Showing posts with label Social Thinkers Forum. Show all posts
Showing posts with label Social Thinkers Forum. Show all posts

Wednesday, January 25, 2023

ਸੋਸ਼ਲ ਥਿੰਕਰਜ਼ ਫੌਰਮ ਨੇ ਸੈਮੀਨਾਰ ਵਿੱਚ ਉਠਾਏ ਜ਼ਿੰਦਗੀ ਦੇ ਸਭ ਤੋਂ ਅਹਿਮ ਮੁੱਦੇ

Sunday 22nd January 2023 at 2:14 PM

ਸਿਹਤ ਅਤੇ ਸਿੱਖਿਆ ਨੂੰ ਮੌਲਿਕ ਅਧਿਕਾਰ ਬਣਾਇਆ ਜਾਵੇ-ਡਾ: ਗਿੱਲ


ਲੁਧਿਆਣਾ
: 22 ਜਨਵਰੀ 2023: 
ਰਿਪੋਰਟ ਅਤੇ ਤਸਵੀਰਾਂ ਐਮ ਐਸ ਭਾਟੀਆ//ਗੁਰਮੇਲ ਮੈਲਡੇ//ਇਨਪੁਟ-ਕਾਰਤਿਕਾ ਸਿੰਘ-ਪੰਜਾਬ ਸਕਰੀਨ ਡੈਸਕ)::
ਲੋਕਾਂ ਨੂੰ ਮੁਫ਼ਤ ਆਟਾ, ਮੁਫ਼ਤ ਦਾਲ, ਮੁਫ਼ਤ ਸਫਰ ਵਰਗੇ ਸਿਆਸੀ ਤੋਹਫ਼ਿਆਂ ਦੀ ਭੀੜ ਵਿੱਚ ਭਰਮਾ ਕੇ
ਉਹਨਾਂ ਦੀਆਂ ਅਸਲ ਲੋੜਾਂ,. ਹੱਕਾਂ ਅਤੇ ਹੋਰ ਫਾਇਦਿਆਂ ਤੋਂ ਵਾਂਝਿਆ ਕਰਨ ਦਾ ਰੁਝਾਨ ਕਾਫੀ ਅਰਸੇ ਤੋਂ ਜਾਰੀ ਹੈ। ਇਹ ਅਸਲ ਮੁੱਦੇ ਲਗਾਤਾਰ ਗੁਮਨਾਮ ਹੁੰਦੇ ਜਾ ਰਹੇ ਹਨ। ਲੋਕਾਂ ਲਈ ਬੇਲੋੜੀਆਂ ਚੀਜ਼ਾਂ ਉਹਨਾਂ ਦੀ ਅਸਲ ਮੰਗ ਵੱਜੋਂ ਉਭਰਦੀਆਂ ਆ ਰਹੀਆਂ ਹਨ। 

ਇਸ ਹਕੀਕਤ ਦੇ ਬਾਵਜੂਦ ਬਹੁਤੇ ਸਿਆਸੀ ਆਗੂ ਇਸ ਪਾਸੇ ਨਾ ਖੁਦ ਧਿਆਨ ਦੇਂਦੇ ਹਨ ਅਤੇ ਨਾ ਹੀ ਲੋਕਾਂ ਨੂੰ ਦੇਣ ਦੇਂਦੇ ਹਨ। ਸੋਸ਼ਲ ਥਿੰਕਰਜ਼ ਫੌਰਮ ਇਹਨਾਂ ਸਾਰੀਆਂ ਸਾਜ਼ਿਸ਼ੀ ਰਮਜ਼ਾਂ ਨੂੰ ਸਮਝਦਾ ਹੋਇਆ ਇੱਕ ਅਜਿਹਾ ਸੁਚੇਤ ਸੰਗਠਨ ਹੈ ਜਿਹੜਾ ਗਾਹੇ ਬਗਾਹੇ ਲੋਕਾਂ ਨਾਲ ਸਬੰਧਤ ਅਜਿਹੇ ਮਸਲੇ ਅਤੇ ਮੁੱਦੇ ਕਿਸੇ ਨ ਕਿਸੇ ਬਹਾਨੇ ਉਠਾਉਂਦਾ ਹੀ ਰਹਿੰਦਾ ਹੈ। ਇਸ ਵਾਰ ਹੋਏ ਸੈਮੀਨਾਰ ਦੌਰਾਨ ਸਿੱਖਿਆ ਅਤੇ ਸਿਹਤ ਦਾ ਮਾਮਲਾ ਪ੍ਰਮੁੱਖ ਰਿਹਾ। ਇਸ ਮੌਕੇ ਹਰ ਮਾਮਲੇ ਨਾਲ ਸਬੰਧਤ ਮੁੱਦੇ ਦੇ ਤੱਥਾਂ ਅਤੇ ਅੰਕੜਿਆਂ ਬਾਰੇ ਪੂਰੇ ਵਿਗਿਆਨਕ ਦ੍ਰਿਸ਼ਟੀਕੋਣ ਨਾਲ ਗੱਲਬਾਤ ਕਰਨ ਵਾਲੀ ਸ਼ਖ਼ਸੀਅਤ ਪ੍ਰਿੰਸੀਪਲ ਕੁਸਮ ਲਤਾ ਵੀ ਉਚੇਚ ਨਾਲ ਪੁੱਜੇ ਹੋਏ ਸਨ। ਉਹਨਾਂ ਨੇ ਇਸ ਸੈਮੀਨਾਰ ਵਿਚ ਉਠਾਏ ਗਏ ਮੁੱਦਿਆਂ ਦੀ ਚਰਚਾ ਵੀ ਬੜੇ ਹੀ ਗਿਆਨ ਵਰਧਕ ਢੰਗ ਨਾਲ ਅੱਗੇ ਤੋਰੀ।

ਸਿਹਤ ਅਤੇ ਸਿੱਖਿਆ ਕਿਸੇ ਵੀ ਸਮਾਜ ਦੇ ਵਿਕਾਸ ਦਾ ਆਧਾਰ ਬਣਦੇ ਹਨ ਅਤੇ ਇਹ ਹੀ ਅਸਲ ਸੰਪਤੀ ਹੁੰਦੇ ਹਨ। ਪਰ ਬਦਕਿਸਮਤੀ ਨਾਲ ਇਨ੍ਹਾਂ ਦੋਵਾਂ ਨੂੰ ਸਰਕਾਰਾਂ ਨੇ ਅਣਗੌਲਿਆ ਕੀਤਾ ਹੈ। ਇਨ੍ਹਾਂ ਦੋਵਾਂ ਤੋਂ ਸਮਾਜ ਦੇ ਵੱਡੇ ਵਰਗ ਨੂੰ ਵੱਖ ਕਰਨਾ ਹਾਲ ਦੇ ਸਾਲਾਂ ਵਿੱਚ ਸਿਖਰ 'ਤੇ ਪਹੁੰਚ ਗਿਆ ਹੈ। ਅੱਜ ਪਾਰਕਰ ਹਾਊਸ ਵਿਖੇ ਸੋਸ਼ਲ ਥਿੰਕਰਜ਼ ਫੋਰਮ ਲੁਧਿਆਣਾ ਅਤੇ ਪੀਏਯੂ ਇੰਪਲਾਈਜ਼ ਯੂਨੀਅਨ (ਮਾਨਤਾ ਪ੍ਰਾਪਤ) ਵੱਲੋਂ ਸਾਂਝੇ ਤੌਰ 'ਤੇ 'ਸਿਹਤ ਅਤੇ ਸਿੱਖਿਆ ਲਈ ਚੁਣੌਤੀਆਂ' ਵਿਸ਼ੇ 'ਤੇ ਇੱਕ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਪੀ.ਸੀ.ਐਮ.ਐਸ ਐਸੋਸੀਏਸ਼ਨ ਦੇ ਸੀਨੀਅਰ ਸਲਾਹਕਾਰ ਡਾ: ਇੰਦਰਵੀਰ ਗਿੱਲ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਿਹਤ 'ਤੇ ਜਨਤਕ ਖਰਚੇ ਅਸਲ ਵਿੱਚ ਜੀਡੀਪੀ ਦੇ 1.35% ਤੋਂ ਘਟ ਕੇ 1.28% ਤੱਕ ਆ ਗਏ ਹਨ ਜਦੋਂ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਦੇਸ਼ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਲੋੜਾਂ ਅਨੁਸਾਰ 5% ਦੀ ਲੋੜ ਸੀ। 

ਇਸ ਮਾਮਲੇ ਵਿੱਚ ਪੰਜਾਬ ਦੀ ਸਥਿਤੀ ਬਦਤਰ ਹੈ ਅਤੇ ਰਾਜ ਵਿੱਚ ਆਪਣੀ ਜੇਬ ਤੋਂ ਖਰਚ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਵੱਧ ਹੈ। 30 ਫੀਸਦੀ ਸਪੈਸ਼ਲਿਸਟ ਡਾਕਟਰਾਂ, 15 ਫੀਸਦੀ ਮੈਡੀਕਲ ਅਫਸਰਾਂ, 25 ਫੀਸਦੀ ਸਟਾਫ ਨਰਸਾਂ, ਕਰੀਬ 30 ਫੀਸਦੀ ਫਾਰਮਾਸਿਸਟ ਅਤੇ ਲੈਬ ਟੈਕਨੀਸ਼ੀਅਨ ਦੀਆਂ ਅਸਾਮੀਆਂ ਖਾਲੀ ਪਈਆਂ ਹਨ, ਜਿਨ੍ਹਾਂ ਵਿਚੋਂ ਵੱਡੀ ਗਿਣਤੀ ਪੇਂਡੂ ਖੇਤਰਾਂ ਵਿਚ ਹੈ। ਇਸ ਕਾਰਨ ਲੋਕਾਂ ਨੂੰ ਲੋੜੀਂਦੀ ਦੇਖਭਾਲ ਪਹੁੰਚਾਉਣ ਵਿੱਚ ਗੰਭੀਰ ਸਮੱਸਿਆ ਆ ਰਹੀ ਹੈ। ਡਿਸਪੈਂਸਰੀਆਂ ਦੇ ਮੌਜੂਦਾ ਬੁਨਿਆਦੀ ਢਾਂਚੇ ਦੀ ਕੀਮਤ 'ਤੇ ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ ਅਤੇ ਡਾਕਟਰਾਂ ਨੂੰ ਪ੍ਰਤੀ ਮਰੀਜ਼ ਦੇ ਹਿਸਾਬ ਨਾਲ ਅਦਾਇਗੀ ਕੀਤੀ ਜਾ ਰਹੀ ਹੈ। ਇਸ ਪ੍ਰਣਾਲੀ ਦੇ ਤਹਿਤ ਡਾਕਟਰਾਂ ਤੋਂ ਕੁਸ਼ਲਤਾ ਨਾਲ ਸੇਵਾਵਾਂ ਪ੍ਰਦਾਨ ਕਰਨ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਅਜਿਹੀਆਂ ਸਾਰੀਆਂ ਅਸਾਮੀਆਂ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ। ਨੈਸ਼ਨਲ ਹੈਲਥ ਮਿਸ਼ਨ ਦੇ ਸਟਾਫ ਨੂੰ ਰੈਗੂਲਰ ਕੀਤਾ ਜਾਣਾ ਚਾਹੀਦਾ ਹੈ।

