Showing posts with label Akali Dal. Show all posts
Showing posts with label Akali Dal. Show all posts

Friday, August 22, 2025

ਗਿਆਨੀ ਹਰਪ੍ਰੀਤ ਸਿੰਘ ਵਲੋਂ ਸੰਗਤਾਂ ਤੋਂ ਮਾਫੀ ਮੰਗਣ ਦਾ ਸੁਆਗਤ

Received From MPS Khalsa on Friday 22nd August 2025 at 17:29 Regarding Giani Harpreet Singh 

ਮਾਮਲਾ ਟਾਂਕ ਕਸ਼ਤਰੀਆਂ ਬਿਰਾਦਰੀ ਤੇ ਕੀਤੀ ਟਿਪਣੀ ਦਾ 

ਇੰਦਰਜੀਤ ਸਿੰਘ ਵਿਕਾਸਪੁਰੀ ਨੇ ਕੀਤਾ ਮਾਫੀ ਮੰਗਣ ਦਾ ਸਵਾਗਤ 

ਨਵੀਂ ਦਿੱਲੀ: 22 ਅਗਸਤ 2025::(ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਅੰਮ੍ਰਿਤਸਰ ਵਿਖੇ ਅਕਾਲੀ ਦਲ ਦੇ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵਲੋਂ ਦਰਜ਼ੀਆਂ ਬਾਰੇ ਜੋ ਬਿਆਨ ਸਟੇਜ ਤੋਂ ਦਿੱਤਾ ਗਿਆ ਸੀ ਉਸ ਦੀ ਟਾਂਕ ਕਸ਼ਤਰੀਆਂ ਬਿਰਾਦਰੀ ਵੱਲੋਂ ਦੇਸ਼ਾਂ ਵਿਦੇਸ਼ਾਂ ਤੋਂ ਨਿੰਦਾ ਕੀਤੀ ਗਈ। ਉਸ ਬਿਆਨ ਦਾ ਨੋਟਿਸ ਲੈਂਦੇ ਹੋਏ ਟਾਂਕ ਕਸ਼ਤਰੀਆ ਬਿਰਾਦਰੀ ਵਲੋਂ ਇਕ ਪਤਵੰਤੇ ਸੱਜਣਾਂ ਦਾ ਵਫ਼ਦ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਿਆ ਜਿਨਾਂ ਵਿੱਚ ਪ੍ਰਮੁੱਖ ਸਰਦਾਰ ਨਿਰੰਜਨ ਸਿੰਘ ਰੱਖੜਾ, ਸਰਦਾਰ ਸਤਨਾਮ ਸਿੰਘ ਦਮਦਮੀ ਪ੍ਰਧਾਨ ਅਤੇ ਅਤੇ ਹੋਰ ਬਿਰਾਦਰੀ ਦੇ ਪਤਵੰਤੇ ਸੱਜਣਾਂ ਦੀ ਗੱਲਬਾਤ ਹੋਈ। 

ਟਾਂਕ ਕਸ਼ਤਰੀਆਂ ਬਰਾਦਰੀ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਵਿਕਾਸਪੁਰੀ, ਨੇ ਇਸ ਬਾਰੇ ਗੱਲਬਾਤ ਕਰਦਿਆਂ ਦਸਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਗਲਤੀ ਦਾ ਪ੍ਰਗਟਾਵਾ ਕੀਤਾ ਹੈ। ਇਸ ਸੰਬੰਧੀ ਗੱਲ ਕਰਦਿਆਂ ਗਿਆਨੀ ਜੀ ਨੇ ਟਾਂਕ ਕਸ਼ਤਰੀਆਂ ਬਿਰਾਦਰੀ ਦੀ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸੰਗਤਾਂ ਤੋਂ ਮਾਫੀ ਮੰਗੀ ਅਤੇ ਕਿਹਾ ਮੇਰੀ ਮਨਸ਼ਾ ਕਿਸੇ ਦਾ ਦਿਲ ਦੁਖਾਣ ਦੀ ਨਹੀਂ ਸੀ ਸੁਭਾਵਿਕ ਹੀ ਜਾਣੇ ਅਣਜਾਣੇ ਮੂੰਹ ਤੋਂ ਨਿਕਲ ਗਿਆ। 

ਇਸ ਬਾਰੇ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਉਪਰ ਵੀ ਲਿਖਿਆ ਹੈ। ਇੰਦਰਜੀਤ ਸਿੰਘ ਵਿਕਾਸਪੁਰੀ ਨੇ  ਗਿਆਨੀ ਹਰਪ੍ਰੀਤ ਸਿੰਘ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਅਤੇ ਧੰਨਵਾਦ ਕੀਤਾ ਕੀ ਉਹਨਾਂ ਨੇ ਬਹੁਤ ਹੀ ਨਿਮਾਣੇ ਗੁਰੂ ਦੇ ਸਿੱਖ ਵਜੋਂ ਆਪਣੀ ਗਲਤੀ ਸਵੀਕਾਰ ਕੀਤੀ। ਦਿੱਲੀ ਦੀ ਟਾਂਕ ਛਤਰੀ ਬਰਾਦਰੀ ਵੱਲੋਂ ਵੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਫੈਸਲੇ ਦਾ ਸਵਾਗਤ ਕੀਤਾ ਅਤੇ ਸਰਦਾਰ ਨਿਰੰਜਨ ਸਿੰਘ ਜੀ ਰੱਖੜਾ ਅਤੇ ਸਰਦਾਰ ਸਤਨਾਮ ਸਿੰਘ ਦਮਦਮੀ ਦਾ ਧੰਨਵਾਦ ਕੀਤਾ ਕਿ ਉਹਨਾਂ ਦੀ ਸੂਝ ਬੂਝ ਨਾਲ ਬੜੇ ਹੀ ਚੰਗੇ ਢੰਗ ਨਾਲ ਇਸ ਮਸਲੇ ਨੂੰ ਸੁਲਝਾਇਆ ਲਿਆ ਗਿਆ।

Saturday, August 16, 2025

ਪੰਥ ਨੂੰ ਕਮਜ਼ੋਰ ਕਰਨ ਲਈ ਦਿੱਲੀ ਦੀਆਂ ਸਾਜ਼ਿਸ਼ਾਂ ਫਿਰ ਤੇਜ਼ ਹੋਈਆਂ

 Received From SAD on 16th Aug 2025 at 4:07 PM Regarding Akali Conference at Isru 

ਆਓ ਇਹਨਾਂ ਸਾਜ਼ਿਸ਼ਾਂ ਨੂੰ ਮਾਤ ਪਾਈਏ-ਸ਼੍ਰੋਮਣੀ ਅਕਾਲੀ ਦਲ 

ਸਾਜ਼ਿਸ਼ ਦੀ ਅਗਵਾਈ ਕਰਨ ਦਾ ਦੋਸ਼ ਲਗਾ ਕੇ ਗਿਆਨੀ ਹਰਪ੍ਰੀਤ ਸਿੰਘ ਦੀ ਕੀਤੀ ਨਿਖੇਧੀ

*ਬੰਦੀ ਸਿੰਘਾਂ ਦੀ ਰਿਹਾਈ ਲਈ ਸੋਸ਼ਲ ਮੀਡੀਆ 'ਤੇ ਲੋਕ ਲਹਿਰ ਆਰੰਭਣ ਦੀ ਵੀ ਅਪੀਲ 

*ਅਪੀਲ ਕੀਤੀ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ 

*ਅਕਾਲੀ ਦਲ ਦੀ ਈਸੜੂ ਕਾਨਫਰੰਸ ਨੂੰ ਮਿਲਿਆ ਲਾਮਿਸਾਲ ਹੁੰਗਾਰਾ


ਈਸੜੂ
: 16 ਅਗਸਤ 2025: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ)::

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਦਿੱਲੀ ਵਿਚ ਰਚੀਆਂ ਸਾਜ਼ਿਸ਼ਾਂ ਨੂੰ ਮਾਤ ਪਾਉਣ। ਅਕਾਲੀ ਪਾਰਟੀ ਨੇ ਪੰਥ ਨੂੰ ਵੰਡਣ ਅਤੇ ਇਸਦੀਆਂ ਧਾਰਮਿਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਦੀ ਅਗਵਾਈ ਕਰਨ ’ਤੇ ਗਿਆਨੀ ਹਰਪ੍ਰੀਤ ਸਿੰਘ ਦੀ ਜ਼ੋਰਦਾਰ ਨਿਖੇਧੀ ਕੀਤੀ।

ਇਸ ਸਿਆਸੀ ਕਾਨਫਰੰਸ ਜੋ ਕੱਲ੍ਹ ਸ਼ਹੀਦ ਕਰਨੈਲ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਇਥੇ ਆਯੋਜਿਤ ਕੀਤੀ ਗਈ ਸੀ, ਦੀ ਪ੍ਰਧਾਨਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤੀ ਜਿਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੋਸ਼ਲ ਮੀਡੀਆ ’ਤੇ ਲੋਕ ਲਹਿਰ ਆਰੰਭ ਕਰਨ ਕਿਉਂਕਿ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਹੈ ਕਿ  ਜਿਹਨਾਂ ਦੀ 20 ਸਾਲ ਦੀ ਸਜ਼ਾ ਪੂਰੀ ਹੋ ਗਈ, ਉਹਨਾਂ ਨੂੰ ਜੇਲ੍ਹ ਵਿਚ ਰੱਖਣਾ ਵਿਅਕਤੀ ਦੇ ਮਨੁੱਖੀ ਅਧਿਕਾਰ ਦੀ ਉਲੰਘਣਾ ਹੈ। ਉਹਨਾਂ ਕਿਹਾ ਕਿ ਬੰਦੀ ਸਿੰਘ 28 ਸਾਲਾਂ ਤੋਂ ਜੇਲ੍ਹਾਂ ਵਿਚ ਬੰਦ ਅਤੇ ਉਹਨਾਂ ਨੇ ਪੰਜਾਬੀਆਂ ਨੂੰ ਅਪੀਲਕੀਤੀ  ਕਿ ਸੋਸ਼ਲ ਮੀਡੀਆ ’ਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਨਿੱਜੀ ਅਪੀਲਾਂ ਕਰਨ।

ਸੀਨੀਅਰ ਆਗੂ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਅਕਾਲੀ ਦਲ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਤੋਂ ਸੁਚੇਤ ਰਹਿਣ ਅਤੇ ਕਿਹਾ ਕਿ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਧੋਖਾ ਦੇਣ ਵਾਸਤੇ ’ਡੁਪਲੀਕੇਟਾਂ’ ਦੀ ਵਰਤੋਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਕੁਝ ਆਗੂ ਇਹ ਦਾਅਵਾ ਕਰਨ ਦਾ ਯਤਨ ਕਰਰਹੇ  ਹਨ ਕਿ ਉਹ ਹੀ ਅਸਲ ਸ਼੍ਰੋਮਣੀ ਅਕਾਲੀ ਦਲ ਹਨ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੇ ਆਪਣੀ ਦੁਕਾਨਦਾਰੀ ਖੋਲ੍ਹ ਲਈ ਅਤੇ ਲੋਕਾਂ ਨੂੰ ਧੋਖਾ ਦੇਣ ਵਾਸਤੇ ਅਕਾਲੀ ਦਲ ਵਿਰਾਸਤ ਨੂੰ ਆਪਣੀ ਝੋਲੀ ਪਾਉਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਇਹਨਾਂ ’ਡੁਪਲੀਕੇਟਾਂ’ ਨੂੰ ਤੁਰੰਤ ਰੱਦ ਕਰ ਦੇਣਾ ਚਾਹੀਦਾ ਹੈ।

ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਇਸ ’ਤੇ ਹੋਰ ਚਾਨਣਾ ਪਾਉਂਦਿਆਂ ਦੱਸਿਆ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਥਾਪਿਤ ਕੀਤੇ ’ਵੱਖਰੇ ਚੁੱਲ੍ਹੇ’ ਨੇ ਉਹਨਾਂ ਦੀ ਅਸਲ ਮਨਸ਼ਾ ਬੇਨਕਾਬ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਉਹਨਾਂ ਨੇ ਤਾਂ 2 ਦਸੰਬਰ ਨੂੰ ਜਾਰੀ ਆਪਣੇ ਹੀ ਹੁਕਮਨਾਮੇ ਦੀ ਪਰਵਾਹ ਕੀਤੇ ਬਗੈਰ ਹੀ ਆਪਣੀ ਨਵੀਂ ਜਥੇਬੰਦੀ ਬਣਾ ਲਈ  ਸੀ। ਉਹਨਾਂ ਕਿਹਾ ਕਿ ਦਿੱਲੀ ਦਰਬਾਰ ਦਾ ਮੋਹਰਾ ਬਣਨ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਹੁਣ ਸ਼੍ਰੋਮਣੀ ਗੁਰਦੁਆਰਾ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਫਤਰ ਦੇ ਨਾਲ-ਨਾਲ ਚੋਣ ਨਿਸ਼ਾਨ ’ਤੇ ਵੀ ਕਬਜ਼ਾ ਕਰਨ ਦੀਆਂ ਗੱਲਾਂ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਦੱਸਣਾ ਚਾਹੁੰਦੇ ਹਨ ਕਿ ਪੰਥ ਪੰਥ ਨੇ ਪਹਿਲਾਂ ਵੀ ਕਦੇ ਅਜਿਹੀਆਂ ਧਮਕੀਆਂ ਦੀ ਪਰਵਾਹ ਨਹੀਂ ਕੀਤੀ ਤੇ ਅੱਗੇ ਵੀ ਨਹੀਂ ਕਰੇਗਾ।

ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਧੋਖਾ ਦੇਣ ਦੀ ਵੀ ਨਿਖੇਧੀ ਕੀਤੀ, ਉਹ ਕਮੇਟੀ ਜਿਸਨੇ ਉਹਨਾਂ ਨੂੰ ਵਿਦਿਆ ਦਿੱਤੀ ਤੇ ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਸਤਿਕਾਰਯੋਗ ਅਹੁਦੇ ਨਾਲ ਨਿਵਾਜਿਆ।

ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਝਿੰਜਰ ਨੇ ਦੱਸਿਆ ਕਿ ਕਿਵੇਂ ਗਿਆਨੀ ਹਰਪ੍ਰੀਤ ਸਿੰਘ ਲਾਲਸਾ ਤੇ ਮੌਕਾਪ੍ਰਸਤੀ ਨਾਲ ਭਰੇ ਹੋਏ ਹਨ ਅਤੇ ਕੇਂਦਰੀ ਏਜੰਸੀਆਂ ਦੇ ਏਜੰਟ ਬਣ ਕੇ ਪੰਥ ਨੂੰ ਵੰਡਣਾ ਚਾਹੁੰਦੇ ਹਨ। ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਕਾਲੀ ਦਲ ਦਫਤਰ ’ਤੇ ਧੱਕੇ ਨਾਲ ਕਬਜ਼ਾ ਕਰਨ ਦੇ ਬਿਆਨ ਨਾਲ ਹਿੰਸਾ ਭੜਕਾਉਣ ਦੇ ਯਤਨਾਂ ਦੀ ਵੀ ਨਿਖੇਧੀ ਕੀਤੀ।

ਇਸ ਮੌਕੇ ਸੀਨੀਅਰ ਆਗੂ ਹੀਰਾ ਸਿੰਘ ਗਾਬੜੀਆ,ਸ਼ਰਨਜੀਤ ਸਿੰਘ ਢਿੱਲੋਂ, ਦਰਬਾਰਾ ਸਿੰਘ ਗੁਰੂ, ਅਮਰਜੀਤ ਸਿੰਘ ਚਾਵਲਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਯਾਦਵਿੰਦਰ ਸਿੰਘ ਯਾਦੂ ਅਤੇ ਪਰਮਜੀਤ ਸਿੰਘ ਢਿੱਲੋਂ ਨੇ ਵੀ ਸੰਬੋਧਨ ਕੀਤਾ ਅਤੇ ਕਰਨੈਲ ਸਿੰਘ ਈਸੜੂ ਦੀ ਸ਼ਹੀਦੀ ਬਾਰੇ ਵਿਸਥਾਰ ਸਾਂਝਾ ਕੀਤਾ। 

ਉਹਨਾਂ ਨੇ ਇਹ ਵੀ  ਦੱਸਿਆ ਕਿ ਆਜ਼ਾਦੀ ਮਗਰੋਂ ਪੰਜਾਬੀਆਂ ਨਾਲ ਉਹਨਾਂ ਦੇ ਆਪਣੇ ਹੀ ਮੁਲਕ ਵਿਚ ਧੋਖਾ ਕੀਤਾ ਗਿਆ ਤੇ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦੇ ਦਿੱਤਾ ਗਿਆ ਤੇ ਸੂਬੇ ਨੂੰ ਇਸਦੀ ਰਾਜਧਾਨੀ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ। ਉਹਨਾਂ ਇਹ ਵੀ ਦੱਸਿਆ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਦਿੱਲੀ ਦੇ ਧਾੜਵੀ ਪੰਜਾਬ ਦੀ 65,000 ਏਕੜ ਉਪਜਾਊ ਜ਼ਮੀਨ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ। 

ਅਕਾਲੀ ਆਗੂਆਂ ਨੇ ਸਪਸ਼ਟ ਕੀਤਾ ਕਿ ਇਹਨਾਂ ਅਕਾਲੀ ਦਲ ਵੱਲੋਂ ਜ਼ਮੀਨ ਹੜੱਪਣ ਦੀ ਸਕੀਮ ਦਾ ਪੁਰਜ਼ੋਰ ਵਿਰੋਧ ਕਰਨ ਤੇ ਚਾਰ ਵਿਸ਼ਾਲ ਧਰਨੇ ਦੇਣ ਦੇ ਨਾਲ-ਨਾਲ ਮੋਰਚਾ ਸ਼ੁਰੂ ਕਰਨ ਦੇ ਐਲਾਨ ਸਦਕਾ ਹੀ ਇਹ ਸਕੀਮ ਸਰਕਾਰ ਨੂੰ ਰੱਦ ਕਰਨੀ ਪਈ। ਉਹਨਾਂ ਕਿਹਾ ਕਿ ਪਾਰਟੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਨਾ ਜਾਰੀ ਰੱਖੇਗੀ ਅਤੇ ਇਹਨਾਂ ਖਿਲਾਫ ਜਨਤਕ ਰੋਸ ਪ੍ਰਦਰਸ਼ਨ ਵੀ ਕਰੇਗੀ।

ਇਹ ਤਾਂ ਕਮਾਲ ਹੋ ਗਿਆ--ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ

Received from Principal Parvinder Singh Khalsa on Friday 15th August 2025 at 2026 Regarding New Akali Dal 

ਹੁਣ ਇਸਤਰੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਵੱਜੋਂ ਬੀਬੀ ਜਾਗੀਰ ਕੌਰ ਦਾ ਨਾਮ?


ਜਿਹੜਾ ਅਕਾਲੀ ਦਲ
ਬਾਦਲ ਰੂਪੀ ਗੰਦ ਸਿਖ ਪੰਥ ਵਿੱਚੋ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਬਾਹਰ ਨਹੀ ਕੱਢ ਸਕੇ,ਉਹ ਕਰ ਦਿਤਾ ਗਿਆਨੀ ਹਰਪ੍ਰੀਤ ਸਿੰਘ  ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ,,

ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਨੇ ਜਿਹੜਾ ਅਕਾਲੀ ਦਲ ਬਾਦਲ ਰੂਪੀ ਗੰਦ ਸਿਖ ਪੰਥ ਵਿਚੋ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ  ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਬਾਹਰ ਨਹੀ ਕੱਢ ਸਕੇ,ਉਹ ਕਰ ਵਿਖਾਇਆ।।।

 ਚੋਣਾਂ ਨਿਸ਼ਾਨ ਤੇ ਦਫਤਰ ਸਮੇਤ ਸ੍ਰੌਮਣੀ ਕਮੇਟੀ ਦਾ ਪਰਬੰਧ ਹਥਿਆਉਣ ਲਈ ਖੁੱਲ੍ਹੇ ਚੈਲੰਜ ਦਾ ਕਰ ਦੇਣਾ ਇਹ ਗਲ ਹਵਾਈ ਗਲਾ ਨਹੀ ਹਨ। ਉਹ ਇਹ ਸਾਰੇ ਕੰਮ ਕਰਨ ਦੀ ਯੋਗਤਾ ਰੱਖਦੇ ਹਨ।  ਦੇਰ ਹੈ ਅੰਧੇਰ ਨਹੀ। 

ਦਰਅਸਲ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਨਵੇਂ ਪੈਂਤੜੇ ਵਿਚ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ੍ਰੋਮਣੀ ਕਮੇਟੀ ਨੂੰ  ਇਸਤ੍ਰੀ ਅਕਾਲੀ ਦਲ ਦੀ ਪ੍ਰਧਾਨ ਬਣਾਉਣ ਦੇ ਐਲਾਨ ਨਾਲ  ਸੁਖਬੀਰ ਬਾਦਲ ਟੋਲੇ ਦੀਆਂ ਅਸਥੀਆਂ ਹਰਿਦੁਆਰ ਪਹੁੰਚਣ ਲਈ ਰਸਤਾ ਬਣਾ ਦਿੱਤਾ ਹੈ। ਇਸ ਟੋਲੇ ਅੰਦਰ ਤਰਥਲੀ ਮਚ ਗਈ ਹੈ। ਦੁਨੀਆ ਦਾ ਹਰੇਕ ਸਿੱਖ ਇਸ ਗਲ ਤੋਂ ਖੁਸ਼ ਹੈ ਕਿ  ਗੁਰੂ ਹਰਗੋਬਿੰਦ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਤਖ਼ਤਾ ਤੇ ਸੇਵਾ ਨਿਭਾ ਚੁੱਕੇ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਕਮਾਲ ਕਰ ਵਿਖਾਇਆ ਹੈ। ਬਾਦਲ ਟੋਲੇ ਦੇ ਦੋ ਤਿੰਨ ਵਾਰਸ ਬੁਖਲਾਹਟ ਚ ਆ ਕੇ ਨੀਵੇਂ ਪੱਧਰ ਦੀ ਭਾਸ਼ਾ ਦਾ ਉਪਯੋਗ ਕਰਦੇ ਨਜਰ ਆ ਰਹੇ ਹਨ। ਉਹਨਾਂ ਵੱਲ ਧਿਆਨ ਦੇਣ ਦੀ ਲੋੜ ਨਹੀਂ ਸਾਨੂੰ ਕਿਉਕੀ ਅਸੀ  ਪੰਥ ਦੇ ਵਡੇਰੇ ਹਿਤਾ ਲਈ ਕਦਮ ਪੁੱਟਿਆ ਹੈ।

 ਜਿਹੜੀ ਅਮਰ ਵੇਲ ਦਾ ਜਿਕਰ ਕਰਦਿਆਂ ਆਖਿਆ ਜਾਂਦਾ ਹੈ ਕਿ ਜਿਸ ਦਰਖਤ ਉਪਰ ਇਹ ਡੇਰਾ ਲਾ ਲਵੇ ਉਸ ਨੂੰ ਜੜ੍ਹੋਂ ਖੋਖਲਾ ਕਰ ਦੇਦੀ ਹੈ। ਉਹ ਵੇਲ ਸ੍ਰੋਮਣੀ ਅਕਾਲੀ ਦਲ ਤੋਂ ਨਿਖੇੜ ਕੇ ਬਾਦਲ ਟੋਲੇ ਉਪਰ ਵਲੇਟ ਦਿੱਤੀ ਗਈ ਹੈ। ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨਾਲ ਚੰਗੇ ਸਮਝਦਾਰ ਗੁਰਸਿਖਾ ਦੀ ਆਪਣੀ ਇਕ ਟੀਮ ਹੈ।

ਸਿੱਖ ਪੰਥ ਨੂੰ ਉਹਨਾਂ ਉਪਰ ਕੋਈ ਸ਼ੰਕਾ ਪ੍ਰਗਟ ਨਹੀ ਕਰਨੀ ਚਾਹੀਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਗੰਦ ਸਾਫ ਕਰਨ ਵਾਸਤੇ ਗੰਦ ਵਿਚ ਵੜਨਾ ਪੈਂਦਾ ਹੈ। ਪੰਥ ਦੀ ਬੇਹਤਰੀ ਲਈ ਉਹ ਸੂਝਬੂਝ ਨਾਲ ਹੋਲੀ ਹੋਲੀ ਬਾਦਲਾ ਦੇ ਖਾਤਮੇ ਵਾਸਤੇ ਉਸਾਰੂ ਕਦਮ ਪੁੱਟ ਰਹੇ ਹਨ।

2 ਦਸੰਬਰ 2024  ਦੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਏ  ਆਦੇਸ਼ਾਂ ਨੂੰ ਇਕ ਵਾਰ ਸੁਣ  ਲਿਆ ਕਰੋ, ਮੰਨ ਨੂੰ ਸਕੂਨ ਮਿਲੇ ਗਾ। ਉਹ ਇਕ ਉਸਾਰੂ ਉਪਰਾਲਾ ਸੀ, ਬਾਦਲਾ ਦੀਆਂ ਚੂਲਾਂ ਨੂੰ ਹਿਲਾਉਣ ਦਾ ਕਾਰਨ ਬਣਿਆ, ਉਸ ਉਪਰ ਅਮਲ ਕਰਨ ਲਈ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਤੇ ਉਹਨਾਂ ਦੀ ਟੀਮ ਨੂੰ ਬਾਦਲਾ ਨਾਲ ਗੁੱਥਮ ਗੁੱਥਾ ਹੋਣਾ ਪਿਆ,ਬਾਦਲ ਕਮੀਨਗੀ ਉਪਰ ਉਤਰ ਆਏ ਹਨ। ਗੜਗੱਜ ਨਾ ਦਾ ਉਹਨਾਂ ਦਾ ਕਰਮਚਾਰੀ ਨਕਲੀ ਜੱਫੇਮਾਰ ਵੀ ਆਪਣੀਆਂ ਹਦਾ ਨੂੰ ਟਪ ਕੇ ਯਬਲੀਆਂ ਮਾਰ ਰਿਹਾ ਹੈ। ਉਹ ਆਪਣੇ ਆਪ ਨੂੰ ਅਸਲੀ ਜੱਫੇਮਾਰ ਮਨੀ ਬੈਠਾ ਹੈ। ਸਿੱਖ ਪੰਥ ਨੂੰ ਸੁਚੇਤ ਕਰਦਿਆਂ ਹੋਇਆ ਜੋਰਦਾਰ ਅਪੀਲ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਨਾਲ ਖੜੇ ਹੋਵੋ,ਇਹ ਸਭ ਤੋਂ ਉੱਤਮ ਸੇਵਾ ਹੋਵੇਗੀ, ਬਾਦਲ ਟੋਲਾ ਪੰਥ ਮਾਰੂ ਏਜੰਡਾ ਲੈਕੇ ਕੌਮ ਨੂੰ ਗੁੰਮਰਾਹ ਕਰਦਾ ਪਿਆ ਹੈ। ਉਸ ਦੇ ਦਲ ਦਾ ਅੰਤਿਮ ਸੰਸਕਾਰ ਹੋ ਚੁੱਕਾ ਹੈ,,,, ਇਹ ਗਲ ਸਮਝ ਲੈਣੀ ਚਾਹੀਦੀ ਹੈ।

ਸਾਰੀਆਂ ਪੰਥਕ ਧਿਰਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਨਾਲ ਖੜੇ ਹੋਣਾ ਚਾਹੀਦਾ ਹੈ। ਤਾ ਕੀ ਬਾਦਲ ਟੋਲੇ ਦੇ ਫੁੱਲ ਹਰਿਦੁਆਰ ਪਹੁੰਚਣ ਚ ਦੇਰ ਨਾ ਲੱਗੇ।

ਜਿਹੜਾ ਅਕਾਲੀ ਦਲ ਬਾਦਲ ਰੂਪੀ ਗੰਦ ਸਿਖ ਪੰਥ ਵਿੱਚੋ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਬਾਹਰ ਨਹੀ ਕੱਢ ਸਕੇ,ਉਹ ਕਰ ਦਿਤਾ ਗਿਆਨੀ ਹਰਪ੍ਰੀਤ ਸਿੰਘ  ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ,,,ਇਸ ਲਈ ਸਾਵਧਾਨ ਹੋਇਆ ਜਾਵੇ, 

*ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਚੀਫ਼ ਐਡੀਟਰ ਸ੍ਰੋਮਣੀ ਗੁਰਮਤਿ ਚੇਤਨਾਂ ਹਨ ਅਤੇ ਸੀਨੀਅਰ ਪੰਥਕ ਪੱਤਰਕਾਰ ਵੀ ਹਨ  

