ਧਾਰਮਿਕ ਸੰਗਠਨਾਂ ਨੇ ਕਾਇਮ ਕੀਤੇ ਸੇਵਾ ਅਤੇ ਸਹਾਇਤਾ ਦੇ ਨਵੇਂ ਰਿਕਾਰਡ
ਲੁਧਿਆਣਾ: 12 ਜੂਨ 2021: (ਪ੍ਰਦੀਪ ਸ਼ਰਮਾ//ਇਨਪੁਟ:ਲੁਧਿਆਣਾ ਸਕਰੀਨ ਡੈਸਕ ਟੀਮ)::
ਕੋਵਿਡ-19 ਨੇ ਜਿਹੜਾ ਮਾਹੌਲ ਸਿਰਜਿਆ ਉਸਨੇ ਬਹੁਤ ਕੁਝ ਬਦਲ ਦਿੱਤਾ ਹੈ। ਸਾਡੇ ਰੀਤੀ ਸਭ ਕੁਝ ਬਦਲ ਦਿੱਤਾ ਹੈ। ਹੁਣ ਉਹ ਪਹਿਲਾਂ ਵਾਲਿਆਂ ਗੱਲਾਂ ਹੀ ਨਹੀਂ ਰਹੀਆਂ। ਪਹਿਲਾਂ ਵਾਲੇ ਮਿਲਣ ਗਿਲਣ ਅਤੇ ਖ਼ਲੂਸ ਹੁਣ ਸ਼ਾਇਦ ਕਦੇ ਦੋਬਾਰਾ ਨਾ ਆਉਣ। ਇਸਦੇ ਦੂਜੇ ਪਾਸੇ ਵਪਾਰਕ ਸੋਚ ਵਾਲੇ, ਮੁਨਾਫ਼ਾਖੋਰੀ ਦੀ ਸੋਚ ਵਾਲੇ ਅਨਸਰਾਂ ਨੇ ਇਸ ਦਰਦ ਭਰੇ ਦੌਰ ਦਾ ਵੀ ਫਾਇਦਾ ਉਠਾਇਆ। ਰੋਜ਼ ਦੇ ਖਾਣਪੀਣ ਵਾਲਿਆਂ ਵਸਤਾਂ ਦੇ ਨਾਲ ਨਾਲ ਜ਼ਿੰਦਗੀਉ ਬਚਾਉਣ ਵਾਲਿਆਂ ਦਵਾਈਆਂ ਵੀ ਬਾਜ਼ਾਰਾਂ ਵਿੱਚ ਗਾਇਬ ਕਰ ਦਿੱਤੀਆਂ ਅਤੇ ਫਿਰ ਉਹਨਾਂ ਦੇ ਭਾਅ ਅਸਮਾਨੀਂ ਚੜ੍ਹਾਅ ਦਿੱਤੇ। ਮੁਨਾਫਾਖੋਰੀ ਅਤੇ ਕਾਲਾਬਜ਼ਾਰੀ ਦੇ ਇਸ ਸ਼ਰਮਨਾਕ ਦੌਰ ਵਿੱਚ ਵਖਤਾਂ ਮਾਰੇ ਲੋਕਾਂ ਨੂੰ ਬਚਾਇਆ ਸਿਰਫ ਉਹਨਾਂ ਨੇ ਜਿਹਨਾਂ ਵਿੱਚ ਇਨਸਾਨੀਅਤ ਦੀ ਭਾਵਨਾ ਬਾਕੀ ਸੀ। ਇਸ ਕੰਮ ਲਈ ਚੰਗੇ ਨੇਕ ਇਨਸਾਨ ਜ਼ਾਤੀ ਤੌਰ ਤੇ ਵੀ ਅੱਗੇ ਆਏ ਅਤੇ ਧਾਰਮਿਕ ਸੰਗਠਨਾਂ ਨੇ ਵੀ ਮੋਰਚਾ ਸੰਭਾਲਿਆ। ਅੱਜ ਅਜਿਹੇ ਕੁਝ ਲੋਕਾਂ ਨਾਲ ਮੁਲਾਕਾਤ ਹੋਣਾ ਬਹੁਤ ਵੱਡੀ ਪ੍ਰਾਪਤੀ ਹੈ।
ਅੱਜ ਦੇ ਦੌਰੇ ਦੌਰਾਨ ਜੱਸੀਆਂ ਰੋਡ ਉਤੇ ਮੌਜੂਦ ਸਬਜ਼ੀ ਮੰਡੀ ਇਲਾਕੇ ਵਿੱਚ ਇਕ ਪਰਿਵਾਰ ਵੱਲੋਂ ਆਪਣਾ ਘਰ ਹੀ ਟੀਕਾਕਰਨ ਸੈਂਟਰ ਦੇ ਰੂਪ ਵਿਚ ਸਮਰਪਿਤ ਕਰ ਦਿੱਤਾ ਗਿਆ। ਦੇਖੋ ਇਸ ਭਾਵਨਾ ਦਾ ਕਮਾਲ। ਇਸ ਪਰਿਵਾਰ ਨੇ ਬਹੁਤ ਸਰਗਰਮੀ ਨਾਲ ਯੋਗਦਾਨ ਦਿੱਤਾ।
ਇਥੇ ਹੀ ਮਿਲੇ ਨੋਡਲ ਅਫਸਰ ਡਾ ਅਮਰੀਕ ਸਿੰਘ। ਉਹਨਾਂ ਨੇ ਦੱਸਿਆ ਕਿ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਟੀਕਾ ਲੱਗਣ ਦਾ ਅਨੁਮਾਨ ਹੈ ਬੜੇ ਹੀ ਸੁਚੱਜੇ ਢੰਗ ਦੇ ਨਾਲ ਇੱਕ ਐੱਨਜੀਓ ਦੇ ਸਹਿਯੋਗ ਦੇ ਨਾਲ ਟੀਕਾਕਰਨ ਚੱਲ ਰਿਹਾ ਹੈ ਅਤੇ ਮੈਡੀਕਲ ਟੀਮ ਦੇ ਸਾਰੇ ਮੈਂਬਰ ਸਾਹਿਬਾਨ ਬੜੇ ਹੀ ਸੁਚੱਜੇ ਢੰਗ ਦੇ ਨਾਲ ਇਸ ਮੁਹਿੰਮ ਦੇ ਵਿੱਚ ਯੋਗਦਾਨ ਪਾ ਰਹੇ ਹਨ। ਕੈਂਪ ਜਿਥੇ ਵੀ ਲੱਗੇ ਇਸ ਕਿਸਮ ਦੀਆਂ ਲੋਕ ਭਲਾਈ ਵਾਲਿਆਂ ਟੀਮਾਂ ਖੁਦ-ਬ-ਖੁਦ ਸਬੰਧਤ ਥਾਂ ਤੇ ਕਿਸੇ ਫਰਿਸ਼ਤੇ ਵਾਂਗ ਪਹੁੰਚ ਜਾਂਦੀਆਂ ਹਨ।
ਰਾਧਾਸਵਾਮੀ ਸਤਿਸੰਗ ਘਰ ਨੂਰਵਾਲਾ ਰੋਡ ਤੇ ਲੱਗੇ ਟੀਕਾਕਰਨ ਕੈਂਪ ਦਾ ਦ੍ਰਿਸ਼ ਵੀ ਟੁੰਬਣ ਵਾਲਾ ਸੀ। ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਜਾਂਦੇ ਰਹੇ। ਏਨੀ ਅਸੀਂ ਢੰਗ ਰਹਿ ਗਏ।
ਮਨੁੱਖੀ ਸੇਵਾ ਦੀ ਮਿਸਾਲ ਬਣੇ ਟੀਕਾਕਰਨ ਕੇਂਦਰਾਂ ਦਾ ਦੌਰਾ ਕਰਦਿਆਂ ਰਾਧਾਸਵਾਮੀ ਸਤਿਸੰਗ ਘਰ ਨੂਰਵਾਲਾ ਰੋਡ ਜਿੱਥੇ ਹਰ ਰੋਜ਼ ਕੋਰੋਨਾ ਵਰਗੀ ਭਿਆਨਕ ਬਿਮਾਰੀ ਦੇ ਬਚਾਅ ਵਾਸਤੇ ਟੀਕਾਕਰਨ ਹੋ ਰਿਹਾ ਹੈ ਵਿਖੇ ਵੀ ਅਜਿਹੇ ਹੀ ਦ੍ਰਿਸ਼ ਮਿਲੇ।ਰਾਧਾਸਵਾਮੀ ਸਤਿਸੰਗ ਘਰ ਨੂਰਵਾਲਾ ਦੇ ਸੈਂਟਰ ਵਿੱਚ ਬੜਾ ਅਨੁਸ਼ਾਸਨਵਾਲਾ ਮਾਹੌਲ ਸੀ। ਮਨੁੱਖੀ ਸੇਵਾ ਭਾਵਨਾ ਨੂੰ ਸਮਰਪਿਤ ਧਾਰਮਿਕ ਮਾਹੌਲ ਵੀ ਦੇਖਣ ਨੂੰ ਮਿਲਿਆ ਜਿਸ ਵਿੱਚ ਬਹੁਤ ਹੀ ਤਰਤੀਬਵਾਰ ਢੰਗ ਨਾਲ ਟੋਕਨ ਜਾਰੀ ਕੀਤੇ ਜਾ ਰਹੇ ਸਨ। ਲਾਭਪਾਤਰੀਆਂ ਦੇ ਸਾਈਕਲਾਂ ਅਤੇ ਮੋਟਰਸਾਈਕਲਾਂ ਦੀ ਸੇਵਾ ਸੰਭਾਲ ਵੀ ਬੜੇ ਸੁਚੱਜੇ ਢੰਗ ਨਾਲ ਹੋ ਰਹੀ ਸੀ। ਟੀਕਾਕਰਨ ਤੋਂ ਪਹਿਲਾਂ ਸਰੀਰਕ ਮੁਆਇਨਾ, ਆਧਾਰ ਕਾਰਡ ਰਜਿਸਟ੍ਰੇਸ਼ਨ, ਲਾਭਪਾਤਰੀਆਂ ਨੂੰ ਟੀਕਾਕਰਨ ਉਪਰੰਤ ਨਾਸ਼ਤਾ ਕਰਵਾਉਣਾ, ਦਵਾਈ ਦੇਣਾ ਅਤੇ ਹੋਰ ਸਾਰੇ ਸਬੰਧਰ ਫਰਜ਼ ਪੂਰੇ ਕਰਨਾ-ਸਭ ਕੁਝ ਬੜੀ ਸਹਿਜਤਾ ਨਾਲ ਚੱਲ ਰਿਹਾ ਸੀ। ਨਾ ਕੋਇਉ ਘਬਰਾਹਟ, ਨਾ ਕੋਈ ਬੁਖਲਾਹਟ। ਸਭ ਕੁਝ ਬੜਾ ਸਹਿਜ ਸੀ। ਇਸ ਤੋਂ ਬਾਅਦ ਲਾਭਪਾਤਰੀਆਂ ਨੂੰ ਸਰਟੀਫਿਕੇਟ ਜਾਰੀ ਕਰਨ ਦੀ ਪ੍ਰੀਕਿਰਿਆ ਵੀ ਸੇਵਾਦਾਰ ਬੜੀ ਹੀ ਨਿਮਰਤਾ ਤੇ ਹਸਮੁੱਖ ਸੁਭਾਅ ਦੇ ਨਾਲ ਨਿਭਾਈ ਜਾ ਰਹੀ ਸੀ। ਰੱਬੀ ਬਾਣੀ ਦਾ ਚਲਦਾ ਮਿੱਠਾ ਮਿੱਠਾ ਸ਼ਬਦ ਕੀਰਤਨ ਮਾਹੌਲ ਨੂੰ ਪੂਰੀ ਤਰ੍ਹਾਂ ਆਲੌਕਿਕ ਬਣਾ ਰਿਹਾ ਸੀ।
ਟੀਕਾਕਰਨ ਮੁਹਿੰਮ ਹਰ ਕੈਂਪ ਵਿੱਚ ਬੜੇ ਹੀ ਚੰਗੇ ਢੰਗ ਨਾਲ ਚੱਲ ਰਹੀ ਸੀ। ਨੋਡਲ ਅਫਸਰ ਡਾ ਅਮਰੀਕ ਸਿੰਘ ਮੁਤਾਬਿਕ ਅੱਜ ਇਸ ਸੈਂਟਰ ਵਿਚ ਤਕਰੀਬਨ ਪੰਜ ਸੌ ਲਾਭਪਾਤਰੀਆਂ ਨੂੰ ਟੀਕਾਕਰਨ ਕੀਤਾ ਗਿਆ। ਅੱਜ ਦੇ ਕੈਂਪ ਵਿਚ 18 ਤੋਂ 35 ਅਤੇ 45 ਸਾਲ ਦੀ ਉਮਰ ਤੋਂ ਉੱਪਰ ਵਾਲਿਆਂ ਨੂੰ ਵੀ ਬੜੀ ਚੰਗੀ ਤਰ੍ਹਾਂ ਸਹੀ ਵਿਵਸਥਾ ਵਿੱਚ ਬਿਠਾਇਆ ਗਿਆ ਸੀ। ਇਕ ਸਵਾਲ ਉੱਠਦਾ ਹੈ ਕਿ ਇਕ ਪਾਸੇ ਕਈ ਸਵਾਰਥੀ ਲੋਕ ਦਵਾਈਆਂ ਦੀ ਕਾਲਾ ਬਾਜ਼ਾਰੀ ਕਰਦੇ ਵੇਖੇ ਜਾਂਦੇ ਹਨ ਪਰ ਦੂਜੇ ਪਾਸੇ ਨਿਸ਼ਕਾਮ ਮਨੁੱਖੀ ਸੇਵਾ ਵਿਚ ਲੱਗੇ ਸੇਵਾਦਾਰਾਂ ਵੱਲੋਂ ਵਡਮੁੱਲੀ ਸੇਵਾ ਨਿਭਾਈ ਜਾਂਦੀ ਹੈ। ਜਿੱਥੇ ਸਰਕਾਰੀ ਅਫ਼ਸਰ ਐਤਵਾਰ ਛੁੱਟੀ ਹੋਣ ਕਾਰਨ ਹਫਤੇ ਭਰ ਦੀ ਥਕਾਵਟ ਉਤਾਰਦੇ ਦੇਖੇ ਜਾਂਦੇ ਹਨ ਉੱਥੇ ਬੜੀ ਹੈਰਾਨੀ ਹੋਈ ਕਿ ਨੋਡਲ ਅਫਸਰ ਡਾ ਅਮਰੀਕ ਸਿੰਘ ਵਰੇ ਲੋਕ ਆਰਾਮ ਦੀ ਪ੍ਰਵਾਹ ਕੀਤੇ ਬਗੈਰ ਸਵੇਰੇ ਸਾਢੇ ਅੱਠ ਵਜੇ ਹੀ ਬੜੇ ਉਤਸ਼ਾਹ ਨਾਲ ਅਤੇ ਯੋਗ ਢੰਗ ਨਾਲ ਡਿਊਟੀ ਨਿਭਾਉਂਦੇ ਦੇਖੇ ਗਏ ਅਤੇ ਉਨ੍ਹਾਂ ਦੀ ਸਾਰੀ ਮੈਡੀਕਲ ਟੀਮ ਦਾ ਉਤਸ਼ਾਹ ਵੀ ਦੇਖਣ ਵਾਲਾ ਸੀ।
No comments:
Post a Comment