ਸਿੱਖਿਆ ਨੀਤੀ ਬਾਰੇ ਬੋਲਦੇ ਹੋਏ ਸੋਸ਼ਲ ਥਿੰਕਰਜ਼ ਫੋਰਮ ਦੇ ਕਨਵੀਨਰ ਡਾ: ਅਰੁਣ ਮਿੱਤਰਾ  ਨੇ
ਚੇਤਾਵਨੀ ਦਿੱਤੀ ਕਿ ਨਵੀਂ ਰਾਸ਼ਟਰ ਸਿੱਖਿਆ ਨੀਤੀ 2020 ਸਿੱਖਿਆ ਦੇ ਕਾਰਪੋਰੇਟੀਕਰਨ ਦੇ ਏਜੰਡੇ ਨੂੰ ਅਤੇ ਆਰਐਸਐਸ ਅਤੇ ਭਾਜਪਾ ਦੁਆਰਾ ਹਿੰਦੂ ਰਾਸ਼ਟਰ ਦੀ ਧਾਰਨਾ ਨੂੰ ਅੱਗੇ ਵਧਾਉਣ ਲਈ ਇੱਕ ਨੁਸਖੇ ਵਾਂਗ ਵਰਤਿਆ ਜਾ ਰਿਹਾ ਹੈ। ਇਹ ਉੱਘੇ ਇਤਿਹਾਸਕਾਰਾਂ ਦੁਆਰਾ ਖੋਜ ਤੋਂ ਬਾਅਦ ਲਿਖੇ ਗਏ ਇਤਿਹਾਸ ਦਾ ਪੂਰੀ ਤਰ੍ਹਾਂ ਨਾਸ਼ ਹੈ। ਇਸ ਨੂੰ ਬਿਨਾਂ ਸਬੂਤਾਂ ਦੇ ਤਿਆਰ ਕੀਤੇ ਜਾ ਰਹੇ ਇਤਿਹਾਸ ਨਾਲ ਬਦਲਿਆ ਜਾ ਰਿਹਾ ਹੈ। ਇਹ ਸਿੱਖਿਆ  ਨੀਤੀ ਕੋਠਾਰੀ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਵੀ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਦੀ ਹੈ ਜਿਸ ਨੇ ਸਾਂਝੇ ਸਕੂਲ ਵਾਲੀ ਪ੍ਰਣਾਲੀ ਦੀ ਮੰਗ ਕੀਤੀ ਸੀ ਤਾਂ ਜੋ ਇਸ ਵਿਸ਼ਾਲ ਰਾਸ਼ਟਰ ਦੀ ਅਨੇਕਤਾ ਵਿੱਚ ਏਕਤਾ ਨੂੰ ਮਜ਼ਬੂਤ ਕੀਤਾ ਜਾ ਸਕੇ। ਜੇ ਇਹ ਰੁਝਾਨ ਜਾਰੀ ਰਿਹਾ ਤਾਂ ਨਤੀਜੇ ਬਹੁਤ ਭਿਆਨਕ ਨਿਕਲ ਸਕਦੇ ਹਨ। ਜ਼ਿਕਰਯੋਗ ਹੈ ਕਿ ਡਾਕਟਰ ਅਰੁਣ ਮਿੱਤਰਾ ਹਰ ਰੋਜ਼ ਜਦੋਂ ਆਪਣੇ ਕਲੀਨਿਕ ਵਿੱਚ ਬੈਠਦੇ ਹਨ ਤਾਂ ਬਹੁਤ ਸਾਰੇ ਮਰੀਜ਼ ਅਜਿਹੇ ਹੁੰਦੇ ਹਨ ਜਿਹਾਂ ਕੋਲ ਨਾ ਤਾਂ ਡਾਕਟਰਾਂ ਨੂੰ ਦੇਣ ਜੋਗੀ ਫੀਸ ਹੁੰਦੀ ਹੈ ਅਤੇ ਹੀ ਦਵਾਈਆਂ। ਇਹਨਾਂ ਸਾਰਿਆਂ ਨੂੰ ਡਾਕਟਰ ਮਿੱਤਰਾ ਆਪਣੇ ਪੱਲਿਓਂ ਦਵਾਈਆਂ ਵੀ ਦੇਂਦੇ ਹਨ, ਕਣਾਂ ਦੀਆਂ ਮਸ਼ੀਨਾਂ ਵੀ ਅਤੇ ਲੋੜ ਪੈਣ 'ਤੇ ਐਨਕਾਂ ਅਤੇ ਹੋਰ ਚੀਜ਼ਾਂ ਦਾ ਵੀ ਪ੍ਰਬੰਧ ਕਰਦੇ ਜਾਂ ਕਰਵਾਉਂਦੇ ਹਨ। ਕਿਸਾਨ ਅੰਦੋਲਨ ਵੇਲੇ ਡਾਕਟਰ ਮਿੱਤਰਾਂ ਤਿਕੜੀ ਜਾ ਕੇ ਕਈ ਮੈਡੀਕਲ ਕੈਂਪ ਲਗਾਏ ਸਨ ਅਤੇ ਇਥੋਂ ਦੀਆਂ ਵੱਖ ਵੱਖ ਬਸਤੀਆਂ ਵਿੱਚ ਵੀ ਲੋਕਾਂ ਨੂੰ ਜਿਊਂਦਿਆਂ ਰੱਖਣ ਲਈ ਉਹਨਾਂ ਦੀ ਸਿਹਤ ਸੰਭਾਲ ਦੇ ਉਚੇਚੇ ਕੈਂਪ ਲਗਾਏ। ਇਹਨਾਂ ਸਾਰੀਆਂ ਸਰਗਰਮੀਆਂ ਦੌਰਾਨ ਡਾਕਟਰ ਮਿੱਤਰਾ ਨੇ ਆਮ ਲੋਕਾਂ ਦੇ ਆਰਥਿਕ ਨਿਘਾਰ ਨੂੰ ਬੜੀ ਨੇੜਿਓਂ ਦੇਖਿਆ ਹੈ। ਦੇਸ਼ ਦੀਆਂ ਜਨ ਵਿਰੋਧੀ ਆਰਥਿਕ ਨੀਤੀਆਂ ਕਾਰਨ ਇਹਨਾਂ ਲੋਕਾਂ ਕੋਲ ਸਖਤ ,ਮਿਹਨਤ ਕਰ ਕੇ ਵੀ ਗੁਜ਼ਾਰੇ ਜੋਗੇ ਪੈਸੇ ਨਹੀਂ ਬਚਦੇ।  
 
ਇਸ ਸਾਜ਼ਿਸ਼ੀ ਰੁਝਾਣ ਦੇ ਨਤੀਜੇ ਵਜੋਂ ਘੱਟ ਆਮਦਨ ਵਰਗ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਇਸਦੇ ਵਿਕਲਪ ਵਜੋਂ ਔਨਲਾਈਨ ਪ੍ਰਣਾਲੀ ਪੂਰੀ ਤਰ੍ਹਾਂ ਅਸਵੀਕਾਰਨ ਯੋਗ ਹੈ ਕਿਉਂਕਿ ਇਹ ਉਹਨਾਂ ਗਰੀਬ ਵਿਦਿਆਰਥੀਆਂ ਨੂੰ ਬਾਹਰ ਕੱਢ ਦੇਵੇਗੀ ਜਿਨ੍ਹਾਂ ਕੋਲ ਔਨਲਾਈਨ ਪ੍ਰਣਾਲੀ ਤੱਕ ਪਹੁੰਚ ਨਹੀਂ ਹੈ। ਇਸ ਤੋਂ ਵੱਧ ਮਨੁੱਖੀ ਰਿਸ਼ਤਿਆਂ ਦੇ ਬੁਨਿਆਦੀ ਮਨੁੱਖੀ ਲੋਕਾਚਾਰ ਨੂੰ ਪ੍ਰਭਾਵਿਤ ਕਰੇਗੀ। ਸਿੱਖਿਆ 'ਤੇ ਬਜਟ ਕੇਂਦਰ ਦੁਆਰਾ ਘੱਟੋ-ਘੱਟ 10% ਅਤੇ ਰਾਜਾਂ ਦੁਆਰਾ 30% ਹੋਣਾ ਚਾਹੀਦਾ ਹੈ ਜਿਵੇਂ ਕਿ 1986 ਵਿੱਚ ਕੀਤਾ ਗਿਆ ਸੀ, ਜਦੋਂ ਕਿ ਇਸ ਵੇਲੇ ਕੇਂਦਰ ਦੁਆਰਾ ਮੌਜੂਦਾ ਸਿਰਫ਼ 2% ਦੇ ਕਰੀਬ ਹੈ। ਹਰ ਪੱਧਰ 'ਤੇ ਅਧਿਆਪਨ ਫੈਕਲਟੀ ਨੂੰ ਨਿਯਮਤ ਕੀਤਾ ਜਾਣਾ ਚਾਹੀਦਾ ਹੈ। ਮਿਡ-ਡੇ-ਮੀਲ ਸਕੀਮ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਗਰੀਬ ਸਮਾਜਿਕ-ਆਰਥਿਕ ਪਿਛੋਕੜ ਵਾਲੇ ਵਿਦਿਆਰਥੀਆਂ ਨੂੰ ਹੋਰ ਲਾਭ ਦਿੱਤੇ ਜਾਣ। ਸਕੂਲਾਂ ਵਿੱਚ ਵਿਦਿਆਰਥਣਾਂ ਲਈ ਸਹੂਲਤਾਂ ਵਿੱਚ ਸੁਧਾਰ ਕੀਤਾ ਜਾਵੇ। ਸਿੱਖਿਆ ਸਰਕਾਰ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ।

ਸੋਸ਼ਲ ਥਿੰਕਰਜ਼ ਫੋਰਮ ਦੇ ਕੋ-ਕਨਵੀਨਰ ਐੱਮ.ਐੱਸ. ਭਾਟੀਆ  ਨੇ ਕਿਹਾ ਕਿ
ਉਹ ਜਲਦੀ ਹੀ ਦੋਵਾਂ ਮੁੱਦਿਆਂ 'ਤੇ ਇੱਕ ਮੰਗ ਪੱਤਰ ਬਣਾਉਣਗੇ ਅਤੇ ਰਾਜ ਅਤੇ ਕੇਂਦਰੀ ਪੱਧਰ 'ਤੇ ਸਬੰਧਤ ਮੰਤਰੀਆਂ ਨੂੰ ਮਿਲਣਗੇ। ਉਹ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਦੋਵਾਂ ਮੁੱਦਿਆਂ ਨੂੰ ਚੋਣਾਂ ਵੇਲੇ ਏਜੰਡਾ ਬਣਾਉਣ ਲਈ ਯਤਨ ਕਰਨਗੇ। ਜੁੁਆਂਇੰਟ ਕੌਂਸਲ ਆਫ ਟਰੇਡ ਯੂਨੀਅਨਜ  ਦੇ ਜਨਰਲ ਸਕੱਤਰ ਕਾ ਡੀ ਪੀ ਮੌੜ ਨੇ ਕਿਹਾ ਕਿ ਉਹ ਕੌਮੀ ਮਹੱਤਵ ਵਾਲੇ ਅਜਿਹੇ ਮੁੱਦਿਆਂ ਨੂੰ ਉਭਾਰਨ ਦੇ ਯਤਨਾਂ ਦਾ ਸਮਰਥਨ ਕਰਦੇ ਰਹਿਣਗੇ। ਉਹਨਾ ਕਿਹਾ ਕਿ ਉਹ ਪਿੰਡਾਂ ਅਤੇ ਕਸਬਿਆਂ ਦੇ ਲੋਕਾਂ ਤੱਕ ਇਸ ਮੁੱਦੇ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਰਹਿਣਗੇ। ਜ਼ਿਕਰਯੋਗ ਹੈ ਕਿ ਡਾਕਟਰ ਅਰੁਣ ਮਿੱਤਰਾ ਦੇ ਨੇੜਲੇ ਸਾਥੀਆਂ ਵਿੱਚੋਂ ਇੱਕ ਗਿਣੇ ਜਾਂਦੇ ਐਮ ਐਸ ਭਾਟੀਆ ਨੇ ਲੰਮੇ ਸਮੇਂ ਤੱਕ ਬੈਂਕ ਦੀ ਨੌਕਰੀ ਦੌਰਾਨ ਵੀ ਆਮ ਲੋਕਾਂ ਦੇ ਦੁੱਖ ਸੁਖ ਨੂੰ ਬਹੁਤ ਹੀ ਨੇੜਿਓਂ ਹੋ ਕੇ ਦੇਖਿਆ। ਉਹਨਾਂ ਨੂੰ ਪਤਾ ਹੈ ਕਿਵੇਂ ਸਾਰਾ ਸਾਰਾ ਦਿਨ ਹੱਡ ਭੰਨਵੀਂ ਮਿਹਨਤ ਮੁਸ਼ੱਕਤ ਕਰ ਕੇ ਵੀ ਲੋਕਾਂ ਦੇ ਘਰਾਂ ਵਿੱਚ ਦੋ ਵਕਤ ਦੀ ਰੋਟੀ ਨਹੀਂ ਜੁੜਦੀ। ਇਹਨਾਂ ਘਰਾਂ ਵਿੱਚ ਇੱਕੋ ਇੱਕ ਆਸ ਇਹੀ ਸੀ ਕਿ ਇਹਨਾਂ ਘਰਾਂ ਦੇ ਬੱਚੇ ਪੜ੍ਹ ਲਿਖ ਕੇ ਆਪਣੇ ਪੈਰਾਂ ਸਰ ਹੋ ਜਾਂ ਅਤੇ ਪਰਿਵਾਰ ਨੂੰ ਕਰਜ਼ਿਆਂ ਦੇ ਜੰਜਾਲ ਵਿੱਚੋਂ ਕੱਢ ਲੈਣ। ਸਰਕਾਰ ਦੀਆਂ ਨਵੀਆਂ ਸਿੱਖਿਆਂ ਨੀਤੀਆਂ ਅਤੇ ਸਿਹਤ ਨੀਤੀਆਂ ਨੇ ਇਹਨਾਂ ਸਾਰੇ ਪਰਿਵਾਰਾਂ ਦੇ ਸੁਪਨਿਆਂ ਨੂੰ ਇੱਕੋ ਝਟਕੇ ਵਿੱਚ ਤੋੜ ਸੁੱਟਿਆ ਹੈ।  ਸ਼੍ਰੀ ਭਾਟੀਆ ਨੇ ਦੱਸਿਆ ਕਿ ਅਜਿਹੇ ਪਰਿਵਾਰਾਂ ਦੀ ਗਿਣਤੀ ਦੇਸ਼ ਭਰ ਵਿਚ ਬਹੁਤ ਵੱਡੀ ਹੈ। ਸਿਹਤ ਸੰਭਾਲ ਦੇ ਪੱਖੋਂ ਵੀ ਅਜਿਹੇ ਪਰਿਵਾਰ ਬਹੁਤ ਕਮਜ਼ੋਰ ਹਨ। ਆਏ ਦੀਆਂ ਆਉਂਦੀਆਂ ਬਿਮਾਰੀਆਂ ਇਹਨਾਂ ਨੂੰ ਸਾਹ ਨਹੀਂ ਲੈਣ ਦੇਂਦੀਆਂ। ਉਹਨਾਂ ਕਿਹਾ ਕਿ  ਜਲਦੀ ਹੀ ਅਜਿਹੇ ਪਰਿਵਾਰਾਂ ਦਾ ਪੂਰਾ ਵੇਰਵਾ ਅਸੀਂ ਲੋਕਾਂ ਦੀ ਅਦਾਲਤ ਵਿੱਚ  ਲਿਆਵਾਂਗੇ। ਨਵੀਆਂ ਨੀਤੀਆਂ ਅਸਲ ਵਿੱਚ ਅਜਿਹੇ ਪਰਿਵਾਰਾਂ ਨੂੰ ਜਿਊਣ ਜੋਗਾ ਵੀ ਨਹੀਂ ਰਹਿਣ ਦੇਣਗੀਆਂ। ਇਸ ਲਈ ਇਹਨਾਂ ਆਮ ਸਾਧਾਰਨ ਲੋਕਾਂ 'ਤੇ ਹੋ ਰਹੇ ਇਹਨਾਂ ਸਾਜ਼ਿਸ਼ੀ ਹੱਲਿਆਂ ਨੂੰ ਰੋਕਣਾਂ ਅਤੇ ਇਹਨਾਂ ਨੂੰ ਬੇਨਕਾਬ ਕਰਨਾ ਬਹੁਤ ਜ਼ਰੂਰੀ ਹੈ। 

