Sunday, October 31, 2021
ਲਗਾਤਾਰ ਤਿੰਨ ਪੀੜੀਆਂ ਤੋਂ ਦੀਵਾਲੀ ਦੀਆਂ ਖੁਸ਼ੀਆਂ ਵੇਚਦਾ ਬੱਟ ਪਰਿਵਾਰ
Tuesday, July 20, 2021
ਲਾਕਡਾਊਨ ਅਤੇ ਮਹਿੰਗਾਈ ਦੀ ਮਾਰ ਬਕਰੀਦ ਤੇ ਵੀ ਬੁਰੀ ਤਰ੍ਹਾਂ ਪਈ
Tuesday 20th July 2021 at 11:43 AM
ਬਕਰੀਦ ਲਈ ਬੱਕਰੇ ਖਰੀਦਣੇ ਵੀ ਮੁਸ਼ਕਲ ਹੋਏ-ਵਪਾਰੀਆਂ ਵਿੱਚ ਨਿਰਾਸ਼ਾ
ਲੁਧਿਆਣਾ: 20 ਜੁਲਾਈ 2021: (ਪ੍ਰਦੀਪ ਸ਼ਰਮਾ//ਇਨਪੁਟ-ਪੰਜਾਬ ਸਕਰੀਨ ਡੈਸਕ)::
ਬਕਰੀਦ ਦਾ ਤਿਉਹਾਰ ਇਕ ਅੱਧ ਦਿਨ ਵਿੱਚ ਆਉਣ ਵਾਲਾ ਹੈ। ਇਹ ਤਿਉਹਾਰ ਕੁਰਬਾਨੀ ਦਾ ਤਿਉਹਾਰ ਹੈ ਯਾਨੀ ਉਹ ਚੀਜ਼ ਜੋ ਤੁਹਾਨੂੰ ਬਹੁਤ ਸੋਹਣੀ ਲੱਗਦੀ ਹੈ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ ਉਸ ਚੀਜ਼ ਨੂੰ ਉਸ ਖ਼ੁਦਾ ਦੇ ਚਰਨਾਂ ਵਿਚ ਅਰਪਿਤ ਕਰ ਦੇਣਾ।ਉਸ ਦੀ ਕੁਰਬਾਨੀ ਦੇ ਦੇਣ ਦਾ ਰਿਵਾਜ ਹੈ ਜਿਸ ਨਾਲ ਯਾਦ ਆਉਂਦਾ ਹੈ ਫਿਲਮ ਕੁਰਬਾਨੀ ਦਾ ਗੀਤ-ਅੱਲ੍ਹਾ ਕੋ ਪਿਆਰੀ ਹੈ ਕੁਰਬਾਨੀ--- ਆਪਣੇ ਜ਼ਮਾਨੇ ਵਿਚ ਇਹ ਗੀਤ ਬਹੁਤ ਹਿੱਟ ਹੋਇਆ ਸੀ।
ਇਸ ਦਿਨ ਲੋਕ ਇਸ ਤਿਉਹਾਰ ਤੋਂ ਪਹਿਲਾਂ ਬੱਕਰਾ ਖਰੀਦ ਕੇ ਲਿਆਉਂਦੇ ਹਨ। ਕੁਝ ਦਿਨ ਉਸ ਦੀ ਚੰਗੀ ਸੇਵਾ ਕੀਤੀ ਜਾਂਦੀ ਹੈ ਅਤੇ ਇਸ ਪਵਿੱਤਰ ਤਿਉਹਾਰ ਤੇ ਉਸ ਦੀ ਕੁਰਬਾਨੀ ਉਸ ਖ਼ੁਦਾ ਨੂੰ ਦੇ ਦਿੱਤੀ ਜਾਂਦੀ ਹੈ। ਇਸ ਵਾਰ ਵੀ ਇਸਦੀ ਚਹਿਲ ਪਹਿਲ ਰਹੀ। ਬੱਕਰੇ ਪਾਲੇ ਗਏ, ਸਜਾਏ ਗਏ ਅਤੇ ਵਿਕਣ ਲਈ ਮੰਡੀ ਵਿਚ ਲਿਆਂਦੇ ਗਏ। ਇਹਨਾਂ ਦੀਆਂ ਕੀਮਤਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਸਨ ਪਰ ਐਤਕੀਂ ਕੀਮਤਾਂ ਏਡਾ ਕਰਨ ਵਾਲਿਆਂ ਦਾ ਖੀਸਾ ਖਾਲੀ ਸੀ। ਲਾਕਡਾਊਨ ਦੀ ਮਾਰ ਇਸ ਮਾਮਲੇ ਵਿਚ ਵੀ ਬਹੁਤ ਪਈ। ਹਰ ਆਮ ਵਿਅਕਤੀ ਲਈ ਇਸ ਵਾਰ ਕੁਰਬਾਨੀ ਦੇਣਾ ਸੌਖਾ ਨਹੀਂ ਰਿਹਾ।
