਰੂਆਤ ਹਲਕਾ ਲੁਧਿਆਣਾ (ਪੱਛਮੀ) ਤੋਂ ਕੀਤੀ ਗਈ ਹੈ, ਜਿਸ ਉਪਰੰਤ ਸ਼ਹਿਰ ਵਿੱਚ ਅਜਿਹੇ ਹੋਰ ਕਈ ਖੂਹ ਤਿਆਰ ਕੀਤੇ ਜਾਣਗੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਬਰਸਾਤਾਂ ਦੇ ਮੌਸਮ ਦੌਰਾਨ ਕਿਸੇ ਵੀ ਤਰਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਉਹਨਾਂ ਓ ਐਂਡ ਐੱਮ ਸਾਖ਼ਾ ਦੇ ਨਿਗਰਾਨ ਇੰਜੀਨੀਅਰ ਸ੍ਰੀ ਰਵਿੰਦਰ ਗਰਗ ਅਤੇ ਹੋਰ ਅਧਿਕਾਰੀਆਂ ਨੂੰ ਬਣਦੀਆਂ ਹਦਾਇਤਾਂ ਜਾਰੀ ਕੀਤੀਆਂ ਅਤੇ ਇਸ ਪ੍ਰੋਜੈਕਟ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਬਾਰੇ ਕਿਹਾ। 
ਚੰਗਾ ਹੁੰਦਾ ਜੇ ਇਸ ਪਾਸੇ ਕਈ ਕਈ ਸਾਲਾਂ ਤੋਂ ਲੱਗੇ ਹੋਏ ਮਿਸਟਰ ਗੋਗਨਾ ਵਰਗੇ ਉਦਮੀਆਂ ਨੂੰ ਵੀ ਸਰਕਾਰ ਆਪਣੇ ਨਾਲ ਰਲਾਉਂਦੀ। ਇਸ ਨਾਲ ਜਿੱਥੇ ਸਵੈ ਰੋਜ਼ਗਾਰ ਨੂੰ ਉਤਸ਼ਾਹ ਮਿਲਦਾ ਉੱਥੇ ਧਰਤੀ ਨੂੰ ਬਾਰਸ਼ਾਂ ਦੇ ਪਾਣੀ ਨਾਲ ਰੀਚਾਰਜ ਕਰਨ ਦਾ ਇਹ ਸਿਲਸਿਲਾ ਵੀ ਘਰੋਂਘਰੀਂ ਪਹੁੰਚਦਾ। 

Saturday, June 15, 2019

ਪੰਜਾਬ ਵਿੱਚ ਜਾਗ ਪਈ ਸਰਕਾਰ !

Jun 15, 2019, 2:34 PM
ਖੁੱਲੇ ਬੋਰਾਂ ਦੀ ਜਾਣਕਾਰੀ ਦੇਣ ਲਈ ਜਾਰੀ ਕੀਤਾ ਵਟਸਐਪ ਨੰਬਰ
ਲੁਧਿਆਣਾ: 15 ਜੂਨ  2019: (ਪੰਜਾਬ ਸਕਰੀਨ ਬਿਊਰੋ):: 
ਉੱਤੋੜਿੱਤੀ ਹੋਏ ਦੋ ਹਾਦਸਿਆਂ ਵਿੱਚ ਹੋਈ ਸਰਕਾਰ ਦੀ ਰਿਕਾਰਡਤੋੜ ਬਦਨਾਮੀ ਤੋਂ ਬਾਅਦ ਆਖਿਰ ਪੰਜਾਬ ਸਰਕਾਰ ਜਾਗ ਪਈ ਹੈ ਅਤੇ ਥਾਂ ਥਾਂ ਖੁੱਲੇ ਬੋਰਾਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਖੁੱਲੇ ਬੋਰਾਂ ਕਾਰਨ ਵਾਪਰਨ ਵਾਲੇ ਹਾਦਸਿਆਂ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਦੇ ਧਿਆਨ ਵਿੱਚ ਕਿਸੇ ਖੁੱਲੇ ਬੋਰ ਦਾ ਮਾਮਲਾ ਆਉਂਦਾ ਹੈ ਤਾਂ ਉਹ ਇਸ ਸਬੰਧੀ ਜ਼ਿਲ੍ਹਾ ਪ੍ਰਸਾਸ਼ਨ ਨੂੰ ਸੂਚਨਾ ਦੇ ਸਕਦੇ ਹਨ। ਉਨ੍ਹਾਂ ਇਸ ਸਬੰਧੀ ਇੱਕ ਵਟਸਐਪ ਨੰਬਰ (99154-08834) ਜਾਰੀ ਕਰਕੇ ਲੋਕਾਂ ਨੂੰ ਇਸ ਨੰਬਰ 'ਤੇ ਸੂਚਨਾ ਦੇਣ ਲਈ ਕਿਹਾ ਹੈ। ਸ੍ਰੀ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਿਲ੍ਹੇ ਵਿੱਚ ਪੈਂਦੇ ਸਾਰੇ ਖੁੱਲੇ ਬੋਰਾਂ ਨੂੰ ਤੁਰੰਤ ਬੰਦ ਕਰਾਉਣ ਲਈ ਵੱਖ-ਵੱਖ ਵਿਭਾਗਾਂ ਅਤੇ ਸਮੂਹ ਐਸ.ਡੀ.ਐਮਜ਼ ਸਹਿਬਾਨ ਨੂੰ ਹਿਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ। ਇਹ ਤਾਂ ਹੋਇਆ ਬੋਰਾਂ ਦਾ ਮਾਮਲਾ ਪਰ ਬਿਜਲੀ ਦੀਆਂ ਲਟਕਦੀਆਂ ਤਾਰਾਂ ਅਤੇ ਬਹੁਤ ਹੀ ਨਵੇਂ ਲੱਗੇ ਬਿਜਲੀ ਦੇ ਮੀਟਰਾਂ ਵਾਲੇ ਪਾਸੇ ਅਜੇ ਧਿਆਨ ਦਿੱਤਾ ਜਾਣਾ ਬਾਕੀ ਹੈ। ਸਰਕਾਰ ਤਾਂ ਜਾਗ ਪਈ ਹੈ ਅਤੇ ਇਸ ਮਕਸਦ ਲਈ ਕਾਫੀ ਕੁਝ ਕੀਤਾ ਜਾ ਰਿਹਾ ਹੈ ਪਰ ਦੇਖਣਾ ਹੈ ਕਿ ਹੁਣ ਲੋਕ ਕਦੋਂ ਜਾਗਦੇ ਹਨ!

Tuesday, May 28, 2019

ਜ਼ਿਲਾ ਲੁਧਿਆਣਾ ਵਿੱਚ ਲੱਗੇਗਾ 'ਸੀਐੱਨ-ਇਫ਼ਕੋ ਫੂਡ ਪ੍ਰੋਸੈਸਿੰਗ ਪਲਾਂਟ'

May 28, 2019, 5:39 PM
30 ਮਈ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰੱਖਣਗੇ ਨੀਂਹ ਪੱਥਰ
ਸਮਰਾਲਾ/ਲੁਧਿਆਣਾ: 28 ਮਈ 2019: (ਪੰਜਾਬ ਸਕਰੀਨ ਬਿਊਰੋ)::
ਭਾਰਤੀ ਸਹਿਕਾਰਤਾ ਅਦਾਰਾ 'ਇਫ਼ਕੋ' (ਇੰਡੀਅਨ ਫਾਰਮਰਜ਼ ਫਰਟੀਲਾਈਜਰਜ਼ ਕੋਆਪਰੇਟਿਵ ਲਿਮਟਿਡ) ਅਤੇ ਸਪੇਨ ਦੀ ਮੋਹਰੀ ਫੂਡ ਪ੍ਰੋਸੈਸਿੰਗ ਕੰਪਨੀ 'ਕੋਂਗੇਲਡੋਸ ਡੇ ਨਵਾਰਾ' (ਸੀ. ਐੱਨ. ਕਾਰਪੋਰੇਸ਼ਨ) ਵੱਲੋਂ ਸਾਂਝਾ ਉੱਦਮ ਕਰਦਿਆਂ ਜ਼ਿਲਾ ਲੁਧਿਆਣਾ ਦੇ ਪਿੰਡ ਸੈਜੋਮਾਜਰਾ ਅਤੇ ਰੱਤੀਪੁਰ (ਨੇੜੇ ਸਮਰਾਲਾ) ਵਿਖੇ 'ਫੂਡ ਪ੍ਰੋਸੈਸਿੰਗ ਪਲਾਂਟ' ਸਥਾਪਤ ਕੀਤਾ ਜਾ ਰਿਹਾ ਹੈ, ਜਿਸ ਦਾ ਨੀਂਹ ਪੱਥਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਤੀ 30 ਮਈ ਨੂੰ ਰੱਖਿਆ ਜਾਵੇਗਾ। 
ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 'ਇੰਨਵੈਸਟ ਪੰਜਾਬ' ਦੀ ਸਹਾਇਤਾ ਨਾਲ ਲਗਾਏ ਜਾ ਰਹੇ ਇਸ ਪ੍ਰੋਜੈਕਟ ਨਾਲ ਜਿੱਥੇ ਇਲਾਕੇ ਦੇ 10 ਹਜ਼ਾਰ ਤੋਂ ਵਧੇਰੇ ਕਿਸਾਨਾਂ ਨੂੰ ਲਾਭ ਮਿਲੇਗਾ, ਉਥੇ ਹੀ ਸਿੱਧੇ ਅਤੇ ਅਸਿੱਧੇ ਤੌਰ 'ਤੇ 2500 ਤੋਂ ਵਧੇਰੇ ਲੋਕਾਂ ਨੂੰ ਰੋਜ਼ਗਾਰ ਵੀ ਮੁਹੱਈਆ ਹੋਵੇਗਾ। 'ਸਟੇਟ ਆਫ਼ ਦ ਆਰਟ' ਵਜੋਂ ਵਿਕਸਤ ਕੀਤੇ ਜਾਣ ਵਾਲਾ ਇਹ ਪ੍ਰੋਜੈਕਟ 55 ਏਕੜ ਰਕਬੇ ਵਿੱਚ ਸਥਾਪਤ ਕੀਤਾ ਜਾਵੇਗਾ। ਸ਼ੁਰੂਆਤੀ ਗੇੜ ਵਿੱਚ ਇਸ ਪ੍ਰੋਜੈਕਟ 'ਤੇ 550 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਅਗਲੇ ਦੋ ਸਾਲਾਂ ਵਿੱਚ ਇਥੇ ਉਤਪਾਦਨ ਸ਼ੁਰੂ ਹੋ ਜਾਵੇਗਾ। 
ਇਸ ਪਲਾਂਟ ਵਿੱਚ ਸਾਲਾਨਾ 80 ਹਜ਼ਾਰ ਮੀਟਰਕ ਟਨ ਫੂਡ ਦੀ ਪ੍ਰੋਸੈਸਿੰਗ ਹੋ ਸਕੇਗੀ। ਪ੍ਰੋਸੈਸਿੰਗ ਹੋਣ ਵਾਲੇ ਫੂਡ ਵਿੱਚ ਤੁਰੰਤ ਫਰੀਜ਼ ਕੀਤੀਆਂ ਸਬਜ਼ੀਆਂ, ਫਰੈਂਚ ਫ੍ਰਾਈਜ਼ ਅਤੇ ਪੋਟੈਟੋ ਸਨੈਕਸ ਸ਼ਾਮਿਲ ਹੋਣਗੇ। ਫੂਡ ਪ੍ਰੋਸੈਸਿੰਗ ਲਈ ਲੋੜੀਂਦੀਆਂ ਸਬਜ਼ੀਆਂ ਅਤੇ ਹੋਰ ਸਮੱਗਰੀ ਪਲਾਂਟ ਵੱਲੋਂ 150 ਕਿਲੋਮੀਟਰ ਦੇ ਦਾਇਰੇ ਵਿੱਚ ਆਉਂਦੇ ਕਿਸਾਨਾਂ ਆਦਿ ਤੋਂ ਖਰੀਦੀ ਜਾਇਆ ਕਰੇਗੀ, ਜਿਸ ਨਾਲ ਕਿਸਾਨਾਂ ਦੀ ਆਰਥਿਕਤਾ ਨੂੰ ਕਾਫੀ ਲਾਭ ਹੋਵੇਗਾ। ਇਸ ਪ੍ਰੋਜੈਕਟ ਤਹਿਤ ਕਿਸਾਨਾਂ ਨੂੰ ਆਧੁਨਿਕ ਖੇਤੀ ਤਕਨੀਕਾਂ ਨੂੰ ਅਪਨਾਉਣ ਅਤੇ ਲਾਗੂ ਕਰਨ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸੂਬੇ ਦੇ ਖੇਤੀ ਅਤੇ ਆਰਥਿਕ ਖੇਤਰ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦਾ ਯਤਨ ਹੈ। 
30 ਮਈ ਨੂੰ ਹੋਣ ਵਾਲੇ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਦਾ ਆਯੋਜਨ ਅੱਜ ਐੱਸ. ਡੀ. ਐੱਮ. ਸਮਰਾਲਾ ਦੇ ਦਫ਼ਤਰ ਵਿਖੇ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ (ਸਮਰਾਲਾ) ਸ੍ਰ. ਜਸਪਾਲ ਸਿੰਘ ਢਿੱਲੋਂ ਨੇ ਕੀਤੀ। ਮੀਟਿੰਗ ਦੌਰਾਨ ਸੰਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਮੌਕੇ ਐੱਸ. ਡੀ. ਐੱਮ. ਮਿਸ ਗੀਤਿਕਾ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। 

