Showing posts with label New Delhi. Show all posts
Showing posts with label New Delhi. Show all posts

Saturday, August 30, 2025

ਘੱਟ ਗਿਣਤੀਆਂ ਲਈ ਟਿਊਸ਼ਨ ਫੀਸ ਸਕੀਮ ਦੀ ਆਖਰੀ ਮਿਤੀ ਵਧਾਈ ਜਾਏ

Received From MPS Khalsa on Saturday 30th August 2025 at 17:36 Regarding A Letter to Delhi CM

ਇਸ ਮੰਗ ਲਈ ਮੁੱਖਮੰਤਰੀ ਰੇਖਾ ਗੁਪਤਾ ਨੂੰ ਲਿਖਿਆ ਪੱਤਰ:ਜਸਵਿੰਦਰ ਸਿੰਘ ਜੌਲੀ 

ਨਵੀਂ ਦਿੱਲੀ: 30 ਅਗਸਤ 2025: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਜਸਵਿੰਦਰ ਸਿੰਘ ਜੌਲੀ, ਚੇਅਰਮੈਨ, ਘੱਟ ਗਿਣਤੀ ਸੈੱਲ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਨੇ ਘੱਟ ਗਿਣਤੀ ਵਿਦਿਆਰਥੀਆਂ ਲਈ ਟਿਊਸ਼ਨ ਫੀਸ ਦੀ ਭਰਪਾਈ ਯੋਜਨਾ ਬਾਰੇ ਦਿੱਲੀ ਦੇ ਮੁੱਖਮੰਤਰੀ ਰੇਖਾ ਗੁਪਤਾ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ  ਇਸ ਮਾਮਲੇ ਵਿਚ ਦਖਲ ਦੇਣ ਦੀ ਗੁਜਾਰਿਸ਼ ਦੇਣ ਲਈ ਕਿਹਾ ਹੈ। 

ਉਨ੍ਹਾਂ ਲਿਖਿਆ ਕਿ ਅਰਜ਼ੀਆਂ ਜਮ੍ਹਾਂ ਕਰਨ ਦੀ ਮੌਜੂਦਾ ਆਖਰੀ ਮਿਤੀ 31 ਅਗਸਤ 2025 ਹੈ ਹਾਲਾਂਕਿ, ਦਿੱਲੀ ਸਰਕਾਰ ਦੇ ਅਧੀਨ ਸਬੰਧਤ ਵਿਭਾਗ ਦੁਆਰਾ ਲੋੜੀਂਦੀ ਸਮਾਂ ਸੀਮਾ ਦੇ ਅੰਦਰ ਆਮਦਨ ਸਰਟੀਫਿਕੇਟ ਜਾਰੀ ਨਾ ਕੀਤੇ ਜਾਣ ਕਾਰਨ ਵੱਡੀ ਗਿਣਤੀ ਵਿੱਚ ਯੋਗ ਵਿਦਿਆਰਥੀ ਆਪਣੀਆਂ ਅਰਜ਼ੀਆਂ ਪੂਰੀਆਂ ਕਰਨ ਵਿੱਚ ਅਸਮਰੱਥ ਹਨ ਕਿਉਂਕਿ ਆਮਦਨ ਸਰਟੀਫਿਕੇਟ ਇਸ ਯੋਜਨਾ ਲਈ ਇੱਕ ਲਾਜ਼ਮੀ ਦਸਤਾਵੇਜ਼ ਹੈ। ਅਜਿਹੀ ਹਾਲਤ ਵਿੱਚ ਵਿਦਿਆਰਥੀਆਂ ਨੂੰ ਨਿਰਧਾਰਤ ਮਿਤੀ ਤੋਂ ਪਹਿਲਾਂ ਅਰਜ਼ੀ ਦੇਣ ਵਿੱਚ ਗੰਭੀਰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਇਹਨਾਂ ਹਾਲਾਤਾਂ ਦੇ ਮੱਦੇਨਜ਼ਰ, ਮੈਂ ਤੁਹਾਡੇ ਦਫ਼ਤਰ ਨੂੰ ਨਿਮਰਤਾ ਨਾਲ ਬੇਨਤੀ ਕਰਦਾ ਹਾਂ ਕਿ ਸਮਾਂ ਸੀਮਾ ਘੱਟੋ-ਘੱਟ ਦੋ ਮਹੀਨੇ ਵਧਾਈ ਜਾਵੇ, ਤਾਂ ਜੋ ਕੋਈ ਵੀ ਯੋਗ ਘੱਟ ਗਿਣਤੀ ਵਿਦਿਆਰਥੀ ਪ੍ਰਕਿਰਿਆਤਮਕ ਦੇਰੀ ਕਾਰਨ ਇਸ ਭਲਾਈ ਯੋਜਨਾ ਦੇ ਲਾਭਾਂ ਤੋਂ ਵਾਂਝਾ ਨਾ ਰਹੇ। 

ਅੰਤ ਵਿਚ ਉਨ੍ਹਾਂ ਲਿਖਿਆ ਕਿ ਬੱਚਿਆਂ ਦੇ ਭਵਿੱਖ ਲਈ ਤੁਹਾਡੀ ਦਿਆਲੂ ਦਖਲਅੰਦਾਜ਼ੀ ਇਹ ਯਕੀਨੀ ਬਣਾਏਗੀ ਕਿ ਇਸ ਯੋਜਨਾ ਦਾ ਉਦੇਸ਼ - ਘੱਟ ਗਿਣਤੀ ਵਿਦਿਆਰਥੀਆਂ ਦੀ ਸਿੱਖਿਆ ਦਾ ਸਮਰਥਨ ਕਰਨਾ - ਪੂਰੀ ਤਰ੍ਹਾਂ ਪ੍ਰਾਪਤ ਹੋ ਜਾਵੇ, ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਨਿਯੰਤਰਣ ਤੋਂ ਬਾਹਰ ਦੇ ਕਾਰਨਾਂ ਕਰਕੇ ਦੁੱਖ ਨਾ ਝੱਲਣਾ ਪਵੇ।

Monday, August 25, 2025

ਡਾ. ਕਰਮਜੀਤ ਸਿੰਘ ਨੇ ਅਕਾਲ ਤਖਤ ਸਾਹਿਬ ਵਿਖ਼ੇ ਪੇਸ਼ ਹੋ ਕੇ ਰੱਖਿਆ ਆਪਣਾ ਪੱਖ

 Received From MPS Khalsa on Monday 25th August 2025 at 17:55 Regarding GNDU VC

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹਨ ਡਾ. ਕਰਮਜੀਤ ਸਿੰਘ 

*ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਲਿਖਤੀ ਰੂਪ ਵਿਚ ਰੱਖਿਆ ਆਪਣਾ ਪੱਖ  


ਨਵੀਂ ਦਿੱਲੀ
: 25 ਅਗਸਤ 2025:(ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਬੀਤੇ ਦਿਨੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਸ੍ਰੀ ਅਕਾਲ ਤਖਤ ਵਿਖੇ ਪੇਸ਼ ਹੋਏ। ਚੇਤੇ ਰਹੇ ਕਿ ਉਹਨਾਂ ਦੇ ਵਿਰੁੱਧ ਦੱਖਣ ਭਾਰਤ ਵਿੱਚ ਇੱਕ ਸਮਾਗਮ ਦੌਰਾਨ ਗੁਰਮਤਿ ਫ਼ਲਸਫ਼ੇ ਦੇ ਵਿਰੁੱਧ ਪ੍ਰਗਟਾਵਾ ਕਰਨ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤਾਂ ਪੁੱਜੀਆਂ ਸਨ। 

ਇਸ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਅਨੁਸਾਰ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੂੰ ਆਪਣਾ ਪੱਖ ਰੱਖਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਕਿਹਾ ਗਿਆ ਸੀ। 

ਡਾ. ਕਰਮਜੀਤ ਸਿੰਘ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਕੇ ਆਪਣਾ ਪੱਖ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਅਤੇ ਲਿਖਤੀ ਰੂਪ ਵਿੱਚ ਰੱਖਿਆ। ਇਹ ਮਾਮਲਾ ਆਉਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰ ਕੇ ਫੈਸਲਾ ਕੀਤਾ ਜਾਵੇਗਾ।

Sunday, August 24, 2025

ਪੂਰੇ ਵਿਸ਼ਵ ਨੂੰ ਰੌਸ਼ਨ ਕਰ ਰਹੀਆਂ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ

PMO//Azadi Ka Amrit Mahotsav//Posted on: 24th August 2025 at 1:02 PM by PIB Chandigarh
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸਮਾਗਮ:ਪ੍ਰਧਾਨ ਮੰਤਰੀ ਮੋਦੀ ਵੀ ਪੁੱਜੇ

ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ 'ਤੇ ਦਿੱਤੀਆਂ ਦੇਸ਼ ਅਤੇ ਦੁਨੀਆ ਨੂੰ ਵਧਾਈਆਂ

File Photo
ਨਵੀਂ ਦਿੱਲੀ: 24 ਅਗਸਤ 2025: (PIB ਚੰਡੀਗੜ੍ਹ//ਪੰਜਾਬ ਸਕਰੀਨ ਡੈਸਕ)::

ਵਿਦੇਸ਼ਾਂ ਵਿੱਚ ਸਰਗਰਮ ਵੱਖਵਾਦੀ ਅਨਸਰਾਂ ਅਤੇ ਦੇਸ਼ ਵਿੱਚ ਕੱਟੜ ਵਿਰੋਧੀਆਂ ਦੀ ਵਿਰੋਧਤਾ ਦੇ ਬਾਵਜੂਦ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਅਧਾਰ ਸਿੱਖ ਸੰਗਤਾਂ ਵਿੱਚ ਲਗਾਤਾਰ ਵੱਧ ਰਿਹਾ ਹੈ। ਸਿੱਖ ਜਗਤ ਨਾਲ ਸਬੰਧਤ ਦਿਨ ਤਿਓਹਾਰਾਂ ਮੌਕੇ ਪ੍ਰਧਾਨਮੰਤਰੀ ਮੋਦੀ ਬੜੀ ਆਸਥਾ ਅਤੇ ਸਤਿਕਾਰ ਨਾਲ ਸ਼ਾਮਲ ਹੁੰਦੇ ਹਨ।

ਅੱਜ ਵੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ 'ਤੇ ਤਹਿ-ਦਿਲੋਂ ਵਧਾਈਆਂ ਦਿੱਤੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਵਿੱਚ ਬੜੀ ਉਚੇਚ ਨਾਲ ਪੁੱਜੇ ਪ੍ਰਧਾਨ ਮੰਤਰੀ ਮੋਦੀ। ਇਸ ਨਾਲ ਨਿਸਚੇ ਹੀ ਸਿੱਖ ਸੰਗਤਾਂ ਵਿੱਚ ਉਹਨਾਂ ਦਾ ਅਧਾਰ ਵੱਧ ਰਿਹਾ ਹੈ।

ਅੱਜ ਦੇ ਇਸ ਵਿਸ਼ੇਸ਼ ਦਿਨ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਦੀਵੀ ਸਿੱਖਿਆਵਾਂ ਪੂਰੇ ਵਿਸ਼ਵ ਦੇ ਜੀਵਨ ਨੂੰ ਰੌਸ਼ਨ ਕਰ ਰਹੀਆਂ ਹਨ ਅਤੇ ਸਾਨੂੰ ਦਇਆ, ਨਿਮਰਤਾ ਅਤੇ ਸੇਵਾ ਦੀਆਂ ਕਦਰਾਂ-ਕੀਮਤਾਂ ਦੀ ਯਾਦ ਦਿਵਾਉਂਦੀਆਂ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸਿੱਖਿਆਵਾਂ ਸਾਡੀ ਏਕਤਾ ਅਤੇ ਸਦਭਾਵਨਾ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ।

ਸ਼੍ਰੀ ਮੋਦੀ ਨੇ ਇਹ ਉਮੀਦ ਵੀ ਪ੍ਰਗਟ ਕੀਤੀ ਕੀਤੀ ਕਿ ਅਸੀਂ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਦਰਸਾਏ ਗਏ ਗਿਆਨ ਦੇ ਮਾਰਗ 'ਤੇ ਚੱਲੀਏ ਅਤੇ ਇੱਕ ਬਿਹਤਰ ਵਿਸ਼ਵ ਦੇ ਨਿਰਮਾਣ ਦਾ ਪ੍ਰਯਾਸ ਕਰੀਏ।

ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਇੱਕ ਐਕਸ ਪੋਸਟ ਵਿੱਚ ਕਿਹਾ:

“ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ‘ਤੇ ਹਾਰਦਿਕ ਵਧਾਈਆਂ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਦੀਵੀ ਸਿੱਖਿਆਵਾਂ ਪੂਰੇ ਵਿਸ਼ਵ ਦੇ ਜੀਵਨ ਨੂੰ ਰੌਸ਼ਨ ਕਰ ਰਹੀਆਂ ਹਨ ਅਤੇ ਸਾਨੂੰ ਦਇਆ, ਨਿਮਰਤਾ ਅਤੇ ਸੇਵਾ ਦੀਆਂ ਕਦਰਾਂ-ਕੀਮਤਾਂ ਦੀ ਯਾਦ ਦਿਵਾਉਂਦੀਆਂ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸਿੱਖਿਆਵਾਂ ਸਾਡੀ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ।

ਅਸੀਂ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਦਰਸਾਏ ਗਏ ਗਿਆਨ ਦੇ ਮਾਰਗ 'ਤੇ ਚੱਲੀਏ ਅਤੇ ਇੱਕ ਬਿਹਤਰ ਵਿਸ਼ਵ ਦੇ ਨਿਰਮਾਣ ਦਾ ਯਤਨ ਕਰੀਏ।

ਪੂਰੇ ਵਿਸ਼ਵ ਦੇ ਜੀਵਨ ਨੂੰ ਰੌਸ਼ਨ ਕਰ ਰਹੀਆਂ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆ ਸਿੱਖਿਆਵਾਂ

Thursday, August 21, 2025

ਗਿਆਨੀ ਹਰਪ੍ਰੀਤ ਸਿੰਘ ਵਲੋਂ ਦਰਜ਼ੀਆਂ ਬਾਰੇ ਕੀਤੀ ਟਿਪਣੀ ਦਾ ਸਖ਼ਤ ਵਿਰੋਧ

Received From MPS Khalsa on Friday 21st August 2025 at 16:42 Regarding Gyani Harpreet Singh 

ਮਾਫੀ ਮੰਗਣ ਨਹੀਂ ਤਾਂ ਹੋਵੇਗਾ ਬਾਈਕਾਟ: ਜਸਲ//ਮਹੌਲ

ਨਵੀਂ ਦਿੱਲੀ: 21 ਅਗਸਤ 2025: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ ਡੈਸਕ ):: 

ਇੱਕ ਵਿਸ਼ੇਸ਼ ਜਾਤ ਬਰਾਦਰੀ ਬਾਰੇ ਅਕਾਲੀ ਦਲ ਦੇ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਇੱਕ ਟਿੱਪਣੀ ਨੂੰ ਲੈਕੇ ਪੈਦਾ ਹੋਇਆ ਵਿਵਾਦ ਵਧਦਾ ਜਾ ਰਿਹਾ ਹੈ। ਹੁਣ ਇਸ ਵਿਵਾਦ ਦੀ ਚਰਚਾ ਦਿੱਲੀ ਦੀ ਸਿਆਸਤ ਤੱਕ ਵੀ ਪਹੁੰਚ ਗਈ ਹੈ। ਦਿੱਲੀ ਦੇ ਕੁਝ ਆਗੂਆਂ ਨੇ ਇਸ ਮੁੱਦੇ ਨੂੰ ਲੈਕੇ ਵਿਰੋਧ ਦਾ ਝੰਡਾ ਬੁਲੰਦ ਕੀਤਾ ਹੈ। 

ਇੰਦਰਜੀਤ ਸਿੰਘ ਜੱਸਲ ਵਿਕਾਸਪੁਰੀ ਤੇ ਜਗਜੀਤ ਸਿੰਘ ਮਹੌਲ ਨੇ ਅਕਾਲੀ ਦਲ ਦੇ ਨਵੇਂ ਬਣੇ ਪ੍ਰਧਾਨ ਤੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਦਰਜ਼ੀਆਂ ਬਾਰੇ ਜੋ ਟਿੱਪਣੀ ਕੀਤੀ ਉਸਦੀ ਦਿੱਲੀ ਦੇ ਟਾਂਕ  ਕਸ਼ੱਤਰੀਆਂ ਬਿਰਾਦਰੀ ਵੱਲੋਂ ਸਖਤ ਸ਼ਬਦਾਂ ਵਿੱਚ ਸਖ਼ਤ ਅੱਖਰਾਂ ਵਿਚ ਨਿੰਦਾ ਕੀਤੀ ਹੈ। 

ਉਨ੍ਹਾਂ ਕਿਹਾ ਕਿ ਜਥੇਦਾਰ ਹਰਪ੍ਰੀਤ ਸਿੰਘ ਨੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆ ਆਖਿਆ ਕਿ ਦਰਜੀ ਚੋਰ ਹੁੰਦੇ ਹਨ ਕੱਪੜੇ ਦੀ ਚੋਰੀ ਕਰਦੇ ਹਨ ਸ਼ਾਇਦ ਉਹ ਭੁੱਲ ਚੁੱਕੇ ਹਨ ਕਿ ਦਰਜੀ ਮਿਹਨਤ ਕਰਕੇ, ਕਿਰਤ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਜੀਵਨ ਬਸਰ ਕਰਦੇ ਹਨ ਨਾ ਕੀ ਚੋਰੀ ਕਰਦੇ ਹਨ, ਟਾਂਕ ਕਸ਼ਤਰੀਆ ਬਰਾਦਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਅਤੇ ਭਗਤ ਨਾਮਦੇਵ ਜੀ ਦੇ ਦਰਸਾਏ ਮਾਰਗ ਤੇ ਚਲਦੇ ਹਨ ਤੇ ਗੁਰੂ ਨਾਨਕ ਸਾਹਿਬ ਜੀ ਵੱਲੋਂ ਚਲਾਏ ਨਿਰਮਲ ਪੰਥ ਦੇ ਸਿਧਾਂਤ ਤੇ ਪੂਰੇ ਖੜੇ ਉੱਤਰਦੇ ਹਨ।  ਇਹ ਸਿੱਧਾਣੰਤ ਅਤੇ ਉਪਦੇਸ਼ ਸਮੁੱਚੀ ਮਨੁੱਖਤਾ ਲਈ ਲਾਹੇਵੰਦੇ ਹਨ। ਇਹ ਹਨ-ਨਾਮ ਜਪੋ, ਵੰਡ ਛਕੋ, ਕਿਰਤ ਕਰੋ। ਗਿਆਨੀ ਜੀ ਦੀ ਇਸ ਟਿੱਪਣੀ ਤੇ ਦਿੱਲੀ ਅਤੇ ਸੰਸਾਰ ਭਰ ਦੇ ਭਗਤ ਨਾਮਦੇਵ ਜੀ ਲੇਵਾ ਸੰਗਤਾਂ ਨੂੰ ਮਨ ਤੇ ਬਹੁਤ ਸੱਟ ਵੱਜੀ ਹੈ, ਗਿਆਨੀ ਹਰਪ੍ਰੀਤ ਸਿੰਘ ਜੀ ਆਪਣੀ ਇਸ ਟਿੱਪਣੀ ਤੇ ਸੰਗਤਾਂ ਤੋ ਮਾਫੀ ਮੰਗਣ ਨਹੀਂ ਤਾਂ ਉਹਨਾਂ ਦਾ ਟਾਂਕਕਸ਼ਤਰੀਆ ਬਰਾਦਰੀ ਵੱਲੋਂ ਬਾਈਕਾਟ ਕੀਤਾ ਜਾਵੇਗਾ।

ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿਖੇ ਨਿਵੇਸ਼ਕ ਸਮਾਰੋਹ

Received From MPS Khalsa on Friday 21st August 2025 at 16:32 Regarding Guru Nanak Public School 

ਵਿਦਿਆਰਥੀਆਂ ਨੂੰ ਗੁਣਾਂ ਦੇ ਆਧਾਰ 'ਤੇ ਵੱਖ-ਵੱਖ ਪਦਵੀਆਂ ਲਈ ਚੁਣਿਆ ਗਿਆ


ਨਵੀਂ ਦਿੱਲੀ: 21 ਅਗਸਤ 2025: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿਖੇ ਅੱਜ 21 ਅਗਸਤ ਨੂੰ ਸਕੂਲ ਦੀ ਸਪੈਸ਼ਲ ਅਸੈਂਬਲੀ ਵਿੱਚ ਨਿਵੇਸ਼ਕ (ਇਨਵੇਸਟਰ) ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਮੌਕੇ ਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਯੋਗਤਾਵਾਂ ਅਤੇ ਲੀਡਰਸ਼ਿਪ ਵਾਲੇ ਗੁਣਾਂ ਦੇ ਆਧਾਰ 'ਤੇ ਵੱਖ-ਵੱਖ ਪਦਵੀਆਂ ਲਈ ਚੁਣਿਆ ਗਿਆ। ਇਸ ਸਮਾਰੋਹ ਦੌਰਾਨ ਚੁਣੇ ਗਏ ਵਿਦਿਆਰਥੀਆਂ ਨੂੰ ਬੈਜ, ਪੱਟੀਆਂ ਅਤੇ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। 

ਸਕੂਲ ਪ੍ਰਿੰਸੀਪਲ ਸ੍ਰੀਮਤੀ ਮਨਪ੍ਰੀਤ ਕੌਰ ਅਤੇ ਵੱਖ ਵੱਖ ਹਾਊਸ ਦੀਆਂ ਹਾਊਸ ਵਾਰਡਨਾਂ ਨੇ ਵਿਦਿਅਰਥੀਆਂ ਨੂੰ ਸਟੇਜ ਤੇ ਬੈਜ ਅਤੇ ਪੱਟੀਆਂ ਦੇਕੇ ਜ਼ਿੰਮੇਵਾਰੀਆਂ ਨੂੰ ਸਫਲਤਾ ਪੂਰਵਕ ਨਿਭਾਉਣ ਦੀ ਅਪੀਲ ਕੀਤੀ। 

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨੇ ਸਮਾਰੋਹ ਦੇ ਅਖ਼ੀਰ ਵਿੱਚ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਸ ਪ੍ਰਕਾਰ ਦੀਆਂ ਜ਼ਿੰਮੇਵਾਰੀਆਂ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਲੀਡਰਸ਼ਿਪ ਸਮਰਥਾ ਅਤੇ ਟੀਮਵਰਕ ਦੇ ਗੁਣ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੀਆਂ ਹਨ। ਇਸ ਦੇ ਨਾਲ ਹੀ, ਇਹ ਉਨ੍ਹਾਂ ਨੂੰ ਆਪਣੇ ਸਕੂਲ ਅਤੇ ਸਮਾਜ ਦੀ ਸੇਵਾ ਕਰਨ ਅਤੇ ਭਵਿੱਖ ਵਿੱਚ ਜ਼ਿੰਮੇਵਾਰ ਨਾਗਰਿਕ ਬਣਨ ਲਈ ਤਿਆਰ ਕਰਦੀਆਂ ਹਨ।

Tuesday, August 19, 2025

ਸੂਰਜੀ ਪੰਪ ਪੰਜਾਬ ਵਿੱਚ ਬਚਾ ਸਕਦੇ ਹਨ ਬਿਜਲੀ ਸਬਸਿਡੀ

Received from M P S Khalsa on Tuesday 19th August 2025 at 18:33 Regarding Solar Pump

ਵਿਕਰਮਜੀਤ ਸਿੰਘ ਸਾਹਨੀ ਨੇ ਵਿਸਥਾਰ ਨਾਲ ਦੱਸੀ ਸਾਰੀ ਗੱਲ 

ਨਵੀਂ ਦਿੱਲੀ: 19 ਅਗਸਤ 2025: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ ਡੈਸਕ)::

ਪੰਜਾਬ ਤੋਂ ਸੰਸਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਮੰਗ ਕੀਤੀ ਹੈ ਕਿ 10+ ਹਾਰਸ ਪਾਵਰ ਸੋਲਰ ਪੰਪਾਂ ਨੂੰ ਪੀਐਮ-ਕੁਸੁਮ ਸਕੀਮ ਅਧੀਨ ਸ਼ਾਮਲ ਕੀਤਾ ਜਾਵੇ। ਇਸ ਵੇਲੇ ਕਿਸਾਨਾਂ ਨੂੰ ਸਿਰਫ਼ 7.5 ਐਚਪੀ ਤੱਕ ਦੇ ਪੰਪ ਦਿੱਤੇ ਜਾਂਦੇ ਹਨ, ਜੋ ਕਿ ਡਾ. ਸਾਹਨੀ ਮੁਤਾਬਿਕ “ਪੰਜਾਬ ਵਿੱਚ ਕੰਮ ਕਰਨ ਯੋਗ ਨਹੀਂ ਹਨ ਜਿੱਥੇ ਕਿ ਜ਼ਮੀਨ ਹੇਠਲੇ ਪਾਣੀ ਦੀ ਵਰਤੋਂ ਦੇਸ਼ ਵਿੱਚ ਸਭ ਤੋਂ ਵੱਧ 164% ਹੈ।" "ਜੇ ਕਿਸਾਨਾਂ ਨੂੰ 10+ ਐਚਪੀ ਸੋਲਰ ਪੰਪ ਦਿੱਤੇ ਜਾਂਦੇ ਹਨ, ਤਾਂ ਉਹ ਸਿੰਚਾਈ ਲਈ ਅਸਰਦਾਰ ਤਰੀਕੇ ਨਾਲ ਪਾਣੀ  ਖਿੱਚ ਸਕਣਗੇ, ਅਤੇ ਇਸ ਨਾਲ ਪੰਜਾਬ ਦੇ ਵਧਦੇ ਬਿਜਲੀ ਸਬਸਿਡੀ ਦੇ ਬੋਝ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।" 

ਸੰਸਦ ਵਿੱਚ ਡਾ ਸਾਹਨੀ ਵੱਲੋਂ ਪੁੱਛੇ ਗਏ ਸਵਾਲ ਦੇ ਲਿਖਤੀ ਜਵਾਬ ਵਿੱਚ, ਨਵੀਂ ਅਤੇ ਨਵਿਆਉਣਯੋਗ ਊਰਜਾ ਰਾਜ ਮੰਤਰੀ ਨੇ ਦੱਸਿਆ ਕਿ ਭਾਰਤ ਭਰ ਵਿੱਚ ਅਲਾਟ ਕੀਤੇ ਗਏ 12.72 ਲੱਖ ਸੋਲਰ ਪੰਪਾਂ ਵਿੱਚੋਂ, ਪੰਜਾਬ ਵਿੱਚ ਸਿਰਫ਼ 15,999 ਹੀ ਲਗਾਏ ਗਏ ਹਨ। ਡਾ. ਸਾਹਨੀ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ, ਲਾਗਤ ਦਾ ਇੱਕ ਤਿਹਾਈ ਹਿੱਸਾ ਕੇਂਦਰ, ਇੱਕ ਤਿਹਾਈ ਹਿੱਸਾ ਰਾਜ, ਅਤੇ  ਬਾਕੀ ਰਕਮ ਕਿਸਾਨ ਅਦਾ ਕਰਦਾ ਹੈ। 

ਹੁਣ “ਚੁਣੌਤੀ ਇਹ ਹੈ ਕਿ ਇਸ ਯੋਜਨਾ ਦੇ ਤਹਿਤ ਦਿੱਤੇ ਗਏ ਪੰਪ ਡੀਸੀਆਰ ਮਾਡਲ ਹਨ ਜੋ ਖੁੱਲ੍ਹੇ ਬਾਜ਼ਾਰ ਵਿੱਚ ਉਪਲਬਧ ਚੀਨੀ ਸੋਲਰ ਪੰਪਾਂ ਦੇ ਮੁਕਾਬਲੇ ਸਬਸਿਡੀ ਦੇ ਬਾਵਜੂਦ ਕਿਤੇ ਜ਼ਿਆਦਾ ਮਹਿੰਗੇ ਹਨ। ਸਰਕਾਰ ਨੂੰ ਕਿਸਾਨਾਂ ਵਾਸਤੇ ਆਕਰਸ਼ਕ ਬਣਾਉਣ ਲਈ ਮੁਕਾਬਲਤਨ ਕੀਮਤਾਂ 'ਤੇ ਪੰਪ ਦੇਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ। 

ਡਾ. ਸਾਹਨੀ ਨੇ ਕਿਹਾ ਕਿ ਕਿਸਾਨਾਂ ਨੂੰ ਉੱਚ ਸਮਰੱਥਾ ਵਾਲੇ ਅਤੇ ਲਾਗਤ-ਪ੍ਰਭਾਵਸ਼ਾਲੀ ਸੋਲਰ ਪੰਪ ਪ੍ਰਦਾਨ ਕਰਕੇ, ਪੰਜਾਬ ਸਿੰਚਾਈ ਦੇ ਇੱਕ ਵੱਡੇ ਹਿੱਸੇ ਨੂੰ ਗਰਿੱਡ ਪਾਵਰ ਤੋਂ ਸੋਲਰ ਵਿੱਚ ਤਬਦੀਲ ਕਰ ਸਕਦਾ ਹੈ। ਇਸ ਨਾਲ ਨਾ ਸਿਰਫ਼ ਪਾਣੀ ਦੀ ਸਥਿਰਤਾ ਨੂੰ ਯਕੀਨੀ ਬਣਾਇਆ ਜਾਵੇਗਾ ਬਲਕਿ ਬਿਜਲੀ ਸਬਸਿਡੀ ਵਿੱਚ ਕਾਫ਼ੀ ਪੈਸੇ ਦੀ ਬਚਤ ਵੀ ਹੋਵੇਗੀ, ਜਿਸ ਨਾਲ ਕਿਸਾਨਾਂ ਅਤੇ ਸਰਕਾਰੀ ਖਜ਼ਾਨੇ ਦੋਵਾਂ ਨੂੰ ਫਾਇਦਾ ਹੋਵੇਗਾ।

Tuesday, August 12, 2025

ਸੰਸਦ ਮੈਂਬਰ ਵਿਕਰਮ ਸਾਹਨੀ ਵੱਲੋਂ ਅਹਿਮ ਬਿਆਨ

Received From MPS Khalsa on 12th August 2025 at 17:53 Regarding SCL Youth Mohali

ਐਸਸੀਐਲ ਮੋਹਾਲੀ ਦੇ ਆਧੁਨਿਕੀਕਰਨ ਦੀ ਆਪਣੀ ਮੰਗ ਦੁਹਰਾਈ

*ਐਸਸੀਐਲ ਨੌਜਵਾਨਾਂ ਲਈ ਹਜ਼ਾਰਾਂ ਉੱਚ-ਮੁੱਲ ਵਾਲੀਆਂ ਨੌਕਰੀਆਂ ਦੇ ਨਾਲ ਪੰਜਾਬ ਨੂੰ ਨਵੀਨਤਾ ਅਤੇ ਉੱਨਤ ਨਿਰਮਾਣ ਦਾ ਕੇਂਦਰ ਬਣਾਏਗਾ 

ਨਵੀਂ ਦਿੱਲੀ: 12 ਅਗਸਤ 2025: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਪੰਜਾਬ ਤੋਂ ਰਾਜ ਸਭਾ ਮੈਂਬਰ, ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਅੱਜ ਭਾਰਤ ਸੈਮੀਕੰਡਕਟਰ ਮਿਸ਼ਨ ਦੇ ਤਹਿਤ ਮੋਹਾਲੀ ਵਿਖੇ ਕਾਂਟੀਨੈਂਟਲ ਡਿਵਾਈਸਿਸ ਇੰਡੀਆ ਪ੍ਰਾਈਵੇਟ ਲਿਮਟਿਡ ਦੀ ਡਿਸਕ੍ਰਿਟ ਸੈਮੀਕੰਡਕਟਰ ਨਿਰਮਾਣ ਸਹੂਲਤ ਦੇ ਵਿਸਥਾਰ ਲਈ ਕੇਂਦਰੀ ਕੈਬਨਿਟ ਵੱਲੋਂ ਦਿੱਤੀ ਗਈ ਪ੍ਰਵਾਨਗੀ ਦਾ ਸਵਾਗਤ ਕੀਤਾ। 

ਮੋਹਾਲੀ ਸਥਿਤ ਸੈਮੀਕੰਡਕਟਰ ਲੈਬਾਰਟਰੀ (ਐਸਸੀਐਲ) ਦੇ ਆਧੁਨਿਕੀਕਰਨ ਦੀ ਆਪਣੀ ਲੰਬੇ ਸਮੇਂ ਤੋਂ ਲਟਕਦੀ ਮੰਗ ਨੂੰ ਦੁਹਰਾਉਂਦੇ ਹੋਏ, ਡਾ. ਸਾਹਨੀ ਨੇ ਯਾਦ ਦਿਵਾਇਆ ਕਿ ਸਰਕਾਰ ਨੇ 2024 ਵਿੱਚ ਦੇਸ਼ ਵਿੱਚ ਸੈਮੀਕੰਡਕਟਰ ਅਤੇ ਡਿਸਪਲੇ ਨਿਰਮਾਣ ਈਕੋਸਿਸਟਮ ਦੇ ਵਿਕਾਸ ਲਈ ₹76,000 ਕਰੋੜ ਦੇ ਫੰਡ ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਦੇ ਤਹਿਤ ਐਸਸੀਐਲ ਮੋਹਾਲੀ ਦੇ ਆਧੁਨਿਕੀਕਰਨ ਲਈ ₹10,000 ਕਰੋੜ ਰੱਖੇ ਗਏ ਸਨ ਪਰ ਬਦਕਿਸਮਤੀ ਨਾਲ, ਇਸ ਸਬੰਧ ਵਿੱਚ ਹੁਣ ਤੱਕ ਕੋਈ ਪ੍ਰਗਤੀ ਨਹੀਂ ਹੋਈ ਹੈ। 

ਪ੍ਰਸਤਾਵਿਤ ਆਧੁਨਿਕੀਕਰਨ ਦੇ ਪਰਿਵਰਤਨਸ਼ੀਲ ਪ੍ਰਭਾਵ ਨੂੰ ਉਜਾਗਰ ਕਰਦੇ ਹੋਏ, ਡਾ. ਸਾਹਨੀ ਨੇ ਕਿਹਾ ਕਿ ਜੇਕਰ ਐਸਸੀਐਲ ਮੋਹਾਲੀ ਨੂੰ ਅਤਿ-ਆਧੁਨਿਕ ਨਿਰਮਾਣ ਅਤੇ ਖੋਜ ਸਹੂਲਤਾਂ ਨਾਲ ਆਧੁਨਿਕ ਬਣਾਇਆ ਜਾਂਦਾ ਹੈ, ਤਾਂ ਇਹ ਚੋਟੀ ਦੇ ਵਿਸ਼ਵ ਤਕਨਾਲੋਜੀ ਭਾਈਵਾਲਾਂ ਨੂੰ ਆਕਰਸ਼ਿਤ ਕਰੇਗਾ, ਸਾਡੇ ਨੌਜਵਾਨਾਂ ਲਈ ਹਜ਼ਾਰਾਂ ਉੱਚ-ਮੁੱਲ ਵਾਲੀਆਂ ਨੌਕਰੀਆਂ ਪੈਦਾ ਕਰੇਗਾ, ਅਤੇ ਪੰਜਾਬ ਨੂੰ ਨਵੀਨਤਾ ਅਤੇ ਉੱਨਤ ਨਿਰਮਾਣ ਦਾ ਕੇਂਦਰ ਬਣਾਏਗਾ। 

ਇਹ ਸਿਰਫ਼ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਨਹੀਂ ਹੈ, ਸਗੋਂ ਪੰਜਾਬ ਅਤੇ ਭਾਰਤ ਦੇ ਭਵਿੱਖ ਵਿੱਚ ਇੱਕ ਨਿਵੇਸ਼ ਹੈ। ਕੇਂਦਰ ਸਰਕਾਰ ਨੂੰ ਇਸ ਆਧੁਨਿਕੀਕਰਨ ਪ੍ਰੋਜੈਕਟ ਨੂੰ ਜਲਦੀ ਤੋਂ ਜਲਦੀ ਪੂਰਾ ਕਰਨਾ ਚਾਹੀਦਾ ਹੈ।

Monday, August 11, 2025

ਸਿੱਖ ਦੇ ਕੇਸਾਂ ਦੀ ਬੇਅਦਬੀ ਦਾ ਨਵਾਂ ਮਾਮਲਾ

Received from MPS Khalsa on Monday 11th August 2025 at 17:55 Regarding desecration of Sikh hair  

ਦਿੱਲੀ ਕਮੇਟੀ ਪ੍ਰਧਾਨ ਦੇ ਸਲਾਹਕਾਰ ਵਲੋਂ ਮਾਮਲਾ ਰਫ਼ਾ ਦਫ਼ਾ ਕਰਨ ਦੀ ਕੋਸ਼ਿਸ਼ 

ਪਰਮਜੀਤ ਸਿੰਘ ਵੀਰ ਜੀ ਨੇ ਸਾਰਾ ਮਾਮਲਾ ਬੇਨਕਾਬ ਕਰਦਿਆਂ ਕੀਤਾ ਡੂੰਘੀ ਚਿੰਤਾ ਦਾ ਪ੍ਰਗਟਾਵਾ 

ਨਵੀਂ ਦਿੱਲੀ: 11 ਅਗਸਤ 2025: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ ਡੈਸਕ)::

ਸਿੱਖਾਂ ਅਤੇ ਸਿੱਖੀ ਨਾਲ ਜ਼ਿਆਦਤੀਆਂ ਦਾ ਸਿਲਸਿਲਾ ਕਦੋਂ ਰੁਕੇਗਾ ਇਹ ਗੰਭੀਰਤਾ ਨਾਲ ਸੋਚਣ ਦੀ ਗੱਲ ਬਣ ਗਈ ਹੈ। ਕਦੇ ਉਹਨਾਂ ਕੋਲੋਂ ਪ੍ਰੀਖਿਆ ਵੇਲੇ ਉਹਨਾਂ ਦੇ ਕੱਕਾਰ ਲੁਹਾ ਲਏ ਜਾਂਦੇ ਹਨ ਅਤੇ ਕਦੇ ਟ੍ਰੇਨਾਂ ਵਿੱਚ ਵਧਘੱਟ ਬੋਲਿਆ ਜਾਂਦਾ ਹੈ। ਹੁਣ ਇੱਕ ਸਿੱਖ ਨੌਜਵਾਨ ਦੇ ਕੇਸਾਂ ਦੀ ਬੇਅਦਬੀ ਕਰਨ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। 

ਸੋਸ਼ਲ ਮੀਡੀਆ ਤੇ ਦਿੱਲੀ ਦੇ ਇਕ ਇਲਾਕੇ ਵਿਚ ਬੀਤੇ ਕੁਝ ਦਿਨ ਪਹਿਲਾਂ ਇਕ ਸਿੱਖ ਦੇ ਕੇਸਾਂ ਦੀ ਹੋ ਰਹੀ ਬੇਅਦਬੀ ਬਾਰੇ ਵੀਡੀਓ ਵੱਡੇ ਪੱਧਰ ਤੇ ਸ਼ੇਅਰ ਹੋਈ ਹੈ। ਇਸ ਤੋਂ ਵੀ ਵੱਡੀ ਗੱਲ ਇਹ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਇੱਕ ਜ਼ਿੰਮੇਦਾਰ ਵਿਅਕਤੀ ਨੇ ਇਸ ਸਾਰੇ ਮਾਮਲੇ ਨੂੰ ਰਫਾਦਫਾ ਕਰਨ ਦੀ ਗੰਭੀਰ ਸਾਜ਼ਿਸ਼ ਵਰਗੀ ਕੋਸ਼ਿਸ਼ ਵੀ ਕੀਤੀ। 

ਇਸ ਬਾਰੇ ਗੱਲ ਬਾਤ ਕਰਦਿਆਂ ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੀ ਧਰਮਪ੍ਰਚਾਰ ਵਿੰਗ ਦੇ ਸਾਬਕਾ ਕੋ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਇਹ ਬਹੁਤ ਦੁੱਖ ਅਤੇ ਚਿੰਤਾ ਦੀ ਗੱਲ ਹੈ। ਉਹਨਾਂ ਕਿਹਾ ਕਿ ਇਕ ਸਿੱਖ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਤੇ ਮਾਮਲੇ ਨੂੰ ਰਫ਼ਾ ਦਫ਼ਾ ਕਰਨ ਲਈ ਉਸ ਇਲਾਕੇ ਦੇ ਇਕ ਸਾਬਕਾ ਕਮੇਟੀ ਮੈਂਬਰ ਅਤੇ ਕਮੇਟੀ ਪ੍ਰਧਾਨ ਦੇ ਸਲਾਹਕਾਰ ਨੇ ਕੁਝ ਸਿੱਖਾਂ ਨੂੰ ਨਾਲ ਲੈ ਕੇ ਦੋਸ਼ੀ ਨੂੰ 21 ਦਿਨ ਵਾਸਤੇ ਜੋੜਿਆ ਦੀ ਸੇਵਾ ਲਗਾ ਕੇ ਮਸਲਾ ਖ਼ਤਮ ਕਰ ਦਿੱਤਾ। 

