Showing posts with label Covid 2nd Wave. Show all posts
Showing posts with label Covid 2nd Wave. Show all posts

Sunday, June 13, 2021

Covid: ਇਨਸਾਨੀਅਤ ਦੀ ਭਾਵਨਾ ਵਾਲਿਆਂ ਨੇ ਸੰਭਾਲੀ ਅਸਲੀ ਜ਼ਿੰਮੇਵਾਰੀ

ਧਾਰਮਿਕ ਸੰਗਠਨਾਂ ਨੇ ਕਾਇਮ ਕੀਤੇ ਸੇਵਾ ਅਤੇ ਸਹਾਇਤਾ ਦੇ ਨਵੇਂ ਰਿਕਾਰਡ 


ਲੁਧਿਆਣਾ
: 12 ਜੂਨ 2021: (ਪ੍ਰਦੀਪ ਸ਼ਰਮਾ//ਇਨਪੁਟ:ਲੁਧਿਆਣਾ ਸਕਰੀਨ ਡੈਸਕ ਟੀਮ):: 

ਕੋਵਿਡ-19 ਨੇ ਜਿਹੜਾ ਮਾਹੌਲ ਸਿਰਜਿਆ ਉਸਨੇ ਬਹੁਤ ਕੁਝ ਬਦਲ ਦਿੱਤਾ ਹੈ। ਸਾਡੇ ਰੀਤੀ  ਸਭ ਕੁਝ ਬਦਲ ਦਿੱਤਾ ਹੈ। ਹੁਣ ਉਹ ਪਹਿਲਾਂ ਵਾਲਿਆਂ ਗੱਲਾਂ ਹੀ ਨਹੀਂ ਰਹੀਆਂ। ਪਹਿਲਾਂ ਵਾਲੇ ਮਿਲਣ ਗਿਲਣ ਅਤੇ ਖ਼ਲੂਸ ਹੁਣ ਸ਼ਾਇਦ ਕਦੇ ਦੋਬਾਰਾ ਨਾ ਆਉਣ। ਇਸਦੇ ਦੂਜੇ ਪਾਸੇ ਵਪਾਰਕ ਸੋਚ ਵਾਲੇ, ਮੁਨਾਫ਼ਾਖੋਰੀ ਦੀ ਸੋਚ ਵਾਲੇ ਅਨਸਰਾਂ ਨੇ ਇਸ ਦਰਦ ਭਰੇ  ਦੌਰ ਦਾ ਵੀ ਫਾਇਦਾ ਉਠਾਇਆ।  ਰੋਜ਼ ਦੇ ਖਾਣਪੀਣ ਵਾਲਿਆਂ ਵਸਤਾਂ ਦੇ ਨਾਲ ਨਾਲ ਜ਼ਿੰਦਗੀਉ ਬਚਾਉਣ ਵਾਲਿਆਂ ਦਵਾਈਆਂ ਵੀ ਬਾਜ਼ਾਰਾਂ ਵਿੱਚ ਗਾਇਬ ਕਰ ਦਿੱਤੀਆਂ ਅਤੇ ਫਿਰ ਉਹਨਾਂ ਦੇ ਭਾਅ ਅਸਮਾਨੀਂ ਚੜ੍ਹਾਅ ਦਿੱਤੇ। ਮੁਨਾਫਾਖੋਰੀ ਅਤੇ ਕਾਲਾਬਜ਼ਾਰੀ ਦੇ ਇਸ ਸ਼ਰਮਨਾਕ ਦੌਰ ਵਿੱਚ ਵਖਤਾਂ ਮਾਰੇ ਲੋਕਾਂ ਨੂੰ ਬਚਾਇਆ ਸਿਰਫ ਉਹਨਾਂ ਨੇ ਜਿਹਨਾਂ ਵਿੱਚ ਇਨਸਾਨੀਅਤ ਦੀ ਭਾਵਨਾ ਬਾਕੀ ਸੀ। ਇਸ ਕੰਮ ਲਈ ਚੰਗੇ ਨੇਕ ਇਨਸਾਨ ਜ਼ਾਤੀ ਤੌਰ ਤੇ ਵੀ ਅੱਗੇ ਆਏ ਅਤੇ ਧਾਰਮਿਕ ਸੰਗਠਨਾਂ ਨੇ ਵੀ ਮੋਰਚਾ ਸੰਭਾਲਿਆ। ਅੱਜ ਅਜਿਹੇ ਕੁਝ ਲੋਕਾਂ ਨਾਲ ਮੁਲਾਕਾਤ ਹੋਣਾ ਬਹੁਤ ਵੱਡੀ ਪ੍ਰਾਪਤੀ  ਹੈ। 

ਅੱਜ ਦੇ ਦੌਰੇ ਦੌਰਾਨ ਜੱਸੀਆਂ ਰੋਡ ਉਤੇ ਮੌਜੂਦ ਸਬਜ਼ੀ ਮੰਡੀ ਇਲਾਕੇ ਵਿੱਚ  ਇਕ ਪਰਿਵਾਰ ਵੱਲੋਂ ਆਪਣਾ ਘਰ ਹੀ ਟੀਕਾਕਰਨ ਸੈਂਟਰ ਦੇ ਰੂਪ ਵਿਚ ਸਮਰਪਿਤ ਕਰ ਦਿੱਤਾ ਗਿਆ। ਦੇਖੋ ਇਸ ਭਾਵਨਾ ਦਾ ਕਮਾਲ। ਇਸ ਪਰਿਵਾਰ ਨੇ ਬਹੁਤ ਸਰਗਰਮੀ ਨਾਲ ਯੋਗਦਾਨ ਦਿੱਤਾ। 

ਇਥੇ ਹੀ ਮਿਲੇ ਨੋਡਲ ਅਫਸਰ ਡਾ ਅਮਰੀਕ ਸਿੰਘ। ਉਹਨਾਂ ਨੇ ਦੱਸਿਆ ਕਿ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਟੀਕਾ ਲੱਗਣ ਦਾ ਅਨੁਮਾਨ ਹੈ  ਬੜੇ ਹੀ ਸੁਚੱਜੇ ਢੰਗ ਦੇ ਨਾਲ ਇੱਕ ਐੱਨਜੀਓ ਦੇ ਸਹਿਯੋਗ ਦੇ ਨਾਲ ਟੀਕਾਕਰਨ ਚੱਲ ਰਿਹਾ ਹੈ ਅਤੇ ਮੈਡੀਕਲ ਟੀਮ ਦੇ ਸਾਰੇ ਮੈਂਬਰ ਸਾਹਿਬਾਨ ਬੜੇ ਹੀ ਸੁਚੱਜੇ ਢੰਗ ਦੇ ਨਾਲ ਇਸ ਮੁਹਿੰਮ ਦੇ ਵਿੱਚ ਯੋਗਦਾਨ ਪਾ ਰਹੇ ਹਨ। ਕੈਂਪ ਜਿਥੇ ਵੀ ਲੱਗੇ ਇਸ ਕਿਸਮ ਦੀਆਂ ਲੋਕ ਭਲਾਈ ਵਾਲਿਆਂ ਟੀਮਾਂ ਖੁਦ-ਬ-ਖੁਦ ਸਬੰਧਤ ਥਾਂ ਤੇ ਕਿਸੇ ਫਰਿਸ਼ਤੇ ਵਾਂਗ ਪਹੁੰਚ ਜਾਂਦੀਆਂ ਹਨ। 

ਰਾਧਾਸਵਾਮੀ ਸਤਿਸੰਗ ਘਰ ਨੂਰਵਾਲਾ ਰੋਡ ਤੇ ਲੱਗੇ ਟੀਕਾਕਰਨ ਕੈਂਪ ਦਾ ਦ੍ਰਿਸ਼ ਵੀ  ਟੁੰਬਣ ਵਾਲਾ ਸੀ। ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਜਾਂਦੇ ਰਹੇ। ਏਨੀ  ਅਸੀਂ ਢੰਗ ਰਹਿ ਗਏ। 

ਮਨੁੱਖੀ ਸੇਵਾ ਦੀ ਮਿਸਾਲ ਬਣੇ ਟੀਕਾਕਰਨ ਕੇਂਦਰਾਂ ਦਾ ਦੌਰਾ ਕਰਦਿਆਂ ਰਾਧਾਸਵਾਮੀ ਸਤਿਸੰਗ ਘਰ ਨੂਰਵਾਲਾ ਰੋਡ ਜਿੱਥੇ ਹਰ ਰੋਜ਼ ਕੋਰੋਨਾ ਵਰਗੀ ਭਿਆਨਕ ਬਿਮਾਰੀ ਦੇ ਬਚਾਅ ਵਾਸਤੇ ਟੀਕਾਕਰਨ ਹੋ ਰਿਹਾ ਹੈ ਵਿਖੇ ਵੀ ਅਜਿਹੇ ਹੀ ਦ੍ਰਿਸ਼ ਮਿਲੇ।ਰਾਧਾਸਵਾਮੀ ਸਤਿਸੰਗ ਘਰ ਨੂਰਵਾਲਾ ਦੇ ਸੈਂਟਰ ਵਿੱਚ ਬੜਾ ਅਨੁਸ਼ਾਸਨਵਾਲਾ ਮਾਹੌਲ ਸੀ। ਮਨੁੱਖੀ ਸੇਵਾ ਭਾਵਨਾ ਨੂੰ ਸਮਰਪਿਤ ਧਾਰਮਿਕ ਮਾਹੌਲ ਵੀ ਦੇਖਣ ਨੂੰ ਮਿਲਿਆ  ਜਿਸ ਵਿੱਚ  ਬਹੁਤ ਹੀ  ਤਰਤੀਬਵਾਰ ਢੰਗ ਨਾਲ ਟੋਕਨ ਜਾਰੀ ਕੀਤੇ ਜਾ ਰਹੇ ਸਨ। ਲਾਭਪਾਤਰੀਆਂ ਦੇ ਸਾਈਕਲਾਂ ਅਤੇ ਮੋਟਰਸਾਈਕਲਾਂ ਦੀ ਸੇਵਾ ਸੰਭਾਲ ਵੀ ਬੜੇ ਸੁਚੱਜੇ ਢੰਗ ਨਾਲ ਹੋ ਰਹੀ ਸੀ। ਟੀਕਾਕਰਨ ਤੋਂ ਪਹਿਲਾਂ ਸਰੀਰਕ ਮੁਆਇਨਾ, ਆਧਾਰ ਕਾਰਡ ਰਜਿਸਟ੍ਰੇਸ਼ਨ, ਲਾਭਪਾਤਰੀਆਂ ਨੂੰ ਟੀਕਾਕਰਨ ਉਪਰੰਤ ਨਾਸ਼ਤਾ ਕਰਵਾਉਣਾ, ਦਵਾਈ ਦੇਣਾ ਅਤੇ ਹੋਰ ਸਾਰੇ ਸਬੰਧਰ ਫਰਜ਼ ਪੂਰੇ ਕਰਨਾ-ਸਭ ਕੁਝ ਬੜੀ ਸਹਿਜਤਾ ਨਾਲ ਚੱਲ ਰਿਹਾ ਸੀ। ਨਾ ਕੋਇਉ ਘਬਰਾਹਟ, ਨਾ ਕੋਈ ਬੁਖਲਾਹਟ। ਸਭ ਕੁਝ ਬੜਾ ਸਹਿਜ ਸੀ।  ਇਸ ਤੋਂ ਬਾਅਦ ਲਾਭਪਾਤਰੀਆਂ ਨੂੰ ਸਰਟੀਫਿਕੇਟ ਜਾਰੀ ਕਰਨ ਦੀ ਪ੍ਰੀਕਿਰਿਆ ਵੀ ਸੇਵਾਦਾਰ ਬੜੀ ਹੀ ਨਿਮਰਤਾ ਤੇ ਹਸਮੁੱਖ ਸੁਭਾਅ ਦੇ ਨਾਲ ਨਿਭਾਈ ਜਾ ਰਹੀ ਸੀ। ਰੱਬੀ ਬਾਣੀ ਦਾ ਚਲਦਾ ਮਿੱਠਾ ਮਿੱਠਾ ਸ਼ਬਦ ਕੀਰਤਨ ਮਾਹੌਲ ਨੂੰ ਪੂਰੀ ਤਰ੍ਹਾਂ ਆਲੌਕਿਕ ਬਣਾ ਰਿਹਾ ਸੀ। 

ਟੀਕਾਕਰਨ ਮੁਹਿੰਮ ਹਰ ਕੈਂਪ ਵਿੱਚ ਬੜੇ ਹੀ ਚੰਗੇ ਢੰਗ ਨਾਲ ਚੱਲ ਰਹੀ ਸੀ। ਨੋਡਲ ਅਫਸਰ ਡਾ ਅਮਰੀਕ ਸਿੰਘ ਮੁਤਾਬਿਕ ਅੱਜ ਇਸ ਸੈਂਟਰ ਵਿਚ ਤਕਰੀਬਨ  ਪੰਜ ਸੌ ਲਾਭਪਾਤਰੀਆਂ ਨੂੰ ਟੀਕਾਕਰਨ ਕੀਤਾ ਗਿਆ।  ਅੱਜ ਦੇ ਕੈਂਪ ਵਿਚ 18 ਤੋਂ 35 ਅਤੇ 45 ਸਾਲ ਦੀ ਉਮਰ ਤੋਂ ਉੱਪਰ ਵਾਲਿਆਂ ਨੂੰ ਵੀ ਬੜੀ ਚੰਗੀ ਤਰ੍ਹਾਂ ਸਹੀ ਵਿਵਸਥਾ ਵਿੱਚ ਬਿਠਾਇਆ ਗਿਆ ਸੀ।  ਇਕ ਸਵਾਲ ਉੱਠਦਾ ਹੈ ਕਿ ਇਕ ਪਾਸੇ ਕਈ ਸਵਾਰਥੀ ਲੋਕ ਦਵਾਈਆਂ ਦੀ ਕਾਲਾ ਬਾਜ਼ਾਰੀ ਕਰਦੇ ਵੇਖੇ ਜਾਂਦੇ ਹਨ  ਪਰ ਦੂਜੇ ਪਾਸੇ ਨਿਸ਼ਕਾਮ ਮਨੁੱਖੀ ਸੇਵਾ ਵਿਚ ਲੱਗੇ ਸੇਵਾਦਾਰਾਂ ਵੱਲੋਂ ਵਡਮੁੱਲੀ ਸੇਵਾ ਨਿਭਾਈ ਜਾਂਦੀ ਹੈ। ਜਿੱਥੇ ਸਰਕਾਰੀ ਅਫ਼ਸਰ ਐਤਵਾਰ ਛੁੱਟੀ ਹੋਣ ਕਾਰਨ ਹਫਤੇ ਭਰ ਦੀ ਥਕਾਵਟ ਉਤਾਰਦੇ ਦੇਖੇ ਜਾਂਦੇ ਹਨ  ਉੱਥੇ ਬੜੀ ਹੈਰਾਨੀ ਹੋਈ ਕਿ ਨੋਡਲ ਅਫਸਰ ਡਾ ਅਮਰੀਕ ਸਿੰਘ ਵਰੇ ਲੋਕ ਆਰਾਮ ਦੀ ਪ੍ਰਵਾਹ ਕੀਤੇ ਬਗੈਰ  ਸਵੇਰੇ ਸਾਢੇ ਅੱਠ ਵਜੇ ਹੀ ਬੜੇ ਉਤਸ਼ਾਹ ਨਾਲ ਅਤੇ ਯੋਗ ਢੰਗ ਨਾਲ ਡਿਊਟੀ ਨਿਭਾਉਂਦੇ ਦੇਖੇ ਗਏ  ਅਤੇ ਉਨ੍ਹਾਂ ਦੀ ਸਾਰੀ ਮੈਡੀਕਲ ਟੀਮ ਦਾ ਉਤਸ਼ਾਹ ਵੀ ਦੇਖਣ ਵਾਲਾ ਸੀ। 

Monday, May 24, 2021

ਵਿਸ਼ਵਾਸ ਫਾਉਂਡੇਸ਼ਨ ਨੇ 500 ਆਕਸੀਮੀਟਰ ਡੀਸੀ ਪੰਚਕੂਲਾ ਨੂੰ ਡੋਨੇਟ ਕੀਤੇ

24th May 2021 at 3:28 PM

ਇਕ ਹਜ਼ਾਰ ਬੈਟਰੀ ਸੈੱਲ ਅਤੇ 2050 ਕੋਰੋਨਾ ਤੋਂ ਬਚਾਓ ਕਿੱਟਾਂ ਵੀ ਦਿੱਤੀਆਂ


ਪੰਚਕੂਲਾ
: 24 ਮਈ 2021: (ਪੰਜਾਬ ਸਕਰੀਨ ਬਿਊਰੋ)::

ਵਿਸ਼ਵਾਸ ਫਾਉਂਡੇਸ਼ਨ ਨੇ ਗੁਰੁਦੇਵ ਸ਼੍ਰੀ ਸਵਾਮੀ ਵਿਸ਼ਵਾਸ ਜੀ ਦੇ ਆਸ਼ੀਰਵਾਦ ਨਾਲ ਅੱਜ, ਸੋਮਵਾਰ 24 ਮਈ ਨੂੰ 500 ਆਕਸੀਮੀਟਰ, ਇਕ ਹਜ਼ਾਰ ਬੈਟਰੀ ਸੈੱਲ ਅਤੇ 2050 ਕੋਰੋਨਾ ਮੈਡੀਸਨ ਕਿੱਟਾਂ ਪੰਚਕੂਲਾ ਦੇ ਡੀਸੀ ਮੁਕੇਸ਼ ਕੁਮਾਰ ਆਹੂਜਾ ਨੂੰ ਡੋਨੇਟ ਕੀਤੀਆਂ।

ਇਹ ਚੀਜਾਂ ਡੀ ਸੀ ਨੂੰ ਵਿਸ਼ਵਾਸ ਫਾਉਂਡੇਸ਼ਨ ਦੇ ਜਨਰਲ ਸਕੱਤਰ ਸਾਧਵੀ ਨੀਲਿਮਾ ਵਿਸ਼ਵਾਸ, ਸਾਧਵੀ ਸ਼ਕਤੀ ਵਿਸ਼ਵਾਸ, ਰਾਜ ਬਾਂਸਲ, ਇੰਸੀਡੇੰਟ ਕਮਾਂਡਰ ਡਾਕਟਰ ਵਿਸ਼ਾਲ ਸੈਣੀ ਅਤੇ ਸਵਿਤਾ ਅਗਰਵਾਲ, ਸੈਕਟਰੀ ਰੈਡ ਕਰਾਸ ਸੋਸਾਇਟੀ ਪੰਚਕੂਲਾ ਦੀ ਹਾਜ਼ਰੀ ਵਿੱਚ ਦਿੱਤੀਆਂ ਗਈਆਂ।

ਡੀਸੀ ਪੰਚਕੂਲਾ ਮੁਕੇਸ਼ ਕੁਮਾਰ ਆਹੂਜਾ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਵਿਸ਼ਵਾਸ਼ ਫਾਉਂਡੇਸ਼ਨ ਦੇ ਪੱਧਰ ਤੇ ਸਮੇਂ ਸਮੇਂ ਤੇ ਦਿੱਤੀ ਜਾ ਰਹੀ ਸਹਾਇਤਾ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਮਾਜਿਕ ਸੰਗਠਨਾਂ ਦੀ ਵੀ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਵੱਖਰੀ ਭੂਮਿਕਾ ਹੋਵੇਗੀ ਅਤੇ ਵਿਸ਼ਵਾਸ ਫਾਉਂਡੇਸ਼ਨ ਨੇ ਹਮੇਸ਼ਾਂ ਦੇਸ਼ ਦੇ ਹਿੱਤ ਵਿੱਚ ਜ਼ਿੰਮੇਵਾਰੀ ਨਿਭਾਈ ਹੈ।ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਜ਼ਿਲ੍ਹਾ ਪ੍ਰਸ਼ਾਸਨ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਪੰਚਕੂਲਾ ਦੇ ਸਿਵਲ ਹਸਪਤਾਲ ਸਮੇਤ ਪੰਚਕੂਲਾ ਦੀ ਮੰਗ ਅਨੁਸਾਰ ਜਰੂਰੀ ਸਮਾਨ ਦਾਨ ਕਰਦਾ ਆ ਰਿਹਾ ਹੈ।