ਬੱਕਰ ਮੰਡੀ ਲੁਧਿਆਣਾ ਵਿਖੇ ਖੂਬ ਰੌਣਕ ਉੱਥੇ ਦੇਖਣ ਨੂੰ ਮਿਲੀ। ਜਦੋਂ ਮੀਡੀਆ ਨੇ ਉੱਥੋਂ ਦਾ ਦੌਰਾ ਕੀਤਾ ਤਾਂ ਵੰਨ ਸੁਵੰਨੇ ਬੱਕਰੇ ਉਥੇ ਵਿਕ ਰਹੇ ਸਨ। ਪਰਿਵਾਰਾਂ ਦੇ ਪਰਿਵਾਰ ਉੱਥੇ ਆਉਂਦੇ ਅਤੇ ਉਸ ਖੂਬਸੂਰਤ ਜੀਵ ਨੂੰ ਪਸੰਦ ਕਰਦੇ। ਉਸ ਤੋਂ ਬਾਅਦ ਉਸਦਾ ਰੇਟ ਤੈਅ ਹੁੰਦਾ। ਇਹਨਾਂ ਬੱਕਰੀਆਂ ਦੀ ਵਿਕਰੀ ਲਈ ਇਥੇ ਆਏ ਵਪਾਰੀਆਂ ਨੇ ਦੱਸਿਆ ਕਿ ਇਹ ਬੱਕਰੇ ਹਿਮਾਚਲ ਤੋਂ ਜਾਂ ਯੂ ਪੀ ਤੋਂ ਲਿਆ ਕੇ ਇੱਥੇ ਵੇਚੇ ਜਾਂਦੇ ਹਨ। ਪਰ ਲਾਕਡਾਊਨ ਦੀ ਮਾਰ ਇਸ ਤਿਉਹਾਰ ਦੀ ਖਰੀਦੋ ਫਰੋਖਤ ਤੇ ਵੀ ਲਗਾਤਾਰ ਸ਼ਿੱਦਤ ਨਾਲ ਪੈ ਰਹੀ ਹੈ। ਖਰੀਦਣ ਵਾਲਿਆਂ ਨੂੰ ਸ਼ਿਕਾਇਤ ਹੈ ਕਿ ਬੱਕਰੇ ਮਹਿੰਗੇ ਬਹੁਤ ਹਨ। ਦੂਜੇ ਪਾਸੇ ਵੇਚਣ ਵਾਲੇ ਵਪਾਰੀਆਂ ਦਾ ਕਹਿਣਾ ਹੈ ਕਿ ਲੋਕ ਖਰੀਦਣ ਵਾਸਤੇ ਤਾਂ ਆਉਂਦੇ ਹਨ ਪਰ ਵਾਜਬ ਮੁੱਲ ਨਹੀਂ ਭਰਦੇ। ਇਹ ਗੱਲ ਬੱਕਰੀਆਂ ਨੂੰ ਵੇਚਣ ਵਾਲੇ ਵੀ ਮੰਨਦੇ ਹਨ ਕਿ ਐਤਕੀਂ ਲਾਕਡਾਊਨ ਦੇ ਕਾਰਨ ਉਨ੍ਹਾਂ ਦੇ ਕੰਮਕਾਜ ਪਹਿਲਾਂ ਤੋਂ ਹੀ ਠੱਪ ਰਹੇ ਜਿਸ ਕਰਕੇ ਉਨ੍ਹਾਂ ਕੋਲ ਪੈਸੇ ਹੀ ਨਹੀਂ ਹਨ ਪਰ ਤਿਉਹਾਰ ਵੀ ਮਨਾਉਣਾ ਹੈ ਇਸ ਕਰਕੇ ਬੱਕਰਿਆਂ ਦਾ ਮੁੱਲ ਬਹੁਤ ਘੱਟ ਪੈ ਰਿਹਾ ਹੈ। ਹੁਣ ਦੇਖਣਾ ਹੈ ਕਿ ਅਸਮਾਨਾਂ ਛੂੰਹਦੀ ਮਹਿੰਗਾਈ ਅਤੇ ਤਿਓਹਾਰਾਂ ਦੇ ਰੀਤੀ ਰਿਵਾਜਾਂ ਦਾ ਆਪਸੀ ਸੁਰਤਾਲ ਕਿਵੇਂ ਮਿਲੇਗਾ। ਕਿ ਹੋਲੀ ਹੋਲੀ ਤਿਓਹਾਰਾਂ ਦਾ ਜਜ਼ਬਾ, ਉਤਸ਼ਾਹ ਅਤੇ ਰੌਣਕ ਘਟ ਜਾਣਗੇ?
ਜ਼ਿਕਰਯੋਗ ਹੈ ਕਿ ਕੁਰਬਾਨੀ ਅਰਥਾਤ ਬਲੀ ਦਾ ਰਿਵਾਜ ਹਿੰਦੂ ਧਰਮ ਵਿੱਚ ਵੀ ਹੈ। ਕਈ ਥਾਂਵਾਂ ਤੇ ਨਿਸਚਿਤ ਦਿਨਾਂ ਦੇ ਹਿਸਾਬ ਨਾਲ ਬਲੀ ਦਿੱਤੀ ਜਾਂਦੀ ਹੈ। ਕਈ ਹੋਰ ਕਬੀਲਿਆਂ ਵਿੱਚ ਵੀ ਬਲੀ ਦਾ ਵਿਧੀ ਵਿਧਾਨ ਹੈ।
ਕੁਰਬਾਨੀ ਦੇ ਜਜ਼ਬੇ ਦੀ ਯਾਦ ਤਾਜ਼ਾ ਕਰਾਉਣ ਵਾਲੇ ਇਸ ਤਿਓਹਾਰ ਦੇ ਮੌਕੇ ਤੇ ਆਖਿਰ ਵਿੱਚ ਕਰਦੇ ਹਾਂ ਕੁਰਨਬਾਣੀ ਦੀ ਗੱਲ--- ਇੱਕ ਸੱਚੇ ਦੇਸ਼ ਭਗਤ ਦੀ ਗੱਲ--ਇੱਕ ਸੱਚੇ ਮੁਸਲਮਾਨ ਦੀ ਗੱਲ:
ਆਜ਼ਾਦੀ ਕੀ ਕਭੀ ਸ਼ਾਮ ਨਹੀਂ ਹੋਨੇ ਦੇਂਗੇ!
ਸ਼ਹੀਦੋਂ ਕੀ ਕੁਰਬਾਨੀ ਕੋ ਬਦਨਾਮ ਨਹੀਂ ਹੋਨੇ ਦੇਂਗੇ!
ਬਚੀ ਹੋ ਜੋ ਇਕ ਬੂੰਦ ਭੀ ਲਹੂ ਕੀ;
ਤਬ ਤਕ ਭਾਰਤ ਮਾਤਾ ਕਾ ਆਂਚਲ ਨਿਲਾਮ ਨਹੀਂ ਹੋਣੇ ਦੇਂਗੇ !