Tuesday, August 12, 2025

ਸੂਬਾ ਸਰਕਾਰ ਅਕਾਲੀਆਂ ਦੇ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂੰ--ਸਰਨਾ

Received From MPS Khalsa on 12th August 2025 at 15:50 Regarding SCL Youth Mohali

ਲੈਂਡ ਪੂਲਿੰਗ ਪਾਲਿਸੀ ਦੀ ਵਾਪਿਸੀ ਲੋਕਾਂ ਦੀ ਇਤਿਹਾਸਿਕ ਜਿੱਤ ਹੈ  

ਅਕਾਲੀ ਦਲ ਦੇ ਮੋਰਚੇ ਤੇ ਲੋਕ ਵਿਰੋਧ ਤੋਂ ਡਰਦਿਆਂ ਮਾਨ ਸਰਕਾਰ ਲੈਂਡ ਪੁਲਿੰਗ ਪਾਲਿਸੀ ਨੂੰ ਰੱਦ ਕਰਕੇ ਪਿੱਛੇ ਹਟੀ: ਸਰਨਾ 

ਨਵੀਂ ਦਿੱਲੀ: 12 ਅਗਸਤ 2025: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):- 

ਸ਼੍ਰੋਮਣੀ ਅਕਾਲੀ ਦਲ ਨੇ ਸਦਾ ਹੀ ਪੰਥ ਅਤੇ ਪੰਜਾਬ ਦੇ ਹਿੱਤਾਂ ਲਈ ਸੰਘਰਸ਼ ਕਰਦਿਆਂ ਤਕੜੇ ਹੋ ਕੇ ਲੜਾਈ ਲੜੀ ਹੈ ਤੇ ਅਨੇਕਾਂ ਮੋਰਚੇ ਲਗਾਕੇ ਫਤਹਿ ਹਾਸਲ ਕੀਤੀ ਹੈ । ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਸੂਬੇ ਦੀਆਂ ਜ਼ਮੀਨਾਂ ਹੜੱਪਣ ਲਈ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਗਈ ਸੀ । ਜਿਸ ਨਾਲ ਨਾ ਸਿਰਫ ਬੇਸ਼ਕੀਮਤੀ ਤੇ ਉਪਜਾਊ 65000 ਏਕੜ ਜ਼ਮੀਨ ਬਰਬਾਦ ਹੋਣੀ ਸੀ ਉਥੇ ਹੀ ਉਸ ਜ਼ਮੀਨ ਨਾਲ ਜੁੜੇ ਹੋਏ ਲੱਖਾਂ ਲੋਕਾਂ ਨੇ ਬਰਬਾਦ ਹੋਣਾ ਸੀ ਅਤੇ ਪੰਜਾਬ ਦੇ ਸੱਭਿਆਚਾਰ ਨੂੰ ਵਿਗਾੜਨ ਦੀ ਵੀ ਸਰਕਾਰ ਦੀ ਮਨਸ਼ਾ ਸੀ । ਪਰ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਰਿਹਾ ਹੈ, ਆਪਣਾ ਫਰਜ ਸਮਝਦੇ ਹੋਏ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਲਗਾਤਾਰ ਇਸ ਕਾਲੀ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਸੀ। 

ਅਕਾਲੀ ਦਲ ਨੇ ਲਗਾਤਾਰ ਧਰਨੇ ਮੁਜ਼ਾਹਰੇ ਕੀਤੇ ਅਤੇ ਇਸ ਖਿਲਾਫ ਪੱਕਾ ਮੋਰਚਾ ਲਗਾਉਣ ਦਾ ਐਲਾਨ ਵੀ ਕੀਤਾ ਗਿਆ ਸੀ ਤੇ ਪਹਿਲੇ ਜਥੇ ਦੀ ਅਗਵਾਈ ਖੁਦ ਸ. ਸੁਖਬੀਰ ਸਿੰਘ ਬਾਦਲ ਨੇ ਉਸੇ ਤਰ੍ਹਾਂ ਕਰਨੀ ਸੀ ਜਿਸ ਤਰ੍ਹਾਂ ਉਹਨਾਂ ਦੇ ਪਿਤਾ ਸ. ਪ੍ਰਕਾਸ਼ ਸਿੰਘ ਬਾਦਲ ਕਰਦੇ ਰਹੇ ਸਨ। 

ਸੂਬਾ ਸਰਕਾਰ ਅਕਾਲੀਆਂ ਦੇ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂੰ ਹੋਣ ਕਰਕੇ ਜਿਸ ਤਰ੍ਹਾਂ ਅਕਾਲੀ ਦਲ ਦੇ ਮੋਰਚੇ ਤੇ ਲੋਕ ਵਿਰੋਧ ਤੋਂ ਡਰਦਿਆਂ ਇਸ ਪਾਲਿਸੀ ਨੂੰ ਰੱਦ ਕਰਕੇ ਪਿੱਛੇ ਹਟੀ ਹੈ । ਇਹ ਅਕਾਲੀ ਦਲ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਕੀਤੇ ਗਏ ਸੰਘਰਸ਼ ਦੀ ਜਿੱਤ ਹੈ । ਕਿਉਂਕਿ ਸਰਕਾਰ ਵਿੱਚ ਅਕਾਲੀ ਰੋਹ ਦਾ ਸਾਹਮਣਾ ਕਰਨ ਦੀ ਤਾਕਤ ਨਹੀਂ। 

ਇਹ ਜਿੱਤ ਲੋਕਾਂ ਦੀ ਜਿੱਤ ਹੈ ਤੇ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੇ ਸਮੁੱਚੇ ਅਕਾਲੀ ਵਰਕਰ ਇਸਦੇ ਲਈ ਵਧਾਈ ਦੇ ਪਾਤਰ ਹਨ, ਜਿੰਨਾਂ ਪੂਰੀ ਸਰਗਰਮੀ ਨਾਲ ਇਸਦਾ ਵਿਰੋਧ ਕੀਤਾ ਤੇ ਸਰਕਾਰ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ । ਜਿਸ ਤਰ੍ਹਾਂ ਇਸ ਸੰਘਰਸ਼ ਵਿੱਚ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਦਾ ਸਾਥ ਦੇ ਕੇ ਜਿੱਤ ਯਕੀਨੀ ਬਣਾਈ ਹੈ। 

ਉਸੇ ਤਰ੍ਹਾਂ 2027 ਦੀ ਚੋਣ ਵਿੱਚ ਪੰਜਾਬ ਦੇ ਲੋਕ ਅਕਾਲੀ ਦਲ ਦਾ ਸਾਥ ਦੇ ਕੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਅਕਾਲੀ ਸਰਕਾਰ ਬਣਾਉਣਗੇ।

Saturday, June 28, 2025

ਸੜਕਾਂ 'ਤੇ ਖੂਨਖਰਾਬਾ ਕਰਦੇ ਫਿਰਦੇ ਕਾਤਲ ਟੋਲੇ ਬੇਖੌਫ ਕਿਓਂ?

 ਜਥੇਦਾਰ ਤਲਵੰਡੀ ਦੇ ਸਾਬਕਾ ਪੀਏ ਦਾ ਕਤਲ ਕਈ ਸਵਾਲ ਖੜ੍ਹੇ ਕਰਦਾ ਹੈ

ਦੁਗਰੀ ਰੋਡ ਲੁਧਿਆਣਾ: 28 ਜੂਨ 2025: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::

ਸੜਕਾਂ 'ਤੇ ਸ਼ਰੇਆਮ ਹਿੰਸਕ ਵਾਰਦਾਤਾਂ ਵੱਧ ਰਹੀਆਂ ਹਨ। ਸੜਕਾਂ ਤੇ ਖੂਨ ਖਰਾਬਾ ਕਰਦੇ ਫਿਰਦੇ ਇਹ ਟੋਲੇ ਬੜੀ ਬੇਖੌਫ਼ੀ ਨਾਲ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਲੁੱਟਾਂ ਖੋਹਾਂ ਦੇ ਨਾਲ ਨਾਲ ਕਤਲ ਵੀ ਵਧ ਰਹੇ ਹਨ। ਕਾਤਲ ਗਿਰੋਹ ਲਗਾਤਾਰ ਨਿਡਰ ਹਨ। ਖੂਨ-ਖਰਾਬਾ ਇੱਕ ਆਮ ਗੱਲ ਬਣ ਗਈ ਹੈ। ਹਿੰਸਾ ਅਤੇ ਕਤਲ ਨੂੰ ਆਪਣੀ ਜੀਵਨ ਸ਼ੈਲੀ ਬਣਾਉਣ ਵਾਲਿਆਂ ਨੂੰ ਸ਼ਾਇਦ ਲੱਗਦਾ ਹੈ ਕਿ ਉਨ੍ਹਾਂ ਇਥੇ ਪੁੱਛਣ ਵਾਲਾ ਕੋਈ ਨਹੀਂ ਹੈ। ਉਨ੍ਹਾਂ ਨੂੰ ਰੋਕਣ ਵਾਲਾ ਵੀ ਕੋਈ ਨਹੀਂ ਹੈ। ਜੱਗੂ ਭਗਵਾਨਪੁਰੀਆ ਦੀ ਮਾਂ ਦੇ ਕਤਲ ਦਾ ਮਾਮਲਾ ਅਜੇ ਤਾਜ਼ਾ ਹੀ ਸੀ ਜਦੋਂ ਲੁਧਿਆਣਾ ਵਿੱਚ ਵੀ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਜਗਦੇਵ ਸਿੰਘ ਤਲਵੰਡੀ ਦੇ ਪੀਏ ਨੂੰ ਸੜਕ ਦੇ ਵਿਚਕਾਰ ਤਲਵਾਰਾਂ ਨਾਲ ਵੱਢ ਦਿੱਤਾ ਗਿਆ ਸੀ। ਉੱਥੇ ਉਦੋਂ ਬਥੇਰੇ ਵੀ ਲੋਕ ਲੰਘ ਰਹੇ ਸਨ ਪਰ ਡਰ ਕਾਰਨ ਕੋਈ ਉਸਨੂੰ ਬਚਾਉਣ ਨਹੀਂ ਆਇਆ, ਹਾਂ, ਕੁਝ ਲੋਕ ਵੀਡੀਓ ਜ਼ਰੂਰੁ ਬਣਾਉਂਦੇ ਰਹੇ। ਇਹਨਾਂ ਲੋਕਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਵੇਲੇ ਵੀ ਵੀਡੀਓ ਬਣਾਈਆਂ ਸਨ। ਕਾਤਲਾਂ ਨੇ ਆਪਣੀ ਦੁਸ਼ਮਣੀ ਅਤੇ ਗੁੱਸੇ ਨੂੰ ਆਪਣੇ ਦਿਲ ਦੀ ਤਸੱਲੀ ਨਾਲ ਰੱਜ ਕੇ ਕੱਢ ਲਿਆ ਸੀ ਅਤੇ ਲੰਘਦੇ ਟੱਪਦੇ ਲੋਕ ਗੁੰਡਾਗਰਦੀ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਬਚਾਉਣ ਦਾ ਹੀਲਾ ਵਸੀਲਾ ਕਰਨ ਦੀ ਬਜਾਏ ਇਸਨੂੰ ਤਮਾਸ਼ਾ ਸਮਝ ਕੇ ਰਿਕਾਰਡ ਕਰ ਰਹੇ ਸਨ। ਵੀਡੀਓ ਬਣਾ ਰਹੇ ਸਨ। ਪੁਲਿਸ ਨੂੰ ਚਾਹੀਦਾ ਹੈ ਅਜਿਹੇ ਲੋਕਾਂ ਨੂੰ ਅਜਿਹੇ ਕੰਮਾਂ ਲਈ ਹੀ ਭਰਤੀ ਕਰ ਲਵੇ। ਇਹਨਾਂ ਦਾ ਸ਼ੌਂਕ ਪੂਰਾ ਹੁੰਦਾ ਰਹੇਗਾ ਅਤੇ ਇਸਦੇ ਨਾਲ ਹੀ ਸਮਾਜ ਅਤੇ ਕਾਨੂੰਨ ਨੂੰ ਕੁਝ ਲਾਹਾ ਵੀ ਮਿਲੇਗਾ। 

ਇਹ ਸਭ ਯਾਦ ਆਇਆ ਅਤੀਤ ਨੂੰ ਯਾਦ ਕਰਦਿਆਂ। ਲੁਧਿਆਣਾ ਵਿੱਚ ਬੜੇ ਖਾੜਕੂ ਸੁਭਾਅ ਦੇ ਇੱਕ ਸੀਨੀਅਰ ਅਕਾਲੀ ਆਗੂ ਹੁੰਦੇ ਸਨ ਜਥੇਦਾਰ ਜਗਦੇਵ ਸਿੰਘ ਤਲਵੰਡੀ। ਜਗਦੇਵ ਸਿੰਘ ਤਲਵੰਡੀ ਕਦੇ ਅਕਾਲੀ ਦਲ ਦੇ ਮੁਖੀ ਵੀ ਰਹੇ ਸਨ। ਉਹਨਾਂ ਦੀ ਹਾਂ ਜਾਂ ਨਾਂਹ ਕੌਮੀ ਸਿਆਸਤ 'ਤੇ ਅਸਰ ਪਾਉਂਦੀ ਸੀ। ਪੰਥ ਨੇ ਬੜੇ ਨਾਜ਼ੁਕ ਮੋੜ ਉਹਨਾਂ ਦੇ ਹੁੰਦੀਆਂ ਹੀ ਕੱਟੇ। 

ਉਨ੍ਹਾਂ ਨੂੰ ਨਾ ਸਿਰਫ਼ ਲੋਹ ਪੁਰਸ਼ ਕਿਹਾ ਜਾਂਦਾ ਸੀ, ਸਗੋਂ ਉਨ੍ਹਾਂ ਨੂੰ ਲੋਹ ਪੁਰਸ਼  ਮੰਨਿਆ ਵੀ ਜਾਂਦਾ ਸੀ। ਉਹ ਜ਼ਾਤੀ ਜ਼ਿੰਦਗੀ ਵਿੱਚ ਵੀ ਲੋਹ ਪੁਰਸ਼ ਵਾਂਗ ਹੀ ਵਿਚਰਦੇ ਸਨ। ਉਨ੍ਹਾਂ ਦੇ ਸਾਬਕਾ ਪੀਏ ਕੁਲਦੀਪ ਸਿੰਘ ਮੁੰਡੀਆਂ ਦਾ ਹੁਣ ਲੁਧਿਆਣਾ ਦੀ ਦੁਗਰੀ ਧਾਂਦਰਾ ਰੋਡ 'ਤੇ ਤਲਵਾਰਾਂ ਨਾਲ ਸ਼ਰੇਆਮ ਕਤਲ ਕਰ ਦਿੱਤਾ ਗਿਆ। 

ਬੜੀ ਹੀ ਬੇਰਹਿਮੀ ਨਾਲ ਹੋਏ ਇਸ ਕਤਲ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਦੋਂ ਬਾਹੂਬਲੀਆਂ ਨੇ ਇਸ ਤਰ੍ਹਾਂ ਜਨਤਕ ਤੌਰ 'ਤੇ ਮੌਜੂਦ ਦੂਜੇ ਬਾਹੂਬਲੀਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਹੈ, ਤਾਂ ਜ਼ਰਾ ਸੋਚ ਕੇ ਦੇਖੋ ਕਿ ਡਰ ਕਾਰਨ ਆਮ ਲੋਕਾਂ ਦੀ ਕੀ ਹਾਲਤ ਹੁੰਦੀ ਹੋਵੇਗੀ। ਉਹੀ ਆਮ ਲੋਕ ਜਿਹਨਾਂ ਨੂੰ ਦਾਲ ਰੋਟੀ ਵਰਗੇ ਮਸਲਿਆਂ ਤੋਂ ਹੀ ਵਿਹਲ ਨਹੀਂ ਮਿਲਦੀ। ਅਕਾਲੀ ਆਗੂ ਜੱਥੇਦਾਰ ਤਲਵੰਡੀ ਦੇ ਪੀ ਏ ਰਹਿ ਚੁੱਕੇ ਕੁਲਦੀਪ ਸਿੰਘ ਨੂੰ ਕਾਰ ਸਵਾਰਾਂ ਨੇ ਉਸ ਵੇਲੇ ਮਗਰੋਂ ਆ ਕੇ ਘੇਰ ਲਿਆ ਜਦੋਂ ਉਹ ਧਾਂਦਰਾ ਰੋਡ ਵਾਲੇ ਆਪਣੇ ਫਾਰਮ ਹਾਊਸ ਤੋਂ ਆਪਣੇ ਘਰ ਮੁੰਡੀਆਂ ਵੱਲ ਪਰਤ ਰਿਹਾ ਸੀ। ਕੁਲਦੀਪ ਸਿੰਘ ਉਂਝ ਪ੍ਰਾਪਰਟੀ ਡੀਲਰ ਦਾ ਕਾਰੋਬਾਰ ਕਰਦਾ ਸੀ ਪਰ ਉਸ ਬਾਰੇ ਕੋਈ ਝਗੜਾ ਝਮੇਲਾ ਨਹੀਂ ਸੀ ਸੁਣਿਆ ਗਿਆ। 

ਉਸਦਾ ਪਿੱਛਾ ਕਰ ਰਹੇ ਗਰੁੱਪ ਨੇ ਉਸਨੂੰ ਘੇਰ ਲਿਆ ਅਤੇ ਉਸਤੇ ਹਮਲਾ ਵੀ ਕਰ ਦਿੱਤਾ। ਇਸ ਹਮਲੇ ਦੌਰਾਨ ਹੀ ਉਸਨੂੰ ਬਾਹਰ ਕੱਢ ਕੇ ਸੜਕ ਤੇ ਲੰਮਿਆਂ ਪਾ ਦਿੱਤਾ ਗਿਆ  ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ। ਕੁੱਟਮਾਰ ਦੇ ਵਿੱਚ ਛੇਤੀ ਹੀ ਦੀ ਵਰਤੋਂ ਵੀ ਸ਼ੁਰੂ ਹੋ ਗਈ। ਜਦੋਂ ਤੱਕ ਮੌਤ ਨਹੀਂ ਹੋ ਗਈ ਉਦੋਂ ਤੱਕ ਤਲਵਾਰਾਂ ਦੇ ਵਾਰ ਜਾਰੀ ਰਹੇ। ਇਸ ਘਿਨਾਉਣੀ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਹ ਇੱਕ ਰਾਹਗੀਰ ਦੁਆਰਾ ਬਣਾਈ ਗਈ ਸੀ।

ਸ਼ਾਇਦ ਕਿਸੇ ਨੇ ਸੁਰੱਖਿਆ ਪ੍ਰਬੰਧਾਂ ਵਿੱਚ ਏਨੀ ਗਿਰਾਵਟ ਦੀ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿ ਮਹੱਤਵਪੂਰਨ ਵਿਅਕਤੀ ਨੂੰ ਇਸ ਤਰ੍ਹਾਂ ਸੜਕ ਤੇ ਜਾਨਵਰ ਵਾਂਗ ਵੱਢ ਦਿੱਤਾ ਜਾਵੇਗਾ। ਗੁੰਡਾ ਗਿਰੋਹ ਸੜਕਾਂ 'ਤੇ ਆਪਣਾ ਰਾਜ ਸਮਝਿਆ ਕਰਨਗੇ। ਸ਼ੁੱਕਰਵਾਰ ਦੇਰ ਰਾਤ ਪੰਜਾਬ ਦੇ ਲੁਧਿਆਣਾ ਦੀਆਂ ਸੜਕਾਂ 'ਤੇ ਦਿਲ ਦਹਿਲਾ ਦੇਣ ਵਾਲਾ ਅਤੇ ਇਹ ਭਿਆਨਕ ਦ੍ਰਿਸ਼ ਸੀ। ਪੁਲਿਸ ਸਟੇਸ਼ਨ ਵੀ ਨੇੜੇ ਹੈ ਪਰ ਕਾਤਲਾਂ ਨੂੰ ਸ਼ਾਇਦ ਕੋਈ ਡਰ ਨਹੀਂ ਸੀ। ਜਦੋਂ ਕੁਲਦੀਪ ਸਿੰਘ ਮੁੰਡੀਆਂ ਦਾ ਸੜਕ ਦੇ ਵਿਚਕਾਰ ਤਲਵਾਰਾਂ ਨਾਲ ਬੇਰਹਿਮੀ ਨਾਲ ਕਤਲ ਕੀਤਾ ਜਾ ਰਿਹਾ ਸੀ, ਤਾਂ ਉੱਥੋਂ ਲੰਘਣ ਵਾਲੇ ਲੋਕਾਂ ਦੀ ਗਿਣਤੀ ਵੀ ਕੋਈ ਘੱਟ ਨਹੀਂ ਸੀ। ਹੌਂਸਲਾ ਕਰ ਕੇ ਕੁਝ ਵਿਅਕਤੀ ਹਮਲਾਵਰਾਂ ਤੇ ਭਾਰੂ ਵੀ ਪੈ ਸਕਦੇ ਸਨ ਪਰ ਬੇਗਾਨੀ ਮੁਸੀਬਤ ਕੌਣ ਗੱਲ ਲਾਵੇ?

ਲਗਾਤਾਰ ਵਧ ਰਹੀਆਂ ਹਿੰਸਕ ਘਟਨਾਵਾਂ ਕਾਰਨ ਲੋਕ ਡਰੇ ਹੋਏ ਹਨ। ਉਹ ਜਾਂ ਤਾਂ ਅੱਖਾਂ ਮੀਟ ਕੇ ਮੂੰਹ ਧਿਆਨ ਆਪਣੇ ਰਾਹ ਨਿਕਲ ਜਾਂਦੇ ਹਨ ਜਾਂ ਫਿਰ ਸ਼ੌਂਕ ਸ਼ੌਂਕ ਵਿੱਚ ਵੀਡੀਓ ਬਣਾਉਣ ਲਗ ਪੈਂਦੇ ਹਨ। ਇਸ ਘਟਨਾ ਸਮੇਂ ਵੀ ਨੇੜੇ ਮੌਜੂਦ ਲੋਕ ਮਦਦ ਕਰਨ ਦੀ ਬਜਾਏ ਵੀਡੀਓ ਬਣਾਉਣ ਵਿੱਚ ਰੁੱਝੇ ਹੋਏ ਸਨ। 

ਜਿਵੇਂ ਕਿ ਅਕਸਰ ਹੁੰਦਾ ਹੈ, ਇਸ ਘਟਨਾ ਤੋਂ ਬਾਅਦ ਵੀ ਦੋਸ਼ੀ ਆਪਣੇ ਪੀੜਤ ਨੂੰ ਮਾਰਨ ਤੋਂ ਬਾਅਦ ਸਫਲਤਾਪੂਰਵਕ ਭੱਜ ਨਿਕਲੇ। ਇਸ ਵਾਰ ਵੀ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕੁਲਦੀਪ ਦੇ ਪਰਿਵਾਰ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਦੋਸ਼ੀ ਜਲਦੀ ਹੀ ਫੜੇ ਵੀ ਜਾਣਗੇ। , ਪਰ ਗੁੰਡਾ ਗਿਰੋਹਾਂ ਦੀ ਦੀ ਇਸ ਬੇਖੌਫ਼ੀ ਅਤੇ ਦਹਿਸ਼ਤ ਦਾ ਕੀ ਹੋਵੇਗਾ ਜਿਹੜੀ ਅਜਿਹੀਆਂ ਵਾਰਦਾਤਾਂ ਕਾਰਨ ਲਗਾਤਾਰ ਵੱਧ ਰਹੀ ਹੈ। ਅਜਿਹੀਆਂ ਘਟਨਾਵਾਂ ਕਿਤੇ ਨਾ ਕਿਤੇ ਵਾਪਰਦੀਆਂ ਹੀ ਰਹਿੰਦੀਆਂ ਹਨ। ਪਾਰ ਸ਼ਹਿਰ, ਗਲੀ, ਮੁਹੱਲੇ ਅਤੇ ਸੜਕ ਦਾ ਨਾਮ ਹੀ ਬਦਲਦਾ ਹੈ। 

ਇਹ ਪੂਰੀ ਘਟਨਾ ਵੀ ਕੁਝ ਮਿੰਟਾਂ ਵਿੱਚ ਵਾਪਰੀ ਪਰ ਕਿਸੇ ਨੇ ਹਮਲੇ ਦਾ ਸ਼ਿਕਾਰ ਹੋਏ ਬਜ਼ੁਰਗ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ, ਜੋ ਪੁਲਿਸ ਨੂੰ ਦੋਸ਼ੀ ਦੀ ਪਛਾਣ ਕਰਨ ਵਿੱਚ ਮਦਦ ਕਰ ਰਹੀ ਹੈ। ਪਰ ਇਨ੍ਹਾਂ ਕੁਝ ਕਤਲਾਂ ਨੇ ਮਿੰਟ ਇਲਾਕੇ ਦੇ ਲੋਕਾਂ ਦੇ ਦਿਲਾਂ-ਦਿਮਾਗਾਂ ਵਿੱਚ ਅਜਿਹਾ ਡਰ ਛੱਡ ਦਿੱਤਾ ਹੈ ਜੋ ਜਲਦੀ ਦੂਰ ਨਹੀਂ ਹੋਵੇਗਾ।

ਥਾਣਾ ਸਦਰ ਦੀ ਐਸਐਚਓ ਮੈਡਮ ਅਵਨੀਤ ਕੌਰ ਨੇ ਕਿਹਾ ਕਿ ਕਤਲ ਦੇ ਪਿੱਛੇ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੈ। ਪਰ ਇਸੇ ਦੌਰਾਨ ਸੁਣੀ ਗਈ ਲੋਕ ਚਰਚਾ ਮੁਤਾਬਿਕ ਪਹਿਲੀ ਨਜ਼ਰ 'ਤੇ ਜ਼ਮੀਨੀ ਵਿਵਾਦ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।

ਮ੍ਰਿਤਕ ਕੁਲਦੀਪ ਸਿੰਘ ਨੇ ਆਪਣੀ ਜਾਇਦਾਦ ਕਿਵੇਂ ਬਣਾਈ, ਇਸ ਦੇ ਵੇਰਵੇ ਵੀ ਸਮੇਂ-ਸਮੇਂ 'ਤੇ ਸਾਹਮਣੇ ਆਉਂਦੇ ਰਹਿਣਗੇ। ਮ੍ਰਿਤਕ ਕੁਲਦੀਪ ਸਿੰਘ ਦਾ ਪੂਰਾ ਪਰਿਵਾਰ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਹੈ। ਉਹ ਇੱਥੇ ਪੰਜਾਬ ਵਿੱਚ ਇਕੱਲਾ ਰਹਿੰਦਾ ਸੀ। ਕੈਨੇਡਾ ਵਿੱਚ ਉਸ ਦੇ ਰਿਸ਼ਤੇਦਾਰਾਂ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ ਗਿਆ ਹੈ।

ਪੁਲਿਸ ਅਨੁਸਾਰ ਕੁਲਦੀਪ ਕੁਝ ਸਮਾਂ ਕੈਨੇਡਾ ਵਿੱਚ ਰਹਿਣ ਤੋਂ ਬਾਅਦ ਵਾਪਸ ਆਇਆ ਸੀ ਅਤੇ ਲੁਧਿਆਣਾ ਵਿੱਚ ਇਕੱਲਾ ਰਹਿੰਦਾ ਸੀ। ਉਸਦਾ ਧਾਂਧਰਾ ਰੋਡ 'ਤੇ ਇੱਕ ਫਾਰਮ ਹਾਊਸ ਸੀ। ਇਸ ਦੇ ਨਾਲ ਹੀ ਉਹ ਜਾਇਦਾਦ ਦਾ ਕਾਰੋਬਾਰ ਵੀ ਕਰਦਾ ਸੀ। ਸੰਭਵ ਹੈ ਕਿ ਉਸਦੀ ਕਿਸੇ ਸੌਦੇ ਨੂੰ ਲੈ ਕੇ ਕਿਸੇ ਨਾਲ ਦੁਸ਼ਮਣੀ ਹੋਈ ਹੋਵੇ। 

ਕਤਲ ਦਾ ਅਸਲ ਕਾਰਨ ਪਰਿਵਾਰ ਦੇ ਭਾਰਤ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਫਿਲਹਾਲ ਇਸ ਕਤਲ ਨੇ ਉਸਦੇ ਪਰਿਵਾਰ ਅਤੇ ਜਾਣਕਾਰਾਂ ਨੂੰ ਉਦਾਸ ਕਰ ਦਿੱਤਾ ਹੈ ਅਤੇ ਇਲਾਕੇ ਦੇ ਲੋਕਾਂ ਦੇ ਮਨਾਂ ਵਿੱਚ ਸਨਸਨੀ ਅਤੇ ਦਹਿਸ਼ਤ ਵੀ ਪੈਦਾ ਕਰ ਦਿੱਤੀ ਹੈ। ਲੋਕਾਂ ਦੇ ਮਨਾਂ ਵਿੱਚੋਂ ਡਰ ਨੂੰ ਦੂਰ ਕਰਨਾ ਵੀ ਪੁਲਿਸ ਲਈ ਇੱਕ ਚੁਣੌਤੀ ਬਣਿਆ ਰਹੇਗਾ।

