Showing posts with label Vaccination. Show all posts
Showing posts with label Vaccination. Show all posts

Sunday, July 31, 2022

ਸੁਰਜੀਤ ਕੌਰ (ਨਿੱਕੀ ਕੋਹਲੀ) ਨੇ ਲਗਵਾਇਆ ਇੱਕ ਹੋਰ ਵੈਕਸੀਨੇਸ਼ਨ ਕੈਂਪ

Sunday 31st July 2022 at 04:28 PM

 ਇਲਾਕੇ ਦੇ ਲੋਕਾਂ ਨੰ ਪਹਿਲੀ, ਦੂਜੀ ਅਤੇ ਬੂਸਟਰ ਡੋਜ਼ ਵੀ ਲਗਵਾਈ ਗਈ  


ਲੁਧਿਆਣਾ
: 31 ਜੁਲਾਈ 2022: (ਗੁਰਪ੍ਰੀਤ ਸਿੰਘ//ਲੁਧਿਆਣਾ ਸਕਰੀਨ)::

ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਲੀਡਰਾਂ ਨੇ ਆਮ ਜਨਤਾ ਤੱਕ ਸਿਹਤ ਸੇਵਾਵਾਂ ਲਿਜਾਣ ਦੀਆਂ ਕੋਸ਼ਿਸਾਂ ਲਗਾਤਾਰ ਤੇਜ਼ ਰੱਖੀਆਂ ਹੋਈਆਂ ਹਨ। ਜਦੋਂ ਮੋਹੱਲਾ ਕਲੀਨਿਕ ਬਣਨਗੇ ਉਦੋਂ ਬਣਨਗੇ ਹੀ ਪਰ ਆਮ ਆਦਮੀ ਪਾਰਟੀ ਸਿਹਤ ਸਹੂਲਤਾਂ ਲੈ ਕੇ ਲਗਾਤਾਰ ਵੱਖ ਇਲਾਕਿਆਂ ਵਿਚ ਸਰਗਰਮ ਹਨ। 

ਸੁਰਜੀਤ ਕੌਰ (ਨਿੱਕੀ ਕੋਹਲੀ) ਹਲਕਾ ਕੋਆਰਡੀਨੇਟਰ ਆਪ ਪਾਰਟੀ ਵੱਲੋਂ ਦੂਸਰਾ  ਕੋਵਿਡ ਟੀਕਾਕਰਨ ਕੈਂਪ ਵੀ ਬੜੇ ਹੀ ਉਤਸ਼ਾਹ ਨਾਲ ਬੜੀ ਸਫਲਤਾ ਪੂਰਬਕ ਲਗਾਇਆ ਗਿਆ। ਜ਼ਿਕਰਯੋਗ ਹੈ ਕਿ ਕੋਵਿਡ ਦਾ ਖਤਰਾ ਅਜੇ ਤੱਕ ਤਲੀਆਂ ਨਹੀਂ। ਆਏ ਦਿਨ ਇਸਦੇ ਮੁੜ ਸਰ ਚਜੁੱਕਣ ਦੀਆਂ ਖਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਵੈਕਸਿਨ ਲੱਗ ਜਾਵੇ। ਸਰਕਾਰ ਚਾਹੁੰਦੀ ਹੈ ਕਿ ਸਭਨਾਂ ਨੂੰ ਪਹਿਲੀ ਡੋਜ਼ ਵੀ, ਦੂਸਰੀ ਡੋਜ਼ ਵੀ ਅਤੇ ਬੂਸਟਰ ਡੋਜ਼ ਵੀ। ਇਹ ਸਾਰੀਆਂ ਡੋਜ਼ਾਂ ਸਭਨਾਂ ਨੂੰ ਲਗਵਾ ਲੈਣੀਆਂ ਚਾਹੀਦੀਆਂ ਹਨ। 

ਸੁਰਜੀਤ ਕੌਰ (ਨਿੱਕੀ ਕੋਹਲੀ) ਹਲਕਾ ਕੋਆਰਡੀਨੇਟਰ ਆਪ ਪਾਰਟੀ ਦੀ ਅਗਵਾਈ ਹੇਠ ਲਗਾਤਾਰ ਲੋਕ ਭਲੇ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਮਕਸਦ ਲਈ ਮੈਡਮ ਨਿੱਕੀ ਕੋਹਲੀ ਹੋਰਨਾਂ ਆਗੂਆਂ ਨੂੰ ਸੰਪਰਕ ਵਿਚ ਰੱਖਦੀ ਹੈ। ਇਸ ਵਾਰ ਵੀ ਪਹਿਲਾਂ ਦੀ ਤਰ੍ਹਾਂ ਗੁਰਪ੍ਰੀਤ ਗੋਗੀ ਵਿਧਾਇਕ  ਹਲਕਾ ਪੱਛਮੀ ਨੇ ਪੂਰਾ ਸਹਿਯੋਗ ਦਿੱਤਾ। 

ਇਸ ਰਲੇ ਮਿਲੇ ਸਹਿਯੋਗ ਨਾਲ ਸੁਨੇਤ ਡਿਸਪੈਂਸਰੀ ਤੋਂ ਆਈ ਟੀਕਾਕਰਣ ਟੀਮ ਨੇ ਇਸ ਵਾਰ ਵੀ ਬੜੀ ਲਗਨ ਨਾਲ ਟੀਕਾਕਰਣ ਕੀਤਾ। ਕੈਂਪ ਦਾ ਆਯੋਜਨ ਗੁਰੂਦਵਾਰਾ ਗੁਰੂ ਤੇਗ਼ ਬਹਾਦੁਰ ਸਾਹਿਬ, ਹਾਊਸਿੰਗ ਬੋਰਡ ਕਲੋਨੀ, ਭਾਈ ਰਣਧੀਰ ਸਿੰਘ ਨਗਰ ਵਿਖੇ ਕੀਤਾ ਗਿਆ। ਕੈਂਪ ਦਾ ਆਰੰਭ  ਸਵੇਰੇ 09:00 ਵਜੇ ਤੋਂ  ਹੋ ਗਿਆ ਸੀ। ਹਰ ਮਰੀਜ਼ ਦੀ ਲੁੜੀਂਦੀ ਜਾਂਚ ਮਗਰੋਂ ਉਣੁਨ ਸਬੰਧਤ ਡੋਜ਼ ਲਗਵਾਈ ਗਈ। 

ਦੁਪਹਿਰ ਦੋ ਵਜੇ ਤੱਕ ਇਹ ਕੈਂਪ ਜਾਰੀ ਰਿਹਾ। ਦੋਨੋ ਡੋਜ਼ਾਂ ਤੋਂ ਇਲਾਵਾ ਬੂਸਟਰ ਡੋਸ ਵੀ ਲਗਾਈ ਗਈ। ਜ਼ਿਕਰਯੋਗ ਹੈ ਕਿ ਬੂਸਟਰ ਦੋਜ਼ ਦੀ ਮੰਗ ਵੀ ਵੱਧ ਗਈ ਹੈ। ਦੋ ਡੋਜ਼ਾਂ ਲੱਗਣ ਮਗਰੋਂ ਇਸ ਬੂਸਟਰ ਦੋਜ਼ ਨੰ ਲਗਵਾਉਣਾ ਵੀ ਜ਼ਰੂਰੀ ਹੁੰਦਾ ਹੈ। ਅੱਜ ਲੱਗੇ ਇਸ ਮੈਡੀਕਲ ਕੈਂਪ ਵਿੱਚ ਵਾਲੰਟੀਅਰਾਂ ਜਗਦੀਪ ਭੱਠਲ, ਗੁਰਪ੍ਰੀਤ ਸਿੰਘ (ਸਮਾਜ ਸੇਵੀ) ਮਨਮੋਹਨ ਸਿੰਘ ਮੰਨੂ ਅਤੇ ਮਿਸਟਰ ਬੌਬੀ ਆਦਿ ਨੇ ਵੀ ਪੂਰੀ ਸਰਗਰਮੀ ਨਾਲ ਸਹਿਯੋਗ ਦਿੱਤਾ।

Wednesday, July 13, 2022

ਲੁਧਿਆਣਾ ਦੇ ਬੀ ਆਰ ਐਸ ਨਗਰ ਵਿਖੇ ਲਗਾਇਆ ਗਿਆ ਵੈਕਸੀਨੇਸ਼ਨ ਕੈਂਪ

12th July 2022 at 10:59 PM Via WhatsApp

 ਕੈਂਪ ਲਈ ਸੁਰਜੀਤ ਕੌਰ (ਨਿੱਕੀ ਕੋਹਲੀ) ਨੇ ਦਿਖਾਈ ਵਿਸ਼ੇਸ਼ ਸਰਗਰਮੀ 


ਲੁਧਿਆਣਾ
: 13 ਜੁਲਾਈ 2022: (ਗੁਰਪ੍ਰੀਤ ਸਿੰਘ//ਲੁਧਿਆਣਾ ਸਕਰੀਨ):: 

ਕੋਵਿਡ ਦਾ ਖਤਰਾ ਇੱਕ ਵਾਰ ਫਿਰ ਸਾਡੇ ਸਿਰਾਂ 'ਤੇ ਮੰਡਰਾ ਰਿਹਾ ਹੈ।  ਇਸ ਨਾਲ ਨਜਿੱਠਣ ਲਈ ਸਰਕਾਰ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਸਮੂਹ ਅਹੁਦੇਦਾਰ ਵੀ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾ ਰਹੇ ਹਨ। ਲੋਕਾਂ ਨੂੰ ਵੈਕਸੀਨੇਸ਼ਨ ਵਾਲਾ ਟੀਕਾ ਲਗਵਾਉਣ ਵਿਚ ਆਉਂਦੀਆਂ ਦਿੱਕਤਾਂ ਨੂੰ ਦੇਖਦਿਆਂ ਇਸ ਮਕਸਦ ਲਈ ਇੱਕ ਵਿਸ਼ੇਸ਼ ਕੈਂਪ ਬੀ ਆਰ ਐਸ ਨਗਰ ਵਿਖੇ ਵੀ ਲਗਵਾਇਆ ਗਿਆ। ਇਸ ਕੈਂਪ ਦਾ ਫਾਇਦਾ ਬਹੁਤ ਸਾਰੇ ਲੋਕਾਂ ਨੇ ਉਠਾਇਆ। 

ਸੁਰਜੀਤ ਕੌਰ (ਨਿੱਕੀ ਕੋਹਲੀ) ਹਲਕਾ ਕੋਆਰਡੀਨੇਟਰ ਆਪ ਪਾਰਟੀ ਵੱਲੋਂ ਕੋਵਿਡ ਟੀਕਾਕਰਨ ਕੈਂਪ ਲਗਾਇਆ ਗਿਆ। ਗੁਰਪ੍ਰੀਤ ਗੋਗੀ ਵਿਧਾਇਕ  ਹਲਕਾ ਪੱਛਮੀ ਦੇ ਸਹਿਯੋਗ ਨਾਲ ਜਵੱਦੀ ਤੋਂ ਆਈ ਟੀਕਾਕਰਣ ਟੀਮ  ਨੇ ਟੀਕਾਕਰਣ ਕੀਤਾ। ਕੈਂਪ ਦਾ ਆਯੋਜਨ ਗੁਰੂਦਵਾਰਾ ਗੁਰੂ ਤੇਗ਼ ਬਹਾਦੁਰ ਸਾਹਿਬ, ਹਾਊਸਿੰਗ ਬੋਰਡ ਕਲੋਨੀ, ਭਾਈ ਰਣਧੀਰ ਸਿੰਘ ਨਗਰ ਵਿਖੇ ਕੀਤਾ ਗਿਆ। ਇਸ ਮੌਕੇ 12 ਸਾਲਾਂ ਤੋਂ ਉੱਤੇ ਦੇ ਬੱਚਿਆ ਨੂੰ ਵੈਕਸੀਨੇਸ਼ਨ ਵਾਲੇ ਟੀਕੇ ਲਗਾਏ ਗਏ। ਇਸਦੇ ਨਾਲ ਹੀ ਪਹਿਲੀ ਅਤੇ ਦੂਜੀ ਡੋਜ਼ ਵੀ ਲਗਾਈ ਗਈ। 

ਇਸ ਕੈਂਪ ਵਿੱਚ ਹੋਰ ਪ੍ਰਬੰਧ ਵੀ ਸਨ ਜਿਹਨਾਂ ਅਧੀਨ 60 ਸਾਲਾਂ ਤੋਂ ਵੱਧ ਉਮਰ ਵਾਲੇ ਬਜ਼ੁਰਗਾਂ ਨੂੰ ਬੂਸਟਰ ਡੋਜ਼ ਵੀ ਲਗਾਈ ਗਈ। ਕੈਂਪ  ਦਾ ਉਦਘਾਟਨ ਸਵੇਰੇ 9:00 ਵਜੇ ਕੀਤਾ ਗਿਆ ਅਤੇ ਇਹ ਕੈਂਪ ਸ਼ਾਮ 04:00 ਵਜੇ ਤੱਕ ਚੱਲਿਆ। ਕੈਂਪ ਵਿੱਚ ਵਾਲੰਟੀਅਰਾਂ ਕਿਰਨ ਭਾਟੀਆ (ਸਮਾਜ ਸੇਵਿਕਾ)  ਐਡਵੋਕੇਟ ਅਮਨਜੀਤ, ਰੀਟਾ ਮਲਹੋਤਰਾ, ਵਿਕਰਮਜੀਤ ਸਿੰਘ (ਆਪ ) ਜਗਦੀਪ ਭੱਠਲ, ਗੁਰਪ੍ਰੀਤ ਸਿੰਘ (ਸਮਾਜ ਸੇਵੀ) ਮਨਮੋਹਨ ਸਿੰਘ ਮੰਨੂ ਅਤੇ ਮਾਸਟਰ ਹਰੀ ਸਿੰਘ ਆਦਿ ਨੇ ਵੀ ਸਹਿਯੋਗ ਦਿੱਤਾ।