Tuesday, July 24, 2018

ਮਿਸ਼ਨ ਤੰਦਰੁਸਤ ਪੰਜਾਬ ਤੇਜ਼ੀ ਨਾਲ ਜਾਰੀ

ਅਨੁਸੂਚਿਤ ਜਾਤੀ ਦੇ ਦੁੱਧ ਉਤਪਾਦਕਾਂ ਲਈ ਡੇਅਰੀ ਸਿਖਲਾਈ ਅਤੇ ਸੇਵਾ ਕੈਂਪ
ਸਿੱਧਵਾਂ ਬੇਟ: 24 ਜੁਲਾਈ 2018: (ਪੰਜਾਬ ਸਕਰੀਨ ਬਿਊਰੋ)::
ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ 50% ਜਾਂ ਉਸ ਤੋਂ ਵੱਧ ਐਸ.ਸੀ. (ਅਨੁਸੂਚਿਤ ਜਾਤੀ) ਅਬਾਦੀ ਵਾਲੇ ਪਿੰਡਾਂ ਵਿੱਚ ਛੋਟੇ ਦੁੱਧ ਉਤਪਾਦਕਾਂ ਤੱਕ ਡੇਅਰੀ ਵਿਸਥਾਰ ਸੇਵਾਵਾਂ ਪਹੁੰਚਾਉਣ ਲਈ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਿੰਡ ਪੱਧਰੀ ਕੈਂਪ ਲਗਾਉਣ ਦੀ ਲੜੀ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਪਿੰਡ ਮਲਸੀਹਾਂ ਭਾਈਕੇ ਵਿਖੇ ਅੱਜ ਕੈਂਪ ਆਯੋਜਿਤ ਕੀਤਾ ਗਿਆ। ਇਸ ਸਾਲ ਜ਼ਿਲਾ ਲੁਧਿਆਣਾ ਵਿੱਚ ਅਜਿਹੇ 45 ਕੈਂਪ ਲਗਾਏ ਜਾਣੇ ਹਨ। ਇਹ ਜਾਣਕਾਰੀ ਇਸ ਕੈਂਪ ਦੀ ਅਗਵਾਈ ਕਰ ਰਹੇ ਰਹੇ ਸ. ਦਿਲਬਾਗ ਸਿੰਘ ਹਾਂਸ, ਡਿਪਟੀ ਡਾਇਰੈਕਟਰ ਡੇਅਰੀ, ਲੁਧਿਆਣਾ ਵੱਲੋਂ ਦਿੱਤੀ ਗਈ। ਕੈਂਪ ਦਾ ਉਦਘਾਟਨ ਜ਼ਿਲ•ਾ ਕਾਂਗਰਸ ਕਮੇਟੀ, ਲੁਧਿਆਣਾ (ਦਿਹਾਤੀ) ਦੇ ਮੀਤ ਪ੍ਰਧਾਨ ਸ. ਪਰਮਿੰਦਰ ਸਿੰਘ ਸਿੱਧੂ ਵੱਲੋਂ ਕੀਤਾ ਗਿਆ।
ਸ. ਦਿਲਬਾਗ ਸਿੰਘ ਹਾਂਸ ਨੇ ਡੇਅਰੀ ਵਿਭਾਗ ਦੀਅ ਕਰਜ਼ੇ ਅਤੇ ਸਬਸਿਡੀ ਸਬੰਧੀ ਸਕੀਮਾਂ ਅਤੇ ਡੇਅਰੀ ਧੰਦੇ ਨੂੰ ਕਾਮਯਾਬ ਬਨਾਉਣ ਸਬੰਧੀ ਜ਼ਰੂਰੀ ਨੁਕਤਿਆਂ ਬਾਰੇ ਦੱਸਿਆ। ਉਹਨਾਂ ਨੇ ਕੈਟਲ ਸ਼ੈੱਡ ਦੀ ਮਹੱਤਤਾ ਅਤੇ ਡਿਜ਼ਾਈਨ ਬਾਰੇ ਜਾਣਕਾਰੀ ਦਿੱਤੀ। ਡਾ: ਵਿਨੈ ਮੋਹਨ, ਸਾਬਕਾ ਜੁਆਇੰਟ ਡਾਇਰੈਕਟਰ, ਉੱਤਰ ਖੇਤਰੀ ਬੀਮਾਰੀ ਪਰਖ ਪ੍ਰਯੋਗਸਾਲਾ, ਸ. ਦਰਸਨ ਸਿੰਘ ਚੀਮਾ ਸਾਬਕਾ ਸਹਾਇਕ, ਮਿਲਕਫੈੱਡ ਪੰਜਾਬ ਨੇ ਤਕਨੀਕੀ ਜਾਣਕਾਰੀ ਦਿੱਤੀ। ਇਸ ਕੈਂਪ ਵਿਚ ਪਿੰਡ ਦੇ 100 ਦੇ ਲਗਭਗ ਦੁੱਧ ਉਤਪਾਦਕਾਂ ਨੇ ਭਾਗ ਲਿਆ। 

ਆਜ਼ਾਦ ਅਤੇ ਤੇਜ਼ ਰਫਤਾਰ ਮੀਡੀਆ ਦੀ ਮਜ਼ਬੂਤੀ ਲਈ ਵਾਟਸਅਪ 'ਤੇ ਪੀਪਲਜ਼ ਮੀਡੀਆ ਲਿੰਕ ਨਾਲ ਜੁੜਨ ਲਈ ਇਥੇ ਕਲਿੱਕ ਕਰੋ

