Monday, April 25, 2022
ਵੋਮੈਨ ਕਨਵੈਨਸ਼ਨ ਵੱਲੋਂ ਅਗਿਆਨ ਦੇ ਹਨੇਰਿਆਂ ਵਿਰੁੱਧ ਗਿਆਨ ਦੀ ਰੌਸ਼ਨੀ ਦਾ ਸੱਦਾ
Friday, November 12, 2021
ਇਪਟਾ ਦੀ 4-5 ਦਸੰਬਰ ਨੂੰ ਜਲੰਧਰ ਕਨਵੈਨਸ਼ਨ ਦੀਆਂ ਤਿਆਰੀਆਂ ਜ਼ੋਰਾਂ ਤੇ
12th November 2021 at 12:10 PM
ਤਿਆਰੀ ਕਮੇਟੀ ਦਾ ਗਠਨ ਸਫਲਤਾ ਪੂਰਬਕ ਮੁਕੰਮਲ
ਮੋਹਾਲੀ//ਚੰਡੀਗੜ੍ਹ: 12 ਨਵੰਬਰ 2021: (ਸੰਜੀਵਨ ਸਿੰਘ//ਪੰਜਾਬ ਸਕਰੀਨ)::
ਇਪਟਾ ਦੀ 4-5 ਦਸੰਬਰ ਨੂੰ ਜਲੰਧਰ ਵਿਖੇ ਹੋਣ ਵਾਲੀ ਨੈਸ਼ਨਲ ਕਮੇਟੀ ਦੀ ਦੋ ਰੋਜ਼ਾ ਮਿਲਣੀ ਅਤੇ ਲੋਕ-ਹਿਤੈਸ਼ੀ ਸਭਿਆਚਾਰਕ ਸ਼ਾਮ ਦੀ ਤਿਆਰੀ ਕਮੇਟੀ ਦਾ ਗਠਨ ਸਫਲਤਾ ਪੂਰਬਕ ਕਰ ਲਿਆ ਗਿਆ ਹੈ।
ਇਪਟਾ ਦੀ 4-5 ਦਸੰਬਰ, 2021 (ਸ਼ਨੀਚਰਵਾਰ ਤੇ ਐਤਵਾਰ) ਨੂੰ ਦੇਸ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਣ ਵਾਲੀ ਨੈਸ਼ਨਲ ਕਮੇਟੀ ਦੀ ਦੋ ਰੋਜ਼ਾ ਮਿਲਣੀ ਅਤੇ ਲੋਕ-ਹਿਤੈਸ਼ੀ ਸਭਿਆਚਾਰਕ ਸ਼ਾਮ ਦੇ ਸਬੰਧ ਵਿਚ ਇਪਟਾ ਦੇ ਪ੍ਰਧਾਨ ਸੰਜੀਵਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਕ ਅਹਿਮ ਮੀਟਿੰਗ ਵਿਚ ਇਪਟਾ ਦੀ ਜਲੰਧਰ ਇਕਾਈ ਦੇ ਪ੍ਰਧਾਨ ਨੀਰਜ ਕੌਸ਼ਿਕ, ਮੀਤ-ਪ੍ਰਧਾਨ ਗੁਰਵਿੰਦਰ ਸਿੰਘ ਤੇ ਜਨਰਲ ਸੱਕਤਰ ਦੀਪਕ, ਡਿਪਟੀ ਰਾਜਾ ਅਤੇ ਚੰਦਰ ਮੋਹਨ ਸ਼ਰਮਾ ਅਧਾਰਿਤ ਤਿਆਰੀ ਕਮੇਟੀ ਦਾ ਗਠਨ ਕੀਤਾ ਗਿਆ।ਇਸ ਮੀਟਿੰਗ ਵਿਚ ਹੋਰਨਾ ਤੋਂ ਇਲਾਵਾ ਡਾ. ਹਰਭਜਨ ਸਿੰਘ, ਕਸ਼ਮੀਰ ਬਜਰੋਰ, ਆਰ.ਪੀ ਸਿੰਘ ਨੇ ਵੀ ਸ਼ਮੂਲੀਅਤ ਕੀਤੀ।
ਇਹ ਜਾਣਕਰੀ ਇਪਟਾ ਦੇ ਸੂਬਾ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ ਨੇ ਦਿੰਦੇ ਦੱਸਿਆ ਕਿ ਇਪਟਾ ਦੀ ਨੈਸ਼ਨਲ ਕਮੇਟੀ ਦੀ ਦੋ ਰੋਜ਼ਾ ਮੀਟਿੰਗ ਵਿਚ ਇਪਟਾ, ਪੰਜਾਬ ਦੇ ਕਾਰਕੁਨਾ ਤੋਂ ਇਲਾਵਾ ਦੇਸ ਭਰ ਦੇ ਵੱਖ-ਵੱਖ ਸੂਬਿਆਂ ਤੋਂ 70 ਦੇ ਕਰੀਬ ਇਪਟਾ ਕਾਰਕੁਨ ਸ਼ਿਰਕਤ ਕਰ ਰਹੇ ਹਨ।ਇਸ ਦੌਰਾਨ ਸਤਿਆਜੀਤ ਰੇਅ, ਸਾਹਿਰ ਲੁਧਿਆਣਵੀ, ਤੇਰਾ ਸਿੰਘ ਚੰਨ, ਸੰਤੋਖ ਸਿੰਘ ਧੀਰ ਅਤੇ ਅੰਮ੍ਰਿਤ ਰੇਅ ਦੇ ਜਨਮ-ਸ਼ਤਾਬਦੀ ਮੌਕੇ ਉਨਾਂ ਦੇ ਫਿਲਮੀ, ਰੰਗਮੰਚ ਤੇ ਸਾਹਿਤ ਨੂੰ ਦੇਣ ਬਾਰੇ ਵਿਦਵਾਨਾ ਵੱਲੋਂ ਚਰਚਾ ਕੀਤੀ ਜਾਵੇਗੀ। ਸਤਿਆਜੀਤ ਰੇਅ ਦੀ ਮਸ਼ਹੂਰ ਫਿਲਮ ‘ਸਦਗਤੀ’ ਦੇ ਸ਼ੌਅ ਅਤੇ ਇਪਟਾ ਕਾਰਕੁਨਾ ਵੱਲੋਂ ਲੋਕ-ਹਿਤੈਸ਼ੀ ਰੰਗਮੰਚੀ/ਸਭਿਆਚਰਾਕ ਵੰਨਗੀਆਂ ਤੋਂ ਇਲਾਵਾ ਭੱਖਦੇ ਸਭਿਆਚਾਰਕ ਤੇ ਸਮਾਜਿਕ ਮਸਲਿਆ ਉਪਰ ਭਰਵੀਂ ਵਿਚਾਰ-ਚਰਚਾ ਕੀਤੀ ਜਾਵੇਗੀ।
Tuesday, May 23, 2017
ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕੀਤਾ ਗਾਡਵਾਸੂ ਵਿਗਿਆਨੀਆਂ ਦਾ ਸਨਮਾਣ
Saturday, August 22, 2015
RSS ਦੀ ਮੁਹਿੰਮ ਦੇ ਖਿਲਾਫ਼ ਹੁਣ ਖੱਬੇਪੱਖੀ ਜੁਆਬੀ ਮੁਹਿੰਮ
ਕਾਮਾਗਾਟਾਮਾਰੂ ਯਾਦਗਾਰੀ ਕਮੇਟੀ ਵਲੋਂ ਫਿਰ੍ਕਪ੍ਰ੍ਸਤੀ ਵਿਰੋਧੀ ਵਿਸ਼ੇਸ਼ ਕਨਵੈਨਸ਼ਨ
ਆਉਣ ਵਾਲਾ ਸਮਾਂ ਭਿਆਨਕ ਤੇ ਭਾਰਤੀ ਰਾਸ਼ਟਰਵਾਦ ਲਈ ਖਤਰਾ ਵੀ
ਲੋਕ ਵਿਰੋਧੀ ਨੀਤੀਆਂ ਨੇ ਅੱਛੇ ਦਿੱਨ ਦੇ ਦਾਅਵੇ ਝੂਠੇ ਸਾਬਿਤ ਕਰ ਦਿੱਤੇ
ਲੁਧਿਆਣਾ: 22 ਅਗਸਤ 2015: (ਪੰਜਾਬ ਸਕਰੀਨ ਬਿਊਰੋ):
ਇਤਿਹਾਸ ਗਵਾਹ ਹੈ ਕਿ ਆਰ ਐਸ ਐਸ ਅਤੇ ਇਸਦੀਆਂ ਸਹਿਯੋਗੀ ਜੱਥੇਬੰਦੀਆਂ ਦੀ ਅਜ਼ਾਦੀ ਸੰਗਰਾਮ ਵਿੱਚ ਕੋਈ ਭੂਮਿਕਾ ਨਹੀਂ ਰਹੀ। ਅੰਗ੍ਰੇਜ਼ਾਂ ਦੇ ਅਉਣ ਤੋਂ ਪਹਿਲਾਂ ਇਤਿਹਾਸ ਵਿੱਚ ਹਿੰਦੂ ਮੁਸਲਮਾਨ ਫ਼ਸਾਦ ਦੀ ਕੋਈ ਮਿਸਾਲ ਨਹੀਂ ਹੈ। ਉਸ ਵੇਲੇ ਦੇ ਹਿੰਦੂ ਕੱਟੜਪੰਥੀਆਂ ਨੇ ਪਹਿਲਾਂ ਹਿੰਦੂ ਸਭਾ, ਫ਼ਿਰ ਮਹਾ ਸਭਾ ਤੇ ਬਾਅਦ ਵਿੱਚ 1925 ਵਿੱਚ ਰਾਸ਼ਟ੍ਰੀ ਸਵੈਮਸੇਵਕ ਸੰਘ ਦੀ ਸਥਾਪਨਾ ਕੀਤੀ। ਉਸੇ ਵੇਲੇ ਬਰਤਾਨਵੀ ਸਰਕਾਰ ਨੇ ਭਾਰਤ ਦੇ ਲੋਕਾਂ ਨੂੰ ਵੰਡ ਕੇ ਰੱਖਣ ਲਈ ਫ਼ਿਰਕਿਆਂ ਤੇ ਅਧਾਰਿਤ ਚੋਣ ਰਾਖਵਾਂ ਕਰਣ ਦੀ ਸਾਜ਼ਿਸ਼ ਰਚੀ। ਹਿੰਦੂ ਕੱਟੜਪੰਥੀਆਂ ਨੇ ਇਸਦਾ ਲਾਭ ਉਠਾ ਕੇ ਹਿੰਦੂਤਵ ਦੀ ਵਿਚਾਰਧਾਰਾ ਤੇਜੀ ਨਾਲ ਫ਼ੈਲਾਣੀ ਸ਼ੁਰੂ ਕਰ ਦਿੱਤੀ। ਨਾਗਪੁਰ ਵਿੱਖੇ 1927 ਵਿੱਚ ਰਾਸ਼ਟ੍ਰੀ ਸਵੈਮਸੇਵਕ ਸੰਘ ਦੇ ਸੰਸਥਾਪਕ ਹੈਡਗੇਵਾਰ ਨੇ ਇੱਕ ਮਸਜਿਦ ਦੇ ਸਾਹਮਣੇ ਤੋਂ ਢੋਲ ਨਗਾੜੇ ਵਜਾ ਕੇ ਅਤੇ ਲਊਡ ਸਪੀਕਰ ਤੇ ਉੱਚੀ ਉੱਚੀ ਬੋਲ ਕੇ ਜਲੂਸ ਕੱਢਿਆ ਅਤੇ ਦੂਸਰੇ ਫ਼ਿਰਕਿਆਂ ਦੀ ਧਾਰਮਿਕ ਅਜ਼ਾਦੀ ਤੇ ਪੁਰਜ਼ੋਰ ਵਾਰ ਕੀਤਾ। ਇਸੇ ਦੌਰਾਨ 1930 ਵਿੱਚ ਯੂਰਪ ਦੀਆਂ ਫ਼ਾਸੀਵਾਦੀ ਤਾਕਤਾਂ ਦੇ ਨਾਲ ਇਹਨਾਂ ਦੇ ਸਬੰਧ ਬਣੇ ਅਤੇ ਰਾਸ਼ਟ੍ਰੀ ਸਵੈਮਸੇਵਕ ਸੰਘ ਦੇ ਇੱਕ ਆਗੂ ਮੁੰਜੇ ਇਟਲੀ ਦੇ ਫ਼ਾਸੀਵਾਦੀ ਆਗੂ ਮੁਸੋਲਿਨੀ ਨੂੰ ਮਿਲੇ। ਰਾਸ਼ਟ੍ਰੀ ਸਵੈਮਸੇਵਕ ਸੰਘ ਦੇ ਪ੍ਰਮੁੱਖ ਗੋਲਵਾਲਕਰ ਨੇ ਹਿਟਲਰ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਜਿਸ ਤਰਾਂ ਹਿਟਲਰ ਨੇ ਸਮਾਜ ਦੀ ਸਫ਼ਾਈ ਕੀਤੀ ਹੈ ਉਸਤੋਂ ਸਿੱਖਣਾ ਤੇ ਲਾਭ ਉਠਾਉਣਾ ਚਾਹੀਦਾ ਹੈ। ਅੱਗੇ ਉਹਨਾਂ ਨੇ ਕਿਹਾ ਕਿ ਵਿਦੇਸ਼ੀ ਮੂਲ ਦੀਆਂ ਜਾਤੀਆਂ ਨੇ ਅਗਰ ਭਾਰਤ ਵਿੱਚ ਰਹਿਣਾ ਹੈ ਤਾਂ ਉਹਨਾਂ ਨੂੰ ਹਿੰਦੂ ਜਾਤੀ ਅਤੇ ਸਭਿਆਚਾਰ ਨੂੰ ਸ੍ਰੇਸ਼ਠ ਮੰਨ ਕੇ ਅਪਨਾਉਣਾ ਪਏਗਾ ਤੇ ਉਸਦਾ ਆਦਰ ਕਰਨਾ ਪਏਗਾ।
