Showing posts with label Crime. Show all posts
Showing posts with label Crime. Show all posts

Friday, February 02, 2024

ਨਾਮੀ ਗੈਂਗਸਟਰ ਹੈਪੀ ਜੱਟ ਦੀਆਂ ਟਾਰਗੇਟ ਕਿਲਿੰਗਜ਼ ਦੀਆਂ ਸਾਜ਼ਿਸ਼ਾਂ ਨਾਕਾਮ

 2nd February 2024 at 6:34 PM

ਪੰਜਾਬ ਪੁਲਿਸ ਵੱਲੋਂ ਆਟੋਮੈਟਿਕ ਪਿਸਤੌਲ ਸਮੇਤ ਇੱਕ ਕਾਬੂ 

*ਪੰਜਾਬ ਪੁਲਿਸ ਮੁੱਖ ਮੰਤਰੀ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਇੱਕ ਸੁਰੱਖਿਅਤ ਰਾਜ ਬਣਾਉਣ ਲਈ ਵਚਨਬੱਧ

*ਗ੍ਰਿਫ਼ਤਾਰ ਮੁਲਜ਼ਮ ਹੈਪੀ ਬਾਬਾ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਤਸਕਰੀ ਵਿੱਚ ਵੀ ਸ਼ਾਮਲ ਸੀ: ਡੀਜੀਪੀ ਗੌਰਵ ਯਾਦਵ 

ਚੰਡੀਗੜ੍ਹ//ਜਲੰਧਰ: 2 ਫਰਵਰੀ 2024: (ਮੀਡੀਆ ਲਿੰਕ//ਪੰਜਾਬ ਸਕਰੀਨ ਬਿਊਰੋ)::

ਪੰਜਾਬ ਵਿੱਚ ਉੱਠੇ ਹੋਏ  ਗੈਂਗਸਟਰ ਵਰਤਾਰੇ ਨੂੰ ਜੜੋਂ ਪੁੱਟਣ ਲਈ ਸਰਗਰਮ ਹੋਈ ਪੰਜਾਬ ਪੁਲਿਸ ਨੇ ਇਸ ਸਬੰਧ ਵਿਚ ਇੱਕ ਹੋਰ ਸਫਲਤਾ ਆਪਣੇ ਨਾਮ ਕੀਤੀ ਹੈ। ਪੁਲਿਸ ਨੇ ਇੱਕ ਹੋਰ ਨਾਮੀ ਗੈਂਗਸਟਰ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਪੰਜਾਬ 'ਚ ਸੰਗਠਿਤ ਅਪਰਾਧ ਨੂੰ ਵੱਡਾ ਝਟਕਾ ਦਿੰਦਿਆਂ ਪੰਜਾਬ ਪੁਲਿਸ ਨੇ ਹਰਪ੍ਰੀਤ ਸਿੰਘ ਉਰਫ ਹੈਪੀ ਬਾਬਾ ਵਾਸੀ ਪਿੰਡ ਅਲਾਦੀਨਪੁਰ, ਤਰਨਤਾਰਨ ਦੀ ਗ੍ਰਿਫ਼ਤਾਰੀ ਨਾਲ ਸੂਬੇ 'ਚ ਮਿੱਥ ਕੇ ਹਤਿਆਵਾਂ ਕਰਨ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਹੈ। 

ਇਸ ਸਬੰਧੀ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਹੈਪੀ ਬਾਬਾ ਕਤਲ ਅਤੇ ਕਤਲ ਕਰਨ ਦੀ ਕੋਸ਼ਿਸ਼ ਦੇ ਕਈ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਿਲ ਹੈ। ਪੁਲਿਸ ਟੀਮ ਨੇ ਉਸਦੇ ਕਬਜ਼ੇ 'ਚੋਂ ਇੱਕ 30 ਬੋਰ ਦਾ ਆਟੋਮੈਟਿਕ ਪਿਸਤੌਲ, ਇੱਕ ਮੈਗਜ਼ੀਨ ਅਤੇ ਤਿੰਨ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਲੋੜੀਂਦਾ ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਹੈਪੀ ਜੱਟ ਵਾਸੀ ਜੰਡਿਆਲਾ ਦਾ ਸੰਚਾਲਕ ਹੈ, ਜੋ ਸਰਹੱਦੀ ਸੂਬੇ ਪੰਜਾਬ ਵਿੱਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਲਈ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਿਹਾ ਸੀ ਅਤੇ ਵੱਡੀ ਰਕਮ ਬਦਲੇ ਇਹ ਕੰਮ ਹੈਪੀ ਬਾਬਾ ਨੂੰ ਸੌਂਪਿਆ ਹੋਇਆ ਸੀ।

ਉਹਨਾਂ ਅੱਗੇ ਦੱਸਿਆ ਕਿ ਦੋਸ਼ੀ ਹੈਪੀ ਬਾਬਾ ਪੰਜਾਬ ਵਿੱਚ ਹਥਿਆਰਾਂ ਦਾ ਸਭ ਤੋਂ ਵੱਡਾ ਸਪਲਾਇਰ ਵੀ ਹੈ ਅਤੇ ਮੱਧ ਪ੍ਰਦੇਸ਼ ਦੇ ਹਥਿਆਰ ਸਪਲਾਇਰਾਂ ਨਾਲ ਨੇੜਿਓਂ ਜੁੜਿਆ ਹੋਇਆ ਸੀ।

ਇਹ ਕਾਰਵਾਈ ਕਾਊਂਟਰ ਇੰਟੈਲੀਜੈਂਸ ਜਲੰਧਰ ਵੱਲੋਂ ਤਰਨਤਾਰਨ ਦੇ ਨਾਨਕਸਰ ਮੁਹੱਲੇ ਦੇ ਵਿਕਰਮਜੀਤ ਸਿੰਘ ਉਰਫ ਵਿੱਕੀ ਭੱਟੀ ਨੂੰ ਉਸ ਦੇ ਕਬਜ਼ੇ 'ਚੋਂ ਦੋ ਪਿਸਤੌਲਾਂ ਸਮੇਤ ਗ੍ਰਿਫਤਾਰ ਕਰਨ ਤੋਂ 25 ਦਿਨਾਂ ਬਾਅਦ ਅਮਲ ਵਿੱਚ ਲਿਆਂਦੀ ਗਈ।

ਵਧੇਰੇ ਜਾਣਕਾਰੀ ਦਿੰਦਿਆਂ ਏਆਈਜੀ ਕਾਊਂਟਰ ਇੰਟੈਲੀਜੈਂਸ ਜਲੰਧਰ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਮੁਲਜ਼ਮ ਵਿੱਕੀ ਭੱਟੀ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹੈਪੀ ਜੱਟ ਨੇ ਹੈਪੀ ਬਾਬਾ ਨੂੰ ਸੂਬੇ ਵਿੱਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦੀ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਦੋਸ਼ੀ ਹੈਪੀ ਬਾਬਾ ਨੂੰ ਗ੍ਰਿਫਤਾਰ ਕਰ ਲਿਆ।

ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਹੈਪੀ ਬਾਬਾ ਨੇ ਕਬੂਲ ਕੀਤਾ ਕਿ ਉਹ ਨਾਜਾਇਜ਼ ਹਥਿਆਰਾਂ ਦੀ ਅੰਤਰ-ਰਾਜੀ ਤਸਕਰੀ ਵਿੱਚ ਸ਼ਾਮਲ ਹੈ ਅਤੇ ਸਾਲ 2020-21 ਤੋਂ ਹੁਣ ਤੱਕ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਤਸਕਰੀ ਕਰਕੇ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਖੇਤਰ ਵਿੱਚ ਘੱਟੋ-ਘੱਟ 100 ਨਾਜਾਇਜ਼ ਹਥਿਆਰ ਵੇਚ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ।

ਇਸ ਸਬੰਧੀ ਐਫ.ਆਈ.ਆਰ. ਨੰਬਰ 57 ਮਿਤੀ 29.12.2023 ਨੂੰ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 25(8) ਅਧੀਨ ਕੇਸ ਦਰਜ ਕੀਤਾ ਗਿਆ ਹੈ।ਹੁਣ ਦੇਖਣਾ ਹੈ ਕਿ ਇਹਨਾਂ ਕਦਮਾਂ ਨਾਲ ਇਸ ਵਰਤਾਰੇ ਨੂੰ ਨੱਥ ਪਾਉਣ ਵਿੱਚ ਕਿੰਨੀ ਜਲਦੀ ਸਫਲਤਾ ਮਿਲਦੀ ਹੈ। 

Friday, July 07, 2023

ਲੁਧਿਆਣਾ ਵਿੱਚ ਤੀਹਰੇ ਕਤਲਕਾਂਡ ਨੇ ਫਿਰ ਉਠਾਏ ਕਈ ਸੁਆਲ

ਆਪੋ ਆਪਣੇ ਘਰਾਂ ਵਿੱਚ ਵੀ ਕਿਓਂ ਸੁਰਖਿਅਤ ਨਹੀਂ ਹਨ ਲੋਕ

ਲੁਧਿਆਣਾ: 7 ਜੁਲਾਈ 2023: (ਪੰਜਾਬ ਸਕਰੀਨ ਟੀਮ)::  

ਥਾਂ ਥਾਂ ਨਾਕੇ ਲਾਉਣ ਵਾਲੀ ਪੁਲਿਸ ਅਤੇ ਵੱਡੀਆਂ ਵੱਡੀਆਂ ਵਾਰਦਾਤਾਂ ਨੂੰ ਦੇਖਦਿਆਂ ਈ ਦੇਖਦਿਆਂ ਹੱਲ ਕਰ ਲੈਣ ਵਾਲੀ ਪੁਲਿਸ ਗਲੀ ਮੁਹੱਲਿਆਂ ਵਿਚ ਹੋਣ ਵਾਲੇ ਕਤਲਾਂ ਅਤੇ ਲੁੱਟਣ ਖੋਹਾਂ ਸਾਹਮਣੇ ਕਿਓਂ ਬੇਬਸ ਜਿਹੀ ਹੋ ਜਾਂਦੀ ਹੈ। ਹੁਣ ਨਵੀਂ ਵਾਰਦਾਤ ਦੀ ਖਬਰ ਆਈ ਹੈ ਸਲੇਮ ਟਾਬਰੀ ਨੇੜੇ ਪੈਂਦੇ ਇਲਾਕੇ ਜਨਕਪੁਰੀ//ਲਕਸ਼ਮੀ ਨਗਰ ਵਿੱਚੋਂ। ਇੱਕ ਘਰ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਬੜੀ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਕਤਲਾਂ ਤੋਂ ਬਾਅਦ ਕਾਤਲ ਫਰਾਰ ਵੀ ਹੋ ਗਏ। ਜਦੋਂ ਅਗਲੇ ਦਿਨ ਦੁੱਧ ਦੇਣ ਵਾਲਾ ਆਇਆ ਤਾਂ ਪਤਾ ਲੱਗਿਆ ਏਨੇ ਵੱਡੇ ਕਾਰੇ ਦਾ। ਜੇਕਰ ਦੁੱਧ ਵਾਲੇ ਦਾ ਵੀ ਰੁਟੀਨ ਨਾ ਹੁੰਦਾ ਤਾਂ ਸ਼ਾਇਦ ਉਦੋਂ ਨਤੱਕ ਇਹਨਾਂ ਕਤਲਾਂ ਦਾ ਪਤਾ ਨਾ ਲੱਗਦਾ ਜਦੋਂ ਲਾਸ਼ਾਂ ਦੀ ਬਦਬੂ ਬਾਹਰ ਨਾ ਆਉਂਦੀ। 

ਤੀਹਰੇ ਕਤਲਾਂ ਵਾਲੀ ਇਹ ਦਿਲ ਹਿਲਾ ਦੇਣ ਵਾਲੀ ਵਾਰਦਾਤ ਵਾਪਰੀ ਥਾਣਾ ਸਲੇਮ ਟਾਬਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਲਕਸ਼ਮੀ ਨਗਰ ਵਿੱਚ। ਇਕੋ ਪਰਿਵਾਰ ਦੇ ਤਿੰਨ ਜੀਆਂ ਦੇ ਕਤਲ ਕੀਤੇ ਜਾਣ ਦਾ ਮਾਮਲਾ ਉਦੋਂ ਸਾਹਮਣੇ ਆਇਆ ਹੈ ਜਦੋਂ ਅਗਲੇ ਦਿਨ ਸਵੇਰੇ ਦਸ ਵਜੇ ਦੁੱਧ ਵਾਲੇ ਨੇ ਦਰਵਾਜ਼ਾ ਖੜਕਾਇਆ ਪਰ ਦਰਵਾਜ਼ਾ ਨਹੀਂ ਖੁੱਲ੍ਹਿਆ। ਉਸਨੇ ਹੀ ਆਂਢੀਆਂ ਗੁਆਂਢੀਆਂ ਨੂੰ ਇਸ ਬਾਰੇ ਸੂਚਿਤ ਕੀਤਾ। ਜਦੋਂ ਦਰਵਾਜ਼ਾ ਤੋੜ ਕੇ ਦੇਖਿਆ ਗਿਆ ਤਾਂ ਉੱਥੇ ਤਿੰਨ ਲਾਸ਼ਾਂ ਪਈਆਂ ਸਨ, ਜਿਨ੍ਹਾਂ 'ਚੋਂ ਇਕ ਲਾਸ਼ ਔਰਤ ਦੀ ਸੀ। ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਰਹੇ ਹਨ। ਮ੍ਰਿਤਕਾਂ ਦੀ ਉਮਰ 70 ਤੋਂ  90 ਸਾਲਾਂ ਦੇ ਦਰਮਿਆਨ ਬਣਦੀ  ਹੈ। ਦੋ ਲਾਸ਼ਾਂ ਬੈਡ ਤੇ ਪੈਣ ਸਨ ਅਤੇ ਇੱਕ ਥੱਲੇ ਫਰਸ਼ ਤੇ ਸੀ। ਮ੍ਰਿਤਕਾਂ ਵਿੱਚ ਹਨ ਘਰ ਦਾ ਮੁਖੀ ਚਮਨ ਲਾਲ, ਉਸਦੀ ਪਤਨੀ ਸੁਰਿੰਦਰ ਕੌਰ ਅਤੇ ਉਸਦੀ ਬਜ਼ੁਰਗ ਮਾਂ ਬਚਨ ਕੌਰ। 

ਇਹਨਾਂ ਤਿੰਨਾਂ ਕਤਲਾਂ ਨੇ ਇੱਕ ਵਾਰ ਫੇਰ ਇਹ ਗੱਲ ਇੱਕ ਚੁਣੌਤੀ ਵਾਂਗ ਸਾਹਮਣੇ ਲਿਆਂਦੀ ਹੈ ਕਿ ਸੰਘਣੇ ਮੁਹੱਲਿਆਂ ਵਿੱਚ ਵੱਸਦੇ ਰਸਦੇ ਘਰਾਂ ਵਿੱਚ ਨਾਲ ਰਹਿਣ ਵਾਲੇ ਵੀ ਸੁਰਖਿਅਤ ਕਿਓਂ ਨਹੀਂ ਹਨ? ਸਾਰੇ ਇਲਾਕਿਆਂ ਵਿੱਚ ਸੀਸੀਟੀਵੀ ਕੈਮਰੇ ਅਤੇ ਸਾਰੇ ਇਲਾਕਿਆਂ ਵਿਚ ਪੁਰਾਣੇ ਸਮਿਆਂ ਵਾਂਗ ਗੇਟ ਕਿਓਂ ਜ਼ਰੂਰੀ ਨਹੀਂ ਬਣਾਏ ਜਾਂਦੇ? ਹਰ ਆਉਣ ਜਾਣ ਵਾਲੇ ਦਾ ਰਿਕਾਰਡ ਕਿਓਂ ਨਹੀਂ ਨਹੀਂ ਰੱਖਿਆ ਜਾ ਸਕਦਾ। ਰਾਤ ਦੇ ਦਸ ਵਜੇ ਤੋਂ ਬਾਅਦ ਆਵਾਜਾਈ ਕਿਸੇ ਵਿਸ਼ੇਸ਼ ਕਾਰਨ ਹੀ।  ਜੇਕਰ ਕੋਈ ਬਾਹਰੋਂ
ਪੈਦਲ ਵੀ ਆਇਆ ਹੈ ਤਾਂ ਉਸ ਕੋਲ ਰੇਲ ਜਾਂ ਬਸ ਦੀ ਟਿਕਟ ਕੋਲ ਹੋਣਾ ਜ਼ਰੂਰੀ  ਬਣਾਈ ਜਾਵੇ। ਵੇਲੇ ਕੁਵੇਲੇ ਆਉਣ ਜਾਨ ਵਾਲਿਆਂ ਦਾ ਰਿਕਾਰਡ ਵੀ ਜ਼ਰੂਰੀ ਹੋਵੇ। ਜੇਕਰ ਪੁਲਿਸ ਅਤੇ ਇਲਾਕਿਆਂ ਦੇ ਲੋਕ ਰਲ ਕੇ ਚੱਲਣ ਤਾਂ ਅਜਿਹੀਆਂ ਵਾਰਦਾਤਾਂ ਨੂੰ ਰੋਕਣਾ ਕੋਈ ਮੁਸ਼ਕਲ ਕੰਮ ਨਹੀਂ। ਪਤਾ ਨਹੀਂ ਇਸ ਪਾਸੇ ਗੰਭੀਰਤਾ ਕਿਓਂ ਨਹੀਂ ਦਿਖਾਈ ਜਾਂਦੀ ਅਤੇ ਆਏ ਦਿਨ ਕੋਈ ਵੱਡੀ ਵਾਰਦਾਤ ਵਾਪਰ ਜਾਂਦੀ ਹੈ। 

Monday, January 23, 2023

ਨਸ਼ਿਆਂ ਵਿਰੁੱਧ ਫੈਸਲਾਕੁੰਨ ਜੰਗ ਇੱਕ ਵਾਰ ਫਿਰ ਸ਼ੁਰੂ

Monday 23rd January 2023 at 4:02 PM

ਇੱਕ ਹਫਤੇ ਵਿੱਚ 5 ਕਿਲੋ ਹੈਰੋਇਨ, 4.90 ਕਿਲੋ ਅਫੀਮ ਬਰਾਮਦ 

7.89 ਲੱਖ ਰੁਪਏ ਦੀ ਡਰੱਗ ਮਨੀ ਸਮੇਤ 241 ਨਸ਼ਾ ਸਮਗਲਰ ਕਾਬੂ

* ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸਾਂ ‘ਤੇ ਤੇਜ਼ ਐਕਸ਼ਨ ਸ਼ੁਰੂ 

*ਪੰਜਾਬ ਪੁਲਿਸ ਸੂਬੇ ‘ਚੋਂ ਨਸ਼ਿਆਂ ਦੀ ਲਾਹਣਤ ਨੂੰ ਜੜ੍ਹੋਂ ਖਤਮ ਕਰਨ ਲਈ ਵਚਨਬੱਧ

* ਐਨਡੀਪੀਐਸ ਐਕਟ ਦੇ ਕੇਸਾਂ ਵਿੱਚ ਪੀਓਜ਼/ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਸਬੰਧੀ ਮੁਹਿੰਮ ਵੀ ਮੁਹਿੰਮ ਤੇਜ਼ 

*ਪੀਓਜ਼/ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਸਬੰਧੀ ਮੁਹਿੰਮ  ਤਹਿਤ ਗ੍ਰਿਫ਼ਤਾਰੀਆਂ ਦੀ ਗਿਣਤੀ 636 ਤੱਕ ਪਹੁੰਚੀ

 *ਚਾਈਨਾ ਡੋਰ ਖਿਲਾਫ਼ ਵੀ ਤਿੱਖੀ ਹੋਈ ਕਾਰਵਾਈ 

*ਪੰਜਾਬ ਪੁਲਿਸ ਵੱਲੋਂ ਚਾਈਨਾ ਡੋਰ ਦੇ 11364 ਬੰਡਲ ਬਰਾਮਦ

*ਡੋਰ ਦੇ ਮਾਮਲਿਆਂ ਵਿੱਚ 1 ਮਹੀਨੇ ਵਿੱਚ 255 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ: 23 ਜਨਵਰੀ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਜਿੱਥੇ ਨਸ਼ਿਆਂ ਦੇ ਪ੍ਰਭਾਵ ਹੇਠ ਅਪਰਾਧ ਤੇਜ਼ੀ ਨਾਲ ਵਧਦੇ ਹਨ, ਉੱਥੇ ਨੌਜਵਾਨ ਪੀੜ੍ਹੀ ਕਈ ਤਰੀਕਿਆਂ ਨਾਲ ਨਿਘਾਰ ਵੱਲ ਜਾਂਦੀ ਹੈ। ਜਿੱਥੇ ਨਸ਼ਿਆਂ ਦੇ ਜਾਲ ਵਿੱਚ ਫਸੇ ਨੌਜਵਾਨ ਅਪਰਾਧ ਦੀ ਦੁਨੀਆ ਵਿੱਚ ਪਹੁੰਚ ਜਾਂਦੇ ਹਨ, ਉੱਥੇ ਦੇਸ਼ ਵਿਰੋਧੀ ਅਨਸਰ ਵੀ ਇਨ੍ਹਾਂ ਦਾ ਫਾਇਦਾ ਚੁੱਕਣ ਲੱਗ ਪੈਂਦੇ ਹਨ। ਪੁਲਿਸ ਵੱਲੋਂ ਚਲਾਈ ਗਈ ਮੁਹਿੰਮ 'ਤੇ ਨਜ਼ਰ ਮਾਰੀ ਜਾਵੇ ਤਾਂ ਕਈ ਭਿਆਨਕ ਤਸਵੀਰਾਂ ਸਾਹਮਣੇ ਆਉਂਦੀਆਂ ਹਨ। ਇਸ ਪੂਰੇ ਮਾਹੌਲ ਨੂੰ ਬਦਲਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋਰਦਾਰ ਪਹਿਲ ਕੀਤੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਚੱਲ ਰਹੀ ਫੈਸਲਾਕੁੰਨ ਜੰਗ ਦੌਰਾਨ, ਪੰਜਾਬ ਪੁਲਿਸ ਨੇ ਪਿਛਲੇ ਹਫ਼ਤੇ ਸੂਬੇ ਭਰ ’ਚ ਐਨ.ਡੀ.ਪੀ.ਐਸ. ਐਕਟ ਤਹਿਤ 173 ਐਫਆਈਆਰਜ਼ ਦਰਜ ਕਰਕੇ, ਜਿਸ ਵਿੱਚ 18  ਵਪਾਰਕ ਮਾਮਲੇ ਹਨ,  241 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇੰਸਪੈਕਟਰ ਜਨਰਲ ਆਫ਼ ਪੁਲਿਸ (ਹੈਡਕੁਆਰਟਰ) ਸੁਖਚੈਨ ਸਿੰਘ ਗਿੱਲ ਨੇ ਅੱਜ ਇੱਥੇ ਆਪਣੀ ਹਫ਼ਤਾਵਾਰੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੁਲਿਸ ਨੇ ਦੋਸ਼ੀਆਂ ਕੋਲੋਂ 5 ਕਿਲੋ ਹੈਰੋਇਨ, 4.90 ਕਿਲੋ ਅਫੀਮ, 5.92 ਕੁਇੰਟਲ ਭੁੱਕੀ ਅਤੇ 1.95 ਲੱਖ ਫਾਰਮਾ ਓਪੀਓਡਜ਼ ਦੀਆਂ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਤੋਂ ਇਲਾਵਾ 7.89 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।