Tuesday, December 28, 2021

ਕੋਰੋਨਾ: ਬਿਨਾ ਡਬਲ ਡੋਜ਼ ਵੈਕਸੀਨੇਸ਼ਨ ਦੇ ਕਿਧਰੇ ਵੀ ਜਾਣ 'ਤੇ ਮਨਾਹੀ ਦੇ ਹੁਕਮ

ਨਾ ਜਿੰਮ, ਨਾ ਰੈਸਟੋਰੈਂਟ, ਨਾ ਦਫਤਰ, ਨਾ ਹੀ ਸਫ਼ਰ--ਪੂਰੀ ਪਾਬੰਦੀ ਦੇ ਹੁਕਮ 


ਚੰਡੀਗੜ੍ਹ: 28 ਦਸੰਬਰ 2021: (ਗੁਰਜੀਤ ਬਿੱਲਾ//ਇਨਪੁਟ ਪੰਜਾਬ ਸਕਰੀਨ ਡੈਸਕ )::

ਕੋਰੋਨਾ ਦਾ ਸੰਕਟ ਹੁਣ ਰੂਪ ਰੰਗ ਬਦਲ ਕੇ ਇੱਕ ਵਾਰ ਫਿਰ ਫਿਰ ਦੁਨੀਆ ਲਈ ਨਵਾਂ ਖਤਰਾ ਬਣ ਕੇ ਸਾਹਮਣੇ ਆਇਆ ਹੈ। ਦੁਨੀਆ ਭਰ ਦੀਆਂ ਸਰਕਾਰਾਂ ਇਸਦੇ ਟਾਕਰੇ ਲਈ ਲਾਮਬੰਦ ਹੋ ਰਹੀਆਂ ਹਨ। ਸਾਡੇ ਦੇਸ਼ ਨੇ ਵੀ ਬਹੁਤ ਸਾਰੇ ਇਹਤਿਆਤੀ ਕਦਮ ਚੁੱਕੇ ਹਨ। ਪੰਜਾਬ ਵਿਚ ਇਹ ਨਵੀਆਂ ਪਾਬੰਦੀਆਂ 15 ਜਨਵਰੀ 2022 ਤੋਂ ਸਖਤੀ ਨਾਲ ਲਾਗੂ ਹੋ ਰਹੀਆਂ ਹਨ ਜਿਹਨਾਂ ਦਾ ਆਰੰਭ ਚੰਗੇ ਨਾਗਰਿਕਾਂ ਵਾਂਗ ਹੁਣੇ ਤੋਂ ਹੀ ਸਭਨਾਂ ਨੂੰ ਸ਼ੁਰੂ ਕਰ ਦੇਣਾ ਚਾਹੀਦਾ ਹੈ। 

ਵਿਸ਼ਵ ਸਿਹਤ ਸੰਗਠਨ ਨੇ 60 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕੇ ਓਮੀਕ੍ਰੋਨ ਨੂੰ ਦੁਨੀਆ ਲਈ ਇੱਕ ਵੱਡਾ ਖ਼ਤਰਾ ਦੱਸਿਆ ਹੈ ਅਤੇ ਦੁਨੀਆ ਭਰ ਦੇ ਦੇਸ਼ਾਂ ਨੂੰ ਇਸ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਕਿਹਾ ਹੈ। ਪੰਜਾਬ ਵਿਚ ਵੀ ਹੁਣ ਓਮੀਕ੍ਰੋਨ ਦੀ ਦਹਿਸ਼ਤ ਲਗਾਤਾਰ ਵਧਦੀ ਮਹਿਸੂਸ ਹੋ ਰਹੀ ਹੈ। ਕੋਵਿਡ ਵੈਕਸੀਨੇਸ਼ਨ ਨੂੰ ਲੈ ਕੇ ਪੰਜਾਬ 'ਚ ਸਖ਼ਤੀ ਵਧਾ ਦਿੱਤੀ ਗਈ ਹੈ। ਇਸ ਸਬੰਧੀ ਨਵੀਆਂ ਪਾਬੰਧੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। 

ਇਸ ਤਾਜ਼ਾ ਜਾਣਕਾਰੀ ਮੁਤਾਬਿਕ ਸਰਕਾਰ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਹੁਣ ਤੱਕ ਦੋਵੇਂ ਖ਼ੁਰਾਕਾਂ ਨਹੀਂ ਲਗਵਾਈਆਂ ਹਨ, ਉਨ੍ਹਾਂ ਨੂੰ ਬਚੇ ਰਹਿਣ ਦੀ ਜ਼ਿਆਦਾ ਲੋੜ ਹੈ। ਹੁਣ ਇਨ੍ਹਾਂ ਲੋਕਾਂ ਨੂੰ ਘਰਾਂ ਵਿਚ ਰਹਿਣਾ ਹੋਵੇਗਾ ਅਤੇ ਕਿਸੇ ਵੀ ਜਨਤਕ ਥਾਵਾਂ 'ਤੇ ਨਹੀਂ ਜਾਣਾ ਚਾਹੀਦਾ। ਜ਼ਿਕਰਯੋਗ ਹੈ ਕਿ ਕੋਰੋਨਾ ਦੇ ਇਸ ਨਵੇਂ ਰੂਪ ਵਾਲੇ ਵਾਇਰਸ ਨੂੰ ਦੇਖਦੇ ਹੋਏ ਹੀ ਸਰਕਾਰ ਨੇ ਇਹ ਪਾਬੰਦੀਆਂ ਲਾਗੂ ਕੀਤੀਆਂ ਹਨ। 

ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਇਹ ਨਵੀਆਂ ਪਾਬੰਦੀਆਂ 15 ਜਨਵਰੀ 2022 ਤੋਂ ਲਾਗੂ ਹੋਣਗੀਆਂ। ਬੱਸਾਂ ਵਿਚ ਸਫ਼ਰ ਕਰਨ ਲਈ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੈਣੀਆਂ ਲਾਜ਼ਮੀ ਕਰ ਦਿੱਤੀਆਂ ਗਈਆਂ ਹਨ। ਸਿਨੇਮਾ ਹਾਲ, ਰੈਸਟੋਰੈਂਟ ਤੇ ਜਿਮ ਵਿਚ ਬਿਨਾਂ ਡਬਲ ਡੋਜ਼ ਦੇ ਐਂਟਰੀ ਨਹੀਂ ਹੋਵੇਗੀ। ਇਸ ਤੋਂ ਇਲਾਵਾ ਚੰਡੀਗੜ੍ਹ 'ਚ ਪੰਜਾਬ ਸਰਕਾਰ ਦੇ ਦਫ਼ਤਰਾਂ ਲਈ ਵੀ ਹੁਕਮ ਜਾਰੀ ਕੀਤੇ ਗਏ ਹਨ। ਬਿਨਾਂ ਟੀਕਾਕਰਨ ਦੇ ਦਫ਼ਤਰਾਂ ਵਿਚ ਜਾਣ 'ਤੇ ਸਖਤੀ ਨਾਲ ਪਾਬੰਦੀ ਹੋਵੇਗੀ। ਟੀਕਾਕਰਣ ਵਾਲਾ ਸਰਟੀਫਿਕੇਟ ਦੀ ਤਸਵੀਰ ਜਾਂ ਸੁਨੇਹਾ ਹਰ ਵੇਲੇ ਆਪਣੇ ਫੋਨ ਵਿੱਚ ਸੰਭਾਲ ਕੇ ਰੱਖਣਾ ਜ਼ਰੂਰੀ ਹੋਵੇਗਾ।  

ਇਸਦੇ ਨਾਲ ਹੀ ਇਸ ਨੂੰ ਨਜਿੱਠਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਵੀ ਲਗਾਤਾਰ ਅਧਿਐਨ ਹੋ ਰਹੇ ਹਨ ਤਾਂਕਿ ਪਤਾ ਲਾਇਆ ਜਾ ਸਕੇ ਕਿ ਇਹਨਾਂ ਦਾ ਅਸਰ ਕਿੰਨਾ ਕੁ ਕਾਰਗਰ ਹੈ। ਬਹੁਤ ਸਾਰੇ ਕਾਰਪੋਰੇਟੀ ਘਰਾਣਿਆਂ ਵੱਲੋਂ ਬਣਾਈ ਗਈ ਦਵਾਈ ਦੇ ਕਾਰਗਰ ਹੋਣ ਬਾਰੇ ਸ਼ੰਕੇ ਅਜੇ ਤੱਕ ਨਵਿਰਤ ਹੁੰਦੇ ਨਜ਼ਰ ਨਹੀਂ ਆ ਰਹੇ। 

ਇੱਕ ਅਧਿਐਨ ਵਿੱਚ ਇਹ ਪੱਖ ਵੀ ਸਾਹਮਣੇ ਆਇਆ ਹੈ ਕਿ ਅਮਰੀਕਾ ਵਿੱਚ ਪ੍ਰਮਾਣਿਤ ਗੈਰ-ਕੋਰੋਨਾ ਟੀਕੇ ਹੁਣ ਨਵੇਂ ਖੋਜੇ ਗਏ ਕੋਰੋਨਾ ਦੇ ਇਸ ਨਵੇਂ ਰੂਪ ਅਰਥਾਤ ਓਮੀਕ੍ਰੋਨ ਵੇਰੀਐਂਟ ਦੇ ਵਿਰੁੱਧ ਅਸਰ ਦੇ ਮਾਮਲੇ ਵਿੱਚ ਕਾਫ਼ੀ ਘੱਟ ਕਾਰਗਰ ਸਾਬਿਤ ਹੋ ਰਹੇ ਹਨ। ਇਹ ਅਜੇ ਤੱਕ ਪੂਰੀ ਤਰ੍ਹਾਂ ਲੁੜੀਂਦੇ ਪੱਧਰ ਤੱਕ ਸੁਰੱਖਿਆਤਮਕ ਸਾਬਿਤ ਨਹੀਂ ਹੋ ਸਕੇ। ਇਸੇ ਸੰਬੰਧ ਵਿੱਚ ਹੀ ਕਿਹਾ ਜਾ ਰਿਹਾ ਹੈ ਕਿ ਵੈਕਸੀਨ ਦੀ ਇੱਕ ਬੂਸਟਰ ਖੁਰਾਕ ਜ਼ਰੂਰ ਨਵੇਂ ਰੂਪ ਨਾਲ ਨਜਿੱਠਣ ਵਿੱਚ ਪ੍ਰਭਾਵਸ਼ਾਲੀ ਸਾਬਤ ਹੋ ਸਕਦੀ ਹੈ ਜਿਸ ਨਾਲ ਕੁਝ ਆਸ ਉਮੀਦ ਬਣੀ ਹੈ। ਹਾਲਾਂਕਿ ਇਸ ਦਾਅਵੇ ਦੀ ਹਕੀਕਤ ਵੀ ਸਮਾਂ ਆਉਣ ਤੇ ਹੀ ਪਤਾ ਲੱਗੇਗੀ। 

ਇਸੇ ਦੌਰਾਨ ਮੈਸੇਚਿਉਸੇਟਸ ਜਨਰਲ ਹਸਪਤਾਲ (ਐਮਜੀਐਚ), ਹਾਰਵਰਡ ਅਤੇ ਐਮਆਈਟੀ ਦੇ ਖੋਜਕਰਤਾਵਾਂ ਨੇ ਉਨ੍ਹਾਂ ਲੋਕਾਂ ਦੀ ਵੀ ਜਾਂਚ ਕੀਤੀ ਜਿਨ੍ਹਾਂ ਨੇ ਓਮੀਕ੍ਰੋਨ ਵੇਰੀਐਂਟ ਦੇ ਸਮਾਨ ਸੂਡੋਵਾਇਰਸ ਦੇ ਵਿਰੁੱਧ ਮੋਡਰਨਾ, ਜੌਨਸਨ ਐਂਡ ਜੌਨਸਨ ਅਤੇ ਫਾਈਜ਼ਰ/ਬਾਇਓਨਟੈਕ ਤੋਂ ਟੀਕੇ ਪ੍ਰਾਪਤ ਕੀਤੇ ਸਨ। ਵਿਗਿਆਨੀਆਂ ਨੇ ਇਹ ਵੀ ਕਿਹਾ ਕਿ ਓਮੀਕ੍ਰੋਨ ਵੇਰੀਐਂਟ ਕੋਰੋਨਾ ਵਾਇਰਸ ਦੇ ਪਿਛਲੇ ਰੂਪਾਂ ਨਾਲੋਂ ਜ਼ਿਆਦਾ ਛੂਤਕਾਰੀ ਹੈ। ਇਹ ਖਤਰਨਾਕ ਡੈਲਟਾ ਵੇਰੀਐਂਟ ਨਾਲੋਂ ਲਗਭਗ ਦੋ ਗੁਣਾ ਜ਼ਿਆਦਾ ਛੂਤਕਾਰੀ ਵੀ ਹੈ ਅਤੇ ਜਲਦੀ ਹੀ ਇਸ ਨੂੰ ਪਛਾੜ ਸਕਦਾ ਹੈ। ਇਸ ਤਰ੍ਹਾਂ ਸਾਥੀ ਇਸ ਵਾਰ ਵਧੇਰੇ ਨਾਜ਼ੁਕ ਵੀ ਹੈ ਅਤੇ ਚਿੰਤਾਜਨਕ ਵੀ।  ਸੱਠ ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਬੂਸਟਰ ਡੋਜ਼ ਬੇਹੱਦ ਜ਼ਰੂਰੀ ਹੈ ਜਿਹੜੀ ਨਿਸਚਿਤ ਸਮੇਂ ਮੁਤਾਬਿਕ ਹਰ ਬਜ਼ੁਰਗ ਵਿਅਕਤੀ ਲਗਵਾ ਹੀ ਲੈਣੀ ਚਾਹੀਦੀ ਹੈ।  