ਗੁਲਜ਼ਾਰ ਗੋਰੀਆ ਨੇ ਕਿਹਾ ਕਿ ਗਰੀਬ ਮਿਹਨਤਕਸ਼ ਲੋਕ ਤਾਂ ਪਹਿਲਾਂ ਹੀ ਸਿਹਤ ਅਤੇ ਸਿੱਖਿਆ ਤੋਂ ਵਾਂਝੇ ਹੋ ਚੁੱਕੇ ਹਨ। ਉਨ੍ਹਾਂ ਲਈ ਤਾਂ ਦੋ ਵਕਤ ਦੀ ਰੋਟੀ ਕਮਾਉਣਾ ਵੀ ਮੁਸ਼ਕਿਲ ਹੋ ਗਿਆ ਹੈ । ਸਾਨੂੰ  ਉਹਨਾਂ ਲੋਕਾਂ ਦਾ ਧਿਆਨ ਵੀ ਰੱਖਣਾ ਪਵੇਗਾ।

ਹੋਰਨਾਂ ਤੋਂ ਇਲਾਵਾ ਸੰਬੋਧਨ ਕਰਨ ਵਾਲਿਆਂ ਵਿੱਚ ਨਰੇਸ਼ ਗੌੜ, ਰਣਜੀਤ ਸਿੰਘ, , ਡਾ ਗੁਲਜ਼ਾਰ ਪੰਧੇਰ, ਦੀਪਕ ਕੁਮਾਰ, ਕੁਸਮ ਲਤਾ,ਪ੍ਰਵੀਨ ਕੁਮਾਰ, ਬਲਕੌੌਰ ਸਿੰਘ  ਗਿੱਲ,  ਡਾ ਬੀ.ਐੱਸ. ਔਲਖ, ਡਾ ਅੰਕੁਸ਼ ਕੁਮਾਰ, ਡਾ ਜਸਵਿੰਦਰ ਸਿੰਘ, ਆਦਿ ਸ਼ਾਮਲ ਸਨ। ਪਾਉਟਾ ਦੇ ਪਰਧਾਨ ਡਾਕਟਰ ਐੱਚ.ਐੱਸ. ਕਿੰਗਰਾ ਵੀ ਇਸ ਮੌਕੇ ਹਾਜ਼ਰ ਸਨ। ਬਲਦੇਵ ਸਿੰਘ ਵਾਲੀਆ, ਪ੍ਰਧਾਨ ਪੀ.ਏ.ਯੂ ਇੰਪਲਾਈਜ਼ ਯੂਨੀਅਨ (ਮਾਨਤਾ ਪ੍ਰਾਪਤ) ਨੇ ਸਾਰਿਆ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਬਹੁਤੇ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਵਾਂਝਾ ਕਰ ਦੇਵੇਗੀ, ਇਸ ਲਈ ਇਸ ਦਾ ਵਿਰੋਧ ਕਰਨਾ ਬਣਦਾ ਹੈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Friday, January 18, 2019