ਕੰਨਵੈਨਸ਼ਨ ਨੇ ਦਰਪੇਸ਼ ਵਰਤਾਰਿਆਂ ਤੋਂ ਸਾਵਧਾਨ ਕਰਦੇ ਹੋਏ ਕਿਹਾ ਕਿ ਸਭ ਨੂੰ ਇੱਕਤਰ ਹੋ ਕੇ ਇਹਨਾਂ ਦੇ ਵਿਰੁੱਧ ਸੰਘਰਸ਼ ਵਿਢੱਣ ਦੀ ਲੋੜ ਹੈ। ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਹਰ ਕਿਸਮ ਦੀ ਫ਼ਿਰਕਾਪ੍ਰਸਤੀ ਇੱਕ ਦੂਸਰੇ ਦੀ ਪੂਰਕ ਹੁੰਦੀ ਹੈ। ਇਸਨੂੰ ਜੇਕਰ ਹੁਣ ਨਾਂ ਰੋਕਿਆ ਗਿਆ ਤਾਂ ਆਉਣ ਵਾਲਾ ਸਮਾਂ ਭਿਆਨਕ ਹੋ ਸਕਦਾ ਹੈ ਤੇ ਭਾਰਤੀ ਰਾਸ਼ਟਰਵਾਦ ਲਈ ਖਤਰਾ ਹੋ ਸਕਦਾ ਹੈ। ਪੰਜਾਬ ਵਿੱਚ ਅਸੀਂ ਫ਼ਿਰਕਾਪ੍ਰਸਤੀ ਫ਼ੈਲਾਉਣ ਦੇ ਯਤਨਾਂ ਦਾ ਤੇ ਬਾਅਦ ਵਿੱਚ ਸਿੱਖ ਵਿਰੋਧੀ ਦੰਗਿਆਂ ਦਾ ਸੰਤਾਪ ਭੋਗ ਚੁੱਕੇ ਹਾਂ। ਗੋਧਰਾ ਤੇ ਗੁਜਰਾਤ ਤੇ ਮੁੱਜ਼ਫ਼ਰ ਨਗਰ ਦੇ ਦੰਗੇ ਦੇਖ ਚੁੱਕੇ ਹਾਂ। ਇਸਨੂੰ ਦੁਹਰਾਉਣ ਨਹੀਂ ਦੇਣਾ।
ਕਨਵੈਨਸ਼ਨ ਨੇ ਮੰਗ ਕੀਤੀ ਕਿ ਘੱਟ ਗਿਣਤੀ ਵਰਗਾਂ, ਦਲਿਤਾਂ ਤੇ ਆਦਿਵਾਸੀਆਂ ਵਿਰੁੱਧ ਕਾਤਿਲੀ ਸਾਜ਼ਿਸ਼ਾਂ ਦੇ ਹੁਕਮ ਦੇਣ ਵਾਲੇ ਆਰ ਐਸ ਐਸ ਦੇ ਗੁਪਤ ਸਰਕੂਲਰ ਕੋਡ ਨੰ 411/300311/CO3 ਬਾਰੇ ਕੇਂਦਰ ਸਰਕਾਰਤੋਂ ਮੰਗ ਕੀਤੀ ਕਿ ਇਸਦੀ ਜਾਂਚ ਸੁਪਰੀਮ ਕੋਰਟ ਦੇ ਜੱਜਾਂ ਦੁਆਰਾ ਕਰਵਾਈ ਜਾਏ।
ਇਸਤੋਂ ਇਲਾਵਾ ਹੋਰ ਮਤਿਆ ਰਾਹੀਂ ਭਗਵਾਕਰਨ ਤੇ ਨੱਥ ਪਾਣ ਦੀ ਮੰਗ ਕੀਤੀ।
ਕਨਵੈਨਸ਼ਨ ਦੀ ਪ੍ਰਧਨਗੀ ਕਾਮਰੇਡ ਕੁਲਦੀਪ ਸਿੰਘ ਐਡਵੋਕੇਟ, ਕਾਮਰੇਡ ਗੁਰਨਾਮ ਸਿੱਧੂ, ਕਾਮਰੇਡ ਉਜਾਗਰ ਸਿੰਘ ਬੱਦੋਵਾਲ, ਕਾਮਰੇਡ ਜਸਦੇਵ ਸਿੰਘ ਲਲਤੋਂ, ਕਾਮਰੇਡ ਜਸਵੰਤ ਜ਼ੀਰਖ ਤੇ ਕਾਮਰੇਡ ਕਸਤੂਰੀ ਲਾਲ ਨੇ ਕੀਤੀ।
ਇਸ ਸਮਾਗਮ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸ਼ਾਮਿਲ ਸੱਨ ਡਾ ਅਰੁਣ ਮਿੱਤਰਾ, ਕਾਮਰੇਡ ਕਮਲਜੀਤ ਖੰਨਾ, ਕਾਮਰੇਡ ਪਵਨ ਕੌਸ਼ਲ ਅਦਿ ਨੇ ਕੀਤੀ। ਕਾਮਰੇਡ ਡੀ ਪੀ ਮੌੜ, ਪ੍ਰੋਫੈਸਰ ਏ ਕੇ ਮਲੇਰੀ, ਡਾ ਗੁਲਜ਼ਾਰ ਪੰਧੇਰ, ਕਾਮਰੇਡ ਮਨਿੰਦਰ ਭਾਟੀਆ ਉੱਚੇਚੇ ਤੌਰ ਤੇ ਸ਼ਾਮਿਲ ਹੋਏ।
Thursday, March 19, 2015
22 ਮਾਰਚ ਦੀ ਫਿਰਕਾਪ੍ਰਸਤੀ ਵਿਰੋਧੀ ਕਨਵੈਨਸ਼ਨ ਲਈ ਤਿਆਰੀਆਂ ਸਿਖਰਾਂ 'ਤੇ
Sunday, March 01, 2015
Ludhiana: ਪ੍ਰਤਾਪ ਕਾਲਜ ਆਫ ਐਜੂਕੇਸ਼ਨ ਵਿਖੇ ਸਲਾਨਾ ਡਿਗਰੀ ਸਮਾਰੋਹ
ਸਮਾਗਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਨਾਲ ਹੋਈ । ਡਾ: ਬਲਵੰਤ ਸਿੰਘ, ਪ੍ਰਿੰਸੀਪਲ, ਪ੍ਰਤਾਪ ਕਾਲਜ ਆਫ ਐਜੂਕੇਸ਼ਨ ਨੇ ਮੁੱਖ ਮਹਿਮਾਨ, ਆਏ ਹੋਏ ਪਤਵੰਤੇ ਸੱਜਣਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ ਅਤੇ ਕਾਲਜ ਦੀ ਸਲਾਨਾ ਰਿਪੋਰਟ ਪੜ੍ਹੀ ਗਈ, ਜਿਸ ਵਿੱਚ ਚੱਲ ਰਹੇ ਸੈਸ਼ਨ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਗਿਆ । ਇਸ ਉਪਰੰਤ ਡਾ: ਮਾਰਜਰੇ ਮੈਕਮਾਹਨ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅਧਿਆਪਕ ਹੀ ਭਵਿੱਖ ਦੇ ਨਿਰਮਾਤਾ ਹੁੰਦੇ ਹਨ, ਇਸ ਲਈ ਉਹਨਾਂ ਨੂੰ ਆਪਣੀ ਭੂਮਿਕਾ ਸੁਚੱਜੇ ਢੰਗ ਨਾਲ ਨਿਭਾਉਣ ਲਈ ਆਪਣੀ ਕਿੱਤਾ ਸਿੱਖਿਆ ਵਿੱਚ ਲਗਾਤਾਰ ਨਿਖਾਰ ਲਿਆਉਣਾ ਚਾਹੀਦਾ ਹੈ ਅਤੇ ਸਿੱਖਿਆ ਪ੍ਰਣਾਲੀ ਵਿੱਚ ਆ ਰਹੀਆਂ ਨਵੀਆਂ ਤਕਨੀਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।
ਇਸ ਪਿੱਛੋਂ ਐਮ.ਐਡ. ਦੇ 29 ਅਤੇ ਬੀ.ਐਡ. ਦੇ 160 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ । ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਸਲਾਨਾ ਪ੍ਰੀਖਿਆ 2014 ਵਿੱਚ, ਐਮ.ਐਡ. ਅਤੇ ਬੀ.ਐਡ. ਵਿੱਚੋਂ ਕਾਲਜ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਇਨਾਮ ਤਕਸੀਮ ਕੀਤੇ ਗਏ ।
ਕਾਲਜ ਵਿੱਚੋਂ ਐਮ.ਐਡ. ਦੀ ਕਲਾਸ ਵਿੱਚ ਜਸਮੀਤ ਕੌਰ ਨੇ ਪਹਿਲਾ, ਮੁਸਕਾਨ ਨੇ ਦੂਸਰਾ ਅਤੇ ਪੂਨਮ ਬਾਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਬੀ.ਐਡ. ਵਿੱਚ ਈਸ਼ਾ ਤਿਵਾਰੀ ਨੇ ਪਹਿਲਾ, ਮੇਘਾ ਸ਼ਰਮਾ ਨੇ ਦੂਸਰਾ ਅਤੇ ਰਮਨਦੀਪ ਕੌਰ ਚੀਮਾ ਨੇ ਤੀਜਾ ਸਥਾਨ ਹਾਸਲ ਕੀਤਾ । ਕਾਲਜ ਵੱਲੋਂ ਉਹਨਾਂ ਨੂੰ ਸਨਮਾਨਿਤ ਚਿੰਨ ਨਾਲ ਨਿਵਾਜਿਆ ਗਿਆ ।
ਪ੍ਰੋ: ਕੇਨ ਜੋਨ॥, ਨੇ ਵਿਦਿਆਰਥੀਆਂ ਨੂੰ ਡਿਗਰੀ ਪ੍ਰਾਪਤ ਕਰਨ ਤੇ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ । ਅੰਤ ਵਿੱਚ ਸ਼੍ਰੀਮਤੀ ਮਨਪ੍ਰੀਤ ਕੌਰ, ਵਾਈਸ ਪਿੰ੍ਰਸੀਪਲ ਨੇ ਆਏ ਹੋਏ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।
Monday, March 11, 2013
ਚੌਥਾ ਅਰਵਿੰਦ ਯਾਦਗਾਰੀ ਸੈਮੀਨਾਰ 12 ਮਾਰਚ ਤੋਂ ਚੰਡੀਗੜ੍ਹ ਵਿੱਚ
*ਵਿਦਵਾਨਾਂ ਅਤੇ ਕਾਰਕੁੰਨਾਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਸ਼ਮੂਲੀਅਤ ਹੋਵੇਗੀ
ਚੰਡੀਗੜ੍ਹ, 10 ਮਾਰਚ। 'ਜਾਤ ਦਾ ਸਵਾਲ ਅਤੇ ਮਾਰਕਸਵਾਦ' ਵਿਸ਼ੇ 'ਤੇ 12 ਮਾਰਚ ਤੋਂ ਚੰਡੀਗੜ੍ਹ ਵਿੱਚ ਸ਼ੁਰੂ ਹੋ ਰਹੇ ਪੰਜ ਦਿਨਾਂ ਸੈਮੀਨਾਰ ਵਿੱਚ ਭਾਰਤ ਵਿੱਚ ਸਮਾਜਿਕ ਤਬਦੀਲੀ ਨਾਲ਼ ਜੁੜੇ ਇਸ ਬੇਹੱਦ ਜ਼ਰੂਰੀ ਸਵਾਲ 'ਤੇ ਡੂੰਘੀ ਵਿਚਾਰ-ਚਰਚਾ ਹੋਵੇਗੀ। ਸੈਮੀਨਾਰ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰਸਿਧ ਵਿਦਵਾਨਾਂ, ਲੇਖਕਾਂ, ਸਮਾਜਿਕ ਕਾਰਕੁੰਨਾਂ ਦੇ ਨਾਲ਼ ਹੀ ਵਿਦੇਸ਼ਾਂ ਵਿੱਚ ਵੀ ਇਸ ਵਿਸ਼ੇ 'ਤੇ ਕੰਮ ਕਰਨ ਵਾਲ਼ੇ ਵਿਦਵਾਨ ਹਿੱਸੇਦਾਰੀ ਕਰਨਗੇ। ਬਾਬਾ ਸੋਹਨ ਸਿੰਘ ਭਕਨਾ ਭਵਨ (ਸੈਕਟਰ 29 ਡੀ, ਚੰਡੀਗੜ੍ਹ ਵਿਖੇ 12 ਤੋਂ 16 ਮਾਰਚ ਤੱਕ ਚੱਲਣ ਵਾਲ਼ੇ ਸੈਮੀਨਾਰ ਦੇ ਆਯੋਜਕ 'ਅਰਵਿੰਦ ਯਾਦਗਾਰੀ ਟਰੱਸਟ' ਦੀ ਮੁੱਖ ਟਰੱਸਟੀ ਮੀਨਾਕਸ਼ੀ ਨੇ ਦੱਸਿਆ ਕਿ ਜਾਤ ਦੇ ਸਵਾਲ ਦੇ ਸਾਰੇ ਪੱਖਾਂ ਨੂੰ ਲੈ ਕੇ ਏਨੀ ਵਿਆਪਕ ਅਤੇ ਡੂੰਘੀ ਵਿਚਾਰ ਚਰਚਾ ਸੰਭਵ ਤੌਰ 'ਤੇ ਪਹਿਲੀ ਵਾਰ ਆਯੋਜਿਤ ਕੀਤੀ ਜਾ ਰਹੀ ਹੈ। ਖਾਸ ਤੌਰ 'ਤੇ ਖੱਬੇਪੱਖੀ ਲਹਿਰ ਅਤੇ ਮਾਰਕਸਵਾਦ ਨਾਲ਼ ਜੋੜਕੇ ਏਨੇ ਵਿਆਪਕ ਪੱਧਰ 'ਤੇ ਪਹਿਲਾਂ ਕਦੇ ਵਿਚਾਰ ਚਰਚਾ ਨਹੀਂ ਕੀਤੀ ਗਈ ਹੈ।
ਸੈਮੀਨਾਰ ਵਿੱਚ ਇਸ ਵਿਸ਼ੇ ਦੇ ਵੱਖ-ਵੱਖ ਪੱਖਾਂ 'ਤੇ ਕੁੱਲ 14 ਪੇਪਰ ਪੇਸ਼ ਕੀਤੇ ਜਾਣਗੇ। ਸੈਮੀਨਾਰ ਦੇ ਅਧਾਰ ਪੇਪਰ 'ਜਾਤ ਦਾ ਸਵਾਲ ਅਤੇ ਉਸਦਾ ਹੱਲ — ਇਕ ਮਾਰਕਸਵਾਦੀ ਨਜਰੀਆ' ਤੋਂ ਇਲਾਵਾ ਪੰਜਾਬੀ ਰਸਾਲੇ 'ਪ੍ਰਤੀਬੱਧ' ਦੇ ਸੰਪਾਦਕ ਸੁਖਵਿੰਦਰ 'ਅੰਬੇਦਕਰਵਾਦ ਅਤੇ ਦਲਿਤ ਮੁਕਤੀ' 'ਤੇ, ਹਿੰਦੀ ਰਸਾਲੇ 'ਆਹਵਾਨ' ਦੇ ਸੰਪਾਦਕ ਅਭਿਨਵ 'ਜਾਤ ਸਬੰਧੀ ਇਤਿਹਾਸ ਲੇਖਣੀ' ਉੱਪਰ, 'ਜਾਤ ਅਤੇ ਪਹਿਚਾਣ ਦੀ ਸਿਆਸਤ' ਉੱਤੇ ਦਿੱਲੀ ਯੂਨੀਵਰਸਿਟੀ ਦੀ ਸ਼ਿਵਾਨੀ, 'ਪੱਛਮੀ ਬੰਗਾਲ ਵਿੱਚ ਜਾਤ ਅਤੇ ਸਿਆਸਤ' ਉੱਤੇ ਸੈਂਟਰ ਫਾਰ ਸਟੱਡੀਜ ਇਨ ਸੋਸ਼ਲ ਸਾਈਂਸੇਸ, ਕਲਕੱਤਾ ਦੇ ਪ੍ਰਸਕਣਵਾ ਸਿੰਹਾਰੇ, 'ਮਾਰਕਸਵਾਦੀ ਪਰੰਪਰਾਵਾਂ 'ਤੇ ਜਾਤ ਅਤੇ ਸੈਕਸ' ਉੱਪਰ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਰਿਸਰਚਰ ਅਤੇ ਕਾਰਕੁੰਨ ਅਸਿਤ ਦਾਸ, ਪਹਿਚਾਣ ਦੀ ਸਿਆਸਤ 'ਤੇ ਬੀ.ਆਰ. ਅੰਬੇਦਕਰ ਕਾਲਜ, ਦਿੱਲੀ ਦੇ ਪ੍ਰਸ਼ਾਂਤ ਗੁਪਤਾ, ਮਾਰਕਸ (ਵਾਦ) ਅਤੇ ਅੰਬੇਦਕਰ (ਵਾਦ) ਦੀ ਪ੍ਰਸੰਗਿਕਤਾ 'ਤੇ ਪੰਜਾਬ ਦੇ ਸੁਖਦੇਵ ਸਿੰਘ ਜਨਾਗਲ ਅਤੇ ਜਾਤ ਅਤੇ ਪਹਿਚਾਣ ਦੀ ਸਿਆਸਤ ਦੀ ਸੀਮਾਵਾਂ ਬਾਰੇ 'ਜਾਤ ਵਿਰੋਧੀ ਲਹਿਰ' ਦੇ ਜੈ ਪ੍ਰਕਾਸ਼ ਪੇਪਰ ਪੇਸ਼ ਕਰਨਗੇ।
ਇਸ ਤੋਂ ਇਲਾਵਾ ਪ੍ਰਸਿਧ ਇਤਿਹਾਸਕਾਰ ਪ੍ਰੋ. ਇਰਫਾਨ ਹਬੀਬ ਵੱਲੋਂ ਭਾਰਤ ਵਿੱਚ ਜਾਤ ਦੇ ਵਿਸ਼ੇ 'ਤੇ ਪਿੱਠਭੂਮੀ ਪੇਪਰ ਸੈਮੀਨਾਰ ਵਿੱਚ ਵੰਡਿਆ ਜਾਵੇਗਾ। ਏਕੀਕ੍ਰਿਤ ਕਮਿਊਨਿਸਟ ਪਾਰਟੀ ਆਫ਼ ਨੇਪਾਲ (ਮਾਓਵਾਦੀ) ਦੇ ਪੋਲਿਤ ਬਿਉਰੋ ਮੈਂਬਰ ਅਤੇ ਸੱਭਿਆਚਾਰਕ ਵਿਭਾਗ ਦੇ ਇੰਚਾਰਜ ਨਿਨੂ ਚਪਾਗਾਈ 'ਦਲਿਤ ਸਮੱਸਿਆ ਅਤੇ ਸੁਹਜਸ਼ਾਸਤਰ' ਵਿਸ਼ੇ 'ਤੇ ਪੇਪਰ ਪੇਸ਼ ਕਰਨਗੇ ਅਤੇ ਸ਼੍ਰਮਿਕ ਮੁਕਤੀ ਦਲ, (ਡੈਮੋਕ੍ਰੇਟਿਕ) ਪੁਣੇ ਦੇ ਡਾ. ਅਨੰਤ ਫੜਕੇ ਵੱਲੋਂ 'ਜਾਤਵਾਦੀ ਦਰਜਾਬੰਦੀ ਦੇ ਭੌਤਿਕ ਅਧਾਰ ਦੇ ਖਾਤਮੇ ਦਾ ਪ੍ਰੋਗਰਾਮ' ਉੱਤੇ ਪੇਪਰ ਪੇਸ਼ ਕੀਤਾ ਜਾਵੇਗਾ। ਗਲਾਸਗੋ ਯੂਨੀਵਰਸਿਟੀ, ਸਕਾਟਲੈਂਡ ਦੇ ਪ੍ਰੋ. ਪਾਲ ਕੌਕਸ਼ੌਟ ਇੰਟਰਨੈਟ ਲਿੰਕ ਰਾਹੀਂ ਆਪਣੀ ਗੱਲ ਰੱਖਣਗੇ ਅਤੇ ਆਪਣਾ ਪੇਪਰ 'ਡਾ. ਅੰਬੇਦਕਰ ਜਾਂ ਡਾ. ਮਾਰਕਸ' ਪੇਪਰ ਪੇਸ਼ ਕੀਤਾ ਜਾਵੇਗਾ।
ਸੈਮੀਨਾਰ ਵਿੱਚ ਵੱਖ ਵੱਖ ਸੈਸ਼ਨਾਂ ਵਿੱਚ ਹੋਣ ਵਾਲ਼ੀ ਵਿਚਾਰ-ਚਰਚਾ ਵਿੱਚ ਪ੍ਰਸਿੱਧ ਲੇਖਕ ਅਤੇ ਚਿੰਤਕ ਆਨੰਦ ਤੇਲਤੁੰਬੜੇ, ਪ੍ਰਸਿੱਧ ਇਤਿਹਾਸਕਾਰ ਅਤੇ ਜੇ.ਐਨ.ਯੂ. ਦੇ ਪ੍ਰੋ. ਤੁਲਸੀਰਾਮ, ਪ੍ਰਸਿੱਧ ਸਮਾਜਸਾਸਤਰੀ ਪ੍ਰੋ. ਸਤੀਸ਼ ਦੇਸ਼ਪਾਂਡੇ, ਪ੍ਰਸਿੱਧ ਲੇਖਿਕਾ (ਸ਼੍ਰੀਮਤੀ) ਵਿਮਲ ਥੋਰਾਟ, ਦਿੱਲੀ ਯੂਨੀਵਰਸਿਟੀ ਦੇ ਪ੍ਰੋ. ਪੀ. ਕੇ. ਵਿਜਯਨ ਅਤੇ ਡਾ. ਸਰੋਜ ਗਿਰੀ, ਪ੍ਰਸਿੱਧ ਕਵਿੱਤਰੀ ਅਤੇ ਸਮਾਜਿਕ ਕਾਰਕੁੰਨ ਕਾਤਿਆਇਨੀ, ਪੀਡੀਐਫਆਈ ਦੇ ਅਰਜੁਨ ਪ੍ਰਸਾਦ ਸਿੰਘ, ਸੀਪੀਐਨ (ਐਮ) ਦੇ ਸੀਨੀਅਰ ਮੈਂਬਰ ਤਿਲਕ ਪਰਿਹਾਰ, ਨੇਪਾਲੀ ਕਵੀ ਅਤੇ ਕਾਰਕੁੰਨ ਸੰਗੀਤ ਸ਼ਰੋਤਾ, ਨਾਗਪੁਰ ਤੋਂ ਨਾਮਦੇਵ ਲਾਗਵੇ, ਦਿੱਲੀ ਤੋਂ ਡਾ. ਸ਼ਿਆਮ ਬਿਹਾਰੀ ਰਾਏ ਅਤੇ ਅਦਿੱਤਯ ਨਾਰਾਇਣ ਸਿੰਘ, ਕੋਲਕਾਤਾ 'ਤੋਂ ਅਨੰਤ ਆਚਰਯ, ਰਿਪਬਲਿਕਨ ਪੈਂਥਰਜ਼, ਮੁਬੰਈ ਤੋਂ ਉੱਤਮਰਾਵ ਜਾਗੀਰਦਾਰ ਤੇ ਸ਼ਰਦ ਗਾਇਕਵਾੜ, ਹਿਮਾਚਲ ਪ੍ਰਦੇਸ਼ ਤੋਂ ਹਰਗੋਪਾਲ ਸਿੰਘ, ਚੰਡੀਗੜ੍ਹ ਯੂਨੀਵਰਸਿਟੀ ਤੋਂ ਪ੍ਰੋ. ਮਨਜੀਤ ਸਿੰਘ, ਜੇ.ਐਨ.ਯੂ. ਦੇ ਪ੍ਰੋ. ਚਮਨਲਾਲ, ਪੰਜਾਬ ਲੇਖਕ ਸੰਤੋਖ ਸਿੰਘ ਵਿਰਦੀ, ਮੁਬੰਈ ਦੇ ਪੱਤਰਕਾਰ ਵਿਜੇ ਪ੍ਰਕਾਸ਼ ਸਿੰਘ, ਲੇਖਕ ਅਰਵਿੰਦ ਸ਼ੇਸ਼ ਅਤੇ ਜਰਮਨੀ ਦੇ ਕਲਾਕਾਰ ਅਤੇ ਸਮਾਜਿਕ ਕਾਰਕੁੰਨ ਯੋਹਾਨੇਸ ਪੌਲ ਰੈਠਰ ਆਦਿ ਪ੍ਰਮੁੱਖ ਰੂਪ ਵਿੱਚ ਭਾਗ ਲੈਣਗੇ। ਇਸ ਤੋਂ ਇਲਾਵਾ ਦਿੱਲੀ, ਪੰਜਾਬ, ਹਰਿਆਣਾ ਅਤੇ ਮਹਾਰਾਸ਼ਟਰ ਦੇ ਵੱਖ ਵੱਖ ਗਰੁੱਪਾਂ ਅਤੇ ਜੱਥੇਬੰਦੀਆਂ ਦੇ ਨੁਮਾਇੰਦੇ, ਲੇਖਕ-ਪੱਤਰਕਾਰ ਅਤੇ ਸਮਾਜਿਕ ਕਾਰਕੁੰਨ ਸੈਮੀਨਾਰ ਵਿੱਚ ਭਾਗ ਲੈਣਗੇ।
ਸ਼੍ਰੀਮਤੀ ਮੀਨਾਕਸ਼ੀ ਨੇ ਕਿਹਾ ਕਿ ਜਾਤ ਦਾ ਸਵਾਲ, ਵਿਸ਼ੇਸ਼ ਤੌਰ 'ਤੇ ਦਲਿਤ ਸਵਾਲ ਅੱਜ ਭਾਰਤੀ ਸਮਾਜ ਦਾ ਇੱਕ ਅਜਿਹਾ ਭੱਖਵਾਂ ਮੁੱਦਾ ਹੈ, ਜਿਸਨੂੰ ਹੱਲ ਕਰਨ ਦੀ ਪ੍ਰਕਿਰਿਆ ਤੋਂ ਬਿਨਾਂ ਵਿਆਪਕ ਕਿਰਤੀ ਲੋਕਾਂ ਦੇ ਏਕੇ ਅਤੇ ਉਹਨਾਂ ਦੇ ਮੁਕਤੀ ਪ੍ਰੋਜੈਕਟ ਦੀ ਸਫ਼ਲਤਾ ਦੀ ਕਲਪਨਾ ਤੱਕ ਨਹੀਂ ਕੀਤੀ ਜਾ ਸਕਦੀ। ਇਸ ਸਵਾਲ 'ਤੇ ਲੰਮੇ ਸਮੇਂ ਤੋਂ ਸੈਮੀਨਾਰ-ਗੋਸ਼ਟੀਆਂ ਹੁੰਦੀਆਂ ਰਹੀਆਂ ਹਨ ਪਰ ਇਸ ਗੰਭੀਰ ਇਤਿਹਾਸਕ ਸਵਾਲ ਦੇ ਹਰ ਪੱਖ 'ਤੇ ਗੰਭੀਰ ਖੋਜ ਅਤੇ ਤੁਅੱਸਬਾਂ ਤੋਂ ਮੁਕਤ ਲੰਮੀਆਂ ਬਹਿਸਾਂ ਦੀ ਅਣਹੋਂਦ ਰਹੀ ਹੈ। ਇਸ ਸੈਮੀਨਾਰ ਦਾ ਮਕਸਦ ਇਸੇ ਘਾਟ ਨੂੰ ਪੂਰਾ ਕਰਨਾ ਹੈ।