Wednesday, May 28, 2025

ਲੈਂਡ ਐਕਵਾਇਰਮੈਂਟ ਦੇ ਖਿਲਾਫ ਸੁਖਬੀਰ ਬਾਦਲ ਦਾ ਲਲਕਾਰਾ

From S A D on Wednesday 28th May 2025 at 4:38 PM

ਜਾਂ ਸਰਕਾਰ ਨੋਟੀਫਿਕੇਸ਼ਨ ਵਾਪਿਸ ਲਵੇ ਜਾਂ ਸੰਘਰਸ਼ ਦਾ ਸਾਹਮਣਾ ਕਰੇ 

*ਆਪ ਸਰਕਾਰ ਲੁਧਿਆਣਾ ਦੇ ਨਾਲ ਲੱਗਦੀ 24000 ਏਕੜ ਜ਼ਮੀਨ ਐਕਵਾਇਰ ਕਰਨ ਦਾ ਨੋਟੀਫਿਕੇਸ਼ਨ ਵਾਪਸ ਲਵੇ ਜਾਂ ਫਿਰ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ: ਸੁਖਬੀਰ ਸਿੰਘ ਬਾਦਲ*


ਲੁਧਿਆਨਾ: 28 ਮਈ 2025 (ਪੀਪਲਜ਼ ਮੀਡੀਆ ਲਿੰਕ//ਪੰਜਾਬ ਸਕਰੀਨ ਡੈਸਕ)::

ਸ਼ਹਿਰ ’ਚ ’’ਜੰਗ ਪੰਜਾਬ ਬਚਾਉਣ ਦੀ’ ਲਹਿਰ ਤਹਿਤ ਧਰਨੇ ਦੀ ਕੀਤੀ ਅਗਵਾਈ, ਕਿਹਾ ਕਿ ਇਕ ਇੰਜ ਵੀ ਜ਼ਮੀਨ ਐਕਵਾਇਰ ਨਹੀਂ ਕਰਨ ਦਿਆਂਗੇ ਪੀੜਤ ਕਿਸਾਨਾਂ ਨੇ ਉਹਨਾਂ ਦੀ ਮਦਦ ’ਚ ਨਿਤਰਣ ’ਤੇ ਉਹਨਾਂ ਦਾ ਕੀਤਾ ਸਵਾਗਤ
ਲੁਧਿਆਣਾ, 28 ਮਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਸ਼ਹਿਰ ਦੇ ਨਾਲ ਲੱਗਦੀ 24000 ਏਕੜ ਜ਼ਮੀਨ ਐਕਵਾਇਰ ਕਰਨ ਦਾ ਨੋਟੀਫਿਕੇਸ਼ਨ ਵਾਪਸ ਲਵੇ ਜਾਂ ਫਿਰ ਪੀੜਤ ਕਿਸਾਨਾਂ ਦੇ ਹੱਕਾਂ ਦੀ ਰਾਖੀ ਵੱਲ ਸੇਧਤ ’ਮੋਰਚੇ’ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹੇ।

ਇਥੇ ਗਲਾਡਾ ਦਫਤਰ ਦੇ ਸਾਹਮਣੇ ’’ਜੰਗ ਪੰਜਾਬ ਬਚਾਉਣ ਦੀ’ ਮੁਹਿੰਮ ਤਹਿਤ ਵਿਸ਼ਾਲ ਧਰਨਾ, ਜਿਸ ਵਿਚ ਅਕਾਲੀ ਵਰਕਰ ਤੇ ਕਿਸਾਨ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸਪਸ਼ਟ ਕਿਹਾ ਕਿ ਪਾਰਟੀ ਆਪ ਸਰਕਾਰ ਨੂੰ ਇਕ ਇੰਚ ਵੀ ਜ਼ਮੀਨ ਐਕਵਾਇਰ ਨਹੀਂ ਕਰਨ ਦੇਵੇਗੀ। ਸੁਖਬੀਰ ਬਾਦਲ ਨੇ ਨਾਲ ਹੀ ਕਿਹਾ ਕਿ ਅਸੀਂ ਸਿਰਫ ਆਪ ਪਾਰਟੀ ਦੇ ਖ਼ਜ਼ਾਨੇ ਭਰਨ ਵਾਸਤੇ ਕਿਸਾਨਾਂ ਦੀਆਂ ਜ਼ਮੀਨਾਂ ਲੁੱਟਣ ਦੀ ਆਪ ਦੀ ਸਾਜ਼ਿਸ਼ ਸਫਲ ਨਹੀਂ ਹੋਣ ਦਿਆਂਗੇ। ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਅਕਾਲੀ ਦਲ ਇਹ ਸੰਘਰਸ਼ ਹੋਰ ਸ਼ਹਿਰਾਂ ਵਿਚ ਵੀ ਲੈ ਕੇ ਜਾਵੇਗਾ ਜਿਥੇ ਕਿਸਾਨਾਂ ਤੋਂ ਉਹਨਾਂ ਦੀਆਂ ਬੇਸ਼ਕੀਮਤੀ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ।

ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਬਾਹਰਲਿਆਂ ਤੋਂ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਵਾਸਤੇ ਸੰਘਰਸ਼ ਕੀਤਾ ਹੈ ਤੇ ਅਸੀਂ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਲਫਟੈਨ ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਦੀ ਅਗਵਾਈ ਹੇਠ ਆਪ ਦੀ ਕੇਂਦਰੀ ਲੀਡਰਸ਼ਿਪ ਨੂੰ ਇਸ ਘੁਟਾਲੇ ਨੂੰ ਅੰਜਾਮ ਨਹੀਂ ਦੇਣ ਦਿਆਂਗੇ।

ਉਹਨਾਂ ਕਿਹਾ ਕਿ ਚੇਂਜ ਆਫ ਲੈਂਡ ਯੂਜ਼਼ (ਸੀ ਐਲ ਯੂ) ਦੇ ਸਰਟੀਫਿਕੇਟ 1 ਕਰੋੜ ਰੁਪਏ ਪ੍ਰਤੀ ਏਕੜ ਦੀ ਦਰ ’ਤੇ ਦਿੱਤੇ ਜਾ ਰਹੇ ਹਨ ਤਾਂ ਜੋ 24000 ਏਕੜ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਤੋਂ ਮਰਜ਼ੀ ਵਾਲੀ ਜ਼ਮੀਨ ਬਾਹਰ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਦੀ ਕੇਂਦਰੀ ਲੀਡਰਸ਼ਿਪ ਅੱਗੇ ਪੂਰੀ ਤਰ੍ਹਾਂ ਆਤਮ ਸਮਰਪਣ ਕਰ ਦਿੱਤਾ ਹੈ ਅਤੇ ਹੁਣ ਉਹ ਆਪਣੀ ਕੁਰਸੀ ’ਤੇ ਬਣੇ ਰਹਿਣ ਵਾਸਤੇ ਕਿਸਾਨਾਂ ਤੋਂ ਉਹਨਾਂ ਦੀਆਂ ਬੇਸ਼ਕੀਮਤੀ ਜ਼ਮੀਨਾਂ ਖੋਹਣਾ ਚਾਹੁੰਦੇ ਹਨ।

ਕਿਸਾਨ ਆਗੂ ਸੁਖਪਾਲ ਸਿੰਘ ਜਿਹਨਾਂ ਨੇ ਪੀੜਤ ਕਿਸਾਨਾਂ ਦੇ ਹੱਕ ਵਿਚ ਸਟੈਂਡ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦਾ ਧੰਨਵਾਦ ਕੀਤਾ, ਨੇ ਕਿਹਾ ਕਿ ਆਪ ਸਰਕਾਰ ਵਿਕਾਸ ਦੇ ਨਾਂ ’ਤੇ ਘੁਟਾਲੇ ਕਰ ਰਹੀ ਹੈ। ਜਿਸ ਜ਼ਮੀਨ ਦੀ ਐਕਵਾਇਰ ਕਰਨ ਵਾਸਤੇ ਸ਼ਨਾਖ਼ਤ ਕੀਤੀ ਗਈ ਹੈ, ਉਸਦੇ ਨੇੜੇ ਪ੍ਰਾਈਵੇਟ ਕਲੌਨੀਆਂ ਹਾਲੇ ਤੱਕ ਵਿਕਸਤ ਨਹੀਂ ਹੋਈਆਂ। ਜੇਕਰ ਸਰਕਾਰ ਅਸੀਂ ਦੇ ਦਬਾਅ ਹੇਠ ਆ ਗਏ ਤਾਂ ਸਾਨੂੰ ਲੈਂਡ ਪੂਲਿੰਗ ਸਕੀਮ ਤਹਿਤ ਘੱਟ ਰੇਟਾਂ ’ਤੇ ਦਿੱਤੀ ਜਾਣ ਵਾਲੀ ਜਾਇਦਾਦ ਵੀ ਵੇਚਣ ਵਾਸਤੇ ਮਜਬੂਰ ਕੀਤਾ ਜਾਵੇਗਾ ਕਿਉਂਕਿ ਇਸ ਇਲਾਕੇ ਨੂੰ ਵਿਕਸਤ ਕਰਨ ਵਿਚ ਕਈ ਦਹਾਕੇ ਲੱਗ ਜਾਣਗੇ। ਇਸ ਨਾਲ ਸਾਡੀਆਂ ਭਵਿੱਖੀ ਪੀੜੀਆਂ ਤਬਾਹ ਹੋ ਜਾਣਗੀਆਂ।
ਕਿਸਾਨ-ਮਜ਼ਦੂਰ-ਦੁਕਾਨਦਾਰ ਏਕਤਾ ਜ਼ਿੰਦਾਬਾਦ ਦੇ ਨਾਅਰਿਆਂ ਦੇ ਵਿਚਾਲੇ ਕਿਸਾਨਾਂ ਨੇ ਪ੍ਰਣ ਲਿਆ ਕਿ ਉਹ ਆਪਣੀਆਂ ਜ਼ਮੀਨਾਂ ਐਕਵਾਇਰ ਨਹੀਂ ਹੋਣ ਦੇਣਗੇ।

ਯੂਥ ਅਕਾਲੀ ਆਗੂ ਜਸਕਰਨ ਸਿੰਘ ਇਯਾਲੀ ਕਲਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਜਿਸ ਨੋਟੀਫਿਕੇਸ਼ਨ ਅਧੀਨ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ, ਉਸ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਸਾਰੀ ਹੀ ਜ਼ਮੀਨ ਐਕਵਾਇਰ ਹੋਵੇਗੀ ਜਿਸਦਾ ਮਤਲਬ ਹੈ ਕਿ ਜਿਹੜੇ ਵੀ ਲੈਂਡ ਪੂਲਿੰਗ ਸਕੀਮ ਨਹੀਂ ਹੋਣਗੇ, ਉਹਨਾਂ ਦੀਆਂ ਜ਼ਮੀਨਾਂ ਵੀ ਐਕਵਾਇਰ ਕੀਤੀਆਂ ਜਾਣਗੀਆਂ। ਉਹਨਾਂ ਨੇ ਸਰਕਾਰ ਦਾ ਇਹ ਦਾਅਵਾ ਵੀ ਲੀਰੋ ਲੀਰ ਕਰ ਦਿੱਤਾ ਕਿ ਸਾਰੀ ਪ੍ਰਕਿਰਿਆ ਸਵੈ ਇੱਛਾ ਨਾਲ ਪੂਰੀ ਕੀਤੀ ਜਾ ਰਹੀ ਹੈ।

ਸੀਨੀਅਰ ਅਕਾਲੀ ਆਗੂ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਾੜੀ ਸਾਜ਼ਿਸ਼ ਨੂੰ ਸਫਲ ਹੋਣ ਤੋਂ ਰੋਕਣ ਲਈ ਇਕਜੁੱਟ ਹੋ ਜਾਣ। ਸੀਨੀਅਰ ਅਕਾਲੀ ਆਗੂ ਸਰਦਾਰ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ  ਲੁਧਿਆਣਾ ਸਿਟੀ ਸੈਂਟਰ ਘੁਟਾਲੇ ਵਾਂਗੂ ਅਕਾਲੀ ਦਲ ਕੇਡਰ ਕਿਸਾਨਾਂ ਦੇ ਹੱਕਾਂ ਦੀ ਰਾਖੀ ਵਾਸਤੇ ਨਿਰੰਤਰ ਧਰਨਾ ਲਾਉਣ ਲਈ ਤਿਆਰ ਬਰ ਤਿਆਰ ਹੈ।
ਧਰਨੇ ਨੂੰ ਹੋਰਨਾਂ ਤੋਂ ਇਲਾਵਾ ਡਾ. ਦਲਜੀਤ ਸਿੰਘ ਚੀਮਾ, ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ, ਸਰਦਾਰ ਸ਼ਰਨਜੀਤ ਸਿੰਘ ਢਿੱਲੋਂ, ਸ੍ਰੀ ਆਰ ਐਸ ਕਲੇਰ, ਸਰਦਾਰ ਗੁਰਚਰਨ ਸਿੰਘ ਗਰੇਵਾਲ, ਸਰਦਾਰ ਪਰਉਪਕਾਰ ਸਿੰਘ ਘੁੰਮਣ, ਸ੍ਰੀ ਕਮਲ ਚੇਤਲੀ, ਸਰਦਾਰ ਭੁਪਿੰਦਰ ਸਿੰਘ ਭਿੰਦਾ ਅਤੇ ਸਰਦਾਰ ਬੌਬੀ ਗਰਚਾ ਨੇ ਵੀ ਸੰਬੋਧਨ ਕੀਤਾ।

Saturday, May 17, 2025

ਸੁਖਬੀਰ ਬਾਦਲ ਵੱਲੋਂ 24311 ਏਕੜ ਜ਼ਮੀਨ ਅਕੈਵਾਇਰ ਕਰਨ ਦਾ ਤਿੱਖਾ ਵਿਰੋਧ

Saturday 17th May 2025 at 5:00 PM

ਅਰਬਨ ਅਸਟੇਟ ਬਣਾਉਣ ਲਈ ਉਜਾੜੇ ਜਾ ਰਹੇ ਨੇ ਲੁਧਿਆਣਾ ਦੇ 32 ਪਿੰਡ 

24311 ਏਕੜ ਜ਼ਮੀਨ ਅਕੈਵਾਇਰ ਕਰਨ ਦਾ ਫੈਸਲਾ ਤੁਰੰਤ ਰੱਦ ਕੀਤਾ ਜਾਵੇ:ਸੁਖਬੀਰ ਸਿੰਘ ਬਾਦਲ

*ਕਿਹਾ ਕਿ ਇਹ ਫੈਸਲਾ ਕਿਸਾਨਾਂ ਦੀ ਮਰਜ਼ੀ ਬਗੈਰ ਲਿਆ ਗਿਆ 

*ਅਕਾਲੀ ਦਲ ਕਿਸਾਨਾਂ ਦੇ ਨਾਲ ਰਲ ਕੇ ਕਰੇਗਾ ਇਸ ਫੈਸਲੇ ਦਾ ਪੁਰਜ਼ੋਰ ਵਿਰੋਧ

ਲੁਧਿਆਣਾ: 17 ਮਈ 2025: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਲੁਧਿਆਣਾ ਦੇ 32 ਪਿੰਡਾਂ ਵਿਚ ਅਰਬਨ ਅਸਟੇਟ ਡਵੈਪ ਕਰਨ ਦੇ ਨਾਂ ’ਤੇ 24311 ਏਕੜ ਜ਼ਮੀਨ ਐਕਵਾਇਰ ਕਰਨ ਦਾ ਫੈਸਲਾ ਤੁਰੰਤ ਵਾਪਸ ਲਿਆ ਜਾਵੇ ਅਤੇ ਉਹਨਾਂ ਕਿਹਾ ਕਿ ਇਹ ਕਦਮ ਕਿਸਾਨ ਵਿਰੋਧੀ ਹੈ ਜਿਸਦਾ ਇਕਲੌਤਾ ਮਕਸਦ ਆਮ ਆਦਮੀ ਪਾਰਟੀ (ਆਪ) ਦੇ ਖ਼ਜ਼ਾਨੇ ਭਰਾ ਹੈ


ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਆਪ ਸਰਕਾਰ ਨੇ ਅਰਬਨ ਅਸਟੇਟ ਬਣਾਉਣ ਵਾਸਤੇ 24311 ਏਕੜ ਜ਼ਮੀਨ ਐਕਵਾਇਰ ਕਰਨ ਦਾ ਫੈਸਲਾ ਕੀਤਾ ਹੈ ਜਦੋ ਕਿ ਇਹ ਸਕੀਮ ਪਹਿਲਾਂ ਹੀ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਫੇਲ੍ਹ ਹੋ ਗਈ  ਹੈ। ਉਹਨਾਂ ਕਿਹਾ ਕਿ ਇਹ ਹੋਰ ਵੀ ਨਿੰਦਣਯੋਗ ਗੱਲ ਹੈ ਕਿ ਇਹ ਫੈਸਲਾ ਉਹਨਾਂ ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਲਿਆ ਗਿਆ ਹੈ ਜਿਹਨਾਂ ਦੀ ਜ਼ਮੀਨ ਉਹਨਾਂ ਤੋਂ ਖੋਹੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹਜ਼ਾਰਾਂ ਕਿਸਾਨ ਬੇਜ਼ਮੀਨੇ ਹੋ ਜਾਣਗੇ ਤੇ ਇਹ ਫੈਸਲਾ ਉਹਨਾਂ ਦੇ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰੇਗਾ


ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੋ ਦਿਸ ਰਿਹਾ ਹੈਉਸ ਨਾਲੋਂ ਬਹੁਤ ਜ਼ਿਆਦਾ ਹੋ ਰਿਹਾ ਹੈ। ਆਪ ਸਰਕਾਰ ਆਪਣੀਆਂ ਪਬਲੀਸਿਟੀ ਸਕੀਮਾਂ ਵਾਸਤੇ ਫੰਡ ਇਕੱਠੇ ਕਰਨ ਵਾਸਤੇ ਪੱਬਾਂ ਭਾਰ ਹੈ


ਉਹਨਾਂ ਕਿਹਾ ਕਿ ਪਹਿਲਾਂ ਸਰਕਾਰ ਨੇ ਮੁਹਾਲੀ ਵਿਚ ਇਸ ਉਦੇਸ਼ ਵਾਸਤੇ ਜ਼ਮੀਨ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਲੁਧਿਆਣਾ ਦੇ ਕਿਸਾਨਾਂ ਨੂੰ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੇ ਖ਼ਜ਼ਾਨੇ ਭਰਨ ਦੀ ਭਗਵੰਤ ਮਾਨ ਦੀ ਇੱਛਾ ਵਾਸਤੇ ਸ਼ਹੀਦ ਕੀਤਾ ਜਾ ਰਿਹਾ ਹੈ ਤਾਂ ਜੋ ਭਗਵੰਤ ਮਾਨ ਦੀ ਕੁਰਸੀ ਕਾਇਮ ਰਹੇ


ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਕਦੇ ਵੀ ਇਹ ਅਨਿਆਂ ਨਹੀਂ ਹੋਣ ਦੇਵੇਗਾ। ਉਹਨਾਂ ਕਿਹਾ ਕਿ ਅਸੀਂ ਪ੍ਰਭਾਵਤ ਕਿਸਾਨਾਂ ਅਤੇ ਨਾਲੋ ਨਾਲ ਕਿਸਾਨ ਸੰਗਠਨਾਂ ਦੀ ਮਦਦ ਕਰਾਂਗੇ ਜੋ ਇਸ ਫੈਸਲੇ ਦਾ ਵਿਰੋਧ ਕਰ ਰਹੇ ਹਨ ਅਤੇ ਆਪ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣ ਲਈ ਮਜਬੂਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ ਵੇਚਣ ਦੇ ਯਤਨ ਨਾ ਕਰਨ। ਉਹਨਾਂ ਕਿਹਾ ਕਿ ਕਿਸਾਨਾਂ ਦੀ ਖੇਤੀ ਜ਼ਮੀਨ ਬਿਨਾਂ ਕਿਸੇ ਲੋੜ ਤੋਂ ਖਰਾਬ ਕੀਤੀ ਜਾ ਰਹੀ ਹੈ। ਇਹ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਨੇ ਇਕ ਪ੍ਰਾਪਰਟੀ ਕਾਰੋਬਾਰੀ ਦੀ ਭੂਮਿਕਾ ਸੰਭਾਲ ਲਈ ਹੈ


Friday, December 15, 2023

...ਸ੍ਰੋਮਣੀ ਕਮੇਟੀ ਚੋਣਾਂ ਲਈ ਲਾਮਬੰਦੀ ਕਰੀਏ...ਪ੍ਰਿੰ. ਪਰਵਿੰਦਰ ਸਿੰਘ ਖਾਲਸਾ

Friday: 15th December 2023 at 14:02 Via WhatsApp 

ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ ਵੱਲੋਂ ਸੁਖਬੀਰ ਬਾਦਲ ਦੀ ਤਿੱਖੀ ਆਲੋਚਨਾ 


ਲੁਧਿਆਣਾ: 15 ਦਸੰਬਰ 2023: (ਪੰਜਾਬ ਸਕਰੀਨ ਡੈਸਕ)::

ਪੰਥ, ਪੰਜਾਬ ਅਤੇ ਅਕਾਲੀ ਦਲ ਦੀ ਮੌਜੂਦਾ ਹਾਲਤ ਬੇਹੱਦ ਨਾਜ਼ੁਕ ਸਥਿਤੀ ਵਰਗੀ ਹੀ ਹੈ। ਪੰਜਾਬ ਦੇ ਖਿਲਾਫ ਕੁਝ ਨਵੀਆਂ ਚਾਲਾਂ, ਨਵੀਆਂ ਸਾਜ਼ਿਸ਼ਾਂ ਅਤੇ ਨਵੀਆਂ ਮੁਸੀਬਤਾਂ ਦੀ ਦਸਤਕ ਸੁਣਾਈ ਦੇਂਦੀ ਲੱਗ ਰਹੀ ਹੈ। ਕੁਝ ਬੁੱਧੀਜੀਵੀ ਪੱਤਰਕਾਰ ਇਸ਼ਾਰੇ ਵੀ ਕਰ ਰਹੇ ਹਨ ਪਰ ਪੰਥ ਅਤੇ ਪੰਜਾਬ ਦੇ ਨਾਮ 'ਤੇ ਵੀ ਹੁਣ ਸੰਗਤ ਇਕਠੀ ਨਹੀਂ ਹੋ ਰਹੀ। ਸੰਗਤ ਸ਼ਾਇਦ ਆਪਣੀ ਥਾਂ ਮਜਬੂਰ ਜਿਹੀ ਹੈ ਕਿ ਅਜ਼ਮਾਏ ਹੋਏ ਲੋਕਾਂ ਨੂੰ ਹੁਣ ਮੁੜ ਮੁੜ ਕਿਓਂ ਅਜ਼ਮਾਏ? ਜੇ ਨਵਾਂ ਬਦਲ ਦੇਸ਼ ਵਿਚ ਨਹੀਂ ਬਣ ਸਕਿਆ ਤਾਂ ਨਵਾਂ ਬਦਲ ਪੰਜਾਬ ਵਿਚ ਵੀ ਨਹੀਂ ਬਣ ਸਕਿਆ। ਇਹਨਾਂ ਹਾਲਤਾਂ ਵਿੱਚ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਹੁਰਾਂ ਨੇ ਆਪਣੀ ਇੱਕ ਹੋਰ ਲਿਖਤ "ਪੰਜਾਬ ਸਕਰੀਨ" ਲਈ ਭੇਜੀ ਹੈ ਜਿਹੜੀ ਅਸੀਂ ਇਥੇ ਹੂ-ਬ-ਹੂ ਪ੍ਰਕਾਸ਼ਿਤ ਕਰ ਰਹੇ ਹਾਂ। ਤੁਹਾਡੇ ਇਸ ਸੰਬੰਧੀ ਕੀ ਵਿਚਾਰ ਹਨ, ਜ਼ਰੂਰ ਦਸਣਾ। ਤੁਹਾਡੇ ਵਿਚਾਰਾਂ ਦੀ ਉਡੀਕ ਇਸ ਵਾਰ ਵੀ ਰਹੇਗੀ ਹੀ।    --ਉਡੀਕ ਵਿੱਚ:ਮੀਡੀਆ ਲਿੰਕ ਰਵਿੰਦਰ  

 ਪ੍ਰਿੰ. ਪਰਵਿੰਦਰ ਸਿੰਘ ਖਾਲਸਾ ਨੇ ਪੁਕਾਰਿਆ ਕਲਗੀਆਂ ਵਾਲੇ ਨੂੰ 

ਸੁਣ ਕਲਗੀਵਾਲੇ ਦਾਤਿਆ, ਹੱਥ ਜੋੜ ਅਰਜ਼ ਗੁਜ਼ਾਰੀ!

ਕੋਈ ਆਪਣੇ ਵਰਗਾ ਭੇਜ ਦੇ,ਤੇਰੀ ਕੌਮ ਖਿਲਰ ਗਈ ਸਾਰੀ!