ਇਸ ਖਬਰ ਨੂੰ ਹਰਿਆਣਾ ਸਕਰੀਨ (ਹਿੰਦੀ) ਵਿੱਚ ਵੀ ਪੜ੍ਹੋ 

विश्वास फाउंडेशन ने डीसी पंचकूला को दिए 500 आक्सीमीटर

Sunday, May 23, 2021

ਦਿੱਲੀ ਅੰਦਰ ਕੋਰੋਨਾ ਦੇ ਮੱਦੇਨਜ਼ਰ ਇਕ ਹਫਤੇ ਲਈ ਤਾਲਾਬੰਦੀ ਵੱਧੀ

 23rd May 2021 at  6:20 PM

ਜੇ ਕੋਰੋਨਾ ਦਾ ਖਤਰਾ ਘਟਦਾ ਰਿਹਾ ਤਾਂ 31 ਮਈ ਤੋਂ ਕੁਝ ਛੋਟਾਂ ਸੰਭਵ 

ਨਵੀਂ ਦਿੱਲੀ: 23 ਮਈ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਦਿੱਲੀ ਸਰਕਾਰ ਨੇ ਦਿੱਲੀ ਵਿਚ ਤਾਲਾਬੰਦੀ ਦੀ ਮਿਆਦ ਇਕ ਹਫ਼ਤੇ ਵਧਾਉਣ ਦਾ ਫੈਸਲਾ ਕੀਤਾ ਹੈ।  ਹੁਣ 31 ਮਈ ਤਕ ਦਿੱਲੀ ਵਿਚ ਸਵੇਰੇ 5 ਵਜੇ ਤੱਕ ਸਖਤ ਤਾਲਾਬੰਦੀ ਜਾਰੀ ਰਹੇਗੀ। ਇਸ ਸਮੇਂ ਦੌਰਾਨ, ਜਨਤਕ ਸਮਾਗਮਾਂ ਜਿਵੇਂ ਵਿਆਹ, ਪਾਰਟੀਆਂ ਆਦਿ 'ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਇਸ ਸਮੇਂ ਦੇ ਦੌਰਾਨ, ਵਿਆਹ ਅਦਾਲਤ ਵਿੱਚ ਜਾਂ ਘਰ ਵਿੱਚ ਹੋ ਸਕਦੇ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, “ਪਿਛਲੇ 24 ਘੰਟਿਆਂ ਵਿੱਚ ਮੈਂ ਬਹੁਤ ਸਾਰੇ ਲੋਕਾਂ ਨਾਲ ਤਾਲਾਬੰਦੀ ਬਾਰੇ ਗੱਲ ਕੀਤੀ।  ਇਸ ਸਮੇਂ ਦੌਰਾਨ ਇੱਕ ਆਮ ਰਾਏ ਮਿਲੀ ਕਿ ਤਾਲਾਬੰਦੀ ਨੂੰ ਇੱਕ ਹਫ਼ਤੇ ਲਈ ਦਿੱਲੀ ਵਿੱਚ ਵਧਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਜੇ ਅਸੀਂ ਹੁਣੇ ਜਿੰਦਰਾ ਖੋਲ੍ਹ ਦਿੱਤਾ ਤਾਂ ਕੋਰੋਨਾ, ਜਿਸ ਨੂੰ ਅਸੀਂ ਪਿਛਲੇ 1 ਮਹੀਨੇ ਦੀ ਸਖਤ ਮਿਹਨਤ ਨਾਲ ਕਾਬੂ ਕੀਤਾ ਹੈ, ਸਾਡੀ ਮਿਹਨਤ ਬੇਕਾਰ ਹੋ ਸਕਦੀ ਹੈ।   ਇਸ ਲਈ, ਦਿੱਲੀ ਸਰਕਾਰ ਨੇ ਫੈਸਲਾ ਲਿਆ ਹੈ ਕਿ ਤਾਲਾਬੰਦੀ ਨੂੰ ਇਕ ਹਫ਼ਤੇ ਲਈ ਦਿੱਲੀ ਵਿਚ ਵਧਾਇਆ ਜਾ ਰਿਹਾ ਹੈ।”

ਮੁੱਖ ਮੰਤਰੀ ਨੇ ਕਿਹਾ,“ਜੇਕਰ ਕੋਰੋਨਾ ਕੇਸਾਂ ਦੀ ਕਟੌਤੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਅਗਲੇ ਹਫ਼ਤੇ ਤੋਂ ਦਿੱਲੀ ਵਿਚ ਤਾਲਾਬੰਦੀ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।  ਲਾਕਡਾਉਨ ਨੂੰ ਤੁਰੰਤ ਹਟਾਇਆ ਨਹੀਂ ਜਾਵੇਗਾ।  ਹੌਲੀ ਹੌਲੀ, ਅਸੀਂ 31 ਮਈ ਤੋਂ ਕੁਝ ਗਤੀਵਿਧੀਆਂ ਸ਼ੁਰੂ ਕਰਾਂਗੇ ।  ਫਿਲਹਾਲ ਤਾਲਾਬੰਦੀ ਦਿੱਲੀ ਵਿਚ ਵਧਾਈ ਜਾ ਰਹੀ ਹੈ।”

ਕੇਜਰੀਵਾਲ ਨੇ ਕਿਹਾ,“ਸਾਡੀ ਸਭ ਤੋਂ ਵੱਡੀ ਤਰਜੀਹ ਦਿੱਲੀ ਵਿਚ 2 ਕਰੋੜ ਲੋਕਾਂ ਨੂੰ ਟੀਕਾਕਰਣ ਦੀ ਹੈ।  ਅਸੀਂ ਦਿੱਲੀ ਵਿਚ ਇਕ ਪ੍ਰਣਾਲੀ ਬਣਾਈ ਹੈ, ਜਿਸ ਦੇ ਤਹਿਤ ਪੂਰੀ ਦਿੱਲੀ ਦੇ ਲੋਕਾਂ ਨੂੰ 3 ਮਹੀਨਿਆਂ ਦੇ ਅੰਦਰ ਟੀਕਾ ਲਗਾਇਆ ਜਾ ਸਕਦਾ ਹੈ। ਹਾਲਾਂਕਿ, ਟੀਕੇ ਦੀ ਘਾਟ ਹੈ ਜਿਸ ਕਾਰਨ ਟੀਕਾ ਉਪਲਬਧ ਨਹੀਂ ਹੈ।  ਅਸੀਂ ਕੋਰੋਨਾ ਦੀ ਤੀਜੀ ਲਹਿਰ ਦੇ ਮੱਦੇਨਜ਼ਰ ਤਿਆਰੀ ਕਰ ਰਹੇ ਹਾਂ।   ਜੇ ਹਰੇਕ ਨੂੰ ਟੀਕਾ ਲਗਾਇਆ ਜਾਂਦਾ ਹੈ, ਤਾਂ ਕੋਰੋਨਾ ਦੀ ਤੀਜੀ ਲਹਿਰ ਨਹੀਂ ਹੋ ਸਕਦੀ  ਅਤੇ  ਅਸੀਂ ਕੋਰੋਨਾ ਦੀ ਤੀਜੀ ਲਹਿਰ ਤੋਂ ਬਚ ਸਕਦੇ ਹਾਂ।"

ਇਕੋ ਪਰਿਵਾਰ ਦੇ ਛੇ ਜੀਅ ਕੋਰੋਨਾ ਨਾਲ ਦੇ ਗਏ ਸਨ ਵਿਛੋੜਾ

23rd May 2021 at 5:18 PM

ਅਖੰਡ ਕੀਰਤਨੀ ਜੱਥਾ (ਦਿੱਲੀ) ਵੱਲੋਂ ਇਸ ਨਾਜ਼ੁਕ ਘੜੀ ਹਰ ਲੁੜੀਂਦੀ ਸੇਵਾ 


ਨਵੀਂ ਦਿੱਲੀ
: 23 ਮਈ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::
ਜਿਹੜੀਆਂ ਡਰਾਉਣੀਆਂ ਅਤੇ ਅਜੀਬੋ ਗਰੀਬ ਗੱਲਾਂ ਕਦੇ ਫ਼ਿਲਮਾਂ, ਟੀਵੀ ਸੀਰੀਅਲਾਂ ਅਤੇ ਕਿਤਾਬਾਂ ਵਿੱਚ ਪੜ੍ਹੀਆਂ, ਸੁਣੀਆਂ ਜਾਂ ਦੇਖੀਆਂ ਸਨ ਉਸ ਕਿਸਮ ਦੀਆਂ ਗੱਲਾਂ ਪੂਰੀ ਤਰ੍ਹਾਂ ਸੱਚ ਹੋ ਕੇ ਸਾਹਮਣੇ ਆ ਰਹੀਆਂ ਹਨ। ਜੋ ਜੋ ਹੋ ਰਿਹਾ ਹੈ ਇਸ ਤੋਂ ਵੱਧ ਕਲਿਯੁਗ ਕਿਹੜਾ ਬਾਕੀ ਹੈ? ਇਸ ਕਿਸਮ ਦੇ  ਬੇਹੱਦ ਨਾਜ਼ੁਕ ਹਾਲਾਤ ਵਿੱਚ ਵੀ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਖੁੱਲ ਕੇ ਸਾਹਮਣੇ ਆਈ ਹੈ। ਜਿੱਥੇ ਆਪਣੇ ਸੱਕੇ ਸੰਬੰਧੀ ਪਰਿਵਾਰਿਕ ਮੈਂਬਰ ਦੀਆਂ ਅੰਤਿਮ ਰਸਮਾਂ ਲਈ ਕੋਈ ਅੱਗੇ ਨਹੀਂ ਆ ਰਿਹਾ ਉੱਥੇ ਸਿੱਖ ਕੌਮ ਨਾਲ ਜੁੜੇ ਪਰਿਵਾਰ ਬੜੀ ਹਿੰਮਤ ਨਾਲ ਸਾਹਮਣੇ ਆ ਰਹੇ ਹਨ। ਪਰਿਵਾਰਾਂ ਦੇ ਪਰਿਵਾਰ ਇਸ ਕੋਵਿਡ ਕੋਰੋਨਾ ਨੇ ਖਾ ਲਏ ਹਨ। ਕਈਆਂ ਪਰਿਵਾਰਾਂ ਦੀ ਤਾਂ ਕੋਈ ਨਿਸ਼ਾਨੀ ਵੀ ਬਾਕੀ ਨਹੀਂ ਬੱਚੀ। ਕਈਆਂ ਦੇ ਸਾਰੇ ਪਰਿਵਾਰ ਇੱਕ, ਦੋ ਜਾਂ ਤਿੰਨ ਧੀਆਂ ਹੀ ਬਚੀਆਂ ਹਨ। 
ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਅਖੰਡ ਕੀਰਤਨੀ ਜੱਥਾ (ਦਿੱਲੀ) ਵਲੋਂ ਸੰਸਾਰ ਭਰ ਅੰਦਰ ਫੈਲੀ ਕੋਰੋਨਾ ਮਹਾਮਾਰੀ ਨਾਲ ਅਕਾਲ ਚਲਾਣਾ ਕਰ ਗਏ ਗੁਰਸਿੱਖ ਪਰਿਵਾਰਾਂ ਦੀ ਯਾਦ ਅੰਦਰ ਕੀਰਤਨੀ ਅਖਾੜੇ ਅਤੇ ਅਰਦਾਸ ਸਮਾਗਮ ਸਜਾਏ ਗਏ।
ਅਜ ਗੁਰੂ ਨਾਨਕ ਪਬਲਿਕ ਸਕੂਲ ਰਾਜੋਰੀ ਗਾਰਡਨ ਵਿਖੇ ਮਹਾਮਾਰੀ ਨਾਲ ਇਕੋ ਹੀ ਪਰਿਵਾਰ ਦੀਆਂ ਵਿੱਛੜੀਆਂ ਰੂਹਾਂ ਭਾਈ ਗੁਰਚਰਨ ਸਿੰਘ, ਮਾਤਾ ਜਤਿੰਦਰ ਕੌਰ ਅਤੇ ਇਨ੍ਹਾਂ ਦੇ ਬੇਟੇ ਜਸਪ੍ਰੀਤ ਸਿੰਘ ਨੂੰ ਯਾਦ ਕਰਦਿਆਂ ਅਤੇ ਹੋਰ ਬੇਅੰਤ ਜੀਆਂ ਦੇ ਨਮਿਤ ਕੀਰਤਨ ਅਤੇ ਅਰਦਾਸ ਸਮਾਗਮ ਰਖਿਆ ਗਿਆ ਸੀ। 
ਜ਼ਿਕਰਯੋਗ ਹੈ ਕਿ ਭਾਈ ਗੁਰਚਰਨ ਸਿੰਘ ਜੀ ਸਣੇ ਪਰਿਵਾਰ ਦੇ ਛੇ ਜੀਅ ਕੋਰੋਨਾ ਮਹਾਮਾਰੀ ਦੀ ਚਪੇਟ ਵਿਚ ਆ ਕੇ ਸੰਸਾਰ ਵਿਛੋੜਾ ਦੇ ਗਏ ਸਨ ਤੇ ਪਿੱਛੇ ਪਰਿਵਾਰ ਅੰਦਰ ਇਕ ਧੀ ਅਤੇ ਨੂੰਹ ਬੱਚੇ ਸਨ। ਪਰਿਵਾਰ ਦੇ ਵੱਡੇ ਵਡੇਰਿਆਂ ਦੇ ਜਾਣ ਤੇ ਅਖੰਡ ਕੀਰਤਨੀ ਜੱਥੇ ਨੇ ਆਪਣੀ ਜਿੰਮੇਵਾਰੀ ਸਮਝਦਿਆਂ ਪਰਿਵਾਰ ਦੀਆਂ ਵਿਛੁੜੀ ਰੂਹਾਂ ਨਮਿਤ ਅਰਦਾਸ ਸਮਾਗਮ ਰਖਿਆ ਸੀ। ਸਮਾਗਮ ਅੰਦਰ ਬੀਬੀ ਸੁਰਜੀਤ ਕੌਰ ਜੀ, ਬੀਬੀ ਨਿਰਮਲ ਕੌਰ ਜੀ, ਭਾਈ ਹਰਮੀਤ ਸਿੰਘ ਅਤੇ ਹੋਰ ਕੀਰਤਨੀਆਂ ਨੇ ਹਾਜ਼ਿਰੀ ਭਰ ਕੇ ਇਲਾਹੀ ਬਾਣੀ ਦੇ ਅਖਾੜੇ ਲਗਾਏ ਸਨ। ਸਮਾਗਮ ਦੀ ਸਮਾਪਤੀ ਤੇ ਸੰਗਤਾਂ ਦੇ ਸਨਮੁੱਖ ਹੁੰਦਿਆਂ ਭਾਈ ਅਰਵਿੰਦਰ ਸਿੰਘ ਰਾਜਾ ਨੇ ਕਿਹਾ ਕਿ ਕੋਰੋਨਾ ਨਾਲ ਬਹੁਤ ਸਾਰੇ ਜੀਅ ਪਰਿਵਾਰ ਵਿਛੋੜਾ ਦੇ ਗਏ ਹਨ ਜਿਸਦਾ ਸਾਨੂੰ ਬਹੁਤ ਦੁੱਖ ਹੈ, ਓਥੇ ਹਾਜ਼ਿਰ ਸੰਗਤਾਂ ਨੂੰ ਭਾਈ ਗੁਰਚਰਨ ਸਿੰਘ ਜੀ ਦੇ ਪਰਿਵਾਰ ਵਿਚ ਵਾਪਰੇ ਭਾਣੇ ਬਾਰੇ ਦਸਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਪਰਿਵਾਰ ਵਿਚ ਰਹਿ ਗਈਆਂ ਬੱਚੀਆਂ ਸਾਡੀ ਧੀਆਂ ਵਾਂਗ ਹਨ ਤੇ ਇਨ੍ਹਾਂ ਦੀ ਜ਼ਿੰਮੇਵਾਰੀ ਵੀ ਸਾਡੀ ਹੀ ਹੈ ਇਨ੍ਹਾਂ ਦੀ ਕਿਸੇ ਕਿਸਮ ਦੀ ਜ਼ਰੂਰਤ ਜਾਂ ਕੋਈ ਤਕਲੀਫ ਸਮੇਂ ਅਸੀ ਹਰ ਵਕਤ ਇਨ੍ਹਾਂ ਦੇ ਨਾਲ ਖੜੇ ਹਾਂ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਇਸ ਪਰਿਵਾਰ ਦੇ ਤਿੰਨ ਜੀਆਂ ਦਾ ਸਸਕਾਰ ਅਤੇ ਅੰਤਿਮ ਰਸਮਾਂ ਵੀ ਅਖੰਡ ਕੀਰਤਨੀ ਜੱਥੇ ਦੇ ਸਿੰਘਾਂ ਨੇ ਨਿਭਾ ਕੇ ਅਪਣਾ ਫਰਜ਼ ਪੂਰਾ ਕੀਤਾ ਸੀ। ਕਿੰਨਾ ਚੰਗਾ ਹੋਵੇ ਜੇ ਲੋਕ  ਭਲਾਈ ਦੇ ਸਿਸ਼ਾਂਤ ਨਾਲ ਜੁੜੀਆਂ ਸਾਰੀਆਂ ਸੰਸਥਾਵਾਂ ਇਸ ਮੌਕੇ ਇੱਕ ਹੋ ਜਾਣ। 