'ਦਾਇਤਵਬੋਧ' ਮੈਗਜ਼ੀਨ ਦੇ ਸੰਪਾਦਕ ਅਤੇ ਜੁਝਾਰੂ ਖੱਬੇਪੱਖੀ ਇਨਕਲਾਬੀ ਕਾਰਕੁੰਨ ਅਤੇ ਬੁੱਧੀਜੀਵੀ ਦਿਵੰਗਤ ਕਾ. ਅਰਵਿੰਦ ਦੀ ਯਾਦ ਵਿੱਚ ਅਰਵਿੰਦ ਯਾਦਗਾਰੀ ਟਰੱਸਟ ਵੱਲੋਂ ਹਰ ਵਰ•ੇ ਭਾਰਤ ਵਿੱਚ ਸਮਾਜਿਕ ਬਦਲਾਅ ਨਾਲ਼ ਜੁੜੇ ਕਿਸੇ ਸਵਾਲ 'ਤੇ ਸੈਮੀਨਾਰ ਦਾ ਆਯੋਜਨ ਕੀਤਾ ਜਾਂਦਾ ਹੈ। ਪਹਿਲੇ ਦੋ ਸੈਮੀਨਾਰ ਦਿੱਲੀ ਅਤੇ ਗੋਰਖਪੁਰ ਵਿੱਚ ਮਜ਼ਦੂਰ ਲਹਿਰ ਦੇ ਵੱਖ ਵੱਖ ਪੱਖਾਂ 'ਤੇ ਹੋਏ ਸਨ ਜਦ ਕਿ ਤੀਜਾ ਸੈਮੀਨਾਰ ਲਖਨਊ ਵਿੱਚ ਜਮਹੂਰੀ ਹੱਕਾਂ ਦੇ ਸਵਾਲ 'ਤੇ ਆਯੋਜਿਤ ਕੀਤਾ ਗਿਆ ਸੀ। ਇਸੇ ਲੜੀ ਵਿੱਚ ਚੌਥੇ ਸੈਮੀਨਾਰ ਦਾ ਪੰਜਾਬ ਵਿੱਚ ਆਯੋਜਨ ਦਾ ਇੱਕ ਵਿਸ਼ੇਸ ਮਹੱਤਵ ਵੀ ਹੈ ਕਿਉਂ ਕਿ ਇÎੱਥੇ ਖੱਬੇਪੱਖੀ ਲਹਿਰ ਅਤੇ ਜਾਤ ਦੇ ਸਵਾਲ ਦਾ ਆਪਣਾ ਵਿਸ਼ੇਸ਼ ਇਤਿਹਾਸ ਰਿਹਾ ਹੈ। ਸ਼੍ਰੀਮਤੀ ਮੀਨਾਕਸ਼ੀ ਨੇ ਉਮੀਦ ਜਾਹਰ ਕੀਤੀ ਕਿ ਪੰਜਾਬ ਦੇ ਸਮਾਜਿਕ-ਸਿਆਸੀ ਕਾਰਕੁੰਨ ਅਤੇ ਵਿਦਵਾਨ ਸੈਮੀਨਾਰ ਵਿੱਚ ਹੋਣ ਵਾਲ਼ੀ ਵਿਚਾਰ ਚਰਚਾ ਵਿੱਚ ਵੱਧ ਚੜ ਕੇ ਹਿੱਸਾ ਲੈਣਗੇ ਅਤੇ ਵਿਚਾਰ ਉਤੇਜ਼ਕ ਬਹਿਸ ਮੁਹਾਬਸੇ ਦੀ ਪਹਿਲਾਂ ਦੇ ਤਿੰਨ ਸੈਮੀਨਾਰਾਂ ਦੀ ਪਰੰਪਰਾ ਨੂੰ ਚੰਡੀਗੜ੍ਹ ਵਿੱਚ ਨਵਾਂ ਪੱਧਰ ਹਾਸਿਲ ਹੋਵੇਗਾ।
ਮੀਨਾਕਸ਼ੀ (ਪ੍ਰਬੰਧਕ ਟਰੱਸਟੀ),
ਆਨੰਦ ਸਿੰਘ (ਸੈਕਟਰੀ),
ਅਰਵਿੰਦ ਯਾਦਗਾਰੀ ਟਰੱਸਟ
ਵੱਧ ਜਾਣਕਾਰੀ ਲਈ ਕਿਰਪਾ ਕਰਕੇ ਸੰਪਰਕ ਕਰੋ-
ਕਾਤਿਆਇਨੀ- 09936650658, ਸੱਤਿਅਮ-09910462009 , ਨਮਿਤਾ-97807102
ਸੂਹੀ ਸਵੇਰ ਸ਼ਾਹਮੁਖੀ ਦਾ ਲੋਕ ਅਰਪਣ ਸਮਾਗਮ ਦਸ ਮਾਰਚ ਨੂੰ
Wednesday, February 20, 2013
ਗ਼ਦਰ ਪਾਰਟੀ ਦੀ ਜਨਮ-ਸ਼ਤਾਬਦੀ
19 ਜ਼ਿਲਿਆਂ ਤੋਂ ਕਰਨਗੇ ਲੋਕ ਸ਼ਮੂਲੀਅਤ:ਕਾਮਰੇਡ ਅਜਮੇਰ
ਸਾਥੀ ਅਜਮੇਰ ਸਿੰਘ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ 21 ਫਰਵਰੀ ਦੀ ਸਰਾਭਾ ਕਾਨਫਰੰਸ ਮਾਰਕਸਵਾਦੀ-ਲੈਨਿਨਵਾਦੀ ਪਾਰਟੀ ਵੱਲੋਂ ਲੱਗਭੱਗ ਸਾਲ ਭਰ ਲੰਬੀ ਮੁਹਿੰਮ ਦੇ ਸਿਖਰ ਵਜੋਂ ਕੀਤੀ ਜਾ ਰਹੀ ਹੈ। ਇਸ ਸਾਮਰਾਜ ਵਿਰੋਧੀ ਮੁਹਿੰਮ ਦਾ ਆਗਾਜ਼ 12 ਅਪ੍ਰੈਲ 2012 ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਵਿਸ਼ਾਲ ਕਨਵੈਨਸ਼ਨ ਕਰਕੇ ਕੀਤਾ ਗਿਆ ਸੀ। ਇਸ ਦੌਰਾਨ ਸੂਬੇ ਭਰ ਵਿੱਚ 55 ਕਾਨਫਰੰਸਾਂ ਕਰਨ ਤੋਂ ਇਲਾਵਾ ਕਨਵੈਨਸ਼ਨਾਂ, ਸੈਮੀਨਾਰ, ਜਾਗੋਆਂ ਅਤੇ ਜੱਥਾ ਮਾਰਚ ਕੀਤੇ ਗਏ। 2 ਲੱਖ ਦੁਵਰਕੀ ਵੰਡੀ ਗਈ ਅਤੇ 50 ਹਜ਼ਾਰ ਪੋਸਟਰ ਲਾਏ ਗਏ। ਇਸ ਸਮੁੱਚੀ ਮੁਹਿੰਮ ਦਾ ਸਿਖਰ ਇਹ ਕਾਨਫਰੰਸ ਹੋਵੇਗੀ।