ਉਹਨਾਂ ਦੱਸਿਆ ਕਿ  5 ਜੁਲਾਈ, 2022 ਨੂੰ ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਚਲਾਈ ਵਿਸ਼ੇਸ਼ ਮੁਹਿੰਮ ਦੇ ਚਲਦਿਆਂ ਪਿਛਲੇ ਹਫ਼ਤੇ ਦੌਰਾਨ ਐਨਡੀਪੀਐਸ ਕੇਸਾਂ ਵਿੱਚ 13 ਹੋਰ ਭਗੌੜੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਨਾਲ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 636 ਹੋ ਗਈ ਹੈ ।

ਆਈਜੀਪੀ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਚਾਈਨਾ ਡੋਰ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ ਅਤੇ 234 ਐਫਆਈਆਰਜ਼ ਦਰਜ ਕਰਕੇ ਚੀਨੀ ਡੋਰ ਦੇ 11364 ਬੰਡਲ ਬਰਾਮਦ ਕੀਤੇ ਹਨ ਅਤੇ ਇਸ ਡੋਰ ਨੂੰ ਵੇਚਣ ਵਿੱਚ ਸ਼ਾਮਲ 255 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਚਾਈਨਾ ਡੋਰ ਨੂੰ ਖਰੀਦਣ/ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ।

ਜ਼ਿਕਰਯੋਗ ਹੈ ਕਿ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਸਨ ਕਿ ਉਹ ਹਰੇਕ ਮਾਮਲੇ ਵਿੱਚ, ਖਾਸ ਤੌਰ ‘ਤੇ ਨਸ਼ਿਆਂ ਦੀ ਬਰਾਮਦਗੀ ਨਾਲ ਸਬੰਧਤ ਅਗਲੀਆਂ-ਪਿਛਲੀਆਂ ਕੜੀਆਂ ਦੀ ਬਾਰੀਕੀ ਨਾਲ ਜਾਂਚ ਕਰਨ, ਭਾਵੇਂ ਕਿਸੇ ਕੋਲੋਂ ਮਾਮੂਲੀ ਮਾਤਰਾ ਵਿੱਚ ਹੀ ਨਸ਼ੀਲੇ ਪਦਾਰਥ ਦੀ ਬਰਾਮਦਗੀ ਹੋਈ ਹੋਵੇ।

ਇਥੇ ਇਹ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਵੱਲੋਂ ਸਰਹੱਦੀ ਸੂਬੇ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਠੱਲ੍ਹ ਪਾਉਣ ਲਈ ਵਿਆਪਕ ਨਸ਼ਾ ਵਿਰੋਧੀ ਮੁਹਿੰਮ ਚਲਾਈ ਗਈ ਹੈ। ਡੀਜੀਪੀ ਨੇ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਸਖ਼ਤੀ ਨਾਲ ਹੁਕਮ ਦਿੱਤੇ ਹਨ ਕਿ ਉਹਨਾਂ ਸਾਰੇ ਹਾਟਸਪਾਟਸ ਦੀ ਸ਼ਨਾਖਤ ਕੀਤੀ ਜਾਵੇ ਜਿੱਥੇ ਨਸ਼ੇ ਦਾ ਰੁਝਾਨ ਹੈ ਅਤੇ ਉਹਨਾਂ ਦੇ ਅਧਿਕਾਰ ਖੇਤਰਾਂ ਨਾਲ ਸਬੰਧਤ ਸਾਰੇ ਚੋਟੀ ਦੇ ਨਸ਼ਾ ਤਸਕਰਾਂ ਦੀ ਵੀ ਪਛਾਣ ਕੀਤੀ ਜਾਵੇ। ਉਹਨਾਂ ਪੁਲਿਸ ਮੁਖੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਫੜੇ ਗਏ ਸਾਰੇ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇ ਤਾਂ ਜੋ ਉਹਨਾਂ ਦੇ ਨਜਾਇਜ਼ ਪੈਸੇ ਨੂੰ ਬਰਾਮਦ ਕੀਤਾ ਜਾ ਸਕੇ।

------------------

Sunday, July 10, 2022

ਪਰਵਾਸੀ ਮਜ਼ਦੂਰਾਂ ਕੋਲੋਂ ਮੋਬਾਈਲ ਲੁੱਟਣ ਵਾਲਾ ਲੁਟੇਰਾ ਕੀਤਾ ਪੁਲਿਸ ਨੇ ਕਾਬੂ

         ਆਮ ਵਾਪਰਦੇ ਜੁਰਮਾਂ 'ਤੇ ਫਿਰ ਕੱਸਿਆ ਪੁਲਿਸ ਨੇ ਸ਼ਿਕੰਜਾ        


ਲੁਧਿਆਣਾ
: 10 ਜੁਲਾਈ 2022: (ਪੰਜਾਬ ਸਕਰੀਨ ਬਿਊਰੋ)::
ਚੋਂਕੀ ਰਘੂਨਾਥ ਦੀ ਪੁਲਿਸ ਨੇ
ਕੰਮ ਕਾਰ ਕਰਕੇ ਘਰਾਂ ਨੂੰ  ਜਾਂਦੇ ਪ੍ਰਵਾਸੀ ਮਜ਼ਦੂਰਾਂ ਤੋਂ ਮੋਬਾਇਲ ਖੋਹਣ ਵਾਲੇ ਇਕ ਵਿਅਕਤੀ ਨੂੰ  ਕਾਬੂ ਕੀਤਾ ਹੈ। ਪੁਲਿਸ ਨੇ ਕਾਬੂ ਕੀਤੇ ਗਏ ਦੋਸ਼ੀ ਤੋਂ ਪੁਛਗਿਛ ਦੋਰਾਨ੍ਹ ਵੱਖ ਵੱਖ ਕੰਪਨੀਆਂ ਦੇ 5 ਮੋਬਾਇਲ ਵੀ ਬਰਾਮਦ ਕੀਤੇ ਗਏ ਹਨ। ਇਸ ਕਿਸਮ ਦੀ ਲੁੱਟ ਦਾ ਵਰਤਾਰਾ ਪਿਛਲੇ ਕਾਫੀ ਅਰਸੇ ਤੋਂ ਆਮ ਹੁੰਦਾ ਜਾ ਰਿਹਾ ਹੈ। ਇਹਨਾਂ ਵਾਰਦਾਤਾਂ ਦੇ ਨਾਲ ਨਾਲ ਪੁਲਿਸ ਦੀ ਸਖਤੀ ਵੀ ਲਗਾਤਾਰ ਵੱਧ ਰਹੀ ਹੈ। 

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੋਂਕੀ ਇੰਚਾਰਜ਼ ਸਬ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਬਾੜੇਵਾਲ ਰੋਡ ਤੇ ਆਸ਼ਾਪੁਰੀ ਚੋਂਕ ਵਿਖੇ ਨਾਕਾ ਲਗਾਇਆ ਗਿਆ ਸੀ।  ਇਸ ਦੋਰਾਨ੍ਹ ਮੁੱਖਬਰ ਨੇ ਸੂਚਨਾ ਦਿੱਤੀ ਕਿ ਬਾੜੇਵਾਲ ਸੂਏ ਤੇ ਸਥਿਤ ਸ਼ਮਸ਼ਾਨਘਾਟ ਨੇੜੇ ਉਕਤ ਦੋਸ਼ੀ ਖੋਹ ਕੀਤੇ ਮੋਬਾਇਲ ਵੇਚਣ ਲਈ ਖਰੀਦਦਾਰ ਦੀ ਉਡੀਕ ਵਿੱਚ ਖੜਾ ਹੈ। ਜਦ ਏਐਸਆਈ ਪਰਮਜੀਤ ਸਿੰਘ, ਹੈਡ ਕਾਂਸਟੇਬਲ ਕਰਨ ਪ੍ਰਤਾਪ ਸਿੰਘ, ਹੈਡ ਕਾਂਸਟੇਬਲ ਤਜਿੰਦਰ ਸਿੰਘ ਅਤੇ ਕਾਂਸਟੇਬਲ ਇਕਬਾਲ ਸਿੰਘ ਦੀ ਪੁਲਿਸ ਪਾਰਟੀ ਨੇ ਮੋਕੇ ਤੇ ਪਹੁੰਚ ਕੇ ਉਸਦੀ ਤਲਾਸ਼ੀ ਲਈ ਤਾਂ ਉਸ ਪਾਸੋਂ ਇਕ ਵੀਵੋ ਕੰਪਨੀ ਦਾ ਮੋਬਾਇਲ ਬਰਾਮਦ ਹੋਇਆ।  ਬਰਾਮਦ ਮੋਬਾਇਲ ਸੰਬੰਧੀ ਪੁਛੇ ਜਾਣ ਤੇ ਉਹ ਕੋਈ ਸਪੱਸ਼ਟ ਜਵਾਬ ਨਾ ਦੇ ਸਕਿਆ | ਜਿਸ ਕਾਰਨ੍ਹ ਉਸਨੂੰ ਗਿ੍ਫ਼ਤਾਰ ਕਰ ਪੁੱਛਗਿਛ ਕੀਤੀ ਗਈ ਤਾਂ ਉਸ ਪਾਸੋਂ 4 ਹੋਰ ਮੋਬਾਇਲ ਬਰਾਮਦ ਕੀਤੇ ਗਏ | 
ਸਬ ਇੰਸਪੈਕਟਰ ਜਸਪਾਲ ਸਿੰਘ ਨੇ ਦੱਿਆ ਕਿ ਫੜੇ ਗਏ ਨੋਜਵਾਨ੍ਹ ਦੀ ਪਹਿਚਾਣ ਅਯਾਲੀ ਖੁਰਦ ਦੇ ਰਹਿਣ ਵਾਲੇ ਪੰਕਜ ਕੁਮਾਰ ਦੇ ਤੋਰ ਤੇ ਹੋਈ ਹੈ। 
ਉਨ੍ਹਾਂ ਦੱਸਿਆ ਕਿ ਦੋਸ਼ੀ ਪੰਕਜ ਕੁਮਾਰ ਨਸ਼ੇ ਦੀ ਤੋੜ ਪੂਰੀ ਕਰਨ੍ਹ ਲਈ ਪ੍ਰਵਾਸੀ ਮਜ਼ਦੂਰਾਂ ਤੋਂ ਹੀ ਮੋਬਾਇਲਾਂ ਦੀ ਲੁੱਟ ਖੋਹ ਕਰਦਾ ਸੀ ਤੇ ਅੱਗੇ ਸਸਤੇ ਭਾਅ ਵੇਚ ਦਿੰਦਾ ਸੀ | ਉਨ੍ਹਾਂ ਦੱਸਿਆ ਕਿ ਦੋਸ਼ੀ ਪਾਸੋਂ ਵੀਵੋ ਕੰਪਨੀ ਦੇ 2, ਰੈਡਮੀ ਕੰਪਨੀ ਦਾ 1, ਸੈਮਸੰਗ ਕੰਪਨੀ ਦਾ 1 ਅਤੇ ਐਲਵਾਈਐਫ਼ ਕੰਪਨੀ ਦਾ 1 ਮੋਬਾਇਲ ਬਰਾਮਦ ਕੀਤਾ ਗਿਆ ਹੈ | ਦੋਸ਼ੀ ਨੂੰ  ਮਾਣਯੋਗ ਵੁਰਣਦੀਪ ਚੋਪੜਾ ਦੀ ਅਦਾਲਤ ਚ ਪੇਸ਼ ਕਰ ਇਕ ਦਿਨ੍ਹ ਦਾ ਪੁਲਿਸ ਰਿਮਾਂਡ ਹਾਸਿਲ ਕਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸਨੇ ਹੋਰ ਕਿੰਨੇ ਮੋਬਾਇਲ ਖੋਹੇ ਹਨ ਅਤੇ ਅੱਗੇ ਕਿਸਨੂੰ ਵੇਚੇ ਹਨ। 

ਪੁਲਿਸ ਨੇ ਗਹਿਣਿਆਂ ਦੀ ਦੁਕਾਨ 'ਤੇ ਲੁੱਟ ਦੀ ਗੁੱਥੀ ਸੁਲਝਾਈ, ਚਾਰ ਗ੍ਰਿਫ਼ਤਾਰ

ਪੁਲਿਸ ਨੂੰ ਮਿਲੀ ਇੱਕ ਹੋਰ ਵੱਡੀ ਕਾਮਯਾਬੀ 


ਲੁਧਿਆਣਾ
: 10 ਜੁਲਾਈ 2022: (ਪੰਜਾਬ ਸਕਰੀਨ ਬਿਊਰੋ)::

ਫੋਕਲ ਪੁਆਇੰਟ ਇਲਾਕੇ ਵਿੱਚ ਇੱਕ ਜਿਊਲਰ ਦੀ ਦੁਕਾਨ ਵਿੱਚ ਹੋਈ ਲੁੱਟ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਲੁਧਿਆਣਾ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਵਾਰ ਫੇਰ ਪੁਲਿਸ ਨੇ ਬੜੀ ਫੁਰਤੀ ਦਿਖਾਈ ਹੈ। ਚੇਤੇ ਰਹੇ ਕਿ ਇਹ ਵਾਰਦਾਤ ਅਜੇ ਹਾਲ ਹੀ ਵਿਚ ਹੋਈ ਸੀ।

ਇਸ ਵਾਰਦਾਤ ਦੌਰਾਨ ਪਿੰਡ ਗੋਬਿੰਦਗੜ੍ਹ ’ਚ ਲੁਟੇਰਿਆਂ ਨੇ ਇੱਕ ਔਰਤ ਨੂੰ ਗੰਨ ਪੁਆਇੰਟ ’ਤੇ ਲੈ ਕੇ ਜਿਊਲਰਜ਼ ਦੁਕਾਨ ਅੰਦਰ ਦਾਖਲ ਹੋ ਕੇ ਸਾਢੇ 3 ਲੱਖ ਰੁਪਏ ਦੇ ਨਾਲ-ਨਾਲ ਸੋਨੇ ਤੇ ਚਾਂਦੀ ਦੇ ਗਹਿਣੇ ਲੁੱਟ ਲਏ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲੀਸ ਕਮਿਸ਼ਨਰ ਡਾ. ਕੌਸਤੁਬ ਸ਼ਰਮਾ, ਜੁਆਇੰਟ ਕਮਿਸ਼ਨਰ ਰਵਚਰਨ ਸਿੰਘ ਬਰਾੜ ਤੇ ਪੁਲੀਸ ਅਧਿਕਾਰੀਆਂ ਸਣੇ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਮੌਕੇ ’ਤੇ ਪੁੱਜੀ। 

ਦੁਕਾਨ ਮਾਲਕ ਨਰਿੰਦਰ ਵਰਮਾ ਨੇ ਦੱਸਿਆ ਕਿ ਪਿੰਡ ਗੋਬਿੰਦਗੜ੍ਹ ਸਥਿਤ ਜੁਗਿਆਣਾ ਫਾਟਕ ਕੋਲ ਉਨ੍ਹਾਂ ਦੀ ਵਰਮਾ ਜਿਊਲਰਜ਼ ਨਾਮੀਂ ਦੁਕਾਨ ਹੈ। ਉਹ ਰੋਜ਼ਾਨਾ ਦੁਪਹਿਰ ਆਪਣੇ ਬੱਚਿਆਂ ਨੂੰ ਟਿਊਸ਼ਨ ਛੱਡਣ ਲਈ ਜਾਂਦੇ ਹਨ ਤੇ ਪਿੱਛੋਂ ਉਨ੍ਹਾਂ ਦੀ ਪਤਨੀ ਆਰਤੀ ਦੁਕਾਨ ’ਤੇ ਬੈਠ ਜਾਂਦੀ ਹੈ। ਵੀਰਵਾਰ ਸ਼ਾਮ ਕਰੀਬ 4 ਵਜੇ ਉਹ ਬੱਚਿਆਂ ਨੂੰ ਛੱਡਣ ਲਈ ਗਿਆ ਸੀ ਤੇ ਦੁਕਾਨ ’ਤੇ ਉਸਦੀ ਪਤਨੀ ਬੈਠੀ ਸੀ। ਆਰਤੀ ਵਰਮਾ ਅਨੁਸਾਰ ਦੁਕਾਨ ਅੰਦਰ ਤਿੰਨ ਵਿਅਕਤੀ ਆਏ, ਜਿਸ ’ਚੋਂ ਇੱਕ ਨੇ ਕਿਹਾ ਕਿ ਉਸਨੇ ਸੋਨੇ ਦੀ ਚੇਨ ਬਣਵਾਉਣੀ ਦਿੱਤੀ ਸੀ। ਇਸ ਤੋਂ ਬਾਅਦ ਉਸਨੇ ਆਪਣੇ ਪਤੀ ਨੂੰ ਫੋਨ ਕਰ ਕੇ ਪੁੱਛਣਾ ਸ਼ੁਰੂ ਕੀਤਾ ਕਿ ਸੋਨੇ ਦੀ ਚੇਨ ਲੈਣ ਲਈ ਕੋਈ ਆਇਆ ਹੈ। ਜਦੋਂ ਉਹ ਗੱਲ ਕਰ ਰਹੀ ਸੀ ਤਾਂ ਨੌਜਵਾਨ ਨੇ ਉਸਦੇ ਹੱਥ ’ਚੋਂ ਮੋਬਾਈਲ ਖੋਹ ਲਿਆ। ਜਦੋਂ ਉਸਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਬੰਦੂਕ ਕੱਢ ਕੇ ਉਸਦੀ ਕਨਪੱਟੀ ’ਤੇ ਰੱਖ ਦਿੱਤੀ ਤੇ ਕਿਹਾ ਕਿ ਰੌਲਾ ਪਾਇਆ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਣਗੇ। ਇਸ ਤੋਂ ਬਾਅਦ ਲੁਟੇਰੇ ਤਿੰਨ ਲੱਖ ਰੁਪਏ ਤੇ ਸੋਨੇ-ਚਾਂਦੀ ਦੇ ਗਹਿਣੇ ਲੁੱਟਣ ਲੱਗੇ ਤੇ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਉਸਨੇ ਤੁਰੰਤ ਆਪਣੇ ਪਤੀ ਨੂੰ ਇਸਦੀ ਜਾਣਕਾਰੀ ਦਿੱਤੀ। ਨਰਿੰਦਰ ਵਰਮਾ ਦਾ ਕਹਿਣਾ ਹੈ ਕਿ ਲੁਟੇਰੇ ਚਾਰ ਸਨ, ਜੋ ਕਿ 2 ਮੋਟਰਸਾਈਕਲਾਂ ’ਤੇ ਆਏ ਸਨ। ਇੱਕ ਲੁਟੇਰਾ ਬਾਹਰ ਮੋਟਰਸਾਈਕਲ ’ਤੇ ਖੜ੍ਹਾ ਸੀ। ਨਰਿੰਦਰ ਵਰਮਾ ਨੇ ਦੱਸਿਆ ਕਿ ਆਰਤੀ ਨੇ ਜਦੋਂ ਫੋਨ ਕੀਤਾ ਤਾਂ ਉਸਨੇ ਦੱਸਿਆ ਕਿ ਉਸਦੇ ਨਾਲ ਲੁੱਟ ਹੋ ਗਈ ਹੈ ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਉਸਨੇ ਰਸਤੇ ’ਚ ਆਪਣੇ ਗੁਆਂਢੀ ਦੋਸਤ ਨੂੰ ਫੋਨ ਕੀਤਾ ਤਾਂ ਉਹ ਦੁਕਾਨ ਅੰਦਰ ਗਿਆ। ਉਸਨੇ ਦੇਖਿਆ ਤਾਂ ਆਰਤੀ ਥੱਲੇ ਡਿੱਗੀ ਹੋਈ ਸੀ। ਉਸਨੇ ਤੁਰੰਤ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਜੁਆਇੰਟ ਪੁਲੀਸ ਕਮਿਸ਼ਨਰ ਰਵਚਰਨ ਸਿੰਘ ਬਰਾੜ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਮਿਲੀ ਹੈ। ਹਾਲੇ ਮੁਲਜ਼ਮਾਂ ਦਾ ਕੁਝ ਪਤਾ ਨਹੀਂ ਲੱਗਿਆ ਹੈ। ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਦੱਸਿਆ ਕਿ ਇਸ ਘਟਨਾ ਦਾ ਮੁੱਖ ਦੋਸ਼ੀ ਅਮਰਜੀਤ ਸਿੰਘ ਉਰਫ਼ ਜੋਗਾ ਹੈ, ਜੋ ਪਹਿਲਾਂ ਵੀ ਅੱਤਵਾਦ ਦੇ ਦੌਰ 'ਚ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਜਦਕਿ ਤਿੰਨ ਹੋਰ ਨੂੰ ਵੀ ਵਾਰਦਾਤ ਚ ਸ਼ਾਮਲ ਕੀਤੇ ਗਏ।   ਮੁਲਜ਼ਮਾਂ ਕੋਲੋਂ ਇਕ ਏਅਰ ਪਿਸਟਲ, ਕਰੀਬ ਢਾਈ ਕਿਲੋ ਚਾਂਦੀ, 20 ਗ੍ਰਾਮ ਸੋਨਾ, ਦੋ ਮੋਟਰਸਾਈਕਲ ਅਤੇ ਚਾਰ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।  ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Friday, July 08, 2022

35 ਲੱਖ ਦੀ ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

8th July 2022 at 2:41 PM

ਮੋਹਾਲੀ ਪੁਲਿਸ ਦੀ ਸ਼ਾਨਦਾਰ ਕਾਰਗੁਜ਼ਾਰੀ ਨੇ ਫਿਰ ਦਿਖਾਇਆ ਕਮਾਲ  


ਐਸ.ਏ.ਐਸ ਨਗਰ: 8 ਜੁਲਾਈ 2022: (ਪੰਜਾਬ ਸਕਰੀਨ ਬਿਊਰੋ):: 