ਸੋਸ਼ਲ ਥਿੰਕਰਜ਼ ਫੋਰਮ ਨੇ ਬੇਨਕਾਬ ਕੀਤੀ ਅੰਧਵਿਸ਼ਵਾਸ ਫੈਲਾਉਣ ਦੀ ਸਾਜ਼ਿਸ਼

ਵਿਗਿਆਨ ਕਾਂਗਰਸ 'ਚ ਹੋਈਆਂ ਤਰਕਹੀਨ ਗੱਲਾਂ ਦੇ ਜੁਆਬ ਵਿੱਚ ਸੈਮੀਨਾਰ 
ਲੁੁਧਿਆਣਾ: 18 ਜਨਵਰੀ 2019: (ਪੰਜਾਬ ਸਕਰੀਨ ਟੀਮ)::
ਵਿਗਿਆਨ ਨੂੰ ਤੋੜ ਮਰੋੜ ਕੇ ਰੂੜ੍ਹੀਵਾਦ ਫੈਲਾਉਣ ਦੀ ਸਾਜ਼ਿਸ਼ ਨੂੰ ਅੱਜ ਬੇਨਕਾਬ ਕੀਤਾ ਸੋਸ਼ਲ ਥਿੰਕਰਜ਼ ਫੋਰਮ ਨੇ। ਇਸ ਮਕਸਦ ਲਈ ਅੱਜ ਸ਼ਹੀਦ ਭਗਤ ਸਿੰਘ ਹੁਰਾਂ ਦੇ ਭਾਣਜੇ ਪਰੋਫ਼ੈਸਰ ਜਗਮੋਹਨ ਸਿੰਘ ਹੁਰਾਂ ਦੇ ਹਾਲ ਵਿੱਚ ਇੱਕ ਸੈਮੀਨਾਰ ਕੀਤਾ ਗਿਆ। ਇਹ ਹਾਲ ਪ੍ਰੋਫੈਸਰ ਸਾਹਿਬ ਦੀ ਧਰਮਪਤਨੀ ਡਾਕਟਰ ਅਮਰਜੀਤ ਕੌਰ ਹੁਰਾਂ ਦੀ ਯਾਦ ਵਿੱਚ  ਹੈ। ਇਸ ਸੈਮੀਨਾਰ ਵਿੱਚ ਕਿਹਾ ਗਿਆ ਕਿ ਅੰਧ ਵਿਸ਼ਵਾਸ ਫੈਲਾਉਣ ਦੀ ਕੋਝੀ ਸਾਜ਼ਿਸ਼ ਨੂੰ ਰੋਕਣਾ ਹੁਣ ਹਰ ਤਰਕਸ਼ੀਲ ਵਿਅਕਤੀ ਮੁਢਲੇ ਕੰਮਾਂ ਵਿੱਚੋਂ ਇੱਕ ਹੈ। ਵਿਗਿਆਨ ਤੇ ਤਰਕਰਹਿਤ ਵਿਗਿਆਨ ਵਿਸ਼ੇ ਤੇ ਹੋਈ ਇਸ ਗੋਸ਼ਟੀ ਦੌਰਾਨ ਜਿੱਥੇ ਡੇਰਾ ਸੱਚ ਸੌਦਾ ਸਿਰਸਾ ਵਾਲੇ ਗੁਰਮੀਤ ਰਾਮ ਰਹੀਮ ਨੂੰ ਮਿਲੀ ਸਜ਼ਾ ਦੀ ਚਰਚਾ ਹੋਈ ਉੱਥੇ ਜੋਤਸ਼ੀਆਂ ਵੱਲੋਂ ਫੈਲਾਏ ਜਾ ਰਹੇ ਭਰਮਾਂ ਦੇ ਜਾਲ ਬਾਰੇ ਵੀ ਗੱਲਾਂ ਹੋਈਆਂ। ਇਸ ਮਕਸਦ ਲਾਇ ਲੁਧਿਆਣਾ ਦੇ ਇੱਕ ਪ੍ਰਸਿੱਧ ਜੋਤਿਸ਼ੀ ਦਾ ਹਵਾਲਾ ਵੀ ਦਿੱਤਾ ਗਿਆ ਕਿ ਕਿਵੇਂ ਉਸਨੇ ਭਰਮਾਂ ਦਾ ਜਾਲ ਫੈਲਾ ਕੇ ਲੋਕਾਂ ਦਾ ਸ਼ੋਸ਼ਣ ਕੀਤਾ ਹੈ। 
ਇਸ ਸੈਮੀਨਾਰ ਵਿੱਚ ਵਿਗਿਆਨ ਨੂੰ ਤੋੜ ਮਰੋੜ ਕੇ ਪੇਸ਼ ਕਰਕੇ ਰੂੜ੍ਹੀਵਾਦ ਫੈਲਾਉਣ ਦੀ ਕੋਝੀ ਸਾਜ਼ਿਸ਼ ਦੀ ਨਿਖੇਧੀ ਕਰਦੇ ਹੋਏ  ਇੱਕ ਵਿਚਾਰ ਗੋਸ਼ਟੀ ਵਿੱਚ ਜੁੜੇ ਲੋਕਾਂ ਨੇ ਇਸ ਵਰਤਾਰੇ ਨੂੰ ਰੋਕਣ ਲਈ ਡਟਵਾਂ ਸਟੈਂਡ ਲਿਆ। ਸੈਮੀਨਾਰ ਵਿੱਚ ਕਿਹਾ ਗਿਆ ਕਿ ਹਰ ਤਰਕਸ਼ੀਲ ਵਿਅਕਤੀ ਨੂੰ ਇਸ ਨੇਕ ਮਕਸਦ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਵਿਚਾਰ ਗੋਸ਼ਟੀ ਦਾ ਆਯੋਜਨ ਸੋਸ਼ਲ ਥਿੰਕਰਜ਼ ਫ਼ੋਰਮ ਲੁਧਿਆਣਾ ਵਲੋਂ ਪਿੱਛੇ ਜਿਹੇ ਜਲੰਧਰ ਵਿੱਚ ਹੋਈ ਭਾਰਤੀ ਵਿਗਿਆਨ ਕਾਂਗਰਸ ਦੇ ਜੁਆਬ ਵਿੱਚ ਕੀਤਾ ਗਿਆ। ਅਸਲ ਵਿੱਚ ਜਲੰਧਰ ਵਾਲੀ ਇਸ ਵਿਗਿਆਨ ਕਾਂਗਰਸ ਵਿੱਚ ਕੁੱਝ ਉੱਚ ਅਹੁਦਿਆਂ ਤੇ ਵਿਰਾਜਮਾਨ ਵਿਅਕਤੀਆਂ ਵਲੋਂ ਬਹੁਤ ਹੀ ਤਰਕਹੀਨ ਅਤੇ ਗੈਰ ਵਿਗਿਆਨਿਕ ਬਿਆਨ ਦਿੱਤੇ ਗਏ ਸਨ। 
ਅੱਜ ਦੇ ਇਸ ਜੁਆਬੀ ਸੈਮੀਨਾਰ ਵਿੱਚ ਬੋਲਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਮੁਖੀ  ਪਰੋਫੈਸਰ ਜਗਮੋਹਨ ਸਿੰਘ ਨੇ ਕਿਹਾ ਕਿ ਇਹ ਬਾਕਾਇਦਾ ਇੱਥ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਆਂਧਰਾ ਪਰਦੇਸ਼ ਯੂਨੀਵਰਸਿਟੀ ਦੇ ਉਪਕੁਲਪਤੀ ਨੇ ਇਸ ਕਿਸਮ ਦਾ ਬਿਆਨ ਦਿੱਤਾ ਹੈ ਕਿ ਹਜ਼ਾਰਾਂ ਸਾਲ ਪਹਿਲੇ ਸਾਡੇ ਦੇਸ਼ ਵਿੱਚ ਸਟੈਮ ਸੈਲ ਵਰਗੀ ਅਤੀਆਧੁਨਿਕ ਤਕਨੀਕ ਮੌਜੂਦ ਸੀ। ਇਸਤੋਂ ਪਹਿਲਾਂ ਸਾਡੇ ਪਰਧਾਨ ਮੰਤਰੀ ਨੇ, ਤਿ੍ਰਪੁਰਾ ਦੇ ਮੁੱਖ ਮੰਤਰੀ ਨੇ ਤੇ ਰਾਜਸਥਾਨ ਦੇ ਰਿਟਾਇਰ ਜੱਜ ਨੇ ਵੀ ਇਸ ਕਿਸਮ ਦੇ ਬੇਤੁਕੇ ਬਿਆਨ ਦਿੱਤੇੇ ਹਨ। ਵਿਗਿਆਨ ਤੱਥਾਂ ਤੇ ਅਧਾਰਿਤ ਹੈ ਤੇ ਲਗਾਤਾਰ ਗਤੀਸ਼ੀਲ ਹੈ।ਵਿਗਿਆਨਿਕ ਖੋਜਾਂ ਮੁਤਾਬਿਕ ਸਮਾਜ ਲਗਾਤਾਰ ਵਿਕਾਸਸ਼ੀਲ ਹੈ। ਪਰੋਫ਼ੈਸਰ ਜਗਮੋਹਨ ਸਿੰਘ ਨੇ ਪੁੱਛਿਆ ਕਿ ਜੇਕਰ ਹਜ਼ਾਰਾਂ ਸਾਲ ਪਹਿਲੇ ਸਟੈਮ ਸੈਲ ਦੀ ਖੋਜ ਹੋ ਚੁੱਕੀ ਸੀ ਤੇ ਫਿਰ ਉਸਦੇ ਪਰਮਾਣ ਕਿੱਥੇ ਹਨ?  
ਇਸੇ ਸੈਮੀਨਾਰ ਦੌਰਾਨ ਸੋਸ਼ਲ ਥਿੰਕਰਜ਼ ਫ਼ੋਰਮ  ਦੇ ਕਨਵੀਨਰ ਡਾ: ਅਰੁਣ ਮਿੱਤਰਾ ਨੇ ਕਿਹਾ ਕਿ ਵਿਗਿਆਨ ਖੋਜ ਤੇ ਪਰਮਾਣ ਤੇ ਅਧਾਰਿਤ ਹੈ ਇਸ ਲਈ ਇਹ ਗਤੀਸ਼ੀਲ ਹੈ ਤੇ ਸਮਾਜ ਵਿੱਚ ਵਿਕਾਸ ਮੱਨੁਖੀ ਮਿਹਨਤ ਸਦਕਾ ਹੋਇਆ ਹੈ ਨਾ ਕਿ ਕਿਸੇ ਦੈਵੀ ਸ਼ਕਤੀ ਦੇ ਕਾਰਨ। ਅਸਲ ਵਿੱਚ ਉਪਰੋਕਤ ਕਿਸਮ ਦੀ ਬਿਆਨਬਾਜ਼ੀ ਇਹ ਇਸ ਗੱਲ ਨੂੰ ਸਾਬਤ ਕਰਨ ਦੀ ਚਾਲ ਹੈ ਕਿ ਕੇਵਲ ਭਾਰਤ ਹੀ ਅਸਲੀ ਗਿਆਨ ਦਾ ਸੋਮਾਂ ਹੈ ਤੇ ਬਾਕੀ ਸਾਰੇ ਜਾਹਿਲ ਹਨ। ਇਸ ਗੱਲ ਨੂੰ ਅੱਗੇ ਵਧਾ ਕੇ ਅਖੰਡ ਭਾਰਤ ਦੀ ਗੱਲ ਨੂੰ ਹੋਰ ਵਧਾਇਆ ਜਾਏਗਾ। ਇਹੋ ਆਰ ਐਸ ਐਸ ਦੀ ਸਥਾਪਨਾ ਦਾ ਆਧਾਰ ਹੈ।  ਸਾਰੀਆਂ ਰੂੜ੍ਹੀਵਾਦੀ ਸ਼ਕਤੀਆਂ ਆਪਣੇ ਆਪ ਨੂੰ ਉੱਚਾ ਤੇ ਦੂਜੇ ਸਭ ਨੂੰ ਨੀਵਾਂ ਆਖ ਕੇ ਪਲਦੀਆਂ ਹਨ। ਭੀੜਾਂ ਵਲੋਂ ਗਾਵਾਂ ਦੇ ਨਾਮ ਤੇ ਬੰਦਿਆਂ ਦੇ ਕਤਲ ਇਸੇ ਸਾਜ਼ਿਸ਼ ਦਾ ਹਿੱਸਾ ਹੈ।
ਫ਼ੋਰਮ ਦੇ ਸਹਿ ਕਨਵੀਨਰ ਐਮ ਐਸ ਭਾਟੀਆ ਨੇ ਕਿਹਾ ਕਿ ਅੱਜ ਸਮੂਹ ਤਰਕਸ਼ੀਲ ਸ਼ਕਤੀਆਂ ਨੂੰ ਇਸ ਕਿਸਮ ਦੇ ਪਿਛਾਂਹ ਖਿੱਚੂ ਵਿਚਾਰਾਂ ਦੇ ਖ਼ਿਲਾਫ਼ ਇੱਕਠੇ ਹੋ ਕੇ ਅਵਾਜ਼ ਚੁੱਕਣ ਦੀ ਲੋੜ ਹੈ।
ਇਹਨਾਂ ਤੋਂ ਇਲਾਵਾ ਇਸ ਮੌਕੇ ਤੇ ਸੰਬੋਧਨ ਕਰਨ ਵਾਲਿਆਂ ਵਿੱਚ ਸਨ ਡਾ: ਬਲਬੀਰ ਸ਼ਾਹ, ਲੜਕੀਆਂ ਦੇ ਸਰਕਾਰੀ ਕਾਲਜ ਵਿੱਚੋਂ ਰਿਟਾਰਿਡਰਿਟਾਇਰ ਹੋ ਚੁੱਕੇ ਪਰਿੰਸੀਪਲ ਮਹਿੰਦਰ ਕੌਰ ਗਰੇਵਾਲ, ਡਾ: ਗਗਨਦੀਪ, ਡਾ: ਮੋਨਿਕਾ ਧਵਨ, ਡਾ: ਪਰਮ ਸੈਣੀ, ਪਰੋਫ਼ੈਸਰ ਏ ਕੇ ਮਲੇਰੀ, ਕਾਮਰੇਡ ਰਮੇਸ਼ ਰਤਨ, ਮੈਡਮ ਕੁਸੁਮ ਲਤਾ, ਕਾਮਰੇਡ ਰਘਬੀਰ ਸਿੰਘ, ਦੀਪਕ ਕੁਮਾਰ, ਕੁਮਾਰੀ ਅਨਮੋਲ, ਡਾ: ਰਾਜਿੰਦਰ ਪਾਲ, ਡਾ: ਸਿੱਧਾਰਥ ਮੁੱਖੋਪਾਧਿਆਇਆ, ਕੁਲਦੀਪ ਬਿੰਦਰ, ਸ: ਪਰਭਦਿਆਲ ਸੈਣੀ, ਸ: ਰਣਜੀਤ ਸਿੰਘ, ਸਵਰੂਪ ਸਿੰਘ ਆਦਿ ਨੇ ਵੀ ਬਹਿਸ ਵਿੱਚ ਹਿੱਸਾ ਲਿਆ। 
ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਇਹ ਵਿਚਾਰ ਗੋਸ਼ਟੀ ਵਿਗਿਆਨ ਅਤੇ ਗੈਰ ਵਿਗਿਆਨ ਵਾਲੇ ਮੁੱਦੇ ਤੋਂ ਹਟਦੀ ਹੋਈ ਆਸਤਕ ਨਾਸਤਿਕ ਵਾਲੇ ਝਗੜੇ ਦਾ ਰੰਗ ਲੈਣ ਲੱਗੀ। ਇਸ ਤਰਾਂ ਇਹ ਬਹਿਸ ਕਾਫੀ ਦਿਲਚਸਪ ਵੀ ਬਣੀ। ਇਸ ਨਾਜ਼ੁਕ ਸਥਿਤੀ ਨੂੰ ਸੰਭਾਲਦਿਆਂ ਮੰਚ ਸੰਚਾਲਕ ਅਤੇ ਫਾਰਮ ਦੇ ਉੱਘੇ ਕਾਰਕੁੰਨ ਐਮ ਐਸ ਭਾਟੀਆ ਨੇ ਕਿਹਾ ਕਿ ਰਹਿੰਦੇ ਮੁੱਦਿਆਂ ਉੱਤੇ ਸੋਸ਼ਲ ਥਿੰਕਰਸ ਫਾਰਮ ਵੱਲੋਂ ਇਸੀ ਸੈਮੀਨਾਰ ਦਾ ਦੂਜਾ ਭਾਗ ਵੀ ਜਲਦੀ ਆਯੋਜਿਤ ਕਰਾਇਆ ਜਾਏਗਾ। 


