Showing posts with label Dr/ Ramesh. Show all posts
Showing posts with label Dr/ Ramesh. Show all posts

Friday, September 17, 2021

ਵਿਸ਼ਵ ਰੋਗੀ ਸੁਰੱਖਿਆ ਦਿਵਸ 17 ਸਤੰਬਰ 2021 ਨੂੰ

 17th September 2021 at 05:21 PM WhatsApp 

ਸੁਰੱਖਿਅਤ ਅਤੇ ਸਤਿਕਾਰਤ ਜਣੇਪੇ ਲਈ ਹੁਣੇ ਕਾਰਵਾਈ ਕਰੋ ਥੀਮ ਦੇ ਨਾਲ 

ਸੁਰੱਖਿਅਤ ਮਾਵਾਂ ਅਤੇ ਨਵਜੰਮੇ ਬੱਚਿਆਂ ਦੀ ਦੇਖਭਾਲ WHO ਦੁਆਰਾ ਦਿੱਤੀ ਗਈ ਕਾਲ

ਲੁਧਿਆਣਾ: 17 ਸਤੰਬਰ 2021: (ਪੰਜਾਬ ਸਕਰੀਨ ਬਿਊਰੋ)::

ਮਿਸ਼ਨ ਪੁਨਰਜੋਤ ਦੀ ਸਿਹਤ ਸਿੱਖਿਆ ਅਭਿਆਨ ਦੇ ਤਹਿਤ, ਡਾ. ਰਮੇਸ਼ ਐਮ.ਡੀ. ਡਾਇਰੈਕਟਰ, ਪੁਨਰਜੋਤ ਆਈ ਬੈਂਕ ਲੁਧਿਆਣਾ ਵਲੋਂ ਵਿਸ਼ਵ ਰੋਗੀ ਸੁਰੱਖਿਆ ਦਿਵਸ 'ਤੇ ਸਿਹਤ ਸੰਭਾਲ ਡਲਿਵਰੀ ਸਿਸਟਮ ਵਿੱਚ ਮਰੀਜ਼ਾਂ ਦੀ ਸੁਰੱਖਿਆ ਨੂੰ ਸੰਵੇਦਨਸ਼ੀਲ ਬਣਾਉਣ ਲਈ. ਡਾ: ਰਮੇਸ਼ ਸੁਪਰ ਸਪੈਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ ਲੁਧਿਆਣਾ ਵਿਖੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ।  

ਉਨ੍ਹਾਂ ਨੇ ਇਸ ਮੌਕੇ ਦੱਸਿਆ ਕਿ ਵਿਸ਼ਵ ਰੋਗੀ ਸੁਰੱਖਿਆ ਦਿਵਸ, 17 ਸਤੰਬਰ 2021 ਦੇ ਲਈ, ਡਬਲਯੂਐਚਓ ਨੇ ਸਾਰੇ ਹਿੱਸੇਦਾਰਾਂ ਨੂੰ ਅਪੀਲ ਕੀਤੀ ਹੈ ਕਿ "ਸੁਰੱਖਿਅਤ ਅਤੇ ਸਤਿਕਾਰਤ ਜਣੇਪੇ ਲਈ ਹੁਣੇ ਕਾਰਵਾਈ ਕਰੋ!"  "ਸੁਰੱਖਿਅਤ ਮਾਵਾਂ ਅਤੇ ਨਵਜੰਮੇ ਬੱਚਿਆਂ ਦੀ ਦੇਖਭਾਲ" ਵਿਸ਼ੇ ਦੇ ਨਾਲ.  ਗਰਭ ਅਵਸਥਾ ਅਤੇ ਜਣੇਪੇ ਨਾਲ ਜੁੜੇ ਰੋਕਥਾਮਯੋਗ ਕਾਰਨਾਂ ਕਰਕੇ ਹਰ ਰੋਜ਼ ਲਗਭਗ 810 ਔਰਤਾਂ ਦੀ ਮੌਤ ਹੋ ਜਾਂਦੀ ਹੈ.  ਇਸ ਤੋਂ ਇਲਾਵਾ, ਹਰ ਰੋਜ਼ ਲਗਭਗ 6700 ਨਵਜੰਮੇ ਬੱਚਿਆਂ ਦੀ ਮੌਤ ਹੁੰਦੀ ਹੈ, ਜੋ ਕਿ 5 ਸਾਲ ਤੋਂ ਘੱਟ ਉਮਰ ਦੀਆਂ ਮੌਤਾਂ ਦਾ 47% ਹੈ.  ਇਸ ਤੋਂ ਇਲਾਵਾ, ਹਰ ਸਾਲ ਲਗਭਗ 2 ਮਿਲੀਅਨ ਬੱਚੇ ਅਜੇ ਵੀ ਜੰਮਦੇ ਹਨ, 40% ਤੋਂ ਵੱਧ ਜਣੇਪੇ ਦੌਰਾਨ ਹੁੰਦੇ ਹਨ.  ਅਸੁਰੱਖਿਅਤ ਦੇਖਭਾਲ ਦੇ ਕਾਰਨ ਔਰਤਾਂ ਅਤੇ ਨਵਜੰਮੇ ਬੱਚਿਆਂ ਦੇ ਜੋਖਮਾਂ ਅਤੇ ਨੁਕਸਾਨ ਦੇ ਮਹੱਤਵਪੂਰਣ ਬੋਝ ਨੂੰ ਧਿਆਨ ਵਿੱਚ ਰੱਖਦੇ ਹੋਏ, ਕੋਵਿਡ -19 ਮਹਾਂਮਾਰੀ ਦੇ ਕਾਰਨ ਜ਼ਰੂਰੀ ਸਿਹਤ ਸੇਵਾਵਾਂ ਦੇ ਵਿਘਨ ਦੇ ਕਾਰਨ, ਇਹ ਮੁਹਿੰਮ ਇਸ ਸਾਲ ਹੋਰ ਵੀ ਮਹੱਤਵਪੂਰਨ ਹੈ। 

ਖੁਸ਼ਕਿਸਮਤੀ ਨਾਲ, ਸਹਿਯੋਗੀ ਵਾਤਾਵਰਣ ਵਿੱਚ ਕੰਮ ਕਰਨ ਵਾਲੇ ਹੁਨਰਮੰਦ ਸਿਹਤ ਪੇਸ਼ੇਵਰਾਂ ਦੁਆਰਾ ਸੁਰੱਖਿਅਤ ਅਤੇ ਮਿਆਰੀ ਦੇਖਭਾਲ ਦੀ ਵਿਵਸਥਾ ਦੁਆਰਾ ਜ਼ਿਆਦਾਤਰ ਜਣੇਪੇ ਅਤੇ ਜਣੇਪਾ ਅਤੇ ਨਵਜੰਮੇ ਬੱਚਿਆਂ ਦੀ ਮੌਤ ਤੋਂ ਬਚਿਆ ਜਾ ਸਕਦਾ ਹੈ.  ਇਹ ਸਿਰਫ ਸਾਰੇ ਹਿੱਸੇਦਾਰਾਂ ਦੀ ਸ਼ਮੂਲੀਅਤ ਅਤੇ ਵਿਆਪਕ ਸਿਹਤ ਪ੍ਰਣਾਲੀਆਂ ਅਤੇ ਸਮਾਜ-ਅਧਾਰਤ ਪਹੁੰਚਾਂ ਨੂੰ ਅਪਣਾਉਣ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਅਸੀਂ ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬ ਵਿੱਚ ਅੰਨ੍ਹੇਪਣ ਦੇ ਨਿਯੰਤਰਣ ਖਾਸ ਕਰਕੇ ਕਮਿਊਨਿਟੀ ਨੇਤਰ ਵਿਗਿਆਨ ਅਤੇ ਸੁਪਰ ਸਪੈਸ਼ਲਿਟੀ ਆਈ ਕੇਅਰ ਸੇਵਾਵਾਂ ਲਈ ਪੂਰੀ ਦੇਖਭਾਲ ਅਤੇ ਪੂਰੀ ਸੁਰੱਖਿਆ ਦੇ ਨਾਲ ਕੰਮ ਕਰ ਰਹੇ ਹਾਂ।

ਵਰਤਮਾਨ ਵਿੱਚ ਭਾਰਤ ਸਰਕਾਰ ਨੇ ਉੱਚ ਗੁਣਵੱਤਾ ਦੀ ਸਿਹਤ ਦੇਖਭਾਲ ਅਤੇ ਸੁਰੱਖਿਆ ਸੁਰੱਖਿਆ ਨਿਯਮਾਂ ਨੂੰ ਕਾਇਮ ਰੱਖਣ ਲਈ ਭਾਰਤ ਦੀ ਗੁਣਵੱਤਾ ਪ੍ਰੀਸ਼ਦ ਦੇ ਅਧੀਨ ਸਿਹਤ ਦੇ ਅੰਤਰਰਾਸ਼ਟਰੀ ਮਾਪਦੰਡ ਨਿਰਧਾਰਤ ਕੀਤੇ ਹਨ।

ਨਿੱਜੀ ਹਸਪਤਾਲਾਂ ਨੂੰ ਐਨਏਬੀਐਚ ਦੇ ਚਿੰਨ੍ਹ ਵਜੋਂ ਹਸਪਤਾਲ ਦੇ ਬੋਰਡ ਦੇ ਰਾਸ਼ਟਰੀ ਮਾਨਤਾ ਵਜੋਂ ਪੂਰੀ ਮਾਨਤਾ ਪ੍ਰਾਪਤ ਕਰਨ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ ਜਿੱਥੇ ਕੋਈ ਵਿਅਕਤੀ ਸਿਹਤ ਇਲਾਜ ਦੌਰਾਨ ਗੁਣਵੱਤਾ ਅਤੇ ਸੁਰੱਖਿਆ 'ਤੇ ਭਰੋਸਾ ਕਰ ਸਕਦਾ ਹੈ।

ਸਾਡੇ ਕੋਲ 2008 ਤੋਂ ਪੰਜਾਬ ਸਰਕਾਰ ਵੱਲੋਂ ਆਈ ਬੈਂਕ ਮਾਨਤਾ, ਸੇਫ ਆਈ, ਹਸਪਤਾਲ ਦੀ ਇਨਫੈਕਸ਼ਨ ਕੰਟਰੋਲ ਮਾਨਤਾ 2014 ਤੋਂ ਭਾਰਤ ਦੀ ਗੁਣਵੱਤਾ ਪ੍ਰੀਸ਼ਦ ਤੋਂ ਅਤੇ 2017 ਤੋਂ ਐਨ.ਏ.ਬੀ.ਐਚ. ਦੀ ਪੂਰੀ ਮਾਨਤਾ ਹੈ ਤਾਂ ਜੋ ਅੰਤਰਰਾਸ਼ਟਰੀ ਮਾਪਦੰਡਾਂ ਵਾਲੀ ਸੁਪਰ ਸਪੈਸ਼ਲਿਟੀ ਆਈ ਕੇਅਰ ਸੇਵਾਵਾਂ ਵਾਲੇ ਖੇਤਰ ਵਿੱਚ ਅੱਖਾਂ ਦੀ ਬਿਹਤਰ ਦੇਖਭਾਲ ਅਤੇ ਮਰੀਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।  ਖ਼ਾਸਕਰ ਜੋ ਜਿਆਦਾ ਖਰਚ ਨਹੀਂ ਕਰ ਸਕਦੇ,  ਅਸੀਂ ਸੋਸ਼ਲ ਮੀਡੀਆ, ਪ੍ਰਦਰਸ਼ਨੀ, ਸੈਮੀਨਾਰਾਂ ਅਤੇ ਸਿਖਲਾਈਆਂ ਰਾਹੀਂ ਮਨੁੱਖੀ ਜਾਨਾਂ ਅਤੇ ਬਿਹਤਰ ਸਿਹਤ ਨੂੰ ਬਚਾਉਣ ਲਈ ਸੁਰੱਖਿਆ ਦੇ ਉਪਾਵਾਂ ਦੀ ਭੂਮਿਕਾ ਲਈ ਦੂਜੀਆਂ ਸਿਹਤ ਸੰਸਥਾਵਾਂ, ਗੈਰ ਸਰਕਾਰੀ ਸੰਗਠਨਾਂ ਅਤੇ ਜਨਤਾ ਨੂੰ ਹਮੇਸ਼ਾਂ ਪ੍ਰੇਰਿਤ ਕਰਦੇ ਹਾਂ।