Monday, October 24, 2016

ਪੰਜਾਬੀ ਸੂਬੇ ਦੀ ਵਰ੍ਹੇਗੰਢ ਮੌਕੇ ਬੱਚਿਆਂ ਨੂੰ ਧੁੱਪੇ ਬਿਠਾਉਣ ਦਾ ਮਾਮਲਾ ਗਰਮਾਇਆ

 2016-10-24 18:36 GMT+05:30
ਪੰਜਾਬ ਰਾਜ ਬਾਲ ਸੁਰੱਖਿਆ ਕਮਿਸਨ ਵੱਲੋਂ ਸੂਓ ਮੋਟੋ ਨੋਟਿਸ
ਲੁਧਿਆਣਾ: 24 ਅਕਤੂਬਰ (ਪੰਜਾਬ ਸਕਰੀਨ ਬਿਊਰੋ): 
ਪੰਜਾਬੀ ਸੂਬੇ ਦੇ ਬਹੁ ਚਰਚਿਤ ਸਮਾਗਮ ਦੌਰਾਨ ਬੱਚਿਆਂ ਨੂੰ ਭੁੱਖੇ ਪਿਆਸੇ ਵਾਲੀ ਹਾਲ ਵਿੱਚ ਕਈ  ਘੰਟੇ ਧੁੱਪੇ ਬਿਠਾਉਣ ਦਾ ਮਾਮਲਾ ਗਰਮਾਇਆ ਹੈ। ਉਸ ਦਿਨ ਕਿ ਬੱਚੇ ਉਲਟੀਆਂ ਕਰਦੇ ਦੇਖੇ ਗਏ।  ਕਈ ਅਧਿਆਪਕਾਵਾਂ ਦਾ ਬਲੱਡ ਪ੍ਰੈਸ਼ਰ ਹਾਈ  ਹੋ ਗਿਆ ਅਤੇ ਉਹਨਾਂ ਨੂੰ ਚੱਕਰ ਆਮ ਲੱਗ ਪਏ ਪਰਨੌਕਰੀ ਦੀ ਚਿੰਤਾ ਅਤਰ ਪੜ੍ਹਾਈ ਖਰਾਬ ਹੋਣ ਦੇ ਡਰੋਂ ਕੋਈ ਨਹੀਂ ਬੋਲਿਆ। ਇਸੱਦੇ ਬਾਵਜੂਦ ਮੀਡੀਆ ਵਿੱਚ ਇਸ ਆਸ਼ੇ ਦੀਆਂ ਖਬਰਾਂ ਛਪੀਆਂ।  
ਪੰਜਾਬ ਰਾਜ ਬਾਲ ਸੁਰੱਖਿਆ ਕਮਿਸਨ ਦੇ ਚੇਅਰਮੈਨ ਸ੍ਰੀ ਸੁਕੇਸ ਕਾਲੀਆ ਨੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਸਬੰਧੀ ਹੋਏ ਸਮਾਗਮ ਵਿੱਚ ਬੱਚਿਆ ਦੇ ਧੁੱਪ ਵਿੱਚ ਬੈਠਣ ਸਬੰਧੀ ਵੱਖ-ਵੱਖ ਅਖਬਾਰਾਂ ਵਿੱਚ ਛਪੀਆ ਖਬਰਾਂ ‘ਤੇ ਸੂਓ ਮੋਟੋ ਨੋਟਿਸ ਲੈਂਦਿਆਂ ਡਿਪਟੀ ਕਮਿਸਨਰ ਸ੍ਰੀ ਰਵੀ ਭਗਤ ਤੋਂ ਸਬੰਧਤ ਜਿੰਮੇਵਾਰ ਅਧਿਕਾਰੀਆਂ ਖਿਲਾਫ 10 ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਮੰਗੀ ਗਈ ਹੈ। ਸ੍ਰੀ ਕਾਲੀਆ ਨੇ ਕਿਹਾ ਕਿ ਕਮਿਸ਼ਨ ਦਾ ਮੁੱਖ ਮੰਤਵ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਹੈ। ਉਹਨਾਂ ਕਿਹਾ ਕਿ ਡਿਪਟੀ ਕਮਿਸਨਰ ਇਸ ਮਸਲੇ ਦੀ ਗੰਭੀਰਤਾ ਨਾਲ ਪੜਤਾਲ ਕਰਕੇ ਦਸ ਦਿਨ ਦੇ ਵਿੱਚ ਵਿੱਚ ਰਿਪੋਰਟ ਕਮਿਸ਼ਨ ਨੂੰ ਭੇਜਣ। ਉਸ ਦਿਨ ਜਿਹਨਾਂ ਬੱਚਿਆਂ ਦੀ ਸਿਹਤ ਖਰਾਬ ਹੋਈ ਉਹਨਾਂ ਨੂੰ ਕੋਈ ਮੁਆਵਜ਼ਾ ਮਿਲਦਾ ਹੈ ਜਾਂ ਨਹੀਂ ਪਰ ਜੇ ਭਵਿੱਖ ਵਿੱਚ ਬੱਚਿਆਂ ਨੂੰ ਮਜਬੂਰ ਕਰਕੇ ਉਹਨਾਂ ਦੀ ਅਜਿਹੀ ਵਰਤੋਂ ਕਰਨ ਉੱਤੇ ਕੋਈ ਪਾਬੰਦੀ ਲੱਗ ਸਕੇ ਤਾਂ ਸ਼ਾਇਦ ਵਿੱਦਿਆ ਅਤੇ ਬੱਚਿਆਂ ਦਾ  ਸਿਆਸੀਕਰਨ ਰੁਕ ਸਕੇ।  ਕੁਲ ਮਿਲਾ ਕੇ ਇਸ ਕਦਮ ਦੇ ਕਿਸੇ ਚੰਗੇ ਨਤੀਜੇ ਦੀ ਆਸ ਕਰਨੀ ਬਣਦੀ ਹੈ।     ---------------  
  

Monday, October 17, 2016

ਮੈ ਵਿਗਿਆਨੀਆਂ ਨੂੰ 'ਰਿਸ਼ੀ' ਕਹਿ ਕੇ ਨਿਵਾਜਦਾ ਹਾਂ: ਗਿਰੀਰਾਜ ਸਿੰਘ

Mon, Oct 17, 2016 at 1:24 PM
ਪੀਏਯੂ ਦੇ ਖੇਤੀ ਵਿਗਿਆਨੀਆਂ ਨਾਲ ਕੀਤੀ ਉਚੇਚੀ ਮਿਲਣੀ 

ਲੁਧਿਆਣਾ: 17 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ):
ਭਾਰਤ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰਿੰਦਰ ਮੋਦੀ ਦੀ 18 ਅਕਤੂਬਰ ਨੂੰ ਹੋਣ ਵਾਲੀ ਫੇਰੀ ਸੰਬੰਧੀ ਜਾਇਜਾ ਲੈਣ ਆਏ ਸੂਖ਼ਮ, ਲਘੂ ਅਤੇ ਮੱਧਮ ਉਦਮ ਮੰਤਰਾਲੇ ਐਮ ਐਸ ਐਮ ਈ ਭਾਰਤ ਸਰਕਾਰ ਦੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਅੱਜ ਇਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਵਿਗਿਆਨੀਆਂ ਨਾਲ ਵਿਸੇਸ਼ ਮਿਲਣੀ ਕੀਤੀ। 
ਉਹਨਾਂ ਸਾਰੇ ਸਾਇੰਸਦਾਨਾਂ ਨੂੰ 'ਰਿਸ਼ੀ' ਆਖਦਿਆਂ ਆਪਣਾ ਸਤਿਕਾਰ ਪ੍ਰਗਟ ਕੀਤਾ ਅਤੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਕੇਵਲ ਪੰਜਾਬ ਨੂੰ ਹੀ ਨਹੀਂ ਬਲਕਿ ਦੇਸ਼ ਭਰ ਨੂੰ ਮਹੱਤਵਪੂਰਨ ਯੋਗਦਾਨ ਹੈ, ਜਿਸ ਨੇ ਹਰੀ ਕ੍ਰਾਂਤੀ ਦੀ ਸਫਲਤਾ ਵਿੱਚ ਵਿਸੇਸ਼ ਭੂਮਿਕਾ ਨਿਭਾਈ, ਪੰਜਾਬ ਦੇ ਕਿਸਾਨਾਂ ਨੂੰ ਤਰੱਕੀ ਦੇ ਰਾਹ ਤੋਰਿਆ ਅਤੇ ਪੰਜਾਬ ਦੀ ਖੇਤੀ ਭਾਰਤ ਭਰ ਵਿੱਚ ਮਾਡਲ ਬਣ ਕੇ ਉੱਭਰੀ। ਇਹ ਸਭ ਕੁਝ ਸਾਡੇ ਸਾਇੰਸਦਾਨਾਂ ਦੀ  ਅਣਥੱਕ ਮਿਹਨਤ ਸਦਕਾ ਹੋਇਆ, ਇਸੇ ਲਈ ਮੈਂ ਸਾਇੰਸਦਾਨਾਂ ਨੂੰ 'ਰਿਸ਼ੀ' ਕਹਿੰਦਾ ਹਾਂ। ਰਿਸ਼ੀ, ਜੋ ਨਿਰਸਵਾਰਥ ਹੋ ਕੇ ਇਕ ਸਾਧਨਾ ਵਿੱਚ ਲੀਨ ਰਹਿੰਦੇ ਹਨ। ਵੱਖ ਵੱਖ ਵਿਸ਼ਿਆਂ ਦੇ ਵਿਗਿਆਨੀਆਂ ਨਾਲ ਚਰਚਾ ਕਰਦਿਆਂ ਮੁੱਖ ਮਹਿਮਾਨ ਸ਼੍ਰੀ ਗਿਰੀਰਾਜ ਸਿੰਘ ਨੇ ਤੇਲ ਬੀਜਾਂ, ਮਧੂ ਮੱਖੀ ਪਾਲਣ, ਸੁਗੰਧੀ ਵਾਲੇ ਤੇਲਾਂ ਦਾ ਉਤਪਾਦਨ, ਪਸ਼ੂ ਪਾਲਣ ਅਤੇ ਖੇਤੀ ਨਾਲ ਜੁੜੇ ਹੋਰ ਛੋਟੇ ਧੰਦਿਆਂ ਵਿੱਚ ਵਿਸੇਸ਼ ਰੁਚੀ ਵਿਖਾਈ ਅਤੇ ਕਿਹਾ ਕਿ ਐਮ ਐਸ ਐਮ ਈ ਅਧੀਨ ਪੀਏਯੂ ਅਤੇ ਗਡਵਾਸੂ ਕੁੱਝ ਮਹੱਤਵਪੂਰਨ ਸੰਸਥਾਵਾਂ ਨਾਲ ਰਾਬਤਾ ਬਣਾ ਕੇ ਕ੍ਰਾਂਤੀ ਦੇ ਰਾਹ ਤੁਰ ਸਕਦੀਆਂ ਹਨ। ਉਹਨਾਂ ਇਸ ਲਈ ਆਪਣੇ ਮੰਤਰਾਲੇ ਵੱਲੋਂ ਭਰਪੂਰ ਸਹਿਯੋਗ ਦਾ ਭਰੋਸਾ ਵੀ ਦਿੱਤਾ। 
ਉਹਨਾਂ ਵਿਸੇਸ਼ ਜੋਰ ਦੇ ਕੇ ਕਿਹਾ ਕਿ ਅੱਜ ਭੋਜਨ ਸਭ ਨੂੰ ਚਾਹੀਦਾ ਹੈ ਪਰ ਖੇਤੀ ਕੋਈ ਨਹੀਂ ਕਰਨਾ ਚਾਹੁੰਦਾ, ਪਾਣੀ ਅਤੇ ਹਵਾ ਸਭ ਨੂੰ ਸ਼ੁੱਧ ਚਾਹੀਦਾ ਹੈ ਪਰ ਇਸ ਦਾ ਫਿਕਰ ਕੋਈ ਨਹੀਂ ਕਰਨਾ ਚਾਹੁੰਦਾ। ਇਸ ਲਈ ਵਿਗਿਆਨੀਆਂ ਦੀ ਜਿੰਮੇਂਵਾਰੀ ਹੋਰ ਵੱਧ ਜਾਂਦੀ ਹੈ। ਸਮੁੱਚੇ ਸਮਾਜ ਨੂੰ ਇਸ ਦਿਸ਼ਾ ਵੱਲ ਵਿਚਾਰਨ ਦੀ ਲੋੜ ਹੈ ਤਾਂ ਜੋ ਨੌਜਵਾਨ ਇਹਨਾਂ ਮੂਲ ਕਿੱਤਿਆਂ ਨਾਲ ਮੁੜ ਕੇ ਜੁੜ ਸਕਣ। 
ਇਸ ਮੌਕੇ ਪੀ ਏ ਯੂ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਅਤੇ ਟੀਚਿਆਂ ਉੱਪਰ ਚਾਨਣਾ ਪਾਉਂਦਿਆਂ ਇਸ ਵੱਲੋਂ ਤਿਆਰ ਕੀਤੀਆਂ ਫ਼ਸਲਾਂ ਦੀਆਂ ਕਿਸਮਾਂ, ਤਕਨੀਕਾਂ ਅਤੇ ਕੁਦਰਤੀ ਸਰੋਤਾਂ ਸੰਬੰਧੀ ਆਪਣੇ ਸਰੋਕਾਰਾਂ ਦੀ ਗੱਲ ਰੱਖੀ। ਡਾ: ਢਿੱਲੋਂ ਨੇ ਕਿਹਾ ਕਿ ਪੀਏਯੂ ਹਰੀ ਕ੍ਰਾਂਤੀ ਲਈ ਤਾਂ ਜਾਣੀ ਹੀ ਜਾਂਦੀ ਹੈ, ਇਸ ਦੇ ਨਾਲ ਨਾਲ ਪਰੰਪਰਿਕ ਅਤੇ ਰੱਖ ਰਖਾਓ ਦੀ ਖੇਤੀ ਨੂੰ ਧਿਆਨ ਵਿੱਚ ਰੱਖਦਿਆਂ ਵੀ ਇਸ ਨੇ ਆਪਣੇ  ਯਤਨ 1979 ਵਿੱਚ 'ਜ਼ੀਰੋ ਟਿੱਲੇਜ' ਵਰਗੀ ਤਕਨਾਲੋਜੀ ਦੇ ਕੇ ਸ਼ੁਰੂ ਕਰ ਦਿੱਤੇ ਸਨ। 2004 ਵਿੱਚ ਪੱਤਾ ਰੰਗ ਚਾਰਟ, 2007 ਵਿੱਚ ਲੈਜ਼ਰ ਲੈਂਡ ਸੁਹਾਗਾ ਅਤੇ 2015 ਵਿੱਚ ਹੈਪੀ ਸੀਡਰ ਵਰਗੀਆਂ ਤਕਨੀਕਾਂ ਨੇ ਕੁਦਰਤੀ ਸੋਮਿਆਂ ਦੀ ਸੰਭਾਲ ਵਿੱਚ ਵੱਡਾ ਮੋੜ ਪਾਇਆ ਹੈ। ਫ਼ਸਲਾਂ ਦੀਆਂ ਕਿਸਮਾਂ ਤਿਆਰ ਕਰਦਿਆਂ ਵੀ ਕੁਦਰਤੀ ਸਰੋਤਾਂ ਨੂੰ ਵਿਸੇਸ਼ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ ਅਤੇ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਤੇ ਖੋਜ ਲਗਾਤਾਰ ਕੇਂਦਰਿਤ ਹੈ। ਡਾ: ਢਿੱਲੋਂ ਨੇ ਪੀਏਯੂ ਵੱਲੋਂ ਤਿਆਰ ਬਾਇਓ ਖਾਦਾਂ, ਤੁਪਕਾ ਸਿੰਚਾਈ, ਪੌਦ ਸੁਰੱਖਿਆ ਤਕਨੀਕਾਂ ਤੋਂ ਜਾਣੂੰ ਕਰਵਾਇਆ ਅਤੇ ਖੇਤੀ ਸਹਾਇਕ ਧੰਦਿਆਂ ਬਾਰੇ ਦੱਸਦਿਆਂ ਕਿਹਾ ਕਿ ਅੱਜ ਪੰਜਾਬ ਵਿੱਚ 35 ਹਜ਼ਾਰ ਮਧੂ ਮੱਖੀ ਪਾਲਕ ਹਨ ਜੋ ਦੇਸ਼ ਦਾ 37 ਪ੍ਰਤੀਸ਼ਤ ਸ਼ਹਿਦ ਪੈਦਾ ਕਰ ਰਹੇ ਹਨ। ਇਸ ਮੌਕੇ ਸਹਾਇਕ ਧੰਦਿਆਂ ਦੇ ਨਾਲ ਨਾਲ ਸੇਲਰੀ, ਕਿਨੂੰ ਦੇ ਪੱਤਿਆਂ ਅਤੇ ਹਲਦੀ ਤੋਂ ਸੁਗੰਧੀ ਵਾਲੇ ਤੇਲਾਂ ਦੇ ਉਤਪਾਦਨ ਬਾਰੇ ਵਿਸੇਸ਼ ਚਰਚਾ ਹੋਈ। 
ਇਸ ਮਿਲਣੀ ਸਮਾਗਮ ਦੇ ਆਰੰਭ ਵਿੱਚ ਪੀਏਯੂ ਦੇ ਰਜਿਸਟਰਾਰ ਡਾ: ਪੀ ਕੇ ਖੰਨਾ ਨੇ ਕਿਹਾ ਕਿ ਸ਼੍ਰੀ ਗਿਰੀਰਾਜ ਵਰਗੇ ਜ਼ਹੀਨ ਕੇਂਦਰੀ ਮੰਤਰੀ ਦੇ ਆਉਣ ਤੇ ਅਸੀਂ ਮਾਣ ਮਹਿਸੂਸ ਕਰਦੇ ਹਾਂ ਜੋ ਇੰਨੀ ਗਹਿਰਾਈ ਵਿੱਚ ਦੇਸ਼ ਦੀ ਹਰ ਪੱਧਰ ਤੇ ਬਸਰ ਕਰਦੀ ਲੋਕਾਈ ਦਾ ਦਰਦ ਸਮਝਦੇ ਹਨ ਅਤੇ ਉਹਨਾਂ ਨੂੰ ਉੱਪਰ ਚੁੱਕਣ ਲਈ ਹਰ ਹੀਲੇ ਯਤਨਸ਼ੀਲ ਹਨ। ਮੁੱਖ ਮਹਿਮਾਨ ਨੂੰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਹੋਰ ਅਧਿਕਾਰੀਆਂ ਵੱਲੋਂ ਸ਼ਾਲ, ਮੋਮੈਂਟੋ ਅਤੇ ਪੁਸਤਕਾਂ ਦਾ ਸੈੱਟ ਦੇ ਸਨਮਾਨਿਤ ਕੀਤਾ ਗਿਆ। ਇਹ ਮਿਲਣੀ ਸਮ੍ਰਾਗਮ ਖੇਤੀ ਵਿਗਿਆਨੀਆਂ ਅਤੇ ਐਮ ਐਸ ਐਮ ਈ ਕੇਂਦਰੀ ਮੰਤਰਾਲੇ ਦਾ ਇੱਕ ਮਹੱਤਵਪੂਰਨ ਸੰਵਾਦ ਹੋ ਨਿਬੜਿਆ ਜਿਸ ਦੀ ਸਭ ਨੇ ਭਰਪੂਰ ਸ਼ਲਾਘਾ ਕੀਤੀ। 

Tuesday, August 02, 2016

E-Rickshaw; ਬੇਲਨ ਬ੍ਰਿਗੇਡ ਅਤੇ ਕੁਝ ਹੋਰਨਾਂ ਦਾ ਸੁਪਨਾ ਸਾਕਾਰ

ਔਰਤਾਂ ਲਈ 'ਈ-ਰਿਕਸ਼ਾ' ਸ਼ੁਰੂ ਕਰਨ ਵਾਲਾ ਲੁਧਿਆਣਾ ਸੂਬੇ ਦਾ ਪਹਿਲਾ ਸ਼ਹਿਰ
11 'ਈ-ਰਿਕਸ਼ਾ' ਵਾਹਨਾਂ ਨੂੰ ਸਿੰਚਾਈ ਮੰਤਰੀ ਨੇ ਦਿਖਾਈ ਹਰੀ ਝੰਡੀ 
ਔਰਤਾਂ/ਲੜਕੀਆਂ ਹੀ ਚਲਾਉਣਗੀਆਂ ਤੇ ਸਫ਼ਰ ਕਰਨਗੀਆਂ 
ਨਾਰੀ ਸਸ਼ਕਤੀਕਰਨ ਅਤੇ ਸੁਰੱਖਿਆ ਸੰਬੰਧੀ ਜ਼ਿਲਾ ਪ੍ਰਸਾਸ਼ਨ ਦੀ ਪਹਿਲਕਦਮੀ ਸ਼ਲਾਘਾਯੋਗ-ਸ਼ਰਨਜੀਤ ਸਿੰਘ ਢਿੱਲੋਂ
ਲੁਧਿਆਣਾ: 2 ਅਗਸਤ 2016: (ਪੰਜਾਬ ਸਕਰੀਨ ਬਿਊਰੋ):
ਜਦੋਂ ਅਖਬਾਰਾਂ ਵਿੱਚ ਰਾਹ ਜਾਂਦੀਆਂ ਔਰਤਾਂ ਅਤੇ ਕੁੜੀਆਂ ਨਾਲ ਛੇੜਛਾੜ ਅਤੇ ਹੋਰ ਭਿਆਨਕ ਜੁਰਮ ਵਾਪਰਦੇ ਤਾਂ ਉਹਨਾਂ ਕਾਰਿਆਂ ਦੀ ਨਿੰਦਾ ਦਾ ਇੱਕ ਹੜ੍ਹ ਆ ਜਾਂਦਾ। ਇੱਕ ਅੱਧ ਦਿਨ ਬਾਅਦ ਹੀ ਲੋਕਾਂ ਨੂੰ ਪਹਿਲੀ ਵਾਰਦਾਤ ਭੁੱਲ ਜਾਂਦੀ ਪਰ ਇਸਦੇ ਨਾਲ ਹੀ ਕੋਈ ਹੋਰ ਅਜਿਹੀ ਵਾਰਦਾਤ ਅਖਬਾਰਾਂ ਦੀ ਸੁਰਖੀ ਬਣ ਜਾਂਦੀ। ਉਸ ਵੇਲੇ ਬੇਲਨ ਬ੍ਰਿਗੇਡ ਪ੍ਰਮੁੱਖ ਅਨੀਤਾ ਸ਼ਰਮਾ, ਦਾਦਾ ਮੋਟਰਜ਼ ਅਤੇ ਕੁਝ ਹੋਰਨਾਂ ਅਦਾਰਿਆਂ, ਸੰਸਥਾਵਾਂ ਅਤੇ ਸ਼ਖਸੀਅਤਾਂ ਨੇ ਇਸ ਬਾਰੇ ਗੰਭੀਰਤਾ ਨਾਲ ਸੋਚਦਿਆਂ ਕੋਈ ਠੋਸ ਕਦਮ ਪੁੱਟਣ ਦਾ ਫੈਸਲਾ ਕੀਤਾ। ਕੁਝ ਮਹੀਨੇ ਪਹਿਲਾਂ ਬਾਕਾਇਦਾ ਇੱਕ ਪ੍ਰੈਸ ਕਾਨਫਰੰਸ ਬੁਲਾ ਕੇ ਇਹ ਯੋਜਨਾ ਸਮਾਜ ਅਤੇ ਸਰਕਾਰ ਸਾਹਮਣੇ ਰੱਖੀ ਗਈ। ਚੰਗੇ ਇਰਾਦੇ ਅਤੇ ਸਮੇਂ ਦੀ ਗੱਲ ਕਿ ਇਸ ਕਾਫ਼ਿਲੇ ਵਿੱਚ ਹੀਰੋ ਸਾਈਕਲਜ਼, ਏਵਨ ਸਾਈਕਲਜ਼ ਅਤੇ ਫਿੱਕੀ ਵੀ ਆ ਰਲੇ। ਏਡੀਸੀ (ਵਿਕਾਸ) ਮਿਸ ਅਪਨੀਤ ਰਿਆਤ ਨੇ ਅਖਬਾਰੀ ਪ੍ਰਚਾਰ ਤੋਂ ਦੂਰ ਰਹਿੰਦੀਆਂ ਇਸ ਸਾਰੇ ਮਿਸ਼ਨ ਨੂੰ ਹਰ ਸੰਭਵ ਸਹਿਯੋਗ ਦਿੱਤਾ ਅਤੇ ਇਸ ਸੁਪਨੇ ਨੂੰ ਸਾਕਾਰ ਕਰ ਦਿਖਾਇਆ। ਬਹੁਤ ਸਾਰੀਆਂ ਔਰਤਾਂ ਨੂੰ ਝਿਜਕ ਸੀ ਕਿ ਕੀ ਅਸੀਂ ਆਟੋ ਡਰਾਈਵਰ ਬਣੀਏ? ਲੋਕ ਕੀ ਕਹਿਣਗੇ-ਇਹ ਖਿਆਲ-ਇਹਨਾਂ ਦੇ ਰਸਤੇ ਵਿੱਚ ਦੀਵਾਰ ਬਣ ਗਿਆ ਸੀ। ਇਹਨਾਂ ਦੀ ਝਿਜਕ ਤੋੜਨ ਲਈ ਬੇਲਨ ਬ੍ਰਿਗੇਡ ਪ੍ਰਮੁੱਖ ਅਨੀਤਾ ਸ਼ਰਮਾ ਖੁਦ ਸਾਹਮਣੇ ਆਈ ਤੇ ਕਿਹਾ ਲਓ ਮੈਂ ਬਣਾਂਗੀ ਤੁਹਾਡੇ ਲਈ ਮਿਸਾਲ। ਜਦੋਂ ਇਹ ਮਹਿਲਾ ਲੀਡਰ ਸਰਕਟ ਹਾਊਸ ਤੋਂ ਆਟੋ ਰਿਕਸ਼ਾ ਲੈ ਕੇ ਬਾਹਰ ਨਿਕਲੀ ਤਾਂ ਰਸਤੇ ਵਿੱਚ ਲੋਕ ਖੜੋ ਖੜੋ ਕੇ ਦੇਖਦੇ ਰਹੇ। ਨੇੜੇ ਆ ਕੇ ਸੈਲਫੀ ਲਈ ਰਿਕੁਐਸਟ ਕਰਦੇ ਰਹੇ। ਅਨੀਤਾ ਸ਼ਰਮਾ ਨੇ ਹੀ ਇੱਕ ਹੋਰ ਇੰਡਸਟਰੀਲਿਸਟ ਗੁਰਵੰਤ ਸਿੰਘ ਦੀ ਪਤਨੀ ਮੀਨਾ ਨੂੰ ਵੀ ਨਾਲ ਜੋੜਿਆ ਤਾਂ ਕਿ ਆਮ ਔਰਤਾਂ ਦੀ ਝਿਜਕ ਦੂਰ ਹੋ ਸਕੇ। ਛੇਤੀ ਹੀ ਕੁਝ ਹੋਰਨਾਂ ਪ੍ਰਸਿੱਧ ਔਰਤਾਂ ਅਤੇ ਲੜਕੀਆਂ ਨੂੰ ਵੀ ਸਾਹਮਣੇ ਲਿਆਂਦਾ ਜਾਵੇਗਾ। ਜਦੋਂ ਇਸ ਟਰੇਨਿੰਗ ਦੀ ਰਸਮੀ ਸ਼ੁਰੂਆਤ ਗੁਰੂਨਾਨਕ ਭਵਨ ਵਿੱਚ ਸ਼ੁਰੂ ਹੋਈ ਤਾਂ ਲੱਗਦਾ ਨਹੀਂ ਸੀ ਕਿ ਦਿਨਾਂ ਵਿੱਚ ਹੀ ਇਹ ਸਾਰੀਆਂ ਏਨੀ ਛੇਤੀ ਤੇਰੰਡ ਹੋ ਜਾਣਗੀਆਂ ਪਾਰ ਕ੍ਰਿਸ਼ਮਾ ਸੀ ਜਿਹੜਾ ਸਭ ਦੇਖ ਰਹੇ ਹਨ। ਜਨੂੰਨ ਦਾ ਜਾਦੂ ਸਰ ਚੜ੍ਹ ਕੇ ਬੋਲਿਆ। 
ਇਹਨਾਂ ਦੀ ਰਸਮੀ ਸ਼ੁਰੂਆਤ ਜ਼ਿਲਾ ਲੁਧਿਆਣਾ ਦੀਆਂ ਔਰਤਾਂ/ਲੜਕੀਆਂ ਦੇ ਸਸ਼ਕਤੀਕਰਨ ਨੂੰ ਮੱਦੇਨਜ਼ਰ ਰੱਖਦਿਆਂ ਜ਼ਿਲਾ ਪ੍ਰਸਾਸ਼ਨ ਨੇ ਇੱਕ ਅਨੋਖੀ ਪਹਿਲਕਦਮੀ ਕੀਤੀ ਹੈ, ਜਿਸ ਤਹਿਤ ਪ੍ਰਸਿੱਧ ਵਪਾਰਕ ਅਦਾਰੇ 'ਹੀਰੋ ਇਲੈਕਟ੍ਰੀਕਲ', 'ਏਵਨ ਸਾਈਕਲਜ਼', 'ਫਿੱਕੀ', ਗੈਰ ਸਰਕਾਰੀ ਸੰਸਥਾ 'ਸਾਹਸ' ਅਤੇ ਹੋਰਾਂ ਨਾਲ ਮਿਲ ਕੇ ਸ਼ਹਿਰ ਵਿੱਚ 'ਈ-ਰਿਕਸ਼ਾ' ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਈਕੋ ਰਿਕਸ਼ਿਆਂ ਨੂੰ ਸਿਰਫ਼ ਔਰਤ/ਲੜਕੀ ਚਾਲਕ ਹੀ ਚਲਾਉਣਗੀਆਂ ਅਤੇ ਇਨ੍ਹਾਂ ਵਿੱਚ ਸਫ਼ਰ ਵੀ ਔਰਤਾਂ/ਲੜਕੀਆਂ ਹੀ ਕਰਿਆ ਕਰਨਗੀਆਂ। ਪਹਿਲੇ ਗੇੜ ਤਹਿਤ 11 'ਈ-ਰਿਕਸ਼ਾ' ਵਾਹਨ ਚਾਲੂ ਕੀਤੇ ਗਏ ਹਨ, ਜੋ ਕਿ ਗੁਲਾਬੀ ਰੰਗ ਵਿੱਚ ਸ਼ਹਿਰ ਲੁਧਿਆਣਾ ਦੀਆਂ ਸੜਕਾਂ 'ਤੇ ਦੌੜਦੇ ਦਿਖਾਈ ਦੇਣਗੇ। ਇਸ ਤਰਾਂ ਲੁਧਿਆਣਾ ਇਹ 'ਈ-ਰਿਕਸ਼ਾ' ਸ਼ੁਰੂ ਕਰਨ ਵਾਲਾ ਸੂਬੇ ਦਾ ਪਹਿਲਾ ਸ਼ਹਿਰ ਬਣ ਗਿਆ ਹੈ।