Monday, December 25, 2017

ਪਰਮਾਣੂ ਪਾਬੰਦੀ ਸੰਧੀ ਵਿੱਚ ਸ਼ਾਮਿਲ ਹੋਣ ਲਈ ਭਾਰਤ ਪਹਿਲਕਦਮੀ ਕਰੇ

Mon, Dec 25, 2017 at 5:40 PM
ਪਰਮਾਣੂ ਹਥਿਆਰ ਸੰਪਨ ਦੇਸ਼ਾਂ ਨੂੰ ਮਨਾਉਣ ਦੀ ਮੰਗ ਵੀ ਉਠਾਈ 
ਲੁਧਿਆਣਾ:25 ਦਸੰਬਰ 2017:(ਪੰਜਾਬ ਸਕਰੀਨ ਟੀਮ):: Click here to see more pics on FB
ਹੁਣ ਮੌਕਾ ਹੈ ਕਿ ਸਾਰੇ ਪਰਮਾਣੂ ਹਥਿਆਰ ਸੰਪਨ ਦੇਸ਼ ਪਰਮਾਣੂ ਹਥਿਆਰ ਪਾਬੰਦੀ ਸੰਧੀ ਵਿੱਚ ਸ਼ਾਮਲ ਹੋ ਕੇ ਇਹਨਾਂ ਅਤੀ ਮਾਰੂ ਹਥਿਆਰਾਂ ਨੂੰ ਸਮਾਪਤ ਕਰਨ ਦੇ ਲਈ ਉਚੇਚੇ ਕਦਮ ਚੁੱਕਣ ਤੇ ਵਿਸ਼ਵ ਨੂੰ ਘੋਰ  ਤਬਾਹੀ ਤੋਂ ਬਚਾਉਣ। ਇਹ ਗੱਲ ਅੱਜ ਇੱਥੇ ਪਰਮਾਣੂ ਹਥਿਆਰਾਂ ਨੂੰ ਸਮਾਪਤ ਕਰਨ ਦੇ ਲਈ ਕੌਮਾਂਤ੍ਰੀ ਮੁਹਿੰਮ,  ਆਈਕੈਨ  (931N) ਨੂੰ ਮਿਲੇ  ਨੋਬਲ ਪੁਰਸਕਾਰ ਦੇ ਸੰਦਰਭ ਵਿੱਚ ਆਯੋਜਿਤ ਸੈਮੀਨਾਰ ਵਿੱਚ ਬੋਲਦਿਆਂ ਇੰਟਰਨੈਸ਼ਨਲ ਫ਼ਿਜ਼ੀਸ਼ੀਅਨ ਫਾਰ ਦੀ ਪ੍ਰੀਵੈਨਸਨ ਆਫ ਨਿਊਕਲੀਅਰ ਵਾਰ (9PPNW) ਦੇ ਕੋਮਾਂਤ੍ਰੀ ਸਹਿ ਪਰਧਾਨ ਡਾ: ਅਰੁਣ ਮਿੱਤਰਾ ਨੇ ਕਹੀ। ਇਸ ਵਿਚਾਰ ਗੋਸ਼ਟੀ ਵਿੱਚ ਵੱਖ ਵੱਖ ਅਦਾਰਿਆਂ ਤੋਂ ਲੋਕ ਸ਼ਾਮਿਲ ਹੋਏ।  "ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ" ਦੇ 7 ਮੈਂਬਰੀ ਡੈਲੀਗੇਸ਼ਨ ਨੇ 10 ਦਸੰਬਰ 2017 ਨੂੰ ਨਾਰਵੇ ਦੀ ਰਾਜਧਾਨੀ ਉਸਲੋ ਵਿਖੇ "ਇੰਟਰਨੈਸਨਲ ਕੈਂਪੇਨ ਟੂ ਐਬਾਲਿਸ਼ ਨਿਊਕਲੀਅਰ ਵੈਪਨਜ਼"-ਆਈ ਕੈਨ  931N ਨੂੰ ਮਿਲੇ ਨੋਬਲ ਪੁਰਸਕਾਰ ਦੇ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਗਿਆ ਸੀ। ਇਸ ਵਿੱਚ ਇੰਟਰਨੈਸ਼ਨਲ ਫ਼ਿਜ਼ੀਸ਼ੀਅਨ ਫਾਰ ਦੀ ਪ੍ਰੀਵੈਨਸ਼ਨ ਆਫ ਨਿਊਕਲੀਅਰ ਵਾਰ-9PPNW  ਦੇ ਸਹਿ ਪਰਧਾਨ ਡਾ: ਅਰੁਣ ਮਿੱਤਰਾ ਅਤੇ ਆਈ ਡੀ ਪੀ ਡੀ ਦੇ ਪਰਧਾਨ ਡਾ: ਐਸ ਐਸ ਸੂਦਨ ਤੇ ਜਨਰਲ ਸਕੱਤਰ ਡਾ: ਸ਼ਕੀਲ ਉਰ ਰਹਿਮਾਨ ਦੇ ਨਾਲ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਗਏ ਮੈਂਬਰ ਸ਼ਾਮਿਲ ਸਨ। ਇਹ ਪੁਰਸਕਾਰ ਮਿਲਣ ਤੇ ਜਿੱਥੇ ਖੁਸ਼ੀ ਦਾ ਪਰਗਟਾਵਾ ਕੀਤਾ ਹੈ ਉਥੇ ਹੁਣ ਆਉਣ ਵਾਲਾ ਸਮਾਂ ਪਰਭਾਵੀ ਢੰਗ ਦੇ  ਉਹਨਾਂ 9 ਦੇਸ਼ਾਂ ਨੂੰ ਜਿਹਨਾਂ ਦੇ ਕੋਲ ਪਰਮਾਣੂ ਹਥਿਆਰ ਹਨ ਨੂੰ ਇਸ ਸੰਧੀ ਵਿੱਚ ਲਿਆਉਣ ਦਾ ਸਮਾਂ ਹੈ।  ਜ਼ਿਕਰਯੋਗ ਹੈ ਕਿ 931N ਦਾ  ਵਿਚਾਰ 9PPNW ਵਲੋਂ ਇੱਕ ਵਿਸ਼ਾਲ ਸਾਂਤੀ ਅਭਿਯਾਨ ਬਨਾਉਣ ਦੇ ਲਈ ਜਿਸ ਵਿੱਚ ਅਨੇਕਾਂ ਸੰਸਥਾਵਾਂ ਜੋ ਕਿ ਇਸ ਮੰਤਵ ਦੇ ਲਈ ਕੰਮ ਕਰ ਰਹੀਆਂ ਹਨ ਨੂੰ ਇੱਕਠਾ ਕਰ ਕੇ ਇੱਕ ਮੰਚ ਤੇ ਲਿਆਉਣਾ ਸੀ; ਵਲੋਂ ਦਿੱਤਾ ਗਿਆ। ਇਸ ਉਦਮ ਵਜੋਂ 23 ਅਪ੍ਰੈਲ 2007 ਨੂੰ   931N  ਦੀ ਰਸਮੀ ਸ਼ੁਰੂਆਤ ਹੋਈ । ਦਸ ਸਾਲ ਦੀਆਂ ਅਣਥਕ ਕੋਸ਼ਿਸ਼ਾਂ ਦੇ ਬਾਅਦ ਇਹ ਨਤੀਜਾ ਨਿਕਲਿਆ ਕਿ ਯੂ ਐਨ ਓ ਨੇ 7 ਜੁਲਾਈ 2017 ਨੂੰ ਪਰਮਾਣੂ ਹਥਿਆਰਾਂ ਤੇ ਪਾਬੰਦੀ ਸੰਧੀ 122 ਦੇ ਮੁਕਾਬਲੇ 1 ਵੋਟ ਦੇ ਫਰਕ ਦੇ ਨਾਲ ਪਾਸ ਕੀਤੀ। ਇਸਦੀ ਮਾਨਤਾ ਦਿੰਦੇ  ਹੋਏ 931N ਨੂੰ 2017 ਦਾ ਨੋਬਲ ਪੁਰਸਕਰ ਮਿਲਿਆ ਹੈ।
ਖੋਜਬੀਨ ਤੋਂ ਇਹ ਪਾਇਆ ਗਿਆ ਹੈ ਕਿ ਅਗਰ ਅੱਜ 100 ਪਰਮਾਣੂ ਹਥਿਆਰਾਂ ਦੀ ਵਰਤੋਂ ਦੇ ਨਾਲ ਇੱਕ ਸੀਮਿਤ ਯੁੱਧ ਵੀ ਹੋ ਜਾਏ ਤਾਂ ਵੀ 2 ਅਰਬ ਲੋਕਾਂ ਦਾ ਜੀਵਨ ਭੁੱਖਮਰੀ ਦੇ ਕਾਰਨ ਖਤਰੇ ਵਿੱਚ ਪੈ ਜਾਏਗਾ। ਇਹ ਜਾਨਣਾ ਜਰੂਰੀ ਹੈ ਕਿ ਅੱਜ ਦੁਨੀਆਂ ਵਿੱਚ 17000 ਦੇ ਕਰੀਬ ਪਰਮਾਣੂ ਹਥਿਆਰ ਮੌਜੂਦ ਹਨ। ਐਸੀ ਭਿਆਨਕ ਸਥਿਤੀ ਨਹੀਂ ਆਉਣ ਦੇਣੀ ਤੇ ਇਸਦੇ ਲਈ 931N ਨੇ ਅਣਥੱਕ ਕੋਸ਼ਿਸ਼ ਕੀਤੀ ਤੇ ਅਨੇਕਾਂ ਕੌਮਾਂਤ੍ਰੀ ਪੱਧਰ ਦੇ ਸਮਾਗਮ ਕਰਵਾਏ। ਇਸਦੇ ਸਦਕਾ ਹੀ ਇਹ ਸੰਧੀ ਪਾਸ ਹੋਈ ਹੈ। ਅੱਜ ਇਹ ਜ਼ਰੂਰੀ ਹੈ ਕਿ ਭਾਰਤੀ ਉਪ ਮਹਾਂਦੀਪ ਵਿੱਚ ਸਥਾਈ ਅਮਨ ਕਾਇਮ ਹੋਵੇ ਤੇ ਆਈ ਪੀ ਡੀ 94P4 ਇਸ ਲਈ  ਲਗਾਤਾਰ ਯਤਨਸ਼ੀਲ ਰਹੇਗੀ।

ਡਾ: ਐਨ ਐਸ ਬਾਵਾ ਨੇ ਬੋਲਦਿਆਂ ਕਿਹਾ ਕਿ ਭਾਰਤ ਦੀ ਇਸ ਸਮੇਂ ਵਿਸ਼ੇਸ਼ ਭੂਮਿਕਾ ਬਣਦੀ ਹੈ ਤੇ ਸਾਨੂੰ ਦੂਜੇ ਦੇਸ਼ਾਂ ਨੂੰ ਪਰਮਾਣੂ ਪਾਬੰਦੀ ਸੰਧੀ ਦੇ ਵਿੱਚ ਸ਼ਾਮਿਲ ਹੋਣ ਦੇ ਤਿਆਰ ਕਰਨ ਵਿੱਚ ਪਹਿਲ ਕਰਨੀ ਚਾਹੀਦੀ ਹੈ। ਉਹਨਾਂ ਹੀਰੋਸ਼ੀਮਾਂ ਬਾਰੇ ਆਪਣੇ ਵਿਚਾਰ ਵੀ ਦਿੱਤੇ।

ਐਮ ਐਸ ਭਾਟੀਆ-ਸਹਿ ਕਨਵੀਨਰ ਸੋਸ਼ਲ ਥਿੰਕਰਜ਼ ਫ਼ੋਰਮ  ਨੇ ਇਸ ਵਿਸ਼ੇ ਨੂੰ ਜਨ ਅੰਦੋਲਨ ਦੇ ਰੂਪ ਵਿੱਚ ਅੱਗੇ ਵਧਾਉਣ ਦੀ ਲੋੜ ਤੇ ਜੋਰ ਦਿੱਤਾ।
Click here to see more pics on FB

ਭਾਰਤ ਜਨ ਗਿਆਨ ਵਿਗਿਆਨ ਜੱਥਾ ਦੇ ਪਰਧਾਨ  ਸ: ਰਣਜੀਤ ਸਿੰਘ ਕੌਮੀ ਪੁਰਸਕਾਰ ਜੇਤੂ ਨੇ ਸਭ ਦਾ ਧੰਨਵਾਦ ਕੀਤਾ।

ਇਹਨਾ ਤੋਂ ਇਲਾਵਾ ਸਮਾਗਮ ਵਿੱਚ   ਸ਼ਾਮਿਲ ਸਨ ਡਾ: ਜਸਵਿਦਰ ਸਿੰਘ, ਡਾ: ਸ਼ਕਤੀ ਕੁਮਾਰ, ਡਾ: ਤੇਜਿੰਦਰ ਤੂਰ, ਡਾ: ਗੁਰਸ਼ਰਨ ਸਿੰਘ, ਨੂਜਵਾਨ ਵਿਦਿਆਰਥੀ ਆਗੂ ਦੀਪਕ ਕੁਮਾਰ, ਉਘੀ ਲੇਖਿਕਾ ਅਤੇ ਇਸਤ੍ਰੀ ਸਭਾ ਲੁਧਿਆਣਾ ਦੀ ਪਰਧਾਨ ਡਾ: ਗੁਰਚਰਨ ਕੋਚਰ, ਬਰਜਿੰਦਰ ਕੌਰ, ਮਿੱਤਰ ਸੈਨ ਮੀਤ, ਬੀ ਐਸ ਵਾਲੀਆ, ਗੁਰਨਾਮ ਗਿੱਲ, ਗੁਰਨਾਮ ਸਿੱਧੂ, ਅਵਤਾਰ ਛਿੱਬੜ, ਜਗਦੀਸ਼ ਬੌਬੀ, ਸਵਰੂਪ ਸਿੰਘ ਆਦਿ । ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ।