Monday, June 21, 2021
ਸਲੇਮ ਟਾਬਰੀ ਲੁਧਿਆਣਾ ਵਿਖੇ ਵੀ ਮਨਾਇਆ ਯੋਗ ਦਿਵਸ
ਘਰ ਘਰ ਪਹੁੰਚਿਆ ਅੰਤਰਰਾਸ਼ਟਰੀ ਯੋਗ ਦਿਵਸ ਦਾ ਸੁਨੇਹਾ
ਲੁਧਿਆਣਾ: 21 ਜੂਨ 2021: (ਪ੍ਰਦੀਪ ਸ਼ਰਮਾ ਇਪਟਾ//ਲੁਧਿਆਣਾ ਸਕਰੀਨ)::
ਇੰਟਰਨੈਸ਼ਨਲ ਯੋਗ ਦਿਵਸ ਦੇ ਮੌਕੇ ਤੇ ਲੁਧਿਆਣਾ ਵਿੱਚ ਵੀ ਕਈ ਪ੍ਰੋਗਰਾਮ ਹੋਏ। ਇਹਨਾਂ ਵਿੱਚੋਂ ਹੀ ਇੱਕ ਯਾਦਗਾਰੀ ਪ੍ਰੋਗਰਾਮ ਸੀ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਸਲੇਮ ਟਾਬਰੀ ਵਿਖੇ ਇਥੇ ਯੋਗ ਦਿਵਸ ਮਨਾਉਂਦਿਆਂ ਯੋਗ ਸਾਧਨਾ ਕਰਵਾਈ ਗਈ ਜਿਸ ਵਿੱਚ ਮੈਡੀਕਲ ਅਫਸਰ ਅਤੇ ਇੰਚਾਰਜ ਡਾਕਟਰ ਅਮਰੀਕ ਸਿੰਘ ਸਿੱਧੂ ਸਰਗਰਮੀ ਨਾਲ ਸਾਰੇ ਪ੍ਰੋਗਰਾਮ ਦੀ ਅਗਵਾਈ ਕਰਦੇ ਰਹੇ। ਉਹਨਾਂ ਦੇ ਨਾਲ ਮੈਡਮ ਜਸਪ੍ਰੀਤ ਕੌਰ, ਮੈਡਮ ਨਵਜੋਤ ਕੌਰ, ਰਮਨੀਤ ਕੌਰ, ਗੁਰਮੀਤ ਕੌਰ, ਪ੍ਰੀਤਿ, ਗੁਰਸਿਮਰਨ ਕੌਰ ਅਤੇ ਹੋਰਨਾਂ ਨੇ ਵੀ ਸਰਗਰਮ ਸ਼ਮੂਲੀਅਤ ਕੀਤੀ। ਜ਼ਿਕਰ ਯੋਗ ਹੈ ਕਿ ਅਜਿਹੇ ਆਯੋਜਨਾਂ ਲਾਇ ਸਿਵਲ ਸਰਜਨ ਮੈਡਮ ਕਿਰਨ ਆਹਲੂਵਾਲੀਆ ਨੇ ਵੀ ਹਦਾਇਤਾਂ ਦਿੱਤੀਆਂ ਹੋਈਆਂ ਸਨ। ਇਹ ਗੱਲ ਭਾਰਤ ਦੀ ਬਹੁਤ ਵੱਡੀ ਜਿੱਤ ਹੈ ਕਿ ਦੁਨੀਆ ਭਰ ਵਿੱਚ ਭਾਰਤ ਦੇ ਪ੍ਰਸ੍ਤਾਵ ਮਗਰੋਂ ਹੀ ਕੌਮਾਂਤਰੀ ਯੋਗ ਦਿਵਸ 21 ਜੂਨ ਨੂੰ ਮਨਾਇਆ ਜਾਂਦਾ ਹੈ।
Saturday, June 19, 2021
ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਮਾਮਲੇ ਵਿੱਚ "ਆਪ" ਵੱਲੋਂ ਜਿੱਤ ਦਾ ਦਾਅਵਾ
ਭਗਵੰਤ ਮਾਨ ਨੇ ਕਿਹਾ-ਕੈਪਟਨ ਨੇ ਸਾਡੇ ਸੰਘਰਸ਼ ਸਾਹਮਣੇ ਗੋਡੇ ਟੇਕੇ
Sunday, June 13, 2021
Covid: ਇਨਸਾਨੀਅਤ ਦੀ ਭਾਵਨਾ ਵਾਲਿਆਂ ਨੇ ਸੰਭਾਲੀ ਅਸਲੀ ਜ਼ਿੰਮੇਵਾਰੀ
ਧਾਰਮਿਕ ਸੰਗਠਨਾਂ ਨੇ ਕਾਇਮ ਕੀਤੇ ਸੇਵਾ ਅਤੇ ਸਹਾਇਤਾ ਦੇ ਨਵੇਂ ਰਿਕਾਰਡ
ਲੁਧਿਆਣਾ: 12 ਜੂਨ 2021: (ਪ੍ਰਦੀਪ ਸ਼ਰਮਾ//ਇਨਪੁਟ:ਲੁਧਿਆਣਾ ਸਕਰੀਨ ਡੈਸਕ ਟੀਮ)::