ਪ੍ਰਿੰ. ਪਰਵਿੰਦਰ ਸਿੰਘ ਖਾਲਸਾ 
...ਸਿੱਖ ਕੌਮ, ਸਿੱਖ ਪੰਥ ਲਫਜ਼ ਸਮੁੱਚੀ ਤਿਆਰ ਬਰ ਤਿਆਰ ਅੰਮ੍ਰਿਤਧਾਰੀ, ਸਿੱਖੀ ਨੂੰ ਸਮਰਪਿਤ ਸਿੱਖ ਸੰਗਤਾਂ ਨੂੰ ਕਿਹਾ ਜਾਂਦਾ  ਹੋਰ ਕਿਸੇ ਨੂੰ ਨਹੀ, ਆਮ ਤੌਰ ਤੇ ਸਿੱਖੀ ਵਿਰਸੇ ਨਾਲੋਂ ਟੁੱਟ ਚੁੱਕੇ ਪੰਥ ਤੇ ਕੌਮ ਨਾਲ ਧੋਖਾ ਦੇਹੀ ਕਰ ਰਹੇ ਲੋਕ ਆਪਣੇ ਆਪ ਨੂੰ ਸਿੱਖ ਕੌਮ ਜਾ ਸਿੱਖ ਪੰਥ ਦਾ ਅੰਗ ਸਮਝਦੇ ਹਨ। ਇਹ ਗਲ ਬੇਬੁਨਿਆਦ ਤੇ ਝੂਠੀ ਹੈ। ਉਹ ਪੰਥ ਤੇ ਕੌਮ ਦੇ ਗੁਨਾਹਗਾਰ ਹਨ।।

ਅੱਜ ਕਲ ਸਿੱਖਾ ਉਪਰ ਗੁਨਾਹ ਕਰਨ ਵਾਲਾ ਨੇਤਾ ਸੁਖਬੀਰ ਤੇ ਉਸ ਦੀ ਘਰੇਲੂ ਪਾਰਟੀ ਬਾਦਲ ਦਲ ਸਮੇਤ  ਉਸ ਦਾ ਟੋਲਾ, ਪੱਬਾ ਭਾਰ ਮੁੜ ਪੰਥ ਉਪਰ ਕਬਜਾ ਕਰਨ ਲਈ ਲੇਲੜੀਆਂ ਲੈ ਰਹੀ ਹੈ। ਉਸ ਦੀਆਂ ਪੰਥ ਮਾਰੂ ਨੀਤੀਆਂ ਬਾਰੇ ਸਾਰਾ ਸਿੱਖ ਜਗਤ ਜਾਣਦਾ ਹੈ।  ਇਸ ਬਾਰੇ ਜਿਆਦਾ ਮੁੜ ਮੁੜ ਲਿਖਣਾ ਬੋਲਣਾ ਬੇਕਾਰ ਹੈ। ਇਹ ਬੇਕਾਰ ਕੰਮ ਬਾਦਲ ਦਲ ਦਾ ਇਕ ਹਟਾਇਆ ਤੇ ਬਣਾਇਆ ਜਥੇਦਾਰ ਜਿਸ ਨੂੰ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਯਾਦਾ ਬਾਰੇ ਜਾਣਕਾਰੀ ਨਹੀ ਹੈ। ਉਹ ਭੱਦਰ ਪੁਰਸ਼ ਅਜੇ ਅਕਾਲ ਤਖ਼ਤ ਦੀ ਮਰਿਆਦਾ ਨੂੰ ਖਰੜਾ ਹੀ ਪ੍ਰਚਾਰੀ ਜਾਂਦਾ ਹੈ।  ਅਤੇ ਖੁਦ ਸ੍ਰੋਮਣੀ ਕਮੇਟੀ ਦੀ ਕਰੋੜਾਂ ਰੁਪਏ ਦੀ ਦਰਬਾਰ ਸਾਹਿਬ ਨਜਦੀਕ ਸਥਿਤ ਕੋਠੀ ਉਪਰ ਕਬਜ਼ਾ ਕਰੀ ਬੈਠਾ ਹੈ। ਹੁਣ ਸ੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਉਪਰ ਕਬਜ਼ਾ ਕਰਨ ਲਈ ਕਾਹਲਾ ਹੈ। ਸਿੱਖ ਪੰਥ ਸਿੱਖ ਕੌਮ ਨੇ ਉਹਨੂੰ ਜਮਾਨਤ ਜਬਤ ਕਰਕੇ ਦਿੱਲ੍ਹੀ ਚੋਣਾਂ  ਵਾਂਗੂੰ ਮੁੜ ਘਰ ਭੇਜਣਾ ਹੈ, ਉੱਥੇ ਉਸ ਨੂੰ ਅਕਾਲ ਤਖ਼ਤ ਉਪਰ ਬਿਠਾਉਣ ਤੇ ਹਟਾਉਣ ਵਾਲੇ ਬਾਦਲ ਦਲ ਨੂੰ ਵੀ ਘਰ ਦਾ ਰਾਹ ਵਿਖਾਉਣ ਦੀ ਲੋੜ ਹੈ।

ਮੁਕਦੀ ਗਲ ਇਹ ਬਾਦਲ ਦਲ, ਮਤਲਬ ਸੁਖਬੀਰ ਦਲ ਤੇ ਵਿਰੋਧੀ ਦਲ ਬਣ  ਬਾਦਲ ਦਾ ਬਣਾਇਆ ਹਟਾਇਆ ਜਥੇਦਾਰ  ਦੋਨੋ  ਸਿੱਖਾ ਨਾਲ ਮੁੜ ਧੋਖਾ ਕਰਨ ਦੇ ਆਹਰੇ ਲਗੇ ਹੋਏ ਹਨ। ਸਿੱਖ ਕੌਮ ਨੂੰ ਸੁਚੇਤ ਰਹਿਣ ਦੀ ਲੋੜ ਹੈ। ਇਕ ਬਾਦਲ ਦਲ ਦਾ ਬਣਾਇਆ ਤੇ ਹਟਾਇਆ ਰਾਗੀ ਵੀ ਵਿਰੋਧੀ ਬਣ ਕੇ ਬਾਦਲ ਦਲ ਨੂੰ ਮੁੜ ਸਥਾਪਤ ਕਰਨ ਦੇ ਆਹਰੇ ਲੱਗ ਪਿਆ ਹੈ। ਕਿਉਕੀ ਇਹਨਾ ਨੇ ਆਪਣੇ ਨੇੜਲੇ ਲੋਕਾ ਨੂੰ ਸ੍ਰੋਮਣੀ ਕਮੇਟੀ ਅੰਦਰ ਮੁਲਾਜ਼ਮ ਭਰਤੀ ਕਰ ਕੇ ਸ੍ਰੋਮਣੀ ਕਮੇਟੀ ਨੂੰ ਨੀਵਾਂ ਦਿਖਾਉਣ ਲਈ ਅੱਡੀ ਚੋਟੀ ਦਾ ਜੋਰ ਲਗਾ ਰਹੇ ਹਨ। ਅਸਲ ਚ ਸ੍ਰੋਮਣੀ ਕਮੇਟੀ  ਦੇ ਪ੍ਰਬੰਧ ਵਿਚ ਤਬਦੀਲੀਆ ਦੀ ਲੋੜ ਹੈ। ਇਹ ਲੋਕ ਆਪਣਾ ਝੱਗਾ ਚੁੱਕ ਕੇ ਆਪਣਾ ਹੀ ਜਲੂਸ ਕੱਢ ਰਹੇ ਹਨ। ਇਹ ਸਿੱਖ ਕੌਮ ਲਈ ਬਾਦਲ ਦਲ ਤੋ ਵੀ ਭੇੜੇ ਸਾਬਤ ਹੋ ਸਕਦੇ ਹਨ। ਆਮ  ਸਾਧਾਰਨ ਸਿੱਖ ਵੋਟਰ ਇਹਨਾ

 ਨਿਕੰਮਿਆਂ ਨਾਲੋ ਬਾਦਲ ਦਲ ਨੂੰ ਵੋਟ ਦੇਣਾ ਚੰਗਾ ਸਮਝਣ ਲਗ ਪਏ ਹਨ।

ਸਵਾਲ ਪੈਦਾ ਇਹ ਹੁੰਦਾ ਹੈ। ਕੀ ਸਿੱਖ ਪੰਥ ਸਿੱਖ ਕੌਮ ਆਪਣੇ ਅਸਲੀ ਨੁੰਮਾਇਦੇ ਕਦੋ ਤੇ ਕਿਵੇਂ ਚੁਣੇ।

ਇਸ ਸਬੰਧੀ ਅਸੀ ਬਾਦਲ ਦਲ ਦਾ ਵਿਰੋਧ ਕਰਨ ਵਾਲੇ ਸ੍ਰੋਮਣੀ ਕਮੇਟੀ ਮੈਬਰਾਂ ਨੂੰ ਅਤੇ ਸਿਆਣੇ ਪੰਥ ਪ੍ਰਸਤ ਅਹੁਦੇਦਾਰਾਂ ਨੂੰ  ਅਪੀਲ ਕੀਤੀ ਹੈ। ਇਕ ਵੱਡਾ ਕਾਫ਼ਲਾ ਬਣਾਈਏ। ਜਿਹੜਾ ਬਾਦਲਕਿਆਂ  ਨੂੰ ਸ੍ਰੋਮਣੀ ਕਮੇਟੀ  ਤੋ ਅਲਗ ਥਲਗ ਕਰਨ ਦੇ ਕਾਬਿਲ ਹੋਵੇ।

ਇਸ ਲਈ ਹੀ ਸ੍ਰੋਮਣੀ ਕਮੇਟੀ ਚੋਣਾਂ।... ਸ੍ਰੋਮਣੀ ਗੁਰਮਤਿ ਚੇਤਨਾ ਲਹਿਰ ਦੇ ਨਾਮ ਹੇਠ ਸਾਰੇ ਜਿਲ੍ਹਿਆਂ ,ਹਲਕਿਆ ਚ ਸ੍ਰੋਮਣੀ ਕਮੇਟੀ ਲਈ ਉਮੀਦਵਾਰ ਖੜੇ ਕਰਨ ਦਾ ਐਲਾਨ ਕੀਤਾ ਹੈ। ਸ੍ਰੋਮਣੀ ਅਕਾਲੀ ਦਲ ਦੀ  ਜਥੇਬੰਦੀ ਦੀ ਨੁਹਾਰ ਵੀ ਬਣ ਜਾਵੇਗੀ। 

ਸਾਰੇ ਸੁਹਿਰਦ ਸੱਜਣ ਸਿੱਖ ਮਿਲਵਰਤਨ ਦੇਣ, ਅਸੀ ਯਤਨਸ਼ੀਲ   ਹੋਣਾ ਹੈ!

ਕਲਗੀਧਰ ਪਾਤਸ਼ਾਹ ਨੇ ਸਾਨੂੰ ਬੁੱਧੀ, ਮਤ ਦਿੱਤੀ ਹੈ। ਉਸ ਦਾ ਉਪਯੋਗ ਕਰੀਏ। ਇਹੀ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਹੈ।

*ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ 

ਚੀਫ਼ ਐਡੀਟਰ ਸ੍ਰੋਮਣੀ ਗੁਰਮਤਿ ਚੇਤਨਾ ,ਅਤੇ ਮੁਖੀ ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ

Saturday, August 20, 2022

ਇਹ ਸੁਪਰੀਮ ਕੋਰਟ ਇੰਡੀਆਂ ਦੀ ਵੀ ਤੋਹੀਨ-ਸਿਮਰਨਜੀਤ ਸਿੰਘ ਮਾਨ ਐਮ.ਪੀ.

Saturday 20th August 2022 at 04:26 PM

 ਹਮਲਾ ਤਾਂ ਜਨੇਊ ਵਾਲੀ ਚੀਨੀ ਡੋਰ ਨਾਲ ਵੀ ਹੋ ਸਕਦੈ 

ਦਿੱਲੀ ਹਾਈਕੋਰਟ ਦੇ ਮੁੱਖ ਜੱਜ ਪੰਡਿਤ ਸਤੀਸ਼ ਚੰਦਰ ਸ਼ਰਮਾ ਵੱਲੋਂ ਹਵਾਈ ਯਾਤਰਾਵਾਂ ਵਿਚ ਸਿੱਖਾਂ ਨੂੰ ਕਿਰਪਾਨ ਦੀ ਕਾਨੂੰਨੀ ਖੁੱਲ੍ਹ ਮਿਲਣ ਦੇ ਬਾਵਜੂਦ, ਸੁਣਵਾਈ ਕਰਨਾ ਮੰਦਭਾਵਨਾ ਭਰੀ ਸੋਚ:ਮਾਨ  

ਨਵੀਂ ਦਿੱਲੀ: 20 ਅਗਸਤ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):: 

“ਜਦੋਂ ਇੰਡੀਆਂ ਦੀ ਸੁਪਰੀਮ ਕੋਰਟ ਨੇ ਸਿੱਖ ਕੌਮ ਨੂੰ ਘਰੇਲੂ ਹਵਾਈ ਯਾਤਰਾਵਾਂ ਵਿਚ ਇੰਡੀਆਂ ਦੇ ਵਿਧਾਨ ਅਨੁਸਾਰ ਜੋ ਸਿੱਖ ਕਿਰਪਾਨ ਪਹਿਨ ਸਕਦੇ ਹਨ, ਨਾਲ ਲਿਜਾ ਸਕਦੇ ਹਨ, ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਯਾਤਰਾਵਾਂ ਵਿਚ ਕਿਰਪਾਨ ਪਹਿਨਣ ਦੀ ਕਾਨੂੰਨੀ ਖੁੱਲ੍ਹ ਦੇ ਦਿੱਤੀ ਹੈ, ਤਾਂ ਇਕ ਹਰਸ ਵਿਭੋਰ ਸਿੰਗਲ ਕੱਟੜਵਾਦੀ ਹਿੰਦੂ ਵੱਲੋਂ ਪਾਈ ਗਈ ਪਟੀਸਨ ਉਤੇ ਕਾਰਵਾਈ ਕਰਦੇ ਹੋਏ ਜੋ ਰੋਕ ਲਗਾਉਣ ਦੀ ਗੱਲ ਕੀਤੀ ਹੈ, ਇਕ ਤਾਂ ਇਹ ਸੁਪਰੀਮ ਕੋਰਟ ਇੰਡੀਆਂ ਅਤੇ ਉਸਦੇ ਜੱਜਾਂ ਦੀ ਤੋਹੀਨ ਕਰਨ ਵਾਲੀ ਕਾਰਵਾਈ ਹੈ। ਦੂਸਰਾ ਘੱਟ ਗਿਣਤੀ ਸਿੱਖ ਕੌਮ ਵਿਰੋਧੀ ਮੰਦਭਾਵਨਾ ਵਾਲੇ ਫਿਰਕੂ ਅਮਲ ਹਨ । ਜੇਕਰ ਸਾਡੇ ਧਾਰਮਿਕ ਚਿੰਨ੍ਹ ਕਿਰਪਾਨ ਜਿਸਨੂੰ ਇੰਡੀਆਂ ਦਾ ਵਿਧਾਨ ਪਹਿਨਣ, ਰੱਖਣ ਦੀ ਕਾਨੂੰਨੀ ਖੁੱਲ੍ਹ ਦਿੰਦਾ ਹੈ, ਉਸ ਉਤੇ ਹਵਾਈ ਯਾਤਰਾਵਾ ਵਿਚ ਉਸਨੂੰ ਇਕ
ਹਥਿਆਰ ਮੰਨਕੇ ਰੋਕ ਲਗਾਉਣ ਦੇ ਸਿੱਖ ਮਨਾਂ ਤੇ ਆਤਮਾਵਾ ਨੂੰ ਠੇਸ ਪਹੁੰਚਾਉਣ ਵਾਲੇ ਅਮਲ ਕੀਤੇ ਜਾਂਦੇ ਹਨ, ਫਿਰ ਜੋ ਹਿੰਦੂ ਨਿਵਾਸੀ ਆਪਣਾ ਧਾਰਮਿਕ ਚਿੰਨ੍ਹ ਜਨੇਊ ਪਹਿਨਦੇ ਹਨ, ਉਸ ਵਿਚ ਚੀਨੀ ਡੋਰ ਪਾ ਕੇ ਹਵਾਈ ਯਾਤਰਾ ਕਰਦੇ ਹੋਏ ਉਹ ਕਿਸੇ ਵੀ ਹਵਾਈ ਯਾਤਰਾ ਦੇ ਅਧਿਕਾਰੀ, ਪਾਇਲਟ, ਸਹਿ-ਪਾਇਲਟ ਜਾਂ ਹੋਰ ਸਟਾਫ ਦੀ ਗਰਦਨ ਉਤੇ ਰੱਖਕੇ ਖਿੱਚਕੇ ਧੜ ਅਤੇ ਸਰੀਰ ਅਲੱਗ ਕਰ ਸਕਦੇ ਹਨ ਜੋ ਕਿ ਕਿਰਪਾਨ ਨਾਲੋ ਵੀ ਵੱਡਾ ਖਤਰਨਾਕ ਹਥਿਆਰ ਹੋ ਸਕਦਾ ਹੈ। ਫਿਰ ਸਿੱਖ ਕੌਮ ਦੇ ਧਾਰਮਿਕ ਚਿੰਨ੍ਹਾਂ ਉਤੇ ਜੇਕਰ ਮੰਦਭਾਵਨਾ ਅਧੀਨ ਹੁਕਮਰਾਨ ਜਾਂ ਅਦਾਲਤਾਂ ਰੋਕ ਲਗਾਉਦੀਆ ਹਨ, ਤਾਂ ਉਸ ਉਤੇ ਵੀ ਬਤੌਰ ਹਥਿਆਰ ਰੋਕ ਲਗਾਈ ਜਾਵੇ, ਵਰਨਾ ਮੰਦਭਾਵਨਾ ਅਧੀਨ ਸਾਡੇ ਸਿੱਖ ਕੌਮ ਦੇ ਧਾਰਮਿਕ ਚਿੰਨ੍ਹਾਂ ਨੂੰ ਨਿਸ਼ਾਨਾਂ ਬਣਾਉਣ ਤੋ ਤੋਬਾ ਕੀਤੀ ਜਾਵੇ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਦਿੱਲੀ ਦੀ ਹਾਈਕੋਰਟ ਦੇ ਮੁੱਖ ਜੱਜ ਪੰਡਿਤ ਸਤੀਸ ਚੰਦਰਾ ਸ਼ਰਮਾ ਵੱਲੋ ਇਕ ਕੱਟੜਵਾਦੀ ਹਿੰਦੂ ਦੀ ਉਹ ਪਟੀਸਨ ਜਿਸ ਉਤੇ ਸੁਪਰੀਮ ਕੋਰਟ ਨੇ ਵਿਚਾਰ ਕਰਦਿਆ ਪਹਿਲੋ ਹੀ ਰੱਦ ਕਰ ਦਿੱਤੀ ਹੈ, ਉਸ ਉਤੇ ਕਾਰਵਾਈ ਕਰਦੇ ਹੋਏ ਸਾਡੇ ਸਿੱਖ ਕੌਮ ਦੇ ਧਾਰਮਿਕ ਚਿੰਨ੍ਹ ਨੂੰ ਘਰੇਲੂ ਹਵਾਈ ਯਾਤਰਾਵਾ ਵਿਚ ਰੋਕ ਲਗਾਉਣ ਦੇ ਕੀਤੇ ਗਏ ਮੰਦਭਾਵਨਾ ਭਰੇ ਫੈਸਲੇ ਨੂੰ ਸ਼ਰਮਨਾਕ ਕਰਾਰ ਦਿੰਦੇ ਹੋਏ ਅਤੇ ਇਸਦੇ ਨਾਲ ਹੀ ਹਿੰਦੂ ਧਾਰਮਿਕ ਚਿੰਨ੍ਹ ਜਨੇਊ ਜਿਸ ਵਿਚ ਚੀਨੀ ਡੋਰ ਰਾਹੀ ਹਵਾਈ ਯਾਤਰਾਵਾ ਦੌਰਾਨ ਵੱਡਾ ਕਾਂਡ ਹੋ ਸਕਦਾ ਹੈ, ਉਸ ਉਤੇ ਵੀ ਪਾਬੰਦੀ ਲਗਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹੇ ਪੰਡਿਤ ਜੱਜ ਸਾਹਿਬਾਨ ਅਤੇ ਹੋਰ ਕੱਟੜਵਾਦੀਆਂ ਨੂੰ ਇਸ ਗੱਲ ਦੀ ਭਰਪੂਰ ਵਾਕਫੀਅਤ ਹੋਣੀ ਚਾਹੀਦੀ ਹੈ ਕਿ ਜਿਸ ਕਿਰਪਾਨ ਨੇ ਬੀਤੇ ਸਮੇ ਵਿਚ ਮੁਗਲਾਂ ਵੱਲੋ ਹਿੰਦੂ ਧੀਆਂ-ਭੈਣਾਂ ਨੂੰ ਜ਼ਬਰੀ ਚੁੱਕ ਕੇ ਲਿਜਾਣ ਦੇ ਗੈਰ ਇਖਲਾਕੀ ਅਮਲਾਂ ਦੀ ਰੋਕ ਕਰਦੇ ਹੋਏ ਸਿੱਖਾਂ ਵੱਲੋ ਇਨ੍ਹਾਂ ਹਿੰਦੂ ਧੀਆਂ-ਭੈਣਾਂ ਨੂੰ ਮੁਗਲਾਂ ਤੋ ਛੁਡਵਾਕੇ ਬਾਇੱਜ਼ਤ ਉਨ੍ਹਾਂ ਦੇ ਘਰੋ-ਘਰੀ ਪਹੁੰਚਾਉਣ ਵਿਚ ਮੁੱਖ ਭੂਮਿਕਾ ਨਿਭਾਈ ਹੋਵੇ ਅਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਵੱਲੋ ਪੂਰਨ ਰੂਪ ਵਿਚ ਇਸ ਜਨੇਊ ਦਾ ਖੰਡਨ ਕਰਨ ਉਪਰੰਤ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਹਿੰਦੂ ਚਿੰਨ੍ਹ ਜਨੇਊ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਲੀ ਦੇ ਚਾਂਦਨੀ ਚੌਕ ਵਿਚ ਦਿੱਤੀ ਹੋਵੇ, ਉਸ ਮਨੁੱਖਤਾ ਦੀ ਰਾਖੀ ਕਰਨ ਵਾਲੀ ਕਿਰਪਾਨ ਨਾਲ ਇਥੋ ਦੇ ਹੁਕਮਰਾਨ ਅਤੇ ਅਦਾਲਤਾਂ ਐਨੀ ਭੈੜੀ ਮੰਦਭਾਵਨਾ ਰੱਖਦੇ ਹੋਣ ਇਹ ਤਾਂ ਬਹੁਤ ਹੀ ਸ਼ਰਮਨਾਕ ਅਤੇ ਅਕ੍ਰਿਤਘਣਤਾ ਵਾਲੀ ਕਾਰਵਾਈ ਹੈ।

ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਡੂੰਘਾ ਦੁੱਖ ਹੈ ਕਿ ਸਾਨੂੰ ਇੰਡੀਅਨ ਵਿਧਾਨ ਵੱਲੋਂ ਆਪਣੀ ਕਿਰਪਾਨ ਪਹਿਨਣ ਅਤੇ ਨਾਲ ਲਿਜਾਣ ਦੀ ਕਾਨੂੰਨ ਇਜਾਜਤ ਦਿੰਦਾ ਹੈ, ਇਸਦੇ ਬਾਵਜੂਦ ਵੀ ਮੈਨੂੰ ਬਤੌਰ ਮੈਬਰ ਪਾਰਲੀਮੈਟ ਦੇ ਇੰਡੀਅਨ ਪਾਰਲੀਮੈਟ ਵਿਚ ਮੇਰੇ ਧਾਰਮਿਕ ਚਿੰਨ੍ਹ ਕਿਰਪਾਨ ਨਾਲ ਹੁਕਮਰਾਨ ਦਾਖਲ ਨਹੀ ਹੋਣ ਦਿੰਦੇ ਜੋ ਕਿ ਮੇਰੀ ਨਹੀ ਬਲਕਿ ਮੇਰੀ ਸਮੁੱਚੀ ਸਿੱਖ ਕੌਮ ਦੀ ਤੋਹੀਨ ਅਤੇ ਜ਼ਲਾਲਤ ਕਰਨ ਵਾਲੀਆ ਕਾਰਵਾਈਆ ਹਨ । ਜਦੋਕਿ ਮਰਹੂਮ ਇੰਦਰਾ ਗਾਂਧੀ ਦੇ ਸਮੇ ਸ੍ਰੀ ਯਾਸਿਰ ਅਰਾਫਤ ਆਪਣੀ ਨਿੱਜੀ ਪਿਸਟਲ ਨਾਲ ਲੈਕੇ ਇਸ ਇੰਡੀਅਨ ਪਾਰਲੀਮੈਟ ਵਿਚ ਦਾਖਲ ਹੋਏ ਸਨ । ਇਹ ਤਾਂ ਹੁਕਮਰਾਨਾਂ ਦਾ ਘੱਟ ਗਿਣਤੀ ਸਿੱਖ ਕੌਮ, ਸਿੱਖ ਧਰਮ ਦੇ ਸਰਬੱਤ ਦੇ ਭਲੇ ਵਾਲੇ ਮਿਸਨ ਅਤੇ ਸੋਚ ਵਿਰੁੱਧ ਇਕ ਸਾਜਸੀ ਨਫਰਤ ਉਸਾਰਨ ਅਤੇ ਸਿੱਖ ਕੌਮ ਨੂੰ ਬਿਨ੍ਹਾਂ ਵਜਹ ਨਿਸ਼ਾਨਾਂ ਬਣਾਉਣ ਵਾਲੇ ਅਮਲ ਹਨ । ਜਿਨ੍ਹਾਂ ਨੂੰ ਅਸੀ ਕਤਈ ਬਰਦਾਸਤ ਨਹੀ ਕਰ ਸਕਦੇ । ਜੇਕਰ ਹੁਕਮਰਾਨ ਅਤੇ ਅਦਾਲਤਾਂ ਸਾਡੀ ਸਿੱਖ ਕੌਮ ਦੀ ਮਨੁੱਖਤਾ ਪੱਖੀ ਤੇ ਇਨਸਾਨੀ ਕਦਰਾਂ-ਕੀਮਤਾਂ ਪੱਖੀ ਚੜ੍ਹਤ ਤੋਂ ਈਰਖਾਵਾਦੀ ਸੋਚ ਰੱਖਕੇ ਸਾਨੂੰ ਆਪਣੇ ਚਿੰਨ੍ਹ ਪਹਿਨਣ ਉਤੇ ਪਾਬੰਦੀਆ ਲਗਾ ਰਹੇ ਹਨ ਤਾਂ ਉਸੇ ਪ੍ਰੀਭਾਸਾਂ ਦੇ ਪ੍ਰੀਪੇਖ ਵਿਚ ਜਨੇਊ ਕਿਰਪਾਨ ਤੋ ਵੱਡਾ ਖਤਰਨਾਕ ਹਥਿਆਰ ਸਾਬਤ ਹੋ ਸਕਦਾ ਹੈ । ਉਸ ਉਤੇ ਵੀ ਇਸੇ ਤਰ੍ਹਾਂ ਪਾਬੰਦੀ ਲਗਾਈ ਜਾਵੇ ਜਾਂ ਫਿਰ ਸਾਨੂੰ ਵੀ ਆਪਣੇ ਧਾਰਮਿਕ ਚਿੰਨ੍ਹ ਪਹਿਨਣ, ਰੱਖਣ, ਲਿਜਾਣ ਦੀ ਇਖਲਾਕੀ ਕਦਰਾਂ-ਕੀਮਤਾਂ ਤੇ ਵਿਧਾਨ ਅਨੁਸਾਰ ਖੁੱਲ੍ਹ ਦਿੱਤੀ ਜਾਵੇ। 

Wednesday, July 20, 2022

ਸਿੱਖ ਕੈਦੀਆਂ ਦੀ ਰਿਹਾਈ ਲਈ ਦਿੱਲੀ ਵਿਚ ਮਾਰਚ/ ਧਰਨਾ

 20th July 20222 at 05:42 PM Via WhatsApp

ਸਜ਼ਾ ਪੂਰੀ ਕਰਨ ਦੇ ਬਾਵਜੂਦ ਜੇਲ੍ਹਾਂ ਅੰਦਰ ਬੰਦ ਨੇ ਸਿੱਖ ਕੈਦੀ

ਸੁਖਬੀਰ/ਹਰਸਿਮਰਤ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਉਠਾਈ

ਨਵੀਂ ਦਿੱਲੀ: 20 ਜੁਲਾਈ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ, ਜਾਗੀਰ ਕੌਰ, ਪਰਮਜੀਤ ਸਿੰਘ ਸਰਨਾ, ਮੰਜੀਤ ਸਿੰਘ ਜੀਕੇ, ਹਰਜਿੰਦਰ ਸਿੰਘ ਧਾਮੀ, ਹਰਪਾਲ ਸਿੰਘ ਚੀਮਾ, ਪ੍ਰੇਮ ਸਿੰਘ ਚੰਦੂਮਾਜ਼ਰਾ ਸਮੇਤ ਵੱਖ ਵੱਖ ਸਿੱਖ ਆਗੂਆਂ ਨੇ ਜੰਤਰ-ਮੰਤਰ ਵਿਖੇ ਧਰਨਾ ਦਿੱਤਾ ਤੇ ਇਸ ਨਾਲ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਅਕਾਲੀ ਦਲ ਦੇ ਵੱਖ-ਵੱਖ ਆਗੂ ਇੱਕ ਮੰਚ 'ਤੇ ਆ ਗਏ ਹਨ ।  

ਰੋਸ ਪ੍ਰਦਰਸ਼ਨ ਵਿਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖਾਂ ਦਾ ਇਤਿਹਾਸ ਦੇਸ਼ ਲਈ ਕੁਰਬਾਨੀਆਂ ਦੇਣ ਦਾ ਹੈ। ਸਰਕਾਰ ਸਿੱਖਾਂ ਦਾ ਮੁੱਦਾ ਉਠਾਉਣ ਵਾਲੇ ਇੰਟਰਨੈੱਟ ਮੀਡੀਆ ਪਲੇਟਫਾਰਮਾਂ 'ਤੇ ਪਾਬੰਦੀ ਲਗਾ ਸਕਦੀ ਹੈ ਪਰ ਸਿੱਖਾਂ ਦੇ ਦਿਲਾਂ 'ਤੇ ਨਹੀਂ।  ਸਾਡੀ ਮੰਗ ਸਜ਼ਾ ਪੂਰੀ ਕਰ ਚੁੱਕੇ ਸਿੰਘਾਂ ਨੂੰ ਰਿਹਾਅ ਕਰਨ ਦੀ ਹੈ ਨਾ ਕਿ ਬੰਦੀ ਸਿੱਖਾਂ ਦੀ ਸਜ਼ਾ ਘਟਾਉਣ ਦੀ।  ਉਨ੍ਹਾਂ ਕਿਹਾ ਕਿ ਪੰਥ ਨੂੰ ਤਬਾਹ ਕਰਨ ਵਾਲਿਆਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ।  

ਐਸ ਜੀ ਪੀ ਸੀ ਪ੍ਰਧਾਨ ਧਾਮੀ ਨੇ ਕਿਹਾ ਕਿ ਸਾਲਾਂ ਬਾਅਦ ਅਕਾਲੀ ਆਗੂ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਦੇ ਹਿੱਤ ਵਿੱਚ ਇਕੱਠੇ ਹੋਏ ਹਨ।  ਲੋਕਤੰਤਰ ਵਿੱਚ ਸਮੱਸਿਆ ਦਾ ਹੱਲ ਗੱਲਬਾਤ ਰਾਹੀਂ ਹੁੰਦਾ ਹੈ।  ਸਜ਼ਾ ਪੂਰੀ ਕਰ ਚੁੱਕੇ ਵਿਅਕਤੀਆਂ ਦੀ ਰਿਹਾਈ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਪੱਤਰ ਲਿਖੇ ਗਏ ਸਨ, ਪਰ ਕੋਈ ਹੁੰਗਾਰਾ ਨਹੀਂ ਮਿਲਿਆ, ਜਿਸ ਕਾਰਨ ਸਾਨੂੰ ਅੱਜ ਅੰਦੋਲਨ ਦਾ ਰਾਹ ਅਪਣਾਉਣਾ ਪਿਆ ਹੈ, ਜਿਸ ਦੀ ਸ਼ੁਰੂਆਤ ਅੱਜ ਹੋ ਗਈ ਹੈ।

