ਮੁਹੱਬਤ ਹੀ ਇਬਾਦਤ ਹੈ: ਯਹੀ ਪੈਗਾਮ ਹੈ ਅਪਨਾ
ਹੱਡ ਜਿਨ੍ਹਾਂ ਦੇ ਪ੍ਰੀਤੀਆਂ; ਗਾਉਂਦੇ ਦੀਪਕ ਰਾਗ;
ਬੱਤੀ ਵੱਟਦੇ ਉਮਰ ਦੀ ਤੇ ਬਲਦੇ ਵਾਂਗ ਚਿਰਾਗ! ---(ਅੰਮ੍ਰਿਤਾ ਪ੍ਰੀਤਮ)
ਉਮਰਾਂ ਲੰਘ ਗਈਆਂ ਹਨ ਇਸ ਬੱਟ ਪਰਿਵਾਰ ਦੀਆਂ ਦੀਵੇ ਬਣਾਉਂਦਿਆਂ ਬਣਾਉਂਦਿਆਂ। ਪੁਸ਼ਤਾਂ ਤੋਂ ਇਹੀ ਕੰਮ ਚੱਲ ਰਿਹਾ ਹੈ। ਹਰ ਦੀਵਾਲੀ ਦੇ ਮੌਕੇ ਇਹਨਾਂ ਦੇ ਬਣਾਏ ਕਲਾਤਮਕ ਦੀਵੇ ਲੋਕ ਬੜੇ ਚਾਅ ਨਾਲ ਖਰੀਦਦੇ ਹਨ। ਮਿੱਟੀ ਨਾਲ ਮਿੱਟੀ ਹੁੰਦਿਆਂ ਇਹਨਾਂ ਦੇ ਮਨਾਂ ਵਿੱਚ ਪ੍ਰਭੂ ਰਾਮ ਹੁੰਦੇ ਹਨ। ਉਹ ਰਾਮ ਜਿਹਨਾਂ ਨੂੰ ਮੰਦਰ ਟੁੱਟਣ ਤੇ ਵੀ ਦੁੱਖ ਹੁੰਦਾ ਹੈ ਤੇ ਮਸਜਿਦ ਟੁੱਟਣ ਤੇ ਵੀ। ਇਹਨਾਂ ਨੇ ਬਾਬਰੀ ਮਸਜਿਦ ਵੀ ਟੁੱਟਦੀ ਦੇਖੀ ਅਤੇ ਅਯੋਧਿਆ ਵਿੱਚ ਰਾਮ ਮੰਦਰ ਬਣਦਾ ਵੀ ਦੇਖਿਆ। ਇਹਨਾਂ ਦੇ ਦਿਲਾਂ ਵਿੱਚ ਕਦੇ ਫਰਕ ਨਾ ਆਇਆ। ਇਹ ਆਖਦੇ ਹਨ ਇਹ ਗੱਲਾਂ ਅਸੀਂ ਸਿਆਸਤਦਾਨਾਂ ਲਈ ਛੱਡ ਰੱਖੀਆਂ ਹਨ। ਸਾਨੂੰ ਤਾਂ ਕਿਰਤ ਕਮਾਈ ਕਰ ਕੇ ਹੀ ਰੋਟੀ ਮਿਲਣੀ ਹੈ।
ਹਰ ਸਾਲ ਦੀਵਾਲੀ ਮੌਕੇ ਵੇਚਣ ਲਈ ਦੀਵੇ ਬਣਾਉਂਦਿਆਂ ਨਾਂ ਤਾਂ ਇਹਨਾਂ ਦੀ ਆਸਥਾ ਵਿਚ ਕਦੇ ਫਰਕ ਪਿਆ ਤੇ ਨਾ ਹੀ ਸ਼ਰਧਾ ਵਿਚ। ਇਹਨਾਂ ਦੇ ਹੱਥ ਕਾਰ ਵੱਲ ਜੁੜੇ ਹੁੰਦੇ ਹਨ ਤੇ ਮਨ ਰਾਮ ਵੱਲ। ਇਹਨਾਂ ਦੇ ਬਣਾਏ ਦੀਵੇ ਕਲਕੱਤੇ ਤੋਂ ਚੱਲ ਕੇ ਦੂਰ ਦੂਰ ਤੱਕ ਜਾਂਦੇ ਹਨ। ਇਹਨਾਂ ਦੀਆਂ ਹੱਟੀਆਂ ਨਾਲ ਕਾਰੋਬਾਰੀਆਂ ਦੇ ਬੱਚੇ ਹੱਟੀ ਬਹਿਣਾ ਸਿੱਖਦੇ ਹਨ ਤੇ ਇਸ ਰਸਮ ਦੀ ਅਦਾਇਗੀ ਵੀ ਹੁੰਦੀ ਹੈ। ਪਹਿਲਾਂ ਪਹਿਲਾ ਬੱਚਿਆਂ ਨੂੰ ਦਸਤਾਰ ਬਣਦੀ ਵਾਂਗ ਹੀ ਹੱਟੀ ਬਿਠਾਇਆ ਜਾਂਦਾ ਸੀ ਤਾਂ ਦੀਵਾਲੀ ਮੌਕੇ ਇਹੋਜਿਹੀਆਂ ਹੱਟੀਆਂ ਘਰ ਲਿਆਂਦੀਆਂ ਜਾਂਦੀਆਂ ਸਨ। ਪੂਜਾ ਪਾਠ ਵੇਲੇ ਇਹਨਾਂ ਵਿੱਚ ਮਠਿਆਈਆਂ ਸਜਾਈਆਂ ਜਾਂਦੀਆਂ ਸਨ। ਪਰਿਵਾਰ ਦੇ ਲੋਕ ਅਤੇ ਮਹਿਮਾਨ ਪੈਸੇ ਦੇ ਕੇ ਦੁਕਾਨਦਾਰ ਬਣੇ ਬੱਚਿਆਂ ਕੋਲੋਂ ਇਹ ਸਮਾਨ ਖਰੀਦਿਆ ਕਰਦੇ ਸਨ। ਇਸ ਤਰ੍ਹਾਂ ਬੱਚਿਆਂ ਨੂੰ ਕਮਾਈ ਵਾਲੀ ਸੋਚ ਸਿਖਾਈ ਜਾਂਦੀ ਸੀ। ਪੈਸੇ ਕਮਾਉਣਾ ਪਰ ਮਿੱਠਾ ਹੀ ਬੋਲਣਾ ਅਤੇ ਮਿੱਠਾ ਹੀ ਵੇਚਣਾ। ਕੁੜੱਤਣ ਨਹੀਂ ਵੰਡਣੀ। ਫਰਾਡ ਅਤੇ ਧੋਖਾ ਨਹੀਂ ਕਰਨਾ। ਹੁਣ ਤਾਂ ਸਮਾਂ ਹੀ ਬਦਲ ਗਿਆ ਹੈ। ਇਹਨਾਂ ਹੱਟੀਆਂ ਨੂੰ ਬਣਾਉਣ ਵਾਲੇ ਜਦੋਂ ਇਹਨਾਂ ਨੂੰ ਬਣਾਉਂਦੇ ਹਨ ਤਾਂ ਨਾਲ ਹੀ ਨਾਲ ਮਨਾਂ ਵਿਚ ਇਹ ਦੁਆ ਵੀ ਕਰਦੇ ਹਨ ਕਿ ਹੈ ਅੱਲਾ ਹੈ ਖੁਦਾ ਇਹਨਾਂ ਹੱਟੀਆਂ ਤੇ ਬਹਿ ਕੇ ਹੱਟੀ ਸਿੱਖਣ ਵਾਲੇ ਹਮੇਸ਼ਾਂ ਸੱਚੇ ਸੌਦੇ ਹੀ ਕਰਿਆ ਕਰਨ।
ਲਗਾਤਾਰ ਤਿੰਨ ਪੀੜੀਆਂ ਤੋਂ ਦੀਵਾਲੀ ਦੀਆਂ ਖੁਸ਼ੀਆਂ ਵੇਚਦਾ ਆ ਰਿਹਾ ਇਹ ਬੱਟ ਪਰਿਵਾਰ ਬੜੀਆਂ ਆਸਾਂ ਉਮੀਦਾਂ ਨਾਲ ਦੀਵਾਲੀ ਦੀ ਉਡੀਕ ਕਰਦਾ ਹੈ। ਮਹਿੰਗਾਈ ਦਾ ਜ਼ਮਾਨਾ ਹੈ। ਲੋਕਾਂ ਕੋਲ ਨਾਂ ਤਾਂ ਦੀਵੇ ਖਰੀਦਣ ਵਾਲਾ ਉਹ ਪੁਰਾਣਾ ਚਾਅ ਬਚਿਆ ਹੈ ਤੇ ਨਾਂ ਹੀ ਦੀਵੇ ਖਰੀਦਣ ਜੋਗੇ ਪੈਸੇ। ਚੀਨ ਦੀਆਂ ਬਣੀਆਂ ਸਸਤੀਆਂ ਲੜੀਆਂ ਨੇ ਵੀ ਇਸ ਕਾਰੋਬਾਰ ਤੇ ਤੇ ਸੱਟ ਮਾਰੀ ਹੈ। ਦੀਵੇ ਜਗਾਉਣ ਲਈ ਸਮਾਂ ਵੀ ਚਾਹੀਦਾ ਹੁੰਦਾ ਹੈ। ਸਵਿੱਚ ਆਨ ਆਫ ਕਰਕੇ ਇਹਨਾਂ ਨੂੰ ਲੜੀਆਂ ਵਾਂਗ ਜਗਾਇਆ ਬੁਝਾਇਆ ਨਹੀਂ ਜਾ ਸਕਦਾ। ਇਹ ਦੀਵੇ ਤੇਲ ਵੀ ਮੰਗਦੇ ਹਨ ਜੋ ਕਿ ਹੁਣ ਬਹੁਤ ਮਹਿੰਗਾ ਹੋ ਗਿਆ ਹੈ। ਲੋਕ ਰਸੋਈ ਦਾ ਤੇਲ ਬੜੀ ਮੁਸ਼ਕਲ ਲੈਂਦੇ ਹਨ ਦੀਵਿਆਂ ਲਈ ਤੇਲ ਕਿੱਥੋਂ ਲਿਆਉਣ? ਮਹਿੰਗਾਈ ਅਤੇ ਕਾਰਪੋਰੇਟੀ ਯੁਗ ਨੇ ਇਹਨਾਂ ਦੀ ਰੋਜ਼ੀ ਰੋਟੀ ਤੇ ਵੀ ਲੱਤ ਮਾਰੀ ਹੈ। ਅੱਛੇ ਦਿਨਾਂ ਵਾਲੀ ਇਹ ਨਵੀਂ ਤਰੱਕੀ ਇਹਨਾਂ ਨੂੰ ਵੀ ਰਾਸ ਨਹੀਂ ਆਈ।
ਇਹ ਬੱਟ ਪਰਿਵਾਰ ਲਗਾਤਾਰ ਤਿੰਨ ਪੀੜੀਆਂ ਤੋਂ ਦੀਵਾਲੀ ਦੇ ਦੀਵੇ ਲਕਸ਼ਮੀ ਗਣੇਸ਼ ਦੀਆ ਮਿੱਟੀ ਦੀਆਂ ਖੂਬਸੂਰਤ ਮੁਰਤੀਆਂ ਬਣਾ ਕੇ ਵੇਚਣ ਦਾ ਕੰਮ ਕਰ ਰਿਹਾ ਹੈ। ਜਿਸ ਅਦਬ ਦੇ ਨਾਲ਼ ਇਹ ਪਰਿਵਾਰ ਮੁਰਤੀਆਂ ਨੂੰ ਰੱਖਦਾ ਹੈ ਉਹ ਬੜਾ ਹੀ ਕਾਬਲਿਤਾਰੀਫ ਹੈ ਮਹਿੰਗਾਈ ਦੀ ਮਾਰ ਇਸ ਕਾਰੋਬਾਰ ਤੇ ਵੀ ਪਈ ਹੈ। ਮਹਿੰਗਾਈ ਕਾਰਣ ਗਾਹਕ ਵੀ ਘੱਟ ਹੈ। ਪਰ ਬੱਟ ਪਰਿਵਾਰ ਬੜੇ ਹੀ ਮੁਸਕਰਾਹਟ ਭਰੇ ਢੰਗ ਨਾਲ ਦੀਵਾਲੀ ਦਾ ਸਮਾਨ ਵੇਚਦਾ ਹੈ।
ਸਾਡਾ ਵੀ ਫਰਜ਼ ਹੈ ਕਿ ਅਸੀ ਸਦਭਾਵਨਾ ਨਾਲ ਬੱਟ ਪਰਿਵਾਰ ਦਾ ਸਾਥ ਦੇਈਏ। ਜੇ ਮਹਿੰਗਾਈ ਅਤੇ ਕਾਰਪੋਰੇਟੀ ਮਾਰ ਇਸੇ ਤਰ੍ਹਾਂ ਜਾਰੀ ਰਹੀ ਤਾਂ ਆਉਣ ਵਾਲੇ ਸੇਂ ਵਿੱਚ ਇਹਨਾਂ ਨਦੀਵੀਆਂ ਨੂੰ ਦੇਖਣ ਲਈ ਮਿਊਜ਼ੀਅਮ ਜਾਣਾ ਪਿਆ ਕਰੇਗਾ। ਉਹ ਦਿਨ ਕਦੇ ਨਾ ਆਉਣ ਇਸ ਲਈ ਹੁਣੇ ਤੋਂ ਸਭਨਾਂ ਨੂੰ ਕੋਸ਼ਿਸ਼ ਕਰਨੀ ਪਏਗੀ। ਅੱਛੇ ਦਿਨਾਂ ਵਾਲੀਂ ਸਿਆਸਤਾਂ ਛੱਡ ਕੇ ਇਹਨਾਂ ਸਾਰੇ ਕਿਰਤੀਆਂ ਨਾਲ ਦੱਤ ਕੇ ਖੜੋਣਾ ਪਏਗਾ।
ਮੁਹੱਬਤ ਹੀ ਇਬਾਦਤ ਹੈ: ਯਹੀ ਪੈਗਾਮ ਹੈ ਅਪਨਾ!
ਮੁਹੱਬਤ ਰੌਸ਼ਨੀ ਸੇ ਇਕ ਨਹੀਂ ਸੌ ਬਾਰ ਕਰਤੇ ਹੈਂ!
ਜੋ ਨਫਰਤ ਹੀ ਫੈਲਾਤੇ ਹੈਂ: ਅੰਧੇਰੇ ਸੇ ਭਰੇ ਹੈਂ ਵੋ;
ਉਨਹੇਂ ਭੀ ਰੌਸ਼ਨੀ ਮਿਲ ਜਾਏ, ਦੁਆ ਸੌ ਬਾਰ ਕਰਤੇ ਹੈਂ! ---(ਰੈਕਟਰ ਕਥੂਰੀਆ)

No comments:
Post a Comment