ਇਹਨਾਂ ਰਿਕਸ਼ਿਆਂ ਨੂੰ ਹਰੀ ਝੰਡੀ ਦਿਖਾਉਣ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਿੰਚਾਈ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਨ੍ਹਾਂ 'ਈ-ਰਿਕਸ਼ਾ' ਵਾਹਨਾਂ ਨੂੰ ਸ਼ੁਰੂ ਕਰਨ ਦਾ ਇੱਕ ਮਕਸਦ ਔਰਤਾਂ/ਲੜਕੀਆਂ ਦਾ ਸਸ਼ਕਤੀਕਰਨ ਕਰਨਾ ਵੀ ਹੈ, ਤਾਂ ਜੋ ਉਹ ਆਪਣੇ ਪੈਰਾਂ 'ਤੇ ਖੜੀਆਂ ਹੋ ਸਕਣ ਅਤੇ ਹੋਰਨਾਂ ਔਰਤਾਂ ਲਈ ਪ੍ਰੇਰਨਾ ਬਣ ਸਕਣ। ਰਿਕਸ਼ਾ ਚਾਲਕ ਔਰਤਾਂ/ਲੜਕੀਆਂ ਨੂੰ ਮਾਰੂਤੀ ਸਜ਼ੂਕੀ, ਹੀਰੋ ਅਤੇ ਹੋਰ ਕੰਪਨੀਆਂ ਨੇ ਸਿਖ਼ਲਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਔਰਤਾਂ ਨੂੰ ਸੁਰੱਖਿਆ ਦਾ ਮਾਹੌਲ ਮਿਲੇਗਾ, ਉਥੇ ਸ਼ਹਿਰ ਦੇ ਪ੍ਰਦੂਸ਼ਣ ਵਿੱਚ ਵੀ ਭਾਰੀ ਕਮੀ ਆਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰ ਲੁਧਿਆਣਾ ਵਿੱਚ ਇਹ ਤਜਰਬਾ ਸਫ਼ਲ ਹੋ ਗਿਆ ਤਾਂ ਪੰਜਾਬ ਸਰਕਾਰ ਪੂਰੇ ਸੂਬੇ ਵਿੱਚ ਇਸ ਯੋਜਨਾ ਨੂੰ ਲਾਗੂ ਕਰੇਗੀ। ਉਨ੍ਹਾਂ ਹੋਰ ਕਿਹਾ ਕਿ ਸ਼ਹਿਰ ਲੁਧਿਆਣਾ ਵਿੱਚੋਂ ਪ੍ਰਦੂਸ਼ਣ ਘੱਟ ਕਰਨ ਲਈ ਕੋਸ਼ਿਸ਼ ਕੀਤੀ ਜਾਵੇਗੀ ਕਿ ਧੁਆਂ ਛੱਡਦੇ ਪੁਰਾਣੇ ਥ੍ਰੀ ਵੀਲਰ ਚਲਾਉਣ ਵਾਲਿਆਂ ਚਾਲਕਾਂ ਨੂੰ ਵੀ ਸਸਤੀਆਂ ਦਰਾਂ 'ਤੇ ਇਹ 'ਈ-ਰਿਕਸ਼ਾ' ਮੁਹੱਈਆ ਕਰਵਾਏ ਜਾਣ। ਉਨ੍ਹਾਂ ਇਸ ਪਹਿਲਕਦਮੀ ਲਈ ਜ਼ਿਲਾ ਪ੍ਰਸਾਸ਼ਨ ਦੀ ਬਹੁਤ ਸ਼ਲਾਘਾ ਕੀਤੀ। 
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਅਤੇ ਵਧੀਕ ਡਿਪਟੀ ਕਮਿਸ਼ਨਰ (ਵ) ਮਿਸ ਅਪਨੀਤ ਰਿਆਤ ਨੇ ਦੱਸਿਆ ਕਿ ਇਸ ਨਵੀਂ ਪਹਿਲ ਦਾ ਹਿੱਸਾ ਬਣਨ ਲਈ ਕਈ ਲੜਕੀਆਂ/ਔਰਤਾਂ ਨੇ ਹਿੰਮਤ ਦਿਖਾਈ ਹੈ। ਇਹ ਚਾਲਕ ਔਰਤਾਂ/ਲੜਕੀਆਂ 18 ਸਾਲ ਤੋਂ ਉੱਪਰ ਉਮਰ ਦੀਆਂ ਹਨ ਅਤੇ ਇਨ੍ਹਾਂ ਨੂੰ ਸਿਖ਼ਲਾਈ ਦਿਵਾ ਕੇ ਬਕਾਇਦਾ ਡਰਾਈਵਿੰਗ ਲਾਇਸੰਸ ਮੁਹੱਈਆ ਕਰਵਾਏ ਗਏ ਹਨ। ਸ਼ੁਰੂਆਤ ਵਿੱਚ ਇਹ ਰਿਕਸ਼ਾ ਵਾਹਨ ਕੁਝ ਚੋਣਵੇਂ ਰੂਟਾਂ 'ਤੇ ਹੀ ਚਲਾਏ ਜਾਣਗੇ, ਜਿੱਥੇ ਕਿ ਔਰਤਾਂ/ਲੜਕੀਆਂ ਦੀ ਆਵਾਜਾਈ ਜ਼ਿਆਦਾ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਨਿੱਤ ਦਿਨ ਹਜ਼ਾਰਾਂ ਔਰਤਾਂ/ਲੜਕੀਆਂ ਸਕੂਲਾਂ, ਕਾਲਜਾਂ ਜਾਂ ਹੋਰ ਅਦਾਰਿਆਂ ਵਿੱਚ ਕੰਮ ਕਰਨ ਲਈ ਜਨਤਕ ਟਰਾਂਸਪੋਰਟ ਸਾਧਨਾਂ ਰਾਹੀਂ ਜਾਂਦੀਆਂ ਹਨ। ਜ਼ਿਲਾ ਪ੍ਰਸਾਸ਼ਨ ਵੱਲੋਂ ਫੈਸਲਾ ਕੀਤਾ ਗਿਆ ਸੀ ਕਿ ਇਨ੍ਹਾਂ ਰਿਕਸ਼ਿਆਂ ਨੂੰ ਚਲਾਉਣ ਲਈ ਔਰਤ ਚਾਲਕਾਂ ਨੂੰ ਹੀ ਭਰਤੀ ਕੀਤਾ ਜਾਵੇ ਤਾਂ ਜੋ ਸਫ਼ਰ ਕਰਨ ਵਾਲੀਆਂ ਔਰਤਾਂ ਦੇ ਮਨ ਵਿੱਚ ਸਫ਼ਰ ਦੌਰਾਨ ਸੁਰੱਖਿਆ ਸੰਬੰਧੀ ਕਿਸੇ ਵੀ ਤਰਾਂ ਦਾ ਡਰ ਜਾਂ ਭੈਅ ਨਾ ਹੋਵੇ। ਵੈਸੇ ਵੀ ਇਹ ਰਿਕਸ਼ਾ ਜ਼ਿਲਾ ਟਰਾਂਸਪੋਰਟ ਦਫ਼ਤਰ ਕੋਲ ਰਜਿਸਟਰਡ ਹਨ। 
ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਉਤਸ਼ਾਹਿਤ ਹੋਣ ਵਾਲੀਆਂ ਹੋਰ ਔਰਤਾਂ/ਲੜਕੀਆਂ ਨੂੰ ਵੀ ਜ਼ਿਲਾ ਪ੍ਰਸਾਸ਼ਨ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਟਰੇਡਰਜ਼ ਬੋਰਡ ਦੇ ਉੱਪ ਚੇਅਰਮੈਨ ਸ੍ਰੀ ਮਦਨ ਲਾਲ ਬੱਗਾ, ਐੱਸ. ਡੀ. ਐੱਮ. ਲੁਧਿਆਣਾ (ਪੂਰਬੀ) ਸ੍ਰ. ਪਰਮਜੀਤ ਸਿੰਘ, ਏਵਨ ਸਾਈਕਲਜ਼ ਤੋਂ ਸ੍ਰ. ਬੀ. ਐੱਸ. ਧੀਮਾਨ, ਹੀਰੋ ਇਲੈਕਟ੍ਰੀਕਲ ਤੋਂ ਸ੍ਰੀ ਸੁਨੀਲ ਸ਼ਰਮਾ ਅਤੇ ਫਿੱਕੀ ਤੋਂ ਸ਼੍ਰੀਮਤੀ ਸੰਗੀਤਾ ਭੰਡਾਰੀ ਅਤੇ ਹੋਰ ਹਾਜ਼ਰ ਸਨ।