ਕੋਵਿਡ-19 ਨੇ ਜਿਹੜਾ ਮਾਹੌਲ ਸਿਰਜਿਆ ਉਸਨੇ ਬਹੁਤ ਕੁਝ ਬਦਲ ਦਿੱਤਾ ਹੈ। ਸਾਡੇ ਰੀਤੀ ਸਭ ਕੁਝ ਬਦਲ ਦਿੱਤਾ ਹੈ। ਹੁਣ ਉਹ ਪਹਿਲਾਂ ਵਾਲਿਆਂ ਗੱਲਾਂ ਹੀ ਨਹੀਂ ਰਹੀਆਂ। ਪਹਿਲਾਂ ਵਾਲੇ ਮਿਲਣ ਗਿਲਣ ਅਤੇ ਖ਼ਲੂਸ ਹੁਣ ਸ਼ਾਇਦ ਕਦੇ ਦੋਬਾਰਾ ਨਾ ਆਉਣ। ਇਸਦੇ ਦੂਜੇ ਪਾਸੇ ਵਪਾਰਕ ਸੋਚ ਵਾਲੇ, ਮੁਨਾਫ਼ਾਖੋਰੀ ਦੀ ਸੋਚ ਵਾਲੇ ਅਨਸਰਾਂ ਨੇ ਇਸ ਦਰਦ ਭਰੇ ਦੌਰ ਦਾ ਵੀ ਫਾਇਦਾ ਉਠਾਇਆ। ਰੋਜ਼ ਦੇ ਖਾਣਪੀਣ ਵਾਲਿਆਂ ਵਸਤਾਂ ਦੇ ਨਾਲ ਨਾਲ ਜ਼ਿੰਦਗੀਉ ਬਚਾਉਣ ਵਾਲਿਆਂ ਦਵਾਈਆਂ ਵੀ ਬਾਜ਼ਾਰਾਂ ਵਿੱਚ ਗਾਇਬ ਕਰ ਦਿੱਤੀਆਂ ਅਤੇ ਫਿਰ ਉਹਨਾਂ ਦੇ ਭਾਅ ਅਸਮਾਨੀਂ ਚੜ੍ਹਾਅ ਦਿੱਤੇ। ਮੁਨਾਫਾਖੋਰੀ ਅਤੇ ਕਾਲਾਬਜ਼ਾਰੀ ਦੇ ਇਸ ਸ਼ਰਮਨਾਕ ਦੌਰ ਵਿੱਚ ਵਖਤਾਂ ਮਾਰੇ ਲੋਕਾਂ ਨੂੰ ਬਚਾਇਆ ਸਿਰਫ ਉਹਨਾਂ ਨੇ ਜਿਹਨਾਂ ਵਿੱਚ ਇਨਸਾਨੀਅਤ ਦੀ ਭਾਵਨਾ ਬਾਕੀ ਸੀ। ਇਸ ਕੰਮ ਲਈ ਚੰਗੇ ਨੇਕ ਇਨਸਾਨ ਜ਼ਾਤੀ ਤੌਰ ਤੇ ਵੀ ਅੱਗੇ ਆਏ ਅਤੇ ਧਾਰਮਿਕ ਸੰਗਠਨਾਂ ਨੇ ਵੀ ਮੋਰਚਾ ਸੰਭਾਲਿਆ। ਅੱਜ ਅਜਿਹੇ ਕੁਝ ਲੋਕਾਂ ਨਾਲ ਮੁਲਾਕਾਤ ਹੋਣਾ ਬਹੁਤ ਵੱਡੀ ਪ੍ਰਾਪਤੀ ਹੈ।
ਅੱਜ ਦੇ ਦੌਰੇ ਦੌਰਾਨ ਜੱਸੀਆਂ ਰੋਡ ਉਤੇ ਮੌਜੂਦ ਸਬਜ਼ੀ ਮੰਡੀ ਇਲਾਕੇ ਵਿੱਚ ਇਕ ਪਰਿਵਾਰ ਵੱਲੋਂ ਆਪਣਾ ਘਰ ਹੀ ਟੀਕਾਕਰਨ ਸੈਂਟਰ ਦੇ ਰੂਪ ਵਿਚ ਸਮਰਪਿਤ ਕਰ ਦਿੱਤਾ ਗਿਆ। ਦੇਖੋ ਇਸ ਭਾਵਨਾ ਦਾ ਕਮਾਲ। ਇਸ ਪਰਿਵਾਰ ਨੇ ਬਹੁਤ ਸਰਗਰਮੀ ਨਾਲ ਯੋਗਦਾਨ ਦਿੱਤਾ।
ਇਥੇ ਹੀ ਮਿਲੇ ਨੋਡਲ ਅਫਸਰ ਡਾ ਅਮਰੀਕ ਸਿੰਘ। ਉਹਨਾਂ ਨੇ ਦੱਸਿਆ ਕਿ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਟੀਕਾ ਲੱਗਣ ਦਾ ਅਨੁਮਾਨ ਹੈ ਬੜੇ ਹੀ ਸੁਚੱਜੇ ਢੰਗ ਦੇ ਨਾਲ ਇੱਕ ਐੱਨਜੀਓ ਦੇ ਸਹਿਯੋਗ ਦੇ ਨਾਲ ਟੀਕਾਕਰਨ ਚੱਲ ਰਿਹਾ ਹੈ ਅਤੇ ਮੈਡੀਕਲ ਟੀਮ ਦੇ ਸਾਰੇ ਮੈਂਬਰ ਸਾਹਿਬਾਨ ਬੜੇ ਹੀ ਸੁਚੱਜੇ ਢੰਗ ਦੇ ਨਾਲ ਇਸ ਮੁਹਿੰਮ ਦੇ ਵਿੱਚ ਯੋਗਦਾਨ ਪਾ ਰਹੇ ਹਨ। ਕੈਂਪ ਜਿਥੇ ਵੀ ਲੱਗੇ ਇਸ ਕਿਸਮ ਦੀਆਂ ਲੋਕ ਭਲਾਈ ਵਾਲਿਆਂ ਟੀਮਾਂ ਖੁਦ-ਬ-ਖੁਦ ਸਬੰਧਤ ਥਾਂ ਤੇ ਕਿਸੇ ਫਰਿਸ਼ਤੇ ਵਾਂਗ ਪਹੁੰਚ ਜਾਂਦੀਆਂ ਹਨ।
ਰਾਧਾਸਵਾਮੀ ਸਤਿਸੰਗ ਘਰ ਨੂਰਵਾਲਾ ਰੋਡ ਤੇ ਲੱਗੇ ਟੀਕਾਕਰਨ ਕੈਂਪ ਦਾ ਦ੍ਰਿਸ਼ ਵੀ ਟੁੰਬਣ ਵਾਲਾ ਸੀ। ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਜਾਂਦੇ ਰਹੇ। ਏਨੀ ਅਸੀਂ ਢੰਗ ਰਹਿ ਗਏ।