Friday, May 21, 2021

ਦਿੱਲੀ ਦੇ ਸਿੰਘ ਕਰ ਚੁੱਕੇ ਹਨ ਅਣਗਿਣਤ ਲੋਕਾਂ ਦਾ ਅੰਤਿਮ ਸਸਕਾਰ

21st May 2021 at  6:06 PM

 ਅਖੰਡ ਕੀਰਤਨੀ ਜੱਥਾ ਦੇ ਸਿੰਘਾਂ ਵੱਲੋਂ  ਕੋਰੋਨਾ ਪੀੜਿਤਾਂ ਲਈ ਅਹਿਮ ਸੇਵਾ 


ਨਵੀਂ ਦਿੱਲੀ
: 21 ਮਈ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::
ਦੇਸ਼ ਵਿਚ ਫੈਲੀ ਕੋਰੋਨਾ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਤਾਦਾਦ ਲਗਾਤਾਰ ਤੇਜ਼ੀ ਨਾਲ ਵੱਧ ਰਹੀ ਹੈ ਤੇ ਮਹਾਮਾਰੀ ਤੋ ਡਰਦਿਆਂ ਦੁਨਿਆਵੀ ਰਿਸ਼ਤੇ ਵੀ ਕਿਸੇ ਕੰਮ ਨਹੀਂ ਆ ਰਹੇ ਹਨ। ਪਰਿਵਾਰਾਂ ਦੇ ਮੈਂਬਰ ਵੀ ਅੰਤਿਮ ਸਸਕਾਰ ਮੌਕੇ ਨੇੜੇ ਜਾਣ ਤੋਂ ਝਿਜਕਦੇ ਹਨ। ਮੌਕਾ ਬੇਹੱਦ ਨਾਜ਼ੁਕ ਹੈ। ਅਜਿਹਾ ਕੁਝ ਹੋਵੇਗਾ ਕਦੇ ਕਿਸੇ ਨਹੀਂ ਸੀ ਸੋਚਿਆ। ਇਸ ਮੌਕੇ ਫਿਰ ਸਿੰਘ ਹੀ  ਨਿੱਤਰੇ ਹਨ ਬਿਨਾ ਆਪਣੀ ਜਾਨ ਦੀ ਪ੍ਰਵਾਹ ਕੀਤਿਆਂ। 
ਦਿੱਲੀ ਦੇ ਅਖੰਡ ਕੀਰਤਨੀ ਜੱਥੇ ਵਲੋਂ ਪਹਿਲਾਂ ਜ਼ਰੂਰਤਮੰਦ ਲੋਕਾਂ ਨੂੰ ਆਕਸੀਜਨ ਪਹੁੰਚਾਈ ਗਈ ਸੀ ਉਸ ਸਮੇਂ ਰਾਸ਼ਨ ਅਤੇ ਲੰਗਰ ਦੀ ਸੇਵਾ ਵੀ ਨਾਲ ਨਾਲ ਚਲ ਰਹੀ ਸੀ ਉਪਰੰਤ ਜੱਥੇ ਦੇ ਸਿੰਘ ਭਾਈ ਅਰਵਿੰਦਰ ਸਿੰਘ ਰਾਜਾ, ਜਸਪ੍ਰੀਤ ਸਿੰਘ ਲਵਲੀ, ਕਮਲਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਖਾਲਸਾ ਹੁਰਾਂ ਨੇ ਮਿਲਕੇ ਕੋਰੋਨਾ ਮਹਾਮਾਰੀ ਨਾਲ ਪੀੜਿਤ ਹੋਕੇ ਮਰਨ ਵਾਲੇ ਜਿਨ੍ਹਾਂ ਦੇ ਘਰ ਦੇ ਵੀ ਬਿਮਾਰੀ ਦੀ ਚਪੇਟ ਵਿਚ ਆਏ ਹੋਏ ਸਨ ਜਾਂ ਡਰਦੇ ਮਾਰੇ ਅਪਣੇ ਪਰਿਵਾਰਿਕ ਜੀਅ ਦਾ ਸਸਕਾਰ ਨਹੀਂ ਕਰ ਰਹੇ ਸਨ, ਦਾ ਸਸਕਾਰ ਕਰਨਾ ਸ਼ੁਰੂ ਕਰ ਦਿਤਾ। 
ਭਾਈ ਰਾਜਾ ਜੀ ਨੇ ਦਸਿਆ ਕਿ ਕਈ ਵਾਰੀ ਅਸੀ ਇਕੋ ਦਿਨ ਅੰਦਰ ਛੇ ਛੇ ਸਸਕਾਰ ਕਰਨ ਦੀ ਸੇਵਾ ਨਿਭਾਈ ਹੈ। ਉਨ੍ਹਾਂ ਦਸਿਆ ਕਿ ਪਹਿਲਾਂ ਹਾਲਾਤ ਇਤਨੇ ਜ਼ਿਆਦਾ ਖਰਾਬ ਸਨ ਕਿ ਇਕੋ ਪਰਿਵਾਰ ਦੇ ਕਈ ਜੀਅ ਜਾਂ ਤਾਂ ਹਸਪਤਾਲ ਬਿਮਾਰੀ ਦਾ ਇਲਾਜ ਕਰਵਾ ਰਹੇ ਹੁੰਦੇ ਸਨ ਜਾਂ ਅਪਣੇ ਘਰਾਂ ਅੰਦਰ ਆਇਸੋਲੇਟ ਹੁੰਦੇ ਸਨ। 
ਪਰਿਵਾਰਿਕ ਜੀਅ ਦੇ ਅਕਾਲ ਚਲਾਣੇ ਤੇ ਉਨ੍ਹਾਂ ਦੇ ਪਰਿਵਾਰ ਵਿੱਚੋਂ ਕੋਈ ਵੀ ਅੰਤਿਮ ਸਮੇਂ ਹਾਜ਼ਿਰੀ ਨਹੀਂ ਭਰ ਪਾਂਦਾ ਸੀ। ਉਨ੍ਹਾਂ ਦਸਿਆ ਕਈ ਵਾਰ ਬਜ਼ੁਰਗ ਅਪਣੇ ਪਰਿਵਾਰਿਕ ਮੇਂਬਰ ਦਾ ਸਸਕਾਰ ਕਰਨ ਆਂਦੇ ਸੀ ਤੇ ਉਹ ਕਲੇ ਹੁੰਦੇ ਸਨ, ਲੱਕੜਾਂ ਚੁੱਕਣ ਵਾਲਾ ਕੋਈ ਨਾਲ ਨਹੀਂ ਹੁੰਦਾ ਸੀ। 
ਸ਼ਮਸ਼ਾਨ ਘਾਟ ਚਿਤਾਵਾਂ ਨਾਲ ਭਰੇ ਹੁੰਦੇ ਸਨ।  ਸਵੇਰ ਦੇ ਆਏ ਹੋਏ ਸ਼ਾਮ ਜਾਂ ਰਾਤ ਤਕ ਅਪਣਾ ਨੰਬਰ ਆਣ ਤੇ ਮੁੜਦੇ ਹੁੰਦੇ ਸਨ।  ਬਹੁਤ ਦੁਖਦਾਈ ਸਮਾਂ ਅਸੀ ਦੇਖਿਆ ਅਤੇ ਅਪਣੇ ਪਿੰਡੇ ਤੇ ਹੰਡਾਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਜੱਥੇ ਦੇ ਸਿੰਘ ਅਣਗਿਣਤ ਸਸਕਾਰ ਕਰਕੇ ਵਡਮੂਲੀ ਸੇਵਾ ਨਿਭਾ ਰਹੇ ਹਨ ਅਤੇ ਸਿੱਖ ਮਰਿਆਦਾ ਅਨੁਸਾਰ ਮਰਨ ਵਾਲੇ ਦੀਆਂ ਅੰਤਿਮ ਰਸਮਾਂ ਪੂਰੀ ਕਰ ਰਹੇ ਹਨ। 
ਆਪ ਦੇ ਸਾਬਕਾ ਵਿਧਾਇਕ ਅਤੇ ਪੱਤਰਕਾਰ ਭਾਈ ਜਰਨੈਲ ਸਿੰਘ ਦੀਆਂ ਅੰਤਿਮ ਰਸਮਾਂ ਵੀ ਇਨ੍ਹਾਂ ਨੇ ਪੂਰੀਆਂ ਕੀਤੀਆਂ ਸਨ। ਚਲ ਰਹੀ ਮੌਜੂਦਾ ਸੇਵਾ ਅੰਦਰ ਇਨ੍ਹਾਂ ਦੇ ਨਾਲ ਭਾਈ ਮਲਕੀਤ ਸਿੰਘ, ਭਾਈ ਜਗਤਾਰ ਸਿੰਘ, ਭਾਈ ਅਮਰਜੀਤ ਸਿੰਘ ਅਤੇ ਭਾਈ ਹਰਪਾਲ ਸਿੰਘ ਨੀਲਾ ਜੀ ਵੀ ਸਾਥ ਦੇ ਰਹੇ ਹਨ।

Sunday, May 16, 2021

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 14834 ਸੈਂਪਲ ਲਏ

16th May 2021 at 6:16 PM

ਮਰੀਜ਼ਾਂ ਦੇ ਠੀਕ ਹੋਣ ਦੀ ਦਰ 80.29% ਹੋਈ


ਲੁਧਿਆਣਾ: 16 ਮਈ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਦਿਨ ਵਿੱਚ ਸ਼ੱਕੀ ਮਰੀਜ਼ਾਂ ਦੇ 14834 ਸੈਂਪਲ ਲਏ ਗਏ।

ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਕੁੱਲ 75795 ਮਰੀਜ਼ਾਂ ਵਿਚੋਂ 80.29% (60858 ਕੋਵਿਡ ਪੋਜ਼ਟਿਵ ਮਰੀਜ਼) ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਜਦਕਿ ਕੁਝ ਹੋਰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋ ਵੀ ਕੋਈ ਵਿਅਕਤੀ ਦੇ ਕੋਵਿਡ-19 ਦੇ ਪੀੜਤ ਹੋਣ ਜਾਂ ਸ਼ੱਕ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਕੜਿਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਵੀ 14834 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਜਲਦ ਹੀ ਉਨ੍ਹਾਂ ਦੇ ਨਤੀਜੇ ਮਿਲਣ ਦੀ ਉਮੀਦ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ 13217 ਪੋਜ਼ਟਿਵ ਮਰੀਜ਼ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਤੰਦਰੁਸਤ ਹੋਏ ਮਰੀਜ਼ਾਂ ਦੀ ਸੰਖਿਆ 60858 ਹੋ ਗਈ ਹੈ।
ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਕੁਲ 1037 ਮਰੀਜ਼ (942 ਜ਼ਿਲ੍ਹਾ ਲੁਧਿਆਣਾ ਤੋਂ ਨਵੇਂ ਮਰੀਜ਼ ਅਤੇ 95 ਹੋਰ ਰਾਜਾਂ/ਜ਼ਿਲ੍ਹਿਆਂ ਦੇ) ਪੋਜ਼ਟਿਵ ਪਾਏ ਗਏ ਹਨ।
ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 1159705 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 1159173 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ, 1073496 ਨਮੂਨੇ ਨੈਗਟਿਵ ਪਾਏ ਗਏ ਹਨ ਅਤੇ 532 ਨਮੂਨਿਆਂ ਦੀ ਰਿਪੋਰਟ ਆਉਣ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਲੁਧਿਆਣਾ ਨਾਲ ਸਬੰਧਤ ਕੁਲ ਮਰੀਜ਼ਾਂ ਦੀ ਗਿਣਤੀ 75795 ਹੈ, ਜਦਕਿ 9882 ਮਰੀਜ਼ ਦੂਜੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਤ ਹਨ।
ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਅੱਜ 29 ਮੌਤਾਂ ਦੀ ਪੁਸ਼ਟੀ ਹੋਈ ਹੈ (20 ਜ਼ਿਲ੍ਹਾ ਲੁਧਿਆਣਾ, 2 ਫਿਰੋਜ਼ਪੁਰ, 2 ਜ਼ਿਲ੍ਹਾ ਫਤਿਹਗੜ੍ਹ, 1 ਨਵਾਂਸ਼ਹਿਰ, 1 ਬਠਿੰਡਾ, 1 ਪਟਿਆਲਾ, 1 ਕਲਕੱਤਾ ਅਤੇ 1 ਰਾਜ ਦਿੱਲੀ ਨਾਲ ਸਬੰਧਤ ਹੈ)। ਹੁਣ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਮੌਤ ਦੀ ਕੁੱਲ ਗਿਣਤੀ ਲੁਧਿਆਣਾ ਤੋਂ 1720 ਅਤੇ 862 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ।
ਸ੍ਰੀ ਸ਼ਰਮਾ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ, ਜਿਸ ਨਾਲ ਉਹ ਨਾ ਸਿਰਫ ਆਪ ਸੁਰੱਖਿਅਤ ਰਹਿਣਗੇ, ਬਲਕਿ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਯੋਗਦਾਨ ਪਾਉਣਗੇ।

Saturday, May 15, 2021

ਕੋਰੋਨਾ ਦੀ ਮਾਰ:ਪੰਜਾਬ ਅਤੇ ਮੱਧਪ੍ਰਦੇਸ਼ ਵਿੱਚ ਸੋਗ ਦੀ ਲਹਿਰ

15th May 2021 at 11:20 AM 

ਕਾਮਰੇਡ ਸੱਜਣ ਸਿੰਘ ਅਤੇ ਇਪਟਾ ਵਾਲੇ ਬਸੰਤ ਕਸ਼ੀਕਰ ਵੀ ਨਹੀਂ ਰਹੇ 


ਚੰਡੀਗੜ੍ਹ
: 15 ਮਈ 2021: (ਪੰਜਾਬ ਸਕਰੀਨ ਬਿਊਰੋ)::

ਕੋਈ ਦਿਨ ਵੀ ਅਜਿਹਾ ਨਹੀਂ ਜਦੋਂ ਜਾਣ ਪਛਾਣ ਵਾਲਿਆਂ ਵਿੱਚੋਂ ਵੀ ਕਿਸੈ ਨ ਕਿਸੇ ਦੇ ਤੁਰ ਜਾਣ ਦੀ ਖਬਰ ਸਾਹਮਣੇ ਨਹੀਂ ਆਉਂਦੀ। ਉੱਤੋੜਿੱਤੀ ਸਦਮੇ ਲੱਗ ਰਹੇ ਹਨ। ਇੰਝ ਲੱਗਦਾ ਹੈ ਜਿਵੇਂ ਸਾਡੇ ਕਿਸੇ ਅਦਿੱਖ ਦੁਸ਼ਮਣ ਨੇ ਸਾਡੇ ਤੇ ਹੱਲਾ ਬੋਲਿਆ ਹੋਇਆ ਹੈ ਅਤੇ ਲੁਕਵੇਂ ਵਾਰ ਕਰ ਕਰ ਕੇ ਸਾਡੇ ਹੀਰਿਆਂ ਨੂੰ ਸਾਡੇ ਕੋਲੋਂ ਖੋਹ ਕੇ ਲਿਜਾ ਰਿਹਾ ਹੈ। ਹੁਣ  ਸਿਰੜੀ  ਮੁਲਾਜ਼ਮ ਆਗੂ ਸੱਜਣ ਸਿੰਘ ਤੇ ਇਪਟਾ ਕਾਰਕੁਨ ਬਸੰਤ ਖਾਸੀਕਰ ਵੀ ਤੁਰ ਗਏ ਹਨ। ਉਹਨਾਂ ਦੇ ਵਿਛੋੜੇ ’ਤੇ ਦੁੱਖ ਦਾ ਪ੍ਰਗਟਾਵਾ ਕਰਨ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਸਾਨੂੰ ਯਕੀਨ ਹੀ ਨਹੀਂ ਆ ਰਿਹਾ ਕਿ ਸਾਡੇ ਏਨੇ ਮਿੱਤਰ ਤੁਰ ਗਏ ਹਨ। 

ਕਾਮਰੇਡ ਸੱਜਣ ਸਿੰਘ ਬਿਨਾ ਪੰਜਾਬ ਦਾ ਸੰਘਰਸ਼ੀਲ ਮੋਰਚਾ ਕਮਜ਼ੋਰ ਹੋ ਗਿਆ ਹੈ। ਇਪਟਾ ਦੇ ਬਸੰਤ ਖਸ਼ੀਕਰ ਦੇ ਤੁਰ ਜਾਣ ਨਾਲ  ਮੱਧ ਪ੍ਰਦੇਸ਼ ਵਿੱਚ ਸਾਡੀ ਆਵਾਜ਼ ਕਮਜ਼ੋਰ ਹੋ ਗਈ ਹੈ। 

ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਹਰ ਸੰਘਰਸ਼ ਵਿਚ ਹਮੇਸ਼ਾਂ ਮੋਹਰਲੀ ਕਤਾਰ ਵਿਚ ਰਹਿਣ ਵਾਲੇ ਸਿਰੜੀ ਤੇ ਸੁਹਿਰਦ ਮੁਲਾਜ਼ਮ ਆਗੂ ਸੱਜਣ ਸਿੰਘ ਤੇ ਜਬਲਪੁਰ ਦੇ ਇਪਟਾ ਕਾਰਕੁਨ, ਪ੍ਰਸਿੱਧ ਨਾਟ-ਨਿਰਦੇਸ਼ਕ ਤੇ ਅਦਾਕਾਰ ਬਸੰਤ ਖਾਸੀਕਰ ਦੇ  ਵਿਛੋੜੇ ਨਾਲ ਸਮੁੱਚੀ ਪ੍ਰਗਤੀਵਾਦੀ ਲਹਿਰ ਨੂੰ ਘਾਟਾ ਪਿਆ ਹੈ। 

ਉਹਨਾਂ ਦੇ ਤੁਰ ਜਾਣ ’ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਲਮਕਾਰ ਰਿਮੁਦਮਨ ਸਿੰਘ ਰੂਪ, ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ, ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ, ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਤੇ ਜਨਰਲ ਸੱਕਤਰ ਕੰਵਲ ਨੈਣ ਸਿੰਘ ਸੇਖੋਂ, ਮੁਲਾਜ਼ਮ ਆਗੂ ਕ੍ਰਿਸ਼ਣ ਲਾਲ ਸੈਣੀ ਅਤੇ ਸਰਘੀ ਪ੍ਰੀਵਾਰ ਦੇ ਰੰਗਕਰਮੀ ਰੰਜੀਵਨ ਸਿੰਘ, ਸੰਜੀਵ ਦੀਵਾਕ ‘ਕੁੱਕੂ’, ਸੈਵੀ ਸਤਵਿੰਦਰ ਕੌਰ ਅਤੇ ਰਿੱਤੂਰਾਗ ਨੇ ਦੁੱਖੀ ਪ੍ਰੀਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਕਿਹਾ ਕਿ ਸੱਜਣ ਸਿੰਘ ਹੋਰੀ ਸੂਝਵਾਨ ਤੇ ਦਲੇਰ ਮੁਲਾਜ਼ਮ ਆਗੂ ਸਨ।ਉਨਾਂ ਨੂੰ ਮਲਾਜ਼ਮਾਂ ਦੇ ਮਸਿਲਆਂ ਉਪਰ ਬਹੁਤ ਹੀ ਜ਼ਿਆਦਾ ਪਕੜ ਸੀ। ਇਪਟਾ ਕਾਰਕੁਨ ਬਸੰਤ ਇਪਟਾ ਨਾਲ ਪਿਛਲੇ ਚਾਰ ਦਹਾਕਿਆਂ ਤੋਂ ਜੁੜੇ ਹੋਏ ਸਨ। ਉਹ ਇਕ ਬੇਹਤਰੀਨ ਰੰਗਕਰਮੀ ਸਨ। ਜਿਨਾਂ ਆਪਣੇ ਨਾਟਕਾਂ ਰਾਹੀਂ ਸਮਾਜਿਕ ਮਸਲੇ ਇਮਾਨਦਾਰੀ ਅਤੇ ਸ਼ਿੱਦਤ ਨਾਲ ਛੋਹੇ।

Friday, May 14, 2021

ਸਰਨਾ ਨੇ ਕੋਵਿਡ ਮਰੀਜਾਂ ਦੇ ਲਈ ਆਕਸੀਜਨ ਕੰਸੇਨਟ੍ਰੇਟਰ ਵੰਡੇ

14th May 2021 at 6:46 PM

 ਅਲੱਗ ਆਕਸੀਜਨ ਪਲਾਂਟ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ 


ਨਵੀਂ ਦਿੱਲੀ
: 14 ਮਈ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਕਰੋਨਾ ਦੀ ਕਰੋਪੀ ਨੇ ਜਿੱਥੇ ਆਮ ਲੋਕਾਂ ਵਿੱਚ ਦਹਿਸ਼ਤ ਵਾਲਾ ਮਾਹੌਲ ਬਣਾ ਰੱਖਿਆ ਹੈ ਉੱਥੇ ਕੁਝ ਲੋਕ ਇਸ ਨਾਜ਼ੁਕ ਘੜੀ ਵਿੱਚ  ਲੋਕਾਂ ਨੂੰ ਹੌਂਸਲਾ ਦੇਣ ਅਤੇ ਰਾਹਤ ਦੇਣ ਲਈ ਸਰਗਰਮ ਹਨ। ਸਰਬੱਤ ਦੇ ਭਲੇ ਨੂੰ ਪਰਣਾਈ ਹੋਈ ਸਿੱਖ ਕੌਮ ਦੇ ਨੁਮਾਇੰਦੇ ਵੱਖ ਵੱਖ ਬੈਨਰਾਂ ਹੇਠ ਕੋਰੋਨਾ ਦੇ ਇਸ ਭਿਆਨਕ ਯੁਗ ਵਿੱਚ ਨਵਾਂ ਇਤਿਹਾਸ ਰਚ ਰਹੇ ਹਨ। ਇਹ ਸੰਗਠਨ ਆਪੋ ਆਪਣੀ ਵਿੱਤ ਅਤੇ ਸਮਰਥਾ ਅਨੁਸਾਰ ਵੱਖੋ ਵੱਖ ਪੱਧਰਾਂ ਤੇ ਸਮਾਜ ਦੀ ਸੇਵਾ ਵਿਚ ਲੱਗੇ ਹੋਏ ਹਨ।

ਸਿੱਖ ਜਗਤ ਦੇ ਪ੍ਰਸਿੱਧ ਚਿਹਰਿਆਂ ਵਿੱਚੋਂ ਇਕ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ, ਪਰਮਜੀਤ ਸਿੰਘ ਸਰਨਾ ਨੇ ਕੋਵਿਡ ਦੇ  ਮਰੀਜ਼ਾਂ ਦੀ ਮਦਦ ਦੇ ਲਈ ਆਕਸੀਜਨ ਕੰਸੇਨਟ੍ਰੇਟਰ ਵੰਡਣ ਦੀ ਸ਼ੁਰੂਆਤ ਕੀਤੀ ਹੈ। ਜਿਸ ਦੇ ਤਹਿਤ ਉਨ੍ਹਾਂ ਨੇ ਦਿੱਲੀ ਦੇ ਕੁਝ ਮੁੱਖ ਗੁਰਦੁਆਰਿਆਂ ਜਿੱਥੇ ਇਨ੍ਹਾਂ ਦੀ ਹੰਗਾਮੀ ਜ਼ਰੂਰਤ ਸੀ, ਉੱਥੇ ਆਕਸੀਜਨ ਕੰਸੇਨਟ੍ਰੇਟਰ ਉਪਲੱਬਧ ਕਰਵਾਏ ਹਨ। 