ਵਿਸ਼ਵ ਮਰੀਜ਼ ਸੁਰੱਖਿਆ ਦਿਵਸ 2019 ਵਿੱਚ ਮਰੀਜ਼ਾਂ ਦੀ ਸੁਰੱਖਿਆ ਬਾਰੇ ਵਿਸ਼ਵਵਿਆਪੀ ਸਮਝ ਵਧਾਉਣ, ਸਿਹਤ ਸੰਭਾਲ ਦੀ ਸੁਰੱਖਿਆ ਵਿੱਚ ਜਨਤਕ ਸ਼ਮੂਲੀਅਤ ਵਧਾਉਣ ਅਤੇ ਮਰੀਜ਼ਾਂ ਦੀ ਸੁਰੱਖਿਆ ਨੂੰ ਵਧਾਉਣ ਅਤੇ ਮਰੀਜ਼ਾਂ ਦੇ ਨੁਕਸਾਨ ਨੂੰ ਘਟਾਉਣ ਲਈ ਵਿਸ਼ਵਵਿਆਪੀ ਕਾਰਵਾਈਆਂ ਨੂੰ ਉਤਸ਼ਾਹਤ ਕਰਨ ਲਈ ਸਥਾਪਤ ਕੀਤਾ ਗਿਆ ਸੀ,  ਸਾਨੂੰ ਵਿਸ਼ਵ ਮਰੀਜ਼ ਸੁਰੱਖਿਆ ਦਿਵਸ ਦੇ ਸੰਕਲਪ ਨੂੰ ਸਮਝ ਕੇ ਮਨੁੱਖੀ ਜਾਨਾਂ ਨੂੰ ਬਚਾਉਣ ਲਈ ਸਮੂਹਿਕ ਰੂਪ ਨਾਲ ਕੰਮ ਕਰਨਾ ਚਾਹੀਦਾ ਹੈ।

Saturday, June 03, 2017

ਫਰੀ ਮੈਡੀਕਲ ਕੈਂਪ ਅਤੇ ਜਾਗਰੂਕਤਾ ਸੈਮੀਨਾਰ

Sat, Jun 3, 2017 at 5:08 PM
250 ਦੇ ਕਰੀਬ ਲੋਕਾਂ ਦਾ ਬੱਚਿਆਂ ਸਮੇਤ ਮੁਫ਼ਤ ਚੈਕ ਅੱਪ ਕੈਂਪ
ਫਗਵਾੜਾ: 3 ਜੂਨ 2017: (ਅਸ਼ੋਕ ਮਹਿਰਾ//ਪੰਜਾਬ ਸਕਰੀਨ)::
ਪੁਨਰਜੋਤ, ਪਰਿਆਸ, ਲਾਇਨਜ਼ ਕਲੱਬ ਫਗਵਾੜਾ ਸਰਵਿਸ, ਬਲੱਡ ਸੇਵਾ ਫਗਵਾੜਾ,  ਸਿਵਲ ਹਸਪਤਾਲ ਫਗਵਾੜਾ ਅਤੇ ਗੁਰਦੇਵ ਸਿੰਘ ਬੈਂਸ ਚੈਰੀਟੇਬਲ ਟਰੱਸਟ ਫਗਵਾੜਾ ਦੇ ਸਾਂਝੇ ਸਹਿਯੋਗ ਨਾਲ ਫਗਵਾੜਾ-ਚੰਡੀਗੜ ਬਾਈਪਾਸ ਤੇ ਸਲੱਮ ਏਰੀਆ ਵਿੱਚ ਫਰੀ ਮੈਡੀਕਲ ਕੈਂਪ ਅਤੇ ਡੈਂਗੂ, ਚਿਕਨਗੁਨੀਆਂ ਦੇ ਬਚਾਅ ਲਈ ਜਾਗਰੂਕਤਾ ਤੇ ਸਫਲ ਸੈਮੀਨਾਰ ਕੀਤਾ ਗਿਆ। ਇਸ ਕੈਂਪ ਵਿੱਚ 250 ਦੇ ਕਰੀਬ ਲੋਕਾਂ ਦਾ ਬੱਚਿਆਂ ਸਮੇਤ ਅੱਖਾਂ ਦਾ ਚੈੱਕ ਅੱਪ ਕੈਂਪ ਅਤੇ ਜਨਰਲ ਹੈੱਲਥ ਚੈੱਕ ਅੱਪ ਕੀਤਾ ਗਿਆ। ਸਾਰੇ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ। ਸਿਵਲ ਹਸਪਤਾਲ ਫਗਵਾੜਾ ਤੋ ਡਾਕਟਰ ਦਵਿੰਦਰ ਸਿੰਘ ਜੀ ਐਸ. ਐਮ. ਓ. ਡਾਕਟਰ ਰਜਿੰਦਰ ਕੁਮਾਰ, ਡਾਕਟਰ ਕੁੰਦਰਾ ਜੀ ਨੇ ਮਰੀਜਾਂ ਦਾ ਚੈੱਕ ਅੱਪ ਕੀਤਾ। ਪੁਨਰਜੋਤ ਦੀ ਟੀਮ ਵਲੋਂ ਡਾਕਟਰ ਰਮੇਸ਼ ਜੀ ਦੇ ਸੁਪਰ ਸਪੈਸ਼ਲਿਟੀ ਹਸਪਤਾਲ, ਲੁਧਿਆਣਾ ਤੋਂ ਡਾਕਟਰਾਂ ਦੀ ਟੀਮ ਨੇ ਅੱਖਾਂ ਦਾ ਚੈੱਕ ਅੱਪ ਕੀਤਾ। ਚੁਣੇ ਹੋਏ ਮਰੀਜ਼ਾਂ ਦੇ ਅਪ੍ਰੇਸ਼ਨ ਪੁਨਰਜੋਤ ਵੈਲਫੇਅਰ ਸੁਸਾਇਟੀ ਫਗਵਾੜਾ ਵਲੋਂ ਅੱਖਾਂ ਦੇ ਹਸਪਤਾਲ ਲੁਧਿਆਣਾ ਵਿੱਚ ਮੁਫਤ ਵਿੱਚ ਅਪ੍ਰੇਸ਼ਨ ਕਰਵਾਏ ਜਾਣਗੇ। ਮਰੀਜ਼ਾਂ ਦੀਆਂ ਐਨਕਾਂ ਲਗਵਾਉਣ ਦੀ ਸੇਵਾ ਵੀ ਪੁਨਰਜੋਤ ਵਲੋਂ ਮੁਫਤ ਵਿੱਚ ਕੀਤੀ ਜਾਵੇਗੀ। ਇਸ ਮੋਕੇ ਤੇ ਮੁੱਖ ਮਹਿਮਾਨ ਡਾਕਟਰ ਸੁੱਖੀ ਬਾਠ ਉੱਘੇ ਸਮਾਜ ਸੇਵਕ ਅਤੇ ਪੰਜਾਬ ਭਵਨ ਕਨੇਡਾ ਦੇ ਬਾਨੀ, ਨੇ ਸਾਰੇ ਬੱਚਿਆਂ ਨੂੰ ਬਜੁਰਗਾਂ ਨੂੰ ਪਿਆਰ ਮੁਹੱਬਤ ਨਾਲ ਰਹਿਣ ਦਾ ਸੱਦਾ ਦਿੱਤਾ ਅਤੇ ਨੋਜਵਾਨਾਂ ਨੂੰ ਦੇਸ਼ ਦੀ ਸੇਵਾ ਵਿੱਚ ਹਿੱਸਾ ਪਾਉਣ ਲਈ ਮਿਹਨਤ ਅਤੇ ਲਗਨ ਨਾਲ ਪੜਾਈ ਕਰਕੇ ਮਾਪਿਆਂ ਦੀ ਸੇਵਾ ਕਰਨ ਦਾ ਸੁਨੇਹਾ ਦਿੱਤਾ। ਉਹਨਾਂ ਨੇ ਕਿਹਾ ਕਿ ਇਹ ਸਮਾਜ ਦੇ ਲੋੜਵੰਦ ਇਨਸਾਨਾਂ ਦੀ ਸੇਵਾ ਕਰਨਾ ਸੱਚਾ ਸੁੱਚਾ ਧਰਮ ਹੈ ਅਤੇ ਉਸ ਮਾਲਿਕ ਦੀ ਸੇਵਾ ਹੈ। ਉਹਨਾਂ ਨੇ ਕੈਂਪ ਵਿੱਚ ਆਏ ਸਾਰੇ ਮਰੀਜ਼ਾਂ ਅਤੇ ਸੈਮੀਨਾਰ ਵਿੱਚ ਆਏ ਸਾਰੇ ਲੋਕਾਂ ਨੂੰ ਫਲ ਫਰੂਟ ਵੰਡਿਆ। ਲਾਇਨਜ਼ ਕਲੱਬ ਫਗਵਾੜਾ ਸਰਵਿਸ ਦੇ ਚੈਅਰਮੈਨ ਵਿਪਨ ਹਾਂਡਾ ਜੀ ਪ੍ਰਧਾਨ ਰਾਜਨ ਧਵਨ ਅਤੇ ਲਾਇਨ ਅਵਤਾਰ ਸਿੰਘ ਜੀ ਵਲੋਂ ਬੱਚਿਆਂ ਨੂੰ ਬਿਸਕੁਟ ਅਤੇ ਗਿਫਟ ਪੈਕ ਵੀ ਵੰਡੇ ਗਏ। ਪਰਿਆਸ ਸੰਸਥਾ ਦੇ ਕਨਵੀਨਰ ਸ਼ਕਤੀ ਮਹਿੰਦਰੂ ਜੀ ਨੇ ਆਏ ਹੋਏ ਡਾਕਟਰਾਂ ਅਤੇ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਸਮਾਜ ਸੇਵਾ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਬੱਚਿਆਂ ਨੂੰ ਵੀ ਪ੍ਰੇਰਿਆ। ਪੁਨਰਜੋਤ ਦੇ ਸਟੇਟ ਕੋ-ਆਰਡੀਨੇਟਰ ਅਸ਼ੋਕ ਮਹਿਰਾ ਜੀ ਨੇ ਪੰਜਾਬੀ ਦੇ ਮਸ਼ਹੂਰ ਗਾਇਕ ਰਣਜੀਤ ਰਾਣਾ ਦੇ ਨਾਲ ਮਿਲ ਕੇ ਨੋਜਵਾਨ ਪੀੜੀ ਨੂੰ ਮਿਹਨਤ ਕਰਕੇ ਪੜਨ ਅਤੇ ਚੰਗੀ ਸਿਹਤ ਵੱਲ ਧਿਆਨ ਦੇਣ ਲਈ ਪੇ੍ਰਰਿਆ। ਸਿਵਲ ਹਸਪਤਾਲ ਦੀ ਟੀਮ ਨਾਲ ਸੁਰਿੰਦਰ ਬੀਸਲਾ ਜੀ ਨੇ ਡੇਂਗੂ ਅਤੇ ਚਿਕਨਗੁਨੀਆਂ ਦੇ ਲੀਫਲੈੱਟ ਵੀ ਲੋਕਾਂ ਨੂੰ ਵੰਡੇ। ਇਸ ਮੋਕੇ ਤੇ ਰਾਜ ਕੁਮਾਰ, ਤਰਲੋਚਨ ਸਿੰਘ ਪਰਮਾਰ, ਹਰਦੀਪ ਸਿੰਘ ਭੋਗਲ, ਹਰਵਿੰਦਰ ਭੋਗਲ, ਮਨਿੰਦਰ ਸ਼ਰਮਾਂ, ਸੰਨੀ ਬੱਧਣ, ਰਣਵੀਰ ਧੀਮਾਨ, ਐਡਵੋਕੇਟ ਜਤਿੰਦਰ ਸ਼ਰਮਾਂ, ਰਾਜਨ ਵਿਰਦੀ, ਰਾਹੁਲ ਬੰਗਾ, ਅਰਵਿੰਦ, ਪਰਮਜੀਤ ਬਸਰਾ, ਬਲਵਿੰਦਰ ਹੀਰਾ, ਵਿਜੇ ਕੁਮਾਰ, ਵਿਜੇ ਕਲੇਰ, ਹੈਪੀ ਮਾਹੀ, ਵਿਨੇ ਘਈ, ਡਾਕਟਰ ਹਰਪ੍ਰੀਤ, ਦੀਪਾ, ਪ੍ਰਿੰਸ, ਹਿਤੇਸ਼ ਅਤੇ ਪੰਕਜ ਅਨੰਦ ਨੇ ਕੈਂਪ ਵਿੱਚ ਸੇਵਾ ਕੀਤੀ।  