ਇਸ ਮੁਹਿੰਮ ਨਾਲ ਜੁੜਨ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਐਮ ਐਸ ਭਾਟੀਆ ਨਾਲ ਜੋ ਕਿ ਇਸ ਸੈਮੀਨਾਰ ਦੇ ਆਯੋਜਕ ਸੰਗਠਨ ਸੋਸ਼ਲ ਥਿੰਕਰਜ਼ ਫ਼ੋਰਮ ਦੇ ਸਹਿ ਕਨਵੀਨਰ ਵੀ ਹਨ ਅਤੇ ਗੰਭੀਰ ਕਲਮਕਾਰ ਵੀ:ਉਹਨਾਂ ਦਾ ਮੋਬਾਈਲ ਨੰਬਰ ਹੈ: 99884 91002

Sunday, October 23, 2016

ਧਮਕੀਆਂ ਦੇ ਬਾਵਜੂਦ ਸਫਲ ਰਿਹਾ ਕਨ੍ਹਈਆ ਕੁਮਾਰ ਵਾਲਾ ਸੈਮੀਨਾਰ

ਵਿੱਦਿਆ ਸੈਮੀਨਾਰ ਵਿੱਚ ਕਨ੍ਹਈਆ ਕੁਮਾਰ ਨੇ ਕੀਤੇ ਮੋਦੀ ਨੂੰ ਤਿੱਖੇ ਸੁਆਲ
ਚੋਣ ਮੁੱਦਿਆਂ ਨੂੰ ਲਾਗੂ ਨਾ ਕੀਤਾ ਤਾਂ ਸੜਕਾਂ ਤੇ ਉਤਰ ਕੇ ਲਾਗੂ ਕਰਾਵਾਂਗੇ
ਸਭ ਲਈ ਰੁਜ਼ਗਾਰ ਵਾਲੀ ਸਿੱਖਿਆ ਵਾਸਤੇ ਜੂਝਣਾ ਲੋੜਾਂ ਦੀ ਲੋੜ ਬਣ ਗਿਆ ਹੈ-ਕਨੱਈਆ ਕੁਮਾਰ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਸਿੱਖਿਆ ਸੈਮੀਨਾਰ

ਲੁਧਿਆਣਾ: 23 ਅਕਤੂਬਰ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਧਮਕੀਆਂ ਦੇ ਬਾਵਜੂਦ ਅੱਜ  ਕਨ੍ਹਈਆ ਕੁਮਾਰ ਵਾਲਾ ਸੈਮੀਨਾਰ ਪੂਰੀ ਤਰਾਂ ਸਫਲ ਰਿਹਾ। ਸ਼ਾਇਦ ਪਹਿਲਾ ਮੌਕਾ ਸੀ ਕਿ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਾਲ ਖਚਾਖਚ ਭਰ ਗਿਆ। ਪ੍ਰੋਗਰਾਮ ਰੋਕਣ ਦੀਆਂ ਧਮਕੀਆਂ ਦੇ ਮੱਦੇ ਨਜ਼ਰ ਪੁਲਿਸ ਨੇ ਹੁੱਲੜਬਾਜ਼ਾਂ ਨੂੰ ਰੋਕਣ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਫਿਰੋਜ਼ਪੁਰ ਰੋਡ ਤੋਂ ਪੰਜਾਬੀ ਭਵਨ ਅਤੇ ਗੁਰੂਨਾਨਕ ਭਵਨ ਵੱਲ ਆਉਂਦਾ ਰਸਤਾ ਹੀ "ਸੀਲ" ਕਰ ਦਿੱਤਾ ਗਿਆ ਸੀ। ਆਯੋਜਕਾਂ ਦੀ ਮਰਜ਼ੀ ਬਿਨਾ ਕਿਸੇ ਨੂੰ ਅੰਦਰ ਨਹੀਂ ਸੀ ਆਉਣ ਦਿੱਤਾ ਜਾ ਰਿਹਾ। ਪੰਜਾਬੀ ਭਵਨ ਦੇ ਗੇਟ ਅਤੇ ਫਿਰ ਸੈਮੀਨਾਰ ਦੇ ਗੇਟ ਤੇ ਵੀ ਭਾਰੀ ਪੁਲਿਸ ਫੋਰਸ ਸੀ। ਪੰਜਾਬੀ ਭਵਨ ਇੱਕ ਤਰਾਂ ਨਾਲ ਪੁਲਿਸ ਛਾਉਣੀ ਬਣਿਆ ਹੋਇਆ ਸੀ।

कन्हैया ने दी जाह्नवी को शुभकामनाएं और विरोध करने वालों को धन्यवाद

ਪੰਜਾਬੀ ਭਵਨ ਵਿੱਚ ਕਨ੍ਹਈਆ ਕੁਮਾਰ ਦੇ ਸਵਾਗਤ ਲਈ ਅੱਜ ਜਿੱਥੇ ਖੱਬੇ ਪੱਖੀ ਵਿਦਿਆਰਥੀ ਅਤੇ ਸੈਮੀਨਾਰ ਦੇ ਆਯੋਜਕ ਪੂਰੀ ਤਰਾਂ ਤਿਆਰ ਸਨ ਉੱਥੇ ਪ੍ਰੋਗਰਾਮ ਨੂੰ ਰੋਕੇ ਜਾਣ  ਦੀਆਂ ਧਮਕੀਆਂ ਕਾਰਨ ਮਾਹੌਲ ਵਿੱਚ ਕੁਝ ਖਿਚਾਅ ਵੀ ਸੀ।  ਭਾਰੀ ਪੁਲਿਸ ਫੋਰਸ ਅਤੇ ਖੱਬੇ ਵਾਲੰਟੀਅਰਾਂ ਨੇ ਕਿਸੇ ਵੀ ਸੰਭਾਵਤ ਹਮਲੇ ਨੂੰ ਰੋਕਣ ਲਈ ਡਿਊਟੀਆਂ ਸੰਭਾਲੀਆਂ ਹੋਈਆਂ ਸਨ। ਆਯੋਜਕਾਂ ਦੀ ਦੂਰ ਅੰਦੇਸ਼ੀ ਅਤੇ ਸੂਝਬੂਝ ਨਾਲ ਕਨ੍ਹਈਆ ਕੁਮਾਰ ਨੂੰ ਨਿਸਚਿਤ ਸਮੇਂ ਤੋਂ ਪਹਿਲਾਂ ਹੀ ਪੰਜਾਬੀ ਭਵਨ ਵਿੱਚ ਲੈ ਆਂਦਾ ਗਿਆ ਜਿਸ ਨਾਲ ਵਿਰੋਧ ਕਰਨ ਵਾਲੇ ਹੱਥ ਮਲਦੇ ਰਹਿ ਗਏ।  ਕਨ੍ਹਈਆ ਕੁਮਾਰ ਨੇ ਪ੍ਰੋਗਰਾਮ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਦਿਆਂ ਸਪਸ਼ਟ ਕੀਤਾ ਕਿ ਉਹ ਦੇਸ਼ ਦੇ ਖਿਲਾਫ ਕਦੇ ਵੀ ਨਹੀਂ ਸਨ ਬਲਕਿ ਉਹਨਾਂ ਨੇਤਾਵਾਂ ਦੇ ਖਿਲਾਫ ਹਨ ਜਿਹੜੇ ਦੇਸ਼ ਨਾਲ ਗੱਦਾਰੀ ਕਰਦੇ ਹਨ। ਉਹਨਾਂ ਸਾਫ ਕਿਹਾ ਨੇ ਕਿ ਦੇਸ਼ ਦੇ ਲੋਕਾਂ ਬਿਨਾ ਦੇਸ਼ ਦੀ ਗੱਲ ਨਹੀਂ ਕੀਤੀ ਜਾ ਸਕਦੀ।    
कन्हैया ने दी जाह्नवी को शुभकामनाएं और विरोध करने वालों को धन्यवाद

ਪੰਜਾਬੀ ਭਵਨ ਲੁਧਿਆਣਾ ਵਿਖੇ ਸਿੱਖਿਆ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਸਾਬਕਾ ਪ੍ਰਧਾਨ ਅਤੇ ਵਿਦਿਆਰਥੀ ਆਗੂ ਕਨੱਈਆ ਕੁਮਾਰ ਨੇ ਆਖਿਆ ਕਿ ਸਿੱਖਿਆ ਪ੍ਰਬੰਧ ਵਿਚ ਤਬਦੀਲੀ ਵਾਸਤੇ ਸੰਘਰਸ਼ ਲੋੜਾਂ ਦੀ ਲੋੜ ਬਣ ਗਿਆ ਹੈ। ਅਜਿਹੀ ਤਬਦੀਲੀ ਜਿਸ ਵਿਚ ਸਮਾਜ ਦੇ ਹਰ ਵਰਗ ਦੇ ਬੱਚੇ ਲਈ ਪ੍ਰਾਇਮਰੀ ਸਕੂਲ ਤੋਂ ਲੈ ਕੇ ਉੱਚ ਵਿਦਿਆ ਤਕ ਮੁਕੰਮਲ ਸਿਖਿਆ ਦਿੱਤੀ ਜਾ ਸਕੇ। ਉਹਨਾਂ ਮਹਿੰਗੀ ਵਿਦਿਆ ਅਤੇ ਘਟਦੇ ਰੁਜ਼ਗਾਰ ਵਿਸ਼ੇ 'ਤੇ ਬੋਲਦਿਆਂ ਅੱਗੇ ਆਖਿਆ ਕਿ ਮੌਜੂਦਾ ਸਰਕਾਰ ਦੀਆਂ ਨੀਤੀਆਂ ਨਾਲ ਸਿੱਖਿਆ ਏਨੀ ਮਹਿੰਗੀ ਹੋ ਗਈ ਹੈ ਕਿ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋ ਗਈ ਹੈ। ਮੁੱਢਲੀ ਸਿੱਖਿਆ ਤੋਂ ਲੈ ਕੇ ਉੱਚ ਵਿਦਿਆ ਤਕ ਸ਼ਖ਼ਸੀਅਤ ਉਸਾਰੀ ਵਾਲੀ ਸਿੱਖਿਆ ਇਕ ਸੁਪਨਾ ਹੋ ਕੇ ਰਹਿ ਗਈ ਹੈ। ਸਿੱਖਿਆ ਪ੍ਰਬੰਧ ਵਿਚੋਂ ਵਿਗਿਆਨਕ ਨਜ਼ਰੀਆ, ਧਰਮ ਨਿਰਪੱਖ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਦੀ ਥਾਂ ਤੇ ਨਸਲਪ੍ਰਸਤ ਅਤੇ ਫਿਰਕਾਪ੍ਰਸਤ ਵਿਚਾਰ ਫਿਟ ਕੀਤੇ ਜਾ ਰਹੇ ਹਨ। ਸੰਚਾਰ ਮਾਧਿਅਮਾਂ ਰਾਹੀਂ ਇਹ ਫੈਲਾਇਆ ਜਾ ਰਿਹਾ ਹੈ ਕਿ ਇਹ ਸਾਰਾ ਕੁਝ ਭਾਰਤੀ ਸੰਸਕ੍ਰਿਤੀ ਅਤੇ ਰਹੁ ਰੀਤਾਂ ਨੂੰ ਮੁੜ ਸਥਾਪਤ ਕਰਨ ਲਈ ਕੀਤਾ ਜਾ ਰਿਹਾ ਹੈ। ਉਸ ਨੇ ਹੋਰ ਕਿਹਾ ਕਿ ਸਿੱਖਿਆ ਦੇ ਲੋਕਤੰਤਰੀ ਤੱਤ ਨੂੰ ਖਤਮ ਕਰਨਾ ਘਿਨਾਉਣੀ ਸਾਜ਼ਿਸ਼ ਹੈ ਅਤੇ ਕਿਸੇ ਵੀ ਵੱਖਰੇ ਵਿਚਾਰ ਨੂੰ ਦੇਸ ਵਿਰੋਧੀ ਗਰਦਾਨਿਆ ਜਾ ਰਿਹਾ ਹੈ। ਉਸਨੇ ਜੇ.ਐਨ.ਯੂ. ਅਤੇ ਕੇਂਦਰੀ ਯੂਨੀਵਰਸਿਟੀ ਹੈਦਰਾਬਾਦ ਅਤੇ ਕਈ ਹੋਰ ਵਿਦਿਅਕ ਅਦਾਰਿਆਂ ਦੇ ਹਵਾਲੇ ਨਾਲ ਕਿਹਾ ਕਿ ਇਹ ਬੜੀ ਚਲਾਕੀ ਨਾਲ ਹੋ ਰਿਹਾ ਹੈ ਕਿ ਉਚ ਵਿਦਿਆ ਕਾਰਪੋਰੇਟ ਜਗਤ ਨੂੰ ਸੌਂਪ ਦਿੱਤੀ ਜਾਵੇ। ਨਤੀਜੇ ਵਜੋਂ ਗਰੀਬ ਲੋਕਾਂ ਦੀ ਪਹੁੰਚ ਤੋਂ ਉੱਚ ਸਿਖਿਆ ਬਿਲਕੁਲ ਦੂਰ ਹੋ ਗਈ ਹੈ। ਦੇਸ਼ ਭਗਤੀ ਦਾ ਸਮੁੱਚਾ ਸੰਕਲਪ ਹੀ ਇਸ ਤਰਾਂ ਬਦਲਿਆ ਜਾ ਰਿਹਾ ਹੈ ਕਿ ਰਾਜ ਕਰਦੀ ਪਾਰਟੀ ਦੇ ਹਿੰਦੂਤਵ ਦੇ ਏਜੰਡੇ ਦੇ ਫਿਟ ਬੈਠੇ। ਕਿਸੇ ਨੂੰ ਵੀ ਦੇਸ਼ ਧ੍ਰੋਹੀ ਗਰਦਾਨ ਕੇ ਉਹਦੇ ਪਿੱਛੇ ਸਰਕਾਰੀ ਸ਼ਹਿ ਪ੍ਰਾਪਤ ਗਊ ਰੱਕਸ਼ਕ ਗੁੰਡਿਆਂ ਦੀ ਤਰਾਂ ਲਗਾ ਦਿੱਤੇ ਜਾਂਦੇ ਹਨ। ਸਿੱਖਿਆ ਪ੍ਰਬੰਧ ਲੋਕਾਂ ਦੀ ਲੋੜਾਂ ਦੀ ਥਾਂ ਤੇ ਮੰਡੀ ਦੀਆਂ ਲੋੜਾਂ ਅਨੁਸਾਰ ਢਾਲਿਆ ਜਾ ਰਿਹਾ ਹੈ। ਬਿਨਾਂ ਕਿਸੇ ਯੋਜਨਾ ਤੋਂ ਅਜਿਹੇ ਪ੍ਰਬੰਧ ਕਾਰਨ ਰੁਜ਼ਗਾਰ ਘਟ ਰਹੇ ਹਨ ਅਤੇ ਬੇਰੁਜ਼ਗਾਰੀ ਅਤੇ ਅਰਧ ਬੇਰੁਜ਼ਗਾਰੀ ਵਧ ਰਹੀ ਹੈ। ਇਸ ਗੱਲ ਨੇ ਸਮੁੱਚੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਵਿਚ ਵੱਡੀ ਚਿੰਤਾ ਖੜੀ ਕਰ ਦਿੱਤੀ ਹੈ। ਉਹ ਬੱਚਿਆਂ ਨੂੰ ਲੰਮਾਂ ਸਮਾਂ ਮਹਿੰਗੀ ਵਿਦਿਆ ਪੜ੍ਹਾ ਕੇ ਵੀ ਰੁਜ਼ਗਾਰ ਯਾਫ਼ਤਾ ਨਹੀਂ ਬਣਾ ਸਕੇ। ਇਹ ਸ਼ਬਦ ਪੰਜਾਬੀ ਭਵਨ ਲੁਧਿਆਣਾ ਵਿਖੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਸੋਸ਼ਨ ਥਿੰਕਰਜ਼ ਫ਼ੋਰਮ ਵੱਲੋਂ ਕਰਵਾਏ ਗਏ ਸੈਮੀਨਾਰ ਮਹਿੰਗੀ ਵਿੱਦਿਆ ਘੱਟਦੇ ਰੁਜ਼ਗਾਰ ਮੌਕੇ ਆਖੇ।
कन्हैया ने दी जाह्नवी को शुभकामनाएं और विरोध करने वालों को धन्यवाद

ਇਥੇ ਹੀ ਪੰਜਾਬ ਐਜੂਕੇਸ਼ਨਿਸਟਸ ਫੋਰਮ ਦੇ ਚੇਅਰਮੈਨ ਪ੍ਰੋ. ਤਰਸੇਮ ਬਾਹੀਆ ਨੇ 2016 ਦੀ ਸਿੱਖਿਆ ਨੀਤੀ ਤੇ ਵਿਸਤਰਿਤ ਭਾਸ਼ਨ ਦਿੱਤਾ। ਉਹਨਾਂ ਦੱਸਿਆ ਕਿ ਇਸ ਨੀਤੀ ਕਾਰਨ ਜਿਥੇ ਵਿਦਿਆ ਗਰੀਬ ਅਤੇ ਮੱਧ ਵਰਗ ਤੋਂ ਖੋਹੀ ਜਾ ਰਹੀ ਹੈ ਉਥੇ ਹੁਨਰ ਵਿਕਾਸ ਦੇ ਬਚਾਨੇ ਨਾਲ ਸਕੂਲ ਛੱਡ ਜਾਣ ਵਾਲੇ ਬੱਚਿਆਂ ਦੀ ਗਿਣਤੀ ਵਧ ਰਹੀ ਹੈ। ਇਹ ਨੀਤੀ ਖੁਲ੍ਹੇ ਤੌਰ ਤੇ ਸਿਖਿਆ ਵਿਚ ਨਿੱਜੀ ਖੇਤਰ ਨੂੰ ਮੁਨਾਫ਼ੇ ਦੇ ਮੰਤਵ ਨਾਲ ਆਉਣ ਲਈ ਸੱਦਾ ਦੇ ਰਹੀ ਹੈ। ਇਹ ਨੀਤੀ ਅਟੱਲ ਬਿਹਾਰੀ ਵਾਜਪਾਈ ਸਰਕਾਰ ਸਮੇਂ ਬਿਰਲਾ ਅੰਬਾਨੀ ਕਮੇਟੀ ਵੱਲੋਂ ਦੇਸ਼ ਲਈ ਵਿਚਾਰੀ ਗਈ ਸੀ। ਉਸ ਕਮੇਟੀ ਵਿਚ ਕੋਈ ਵੀ ਸਿੱਖਿਆ ਖੇਤਰ ਦੀ ਸ਼ਖ਼ਸੀਅਤ ਮੈਂਬਰ ਨਹੀਂ ਸੀ। ਇਹ ਕਮੇਟੀ ਸਮੁੱਚੇ ਤੌਰ ਤੇ ਕੁਠਾਰੀ ਕਮੇਟੀ ਦੀ ਰਿਪੋਰਟ ਨੂੰ ਉਲਟਾਉਂਦੀ ਹੈ ਜਿਸ ਨੇ ਆਮ ਸਕੂਲ ਪ੍ਰਬੰਧ ਅਤੇ ਏਰੀਆ ਸਕੂਲਾਂ ਦੀ ਸਿਫ਼ਾਰਸ਼ ਦੇ ਨਾਲ ਨਾਲ ਮੁੱਢਲੀ ਤੋਂ ਉੱਚ ਵਿੱਦਿਆ ਤਕ ਮੁਫ਼ਤ ਸਿੱਖਿਆ ਸਿਫ਼ਾਰਸ਼ ਕੀਤੀ ਸੀ।
ਅਮਰਜੀਤ ਕੌਰ, ਕੌਮੀ ਸਕੱਤਰ ਆਲ ਇੰਡੀਆ ਟ੍ਰੇਡ ਯੂਨੀਅਨ ਕੌਂਸਲ ਨੇ ਚੇਤੰਨ ਕੀਤਾ ਕਿ ਸਰਕਾਰ ਵੱਲੋਂ ਵਿੱਦਿਅਕ ਪ੍ਰਬੰਧ ਨੂੰ ਫ਼ਿਰਕੂ ਦਿਸ਼ਾ ਦੇ ਕੇ ਨਵੇਂ ਗੰਭੀਰ ਖਤਰੇ ਖੜੇ ਕੀਤੇ ਜਾ ਰਹੇ ਹਨ। ਵਿਗਿਆਨ ਨੂੰ ਮਿਥਿਆਲੋਜੀ ਨਾਲ ਤੁਲਨਾ ਦੇ ਕੇ ਸਾਡੀ ਪੁਰਾਣੀ ਬਹੁ-ਸੱਭਿਆਚਾਰਕ ਅਖੰਡਤਾ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਉਹਨਾਂ ਲੇਬਰ ਬਿਓਰੋ ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਸਰਕਾਰ ਵੱਲੋਂ ਸੱਚਮੁਚ ਮੰਨਿਆ ਗਿਆ ਹੈ ਕਿ ਨਵ ਉਦਾਰਵਾਦੀ ਨੀਤੀਆਂ ਦੇ ਆਉਣ ਅਤੇ ਕਾਰਪੋਰੇਟ ਜਗਤ ਨਾਲ ਭਿਆਲੀ ਪਾਉਣ ਤੋਂ ਬਾਅਦ ਰੁਜ਼ਗਾਰ ਦੇ ਮੌਕੇ ਘਟ ਗਏ ਹਨ। ਇਹ ਰਫ਼ਤਾਰ ਮੌਜੂਦਾ ਸਰਕਾਰ ਆਉਣ ਤੋਂ ਬਾਅਦ ਹੋਰ ਤੇਜ਼ ਹੋਈ ਹੈ। ਇਹ 80ਵਿਆਂ ਵਿਚ ਅਪਣਾਇਆ ਸਿਹਤ ਤੇ ਸਿੱਖਿਆ ਦੇ ਹੱਕ ਨੂੰ ਪੁੱਠਾ ਗੇੜਾ ਦੇ ਕੇ ਇਹਨਾਂ ਦੋਹਾਂ ਚੀਜ਼ਾਂ ਨੂੰ ਖ੍ਰੀਦਿਆ ਜਾਣ ਜੋਗਾ ਬਣਾਇਆ ਜਾ ਰਿਹਾ ਹੈ। 