Tuesday, May 31, 2016

ਵਿਸ਼ਵ ਤੰਬਾਕੂ ਵਿਰੋਧੀ ਦਿਵਸ ਦੇ ਸਬੰਧ ਵਿੱਚ ਮੋਟਰ ਸਾਈਕਲ ਰੈਲੀ

Tue, May 31, 2016 at 2:36 PM
ਐਕਟ ਦੀ ਉਲੰਘਣਾ ਕਰਨ ਬਦਲੇ ਲਗਭਗ ਇੱਕ ਲੱਖ 50 ਹਜ਼ਾਰ ਰੁ. ਜੁਰਮਾਨੇ ਵੱਜੋਂ ਵਸੂਲੇ 
ਸ੍ਰੀ ਮੁਕਤਸਰ ਸਾਹਿਬ 31 ਮਈ 2016: (ਪੰਜਾਬ ਸਕਰੀਨ ਬਿਊਰੋ):
ਸਿਹਤ ਵਿਭਾਗ ਵਲੋਂ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਦੇ ਸਬੰਧ ਵਿੱਚ ਮੋਟਰ ਸਾਈਕਲ ਜਾਗਰੂਕ ਰੈਲੀ ਦਾ ਆਯੋਜਨ ਦਫਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਗਿਆ।  ਇਸ ਰੈਲ਼ੀ ਨੂੰ ਡਾ.ਸੁਮੀਤ ਜਾਰੰਗਲ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸ਼੍ਰੀ ਕੁਲਜੀਤ ਪਾਲ ਸਿੰਘ ਮਾਹੀ ਏ.ਡੀ.ਸੀ., ਡਾ.ਰਾਮ ਲਾਲ ਸਿਵਿਲ ਸਰਜਨ, ਡਾ. ਬੋਹੜ ਸਿੰਘ ਏ.ਸੀ.ਐਸ.,ਡਾ. ਐਚ.ਐਨ.ਸਿੰਘ ਐਸ.ਐਮ.ਓ.,ਡਾ. ਸੁਖਪਾਲ ਸਿੰਘ ਡੀ.ਐਮ.ਸੀ., ਡਾ. ਵੀ.ਪੀ. ਸਿੰਘ ਨੋਡਲ ਅਫਸਰ ਤੰਬਾਕੂ, ਡਾ. ਰੰਜੂ ਸਿੰਗਲਾ ਜਿਲ੍ਹਾ ਪਰਿਵਾਰ ਭਲਾਈ ਅਫਸਰ, ਸਮੂਹ ਐਸ.ਐਮ.ਓ., ਸ਼੍ਰੀ ਗੁਰਤੇਜ ਸਿੰਘ ਅਤੇ ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਡਾ. ਨਰੇਸ਼ ਪਰੂਥੀ,ਜਸਪ੍ਰੀਤ ਛਾਬੜਾ,ਬੀ.ਕੇ.ਮੈਨੀ,ਸੁਰਿੰਦਰ ਜੱਸਲ,ਦੀਦਾਰ ਸਿੰਘ ਤੋਂ ਇਲਾਵਾ ਵੱਖ ਵਿਭਾਂਗਾ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ। ਇਸ ਸਮੇਂ ਸਿਹਤ ਵਿਭਾਗ ਦੇ ਕਰਮਚਾਰੀਆਂ, ਸਮਾਜਸੇਵੀ ਸੰਸਥਾ ਦੇ ਨੁਮਾਇੰਦਿਆਂ ਨੇ ਮੋਟਰਸਾਇਕਲ ਰੈਲੀ ਵਿਚ ਹਿੱਸਾ ਲਿਆ। 
                               ਇਸ ਸਮੇਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤੰਬਾਕੂ ਦੀ ਸੇਵਨ ਨਾਲ ਕੈਂਸਰ ਵਰਗੀਆਂ ਨਾ ਮੁਰਾਦ ਬੀਮਾਰੀਆਂ ਹੋਣ ਦਾ ਖਤਰਾ ਹੁੰਦਾ ਹੈ ਜਿਸ ਕਾਰਨ ਲੱਖਾਂ ਲੋਕਾਂ ਦੀਆਂ ਮੋਤਾਂ ਹੋ ਰਹੀਆਂ ਹਨ ਇਸ ਲਈ ਇਹ ਜਰੂਰੀ ਬਣ ਗਿਆ ਹੈ ਲੋਕਾਂ ਨੂੰ ਤੰਬਾਕੂ ਅਤੇ ਤੰਬਾਕੂ ਯੁਕਤ ਪਦਾਰਥਾ ਦੀ ਵਰਤੋ ਨਾਲ ਹੋਣ ਵਾਲੇ ਮਾੜੇ ਪ੍ਰਭਾਵਾਂ ਅਤੇ ਰੋਗਾਂ ਬਾਰੇ ਜਾਗਰੁਕ ਕੀਤਾ ਜਾਵੇ । ਉਨ੍ਹਾਂ ਦੱਸਿਆਂ ਕਿ ਸ਼ਹਿਰ ਦੇ ਵੱਖ ਇਲਾਕਿਆਂ ਵਿਚ ਜਾ ਕੇ ਤਖਤੀਆਂ ਬੈਨਰਾਂ ਰਾਹੀਂ ਆਮ ਲੋਕਾਂ ਵਿਚ ਚੇਤਨਾ ਪੈਦਾ ਕਰਨਗੀਆਂ । ਉਨ੍ਹਾ ਇਹ ਵੀ ਹਦਾਇਤ ਕੀਤੀ ਕੇ ਜੇ ਕੋਈ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਐਕਟ 2003 ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਰਵਾਈ ਕੀਤੀ ਜਾਵੇਗੀ। 
                               ਇਸ ਸਮੇਂ ਸਿਵਲ ਸਰਜਨ ਨੇ ਦੱਸਿਆ ਕਿ ਤੰਬਾਕੂ ਪਦਾਰਥਾਂ ਦੇ ਸੇਵਨ ਨਾਲ ਕੈਂਸਰ,ਟੀਬੀ.ਸਾਹ, ਦਮਾ ,ਨਾ ਮਰਦੀ,ਚਮੜੀ ਰੋਗ ਅਤੇ ਦਿਲ ਰੋਗ ਆਦਿ ਲਗਦੇ ਹਨ। ਤੰਬਾਕੂ ਦੀ ਵਰਤੋਂ ਨਾਲ ਮੁੰਹ,ਗਲੇ,ਫੂਡ ਪਾਇਪ,ਜਿਗਰ ਦਾ ,ਪੇਟ ਅਤੇ ਸਰੀਰ ਦੇ ਕਿਸੇ ਵੀ ਅੰਗ ਦਾ ਕੈਂਸਰ ਹੋ ਸਕਦਾ ਹੈ,ਇਸ ਲਈ ਸਾਨੂੰ ਸਾਰਿਆਂ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਸਾਰੀ ਜਿੰਦਗੀ ਤੰਬਾਕੂ ਅਤੇ ਤੰਬਾਕੂ ਯੁਕਤ ਪਦਾਰਥਾਂ ਦਾ ਸੇਵਨ ਬਿਲਕੁਲ ਨਾ ਕਰੀਏ ਅਤੇ ਆਪਣੇ ਸਾਕ ਸਬੰਧੀ,ਰਿਸ਼ਤੇਦਾਰ,ਦੋਸਤ ਮਿੱਤਰਾਂ ਨੂੰ ਇਸ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦੇ ਕੇ ਇਸ ਬੁਰੀ ਆਦਤ ਨੂੰ ਛੁਡਵਾਉਣ ਬਾਰੇ ਕੋਸ਼ਿਸ਼ ਕਰੀਏ।  
                        ਸ਼੍ਰੀ ਕੁਲਜੀਤ ਪਾਲ ਸਿੰਘ ਮਾਹੀ ਏ.ਡੀ.ਸੀ. ਨੇ ਵਿਸ਼ਵ ਨੋ ਤੰਬਾਕੂ ਦੇ ਸਬੰਧੀ ਬੋਲਦਿਆਂ ਕਿਹਾ ਕਿ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਆਪਣੇ ਅਧਿਕਾਰੀ ਖੇਤਰ ਵਿਚ ਕੋਟਪਾ ਐਕਟ 2003 ਦੀ ਪਾਲਣਾ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਉਣ।
                      ਜਿਲ੍ਹਾ ਨੋਡਲ ਅਫਸਰ ਡਾ. ਵੀ.ਪੀ. ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਪਿਛਲੇ ਸਮੇ ਦੋਰਾਨ 3151 ਵਿਅਕਤੀਆਂ ਪਾਸੋਂ ਐਕਟ ਦੀ ਉਲੰਘਣਾ ਕਰਨ ਦੇ ਬਦਲੇ ਲਗਭਗ ਇੱਕ ਲੱਖ 50 ਹਜ਼ਾਰ ਦੀ ਰਾਸ਼ੀ ਚਲਾਨ/ਜੁਰਮਾਨਾ ਰਾਹੀ ਪ੍ਰਾਪਤ ਕੀਤੀ ਗਈ । ਮੁਕਤੀਸਰ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਸੈਕਸ਼ਨ 5 ਅਧੀਨ 15 ਤੰਬਾਕੂ ਵਿਕਰੇਤਾ ਅਤੇ ਸੈਕਸ਼ਨ 7 ਅਧੀਨ 1 ਤੰਬਾਕੂ ਵਿਕਰੇਤਾ ਨੁੰ ਨੋਟਿਸ ਜਾਰੀ ਕੀਤੇ ਗਏ। ਇਸ ਰੈਲੀ ਦੋਰਾਨ ਮੁਕਤੀਸਰ ਵੈਲਫੇਅਰ ਕਲੱਬ,ਜੀਵਨ ਜੋਤੀ ਮਿਸ਼ਨ, ਮੈਡੀਕਲ ਪ੍ਰੈਕਟੀਸ਼ਨਰ ਨੇ ਵੀ ਸਿਹਤ ਵਿਭਾਗ ਨੂੰ ਸਹਿਯੋਗ ਦਿੱਤਾ । ਇਹ ਰੈਲੀ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਤੋਂ ਹੁੰਦੀ ਹੋਈ ਸਿਵਿਲ ਸਰਜਨ ਦਫਤਰ ਵਿਖੇ ਸਮਾਪਿਤ ਹੋਈ।   

Sunday, April 10, 2016

ਸਿੰਚਾਈ ਮੰਤਰੀ ਢਿੱਲੋਂ ਵੱਲੋਂ ਸੀਵਰੇਜ ਪ੍ਰੋਜੈਕਟਾਂ ਦਾ ਨੀਂਹ ਪੱਥਰ

Date: 2016-04-10 15:53 GMT+05:30
ਸ਼ੰਕਰ ਕਲੋਨੀ ਤੇ ਭਾਮੀਆਂ ਖੁਰਦ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ  
3 ਕਰੋੜ ਰੁਪਏ ਦੀ ਲਾਗਤ ਨਾਲ ਮਿਲੇਗੀ ਲੋਕਾਂ ਨੂੰ ਮੁਢਲੀ ਸਹੂਲਤ 