ਸ਼੍ਰੀ ਵਿਵੇਕ ਸ਼ੀਲ ਸੋਨੀ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ,
ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਮਿਤੀ 01.07.2022 ਨੂੰ ਸੰਜੀਵ ਕੁਮਾਰ ਵਾਸੀ ਖੰਨਾ ਵੱਲੋ ਥਾਣਾ ਸਿਟੀ ਕੁਰਾਲੀ ਵਿਖੇ ਦਰਖਾਸਤ ਦਿੱਤੀ ਗਈ ਸੀ ਕਿ ਮਿਤੀ 06.06.2022 ਨੂੰ ਉਸ ਦੇ ਕਰਮਚਾਰੀਆਂ ਗੁਰਦੀਪ ਸਿੰਘ ਅਤੇ ਮੋਹਣ ਸਿੰਘ ਪਾਸੋ ਕੁਰਾਲੀ ਸ਼ਹਿਰ ਤੋ ਦਿਨ ਦੇ ਸਮੇਂ ਨਾਮੂਲਮ ਵਿਅਕਤੀਆਂ ਵੱਲੋ ਆਪਣੇ ਆਪ ਨੂੰ ਜੀ.ਐਸ.ਟੀ ਦੇ ਕਰਮਚਾਰੀ ਦੱਸ ਕੇ 35 ਲੱਖ ਰੁਪਏ ਦੀ ਖੋਹ ਕੀਤੀ ਸੀ। ਦਰਖਾਸਤ ਤੇ ਕਾਰਵਾਈ ਕਰਦੇ ਹੋਏ ਮੋਕਾ ਤੇ ਪੜਤਾਲ ਕੀਤੀ ਗਈ ਅਤੇ ਸੀ.ਸੀ.ਟੀ.ਵੀ ਕੈਮਰਿਆ ਦੀ ਘੋਖ ਕੀਤੀ ਗਈ। ਦਰਖਾਸਤ ਵਿੱਚ ਲਗਾਏ ਦੋਸ਼ਾ ਦੀ ਪੜਤਾਲ ਤੋ ਕਰਨ ਤੋ ਬਾਅਦ ਮੁੱਕਦਮਾ ਨੰਬਰ 66 ਮਿਤੀ 06.07.2022 ਅ/ਧ 379ਬੀ ਭ:ਦ:, ਥਾਣਾ ਸਿਟੀ ਕੁਰਾਲੀ, ਮੋਹਾਲੀ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ। ਉਕਤ ਵਾਰਦਾਤ ਨੂੰ ਟਰੇਸ ਕਰਨ ਸਬੰਧੀ ਸੋਰਸ ਕਾਇਮ ਕੀਤੇ ਗਏ। ਉਪ ਕਪਤਾਨ ਪੁਲਿਸ ਸਬ-ਡਵੀਜਨ ਖਰੜ੍ਹ 2 ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਿਟੀ ਕੁਰਾਲੀ ਵੱਲੋ ਗਿਰੋਹ ਦੇ ਚਾਰ ਮੈਂਬਰਾ ਗੁਰਦੀਪ ਸਿੰਘ ਉਰਫ ਜੱਸੀ, ਹਰਜੀਤ ਸਿੰਘ, ਵਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਉਰਫ ਚੰਨੀ ਨੂੰ ਕਾਬੂ ਕੀਤਾ ਗਿਆ ਹੈ। ਦੌਸ਼ੀ ਹਰਜੀਤ ਸਿੰਘ ਜੋ ਕਿ ਪੁਲਿਸ ਮੁਲਾਜਮ ਹੈ ਅਤੇ ਇਸ ਵੱਲੋ ਮੋਕਾ ਵਾਰਦਾਤ ਸਮੇਂ ਪੁਲਿਸ ਵਰਦੀ ਪਹਿਨੀ ਹੋਈ ਸੀ।
ਗ੍ਰਿਫਤਾਰ ਦੋਸ਼ੀ:
1. ਗੁਰਦੀਪ ਸਿੰਘ ਉਰਫ ਜੱਸੀ ਪੁੱਤਰ ਬਹਾਦਰ ਸਿੰਘ ਵਾਸੀ # 239, ਸੈਕਟਰ 26ਏ, ਮੰਡੀ ਗੋਬਿੰਦਗੜ੍ਹ, ਜਿਲ੍ਹਾ ਫਤਿਹਗੜ੍ਹ ਸਾਹਿਬ। (09 ਲੱਖ ਰੁਪਏ)
2. ਹਰਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਲਖਨਪੁਰ, ਥਾਣਾ ਖਮਾਣੋ,  ਜਿਲ੍ਹਾ ਫਤਿਹਗੜ੍ਹ ਸਾਹਿਬ। (05 ਲੱਖ ਰੁਪਏ)  
(ਹਰਜੀਤ ਸਿੰਘ ਉਕਤ ਮੋਜੂਦਾ ਸਮੇਂ ਜਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਤਾਇਨਾਤ ਸੀ)
3. ਵਰਿੰਦਰ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ # 254, ਸੈਕਟਰ 26ਏ, ਮੰਡੀ ਗੋਬਿੰਦਗੜ੍ਹ, ਜਿਲ੍ਹਾ ਫਤਿਹਗੜ੍ਹ ਸਾਹਿਬ। (01 ਲੱਖ 50 ਹਜਾਰ ਰੁਪਏ)
4. ਚਰਨਜੀਤ ਸਿੰਘ ਉਰਫ ਚੰਨੀ ਪੁੱਤਰ ਆਤਮਾ ਸਿੰਘ ਵਾਸੀ # 20, ਰੋਇਲ ਸਿਟੀ, ਜੱਸੜਾ, ਮੰਡੀ ਗੋਬਿੰਦਗੜ੍ਹ, ਜਿਲ੍ਹਾ ਫਤਿਹਗੜ੍ਹ ਸਾਹਿਬ।(01 ਲੱਖ 90 ਹਜਾਰ ਰੁਪਏ)
ਕੁੱਲ ਬ੍ਰਾਮਦਗੀ:-   17 ਲੱਖ 40 ਹਜਾਰ ਰੁਪਏ
ਕ੍ਰਿਮੀਨਲ ਹਿਸਟਰੀ:
ਦੋਸ਼ੀ ਵਰਿੰਦਰ ਸਿੰਘ ਉਕਤ ਤੇ ਪਹਿਲਾ ਵੀ ਮੁਕੱਦਮਾ ਨੰਬਰ: 84 ਮਿਤੀ 01.06.2018 ਅ/ਧ 380,381,454, 342 ਭ:ਦ: ਥਾਣਾ ਅਮਲੋਹ, ਜਿਲ੍ਹਾ ਫਤਿਹਗੜ੍ਹ ਸਾਹਿਬ ਦਰਜ ਰਜਿਸਟਰ ਹੈ।
ਦੋਸ਼ੀਆਨ ਨੂੰ ਅਦਾਲਤ ਵਿੱਚ ਪੇਸ਼ ਕਰਕ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ। ਜਿੰਨਾ ਪਾਸੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਮੁੱਕਦਮਾ ਦੀ ਤਫਤੀਸ਼ ਜਾਰੀ ਹੈ ।

Wednesday, June 29, 2022

ਵੀਡੀਓ ਵਾਇਰਿਲ ਕਰਨ ਵਾਲੇ 'ਤੇ ਗੋਲੀਆਂ ਚਲਾਉਣ ਵਾਲਾ ਗਿਰੋਹ ਕਾਬੂ

29th June 2022 at 5:43 PM 
ਲੁਧਿਆਣਾ ਦੀ ਬੈਂਜੋਮੈਨ ਰੋਡ 'ਤੇ ਚੱਲੀਆਂ ਸਨ ਕਾਰਤਿਕ ਉੱਪਰ ਗੋਲੀਆਂ 

ਲੁਧਿਆਣਾ: 29 ਜੂਨ 2022: (ਪੰਜਾਬ ਸਕਰੀਨ ਡੈਸਕ)::

ਵੱਖ ਵੱਖ ਇਲਾਕਿਆਂ ਵਿੱਚ ਵੱਧ ਰਹੀਆਂ ਗੁੰਡਾਗਰਦੀ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਸਰਗਰਮ ਹੋਈ ਪੁਲਿਸ ਨੇ ਹੁਣ ਕੁਝ ਨਵੀਆਂ ਗ੍ਰਿਫਤਾਰੀਆਂ ਵੀ ਕੀਤੀਆਂ ਹਨ। ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲੀਸ ਨੇ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰਨ ਦੇ ਦੋਸ਼ ਹੇਠ ਤਿੰਨ ਨੌਜਵਾਨਾਂ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸਦੀ ਜਾਣਕਾਰੀ ਬਾਕਾਇਦਾ ਇੱਕ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਗਈ। ਕਾਰਤਿਕ ਨੇ ਇਹਨਾਂ ਦੇ ਕਿਸੇ ਗੈਰਕਾਨੂੰਨੀ ਕੰਮ ਦੀ ਵੀਡੀਓ ਪਾ ਕੇ ਸੋਸ਼ਲ ਮੀਡੀਆ 'ਤੇ ਵਾਇਰਿਲ ਕੀਤੀ ਸੀ। ਕਾਰਤਿਕ ਉੱਤੇ ਫਾਇਰਿੰਗ ਵਾਲੀ ਘਟਨਾ ਦੀ ਖਬਰ ਵੀ ਦੇਖ ਸਕਦੇ ਹੋ ਇਥੇ ਕਲਿੱਕ ਕਰ ਕੇ।  


ਕ੍ਰਾਈਮ ਦੇ ਖਿਲਾਫ ਪੁਲਿਸ ਦੇ ਵੱਧ ਰਹੇ ਸ਼ਿਕੰਜੇ ਦਾ ਸਬੂਤ ਹੈ ਪੁਲਿਸ ਦਾ ਇਹ ਐਕਸ਼ਨ। ਇਸ ਪ੍ਰੈੱਸ ਕਾਨਫਰੰਸ ਦੌਰਾਨ
 ਏਸੀਪੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਘਾਟੀ ਮੁਹੱਲੇ ਦੇ ਵਸਨੀਕ ਕ੍ਰਾਂਤੀ ਦਾ ਲੜਕਾ ਕਾਰਤਿਕ ਬੱਧਨ 25 ਜੂਨ ਨੂੰ ਜਦੋਂ ਆਪਣੇ ਘਰ ਜਾ ਰਿਹਾ ਸੀ ਤਾਂ ਜੈਨ ਪਬਲਿਕ ਸਕੂਲ ਬੈਂਜਾਮਿਨ ਰੋਡ ਨੇੜੇ ਕੁੱਝ ਵਿਅਕਤੀਆਂ ਨੇ ਨਿੱਜੀ ਰੰਜਿਸ਼ ਕਾਰਨ ਉਸ ਨੂੰ ਰੋਕ ਲਿਆ ਅਤੇ ਮਾਰ ਦੇਣ ਦੇ ਇਰਾਦੇ ਨਾਲ ਉਸ ਉੱਪਰ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਸਨ। ਸਨਸਨੀ ਅਤੇ ਦਹਿਸ਼ਤ ਫੈਲਾਉਣ ਵਾਲੀ ਇਹ ਘਟਨਾ ਸੱਚਮੁੱਚ ਚਿੰਤਾਜਨਕ ਸੀ। ਗੋਲੀਆਂ ਲੱਗਣ ਕਾਰਨ ਉਹ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਸੀ। 

ਵਾਰਦਾਤ ਵਾਲੀ ਥਾਂ ਦੇ ਨੇੜੇ ਹੀ ਪੈਂਦੇ ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਇੰਸਪੈਕਟਰ ਸੁਖਦੇਵ ਸਿੰਘ ਬਰਾੜ ਨੇ ਦੱਸਿਆ ਕਿ ਪੁਲੀਸ ਵੱਲੋਂ ਇਸ ਸਬੰਧ ਵਿੱਚ ਕਰਨਦੀਪ ਕਾਲੀਆ ਵਾਸੀ ਹਰੀ ਕਰਤਾਰ ਕਲੋਨੀ, ਕੁਨਾਲ ਸ਼ਰਮਾ ਅਤੇ ਸਮੀਰ ਮਲਿਕ ਵਾਸੀ ਧਰਮਪੁਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਇੱਕ 32 ਬੋਰ ਦਾ ਪਿਸਤੌਲ ਅਤੇ ਦੋ ਕਾਰਤੂਸ ਵੀ ਬਰਾਮਦ ਹੋਏ ਹਨ। 

ਇਸ ਸਬੰਧੀ ਹੋਰ ਵੇਰਵਾ ਦੇਂਦਿਆਂ ਉਨ੍ਹਾਂ ਦੱਸਿਆ ਕਿ ਕਾਰਤਿਕ ਬੱਧਨ ਉੱਪਰ ਹਮਲੇ ਦੇ ਦੋਸ਼ ਹੇਠ ਪੁਲੀਸ ਵੱਲੋਂ ਕਰਨਦੀਪ ਕਾਲੀਆ, ਵਿਸ਼ੂ ਕੈਂਥ, ਕਮਲ, ਕੁਨਾਲ ਸ਼ਰਮਾ ਉਰਫ ਅਭੈ, ਦਿਕਸ਼ਿਤ, ਨਿੱਕੂ ਓਬਰਾਏ, ਵੱਡਾ ਬਿੱਲਾ, ਕਰਨ ਸ਼ਰਮਾ, ਕਮਲ ਰਾਜਪੂਤ, ਨੀਰਜ ਰਾਜਪੂਤ, ਸ਼ਿਵਮ ਮੋਟਾ ਅਤੇ ਰਿਸ਼ਵ ਬੈਨੀਪਾਲ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। 

ਰੰਜਿਸ਼ ਦਾ ਮਾਮਲਾ ਕੁਝ ਪੁਰਾਣਾ ਹੈ। ਅੱਜਕਲ੍ਹ ਕਿਸੇ ਅਪਰਾਧ ਦੀ ਵੀਡੀਓ ਬਣਾ ਕੇ ਜਾਨ ਤਸਵੀਰਾਂ ਖਿੱਚ ਕੇ ਸੋਸ਼ਲ ਮੀਡੀਆ |ਤੇ ਪਾਉਣਾ ਪਹਿਲਾਂ ਨਾਲੋਂ ਕਿਤੇ ਵੱਧ ਖਤਰਨਾਕ ਹੋ ਗਿਆ ਹੈ। ਇਸ ਮਾਮਲੇ ਵਿੱਚ ਜਿਸ ਨੌਜਵਾਨ ਕਾਰਤਿਕ ਨੂੰ ਗੋਲੀਆਂ ਲੱਗਿਆਂ ਸਨ ਉਸ ਕੋਲੋਂ ਵੀ ਇਹੀ ਖਤਰਨਾਕ ਕਦਮ ਚੁੱਕਿਆ ਗਿਆ ਸੀ। ਹੋਰ ਜਾਣਕਾਰੀ ਦੇਂਦਿਆਂ ਉਨ੍ਹਾਂ ਦੱਸਿਆ ਕਿ ਕਾਰਤਿਕ ਬੰਧਨ ਨੇ ਪੁੱਛਗਿਛ ਦੌਰਾਨ ਦੱਸਿਆ ਹੈ ਕਿ ਉਸਨੇ ਮੁਲਜ਼ਮਾਂ ਵੱਲੋਂ ਕੁਝ ਸਮਾਂ ਪਹਿਲਾਂ ਕਾਰਾਂ ਦੀ ਕੀਤੀ ਗਈ ਭੰਨ੍ਹ-ਤੋੜ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਸੀ। ਇਸ ਸਬੰਧ ਵਿੱਚ ਪੁਲੀਸ ਵੱਲੋਂ ਕੁੱਝ ਵਿਅਕਤੀਆ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਇਸ ਵੀਡੀਓ ਕਾਰਨ ਗ੍ਰਿਫਤਾਰ ਹੋਏ ਮੁਲਜ਼ਮਾਂ ਨੇ ਇਹ ਖੁੰਦਕ ਮਨ ਵਿਚ ਰੱਖੀ ਹੋਈ ਸੀ। ਕਾਰਤਿਕ ਕੋਲੋਂ ਬਦਲਾ ਲੈਣ ਲਈ ਉਹ ਉਸਤੇ ਨਜ਼ਰ ਰੱਖਦੇ ਆ ਰਹੇ ਸਨ।

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸੇ ਰੰਜਿਸ਼ ਕਾਰਨ ਸ਼ਿਵਮ ਮੋਟਾ ਅਤੇ ਰਿਸ਼ਵ ਬੈਨੀਪਾਲ ਦੇ ਕਹਿਣ ’ਤੇ ਕਾਰਤਿਕ ਉੱਪਰ ਗੋਲੀਆਂ ਚਲਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਵਾਰਦਾਤ ਸਮੇਂ ਮੁਲਜ਼ਮ ਸ਼ਿਵਮ ਮੋਟਾ ਤੇ ਰਿਸ਼ਵ ਬੈਨੀਪਾਲ ਨਾਲ ਮੋਬਾਈਲ ਫੋਨ ’ਤੇ ਵੀਡੀਓ ਕਾਲ ਰਾਹੀਂ ਗੱਲਬਾਤ ਕਰ ਰਹੇ ਸਨ ਅਤੇ ਸ਼ਿਵਮ ਮੋਟਾ ਨੇ ਉਨ੍ਹਾਂ ਨੂੰ ਕਾਰਤਿਕ ਬੱਧਨ ਦਾ ਕੰਡਾ ਹੁਣੇ ਕੱਢਣ ਦੀ ਹਦਾਇਤ ਕੀਤੀ ਸੀ। ਇਸ ’ਤੇ ਮੁਲਜ਼ਮਾਂ ਨੇ ਕਾਰਤਿਕ ਨੂੰ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਉਸ ਉੱਪਰ ਦੋ ਫਾਇਰ ਕੀਤੇ ਅਤੇ ਉਸ ਦੀ ਲਾਈਵ ਵੀਡੀਓ ਸ਼ਿਵਮ ਨੂੰ ਦਿਖਾਈ ਗਈ ਸੀ। ਫ਼ਿਲਮੀ ਸਟਾਈਲ ਵਾਲਿਆਂ ਵਾਰਦਾਤਾਂ ਹੁਣ ਆਮ ਜ਼ਿੰਦਗੀ ਵਿਚ ਵੀ ਆਮ ਹੁੰਦੀਆਂ ਜਾ ਰਹੀਆਂ ਹਨ। ਸ਼ਰੇਆਮ ਗੋਲੀਆਂ ਚਲਾਉਣਾ ਫਿਰ ਉਹਨਾਂ ਦੀ ਵੀਡੀਓ ਬਣਾਉਣਾ ਅਤੇ ਕਈ ਵਾਰ ਲਾਈਵ ਦਿਖਾਉਣ ਦਾ ਤ੍ਰਿਵਜ ਆਮ ਹੁੰਦਾ ਜਾ ਰਿਹਾ ਹੈ। 

ਜਦੋਂ ਮੁਲਜ਼ਮਾਂ ਨੇ ਕਾਰਤਿਕ 'ਤੇ ਫਾਇਰਿੰਗ ਕੀਤੀ ਤਾਂ ਗੋਲੀਆਂ ਲੱਗਣ ਕਾਰਨ ਕਾਰਤਿਕ ਗੰਭੀਰ ਜ਼ਖ਼ਮੀ ਹੋ ਗਿਆ ਸੀ ਅਤੇ ਉਸ ਨੂੰ ਇਲਾਜ ਲਈ ਸੀਐੱਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲੀਸ ਤੋਂ ਇਲਾਵਾ ਸੀਆਈਏ ਸਟਾਫ਼, ਸਾਈਬਰ ਕਰਾਈਮ ਸੈੱਲ, ਟੈਕਨੀਕਲ ਸੈੱਲ ਅਤੇ ਨਾਰਕੋਟਿਕ ਸੈੱਲ ਦੇ ਅਧਿਕਾਰੀਆਂ ਦੀ ਟੀਮ ਦੇ ਸਾਂਝੇ ਯਤਨਾਂ ਨਾਲ ਹੋਈ ਹੈ। ਹੁਣ ਦੇਖਣਾ ਹੈ ਕਿ ਪੁਲਿਸ ਦੇ ਇਸ ਕਦਮ ਨਾਲ ਅਜਿਹੀਆਂ ਵਾਰਦਾਤਾਂ ਦੀ ਰੋਕਥਾਮ ਕਿੰਨੀ ਕੁ ਸਫਲਤਾ ਮਿਲਦੀ ਹੈ। 

Wednesday, May 25, 2022

ਗੈਂਗਸਟਰ ਲਵਜੀਤ ਸਿੰਘ ਉੱਰਫ ਲਵ 4 ਸਾਥੀਆ ਸਮੇਤ ਗ੍ਰਿਫਤਾਰ

25th May 2022 at 6:54 PM

ਗੈਂਗਸਟਰ ਲਖਵੀਰ ਸਿੰਘ ਉੱਰਫ ਲੰਡੇ ਦਾ ਸਾਥੀ ਹੈ ਲਵਜੀਤ 

ਆਟੋਮੈਟਿਕ 7 ਪਿਸਟਲਾਂ, ਇੱਕ ਮੈਗਜ਼ੀਨ ਏ.ਕੇ.-47, 45 ਜ਼ਿੰਦਾ ਕਾਰਤੂਸਾਂ  ਸਮੇਤ 2 ਗੱਡੀਆਂ ਵੀ  ਬ੍ਰਾਮਦ
     