ਇਸ ਦੌਰਾਨ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਵੀ ਉਠਾਈ।  ਇਸ ਮੁੱਦੇ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਹਿਲਾਂ ਹੀ ਪੱਤਰ ਲਿਖ ਚੁੱਕੇ ਹਨ, ਜਿਸ ਦਾ ਜਵਾਬ ਅਜੇ ਤੱਕ ਨਹੀਂ ਮਿਲਿਆ ਹੈ।

ਜ਼ਿਕਰਯੋਗ ਹੈ ਕਿ ਇਸ ਰੋਸ ਮਾਰਚ /ਧਰਨਾ ਪ੍ਰਦਰਸ਼ਨ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਨੂੰ ਬਾਹਰ ਰਖਿਆ ਗਿਆ ਸੀ ਜਿਸਦਾ ਰੋਸ ਪ੍ਰਗਟ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅਕਾਲੀ ਦਲ ਵੱਲੋਂ ਦਿੱਲੀ ਵਿਚ ਦਿੱਤਾ ਗਿਆ ਧਰਨਾ ਜਿਥੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੈ, ਉਥੇ ਹੀ ਇਹ ਇਕ ਪਰਿਵਾਰ ਨੂੰ ਬਚਾਉਣ ਲਈ ਕੀਤੀ ਗਈ ਕਾਰਵਾਈ ਹੈ।

Friday, October 01, 2021

ਆਂਗਣਵਾੜੀ ਵਰਕਰ ਯੂਨੀਅਨ ਵੱਲੋਂ ਅਕਾਲੀ ਦਲ ਦੀ ਹਮਾਇਤ ਦਾ ਐਲਾਨ

Friday 1st October 2021 at 3:33 pm

  ਸੁਖਬੀਰ ਬਾਦਲ ਨੇ ਧਰਨੇ ਵਾਲੀ ਥਾਂ ਪੁੱਜ ਕੇ ਪ੍ਰਗਟਾਈ ਇੱਕਜੁੱਟਤਾ 


ਮੋਹਾਲੀ: 1 ਅਕਤੂਬਰ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਲੋਕਾਂ ਨਾਲ ਰਾਬਤਾ ਵਧਾਉਣ ਦੇ ਮਾਮਲੇ ਵਿੱਚ ਅੱਜਕਲ੍ਹ ਸ਼੍ਰੋਮਣੀ ਅਕਾਲੀ ਦਲ ਸਭਤੋਂ ਮੂਹਰੇ ਹੈ। ਇਸ ਵਾਰ ਵੀ ਬੜੇ ਹੀ ਸੁਨਿਯੋਜਿਤ ਢੰਗਤਰੀਕੇ ਨਾਲ ਸਾਰੀ ਮੁਹਿੰਮ ਚਲਾਈ ਜਾ ਰਹੀ ਹੈ।  ਸੁਖਬੀਰ ਸਿੰਘ ਬਾਦਲ ਨੇ ਆਂਗਣਵਾੜੀ ਵਰਕਰਾਂ ਦੇ ਧਰਨੇ ਵਾਲੀ ਥਾਂ ਪੁੱਜ ਕੇ ਉਹਨਾਂ ਨਾਲ ਇਕਜੁੱਟਤਾ ਪ੍ਰਗਟਾਈ। ਇਸਦੇ ਨਾਲ ਹੀ ਉਹਨਾਂ ਨੂੰ ਭਰੋਸਾ ਦੁਆਇਆ ਕਿ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਉਹਨਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਬਿਨਾ ਕਿਸੇ ਦੇਰੀ ਦੇ ਕਰ ਦਿੱਤਾ ਜਾਵੇਗਾ।  ਆਂਗਣਵਾੜੀ ਵਰਕਰਾਂ ਨੇ ਵੀ ਸੁਖਬੀਰ ਬਾਦਲ ਨਾਲ ਇੱਕਜੁੱਟਤਾ ਪ੍ਰਗਟਾਈ ਅਤੇ ਅਕਾਲੀਦਲ ਦੀ ਹਮਾਇਤ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਪਹਿਲਾਂ ਇਹਨਾਂ ਇਸਤਰੀ ਵਰਕਰਾਂ ਤੇ ਖੱਬੀਆਂ ਧਿਰਾਂ ਦਾ ਪ੍ਰਭਾਵ ਜ਼ਿਆਦਾ ਸੀ। ਇਹਨਾਂ ਦੀਆਂ ਮੰਗਾਂ ਵੀ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਹਨ। 

ਦੀ ਆਲ ਪੰਜਾਬ ਆਂਗਣਵਾੜੀ ਵਰਕਰ ਯੂਨੀਅਨ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਪਿਛਲੇ ਸਾਢੇ ਚਾਰ ਸਾਲਾਂ ਤੋਂ ਆਂਗਣਵਾੜੀ ਵਰਕਰਾਂ ਨਾਲ ਵਿਤਕਰਾ ਕੀਤੇ ਜਾਣ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਦੀ ਹਮਾਇਤ ਕਰਨ ਦਾ ਐਲਾਨ ਕੀਤਾ।  

ਆਂਗਣਵਾੜੀ ਵਰਕਰ ਯੂਨੀਅਨ ਦੇ ਪ੍ਰਧਾਨ ਹਰਗੋਬਿੰਦ ਕੌਰ ਨੇ ਇਹ ਐਲਾਨ ਉਸ ਵੇਲੇ ਕੀਤਾ ਜਦੋਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਧਰਨੇ ਵਾਲੀ ਥਾਂ ਪਹੁੰਚ ਕੇ ਆਂਗਣਵਾੜੀ ਵਰਕਰਾਂ ਨਾਲ ਇਕਜੁੱਟਤਾ ਪ੍ਰਗਟਾਈ। ਸ੍ਰੀਮਤੀ ਹਰਗੋਬਿੰਦ ਕੌਰ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਉਹਨਾਂ ਨੁੰ ਮਿਲਣ ਤੋਂ ਵੀ ਨਾਂਹ ਕਰ ਦਿੱਤੀ ਸੀ ਅਤੇ ਹੁਣ ਵੀ ਕਾਂਗਰਸ ਸਰਕਾਰ ਉਹਨਾਂ ਦੀਆਂ ਚਿੰਤਾਵਾਂ ਦੂਰ ਕਰਨ ਵਾਸਤੇ ਕੁਝ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਸਰਕਾਰ ਤਾਂ ਧਰਨੇ ਵਾਲੀ ਥਾਂ ’ਤੇ ਟੈਂਟ ਵੀ ਨਹੀਂ ਲਗਾਉਣ ਦੇ ਰਹੀ ਜਿਸ ਕਾਰਨ ਸਾਨੂੰ ਵਰ੍ਹਦੀ ਗਰਮੀ ਵਿਚ ਹੀ ਸੰਘਰਸ਼ ਕਰਨਾ ਪੈ ਰਿਹਾ ਹੈ।

ਅਕਾਲੀ ਦਲ ਦੇ ਪ੍ਰਧਾਨ, ਜੋ ਦੁਪਹਿਰ ਵੇਲੇ ਧਰਨੇ ਵਾਲੀ ਥਾਂ ਪਹੁੰਚੇ, ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਨੇ ਹਮੇਸ਼ਾ ਆਂਗਣਵਾੜੀ ਵਰਕਰਾਂ ਦੀਆਂ ਸ਼ਿਕਾਇਤਾਂ ਦੂਰ ਕੀਤੀਆਂ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰ ਬਾਦਲ ਨੇ ਉਹਨਾਂ ਨਾਲ ਅਤੇ ਹੋਰ ਮੁਲਾਜ਼ਮ ਯੂਨੀਅਨਾਂ ਨਾਲ ਗੱਲਬਾਤ ਵਾਸਤੇ ਹਮੇਸ਼ਾ ਆਪਣੇ ਬੂਹੇ ਖੁੱਲ੍ਹੇ ਰੱਖੇ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਆਂਗਣਵਾੜੀ ਵਰਕਰਾਂ ’ਤੇ ਮੌਜੂਦਾ ਸਰਕਾਰ ਨੇ ਲਾਠੀਚਾਰਜ ਕਰਵਾਇਆ ਤੇ ਉਹਨਾਂ ਦੇ ਖਿਲਾਫ ਝੂਠੇ ਕੇਸ ਵੀ ਦਰਜ ਕੀਤੇ ਗਏ।

ਸਰਦਾਰ ਬਾਦਲ ਨੇ ਕਿਹਾ ਕਿ ਸੂਬੇ ਵਿਚ ਇਕ ਵਾਰ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਉਹਨਾਂ ਨੂੰ ਦਰਪੇਸ਼ ਸਾਰੀਆਂ ਮੁਸ਼ਕਿਲਾਂ ਘੋਖੀਆਂ ਜਾਣਗੀਆਂ ਤੇ ਇਹਨਾਂ ਦਾ ਛੇਤੀ ਤੋਂ ਛੇਤੀ ਨਿਪਟਾਰਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਆਂਗਣਵਾੜੀ ਵਰਕਰਾਂ ਨੁੰ ਦਿੱਤਾ ਜਾ ਰਿਹਾ ਮਾਣ ਭੱਤਾ ਬਹੁਤ ਘੱਟ ਹੈ ਅਤੇ ਇਸ ਵਿਚ ਵਾਧਾ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹ ਕੋਰੋਨਾ ਮਹਾਮਾਰੀ ਵੇਲੇ ਆਂਗਣਵਾੜੀ ਵਰਕਰਾਂ ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕਰਦੇ ਹਨ। ਉਹਨਾਂ ਕਿਹਾ ਕਿ ਇਹਨਾਂ ਨੇ ਕੋਰੋਨਾ ਵਾਰੀਅਰਜ ਵਾਂਗ ਕੰਮ ਕੀਤਾ  ਪਰ ਇਹਨਾਂ ਨੁੰ ਬਣਦਾ ਮਾਣ ਸਤਿਕਾਰ ਨਹੀਂ ਮਿਲਿਆ। ਇਸ ਮੌਕੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਵੀ ਮੌਜੂਦ ਸਨ। 

Wednesday, September 29, 2021

ਭਾਰਤ ਮਾਲਾ ਪ੍ਰਾਜੈਕਟ ਤਹਿਤ ਜ਼ਮੀਨ ਐਕਵਾਇਰ ਕਰਨ ਵਿਰੁੱਧ ਰੋਸ ਹੋਇਆ ਤਿੱਖਾ

 Wednesday 29th September 2021 at 06:05 PM

ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਸੁਖਬੀਰ ਸਿੰਘ ਬਾਦਲ ਗ੍ਰਿਫਤਾਰ 

ਮਾਮੂਲੀ ਕੀਮਤ ਤੇ ਜ਼ਮੀਨ ਐਕਵਾਇਰ ਕਰਨ ਖਿਲਾਫ ਕਿਸਾਨਾਂ ਚ ਭਾਰੀ ਰੋਸ


ਮੋਹਾਲੀ
: 29 ਸਤੰਬਰ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਦੀ ਚੋਟੀ ਦੀ ਲੀਡਰਸ਼ਿਪ ਨੂੰ ਅੱਜ ਉਸ ਵੇਲੇ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਹ ਭਾਰਤ ਮਾਲਾ ਪ੍ਰਾਜੈਕਟ ਤਹਿਤ ਮਾਮੂਲੀ ਕੀਮਤ ’ਤੇ ਜ਼ਮੀਨ ਐਕਵਾਇਰ ਕਰਨ ਖਿਲਾਫ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਚੰਡੀਗੜ੍ਹ ਵਿਚ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕਰ ਰਹੇ ਹਨ। 

ਪਹਿਲਾਂ ਗੁਰਦੁਆਰਾ ਅੰਬ ਸਾਹਿਬ ਵਿਖੇ ਹਜ਼ਾਰਾਂ ਪਾਰਟੀ ਵਰਕਰ ਇਕੱਤਰ ਹੋਏ ਜਿਥੋਂ ਉਹਨਾਂ ਟਰੈਕਟਰਾਂ ’ਤੇ ਅਤੇ ਪੈਦਲ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਸ਼ੁਰੂ ਕਰ ਦਿੱਤਾ। ਇਹ ਰੋਸ ਮਾਰਚ ਚੰਡੀਗੜ੍ਹ ਨਾਲ ਲੱਗਦੀ ਸਰਹੱਦ ’ਤੇ ਰੋਕ ਲਿਆ ਗਿਆ ਜਿਥੇ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਨਾਲ ਰੋਡ ਸੰਘਰਸ਼ ਕਮੇਟੀ, ਜੋ ਕਿਸਾਨਾਂ ਲਈ ਢੁਕਵਾਂ ਮੁਆਵਜ਼ਾ ਲੈਣ ਵਾਸਤੇ ਸੰਘਰਸ਼ ਚਲਾ ਰਹੀ ਹੈ, ਦੀ ਲੀਡਰਸ਼ਿਪ ਧਰਨੇ ’ਤੇ ਬੈਠ ਗਈ ਤੇ ਫਿਰ ਗ੍ਰਿਫਤਾਰੀਆਂ ਦਿੱਤੀਆਂ।

ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸੂਬੇ ਦੇ 19 ਜ਼ਿਲਿ੍ਹਆਂ ਵਿਚ ਐਕਵਾਇਰ ਕੀਤੀ ਜਾ ਰਹੀ 25 ਹਜ਼ਾਰ ਏਕੜ ਜ਼ਮੀਨ ਦੇ ਮਾਲਕ ਦੋ ਲੱਖ ਕਿਸਾਨਾਂ ਵੱਲੋਂ ਢੁਕਵਾਂ ਮੁਆਵਜ਼ਾ ਦੇਣ ਦੀ ਮੰਗ ਨੁੰ ਅਣਡਿੱਠ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਸਿਾਨਾਂ ਨਾਲ ਧਰੋਹ ਕਮਾ ਰਹੀ ਹੈ ਜੋ ਦਿਹਾਤੀ ਤੇ ਸ਼ਹਿਰੀ ਖੇਤਰਾਂ ਵਾਸਤੇ ਕ੍ਰਮਵਾਰ 30 ਅਤੇ 70 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇ ਰਹੀ ਹੈ ਜਦਕਿ ਇਹ ਮੁਆਵਜ਼ਾ ਕ੍ਰਮਵਾਰ 2 ਤੋਂ 3 ਕਰੋੜ ਰੁਪਏ ਪ੍ਰਤੀ ਏਕੜ ਹੋਣਾ ਚਾਹੀਦਾ ਹੈ।

ਸਰਦਾਰ ਬਾਦਲ ਨੇ ਕਿਹਾ ਕਿ 25 ਹਜ਼ਾਰ ਏਕੜ ਜ਼ਮੀਨ ਐਕਵਾਇਰ ਕਰਨ ਨਾਲ 75 ਹਜ਼ਾਰ ਏਕੜ ਜ਼ਮੀਨ ਵਰਤੋਂ ਵਿਹੂਣੀ ਹੋ ਜਾਵੇਗੀ ਤੇ ਛੋਟੇ ਛੋਟੇ ਟੁਕੜੇ ਹੋ ਜਾਣਗੇ ਜਿਥੇ ਨਾ ਪਹੁੰਚਿਆ ਜਾ ਸਕੇਗਾ ਤੇ ਨਾ ਹੀ ਸਿੰਜਾਈ ਸਹੂਲਤ ਮਿਲ ਸਕੇਗੀ। ਉਹਨਾਂ ਇਹ ਵੀ ਦੱਸਿਆ ਕਿ 3 ਹਜ਼ਾਰ ਘਰ ਢਾਹ ਦਿੱਤੇ ਜਾਣਗੇ ਤੇ 100 ਪਿੰਡਾਂ ਵਿਚੋਂ ਛਪੜ ਖਤਮ ਹੋ ਜਾਣਗੇ।

ਉਹਨਾਂ ਕਿਹਾ ਕਿ ਪ੍ਰਾਜੈਕਟ ਤਹਿਤ ਇਕ ਕਰੋੜ ਦਰੱਖਤ ਕੱਟ ਦਿੱਤੇ ਜਾਣਗੇ ਤੇ ਸੈਂਕੜੇ ਫੈਕਟਰੀਆਂ, ਸ਼ੈਲਰ, ਪੋਲਟਰੀ ਫਾਰਮ, ਭੱਠੇ ਅਤੇ ਡੇਅਰੀ ਫਾਰਮ ਤਬਾਹ ਹੋ ਜਾਣਗੇ। ਉਹਨਾਂ ਕਿਹਾ ਕਿ ਕਿਸਾਨਾਂ ਦੇ ਜਲ ਸਰੋਤ ਤੇ ਟਿਊਬਵੈਲ ਖਤਮ ਹੋ ਜਾਣਗੇ। ਉਹਨਾਂ ਕਿਹਾ ਕਿ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਨਾ ਸਿਰਫ ਕਿਸਾਨਾਂ ਨੁੰ ਪ੍ਰਤੀ ਏਕੜ ਕਰੋੜਾਂ ਰੁਪਏ ਮੁਅਵਾਜ਼ਾ ਦਿੱਤਾ ਬਲਕਿ ਉਹਨਾਂ ਨੂੰ ਮੁਫਤ ਟਿਊਬਵੈਲ ਵੀ ਦਿੱਤੇ ਸਨ ਤੇ ਅੱਗੇ ਜ਼ਮੀਨ ਦੀ ਰਜਿਸਟਰੀ ਵੀ ਮੁਫਤ ਕਰ ਦਿੱਤੀ ਸੀ। ਉਹਨਾਂ ਨੇ ਕਿਸਾਨਾਂ ਨੂੰ ਭਰੋਸਾ ਦੁਆਇਆ ਕਿ ਇਕ ਵਾਰ ਸੂਬੇ ਵਿਚ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਬਦਨ ’ਤੇ ਉਹਨਾਂ ਨੁੰ ਢੁਕਵਾਂ ਮੁਆਵਜ਼ਾ ਪ੍ਰਦਾਨ ਕੀਤਾ ਜਾਵੇਗਾ।

ਪੰਜਾਬ ਦੇ ਰਾਜਸੀ ਹਾਲਾਤਾਂ ਦੀ ਗੱਲ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕਿਸੇ ਨੁੰ ਵੀ ਲੋਕਾਂ ਜਾਂ ਉਹਨਾਂ ਦੀਆਂ ਮੁਸਸ਼ਕਿਲਾਂ ਵਿਚ ਦਿਲਸਚਪੀ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਅੱਜ ਵੇਖ ਰਹੇ ਹਾਂ ਕਿ ਕਾਂਗਰਸ ਪਾਰਟੀ ਵਿਚ ਸਿਖ਼ਰਲੀ ਕੁਰਸੀ ਵਾਸਤੇ ਲੜਾਈ ਚਲ ਰਹੀ ਹੈ। ਇਕ ਬੰਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਪਰ ਦੂਜੇ ਨੂੰ ਇਹ ਕੁਰਸੀ ਮਿਲ ਜਾਂਦੀ ਹੈ। ਇਕ ਆਗੂ ਚਾਹੁੰਦਾ ਹੈ ਕਿ ਮੁੱਖ ਮੰਤਰੀ ਉਸਦੀ ਕਠਪੁਤਲੀ ਬਣਿਆ ਰਹੇ ਪਰ ਮੁੱਖ ਮੰਤਰੀ ਇਹ ਪ੍ਰਵਾਨ ਨਹੀਂ ਕਰਦਾ ਤਾਂ ਫਿਰ ਉਹ ਬੰਦਾ ਅਸਤੀਫਾ ਦੇ ਦਿੱਤਾ ਹੈ। ਪੰਜਾਬ ਇਸ ਤਰੀਕੇ ਨਹੀਂ ਚਲਾਇਆ ਜਾ ਸਕਦਾ। ਇਹ ਸਰਹੱਦੀ ਸੂਬਾ ਹੈ ਜਿਥੇ ਸਾਨੂੰ ਅਜਿਹੇ ਆਗੂ ਦੀ ਜ਼ਰੂਰਤ ਹੈ ਜੋ ਇਕਜੁੱਟਤਾ ਦਾ ਮਾਦਾ ਰੱਖਦਾ ਹੋਵੇ। ਇਕ ਵਿਅਕਤੀ ਜੋ ਸੂਬੇ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਯਕੀਨੀ ਬਣਾ ਸਕੇ ਪਰ ਮੰਦਭਾਗੀ ਗੱਲ ਇਹ ਹੈ ਕਿ ਅਸੀਂ ਹੁਣ ਵੇਖ ਰਹੇ ਹਾਂ ਕਿ ਖੁੱਲ੍ਹੀ ਲੁੱਟ ਚਲ ਰਹੀ ਹੈ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਚਰਨਜੀਤ ਸਿੰਘ ਚੰਨੀ ਸਰਕਾਰ ਵਿਚ ਆਪਸੀ ਟਕਰਾਅ ਦੀ ਗੱਲ ਵੀ ਕੀਤੀ। ਉਹਨਾਂ ਕਿਹਾ ਕਿ ਨਵੇਂ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਮਾਫੀਆ ਨਾਲ ਜੁੜਿਆ ਕੋਈ ਵੀ ਵਿਅਕਤੀ ਉਹਨਾਂ ਕੋਲ ਨਾ ਆਵੇ ਪਰ ਉਹਨਾਂ ਜਬਰ ਜਨਾਹ ਦੇ ਮੁਲਜ਼ਮ ਵਿਧਾਇਕ ਅਤੇ ਫਰੀਦਕੋਟ ਆਧਾਰਿਤ ਪਰਿਵਾਰ ਵੱਲੋਂ ਕਤਲ ਕੇਸ ਵਿਚ ਮੁਲਜ਼ਮ ਠਹਿਰਾਏ ਗਏ ਵਿਧਾਇਕ ਸਮੇਤ ਦਾਗੀ ਵਿਅਕਤੀ ਚੁਣ ਲਏ ਹਨ।

ਇਸ ਮੌਕੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਭਾਰਤ ਮਾਲਾ ਪ੍ਰਾਜੈਕਟ ਤਹਿਤ ਆ ਰਹੇ ਸੜਕੀ ਪ੍ਰਾਜੈਕਟਾਂ ਦਾ ਉਦੇਸ਼ ਪ੍ਰਮੁੱਖ ਸ਼ਹਿਰਾਂ ਵਿਚ ਫਾਸਲਾ ਘਟਾ ਕੇ ਕਾਰਪੋਰੇਟ ਜਗਤ ਦੇ ਸਮਾਨ ਦੀ ਆਵਾਜਾਈ ਤੇਜ਼ ਰਫਤਾਰ ਕਰਨ ਵੱਲ ਸੇਧਤ ਹੈ ਪਰ ਜਿਹੜੇ ਕਿਸਾਨਾਂ ਦੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ, ਉਹਨਾਂ ਨੁੰ ਕੌਡੀਆਂ ਦਾ ਭਾਅ ਦਿੱਤਾ ਜਾ ਰਿਹਾ ਹੈ।

ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਕਿ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਤੁਰੰਤ ਰੋਕੀ ਜਾਵੇ ਅਤੇ ਇਹ ਜ਼ਮੀਨ ਦੀ ਕੀਮਤ 2 ਤੋਂ 3 ਕਰੋੜ ਰੁਪਏ ਪ੍ਰਤੀ ਏਕੜ ਮਿਲਣੀ ਯਕੀਨੀ ਬਣਾਉਣ ਲਈ ਨਿਯਮ ਤੈਅ ਕਰਨ ਮਗਰੋਂ ਮੁੜ ਸ਼ੁਰੂ ਕੀਤੀ ਜਾਵੇ। ਉਹਨਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਸਹੀ ਮੁੱਲ ਮਿਲ ਗਿਆ ਤਾਂ ਫਿਰ ਸੂਬੇ ਦੇ ਅਰਥਚਾਰੇ ਵਿਚ 75  ਹਜ਼ਾਰ ਕਰੋੜ ਰੁਪਿਆ ਆ ਜਾਵੇਗਾ।

ਇਸ ਮੌਕੇ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਲਈ ਨਿਆਂ ਮਿਲਣਾ ਯਕੀਨੀ ਬਣਾਏਗਾ। ਸੰਘਰਸ਼ ਕਮੇਟੀ ਦੇ ਮੈਂਬਰਾਂ ਹਰਮਨਪ੍ਰੀਤ ਸਿੰਘ ਤੇ ਗੁਰਦਿਆਲ ਸਿੰਘ ਨੇ ਵੀ ਇਸ ਮੌਕੇ ਸੰਬੋਧਨ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ, ਸੁਰਜੀਤ ਸਿੰਘ ਰੱਖੜਾ, ਬਲਦੇਵ ਸਿੰਘ ਮਾਨ, ਇਕਬਾਲ ਸਿੰਘ ਝੂੰਦਾ, ਰਣਜੀਤ ਸਿੰਘ ਗਿੱਲ, ਜਗਦੀਪ ਚੀਮਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਪਰਮਬੰਸ ਸਿੰਘ ਰੋਮਾਣਾ ਤੇ ਰੋਬਿਨ ਬਰਾੜ ਵੀ ਮੌਜੂਦ ਸਨ। 

Thursday, August 12, 2021

ਹਾਈ ਕੋਰਟ ਵਲੋਂ ਸਿਰਸਾ ਨੂੰ ਮਿਲਿਆ ਨੋਟਿਸ

 12th August 2021 at 6:00 PM

ਮਾਮਲਾ ਦਿੱਲੀ ਗੁਰਦੁਆਰਾ ਕਮੇਟੀ ਦੇ ਖਾਤਿਆਂ ਦੀ ਆਡਿਟ ਨੂੰ ਲੈ ਕੇ 


ਨਵੀਂ ਦਿੱਲੀ
: 12 ਅਗਸਤ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਦਿੱਲੀ ਗੁਰਦੁਆਰਾ ਕਮੇਟੀ ਦੇ ਅੰਦਰ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਦਿੱਲੀ ਪੁਲਿਸ ਵੱਲੋਂ ਦੇਸ਼ ਛੱਡਣ ਦੀ ਪਾਬੰਦੀਆਂ ਦਾ ਸਾਹਮਣਾ ਕਰ ਰਹੇ ਡੀਐਸਜੀਐਮਸੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਹਾਈਕੋਰਟ ਵਲੋਂ ਇੱਕ ਹੋਰ ਨੋਟਿਸ ਮਿਲਿਆ ਹੈ। ਇਹ ਮਾਮਲਾ ਗੁਰਦੁਆਰਾ ਕਮੇਟੀ ਦੇ ਖਾਤਿਆਂ ਦੀ ਆਡਿਟ ਰਿਪੋਰਟ ਨੂੰ ਲੁਕੋਣ ਦਾ ਦੱਸਿਆ ਜਾ ਰਿਹਾ ਹੈ। ਕੋਰਟ ਨੇ ਸਾਬਕਾ ਵਿਧਾਇਕ ਤੋਂ ਇਸ ਪੂਰੇ ਮਾਮਲੇ ਵਿਚ ਸਪੱਸ਼ਟੀਕਰਨ ਮੰਗਿਆ ਹੈ।

ਕੇਸ ਦੀ ਯਾਚਿਕਾ ਕਰਤਾ, ਸ਼੍ਰੋਮਣੀ ਅਕਾਲੀ ਦਲ ਦਿੱਲੀ, ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨਾਲ ਗੱਲ ਕਰਦੇ ਹੋਏ ਜਾਣਕਾਰੀ ਦਿੱਤੀ ਕਿ "ਸਿਰਸਾ ਕਿਸ ਕਾਰਨਾਂ ਕਰਕੇ ਡਿਲਾਈਟ ਕੰਪਨੀ ਦੀ ਆਡਿਟ ਰਿਪੋਰਟ ਨੂੰ ਛੁਪਾ ਰਿਹਾ ਹੈ ਸੰਗਤ ਨੂੰ ਇਸ ਦਾ ਜਵਾਬ ਚਾਹੀਦਾ ਹੈ। ਆਡਿਟ ਕੰਪਨੀ ਨੇ ਆਪਣੇ ਜਵਾਬ ਵਿਚ ਇਨ੍ਹਾਂ ਤੱਥਾਂ ਨੂੰ ਖੁਦ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਦੁਆਰਾ ਕੀਤੀ ਗਈ ਆਡਿਟ ਕਿਸੇ ਵਿਅਕਤੀ ਜਾਂ ਸੰਸਥਾਨ ਦੀ ਨਹੀਂ ਹੈ, ਇਹ ਇਕ ਸਰਕਾਰੀ ਆਡਿਟ ਹੈ। ਪਰ ਬਾਦਲਾਂ ਦੇ ਆਦਮੀਆਂ ਨੇ ਪੰਜਾਬ ਤੋਂ ਬਾਅਦ ਹੁਣ ਦਿੱਲੀ ਦੇ ਧਾਰਮਿਕ ਢਾਂਚੇ ਨੂੰ ਜੜ੍ਹ ਤੱਕ ਬਰਬਾਦ ਕਰਨ ਦਾ ਬੀੜਾ ਚੁੱਕਿਆ ਹੈ।" 