ਸਰਨਾ ਨੇ ਮੀਡੀਆ ਨੂੰ ਦੱਸਿਆ ਕਿ, "ਜਿਵੇਂ ਕਿ ਮਾਮਲਾ ਬੇਗੁਨਾਹਾਂ ਦੀ ਜ਼ਿੰਦਗੀ ਨਾਲ ਜੁੜਿਆ ਹੈ, ਤੇ ਅਸੀਂ ਹਰ ਕਾਰਜ ਕਾਫੀ ਸੋਚ ਸਮਝ ਕੇ ਕਰ ਰਹੇ ਹਾਂ। ਦਿੱਲੀ ਦੇ ਕੁਝ ਗੁਰਦੁਆਰਿਆਂ ਤੇ ਨਿਰਭਰ ਮਰੀਜ਼ਾਂ ਵਿਚ ਆਕਸੀਜਨ ਦੀ ਹੰਗਾਮੀ ਲੋੜ ਆ ਰਹੀ ਸੀ, ਜਿਸ ਦੇ ਮੱਦੇਨਜ਼ਰ ਅਸੀਂ ਇਨ੍ਹਾਂ ਨੂੰ ਵਧੀਆ ਕੁਆਲਟੀ ਦੇ ਕੰਸੇਨਟ੍ਰੇਟਰ ਉਪਲੱਬਧ ਕਰਵਾਏ ਹਨ। ਜ਼ਰੂਰਤਮੰਦਾਂ ਨੂੰ ਅਸੀਂ ਚੰਗੀ ਗੁਣਵੱਤਾ  ਵਾਲੀ ਆਕਸੀਜਨ ਆਉਣ ਵਾਲੇ ਸਮੇਂ ਵਿੱਚ ਵੀ ਦੇਣਾ ਚਾਹੁੰਦੇ ਹਾਂ। ਇਸ ਦੇ ਲਈ ਸਾਡੀ ਆਕਸੀਜਨ ਫੈਕਟਰੀ ਤਿਆਰ ਹੋ ਰਹੀ ਹੈ। ਕੁਝ ਮਸ਼ੀਨਾਂ ਸਾਨੂੰ ਵਿਦੇਸ਼ਾਂ ਤੋਂ ਮੰਗਵਾਉਣੀਆਂ ਪੈ ਰਹੀਆਂ ਹਨ, ਕਿਉਂਕਿ ਉਹ ਇੱਥੇ ਉਪਲਬਧ ਨਹੀਂ ਹਨ, ਤਾਂ ਸਮੇਂ ਲੱਗ ਰਿਹਾ ਹੈ।"

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਅਪੀਲ ਕੀਤੀ "ਕਿ ਮੀਡੀਆ ਦੇ ਜ਼ਰੀਏ ਸਾਡਾ ਨਿਵੇਦਨ ਹੈ, ਜੋ ਲੋਕ ਆਕਸੀਜਨ ਸਿਲੰਡਰ ਲਿਜਾ ਰਹੇ ਹਨ, ਆਪ ਇਸਤੇਮਾਲ ਕਰਨ ਤੋਂ ਬਾਅਦ ਵਾਪਸ ਕਰ ਦੇਣ, ਇਸ ਤਰ੍ਹਾਂ ਅਸੀਂ ਕਿਸੇ ਹੋਰ ਦੀ ਜ਼ਿੰਦਗੀ ਬਚਾ ਸਕਦੇ ਹਾਂ।

 ਜਾਣਕਾਰੀ ਹੋਵੇ ਕਿ ਪਰਮਜੀਤ ਸਿੰਘ ਸਰਨਾ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ, ਧਾਰਮਿਕ ਪਾਰਟੀ ਦੇ ਵਲੰਟੀਅਰਜ਼ ਕਈ ਖੇਤਰਾਂ ਵਿੱਚ ਆਕਸੀਜਨ ਸਿਲੰਡਰ ਵੰਡਣ ਦੇ ਕੰਮ ਵਿੱਚ ਪਹਿਲਾਂ ਤੋਂ ਹੀ ਲੱਗੇ ਹੋਏ ਸਨ। ਪਰ ਮੰਗ ਜ਼ਿਆਦਾ ਹੋਣ ਕਰ ਕੇ, ਸਿਲੰਡਰ ਵਾਪਸੀ ਨਹੀਂ ਹੋਣ ਦੀ ਸੂਰਤ ਵਿਚ ਸਰਨਾ ਨੇ ਅਲੱਗ ਆਕਸੀਜਨ ਪਲਾਂਟ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ ਜਿਸ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਪਲਾਂਟ ਤਿਆਰ ਹੋਣ ਦੇ ਬਾਅਦ ਜ਼ਰੂਰਤਮੰਦਾਂ ਨੂੰ ਮੁਫਤ ਆਕਸੀਜਨ ਰੀਫਿਲਿੰਗ ਦੀ ਸੇਵਾ ਵੀ ਮੁਹੱਈਆ ਕਰੈ ਜਾਵੇਗੀ। ਸਰਬੱਤ ਦੇ ਭਲੇ ਵਾਲਾ ਇਹ ਫਲਸਫਾ ਇੱਕ ਵਾਰ ਫੇਰ ਖਾਲਸਾ ਜੀ ਦੇ ਬੋਲਬਾਲੇ ਵਾਲਾ ਸਿਧਾਂਤ ਬੜੇ ਹੀ ਮਾਨਵਤਾਵਾਦੀ ਅੰਦਾਜ਼ ਨਾਲ ਲੋਕਾਂ ਦੇ ਦਿਲਾਂ ਵਿੱਚ ਲਿਜਾ ਰਿਹਾ ਹੈ। 


ਭਾਈ ਜਰਨੈਲ ਸਿੰਘ ਕੋਰੋਨਾ ਨਾਲ ਜਿੰਦਗੀ ਦੀ ਜੰਗ ਹਾਰ ਗਏ

 14th May 2021 at 5:52 PM

ਉਘੇ ਪੱਤਰਕਾਰ ਹੋਣ ਦੇ ਨਾਲ ਨਾਲ ਆਪ ਦੇ ਸਾਬਕਾ ਵਿਧਾਇਕ ਵੀ ਸਨ 

 ਭਾਈ ਸਾਹਿਬ ਦੇ ਜਾਣ ਨਾਲ ਕੌਮ ਵਿਚ ਸੋਗ ਦੀ ਲਹਿਰ


ਨਵੀਂ ਦਿੱਲੀ
: 14 ਮਈ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):: 
ਬਹੁਤ ਦੁੱਖ ਨਾਲ ਇਹ ਖ਼ਬਰ ਪੜੀ ਜਾਏਗੀ ਕਿ ਦਿੱਲੀ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਅੱਜ ਕੋਰੋਨਾ ਮਹਾਮਾਰੀ ਕਾਰਨ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦਾ ਪਿਛਲੇ ਕਈ ਦਿਨਾਂ ਤੋਂ ਰਾਜੀਵ ਗਾਂਧੀ ਅਸਪਤਾਲ ਵਿੱਚ ਇਲਾਜ਼ ਚੱਲ ਰਿਹਾ ਸੀ। ਭਾਈ ਜਰਨੈਲ ਸਿੰਘ ਦਿੱਲੀ ਦੇ ਰਾਜੌਰੀ ਗਾਰਡਨ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਸਨ ਜਿਥੋਂ ਉਨ੍ਹਾਂ ਕੋਲੋਂ ਆਪ ਪਾਰਟੀ ਨੇ ਅਸਤੀਫ਼ਾ ਲੈ ਕੇ ਪੰਜਾਬ ਦੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਾਹਮਣੇ ਚੋਣਾਂ ਵਿਚ ਖੜਾ ਕੀਤਾ ਸੀ । ਪੱਤਰਕਾਰ ਰਹੇ ਜਰਨੈਲ ਸਿੰਘ ਸਾਬਕਾ ਕੇਂਦਰੀ ਮੰਤਰੀ ਪੀ ਚਿਤੰਬਰਮ ਉਤੇ ਉੱਤੇ ਜੁੱਤੀ ਸੁੱਟਣ ਤੋ ਬਾਅਦ ਸੁਰਖੀਆਂ ਵਿਚ ਆਏ ਸਨ ਸੀ। ਭਾਈ ਸਾਹਿਬ ਜੀ ਦੀ ਅਰਦਾਸ ਬੜੂ ਸਾਹਿਬ ਦਿੱਲੀ ਯੂਨਿਟ ਦੇ ਸੇਵਾਦਾਰ ਭਾਈ ਜਸਬੀਰ ਸਿੰਘ ਜੀ ਨੇ ਕੀਤੀ।
ਦੇਸ਼ ਵਿਦੇਸ਼ ਵਿਚ ਵਸਦੇ ਸਿੱਖ ਪੰਥਦਰਦੀ ਸਿੱਖਾਂ ਨੇ ਭਾਈ ਸਾਹਿਬ ਦੇ ਚਲਾਣੇ ਤੇ ਦੁੱਖ ਜ਼ਾਹਿਰ ਕੀਤਾ ਹੈ।
ਅਖੰਡ ਕੀਰਤਨੀ ਜੱਥੇ ਦੇ ਸੇਵਾਦਾਰ ਭਾਈ ਅਰਵਿੰਦਰ ਸਿੰਘ ਰਾਜਾ ਨੇ ਕਿਹਾ ਭਾਈ ਜਰਨੈਲ ਸਿੰਘ ਦੇ ਜਾਣ ਨਾਲ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਹ ਬਹੁਤ ਵੱਡੇ ਪੰਥਦਰਦੀ ਸਨ । ਬੁੜੈਲ ਜੇਲ੍ਹ ਅੰਦਰ ਬੰਦ ਭਾਈ ਪਰਮਜੀਤ ਸਿੰਘ ਭਿਓਰਾ ਭਾਈ ਜਗਤਾਰ ਸਿੰਘ ਤਾਰਾ ਨੇ ਵੀ ਅਪਣੇ ਸੋਗ ਸੁਨੇਹੇ ਭੇਜ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ । ਭਾਈ ਰੇਸ਼ਮ ਸਿੰਘ ਬੱਬਰ, ਭਾਈ ਹਰਦੀਪ ਸਿੰਘ ਨਿੱਝਰ, ਭਾਈ ਲਵਸ਼ਿੰਦਰ ਸਿੰਘ ਡਲੇਵਾਲ, ਭਾਈ ਗੁਰਚਰਨ ਸਿੰਘ, ਭਾਈ ਪਰਮਜੀਤ ਸਿੰਘ ਪੰਮਾ ਨੇ ਕਿਹਾ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਮਨ ਵਿੱਚ ਤੜਪ ਰੱਖਣ ਵਾਲੇ, ਸਰਕਾਰੀ ਤਸ਼ੱਦਦ', ਜ਼ੁਲਮ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ, ਦਿੱਲੀ 'ਚ ਸਿੱਖਾਂ ਦੀ  ਹੋਈ ਨਸਲਕੁਸ਼ੀ ਨੂੰ ਕਲਮਬੰਦ ਕਰਨ ਵਾਲੇ  ਤੇ ਬੀਤੇ ਸਮੇਂ ਦੇ ਗ੍ਰਹਿ ਮੰਤਰੀ ਵੱਲ ਆਪਣੇ ਪੈਰ ਦੀ ਜੁੱਤੀ ਸੁੱਟ ਕੇ ਸਿੱਖਾਂ ਦੇ ਦਰਦ ਦਾ ਇਜ਼ਹਾਰ ਕਰਨ ਵਾਲੇ ਨਿਧੜਕ ਪੱਤਰਕਾਰ ਸਰਦਾਰ ਜਰਨੈਲ ਸਿੰਘ ਜੀ ਦੇ ਵਿਛੋੜੇ ਨਾਲ ਸਿੱਖ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।   
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਦੁੱਖ ਪ੍ਰਗਟਾਉਂਦੇ ਹੋਏ ਟਵੀਟ ਕੀਤਾ ਹੈ।
ਭਾਈ ਸਾਹਿਬ ਦੇ ਸਸਕਾਰ ਸਮੇਂ ਅਖੰਡ ਕੀਰਤਨੀ ਜਥੇ ਦੇ ਭਾਈ ਅਰਵਿੰਦਰ ਸਿੰਘ ਰਾਜਾ, ਜਸਪ੍ਰੀਤ ਸਿੰਘ ਲਵਲੀ, ਜਗਤਾਰ ਸਿੰਘ, ਮਨਪ੍ਰੀਤ ਸਿੰਘ ਖਾਲਸਾ, ਅਰੁਣਪਾਲ ਸਿੰਘ ਘੁਗਾ, ਹਰਜਿੰਦਰ ਸਿੰਘ (ਤੇਲ ਵਾਲੇ), ਕਮਲਜੀਤ ਸਿੰਘ, ਯੂਨਾਇਟੇਡ ਸਿਖਸ ਵਲੋਂ ਬਿੱਟੂ ਜੀ, ਪ੍ਰੀਤਮ ਸਿੰਘ, ਆਪ ਪਾਰਟੀ ਵਲੋਂ ਭਾਈ ਅਵਤਾਰ ਸਿੰਘ ਕਾਲਕਾ, ਦਿੱਲੀ ਗੁਰਦੁਆਰਾ ਕਮੇਟੀ ਦੇ ਮੇਂਬਰ ਭਾਈ ਪਰਮਜੀਤ ਸਿੰਘ ਰਾਣਾ ਅਤੇ ਹੋਰ ਬਹੁਤ ਸਾਰੇ ਸਿੱਖ ਵੀਰ ਭੈਣ ਹਾਜ਼ਿਰ ਸਨ।

Thursday, May 13, 2021

ਪੰਜਾਬ: ਕੋਵਿਡ ਮਹਾਂਮਾਰੀ ਦੇ ਸਥਿਤੀ ਨੂੰ ਵੇਖਦਿਆਂ 192 ਡਾਕਟਰ ਨਿਯੁਕਤ

 ਕੋਵਿਡ ਵਿਰੁੱਧ ਇਹ ਲੜਾਈ ਜਿੱਤਣ ਲਈ ਇਹ ਸਾਰੇ ਪ੍ਰਬੰਧ ਬੇਹੱਦ ਜ਼ਰੂਰੀ 

ਚੰਡੀਗੜ੍ਹ: 13 ਮਈ 2021: (ਪੰਜਾਬ ਸਕਰੀਨ ਬਿਊਰੋ):: 

ਜਿੰਨੀ ਤੇਜ਼ੀ ਨਾਲ ਕੋਵਿਡ ਦੀ ਸਥਿਤੀ ਵਿਗੜ ਰਹੀ ਹੈ ਓਨੀ ਹੀ ਤੇਜ਼ੀ ਨਾਲ ਪੰਜਾਬ ਸਰਕਾਰ ਇਸਦੇ ਨਾਲ ਲੜਾਈ ਦੀਆਂ ਤਿਆਰੀਆਂ ਵਧ ਰਹੀ ਹੈ। ਇਸ ਜੰਗ ਨੂੰ ਜਿੱਤਣ ਲਈ ਸਾਰੇ ਲੁੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਅਜਿਹਾ ਕਰਕੇ ਹੀ ਮਿਸ਼ਨ ਫਤਿਹ ਵਾਲਾ ਮਕਸਦਸ ਪੂਰਾ ਹੋ ਸਕੇਗਾ।  

ਪੰਜਾਬ ਵਿਚ ਕੋਵਿਡ ਮਹਾਂਮਾਰੀ ਦੀ ਮੌਜੂਦਾ ਚਿੰਤਾਜਨਕ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਅੱਜ 192 ਮੈਡੀਕਲ ਅਧਿਕਾਰੀ ਨਿਯੁਕਤ ਕੀਤੇ ਗਏ।

ਇਸ ਭਰਤੀ ਮੁਹਿੰਮ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਹਾਲਾਂਕਿ ਸਿਹਤ ਵਿਭਾਗ ਇਸ ਮਹਾਂਮਾਰੀ ਨੂੰ ਕੰਟਰੋਲ ਕਰਨ ਲਈ ਕੁਸ਼ਲਤਾ ਨਾਲ ਕੰਮ ਕਰ ਰਿਹਾ ਹੈ ਪਰ ਕੋਵਿਡ ਕੇਸਾਂ ਦੀ ਵੱਧ ਰਹੀ ਗਿਣਤੀ ਕਾਰਨ ਸਾਨੂੰ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣ ਹਿੱਤ ਵਧੇਰੇ ਸਟਾਫ ਦੀ ਲੋੜ ਹੈ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਿਹਤ ਵਿਭਾਗ ਆਪਣੇ ਆਪ ਨੂੰ ਲੋੜੀਂਦੇ ਸਟਾਫ ਨਾਲ ਲੈਸ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਹੈ ਤਾਂ ਜੋ ਅਸੀਂ ਜਿੰਨੀ ਜਲਦੀ ਹੋ ਸਕੇ ਕੋਵਿਡ ਵਿਰੁੱਧ ਇਹ ਲੜਾਈ ਜਿੱਤ ਸਕੀਏ ਅਤੇ ਮਿਸ਼ਨ ਫਤਿਹ ਨੂੰ ਸਫਲ ਬਣਾ ਸਕੀਏ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਾਲ 2017 ਤੋਂ 2021 ਤੱਕ ਪੈਰਾ ਮੈਡੀਕਲ ਅਤੇ ਹੋਰ ਸਟਾਫ਼ ਦੀਆਂ 10,000 ਤੋਂ ਵੱਧ ਅਸਾਮੀਆਂ ਦੀ ਭਰਤੀ ਮੁਕੰਮਲ ਕੀਤੀ ਜਾ ਚੁੱਕੀ ਹੈ।

ਸ. ਬਲਬੀਰ ਸਿੰਘ ਸਿੱਧੂ ਨੇ ਸਿਹਤ ਵਿਭਾਗ ਵਿੱਚ ਨਵ ਨਿਯੁਕਤ ਅਧਿਕਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸੂਬੇ ਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਵਿੱਚ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਨਵ-ਨਿਯੁਕਤ ਅਧਿਕਾਰੀਆਂ ਨੂੰ ਸੰਕਟ ਦੇ ਇਸ ਸਮੇਂ ਵਿੱਚ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦੀ ਅਪੀਲ ਕੀਤੀ।

ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਡਾ. ਜੀ.ਬੀ. ਸਿੰਘ ਨੇ ਸਿਹਤ ਵਿਭਾਗ ਵਿੱਚ ਨੌਕਰੀਆਂ ਪ੍ਰਾਪਤ ਕਰਨ ਵਾਲੇ ਨਵ-ਨਿਯੁਕਤ ਸਟਾਫ ਦਾ ਸਵਾਗਤ ਕੀਤਾ। ਉਨ੍ਹਾਂ ਨੇ ਨਵ-ਨਿਯੁਕਤ ਡਾਕਟਰਾਂ ਨੂੰ ਇਸ ਮਹਾਂਮਾਰੀ ਦੌਰਾਨ ਕੁਸ਼ਲਤਾ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਕਿਉਂਕਿ ਹਰ ਰੋਜ਼ ਵੱਡੀ ਗਿਣਤੀ ਵਿਚ ਕੋਵਿਡ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕੋਲ ਜਨਤਕ ਸਿਹਤ ਸੰਸਥਾਵਾਂ ਵਿਚ ਆਪਣੇ ਫਰਜ਼ਾਂ ਨੂੰ ਕੁਸ਼ਲਤਾ ਨਾਲ ਨਿਭਾ ਕੇ ਅਤੇ ਇਸ ਮਹਾਂਮਾਰੀ ਨੂੰ ਖਤਮ ਕਰਨ ਵਿੱਚ ਯੋਗਦਾਨ ਪਾ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਵੱਡਾ ਮੌਕਾ ਹੈ। 

ਇਸ ਮੌਕੇ ਸੁਪਰਡੈਂਟ ਨਿਰਲੇਪ ਕੌਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

Wednesday, May 12, 2021

Covid-ਲੁਧਿਆਣਾ 'ਚ ਵੱਧ ਰਹੀ ਮੌਤ ਦਰ ਚਿੰਤਾਜਨਕ

12th May 2021 at 9:06 PM 

ਪਿਛਲੇ 7 ਦਿਨਾਂ 'ਚ 168 ਲੋਕਾਂ ਨੇ ਗਵਾਈਆਂ ਆਪਣੀਆਂ ਕੀਮਤੀ ਜਾਨਾਂ 

ਲੁਧਿਆਣਾ: 12 ਮਈ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ):
ਕੋਵਿਡ-19 ਮਹਾਂਮਾਰੀ ਕਾਰਨ
ਲੁਧਿਆਣਾ ਵਿਚ ਹੋ ਰਹੀਆਂਂ ਮੌਤਾਂ ਦੀ ਮੰਦਭਾਗੀ ਦਰ 'ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਕਿਹਾ ਕਿ ਬਦਕਿਸਮਤੀ ਨਾਲ ਪਿਛਲੇ 7 ਦਿਨਾਂ ਵਿਚ 168 ਲੋਕ ਆਪਣੀ ਜਾਨ ਗਵਾ ਚੁੱਕੇ ਹਨ, ਲੁਧਿਆਣਾ ਵਿਚ ਪ੍ਰਤੀ ਦਿਨ 24 ਮੌਤਾਂ ਹੋਈਆਂ ਹਨ ਜਿਸਦਾ ਮੁੱਖ ਕਾਰਨ ਇਹ ਵੀ ਹੈ ਕਿ ਕੁਝ ਲੋਕਾਂ ਵੱਲੋਂ ਲਾਪਰਵਾਹੀ ਵਾਲਾ ਰਵੱਈਆ ਅਪਣਾਇਆ ਜਾ ਰਿਹਾ ਹੈ। 