ਅਸੀਂ ਉਨ੍ਹਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਕੀ ਨਿਯਮ ਅਨੁਸਾਰ ਇਹੀ ਕੁਝ ਬਣਦਾ ਸੀ?  ਅਸਲ ਵਿੱਚ ਇਹ ਬਹੁਤ ਹੀ ਗੰਭੀਰ ਮਸਲਾ ਹੈ। ਨਿਯਮਾਂ ਅਨੁਸਾਰ ਇਸ ਤਰ੍ਹਾਂ ਦੀ ਸਜ਼ਾ ਕੋਈ ਵੀਂ ਸਲਾਹਕਾਰ ਨਹੀਂ ਲਗਾ ਸਕਦਾ ਹੈ ਜਦਕਿ ਉਨ੍ਹਾਂ ਦਾ ਫਰਜ਼ ਬਣਦਾ ਸੀ ਕਿ ਇਸ ਮਸਲੇ ਨੂੰ ਕਮੇਟੀ ਪ੍ਰਧਾਨ/ਸਕੱਤਰ ਅਤੇ ਧਰਮ ਪ੍ਰਚਾਰ ਮੁੱਖੀ ਕੋਲ ਲੈ ਕੇ ਜਾਂਦੇ।  ਇਸ ਤੋਂ ਬਾਅਦ ਇਸ ਉਪਰ ਦਿਰਘ ਵਿਚਾਰ ਉਪਰੰਤ ਕਮੇਟੀ ਵਲੋਂ ਮਾਮਲੇ ਦੀ ਰਿਪੋਰਟ ਬਣਾ ਕੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ। ਕਾਨੂੰਨੀ ਕਟਵਾਈ ਕਰਕੇ ਦੋਸ਼ੀਆਂ ਨੂੰ ਕਾਨੂੰਨ ਤਹਿਤ ਸਜ਼ਾ ਦਿਵਾਈ ਜਾਂਦੀ।  

ਇਹ ਗੱਲ ਧਿਆਨ ਰੱਖਣ ਵਾਲੀ ਹੈ ਕਿ ਦੋਸ਼ੀ ਸਿੱਖ ਧਰਮ ਦਾ ਨਾ ਹੋ ਕੇ ਦੂਜੇ ਧਰਮ ਦਾ ਹੈ। ਜੇਕਰ ਸਖਤ ਕਾਨੂੰਨੀ ਕਾਰਵਾਈ ਨਾ ਹੋਵੇ ਤਾਂ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਨੂੰ ਹੋਰ ਖੁੱਲ੍ਹ ਖੇਡਣ ਦਾ ਮੌਕਾ ਮਿਲੇਗਾ। ਇਸ ਸ਼ਹਿ ਦੇ ਸਿਲਸਿਲੇ ਨੂੰ ਰੋਕਣਾ ਹੋਵੇਗਾ ਜਿਸ ਨਾਲ ਅੱਗੇ ਤੋਂ ਕੋਈ ਵੀ ਇਸ ਤਰ੍ਹਾਂ ਦੀ ਹਰਕਤ ਨਾ ਕਰ ਸਕੇ। ਇਹਨਾਂ ਹਕੀਕਤਾਂ ਦੇ ਬਾਵਜੂਦ ਸਲਾਹਕਾਰ ਵਲੋਂ ਗਲਤ ਰਸਮ ਚਾਲੂ ਕੀਤੀ ਗਈ ਹੈ ਜੋ ਕਿ ਨਿਖੇਧਿਯੋਗ ਹੈ। ਇਸ ਗਲਤ ਸਿਲਸਿਲੇ ਨਾਲ ਅਕਾਲ ਤਖਤ ਸਾਹਿਬ ਵਲੋਂ ਲਗਾਈਆਂ ਜਾਂਦੀਆਂ ਸਜ਼ਾਵਾਂ ਨੂੰ ਵੀਂ ਚੁਣੌਤੀ ਦੇਣਾ ਮੰਨਿਆ ਜਾ ਸਕਦਾ ਹੈ। 

ਇਸ ਮਸਲੇ ਤੇ ਕਾਰਜਕਾਰੀ ਜੱਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਨਿੱਜੀ ਤੌਰ ਤੇ ਸਾਰਾ ਮਾਮਲਾ ਬਾਰੀਕੀ ਨਾਲ ਦੇਖਣਾ ਚਾਹੀਦਾ ਹੈ। ਇਥੇ ਵਿਚਾਰਣ ਯੋਗ ਹੈ ਕਿ ਜਿਸ ਤਰ੍ਹਾਂ ਸਿੱਖ ਵੀਰ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਤੇ ਓਸ ਮਸਲੇ ਤੇ ਸਲਾਹਕਾਰ ਵਲੋਂ ਆਪਸੀ ਭਾਈਚਾਰਕ ਸਾਂਝ ਨਾ ਵਿਗੜੇ ਦਾ ਹਵਾਲਾ ਦੇਂਦਿਆ ਸਿੱਖ ਮਰਿਆਦਾ ਵਿਰੁੱਧ ਜਾਦਿਆਂ ਨਿਗੁਣੀ ਜਿਹੀ ਲਗਾਈ ਸਜ਼ਾ ਦੋਸ਼ੀਆਂ ਦੇ ਹੋਂਸਲੇ ਹੋਰ ਬੁਲੰਦ ਕਰੇਗੀ। 

ਇਸ ਲਈ ਇੰਨ੍ਹਾ ਨੂੰ ਵੀ ਅਕਾਲ ਤਖਤ ਸਾਹਿਬ ਤੇ ਸੱਦ ਕੇ ਇੰਨ੍ਹਾ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅੰਤ ਵਿਚ ਵੀਰਜੀ ਨੇ ਕਿਹਾ ਕਿ ਅਸੀਂ ਵੀਂ ਭਾਈਚਾਰਕ ਸਾਂਝ ਦੇ ਹਾਮੀ ਹਾਂ ਪਰ ਜਿਸ ਤਰ੍ਹਾਂ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਸਲਾਹਕਾਰ ਵਲੋਂ ਕਾਰਵਾਈ ਕੀਤੀ ਗਈ ਓਸ ਨਾਲ ਸਿੱਖ ਪੰਥ ਨੂੰ ਭਾਰੀ ਠੇਸ ਪੁਜੀ ਹੈ ਕਿਉਕਿ ਇਹ ਮਸਲਾ ਕਾਨੂੰਨੀ ਹੈ ਤੇ ਇਸ ਵਿਚ ਦੋਸ਼ੀਆਂ ਵਿਰੁੱਧ ਕਨੂੰਨ ਦੀਆਂ ਸਖ਼ਤ ਧਾਰਾਵਾਂ ਹੇਠ ਕਾਰਵਾਈ ਕਰਨ ਕਰਵਾਉਣ ਦੀ ਲੋੜ ਹੈ।

ਹੁਣ ਦੇਖਣਾ ਹੈ ਕਿ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਦੇ ਨਾਲ ਨਾਲ ਕਾਨੂੰਨ ਕੀ ਰੁੱਖ ਅਖਤਿਆਰ ਕਰਦਾ ਹੈ?

Thursday, August 10, 2023

ਕੇਂਦਰ ਸਰਕਾਰ ਨੇ ਸਸਤੀ ਕੀਤੀ ਸਰਕਾਰੀ ਛੋਲਿਆਂ ਦੀ ਦਾਲ

Posted On: 09 AUG 2023 5:57 PM by PIB Chandigarh

‘ਭਾਰਤ ਦਾਲ’ਵਜੋਂ ਪ੍ਰਚੂਨ ਪੈਕ ਵਿੱਚ 1 ਕਿਲੋਗ੍ਰਾਮ ਦੇ ਪੈਕੇਟ ਦੇ ਲਈ 60 ਰੁਪਏ ਪ੍ਰਤੀ ਕਿਲੋ 

30 ਕਿਲੋਗ੍ਰਾਮ ਦੇ ਪੈਕੇਟ ਲਈ 55 ਰੁਪਏ ਪ੍ਰਤੀ ਕਿਲੋ ਦੇ ਪੈਕ ਵਿੱਚ ਵਿਕਰੀ ਸ਼ੁਰੂ ਕੀਤੀ

ਨਵੀਂ ਦਿੱਲੀ: 09 ਅਗਸਤ 2023: (ਪੀਆਈਬੀ//ਪੰਜਾਬ ਸਕਰੀਨ ਡੈਸਕ)::

ਗਰੀਬ ਅਤੇ ਮੱਧ ਵਰਗੀ ਲੋਕਾਂ ਨੂੰ ਭਾਰੀ ਰਾਹਤ ਦੇਂਦਿਆਂ ਕੇਂਦਰ ਸਰਕਾਰ ਨੇ ਛੋਲਿਆਂ ਦੀ ਦਾਲ ਬਹੁਤ ਸਸਤੀ ਕਰ ਦਿੱਤੀ ਹੈ। ਛੋਲਿਆਂ ਦੀ ਦਾਲ ਬਾਜ਼ਾਰ ਵਿੱਚ 110 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਆਮ ਵੇਚੀ ਜਾ ਰਹੀ ਸੀ। ਜਦੋਂ ਸਰਕਾਰ ਦੀਆਂ ਅਪੀਲਾਂ ਅਤੇ ਸੁਝਾਵਾਂ ਦਾ ਵੀ ਇਹਨਾਂ ਦਾਲ ਵਪਾਰੀਆਂ 'ਤੇ ਕੋਈ ਅਸਰ ਨਾ ਹੋਇਆ ਤਾਂ ਕੇਂਦਰ ਸਰਕਾਰ ਨੇ ਤਾਕਤ ਦਾ ਅਹਿਸਾਸ ਵੀ ਕਰਾਇਆ ਅਤੇ ਵਪਾਰ ਦੀ ਕਲਾਕਾਰੀ ਵੀ। ਸਰਕਾਰ ਨੇ ਇਹ ਦਾਲ 60/- ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਣ ਦਾ ਐਲਾਨ ਕੀਤਾ ਹੈ ਪਾਰ ਇਹ ਸਸਤੀ ਦਾਲ ਹੁਣ  ਭਾਰਤ ਦਾਲ ਦੇ ਨਾਮ ਹੇਠਾਂ ਮਿਲਿਆ ਕਰੇਗੀ। ਇਸ ਤਰ੍ਹਾਂ 30 ਕਿਲੋਗ੍ਰਾਮ ਦੀ ਦਾਲ ਵਾਲੀ ਬੋਰੀ 55/- ਰੁਪਏ ਪ੍ਰਤੀ ਕਿਲੋ ਦਾਲ ਦੇ ਹਿਸਾਬ ਨਾਲ ਮਿਲ ਸਕੇਗੀ। ਇਸ ਦਾਲ ਦੀ ਨਵੇਂ ਹਿਸਾਬ ਨਾਲ ਸਪਲਾਈ ਹੁਣ ਭਾਰਤ ਦਾਲ ਦੀ ਵੰਡ ਨੈਸ਼ਨਲ ਐਗਰੀਕਲਚਰਲ ਕੋਆਪ੍ਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਵ੍ ਇੰਡੀਆ ਲਿਮਿਟਿਡ, ਨੈਸ਼ਨਲ ਕੰਜ਼ਿਊਮਰ ਕੋਆਪ੍ਰੇਟਿਵ ਫੈਡਰੇਸ਼ਨ, ਕੇਂਦਰੀ ਭੰਡਾਰ ਅਤੇ ਸਫ਼ਲ ਦੇ ਰਿਟੇਲ ਆਊਟਲੇਟਾਂ ਰਾਹੀਂ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ 17 ਜੁਲਾਈ 2023 ਨੂੰ ਚਨਾ ਦਾਲ ਨੂੰ ਭਾਰਤ ਦਾਲ ਦੇ ਬ੍ਰਾਂਡ ਨਾਮ ਹੇਠ ਪ੍ਰਚੂਨ ਪੈਕ ਵਿੱਚ ਵਿਕਰੀ 1 ਕਿਲੋਗ੍ਰਾਮ ਪੈਕ ਦੇ ਲਈ 60 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ 30 ਕਿਲੋਗ੍ਰਾਮ ਪੈਕ ਲਈ 55 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਉੱਚ ਸਬਸਿਡੀ ਵਾਲੀਆਂ ਦਰਾਂ ’ਤੇ ਸ਼ੁਰੂ ਕੀਤੀਆਂ ਹਨ ਜਿਸ ਨਾਲ ਉਪਭੋਗਤਾਵਾਂ ਨੂੰ ਸਸਤੀ ਕੀਮਤ ’ਤੇ ਦਾਲਾਂ ਉਪਲਬਧ ਹੋ ਸਕਣ। ਭਾਰਤ ਦਾਲ ਦੀ ਵੰਡ ਨੈਸ਼ਨਲ ਐਗਰੀਕਲਚਰਲ ਕੋਆਪ੍ਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਵ੍ ਇੰਡੀਆ ਲਿਮਿਟਿਡ (ਨੇਫੇਡ), ਨੈਸ਼ਨਲ ਕੰਜ਼ਿਊਮਰ ਕੋਆਪ੍ਰੇਟਿਵ ਫੈਡਰੇਸ਼ਨ (ਐੱਨਸੀਸੀਐੱਫ), ਕੇਂਦਰੀ ਭੰਡਾਰ ਅਤੇ ਸਫ਼ਲ ਦੇ ਰਿਟੇਲ ਆਊਟਲੇਟਾਂ ਰਾਹੀਂ ਕੀਤੀ ਜਾ ਰਹੀ ਹੈ। ਇਸ ਵਿਵਸਥਾ ਦੇ ਅਧੀਨ, ਚਨਾ ਦਾਲ ਰਾਜ ਸਰਕਾਰਾਂ ਨੂੰ ਉਨ੍ਹਾਂ ਦੀ ਭਲਾਈ ਸਕੀਮਾਂ, ਪੁਲਿਸ, ਜੇਲ੍ਹਾਂ ਦੇ ਅੰਦਰ ਸਪਲਾਈ ਲਈ ਅਤੇ ਰਾਜ ਸਰਕਾਰ ਨਿਯੰਤਰਿਤ ਸਹਿਕਾਰੀ ਸਭਾਵਾਂ ਅਤੇ ਕਾਰਪੋਰੇਸ਼ਨਾਂ ਦੇ ਪ੍ਰਚੂਨ ਦੁਕਾਨਾਂ ਰਾਹੀਂ ਵੰਡਣ ਲਈ ਵੀ ਉਪਲਬਧ ਕਰਵਾਈ ਜਾਂਦੀ ਹੈ।

ਦਾਲ ਦੇ ਖਪਤਕਾਰਾਂ ਨੂੰ ਸਸਤੀ ਕੀਮਤਾਂ ’ਤੇ ਦਾਲਾਂ ਉਪਲਬਧ ਕਰਵਾਉਣ ਲਈ, ਸਰਕਾਰ ਕੀਮਤ ਸਥਿਰਤਾ ਫੰਡ (ਪੀਐੱਸਐੱਫ) ਦੇ ਤਹਿਤ ਪੰਜ ਪ੍ਰਮੁੱਖ ਦਾਲਾਂ, ਚਨਾ, ਤੁੜ, ਉੜਦ, ਮੂੰਗ ਅਤੇ ਸਮੂਰ ਦਾ ਬਫਰ ਸਟਾਕ ਰੱਖਦੀ ਹੈ। ਕੀਮਤਾਂ ਨੂੰ ਨਿਯੰਤਰਿਤ ਕਰਨ ਲਈ ਬਫਰ ਤੋਂ ਭੰਡਾਰ ਨੂੰ ਕੈਲੀਬਰੇਟਡ ਅਤੇ ਨਿਸ਼ਾਨਾਬੱਧ ਤਰੀਕੇ ਨਾਲ ਬਜ਼ਾਰ ਵਿੱਚ ਜਾਰੀ ਕੀਤਾ ਜਾਂਦਾ ਹੈ। ਉਪਭੋਗਤਾਵਾਂ ਦੇ ਲਈ ਤੁੜ ਦਾਲ ਵਿੱਚ ਮਿਲਿੰਗ ਦੇ ਲਈ ਸਟਾਕ ਦੀ ਉਪਲਬਧਤਾ ਵਧਾਉਣ ਲਈ ਕੀਮਤ ਸਥਿਰਤਾ ਫੰਡ (ਪੀਐੱਸਐੱਫ) ਬਫਰ ਤੋਂ ਤੁੜ ਦਾ ਨਿਪਟਾਰਾ ਲਕਸ਼ਿਤ ਅਤੇ ਕੈਲੀਬਰੇਟਡ ਤਰੀਕੇ ਨਾਲ ਚਲ ਰਿਹਾ ਹੈ। ਕੀਮਤਾਂ ਨੂੰ ਨਿਯੰਤਰਣ ਕਰਨ ਲਈ ਕੀਮਤ ਸਮਰਥਨ ਯੋਜਨਾ (ਪੀਐੱਸਐੱਸ) ਅਤੇ ਕੀਮਤ ਸਥਿਰਤਾ ਫੰਡ (ਪੀਐੱਸਐੱਫ) ਬਫਰ ਤੋਂ ਚਨਾ ਅਤੇ ਮੂੰਗ ਦੇ ਭੰਡਾਰ ਲਗਾਤਾਰ ਬਜ਼ਾਰ ਵਿੱਚ ਜਾਰੀ ਕੀਤੇ ਜਾਂਦੇ ਹਨ। ਬਜ਼ਾਰ ਦੇ ਨਿਪਟਾਰੇ ਤੋਂ ਇਲਾਵਾ, ਬਫਰ ਤੋਂ ਦਾਲਾਂ ਦੀ ਸਪਲਾਈ ਰਾਜਾਂ ਨੂੰ ਉਨ੍ਹਾਂ ਦੀ ਭਲਾਈ ਸਕੀਮਾਂ ਅਤੇ ਸੈਨਾ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਨੂੰ ਵੀ ਕੀਤੀ ਜਾ ਰਹੀ ਹੈ।

ਘਰੇਲੂ ਉਪਲਬਧਤਾ ਵਧਾਉਣ ਅਤੇ ਦਾਲਾਂ ਦੀ ਕੀਮਤਾਂ ਨੂੰ ਕੰਟਰੋਲ ਕਰਨ ਲਈ, ਤੁੜ ਅਤੇ ਉੜਦ ਦੇ ਆਯਾਤ ਨੂੰ 31.03.2024  ਤੱਕ ‘ਮੁਫ਼ਤ ਸ਼੍ਰੇਣੀ’ ਦੇ ਅਧੀਨ ਰੱਖਿਆ ਗਿਆ ਹੈ ਅਤੇ ਮਸੂਰ ’ਤੇ ਆਯਾਤ ਡਿਊਟੀ 31.03.2024 ਤੱਕ ਜ਼ੀਰੋ ਕਰ ਦਿੱਤੀ ਗਈ ਹੈ। ਸੁਚਾਰੂ ਅਤੇ ਨਿਰਵਿਘਨ ਆਯਾਤ ਦੀ ਸੁਵਿਧਾ ਦੇ ਲਈ ਤੂੜ ’ਤੇ 10 ਪ੍ਰਤੀਸ਼ਤ ਦੀ ਆਯਾਤ ਡਿਊਟੀ ਹਟਾ ਦਿੱਤੀ ਗਈ ਹੈ। ਜਮ੍ਹਾਂਖੋਰੀ ਨੂੰ ਰੋਕਣ ਲਈ, 2 ਜੂਨ, 2023 ਨੂੰ ਜ਼ਰੂਰੀ ਵਸਤੂਆਂ ਐਕਟ, 1955 ਦੇ ਅਧੀਨ ਤੂੜ ਅਤੇ ਉੜਦ ’ਤੇ 31 ਅਗਤੂਬਰ, 2023 ਤੱਕ ਦੀ ਮਿਆਦ ਦੇ ਲਈ ਸਟਾਕ ਦੀ ਕੰਟਰੋਲ ਸੀਮਾ ਲੱਗਾ ਦਿੱਤੀ ਗਈ ਹੈ।ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਔਨਲਾਈਨ ਸਟਾਕ ਨਿਗਰਾਨੀ ਪੋਰਟਲ ਦੇ ਰਾਹੀਂ ਡੀਲਰਾਂ, ਆਯਤਕਾਂ, ਮਿੱਲਰਾਂ ਅਤੇ ਵਪਾਰੀਆਂ ਵਰਗੀਆਂ ਸੰਸਥਾਵਾਂ ਦੁਆਰਾ ਰੱਖੀ ਗਈਆਂ ਦਾਲਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾਂਦੀ ਹੈ।

ਕੇਂਦਰੀ ਖਪਤਕਾਰ ਮਾਮਲੇ, ਖੁਰਾਜ ਅਤੇ ਜਨਤਕ ਵੰਡ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਇਹ ਜਾਣਕਾਰੀ ਅੱਜ ਲੋਕਸਭਾ ਵਿੱਚ ਇੱਕ ਲਿਖਿਤ ਜਵਾਬ ਵਿੱਚ ਦਿੱਤੀ।

***** ਏਡੀ/ਐੱਨਐੱਸ//(Release ID: 1947325)*****

Sunday, January 01, 2023

ਸ਼੍ਰੀ ਅਨਿਲ ਕੁਮਾਰ ਲਾਹੋਟੀ ਬਣੇ ਰੇਲਵੇ ਬੋਰਡ ਦੇ ਨਵੇਂ ਚੇਅਰਮੈਨ

Posted on: 01 January 2023 at 12:10 PM by PIB Chandigarh

ਨਾਲ ਹੀ ਸੀਈਓ ਵਾਲਾ ਬੇਹੱਦ ਅਹਿਮ ਅਹੁਦਾ ਵੀ ਸੰਭਾਲਿਆ 


ਨਵੀਂ ਦਿੱਲੀ
: 01 ਜਨਵਰੀ  2023: (ਪੀਆਈਬੀ//ਰੇਲ ਸਕਰੀਨ)::

ਸ਼੍ਰੀ ਅਨਿਲ ਕੁਮਾਰ ਲਾਹੋਟੀ ਨੇ ਰੇਲਵੇ ਬੋਰਡ (ਰੇਲਵੇ ਮੰਤਰਾਲਾ) ਦੇ ਨਵੇਂ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦਾ ਅਹੁਦਾ ਸੰਭਾਲ਼ ਲਿਆ ਹੈ। ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਸ਼੍ਰੀ ਅਨਿਲ ਕੁਮਾਰ ਲਾਹੋਟੀ ਦੀ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਵਜੋਂ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਸ਼੍ਰੀ ਅਨਿਲ ਕੁਮਾਰ ਲਾਹੋਟੀ ਮੈਂਬਰ (ਇਨਫ੍ਰਾਸਟ੍ਰਕਚਰ), ਰੇਲਵੇ ਬੋਰਡ ਵਜੋਂ ਕੰਮ ਕਰ ਚੁੱਕੇ ਹਨ।

ਸ਼੍ਰੀ ਲਾਹੋਟੀ ਇੰਡੀਅਨ ਰੇਲਵੇ ਸਰਵਿਸ ਆਫ਼ ਇੰਜੀਨੀਅਰਜ਼, 1984 ਬੈਚ ਦੇ ਅਧਿਕਾਰੀ ਹਨ ਅਤੇ ਉਨ੍ਹਾਂ ਨੂੰ ਲੈਵਲ-17 ਲਈ ਭਾਰਤੀ ਰੇਲਵੇ ਪ੍ਰਬੰਧਨ ਸੇਵਾ ਦੇ ਪਹਿਲੇ ਪੈਨਲ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਮਾਧਵ ਇੰਸਟੀਟਿਊਟ ਆਵੑ ਟੈਕਨੋਲੋਜੀ ਅਤੇ ਸਾਇੰਸ, ਗਵਾਲੀਅਰ ਤੋਂ ਗੋਲਡ ਮੈਡਲ ਨਾਲ ਸਿਵਲ ਇੰਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ ਕੀਤੀ ਹੈ ਅਤੇ ਰੁੜਕੀ ਯੂਨੀਵਰਸਿਟੀ (ਆਈਆਈਟੀ, ਰੁੜਕੀ) ਤੋਂ ਮਾਸਟਰ ਆਵੑ ਇੰਜੀਨੀਅਰਿੰਗ (ਸਟ੍ਰਕਚਰ) ਕੀਤੀ ਹੈ। ਰੇਲਵੇ ਵਿੱਚ ਆਪਣੇ 36 ਸਾਲਾਂ ਤੋਂ ਵੱਧ ਦੇ ਕਰੀਅਰ ਦੌਰਾਨ, ਉਨ੍ਹਾਂ ਮੱਧ, ਉੱਤਰੀ, ਉੱਤਰੀ ਮੱਧ, ਪੱਛਮੀ ਅਤੇ ਪੱਛਮੀ ਮੱਧ ਰੇਲਵੇ ਅਤੇ ਰੇਲਵੇ ਬੋਰਡ ਵਿੱਚ ਵੱਖ-ਵੱਖ ਅਹੁਦਿਆਂ 'ਤੇ ਕੰਮ ਕੀਤਾ ਹੈ। 

ਸ਼੍ਰੀ ਲਾਹੋਟੀ ਨੇ ਇਸ ਤੋਂ ਪਹਿਲਾਂ ਕੇਂਦਰੀ ਰੇਲਵੇ ਦੇ ਜਨਰਲ ਮੈਨੇਜਰ ਦੇ ਤੌਰ 'ਤੇ ਕੰਮ ਕੀਤਾ ਹੈ ਅਤੇ ਕਈ ਮਹੀਨਿਆਂ ਤੱਕ ਪੱਛਮੀ ਰੇਲਵੇ ਦੇ ਜੀਐੱਮ ਦਾ ਚਾਰਜ ਵੀ ਸੰਭਾਲਿਆ ਹੈ। ਜਨਰਲ ਮੈਨੇਜਰ ਵਜੋਂ ਉਨ੍ਹਾਂ ਦੇ ਕਾਰਜਕਾਲ ਵਿੱਚ ਸਭ ਤੋਂ ਵੱਧ ਕਿਸਾਨ ਰੇਲਾਂ ਚਲਾਉਣ ਅਤੇ ਮਾਲੀਏ ਦੇ ਮਾਮਲੇ ਵਿੱਚ ਸਭ ਤੋਂ ਵੱਧ ਮਾਲ ਅਤੇ ਪਾਰਸਲ ਆਵਾਜਾਈ (ਟਨ ਵਿੱਚ) ਪ੍ਰਾਪਤ ਕਰਨ ਦਾ ਕ੍ਰੈਡਿਟ ਹੈ। ਉਨ੍ਹਾਂ ਗੈਰ-ਕਿਰਾਇਆ, ਸਕ੍ਰੈਪ ਦੀ ਵਿਕਰੀ ਅਤੇ ਵੱਡੇ ਟਿਕਟ ਚੈਕਿੰਗ ਡਰਾਈਵ ਰਾਹੀਂ ਮਾਲੀਏ ਵਿੱਚ ਰਿਕਾਰਡ ਸੁਧਾਰ ਵੀ ਕੀਤਾ ਹੈ। ਉਨ੍ਹਾਂ ਮੁੰਬਈ ਵਿੱਚ ਏਅਰ ਕੰਡੀਸ਼ਨਡ ਉਪਨਗਰੀ ਸੇਵਾਵਾਂ ਦੇ ਵਿਸਤਾਰ ਦੇ ਉਲਝੇ ਹੋਏ ਮੁੱਦੇ ਨੂੰ ਸਫਲਤਾਪੂਰਵਕ ਸੰਭਾਲਿਆ ਅਤੇ ਹੱਲ ਕੀਤਾ। ਆਪਣੇ ਕਾਰਜਕਾਲ ਦੌਰਾਨ, ਕੇਂਦਰੀ ਰੇਲਵੇ ਨੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਚਲਾਉਣ ਅਤੇ ਲਾਗੂ ਕਰਨ ਵਿੱਚ ਵੱਡੇ ਸੁਧਾਰ ਕੀਤੇ ਅਤੇ ਮੁੰਬਈ ਵਿੱਚ ਦਿਵਾ ਅਤੇ ਠਾਣੇ ਦਰਮਿਆਨ ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ 5ਵੀਂ ਅਤੇ 6ਵੀਂ ਲਾਈਨਾਂ ਨੂੰ ਚਾਲੂ ਕੀਤਾ।

ਸ਼੍ਰੀ ਲਾਹੋਟੀ ਨੇ ਡਿਵੀਜ਼ਨਲ ਰੇਲਵੇ ਮੈਨੇਜਰ, ਲਖਨਊ, ਉੱਤਰੀ ਰੇਲਵੇ ਦੇ ਤੌਰ 'ਤੇ ਵੀ ਕੰਮ ਕੀਤਾ, ਜਿੱਥੇ ਉਨ੍ਹਾਂ ਨੇ ਭੀੜ-ਭੜੱਕੇ ਵਾਲੇ ਗਾਜ਼ੀਆਬਾਦ-ਪ੍ਰਯਾਗਰਾਜ-ਡੀਡੀਯੂ ਰੂਟ ਦੇ ਵਿਕਲਪ ਵਜੋਂ ਲਖਨਊ-ਵਾਰਾਨਸੀ-ਡੀਡੀਯੂ ਰੂਟ 'ਤੇ ਮਾਲ ਦੀ ਆਵਾਜਾਈ ਨੂੰ ਬਿਹਤਰ ਬਣਾਉਣ ਲਈ ਕਈ ਪਹਿਲਾਂ ਕੀਤੀਆਂ। ਉਨ੍ਹਾਂ ਲਖਨਊ ਡਿਵੀਜ਼ਨ ਦੇ ਸਟੇਸ਼ਨਾਂ 'ਤੇ ਯਾਤਰੀਆਂ ਦੀਆਂ ਸੁਵਿਧਾਵਾਂ ਅਤੇ ਸਫਾਈ ਦੇ ਮਿਆਰ ਨੂੰ ਸੁਧਾਰਨ ਲਈ ਵਿਸ਼ੇਸ਼ ਕੰਮ ਕੀਤਾ। ਉਨ੍ਹਾਂ ਲੰਬੇ ਸਮੇਂ ਤੋਂ ਦਰਪੇਸ਼ ਰੁਕਾਵਟਾਂ ਨੂੰ ਦੂਰ ਕਰਨ ਸਮੇਤ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਕਈ ਕਦਮ ਚੁੱਕੇ ਅਤੇ ਆਵਾਜਾਈ ਵਿੱਚ ਭਵਿੱਖ ਵਿੱਚ ਵਾਧੇ ਲਈ ਨੈੱਟਵਰਕ ਸਮਰੱਥਾ ਦੇ ਵਿਸਤਾਰ ਦੇ ਮਹੱਤਵਪੂਰਨ ਕੰਮਾਂ ਦੀ ਪ੍ਰਵਾਨਗੀ ਲਈ ਇੱਕ ਵਿਆਪਕ ਯੋਜਨਾ ਬਣਾਈ।

ਉੱਤਰੀ ਰੇਲਵੇ ਵਿੱਚ ਮੁੱਖ ਪ੍ਰਸ਼ਾਸਨਿਕ ਅਧਿਕਾਰੀ (ਨਿਰਮਾਣ) ਅਤੇ ਮੁੱਖ ਇੰਜੀਨੀਅਰ (ਨਿਰਮਾਣ) ਦੇ ਰੂਪ ਵਿੱਚ, ਸ਼੍ਰੀ ਲਾਹੋਟੀ ਨੇ ਨਵੀਆਂ ਲਾਈਨਾਂ, ਟ੍ਰੈਕਾਂ ਦੀ ਡਬਲਿੰਗ ਅਤੇ ਮਲਟੀ-ਟਰੈਕਿੰਗ, ਯਾਰਡ ਰੀਮੋਡਲਿੰਗ, ਮਹੱਤਵਪੂਰਨ ਪੁਲਾਂ, ਸਟੇਸ਼ਨ ਨਿਰਮਾਣ ਆਦਿ ਸਮੇਤ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕਈ ਕੰਮਾਂ ਨੂੰ ਸੰਭਾਲਿਆ ਹੈ। ਦਿੱਲੀ ਵਿੱਚ 'ਆਨੰਦ ਵਿਹਾਰ ਟਰਮੀਨਲ' ਅਤੇ ਨਵੀਂ ਦਿੱਲੀ ਸਟੇਸ਼ਨ ਦੀ ਮਸ਼ਹੂਰ 'ਅਜਮੇਰੀ ਗੇਟ' ਸਾਈਡ ਸਟੇਸ਼ਨ ਬਿਲਡਿੰਗ ਦੀ ਯੋਜਨਾ ਅਤੇ ਨਿਰਮਾਣ ਦਾ ਕੰਮ ਉਨ੍ਹਾਂ ਦੁਆਰਾ ਕੀਤਾ ਗਿਆ ਹੈ। 

ਉਹ ਨਵੀਂ ਦਿੱਲੀ ਸਟੇਸ਼ਨ ਨੂੰ ਵਿਸ਼ਵ ਪੱਧਰੀ ਸਟੇਸ਼ਨ ਵਜੋਂ ਪੁਨਰ ਵਿਕਸਿਤ ਕਰਨ ਅਤੇ ਜ਼ਮੀਨੀ ਅਤੇ ਏਅਰ ਸਪੇਸ ਦੇ ਵਪਾਰਕ ਵਿਕਾਸ ਦੀ ਯੋਜਨਾ ਨਾਲ ਵੀ ਜੁੜੇ ਰਹੇ। 

ਸ਼੍ਰੀ ਲਾਹੋਟੀ ਨੇ ਕਾਰਨੇਗੀ ਮੇਲਨ ਯੂਨੀਵਰਸਿਟੀ, ਪਿਟਸਬਰਗ, ਅਮਰੀਕਾ;  ਬੋਕੋਨੀ ਸਕੂਲ ਆਵੑ ਮੈਨੇਜਮੈਂਟ, ਮਿਲਾਨ, ਇਟਲੀ; ਅਤੇ ਇੰਡੀਅਨ ਸਕੂਲ ਆਵੑ ਬਿਜ਼ਨਸ, ਹੈਦਰਾਬਾਦ ਵਿਖੇ ਰਣਨੀਤਕ ਪ੍ਰਬੰਧਨ ਅਤੇ ਲੀਡਰਸ਼ਿਪ ਪ੍ਰੋਗਰਾਮਾਂ ਦੀ ਟ੍ਰੇਨਿੰਗ ਲਈ ਹੈ। ਉਨ੍ਹਾਂ ਹਾਂਗਕਾਂਗ, ਜਪਾਨ, ਯੂਕੇ, ਜਰਮਨੀ ਅਤੇ ਸਵਿਟਜ਼ਰਲੈਂਡ ਵਿੱਚ ਰੇਲਵੇ ਦੀ ਜ਼ਮੀਨ 'ਤੇ ਵਪਾਰਕ ਵਿਕਾਸ ਸਮੇਤ ਸਟੇਸ਼ਨਾਂ ਦੇ ਵਿਕਾਸ ਦਾ ਅਧਿਐਨ ਕੀਤਾ ਹੈ। ਉਹ ਟ੍ਰੈਕ ਟੈਕਨੋਲੋਜੀ ਅਤੇ ਟ੍ਰੈਕ ਮੇਨਟੇਨੈਂਸ ਮਸ਼ੀਨਾਂ ਦੇ ਵਿਕਾਸ ਦੇ ਸਬੰਧ ਵਿੱਚ ਕਈ ਦੇਸ਼ਾਂ ਦਾ ਦੌਰਾ ਵੀ ਕਰ ਚੁੱਕੇ ਹਨ।

 *******


Tuesday, August 23, 2022

ਮਨਜਿੰਦਰ ਸਿੰਘ ਸਿਰਸਾ ਅਤੇ ਹੋਰਾਂ ਖਿਲਾਫ ਐਫਆਈਆਰ ਦਰਜ ਕਰਨ ਦਾ ਆਦੇਸ਼

Tuesday 23rd August 2022 at 06:44 PM

ਜਾਅਲਸਾਜ਼ੀ 'ਤੇ ਵਿਸ਼ਵਾਸ ਦੀ ਅਪਰਾਧਿਕ ਉਲੰਘਣਾ ਤਹਿਤ ਹੋਈ ਕਾਰਵਾਈ 

ਮੰਜੀਤ ਸਿੰਘ ਜੀਕੇ ਵਲੋਂ ਕੀਤੀ ਗਈ ਸੀ ਸ਼ਿਕਾਇਤ 

ਨਵੀਂ ਦਿੱਲੀ: 23 ਅਗਸਤ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਦਿੱਲੀ ਦੀ ਰੋਜ਼ ਐਵੇਨਿਊ ਅਦਾਲਤ ਦੀ ਜੱਜ ਵਿਧੀ ਗੁਪਤਾ ਆਨੰਦ ਨੇ ਮੰਗਲਵਾਰ ਨੂੰ ਦਿੱਲੀ ਪੁਲਿਸ ਦੇ ਆਰਥਿਕ ਅਪਰਾਧ ਸ਼ਾਖਾ (ਈਓਡਬਲਯੂ) ਨੂੰ ਡੀਐਸਜੀਐਮਸੀ ਦੇ ਸਾਬਕਾ ਚੇਅਰਮੈਨ ਮਨਜਿੰਦਰ ਸਿੰਘ ਸਿਰਸਾ ਅਤੇ ਹੋਰਾਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ ਹੈ।  ਸਾਬਕਾ ਡੀਐਸਜੀਐਮਸੀ ਪ੍ਰਧਾਨ ਮਨਜੀਤ ਸਿੰਘ ਜੀਕੇ ਦੇ ਅਧੀਨ ਧਾਰਾ 156(3) ਸੀ.ਆਰ.ਪੀ.ਸੀ.  ਮਾਨਯੋਗ ਅਦਾਲਤ ਨੇ ਪਟੀਸ਼ਨ ਨੂੰ ਪ੍ਰਵਾਨ ਕਰਦੇ ਹੋਏ ਇਹ ਹੁਕਮ ਦਿੱਤਾ ਹੈ। ਜਾਗੋ ਪਾਰਟੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਡਾ. ਪਰਮਿੰਦਰ ਪਾਲ ਸਿੰਘ ਨੇ ਦਸਿਆ ਕਿ ਦਰਅਸਲ, ਸਿਰਸਾ ਨੇ 23 ਫਰਵਰੀ 2020 ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਸੀ ਕਿ ਮਨਜੀਤ ਸਿੰਘ ਜੀਕੇ ਦੁਆਰਾ 4 ਅਪ੍ਰੈਲ 2016 ਨੂੰ ਇੱਕ ਕਥਿਤ ਪੱਤਰ ਗੁਰੂ ਹਰਿਕਿਸ਼ਨ ਪਬਲਿਕ ਸਕੂਲ ਹਰੀ ਨਗਰ ਦੀ ਮਲਕੀਅਤ ਡੀਐਸਜੀਐਮਸੀ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਹਿੱਤ ਨੂੰ ਸੌਂਪਣ ਦੇ ਇਰਾਦੇ ਨਾਲ ਜਾਰੀ ਕੀਤਾ ਗਿਆ ਸੀ।  ਹਾਲਾਂਕਿ ਬਾਅਦ 'ਚ ਸਿਰਸਾ ਨੇ ਖੁਦ ਇਸ ਪੱਤਰ ਨੂੰ ਫਰਜ਼ੀ ਦੱਸਿਆ ਸੀ। 

ਅਦਾਲਤ ਨੇ ਆਪਣੇ ਹੁਕਮ ਵਿੱਚ ਕਿਹਾ ਹੈ ਕਿ ਪਹਿਲੀ ਨਜ਼ਰੇ ਇਹ ਜਾਅਲਸਾਜ਼ੀ ਸੀ, ਵਿਸ਼ਵਾਸ ਦੀ ਅਪਰਾਧਿਕ ਉਲੰਘਣਾ ਦਾ ਮਾਮਲਾ ਜਾਪਦਾ ਹੈ।  ਇਸ ਲਈ ਇਸ ਮਾਮਲੇ ਦੀ ਵਿਗਿਆਨਕ ਜਾਂਚ ਜ਼ਰੂਰੀ ਜਾਪਦੀ ਹੈ।

ਡੀਐਸਜੀਐਮਸੀ ਦੇ ਲੈਟਰ ਹੈੱਡ 'ਤੇ ਕਥਿਤ ਫਰਜ਼ੀ ਪੱਤਰ ਲਿਖਣ ਪਿੱਛੇ ਅਸਲ ਮਨਸ਼ਾ, ਉਸਦੀ ਲਿਖਤ/ਦਸਤਖਤ ਅਤੇ  ਕਥਿਤ ਦੋਸ਼ੀ ਵਿਅਕਤੀਆਂ ਦੀ ਭੂਮਿਕਾ ਦੀ ਵਿਸਥਾਰਪੂਰਵਕ ਜਾਂਚ ਜ਼ਰੂਰੀ ਹੈ ਇਸ ਲਈ ਉਪਰੋਕਤ ਚਰਚਾ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਅਦਾਲਤ ਵਿਚਾਰ ਕਰਦੀ ਹੈ ਕਿ  ਇਹ ਸੀਆਰਪੀਸੀ ਸੈਕਸ਼ਨ 156(3) ਦੇ ਤਹਿਤ ਸ਼ਕਤੀਆਂ ਦੀ ਮੰਗ ਕਰਨ ਲਈ ਇੱਕ ਢੁਕਵਾਂ ਮਾਮਲਾ ਹੈ।  ਇਸ ਲਈ, ਸ਼ਿਕਾਇਤਕਰਤਾ  ਮਨਜੀਤ ਸਿੰਘ ਜੀ.ਕੇ ਦੀ ਮੰਗ ਉੱਤੇ ਐਫਆਈਆਰ ਦਰਜ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਮਾਮਲੇ ਨੂੰ ਇੰਸਪੈਕਟਰ, ਈਓਡਬਲਯੂ ਸਬੰਧਤ ਵਿਵਸਥਾਵਾਂ ਦੇ ਤਹਿਤ ਐਫਆਈਆਰ ਦਰਜ ਕਰਕੇ ਅਤੇ ਇਸ ਆਦੇਸ਼ ਦੀ ਪਾਲਣਾ ਕਰਕੇ ਨਿਯਮਾਂ ਅਨੁਸਾਰ ਜਾਂਚ ਕਰੇਗਾ ਅਤੇ ਪਾਲਣਾ ਰਿਪੋਰਟ ਸੁਣਵਾਈ ਦੀ ਅਗਲੀ ਤਰੀਕ 25 ਅਗਸਤ ਨੂੰ ਪੇਸ਼ ਕੀਤੀ ਜਾਵੇ।

Thursday, August 18, 2022

ਸਿਮਰਨ ਸਿੰਘ ਦਾ ਦਿੱਲੀ ਕਮੇਟੀ ਵੱਲੋਂ ਹੋਇਆ ਸਨਮਾਨ

Thursday 18th August 2022 at 05:44 PM

ਸਿਮਰਨ ਸਿੰਘ ਨੇ ਯੂਕਰੇਨ-ਰੂਸ ਦੀ ਜੰਗ ਦੌਰਾਨ ਨਿਭਾਇਆ ਸੀ ਸਿੱਖੀ ਧਰਮ 

 ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿਰ ’ਤੇ ਰੱਖ ਸੁਰੱਖਿਅਤ ਬ੍ਰਿਟੇਨ ਪਹੁੰਚਾਇਆ ਸੀ

ਨਵੀਂ ਦਿੱਲੀ: 18 ਅਗਸਤ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):: 

ਬੰਬਾਂ, ਗੋਲੀਆਂ  ਮਿਜ਼ਾਈਲਾਂ ਦੀ ਵਰਖਾ ਦੌਰਾਨ ਆਪਣੇ ਨੂੰ ਬਚਾਉਣਾ ਵੀ ਬੇਹੱਦ ਮੁਸ਼ਕਿਲ ਹੁੰਦਾ ਹੈ। ਉਦੋਂ ਕਿਸੇ ਨੂੰ ਕਿਸੇ ਹੋਰ ਨਦੇ ਬਚਾਓ ਦਾ ਖਿਆਲ ਹੀ ਨਹੀਂ ਆਉਂਦਾ ਪਰ ਸਿਮਰਨ ਸਿੰਘ ਨੇ ਖੁਦ ਦੀ ਚਿੰਤਾ ਛੱਡ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਆਪਣਾ ਧਰਮ ਨਿਭਾਇਆ। ਇਸ ਸਿੰਘ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਯੂਕਰੇਨ ਦੇ ਗੁਰਦੁਆਰੇ ਵਿਚ ਸੁਸ਼ੋਭਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ  ਨੂੰ ਆਪਣੇ ਸਿਰ 'ਤੇ ਰੱਖ ਕੇ ਸੁਰਖਿਅਤ ਬ੍ਰਿਟੇਨ ਪਹੁੰਚਾਇਆ। ਉਸਦੇ ਇਸ ਸਿੱਖੀ ਪਿਆਰ ਨੂੰ ਸਾਹਮਣੇ ਰੱਖ ਕੇ ਅੱਜ ਉਸਦਾ ਦਿੱਲੀ ਵਿੱਚ ਸਨਮਾਨ ਕੀਤਾ ਗਿਆ।  

ਯੂਕਰੇਨ-ਰੂਸ ’ਚ ਜਾਰੀ ਭਿਆਨਕ ਜੰਗ ਅਤੇ ਬੰਬ ਬਾਰੀ ਵਿਚਾਲੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਯੂਕਰੇਨ ਦੇ ਗੁਰਦੁਆਰੇ ’ਚ ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਸਿਰ ’ਤੇ ਰੱਖ ਕੇ ਸੁਰੱਖਿਅਤ ਬ੍ਰਿਟੇਨ ਪਹੁੰਚਾਉਣ ਵਾਲੇ ਅਮਰੀਕਨ ਸਿੱਖ ਸਿਮਰਨ ਸਿੰਘ ਨੂੰ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ । ਇਸ ਮੌਕੇ ਸਾਬਕਾ ਰਾਜ ਸਭਾ ਸਾਂਸਦ ਸ. ਤਰਲੋਚਨ ਸਿੰਘ, ਆਰ.ਐਸ. ਆਹੂਜਾ ਚੇਅਰਮੈਨ ਸਿੱਖ ਫੌਰਮ ਅਤੇ ਡੀਐਸਜੀਐਮਸੀ ਦੇ ਕਈ ਮੈਂਬਰ ਵੀ ਮੌਜ਼ੂਦ ਸਨ ।

ਸਿੱਖ ਧਰਮ ਇੰਟਰਨੈਸ਼ਨਲ ਦੇ ਕੌਮੀ ਕਾਰਜਾਂ ਦੇ ਸਲਾਹਕਾਰ ਸਿਮਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਗੁਰੂ ’ਤੇ ਪੂਰਾ ਯਕੀਨ ਸੀ ਕਿ ਉਹ ਜਿਹੜਾ ਜੋਖ਼ਮ ਭਰਿਆ ਕਾਰਜ ਕਰਨ ਜਾ ਰਹੇ ਹਨ ਉਸ ’ਚ ਉਸ ਨੂੰ ਯਕੀਨਨ ਸਫਲਤਾ ਮਿਲੇਗੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸ਼ੀਰਵਾਦ ਨਾਲ ਅਜਿਹਾ ਹੋਇਆ ਵੀ। ਸਾਡੇ ਇਕਜੁੱਟ ਹੋਣ ਨਾਲ ਹੀ ਸਾਡਾ ਪੰਥ ਸਭ ਤੋਂ ਮਜ਼ਬੂਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ’ਚ ਐਸ਼ੋ-ਆਰਾਮ ਦਾ ਜਿਹੜਾ ਜੀਵਨ ਮੈਨੂੰ ਮਿਲਿਆ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕ੍ਰਿਪਾ ਨਾਲ ਹੀ ਮਿਲਿਆ ਹੈ ਅਤੇ ਉਨ੍ਹਾਂ ਦੇ ਮਨ ’ਚ ਉਨ੍ਹਾਂ ਦਾ ਬਹੁਤ ਸਨਮਾਨ ਹੈ। ਅਜਿਹੇ ’ਚ ਜਦੋਂ ਯੂਕ੍ਰੇਨ-ਰੂਸ ਦੀ ਜੰਗ ਆਰੰਭ ਹੋਈ ਤਾਂ ਉਦੋਂ ਤੋਂ ਹੀ ਉਹ ਇਸ ਗੱਲ ਨੂੰ ਸੋਚ ਕੇ ਬਹੁਤ ਅਸਹਿਜ ਸਨ ਕਿ ਉਨ੍ਹਾਂ ਦੇ ਗੁਰੂ ਇਸ ਜੰਗ ’ਚ ਫੰਸ ਗਏ ਹਨ । ਇਸ ਤੋਂ ਬਾਅਦ ਉਹ ਲੰਦਨ ਦੇ ਇਯਾਸੀ ਪੁੱਜੇ ਜਿੱਥੇ ਇਕ ਕਾਰ ਤੋਂ ਮੋਲਦੋਵਾ ਦੀ ਰਾਜਧਾਨੀ ਚਿਸੀਨਾਊ ਦੀ ਯਾਤਰਾ ਕੀਤੀ । ਉਹ ਸ਼ਹਿਰ ਦੇ ਬਾਹਰੀ ਇਲਾਕੇ ’ਚ ਯੂਕ੍ਰੇਨੀ ਪੀਪੁਲਸ ਸੇਲਫ ਡਿਫੈਂਸ ਆਰਗਨਾਈਜੇਸ਼ਨ ਦੇ ਮੈਂਬਰਾਂ ਨਾਲ ਮਿਲੇ ਜਿਨ੍ਹਾਂ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦੀ ਸਲਾਹ ਦਿੱਤੀ ਕਿਉਂਕਿ ਸ਼ਹਿਰ ’ਚ ਹਮੇਸ਼ਾਂ ਹਮਲੇ ਦਾ ਖਤਰਾ ਸੀ ਪਰੰਤੂ ਉਨ੍ਹਾਂ ਲਈ ਇਹ ਪੂਰੀ ਯਾਤਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਸਤਿਕਾਰ ਅਤੇ ਚੜ੍ਹਦੀਕਲਾ ਨਾਲ ਭਰਪੂਰ ਸੀ ਅਤੇ ਮਨ ’ਚ ਪਵਿੱਤਰ ਗ੍ਰੰਥਾਂ ਦੇ ਦਰਸ਼ਨ ਦਾ ਜੋਸ਼ ਭਰਿਆ ਹੋਇਆ ਸੀ ਇਸ ਲਈ ਉਨ੍ਹਾਂ ਨੂੰ ਜੰਗ ਦੇ ਮੈਦਾਨ ’ਚ ਵੀ ਅਜਿਹਾ ਦਲੇਰਾਨਾ ਕੰਮ ਕਰਨ ਦਾ ਬਲ ਮਿਲਿਆ।

ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਜਿਸ ਸਮੇਂ ਪੂਰੀ ਦੁਨੀਆਂ ਯੂਕ੍ਰੇਨ-ਰੂਸ ਵਿਚਾਲੇ ਜੰਗ ਦੀ ਤਬਾਹੀ ਦਾ ਮੰਜ਼ਰ ਵੇਖ ਕੇ ਸਹਿਮ ਦੇ ਮਾਹੌਲ ’ਚ ਸੀ ਉਸ ਸਮੇਂ ਅਮਰੀਕਾ ਦੇ ਐਸਪਨੋਲਾ ਸ਼ਹਿਰ ਦੇ ਵਸਨੀਕ ਸਿਮਰਨ ਸਿੰਘ ਨੇ ਸਿੱਖ ਡਿਫੇਂਸ ਨੈਟਵਰਕ-ਯੂ.ਕੇ., ਸਿੱਖ ਧਰਮ ਇੰਟਰਨੈਸ਼ਨਲ ਅਤੇ ਯੂਨਾਈਟਿਡ ਸਿੱਖ ਦੀ ਇਕਜੁੱਟਤਾ ਨਾਲ ਪਹਿਲਾਂ ਪੋਲੈਂਡ ਅਤੇ ਉਥੋਂ ਸੜਕ ਮਾਰਗ ਰਾਹੀਂ ਯੂਕੇ੍ਰਨ ਜਾ ਕੇ ਭਾਰੀ ਬੰਮਬਾਰੀ ਵਿਚਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਦੇ ਹੋਰ ਪਵਿੱਤਰ ਗ੍ਰੰਥ ਸਾਹਿਬ ਨੂੰ ਗੁਰਦੁਆਰੇ ਤੋਂ ਸਮੇਟ ਕੇ ਮਰਿਆਦਾ ਸਹਿਤ ਆਪਣੇ ਸਿਰ ’ਤੇ ਰੱਖ ਕੇ ਉਥੋਂ ਸੁਰੱਖਿਅਤ ਬ੍ਰਿਟੇਨ ਪਹੁੰਚਾ ਕੇ ਇਕ ਸੱਚੇ ਸਿੱਖ ਦਾ ਫਰਜ਼ ਨਿਭਾਇਆ ਹੈ।

ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਯਕੀਨਨ ਸਿਮਰਨ ਸਿੰਘ ਨੇ ਜੋ ਦਲੇਰਾਨਾ ਕੰਮ ਕੀਤਾ ਹੈ ਉਸ ਨਾਲ ਅੱਜ ਦੇ ਨੌਜਵਾਨਾਂ ਨੂੰ ਪ੍ਰੇਰਣਾ ਮਿਲੇਗੀ ਅਤੇ ਨੌਜਵਾਨਾਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਸਤਿਾਰ ਦੀ ਭਾਵਨਾ ਵੱਧੇਗੀ । ਭਾਰੀ ਬੰਮਬਾਰੀ ਨਾਲ ਹੁਣ ਮਲਬੇ ਦੇ ਢੇਰ ’ਚ ਤਬਦੀਲ ਹੋ ਚੁੱਕੇ ਯੂਕ੍ਰੇਨ ’ਚ ਸਥਿਤ ਗੁਰਦੁਆਰੇ ਤੋਂ 22 ਮਾਰਚ ਨੂੰ ਮਰਿਆਦਾ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਰੱਖਿਅਤ ਕੱਢ ਕੇ ਲਿਆਉਣਾ ਅਜਿਹਾ ਦਲੇਰਾਨਾ ਕਾਰਜ ਹੈ ਜਿਸ ਦੀ ਮਿਸਾਲ ਕਿਤੇ ਨਹੀਂ ਮਿਲੇਗੀ । ਉਨ੍ਹਾਂ ਕਿਹਾ ਕਿ ਅੱਜ ਵੀ ਸਾਡੇ ਧਰਮ ’ਚ ਸਿਮਰਨ ਸਿੰਘ ਵਰਗੇ ਅਜਿਹੇ ਕਈ ਸਿੱਖ ਮੌਜ਼ੂਦ ਹਨ ਜੋ ਆਪਣੇ ਗੁਰੂਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਦਲੇਰਾਨਾ ਅਤੇ ਜੋਖ਼ਮ ਭਰੇ ਕਦਮ ਚੁੱਕਣ ਤੋਂ ਪਿੱਛੇ ਨਹੀਂ ਹੱਟਦੇ।

Wednesday, August 17, 2022

ਬਿਲਕਿਸ ਬਾਨੋ ਕੇਸ: ਤੁਸੀਂ ਦੇਸ਼ ਦੀਆਂ ਔਰਤਾਂ ਨੂੰ ਕੀ ਸੁਨੇਹਾ ਦੇ ਰਹੇ ਹੋ?

Wednesday 17th August 2022 at 06:35 PM

11 ਦੋਸ਼ੀਆਂ ਦੀ ਰਿਹਾਈ 'ਤੇ ਰਾਹੁਲ ਗਾਂਧੀ ਦਾ ਪੀਐਮ ਮੋਦੀ ਨੂੰ ਸਵਾਲ

ਲੋਕ ਪੱਖੀ ਮੀਡੀਆ ਵਿਚ ਲਗਾਤਾਰ ਹੋ ਰਹੀ ਹੈ ਬਿਲਕੁਲ ਦੇ ਗੁਨਾਹਗਾਰਾਂ ਨੂੰ ਰਿਹਾਅ ਕਰਨ ਦੀ ਚਰਚਾ 

ਨਵੀਂ ਦਿੱਲੀ: 17 ਅਗਸਤ 2022: (ਮਨਪ੍ਰੀਤ ਸਿੰਘ ਖਾਲਸਾ// ਪੰਜਾਬ ਸਕਰੀਨ):: 

ਬਿਲਕੁਲ ਬਾਨੋ ਨਾਲ ਬਲਾਤਕਾਰ ਕਰਨ, ਉਸਦੇ ਪਰਿਵਾਰਿਕ ਮੈਂਬਰਾਂ ਨੂੰ ਕਤਲ ਕਰਨ, ਤਿੰਨ ਸਾਲ ਦੀ ਉਮਰ ਦਾ ਵੀ ਲਿਹਾਜ਼ ਨਾ ਕਾਰਨ ਵਾਲੇ ਕਾਤਲਾਂ ਨੂੰ ਰਿਹਾਅ ਕਰਨ ਦੇ ਹੁਕਮਾਂ ਦੀ ਦੁਨੀਆ ਭਰ ਵਿਚ ਨਿਖੇਧੀ ਹੋ ਰਹੀ ਹੈ। ਅੰਦੋਲਨ ਖੜੇ ਹੋ ਰਹੇ ਹਨ ਜਿਹੜੇ ਇਸ ਸਰਕਾਰ ਦੀ ਜੁਆਬਦੇਹੀ ਸੁਨਿਸਚਿਤ ਕਰਨਗੇ। ਇਸ ਰਿਹਾਈ ਨੇ ਇਸ ਸੱਤਾ ਦੀ ਹੋਣੀ ਦਾ ਭਵਿੱਖ ਸਪਸ਼ਟ ਕਰ ਦਿੱਤਾ ਹੈ। ਰਿਟ ਪਟੀਸ਼ਨਾਂ  ਹੋ ਰਹੀਆਂ ਹਨ ਅਤੇ ਲੋਕ ਗੁੱਸੇ ਵਿਚ ਹਨ। 

ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਅਤੇ ਹੋਰ ਕਾਰਵਾਈਆਂ ਦੇ ਖਿਲਾਫ ਕਾਂਗਰਸ ਪਾਰਟੀ ਵੀ ਹੁਣ ਲਗਾਤਾਰ ਆਪਣੀ ਸੁਰ ਤਿੱਖੀ ਕਰ ਰਹੀ ਹੈ। ਬਿਲਕਿਸ ਬਾਨੋ ਕੇਸ ਦੇ ਦੋਸ਼ੀਆਂ ਦੀ ਰਿਹਾਈ ਤੋਂ ਬਾਅਦ ਸਰਕਾਰ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕੜੀ 'ਚ ਰਾਹੁਲ ਗਾਂਧੀ ਨੇ ਆਪਣੇ ਟਵੀਟ ਰਾਹੀਂ ਸਰਕਾਰ ਦੇ ਫੈਸਲੇ 'ਤੇ ਸਵਾਲ ਚੁੱਕੇ ਹਨ ਤੇ ਨਾਲ ਹੀ ਗੁਜਰਾਤ ਦੀ ਬਿਲਕਿਸ ਬਾਨੋ ਕੇਸ ਦੇ 11 ਬਲਾਤਕਾਰ ਅਤੇ ਕਤਲ ਦੇ ਦੋਸ਼ੀਆਂ ਦੀ ਰਿਹਾਈ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵੀ ਸਾਧਿਆ ਹੈ। 

ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਪੂਰਾ ਦੇਸ਼ ਪ੍ਰਧਾਨ ਮੰਤਰੀ ਦੀ ਕਹਿਣੀ ਤੇ ਕਰਨੀ ਵਿੱਚ ਫਰਕ ਦੇਖ ਰਿਹਾ ਹੈ। ਉਨ੍ਹਾਂ ਕਿਹਾ ਜਦੋਂ ਬੀਤੇ ਸੋਮਵਾਰ ਨੂੰ ਆਜ਼ਾਦੀ ਦਿਵਸ ਦੇ ਮੌਕੇ 'ਤੇ ਲਾਲ ਕਿਲੇ ਦੀ ਫਸੀਲ ਤੋਂ ਰਾਸ਼ਟਰ ਦੇ ਨਾਮ ਆਪਣੇ ਸੰਬੋਧਨ 'ਚ ਪੀਐਮ ਨੇ ਕਿਹਾ ਸੀ ਕਿ ਔਰਤਾਂ ਦਾ ਸਨਮਾਨ ਹਿੰਦੁਸਤਾਨ ਦੀ ਤਰੱਕੀ ਲਈ ਅਹਿਮ ਥੰਮ੍ਹ ਹੈ ਤੇ ਨਾਲ ਹੀ ਉਨ੍ਹਾਂ ਨੇ 'ਨਾਰੀ ਸ਼ਕਤੀ' ਦਾ ਸਮਰਥਨ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਸੀ। 

ਇਸ 'ਤੇ ਰਾਹੁਲ ਗਾਂਧੀ ਨੇ ਟਵੀਟ ਕਰਕੇ ਪੀਐਮ ਤੇ ਸ਼ਬਦੀ ਹਮਲਾ ਕਰਦਿਆਂ ਲਿਖਿਆ, ''ਜਿਨ੍ਹਾਂ ਲੋਕਾਂ ਨੇ 5 ਮਹੀਨੇ ਦੀ ਗਰਭਵਤੀ ਔਰਤ ਨਾਲ ਬਲਾਤਕਾਰ ਕੀਤਾ ਅਤੇ ਉਸ ਦੀ 3 ਸਾਲ ਦੀ ਬੱਚੀ ਦਾ ਕਤਲ ਕੀਤਾ, ਉਨ੍ਹਾਂ ਨੂੰ 'ਆਜ਼ਾਦੀ ਕੇ ਅੰਮ੍ਰਿਤ ਮਹੋਤਸਵ' ਦੌਰਾਨ ਛੱਡ ਦਿੱਤਾ ਗਿਆ। ਤੁਸੀਂ ਔਰਤਾਂ ਨੂੰ ਕੀ ਸੰਦੇਸ਼ ਦੇ ਰਹੇ ਹੋ? ਪ੍ਰਧਾਨ ਮੰਤਰੀ, ਪੂਰਾ ਦੇਸ਼ ਤੁਹਾਡੀ ਕਹਿਣੀ ਅਤੇ ਕਰਨੀ ਵਿੱਚ ਫਰਕ ਦੇਖ ਰਿਹਾ ਹੈ।"