ਐਸ.ਏ.ਐਸ. ਨਗਰ: 25 ਮਈ 2022: (ਮੋਹਾਲੀ ਸਕਰੀਨ//ਪੰਜਾਬ ਸਕਰੀਨ):: 
ਗੈਂਗਸਟਰਾਂ ਵਾਲੀ ਚੁਣੌਤੀ ਅਜੇ ਵੀ ਕਾਇਮ ਹੈ ਪਰ ਇਸ ਨਾਲ ਸਿਝਦੀਆਂ ਪੁਲਿਸ ਨੂੰ ਇੱਕ ਵੱਡੀ ਪ੍ਰਾਪਤੀ ਹੋਈ ਹੈ। ਇਸਦਾ ਵੇਰਵਾ ਪੁਲਿਸ ਨੇ ਖੁਦ ਮੀਡੀਆ ਨੂੰ ਦਿੱਤਾ। ਸ਼੍ਰੀ ਵਿਵੇਕ ਸ਼ੀਲ ਸੋਨੀ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਅੱਜ ਮੀਡੀਆ ਨੂੰ ਦੱਸਿਆ  ਕਿ ਮੋਹਾਲੀ ਪੁਲਿਸ ਵੱਲੋ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਮੁਤਾਬਿਕ ਸ਼੍ਰੀ ਮਨਪ੍ਰੀਤ ਸਿੰਘ ਐਸ.ਪੀ (ਦਿਹਾਤੀ) ਦੀ ਰਹਿਨੁਮਾਈ ਹੇਠ ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋ ਗੈਂਗਸਟਰ ਲਖਵੀਰ ਸਿੰਘ ਉੱਰਫ ਲੰਡੇ ਦਾ ਸਾਥੀ ਗੈਂਗਸਟਰ ਲਵਜੀਤ ਸਿੰਘ ਉੱਰਫ ਲਵ ਆਪਣੇ 4 ਸਾਥੀਆ ਸਮੇਤ ਗ੍ਰਿਫਤਾਰ ਕੀਤਾ ਹੈ ਜੋ ਇਹ ਗੈਂਗ ਫਿਰੋਤੀਆ, ਕਤਲ ਅਤੇ ਲੁੱਟਾ ਖੋਹਾ ਦੀਆ ਸੰਗੀਨ ਵਾਰਦਾਤਾ ਨੂੰ ਅੰਜਾਮ ਦਿੰਦੇ ਸਨ। ਪੁਲਿਸ ਨੇ ਗੁਪਤ ਸੂਚਨਾ  ਦੇ ਅਧਾਰ ਤੇ ਮੁਕੱਦਮਾ ਨੰ 104 ਮਿਤੀ 25.05.2022 ਅ/ਧ 399,402 ਆਈ.ਪੀ.ਸੀ. ਅਤੇ  ਆਰਮਜ਼ ਐਕਟ ਧਾਣਾ ਸਦਰ  ਖਰੜ ਵਿੱਚ ਦਰਜ  ਕਰਕੇ ਭਾਰੀ ਮਾਤਰਾ ਵਿੱਚ ਹਥਿਆਰ, 2 ਗੱਡੀਆਂ ਬ੍ਰਾਮਦ ਕੀਤੀਆਂ ਗਈਆਂ ਹਨ। ਇਸ ਸੰਬੰਧੀ ਇੱਕ ਪ੍ਰੈਸ ਨ ਵੀ ਜਾਰੀ ਕੀਤਾ ਗਿਆ। 
ਮੁੱਢਲੀ ਤਫਤੀਸ਼ ਦੌਰਾਨ ਇਨ੍ਹਾਂ ਦੋਸ਼ੀਆਂ ਨੇ ਮੰਨਿਆ ਹੈ ਕਿ ਇਨ੍ਹਾਂ ਦੇ ਉਪਰ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ ਅਤੇ ਨਾਮੀ ਗੈਂਗਸਟਰ ਲਖਵੀਰ ਸਿੰਘ ਉਰਫ ਲੰਡਾ ਦੇ ਲਈ ਫਰੋਤੀ ਮੰਗਣ, ਕਤਲ ਆਦਿ ਕਰਨ ਦਾ ਕੰਮ ਵੀ ਕਰਦੇ ਹਨ। ਜਿਨ੍ਹਾਂ ਨੇ ਇਹ ਮੰਨਿਆ ਕਿ ਇਨ੍ਹਾ ਵਾਰਦਾਤਾ ਨੂੰ ਅੰਜਾਮ ਦੇਣ ਲਈ ਜੋ ਹਥਿਆਰ ਵਰਤੇ ਜਾਂਦੇ ਹਨ ਉਹ ਲਖਵੀਰ ਸਿੰਘ ਉਰਫ ਲੰਡਾ ਵੱਲੋਂ ਹੀ ਮੁਹੱਇਆ ਕਰਵਾਏ ਗਏ ਹਨ। ਇਨ੍ਹਾਂ ਵੱਲੋਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਜਿਵੇ ਕਿ :-
ਇਸ ਗੈਂਗ ਵੱਲੋ ਮਿਤੀ 20-04-2022 ਨੂੰ ਪਿੰਡ ਖਾਲੜਾ ਵਿਖੇ ਫਿਰੋਤੀ ਲੈਣ ਲਈ ਲਖਵੀਰ ਸਿੰਘ ਲੰਡਾ ਦੇ ਕਹਿਣ ਤੇ ਗੋਲੀਆ ਚਲਾਈਆ ਗਈਆ ਸਨ। ਮਿਤੀ 28-04-2022 ਥਾਣਾ ਸਮਰਾਲਾ ਵਿੱਚ ਪੈਂਦੇ ਪਿੰਡ ਦਿਆਲਪੁਰ ਵਿਖੇ ਫਿਰੋਤੀ ਲੈਣ ਲਈ ਗੋਲੀਆ ਚਲਾ ਕੇ ਆਏ ਸਨ। ਜਿਸ ਸਬੰਧੀ ਮੁਕੱਦਮਾ ਨੰਬਰ 72 ਮਿਤੀ 28.04.2022 ਅ/ਧ 336,427 ਆਈ.ਪੀ.ਸੀ. 25 ਅਸਲਾ ਐਕਟ ਥਾਣਾ ਸਮਰਾਲਾ ਵਿਖੇ ਦਰਜ ਰਜਿਸਟਰ ਹੈ। ਮਿਤੀ 15-05-2022 ਨੂੰ ਪਿੰਡ ਮੁਕਸ਼ਕਾਬਾਦ ਥਾਣਾ ਸਮਰਾਲਾ ਵਿੱਚ ਇੱਕ ਵਿਅਕਤੀ ਦੇ ਪੱਟ ਵਿੱਚ ਗੋਲੀਆ ਮਾਰ ਕੇ ਆਏ ਸੀ। ਜਿਸ ਸਬੰਧੀ ਇਹਨਾ ਦੇ ਖਿਲਾਫ ਮੁਕੱਦਮਾ ਨੰ: 90 ਮਿਤੀ 15.05.2022 ਅ/ਧ 307,148,149 ਆਈ.ਪੀ.ਸੀ ਅਤੇ 25 ਅਸਲਾ ਐਕਟ ਥਾਣਾ ਸਮਰਾਲਾ ਦਰਜ ਰਜਿਸਟਰ ਹੈ।
ਇਨ੍ਹਾਂ ਦੋਸੀਆਂ ਵੱਲੋਂ ਕੁਝ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਣਾ ਸੀ ਜਿਵੇ ਕਿ ਜ਼ਿਲ੍ਹਾ ਤਰਨਤਾਰਨ ਅਤੇ ਸ਼ਾਹਕੋਟ ਏਰੀਏ ਵਿੱਚ ਲਖਵੀਰ ਸਿੰਘ ਉੱਰਫ ਲੰਡੇ ਗੈਂਗਸਟਰ ਵੱਲੋਂ ਕਤਲ ਕਰਵਾਉਣਾ ਸੀ।
ਬੈਂਕ ਲੁੱਟਣ ਦੀ ਤਿਆਰੀ ਵਿੱਚ ਸਨ:- ਅੱਜ ਮਿਤੀ 25-05-2022 ਨੂੰ ਜ਼ਿਲ੍ਹਾ ਐਸ.ਏ.ਐਸ ਨਗਰ ਦੇ ਕਿਸੇ ਬੈਂਕ ਨੂੰ ਹਥਿਆਰਾ ਦੀ ਨੋਕ ਤੇ ਲੁੱਟਣ ਦੀ ਤਿਆਰੀ ਵਿੱਚ ਸਨ।
ਗ੍ਰਿਫਤਾਰ ਦੋਸ਼ੀਆਂ ਦਾ ਵੇਰਵਾ 1) ਲਵਜੀਤ ਸਿੰਘ ਉਰਫ ਲਵ ਪੁੱਤਰ ਦਿਲਬਾਗ ਸਿੰਘ ਵਾਸੀ ਨੇੜੇ ਆਟਾ ਚੱਕੀ ਪਿੰਡ ਗੰਡੀਵਿੰਡ ਧੱਤਲ ਥਾਣਾ ਚੋਹਲਾ ਸਾਹਿਬ ਜਿਲ੍ਹਾ ਤਰਨ ਤਾਰਨ, 2) ਅਕਾਸਦੀਪ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਨੇੜੇ ਸਤਲੁਜ ਪੈਲੇਸ ਪਿੰਡ ਹਰੀਕੇ ਪਤੱਣ ਥਾਣਾ ਹਰੀਕੇ ਜਿਲ੍ਹਾ ਤਰਨ ਤਾਰਨ, 3) ਗੁਰਜੰਟ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਨੇੜੇ ਗੁਰੁਦੁਆਰਾ ਸਾਹਿਬ ਪਿੰਡ ਸਾਹਪੁਰ ਥਾਣਾ ਅਮਲੋਹ ਜਿਲ੍ਹਾ ਫਤਿਹਗੜ ਸਾਹਿਬ, 4)  ਪਰਮਵੀਰ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਗਹਿਲੇਵਾਲ ਥਾਣਾ ਸਮਰਾਲਾ ਜਿਲ੍ਹਾ ਲੁਧਿਆਣਾ, 5) ਸੁਨੀਲ ਕੁਮਾਰ ਉਰਫ ਬੱਚੀ ਪੁੱਤਰ ਦਲਬੀਰ ਸਿੰਘ ਵਾਸੀ ਨੇੜੇ ਕੋਲਡ ਸਟੋਰ ਹਿੰਮਤ ਨਗਰ ਸਮਰਾਲਾ ਥਾਣਾ ਸਮਰਾਲਾ ਜਿਲ੍ਹਾ ਲੁਧਿਆਣਾ
ਇਸ ਮੌਕੇ ਕੀਤੀ ਬ੍ਰਾਮਦਗੀ 7 ਪਿਸਟਲ ਸਮੇਤ 7 ਮੈਗਜੀਨ, 1 ਮੈਗਜੀਨ ਏ.ਕੇ.-47, 45 ਜਿੰਦਾ ਕਾਰਤੂਸ, ਇੱਕ ਗੱਡੀ ਬਲ਼ੇਰੋ ਨੰਬਰੀ ਪੀ.ਬੀ. 11 ਬੀ.ਐਫ. 9009,  ਇੱਕ ਗੱਡੀ ਟਾਟਾ ਸਫਾਰੀ ਨੰਬਰੀ ਪੀ.ਬੀ. 11 ਬੀ.ਈ. 7731,  ਨਕਦੀ ਕੈਸ਼ ਭਾਰਤੀ ਕਰੰਸੀ :- 3,200 ਸ਼ਾਮਿਲ ਹੈ।
ਕ੍ਰਿਮੀਨਲ ਹਿਸਟਰੀ ਇਸ ਪ੍ਰਕਾਰ ਹੈ
1) ਲਵਜੀਤ ਸਿੰਘ ਉੱਰਫ ਲਵ ਦੇ ਖਿਲਾਫ ਪਹਿਲਾਂ ਪੰਜ ਮੁੱਕਦਮੇ ਵੱਖ ਵੱਖ ਧਾਰਾਵਾ 392,307 ਆਈ.ਪੀ.ਸੀ., 25 ਆਰਮਜ਼ ਐਕਟ ਅਤੇ ਐਕਸਟੋਰਸ਼ਨ ਦੇ ਪੰਜਾਬ ਦੇ ਵੱਖ ਵੱਖ ਥਾਣਿਆ ਵਿੱਚ ਦਰਜ ਹਨ। ਉਮਰ ਕਰੀਬ 21 ਸਾਲ
2) ਅਕਾਸ਼ਦੀਪ ਸਿੰਘ ਦੇ ਖਿਲਾਫ ਪਹਿਲਾ ਦੋ ਮੁੱਕਦਮੇ 307 ਆਈ.ਪੀ.ਸੀ., 25 ਆਰਮਜ਼ ਐਕਟ ਦੇ ਪੰਜਾਬ ਦੇ ਵੱਖ ਵੱਖ ਥਾਣਿਆ ਵਿੱਚ ਦਰਜ ਹਨ। ਉਮਰ ਕਰੀਬ 21 ਸਾਲ
3) ਗੁਰਜੰਟ ਸਿੰਘ ਦੇ ਖਿਲਾਫ ਪਹਿਲਾ ਦੋ ਮੁੱਕਦਮੇ 307 ਆਈ.ਪੀ.ਸੀ., 25 ਆਰਮਜ਼ ਐਕਟ ਦੇ ਥਾਣਾ ਸਮਰਾਲਾ ਜ਼ਿਲ੍ਹਾ  ਲੁਧਿਆਣਾ ਵਿੱਚ ਦਰਜ ਹਨ।ਉਮਰ ਕਰੀਬ 20 ਸਾਲ
4) ਪਰਮਵੀਰ ਸਿੰਘ ਦੇ ਖਿਲਾਫ ਪਹਿਲਾ ਦੋ ਮੁੱਕਦਮੇ 307 ਆਈ.ਪੀ.ਸੀ., 25 ਆਰਮਜ਼ ਐਕਟ ਦੇ ਥਾਣਾ ਸਮਰਾਲਾ ਜ਼ਿਲ੍ਹਾ  ਲੁਧਿਆਣਾ ਵਿੱਚ ਦਰਜ ਹਨ।ਉਮਰ ਕਰੀਬ 19 ਸਾਲ
5) ਸੁਨੀਲ ਕੁਮਾਰ ਉਰਫ ਬੱਚੀ ਦੇ ਖਿਲਾਫ ਪਹਿਲਾ ਪੰਜ ਮੁੱਕਦਮੇ 326,307 ਆਈ.ਪੀ.ਸੀ., 25 ਆਰਮਜ਼ ਐਕਟ ਅਤੇ ਐਨ.ਡੀ.ਪੀ.ਐਸ. ਐਕਟ ਦੇ ਪੰਜਾਬ ਦੇ ਵੱਖ ਵੱਖ ਥਾਣਿਆ ਵਿੱਚ ਦਰਜ ਹਨ। ਉਮਰ ਕਰੀਬ 22 ਸਾਲ

Wednesday, September 08, 2021

ਖੰਨਾ ਪੁਲਿਸ ਵੱਲੋਂ ਬੈਂਕ/ਏ.ਟੀ.ਐਮ. ਫਰਾਡ ਕਰਨ ਵਾਲਾ ਅੰਤਰਰਾਜੀ ਗਿਰੋਹ ਕਾਬੂ

8th September 2021 at 6:06 PM

 ਵੱਖ-ਵੱਖ ਬੈਂਕਾਂ ਦੇ 72 ਏ.ਟੀ.ਐਮ. ਕਾਰਡ ਵੀ ਕੀਤੇ ਬਰਾਮਦ 


ਖੰਨਾ
/ਲੁਧਿਆਣਾ: 08 ਸਤੰਬਰ 2021:(ਲੁਧਿਆਣਾ ਸਕਰੀਨ ਬਿਊਰੋ):: 

ਇੱਕ ਇੱਕ ਪੈਸਾ ਕਰ ਕੇ ਜੋੜੀਆਂ ਬੱਚਤਾਂ ਨੂੰ ਬਚਾਉਣਾ ਹੀ ਦੂਭਰ ਹੋ ਗਿਆ ਹੈ। ਘਰਾਂ ਵਿੱਚ ਚੋਰ ਡਾਕੂ ਪੈ ਜਾਂਦੇ ਹਨ ਇਸ ਲਈ ਸੋਚਿਆ ਜਾਂਦਾ ਸੀ ਕਿ ਬੈਂਕ ਵਿੱਚ ਰੱਖ ਦਿਓ। ਬੈਂਕਾਂ ਵਿੱਚ ਰੱਖੀ ਰਕਮ ਦੀ ਵਰਤੋਂ ਲਈ ਲੋਕ ਆਮ ਤੌਰ ਤੇ ਏਟੀਐਮ ਕਾਰਡ ਜੇਬ ਵਿੱਚ ਰੱਖਦੇ ਹਨ। ਇਹਨਾਂ ਕਾਰਡਾਂ ਨੂੰ ਵੀ ਕੁਝ ਸ਼ਾਤਰ ਲੋਕ ਬੜੀ ਚਲਾਕੀ ਨਾਲ ਆਪਣੀ ਜੇਬ ਵਿਚ ਪਾ ਕੇ ਤੁਰਦੇ ਬਣਦੇ ਹਨ। ਇਹਨਾਂ ਸ਼ਾਤਰ ਲੋਕਾਂ ਦੇ ਹੀ ਇੱਕ ਗਿਰੋਹ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਖੰਨਾ ਪੁਲਿਸ ਨੇ। 
ਖੰਨਾ ਦੇ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਗੁਰਸ਼ਰਨਦੀਪ ਸਿੰਘ ਗਰੇਵਾਲ ਪੀ.ਪੀ.ਐਸ ਨੇ ਇਸਦੀ ਜਾਣਕਾਰੀ ਬਾਕਾਇਦਾ ਪ੍ਰੈਸ ਕਾਨਫਰੰਸ ਕਰ ਕੇ ਦਿੱਤੀ।ਉਹਨਾਂ ਦੱਸਿਆ ਕਿ ਖੰਨਾ ਪੁਲਿਸ ਵੱਲੋ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਗਈ ਸਪੈਸ਼ਲ ਮੁਹਿੰਮ ਵਿੱਚ ਖੰਨਾ ਪੁਲਿਸ ਨੂੰ ਬੈਂਕ/ਏ.ਟੀ.ਐਮ. ਫਰਾਡ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ ਮੈਂਬਰਾਂ ਨੂੰ ਮਿਤੀ 7 ਸਤੰਬਰ 2021 ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇਸ ਗਿਰੋਹ ਦੇ ਕੁਝ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। 
ਵੇਰਵੇ ਮੁਤਾਬਿਕ ਜੇਰ ਸਰਕਰਦਗੀ ਸ਼੍ਰੀ ਮਨਪ੍ਰੀਤ ਸਿੰਘ, ਪੀ.ਪੀ.ਐਸ. ਪੁਲਿਸ ਕਪਤਾਨ (ਆਈ) ਖੰਨਾ, ਸ਼੍ਰੀ ਰਾਜਨਪ੍ਰਮਿੰਦਰ ਸਿੰਘ ਪੀ.ਪੀ.ਐੱਸ, ਉਪ ਪੁਲਿਸ ਕਪਤਾਨ ਖੰਨਾ, ਥਾਣੇਦਾਰ ਰਵਿੰਦਰ ਕੁਮਾਰ ਮੁੱਖ ਅਫਸਰ ਥਾਣਾ ਸਿਟੀ-1 ਖੰਨਾ ਦੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਇੱਕ ਖੂਫੀਆ ਜਾਣਕਾਰੀ ਪ੍ਰਾਪਤ ਹੋਈ ਕਿ ਪੰਜਾਬ, ਹਰਿਆਣਾ, ਦਿੱਲੀ, ਯੂ.ਪੀ. ਤੇ ਹੋਰ ਵੱੱਖ-ਵੱਖ ਰਾਜਾਂ ਦੇ ਭੋਲੇ ਭਾਲੇ ਲੋਕਾਂ/ਬਜ਼਼ੁਰਗਾਂ ਦੇ ਬੈਂਕ ਖਾਤਿਆ ਵਿੱਚ ਪੈਸੇ ਕੱਢਵਾ ਕੇ ਠੱਗੀ ਮਾਰਨ ਵਾਲੇ ਗਿਰੋਹ ਦੇ ਮੈਂਬਰ ਠੱਗੀ ਮਾਰਨ ਦੇ ਇਰਾਦੇ ਨਾਲ ਖੰਨਾ ਸ਼ਹਿਰ ਵਿੱਚ ਘੁੰਮ ਰਹੇ ਹਨ, ਜਿਸ ਤੇ ਕਾਰਵਾਈ ਕਰਦਿਆਂ ਖੰਨਾ ਵਿੱਚ ਹੀ ਰਤਨਹੇੜੀ ਫਾਟਕਾਂ ਨੇੜੇ ਦੌਰਾਨੇ ਗਸਤ ਦੋਸ਼ੀਆਂ 1) ਸੋਨੂੰ ਪੁੱਤਰ ਮਨੋਜ ਵਾਸੀ ਹੀਰਾਪੁਰ ਥਾਣਾ ਕੋਤਵਾਲੀ ਕਲਪੀ, ਜਿਲਾਂ ਜਲੂਨ, ਯੂ.ਪੀ. ਅਤੇ 2) ਭੂਰੇ ਪੁੱਤਰ ਸੁਮਿਤ ਨਰਾਇਣ ਵਾਸੀ ਕੰਨਝਾਰੀ, ਥਾਣਾ ਕਠਾਊਡ, ਜਿਲ੍ਹਾਂ ਜਲੂਨ, ਯੂ.ਪੀ. ਨੂੰ ਕਾਬੂ ਕਰਕੇ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਅਤੇ ਉਕਤ ਵਿਅਕਤੀਆ ਦੇ ਖਿਲਾਫ ਮੁੱਕਦਮਾ ਨੰਬਰ 138, ਮਿਤੀ 07।09।2021 ਅ/ਧ 420, 380 ਭ ਦੰ ਥਾਣਾ ਸਿਟੀ-1 ਖੰਨਾ, ਦਰਜ ਰਜਿਸਟਰ ਕੀਤਾ ਗਿਆ। 
ਦੋਸ਼ੀ ਉੱਕਤਾਨ ਪਾਸੋਂ ਵੱਖ ਵੱਖ ਬੈਂਕਾਂ ਦੇ ਕੁੱਲ 72 ਏ.ਟੀ.ਐਮ. ਕਾਰਡ ਬ੍ਰਾਮਦ ਹੋਏ, ਜਿਨ੍ਹਾਂ ਦੀ ਡੂੰਘਾਈ ਨਾਲ ਪੁੱਛਗਿੱਛ ਕਰਨ 'ਤੇ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਉੱਕਤਾਨ ਭੋਲੇ ਭਾਲੇ ਤੇ ਬਜੁਰਗ ਲੋਕਾਂ ਦੇ ਏ.ਟੀ.ਐਮ. ਕਾਰਡ ਮੱਦਦ ਕਰਨ ਦੇ ਬਹਾਨੇ ਚਲਾਕੀ ਨਾਲ ਬਦਲ ਲੈਂਦੇ ਸੀ ਤੇ ਉਨ੍ਹਾਂ ਦੇ ਏ.ਟੀ.ਐਮ. ਕਾਰਡ ਨੰਬਰ ਦੇਖ ਲੈਂਦੇ ਸੀ ਅਤੇ ਬਾਅਦ ਵਿੱਚ ਉਨ੍ਹਾਂ ਦੇ ਖਾਤਿਆ ਵਿੱਚੋ ਵੱਖ-ਵੱਖ ਏ.ਟੀ.ਐਮ. ਰਾਹੀ ਕਾਨਪੂਰ, ਲੱਖਨਊ, ਦਿੱਲੀ, ਯੂ.ਪੀ. ਆਦਿ ਥਾਵਾਂ ਤੋਂ ਪੈਸੇ ਕਢਵਾ ਲੈਂਦੇ ਸੀ ਅਤੇ ਦੋਸ਼ੀ ਉਕਤਾਨ ਨੇ ਦੱਸਿਆ ਕਿ ਉਹ ਆਪਣੇ ਜਾਣਕਾਰਾਂ ਅਤੇ ਪਿੰਡ ਦੇ ਲੋਕਾਂ ਨੂੰ ਕੁੱਝ ਪੈਸੇ ਦਾ ਲਾਲਚ ਦੇ ਕੇ ਉਨ੍ਹਾਂ ਦੇ ਏ.ਟੀ.ਐਮ. ਕਾਰਡ ਲੈ ਲੈਂਦੇ ਸੀ ਅਤੇ ਉਨ੍ਹਾਂ ਦੇ ਬੈਂਕ ਖਾਤਿਆ ਵਿੱਚ ਕੁੱਝ ਪੈਸੇ ਜਮ੍ਹਾਂ ਕਰਵਾ ਕੇ, ਉਨ੍ਹਾਂ ਦੇ ਏ.ਟੀ.ਐਮ. ਕਾਰਡ ਰਾਹੀਂ ਏ.ਟੀ.ਐਮ. ਮਸ਼ੀਨਾਂ ਵਿੱਚੋ ਪੈਸੇ ਕਢਵਾਉਣ ਉਪਰੰਤ ਵੀ ਕੁੱਝ ਤਕਨੀਕੀ ਢੰਗਾਂ ਨਾਲ ਏ.ਟੀ.ਐਮ. ਦੀ ਟ੍ਰਾਜੈਕਸ਼ਨ ਫੇਲਡ ਕਰਵਾ ਲੈਂਦੇ ਸੀ ਅਤੇ ਫੇਰ ਫੇਲਡ ਹੋਈ ਟ੍ਰਾਂਜੈਕਸ਼ਨ ਦੇ ਸਬੰਧ ਵਿੱਚ ਬੈਂਕ ਨੂੰ ਆਨਲਾਇਨ ਕੰਪਲੇਟ ਪਾ ਕੇ ਪੈਸੇ ਰਿਫੰਡ ਕਰਵਾ ਕੇ ਬੈਂਕਾਂ ਨਾਲ ਵੀ ਠੱਗੀ ਮਾਰਦੇ ਸਨ, ਜਿਨ੍ਹਾਂ ਨੇ ਹੁਣ ਤੱਕ ਕਰੀਬ 10-20 ਲੱਖ ਰੁਪਏ ਦੀ ਠੱਗੀ ਮਾਰੀ ਹੈ। ਦੋਸ਼ੀ ਪਾਸੋਂ ਪੁੱਛਗਿੱਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਬ੍ਰਾਮਦਗੀ:
1) ਵੱਖ ਵੱਖ ਬੈਂਕਾਂ ਦੇ 72 ਏ.ਟੀ.ਐਮ ਕਾਰਡ। ਪਤਾ ਨਹੀਂ ਇਹਨਾਂ ਦੀ ਮਦਦ ਨਾਲ ਇਹਨਾਂ ਭੈੜੇ ਅਨਸਰਾਂ ਨੇ ਕਿਸ ਕਿਸ ਦੇ ਬੈਂਕ ਖਾਤੇ ਖਾਲੀ ਕੀਤੇ ਹੋਣਗੇ। 

ਗ੍ਰਿਫਤਾਰ ਦੋਸ਼ੀ: ਫਿਲਹਾਲ ਇਸ ਗਿਰੋਹ ਦੇ ਦੋ ਮੈਂਬਰਾਂ ਨੂੰ ਹੀ ਕਾਬੂ ਕੀਤਾ ਜਾ ਸਕਿਆ ਪਰ ਇਹਨਾਂ ਕੋਲੋਂ ਹੋਣ ਵਾਲੀ ਪੁੱਛਗਿੱਛ ਵਿਚ ਕਈ ਅਹਿਮ ਖੁਲਾਸੇ ਹੋਣਗੇ। ਗ੍ਰਿਫਤਾਰ ਕੀਤੇ ਜਾਣ ਵਾਲਿਆਂ ਵਿੱਚ ਇੱਕ ਤਾਂ ਸੋਨੂੰ ਪੁੱਤਰ ਮਨੋਜ ਹੈ ਜੋ ਕਿ ਹੀਰਾਪੁਰ ਥਾਣਾ ਕੋਤਵਾਲੀ ਕਲਪੀ, ਜਿਲਾਂ ਜਲੂਨ, ਯੂ.ਪੀ. ਦਾ ਰਹਿਣ ਵਾਲਾ ਹੈ। 
ਸੋਨੂ ਦਾ ਨਾਲ ਹੀ ਇਸਦਾ ਸਾਥੀ ਭੂਰੇ ਪੁੱਤਰ ਸੁਮਿਤ ਨਰਾਇਣ ਵੀ ਕਾਬੂ ਕੀਤਾ ਗਿਆ ਜੋ ਕਿ ਕੰਨਝਾਰੀ, ਥਾਣਾ ਕਠਾਊਡ, ਜਿਲ੍ਹਾਂ ਜਲੂਨ, ਯੂ.ਪੀ. ਦਾ ਰਹਿਣ ਵਾਲਾ ਹੈ। 