Saturday, November 19, 2016

ਜ਼ੀ ਟੀਵੀ ਨੇ ਕੀਤਾ ਲੋਕ ਭਲੇ ਲਈ ਕੰਮ ਕਰਦੇ ਡਾਕਟਰਾਂ ਦਾ ਸਨਮਾਨ

ਸਨਮਾਨਿਤ ਡਾਕਟਰਾਂ 'ਚ ਲੁਧਿਆਣਾ ਦੇ ਡਾਕਟਰ ਰਮੇਸ਼ ਮਨਸੂਰਾਂ ਵੀ ਸ਼ਾਮਿਲ 
ਚੰਡੀਗੜ੍ਹ: 18 ਨਵੰਬਰ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ);
ਲਗਾਤਾਰ ਵੱਧ ਰਹੀ ਮਹਿੰਗਾਈ ਅਤੇ ਇਸਦੇ ਨਾਲ ਨਾਲ ਵਿਕਸਿਤ ਹੋ ਰਹੀ ਕਾਰੋਬਾਰੀ ਮੁਨਾਫ਼ੇ ਦੀ ਸੋਚ ਦੇ ਇਸ ਯੁਗ ਵਿੱਚ ਕੋਈ ਵਿਅਕਤੀ ਨਫ਼ੇ ਨੁਕਸਾਨ ਤੋਂ ਉੱਪਰ ਉੱਠ ਕੇ ਕੰਮ ਕਰੇ ਅਜਿਹਾ ਸੰਭਵ ਨਹੀਂ ਲੱਗਦਾ ਪਰ ਜ਼ੀ ਪੰਜਾਬੀ ਨੇ ਕੁਝ ਅਜਿਹੇ ਡਾਕਟਰ ਲੱਭੇ ਹਨ ਜਿਹਨਾਂ ਨੇ ਸਿਰਫ ਨਰ ਸੇਵਾ ਨੂੰ ਨਰੈਣ ਸੇਵਾ ਸਮਝਿਆ ਅਤੇ ਆਪਣੇ ਕਿੱਤੇ ਦੇ ਗਿਆਨ ਨਾਲ ਲੋਕਾਂ ਨੂੰ ਲਾਭ ਪਹੁੰਚਾਇਆ। ਅਜਿਹੇ ਡਾਕਟਰਾਂ ਨੂੰ ਸ਼ੁੱਕਰਵਾਰ 18 ਨਵੰਬਰ ਵਾਲੇ ਦਿਨ ਚੰਡੀਗੜ੍ਹ ਵਿੱਚ ਸਨਮਾਨਿਤ ਵੀ ਕੀਤਾ ਗਿਆ। ਰਾਜੀਵ ਗਾਂਧੀ ਆਈਟੀ ਪਾਰਕ ਵਿੱਚ ਸਥਿਤ ਹੋਟਲ ਦ ਲਲਿਤ ਵਿੱਚ ਢਾਈ ਤਿੰਨ ਘੰਟਿਆਂ ਦੇ ਇਸ ਲਾਈਵ ਸ਼ੋ ਵਿੱਚ ਬੜੇ ਗਿਣੇ ਚੁਣੇ ਮਹਿਮਾਨ ਬੁਲਾਏ ਗਏ ਸਨ। ਜ਼ੀ ਟੀਵੀ ਦੇ ਸਟਾਫ ਨੇ ਆਪਣੀ ਪ੍ਰੰਪਰਾ ਅਤੇ ਰਵਾਇਤ ਮੁਤਾਬਿਕ ਬੜੇ ਹੀ ਸਲੀਕੇ ਨਾਲ ਸਤਿ ਸ੍ਰੀ ਅਕਾਲ ਨਾਲ ਪ੍ਰੋਗਰਾਮ ਸ਼ੁਰੂ ਕੀਤਾ। ਜਿਹਨਾਂ ਚੁਣੇ ਗਏ ਡਾਕਟਰਾਂ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਚੋਂ ਕੁਝ ਕੁ ਦੇ ਪ੍ਰੋਫ਼ਾਈਲ ਵੀ ਰਿਪੋਰਟ ਕਾਰਡ ਵੱਜੋਂ ਦਿਖਾਏ ਗਏ। ਇਹਨਾਂ ਵਿੱਚ ਕੁਝ ਸਰਕਾਰੀ ਡਾਕਟਰ ਸਨ ਅਤੇ ਕੁਝ ਨਿਜੀ ਪ੍ਰੈਕਟਿਸ ਕਰਨ ਵਾਲੇ। ਸਨਮਾਨ ਲਈ ਸਿਰਫ ਇੱਕੋ ਗੱਲ ਦੇਖੀ ਗਈ ਕਿ ਉਹਨਾਂ ਨੇ ਆਮ ਲੋਕਾਂ ਦੇ ਭਲੇ ਲਈ ਕੀ ਕੀਤਾ ਹੈ। ਇਸ ਮੌਕੇ ਲੁਧਿਆਣਾ ਦੇ ਡਾਕਟਰ ਰਮੇਸ਼ (ਮਨਸੂਰਾਂ), ਅੰਮ੍ਰਿਤਸਰ ਦੇ ਡਾਕਟਰ ਸਤਨਾਮ ਸਿੰਘ ਗਿੱਲ, ਪਠਾਨਕੋਟ ਦੇ ਡਾਕਟਰ ਭੁਪਿੰਦਰ ਸਿੰਘ, ਤਲਵੰਡੀ ਸਾਬੋ ਦੀ ਡਾਕਟਰ ਸੋਨੀਆ ਗੁਪਤਾ ਅਤੇ ਮੋਹਾਲੀ ਦੀ ਡਾਕਟਰ ਬਲਦੀਪ ਕੌਰ ਵੀ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿਹਤ ਮੰਤਰੀ ਸੁਰਜੀਤ ਜਿਆਣੀ ਵੀ ਉਚੇਚੇ ਤੌਰ ਤੇ ਪੁੱਜੇ ਅਤੇ ਪ੍ਰੋਗਰਾਮ ਦੇ ਖਤਮ ਹੋਣ ਤੀਕਰ ਉੱਥੇ ਮੌਜੂਦ ਰਹੇ। ਸਮਾਗਮ ਯਾਦਗਾਰੀ ਸੀ ਅਤੇ ਉੱਥੇ ਮੌਜੂਦ ਦਰਸ਼ਕਾਂ ਨੇ ਵੀ ਇਸਨੂੰ ਇੱਕ ਸੁਰ ਹੋ ਇਕ ਕੇ ਦੇਖਿਆ। 
ਉਹਨਾਂ ਸਨਮਾਨਿਤ ਕੀਤੇ ਗਏ ਡਾਕਟਰਾਂ ਨੂੰ ਵਧਾਈ ਦੇਂਦਿਆਂ ਕਿਹਾ ਕਿ ਬਾਕੀਆਂ ਨੂੰ ਵੀ ਇਸ ਸਨਮਾਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਲੋਕ ਸੇਵਾ ਦੇ ਕੰਮ ਨੂੰ ਹੋਰ ਵਧੇਰੇ ਜ਼ਿੰਮੇਵਾਰੀ ਨਾਲ ਕਰਨਾ ਚਾਹੀਦਾ ਹੈ।
ਇਸਦੇ ਨਾਲ ਹੀ ਉਹਨਾਂ ਪੁਰਾਣੇ ਯੁਗ ਦੀ ਯਾਦ ਵੀ ਤਾਜ਼ਾ ਕਰੈ ਅਤੇ ਕਿਹਾ ਕਿ ਮਸ਼ੀਨਰੀ ਅਤੇ ਤਕਨੀਕ ਵਿੱਚ ਹੋਈ ਤਰੱਕੀ ਦੇ ਨਾਲ ਨਾਲ ਸਾਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਦੀ ਅਮੀਰੀ ਵੀ ਯਾਦ ਰੱਖਣੀ ਚਾਹੀਦੀ ਹੈ ਅਤੇ ਉਸ ਨੂੰ ਭੁਲਾਉਣਾ ਨਹੀਂ ਚਾਹੀਦਾ। ਉਹਨਾਂ ਦੱਸਿਆ ਕਿ ਸਾਡੇ ਜ਼ਮਾਨੇ ਵਿੱਚ ਜਦੋਂ ਕੋਈ ਮਰੀਜ਼ ਡਾਕਟਰ ਕੋਲ ਜਾਂਦਾ ਤਾਂ ਡਾਕਟਰਾਂ ਵੱਲੋਂ ਵੀ ਉਸ ਨੂੰ ਦੁੱਧ ਘਿਓ ਦੀ ਵਰਤੋਂ ਕਰਨ ਅਤੇ ਆਪਣੀ ਖੁਰਾਕ ਵੱਲ ਉਚੇਚਾ ਧਿਆਨ ਦੇਣ ਲਈ ਕਿਹਾ ਜਾਂਦਾ ਪਰ ਹੁਣ ਇਸਦੇ ਉਲਟ ਵਰਤਾਰਾ ਸਾਹਮਣੇ ਆ ਰਿਹਾ ਹੈ। ਮਰੀਜ਼ ਨੂੰ ਕਿਹਾ ਜਾਂਦਾ ਹੈ ਕਿ ਦੁੱਧ ਨਹੀਂ ਪੀਣਾ--ਘਿਓ ਨਹੀਂ ਖਾਣਾ ਵਗੈਰਾ ਵਗੈਰਾ। ਸੋ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ। 
ਸਨਮਾਨਿਤ ਡਾਕਟਰਾਂ ਵਿੱਚੋਂ ਕਈਆਂ ਨੇ ਇਸ ਮੌਕੇ ਪੰਜਾਬ ਸਕਰੀਨ ਨਾਲ ਗੱਲਬਾਤ ਕਰਦਿਆਂ ਸਮਾਜ ਨੂੰ ਸਿਹਤਮੰਦ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸੰਸਾ ਕੀਤੀ ਅਤੇ ਆਪਣਾ ਲੋਕ ਸੇਵਾ ਦਾ ਸੰਕਲਪ ਵੀ ਦੁਹਰਾਇਆ। ਉਹਨਾਂ ਜੀਟੀਵੀ ਦੇ ਇਸ ਉਪਰਾਲੇ ਨੂੰ ਵੀ ਸ਼ਲਾਘਾਯੋਗ ਦੱਸਿਆ ਅਤੇ ਸਨਮਾਨ ਲਈ ਧੰਨਵਾਦ ਵੀ ਕੀਤਾ। 
ਇਸ ਮੌਕੇ ਆਯੂਰਵੈਦ ਦੇ ਖੇਤਰ ਵਿੱਚ ਸਰਗਰਮ ਡਾਕਟਰ ਬਲਦੀਪ ਕੌਰ ਦਾ ਵੀ ਸਨਮਾਨ ਕੀਤਾ ਗਿਆ। ਉਹਨਾਂ  ਪੰਜਾਬ ਸਕਰੀਨ ਨਾਲ ਗੱਲਬਾਤ ਕਰਦਿਆਂ ਕਿਹਾ ਆਯੂਰਵੈਦ ਬਾਰੇ ਲੋਕਾਂ ਵਿੱਚ ਖਿਹਿੱਚ ਵਧੀ ਹੈ।  ਹੁਣ ਵਧੇਰੇ ਲੋਕ ਇਸ ਵੱਲ ਆਕਰਸ਼ਿਤ ਹੋ ਰਹੇ ਹਨ। ਉਹਨਾਂ ਇਸ ਬਾਰੇ ਸਰਕਾਰ ਦੀਆਂ ਨੀਤੀਆਂ ਨੂੰ ਵੀ ਸ਼ਲਾਘਾਯੋਗ ਦੱਸਿਆ।