ਡੀਐਸਜੀਐਮਸੀ ਦੇ ਸਾਬਕਾ ਪ੍ਰਧਾਨ ਨੇ ਇਹ ਦਾਅਵਾ ਕੀਤਾ ਕਿ ਗੁਰਦੁਆਰਿਆਂ ਦੀ ਬੇਸ਼ਕੀਮਤੀ ਸੰਪਤੀ ਨੂੰ ਬਾਦਲ ਅਤੇ ਸਿਰਸਾ ਆਪਣੇ ਰਾਜਨੀਤੀ ਕਾਰਜਾਂ ਲਈ ਦੁਰਵਰਤੋਂ ਕਰ ਰਹੇ ਹਨ, ਜਿਸ ਉੱਤੇ ਜਲਦ ਲਗਾਮ ਲਗਾਉਣ ਦੀ ਜ਼ਰੂਰਤ ਹੈ।

ਉਨ੍ਹਾਂ ਕਿਹਾ ਕਿ ਬਾਦਲ ਦੇ ਲੋਕ ਗੁਰਦੁਆਰਾ ਕਮੇਟੀ ਦੇ ਸਟਾਫ ਉਤੇ ਦਬਾਅ ਪਾ ਕੇ ਗ਼ਲਤ ਕੰਮ ਕਰਵਾ ਰਹੇ ਹਨ, ਵੋਟਰਾਂ ਨੂੰ ਖ਼ਰੀਦ ਕੇ ਚੋਣਾਂ ਦੇ ਸਮੇਂ ਲੁਭਾਵਣੇ ਵਾਅਦਿਆਂ ਦੀ ਆੜ ਵਿੱਚ ਸੰਗਤ ਨੂੰ ਵਰਗਲਾਇਆ ਜਾ ਰਿਹਾ ਹੈ। ਮਾਣਯੋਗ ਕੋਰਟ ਨੇ ਇਸ ਦਾ ਸੰਗਿਆਨ ਲੈਂਦੇ ਹੋਏ ਇਨ੍ਹਾਂ ਨੂੰ ਫਟਕਾਰ ਲਗਾਈ ਹੈ।

ਡੀਐਸਜੀਐਮਸੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ "ਅਸੀਂ 120 ਕਰੋੜ ਦਾ ਰਿਜ਼ਰਵ ਛੱਡ ਕੇ ਗਏ ਸੀ, ਅਤੇ ਪਿਛਲੇ 8 ਸਾਲਾਂ ਵਿੱਚ 250 ਕਰੋਡ਼ ਤੋਂ ਵੱਧ ਰਿਜ਼ਰਵ ਆਉਣਾ ਚਾਹੀਦਾ ਸੀ। ਤਜਰਬਾ ਨਾ ਹੋਣ ਕਰਕੇ ਅੱਜ ਗੁਰੂ ਦੀ ਗੋਲਕ ਖਾਲੀ ਹੋ ਚੁੱਕੀ ਹੈ, ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲ ਰਹੀ। ਡੀਐੱਸਜੀਐੱਮਸੀ ਦੇ ਅਧੀਨ ਚੱਲ ਰਹੇ ਸੰਸਥਾਨਾਂ ਦੀ ਹਾਲਤ ਤਰਸਯੋਗ ਹੈ। ਭ੍ਰਿਸ਼ਟਾਚਾਰ ਦੀ ਦੀਮਕ ਨੇ ਸਾਡੇ ਇਤਿਹਾਸਿਕ ਸਥਾਨਾਂ ਨੂੰ ਖੋਖਲਾ ਕਰ ਦਿੱਤਾ ਹੈ। ਮਾਣਯੋਗ ਕੋਰਟ ਅਤੇ ਦਿੱਲੀ ਪੁਲੀਸ ਨੇ ਦੋਸ਼ੀਆਂ ਦੇ ਦੇਸ਼ ਛੱਡਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਵੱਡੀ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ। ਸਿਰਸਾ ਜੀ, ਪਹਿਲਾਂ ਇਨ੍ਹਾਂ ਸਵਾਲਾਂ ਦਾ ਜਵਾਬ ਦਿਓ, ਫਿਰ ਰਿਪੋਰਟ ਦਿਖਾਓ।"

ਪ੍ਰੈੱਸ ਨਾਲ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਵੀ ਮੌਜੂਦ ਸਨ। "ਸੇਵਾ ਦੇ ਨਾਮ ਉੱਤੇ ਸਿਰਫ਼ ਹੋ ਰਿਹਾ ਹੈ ਖੋਖਲਾ ਦਿਖਾਵਾ, ਸਾਡੇ ਬੇਕਸੂਰ ਕਰਮਚਾਰੀ ਅਤੇ ਸਟਾਫ ਗ਼ਰੀਬੀ ਅਤੇ ਭੁੱਖਮਰੀ ਨਾਲ ਦਮ ਤੋੜ ਰਹੇ ਹਨ। ਮੈਡੀਕਲ, ਸਿੱਖਿਆ, ਖੇਡਾਂ ਆਦਿ ਖੇਤਰਾਂ ਵਿੱਚ ਘੱਟ ਤੋਂ ਘੱਟ ਵਿਕਾਸ ਵੀ ਨਹੀਂ ਹੋ ਪਾਇਆ। ਕੋਵਿਡ ਕਾਲ ਵਿਚ ਕਨਸੰਟ੍ਰੇਟਰ, ਸੇਵਾ ਦੇ ਨਾਮ ਤੇ ਦਿੱਲੀ ਤੋਂ ਬਾਹਰ ਆਪਣੇ ਹੁਕਮਰਾਨਾਂ ਨੂੰ ਭੇਜਿਆ ਗਿਆ, ਇਹ ਰੰਗੇ ਹੱਥੀਂ ਫੜੇ ਗਏ। ਸੰਨ 1984 ਦੇ ਦੋਸ਼ੀਆਂ ਦੀ ਮਦਦ ਲਈ ਗਈ। ਗੁਰੂ ਦੇ ਦਸਵੰਧ ਦੀ ਬੇਅਦਬੀ ਹੋ ਰਹੀ ਹੈ।"

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਾਬਕਾ ਵਿਧਾਇਕ ਸਿਰਸਾ ਨੇ ਡਿਲਾਈਟ ਕੰਪਨੀ ਦੀ ਆਡਿਟ ਰਿਪੋਰਟ ਨੂੰ ਤੁਰੰਤ ਜਨਤਕ ਕਰਨ ਦੀ ਮੰਗ ਕੀਤੀ, ਨਾਲ ਹੀ ਕੋਰਟ, ਸਰਕਾਰ ਅਤੇ ਜਾਂਚ ਏਜੰਸੀਆਂ ਨੂੰ ਕੰਮ ਤੇਜ਼ ਕਰਨ ਦੀ ਮੰਗ ਕੀਤੀ। ਜਿਨ੍ਹਾਂ ਨਾਲ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਿਵਾਈ ਜਾ ਸਕੇ।


Thursday, January 30, 2020

ਭਾਜਪਾ ਦੀ ਪ੍ਰਕਰਮਾ ਕਰਦੇ ਅਕਾਲੀ ਧੜੇ ਆਖਿਰ ਕਿੱਥੇ ਖੜੇ ਹਨ?

30th January 2020 at 11:50 AM
ਸਿੱਖ ਵਿਦਵਾਨ ਜੰਗ ਸਿੰਘ ਨੇ ਪੁੱਛੇ ਕਈ ਅਹਿਮ ਸੁਆਲ  
ਸਿੱਖ ਇਤਿਹਾਸ ਲਈ ਅਪ੍ਰੇਸ਼ਨ ਬਲਿਊ ਸਟਾਰ ਵਾਲਾ ਐਕਸ਼ਨ ਇੱਕ ਨਾ ਭੁੱਲਣਯੋਗ ਐਕਸ਼ਨ ਹੈ। ਇਹ ਐਕਸ਼ਨ ਕਾਂਗਰਸ ਪਾਰਟੀ ਦੀ ਸਿਖਰਲੀ ਆਗੂ ਸ਼੍ਰੀਮਤੀ ਇੰਦਰ ਗਾਂਧੀ ਦੇ ਹੁਕਮਾਂ ਨਾਲ ਹੋਇਆ। ਇੱਕ ਵਾਰ ਤਾਂ ਬਹੁਤ ਸਾਰੇ ਸਿੱਖ ਸੰਗਠਨ ਆਰਪਾਰ ਦੀ ਲੜਾਈ ਵਾਂਗ ਕਾਂਗਰਸ ਦੇ ਖਿਲਾਫ ਹੋ ਗਏ। ਜਲਦੀ ਹੀ ਗੱਲ ਸਾਹਮਣੇ ਆਈ ਕਿ ਇਸ ਮਕਸਦ ਲਈ ਇੰਦਰ ਗਾਂਧੀ ਨੂੰ ਭਾਜਪਾ ਨੇ ਹੀ ਉਕਸਾਇਆ ਸੀ। ਬਹੁਤ ਸਾਰੇ ਲੀਡਰ ਆਰ ਐਸ ਐਸ ਅਤੇ ਭਾਜਪਾ ਦੇ ਖਿਲਾਫ ਹੋ ਗਏ। ਫਿਰ ਗੱਲ ਬਾਹਰ ਆਈ ਕਿ ਕੇਂਦਰ ਸਰਕਾਰ ਨੂੰ ਹਰਿਮੰਦਿਰ ਸਾਹਿਬ ਵਿਖੇ ਫੌਜ ਸੱਦਣ ਦੀਆਂ ਅਰਜੋਈਆਂ ਅਕਾਲੀ ਲੀਡਰਾਂ ਨੇ ਵੀ ਕੀਤੀਆਂ ਸਨ। ਬਹੁਤ ਸਾਰੇ ਸਿੱਖ ਸੰਗਠਨ ਅਕਾਲੀਆਂ ਦੇ ਖਿਲਾਫ ਖੜੇ ਹੋ ਗਏ। ਕੁਲ ਮਿਲਾ ਕੇ ਭੰਬਲਭੂਸੇ ਵਾਲਾ ਮਾਹੌਲ ਬਣ ਗਿਆ। ਅਜਿਹੇ ਮਾਹੌਲ ਦੇ ਬਾਵਜੂਦ ਬਹੁਤ ਸਾਰਾ ਚੰਗਾ ਵੀ ਲਿਖਿਆ ਗਿਆ ਅਤੇ ਸਨਸਨੀਖੇਜ਼ ਵੀ। ਅੱਜ ਵੀ ਇਹ ਭੰਬਲਭੂਸਾ ਮੌਜੂਦ ਹੈ। ਅਜਿਹੀ ਸਥਿਤ ਵਿੱਚ ਜੰਗ ਸਿੰਘ ਹੁਰਾਂ ਦੀ ਲਿਖਤ ਕਈ ਇਸ਼ਾਰੇ ਕਰਦੀ ਹੈ ਜਿਹਨਾਂ ਨੂੰ ਸਮਝਣ ਦੀ ਲੋੜ ਹੈ। ਇਸ ਲਿਖਤ ਬਾਰੇ ਤੁਸੀਂ ਕੀ ਸੋਚਦੇ ਹੋ ਜ਼ਰੂਰ ਲਿਖਣਾ। -ਰੈਕਟਰ ਕਥੂਰੀਆ (ਸੰਪਾਦਕ)
ਲੇਖਕ ਜੰਗ ਸਿੰਘ 
ਸਿੱਖ ਧਰਮ ਨੂੰ  ਇਕ ਨਵੀਨਤਮ ਤੇ ਵਿਗਿਆਨਿਕ ਧਰਮ ਆਖਿਆ ਜਾਦਾ ਹੈ, ਇਸ ਵਿਚ ਸਚਾਈ ਵੀ ਹੈ । ਸਿੱਖ ਗੁਰੂੁ ਸਾਹਿਬਾਨ ਦੀਆ ਜੋ ਦੇਣਾ  ਸਮੁਚੇ ਦੇਸ਼ ਵਾਸੀਆਂ ਲਈ ਹਨ ਉਨਾਂ ਦਾ ਕੋਈ ਦੇਣਾ ਦੇ ਨਹੀਂ ਸਕਦਾ ।ਸਿੱਖਾਂ ਦੇ ਨੋਵੇਂ ਪਾਤਸ਼ਾਹ ਸ੍ਰੀ ਗੁਰੂੁ ਤੇਗ ਬਹਾਦਰ ਸਾਹਿਬ ਜਿਨਾ ਨੂੰ ਤਿੱਲਕ ਜੰਝੂ ਦੇ ਰਾਖੇ ਦੇ ਨਾਂ ਨਾਲ ਸਾਰੇ ਸੰਸਾਰ ਵਿਚ ਜਾਣਿਆ ਜਾਂਦਾ ।ਸਰਬੰਸ ਦਾਨੀ ਸ੍ਰੀ ਗੁਰੂੁ ਗੋਬਿੰਦ ਸਿੰਘ  ਜਿਨਾਂ ਨੇ ਸਾਰੇ ਪ੍ਰੀਵਾਰ ਨੂੰ ਦੇਸ਼ ਕੌਮ ਤੋਂ ਵਾਰ ਦਿਤਾ ਹੋਵੇ ।ਇਸ ਦਾ ਸਾਰੇ ਵਿਸ਼ਵ ਵਿੱਚ ਨਾ ਕੋਈ ਸਾਨੀ ਹੈ ਨਾ ਹੀ ਕੋਈ ਸ਼ਾਇਦ  ਹੋ  ਸਕਦਾ ਹੋਵੇ।ਇਸੇ ਧਰਮ ਨੇ ਔਰੰਗਜੇਬ ਦੇ ਮੁੱਗਲੀ  ਜੁਲਮ ਨੂੰ ਸ਼ਹਾਦਤਾਂ ਦੇ ਕੇ ਖਾਤਮਾ ਕੀਤਾ ਤੇ ਬਾਦ ਵਿਚ ਬਾਬਾ ਬੰਦਾ ਸਿੰਘ ਨੇ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ  ਇਸੇ ਕੌਮ ਦੇ ਬਹਾਦਰਾਂ ਬਾਬਾ ਬਘੇਲ ਸਿੰਘ ,ਬਾਬਾ ਜੱਸਾ ਸਿੰਘ ਆਹਲੂਵਾਲੀਆ , ਬਾਬਾ ਜੱਸਾ ਸਿੰਘ ਰਾਮ ਗੜ੍ਹੀਆ  ਨੇ ਦਿੱਲੀ ਦੇ ਲਾਲ ਕਿਲੇ੍ਹ ਤੇ ਕੇਸਰੀ ਨਿਸ਼ਾਨ ਚੜਾਇਆ ਸੀ ।ਸਿੱਖਾਂ ਨੇ ਤੀਹ ਵਾਰੀ ਸਮੇਂ ਸਮੇਂ ਫਤਹਿ ਕੀਤਾ ਸੀ  ।ਇਸੇ ਕੌਮ ਨੇ ਬਾਦ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ ਸਿੱਖ ਰਾਜ ਦੀ ਸਥਾਪਨਾ ਕੀਤੀ। ਜਿਸ ਨੇ ਸਮੁਚੇ ਭਾਰਤ ਵਿਚ 50 ਵਰੇ੍ਹ ਤਕ ਸ਼ਾਨਦਾਰ ਰਾਜ ਕੀਤਾ। ਇਸੇ ਕੌਮ ਨੇ ਬਾਦ ਵਿਚ ਅੰਗਰੇਜਾਂ ਵਿਰੁਧ ਸ਼ਾਨਦਾਰ ਲੜਾਈ ਤੇ  ਵਡੀਆਂ ਕੁਰਬਾਨੀਆਂ ਦੇ ਕੇ 1947 ਵਿੱਚ  ਦੇਸ਼ ਨੂੰ ਅਜਾਦ ਕਰਾਇਆ । ਇਤਿਹਾਸ ਦੇ ਪੰਨੇ ਵਿਚ ਇਹ ਵੀ ਦਰਜ ਹੈ  ਕਿ ਜਦੋਂ ਸਿੱਖਾਂ ਨੇ ਜੇਤੋ ਦਾ ਮੋਰਚਾ ਗੁਰਦੁਆਰਿਆਂ ਦੀਆਂ ਚਾਬੀਆਂ  ਦੇਣ ਦਾ ਲੜ੍ਹਿਆ ਤੇ ਉਸ ਵਿੱਚ ਜਿੱਤ ਪ੍ਰਾਪਤ ਕੀਤੀ ਤਾਂ ਇਸ ਸੰਘਰਸ਼ ਤੋਂ ਪ੍ਰਭਾਵਤ ਹੋ ਕੇ ਉਸ ਸਮੇਂ ਦੇ ਸਿੱਖਾਂ ਦੇ ਆਗੂ ਬਾਬਾ ਖੜਕ ਸਿੰਘ ਨੂੰ ਮਹਾਤਮਾ ਗਾਂਧੀ ਨੇ ਜੇਤੋ ਵਿਖੇ ਪੁੱਜ ਕੇ ਮੁਬਾਰਕਬਾਦ ਦਿਤੀ ਸੀ ਤੇ ਕਿਹਾ ਸੀ ਕਿ ਅਜਾਦੀ ਦੀ ਪਹਿਲੀ ਜੰਗ ਜਿੱਤ ਲਈ ਗਈ ਹੈ । ਬਾਬਾ ਖੜਕ ਸਿੱਖਾਂ ਦੇ ਉਹ ਆਗੂ ਸਨ ਜਿਨਾਂ ਨੇ ਜੇਲ ਅੰਦਰ ਪੰਜ ਸਾਲ ਦਸਤਾਰ ਲਈ ਨੰਗੇ ਧੱੜ੍ਹ ਰਹਿ ਕੇ ਲੜਾਈ ਜਤੀ ਸੀ ਤੇ ਉਦੋਂ  ਤਕ ਬਸਤਰ ਨਹੀਂ ਸਨ ਪਹਿਨੇ ਜਦੋਂ ਤਕ ਅੰਗਰੇਜ ਸਰਕਾਰ ਸਿੱਖਾਂ ਦੇ ਇਸ ਆਗੂ ਅੱਗੇ ਝੁਕੀ ਨਹੀਂ ਸੀ । ਅੰਗਰੇਜ ਸਰਕਾਰ ਨੂੰ ਹੁਕਮ ਜਾਰੀ ਕਰਨਾ ਪਿਆ ਸੀ ਕਿ ਕਿਸੇ ਸਿੱਖ ਨੂੰ ਜੇਲ ਵਿਚ ਜਾਣ ਸਮੇਂ ਦਸਤਾਰ ਨਹੀਂ ਲਾਹੁਣੀ ਪਏਗੀ। ਜਿਸ ਕੌਮ ਦਾ ਅਜਿਹਾ ਵਲਿੱਖਣ ਇਤਿਹਾਸ ਹੋਵੇ ਉਸ ਦੇ ਸ਼ਾਇਦ ਚਿੱਤ ਚੇਤੇ ਵੀ ਨਹੀਂ ਸੀ ਕਿ ਇਸੇ ਸਿੱਖ ਕੌਮ  ਦੇ ਕਦੇ ਅਜਿਹੇ ਲੀਡਰ ਵੀ ਹੋਣਗੇ ਜੋ ਸਿੱਖਾਂ ਦੀਆਂ  ਧਾਰਮਿਕ ਭਾਵਾਨਾਵਾਂ ਭੜਕਾ ਕੇ   ਸਿਰਫ ਆਪਣੀਆਂ  ਨਿੱਜੀ ਰਾਜ ਗੱਦੀਆਂ , ਪੇੈਸਿਆਂ, ਜਮੀਨਾਂ ,ਜਾਇਦਾਦਾਂ ਬਣਾਉਣ  ਵਾਲੇ ਹੀ  ਹੋ ਜਾਣਗੇ ।ਸਿੱਖ ਜਗਤ ਵਿਚ ਬਾਦਲਾਂ ਦਾ ਨਾਂ ਵਿਸ਼ੇਸ਼ ਕਰਕੇ ਜਾਣਿਆਂ ਜਾਂਦਾ ਜਿਨਾਂ ਨੇ ਭਾਜਪਾ ਨਾਲ ਰਲ ਕੇ ਪੰਜਾਹ ਸਾਲ ਸਿੱਖ ਧਰਮ ,  ਪੰਜਾਬੀ ਬੋਲੀ , ਸਭਿਆਚਾਰ  ਦਾ ਰੱਜ ਕੇ ਘਾਣ ਕੀਤਾ ਹੋਵੇ ਇਨਾਂ ਦੇ ਰਾਜ ਕਾਲ ਵਿਚ ਸ੍ਰ੍ਰੀ ਗੁਰੂੁ ਗ੍ਰੰਥ ਸਾਹਿਬ ਦੀ ਰੱਜ ਕੇ ਬੇਹੁਰਮਤੀ ਕਰਾਈ , ਇਨਾ ਦੀ ਸਰਕਾਰ ਸਮੇਂ ਇਨਸਾਫ ਦੀ ਮੰਗ ਕਰ ਰਹੇ ਸ਼ਾਤਮਈ ਧਰਨੇ ਵਿਚ ਜਦੋਂ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀਆ ਸਨ ਉਨਾਂ ਤੇ ਗੋਲੀਆਂ ਵਰ੍ਹਾ ਕੇ ਦੋ ਨੌਜੁਆਨਾਂ ਨੂੰ ਸ਼ਹੀਦ ਕੀਤਾ ।ਸੁਚੇਤ ਹੋਈ ਪੰਜਾਬ ਦੀ  ਸਿੱਖ ਸੰਗਤ ਨੇ ਤੰਗ ਆ ਕੇ ਬਾਦਲ ਟੋਲੇ ਨੂੰ ਸਿੱਖ ਸਿਆਸਤ ਤੋਂ ਲਾਂਭੇ ਕਰ ਦਿਤਾ । ਹੁਣ ਤਕ ਇਹ ਅਕਾਲੀ ਦੱਲ ਪੰਜਾਬ ਦੇ ਪਿੰਡਾਂ ਵਿਚ ਸੌਖੇ ਕੀਤੇ ਵੜ੍ਹ ਨਹੀਂ ਸਕਦਾ ।2017 ਦੀਆਂ ਚੋਣਾਂ ਵਿਚ ਇਸ ਅਕਾਲੀ ਦੱਲ ਨੂੰ ਹਾਸ਼ੀਏ ਤੇ ਲਿਆ ਖੜਾ ਕੀਤਾ ਹੈ ਤੇ  ਅੱਜ ਵੀ ਇਸ  ਦੱਲ ਦੀ ਇਹੋ ਹਾਲਤ ਬਣੀ ਹੋਈ ਹੈ ।
                ਇਨਾਂ ਬਾਦਲਾਂ ਦੀਆਂ ਨੀਤੀਆ ਤੋਂ ਤੰਗ ਆਕੇ ਪਹਿਲਾਂ ਸ੍ਰ ਸੇਵਾ ਸਿੰਘ ਸੇਖਵਾਂ , ਫਿਰ ਰਣਜੀਤ ਸਿੰਘ ਬ੍ਰਹਮਪੁਰਾ , ਡਾ ਰਤਨ ਸਿੰਘ ਅਜਨਾਲਾ  ਤੇ ਫਿਰ ਬਾਦ ਵਿੱਚ ਸ੍ਰ ਸੁਖਦੇਵ ਸਿੰਘ ਢੀਂਡਸਾ ਨੇ ਸਿੱਖਾਂ ਵਿਚ ਇਹ ਰੌਲਾ ਪਾਉਣਾ ਸ਼ੁਰੂ ਕਰ ਦਿਤਾ ਕਿ ਸਿੱਖ ਕੌਮ ਦੀ ਬਾਦਲਾਂ ਦੀ ਡਿਕਟੇਟਰਸ਼ਿਪ ਨੇ ਇਹ ਹਾਲਤ ਬਣਾ ਦਿਤੀ ਹੈ । ਉਹ  ਹੁਣ ਪੰਜਾਬ ਵਿੱਚ 1920 ਵਾਲਾ ਅਕਾਲੀ ਦੱਲ ਸਥਾਪਤ ਕਰਨ ਗੇ । ਸਿੱਖ ਕੌਮ ਨੂੰ ਉਮੀਦ ਹੋਣ ਲਗੀ ਕਿ ਇਹ ਅਕਾਲੀ ਆਗੂ  ਜਿਸ ਵਿਚ ਅਕਾਲੀ ਦੱਲਾਂ  ਦੇ ਸਾਰੇ ਧੜਿਆਂ  ਜਿਨਾਂ ਨੂੰ ਬਾਦਲਾਂ ਨੇ ਸਮੇਂ ਸਮੇਂ  ਜਾਂ ਤਾਂ ਕਢਿਆ ਸੀ ਜਾਂ ਫਿਰ ਇਨਾਂ ਦੀਆਂ ਡਿਕਟੇਟਰੀ ਨੀਤੀਆਂ ਕਾਰਨ  ਇਨਾਂ ਨੂੰ ਅਲਵਿਦਾ ਕਹਿ ਕੇ ਚਲੇ ਗਏ ਸਨ । ਸਾਰੇ ਅਕਾਲੀ ਦੱਲ ਦੇ  ਧੜਿਆਂ ਨੇ ਮੀਟਿੰਗਾਂ ਕਰਕੇ 1920  ਵਾਲਾ ਟਕਸਾਲੀ ਅਕਾਲੀ ਦੱਲ ਬਣਾਏ ਜਾਣ ਦੀ ਵਕਾਲਤ ਕੀਤੀ ।  ਸਿੱਖ ਕੌਮ ਹੁਣ ਹੋ ਰਹੇ ਇੱਕਠਾਂ ਤੋਂ ਅਨੁਭਵ ਕਰਨ ਲਗ ਪਈ ਸੀ ਕਿ ਸ਼ਾਇਦ ਸਿੱਖ ਕੌਮ  ਦੇ ਲੀਡਰਾਂ ਨੇ ਭਾਰਤੀ ਜੰਨਤਾ ਪਾਰਟੀ ਦੇ ਖਾਸੇ ਨੂੰ ਵੇਖ ਲਿਆ  ਹੈ ਕਿ ਇਸ ਪਾਰਟੀ ਨੇ ਆਪਣਾ ਨਾਂ ਭਾਵੇਂ ਬਦਲ ਲਿਆ ਹੈ ਪਰ ਇਸ ਦਾ ਚਿਹਰਾ ਮੋਹਰਾ  ਪਹਿਲਾਂ ਨਾਲੋਂ ਹੋਰ ਵੀ ਵਧੇਰੇ ਖਤਰਨਾਕ ਰ ਸ ਸ ਦੇ ਹਥਾਂ ਵਿੱਚ  ਜਾਣ ਕਰਕੇ ਹੋ ਗਈ ਹੈ ਜੋ ‘ਇਕ ਰਾਸ਼ਟਰ , ਇਕ ਧਰਮ , ਇਕ ਬੋਲੀ , ਇਕ ਵਿਧਾਨ ‘ਦੀ ਗੱਲ ਕਰ ਰਹੀ ਹੈ ।ਇਸੇ ਪਾਰਟੀ ਨੇ ਜਿਹੜੀ ਕਿਸੇ ਸਮੇਂ ਜਨ ਸੰਘ ਹੁੰਦੀ ਸੀ ਹੁਣ ਜੋ ਹੁਣ ਭਾਰਤੀ ਜੰਨਤਾ  ਬਣ ਚੁਕੀ ਹੈ ਇਸ ਨੇ ਜਿਤਨਾ ਨੁਕਸਾਨ ਪੰਜਾਬ , ਪੰਜਾਬੀ ਬੋਲੀ , ਸਿੱਖ ਧਰਮ ਦਾ ਬਾਦਲਾਂ ਸਮੇਂ ਕੀਤਾ ਕਿਸੇ ਹੋਰ ਨੇ ਨਹੀਂ ਕੀਤਾ । ਇਸ ਪਾਰਟੀ ਨੇ ਘੱਟ ਗਿਣਤੀਆਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਜਿਥੇ  ਮੁਸਲਮਾਨਾਂ ਦੇ ਗੈਰ ਜਮਹੂਰੀ ਢੰਗ ਨਾਲ ਧਾਰਾ 370 ਤੇ 35 ਏ ਖੋਹ ਕੇ ਕੀਤਾ ਹੈ , ਫਿਰ ਐਨ ਸੀ  ਏ , ਸੀ ਏ ਏ , ਤੇ  ਐਨ ਆਰ ਸੀ ਲਾਗੂ ਕਰਕੇ ਕਰ ਰਹੀ ਹੈ । ਉਥੇ ਦੂੁਸਰੀ ਘੱਟ ਗਿਣਤੀ ਸਿੱਖਾਂ ਦੇ ਗੁ ਡਾਂਗ ਮਾਰ , ਗੁ ਮੰਗੂ ਮੱਠ , ਗੁ ਗਿਆਨ ਗੋਦੜ੍ਹੀ ਆਦਿ ਖੋਹਣ ਤੋਂ ਬਿਨਾ ਕਦੇ ਮਹਾਂਰਾਸ਼ਟਰ , ਕਦੇ ਉਤਰਾਂਚਲ , ਕਦੇ ਗੁਜਰਾਤ ਦੇ ਸਿੱਖਾਂ ਦੀਆਂ ਬੜੀ ਮਿਹਨਤ ਉਪਰੰਤ ਅਬਾਦ ਕੀਤੀਆਂ  ਜਮੀਨਾਂ ਖੋਹ ਕੇ  ਦੇਸ਼ ਵਿਚ ਹਿੰਦੂਤੱਵ ਨੂੰ ਮਜਬੂਤ ਕਰਨ ਤੇ ਲਗੀ ਹੋਈ ਹੈ । ਕੀ ਸਾਡੇ ਸਿੱਖ ਲੀਡਰਾਂ ਨੰੁ ਇਹ ਕੁਝ ਨਜਰ ਨਹੀਂ ਆ ਰਿਹਾ ? ਇਹ ਬਾਦਲ ਦੱਲ ਵਾਲੇ   ਭਾਜਪਾ ਦੀ ਨੀਤੀ ਅਨੁਸਾਰ ਪਿਛਲੇ ਇਕ ਦਹਾਕੇ ਤੋਂ ਕਾਂਗਰਸ ਨੂੰ ਭੰਡ ਭੰਡ ਕੇ ਆਪਣੇ ਲਾਭ  ਪ੍ਰਾਪਤ ਕਰਦੀ ਆ ਰਹੀ ਹੈ ।  ਕੀ ਭਾਰਤੀ ਜੰਨਤਾ ਪਾਰਟੀ ਦਾ ਖਾਸਾ ਕਾਂਗਰਸ ਤੋਂ ਖਤਰਨਾਕ ਨਹੀਂ?  ਦੇਸ਼ ਵਿਚ ਹੁਣ ਤਕ ਇਹ ਪਾਰਟੀ ਵੀ ਦੱਸ ਸਾਲ ਤੋਂ ਵਧੇਰੇ ਰਾਜ ਕਰ ਚੁਕੀ ਹੈ ਇਸ ਨੇ ਕਿਤਨਾ ਕੁ ਇਨਸਾਫ ਸਿੱਖਾਂ ਨੂੰ  ਹੁਣ ਤਕ ਦਿਤਾ ਹੈ । ਉਹ ਸਭ ਦੇ ਸਾਹਮਣੇ ਹੈ ।  ਇਸ ਪਾਰਟੀ ਨੇ ਜੋ ਅਕਾਲੀ ਦਲਾਂ ਦੀ ਸ਼ਰਮਨਾਕ  ਦੁਰਗੱਤੀੇ ਦਿਲੀ ਦੀਆਂ ਚੋਣਾਂ ਵਿਚ ਕੀਤੀ ਹੈ।ਉਹ ਡੁੱਬ ਮਰਨ ਤੋਂ ਘੱਟ ਨਹੀਂ ।  ਜਿਤਨਾ ਚਿਰ ਇਨਾਂ ਅਕਾਲੀਆਂ ਨੂੰ ਵਰਤਣ ਦੀ ਲੋੜ੍ਹ ਸੀ, ਵਰਤ ਲਿਆ ਤੇ ਫਿਰ ਪਤੀ ਪਤਨੀ ਤੇ ਨਹੂੰ ਮਾਸ ਦਾ ਰਿਸ਼ਤਾ ਦਸਣ ਵਾਲਿਆ ਨੂੰ ਭੁਆਂ ਕੇ ਪਰੇ ਮਾਰਿਆ । ਅਸਲ ਵਿਚ ਭਾਜਪਾ  ਸਾਹਮਣੇ ਇਕੋ ਇਕ ਨਿਸ਼ਾਨਾ ਪੰਜਾਬ ਨੂੰ’ ਹਥਿਆਉਣ ‘ਦਾ ਹੈ । ਜਿਥੇ ਇਸ ਦੇ  ਹੁਣ ਤਕ ਪੈਰ ਨਹੀਂ ਲਗ ਰਹੇ। ਇਹ ਆਪਣੀ ਯੋਜਨਾ ਅਨੁਸਾਰ  ਅਕਾਲੀ ਦੱਲਾਂ ਨੂੰੁ ਸਿੱਖਾਂ ਵਿਚ ਇਤਨਾ ਕੰਮਜੋਰ ਕਰਨਾ ਚਾਹੁੰਦੀ ਹੈ ਕਿ ਇਨਾਂ ਨੂੰ ਆਪਸ ਵਿਚ ਇਤਨਾ ਲੜਾ ਦਿਤਾ ਜਾਵੇ ਕਿ ਇਹ ਇਤਨੇ  ਕਮੰਜੋਰ ਹੋ ਜਾਣ ਤੇ ਫਿਰ ਪੰਜਾਬ ਨੂੰ ਵੀ ਜਿਤਿਆ ਜਾ ਸਕੇ। ਜਿਸ ਨੂੰ ਸਾਡੇ ਲੀਡਰ ਜਾਂ ਤਾਂ ਸਮਝ ਨਹੀ ਰਹੇ  ਜਾਂ ਫਿਰ ਸਿੱਖ ਕੌਮ ਨੂੰ ਮੂੁਰਖ ਬਣਾ ਰਹੇ ਹਨ । ਇਹ ਪਾਰਟੀ ਬੜੀ ਸ਼ਾਤਰਾਂ ਦੀ ਪਾਰਟੀ ਹੈ। ਇਨਾਂ ਨੇ ਹੁਣ ਆਪਣੀ ਯੋਜਨਾ ਨਾਲ ਢੀਂਡਸਾ ਨੂੰ  ਮੋਹਰਾ ਬਣਾ ਕੇ ਵਰਤਣਾ ਸ਼ੁਰੂ ਕਰ ਦਿਤਾ ਹੈ ।1920 ਵਾਲਾ ਅਕਾਲੀ ਦੱਲ  ਬਣਾਉਣ  ਵਾਲਿਆ ਦੀ ਸਿਵਾਏ ਸ੍ਰ ਰਵੀਇੰਦਰ ਸਿੰਘ ਦੇ ਸਭ ਦੀ  ਬਿੱਲੀ ਵੀ ਬਾਹਰ ਆ ਗਈ ਹੈ ।ਪੰਜਾਬ ਦੇ ਲੋਕ ਹੁਣ ਪਹਿਲਾਂ ਨਾਲੋਂ ਸੁਚੇਤ ਹੋ ਰਹੇ ਹਨ । ਜਿਨਾਂ ਲੋਕਾਂ ਨੂੰ ਥੋਹੜਾ ਜਿਹਾ ਇਨਾਂ ਬਾਰੇ ਭਰਮ ਸੀ ਉਹ ਅੱਜ ਸਵੇਰ ਦੀਆਂ ਅਖਬਾਰਾਂ ਦੀਆਂ ਵੱਡੀਆਂ ਸੁਰਖੀਆਂ ਨੇ ਪੂਰਾ ਕਰ ਦਿਤਾ ਹੈ :-
           ੳ, ਦਿੱਲੀ ਵਿਚ ਭਾਜਪਾ ਨੂੰ ਵੋਟਾਂ ਪਾਂਵਾਂਗੇ ।
                              -ਬਾਦਲ ਅਕਾਲੀ ਦੱਲ 
           ਅ. ਦਿੱਲੀ ਵਿੱਚ ਭਾਜਪਾ ਨੂੰ ਵੋਟਾਂ ਪਾਵਾਂਗੇ ।
                             -ਸੁਖਦੇਵ ਸਿੰਘ ਢੀਂਡਸਾ 
              ੲ. ਦਿੱਲੀ ਵਿਚ ਵੋਟਾਂ ਭਾਜਪਾ ਨੂੰ ਪਾਵਾਂਗੇ ।
                               -ਮਨਜੀਤ ਸਿੰਘ ਜੀ . ਕੇ 
               ਸ. ਦਿੱਲੀ ਵਿਚ ਵੋਟਾਂ ਭਾਜਪਾ ਨੂੰ ਪਾਂਵਾਂਗੇ ।
                               - ਦਿੱਲੀ ਗੁ ਪ੍ਰਬੰਧਕ ਕਮੇਟੀ ।
                ਹ . ਦਿੱਲੀ ਵਿਚ ਵੋਟਾਂ ਭਾਜਪਾ ਨੂੰ ਪਾਂਵਾਂਗੇ ।
                                   -  ਸਰਨਾ ਅਕਾਲੀ ਦੱਲ ।
                           ਉਪਰੋਕਤ ਖਬਰ ਨੇ ਸਾਰੇ ਸੰਸਾਰ ਵਿੱਚ ਵੱਸਦੇ ਸਿੱਖਾਂ ਦੇ ਸਾਰੇ ਭਰਮ ਭੁਲੇਖੇ ਦੂਰ ਕਰ ਦਿਤੇ ਹਨ। ਇਹ ਸਾਰੇ ਹੀ ਅਕਾਲੀ ਦੱਲ ਇਕੋ ਥੈੇਲੇ ਦੇ ਵੱਟੇ ਚੱਟੇ ਹਨ ।  ਕੋਈ ਗਵਰਨਰੀ ਲਈ , ਕੋਈ ਮੰਤਰੀਸ਼ਿਪ ਲਈ , ਕੋਈ ਮੁਕਦਮਿਆਂ ਤੋਂ ਬਚਣ ਲਈ ਸਿੱਖ ਕੌਮ ਨੂੰ ਦਾਅ ਤੇ ਲਗਾ ਕੇ  ਆਪਣੇ ਘੌੜੇ ਦੁੜਾ ਰਿਹਾ ਹੈ । ਸ੍ਰ ਮਨਜਿੰਦਰ ਸਿੰਘ ਸਰਸੇ ਵਾਲੇ ਨੂੰ ਕੋਈ  ਭੁੱਲਿਆ ਹੋਇਆ ਨਹੀਂ ਕਿ ਜਦੋਂ ਦਿੱਲੀ ਗੁ ਕਮੇਟੀ ਦੀ ਚੋਣ ਲੜਣੀ ਹੋਵੇ ਤਾਂ ‘ਉਹ ਵੱਡਾ ਸਿੱਖ ‘ਪਰ ਜਦੋਂ ਵਿਧਾਨ ਸਭਾ ਦੀ ਦਿੱਲੀ ਵਿਚ ਚੋਣ ਲੜਣੀ ਹੋਵੇ ਤਾਂ ਉਹ ‘ਵੱਡਾ ਹਿੰਦੂ  ਭਾਜਪਾਈ ‘। ਤੁਸੀ ਹੁਣ ਸਿੱਖ ਜਗਤ ਵਾਲੇ ਆਪ ਹੀ ਅੰਦਾਜਾ  ਲਗਾ ਸਕਦੇ ਹੋ ਕਿ ਸ੍ਰ  ਮਨਜਿੰਦਰ ਸਿੰਘ ਸਿਰਸਾ ਹੈ ਕੀ  ? ਬੜਾ ਸਪਸਟ ਹੈ ‘ਵਪਾਰੀ ਹੈ ਵਪਾਰੀ  “ ਜਿਨਾਂ ਦਾ ਇਕੋ ਇਕ ਨਿਸ਼ਾਨਾ ਸਿੱਖ ਧਰਮ ਨੂੰ ਮੋਹਰਾ ਬਣਾ ਕੇ  ‘ਧੰਨ ‘ਇਕਠਾ ਕੀਤਾ ਜਾਵੇ ਤੇ ਲੀਡਰੀਆਂ ਚਮਕਾਈਆਂ ਜਾਣ । ਅਕਾਲੀ ਦੱਲਾਂ ਨੂੰ ਤਾਂ ਇਨਾਂ ਨੇ ਸਿੱਖਾਂ ਨੂੰ ਮੂਰਖ ਬਣਾਉਣ ਲਈ ਰਖਿਆ ਹੋਇਆ ਹੈ,  ਜਿਵੇਂ ਬਾਦਲ ਦੱਲ ਵਾਲੇ  ਕਰਦੇ ਆ ਰਹੇ ਸਨ । ਉਪਰਲੇ ਸਾਰੇ ਅਕਾਲੀ ਦੱਲ ਕੌਣ ਹਨ? ਇਹ ਗੱਲ ਹੁਣ ਸਮੇਤ ਢੀਂਡਸਾ ਸਾਹਿਬ ਦੇ ਵੀ ਲੁੱਕੀ ਹੋਈ ਨਹੀਂ ਰਹਿ ਗਈ । ਇਹ ਸਾਰੇ ਦੇ ਸਾਰੇ ਵਪਾਰੀ ਕਿਸਮ ਦੇ ਲੋਕ ਹਨ ਜਿਨਾਂ ਦਾ ਇਕੋ ਇਕ ਨਿਸ਼ਾਨਾ ਸਿਰਫ ਸਿਰਫ ਸਿੱਖਾਂ ਦੀਆਂ ਭਾਵਨਾਵਾਂ ਭੜਕਾ ਕੇ ਸਿੱਖਾਂ ਦੇ ਲੀਡਰ ਬਣ ਕੇ ਬਾਦਲਾਂ ਦੀ ਤਰਾਂ ਧੰਨ ਕਮਾਉਣਾ ਹੀ ਰਹਿ ਗਿਆ ਹੈ । ਸਿੱਖ ਕੌਮ ਨੂੰ ਇਨਾ ਸਾਰੇ ਆਗੂਆਂ   ਤੋਂ ਬਚਣ ਦੀ ਜਰੂਰਤ ਹੈ ।
                 ਇਥੇ ਇਹ ਦਸਣ ਦੀ ਜਰੂਰਤ ਹੈ ਕਿ ਭਾਰਤੀ ਜੰਨਤਾ ਪਾਰਟੀ ਦੇ ਪਿਛੇ ਇਕ ਵਿੰਗ ਜਿਸ ਨੂੰ ਖਤਰਨਾਕ ਜਮਾਤ ਰ ਸ ਸ ਕਿਹਾ ਜਾਂਦਾ ਹੈ । ਉਸ ਦੇ ਹਜਾਰਾਂ ਸਮਰਪਿਤ ਵਰਕਰ ਦੇਸ਼ ਵਿਚਲੇ ਦੂਸਰੇ ਧਰਮਾਂ ਨੂੰ ਖਤਮ ਕਰਨ ਦੀਆਂ ਯੋਜਨਾਵਾਂ ਘੜ੍ਹਦੇ ਆ ਰਹੇ ਹਨ।ਇਹ ਸਮਾਂ ਹੀ ਦਸੇਗਾ ਕਿ ਉਹ ਸਫਲ ਵੀ ਹੁੰਦੇ ਹਨ ਕਿ ਉਨਾਂ ਨੂੰ ਵੀ  ਹਿਟਲਰ ਵਾਂਗ  ਮੂੰਹ ਦੀ ਖਾਣੀ ਪਵੇਗੀ।  ਇਹ ਗਲ ਵੀ ਕਿਸੇ ਕੋਲੋਂ ਲੁੱਕੀ ਹੋਈ ਨਹੀਂ ਰਹਿ ਗਈ ਕਿ ਉਹ ਪਿਛਲੀ ਅੱਧੀ ਸੱਦੀ ਤੋਂ ਸਿੱਖ ਧਰਮ ਨੂੰ ਖਤਮ ਕਰਨ ਲਈ ਜੁੱਟੇ ਹੋਏ ਹਨ ।ਕਦੇ ਰਾਸਟਰੀ ਸਿੱਖ ਸੰਗਤ ਬਣਾਉਂਦੇ ਹਨ, ਕਦੇ ਰ ਸ ਸ ਦੇ  ਬੰਦੇ ਸਿੱਖਾਂ ਦੇ ਭੇਸ ਵਿਚ ਸਿੱਖਾਂ ਦੇ ਧਰਮ ਅਸਥਾਨਾਂ , ਵਿਦਿਅੱਕ ਅਦਾਰਿਆਂ  , ਇਥੋਂ ਤਕ ਕਿ ਇਹੋ ਜਿਹੀਆਂ ਗੱਲਾਂ ਸੁਣਨ ਨੂੰ ਮਿਲ ਰਹੀਆ ਹਨ ਜਿਵੇਂ ਉਨਾਂ ਨੇ ਸ਼੍ਰੌਮਣੀ ਕਮੇਟੀ ਸਮੇਤ ਜਥੇਦਾਰਾਂ ਵਿਚ ਵੀ ਆਪਣੀ ਹੌਂਦ ਬਣਾ ਲਈ ਹੋਵੇ। ਇਸ ਵੇਲੇ  ਸਿੱਖ ਕੌਮ ਦੀ ਉਹ  ਹਾਲਤ ਬਣਾ ਦਿਤੀ ਗਈ ਹੈ ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮਾਪਤ ਹੋਣ ਉਪਰੰਤ ਡੋਗਰਿਆਂ ਨੇ  ਬਣਾ ਦਿਤੀ ਸੀ ਉਸ ਸਮੇਂ ਸਿੱਖ ਕੌਮ ਦਾ ਆਪਿਸ ਵਿਚ ਲੜ੍ਹ ਭਿੜ੍ਹ ਕੇ ਬੜਾ ਵਡਾ ਨੁਕਸਾਨ ਕਰਾਇਆ ਗਿਆ ਸੀ ਬਿਲਕੁਲ ਉਹ ਹੀ ਸਥਿਤੀ ਹੁਣ ਇਨਾਂ ਨੇ ਸਿੱਖ ਕੌਮ ਦੀ ਬਣਾ ਦਿਤੀ  ਹੈ ਕਿ ਅਸੀ  ਇਕ ਦੁੂਜੇ ਨੂੰ ਸ਼ਕੀ ਹਾਲਤ ਵਿਚ ਦੇਖਣ ਲਗ ਪਏ ਹਨ । ਇਸ ਹਾਲਤ ਵਿਚ ਸਿੱਖ ਕੌਮ ਨੂੰ  ਬੜਾ ਕੁਝ ਸੋਚਣ ਵਿਚਾਰਣ ਤੇ ਯਹੂਦੀਆਂ ਤੋਂ ਸਬਕ ਸਿਖਣ  ਦੀ ਜਰੁੂਰਤ ਹੈ ।ਅੱਜ ਲੋੜ੍ਹ ਹੈ ਕਿ ਸਿੱਖ  ਨੌਜੁਆਨ, ਸਿੱਖ ਵਿਦਵਾਨ ਜੇ ਕਰ ਆਪਣੀ  ਸਿੱਖ ਕੌਮ ਦੀ ਹੌਂਦ ਕਾਇਮ ਰੱਖ ਕੇ ਗੁਰੂੁ ਸਾਹਿਬਾਨ ਦੇ ਫਲਸਫੇ ਨੂੰ ਅੱਗੇ ਲਿਜਾਣਾ ਚਾਹੁੰਦੇ ਹਨ  ਤਾਂ  ਆਪਣੇ ਸਾਰੇ  ਮੱਤ ਭੇਦ ਭੁਲਾ ਕੇ ਸਿਰ ਜੋੜ੍ਹ ਕੇ ਇਕਠੇ ਹੋ ਕੇ ਵਿਚਾਰ ਕਰਨ ਕਿ ਕਿਵੇਂ ਇਨਾਂ ਹਿੰਦਤਵੀਆ ਕੋਲੋਂ ਸਿੱਖ ਧਰਮ ਤੇ ਸਿੱਖ ਫਲਸਫੇ  ਨੂੰ ਬਚਾਉਣਾ ਹੈ ।ਇਸ ਲਈ ਜਰੂਰੀ ਬਣ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦੱਲ , ਸ਼੍ਰੋਮਣੀ ਕਮੇਟੀ ਉਤੇ ਦ੍ਰਿੜ੍ਹ ਵਿਸਵਾਸ਼ ਵਾਲੇ ਸਮਰਪਿਤ ਬੇਦਾਗ ਸਿੱਖ ਆਗੂ ਆਉਣ ਤਾਂ ਹੀ ਅਸੀ ਆਪਣੇ ਧਰਮ ,  ਆਪਣੇ ਆਪ ਨੂੰ ਬਚਾ ਸਕਣ ਦੇ ਸਮਰੱਥ ਹੋ ਸਕਾਂ ਗੇ । ਮੌਜੂਦਾ ਸਿੱਖ ਆਗੂਆਂ  ਕੋਲੋਂ  ਭੱਲੇ ਦੀ ਆਸ ਕਰਨੀ, ਮੂਰਖਾਂ ਦੀ ਦੁਨੀਆ ਵਿਚ ਵਸਣ ਵਾਲੀ ਗੱਲ ਹੈ । ਸੰਸਾਰ ਦੇ ਸੱਮੁਚੇ ਸਿੱਖਾਂ ਨੂੰ ਜਾਗਣ ਤੇ ਅਜਿਹੀਆਂ  ਨੀਤੀਆ ਘੜਣ ਦੀ ਜਰੂਰਤ ਹੈ ਜਿਸ ਨਾਲ ਖਤਰੇ ਵਿਚ ਪਈ ਸਿੱਖ ਕੌਮ ਨੂੰ ਬਚਾਇਆ ਜਾ ਸਕੇ ।ਸਿੱਖਾਂ ਨੂੰ ਯਹੂਦੀਆਂ ਤੋਂ ਸਬਕ ਸਿੱਖਣ ਦੀ ਜਰੁਰਤ ਹੈ ਜੋ ਇਤਨਾ ਘਾਣ ਹੋਣ ਉਪਰੰਤ ਨਾਜੀਵਾਦ ਨੂੰ ਖਤਮ ਕਰਕੇ  ਕਿਥੇ ਦੇ ਕਿਥੇ ਪੁੱਜ ਗਏ ਹਨ। 
*ਲੇਖਕ ਜੰਗ ਸਿੰਘ ਨਾਲ  ਸੰਪਰਕ ਲਈ ਉਹਨਾਂ ਦਾ ਮੋਬਾਈਲ ਨੰਬਰ ਹੈ।- +9194170-95965
  

Tuesday, May 07, 2019

ਆਪਣੇ ਹੀ ਪੁਰਾਣੇ ਚੋਣ ਵਾਅਦਿਆਂ ਤੋਂ ਦੂਰ ਹਨ ਸਿਆਸੀ ਪਾਰਟੀਆਂ

ਸਟੇਜਾਂ ਉੱਤੇ ਵੀ ਨਹੀਂ ਹੋ ਰਹੀ ਰਿਪੋਰਟ ਕਾਰਡ ਦੀ ਗੱਲ
ਲੁਧਿਆਣਾ: 7 ਮਈ 2019: (ਪੰਜਾਬ ਸਕਰੀਨ ਟੀਮ)::  
ਇਸ ਵਾਰ ਵੀ ਲੋਕ ਸਭਾ ਚੋਣਾਂ ਲੜ ਰਹੀਆਂ ਸਿਆਸੀ ਪਾਰਟੀਆਂ ਅਤੇ ਸੁਤੰਤਰ ਉਮੀਦਵਾਰਾਂ ਦੀਆਂ ਚੋਣ ਮੁਹਿੰਮਾਂ ਵਿੱਚ ਪੁਰਾਣੇ ਵਾਅਦੇ ਗਾਇਬ ਹਨ ਅਤੇ ਨਵੇਂ ਮਸਲੇ ਅਣਛੂਹੇ। ਚੋਣ ਰੈਲੀਆਂ ਤੋਂ ਕਈ ਕਈ ਘੰਟੇ ਪਹਿਲਾਂ ਹੀ ਚੋਂਕ ਚੁਰਾਹੇ ਜਾਮ ਕਰਕੇ ਲੋਕਾਂ ਨੂੰ ਜਜ਼ਬਾਤੀ ਜਿਹੇ ਭਾਸ਼ਣਾਂ ਵਿੱਚ ਇੱਕ ਵਾਰ ਫੇਰ ਭਰਮਾਉਣ ਦੀਆਂ ਸਾਜ਼ਿਸ਼ਾਂ ਜਾਰੀ ਹਨ। ਨਾ ਭਾਜਪਾ ਵਾਲੇ ਹੁਣ ਨੋਟਬੰਦੀ ਅਤੇ 15--15 ਲੱਖ ਰੁਪਏ ਹਰ ਇੱਕ ਦੀ ਜੇਬ ਵਿੱਚ ਲਿਆਉਣ ਦੀ ਗੱਲ ਕਰਦੇ ਹਨ ਅਤੇ ਨਾ ਹੀ ਕਾਂਗਰਸ ਪਾਰਟੀ ਕੈਪਟਨ ਸਾਹਿਬ ਵੱਲੋਂ ਖਾਧੀਆਂ ਗੁਟਕਾ ਸਾਹਿਬ ਦੀਆਂ ਸੋਹਾਂ ਦਾ ਜ਼ਿਕਰ ਕਰਦੀ ਹੈ। ਅਕਾਲੀ ਦਲ ਦੇ ਨਾਲ ਹੁਣ ਸਾਂਝੀਂਆਂ  ਚੋਣ ਸਟੇਜਾਂ ਉੱਤੇ ਉਹ ਭਾਜਪਾ ਲੀਡਰ ਵੀ ਸਜੇ ਹੁੰਦੇ ਹਨ ਜਿਹਨਾਂ ਨੂੰ ਹਰਾਉਣ ਲਈ ਅਕਾਲੀ ਦਲ ਵਿੱਚ ਹੀ ਸਾਜ਼ਿਸ਼ਾਂ ਰਚੀਆਂ ਗਈਆਂ ਸਨ ਅਤੇ ਉਮੀਦਵਾਰ ਖੜੇ ਕੀਤੇ ਗਏ ਸਨ। ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਇਹ ਸਭ ਕੁਝ ਲੋਕਾਂ ਨੇ ਬਹੁਤ ਨੇੜਿਓਂ ਹੋ ਕੇ ਦੇਖਿਆ ਸੀ।  
ਲੱਗਦਾ ਹੈ ਇਹ ਗੱਲ ਬਿਲਕੁਲ ਸਹੀ ਹੈ ਕਿ ਸੱਤਾ ਦਾ ਮੋਹ ਬਹੁਤ ਕੁਝ ਭੁਲਾ ਦੇਂਦਾ ਹੈ। ਵਕ਼ਤ ਦੀ ਮਰਹਮ ਬਹੁਤ ਸਾਰੇ ਜ਼ਖਮਾਂ ਨੂੰ ਭਰ ਦੇਂਦੀ ਹੈ। ਉਹੀ ਹਾਲ ਇਹਨਾਂ ਲੀਡਰਾਂ ਦਾ ਵੀ ਹੈ ਅਤੇ ਹੋਵੇ ਵੀ ਕਿਓਂ ਨ? ਜੇ ਵੋਟਰ ਰਾਤ ਨੂੰ ਦਾਰੂ ਦੀ ਬੋਤਲ ਜਾਂ ਨੋਟ ਲੈ ਕੇ ਆਪਣੇ ਲੀਡਰਾਂ ਦਾ ਰਿਪੋਰਟ ਕਾਰਡ ਮੰਗਣਾ ਭੁੱਲ ਸਕਦੇ ਹਨ ਤਾਂ ਲੀਡਰਾਂ ਨੂੰ ਕੀ ਪਈ ਹੈ ਉਹ ਸਭ ਕੁਝ ਯਾਦ ਦੁਆਉਂਦੇ ਫਿਰਨ। ਪਰ ਇਹ ਸਾਰੀ ਸਥਿਤੀ ਇਸ ਜਮਹੂਰੀ ਢਾਂਚੇ ਦੇ ਖੋਖਲੇਪਨ ਨੂੰ ਪੂਰੀ ਤਰਾਂ ਦਿਖਾ ਰਹੀ ਹੈ। ਗਲੀ ਮੁਹੱਲਿਆਂ ਦੇ ਸਥਾਨਕ ਲੀਡਰ ਅਤੇ ਘੜੰਮ ਚੌਧਰੀ ਵੀ ਹਰ ਪਾਰਟੀ ਦੀ ਸਟੇਜ 'ਤੇ ਬਿਰਾਜਮਾਨ ਹੁੰਦੇ ਹਨ। ਨੋਟ ਵਾਲੇ ਬਟਨ ਦੀ ਵਿਵਸਥਾ ਵੀ ਬਹੁਤੀ ਦੇਰ ਇਸ ਪਰਬੰਧ ਨੂੰ ਨਹੀਂ ਚਲਾ ਸਕੇਗੀ। 
ਅੱਜ ਨਿਊ ਕੁੰਦਨਪੁਰੀ 'ਚ ਹੋਈ ਚੋਣ ਰੈਲੀ ਦੌਰਾਨ ਵੀ ਇਹੀ ਕੁਝ ਨਜ਼ਰ ਆਇਆ। ਸ਼ਾਮ ਨੂੰ ਚਾਰ ਵਜੇ ਹੀ ਸਟੇਜ ਅਤੇ ਕੁਰਸੀਆਂ ਲਾ ਕੇ ਇਲਾਕੇ ਦੀ ਪਰਮੁੱਖ ਗਲੀ ਜਾਮ ਕਰ ਦਿੱਤੀ ਗਈ। ਇਹੀ ਕੁਝ ਸਾਰੀਆਂ ਪਾਰਟੀਆਂ ਹਰ ਮੁਹੱਲੇ ਵਿੱਚ ਕਰ ਰਹੀਆਂ ਹਨ। ਰੈਲੀ ਸ਼ੁਰੂ ਹੋਈ ਰਾਤ ਨੂੰ ਅੱਠ ਵਜੇ ਅਤੇ ਮੁੱਖ ਮਹਿਮਾਨ  ਮਹੇਸ਼ਇੰਦਰ ਸਿੰਘ ਗਰੇਵਾਲ ਆਏ ਰਾਤ ਨੂੰ 9 ਵਜੇ ਤੋਂ ਬਾਅਦ। ਉਦੋਂ ਤੱਕ ਮੰਚ ਤੋਂ ਸਰੋਤਿਆਂ ਨੂੰ ਸੰਭਾਲਿਆ ਨੌਜਵਾਨ ਆਗੂ ਗੁਰਦੀਪ ਸਿੰਘ ਗੋਸ਼ਾ, ਸੀਨੀਅਰ ਭਾਜਪਾ ਆਗੂ ਪਰਵੀਨ ਬਾਂਸਲ ਅਤੇ ਸੱਭਿਆਚਾਰਕ ਟੀਮ ਦੇ ਮੈਂਬਰਾਂ ਨੇ। ਲੋਕਸਭਾ ਲਈ ਉਮੀਦਵਾਰ ਐਡਵੋਕੇਟ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਸਵਾਗਤ ਵਿੱਚ ਭਾਰਤ ਮਾਤਾ ਕੀ ਜੈ ਦੇ ਨਾਅਰੇ ਬਾਰ ਬਾਰ ਗੂੰਜੇ। ਪੰਜਾਬ ਅਤੇ ਪੰਥ ਦੇ ਮਸਲੇ ਪੂਰੀ ਤਰਾਂ ਅਣਛੋਹੇ ਰਹੇ। ਹਾਂ ਦੇਸ਼ ਭਗਤੀ ਦੇ ਫ਼ਿਲਮੀ ਗੀਤਾਂ ਨੇ ਲੋਕਾਂ ਨੂੰ ਇੰਤਜ਼ਾਰ ਦੀਆਂ ਇਹਨਾਂ ਲੰਮੀਆਂ ਘੜੀਆਂ ਵਿੱਚ ਵੀ ਦਿਲਚਸਪੀ ਨਾਲ ਬਿਠਾਈ ਰੱਖਿਆ। ਵੋਟਰਾਂ ਨੂੰ ਭਰਮਾਉਣ ਵਿੱਚ ਕਿਹੜੀ ਪਾਰਟੀ ਕਾਮਯਾਬ ਰਹਿੰਦੀ ਹੈ ਇਹ ਗੱਲ ਤਾਂ ਚੋਣ ਨਤੀਜੇ ਆਉਣ ਤੇ ਹੀ ਪਤਾ ਲੱਗੇਗੀ।    

Tuesday, April 23, 2019

AISSF: ਨਵੇਂ ਕੇਡਰ ਲਈ ਕੀ ਹੀਲੇ ਵਸੀਲੇ ਹੋਣਗੇ?

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਇੱਕ ਵਾਰ ਫੇਰ ਸਰਗਰਮ
ਲੁਧਿਆਣਾ: 22 ਅਪ੍ਰੈਲ 2019: (ਪੰਜਾਬ ਸਕਰੀਨ ਬਿਊਰੋ):: 
ਪੰਜਾਬ ਵਿਚਲੀਆਂ ਚੋਣਾਂ ਦੀ ਪ੍ਰਕਿਰਿਆ ਵੀ ਅੰਤਿਮ ਪੜਾਅ ਦੇ ਨੇੜੇ ਪਹੁੰਚਣ ਵਾਲੀ ਹੈ। ਆਉਣ ਵਾਲੀ ਸੱਤਾ ਨੂੰ ਚੁਣੇ ਜਾਣ ਦੇ ਇਸ ਨਾਜ਼ੁਕ ਦੌਰ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਸਰਗਰਮ ਹੋਣਾ ਇੱਕ ਅਹਿਮ ਗੱਲ ਹੈ।  ਅਤੀਤ ਵਿੱਚ ਵੀ ਫੈਡਰੇਸ਼ਨ ਦੀਆਂ ਸਰਗਰਮੀਆਂ ਪੰਥ ਅਤੇ ਅਕਾਲੀ ਦਲ ਨੂੰ ਰਾਹ ਦਿਖਾਉਂਦੀਆਂ ਰਹੀਆਂ ਹਨ। ਪੰਥ ਅਤੇ ਅਕਾਲੀ ਦਲ ਦੇ ਹਰਾਵਲ ਦਸਤੇ ਵੱਜੋਂ ਵਿਚਰਨ ਦਾ ਦਾਅਵਾ ਕਰਦੀ ਰਹੀ ਫੈਡਰੇਸ਼ਨ ਕੁਝ ਸਮਾਂ ਪਹਿਲਾਂ ਅਲੋਪ ਜਿਹੀ ਹੋ ਗਈ ਸੀ। ਹੁਣ ਇਸਦਾ ਫਿਰ ਉਭਰਨਾ ਬਹੁਤ ਮਹੱਤਵਪੂਰਨ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਵਿਦਿਆਰਥੀ ਵਰਗ ਬੜੀ ਤੇਜ਼ੀ ਨਾਲ ਆਪੋ ਆਪਣੀਆਂ ਜੱਥੇਬੰਦੀਆਂ ਦੇ ਬੈਨਰਾਂ ਹੇਠ ਮੁੜ ਜੱਥੇਬੰਦ ਹੋਇਆ ਹੈ। ਕਨ੍ਹਈਆ ਕੁਮਾਰ, ਕਨੁਪ੍ਰਿਯਾ ਅਤੇ ਕੁਝ  ਹੋਰ ਨਾਮ ਤੇਜ਼ੀ ਨਾਲ ਉਭਰ ਕੇ ਸਾਹਮਣੇ ਆਏ ਹਨ। 
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਪਰਮਜੀਤ ਸਿੰਘ ਖਾਲਸਾ ਨੇ ਕਿਹਾ ਹੈ ਕਿ ਅੱਜ ਸਿੱਖ ਪੰਥ ਨੂੰ ਦਰਪੇਸ਼ ਅੰਦਰੂਨੀ ਤੇ ਬਾਹਰਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਨੌਜਵਾਨਾਂ ਦਾ ਇਕਜੁਟ ਹੋਣਾ ਸਮੇਂ ਦੀ ਲੋੜ ਹੈ। ਭਾਈ ਖਾਲਸਾ ਗਿੱਲ ਰੋਡ ਵਿਖੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ ਜਿਸ ਵਿਚ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਹਾਜ਼ਰੀ ਨੂੰ ਸੰਬੋਧਨ ਕਰਦਿਆਂ ਭਾਈ ਖਾਲਸਾ ਨੇ ਕਿਹਾ ਕਿ ਸਿੱਖ ਕੌਮ ਦੀ ਇਕੋ ਇਕ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਹੈ ਜੋ ਹਮੇਸ਼ਾਂ ਸਿੱਖ ਸਿਧਾਤਾਂ ਦੀ ਪਹਿਰੇਦਾਰ ਬਣਕੇ ਹਰ ਸੰਘਰਸ਼ ਮੋਹਰੇ ਹੋ ਕੇ ਲੜਦੀ ਰਹੀ ਹੈ। ਭਾਈ ਮੇਜਰ ਸਿੰਘ ਖਾਲਸਾ ਨੇ ਕਿਹਾ ਕਿ ਫੈਡਰੇਸ਼ਨ ਨੇ ਹਮੇਸ਼ਾਂ ਅਕਾਲੀ ਦਲ ਨਾਲ ਮੋਢੇ ਨਾਲ ਮੋਢਾ ਜੋੜਕੇ ਸਿੱਖ ਹੱਕਾਂ, ਅਧਿਕਾਰਾਂ ਤੇ ਪੰਥਕ ਹਿੱਤਾਂ ਲਈ ਕੰਮ ਕਰਦੀ ਰਹੀ ਹੈ। ਫੈਡਰੇਸ਼ਨ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਨੇ ਫੈਡਰੇਸ਼ਨ ਦੇ ਕੁਰਬਾਨੀਆਂ ਭਰੇ ਸ਼ਾਨਾਮੱਤੇ ਇਤਿਹਾਸ ਬਾਰੇ ਜਾਣੂ ਕਰਵਾਇਆ। ਇਸ ਮੌਕੇ ਭਾਈ ਗਗਨਦੀਪ ਸਿੰਘ ਨੂੰ ਕੌਮੀ ਜਨਰਲ ਸਕੱਤਰ ਥਾਪਿਆ ਗਿਆ, ਭਾਈ ਜਗਮੀਤ ਸਿੰਘ ਜੱਗੀ ਨੂੰ ਪ੍ਰਧਾਨ ਲੁਧਿਆਣਾ ਸ਼ਹਿਰੀ ਤੇ ਭਾਈ ਗੁਰਪ੍ਰੀਤ ਸਿੰਘ ਨੂੰ ਪ੍ਰਧਾਨ ਲੁਧਿਆਣਾ ਦਿਹਾਤੀ ਦੀ ਜ਼ਿੰਮੇਵਾਰੀ ਸੌਂਪਦਿਆਂ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਪਰਮਜੀਤ ਸਿੰਘ ਖਾਲਸਾ ਤੇ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।  ਇਸ ਮੌਕੇ ਸਤਵੰਤ ਸਿੰਘ, ਨਵਜੋਤ ਸਿੰਘ, ਗੁਰਪ੍ਰੀਤ ਸਿੰਘ ਬਾਵਾ, ਭੁਪਿੰਦਰ ਸਿੰਘ, ਦਰਸ਼ਨ ਸਿੰਘ, ਜਸਦੀਪ ਸਿੰਘ, ਪ੍ਰਭਦੀਪ ਸਿੰਘ, ਮਹਿੰਦਰ ਸਿੰਘ, ਅਵਤਾਰ ਸਿੰਘ, ਹਰਦੀਪ ਸਿੰਘ, ਅੰਗਰੇਜ ਸਿੰਘ, ਸਤਨਾਮ ਸਿੰਘ, ਪਰਮਿੰਦਰ ਸਿੰਘ ਚਮਕੌਰ ਸਾਹਿਬ, ਸਤਨਾਮ ਸਿੰਘ ਲੁਹਾਰਾ, ਜਸਵਿੰਦਰ ਸਿੰਘ ਸੰਗੋਵਾਲ, ਭੁਪਿੰਦਰ ਸਿੰਘ, ਪਵਿੱਤਰ ਸਿੰਘ, ਪ੍ਰਭਸਿਮਰਨ ਸਿੰਘ, ਅਵਤਾਰ ਸਿੰਘ, ਮਨਿੰਦਰ ਸਿੰਘ, ਅੰਮਿ੍ਤਪਾਲ ਸਿੰਘ, ਦਿਲਪ੍ਰੀਤ ਸਿੰਘ, ਚਰਨਜੀਤ ਸਿੰਘ ਆਦਿ ਹਾਜ਼ਰ ਸਨ। ਹੁਣ ਦੇਖਣਾ ਇਹ ਹੈ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਮੈਂਬਰਸ਼ਿਪ ਵਿੱਚ ਨੌਜਵਾਨੀ ਵਾਲਾ ਨਵਾਂ ਕੇਡਰ ਲਿਆਉਣ ਲਈ ਪੁਰਾਣੀ ਅਤੇ ਬਜ਼ੁਰਗ ਲੀਡਰਸ਼ਿਪ ਕੀ ਹੀਲੇ ਵਸੀਲੇ ਕਰਦੀ ਹੈ। 

Monday, August 27, 2018

ਸ਼ਰੋਮਣੀ ਖਾਲਸਾ ਪੰਚਾਇਤ ਨੇ ਫਿਰ ਫਰੋਲੀ ਬਾਦਲਕਿਆਂ ਦੀ ਜਨਮਕੁੰਡਲੀ

ਕਾਮਰੇਡ ਸੱਤਪਾਲ ਡਾਂਗ ਨੇ ਵੀ ਉਠਾਇਆ ਸੀ ਝੂਠੇ ਮੁਕਾਬਲਿਆਂ ਦਾ ਸੁਆਲ 
ਲੁਧਿਆਣਾ: 28 ਅਗਸਤ 2018: (ਪੰਜਾਬ ਸਕਰੀਨ ਬਿਊਰੋ):: 
ਚਰਨਜੀਤ ਸਿੰਘ ਚੰਨੀ 
ਵਿਕਾਸ ਦੇ ਲੰਮੇ ਚੋੜੇ ਦਾਅਵਿਆਂ ਦੇ ਬਾਵਜੂਦ ਆਜ਼ਾਦੀ ਆਉਣ ਮਗਰੋ ਆਮ ਵਿਅਕਤੀ ਦੀ ਜ਼ਿੰਦਗੀ ਦਿਨ-ਬ-ਦਿਨ ਮੁਸ਼ਕਿਲ ਹੁੰਦੀ ਗਈ ਹੈ। ਪੈਸੇ ਦੀ ਦੌੜ ਵਧੀ ਹੈ ਅਤੇ ਇਸਦੇ ਨਾਲ ਹੀ ਵਧੀ ਹੈ ਸਵਾਰਥ ਦੀ ਭਾਵਨਾ। ਬਾਪ ਬੜਾ ਨ ਭਈਆ-ਸਬਸੇ ਬੜਾ ਰੁਪਈਆ ਵਾਲੀ ਭਾਵਨਾ ਨੇ ਹਰ ਵਿਅਕਤੀ ਨੂੰ ਆਪਣੀ ਜਕੜ ਵਿੱਚ ਲੈ ਲਿਆ। ਬਹੁਤ ਸਾਰੇ ਹੋਰਨਾਂ ਖੇਤਰਾਂ ਵਾਂਗ ਸਿਆਸਤ ਵੀ ਇੱਕ ਸਨਅਤ ਬਣ ਗਈ। ਲੋਕ ਸਿਆਸਤ ਵਿੱਚ ਪੈਸੇ ਕਮਾਉਣ ਲਈ ਆਉਂਦੇ ਅਤੇ ਬੁਢਾਪਾ ਆਉਂਦਿਆਂ ਆਉਂਦਿਆਂ ਆਪਣੀ ਔਲਾਦ ਨੂੰ ਤੀਕ ਦੁਆ ਕੇ ਕੁਝ ਬਣਾਉਣਾ ਆਪਣਾ ਜਨਮ ਸਿੱਧ ਅਧਿਕਾਰ ਸਮਝਦੇ। ਕੁਰੱਪਸ਼ਨ ਅਤੇ ਸਿਧਾਂਤਹੀਣ ਸਿਆਸਤ ਦੀ ਗੱਲ ਕਰੀਏ ਤਾਂ ਨਾਵਾਂ ਦੀ ਲਿਸਟ ਬਹੁਤ ਲੰਮੀ ਹੋ ਸਕਦੀ ਹੈ। ਹਿਸਾਬ ਏਕ ਸੇ ਬੜ ਕਰ ਏਕ  ਵਾਲਾ ਹੈ। ਜਿਥੋਂ  ਤੱਕ ਪੰਜਾਬ ਦਾ ਸੰਬੰਧ ਹੈ ਉਸ ਬਾਰੇ ਸ਼ਰੋਮਣੀ ਖਾਲਸਾ ਪੰਚਾਇਤ ਨੇ ਬਾਦਲਕਿਆਂ ਨੂੰ ਲੰਮੇ ਹੱਥੀਂ ਲਿਆ ਹੈ। ਇਸ ਸੰਗਠਨ ਦੇ ਸੁਪ੍ਰੀਮੋ ਚਰਨਜੀਤ ਸਿੰਘ ਚੰਨੀ ਨੇ ਹਾਲ ਹੀ ਵਿੱਚ ਇੱਕ ਵਟਸਐਪ ਸੁਨੇਹੇ ਰਾਹੀਂ ਕਿਹਾ ਹੈ ਕਿ  ਜਾਂਚ ਕਮਿਸ਼ਨਾਂ  ਦੇ ਮਾਮਲੇ ਵਿਚ ਬਾਦਲਕਿਆਂ ਨੇ 40 ਸਾਲ ਬਾਅਦ ਫਿਰ ਬੇ ਸ਼ਰਮੀ ਦੀ ਸਿਖਰ ਨੂੰ ਛੂਹਿਆ ਹੈ। ਜਦੋਂ ਕੁਝ ਸਾਲ ਪਹਿਲਾਂ ਨੂਰਮਹਿਲੀਆਂ ਅਤੇ ਸਿੱਖ ਪੰਥ ਦਰਮਿਆਨ ਮਲੋਟ ਵਿਖੇ ਟਕਰਾਓ ਹੋਇਆ ਸੀ ਤਾਂ ਸਰਦਾਰ ਚੰਨੀ ਨੂੰ ਤਿੰਨ ਗੋਲੀਆਂ ਲੱਗੀਆਂ ਸਨ। ਇਸਦੇ ਬਾਵਜੂਦ ਨਾ ਕਦੇ ਰਸਤਾ ਬਦਲਿਆ ਅਤੇ ਨਾ ਹੀ ਕਦੇ ਪਿਛੇ ਮੁੜ ਕੇ ਦੇਖਿਆ। ਸਰਦਾਰ ਚੰਨੀ ਨੇ ਕਿਹਾ ਕਿ ਖਾਲਸਾ ਪੰਥ ਦੀ ਜਾਣਕਾਰੀ ਹਿਤ ਮੈ ਦਸ ਦੇਣਾ ਚਾਹੁੰਦਾ ਕਿ ਇਹ ਪਹਿਲੀ ਵਾਰ ਨਹੀ ਕਿ ਬਾਦਲਕਿਆਂ ਨੇ ਕਿਸੇ ਕਮਿਸ਼ਨ ਦੀ ਆਪਣੇ ਵਿਰੁਧ ਆਈ ਰਿਪੋਰਟ ਨੂੰ ਰਦ ਕੀਤਾ ਹੋਵੇ। 
ਉਹਨਾਂ ਯਾਦ ਦੁਆਇਆ ਕਿ 1970-71 ਦੀ ਸਰਕਾਰ ਸਮੇਂ ਬਾਦਲ ਦੇ ਹੀ ਇਕ ਮੰਤਰੀ ਤਿਰਲੋਚਨ ਸਿੰਘ ਰਿਆਸਤੀ ਨੇ ਬਾਦਲ ਉੱਪਰ ਅਧਿਆਪਕਾਂ ਦੀ ਭਰਤੀ ਰਿਸ਼ਵਤ ਲੈ ਕੇ ਕਰਨ ਦਾ ਦੋਸ਼ ਲਾ ਦਿਤਾ। ਮੁੱਖ ਮੰਤਰੀ ਉਪਰ ਲਗੇ ਦੋਸ਼ਾਂ ਦੀ ਜਾਚ ਲਈ ਮਿਸ਼ਟਰ ਛੰਗਾਨੀ ਕਮਿਸ਼ਨ ਨਿਯੁਕਤ ਕੀਤਾ ਗਿਆ ਜਿਸ ਨੇ ਆਪਣੀ ਜਾਂਚ ਰਿਪੋਰਟ ਵਿਚ ਬਾਦਲ ਸਮੇਤ ਅਠ ਮੰਤਰੀਆਂ ਨੂੰ ਦੋਸ਼ੀ ਕਰਾਰ ਦੇ ਦਿਤਾ ਲੇਕਿਨ ਬਾਦਲ ਨੇ ਆਪਣੇ ਬਿਠਾਏ ਕਮਿਸ਼ਨ ਦੀ ਰਿਪੋਰਟ ਨੂੰ ਵੀ ਰਦ ਕਰ ਦਿਤਾ। 
          ਇਸੇ ਸਮੇ ਦੋਰਾਨ ਬਾਦਲ ਨੇ ਪੰਜਾਬ ਚ ਝੂਠੇ ਪੁਲਿਸ ਮੁਕਾਬਲਿਆਂ ਦੀ ਸ਼ੁਰੂਆਤ ਕਰਦੇ ਹੋਏ 38 ਸਿੱਖ ਨੋਜਵਾਨ, ਬੁੱਢੇ ਤੇ ਬੱਚਿਆਂ ਨੂੰ ਮਾਰ ਦਿਤਾ। 
       ਇਹਨਾਂ ਕਤਲਾਂ ਦੀ ਇਨਕੁਆਰੀ ਲਈ ਇਕ ਪੰਜ ਮੈਂਬਰੀ ਕਮਿਸ਼ਨ ਜਸਟਿਸ ਤਾਰਕੁੰਡੇ ਦੀ ਰਹਿਨੁਮਾਈ ਹੇਠ ਬਣਾਇਆ ਗਿਆ। 
1ਕੁਲਦੀਪ ਨਈਅਰ
2 ਦਾਰਾ ਸਿੰਘ ਸੀਨੀਅਰ ਐਡਵੋਕੇਟ ਹਾਈਕੋਰਟ
3 ਸ਼੍ਰੀ ਰੋਸ਼ਨ ਲਾਲ ਬਤਾ
4 ਸ਼੍ਰੀ ਅਰੁਣ ਸ਼ੋਰੀ
5 ਸ਼੍ਰੀ ਅਸ਼ੋਕ ਪਾਂਡਾ ਸੁਪਰੀਮ ਕੋਰਟ
ਇਸ ਤਾਰਕੁੰਡੇ ਕਮਿਸ਼ਨ ਦੇ ਮੈਂਬਰ ਸਨ। ਇਸ ਕਮਿਸ਼ਨ ਦੇ ਸਾਰੇ ਮੈਬਰਾਂ ਨੇ ਇਕ ਮਤ ਹੋ ਕਿ ਕਿਹਾ ਕਿ ਇਹ ਪੁਲਿਸ ਮੁਕਾਬਲਿਆਂ ਦੀ ਥਾਂ ਕਤਲ ਹਨ।  ਇਸ ਰਿਪੋਰਟ ਨੂੰ 1978 ਦੀ ਵਿਧਾਨ ਸਭਾ ਵਿਚ ਵੀ ਰਖਿਆ ਗਿਆ ਸੀ। 
         ਕਾਮਰੇਡ ਸਤਪਾਲ ਡਾਂਗ ਨੇ ਪ੍ਰਸ਼ਨ ਕਾਲ ਦੋਰਾਨ ਇਹਨਾਂ ਝੂਠੇ ਮੁਕਾਬਲਿਆਂ ਬਾਰੇ ਆਈ ਰਿਪੋਰਟ ਤੇ ਮੁਖ ਮੰਤਰੀ ਬਾਦਲ ਨੂੰ ਜਵਾਬ ਦੇਣ ਲਈ ਮਜਬੂਰ ਕੀਤਾ ਤਾਂ ਬਾਦਲ ਨੇ ਬੇਸ਼ਰਮੀ ਦੇ ਸਭ ਹਦ ਬੰਨੇ ਪਾਰ ਕਰਦੇ ਹੋਏ ਜਵਾਬ ਦਿਤਾ ਕਿ ਅਸੀ ਜੋ ਕੀਤਾ ਗੌਰਮਿੰਟ ਆਫ ਇੰਡੀਆ ਦੇ ਕਹਿਣ ਤੇ ਕੀਤਾ ਤੇ ਠੀਕ ਕੀਤਾ
      1984 ਤੋਂ ਲੈ ਕੇ 1994 ਤਕ ਸਿੱਖ ਜਵਾਨੀ ਦੇ ਘਾਣ ਦੀ ਜਾਂਚ ਕਰਨ ਲਈ ਜਸਟਿਸ ਕੁਲਦੀਪ ਸਿੰਘ ਨੇ ਇਕ ਪੀਪਲ ਕਮਿਸ਼ਨ ਬਣਾਇਆ ਸੀ ਜਿਸ ਦੀ ਜਿੰਮੇਵਾਰੀ ਲਾਈ ਗਈ ਸੀ ਕਿ ਕਿਹੜੇ ਕਿਹੜੇ ਅਫਸਰਾਂ ਨੇ ਸਿਖ ਜਵਾਨੀ ਦਾ ਘਾਣ ਕੀਤਾ। ਉਸ ਕਮਿਸ਼ਨ ਵਿਰੁਧ ਬਾਦਲ ਨੇ ਹਾਈ ਕੋਰਟ ਵਿਚ ਪਟੀਸ਼ਨ ਪਾ ਕੇ ਪਾਬੰਦੀ ਲਵਾ ਦਿਤੀ ਸੀ। 
       ਹੁਣ ਮੌਜੂਦਾ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਲਭਣ ਲਈ ਤੇ ਰੋਸ ਧਰਨੇ ਤੇ ਬੈਠੀ ਸੰਗਤ ਉਤੇ ਗੋਲੀਆਂ ਚਲਾਉਣ ਤੇ ਚਲਵਾਉਣ ਵਾਲਿਆਂ ਦੀ ਪਛਾਣ ਕਰਨ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ ਗਿਆ ਸੀ। ਕਮਿਸ਼ਨ ਨੇ ਡੂੰਘੀ ਜਾਚ ਪੜਤਾਲ ਕਰਕੇ ਰਿਪੋਰਟ ਸਰਕਾਰ ਨੂੰ ਪੇਸ਼ ਕਰ ਦਿਤੀ ਹੈ। 
           ਚੌਰ ਕੀ ਦਾੜੀ ਮੇਂ ਤਿਣਕਾ ਦੀ ਕਹਾਵਤ ਵਾਂਗ ਬਾਦਲਕਿਆਂ ਨੂੰ ਭਾਜੜਾਂ ਪਈਆਂ ਹੋਈਆਂ ਹਨ ਤੇ ਬਾਦਲਕੇ ਕਈ ਤਰਾਂ ਦੇ ਹੱਥਕੰਡੇ ਅਪਨਾ ਰਹੇ ਹਨ। 
          ਹੁਣ ਬਾਦਲਕਿਆਂ ਨੇ 40 ਸਾਲ ਬਾਅਦ ਬੇਸ਼ਰਮੀ ਦੀ ਸਿਖਰ ਤੇ ਪਹੁੰਚ ਕੇ ਆਪਣੇ ਵਿਰੁਧ ਆਈ ਕਮਿਸ਼ਨ ਦੀ ਰਿਪੋਰਟ ਨੂੰ ਸ਼੍ਰੋਮਣੀ ਕਮੇਟੀ ਦਾ ਮੋਢਾ ਵਰਤ ਕੇ ਰਦ ਕਰ ਦਿਤਾ ਹੈ। 
      ਲੇਕਿਨ ਸਿਖ ਸੰਗਤਾਂ ਵਿਧਾਨ ਸਭਾ ਚ ਪੇਸ਼ ਹੋ ਰਹੀ ਰਿਪੋਰਟ ਦੇ ਫੈਸਲੇ ਦੀ ਉਡੀਕ ਕਰ ਰਹੀਆ ਹਨ ਅਤੇ ਵਿਦੇਸ਼ਾਂ ਚ ਹੋ ਰਹੀ ਬਾਦਲਕਿਆਂ ਦੀ ਛਿੱਤਰ ਪਰੇਡ ਨੂੰ ਪੰਜਾਬ ਚ ਸ਼ੁਰੂ ਕਰਨ ਦੀ ਤਿਆਰੀ 'ਚ ਵੀ ਹਨ। 
ਜੇ ਪੰਜਾਬ ਵਿੱਚ ਇਹ ਰੁਝਾਣ ਸ਼ੁਰੂ ਹੁੰਦਾ ਹੈ ਤਾਂ ਅੰਦਾਜ਼ਾ ਲਾਉਣਾ ਸੌਖਾ ਨਹੀਂ ਕਿ ਪੰਜਾਬ ਦੇ ਹਾਲਤ ਕੀ ਕਰਵਟ ਲੈ ਸਕਦੇ ਹਨ। 
(SSM//WA//PSP)