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਅੰਤ ਵਿਚ ਧੰਨਵਾਦ ਕਰਦਿਆਂ ਆਖਿਆ ਕਿ ਕਿਸੇ ਦੇਸ਼ ਦੇ ਲੋਕਤਾਂਤਰਿਕ ਢਾਂਚੇ ਨੂੰ ਬਰਬਾਦ ਕਰਨ ਲਈ ਉਥੋਂ ਦੇ ਵਿੱਦਿਅਕ ਢਾਂਚੇ ਨੂੰ ਫ਼ਿਰਕੂ ਲੀਹਾਂ 'ਤੇ ਢਾਲ ਦਿੱਤਾ ਜਾਵੇ। ਇਹੀ ਕੰਮ ਅੰਗਰੇਜ਼ ਆਪਣੇ ਰਾਜ ਸਮੇਂ ਪਾੜੋ ਤੇ ਰਾਜ ਕਰੋ ਦੀ ਨੀਤੀ ਨੂੰ ਸਫ਼ਲ ਬਣਾਉਣ ਲਈ ਕਰਦੇ ਰਹੇ ਹਨ। ਇਹ ਕਾਰਪੋਰੇਟ ਜਗਤ ਅਤੇ ਰਾਜ ਸੱਤਾ ਦਾ ਕੋਈ ਸਾਂਝਾ ਗੁਪਤ ਏਜੰਡਾ ਜਾਪਦਾ ਹੈ। ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਸਵਾਗਤੀ ਸ਼ਬਦ ਕਹਿੰਦਿਆਂ ਕਿਹਾ ਕਿ ਸਿੱਖਿਆ ਦਾ ਮਸਲਾ ਮਨੁੱਖੀ ਸਾਧਨਾਂ ਦੇ ਵਿਕਾਸ ਲਈ ਅਤੇ ਭਰਪੂਰ ਰੁਜ਼ਗਾਰ ਵਾਲੇ ਸਮਾਜ ਲਈ ਅਤਿ ਮੁੱਢਲਾ ਮਸਲਾ ਹੈ। ਇਸ ਨੂੰ ਤਾਂ ਸਗੋਂ ਪਹਿਲਾਂ ਤੋਂ ਵੀ ਵਧੇਰੇ ਵਿਗਿਆਨਕ ਅਤੇ ਲੋਕਤੰਤਰੀ ਲੀਹਾਂ ਤੇ ਢਾਲਣ ਦੀ ਲੋੜ ਹੈ। ਸੋਸ਼ਲ ਥਿੰਕਰਜ਼ ਫ਼ੋਰਮ ਦੇ ਕਨਵੀਨਰ ਡਾ. ਅਰੁਣ ਮਿੱਤਰਾ  ਨੇ ਵਿਸ਼ੇ ਦੀ ਗੰਭੀਰਤਾ ਅਤੇ ਸਾਰਥਿਕਤਾ ਦੇ ਨਾਲ ਸਿਹਤ ਦੇ ਅਧਿਕਾਰ ਨੂੰ ਜੋੜਦਿਆਂ ਜਾਣ ਪਛਾਣ ਕਰਵਾਈ ਅਤੇ ਕਿਹਾ ਕਿ ਇਹਨਾਂ ਮਸਲਿਆਂ ਨੂੰ ਲੈ ਕੇ ਆਉਣ ਵਾਲੀਆਂ ਚੋਣਾਂ ਵਿਚ ਗੰਭੀਰ ਚਰਚਾ ਹੋਣੀ ਚਾਹੀਦੀ ਹੈ।
कन्हैया ने दी जाह्नवी को शुभकामनाएं और विरोध करने वालों को धन्यवाद
ਇਸ ਮੌਕੇ ਨਵਲ ਛਿੱਬੜ ਐਡਵੋਕੇਟ, ਅਮਨਦੀਪ ਸਿੰਘ, ਡਾ. ਕੁਲਦੀਪ ਸਿੰਘ, ਪ੍ਰੋ. ਜੈ ਪਾਲ ਸਿੰਘ, ਅਵਤਾਰ ਛਿੱਬੜ, ਜਗਦੀਸ਼ ਰਾਏ ਬੌਬੀ,  ਡਾ. ਰਜਿੰਦਰਪਾਲ ਔਲਖ, ਪ੍ਰੌ: ਜਗਮੋਹਨ  ਸਿੰਘ, ਪ੍ਰੌ ਗੁਰਭਜਨ ਗਿੱਲ, ਪ੍ਰੌ: ਜਸਵੰਤ ਜ਼ਫ਼ਰ, ਗੁਰਨਾਮ ਸਿੱਧੂ, ਰੀਨਾ ਕੁਮਾਰੀ, ਡਾ. ਗੁਰਪ੍ਰੀਤ ਰਤਨ, ਡੀ.ਪੀ.ਮੌੜ, ਰਮੇਸ਼ ਰਤਨ, ਕਰਤਾਰ ਬੁਆਣੀ, ਪ੍ਰਮੁੱਖ ਵਕੀਲ ਅਤੇ ਦਲਿਤ ਆਗੂ ਨਰਿੰਦਰ ਆਧਿਆ,  ਵਿਜੇ ਕੁਮਾਰ, ਮਨਜੀਤ ਸਿੰਘ ਰੋਡਵੇਜ, ਸੁਲਤਾਨਾ ਮਲਿਕ,  ਗੁਰਨਾਮ ਸਿੰਘ ਸਿਧਵਾਂ, ਚਰਨ ਸਰਾਭਾ, ਕੁਲਦੀਪ ਸਿੰਘ ਬਿੰਦਰ, ਗੁਲਜ਼ਾਰ ਗੋਰੀਆ, ਸ੍ਰੀਮਤੀ ਜੀਤ ਕੁਮਾਰੀ, ਪ੍ਰੌ: ਏ ਕੇ ਮਲੇਰੀ, ਇੰਦਰਜੀਤ ਸਿੰਘ ਸੋਢੀ,  ਗੁਰਨਾਮ ਗਿੱਲ, ਸ੍ਰੀਮਤੀ ਕੁਸਮ ਲਤਾ, ਪਰਮਜੀਤ ਸਿੰਘ ਐਡਵੋਕੇਟ, ਦਵਿੰਦਰ ਵਾਹੀ ਐਡਵੋਕੇਟ, ਦੀਪਕ ਕੁਮਾਰ, ਸੁਰਿੰਦਰ ਸਿੰਘ ਜਲਾਲਦੀਵਾਲ, ਰਣਧੀਰ ਸਿੰਘ ਧੀਰਾ ਸਮੇਤ ਕਈ ਆਗੂ ਅਤੇ ਵਰਕਰ ਮੌਜੂਦ ਰਹੇ।  ਕਨ੍ਹਈਆ ਕੁਮਾਰ ਦੀ ਇਸ ਫੇਰੀ ਨਾਲ ਖੱਬੇ ਪੱਖੀ ਨੌਜਵਾਨਾਂ ਅਤੇ ਵਿਦਿਆਰਥੀਆਂ ਵਿੱਚ ਜੋਸ਼ ਅਤੇਉਤਸ਼ਾਹ ਦੀ ਇੱਕ ਨਵੀਂ ਲਹਿਰ ਪੈਦਾ ਹੋਈ ਜਿਸ ਨਾਲ ਇੱਕ ਵਾਰ ਫਿਰ ਆਸ ਬੱਝੀ ਹੈ ਕਿ ਪੰਜਾਬ ਵਿੱਚ ਖੱਬੀਆਂ ਵਿਦਿਆਰਥੀ ਧਿਰਾਂ ਦੀ ਪੁਰਾਣੀ ਸ਼ਾਨੋ ਸ਼ੌਕਤ ਭਾਲ ਹੋਣ ਵਿੱਚ ਤੇਜ਼ੀ ਆਏਗੀ।

कन्हैया ने दी जाह्नवी को शुभकामनाएं और विरोध करने वालों को धन्यवाद


Thursday, October 20, 2016

ਵਿਦਿਆਰਥੀ ਆਗੂ ਕਨ੍ਹਈਆ ਕੁਮਾਰ 23 ਨੂੰ ਲੁਧਿਆਣਾ ਵਿੱਚ

Thu, Oct 20, 2016 at 11:35 AM
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਹੋਵੇਗਾ ਵਿਸ਼ੇਸ਼ ਸੈਮੀਨਾਰ 
ਮਹਿੰਗੀ ਵਿੱਦਿਆ-ਘਟਦੇ ਰੁਜ਼ਗਾਰ ਵਿਸ਼ੇ ’ਤੇ ਸਿੱਖਿਆ ਸੈਮੀਨਾਰ
ਆਯੋਜਨ ਸਾਂਝ: ਸੋਸ਼ਲ ਥਿੰਕਰਜ਼ ਫ਼ੋਰਮ ਲੁਧਿਆਣਾ
ਲੁਧਿਆਣਾ : 19 ਅਕਤੂਬਰ  2016: (ਪੰਜਾਬ ਸਕਰੀਨ ਬਿਊਰੋ):
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਸੋਸ਼ਲ ਥਿੰਕਰਜ਼ ਫ਼ੋਰਮ ਲੁਧਿਆਣਾ ਵੱਲੋਂ 23 ਅਕਤੂਬਰ ਬਾਅਦ ਦੁਪਹਿਰ 1.30 ਵਜੇ ‘ਮਹਿੰਗੀ ਵਿੱਦਿਆ-ਘਟਦੇ ਰੁਜ਼ਗਾਰ’ ਵਿਸ਼ੇ ’ਤੇ ਸਿੱਖਿਆ ਸੈਮੀਨਾਰ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਅਤੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਦਸਿਆ ਕਿ ਅਜੋਕੇ ਸਮਿਆਂ ਵਿਚ ਸਿੱਖਿਆ ਦਾ ਵਪਾਰੀਕਰਣ ਅਤੇ ਭਗਵਾਕਰਣ ਵਿਸ਼ੇਸ਼ ਕਿਸਮ ਦੇ ਮਸਲੇ ਖੜ੍ਹੇ ਕਰ ਰਿਹਾ ਹੈ। ਸੋ ਸਾਡੀ ਸਮੁੱਚੀ ਸਿੱਖਿਆ ਪ੍ਰਣਾਲੀ ਤੇ ਚਿੰਤਨ ਮੰਥਨ ਹੋਣਾ ਅਤਿ ਜ਼ਰੂਰੀ ਹੋ ਗਿਆ ਹੈ। ਇਸ ਮੰਤਵ ਲਈ ਵਿਸ਼ੇਸ਼ ਤੌਰ ’ਤੇ ਨਵੀਂ ਸਿੱਖਿਆ ਨੀਤੀ ਸੰਬੰਧੀ ਵਿਚਾਰ ਕਰਨ ਲਈ ਚੇਅਰਮੈਨ ਪੰਜਾਬ ਐਜ਼ੂਕੇਸ਼ਨਿਸਟ ਫ਼ੋਰਮ ਪ੍ਰੋ. ਤਰਸੇਮ ਬਾਹੀਆ ਜੀ ਨੂੰ ਬੁਲਾਇਆ ਗਿਆ ਹੈ। ਤੇ ਇਸੇ ਸੰਦਰਭ ਵਿਚ ਵਿਦਿਆਰਥੀਆਂ ‘ਜੋ ਕਿ ਵਿੱਦਿਆ ਪ੍ਰਬੰਧ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ।’ ਦਾ ਪੱਖ ਪੇਸ਼ ਕਰਨ ਲਈ ਏ.ਆਈ.ਐਸ.ਐਫ਼. ਆਗੂ ਪ੍ਰਧਾਨ ਜੇ.ਐਨ.ਯੂ., ਕਨ੍ਹਈਆ ਕੁਮਾਰ ਨੂੰ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ ਹੈ। ਇਸ ਸਮਾਗਮ ਵਿਚ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਸੁਆਗਤੀ ਸ਼ਬਦ ਕਹਿਣਗੇ। ਸੋਸ਼ਲ ਥਿੰਕਰਜ਼ ਫ਼ੋਰਮ ਦੇ ਕਨਵੀਨਰ ਡਾ. ਅਰੁਣ ਮਿੱਤਰਾ ਵਿਸ਼ੇ ਦਾ ਸੰਦਰਭ ਸਾਂਝਾ ਕਰਨਗੇ। 
ਉਪਰੰਤ ਸਮੁੱਚੀ ਵਿਚਾਰ ਚਰਚਾ ਤੋਂ ਬਾਅਦ ਦਿੱਲੀ ਤੋਂ ਆਏ ਕੌਮੀ ਪੱਧਰ ਦੇ ਆਗੂ ਅਮਰਜੀਤ ਕੌਰ ਦਰਪੇਸ਼ ਚੁਣੌਤੀਆਂ ਬਾਰੇ ਆਪਣੇ ਸੁਝਾਅ ਸਾਂਝੇੇ ਕਰਨਗੇ। ਅੰਤ ਵਿਚ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਚਰਚਾ ਦਾ ਤੱਤਸਾਰ ਸਾਂਝਾ ਕਰਨਗੇ ਅਤੇ ਇਸ ਮਹੱਤਵਪੂਰਨ ਸੈਮੀਨਾਰ ਵਿਚ ਸ਼ਮੂਲੀਅਤ ਕਰਨ ਵਾਲੀਆਂ ਸ਼ਖ਼ਸੀਅਤਾਂ ਅਤੇ ਧਿਰਾਂ ਦਾ ਧੰਨਵਾਦ ਕਰਨਗੇ। ਅਕਾਡਮੀ ਦੇ ਮੀਤ ਪ੍ਰਧਾਨ ਸ੍ਰੀ ਤ੍ਰੈਲੋਚਨ ਲੋਚੀ, ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਸ੍ਰੀ ਮਨਜਿੰਦਰ ਸਿੰਘ ਧਨੋਆ ਅਤੇ ਸ. ਭੁਪਿੰਦਰ ਸਿੰਘ ਸੰਧੂ ਅਤੇ ਸੋਸ਼ਲ ਥਿੰਕਰਜ਼ ਦਾ ਸਹਿ ਕਨਵੀਨਰ ਐਮ.ਐਸ.ਭਾਟੀਆ ਨੇ ਸਮੂਹ ਸਾਹਿਤ ਪ੍ਰੇਮੀ, ਸਿੱਖਿਆ ਪ੍ਰੇਮੀ ਅਤੇ ਚਿੰਤਨ ਮੰਥਨ ਦੇ ਸ਼ੌਕੀਨ ਲੋਕਾਂ ਨੂੰ ਇਸ ਸਮਾਗਮ ਵਿਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ।