Showing posts with label Dispute. Show all posts
Showing posts with label Dispute. Show all posts

Tuesday, July 26, 2022

ਲਿਬਰੇਸ਼ਨ ਸਮੇਤ ਕਈ ਖੱਬੇ ਪੱਖੀ ਸੰਗਠਨਾਂ ਵੱਲੋਂ ਸੁਰਜੀਤ ਗੱਗ ਦੀ ਤਿੱਖੀ ਆਲੋਚਨਾ

 ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਰ 'ਤੇ ਟੋਪੀ ਦਿਖਾਉਂਦੀ ਫੋਟੋ ਛਾਪੀ 

ਲੁਧਿਆਣਾ: 26 ਜੁਲਾਈ 2022: (ਪੰਜਾਬ ਸਕਰੀਨ//ਕਾਮਰੇਡ ਸਕਰੀਨ ਬਿਊਰੋ)::
ਗੱਗ ਦੀ ਇਹ ਇਹ ਫੋਟੋ ਵਿਕੀਮੀਡੀਆ ਕਾਮਨਜ਼ ਤੋਂ ਧੰਨਵਾਦ ਸਹਿਤ
ਫੋਟੋ ਉੱਪਰ ਟੈਕਸਟ ਪੰਜਾਬ ਸਕਰੀਨ ਟੀਮ ਵੱਲੋਂ ਇਨਪੁਟ 
ਸਿਆਸੀ ਆਧਾਰ 'ਤੇ ਸ਼ਰਨ ਲੈ ਕੇ ਕਨੈਡਾ ਬੈਠੇ ਸੁਰਜੀਤ ਗੱਗ ਨਾਮਕ ਵਿਅਕਤੀ ਵਲੋਂ ਗੁਰੂ ਨਾਨਕ ਦੇਵ ਜੀ ਦੀ ਟੋਪੀ ਵਾਲੀ ਤਸਵੀਰ ਸੋਸ਼ਲ ਮੀਡੀਆ ਉਤੇ ਪਾਉਣ ਦੀ ਸਖਤ ਨਿੰਦਾ ਕਰਦੇ ਹੋਏ ਸੀਪੀਆਈ (ਐਮ ਐਲ) ਲਿਬਰੇਸ਼ਨ ਅਤੇ ਕਈ ਹੋਰ ਖੱਬੇ ਪੱਖੀ ਸੰਗਠਨਾਂ ਨੇ ਕਿਹਾ ਹੈ ਕਿ ਇਹ ਇਕ ਅਜਿਹੀ ਗਿਣੀ ਮਿਥੀ ਭੜਕਾਊ ਹਰਕਤ ਹੈ। ਅਜਿਹਾ ਕਰਕੇ ਇਹ ਜਾਹਲੀ ਕਾਮਰੇਡ ਬੰਦਾ, ਸਿੱਖ ਭਾਈਚਾਰੇ ਅਤੇ  ਕਮਿਉਨਿਸਟ ਲਹਿਰ ਦਰਮਿਆਨ ਖਾਹ ਮੁਖਾਹ ਦਾ ਵਿਵਾਦ ਛੇੜ ਕੇ ਸੰਘ-ਬੀਜੇਪੀ ਦੇ ਖਤਰਨਾਕ ਫਾਸੀ  ਮਨਸੂਬਿਆਂ ਦੀ ਪੂਰਤੀ ਕਰ ਰਿਹਾ ਹੈ। ਪਾਰਟੀ ਆਗੂਆਂ ਨੇ ਇਸਨੂੰ ਬੇਹੱਦ ਮੰਦਭਾਗਾ ਆਖਿਆ ਹੈ। ਇਨਕਲਾਬੀ ਕੇਂਦਰ ਪੰਜਾਬ ਅਤੇ ਪਲਸ ਮੰਚ ਨੇ ਵੀ ਗੱਗ ਵੱਲੋਂ ਹਾਲ ਹੀ ਵਿਚ ਪ੍ਰਕਾਸ਼ਿਤ ਇਸ ਫੋਟੋ ਤੇ ਸਖਤ ਇਤਰਾਜ਼ ਕੀਤਾ ਹੈ। ਕਹਾਣੀਕਾਰ ਅਤਰਜੀਤ ਸਿੰਘ ਅਤੇ ਹੋਰਨਾਂ ਨੇ ਵੀ ਇਸ ਫੋਟੋ ਦੇ ਪ੍ਰਕਾਸ਼ਨ ਨੂੰ ਇਤਰਾਜ਼ਯੋਗ ਅਤੇ ਸ਼ਰਾਰਤਪੂਰਨ ਦੱਸਿਆ ਹੈ। 
ਲਿਬਰੇਸ਼ਨ ਪਾਰਟੀ ਦੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਜਾਤ ਪਾਤ, ਉਚ ਨੀਚ, ਬ੍ਰਾਹਮਣੀ ਭਰਮਾਂ ਅਤੇ ਕਰਮਕਾਂਡਾਂ ਦੇ ਦੀ ਦਲਦਲ ਵਿਚ ਫਸੇ ਸਾਡੇ ਸਮਾਜ ਨੂੰ ਗਿਆਨ ਦੇ ਲੜ ਲੱਗਣ, ਕਿਰਤ ਕਰਨ ਅਤੇ ਵੰਡ ਛੱਕਣ ਦੇ ਨਵੇਂ ਮਾਰਗ ਉਤੇ ਪਾਉਣ ਲਈ ਉਮਰ ਭਰ ਚਾਨਣ ਵੰਡਣ ਵਾਲੇ ਮਾਨਵਤਾ ਦੇ ਮਹਾਨ ਰੂਹਾਨੀ ਰਹਿਬਰ ਗੁਰੂ ਨਾਨਕ ਜੀ ਦਾ ਦੁਨੀਆਂ ਭਰ ਦੀ ਜਾਗਰਤ ਲੋਕਾਈ ਵੱਡਾ ਸਤਿਕਾਰ ਕਰਦੀ ਹੈ। ਉਨਾਂ ਦੀ ਕਲਪਿਤ ਤਸਵੀਰ ਨਾਲ ਵੀ ਅਜਿਹੀ ਹੋਛੀ ਛੇੜਛਾੜ ਸਾਡੇ ਸਭਨਾਂ ਲਈ ਬੇਹੱਦ ਦੁੱਖਦਾਈ ਹੈ। ਇਸ ਦੇ ਲਈ ਗੱਗ ਨੂੰ ਇਹ ਤਸਵੀਰ ਡੀਲੀਟ ਕਰਕੇ ਸਮੁੱਚੇ ਭਾਈਚਾਰੇ ਤੋਂ ਤੁਰੰਤ ਮਾਫੀ ਮੰਗ ਲੈਣੀ ਚਾਹੀਦੀ ਹੈ।
    
ਸੁਖਦਰਸ਼ਨ ਨੱਤ ਅਤੇ ਹਰਭਗਵਾਨ ਭੀਖੀ 
ਬਿਆਨ ਵਿਚ ਕਿਹਾ ਗਿਆ ਹੈ ਕਿ
ਦੇਸ਼ ਦੀ ਇਨਕਲਾਬੀ ਜਮਹੂਰੀ ਲਹਿਰ ਅਤੇ ਸੀਪੀਆਈ (ਐਮ ਐਲ) ਲਿਬਰੇਸ਼ਨ ਦੀ ਕੋਸ਼ਿਸ਼ ਹੈ ਕਿ ਮੋਦੀ ਸਰਕਾਰ ਵਲੋਂ ਦੇਸ਼ ਦੇ ਸੰਵਿਧਾਨ, ਫੈਡਰਲ ਢਾਂਚੇ, ਧਾਰਮਿਕ ਤੇ ਕੌਮੀ ਘੱਟਗਿਣਤੀਆਂ, ਮਜ਼ਦੂਰਾਂ, ਕਿਸਾਨਾਂ, ਦਲਿਤਾਂ, ਆਦਿਵਾਸੀਆਂ ਅਤੇ ਪ੍ਰਗਤੀਸ਼ੀਲ ਜਮਹੂਰੀ ਸ਼ਕਤੀਆਂ ਉਤੇ ਲਗਾਤਾਰ ਵਧਦੇ ਫਿਰਕੂ ਤੇ ਕਾਰਪੋਰੇਟ ਰਸਤੇ ਹਮਲਿਆਂ ਦੇ ਟਾਕਰੇ ਲਈ ਦੇਸ਼ ਤੇ ਸੂਬੇ ਵਿਚ ਤਮਾਮ ਪੀੜਤ ਤਬਕਿਆਂ ਤੇ ਵਰਗਾਂ ਦਾ ਇਕ ਵਿਸ਼ਾਲ ਸਾਂਝਾ ਮੁਹਾਜ਼ ਉਸਾਰਿਆ ਜਾਵੇ। ਪਰ ਇੰਨਾਂ ਯਤਨਾਂ ਨੂੰ ਨਾਕਾਮ ਕਰਨ ਲਈ ਸਿਮਰਨਜੀਤ ਸਿੰਘ ਮਾਨ ਅਤੇ ਗੱਗ ਵਰਗੇ ਵਿਅਕਤੀ ਗਿਣੇ ਮਿਥੇ ਢੰਗ ਨਾਲ ਅਜਿਹੀ ਬਿਆਨਬਾਜ਼ੀ ਜਾਂ ਹਰਕਤਾਂ ਕਰਦੇ ਹਨ, ਜਿੰਨਾਂ ਨਾਲ ਮੋਦੀ ਸਰਕਾਰ ਤੇ ਬੀਜੇਪੀ ਖਿਲਾਫ ਇਕਜੁਟ ਹੋਣ ਦੀ ਬਜਾਏ ਜਨਤਾ ਬੇਲੋੜੇ ਆਪਸੀ ਵਿਵਾਦਾਂ ਵਿਚ ਉਲਝੀ ਰਹੇ। ਇਸ ਲਈ ਐਸੇ ਲੋਕਾਂ ਨੂੰ ਪਛਾਣਨਾ ਅਤੇ ਜਨਤਾ ਸਾਹਮਣੇ ਨੰਗਾ ਕਰਨਾ ਬਹੁਤ ਜ਼ਰੂਰੀ ਹੈ। ਕਾਮਰੇਡ ਹਰਭਗਵਾਨ ਭੀਖੀ ਨੇ ਵੀ ਇਸਦੀ ਸਖਤ ਨਿਖੇਧੀ ਕੀਤੀ ਹੈ। 

ਕਾਮਰੇਡ ਹਰਭਗਵਾਨ ਭੀਖੀ ਨੇ ਕਿਹਾ ਹੈ ਕਿ ਸਾਥੀਓ, ਅਪਣੀ ਇਕ ਕਵਿਤਾ ਨਾਲ ਗੱਗ ਨੇ  ਸਿੱਖ ਭਾਈਚਾਰੇ ਨੂੰ ਭੜਕਾਉਣ ਵਾਲੀ ਬਾਬੇ ਨਾਨਕ ਦੀ ਇਹ ਫੋਟੋ ਫੇਸ ਬੁੱਕ ਉਤੇ ਪਾਈ ਹੈ। ਉਹ ਗੈਰ ਜ਼ਿੰਮੇਵਾਰ ਬੰਦਾ ਖੁਦ ਤਾਂ ਕਨੇਡਾ ਬੈਠਾ ਹੈ, ਪਰ ਹੇਠ "ਇਨਕਲਾਬ ਜ਼ਿੰਦਾਬਾਦ" ਲਿਖ ਕੇ ਉਹ ਆਪਣੀ ਇਸ ਕਰਤੂਤ ਨਾਲ ਸਿੱਖ ਨੌਜਵਾਨਾਂ ਨੂੰ ਸਮੁੱਚੇ ਕਾਮਰੇਡਾਂ ਖ਼ਿਲਾਫ਼ ਭੜਕਾਉਣ ਦੀ ਸਾਜਿਸ ਕਰ ਰਿਹਾ ਹੈ। ਸਾਨੂੰ ਉਸ ਦੀ ਇਸ ਕੋਝੀ ਹਰਕਤ ਦੀ ਨਿੰਦਿਆ ਕਰਨੀ ਚਾਹੀਦੀ ਹੈ ਅਤੇ ਅਪਣੇ ਆਪ ਨੂੰ ਇਸ ਤੋਂ ਪੂਰੀ ਤਰ੍ਹਾਂ ਵੱਖ ਕਰ ਲੈਣਾ ਚਾਹੀਦਾ ਹੈ। ਉਸ ਦੀ ਇਹ ਹਰਕਤ ਫਾਸ਼ੀਵਾਦ ਖ਼ਿਲਾਫ਼ ਮੋਰਚੇ ਵਿਚ ਘੱਟਗਿਣਤੀਆਂ , ਦਲਿਤਾਂ ਤੇ ਹੋਰ ਜਮਹੂਰੀ ਅਨਸਰਾਂ ਨੂੰ ਜੋੜਨ ਦੇ ਸਾਡੇ ਯਤਨਾਂ ਨੂੰ ਬੁਰੀ ਤਰਾਂ ਸਾਬੋਤਾਜ ਕਰਨ ਵਾਲੀ ਹੈ। ਇਸ ਲਈ ਸਾਰੇ ਆਗੂ ਸਾਥੀਆਂ ਨੂੰ ਇਸ ਦਾ ਤੁਰੰਤ ਨੋਟਿਸ ਲੈਦਿਆਂ ਇਸ ਬਾਰੇ ਹਰ ਜਿਲੇ 'ਚੋਂ ਪ੍ਰੈਸ ਅਤੇ ਸੋਸ਼ਲ ਮੀਡੀਆ ਉਤੇ ਨਿਖੇਧੀ ਦੇ ਬਿਆਨ ਜਾਰੀ ਕਰਨੇ ਚਾਹੀਦੇ ਨੇ। 

Friday, June 14, 2019

ਨਾਟਕ "ਮਿਊਜ਼ੀਅਮ" ਖੇਡਣ-ਖਿਡਾਉਣ ਵਾਲਿਆਂ ਵੱਲੋਂ ਮੁਆਫੀ ਮੰਗਣ ਦੀ ਪੁਸ਼ਟੀ

ਬਜਰੰਗ ਦਲ ਨੇ ਮੀਡੀਆ ਨੂੰ ਜਾਰੀ ਕੀਤੀ ਲਿਖਤੀ ਮੁਆਫੀਨਾਮੇ ਦੀ ਫੋਟੋ
ਲੁਧਿਆਣਾ: 14 ਜੂਨ 2019: (ਪੰਜਾਬ ਸਕਰੀਨ ਬਿਊਰੋ):: 
ਬਜਰੰਗ ਦਲ ਨੇ ਲੁਧਿਆਣਾ ਦੇ ਇੱਕ ਪ੍ਰਸਿੱਧ ਕਾਲਜ ਦੇ ਪ੍ਰਬੰਧਕਾਂ ਵੱਲੋਂ ਮੰਗੀ ਮੁਆਫੀ ਦੀ ਨਕਲ ਅੱਜ ਬਾਕਾਇਦਾ ਮੀਡੀਆ ਨੂੰ ਵੀ ਜਾਰੀ ਕਰ ਦਿੱਤੀ ਹੈ। ਨਾਟਕ ਵਿਵਾਦ ਦੇ ਮੁੱਦੇ 'ਤੇ ਦਬਾਅ ਅਧੀਨ ਆਏ ਕਾਲਜ ਪ੍ਰਬੰਧਕਾਂ ਨੇ ਸੁਖਜਿੰਦਰ ਮਹੇਸ਼ਰੀ, ਵਿਕੀ ਮਹੇਸ਼ਰੀ, ਪ੍ਰੀਤ ਬਲਾਚੌਰੀਆ ਅਤੇ ਨੌਜਵਾਨ ਭਾਰਤ ਸਭ ਨੂੰ ਸ਼ਰਾਰਤੀ ਅਨਸਰ ਦੱਸਦਿਆਂ ਕਿਹਾ ਗਿਆ ਹੈ ਕਿ ਸਾਡਾ ਇਹਨਾਂ ਨਾਲ ਕੋਈ ਸੰਬੰਧ ਨਹੀਂ। ਪ੍ਰਗਤੀਸ਼ੀਲ ਹਲਕਿਆਂ ਨੇ ਇਸ ਮੁਆਫੀਨਾਮੇ ਦਾ ਗੰਭੀਰ ਨੋਟਿਸ ਲਿਆ ਹੈ। ਜਲਦੀ ਹੀ ਇਸਦਾ ਸਖਤ ਪ੍ਰਤੀਕਰਮ ਵੀ ਸਾਹਮਣੇ ਆ ਸਕਦਾ ਹੈ। 
ਚੇਤੇ ਰਹੇ ਕਿ ਮਰਾਠੀ ਲੇਖਿਕਾ ਰਸਿਕਾ ਅਗਾਸ਼ੇ ਦੇ ਬਹੁਤ ਹੀ ਹਰਮਨ ਪਿਆਰੇ ਨਾਟਕ "ਮਿਊਜ਼ੀਅਮ" ਦੇ ਲੁਧਿਆਣਾ ਵਿੱਚ ਹੋਏ ਮੰਚਨ ਨੂੰ ਲੈ ਕੇ ਰੋਹ ਵਿੱਚ ਆਏ ਹਿੰਦੂ ਸੰਗਠਨਾਂ ਨੇ ਇਸਦਾ ਤਿੱਖਾ ਵਿਰੋਧ ਕੀਤਾ ਸੀ। ਇਹ ਨਾਟਕ ਐਸ ਸੀ ਡੀ ਗੌਰਮਿੰਟ ਕਾਲਜ ਲੁਧਿਆਣਾ ਵਿੱਚ 7 ਅਪ੍ਰੈਲ 2019 ਨੂੰ ਖੇਡਿਆ ਗਿਆ ਸੀ। ਇਸ ਨਾਟਕ ਤੋਂ ਬਾਅਦ ਜਦੋਂ ਬਜਰੰਗ ਦਲ ਨੇ ਆਪਣਾ ਇਤਰਾਜ਼ ਅਤੇ ਰੋਸ ਪ੍ਰਗਟ ਕੀਤਾ ਤਾਂ 15 ਅਪ੍ਰੈਲ ਵਾਲੇ ਦਿਨ ਇਸ ਮਾਮਲੇ ਨੂੰ ਲੈ ਕੇ ਐਫ ਆਈ ਆਰ ਵੀ ਦਰਜ ਕਰ ਲਈ ਗਈ। ਹੁਣ ਪਤਾ ਲੱਗਿਆ ਹੈ ਕਿ ਇਸ ਵਿਵਾਦ ਨੂੰ ਲੈ ਕੇ ਨਾਟਕ ਖੇਡਣ ਵਾਲੀ ਟੀਮ ਅਤੇ ਹੋਰ ਪ੍ਰਬੰਧਕਾਂ ਨੇ "ਮੁਆਫੀ" ਮੰਗ ਲਈ ਹੈ। ਇਹ ਦਾਅਵਾ ਬਜਰੰਗ ਦਲ ਦੇ ਆਗੂ ਚੇਤਨ ਮਲਹੋਤਰਾ ਨੇ ਕੀਤਾ ਹੈ। ਜ਼ਿਕਰਯੋਗ ਹੈ ਕਿ ਕਾਲਜ ਦੀ ਇੱਕ ਸੀਨੀਅਰ ਮਹਿਲਾ ਪ੍ਰੋਫੈਸਰ ਨੇ ਪਹਿਲਾਂ ਹੀ ਇਸ ਮੁੱਦੇ ਨੂੰ ਲੈ ਕੇ ਪੇਸ਼ਗੀ ਜ਼ਮਾਨਤ ਵੀ ਕਰਵਾ ਲਈ ਹੋਈ ਹੈ। ਬਜਰੰਗ ਦਲ ਨੇ ਅੱਜ ਬਾਕਾਇਦਾ ਇਸ ਦੀ ਨਕਲ ਮੀਡੀਆ ਨੂੰ ਵੀ ਜਾਰੀ ਕਰ ਦਿੱਤੀ ਹੈ। ਮੀਡੀਆ ਨੂੰ ਦਿੱਤੇ ਦਸਤਾਵੇਜਾਂ ਵਿੱਚ ਪ੍ਰਿੰਸਿਪਲ ਵੱਲੋਂ ਮੰਗੀ ਗਈ ਮੁਆਫੀ, ਸਬੰਧਤ ਮਹਿਲਾ ਪ੍ਰੋਫੈਸਰ ਵੱਲੋਂ ਮੰਗੀ ਗਈ ਮੁਆਫੀ ਅਤੇ ਨਾਟਕ ਵਿੱਚ ਕਥਿਤ ਭਾਗ ਲੈਣ ਵਾਲੇ ਵਿਦਿਆਰਥੀਆਂ ਵੱਲੋਂ ਮੰਗੀ ਗਈ ਮੁਆਫੀ ਦੀਆਂ ਨਕਲਾਂ ਸ਼ਾਮਲ ਹਨ। 
ਦੂਜੇ ਪਾਸੇ ਖੱਬੇ ਪੱਖੀ ਕਲਾਕਾਰਾਂ ਅਤੇ ਬੁਧੀਜੀਵੀਆਂ ਨੇ "ਮੁਆਫੀ" ਵਾਲੀ ਗੱਲ ਨੂੰ ਬਹੁਤ ਹੀ ਮੰਦਭਾਗਾ ਅਤੇ ਚਿੰਤਾਜਨਕ ਦੱਸਿਆ ਹੈ। ਇਹਨਾਂ ਦਾ ਕਹਿਣਾ ਹੈ "ਮੁਆਫੀਆਂ ਮੰਗਵਾਉਣ" ਅਤੇ ਕਲਾਕਾਰਾਂ ਦੇ ਸੂਖਮ ਮਨਾਂ ਉੱਤੇ ਦਬਾਅ ਪਾਉਣ ਦਾ ਇਹ ਸਿਲਸਿਲਾ ਅਸਲ ਵਿੱਚ ਸੰਘ ਪਰਿਵਾਰ ਦੇ ਹੀ ਏਜੰਡੇ ਨੂੰ ਅੱਗੇ ਵਧਾਉਣ ਵਾਲੀ ਗੱਲ ਹੈ ਅਤੇ ਅਸੀਂ ਇਸ ਸਾਜ਼ਿਸ਼ ਨੂੰ ਕਾਮਯਾਬ ਨਹੀਂ  ਹੋਣ ਦਿਆਂਗੇ। ਕਾਲਜ ਵਾਲੇ ਨਾ ਤਾਂ ਇਸ ਗੱਲ ਦੀ ਪੁਸ਼ਟੀ ਕਰ ਰਹੇ ਹਨ ਅਤੇ ਨਾ ਹੀ ਖੰਡਨ। ਪਿਛਲੇ ਕੁਝ ਹਫਤਿਆਂ ਦੌਰਾਨ ਸਾਹਿਤ, ਸਟੇਜ, ਕਲਾ ਅਤੇ ਸੱਭਿਆਚਾਰ 'ਤੇ ਛਾਇਆ ਰਿਹਾ ਨਾਟਕ "ਮਿਊਜ਼ੀਅਮ" ਦਾ ਵਿਵਾਦ ਅੱਜ ਨਵਾਂ ਰੁੱਖ ਅਖਤਿਆਰ ਕਰਦਾ ਮਹਿਸੂਸ ਹੋਇਆ। ਬਜਰੰਗ ਦਲ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਨਾਟਕ ਖੇਡਣ ਵਾਲਿਆਂ ਅਤੇ ਖਿਡਾਉਣ ਵਾਲਿਆਂ ਨੇ ਅੱਜ ਸਾਡੇ ਕੋਲੋਂ "ਮੁਆਫੀ" ਮੰਗ ਲਈ ਹੈ ਜਿਸ ਨਾਲ ਸਾਡੀ "ਜਿੱਤ" ਹੋਈ ਹੈ। ਇਹ "ਮੁਆਫੀ" ਪਿਛਲੇ ਦਿਨੀਂ  ਲੁਧਿਆਣਾ ਦੇ ਸਿਵਲ ਲਾਈਨਜ਼ ਇਲਾਕੇ ਵਿੱਚ ਸਥਿਤ ਸੰਘ ਪਰਿਵਾਰ ਦੇ ਹੀ ਇੱਕ ਬਹੁਤ ਪ੍ਰਸਿੱਧ ਅਤੇ ਪੁਰਾਣੇ ਦਫਤਰ "ਸਮਿਤੀ ਕੇਂਦਰ" ਵਿੱਚ ਮੰਗੀ ਗਈ। 
ਇਸ ਦਫਤਰ ਤੋਂ ਮੁਖ ਤੌਰ ਤੇ "ਵਿਸ਼ਵ ਹਿੰਦੂ ਪਰੀਸ਼ਦ" ਦੀਆਂ ਸਰਗਰਮੀਆਂ ਸੰਚਾਲਿਤ ਹੁੰਦੀਆਂ ਹਨ। ਇਸ "ਮੁਆਫੀ" ਦੇ ਮੌਕੇ ਵਿਵਾਦਿਤ ਨਾਟਕ "ਮਿਊਜ਼ੀਅਮ" ਵਿੱਚ ਭਾਗ ਲੈਣ ਵਾਲੇ ਕਲਾਕਾਰ ਬੱਚੇ ਅਤੇ ਉਹਨਾਂ ਦੇ ਮਾਤਾ-ਪਿਤਾ ਵੀ  ਮੌਜੂਦ ਸਨ ਜਿਹਨਾਂ ਨੂੰ "ਸਮਿਤੀ ਕੇਂਦਰ" ਵਿੱਚ ਮੌਜੂਦ "ਧਾਰਮਿਕ" ਆਗੂਆਂ ਨੇ ਬਡ਼ੇ ਹੀ "ਪਿਆਰ ਅਤੇ ਸਤਿਕਾਰ" ਨਾਲ ਸਮਝਾਇਆ ਕਿ ਆਹ ਦੇਖੋ ਤੁਹਾਡੇ ਬੱਚੇ ਕਿੱਧਰ ਨੂੰ ਵਧਦੇ ਜਾ ਰਹੇ ਹਨ। ਮੁਆਫੀ ਮੰਗਣ ਵਾਲੇ ਇਹਨਾਂ ਵਿਦਿਆਰਥੀ ਕਲਾਕਾਰਾਂ ਦੇ ਗਿਣਤੀ ਦਸ ਸੀ। ਇਹਨਾਂ ਦੇ ਨਾਲ ਕਾਲਜ ਦੇ ਸੀਨੀਅਰ ਪ੍ਰੋਫੈਸਰ ਵੀ ਮੌਜੂਦ ਸਨ। 
ਮੀਡੀਆ ਲਈ "ਮੁਆਫੀਨਾਮੇ" ਦੀ ਨਕਲ ਮੰਗੇ ਜਾਣ 'ਤੇ ਬਜਰੰਗ ਦਲ ਦੇ ਆਗੂ ਚੇਤਨ ਮਲਹੋਤਰਾ ਨੇ ਕਿਹਾ ਸੀ ਕਿ ਮੁਆਫੀਨਾਮੇ ਦੀ ਲਿਖਤ ਸਾਡੇ ਤੱਕ ਜਲਦੀ ਹੀ ਪਹੁੰਚ ਜਾਏਗੀ। ਜਦੋਂ ਸਾਡੇ ਕੋਲ ਲਿਖਤੀ ਬਿਆਨ ਆਏਗਾ ਅਸੀਂ ਵੀ ਦਸਖਤ ਉਦੋਂ ਹੀ ਕਰਾਂਗੇ। ਉਹਨਾਂ ਦੱਸਿਆ ਕਿ ਨਾਟਕ ਖੇਡਣ ਵਾਲੀ ਟੀਮ ਦੇ ਮੁਖੀਆਂ ਨਾਲ ਅੱਜ ਸਾਡੀ ਮੁਲਾਕਾਤ "ਸਮਿਤੀ ਕੇਂਦਰ" ਵਿੱਚ ਹੋਈ ਜਿਸ ਵਿੱਚ ਐਸ ਸੀ ਡੀ ਗੌਰਮਿੰਟ ਕਾਲਜ, ਲੁਧਿਆਣਾ ਦੇ ਪ੍ਰੋਫੈਸਰ ਅਤੇ ਬੱਚੇ ਸ਼ਾਮਲ ਸਨ। ਇਹਨਾਂ ਨੇ ਸਿਧਾਂਤਕ ਤੌਰ 'ਤੇ ਤਾਂ ਮੁਆਫੀ ਮੰਗ ਲਈ ਹੈ ਅਤੇ ਸਾਡੀਆਂ ਦਲੀਲਾਂ ਨਾਲ ਸਹਿਮਤ ਵੀ ਹੋ ਗਏ ਹਨ ਪਰ ਅਜੇ ਇਹ ਸਭ ਕੁਝ ਜ਼ੁਬਾਨੀ ਹੈ। ਲਿਖਤੀ ਮੁਆਫੀ ਮੰਗੇ ਬਿਨਾ ਗੱਲ ਨਹੀਂ ਬਣਨੀ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਪਹਿਲਾਂ ਇਸ ਮੁਆਫੀ ਲਈ ਸ਼ਰਤ ਰੱਖੀ ਗਈ ਸੀ ਕਿ ਇਹ ਮੁਆਫੀ ਭਾਰਤ ਨਗਰ ਚੌਂਕ ਵਿੱਚ ਭਾਰੀ ਇਕੱਠ ਕਰਕੇ ਸਭਨਾਂ ਦੇ ਸਾਹਮਣੇ ਮੰਗੀ ਜਾਏ। ਸੰਘ ਪਰਿਵਾਰ ਨਾਲ ਸਬੰਧਤ  ਕੁਝ ਬਾਰਸੂਖ "ਸਿਆਸੀ ਆਗੂਆਂ" ਦੇ ਦਖਲ ਦੇਣ ਤੇ "ਬਜਰੰਗ ਦਲ" ਅਤੇ "ਵਿਸ਼ਵ ਹਿੰਦੂ ਪਰੀਸ਼ਦ" ਨੇ ਇਸ ਅਡ਼ੀ ਨੂੰ ਛੱਡ ਦਿੱਤਾ। ਇਸਤੋਂ ਬਾਅਦ ਹੀ ਇਹ ਮੀਟਿੰਗ ਸਮਿਤੀ ਕੈਂਦਰ ਵਿੱਚ ਨਿਸਚਿਤ ਕੀਤੀ ਗਈ ਸੀ। ਹੁਣ ਜਦੋਂ ਕੀ ਮੁਆਫੀਨਾਮੇ ਵਾਲੀ ਨਕਲ ਸਾਹਮਣੇ ਆ ਚੁੱਕੀ ਹੈ ਅਤੇ ਕਾਲਜ ਪ੍ਰਬੰਧਕ ਇਸ ਬਾਰੇ ਆਪਣੀ ਖਾਮੋਸ਼ੀ ਤੋੜਨ ਲਈ ਲਗਾਤਾਰ ਟਾਲਮਟੋਲ ਵਾਲਾ ਰਵਈਆਂ ਆਪਣਾ ਰਹੇ ਹਨ ਉਦੋਂ ਪ੍ਰਗਤਿਸ਼ੀਲ ਕਲਾਕਾਰਾਂ ਦੇ ਮਨਾਂ ਅੰਦਰ ਸੁਲਗ ਰਹੀ ਚਿੰਗਾਰੀ ਦੀ ਅਗਨੀ ਜਲਦੀ ਹੀ ਭੜਕ ਪੈਣ ਦਾ ਖਦਸ਼ਾ ਹੈ। ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਉੱਤੇ ਪਹਿਰਾਦੇਣ ਵਾਲੇ ਇਸ ਗੱਲ ਤੇ ਬਹੁਤ ਗੁੱਸੇ ਵਿੱਚ ਹਨ ਕਿ ਕਿਸੇ ਵੱਲੋਂ ਵੀ ਕਿਸੇ ਦੇ ਵੀ ਦਬਾਅ ਹੇਠ ਆ ਕੇ ਨੌਜਵਾਨ ਭਾਰਤ ਸਭਾ ਨੂੰ ਸ਼ਰਾਰਤੀ ਅਨਸਰ ਗਰਦਾਨਿਆ ਜਾਏ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸ਼ਹੀਦ ਭਗਤ ਸਿੰਘ ਵੱਲੋਂ ਸਥਾਪਿਤ ਇਸ ਨੌਜਵਾਨਾਂ ਦੀ ਸਿਰਮੌਰ ਜੱਥੇਬੰਦੀ ਦਾ ਅਪਮਾਨ ਨਹੀਂ ਹੋਣ ਦਿਆਂਗੇ। 

