Showing posts with label Happy Birthday. Show all posts
Showing posts with label Happy Birthday. Show all posts

Saturday, August 07, 2021

ਠਾਕੁਰ ਦਲੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹੋਏ ਵਿਸ਼ੇਸ਼ ਆਯੋਜਨ

ਦੇਸ਼ ਅਤੇ ਦੁਨੀਆ ਦੇ ਕਈ ਹਿੱਸਿਆਂ ਵਿੱਚ ਹੋਏ ਖਾਸ ਪ੍ਰੋਗਰਾਮ 

ਨਾਮਧਾਰੀ ਸੰਗਤਾਂ ਨੇ  ਹਰ ਥਾਂ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਦੀ ਮਦਦ ਲਈ ਉਚੇਚ ਨਾਲ ਪਹੁੰਚ ਕੀਤੀ


ਸ੍ਰੀ ਜੀਵਨ ਨਗਰ
//ਚੰਡੀਗੜ੍ਹ//ਮੋਹਾਲੀ//ਲੁਧਿਆਣਾ//ਜਲੰਧਰ7 ਅਗਸਤ 2021::(ਪੰਜਾਬ ਸਕਰੀਨ ਬਿਊਰੋ)
::

ਨਾਮਧਾਰੀ ਪ੍ਰਮੁੱਖ ਠਾਕੁਰ ਦਲੀਪ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਅਤੇ ਸਤਿਕਾਰ ਨਾਲ ਦੇਸ਼ ਅਤੇ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਮਨਾਇਆ ਗਿਆ। ਇਸ ਪ੍ਰਕਾਸ਼ ਪੁਰਬ ਨੂੰ ਮਨਾਉਣ ਦਾ ਢੰਗ ਤਰੀਕਾ ਵੀ ਬੜਾ ਹੀ ਵੱਖਰਾ ਜਿਹਾ ਸੀ। ਨਾ ਕੋਈ ਢੋਲ ਢਮੱਕਾ ਤੇ ਨਾ ਹੀ ਕੇਕ ਕੱਟਣ ਦੀ ਕੋਈ ਰਸਮ।  ਸਿਰਫ ਭਜਨ ਬੰਦਗੀ ਨਾਲ ਸ਼ੁਰੂਆਤ ਕੀਤੀ ਗਈ। ਬੜੀ ਹੀ ਮਰਿਯਾਦਾ ਅਤੇ ਸਤਿਕਾਰ ਨਾਲ ਨਿੱਤਨੇਮ ਹੋਏ। ਕੀਰਤਨ ਵੀ ਕੀਤੇ ਗਏ। ਇਹ ਸਭ ਕੁਝ ਬਹੁਤੀ ਥਾਂਈ ਸਵੇਰੇ ਸਵੇਰੇ ਤੜਕਸਾਰ ਕੀਤਾ ਗਿਆ। ਕਈਆਂ ਥਾਂਵਾਂ ਤੇ ਸ਼ਾਮ ਨੂੰ ਵੀ ਵਿਸ਼ੇਸ਼ ਆਯੋਜਨ ਹੋਏ। ਨਿੱਤਨੇਮ ਮਗਰੋਂ ਬੜੇ ਹੀ ਅਦਬ ਨਾਲ ਕੜਾਹ ਪ੍ਰਸ਼ਾਦ ਵਰਤਾਇਆ ਗਿਆ। ਸ਼ਾਮਲ ਹੋਣ ਲਈ ਪੁੱਜੀ ਸੰਗਤ ਦੀ ਪੰਗਤ ਵਿੱਚ ਗੁਰੂ ਕਾ ਲੰਗਰ ਵੀ ਅਤੁੱਟ ਵਰਤਿਆ ਅਤੇ ਆਰਥਿਕ ਪੱਖੋਂ ਕਮਜ਼ੋਰ ਕਲੋਨੀਆਂ ਦੇ ਲੋਕਾਂ ਤੱਕ ਵੀ ਲਿਜਾਇਆ ਗਿਆ। ਲੱਡੂ ਤਾਂ ਵੱਡੀ ਪੱਧਰ ਤੇ  ਵੰਡੇ ਗਏ।

ਸ੍ਰੀ ਜੀਵਨ ਨਗਰ: ਸ੍ਰੀ ਜੀਵਨ ਨਗਰ ਦੀ ਪਾਵਨ ਅਤੇ ਇਤਿਹਾਸਿਕ ਸਥਾਨ ਤੇ ਨਾਮਧਾਰੀ ਸੰਗਤ ਨੇ ਆਪਣੇ ਪਿਆਰੇ ਸਤਿਗੁਰੂ ਦਲੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੇ ਖੁਸ਼ੀਆਂ ਅਤੇ ਚਾਵਾਂ ਨਾਲ ਮਨਾਇਆ। ਇਸ ਮੌਕੇ  ਸਾਰਾ ਨਗਰ ਲੜੀਆਂ ਨਾਲ ਜਗਮਗਾ ਰਿਹਾ ਸੀ ਅਤੇ ਲੋਕਾਂ ਵਿਚ ਬਹੁਤ ਖੁਸ਼ੀ ਦੀ ਲਹਿਰ ਸੀ. ਇਸ ਦੇ ਨਾਲ ਹੀ ਦੇਸ਼ -ਵਿਦੇਸ਼ ਵਿਚ ਰਹਿਣ ਵਾਲੀ ਸਾਰੀ ਸੰਗਤ ਵਿਚ ਬਹੁਤ ਖੁਸ਼ੀ, ਪ੍ਰੇਮ ਅਤੇ ਉਤਸ਼ਾਹ ਦੀ ਭਾਵਨਾ ਨਜਰ ਆ ਰਹੀ ਸੀ ਅਤੇ ਸਭ ਨੇ ਆਪਣੇ ਆਪਣੇ ਢੰਗ ਨਾਲ ਸਤਿਗੁਰੂ ਜੀ ਦੇ ਆਦੇਸ਼ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਕਾਸ਼ ਦਿਵਸ ਮਨਾਇਆ। ਕਿਉਂਕਿ ਸਤਿਗੁਰੂ ਦਲੀਪ ਸਿੰਘ ਜੀ ਸੰਗਤ ਨੂੰ ਆਪਣਾ ਪੈਸਾ ਵਾਧੂ ਖਰਚ ਨਾ ਕਰਕੇ ਗਰੀਬਾਂ ਦੀਆਂ ਲੋੜਾਂ ਪੂਰੀਆਂ ਕਰਨ ਦਾ ਹੁਕਮ ਅਤੇ ਪ੍ਰੇਰਣਾ ਦਿੰਦੇ ਹਨ। ਆਪ ਜੀ ਦੇ ਇਸੇ ਬਚਨ ਨੂੰ ਧਿਆਨ ਵਿਚ ਰੱਖਦੇ ਹੋਏ ਵੱਖ ਵੱਖ ਥਾਵਾਂ ਤੇ ਸੰਗਤ ਨੇ ਝੁੱਗੀਆਂ ਵਿਚ ਰਹਿਣ ਵਾਲਿਆਂ ਕੋਲ ਜਾ ਕੇ ਉਹਨਾਂ ਨੂੰ ਪਦਾਰਥ ਛਕਾ ਕੇ ਖੁਸ਼ੀਆਂ ਪ੍ਰਾਪਤ ਕੀਤੀਆਂ।ਸ੍ਰੀ ਜੀਵਨ ਨਗਰ ਵਿਚ ਹੋਏ ਵੱਡੇ ਸਮਾਗਮ ਦੌਰਾਨ ਜਿੱਥੇ ਗੁਰਬਾਣੀ ਦੇ ਪਾਠ, ਸ਼ਬਦ, ਕਵੀ ਦਰਬਾਰ, ਕਥਾ ਕੀਰਤਨ ਅਤੇ ਗਤਕਾ ਪ੍ਰਦਰਸ਼ਨ ਆਦਿ ਵਿਖਾਇਆ ਗਿਆ ਉੱਥੇ ਗਰੀਬਾਂ ਨੂੰ ਵੀ ਸਤਿਕਾਰ ਨਾਲ ਲੰਗਰ ਛਕਾਇਆ ਗਿਆ। ਇਸ ਮੌਕੇ ਜਥੇਦਾਰ ਜੋਗਿੰਦਰ ਸਿੰਘ ਮੁਕਤਾ ਜੀ, ਬਾਬਾ ਸਰਵਪ੍ਰੀਤ ਸਿੰਘ, ਜਥੇਦਾਰ ਗੁਰਜੀਤ ਸਿੰਘ ਜੀ ਨੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਉੱਥੇ ਹੀ ਅਤਰ ਕੌਰ, ਕੇਸਰ ਕੌਰ ਬੱਚੀਆਂ ਦੇ ਜਥੇ ਨੇ ਮਨੋਹਰ ਕੀਰਤਨ ਅਤੇ ਪੰਜਾਬ ਸਿੰਘ ਪੰਜਾਬ ਅਤੇ ਹੀਰਾ ਸਿੰਘ ਦੇ ਕਵੀਸ਼ਰੀ ਜਥੇ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸਭ ਦਾ ਮਨ ਮੋਹ ਲਿਆ। ਇਸ ਮੌਕੇ ਨਿਹੰਗ ਸਿੰਘਾਂ ਦੇ ਜਥੇ ਵਲੋਂ ਗਤਕਾ ਪ੍ਰਦਰਸ਼ਨ ਵੀ ਕੀਤਾ ਗਿਆ।  ਇਸ ਸਮਾਗਮ ਦਾ ਪ੍ਰਬੰਧਨ ਮੁੱਖ ਰੂਪ ਨਾਲ ਪ੍ਰਧਾਨ ਸੁਖਦੇਵ ਸਿੰਘ, ਵਕੀਲ ਨਰਿੰਦਰ ਸਿੰਘ, ਅਜੀਤ ਸਿੰਘ ਸੰਤਾਂਵਾਲੀ, ਜਸਵੰਤ ਸਿੰਘ, ਮੋਹਨ ਸਿੰਘ ਝੱਬਰ, ਸੂਬਾ ਬਲਜੀਤ ਸਿੰਘ, ਰਘੁਬੀਰ ਸਿੰਘ ਸੱਗੂ , ਅੰਗਰੇਜ ਸਿੰਘ, ਨਰਿੰਦਰ ਸਿੰਘ, ਗੁਰਨਾਮ ਸਿੰਘ, ਗੁਰਭੇਜ ਸਿੰਘ, ਮੁਖਤਿਆਰ ਸਿੰਘ ਹਰਭੇਜ ਸਿੰਘ, ਦੇਵ ਸਿੰਘ ਅਤੇ ਨਾਮਧਾਰੀ ਗੁਰਦਵਾਰਾ ਸਮਿਤੀ ਦੇ ਹੋਰ ਸੇਵਾਦਾਰਾਂ ਨੇ ਕੀਤਾ ਅਤੇ ਆਈਆਂ ਹੋਈਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।   

ਮੋਹਾਲੀ: ਮੋਹਾਲੀ ਵਿੱਚ ਮੁਖ ਸਮਾਗਮ ਸੰਤ ਤੇਜਿੰਦਰ ਸਿੰਘ ਨਾਮਧਾਰੀ ਦੀ ਰਿਹਾਇਸ਼ਗਾਹ ਤੇ ਹੋਇਆ। ਤੜਕੇ ਤੜਕੇ ਛੇ ਵਜੇ ਨਿੱਤਨੇਮ ਦੇ ਮੁਤਾਬਿਕ ਪੂਜਾਪਾਠ ਸ਼ੁਰੂ ਕਰ ਦਿੱਤਾ ਗਿਆ। ਮਹਿੰਗਾਈ, ਬੇਰੋਜ਼ਗਾਰੀ, ਗਰੀਬੀ ਅਤੇ ਹੋਰ ਸਮੱਸਿਆਵਾਂ ਦੀ ਅਗਨੀ ਵਿੱਚ ਸੜ ਰਹੀ ਲੋਕਾਈ ਨੂੰ ਰਾਹਤ ਦੇਣ ਦੀਆਂ ਅਰਦਾਸਾਂ ਅਰਜੋਈਆਂ ਵੀ ਕੀਤੀਆਂ ਗਈਆਂ।  ਹਰ ਘਰ ਵਿਚ ਹਰ ਬੱਚੇ ਨੂੰ ਵਿੱਦਿਆ, ਭੋਜਨ ਅਤੇ ਕੱਪੜੇ ਦੇਣ ਦੇ ਨਾਲ ਨਾਲ ਸਭਨਾਂ ਨੂੰ ਆਤਮਨਿਰਭਰ ਬਣਾਉਣ ਦੇ ਉਪਰਾਲਿਆਂ ਵਿੱਚ ਵੀ ਤੇਜ਼ੀ ਲਿਆਉਣ ਦੇ ਸੰਕਲਪ ਦੁਹਰਾਏ ਗਏ। ਕਾਬਿਲੇ ਜ਼ਿਕਰਯੋਗ ਹੈ ਕਿ ਠਾਕੁਰ ਜੀ ਦੀ ਸੰਗਤ ਬਹੁਤ ਸਾਰੀਆਂ ਥਾਂਵਾਂ ਤੇ ਇਸ ਮਕਸਦ ਲਈ ਸਕੂਲ ਚਲਾ ਰਹੀ ਹੈ। ਗਰੀਬੀ ਕਾਰਨ ਪਿਛੜੇ ਹੋਏ ਲੋਕਾਂ ਲਈ ਸੰਗਤ ਉਚੇਚ ਨਾਲ ਝੁੱਗੀਆਂ ਝੌਂਪੜੀਆਂ ਵਿਚ ਫੇਰੀ ਮਾਰਦੀ ਹੈ। ਨਿੱਤ ਵਰਤੋਂ ਦੀ ਲੋੜ ਦੀਆਂ ਜ਼ਰੂਰੀ ਚੀਜ਼ਾਂ ਵੰਡੀਆਂ ਜਾਂਦੀਆਂ ਹਨ। 

ਇਸਦਾ ਇੱਕ ਫਾਇਦਾ ਇਹ ਵੀ ਹੋਇਆ ਕਿ ਸੰਗਤ ਦੇ ਸਾਫ ਸੁਥਰੇ ਲਿਬਾਸ ਅਤੇ ਮਿੱਠੇ ਸੁਭਾਅ ਨੂੰ ਦੇਖ ਕੇ ਬਹੁਤ ਸਾਰੇ ਪਰਿਵਾਰ ਆਪਣੇ ਬੱਚਿਆਂ ਸਮੇਤ ਸਿੰਘ ਸੱਜਣ ਲੱਗ ਪਏ ਹਨ।   ਇਸ ਮੁਹਿੰਮ ਵਿੱਚ ਮੋਹਾਲੀ ਤੋਂ ਮੁੱਖ ਸੰਚਾਲਨ ਕਰਦੇ ਹਨ ਸੰਤ ਤੇਜਿੰਦਰ ਸਿੰਘ, ਜਲੰਧਰ ਵਿੱਚ ਪ੍ਰਿੰਸੀਪਲ ਰਾਜਪਾਲ ਕੌਰ  ਅਤੇ ਲੁਧਿਆਣਾ ਵਿੱਚ  ਸੰਤ ਨਵਤੇਜ ਸਿੰਘ ਹੁਰਾਂ ਦੀ ਪ੍ਰੇਰਨਾ ਨਾਲ ਅਰਵਿੰਦਰ ਸਿੰਘ ਲਾਡੀ, ਹਰਵਿੰਦਰ ਸਿੰਘ ਅਤੇ ਹਰਪ੍ਰੀਤ ਕੌਰ ਪ੍ਰੀਤ ਨਿਰੰਤਰ ਸਰਗਰਮ ਰਹਿੰਦੇ ਹਨ। 

ਦਿਲਚਸਪ ਗੱਲ ਹੈ ਕਿ ਇਸ ਵਾਰ ਵੀ ਪ੍ਰਕਾਸ਼ ਪੁਰਬ ਮਨਾਉਣ ਦੇ ਸਾਰੇ ਆਯੋਜਨ ਬਿਨਾ ਕਿਸੇ ਸ਼ੋਰ ਸ਼ਰਾਬੇ ਦੇ ਪੂਰੀ ਤਰ੍ਹਾਂ ਭਾਰਤੀ ਸੰਸਕ੍ਰਿਤੀ ਦਾ ਖਿਆਲ ਰੱਖਦਿਆਂ ਹੋਏ। ਪੱਛਮੀ ਹਵਾਵਾਂ ਦੀ ਕਿਸੇ ਵੀ ਤਰ੍ਹਾਂ ਦੀ ਤੜਕ ਭੜਕ ਤੋਂ ਪੂਰਬ ਦੀ ਇਸ ਸਭਿਅਤਾ ਨੂੰ ਬਚਾ ਕੇ ਰੱਖਿਆ ਗਿਆ। ਜ਼ਿਕਰਯੋਗ ਹੈ ਕਿ ਨਾਮਧਾਰੀ ਵਰਗ ਆਧੁਨਿਕ ਤਕਨੀਕ, ਆਧੁਨਿਕ ਵਿਗਿਆਨ ਅਤੇ ਆਧੁਨਿਕ ਤਰੱਕੀਆਂ ਦੇ ਸਭਨਾਂ ਲਾਹੇਵੰਦੇ ਹਿੱਸਿਆਂ ਦਾ ਸਤਿਕਾਰ ਕਰਦਾ ਹੋਇਆ ਸਿੱਖੀ ਦੀ ਸਭਿਅਤਾ ਨਾਲ ਵੀ ਜੁੜਿਆ ਰਹਿੰਦਾ ਹੈ। ਗੁਰੂ ਘਰ ਦੀ ਸਿੱਖਿਆ ਨਾਲ ਖੁਦ ਨੂੰ ਜੋੜੀ ਰੱਖਦਾ ਹੈ ਨਾਮਧਾਰੀ ਵਰਗ। ਮੋਹਾਲੀ ਵਾਲੇ ਸਮਾਗਮ ਵਿੱਚ ਸੰਤ ਤੇਜਿੰਦਰ ਸਿੰਘ ਨਾਮਧਾਰੀ ਹੁਰਾਂ ਦੇ ਨਾਲ ਨਾਲ ਪ੍ਰਗਟ ਸਿੰਘ, ਰਤਨ ਸਿੰਘ, ਮੋਹਰ ਸਿੰਘ, ਜਸਵਿੰਦਰ ਸਿੰਘ, ਸੰਦੀਪ, ਮਦਨ ਸਿੰਘ, ਦਲਜੀਤ ਸਿੰਘ ਅਤੇ ਬਹੁਤ ਸਾਰੇ ਹੋਰ ਨਾਮਧਾਰੀ ਵੀ ਪੂਰੀ ਤਰ੍ਹਾਂ ਸਰਗਰਮ ਰਹੇ।  ਲੁਧਿਆਣਾ ਵਿੱਚ ਹਰਪ੍ਰੀਤ ਕੌਰ ਪ੍ਰੀਤ ਦੀ ਟੀਮ ਨੇ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਈ। ਜਲੰਧਰ ਵਿੱਚ ਪ੍ਰਿੰਸੀਪਲ ਰਾਜਪਾਲ ਕੌਰ ਹੁਰਾਂ ਦੀ ਟੀਮ ਇਸ ਵਾਰ ਵੀ ਪੂਰੀ ਤਰ੍ਹਾਂ ਸਰਗਰਮ ਰਹੀ। ਸਿਰਸੇ ਅਤੇ ਜੀਵਨ ਨਗਰ ਸਮੇਤ ਹੋਰ ਵੀ ਬਹੁਤ ਸਾਰੀਆਂ ਥਾਂਵਾਂ ਤੇ ਸਮਾਗਮ ਹੋਏ।

ਠਾਕੁਰ ਦਲੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹੋਏ ਵਿਸ਼ੇਸ਼ ਆਯੋਜਨ 

Monday, November 30, 2020

ਆਪਾਂ ਜਿੱਤਣੀ ਹੈ ਇੱਕ ਜੰਗ ਹੋਰ

 ਅਮਨਦੀਪ ਕੌਰ ਵੱਲੋਂ ਜਤਿੰਦਰ ਧਾਲੀਵਾਲ ਨੂੰ ਜਨਮਦਿਨ ਮੁਬਾਰਕ 

ਜਨਮਦਿਨ ਮੁਬਾਰਕ 
ਉਂਝ ਵਿਕਾਸ ਦੀਆਂ ਭਾਵੇਂ ਜਿੰਨੀਆਂ ਮਰਜ਼ੀ ਟਾਹਰਾਂ ਮਾਰੀਆਂ ਜਾਣ ਹਕੀਕਤ ਅਜੇ ਵੀ ਉਹੀ ਹੈ. ਉਹੀ, ਜਿਹੜੀ  ਸੁਰਜੀਤ ਪਾਤਰ ਸਾਹਿਬ ਨੇ ਕਈ ਦਹਾਕੇ ਪਹਿਲਾਂ ਲਿਖੀ ਸੀ:

ਜੋ ਬਦੇਸਾਂ ਚ ਰੁਲਦੇ ਨੇ ਰੋਟੀ ਲਈ ਉਹ ਜਦੋਂ ਦੇਸ ਪਰਤਣਗੇ ਆਪਣੇ ਕਦੀ 

ਜਾਂ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ ਤੇ ਜਾਂ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ!