Saturday, November 12, 2016

"ਇਨਸਾਨੀਅਤ ਹੀ ਇੱਕੋ ਧਰਮ"ਦੇ ਮਕਸਦ ਨੂੰ ਲੈ ਕੇ ਡਾ. ਰਮੇਸ਼ ਵੱਲੋਂ ਨਵਾਂ ਉਪਰਾਲਾ

ਨਿਸ਼ਾਨਾ 2030 ਤੱਕ ਸ਼ੁੱਧ ਇਨਸਾਨੀਅਤ ਵਾਲਾ ਸਮਾਜ ਸਿਰਜਣਾ  
ਲੁਧਿਆਣਾ:  12 ਨਵੰਬਰ 2016: (ਪੰਜਾਬ ਸਕਰੀਨ ਬਿਊਰੋ): 
ਅੱਖਾਂ ਦੇ ਹਨੇਰੇ ਨੂੰ ਦੂਰ ਕਰਦਿਆਂ ਮਿਲੀ ਸਫਲਤਾ ਨੇ ਡਾਕਟਰ ਰਮੇਸ਼ ਦੇ ਮਨ ਵਿੱਚ ਇੱਕ ਹੋਰ ਮਕਸਦ ਪੈਦਾ ਕੀਤਾ ਕਿ ਜਦੋਂ ਤੀਕ ਸਮਾਜ ਹੀ ਹਨੇਰਾ ਹੈ ਉਦੋਂ ਤੱਕ ਸਿਰਫ ਅੱਖਾਂ ਦੀ ਰੌਸ਼ਨੀ ਤਾਂ ਜ਼ਿੰਦਗੀ ਅਤੇ ਸਮਾਜ ਨੂੰ ਖੁਸ਼ੀਆਂ ਨਹੀਂ ਦੇ ਸਕਦੀ। ਇਸ ਹਨੇਰੇ ਕਾਰਨ ਹੀ ਹੁੰਦੇ ਨੇ ਆਏ ਦਿਨ ਕਤਲ। ਆਏ ਦਿਨ ਖੂਨ ਖਰਾਬੇ ਅਤੇ ਫਸਾਦ। ਕਿਓਂ ਨਾ ਇਸ ਹਨੇਰੇ ਨੂੰ ਵੀ ਦੂਰ ਕੀਤਾ ਜਾਵੇ। ਇਸ ਹਨੇਰੇ ਨੂੰ ਦੂਰ ਕਰਨ ਲਈ ਦਿਨ ਚੁਣਿਆ ਗਿਆ ਬਾਲ ਦਿਵਸ ਦਾ। ਇਸ ਨਾਲ ਉਮੀਦ ਨੂੰ ਹੋਰ ਸ਼ਕਤੀ ਵੀ ਮਿਲੀ ਕਿ ਸ਼ਾਇਦ ਡੇੜ ਦੋ ਦਹਾਕੇ ਤੱਕ ਇੱਕ ਅਜਿਹੀ ਨਵੀਂ ਪੀੜ੍ਹੀ ਤਿਆਰ ਕੀਤੀ ਜਾ ਸਕੇ ਜਿਹੜੀ ਧਰਮਾਂ-ਜਾਤਾਂ-ਪਾਤਾਂ ਅਤੇ ਹੋਰ ਸਾਰੇ ਵਖਰੇਵਿਆਂ ਤੋਂ ਬਿਲਕੁਲ ਨਿਰਲੇਪ ਹੋ ਕੇ ਸਿਰਫ ਇਨਸਾਨੀਅਤ ਨੂੰ ਆਪਣਾ ਧਰਮ ਸਮਝੇ। ਅੱਜ ਪੁਨਰਜੋਤ ਹਸਪਤਾਲ ਵਿਖੇ ਮਨਾਇਆ ਗਿਆ ਬਾਲ ਦਿਵਸ ਅਸਲ ਵਿੱਚ ਇਸ ਮਕਸਦਨੂੰ ਪੂਰਾ ਕਰਨ ਦਾ ਸੰਕਲਪ ਦਿਵਸ ਵੀ ਸੀ। 
ਪੁਨਰਜੋਤ ਸੁਸਾਇਟੀ ਵੱਲੋਂ ਬੱਚਿਆਂ ਵਿਚ ਆਪਸੀ ਭਾਈਚਾਰਾ ਅਤੇ ਸਦਭਾਵਨਾ ਪੈਦਾ ਕਰਨ ਲਈ ਇੱਕ ਨਵੇਕਲੀ ਪਹਿਲ ਕਦਮੀ ਕੀਤੀ ਗਈ। ਪੁਨਰਜੋਤ ਆਈ ਬੈਂਕ ਸੁਸਾਇਟੀ ਵੱਲੋਂ ਅੱਜ ਬਾਲ ਦਿਵਸ਼ ਇਕ ਵੱਖਰੇ ਢੰਗ ਨਾਲ “ਪੁਨਰਜੋਤ ਸਦਭਾਵਨਾ ਪਰਿਵਾਰ-2030”ਦੇ ਮਿਲਨ ਨਾਲ ਮਨਾਇਆ ਗਿਆ। ਇਸ ਵਿੱਚ ਸਾਰੇ ਧਰਮਾਂ ਦੇ ਬੱਚੇ ਸ਼ਾਮਲ ਹੋਏ। 
     ਸਮਾਗਮ ਨੂੰ ਸੰਬੋਧਨ ਕਰਦਿਆ ਪੁਨਰਜੋਤ ਆਈ ਬੈਂਕ ਸੁਸਾਇਟੀ ਦੇ ਮੈਡੀਕਲ ਡਾਇਰੈਕਟਰ ਡਾ. ਰਮੇਸ਼ ਐਮ. ਡੀ. ਸਟੇਟ ਆਵਾਰਡੀ ਨੇ ਦੱਸਿਆ ਕਿ ਅੱਖਾਂ ਦਾਨ ਮਹਾਂਦਾਨ ਦੀ ਸਫਲ ਮੁਹਿੰਮ ਤੋਂ ਬਾਅਦ ਸਮਾਜਿਕ ਭਾਈਚਾਰੇ ਨੂੰ ਬੇਹਤਰ ਬਣਾਉਣ ਲਈ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ “ਪੁਨਰਜੋਤ ਦਾ ਵਿਆਹ” ਲਘੂ ਨਾਟਕ ਇਕੱਠਾਂ ਵਿਚ ਵਿਖਾਇਆ ਜਾ ਰਿਹਾ ਹੈ।ਅੱਜ ਬੱਚਿਆਂ ਵਿਚ ਆਪਸੀ ਭਾਈਚਾਰਾ ਅਤੇ ਦੇਸ ਦੀ ਏਕਤਾ ਅਤੇ ਅਖੰਡਤਾ ਨੂੰ ਮਜਬੂਤ ਕਰਨ ਦੇ ਮਕਸਦ ਨਾਲ “ਪੁਨਰਜੋਤ ਸਦਭਾਵਨਾ ਪਰਿਵਾਰ-2030” ਮਿਲਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਮਿਲਨ  ਵਿਚ  ਹਿੰਦੂ, ਮੁਸਲਿਮ, ਸਿੱਖ, ਅਤੇ ਇਸਾਈ ਭਾਈਚਾਰੇ ਦੇ ਦਸ ਸਾਲ ਤੱਕ ਦੇ ਬੱਚਿਆਂ ਨੂੰ ਸਾਮਲ ਕੀਤਾ ਗਿਆ ਹੈ। ਇਹ ਵੱਖ-ਵੱਖ ਧਰਮਾ ਦੇ ਬੱਚੇ ਸਮੇਂ-ਸਮੇਂ ਤੇ ਇਕੱਠੇ ਕੇ ਆਪਸੀ ਸਦਭਾਵਨਾ ਕਾਇਮ ਕਰਕੇ 2030 ਤੱਕ ਪੁਨਰਜੋਤ ਸਦਭਾਵਨਾ ਪਰਿਵਾਰ ਵਜੋਂ ਵਿਕਸਤ ਹੋ ਕੇ ਦੇਸ ਵਿਚ ਇਕ ਮਿਸਾਲ ਬਣਨਗੇ। ਸਮਾਗਮ ਨੂੰ ਡਾ. ਸ਼ਕੁੰਤਲਾ ਯਾਦਵ, ਡਾ.ਗੁਲਜ਼ਾਰ ਸਿੰਘ ਪੰਧੇਰ, ਜਿਓਤੀ ਡੰਗ ਅਤੇ ਰਾਕੇਸ਼ ਦੁੱਗਲ ਨੇ ਸੰਬੋਧਨ ਕੀਤਾ।ਡਾ. ਸ਼ਕੁੰਤਲਾ ਯਾਦਵ ਇਸ ਸਾਰੇ ਆਯੋਜਨ ਵਿੱਚ ਪੁਨਰਜੋਤ ਦੀ ਦਾਦੀ ਬਣ ਕੇ ਸਾਹਮਣੇ ਆਈ। 
ਇਸ ਮੌਕੇ ਤੇ ਡਾ.ਸ਼ਕੁੰਤਲਾ ਯਾਦਵ ਨੂੰ ਦਾਦੀ ਦਾ ਸਨਮਾਨ ਦੇ ਕੇ ਪੁਨਰਜੋਤ ਸਹਿਯੋਗੀ ਆਵਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋ ਇਲਾਵਾ ਬੱਚਿਆਂ ਨਾਲ ਆਏ ਵੱਖ-ਵੱਖ ਧਰਮਾਂ ਦੇ ਪ੍ਰਤੀਨਿਧਾਂ ਨੂੰ ਵੀ ਪੁਨਰਜੋਤ ਸਹਿਯੋਗੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
  ਇਸ ਮੌਕੇ ਤੇ ਦੰਡੀ ਸਵਾਮੀ ਮੰਦਰ ਤੋਂ ਪੰਡਿਤ ਸੁਮਿਤ ਮਿਤਰਾ ਤੇ ਰੋਹਿਤ, ਇਸਾਈ ਧਰਮ ਵੱਲੋਂ ਕੇਹਰ ਸਿੰਘ, ਮੁਸਲਿਮ ਭਾਈਚਾਰੇ ਵੱਲੋਂ ਮੁਹੰਮਦ ਹਸੀਨ ਗੁੱਲ, ਸਰਦਾਰ ਦਲਬੀਰ ਸਿੰਘ ਮੱਕੜ, ਮੀਡੀਆ ਇੰਚਾਰਜ ਜਤਿੰਦਰ ਸਿੰਘ ਪਮਾਲ, ਸ੍ਰੀ ਰਤਨ ਗੌਤਮ, ਸ੍ਰੀ ਸੁਖਚੈਨ ਸਿੰਘ ਅਤੇ ਰਛਪਾਲ ਸਿੰਘ ਆਦਿ ਹਾਜਰ ਸਨ।  