ਕੋਰੋਨਾ ਦੇ ਇਸ ਨਵੇਂ ਰੂਪ ਬਾਰੇ ਕਾਫੀ ਕੁਝ ਸਾਹਮਣੇ ਆ ਰਿਹਾ ਹੈ। ਅਧਿਐਨ ਵੀ ਹੋ ਰਹੇ ਹਨ ਅਤੇ ਰਿਪੋਰਟਾਂ ਵੀ ਸਾਹਮਣੇ ਆ ਰਹੀਆਂ ਹਨ। ਇਹ ਗੱਲ ਵੱਖਰੀ ਹੈ ਕਿ ਖੇਤਰੀ ਮੀਡੀਆ ਇਸਨੂੰ ਲੁੜੀਂਦੀ ਕਵਰੇਜ ਨਹੀਂ ਦੇ ਪਾ ਰਿਹਾ।ਇੱਕ ਰਿਪੋਰਟ ਇੰਟਰਨੈਟ ਤੇ ਘੁੰਮ ਰਹੀ ਹੈ ਕਿ ਇਸ ਸਬੰਧੀ ਆਕਸਫੋਰਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਪਾਇਆ ਕਿ Pfizer ਅਤੇ AstraZeneca ਤੋਂ ਦੋ-ਡੋਜ਼ ਵਾਲੇ ਕੋਰੋਨਾ ਵਾਇਰਸ ਟੀਕੇ ਨੇ ਨਵੇਂ ਰੂਪਾਂ ਦੇ ਵਿਰੁੱਧ ਲੋੜੀਂਦੇ ਨਿਰਪੱਖ ਐਂਟੀਬਾਡੀਜ਼ ਪੈਦਾ ਨਹੀਂ ਕੀਤੇ ਹਨ। ਇਹ ਬਹੁਤ ਹੀ ਚਿੰਜਨਕ ਗੱਲ ਹੈ। ਇਸ ਸਬੰਧੀ ਵਿਸ਼ਵ ਸਿਹਤ ਸੰਗਠਨ ਅਤੇ ਵੱਖ ਵੱਖ ਦੇਸ਼ਾਂ ਦੇ ਸਿਹਤ ਸੰਸਥਾਨ ਕੀ ਆਖਦੇ ਹਨ ਉਹ ਅਜੇ ਪੂਰੀ ਤਰ੍ਹਾਂ ਲੋਕਾਂ ਦੇ  ਸਾਹਮਣੇ ਆਉਣਾ ਹੈ। 

ਇਸੇ ਸੰਬੰਧ ਵਿੱਚ ਪ੍ਰਸਿੱਧ ਕੰਪਨੀ Pfizer ਅਤੇ BioNTech ਨੇ ਪਿਛਲੇ ਹਫਤੇ ਕਿਹਾ ਸੀ ਕਿ ਉਨ੍ਹਾਂ ਦੀ ਵੈਕਸੀਨ ਦੀਆਂ ਤਿੰਨ ਖੁਰਾਕਾਂ ਨਵੇਂ ਓਮੀਕ੍ਰੋਨ ਵੇਰੀਐਂਟ ਨੂੰ ਬੇਅਸਰ ਕਰਨ ਦੇ ਸਮਰੱਥ ਹਨ। Moderna ਅਤੇ Johnson & Johnson ਨੇ ਅਜੇ ਤੱਕ ਇਸ ਬਾਰੇ ਕੋਈ ਡਾਟਾ ਜਾਰੀ ਨਹੀਂ ਕੀਤਾ ਹੈ ਕਿ ਉਨ੍ਹਾਂ ਦੇ ਟੀਕੇ ਨਵੇਂ ਐਡੀਸ਼ਨ ਦੇ ਵਿਰੁੱਧ ਕਿੰਨੇ ਪ੍ਰਭਾਵਸ਼ਾਲੀ ਹਨ। ਜੌਨਸਨ ਐਂਡ ਜੌਨਸਨ ਨੇ ਨਵੇਂ ਅਧਿਐਨ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ, ਅਤੇ ਮੌਡੇਰਨਾ ਨੇ ਟਿੱਪਣੀ ਲਈ ਬੇਨਤੀ ਦਾ ਜਵਾਬ ਨਹੀਂ ਦਿੱਤਾ। ਇਸ ਤਰ੍ਹਾਂ ਗੱਲ ਜ਼ਿਆਦਾ ਭੰਬਲਭੂਸੇ ਵਾਲੀ ਬਣਦੀ ਜਾ ਰਹੀ ਹੈ। ਆਮ ਲੋਕਾਂ ਦੀ ਸਿਹਤ ਅਤੇ ਜ਼ਿੰਦਗੀ ਨਾਲ ਜੁੜੇ ਇਹ ਟੀਕੇ ਅਤੇ ਦਵਾਈਆਂ ਜੇ ਕਰ ਸਿਰਫ ਵਪਾਰਕ ਉਤਪਾਦਨ ਬਣ ਕੇ ਹੀ ਰਹਿ ਗਏ ਤਾਂ ਕਾਰਪੋਰੇਟੀ ਘਰਾਣਿਆਂ ਨੂੰ ਭਾਵੇਂ ਆਰਥਿਕ ਫਾਇਦਾ ਹੋ ਜਾਵੇ ਪਰ ਆਮ ਲੋਕਾਂ ਨੂੰ ਸਿਹਤ ਪੱਖੋਂ ਕਾਫੀ ਨੁਕਸਾਨ ਹੋ ਜਾਵੇਗਾ। 

ਹੁਣ ਨਵੀਆਂ ਹਾਲਤਾਂ ਵਿੱਚ ਨਵੇਂ ਕਦਮ ਚੁੱਕੇ ਜਾ ਰਹੇ ਹਨ। ਕੋਵਿਡ ਵੈਕਸੀਨੇਸ਼ਨ ਨੂੰ ਲੈ ਕੇ ਪੰਜਾਬ 'ਚ ਸਖ਼ਤੀ ਵਧਾਉਣ ਦੀਆਂ ਤਿਆਰੀਆਂ ਸ਼ੁਰੂ ਹਨ। ਜਾਣਕਾਰੀ ਮੁਤਾਬਿਕ ਸਰਕਾਰ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਹੁਣ ਤੱਕ ਦੋਵੇਂ ਖ਼ੁਰਾਕਾਂ ਨਹੀਂ ਲਗਵਾਈਆਂ ਹਨ, ਉਨ੍ਹਾਂ ਨੂੰ ਬਚੇ ਰਹਿਣ ਦੀ ਜ਼ਿਆਦਾ ਲੋੜ ਹੈ। ਇਨ੍ਹਾਂ ਲੋਕਾਂ ਨੂੰ ਘਰਾਂ ਵਿਚ ਰਹਿਣਾ ਹੋਵੇਗਾ ਅਤੇ ਕਿਸੇ ਵੀ ਜਨਤਕ ਥਾਵਾਂ 'ਤੇ ਨਹੀਂ ਜਾਣਾ ਚਾਹੀਦਾ। ਦੱਸ ਦੇਈਏ ਕਿ ਨਵੇਂ ਵਾਇਰਸ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਪਾਬੰਦੀਆਂ ਲਾਗੂ ਕੀਤੀਆਂ ਹਨ ਅਤੇ ਇਹ 15 ਜਨਵਰੀ 2022 ਤੋਂ ਨਵੀਆਂ ਪਾਬੰਦੀਆਂ ਲਾਗੂ ਹੋਣਗੀਆਂ। ਬੱਸਾਂ ਵਿਚ ਸਫ਼ਰ ਕਰਨ ਲਈ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੈਣੀਆਂ ਲਾਜ਼ਮੀ ਕਰ ਦਿੱਤੀਆਂ ਗਈਆਂ ਹਨ। ਸਿਨੇਮਾ ਹਾਲ, ਰੈਸਟੋਰੈਂਟ ਤੇ ਜਿਮ ਵਿਚ ਬਿਨਾਂ ਡਬਲ ਡੋਜ਼ ਦੇ ਐਂਟਰੀ ਨਹੀਂ ਹੋਵੇਗੀ। ਇਸ ਤੋਂ ਇਲਾਵਾ ਚੰਡੀਗੜ੍ਹ 'ਚ ਪੰਜਾਬ ਸਰਕਾਰ ਦੇ ਦਫ਼ਤਰਾਂ ਲਈ ਵੀ ਹੁਕਮ ਜਾਰੀ ਕੀਤੇ ਗਏ ਹਨ। ਬਿਨਾਂ ਟੀਕਾਕਰਨ ਦੇ ਦਫ਼ਤਰਾਂ ਵਿਚ ਜਾਣ 'ਤੇ ਬੈਨ ਹੋਵੇਗਾ।

ਇਸ ਸਬੰਧੀ ਜੇ ਤੁਹਾਨੂੰ ਕੋਈ ਨਵਾਂ ਅਨੁਭਵ ਹੁੰਦਾ ਹੈ ਤਾਂ ਉਸਨੂੰ ਵੀ ਜ਼ਰੂਰ ਲਿਖ ਭੇਜੋ। 

Friday, September 10, 2021

ਕੋਵਿਡ ਵੈਕਸੀਨ ਨੂੰ ਲੈ ਕੇ ਸਰਕਾਰ ਦੇ ਰੁੱਖ ਦੀ ਸਖਤੀ ਫਿਰ ਨਜ਼ਰ ਆਈ

 10th September 2021 at 5:21 PM

15 ਤੋਂ ਜਬਰੀ ਛੁੱਟੀ ਤੇ ਭੇਜੇ ਜਾਣ ਦੀ ਤਿਆਰੀ 


ਚੰਡੀਗੜ੍ਹ
: 10 ਸਤੰਬਰ 2021: (G S B//ਪੰਜਾਬ ਸਕਰੀਨ)::

ਮੈਡੀਕਲ ਆਧਾਰ ਨੂੰ ਛੱਡ ਕੇ ਕਿਸੇ ਵੀ ਹੋਰ ਕਾਰਨ ਕਰਕੇ ਅਜੇ ਤੱਕ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਨਾ ਲੈਣ ਵਾਲੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ 15 ਸਤੰਬਰ ਤੋਂ ਬਾਅਦ ਜਬਰੀ ਛੁੱਟੀ ਉਤੇ ਭੇਜ ਦਿੱਤਾ ਜਾਵੇਗਾ।

ਇਨ੍ਹਾਂ ਸਖ਼ਤ ਹੁਕਮਾਂ ਦਾ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਤਾਂ ਕਿ ਲੋਕਾਂ ਨੂੰ ਇਸ ਬਿਮਾਰੀ ਤੋਂ ਸੁਰੱਖਿਅਤ ਰੱਖਣ ਦੇ ਨਾਲ-ਨਾਲ ਇਹ ਵੀ ਯਕੀਨੀ ਬਣਾਇਆ ਜਾ ਸਕੇ ਕਿ ਵੈਕਸੀਨ ਦੀ ਖੁਰਾਕ ਲੈਣ ਵਿਚ ਅਜੇ ਵੀ ਸੰਕੋਚ ਵਰਤ ਰਹੇ ਲੋਕਾਂ ਕਰਕੇ ਵੈਕਸੀਨ ਲਵਾ ਚੁੱਕੇ ਲੋਕਾਂ ਨੂੰ ਇਸ ਦਾ ਕੋਈ ਕੀਮਤ ਨਾ ਤਾਰਨੀ ਪਵੇ।

ਅੱਜ ਕੋਵਿਡ ਦੀ ਸਮੀਖਿਆ ਲਈ ਉਚ ਪੱਧਰੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਵੈਕਸੀਨ ਦੇ ਅਸਰਦਾਇਕ ਰਹਿਣ ਦਾ ਸਬੂਤ ਅਧਿਐਨ ਕੀਤੇ ਜਾ ਰਹੇ ਡਾਟਾ ਤੋਂ ਮਿਲ ਜਾਂਦਾ ਹੈ। ਸਰਕਾਰੀ ਮੁਲਾਜ਼ਮਾਂ ਤੱਕ ਪਹੁੰਚ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਅਤੇ ਜਿਹੜੇ ਮੁਲਾਜ਼ਮ ਖੁਰਾਕ ਲੈਣ ਤੋਂ ਬਚ ਰਹੇ ਹਨ, ਉਨ੍ਹਾਂ ਨੂੰ ਉਸ ਵੇਲੇ ਤੱਕ ਛੱਟੀ ਉਤੇ ਰਹਿਣ ਲਈ ਕਿਹਾ ਜਾਵੇਗਾ, ਜਦੋਂ ਤੱਕ ਉਹ ਪਹਿਲੀ ਖੁਰਾਕ ਨਹੀਂ ਲੈ ਲੈਂਦੇ।

ਉਨ੍ਹਾਂ ਨੇ ਚਾਰ ਮਹੀਨੇ ਪਹਿਲਾਂ ਕੋਵਿਡ ਵੈਕਸੀਨ ਦੀ ਘੱਟੋ-ਘੱਟ ਇਕ ਖੁਰਾਕ ਲੈ ਚੁੱਕੇ ਟੀਚਿੰਗ ਅਤੇ ਨਾਨ-ਟੀਚਿੰਗ ਸਕੂਲ ਸਟਾਫ ਨੂੰ ਡਿਊਟੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਇਸ ਲਈ ਹਰੇਕ ਹਫ਼ਤੇ ਆਰ.ਟੀ.ਪੀ.ਸੀ.ਆਰ. ਦੀ ਨੈਗੇਟਿਵ ਰਿਪੋਰਟ ਜਮ੍ਹਾਂ ਕਰਵਾਉਣੀ ਹੋਵੇਗੀ। ਹਾਲਾਂਕਿ, ਸਹਿ-ਬਿਮਾਰੀਆਂ ਵਾਲੇ ਸਟਾਫ ਨੂੰ ਪੂਰੀਆਂ ਖੁਰਾਕਾਂ ਲੈਣ ਉਤੇ ਹੀ ਇਜਾਜ਼ਤ ਦਿੱਤੀ ਜਾਵੇਗੀ।