ਇਹੀ ਦਰਦ ਉਸ ਗੀਤ ਵਿੱਚ ਵੀ ਸੀ ਜਿਹੜਾ ਸੰਨ 1986 ਵਿੱਚ ਆਈ ਫਿਲਮ "ਨਾਮ" ਵਿੱਚ ਸੀ। ਚਿੱਠੀ ਆਈ ਹੈ ਆਈ ਹੈ ਚਿਠੀ ਆਈ ਹੈ..ਬਹੁਤ ਹਰਮਨ ਪਿਆਰਾ ਹੋਇਆ ਸੀ ਇਹ ਗੀਤ।  ਰੋਜ਼ੀ ਰੋਟੀ ਲਈ ਵਤਨੋਂ ਦੂਰ ਜਾਣ ਦੀਆਂ ਮਜਬੂਰੀਆਂ ਦਾ ਇਹੀ ਦਰਦ ਹੋਰ ਵੀ ਬਹੁਤ ਸਾਰੇ ਗੀਤਾਂ ਚ ਅਕਸਰ ਝਲਕਦਾ ਮਹਿਸੂਸ ਹੋਇਆ। ਫੌਜ ਵਿੱਚ ਜਾਂਦੇ ਨੌਜਵਾਨਾਂ ਦੇ ਘਰਾਂ ਵਿੱਚ ਹੁੰਦੀ ਉਡੀਕ ਵੀ ਇਸੇ ਦਰਦ ਦੀ ਝਲਕ ਦੇਂਦੀ। ਇੱਕ ਗੀਤ 1997 ਵਿੱਚ ਆਈ ਫਿਲਮ ਬਾਰਡਰ ਵਿੱਚ ਵੀ ਸੀ--ਸੰਦੇਸੇ ਆਤੇ ਹੈਂ ,ਹਮੇਂ ਤੜਪਾਤੇ ਹੈਂ । ਪੂੰਜੀਵਾਦ ਦੀਆਂ ਮੁਨਾਫ਼ੇਖੋਰੀ ਵਾਲੀਆਂ ਨੀਤੀਆਂ ਨੇ ਸਮਾਜ ਨੂੰ ਇਹੋ ਜਿਹੇ ਕਿੰਨੇ ਹੀ ਦਰਦ ਦਿੱਤੇ ਹਨ। ਕਦਮ ਕਦਮ ਤੇ ਮਜਬੂਰੀਆਂ ਹੀ ਵਛਾਈਆਂ ਹਨ। ਆਮ, ਗਰੀਬ ਅਤੇ ਮੱਧ ਵਰਗੀ ਲੋਕਾਂ  ਕਰਕੇ, ਉਹਨਾਂ ਦਾ ਸਾਹ ਸੱਤ ਨਿਚੋੜ ਕੇ, ਉਹਨਾਂ ਦਾ ਸ਼ੋਸ਼ਣ ਕਰਕੇ ਪੂੰਜੀਪਤੀਆਂ ਨੇ ਆਪੋ ਆਪਣੇ ਖਜ਼ਾਨੇ ਭਰੇ ਹਨ। ਜਦੋਂ ਲੋਕ ਪੱਖੀ ਕਲਾ ਨੂੰ ਪ੍ਰਣਾਏ ਸੰਗਠਨ "ਇਪਟਾ"  ਚੜ੍ਹਤ ਵਾਲਾ ਦੌਰ ਤੂਫ਼ਾਨੀ ਬਣਿਆ ਹੋਇਆ ਸੀ ਤਾਂ "ਇਪਟਾ" ਨਾਲ ਜੁੜੇ ਕਲਾਕਾਰ ਗਾਇਆ ਕਰਦੇ ਸਨ-

ਵੇ ਮੁੜਿਆ ਲਾਮਾਂ ਤੋਂ 

ਸਾਡੇ ਘਰੀਂ ਬੜਾ ਰੋਜ਼ਗਾਰ 

ਕਿ ਕਣਕਾਂ ਨਿੱਸਰ ਪਈਆਂ!

ਘਰ ਆ ਕੇ ਝਾਤੀ ਮਾਰ...

ਮੁੜਿਆ ਲਾਮਾਂ ਤੋਂ..! ਇਹ ਗੀਤ ਬੇਹੱਦ ਹਰਮਨਪਿਆਰਾ ਹੋਇਆ ਸੀ ਅਤੇ ਸਕੂਲਾਂ ਕਾਲਜਾਂ ਦੇ ਪ੍ਰੋਗਰਾਮਾਂ ਵਿੱਚ ਅਕਸਰ ਇਸ ਗੀਤ ਦੇ ਅਧਾਰ ਤੇ ਕਈ ਪ੍ਰੋਗਰਾਮ ਤਿਆਰ ਕੀਤੇ ਜਾਂਦੇ ਜਿਹਨਾਂ ਵਿੱਚ ਸੰਗੀਤ ਨਾਟਕ ਵੀ ਸ਼ਾਮਲ ਸਨ। 

ਤੁਸੀਂ ਇਸ ਗੀਤ ਨੂੰ ਪੂਰਾ ਪੜ੍ਹ ਸਕਦੇ ਹੋ  ਕਰਕੇ ਸਾਹਿਤ ਸਕਰੀਨ ਵਿੱਚ 

ਇਹ ਸਭ ਕੁਝ ਅੱਜ ਯਾਦ ਆ ਰਿਹਾ ਹੈ ਪੰਜਾਬੀ ਭਵਨ ਦੀਆਂ ਸਰਗਰਮੀਆਂ ਵਿੱਚ ਅਕਸਰ ਸਰਗਰਮ ਰਹਿਣ ਵਾਲੀ ਮੁਟਿਆਰ ਅਮਨਦੀਪ ਕੌਰ ਦੇ ਇੱਕ ਵਟਸਐਪ ਸੁਨੇਹੇ ਤੋਂ। ਉਸਦਾ ਮੰਗੇਤਰ ਜਤਿੰਦਰ ਧਾਲੀਵਾਲ ਆਰਥਿਕ ਮਜਬੂਰੀਆਂ ਵਾਲੀ ਜੰਗ ਜਿੱਤਣ ਦੀਆਂ ਕੋਸ਼ਿਸ਼ਾਂ ਵਿੱਚ ਵਿਦੇਸ਼ ਗਿਆ ਹੋਇਆ ਹੈ। ਉਸ ਬਿਨਾ ਜ਼ਿੰਦਗੀ ਅਧੂਰੀ ਅਧੂਰੀ ਹੈ। ਹੁਣ 30 ਨਵੰਬਰ ਨੂੰ ਜਤਿੰਦਰ ਦਾ ਜਨਮਦਿਨ ਵੀ ਹੈ। ਜਨਮਦਿਨ ਕਿਵੇਂ ਮਨਾਇਆ ਜਾਵੇ? ਸਰਹੱਦਾਂ ਦੀਆਂ ਦੀਵਾਰਾਂ ਵੀ ਹਨ ਅਸੰਭਵ  ਮੁਸ਼ਕਿਲ ਕੀਤਾ  ਹੋਇਆ ਹੈ। ਜਤਿੰਦਰ ਦਾ ਪਿੰਡ ਭੰਮੀਪੁਰਾ ਹੈ। ਮਾਤਾ ਦਾ ਨਾਮ ਕੁਲਵੰਤ ਕੌਰ  ਨਾਮ ਸਿੰਘ। ਸਭਨਾਂ ਨੂੰ ਉਸਦੀ ਉਡੀਕ ਹੈ। ਸਭਨਾਂ ਦੀ ਇਹੀ ਇੱਛਾ ਹੈ ਕਿ ਉਹ ਆਰਥਿਕ ਮਜਬੂਰੀਆਂ ਦੀ ਇਸ ਜੰਗ ਨੂੰ ਜਿੱਤ ਕੇ ਜਲਦੀ ਮੁੜ ਆਵੇ।

ਆਓ ਸਾਰੇ ਆਪਾਂ ਰਲਮਿਲ ਕੇ ਵੀ ਇਹੀ ਦੁਆ ਕਰੀਏ ਕਿ ਇਹ ਮਜਬੂਰੀਆਂ ਸਾਰੇ ਸੰਸਾਰ ਵਿੱਚੋਂ ਹਮੇਸ਼ਾਂ ਲਈ ਮੁੱਕ ਜਾਣ।  ਕੋਈ ਅਜਿਹਾ ਸਮਾਜਵਾਦੀ ਨਿਜ਼ਾਮ ਆਵੇ ਜਿਸ ਵਿੱਚ ਨਾ ਅਜਿਹੀਆਂ ਔਕੜਾਂ ਹੋਣ, ਨਾ ਸਰਹੱਦਾਂ ਹੋਣ ਨਾ ਹੀ  ਅਜਿਹੀਆਂ ਮਜਬੂਰੀਆਂ ਹੋਣ। ਜਤਿੰਦਰ ਧਾਲੀਵਾਲ ਦੇ ਜਨਮਦਿਨ ਅਮਨਦੀਪ ਕੌਰ ਆਪਣੇ ਦੂਰ ਬਿਰਹੇ ਸੱਜਣ ਨੂੰ ਇਹੀ ਸੁਨੇਹਾ ਭੇਜਦੀ ਹੈ ਕਿ ਆਪਾਂ ਇਹ ਜੰਗ ਵੀ ਜਿੱਤਣੀ ਹੈ। ਅੱਜ ਸਾਡੇ ਕਿਸਾਨ ਵੀ ਘਰਾਂ ਤੋਂ ਦੂਰ ਸਾਡੇ ਸਭਨਾਂ ਦੀ ਜੰਗ ਜਿੱਤਣ ਲਈ ਰਾਜਧਾਨੀ ਦੇ ਬਾਡਰਾਂ 'ਤੇ ਬੈਠੇ ਹਨ। --ਮੀਡੀਆ ਲਿੰਕ ਰਵਿੰਦਰ 

ਅਮਨਦੀਪ ਕੌਰ ਵੱਲੋਂ ਜਤਿੰਦਰ ਧਾਲੀਵਾਲ ਨੂੰ ਜਨਮਦਿਨ  ਮੁਬਾਰਕ 

Sunday, August 05, 2018

ਨਾਮਧਾਰੀ ਮੁਖੀ ਸਰੀ ਠਾਕੁਰ ਦਲੀਪ ਸਿੰਘ ਜੀ ਦਾ 65ਵਾਂ ਜਨਮਦਿਹਾੜਾ ਮਨਾਇਆ ਗਿਆ

Aug 5, 2018, 5:45 PM
ਜਗਬੀਰ ਸਿੰਘ ਸੋਖੀ ਅਤੇ ਹੋਰਾਂ ਨੇ ਵੀ ਖੁਸ਼ੀਆਂ ਮਨਾਈਆਂ 
ਲੁਧਿਆਣਾ: 5 ਅਗਸਤ 2018: (ਪੰਜਾਬ ਸਕਰੀਨ ਬਿਊਰੋ):: 
ਹਰ ਪਲ ਕਿੰਨੇ ਲੋਕ ਜਨਮ ਲੈਂਦੇ ਹਨ--ਸਾਨੂੰ ਪਤਾ ਵੀ ਨਹੀਂ ਲੱਗਦਾ।  ਕੁਝ ਸ਼ਖ਼ਸੀਅਤਾਂ ਹੁੰਦੀਆਂ ਹਨ ਜਿਹਨਾਂ ਦਾ ਜਨਮਦਿਨ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਉਹਨਾਂ ਨੂੰ ਚਾਹੁਣ ਵਾਲੇ ਮਨਾਉਂਦੇ ਹਨ। ਇਹ ਖੁਸ਼ੀ ਵੀ ਵਿਦੇਸ਼ ਰੀਤੀ ਰਿਵਾਜਾਂ ਵਾਂਗ ਕੇਕ ਕਟ ਕੇ ਨਹੀਂ ਬਲਕਿ ਰਵਾਇਤੀ ਅੰਦਾਜ਼ ਵਾਲੇ ਲੱਡੂਆਂ ਨਾਲ ਮੂੰਹ ਮਿੱਠਾ ਕਰਕੇ ਮਨਾਏ ਜਾਂਦੇ ਹਨ ਤਾਂਕਿ ਹਰ ਇੱਕ ਦੇ ਹਿਰਦੇ ਤੱਕ ਮਿਠਾਸ ਪਹੁੰਚੇ। ਨਾਮਧਾਰੀ ਮੁਖੀ ਸਰੀ ਠਾਕੁਰ ਦਲੀਪ ਸਿੰਘ ਜੀ ਵੀ ਅਜਿਹੀਆਂ ਹੀ ਸ਼ਖਸੀਅਤਾਂ ਵਿੱਚੋਂ ਹਨ। ਨਾ ਕੋਈ ਵਿਖਾਵਾ, ਨਾ ਕੋਈ ਰੌਲਾ ਰੱਪਾ, ਨਾ ਕੋਈ ਬੈਂਡ ਵਾਜੇ--ਬਸ ਬੜੀ ਖਾਮੋਸ਼ੀ ਨਾਲ ਲੋਕਾਂ ਦੇ ਦਿਲਾਂ ਵਿੱਚ ਉਤਰ ਜਾਣਾ। ਉਸ ਦਿਲ ਦਾ ਦਰਦ ਬਿਨਾ ਪੁੱਛੇ ਜਾਣ ਲੈਣਾ ਅਤੇ ਉਸ ਵਿਅਕਤੀ ਨੂੰ ਉਦੋਂ ਹੀ ਪਤਾ ਲੱਗਣਾ ਜਦੋਂ ਉਸਦੀਆਂ ਮੁਸੀਬਤਾਂ ਦਾ ਹਲ ਸ਼ੁਰੂ ਹੋ ਜਾਣਾ। ਜਤਾਣਾ  ਉਦੋਂ ਵੀ ਨਹੀਂ। ਅੱਖ ਮਿਲ ਵੀ ਜਾਵੇ ਤਾਂ ਇਹੀ ਆਖਣਾ--ਨਾਮ ਜਪਿਆ ਕਰੋ-ਸੇਵਾ ਕਰਿਆ ਕਰੋ ਸਭ ਠੀਕ ਹੋ ਜਾਵੇਗਾ। ਨਾ ਹਿੰਦੂ ਸਿੱਖ ਦਾ ਵਿਤਕਰਾ ਨਾ ਹੀ ਛੋਟੇ ਵੱਡੇ ਵਾਲਾ ਕੋਈ ਭੇਦ। ਸਭ ਨੂੰ ਇੱਕੋ ਨਜ਼ਰ ਨਾਲ ਦੇਖਣਾ।  ਅਜਿਹੇ ਅਧਿਆਤਮਕ ਗੁਰੂ ਦੀ ਸੰਗਤ ਦੇ ਨਾਲ ਨਾਲ ਗੈਰ ਨਾਮਧਾਰੀ ਸੰਗਤਾਂ ਨੇ ਵੀ ਠਾਕੁਰ ਜੀ ਦਾ ਜਨਮ ਦਿਨ ਆਪੋ ਆਪਣੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ। 
ਅੱਜ ਨਾਮਧਾਰੀ ਪੰਥ ਦੇ ਮੁੱਖੀ ਸਰੀ ਠਾਕੁਰ ਦਲੀਪ ਸਿੰਘ ਜੀ ਦਾ 65ਵਾਂ ਜਨਮ ਦਿਹਾੜਾ ਨਾਮਧਾਰੀ ਸੰਗਤ ਵੱਲੋਂ ਦੇਸ਼ ਅਤੇ ਵਿਦੇਸ਼ ਦੇ ਅਲੱਗ ਅਲੱਗ ਖੇਤਰਾਂ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿਸਦੇ ਅਧੀਨ ਅੱਜ ਨਿਉ ਸ਼ਿਮਲਾਪੁਰੀ ਵਿਖੇ ਠਾਕੁਰ ਦਲੀਪ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ ਜਿਸ ਵਿੱਚ ਉਚੇਚੇ ਤੋਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਅਤੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਜਗਬੀਰ ਸਿੰਘ ਸੋਖੀ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋਏ ਅਤੇ ਉਹਨਾਂ ਨੇ ਸਮੂਹ ਨਾਮਧਾਰੀ ਸੰਗਤ ਨੂੰ ਜਨਮ ਦਿਵਸ ਦੀ ਵਧਾਈ ਦਿੱਤੀ ਅਤੇ ਆਈ ਹੋਈ ਸੰਗਤ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਾਇਆ ਗਿਆ।
ਇਸ ਮੌਕੇ ਤੇ ਜਗਬੀਰ ਸਿੰਘ ਸੋਖੀ ਨੇਕਿਹਾ ਕਿ ਠਾਕੁਰ ਦਲੀਪ ਸਿੰਘ ਜੀ ਵੱਲੋਂ ਜੋ ਕਰਾਂਤੀਕਾਰੀ ਕਦਮ ਚੁੱਕੇ ਜਾ ਰਹੇ ਹਨ।ਜਿਵੇ ਕਿ ਪੰਥਕ ਏਕਤਾ,ਹਿੰਦੂ-ਸਿੱਖ ਏਕਤਾ, ਜਨਤਕ ਥਾਵਾਂ ਦੀ ਸਫਾਈ, ਪੁਲਿਸ ਸੇਵਾ, ਆਪਣੇ ਗਰੀਬ ਸਿੱਖ ਵੀਰਾਂ ਦੀ ਲੋੜ ਅਨੁਸਾਰ ਮਦੱਦ ਕਰਨਾ, ਝੁਗੀਆਂ ਵਿੱਚ ਰਹਿ ਰਹੇ ਬੱਚਿਆਂ ਨੂੰ ਵਿੱਦਿਆਂ ਦਾਨ ਦੀਆਂ ਕਲਾਸਾਂ ਅਤਿ ਸ਼ਲਾਘਾਯੋਗ ਕਦਮ ਹਨ।ਜਿਸ ਨਾਲ ਸਾਡਾ ਦੇਸ਼ ਜਲਦ ਉੰਨਤੀ ਦੀ ਦਿਸ਼ਾ ਵੱਲ ਜਾ ਸਕਦਾ ਹੈ। ਇਸ ਮੌਕੇ ਤੇ ਬਚਿੱਤਰ ਸਿੰਘ ਭੁਰਜੀ, ਨਰਿੰਦਰ ਨੋਨਾ, ਅਮ੍ਰਿਤਪਾਲਸਿੰਘ, ਅਮਰਜੀਤ ਸਿੰਘ ਕਲਸੀ ਹਾਜ਼ਰ ਸਨ।   