Thursday, September 03, 2020

ਮਾਤਾ ਚੰਦ ਕੌਰ ਜੀ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਵਿਚ ਵੀ ਤੇਜ਼ੀ ਲਿਆਂਦੀ ਜਾਵੇ

 Thursday:3rd September 2020 at 4:17 PM
 ਨਵਤੇਜ ਸਿੰਘ ਨਾਮਧਾਰੀ ਅਤੇ ਹੋਰਾਂ ਨੇ ਮੀਡੀਆ ਤੋਂ ਵੀ ਮੰਗਿਆ ਸਹਿਯੋਗ 
ਅਜੇ ਤੱਕ ਕਿਓਂ ਨਹੀਉਂ ਫੜੇ ਜਾ ਸਕੇ ਮਾਤਾ ਚੰਦ ਕੌਰ ਹੁਰਾਂ ਦੇ ਕਾਤਲ?
ਲੁਧਿਆਣਾ: 3 ਸਤੰਬਰ 2020:(ਪੰਜਾਬ ਸਕਰੀਨ ਬਿਊਰੋ):: 
ਸ਼ੱਕੀ ਕਾਤਲਾਂ ਦੇ ਸਕੈਚ 
4 ਅਪ੍ਰੈਲ, 2016 ਨੂੰ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ ਗੁਰੂ ਮਾਤਾ ਚੰਦ ਕੌਰ ਨੂੰ ਦਿਨ ਦਿਹਾੜੇ ਸ੍ਰੀ ਭੈਣੀ ਸਾਹਿਬ ਦੀ ਤਪੋਭੂਮੀ ਵਾਲੀ ਪਾਵਨ ਪਵਿੱਤਰ ਧਰਤੀ ਤੇ ਕਤਲ ਕਰ ਦਿੱਤਾ ਗਿਆ ਹੈ। ਦੇਖਦਿਆਂ ਹੀ ਦੇਖਦਿਆਂ ਲੁਧਿਆਣਾ ਦੇ ਸ਼ੇਰਪੁਰ ਚੌਂਕ ਵਿਚ ਸਥਿਤ ਸਤਿਗੁਰੂ ਪ੍ਰਤਾਪ ਸਿੰਘ ਅਪੋਲੋ ਹਸਪਤਾਲ ਵਿੱਚ ਸੰਗਤਾਂ ਦੀ ਭੀੜ ਲੱਗ ਗਈ। ਬਾਅਦ ਦੁਪਹਿਰ ਨੂੰ ਹਸਪਤਾਲ ਵਿੱਚ ਸ਼੍ਰੀ ਭੈਣੀ ਸਾਹਿਬ ਦੇ ਮੀਡੀਆ ਨਾਲ ਸਬੰਧਤ ਬੁਲਾਰੇ ਲਖਬੀਰ ਸਿੰਘ ਬੱਦੋਵਾਲ ਨੇ ਮਾਤਾ ਜੀ ਦੇ ਦੇਹਾਂਤ ਦਾ ਐਲਾਨ ਕਰ ਦਿੱਤਾ। ਇਸ ਐਲਾਨ ਦੇ ਨਾਲ ਹੀ ਨਾਮਧਾਰੀ ਸੰਗਤਾਂ ਵਿਚ ਕੁਰਲਾਟ ਮੱਚ ਗਈ। ਨਾਮਧਾਰੀ ਬੀਬੀਆਂ ਨੂੰ ਚੁੱਪ ਕਰਾਉਣਾ ਔਖਾ ਹੋ ਗਿਆ। ਉਸ ਵੇਲੇ ਮੀਡੀਆ ਦੇ ਸੁਆਲਾਂ ਦਾ ਜੁਆਬ ਦੇਂਦਿਆਂ ਹੀ ਸ੍ਰੀ ਬੱਦੋਵਾਲ ਸਾਹਿਬ ਨੇ ਦੱਸ ਦਿੱਤਾ ਸੀ ਕਿ ਸਕਿਓਰਿਟੀ ਛੁੱਟੀ ਤੇ ਸੀ ਅਤੇ ਜਿਸ ਥਾਂ ਇਹ ਕਤਲ ਹੋਇਆ ਉੱਥੇ ਸੀਸੀਟੀਵੀ ਕੈਮਰੇ ਨਹੀਂ ਸਨ ਲੱਗੇ ਹੋਏ। ਇਸ ਲਈ ਕਾਤਲ ਬੜੀ ਹੀ ਤੇਜ਼ੀ ਨਾਲ ਫਰਾਰ ਵੀ ਗਏ। ਲੰਮਾ  ਗਿਆ ਪਰ ਸੋ ਅੱਜ ਤੱਕ ਉਹ ਕਾਤਲ ਕਦੇ ਪੁਲਿਸ ਦੇ ਹੱਥ ਨਹੀਂ ਆਏ। ਉਹਨਾਂ ਨੂੰ ਜ਼ਮੀਨ ਖਾ ਗਈ ਕਿ ਅਸਮਾਨ ਨਿਗਲ ਗਿਆ?
ਇਸ ਕਤਲ ਦੇ ਖਿਲਾਫ ਬਹੁਤ ਸਾਰੇ  ਮੁਜ਼ਾਹਰੇ ਹੋਏ। ਠਾਕੁਰ ਉਦੈ ਸਿੰਘ ਦੇ ਸਮਰਥਕਾਂ ਵੱਲੋਂ ਵੀ ਭਾਰੀ ਮਾਰਚ ਹੋਏ ਅਤੇ ਠਾਕੁਰ ਦਲੀਪ ਸਿੰਘ ਹੁਰਾਂ ਦੇ ਸਮਰਥਕਾਂ ਨੇ ਵੀ ਭਾਰੀ ਮੁਜ਼ਾਹਰੇ ਕੀਤੇ। ਇਸ ਤਰਾਂ ਦੇ ਰੋਸ ਮੁਜ਼ਾਹਰੇ ਦਿੱਲੀ ਵਿੱਚ ਵੀ ਹੋਵੇ ਅਤੇ ਪੰਜਾਬ ਵਿੱਚ ਵੀ। ਪੁਲਿਸ ਦੀਆਂ ਟੀਮਾਂ ਨੇ ਸ੍ਰੀ ਭੈਣੀ ਸਾਹਿਬ ਵਿਖੇ ਕਤਲ ਵਾਲੀ ਥਾਂ ਦਾ ਦੌਰਾ ਵੀ ਕੀਤਾ ਪਰ ਅਜੇ ਤੱਕ ਕਾਤਲਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਸੰਗਤਾਂ ਇਸ ਮਾਮਲੇ ਨੂੰ ਲੈ ਕੇ ਨਿਰਾਸ਼ ਹਨ। 
ਦੂਜੇ ਪਾਸੇ ਬਾਲੀਵੁੱਡ ਦਾ ਹਰਮਨ ਪਿਆਰਾ ਨੌਜਵਾਨ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਵੀ ਇੱਕ ਦਿਨ ਆਪਣੇ ਘਰ ਵਿੱਚ ਹੀ ਅਚਾਨਕ ਚੱਲ ਵੱਸਿਆ। ਮੁਢਲੀਆਂ ਖਬਰਾਂ ਖ਼ੁਦਕੁਸ਼ੀ ਦੀਆਂ ਹੀ ਆਈਆਂ ਪਰ ਜਲਦੀ ਹੀ ਕਤਲ ਦੀ ਕਨਸੋਅ ਵੀ ਸੁਣਾਈ ਦੇਣ ਲੱਗੀ। 
ਕਈ ਕਈ ਨਾਮ ਸਾਹਮਣੇ ਆਏ। ਕਈ ਤਰਾਂ ਦੀਆਂ ਕਹਾਣੀਆਂ ਵੀ ਸਕੂਪ ਵਾਂਗ ਛਪੀਆਂ। ਮੀਡੀਆ ਲਈ ਸਭ ਤੋਂ ਵੱਡੀ ਖਬਰ ਸੁਸ਼ਾਂਤ ਬਣ ਗਿਆ। ਕੋਰੋਨਾ ਵੀ ਪਿੱਛੇ ਰਹਿ ਗਿਆ। ਬੇਰੋਜ਼ਗਾਰੀ ਵੀ। ਮਹਿੰਗਾਈ ਵੀ ਅਤੇ ਬਾਕੀ ਸਾਰੇ ਮਾਮਲਿਆਂ ਦੀਆਂ ਖਬਰਾਂ ਵੀ ਅਲੋਪ ਵਰਗੀਆਂ ਹੋ ਗਈਆਂ। ਬਹੁਤ ਥੋਹੜੇ ਜਿਹੇ ਜ਼ਿੰਮੇਦਾਰ ਮੀਡੀਆ ਨੇ ਪੱਤਰਕਾਰਿਤਾ ਦੇ ਧਰਮ ਦੇ ਪਾਲਣਾ ਕੀਤੀ ਬਾਕੀ ਤਾਂ ਸਭ ਰੱਬ ਰਾਖਾ ਵਾਲਾ ਹਾਲ ਹੀ ਹੋ ਗਿਆ ਜਿਸ ਨੂੰ ਲੋਕ ਗੋਦੀ ਮੀਡੀਆ ਆਖਣ ਲੱਗ ਪਏ। 
ਨਾਮਧਾਰੀ ਸੰਗਤ ਅਤੇ ਨਾਮਧਾਰੀ ਸਮਾਜ ਦੇ ਆਗੂਆਂ ਨੇ ਨਾਮਧਾਰੀ ਮਾਤਾ ਚੰਦ ਕੌਰ ਜੀ ਦੀ ਹੱਤਿਆ ਦੇ ਕੇਸ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਏਜੰਸੀ ਸੀ.ਬੀ.ਆਈ ਤੋਂ ਸੁਸ਼ਾਂਤ ਰਾਜਪੂਤ ਕਤਲ ਕੇਸ ਦੀ ਤਰਜ਼ ਤੇ ਇਸ ਮਾਮਲੇ ਵਿੱਚ ਵੀ ਤੇਜੀ ਲਿਆਉਣ ਦੀ ਮੰਗ ਕੀਤੀ ਹੈ। ਜਿਹੜੀ ਕਿ ਬਾਲੀਵੁੱਡ ਅਦਾਕਾਰ ਦੀ ਹੱਤਿਆ ਦੇ ਮਾਮਲੇ ਵਿਚ ਹਰ ਦਿਨ ਤੇਜੀ ਨਾਲ ਵੱਡੇ ਖੁਲਾਸੇ ਕਰ ਰਹੀ ਹੈ, ਮਗਰ ਮਾਤਾ ਚੰਦ ਕੌਰ ਜੀ ਦੇ ਦੋਸ਼ੀਆਂ ਦੀ 4 ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਹਾਲੇ ਤੱਕ ਭਾਲ ਨਹੀਂ ਕਰ ਸਕੀ ਹੈ।
ਮੀਡੀਆ ਦੇ ਇਸ ਰੋਲ ਨੂੰ ਸਾਰੀ ਦੁਨੀਆ ਨੇ ਦੇਖਿਆ। ਦੇਸ਼ ਵਿਦੇਸ਼ ਵਿੱਚ ਬੈਠੀ ਨਾਮਧਾਰੀ ਸੰਗਤ ਨੇ ਵੀ ਦੇਖਿਆ।  ਇਸਦੇ ਨਾਲ ਹੀ ਇਹ ਵੀ ਦੇਖਿਆ ਕਿ ਜਾਂਚ ਏਜੰਸੀਆਂ ਇੱਕ ਦਮ ਰਾਤੋਰਾਤ ਸੁਸ਼ਾਂਤ ਕੇਸ ਦੇ ਮਗਰ ਪੈ ਗਈਆਂ। ਇਸ ਜਾਂਚ ਪੜਤਾਲ ਦੇ ਰਿਜ਼ਲਟ ਵੀ ਬਾਹਰ ਆਉਣ ਲੱਗੇ। 
ਹੁਣ ਸੁਆਲ ਉੱਠਦਾ ਹੈ ਕਿ ਦੇਸ਼ ਦੀ ਆਜ਼ਾਦੀ ਲਈ ਮਿਸਾਲੀ ਯੋਗਦਾਨ ਦੇਣ ਵਾਲੇ ਨਾਮਧਾਰੀਆਂ ਦੀ ਗੁਰੂ ਮਾਤਾ ਦੇ ਕਾਤਲਾਂ ਨੂੰ ਲੱਭਣਾ ਪੂਰੇ ਦੇਸ਼ ਨੂੰ ਜ਼ਰੂਰੀ ਨਹੀਂ ਜਾਪਿਆ। ਨਾ ਹੀ ਸਰਕਾਰਾਂ ਨੂੰ ਤੇ ਨਾ ਹੀ ਜਾਂਚ ਏਜੰਸੀਆਂ ਨੂੰ। ਮੀਡੀਆ ਨੇ ਵੀ ਇਸ ਏਨੇ ਵੱਡੇ ਕਤਲ ਵੱਲ ਉਹ ਤਵੱਜੋ ਨਹੀਂ ਦਿੱਤੀ ਜਿਹੜੀ ਦਿੱਤੀ ਜਾਣੀ ਚਾਹੀਦੀ ਸੀ। 
ਦੇਸ਼, ਸਮਾਜ ਅਤੇ ਮੀਡੀਆ ਦੀ ਇਸ ਉਦਾਸੀਨਤਾ ਨਾਲ ਨਾਮਧਾਰੀਆਂ ਨੂੰ ਸਦਮਾ ਪਹੁੰਚਿਆ ਹੈ। ਨਵਤੇਜ ਸਿੰਘ ਨੇ ਉਸ ਘਟਨਾਕ੍ਰਮ ਦੀ ਯਾਦ ਦੁਆਉਂਦਿਆਂ ਕਿਹਾ ਕਿ ਮਾਤਾ ਚੰਦ ਕੌਰ ਜੀ ਦਾ ਕਤਲ 4 ਅਪ੍ਰੈਲ, 2016 ਨੂੰ ਸਵੇਰੇ ਕਰੀਬ 10.00 ਵਜੇ ਭੈਣੀ ਸਾਹਿਬ ਵਿਖੇ ਗੋਲੀ ਮਾਰ ਕੇ ਕਰ ਦਿੱਤਾ ਗਿਆ ਸੀ। ਜਿਸ ਮਾਮਲੇ ਦੀ ਜਾਂਚ ਸੀ.ਬੀ.ਆਈ ਵੱਲੋਂ ਜਨਵਰੀ, 2017 ਨੂੰ ਕੇਸ ਦਰਜ ਕਰਕੇ ਕੀਤੀ ਜਾ ਰਹੀ ਹੈ। ਲੇਕਿਨ ਅਫਸੋਸ ਦੀ ਗੱਲ ਹੈ ਕਿ ਹਾਲੇ ਤੱਕ ਵੀ ਅਸਲ ਦੋਸ਼ੀ ਫੜੇ ਨਹੀਂ ਗਏ। 
ਇਸਦੇ ਉਲਟ ਜਾਂਚ ਏਜੰਸੀਆਂ ਵੱਲੋਂ ਅੱਜ ਤੱਕ ਬੇਗੁਨਾਹ ਵਿਅਕਤੀਆਂ ਨੂੰ ਹੀ ਫੜਿਆ ਗਿਆ ਹੈ। ਜਦ ਕਿ ਬਾਲੀਵੁੱਡ ਅਦਾਕਾਰ ਸ਼ੁਸ਼ਾਂਤ ਰਾਜਪੂਤ ਦੇ ਕਤਲ ਸਮੇਂ ਹਰ ਇੱਕ ਵਿਅਕਤੀ ਅਤੇ ਉਸਦੇ ਕਰੀਬੀ ਪਾਸੋਂ ਸੀ.ਬੀ.ਆਈ ਬਹੁਤ ਹੀ ਬਰੀਕੀ ਅਤੇ ਸਖਤੀ ਨਾਲ ਪੁੱਛਗਿੱਛ ਕਰ ਰਹੀ ਹੈ ਅਤੇ ਇਸਦੇ ਉਲਟ ਮਾਤਾ ਚੰਦ ਕੌਰ ਜੀ ਦੇ ਕਤਲ ਸਮੇਂ ਮੌਜੂਦ ਅਤੇ ਮਾਤਾ ਜੀ ਦੇ ਕਰੀਬੀ ਵਿਅਕਤੀਆਂ ਤੋਂ ਜਾਂਚ ਏਜੰਸੀ ਵੱਲੋਂ ਸਖਤੀ ਨਾਲ ਪੁੱਛਗਿੱਛ ਨਹੀਂ ਕੀਤੀ ਗਈ। ਜਿਸ ਕਰਕੇ ਅੱਜ ਤੱਕ ਮਾਤਾ ਜੀ ਦੇ ਦੋਸ਼ੀ ਫੜੇ ਨਹੀਂ ਗਏ।  
ਇਸ ਮੌਕੇ ਹਰਵਿੰਦਰ ਸਿੰਘ ਨਾਮਧਾਰੀ ਅਤੇ ਅਰਵਿੰਦਰ ਸਿੰਘ ਲਾਡੀ ਨੇ ਮੀਡੀਆ ਨੂੰ ਵੀ ਸੁਸ਼ਾਂਤ ਰਾਜਪੂਤ ਦੀ ਤਰ੍ਹਾਂ ਮਾਤਾ ਚੰਦ ਕੌਰ ਜੀ ਦੇ ਮਾਮਲੇ ਨੂੰ ਵੀ ਚੁੱਕਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਅਫਸੋਸ ਹੈ ਕਿ ਜਿਸ ਤਰੀਕੇ ਨਾਲ ਮੀਡੀਆ ਵੱਲੋਂ ਹੁਣ ਸੁਸ਼ਾਂਤ ਰਾਜਪੂਤ ਦੀ ਹੱਤਿਆ ਦਾ ਮਾਮਲਾ ਚੁੱਕਿਆ ਗਿਆ ਅਤੇ ਸਰਕਾਰ ਤੇ ਏਜੰਸੀ ਉੱਪਰ ਜਲਦ ਤੋਂ ਜਲਦ ਕਾਰਵਾਈ ਕਰਨ ਦਾ ਦਬਾਅ ਬਣਾਇਆ ਗਿਆ, ਜੇਕਰ ਮਾਤਾ ਚੰਦ ਕੌਰ ਜੀ ਦੀ ਹੱਤਿਆ ਦੇ ਮਾਮਲੇ ਵਿੱਚ ਵੀ ਅਜਿਹੀ ਕਾਰਵਾਈ ਮੀਡੀਆ ਵੱਲੋਂ ਅਪਣਾਈ ਗਈ ਹੁੰਦੀ ਤਾਂ ਅੱਜ ਦੋਸ਼ੀ ਆਪਣਾ ਅੰਜਾਮ ਭੁਗਤ ਰਹੇ ਹੁੰਦੇ। ਅਜਿਹੇ ਵਿੱਚ ਮੀਡੀਆ ਨੂੰ ਵੀ ਮਾਤਾ ਚੰਦ ਕੌਰ ਜੀ ਦੀ ਹੱਤਿਆ ਦੇ ਮਾਮਲੇ ਵਿੱਚ ਆਪਣੇ ਪੱਖ ਤੋਂ ਜਾਂਚ ਕਰਨ ਦੀ ਗੁਜਾਰਿਸ਼ ਕਰਦੇ ਹਾਂ, ਜਿਹੜਾ ਲੋਕਤੰਤਰ ਦਾ ਚੌਥਾ ਥੰਮ ਹੈ।
ਮਾਤਾ ਚੰਦ ਕੌਰ ਜੀ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਵਿਚ ਵੀ ਤੇਜ਼ੀ ਲਿਆਂਦੀ ਜਾਵੇ। ਨਵਤੇਜ ਨਾਮਧਾਰੀ ਅਤੇ ਹੋਰਾਂ ਨੇ ਮੀਡੀਆ ਤੋਂ ਸੁਸ਼ਾਂਤ ਰਾਜਪੂਤ ਕੇਸ ਦੀ ਤਰਜ਼ ਤੇ ਸਹਿਯੋਗ ਮੰਗਿਆ ਹੈ।





Monday, July 29, 2019

ਬਿਹਾਰ ਵਿੱਚ ਪੱਤਰਕਾਰ ਪ੍ਰਦੀਪ ਮੰਡਲ ਦਾ ਗੋਲੀ ਮਾਰ ਕੇ ਕਤਲ

ਗੋਲੀਆਂ ਚਲਾਉਣ ਤੋਂ ਬਾਅਦ ਦੋਵੇਂ ਹਮਲਾਵਰ ਮੋਟਰਸਾਈਕਲ 'ਤੇ ਫਰਾਰ 
ਮਧੂਬਨੀ: 29 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::
ਇੱਕ ਹੋਰ ਪੱਤਰਕਾਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਵਾਰ ਘਟਨਾ ਵਾਪਰੀ ਹੈ ਬਿਹਾਰ ਦੇ ਮਧੂਬਨੀ ਜ਼ਿਲੇ ਦੇ ਥਾਣਾ ਪੰਡੋਲ ਵਿੱਚ ਪੈਂਦੇ ਸਰਿਸਬ ਪਾਹੀ ਬਾਜ਼ਾਰ ਵਿੱਚ। ਇਹ ਵਾਰਦਾਤ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਵਾਪਰੀ। ਮੌਤ ਦਾ ਸ਼ਿਕਾਰ ਹੋਏ ਪੱਤਰਕਾਰ ਪ੍ਰਦੀਪ ਮੰਡਲ ਦੀ ਉਮਰ ਅਜੇ ਸਿਰਫ 36 ਸਾਲਾਂ ਦੀ ਸੀ ਅਤੇ ਉਹ ਇੱਕ ਕੌਮੀ ਪੱਧਰ ਦੇ ਅਖਬਾਰ ਲਈ ਸਟਰਿੰਗਰ ਵੱਜੋਂ ਕੰਮ ਕਰਦੇ ਸਨ।  ਇਸ ਕਤਲ ਨੇ ਇੱਕ ਵਾਰ ਫੇਰ ਮੀਡੀਆ ਦੀ ਚੁਣੌਤੀਆਂ ਭਰੀ ਸਥਿਤੀ ਨੂੰ ਸਾਹਮਣੇ ਲੈ ਆਂਦਾ ਹੈ। 
ਲੋਕਤੰਤਰ ਦੇ ਚੌਥੇ ਥੰਮ ਮੀਡੀਆ ਨੂੰ ਜਿੰਨੀਆਂ ਮਰਜ਼ੀ ਗਾਹਲਾਂ ਕੱਢ ਲਈਆਂ ਜਾਣ ਪਰ ਹਕੀਕਤ ਇਹੀ ਹੈ ਕਿ ਮੀਡੀਆ ਲਈ ਕੰਮ ਕਰਨ ਵਾਲੇ ਅਸਲੀ ਕਿਰਤੀ ਪੱਤਰਕਾਰ ਲਗਾਤਾਰ ਦਬਾਅ ਹੇਠ ਹਨ। ਬਹੁਤਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਿੰਨੇ ਘੰਟੇ ਕੰਮ ਕਰਨਾ ਪੈਣਾ ਹੈ। ਡੈਸਕ ਵਾਲਿਆਂ ਦੀ ਹਾਲਤ ਜ਼ਿਆਦਾ ਖਰਾਬ ਹੈ ਜਦਕਿ ਫੀਲਡ ਵਾਲਿਆਂ ਦੀਆਂ ਆਪਣੀਆਂ ਮਜਬੂਰੀਆਂ ਹਨ। ਜਦੋਂ ਕਿਸੇ ਪਤਰਕਾਰ ਨੂੰ ਕੋਈ ਵਿਸ਼ੇਸ਼ ਸਟੋਰੀ ਕਵਰ ਕਰਨ ਦੀ ਡਿਊਟੀ ਦਿੱਤੀ ਜਾਂਦੀ ਹੈ ਤਾਂ ਉਸ ਵੇਲੇ ਉਸਨੂੰ ਹਰ ਮਾਮਲੇ ਵਿੱਚ ਇਹ ਪਤਾ ਨਹੀਂ ਹੁੰਦਾ ਕਿ ਉਹ ਕਿੰਨੇ ਕੁ ਖਤਰਿਆਂ ਨੂੰ ਸਹੇੜਨ ਵਾਲਾ ਹੈ। ਸਿਰਫ ਕੁਝ ਕੁ ਮਾਮਲੇ ਹੁੰਦੇ ਹਨ ਜਿਹਨਾਂ ਦਾ ਉਸਨੂੰ ਅੰਦਾਜ਼ਾ ਲੱਗ ਸਕਦਾ ਹੁੰਦਾ ਹੈ। ਜੇ ਸਟੋਰੀ ਵਿੱਚੋਂ ਕੋਈ ਵੱਡਾ ਇਸ਼ਤਿਹਾਰੀ ਗੇਮ ਨਿਕਲਦੀ ਵੀ ਹੈ ਤਾਂ ਪੱਤਰਕਾਰ ਨੂੰ ਸਿਰਫ ਉਸਦੀ ਨਿਸਚਿਤ ਕਮਿਸ਼ਨ ਹੀ ਮਿਲਦੀ ਹੈ। ਇਸ ਫਾਇਦੇ ਦੇ ਨਾਲ ਨਾਲ ਉਸਨੂੰ ਕਦੋਂ ਕਿਸੇ ਦੀ ਗੋਲੀ ਦਾ ਸ਼ਿਕਾਰ ਹੋਣਾ ਪੈ ਜਾਵੇ ਇਹ ਉਸਨੂੰ ਖੁਦ ਵੀ ਪਤਾ ਨਹੀਂ ਹੁੰਦਾ। 
ਪੰਡਾਲ ਥਾਣੇ ਦੇ ਮੁਖੀ ਅਨੁਜ ਕੁਮਾਰ ਨੇ ਦੱਸਿਆ ਕਿ ਪ੍ਰਦੀਪ ਦੀ ਲਾਸ਼ ਦਾ ਪੋਸਟ ਮਾਰਟਮ ਜ਼ਿਲਾ ਸਦਰ ਹਸਪਤਾਲ ਵਿੱਚ ਕਰਾਇਆ ਗਿਆ ਹੈ ਅਤੇ ਪਹਿਲੀ ਨਜ਼ਰੇ ਇਹ ਮਾਮਲਾ ਕਿਸੇ ਪੁਰਾਣੀ ਰੰਜਿਸ਼ ਦਾ ਲੱਗਦਾ ਹੈ। 
ਗੋਲੀਆਂ ਚਲਾਉਣ ਮਗਰੋਂ ਦੋਵੇਂ ਹਮਲਾਵਰ ਫਰਾਰ ਹੋਣ ਵਿੱਚ ਸਫਲ ਹੋ ਗਏ। ਦੋਵੇਂ ਹਮਲਾਵਰ ਸਨ ਸੁਸ਼ੀਲ ਸ਼ਾਹ ਅਤੇ ਅਸ਼ੋਕ ਕਾਮਤ। ਦੋਹਾਂ ਦਾ ਪਿਛੋਕੜ ਵੀ ਮੁਜਰਿਮਾਨਾ ਰਿਕਾਰਡ ਵਾਲਾ ਹੈ। 
ਪੱਤਰਕਾਰਾਂ ਅਤੇ ਸਿਆਸੀ ਪਾਰਟੀਆਂ ਦੇ ਲੀਡਰਾਂ ਨੇ ਇਸ ਕਤਲ ਦੀ ਸਖਤ ਨਿਖੇਧੀ ਕੀਤੀ ਹੈ। ਬਿਹਾਰ ਦੀ ਪ੍ਰਮੁੱਖ ਸਿਆਸੀ ਪਾਰਟੀ ਰਾਸ਼ਟਰੀ ਜਨਤਾ ਦਲ ਨੇ ਨੇ ਵੀ ਇਸ ਕਤਲ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਮੰਦਭਾਗਾ ਦੱਸਿਆ ਹੈ। ਆਰ ਜੇ ਡੀ ਦੇ ਐਮ ਐਲ ਏ ਅਤੇ ਬੁਲਾਰੇ ਸ਼ਕਤੀ ਸਿੰਘ ਯਾਦਵ ਨੇ ਕਿਹਾ ਕਿ ਇਸ ਕਤਲ ਤੋਂ ਸਾਫ ਜ਼ਾਹਿਰ ਹੈ ਕਿ ਬਿਹਾਰ ਦੀ ਅਮਨ ਕਾਨੂੰਨ  ਦੀ ਹਾਲਤ ਕਿੰਨੀ ਵਿਗੜ ਚੁੱਕੀ ਹੈ। ਉਹਨਾਂ ਕਿਹਾ ਕਿ ਕਾਤਲਾਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਏ।  
ਪੀਪਲਜ਼ ਮੀਡੀਆ ਲਿੰਕ ਨੇ ਵੀ ਇਸ ਕਤਲ ਦੀ ਤਿੱਖੀ ਨਿਖੇਧੀ ਕੀਤੀ ਹੈ। ਪੀਪਲਜ਼ ਮੀਡੀਆ ਲਿੰਕ ਨੇ ਕਿਹਾ ਕਿ ਆਏ ਦਿਨ ਪੱਤਰਕਾਰਾਂ 'ਤੇ ਵੱਧ ਰਹੇ ਹਮਲੇ ਇੱਕ ਖਤਰਨਾਕ ਸੰਕੇਤ ਹਨ। ਆਉਣ ਵਾਲਾ ਸਮਾਂ ਜ਼ਿਆਦਾ ਭਿਆਨਕ ਲੱਗ ਰਿਹਾ ਹੈ। ਇਸ ਸਾਰੀ ਸਥਿਤੀ ਨੂੰ ਦੇਖਦਿਆਂ ਪੱਤਰਕਾਰਾਂ ਨੂੰ ਜਲਦੀ ਤੋਂ ਜਲਦੀ ਇੱਕ ਜੁੱਟ ਹੋਣਾ ਚਾਹੀਦਾ ਹੈ। 

Friday, July 19, 2019

ਖੰਨਾ ਪੁਲਿਸ ਵੱਲੋਂ 4 ਦੋਸ਼ੀਆਨ ਅਸਲੇ ਸਮੇਤ ਕਾਬੂ


2 ਪਿਸਟਲ 9 ਐਮ.ਐਮ. ਅਤੇ  2 ਪਿਸਟਲ 32 ਬੋਰ ਦੇ ਬਰਾਮਦ
ਲੁਧਿਆਣਾ//ਖੰਨਾ: 19 ਜੁਲਾਈ 2019:  (ਪੰਜਾਬ ਸਕਰੀਨ ਬਿਊਰੋ)::
ਸ੍ਰੀ ਗੁਰਸ਼ਰਨਦੀਪ ਸਿੰਘ ਗਰੇਵਾਲ, ਸੀਨੀਅਰ ਪੁਲਿਸ ਕਪਤਾਨ, ਖੰਨਾ ਨੇ ਪ੍ਰੈਸ ਕਾਨਫਰੰਸ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਸ੍ਰੀ ਦਿਨਕਰ ਗੁਪਤਾ, ਆਈ.ਪੀ.ਐਸ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ੍ਹ ਅਤੇ ਸ੍ਰੀ ਰਣਬੀਰ ਸਿੰਘ ਖੱਟੜਾ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ, ਰੇਜ਼, ਲੁਧਿਆਣਾ ਜੀ ਦੇ ਦਿਸ਼ਾਂ ਨਿਰਦੇਸ਼ਾ ਅਨੁਸਾਰ ਖੰਨਾ ਪੁਲਿਸ ਵੱਲੋ ਨਸ਼ਿਆ, ਨਸ਼ਿਆ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਡੀ ਗਈ ਮੁਹਿੰਮ ਦੌਰਾਨ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਜੇਰ ਸਰਕਰਦਗੀ ਸ਼੍ਰੀ ਜਸਵੀਰ ਸਿੰਘ ਪੀ.ਪੀ.ਐੱਸ, ਪੁਲਿਸ ਕਪਤਾਨ (ਆਈ) ਖੰਨਾ, ਸ਼੍ਰੀ ਦੀਪਕ ਰਾਏ ਪੀ.ਪੀ.ਐੱਸ. ਉਪ ਪੁਲਿਸ ਕਪਤਾਨ ਖੰਨਾ, ਇੰਸਪੈਕਟਰ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਖੰਨਾ ਦੇ ਥਾਣੇਦਾਰ ਬਖਸ਼ੀਸ਼ ਸਿੰਘ ਸਮੇਤ ਪੁਲਿਸ ਪਾਰਟੀ ਬਾ ਚੈਕਿੰਗ ਸ਼ੱਕੀ ਪੁਰਸ਼ਾ/ਵਹੀਕਲਾਂ ਦੇ ਸਬੰਧ ਵਿੱਚ ਪੈਟਰੋਲਿੰਗ ਕਰਦੇ ਹੋਏ ਸੂਆ ਪੁਲੀ ਪਿੰਡ ਭੱਟੀਆ ਪਾਸ ਮੌਜੂਦ ਸੀ ਤਾਂ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਸਚਿਨ ਤੋਮਰ ਪੁੱਤਰ ਕ੍ਰਿਸ਼ਨ ਪਾਲ ਵਾਸੀ ਗਲੀ ਨੰਬਰ 8, ਉੱਤਸਚਿਨ ਕਲੋਨੀ, ਲੋਨੀ, ਗਾਜੀਆਬਾਦ ਯੂ.ਪੀ, ਭਾਰਤ ਭੂਸ਼ਣ ਪੁੱਤਰ ਮੂਲ ਚੰਦ ਵਾਸੀ ਮਕਾਨ ਨੰਬਰ 606, ਸੰਗਮ ਬਿਹਾਰ, ਲੋਨੀ, ਗਾਜੀਆਬਾਦ ਯੂ.ਪੀ, ਰਕੇਸ਼ ਕੁਮਾਰ ਪੁੱਤਰ ਰਮੇਸ਼ਵਰ ਵਾਸੀ ਪਿੰਡ ਜਾਬਲੀ, ਲੋਨੀ, ਗਾਜੀਆਬਾਦ ਯੂ.ਪੀ, ਸੁੰਦਰ ਸਿੰਘ ਪੁੱਤਰ ਰਣਬੀਰ ਪ੍ਰਸ਼ਾਦ ਵਾਸੀ ਗਲੀ ਨੰਬਰ 1, ਮਕਾਨ ਨੰਬਰ 112, ਸ਼ਿਵ ਬਿਹਾਰ ਰਾਵਲ ਨਗਰ ਦਿੱਲੀ ਅਤੇ ਅਜੈ ਵਾਸੀ ਬੁਲੰਦਸ਼ਹਿਰ ਯੂ.ਪੀ. ਜੋ ਕਾਰ ਨੰਬਰ ਡੀ.ਐੱਲ-10-ਸੀ.ਡੀ-1967 ਰੰਗ ਡਾਰਕ ਗ੍ਰੇਅ ਮਾਰਕਾ ਆਈ-10 ਵਿੱਚ ਅਸਲੇ ਸਮੇਤ ਲੈਸ ਹੋ ਕੇ ਬੇ-ਅਬਾਦ ਭੱਠਾ ਪਿੰਡ ਬਾਹੋਮਾਜਰਾ ਮੌਜੂਦ ਹਨ, ਜੋ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ, ਜੇਕਰ ਹੁਣੇ ਹੀ ਰੇਡ ਕੀਤੀ ਜਾਵੇ ਤਾਂ ਅਸਲੇ ਸਮੇਤ ਕਾਬੂ ਆ ਸਕਦੇ ਹਨ। ਜਿਸ 'ਤੇ ਕਾਰਵਾਈ ਕਰਦਿਆ ਪੁਲਿਸ ਪਾਰਟੀ ਵੱਲੋ ਘੇਰਾਬੰਦੀ ਕਰਕੇ 4 ਦੋਸ਼ੀਆਨ ਨੂੰ ਅਸਲੇ ਸਮੇਤ ਮੌਕਾ 'ਤੇ ਕਾਬੂ ਕੀਤਾ, ਜਿਹਨਾ ਵਿੱਚੋਂ ਦੋਸ਼ੀ ਅਜੈ ਵਾਸੀ ਬੁਲੰਦਸ਼ਹਿਰ ਮੌਕੇ ਤੋਂ ਫਰਾਰ ਹੋ ਗਿਆ। ਇਨ੍ਹਾਂ ਕੋਲੋਂ 2 ਪਿਸਟਲ 9 ਐਮ.ਐਮ., 4 ਜਿੰਦਾ ਕਾਰਤੂਸ ਅਤੇ ਦੋ ਮੈਗਜੀਨ, 2 ਪਿਸਟਲ 32 ਬੋਰ, 4 ਜਿੰਦਾ ਕਾਰਤੂਸ ਅਤੇ ਦੋ ਮੈਗਜੀਨ ਅਤੇ ਇੱਕ ਕਾਰ ਨੰਬਰ ਡੀਐਲ-10-ਸੀਡੀ-1967 ਮੌਕੇ 'ਤੇ ਬਰਾਮਦ ਕੀਤੀਆਂ ਗਈਆਂ।ਇਨ੍ਹਾ ਖਿਲਾਫ ਮੁੱਕਦਮਾ ਨੰਬਰ 161 ਮਿਤੀ 18.07.19 ਅ/ਧ 399/402 ਆਈ.ਪੀ.ਸੀ, 25/54/59 ਅਸਲਾ ਐਕਟ ਥਾਣਾ ਸਦਰ ਖੰਨਾ ਦਰਜ਼ ਰਜਿਸਟਰ ਕਰਕੇ ਉਕਤ ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਨ ਪਾਸੋਂ ਪੁੱਛਗਿੱਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਫਰਾਰ ਹੋਏ ਦੋਸ਼ੀ ਅਜੈ ਵਾਸੀ ਬੁਲੰਦ ਸ਼ਹਿਰ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

Sunday, July 07, 2019

ਡਾ. ਰਾਜੀਵ ਗੁਪਤਾ ਦਾ ਕਤਲ-ਕਾਰਣ ਪੁਰਾਣੀ ਰੰਜਿਸ਼ ਜਾਂ ਕੁਝ ਹੋਰ?

ਕਾਰ ਰੁਕਵਾ ਕੇ ਇੱਕ ਇੱਕ ਕਰਕੇ ਚਲਾਈਆਂ ਗੋਲੀਆਂ 
ਕਰਨਾਲ: 7 ਜੁਲਾਈ 2019: (ਪੰਜਾਬ ਸਕਰੀਨ ਬਿਊਰੋ):: 
ਅਮਨ ਕਾਨੂੰਨ ਦੀ ਹਾਲਤ ਨਿੱਘਰਦੀ ਜਾ ਰਹੀ ਹੈ। ਗੱਲ ਭਾਵੇਂ ਹਰਿਆਣਾ ਦੀ ਹੋਵੇ, ਭਾਵੇਂ, ਪੰਜਾਬ ਦੀ ਤੇ ਭਾਵੇਂ ਮਹਾਂਰਾਸ਼ਟਰ ਜਾਂ ਕਿਸੇ ਹੋਰ ਭਾਰਤੀ ਹਿੱਸੇ ਦੀ। ਸੜਕਾਂ 'ਤੇ ਬੇਖੌਫ ਵਿਚਰਦੇ ਗੁੰਡੇ ਜਿੱਥੇ ਦਿਲ ਕਰੇ ਆਪਣੀ ਗੁੰਡਾਗਰਦੀ ਦਿਖਾਉਂਦੇ ਹਨ ਅਤੇ ਸਾਫ ਬਚ ਨਿਕਲਦੇ ਹਨ। ਉਹਨਾਂ ਦੇ ਖਿਲਾਫ ਕਦੇ ਕੋਈ ਮਿਸਾਲੀ ਕਾਰਵਾਈ ਨਹੀਂ ਹੁੰਦੀ। ਨਤੀਜਾ ਇਹ ਕਿ ਹੁਣ ਆਮ ਸ਼ਰੀਫ ਨਾਗਰਿਕ ਭੈਅਭੀਤ ਹੈ। ਗੁੰਡਿਆਂ ਤੋਂ ਵੀ ਅਤੇ ਸਰਕਾਰ ਤੋਂ ਵੀ। ਅਮਨ ਕਾਨੂੰਨ ਸਿਰਫ ਦਾਅਵਿਆਂ ਵਿੱਚ ਹੀ ਰਹੀ ਗਿਆ ਹੈ। 
ਡਾਕਟਰ ਰਾਜੀਵ ਗੁਪਤਾ 'ਤੇ ਹੋਇਆ ਹਮਲਾ ਘਟੋਘੱਟ ਇਹੀ ਦੱਸਦਾ ਹੈ। ਅੰਮ੍ਰਿਤਧਾਰਾ  ਹਸਪਤਾਲ ਚਲਾਉਣ ਵਾਲੇ ਡਾਕਟਰ ਰਾਜੀਵ ਗੁਪਤਾ ਨੇ ਇਹ ਕਦੇ ਨਹੀਂ ਸੀ ਸੋਚਿਆ ਕਿ ਦੂਜਿਆਂ ਨੂੰ ਜ਼ਿੰਦਗੀ ਦੇਣ ਵਾਲੇ ਇਸ ਪਾਕ ਪਵਿੱਤਰ ਕਾਰੋਬਾਰ ਵਿੱਚ ਉਹਨਾਂ ਦੀ ਹੀ ਜਾਨ ਲੈ ਲਈ ਜਾਵੇਗੀ। 
ਜਦੋਂ ਡਾਕਟਰ ਰਾਜੀਵ ਗੁਪਤਾ ਦਾ ਡਰਾਈਵਰ ਸਾਹਿਲ ਉਹਨਾਂ ਨੂੰ ਲੈ ਕੇ ਅੰਮ੍ਰਿਤਧਾਰਾ  ਹਸਪਤਾਲ ਤੋਂ ਨਿਕਲਿਆ ਤਾਂ ਡਾਕਟਰ ਰਾਜੀਵ ਨੇ ਕਦੇ ਨਹੀਂ ਸੀ ਸੋਚਿਆ ਕਿ ਇਹ ਉਹਨਾਂ ਦੀ ਆਖ਼ਿਰੀ ਯਾਤਰਾ ਹੈ। ਹੁਣ ਉਹ ਕਦੇ ਵੀ ਆਪਣੇ ਇਸ ਹਸਪਤਾਲ ਵਿੱਚ ਵਾਪਿਸ ਨਹੀਂ ਆਉਣਗੇ। ਜਿਊਣ ਹੀ ਉਹਨਾਂ ਦੀ ਕਰ ਸੈਕਟਰ 16 ਨੇੜੇ ਦੇ ਪ੍ਰਸਿੱਧ ਚੋਂਕ ਯੈਲੋ ਸਪਾਇਰਜ਼ ਵਿੱਚ ਪੁੱਜੀ ਤਾਂ ਬਾਈਕ ਸਵਾਰ ਤਿੰਨ ਗੁੰਡੇ ਬਦਮਾਸ਼ਾਂ ਨੇ ਕਰ ਦਾ ਰਸਤਾ ਰੋਕ ਲਿਆ। ਜਿਊਂ ਹੀ ਕਾਰ ਰੁਕੀ ਤਾਂ ਬਦਮਾਸ਼ਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕੁਝ ਗੋਲੀਆਂ ਕਾਰ 'ਤੇ ਲੱਗੀਆਂ ਅਤੇ ਕਾਰ ਦੀ ਮਜ਼ਬੂਤ ਚੱਦਰ ਦੇ ਪਾਰ ਵੀ ਹੋ ਗਈਆਂ। ਦੋ ਗੋਲੀਆਂ ਡਾਕਟਰ ਰਾਜੀਵ ਗੁਪਤਾ ਦੀ ਛਾਤੀ ਵਿੱਚ ਲੱਗੀਆਂ।  ਇਹੀ ਦੋ ਗੋਲੀਆਂ ਜਾਨਲੇਵਾ ਸਾਬਿਤ ਹੋਈਆਂ। 
ਗੰਭੀਰ ਹਾਲਤ ਵਿੱਚ ਉਹਨਾਂ ਨੂੰ ਉਹਨਾਂ ਦੇ ਹੀ ਦਸਪਤਾਲ ਵਿੱਚ ਲਿਜਾਇਆ ਗਿਆ। ਡਾਕਟਰਾਂ ਨੇ ਉਹਨਾਂ ਨੂੰ ਬਚਾਉਣ ਦੀ ਪੂਰੀ ਵਾਹ ਲਾਈ ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ। ਰਾਤ ਨੂੰ 8 ਕੁ ਵਜੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਉਹਨਾਂ  ਦੀ ਉਮਰ 60 ਸਾਲਾਂ ਦੀ ਸੀ। 
ਡਾਕਟਰ ਰਾਜੀਵ ਗੁਪਤਾ ਕਰਨਾਲ ਦੇ ਹੀ ਜੰਮਪਲ ਸਨ ਅਤੇ ਉਹਨਾਂ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਪਰੀ-ਮੈਡੀਕਲ ਸਮੇਂ 87% ਨੰਬਰ ਲੈ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਸੀ।  ਲੰਮੇ ਸਮੇਂ ਤੱਕ ਲੋਕਾਂ ਦੇ ਦਿਲਾਂ ਤੇ ਰਾਜ ਕਰਦਿਆਂ ਡਾਕਟਰ ਰਾਜੀਵ ਗੁਪਤਾ ਨੇ ਇੱਕ ਵੱਖਰੀ ਥਾਂ ਬਣਾਈ ਉਹਨਾਂ ਦਾ ਹਸਪਤਾਲ 150 ਬਿਸਤਰਿਆਂ ਦਾ ਹਸਪਤਾਲ ਸੀ ਜਿੱਥੇ ਹਰ ਕਿਸਮ ਦਾ ਇਲਾਜ ਹੁੰਦਾ ਸੀ ਅਤੇ ਪੂਰੀਆਂ ਆਧੁਨਿਕ ਸਹੂਲਤਾਂ ਸਨ। 
ਹਮਲਾਵਰ ਕਿੰਨੇ ਬੇਖੌਫ ਸਨ ਇਸਦਾ ਪਤਾ ਇਸ ਗੱਲ ਤੋਂ ਹੀ ਲੱਗਦਾ ਸੀ ਕਿ ਉਹਨਾਂ ਨੇ ਬਾਕਾਇਦਾ ਆਪਣੇ ਬਾਈਕਾਂ ਤੋਂ ਉਤਰ ਕੇ ਇੱਕ ਇੱਕ ਕਰਕੇ ਗੋਲੀਆਂ ਚਲਾਈਆਂ। ਜਿਊਂ  ਹੀ ਗੋਲੀਆਂ ਚੱਲਣੀਆਂ ਸ਼ੁਰੂ ਹੋਈਆਂ ਤਾਂ ਡਰਾਈਵਰ ਫਟਾਫਟ ਕਰ ਦਾ ਦਰਵਾਜ਼ਾ ਖੋਹਲ ਕੇ ਬਾਹਰ ਨਿਕਲ ਗਿਆ ਅਤੇ ਇਸ  ਰੌਲਾ ਪਾਉਣ ਲਗਿਆ ਪਰ ਏਨੇ ਵਿੱਚ ਭਾਣਾ ਵਾਪਰ ਚੁੱਕਿਆ ਸੀ। ਹਮਲਾਵਰਾਂ ਨੇ ਕੁਝ ਹਵਾਈ ਫਾਇਰ ਵੀ ਕੀਤੇ ਅਤੇ ਬੜੇ ਹੀ ਆਰਾਮ ਨਾਲ ਫਰਾਰ ਹੋ ਗਏ। ਇਹ ਸਭ ਕੁਝ ਸ਼ਾਮ ਦੇ ਚਾਨਣ ਵਿੱਚ ਹੀ ਵਾਪਰਿਆ। ਪੁਲਿਸ ਅਤੇ ਹੋਰਨਾਂ ਏਜੰਸੀਆਂ ਦੀਆਂ ਟੀਮਾਂ ਨੇ ਫਟਾਫਟ ਹਸਪਤਾਲ 'ਤੇ ਵੀ ਸੁਰੱਖਿਆ ਤਾਇਨਾਤ ਕੀਤੀ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਐਡਖਣੀ ਸ਼ੁਰੂ ਕੀਤੀ। ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਮਾਮਲਾ ਫਿਰੌਤੀ ਦਾ ਸੀ ਜਾਂ ਕਿਸੇ ਪੁਰਾਣੀ ਰੰਜਿਸ਼ ਦਾ?

Saturday, April 20, 2019

ਚੋਣ ਜੰਗ ਦੇ ਦੌਰ ਵਿੱਚ 24 ਹਜ਼ਾਰ ਕਿੱਲੋ ਲਾਹਣ ਬਰਾਮਦ

Apr 20, 2019, 6:51 PM
ਥਾਣਾ ਸਿੱਧਵਾਂ ਬੇਟ ਵਿੱਚ ਦੋ ਵੱਖ ਵੱਖ ਮੁਕੱਦਮੇਂ ਦਰਜ
ਲੁਧਿਆਣਾ: 20 ਅਪਰੈਲ 2019: (ਪੰਜਾਬ ਸਕਰੀਨ ਟੀਮ):: 
ਸ੍ਰੀ ਵਰਿੰਦਰ ਸਿੰੰਘ ਬਰਾੜ, ਪੀ.ਪੀ.ਐਸ,ਐਸ.ਐਸ.ਪੀ,ਲੁਧਿਆਣਾ(ਦਿਹਾਤੀ) ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕ ਸਭਾ ਚੋਣਾਂ-2019 ਦੇ ਮੱਦੇ ਨਜਰ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਵਿਖੇ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਸ੍ਰੀ ਰੁਪਿੰਦਰ ਕੁਮਾਰ ਭਾਰਦਵਾਜ, ਪੀ.ਪੀ.ਐਸ, ਪੁਲਿਸ ਕਪਤਾਨ (ਜਾਂਚ),ਲੁਧਿ: (ਦਿਹਾਤੀ) ਦੇ ਦਿਸ਼ਾ-ਨਿਰਦੇਸ਼ਾਂ ਤੇ ਸ੍ਰੀ ਦਿਲਬਾਗ ਸਿੰਘ, ਪੀ.ਪੀ.ਐਸ, ਉਪ ਕਪਤਾਨ ਪੁਲਿਸ(ਜਾਂਚ), ਲੁਧਿਆਣਾ(ਦਿਹਾਤੀ) ਦੀ ਅਗਵਾਈ ਹੇਠ ਇੰਸਪੈਕਟਰ ਇਕਬਾਲ ਹੁਸੈਨ, ਇੰਚਾਰਜ ਸੀ.ਆਈ.ਏ ਸਟਾਫ ਜਗਰਾਂਉ ਅਤੇ ਇੰਸਪੈਕਟਰ ਨਵਦੀਪ ਸਿੰਘ ਇੰਚਾਰਜ ਨਾਰਕੋਟਿਕ ਸੈੱਲ, ਲੁਧਿ(ਦਿਹਾਤੀ) ਸਮੇਤ ਐਕਸਾਈਜ ਇੰਸਪੈਕਟਰ ਇੰਦਰਪਾਲ ਸਿੰਘ ਦੇ ਸ਼ੱਕੀ ਪੁਰਸ਼ਾ ਦੀ ਚੈਕਿੰਗ ਦੇ ਸਬੰਧ ਵਿੱਚ ਪੁਲਿਸ ਫੋਰਸ ਦੀਆਂ ਵੱਖ-ਵੱਖ ਪਾਰਟੀਆਂ ਬਣਾਕੇ ਥਾਣਾ ਸਿੱਧਵਾਂ ਬੇਟ ਦੇ ਏਰੀਏ ਵਿੱਚ ਸਰਚ ਕੀਤੀ ਗਈ। ਸਰਚ ਦੌਰਾਨ ਹੌਲਦਾਰ ਮੇਜਰ ਸਿੰਘ ਵੱਲੋਂ ਪਿੰਡ ਸ਼ੇਰੇਵਾਲ ਦੇ ਸਾਹਮਣੇ ਦਰਿਆ ਸਤਲੁਜ ਦੇ ਅੰਦਰ ਜਮੀਨ ਵਿੱਚ ਟੋਏ ਪੁੱਟ ਕੇ ਡਿੱਗੀਆਂ ਬਣਾਕੇ ਉਹਨਾਂ ਵਿੱਚ ਮੋਮਜਾਮੇ ਦੀਆਂ ਤਿਰਪਾਲਾਂ ਵਿਛਾਕੇ ਨਾ-ਮਲੂਮ ਵਿਆਕਤੀਆਂ ਵੱਲੋਂ ਨਜਾਇਜ ਸ਼ਰਾਬ ਕਸ਼ੀਦ ਕਰਨ ਲਈ ਰੱਖੀ 11,000 ਕਿਲੋ ਲਾਹਣ ਅਤੇ ਹੌਲਦਾਰ ਗੀਤਇੰਦਰਪਾਲ ਸਿੰਘ ਨੇ 13,000 ਕਿਲੋਗ੍ਰਾਮ ਲਾਹਣ (ਕੁੱਲ 24,000 ਕਿਲੋਗ੍ਰਾਮ) ਬਰਾਮਦ ਕਰਕੇ ਨਾ-ਮਲੂਮ ਵਿਆਕਤੀਆਂ ਖਿਲਾਫ ਹੇਠ ਲਿਖੇ ਅਨੁਸਾਰ ਆਬਕਾਰੀ ਐਕਟ ਅਧੀਨ ਮੁਕੱਦਮੇ ਦਰਜ ਕੀਤੇ ਗਏ ਹਨ। ਇਹ ਦੋਵੇਂ ਮੁਕੱਦਮੇਂ ਆਬਕਾਰੀ ਐਕਟ ਅਧੀਨ  ਥਾਣਾ ਸਿੱਧਵਾਂ ਬੇਟ ਵਿੱਚ ਦਰਜ ਕੀਤੇ ਗਏ ਹਨ। 

Monday, December 24, 2018

ਲੁਧਿਆਣਾ ਦੇ ਨਾਲੀ ਮੁਹੱਲਾ//ਦਮੋਰੀਆ ਪੁਲ ਇਲਾਕੇ 'ਚ ਫਾਇਰਿੰਗ

ਇਲਾਕੇ ਵਿੱਚ ਸਨਸਨੀ-ਜ਼ਖਮੀ ਜਿੰਮੀ ਹਸਪਤਾਲ ਵਿੱਚ
ਲੁਧਿਆਣਾ: 24 ਦਸੰਬਰ 2018:(ਪ੍ਰਦੀਪ ਸ਼ਰਮਾ//ਪੰਜਾਬ ਸਕਰੀਨ)::
ਅਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ ਦਿਨੋ ਦਿਨ ਨਾਜ਼ੁਕ ਹੁੰਦੀ ਜਾ ਰਹੀ ਹੈ। ਅੱਜ ਲੁਧਿਆਣਾ ਦੇ ਬੇਹੱਦ ਸੰਘਣੇ ਇਲਾਕੇ ਨਾਲਿ ਮੋਹੱਲਾ ਵਿੱਚ ਵੀ ਗੋਲੀਆਂ ਚੱਲੀਆਂ। ਇਹ ਇਲਾਕਾ ਦਮੋਰੀਆ ਪੁਲ ਦੇ ਐਨ ਨਾਲ ਲੱਗਦਾ ਹੈ। ਸਿਵਲ ਲਾਈਨਜ਼ ਵਰਗੇ ਪੋਸ਼ ਇਲਾਕੇ ਵੀ ਇਥੋਂ ਬਹੁਤ ਨੇੜੇ ਹਨ
ਮੁਢਲੀਆਂ ਰਿਪੋਰਟਾਂ ਮੁਤਾਬਿਕ ਲੁਧਿਆਣਾ ਦੇ ਦਮੋਰੀਆ ਪੁਲ ਦੇ ਨੇੜੇ ਛੋਟਾ ਲੱਲਾ ਨਾਮੀ ਗੈਂਗਸਟਰ ਵੱਲੋਂ 30 ਸਾਲਾਂ ਜਿੰਮੀ ਨਾਂਅ 'ਤੇ ਨੌਜਵਾਨ 'ਤੇ ਦਿਨ ਦਿਹਾਡ਼ੇ ਚਾਰ ਗੋਲੀਆਂ ਚਲਾਈਆਂ ਗਈਆਂ। ਜਿਹਨਾਂ 'ਚੋਂ ਇੱਕ ਗੋਲੀ ਜਿੰਮੀ ਦੀ ਗਰਦਨ ਅਤੇ ਠੋਡੀ ਨੂੰ ਛੂੰਹਦੀ ਹੋਈ ਚਲੀ ਗਈ। ਜ਼ਖਮੀ ਹਾਲਤ 'ਚ ਜਿੰਮੀ ਨੂੰ ਡੀ.ਐਮ.ਸੀ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗੋਲੀ ਨਾਲ ਜ਼ਖਮੀ ਹੋਏ ਜਿੰਮੀ ਐਡ ਪਰਿਵਾਰਿਕ ਸੂਤਰਾਂ ਨੇ ਦੱਸਿਆ ਕਿ ਮਾਮਲਾ 22 ਹਜ਼ਾਰ ਰੁਪਏ ਦੀ ਖੋਹ ਤੋਂ ਵਿਗੜਿਆ। ਇਸਨੂੰ ਰੋਕਣ 'ਤੇ ਜਦੋਂ ਜਿੰਮੀ ਨੇ ਸਬੰਧਿਤ ਗੈਂਗਸਟਰ ਨੂੰ ਰੋਕਿਆ ਤਾਂ ਉਸਨੇ ਕਿਹਾ ਕਿ ਮੈਂ ਤੁਹਾਡੇ ਦਮੋਰੀਆ ਪੁਲ ਹੀ ਆਉਂਦਾ ਹਾਂ ਅਤੇ ਉੱਥੇ ਆ ਕੇ ਗੱਲ ਕਰਦੇ ਹਾਂ। ਗੋਲੀ ਨਸਲ ਜਖਮੀ ਹੋਏ ਜਿੰਮੀ ਦੇ ਮਾਮਾ ਨੇ ਦੱਸਿਆ ਕਿ ਜਿਊਂ ਹੀ ਮੇਰਾ ਭਾਣਜਾ ਉੱਥੇ ਪਹੁੰਚਿਆ ਤਾਂ ਉਹਨਾਂ ਨੇ ਗੋਲੀਆਂ ਚਲਾਉਣੀਆਂ  ਸ਼ੁਰੂ ਕਰ ਦਿੱਤੀਆਂ। ਜਦੋਂ ਸਾਡੀ ਟੀਮ ਨੇ ਘਟਨਾ ਵਾਲੀ ਥਾਂ 'ਤੇ ਦੇਖਿਆ ਤਾਂ ਉੱਥੇ ਸੋਢੇ ਵਾਲਿਆਂ ਖਾਲੀ ਬੋਤਲਾਂ ਵੀ ਨਜ਼ਰ ਆਈਆਂ। ਦਮੋਰੀਆ ਪੁਲ ਵਾਲੀ ਸੜਕ ਤੇ ਬਹੁਤ ਸਾਰਾ ਕਚ ਵੀ ਖਿਲਰਿਆ ਮਿਲਿਆ। 
ਜਿਸ ਲੜਕੇ ਤੋਂ ਪੈਸੇ ਖੋਹਣ ਦੀ ਘਟਨਾ ਵਾਪਰੀ ਦਸੀ ਜਾਂਦੀ ਹੈ ਉਸਦਾ ਨਾਮ ਮੋਹਨ ਹੈ। ਮੋਹਨ ਨੇ ਇਸਦੀ ਸ਼ਿਕਟ ਜਿੰਮੀ ਕੋਲ ਕੀਤੀ ਸੀ। ਭਾਰਤੀ ਜਨਤਾ ਪਾਰਟੀ ਐਸ ਸੀ ਮੋਰਚਾ ਪੰਜਾਬ ਦੇ ਸਕੱਤਰ ਵਰਿੰਦਰਪਾਲ ਗਾਗਟ ਨੇ ਇਸ ਘਟਨਾ ਦੀ ਤਿੱਖੀ ਨਿਖੇਧੀ ਕਰਦਿਆਂ ਕਿਹਾ ਕਿ ਅਮਨ ਕਾਨੂੰਨ ਦੀ ਹਾਲਤ ਦਿਨੋਦਿਨ ਵਿਗੜਦੀ ਜਾ ਰਹੀ ਹੈ। ਗੁੰਡਿਆਂ ਅਤੇ ਗੈਂਗਸਟਰਾਂ ਨੂੰ ਨੱਥ ਪਾਉਣ ਵਿੱਚ ਸਰਕਾਰ ਨਾਕਾਮ ਰਹੀ ਹੈ। ਜ਼ਿਕਰਯੋਗ ਹੈ  ਕਿ ਇਹ ਪਰਿਵਾਰ ਡਾਕਟਰ ਅੰਬੇਡਕਰ ਵਿਚਾਰ ਮੰਚ ਸੰਗਠਨ ਨਾਲ ਜੁੜਿਆ ਹੋਇਆ ਹੈ। ਹੁਣ ਦੇਖਣਾ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਕੀ ਕਾਰਵਾਈ ਕਰਦੀ ਹੈ। 

Tuesday, October 02, 2018

ਸ਼ਾਹੀ ਇਮਾਮ ਦੇ ਸਕੱਤਰ ਨਾਲ ਲੁੱਟ-ਖੋਹ ਕਰਨ ਵਾਲੇ ਲੁਟੇਰੇ ਗ੍ਰਿਫਤਾਰ

Oct 2, 2018, 5:42 PM
ਲੁਧਿਆਣਾ ਪੁਲਿਸ ਦੀ ਮੁਸਤੈਦੀ ਕੰਮ ਆਈ: ਮੁਸਤਕੀਮ ਅਹਿਰਾਰੀ
 ਏਡੀਸੀਪੀ - 1 ਗੁਰਪ੍ਰੀਤ ਸਿੰਘ  ਸਿਕੰਦ ,  ਏਡੀਸੀਪੀ ਸੈਂਟਰਲ ਬਰਿਆਮ ਸਿੰਘ ਦਾ ਧੰਨਵਾਦ ਕਰਦੇ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਅਤੇ ਮੁਸਤਕੀਮ ਅਹਿਰਾਰੀ 
ਲੁਧਿਆਣਾ: 2 ਅਕਤੂਬਰ 2018: (ਪੰਜਾਬ ਸਕਰੀਨ ਬਿਊਰੋ)::
18 ਮਾਰਚ ਦੀ ਰਾਤ ਨੂੰ ਮੰਨਾ ਸਿੰਘ ਕੋਠੀ  ਦੇ ਸਾਹਮਣੇ ਜੀਟੀ ਰੋਡ ਬੁੱਢਾ ਦਰਿਆ ਦੇ ਕੋਲ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਦੇ ਸਕੱਤਰ ਮੁਹੰਮਦ ਮੁਸਤਕੀਮ  ਦੇ ਨਾਲ ਲੁੱਟ-ਖੋਹ ਕਰਨ ਵਾਲੇ ਲੁਟੇਰੇ ਅਖੀਰ ਲੁਧਿਆਣਾ ਪੁਲਿਸ ਦੀ ਮੁਸਤੈਦੀ ਨਾਲ ਗ੍ਰਿਫਤਾਰ ਕਰ ਲਏ ਗਏ। ਇਹ ਜਾਣਕਾਰੀ ਅੱਜ ਇੱਥੇ ਪੁਲਿਸ ਕਮਿਸ਼ਨਰ ਦਫ਼ਤਰ 'ਚ ਬੁਲਾਈ ਗਈ ਪੱਤਰਕਾਰ ਸੰਮੇਲਨ 'ਚ ਏਡੀਸੀਪੀ-1 ਸ਼੍ਰੀ ਗੁਰਪ੍ਰੀਤ ਸਿੰਘ ਸਿਕੰਦ ਨੇ ਦਿੱਤੀ। ਇਸ ਮੌਕੇ 'ਤੇ ਏਸੀਪੀ ਸੈਂਟਰਲ ਬਰਿਆਮ ਸਿੰਘ, ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ  ਉਸਮਾਨ ਲੁਧਿਆਣਵੀ,  ਮੁਹੰਮਦ ਮੁਸਤਕੀਮ ਵੀ ਮੌਜੂਦ ਸਨ। ਇਸ ਮੌਕੇ 'ਤੇ ਮੁਸਤਕੀਮ ਨੇ ਦੱਸਿਆ ਕਿ 18 ਮਾਰਚ 2018 ਰਾਤ ਨੂੰ ਜਦੋਂ ਉਹ ਜਾਮਾ ਮਸਜਿਦ ਤੋਂ ਆਪਣੇ ਨਿਵਾਸ ਸ਼ਿਵਪੁਰੀ ਜਾ ਰਹੇ ਸਨ ਤਾਂ ਬੁੱਢਾ ਦਰਿਆ ਦੇ ਕੋਲ ਦੋ ਲੁਟੇਰੀਆਂ ਨੇ ਰੋਕ ਕੇ ਗਰਦਨ 'ਤੇ ਦਾਤ ਰੱਖ ਕੇ 2 ਮੋਬਾਇਲ ਅਤੇ 10 ਹਜਾਰ ਦੇ ਕਰੀਬ ਨਗਦੀ ਲੁੱਟੀ ਅਤੇ ਜਦੋਂ ਇੱਕ ਕਾਰ ਆਉਂਦੀ ਨਜ਼ਰ ਆਈ ਤਾਂ ਲੁਟੇਰੇ ਮੈਨੂੰ ਛੱਡ ਕੇ ਭੱਜ ਗਏ ਲੇਕਿਨ ਜਿਵੇਂ ਹੀ ਸੜਕ ਸੁੰਨਸਾਨ ਹੋਈ ਤਾਂ ਲੁਟੇਰੇ ਮੁੜ ਤੋਂ ਮੇਰੀ ਵੱਲ ਵਾਪਸ ਆਉਣ ਲੱਗੇ ਤਾਂ ਮੈਂ ਆਪਣੀ ਲਾਇਸੇਂਸੀ ਪਿਸਟਲ ਨਾਲ ਹਵਾਈ ਫਾਇਰ ਕੀਤਾ ਤਾਂ ਲੁਟੇਰੇ ਉੱਥੋ ਭੱਜ ਗਏ।  ਮੁਸਤਕੀਮ ਨੇ ਦੱਸਿਆ ਕਿ ਪੁਲਿਸ ਲਗਾਤਾਰ ਲੁਟੇਰੀਆਂ ਦੀ ਭਾਲ 'ਚ ਲੱਗੀ ਹੋਈ ਸੀ।  ਲੁਧਿਆਣਾ ਪੁਲਿਸ  ਵੱਲੋਂ ਇਸ ਕੇਸ ਨੂੰ ਹੱਲ ਕਰਣ ਲਈ ਅੱਜ ਜਾਮਾ ਮਸਜਿਦ ਵੱਲੋਂ ਪੁਲਿਸ ਕਮਿਸ਼ਨਰ ਡਾ.  ਸੁਖਚੈਨ ਸਿੰਘ ਗਿਲ ਅਤੇ ਉਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਵੀ ਕੀਤਾ। ਮੁਹੰਮਦ ਮੁਸਤਕੀਮ ਨੇ ਪੁਲਿਸ ਦੇ ਆਲਾ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਹਨਾਂ ਦੇ  ਨਾਲ ਲੁੱਟ-ਖੋਹ ਕਰਣ ਵਾਲੇ ਅਤੇ ਮੇਰੇ 'ਤੇ ਜਾਨਲੇਵਾ ਹਮਲਾ ਕਰਣ ਵਾਲੇ ਲੁਟੇਰੀਆਂ 'ਤੇ ਚੋਰੀ  ਦੇ ਨਾਲ-ਨਾਲ ਜਾਨਲੇਵਾ ਹਮਲਾ ਕਰਨ ਦੀ ਧਾਰਾ 307 ਵੀ ਲਗਾਈ ਜਾਵੇ। 

Monday, July 23, 2018

ਲੁਧਿਆਣਾ (ਦਿਹਾਤੀ) ਪੁਲਿਸ ਵੱਲੋਂ ਇੱਕ ਕਿਲੋ ਹੈਰੋਇਨ ਸਮੇਤ ਔਰਤ ਗ੍ਰਿਫ਼ਤਾਰ

ਪੁੱਛਗਿੱਛ ਕੀਤੀ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ
ਜਗਰਾਉ: (ਲੁਧਿਆਣਾ): 23 ਜੁਲਾਈ 2018:(ਪੰਜਾਬ ਸਕਰੀਨ ਬਿਊਰੋ)::
ਲੁਧਿਆਣਾ (ਦਿਹਾਤੀ) ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਤਹਿਤ ਇੱਕ ਔਰਤ ਨੂੰ ਇੱਕ ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। 
ਇਸ ਸੰਬੰਧੀ ਸੱਦੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰ. ਵਰਿੰਦਰ ਸਿੰਘ ਬਰਾੜ, ਪੀ.ਪੀ.ਐਸ, ਐਸ.ਐਸ.ਪੀ, ਲੁਧਿਆਣਾ (ਦਿਹਾਤੀ) ਨੇ ਦੱਸਿਆ ਕਿ ਏ.ਐਸ.ਆਈ ਕਰਮਜੀਤ ਸਿੰਘ, ਐਟੀਨਾਰਕੋਟਿਕ ਸੈਲ ਸਮੇਤ ਪਲਿਸ ਪਾਰਟੀ ਦੇ ਤਹਿਸੀਲ ਚੌਕ ਮੌਜੂਦ ਸੀ ਤਾਂ ਪੂਰਨ ਕੌਰ ਉਰਫ ਪੂਰੋ ਬਾਈ ਪਤਨੀ ਲੇਟ ਚਰਨ ਸਿੰਘ ਵਾਸੀ ਪਿੰਡ ਬੂਟਾ ਥਾਣਾ ਕੋਤਵਾਲੀ ਕਪੂਰਥਲਾ ਹਾਲ ਵਾਸੀ ਪਿੰਡ ਦੌਲੇਵਾਲ, ਥਾਣਾ ਕੋਟ ਈਸੇ ਖਾਂ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇੱਕ ਕਿੱਲੋ ਹੈਰੋਇਨ ਬਰਾਮਦ ਹੋਈ।ਪੂਰਨ ਕੌਰ ਉਰਫ ਪੂਰੋ ਖ਼ਿਲਾਫ਼ ਮੁਕੱਦਮਾ ਨੰਬਰ 206 ਮਿਤੀ 23 ਜੁਲਾਈ, 2018 ਅ/ਧ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਜਗਰਾਉ ਦਰਜ ਕੀਤਾ ਗਿਆ।
ਗ੍ਰਿਫ਼ਤਾਰ ਦੋਸ਼ਣ ਨੂੰ ਪੇਸ਼ ਅਦਾਲਤ ਕਰਕੇ ਉਸ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।ਜਿਸ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।ਇਸ ਮੌਕੇ ਸ੍ਰੀ ਰੁਪਿੰਦਰ ਕੁਮਾਰ ਭਾਰਦਵਾਜ, ਪੀ.ਪੀ.ਐਸ, ਐਸ.ਪੀ (ਇੰਨਵੈਸਟੇਗੇਸ਼ਨ), ਲੁਧਿਆਣਾ(ਦਿਹਾਤੀ) ਅਤੇ ਸ੍ਰੀ ਅਮਨਦੀਪ ਸਿੰਘ ਬਰਾੜ, ਪੀ.ਪੀ.ਐਸ, ਉਪ ਕਪਤਾਨ ਪੁਲਿਸ (ਇੰਨ:), ਲੁਧਿ: (ਦਿਹਾਤੀ) ਅਤੇ ਇੰਸਪੈਕਟਰ ਲਖਬੀਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਅਤੇ ਹੋਰ ਵੀ ਹਾਜ਼ਰ ਸਨ।