Monday, June 03, 2019

ਨਾਟਕ "ਮਿਊਜ਼ੀਅਮ" ਖੇਡਣ-ਖਿਡਾਉਣ ਵਾਲਿਆਂ ਨੇ ਮੰਗੀ ਮੁਆਫੀ-ਬਜਰੰਗ ਦਲ

Updated: 4th June 2019 at 7:23 AM  
ਮੁਆਫ਼ੀਆਂ ਮੰਗਵਾ ਕੇ ਸੱਚ ਨੂੰ ਨਹੀਂ ਬਦਲਿਆ ਜਾ ਸਕਦਾ-ਵਿੱਕੀ ਮਹੇਸ਼ਰੀ
ਲੁਧਿਆਣਾ: 3 ਜੂਨ 2019: (ਪੰਜਾਬ ਸਕਰੀਨ ਬਿਊਰੋ)::
ਮਰਾਠੀ ਲੇਖਿਕਾ ਰਸਿਕਾ ਅਗਾਸ਼ੇ ਦੇ ਬਹੁਤ ਹੀ ਹਰਮਨ ਪਿਆਰੇ ਨਾਟਕ "ਮਿਊਜ਼ੀਅਮ" ਦੇ ਲੁਧਿਆਣਾ ਵਿੱਚ ਹੋਏ ਮੰਚਨ ਨੂੰ ਲੈ ਕੇ ਰੋਹ ਵਿੱਚ ਆਏ ਹਿੰਦੂ ਸੰਗਠਨਾਂ ਨੇ ਇਸਦਾ ਤਿੱਖਾ ਵਿਰੋਧ ਕੀਤਾ ਸੀ। ਇਹ ਨਾਟਕ  ਐਸ ਸੀ ਡੀ ਗੌਰਮਿੰਟ ਕਾਲਜ ਲੁਧਿਆਣਾ ਵਿੱਚ 7 ਅਪ੍ਰੈਲ 2019 ਨੂੰ ਖੇਡਿਆ ਗਿਆ ਸੀ। ਇਸ ਨਾਟਕ ਤੋਂ ਬਾਅਦ ਜਦੋਂ ਬਜਰੰਗ ਦਲ ਨੇ ਆਪਣਾ ਇਤਰਾਜ਼ ਅਤੇ ਰੋਸ ਪ੍ਰਗਟ ਕੀਤਾ ਤਾਂ 15 ਅਪ੍ਰੈਲ ਵਾਲੇ ਦਿਨ ਇਸ ਮਾਮਲੇ ਨੂੰ ਲੈ ਕੇ ਐਫ ਆਈ ਆਰ ਵੀ ਦਰਜ ਕਰ ਲਈ ਗਈ। ਹੁਣ ਇਸ ਵਿਵਾਦ ਨੂੰ ਲੈ ਕੇ ਨਾਟਕ ਖੇਡਣ ਵਾਲੀ ਟੀਮ ਅਤੇ ਹੋਰ ਪ੍ਰਬੰਧਕਾਂ ਨੇ "ਮੁਆਫੀ" ਮੰਗ ਲਈ ਹੈ। ਕਾਲਜ ਦੀ ਇੱਕ ਸੀਨੀਅਰ ਮਹਿਲਾ ਪ੍ਰੋਫੈਸਰ ਨੇ ਪਹਿਲਾਂ ਹੀ ਇਸ ਮੁੱਦੇ ਨੂੰ ਲੈ ਕੇ ਪੇਸ਼ਗੀ ਜ਼ਮਾਨਤ ਕਰਵਾ ਲਈ ਹੋਈ ਹੈ। ਦੂਜੇ ਪਾਸੇ ਖੱਬੇ ਪੱਖੀ ਕਲਾਕਾਰਾਂ ਅਤੇ ਬੁਧੀਜੀਵੀਆਂ ਨੇ "ਮੁਆਫੀ" ਵਾਲੀ ਗੱਲ ਨੂੰ ਬਹੁਤ ਹੀ ਮੰਦਭਾਗਾ ਅਤੇ ਚਿੰਤਾਜਨਕ ਦੱਸਿਆ ਹੈ। ਇਹਨਾਂ ਦਾ ਕਹਿਣਾ ਹੈ "ਮੁਆਫੀਆਂ ਮੰਗਵਾਉਣ" ਅਤੇ ਕਲਾਕਾਰਾਂ ਦੇ ਸੂਖਮ ਮਨਾਂ ਉੱਤੇ ਦਬਾਅ ਪਾਉਣ ਦਾ ਇਹ ਸਿਲਸਿਲਾ ਅਸਲ ਵਿੱਚ ਸੰਘ ਪਰਿਵਾਰ ਦੇ ਹੀ ਏਜੰਡੇ ਨੂੰ ਅੱਗੇ ਵਧਾਉਣ ਵਾਲੀ ਗੱਲ ਹੈ ਅਤੇ ਅਸੀਂ ਇਸ ਸਾਜ਼ਿਸ਼ ਨੂੰ ਕਾਮਯਾਬ ਨਹੀਂ  ਹੋਣ ਦਿਆਂਗੇ। 
ਪਿਛਲੇ ਕੁਝ ਹਫਤਿਆਂ ਦੌਰਾਨ ਸਾਹਿਤ, ਸਟੇਜ, ਕਲਾ ਅਤੇ ਸੱਭਿਆਚਾਰ 'ਤੇ ਛਾਇਆ ਰਿਹਾ ਨਾਟਕ "ਮਿਊਜ਼ੀਅਮ" ਦਾ ਵਿਵਾਦ ਅੱਜ ਨਵਾਂ ਰੁੱਖ ਅਖਤਿਆਰ ਕਰਦਾ ਮਹਿਸੂਸ ਹੋਇਆ। ਬਜਰੰਗ ਦਲ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਨਾਟਕ ਖੇਡਣ ਵਾਲਿਆਂ ਅਤੇ ਖਿਡਾਉਣ ਵਾਲਿਆਂ ਨੇ ਅੱਜ ਸਾਡੇ ਕੋਲੋਂ "ਮੁਆਫੀ" ਮੰਗ ਲਈ ਹੈ ਜਿਸ ਨਾਲ ਸਾਡੀ "ਜਿੱਤ" ਹੋਈ ਹੈ। ਇਹ "ਮੁਆਫੀ" ਅੱਜ ਲੁਧਿਆਣਾ ਦੇ ਸਿਵਲ ਲਾਈਨਜ਼ ਇਲਾਕੇ ਵਿੱਚ ਸਥਿਤ ਸੰਘ ਪਰਿਵਾਰ ਦੇ ਹੀ ਪ੍ਰਸਿੱਧ ਅਤੇ ਪੁਰਾਣੇ ਦਫਤਰ "ਸਮਿਤੀ ਕੇਂਦਰ" ਵਿੱਚ ਮੰਗੀ ਗਈ। 
ਇਸ ਦਫਤਰ ਤੋਂ ਮੁਖ ਤੌਰ ਤੇ "ਵਿਸ਼ਵ ਹਿੰਦੂ ਪਰੀਸ਼ਦ" ਦੀਆਂ ਸਰਗਰਮੀਆਂ ਸੰਚਾਲਿਤ ਹੁੰਦੀਆਂ ਹਨ। ਇਸ "ਮੁਆਫੀ" ਦੇ ਮੌਕੇ ਵਿਵਾਦਿਤ ਨਾਟਕ "ਮਿਊਜ਼ੀਅਮ" ਵਿੱਚ ਭਾਗ ਲੈਣ ਵਾਲੇ ਕਲਾਕਾਰ ਬੱਚੇ ਅਤੇ ਉਹਨਾਂ ਦੇ ਮਾਤਾ-ਪਿਤਾ ਵੀ  ਮੌਜੂਦ ਸਨ ਜਿਹਨਾਂ ਨੂੰ "ਸਮਿਤੀ ਕੇਂਦਰ" ਵਿੱਚ ਮੌਜੂਦ "ਧਾਰਮਿਕ" ਆਗੂਆਂ ਨੇ ਬੜੇ ਹੀ "ਪਿਆਰ ਅਤੇ ਸਤਿਕਾਰ" ਨਾਲ ਸਮਝਾਇਆ ਕਿ ਆਹ ਦੇਖੋ ਤੁਹਾਡੇ ਬੱਚੇ ਕਿੱਧਰ ਨੂੰ ਵਧਦੇ ਜਾ ਰਹੇ ਹਨ। ਇਹਨਾਂ ਵਿਦਿਆਰਥੀ ਕਲਾਕਾਰਾਂ ਦੇ ਗਿਣਤੀ ਦਸ ਸੀ। ਇਹਨਾਂ ਦੇ ਨਾਲ ਕਾਲਜ ਦੇ ਸੀਨੀਅਰ ਪ੍ਰੋਫੈਸਰ ਵੀ ਮੌਜੂਦ ਸਨ। 
ਮੀਡੀਆ ਲਈ "ਮੁਆਫੀਨਾਮੇ" ਦੀ ਨਕਲ ਮੰਗੇ ਜਾਣ 'ਤੇ ਬਜਰੰਗ ਦਲ ਦੇ ਆਗੂ ਚੇਤਨ ਮਲਹੋਤਰਾ ਨੇ ਕਿਹਾ ਕਿ ਮੁਆਫੀਨਾਮੇ ਦੀ ਲਿਖਤ ਸਾਡੇ ਤੱਕ ਜਲਦੀ ਹੀ ਪਹੁੰਚ ਜਾਏਗੀ। ਜਦੋਂ ਸਾਡੇ ਕੋਲ ਲਿਖਤੀ ਬਿਆਨ ਆਏਗਾ ਅਸੀਂ ਵੀ ਦਸਖਤ ਉਦੋਂ ਹੀ ਕਰਾਂਗੇ। ਉਹਨਾਂ ਦੱਸਿਆ ਕਿ ਨਾਟਕ ਖੇਡਣ ਵਾਲੀ ਟੀਮ ਦੇ ਮੁਖੀਆਂ ਨਾਲ ਅੱਜ ਸਾਡੀ ਮੁਲਾਕਾਤ "ਸਮਿਤੀ ਕੇਂਦਰ" ਵਿੱਚ ਹੋਈ ਜਿਸ ਵਿੱਚ ਐਸ ਸੀ ਡੀ ਗੌਰਮਿੰਟ ਕਾਲਜ, ਲੁਧਿਆਣਾ ਦੇ ਪ੍ਰੋਫੈਸਰ ਅਤੇ ਬੱਚੇ ਸ਼ਾਮਲ ਸਨ। ਇਹਨਾਂ ਨੇ ਸਿਧਾਂਤਕ ਤੌਰ 'ਤੇ ਤਾਂ ਮੁਆਫੀ ਮੰਗ ਲਈ ਹੈ ਅਤੇ ਸਾਡੀਆਂ ਦਲੀਲਾਂ ਨਾਲ ਸਹਿਮਤ ਵੀ ਹੋ ਗਏ ਹਨ ਪਰ ਅਜੇ ਇਹ ਸਭ ਕੁਝ ਜ਼ੁਬਾਨੀ ਹੈ। ਲਿਖਤੀ ਮੁਆਫੀ ਮੰਗੇ ਬਿਨਾ ਗੱਲ ਨਹੀਂ ਬਣਨੀ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਪਹਿਲਾਂ ਇਸ ਮੁਆਫੀ ਲਈ ਸ਼ਰਤ ਰੱਖੀ ਗਈ ਸੀ ਕਿ ਇਹ ਮੁਆਫੀ ਭਾਰਤ ਨਗਰ ਚੌਂਕ ਵਿੱਚ ਭਾਰੀ ਇਕੱਠ ਕਰਕੇ ਸਭਨਾਂ ਦੇ ਸਾਹਮਣੇ ਮੰਗੀ ਜਾਏ। ਸੰਘ ਪਰਿਵਾਰ ਨਾਲ ਸਬੰਧਤ  ਕੁਝ ਬਾਰਸੂਖ "ਸਿਆਸੀ ਆਗੂਆਂ" ਦੇ ਦਖਲ ਦੇਣ ਤੇ "ਬਜਰੰਗ ਦਲ" ਅਤੇ "ਵਿਸ਼ਵ ਹਿੰਦੂ ਪਰੀਸ਼ਦ" ਨੇ ਇਸ ਅੜੀ ਨੂੰ ਛੱਡ ਦਿੱਤਾ। ਇਸਤੋਂ ਬਾਅਦ ਹੀ ਇਹ ਮੀਟਿੰਗ ਸਮਿਤੀ ਕੈਂਦਰ ਵਿੱਚ ਨਿਸਚਿਤ ਕੀਤੀ ਗਈ। 
ਦੂਜੇ ਪਾਸੇ ਪ੍ਰਗਤੀਸ਼ੀਲ ਲਹਿਰ ਨਾਲ ਜੁੜੇ ਕਲਾਕਾਰਾਂ ਅਤੇ ਹੋਰ ਸ਼ਖਸੀਅਤਾਂ ਨੇ ਇਸ ਖਬਰ 'ਤੇ ਹੈਰਾਨੀ ਭਰਿਆ ਦੁੱਖ ਪ੍ਰਗਟ ਕੀਤਾ ਹੈ। ਸੀਪੀਆਈ ਅਤੇ "ਇਪਟਾ" ਨਾਲ ਜੁੜੇ ਸਰਗਰਮ ਨੌਜਵਾਨ ਆਗੂ ਵਿੱਕੀ ਮਹੇਸ਼ਰੀ ਨੇ ਇਸ ਖਬਰ ਤੇ ਟਿੱਪਣੀ ਕਰਦਿਆਂ ਕਿਹਾ ਕਿ ਅਜਿਹੀਆਂ ਹਰਕਤਾਂ ਨਾਲ ਨਾ ਸਾਡੀ ਸੋਚ ਬਦਲੀ ਜਾ ਸਕਦੀ ਹੈ ਨਾ ਹੀ ਸਾਡਾ ਅੰਦਾਜ਼। ਚੋਣਾਂ ਦੇ ਜਿਹੜੇ ਨਤੀਜੇ ਸਾਹਮਣੇ ਆਏ ਹਨ ਉਹਨਾਂ ਨਤੀਜਿਆਂ ਮਗਰੋਂ ਇਹੀ ਕੁਝ ਹੋਣਾ ਸੀ। ਇਸਦੇ ਬਾਵਜੂਦ ਸਾਨੂੰ ਨਾਂ ਤਾਂ ਡਰਾਇਆ ਜਾ ਸਕਦਾ ਹੈ ਅਤੇ ਨਾ ਹੀ  ਖਾਮੋਸ਼ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਆਰ ਐੱਸ ਐੱਸ ਵੱਲੋਂ ਕਲਾਕਾਰਾਂ ਅਤੇ ਵਿਦਿਆਰਥੀਆਂ ਨੂੰ ਧਮਕਾਉਣ ਅਤੇ ਮੁਆਫ਼ੀਆਂ ਮੰਗਵਾਉਣ ਨਾਲ ਨਾ ਤਾਂ ਇਤਿਹਾਸ ਬਦਲ ਸਕਦਾ ਹੈ ਨਾ ਹੀ ਮਿਥਿਹਾਸ ਸੱਚ ਬਣ ਸਕਦਾ ਹੈ। ਸਵਾਲ ਕੇਵਲ ਇਤਿਹਾਸ ਦੀਆਂ ਕਿਤਾਬਾਂ ਦੇ ਮੁਥਾਜ ਨਹੀਂ। ਸਵਾਲ ਲੋਕਾਂ ਦੇ ਮਨਾਂ ਅਤੇ ਜ਼ੁਬਾਨਾਂ ਤੇ ਵੀ ਹੁੰਦੇ ਹਨ। ਜਿਸ ਅਨਿਆਂ ਦਾ ਜਵਾਬ ਸਾਡੇ ਦਾਦਿਆਂ ਨੂੰ ਨਹੀਂ ਮਿਲਿਆ ਉਹ ਅਸੀਂ ਲੈ ਕੇ ਰਹਾਂਗੇ, ਤੇ ਸਾਡੇ ਅਧੂਰੇ ਸਵਾਲ ਆਉਣ ਵਾਲੀਆਂ ਪੀੜ੍ਹੀਆਂ ਪੂਰੇ ਕਰਨ ਗਈਆਂ।
ਇਸ ਬਾਰੇ ਜਿੱਥੇ ਕਾਲਜ ਨਾਲ ਜੁੜੇ ਹਲਕਿਆਂ ਵਿੱਚੋਂ ਕੁਝ ਨੇ ਟਾਲਮਟੋਲ ਵਾਲਾ ਰਵਈਆ ਅਪਣਾਇਆ ਅਤੇ ਕੁਝ ਹੋਰਾਂ ਨੇ ਇਸਦੀ ਕੋਈ ਵੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। 
ਇਸੇ ਦੌਰਾਨ ਸਟੇਜ ਨਾਲ ਜੁੜੀ ਇੱਕ ਹੋਰ ਸਰਗਰਮ ਨੌਜਵਾਨ ਸ਼ਖ਼ਸੀਅਤ ਸਪਨਦੀਪ ਕੌਰ ਨੇ ਨਾਟਕ ਦੀ ਖੁੱਲ ਕੇ ਹਮਾਇਤ ਕੀਤੀ ਹੈ। ਸਪਨਦੀਪ ਕੌਰ ਦੇ ਸਾਥੀਆਂ ਨੇ ਵੀ ਇਸ ਨਾਟਕ ਦਾ ਸਮਰਥਨ ਕੀਤਾ ਹੈ ਅਤੇ ਕਿਹਾ ਹੈ ਕਿ ਲੋੜ ਪਈ ਤਾਂ ਅਸੀਂ ਇਸਨੂੰ ਬਾਰ ਬਾਰ ਖੇਡਾਂਗੇ। ਇਸੇ ਤਰਾਂ ਤਰਕਸ਼ੀਲ ਆਗੂ ਜਸਵੰਤ ਜੀਰਖ ਨੇ ਵੀ ਇਸ ਨਾਟਕ ਦੀ ਹਮਾਇਤ ਕੀਤੀ ਹੈ। 

Saturday, April 27, 2019

ਫਿਰਕੂ ਅਨਸਰਾਂ ਨੂੰ ਪੰਜਾਬ ਦਾ ਮਾਹੌਲ ਨਹੀਂ ਵਿਗਾੜਨ ਦਿਆਂਗੇ

ਲੋਕ ਸੁਰੱਖਿਆ ਮੰਚ ਦੇ ਸੈਮੀਨਾਰ 'ਚ ਉੱਠੀ ਇਹੀ ਨਾਟਕ ਥਾਂ ਥਾਂ ਖੇਡਣ ਦੀ ਮੰਗ 
ਲੁਧਿਆਣਾ: 27 ਅਪ੍ਰੈਲ 2019: (ਪੰਜਾਬ ਸਕਰੀਨ ਟੀਮ):: 
ਇਥੋਂ ਦੇ ਸਰਕਾਰੀ ਕਾਲਜ ਵਿੱਚ ਖੇਡੇ ਗਏ ਇੱਕ ਬਹੁਤ ਹੀ ਹਰਮਨ ਪਿਆਰੇ ਨਾਟਕ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਇਸ ਬਾਰੇ ਹੋਏ ਇੱਕ ਸੈਮੀਨਾਰ ਵਿੱਚ ਸਰਕਾਰ ਦੀ ਚੁੱਪੀ ਨੂੰ ਤਿੱਖੀ ਆਲੋਚਨਾ ਦਾ ਨਿਸ਼ਾਨਾ ਬਣਨਾ ਪਿਆ।  ਇਸ ਸੈਮੀਨਾਰ ਦੌਰਾਨ ਇੱਕ ਮਹਿਲਾ ਵਕੀਲ ਨੇ ਬਹੁਤ ਹੀ ਸਪਸ਼ਟ ਸ਼ਬਦਾਂ ਵਿੱਚ ਆਖਿਆ ਕਿ ਹੁਣ ਇਸ ਨਾਟਕ ਨੂੰ ਹਰ ਕਾਲਜ ਵਿੱਚ ਖੇਡਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਸਾਰਾ ਵਿਰੋਧ ਆਰ ਐਸ ਐਸ ਦੇ ਲੁਕਵੇਂ ਏਜੰਡੇ ਦਾ ਹੀ ਇੱਕ ਹਿੱਸਾ ਹੈ। 
ਰੂੜ੍ਹੀਵਾਦੀ ਤੇ ਫ਼ਾਸ਼ੀਵਾਦੀ ਸ਼ਕਤੀਆਂ ਵਲੋਂ ਵਿਚਾਰ ਪ੍ਰਗਟਾਉਣ  ਦੀ ਅਜ਼ਾਦੀ ਤੇ ਰੋਕਾਂ ਲਾਉਣ ਦੀਆਂ ਸਾਜ਼ਿਸ਼ਾਂ ਦੇ ਵਿਰੁੱਧ ਅੱਜ ਇੱਥੇ ਲੋਕ ਸੁਰੱਖਿਆ ਮੰਚ ਲੁਧਿਆਣਾ ਵਲੋਂ ਵਿਚਾਰ ਗੋਸ਼ਟੀ ਕੀਤੀ ਗਈ। ਇਸ ਸੈਮੀਨਾਰ ਦਾ ਆਯੋਜਨ ਪਿਛਲੇ ਦਿਨੀ ਲੜਕਿਆਂ ਦੇ ਸਰਕਾਰੀ ਕਾਲਜ ਵਿਖੇ ਔਰਤਾਂ ਦੇ ਨਾਲ ਪੁਰਾਤਨ ਸਮੇਂ ਤੋ ਲੈ ਕੇ ਹੁਣ ਤੱਕ ਹੁੰਦੇ ਆ ਰਹੇ ਦੁਰਵਿਹਾਰ ਤੇ ਅੱਨਿਆਂ  ਦੇ ਖ਼ਿਲਾਫ਼ ਸੰਘਰਸ਼ ਨੂੰ ਉਜਾਗਰ ਕਰਦਾ ਨਾਟਕ ਮਿਊਜ਼ੀਅਮ ਕੀਤਾ ਗਿਆ ਸੀ। ਇਸ  ਨਾਟਕ ਨੂੰ ਕੁੱਝ ਕੱਟੜਪੰਥੀਆਂ ਵਲੋਂ ਗਿਣੀ ਮਿੱਥੀ ਸਾਜ਼ਿਸ਼ ਤਹਿਤ ਧਰਮ ਦੀ ਆੜ ਵਿੱਚ ਰੌਲਾ ਪਾਉਣ  ਤੇ  ਬੰਦ ਕਰਵਾ ਦਿਤਾ ਗਿਆ ਸੀ। ਇੱਨਾਂ ਹੀ ਨਹੀਂ ਬਜਰੰਗ ਦਲੀਆਂ ਦੇ ਦਬਾਅ ਹੇਠ ਬਿਨਾ ਕਿਸੇ ਜਾਂਚ ਦੇ ਪ੍ਰਸ਼ਾਸਨ ਵਲੋਂ ਪਿ੍ਰੰਸੀਪਲ, ਇੱਕ ਅਧਿਆਪਿਕਾ ਤੇ 12 ਵਿਦਿਆਰਥੀਆਂ ਦੇ ਖਿਲਾਫ਼ ਧਾਰਾ 295 -ਏ ਤਹਿਤ ਕੇਸ ਦਰਜ ਕਰ ਲਿਆ ਗਿਆ। ਵਰਣਨਯੋਗ ਹੈ ਕਿ ਇਸ ਨਾਟਕ ਨੂੰ ਯੂਥ ਫ਼ੈਸਟੀਵਲ ਵਿੱਚ ਦਿਖੁਉਣ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਦੀ ਉੱਚ ਪੱਧਰੀ ਕਮੇਟੀ ਦੁਆਰਾ ਬਾਕਾਇਦਾ ਪਾਸ ਕੀਤਾ ਗਿਆ ਸੀ ਅਤੇ ਅਨੇਕਾਂ ਮੰਚਾਂ ਤੇ ਇਹ ਨਾਟਕ ਉੱਚ ਪੱਧਰੀ ਇਨਾਮ ਜਿੱਤ ਚੁੱਕਿਆ ਹੈ। ਬੜੇ ਅਫ਼ਸੋਸ ਦੀ ਗੱਲ ਇਹ ਹੈ ਕਿ ਸਰਕਾਰ ਨੇ ਇਸ ਬਾਬਤ ਕੋਈ ਬਿਆਨ ਨਹੀਂ ਦਿੱਤਾ ਜਦੋਂ ਕਿ ਇਹ ਸਰਕਾਰੀ ਕਾਲਜ ਹੈ। ਰਾਜ ਕਰਦੀ ਪਾਰਟੀ ਦੇ ਕਿਸੇ ਵੀ ਮੰਤਰੀ, ਐਮ ਪੀ ਯਾ ਐਮ ਐਲ ਏ ਯਾ ਕਿਸੇ ਵੱਡੀ ਪਾਰਟੀ ਦੇ ਆਗੂ ਨੇ ਵੀ ਕੋਈ ਬਿਆਨ ਨਹੀਂ ਦਿੱਤਾ ਜਦੋਂ ਕਿ ਸੰਵਿਧਾਨ ਦੀ ਰੱਖਿਆ ਕਰਨਾ ਇਹਨਾ ਦਾ ਫ਼ਰਜ਼ ਹੈ। ਇਹ ਘਟਨਾ ਸਿੱਧਮ ਸਿੱਧੀ ਸੰਵਿਧਾਨ ਦੀਆਂ ਧੱਜੀਆਂ ਉਡਾਉਣ ਵਾਲੀ ਗਲ ਹੈ ਤੇ ਇਸਦਾ ਧਾਰਮਿਕ ਭਾਵਨਾਵਾਂ ਨਾਲ ਕੋਈ ਸੰਬੰਧ ਨਹੀਂ। ਪਿਛਲੇ ਸਮੇਂ ਤੋਂ ਆਰ ਐਸ ਅੇਸ ਦੀਆਂ ਸਹਿਯੋਗੀ ਸੰਸਥਾਵਾਂ ਵਲੋਂ ਇਸ ਕਿਸਮ ਦੇ ਹਾਲਾਤ ਲਗਾਤਾਰ ਬਣਾਏ ਜਾ ਰਹੇ ਹਨ। ਤਰਕਸ਼ੀਲ ਸੋਚ ਰੱਖਣ ਵਾਲੇ ਦਬੋਲਕਰ, ਪੰਾਸਰੇ, ਕਲਬੁਰਗੀ, ਗੌਰੀ ਲੰਕੇਸ਼ ਦੇ ਕਤਲ ਕੀਤੇ ਗਏ। ਅਨੇਕਾਂ ਸਮਾਜੀ ਕਾਰਜ ਕਰਤਾ ਬਿਨਾ ਕਿਸੇ ਕਾਰਨ ਜੇਲਾਂ ਵਿੱਚ ਡੱਕੇ ਹੋਏ ਹਨ। ਬੁਲਾਰਿਆਂ ਨੇ ਕਿਹਾ ਕਿ ਸਮੇਂ ਸਮੇਂ ਸਿਰ ਸਮਾਜ ਸੁਧਾਰਕਾਂ ਨੇ ਚਲਤ ਪਰੰਪਰਾਵਾਂ ਵਿੱਚ ਸੁਧਾਰਾਂ ਦੀ ਮੰਗ ਕੀਤੀ ਹੈ।  ਇਹਨਾਂ ਵਿੱਚ ਗੁਰੂ ਨਾਨਕ ਦੇਵ, ਬਾਬਾ ਨਮ ਦੇਵ ਤੇ ਸੰਤ ਕਬੀਰ, ਰਾਜਾ ਰਾਮ ਮੋਹਨ ਰਾਏ ਆਦਿ ਪਰਮੁੱਖ ਹਨ। ਅੱਜ ਰੂੜ੍ਹੀਵਾਦੀ ਤੇ ਫ਼ਾਸ਼ੀਵਾਦੀ ਸ਼ਕਤੀਆਂ ਦੇ ਵਿਰੁੱਧ ਇੱਕਜੁਟ ਹੋਣ ਦੀ ਲੋੜ ਹੈ।ਵਿਚਾਰ ਗੋਸ਼ਟੀ ਵਿੱਚ ਪੰਜਾਬ ਅਸੈਂਬਲੀ ਵਲੋਂ ਬਲੈਸਫ਼ੈਮੀ ਐਕਟ ਪਾਸ ਕਰਨ ਦਾ ਵੀ ਵਿਰੋਧ ਕੀਤਾ ਗਿਆ। ਇਹ ਮੰਗ ਵੀ ਕੀਤੀ ਗਈ ਕਿ ਗਲਤ ਕੇਸ ਦਰਜ ਕਰਵਾਉਣ ਤੇ ਹੁੱਲੜਬਾਜ਼ੀ ਕਰਨ ਵਾਲਿਆਂ ਵਿਰੁੱਧ ਪੰਜਾਬ ਧਾਰਾ 182 ਅਧੀਨ ਅਤੇ ਪੰਜਾਬ ਪੁਲਿਸ ਐਕਟ ਤਹਿਤ ਉਲਟ ਕੇਸ ਦਰਜ ਕੀਤਾ ਜਾਏ। ਸੈਮੀਨਾਰ ਵਿੱਚ ਹਾਜ਼ਰ ਸਾਥੀਆਂ ਨੇ ਫ਼ੈਸਲਾ ਲਿਆ ਕਿ ਜਦੋਂ ਤੱਕ ਬਜਰੰਗ ਬਲ ਦੇ ਦੋਸ਼ੀਆਂ ਵਿਰੁੱਧ ਕੇਸ ਨਹੀਂ ਦਰਜ ਹੁੰਦੇ ਸਾਡਾ ਸੰਘਰਸ਼ ਜਾਰੀ ਰਹੇਗਾ।ਇਸ ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸਨ ਡਾ: ਅਰੁਣ ਮਿੱਤਰਾ, ਜਸਵੰਤ ਸਿੰਘ ਜ਼ੀਰਖ, ਪ੍ਰੋ: ਜੈਪਾਲ ਸਿੰਘ, ਐਮ ਐਸ ਭਾਟੀਆ, ਨਵਲ ਛਿੱਬੜ ਐਡਵੋਕੇਟ, ਡਾ: ਕੁਲਜ਼ਾਰ ਪੰਧੇਰ,, ਡਾ: ਗਗਨਦੀਪ ਸਿੰਘ, ਚਰਨ ਸਿੰਘ ਸਰਾਭਾ, ਰੂਪਿਲਾ ਮੋਹਿਨੀ ਐਡਵੋਕੇਟ, ਗੁਰਮੇਲ ਸਿੰਘ ਕੈਨੇਡਾ, ਐਸ ਪੀ ਸਿੰਘ, ਸੱਤਪਾਲ ਸ਼ਰਮਾ।


ਤਰਕਸ਼ੀਲਾਂ ਵੱਲੋਂ ਸਾਖਸ਼ੀ ਮਹਾਰਾਜ ਤੇ ਸਾਧਵੀ ਪ੍ਰੱਗਿਆ ਠਾਕੁਰ ਨੂੰ ਚੁਣੌਤੀ

ਸਾਡੇ ਕੋਲ ਨਾਟਕ ਵਿਵਾਦ ਦੇ ਸਾਰੇ ਸਬੂਤ ਮੌਜੂਦ ਹਨ-ਚੇਤਨ ਮਲਹੋਤਰਾ

Tuesday, April 23, 2019

ਨਾਟਕ ਵਿਵਾਦ ਨੂੰ ਲੈ ਕੇ ਸਹਿਮ ਭਰੀ ਚੁੱਪੀ ਨੂੰ ਤੋੜਿਆ ਜਮਹੂਰੀ ਅਧਿਕਾਰ ਸਭਾ ਨੇ

Apr 23, 2019, 4:46 PM
ਇੱਕ ਦੋ ਦਿਨਾਂ ਵਿੱਚ ਹੀ ਸਾਹਮਣੇ ਲਿਆਏਗੀ ਤੱਥਾਂ ਭਰਪੂਰ ਖੋਜ ਰਿਪੋਰਟ 
ਇਹ ਹੈ ਰਾਜ ਕੁਮਾਰ ਸੰਤੋਸ਼ੀ ਦੀ ਫਿਲਮ ਲੱਜਾ ਦਾ ਇੱਕ ਦ੍ਰਿਸ਼-ਇਸ ਵਿੱਚ ਵੀ ਉਹੀ ਸੁਆਲ ਉਠਾਏ ਗਏ ਹਨ ਜਿਹੜੇ ਮਿਊਜ਼ੀਅਮ ਵਿੱਚ ਹਨ 
ਲੁਧਿਆਣਾ: 23 ਅਪ੍ਰੈਲ 2019: (ਪੰਜਾਬ ਸਕਰੀਨ ਬਿਊਰੋ)::
ਨਾਟਕ ਮੁੱਦੇ ਨੂੰ ਲੈ ਕੇ ਛਾਈ ਸਹਿਮ ਭਰੀ ਚੁੱਪ ਨੂੰ ਤੋੜਿਆ ਹੈ ਜਮਹੂਰੀ ਅਧਿਕਾਰ ਸਭਾ ਨੇ। ਇਸ ਸੰਗਠਨ ਨੇ ਐਲਾਨ ਕੀਤਾ ਹੈ ਕਿ ਇਸ ਵਿਵਾਦ ਨਾਲ ਸਬੰਧਤ ਸਾਰੇ ਤੱਥ ਪੂਰੀ ਖੋਜ ਮਗਰੋਂ ਸਾਹਮਣੇ ਲਿਆਂਦੇ ਜਾਣਗੇ। ਇਸ ਖੋਜ ਦਾ ਕੰਮ ਜਾਰੀ ਹੈ ਅਤੇ ਇੱਕ ਦੋ ਦਿਨਾਂ ਵਿੱਚ ਹੀ ਇਹ ਰਿਪੋਰਟ ਸਭ ਦੇ ਸਾਹਮਣੇ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਮੁੱਦੇ ਨੂੰ ਲੈ ਅਗਾਂਹਵਧੂ ਧਿਰਾਂ ਅਤੇ ਬਜਰੰਗ ਦਲ ਆਹਮੋ ਸਾਹਮਣੇ ਆ ਗਏ ਹਨ। 
ਲੜਕਿਆਂ ਦੇ ਸਥਾਨਕ ਸਰਕਾਰੀ ਕਾਲਜ ਵਿੱਚ ਬੀਤੇ ਦਿਨੀਂ ਖੇਡੇ ਗਏ ਨਾਟਕ “ਮਿਊਜ਼ੀਅਮ ਆਫ ਸਪੀਸ਼ੀਜ਼ ਇਨ ਡੇਂਜਰ“ ਨੂੰ ਬਜਰੰਗ ਦਲ ਦੇ ਕਾਰਕੁੰਨਾਂ ਵੱਲੋਂ ਬੰਦ ਕਰਵਾਕੇ ਕਾਲਜ ਦੇ ਪ੍ਰਿੰਸੀਪਲ ਸਮੇਤ ਨਾਟਕ ਟੀਮ ਤੇ ਕੁੱਝ ਹੋਰ ਲੋਕਾਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਵਿਰੁੱਧ ਧਾਰਾ 295 ਏ ਅਧੀਨ ਕੇਸ ਦਰਜ ਕਰਵਾਇਆ ਗਿਆ। ਇਹ ਨਾਟਕ ਸਾਡੇ ਸਮਾਜ ਵਿੱਚ ਔਰਤਾਂ ਦੇ ਹੱਕਾਂ ਨੂੰ ਨਪੀੜੇ ਜਾਣ ਦੇ ਵਿਸ਼ੇ ਤੇ ਅਧਾਰਤ ਹੈ ਜੋ ਕਿ ਕੌਮੀ ਪੱਧਰ ਤੇ ਕਾਫ਼ੀ ਨਾਮਨਾ ਖੱਟ ਚੁੱਕਾ ਹੈ। ਇੱਥੋਂ ਤੱਕ ਕਿ ਇਹ ਨਾਟਕ ਪੰਜਾਬ ਭਰ ਦੀਆਂ ਯੂਨੀਵਰਸਿਟੀਆਂ ਦੇ ਨਾਟਕ ਮੁਕਾਬਲਿਆਂ ਵਿੱਚ ਪਹਿਲੀ ਪੁਜ਼ੀਸ਼ਨ ਵੀ ਪ੍ਰਾਪਤ ਕਰ ਚੁੱਕਿਆ ਹੈ। ਇਸ ਤੋਂ ਪਹਿਲਾਂ ਵੀ ਇਹ ਨਾਟਕ ਜਲੰਧਰ ਅਤੇ ਲੁਧਿਆਣੇ ਵਿਚ ਖੇਡਿਆ ਜਾ ਚੁੱਕਾ ਹੈ। ਇਸਨੇ ਜਿੱਥੇ ਵਿਸ਼ੇਸ਼ ਇਨਾਮ ਪ੍ਰਾਪਤ  ਉੱਥੇ ਸ਼ੋਹਰਤ ਵੀ ਹਾਸਲ ਕੀਤੀ। ਅਜਿਹੇ ਨਾਟਕ ਬਾਰੇ ਧਾਰਮਿਕ ਭਾਵਨਾਵਾਂ ਦੇ ਨਾਂ ਹੇਠ ਪੁਲਿਸ ਵੱਲੋਂ ਬਿਨਾ ਕਿਸੇ ਪੁੱਛ ਪੜਤਾਲ ਦੇ ਕੇਸ ਦਰਜ ਕਰਨਾ, ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਲਈ ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਇਸ ਸਾਰੇ ਘਟਨਾਕ੍ਰਮ ਬਾਰੇ ਤੱਥ ਖੋਜ ਕਮੇਟੀ ਬਣਾਕੇ ਪੂਰੀ ਰਿਪੋਰਟ ਤਿਆਰ ਕਰਕੇ ਲੋਕਾਂ ਵਿੱਚ ਲਿਆਉਣ ਦਾ ਫੈਸਲਾ ਕੀਤਾ ਹੈ। ਸਭਾ ਦੇ ਸੂਬਾ ਪ੍ਰਧਾਨ ਪ੍ਰੋ ਏ ਕੇ ਮਲੇਰੀ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਜਸਵੰਤ ਜੀਰਖ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਤੱਥ ਖੋਜ ਕਮੇਟੀ ਸਾਰੇ ਪਹਿਲੂਆਂ ਬਾਰੇ ਜਾਣਕਾਰੀ ਲੈਣ ਲਈ ਸਾਰੀਆਂ ਸਬੰਧਤ ਧਿਰਾਂ ਤੋਂ ਪੁੱਛ ਗਿੱਛ ਕਰਕੇ ਤੱਥਾਂ ਤੇ ਅਧਾਰਤ ਰਿਪੋਰਟ ਤਿਆਰ ਕਰਕੇ ਅਗਲੇ 2-3 ਦਿਨਾਂ ਵਿੱਚ  ਲੋਕਾਂ ਲਈ ਜਾਰੀ ਕਰੇਗੀ। ਉਪਰੋਕਤ ਆਗੂਆਂ ਨੇ ਇਸ ਗੱਲ ਤੇ ਹੈਰਾਨੀ ਵੀ ਪ੍ਰਗਟਾਈ ਹੈ ਕਿ ਦੇਸ਼ ਭਰ ਦੇ ਸਰਵ ਉੱਚ ਵਿੱਦਿਅਕ ਅਦਾਰਿਆਂ (ਯੂਨੀਵਰਸਿਟੀਆਂ) ਵਿੱਚੋਂ ਪ੍ਰਸਿੱਧੀ ਹਾਸਲ ਕਰ ਚੁੱਕੇ ਨਾਟਕ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਲਗਾਕੇ ਬੰਦ ਕਰਵਾਉਣਾ ਸਿੱਧੇ ਤੌਰ ਤੇ ਵਿੱਦਿਅਕ ਮਾਹਰਾਂ ਦੀ ਵੀ ਤੌਹੀਨ ਹੈ। ਇਸ ਲਈ ਜਮਹੂਰੀ ਅਧਿਕਾਰ ਸਭਾ ਇਸ ਘਟਨਾਕਰਮ ਨੂੰ, ਮਨੁੱਖੀ ਅਧਿਕਾਰਾਂ ਲਈ ਇਕ ਚਣੌਤੀ ਸਮਝਦਿਆਂ ਇਸ ਪਿੱਛੇ ਛੁਪੇ ਮੰਤਵਾਂ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਬਣਦੀ ਜ਼ੁੰਮੇਵਾਰੀ ਨਿਭਾਏਗੀ। 
ਇਹ ਨਾਟਕ ਏਨੀ ਵਾਰ ਖੇਡਿਆ ਗਿਆ ਅਤੇ ਹਰ ਵਾਰ ਇਸਨੇ ਤਾੜੀਆਂ ਬਟੋਰੀਆਂ। ਪਰ ਇਥੇ ਲੁਧਿਆਣਾ ਵਿੱਚ ਸ਼ਾਇਦ ਮਾਮਲਾ ਹੋਰ ਸੀ। ਪ੍ਰਿੰਸੀਪਲ ਡਾਕਟਰ ਧਰਮ ਸਿੰਘ ਸੰਧੂ ਦੇ ਕੁਝ ਲੁਕਵੇਂ ਵਿਰੋਧੀਆਂ ਨੇ ਇਸ ਨਾਟਕ ਦੇ ਮੰਚਨ ਨੂੰ ਇੱਕ ਹਥਿਆਰ ਬਣਾ ਕੇ ਵਰਤਿਆ। ਤੀਰ ਇੱਕ ਸੀ ਅਤੇ ਨਿਸ਼ਾਨੇ ਦੋ। ਇੱਕ ਤਾਂ ਡਾਕਟਰ ਧਰਮ ਸਿੰਘ ਸੰਧੂ ਅਤੇ ਦੂਜਾ ਇਸ ਨਾਟਕ ਵਿਚਲੇ ਸੁਨੇਹੇ ਦੀ ਸੋਚ ਨੂੰ "ਹਵਾ ਦੇਣ" ਵਾਲੇ ਕਮਿਊਨਿਸਟ ਵੀ। ਵਿਰੋਧੀਆਂ ਦੇ ਹੱਥ ਇੱਕ ਗੱਲ ਇਹ ਵੀ ਲੱਗੀ ਕਿ ਇਸ ਨਾਟਕ ਦਾ ਮੰਚਨ ਇਸ ਵਾਰ ਵੀ ਸਰਕਾਰੀ ਕਾਲਜ ਵਿੱਚ ਹੋਇਆ ਜਿੱਥੇ ਕੰਮ ਕਰਦੇ ਪ੍ਰੋਫੈਸਰਾਂ ਨੂੰ ਆਪਣੀ ਨੌਕਰੀ ਬਚਾਉਣ ਲਈ ਬਹੁਤ ਕੁਝ ਸੋਚਣਾ ਪੈਂਦਾ ਹੈ। ਜਦੋਂ ਮਾਹੌਲ ਅਸਹਿਣਸ਼ੀਲ ਬਣਿਆ ਹੋਵੇ ਤਾਂ ਨਿਸਚੇ ਹੀ ਖਤਰਾ ਉਠਾਉਣਾ ਸਭ ਦੇ ਵੱਸ ਵਿੱਚ ਨਹੀਂ ਹੁੰਦਾ। ਅੰਦਰ ਹੀ ਅੰਦਰ ਸੁਲਗ ਰਹੀ ਰੋਸ ਦੀ ਚਿੰਗਾਰੀ ਹੁਣ ਕਹਿੰਦੇ ਵੇਲੇ ਭਾਂਬੜ ਬਣਨ ਵਾਲੀ ਹੈ ਇਸਦਾ  ਵਾਲੇ ਸਮੇਂ ਵਿੱਚ ਹੀ ਲੱਗੇਗਾ ਪਰ ਫਿਲਹਾਲ ਖੱਬੇਪੱਖੀਆਂ ਦੇ ਸਟੇਜ ਨੀਲ ਜੁੜੇ ਸੰਗਠਨ ਕੋਈ ਜ਼ਿਆਦਾ ਖੁੱਲ ਕੇ ਸਾਹਮਣੇ ਨਹੀਂ ਆਏ। ਨਾ ਹੀ ਇਪਟਾ ਅਤੇ ਨਾ ਹੀ ਸਫ਼ਦਰ ਹਾਸ਼ਮੀ ਵਾਲਾ ਜਨ ਨਾਟਿਆ ਮੰਚ। ਪਰ ਇਸ ਨਾਟਕ ਦੇ ਬਹਾਨੇ ਸਮਾਜ ਵਿੱਚ ਦਬੀ ਸੁਰ ਵਿੱਚ ਉੱਠਦੇ ਸੁਆਲ ਜ਼ਰੂਰ ਖੁੱਲ ਕੇ ਸਾਹਮਣੇ ਆ ਗਏ ਹਨ। 
ਹੁਣ ਦੇਖਣਾ ਹੈ ਜਮਹੂਰੀ ਅਧਿਕਾਰ ਸਭਾ ਇਸ ਸਾਰੇ ਮਸਲੇ ਬਾਰੇ ਆਪਣੀ ਰਿਪੋਰਟ ਕਦੋਂ ਜਨਤਾ ਸਾਹਮਣੇ ਲਿਆਉਂਦੀ ਹੈ। 
ਸਬੰਧਤ ਪੋਸਟਾਂ:

Saturday, April 20, 2019

SCD ਸਰਕਾਰੀ ਕਾਲਜ ਵਿਰੁੱਧ ਦਰਜ ਸ਼ਿਕਾਇਤ ਦਾ ਮਾਮਲਾ ਗਰਮਾਇਆ

ਫਿਰਕੂ ਅਨਸਰਾਂ ਦੇ ਖਿਲਾਫ ਖੁੱਲ ਕੇ ਆਏ ਸਿਆਸੀ  ਅਤੇ  ਸਮਾਜੀ ਸੰਗਠਨ
ਪ੍ਰਸਿੱਧ ਪ੍ਰਗਤੀਸ਼ੀਲ ਮਰਾਠੀ ਲੇਖਿਕਾ ਰਸਿਕਾ ਅਗਾਸ਼ੇ ਦੇ ਕਿਸੇ ਪੁਰਾਣੇ ਨਾਟਕ ਦਾ ਇੱਕ ਦ੍ਰਿਸ਼ 
ਲੁਧਿਆਣਾ: 19 ਅਪਰੈਲ 2019: (ਪੰਜਾਬ ਸਕਰੀਨ ਟੀਮ)::
ਡਰਾਮੇ ਦਾ ਨਿਰਦੇਸ਼ਕ ਵਿੱਕੀ 
ਡਰਾਮੇ ਦੀ ਲੇਖਿਕਾ ਰਸਿਕਾ ਅਗਾਸ਼ੇ 
ਪ੍ਰਗਤੀਸ਼ੀਲ ਧਿਰਾਂ ਅਤੇ ਉਹਨਾਂ ਦੇ ਵਿਰੋਧੀ ਇੱਕ ਵਾਰ ਫੇਰ ਆਹਮੋ ਸਾਹਮਣੇ ਹਨ। ਕਦੇ ਗੌਰੀ ਲੰਕੇਸ਼ ਦਾ ਕਤਲ,  ਕਦੇ ਇੰਡੋਰ ਵਿੱਚ ਇਪਟਾ 'ਤੇ ਹਮਲਾ ਅਤੇ ਹੁਣ ਲੁਧਿਆਣਾ ਵਿੱਚ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਦੇ ਖਿਲਾਫ ਪੁਲਿਸ ਕੋਲ ਕੀਤੀ ਗਈ ਸ਼ਿਕਾਇਤ। ਜ਼ਿਕਰਯੋਗ ਹੈ ਕਿ ਇਹ ਉਹੀ ਕਾਲਜ ਹੈ ਜਿਸ ਵਿੱਚ ਫ਼ਿਲਮੀ ਦੁਨੀਆ ਰਾਹੀਂ ਸਾਡੇ ਸਮਾਜ ਨੂੰ ਅਣਗਿਣਤ ਯਾਦਗਾਰੀ ਗੀਤ ਦੇਣ ਵਾਲੇ ਸ਼ਹਿਰ ਲੁਧਿਆਣਵੀ ਸਾਹਿਬ ਨੇ ਪੜ੍ਹਾਈ ਕੀਤੀ ਸੀ। ਹੁਣ ਕਾਲਜ ਦੇ ਪ੍ਰਬੰਧਕਾਂ ਉੱਤੇ ਬਜਰੰਗ ਦਲ ਨਾਮ ਦੇ ਹਿੰਦੂ ਸੰਗਠਨ ਨੇ ਦੋਸ਼ ਲਾਇਆ ਹੈ ਕਿ ਇਸ ਕਾਲਜ ਵਿੱਚ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲਾ ਨਾਟਕ ਖੇਡਿਆ ਗਿਆ ਹੈ। 
ਇਸ ਤੇ ਆਪਣਾ ਸਭ ਤੋਂ ਪਹਿਲਾ ਅਤੇ ਤਿੱਖਾ ਪਰਤੀਕਰਮ ਪ੍ਰਗਟ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਨੇ ਇਸ ਸਾਰੇ ਵਰਤਾਰੇ ਦੀ ਨਿਖੇਧੀ ਕੀਤੀ ਹੈ। ਪਾਰਟੀ ਨੇ ਲੁਧਿਆਣਾ ਵਿੱਚ ਸਥਿਤ ਲੜਕਿਆਂ ਦੇ ਸਰਕਾਰੀ ਕਾਲਜ ਵਿਖੇ ਹੋਏ "ਮਿਊਜ਼ੀਅਮ" ਨਾਮਕ ਨਾਟਕ ਨੂੰ ਦਿਖਾਉਣ ਤੇ ਬਜਰੰਗ ਦੱਲ ਦੇ ਦਬਾਅ ਹੇਠ ਪ੍ਰਿਂਸੀਪਲ, ਇੱਕ ਅਧਿਆਪਕ ਅਤੇ ਵਿਦਿਆਰਥੀਆਂ ਤੇ ਐਫ਼ ਆਈ ਆਰ ਦਰਜ ਕਰਨ ਦੀ ਨਿਖੇਧੀ ਕਰਦਿਆਂ ਇਸਨੂੰ ਫ਼ੌਰਨ ਵਾਪਸ ਲੈਣ ਦੀ ਮੰਗ ਕੀਤੀ ਹੈ। ਔਰਤਾਂ ਦੇ ਅਧਿਕਾਰਾਂ ਉੱਪਰ ਲਿਖਿਆ ਇਹ ਡਰਾਮਾ ਰਸਿਕਾ ਅਗਾਸੇ ਨਾਮ ਦੀ ਮਰਾਠੀ ਕਲਾਕਾਰ ਦੁਆਰਾ ਲਿਖਿਆ ਗਿਆ ਹੈ ਤੇ ਵਿੱਕੀ ਮਹੇਸਰੀ ਦੇ ਨਿਰਦੇਸ਼ਨ ਵਿੱਚ ਪੰਜਾਬ ਯੂਨੀਵਰਸਿਟੀ ਦੁਆਰਾ ਪਰਮਾਣਿਤ ਹੈ ਅਤੇ 250 ਕਾਲਜਾਂ ਦੇ ਯੂਥ ਫ਼ੈਸਟੀਵਲ ਵਿੱਚ ਪਹਿਲੇ ਨੰਬਰ ਵਿੱਚ ਰਿਹਾ ਹੈ। ਇਹ ਉੱਤਰ ਭਾਰਤ ਦੀਆਂ 32 ਯੂਨੀਵਰਸਿਟੀਆਂ ਦੇ ਫ਼ੈਸਟੀਵਲ ਵਿੱਚ ਚੌਥੇ ਸਥਾਨ ਤੇ ਰਿਹਾ ਹੈ। ਇਸ ਵਿੱਚ ਰੂੜ੍ਹੀਵਾਦੀਆਂ ਵਲੋਂ ਔਰਤਾਂ ਦੇ ਅਧਿਕਾਰਾਂ ਦੇ ਹਨਨ ਤੇ ਸੁਆਲ ਉਠਾਇਆ ਗਿਆ ਹੈ। ਪਰ ਬਜਰੰਗ ਦਲੀਆਂ ਦੁਆਰਾ ਬਿਨਾ ਇਸਨੂੰ ਦੇਖੇ ਪੂਰਬ ਨਿਯੋਜਿਤ ਸਾਜ਼ਿਸ਼ ਦੇ ਤਹਿਤ ਇਸਤੇ ਬਾਵੇਲਾ ਖੜਾ ਕੀਤਾ ਗਿਆ ਤੇ ਪ੍ਰਸ਼ਾਸਨ ਨੇ ਬਿਨਾ ਜਾਂਚ ਕੀਤੇ ਕੇਸ ਦਰਜ ਕਰ ਲਿਆ। ਕਿਉਂਕਿ ਪਿ੍ਰੰਸੀਪਲ ਦਾ ਕਹਿਣਾ ਹੈ ਕਿ ਇਸਨੂੰ ਸ਼ੁਰੂ ਹੋਣ ਦੇ 2-3 ਮਿੰਟਾ ਬਾਦ ਹੀ ਰੋਕ ਦਿੱਤਾ ਗਿਆ।  ਸਮਾਜ ਵਿੱਚ ਸਮੇਂ ਸਮੇਂ ਤੇ ਅਨੇਕਾਂ ਲੋਕਾਂ ਨੇ ਸੁਧਾਰ ਦੀ ਗੱਲ ਕੀਤੀ ਹੈ। ਇਹਨਾਂ ਵਿੱਚ ਭਗਤੀ ਲਹਿਰ ਦੇ ਪਰਮੁੱਖ ਸ਼੍ਰੀ ਗੁਰੂ ਨਾਨਕ ਦੇਵ, ਸੰਤ ਕਬੀਰ ਤੇ ਬਾਬਾ ਨਾਮਦੇਵ ਰਹੇ ਹਨ ਜਿਹਨਾਂ ਨੇ ਉਸ ਵੇਲੇ ਰੂੜ੍ਹੀਵਾਦ ਦੇ ਖਿਲਾਫ਼ ਅਵਾਜ਼ ਚੁੱਕੀ।  ਅੱਜ ਫਿਰ ਗਿਣੀ ਮਿੱਥੀ ਨੀਤੀ ਦੇ ਤਹਿਤ ਆਰ ਐਸ ਅੇਸ ਅਪਣੀਆਂ ਸੰਸਥਾਵਾਂ ਬਜਰੰਗ ਦਲ ਤੇ ਵਿਸ਼ਵ ਹਿੰਦੂ ਪਰੀਸ਼ਦ ਆਦਿ ਹਿੰਦੂ ਧਰਮ ਨੂੰ ਤੋੜ ਮਰੋੜ ਕੇ  ਰੂੜ੍ਹੀਵਾਦ ਵੱਲ ਲਿਜਾ ਰਹੀਆਂ ਹਨ ਤੇ ਹਿੰਦੂ ਧਰਮ ਦੇ ਸਭ ਨੂੰ ਸਮੋਅ ਲੈਣ ਦੇ ਸਭਿਆਚਾਰ ਤੇ ਸ਼ਕਤੀ ਨੂੰ ਖਤਮ ਕਰਨ ਤੇ ਤੁਲੀਆਂ ਹਨ। ਇਸ ਐਫ਼ ਆਈ ਆਰ ਨੂੰ ਫ਼ੌਰਨ ਵਾਪਿਸ ਲਿਆ ਜਾਏ। ਬਿਆਨ ਜਾਰੀ ਕਰਨ ਵਾਲਿਆਂ ਵਿੱਚ ਹਨ ਕਮਰੇਡ ਡੀ ਪੀ ਮੌੜ-ਜ਼ਿਲਾ ਸਕੱਤਰ, ਡਾ: ਅਰੁਣ ਮਿੱਤਰਾ, ਚਮਕੌਰ ਸਿੰਘ, ਰਮੇਸ਼ ਰਤਨ, ਗੁਰਨਾਮ ਸਿੱਧੂ, ਐਮ ਐਸ ਭਾਟੀਆ।  
ਇਸੇ ਦੌਰਾਨ ਪੰਜਾਬ ਗੌਰਮਿੰਟ ਕਾਲਜ ਟੀਚਰਜ਼ ਐਸੋਸੀਏਸ਼ਨ, ਪਾਰਟ ਟਾਈਮ ਟੀਚਰਜ਼ ਐਸੋਸੀਏਸ਼ਨ ਅਤੇ ਗੈਸਟ ਫੈਕਲਟੀ ਟੀਚਰਜ਼ ਐਸੋਸੀਏਸ਼ਨ ਨੇ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਲੁਧਿਆਣਾ ਦੀ ਸਕਾਰਾਤਮਕ ਇਮੇਜ ਨੂੰ ਖਰਾਬ ਕਰਨ ਦੀਆਂ ਕੋਝੀਆਂ ਸਾਜਿਸ਼ਾਂ ਦਾ ਸਖਤ ਨੋਟਿਸ ਲੈਂਦਿਆਂ ਇਸ ਦੀ ਸਖਤ ਨਿਖੇਧੀ ਕੀਤੀ ਹੈ। ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਵੱਲੋਂ ਇਹ ਸਪਸ਼ਟ ਕੀਤਾ ਹੈ ਕਿ ਕਾਲਜ ਦੀ ਅਲੂਮਨਾਈ ਮੀਟ ਦੌਰਾਨ ਅਜਿਹਾ ਕੁਝ ਨਹੀਂ ਵਾਪਰਿਆ ਜਿਸਦਾ ਮਕਸਦ ਕਿਸੇ ਵੀ ਧਿਰ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੋਵੇ। ਕਾਲਜ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਦਾ ਕੇਂਦਰ ਹੈ ਅਤੇ ਇਥੇ ਹਰ ਇਕ ਦੀ ਭਾਵਨਾ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਕੁਝ ਧਿਰਾਂ ਵੱਲੋਂ ਕਾਲਜ ਦੇ ਪ੍ਰਿੰਸੀਪਲ, ਸਟਾਫ ਅਤੇ ਵਿਦਿਆਰਥੀਆਂ ਵਿਰੁੱਧ ਅਖਬਾਰਾਂ ਵਿਚ ਗਲਤ ਬਿਆਨੀ ਫਿਰਕੂ ਰਾਜਨੀਤੀ ਤੋਂ ਪ੍ਰੇਰਿਤ ਹੈ ਅਤੇ ਤੱਥਾਂ ਤੇ ਅਧਾਰਿਤ ਨਹੀਂ ਹੈ। ਜੇਕਰ ਕਾਲਜ ਵਿਰੁੱਧ ਦਰਜ ਸ਼ਿਕਾਇਤ ਵਾਪਸ ਨਾ ਲਈ ਗਈ ਤਾਂ ਐਸੋਸੀਏਸ਼ਨਾਂ ਵੱਡੇ ਸੰਘਰਸ਼ ਦਾ ਐਲਾਨ ਕਰਨਗੀਆਂ। 
ਵਿੱਕੀ ਮਹੇਸ਼ਰੀ ਨੇ ਸਪਸ਼ਟ ਕੀਤਾ ਹੈ ਕਿ ਗੌਰਮਿੰਟ ਕਾਲਜ ਲੁਧਿਆਣਾ ਦੇ ਵਿਦਿਆਰਥੀਆਂ ਵੱਲੋਂ ਖੇਡੇ ਨਾਟਕ "#ਮਿਊਜੀਅਮ" 'ਤੇ ਇਤਰਾਜ਼ ਲਗਾ ਕੇ ਬਜਰੰਗ ਦਲ ਨੇ ਕਾਲਜ ਪ੍ਰਿੰਸੀਪਲ ਅਤੇ ਵਿਦਿਆਰਥੀਆਂ ਉੱਤੇ ਮੁਕੱਦਮਾ ਦਰਜ । ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਉੱਤੇ ਹਰੇਕ ਢੰਗ ਤਰੀਕੇ ਨਾਲ ਦਬਾਅ ਪਾਇਆ ਜਾ ਰਿਹਾ ਹੈ ਅਤੇ ਇਸਦਾ ਸੂਤਰਧਾਰ ਵੀ ਕਾਲਜ ਦਾ ਇੱਕ ਪ੍ਰੋਫੈਸਰ ਹੀ ਹੈ। ਅਸੀਂ ਸਾਜਿਸ਼ ਕਰਤਾਵਾਂ ਵੱਲੋਂ ਕੀਤੀ ਇਸ ਕਾਰਵਾਈ ਦੀ ਨਿਖੇਧੀ ਕਰਦੇ ਹਾਂ। ਇਹ ਨਾਟਕ ਇਸਤੋਂ ਪਹਿਲਾਂ Vicky Mahesari Harpal Jamarai ਤੇ Avtar Singh ਦੀ ਨਿਰਦੇਸ਼ਨਾ ਹੇਠ ਫਿਰੋਜਪੁਰ ਦੇ ਇੱਕ ਕਾਲਜ ਵੱਲੋਂ ਆਪਣੀ ਵਜਨਦਾਰ ਪਰਫਾਰਮੈਂਸ ਦਿੰਦਿਆਂ ਇੰਟਰ ਜੋਨ ਦੇ 250 ਕਾਲਜਾਂ ਵਿੱਚੋਂ ਅੱਵਲ ਰਿਹਾ ਹੈ। ਇਹ ਨਾਟਕ ਚੰਡੀਗੜ੍ਹ ਵਿੱਚ ਹੋਏ ਦੇਸ਼ ਦੀਆਂ 32 ਯੂਨੀਵਰਸਿਟੀਆਂ ਦੇ ਨੌਰਥ ਜੋਨ ਦੇ ਕੰਪੀਟੀਸ਼ਨ ਵਿੱਚ ਚਰਚਾ ਦਾ ਮੁੱਖ ਕੇਂਦਰ ਰਿਹਾ ਹੈ। ਨਾਟਕ ਦੀ ਕਹਾਣੀ ਆਸਿਫਾ ਅਤੇ ਇਤਿਹਾਸ ਮਿਥਿਹਾਸ ਦੀਆਂ ਉਹਨਾਂ ਔਰਤ ਪਾਤਰਾਂ ਦੁਆਲੇ ਘੁੰਮਦੀ ਹੈ, ਜਿਹਨਾਂ ਨੂੰ ਸਮਾਜ ਉੱਪਰ ਕਾਬਜ਼ ਵੇਲੇ ਦੇ ਢਾਂਚੇ ਨੇ ਇਨਸਾਫ਼ ਨਹੀਂ ਦਿੱਤਾ। ਅੱਜ ਜੋ ਵਿਚਾਰਧਾਰਾ ਦੇਸ਼ ਦੀ ਸੱਤਾ ਉੱਤੇ ਬਿਰਾਜਮਾਨ ਹੈ, ਬੇਇਨਸਾਫ਼ੀਆਂ ਦੀ ਅਲੰਬਰਦਾਰ ਹੈ। ਉਹ BJP ਤੇ RSS ਦੇ ਰੂਪ ਵਿੱਚ ਕੇਵਲ ਆਪਣੀ ਪ੍ਰਸੰਸਾ ਅਤੇ ਵਡਿਆਈ ਦੇ ਸੋਹਲੇ ਹੀ ਸੁਣਨਾ ਚਾਹੁੰਦੀ ਹੈ। ਉਸਨੂੰ ਕਿਸੇ ਤਰ੍ਹਾਂ ਦੀ ਆਲੋਚਨਾ ਜਾਂ ਟਿੱਪਣੀ ਬਰਦਾਸ਼ਤ ਨਹੀਂ, ਜੋ ਉਸਦੇ ਦਾਗੀ ਕਿਰਦਾਰ ਨੂੰ ਨੰਗਾ ਕਰਦੀ ਹੋਵੇ। ਉਹ ਅਤੀਤ ਦੇ ਆਪਣੇ "ਆਦਰਸ਼ਾਂ" ਅਤੇ ਵਰਤਮਾਨ "ਮਹਾਂਰਥੀਆਂ" ਨੂੰ ਕਟਹਿਰੇ ਵਿੱਚ ਦੋਸ਼ੀਆਂ ਵਜੋਂ ਖੜੇ ਦੇਖ ਕੇ ਕ੍ਰੋਧਿਤ ਹੁੰਦੀ ਹੈ। ਅਸੀਂ ਸਭਨਾਂ ਲਈ ਇਨਸਾਫ਼ ਵਾਸਤੇ-ਬੇਇਨਸਾਫੀਆਂ ਦੇ ਸ਼ਿਕਾਰ ਸਭਨਾਂ ਲੋਕਾਂ, ਕਲਾਕਾਰਾਂ, ਲੇਖਕਾਂ ਅਤੇ ਹੋਰਨਾਂ ਨੂੰ ਇਕਜੁੱਟਤਾ ਦੀ ਅਪੀਲ ਕਰਦੇ ਹਾਂ। ਅੱਜ ਸੱਤਾ ਦੀ ਚੰਡਾਲ ਜੁੰਡਲੀ ਵੱਲੋਂ ਮੁਲਕ ਦੀ ਬਹੁਗਿਣਤੀ ਨੂੰ ਦਹਿਸ਼ਤ ਦੇ ਸਾਏ ਹੇਠ ਨਪੀੜਨ ਦੀ ਇਜਾਜ਼ਤ ਦੇਣਾ, ਕੱਲ੍ਹ ਨੂੰ ਖੁਦ ਨਪੀੜੇ ਜਾਣਾ ਸਾਬਿਤ ਹੋਵੇਗਾ।
ਉਘੇ ਕਲਾਕਾਰ ਬਲਕਾਰ ਸਿੱਧੂ ਨੇ ਇਪਟਾ-ਲੁਧਿਆਣਾ, ਇਪਟਾ- ਪੰਜਾਬ ਅਤੇ ਇਪਟਾ-ਚੰਡੀਗੜ੍ਹ ਵੱਲੋਂ ਸਾਂਝੇ ਤੌਰ 'ਤੇ ਕਿਹਾ ਹੈ ਕਿ ਇੱਕ ਤਾਂ ਉਕਤ ਮੁਕੱਦਮੇ ਦੀ ਪੈਰਵੀ ਕਰਨ ਲਈ ਕ਼ਾਨੂਨੀ ਚਾਰਾਜੋਈ ਕਰਦੇ ਹੋਏ ਕੋਈ ਮਾਹਿਰ ਵਕੀਲ ਕੀਤਾ ਜਾਵੇ। ਦੂਜਾ ਵੱਧ ਤੋਂ ਵੱਧ ਲੋਕਾਂ ਨੂੰ ਇਸ ਵਾਕਿਆ ਬਾਰੇ ਜਾਣੂ ਕਰਵਾਇਆ ਜਾਵੇ ਤੀਜਾ ਪ੍ਰਗਟਾਵੇ ਦੀ ਆਜ਼ਾਦੀ ਉੱਤੇ ਕੱਟੜਵਾਦੀ, ਪਿਛਾਖੜ ਅਤੇ ਕਾਲੀਆਂ ਤਾਕਤਾਂ ਦੇ ਇਸ ਹਮਲੇ ਦੇ ਖ਼ਿਲਾਫ਼ ਅਵਾਮ ਨੂੰ ਜਾਗਰੂਕ ਕਰਨ ਲਈ ਲਾਮਬੰਦੀ ਕੀਤੀ ਜਾਵੇ। ਹੁਣ ਦੇਖਣਾ ਹੈ ਕਿ ਇਪਟਾ ਅਤੇ ਹੋਰ ਸਟੇਜ ਸੰਗਠਨ ਇਸ ਪ੍ਰਤੀ ਕਿੰਨੇ ਕੁ ਜਾਗਰੂਕ ਹੁੰਦੇ ਹਨ। 
ਸਬੰਧਤ ਪੋਸਟਾਂ:

Monday, September 11, 2017

ਵਿਵਾਦਿਤ ਸ਼ਾਇਰ ਸੁਰਜੀਤ ਗੱਗ ਦੀ ਜ਼ਮਾਨਤ ਮਨਜ਼ੂਰ-ਪ੍ਰਤੀਕਰਮ ਜਾਰੀ

ਗੱਗ ਦੇ ਸਮਰਥਕਾਂ ਅਤੇ ਜਮਹੂਰੀ ਜਥੇਬੰਦੀਆਂ ਲਈ ਰਾਹਤ ਦੀ ਖਬਰ ! 


ਸ੍ਰੀ ਅਨੰਦਪੁਰ ਸਾਹਿਬ: 11 ਸਤੰਬਰ 2017: (ਪੰਜਾਬ ਸਕਰੀਨ ਬਿਊਰੋ)::  
ਸੱਚ ਕਿੰਨਾ ਕੁ ਬੋਲਣਾ ਚਾਹੀਦਾ ਹੈ ਇਸਦਾ ਜ਼ਿਕਰ ਇੱਕ "ਸਲਾਹ" ਵਾਂਗ ਡਾਕਟਰ ਸੁਰਜੀਤ ਪਾਤਰ ਹੁਰਾਂ ਨੇ ਵੀ ਬਹੁਤ ਪਹਿਲਾਂ ਕੀਤਾ ਸੀ। ਸੱਚ ਉੱਤੇ ਪਹਿਰੇ ਕੋਈ ਨਵੇਂ ਨਹੀਂ ਲੱਗਣ ਲੱਗੇ। ਇਸ ਮਾਮਲੇ ਵਿੱਚ ਸਿਰਫ ਸਰਕਾਰ ਨਹੀਂ ਗੈਰ ਸਰਕਾਰੀ ਧਿਰਾਂ ਦੀ ਭੂਮਿਕਾ ਵੀ ਬਹੁਤੀ ਹਾਂ ਪੱਖੀ ਨਹੀਂ ਰਹੀ। ਅਸਲ ਗੱਲ ਸੱਚ ਦੀ ਸੀਮਾ ਰੇਖਾ ਦੀ ਹੈ। ਜਿਊਂ ਹੀ ਕੋਈ ਬੁਲਾਰਾ ਜਾਂ ਲੇਖਕ ਉਸ ਸੀਮਾ ਨੂੰ ਉਲੰਘਣ ਦੀ "ਹਿੰਮਤ" ਦਿਖਾਉਂਦਾ ਮਹਿਸੂਸ ਹੁੰਦਾ ਹੈ ਉਦੋਂ ਹੀ ਉਸਤੇ ਦਬਾਅ ਵਧ ਦਿੱਤੇ ਜਾਂਦੇ ਹਨ। ਬਹੁਤ ਸਾਰੇ ਮੀਡੀਆ ਸੰਸਥਾਨਾਂ ਦੇ ਕਹਿੰਦੇ ਕਹਾਉਂਦੇ ਰਿਪੋਰਟਰਾਂ ਨੇ ਵੀ ਉਹੀ ਅਤੇ ਓਨਾ ਕੁ ਸੱਚ ਹੀ ਬੋਲਣਾ ਹੁੰਦਾ ਹੈ ਜਿਸਦੀ ਉਹਨਾਂ ਨੂੰ ਅਸਾਈਨਮੈਂਟ ਮਿਲੀ ਹੋਵੇ। ਬਹੁਤ ਸਾਰੇ ਰਿਪੋਰਟਰਾਂ ਦੀਆਂ ਬਹੁਤ ਸਾਰੀਆਂ ਸੱਚੀਆਂ ਅਤੇ ਮੇਹਨਤ ਨਾਲ ਤਿਆਰ ਕੀਤੀਆਂ ਗਈਆਂ ਸਟੋਰੀਆਂ ਲੋਕਾਂ ਸਾਹਮਣੇ ਆਉਣੋ ਰਹਿ ਜਾਂਦੀਆਂ ਹਨ। ਸ਼ਾਇਦ ਕਦੇ ਕਿਸੇ ਨੇ ਵਿਅਕਤੀਗਤ ਜਾਂ ਸੰਸਥਾਗਤ ਤੌਰ ਤੇ ਇਹਨਾਂ ਗੱਲਾਂ ਨੂੰ ਕਦੇ ਬਹੁਤ ਉਜਾਗਰ ਨਹੀਂ ਕੀਤਾ। ਕੁਝ ਗਿਣਤੀ ਦੇ ਪੱਤਰਕਾਰ ਇਹਨਾਂ ਅੰਦਰਲੀਆਂ ਗੱਲਾਂ ਨੂੰ ਕਦੇ ਨ ਕਦੇ ਬਾਹਰ ਲਿਆਉਂਦੇ ਰਹਿੰਦੇ ਹਨ। ਸੋ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਹੁਣ ਸੈਂਸਰਸ਼ਿਪ ਕਿੰਨੀ ਆਧੁਨਿਕ ਵੀ ਹੋ ਚੁੱਕੀ ਹੈ ਅਤੇ ਖਤਰਨਾਕ ਵੀ। ਹੁਣ ਇਹ ਛੇਤੀ ਕੀਤਿਆਂ ਨਜ਼ਰ ਵੀ ਨਹੀਂ ਆਉਂਦੀ। ਜਿਸ ਪਾਰਟੀ ਦੇ ਪੱਤਰਕਾਰ ਅਪੋਜੀਸ਼ਨ ਵਿੱਚ ਹੁੰਦਿਆਂ ਬਹੁਤ ਸਾਰੇ ਸੱਚ ਸਾਹਮਣੇ ਲਿਆਉਂਦੇ ਹਨ ਸੱਤਾ ਬਦਲਦਿਆਂ ਹੀ ਉਹਨਾਂ ਦਾ ਅੰਦਾਜ਼ ਵੀ ਬਦਲ ਜਾਂਦਾ ਹੈ ਅਤੇ ਪਹੁੰਚ ਵੀ। ਕੁਝ ਆਸਾਂ ਉਮੀਦਾਂ ਆਨਲਾਈਨ ਮੀਡੀਆ ਅਤੇ ਸੋਸ਼ਲ ਮੀਡੀਆ ਤੋਂ ਜਾਗੀਆਂ ਸਨ ਜਿਹਨਾਂ ਨੂੰ ਦਬਾਉਣ ਦਾ ਸਫਲ ਤਜਰਬਾ ਵੀ ਕੀਤਾ ਜਾ ਚੁੱਕਿਆ ਹੈ। ਬੇਬੁਨਿਆਦ ਅਤੇ ਪੁਰਾਣੀਆਂ ਖਬਰਾਂ ਦੀ ਹਨੇਰੀ ਚਲਾ ਕੇ ਸੋਸ਼ਲ ਮੀਡੀਆ ਨੂੰ ਗੈਰ ਜ਼ਿੰਮੇਵਾਰ ਅਤੇ ਝੂਠਾ ਸਾਬਿਤ ਕਰਨ ਦੀਆਂ ਸਾਜ਼ਿਸ਼ਾਂ ਅਲੱਗ ਹਨ। ਸਮਾਂ ਲਿਆਂਦਾ ਜਾ ਰਿਹਾ ਜਦੋਂ ਸੱਚ ਸਾਡੇ ਸਾਹਮਣੇ ਹੋਵੇਗਾ ਲੇਕਿਨ ਅਸੀਂ ਪੁੱਛਿਆ ਕਰਾਂਗੇ ਭਲਾ ਇਹ ਸੱਚ ਕਿਵੇਂ ਹੋ ਸਕਦਾ ਹੈ? ਭੰਬਲਭੂਸੇ ਨੂੰ ਪੈਦਾ ਕਰਨਾ ਅਤੇ ਇਸਨੂੰ ਇੱਕ ਹਥਿਆਰ ਵਾਂਗ ਵਰਤਣਾ ਹੁਣ ਪੁਰਾਣੀ ਗੱਲ ਹੁੰਦੀ ਜਾ ਰਹੀ ਹੈ। 
ਅਜਿਹੀ ਹਾਲਤ ਵਿੱਚ ਸੁਰਜੀਤ ਗੱਗ ਵਰਗੇ ਅੰਦਾਜ਼ ਜ਼ਿਆਦਾ ਖਤਰਨਾਕ ਮਹਿਸੂਸ ਕੀਤੇ ਜਾ ਰਹੇ ਹਨ। ਕਿਸੇ ਮੰਤਰੀ ਅਤੇ ਹੋਰ ਲੀਡਰਾਂ ਦੇ ਸਾਹਮਣੇ ਆਖ ਦੇਣਾ-
ਧੇਲੇ ਦਾ ਨਹੀਂ ਬੰਦਾ ਜਿਹੜਾ 
ਉਹਨੂੰ ਜੀ ਜੀ ਕਹਿਣਾ ਪੈ ਰਿਹਾ 
ਜੀ ਜੀ ਹੀ ਨਹੀਂ ਕਹਿਣਾ ਪੈ ਰਿਹਾ 
ਪੈਰਾਂ ਵਿੱਚ ਵੀ ਬਹਿਣਾ ਪੈ ਰਿਹਾ। 
ਸਿਆਸਤ ਦੀਆਂ ਮਹੱਤਵਪੂਰਨ ਥਾਵਾਂ ਤੇ ਬੈਠੇ ਲੋਕਾਂ ਨੂੰ ਗੱਗ ਅੱਗ ਵਾਂਗ ਲੱਗਦਾ ਹੈ। ਅਜਿਹੀ ਹਾਲਤ ਵਿੱਚ ਉਭਾਰੀ ਜਾਂਦੀ ਹੈ ਧਾਰਮਿਕ ਜਜ਼ਬਾਤਾਂ ਦੀ ਗੱਲ। ਗੱਗ ਨੂੰ ਅੰਦਰ ਕਰਨ ਕਰਾਉਣ ਦਾ ਤਜਰਬਾ ਦੂਰ ਰਸ ਸਿੱਟਿਆਂ ਦੀ ਚੇਤਾਵਨੀ ਹੈ। ਜਿਹੜੇ ਚੁੱਪ ਬੈਠੇ ਹਨ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਅਤੇ ਜਿਹੜੇ ਬੋਲ ਰਹੇ ਹਨ ਉਹਨਾਂ ਨੂੰ ਵੀ। 
ਸਾਥੀ ਨਰਿੰਦਰ ਕੁਮਾਰ ਜੀਤ ਦੀ ਪ੍ਰੋਫ਼ਾਈਲ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਅੱਜ ਅਨੰਦਪੁਰ ਸਾਹਿਬ ਦੀ ਅਦਾਲਤ ਨੇਂ ਸੁਰਜੀਤ ਗੱਗ ਨੂੰ ਧਾਰਾ 295 -A ਦੇ ਕੇਸ ਵਿਚ ਜ਼ਮਾਨਤ ਦੇ ਦਿੱਤੀ ਹੈ। ਪੁਲਸ ਵੱਲੋਂ ਇਸ ਕੇਸ ਦੀ ਤਫਤੀਸ਼ ਅਜੇ ਤੱਕ ਮੁਕੰਮਲ ਨਹੀਂ ਕੀਤੀ ਗਈ ਸੀ ਅਤੇ 60 ਦਿਨ ਬੀਤ ਜਾਣ ਦੇ ਬਾਵਜ਼ੂਦ ਵੀ ਚਲਾਣ ਨਹੀਂ ਸੀ ਪੇਸ਼ ਕੀਤਾ ਗਿਆ। ਨਿਸਚੇ ਹੀ ਉਹਨਾਂ ਸਾਰੀਆਂ ਜਨਤਕ ਅਤੇ ਜਮਹੂਰੀ ਜਥੇਬੰਦੀਆਂ ਅਤੇ ਇਨਸਾਫ ਪਸੰਦ ਲੋਕਾਂ ਲਈ ਇਹ ਰਾਹਤ ਦੀ ਖਬਰ ਹੈ ਜਿਹੜੇ ਵਿਚਾਰ ਪ੍ਰਗਟਾਵੇ ਦੇ ਹੱਕ ਦੀ ਆਜ਼ਾਦੀ ਦੇ ਮੁਦਈ ਅਤੇ ਜ਼ੁਬਾਨਬੰਦੀ ਦੇ ਵਿਰੋਧੀ ਬਣ ਕੇ ਸੁਰਜੀਤ ਗੱਗ ਦੇ ਹੱਕ ਵਿਚ ਨਿਤਰੇ। 
ਸਾਥੀਆਂ ਨੇ ਅੱਗੇ ਕਿਹਾ ਹੈ ਕਿ ਦੋਸਤੋ ਅਸੀਂ ਜ਼ੁਬਾਨਬੰਦੀ ਦੇ ਇੱਕ ਨਾਜ਼ੁਕ ਦੌਰ ਚੋਂ ਗੁਜ਼ਰ ਰਹੇ ਹਾਂ, ਜਿਸ ਵਿਚ ਹਾਕਮਾਂ ਤੋਂ ਵੱਖਰੇ ਵਿਚਾਰ ਰੱਖਣ ਵਾਲੇ ਲੋਕਾਂ ਨੂੰ ਨਾਂ ਸਿਰਫ ਝੂਠੇ ਕੇਸਾਂ ਚ ਫਸਾਇਆ ਜਾਂਦਾ ਹੈ, ਸਗੋਂ ਗੋਲੀਆਂ ਦਾ ਨਿਸ਼ਾਨਾ ਵੀ ਬਣਾਇਆ ਜਾਂਦਾ ਹੈ। ਗੌਰੀ ਲੰਕੇਸ਼ ਦੀ ਸੱਜਰੀ ਮਿਸਾਲ ਸਾਡੇ ਸਾਹਮਣੇ ਹੈ। ਇਸ ਦੌਰ ਚ ਇਨਸਾਫ ਪਸੰਦ ਅਤੇ ਜਮਹੂਰੀ ਲੋਕਾਂ ਦਾ ਸੰਘਰਸ਼ਸ਼ੀਲ ਏਕਾ ਹੀ ਜ਼ੁਬਾਨਬੰਦੀ ਦਾ ਟਾਕਰਾ ਕਰ ਸਕਦਾ ਹੈ। 
ਸਾਥੀ ਜੀਤ ਅਤੇ ਹੋਰਨਾਂ ਸਾਥੀਆਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਅਸੀਂ ਇਸ ਮਾਮਲੇ ਵਿੱਚ ਵੱਡੀ ਪੱਧਰ 'ਤੇ ਹੋ ਰਹੇ ਸੂਖਮ ਹਮਲਿਆਂ ਬਾਰੇ ਸੁਚੇਤ ਰਹਿਣ ਦੀ ਵੀ ਅਪੀਲ ਕਰਦੇ ਹਾਂ। ਗੱਗ ਦੀ ਸੁਰੱਖਿਆ ਬਾਰੇ ਵੀ ਜ਼ਿੰਮੇਵਾਰੀ ਵੱਧ ਜਾਂਦੀ ਹੈ। ਜ਼ੁਬਾਨਬੰਦੀ ਦੇ ਮੌਜੂਦਾ ਦੌਰ ਬਾਰੇ ਅਸੀਂ ਬਹੁ ਧਿਰੀ ਵਿਚਾਰ ਚਰਚਾ ਦੇ ਵੀ ਹੱਕ ਵਿੱਚ ਹਾਂ। ਕੋਸ਼ਿਸ਼ ਕਰਾਂਗੇ ਪੀਪਲਜ਼ ਮੀਡੀਆ ਲਿੰਕ ਵੱਲੋਂ ਅਜਿਹਾ ਉਪਰਾਲਾ ਛੇਤੀ ਹੀ ਕੀਤਾ ਜਾ ਸਕੇ। 
ਇਸਦੇ ਨਾਲ ਹੀ ਇੱਕ ਕੁਮੈਂਟ ਇਹ ਵੀ ਜ਼ਰੂਰੀ ਹੈ। Sita Ram Bansal ਸਾਡੀ ਜੁਬਾਨ ਏਨੀ ਨਹੀਂ ਖੁੱਲ੍ਹਣੀ ਚਾਹੀਦੀ ਕਿ ਕਿਸੇ ਗੁਰੂ ਬਾਰੇ ਈ ਊਲ ਜਲੂਲ ਲਿਖਣ ਲੱਗ ਜਾਈਏ।ਸ਼ਬਦਾਂ ਦੀ ਸਹੀ ਵਰਤੋਂ ਸਿਆਣਪ ਦੀ ਨਿਸ਼ਾਨੀ ਏ ਤੇ ਨਾਲੇ ਜੁਬਾਨਬੰਦੀ ਦਾ ਕਾਰਣ ਵੀ ਨਹੀਂ ਬਣਦੀ। ਜਮਾਨਤ ਮਿਲਣੀ ਚੰਗੀ ਖਬਰ ਏ।
ਇੱਕ ਹੋਰ ਟਿੱਪਣੀ ਹੈ:Kanwaljit Kuti ਪਰ ਗੱਗ ਨੇ ਬਾਬੇ ਨਾਨਕ ਦਾ ਤੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਦਾ ਘਾਣ ਕੀਤਾ ਹੈ । ਬੋਲਣ ਦੀ ਅਜ਼ਾਦੀ ਦਾ ਇਹ ਅਰਥ ਹਰਗਿਜ਼ ਨਹੀਂ ਹੋਣਾ ਚਾਹੀਦਾ ਕਿ ਤੁਸੀ ਕਿਸੇ ਨੂੰ ਗਾਲਾਂ ਕੱਢੋ ।
Sukhjitsingh Thekedar ਬੋਲਣ ਤੋ ਪਹਿਲਾ ਸੋਚਣ ਦੀ ਅਜਾਦੀ ਦੀ ਵੀ ਬੜੀ ਸ਼ਖਤ ਲੋੜ ਹੈ ਵਰਨਾ ਇਹ ਜੇਲ ਯਾਤਰਾ ਚਲਦੀ ਰਹੂ। 
Shivraj Khunde Halal ਆਸ ਕਰਦੇ ਆਂ "ਕਲਮ" ਅਸਲ ਨਿਸ਼ਾਨੇ ਵੱਲ ਸੇਧਿਤ ਹੋਵੇ, ਪਰਿਵਾਰ ਚ ਵਾਪਿਸ ਆਉਣ ਦੀ ਵਧਾਈ।
Manpreet Jas ਅਤੇ Sita Ram Bansal ji,ਜੇ ਇਹ ਸ਼ਬਦ ਰਹਿਗੇ ਤਾਂ ਤੁਸੀਂ ਵਰਤਕੇ ਸੀਨਾ ਠਾਰ ਲਓ।ਬਾਕੀ ਅਸੀਂ ਤਾਂ ਉਹਦੀ 12 ਸਾਲ ਦੀ ਧੀ ਦੇ ਬਲਾਤਕਾਰ ਦੀਆਂ ਧਮਕੀਆਂ ਨੂੰ ਜਰਿਆ ਹੈ ਤਹਮੱਲ ਨਾਲ।

Friday, May 05, 2017

ਨਾਮਧਾਰੀਆਂ ਵੱਲੋਂ ਹਵਨ: ਸਿੰਘ ਸਹਿਬਾਨ ਨੇ ਬਣਾਈ ਨਿਰਣੇ ਕਮੇਟੀ

Fri, May 5, 2017 at 3:32 PM
ਅੱਠ ਮੈਂਬਰੀ ਕਮੇਟੀ ਦੇਵੇਗੀ ਇੱਕ ਮਹੀਨੇ ਵਿੱਚ ਰਿਪੋਰਟ 
ਅੰਮ੍ਰਿਤਸਰ: 5 ਮਈ  2017: (ਪੰਜਾਬ ਸਕਰੀਨ ਬਿਊਰੋ)::
ਅੱਜ ਮਿਤੀ 23 ਵੈਸਾਖ ਸੰਮਤ ਨਾਨਕਸ਼ਾਹੀ 549 ਮੁਤਾਬਿਕ (5 ਮਈ 2017) ਦਿਨ ਸ਼ੁੱਕਰਵਾਰ ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ। ਜਿਸ ਵਿਚ ਇੱਕ ਨਾਮਧਾਰੀ ਸੰਪਰਦਾ ਵੱਲੋਂ ਹਵਨ ਕਰਵਾ ਕੇ ਅੰਮ੍ਰਿਤ ਸੰਚਾਰ ਕਰਨ ਦਾ ਮਸਲਾ ਵਿਚਾਰਿਆ ਗਿਆ। ਜਿਸ ਸਬੰਧੀ ਦੇਸ਼-ਵਿਦੇਸ਼ ਦੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਸੁਝਾਅ ਵੀ ਮੰਗੇ ਗਏ ਸਨ ਅਤੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਇਸ ਸਬੰਧੀ ਪੜਤਾਲ ਵੀ ਕਰਵਾਈ ਗਈ ਪ੍ਰੰਤੂ ਇਹ ਮਸਲਾ ਅਹਿਮ ਮਸਲਾ ਹੋਣ ਕਰਕੇ ਇਸਦੀ ਅਜੇ ਹੋਰ ਘੋਖ ਪੜਤਾਲ ਕਰਨ ਲਈ ਵੱਖ-ਵੱਖ ਜਥੇਬੰਦੀਆਂ ਵਿਚੋਂ ਨੁਮਾਇੰਦੇ ਲੇ ਕੇ ਇੱਕ ਨਿਰਣੇ ਕਮੇਟੀ ਬਣਾਈ ਜਾਂਦੀ ਹੈ। ਜੋ ਇੱਕ ਮਹੀਨੇ ਅੰਦਰ ਮੁਕੰਮਲ ਰਿਪੋਰਟ ਤਿਆਰ ਕਰਕੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦੇਵਗੀ। ਇਹ ਨਿਰਣੇ ਕਮੇਟੀ ਹੇਠ ਲਿਖੇ ਅਨੁਸਾਰ ਹੈ। 
ਸ੍ਰ: ਅਵਤਾਰ ਸਿੰਘ ਹਿੱਤ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ)
ਦਮਦਮੀ ਟਕਸਾਲ
ਭਾਈ ਪ੍ਰਤਾਪ ਸਿੰਘ (ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ)
ਗਿਆਨੀ ਰੇਸ਼ਮ ਸਿੰਘ, ਕਥਾ-ਵਾਚਕ, ਬੁੱਢਾ ਦਲ 96 ਕਰੌੜੀ ਨਿਹੰਗ ਸਿੰਘ ਜਥੇਬੰਦੀਆਂ
ਸੰਤ ਤੇਜਾ ਸਿੰਘ ਖੁੱਡਾ (ਨਿਰਮਲੇ ਸੰਪਰਦਾ)
ਪ੍ਰਿੰਸੀਪਲ ਸੁਰਿੰਦਰ ਸਿੰਘ ਮੈਂਬਰ, ਸ਼੍ਰੋਮਣੀ ਗੁ: ਪ੍ਰ: ਕਮੇਟੀ (ਮਿਸ਼ਨਰੀ ਕਾਲਜ)
ਸ੍ਰ: ਵਰਿਆਮ ਸਿੰਘ ਸਾਬਕਾ ਸਕੱਤਰ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁ: ਪ੍ਰ: ਕਮੇਟੀ)
ਸ੍ਰ: ਸਿਮਰਜੀਤ ਸਿੰਘ ਮੀਤ ਸਕੱਤਰ, (ਸ਼੍ਰੋਮਣੀ ਗੁ: ਪ੍ਰ: ਕਮੇਟੀ) ਇਸ ਕਮੇਟੀ ਦੇ ਕੋਆਰਡੀਨੇਟਰ ਹੋਣਗੇ।

Thursday, February 23, 2017

SYL ਮਾਮਲੇ ਦੇ ਹੱਲ ਲਈ ਚੋਣ ਨਤੀਜਿਆਂ ਦੀ ਉਡੀਕ ਨਹੀਂ ਕੀਤੀ ਜਾਵੇਗੀ

ਨਹਿਰ ਬਣਨੀ ਹੀ ਚਾਹੀਦੀ ਹੈ--ਸੁਪਰੀਮ ਕੋਰਟ 
ਨਵੀਂ ਦਿੱਲੀ: 22 ਫਰਵਰੀ 2017: (ਪੰਜਾਬ ਸਕਰੀਨ ਬਿਊਰੋ):: 
ਚੋਣ ਨਤੀਜਿਆਂ ਦਾ ਸਮਾਂ ਨੇੜੇ ਆ ਰਿਹਾ ਹੈ। ਅਜਿਹੇ ਨਾਜ਼ੁਕ ਸਮੇਂ ਵਿੱਚ ਸੁਪਰੀਮ ਕੋਰਟ ਨੇ ਇੱਕ ਵਾਰੀ ਫੇਰ ਪੰਜਾਬ ਨੂੰ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ 'ਤੇ ਝਟਕਾ ਦਿੱਤਾ ਹੈ। ਸੁਪਰੀਮ ਕੋਰਟ ਨੇ ਪੰਜਾਬ ਦੀ ਮੰਗ ਨੂੰ ਪੂਰੀ ਤਰਾਂ ਠੁਕਰਾਉਂਦਿਆਂ ਇਸ ਮਾਮਲੇ ਦੀ ਸੁਣਵਾਈ 2 ਮਾਰਚ ਨੂੰ ਕਰਨ ਦਾ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਉਹ ਸਮਝੌਤੇ ਦੀ ਪਾਲਣਾ ਕਰੇ। ਸੁਪਰੀਮ ਕੋਰਟ ਨੇ ਕਿਹਾ ਕਿ ਹੁਣ ਨਹਿਰ ਬਨਣੀ ਚਾਹੀਦੀ ਹੈ। ਕੋਰਟ ਨੇ ਪੰਜਾਬ ਨੂੰ ਆਖਰੀ ਮੌਕਾ ਦਿੰਦਿਆਂ 2 ਮਾਰਚ ਨੂੰ ਆਪਣਾ ਪੱਖ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਸੁਣਵਾਈ ਦੌਰਾਨ ਦੇਸ਼ ਦੀ ਸਰਬ-ਉੱਚ ਅਦਾਲਤ ਨੇ ਕਿਹਾ ਕਿ ਹੁਣ ਬਹੁਤ ਹੋ ਗਿਆ, ਨਹਿਰ ਬਣਨੀ ਹੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇਸ ਮਾਮਲੇ ਦੇ ਹੱਲ ਲਈ ਚੋਣ ਨਤੀਜਿਆਂ ਦੀ ਉਡੀਕ ਨਹੀਂ ਕੀਤੀ ਜਾਵੇਗੀ।
ਏਸੇ ਦੌਰਾਨ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਸਮਝੌਤੇ ਦਾ ਪਾਲਣ ਕਰਨ ਦੀ ਨਸੀਹਤ ਦਿੰਦਿਆਂ ਆਪਣਾ ਪੱਖ ਰੱਖਣ ਦਾ ਇੱਕ ਹੋਰ ਮੌਕਾ ਦਿੱਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 11 ਮਾਰਚ ਨੂੰ ਆਉਣ ਵਾਲੇ ਚੋਣ ਨਤੀਜਿਆਂ ਤੋਂ ਪਹਿਲਾਂ 2 ਮਾਰਚ ਨੂੰ ਹੋਵੇਗੀ।ਅੱਜ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੀ ਸਖਤ ਪ੍ਰਤੀਕਿਰਿਆ ਤੋਂ ਪਤਾ ਲੱਗਦਾ ਹੈ ਕਿ ਐਸ ਵਾਈ ਐਲ ਦੇ ਨਿਰਮਾਣ ਨੂੰ ਰੋਕਣਾ ਹੁਣ ਪੰਜਾਬ ਸਰਕਾਰ ਲਈ ਕਿੰਨਾ ਚੁਣੌਤੀਪੂਰਨ ਹੋ ਗਿਆ ਹੈ। ਕਾਬਿਲੇ ਜ਼ਿਕਰ ਹੈ ਕਿ 20 ਫਰਵਰੀ ਨੂੰ ਹੋਈ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਆਪਣਾ ਪੱਖ ਰੱਖਦਿਆਂ ਕਿਹਾ ਸੀ ਕਿ ਉਹ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਵਾਪਸ ਕਰ ਚੁੱਕੇ ਹਨ। ਨਹਿਰ ਦੇ ਨਿਰਮਾਣ ਲਈ ਉਹ ਮੁੜ ਤੋਂ ਕਿਸਾਨਾਂ ਤੋਂ ਜ਼ਮੀਨਾਂ ਵਾਪਸ ਨਹੀਂ ਲੈ ਸਕਦੇ। 
ਜ਼ਿਕਰਯੋਗ ਹੈ ਕਿ ਇਸ ਬਾਰੇ 16 ਨਵੰਬਰ 2016 ਨੂੰ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਗਿਆ ਸੀ। ਇਸ ਤਹਿਤ ਨਹਿਰ ਦੇ ਨਿਰਮਾਣ ਲਈ ਕਿਸਾਨਾਂ ਤੋਂ ਲਈ ਜ਼ਮੀਨ ਦੇ ਐਫੀਡੇਵਿਟ ਕਿਸਾਨਾਂ ਦੇ ਨਾਂਅ 'ਤੇ ਤਬਦੀਲ ਕਰ ਦਿੱਤੇ ਗਏ ਸਨ। ਸਰਕਾਰ ਨੇ ਇਸ ਲਈ ਕੇਂਦਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਕੇਂਦਰ ਨੇ ਸੂਬਿਆਂ ਵਿਚਕਾਰ ਚੱਲ ਰਹੇ ਪਾਣੀਆਂ ਦੇ ਝਗੜਿਆਂ ਨੂੰ ਨਿਬੇੜਨ ਲਈ ਕੋਈ ਅਹਿਮ ਕਦਮ ਨਹੀਂ ਚੁੱਕਿਆ।ਇਸ ਲਈ ਵਾਟਰ ਟ੍ਰਿਬਿਊਨਲ ਦਾ ਗਠਨ ਕਰਨਾ ਕੇਂਦਰ ਦੀ ਸਭ ਤੋਂ ਅਹਿਮ ਜ਼ਿੰਮੇਵਾਰੀ ਬਣਦੀ ਸੀ। ਜਸਟਿਸ ਪੀ ਸੀ ਘੋਸ਼ ਦੇ ਬੈਂਚ ਨੇ ਸੁਝਾਇਆ ਕਿ ਐਸ ਵਾਈ ਐਲ ਦੇ ਮੁੱਦੇ ਦਾ ਹੱਲ ਉਦੋਂ ਤੱਕ ਸੰਭਵ ਨਹੀਂ ਹੈ, ਜਦੋਂ ਤੱਕ ਹਰਿਆਣਾ ਨਾਨ-ਰਾਇਪੇਰੀਅਨ ਰਹੇਗਾ। 
ਇਸ ਤੋਂ ਪਹਿਲਾਂ 16 ਫਰਵਰੀ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 11 ਮਾਰਚ ਨੂੰ ਚੋਣ ਨਤੀਜਿਆਂ ਤੋਂ ਬਾਅਦ ਕਰਨ ਦੀ ਅਪੀਲ ਪਾਈ ਸੀ। ਅਦਾਲਤ ਨੇ ਇਸ ਅਪੀਲ ਨੂੰ ਖਾਰਜ ਕਰਦਿਆਂ ਕਿਹਾ ਕਿ ਅਗਲੀ ਸੁਣਵਾਈ 2 ਮਾਰਚ 'ਤੇ ਪਾ ਕੇ ਮਸਲੇ ਦੇ ਜਲਦ ਹੱਲ ਲਈ ਆਦੇਸ਼ ਜਾਰੀ ਕਰ ਦਿੱਤੇ ਹਨ।
ਸੁਪਰੀਮ ਕੋਰਟ ਦੇ ਅੱਜ ਦੇ ਐਲਾਨ ਤੋਂ ਬਾਅਦ ਦੋਵਾਂ ਸੂਬਿਆਂ ਵਿੱਚ ਟਕਰਾਅ ਵਧਣ ਦੇ ਆਸਾਰ ਹਨ। ਕੱਲ੍ਹ 23 ਫਰਵਰੀ ਨੂੰ ਹਰਿਆਣਾ ਦੀ ਇਨੈਲੋ ਵੱਲੋਂ ਆਪਣੇ ਐਲਾਨ ਤਹਿਤ ਨਹਿਰ ਪੁੱਟਣ ਦੀ ਕੋਸ਼ਿਸ਼ ਕੀਤੀ ਜਾਵਗੀ, ਜਦਕਿ ਪੰਜਾਬ ਵਾਸੀ ਇਸ ਨੂੰ ਰੋਕਣ ਲਈ ਵਾਹ ਲਾਉਣਗੇ, ਜਦਕਿ ਪ੍ਰਸ਼ਾਸਨ ਦੋਵਾਂ ਧਿਰਾਂ ਨੂੰ ਰੋਕਣ ਲਈ ਕਮਰਕੱਸੀ ਬੈਠਾ ਹੈ, ਉਮੀਦ ਹੈ ਦੋਵਾਂ ਸੂਬਿਆਂ 'ਚ ਮਾਹੌਲ ਸ਼ਾਂਤ ਰਹੇਗਾ। 

Wednesday, September 07, 2016

ਫਿਰ ਗਰਮਾਇਆ ਅਕਾਲਗੜ੍ਹ ਮਾਰਕੀਟ ਟਰੱਸਟੀਆਂ ਅਤੇ ਦੁਕਾਨਦਾਰਾਂ ਵਿਚਲਾ ਵਿਵਾਦ

ਟਰੱਸਟ ਦੇ ਦਫਤਰ ਨੂੰ ਤਾਲਾ ਮਾਰਨ ਦਾ ਦਾਅਵਾ 
ਲੁਧਿਆਣਾ: 6 ਸਤੰਬਰ 2016: (ਪੰਜਾਬ ਸਕਰੀਨ ਟੀਮ):
ਸਥਾਨਕ ਗੁਰਦੁਆਰਾ ਅਕਾਲਗੜ੍ਹ ਸਾਹਿਬ ਟਰੱਸਟ ਦੇ ਪ੍ਰਬੰਧਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਚੱਲ ਰਿਹਾ ਵਿਵਾਦ ਅੱਜ ਉਸ ਵੇਲੇ ਗੰਭੀਰ ਰੂਪ ਧਾਰਨ ਕਰ ਗਿਆ, ਜਦੋਂ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਦਫ਼ਤਰ 'ਤੇ ਕਬਜ਼ਾ ਕਰ ਲਿਆ ਤੇ ਮੈਨੇਜਰ ਨੂੰ ਬਾਹਰ ਕੱਢ ਦਿੱਤਾ। ਇਸਦੇ ਨਾਲ ਹੀ ਮੀਡੀਆ ਨੂੰ ਦੱਸਿਆ ਗਿਆ ਕਿ ਅਸੀਂ ਹੁਣ ਇਸ ਦਫਤਰ 'ਤੇ "ਆਪਣਾ ਤਾਲਾ" ਮਾਰ ਲਿਆ ਹੈ। ਘਟਨਾ ਤੋਂ ਕੁਝ ਦੇਰ ਬਾਅਦ ਹੀ ਉੱਥੇ ਪੁੱਜੇ ਮੀਡੀਆ ਵਾਲਿਆਂ ਨੂੰ ਸਾਹਮਣੇ ਆ ਕੇ ਸਾਰੇ ਮਾਮਲੇ ਦੀ ਜਾਣਕਾਰੀ ਦੇਣ ਲਈ ਕੋਈ ਵੀ ਇਸੁ ਐਕਸ਼ਨ ਟੀਮ ਦਾ ਕੋਈ ਵੀ ਵਿਅਕਤੀ  ਮੌਜੂਦ ਨਹੀਂ ਸੀ।  ਜਿਹੜੇ ਇੱਕ ਦੋ ਵਿਅਕਤੀ ਮਿਲੇ ਉਹ ਮੀਡੀਏ ਨੂੰ ਇੱਕ ਦੂਸਰੇ ਵੱਲ ਭੇਜਣ ਭਿਜਵਾਉਣ ਦੇ ਚੱਕਰ ਵਿੱਚ ਖੁਦ ਰੇ ਮਾਮਲੇ ਤੋਂ ਤਾਲਾ ਵੱਟਦੇ ਰਹੇ। 
ਇਸ ਸੰਘਰਸ਼ ਵਿੱਚ ਇਹ ਨਵਾਂ ਉਬਾਲ ਹੁਣ ਕੁਝ ਮਹੀਨਿਆਂ ਮਗਰੋਂ ਆਇਆ ਹੈ। ਉਦੋਂ ਵੀ ਦੁਕਾਨਦਾਰਾਂ ਨੇ ਖੁਦ ਜੋਸ਼ੀਲੀ ਪਹਿਲਕਦਮੀ ਦਿਖਾਈ ਸੀ ਅਤੇ ਹੁਣ ਵੀ ਅਜਿਹਾ ਹੀ ਹੋਇਆ। ਉਸ ਵੇਲੇ ਵੀ ਨਵੈਂ ਪ੍ਰਧਾਨ ਹੀਰਾ ਸਿੰਘ ਗਾਬੜੀਆ ਅਤੇ ਪੁਰਾਣੇ ਪ੍ਰਧਾਨ ਸਵਰਨ ਸਿੰਘ ਨੇ ਖੁਦ ਸਾਹਮਣੇ ਆਉਣ ਤੋਂ ਗੁਰੇਜ਼ ਕੀਤਾ ਸੀ। ਸਰਦਾਰ ਗਾਬੜੀਆਂ ਦੇ ਪਰਿਵਾਰਿਕ ਸੂਤਰਾਂ ਨੇ ਉਦੋਂ ਦੱਸਿਆ ਸੀ ਕਿ ਉਹ ਗੋਡਿਆਂ ਦੇ ਅਪ੍ਰੇਸ਼ਨ ਕਾਰਨ ਚੰਡੀਗੜ੍ਹ ਦੇ ਇੱਕ ਹਸਪਤਾਲ ਵਿੱਚ ਦਾਖਲ ਹਨ।  ਸਰਦਾਰ ਸਵਰਨ ਸਿੰਘ ਦੇ ਪਰਿਵਾਰਿਕ ਸੂਤਰਾਂ ਨੇ ਵੀ ਇਹੀ ਕਿਹਾ ਸੀ ਕਿ ਉਹ ਬਿਮਾਰ ਹੋਣ ਕਾਰਨ ਮੀਡੀਆ ਨਾਲ ਗੱਲ ਨਹੀਂ ਕਰ ਸਕਦੇ। ਹੁਣ ਫੇਰ ਮਾਮਲਾ ਗਰਮਾਇਆ ਹੋਇਆ ਹੈ।  ਨਵੇਂ ਐਕਸ਼ਨ ਇੱਕ ਦੁਕਾਨ  ਦੀ ਵਿਕਰੀ ਨੂੰ ਲੈ ਕੇ ਸਾਹਮਣੇ ਆਇਆ ਹੈ ਜਿਸ ਬਾਰੇ ਦੱਸਿਆ ਜਾਂਦਾ ਹੈ ਕਿ ਦੁਕਾਨ ਦੇ ਨਾਲ ਨਾਲ ਮਾਰਕੀਟ ਦਾ ਰਸਤਾ ਵੀ ਅੰਦਰ ਖਾਤੇ ਵੇਚ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਐਕਸ਼ਨ ਕਮੇਟੀ ਦੇ ਮੈਂਬਰਾਂ ਦੀ ਅਗਵਾਈ ਯੂਥ ਅਕਾਲੀ ਦਲ ਜ਼ੋਨ-2 ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਅਤੇ ਅਕਾਲੀ ਦਲ ਵਪਾਰ ਵਿੰਗ ਦੇ ਹਲਕਾ ਕੇਂਦਰੀ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਮੈਂਬਰਾਂ ਨੇ ਦਫ਼ਤਰ ਵਿਚ ਬੈਠੇ ਮੈਨੇਜਰ ਨੂੰ ਬਾਹਰ ਕੱਢ ਦਿੱਤਾ। ਪਿਛਲੇ ਕੁਝ ਸਮੇਂ ਤੋਂ ਗੁਰਦੁਆਰਾ ਸਾਹਿਬ ਦੇ ਟਰੱਸਟ ਪ੍ਰਬੰਧਾਂ ਨੂੰ ਲੈ ਕੇ ਮੌਜੂਦਾ ਪ੍ਰਧਾਨ ਸਾਬਕਾ ਵਿਧਾਇਕ ਹੀਰਾ ਸਿੰਘ ਗਾਬੜੀਆ, ਟਰੱਸਟੀਆਂ ਅਤੇ ਨਵੀਂ ਬਣਾਈ ਗਈ ਐਕਸ਼ਨ ਕਮੇਟੀ ਦੇ ਆਗੂ ਗੁਰਦੀਪ ਸਿੰਘ ਗੋਸ਼ਾ ਅਤੇ ਮੈਂਬਰਾਂ ਵਿਚਾਲੇ ਤਕਰਾਰ ਚੱਲ ਰਿਹਾ ਸੀ। ਸ: ਗੋਸ਼ਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਮੌਜੂਦਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ 'ਤੇ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਕਰਨ ਦੇ ਦੋਸ਼ ਲਗਾਏ ਸਨ ਅਤੇ ਐਕਸ਼ਨ ਕਮੇਟੀ ਦੇ ਮੈਂਬਰ ਪ੍ਰਬੰਧਕੀ ਕਮੇਟੀ ਤੋਂ ਟਰੱਸਟ ਦਾ ਹਿਸਾਬ ਦੇਣ ਦੀ ਮੰਗ ਕਰ ਰਹੇ ਸਨ। ਇਸ ਗੱਲ ਨੂੰ ਲੈ ਕੇ ਪਿਛਲੇ ਕਾਫ਼ੀ ਸਮੇਂ ਤੋਂ ਇਨ੍ਹਾਂ ਦੋਵਾਂ ਵਿਚਾਲੇ ਵਿਵਾਦ ਚੱਲ ਰਿਹਾ ਸੀ। ਬੀਤੇ ਦਿਨ ਐਕਸ਼ਨ ਕਮੇਟੀ ਦੇ ਮੈਂਬਰਾਂ ਦੀ ਇਕ ਮੀਟਿੰਗ ਵੀ ਹੋਈ ਸੀ, ਜਿਸ ਵਿਚ ਪ੍ਰਬੰਧਕੀ ਕਮੇਟੀ ਨਾਲ ਗੱਲਬਾਤ ਕਰਨ ਅਤੇ ਹਿਸਾਬ ਲੈਣ ਬਾਰੇ ਫੈਸਲਾ ਕੀਤਾ ਗਿਆ ਸੀ। ਪਰ ਅੱਜ ਸ਼ਾਮ ਸ: ਗੋਸ਼ਾ ਦੀ ਅਗਵਾਈ ਹੇਠ ਮੈਂਬਰਾਂ ਨੇ ਦਫ਼ਤਰ ਨੂੰ ਤਾਲਾ ਲਗਾ ਦਿੱਤਾ ਸੀ। ਜਦੋਂ ਇਸ ਬਾਰੇ ਸਰਦਾਰ ਗੋਸ਼ਾ ਨਾਲ ਉਹਨਾਂ ਦੀ ਅਕਾਲ ਮਾਰਕੀਟ ਵਿਚਲੀ ਦੁਕਾਨ 'ਤੇ ਸੰਪਰਕ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਉੱਥੇ ਨਹੀਂ ਸਨ। ਫੋਨ ਕਰਨ ਤੇ ਪਤਾ ਲੱਗਿਆ ਕਿ ਉਹ ਕਿਸੇ ਜ਼ਰੂਰੀ ਕੰਮ ਕਾਰਨ ਉੱਥੋਂ ਨਿਕਲ ਚੁੱਕੇ ਹਨ। ਉਹਨਾਂ ਆਪਣੀ ਥਾਂ ਅਰਵਿੰਦਰ ਸਿੰਘ ਟੋਨੀ ਨਾਲ ਸੰਪਰਕ ਕਰਨ ਲਈ ਕਿਹਾ ਪਾਰ ਜਦੋਂ  ਟੋਨੀ ਦੀ ਦੁਕਾਨ ਤੇ ਜਾ ਕੇ ਦੇਖਿਆ ਤਾਂ ਉਹ ਦੁਕਾਨ ਵੀ ਬੰਦ ਸੀ।  ਇਸੇ ਤਰਾਂ ਮਨਪ੍ਰੀਤ ਸਿੰਘ ਬੰਟੀ ਵੱਲੋਂ ਸਰਦਾਰ ਭੁੱਲਰ ਨਾਲ ਸੰਪਰਕ ਕਰਨ ਲਾਇ ਕਿਹਾ ਗਿਆ ਜਦੋਂ ਆਖ਼ਿਰੀ ਮੰਜ਼ਲ 'ਤੇ ਜਾ ਕੇ ਉਹਨਾਂ ਦੇ ਦਫਤਰ ਤੇ ਦਸਤਕ ਦਿੱਤਾ ਗਈ ਤਾਂ ਪਤਾ ਲੱਗਿਆ ਕਿ ਉਸ ਦਫਤਰ ਦਾ ਉਹ ਸ਼ੀਸ਼ੇ ਵਾਲਾ ਦਫਤਰ ਵੀ ਬੰਦ ਹੈ। ਇੱਥੇ ਵਰਨਣਯੋਗ ਹੈ ਕਿ ਗੁਰਦੁਆਰਾ ਅਕਾਲਗੜ੍ਹ ਚੌੜਾ ਬਾਜ਼ਾਰ ਵਿਖੇ ਸਥਿਤ ਹੈ ਅਤੇ ਇੱਥੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਵਿਚ ਸੈਂਕੜੇ ਦੁਕਾਨਾਂ ਦੀ ਮਾਰਕੀਟ ਬਣੀ ਹੋਈ ਹੈ, ਜਿੱਥੇ ਟਰੱਸਟ ਨੂੰ ਕਿਰਾਇਆ ਵੀ ਆਉਂਦਾ ਹੈ। ਅੱਜ ਦੀ ਇਸ ਕਾਰਵਾਈ ਸਮੇਂ ਐਕਸ਼ਨ ਕਮੇਟੀ ਦੇ ਆਗੂ ਗੁਰਦੀਪ ਸਿੰਘ ਗੋਸ਼ਾ ਤੋਂ ਇਲਾਵਾ ਬਲਵਿੰਦਰ ਸਿੰਘ ਭੁੱਲਰ, ਅਰਵਿੰਦਰ ਸਿੰਘ ਟੋਨੀ, ਜਸਪਾਲ ਸਿੰਘ ਸ਼ਹਿਜਾਦਾ, ਮਨਪ੍ਰੀਤ ਸਿੰਘ ਬੰਟੀ, ਪਰਮਜੀਤ ਸਿੰਘ ਪੰਮਾ, ਮਨਿੰਦਰਪਾਲ ਸਿੰਘ ਮਿੱਢਾ, ਹਰਜਿੰਦਰ ਸਿੰਘ ਬਵੇਜਾ, ਦਵਿੰਦਰ ਸਿੰਘ ਜੋਤੀ, ਗੁਰਿੰਦਰ ਸਿੰਘ, ਅਮਰੀਕ ਸਿੰਘ, ਪਰਵਿੰਦਰ ਸਿੰਘ ਬੱਗਾ, ਜਤਿੰਦਰਪਾਲ ਸਿੰਘ, ਅਰਵਿੰਦਰ ਸਿੰਘ ਸ਼ਹਿਨਾਈ, ਅਵਤਾਰ ਸਿੰਘ ਲਵਲੀ, ਖੁਸ਼ਜੀਤ ਸਿੰਘ, ਜਸਵਿੰਦਰ ਸਿੰਘ ਅਤੇ ਜਸਬੀਰ ਸਿੰਘ ਆਦਿ ਹਾਜ਼ਰ ਸਨ। ਇਸ ਦੌਰਾਨ ਮੌਜੂਦਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਹੀਰਾ ਸਿੰਘ ਗਾਬੜੀਆ ਨੇ ਦੱਸਿਆ ਕਿ ਅੱਜ ਉਹ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੱਦੀ ਗਈ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਚੰਡੀਗੜ੍ਹ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਦਫ਼ਤਰ 'ਤੇ ਕਬਜ਼ਾ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਮਾਮਲੇ ਦੀ ਜਾਣਕਾਰੀ ਲੈਣ ਤੋਂ ਬਾਅਦ ਹੀ ਕੁਝ ਕਹਿ ਸਕਣਗੇ।
ਜ਼ਿਕਰਯੋਗ ਹੈ ਕਿ ਇਹ ਵਿਵਾਦ ਕਾਫੀ ਦੇਰ ਤੋਂ ਚੱਲ ਰਿਹਾ ਹੈ। ਵਿਵਾਦ ਕਰ ਰਹੇ ਦੋਵੈਂ ਧੜੇ ਅਕਾਲੀ ਦਲ ਨਾਲ ਸਬੰਧਿਤ ਹਨ। ਭਾਵੈਂ ਇਸ ਝਗੜੇ ਵਿੱਚ ਕੋਈ ਤੀਸਰੀ ਸਿਆਸੀ ਪਾਰਟੀ ਅਜੇ ਤੱਕ ਸਾਹਮਣੇ ਨਹੀਂ ਆਈ ਪਰ ਦੋ ਹੋਰ ਧਿਰਾਂ ਇਸ ਬਾਰੇ ਜ਼ਰੂਰ ਡੱਬੇ ਸੁਰਾਂ ਵਿੱਚ ਗੱਲ ਕਰ ਰਹੀਆਂ ਹਨ। ਇੱਕ ਧਿਰ ਹੈ ਵਕਫ ਬੋਰਡ ਦੀ ਅਤੇ ਦੂਸਰੀ ਧਿਰ ਹੈ ਉਹਨਾਂ ਪੁਰਾਣੇ ਅਕਾਲੀਆਂ ਦੀ ਜਿਹੜੇ ਸ਼ੇਰ ਸਿੰਘ ਬੱਬਰ ਦੇ ਪਰਿਵਾਰ ਨਾਲ ਸਬੰਧਿਤ ਹਨ। ਚੇਤੇ ਰਹੇ ਕਿ ਇਹ ਸਾਰਾ ਕੇਸ਼ ਸਰਦਾਰ ਬੱਬਰ ਨੇ ਲਗਾਤਾਰ ਲੰਮੇ ਸਮੇਂ ਤੱਕ ਲੜਿਆ ਸੀ ਜਿਸਦੇ ਸਿੱਟੇ ਵੱਜੋਂ ਇਹ ਜ਼ਮੀਨ ਗੁਰਦੁਆਰੇ ਨੂੰ ਮਿਲ ਸਕੀ।  ਸਰਦਾਰ ਬੱਬਰ ਨਹੀਂ ਸਨ ਚਾਹੁੰਦੇ ਕਿ ਇਸ ਥਾਂ 'ਤੇ ਗੁਰਦੁਆਰੇ ਤੋਂ ਇਲਾਵਾ ਮਾਰਕੀਟ ਵਰਗੀ ਕੋਈ ਹੋਰ ਚੀਜ਼ ਬਣਾਈ ਜਾਵੇ। ਪਰ ਸਿਆਸੀ ਤਿਕੜਮਬਾਜ਼ੀਆਂ ਨਾਲ ਸਰਦਾਰ ਬੱਬਰ ਨੂੰ ਅਹੁਦੇ ਤੋਂ ਹਟਾ ਦਿੱਤਾ ਗਏ ਅਤੇ ਇਸ ਥਾਂ 'ਤੇ ਦਿੱਲੀ ਦੇ ਪਾਲਿਕਾ ਬਾਜ਼ਾਰ ਵਾਲੇ ਪੈਟਰਨ 'ਤੇ ਵਿਸ਼ਾਲ ਮਾਰਕੀਟ ਬਣਾ ਦਿੱਤੀ ਗਈ ਜਿਸਦਾ ਮਕਸਦ ਨਵੰਬਰ-84 ਵਾਲੀ ਕਤਲਾਮ ਦੇ ਘਰੋਂ ਬੇਘਰ ਹੋ ਕੇ ਪੰਜਾਬ ਪੁੱਜੇ ਪਰਿਵਾਰਾਂ ਨੂੰ ਨਵੈਂ ਸਿਰਿਓਂ ਆਰਥਿਕ ਪੱਖੋਂ ਮਜ਼ਬੂਤ ਕਰਨਾ ਸੀ।  
ਜਦੋਂ ਕੁਝ ਮਹੀਨੇ ਪਹਿਲਾਂ ਸਰਦਾਰ ਸਵਰਨ ਸਿੰਘ ਵਾਲੀ ਅਗਵਾਈ ਹੇਠਲੀ ਟੀਮ ਅਤੇ ਸਰਦਾਰ ਗਾਬੜੀਆ ਵਾਲੀ ਨਵੀਂ ਟੀਮ ਵਿਰੁੱਧ ਦੁਕਾਨਦਾਰਾਂ ਨੇ ਬਗਾਵਤ ਕੀਤੀ ਸੀ ਤਾਂ ਉਦੋਂ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਅਕਾਲ ਮਾਰਕੀਟ ਦਾ ਪੈਸੇ ਅਕਾਲ ਮਾਰਕੀਟ 'ਤੇ ਲਾਉਣ ਦੀ ਬਜਾਏ ਜਾਂ ਦੁਕਾਨਦਾਰਾਂ ਦੀ ਭਲਾਈ ਤੇ ਖਰਚਣ ਦੀ ਬਜਾਏ ਨਾਲ ਲੱਗਦੇ ਇੱਕ ਵਿਦਿਅਕ ਸੰਸਥਾਨ 'ਤੇ ਲਾਇਆ ਜਾ ਰਿਹਾ ਹੈ। ਇਸ ਖਰਚੇ ਨੂੰ ਲੈ ਕੇ ਵੀ ਦੋ ਰਾਵਾਂ ਸਨ।  ਇੱਕ ਧਿਰ ਦਾ ਕਹਿਣਾ ਸੀ ਕਿ ਕਿ ਚਲੋ ਇਸਵਿੱਚ ਬੁਰਾ ਕੀ ਹੈ? ਸਰਦਾਰ ਸਵਰਨ ਸਿੰਘ ਨੇ ਕਿਹੜਾ ਪੈਸੇ ਆਪਣੀ ਜੇਬ ਵਿੱਚ ਪਾਇਆ? ਸਕੂਲ ਕਾਲਜ ਤੇ ਹੀ ਲਾਇਆ ਹੈ ਨ ? ਦੂਜੇ ਪਾਸੇ ਦੁਕਾਨਦਾਰਾਂ ਦਾ ਕਹਿਣਾ ਹੈ ਕਾਫੀ ਦੇਰ ਤੋਂ ਬਣੀ ਇਸ ਮਾਰਕੀਟ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਹੈ। ਟਰੱਸਟੀਆਂ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਕੋਈ ਪੈਸੇ ਖਰਚ ਨਹੀਂ ਕੀਤਾ ਜਾ ਰਿਹਾ। ਮੌਮਨ ਦੀ ਮਾਰ ਸਹੀ ਰਹੀ ਰਹੀ ਇਹ ਇਮਾਰਤ ਕਿਸੇ ਵੇਲੇ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਵੀ ਹੋ ਸਕਦੀ ਹੈ। 
ਹੁਣ ਦੇਖਣਾ ਹੈ ਕਿ ਇਹ ਵਿਵਾਦ ਕਿ ਰੂਪ ਧਾਰਦਾ ਹੈ ਅਤੇ ਅਕਾਲੀ ਦਲ ਦੀ ਹਾਈ ਕਮਾਨ ਆਪਣੀਆਂ ਹੀ ਧਿਰਾਂ ਦੇ ਚਾਰ  ਪੰਜ ਵਿਵਾਦਿਤ ਧੜਿਆਂ ਨੂੰ ਕਿਵੈਂ ਮਨਾਉਂਦੀ ਹੈ? ਇਹਨਾਂ ਧੜਿਆਂ ਵਿੱਚ ਹੀਰਾ ਸਿੰਘ ਗਾਬੜੀਆ, ਮਦਨ ਲਾਲ ਬੱਗਾ, ਗੁਰਦੀਪ ਸਿੰਘ ਗੋਸ਼ਾ, ਹਰਭਜਨ ਸਿੰਘ ਡੰਗ, ਰਵਿੰਦਰ ਸਿੰਘ ਟੋਨੀ, ਜਸਪਾਲ ਸਿੰਘ ਸ਼ਹਿਜ਼ਾਦਾ, ਵਗੈਰਾ ਸਰਗਰਮ ਹਨ। ਇਸਦੇ ਨਾਲ ਹੀ  ਸਵਰਗੀ ਅਕਾਲੀ ਆਗੂ ਸ਼ੇਰ ਸਿੰਘ ਬੱਬਰ ਅਤੇ ਹੋਰ ਟਕਸਾਲੀ ਅਕਾਲੀਆਂ ਦਾ ਮਾਮਲਾ ਵੀ ਇਸ ਝਗੜੇ ਦੌਰਾਨ ਉਭਰ ਕੇ ਸਾਹਮਣੇ ਆਇਆ ਹੈ ਜਿਹਨਾਂ ਨੂੰ ਕਦੇ ਵੀ ਇਸ ਮਾਰਕੀਟ ਵਿੱਚੋਂ ਵਾਅਦੇ ਕਰਕੇ ਵੀ ਕੋਈ ਦੁਕਾਨ ਤੱਕ ਨਹੀਂ ਦਿੱਤੀ ਗਈ। ਦੇਖਣਾ ਹੈ ਕਿ ਉਹਨਾਂ ਟਕਸਾਲੀ ਅਕਾਲੀਆਂ ਦੀਆਂ ਕੁਰਬਾਨੀਆਂ ਦਾ ਮੁੱਲ ਕਿਵੈਂ ਤਾਰਿਆ ਜਾਂਦਾ ਹੈ?

Monday, July 25, 2016

ਪੰਜਾਬ 'ਚ ਮੌਜੂਦਾ ਪਾਣੀ 13 ਐੱਮ ਏ ਐੱਫ ਹੀ ਹੈ--ਕੈਪਟਨ ਅਮਰਿੰਦਰ ਸਿੰਘ

ਸੂਬੇ ਦੇ ਸਾਰੇ ਪਾਰਟੀ ਵਿਧਾਇਕ ਦੇਣਗੇ ਵਿਧਾਨ ਸਭਾ ਤੋਂ ਅਸਤੀਫੇ
ਜਲੰਧਰ: 24 ਜੁਲਾਈ 2016: (ਪੰਜਾਬ ਸਕਰੀਨ ਬਿਊਰੋ):
ਸੁਪਰੀਮ ਕੋਰਟ ਵੱਲੋਂ ਐੱਸ ਵਾਈ ਐੱਲ ਨਹਿਰ ਦੇ ਮੁੱਦੇ 'ਤੇ ਪੰਜਾਬ ਖਿਲਾਫ ਫੈਸਲਾ ਦੇਣ 'ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਪਹਿਲਕਦਮੀ 'ਤੇ ਸੂਬੇ ਦੇ ਸਾਰੇ ਪਾਰਟੀ ਵਿਧਾਇਕ ਵਿਧਾਨ ਸਭਾ ਤੋਂ ਅਸਤੀਫੇ ਦੇ ਦੇਣਗੇ। ਉਨ੍ਹਾ ਸਪੱਸ਼ਟ ਕੀਤਾ ਕਿ ਅਸੀਂ ਸੁਪਰੀਮ ਕੋਰਟ ਦਾ ਆਦਰ ਕਰਦੇ ਹਾਂ, ਪਰ ਸਾਡਾ ਪੰਜਾਬ ਪ੍ਰਤੀ ਵੀ ਫਰਜ਼ ਬਣਦਾ ਹੈ ਅਤੇ ਅਸੀਂ ਆਪਣੇ ਪਾਣੀਆਂ ਦੀ ਰਾਖੀ ਲਈ ਵਿਧਾਨਿਕ ਤੇ ਸੰਵਿਧਾਨਿਕ ਰਸਤੇ ਲੱਭਾਂਗੇ। ਨਹੀਂ ਤਾਂ ਮਾਲਵਾ ਖੇਤਰ ਦੀ 10 ਲੱਖ ਏਕੜ ਤੋਂ ਵੱਧ ਜ਼ਮੀਨ ਸੁੱਕ ਜਾਵੇਗੀ, ਲੋਕਾਂ ਕੋਲ ਪੀਣ ਵਾਸਤੇ ਵੀ ਪਾਣੀ ਨਹੀਂ ਬਚੇਗਾ। ਪ੍ਰੈੱਸ ਕਾਨਫਰੰਸ ਦੌਰਾਨ ਫੈਸਲੇ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਜੇ ਐੱਸ ਵਾਈ ਐੱਲ ਦੇ ਨਿਰਮਾਣ 'ਤੇ ਸੁਪਰੀਮ ਕੋਰਟ ਦਾ ਫੈਸਲਾ ਪੰਜਾਬ ਖਿਲਾਫ ਜਾਂਦਾ ਹੈ ਅਤੇ ਉਹ ਨਹਿਰ ਦੇ ਨਿਰਮਾਣ ਦਾ ਆਦੇਸ਼ ਦਿੰਦਾ ਹੈ, ਤਾਂ ਪੰਜਾਬ ਕੋਲ ਕੋਈ ਬਦਲ ਨਹੀਂ ਬਾਕੀ ਰਹੇਗਾ। ਉਨ੍ਹਾ ਕਿਹਾ ਕਿ ਇਹ ਸਭ ਕੁਝ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਮੇਂ ਸਿਰ ਕਾਰਵਾਈ ਨਾ ਕਰਨ ਕਰਕੇ ਹੋਵੇਗਾ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾ ਵੱਲੋਂ ਪਾਰਲੀਮੈਂਟ ਤੋਂ ਅਸਤੀਫਾ ਦੇਣ ਸਮੇਤ ਪਾਰਟੀ ਵਿਧਾਇਕ ਆਪਣੇ ਅਸਤੀਫੇ ਦੇਣ ਤੋਂ ਬਾਅਦ ਕਾਂਗਰਸ ਪਾਰਟੀ ਲੋਕਾਂ 'ਚ ਜਾਵੇਗੀ ਅਤੇ ਸਮਰਥਨ ਤੇ ਵੋਟ ਮੰਗੇਗੀ। ਅਸੀਂ 2017 'ਚ ਸਰਕਾਰ ਬਣਾਉਣ ਤੋਂ ਬਾਅਦ ਆਪਣੇ ਪਾਣੀਆਂ ਦੀ ਰਾਖੀ ਲਈ ਕਾਨੂੰਨੀ ਤੇ ਸੰਵਿਧਾਨਿਕ ਰਸਤੇ ਬਣਾਵਾਂਗੇ, ਜਿਵੇਂ ਅਸੀਂ 2004 'ਚ ਆਪਣੇ ਪਾਣੀਆਂ ਦੀ ਰਾਖੀ ਕੀਤੀ ਸੀ ਅਤੇ ਅਸੀਂ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟਸ ਐਕਟ 2004 ਬਣਾਇਆ ਸੀ।
ਉਨ੍ਹਾ ਕਿਹਾ ਕਿ ਜਾਂ ਤਾਂ ਬਾਦਲ ਦੀ ਸੋਚ ਇਮਾਨਦਾਰ ਨਹੀਂ ਹੈ ਜਾਂ ਫਿਰ ਉਨ੍ਹਾ ਦਾ ਇਰਾਦਾ ਸਪੱਸ਼ਟ ਨਹੀਂ, ਜਿਸ ਕਰਕੇ ਉਨ੍ਹਾਂ ਨੇ ਐੱਸ ਵਾਈ ਐਲ ਦੇ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਪਾਸ ਕੀਤੇ ਸੰਕਲਪ 'ਤੇ ਰਾਜਪਾਲ ਕੋਲ ਮਨਜ਼ੂਰੀ ਲੈਣ 'ਤੇ ਮਹੱਤਵਪੂਰਨ ਸਮਾਂ ਖਰਾਬ ਕਰ ਦਿੱਤਾ, ਜਿਸ ਨੇ ਹਰਿਆਣਾ ਨੂੰ ਸੁਪਰੀਮ ਕੋਰਟ ਜਾਣ ਲਈ ਕਾਫੀ ਸਮਾਂ ਦੇ ਦਿੱਤਾ।
ਪ੍ਰੈੱਸ ਕਾਨਫਰੰਸ ਦੌਰਾਨ ਮੌਜੂਦ ਜਲੰਧਰ ਤੋਂ ਐੱਮ ਪੀ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਉਹ ਵੀ ਕੈਪਟਨ ਅਮਰਿੰਦਰ ਤੇ ਪਾਰਟੀ ਵਿਧਾਇਕਾਂ ਸਮੇਤ ਆਪਣਾ ਅਸਤੀਫਾ ਦੇ ਦੇਣਗੇ। ਪਾਣੀਆਂ ਦੀ ਜੰਗ ਕਰੇਗੀ ਚੋਣਾਂ ਵਿੱਚ ਜਿੱਤ ਹਾਰ ਦਾ ਫੈਸਲਾ 
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਹਮੇਸ਼ਾ ਸਰਕਾਰ ਨਾਲ ਖੜ੍ਹੀ ਹੈ, ਪਰ ਉਨ੍ਹਾ ਇਹ ਵੀ ਚੇਤਾਵਨੀ ਦਿੱਤੀ ਕਿ ਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਈ ਚਲਾਕੀ ਕਰਦੇ ਹਨ ਤਾਂ ਪੰਜਾਬ ਦਾ ਸ਼ਾਂਤਮਈ ਮਹੌਲ ਵਿਗੜ ਸਕਦਾ ਹੈ।
ਉਨ੍ਹਾ ਕਿਹਾ ਕਿ ਉਹ ਜਾਣਦੇ ਹਨ ਕਿ ਬਾਦਲ ਆਪਣੀ ਸ਼ੈਤਾਨੀਆਂ ਤੋਂ ਬਾਜ ਨਹੀਂ ਆਉਣਗੇ ਅਤੇ ਆਪਣੇ ਹਿੱਤਾਂ ਦੀ ਰਾਖੀ ਖਾਤਿਰ ਪੰਜਾਬ ਨੂੰ ਮਾੜੇ ਹਲਾਤਾਂ 'ਚ ਧਕੇਲਣ ਲਈ ਇਕ ਮਿੰਟ ਵੀ ਨਹੀਂ ਸੋਚਣਗੇ, ਪਰ ਉਹ ਤੇ ਉਨ੍ਹਾ ਦੀ ਪਾਰਟੀ ਬਾਦਲ ਨੂੰ ਅਜਿਹਾ ਨਹੀਂ ਹੋਣ ਦੇਵੇਗੀ। ਹਮੇਸ਼ਾ ਹਰ ਮੁੱਦੇ ਦੇ ਹੱਲ ਲਈ ਸੰਵਿਧਾਨਿਕ ਤੇ ਕਾਨੂੰਨੀ ਤਰੀਕੇ ਹੁੰਦੇ ਹਨ ਅਤੇ ਅਸੀਂ ਇਨ੍ਹਾਂ ਦਾ ਇਸਤੇਮਾਲ ਕਰਾਂਗੇ, ਜਿਨ੍ਹਾਂ ਨੂੰ ਬਾਦਲ ਨੇ ਖਰਾਬ ਕਰ ਦਿੱਤਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਸਿਰਫ ਕਾਂਗਰਸ ਪਾਰਟੀ ਹੀ ਪੰਜਾਬ ਦੇ ਪਾਣੀਆਂ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ।
2004 'ਚ ਕਾਂਗਰਸ ਸਰਕਾਰ ਨੇ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟਸ ਐਕਟ ਬਣਾਇਆ ਸੀ ਤੇ ਪੰਜਾਬ ਦੇ ਪਾਣੀਆਂ ਦੀ ਰਾਖੀ ਕੀਤੀ ਸੀ। ਉਸ ਕਾਨੂੰਨ ਰਾਹੀਂ ਹੀ ਪੰਜਾਬ ਬੀਤੇ 12 ਸਾਲਾਂ ਤੋਂ ਆਪਣੇ ਪਾਣੀਆਂ ਨੂੰ ਬਚਾ ਰਿਹਾ ਹੈ ਤੇ ਹੁਣ ਬਾਦਲ ਦੀ ਜ਼ਿੰਮੇਵਾਰੀ ਬਣਦੀ ਸੀ, ਜਿਸ 'ਚ ਉਹ ਫੇਲ੍ਹ ਰਹੇ। ਕਿਵੇਂ ਉਨ੍ਹਾ ਦੇ ਮੁੱਖ ਮੰਤਰੀ ਰਹਿੰਦਿਆਂ ਪੰਜਾਬ ਦਾ ਕੇਸ ਕਮਜ਼ੋਰ ਹੋ ਗਿਆ ਤੇ ਸਾਨੂੰ ਸੁਪਰੀਮ ਕੋਰਟ 'ਚ ਵੱਡਾ ਨੁਕਸਾਨ ਸਹਿਣਾ ਪੈ ਰਿਹਾ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬਾਦਲ ਦਾ ਐੱਸ ਵਾਈ ਐੱਲ 'ਤੇ ਪੱਖ ਹਮੇਸ਼ਾ ਤੋਂ ਢਿੱਲਾ ਤੇ ਅਸਪੱਸ਼ਟ ਰਿਹਾ ਹੈ, ਜਿਨ੍ਹਾਂ ਨੇ ਪਹਿਲਾਂ 1978 'ਚ ਆਪਣੇ ਹਰਿਆਣਾ ਦੇ ਸਮਾਨ ਅਹੁਦੇਦਾਰ ਦੇਵੀ ਲਾਲ ਤੋਂ 2 ਕਰੋੜ ਰੁਪਏ ਮਨਜ਼ੂਰ ਕਰ ਲਏ ਸਨ ਅਤੇ ਜਿਨ੍ਹਾਂ ਨਾਲ ਉਨ੍ਹਾ ਭਾਈਚਾਰਕ ਸਾਂਝ ਹੋਣ ਦਾ ਮਾਣ ਨਾਲ ਦਾਅਵਾ ਕੀਤਾ ਸੀ। ਹੁਣ ਐੱਸ ਵਾਈ ਐੱਲ ਲਈ ਕਾਂਗਰਸ ਦਾ ਸਮਰਥਨ ਮਿਲਣ ਤੋਂ ਬਾਅਦ ਉਨ੍ਹਾ ਬਿੱਲ ਰਾਜਪਾਲ ਕੋਲ ਭੇਜਣ 'ਚ ਮਹੱਤਵਪੂਰਨ ਚਾਰ ਦਿਨ ਖਰਾਬ ਕਰ ਦਿੱਤੇ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਇਥੋਂ ਤੱਕ ਕਿ ਕੇਂਦਰ 'ਚ ਭਾਜਪਾ ਅਗਵਾਈ ਵਾਲੀ ਐੱਨ ਡੀ ਏ ਸਰਕਾਰ, ਜਿਸ ਦਾ ਅਕਾਲੀ ਦਲ ਇਕ ਹਿੱਸਾ ਹੈ ਤੇ ਬਾਦਲ ਦੀ ਨੂੰਹ ਹਰਸਿਮਰਤ ਕੌਰ ਬਾਦਲ ਕੈਬਨਿਟ ਮੰਤਰੀ ਹੈ, ਨੇ ਵੀ ਆਪਣੇ ਅਟਾਰਨੀ ਜਨਰਲ ਮੁਕਲ ਰੋਹਤਗੀ ਰਾਹੀਂ ਹਰਿਆਣਾ ਸਰਕਾਰ ਦਾ ਸਮਰਥਨ ਕੀਤਾ ਅਤੇ ਐੱਸ ਵਾਈ ਐੱਲ ਦੇ ਨਿਰਮਾਣ ਦਾ ਪੱਖ ਲਿਆ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੇ ਇਸ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਇਸ 'ਚ ਸਭ ਤੋਂ ਜ਼ਿਆਦਾ ਸ਼ੱਕੀ ਭੂਮਿਕਾ ਨਿਭਾਈ ਹੈ, ਜਿਨ੍ਹਾ 24 ਘੰਟਿਆਂ ਦੇ ਅੰਦਰ ਆਪਣਾ ਪੱਖ ਤੇ ਬਿਆਨ ਬਦਲ ਲਿਆ ਸੀ। ਜਿਨ੍ਹਾ ਪੰਜਾਬ 'ਚ ਕਿਹਾ ਸੀ ਕਿ ਪੰਜਾਬ ਆਪਣੇ ਪਾਣੀ ਨੂੰ ਵੰਡ ਸਕਦਾ ਤੇ ਐੱਸ.ਵਾਈ ਐੱਲ ਦਾ ਨਿਰਮਾਣ ਨਹੀਂ ਹੋਣਾ ਚਾਹੀਦਾ ਹੈ, ਪਰ ਜਦੋਂ ਉਹ ਉਸੇ ਦਿਨ ਦਿੱਲੀ ਪਹੁੰਚੇ, ਤਾਂ ਕਿਹਾ ਐੱਸ.ਵਾਈ.ਐਲ ਦਾ ਨਿਰਮਾਣ ਹੋਣਾ ਚਾਹੀਦਾ ਹੈ ਅਤੇ ਪੰਜਾਬ, ਹਰਿਆਣਾ ਤੇ ਦਿੱਲੀ ਸਾਰੇ ਸੂਬਿਆਂ ਨੂੰ ਪਾਣੀ ਮਿਲਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾ ਦੀ ਲੀਗਲ ਕੌਂਸਲ ਨੇ ਵੀ ਸੁਪਰੀਮ ਕੋਰਟ 'ਚ ਹਰਿਆਣਾ ਦਾ ਸਮਰਥਨ ਕੀਤਾ, ਇਹ ਸਭ ਕੁਝ ਆਨ ਰਿਕਾਰਡ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਦਾ ਐੱਸ ਵਾਈ ਐੱਲ 'ਤੇ ਨਾ ਸਿਰਫ ਸਪੱਸ਼ਟ ਪੱਖ ਹੈ, ਬਲਕਿ ਪੰਜਾਬ ਕੋਲ ਹਰਿਆਣਾ ਨਾਲ ਸਾਂਝਾ ਕਰਨ ਲਈ ਵਾਧੂ ਪਾਣੀ ਨਹੀਂ ਹੈ।
ਅਸੀਂ ਕਦੇ ਵੀ ਆਪਣੇ ਪੱਖ ਨੂੰ ਨਹੀਂ ਭੁੱਲੇ ਤੇ ਨਾ ਹੀ ਅਸੀਂ ਭਵਿੱਖ 'ਚ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਦਾ ਸਮਾਂ ਆਉਣ 'ਤੇ ਅਜਿਹਾ ਭੁੱਲਾਂਗੇ ਅਤੇ ਅਸੀਂ ਸਾਰਿਆਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਜੇ ਸੁਪਰੀਮ ਕੋਰਟ ਪੰਜਾਬ ਦੇ ਹਿੱਤਾਂ ਖਿਲਾਫ ਫੈਸਲਾ ਲੈਂਦੀ ਹੈ, ਤਾਂ ਅਸੀਂ ਸਾਰੇ ਆਪਣੇ ਵਿਧਾਇਕ ਅਹੁਦਿਆਂ ਤੋਂ ਅਸਤੀਫਾ ਦੇ ਦਿਆਂਗੇ ਤੇ ਲੋਕਾਂ ਦੀ ਅਦਾਲਤ 'ਚ ਜਾਵਾਂਗੇ ਅਤੇ ਉਸ ਗਲਤੀ ਨੂੰ ਸਹੀ ਕਰਨ ਦਾ ਰਸਤਾ ਲੱਭਾਂਗੇ, ਤਾਂ ਜੋ ਪੰਜਾਬ ਦੇ ਪਾਣੀਆਂ ਨੂੰ ਸੰਵਿਧਾਨਕ ਤੇ ਕਾਨੂੰਨੀ ਤਰੀਕਿਆਂ ਰਾਹੀਂ ਬਚਾਇਆ ਜਾ ਸਕੇ। 
ਕੈਪਟਨ ਅਮਰਿੰਦਰ ਨੇ ਸੁਪਰੀਮ ਕੋਰਟ ਦੇ ਜੱਜਾਂ ਖਾਸ ਕਰਕੇ ਭਾਰਤ ਦੇ ਚੀਫ ਜਸਟਿਸ ਨੂੰ ਆਪਣੀ ਅਪੀਲ ਨੂੰ ਦੁਹਰਾਇਆ ਕਿ ਉਹ ਆਖਰੀ ਫੈਸਲਾ ਦੇਣ ਤੋਂ ਪਹਿਲਾਂ ਪਾਣੀ ਦਾ ਤਾਜ਼ਾ ਪੱਧਰ ਦੇਖਣ, ਨਾ ਕਿ ਦਹਾਕਿਆਂ ਪਹਿਲਾਂ ਕੀਤੇ ਗਏ ਅਨੁਮਾਨਾਂ 'ਤੇ ਜਾਣ।
ਉਨ੍ਹਾ ਕਿਹਾ ਕਿ ਇਰਾਡੀ ਪੈਨਲ ਨੇ 18 ਮਿਲੀਅਨ ਏਕੜ ਫੀਟ (ਐੱਮ ਏ ਐੱਫ) ਪਾਣੀ ਮੌਜੂਦ ਹੋਣ ਦੀ ਗਲਤ ਰਿਪੋਰਟ ਦਿੱਤੀ ਹੈ, ਕਿਉਂਕਿ ਏਨਾ ਪਾਣੀ ਪੰਜਾਬ 'ਚ ਕਦੇ ਨਹੀਂ ਆਇਆ। ਉਨ੍ਹਾ ਸਪੱਸ਼ਟ ਕੀਤਾ ਕਿ ਜਦੋਂ ਇਹ ਅਨੁਮਾਨ ਲਗਾਏ ਗਏ ਸਨ, ਪੰਜਾਬ 'ਚ ਉਦੋਂ ਹੜ੍ਹ ਆਇਆ ਹੋਇਆ ਸੀ ਤੇ ਪਾਣੀ ਦਾ ਪੱਧਰ ਬਹੁਤ ਉੱਪਰ ਸੀ, ਜਦਕਿ ਅਸਲੀਅਤ 'ਚ ਪੰਜਾਬ 'ਚ ਮੌਜੂਦਾ ਪਾਣੀ 13 ਐੱਮ ਏ ਐੱਫ ਹੀ ਹੈ। ਇਸ ਤੋਂ ਇਲਾਵਾ ਇਹ ਵੀ ਧਿਆਨ ਦੇਣ ਦੀ ਲੋੜ ਹੈ ਕਿ ਗਲੋਬਲ ਵਾਰਮਿੰਗ ਕਾਰਨ ਗਲੇਸ਼ੀਅਰ ਪਿਘਲ ਰਹੇ ਹਨ ਤੇ ਪਹਾੜਾਂ 'ਤੇ ਘੱਟ ਬਰਫ ਡਿੱਗ ਰਹੀ ਹੈ। ਆਉਂਦਿਆਂ ਦਿਨਾਂ 'ਚ ਖੇਤੀ ਤਾਂ ਦੂਰ ਦੀ ਗੱਲ, ਸਾਡੇ ਕੋਲ ਪੀਣ ਲਈ ਵੀ ਲੋੜੀਂਦਾ ਪਾਣੀ ਨਹੀਂ ਹੋਵੇਗਾ। 