Saturday, May 05, 2018

ਕੌਮਾਂਤਰੀ ਮੰਦੀਆਂ ਦੀ ਭਵਿੱਖਬਾਣੀ ਮਾਰਕਸ ਨੇ ਡੇੜ ਸਦੀ ਪਹਿਲਾਂ ਹੀ ਕਰ ਦਿੱਤੀ ਸੀ

ਸਮਾਜ ਵਿੱਚਲੀਆਂ ਮੁਸ਼ਕਲਾਂ ਦਾ ਕਾਰਣ ਮਨੁੱਖ ਹਥੋ ਮਨੁੱਖ ਦੀ ਹੋ ਰਹੀ ਲੁੱਟ
ਕਿਸੇ ਦੈਵੀ ਸ਼ਕਤੀ ਕਰਕੇ ਨਹੀਂ ਆਉਂਦਾ ਕੋਈ ਦੁੱਖ ਜਾਂ ਮੁਸੀਬਤ 
ਲੁਧਿਆਣਾ: 5 ਮਈ 2018: (ਪੰਜਾਬ ਸਕਰੀਨ ਬਿਊਰੋ):: 
ਮਜ਼ਦੂਰਾਂ ਨੂੰ ਮੁਕਤੀ ਦਾ ਰਾਹ ਦੱਸਣ ਵਾਲੇ ਮਹਾਨ ਦਾਰਸ਼ਨਿਕ ਕਾਰਲ ਮਾਰਕਸ ਦੇ ਜਨਮ ਦਿਵਸ ਮੌਕੇ ਅੱਜ ਭਾਰਤੀ ਕਮਿਊਨਿਸਟ ਪਾਰਟੀ ਦੀ ਲੁਧਿਆਣਾ ਇਕਾਈ ਨੇ ਇੱਕ ਵਿਸ਼ੇਸ਼ ਆਯੋਜਨ ਕੀਤਾ। ਸੈਮੀਨਾਰ ਨੁਮਾ ਇਸ ਇਕੱਤਰਤਾ ਵਿੱਚ ਵਿਚਾਰਿਆ ਗਿਆ ਵਿਸ਼ਾ ਸੀ: "ਮਾਰਕਸਵਾਦ:ਅੱਜ ਦੇ ਸੰਦਰਭ ਵਿੱਚ"। ਸੀਪੀਆਈ ਦੇ ਸਥਾਨਕ ਆਗੂਆਂ ਨੇ ਇਹ ਵਿਸ਼ਾ ਉਸ ਸਮੇਂ ਚੁਣਿਆ ਜਦੋਂ ਵੱਡੀ ਗਿਣਤੀ ਵਿੱਚ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਾਮਰੇਡ ਵੀ ਖਤਮ ਹੋ ਗਏ ਹਨ ਅਤੇ ਮਾਰਕਸਵਾਦ ਵੀ। ਪ੍ਰੋਗਰਾਮ ਦਾ ਸਮਾਂ ਬਾਅਦ ਦੁਪਹਿਰ ਢਾਈ ਤੋਂ ਚਾਰ ਵਜੇ ਤੱਕ ਦਾ ਸੀ ਪਰ ਬਹਿਸ ਵਟਾਂਦਰੇ ਅਤੇ ਵਿਚਾਰ ਵਟਾਂਦਰੇ ਵਿੱਚ ਸ਼ਾਮ ਦੇ ਪੰਜ ਵੱਜ ਗਏ। ਇਸ ਬਹਿਸ ਦੌਰਾਨ ਸਾਹਿਤਕਾਰ ਡਾਕਟਰ ਗੁਲਜ਼ਾਰ ਪੰਧੇਰ ਨੇ ਜਿੱਥੇ ਲਾਲ ਕਿਲੇ ਨੂੰ "ਵੇਚਣ" ਦਾ ਮਾਮਲਾ ਜ਼ੋਰਦਾਰ ਢੰਗ ਨਾਲ ਉਠਾਇਆ ਉੱਥੇ ਕੁਝ ਕੁ ਹੋਰ ਮਾਮਲਿਆਂ ਵਿੱਚ ਪਾਰਟੀ ਦੇ ਐਕਸ਼ਨਾਂ ਨੂੰ ਹੋਰ ਤਿੱਖੇ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ। 
ਇਸ ਆਯੋਜਨ ਨੇ ਅੱਜ ਦੇ ਭਖਦੇ ਮਸਲਿਆਂ ਵੱਲ ਧਿਆਨ ਦੁਆਇਆ। ਦੱਸਿਆ ਗਿਆ ਕਿ ਅੱਜ ਮਜਦੂਰ ਜਮਾਤ ਦੇ ਸਾਹਮਣੇ ਨਾ ਕੇਵਲ ਆਪਣੇ ਅਧਿਕਾਰਾਂ ਦੇ ਲਈ ਸੰਘਰਸ਼ ਦਾ ਸਮਾਂ ਹੈ ਬਲਕਿ ਸਮਾਜ ਨੂੰ ਤੋੜਨ ਵਾਲੀਆਂ ਫਿਰਕੂ ਅਤੇ ਜਾਤ ਪਾਤ 'ਤੇ ਅਧਾਰਿਤ ਸ਼ਕਤੀਆਂ ਦੇ ਖਿਲਾਫ ਮੈਦਾਨ ਵਿੱਚ ਨਿਤਰਨ ਦਾ ਵੀ ਸੰਕਟਕਾਲੀਨ ਵੇਲਾ ਹੈ। ਇਸਤੋਂ ਇਲਾਵਾ ਦੁਨੀਆਂ ਨੂੰ ਪਰਮਾਣੂ ਤਬਾਹੀ ਅਤੇ ਵਾਤਾਵਰਣ ਵਿੱਚ ਆ ਰਹੇ ਨਿਘਾਰ ਬਾਰੇ ਕੰਮ ਕਰਨ ਦੀ ਲੋੜ ਹੈ। ਕਮਿਊਨਿਸਟ ਲਹਿਰ ਦੇ ਮੋਢੀ ਅਤੇ ਉੱਘੇ ਦਾਰਸ਼ਨਿਕ ਕਾਰਲ ਮਾਰਕਸ ਨੂੰ ਯਾਦ ਕਰਨ ਦੇ ਲਈ ਉਹਨਾਂ ਦੇ 200ਵੇਂ ਜਨਮ ਦਿਨ ਤੇ ਕੀਤੀ ਗਈ ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਈ ਹੋਰ ਮੁੱਦੇ ਵੀ ਉਠਾਏ।  
ਮਾਰਕਸ ਨੇ ਕਿਹਾ ਸੀ ਕਿ ਅਨੇਕਾਂ ਦਾਰਸ਼ਨਿਕਾਂ ਨੇ ਸਮਾਜ ਨੂੰ ਬਦਲਣ ਦੀ ਗੱਲ ਕੀਤੀ ਹੈ ਪਰ ਅਸਲ ਲੋੜ ਤਾਂ ਇਸਨੂੰ ਅਮਲੀ ਜਾਮਾ ਪਹਿਨਾਉਣ ਦੀ ਹੈ। ਉਹਨਾਂ  ਨੇ ਇਸ ਗੱਲ ਨੂੰ ਨਕਾਰਿਆ ਕਿ ਸਮਾਜ ਦੀਆਂ ਸਮੱਸਿਆਵਾਂ ਕਿਸੇ ਦੈਵੀ ਸਕਤੀ ਦੇ ਕਾਰਨ ਹਨ ਬਲਕਿ ਇਸਦਾ ਕਰਾਨ ਸਮਾਜ ਵਿੱਚ ਮੱਨੁਖ ਦੁਆਰਾ ਮੱਨੁਖ ਦੀ ਲੁੱਟ ਹੈ। ਇਸ ਲਈ ਇਸ ਲੁੱਟ ਨੂੰ ਰੋਕਣ ਨਾਲ ਹੀ ਲੋਕਾਂ ਦੀਆਂ ਮੁਸ਼ਕਲਾਂ ਦਾ ਸਥਾਈ ਹਲ ਹੋ ਸਕਦਾ ਹੈ। 
ਪਿਛਲੀ ਸਦੀ ਦੀ ਅਖ਼ੀਰਲੀ ਚੌਥਾਈ ਤੋਂ ਵਿਗਿਆਨ ਅਤੇ ਤਕਨਾਲੋਜ਼ੀ ਖਾਸ ਕਰਕੇ ਜਾਣਕਾਰੀ ਅਤੇ ਸੰਚਾਰ ਦੇ ਸਾਧਨਾਂ ਵਿੱਚ ਵੱਡੀ ਕਰਾਂਤੀ ਹੋਈ ਹੈ। ਇਸ ਦਾ ਲਾਭ ਵੀ ਅੱਜ ਦੇ ਸ਼ੋਸ਼ਿਤ ਵਰਗ (ਸਰਮਾਏਦਾਰੀ ਅਤੇ ਅਜਾਰੇਦਾਰੀ) ਨੂੰ ਸਭ ਤੋਂ ਜ਼ਿਆਦਾ ਹੋਇਆ ਹੈ, ਜਦੋਂ ਕਿ ਕਿਰਤੀ ਵਰਗ ਨੂੰ ਨਿਗੂਣਾ ਫ਼ਾਇਦਾ ਮਿਲਿਆ ਹੈ। ਦੂਜੇ ਪਾਸੇ ਇਸ ਕਰਾਂਤੀ ਨੇ ਕਿਰਤੀ ਵਰਗ ਨੂੰ ਹੋਰ ਵੀ ਕੰਗਾਲ ਕਰ ਦਿੱਤਾ ਹੈ। 
ਨਤੀਜੇ ਵਜੋਂ ਰੁਜ਼ਗਾਰ, ਸਮਾਜਿਕ ਸੁਰੱਖਿਆ, ਸਿੱਖਿਆ ਅਤੇ ਸਿਹਤ ਸੇਵਾਵਾਂ ਦਾ ਅਧਿਕਾਰ ਆਮ ਲੋਕਾਂ ਦੀ ਪਹੁੰਚ ਤੋਂ ਬਹੁਤ ਦੂਰ ਹੋ ਗਈਆਂ ਹਨ। ਅੱਜ ਦੁਨੀਆਂ ਦਾ 99 ਫ਼ੀਸਦੀ ਸਰਮਾਇਆ ਕੇਵਲ ਇੱਕ ਫੀਸਦੀ ਲੋਕਾਂ ਕੋਲ ਹੈ। ਇਸਨੂੰ ਬਦਲਣ ਦੀ ਲੋੜ ਹੈ ਤਾਂ ਜੋ ਸਰਬਪੱਖੀ ਵਿਕਾਸ ਹੋ ਸਕੇ।  ਸੰਨ 2008 ਦਾ ਅੰਤਰਰਾਸ਼ਟਰੀ ਮੰਦਵਾੜਾ ਵੀ ਇਸੇ ਡੂੰਘੇ ਸੰਕਟ ਦੀ ਨਿਸ਼ਾਨੀ ਹੈ ਜਿਸ ਦੀ ਮਾਰਕਸ ਨੇ ਡੇਢ ਸਦੀ ਪਹਿਲਾਂ ਹੀ ਨਿਸ਼ਾਨਦੇਹੀ ਕਰ ਦਿੱਤੀ ਸੀ। 
ਸਾਡੇ ਦੇਸ਼ ਵਿੱਚ ਮੌਜੂਦਾ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਰਕੇ ਮਜ਼ਦੂਰਾਂ ਦੇ ਹੱਕਾਂ ਤੇ ਸੱਟ ਮਾਰੀ ਜਾ ਰਹੀ ਹੈ ਤੇ  ਕਾਨੂੰਨ ਬਦਲੇ ਜਾ ਰਹੇ ਹਨ। ਆਰ ਐਸ ਐਸ ਦੀ ਪਿੱਠ ਠੋਕੀ ਭਾਜਪਾ ਸਰਕਾਰ ਕਾਮਿਆਂ, ਕਿਸਾਨਾਂ 'ਤੇ ਮੱਧਮ ਵਰਗਾਂ ਦੇ ਅਧਿਕਾਰਾਂ ਤੇ ਲਗਾਤਾਰ ਰੋਕ ਲਾ ਰਹੀ ਹੈ। ਪਹਿਲਾਂ ਕੀਤੇ  ਵਾਅਦੇ ਪੂਰੇ ਕਰਨ ਵਿੱਚ ਅਸਮਰਥ ਰਹੀ ਸਰਕਾਰ ਹੁਣ ਲੋਕਾਂ ਦਾ ਧਿਆਨ ਹਟਾਉਣ ਦੇ ਲਈ ਸਮਾਜ ਨੂੰ ਫਿਰਕੂ ਲੀਹਾਂ ਤੇ ਵੰਡ ਰਹੀ ਹੈ। ਉਪਰੋਕਤ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਮਾਰਕਸ ਇੱਕ ਮਹਾਨ ਦਾਰਸ਼ਨਿਕ ਸੀ ਅਤੇ ਉਸ ਦੇ ਦਰਸ਼ਨ ਦੀ ਸਾਰਥਕਤਾ ਅੱਜ ਵੀ ਕਾਇਮ ਹੈ।  ਹੋਰਨਾਂ ਤੋਂ ਇਲਾਵਾ ਮੀਟਿੰਗ ਨੂੰ ਡਾ: ਅਰੁਣ ਮਿੱਤਰਾ, ਕਾਮਰੇਡ ਡੀ ਪੀ ਮੌੜ, ਗੁਲਜ਼ਾਰ ਗੋਰੀਆ, ਰਮੇਸ਼ ਰਤਨ , ਚਮਕੌਰ ਸਿੰਘ, ਐਮ ਐਸ ਭਾਟੀਆ, ਗੁਰਨਾਮ ਸਿੱਧੂ,  ਕਾਮਰੇਡ ਭਰਪੂਰ ਸਿੰਘ, ਕਾਮਰੇਡ ਵਿਜੈ ਕੁਮਾਰ, ਅਵਤਾਰ ਗਿੱਲ,   ਕਾਮਰੇਡ ਸੁਰਿੰਦਰ ਸਿੰਘ  ਜਲਾਲਦੀਵਾਲ,  ਕੇਵਲ ਸਿੰਘ ਬਨਵੈਤ, , ਰਾਮ ਪਰਤਾਪ, ਕਾਮੇਸ਼ਵਰ ਯਾਦਵ, ਗੁਰਮੇਲ ਮੈਡਲੇ, ਮੇਵਾ ਸਿੰਘ, ਸੰਜੀਵ ਕੁਮਾਰ ਨੇ ਸੰਬੋਧਨ ਕੀਤਾ। 
ਹੁਣ ਦੇਖਣਾ ਹੈ ਕਿ ਸੂਬਾ ਕਾਨਫਰੰਸਾਂ ਅਤੇ ਕੌਮੀ ਕਾਨਫਰੰਸ ਵਿੱਚ ਅਹਿਮ ਮੁੱਦਿਆਂ 'ਤੇ ਵਿਚਾਰ ਕਰ ਚੁੱਕੀ ਭਾਰਤੀ ਕਮਿਊਨਿਸਟ ਪਾਰਟੀ ਨੇੜ ਭਵਿੱਖ ਵਿੱਚ ਲੋਕਾਂ  ਨੂੰ  ਕਿ ਐਕਸ਼ਨ ਪਲੈਨ ਦੇਂਦੀ ਹੈ। 