Saturday, November 18, 2017

ਲੁਧਿਆਣਾ ਵਿੱਚ BSNL ਦੀਆਂ ਅੰਡਰਗਰਾਊਂਡ ਤਾਰਾਂ ਚੋਰੀ

ਫਿਰੋਜ਼ਪੁਰ ਰੋਡ 'ਤੇ ਮਿੰਨੀ ਸਕੱਤਰੇਤ ਦੀ ਦੀਵਾਰ ਦੇ ਨਾਲ ਹੋਈ ਵਾਰਦਾਤ 
ਲੁਧਿਆਣਾ: 18 ਨਵੰਬਰ 2017: (ਪੰਜਾਬ ਸਕਰੀਨ ਬਿਊਰੋ):: 
ਮੰਗਲਵਾਰ 14 ਨਵੰਬਰ ਦੀ ਸ਼ਾਮ ਨੂੰ ਜਦੋਂ ਅਚਾਨਕ ਹੀ ਚਾਰ ਕੁ ਵਜੇ ਸਾਰਾ ਅਸਮਾਨ ਦਮ ਘੋਟੂ ਖਤਰਨਾਕ ਧੂਏਂ ਨਾਲ ਭਰ ਗਿਆ ਅਤੇ ਸਾਹ ਲੈਣਾ ਵੀ ਔਖਾ ਲੱਗਣ ਲੱਗਿਆ ਤਾਂ ਚੋਰਾਂ ਨੇ  ਇਸਨੂੰ ਸੁਨਹਿਰੀ ਮੌਕਾ ਸਮਝਿਆ। ਉਹਨਾਂ ਨੇ 14-15 ਨਵੰਬਰ ਦੀ ਰਾਤ ਨੂੰ ਭਾਰਤ ਸੰਚਾਰ ਨਿਗਮ ਦੀਆਂ ਅੰਡਰਗਰਾਊਂਡ ਤਾਰਾਂ ਹੀ ਚੋਰੀ ਕਰ ਲਈਆਂ। ਇਹ ਸਭ ਕੁਝ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਫਿਰੋਜ਼ਪੁਰ ਸੜਕ 'ਤੇ ਹੋਇਆ। ਇਥੇ ਨਾਲ ਲੱਗਦੀ ਇਮਾਰਤ ਵਿੱਚ ਡੀ ਸੀ ਦਫਤਰ ਵੀ ਮੌਜੂਦ ਹੈ ਅਤੇ ਕਈ  ਹੋਰ ਅਦਾਰੇ ਵੀ ਹਨ। ਇਥੋਂ ਕੁਝ ਦੂਰ ਹੀ ਭਾਰਤ ਨਗਰ ਚੋਂਕ ਵਿੱਚ ਹੀ ਭਾਰਤ ਸੰਚਾਰ ਨਿਗਮ ਦਾ ਦਫਤਰ ਵੀ ਮੌਜੂਦ ਹੈ। ਇਹ ਸਭ ਕੁਝ ਮਿੰਨੀ ਸਕੱਤਰੇਤ ਦੀ ਦੀਵਾਰ ਦੇ ਨਾਲ ਲੱਗਦੀ ਸਰਵਿਸ ਲੇਨ 'ਤੇ ਹੋਇਆ। ਜਿਥੋਂ ਲੁਧਿਆਣਾ ਫਿਰੋਜ਼ਪੁਰ ਸੜਕ ਲੰਘਦੀ ਹੈ। ਪੁਲਿਸ ਥਾਣਾ ਡਵੀਯਨ ਨੰਬਰ 5 ਵਿੱਚ ਇਹ ਕੇਸ ਦਰਜ ਹੈ।  ਲਓ ਦੇਖੋ ਘਟਨਾ ਵਾਲੀ ਥਾਂ ਤੋਂ ਇੱਕ ਕੈਮਰਾ ਰਿਪੋਰਟ--

Tuesday, September 19, 2017

ATM ਬਦਲ ਕੇ ਲੋਕਾਂ ਦੇ ਪੈਸੇ ਆਪਣੀ ਜੇਬ 'ਚ ਪਾਉਣ ਵਾਲਾ ਗਿਰੋਹ ਕਾਬੂ

ਵੱਖ ਵੱਖ ਬੈਂਕਾਂ ਦੇ ਛੇ ATM ਕਾਰਡ ਵੀ ਬਰਾਮਦ 
ਲੁਧਿਆਣਾ: 19 ਸਤੰਬਰ 2017: (ਪੰਜਾਬ ਸਕਰੀਨ ਬਿਊਰੋ):: 
ਲਗਾਤਾਰ ਵੱਧ ਰਹੇ ਆਰਥਿਕ ਅਪਰਾਧਾਂ ਅਤੇ ਲੁੱਟਾਂ ਖੋਹਾਂ ਨੇ ਲੋਕਾਂ ਦੀ ਬਸ ਕਰਾਈ ਪਈ ਹੈ। ਅਨਪੜ੍ਹ ਤੋਂ ਲੈ ਕੇ ਚੰਗੇ ਲਿਖੇ ਵੀ  ਅਜਿਹੇ ਸ਼ਾਤਰ ਅਨਸਰਾਂ ਤੋਂ ਮਾਰ ਖਾ ਰਹੇ ਹਨ।  ਅਜਿਹੇ ਸਮਾਜ ਵਿਰੋਧੀ ਅਨਸਰਾਂ ਉੱਤੇ ਸ਼ਿਕੰਜਾ ਕੱਸਦਿਆਂ ਪੁਲਿਸ ਨੇ ਇੱਕ ਖਤਰਨਾਕ ਗਿਰੋਹ ਕਾਬੂ ਕੀਤਾ ਹੈ। ਇਹ ਸ਼ਾਤਰ ਵਿਅਕਤੀ ਆਮ ਲੋਕਾਂ ਨੂੰ ਏਟੀਐਮ ਮਸ਼ੀਨਾਂ ਵਿੱਚੋਂ ਪੈਸੇ ਕਢਵਾਉਣ ਦੀ ਮਦਦ ਕਰਨ ਦੇ ਬਹਾਨੇ ਉਹਨਾਂ ਦਾ ਅਸਲੀ ਏਟੀਐਮ ਕਾਰਡ ਹੀ ਲੈ ਜਾਂਦੇ ਸਨ। 
ਲੁਧਿਆਣਾ ਪੁਲਿਸ ਕਮਿਸ਼ਨਰੇਟ ਵੱਲੋ ਲੁੱਟਾਂ-ਖੋਹਾਂ ਕਰਨ ਅਤੇ ਏ.ਟੀ.ਐਮ ਕਾਰਡ ਬਦਲ ਕੇ ਪੈਸੇ ਕਢਵਾਉਣ ਵਾਲਿਆਂ ਦੇ ਖਿਲਾਫ ਚਲਾਈ ਵਿਸ਼ੇਸ ਮੁਹਿੰਮ ਤਹਿਤ ਇੰਸਪੈਕਟਰ ਪ੍ਰੇਮ ਸਿੰਘ ਇੰਚਾਰਜ ਐਸ.ਟੀ.ਯੂ ਲੁਧਿਆਣਾ ਦੀ ਪੁਲਿਸ ਪਾਰਟੀ ਨੇ ਲੁਧਿਆਣਾ ਸਹਿਰ ਵਿੱਚ ਅਤੇ ਵੱਖ ਵੱਖ ਏਰੀਆ ਵਿੱਚ ਏ.ਟੀ.ਐਮਾ ਕਾਰਡ ਬਦਲ ਕੇ ਪੈਸੇ ਕਢਵਾਉਣ ਵਾਲਿਆਂ ਦੇ ਖਿਲਾਫ ਮੁੱਕਦਮਾ ਨੰਬਰ 203 ਮਿਤੀ 18-9-2017 ਨੂੰ 420,379 ਭਾਰਤੀ ਦੰਡ ਥਾਣਾ ਡਵੀਜਨ ਨੰਬਰ 06 ਲੁਧਿਆਣਾ ਦਰਜ ਕਰਕੇ ਹੇਠ ਲਿਖੇ ਵਿਆਕਤੀਆ ਨੂੰ ਗ੍ਰਿਫਤਾਰ ਕੀਤਾ ਹੈ ਕਿ ਸ਼ਹਿਰ ਵਿੱਚ ਪ੍ਰਵਾਸੀ ਮਜ਼ਦੂਰਾਂ ਤੇ ਹੋਰ ਰਾਹਗੀਰਾ ਨੂੰ  ਏ.ਟੀ.ਐਮ ਦੇ ਬਾਹਰ ਖੜੇ ਹੋ ਕੇ ਮਦਦ ਦਾ ਬਹਾਨਾ ਲਾ ਕੇ ਉਹਨਾਂ ਪਾਸੋਂ ਚਲਾਕੀ ਨਾਲ ਏ.ਟੀ.ਐਮ ਬਦਲ ਕੇ ਕਿਸੇ ਹੋਰ ਏ.ਟੀ.ਐਮ ਵਿੱਚ ਜਾ ਕੇ ਪੈਸੇ ਕਢਵਾ ਲੈਂਦੇ ਸਨ। ਇਹਨਾਂ ਸ਼ਾਤਰ ਅਨਸਰਾਂ ਨੇ ਲੁਧਿਆਣਾ ਸਹਿਰ ਦੇ ਵੱਖ ਵੱਖ ਇਲਾਕਿਆਂ ਜਿਵੇ ਸਿਮਲਾਪੁਰੀ, ਕੰਗਣਵਾਲ , ਫੋਕਲ ਪੁਆਇੰਟ ਏਰੀਆ ਵਿੱਚ ਕੁੱਲ 25-30 ਵਾਰਦਾਤਾਂ ਕੀਤੀਆ ਹਨ। ਇਹਨਾਂ ਪਾਸੋਂ ਕੁੱਲ 6 ਏ.ਟੀ.ਐਮ ਵੱਖ ਵੱਖ ਬੈਂਕਾਂ ਦੇ ਬ੍ਰਾਮਦ ਹੋ ਚੁੱਕੇ ਹਨ। ਵਾਰਦਾਤਾਂ ਵਿੱਚ ਵਰਤਿਆ ਮੋਟਰਸਾਇਕਲ ਵੀ ਬ੍ਰਾਮਦ ਹੋ ਚੁੱਕਾ ਹੈ। ਇਸ ਤੋ ਇਲਾਵਾ ਗ੍ਰਿਫਤਾਰ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੱਡੀ ਬ੍ਰਾਮਦਗੀ ਹੋਣ ਦੀ ਆਸ ਹੈ। ਇਹ ਦੋਸ਼ੀਆਨ ਕਰੀਬ 5 ਮਹੀਨੇ ਤੋ ਵਾਰਦਾਤਾਂ ਕਰਦੇ ਆ ਰਹੇ ਹਨ ਪਰ ਕਾਬੂ ਨਹੀ ਆਏ ਸਨ। ਇਹ ਪਹਿਲੀ ਵਾਰੀ ਫੜੇ ਗਏ ਹਨ। ਇਹਨਾਂ ਦੋਸ਼ੀਆਂ ਦਾ ਸਾਥੀ ਅੰਕੁਸ਼ ਕੁਮਾਰ ਉਰਫ ਕਾਲੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਹੈ ਜਿਸਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।
ਗ੍ਰਿਫਤਾਰ ਦੋਸੀਆ ਦੇ ਨਾਮ 
1 ਅਰੁਨ ਜੈਨ ਉਰਫ ਲੂਸੀ ਪੁੱਤਰ ਸ਼ਤੀਸ ਜੈਨ ਵਾਸੀ ਗਲੀ ਨੰਬਰ 08 ਮਹੱਲਾ ਵਿਜੈ ਇੰਦਰ ਨਗਰ ਡਾਬਾ ਰੋਡ ਲੁਧਿਆਣਾ
2 ਰਾਜਨ ਜੈੱਨ ਉਰਫ ਬੱਬੂ ਪੁੱਤਰ ਸ਼ਤੀਸ ਜੈਨ ਵਾਸੀ ਗਲੀ ਨੰਬਰ 08 ਮਹੱਲਾ ਵਿਜੈ ਇੰਦਰ ਨਗਰ ਡਾਬਾ ਰੋਡ ਲੁਧਿਆਣਾ
3 ਅੰਕੁਸ ਕੁਮਾਰ ਉਰਫ ਕਾਲੀ ਪੁੱਤਰ ਪ੍ਰਦੀਪ ਕੁਮਾਰ ਵਾਸੀ ਗਲੀ ਨੰਬਰ 11//15 ਮੁਹੱਲਾ ਗੁਰਪਾਲ ਨਗਰ ਡਾਬਾ ਰੋਡ ਨੇੜੇ ਅਮਨ ਸੀਮੈਂਟ ਸਟੋਰ ਥਾਣਾ ਡਾਬਾ ਲੁਧਿਆਣਾ (ਫਰਾਰ) 
ਵਾਰਦਾਤ ਦਾ ਤਰੀਕਾ:-ਉਕਤਾਨ ਦੋਸੀ ਏ.ਟੀ.ਐਮਾ ਦੇ ਬਾਹਰ ਖੜੇ ਹੰਦੇ ਹਨ ਤੇ ਭੋਲੇ ਭਾਲੇ ਲੋਕਾ ਨੂੰ ਮਦਦ ਕਰਨ ਦਾ ਬਹਾਨਾ ਬਨਾ ਕੇ ਉਹਨਾ ਤੋ ਚਲਾਕੀ ਨਾਲ ਏ.ਟੀ.ਐਮ ਕਾਰਡ ਲੈ ਲੇਂਦੇ ਹਨ ਅਤੇ ਬਾਅਦ ਵਿੱਚ ਏ.ਟੀ.ਐਮ ਧੋਖੇ ਨਾਲ ਬਦਲ ਕੇ ਉਹਨਾਂ ਨੂੰ ਡੱਮੀ ਏ.ਟੀ.ਐਮ ਵਾਪਿਸ ਕਰ ਦਿੰਦੇ ਸਨ ਅਤੇ ਅਸਲ ਏ.ਟੀ.ਐਮ ਦਾ ਗਲਤ ਇਸਤੇਮਾਲ ਕਰਦੇ ਹੋਏ ਲੋਕਾਂ ਦੇ ਖਾਤਿਆ ਵਿੱਚੋ ਕਿਸੇ ਹੋਰ ਏ.ਟੀ.ਐਮ ਤੇ ਜਾ ਕੇ ਧੋਖੇ ਨਾਲ ਪੈਸੇ ਕਢਵਾ ਲੈਂਦੇ ਸਨ ਤੇ ਧੋਖੇ ਨਾਲ ਬਦਲਿਆ ਹੋਇਆ ਏ.ਟੀ.ਐਮ ਕਾਰਡ ਕਿਸੇ ਹੋਰ ਏ.ਟੀ.ਐਮ ਵਿੱਚ ਪੈਸੇ ਕਢਵਾਉਣ ਵਾਲੇ ਵਿਕਤੀਆਵਿਅਕਤੀਆਂ ਨਾਲ ਬਦਲ ਲੈਂਦੇ ਸਨ। 
ਬ੍ਰਾਮਦਗੀ:- ਕੁੱਲ 6 ਏ.ਟੀ.ਐਮ ਕਾਰਡ ਵੱਖ ਵੱਖ ਬੈਂਕਾਂ ਦੇ 
1 ਮੋਟਰਸਾਇਕਲ ਹਾਂਡਾ ਸ਼ਾਇਨ
   5   ਹਜਾਰ ਰੁਪਏ ਕਰੰਸੀ ਨੋਟ
ਗ੍ਰਿਫਤਾਰੀ ਦੀ ਜਗਾ :-ਦੋਰਾਨੇ ਨਾਕਾਬੰਦੀ ਦੋਸੀਆ ਨੂੰ ਓਸਵਾਲ ਹਸਪਤਾਲ ਵੱਲੋ ਆਉਂਦਿਆਂ ਨੂੰ ਚੀਮਾ ਚੋਂਕ ਤੋ ਮਿਤੀ 18-9-17 ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Sunday, February 12, 2017

ਲੁਧਿਆਣਾ ਵਿੱਚ ਡੇੜ ਕਿਲੋ ਅਫੀਮ ਬਰਾਮਦ

Sun, Feb 12, 2017 at 6:08 PM
ਝਾਰਖੰਡ ਤੋਂ ਸਸਤੇ ਭਾਅ ਅਫੀਮ ਲਿਆ ਕੇ ਮਹਿੰਗੇ ਮੁੱਲ ਤੇ ਵੇਚਦਾ ਸੀ
ਲੁਧਿਆਣਾ: 12 ਫਰਵਰੀ 2017: (ਪੰਜਾਬ ਸਕਰੀਨ ਬਿਊਰੋ):
ਸ਼੍ਰੀ ਜਤਿੰਦਰ ਸਿੰਘ ਅੋਲਖ,ਆਈ.ਪੀ.ਐਸ.ਕਮਿਸ਼ਨਰ ਆਫ ਪੁਲਿਸ, ਲੁਧਿਆਣਾ,  ਸ੍ਰੀ ਭੁਪਿੰਦਰ ਸਿੰਘ ਸਿੱਧੂ.ਪੀ.ਪੀ.ਐਸ.ਡਿਪਟੀ ਕਮਿਸ਼ਨਰ ਆਫ ਪੁਲਿਸ,ਇੰਵੈਸਟੀਗੈਸ਼ਨ, ਲੁਧਿਆਣਾ, ਸ: ਬਲਕਾਰ ਸਿੰਘ ਪੀ.ਪੀ.ਐਸ.ਵਧੀਕ ਡਿਪਟੀ ਕਮਿਸ਼ਨਰ ਆਫ ਪੁਲਿਸ ਇੰਨਵੈਸਟੀਗੈਸ਼ਨ, ਲੁਧਿਆਣਾ, ਸ੍ਰੀ ਗੁਰਵਿੰਦਰ ਸਿੰਘ,ਪੀ.ਪੀ.ਐਸ.ਸਹਾਇਕ ਕਮਿਸ਼ਨਰ ਪੁਲਿਸ ਇਨਵੈਸਟੀਗੈਸ਼ਨ, ਲੁਧਿਆਣਾ।ਇੰਸ: ਹਰਪਾਲ ਸਿੰਘ ਗਰੇਵਾਲ ਇੰਨਚਾਰਜ ਸੀ.ਆਈ.ਏ.ਸਟਾਫ-1 ਲੁਧਿਆਣਾ ਜੀ ਦੀ ਹਦਾਇਤ ਅਨੁਸਾਰ ਏ.ਐਸ.ਆਈ ਰਾਜ ਕੁਮਾਰ,ਸਮੇਤ ਪੁਲਿਸ ਪਾਰਟੀ ਦੇ ਬ੍ਰਾਏ ਕਰਨੇ ਗਸ਼ਤ ਬਾ- ਚੈਕਿੰਗ ਸ਼ੱਕੀ ਪੁਰਸ਼ਾ/ਸ਼ੱਕੀ ਵਹੀਕਲਾਂ ਸਬੰਧੀ ਨੇੜੇ ਦਮੋਰੀਆ ਪੁਲ,ਗੋਲ ਮਾਰਕੀਟ ਪਰ ਮੋਜੂਦ ਸੀ ਤਾਂ ਦਮੋਰੀਆ ਪੁਲ ਵਾਲੀ ਸਾਈਡ ਤੋ ਇੱਕ ਮੋਨਾ ਵਿਆਕਤੀ ਪੈਦਲ ਆਉਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਤੇਜ ਕਦਮਾਂ ਨਾਲ ਪਿੱਛੇ ਨੂੰ ਮੁੜ ਗਿਆ ਜਿਸ ਨੂੰ ਏ.ਐਸ.ਆਈ ਰਾਜ ਕੁਮਾਰ ਨੇ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਪਤਾ ਅਰਜਨ ਕੁਮਾਰ ਉਰਫ ਰਾਹੁਲ ਪੁੱਤਰ ਉਮੇਸ਼ ਪਾਸਵਾਨ ਪਿੰਡ ਸਲੀਮ ਪੁਰ,ਡਾਕਖਾਨਾ ਚਚੋਰਾ,ਥਾਣਾ ਕੁੰਜ,ਜਿਲਾ ਗਯਾ ਬਿਹਾਰ ੳਮਰ ਕਰੀਬ 22 ਸਾਲ ਦੱਸਿਆ ਜਿਸ ਦੀ ਹਸਬ ਜਾਬਤਾ ਅਨੁਸਾਰ ਤਲਾਸੀ ਕੀਤੀ ਜਿਸ ਪਾਸੋ 1 ਕਗ 500 ਗ੍ਰਾਮ ਅਫੀਮ ਬਰਾਮਦ ਹੋਈ ਜਿਸ ਸਬੰਧੀ ਮੁਕੱਦਮਾਂ ਨੰਬਰ. 24  ਮਿਤੀ 12-2-2017 ੂ/ਸ਼  18/61/85 ਂਧਫਸ਼. ਅਚਟ  ਥਾਣਾ ਡਵੀਜਨ ਨੰਬਰ.4, ਲੁਧਿਆਣਾ ਦਰਜ ਰਜਿਸਟਰ ਕਰਵਾਕੇ  ਅਰਜੁਨ ਕੁਮਾਰ ਉਰਫ ਰਾਹੁਲ ਨੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਜਿਸ ਨੇ ਦੋਰਾਨੇ ਪੁੱਛ-ਗਿੱਛ ਦੱਸਿਆ ਕਿ ਉਹ ਝਾਰਖੰਡ ਤੋ ਅਫੀਮ ਸਸਤੇ ਮੁੱਲ ਤੇ ਲਿਆ ਕੇ ਲੁਧਿਆਣਾ ਵਿਖੇ ਮਹਿੰਗੇ ਮੁੱਲ ਤੇ ਵੇਚਦਾ ਸੀ।ਇਹ ਇਸ ਧੰਦੇ ਵਿੱਚ ਕਰੀਬ 6 ਮਹੀਨੇ ਲੱਗਾ ਹੋਇਆ ਹੈ। ਇਸ ਨਾਲ ਜੁੜੇ ਸਮੱਗਲਰਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।