ਸਾਥੀ ਅਜਮੇਰ ਸਿੰਘ ਨੇ ਗ਼ਦਰ ਪਾਰਟੀ ਦੀ ਵਰਤਮਾਨ ਵਿੱਚ ਪ੍ਰਸੰਗਿਕਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਗ਼ਦਰ ਪਾਰਟੀ ਦੇ ਜੁਝਾਰੂਆਂ, ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਹੋਰ ਹਜ਼ਾਰਾਂ ਸੁਤੰਤਰਤਾ ਸੰਗਰਾਮੀਆਂ ਦੀਆਂ ਕੁਰਬਾਨੀਆਂ ਦੇ ਬਾਵਜੂਦ ਦੇਸ਼ ਨੂੰ ਹਕੀਕੀ ਆਜ਼ਾਦੀ ਨਹੀਂ ਮਿਲੀ। ਸਾਮਰਾਜੀ ਪਰਦੇ ਪਿੱਛੇ ਚਲੇ ਗਏ ਹਨ ਅਤੇ ਦੇਸ਼ ਬਸਤੀ ਤੋਂ ਅਰਧ-ਬਸਤੀ ਬਣਕੇ ਰਹਿ ਗਿਆ ਹੈ। 1990 ਤੋਂ ਬਾਅਦ ਭਾਰਤ ਨੂੰ ਨਵ-ਬਸਤੀ ਬਣਨ ਵੱਲ ਧੱਕਿਆ ਜਾ ਰਿਹਾ ਹੈ। ਕੌਮਾਂਤਰੀ ਮੁਦਰਾ ਕੋਸ਼ ਦੇ ਕਰਜ਼ੇ ਦੀ ਸ਼ਰਤ ਵਜੋਂ ਡਾ. ਮਨਮੋਹਨ ਸਿੰਘ ਦਾ 1992 ਵਿੱਚ ਵਿੱਤ-ਮੰਤਰੀ ਬਣਨਾ ਅਤੇ ਭਾਰਤੀ ਹਾਕਮਾਂ ਵੱਲੋਂ ਦੇਸ਼-ਵੇਚੂ ਗਾਟ ਸਮਝੌਤੇ 'ਤੇ ਦਸਤਖਤ ਕਰਨਾ, ਸਾਮਰਾਜੀ ਦਿਸ਼ਾ-ਨਿਰਦੇਸ਼ਾਂ ਤਹਿਤ ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ 'ਤੇ ਅਧਾਰਿਤ ਨਵੀਂ ਆਰਥਿਕ ਨੀਤੀ ਲਾਗੂ ਕਰਨਾ, 2005 ਵਿੱਚ ਅਮਰੀਕਾ ਨਾਲ 'ਸੁਰੱਖਿਆ ਚੌਖਟਾ' ਨਾਂ ਦੇ ਸਮਝੌਤੇ 'ਤੇ ਦਸਖਤ ਕਰਨਾ, ਪ੍ਰਮਾਣੂ-ਸਮਝੌਤਾ ਕਰਨਾ, ਪ੍ਰਚੂਨ ਖੇਤਰ/ਮੀਡੀਆ/ਬੈਂਕਾਂ/ਬੀਮਾ ਜਿਹੇ ਸੰਵੇਦਨਸ਼ੀਲ ਖੇਤਰਾਂ ਨੂੰ ਵਿਦੇਸ਼ੀ ਸਰਮਾਏ ਲਈ ਖੋਹਲਣਾ ਅਤੇ ਗਾਰ (71RR) ਦੇ ਅਮਲ ਨੂੰ ਵਿਦੇਸ਼ੀ ਕੰਪਨੀਆਂ ਦੇ ਦਬਾਅ ਤਹਿਤ ਮੁਲਤਵੀ ਕਰਨਾ, ਇਸ ਅਮਲ ਦੀਆਂ ਕੁੱਝ ਕੁ ਉਦਾਹਰਨਾਂ ਹਨ। ਗ਼ਦਰ ਪਾਰਟੀ ਅਤੇ ਹੋਰ ਆਜ਼ਾਦੀ ਘੁਲਾਟੀਆਂ ਦੇ ਹਕੀਕੀ ਆਜ਼ਾਦੀ ਦੇ ਸੁਪਨੇ ਨੂੰ ਪੂਰਾ ਕਰਨਾ ਅੱਜ ਦੇ ਸਮੇਂ ਦੀ ਭੱਖਵੀਂ ਲੋੜ ਹੈ। ਸਾਥੀ ਅਜਮੇਰ ਸਿੰਘ ਨੇ ਕਿਹਾ ਕਿ 21 ਫਰਵਰੀ ਦੀ ਕਾਨਫਰੰਸ ਆਜ਼ਾਦੀ ਦੀ ਇੱਕ ਹੋਰ ਲੜਾਈ ਦਾ ਆਗਾਜ਼ ਕਰੇਗੀ।
ਜਾਰੀ ਕਰਤਾ:
ਅਜਮੇਰ ਸਿੰਘ, ਸੂਬਾ ਆਗੂ
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ)
ਨਿਊ ਡੈਮੋਕਰੇਸੀ
ਨਵਾਂ ਜ਼ਮਾਨਾ ਨੇ ਬੇਨਕਾਬ ਕੀਤੀਆਂ ਭੂਤ ਮੰਡਲੀ ਦੀਆਂ ਕਰਤੂਤਾਂ
ਇਹ ਤਾਂ ਚੱਲਦਾ-ਫਿਰਦਾ ਐਨਸਾਈਕਲੋਪੀਡੀਆ ਹੈ-ਰਮੇਸ਼ ਚੰਦਰ
ਵਿਰੋਧੀ ਨੂੰ ਉਨ੍ਹਾਂ ਵਲੋਂ ਦਿੱਤੀ ਗਈ ਗਾਲ੍ਹ ਵੀ ਕਲਾਸੀਕਲ ਹੁੰਦੀ ਹੈ
Sunday, December 09, 2012
ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ ਕਨਵੈਨਸ਼ਨ
![]() |
| Courtesy Photo |