ਇਥੇ ਜ਼ਕਰਕਰਨਾ ਜ਼ਰੂਰੀ ਹੈ ਕਿ ਗੁਜਰਾਤ ਸਰਕਾਰ ਨੇ ਆਪਣੀ ਮਾਫੀ ਨੀਤੀ ਤਹਿਤ ਬਾਨੋ ਕੇਸ ਦੇ 11 ਦੋਸ਼ੀਆਂ ਨੂੰ ਰਿਹਾਅ ਕਰ ਦਿੱਤਾ ਹੈ। ਮੁੰਬਈ ਦੀ ਇੱਕ ਵਿਸ਼ੇਸ਼ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਦਾਲਤ ਨੇ 21 ਜਨਵਰੀ 2008 ਨੂੰ ਬਾਨੋ ਦੇ ਪਰਿਵਾਰ ਦੇ ਸੱਤ ਮੈਂਬਰਾਂ ਨਾਲ ਸਮੂਹਿਕ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿੱਚ 11 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਦਿੱਲੀ ਵਿਖੇ ਸੀਯੂਈਟੀ ਪ੍ਰੀਖਿਆ ਦੌਰਾਨ ਸਿੱਖ ਬੱਚਿਆਂ ਦੇ ਕੜੇ ਉਤਰਵਾਏ ਗਏ

Wednesday 17th August 2022 at 05:48 PM

ਸਿੱਖ ਹਲਕਿਆਂ ਵਿੱਚ ਇੱਕ ਵਾਰ ਫੇਰ ਰੋਸ ਦੀ ਤਿੱਖੀ ਲਹਿਰ 

ਨਵੀਂ ਦਿੱਲੀ: 17 ਅਗਸਤ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):: 

ਸਿੱਖ ਕੌਮ ਨਾਲ ਬਾਰ ਬਾਰ ਧੱਕੇਸ਼ਾਹੀ ਕਰਦਿਆਂ ਉਸਨੂੰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਦੇਸ਼ ਦੀ ਆਜ਼ਾਦੀ ਦੇ 75 ਸਾਲ ਹੋਣ ਮਗਰੋਂ ਹਾਲੇ ਵੀ ਅਕਸਰ ਕਰਵਾਇਆ ਜਾ ਰਿਹਾ ਹੈ। ਦਿੱਲੀ ਸਰਕਾਰ ਦੀ ਦਵਾਰਕਾ ਸਥਿਤ 'ਨੇਤਾ ਜੀ ਸੁਭਾਸ਼ ਯੂਨੀਵਰਸਿਟੀ ਆਫ ਟੈਕਨਾਲੋਜੀ' ਵਿਖੇ ਅੱਜ ਸੀਯੂਈਟੀ (CUET) ਪ੍ਰੀਖਿਆ ਦੌਰਾਨ ਸਿੱਖ ਬੱਚਿਆਂ ਦੇ ਕੜੇ ਉਤਰਵਾਉਣ ਦੀ ਖ਼ਬਰ ਮਿਲੀ ਹੈ। ਪੇਪਰ ਦੇਣ ਗਏ ਇੱਕ ਗੁਰਸਿੱਖ ਬੱਚੇ ਦੇ ਪਿਤਾ ਨੇ ਬੜੇ ਦੁਖੀ ਹਿਰਦੇ ਨਾਲ ਆਪਣੀ ਬੇਟੀ ਦਾ ਕੜਾ ਉਤਾਰ ਕੇ ਉਸ ਨੂੰ ਪ੍ਰੀਖਿਆ ਕੇਂਦਰ ਵਿੱਚ ਅੰਦਰ ਭੇਜਣ ਤੋਂ ਬਾਅਦ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਦਸਿਆ ਕਿ ਜਿਹੜੇ ਸਿੱਖ ਬੱਚੇ ਆਪਣੇ ਮਾਂ-ਪਿਓ ਦੇ ਨਾਲ ਪ੍ਰੀਖਿਆਂ ਦੇਣ ਆਏ ਸਨ, ਉਨ੍ਹਾਂ ਦੇ ਕੜੇ ਤਾਂ ਮਾਤਾ-ਪਿਤਾ ਨੇ ਸੰਭਾਲ ਲਏ। ਪਰ ਜਿਹੜੇ ਬੱਚੇ ਇਕੱਲੇ ਆਏ ਸਨ, ਉਹ ਬਾਹਰ ਆਪਣੇ ਕੜੇ ਰੱਖ ਕੇ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋ ਗਏ। ਇਕ ਪਾਸੇ ਦਿੱਲੀ ਕਮੇਟੀ ਨੇ ਬੀਤੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਹਾਈ ਕੋਰਟ ਨੇ ਆਦੇਸ਼ ਦਿੱਤਾ ਹੈ ਕਿ ਸਿੱਖ ਕੌਮ ਦੇ ਕਕਾਰ ਉਨ੍ਹਾਂ ਦੇ ਮੌਲਿਕ ਹੱਕ ਹਨ ਤੇ ਉਨ੍ਹਾਂ ਨੂੰ ਦੇਸ਼ ਅੰਦਰ ਨਹੀਂ ਉਤਰਵਾਇਆ ਜਾ ਸਕਦਾ ਹੈ, ਹੁਣ ਫਿਰ ਇਹ ਘਟਨਾ ਵਾਪਰ ਗਈ ਹੈ ਤੇ ਇਸਤੇ ਕਮੇਟੀ ਪ੍ਰਬੰਧਕਾਂ ਨੂੰ ਜੁਆਬ ਦੇਣਾ ਚਾਹੀਦਾ ਹੈ ਤੇ ਨਾਲ ਹੀ ਸੀਯੂਈਟੀ ਨੂੰ ਇਸ ਮਾਮਲੇ ਅੰਦਰ ਅਦਾਲਤੀ ਆਦੇਸ਼ ਦੀ ਉਲੰਘਣਾ ਕਰਨ ਦੇ ਦੋਸ਼ ਅੰਦਰ ਕਾਨੂੰਨੀ ਕਾਰਵਾਈ ਕਰਣੀ ਚਾਹੀਦੀ ਹੈ।

Tuesday, August 16, 2022

ਦਿੱਲੀ ਦੇ ਗੁਰਦੁਆਰਾ ਰਾਜੌਰੀ ਗਾਰਡਨ ਵਿਖੇ ਖੁਲ੍ਹੇਗਾ ਮੈਮੋਗ੍ਰਾਫੀ ਸੈਂਟਰ

Tuesday 16th August 2022 at 8:48 PM

ਪਿਸ਼ੌਰੀ ਭਾਈਚਾਰੇ ਦੇ ਭਾਪਾ ਰਵੇਲ ਸਿੰਘ ਦੇ ਨਾਂ 'ਤੇ ਹੋਵੇਗਾ ਸੈਂਟਰ ਦਾ ਨਾਮ 


ਨਵੀਂ ਦਿੱਲੀ: 16 ਅਗਸਤ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿਖੇ ਮੈਮੋਗ੍ਰਾਫੀ ਸੈਂਟਰ ਖੋਲ੍ਹਣ ਜਾ ਰਹੀ ਹੈ, ਜਿਸ ਦਾ ਨਾਂ ਪਿਸ਼ੌਰੀ ਭਾਈਚਾਰੇ ਦੇ ਮੁਖੀ ਭਾਪਾ ਰਵੇਲ ਸਿੰਘ ਜੀ ਦੇ ਨਾਂ ’ਤੇ ਰੱਖਿਆ ਗਿਆ ਹੈ।

ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਹਰਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਕੈਂਸਰ ਦੇ ਮਰੀਜਾਂ ਲਈ ਡਾਇਲਸਿਸ ਸੈਂਟਰ ਅਤੇ ਕੀਮੋਥੈਰੇਪੀ ਪਹਿਲਾਂ ਹੀ ਚੱਲ ਰਹੀ ਹੈ ਅਤੇ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਮੈਮੋਗ੍ਰਾਫੀ ਵੀ ਸ਼ੁਰੂ ਕੀਤੀ ਜਾਵੇ, ਜਿਸ ਦੇ ਚਲਦੇ ਮਸ਼ੀਨ ਦਾ ਆਰਡਰ ਦੇ ਦਿੱਤਾ ਗਿਆ ਹੈ ਅਤੇ ਜਲਦੀ ਹੀ ਮਸ਼ੀਨ ਆ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਸ ਸੈਂਟਰ ਦਾ ਨਾਮ ਪਿਸ਼ੌਰੀ ਭਾਈਚਾਰੇ ਦੇ ਭਾਪਾ ਰਵੇਲ ਸਿੰਘ ਦੇ ਨਾਂ 'ਤੇ ਰੱਖਿਆ ਜਾਵੇਗਾ, ਜਿਨ੍ਹਾਂ ਨੇ ਕਈ ਸਾਲਾਂ ਤੱਕ ਗੁਰਦੁਆਰਾ ਸਾਹਿਬ ਵਿਖੇ ਸੇਵਾ ਕੀਤੀ ਹੈ ਅਤੇ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ।  

ਸ. ਹਰਮਨਜੀਤ ਸਿੰਘ ਨੇ ਦੱਸਿਆ ਕਿ ਭਾਵੇਂ ਇਹ ਸਹੂਲਤਾਂ ਹੋਰਨਾਂ ਹਸਪਤਾਲਾਂ ਵਿੱਚ ਉਪਲਬਧ ਹੈ ਪਰ ਇਸਦੀ ਵੱਡੀ ਕੀਮਤ ਵਸੂਲੀ ਜਾਂਦੀ ਹੈ ਪਰ  ਗੁਰਦੁਆਰਾ ਸਾਹਿਬ ਵਿਖੇ ਇਹ ਸਹੂਲਤ ਬਹੁਤ ਹੀ ਘੱਟ ਰੇਟ 'ਤੇ ਮੁਹੱਈਆ ਕਰਵਾਈ ਜਾਵੇਗੀ ਅਤੇ ਜਿਹੜੇ ਲੋਕ ਕੀਮਤ ਅਦਾ ਕਰਨ ਵਿਚ ਅਸਮਰਥ ਹੋਣਗੇ , ਉਨ੍ਹਾਂ ਨੂੰ ਇਹ ਸਹੂਲਤ ਮੁਫਤ ਦਿੱਤੀ ਜਾਵੇਗੀ ।

ਇਸ ਮੌਕੇ ਐਚ.ਐਸ ਭਾਟੀਆ, ਪ੍ਰੀਤ ਪ੍ਰਤਾਪ ਸਿੰਘ, ਐਨ.ਐਸ ਭਾਟੀਆ, ਸੁੰਦਰ ਸਿੰਘ ਨਾਰੰਗ, ਰਾਜਾ ਬਖਸ਼ੀ, ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਭਾਪਾ ਰਵੇਲ ਸਿੰਘ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।

Saturday, August 13, 2022

ਖਾਲਸਾ ਹੈਲਪ ਇੰਟਰਨੈਸ਼ਨਲ ਦੀ ਬੁੱਕਲੇਟ ਦੀ ਘੁੰਡ ਚੁਕਾਈ ਵੀ ਹੋਈ

 13th August 2022 at 04:02 PM

ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ’ਚ ਸ਼ਾਮਿਲ ਹੋਏ ਆਕਸੀਜਨ ਮੈਨ ਗੁਰਪ੍ਰੀਤ ਸਿੰਘ ਰੰਮੀ


ਨਵੀਂ ਦਿੱਲੀ
: 13 ਅਗਸਤ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਪੰਜਾਬ ’ਚ ਸਿੱਖ ਪਰਿਵਾਰਾਂ ਵੱਲੋਂ ਧਰਮ ਬਦਲੀ ਦੇ ਵੱਧਦੇ ਮਾਮਲਿਆਂ ’ਤੇ ਠੱਲ੍ਹ ਪਾਉਣ ਦੇ ਟੀਚੇ ਨਾਲ ‘‘ਧਰਮ ਜਾਗਰੂਕਤਾ ਲਹਿਰ’’ ਆਰੰਭ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨੂੰ ਅੱਜ ਉਤਰ ਪ੍ਰਦੇਸ਼ ’ਚ ਵੱਡੀ ਮਜ਼ਬੂਤੀ ਉਸ ਵੇਲੇ ਪ੍ਰਦਾਨ ਹੋਈ ਜਦੋਂ ਖਾਲਸਾ ਹੈਲਪ ਇੰਟਰਨੈਸ਼ਨਲ ਦੇ ਪ੍ਰਧਾਨ ਅਤੇ ਦੁਨੀਆਂ ਭਰ ’ਚ ਆਕਸੀਜਨ ਮੈਨ ਦੇ ਨਾਂਅ ਤੋਂ ਮਸ਼ਹੂਰ ਹੋਏ ਇੰਦਰਾਪੁਰਮ ਗੁਰਦੁਆਰੇ ਦੇ ਪ੍ਰਧਾਨ ਤੇ ਗਾਜ਼ੀਆਬਾਦ ਦੀ ਅਤਿ ਪ੍ਰਭਾਵਸ਼ਾਲੀ ਸਿੱਖ ਸ਼ਖਸੀਅਤ ਸ. ਗੁਰਪ੍ਰੀਤ ਸਿੰਘ ਰੰਮੀ ਆਪਣੇ ਸੈਂਕੜੇ ਸਾਥੀਆਂ ਸਣੇ ਪਾਰਟੀ ’ਚ ਸ਼ਾਮਿਲ ਹੋ ਗਏ । ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਸਰਪ੍ਰਸਤ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਅਤੇ ਸ. ਐਮ.ਪੀ.ਐਸ. ਚੱਢਾ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨੇ ਸਿਰੋਪਾਓ ਭੇਟ ਕਰਕੇ ਸ. ਗੁਰਪ੍ਰੀਤ ਸਿੰਘ ਰੰਮੀ ਨੂੰ ਆਪਣੀ ਪਾਰਟੀ ’ਚ ਰਸਮੀ ਤੌਰ ’ਤੇ ਸ਼ਾਮਿਲ ਕਰਦੇ ਹੋਏ ਉਨ੍ਹਾਂ ਨੂੰ ਪੱਛਮੀ ਉਤਰ ਪ੍ਰਦੇਸ਼ ’ਚ ਪਾਰਟੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ । ਇਸ ਮੌਕੇ ਖਾਲਸਾ ਹੈਲਪ ਇੰਟਰਨੈਸ਼ਨਲ ਦੀ ਇਕ ਬੁੱਕਲੇਟ ਦੀ ਘੁੰਡ ਚੁਕਾਈ ਵੀ ਕੀਤੀ ਗਈ ਜਿਸ ’ਚ ਇਸ ਸੰਸਥਾ ਵੱਲੋਂ ਅੱਜ ਤਕ ਕੀਤੇ ਗਏ ਸਮਾਜ ਭਲਾਈ ਦੇ ਕਾਰਜਾਂ ਦਾ ਵੇਰਵਾ ਹੈ । ਗਾਜ਼ੀਆਬਾਦ ਦੇ ਵਸੂੰਧਰਾ ’ਚ ਵਾਈਟ ਰੋਜ ਬੈਂਕਵੇਟ ਹਾਲ ’ਚ ਕਰਵਾਏ ਗਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ‘‘ਪਾਰਟੀ ਮਿਲਣੀ ਸਮਾਰੋਹ’’ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਸਮੇਨ ਸਿੰਘ ਨੋਨੀ, ਦਿੱਲੀ ਕਮੇਟੀ ਮੈਂਬਰ ਸ. ਵਿਕਰਮ ਸਿੰਘ ਰੋਹਿਣੀ, ਸ. ਗੁਰਪ੍ਰੀਤ ਸਿੰਘ ਜੱਸਾ, ਸ. ਪਲਵਿੰਦਰ ਸਿੰਘ ਲੱਕੀ, ਸ. ਭੁਪਿੰਦਰ ਸਿੰਘ ਗਿੰਨੀ, ਸਾਬਕਾ ਮੈਂਬਰ ਸ. ਓਂਕਾਰ ਸਿੰਘ ਰਾਜਾ ਅਤੇ ਗਾਜ਼ੀਆਬਾਦ ਇਲਾਕੇ ਤੋਂ ਸੈਂਕੜੇ ਦੀ ਤਾਦਾਦ ’ਚ ਸਿੱਖ ਸੰਗਤਾਂ ਮੌਜ਼ੂਦ ਸਨ ।

ਇਸ ਮੌਕੇ ਸ. ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਪਿਛਲੇ ਸਾਲ ਜਦੋਂ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਦੇਸ਼ਭਰ ’ਚ ਆਕਸੀਜਨ ਦੀ ਭਾਰੀ ਕਿੱਲਤ ਹੋਈ ਉਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇੰਦਰਾਪੁਰਮ ਗੁਰਦੁਆਰੇ ਦੇ ਪ੍ਰਧਾਨ ਸ. ਗੁਰਪ੍ਰੀਤ ਸਿੰਘ ਰੰਮੀ ਨੇ ਬਿਨ੍ਹਾਂ ਕੋਈ ਭੇਦਭਾਵ ਦੇ ‘‘ਮੁਫ਼ਤ ਆਕਸੀਜਨ ਲੰਗਰ’’ ਦੀ ਸੇਵਾ ਪ੍ਰਮੁੱਖਤਾ ਨਾਲ ਨਿਭਾਈ ਜਿਸ ਨਾਲ ਹਜ਼ਾਰਾਂ ਲੋਕ ਬੇਵਕਤੀ ਮੌਤ ਦਾ ਸ਼ਿਕਾਰ ਹੋਣ ਤੋਂ ਬੱਚ ਸਕੇ । ਉਨ੍ਹਾਂ ਕਿਹਾ ਕਿ ਸ. ਰੰਮੀ ਨੇ ਜਾਨਲੇਵਾ ਬੀਮਾਰੀ ਤੋਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਮੁਫ਼ਤ ਆਕਸੀਜਨ ਸੇਵਾ ਕਰਕੇ ਨਾ ਸਿਰਫ ਗਾਜ਼ੀਆਬਾਦ ਦੇ ਲੋਕਾਂ ਦੀ ਸਹਾਇਤਾ ਕੀਤੀ ਬਲਕਿ ਦਿੱਲੀ, ਹਰਿਆਣਾ ਅਤੇ ਯੂ.ਪੀ. ਦੇ ਬਾਕੀ ਇਲਾਕਿਆਂ ਤੋਂ ਵੀ ਵੱਡੀ ਗਿਣਤੀ ’ਚ ਲੋੜਵੰਦ ਲੋਕਾਂ ਨੇ ਇੱਥੇ ਪੁੱਜ ਕੇ ਮੁਫ਼ਤ ਆਕਸੀਜਨ ਪ੍ਰਾਪਤ ਕੀਤੀ ਸੀ । ਸ. ਕਾਲਕਾ ਨੇ ਭਰੋਸਾ ਜਤਾਇਆ ਕਿ ਸ. ਰੰਮੀ ਅਤੇ ਉਨ੍ਹਾਂ ਦੇ ਸਾਥੀਆਂ ਦੇ ਨਾਲ ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੀ ਪੱਛਮੀ ਉਤਰ ਪ੍ਰਦੇਸ਼ ’ਚ ਪਕੜ ਹੋਰ ਮਜ਼ਬੂਤ ਹੋਈ ਹੈ । ‘‘ਧਰਮ ਜਾਗਰੂਕਤਾ ਲਹਿਰ’’ ਦੇ ਤਹਿਤ ਯੂ.ਪੀ. ’ਚ ਸਿੱਖਾਂ ਦੇ ਮਸਲੇ ਹੱਲ ਕਰਾਉਣ ਅਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਦੀ ਰਫਤਾਰ ਨੂੰ ਤੇਜ਼ੀ ਮਿਲੇਗੀ । ਉਨ੍ਹਾਂ ਕਿਹਾ ਸ. ਰੰਮੀ ਦੀ ਅਗਵਾਈ ’ਚ ਯੂ.ਪੀ. ’ਚ ਜਿਲ੍ਹਾ ਪੱਧਰ ’ਤੇ ਮੈਂਬਰਸ਼ਿਪ ਅਭਿਆਨ ਵੀ ਚਲਾਇਆ ਜਾਵੇਗਾ ਤੇ ਵੱਧ ਤੋਂ ਵੱਧ ਗਿਣਤੀ ’ਚ ਸਿੱਖ ਸੰਗਤਾਂ ਨੂੰ ਆਪਣੀ ਪਾਰਟੀ ਨਾਲ ਜੋੜਨ ਦਾ ਕੰਮ ਜਾਵੇਗਾ ।

ਜ਼ਿਕਰਯੋਗ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਮੁਫ਼ਤ ਆਕਸੀਜਨ ਦੀ ਸੇਵਾ ਕਰਨ ਵਾਲੇ ਸ. ਗੁਰਪ੍ਰੀਤ ਸਿੰਘ ਰੰਮੀ ਨੂੰ ਦੇਸ਼-ਵਿਦੇਸ਼ ਦੀਆਂ ਕਈ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ । ਸਿੱਖਾਂ ਤੋਂ ਇਲਾਵਾ ਹੋਰਨਾਂ ਧਰਮਾਂ ਦੇ ਲੋਕਾਂ ਦੇ ਮਨ ’ਚ ਵੀ ਇਨ੍ਹਾਂ ਪ੍ਰਤੀ ਆਦਰ ਸਤਿਕਾਰ ਹੈ ।

Wednesday, August 10, 2022

ਬੰਦੀ ਸਿੰਘਾਂ ਦੀ ਰਿਹਾਈ ਲਈ ਸਰਗਰਮ ਹੋਇਆ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)