Tuesday, November 01, 2016

ਸ਼੍ਰੀ ਵਿਸ਼ਵਕਰਮਾ ਦਿਵਸ ਤੇ ਅੱਖਾਂ ਦਾਨ ਲਈ ਪ੍ਰੇਰਿਆ

Tue, Nov 1, 2016 at 4:30 PM
ਲੋਕ ਅਜੇ ਵੀ ਅੱਖਾਂ ਦਾਨ, ਅੰਗ ਦਾਨ ਬਾਰੇ ਅਣਜਾਣ ਹਨ--ਅਸ਼ੋਕ ਮਹਿਰਾ 
ਫਗਵਾੜਾ: 1 ਨਵੰਬਰ 2016: (ਪੰਜਾਬ ਸਕਰੀਨ ਬਿਊਰੋ):
ਸ਼੍ਰੀ ਵਿਸ਼ਵਕਰਮਾ ਮੰਦਿਰ, ਬੰਗਾ ਰੋਡ ਫਗਵਾੜਾ ਵਿੱਚ ਹਰ ਸਾਲ ਦੀ ਤਰਾਂ ਸ਼ਰਧਾਲੂ ਪੂਰੇ ਪੰਜਾਬ ਵਿੱਚੋਂ ਹੁੰਮ ਹੁੰਮਾ ਕੇ ਪਹੁੰਚੇ। ਪੁਨਰਜੋਤ ਦੇ ਸਟੇਟ ਕੋ-ਆਰਡੀਨੇਟਰ ਅਸ਼ੋਕ ਮਹਿਰਾ ਨੇ ਆਈਆਂ ਹੋਈਆਂ ਸੰਗਤਾਂ ਨੂੰ ਅੱਖਾਂ-ਦਾਨ, ਖੂਨ-ਦਾਨ ਅਤੇ ਅੰਗ ਦਾਨ ਦੀ ਜਾਗਰੂਕਤਾ ਲਈ ਚਾਰ ਟੀਮਾਂ ਦਾ ਗਠਨ ਕੀਤਾ। ਪੁਨਰਜੋਤ ਵੈਲਫੇਅਰ ਸੁਸਾਇਟੀ ਫਗਵਾੜਾ, ਪੁਨਰਜੋਤ ਬ੍ਰਾਂਚ ਬੰਗਾ, ਗੁਰਾਇਆ ਬਲੱਡ ਸੇਵਾ, ਸਿਟੀਜਨ ਕੋਂਸਲ ਫਗਵਾੜਾ ਅਤੇ ਪੁਨਰਜੋਤ ਵੈਲਫੇਅਰ ਸੁਸਾਇਟੀ ਗੁਰਾਇਆ ਦੇ ਕੋ-ਆਰਡੀਨੇਟਰਾਂ ਨੇ ਦੋ ਪੱਕੇ ਸਟਾਲ ਅਤੇ ਦੋ ਟੀਮਾਂ ਵਲੋਂ ਮੇਲੇ ਵਿੱਚ ਘੁੰਮ ਕੇ ਵੱਡੇ ਸਲੋਗਨਾਂ ਦੇ ਜਰੀਏ ਲੋਕਾਂ ਨੂੰ ਪ੍ਰੇੁਰਿਤ ਕੀਤਾ। ਅਸ਼ੋਕ ਮਹਿਰਾ ਨੇ ਦੱਸਿਆ ਕਿ ਲੋਕ ਅਜੇ ਵੀ ਅੱਖਾਂ ਦਾਨ, ਅੰਗ ਦਾਨ ਬਾਰੇ ਅਣਜਾਣ ਹਨ ਉਹਨਾਂ ਨੂੰ ਇਸ ਬਾਰੇ ਪਤਾ ਹੀ ਨਹੀ ਕਿ ਮਰਨ ਤੋਂ ਬਾਅਦ ਸਾਡੀਆਂ ਅੱਖਾਂ ਜੀਂਉਦੀਆਂ ਹਨ। ਇਸ ਮੋਕੇ ਹਜਾਰਾਂ ਲੋਕਾਂ ਨੂੰ ਇਸ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਅੱਖਾਂ ਦਾਨ ਦੇ 50 ਪ੍ਰਣ ਪੱਤਰ ਵੀ ਭਰੇ ਗਏ। ਇਸ ਮੋਕੇ ਸ਼ਕਤੀ ਮਹਿੰਦਰੂ ਜੀ, ਰਾਜ ਕੁਮਾਰ, ਸੰਦੀਪ ਬੱਧਣ, ਵਿਜੇ ਕਲੇਰ, ਪਰਮਜੀਤ ਬਸਰਾ, ਬਲਵਿੰਦਰ ਹੀਰਾ, ਨਿੱਕੂ ਸਾਬ, ਸੰਨੀ ਸਿੰਘ, ਪ੍ਰਿੰਸ ਚੱਢਾ, ਮਨਜਿੰਦਰ ਸਿੰਘ, ਬੋਬੀ, ਪੰਕਜ ਅਨੰਦ, ਪਿਯੂਸ਼, ਹੈਪੀ ਮਾਹੀ, ਸੋਮ ਪ੍ਰਕਾਸ਼ ਵਿਰਦੀ, ਮਾਸਟਰ ਅਸ਼ੋਕ ਕੁਮਾਰ, ਹਰਪ੍ਰੀਤ, ਦੀਪਾ, ਬੂਟਾ ਅਤੇ ਪਰਮਜੀਤ ਨੇ ਇਸ ਸੇਵਾ ਵਿੱਚ ਭਾਗ ਲਿਆ। ਅੱਖਾਂ ਦਾਨ ਦੇ ਪ੍ਰਣ ਪੱਤਰ ਭਰਨ ਵਾਲਿਆਂ ਦੇ ਮੋਕੇ ਤੇ ਹੀ ਪਲੈੱਜ ਕਾਰਡ, ਬਣਾ ਕੇ ਕੋ-ਆਰਡੀਨੇਟਰਾਂ ਵਲੋਂ ਸਨਮਾਨ ਪੱਤਰ ਵੀ ਦਿੱਤੇ ਗਏ। 