Wednesday, April 06, 2016

ਸਖਤ ਸੁਰੱਖਿਆ ਪ੍ਰਬੰਧਾਂ ਹੇਠ ਹੋਇਆ ਮਾਤਾ ਚੰਦ ਕੌਰ ਦਾ ਸੰਸਕਾਰ

ਹੋਰ ਤਿੱਖੀ ਹੋ ਸਕਦੀ ਹੈ ਨਾਮਧਾਰੀ ਸਮਾਜ ਦੀ ਖਾਨਾਜੰਗੀ 
ਲੁਧਿਆਣਾ:  5 ਅਪ੍ਰੈਲ 2016: (ਪੰਜਾਬ ਸਕਰੀਨ ਬਿਊਰੋ):
 ਸਖਤ ਸੁਰੱਖਿਆ ਪ੍ਰਬੰਧਾਂ  ਵਾਲੇ ਸ੍ਰੀ ਭੈਣੀ ਸਾਹਿਬ ਵਿਖੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੀ ਗਈ ਮਾਤਾ ਚੰਦ ਕੌਰ ਦਾ ਅੰਤਿਮ ਸੰਸਕਾਰ ਅੱਜ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਕਰ ਦਿੱਤਾ ਗਿਆ। ਇਸੇ ਦੌਰਾਨ ਪੁਲਿਸ ਨੇ ਮਾਤਾ ਦੇ ਸੰਭਾਵਤ ਕਾਤਲ ਦਾ ਸਕੈਚ ਜਾਰੀ ਕਰ ਦਿੱਤਾ ਹੈ ਅਤੇ ਉਮੀਦ ਹੈ ਕਿ ਇਸ ਮਕਸਦ ਲਈ ਬਣਾਈ ਗਈ ਵਿਸ਼ੇਸ਼ ਜਾਂਚ ਛੇਤੀ ਹੀ ਕਿਸੇ ਠੋਸ ਨਤੀਜੇ ਤੇ ਪਹੁੰਚ ਕੇ ਕਾਤਲਾਂ ਨੂੰ ਕਾਬੂ ਕਰ ਲਵੇਗੀ। 
ਅੰਤਿਮ ਸੰਸਕਾਰ ਮੌਕੇ ਹਰ ਵਰਗ ਦੇ ਲੋਕ ਅਤੇ ਪ੍ਰਤੀਨਿਧੀ ਬਹੁਤ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਸਟੇਜ  ਤੇ ਵੀ ਡੂੰਘੇ ਸੋਗ ਦਾ ਮਾਹੌਲ ਸੀ ਅਤੇ ਸੰਗਤਾਂ ਦੇ ਹਿਰਦੇ ਵੀ ਭਰੇ ਹੋਏ ਸਨ। ਅਜਿਹੇ ਦਰਦ ਵਾਲਾ ਇਹ ਸਮਾਂ ਸ਼ਾਇਦ ਕਿਸੇ ਨੇ ਵੀ ਨਹੀਂ ਸੀ ਕਿਆਸਿਆ। ਪੰਜਾਬ ਦੇ ਆਮਦੇ ਦੌਰ ਸਮੇਂ ਵੀ ਇਥੇ ਅਜਿਹੀ ਕੋਈ ਘਟਨਾ ਸ਼ਾਇਦ ਨਹੀਂ ਵਾਪਰੀ। 
ਅੰਤਿਮ ਸੰਸਕਾਰ ਮੌਕੇ ਸੰਗਤਾਂ ਭਾਰੀ ਗਿਣਤੀ ਵਿੱਚ ਪੁੱਜੀਆਂ ਹੋਈਆਂ ਸਨ। ਹਰ ਚੇਹਰਾ ਸੋਗਵਾਰ ਸੀ। ਅੱਖਾਂ ਭਰੀਆਂ ਹੋਈਆਂ ਸਨ ਅਤੇ ਉਦਾਸ। ਹਰ ਦਿਲ ਵਿੱਚ ਗਮ ਦੀ ਲਹਿਰ ਸੀ ਜਿਹੜੀ ਉੱਥੇ ਮੌਜੂਦ ਚਿਹਰਿਆਂ ਤੋਂ ਦੇਖੀ ਜਾ ਸਕਦੀ ਸੀ। 
ਬੜੇ ਹੀ ਭਰੇ ਦਿਲ ਨਾਲ ਅੰਤਿਮ ਰਸਮਾਂ ਦੀਆਂ ਤਿਆਰੀਆਂ ਪੂਰੀਆਂ ਕੀਤੀਆਂ ਗਈਆਂ। ਚਿਖਾ ਤਿਆਰ ਕਰਨ ਦਾ ਸਮਾਂ ਬਹੁਤ ਹੀ ਭਾਵੁਕਤਾ ਵਾਲਾ ਸੀ। 
ਆਖਿਰ ਅੰਤਿਮ ਯਾਤਰਾ ਦਾ ਵੀ ਸਮਾਂ ਆਇਆ। ਪੰਜਾਂ ਤੱਤਾ ਵਿੱਚ ਵਿਲੀਨ ਹੋਣ ਦਾ ਸਮਾਂ। ਆਖਿਰੀ ਵਿਦਾ ਆਖਿਰੀ ਯਾਤਰਾ ਆਖਿਰੀ ਦਰਸ਼ਨ। 
ਅੰਤਿਮ ਸੰਸਕਾਰ ਸਮੇਂ ਅਹਿਮ ਸ਼ਖਸੀਅਤਾਂ ਪੁਜੀਆਂ ਹੋਈਆਂ ਸਨ। ਅੰਤਿਮ ਦਰਸ਼ਨ ਕਰਨ ਵਾਲੇ ਬਹੁਤ ਹੀ ਦੁਖੀ ਮਨ ਨਾਲ ਦਰਸ਼ਨਾਂ ਲਈ ਅੱਗੇ ਜਾ ਰਹੇ ਸਨ। ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਖੁਦ ਪਹੁੰਚ ਕੇ ਸ਼ਰਧਾਂਜਲੀ ਅਰਪਿਤ ਕੀਤੀ। ਕੁਝ ਕੁ ਸਮੇਂ ਮਗਰੋਂ ਹੀ ਨਾਮਧਾਰੀ ਸੰਗਤਾਂ ਦੀ ਉਹ ਗੁਰੂ ਮਾਂ ਪੰਜਾਂ ਤੱਤਾਂ ਵਿੱਚ ਸਮਾ ਗਈ। 
ਬਸ ਹੁਣ ਯਾਦਾਂ ਬਾਕੀ ਹਨ। ਉਹ ਮੇਹਰਭਰੀ ਨਜ਼ਰ ਹੁਣ ਕਿੱਥੇ ਲਭਣੀ ਹੈ?
ਹੁਣ ਉਹ ਦਰਸ਼ਨ ਹੁਣ ਕਦੇ ਨਹੀਂ ਹੋਣੇ। ਉਹ ਆਵਾਜ਼ ਹੁਣ ਕਦੇ ਸੁਣਾਈ ਨਹੀਂ ਦੇਣੀ। ਫੁੱਲਾਂ ਦੇ ਨਾਲ ਅਥਾਹ ਪਿਆਰ ਸੀ ਜਿਸਨੂੰ--ਉਸ ਮਾਂ ਨੂੰ ਗੋਲੀਆਂ ਦੇ ਨਾਲ ਵਿੰਨ ਦਿੱਤਾ ਗਿਆ। ਜਿਸ ਥਾਂ ਤੋਂ ਹਮੇਸ਼ਾਂ ਗਊ ਗਰੀਬ ਦੀ ਰੱਖਿਆ ਦਾ ਸੁਨੇਹਾ ਜਾਂਦਾ ਰਿਹਾ ਉੱਥੇ ਗੁਰੂ ਮਾਤਾ ਨੂੰ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਅਫਸੋਸ ਕਿ ਉੱਥੋਂ ਦੇ ਸਖਤ ਸੁਰੱਖਿਆ ਪ੍ਰਬੰਧ ਇਸ ਸ਼ਰਮਨਾਕ ਕਾਰੇ ਨੂੰ ਰੋਕਣ ਵਿੱਚ ਨਾਕਾਮ ਰਹੇ। ਤਕਨੀਕ ਦੇ ਮਾਮਲੇ ਵਿੱਚ ਹਮੇਸ਼ਾਂ ਹੀ ਦੁਨੀਆ ਤੋਂ ਚਾਰ ਕਦਮ ਅੱਗੇ ਰਹਿਣ ਵਾਲੇ ਨਾਮਧਾਰੀ ਉਸ ਥਾਂ ਤੇ ਕਲੋਜ਼ ਸਰਕਟ ਟੀਵੀ ਵਾਲੇ ਕੈਮਰੇ ਲਾਉਣਾ ਹੀ ਭੁੱਲ ਗਏ ਜਿੱਥੇ ਇਹ ਅਣਮਨੁੱਖੀ ਵਾਰਦਾਤ ਵਾਪਰੀ। ਕਾਤਲਾਂ ਨੂੰ ਉਸ ਥਾਂ ਦਾ ਪਤਾ ਹੋਣਾ ਹੋਰ ਵੀ ਖਤਰਨਾਕ ਸੰਕੇਤ ਦੇਂਦਾ ਹੈ। 
ਕਾਤਲ ਅਤੇ ਕਤਲ ਦਾ ਕਾਰਨ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਉਣਾ ਹੈ ਪਰ  ਮਾਤਾ ਚੰਦ ਕੌਰ ਦੇ ਕਤਲ ਨਾਲ ਨਾਮਧਾਰੀ ਸੰਪਰਦਾ ਦੀ ਗੱਦੀ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਸਿਖਰ 'ਤੇ ਪਹੁੰਚ ਗਿਆ ਲੱਗਦਾ ਹੈ। ਮਾਤਾ ਚੰਦ ਕੌਰ ਦੇ ਕਤਲ ਵਾਲੇ ਦਿਨ ਹੀ ਰਾਤ ਨੂੰ ਦੂਜੇ ਗਰੁੱਪ ਨਾਲ ਸਬੰਧਿਤ ਜੱਥੇਦਾਰ ਇਕ਼ਬਾਲ ਸਿੰਘ ਉੱਤੇ ਕੀਤਾ ਗਿਆ ਹਮਲਾ ਇਹੀ ਸੰਕੇਤ ਦੇਂਦਾ ਹੈ ਕਿਆਉਣ ਵਾਲੇ ਸਮੇਂ ਵਿੱਚ ਟਕਰਾਓ ਵਧਣ ਵਾਲਾ ਹੈ। 
ਗੱਦੀ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਕਾਰਨ ਹਿੰਸਕ ਸਿਲਸਿਲਾ ਲਗਾਤਾਰ ਜਾਰੀ ਹੈ। ਏਕਤਾ ਧੜੇ ਵੱਲੋਂ ਲੁਧਿਆਣਾ ਵਿੱਚ ਰੱਖੀ ਗਈ ਲੰਮੀ ਭੁਖ ਹੜਤਾਲ ਵੀ ਇਸ ਨੂੰ ਰੋਕ ਨਹੀਂ ਸਕੀ। ਇਹ ਸ਼ਾਇਦ ਤੀਜੀ ਜਾਂ ਚੌਥੀ ਖੂਨੀ ਘਟਨਾ ਵਾਪਰੀ ਹੈ। ਭੁਖ ਹੜਤਾਲ ਤੋਂ ਬਾਅਦ ਭੈਣੀ ਸਾਹਿਬ ਵਾਲੀ ਸੜਕ ਤੇ ਵੀ ਦੋਹਾਂ ਧੜਿਆਂ ਵਿੱਚ ਟਕਰਾਓ ਹੋਇਆ ਸੀ। ਅੰਮ੍ਰਿਤਸਰ ਵਿੱਚ ਵੀ ਗੋਲੀ ਚੱਲੀ ਸੀ। ਇਸ ਤੋਂ ਪਹਿਲਾਂ 12 ਅਪਰੈਲ 2011 ਵਿੱਚ ਦੋ ਅਣਪਛਾਤਿਆਂ ਨੇ 57 ਸਾਲਾ ਅਵਤਾਰ ਸਿੰਘ ਤਾਰੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ, ਉਹ ਸਤਿਗੁਰੂ ਜਗਜੀਤ ਸਿੰਘ ਨੇ ਨਜ਼ਦੀਕੀ ਸਨ। ਇਸ ਤੋਂ ਬਾਅਦ 11 ਅਗਸਤ 2013 ਨੂੰ ਇੰਗਲੈਂਡ ਵਿੱਚ ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਉਦੈ ਸਿੰਘ 'ਤੇ ਹਮਲਾ ਹੋਇਆ। ਇਸ ਤੋਂ ਇਲਾਵਾ ਵੀ ਕਈ ਵਾਰ ਦੋਵਾਂ ਧੜਿਆਂ ਵਿਚਾਲੇ ਟਕਰਾਅ ਦਾ ਮਾਹੌਲ ਬਣਿਆ। ਦਰਅਸਲ ਇਹ ਵਿਵਾਦ ਸਤਿਗੁਰੂ ਜਗਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾ ਦੇ ਭਤੀਜਿਆਂ ਠਾਕੁਰ ਉਦੈ ਸਿੰਘ ਤੇ ਠਾਕੁਰ ਦਲੀਪ ਸਿੰਘ (ਸਕੇ ਭਰਾ) ਵਿਚਾਲੇ ਗੁਰਗੱਦੀ ਨੂੰ ਲੈ ਕੇ ਚੱਲ ਰਹੀ ਕਸ਼ਮਕਸ਼ ਕਾਰਨ ਹੈ। ਠਾਕੁਰ ਉਦੈ ਸਿੰਘ ਵੱਲੋਂ ਗੱਦੀ ਸੰਭਾਲਣ ਤੋਂ ਬਾਅਦ ਦੋ ਧੜਿਆਂ ਵਿੱਚ ਵੰਡੀ ਗਈ ਨਾਮਧਾਰੀ ਸੰਗਤ ਵਿੱਚੋਂ ਇੱਕ ਧੜਾ ਉਨ੍ਹਾ ਨੂੰ ਆਪਣਾ ਗੁਰੂ ਮੰਨਦਾ ਹੈ, ਜਦਕਿ ਦੂਜਾ ਧੜਾ ਠਾਕੁਰ ਦਲੀਪ ਸਿੰਘ ਨੂੰ ਭੈਣੀ ਸਾਹਿਬ ਦੀ ਗੱਦੀ 'ਤੇ ਬਿਰਾਜਮਾਨ ਕਰਨਾ ਚਾਹੁੰਦਾ ਹੈ। ਸਤਿਗੁਰੂ ਜਗਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਨਾਮਧਾਰੀ ਸੰਪਰਦਾ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ, ਜਿਸ ਕਾਰਨ ਇਹ ਵਿਵਾਦ ਵਧਦਾ ਗਿਆ। ਫ਼ੋਟੋਗ੍ਰਾਫ਼ੀ ਅਤੇ ਕੈਮਰੇ ਦੀ ਜਾਦੂਗਰੀ ਨੂੰ ਚੰਗੀ ਤਰਾਂ ਸਮਝਣ ਵਾਲੇ ਠਾਕੁਰ ਦਲੀਪ ਸਿੰਘ ਏਕਤਾ ਲਈ ਕਈ ਵਾਰ ਬਿਆਨ ਦੇ ਚੁੱਕੇ ਹਨ ਪਰ ਸ਼ਾਇਦ ਇਹ ਵਿਵਾਦ ਨਿਬੜਦਾ ਨਹੀਂ ਲੱਗਦਾ।  ਮਾਤਾ ਚੰਦ ਕੌਰ ਹੀ ਇੱਕ ਅਜਿਹੀ ਸ਼ਖਸੀਅਤ ਸਨ ਜਿਹਨਾਂ ਦਾ ਆਖਿਆ ਦੋਵੇਂ ਧੜੇ ਨਹੀਂ ਸਨ ਮੋੜ ਸਕਦੇ। ਉਹਨਾਂ ਦੇ ਤੁਰ ਜਾਣ ਮਗਰੋਂ ਨਾਮਧਾਰੀ ਸਮਾਜ ਵਿੱਚ ਖਾਨਾਜੰਗੀ ਦੇ ਆਸਾਰ ਵਧ ਗਏ ਹਨ। ਹੁਣ ਨਾਮਧਾਰੀ ਸਮਾਜ ਵਿੱਚ ਅਜਿਹਾ ਕੋਈ ਨਹੀਂ ਰਿਹਾ ਜਿਹੜਾ ਦੋਹਾਂ ਧੜਿਆਂ ਨੂੰ ਰੋਕ ਸਕਦਾ ਹੋਵੇ। ਜਿਸਦੀ ਗੱਲ ਦੋਵੇਂ ਧੜੇ ਮੰਨ ਸਕਦੇ ਹੋਣ। ਨਾਮਧਾਰੀ ਸਮਾਜ ਦਾ ਕੁਰਬਾਨੀ ਅਤੇ ਤਿਆਗ ਵਾਲਾ ਯੁਗ ਸ਼ਾਇਦ ਖਤਮ ਹੋ ਗਿਆ ਹੈ। ਗੋਲੀ ਨੇ ਕਦੇ ਮਸਲੇ ਹਲ ਨਹੀਂ ਕੀਤੇ ਪਰ ਪ੍ਰੇਮ ਦਾ ਸੁਨੇਹਾ ਦੇਣ ਵਾਲੀ ਇਸ ਪਵਿੱਤਰ ਥਾਂ ਤੇ ਚੱਲੀ ਇਸ ਗੋਲੀ ਨੇ ਸ਼ਾਇਦ ਖੂਨਖਰਾਬੇ  ਦਾ ਇੱਕ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਦੂਜਿਆਂ ਦੀ ਜਾਨ ਬਚਾਉਣ ਲਈ ਹਸ ਹਸ ਕੇ ਸ਼ਹੀਦ ਹੋਣ ਵਾਲੇ ਨਾਮਧਾਰੀਆਂ ਨੂੰ ਇਸ ਖਾਨਾਜੰਗੀ ਤੋਂ ਹੁਣ ਕੋਈ ਕ੍ਰਿਸ਼ਮਾ ਹੀ ਬਚਾ ਸਕਦਾ ਹੈ। 
ਗੱਦੀ ਵਾਲੇ ਮਾਮਲੇ ਵਿੱਚ ਜੇ ਥੋਹੜਾ ਜਿਹਾ ਪਿਛੇ ਜਾਈਏ ਰਾਂ ਪਤਾ ਲੱਗਦਾ ਹੈ ਕਿ ਸਤਿਗੁਰੂ ਜਗਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾ ਦੀ ਪਤਨੀ ਮਾਤਾ ਚੰਦ ਕੌਰ ਨੇ ਸੰਗਤ ਨੂੰ ਨਿਰਦੇਸ਼ ਦਿੱਤੇ ਕਿ ਸਤਿਗੁਰੂ ਜੀ ਦੇ ਹੁਕਮਾਂ ਅਨੁਸਾਰ ਨਾਮਧਾਰੀ ਸੰਪਰਦਾ ਦੀ ਗੁਰਗੱਦੀ 'ਤੇ ਉਨ੍ਹਾ ਦੇ ਭਤੀਜੇ ਠਾਕੁਰ ਉਦੈ ਸਿੰਘ ਬਿਰਾਜਮਾਨ ਹੋਣਗੇ, ਇਸ ਕਾਰਨ ਉਨ੍ਹਾਂ ਨੂੰ ਇਹ ਗੱਦੀ ਸੰਭਾਲ ਦਿੱਤੀ ਗਈ। ਗੱਦੀ ਸੰਭਾਲਣ ਉਪਰੰਤ ਹੀ ਠਾਕੁਰ ਦਲੀਪ ਸਿੰਘ, ਜੋ ਠਾਕੁਰ ਉਦੈ ਸਿੰਘ ਦੇ ਵੱਡੇ ਭਰਾ ਹਨ ਤੇ ਹਰਿਆਣਾ ਦੇ ਜੀਵਨ ਨਗਰ ਵਿੱਚ ਨਾਮਧਾਰੀ ਡੇਰੇ ਦੇ ਸੰਚਾਲਕ ਹਨ, ਦੇ ਪੈਰੋਕਾਰਾਂ ਨੇ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਦੀ ਦਲੀਲ ਹੈ ਕਿ ਸਤਿਗੁਰੂ ਜਗਜੀਤ ਸਿੰਘ ਵੱਲੋਂ ਗੱਦੀ ਸੰਭਾਲਣ ਬਾਰੇ ਕੋਈ ਵੀ ਲਿਖਤੀ ਜਾਂ ਜ਼ਬਾਨੀ ਆਦੇਸ਼ ਨਹੀਂ ਦਿੱਤਾ ਗਿਆ ਸੀ। ਠਾਕੁਰ ਦਲੀਪ ਸਿੰਘ ਦੇ ਪੈਰੋਕਾਰਾਂ ਦਾ ਕਹਿਣਾ ਹੈ ਕਿ ਬਹੁਤ ਵੱਡੀ ਗਿਣਤੀ ਵਿੱਚ ਨਾਮਧਾਰੀ ਸੰਗਤ ਉਨ੍ਹਾ ਨਾਲ ਜੁੜੀ ਹੋਈ ਹੈ, ਇਸ ਲਈ ਭੈਣੀ ਸਾਹਿਬ ਗੁਰਗੱਦੀ 'ਤੇ ਉਨ੍ਹਾ ਨੂੰ ਬਿਠਾਇਆ ਜਾਵੇ। ਉਨ੍ਹਾ ਦੇ ਪੈਰੋਕਾਰਾਂ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਨਾਮਧਾਰੀ ਸੰਪਰਦਾ ਦਾ ਮਹਾਂ-ਸੰਮੇਲਨ ਬੁਲਾਇਆ ਜਾਵੇ, ਉਸ ਵਿੱਚ ਸੰਗਤ ਫੈਸਲਾ ਕਰੇ ਕਿ ਗੁਰਗੱਦੀ 'ਤੇ ਕੌਣ ਬਿਰਾਜਮਾਨ ਹੋਵੇਗਾ। ਦੂਸਰੇ ਪਾਸੇ ਠਾਕੁਰ ਉਦੈ ਸਿੰਘ ਦੇ ਪੈਰੋਕਾਰਾਂ ਅਤੇ ਭੈਣੀ ਸਾਹਿਬ ਤੋਂ ਉਨ੍ਹਾ ਦਾ ਸਹਿਯੋਗ ਦੇ ਰਹੇ ਸੰਚਾਲਕਾਂ ਦਾ ਕਹਿਣਾ ਹੈ ਕਿ ਸਤਿਗੁਰੂ ਜਗਜੀਤ ਸਿੰਘ ਦਾ ਹੁਕਮ ਸਮੂਹ ਨਾਮਧਾਰੀ ਸੰਗਤ ਨੇ ਮੰਨਦੇ ਹੋਏ ਠਾਕੁਰ ਉਦੈ ਸਿੰਘ ਨੂੰ ਗੁਰਗੱਦੀ ਸੰਭਾਲੀ ਤੇ ਮਾਤਾ ਚੰਦ ਕੌਰ ਦਾ ਇਸ ਲਈ ਪੂਰਨ ਆਸ਼ੀਰਵਾਦ ਹੈ।
ਠਾਕੁਰ ਦਲੀਪ ਸਿੰਘ ਹੁਰਾਂ ਨੇ ਤਾਂ ਏਥੋਂ ਤੱਕ ਵੀ ਕਿਹਾ ਸੀ ਕਿ ਨਾ ਮੈ-ਨਾ ਤੁਸੀਂ--ਸਿਰਫ ਸਤਿਗੁਰੂ ਰਾਮ ਸਿੰਘ ਦੀ ਤਸਵੀਰ ਅੱਗੇ ਮੱਥਾ ਟੇਕੋ।  ਦੋਵੇਂ ਧੜੇ ਭੈਣੀ ਸਾਹਿਬ ਅਤੇ ਜੀਵਨ ਨਗਰ ਵਿਖੇ ਆਉਣ ਜਾਣ। ਦੋਹਾਂ ਧੜਿਆਂ ਵੱਲੋਂ ਇੱਕ ਦੂਜੇ ਉੱਪਰ ਲੱਗਦੇ ਦੋਸ਼ਾਂ ਅਤੇ ਜੁਆਬੀ ਦੋਸ਼ਾਂ ਨਾਲ ਹਾਲਤ ਲਗਾਤਾਰ ਵਿਗੜਦੀ ਗਈ। 
ਲੁਧਿਆਣਾ ਵਿੱਚ ਰੱਖੀ ਗਈ ਲੰਮੀ ਭੁੱਖ ਹੜਤਾਲ ਦੌਰਾਨ ਵੀ ਇਸ ਬਾਰੇ ਕਾਫੀ ਚਰਚਾ ਹੋਈ ਸੀ। ਉਦੋਂ ਵੀ ਹਾਲਾਤ ਟਕਰਾਓ ਵਾਲੇ ਬਣੇ ਹੋਏ ਸਨ। ਸਹੀ ਕੌਣ ਹੈ ਅਤੇ ਗਲਤ ਕੌਣ ਇਸਦਾ ਫੈਸਲਾ ਨਾਮਧਾਰੀ ਸਮਾਜ ਨੇ ਕਰਨਾ ਹੈ ਅਤੇ ਸਮੇਂ ਨੇ ਪਰ 90 ਸਾਲਾਂ ਦੀ ਇੱਕ ਬਿਰਧ ਗੁਰੂ ਮਾਤਾ ਦਾ ਵਹਿਸ਼ੀਆਨਾ ਕਤਲ ਨਾਮਧਾਰੀ ਸਮਾਜ ਲਈ ਇੱਕ ਗੰਭੀਰ ਸੁਆਲ ਵੀ ਖੜਾ ਕਰਦਾ ਹੈ ਆਖਿਰ ਇਹ ਬੁਰਾਈ ਇਸ ਸਮਾਜ ਵਿੱਚ ਕਿਵੇਂ ਦਾਖਿਲ ਹੋ ਗਈ। ?

 ਕੁਝ ਹੋਰ ਸਬੰਧਿਤ ਲਿੰਕ---ਇਹਨਾਂ ਨੂੰ ਵੀ ਜ਼ਰੁਰ ਸਮਾਂ ਕਢਣਾ
ਨਾਮਧਾਰੀ ਵਿਵਾਦ ਨਾਲ ਸਬੰਧਿਤ ਖਬਰਾਂ 

ਸ੍ਰੀ ਭੈਣੀ ਸਾਹਿਬ ਵਿੱਚ ਹਮਲਾ-ਬਿਰਧ ਮਾਤਾ ਚੰਦ ਕੌਰ ਸ਼ਹੀਦ  
ਮਾਤਾ ਚੰਦ ਕੌਰ 'ਤੇ ਹਮਲਾ ਬੁਜ਼ਦਿਲਾਨਾ ਕਾਰਵਾਈ -ਪੰਜਾਬੀ ਸਾਹਿਤ ਅਕਾਡਮੀ


ਨਾਮਧਾਰੀ ਵਿਵਾਦ ਹੋਰ ਤਿੱਖਾ:ਏਕਤਾ ਧੜੇ ਵੱਲੋਂ ਜਲੰਧਰ ਵਿਚ ਮੀਡੀਆ ਮੀਟ