ਡੀ.ਪੀ.ਆਰ.ਓ ਲੁਧਿਆਣਾ ਦੇ ਅਧਿਕਾਰਤ ਪੇਜ 'ਤੇ ਆਪਣੇ ਹਫਤਾਵਾਰੀ ਫੇਸਬੁੱਕ ਲਾਈਵ ਸੈਸ਼ਨ ਵਿਚ ਲੋਕਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਲੋਕ ਅਜੇ ਵੀ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਨਹੀਂ ਕਰ ਰਹੇ ਹਨ, ਉਨ੍ਹਾਂ ਨੂੰ 7 ਮਈ ਤੋਂ 12 ਮਈ ਤੱਕ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ 168 ਵਿਅਕਤੀਆਂ ਦੇ ਪਰਿਵਾਰਾਂ ਵੱਲ ਵੇਖਣਾ ਚਾਹੀਦਾ ਹੈ।

ਸ੍ਰੀ ਸ਼ਰਮਾ ਨੇ ਕਿਹਾ, ''ਮੈਂ ਲੁਧਿਆਣਾ ਵਿਚ ਢਿੱਲ ਦੇ ਸਮੇਂ ਦੌਰਾਨ ਕੁਝ ਲੋਕਾਂ ਦੀ ਭੀੜ ਤੋਂ ਸੱਚਮੁੱਚ ਪ੍ਰੇਸ਼ਾਨ ਅਤੇ ਦੁੱਖੀ ਹਾਂ, ਇਹ ਗੈਰ-ਜ਼ਿੰਮੇਵਾਰੀ ਹੋਰਨਾਂ ਲਈ ਘਾਤਕ ਸਿੱਧ ਹੋ ਰਹੀ ਹੈ''।

ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਤਿਹਾਸ ਤੋਂ ਸਿੱਖਣਾ ਚਾਹੀਦਾ ਹੈ ਖ਼ਾਸਕਰ 100 ਸਾਲ ਪਹਿਲਾਂ ਸਪੈਨਿਸ਼ ਫਲੂ ਅਤੇ ਪਲੇਗ ਦੇ ਪ੍ਰਕੋਪ ਦੇ ਸਮੇਂ ਸਾਡੇ ਪੁਰਖਿਆਂ ਨੇ ਕਿਵੇਂ ਆਪਣੇ ਔਖੇ ਸਮੇਂ ਦੌਰਾਨ ਇਕੱਲਤਾ ਬਣਾਈ ਰੱਖੀ ਅਤੇ ਅੱਜ ਅਸੀਂ ਜਿੰਦਾ ਹਾਂ ਕਿਉਂਕਿ ਉਨ੍ਹਾਂ ਲੋਕਾਂ ਨੇ ਉਸ ਸਮੇਂ ਦੀਆਂ ਸਰਕਾਰਾਂ ਦੇ ਦਿਸ਼ਾ ਨਿਰਦੇਸ਼ਾਂ ਪ੍ਰਤੀ ਗੰਭੀਰਤਾ ਦਿਖਾਈ ਸੀ।
 
ਉਨ੍ਹਾਂ ਕਿਹਾ ਕਿ ਹੁਣ ਸਾਨੂੰ ਸਾਰਿਆਂ ਨੂੰ ਵਾਧੇ ਨੂੰ ਨਿਯੰਤਰਿਤ ਕਰਨ ਅਤੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਆਪਣੀ ਰੋਜ਼ਮਰਾ ਜਿੰਦਗੀ ਵਿੱਚ ਇਕਾਂਤਵਾਸ ਨੂੰ ਅਪਨਾਉਣਾ ਯਕੀਨੀ ਬਣਾਉਣਾ ਚਾਹੀਦਾ ਹੈ।

ਉਨ੍ਹਾਂ ਜਲੰਧਰ ਅਤੇ ਲੁਧਿਆਣਾ ਦੇ ਢਿੱਲ ਦੇ ਸਮੇਂ ਵਿੱਚ ਅੰਤਰ ਦੇ ਸਬੰਧ ਵਿੱਚ ਲੋਕਾਂ ਦੇ ਸੁਆਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਲੁਧਿਆਣਾ ਦੀ ਸਥਿਤੀ ਜਲੰਧਰ ਨਾਲੋਂ ਵਧੇਰੇ ਗੰਭੀਰ ਅਤੇ ਪੂਰੀ ਤਰ੍ਹਾਂ ਵੱਖਰੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਪਹਿਲਾਂ ਹੀ ਆਪਣੀ ਚਰਮ ਸੀਮਾ ਵੇਖ ਚੁੱਕਾ ਹੈ ਅਤੇ ਹੁਣ ਉਥੇ ਹੌਲੀ-ਹੌਲੀ ਕੇਸ ਘੱਟ ਰਹੇ ਹਨ।

ਉਨ੍ਹਾਂ ਕਿਹਾ ਕਿ ਲੁਧਿਆਣਾ ਰਾਜ ਦਾ ਇੱਕ ਵੱਡਾ ਅਤੇ ਸਭ ਤੋਂ ਵੱਧ ਆਬਾਦੀ ਵਾਲਾ ਜ਼ਿਲ੍ਹਾ ਹੈ ਅਤੇ ਹੋਰਨਾਂ ਜ਼ਿਲ੍ਹਿਆਂ ਨਾਲ ਇਸਦੀ ਤੁਲਨਾ ਕਰਨੀ ਪੂਰੀ ਤਰ੍ਹਾਂ ਬੇਈਮਾਨੀ ਹੋਵੇਗੀ।

Thursday, May 06, 2021

ਕਲਾਸਰੂਮ ਤੋਂ ਜ਼ੂਮ ਤੱਕ ਦਾ ਸਫ਼ਰ-GCG ਵੱਲੋਂ ਵਿਚਾਰ ਵਟਾਂਦਰਾ

 On 6th May 2021 at 13:50

ਲੋਕ ਪ੍ਰਸ਼ਾਸ਼ਨ ਵਿਭਾਗ ਦੁਆਰਾ ਆਯੋਜਿਤ ਇੱਕ ਵਿਚਾਰ-ਵਟਾਂਦਰਾ ਸੈਸ਼ਨ

ਲੁਧਿਆਣਾ: 6 ਮਈ 2021: (ਪੰਜਾਬ ਸਕਰੀਨ ਬਿਊਰੋ)::

ਕੋਵਿਡ-19 ਅਤੇ ਕੋਰੋਨਾ ਦੇ ਇਸ ਨਵੇਂ ਰੂਪ ਤੋਂ ਪਹਿਲਾਂ ਕਿਸੇ ਨੂੰ ਚਿੱਤਚੇਤਾ ਵੀ ਨਹੀਂ ਸੀ ਕਿ ਵਿਦਿਅਕ ਅਧਿਐਨ ਲਈ  ਕਾਲਜਾਂ ਵਿੱਚ ਜਾਣ ਦੀ ਮਨਾਹੀ ਹੋਵੇਗੀ। ਸਿਰਫ ਔਨਲਾਈਨ ਹੀ ਇੱਕੋਇੱਕ ਬਦਲ ਬਚੇਗਾ। ਮਿਲਣਾ ਗਿਲਣਾ ਇੱਕ ਜੁਰਮ ਅਤੇ ਸਜ਼ਾ ਵਾਂਗ  ਜਾਵੇਗਾ। ਮੈਟ੍ਰਿਕ ਪੱਧਰ ਦੀਆਂ ਕਲਾਸਾਂ ਵੀ ਬਿਨਾ ਇਮਤਿਹਾਨਾਂ ਦੇ ਕਰਨਾ ਇੱਕ ਮਜਬੂਰੀ ਬਣ ਜਾਵੇਗੀ। ਹੱਥ ਮਿਲਾਉਣਾ ਵੀ ਖਤਰਨਾਕ ਬਣ ਜਾਵੇਗਾ। ਪਰ ਅਸੀਂ ਇਹ ਸਭ ਕੁਝ ਆਪਣੀ ਅੱਖੀਂ ਦੇਖ ਰਹੇ ਹਾਂ। ਅਸੀਂ ਖੁਸ਼ ਹੋਈਏ ਜਾਂ ਉਦਾਸ ਲੇਕਿਨ ਨਿਭਾਉਣਾ ਏਸੇ ਤਰਾਂ ਹੀ ਪੈਣਾ ਹੈ। ਕੋਰੋਨਾ ਯੁਗ ਦੇ ਅਸਰ ਸਿਰਫ ਸਿੱਖਿਆ ਤੇ ਹੀ ਨਹੀਂ ਸਮੁੱਚੀ ਜ਼ਿੰਦਗੀ ਤੇ ਪਏ ਹਨ। ਇਹਨਾਂ ਪ੍ਰਭਾਵਾਂ ਬਾਰੇ ਇੱਕ ਵਿਸ਼ੇਸ਼ ਵਿਚਾਰ ਵਟਾਂਦਰਾ ਲੁਧਿਆਣਾ ਵਿੱਚ ਸਥਿਤ ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਕਰਵਾਇਆ ਗਿਆ।   

ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੇ ਲੋਕ ਪ੍ਰਸ਼ਾਸਨ ਵਿਭਾਗ ਨੇ 6 ਮਈ, 2021 ਨੂੰ ਸਿੱਖਿਆ ਦੇ ਸੈਕਟਰ ਉੱਤੇ ਕੋਵਿਡ -19 ਦੇ ਪ੍ਰਭਾਵਾਂ ਬਾਰੇ ਵਿਚਾਰ ਵਟਾਂਦਰੇ ਲਈ ‘ਸਮੂਹ ਵਿਚਾਰ-ਵਟਾਂਦਰਾ ਸੈਸ਼ਨ’ ਆਯੋਜਿਤ ਕੀਤਾ। ਇਹ ਸਾਰਾ ਆਯੋਜਨ ਕਾਲਜ ਦੀ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ, ਲੋਕ ਪ੍ਰਸ਼ਾਸਨ ਵਿਭਾਗ ਦੀ ਮੁਖੀ ਸ੍ਰੀਮਤੀ ਬਲਜੀਤ ਕੌਰ ਅਤੇ ਸ਼੍ਰੀ  ਦਿਨੇਸ਼ ਸ਼ਾਰਦਾ ਦੀ ਅਗਵਾਈ ਹੇਠਕਰਵਾਇਆ ਗਿਆ। 

ਪ੍ਰੋਫੈਸਰ ਡਾ. ਸੁਖਵਿੰਦਰ ਸਿੰਘ ਨੇ ਜੱਜ ਸਾਹਿਬਾਨ ਦੀ ਭੂਮਿਕਾ ਨਿਭਾਈ। ਇਹ ਇਕ ਇੰਟਰਐਕਟਿਵ ਅਤੇ ਇੱਕ ਜਾਣਕਾਰੀ ਭਰਪੂਰ ਸੈਸ਼ਨ ਸੀ ਕਿਉਂਕਿ ਵਿਦਿਆਰਥੀਆਂ ਨੇ ਆਨਲਾਈਨ ਸਿੱਖਿਆ ਦੀਆਂ ਸਮੱਸਿਆਵਾਂ ਅਤੇ ਇਸਦੇ ਸੁਧਾਰ ਲਈ ਸੁਝਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਰਿਸ਼ੀਕਾ ਕ੍ਰਿਤੀ ਅਤੇ ਅਸ਼ਮੀਤ ਕੌਰ ਪਹਿਲੇ ਸਥਾਨ ਤੇ , ਅਨੀਸ਼ਾ ਕਪੂਰ ਅਤੇ ਨੰਦਿਨੀ ਸ਼ਰਮਾ ਦੂਜੇ ਸਥਾਨ ਤੇ, ਵਾਨੀ ਵੈਦ ਅਤੇ ਵਾਨੀ ਸ਼ਰਮਾ ਤੀਸਰੇ ਸਥਾਨ 'ਤੇ ਰਹੇ। ਕੌਂਸਲ ਦੀਆਂ ਵਿਦਿਆਰਥਣਾਂ ਤਾਨੀਆ, ਮਨਵੀਰ ਕੌਰ, ਇਸ਼ਪ੍ਰੀਤ  ਕੌਰ, ਅਸ਼ਮੀਤ ਕੌਰ ਅਤੇ ਸਰਗੁਨ ਦੇ ਸਾਂਝੇ ਯਤਨਾਂ ਸਦਕਾ ਇਹ ਸੈਸ਼ਨ ਸਫਲ ਰਿਹਾ। ਅੰਤ ਵਿੱਚ ਸ਼੍ਰੀ  ਦਿਨੇਸ਼ ਸ਼ਾਰਦਾ ਨੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਇਸ ਔਖੇ ਸਮੇਂ ਵਿੱਚ ਸਕਾਰਾਤਮਕ ਰਹਿਣ ਲਈ ਪ੍ਰੇਰਿਤ ਕੀਤਾ।

Saturday, April 24, 2021

ਕੋਵਿਡ-19 ਮਹਾਂਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਦੀ ਮੁਹਿੰਮ ਤੇਜ਼

24th April 2021 at 8:18 PM

PYDB ਵੱਲੋਂ ਹੁਣ ਤੱਕ ਸਫਲਤਾਪੂਰਵਕ 24 ਟੀਕਾਕਰਨ ਕੈਂਪ ਲਗਾਏ ਗਏ-ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ


*ਬੋਰਡ ਵੱਲੋਂ ਅੱਜ ਵੀ ਲੁਧਿਆਣਾ 'ਚ 2 ਕੈਪਾਂ ਦੀ ਕੀਤੀ ਗਈ ਸ਼ੁਰੂਆਤ

*ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਕੀਤਾ 2 ਕੈਂਪਾਂ ਦਾ ਉਦਘਾਟਨ

ਲੁਧਿਆਣਾ: 24 ਅਪ੍ਰੈਲ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਪੰਜਾਬ ਯੁਵਾ ਵਿਕਾਸ ਬੋਰਡ (ਪੀ.ਵਾਈ.ਡੀ.ਬੀ) ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਸਨੀਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੀ.ਵਾਈ.ਡੀ.ਬੀ. ਵੱਲੋਂ ਹੁਣ ਤੱਕ ਸਫਲਤਾਪੂਰਵਕ 24 ਟੀਕਾਕਰਨ ਕੈਂਪ ਲਗਾਏ ਹਨ। ਉਨ੍ਹਾਂ ਦੱਸਿਆ ਕਿ ਉਹ ਸੂਬੇ ਭਰ ਦੇ ਸਾਰੇ ਪੀ.ਵਾਈ.ਡੀ.ਬੀ. ਮੈਂਬਰਾਂ ਅਤੇ ਯੂਥ ਕਲੱਬਾਂ ਨੂੰ ਆਪੋ ਆਪਣੇ ਖੇਤਰਾਂ ਵਿੱਚ ਅਜਿਹੇ ਕੈਂਪ ਲਗਾਉਣ ਲਈ ਪ੍ਰੇਰਿਤ ਕਰ ਰਹੇ ਹਨ ਤਾਂ ਜੋ ਅਸੀਂ ਆਪਣੇ ਸਮਾਜ ਵਿੱਚੋਂ ਕੋਵਿਡ-19 ਮਹਾਂਮਾਰੀ ਨੂੰ ਜੜ੍ਹੋਂ ਖ਼ਤਮ ਕਰ ਸਕੀਏੇ।

ਟੀਕਾਕਰਣ ਮੁਹਿੰਮ ਨੂੰ ਤੇਜ਼ ਕਰ ਕੇ ਕੋਵਿਡ-19 ਮਹਾਂਮਾਰੀ ਦੇ ਵਿਰੁੱਧ ਜੰਗ ਵਿਚ ਸੂਬਾ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦਿਆਂ, ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਦੀ ਪ੍ਰਧਾਨਗੀ ਹੇਠ ਪੀ.ਵਾਈ.ਡੀ.ਬੀ. ਹੁਣ ਤੱਕ ਜ਼ਿਲ੍ਹੇ ਵਿਚ ਕੁਲ 24 ਕੋਵਿਡ-19 ਟੀਕਾਕਰਨ ਕੈਂਪ ਲਗਾ ਚੁੱਕਾ ਹੈ।    

ਅੱਜ ਸ੍ਰੀ ਬਿੰਦਰਾ ਨੇ ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਅਤੇ ਸਾਹਨੇਵਾਲ ਦੇ ਮੂੰਡੀਆਂ ਖੇਤਰ ਵਿਖੇ ਅਜਿਹੇ 2 ਕੈਂਪਾਂ ਦਾ ਉਦਘਾਟਨ ਕੀਤਾ।

ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਦੱਸਿਆ ਕਿ 1 ਮਈ, 2021 ਤੋਂ, ਸਰਕਾਰ ਨੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਟੀਕਾਕਰਣ ਦੀ ਆਗਿਆ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ 1 ਮਈ ਤੋਂ ਸੂਬੇ ਦੇ ਸਾਰੇ ਨੌਜਵਾਨਾਂ ਨੂੰ ਟੀਕਾਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੀ.ਵਾਈ.ਡੀ.ਬੀ. ਸਾਰੇ ਯੋਗ ਲੋਕਾਂ ਨੂੰ  ਕੋਵਿਡ-19 ਟੀਕੇ ਦੀ ਖੁਰਾਕ ਦਿਵਾਉਣ ਲਈ ਠੋਸ ਯਤਨ ਕਰ ਰਿਹਾ ਹੈ ਅਤੇ ਪੀ.ਵਾਈ.ਡੀ.ਬੀ. ਜਲਦ ਤੋਂ ਜਲਦ ਯੋਗ ਲੋਕਾਂ ਦੀ ਕਵਰੇਜ ਨੂੰ ਯਕੀਨੀ ਬਣਾਉਣ ਯਤਨਸ਼ੀਲ ਹੈ।

ਚੇਅਰਮੈਨ ਨੇ ਕਿਹਾ ਕਿ ਸਿਰਫ ਤੇਜ਼ ਟੀਕਾਕਰਨ ਮੁਹਿੰਮ ਰਾਹੀਂ ਇਸ ਮਹਾਂਮਾਰੀ 'ਤੇ ਕਾਬੂ ਪਾਇਆ ਜਾ ਸਕਦਾ ਹੈ, ਜਿਸ ਦੇ ਨਤੀਜੇ ਵਜੋਂ ਕੋਰੋਨਾ ਦੀ ਪਸਾਰ ਲੜੀ ਨੂੰ ਤੋੜਿਆਂ ਜਾਂਦਾ ਹੈ।

ਉਨ੍ਹਾਂ ਉਦਯੋਗਪਤੀਆਂ ਨੂੰ ਹਮੇਸ਼ਾਂ ਪੀ.ਵਾਈ.ਡੀ.ਬੀ. ਦਾ ਸਮਰਥਨ ਕਰਨ ਲਈ ਧੰਨਵਾਦ ਕੀਤਾ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਕਈ ਭਲਾਈ ਸਕੀਮਾਂ ਵਿੱਚ ਪੰਜਾਬ ਸਰਕਾਰ ਦੀ ਅਗਵਾਈ ਕੀਤੀ।

ਕੋਵਿਡ ਫੈਲਣ ਤੋਂ ਰੋਕਣ ਲਈ 24 ਅਪ੍ਰੈਲ ਲਈ ਲਗਾਈਆਂ ਗਈਆਂ ਪਾਬੰਦੀਆਂ

24th April 2021 at 7:05 PM

ਐਤਵਾਰ ਨੂੰ ਸਾਰੀਆਂ ਦੁਕਾਨਾਂ, ਮਾਲ, ਰੈਸਟੋਰੈਂਟ, ਹੋਟਲ ਅਤੇ ਹੋਰ ਗੈਰ-ਜ਼ਰੂਰੀ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ

ਸਿਰਫ ਦਵਾਈਆਂ ਦੀਆਂ ਦੁਕਾਨਾਂ/ਵਪਾਰਿਕ ਅਤੇ ਹਸਪਤਾਲਾਂ ਲਈ ਆਕਸੀਜ਼ਨ ਦੀ ਸਪਲਾਈ ਨਾਲ ਸਬੰਧਤ ਉਦਯੋਗ ਰਹਿਣਗੇ ਖੁੱਲੇ

ਲੁਧਿਆਣਾ: 24 ਅਪ੍ਰੈਲ 2021 (ਪੰਜਾਬ ਸਕਰੀਨ ਬਿਊਰੋ)::

Pexels Photo by Anna Shvets
ਦੇਸ਼ ਦੇ ਬਹੁਤ ਸਾਰੇ ਹੋਰਨਾਂ ਹਿੱਸਿਆਂ ਵਾਂਗ ਕੋਰੋਨਾ ਦਾ ਕਹਿਰ ਲੁਧਿਆਣਾ ਵਿੱਚ ਵੀ ਗੰਭੀਰ ਹੈ। ਇਸਦੀ ਰੋਕਥਾਮ ਲਈ ਪ੍ਰਸ਼ਾਸਨ ਨੇ ਐਤਵਾਰ 24 ਅਪ੍ਰੈਲ 2021 ਲਈ ਕਿ ਕਦਮ ਚੁੱਕੇ ਹਨ। ਇਹਨਾਂ ਕਦਮਾਂ ਅਧੀਨ ਕਈ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ ਪਰ ਇਸ ਗੱਲ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ ਕਿ ਜ਼ਰੂਰੀ ਕੰਮ ਚੱਲਦੇ ਰਹਿਣ। 

ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਸਪੱਸ਼ਟ ਕੀਤਾ ਕਿ ਐਤਵਾਰ ਨੂੰ ਸਾਰੀਆਂ ਦੁਕਾਨਾਂ, ਮਾਲ, ਰੈਸਟੋਰੈਂਟ, ਹੋਟਲ ਅਤੇ ਹੋਰ ਗੈਰਜ਼ਰੂਰੀ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਹਾਲਾਂਕਿ ਦੁੱਧ ਵਿਕਰੇਤਾਵਾਂ ਨੂੰ ਘਰ-ਘਰ ਜਾ ਕੇ ਦੁੱਧ ਦੀ ਸਪਲਾਈ ਕਰਨ ਦੀ ਆਗਿਆ ਹੋਵੇਗੀ।

ਸ਼ਹਿਰ ਵਾਸੀਆਂ ਨੂੰ ਇੱਕ ਵੀਡੀਓ ਸੰਦੇਸ਼ ਵਿੱਚ, ਉਨ੍ਹਾਂ ਕਿਹਾ ਕਿ ਐਤਵਾਰ ਨੂੰ, ਸਿਰਫ ਮੈਡੀਕਲ ਸਟੋਰ, ਹਸਪਤਾਲ ਜਾਂ ਕਾਰੋਬਾਰੀਆਂ ਨੂੰ ਆਕਸੀਜਨ ਦਾ ਉਤਪਾਦਨ ਕਰਨ ਵਾਲੇ ਉਦਯੋਗਾਂ ਨੂੰ ਕੰਮ ਕਰਨ ਦੀ ਆਗਿਆ ਹੋਵੇਗੀ।

ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਕਣਕ ਦੀ ਖਰੀਦ ਵੀ ਐਤਵਾਰ ਨੂੰ ਜਾਰੀ ਰਹੇਗੀ।

ਸ੍ਰੀ ਸ਼ਰਮਾ ਨੇ ਕਿਹਾ ਕਿ ਰਾਸ਼ਟਰੀ/ਰਾਜ ਮਾਰਗਾਂ 'ਤੇ ਵੀ ਟ੍ਰੈਫਿਕ ਦੀ ਆਗਿਆ ਹੋਵੇਗੀ।

ਉਨ੍ਹਾਂ ਦੱਸਿਆ ਕਿ 20 ਤੋਂ ਵੱਧ ਵਿਅਕਤੀਆਂ ਦੇ ਇਕੱਠ ਕਰਨ 'ਤੇ ਵਿਆਹਾਂ/ਸਸਕਾਰ ਸਮੇਤ ਪੂਰੇ ਰਾਜ ਵਿਚ ਪਹਿਲਾਂ ਹੀ ਪਾਬੰਦੀ ਲਗਾਈ ਜਾ ਚੁੱਕੀ ਹੈ, ਜਿਸ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੀ ਤੋਂ ਪਹਿਲਾਂ ਮਨਜ਼ੂਰੀ ਲੈ ਕੇ ਅੰਤਮ ਸਸਕਾਰ ਨੂੰ ਛੱਡ ਕੇ 10 ਤੋਂ ਵੱਧ ਵਿਅਕਤੀਆਂ ਦੇ ਇਕੱਠ ਕਰਨ 'ਤੇ ਮਨਾਹੀ ਹੈ।

ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬੇਲੋੜੇ ਸਮਾਜੀਕਰਨ ਤੋਂ ਪਰਹੇਜ਼ ਕਰਨ ਅਤੇ ਜਿੰਨਾ ਹੋ ਸੰਭਵ ਹੋ ਸਕੇ ਇਸ ਮਹਾਂਮਾਰੀ ਨੂੰ ਰੋਕਣ ਲਈ ਘਰ ਦੇ ਅੰਦਰ ਰਹਿਣ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪਾਬੰਦੀਆਂ ਰਾਜ ਸਰਕਾਰ ਦੁਆਰਾ ਕੋਵਿਡ ਦੇ ਫੈਲਣ ਨੂੰ ਰੋਕਣ ਲਈ ਲਗਾਈਆਂ ਗਈਆਂ ਹਨ।

Monday, April 19, 2021

ਕੋਵਿਡ ਦੀ ਰੋਕਥਾਮ ਲਈ ਮੁਫ਼ਤ ਟੀਕਾਕਰਨ ਕੈਂਪ ਲਗਾਇਆ ਗਿਆ

 ਲੋੜਵੰਦਾਂ ਨੂੰ ਸਹੂਲਤ ਦੇਣ ਲਈ ਲਾਇਨਜ਼ ਕਲੱਬ ਵੱਲੋਂ ਇੱਕ ਹੋਰ ਉਪਰਾਲਾ 


ਲੁਧਿਆਣਾ
: 19 ਅਪ੍ਰੈਲ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਕੋਵਿਡ ਦੀ ਰੋਕਥਾਮ ਕਰਨ ਵਾਲੀ ਵੈਕਸੀਨ ਦੇ ਖਿਲਾਫ ਅਫਵਾਹਾਂ ਦਾ ਬਾਜ਼ਾਰ ਲਗਾਤਾਰ ਗਰਮ ਹੈ। ਇਹਨਾਂ ਅਫਵਾਹਾਂ ਕਾਰਨ ਅਜੇ ਵੀ ਬਹੁਤ ਸਾਰੇ ਲੋਕ ਇਸਨੂੰ ਲਗਵਾਉਣ ਤੋਂ ਹਿਚਕਚਾ ਰਹੇ ਹਨ। ਬੇਬੁਨਿਆਦ ਪ੍ਰਚਾਰ ਵਾਲੀ ਇਸ ਧੁੰਦ ਨੂੰ ਚੀਰਦਿਆਂ ਨਵੀਂ ਹਿੰਮਤ ਦਿਖਾ ਰਹੀਆਂ ਹਨ ਲੁਧਿਆਣਾ ਦੀਆਂ ਸਮਾਜਿਕ ਸੰਸਥਾਵਾਂ। ਨਾਂਹ ਪੱਖੀ ਪ੍ਰਚਾਰ ਵਾਲੀ ਇਸ ਤਰਾਂ ਦੀ ਨਾਜ਼ੁਕ ਹਾਲਤ ਵਿੱਚ ਵੀ ਲਾਇਨਜ਼ ਕਲੱਬ ਨੇ ਕੋਵਿਡ ਵੈਕਸੀਨੇਸ਼ਨ ਦਾ ਇੱਕ ਮੁਫ਼ਤ ਕੈਂਪ ਲਾਇਨਜ਼ ਭਵਨ ਵਿੱਚ ਆਯੋਜਿਤ ਕੀਤਾ ਤਾਂ ਕਿ ਲੋਕ ਵੱਧ ਚੜ੍ਹ ਕੇ ਇਸਦਾ ਫਾਇਦਾ ਉਠਾ ਸਕਣ। ਇਹ ਕੈਂਪ ਪੂਰੀ ਤਰ੍ਹਾਂ ਮੁਫ਼ਤ ਸੀ ਅਤੇ ਲੋਕਾਂ ਦਾ ਹੋਂਸਲਾ ਵਧਾਉਣ ਲਈ ਕਲੱਬ ਦੇ  ਬਜ਼ੁਰਗ ਮੈਂਬਰ ਵੀ ਕੈਂਪ ਦੇ ਆਖਿਰ ਤੱਕ ਮੌਜੂਦ ਰਹੇ ਅਤੇ ਲੋਕਾਂ ਦਾ ਹੌਂਸਲਾ ਵਧਾਉਂਦੇ ਰਹੇ। 

ਇਹ ਸਭ ਕੁਝ ਲਾਇਨਜ਼ ਇੰਟਰਨੈਸ਼ਨਲ ਦੇ ਮੰਤਵ ਅਨੁਸਾਰ ਚੱਲਦਿਆਂ ਲਾਇਨਜ਼ ਕਲੱਬ ਊਧਮ ਸਿੰਘ ਨਗਰ ਵਾਲੀ ਟੀਮ ਦੀ ਦੇਖਰੇਖ ਹੇਠ ਹੋਇਆ।  ਲਾਇਨਜ਼ ਭਵਨ ਵਿਖੇ ਲਾਇਨ ਡਾ ਪੀ ਕੇ ਐਸ ਵਰਮਾ ਦੀ ਅਗਵਾਈ ਹੇਠਲੱਗੇ ਇਸ ਕੈਂਪ ਵਿੱਚ ਬਹੁਤ ਸਾਰੇ ਲੋਕ ਪੁੱਜੇ। ਇਹ ਕੈਂਪ ਆਮ ਲੋਕਾਂ ਲਈ ਵੀ ਖੁੱਲਾ ਸੀ। ਇਸ ਮੌਕੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਉਨ੍ਹਾਂ ਦੇ ਆਧਾਰ ਕਾਰਡ ਦੇਖ ਕੇ ਟੀਕਾ ਲਗਾਇਆ ਗਿਆ ਸੀ। ਕੋਵੈਕਸਿਨ ਨੂੰ 182 ਲੋਕਾਂ ਨੂੰ ਪਹਿਲੀ ਖੁਰਾਕ ਅਤੇ 18 ਲੋਕਾਂ ਨੂੰ ਦੂਜੀ ਖੁਰਾਕ ਵਜੋਂ ਦਿੱਤਾ ਗਿਆ ਸੀ। ਇਹ ਕੈਂਪ ਲਾਇਨ ਭਵਨ ਟਰੱਸਟ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਮੌਕੇ ਲਾਇਨ ਐਸ ਕੇ ਸੂਦ ਨੇ ਪ੍ਰੋਜੈਕਟ ਚੇਅਰਮੈਨ ਵਜੋਂ ਅਤੇ ਲਾਇਨ ਸੁਸ਼ੀਲ ਗੁਪਤਾ ਨੇ ਸਹਿ ਚੇਅਰਮੈਨ ਵਜੋਂ ਆਪਣਾ ਯੋਗਦਾਨ ਪਾਇਆ। 

ਅਜਿਹੀਆਂ ਸਰਗਰਮੀਆਂ ਅਕਸਰ ਕਰਦੇ ਰਹਿਣ ਵਾਲੇ ਇਸ ਸੰਗਠਨ ਦੇ ਇਸ ਕੈਂਪ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਪ੍ਰਧਾਨ ਲਾਇਨ  ਐਸ ਪੀ ਸ਼ਰਮਾ ਨੇ ਕਿਹਾ ਕਿ ਲਾਇਨਜ਼ ਕਲੱਬ ਵਾਲੇ ਲੋਕ ਸਮਾਜਿਕ ਕੰਮਾਂ ਵਿਚ ਹਮੇਸ਼ਾ ਮੋਹਰੀ ਰਹਿੰਦੇ ਹਨ। ਸਮਾਜ ਦੇ ਕਮਜ਼ੋਰ ਅਤੇ ਦਰਮਿਆਨੇ ਤਬਕੇ ਨਾਲ ਸਬੰਧਤ ਲੋਕਾਂ ਦੀ ਸਹੂਲਤ ਲਈ ਕਲੱਬ ਦੇ ਅਹੁਦੇਦਾਰ ਲਾਇਨ ਸ਼ਨੀਮ ਸੁੰਦਰ ਨੇ ਕਿਹਾ ਕਿ ਮਹਾਂਮਾਰੀ ਦੇ ਸਮੇਂ ਸਾਰਿਆਂ ਦਾ ਸਮਾਜ ਦੀ ਸੇਵਾ ਲਈ ਅੱਗੇ ਆਉਣਾ ਇੱਕ ਮੁਢਲਾ ਫਰਜ਼ ਵੀ ਸੀ। ਲਾਇਨ ਨਕੇਸ਼ ਗਰਗ, ਵੀ.ਡੀ.ਜੀ.-ਆਈ, ਲਾਇਨ ਜੀ ਐਸ ਕਾਲੜਾ, ਲਾਇਨਬੇਲ, ਲਾਇਨ ਦਵਿੰਦਰ ਗੁਪਤਾ ਨੇ ਇਸ ਮੌਕੇ ਜ਼ਿਲ੍ਹਾ ਪ੍ਰਤੀਨਿਧ ਵਜੋਂ ਸ਼ਿਰਕਤ ਕੀਤੀ। ਲਾਇਨਜ਼ ਕਲੱਬ ਦੇ ਸਾਬਕਾ ਪ੍ਰਧਾਨ ਲਾਇਨ ਵਰੁਣ ਚੰਦੋਕ ਨੇ ਕਿਹਾ ਕਿ ਦੂਜੀ ਖੁਰਾਕ 30 ਮਈ 2021 ਨੂੰ ਅਗਲੇ ਹਫਤਿਆਂ ਵਿੱਚ ਛੇਤੀ ਹੀ ਲਗਾਏ ਜਾਣ ਵਾਲੇ ਅਗਲੇ ਕੈਂਪ ਵਿਚ ਲਗਾਈ ਜਾਏਗੀ। 

ਇਸ ਮੌਕੇ ਸ੍ਰੀਮਤੀ ਆਸ਼ਾ ਰਾਣੀ ਦਾ ਜੋਸ਼ ਅਤੇ ਉਤਸ਼ਾਹ ਦੇਖਣ ਵਾਲਾ ਸੀ। ਤਕਰੀਬਨ 84 ਸਾਲ ਦੀ ਉਮਰ ਦਾ ਟੀਕਾ ਲਗਵਾਉਂਦੇ ਸਮੇਂ ਇਹ ਬਜ਼ੁਰਗ ਔਰਤ ਜੋਸ਼ ਨਾਲ ਭਰੀ ਹੋਈ ਸੀ। ਕੈਂਪ ਵਿੱਚ ਆਏ ਲੋਕਾਂ ਨੇ ਇਸ ਅੱਤ ਦੇ ਮੁਸ਼ਕਲ ਸਮੇਂ ਵਿਚ ਕੈਂਪ ਦੇ ਸੁਚਾਰੂ ਰੂਪ ਨਾਲ ਚਲਾਉਣ ਦੀਆਂ ਕੋਸ਼ਿਸ਼ਾਂ ਦੀ ਵੀ ਪ੍ਰਸ਼ੰਸਾ ਕੀਤੀ। ਕੈਂਪ ਵਿੱਚ ਪੁੱਜੇ ਲੋੜਵੰਦਾਂ ਨੂੰ ਟੀਕੇ ਲਗਾਏ ਗਏ ਅਤੇ ਲੋਕਾਂ ਨੂੰ ਕਾਫੀ ਅਤੇ ਸਨੈਕਸ ਵੀ ਪਰੋਸਿਆ ਗਿਆ। 
ਇਸ ਟੀਕਾਕਰਨ ਲਈ ਬਣਦੀ ਸਮਾਜਿਕ ਦੂਰੀ ਵੀ ਬਣਾਈ ਰੱਖੀ ਗਈ ਸੀ ਅਤੇ ਸਾਰੇ ਨਿਯਮਾਂ ਅਤੇ ਪ੍ਰਕ੍ਰਿਆ ਦੀ ਪਾਲਣਾ ਵੀ ਕੀਤੀ ਗਈ। ਲਾਇਨਜ਼ ਕਲੱਬ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਪੂਰੇ ਜੋਸ਼ ਨਾਲ ਕੈਂਪ ਵਿਚ ਹਿੱਸਾ ਲਿਆ। ਲਾਇਨ ਹਰਗੋਪਾਲ ਨੇ ਕੈਂਪ ਨੂੰ ਵੱਡੀ ਪੱਧਰ ਤੇ  ਸਫਲ ਬਣਾਉਣ ਲਈ ਸਾਰੇ ਸਬੰਧਤ ਸੱਜਣਾਂ ਦਾ ਧੰਨਵਾਦ ਵੀ ਕੀਤਾ।