ਇਸ ਤੋਂ ਪਹਿਲਾਂ ਸਕੂਲ ਸਿੱਖਿਆ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਇਸ ਵੇਲੇ ਕੋਵਿਡ ਦੀਆਂ ਪੂਰੀਆਂ ਖੁਰਾਕਾਂ ਲੈਣ ਵਾਲੇ ਸਟਾਫ ਮੈਂਬਰਾਂ ਨੂੰ ਸਕੂਲ ਆਉਣ ਦੀ ਇਜਾਜ਼ਤ ਹੈ। ਸਿਹਤ ਮੰਤਰੀ ਬਲਬੀਰ ਸਿੰਘ ਨੇ ਸੁਝਾਅ ਦਿੱਤਾ ਕਿ ਸਕੂਲ ਸਟਾਫ ਲਈ ਦੂਜੀ ਖੁਰਾਕ ਲੈਣ ਦਾ ਸਮਾਂ ਘਟਾ ਕੇ 28 ਦਿਨ ਕਰ ਦਿੱਤਾ ਜਾਵੇ ਪਰ ਮੁੱਖ ਸਕੱਤਰ ਨੇ ਮੀਟਿੰਗ ਵਿਚ ਦੱਸਿਆ ਕਿ ਸੂਬੇ ਵੱਲੋਂ ਸਕੂਲ ਸਟਾਫ ਨੂੰ ਜ਼ਰੂਰੀ ਸੇਵਾਵਾਂ ਵਜੋਂ ਵਿਚਾਰਨ ਲਈ ਕੀਤੀ ਅਪੀਲ ਨੂੰ ਕੇਂਦਰ ਸਰਕਾਰ ਨੇ ਰੱਦ ਕਰ ਦਿੱਤਾ ਹੈ।

ਮੁੱਖ ਮੰਤਰੀ ਨੇ ਇਸ ਗੱਲ ਤੇ ਤਸੱਲੀ ਜ਼ਾਹਰ ਕੀਤੀ ਕਿ ਕਾਰਗਰ ਢੰਗ ਨਾਲ ਟੈਸਟਿੰਗ ਕਰਨ ਸਦਕਾ ਸਕੂਲਾਂ ਵਿਚ ਸਥਿਤੀ ਅਜੇ ਕੰਟਰੋਲ ਅਧੀਨ ਹੈ। ਉਨ੍ਹਾਂ ਦੱਸਿਆ ਕਿ ਅਗਸਤ ਮਹੀਨੇ ਵਿਚ ਕੁਲ 5799 ਸਕੂਲਾਂ ਦੇ ਅਧਿਆਪਨ ਅਤੇ ਗੈਰ-ਅਧਿਆਪਨ ਦੇ 33,854 ਅਮਲੇ ਦੇ ਨਾਲ 3,21,969 ਸਕੂਲ ਵਿਦਿਆਰਥੀਆਂ ਦੇ ਸੈਂਪਲ ਲਏ ਗਏ ਸਨ ਜਿਨ੍ਹਾਂ ਵਿੱਚੋਂ ਹੁਣ ਤੱਕ 158 ਮਾਮਲਿਆਂ ਵਿਚ ਟੈਸਟ ਪਾਜ਼ੇਟਿਵ ਪਾਏ ਗਏ ਜਿਸ ਮੁਤਾਬਕ ਪਾਜ਼ੇਟਿਵਿਟੀ ਦਰ ਸਿਰਫ 0.05 ਫੀਸਦੀ ਬਣਦੀ ਹੈ।

ਤਾਜ਼ਾ ਸੀਰੋ-ਸਰਵੇ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ 6-17 ਸਾਲ ਦੇ ਉਮਰ ਵਰਗ ਦੇ ਬੱਚਿਆਂ ਲਈ ਪਾਜ਼ੇਟਿਵਿਟੀ ਦਰ 60 ਫੀਸਦੀ ਹੈ ਜਦਕਿ 14-17 ਸਾਲ ਦੇ ਉਮਰ ਵਰਗ ਵਿਚ ਇਹ ਦਰ ਵੱਧ ਹੈ। ਮੁੱਖ ਮਤੰਰੀ ਨੇ ਕਿਹਾ ਕਿ ਲਿੰਗ ਅਤੇ ਰਿਹਾਇਸ਼ ਦੀ ਥਾਂ ਦੇ ਹਿਸਾਬ ਨਾਲ ਇਹ ਇਕੋ ਜਿਹਾ ਫੈਲਿਆ ਜਿਸ ਤੋਂ ਸਿੱਧ ਹੁੰਦਾ ਹੈ ਕਿ ਸਾਡੇ ਬੱਚੇ ਇੱਥੋਂ ਤੱਕ ਕਿ ਉਹ ਕੋਵਿਡ ਨਾਲ ਵੀ ਪ੍ਰਭਿਵਤ ਵੀ ਹੋਏ, ਬਹੁਤ ਹੱਦ ਤੱਕ ਗੰਭੀਰ ਬਿਮਾਰੀ ਤੋਂ ਸੁਰੱਖਿਅਤ ਰਹੇ।

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਤਿਉਹਾਰਾਂ ਤੋਂ ਪਹਿਲਾਂ ਸਾਰੇ ਯੋਗ ਲੋਕਾਂ ਦੇ ਟੀਕੇ ਲਾਉਣੇ ਯਕੀਨੀ ਬਣਾਉਣ ਲਈ ਲੋੜੀਂਦੀ ਮਾਤਰਾ ਵਿਚ ਟੀਕੇ ਉਪਲਬਧ ਕਰਵਾਉਣਾ ਨਿਸ਼ਚਤ ਕੀਤਾ ਜਾਵੇ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਕੇਂਦਰੀ ਸਿਹਤ ਮੰਤਰੀ ਕੋਲ ਇਸ ਮਾਮਲੇ ਦੀ ਪੈਰਵੀ ਕਰਨਗੇ ਜਿੰਨ੍ਹਾਂ ਨੇ ਪਹਿਲਾਂ ਵੀ ਉਨ੍ਹਾਂ ਨੂੰ ਵਾਧੂ ਸਪਲਾਈ ਦਾ ਭਰੋਸਾ ਦਿਵਾਇਆ ਸੀ। ਉਨ੍ਹਾਂ ਨੇ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਮਠਿਆਈ ਦੀਆਂ ਦੁਕਾਨਾਂ, ਖੋਖੇ, ਢਾਬਿਆਂ ਆਦਿ ਦੇ ਸਾਰੇ ਸਟਾਫ ਦੇ ਟੀਕਾਕਰਨ ਦੀ ਘੱਟੋ-ਘੱਟ ਇਕ ਖੁਰਾਕ ਜ਼ਰੂਰ ਲੱਗੀ ਹੋਵੇ।

ਇਹ ਧਿਆਨ ਦਿਵਾਉਂਦਿਆਂ ਕਿ 1.18 ਕਰੋੜ ਲੋਕਾਂ ਨੂੰ ਪਹਿਲੀ ਖੁਰਾਕ ਅਤੇ 37.81 ਲੱਖ ਲੋਕਾਂ ਨੂੰ ਦੂਜੀ ਖੁਰਾਕ ਦੇ ਨਾਲ ਸੂਬੇ ਨੇ ਪਹਿਲਾਂ ਹੀ 57 ਫੀਸਦੀ ਤੋਂ ਵੱਧ ਯੋਗ ਵਸੋਂ ਨੂੰ ਟੀਕਾਕਰਨ ਵਿੱਚ ਕਵਰ ਕਰ ਲਿਆ ਹੈ, ਕੈਪਟਨ ਅਮਰਿੰਦਰ ਸਿੰਘ ਨੇ ਟੀਕਾਕਰਨ ਮੁਹਿੰਮ ਨੂੰ ਅਗਾਂਹ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਇਹ ਵੀ ਆਦੇਸ਼ ਦਿੱਤੇ ਕਿ ਅਧਿਆਪਕਾਂ, ਨੌਜਵਾਨ ਬੱਚਿਆਂ ਦੇ ਮਾਪਿਆਂ ਅਤੇ ਵਿਕਰੇਤਾਵਾਂ ਨੂੰ ਕੋਵਿਡ ਟੀਕਾਕਰਨ ਵਿੱਚ ਪਹਿਲ ਦਿੱਤੀ ਜਾਵੇ।

ਮੁੱਖ ਮੰਤਰੀ ਨੇ ਇਸ ਗੱਲ 'ਤੇ ਤਸੱਲੀ ਪ੍ਰਗਟਾਈ ਕਿ ਸੂਬੇ ਨੂੰ ਪ੍ਰਾਪਤ ਹੋਇਆ ਟੀਕਿਆਂ ਦਾ ਸਟਾਕ ਬਿਨਾਂ ਅਜਾਈਂ ਗਿਆ ਵਰਤਿਆ ਗਿਆ।

----

Sunday, July 25, 2021

‘ਮਨ ਕੀ ਬਾਤ’ ਸੰਬੋਧਨ ’ਚ ਚੰਡੀਗੜ੍ਹ ਦੇ ਫੂਡ–ਸਟਾਲ ਮਾਲਕ ਦੀ ਸ਼ਲਾਘਾ

 25-July, 2021 16:13 IST

ਵੈਕਸੀਨ ਲਗਵਾ ਚੁੱਕੇ ਲੋਕਾਂ ਨੂੰ ਮੁਫ਼ਤ ਛੋਲੇ–ਭਟੂਰੇ ਦੇਣ ਦੀ ਪਹਿਲ 


ਚੰਡੀਗੜ੍ਹ: 25 ਜੁਲਾਈ 2021: (ਪੀਆਈਬੀ//ਪੰਜਾਬ ਸਕਰੀਨ)::

ਅੱਜਕਲ੍ਹ ਚੰਡੀਗੜ੍ਹ ਦੇ ਉਸ ਫੂਡ–ਸਟਾਲ ਮਾਲਕ ਸੰਜੇ ਰਾਣਾ ਦੀ ਵੱਡੀ ਪੱਧਰ ਤੇ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਬਹੁਤ ਸਾਰੇ ਲੋਕ ਉਸਨੂੰ ਦੇਖਣ ਲਈ ਵੀ ਆ ਰਹੇ ਹਨ ਜਿਸਨੇ ਉਹਨਾਂ ਲੋਕਾਂ ਨੂੰ ਮੁਫ਼ਤ ਛੋਲੇ ਭਟੂਰੇ ਖੁਆਉਣੇ ਸ਼ੁਰੂ ਕੀਤੇ ਹਨ ਜਿਹਨਾਂ ਨੇ ਕੋਵਿਡ-19 ਤੋਂ ਬਚਾਓ ਵਾਲੀ ਵੈਕਸੀਨ ਲਗਵਾਈ ਹੋਈ ਹੈ। ਵੈਕਸੀਨੇਸ਼ਨ ਨੂੰ ਇਹੋ ਜਿਹਾ ਜਨਤਕ ਹੁਲਾਰਾ ਸ਼ਾਇਦ ਪਹਿਲੀ ਵਾਰ ਮਿਲਿਆ ਹੈ। ਸੰਜੇ ਰਾਣਾ ਦੀ ਦੁਕਾਨ ਬਹੁਤ ਛੋਟੀ ਹੈ। ਸ਼ਾਇਦ ਰੇਹੜੀ ਹੀ ਕਹਿ ਲਓ ਪਾਰ ਦਿਲ ਬਹੁਤ ਵੱਡਾ ਹੈ ਅਤੇ ਸੋਚ ਬੜੀ ਦੂਰ ਅੰਦੇਸ਼ੀ ਵਾਲੀ ਹੈ। ਅਜਿਹੀ ਫਿਲ ਵੱਡੇ ਵੱਡੇ ਢਾਬਿਆਂ ਅਤੇ ਰੈਸਟੂਰੈਂਟਾਂ ਵਾਲੇ ਵੀ ਨਹੀਂ ਕਰ ਕੇ ਦਿਖਾ ਸਕੇ ਜਿਹੜੀ ਸੰਜੇ ਰਾਣਾ ਨੇ ਕਰ ਦਿਖਾਈ ਹੈ। 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਮਾਸਿਕ ਰੇਡੀਓ ਸੰਬੋਧਨ ‘ਮਨ ਕੀ ਬਾਤ’ ਵਿੱਚ ਵੀ ਚੰਡੀਗੜ੍ਹ ਦੇ ਉਸ ਫੂਡ–ਸਟਾਲ ਮਾਲਕ ਸੰਜੈ ਰਾਣਾ ਦੀ ਸ਼ਲਾਘਾ ਕੀਤੀ, ਜਿਸ ਨੇ ਲੋਕਾਂ ਨੂੰ ਕੋਵਿਡ–19 ਦੇ ਟੀਕਾਕਰਣ ਲਈ ਹੋਰਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਆਪਣੇ–ਆਪ ਹੀ ਇੱਕ ਪਹਿਲਕਦਮੀ ਕੀਤੀ ਸੀ। ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਫੂਡ ਸਟਾਲ ਦੇ ਮਾਲਕ ਸੰਜੈ ਰਾਣਾ ਨੇ ਆਪਣੀ ਬੇਟੀ ਅਤੇ ਭਤੀਜੀ ਦੀ ਸਲਾਹ ’ਤੇ ਕੋਵਿਡ–19 ਵੈਕਸੀਨ ਲਗਵਾ ਚੁੱਕੇ ਲੋਕਾਂ ਨੂੰ ਮੁਫ਼ਤ ਛੋਲੇ–ਭਟੂਰੇ ਦੇਣੇ ਸ਼ੁਰੂ ਕਰ ਦਿੱਤੇ। ਇਸੇ ਦੌਰਾਨ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਗਵਰਨਰ ਵੀ ਪੀ ਸਿੰਘ ਬਦਨੌਰ ਨੇ ਵੀ ਸੰਜੇ ਰਾਣਾ ਦੀ ਸ਼ਲਾਘਾ ਕੀਤੀ ਹੈ।