Wednesday 10th August 2022 at 06:19 PM

 ਜੰਤਰ ਮੰਤਰ 'ਤੇ ਕੀਤਾ ਗਿਆ ਭਾਰੀ ਰੋਸ ਮੁਜ਼ਾਹਰਾ 

ਰਾਸ਼ਟਰਪਤੀ ਨੂੰ ਇਸ ਮਕਸਦ ਲਈ ਦਿੱਤਾ ਗਿਆ ਤਿੰਨ ਨੁਕਾਤੀ ਯਾਦਪਤਰ


ਨਵੀਂ ਦਿੱਲੀ: 10 ਅਗਸਤ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ ਡੈਸਕ)::

ਹੁਣ ਜਦੋਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੱਲੋਂ ਦਿੱਤੀ ਹਦਾਇਤ ਮਗਰੋਂ ਬੰਦੀ ਸਿੱਖਾਂ ਦੀਆਂ ਤਸਵੀਰਾਂ ਗੁਰਦੁਆਰਿਆਂ ਦੇ ਬਾਹਰ ਲੱਗਣ ਲੱਗੀਆਂ ਤਾਂ ਕੁਝ ਹਿੰਦੂ ਜੱਥੇਬੰਦੀਆਂ ਨੇ ਖੁਦ ਨੂੰ ਐਂਟੀ ਟੈਰੋਰਿਸਟ ਫਰੰਟ ਦੱਸਦਿਆਂ ਮੰਗ ਕੀਤੀ ਕਿ ਬਣਦੀ ਸਿੱਖਾਂ ਨੂੰ ਜਲਦੀ ਤੋਂ ਜਲਦੀ ਫਾਂਸੀ ਦਿੱਤੀ ਜਾਵੇ। ਕੁਝ ਲੋਕਾਂ ਨੇ ਬਣਦੀ ਸਿੱਖਾਂ ਦੀਆਂ ਤਾਸੀਰਾਂ ਆਪਣੇ ਘਰਾਂ ਦੇ ਬਾਹਰ ਵੀ ਲਾਈਆਂ ਅਤੇ ਕੁਝ ਨੇ ਮੰਦਰਾਂ ਦੇ ਬਾਹਰ ਇਹ ਤਸਵੀਰਾਂ ਲਾਉਣ ਦੀ  ਗੱਲ ਵੀ ਕਹੀ।  ਇਹ ਉਹ ਹਰਕਤਾਂ ਸਨ ਜਿਹੜੀਆਂ ਹਿੰਦੂਆਂ ਸਿਖਾਂ ਦੇ ਆਪਸੀ ਭਾਈਚਾਰੇ ਵਿਚ ਦੁਫੇੜ ਪਾਉਣ ਦੇ ਨਾਲ ਨਾਲ ਸਾਰੇ ਮਾਹੌਲ ਵਿਚ ਅੱਗ ਲਾਉਣ ਦਾ ਅਧਾਰ ਵੀ ਬਣ ਸਕਦੀਆਂ ਸਨ। ਇਹਨਾਂ ਸਾਰੀਆਂ ਕੋਝੀਆਂ ਹਰਕਤਾਂ ਦਾ ਜੁਆਬ ਦਿੱਤਾ ਸ਼ਾਨਦਾਰ ਢੰਗ ਨਾਲ ਮੈਂਬਰ ਪਾਰਲੀਮੈਂਟ ਵੱਜੋਂ ਜਿੱਤੇ ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਦੀ ਅਗਵਾਈ ਵਾਲੀ ਪਾਰਟੀ ਨੇ। 

ਦਿੱਲੀ ਦੇ ਜੰਤਰ ਮੰਤਰ 'ਤੇ ਅਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਗਏ ਰੋਸ ਧਰਨੇ ਅੰਦਰ ਭਾਰੀ ਗਿਣਤੀ ਅੰਦਰ ਪੰਜਾਬ ਅਤੇ ਵੱਖ ਵੱਖ ਸੂਬਿਆਂ ਤੋਂ ਆਈ ਸੰਗਤਾਂ ਨੇ ਹਿੱਸਾ ਲਿਆ। ਇਸ ਧਰਨੇ ਅੰਦਰ ਪੰਥਕ ਅਤੇ ਰਾਜਸੀ ਜਥੇਬੰਦੀਆਂ ਨੇ ਆਪਣੀ ਦੂਰੀ ਬਣਾ ਕੇ ਰੱਖੀ ਖਾਸ ਕਰਕੇ ਦਿੱਲੀ ਦੇ ਕੋਈ ਵੀ ਸਿੱਖ ਨੇਤਾ ਜਾਂ ਕਹਿ ਲਵੋ ਅਕਾਲ ਤਖਤ ਸਾਹਿਬ ਤੇ ਬਣਾਈ ਗਈ ਬੰਦੀ ਸਿੰਘ ਰਿਹਾਈ ਮੋਰਚੇ ਦੇ ਮੈਂਬਰ ਵੀ ਹਾਜ਼ਿਰ ਨਹੀਂ ਹੋਏ ਸਨ। 

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵੱਖ ਵੱਖ ਬੁਲਾਰਿਆ ਨੇ ਬੰਦੀ ਸਿੰਘਾਂ ਬਾਰੇ ਚਾਨਣ ਪਾਇਆ ਤੇ ਇਕੱਮੁੱਠ ਹੋ ਕੇ ਕੇਂਦਰ ਸਰਕਾਰ ਕੋਲੋਂ ਇਨ੍ਹਾਂ ਦੀ ਰਿਹਾਈ ਦੀ ਜ਼ੋਰਦਾਰ ਮੰਗ ਕੀਤੀ ਅਤੇ ਉਨ੍ਹਾਂ ਦਸਿਆ ਕਿ ਕਿਸ ਤਰ੍ਹਾਂ ਸਰਦਾਰ ਮਾਨ ਨੂੰ ਪਾਰਲੀਮੈਂਟ ਵਿਚ ਬੋਲਣ ਲਈ ਸਮਾਂ ਨਹੀਂ ਦਿੱਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਸਰਦਾਰ ਮਾਨ ਸਿੱਖ ਮੁੱਦਿਆਂ 'ਤੇ ਬੋਲਣਗੇ, ਬੰਦੀ ਸਿੰਘਾਂ ਲਈ ਬੋਲਣਗੇ, ਪਾਣੀ ਦੇ ਹਕਾਂ ਲਈ ਆਵਾਜ਼ ਚੁੱਕਣਗੇ ਦੇ ਨਾਲ ਨਾਲ ਘੱਟ ਗਿਣਤੀਆਂ ਵਿਰੁੱਧ ਹੋ ਰਹੇ ਜ਼ੁਲਮ ਖਿਲਾਫ ਵੀ ਡਟ ਕੇ ਬੋਲਣਗੇ। ਇਹ ਸਾਰੀਆਂ ਹਾਲਤਾਂ ਅਤੇ ਇਹਨਾਂ ਦੀ ਤਸਵੀਰ ਇਕ ਜਮਹੂਰੀ ਅਖਵਾਉਂਦੇ ਦੇਸ਼ ਲਈ ਬਹੁਤ ਹੀ  ਸ਼ਰਮਨਾਕ ਹੈ। ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਦਾ ਮਾਮਲਾ ਇਕ ਕੌਮਾਂਤਰੀ ਸੁਆਲ ਬਣ ਚੁੱਕਿਆ ਹੈ। 

ਇਸ ਰੋਸ ਮਾਰਚ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ‘ਹਰਿ ਘਰ ਤਿਰੰਗਾ’ ਮੁਹਿੰਮ ਦੇ ਬਾਈਕਾਟ ਦਾ ਸੱਦਾ ਵੀ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਹਰ ਘਰ ਤਿਰੰਗਾ’ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਇਸ 'ਚ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਦੇਸ਼ ਵਾਸੀ ਆਪਣੇ ਘਰਾਂ 'ਤੇ ਤਿਰੰਗਾ ਲਹਿਰਾਉਣ। 

ਅਜਿਹੇ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਇਸ ਮੁਹਿੰਮ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। ਉਨ੍ਹਾਂ ਹਰ ਘਰ ਵਿੱਚ ਤਿਰੰਗਾ ਲਹਿਰਾਉਣ ਦੇ ਵਿਰੋਧ ਵਿੱਚ ਕਿਹਾ ਕਿ ਮੈਂ ਅਪੀਲ ਕਰਦਾ ਹਾਂ ਕਿ 14-15 ਅਗਸਤ ਨੂੰ ਆਪਣੇ ਘਰਾਂ ਅਤੇ ਦਫ਼ਤਰਾਂ ਵਿੱਚ ਨਿਸ਼ਾਨ ਸਾਹਿਬ ਲਗਾਓ। ਦੀਪ ਸਿੱਧੂ, ਜੋ ਹੁਣ ਸਾਡੇ ਵਿੱਚ ਨਹੀਂ ਹਨ, ਕਹਿੰਦੇ ਸਨ ਕਿ ਸਿੱਖ ਆਜ਼ਾਦ ਹਨ ਅਤੇ ਇੱਕ ਵੱਖਰੀ ਕੌਮ ਦਾ ਹਿੱਸਾ ਹਨ। ਇਮਾਨ ਸਿੰਘ ਮਾਨ ਨੇ ਸਰਕਾਰ ਨੂੰ 24 ਅਗਸਤ ਤੋਂ ਪਹਿਲਾਂ ਬੰਦੀ ਸਿੰਘ ਰਿਹਾ ਕਰਨ ਦੀ ਮੰਗ ਬੜੇ ਜ਼ੋਰ ਨਾਲ ਕੀਤੀ ਅਤੇ ਨਾਲ ਹੀ ਇਹ  ਚੇਤਾਵਨੀ ਵੀ ਦਿੱਤੀ ਕਿ ਇਹ ਰਿਹਾਈਆਂ ਨ ਨਾ ਹੋਣ ਦੀ ਸੂਰਤ ਵਿੱਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਏਗਾ। 

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਇਕ ਯਾਦ ਪਤਰ ਦਿੱਤਾ ਗਿਆ ਜਿਸ ਵਿਚ ਸਿੱਖ ਸਿਆਸੀ ਬੰਦੀ ਸਿੰਘਾਂ ਬਾਰੇ ਦਸਿਆ ਗਿਆ ਹੈ। ਯਾਦਪਤਰ ਵਿਚ ਦਸਿਆ ਗਿਆ ਹੈ ਕਿ ਸਿੱਖ ਬੰਦੀ ਸਿੰਘ ਜੇਲ੍ਹ ਅੰਦਰ ਕਨੂੰਨ ਮੁਤਾਬਿਕ ਬਣਦੀ ਸਜ਼ਾ ਤੋਂ ਵੀਂ ਵੱਧ ਸਜ਼ਾ ਭੁਗਤ ਚੁੱਕੇ ਹਨ ਜਿਸ ਦੇ ਬਾਵਜੂਦ ਉਨ੍ਹਾਂ ਨੂੰ ਨਾ ਛਡਿਆ ਜਾਣਾ ਸਿੱਖਾਂ ਲਈ ਵੱਖ ਅਤੇ ਬਹੁਗਿਣਤੀ ਲਈ ਵੱਖ ਕਾਨੂੰਨ ਹੋਣ ਦਾ ਪ੍ਰਮਾਣ ਕਰਦਾ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਦਿੱਤੇ ਗਏ ਯਾਦਪਤਰ ਵਿਚ ਕੁਲ ਤਿੰਨ ਮੰਗਾਂ ਦਾ ਜ਼ਿਕਰ ਕੀਤਾ ਗਿਆ ਹੈ। ਬੰਦੀ ਸਿੰਘਾਂ ਦੀ ਰਿਹਾਈ, ਜੰਮੂ ਕਸ਼ਮੀਰ ਦੇ ਚਿੱਠੀ ਸਿੰਘਪੁਰਾ ਦੇ ਅੰਦਰ ਸੰਨ 2000 ਵਿਚ ਹੋਏ ਸਿੱਖ ਕਤਲੇਆਮ ਦੀ ਨਿਰਪੱਖ ਜਾਂਚ ਦੇ ਨਾਲ ਕਾਤਲਾਂ ਨੂੰ ਬਣਦੀਆਂ ਕਾਨੂੰਨੀ ਸਜ਼ਾਵਾਂ ਦੇਣੀਆਂ ਅਤੇ ਸਿੱਖ ਕੌਮ ਦੀ ਧਾਰਮਿਕ ਮੁੱਖ ਸੰਸਥਾ ਐਸਜੀਪੀਸੀ ਦੀਆਂ ਚੋਣਾਂ ਕਰਵਾਉਣੀਆਂ। ਐਸਜੀਪੀਸੀ ਚੋਣਾਂ ਕਰਵਾਉਣ ਦਾ ਉਚੇਚੇ ਤੌਰ ਤੇ ਪ੍ਰਬੰਧ ਕਰਦੇ ਹੋਏ ਉਪਰੋਕਤ ਤਿੰਨੇ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦੀ ਮੰਗ ਕੀਤੀ ਗਈ ਹੈ। ਹੁਣ ਦੇਖਣਾ ਹੈ ਕਿ ਇਸ ਸਬੰਧੀ ਕੋਈ ਖੁਸ਼ਖਬਰੀ ਜਲਦੀ ਹੀ ਆਉਂਦੀ ਹੈ ਜਾਂ ਨਹੀਂ?

Friday, August 05, 2022

ਹਿੰਦੂ ਸੈਨਾ ਦੀ ਅਪੀਲ ਸੁਪਰੀਮ ਕੋਰਟ ਵਿਚ ਹੋਈ ਖਾਰਜ

5th July 2022 at 04:45 PM

ਸਿੱਖ ਯਾਤਰੀਆਂ 'ਤੇ ਕਿਰਪਾਨ ਰੱਖਣ ਦੀ ਇਜਾਜ਼ਤ ਵਿਰੁੱਧ ਕੀਤੀ ਸੀ ਅਪੀਲ 

ਨਵੀਂ ਦਿੱਲੀ: 5 ਅਗਸਤ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਸੁਪਰੀਮ ਕੋਰਟ ਨੇ ਅੱਜ ਸ਼ੁੱਕਰਵਾਰ ਨੂੰ ਸਿੱਖ ਯਾਤਰੀਆਂ ਨੂੰ ਘਰੇਲੂ ਉਡਾਣਾਂ 'ਤੇ ਕਿਰਪਾਨ ਰੱਖਣ ਦੀ ਇਜਾਜ਼ਤ ਦੇਣ ਦੇ ਬਿਊਰੋ ਆਫ ਸਿਵਲ ਐਵੀਏਸ਼ਨ ਸਕਿਓਰਿਟੀ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਹਿੰਦੂ ਸੈਨਾ ਦੀ ਜਨਹਿਤ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। 

ਦੁਹਰੀ ਬੈਂਚ ਜਿਸ ਵਿੱਚ ਜਸਟਿਸ ਐਸ ਅਬਦੁਲ ਨਜ਼ੀਰ ਅਤੇ ਜੇ.ਕੇ.  ਮਹੇਸ਼ਵਰੀ ਨੇ ਪਟੀਸ਼ਨਰ ਸੰਗਠਨ ਨੂੰ ਸਬੰਧਤ ਹਾਈ ਕੋਰਟ ਜਾਣ ਲਈ ਕਿਹਾ।  ਬੈਂਚ ਨੇ ਕਿਹਾ, “ਤੁਸੀਂ ਹਾਈ ਕੋਰਟ ਜਾਓ।

ਇਹ ਪਟੀਸ਼ਨ ਹਿੰਦੂ ਸੈਨਾ ਨਾਮਕ ਇੱਕ ਸੰਗਠਨ ਵੱਲੋਂ ਦਾਇਰ ਕੀਤੀ ਗਈ ਸੀ ਜਿਸ ਵਿੱਚ ਬਿਊਰੋ ਆਫ਼ ਸਿਵਲ ਐਵੀਏਸ਼ਨ ਸਕਿਉਰਿਟੀ ਵੱਲੋਂ ਸਿੱਖ ਭਾਈਚਾਰੇ ਨੂੰ ਦਿੱਤੀ ਗਈ ਛੋਟ ਨੂੰ ਚੁਣੌਤੀ ਦਿੱਤੀ ਗਈ ਸੀ।

ਪਟੀਸ਼ਨਰ ਨੇ ਬਿਊਰੋ ਆਫ ਸਿਵਲ ਏਵੀਏਸ਼ਨ ਸਕਿਉਰਿਟੀ ਵੱਲੋਂ 4 ਮਾਰਚ, 2022 ਨੂੰ ਜਾਰੀ ਕੀਤੇ ਹੁਕਮ ਨੂੰ ਚੁਣੌਤੀ ਦਿੱਤੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਘਰੇਲੂ ਉਡਾਣਾਂ ਵਿੱਚ "ਕਿਰਪਾਨ" ਸਿਰਫ਼ ਸਿੱਖ ਯਾਤਰੀ ਹੀ ਲੈ ਸਕਦੇ ਹਨ, ਬਸ਼ਰਤੇ ਇਸ ਦੇ ਬਲੇਡ ਦੀ ਲੰਬਾਈ 15.24 ਸੈਂਟੀਮੀਟਰ (6 ਇੰਚ) ਤੋਂ ਵੱਧ ਨਾ ਹੋਵੇ ਅਤੇ ਕੁੱਲ ਲੰਬਾਈ 22.86 ਸੈਂਟੀਮੀਟਰ (9 ਇੰਚ) ਤੋਂ ਵੱਧ ਨਹੀਂ ਹੈ।

ਪਟੀਸ਼ਨ ਵਿੱਚ ਕਿਹਾ ਗਿਆ ਹੈ: “ਉਕਤ ਹੁਕਮ ਰਾਹੀਂ ਸਿੱਖ ਯਾਤਰੀਆਂ/ਕਰਮਚਾਰੀਆਂ ਨੂੰ ਦਿੱਤੀ ਗਈ ਸੁਤੰਤਰਤਾ ਸਾਥੀ ਯਾਤਰੀਆਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਅਤੇ ਸੁਰੱਖਿਆ ਲਈ ਬਿਨਾਂ ਕਿਸੇ ਵਿਚਾਰ ਦੇ ਪੂਰਨ ਤੌਰ 'ਤੇ ਜਾਪਦੀ ਹੈ ਕਿਉਂਕਿ ਕਿਹਾ ਗਿਆ ਹੁਕਮ ਇਹ ਪਤਾ ਲਗਾਉਣ ਦਾ ਕੋਈ ਉਪਬੰਧ ਨਹੀਂ ਦਿੰਦਾ ਹੈ ਕਿ ਕੀ  ਹਵਾਈ ਅੱਡੇ ਅਤੇ ਹਵਾਈ ਜਹਾਜ਼ਾਂ ਵਰਗੇ ਉੱਚ ਸੁਰੱਖਿਆ ਵਾਲੇ ਖੇਤਰਾਂ ਵਿੱਚ ਕਿਰਪਾਨ ਰੱਖਣ ਵਾਲਾ ਵਿਅਕਤੀ ਅਸਲ ਸਿੱਖ ਜਾਂ ਉਪਰੋਕਤ ਆਜ਼ਾਦੀ ਦੀ ਦੁਰਵਰਤੋਂ ਕਰਨ ਦੇ ਇਰਾਦੇ ਨਾਲ ਇੱਕ ਧੋਖੇਬਾਜ਼ ਹੈ।"

ਪਟੀਸ਼ਨ ਵਿਚ ਦਲੀਲ ਦਿੱਤੀ ਗਈ ਸੀ ਕਿ ਸਿੱਖ ਯਾਤਰੀਆਂ ਨੂੰ ਦਿੱਤੀ ਗਈ ਆਜ਼ਾਦੀ ਮਨਮਾਨੀ ਹੈ ਅਤੇ ਧਰਮ ਦੇ ਆਧਾਰ 'ਤੇ ਕੀਤੇ ਗਏ ਵਿਤਕਰੇ ਦੇ ਸਬੰਧ ਵਿਚ ਧਾਰਾ 14 ਅਤੇ ਧਾਰਾ 15 ਦੀ ਉਲੰਘਣਾ ਹੈ ਕਿਉਂਕਿ ਕਿਸੇ ਵੀ ਗੈਰ-ਸਿੱਖ ਸਹਿ-ਯਾਤਰੀਆਂ ਨੂੰ ਕੋਈ ਵੀ ਅਜਿਹੀ ਵਸਤੂ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ ਜੋ ਸੰਭਾਵੀ ਖਤਰਾ ਹੋ ਸਕਦੀ ਹੈ।

ਮਾਮਲਾ ਦਿੱਲੀ ਦੀ ਔਰੰਗਜ਼ੇਬ ਲੇਨ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਨਾਮ ਤੇ ਕਰਨ ਦਾ