ਮਨੁੱਖੀ ਸੇਵਾ ਦੀ ਮਿਸਾਲ ਬਣੇ ਟੀਕਾਕਰਨ ਕੇਂਦਰਾਂ ਦਾ ਦੌਰਾ ਕਰਦਿਆਂ ਰਾਧਾਸਵਾਮੀ ਸਤਿਸੰਗ ਘਰ ਨੂਰਵਾਲਾ ਰੋਡ ਜਿੱਥੇ ਹਰ ਰੋਜ਼ ਕੋਰੋਨਾ ਵਰਗੀ ਭਿਆਨਕ ਬਿਮਾਰੀ ਦੇ ਬਚਾਅ ਵਾਸਤੇ ਟੀਕਾਕਰਨ ਹੋ ਰਿਹਾ ਹੈ ਵਿਖੇ ਵੀ ਅਜਿਹੇ ਹੀ ਦ੍ਰਿਸ਼ ਮਿਲੇ।ਰਾਧਾਸਵਾਮੀ ਸਤਿਸੰਗ ਘਰ ਨੂਰਵਾਲਾ ਦੇ ਸੈਂਟਰ ਵਿੱਚ ਬੜਾ ਅਨੁਸ਼ਾਸਨਵਾਲਾ ਮਾਹੌਲ ਸੀ। ਮਨੁੱਖੀ ਸੇਵਾ ਭਾਵਨਾ ਨੂੰ ਸਮਰਪਿਤ ਧਾਰਮਿਕ ਮਾਹੌਲ ਵੀ ਦੇਖਣ ਨੂੰ ਮਿਲਿਆ ਜਿਸ ਵਿੱਚ ਬਹੁਤ ਹੀ ਤਰਤੀਬਵਾਰ ਢੰਗ ਨਾਲ ਟੋਕਨ ਜਾਰੀ ਕੀਤੇ ਜਾ ਰਹੇ ਸਨ। ਲਾਭਪਾਤਰੀਆਂ ਦੇ ਸਾਈਕਲਾਂ ਅਤੇ ਮੋਟਰਸਾਈਕਲਾਂ ਦੀ ਸੇਵਾ ਸੰਭਾਲ ਵੀ ਬੜੇ ਸੁਚੱਜੇ ਢੰਗ ਨਾਲ ਹੋ ਰਹੀ ਸੀ। ਟੀਕਾਕਰਨ ਤੋਂ ਪਹਿਲਾਂ ਸਰੀਰਕ ਮੁਆਇਨਾ, ਆਧਾਰ ਕਾਰਡ ਰਜਿਸਟ੍ਰੇਸ਼ਨ, ਲਾਭਪਾਤਰੀਆਂ ਨੂੰ ਟੀਕਾਕਰਨ ਉਪਰੰਤ ਨਾਸ਼ਤਾ ਕਰਵਾਉਣਾ, ਦਵਾਈ ਦੇਣਾ ਅਤੇ ਹੋਰ ਸਾਰੇ ਸਬੰਧਰ ਫਰਜ਼ ਪੂਰੇ ਕਰਨਾ-ਸਭ ਕੁਝ ਬੜੀ ਸਹਿਜਤਾ ਨਾਲ ਚੱਲ ਰਿਹਾ ਸੀ। ਨਾ ਕੋਇਉ ਘਬਰਾਹਟ, ਨਾ ਕੋਈ ਬੁਖਲਾਹਟ। ਸਭ ਕੁਝ ਬੜਾ ਸਹਿਜ ਸੀ। ਇਸ ਤੋਂ ਬਾਅਦ ਲਾਭਪਾਤਰੀਆਂ ਨੂੰ ਸਰਟੀਫਿਕੇਟ ਜਾਰੀ ਕਰਨ ਦੀ ਪ੍ਰੀਕਿਰਿਆ ਵੀ ਸੇਵਾਦਾਰ ਬੜੀ ਹੀ ਨਿਮਰਤਾ ਤੇ ਹਸਮੁੱਖ ਸੁਭਾਅ ਦੇ ਨਾਲ ਨਿਭਾਈ ਜਾ ਰਹੀ ਸੀ। ਰੱਬੀ ਬਾਣੀ ਦਾ ਚਲਦਾ ਮਿੱਠਾ ਮਿੱਠਾ ਸ਼ਬਦ ਕੀਰਤਨ ਮਾਹੌਲ ਨੂੰ ਪੂਰੀ ਤਰ੍ਹਾਂ ਆਲੌਕਿਕ ਬਣਾ ਰਿਹਾ ਸੀ।
ਟੀਕਾਕਰਨ ਮੁਹਿੰਮ ਹਰ ਕੈਂਪ ਵਿੱਚ ਬੜੇ ਹੀ ਚੰਗੇ ਢੰਗ ਨਾਲ ਚੱਲ ਰਹੀ ਸੀ। ਨੋਡਲ ਅਫਸਰ ਡਾ ਅਮਰੀਕ ਸਿੰਘ ਮੁਤਾਬਿਕ ਅੱਜ ਇਸ ਸੈਂਟਰ ਵਿਚ ਤਕਰੀਬਨ ਪੰਜ ਸੌ ਲਾਭਪਾਤਰੀਆਂ ਨੂੰ ਟੀਕਾਕਰਨ ਕੀਤਾ ਗਿਆ। ਅੱਜ ਦੇ ਕੈਂਪ ਵਿਚ 18 ਤੋਂ 35 ਅਤੇ 45 ਸਾਲ ਦੀ ਉਮਰ ਤੋਂ ਉੱਪਰ ਵਾਲਿਆਂ ਨੂੰ ਵੀ ਬੜੀ ਚੰਗੀ ਤਰ੍ਹਾਂ ਸਹੀ ਵਿਵਸਥਾ ਵਿੱਚ ਬਿਠਾਇਆ ਗਿਆ ਸੀ। ਇਕ ਸਵਾਲ ਉੱਠਦਾ ਹੈ ਕਿ ਇਕ ਪਾਸੇ ਕਈ ਸਵਾਰਥੀ ਲੋਕ ਦਵਾਈਆਂ ਦੀ ਕਾਲਾ ਬਾਜ਼ਾਰੀ ਕਰਦੇ ਵੇਖੇ ਜਾਂਦੇ ਹਨ ਪਰ ਦੂਜੇ ਪਾਸੇ ਨਿਸ਼ਕਾਮ ਮਨੁੱਖੀ ਸੇਵਾ ਵਿਚ ਲੱਗੇ ਸੇਵਾਦਾਰਾਂ ਵੱਲੋਂ ਵਡਮੁੱਲੀ ਸੇਵਾ ਨਿਭਾਈ ਜਾਂਦੀ ਹੈ। ਜਿੱਥੇ ਸਰਕਾਰੀ ਅਫ਼ਸਰ ਐਤਵਾਰ ਛੁੱਟੀ ਹੋਣ ਕਾਰਨ ਹਫਤੇ ਭਰ ਦੀ ਥਕਾਵਟ ਉਤਾਰਦੇ ਦੇਖੇ ਜਾਂਦੇ ਹਨ ਉੱਥੇ ਬੜੀ ਹੈਰਾਨੀ ਹੋਈ ਕਿ ਨੋਡਲ ਅਫਸਰ ਡਾ ਅਮਰੀਕ ਸਿੰਘ ਵਰੇ ਲੋਕ ਆਰਾਮ ਦੀ ਪ੍ਰਵਾਹ ਕੀਤੇ ਬਗੈਰ ਸਵੇਰੇ ਸਾਢੇ ਅੱਠ ਵਜੇ ਹੀ ਬੜੇ ਉਤਸ਼ਾਹ ਨਾਲ ਅਤੇ ਯੋਗ ਢੰਗ ਨਾਲ ਡਿਊਟੀ ਨਿਭਾਉਂਦੇ ਦੇਖੇ ਗਏ ਅਤੇ ਉਨ੍ਹਾਂ ਦੀ ਸਾਰੀ ਮੈਡੀਕਲ ਟੀਮ ਦਾ ਉਤਸ਼ਾਹ ਵੀ ਦੇਖਣ ਵਾਲਾ ਸੀ।
Monday, June 22, 2020
ਸਾਨੂੰ ਲਾਕ ਡਾਊਨ ਨੇ ਮਾਰਿਐ-ਆਮ ਮਜ਼ਦੂਰਾਂ ਦੀ ਆਵਾਜ਼
![]() |
| ਲਾਕਡਾਊਨ ਦਾ ਸ਼ਿਕਾਰ ਮਜ਼ਦੂਰ |
![]() |
| ਪ੍ਰਦੀਪ ਸ਼ਰਮਾ ਨੇ ਫੋਟੋ ਕਲਿੱਕ ਕੀਤੀਆਂ |
Thursday, June 06, 2019
ਆਮ ਲੋਕਾਂ ਦੀ ਪਹੁੰਚ ਤੋਂ ਦੂਰ ਤਾਂ ਨਹੀਂ ਕੀਤਾ ਜਾ ਰਿਹਾ ਲੁਧਿਆਣਾ ਦਾ ਰੱਖ ਬਾਗ?
Monday, December 24, 2018
ਲੁਧਿਆਣਾ ਦੇ ਨਾਲੀ ਮੁਹੱਲਾ//ਦਮੋਰੀਆ ਪੁਲ ਇਲਾਕੇ 'ਚ ਫਾਇਰਿੰਗ
Wednesday, June 06, 2018
"ਪਰਵਾਜ਼" ਨੇ ਕੀਤੀ ਵਾਤਾਵਰਣ ਬਚਾਉਣ ਲਈ ਵਿਸ਼ੇਸ਼ ਪਹਿਲ
Friday, June 01, 2018
ਰੱਖਿਆ ਮੰਤਰੀ ਸੀਤਾਰਮਣ ਨੇ ਗਿਣਾਈਆਂ ਬੀਜੇਪੀ ਸਰਕਾਰ ਦੀਆਂ ਪ੍ਰਾਪਤੀਆਂ
ਇਸ ਸਾਦੇ ਜਿਹੇ ਆਯੋਜਨ ਨਾਲ ਜਿਥੇ ਭਾਜਪਾ ਨੇ ਲੁਧਿਆਣਾ ਅਤੇ ਪੰਜਾਬ ਵਿਚ ਆਪਣੀ ਸਥਿਤੀ ਦਾ ਅੰਦਾਜ਼ਾ ਲਗਾ ਲਿਆ ਹੈ ਉੱਥੇ ਮੀਡੀਆ ਨਾਲ ਵੀ ਆਪਣੇ ਸਬੰਧਾਂ ਨੂੰ "ਹੋਰ ਮਜ਼ਬੂਤ" ਬਣਾਇਆ ਹੈ। ਰੱਖਿਆ ਮੰਤਰੀ ਨੇ ਇਸ ਆਉਣ ਵਾਲੀ ਚੋਣ ਜੰਗ ਵਿੱਚ ਇੱਕ ਫੌਜੀ ਜਰਨੈਲ ਵਾਂਗ ਆਪਣੀ ਪਾਰਟੀ ਦੇ ਸਿਪਾਹੀਆਂ ਦੀ ਪਿੱਠ ਥਾਪੜੀ ਹੈ ਅਤੇ ਉਹਨਾਂ ਦਾ ਮਨੋਬਲ ਵਧਾਇਆ ਹੈ। ਅਜਿਹਾ ਕਰਨਾ ਹਰ ਸਿਆਸੀ ਲੀਡਰ ਦਾ ਫਰਜ਼ ਵੀ ਬਣਦਾ ਹੈ ਅਤੇ ਅਧਿਕਾਰ ਵੀ। ਇਸ ਬਾਰੇ ਕਿੰਤੂ ਪ੍ਰੰਤੂ ਕਰਨ ਵਾਲਿਆਂ ਨੂੰ ਵੀ ਆਪਣਾ ਪੱਖ ਇਸੇ ਉਤਸ਼ਾਹ ਨਾਲ ਲੋਕਾਂ ਸਾਹਮਣੇ ਰੱਖਣਾ ਚਾਹੀਦਾ ਹੈ। ਹੁਣ ਜੇ ਇਹਨਾਂ ਪਾਰਟੀਆਂ ਕੋਲ ਲੁੜੀਂਦਾ ਜੋਸ਼ ਅਤੇ ਉਤਸ਼ਾਹ ਹੀ ਨਹੀਂ ਬਚਿਆ ਤਾਂ ਇਸ ਵਿੱਚ ਬੀਜੇਪੀ ਦਾ ਕਿ ਕਸੂਰ? ਇਸ ਆਯੋਜਨ ਨਾਲ ਇਹ ਗੱਲ ਸਾਫ ਜ਼ਾਹਿਰ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਇਸਦੇ ਸਹਿਯੋਗੀਆਂ ਕੋਲ ਬਾਕੀਆਂ ਪਾਰਟੀਆਂ ਨਾਲੋਂ ਜ਼ਿਆਦਾ ਚੰਗੀ ਟੀਮ ਮੌਜੂਦ ਹੈ। ਇਹ ਟੀਮ 2019 ਲਈ ਭਾਰਤੀ ਜਨਤਾ ਪਾਰਟੀ ਦੇ ਰਸਤਿਆਂ ਨੂੰ ਹੋਰ ਆਸਾਨ ਕਰ ਸਕਦੀ ਹੈ।
Friday, December 15, 2017
ਲੁਧਿਆਣਾ ਅਗਨੀਕਾਂਡ: ਜਮਹੂਰੀ ਅਧਿਕਾਰ ਸਭਾ ਵੱਲੋਂ ਜਾਂਚ ਰਿਪੋਰਟ ਜਾਰੀ
Sunday, October 08, 2017
ਲੁਧਿਆਣਾ ਦੀ ਪੰਜਾਬ ਇਪਟਾ ਮੀਟਿੰਗ ਵਿੱਚ ਲਏ ਗਏ ਅਹਿਮ ਫੈਸਲੇ
ਅੱਜ ਇਥੇ ਪੰਜਾਬੀ ਭਵਨ ਵਿੱਚ ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ (ਇਪਟਾ) ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪਹਿਲੀ ਅਤੇ ਦੋ ਦਸੰਬਰ ਨੂੰ ਕਰਾਇਆ ਜਾਣ ਵਾਲਾ ਸਮਾਗਮ ਉੱਘੇ ਰੰਗਕਰਮੀ ਰਾਜਿੰਦਰ ਸਿੰਘ ਭੋਗਲ ਦੀ ਨਿੱਘੀ ਯਾਦ ਨੂੰ ਸਮਰਪਿਤ ਹੋਵੇਗਾ। ਇਸ ਮਕਸਦ ਲਈ ਗਿਆਰਾਂ ਮੈਂਬਰੀ ਪ੍ਰੋਗਰਾਮ ਕਮੇਟੀ ਵੀ ਬਣਾਈ ਗਈ। ਇਸਦੇ ਨਾਲ ਹੀ ਕਈ ਹੋਰ ਮਾਮਲੇ ਵੀ ਵਿਚਾਰੇ ਗਏ। ਅਗਲੇ ਸਾਲ 2018 ਵਿੱਚ ਪਟਨਾ ਵਿਖੇ ਹੋਣ ਵਾਲੇ 75 ਸਾਲ ਕੌਮੀ ਸਮਾਗਮ ਦੀ ਤਿਆਰੀ ਵਾਸਤੇ ਵੀ ਵਿਚਾਰਾਂ ਹੋਈਆਂ। ਇਸ ਤਿਆਰੀ ਬਾਰੇ ਹੋਰ ਵਿਚਾਰਾਂ ਕਰਨ ਲਈ ਕੌਮੀ ਕਾਰਜਕਾਰਨੀ ਦੇ ਸਾਰੇ ਮੈਂਬਰ ਵੀ ਪਹਿਲੀ ਅਤੇ ਦੋ ਦਸੰਬਰ ਦੇ ਸਮਾਗਮਾਂ ਵਿੱਚ ਸ਼ਾਮਲ ਹੋਣਗੇ। ਕਾਬਿਲੇ ਜ਼ਿਕਰ ਹੈ ਕਿ ਇਹ ਸਮਾਗਮ ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ ਹੋਣੇ ਹਨ। For More Pics on Facebook please click here IPTA Punjab:ਅਹਿਮ ਇਕੱਤਰਤਾ 8 ਅਕਤੂਬਰ ਨੂੰ ਲੁਧਿਆਣਾ ਵਿੱਚ
IPTA Punjab:ਅਹਿਮ ਇਕੱਤਰਤਾ 8 ਅਕਤੂਬਰ ਨੂੰ ਲੁਧਿਆਣਾ ਵਿੱਚ
Saturday, June 03, 2017
ਭਾਰਤ ਸਰਕਾਰ ਟ੍ਰੰਪ ਨੂੰ ਸਖ਼ਤ ਜੁਆਬ ਦੇਵੇ-BJGV ਜੱਥਾ
Wednesday, March 29, 2017
ਲੱਚਰ, ਹਿੰਸਕ ਅਤੇ ਨਸ਼ਿਆਂ ਵਾਲੀ ਗਾਇਕੀ ਨੂੰ ਠੱਲ ਪਾਉਣ ਲਈ ਇਪਟਾ ਸਰਗਰਮ
Wednesday, March 22, 2017
ਕਿੰਨਾ ਕੁ ਸਹੀ ਹੈ R O ਵਾਲਾ ਪਾਣੀ?ਕਿੰਨੀ ਮਹਿੰਗੀ ਪੈਂਦੀ ਹੈ ਇੱਕ ਇੱਕ ਬੂੰਦ?
ਲੁਧਿਆਣਾ: 21 ਮਾਰਚ 2017: (ਪ੍ਰਦੀਪ ਸ਼ਰਮਾ//ਪੰਜਾਬ ਸਕਰੀਨ ਟੀਮ)::
![]() |
| ਡਾਕਟਰ ਮਹਿੰਦਰ ਕੌਰ ਗਰੇਵਾਲ |
![]() |
| ਪ੍ਰੋਫੈਸਰ ਅੰਮ੍ਰਿਤਪਾਲ ਸਿੰਘ |
For More Pics Please Click Here
![]() |
| ਕੌਂਸਲਰ ਕਪਿਲ ਕੁਮਾਰ ਸੋਨੂੰ |
For More Pics Please Click Here
ਪੰਜਾਬ ਸਕਰੀਨ ਦੀ ਟੀਮ ਨੇ ਜਵਾਹਰ ਨਗਰ ਕੈਂਪ ਦਾ ਵੀ ਦੌਰਾ ਕੀਤਾ ਜਿੱਥੇ ਪਿਛਲੇ ਦਿਨੀ ਸੀਵਰੇਜ ਵਾਲਾ ਗੰਦਾ ਪਾਣੀ ਸਪਲਾਈ ਹੁੰਦਾ ਰਿਹਾ ਸੀ। ਜਾਦਾਂ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਲੋਕ ਬਹੁਤ ਡਰੇ ਹੋਏ ਸਨ। ਉਹ ਸਾਰੇ ਉਂਝ ਤਾਂ ਸਭ ਕੁਝ ਦੱਸ ਰਹੇ ਸਨ ਪਾਰ ਕੈਮਰੇ ਸਾਹਮਣੇ ਬੋਲਣ ਤੋਂ ਝਿਜਕ ਰਹੇ ਸਨ। ਇਸਦੇ ਬਾਵਜੂਦ ਸਾਡੀ ਟੀਮ ਲੋਕਾਂ ਨੂੰ ਹੰਸਲਾ ਦੇਂਦੀ ਰਹੀ। ਆਖਿਰ ਇਲਾਕੇ ਦੇ ਕੌਂਸਲਰ ਕਪਿਲ ਕੁਮਾਰ ਸੋਨੂੰ ਨੇ ਵੀ ਲੋਕਾਂ ਨੂੰ ਹਿੰਮਤ ਦਿੱਤੀ ਅਤੇ ਲੋਕ ਬੋਲਣ ਲਈ ਤਿਆਰ ਹੋਏ ,ਇੱਕ ਪਰਿਵਾਰ ਦੁਪਹਿਰ ਨੂੰ ਭਰੇ ਗਏ ਇਸ ਗੰਦੇ ਪਾਣੀ ਦੀ ਇੱਕ ਬੋਤਲ ਲੈ ਕੇ ਮੀਡੀਆ ਸਾਹਮਣੇ ਆਇਆ। ਲੋਕਾਂ ਨੇ ਆਪਣੀਆਂ ਦੁਕਾਨਾਂ ਵਿੱਚ ਭਰੇ ਇਸ ਗੰਦੇ ਪਾਣੀ ਦੀਆਂ ਬਾਲਟੀਆਂ ਵੀ ਦਿਖਾਈਆਂ। ਕੌਂਸਲਰ ਸੋਨੂੰ ਨੇ ਕਿਹਾ ਕਿ ਗੰਦੇ ਪਾਣੀ ਦੀ ਸਪਲਾਈ ਦਾ ਇਹ ਸਿਲਸਲਾ ਘਟੋਘਟ ਪਿਛਲੇ ਦੋ ਮਹੀਨਿਆਂ ਤੋਂ ਜਾਰੀ ਹੈ। ਇਸ ਸਬੰਧੀ ਕੰਮ ਜਾਰੀ ਹੈ ਪਰ ਇਹ ਕਦੋਂ ਮੁਕੰਮਲ ਹੋਵੇਗਾ ਇਸਦਾ ਕੁਝ ਨਹੀਂ ਪਤਾ। ਸੰਕਟ ਦੀ ਘੜੀ ਵਿੱਚ ਇਸ ਇਲਾਕੇ ਦੇ ਲੋਕਾਂ ਲਈ ਸਾਨੂੰ ਪੀਣ ਵਾਲੇ ਦੀ ਸਪਲਾਈ ਦਾ ਕੋਈ ਟੈੰਕਰ ਖੜਾ ਨਜ਼ਰ ਨਹੀਂ ਆਇਆ। ਲੋਕ ਸੜਕ ਪਾਰ ਕਰਕੇ ਕਿਸੇ ਨ ਕਿਸੇ ਵਾਕਫ਼ ਦੇ ਘਰੋਂ ਪਾਣੀ ਲਿਆ ਰਹੇ ਸਨ।
![]() |
| ਕਰਾਈਮ ਫਰੀ ਇੰਡੀਆ ਦੇ ਡਾਕਟਰ ਭਾਰਤ |
ਜਦੋਂ ਇਸ ਬਾਰੇ ਕਰਾਈਮ ਫਰੀ ਇੰਡੀਆ ਦੇ ਡਾਕਟਰ ਭਾਰਤ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਸਨਸਨੀਖੇਜ਼ ਖੁਲਾਸਾ ਕੀਤਾ ਕਿ ਪਾਣੀ ਯੂਰੇਨੀਅਮ ਵੀ ਹੈ ਜਿਸ ਨਾਲ ਪੰਜਾਬ ਦੀ ਸਾਰੀ ਜਵਾਨੀ ਤਬਾਹ ਹੋ ਰਹੀ ਹੈ। ਉਹਨਾਂ ਦੱਸਿਆ ਕਿ ਇਸ ਬਾਰੇ ਉਹਨਾਂ ਕਈ ਵਾਰ ਉੱਚ ਅਧਿਕਾਰੀਆਂ ਨੂੰ ਵੀ ਸੂਚਿਤ ਕੀਤੇ ਪਰ ਸੁਧਾਰ ਵਾਲੇ ਪਾਸੇ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ।
For More Pics Please Click Here
Thursday, March 16, 2017
ਇਪਟਾ ਪੰਜਾਬ ਦੀ ਕਾਰਜਕਾਰਨੀ ਮੀਟਿੰਗ ਲੁਧਿਆਣਾ ਵਿੱਚ 19 ਮਾਰਚ ਨੂੰ
Tuesday, February 14, 2017
ਐਫ ਐਮ ਗੋਲਡ ਨੇ ਲਗਾਏ ਰੇਡੀਓ ਤਰੰਗਾਂ ਨੂੰ ਤੇਜ਼ ਰਫ਼ਤਾਰੀ ਆਵਾਜ਼ ਦੇ ਪਹੀਏ
Please click here for more photos



