ਹੁਣ ਦੇਖਣਾ ਹੈ ਕਿ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਇਸ ਗੱਲ ਨੂੰ ਹੋਰ ਕਿੰਨੇ ਕੁ ਲੋਕ ਅਪਣਾਉਂਦੇ ਹਨ! ਅਜੇ ਵੈਕਸੀਨ ਲਗਵਾਉਣ ਵਾਲੇ ਬਹੁਤ ਸਾਰੇ ਲੋਕ ਬਾਕੀ ਹਨ ਅਤੇ ਬਹੁਤ ਸਾਰੀਆਂ ਥਾਂਵਾਂ ਤੇ ਲੋਕਾਂ ਨੂੰ ਇਸ ਮਕਸਦ ਲਈ ਉਤਸ਼ਾਹਿਤ ਕੀਤੇ ਜਾਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਕਈ ਥਾਂਵਾਂ ਤੇ ਵੈਕਸੀਨ ਮੁੱਕ ਜਾਂਦੀ ਹੈ ਅਤੇ ਕਈ ਥਾਂਵਾਂ ਤੇ ਕੈਂਪਾਂ ਦਾ ਪ੍ਰਚਾਰ ਆਮ ਲੋਕਾਂ ਤੱਕ ਨਹੀਂ ਪਹੁੰਚਦਾ। 

Sunday, June 13, 2021

Covid: ਇਨਸਾਨੀਅਤ ਦੀ ਭਾਵਨਾ ਵਾਲਿਆਂ ਨੇ ਸੰਭਾਲੀ ਅਸਲੀ ਜ਼ਿੰਮੇਵਾਰੀ

ਧਾਰਮਿਕ ਸੰਗਠਨਾਂ ਨੇ ਕਾਇਮ ਕੀਤੇ ਸੇਵਾ ਅਤੇ ਸਹਾਇਤਾ ਦੇ ਨਵੇਂ ਰਿਕਾਰਡ 


ਲੁਧਿਆਣਾ
: 12 ਜੂਨ 2021: (ਪ੍ਰਦੀਪ ਸ਼ਰਮਾ//ਇਨਪੁਟ:ਲੁਧਿਆਣਾ ਸਕਰੀਨ ਡੈਸਕ ਟੀਮ):: 

ਕੋਵਿਡ-19 ਨੇ ਜਿਹੜਾ ਮਾਹੌਲ ਸਿਰਜਿਆ ਉਸਨੇ ਬਹੁਤ ਕੁਝ ਬਦਲ ਦਿੱਤਾ ਹੈ। ਸਾਡੇ ਰੀਤੀ  ਸਭ ਕੁਝ ਬਦਲ ਦਿੱਤਾ ਹੈ। ਹੁਣ ਉਹ ਪਹਿਲਾਂ ਵਾਲਿਆਂ ਗੱਲਾਂ ਹੀ ਨਹੀਂ ਰਹੀਆਂ। ਪਹਿਲਾਂ ਵਾਲੇ ਮਿਲਣ ਗਿਲਣ ਅਤੇ ਖ਼ਲੂਸ ਹੁਣ ਸ਼ਾਇਦ ਕਦੇ ਦੋਬਾਰਾ ਨਾ ਆਉਣ। ਇਸਦੇ ਦੂਜੇ ਪਾਸੇ ਵਪਾਰਕ ਸੋਚ ਵਾਲੇ, ਮੁਨਾਫ਼ਾਖੋਰੀ ਦੀ ਸੋਚ ਵਾਲੇ ਅਨਸਰਾਂ ਨੇ ਇਸ ਦਰਦ ਭਰੇ  ਦੌਰ ਦਾ ਵੀ ਫਾਇਦਾ ਉਠਾਇਆ।  ਰੋਜ਼ ਦੇ ਖਾਣਪੀਣ ਵਾਲਿਆਂ ਵਸਤਾਂ ਦੇ ਨਾਲ ਨਾਲ ਜ਼ਿੰਦਗੀਉ ਬਚਾਉਣ ਵਾਲਿਆਂ ਦਵਾਈਆਂ ਵੀ ਬਾਜ਼ਾਰਾਂ ਵਿੱਚ ਗਾਇਬ ਕਰ ਦਿੱਤੀਆਂ ਅਤੇ ਫਿਰ ਉਹਨਾਂ ਦੇ ਭਾਅ ਅਸਮਾਨੀਂ ਚੜ੍ਹਾਅ ਦਿੱਤੇ। ਮੁਨਾਫਾਖੋਰੀ ਅਤੇ ਕਾਲਾਬਜ਼ਾਰੀ ਦੇ ਇਸ ਸ਼ਰਮਨਾਕ ਦੌਰ ਵਿੱਚ ਵਖਤਾਂ ਮਾਰੇ ਲੋਕਾਂ ਨੂੰ ਬਚਾਇਆ ਸਿਰਫ ਉਹਨਾਂ ਨੇ ਜਿਹਨਾਂ ਵਿੱਚ ਇਨਸਾਨੀਅਤ ਦੀ ਭਾਵਨਾ ਬਾਕੀ ਸੀ। ਇਸ ਕੰਮ ਲਈ ਚੰਗੇ ਨੇਕ ਇਨਸਾਨ ਜ਼ਾਤੀ ਤੌਰ ਤੇ ਵੀ ਅੱਗੇ ਆਏ ਅਤੇ ਧਾਰਮਿਕ ਸੰਗਠਨਾਂ ਨੇ ਵੀ ਮੋਰਚਾ ਸੰਭਾਲਿਆ। ਅੱਜ ਅਜਿਹੇ ਕੁਝ ਲੋਕਾਂ ਨਾਲ ਮੁਲਾਕਾਤ ਹੋਣਾ ਬਹੁਤ ਵੱਡੀ ਪ੍ਰਾਪਤੀ  ਹੈ। 

ਅੱਜ ਦੇ ਦੌਰੇ ਦੌਰਾਨ ਜੱਸੀਆਂ ਰੋਡ ਉਤੇ ਮੌਜੂਦ ਸਬਜ਼ੀ ਮੰਡੀ ਇਲਾਕੇ ਵਿੱਚ  ਇਕ ਪਰਿਵਾਰ ਵੱਲੋਂ ਆਪਣਾ ਘਰ ਹੀ ਟੀਕਾਕਰਨ ਸੈਂਟਰ ਦੇ ਰੂਪ ਵਿਚ ਸਮਰਪਿਤ ਕਰ ਦਿੱਤਾ ਗਿਆ। ਦੇਖੋ ਇਸ ਭਾਵਨਾ ਦਾ ਕਮਾਲ। ਇਸ ਪਰਿਵਾਰ ਨੇ ਬਹੁਤ ਸਰਗਰਮੀ ਨਾਲ ਯੋਗਦਾਨ ਦਿੱਤਾ। 

ਇਥੇ ਹੀ ਮਿਲੇ ਨੋਡਲ ਅਫਸਰ ਡਾ ਅਮਰੀਕ ਸਿੰਘ। ਉਹਨਾਂ ਨੇ ਦੱਸਿਆ ਕਿ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਟੀਕਾ ਲੱਗਣ ਦਾ ਅਨੁਮਾਨ ਹੈ  ਬੜੇ ਹੀ ਸੁਚੱਜੇ ਢੰਗ ਦੇ ਨਾਲ ਇੱਕ ਐੱਨਜੀਓ ਦੇ ਸਹਿਯੋਗ ਦੇ ਨਾਲ ਟੀਕਾਕਰਨ ਚੱਲ ਰਿਹਾ ਹੈ ਅਤੇ ਮੈਡੀਕਲ ਟੀਮ ਦੇ ਸਾਰੇ ਮੈਂਬਰ ਸਾਹਿਬਾਨ ਬੜੇ ਹੀ ਸੁਚੱਜੇ ਢੰਗ ਦੇ ਨਾਲ ਇਸ ਮੁਹਿੰਮ ਦੇ ਵਿੱਚ ਯੋਗਦਾਨ ਪਾ ਰਹੇ ਹਨ। ਕੈਂਪ ਜਿਥੇ ਵੀ ਲੱਗੇ ਇਸ ਕਿਸਮ ਦੀਆਂ ਲੋਕ ਭਲਾਈ ਵਾਲਿਆਂ ਟੀਮਾਂ ਖੁਦ-ਬ-ਖੁਦ ਸਬੰਧਤ ਥਾਂ ਤੇ ਕਿਸੇ ਫਰਿਸ਼ਤੇ ਵਾਂਗ ਪਹੁੰਚ ਜਾਂਦੀਆਂ ਹਨ। 

ਰਾਧਾਸਵਾਮੀ ਸਤਿਸੰਗ ਘਰ ਨੂਰਵਾਲਾ ਰੋਡ ਤੇ ਲੱਗੇ ਟੀਕਾਕਰਨ ਕੈਂਪ ਦਾ ਦ੍ਰਿਸ਼ ਵੀ  ਟੁੰਬਣ ਵਾਲਾ ਸੀ। ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਜਾਂਦੇ ਰਹੇ। ਏਨੀ  ਅਸੀਂ ਢੰਗ ਰਹਿ ਗਏ। 

ਮਨੁੱਖੀ ਸੇਵਾ ਦੀ ਮਿਸਾਲ ਬਣੇ ਟੀਕਾਕਰਨ ਕੇਂਦਰਾਂ ਦਾ ਦੌਰਾ ਕਰਦਿਆਂ ਰਾਧਾਸਵਾਮੀ ਸਤਿਸੰਗ ਘਰ ਨੂਰਵਾਲਾ ਰੋਡ ਜਿੱਥੇ ਹਰ ਰੋਜ਼ ਕੋਰੋਨਾ ਵਰਗੀ ਭਿਆਨਕ ਬਿਮਾਰੀ ਦੇ ਬਚਾਅ ਵਾਸਤੇ ਟੀਕਾਕਰਨ ਹੋ ਰਿਹਾ ਹੈ ਵਿਖੇ ਵੀ ਅਜਿਹੇ ਹੀ ਦ੍ਰਿਸ਼ ਮਿਲੇ।ਰਾਧਾਸਵਾਮੀ ਸਤਿਸੰਗ ਘਰ ਨੂਰਵਾਲਾ ਦੇ ਸੈਂਟਰ ਵਿੱਚ ਬੜਾ ਅਨੁਸ਼ਾਸਨਵਾਲਾ ਮਾਹੌਲ ਸੀ। ਮਨੁੱਖੀ ਸੇਵਾ ਭਾਵਨਾ ਨੂੰ ਸਮਰਪਿਤ ਧਾਰਮਿਕ ਮਾਹੌਲ ਵੀ ਦੇਖਣ ਨੂੰ ਮਿਲਿਆ  ਜਿਸ ਵਿੱਚ  ਬਹੁਤ ਹੀ  ਤਰਤੀਬਵਾਰ ਢੰਗ ਨਾਲ ਟੋਕਨ ਜਾਰੀ ਕੀਤੇ ਜਾ ਰਹੇ ਸਨ। ਲਾਭਪਾਤਰੀਆਂ ਦੇ ਸਾਈਕਲਾਂ ਅਤੇ ਮੋਟਰਸਾਈਕਲਾਂ ਦੀ ਸੇਵਾ ਸੰਭਾਲ ਵੀ ਬੜੇ ਸੁਚੱਜੇ ਢੰਗ ਨਾਲ ਹੋ ਰਹੀ ਸੀ। ਟੀਕਾਕਰਨ ਤੋਂ ਪਹਿਲਾਂ ਸਰੀਰਕ ਮੁਆਇਨਾ, ਆਧਾਰ ਕਾਰਡ ਰਜਿਸਟ੍ਰੇਸ਼ਨ, ਲਾਭਪਾਤਰੀਆਂ ਨੂੰ ਟੀਕਾਕਰਨ ਉਪਰੰਤ ਨਾਸ਼ਤਾ ਕਰਵਾਉਣਾ, ਦਵਾਈ ਦੇਣਾ ਅਤੇ ਹੋਰ ਸਾਰੇ ਸਬੰਧਰ ਫਰਜ਼ ਪੂਰੇ ਕਰਨਾ-ਸਭ ਕੁਝ ਬੜੀ ਸਹਿਜਤਾ ਨਾਲ ਚੱਲ ਰਿਹਾ ਸੀ। ਨਾ ਕੋਇਉ ਘਬਰਾਹਟ, ਨਾ ਕੋਈ ਬੁਖਲਾਹਟ। ਸਭ ਕੁਝ ਬੜਾ ਸਹਿਜ ਸੀ।  ਇਸ ਤੋਂ ਬਾਅਦ ਲਾਭਪਾਤਰੀਆਂ ਨੂੰ ਸਰਟੀਫਿਕੇਟ ਜਾਰੀ ਕਰਨ ਦੀ ਪ੍ਰੀਕਿਰਿਆ ਵੀ ਸੇਵਾਦਾਰ ਬੜੀ ਹੀ ਨਿਮਰਤਾ ਤੇ ਹਸਮੁੱਖ ਸੁਭਾਅ ਦੇ ਨਾਲ ਨਿਭਾਈ ਜਾ ਰਹੀ ਸੀ। ਰੱਬੀ ਬਾਣੀ ਦਾ ਚਲਦਾ ਮਿੱਠਾ ਮਿੱਠਾ ਸ਼ਬਦ ਕੀਰਤਨ ਮਾਹੌਲ ਨੂੰ ਪੂਰੀ ਤਰ੍ਹਾਂ ਆਲੌਕਿਕ ਬਣਾ ਰਿਹਾ ਸੀ। 