ਜਰਈ ਸੰਕਟ ਦੇ ਹੱਲ ਲਈ ਜਨਤਕ ਟਾਕਰਾ ਜ਼ਰੂਰੀ: ਡਾ.ਪੀ.ਸਾਈਨਾਥ ਅਤੇ ਪ੍ਰੋ. ਸੁਖਪਾਲ

Sat, May 5, 2018 at 5:26 PM
ਦੇਸ਼ ਭਗਤ ਯਾਦਗਾਰ ਹਾਲ ’ਚ ਹੋਈ ਵਿਚਾਰ-ਚਰਚਾ
ਜਲੰਧਰ: 5 ਮਈ 2018: (ਪੰਜਾਬ ਸਕਰੀਨ ਬਿਊਰੋ)::
ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕਾਰਲ ਮਾਰਕਸ ਦੀ ਦੋ ਸੌ ਸਾਲਾ ਵਰ੍ਹੇ ਗੰਢ (5 ਮਈ 1818-2018) ਨੂੰ ਸਮਰਪਤ ਵਿਚਾਰ-ਚਰਚਾ ਨੂੰ ਪ੍ਰਮੁੱਖ ਤੌਰ ’ਤੇ ਮੁਲਕ ਦੇ ਮੰਨੇ-ਪ੍ਰਮੰਨੇ ਪੱਤਰਕਾਰ ਡਾ. ਪੀ.ਸਾਈਨਾਥ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪ੍ਰੋ. ਸੁਖਪਾਲ ਨੇ ‘ਜਰਈ ਸੰਕਟ ਅਤੇ ਇਸਦਾ ਸੰਭਾਵੀ ਹੱਲ’ ਵਿਸ਼ੇ ਉਪਰ ਬੋਲਦਿਆਂ ਕਰਜ਼ੇ, ਖੁਦਕੁਸ਼ੀਆਂ, ਖੇਤੀ ਦੀ ਤਬਾਹੀ, ਬੇਰੁਜ਼ਗਾਰੀ ਆਦਿ ਨੂੰ ਸਾਮਰਾਜੀ ਆਰਥਕ ਨੀਤੀਆਂ ਦੀ ਪੈਦਾਇਸ਼ ਦੱਸਦਿਆਂ ਖ਼ਬਰਦਾਰ ਕੀਤਾ ਕਿ ਖੁਦਕੁਸ਼ੀਆਂ ਦਾ ਮੁਲਕ ’ਚ ਹੜ੍ਹ ਆ ਜਾਏਗਾ, ਅਜਿਹੀ ਵਿਸਫੋਟਕ ਸਥਿਤੀ ਹੈ ਸਾਡੇ ਸਮਾਜ ਦੀ ਜੋ ਅਸੀਂ ਜ਼ਮੀਨੀ ਪੱਧਰ ’ਤੇ ਸਰਵੇਖਣ ਕਰਕੇ ਨੋਟ ਕੀਤੀ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ, ਜੋਆਇੰਟ ਸਕੱਤਰ ਡਾ. ਪਰਮਿੰਦਰ, ਡਾ. ਪੀ. ਸਾਈਨਾਥ, ਡਾ. ਸੁਖਪਾਲ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਵਿਚਾਰ-ਚਰਚਾ ਸਮੇਂ ਮੰਚ ’ਤੇ ਸ਼ਸੋਭਤ ਸਨ। ਉਹਨਾਂ ਸਮੇਤ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਅਜਮੇਰ ਸਿੰਘ, ਖਜ਼ਾਨਚੀ ਰਣਜੀਤ ਸਿੰਘ ਔਲਖ, ਹਰਵਿੰਦਰ ਭੰਡਾਲ, ਸੁਰਿੰਦਰ ਕੁਮਾਰੀ ਕੋਛੜ, ਹਰਬੀਰ ਕੌਰ ਬੰਨੋਆਣਾ, ਬਲਬੀਰ ਕੌਰ ਬੁੰਡਾਲਾ, ਜਗਰੂਪ ਨੇ ਪੀ. ਸਾਈਨਾਥ ਅਤੇ ਸੁਖਪਾਲ ਨੂੰ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਸਨਮਾਨਤ ਕੀਤਾ। ਡਾ. ਪਰਮਿੰਦਰ ਨੇ ਵਿਦਵਾਨਾਂ ਅਤੇ ਵਿਸ਼ੇ ਬਾਰੇ ਜਾਣ-ਪਹਿਚਾਣ ਕਰਾਈ।
ਡਾ. ਪੀ.ਸਾਈਨਾਥ ਨੇ ਵਿਚਾਰ-ਚਰਚਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਾਡੀਆਂ ਜਰਈ ਖੇਤਰ ਨਾਲ ਸਬੰਧਤ ਯੂਨੀਵਰਸਿਟੀਆਂ ਖੇਤੀ ਵਿਕਾਸ, ਜਾਂ ਕਿਸਾਨ ਹਿੱਤ ਲਈ ਨਹੀਂ ਸਗੋਂ ਕਾਰਪੋਰੇਟ ਘਰਾਣਿਆਂ ਦੇ ਮੁਨਾਫ਼ਿਆਂ ’ਚ ਵਾਧੇ ਲਈ ਖੋਜ਼ ਕਰ ਰਹੇ ਹਨ।
ਪੀ. ਸਾਈਨਾਥ ਨੇ ਕਿਹਾ ਕਿ ਖੇਤੀ ਖੇਤਰ ’ਚ ਆ ਰਿਹਾ ਤਬਾਹੀ ਦਾ ਮੰਜ਼ਰ ਮਹਿਜ਼ ਜਰਈ ਸੰਕਟ ਹੀ ਨਹੀਂ ਸਗੋਂ ਸਮਾਜਕ, ਸਭਿਆਚਾਰਕ ਸੰਕਟ ਹੈ ਸਿਰਫ਼ ਖੁਦਕੁਸ਼ੀਆਂ ਨਾਲ ਕਿੰਨੇ ਕਿਸਾਨ ਮਜ਼ਦੂਰ ਮਰ ਗਏ। ਇਹੋ ਅੰਕੜੇ ਗਿਣਨ ਦਾ ਵੇਲਾ ਨਹੀਂ ਸਗੋਂ ਇਹ ਨਾਪਣ ਦਾ ਵੇਲਾ ਹੈ ਕਿ ਨਵੀਆਂ ਨੀਤੀਆਂ ਨੇ ਇਨਸਾਨੀਅਤ ਕਿੰਨੀ ਮਾਰ ਦਿੱਤੀ। ਉਹਨਾਂ ਕਿਹਾ ਕਿ ਹਰ 32 ਮਿੰਟ ਬਾਅਦ ਮੁਲਕ ’ਚ ਇੱਕ ਕਿਸਾਨ ਮਜ਼ਦੂਰ ਖੁਦਕੁਸ਼ੀ ਕਰ ਰਿਹਾ ਹੈ। ਅਸੀਂ ਬਹੁਤ ਵੱਡਾ ਹਿੱਸਾ ਖਾਮੋਸ਼ ਬੈਠੇ ਹਾਂ। ਇਹ ਚੁੱਪ ਜੇ ਨਾ ਤੋੜੀ ਤਾਂ ਪੂਰੇ ਮੁਲਕ ਅੰਦਰ ਧੀਆਂ ਦੀਆਂ ਡੋਲੀਆਂ ਅਤੇ ਬਾਬਲ ਦੀਆਂ ਅਰਥੀਆਂ ਸਾਥ ਸਾਥ ਹੀ ਉਠਣਗੀਆਂ। ਉਹਨਾਂ ਕਿਹਾ ਕਿ ਹਰ ਸਾਲ 30 ਲੱਖ ਲੋਕ ਗਰੀਬੀ ਰੇਖਾ ਤੋਂ ਹੇਠਾਂ ਗਿਰ ਰਹੇ ਹਨ। ਸਿੱਖਿਆ, ਸਿਹਤ, ਰੁਜ਼ਗਾਰ, ਕੁਦਰਤੀ ਸਰੋਤ ਸਭ ਕੁੱਝ ਮੁੱਠੀ ਭਰ ਉਹਨਾਂ ਲੋਕਾਂ ਕੋਲ ਹੈ ਜਿਹੜੇ ਆਰਥਕ, ਧਾਰਮਕ ਮੂਲਵਾਦੀ ਹਨ ਜੋ ਨੀਤੀਆਂ ਘੜਨ ’ਚ ਫੈਸਲਾਕੁੰਨ ਕੇਂਦਰਾਂ ਉਪਰ ਕਾਬਜ਼ ਹਨ। ਉਹਨਾਂ ਕਿਹਾ ਕਿ ਮਾਰਕਸ ਨੇ ਠੀਕ ਕਿਹਾ ਕਿ ਸਰਕਾਰ, ਪੂੰਜੀਪਤੀ ਜਗਤ ਦੀ ਕਾਰਜ ਕਰਨੀ ਹੁੰਦੀ ਹੈ। ਉਹਨਾਂ ਸੱਦਾ ਦਿੱਤਾ ਕਿ ਅਜਾਰੇਦਾਰੀ ਖਿਲਾਫ਼ ਜਨਤਕ ਪ੍ਰਤੀਰੋਧ ਲੋੜੀਂਦਾ ਹੈ।
ਡਾ. ਪੀ.ਸਾਈਨਾਥ ਨੇ ਸੱਦਾ ਦਿੱਤਾ ਕਿ ਜਰਈ ਖੇਤਰ ਦਾ ਸੰਕਟ ਹੰਢਾ ਰਹੇ ਲੋਕਾਂ ਨੂੰ ਪਾਰਲੀਮੈਂਟ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਹਕੀਕੀ ਤਸਵੀਰ ਰੱਖਣ ਦਾ ਮੌਕਾ ਮੰਗਣ ਅਤੇ ਲੱਖਾਂ ਲੋਕਾਂ ਨੂੰ ਉਠ ਖੜ੍ਹੇ ਹੋਣ ਦੀ ਲੋੜ ਹੈ। ਉਹ ਖੁਦ ਆਪਣੀ ਸਮੱਸਿਆ ਦੇ ਹੱਲ ਲਈ ਅੱਗੇ ਆਉਣ। ਉਹਨਾਂ ਕਿਹਾ ਕਿ ਜਰਈ ਸੰਕਟ, ਖੇਤੀ ਸੰਕਟ ਹੀ ਨਹੀਂ ਜੀਵਨ ਸੰਕਟ ਹੈ।
ਵਿਚਾਰ-ਚਰਚਾ ’ਚ ਦੂਜੇ ਬੁਲਾਰੇ ਡਾ. ਸੁਖਪਾਲ ਨੇ ਕਿਹਾ ਕਿ ਸਾਡੀ ਖੇਤੀ ਸਾਡੀਆਂ ਫਸਲਾਂ ਦੇ ਹਜ਼ਾਰਾਂ ਸਾਲ ਦਾ ਜੋ ਇਤਿਹਾਸ ਹੈ ਉਸਨੂੰ ਵਿਕਸਤ ਕਰਨ ਦੀ ਬਜਾਏ ਜੋ ਬਾਹਰੋਂ ਬੀਜ, ਦਵਾਈਆਂ, ਖਾਦਾਂ, ਨਸਲਾਂ ਲਿਆਕੇ ਸਾਡੀ ਮਿੱਟੀ ਨਾਲ ਜੁੜੇ ਵਰਤਾਰਿਆਂ ਦਾ ਗੱਲ ਘੁੱਟਿਆ ਗਿਆ। ਅਜੇਹੀਆਂ ਨਵੀਆਂ ਨੀਤੀਆਂ ਨੇ ਖੇਤੀ ਖੇਤਰ ਨੂੰ ਤਬਾਹੀ ਦੇ ਮੂੰਹ ਧੱਕ ਦਿੱਤਾ। ਨਤੀਜੇ ਵਜੋਂ ਕਰਜ਼ੇ ਅਤੇ ਖੁਦਕੁਸ਼ੀਆਂ ਦੀ ਕਾਲੀ ਰੁੱਤ ਨੇ ਸਾਡੇ ਚੌਗਿਰਦੇ ਨੂੰ ਘੇਰ ਲਿਆ।
ਡਾ. ਸੁਖਪਾਲ ਨੇ ਕਿਹਾ ਕਿ ਹਰੇਕ ਸਾਲ ਛੱੜਪੇ ਮਾਰ ਕੇ ਵਧਦਾ ਕਿਸਾਨੀ ਕਰਜ਼ਾ ਹੁਣ ਇੱਕ ਲੱਖ ਕਰੋੜ ਤੱਕ ਪਹੁੰਚ ਗਿਆ। ਉਹਨਾਂ ਕਿਹਾ ਕਿ ਵਿਆਹਾਂ ਆਦਿ ’ਤੇ ਫਜ਼ੂਲ ਖਰਚੀ ਨੂੰ ਹੀ ਕਰਜੇ ਦਾ ਇਕੋ ਇਕ ਕਾਰਨ ਦੱਸਣਾ, ਅਸਲ ਕਾਰਨ ਤੋਂ ਧਿਆਨ ਪਾਸੇ ਕਰਨਾ ਹੈ। ਉਹਨਾਂ ਤੱਥਾਂ ਸਹਿਤ ਦੱਸਿਆ ਕਿ ਜਿਹੜਾ ਸੂਬਿਆਂ ਵਿੱਚ ਲੋਕ ਬਹੁਤ ਸਾਦੇ ਵਿਆਹ ਕਰਦੇ ਹਨ, ਸ਼ਰਾਬ ਦੇ ਪਿਆਕੜ ਵੀ ਨਹੀਂ ਉਹਨਾਂ ਸੂਬਿਆਂ ਦੇ ਕਿਸਾਨਾਂ ਮਜ਼ਦੂਰਾਂ ਸਿਰ ਵੀ ਬੇਹਿਸਾਬ ਕਰਜ਼ਾ ਹੈ ਅਤੇ ਖੁਦਕੁਸ਼ੀਆਂ ਕਾਰਨ ਸਿਵਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ।
ਡਾ. ਸੁਖਪਾਲ ਨੇ ਕਿਹਾ ਕਿ ਮੈਂ ਹਜ਼ਾਰਾਂ ਘਰਾਂ ਤੱਕ ਜਾ ਕੇ ਕਰਜ਼ਾ ਅਤੇ ਖੁਦਕੁਸ਼ੀ ਪੀੜਤ ਪਰਿਵਾਰਾਂ ਦਾ ਸਰਵੇ ਕੀਤਾ। ਉਹਨਾਂ ਘਰਾਂ ’ਚ ਵਸਦੇ ਦਰਦਾਂ ਦੇ ਦਰਿਆ ਹਲੂਣ ਕੇ ਰੱਖ ਦਿੰਦੇ ਨੇ ਕਿ ਕਿਵੇਂ ਲੋਕ-ਵਿਰੋਧੀ ਪ੍ਰਬੰਧ ਨੇ ਘਰਾਂ ਨੂੰ ਸਿਵਿਆਂ ’ਚ ਬਦਲਕੇ ਰੱਖ ਦਿੱਤਾ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅਜੋਕਾ ਪ੍ਰਬੰਧ ਬਦਲੇ ਬਿਨਾ ਜਰਈ ਸੰਕਟ ਦਾ ਬੁਨਿਆਦੀ ਹੱਲ ਸੰਭਵ ਨਹੀਂ। 
ਵਿਚਾਰ-ਚਰਚਾ ਦਾ ਆਗਾਜ਼ ਡਾ. ਨਵਸ਼ਰਨ ਨੇ ਕੀਤਾ। ਉਹਨਾਂ ਕਿਹਾ ਕਿ ਜਰਈ ਸੰਕਟ ’ਚ ਨਪੀੜੀ ਜਾ ਰਹੀ ਔਰਤ ਦੀ ਦਸ਼ਾ ਅਤੇ ਉਸਦੀ ਮੁਕਤੀ ਦੀ ਦਿਸ਼ਾ ਉਪਰ ਵੀ ਵਧੇਰੇ ਧਿਆਨ ਦੇਣ ਦੀ ਲੋੜ ਹੈ। ਸੁਆਲ ਕਰਨ ਵਾਲਿਆਂ ਵਿੱਚ ਸੁਰਿੰਦਰ ਕੁਮਾਰੀ ਕੋਛੜ, ਸੁਖਦਰਸ਼ਨ ਨੱਤ, ਪਵਨ ਟਿੱਬਾ, ਦਾਤਾਰ ਸਿੰਘ, ਸਤਨਾਮ ਸਿੰਘ ਅਜਨਾਲਾ, ਸੁਖਦੇਵ ਸਿੰਘ ਕੋਕਰੀ ਕਲਾਂ, ਹਰਮੇਸ਼ ਮਾਲੜੀ, ਰਜਿੰਦਰ ਸਿੰਘ ਮਝੈਲ, ਡਾ. ਕੁਲਦੀਪ ਸਿੰਘ, ਡਾ. ਮੋਹਨ ਸਿੰਘ, ਦੀਪ ਦਿਲਬਰ, ਕੇਸਰ, ਸੁਰਿੰਦਰ ਖੀਵਾ, ਡਾ. ਸੈਲੇਸ਼ ਅਤੇ ਸੁਮੀਤ ਸਿੰਘ ਆਦਿ ਸ਼ਾਮਲ ਸਨ।
ਸੁਆਲ-ਜੁਆਬ ਦੇ ਸੈਸ਼ਨ ’ਚ ਡਾ.ਪੀ.ਸਾਈਨਾਥ ਨੇ ਕਿਹਾ ਕਿ ਔਰਤ ਨੂੰ ਕਿਸਾਨ ਹੀ ਨਹੀਂ ਮੰਨਿਆ ਜਾ ਰਿਹਾ। ਜਦੋਂ ਕਿ ਔਰਤ ਦੇ ਸਿਰ ਚੌਤਰਫਾ ਸੰਕਟ ਅਤੇ ਤਣਾਅ ਵਧ ਰਿਹਾ ਹੈ। ਔਰਤ ਨੂੰ ਕਿਸਾਨ ਨਾ ਮੰਨਣ ਕਾਰਨ ਖੁਦਕੁਸ਼ੀਆਂ ਦੇ ਅੰਕੜੇ ’ਚ ਔਰਤ ਦਾ ਜ਼ਿਕਰ ਤੱਕ ਨਹੀਂ ਹੁੰਦਾ।
ਉਹਨਾਂ ਕਿਹਾ ਕਿ ਦੁਨੀਆਂ ਦਾ ਪੂੰਜੀਵਾਦੀ ਇੱਕ ਵੀ ਅਜੇਹਾ ਦੇਸ਼ ਨਹੀਂ ਜਿੱਥੇ ਖੇਤੀ ਬਿਨਾਂ ਸਬਸਿਡੀ ਦੇ ਚੱਲ ਰਹੀ ਹੋਵੇ। ਉਹਨਾਂ ਕਿਹਾ ਕਿ ਖੇਤੀ ਸੰਕਟ ਨੂੰ ਆਰਜੀ ਰਾਹਤ ਦੇਣ ਲਈ ਖੇਤੀ ਨੂੰ ਪਬਲਿਕ ਸੈਕਟਰ ਐਲਾਨ ਕੇ ਮਦਦ ਕਰਨ ਦੀ ਲੋੜ ਹੈ।
ਉਹਨਾਂ ਕਿਹਾ ਕਿ ਇਸ ਸਮੇਂ ਕੋਈ ਵੀ ਇਕੱਲਾ ਇਕਹਿਰਾ ਮਿਹਨਤਕਸ਼ ਵਰਗ ਜਦੋ ਜਹਿਦ ਨੂੰ ਜਿੱਤ ਤੱਕ ਨਹੀਂ ਲਿਜਾ ਸਕਦਾ ਇਸ ਲਈ ਸਾਂਝੇ ਉੱਦਮ ਦੀ ਲੋੜ ਹੈ।
ਡਾ. ਸੁਖਪਾਲ ਨੇ ਸੁਆਲਾਂ ਦੇ ਜੁਆਬ ਦਿੰਦਿਆਂ ਕਿਹਾ ਕਿ ਬਿਨਾ ਸ਼ੱਕ ਜ਼ਰਈ ਸਮੱਸਿਆ ਦਾ ਪੱਕਾ ਹੱਲ ਸਮਾਜਕ ਤਬਦੀਲੀ ਨਾਲ ਜੁੜਿਆ ਹੈ।
ਵਿਚਾਰ-ਚਰਚਾ ’ਚ ਮੰਚ ਸੰਚਾਲਨ ਦੀ ਭੂਮਿਕਾ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਨਿਭਾਈ।

Wednesday, January 10, 2018

ਪ੍ਰੋ. ਗੁਰਦਿਆਲ ਸਿੰਘ-"ਹਰਫ਼ਾਂ `ਚ ਮੱਘਦਾ ਸੂਰਜ"//ਡਾ. ਅਰਵਿੰਦਰ ਕੌਰ ਕਾਕੜਾ

ਉਨ੍ਹਾਂ ਨਾਲ ਕੀਤੀ ਲੰਮੀ-ਲੰਮੀ ਵਾਰਤਾਲਾਪ ਮੇਰੇ ਲਈ ਰਾਹ ਦਸੇਰਾ ਬਣਦੀ 
ਡਾ. ਅਰਵਿੰਦਰ ਕੌਰ ਕਾਕੜਾ 
ਪ੍ਰੋ. ਗੁਰਦਿਆਲ ਸਿੰਘ ਸਾਡੇ ਚੇਤਿਆਂ ਦੇ ਅੰਬਰ ਉਤੇ ਛਾਇਆ ਉਹ ਅਹਿਸਾਸ ਹੈ ਜਿਸਦੀ ਹਰ ਰਚਨਾ ਪਾਠਕ ਦੇ ਨਾਲ ਇੱਕ ਰਿਸ਼ਤਾ ਸਥਾਪਿਤ ਕਰ ਲੈਂਦੀ ਹੈ। ਮਨ ਅੰਦਰ ਉਪਜਦੀ ਡੂੰਘੀ ਖਿੱਚ ਵਰਤਮਾਨ ਦੇ ਅਤੀਤ ਵਿਚਲੀ ਲੀਕ ਮੇਟ ਦਿੰਦੀ ਹੈ। ਗੁਰਦਿਆਲ ਸਿੰਘ ਜੀ ਨੂੰ ਜਿਸਮਾਨੀ ਤੌਰ ਤੇ ਸਾਡੇ ਤੋਂ ਵਿਛੜਿਆਂ ਭਾਵੇਂ ਇੱਕ ਵਰ੍ਹੇ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਉਹਨਾਂ ਦੀ ਜੁਦਾਈ ਵਿਚਲੇ ਖਲਾਅ ਦੀ ਪੂਰਤੀ ਉਨ੍ਹਾਂ ਦੀਆਂ ਲਿਖਤਾਂ ਰਾਹੀ ਹੋ ਰਹੀ ਹੈ। ਇਹ ਗੱਲ ਬਿਲਕੁਲ ਸੱਚ ਲੱਗਦੀ ਹੈ ਕਿ ਸਾਹਿਤਕ ਦਾਇਰੇ ਵਿੱਚ ਵਿਚਰਦਿਆਂ ਕੁਝ ਲੇਖਕ, ਕਵੀ ਤੇ ਸਾਹਿਤਕਾਰ ਸਾਨੂੰ ਆਪਣੇ ਸਾਕ ਸਬੰਧੀ ਲੱਗਦੇ ਹਨ। ਇਹ ਉਦੋਂ ਮਹਿਸੂਸ ਹੁੰਦਾ ਹੈ ਜਦੋਂ ਚੰਗੀਆਂ ਲਿਖਤਾਂ ਨਾਲ ਸਾਡੀ ਸਾਂਝ ਜੁੜਦੀ ਹੈ ਤਾਂ ਆਪ ਮੁਹਾਰੇ ਉਸ ਲੇਖਕ ਪ੍ਰਤੀ ਸਤਿਕਾਰ ਤੇ ਮੋਹ ਭਰੀ ਭਾਵਨਾ ਫੁੱਟ ਪੈਂਦੀ ਹੈ। ਸਾਡਾ ਲਿਖਤ ਨਾਲ ਜੁੜਿਆ ਨਾਤਾ ਲੇਖਕ ਦੇ ਨਕਸ਼ਾਂ ਨੂੰ ਆਪੇ ਨੁਹਾਰ ਲੈਂਦਾ ਹੈ। ਕਈ ਵਾਰੀ ਅਸੀਂ ਲੇਖਕ ਨੂੰ ਮਿਲੇ ਵੀ ਨਹੀਂ ਹੁੰਦੇ। ਇਹ ਵਿਸ਼ਵਾਸ ਉਦੋਂ ਸੱਚ ਵਿੱਚ ਬਦਲ ਜਾਂਦਾ ਹੈ ਜੇਕਰ ਲੇਖਕ ਦੀ ਰਚਨਾ ਤੇ ਉਹਦੀ ਅਸਲ ਜ਼ਿੰਦਗੀ ਵਿੱਚ ਕੋਈ ਪਾੜਾ ਨਾ ਹੋਵੇ। ਕਈ ਵਾਰੀ ਇਹ ਭਰਮ ਟੁੱਟ ਵੀ ਜਾਂਦਾ ਹੈ ਜਦੋਂ ਲਿਖਤ ਕੁਝ ਹੋਰ ਕਹੇ ਤੇ ਲੇਖਕ ਦੀ ਜ਼ਿੰਦਗੀ ਕੋਈ ਹੋਰ ਹੋਵੇ। ਇਸ ਪੱਖੋਂ ਵੀ ਕਦੇ ਮੁਨਕਰ ਨਹੀ ਹੋਇਆ ਜਾ ਸਕਦਾ ਕਿ ਚੰਗੀਆਂ ਰਚਨਾਵਾਂ ਸਾਡੇ ਅੰਦਰ ਇਸ ਤਰ੍ਹਾਂ ਰਚ-ਮਿਚ ਜਾਂਦੀਆਂ ਹਨ ਤੇ ਸਾਡੇ ਕਦਮਾਂ ਦੇ ਨਾਲ ਤੁਰਦਿਆਂ ਇਕੱਲਤਾ ਵਿੱਚ ਵੀ ਸਾਥ ਦਿੰਦੀਆਂ ਹਨ। ਇੱਥੋਂ ਹੀ ਲੇਖਕ ਹੋਣ ਦਾ ਅਸਲ-ਅਰਥ ਸਾਹਮਣੇ ਆਉਂਦਾ ਹੈ।
ਗੁਰਦਿਆਲ ਸਿੰਘ ਅਸਲ ਰੂਪ ਵਿੱਚ ਅਜਿਹਾ ਹੀ ਲੇਖਕ ਹੈ ਜਿਸ ਦੀਆਂ ਰਚਨਾਵਾਂ ਪਾਠਕਾਂ ਦੇ ਨਾਲ ਡੂੰਘਾ ਰਿਸ਼ਤਾ ਕਾਇਮ ਕਰਦੀਆਂ ਹਨ। ਉਹ ਅਜਿਹਾ ਵਿਲੱਖਣ ਨਾਵਲਕਾਰ ਹੋਇਆ ਜਿਸ ਨੇ ਪੰਜਾਬੀ ਨਾਵਲ ਦੇ ਘੇਰੇ ਨੂੰ ਹੋਰ ਵੀ ਮੋਕਲਾ ਕਰ ਦਿੱਤਾ ਹੈ ਤੇ ਉਸ ਨੇ ਪੰਜਾਬੀ ਨਾਵਲ ਨੂੰ ਜ਼ਿੰਦਗੀ ਦੇ ਅਸਲੀਅਤ ਦੇ ਰੂ-ਬਰੂ ਕੀਤਾ।ਇੱਕ ਸਾਧਾਰਨ ਪਿੰਡ ਵਰਗੇ ਕਸਬੇ ਜੈਤੋਂ ਦੇ ਮਿਹਨਤਕਸ਼ ਪਰਿਵਾਰ ਵਿੱਚ 10 ਜਨਵਰੀ 1933 ਨੂੰ ਪੈਦਾ ਹੋਏ ਇਸ ਨਾਵਲਕਾਰ ਨੇ ਪੰਜਾਬ ਦੇ ਨਾਵਲ ਦਾ ਨਾਮ ਵਿਸ਼ਵ-ਪੱਧਰ ਤੇ ਰੌਸ਼ਨ ਕੀਤਾ।
ਪ੍ਰੋ. ਗੁਰਦਿਆਲ ਸਿੰਘ ਜੀ ਨਾਲ ਮੇਰਾ ਉਹ ਰਿਸ਼ਤਾ ਹੈ ਜੋ ਉਨ੍ਹਾਂ ਨਾਲ ਕੀਤੀ ਮੁਲਾਕਾਤ ਤੋਂ ਪਹਿਲਾਂ ਪੈਦਾ ਹੋਇਆ ਤੇ ਉਨਾਂ ਦੇ ਜਿਸਮਾਨੀ ਤੌਰ ਤੇ ਜੁਦਾ ਹੋਣ ਤੋਂ ਬਾਅਦ ਵੀ ਜਿਉਂਦਾ ਰਹੇਗਾ। ਇਹ ਗੱਲ ਵਾਜਿਬ ਹੈ ਕਿ ਲੇਖਕ ਨੂੰ ਉਸ ਦੀ ਰਚਨਾ ਅਮਰ ਕਰਦੀ ਹੈ।ਇੱਕ ਚੰਗੀ ਲਿਖਤ ਲੋਕ-ਕਚਹਿਰੀ ਵਿੱਚ ਪੇਸ਼ ਹੋਣ ਤੋਂ ਬਾਅਦ ਲੋਕਾਂ ਦੀ ਹੀ ਬਣ ਕੇ ਰਹਿ ਜਾਂਦੀ ਹੈ। ਅਜਿਹੀ ਲਿਖਤ ਹੀ ਮਾਨਵੀਂ ਅਹਿਸਾਸਾਂ ਦੀ ਬਾਤ-ਪਾਉਂਦੀ ਹੈ ਤੇ ਸਮਾਜਿਕ ਸਰੋਕਾਰ ਨਾਲ ਲਬਰੇਜ਼ ਹੋ ਕੇ ਸਮਾਜ ਵਿੱਚ ਹੋ ਰਹੀ ਧੱਕਾਸ਼ਾਹੀ ਵਿਰੁੱਧ ਖੜ੍ਹਦੀ ਹੈ। ਇਹ ਹੀ ਸਮਾਜ ਵਿੱਚ ਪਸਰੇ ਹਨੇਰੇ ਦੀਆਂ ਬਹੁ-ਪੱਖੀ ਤੰਦਾਂ ਲੋਕਾਂ ਸਾਹਵੇਂ ਖੋਲਦੀ ਚੇਤੰਨਤਾ ਦਾ ਪਾਸਾਰ ਕਰਦੀ ਹੈ। ਗੁਰਦਿਆਲ ਸਿੰਘ ਅਜਿਹਾ ਹੀ ਨਾਵਲਕਾਰ ਹੈ ਜਿਸਨੇ ਆਪਣੇ ਨਾਵਲਾਂ ਵਿੱਚ ਕਿਰਤੀ ਵਰਗ ਦੇ ਯਥਾਰਥ ਨੂੰ ਕਲਾਤਮਿਕ ਜਾਮਾ ਪਹਿਨਾਇਆ। ਜਿਉਂ-ਜਿਉਂ ਗੁਰਦਿਆਲ ਸਿੰਘ ਦੇ ਨਾਵਲਾਂ ਨਾਲ ਸਾਡੀ ਵਾਕਫ਼ੀ ਵੱਧਦੀ ਜਾਂਦੀ ਹੈ ਤਿਉਂ-ਤਿਉਂ ਗੁਰਦਿਆਲ ਸਿੰਘ ਦੀ ਲੋਕ-ਪੱਖੀ ਤੇ ਯਥਾਰਥਵਾਦੀ ਦ੍ਰਿਸ਼ਟੀ ਸਾਹਮਣੇ ਆਉਂਦੀ ਜਾਂਦੀ ਹੈ। ਮੈਂ ਗੁਰਦਿਆਲ ਸਿੰਘ ਦੀਆਂ ਕੁੱਝ ਕਹਾਣੀਆਂ ਸਕੂਲ ਪੜ੍ਹਦਿਆਂ ਸਿਲੇਬਸ ਵਿੱਚ ਪੜ੍ਹੀਆਂ ਸਨ। ਉਦੋਂ ਮੇਰੇ ਲਈ ਕੋਈ ਖਾਸ ਨਹੀਂ ਸੀ ਸਿਰਫ ਇੱਕ ਪਾਠ ਦਾ ਲੇਖਕ ਹੀ ਸੀ। ਉਸ ਤੋਂ ਬਾਅਦ ਕਾਲਜ ਵਿੱਚ ਬੀ.ਏ. ਜਮਾਤ ਦੇ ਸਿਲੇਬਸ ਵਿੱਚ ਲੱਗਿਆ ਨਾਵਲ ‘ਮੜ੍ਹੀ ਦਾ ਦੀਵਾ’ ਪੜ੍ਹਦਿਆਂ ਉਦੋਂ ਨਾਵਲ ਦੀ ਤਹਿ ਤੱਕ ਜਾਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਸੀ। ਪੇਪਰਾਂ ਵਾਸਤੇ ਭਾਵੇਂ ਨਾਵਲ ਦਾ ਵਿਸ਼ਾ ਵਸਤੂ ਤੇ ਸਾਰ ਜ਼ੁਬਾਨੀ ਯਾਦ ਕਰ ਲਿਆ ਜਾਂਦਾ ਸੀ। ਉਸ ਰਚਨਾ ਦੇ ਬਾਹਰੀ ਤੇ ਅੰਦਰੂਨੀ ਬਹੁ-ਪੱਖਾਂ ਵੱਲ ਧਿਆਨ ਖਿੱਚਿਆ ਜਾਣਾ ਮੇਰੇ ਲਈ ਦੂਰ ਦੀ ਗੱਲ ਸੀ। ਉਸੇ ਹੀ ਸਮੇਂ ਗੁਰਦਿਆਲ ਸਿੰਘ ਨੂੰ ਵੇਖਣ ਦਾ ਮੌਕਾ ਵੀ ਮਿਲਿਆ ਜਦੋਂ ਕਾਲਜ ਵਿੱਚ ਉਨ੍ਹਾਂ ਦਾ ਪੰਜਾਬੀ ਵਿਭਾਗ ਵੱਲੋਂ ਰੂ-ਬਰੂ ਕਰਵਾਇਆ ਗਿਆ। ਸਾਡੇ ਪ੍ਰੋ. ਸਹਿਬਾਨ ਨੇ ਵੀ ਉਨ੍ਹਾਂ ਨੂੰ ਵੱਡੇ ਨਾਵਲਕਾਰ ਦੇ ਤੋਰ ਤੇ ਪੇਸ਼ ਕਰਦੇ ਹੋਏ ਉਨਾਂ ਦੀ ਸ਼ਖਸੀਅਤ ਦੇ ਵੀ ਕਈ ਪੱਖਾਂ ਬਾਰੇ ਜਾਣਕਾਰੀ ਦਿੱਤੀ। ਆਪਣੀ ਜ਼ਿੰਦਗੀ ਦੀ ਕਹਾਣੀ ਤੇ ਸਾਹਿਤਕ ਸਫ਼ਰ ਬਾਰੇ ਗੁਰਦਿਆਲ ਸਿੰਘ ਹੋਰਾਂ ਨੇ ਖੋਲ੍ਹ ਕੇ ਦੱਸਿਆ। ਕਵਿਤਾ ਵਿੱਚ ਰੁਚੀ ਹੋਣ ਕਰਕੇ ਕਵੀਆਂ ਬਾਰੇ ਮੇਰੇ ਅੰਦਰ ਜਾਨਣ ਦੀ ਭਾਵਨਾ ਸ਼ਿੱਦਤ ਨਾਲ ਜਾਗਦੀ ਸੀ। ਉਦੋਂ ਮੈਨੂੰ ਤਾਂ ਸਿਰਫ਼ ਇਹ ਹੀ ਯਾਦ ਸੀ ਕਿ ਅਸਮਾਨੀ ਪੱਗ, ਚਿੱਟਾ ਕੁੜਤਾ ਤੇ ਸਲੇਠੀ ਪੈਂਟ ਪਾਈ ਪਤਲਾ ਜਿਹਾ ਇਹ ਨਾਵਲਕਾਰ ਕਿੰਨਾਂ ਸਾਧਾਰਨ, ਸਾਊ ਤੇ ਸ਼ਰੀਫ਼ ਵਿਅਕਤੀ ਹੈ। ਜਦੋਂ ਵੀ ਕਦੇ ਪ੍ਰੋ. ਗੁਰਦਿਆਲ ਸਿੰਘ ਦੀ ਗੱਲ ਤੁਰਦੀ ਤਾਂ ਅਜਿਹੀ ਸ਼ਖਸੀਅਤ ਦੀ ਬਾਹਰੀ ਦਿੱਖ ਮੇਰੀਆਂ ਅੱਖਾਂ ਸਾਹਵੇਂ ਆ ਜਾਂਦੀ।
ਵਕਤ ਨੇ ਉਸ ਸਮੇਂ ਕਰਵਟ ਲਈ ਜਦੋਂ ਕਾਲਜ ਵਿੱਚ ਐਮ.ਏ ਜਮਾਤ ਨੂੰ ਗਲਪ ਦਾ ਪੇਪਰ ਪੜਾਉਂਦਿਆਂ ਮੇਰਾ ਡੂੰਘਾ ਵਾਸਤਾ ਨਾਵਲ ਤੇ ਕਹਾਣੀ ਨਾਲ ਜੁੜਿਆ ਮਨ ਅੰਦਰ ਨਾਵਲਕਾਰਾਂ ਪ੍ਰਤੀ ਜਾਨਣ ਲਈ ਜਗਿਆਸਾ ਪੈਦਾ ਹੋਈ। ਗੁਰਦਿਆਲ ਸਿੰਘ ਹੋਰਾਂ ਦਾ ‘ਪਰਸਾ’ ਨਾਵਲ ਸਿਲੇਬਸ ਵਿੱਚ ਲੱਗਾ ਹੋਇਆ ਸੀ। ਮੇਰੇ ਲਈ ਨਾਵਲ ਦੀ ਵਿਧਾ, ਰੂਪ ਤੇ ਵਿਸ਼ਾਗਤ ਡੂੰਘਾ ਅਧਿਐਨ ਕਰਨਾ ਜਰੂਰੀ ਸੀ। ਕਈ ਵਿਦਵਾਨ ਦੋਸਤਾਂ ਨੇ ਮੈਨੂੰ ਕਈ ਨਾਵਲ ਦੀਆਂ ਸਿਧਾਂਤਕ ਪੁਸਤਕਾਂ ਪੜ੍ਹਣ ਦੀ ਸਲਾਹ ਦਿੱਤੀ। ਮੁੱਢਲੇ ਦੌਰ ਦੇ ਨਾਵਲਕਾਰ ਤੋਂ ਲੈ ਆਧੁਨਿਕ ਨਾਵਲਕਾਰਾਂ ਦੇ ਚੰਗੇ ਨਾਵਲ ਪੜ੍ਹਣ ਲਈ ਕਿਹਾ।ਫਿਰ ਕਈ ਨਾਵਲਾਂ ਨਾਲ ਵਾਸਤਾ ਪਿਆ ਤੇ ਜਦੋਂ "ਪਰਸਾ" ਨਾਵਲ ਪੜ੍ਹਣਾ ਸ਼ੁਰੂ ਕੀਤਾ ਤਾਂ ਇਸ ਨਾਵਲ ਨੇ ਮੈਨੂੰ ਪੰਜਾਬੀ ਨਾਵਲ ਵੱਲ ਐਸਾ ਖਿੱਚਿਆ ਕਿ ਕਈ ਨਾਵਲ ਪੜ੍ਹਣੇ ਹੀ ਨਹੀਂ ਸਗੋਂ ਨਾਵਲਾਂ ਬਾਰੇ ਸੋਚਣਾ ਵੀ ਸ਼ੁਰੂ ਕੀਤਾ।
ਇਹੀ ਇਸ ਨਾਵਲਕਾਰ ਦੀ ਲਿਖਤ ਕਲਾ ਦੀ ਸ਼ਕਤੀ ਹੈ।ਜਿਸ ਨੂੰ ਪੜ੍ਹਦਿਆਂ ਮਾਲਵੇ ਦੇ ਲੋਕ ਜੀਵਨ ਦੀ ਝਲਕ ਸਹਿਜੇ ਨੂੰ ਦਿੱਖ ਜਾਂਦੀ ਹੈ। ਉਨ੍ਹਾਂ ਦੇ ਨਾਵਲ ‘ਮੜ੍ਹੀ ਦਾ ਦੀਵਾ’ ਪੰਜਾਬੀ ਨਾਵਲ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰਦਾ ਹੈ। ਇਹ ਸਾਰੇ ਨਾਵਲ ਅਣਖ, ਪੇਂਡੂ ਜੀਵਨ, ਪਿਛਾਕੜੀ ਸੋਚ, ਪੂਰਵ-ਪੂੰਜੀਵਾਦ ਦੇ ਕਈ ਪੱਖਾਂ ਨੂੰ ਬੇਬਾਕੀ ਨਾਲ ਪੇਸ਼ ਕਰਦੇ ਹਨ।ਗੁਰਦਿਆਲ ਸਿੰਘ ਨੇ ਪੇਂਡੂ ਜੀਵਨ ਖ਼ਾਸ ਕਰਕੇ ਕਿਰਤੀ ਵਰਗ, ਕਿਸ਼ਾਨਾਂ, ਔਰਤ ਆਦਿ ਦੀ ਜ਼ਿੰਦਗੀ ਨੂੰ ਨੇੜੇ ਤੋਂ ਤੱਕਦਿਆਂ ਉਨਾਂ ਦੀ ਅਜਿਹੀ ਸਥਿਤੀ ਪਿਛਲੇ ਕਾਰਨਾਂ ਨੂੰ ਵੀ ਢੂੰਡਣ ਦੀ ਕੋਸ਼ਿਸ਼ ਕੀਤੀ ਹੈ। ਮਨੁੱਖੀ ਰਿਸ਼ਤੇ, ਸਮਾਜਿਕ ਰਿਸ਼ਤੇ ਤੇ ਪੈਦਾਵਾਰੀ ਰਿਸ਼ਤਿਆਂ ਦੀਆਂ ਕਈ ਪਰਤਾਂ ਨੂੰ ਆਪਣੀਆਂ ਲਿਖਤਾਂ ਵਿੱਚੋਂ ਉਜਾਗਰ ਕੀਤਾ ਹੈ।ਪੰਜਾਬੀ ਨਾਵਲ ਦੇ ਵਿੱਚ ਦੱਬੇ-ਕੁਚਲੇ ਵਰਗ ਨੂੰ ਨਾਇਕ ਬਣਾ ਕੇ ਪੇਸ਼ ਕਰਨਾ ਤੇ ਕਿਰਤ ਸ਼ਕਤੀ ਦੀ ਪੈਰਵੀ ਕਰਨਾ ਹੀ ਗੁਰਦਿਆਲ ਸਿੰਘ ਦੀ ਰਚਨਾਵਾਂ ਦਾ ਸ਼ਾਹੀ ਗੁਣ ਹੈ।ਨਿਮਾਣੇ, ਅਣਹੋਇਆ ਵਰਗੇ ਲੋਕਾਂ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਗੁਰਦਿਆਲ ਸਿੰਘ ਨੇ ਜਗਸ਼ੀਰ, ਬਿਸ਼ਨੇ ਤੇ ਮੋਦਨ ਵਰਗੇ ਅਜਿਹੇ ਨਾਇਕ ਨਾਵਲਾਂ ਵਿੱਚ ਪੇਸ਼ ਕਰਕੇ ਲੁੱਟੀ ਜਾ ਰਹੀ ਸ਼੍ਰੇਣੀ ਦੀ ਗੱਲ ਤੋਰੀ  ਤੇ ਆਪਣਾ ਨਾਮ ਪ੍ਰਗਤੀਵਾਦੀ ਨਾਵਲਕਾਰਾਂ ਵਿੱਚ ਸ਼ਾਮਲ ਕਰਵਾਇਆ
ਗੁਰਦਿਆਲ ਸਿੰਘ ਦੀ ਸ਼ਖਸੀਅਤ ਦਾ ਇੱਕ ਨਿਵਕਲਾ ਪੱਖ ਇਹ ਵੀ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਉਹ ਚੰਗੀਆਂ ਲਿਖਤਾਂ ਤੇ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਵੀ ਕਰਦੇ ਸਨ। ਮੈਨੂੰ ਯਾਦ ਹੈ ਜਦੋਂ 10 ਦਸੰਬਰ 2010 ਨੂੰ "ਪੰਜਾਬੀ ਟ੍ਰਿਬਿਊਨ" ਵਿੱਚ ਸੰਪਾਦਕੀ ਪੰਨੇ ਤੇ ‘ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ’ ਮੇਰਾ ਆਰਟੀਕਲ ਛਪਿਆ। ਅਜੇ ਮੈਂ ਅਖ਼ਬਾਰ ਵੇਖਿਆ ਹੀ ਨਹੀਂ ਸੀ ਕਿ ਅਚਾਨਕ ਹੀ ਮੋਬਾਈਲ ਦੀ ਰਿੰਗ ਵੱਜੀ.... ਅਣਜਾਨ ਜਿਹਾ ਨੰਬਰ........ ਸਮਝ ਨਾ ਆਇਆ ਕਿਸ ਦਾ ਹੈ ....... ਕਾਹਲੀ ਨਾਲ ਮੋਬਾਈਲ ਚੁੱਕਿਆ ਇੱਕ ਹੋਲੀ ਜਹੀ ਮੱਧਮ ਜਹੀ ਅਵਾਜ਼........ਅੱਗੋਂ ਸੁਣਾਈ ਦਿੱਤੀ....... ‘ਅਰਵਿੰਦਰ ਮੈਂ ਗੁਰਦਿਆਲ ਸਿੰਘ ਜੈਤੋਂ ਬੋਲ ਰਿਹਾ ਹਾਂ’।... ਅਵਾਜ਼ ਵਿੱਚਲੀ ਅੱਪਣਤ ਨੇ ....... ਮੈਨੂੰ ਇੱਕ ਦਮ ਖਿੱਚ ਲਿਆ ਇਉਂ ਲੱਗਿਆ ਜਿਵੇਂ ਕਿੰਨੀ ਵੀ ਉਨਾਂ ਨਾਲ ਡੂੰਘੀ ਸਾਂਝ ਹੋਵੇ...... ਮਿਲਣਾ ਤਾਂ ਮੈਂ ਚਾਹੁੰਦੀ ਸਾਂ ਪਰ ਇਹ ਕੀ........ ਇਹ ਫੋਨ ਕਿਸੇ ਕ੍ਰਿਸ਼ਮੇਂ ਤੋਂ ਘੱਟ ਨਹੀਂ ਸੀ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਸੱਚਮੁੱਚ ਪ੍ਰੋ. ਗੁਰਦਿਆਲ ਸਿੰਘ ਜੀ  ਬੋਲ ਰਹੇ ਨੇ......... ਮੇਰੀ ਖੁਸ਼ੀ ਦੀ ਟਿਕਾਣਾ ਨਾ ਰਿਹਾ........ 20-25 ਮਿੰਟ ਮੇਰੇ ਨਾਲ ਗੱਲਾਂ ਕਰਦੇ ਰਹੇ....... ਤੇ ਆਖਦੇ ਰਹੇ....... ‘‘ਪੜ੍ਹਿਆ ਕਰ........ ਚੰਗਾ ਲਿਖਿਆ ਕਰ।’’ ਬਸ ਮੈਂ ਉਡੀਕ ਕਰਦਾ ਰਹਾਂਗਾ ਤੇਰੀਆਂ ਲਿਖਤਾਂ ਦੀ........ ਇਹ ਗੱਲ ਸੱਚੀ ਨਿਕਲੀ। ਜਦੋਂ ਵੀ ਮੇਰਾ ਆਰਟੀਕਲ ਆਉਂਦਾ........ ਉਨ੍ਹਾਂ ਦਾ ਦਿੱਤਾ ਗਿਆ ਹੌਸਲਾ ਮੈਨੂੰ ਹੋਰ ਵੀ ਉਤਸ਼ਾਹਿਤ ਕਰਦਾ ਰਿਹਾ। ਮੈਨੂੰ ਉਨ੍ਹਾਂ ਦੇ ਫੋਨ ਦੀ ਉਡੀਕ ਰਹਿੰਦੀ...... ਉਨ੍ਹਾਂ ਨਾਲ ਕੀਤੀ ਲੰਮੀ-ਲੰਮੀ ਵਾਰਤਾਲਾਪ ਮੇਰੇ ਲਈ ਰਾਹ ਦਸੇਰਾ ਬਣਦੀ ਉਨ੍ਹਾਂ ਨਾਲ ਬਠਿੰਡੇ ਟੀਚਰਜ਼ ਹੋਮ’ ਵਿੱਚ ਬਹੁਤ ਵਾਰੀ ਬੈਠ ਕੇ ਅਜੋਕੇ ਸਾਹਿਤ ਤੇ ਸਹਿਤ ਸਭਾਵਾਂ ਬਾਰੇ ਗੱਲਾਂ ਕੀਤੀਆਂ ਜੋ ਮੇਰੀਆਂ ਚੇਤਿਆਂ ’ਚ ਕੈਦ ਹਨ ਤੇ ਵਕਤ-ਵਕਤ ਤੇ ਮੈਨੂੰ ਨਸੀਹਤ ਦਿੰਦੀਆਂ ਰਹਿਣਗੀਆਂ।
ਉਨ੍ਹਾਂ ਨੇ ਆਪਣੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਦੇ ਹੋਏ 40 ਸਾਲ ਤੋਂ  ਜਿਆਦਾ ਸਮਾਂ ਅਧਿਆਪਨ ਕਾਰਜ ਨਿਭਾਇਆ। ਉਨ੍ਹਾਂ ਦੇ ‘ਮੜ੍ਹੀ ਦਾ ਦੀਵਾ’, ‘ਅਣਹੋਏ’, ‘ਕੁਵੇਲਾ’, ‘ਅੱਧ ਚਾਨਣੀ ਰਾਤ’, ‘ਆਥਣ ਉਗਣ’, ‘ਪਹੁ-ਫੁਟਾਲੇ ਤੋਂ ਪਹਿਲਾਂ’, ‘ਪਰਸਾ’,‘ਰੇਤ ਦੀ ਇੱਕ ਮੁੱਠੀ, ‘ਆਹਣ’, ‘ਅੰਨੇ ਘੋੜੇ ਦਾ ਦਾਨ’ ਕਾਫੀ ਚਰਚਿਤ ਨਾਵਲ ਰਹੇ। ਉਹਨਾਂ ਨੇ 12 ਕਹਾਣੀ ਸੰਗ੍ਰਹਿ 3 ਨਾਟਕ ਸੰਗ੍ਰਹਿ, 2 ਲੇਖ ਸੰਗ੍ਰਹਿ, ਇੱਕ ਖੋਜ ਪੁਸਤਕ ਤੇ 10 ਬਾਲ-ਪੁਸਤਕਾਂ ਦੀ ਰਚਨਾ ਕੀਤੀ ਹੈ। ਉਹਨਾਂ ਨੇ 30 ਤੋਂ ਉਪਰ ਪੁਸਤਕਾਂ ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਵਿੱਚ ਅਤੇ ਪੰਜਾਬੀ ਤੋਂ ਹਿੰਦੀ ਵਿੱਚ ਅਨੁਵਾਦ ਕੀਤੀਆਂ ਹਨ। ਉਨ੍ਹਾਂ ਦੇ ਸਾਰੇ ਨਾਵਲ ਤੇ ਤਿੰਨ ਕਹਾਣੀ ਸੰਗ੍ਰਹਿ ਹਿੰਦੀ ਵਿੱਚ, ਤਿੰਨ ਨਾਵਲ ਅੰਗਰੇਜ਼ੀ ਤੇ ਭਾਰਤੀ ਭਾਸ਼ਾਵਾਂ ਵਿੱਚੋਂ ਅਨੁਵਾਦ ਹੋ ਚੁੱਕੇ ਹਨ। ‘ਮੜ੍ਹੀ ਦਾ ਦੀਵਾ’ ਤੇ ‘ਅੰਨੇ ਘੋੜੇ ਦਾ ਦਾਨ’ ਨਾਵਲ ਤੇ ਬਣੀ ਫਿਲਮ ਨੇ ਵਿਸ਼ਵ ‘ਚ ਪ੍ਰਸਿੱਧੀ ਹਾਸਲ ਕੀਤੀ। ਉਨ੍ਹਾਂ ਨੇ ਭਾਵੇਂ ‘ਗਿਆਨਪੀਠ ਪੁਰਸਕਾਰ’ ਪਦਮ ਸ਼੍ਰੀ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ, ਸਾਹਿਤ ਅਕਾਦਮੀ ਪੁਰਸਕਾਰ, ਸੋਵੀਅਤ ਦੇਸ਼ ਨਹਿਰੂ ਪੁਰਸਕਾਰ ਤੋਂ ਬਿਨ੍ਹਾਂ ਹੋਰ ਵੀ ਬਹੁਤ ਸਾਰੇ ਪੁਰਸਕਾਰ ਪ੍ਰਾਪਤ ਕੀਤੇ ਹਨ। ਪਰ ਜੋ ਪਿਆਰ ਉਨ੍ਹਾਂ ਨੂੰ ਲੋਕਾਂ ਨੇ ਦਿੱਤਾ ਉਸ ਤੋਂ ਵੱਡਾ ਹੋਰ ਕੋਈ ਪੁਰਸਕਾਰ ਨਹੀਂ ਹੈ।
ਇਸ ਮਕਬੂਲ ਨਾਵਲਕਾਰ ਦੀ ਸਾਹਿਤਕ ਦੇਣ ਨੂੰ ਸਿਜਦਾ ਕਰਨ ਲਈ ਤੇ ਸਾਹਿਤਕ ਕਿਰਤ ਦੀ ਅਸਲ ਪਹਿਚਾਣ ਦਾ ਹੋਕਾ ਦੇਣ ਲਈ ਉਨ੍ਹਾਂ ਦੇ ਜਨਮ ਦਿਨ ਉਤੇ 10 ਜਨਵਰੀ ਨੂੰ ਜੈਤੋਂ ਮੰਡੀ ਵਿੱਚ ਗੁਰਦਿਆਲ ਸਿੰਘ ਦਿਵਸ ਮਨਾਇਆ ਜਾ ਰਿਹਾ ਹੈ। ਕਰੀਬ 83 ਵਰ੍ਹੇ ਦੀ ਉਮਰ ਦੇ ਆਖਰ ਤੱਕ ਲੋਕ ਸਰੋਕਾਰਾਂ ਨਾਲ ਪਰਨਾਏ ਤੇ ਲੋਕ ਸੰਘਰਸ਼ੀ ਰਾਹਾਂ ਦੀ ਹਮਾਇਤ ਕਰਦੇ ਸ਼੍ਰੋਮਣੀ ਨਾਵਲਕਾਰ ਨੂੰ ਪੰਜਾਬੀ ਸਾਹਿਤ ਜਗਤ ਦਿਲੋਂ ਪ੍ਰਣਾਮ ਕਰਦਾ ਹੈ।
ਡਾ. ਅਰਵਿੰਦਰ ਕੌਰ ਕਾਕੜਾ ਲੋਕਾਂ ਨਾਲ ਜੁੜੇ ਸਰੋਕਾਰਾਂ ਬਾਰੇ ਲਿਖ ਵਾਲੀ ਸਾਹਿਤਿਕ ਪੱਤਰਕਾਰ ਹਨ ਅਤੇ ਪਬਲਿਕ ਕਾਲਜ ਸਮਾਣਾ ਵਿੱਚ ਅਸਿਸਟੈਂਟ ਪ੍ਰੋਫੈਸਰ ਵੱਜੋਂ ਕੰਮ ਕਰਦੇ ਹਨ। ਉਹਨਾਂ ਦਾ ਮੋਬਾਇਲ ਨੰਬਰ ਹੈ: 94636-15536

  

Saturday, December 16, 2017

ਨਾਮਧਾਰੀ ਮੁਖੀ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਦਾ ਪੰਜਵਾਂ ਗੁਰਤਾ ਗੱਦੀ ਦਿਵਸ

Fri, Dec 15, 2017 at 6:02 PM
 ਸੰਗਤਾਂ ਨੇ ਲੁਧਿਆਣਾ ਵਿੱਚ ਵੀ ਸ਼ਰਧਾ ਸਹਿਤ ਮਨਾਇਆ

ਲੁਧਿਆਣਾ: 15 ਦਸੰਬਰ 2017: (ਪੰਜਾਬ ਸਕਰੀਨ ਬਿਊਰੋ)::


ਨਾਮਧਾਰੀ ਮੁਖੀ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਦੀਆਂ ਅਗਾਂਹਵਧੂ ਸਰਗਰਮੀਆਂ ਅਤੇ ਆਮ ਜਨ ਸਾਧਾਰਨ ਨਾਲ ਜੁੜਨ ਦਾ ਸਿਲਸਿਲਾ ਜ਼ੋਰਾਂ ਸ਼ੋਰਾਂ ਨਾਲ ਜਾਰੀ ਹੈ। ਨਾਮਧਾਰੀਆਂ ਵਿੱਚ ਪੁਰਾਤਨ ਰਸਮਾਂ ਰਿਵਾਜਾਂ ਅਤੇ ਬਰਾਬਰੀ ਦਾ ਸੁਨੇਹਾ ਦੇਣ ਕਾਰਨ ਉਹਨਾਂ ਦਾ ਜਿਸ ਗੈਰ ਨਾਮਧਾਰੀ ਹਲਕਿਆਂ ਵਿੱਚ ਵੀ ਤੇਜ਼ੀ ਨਾਲ ਵੱਧ ਰਿਹਾ ਹੈ। ਬਹੁਤ ਸਾਰੇ ਗ਼ੈਰਨਾਮਧਾਰੀ ਇਸ ਪੰਥ ਵਲ ਖਿੱਚੇ ਤੁਰੇ ਆ ਰਹੇ ਹਨ। ਠਾਕੁਰ ਦਲੀਪ ਸਿੰਘ ਜੀ ਦਾ ਪੰਜਵਾਂ ਗੁਰਤਾਗੱਦੀ ਦਿਵਸ ਸੰਗਤਾਂ ਵੱਲੋਂ ਆਪ ਮੁਹਾਰੇ ਜੋਸ਼ ਨਾਲ ਕਈ  ਥਾਈਂ ਮਨਾਇਆ ਗਿਆ। ਲੁਧਿਆਣਾ ਦੀ ਸਮੂਹ ਨਾਮਧਾਰੀ ਸੰਗਤ ਵੱਲੋਂ ਵੀ ਇਹ ਦਿਵਸ ਈ-25 ਫੋਕਲ ਪੁਆਇੰਟ ਵਿਖੇ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਸੰਗਤ ਨੇ ਸਾਮੂਹਿਕ ਰੂਪ ਵਿੱਚ ਨਾਮ-ਸਿਮਰਨ ਉਪਰੰਤ ਕਥਾ ਕੀਰਤਨ ਦਾ ਆਨੰਦ ਮਾਣਿਆ। ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਹਾਜਰੀ ਭਰਦਿਆਂ ਜਥੇਦਾਰ ਗੁਰਦੀਪ ਸਿੰਘ ਵੀ (ਸ੍ਰੀ ਭੈਣੀ ਸਾਹਿਬ) ਨੇ ਆਇਆਂ ਹੋਈਆ ਸੰਗਤਾਂ ਨੂੰ ਸ੍ਰੀ ਠਾਕੁਰ ਦਲੀਪ ਸਿੰਘ ਜੀ ਦੇ ਜੀਵਨ ਨਾਲ ਜੁੜੀਆਂ ਸਾਖੀਆਂ ਸੁਣਾ ਕੇ ਨਿਹਾਲ ਕੀਤਾ ਅਤੇ ਉਨ੍ਹਾਂ ਵੱਲੋਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋਣ ਵਾਲੇ ਵਿਸ਼ੇਸ਼ ਸਮਾਗਮਾਂ ਵਿੱਚ ਦਿੱਤੇ ਜਾਣ ਵਾਲੇ ਸਰਬ ਸਾਝੀਵਾਲਤਾ ਦੇ ਉਪਦੇਸ਼ ਦੀ ਚਰਚਾ ਕਰਦੇ ਹੋਏ ਸੰਗਤਾਂ ਨੂੰ ਆਪਣੇ ਜੀਵਨ ਵਿੱਚ ਗੁਰੂ ਸਾਹਿਬਾਨ ਦਾ ਇਹ ਸੰਦੇਸ਼ ਜੀਵਨ ਵਿੱਚ ਅਪਣਾ ਦੇ ਸਮੁੱਚੀ ਮਨੁੱਖਤਾ ਨੂੰ ਜਾਤ-ਪਾਤ ਅਤੇ ਧਰਮਾਂ ਦੀ ਵੱਲਗਣ ਚੋਂ ਬਾਹਰ ਆਉਣ ਅਤੇ "ਮਾਨਸ ਕੀ ਜਾਤ ਸਬੇ ਏਕੇ ਪਹਚਾਨਯੋ" ਦੀ ਧਾਰਨਾ ਨੂੰ ਜੀਵਨ ਵਿੱਚ ਅਸਲੀ ਰੂਪ ਚ ਢਾਲਣ ਲਈ ਪ੍ਰੇਰਿਆ ਕਿਉਕਿ ਸ੍ਰੀ ਠਾਕੁਰ ਦਲੀਪ ਸਿੰਘ ਜੀ ਦਾ ਇਹੋ ਸੰਦੇਸ਼ ਹੈ। ਸਮਾਗਮ ਉਪਰੰਤ ਗੁਰੂ ਕਾ ਲੰਗਰ ਵੀ ਵਰਤਾਇਆ ਗਿਆ।

ਇਸ ਮੌਕੇ ਹੋਰਨਾ ਤੋ ਇਲਾਵਾ ਨਵਤੇਜ ਸਿੰਘ, ਹਰਭਜਨ ਸਿੰਘ, ਅਮਰਜੀਤ ਸਿੰਘ ਭੁਰਜੀ, ਨਿਰਮਲ ਸਿਮਘ, ਗੁਰਮੇਲ ਸਿੰਘ ਬਰਾੜ, ਗੁਲਾਬ ਸਿੰਘ, ਹਰਦੀਪ ਸਿੰਘ, ਹਰਵਿੰਦਰ ਸਿੰਘ ਨਾਮਧਾਰੀ, ਦਿਲਦਾਰ ਸਿੰਘ, ਮਨਿੰਦਰ ਸਿੰਘ, ਸਤਨਾਮ ਸਿੰਘ, ਮਾਨ ਸਿੰਘ ਅਤੇ ਅਰਵਿੰਦਰ ਲਾਡੀ ਵੀ ਹਾਜਰ ਸਨ।

Thursday, September 21, 2017

ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਇਸ ਵਾਰ ਵੱਖਰੇ ਢੰਗ ਨਾਲ

Thu, Sep 21, 2017 at 2:21 PM
ਲੋਕ ਦੋਖੀ ਨਿਜ਼ਾਮ ਦਾ ਪੁਤਲਾ ਫੂਕਕੇ ਮਨਾਇਆ ਜਾਵੇਗਾ
ਲੁਧਿਆਣਾ: 21 ਸਤੰਬਰ 2017: (ਪੰਜਾਬ ਸਕਰੀਨ ਬਿਊਰੋ):: 
ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਲਈ ਲੁਧਿਆਣਾ ਦੇ ਅਗਾਂਹ ਵਧੂ, ਬੁੱਧੀ-ਜੀਵੀਆਂ, ਲੇਖਕਾਂ ਅਤੇ ਸਮਾਜਿਕ ਕਾਰਕੁਨਾਂ ਦੀ ਮੀਟਿੰਗ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ ਡਾ. ਸਰਜੀਤ ਸਿੰਘ ਗਿੱਲ ਪੀਏਯੂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਸ਼ਹੀਦ ਬਾਬਾ ਭਾਨ ਸਿੰਘ ਟਰਸਟ ਦੇ ਜਨਰਲ ਸਕੱਤਰ ਜਸਵੰਤ ਜੀਰਖ ਨੇ ਦੱਸਿਆ ਕਿ ਮੀਟਿੰਗ ਦੌਰਾਨ ਇਸ ਵਾਰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ 28 ਸਤੰਬਰ ਨੂੰ ਵੱਖਰੇ ਢੰਗ ਨਾਲ ਮਨਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਵੱਖਰੇ ਢੰਗ ਬਾਰੇ ਬਿਆਨ ਕਰਦਿਆਂ ਉਹਨਾਂ  ਦੱਸਿਆ ਕਿ ਦੇਸ਼ ਨੂੰ ਘੁਣ ਵਾਂਗੂੰ ਚਿੰਬੜੀ ਗੰਦੀ ਰਾਜਨੀਤੀ, ਧਰਮਾਂ ਦੇ ਪਰਦੇ ਹੇਠ ਹੋ ਰਹੇ ਕੁਕਰਮ,ਅੰਧਵਿਸ਼ਵਾਸੀ, ਫਿਰਕਾਪ੍ਰਸਤੀ, ਅੰਧਰਾਸ਼ਟਰਵਾਦ, ਅਸਹਿਣਸ਼ੀਲਤਾ, ਫਾਸੀਵਾਦੀ ਰੁਝਾਨ, ਬੇਰੁਜ਼ਗਾਰੀ, ਵੋਟਾਂ ਲਈ ਝੂਠੇ ਵਾਅਦੇ, ਅਮੀਰੀ-ਗਰੀਬੀ ਦਾ ਵਧ ਰਿਹਾ ਪਾੜਾ, ਬੇ ਇਨਸਾਫੀ ਆਦਿ ਜੋ ਕਿ ਇਸ ਸੰਗਦੇ ਨਿਜ਼ਾਮ ਦੀ ਦੇਣ ਹਨ। ਇਸ ਨਿਜ਼ਾਮ ਦਾ ਪ੍ਰਤੀਕ ਇਕ 15 ਫੁੱਟ ਦੇ ਕਰੀਬ ਉੱਚਾ ਤੇ ਹੱਟਾ-ਕੱਟਾ ਪੁਤਲਾ ਖੜਾ ਕੀਤਾ ਜਾਵੇਗਾ। ਪ੍ਰੋਗਰਾਮ ਦੇ ਅੰਤ ਵਿੱਚ ਇਸ ਨੂੰ ਇਕੱਠੇ ਹੋਏ ਲੋਕਾਂ ਵੱਲੋਂ ਅੱਗ ਲਾਕੇ ਸਾੜਿਆ ਜਾਵੇਗਾ।
         ਇਸ ਦੇ ਨਾਲ ਹੀ ਸ਼ਹੀਦ ਭਗਤ ਸਿੰਘ ਦੀ ਵੱਡੀ ਫੋਟੋ ਲਗਾਕੇ , ਉਸ ਦੇ ਹੇਠ ਆਜਾਦੀ ਦੇ ਪ੍ਰਵਾਨਿਆਂ ਦੇ ਦੇਸ਼ ਪ੍ਰਤੀ ਲਏ ਗਏ ਬਰਾਬਰਤਾ ਤੇ ਅਧਾਰਤ ਪ੍ਰੋਗਰਾਮ , ਮਨੁੱਖ ਹੱਥੋਂ ਮਨੁੱਖ ਦੀ ਲੁੱਟ ਬੰਦ ਕਰਨ, ਹਰ ਇਕ ਲਈ ਇਨਸਾਫ ਅਤੇ ਰੋਜ਼ਗਾਰ, ਦੇਸੀ- ਵਿਦੇਸ਼ੀ ਲੁੱਟ ਖਤਮ ਕਰਨ, ਹਰ ਕਿਰਤੀ ਦੀ ਮਿਹਨਤ ਦਾ ਪੂਰਾ ਮੁੱਲ, ਅੰਗਰੇਜ਼ਾਂ ਅਤੇ ਉਹਨਾਂ ਦੇ ਭਾਈਵਾਲਾਂ, ਪਿੱਠੂਆਂ ਦੀ ਪ੍ਰਾਪਰਟੀ ਜ਼ਬਤ ਕਰਕੇ ਦੇਸ਼ ਦੀ ਮਾਲਕੀ ਬਣਾਉਣਾ ਵਰਗੇ ਅਨੇਕਾਂ ਪ੍ਰੋਗਰਾਮ ਲਾਗੂ ਕਰਕੇ ਦੇਸ਼ ਨੂੰ ਹਰ ਪੱਖੋਂ ਖੁਸ਼ਹਾਲ ਬਣਾਉਣ ਦੀਆਂ ਯੋਜਨਾਵਾਂ ਬਾਰੇ ਦਰਸਾਇਆ ਜਾਵੇਗਾ। ਸ਼ਹੀਦਾਂ ਦੇ ਸੁਪਨਿਆਂ ਦਾ ਰਾਜ ਪ੍ਰਬੰਧ ਸਿਰਜਣ ਦਾ ਪ੍ਰਣ ਲਿਆ ਜਾਵੇਗਾ।
     ਇਸ ਸਮਾਗਮ ਵਿੱਚ ਸ਼ਹਿਰ ਵਾਸੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਲਈ ਯਤਨ ਜੁਟਾਏ ਜਾ ਰਹੇ ਹਨ ਤਾਂ ਕਿ ਉਹ ਅੱਜ ਦੇ ਮੌਕਾਪ੍ਰਸਤ ਸਿਆਸਤਦਾਨਾਂ ਵੱਲੋਂ ਸ਼ਹੀਦ ਭਗਤ ਸਿੰਘ ਵੱਲੋਂ ਚਿਤਵੀ ਅਸਲ ਆਜ਼ਾਦੀ ਨਾਲ ਕੀਤੇ ਗਏ ਖਿਲਵਾੜ ਬਾਰੇ ਸਮਝ ਸਕਣ। ਇਹ ਸਮਾਗਮ ਸ਼ਾਮ ਨੂੰ 4 ਵਜੇ ਤੋਂ 6 ਵਜੇ ਤੱਕ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ ਚੱਲੇਗਾ।
      ਮਹਾਂ ਸਭਾ ਲੁਧਿਆਣਾ ਅਤੇ ਸ਼ਹੀਦ ਬਾਬਾ ਭਾਨ ਸਿੰਘ ਗ਼ਦਰ ਮੈਮੋਰੀਅਲ ਟ੍ਰੱਸਟ ਵੱਲੋਂ ਇਸ ਪ੍ਰੋਗਰਾਮ ਦੀ ਕਾਮਯਾਬੀ ਲਈ ਵਿਸ਼ੇਸ਼ ਜ਼ੁਮੇਵਾਰੀ ਨਿਭਾਈ ਜਾਵੇਗੀ। ਦਰਸ਼ਕਾਂ ਲਈ ਖਾਣ ਪੀਣ ਦਾ ਪ੍ਰਬੰਧ ਇਕ ਮੇਲੇ ਦੀ ਤਰ੍ਹਾਂ ਹੋਵੇਗਾ। ਮੀਟਿੰਗ ਵਿੱਚ ਕਰਨਲ ਜੇ ਐਸ ਬਰਾੜ, ਪ੍ਰੋ. ਏ ਕੇ ਮਲੇਰੀ, ਗੁਰਮੇਲ ਸਿੰਘ ਕਨੇਡਾ, ਕਸਤੂਰੀ ਲਾਲ, ਅੰਮ੍ਰਿਤਪਾਲ ਪੀਏਯੂ, ਸਤੀਸ ਸੱਚਦੇਵਾ , ਸੁਖਵਿੰਦਰ ਲੀਲ, ਮਾ. ਜਰਨੈਲ ਸਿੰਘ, ਐਡਵੋਕੇਟ ਹਰਪ੍ਰੀਤ ਜੀਰਖ, ਰਾਕੇਸ਼ ਆਜਾਦ, ਅਰੁਣ ਕੁਮਾਰ , ਸੁਰਜੀਤ ਸਿੰਘ ਸੁਨੇਤ, ਬਲ ਰਾਮ, ਕੁਲਵਿੰਦਰ ਸਿੰਘ ਸੁਨੇਤ, ਬਲਵਿੰਦਰ ਸਿੰਘ ਸੁਨੇਤ,ਰਜਿੰਦਰ ਸਿੰਘ,ਸੁਬੇਗ ਸਿੰਘ, ਗੁਰਟੇਕ ਸਿੰਘ ਵਿਰਕ, ਕੈਪਟਨ ਗੁਰਦੀਪ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਬਾਰੇ ਹੋਰ ਵੇਰਵਾ ਲੈਣ ਲਈ ਸੰਪਰਕ ਕਰ ਸਕਦੇ ਹੋ-ਜਸਵੰਤ ਜੀਰਖ ਹੁਰਾਂ ਨਾਲ ਮੋ.ਨੰਬਰ 98151-69825 'ਤੇ। 

Saturday, August 05, 2017

ਸ੍ਰੀ ਠਾਕੁਰ ਦਲੀਪ ਸਿੰਘ ਹੁਰਾਂ ਦਾ 64ਵਾਂ ਜਨਮ ਦਿਹਾੜਾ ਮਨਾਇਆ

ਸੋਖੀ ਪਰਿਵਾਰ ਅਤੇ ਨਾਮਧਾਰੀ ਸੰਗਤਾਂ ਨੇ ਮੂੰਹ ਮਿੱਠੇ ਕਰਾਏ
ਲੁਧਿਆਣਾ: 5 ਅਗਸਤ 2017: (ਪੰਜਾਬ ਸਕਰੀਨ ਬਿਊਰੋ):: 
ਨਾਮਧਾਰੀ ਸੰਗਤ ਵਿੱਚ ਆਪਣਾ 80 ਫੀਸਦੀ ਪ੍ਰਭਾਵ ਰੱਖਣ ਵਾਲੇ ਸ੍ਰੀ ਠਾਕੁਰ ਦਲੀਪ ਸਿੰਘ ਜੀ ਦਾ 64 ਵਾਂ ਜਨਮ ਦਿਹਾੜਾ ਅੱਜ ਜਿਲਾ ਯੋਜਨਾ ਬੋਰਡ ਲੁਧਿਆਣਾ ਦੇ ਚੇਅਰਮੈਨ ਜਗਬੀਰ ਸਿੰਘ ਸੋਖੀ ਅਤੇ ਭੁਰਜੀ ਪਰਿਵਾਰ ਵੱਲੋ ਬੜੀ ਸਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੋਕੇ ਮਠਿਆਈਆ ਵੰਡੀਆਂ ਗਈਆ ਅਤੇ ਬੜੇ ਹੀ ਪਿਆਰ ਨਾਲ ਇੱਕ ਦੂਜੇ ਦੇ ਮੰਹੂ ਮਿੱਠੇ ਕਰਵਾਏ ਗਏ।
ਇਸ ਮੌਕੇ ਉਪਰ ਸ੍ਰ: ਸੋਖੀ ਜੀ ਨੇ ਸਮੂਹ ਨਾਮਧਾਰੀ ਸੰਗਤ ਨੂੰ ਠਾਕੁਰ ਦਲੀਪ ਸਿੰਘ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਸ੍ਰੀ ਠਾਕੁਰ ਜੀ ਦੇ ਤਿਆਗ, ਜੀਵਨ ਜਾਚ ਅਤੇ ਸ਼ਰਧਾਲੂਆਂ ਉਤੇ ਕਿਰਪਾ ਦ੍ਰਿਸ਼ਟੀ ਬਾਰੇ ਗੱਲਾਂ ਸਾਝੀਆਂ ਕੀਤੀਆਂ ਗਈਆਂ। ਸ੍ਰੀ ਠਾਕੁਰ ਦਲੀਪ ਸਿੰਘ ਜੀ ਬਚਪਨ ਵਿੱਚ ਹੀ ਤਪ ਤਪੱਸਿਆ ਵਿੱਚ ਲੈਣ ਰਹਿਣ ਵਾਲੇ ਸਨ ਅਤੇ ਤਿਆਗੀ ਸੁਭਾਅ ਦੇ ਸਨ। ਕਿਤਾਬਾਂ ਨਾਲ ਵੀ ਸ੍ਰੀ ਠਾਕੁਰ ਜੀ ਦਾ ਮੋਹ ਬਚਪਨ ਵਾਲੀ ਉਮਰ ਵਿੱਚ ਹੀ ਪੈ ਗਿਆ ਸੀ। 
ਸ: ਭੁਰਜੀ ਜੀ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਸ੍ਰੀ ਠਾਕੁਰ ਜੀ ਦਾ ਜਨਮ 5 ਅਗਸਤ 1953 ਵਿੱਚ ਸ੍ਰੀ ਭੈਣੀ ਸਾਹਿਬ ਦੀ ਪਵਿੱਤਰ ਧਰਤੀ ਤੇ  ਹੋਇਆ ਸੀ ਅਤੇ ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਰਹਿ ਰਹੀ ਸਮੂਹ ਨਾਮਧਾਰੀ ਸੰਗਤ ਵਿੱਚ ਉਹਨਾਂ ਦੇ 64 ਵੇ ਜਨਮ ਦਿਹਾੜੇ ਤੇ ਬਹੁਤ ਭਾਰੀ ਉਤਸ਼ਾਹ ਹੈ।
ਇਸ ਮੋਕੇ ਜਥੇਦਾਰ ਸੁੱਚਾ ਸਿੰਘ, ਜਸਵੀਰ ਸਿੰਘ, ਸੁੱਖਵਿੰਦਰ ਸਿੰਘ, ਸਰਬਜੀਤ ਸਿੰਘ, ਪ੍ਰਕਾਸ਼ ਗੋਗਨਾ, ਜਸਵੀਰ ਦਹੇਲਾ, ਨਰਿੰਦਰ ਨੋਨਾ ਅਤੇ ਕੁਲਵਿੰਦਰ ਸਿੰਘ ਸੋਖੀ ਹਾਜਰ ਸਨ।
  

Monday, October 06, 2014

7 ਅਤੇ 8 ਨੂੰ ਮੀਟ ਅਤੇ ਅੰਡੇ ਦਾ ਕਾਰੋਬਾਰ ਬੰਦ ਰੱਖਣ ਦੇ ਹੁਕਮ

Mon, Oct 6, 2014 at 6:08 PM
ਭਗਵਾਨ ਵਾਲਮੀਕ ਜੀ ਦੇ ਜਨਮ ਦਿਵਸ ਮੌਕੇ ਵਿਸ਼ੇਸ਼ ਹੁਕਮ ਜਾਰੀ
ਲੁਧਿਆਣਾ: 6 ਅਕਤੂਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ੍ਰੀ ਪ੍ਰਮੋਦ ਬਾਨ ਨੇ ਜ਼ਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ 2) ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਿਤੀ 7 ਅਤੇ 8 ਅਕਤੂਬਰ, 2014 ਨੂੰ ਭਗਵਾਨ ਵਾਲਮੀਕ ਜੀ ਦੇ ਜਨਮ ਦਿਵਸ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਇਲਾਕੇ ਵਿੱਚ ਮੀਟ ਅਤੇ ਅੰਡੇ ਦੀਆਂ ਦੁਕਾਨਾਂ, ਰੇਹੜੀਆਂ ਅਤੇ ਬੁੱਚੜਖਾਨੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਇਸ ਦਿਨ ਹੋਟਲ, ਢਾਬਿਆਂ 'ਤੇ ਮੀਟ ਅਤੇ ਅੰਡੇ ਬਣਾਉਣ 'ਤੇ ਮੁਕੰਮਲ ਪਾਬੰਦੀ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਦਿਨ ਜੀਵ ਹੱਤਿਆ ਕਰਨ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਇਸ ਦਾ ਨਜਾਇਜ਼ ਫਾਇਦਾ ਉਠਾਇਆ ਜਾ ਸਕਦਾ ਹੈ।

Thursday, October 02, 2014

ਜਨਮਦਿਨ ਮੁਬਾਰਕ

ਚੰਦ੍ਰਮਾ ਤੋਂ ਪ੍ਰਭਾਵਿਤ ਹੁੰਦਾ ਹੈ ਅੱਜ ਦਾ ਦਿਨ
ਲੁਧਿਆਣਾ: 2 ਅਕਤੂਬਰ  2014: (ਪ੍ਰੀਤੀ ਸ਼ਰਮਾ//ਪੰਜਾਬ ਸਕਰੀਨ):
Happy Birthday Nishkarash 
ਅੱਜ ਮਹਾਤਮਾ ਗਾਂਧੀ ਜੀ ਦਾ ਜਨਮਦਿਨ ਵੀ ਹੈ ਅਤੇ ਸਾਦਗੀ ਦੀ ਮਿਸਾਲ ਕਾਇਮ ਕਰਨ ਵਾਲੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਦਾ ਵੀ। ਅੱਜ ਹੀ ਇੱਕ ਬੱਚੇ ਨਿਸ਼ਕਰਸ਼ ਦਾ ਜਨਮਦਿਨ ਵੀ ਹੈ।  ਪਿਤਾ ਜਤਿੰਦਰ ਅਤੇ ਮਾਂ ਨਿਸ਼ਾ ਦੀਆਂ ਅੱਖਾਂ ਦਾ ਇਹ ਤਾਰਾ ਸ਼ਾਸਤਰੀ ਜੀ ਵਾਂਗ ਬਹਾਦਰ ਅਤੇ ਗਾਂਧੀ ਜੀ ਵਾਂਗ ਖੋਜੀ ਸੁਭਾਅ ਦਾ ਨਿਕਲੇ ਇਹ ਕਾਮਨਾ ਅਸੀਂ ਸਾਰੇ ਹੀ ਕਰਦੇ ਹਾਂ। ਐਕਟਿੰਗ ਦੇ ਮਾਮਲੇ ਵਿੱਚ ਫਿਲਮੀ ਦੁਨੀਆ ਦੀ ਪ੍ਰਸਿਧ ਹਸਤੀ ਆਸ਼ਾ ਪਾਰਿਖ ਦਾ ਜਨਮ ਵੀ ਦੋ ਅਕਤੂਬਰ ਨੂੰ ਹੋਇਆ। ਦੋ ਤਾਰੀਖ ਨੂੰ ਜਨਮ  ਚੰਦ੍ਰਮਾ ਤੋਂ ਪ੍ਰਭਾਵਿਤ  ਉਹਨਾਂ ਦੇ ਮਨ ਵਿੱਚ ਉਤਰਾਅ ਚੜ੍ਹਾਅ ਅਕਸਰ ਆਉਂਦੇ ਰਹਿੰਦੇ ਹਨ ਜਿਹਨਾਂ ਦਾ ਪਤਾ ਵੀ ਲੱਗ ਜਾਂਦਾ ਹੈ ਪਰ ਕਿਸੇ ਵੀ ਹਾਲਤ ਵਿੱਚ ਉਹਨਾਂ ਦੀ ਚਮਕ ਘੱਟ ਨਹੀਂ ਹੁੰਦੀ।  ਜੇ  ਨੂੰ ਜਨਮ ਲੈਣ ਵਾਲੇ ਸੰਕਲਪ ਸਾਧਨਾ ਲਗਾਤਾਰ ਕਰਨ ਅਤੇ ਮੈਡੀਟੇਸ਼ਨ ਵਾਲੇ ਪਾਸੇ ਲਗਾਤਾਰ ਸਾਧਨਾ ਕਰਨ ਤਾਂ ਉਹਨਾਂ ਦਾ ਨਾਮ ਰੌਸ਼ਨ ਹੋਣਾ  ਨਿਸਚਿਤ ਹੈ। 
ਮਹਾਤਮਾ ਗਾਂਧੀ ਜੀ ਲਗਾਤਾਰ ਚਿੰਤਨ, ਮਨਨ ਕਰਦੇ ਸਨ ਅਤੇ ਇਸਦੇ ਨਾਲ ਹੀ ਪੂਜਾ-ਪਾਠ ਅਤੇ ਉਪਵਾਸ ਵੀ ਕਦੇ ਨਹੀਂ ਸਨ ਭੁੱਲਦੇ। ਬ੍ਰਿਟਿਸ਼ ਸਾਮਰਾਜ ਨਾਲ ਟੱਕਰ ਲੈਣ ਵੇਲੇ ਉਹਨਾਂ ਦਾ ਇਹੀ ਮਨੋਬਲ ਉਹਨਾਂ ਦੇ  ਕੰਮ ਆਇਆ। ਸ਼ਾਸਤਰੀ ਜੀ ਵੀ ਸਾਦਗੀ ਅਤੇ ਬਹੁਤ ਹੀ ਸਧਾਰਨ ਹਾਲਤਾਂ ਵਿੱਚ ਵੱਡੇ ਹੋਏ ਪਰ ਜਦੋਂ 1965 ਦੀ ਜੰਗ ਹੋਈ ਤਾਂ ਉਹਨਾਂ ਦੀ ਬਹਾਦਰੀ ਦਾ ਲੋਹਾ ਸਾਰੇ ਮੰਨ ਗਏ। ਇਸੇ ਤਰਾਂ ਆਸ਼ਾ ਪਾਰਿਖ ਨੇ ਆਪਣੀ ਅਦਾਕਾਰੀ ਦਾ ਲੋਹਾ ਸਾਰਿਆਂ ਤੋਂ ਮਨਵਾਇਆ। ਅੱਜ ਵੀ ਆਸ਼ਾ ਪਾਰਿਖ ਦੀਆਂ ਫਿਲਮਾਂ ਨੂੰ ਬੜੇ ਧਿਆਨ ਨਾਲ ਹੈ ਦੇਖਿਆ ਜਾਂਦਾ ਹੈ। ਅਸੀਂ ਸਾਰੀ ਟੀਮ ਵੱਲੋਂ ਇੱਕ ਵਾਰ ਫੇਰ ਨਿਸ਼ਕਰਸ਼ ਨੂੰ ਜਨਮਦਿਨ ਮੁਬਾਰਕ ਆਖਦੇ ਹਾਂ।
ਇਸੇ ਤਰਾਂ ਆਸ਼ਾ ਪਾਰਿਖ ਇੜਾ ਜਨਮ ਹਿੰਦੂ ਪਿਤਾ ਪ੍ਰਨਲਾਲ ਪਾਰਿਖ ਅਤੇ ਮੁਸਲਿਮ ਮਾਂ ਸੁਧਾ ਪਾਰਿਖ ਦੇ ਘਰ ਦੋ ਅਕਤੂਬਰ 1942 ਵਿੱਚ ਹੋਇਆ ਸੀ। ਅਸ੍ਸ਼ਾ ਨੂੰ ਬਚਪਨ ਵਿੱਚ ਹੀ ਡਾਂਸ ਦੀ ਸਿੱਖਿਆ ਮਿਲੀ ਅਤੇ ਉਸਨੇ ਉਸ ਵਿੱਚ ਆਪਣੀ ਪ੍ਰਤਿਭਾ ਦਾ ਕਮਾਲ ਦਿਖਾਇਆ। ਬਿਮਲ ਰਾਏ ਨੇ ਜਦੋਂ ਉਸਨੂੰ ਇੱਕ ਸਟੇਜ ਤੇ ਡਾਂਸ ਕਰਦਿਆਂ ਦੇਖਿਆ ਤਾਂ ਝੱਟ ਆਪਣੀ ਫਿਲਮ ਬਾਪ-ਬੇਟੀ ਵਿੱਚ ਲੈ ਲਿਆ ਜਿਹੜੀ 1954 ਵਿੱਚ ਰਲੀਜ਼ ਹੋਈ। ਜਿਵੇਂ ਚ੍ਦ੍ਰਮਾ ਕਈ ਵਾਰ ਘਟਣ ਲੱਗ ਪੈਂਦਾ ਹੈ ਉਸਸੇ ਤਰੰਨ ਇਹ ਫਿਲਮ ਫਲਾਪ ਹੋ ਗਈ ਅਤੇ ਆਸ਼ਾ ਵੀ ਨਿਰਾਸ਼।  ਫਿਰ 16 ਸਾਲਾਂ ਦੀ ਉਮਰ ਵਿੱਚ ਉਸਨੇ ਐਕਟਿੰਗ ਸਿੱਖੀ। ਐਕਟਿੰਗ ਵਿੱਚ ਕਾਬਿਲ ਹੋਣ ਦੇ ਬਾਵਜੂਦ ਉਸਨੂੰ ਗੂੰਜ ਉਠੀ ਸ਼ਹਿਨਾਈ ਵਿੱਚ ਸ਼ਾਮਿਲ ਕਰ ਲਿਆ ਗਿਆ ਪਰ ਵਿਜੇ ਭੱਟ ਨੇ ਉਸ੍ਨੁੰਨ ਬਿਲਕੁਲ ਨਵੀਂ ਦੱਸਦਿਆਂ ਫਿਲਮ ਚੋਂ ਕਢ ਦਿੱਤਾ। ਇਸੇ ਸਾਲ ਅਰਥਾਤ 1959 ਵਿੱਚ ਨਿਰਮਾਤਾ ਐਸ ਮੁਖਰਜੀ ਅਤੇ ਨਿਰਦੇਸ਼ਕ ਨਾਸਿਰ ਹੁਸੈਨ ਨੇ ਉਸ ਨੂੰ ਦਿਲ ਦੇ ਕੇ ਦੇਖੋ ਵਿੱਚ ਬਤੌਰ ਹੀਰੋੰ ਲੈ ਲਿਆ।  ਫਿਲ ਚੱਲੀ ਅਤੇ ਬਹੁਤ ਚੱਲੀ। ਇਸਦੇ ਨਾਲ ਹੀ ਉਸਦੇ ਕੈਰੀਅਰ ਦਾ ਚੰਦਰਮਾ ਇਕ ਵਾਰ ਫਿਰ ਚੜ੍ਹਾਅ ਤੇ ਆ ਗਿਆ। ਇਸਤੋਂ ਬਾਅਦ ਉਸਦੀਆਂ ਕਈ ਫਿਲਮਾਂ ਹਿੱਟ ਹੋਈਆਂ।
Brianna Brown ਵੀ ਇੱਕ ਐਕਟਰੈਸ ਹੈ। ਉਸਨੇ ਆਪਣੀ ਅਦਾਕਾਰੀ ਦਾ ਲੋਹਾ ਹੋਲੀਵੁਡ ਵਿੱਚ ਵੀ ਮਨਵਾਇਆ। ਦੋ ਅਕਤੂਬਰ 1979 ਨੂੰ ਅਮਰੀਕਾ ਵਿੱਚ ਜਨਮੀ ਬਰਿਆਨਾ ਨੇ ਕਈ ਯਾਦਗਾਰੀ ਫਿਲਮਾਂ ਵਿੱਚ ਕੰਮ ਕੀਤਾ। ਇਸੇ ਤਰ੍ਹਾਂ ਦੋ ਅਕਤੂਬਰ 1948 ਨੂੰ ਮੁੰਬਈ ਵਿੱਚ ਜਨਮੀ Persis Khambatta ਦਾ ਜੀਵਨਕਾਲ ਬਹੁਤ ਹੀ ਛੋਟਾ ਜਿਹਾ ਸੀ।  ਉਸਨੇ ਕਈ ਫਿਲਮਾਂ ਵਿੱਚ ਕੰਮ ਕੀਤਾ, ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਅਤੇ 18 ਅਗਸਤ 1998 ਨੂੰ ਹੋਏ ਹਾਰਟ ਅਟੈਕ ਕਾਰਨ ਚੱਲ ਵੱਸੀ। ਉਸਦੀਆਂ ਫਿਲਮਾਂ ਅੱਜ ਵੀ ਉਸ ਨੂੰ ਅਮਰ ਬਣਾ ਰਹੀਆਂ ਹਨ। 

Wednesday, September 17, 2014

ਬਹੁਤ ਹੀ ਸਾਦਗੀ ਨਾਲ ਮਨਾਇਆ ਗਿਆ PM ਮੋਦੀ ਦਾ ਜਨਮ ਦਿਨ

ਲੁਧਿਆਣਾ ਦੇ ਸਮਿਤੀ ਕੇਂਦਰ ਵਿੱਚ ਵੀ ਹੋਇਆ ਖਾਸ ਆਯੋਜਨ 
ਲੁਧਿਆਣਾ: 17 ਸਤੰਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਦਿਖਾਵੇ ਅਤੇ ਤੜਕ ਭੜਕ ਵਾਲੇ ਇਸ ਯੁਗ ਵਿੱਚ ਜਦੋਂ ਅਮੀਰ ਲੋਕ ਆਪਣੇ ਕੁੱਤੇ ਦਾ ਜਨਮ ਦਿਨ ਵੀ ਬੜੀ ਧੂਮਧਾਮ ਨਾਲ ਮਨਾਉਂਦੇ ਹਨ ਉਦੋਂ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਨੇ ਅਜਿਹੇ ਲੋਕਾਂ ਸਾਹਮਣੇ ਇੱਕ ਨਵੀਂ ਮਿਸਾਲ ਪੇਸ਼ ਏ ਹੈ ਆਪਣਾ ਜਨਮ ਦਿਨ ਨਾ ਮਨਾਉਣ ਦੀ ਅਪੀਲ ਕਰਕੇ। ਉਹਨਾਂ ਕਿਹਾ ਕਿ ਇਸ ਜਨਮ ਦਿਨ ਉੱਪਰ ਕੀਤਾ ਜਾਨ ਵਾਲਾ ਖਰਚਾ ਜੰਮੂ ਕਸ਼ਮੀਰ ਦੇ ਹੜ੍ਹ ਪੀੜਿਤਾਂ ਲਈ ਭੇਜਿਆ ਜਾਵੇ। ਭਾਜਪਾ ਵਰਕਰਾਂ ਨੇ ਇਸ ਗੱਲ ਤੇ ਫੁੱਲ ਚੜ੍ਹਾਏ ਅਤੇ ਇਸ ਮਕਸਦ ਲਈ ਫੰਡ ਇਕੱਠਾ ਕਰਨ ਦੇ ਨਾਲ ਨਾਲ ਖੁਦ ਵੀ ਵਧ ਚੜ੍ਹ ਕੇ ਦਾਨ ਦਿੱਤਾ।  ਲੁਧਿਆਣਾ ਵਿੱਚ  ਇਸ ਮਕਸਦ ਦਾ ਇੱਕ ਖਾਸ ਪ੍ਰੋਗਰਾਮ ਸਮਿਤੀ ਕੇਂਦਰ ਸਿਵਲ ਲਾਈਨਜ਼ ਵਿੱਚ ਆਯੋਜਿਤ ਕੀਤਾ ਗਿਆ। ਬੁਲਾਰਿਆਂ ਨੇ ਦਿਲ ਟੁੰਬਵੇ ਭਾਸ਼ਣ ਦਿੱਤੇ ਅਤੇ ਜਨਮ ਦਿਨ ਵਾਲੇ ਹੂ ਹੂ ਹਾਹਾ ਵਾਲੇ ਰੌਲੇ ਦੀ ਥਾਂ ਬੜੀ ਗੰਭੀਰਤਾ ਨਾਲ ਪ੍ਰਧਾਨ ਮੰਤਰੀ ਦੀ ਸਲਾਹ 'ਤੇ ਅਮਲ ਕੀਤਾ। ਬੇਹੱਦ ਸਾਦਗੀ ਨਾਲ ਮਨਾਏ ਗਏ ਇਸ ਸਮਾਗਮ ਦਾ ਸ਼ੁਭ ਆਰੰਭ ਆਰਟ ਆਫ਼ ਲਿਵਿੰਗ ਦੀ ਮਹਿਲਾ ਮੰਡਲੀ ਨੇ ਭਜਨ ਕੀਰਤਨ ਨਾਲ ਕੀਤਾ ਜਿਸ ਨਾਲ ਪੂਰਾ ਮਾਹੌਲ ਬੜਾ ਹੀ ਸਾਤਵਿਕ ਰਚਨਾਤਮਕ ਬਣ ਗਿਆ।
ਭਾਜਪਾ ਦੇ ਪ੍ਰਦੇਸ਼ ਸਕੱਤਰ ਜੀਵਨ ਗੁਪਤਾ ਨੇ ਕਿਹਾ ਕਿ ਅੱਜ ਦਾ ਦਿਨ ਜੰਮੂ ਕਸ਼ਮੀਰ ਦੇ ਹੜ੍ਹ ਪੀੜ੍ਹਤਾਂ ਨੂੰ ਸਮਰਪਿਤ ਹੈ। ਅਸੀਂ ਸੰਕਟ ਦੀ ਇਸ ਘੜੀ ਵਿੱਚ ਪੂਰੀ ਤਰ੍ਹਾਂ ਨਾਲ  ਉਹਨਾਂ ਦੇ ਨਾਲ ਹਾਂ. ਅਤੇ ਅਚਾਨਕ ਆਈ ਆਫਤ ਵਿੱਚ ਉਹਨਾਂ ਦੇ ਦੁੱਖ ਦਰਦ ਵੰਡਾਉਣ ਲਈ ਜਤਨਸ਼ੀਲ ਵੀ ਹਾਂ।
ਭਾਰਤੀ ਜਨਤਾ ਪਾਰਟੀ ਦੀ ਜ਼ਿਲਾ ਸਕੱਤਰ ਸੰਗੀਤਾ ਭੰਡਾਰੀ ਨੇ ਵੀ ਇਸ ਫੰਡ ਵਿੱਚ ਉਚੇਚੇ ਤੌਰ 'ਤੇ ਆਪਣਾ ਯੋਗਦਾਨ  ਪਾਇਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਓਹ ਆਪਣਾ ਇਨਸਾਨੀ ਫਰਜ਼ ਸਮਝਦਿਆਂ ਇਸ ਨੇਕ ਕੰਮ ਲਈ ਅੱਗੇ ਆਉਣ।
ਭਾਜਪਾ ਦੀ ਇੱਕ ਹੋਰ ਸੀਨੀਅਰ ਮਹਿਲਾ ਆਗੂ ਸੰਤੋਸ਼ ਕਾਲੜਾ ਨੇ ਵੀ ਸਾਰੀਆਂ ਨੂੰ ਵਧ ਚੜ੍ਹ ਕੇ ਇਸ ਮਕਸਦ ਲੈ ਅੱਗੇ ਆਉਣ ਵਾਸਤੇ ਕਿਹਾ। ਕਾਬਿਲੇ ਜ਼ਿਕਰ ਹੈ ਕਿ ਮਹਿਲਾਵਾਂ ਨੇ ਉਚੇਚੇ ਤੌਰ ਤੇ  ਇਸ ਸਭਾ ਵਿੱਚ ਹਿੱਸਾ ਲਿਆ। ਧਰਮਾਵਤੀ ਮਿਸ਼ਰਾ, ਕਿਰਨ ਸ਼ਰਮਾ, ਸਾਕਸ਼ੀ ਜੁਲਕਾ, ਨੀਲਮ ਧਵਨ, ਰਾਜੇਸ਼ਵਰੀ ਗੋਸਾਈ ਨੇ ਵੀ ਸ਼ਮੂਲੀਅਤ ਕੀਤੀ। ਜ਼ਿਲਾ ਜਨਰਲ ਸਕੱਤਰ-ਸੁਨੀਲ ਮੌਦਗਿਲ, ਪੁਸ਼ਪਿੰਦਰ ਸਿੰਘਲ, ਸਰਬਜੀਤ ਸਿੰਘ ਕਾਕਾ, ਰਜਨੀਸ਼ ਧੀਮਾਨ, ਸਤਪਾਲ ਸੱਗੜ, ਦੇਵੀ ਸਹਾਏ ਟੰਡਨ, ਜਤਿੰਦਰ ਮਿੱਤਲ, ਰਾਜਿੰਦਰ ਹੰਸ ਅਤੇ ਮੀਡੀਆ ਇੰਚਾਰਜ ਸੰਜੀਵ ਮਲਹੋਤਰਾ ਵੀ ਇਸ ਮੌਕੇ ਤੇ ਮੌਜੂਦ ਸਨ।
ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਭਾਰਤ ਮਾਤਾ ਦੀ ਤਸਵੀਰ ਨਾਲੋ ਵੀ ਕਿਤੇ ਵੱਡੀ ਸੀ। 

Wednesday, August 27, 2014

Happy BirthDay Tanveer Singh

ਤਨਵੀਰ ਸਿੰਘ: ਪ੍ਰਮਾਤਮਾ ਦੀ ਇੱਕ ਨਵੀ ਉਮੀਦ 
ਲੁਧਿਆਣਾ: 26 ਅਗਸਤ 2014: (ਪੰਜਾਬ ਸਕਰੀਨ ਬਿਊਰੋ): 

ਕੋਈ ਸਾਡੇ ਨਾਲ ਚੰਗਾ ਨਾ ਕਰੇ ਤਾਂ ਅਸੀਂ ਝੱਟ ਉਸ ਤੋਂ ਨਿਰਾਸ ਹੋ ਜਾਂਦੇ ਹਾਂ।  ਜੇ ਸਾਡੀ ਫਰਿਆਦ ਕਬੂਲ ਨਾ ਹੋਵੇ ਤਾਂ ਅਸੀਂ ਭਗਵਾਨ ਬਦਲਦਿਆਂ ਵੀ ਦੇਰ ਨਹੀਂ ਲਾਉਂਦੇ ਪਰ ਦੇਖੋ ਕ੍ਰਿਸ਼ਮਾ। ਦੁਨੀਆ ਵਿੱਚ ਲਗਾਤਾਰ ਵਧ ਰਹੀ ਨਫਰਤ, ਹੇਰਾਫੇਰੀ  ਅਤੇ ਹੋਰ ਬੁਰਾਈਆਂ ਦੇ ਬਾਵਜੂਦ ਪ੍ਰਮਾਤਮਾ ਅਜੇ ਵੀ ਇਨਸਾਨ ਤੋਂ ਨਿਰਾਸ਼ ਨਹੀਂ ਹੋਇਆ। ਉਹ ਲਗਾਤਾਰ ਕਿਸੇ ਨ ਕਿਸੇ ਨੂੰ ਭੇਜ ਰਿਹਾ ਹੈ ਇਸ ਆਸ ਨਾਲ ਕਿ ਸ਼ਾਇਦ ਇਹ ਉਸ ਦੀ ਸਿਰਜੀ ਦੁਨੀਆ ਨੂੰ ਰਾਹਤ ਪ੍ਰਦਾਨ ਕਰੇਗਾ। ਰੱਬ ਨੇ ਤਨਵੀਰ ਸਿੰਘ ਨੂੰ ਵੀ ਸ਼ਾਇਦ ਇਸੇ ਉਮੀਦ ਨਾਲ 27 ਅਗਸਤ 2013 ਵਾਲੇ ਦਿਨ ਇਸ ਦੁਨੀਆ ਵਿੱਚ ਭੇਜਿਆ। ਅੱਜ 27 ਅਗਸਤ ਨੂੰ ਉਸਦਾ ਜਨਮ ਦਿਨ ਹੈ। ਉਸਨੇ ਇਸ ਦੁਨੀਆ ਵਿੱਚ ਇੱਕ ਸਾਲ ਦਾ ਸਫਰ ਪੂਰਾ ਕਰਕੇ ਦੂਸਰੇ ਸਾਲ ਵਿੱਚ ਕਦਮ ਰੱਖਣਾ ਹੈ। ਉਸਦੀਆਂ ਅੱਖਾਂ ਦੀ ਚਮਕ ਦੱਸਦੀ ਹੈ ਕਿ ਉਸ ਨੂੰ ਪ੍ਰਮਾਤਮਾ ਦਾ ਸੁਨੇਹਾ ਯਾਦ ਹੈ। ਉਸ ਨੂੰ ਪ੍ਰਮਾਤਮਾ ਦੀ ਉਮੀਦ ਵੀ ਯਾਦ ਹੈ। ਆਓ ਦੁਆ ਕਰੀਏ ਕਿ ਉਹ ਛੇਤੀ ਛੇਤੀ ਵੱਡਾ ਹੋ ਕੇ ਦੁਨੀਆ ਲਈ ਇੱਕ ਮਿਸਾਲ ਬਣੇ। ਮਾਤਾ-ਪਿਤਾ ਦੇ ਨਾਲ ਨਾਲ ਦੇਸ਼-ਦੁਨੀਆ ਅਤੇ ਸਮਾਜ ਲਈ ਵੀ ਇੱਕ ਮਿਸਾਲ ਕਾਇਮ ਕਰੇ। ਤਨਵੀਰ ਸਿੰਘ ਦੀ ਮਾਤਾ ਹਰਨੀਤ ਕੌਰ ਅਤੇ ਪਿਤਾ ਹਰਪ੍ਰੀਤ ਸਿੰਘ ਸਾਰੀਆਂ ਦੀਆਂ ਵਧਾਈਆਂ ਕਬੂਲ ਕਰਦੇ ਹੋਏ ਦੁਆ ਕਰਦੇ ਹਨ ਰੱਬ ਸਾਰੇ ਘਰਾਂ ਵਿੱਚ ਰੌਸ਼ਨ ਚਿਰਾਗ ਦੇਵੇ।