ਲੁਧਿਆਣਾ, 10 ਅਪ੍ਰੈੱਲ 2016: (ਪੰਜਾਬ ਸਕਰੀਨ ਬਿਊਰੋ):
ਹਲਕਾ ਸਾਹਨੇਵਾਲ ਦੇ ਤਿੰਨ ਪਿੰਡਾਂ ਮੁੰਡੀਆਂ ਖੁਰਦ, ਭਾਮੀਆਂ ਕਲਾਂ ਅਤੇ ਭਾਮੀਆਂ ਖੁਰਦ ਨੂੰ ਨਗਰ ਨਿਗਮ ਦੀ ਤਰਜ਼ ’ਤੇ ਸੀਵਰੇਜ਼ ਸਹੂਲਤ ਮੁਹੱਈਆ ਕਰਵਾਉਣ ਦਾ ਨੀਂਹ ਪੱਥਰ ਰੱਖਣ ਦੇ ਕੁਝ ਦਿਨ ਬਾਅਦ ਹੀ ਆਪਣਾ ਵਾਅਦਾ ਪੂਰਾ ਕਰਦਿਆਂ ਹਲਕਾ ਵਿਧਾਇਕ ਅਤੇ ਸਿੰਚਾਈ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਨੇ ਅੱਜ ਸਥਾਨਕ ਸ਼ੰਕਰ ਕਲੋਨੀ ਅਤੇ ਪਿੰਡ ਭਾਮੀਆਂ ਖੁਰਦ ਵਿਖੇ ਵੀ ਸੀਵਰੇਜ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਜਿਸ ਨਾਲ ਇਲਾਕੇ ਦੇ ਲੋਕਾਂ ਵਿੱਚ ਭਾਰੀ ਖੁਸ਼ੀ ਅਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਇਸ ਮੌਕੇ ਇਕੱਤਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਢਿੱਲੋਂ ਨੇ ਦੱਸਿਆ ਕਿ ਉਪਰੋਕਤ ਤਿੰਨਾਂ ਪਿੰਡਾਂ ਦੀ ਤਰ੍ਹਾਂ ਸ਼ੰਕਰ ਕਲੋਨੀ ਅਤੇ ਪਿੰਡ ਭਾਮੀਆਂ ਖੁਰਦ ਵਿੱਚ ਵੀ ਗਲੀਆਂ ਨਾਲੀਆਂ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਬਹੁਤ ਮੰਦਾ ਹਾਲ ਸੀ। ਸ਼ਹਿਰ ਦਾ ਹਿੱਸਾ ਹੋਣ ਪਰ ਨਗਰ ਨਿਗਮ ਦੀ ਹੱਦ ਤੋਂ ਬਾਹਰ ਹੋਣ ਕਾਰਨ ਇੰਨ੍ਹਾਂ ਪਿੰਡਾਂ ਵਿੱਚ ਨਗਰ ਨਿਗਮ ਦੀ ਤਰਜ਼ ’ਤੇ ਸੀਵਰੇਜ ਪਾਉਣ ਵਿੱਚ ਵੱਡੀ ਰੁਕਾਵਟ ਪੇਸ਼ ਆ ਰਹੀ ਸੀ। ਉਨ੍ਹਾਂ ਇਹ ਕੇਸ ਤਿਆਰ ਕਰਕੇ ਮਾਨਯੋਗ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਅਤੇ ਸਥਾਨਕ ਸਰਕਾਰਾਂ ਵਿਭਾਗ ਬਾਰੇ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਨ੍ਹਾਂ ਪਿੰਡਾਂ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ ਵਿਸ਼ੇਸ਼ ਫੰਡ ਜਾਰੀ ਕਰਕੇ ਇਹ ਕੰਮ ਸ਼ੁਰੂ ਕਰਵਾਇਆ ਹੈ।
ਸ੍ਰ. ਢਿੱਲੋਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਸ਼ੰਕਰ ਕਲੋਨੀ ਅਤੇ ਪਿੰਡ ਭਾਮੀਆਂ ਖੁਰਦ ਨੂੰ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ ਸਹੂਲਤ ਨਾਲ ਲੈੱਸ ਕੀਤਾ ਜਾਵੇਗਾ, ਜਿਸ ’ਤੇ ਕਰੀਬ 3 ਕਰੋੜ ਰੁਪਏ ਦਾ ਖ਼ਰਚਾ ਆਵੇਗਾ। ਇਹ ਪ੍ਰੋਜੈਕਟ ਅਗਲੇ ਚਾਰ ਮਹੀਨੇ ਵਿੱਚ ਬਿਲਕੁਲ ਤਿਆਰ ਹੋ ਜਾਵੇਗਾ। ਸ੍ਰ. ਢਿੱਲੋਂ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕਰਾਉਣ ਲਈ ਉਨ੍ਹਾਂ ਨੇ ਮਹਿਕਮੇ ਦੇ ਸੇਵਾਮੁਕਤ ਕਾਰਜਕਾਰੀ ਇੰਜੀਨੀਅਰ ਸ੍ਰ. ਗੁਰਮੀਤ ਸਿੰਘ ਖੋਸਾ ਨੂੰ ਨੋਡਲ ਇੰਚਾਰਜ ਵਜੋਂ ਤਾਇਨਾਤ ਕਰਵਾਇਆ ਹੈ। ਜਦਕਿ ਸ਼ੰਕਰ ਕਲੋਨੀ ਅਤੇ ਗੁਰੂ ਰਾਮਦਾਸ ਨਗਰ ਵਿੱਚ ਪਾਣੀ ਵਾਲੀਆਂ ਟੈਂਕੀਆਂ ਪਹਿਲਾਂ ਹੀ ਬਣ ਕੇ ਤਿਆਰ ਹੋ ਚੁੱਕੀਆਂ ਹਨ।
ਸ੍ਰ. ਢਿੱਲੋਂ ਨੇ ਤਿੰਨਾਂ ਪਿੰਡਾਂ ਦੇ ਸਾਂਝੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੀਵਰੇਜ ਨਾਲ ਕੁਨੈਕਸ਼ਨ ਉਸ ਵੇਲੇ ਤੱਕ ਨਾ ਜੋੜਨ ਜਦੋਂ ਤੱਕ ਇਸਦਾ ਨਿਰਮਾਣ ਕਾਰਜ ਬਿਲਕੁਲ ਮੁਕੰਮਲ ਨਾ ਹੋ ਜਾਵੇ। ਇਸ ਤੋਂ ਇਲਾਵਾ ਸੀਵਰੇਜ ਵਿੱਚ ਬੇਲੋੜੀਆਂ ਵਸਤਾਂ ਅਤੇ ਗੋਹਾ ਵੀ ਸੁੱਟਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਵਾਇਆ ਪੋਲਟਰੀ ਫਾਰਮ ਵਾਲੀ 33 ਫੀਟ ਸੜਕ (ਨਗਰ ਨਿਗਮ ਦੀ ਹੱਦ ਤੱਕ) ਵੀ ਜਲਦ ਬਣਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਲਾਕੇ ਦੀਆਂ ਰਹਿੰਦੀਆਂ ਸਮੱਸਿਆਵਾਂ ਵੀ ਅਗਲੇ 6 ਮਹੀਨੇ ਵਿੱਚ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ। ਇਸ ਮੌਕੇ ਸੀਨੀਅਰ ਯੂਥ ਅਕਾਲੀ ਆਗੂ ਸ੍ਰ. ਸਿਮਰਨਜੀਤ ਸਿੰਘ ਢਿੱਲੋਂ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਸਪੀਕਰ ਅਟਵਾਲ ਵੱਲੋਂ ਕਈ ਦਾਣਾ ਮੰਡੀਆਂ 'ਚ ਕਣਕ ਖਰੀਦ ਪ੍ਰਬੰਧਾਂ ਦਾ ਜਾਇਜ਼ਾ

Date: 2016-04-10 15:53 GMT+05:30
ਦੋਰਾਹਾ ਵਿਖੇ ਕਈ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਅਤੇ ਗਰਾਂਟਾਂ ਦੇ ਚੈੱਕ ਵੰਡੇ 
ਦੋਰਾਹਾ//ਪਾਇਲ//ਮਲੌਦ, 10 ਅਪ੍ਰੈਲ 2016:(ਪੰਜਾਬ ਸਕਰੀਨ ਬਿਊਰੋ):
ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਾਣਾ ਮੰਡੀਆਂ ਵਿੱਚ ਸਿਰਫ਼ ਸੁੱਕੇ ਦਾਣੇ ਹੀ ਲੈ ਕੇ ਆਉਣ। ਤਾਂ ਜੋ ਉਨ੍ਹਾਂ ਨੂੰ ਮੰਡੀਆਂ ਵਿੱਚ ਗਿੱਲੀ ਕਣਕ ਹੋਣ ਕਰਕੇ ਬੈਠਣਾ ਨਾ ਪਵੇ। ਅੱਜ ਦੋਰਾਹਾ, ਪਾਇਲ ਅਤੇ ਮਲੌਦ ਦੀਆਂ ਦਾਣਾ ਮੰਡੀਆਂ ਵਿੱਚ ਖਰੀਦ ਕਾਰਜਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ’ਤੇ ਪੁੱਜੇ ਡਾ. ਅਟਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਕਣਕ ਖਰੀਦ ਲਈ ਉੱਚਿਤ ਪ੍ਰਬੰਧ ਕੀਤੇ ਹੋਏ ਹਨ। ਸਾਰੇ ਅਫ਼ਸਰ ਮੰਡੀਆਂ ਵਿੱਚ ਖੁਦ ਜਾ ਕੇ ਖਰੀਦ ਪ੍ਰਬੰਧਾਂ ਨੂੰ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਮੰਡੀ ਵਿੱਚ ਬਾਰਦਾਨੇ ਦੀ ਕਮੀ ਅਤੇ ਲਿਫਟਿੰਗ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਹੈ।
ਉਨ੍ਹਾਂ ਖਰੀਦ ਏਜੰਸੀਆਂ ਨੂੰ ਕਿਹਾ ਕਿ ਉਹ ਕਣਕ ਦੀ ਆਮਦ ਦੇ ਨਾਲ ਹੀ ਇਸ ਦੀ ਲਿਫਟਿੰਗ ਵੀ ਨਾਲ-ਨਾਲ ਕਰਵਾਉਣ ਨੂੰ ਯਕੀਨੀ ਬਣਾਉਣ। ਡਾ. ਅਟਵਾਲ ਨੇ ਇਸ ਮੌਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਸਿਰਫ਼ ਸੁੱਕੀ ਕਣਕ ਹੀ ਲੈ ਕੇ ਆਉਣ। ਉਨ੍ਹਾਂ ਮੌਕੇ ’ਤੇ ਕਈ ਢੇਰੀਆਂ ਦਾ ਖੁਦ ਭਾਅ ਲਗਵਾ ਕੇ ਵਿਕਰੀ ਸ਼ੁਰੂ ਕਰਵਾਈ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਚਾਹੰੁਦੀ ਹੈ ਕਿ ਕਿਸੇ ਵੀ ਕਿਸਾਨ ਨੂੰ ਆਪਣੀ ਪੁੱਤਾਂ ਪਾਲੀ ਫਸਲ ਨੂੰ ਵੇਚਣ ਲਈ ਮੰਡੀਆਂ ਵਿੱਚ ਰੁਲਣਾ ਨਾ ਪਵੇ। ਖਰੀਦ ਕਾਰਜਾਂ ਵਿੱਚ ਜੇਕਰ ਕਿਸੇ ਅਧਿਕਾਰੀ ਜਾਂ ਕਰਮਚਾਰੀ ਕਰਕੇ ਦੇਰੀ ਹੋਈ ਤਾਂ ਉਸਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਸ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।