5th July 2022 at 04:46 PM

ਅਨੁਰਾਧਾ ਭਾਰਗਵ ਨੂੰ ਮਿਲੀ ਪੱਕੀ ਜ਼ਮਾਨਤ  

ਐਡਵੋਕੇਟ ਹਰਪ੍ਰੀਤ ਸਿੰਘ ਹੋਰਾ  ਕਰ ਰਹੇ ਹਨ ਮਾਮਲੇ ਦੀ ਅਦਾਲਤ ਚ ਪੈਰਵਾਈ

ਨਵੀਂ ਦਿੱਲੀ: 5 ਅਗਸਤ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਜਨਵਰੀ 2021 ਵਿੱਚ ਦਿੱਲੀ ਚ ਔਰੰਗਜ਼ੇਬ ਲੇਨ ਨਾਮ ਦੀ ਸੜਕ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਨਾਮ ਤੇ ਰੱਖਣ ਦੀ ਮੁਹਿੰਮ ਨੂੰ ਲੈ ਕੇ ਪੁਲਿਸ ਨੇ ਅਨੁਰਾਧਾ ਭਾਰਗਵ ਅਤੇ ਉਸਦੇ ਸਾਥੀਆਂ ਤੇ ਪਰਚਾ ਕੀਤਾ ਸੀ। ਅੱਜ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿਚ ਉਹਨਾਂ ਦੀ ਪੱਕੀ ਜ਼ਮਾਨਤ ਮਨਜ਼ੂਰ ਹੋ ਗਈ ਹੈ। ਕਰਨਾਲ ਦੀ ਵਕੀਲ ਬੀਬੀ ਅਨੁਰਾਧਾ ਭਾਰਗਵ ਤੇ ਉਹਨਾਂ ਦੇ ਸਾਥੀਆਂ ਨੇ ਉਸ ਵੇਲੇ ਦਿੱਲੀ ਦੀ ਔਰੰਗਜ਼ੇਬ ਲੇਨ ਸੜਕ ਦਾ ਨਾਮ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਨਾਮ ਤੇ ਰੱਖਣ ਨੂੰ ਲੈ ਕੇ ਮੁਹਿੰਮ ਛੇੜੀ ਸੀ। ਮਾਮਲਾ ਨਾਜ਼ੁਕ ਸੀ ਅਤੇ ਸੁਰਖੀਆਂ ਵਿਚ ਵੀ ਆਉਂਦਾ ਰਿਹਾ। 

ਆਪਣੀ ਇਸ ਮੁਹਿੰਮ ਅਧੀਨ ਹੀ 9 ਜਨਵਰੀ 2021 ਨੂੰ ਤੜਕੇ 5 ਵਜੇ ਇਹਨਾਂ ਨੇ ਔਰੰਗਜ਼ੇਬ ਨਾਮ ਲਿਖੇ ਬੋਰਡ ਨੂੰ ਸਿੱਧਾ ਅੱਗ ਦੇ ਹਵਾਲੇ ਕਰ ਦਿੱਤਾ ਸੀ ਅਤੇ ਇਸ ਦੀ ਥਾਂ 'ਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਬੈਨਰ ਲੱਗਾ ਦਿੱਤਾ ਸੀ। ਇਸ ਮਗਰੋਂ ਪੁਲਿਸ ਨੇ ਅਨੁਰਾਧਾ ਭਾਰਗਵ ਤੇ ਇਹਨਾਂ ਦੇ ਸਾਥੀਆਂ ਤੇ ਪਰਚਾ ਕਰ ਦਿੱਤਾ ਸੀ।

ਐਡਵੋਕੇਟ ਹਰਪ੍ਰੀਤ ਸਿੰਘ ਹੋਰਾ ਅਤੇ ਐਡਵੋਕੇਟ ਕਪਿਲ ਦੀ ਟੀਮ ਨੇ ਅੱਜ ਇਹਨਾਂ ਦੀ ਅਦਾਲਤ ਅੰਦਰ ਪੈਰਵਾਈ ਕੀਤੀ ਤੇ ਜ਼ਮਾਨਤਾਂ ਮਨਜ਼ੂਰ ਕਰਵਾਈਆਂ।

ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਬੜੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਪਰ ਹੁਣ ਇਸ ਮੰਗ ਨੂੰ ਅੱਗੇ ਰੱਖਣ ਵਾਲੇ ਲੋਕਾਂ ਉੱਤੇ ਹੀ ਸਰਕਾਰ ਨੇ ਪਰਚਾ ਕਰ ਦਿੱਤਾ ਹੈ ਜਿਸਦੀ ਅਗਲੀ ਸੁਣਵਾਈ 17 ਅਕਤੂਬਰ ਪਈ ਹੈ।

ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਬ੍ਰਿਗੇਡ ਕਰਨਾਲ ਦੀ ਪ੍ਰਧਾਨ ਐਡਵੋਕੇਟ ਅਨੁਰਾਧਾ ਭਾਰਗਵ ਨੇ ਅਗਸਤ 2021 ਵਿੱਚ ਵੀ ਸਿੱਖ ਸਮਾਜ ਨੂੰ ਲੈ ਕੇ ਕੁੱਝ ਗੱਲਾਂ ਕਹੀਆਂ ਜਿਹਨਾਂ ਨੇ ਸਭਨਾਂ ਨੂੰ ਹੈਰਾਨ ਕਰ ਦਿੱਤਾ ਸੀ। ਇਹਨਾਂ ਬਿਆਨਾਂ ਵਿੱਚ ਉਨ੍ਹਾਂ ਕਿਹਾ ਕਿ ਅੱਜ ਦੇਸ਼  ਦੇ ਹਾਲਾਤ ਨਾਜ਼ੁਕ ਬਣ ਚੁੱਕੇ ਹਨ। ਦੇਸ਼ ਲਈ ਸਿੱਖਾਂ ਨੇ ਸ਼ਹਾਦਤਾਂ ਦਿਤੀਆਂ, ਸਿੱਖਾਂ ਨੇ ਹੀ ਦੇਸ਼ ਲਈ ਵੱਡੇ ਵੱਡੇ ਕਾਰਜ ਕੀਤੇ, ਅੱਜ ਉਨ੍ਹਾਂ ਨਾਲ ਹੀ ਭੇਦਭਾਵ ਹੋ ਰਿਹਾ ਹੈ ਅਤੇ ਇਸ ਭੇਦਭਾਵ ਦੀ ਧਾਰਨਾ ਸਰਕਾਰਾਂ ਨੇ ਹੀ ਬਣਾਈ ਹੋਈ ਹੈ। 

ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਦੋਂ ਵੀ ਐਡਵੋਕੇਟ ਅਨੁਰਾਧਾ ਭਾਰਗਵ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਸੀ ਕਿ ਅੱਜ ਦੇ ਸਮੇਂ ਵਿੱਚ ਸਿੱਖਾਂ ਨੂੰ ਪੂਰੇ  ਸੰਸਾਰ ਵਿਚ ਬਹੁਤ ਸਨਮਾਨ ਦਿਤਾ ਜਾਂਦਾ ਹੈ। ਜੇਕਰ ਗੱਲ ਕਰੀਏ ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਆਦਿ ਦੀ ਤਾਂ ਉਥੇ ਵੀ ਸਿੱਖਾਂ ਨੂੰ ਪਲਕਾਂ ਉਤੇ ਬਿਠਾਇਆ ਜਾਂਦਾ ਹੈ। ਸੰਸਾਰ ਦੇ ਰਾਸ਼ਟਰੀ ਝੰਡੇ ਦੇ  ਬਰਾਬਰ ਵਿਚ ਨਿਸ਼ਾਨ ਸਾਹਿਬ ਝੂਲਦੇ ਨਜ਼ਰ ਆਉਂਦੇ ਹਨ, ਲੇਕਿਨ ਸਾਡੇ ਦੇਸ਼ ਦੀ ਵਿਡੰਬਨਾ ਇਹ ਹੈ ਕਿ ਅੱਜ ਨਿਸ਼ਾਨ ਸਾਹਿਬ ਨੂੰ ਵੀ ਖ਼ਾਲਿਸਤਾਨ ਦਾ ਝੰਡਾ ਕਰਾਰ  ਦੇ ਦਿਤਾ ਜਾਂਦਾ ਹੈ। ਮੈਡਮ ਅਨੁਰਾਧਾ ਨੇ ਯਾਦ ਕਰਾਇਆ ਕਿ ਇਹ ਉਹੀ ਲਾਲ ਕਿਲ੍ਹਾ ਹੈ ਜਿਸ ਵਿਚ ਭਾਰਤੀਆਂ ਵਿਸ਼ੇਸ਼ ਕਰ ਕੇ ਸਿੱਖਾਂ ਦਾ ਖ਼ੂਨ ਡੁਲ੍ਹਿਆ ਹੈ ਜਿਸ ਦੇ ਸਾਹਮਣੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਸ਼ਹਾਦਤ ਦਿਤੀ ਹੈ, ਅੱਜ ਜਿਸ ਸੰਧੂਰ ਅਤੇ ਬਿੰਦੀ ਦੀ ਅਸੀ ਗੱਲ ਕਰਦੇ ਹਾਂ ਉਹ ਸਾਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਦੇਣ ਹੈ।

ਐਡਵੋਕੇਟ ਅਨੁਰਾਧਾ ਭਾਰਗਵ ਨੇ ਇੱਕ ਹਵਾ ਪੈਦਾ ਕੀਤੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਨੂੰ ਯਾਦ ਰੱਖਿਆ ਜਾਵੇ ਅਤੇ ਸਿੱਖਾਂ ਦੀ ਕਦਰ ਕੀਤੀ ਜਾਵੇ। ਸਿੱਖਾਂ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਾ ਜਾਵੇ। 

ਪੰਜਾਬ ਅੰਦਰ ਦਿੱਲੀ ਕਮੇਟੀ ਦਾ ਧਰਮ ਪ੍ਰਚਾਰ ਪ੍ਰੋਜੈਕਟ ਮਹਿਜ਼ ਇੱਕ ਢੌਂਗ: ਸਰਨਾ

ਦਿੱਲੀ ਕਮੇਟੀ ਦਿੱਲੀ ਵਿੱਚ ਗੁਰਮੁਖੀ ਸਾਖਰਤਾ ਸਮੇਤ ਕਈ ਫਰੰਟਾਂ 'ਤੇ ਨਾਕਾਮ 

ਅੰਮ੍ਰਿਤ ਸੰਚਾਰ ਅਤੇ ਸਿੱਖੀ ਨੂੰ ਪ੍ਰਫੁੱਲਤ ਕਰਨ ਵਿੱਚ ਵੀ ਬੁਰੀ ਤਰ੍ਹਾਂ ਫੇਲ੍ਹ, ਗੱਲਾਂ ਪੰਜਾਬ ਸੰਭਾਲਣ ਦੀਆਂ 


ਨਵੀਂ ਦਿੱਲੀ
: 5 ਅਗਸਤ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਬੈਨਰ ਹੇਠ ਹਰਮੀਤ ਸਿੰਘ ਕਾਲਕਾ ਅਤੇ ਮਨਜਿੰਦਰ ਸਿੰਘ ਸਿਰਸਾ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਪ੍ਰਚਾਰ ਦੀ ਆੜ ਵਿੱਚ ਸਿੱਖ ਵਸੀਲਿਆਂ ਦੀ ਖੇਤੀ ਕਰਨਾ ਚਾਹੁੰਦੇ ਹਨ।  ਇਹ ਪੰਜਾਬ ਦੇ ਭੋਲੇ-ਭਾਲੇ ਲੋਕਾਂ ਖਿਲਾਫ ਵੱਡੀ ਸਾਜ਼ਿਸ਼ ਹੈ।  ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦਾ।  ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਨਾ ਨੇ ਕਿਹਾ ਕਿ ਆਉਣ ਵਾਲੇ ਡੇਢ ਸਾਲ 'ਚ ਦੇਸ਼ 'ਚ ਵੱਡੀ ਚੋਣ ਲੜਾਈ ਹੈ।  ਇਸ ਦੇ ਲਈ ਹੁਣ ਤੋਂ ਕਾਲਕਾ ਅਤੇ ਸਿਰਸਾ ਪੰਜਾਬ ਦੀ ਧਰਤੀ 'ਤੇ ਨਵੀਂ ਤਾਕਤ ਲਈ ਜ਼ਮੀਨ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।  ਉਨ੍ਹਾਂ ਦੱਸਿਆ ਕਿ ਇਹ ਉਹੀ ਲੋਕ ਹਨ ਜਿਨ੍ਹਾਂ ਨੇ ਦਿੱਲੀ ਦੀਆਂ ਸਿੱਖ ਸੰਸਥਾਵਾਂ ਨੂੰ ਵਿਗਾੜਿਆ ਹੈ।  ਇੰਨਾ ਹੀ ਨਹੀਂ ਸਿੱਖ ਸੰਗਤ ਦੇ ਦਸਵੇਂ ਹਿੱਸੇ ਨੇ ਵੀ ਲੁੱਟ-ਖਸੁੱਟ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਾਲਕਾ ਅਤੇ ਸਿਰਸਾ ਦੇ ਅਖੌਤੀ ਧਰਮ ਪ੍ਰਚਾਰ ਦੇ ਕਾਰਨਾਮੇ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜਿਹੜੇ ਲੋਕ ਡੀਐਸਜੀਐਮਸੀ ਵਿੱਚ ਰਹਿੰਦਿਆਂ ਰਾਜਧਾਨੀ ਦਿੱਲੀ ਵਿੱਚ ਗੁਰਮੁਖੀ ਸਾਖਰਤਾ, ਅੰਮ੍ਰਿਤ ਸੰਚਾਰ ਅਤੇ ਸਿੱਖੀ ਨੂੰ ਪ੍ਰਫੁੱਲਤ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਏ ਹਨ, ਉਨ੍ਹਾਂ ਲੋਕਾਂ ਵਲੋਂ ਗੁਰੂ ਸਾਹਿਬਾਨ ਦੀ ਧਰਤੀ 'ਤੇ ਧਰਮ ਦਾ ਪ੍ਰਚਾਰ ਕਿਵੇਂ ਕੀਤਾ ਜਾ ਸਕਦਾ ਹੈ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਨਾ ਨੇ ਕਿਹਾ ਕਿ ਅਸਲ ਵਿੱਚ ਸੱਤਾ ਦਾ ਭੁੱਖਾ ਸਿਰਸਾ-ਕਾਲਕਾ ਗਰੋਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸਥਾਨਕ ਗੁਰਦੁਆਰਿਆਂ ਵਿੱਚ ਘੁਸਪੈਠ ਕਰਕੇ ਧਾਰਮਿਕ ਮੰਚਾਂ ਨੂੰ ਸਵਾਰਥੀ ਹਿੱਤਾਂ ਲਈ ਵਰਤਣ ਦੀ ਕੋਸ਼ਿਸ਼ ਕਰ ਰਿਹਾ ਹੈ।  ਸਰਨਾ ਨੇ ਚੇਤਾਵਨੀ ਦਿੱਤੀ ਕਿ ਇਹ ਇੱਕ ਨਾਪਾਕ ਸਾਜ਼ਿਸ਼ ਦੀ ਸ਼ੁਰੂਆਤ ਹੈ, ਜਿਸ ਵਿੱਚ ਡੀਐਸਜੀਐਮਸੀ ਦੇ ਸਾਧਨਾਂ ਦੀ ਵਰਤੋਂ ਕਰਕੇ ਪੰਜਾਬ ਦੇ ਸਧਾਰਨ ਸਿੱਖਾਂ ਨੂੰ ਪਿੰਡਾਂ ਵਿੱਚ ਲਿਜਾਇਆ ਜਾ ਰਿਹਾ ਹੈ।  ਉਨ੍ਹਾਂ ਵਿਚਕਾਰ ਪਾੜੋ ਤੇ ਰਾਜ ਕਰੋ ਦੀ ਰਣਨੀਤੀ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।  ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।  ਇਸ ਦੇ ਨਾਲ ਹੀ ਉਨ੍ਹਾਂ ਦਿੱਲੀ ਅਤੇ ਪੰਜਾਬ ਦੀ ਸੰਗਤ ਨੂੰ ਸੁਚੇਤ ਕੀਤਾ ਹੈ ਕਿ ਉਹ ਸਿਰਸਾ-ਕਾਲਕਾ ਗਰੋਹ ਨੂੰ ਗੁਰੂਆਂ ਦੀ ਧਰਤੀ 'ਤੇ ਪੈਰ ਜਮਾਉਣ ਨਾ ਦੇਣ।

ਪਰਮਜੀਤ ਸਿੰਘ ਸਰਨਾ ਨੇ ਸਿਰਸਾ ਅਤੇ ਇਸ ਦੇ ਸਿੱਖ ਆਗੂਆਂ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਜਿਹੜੇ ਲੋਕ ਖੁਦ ਗੁਰਮੁਖੀ ਨਹੀਂ ਪੜ੍ਹ ਸਕਦੇ, ਮਿਲਾਵਟ ਤੋਂ ਬਿਨਾਂ ਪੰਜਾਬੀ ਵੀ ਨਹੀਂ ਬੋਲ ਸਕਦੇ, ਉਨ੍ਹਾਂ ਦੇ ਮੂੰਹੋਂ ਧਰਮ ਪ੍ਰਚਾਰ ਦੀ ਗੱਲ ਵੀ ਚੰਗੀ ਨਹੀਂ ਲੱਗਦੀ।  ਉਹ ਮਿਸ਼ਨਰੀਆਂ ਨਾਲ ਕੀ ਵਿਹਾਰ ਕਰਨਗੇ?  ਇਹ ਲੋਕ ਸਿਰਫ ਆਪਣੇ ਆਪ ਨੂੰ ਧਾਰਮਿਕ ਆਗੂ ਦੱਸ ਕੇ ਧੋਖਾਧੜੀ ਨੂੰ ਅੰਜਾਮ ਦੇਣਾ ਚਾਹੁੰਦੇ ਹਨ।  ਉਨ੍ਹਾਂ ਕਿਹਾ ਕਿ ਕਾਲਕਾ ਦਾ ਅਸਲ ਮਾਸਟਰ ਮਨਜਿੰਦਰ ਸਿੰਘ ਸਿਰਸਾ ਮੂਲ ਗੁਰਮੁਖੀ ਅਤੇ ਗੁਰਬਾਣੀ ਦੇ ਇਮਤਿਹਾਨਾਂ ਵਿੱਚ ਫੇਲ੍ਹ ਹੋ ਗਿਆ ਹੈ।  ਸਰਨਾ ਨੇ ਹੈਰਾਨੀ ਜ਼ਾਹਰ ਕੀਤੀ ਕਿ ਸਿਰਸਾ-ਕਾਲਕਾ ਦੀ ਜੋੜੀ ਡੀਐਸਜੀਐਮਸੀ ਦੁਆਰਾ ਚਲਾਏ ਜਾ ਰਹੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ (ਜੀਐਚਪੀਐਸ) ਅਤੇ ਹੋਰ ਸੰਸਥਾਵਾਂ ਦੇ ਕਰਮਚਾਰੀਆਂ ਨੂੰ ਤਨਖਾਹਾਂ ਵੀ ਨਹੀਂ ਦੇ ਸਕੀ।  ਉਹ ਹੁਣ ਪੰਜਾਬ ਦੇ ਧਰਮ ਪ੍ਰਚਾਰ ਪ੍ਰੋਗਰਾਮ ਦੀ ਗੱਲ ਕਰ ਰਹੇ ਹਨ।

ਸਰਨਾ ਨੇ ਸਿਰਸਾ ਐਂਡ ਕੰਪਨੀ ਨੂੰ ਪੁੱਛਿਆ ਹੈ ਕਿ ਕੀ ਉਨ੍ਹਾਂ ਕੋਲ ਇਸ ਸਕੀਮ ਦਾ ਕੋਈ ਬਲਿਊ ਪ੍ਰਿੰਟ ਹੈ?  ਕੀ ਤੁਸੀਂ ਇਸ ਪ੍ਰੋਜੈਕਟ ਲਈ ਪੰਜਾਬ ਦੇ ਪਿੰਡਾਂ ਦੀ ਮੈਪਿੰਗ ਕੀਤੀ ਹੈ?  ਇਸ ਲਈ ਅਨੁਮਾਨਿਤ ਲਾਗਤ ਕੀ ਹੈ?  ਕੀ ਤੁਸੀਂ ਆਪਣੇ ਵੱਡੇ ਪ੍ਰੋਜੈਕਟ ਦਾ ਐਲਾਨ ਕਰਨ ਤੋਂ ਪਹਿਲਾਂ ਦਿੱਲੀ ਦੀ ਸਿੱਖ ਸੰਗਤ ਨੂੰ ਭਰੋਸੇ ਵਿੱਚ ਲਿਆ ਸੀ?  ਉਨ੍ਹਾਂ ਦਿੱਲੀ ਕਮੇਟੀ ਦੇ ਇਸ ਅਖੌਤੀ ਧਰਮ ਪ੍ਰਚਾਰ ਪ੍ਰੋਜੈਕਟ ਨੂੰ ਮਹਿਜ਼ ਇੱਕ ਢੌਂਗ ਕਰਾਰ ਦਿੱਤਾ ਹੈ।