Wednesday, April 07, 2021

GCG ਲੁਧਿਆਣਾ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ

ਕਰੀਬ 80 ਲਾਭਪਾਤਰੀਆਂ ਨੇ ਲਗਵਾਈ ਕੋਵਿਡ ਤੋਂ ਬਚਾਓ ਵਾਲੀ ਵੈਕਸਿਨ 


ਲੁਧਿਆਣਾ
: 7 ਅਪ੍ਰੈਲ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਕੋਵਿਡ ਦਾ ਕਹਿਰ ਜਾਰੀ ਹੈ। ਪੀੜਿਤਾਂ ਦੀ ਗਿਣਤੀ ਵੀ ਹਰ ਰੋਜ਼ ਵੱਧ ਰਹੀ ਹੈ ਅਤੇ ਉਹਨਾਂ ਦੀ ਵੀ ਜਿਹਨਾਂ ਨੂੰ ਕੋਵਿਡ ਨੇ ਨਿਗਲ ਲਿਆ। ਬੁਰੀ ਤਰ੍ਹਾਂ ਭੈਅਭੀਤ ਕਰ ਦੇਣ ਵਾਲੀ ਇਸ ਮੌਜੂਦਾ ਸਥਿਤੀ ਵਿੱਚ ਵੀ ਕੋਵਿਡ ਨਾਲ ਲੜਨ ਵਾਲੇ ਯੋਧਿਆਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਆਈ। ਭਾਰਤ ਨਗਰ ਚੌਂਕ-ਰੱਖ ਬਾਗ ਨੇੜੇ ਸਥਿਤ ਲੜਕੀਆਂ ਦੇ ਸਰਕਾਰੀ ਕਾਲਜ ਵਿਛਕ ਲੱਗੇ ਮੁਫ਼ਤ ਵੈਕਸਨੀਨੇਸ਼ਨ ਕੈਂਪ ਦੌਰਾਨ ਸਰਗਰਮ ਰਹੀ ਟੀਮ ਦੇ ਸਾਰੇ ਮੈਂਬਰਾਂ ਦੇ ਚਿਹਰਿਆਂ ਤੇ ਬਹਾਦਰੀ ਅਤੇ ਉਤਸ਼ਾਹ ਦੀ ਇੱਕ ਝਲਕ ਸੀ। ਕੈਂਪ ਵਿੱਚ ਆਉਣ ਵਾਲੇ ਇੱਛੁਕ ਵਿਅਕਤੀਆਂ ਦੇ ਸ਼ੱਕ ਦੂਰ ਕੀਤੇ ਜਾਂਦੇ ਸਨ। ਅਫਵਾਹਾਂ ਦੀ ਧੁੰਦ ਹਟਾਈ ਜਾਂਦੀ ਸੀ। ਜਦੋਂ ਉੱਥੇ ਪਹੁੰਚਣ ਵਾਲਿਆਂ ਦੇ ਸਾਰੇ ਸ਼ੰਕੇ ਨਿਵਿਰਤ ਹੋ ਜਾਂਦੇ ਸਨ ਉਦੋਂ ਉਹਨਾਂ ਦਾ ਆਧਾਰ ਕਾਰਡ ਦੇਖ ਕੇ ਪਹਿਲਾਂ ਰਜਿਸਟਰੇਸ਼ਨ ਕੀਤੀ ਜਾਂਦੀ ਸੀ ਅਤੇ ਇਸਦੇ ਨਾਲ ਹੀ ਵੈਕਸੀਨੇਸ਼ਨ ਵਾਲਾ ਇੰਜੈਕਸ਼ਨ ਲਗਾ ਦਿੱਤਾ ਜਾਂਦਾ ਸੀ। ਇਸਤੋਂ ਬਾਅਦ ਅੱਧਾ ਕੁ ਘੰਟਾ ਉਹਨਾਂ ਨੂੰ ਅਬਜ਼ਰਵੇਸ਼ਨ ਵਿੱਚ ਵੀ ਰੱਖਿਆ ਜਾਂਦਾ ਤਾਂਕਿ ਜੇ ਕਿਸੇ ਨੂੰ ਘਬਰਾਹਟ ਹੋਵੇ ਜਾਂ ਕੋਈ ਹੋਰ ਸਮੱਸਿਆ ਤਾਂ ਉਸ ਦਾ ਇਲਾਜ ਤੁਰੰਤ ਹੋ ਸਕੇ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾਕਟਰ ਸੁਖਵਿੰਦਰ ਕੌਰ, ਵਾਈਸ ਪ੍ਰਿੰਸੀਪਲ ਡਾਕਟਰ ਕਿਰਪਾਲ ਕੌਰ ਅਤੇ ਕੈਂਪ ਵਿੱਚ ਪੁੱਜੇ ਹੋਏ ਡਾਕਟਰ ਖੁਦ ਸਭਨਾਂ ਨੂੰ ਹੱਲਾ ਸ਼ੇਰੀ ਦੇ ਰਹੇ ਸਨ। 
ਹਾਲ ਦੇ ਅੰਦਰ ਇੱਕ ਸੈਮੀਨਾਰ ਵਰਗਾ ਪ੍ਰੋਗਰਾਮ ਵੀ ਚੱਲ ਰਿਹਾ ਸੀ ਜਿਸ ਵਿੱਚ ਆਯੁਰਵੇਦ ਦੇ ਨਾਲ ਜੁੜੇ ਹੋਏ ਡਾਕਟਰ ਅਜੇ ਨਨਚਾਹਲ ਦੱਸ ਰਹੇ ਸਨ ਕਿ ਕਿਸ ਤਰਾਂ ਤੁਲਸੀ, ਹਲਦੀ, ਜਵੈਣ, ਦਾਲਚੀਨੀ, ਲੌਂਗ ਆਦਿ ਵਰਗੀਆਂ 18 ਚੀਜ਼ਾਂ ਨੂੰ ਰਲਾ ਕੇ ਬਣਾਏ ਹੋਏ ਚੂਰਨ ਦੀ ਭਾਫ ਸੁੰਘਣ ਦਾ ਪ੍ਰਬੰਧ ਵੀ ਸੀ ਜਿਸਨੂੰ ਸੁੰਘੜੀਆਂ ਸਾਰ ਦੋ ਚਾਰ ਸਾਹਾਂ ਨਾਲ ਹੀ ਛਾਤੀ ਅਤੇ ਫੇਫੜਿਆਂ ਨੂੰ ਰਾਹਤ ਮਿਲਦੀ ਸੀ। ਹਾਲ ਦੇ ਬਾਹਰ ਵੈਕਸੀਨੇਸ਼ਨ ਦਾ ਕੈਂਪ ਜਾਰੀ ਸੀ।  
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਮੁਫਤ ਕੋਵਿਡ-19 ਵੈਕਸੀਨੇਸ਼ਨ ਕੈਂਪ ਕੈਬਨਿਟ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ, ਕੌਂਸਲਰ ਸ਼੍ਰੀਮਤੀ ਮਮਤਾ ਆਸ਼ੂ ਜੀ ਅਤੇ ਐਨ.ਜੀ.ਓ ਸਿਟੀ ਨੀਡਜ਼ ਦੇ ਸਹਿਯੋਗ ਨਾਲ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਦੀ ਅਗਵਾਈ ਅਧੀਨ ਲਗਵਾਇਆ ਗਿਆ। ਇਸ ਮੌਕੇ ਸਿਟੀ ਨੀਡਜ਼ ਦੇ ਮੁਖੀ ਡਾ. ਮਨੀਤ ਧੀਮਾਨ ਵੀ ਹਾਜ਼ਰ ਸਨ। ਕਾਲਜ ਦੀ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਰਸਮੀ ਤੌਰ ਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਤੇ 45 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਮੁਫਤ ਕੋਵਿਡ-19 ਦੀ ਵੈਕਸੀਨ ਲਗਾਈ ਗਈ। ਕਾਲਜ ਦੇ ਆਡੀਟੋਰੀਅਮ ਵਿੱਚ ਵਿਸ਼ਵ ਸਿਹਤ ਦਿਵਸ ਮਨਾਉਦਿਆਂ ਹੋਇਆਂ, ਅਲਫਾ ਰਿਲੈਕਸ ਸੈਂਟਰ ਦੇ ਪ੍ਰਸਿੱਧ ਡਾਕਟਰ ਸ਼੍ਰੀ ਅਜੈ ਨਨਚਾਹਲ ਜੋ ਸ਼੍ਰੀ ਰਘੂਨਾਥ ਹਸਪਤਾਲ, ਲੁਧਿਆਣਾ ਵਿਖੇ ਐਕਿਊਪੰਕਚਰ ਅਤੇ ਰਿਫਲੈਕਸੋਲੌਜੀ ਵਿਭਾਗ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਹਨ ਨੂੰ ਮੁੱਖ ਵਕਤਾ ਦੇ ਤੌਰ ਤੇ ਬੁਲਾਇਆ ਗਿਆ। 
ਇਸ ਮੌਕੇ ਤੇ ਬੋਲਦਿਆਂ ਡਾ. ਅਜੈ ਨਨਚਾਹਲ ਨੇ ਆਖਿਆ ਕਿ ਸਾਡਾ ਸਰੀਰ ਆਪਣੇ ਆਪ ਵਿੱਚ ਖੁਦ ਇੱਕ ਡਾਕਟਰ ਹੈ। ਨੈਚੁਰੋਪੈਥਿਕ ਦਵਾਈਆਂ ਅਤੇ ਨੈਚੁਰੋਪੈਥੀ ਦੀ ਮਦਦ ਨਾਲ ਇਸ ਨੂੰ ਲੰਬੇ ਸਮੇਂ ਤੱਕ ਤੰਦਰੁਸਤ ਰੱਖਿਆ ਜਾ ਸਕਦਾ ਹੈ। ਉਹਨਾਂ ਆਖਿਆ ਕਿ ਮਾਨਸਿਕ ਸਿਹਤ ਸਰੀਰਕ ਸਿਹਤ ਤੋਂ ਉੱਪਰ ਹੈ, ਜੇ ਮਨੁੱਖ ਮਾਨਸਿਕ ਤੌਰ ਤੇ ਤੰਦਰੁਸਤ ਹੈ ਤਾਂ ਉਹ ਬਿਮਾਰੀ ਦੇ ਸ਼ਿਕੰਜੇ ਵਿੱਚ ਨਹੀਂ ਆਉਂਦਾ। ਐਕਿਊਪ੍ਰੈਸ਼ਰ ਬਿਨਾ ਕਿਸੇ ਸਾਈਡ ਇਫੈਕਟ ਦੇ ਸਰੀਰ ਨੂੰ ਤੰਦਰੁਸਤ ਰੱਖਦਾ ਹੈ । ਮਿੱਟੀ, ਪਾਣੀ ਵਰਗੇ ਤੱਤਾਂ ਨਾਲ ਉਹਨਾਂ ਬਿਮਾਰੀਆਂ ਦੇ ਇਲਾਜ ਦੱਸੇ, ਉਹਨਾਂ ਆਖਿਆ ਕਿ ਪੇਟ ਸਾਫ ਨਾ ਹੋਣਾ ਸਰੀਰ ਦੇ ਜ਼ਹਿਰੀਲੇ ਹੋਣ ਦਾ ਮੁੱਖ ਕਾਰਨ ਹੈ। ਸੂਰਜ ਇਸ਼ਨਾਨ ਉੱਤੇ ਵਿਸ਼ੇਸ਼ ਬਲ ਦਿੰਦਿਆਂ  ਹੋਇਆਂ, ਉਹਨਾਂ ਆਖਿਆ ਕਿ ਇਸ ਦਾ ਉੱਤਮ ਸਮਾਂ ਸਵੇਰੇ 07:00 ਤੋਂ 09:00 ਵਜੇ ਹੈ ਅਤੇ ਇਸ ਨਾਲ ਵਿਟਾਮਿਨ ਡੀ-3 ਮਿਲਣ ਕਰਕੇ ਹੱਡੀਆਂ ਮਜਬੂਤ ਰਹਿੰਦੀਆਂ ਹਨ। ਇਸ ਦੇ ਨਾਲ ਹੀ ਉਹਨਾਂ ਨੇ ਰਿਫਲੈਕਸੋਲੌਜੀ ਤੇ ਚਾਨਣਾ ਪਾਇਆ। ਸਰੀਰਕ ਦਰਦ ਅਤੇ ਨਾੜੀਤੰਤਰ ਦੀ ਕਾਰਜਸ਼ੀਲਤਾ ਨੂੰ ਐਕਿਊਪ੍ਰੈਸ਼ਰ ਦੀ ਮਦਦ ਨਾਲ ਠੀਕ ਕੀਤਾ ਜਾ ਸਕਦਾ ਹੈ। ਐਕਿਊਪੰਕਚਰ ਕੇਵਲ ਮਨੁੱਖਾਂ ਤੇ ਨਹੀ ਸਗੋਂ ਜਾਨਵਰਾਂ ਤੇ ਵੀ ਕਾਰਗਰ ਹੈ। ਕੋਵਿਡ-19 ਤੋਂ ਬਚਾਅ ਲਈ ਉਹਨਾਂ ਨੇ ਹਲਦੀ, ਦਾਲਚੀਨੀ, ਜਵੈਣ, ਤੁਲਸੀ, ਸਫੈਦੇ ਦੇ ਪੱਤੇ, ਪਿਪਰਮੈਂਟ, ਲੈਵੈਨਡਰ, ਲੈਮਨ ਗਰਾਸ ਆਦਿ ਤੱਤਾਂ ਦੀ ਭਾਫ ਲੈਣ ਲਈ ਆਖਿਆ। ਪ੍ਰੋਗਰਾਮ ਦੇ ਅੰਤ ਤੇ ਕਾਲਜ ਦੇ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਸਰੀਰ ਨੂੰ ਨਿਰੋਗ ਰੱਖਣ ਲਈ ਸਾਨੂੰ ਇਹਨਾਂ ਪੱਧਤੀਆਂ ਦਾ ਸਹਾਰਾ ਲੈਣਾ ਚਾਹੀਦਾ ਹੈ।

Wednesday, March 31, 2021

ਜ਼ਿਲ੍ਹਾ ਪ੍ਰਸ਼ਾਸਨ 3 ਤੇ 4 ਅਪ੍ਰੈਲ ਨੂੰ ਲਗਾਵੇਗਾ ਸਪੈਸ਼ਲ ਮਾਸ ਵੈਕਸੀਨੇਸ਼ਨ ਕੈਂਪ

Wednesday.31st March 2021 at 7:43 PM

ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕੀਤੇ ਕਈ ਅਹਿਮ ਐਲਾਨ 


ਲੁਧਿਆਣਾ: 31 ਮਾਰਚ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਲੁਧਿਆਣਾ ਵਿਖੇ ਕੋਵਿਡ ਮਾਮਲਿਆਂ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ 3 ਅਤੇ 4 ਅਪ੍ਰੈਲ, 2021 ਨੂੰ ਸਪੈਸ਼ਲ ਮਾਸ ਵੈਕਸੀਨੇਸ਼ਨ ਕੈਂਪ ਲਗਾਵੇੇਗਾ, ਜਿਸਦੇ ਤਹਿਤ ਜਿਲ੍ਹੇ ਭਰ ਵਿੱਚ ਇੱਕ ਦਿਨ ਵਿੱਚ 15000 ਵਿਅਕਤੀਆਂ ਦੀ ਟੀਕਾਕਰਣ ਕੀਤਾ ਜਾਵੇਗਾ।

ਪੁਲਿਸ ਲਾਈਨਾਂ ਵਿਚ ਵਪਾਰੀਆਂ, ਮੈਰਿਜ ਪੈਲੇਸਾਂ, ਹੋਟਲ ਮਾਲਕਾਂ/ਐਮ.ਸੀ/ਰੈਸਟੋਰੈਂਟਾਂ ਅਤੇ ਹੋਰਾਂ ਨਾਲ ਪੜਾਅਵਾਰ ਮੀਟਿੰਗਾਂ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਰਫ ਟੀਕਾਕਰਨ ਮੁਹਿੰਮ ਵਿਚ ਤੇਜ਼ੀ ਲਿਆ ਕੇ ਕੋਰੋਨਾ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ, ਜੋਕਿ ਕੋਵਿਡ-19 ਦੀ ਲੜੀ ਤੋੜਨ ਵਿੱਚ ਸਹਾਈ ਸਿੱਧ ਹੋਵੇਗੀ।

ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਪਹਿਲਾਂ ਹੀ ਜੰਗੀ ਪੱਧਰ 'ਤੇ ਇਹ ਮੁਹਿੰਮ ਚਲਾ ਰਿਹਾ ਹੈ ਅਤੇ ਅੱਜ ਵੀ 7700 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ, ਜੋ ਕਿ ਹੁਣ ਤਕ ਸਭ ਤੋਂ ਵੱਧ ਲੁਧਿਆਣਾ ਵਿਚ ਹਨ ਤੇ ਵੈਕਸੀਨੇਸ਼ਨ ਕਰਾਉਣ ਵਾਲਿਆ ਦੀ ਕੁੱਲ 159462 ਹੋ ਗਈ ਹੈ।

ਡਿਪਟੀ ਕਮਿਸ਼ਨਰ ਵੱਲੋਂ ਹਰੇਕ ਖੇਤਰ/ਵਾਰਡ ਨੂੰ ਮਾਸ ਕੈਂਪਾਂ ਰਾਹੀਂ ਜੋੜਿਆ ਹੈ, ਉਨ੍ਹਾਂ ਦਾ ਟੀਚਾ ਹੈ ਕਿ ਇੱਕ ਦਿਨ ਵਿੱਚ ਘੱਟੋ ਘੱਟ 15000 ਯੋਗ ਵਿਅਕਤੀਆਂ ਦਾ ਟੀਕਾਕਰਣ ਕੀਤਾ ਜਾਵੇ।

ਇਹ ਪ੍ਰਗਟਾਵਾ ਕਰਦਿਆਂ ਕਿ ਕੱਲ੍ਹ (1 ਅਪ੍ਰੈਲ) ਤੋਂ, 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਇਹ ਟੀਕਾ ਲਗਾਇਆ ਜਾਵੇਗਾ, ਡਿਪਟੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਅਸੀਂ ਟੀਕਾਕਰਨ ਵਿੱਚ ਤੇਜ਼ੀ ਲਿਆਉਣ ਲਈ ਠੋਸ ਯਤਨ ਕਰ ਰਹੇ ਹਾਂ ਪਰ ਵਸਨੀਕਾਂ ਤੋਂ ਜਲਦ ਤੋ ਜਲਦ ਟੀਕਾਕਰਨ ਕਰਾਉਣ ਲਈ ਦਿਲੋਂ ਸਹਿਯੋਗ ਦੀ ਮੰਗ ਕਰਦੇ ਹਾਂ।

ਸ੍ਰੀ ਸ਼ਰਮਾ ਨੇ ਵਪਾਰੀਆਂ ਅਪੀਲ ਕਰਦਿਆਂ ਕਿਹਾ ਉਨ੍ਹਾਂ ਦਾ ਆਬਾਦੀ ਦੇ ਸਭ ਤੋਂ ਵੱਡੇ ਹਿੱਸੇ ਨਾਲ ਸੰਪਰਕ ਹੈ ਅਤੇ ਉਹ ਆਪਣੇ ਗਰੁੱਪਾਂ ਵਿਚ ਗਲਤ ਜਾਣਕਾਰੀ, ਝਿੱਜਕ ਅਤੇ ਵੈਕਸੀਨ ਸਬੰਧੀ ਝੁੱਠੀਆਂ ਅਫਵਾਹਾਂ ਨੂੰ ਦੂਰ ਕਰਨ ਤਾਂ ਜੋ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਕਰਕੇ ਉਨ੍ਹਾਂ ਦਾ ਬਚਾਅ ਕੀਤਾ ਜਾ ਸਕੇ।

ਸ੍ਰੀ ਸ਼ਰਮਾ ਨੇ ਜ਼ੋਰ ਦੇ ਕੇ ਕਿਹਾ ਕਿ ਸਾਡੇ ਵਿਗਿਆਨੀਆਂ ਨੇ ਟੀਕਾ ਵਿਕਸਿਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ ਅਤੇ ਇਸ ਨੂੰ ਦੇਸ਼ ਪ੍ਰਤੀ ਆਪਣੀ ਸਮਾਜਕ ਜ਼ਿੰਮੇਵਾਰੀ ਸਮਝਦਿਆਂ ਸਾਨੂੰ ਟੀਕਾਕਰਨ ਕਰਵਾਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਕੋਈ ਵੈਕਸੀਨ ਨਹੀਂ ਸੀ, ਲੋਕ ਵੱਡੀ ਗਿਣਤੀ ਵਿਚ ਮਰ ਰਹੇ ਸਨ ਅਤੇ ਵੈਕਸੀਨ ਲਈ ਪ੍ਰਾਰਥਨਾ ਕਰ ਰਹੇ ਸਨ ਅਤੇ ਹੁਣ ਜਦੋਂ ਵੈਕਸੀਨ ਉਪਲੱਬਧ ਹੈ ਤਾ ਲੋਕਾਂ ਨੂੰ ਮਹਾਂਮਾਰੀ ਦੇ ਵਿਰੁੱਧ ਛੇੜੀ ਜੰਗ 'ਤੇ ਫਤਿਹ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ।

ਮਾਸਕ, ਸਮਾਜਿਕ ਦੂਰੀ ਅਤੇ ਹੋਰ ਪ੍ਰੋਟੋਕਾਲ ਦੀ ਅਵਹੇਲਣਾ ਬਾਰੇ, ਉਨ੍ਹਾਂ ਕਿਹਾ ਕਿ ਜੇ ਸਥਿਤੀ ਅਜਿਹੀ ਹੀ ਰਹੀ ਅਤੇ ਉਹ ਕਰਫਿਊ ਦੇ ਸਮੇਂ ਵਿੱਚ ਵਾਧਾ ਕਰਨ ਦੇ ਨਾਲ-ਨਾਲ ਹੋਰ ਸਖ਼ਤ ਕਦਮ ਵੀ ਉਠਾਉਣਗੇ।

ਇਸ ਮੌਕੇ ਪ੍ਰਮੁੱਖ ਤੌਰ 'ਤੇ ਜੁਆਇੰਟ ਸੀ.ਪੀ. ਸ੍ਰੀ ਦੀਪਕ ਪਾਰੀਕ, ਏ.ਡੀ.ਸੀ. (ਵਿਕਾਸ) ਸ੍ਰੀ ਸੰਦੀਪ ਕੁਮਾਰ, ਸਿਵਲ ਸਰਜਨ ਡਾ. ਸੁਖਜੀਵਨ ਕੱਕੜ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਕਿਰਨ ਗਿੱਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਬਿੰਦਰਾ ਵੱਲੋਂ ਅੱਜ ਦੋ ਟੀਕਾਕਰਨ ਕੈਂਪਾਂ ਦਾ ਉਦਘਾਟਨ

31st March 2021 at 5:12 PM

ਪੰਜਾਬ ਯੂਥ ਡਿਵੈਲਪਮੈਂਟ ਬੋਰਡ ਫੈਕਟਰੀ ਕਾਮਿਆਂ ਦੇ ਟੀਕਾਕਰਨ 'ਚ ਕਰੇਗਾ ਹਰ ਸੰਭਵ ਸਹਿਯੋਗ


ਲੁਧਿਆਣਾ
: 31 ਮਾਰਚ 2021:(ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਪੰਜਾਬ ਯੂਥ ਡਿਵੈਲਪਮੈਂਟ ਬੋਰਡ(ਪੀ.ਵਾਈ.ਡੀ.ਬੀ) ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਅੱਜ ਸਥਾਨਕ ਗੁਰਦੁਆਰਾ ਰੇੜੂ ਸਾਹਿਬ ਅਤੇ ਸਾਹਨੇਵਾਲ ਵਿੱਚ 33 ਫੁੱਟਾ ਰੋਡ 'ਤੇ ਦੋ ਟੀਕਾਕਰਨ ਕੈਂਪਾਂ ਦਾ ਉਦਘਾਟਨ ਕੀਤਾ।
ਜ਼ਿਲ੍ਹਾ ਪ੍ਰਸ਼ਾਸਨ ਦੀ 'ਵੈਕਸੀਨੇਸ਼ਨ ਐਟ ਡੋਰਸਟੈਪਸ' ਮੁਹਿੰਮ ਤਹਿਤ ਟੀਕਾਕਰਨ ਕੈਂਪਾਂ ਦੀ ਸ਼ੁਰੂਆਤ ਕਰਨ ਤੋਂ ਬਾਅਦ, ਸ੍ਰੀ ਬਿੰਦਰਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਯੋਗ ਵਿਅਕਤੀਆਂ ਨੂੰ ਕੋਵਿਡ ਵੈਕਸੀਨੇਸ਼ਨ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕਰ ਰਿਹਾ ਹੈ ਅਤੇ ਪੀ.ਵਾਈ.ਡੀ.ਬੀ. ਵੀ ਯੋਗ ਵਿਅਕਤੀਆਂ ਦੀ ਜਲਦ ਤੋਂ ਜਲਦ ਵੈਕਸੀਨੇਸ਼ਨ ਕਰਵਾਉਣ ਲਈ ਪੱਬਾਂ ਭਾਰ ਹੈ।
ਉਨ੍ਹਾਂ ਕਿਹਾ ਕਿ ਪੀ.ਵਾਈ.ਡੀ.ਬੀ. ਉਦਯੋਗਿਕ ਇਕਾਈਆਂ ਦੇ ਅੰਦਰ ਟੀਕਾਕਰਨ ਕੈਂਪ ਲਗਾਉਣ ਵਿਚ ਸਹਿਯੋਗ ਕਰੇਗਾ, ਤਾਂ ਜੋ ਮਜ਼ਦੂਰ ਅਤੇ ਸਾਰੇ ਤਰਜੀਹੀ ਸ਼੍ਰੇਣੀ ਉਮਰ ਵਰਗ ਦੇ ਵੈਕਸੀਨੇਸ਼ਨ ਕਰਵਾ ਸਕਣ।
ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਵੱਲੋਂ ਪਹਿਲਾਂ ਸੂਬੇ ਦੇ ਯੂਥ ਕਲੱਬਾਂ ਨੂੰ ਮੁਫਤ ਖੇਡ ਕਿੱਟਾਂ ਮੁਹੱਈਆ ਕਰਵਾ ਕੇ ਬੋਰਡ ਦਾ ਤਹਿਦਿਲੋਂ ਸਮਰਥਨ ਕੀਤਾ ਸੀ ਅਤੇ ਹੁਣ ਪੀ.ਵਾਈ.ਡੀ.ਬੀ. ਵੀ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਕਰੇਗਾ।
ਸ੍ਰੀ ਬਿੰਦਰਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬੇਝਿੱਜਕ ਅਤੇ ਬਿਨ੍ਹਾਂ ਕਿਸੇ ਡਰ ਦੇ ਅੱਗੇ ਆਉਣ ਅਤੇ ਵੈਕਸੀਨ ਲਗਵਾਉਣ। ਉਨ੍ਹਾਂ ਕਿਹਾ ਕਿ ਇਹ ਵੈਕਸੀਨ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ।
ਇਸ ਮੌਕੇ ਮਨਦੀਪ ਸਿੰਘ, ਹਰਮਿੰਦਰ ਕੁਮਾਰ, ਸਤਵਿੰਦਰ ਸਿੰਘ, ਕੁਲਵਿੰਦਰ ਸਿੰਘ ਕਾਲਾ, ਸੰਦੀਪ ਭਾਟੀਆ, ਮਨਜਿੰਦਰ ਸਿੰਘ, ਹਰਪ੍ਰੀਤ ਕੌਰ ਗਰੇਵਾਲ, ਹਰਜੀਤ ਕੌਰ, ਮਲਕੀਅਤ ਸਿੰਘ, ਪਰਮਜੀਤ ਸਿੰਘ, ਬਾਬਾ ਜੋਗਾ ਸਿੰਘ, ਕਮਲ ਸ਼ਰਮਾ, ਜਰਨੈਲ ਸਿੰਘ, ਹਰਵਿੰਦਰ ਕੁਮਾਰ ਪੱਪੀ, ਨਿਤਿਨ ਟੰਡਨ, ਹਰਦੀਪ ਮੁੰਡੀਆਂ, ਸੁਨੀਤਾ ਅਤੇ ਸੁਰਿੰਦਰ ਹਾਜ਼ਰ ਸਨ।