Friday, October 28, 2016

ਹਨੇਰੇ ਵਿੱਚ ਚਾਨਣ ਵੰਡਦੀ ਮਾਂ ਪੁਨਰਜੋਤ- ਅਸ਼ੋਕ ਮੈਹਰਾ

 Fri, Oct 28, 2016 at 6:24 AM
ਦੀਵਾਲੀ ਉਹਨਾਂ ਲਈ ਮਨਾਈਏ ਜਿਹਨਾਂ ਦੀ ਜ਼ਿੰਦਗੀ ਹਨੇਰੀ ਹੈ ਅੱਖਾਂ ਬਿਨਾ 
ਲੁਧਿਆਣਾ//ਫਗਵਾੜਾ: 28 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ):
ਦੀਵਾਲੀ ਰੌਸ਼ਨੀ ਦਾ ਤਿਉਹਾਰ ਹੈ। ਕੁੱਝ ਲੋਕਾਂ ਦੇ ਘਰਾਂ ਵਿੱਚ ਹਨੇਰਾ ਹੀ ਰਹੇਗਾ ਭਾਵੇ ਹਰ ਪਿੰਡ ਅਤੇ ਸ਼ਹਿਰ ਰੁਸ਼ਨਾ ਰਿਹਾ ਹੋਵੇਗਾ। ਉਹ ਦੇਖ ਹੀ ਨਹੀਂ ਸਕਦੇ। ਨੇਤਰਹੀਣ ਕੋਲ ਬੈਠ ਕੇ ਉਹਨਾਂ ਦੇ ਬੱਚੇ ਅਤੇ ਮਾਪੇ ਬੱਸ ਇਸ ਰੌਸ਼ਨੀ ਦਾ ਅਤੇ ਦੁਨੀਆਂ ਦਾ ਕੇਵਲ ਬਿਆਨ ਕਰ ਸਕਦੇ ਹਨ ਕਿ ਇਹ ਇਸ ਤਰਾਂ ਲੱਗਦੀ ਹੈ। ਨੇਤਰਹੀਣਾਂ ਦੀ ਜ਼ਿੰਦਗੀ ਵਿੱਚ ਰੌਸ਼ਨੀ ਅਤੇ ਦਿਨ ਦਾ ਕੋਈ ਮਾਇਨਾ ਨਹੀਂ ਕਿਉਂਕਿ ਉਹਨਾਂ ਲਈ 24 ਘੰਟੇ ਦੀ ਰਾਤ ਹੁੰਦੀ ਹੈ।
ਪੁਨਰਜੋਤ ਆਈ ਬੈਂਕ ਲੁਧਿਆਣਾ ਦੇ ਡਾ: ਰਮੇਸ਼ ਜੀ ਮਨਸੂਰਾਂ ਵਲੋਂ ਕਈ ਸਾਲ ਪਹਿਲਾਂ ਲੋਕਾਂ ਨੂੰ ਅੱਖਾਂ ਦਾਨ ਕਰਨ ਦਾ ਸੁਨੇਹਾ ਦੇਣਾ ਸ਼ੁਰੂ ਕੀਤਾ ਗਿਆ। ਹੁਣ ਤੱਕ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਵਿੱਚ ਡਾ. ਰਮੇਸ਼ ਜੀ ਨੇ ਦਾਨ ਵਿੱਚ ਆਈਆਂ ਅੱਖਾਂ ਨਾਲ ਪੁਤਲੀਆ ਬਦਲ ਕੇ ਉਹਨਾਂ ਨੂੰ ਰੌਸ਼ਨੀ ਦਾ ਤੋਹਫ਼ਾ ਦਿੱਤਾ ਹੈ। ਲੱਖਾਂ ਨੇਤਰਹੀਣ ਅਜੇ ਵੀ ਦੀਵਾਲੀ ਦੇ ਇਸ ਸਪੈਸ਼ਲ ਰੌਸ਼ਨੀ ਵਾਲੇ ਤੋਹਫ਼ੇ ਦੇ ਇੰਤਜ਼ਾਰ ਵਿੱਚ ਕਈ ਸਾਲਾਂ ਤੋਂ ਬੈਠੇ ਹਨ।
ਅਸ਼ੋਕ ਮੈਹਰਾ ਸਟੇਟ ਕੋਆਰਡੀਨੇਟਰ ਪੁਨਰਜੋਤ ਪੰਜਾਬ ਨੇ ਡਾਕਟਰ ਰਮੇਸ਼ ਜੀ ਡਾਇਰੈਕਟਰ ਅਤੇ ਸੁਭਾਸ਼ ਮਲਿਕ ਸੈਕਟਰੀ ਪੁਨਰਜੋਤ ਆਈ ਬੈਂਕ ਲੁਧਿਆਣਾ ਦੀ ਅਗਵਾਈ ਵਿੱਚ ਮਿਸ਼ਨ ਰੌਸ਼ਨੀ “ਹਨੇਰੇ ਤੋਂ ਚਾਨਣ ਵੱਲ” ਨੂੰ ਲੁਧਿਆਣਾ, ਫਗਵਾੜਾ ਤੋਂ ਸ਼ੁਰੂ ਕਰਕੇ ਪੂਰੇ ਪੰਜਾਬ ਵਿੱਚ ਪੁਨਰਜੋਤ ਟੀਮਾਂ ਅਤੇ ਕੋਆਰਡੀਨੇਟਰਾਂ ਦਾ ਗਠਨ ਕਰਕੇ ਪਹੁੰਚਾਉਣ ਦਾ ਕਠਿਨ ਬੀੜਾ ਚੁਕਿਆ ਹੈ। ਪੁਨਰਜੋਤ ਟੀਮ ਲਗਭਗ ਹਰ ਜ਼ਿਲ੍ਹੇ ਵਿੱਚ ਸੋਸ਼ਲ ਮੀਡੀਆ, ਮੁਫ਼ਤ ਚੈੱਕ ਅੱਪ ਕੈਂਪਾਂ ਅਤੇ ਸੈਮੀਨਾਰਾਂ ਦੇ ਜ਼ਰੀਏ ਲੋਕਾਂ ਤੱਕ ਅੱਖਾਂ ਦਾਨ ਦਾ ਸੁਨੇਹਾਂ ਪਹੰੁਚਾ ਰਹੀ ਹੈ। ਸਾਡੀਆਂ ਅੱਖਾਂ 6-8 ਘੰਟੇ ਤੱਕ ਮਰਨ ਤੋਂ ਬਾਅਦ ਜੀਓਂਦੀਆਂ ਹੁੰਦੀਆ ਹਨ। ਇੱਕ ਸਾਲ ਦੇ ਬੱਚੇ ਤੋਂ 90 ਸਾਲ ਦੇ ਬਜ਼ੁਰਗ ਤੱਕ ਅੱਖਾਂ ਦਾਨ ਹੋ ਸਕਦੀਆ ਹਨ। ਸਾਡੇ ਮਰਨ ਤੋਂ ਬਾਅਦ ਵੀਂ ਅਸੀਂ ਆਪਣੀਆਂ ਅੱਖਾਂ ਦਾਨ ਵਿੱਚ ਦੇ ਕੇ ਨੇਤਰਹੀਣਾਂ ਦੀ ਜ਼ਿਦੰਗੀ ਵਿੱਚ ਰੌਸ਼ਨੀ ਭਰ ਸਕਦੇ ਹਾਂ।
ਪੁਨਰਜੋਤ ਦੀ ਪ੍ਰੇਰਨਾ ਨਾਲ ਪਦਮਸ਼੍ਰੀ ਹੰਸ ਰਾਜ ਹੰਸ, ਪਦਮਸ਼੍ਰੀ ਸੁਰਜੀਤ ਪਾਤਰ, ਗਾਇਕ ਸੁਰਿੰਦਰ ਸ਼ਿੰਦਾਂ ਜੀ, ਕੰਵਰ ਗਰੇਵਾਲ, ਕੰਠ ਕਲੇਰ, ਨੱਛਤਰ ਗਿੱਲ, ਕੇ.ਐੱਸ ਮੱਖਣ, ਬੂਟਾ ਮੁੰਹਮਦ, ਦੇਵ ਥਰੀਕੇ ਵਾਲਾ, ਭਜਨਾ ਅਮਲੀ ਆਪਣੇ ਮਰਨ ਤੋਂ ਉਪਰੰਤ ਨੇਤਰਦਾਨ ਦਾ ਪ੍ਰਣ ਲੈ ਚੁਕੇ ਹਨ।
ਪੁਨਰਜੋਤ ਟੀਮ ਫਗਵਾੜਾ ਅਤੇ ਗੋਰਾਇਆਂ ਦੇ ਕੋਆਰਡੀਨੇਟਰਾਂ ਨੇ ਅੱਖਾਂ ਦਾਨ ਦੇ ਨਾਲ ਨਾਲ ਖੂਨ ਦਾਨ ਅਤੇ ਅੰਗ ਦਾਨ ਦਾ ਪ੍ਰਣ ਵੀ ਲਿਆ ਹੋਇਆ ਹੈ। ਦੀਵਾਲੀ ਤੇ ਅਸੀਂ ਵੀ ਅੱਖਾਂ ਦਾਨ ਦਾ ਪ੍ਰਣ ਕਰੀਏ ਅਤੇ ਆਪਣੇ ਰਿਸ਼ਤੇਦਾਰਾਂ, ਮਿੱਤਰਾਂ ਅਤੇ ਪਿੰਡ ਮੁਹੱਲੇ ਵਿੱਚ ਕਿਸੇ ਦੀ ਮੌਤ ਤੋਂ ਬਾਅਦ ਉਹਨਾਂ ਨੂੰ ਅੱਖਾਂ ਦਾਨ ਲਈ ਬੇਨਤੀ ਜਰੂਰ ਕਰੀਏ ਤਾਂ ਜੋ ਜੀਓਂਦੀਆਂ ਅੱਖਾਂ ਨੂੰ ਸਾੜਨ ਦੀ ਬਜਾਏ ਕਿਸੇ ਦੀ ਜ਼ਿੰਦਗੀ ਵਿੱਚ ਰੌਸ਼ਨੀ ਭਰਨ ਦਾ ਨੇਕ ਕਰਮ ਕੀਤਾ ਜਾ ਸਕੇ।

Tuesday, October 11, 2016

ਦੁਸਹਿਰੇ ਮੌਕੇ ਪਿੰਡ ਮਨਸੂਰਾਂ ਨੇ ਦਿੱਤਾ ਨਾਟਕਾਂ ਰਾਹੀਂ ਨਵੀਂ ਜਾਗ੍ਰਤੀ ਦਾ ਸੁਨੇਹਾ

ਡਾਕਟਰ ਰਮੇਸ਼ ਦੇ ਲਿਖੇ ਨਾਟਕਾਂ ਨੇ ਦਿੱਤਾ ਸਮਾਜ ਨੂੰ ਹਲੂਣਾ 
ਲੁਧਿਆਣਾ: 10 ਅਕਤੂਬਰ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਹਰ ਥਾਂ ਲੱਗਦੇ ਹਨ ਦੁਸਹਿਰੇ ਦੇ ਮੇਲੇ ਪਰ ਪਿੰਡ ਮਨਸੂਰਾਂ ਦਾ ਮੇਲਾ ਕੁਝ ਵੱਖਰਾ ਜਿਹਾ ਸੀ। ਅੱਖਾਂ ਵਾਲੇ ਡਾਕਟਰ ਰਮੇਸ਼ ਦੀ ਕਰਮਭੂਮੀ ਵਾਲਾ ਪਿੰਡ ਮਨਸੂਰਾਂ।  ਰਾਵਣ ਦਾ ਬੁੱਤ ਤਾਂ ਇਥੇ ਵੀ ਮੌਜੂਦ ਸੀ ਜਿਸਨੂੰ ਦੁਸਹਿਰੇ ਵਾਲੇ ਦਿਨ ਹੀ ਸਾੜਿਆ ਜਾਣਾ ਹੈ ਪਰ ਦੁਸਹਿਰੇ ਦੀ ਪੂਰਵ ਸੰਧਿਆ ਮੌਕੇ ਇਸ ਪਿੰਡ ਦੀ ਕਮੇਟੀ, ਪੰਚਾਇਤ ਅਤੇ ਹੋਰ ਸ਼ੁਭਚਿੰਤਕਾਂ ਨੇ ਬਹੁਤ ਸਾਰੀਆਂ ਬਦੀਆਂ ਨੂੰ ਸਾੜਿਆ ਅਤੇ ਬਹੁਤ ਸਾਰੇ ਘਰਾਂ ਵਿੱਚ ਨਵੀਂ ਜ਼ਿੰਦਗੀ ਵਾਲੀ ਖੁਸ਼ੀ ਵੰਡੀ।
ਇਸ ਮੌਕੇ 11 ਗਰੀਬ ਕੁੜੀਆਂ ਦੇ ਵਿਆਹ ਕਰਾਏ ਗਏ। ਆਯੋਜਨ ਵਿੱਚ 11-11 ਮੁੰਡੇ ਕੁੜੀਆਂ ਦੀ ਗਰੀਬੀ ਵਾਲਾ ਰਾਵਣ ਸਾੜਦਿਆਂ ਉਹਨਾਂ ਦੇ ਘਰਾਂ ਵਿੱਚ ਅਨੰਦ ਵਾਲੇ ਕਾਰਜ  ਦਾ ਮੁੱਢ ਬੰਨਿਆ ਗਿਆ। ਮਾਹੌਲ ਵਿਆਹ ਵਾਲਾ ਸੀ। ਬਾਰਾਤੀ ਵੀ ਉੱਥੇ ਹੀ ਅਤੇ ਕੁੜੀਆਂ ਵਾਲੇ ਵੀ। ਸਾਰੇ ਸ਼ਗਨਾਂ ਦੇ ਨਾਲ ਨਾਲ ਗੀਤ ਸੰਗੀਤ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ। ਅਮੀਰੀ ਗਰੀਬੀ ਦੇ ਫਰਕ ਨੂੰ ਦੂਰ ਕਰਦਿਆਂ ਇਹਨਾਂ ਵਿਆਹਾਂ ਵਿੱਚ ਜਿੱਥੇ ਕੁੜੀਆਂ ਤੋਰਨ ਵਾਲੀ ਉਦਾਸੀ ਦੇ ਹੰਝੂ ਸਨ ਉੱਥੇ ਵਿਆਹ ਦੀ ਖੁਸ਼ੀ ਵਾਲੇ ਭੰਗੜੇ ਵੀ ਸਨ। ਇਸ ਆਯੋਜਨ ਵਿੱਚ ਪੂਰਾ ਪਿੰਡ ਸ਼ਾਮਲ ਸੀ। ਵਿਦੇਸ਼ਾਂ ਵਿੱਚ ਬੈਠੇ ਇਸ ਪਿੰਡ ਦੇ ਐਨ ਆਰ ਆਈਜ਼ ਪਲ ਪਲ ਦੀ ਖਬਰ ਲੈ ਕੇ ਨਾਲੋ ਨਾਲ ਸ਼ਗਨ ਭੇਜ ਰਹੇ ਸਨ ਜਿਹਨਾਂ ਦਾ ਐਲਾਨ ਸਟੇਜ ਤੋਂ ਨਾਲੋ ਨਾਲ ਹੋ ਰਿਹਾ ਸੀ।
ਸਟੇਜ ਤੇ ਮਨੋਰੰਜਨ ਵਾਲੇ ਹਲਕੇ ਫੁਲਕੇ ਗੀਤ ਵੀ ਸਨ ਪਰ ਨਾਲ ਹੀ ਉੱਥੇ ਖੇਡੇ ਗਏ ਨਾਟਕਾਂ ਨੇ ਗੰਭੀਰ ਸੁਨੇਹੇ ਵੀ ਦਿੱਤੇ। ਦਿਲਚਸਪ ਗੱਲ ਹੈ ਕਿ ਇਹ ਨਾਟਕ ਰਮੇਸ਼ ਦੇ ਲਿਖੇ ਹੋਏ ਹਨ।  ਇਹਨਾਂ ਦੇ ਕਲਮੀ ਰੂਪ ਨੂੰ ਅੱਜ ਸਾਰਿਆਂ ਨੇ ਬਹੁਤ ਪਸੰਦ ਕੀਤਾ।  ਗਿਆਨ ਸਥਲ ਮੰਦਰ ਦੇ ਪ੍ਰਧਾਨ ਜਗਦੀਸ਼ ਬਜਾਜ ਅਤੇ ਬੱਦੋਵਾਲ ਵਾਲੇ ਬਾਬਾ ਜਸਪਾਲ ਸਿੰਘ ਵੀ ਉਚੇਚੇ ਤੌਰ ਤੇ ਪੁੱਜੇ। ਪ੍ਰੋਫੈਸਰ ਐਸ ਐਨ ਸੇਵਕ ਅਤੇ ਗੁਲਜ਼ਾਰ ਪੰਧੇਰ ਵਰਗੇ ਬੁਧੀਜੀਵੀ ਵੀ ਉਚੇਚ ਨਾਲ ਸ਼ਾਮਲ ਹੋਏ। ਨਵੀਂ ਪੀੜ੍ਹੀ ਦੀ ਪ੍ਰਤੀ ਨਿੱਧਤਾ ਕਰਦੀ ਡਰਾਮਾ ਨਿਰਦੇਸ਼ਕ ਸਪਨਦੀਪ ਕੌਰ ਨੇ ਆਪਣੀ ਪੂਰੀ ਟੀਮ ਦੇ ਨਾਲ ਉੱਥੇ ਬੈਠੇ ਸਰਤੀਆਂ ਅਤੇ ਦਰਸ਼ਕਾਂ ਨੂੰ ਹਲੂਣਾ ਦਿੱਤਾ। ਚੇਤ ਰਹੇ ਇਹ ਉਹੀ ਪਿੰਡ ਹੈ ਜਿਸ ਨੇ ਪੰਜਾਬ ਦੇ ਸੰਤਾਪੇ ਦਿਨਾਂ ਦੌਰਾਨ ਵੀ ਆਮ ਲੋਕਾਂ ਦੀ ਸਾਰ ਲੈਣੀ ਨਹੀਂ ਸੀ ਛੱਡੀ। ਧਮਕੀਆਂ ਅਤੇ ਦਹਿਸ਼ਤ ਵਾਲੇ ਮਾਹੌਲ ਵਿੱਚ ਵੀ ਇਥੇ ਲੋਕ ਪੱਖੀ ਕਾਰਜ ਪੂਰੇ ਜੋਸ਼ੀ ਖਰੋਸ਼ ਨਾਲ ਸਿਰੇ ਚੜ੍ਹਦੇ ਰਹੇ ਸਨ ।
“ਪੁਨਰਜੋਤ ਦਾ ਵਿਆਹ” ਨਾਟਕ ਦੀ ਸਫਲ ਪੇਸ਼ਕਾਰੀ 
 ਸਮਾਜਿਕ ਬੁਰਾਈਆਂ ਦੂਰ ਕਰਨ ਲਈ ਲੋਕਾਂ ਨੂੰ ਕੀਤਾ ਜਾਗਰੂਕ
ਬੀਤੇ ਦਿਨੀਂ ਪੰਜਾਬੀ ਭਾਈਚਾਰੇ, ਸਭਿਆਚਾਰ ਅਤੇ ਰਾਮ ਯੁੱਗ ਦੀਆਂ ਕਦਰਾਂ ਕੀਮਤਾਂ ਨੂੰ ਦਰਸਾਉਂਦਾ ਅਤੇ ਸਮਾਜਿਕ ਕੁਰੀਤੀਆਂ ਨੂੰ ਠੱਲ ਪਾਉਣ ਲਈ “ਪੁਨਰਜੋਤ ਦਾ ਵਿਆਹ” ਨਾਟਕ ਦੁਸਹਿਰਾ ਗਰਾਉਂਡ ਮਨਸੂਰਾਂ ਵਿਖੇ ਪੁਨਰਜੋਤ ਆਈ ਬੈਂਕ ਸੁਸਾਇਟੀ ਵੱਲੋਂ ਦੁਸਹਿਰਾ ਕਮੇਟੀ ਅਤੇ ਗ੍ਰਾਮ ਪੰਚਾਇਤ ਮਨਸੂਰਾਂ ਦੇ ਸਹਿਯੋਗ ਨਾਲ ਖੇਡਿਆ ਗਿਆ।
    ਪੰਜਾਬ ਦੇ ਪ੍ਰਸਿੱਧ ਆਈ ਸਰਜਨ ਡਾ. ਰਮੇਸ਼ ਮਨਸੂਰਾਂ ਵਾਲਿਆਂ ਵੱਲੋਂ ਲਿਖਿਆ ਇਹ ਲਘੂ ਨਾਟਕ ਪ੍ਰਸਿੱਧ ਨਾਟਕਕਾਰ ਡਾ. ਐਸ. ਐਨ. ਸੇਵਕ ਅਤੇ ਸਵਪਨਦੀਪ ਕੌਰ ਦੇ ਨਿਰਦੇਸ਼ਨ ਹੇਠ ਖੇਡਿਆ ਗਿਆ। ਜਿਸ ਦਾ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਆਨੰਦ ਮਾਣਿਆਂ ਅਤੇ ਸਲਾਹਿਆ।
   ਡਾ. ਰਮੇਸ਼ ਮਨਸੂਰਾਂ ਵਾਲਿਆਂ ਨੇ ਨਾਟਕ ਵੇਖਣ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਨਾਟਕ ਵਿਚ ਦਾਜ-ਦਹੇਜ, ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋ ਇਲਾਵਾ ਇਸ ਡਰਾਮੇ ਵਿਚ ਰਾਮ ਰਾਜ ਯੁੱਗ ਦੀਆਂ ਮਨੁੱਖੀ ਕਦਰਾਂ ਕੀਮਤਾਂ ਅਤੇ ਅੱਜ ਦੀਆ ਸਮਾਜਿਕ ਬੁਰਾਈਆਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਬਿਆਨ ਕੀਤਾ ਗਿਆ ਹੈ।
   ਉਘੇ ਰੰਗ ਕਰਮੀ ਡਾ.ਐਸ. ਐਨ. ਸੇਵਕ ਨੇ ਡਰਾਮੇ ਬਾਰੇ ਆਪਣੇ ਵਿਚਾਰ ਪਰਗਟ ਕਰਦਿਆਂ ਕਿਹਾ ਕਿ ਡਾ.ਰਮੇਸ਼ ਨੇ ਇਸ ਡਰਾਮੇ ਵਿਚ ਸਮਾਜਿਕ ਕੁਰੀਤੀਆਂ ਦੂਰ ਕਰਨ ਅਤੇ ਨੋਜਵਾਨ ਵਰਗ ਨੂੰ ਨਰੋਆ ਸਮਾਜ ਸਿਰਜਣ ਦਾ ਜੋ ਉਪਰਾਲਾ ਕੀਤਾ ਹੈ।ਇਹ ਬਹੁਤ ਹੀ ਸ਼ਲਾਘਾ ਯੋਗ ਹੈ।
    ਬਾਬਾ ਜਸਪਾਲ ਸਿੰਘ ਮੁੱਖੀ ਭਾਈ ਘਨਈਆ ਚੈਰੀਟੇਬਲ ਹਸਪਤਾਲ ਬੱਦੋਵਾਲ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਅਜਿਹੇ ਸਮਾਜ ਸੁਧਾਰਕ ਡਰਾਮਿਆਂ ਦੀ ਅਤੀ ਲੋੜ ਹੈ ਅਤੇ ਡਾ. ਰਮੇਸ਼ ਇਸ ਲਈ ਵਧਾਈ ਦੇ ਪਾਤਰ ਹਨ।
    ਪੁਨਰਜੋਤ ਆਈ ਬੈਂਕ ਸੁਸਾਇਟੀ ਵੱਲੋਂ ਦਾਜ-ਦਹੇਜ, ਭਰੂਣ-ਹੱਤਿਆ, ਨਸ਼ਿਆਂ ਅਤੇ ਲੋੜਵੰਦ ਗਰੀਬ ਜੋੜਿਆਂ ਦੇ ਵਿਆਹ ਕਰਨ ਵਿਚ ਪਾਏ ਵੱਡਮੁਲੇ ਯੋਗਦਾਨ ਲਈ ਸੰਤ ਬਾਬਾ ਜਸਪਾਲ ਸਿੰਘ ਬੱਦੋਵਾਲ, ਡਾ.ਪ੍ਰਦੀਪ ਜੋਧਾਂ, ਸ੍ਰੀ ਜਗਦੀਸ਼ ਬਜਾਜ, ਪ੍ਰਧਾਨ ਗਿਆਨ ਸਥੱਲ ਮੰਦਰ ਕਮੇਟੀ ਲੁਧਿਆਣਾ, ਉਘੇ ਨਾਟਕਕਾਰ ਡਾ.ਐਸ.ਐਨ. ਸੇਵਕ ਅਤੇ ਸ੍ਰੀ ਕਰਨਦੀਪ ਵਿਰਦੀ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਲੁਧਿਆਂਣਾ ਕਲਾ ਮੰਚ ਅਤੇ ਸਰਕਾਰੀ ਗਰਲਜ਼ ਕਾਲਜ
ਲੁਧਿਆਣਾ ਦੀ ਟੀਮ ਨੂੰ ਇਸ ਮੌਕੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਲਈ ਸਨਮਾਨਿਤ ਕੀਤਾ ਗਿਆ।
   ਇਸ ਮੌਕੇ ਨਿੱਕਾ ਬਡਰੁਖਾਂ ਅਤੇ ਲਵਲੀ ਬਡਰੂਖਾਂ ਨੇ ਕਮੇਡੀ ਰਾਹੀ ਅਤੇ ਬੌਬੀ ਪੰਧੇਰ ਨੇ ਗੀਤਾਂ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ। ਇਸ ਡਰਾਮੇ ਦੀ ਸਫਲਤਾ ਲਈ ਸੁਸਾਇਟੀ ਦੇ ਮੀਡੀਆ ਇੰਚਾਰਜ ਜਤਿੰਦਰ ਸਿੰਘ ਪਮਾਲ, ਰਛਪਾਲ ਸਿੰਘ, ਸੁਖਚੈਨ ਸਿੰਘ, ਗੁਰਨਾਮ ਸਿੰਘ ਦਾਖਾ, ਹਰਬੰਸ ਸਿੰਘ , ਰਤਨ ਗੌਤਮ ਅਤੇ ਕਰਨਲ ਸੀ. ਐਸ. ਉੱਪਲ ਦਾ ਵਿਸੇਸ ਯੋਗਦਾਨ ਰਿਹਾ ਹੈ।

ਇਸ ਬਿਮਾਰ ਮਾਨਸਿੱਕਤਾ ਵਾਲੇ ਸਮਾਜ ਲਈ ਵੀ ਕਿਸੇ ਸਰਜੀਕਲ ਓਪਰੇਸ਼ਨ ਦੀ ਲੋੜ

Monday, October 10, 2016

ਇਸ ਬਿਮਾਰ ਮਾਨਸਿੱਕਤਾ ਵਾਲੇ ਸਮਾਜ ਲਈ ਵੀ ਕਿਸੇ ਸਰਜੀਕਲ ਓਪਰੇਸ਼ਨ ਦੀ ਲੋੜ

ਹੰਭਲਾ ਮਾਰ ਰਹੇ ਹਨ ਪੁਨਰਜੋਤ ਹਸਪਤਾਲ ਵਾਲੇ ਡਾਕਟਰ ਰਮੇਸ਼
ਲੁਧਿਆਣਾ: 10 ਅਕਤੂਬਰ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ)
ਨਵਰਾਤਰਿਆਂ ਦੇ ਦਿਨਾਂ ਵਿੱਚ ਵੀ ਅਖਬਾਰਾਂ ਭਰੀਆਂ ਹੋਈਆਂ ਹਨ।  ਕਿਤੇ ਭਰੂਣ ਹੱਤਿਆ, ਕਿਤੇ ਆਨਰ ਕਿਲਿੰਗ ਅਤੇ ਕਿਤੇ ਦਾਜ ਕਾਰਨ ਮੌਤ। ਤੇਜ਼ਾਬ ਸੁੱਟਣਾ, ਛੇੜਖਾਨੀ  ਕਰਨਾ ਅਤੇ ਔਰਤ ਨੂੰ ਕਮਜ਼ੋਰ ਸਮਝਣਾ ਸਾਡੇ ਸਮਾਜ ਦਾ ਇੱਕ ਅੰਗ ਬਣ ਗਿਆ ਹੈ। ਨਵਰਾਤਰੇ ਮਨਾਉਣੇ, ਦੇਵੀ ਦੇ 9 ਰੂਪਾਂ  ਦਿਨ ਪੂਜਾ ਕਰਨੀ ਅਤੇ ਕੁੜੀ ਹੋਣ ਤੇ ਉਦਾਸ ਹੋਣਾ। ਕਿੰਨਾ ਦੋਗਲਾ ਕਿਰਦਾਰ ਹੈ ਸਾਡਾ ! ਇਸ ਬਿਮਾਰ ਮਾਨਸਿੱਕਤਾ ਵਾਲੇ ਸਮਾਜ ਲਈ ਕਿਸੇ ਸਰਜੀਕਲ ਓਪਰੇਸ਼ਨ ਦੀ ਲੋੜ ਹੈ ਪਰ ਕਰੇ ਕੌਣ? ਇਸ ਪਾਸੇ ਹੰਭਲਾ ਮਾਰਿਆ ਹੈ ਪੁਨਰਜੋਤ ਹਸਪਤਾਲ ਵਾਲੇ ਡਾਕਟਰ ਰਮੇਸ਼ ਨੇ ਜਿਹੜੇ ਅਣਗਿਣਤ ਲੋਕਾਂ ਨੂੰ ਅੱਖਾਂ ਦੀ ਰੌਸ਼ਨੀ ਵੰਡ ਚੁੱਕੇ ਹਨ। ਉਹਨਾਂ ਇੱਕ ਡਰਾਮਾ ਲਿਖਿਆ ਹੈ ਜਿਹੜਾ 10 ਅਕਤੂਬਰ ਸੋਮਵਾਰ ਦੀ ਸ਼ਾਮ ਨੂੰ ਮਨਸੂਰਾਂ ਵਿਖੇ ਸਟੇਜ ਕੀਤਾ ਜਾਣਾ ਹੈ। ਇਸਦੀ ਰਿਹਰਸਲ ਦੇਖਣ ਦਾ ਮੌਕਾ ਮਿਲਿਆ ਤਾਂ ਪਤਾ ਲੱਗਿਆ ਕਿ ਡਾਕਟਰ ਰਮੇਸ਼ ਕਲਮ ਦੇ ਵੀ ਧਨੀ ਹਨ। ਆਪਣੇ ਇਸ ਨਾਟਕ ਰਹਿਣ ਉਹਨਾਂ ਸਮਾਜ ਨੂੰ ਹਲੂਣਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸ਼ਾਇਦ ਦੁਸਹਿਰੇ ਦੀ ਪੂਰਵ ਸੰਧਿਆ ਉੱਤੇ ਬੜੀ ਊਪਰ ਨੇਕੀ ਦੀ ਜਿੱਤ ਹੋ ਜਾਈ।  ਇਸ ਸਮਾਜ ਦੀਆਂ ਅੱਖਾਂ ਖੁੱਲ੍ਹ ਜਾਣ।  ਨਾਟਕ ਦਾ ਨਾਮ ਵੀ "ਪੁਨਰਜੋਤ ਦਾ ਵਿਆਹ" ਰੱਖਿਆ ਹੈ। ਇਸ ਡਰਾਮਾ ਤਿਓਹਾਰਾਂ ਦੇ ਮੌਕੇ ਉੱਤੇ ਸਮਾਜ ਨੂੰ ਡਾਕਟਰ ਰਮੇਸ਼ ਵੱਲੋਂ ਨਵਰਾਤਰਿਆਂ ਦੀ ਸਭਤੋਂ ਵੱਡੀ ਗਿਫਟ ਵੀ ਕਹਿ ਜਾ ਸਕਦੀ ਹੈ। ਇਸ ਵਿੱਚ ਲੁੜੀਂਦੇ ਸੁਧਾਰ ਕੀਤੇ ਹਨ ਪ੍ਰਸਿੱਧ ਵਿਦਵਾਨ ਡਾਕਟਰ ਐਸ ਐਨ ਸੇਵਕ ਨੇ। ਨਾਟਕ ਦੀ ਨਿਰਦੇਸ਼ਨਾ ਸੰਭਾਲੀ ਗਈ ਹੈ ਸਪਨਦੀਪ ਕੌਰ ਨੂੰ। 
ਤਿਓਹਾਰਾਂ ਦੇ ਮੌਸਮ ਵਿੱਚ ਜਿੱਥੇ ਮੌਸਮ ਬਦਲ ਰਿਹਾ ਹੈ ਉੱਥੇ ਮਨਾਂ ਦੇ ਰੰਗ ਵੀ ਤੇਜ਼ੀ ਨਾਲ ਉਤਸ਼ਾਹ ਵਿੱਚ ਆ ਰਹੇ ਹਨ।ਨਵਰਾਤਰੇ ਲੰਘ  ਰਹੇ ਹਨ। ਸੋਮਵਾਰ ਨੂੰ ਰਾਮ ਨੌਮੀ ਹੈ ਅਤੇ ਮੰਗਲਵਾਰ ਨੂੰ ਦੁਸਹਿਰਾ।  ਇਸ ਖਾਸ ਦਿਨ ਦੀ ਪੂਰਵ ਸੰਧਿਆ ਦੇ ਮੌਕੇ ਉੱਤੇ ਅੱਖਾਂ ਦੀ ਰੌਸ਼ਨੀ ਵੰਡਣ ਵਾਲੇ ਡਾਕਟਰ ਰਮੇਸ਼ ਨੇ ਕਲਾ ਨੂੰ ਹਥਿਆਰ ਬਣਾ ਕੇ ਇੱਕ ਵਿਸ਼ੇਸ਼ ਤੀਰ ਛੱਡਣ ਦਾ ਐਲਾਨ ਕੀਤਾ ਹੈ-ਉਸ ਬਦੀ ਦੇ ਨਾਸ਼ ਲਈ ਜਿਹੜੀ ਅੱਜ ਵੀ ਸਾਡੇ ਸਮਾਜ ਦੀ ਰਗ ਰਗ ਵਿੱਚ ਮੌਜੂਦ ਹੈ। ਇਹ ਤੀਰ ਇੱਕ ਨਾਟਕ ਦੇ ਰੂਪ ਵਿੱਚ ਹੋਵੇਗਾ ਜਿਸਦਾ ਨਾਮ ਹੈ-ਪੁਨਰਜੋਤ ਦਾ ਵਿਆਹ। ਆਓ ਦੇਖਦੇ ਹਾਂ ਇਸ ਨਾਟਕ ਦੀਆਂ ਤਿਆਰੀਆਂ ਦੀ ਇੱਕ ਝਲਕ। ਸ਼ਾਇਦ ਆਖ਼ਿਰੀ ਨਵਰਾਤਰੇ ਮੌਕੇ ਸਮਾਜ ਦੀਆਂ ਅੱਖਾਂ ਖੁੱਲ੍ਹ ਜਾਣ।  ਇਸ ਵਿੱਚ ਲੁਧਿਆਣਾ ਕਲਾ ਮੰਚ ਦੇ ਹੋਰ ਕਈ ਕਲਾਕਾਰਾਂ ਨੇ ਵੀ ਕੰਮ ਕੀਤਾ ਹੈ ਜਿਹਨਾਂ ਵਿੱਚੋਂ ਕੁਝ ਕੁ ਦੇ ਨਾਮ ਹਨ--ਰਘਬੀਰ ਸਿੰਘ, ਹਰਵਿੰਦਰ ਕੌਰ ਅਤੇ ਦੀਪਤੀ ਵਰਮਾ। ਆਓ ਦੁਆ ਕਰੀਏ ਕਿ ਇਹ ਮਿਸ਼ਨ ਕਾਮਯਾਬ ਹੋਵੇ ਅਤੇ ਸਾਡੇ ਸਮਾਜ ਦੇ ਮੱਥੇ ਤੇ ਲੱਗੇ ਕਲੰਕ ਇਸ ਕੋਸ਼ਿਸ਼ ਨਾਲ ਧੋਤੇ ਜਾ ਸਕਣ।