ਟੀਕਾਕਰਨ ਮੁਹਿੰਮ ਹਰ ਕੈਂਪ ਵਿੱਚ ਬੜੇ ਹੀ ਚੰਗੇ ਢੰਗ ਨਾਲ ਚੱਲ ਰਹੀ ਸੀ। ਨੋਡਲ ਅਫਸਰ ਡਾ ਅਮਰੀਕ ਸਿੰਘ ਮੁਤਾਬਿਕ ਅੱਜ ਇਸ ਸੈਂਟਰ ਵਿਚ ਤਕਰੀਬਨ  ਪੰਜ ਸੌ ਲਾਭਪਾਤਰੀਆਂ ਨੂੰ ਟੀਕਾਕਰਨ ਕੀਤਾ ਗਿਆ।  ਅੱਜ ਦੇ ਕੈਂਪ ਵਿਚ 18 ਤੋਂ 35 ਅਤੇ 45 ਸਾਲ ਦੀ ਉਮਰ ਤੋਂ ਉੱਪਰ ਵਾਲਿਆਂ ਨੂੰ ਵੀ ਬੜੀ ਚੰਗੀ ਤਰ੍ਹਾਂ ਸਹੀ ਵਿਵਸਥਾ ਵਿੱਚ ਬਿਠਾਇਆ ਗਿਆ ਸੀ।  ਇਕ ਸਵਾਲ ਉੱਠਦਾ ਹੈ ਕਿ ਇਕ ਪਾਸੇ ਕਈ ਸਵਾਰਥੀ ਲੋਕ ਦਵਾਈਆਂ ਦੀ ਕਾਲਾ ਬਾਜ਼ਾਰੀ ਕਰਦੇ ਵੇਖੇ ਜਾਂਦੇ ਹਨ  ਪਰ ਦੂਜੇ ਪਾਸੇ ਨਿਸ਼ਕਾਮ ਮਨੁੱਖੀ ਸੇਵਾ ਵਿਚ ਲੱਗੇ ਸੇਵਾਦਾਰਾਂ ਵੱਲੋਂ ਵਡਮੁੱਲੀ ਸੇਵਾ ਨਿਭਾਈ ਜਾਂਦੀ ਹੈ। ਜਿੱਥੇ ਸਰਕਾਰੀ ਅਫ਼ਸਰ ਐਤਵਾਰ ਛੁੱਟੀ ਹੋਣ ਕਾਰਨ ਹਫਤੇ ਭਰ ਦੀ ਥਕਾਵਟ ਉਤਾਰਦੇ ਦੇਖੇ ਜਾਂਦੇ ਹਨ  ਉੱਥੇ ਬੜੀ ਹੈਰਾਨੀ ਹੋਈ ਕਿ ਨੋਡਲ ਅਫਸਰ ਡਾ ਅਮਰੀਕ ਸਿੰਘ ਵਰੇ ਲੋਕ ਆਰਾਮ ਦੀ ਪ੍ਰਵਾਹ ਕੀਤੇ ਬਗੈਰ  ਸਵੇਰੇ ਸਾਢੇ ਅੱਠ ਵਜੇ ਹੀ ਬੜੇ ਉਤਸ਼ਾਹ ਨਾਲ ਅਤੇ ਯੋਗ ਢੰਗ ਨਾਲ ਡਿਊਟੀ ਨਿਭਾਉਂਦੇ ਦੇਖੇ ਗਏ  ਅਤੇ ਉਨ੍ਹਾਂ ਦੀ ਸਾਰੀ ਮੈਡੀਕਲ ਟੀਮ ਦਾ ਉਤਸ਼ਾਹ ਵੀ ਦੇਖਣ ਵਾਲਾ ਸੀ। 

Wednesday, April 07, 2021

GCG ਲੁਧਿਆਣਾ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ

ਕਰੀਬ 80 ਲਾਭਪਾਤਰੀਆਂ ਨੇ ਲਗਵਾਈ ਕੋਵਿਡ ਤੋਂ ਬਚਾਓ ਵਾਲੀ ਵੈਕਸਿਨ 


ਲੁਧਿਆਣਾ
: 7 ਅਪ੍ਰੈਲ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਕੋਵਿਡ ਦਾ ਕਹਿਰ ਜਾਰੀ ਹੈ। ਪੀੜਿਤਾਂ ਦੀ ਗਿਣਤੀ ਵੀ ਹਰ ਰੋਜ਼ ਵੱਧ ਰਹੀ ਹੈ ਅਤੇ ਉਹਨਾਂ ਦੀ ਵੀ ਜਿਹਨਾਂ ਨੂੰ ਕੋਵਿਡ ਨੇ ਨਿਗਲ ਲਿਆ। ਬੁਰੀ ਤਰ੍ਹਾਂ ਭੈਅਭੀਤ ਕਰ ਦੇਣ ਵਾਲੀ ਇਸ ਮੌਜੂਦਾ ਸਥਿਤੀ ਵਿੱਚ ਵੀ ਕੋਵਿਡ ਨਾਲ ਲੜਨ ਵਾਲੇ ਯੋਧਿਆਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਆਈ। ਭਾਰਤ ਨਗਰ ਚੌਂਕ-ਰੱਖ ਬਾਗ ਨੇੜੇ ਸਥਿਤ ਲੜਕੀਆਂ ਦੇ ਸਰਕਾਰੀ ਕਾਲਜ ਵਿਛਕ ਲੱਗੇ ਮੁਫ਼ਤ ਵੈਕਸਨੀਨੇਸ਼ਨ ਕੈਂਪ ਦੌਰਾਨ ਸਰਗਰਮ ਰਹੀ ਟੀਮ ਦੇ ਸਾਰੇ ਮੈਂਬਰਾਂ ਦੇ ਚਿਹਰਿਆਂ ਤੇ ਬਹਾਦਰੀ ਅਤੇ ਉਤਸ਼ਾਹ ਦੀ ਇੱਕ ਝਲਕ ਸੀ। ਕੈਂਪ ਵਿੱਚ ਆਉਣ ਵਾਲੇ ਇੱਛੁਕ ਵਿਅਕਤੀਆਂ ਦੇ ਸ਼ੱਕ ਦੂਰ ਕੀਤੇ ਜਾਂਦੇ ਸਨ। ਅਫਵਾਹਾਂ ਦੀ ਧੁੰਦ ਹਟਾਈ ਜਾਂਦੀ ਸੀ। ਜਦੋਂ ਉੱਥੇ ਪਹੁੰਚਣ ਵਾਲਿਆਂ ਦੇ ਸਾਰੇ ਸ਼ੰਕੇ ਨਿਵਿਰਤ ਹੋ ਜਾਂਦੇ ਸਨ ਉਦੋਂ ਉਹਨਾਂ ਦਾ ਆਧਾਰ ਕਾਰਡ ਦੇਖ ਕੇ ਪਹਿਲਾਂ ਰਜਿਸਟਰੇਸ਼ਨ ਕੀਤੀ ਜਾਂਦੀ ਸੀ ਅਤੇ ਇਸਦੇ ਨਾਲ ਹੀ ਵੈਕਸੀਨੇਸ਼ਨ ਵਾਲਾ ਇੰਜੈਕਸ਼ਨ ਲਗਾ ਦਿੱਤਾ ਜਾਂਦਾ ਸੀ। ਇਸਤੋਂ ਬਾਅਦ ਅੱਧਾ ਕੁ ਘੰਟਾ ਉਹਨਾਂ ਨੂੰ ਅਬਜ਼ਰਵੇਸ਼ਨ ਵਿੱਚ ਵੀ ਰੱਖਿਆ ਜਾਂਦਾ ਤਾਂਕਿ ਜੇ ਕਿਸੇ ਨੂੰ ਘਬਰਾਹਟ ਹੋਵੇ ਜਾਂ ਕੋਈ ਹੋਰ ਸਮੱਸਿਆ ਤਾਂ ਉਸ ਦਾ ਇਲਾਜ ਤੁਰੰਤ ਹੋ ਸਕੇ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾਕਟਰ ਸੁਖਵਿੰਦਰ ਕੌਰ, ਵਾਈਸ ਪ੍ਰਿੰਸੀਪਲ ਡਾਕਟਰ ਕਿਰਪਾਲ ਕੌਰ ਅਤੇ ਕੈਂਪ ਵਿੱਚ ਪੁੱਜੇ ਹੋਏ ਡਾਕਟਰ ਖੁਦ ਸਭਨਾਂ ਨੂੰ ਹੱਲਾ ਸ਼ੇਰੀ ਦੇ ਰਹੇ ਸਨ। 
ਹਾਲ ਦੇ ਅੰਦਰ ਇੱਕ ਸੈਮੀਨਾਰ ਵਰਗਾ ਪ੍ਰੋਗਰਾਮ ਵੀ ਚੱਲ ਰਿਹਾ ਸੀ ਜਿਸ ਵਿੱਚ ਆਯੁਰਵੇਦ ਦੇ ਨਾਲ ਜੁੜੇ ਹੋਏ ਡਾਕਟਰ ਅਜੇ ਨਨਚਾਹਲ ਦੱਸ ਰਹੇ ਸਨ ਕਿ ਕਿਸ ਤਰਾਂ ਤੁਲਸੀ, ਹਲਦੀ, ਜਵੈਣ, ਦਾਲਚੀਨੀ, ਲੌਂਗ ਆਦਿ ਵਰਗੀਆਂ 18 ਚੀਜ਼ਾਂ ਨੂੰ ਰਲਾ ਕੇ ਬਣਾਏ ਹੋਏ ਚੂਰਨ ਦੀ ਭਾਫ ਸੁੰਘਣ ਦਾ ਪ੍ਰਬੰਧ ਵੀ ਸੀ ਜਿਸਨੂੰ ਸੁੰਘੜੀਆਂ ਸਾਰ ਦੋ ਚਾਰ ਸਾਹਾਂ ਨਾਲ ਹੀ ਛਾਤੀ ਅਤੇ ਫੇਫੜਿਆਂ ਨੂੰ ਰਾਹਤ ਮਿਲਦੀ ਸੀ। ਹਾਲ ਦੇ ਬਾਹਰ ਵੈਕਸੀਨੇਸ਼ਨ ਦਾ ਕੈਂਪ ਜਾਰੀ ਸੀ।  
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਮੁਫਤ ਕੋਵਿਡ-19 ਵੈਕਸੀਨੇਸ਼ਨ ਕੈਂਪ ਕੈਬਨਿਟ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ, ਕੌਂਸਲਰ ਸ਼੍ਰੀਮਤੀ ਮਮਤਾ ਆਸ਼ੂ ਜੀ ਅਤੇ ਐਨ.ਜੀ.ਓ ਸਿਟੀ ਨੀਡਜ਼ ਦੇ ਸਹਿਯੋਗ ਨਾਲ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਦੀ ਅਗਵਾਈ ਅਧੀਨ ਲਗਵਾਇਆ ਗਿਆ। ਇਸ ਮੌਕੇ ਸਿਟੀ ਨੀਡਜ਼ ਦੇ ਮੁਖੀ ਡਾ. ਮਨੀਤ ਧੀਮਾਨ ਵੀ ਹਾਜ਼ਰ ਸਨ। ਕਾਲਜ ਦੀ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਰਸਮੀ ਤੌਰ ਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਤੇ 45 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਮੁਫਤ ਕੋਵਿਡ-19 ਦੀ ਵੈਕਸੀਨ ਲਗਾਈ ਗਈ। ਕਾਲਜ ਦੇ ਆਡੀਟੋਰੀਅਮ ਵਿੱਚ ਵਿਸ਼ਵ ਸਿਹਤ ਦਿਵਸ ਮਨਾਉਦਿਆਂ ਹੋਇਆਂ, ਅਲਫਾ ਰਿਲੈਕਸ ਸੈਂਟਰ ਦੇ ਪ੍ਰਸਿੱਧ ਡਾਕਟਰ ਸ਼੍ਰੀ ਅਜੈ ਨਨਚਾਹਲ ਜੋ ਸ਼੍ਰੀ ਰਘੂਨਾਥ ਹਸਪਤਾਲ, ਲੁਧਿਆਣਾ ਵਿਖੇ ਐਕਿਊਪੰਕਚਰ ਅਤੇ ਰਿਫਲੈਕਸੋਲੌਜੀ ਵਿਭਾਗ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਹਨ ਨੂੰ ਮੁੱਖ ਵਕਤਾ ਦੇ ਤੌਰ ਤੇ ਬੁਲਾਇਆ ਗਿਆ। 
ਇਸ ਮੌਕੇ ਤੇ ਬੋਲਦਿਆਂ ਡਾ. ਅਜੈ ਨਨਚਾਹਲ ਨੇ ਆਖਿਆ ਕਿ ਸਾਡਾ ਸਰੀਰ ਆਪਣੇ ਆਪ ਵਿੱਚ ਖੁਦ ਇੱਕ ਡਾਕਟਰ ਹੈ। ਨੈਚੁਰੋਪੈਥਿਕ ਦਵਾਈਆਂ ਅਤੇ ਨੈਚੁਰੋਪੈਥੀ ਦੀ ਮਦਦ ਨਾਲ ਇਸ ਨੂੰ ਲੰਬੇ ਸਮੇਂ ਤੱਕ ਤੰਦਰੁਸਤ ਰੱਖਿਆ ਜਾ ਸਕਦਾ ਹੈ। ਉਹਨਾਂ ਆਖਿਆ ਕਿ ਮਾਨਸਿਕ ਸਿਹਤ ਸਰੀਰਕ ਸਿਹਤ ਤੋਂ ਉੱਪਰ ਹੈ, ਜੇ ਮਨੁੱਖ ਮਾਨਸਿਕ ਤੌਰ ਤੇ ਤੰਦਰੁਸਤ ਹੈ ਤਾਂ ਉਹ ਬਿਮਾਰੀ ਦੇ ਸ਼ਿਕੰਜੇ ਵਿੱਚ ਨਹੀਂ ਆਉਂਦਾ। ਐਕਿਊਪ੍ਰੈਸ਼ਰ ਬਿਨਾ ਕਿਸੇ ਸਾਈਡ ਇਫੈਕਟ ਦੇ ਸਰੀਰ ਨੂੰ ਤੰਦਰੁਸਤ ਰੱਖਦਾ ਹੈ । ਮਿੱਟੀ, ਪਾਣੀ ਵਰਗੇ ਤੱਤਾਂ ਨਾਲ ਉਹਨਾਂ ਬਿਮਾਰੀਆਂ ਦੇ ਇਲਾਜ ਦੱਸੇ, ਉਹਨਾਂ ਆਖਿਆ ਕਿ ਪੇਟ ਸਾਫ ਨਾ ਹੋਣਾ ਸਰੀਰ ਦੇ ਜ਼ਹਿਰੀਲੇ ਹੋਣ ਦਾ ਮੁੱਖ ਕਾਰਨ ਹੈ। ਸੂਰਜ ਇਸ਼ਨਾਨ ਉੱਤੇ ਵਿਸ਼ੇਸ਼ ਬਲ ਦਿੰਦਿਆਂ  ਹੋਇਆਂ, ਉਹਨਾਂ ਆਖਿਆ ਕਿ ਇਸ ਦਾ ਉੱਤਮ ਸਮਾਂ ਸਵੇਰੇ 07:00 ਤੋਂ 09:00 ਵਜੇ ਹੈ ਅਤੇ ਇਸ ਨਾਲ ਵਿਟਾਮਿਨ ਡੀ-3 ਮਿਲਣ ਕਰਕੇ ਹੱਡੀਆਂ ਮਜਬੂਤ ਰਹਿੰਦੀਆਂ ਹਨ। ਇਸ ਦੇ ਨਾਲ ਹੀ ਉਹਨਾਂ ਨੇ ਰਿਫਲੈਕਸੋਲੌਜੀ ਤੇ ਚਾਨਣਾ ਪਾਇਆ। ਸਰੀਰਕ ਦਰਦ ਅਤੇ ਨਾੜੀਤੰਤਰ ਦੀ ਕਾਰਜਸ਼ੀਲਤਾ ਨੂੰ ਐਕਿਊਪ੍ਰੈਸ਼ਰ ਦੀ ਮਦਦ ਨਾਲ ਠੀਕ ਕੀਤਾ ਜਾ ਸਕਦਾ ਹੈ। ਐਕਿਊਪੰਕਚਰ ਕੇਵਲ ਮਨੁੱਖਾਂ ਤੇ ਨਹੀ ਸਗੋਂ ਜਾਨਵਰਾਂ ਤੇ ਵੀ ਕਾਰਗਰ ਹੈ। ਕੋਵਿਡ-19 ਤੋਂ ਬਚਾਅ ਲਈ ਉਹਨਾਂ ਨੇ ਹਲਦੀ, ਦਾਲਚੀਨੀ, ਜਵੈਣ, ਤੁਲਸੀ, ਸਫੈਦੇ ਦੇ ਪੱਤੇ, ਪਿਪਰਮੈਂਟ, ਲੈਵੈਨਡਰ, ਲੈਮਨ ਗਰਾਸ ਆਦਿ ਤੱਤਾਂ ਦੀ ਭਾਫ ਲੈਣ ਲਈ ਆਖਿਆ। ਪ੍ਰੋਗਰਾਮ ਦੇ ਅੰਤ ਤੇ ਕਾਲਜ ਦੇ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਸਰੀਰ ਨੂੰ ਨਿਰੋਗ ਰੱਖਣ ਲਈ ਸਾਨੂੰ ਇਹਨਾਂ ਪੱਧਤੀਆਂ ਦਾ ਸਹਾਰਾ ਲੈਣਾ ਚਾਹੀਦਾ ਹੈ।

Wednesday, March 31, 2021

ਜ਼ਿਲ੍ਹਾ ਪ੍ਰਸ਼ਾਸਨ 3 ਤੇ 4 ਅਪ੍ਰੈਲ ਨੂੰ ਲਗਾਵੇਗਾ ਸਪੈਸ਼ਲ ਮਾਸ ਵੈਕਸੀਨੇਸ਼ਨ ਕੈਂਪ

Wednesday.31st March 2021 at 7:43 PM

ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕੀਤੇ ਕਈ ਅਹਿਮ ਐਲਾਨ 


ਲੁਧਿਆਣਾ: 31 ਮਾਰਚ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਲੁਧਿਆਣਾ ਵਿਖੇ ਕੋਵਿਡ ਮਾਮਲਿਆਂ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ 3 ਅਤੇ 4 ਅਪ੍ਰੈਲ, 2021 ਨੂੰ ਸਪੈਸ਼ਲ ਮਾਸ ਵੈਕਸੀਨੇਸ਼ਨ ਕੈਂਪ ਲਗਾਵੇੇਗਾ, ਜਿਸਦੇ ਤਹਿਤ ਜਿਲ੍ਹੇ ਭਰ ਵਿੱਚ ਇੱਕ ਦਿਨ ਵਿੱਚ 15000 ਵਿਅਕਤੀਆਂ ਦੀ ਟੀਕਾਕਰਣ ਕੀਤਾ ਜਾਵੇਗਾ।

ਪੁਲਿਸ ਲਾਈਨਾਂ ਵਿਚ ਵਪਾਰੀਆਂ, ਮੈਰਿਜ ਪੈਲੇਸਾਂ, ਹੋਟਲ ਮਾਲਕਾਂ/ਐਮ.ਸੀ/ਰੈਸਟੋਰੈਂਟਾਂ ਅਤੇ ਹੋਰਾਂ ਨਾਲ ਪੜਾਅਵਾਰ ਮੀਟਿੰਗਾਂ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਰਫ ਟੀਕਾਕਰਨ ਮੁਹਿੰਮ ਵਿਚ ਤੇਜ਼ੀ ਲਿਆ ਕੇ ਕੋਰੋਨਾ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ, ਜੋਕਿ ਕੋਵਿਡ-19 ਦੀ ਲੜੀ ਤੋੜਨ ਵਿੱਚ ਸਹਾਈ ਸਿੱਧ ਹੋਵੇਗੀ।

ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਪਹਿਲਾਂ ਹੀ ਜੰਗੀ ਪੱਧਰ 'ਤੇ ਇਹ ਮੁਹਿੰਮ ਚਲਾ ਰਿਹਾ ਹੈ ਅਤੇ ਅੱਜ ਵੀ 7700 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ, ਜੋ ਕਿ ਹੁਣ ਤਕ ਸਭ ਤੋਂ ਵੱਧ ਲੁਧਿਆਣਾ ਵਿਚ ਹਨ ਤੇ ਵੈਕਸੀਨੇਸ਼ਨ ਕਰਾਉਣ ਵਾਲਿਆ ਦੀ ਕੁੱਲ 159462 ਹੋ ਗਈ ਹੈ।

ਡਿਪਟੀ ਕਮਿਸ਼ਨਰ ਵੱਲੋਂ ਹਰੇਕ ਖੇਤਰ/ਵਾਰਡ ਨੂੰ ਮਾਸ ਕੈਂਪਾਂ ਰਾਹੀਂ ਜੋੜਿਆ ਹੈ, ਉਨ੍ਹਾਂ ਦਾ ਟੀਚਾ ਹੈ ਕਿ ਇੱਕ ਦਿਨ ਵਿੱਚ ਘੱਟੋ ਘੱਟ 15000 ਯੋਗ ਵਿਅਕਤੀਆਂ ਦਾ ਟੀਕਾਕਰਣ ਕੀਤਾ ਜਾਵੇ।

ਇਹ ਪ੍ਰਗਟਾਵਾ ਕਰਦਿਆਂ ਕਿ ਕੱਲ੍ਹ (1 ਅਪ੍ਰੈਲ) ਤੋਂ, 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਇਹ ਟੀਕਾ ਲਗਾਇਆ ਜਾਵੇਗਾ, ਡਿਪਟੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਅਸੀਂ ਟੀਕਾਕਰਨ ਵਿੱਚ ਤੇਜ਼ੀ ਲਿਆਉਣ ਲਈ ਠੋਸ ਯਤਨ ਕਰ ਰਹੇ ਹਾਂ ਪਰ ਵਸਨੀਕਾਂ ਤੋਂ ਜਲਦ ਤੋ ਜਲਦ ਟੀਕਾਕਰਨ ਕਰਾਉਣ ਲਈ ਦਿਲੋਂ ਸਹਿਯੋਗ ਦੀ ਮੰਗ ਕਰਦੇ ਹਾਂ।

ਸ੍ਰੀ ਸ਼ਰਮਾ ਨੇ ਵਪਾਰੀਆਂ ਅਪੀਲ ਕਰਦਿਆਂ ਕਿਹਾ ਉਨ੍ਹਾਂ ਦਾ ਆਬਾਦੀ ਦੇ ਸਭ ਤੋਂ ਵੱਡੇ ਹਿੱਸੇ ਨਾਲ ਸੰਪਰਕ ਹੈ ਅਤੇ ਉਹ ਆਪਣੇ ਗਰੁੱਪਾਂ ਵਿਚ ਗਲਤ ਜਾਣਕਾਰੀ, ਝਿੱਜਕ ਅਤੇ ਵੈਕਸੀਨ ਸਬੰਧੀ ਝੁੱਠੀਆਂ ਅਫਵਾਹਾਂ ਨੂੰ ਦੂਰ ਕਰਨ ਤਾਂ ਜੋ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਕਰਕੇ ਉਨ੍ਹਾਂ ਦਾ ਬਚਾਅ ਕੀਤਾ ਜਾ ਸਕੇ।

ਸ੍ਰੀ ਸ਼ਰਮਾ ਨੇ ਜ਼ੋਰ ਦੇ ਕੇ ਕਿਹਾ ਕਿ ਸਾਡੇ ਵਿਗਿਆਨੀਆਂ ਨੇ ਟੀਕਾ ਵਿਕਸਿਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ ਅਤੇ ਇਸ ਨੂੰ ਦੇਸ਼ ਪ੍ਰਤੀ ਆਪਣੀ ਸਮਾਜਕ ਜ਼ਿੰਮੇਵਾਰੀ ਸਮਝਦਿਆਂ ਸਾਨੂੰ ਟੀਕਾਕਰਨ ਕਰਵਾਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਕੋਈ ਵੈਕਸੀਨ ਨਹੀਂ ਸੀ, ਲੋਕ ਵੱਡੀ ਗਿਣਤੀ ਵਿਚ ਮਰ ਰਹੇ ਸਨ ਅਤੇ ਵੈਕਸੀਨ ਲਈ ਪ੍ਰਾਰਥਨਾ ਕਰ ਰਹੇ ਸਨ ਅਤੇ ਹੁਣ ਜਦੋਂ ਵੈਕਸੀਨ ਉਪਲੱਬਧ ਹੈ ਤਾ ਲੋਕਾਂ ਨੂੰ ਮਹਾਂਮਾਰੀ ਦੇ ਵਿਰੁੱਧ ਛੇੜੀ ਜੰਗ 'ਤੇ ਫਤਿਹ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ।

ਮਾਸਕ, ਸਮਾਜਿਕ ਦੂਰੀ ਅਤੇ ਹੋਰ ਪ੍ਰੋਟੋਕਾਲ ਦੀ ਅਵਹੇਲਣਾ ਬਾਰੇ, ਉਨ੍ਹਾਂ ਕਿਹਾ ਕਿ ਜੇ ਸਥਿਤੀ ਅਜਿਹੀ ਹੀ ਰਹੀ ਅਤੇ ਉਹ ਕਰਫਿਊ ਦੇ ਸਮੇਂ ਵਿੱਚ ਵਾਧਾ ਕਰਨ ਦੇ ਨਾਲ-ਨਾਲ ਹੋਰ ਸਖ਼ਤ ਕਦਮ ਵੀ ਉਠਾਉਣਗੇ।

ਇਸ ਮੌਕੇ ਪ੍ਰਮੁੱਖ ਤੌਰ 'ਤੇ ਜੁਆਇੰਟ ਸੀ.ਪੀ. ਸ੍ਰੀ ਦੀਪਕ ਪਾਰੀਕ, ਏ.ਡੀ.ਸੀ. (ਵਿਕਾਸ) ਸ੍ਰੀ ਸੰਦੀਪ ਕੁਮਾਰ, ਸਿਵਲ ਸਰਜਨ ਡਾ. ਸੁਖਜੀਵਨ ਕੱਕੜ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਕਿਰਨ ਗਿੱਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਬਿੰਦਰਾ ਵੱਲੋਂ ਅੱਜ ਦੋ ਟੀਕਾਕਰਨ ਕੈਂਪਾਂ ਦਾ ਉਦਘਾਟਨ

31st March 2021 at 5:12 PM

ਪੰਜਾਬ ਯੂਥ ਡਿਵੈਲਪਮੈਂਟ ਬੋਰਡ ਫੈਕਟਰੀ ਕਾਮਿਆਂ ਦੇ ਟੀਕਾਕਰਨ 'ਚ ਕਰੇਗਾ ਹਰ ਸੰਭਵ ਸਹਿਯੋਗ


ਲੁਧਿਆਣਾ
: 31 ਮਾਰਚ 2021:(ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਪੰਜਾਬ ਯੂਥ ਡਿਵੈਲਪਮੈਂਟ ਬੋਰਡ(ਪੀ.ਵਾਈ.ਡੀ.ਬੀ) ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਅੱਜ ਸਥਾਨਕ ਗੁਰਦੁਆਰਾ ਰੇੜੂ ਸਾਹਿਬ ਅਤੇ ਸਾਹਨੇਵਾਲ ਵਿੱਚ 33 ਫੁੱਟਾ ਰੋਡ 'ਤੇ ਦੋ ਟੀਕਾਕਰਨ ਕੈਂਪਾਂ ਦਾ ਉਦਘਾਟਨ ਕੀਤਾ।
ਜ਼ਿਲ੍ਹਾ ਪ੍ਰਸ਼ਾਸਨ ਦੀ 'ਵੈਕਸੀਨੇਸ਼ਨ ਐਟ ਡੋਰਸਟੈਪਸ' ਮੁਹਿੰਮ ਤਹਿਤ ਟੀਕਾਕਰਨ ਕੈਂਪਾਂ ਦੀ ਸ਼ੁਰੂਆਤ ਕਰਨ ਤੋਂ ਬਾਅਦ, ਸ੍ਰੀ ਬਿੰਦਰਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਯੋਗ ਵਿਅਕਤੀਆਂ ਨੂੰ ਕੋਵਿਡ ਵੈਕਸੀਨੇਸ਼ਨ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕਰ ਰਿਹਾ ਹੈ ਅਤੇ ਪੀ.ਵਾਈ.ਡੀ.ਬੀ. ਵੀ ਯੋਗ ਵਿਅਕਤੀਆਂ ਦੀ ਜਲਦ ਤੋਂ ਜਲਦ ਵੈਕਸੀਨੇਸ਼ਨ ਕਰਵਾਉਣ ਲਈ ਪੱਬਾਂ ਭਾਰ ਹੈ।
ਉਨ੍ਹਾਂ ਕਿਹਾ ਕਿ ਪੀ.ਵਾਈ.ਡੀ.ਬੀ. ਉਦਯੋਗਿਕ ਇਕਾਈਆਂ ਦੇ ਅੰਦਰ ਟੀਕਾਕਰਨ ਕੈਂਪ ਲਗਾਉਣ ਵਿਚ ਸਹਿਯੋਗ ਕਰੇਗਾ, ਤਾਂ ਜੋ ਮਜ਼ਦੂਰ ਅਤੇ ਸਾਰੇ ਤਰਜੀਹੀ ਸ਼੍ਰੇਣੀ ਉਮਰ ਵਰਗ ਦੇ ਵੈਕਸੀਨੇਸ਼ਨ ਕਰਵਾ ਸਕਣ।
ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਵੱਲੋਂ ਪਹਿਲਾਂ ਸੂਬੇ ਦੇ ਯੂਥ ਕਲੱਬਾਂ ਨੂੰ ਮੁਫਤ ਖੇਡ ਕਿੱਟਾਂ ਮੁਹੱਈਆ ਕਰਵਾ ਕੇ ਬੋਰਡ ਦਾ ਤਹਿਦਿਲੋਂ ਸਮਰਥਨ ਕੀਤਾ ਸੀ ਅਤੇ ਹੁਣ ਪੀ.ਵਾਈ.ਡੀ.ਬੀ. ਵੀ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਕਰੇਗਾ।
ਸ੍ਰੀ ਬਿੰਦਰਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬੇਝਿੱਜਕ ਅਤੇ ਬਿਨ੍ਹਾਂ ਕਿਸੇ ਡਰ ਦੇ ਅੱਗੇ ਆਉਣ ਅਤੇ ਵੈਕਸੀਨ ਲਗਵਾਉਣ। ਉਨ੍ਹਾਂ ਕਿਹਾ ਕਿ ਇਹ ਵੈਕਸੀਨ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ।
ਇਸ ਮੌਕੇ ਮਨਦੀਪ ਸਿੰਘ, ਹਰਮਿੰਦਰ ਕੁਮਾਰ, ਸਤਵਿੰਦਰ ਸਿੰਘ, ਕੁਲਵਿੰਦਰ ਸਿੰਘ ਕਾਲਾ, ਸੰਦੀਪ ਭਾਟੀਆ, ਮਨਜਿੰਦਰ ਸਿੰਘ, ਹਰਪ੍ਰੀਤ ਕੌਰ ਗਰੇਵਾਲ, ਹਰਜੀਤ ਕੌਰ, ਮਲਕੀਅਤ ਸਿੰਘ, ਪਰਮਜੀਤ ਸਿੰਘ, ਬਾਬਾ ਜੋਗਾ ਸਿੰਘ, ਕਮਲ ਸ਼ਰਮਾ, ਜਰਨੈਲ ਸਿੰਘ, ਹਰਵਿੰਦਰ ਕੁਮਾਰ ਪੱਪੀ, ਨਿਤਿਨ ਟੰਡਨ, ਹਰਦੀਪ ਮੁੰਡੀਆਂ, ਸੁਨੀਤਾ ਅਤੇ ਸੁਰਿੰਦਰ ਹਾਜ਼ਰ ਸਨ।

Sunday, March 28, 2021

ਪਹਿਲੀ ਅਪ੍ਰੈਲ ਤੋਂ ਚਲਾਈ ਜਾਵੇਗੀ ਸਪੈਸ਼ਲ ਟੀਕਾਕਰਣ ਮੁਹਿੰਮ

Sunday:28th March 2021 at 5:21 PM

ਵੱਧ ਤੋਂ ਵੱਧ ਲੋਕਾਂ ਦੀ ਕੀਤੀ ਜਾਵੇਗੀ ਵੈਕਸੀਨੇਸ਼ਨ--ਭਾਰਤ ਭੂਸ਼ਣ ਆਸ਼ੂ


ਲੁਧਿਆਣਾ
: 28 ਮਾਰਚ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਵਸਨੀਕਾਂ ਦੇ ਲਾਭ ਲਈ ਜ਼ਿਲ੍ਹਾ ਲੁਧਿਆਣਾ ਵਿਖੇ 1 ਅਪ੍ਰੈਲ, 2021 ਤੋਂ ਇੱਕ ਸਪੈਸ਼ਲ ਟੀਕਾਕਰਣ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪੈਸ਼ਲ ਕੈਂਪ ਲਗਾਏ ਜਾਣਗੇ, ਕਿਉਂਕਿ 80 ਤੋਂ ਵੱਧ ਨਿੱਜੀ ਅਤੇ 71 ਸਰਕਾਰੀ ਹਸਪਤਾਲਾਂ ਵਿੱਚ ਪਹਿਲਾਂ ਹੀ ਟੀਕਾਕਰਨ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ।

ਉਨ੍ਹਾਂ ਇਹ ਗੱਲ ਅੱਜ ਸਥਾਨਕ ਬੱਚਤ ਭਵਨ ਵਿਖੇ ਇਸ ਸਬੰਧੀ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਹੀ। ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ, ਨਗਰ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਸਿਵਲ ਸਰਜਨ ਡਾ. ਸੁਖਜੀਵਨ ਕੱਕੜ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਕਿਰਨ ਗਿੱਲ, ਸੀ.ਆਈ.ਸੀ.ਯੂ. ਦੇ ਪ੍ਰਧਾਨ ਸ. ਉਪਕਾਰ ਸਿੰਘ ਆਹੂਜਾ, ਜਨਰਲ ਸਕੱਤਰ ਪੰਕਜ ਸ਼ਰਮਾ, ਡਾ ਐਸ.ਬੀ. ਪਾਂਧੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ 'ਵੈਕਸੀਨ ਐਟ ਡੋਰਸੈਟੈਪਸ' ਮੁਹਿੰਮ ਤਹਿਤ ਵਾਇਰਸ ਦੀ ਲੜੀ ਨੂੰ ਤੋੜਨ ਲਈ ਥੋੜੇ ਸਮੇਂ ਵਿੱਚ ਵੱਡੀ ਅਬਾਦੀ ਦੇ ਟੀਕੇ ਲਗਾਉਣ ਲਈ, ਜ਼ਿਲ੍ਹੇ ਦੇ ਸਾਰੇ ਇਲਾਕਿਆਂ ਵਿੱਚ ਸਪੈਸ਼ਲ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸ੍ਰੀਮਤੀ ਮਮਤਾ ਆਸ਼ੂ ਦੇ ਯਤਨਾਂ ਸਦਕਾ ਪਹਿਲਾ ਅਜਿਹਾ ਕੈਂਪ 26 ਮਾਰਚ ਨੂੰ ਸ਼ਹਿਰ ਦੇ ਪ੍ਰਤਾਪ ਨਗਰ ਖੇਤਰ ਵਿੱਚ ਲਗਾਇਆ ਗਿਆ ਸੀ, ਕੱਲ੍ਹ ਵੀ ਦੋ ਅਜਿਹੇ ਕੈਂਪ ਲਗਾਏ ਗਏ ਸਨ ਅਤੇ ਅੱਜ 8 ਅਜਿਹੇ ਕੈਂਪ ਲੁਧਿਆਣਾ ਵਿੱਚ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਤਰ੍ਹਾਂ ਦੇ ਹੋਰ ਕੈਂਪ ਲਗਾਏ ਜਾਣਗੇ।

ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਿਚ ਲੋਕ ਆਪਣੇ-ਆਪਣੇ ਖੇਤਰਾਂ ਵਿਚ ਅਜਿਹੇ ਕੈਂਪ ਲਗਾਉਣ ਲਈ ਅੱਗੇ ਆ ਰਹੇ ਹਨ, ਜੋ ਇਕ ਸਕਾਰਾਤਮਕ ਸੰਕੇਤ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵਸਨੀਕ ਟੀਕਾ ਲਗਵਾਉਣ ਤੋਂ ਝਿਜਕ ਰਹੇ ਸਨ ਪਰ ਹੁਣ ਲੋਕਾਂ ਦੇ ਘਰਾਂ ਦੇ ਨੇੜੇ ਟੀਕਾ ਲਗਵਾਇਆ ਜਾ ਰਿਹਾ ਹੈ, ਜਨਤਾ ਵੱਲੋਂ ਇਸ ਮੁਹਿੰਮ ਦਾ ਸਵਾਗਤ ਕਰਦਿਆਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ 'ਵੈਕਸੀਨ ਐਟ ਡੋਰਸਟੈਪਸ' ਮੁਹਿੰਮ ਤਹਿਤ ਟੀਕਾਕਰਨ ਕੇਂਦਰ ਵਿਖੇ ਕਤਾਰ ਵਿੱਚ ਖੜਨ ਦੀ ਜਰੂਰਤ ਨਹੀਂ ਹੈ ਕਿਉਂਕਿ ਸਿਹਤ ਟੀਮਾਂ ਵਿਸ਼ੇਸ਼ ਖੇਤਰ/ਫੈਕਟਰੀਆਂ/ਪਿੰਡਾਂ/ਰਿਹਾਇਸ਼ੀ ਸੁਸਾਇਟੀਆਂ ਜਾਂ ਨਿੱਂਜੀ ਅਦਾਰਿਆਂ ਦਾ ਦੌਰਾ ਕਰਨਗੀਆਂ ਜਿਸ ਲਈ ਸਿਰਫ ਆਪਣੇ ਇਲਾਕਿਆਂ ਜਾਂ ਥਾਵਾਂ 'ਤੇ ਟੀਕਾਕਰਨ ਕੈਂਪ ਲਗਾਉਣ ਲਈ ਪ੍ਰਸ਼ਾਸ਼ਨ ਨੂੰ ਇੱਕ ਫੋਨ ਕਰਨ ਦੀ ਲੋੜ ਹੈ।

ਡਿਪਟੀ ਕਮਿਸ਼ਨਰ ਨੇ ਖੁਲਾਸਾ ਕੀਤਾ ਕਿ ਪ੍ਰਸ਼ਾਸਨ ਸਿਹਤ ਟੀਮਾਂ ਨੂੰ ਉਨ੍ਹਾਂ ਸਾਰੀਆਂ ਥਾਵਾਂ 'ਤੇ ਸਾਰੇ ਯੋਗ ਵਿਅਕਤੀਆਂ ਦਾ ਟੀਕਾਕਰਣ ਲਈ ਭੇਜੇਗਾ, ਜਿੱਥੋਂ ਇਹ ਕਾਲ ਆਵੇਗੀ। ਲੋਕਾਂ ਨੂੰ ਬੇਝਿੱਜਕ ਟੀਕੇ ਨੂੰ ਅਪਨਾਉਣ ਦੀ ਅਪੀਲ ਕਰਦਿਆਂ ਸ੍ਰੀ ਸ਼ਰਮਾ ਨੇ ਜ਼ੋਰ ਦੇ ਕੇ ਕਿਹਾ ਕਿ ਸਾਡੇ ਵਿਗਿਆਨੀਆਂ ਨੇ ਇਸ ਟੀਕੇ ਨੂੰ ਵਿਕਸਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ ਅਤੇ ਇਸ ਨੂੰ ਦੇਸ਼ ਪ੍ਰਤੀ ਸਮਾਜਕ ਜ਼ਿੰਮੇਵਾਰੀ ਮੰਨਦਿਆਂ ਸਾਨੂੰ ਮਹਾਂਮਾਰੀ ਤੋਂ ਕੀਮਤੀ ਜਾਨਾਂ ਬਚਾਉਣ ਲਈ ਜਲਦ ਹੀ ਇਹ ਟੀਕਾ ਲਗਵਾਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਕੋਈ ਵੈਕਸੀਨ ਨਹੀਂ ਸੀ, ਲੋਕ ਵੱਡੀ ਗਿਣਤੀ ਵਿਚ ਨਿਰਾਸ਼ ਸਨ ਅਤੇ ਟੀਕੇ ਲਈ ਪ੍ਰਾਰਥਨਾ ਕਰ ਰਹੇ ਸਨ ਅਤੇ ਜਦੋਂ ਹੁਣ ਵੈਕਸੀਨ ਮੌਜੂਦ ਹੈ, ਤਾਂ ਲੋਕਾਂ ਨੂੰ ਇਸ ਮਹਾਂਮਾਰੀ ਦੇ ਵਿਰੁੱਧ ਜੰਗ ਜਿੱਤਣ ਲਈ ਵੈਕਸੀਨ ਲਗਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਵਸਨੀਕ ਆਪਣੇ ਇਲਾਕਿਆਂ ਵਿੱਚ ਕੈਂਪ ਲਗਾਉਣ ਲਈ ਆਪਣੇ ਕੌਂਸਲਰ/ਸਰਪੰਚ, ਖੇਤਰ ਦੇ ਐਸ.ਡੀ.ਐਮ, ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ, ਸਿਵਲ ਸਰਜਨ ਦਫਤਰ ਆਦਿ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਵਸਨੀਕ ਜ਼ਿਲ੍ਹਾ ਲੋਕ ਸੰਪਰਕ ਅਫਸਰ ਲੁਧਿਆਣਾ ਦੇ ਅਧਿਕਾਰਤ ਫੇਸਬੁੱਕ ਪੇਜ 'ਤੇ ਕੈਂਪ ਦੇ ਸੰਬੰਧ ਵਿਚ ਸਵਾਲ ਭੇਜ ਸਕਦੇ ਹਨ।

ਬਾਅਦ ਵਿਚ, ਕੈਬਨਿਟ ਮੰਤਰੀ ਵੱਲੋੋਂ ਗੁਰੂਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ, ਗਊਸ਼ਾਲਾ ਰੋਡ 'ਤੇ ਕੇ.ਡੀ.ਐਮ. ਸਕੂਲ ਅਤੇ ਹੈਬੋਵਾਲ ਵਿਖੇ ਚੱਲ ਰਹੇ ਕੈਂਪਾਂ ਦਾ ਦੌਰਾ ਕੀਤਾ ਅਤੇ ਇਲਾਕਾ ਵਾਸੀਆਂ ਨਾਲ ਗੱਲਬਾਤ ਕੀਤੀ।