Sunday, March 28, 2021

ਪਹਿਲੀ ਅਪ੍ਰੈਲ ਤੋਂ ਚਲਾਈ ਜਾਵੇਗੀ ਸਪੈਸ਼ਲ ਟੀਕਾਕਰਣ ਮੁਹਿੰਮ

Sunday:28th March 2021 at 5:21 PM

ਵੱਧ ਤੋਂ ਵੱਧ ਲੋਕਾਂ ਦੀ ਕੀਤੀ ਜਾਵੇਗੀ ਵੈਕਸੀਨੇਸ਼ਨ--ਭਾਰਤ ਭੂਸ਼ਣ ਆਸ਼ੂ


ਲੁਧਿਆਣਾ
: 28 ਮਾਰਚ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਵਸਨੀਕਾਂ ਦੇ ਲਾਭ ਲਈ ਜ਼ਿਲ੍ਹਾ ਲੁਧਿਆਣਾ ਵਿਖੇ 1 ਅਪ੍ਰੈਲ, 2021 ਤੋਂ ਇੱਕ ਸਪੈਸ਼ਲ ਟੀਕਾਕਰਣ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪੈਸ਼ਲ ਕੈਂਪ ਲਗਾਏ ਜਾਣਗੇ, ਕਿਉਂਕਿ 80 ਤੋਂ ਵੱਧ ਨਿੱਜੀ ਅਤੇ 71 ਸਰਕਾਰੀ ਹਸਪਤਾਲਾਂ ਵਿੱਚ ਪਹਿਲਾਂ ਹੀ ਟੀਕਾਕਰਨ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ।

ਉਨ੍ਹਾਂ ਇਹ ਗੱਲ ਅੱਜ ਸਥਾਨਕ ਬੱਚਤ ਭਵਨ ਵਿਖੇ ਇਸ ਸਬੰਧੀ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਹੀ। ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ, ਨਗਰ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਸਿਵਲ ਸਰਜਨ ਡਾ. ਸੁਖਜੀਵਨ ਕੱਕੜ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਕਿਰਨ ਗਿੱਲ, ਸੀ.ਆਈ.ਸੀ.ਯੂ. ਦੇ ਪ੍ਰਧਾਨ ਸ. ਉਪਕਾਰ ਸਿੰਘ ਆਹੂਜਾ, ਜਨਰਲ ਸਕੱਤਰ ਪੰਕਜ ਸ਼ਰਮਾ, ਡਾ ਐਸ.ਬੀ. ਪਾਂਧੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ 'ਵੈਕਸੀਨ ਐਟ ਡੋਰਸੈਟੈਪਸ' ਮੁਹਿੰਮ ਤਹਿਤ ਵਾਇਰਸ ਦੀ ਲੜੀ ਨੂੰ ਤੋੜਨ ਲਈ ਥੋੜੇ ਸਮੇਂ ਵਿੱਚ ਵੱਡੀ ਅਬਾਦੀ ਦੇ ਟੀਕੇ ਲਗਾਉਣ ਲਈ, ਜ਼ਿਲ੍ਹੇ ਦੇ ਸਾਰੇ ਇਲਾਕਿਆਂ ਵਿੱਚ ਸਪੈਸ਼ਲ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸ੍ਰੀਮਤੀ ਮਮਤਾ ਆਸ਼ੂ ਦੇ ਯਤਨਾਂ ਸਦਕਾ ਪਹਿਲਾ ਅਜਿਹਾ ਕੈਂਪ 26 ਮਾਰਚ ਨੂੰ ਸ਼ਹਿਰ ਦੇ ਪ੍ਰਤਾਪ ਨਗਰ ਖੇਤਰ ਵਿੱਚ ਲਗਾਇਆ ਗਿਆ ਸੀ, ਕੱਲ੍ਹ ਵੀ ਦੋ ਅਜਿਹੇ ਕੈਂਪ ਲਗਾਏ ਗਏ ਸਨ ਅਤੇ ਅੱਜ 8 ਅਜਿਹੇ ਕੈਂਪ ਲੁਧਿਆਣਾ ਵਿੱਚ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਤਰ੍ਹਾਂ ਦੇ ਹੋਰ ਕੈਂਪ ਲਗਾਏ ਜਾਣਗੇ।

ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਿਚ ਲੋਕ ਆਪਣੇ-ਆਪਣੇ ਖੇਤਰਾਂ ਵਿਚ ਅਜਿਹੇ ਕੈਂਪ ਲਗਾਉਣ ਲਈ ਅੱਗੇ ਆ ਰਹੇ ਹਨ, ਜੋ ਇਕ ਸਕਾਰਾਤਮਕ ਸੰਕੇਤ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵਸਨੀਕ ਟੀਕਾ ਲਗਵਾਉਣ ਤੋਂ ਝਿਜਕ ਰਹੇ ਸਨ ਪਰ ਹੁਣ ਲੋਕਾਂ ਦੇ ਘਰਾਂ ਦੇ ਨੇੜੇ ਟੀਕਾ ਲਗਵਾਇਆ ਜਾ ਰਿਹਾ ਹੈ, ਜਨਤਾ ਵੱਲੋਂ ਇਸ ਮੁਹਿੰਮ ਦਾ ਸਵਾਗਤ ਕਰਦਿਆਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ 'ਵੈਕਸੀਨ ਐਟ ਡੋਰਸਟੈਪਸ' ਮੁਹਿੰਮ ਤਹਿਤ ਟੀਕਾਕਰਨ ਕੇਂਦਰ ਵਿਖੇ ਕਤਾਰ ਵਿੱਚ ਖੜਨ ਦੀ ਜਰੂਰਤ ਨਹੀਂ ਹੈ ਕਿਉਂਕਿ ਸਿਹਤ ਟੀਮਾਂ ਵਿਸ਼ੇਸ਼ ਖੇਤਰ/ਫੈਕਟਰੀਆਂ/ਪਿੰਡਾਂ/ਰਿਹਾਇਸ਼ੀ ਸੁਸਾਇਟੀਆਂ ਜਾਂ ਨਿੱਂਜੀ ਅਦਾਰਿਆਂ ਦਾ ਦੌਰਾ ਕਰਨਗੀਆਂ ਜਿਸ ਲਈ ਸਿਰਫ ਆਪਣੇ ਇਲਾਕਿਆਂ ਜਾਂ ਥਾਵਾਂ 'ਤੇ ਟੀਕਾਕਰਨ ਕੈਂਪ ਲਗਾਉਣ ਲਈ ਪ੍ਰਸ਼ਾਸ਼ਨ ਨੂੰ ਇੱਕ ਫੋਨ ਕਰਨ ਦੀ ਲੋੜ ਹੈ।

ਡਿਪਟੀ ਕਮਿਸ਼ਨਰ ਨੇ ਖੁਲਾਸਾ ਕੀਤਾ ਕਿ ਪ੍ਰਸ਼ਾਸਨ ਸਿਹਤ ਟੀਮਾਂ ਨੂੰ ਉਨ੍ਹਾਂ ਸਾਰੀਆਂ ਥਾਵਾਂ 'ਤੇ ਸਾਰੇ ਯੋਗ ਵਿਅਕਤੀਆਂ ਦਾ ਟੀਕਾਕਰਣ ਲਈ ਭੇਜੇਗਾ, ਜਿੱਥੋਂ ਇਹ ਕਾਲ ਆਵੇਗੀ। ਲੋਕਾਂ ਨੂੰ ਬੇਝਿੱਜਕ ਟੀਕੇ ਨੂੰ ਅਪਨਾਉਣ ਦੀ ਅਪੀਲ ਕਰਦਿਆਂ ਸ੍ਰੀ ਸ਼ਰਮਾ ਨੇ ਜ਼ੋਰ ਦੇ ਕੇ ਕਿਹਾ ਕਿ ਸਾਡੇ ਵਿਗਿਆਨੀਆਂ ਨੇ ਇਸ ਟੀਕੇ ਨੂੰ ਵਿਕਸਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ ਅਤੇ ਇਸ ਨੂੰ ਦੇਸ਼ ਪ੍ਰਤੀ ਸਮਾਜਕ ਜ਼ਿੰਮੇਵਾਰੀ ਮੰਨਦਿਆਂ ਸਾਨੂੰ ਮਹਾਂਮਾਰੀ ਤੋਂ ਕੀਮਤੀ ਜਾਨਾਂ ਬਚਾਉਣ ਲਈ ਜਲਦ ਹੀ ਇਹ ਟੀਕਾ ਲਗਵਾਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਕੋਈ ਵੈਕਸੀਨ ਨਹੀਂ ਸੀ, ਲੋਕ ਵੱਡੀ ਗਿਣਤੀ ਵਿਚ ਨਿਰਾਸ਼ ਸਨ ਅਤੇ ਟੀਕੇ ਲਈ ਪ੍ਰਾਰਥਨਾ ਕਰ ਰਹੇ ਸਨ ਅਤੇ ਜਦੋਂ ਹੁਣ ਵੈਕਸੀਨ ਮੌਜੂਦ ਹੈ, ਤਾਂ ਲੋਕਾਂ ਨੂੰ ਇਸ ਮਹਾਂਮਾਰੀ ਦੇ ਵਿਰੁੱਧ ਜੰਗ ਜਿੱਤਣ ਲਈ ਵੈਕਸੀਨ ਲਗਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਵਸਨੀਕ ਆਪਣੇ ਇਲਾਕਿਆਂ ਵਿੱਚ ਕੈਂਪ ਲਗਾਉਣ ਲਈ ਆਪਣੇ ਕੌਂਸਲਰ/ਸਰਪੰਚ, ਖੇਤਰ ਦੇ ਐਸ.ਡੀ.ਐਮ, ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ, ਸਿਵਲ ਸਰਜਨ ਦਫਤਰ ਆਦਿ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਵਸਨੀਕ ਜ਼ਿਲ੍ਹਾ ਲੋਕ ਸੰਪਰਕ ਅਫਸਰ ਲੁਧਿਆਣਾ ਦੇ ਅਧਿਕਾਰਤ ਫੇਸਬੁੱਕ ਪੇਜ 'ਤੇ ਕੈਂਪ ਦੇ ਸੰਬੰਧ ਵਿਚ ਸਵਾਲ ਭੇਜ ਸਕਦੇ ਹਨ।

ਬਾਅਦ ਵਿਚ, ਕੈਬਨਿਟ ਮੰਤਰੀ ਵੱਲੋੋਂ ਗੁਰੂਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ, ਗਊਸ਼ਾਲਾ ਰੋਡ 'ਤੇ ਕੇ.ਡੀ.ਐਮ. ਸਕੂਲ ਅਤੇ ਹੈਬੋਵਾਲ ਵਿਖੇ ਚੱਲ ਰਹੇ ਕੈਂਪਾਂ ਦਾ ਦੌਰਾ ਕੀਤਾ ਅਤੇ ਇਲਾਕਾ ਵਾਸੀਆਂ ਨਾਲ ਗੱਲਬਾਤ ਕੀਤੀ।

Friday, March 19, 2021

ਪ੍ਰਸ਼ਾਸ਼ਨ ਕੋਵਿਡ-19 ਦੀ ਦੂਸਰੀ ਲਹਿਰ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ

 ਸੰਜੀਵਨੀ ਮਾਹਰ ਗਰੁੱਪ ਨੇ ਦੁਆਇਆ ਲੋਕਾਂ  ਨੂੰ ਭਰੋਸਾ 


ਲੁਧਿਆਣਾ
: 19 ਮਾਰਚ 2021:(ਕਾਰਤਿਕਾ 
ਸਿੰਘ//ਪੰਜਾਬ ਸਕਰੀਨ)::
ਕੋਰੋਨਾ ਨਾਲ ਦੁਨੀਆ ਭਰ ਵਿੱਚ ਮੌਤਾਂ ਹੋਈਆਂ ਹਨ। ਮੌਤਾਂ ਦੀ ਇਹ ਗਿਣਤੀ ਵੀ ਬਹੁਤ ਵਡੀ ਹੈ। ਇਸਦੀ ਪਹਿਲੀ ਲਹਿਰ ਵੀ ਬੇਹੱਦ ਖਤਰਨਾਕ ਸੀ ਪਰ  ਦੂਜੀ ਲਹਿਰ ਜ਼ਿਆਦਾ ਖਤਰਨਾਕ ਹੈ। 
ਦੂਜੀ ਲਹਿਰ ਨੂੰ ਪਹਿਲੀ ਦੀ ਤੁਲਣਾ ਵਿੱਚ ਖ਼ਤਰਨਾਕ ਕਰਾਰ ਦਿੰਦਿਆਂ ਸੰਜੀਵਨੀ ਡਾਕਟਰਾਂ ਦੇ ਮਾਹਰ ਪੈਨਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੂਬੇ ਵਿੱਚ ਆਈ ਕੋਵਿਡ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਆਪਣੇ ਰੋਜਮੱਰਾ ਦੇ ਜੀਵਨ ਵਿੱਚ ਐਸ.ਐਮ.ਐਸ (ਸੋਸ਼ਲ ਡਿਸਟੈਂਸ, ਮਾਸਕ ਐਂਡ ਸੈਨੀਆਈਜੇਸ਼ਨ) ਦੇ ਸਿਧਾਂਤ ਦੀ ਪਾਲਣਾ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਸੰਜੀਵਨੀ ਗਰੁੱਪ ਲੁਧਿਆਣਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਗਠਿਤ ਕੀਤਾ ਗਿਆ ਸੀ। 

ਅੱਜ ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ ਦੇ ਅਧਿਕਾਰਤ ਫੇਸਬੁੱਕ ਪੇਜ 'ਤੇ ਕੋਵਿਡ-19 ਸਬੰਧੀ ਹੋਏ ਇੱਕ ਵਿਸ਼ੇਸ਼ ਲਾਈਵ ਸੈਸ਼ਨ ਦੌਰਾਨ ਡੀ.ਐਮ.ਸੀ.ਐਚ. ਤੋਂ ਡਾ. ਬਿਸ਼ਵ ਮੋਹਨ ਅਤੇ ਡਾ.ਰਾਜੇਸ਼ ਮਹਾਜਨ, ਸੀ.ਐਮ.ਸੀ.ਐਚ. ਤੋਂ ਡਾ.ਮੈਰੀ ਜੌਨ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਕਿਰਨ ਗਿੱਲ ਅਤੇ ਵਧੀਕ ਡਿਪਟੀ ਕਮਿਸ਼ਨਰ(ਜਨਰਲ) ਸ੍ਰੀ ਅਮਰਜੀਤ ਬੈਂਸ, ਨੇ ਕਿਹਾ ਕਿ ਪ੍ਰਸ਼ਾਸਨ ਨੋਵਲ ਕੋਰੋਨਾਵਾਇਰਸ ਦੀ ਦੂਸਰੀ ਲਹਿਰ ਨੂੰ ਹਰਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਜੇਕਰ ਆਉਣ ਵਾਲੇ ਦਿਨਾਂ ਵਿੱਚ ਇਹ ਸੂਬੇ ਵਿੱਚ ਆਪਣੇ ਪੈਰ ਪਸਾਰੇਗਾ।

ਉਨ੍ਹਾਂ ਅੱਗੇ ਕਿਹਾ ਕਿ ਅਸੀਂ ਇਸ ਮਾਰੂ ਵਾਇਰਸ ਦੀ ਪਹਿਲੀ ਲਹਿਰ ਤੋਂ ਬਹੁਤ ਕੁਝ ਸਿੱਖਿਆ ਹੈ, ਅਸੀਂ ਵਾਇਰਸ ਨਾਲ ਨਜਿੱਠਣ ਲਈ ਇੱਕ ਬਿਹਤਰ ਸਥਿਤੀ ਵਿੱਚ ਹਾਂ ਕਿਉਂਕਿ ਹੁਣ ਅਸੀਂ ਸਿਹਤ ਦੇ ਬੁਨਿਆਦੀ ਢਾਂਚੇ, ਪ੍ਰਸ਼ਾਸ਼ਨਿਕ ਅਮਲਾ, ਉੱਤਮ ਆਈ.ਸੀ.ਯੂ. ਦੇਖਭਾਲ, ਹਵਾਦਾਰੀ, ਆਕਸੀਜਨ ਅਤੇ ਹੋਰ ਸਹੂਲਤਾਂ ਨੂੰ ਮਜ਼ਬੂਤ ਕਰ ਚੁੱਕੇ ਹਾਂ, ਪਰ ਲੋਕਾਂ ਨੂੰ ਵੀ ਇਸ ਮਿਸ਼ਨ ਦੀ ਕਾਮਯਾਬੀ ਲਈ ਪ੍ਰਸ਼ਾਸਨ ਨੂੰ ਦਿਲੋਂ ਸਹਿਯੋਗ ਦੇਣਾ ਹੋਵੇਗਾ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਅਤੇ ਕੋਵਿਡ ਦੇ ਸੰਭਾਵੀ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਯਕੀਨੀ ਬਣਾਉਣ ਲਈ ਫਲੂ ਵਰਗੇ ਲੱਛਣਾਂ ਦੀ ਸਥਿਤੀ ਵਿਚ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ. ਅੱਗੇ, ਉਨ੍ਹਾਂ ਸਾਰੇ ਯੋਗ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਵਾਇਰਸ ਦੀ ਚੇਨ ਤੋੜਨ ਲਈ ਤੁਰੰਤ ਆਪਣੀ ਵੈਕਸੀਨੇਸ਼ਨ ਕਰਵਾਉਣ।

ਉਨ੍ਹਾਂ ਖੁਲਾਸਾ ਕੀਤਾ ਕਿ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਪਹਿਲੀ ਲਹਿਰ ਤੋਂ ਹਾਸਲ ਕੀਤੇ ਬੇਹਤਰੀਨ ਮੈਡੀਕਲ ਤਜ਼ਰਬੇ ਨੂੰ ਸਾਂਝਾ ਕਰਦਿਆਂ ਲੈਵਲ-3 ਦੇ ਮਰੀਜ਼ਾਂ ਲਈ ਸਮਰਪਿਤ ਆਈ.ਸੀ.ਯੂ. ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ।