Showing posts with label Death. Show all posts
Showing posts with label Death. Show all posts

Saturday, October 05, 2024

ਗੁਰਸ਼ਰਨ ਭਾਅ ਜੀ ਦੀ ਜੀਵਨ ਸਾਥਣ ਨੂੰ ਅੰਤਿਮ ਵਿਦਾਇਗੀ ਅੱਜ 11 ਵਜੇ

 Saturday: 5th October 2024 at 07:00 AM 

ਜਲਦੀ ਹੀ ਹੋਣਗੇ ਸ੍ਰੀ ਮਤੀ ਕੈਲਾਸ਼ ਕੌਰ ਜੀ ਦੀ ਯਾਦ ਵਿੱਚ ਵਿਸ਼ੇਸ਼ ਸਮਾਗਮ 


ਚੰਡੀਗੜ੍ਹ: 5 ਅਕਤੂਬਰ 2024: (ਪੰਜਾਬ ਸਕਰੀਨ ਡੈਸਕ)::

ਜਦੋਂ ਇੰਟਰਨੈਟ ਵੀ ਨਹੀਂ ਸੀ ਹੁੰਦਾ, ਜਦੋਂ ਮੋਬਾਈਲ ਫੋਨ ਵੀ ਅਜੇ ਅਣਦਿੱਸਦੇ ਜਾਦੂ ਵਾਂਗ ਸਨ, ਜਦੋਂ ਚਿੱਠੀਆਂ ਦੀ ਸੈਂਸਰਸ਼ਿਪ ਵੀ ਜ਼ੋਰਾਂ ਤੇ ਸੀ ਅਤੇ ਲੋਕ ਆਗੂਆਂ ਦਾ ਪਿਛਾ ਕਰਨ ਵਾਲਾ ਖੁਫੀਆਂ ਟੀਮਾਂ ਦਾ ਨੈਟਵਰਕ ਵੀ ਮਜਬੂਤੀ ਨਾਲ ਫੈਲ ਚੁੱਕਿਆ ਸੀ ਉਦੋਂ ਵੀ ਸਾਡੇ ਹਰਮਨ ਪਿਆਰੇ ਅਤੇ ਸਰਗਰਮ ਲੋਕ ਆਗੂ ਅਮੋਲਕ ਸਿੰਘ ਸੰਗਰਾਮੀ ਸਾਥੀਆਂ ਦੇ ਹਰ ਦੁੱਖ ਸੁੱਖ ਦਾ ਪਤਾ ਰੱਖਦੇ ਸਨ। ਅੱਜ ਵੀ ਉਹਨਾਂ ਦਾ ਇਹ ਸਿਲਸਿਲਾ ਜਾਰੀ ਹੈ। ਹਰ ਸੁਖ  ਖਬਰ ਸਾਡੇ ਹਲਕਿਆਂ ਵਿੱਚ ਅਮੋਲਕ ਸਿੰਘ ਹੁਰਾਂ ਦੇ ਕੈਂਪ ਵਿੱਚੋਂ ਹੈ। ਉਹਨਾਂ ਇਸ ਮਕਸਦ ਲਈ ਸੋਸ਼ਲ ਮੀਡੀਆ ਦੀ ਤਕਨੀਕ ਅਤੇ ਸਹੂਲਤ ਦੀ ਵਰਤੋਂ ਵੀ ਬਹੁਤ ਸੁਚੱਜੇ ਢੰਗ ਨਾਲ ਕੀਤੀ ਹੈ। ਹੁਣ ਉਹਨਾਂ ਵੱਲੋਂ  ਖਬਰ ਸਾਂਝੀ ਕੀਤੀ ਗਈ ਹੈ।  

ਉਹਨਾਂ ਸੋਸ਼ਲ ਮੀਡੀਆ ਤੇ ਦਸਿਆ ਹੈ: ਭਰੇ ਮਨ ਨਾਲ ਇਹ ਦੁਖਦਾਈ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਅਨੇਕਾਂ ਧੀਆਂ ਪੁੱਤਰਾਂ ਦੀ ਸਤਿਕਾਰਤ ਮਾਂ, ਗੁਰਸ਼ਰਨ ਭਾਅ ਜੀ ਦੇ ਜੀਵਨ ਸਾਥਣ ਸ੍ਰੀ ਮਤੀ ਕੈਲਾਸ਼ ਕੌਰ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਯਾਦ ਕਰਾਇਆ ਕਿ ਮਿਹਨਤਕਸ਼ ਲੋਕਾਂ ਦੀ ਜ਼ਿੰਦਗੀ 'ਚ ਖੂਬਸੂਰਤ ਰੰਗ ਭਰਨ ਲਈ ਉਹਨਾਂ ਦੀ ਅਮਿੱਟ ਦੇਣ ਕਿਸੇ ਵੀ ਜਾਣਕਾਰੀ ਦੀ ਮੁਥਾਜ ਨਹੀਂ ਰਹੀ। 

ਅੱਜ ਮਤਲਬ ਪੰਜ ਅਕਤੂਬਰ 2024 ਨੂੰ ਹੀ ਦਿੱਲੀ ਵਿਖੇ ਦਿਨੇ 11 ਵਜੇ ਦੇ ਕਰੀਬ ਦਿੱਤੀ ਜਾਏਗੀ ਉਹਨਾਂ ਨੂੰ ਸਨਮਾਨ ਭਰੀ ਅੰਤਿਮ ਵਿਦਾਇਗੀ।  ਪ੍ਰੋਗਰਾਮ ਵੀ ਉਲੀਕੇ ਜਾ ਰਹੇ ਹਨ। 

ਉਹਨਾਂ ਦੀਆਂ ਯਾਦਾਂ ਅਤੇ ਪ੍ਰੇਰਨਾਦਾਇਕ ਜੀਵਨ ਸਬੰਧੀ ਸਮਾਗਮ ਬਾਰੇ ਪਰਿਵਾਰ ਵੱਲੋਂ ਬਾਅਦ ਵਿਚ ਸੂਚਿਤ ਕੀਤਾ ਜਾਏਗਾ।

ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਅਤੇ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਸਮੇਤ ਪੰਜਾਬ ਦੀਆਂ ਅਨੇਕਾਂ ਹੀ ਲੋਕ-ਪੱਖੀ ਸੰਸਥਾਵਾਂ ਅਤੇ ਸ਼ਖਸ਼ੀਅਤਾਂ ਨੇ ਪਰਿਵਾਰ, ਸਾਕ ਸਬੰਧੀਆਂ ਅਤੇ ਸੰਗੀ ਸਾਥੀਆਂ ਨਾਲ ਦੁੱਖ ਸਾਂਝਾ ਕੀਤਾ ਹੈ।

ਇਸ ਤਰ੍ਹਾਂ ਅੰਤਿਮ ਵਿਦਾਇਗੀ ਵੇਲੇ ਵੀ ਉਹਨਾਂ ਦੇ ਮਾਣਮੱਤੇ ਜੀਵਨ ਸਫ਼ਰ ਨੂੰ ਲੋਕ ਪੱਖੀ ਅੰਦਾਜ਼ ਨਾਲ ਸਿਜਦਾ ਕੀਤਾ ਜਾ ਰਿਹਾ ਹੈ। ਉਹਨਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਗੁਰਸ਼ਰਨ ਭਾਅ ਜੀ ਨਾਲ ਉਹਨਾਂ ਦੇ ਸਾਥ ਦੀਆਂ ਉਹਨਾਂ  ਯਾਦਾਂ ਦਾ ਖਜ਼ਾਨਾ ਵੀ ਬਹੁਤ ਵੱਡਾ ਹੈ ਜਿਹੜੀ ਉਸ ਦੌਰ ਨਾਲ ਸਬੰਧਿਤ ਰਹੀਆਂ ਹਨ ਜਦੋਂ ਪੰਜਾਬ ਇੱਕ ਸੰਤਾਪ ਵਿੱਚੋਂ ਲੰਘ ਰਿਹਾ ਸੀ। ਉਦੋਂ ਵੀ ਇਸ ਸੰਗਰਾਮੀ ਸ਼ਖ਼ਸੀਅਤ ਨੇ ਬਹੁਤ ਯਾਦਗਾਰੀ ਭੂਮਿਕਾ ਨਿਭਾਈ ਸੀ। 

ਗੁਜ਼ਰੇ ਜ਼ਮਾਨੇ ਦੇ ਉਹਨਾਂ ਹਨੇਰੇ ਰਾਹਾਂ ਵਿੱਚ ਜਦੋਂ ਗੁਰਸ਼ਰਨ ਭਾਅ ਜੀ ਖਤਰੇ ਉਠਾ ਕੇ ਚਾਨਣ ਵੰਡ ਰਹੇ ਸਨ, ਮਸ਼ਾਲਾਂ ਜਗਾ ਰਹੇ ਸਨ ਅਤੇ ਸੱਚ ਦੀ ਆਵਾਜ਼ ਬੁਲੰਦ ਕਰ ਰਹੇ ਸਨ ਉਸ ਵੇਲੇ ਵੀ ਸ਼੍ਰੀਮਤੀ ਕੈਲਾਸ਼ ਕੌਰ ਨੇ ਨੇ ਬੜੀ ਦ੍ਰਿੜਤਾ ਵਾਲਾ ਰੋਲ ਨਿਭਾਇਆ ਸੀ। ਗੋਲੀਆਂ ਅਤੇ ਬੰਬ ਧਮਾਕਿਆਂ ਦਾ ਸਾਹਮਣਾ ਰੰਗਮੰਚ ਦੀ ਕਲਾ ਨਾਲ ਕੀਤਾ ਸੀ। 

ਚੇਤੇ ਰਹੇ ਕਿ ਇਹ ਕੋਈ ਸਟੇਜ ਤੇ ਖੇਡਿਆ ਜਾ ਰਿਹਾ ਨਾਟਕ ਨਹੀਂ ਸੀ। ਇਹ ਪੰਜਾਬ ਦੀਆਂ ਗਲੀਆਂ ਅਤੇ ਮੁਹੱਲਿਆਂ ਵਿੱਚ ਸੱਚਮੁੱਚ ਦੀ ਜੰਗ ਸੀ ਜਿਸ ਨੂੰ ਇਸ ਇਸ ਬਹਾਦਰ ਪਰਿਵਾਰ ਨੇ ਬੜੀ ਬਹਾਦਰੀ ਨਾਲ ਲੜਿਆ ਸੀ। ਸਿਰਫ ਖੁਦ ਹੀ ਨਹੀਂ ਸੀ ਲੜਿਆ ਬਲਕਿ ਆਪਣੇ ਵਰਗੇ ਕਈ ਹੋਰ ਬਹਾਦਰ ਪਰਿਵਾਰ ਵੀ ਤਿਆਰ ਕੀਤੇ ਸਨ। 

ਇਸ ਪਰਿਵਾਰ ਨੇ ਸਿਰਫ ਫਿਰਕਾਪ੍ਰਸਤੀ ਦਾ ਵਿਰੋਧ ਨਹੀਂ ਸੀ ਕੀਤਾ ਬਲਕਿ ਸਰਕਾਰੀ ਜਬਰ ਨੂੰ ਵੀ ਬੜੀ ਬਹਾਦਰੀ ਨਾਲ ਬੇਨਕਾਬ ਕੀਤਾ ਸੀ। ਉਸ ਇਤਿਹਾਸਿਕ ਦੌਰ ਦੀ ਇਸ ਇਤਿਹਾਸਿਕ ਸ਼ਖ਼ਸੀਅਤ ਨੂੰ ਸੱਚੇ ਦਿਲੋਂ  ਸਦਾ ਸਭਨਾਂ ਦਾ ਇਖਲਾਕੀ ਫਰਜ਼ ਵੀ ਬਣਦਾ ਹੈ। 

Sunday, December 25, 2022

ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਕਾਮਰੇਡ ਰੂਪਾ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

Sunday 25th December 2022 at 01:34 PM

ਲੰਮੇ ਅਰਸੇ ਤੋਂ ਅਮਰੀਕਾ ਵਸਦੇ ਸਨ ਕਾਮਰੇਡ ਰੂਪ ਸਿੰਘ ਰੂਪਾ 

ਲੁਧਿਆਣਾ: 25  ਦਸੰਬਰ 2022: (ਪੰਜਾਬ ਸਕਰੀਨ ਡੈਸਕ)::

ਕਾਮਰੇਡ ਰੂਪਾ ਨਾਲ ਪੰਜਾਬ ਸਕਰੀਨ ਲਈ ਗੱਲਬਾਤ ਕਰਦਿਆਂ
ਡਾਕਟਰ ਗੁਲਜ਼ਾਰ ਪੰਧੇਰ 03 ਮਾਰਚ 2018 ਦੀ ਫੋਟੋ 

ਅੱਤਵਾਦ, ਵੱਖਵਾਦ ਅਤੇ ਫਿਰਕਾਪ੍ਰਸਤੀ ਦੇ ਖਿਲਾਫ ਜੀਵਨ ਭਰ ਸੰਘਰਸ਼ ਕਰਨ ਵਾਲੇ ਕਾਮਰੇਡ ਰੂਪ ਸਿੰਘ ਰੂਪ ਹੁਣ ਨਹੀਂ ਰਹੇ। ਅਮਰੀਕਾ ਵਿੱਚ ਉਹਨਾਂ ਦੇ ਦੇਹਾਂਤ ਦੀ ਸੋਗੀ ਖਬਰ ਤੜਕਸਾਰ ਸਵੇਰੇ ਹੀ ਆ ਗਈ ਸੀ। ਦੇਹਾਂਤ ਦੀ ਖਬਰ ਫੈਲਦੀਆਂ ਹੀ ਸੋਗੀ ਮਾਹੌਲ ਬਣ ਗਿਆ ਅਤੇ ਵੱਖ ਵੱਖ ਸੰਗਠਨਾਂ ਨੇ ਸ਼ਰਧਾਂਜਲੀ ਦੇਣ ਵਾਲੇ ਸੁਨੇਹੇ ਭੇਜਣੇ ਸ਼ੁਰੂ ਕਰ ਦਿੱਤੇ। ਮੁਲਾਜ਼ਮਾਂ ਲਈ ਹੁੰਦੇ ਰਹੇ ਸੰਘਰਸ਼ਾਂ ਵਿੱਚ ਇਹ ਉਹੀ ਆਗੂ ਸਨ ਜਿਹਨਾਂ 'ਤੇ ਖਾਲਿਸਤਾਨੀ ਧਿਰਾਂ ਨੇ ਪੀ ਏ ਯੂ ਵਿੱਚ ਗੋਲੀ ਵੀ ਚਲਾਈ ਸੀ।  ਗੋਲੀ ਲੱਗਣ ਤੋਂ ਬਾਅਦ ਉਹਨਾਂ ਵੇਲਿਆਂ ਦੇ ਉਘੇ ਲੇਖਕ  ਡਾ. ਸੁਰਿੰਦਰ ਦੁਸਾਂਝ ਉਹਨਾ ਨੂੰ ਦਯਾ ਨੰਦ ਹਸਪਤਾਲ ਲੁਧਿਆਣਾ ਤੱਕ ਆਪਣੀ ਕਾਰ ਵਿੱਚ ਲੈ ਕੇ ਗਏ ਸਨ। ਵੇਲੇ ਸਿਰ ਮਿਲੀ ਡਾਕਟਰੀ ਸਹਾਇਤਾ ਨੇ ਉਹਨਾਂ ਦੀ ਜਾਨ ਬਚਾ ਦਿੱਤੀ ਸੀ। ਉਹਨਾਂ ਦੇ ਨੇੜਲੇ ਸਾਥੀਆਂ ਵਿਹੱਚਿਓਂ ਇੱਕ ਰਹੇ ਡਾਕਟਰ ਗੁਲਜ਼ਾਰ ਪੰਧੇਰ ਨੇ ਉਹਨਾਂ ਦੀ ਜ਼ਿੰਦਗੀ ਨਾਲ ਜੁੜੀਆਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਚੇਤੇ ਕਾਰਵਾਈਆਂ ਹਨ। 

ਇਸੇ ਦੌਰਾਨ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਵੀ ਲਿਖਾਰੀਆਂ ਨੂੰ ਸਰਪ੍ਰਸਤੀ ਦੇਣ ਵਾਲੇ ਉੱਘੇ ਸਮਾਜ ਸੇਵੀ ਕਾਮਰੇਡ ਰੂਪ ਸਿੰਘ ਰੂਪਾ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਰੂਪ ਸਿੰਘ ਰੂਪਾ ਉਹ ਸ਼ਖਸੀਅਤ ਸਨ ਜਿਹੜੇ ਸਾਹਿਤ ਤੇ ਸਿਖਿਆ ਦੇ ਮਸਲਿਆਂ ਨੂੰ ਸਮਰਪਤ ਹੋਕੇ ਬਾਕਾਇਦਾ ਪ੍ਰੋਜੈਕਟ ਬਣਾ ਕੇ ਵਿੱਤੀ ਸਹਾਇਤਾ ਦੇ ਕੇ ਅਮਲ ਵਿੱਚ ਲਿਆਉਂਦੇ ਹੁੰਦੇ ਸਨ। 

ਇਸਦੇ ਨਾਲ ਹੀ ਉਹ ਵੀ ਖੁਦ ਪੁਸਤਕਾਂ ਪੜ੍ਹਨ ਦੇ ਬੜੇ ਸ਼ੌਕੀਨ ਸਨ। ਉਹ ਬੜੇ ਧਿਆਨ ਨਾਲ ਪੁਸਤਕਾਂ ਪੜ੍ਹਦੇ ਅਤੇ ਲੇਖਕਾਂ ਦੀ ਕਦਰ ਵੀ ਕਰਦੇ। ਸ਼ਬਦਾਂ ਵਾਲੀ ਕਦਰ ਦੇ ਨਾਲ ਨਾਲ ਉਹ ਲੇਖਕਾਂ ਨੰ ਮਾਲੀ ਸਹਾਇਤਾ ਵੀ ਦੇਈਏ ਕਰਦੇ ਸਨ। ਸਾਹਿਤਿਕ ਸਮਾਗਮਾਂ ਦੇ ਆਯੋਜਨਾਂ ਲਈ ਵੀ ਦਿਲ ਖੋਹਲ ਕੇ ਮਦਦ ਕਰਿਆ ਕਰਦੇ ਸਨ। 

ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਡਾ. ਤੇਜਵੰਤ ਸਿੰਘ ਗਿੱਲ ,ਕਾਰਜਕਾਰੀ ਪ੍ਰਧਾਨ ਡਾ.ਸੁਰਜੀਤ ਬਰਾੜ ਘੋਲੀਆ ਨੇ ਮਹਿਸੂਸ ਕੀਤਾ ਕਿ ਰੂਪਾ ਜੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾਵੱਲੋਂ ਰੱਖੇ ਗਏ ਕਾਮਰੇਡ ਜਗਜੀਤ ਸਿੰਘ ਅਨੰਦ ਅਵਾਰਡ ਨੂੰ ਵਿੱਤੀ ਸਹਾਇਤਾ ਦੇ ਕੇ ਸ਼ੁਰੂ ਕਰਵਾਉਣ ਵਾਲੇ, ਲੇਖਕਾਂ ਅਤੇ ਅਕਾਡਮੀ ਨੂੰ  ਗਾਹੇ ਬਗਾਹੇ ਵਿੱਤੀ ਸਹਾਇਤਾ ਦੇਣ ਵਾਲੇ ਅਤੇ ਕਿਸੇ ਵੇਲੇ ਅਕਾਡਮੀ ਦੀਆਂ ਚੋਣਾਂ ਕਰਾਉਣ ਦੀ ਸੁਹਿਰਦਤਾ ਨਾਲ ਡਿਊਟੀ ਨਿਭਾਉਣ ਵਾਲੇ ਆਗੂ ਸਨ। 

ਸੰਘ ਦੇ ਜਨਰਲ ਸਕੱਤਰ ਸੁਰਜੀਤ ਜੱਜ ਨੇ ਰੂਪਾ ਜੀ ਦੇ ਵੱਡੇ ਲੇਖਕਾਂ ਗੁਲਜ਼ਾਰ ਸਿੰਘ ਸੰਧੂ, ਗੁਰਬਚਨ ਸਿੰਘ ਭੁੱਲਰ, ਬਲਬੀਰ ਮਾਧੋਪੁਰੀ,ਅਤੇ ਡਾ ਸਾਹਿਬ ਸਿੰਘ,ਸੁਰਿੰਦਰ ਸਿੰਘ ਦੁਸਾਂਝ,ਪ੍ਰੋ ਗੁਰਭਜਨ ਗਿੱਲ,ਸੁਰਜੀਤ ਪਾਤਰ ਨਾਲ ਡੂੰਘੇ ਨਿੱਜੀ ਸੰਬੰਧਾਂ ਨੂੰ  ਯਾਦ ਕੀਤਾ। 

ਸਹਾਇਕ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਜੋ ਕਿ ਉਹਨਾਂ ਨੂੰ  ਆਪਣਾ ਸਾਥੀ, ਗੁਰੂ ਤੇ ਰਹਿਬਰ ਇਕੋ ਸਮੇਂ ਮੰਨਦੇ ਹਨ, ਨੇ ਦੱਸਿਆ ਕਿ ਉਹਨਾਂ ਦੇ ਕਾਮਰੇਡ ਜਗਜੀਤ ਸਿੰਘ ਆਨੰਦ ਨਾਲ ਅਤੇ ਨਵਾਂ ਜ਼ਮਾਨਾ ਅਖਬਾਰ ਨਾਲ ਬਹੁਤ ਹੀ ਨੇੜਲੇ ਸੰਬੰਧ ਰਹੇ ਹਨ। 

ਅਦਾਰਾ 'ਸਮਾਂਤਰ ਨਜ਼ਰੀਆ 'ਦੇ ਉਹ ਪ੍ਰਮੁੱਖ ਸਹਿਯੋਗੀ ਸਨ। ਹੋਰਨਾਂ ਤੋਂ ਇਲਾਵਾ ਜਸਵੀਰ ਝੱਜ, ਜਸਪਾਲ ਮਾਨਖੇੜਾ, ਲਾਭ ਸਿੰਘ ਖੀਵਾ, ਡਾ. ਕੁਲਦੀਪ ਦੀਪ, ਅਰਵਿੰਦਰ ਕੌਰ ਕਾਕੜਾ, ਮਦਨਵੀਰਾ, ਮੱਖਣ ਮਾਨ, ਸਤਨਾਮ ਚਾਨਾ, ਗੁਰਦਿਆਲ ਦਲਾਲ, ਸੁਰਿੰਦਰ ਗਿੱਲ, ਸੁਰਿੰਦਰ ਰਾਮਪੁਰੀ, ਗੁਰਨਾਮ ਕੰਵਰ, ਡਾ. ਸਰਬਜੀਤ ਸਿੰਘ, ਭੁਪਿੰਦਰ ਸੰਧੂ, ਭੋਲਾ ਸਿੰਘ ਸੰਘੇੜਾ, ਹਰਜੀਤ ਸਰਕਾਰੀਆ, ਡਾ. ਬਲਵਿੰਦਰ ਸਿੰਘ ਚਹਿਲ, ਬਲਦੇਵ ਸਿੰਘ ਝੱਜ, ਜਰਨੈਲ ਰਾਮਪੁਰੀ, ਰਣਵੀਰ ਰਾਣਾ, ਤਰਸੇਮ, ਮੇਜਰ ਸਿੰਘ, ਡਾ. ਗੁਰਮੀਤ ਸਿੰਘ ਕਲਰਮਾਜਰੀ, ਡਾ. ਸੁਖਵੰਤ ਸਿੰਘ ਸੁੱਖੀ, ਤਰਲੋਚਨ ਝਾਂਡੇ,ਸ਼ਬਦੀਸ਼, ਸਾਹਿਬ ਸਿੰਘ, ਹਰਮੀਤ ਵਿਦਿਆਰਥੀ, ਅਤਰਜੀਤ, ਲਛਮਣ ਸਿੰਘ ਮਲੂਕਾ, ਹਰਭਜਨ ਬਾਜਵਾ, ਡਾ. ਅਨੂਪ ਸਿੰਘ, ਰਮੇਸ਼ ਯਾਦਵ, ਧਰਵਿੰਦਰ ਔਲੱਖ, ਜੈਪਾਲ, ਬੀਬਾ ਬਲਵੰਤ, ਭਜਨਵੀਰ ਸਿੰਘ, ਸੁਰਿੰਦਰ ਕੈਲੈ, ਹਰਬੰਸ ਹੀਉਂ, ਦੀਪ ਕਲੇਰ, ਤਲਵਿੰਦਰ ਸ਼ੇਰਗਿੱਲ, ਕਰਮ ਸਿੰਘ ਜ਼ਖ਼ਮੀ, ਭਗਵੰਤ ਰਸੂਲਪੁਰੀ, ਡਾ. ਸੁਰਜੀਤ ਬਰਾੜ, ਮਹਾਂਵੀਰ ਸਿੰਘ ਗਿੱਲ, ਦੀਪ ਦਿਲਬਰ, ਬਲਵੰਤ ਮਾਂਗਟ, ਅਨਿੱਲ ਫਤਿਹਗੜ੍ਹ ਜੱਟਾਂ, ਅਤੇ ਸਮੁੱਚੀ ਕਾਰਜਕਾਰਨੀ ਨੇ ਗਹਿਰਾ  ਅਫਸੋਸ ਮਹਿਸੂਸ ਕੀਤਾ ਹੈ।

ਉਹਨਾਂ ਦੇ ਸਦੀਵੀ ਵਿਛੋੜੇ ਦੀ ਖਬਰ ਸੁਣਦਿਆਂ ਮੁਲਾਜਮ ਜੱਥੇਬੰਦੀਆਂ ਵਿਚ ਵੀ ਸੋਗ ਦੀ ਲਹਿਰ ਦੌੜ ਗਈ ਹੈ।ਇਹਨਾਂ  ਵਿੱਚ ਪੀ.ਏ.ਯੂ.ਇੰਪਲਾਈਜ਼ ਯੂਨੀਅਨ,ਪੀ.ਏ.ਯੂ.ਪੈੰਸ਼ਨਰ ਅਤੇ ਰਿਟਾਇਰੀਜ ਅੇੈਸੋਸੀਏਸ਼ਨ ,ਸੁਬਾਰਡੀਨੇਟ ਸਰਵਿਸਜ਼ ਫ਼ੈਡਰੇਸ਼ਨ, ਅਤੇ ਸੂਬਾ ਕੌਸ਼ਲ ਭਾਰਤੀ ਕਮਿਊਨਿਸਟ ਪਾਰਟੀ ਸਾਮਿਲ ਹਨ। ਉਹਨਾਂ ਸਭ ਤੋਂ ਨੇੜੇ ਦੇ ਸਾਥੀ ਜ਼ਿਲ੍ਹਾ ਸਕੱਤਰ ਸੀ.ਪੀ.ਆਈ. ਡੀ.ਪੀ.ਮੌੜ ਅਤੇ ਅਮਰੀਕਾ ਵਸਦੇ ਸੀਨੀਅਰ ਕਾਂਗਰਸੀ ਆਗੂ ਚਰਨ ਸਿੰਘ ਗੁਰਮ ਨੂੰ ਵੀ ਪਰਿਵਾਰ ਦੀ ਤਰਾਂ ਅਸਹਿ ਸਦਮਾ ਪੁਜਾ ਹੈ।

ਪੀ ਏ ਯੂ ਕਰਮਚਾਰੀਆਂ ਦੇ ਰਾਹਨੁਮਾ ਸ੍ਰ ਰੂਪਾ ਅਮਰੀਕਾ ਚ ਸੁਰਗਵਾਸ

 Sunday 25th December 2022 at 12:01 PM 

ਪ੍ਰੋਫੈਸਰ ਗੁਰਭਜਨ ਗਿੱਲ ਨੇ ਦਿੱਤੀ ਸਭ ਤੋਂ ਪਹਿਲਾਂ ਇਹ ਦੁਖਦਾਈ ਖਬਰ 

ਲੁਧਿਆਣਾ: 25 ਦਸੰਬਰ 2022: (ਪੰਜਾਬ ਸਕਰੀਨ ਡੈਸਕ)::

ਸੰਘਰਸ਼ਾਂ ਦਾ ਇਤਿਹਾਸ ਰਚਣ ਵਾਲੇ ਰੂਪ ਸਿੰਘ ਰੂਪਾ ਹੁਣ ਨਹੀਂ ਰਹੇ। ਇਸ ਦੁਖਦਾਈ ਵਿਛੋੜੇ ਦੀ ਸੂਚਨਾ ਸਭ ਤੋਂ ਪਹਿਲਾਂ ਅੱਜ ਪ੍ਰੋਫੈਸਰ ਗੁਰਭਜਨ ਗਿੱਲ ਹੁਰਾਂ ਦੇ ਵਟਸਪ ਸੁਨੇਹੇ ਰਾਹੀਂ ਮਿਲੀ। ਰੂਪਾ ਜੀ ਦੇ ਵਿਛੋੜੇ ਸੰਬੰਧੀ ਪ੍ਰੋਫੈਸਰ ਗੁਰਭਜਨ ਗਿੱਲ ਹੁਰਾਂ ਦੇ ਸੁਨੇਹੇ ਵਾਲੀ ਲਿਖਤ ਇਥੇ ਦਿੱਤੀ ਜਾ ਰਹੀ ਹੈ। 

ਫੋਟੋ ਵਿਕੀਮੀਡੀਆ ਤੋਂ ਧੰਨਵਾਦ ਸਹਿਤ 

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਲੰਮਾ ਸਮਾਂ ਪ੍ਰਧਾਨ ਰਹੇ, ਆਲ ਇੰਡੀਆ ਯੂਨੀਵਰਸਿਟੀ ਇੰਪਲਾਈਜ਼ ਫੈਡਰੇਸ਼ਨ ਦੇ ਸਾਬਕਾ ਜਨਰਲ ਸਕੱਤਰ ਸਃ ਰੂਪ ਸਿੰਘ ਰੂਪਾ ਜੀ ਦਾ ਅਮਰੀਕਾ ਦੇ ਸ਼ਹਿਰ ਡੈਲਵੇਅਰ ਵਿੱਚ ਦੇਹਾਂਤ ਹੋ ਗਿਆ ਹੈ। ਅੱਜ ਸਵੇਰ ਸਾਰ ਡਾਃ ਗੁਲਜ਼ਾਰ ਸਿੰਘ ਪੰਧੇਰ ਦੇ ਫੋਨ ਨੇ ਜਦ ਇਹ ਮੰਦੀ ਖ਼ਬਰ ਸੁਣਾਈ ਤਾਂ ਪਹਿਲਾਂ ਮੇਰੀ ਮਾਛੀਵਾੜੇ ਸੁਖਜੀਤ ਨਾਲ ਗੱਲ ਚੱਲ ਰਹੀ ਸੀ। ਅਚਨਚੇਤ ਫੋਨ ਕੱਟਣ ਦਾ ਉਸ ਕਾਰਨ ਪੁੱਛਿਆ ਤਾਂ ਮੈਂ ਰੂਪਾ ਜੀ ਦੇ ਤੁਰ ਜਾਣਬਾਰੇ ਦੱਸਿਆ। ਉਹ ਵੀ ਗ਼ਮਗੀਨ ਹੋ ਗਿਆ। ਪੰਜਾਬੀ ਸਾਹਿੱਤ ਅਕਾਡਮੀ ਦੇ ਅਨੇਕ ਸਮਾਗਮਾਂ ਵਿੱਚ ਮਿਲਦੇ ਰਹੇ ਹੋਣ ਤੋਂ ਇਲਾਵਾ ਆਨੰਦ ਜੀ ਨਾਲ ਭੈਣੀ ਸਾਹਿਬ ਵੀ ਬਹੁਤ ਵਾਰ ਰੂਪਾ ਜੀ ਜਾਂਦੇ ਆਉਂਦੇ ਸਨ। 

ਸਃ ਰੂਪ ਸਿੰਘ ਰੂਪਾ ਸੇਲਬਰਾਹ (ਬਠਿੰਡਾ) ਦੇ ਜੰਮਪਲ ਸਨ। ਲੋਕ ਹੱਕਾਂ ਦੀ ਰਖਵਾਲੀ ਲਈ ਉਮਰ ਭਰ ਜੂਝਣ ਵਾਲੇ ਸਃ ਰੂਪ ਸਿੰਘ ਰੂਪਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਆਪਣੇ ਪਿਤਾ ਜੀ ਸਃ ਕੇਹਰ ਸਿੰਘ ਰੂਪਾ ਦੇ ਨਾਮ ਤੇ ਵਜ਼ੀਫ਼ੇ ਤੇ
ਕਰਮਚਾਰੀ ਮੇਲਾ ਵੀ ਸ਼ੁਰੂ ਕੀਤਾ ਹੋਇਆ ਹੈ। 

ਮੈਨੂੰ ਮਾਣ ਹੈ ਕਿ ਮੇਰੇ ਮਿਹਰਬਾਨ ਵੱਡੇ ਵੀਰ ਵਰਗੇ ਸਨ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਪ੍ਰਧਾਨ ਹੁੰਦਿਆਂ ਮੈਂ ਉਨ੍ਹਾਂ ਨੂੰ ਸਃ ਜਗਜੀਤ ਸਿੰਘ ਆਨੰਦ ਜੀ ਦੇ ਨਾਮ ਤੇ ਉਨ੍ਹਾਂ ਦੇ ਜੀਂਦੇ ਜੀਅ ਪੁਰਸਕਾਰ ਸ਼ੁਰੂ ਕਰਨ ਦੀ ਗੱਲ ਕਹੀ ਤਾਂ ਉਨ੍ਹਾਂ ਤੁਰੰਤ ਪ੍ਰਵਾਨ ਕਰਕੇ ਪੈਸੇ ਭੇਜ ਦਿੱਤੇ। ਨਾਲ ਹੀ ਅਭਿਨੰਦਨ ਗਰੰਥ ਵੀ ਪ੍ਰਕਾਸ਼ਨਤ ਕਰਨ ਲਈ ਧਨ ਰਾਸ਼ੀ ਦਿੱਤੀ। ਇਹ ਅਭਿਨੰਦਨ ਗਰੰਥ ਅਸਾਂ ਜਲੰਧਰ ਜਾ ਕੇ ਸਃ ਜਗਜੀਤ ਸਿੰਘ ਆਨੰਦ ਜੀ ਨੂੰ ਭੇਂਟ ਕੀਤਾ। 

ਸਃ ਰੂਪਾ ਨੇ ਆਪਣੇ ਪਿੰਡ ਵਿੱਚ ਵੀ ਨਾਟਕ ਮੰਚ  ਸਕੂਲ ਚ ਤਿਆਰ ਕਰਵਾਇਆ ਤੇ ਨਾਟਕ ਮੇਲੇ ਵੀ ਕਰਵਾਏ। 

ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਯਾਦਵਿੰਦਰਾ ਇੰਜਨੀਰਿੰਗ ਕਾਲਿਜ ਤਲਵੰਡੀ ਸਾਬੋ ਵਿੱਚ ਪੜ੍ਹਦੇ ਪੇਂਡੁ ਬੱਚਿਆਂ ਲਈ ਵਜ਼ੀਫ਼ਾ ਯੋਜਨਾ ਪ੍ਰਿਯੋਜਿਤ ਕਰਵਾਉਣ ਦੀ ਸ਼ੁਰੂਆਤ ਕੀਤੀ ਤਾਂ ਰੂਪ ਸਿੰਘ ਰੂਪਾ ਜੀ ਨੇ ਪਹਿਲੇ ਵਜ਼ੀਫ਼ੇ ਭੇਂਟ ਕੀਤੇ। ਅਮਰੀਕਾ ਚ ਆਪਣੇ ਸਪੁੱਤਰਾਂ ਦੇ ਵੱਡੇ ਕਾਰੋਬਾਰ ਵਿੱਚੋਂ ਉਹ ਦਸਵੰਧ ਸ਼ੁਭ ਕਾਰਜਾਂ ਲਈ ਕੱਢਦੇ ਰਹਿੰਦੇ ਸਨ। ਆਪਣੇ ਜਵਾਨ ਪੁੱਤਰ ਦੀ ਮੌਤ ਮਗਰੋਂ ਉਹ ਡੋਲ ਗਏ ਸਨ ਸਿਹਤ ਪੱਖੋਂ। 

ਸਃ ਰੂਪ ਸਿੰਘ ਰੂਪਾ ਬਾਰੇ ਛਪੇ ਅਭਿਨੰਦਨ ਗਰੰਥ ਚ ਉਨ੍ਹਾਂ ਬਾਰੇ ਲਿਖਦਿਆਂ ਮੈਂ ਉਨ੍ਹਾਂ ਨੂੰ ਧਰਤੀ ਦਾ ਸੁਲੱਗ ਪੁੱਤਰ ਲਿਖਿਆ ਤਾਂ ਉਹ ਅੱਖਾਂ ਭਰ ਆਏ ਤੇ ਬੋਲੇ, ਮੈਨੂੰ ਨਹੀਂ ਸੀ ਪਤਾ ਕਿ ਤੂੰ ਮੈਨੂੰ ਏਨਾ ਪਿਆਰ ਕਰਦੈਂ। 

ਆਪਣੇ ਪਿਆਰੇ ਵੱਡੇ ਸੱਜਣ ਦੇ ਜਾਣ ਤੇ ਮਨ ਉਦਾਸ ਹੈ। 

ਪ੍ਰੋਃ ਮੋਹਨ ਸਿੰਘ ਦੇ ਬੋਲ ਯਾਦ ਆ ਰਹੇ ਨੇ। 

ਫੁੱਲ ਹਿੱਕ ਵਿੱਚ ਜੰਮੀ ਪਲ਼ੀ ਖ਼ੁਸ਼ਬੂ ਜਾਂ ਉੱਡ ਗਈ, 

ਅਹਿਸਾਸ ਹੋਇਆ ਫੁੱਲ ਨੂੰ ਰੰਗਾਂ ਦੇ ਭਾਰ ਦਾ। 

ਅਲਵਿਦਾ ਪਿਆਰਿਆ!

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Wednesday, August 17, 2022

ਨਹੀਂ ਰਹੇ ਸ਼੍ਰੋਮਣੀ ਪੰਜਾਬੀ ਨਾਵਲਕਾਰ ਮੋਹਨ ਕਾਹਲੋਂ

17th August 2022 at 8:09 PM

 ਕੋਲਕਾਤਾ ਵਿੱਚ ਅੱਜ ਸ਼ਾਮੀਂ ਹੋਇਆ ਦੇਹਾਂਤ-ਸਾਹਿੱਤਕ ਹਲਕਿਆਂ ਵਿੱਚ ਸੋਗ 

ਲੁਧਿਆਣਾਃ: 17 ਅਗਸਤ 2022: (ਪੰਜਾਬ ਸਕਰੀਨ ਬਿਊਰੋ)::
ਸ਼੍ਰੋਮਣੀ ਪੰਜਾਬੀ ਨਾਵਲਕਾਰ ਮੋਹਨ ਕਾਹਲੋਂ ਜੀ ਦਾ ਅੱਜ ਸ਼ਾਮੀਂ ਕੋਲਕਾਤਾ(ਪੱਛਮੀ ਬੰਗਾਲ) ਵਿਖੇ ਦੇਹਾਂਤ ਹੋ ਗਿਆ ਹੈ ਉਨ੍ਹਾਂ ਇਸੇ ਸਾਲ 10 ਜਨਵਰੀ ਨੂੰ ਆਪਣਾ 86ਵਾਂ ਜਨਮ ਦਿਨ ਆਪਣੇ ਬੇਟੇ ਰਾਜਪਾਲ ਸਿੰਘ ਕਾਹਲੋਂ ਆਈ ਏ ਐੱਸ (ਰੀਟਾਇਰਡ) ਤੇ ਬੇਟੀ ਇਰਾ ਮੱਲ੍ਹੀ ਦੇ ਪਰਿਵਾਰ ਨਾਲ ਰਲ ਕੇ ਮਨਾਇਆ ਸੀ। 
ਸਃ ਕਾਹਲੋਂ ਦੇ ਪਰਿਵਾਰਕ ਸਨੇਹੀ ਜਗਮੋਹਨ ਸਿੰਘ ਗਿੱਲ ਨੇ ਕੋਲਕਾਤਾ ਤੋਂ ਉਨ੍ਹਾਂ ਦੀ ਖ਼ਬਰ ਦੇਂਦਿਆਂ ਦੱਸਿਆ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿੱਚ ਇਲਾਜ ਅਧੀਨ ਸਨ। 
ਮੋਹਨ ਕਾਹਲੋਂ ਦਾ ਜਨਮ 10 ਜਨਵਰੀ 1936 ਨੂੰ ਰਾਵੀ ਪਾਰਲੇ ਕੰਢੇ ਪਿੰਡ ਛੰਨੀ ਟੇਕਾ ਤਹਿਸੀਲ ਸ਼ੱਕਰਗੜ੍ਹ (ਗੁਰਦਾਸਪੁਰ) ਵਿਖੇ ਹੋਇਆ।
ਐਮ ਏ ਪੰਜਾਬੀ ਤੇ ਅੰਗਰੇਜ਼ੀ ਕਰਨ ਤੋਂ ਬਾਅਦ ਉਹ ਲਗਾਤਾਰ ਸਕੂਲ ਲੈਕਚਰਰ ਵਜੋਂ ਕਾਰਜਸ਼ੀਲ ਰਹੇ। ਮੋਹਨ ਕਾਹਲੋਂ ਨੇ ਪੰਜਾਬ ਦੇ ਮਸ਼ਹੂਰ ਸ਼ਾਇਰ ਤੇ ਆਪਣੇ ਨਿਕਟਵਰਤੀ ਮਿੱਤਰ ਸ਼ਿਵ ਕੁਮਾਰ ਦੀ ਸੰਗਤ ਨੂੰ ਲੰਮਾ ਸਮਾਂ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਿਆ ਅਤੇ ਇਸ ਬਾਰੇ ਨਾਵਲ ਗੋਰੀ ਨਦੀ ਦਾ ਗੀਤ ਵੀ ਲਿਖਿਆ।
ਸ਼ਿਵ ਕੁਮਾਰ ਬਟਾਲਵੀ ਨੇ ਮੋਹਨ ਕਾਹਲੋਂ ਦੇ ਪਹਿਲੇ ਨਾਵਲ  ਮਛਲੀ ਇੱਕ ਦਰਿਆ ਦੀ ਦਾ ਕਵਿਤਾ ਚ ਮੁੱਖ ਬੰਦ ਲਿਖਿਆ ਜੋ ਮਗਰੋਂ ਉਸ ਨੇ ਆਪਣੇ ਕਾਵਿ ਸੰਗ੍ਰਹਿ ਆਰਤੀ ਵਿੱਚ ਵੀ ਗਵਾਹੀ ਨਾਮ ਹੇਠ ਸ਼ਾਮਿਲ ਕੀਤਾ।
ਮੋਹਨ ਕਾਹਲੋਂ ਦੀ ਪਿਛਲੇ ਸਾਲ ਸੁਰਗਵਾਸ ਹੋਈ ਜੀਵਨ ਸਾਥਣ ਦੀਪ ਮੋਹਿਨੀ ਵੀ ਉੱਚ ਕੋਟੀ ਦੀ ਲੇਖਿਕਾ ਸਨ।
ਸੇਵਾ ਮੁਕਤੀ ਉਪਰੰਤ ਆਪ ਆਪਣੇ ਪੁੱਤਰ ਕੋਲ ਕੋਲਕਾਤਾ ਚਲੇ ਗਏ ਸਨ ਅਤੇ ਪਿਛਲੇ ਅਠਾਈ ਸਾਲ ਤੋਂ ਕੋਲਕਾਤਾ ਵਿੱਚ ਹੀ ਸਨ।
ਉਥੋਂ ਦੀ ਨੈਸ਼ਨਲ ਲਾਇਬਰੇਰੀ ਵਿੱਚ ਤਪੱਸਵੀਆਂ ਵਾਂਗ ਖੋਜ ਬੀਨ ਕਰਕੇ ਆਪ ਨੇ ਪਹਿਲੇ ਵਿਸ਼ਵ ਯੁੱਧ ਬਾਰੇ ਨਾਵਲ ਵਹਿ ਗਏ ਪਾਣੀ ਲਿਖਿਆ ਜੋ 2005 ਵਿੱਚ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਛਾਪਿਆ। ਉਨਾਂ ਦੇ ਮਹੱਤਵ ਪੂਰਨ ਨਾਵਲਾਂ ਵਿੱਚ
ਮਛਲੀ ਇੱਕ ਦਰਿਆ ਦੀ,ਬੇੜੀ ਤੇ ਬਰੇਤਾ,ਗੋਰੀ ਨਦੀ ਦਾ ਗੀਤ,ਪ੍ਰਦੇਸੀ ਰੁੱਖ,ਬਾਰਾਂਦਰੀ,ਕਾਲੀ ਮਿੱਟੀ ਆਦਿ ਹਨ।
ਮੋਹਨ ਕਾਹਲੋਂ ਜੀ ਦਾ ਪੂਰਬੀ ਰਾਜਾਂ ਦਾ ਸਫ਼ਰਨਾਮਾ ਘਾਟ ਘਾਟ ਦੇ ਪਾਣੀ ਨਾਮ ਹੇਠ ਰੋਜ਼ਾਨਾ ਅਜੀਤ ਵਿੱਚ ਛਪਿਆ ਸੀ ਪਰ ਪੁਸਤਕ ਰੂਪ ਨਾ ਛਪ ਸਕਿਆ। ਹੀਰ ਵਾਰਿਸ ਸ਼ਾਹ ਦਾ ਸੰਖੇਪ ਐਡੀਸ਼ਨ ਵੀ ਹਿੰਦ ਪਾਕਿਟ ਬੁੱਕਸ ਲਈ ਆਪ ਨੇ ਛਾਪਿਆ।
ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਪੰਜਾਬ ਤੋਂ ਇਲਾਵਾ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੇ ਉਨ੍ਹਾਂ ਨੂੰ ਸਃ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਨਾਲ 2003 ਵਿੱਚ ਸਨਮਾਨਿਤ ਕੀਤਾ।
ਤਿੰਨ ਕੁ ਸਾਲ ਪਹਿਲਾਂ ਉਹ ਆਪਣੇ ਪੁੱਤਰ ਸਮੇਤ ਆਖ਼ਰੀ ਵਾਰ ਪੰਜਾਬ ਦੌਰੇ ਤੇ ਆਏ ਅਤੇ ਪੰਜਾਬੀ ਨਾਵਲਕਾਰ  ਜਸਵੰਤ ਸਿੰਘ ਕੰਵਲ ਨੂੰ ਮਿਲਣ ਢੁੱਡੀਕੇ ਵੀ ਗਏ।
ਮੋਹਨ ਕਾਹਲੋਂ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਸਾਹਿੱਤਕ ਹਲਕਿਆਂ ਵਿੱਚ ਸੋਗ ਦਾ ਮਾਹੌਲ ਬਣ ਗਿਆ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਮੋਹਨ ਕਾਹਲੋਂ ਦੀ ਮੁਹੱਬਤ ਦੇ ਪਾਤਰ ਗੁਰਭਜਨ ਗਿੱਲ ਨੇ ਆਪਣੇ ਸ਼ੋਕ ਸੁਨੇਹੇ ਵਿੱਚ ਕਿਹਾ ਹੈ ਕਿ ਮੋਹਨ ਕਾਹਲੋਂ ਜੀ ਦੇ ਜਾਣ ਨਾਲ ਪੰਜਾਬੀ ਗਲਪ ਦੇ  ਸੁਨਹਿਰੀ ਯੁਗ ਦਾ ਵਰਕਾ ਪਾਟ ਗਿਆ ਹੈ। 
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾਃ ਐੱਸ ਪੀ ਸਿੰਘ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾਃ ਲਖਵਿੰਦਰ ਜੌਹਲ, ਵਿਸ਼ਵ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਦੇ ਮੁਖੀ ਡਾਃ ਦੀਪਕ ਮਨਮੋਹਨ ਸਿੰਘ,ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ, ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ, ਪੰਜਾਬੀ ਲੇਖਕ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਸਹਿਜਪ੍ਰੀਤ ਸਿੰਘ ਮਾਂਗਟ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।

Friday, August 05, 2022

ਪ੍ਰਸਿੱਧ ਵਿਦਵਾਨ ਅਤੇ ਲੇਖਕ 'ਸਰਦਾਰ-ਏ-ਕੌਮ' ਡਾ ਸਰੂਪ ਸਿੰਘ ਅਲੱਗ ਨਹੀਂ ਰਹੇ

Friday 5th August 2022 at 06:16 PM

ਅੰਤਿਮ ਸਸਕਾਰ ਅੱਜ ਸ਼ਨੀਵਾਰ ਨੂੰ ਲੁਧਿਆਣਾ ਵਿੱਚ ਹੋਵੇਗਾ 


ਲੁਧਿਆਣਾ5 ਅਗਸਤ 2022: (ਪੰਜਾਬ ਸਕਰੀਨ ਬਿਊਰੋ)::
ਸਿੱਖ ਧਰਮ ਦੇ ਪ੍ਰਚਾਰ ਵਿੱਚ ਆਪਣੀਆਂ ਨਿਜੀ ਕੋਸ਼ਿਸ਼ਾਂ ਅਤੇ ਪਰਿਵਾਰਿਕ ਆਰਥਿਕ ਵਸੀਲਿਆਂ ਨਾਲ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਵਾਲੇ ਡਾ. ਸਰੂਪ ਸਿੰਘ ਅਲੱਗ ਨੇ ਵੱਡੀਆਂ ਵੱਡੀਆਂ ਅਤੇ ਬਹੁਤ ਹੀ ਮਹਿੰਗੀ ਰੰਗੀਨ ਛਪਾਈ ਵਾਲੀਆਂ ਕਿਤਾਬਾਂ ਛਪਵਾ ਕੇ ਪੂਰੀ ਤਰ੍ਹਾਂ ਮੁਫਤ ਵੰਡਣ ਵਾਲੇ ਧਾਰਮਿਕ ਲੇਖਕ ਦਾ ਅੱਜ ਲੁਧਿਆਣਾ ਦੇ ਸੀ ਐਮ ਸੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 'ਸਰਦਾਰ-ਏ-ਕੌਮ' ਦੇ ਐਵਾਰਡ ਨਾਲ ਸਨਮਾਨਿਤ ਵੱਖ ਵੱਖ ਭਾਸ਼ਾਵਾਂ ਵਿੱਚ 110 ਦੇ ਕਰੀਬ ਧਾਰਮਿਕ ਪੁਸਤਕਾਂ ਦੇ ਲੇਖਕ ਅਤੇ ਵਿਦਵਾਨ ਡਾ: ਸਰੂਪ ਸਿੰਘ ਅਲੱਗ ਇਸ ਵੇਲੇ 86 ਵਰ੍ਹਿਆਂ ਦੇ ਸਨ। ਸਿੱਖਧਰਮ ਦੇ ਪ੍ਰਚਾਰ ਦੀ ਘਾਟ ਦਿਲ ਨੂੰ ਲੱਗੀ ਤਾਂ ਉਹਨਾਂ ਇਸ ਨੂੰ ਦਿਲ ਤੇ ਲਾਇਆ ਅਤੇ ਫਿਰ ਜੁੱਟ ਗਏ ਇਸ ਮਕਸਦ ਲਈ। ਸ਼ਾਇਦ ਹੀ ਕੋਈ ਧਾਰਮਿਕ ਆਜੋਜਨ ਹੋਵੇ ਜਿਥੇ ਉਹਨਾਂ ਦੀ ਪੁਸਤਕ ਨਾ ਵੰਡੀ ਗਈ ਹੋਵੇ। ਅਸਲ ਵਿਚ ਇਹ ਸ਼ਬਦ ਦਾ  ਇੱਕ ਅਟੂਟ ਅਤੇ ਅਤੁੱਟ ਲੰਗਰ ਸੀ। ਉਮੀਦ ਹੈ ਉਹਨਾਂ ਦਾ ਪਰਿਵਾਰ ਉਹਨਾਂ ਦੇ ਬਾਅਦ ਵੀ ਇਸ ਸ਼ਬਦ ਲੰਗਰ ਨੂੰ ਜਾਰੀ ਰੱਖੇਗਾ। ਉਹਨਾ ਨ ਦੀਆਂ ਲਿਖੀਆਂ ਕਿਤਾਬਾਂ ਦੇਸ਼ ਵਿਦੇਸ਼ ਹਰ ਕੋਨੇ ਵਿਚ ਪਹੁੰਚ ਚੁੱਕੀਆਂ ਸਨ। 

ਡਾ: ਅਲੱਗ ਪਿਛਲੇ ਲਗਪਗ ਡੇਢ ਮਹੀਨੇ ਤੋਂ ਸੀਐਮਸੀ ਹਸਪਤਾਲ ਵਿੱਚ ਇਲਾਜ ਅਧੀਨ ਸਨ ਜਿੱਥੇ ਅੱਜ ਸ਼ਾਮ ਉਨ੍ਹਾਂ ਅੰਤਮ ਸਾਹ ਲਿਆ। ਡਾ: ਸਰੂਪ ਸਿੰਘ ਅਲੱਗ ਵੱਲੋਂ ਅਲੱਗ ਸ਼ਬਦ ਯੱਗ ਟਰੱਸਟ ਦੀ ਸਥਾਪਨਾ ਕਰਕੇ ਕਰੋੜਾਂ ਰੁਪਏ ਦੇ ਮੁੱਲ ਦੀਆਂ ਇਹ ਪੁਸਤਕਾਂ ਲੰਗਰ ਦੇ ਰੂਪ ਵਿੱਚ ਲੋਕਾਂ ਨੂੰ ਵੰਡੀਆਂ ਗਈਆਂ ਹਨ। ਉਨ੍ਹਾਂ ਦੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਬਾਰੇ ਲਿਖੀ ਪੁਸਤਕ 'ਹਰਿਮੰਦਰ ਦਰਸ਼ਨ' ਦੇ 218 ਐਡੀਸ਼ਨ ਪ੍ਰਕਾਸ਼ਿਤ ਹੋਏ ਸਨ ਇਹ ਪੁਸਤਕ ਲੱਖਾਂ ਦੀ ਗਿਣਤੀ ਵਿੱਚ ਸੰਗਤ ਨੂੰ ਵੰਡੀ ਜਾ ਰਹੀ ਹੈ। ਇਹ ਪੁਸਤਕ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਵਿੱਚ ਵੀ ਪ੍ਰਕਾਸ਼ਤ ਕੀਤੀ ਗਈ ਹੈ। ਇਸ ਪੁਸਤਕ ਨੇ ਵਿਸ਼ਵ ਪੱਧਰੀ ਮੁਕਾਬਲੇ ਵਿੱਚ ਇਨਾਮ ਵੀ ਜਿੱਤਿਆ ਹੈ। 

ਡਾ ਸਰੂਪ ਸਿੰਘ ਅਲੱਗ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਡਾਇਰੈਕਟਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ ਅਤੇ ਉਸਤੋਂ ਬਾਅਦ ਧਾਰਮਿਕ ਪੁਸਤਕਾਂ ਦੀ ਪ੍ਰਕਾਸ਼ਨਾ ਵਿੱਚ ਲੱਗ ਗਏ ਸਨ। ਉਨ੍ਹਾਂ ਵੱਲੋਂ ਲੱਖਾਂ ਦੀ ਗਿਣਤੀ ਵਿੱਚ ਇਹ ਪੁਸਤਕਾਂ ਮੁਫ਼ਤ  ਵੰਡਕੇ ਇਕ ਰਿਕਾਰਡ ਬਣਾਇਆ ਗਿਆ ਹੈ। ਡਾ: ਅਲੱਗ ਨੂੰ ਦੇਸ਼ ਵਿਦੇਸ਼ ਵਿੱਚ ਸੈਂਕੜੇ ਐਵਾਰਡ ਹਾਸਲ ਹੋਏ ਸਨ। ਉਨ੍ਹਾਂ ਨੂੰ  ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਿੰਸੀਪਲ ਗੰਗਾ ਸਿੰਘ ਯਾਦਗਾਰੀ ਐਵਾਰਡ ਨਾਲ ਅਤੇ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਸਾਹਿਤਕਾਰ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

ਉਨ੍ਹਾਂ ਦੇ ਸਪੁੱਤਰ ਸੁਖਿੰਦਰਪਾਲ ਸਿੰਘ ਅਲੱਗ ਨੇ ਦੱਸਿਆ ਹੈ ਕਿ ਡਾ: ਸਰੂਪ ਸਿੰਘ ਅਲੱਗ ਦਾ ਅੰਤਮ ਸੰਸਕਾਰ ਭਲਕੇ 6 ਅਗਸਤ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 12 ਵਜੇ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਸਥਿਤ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।

ਅਜੇ ਕੁਝ ਦਿਨ ਪਹਿਲਾਂ ਹੀ 29 ਜੁਲਾਈ ਨੂੰ ਹੁਸ਼ਿਆਰਪੁਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਹਰਜਿੰਦਰ ਸਿੰਘ ਜੀ ਧਾਮੀ ਨੇ ਡਾਕਟਰ ਸਰੂਪ ਸਿੰਘ ਅਲੱਗ ਹੋਰਾਂ ਦੀ ਪੁਸਤਕ ਹਰਿਮੰਦਰ ਦਰਸ਼ਨ ਦਾ 218 ਵਾਂ ਐਡੀਸ਼ਨ ਹੁਸ਼ਿਆਰਪੁਰ ਵਿਖੇ ਰਲੀਜ਼ ਕੀਤਾ। 

ਉਨ੍ਹਾਂ ਨੇ ਡਾ ਅਲੱਗ ਦੀਆਂ ਕੌਮ ਪ੍ਰਤੀ ਕੀਤੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਡਾ. ਅਲੱਗ ਦੀ ਸਿਹਤਯਾਬੀ ਲਈ ਵੀ ਅਰਦਾਸ ਕੀਤੀ। ਸ ਸੁਖਿੰਦਰ ਪਾਲ ਸਿੰਘ ਅਲੱਗ ਸਕਤਰ ਜਨਰਲ ਅਲੱਗ ਸ਼ਬਦ ਯਗ ਨੇ ਡਾ ਅਲੱਗ ਦੀਆਂ ਪੁਸਤਕਾਂ ਦਾ ਸੈੱਟ ਵੀ ਧਾਮੀ ਸਾਹਿਬ ਨੂੰ ਭੇਂਟ ਕੀਤਾ। ਸਕੱਤਰ ਜਨਰਲ ਅਲੱਗ ਸ਼ਬਦ ਯਗ ਸ ਸੁਖਿੰਦਰ ਪਾਲ ਸਿੰਘ ਅਲੱਗ ਨੇ ਦੱਸਿਆ ਕਿ ਸਿਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਸ਼ਤਾਬਦੀ ਨੂੰ ਸਮਰਪਿਤ ਡਾਕਟਰ ਸਰੂਪ ਸਿੰਘ ਅਲੱਗ ਵਲੋਂ ਤਿੰਨ ਪੁਸਤਕਾਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਤੇ ਜਲਦੀ ਹੀ ਇਨ੍ਹਾਂ ਤਿੰਨਾਂ ਪੁਸਤਕਾਂ ਦੀਆਂ ਇਕ ਲੱਖ ਕਾਪੀਆਂ ਸੰਗਤਾਂ ਦੇ ਸਹਿਯੋਗ ਨਾਲ ਛਾਪ ਕੇ ਸਾਰੀ ਦੁਨੀਆਂ ਵਿੱਚ ਸ਼ਬਦ ਦੇ ਲੰਗਰ ਲਾਏ ਜਾਣਗੇ।
ਸਿੱਖਧਰਮ ਦੇ ਪ੍ਰਚਾਰ ਦਾ ਜਿਹੜਾ ਕੰਮ ਕਰਨ ਵਿੱਚ ਵੱਡੀਆਂ ਵੱਡੀਆਂ ਸੰਸਥਾਵਾਂ ਵੱਲੋਂ ਕਰਨਾ ਬਣਦਾ ਸੀ ਉਹ ਕੰਮ ਡਾਕਟਰ ਅਲੱਗ ਨੇ ਇਕੱਲੇ ਆਪਣੇ ਅਤੇ ਆਪਣੇ ਪਰਿਵਾਰ ਦੇ ਆਸਰੇ ਕੀਤਾ। ਉਹਨਾਂ ਦੇ ਕੁਝ ਹੋਰ ਸਹਿਯੋਗੀ ਵੀ ਇਸ ਮਕਸਦ ਲਈ ਉਹਨਾਂ ਦੇ ਨਾਲ ਰਹੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਸੰਸਥਾਵਾਂ ਨੇ ਉਹਾਂ  ਡੀ ਦੇਖਰੇਖ ਹੇਠ ਇੱਕ ਵੱਖਰੀ ਪ੍ਰ੍ਕ੍ਸਹਨ ਸੰਸਥਾ ਸ਼ੁਰੂ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ। ਹੁਣ ਵੀ ਉਹਨਾਂ ਦੇ ਪਰਿਵਾਰ ਨੂੰ ਇਸ ਮਕਸਦ ਲਈ ਮਾਣਤਾ ਦੇਂਦਿਆਂ ਕਿਸੇ ਵਿਸ਼ੇਸ਼ ਅਹੁਦੇ ਅਤੇ ਜਿੰਮੇਦਾਰੀ ਨਾਲ ਨਵਾਜਿਆ ਜਾਣਾ ਚਾਹਿਦਾ ਹੈ। 

Tuesday, July 19, 2022

ਗ਼ਜ਼ਲ ਗਾਇਕ ਭੁਪਿੰਦਰ ਸਿੰਘ ਦਾ ਵਿਛੋੜਾ ਵੱਡਾ ਜ਼ਖ਼ਮ ਦੇ ਗਿਆ

19th July 2022 at 10:16 AM

 ਲੂਣਾ ਗਾ ਕੇ ਮੁਹੱਬਤ ਦਾ ਅਣਲਿਖਿਆ ਇਕਰਾਰਨਾਮਾ ਪੂਰਾ ਕੀਤਾ 

ਲੁਧਿਆਣਾ: 19 ਜੁਲਾਈ 2022: (ਪ੍ਰੋਫੈਸਰ ਗੁਰਭਜਨ ਗਿੱਲ//ਪੰਜਾਬ ਸਕਰੀਨ)::

ਮੈਨੂੰ ਨਹੀਂ ਸੀ ਪਤਾ ਉਹ ਪੱਕਾ ਭਾਊ ਹੈ, ਅੰਬਰਸਰੀਆ। ਖ਼ਾਲਸਾ ਕਾਲਿਜ ਅੰਮ੍ਰਿਤਸਰ ਦਾ ਪੜ੍ਹਿਆ ਹੋਇਆ। 24 ਕੈਰਿਟ ਸ਼ੁੱਧ ਟਕਸਾਲੀ ਗਾਇਕ।

ਵੀਹ ਪੱਚੀ ਕੁ ਸਾਲ ਪਹਿਲਾਂ  ਉਸ ਵੱਡੇ ਵੀਰ ਨਾਲ ਸਾਰਥਕ ਮਿਊਜ਼ਿਕ ਵਾਲੇ ਸਃ ਭੁਪਿੰਦਰ ਸਿੰਘ ਨਾਲ ਮੁਲਾਕਾਤ ਹੋਈ ਪੰਜਾਬੀ ਭਵਨ ਲੁਧਿਆਣਾ ਵਿੱਚ ਹੋਏ ਸੰਗੀਤ ਦਰਬਾਰ ਵਿੱਚ।

ਮੈਂ ਹਿੰਦੀ ਚ ਗੱਲ ਕਰਨੀ ਚਾਹੀ, ਇਹ ਸਮਝ ਕੇ ਕਿ ਉਹ ਕੋਈ ਗੈਰ ਪੰਜਾਬੀ ਹੈ।

ਭੁਪਿੰਦਰ ਵੀਰ ਨੇ ਸ਼ੁੱਧ ਮਾਝੇ ਦੀ ਜ਼ਬਾਨ ਚ ਉੱਤਰ ਮੋੜਿਆ,

ਭਾਅ ਕੀ ਹੋ ਗਿਆ, ਮੇਰਾ ਪੰਜਾਬ ਮੇਰੇ ਨਾਲ ਹੁਣ ਹਿੰਦੀ ਚ ਗੱਲ ਕਰੂ?

ਮੈਂ ਛਿੱਥਾ ਪੈ ਗਿਆ। ਮੈਂ ਦੱਸਿਆ ਕਿ ਮੈਂ ਵੀ ਬਟਾਲੇ ਨੇੜਿਉਂ ਹਾਂ ਬਸੰਤਕੋਟ ਤੋਂ। ਉਸ ਘੁੱਟ ਕੇ ਗਲਵੱਕੜੀ ਚ ਲੈ ਲਿਆ ਤੇ ਬੋਲਿਆ, ਭਾਅ ਸ਼ਿਵ ਕੁਮਾਰ ਦਾ ਗਿਰਾਈਂ? ਹੈਂ ਨਾ।

ਮੈਂ ਹਾਮੀ ਭਰੀ ਤਾਂ ਉਹ ਖਿੜ ਗਿਆ। ਭੁਪਿੰਦਰ ਸਿੰਘ ਗ਼ਜ਼ਲ ਗਾਇਕ ਜਗਜੀਤ ਸਿੰਘ ਤੋਂ ਵੀ ਪਹਿਲਾਂ ਬੰਬਈ ਵਿੱਚ ਸੰਘਰਸ਼ ਕਰ ਰਿਹਾ ਸੀ। ਉਹ ਭੂਪੇਂਦਰ ਦੇ ਨਾਮ ਨਾਲ ਮਸ਼ਹੂਰ ਹੋਇਆ।

ਗੱਲਾਂ ਗੱਲਾਂ ਚ ਉਸ ਦੱਸਿਆ ਕਿ ਉਹ ਸ਼ਿਵ ਕੁਮਾਰ ਦੀ ਅਮਰ ਰਚਨਾ ਲੂਣਾ ਦਾ ਚੋਣਵਾਂ ਗਾਇਨ ਰੀਕਾਰਡ ਕਰਵਾ ਰਿਹੈ, ਜੀਵਨ ਸਾਥਣ ਮਿਤਾਲੀ ਸਿੰਘ ਨਾਲ ਮਿਲ ਕੇ।

ਕੁਝ ਚਿਰ ਬਾਦ ਉਹ ਸੀ ਡੀ ਆ ਗਈ ਸੀ। ਹੁਣ ਯੂ ਟਿਊਬ ਚ ਲੱਭ ਜਾਂਦੀ ਹੈ। ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਸ਼ਿਵ ਕੁਮਾਰ ਦਾ ਜਵਾਨੀ ਵੇਲੇ ਨੇੜੂ ਵੀ ਸੀ। ਉਸ ਨਾਲ ਇਕਰਾਰ ਸੀ ਕਿ ਕਦੇ ਮੈਂ ਵੀ ਲੂਣਾ ਗਾਵਾਂਗਾ। 

ਭੁਪਿੰਦਰ ਸਿੰਘ ਨੇ ਹਿੰਦੀ ਫ਼ਿਲਮਾਂ ਚ ਬਹੁਤ ਯਾਦਗਾਰੀ ਗੀਤ  ਤੇ  ਗ਼ਜ਼ਲਾਂ ਗਾਈਆਂ।

ਉਸ ਦੀ ਆਵਾਜ਼ ਵਿੱਚ ਧਰਤੀ ਦੀ ਹੂਕ ਸੀ ਤੇ ਅੰਬਰ ਦੀ ਗੂੰਜ। ਉਹ ਮੁਕੰਮਲ ਗਾਇਕ ਸੀ ਪਰ ਆਪਣੀਆਂ ਸ਼ਰਤਾਂ ਤੇ ਕੰਮ ਕਰਨ ਵਾਲਾ। ਕਿਸੇ ਦੀ ਅਧੀਨਗੀ 82 ਸਾਲ ਦੀ ਉਮਰ ਤੀਕ ਪ੍ਰਵਾਨ ਨਹੀਂ ਕੀਤੀ। ਸਿਦਕ ਸਵਾਸਾਂ ਨਾਲ ਨਿਭਾਇਆ ਵੱਡੇ ਵੀਰ ਨੇ।

ਉਸ ਦੇ ਗਾਏ ਇਹ ਬੋਲ ਰੂਹ ਚ ਗੂੰਜ ਰਹੇ ਨੇ।

ਮੇਰੀ ਆਵਾਜ਼ ਹੀ ਮੇਰੀ ਪਹਿਚਾਨ ਹੈ

ਗਰ ਯਾਦ ਰਹੇ।


ਦਿਲ ਢੂੰਡਤਾ ਹੈ ਫਿਰ ਵਹੀ ਫੁਰਸਤ ਕੇ ਰਾਤ ਦਿਨ


ਹੋ ਕੇ ਮਜਬੂਰ ਮੁਝੇ ਉਸਨੇ ਭੁਲਾਇਆ ਹੋਗਾ।

ਅੱਜ ਦਿਨ ਚੜ੍ਹਦੇ ਸਾਰ ਉਸ ਦੇ ਸਦੀਵੀ ਵਿਛੋੜੇ ਦੀ ਖ਼ਬਰ ਮਿਲੀ ਤਾਂ ਲੱਗਿਆ ਕਿ ਆਹ ਕੀ?


ਵੱਡੇ ਵੀਰ ਨਾਲ ਵੀਹ ਪੱਚੀ ਸਾਲ ਪਹਿਲਾਂ ਖਿਚਵਾਈ ਇਹ ਤਸਵੀਰ ਅੱਜ ਮੈਨੂੰ ਬਹੁਤ ਉਦਾਸ ਕਰ ਗਈ ਹੈ।

ਵੱਡੇ ਭਾਅ ਨੂੰ ਸਲਾਮ!


ਗੁਰਭਜਨ ਗਿੱਲ

19.7.2022


Saturday, May 28, 2022

ਡਾਃ ਸੁਲਤਾਨਾ ਬੇਗਮ ਦੇ ਦੇਹਾਂਤ ਤੇ ਸੋਗ ਦੀ ਡੂੰਘੀ ਲਹਿਰ

28th May 2022 at 2:47 PM

ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ


ਲੁਧਿਆਣਾ: 28 ਮਈ 2022:(ਪ੍ਰੋਃ ਗੁਰਭਜਨ ਸਿੰਘ ਗਿੱਲ)

ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਪੰਜਾਬੀ ਤੇ ਉਰਦੂ ਲੇਖਿਕਾ ਡਾਃ ਸੁਲਤਾਨਾ ਬੇਗਮ ਦੇ ਦੇਹਾਂਤ ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਡਾਃ ਸੁਲਤਾਨਾ ਬੇਗਮ ਸਾਹਿੱਤ, ਸੱਭਿਆਚਾਰ ਤੇ ਧਰਮ ਨਿਰਪੱਖਤਾ ਦਾ ਮੁਜੱਸਮਾ ਸੀ ਜਿਸ ਨਾਲ ਵਾਰਤਾਲਾਪ ਕਰਕੇ ਰੂਹ ਤ੍ਰਿਪਤ ਹੁੰਦੀ ਸੀ। ਉਹ ਮੁਸਲਮਾਨ ਮਾਪਿਆਂ ਦੀ ਧੀ ਹੋਣ ਦੇ ਬਾਵਜੂਦ ਪਟਿਆਲੇ ਹਿੰਦੂ ਪਰਿਵਾਰ ਵਿੱਚ ਪਲੀ ਅਤੇ ਭੰਗੜੇ ਦੇ ਸਿਰਤਾਜ ਸਰਦਾਰ ਅਵਤਾਰ ਸਿੰਘ ਰਾਣਾ ਨਾਲ ਵਿਆਹੀ ਗਈ। ਆਪਣੇ ਜੀਵਨ ਕਾਲ ਚ ਉਹ ਆਪਣੇ ਬਾਪ ਨੂੰ ਲਾਹੌਰ ਚ ਲੱਭਣ ਦੇ ਬਾਵਜੂਦ ਕਦੇ ਨਾ ਮਿਲ ਸਕੀ। ਇਹੀ ਸਿੱਕ ਸੀਨੇ ਵਿੱਚ ਲੈ ਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ।
ਡਾਃ ਸੁਲਤਾਨਾ ਬੇਗਮ ਨੂੰ ਕੁਝ ਦਿਨ ਪਹਿਲਾਂ ਹੀ ਗੰਭੀਰ ਬੀਮਾਰੀ ਨੇ ਘੇਰ ਲਿਆ ਸੀ ਜੋ ਬੀਤੀ ਰਾਤ ਜਾਨ ਲੇਵਾ ਸਾਬਤ ਹੋਈ।
ਡਾਃ ਸੁਲਤਾਨਾ ਬੇਗਮ ਨਾਲ ਪਿਛਲੇ ਤਿੰਨ ਸਾਲ ਵਿੱਚ ਲਾਹੌਰ (ਪਾਕਿਸਤਾਨ ) ਨੂੰ ਕੀਤੀਆਂ ਤਿੰਨ ਯਾਤਰਾਵਾਂ ਵਿੱਚ ਸਾਨੂੰ ਪਤਾ ਲੱਗਾ ਕਿ ਸਾਡੇ ਤੋਂ ਕਿਤੇ ਵੱਡੀ ਸਿੱਖ ਧਰਮ ਗਿਆਤਾ ਤੇ ਵਿਸ਼ਵਾਸਣ ਸੀ। ਪਿਛਲੇ ਸਾਲ 28 ਦਸੰਬਰ ਨੂੰ ਅਸੀਂ ਕਰਤਾਰਪੁਰ ਸਾਹਿਬ ਜਾ ਕੇ ਪਹਿਲਾ ਕਵੀ ਦਰਬਾਰ ਕੀਤਾ ਜਿਸ ਵਿੱਚ ਭਾਰਤੀ ਪੰਜਾਬ ਤੋਂ ਸੁਲਤਾਨਾ ਬੇਗਮ ਮਨਜਿੰਦਰ ਧਨੋਆ, ਡਾਃ ਨਵਜੋਤ ਕੌਰ ਜਲੰਧਰ ਤੇ ਮੈ ਸ਼ਾਮਿਲ ਹੋਏ ਜਦ ਕਿ ਉਸ ਪਾਸਿਉਂ ਬਾਬਾ ਨਜਮੀ, ਅੰਜੁਮ ਸਲੀਮੀ,  ਬਾਬਾ ਗੁਲਾਮ ਹੁਸੈਨ ਨਦੀਮ ਅਫ਼ਜ਼ਲ ਸਾਹਿਰ, ਸਾਨੀਆ ਸ਼ੇਖ਼, ਬੁਸ਼ਰਾ ਨਾਜ਼ ਤੇ ਮੁਨੀਰ ਹੁਸ਼ਿਆਰਪੁਰੀਆ ਸ਼ਾਮਿਲ ਹੋਏ ਤਾਂ ਇਸ ਯਾਦਗਾਰੀ ਕਵੀ ਦਰਬਾਰ ਕਾਰਨ ਡਾਃ ਸੁਲਤਾਨਾ ਦੀ ਖ਼ੁਸ਼ੀ ਦਾ ਕੋਈ ਮੇਚ ਬੰਨਾ ਨਹੀਂ ਸੀ।
2020 ਤੇ ਮਾਰਚ 2022 ਵਿੱਚ ਵਿਸ਼ਵ ਪੰਜਾਬੀ ਕਾਨਫਰੰਸ ਲਾਹੌਰ ਵਿੱਚ ਅਸੀਂ ਇਕੱਠੇ ਗਏ ਸਾਂ। 20 ਮਾਰਚ ਨੂੰ ਭਾਰਤ ਪਰਤ ਕੇ ਉਸ ਇਕਰਾਰ ਕੀਤਾ ਕਿ ਅਗਲੀ ਲੁਧਿਆਣਾ ਫੇਰੀ ਤੇ ਮੈ ਘਰੇ ਮਿਲਣ ਆਵਾਂਗੀ।
ਡਾਃ ਸੁਲਤਾਨਾ ਬੇਗਮ ਦੇ ਮਹੱਤਵਪੂਰਨ ਕਾਵਿ ਸੰਗ੍ਰਹਿ ਗੁਲਜ਼ਾਰਾਂ ਤੇ ਬਹਾਰਾਂ ਸਨ ਜਦ ਕਿ ਵਾਰਤਕ ਪੁਸਤਕ ਸ਼ਗੂਫ਼ੇ ਉਸ ਦੀ ਚਰਚਿਤ ਪੁਸਤਕ ਹੈ।
ਕਤਰਾ ਕਤਰਾ ਜ਼ਿੰਦਗੀ ਉਸ ਦੀ ਸਵੈ ਜੀਵਨੀ ਸੀ ਤੇ ਲਾਹੌਰ ਕਿੰਨੀ ਦੂਰ ਉਸ ਦੀ ਅੰਮੀ ਦੀ ਜੀਵਨੀ ਸੀ ਜੋ ਅਫ਼ਜ਼ਲ ਸਾਹਿਰ ਵੱਲੋਂ ਸ਼ਾਹਮੁਖੀ ਅੱਖਰਾਂ ਵਿੱਚ ਤਿਆਰ ਕੀਤੀਆਂ ਗਈਆਂ। ਇਨ੍ਹਾਂ ਨੂੰ ਵਿਸ਼ਵ ਪੰਜਾਬੀ ਕਾਨਫਰੰਸ ਮਾਰਚ 2022 ਮੌਕੇ ਲਾਹੌਰ ਵਿੱਚ ਜਨਾਬ ਫ਼ਖ਼ਰ ਜ਼ਮਾਂ, ਡਾਃ ਦੀਪਕ ਮਨਮੋਹਨ ਸਿੰਘ, ਦਰਸ਼ਨ ਬੁੱਟਰ, ਸਹਿਜਪ੍ਰੀਤ ਸਿੰਘ ਮਾਂਗਟ ਤੇ ਹੋਰ ਲੇਖਕਾਂ ਨੇ ਲੋਕ ਅਰਪਨ ਕੀਤੀਆਂ।
ਡਾਃ ਸੁਲਤਾਨਾ ਬੇਗਮ ਦੇ ਦੇਹਾਂਤ ਤੇ ਪੱਛਮੀ ਪੰਜਾਬ ਦੇ ਉੱਘੇ ਲੇਖਕਾਂ ਬਾਬਾ ਨਜਮੀ, ਇਲਿਆਸ ਘੁੰਮਣ, ਅਹਿਸਾਨ ਬਾਜਵਾ,ਅਫ਼ਜ਼ਲ ਸਾਹਿਰ, ਬੁਸ਼ਰਾ ਨਾਜ਼, ਮੁਦੱਸਰ ਬੱਟ ਸੰਪਾਦਕ ਭੁਲੇਖਾ, ਆਸਿਫ਼ ਰਜ਼ਾ, ਮੁਨੀਰ ਹੋਸ਼ਿਆਰਪੁਰੀ,ਪ੍ਰੋਃ ਅਮਾਨਤ ਅਲੀ ਮੁਸਾਫਿਰ ਤੇ ਸਾਨੀਆ ਸ਼ੇਖ਼ ਨੇ ਵੀ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।

Saturday, March 19, 2022

ਆਖ਼ਿਰੀ ਸਾਹਾਂ ਤੀਕ ਸਤਿਗੁਰਾਂ ਨੂੰ ਸਮਰਪਿਤ ਰਹੇ ਬਚਿੱਤਰ ਸਿੰਘ ਭੁਰਜੀ

ਸੰਘਰਸ਼ਾਂ ਦੀ ਜਿੰਦਜਾਨ ਸਨ ਬਚਿੱਤਰ ਸਿੰਘ ਭੁਰਜੀ 


ਲੁਧਿਆਣਾ: 19 ਮਾਰਚ 2022: (ਪੰਜਾਬ ਸਕਰੀਨ ਬਿਊਰੋ)::

ਨਾਮਧਾਰੀ ਬਚਿੱਤਰ ਸਿੰਘ ਭੁਰਜੀ ਆਖ਼ਿਰੀ ਸਾਹਾਂ ਤੀਕ ਠਾਕੁਰ ਦਲੀਪ ਸਿੰਘ ਹੁਰਾਂ ਨੂੰ ਸਤਿਗੁਰੂ ਮੰਨਦਿਆਂ ਪੂਰੀ ਤਰ੍ਹਾਂ ਸਮਰਪਿਤ ਰਹੇ। ਲੁਧਿਆਣਾ, ਜਲੰਧਰ, ਦਿੱਲੀ, ਸ੍ਰੀ ਜੀਵਨ ਨਗਰ ਅਤੇ ਹੋਰਨਾਂ ਥਾਂਵਾਂ 'ਤੇ ਹੁੰਦੀਆਂ ਇਕੱਤਰਤਾਵਾਂ ਵਿਚ ਵੱਧਚੜ੍ਹ ਕੇ ਹਿੱਸਾ ਲੈਂਦੇ ਰਹੇ। 24 ਜੁਲਾਈ 0217 ਨੂੰ ਨਾਮਧਾਰੀ ਪੰਥਕ ਐਕਸ਼ਨ ਕਮੇਟੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਦਾ ਸੱਦਾ ਆਇਆ ਤਾਂ ਅਸੀਂ ਸਾਰੇ ਉੱਥੇ ਪੁੱਜੇ। ਮੀਡੀਆ ਨਾਲ ਗੱਲਬਾਤ ਕਰਨ ਲਈ ਉੱਥੇ ਮੌਜੂਦ ਟੀਮ ਵਿੱਚ ਬਚਿੱਤਰ ਸਿੰਘ ਭੁਰਜੀ ਵੀ ਮੌਜੂਦ ਸਨ। 

ਉਸ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਪੱਤਰਕਾਰਾਂ ਵੱਲੋਂ ਪੁਛੇ ਇੱਕ ਇੱਕ ਤਿੱਖੇ ਸੁਆਲ ਦਾ ਜੁਆਬ ਬੜੇ ਹੀ ਠਰੰਮੇ ਨਾਲ ਦਿੱਤਾ। ਆਪਣੇ ਵਿਚਾਰਾਂ ਨੂੰ ਪ੍ਰਗਟ ਕਰਦਿਆਂ ਨਾ ਤਾਂ ਕਦੇ ਗੁੱਸਾ ਦਿਖਾਇਆ ਅਤੇ ਨਾ ਹੀ ਕਿਸੇ ਕਿਸਮ ਦੀ ਲਚਕ ਲਈ। ਉਹਨਾਂ ਆਪਣੇ ਵਿਰੋਧੀਆਂ ਨੂੰ ਵੀ ਕਦੇ ਵਿਰੋਧੀ ਨਹੀਂ ਆਖਿਆ। ਬਾਰ ਬਾਰ ਇਸਸੇ ਗ੍ਲ੍ਲਕ |ਤੇ ਯੋਰ ਦਿੱਤਾ ਕੀ ਸਰਕਾਰ ਅਤੇ ਪੁਲਿਸ ਨਿਰਪੱਖਤਾ ਨਾਲ ਕੰਮ ਕਰੇ ਸਭ ਕੁਝ ਝੱਟ ਸਾਹਮਣੇ ਆ ਜਾਵੇਗਾ। 

ਇੱਕ ਵਾਰ ਕਿਸੇ ਕੇਸ ਦੇ ਸਿਲਸਲੇ ਵਿੱਚ ਪੁਲਿਸ ਵਾਲੇ ਉਹਨਾਂ ਦੇ ਘਰ ਆ ਗਏ। ਭੁਰਜੀ ਸਾਹਿਬ ਘਰ ਦੇ ਦਰਵਾਜ਼ੇ ਦੇ  ਬਾਹਰ ਕੁਰਸੀ ਡਾਹ ਕੇ ਬੈਠੇ ਸਨ। ਪੁਲਿਸ ਵਾਲਿਆਂ ਦੀ ਟੀਮ ਨਵੀਂ ਸੀ ਸੋ ਉਹਨਾਂ ਨੂੰ ਘਰ ਦੀ ਪਛਾਣ ਵੀ ਨਹੀਂ ਸੀ। ਉਹਨਾਂ  ਭੁਰਜੀ ਸਾਹਿਬ ਦੇ ਘਰ ਦੀ ਨਿਸ਼ਾਨੀ ਪੂਛੀ ਤਾਂ ਭੁਰਜੀ ਸਾਹਿਬ ਝੱਟ ਬੋਲੇ ਮੈਂ ਹੀ ਹਾਂ ਬਚਿੱਤਰ ਸਿੰਘ ਭੁਰਜੀ ਅਤੇ ਇਹ ਮੇਰਾ ਹੀ ਘਰ ਹੈ। 

ਪੁਲਿਸ ਵਾਲਿਆਂ ਨੇ ਦੱਸਿਆ ਅਸੀਂ ਤਾਂ ਤੁਹਾਨੂੰ ਨਾਲ ਲਿਜਾਣ ਆਏ ਹਨ। ਭੁਰਜੀ ਸਾਹਿਬ ਬੋਲੇ ਚਾਹ ਪਾਣੀ ਪਿਓ। ਏਨੇ ਵਿਚ ਮੈਂ ਉੱਪਰਲੇ ਚੁਬਾਰਿਆਂ ਆਪਣਾ ਕਛਹਿਰਾ ਪ੍ਰਣਾ ਮੰਗਵਾ ਲਵਾਂ ਫਿਰ ਚੱਲਦੇ ਹਾਂ। ਜਦੋਂ ਕਛਹਿਰਾ ਪ੍ਰਣਾ ਤੋਲਿਆ ਆ ਗਿਆ ਤਾਂ ਭੁਰਜੀ ਸਾਹਿਬ ਬੋਲੇ ਹੁਣ ਮੈਨੂੰ ਹੱਥਕੜੀ ਲਾਓ ਤੇ ਲੈ ਚੱਲੋ। ਪੁਲਿਸ ਵਾਲੇ ਕਹਿਣ ਲੱਗੇ ਬ੍ਯੁਰ੍ਗੋ ਏਹਦੀ ਕੋਈ ਲੋੜ ਨਹੀਂ ਤੁਆਸਿਨ ਵੈਸੇ ਹੀ ਆ ਜਾਓ। 

ਭੁਰਜੀ ਸਾਹਿਬ ਅੜ ਗਏ ਤੇ ਬੋਲੇ ਬਿਨਾ ਹੱਥਕੜੀ ਦੇ ਮੈਂ ਨਹੀਂ ਬਹਿੰਦਾ ਤੁਹਾਡੀ ਜੀਪ ਵਿੱਚ। ਜੇ ਤੁਹਾਡੇ ਕਿਸੇ ਸਿਆਸੀ ਆਕਾ ਨੇ ਫੋਨ ਤੇ ਇਸ਼ਾਰਾ ਕਰ ਦਿੱਤਾ ਤਾਂ ਤੁਹਾਨੂੰ ਉਸਦਾ ਵੀ ਹੁਕਮ ਵਜਾਉਣਾ ਪੈਣਾ ਹੈ। ਇਸ ਲਈ ਮੈਨੂੰ ਬੇਸ਼ਕ ਲੈ ਚੱਲੋ ਪਰ ਸਹੀ ਤਰੀਕੇ ਨਾਲ। 

ਪੁਲਿਸ ਵਾਲੇ ਵੀ ਹੱਸਦੇ ਹੱਸਦੇ ਉਹਨਾਂ ਨੂੰ ਛੱਡ ਗਏ। ਕਹਿਣ ਲੱਗੇ ਲਓ ਬਜ਼ੁਰਗੋ ਤੁਹਾਨੂੰ ਨਹੀਂ ਲੈ ਕੇ ਜਾਣਾ ਹੁਣ। ਉਹਨਾਂ ਇੱਕ ਚਰਚਿਤ ਕਤਲ ਕੇਸ ਬਾਰੇ  ਕੁਝ ਸੁਆਲ ਪੁਛੇ ਜਿਹਨਾਂ ਦੇ ਜੁਆਬ ਭੁਰਜੀ ਸਾਹਿਬ ਨੇ ਝੱਟ ਦੇ ਦਿੱਤੇ। ਉਲਟਾ ਜੁਆਬੀ ਸੁਆਲ ਵੀ ਕਰ ਦਿੱਤੇ। 

ਹਰ ਇੱਕ ਨੂੰ ਆਪਣਾ ਮਿੱਤਰ ਬਣਾ ਲੈਣ ਵਾਲੇ ਭੁਰਜੀ ਸਾਹਿਬ ਨੂੰ ਹਰ ਕਿਸੇ ਦਾ ਪਰਿਵਾਰਿਕ ਦੁੱਖ ਸੁੱਖ ਵੀ ਪਤਾ ਹੁੰਦਾ ਅਤੇ ਉਹ ਉਸਨੂੰ ਦੂਰ ਕਰਨ ਲਈ ਜਤਨਸ਼ੀਲ ਵੀ ਰਹਿੰਦੇ। ਬਹੁਤ ਸਾਰੇ ਕਿੱਸੇ-ਬਹੁਤ ਸਾਰੇ ਨਾਮ ਯਾਦ ਆ ਰਹੇ ਹਨ ਪਰ ਭੁਰਜੀ ਸਾਹਿਬ ਨੇ ਵਾਅਦਾ ਲਿਆ ਸੀ ਇਹਨਾਂ ਦੀ ਕਦੇ ਚਰਚਾ ਨਹੀਂ ਕਰਨੀ। ਜੋ ਜੋ ਠਾਕੁਰ ਜੀ ਦਾ ਹੁਕਮ ਹੈ ਉਹੀ ਹੋ ਰਿਹਾ ਹੈ। ਮੈਂ ਕੁਝ ਨਹੀਂ ਕਰਦਾ। 

ਅੱਜ ਉਹ ਜਿਸਮਾਨੀ ਤੌਰ ਤੇ ਸਾਡੇ ਦਰਮਿਆਨ ਨਹੀਂ ਹਨ ਪਰ ਉਹਨਾਂ ਦੀਆਂ ਯਾਦਾਂ, ਉਹਨਾਂ ਦੇ ਵਿਚਾਰ, ਉਹਨਾਂ ਦਾ ਅੰਦਾਜ਼ ਸਾਨੂੰ ਅਹਿਸਾਸ ਕਰਾਉਂਦਾ ਰਹੇਗਾ ਕਿ ਉਹ ਸਾਡੇ ਆਲੇ ਦੁਆਲੇ ਹੀ ਹਨ। ਸਾਡੇ ਨੇੜੇ ਤੇੜੇ। ਸਾਡੇ ਆਸ ਪਾਸ। ਹੁਣੇ ਕਿਸੇ ਪਾਸਿਓਂ ਆਵਾਜ਼ ਮਾਰਨਗੇ। ਹੁਣੇ ਕਿਸੇ ਪਾਸਿਉਂ ਅਚਾਨਕ ਆ ਜਾਣਗੇ ਤੇ ਫਤਹਿ ਬੁਲਾਉਣਗੇ।  ਸਾਬੂਣੁ ਸਭਨਾਂ ਨੰ ਹੀ ਲੰਮੇ ਸਮੇਂ ਤੱਕ ਇਹ ਯਕੀਨ ਨਹੀਂ ਆਉਣਾ ਕਿ ਉਹ ਆਖ਼ਿਰੀ ਫਤਹਿ ਬੁਲਾ ਕੇ ਬਹੁਤ ਦੂਰ ਚਲੇ ਗਏ ਹਨ। ਸੱਚਖੰਡ ਵਾਲੀ ਦੁਨੀਆ ਵਿੱਚ। ਉਹਨਾਂ ਦੀਆਂ ਯਾਦਾਂ ਨਾਲ ਬਹੁਤ ਸਾਰੀਆਂ ਗੱਲਾਂ ਜੁੜੀਆਂ ਹੋਈਆਂ ਹਨ ਜਿਹੜੀਆਂ ਫਿਰ ਕਦੇ ਕਰਾਂਗੇ।

Thursday, February 17, 2022

ਹੱਥਕੜੀ ਲਗਾ ਕੇ ਥਾਣੇ ਲਿਜਾਣ ਤੇ ਵੀ ਜਸਟਿਸ ਬੈਂਸ ਅਡੋਲ ਰਹੇ

ਮਨੁੱਖੀ ਹਕੂਕ ਲਈ ਜਸਟਿਸ ਅਜੀਤ ਸਿੰਘ ਬੈਂਸ ਦੀ ਘਾਲਣਾ

ਪ੍ਰੀਤਮ ਸਿੰਘ ਹੁਰਾਂ ਵੱਲੋਂ ਸ਼ਰਧਾਂਜਲੀ ਦਿਵਸ ਮੌਕੇ ਵਿਸ਼ੇਸ਼ ਲੇਖ 

ਜਸਟਿਸ ਅਜੀਤ ਸਿੰਘ ਬੈਂਸ ਲੰਘੀ 11 ਫਰਵਰੀ ਨੂੰ ਚੰਡੀਗੜ੍ਹ ਵਿਚਲੇ ਆਪਣੇ ਘਰ ਵਿਚ ਅਕਾਲ ਚਲਾਣਾ ਕਰ ਗਏ। ਪੰਜਾਬ ਹਰਿਆਣਾ ਹਾਈ ਕੋਰਟ ਵਿਚ ਜੱਜ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਮਗਰੋਂ ਉਹ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਉੱਘੜਵਾਂ ਚਿਹਰਾ ਬਣ ਗਏ ਸਨ। ਉਨ੍ਹਾਂ ਦੀ ਉਮਰ ਸੌ ਸਾਲਾਂ ਨੂੰ ਢੁਕੀ ਹੋਈ ਸੀ। ਆਪਣੇ ਦਸ ਸਾਲਾਂ ਦੇ ਸੇਵਾਕਾਲ (1974-84) ਦੌਰਾਨ ਉਹ ਇਕ ਅਲੱਗ ਹੀ ਕਿਸਮ ਦੇ ਜੱਜ ਵਜੋਂ ਜਾਣੇ ਜਾਂਦੇ ਸਨ। ਹਾਈ ਕੋਰਟ ਦੇ ਬਹੁਤੇ ਜੱਜਾਂ ਦੇ ਸਮਾਜਿਕ ਜੀਵਨ ਤੇ ਵਿਸ਼ਵ ਦ੍ਰਿਸ਼ਟੀ ਕਰ ਕੇ ਉਨ੍ਹਾਂ ਦੀ ਪਛਾਣ ਨਿਜ਼ਾਮ ਪੱਖੀ ਹੁੰਦੀ ਹੈ ਪਰ ਜਸਟਿਸ ਬੈਂਸ ਇਸ ਤੋਂ ਐਨ ਉਲਟ ਸਨ। ਹਾਈ ਕੋਰਟ ਦੇ ਇਕ ਜੱਜ ਹੋਣ ਦੇ ਨਾਤੇ ਭਾਵੇਂ ਜਸਟਿਸ ਬੈਂਸ ਦਾ ਸਮਾਜਿਕ ਜੀਵਨ ਚੰਡੀਗੜ੍ਹ ਦੇ ਕੁਲੀਨ ਵਰਗ ਨਾਲ ਜੁੜਦਾ ਸੀ ਪਰ ਆਪਣੀ ਵਿਸ਼ਵ ਦ੍ਰਿਸ਼ਟੀ ਕਰ ਕੇ ਉਹ ਸਮਾਜ ਦੇ ਨਪੀੜੇ ਵਰਗਾਂ ਨਾਲ ਆ ਜੁੜਦੇ ਸਨ। ਆਪਣੇ ਸੇਵਾਕਾਲ ਦੌਰਾਨ ਉਨ੍ਹਾਂ ਮਿਹਨਤਕਸ਼ ਲੋਕਾਂ ਦੇ ਹਿੱਤਾਂ ਤੇ ਹੱਕਾਂ ਦੀ ਰਾਖੀ ਲਈ ਕਈ ਫ਼ੈਸਲੇ ਦਿੱਤੇ ਸਨ। ਉਨ੍ਹਾਂ ਨੇ ਕਈ ਮਾਲਕਾਂ ਅਤੇ ਨਿਜ਼ਾਮ ਪੱਖੀਆਂ ਖ਼ਿਲਾਫ਼ ਫ਼ੈਸਲੇ ਸੁਣਾਏ ਸਨ। ਉਹ ਖ਼ਾਸ ਤੌਰ ’ਤੇ ਮਾਲਕਾਂ ਦੇ ਮੁਕਾਬਲੇ ਮੁਲਾਜ਼ਮਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਜਾਣੇ ਜਾਂਦੇ ਸਨ। ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਇਹ ਦੁਆ ਕਰਦੀਆਂ ਸਨ ਕਿ ਹਾਈ ਕੋਰਟ ਵਿਚ ਉਨ੍ਹਾਂ ਦਾ ਕੇਸ ਜਸਟਿਸ ਬੈਂਸ ਦੇ ਬੈਂਚ ਕੋਲ ਲੱਗ ਜਾਵੇ।

1984 ਵਿਚ ਜਦੋਂ ਉਹ ਜੱਜ ਦੇ ਅਹੁਦੇ ਤੋਂ ਫਾਰਗ ਹੋਏ ਤਾਂ ਪੰਜਾਬ ਦੇ ਹਾਲੀਆ ਇਤਿਹਾਸ ਦਾ ਸਭ ਤੋਂ ਸਿਆਹ ਕਾਲ ਸ਼ੁਰੂ ਹੋ ਜਾਂਦਾ ਹੈ, ਜਦੋਂ ਵੱਡੀ ਤਾਦਾਦ ਵਿਚ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਦਸਤਿਆਂ ਰਾਹੀਂ ਗ੍ਰਿਫ਼ਤਾਰੀਆਂ ਅਤੇ ਪੁਲੀਸ ਤਸ਼ੱਦਦ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਸਟਿਸ ਬੈਂਸ ਨੇ ਆਪਣੇ ਕਿੱਤੇ ਅਤੇ ਸਮਾਜਿਕ ਰੁਤਬੇ ਦੇ ਮੱਦੇਨਜ਼ਰ ਆਪਣੀ ਇਤਿਹਾਸਕ ਭੂਮਿਕਾ ਜਾਣ ਲਈ ਕਿ ਇਹੋ ਜਿਹੇ ਹਾਲਾਤ ਵਿਚ ਜਦੋਂ ਸਟੇਟ/ਰਿਆਸਤ ਦੇ ਦਮਨਕਾਰੀ ਸੱਤਾ ਢਾਂਚਿਆਂ ਨੂੰ ਟੱਕਰਨਾ ਹੋਵੇ ਤਾਂ ਹੋਰ ਕਿਸੇ ਸ਼ਖ਼ਸ ਨਾਲੋਂ ਉਹ ਇਹ ਕੰਮ ਬਿਹਤਰ ਢੰਗ ਨਾਲ ਕਰ ਸਕਦੇ ਹਨ। ਉਨ੍ਹਾਂ ਮਨੁੱਖੀ ਅਧਿਕਾਰਾਂ ਦੀਆਂ ਘੋਰ ਖਿਲਾਫ਼ਵਰਜ਼ੀਆਂ ਦੀਆਂ ਵਾਰਦਾਤਾਂ ਦੀ ਜਾਂਚ ਅਤੇ ਸਬੂਤ ਇਕੱਤਰ ਕਰਨ ਵਾਸਤੇ 1985 ਵਿਚ ਪੰਜਾਬ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ (ਪੀਐਚਆਰਓ) ਦਾ ਗਠਨ ਕੀਤਾ। ਇਸ ਤਰ੍ਹਾਂ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਦੇ ਰੁਝੇਵੇਂ ਹੋਰ ਵਧ ਗਏ। ਪੁਲੀਸ ਨੇ 1992 ਵਿਚ ਇਕੇਰਾਂ ਜਸਟਿਸ ਬੈਂਸ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਉਨ੍ਹਾਂ ਨੂੰ ਹੱਥਕੜੀ ਲਾ ਕੇ ਥਾਣੇ ਲਿਆਂਦਾ ਗਿਆ ਸੀ। 

ਉਸ ਸਮੇਂ ਕੇਪੀਐਸ ਗਿੱਲ ਅਤੇ ਜਸਟਿਸ ਅਜੀਤ ਸਿੰਘ ਬੈਂਸ ਪੰਜਾਬੀ ਸਮਾਜ ਦੇ ਦੋ ਚਿਹਰਿਆਂ ਦੇ ਪ੍ਰਤੀਕ ਬਣ ਗਏ। ਜਸਟਿਸ ਬੈਂਸ ਨੇ ਅਡੋਲ ਰਹਿ ਕੇ ਵਕਾਰ ਤੇ ਸੱਚ ਦੀ ਤਾਕਤ ਦਾ ਮੁਜ਼ਾਹਰਾ ਕੀਤਾ। ਜਸਟਿਸ ਬੈਂਸ ਨੂੰ ਹੱਥਕੜੀ ਲਾ ਕੇ ਲਿਜਾਣ ਦੀ ਦੁਨੀਆਂ ਭਰ ਦੀ ਨਿਆਂਇਕ ਤੇ ਮਨੁੱਖੀ ਅਧਿਕਾਰਾਂ ਦੀ ਬਰਾਦਰੀ ਵੱਲੋਂ ਨਿਖੇਧੀ ਕੀਤੀ ਗਈ ਤੇ ਆਖ਼ਰ ਪੰਜਾਬ ਪੁਲੀਸ ਅਤੇ ਇਸ ਦੇ ਤਤਕਾਲੀਨ ਮੁਖੀ ਗਿੱਲ ਨੂੰ ਝੁਕਣਾ ਪਿਆ ਅਤੇ ਬੈਂਸ ਨੂੰ ਰਿਹਾਅ ਕਰਨਾ ਪਿਆ। ਇਸ ਨਾਲ ਜਸਟਿਸ ਬੈਂਸ ਦਾ ਰੁਤਬਾ ਹੋਰ ਬੁਲੰਦ ਹੋ ਗਿਆ। ਉਨ੍ਹਾਂ ਦੀ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਜਜ਼ਬਾ ਹੋਰ ਪਕੇਰਾ ਹੋਰ ਗਿਆ ਕਿ ਹਾਈ ਕੋਰਟ ਦੇ ਸਾਬਕਾ ਜੱਜ ਨਾਲ ਏਦਾਂ ਦਾ ਸਲੂਕ ਕੀਤਾ ਜਾ ਸਕਦਾ ਹੈ ਤਾਂ ਆਮ ਲੋਕਾਂ ਦੀ ਕੀ ਵੁੱਕਤ ਹੋ ਸਕਦੀ ਹੈ। ਜਸਟਿਸ ਬੈਂਸ ਨੂੰ ਮੈਂ ਇਕ ਵਾਰ ਮਿਲ ਸਕਿਆਂ ਹਾਂ ਤੇ ਉਹ ਇੰਨੇ ਮਾਣਮੱਤੇ ਇਨਸਾਨ ਸਨ ਕਿ ਆਪਣੇ ਬਾਰੇ ਜਾਂ ਆਪਣੇ ਕੰਮ ਬਾਰੇ ਬਹੁਤੀ ਗੱਲਬਾਤ ਕਰਨ ਦੀ ਜਗ੍ਹਾ ਉਹ ਮਨੁੱਖੀ ਅਧਿਕਾਰਾਂ ਬਾਰੇ ਲਿਖੀ ਮੇਰੀ ਇਕ ਕਿਤਾਬ ਦੀ ਸਰਾਹਨਾ ਕਰਦੇ ਰਹੇ। ਬਾਅਦ ਵਿਚ ਜਦੋਂ ਵੀ ਕਦੇ ਚੰਡੀਗੜ੍ਹ ਜਾਣ ਦਾ ਮੌਕਾ ਬਣਿਆ ਤਾਂ ਜਸਟਿਸ ਬੈਂਸ ਨੂੰ ਮਿਲਣ ਦਾ ਖਿਆਲ ਤਾਂ ਆਉਂਦਾ ਰਿਹਾ ਪਰ ਹੁਣ ਮੈਨੂੰ ਪਛਤਾਵਾ ਹੁੰਦਾ ਹੈ ਕਿ ਅਜਿਹਾ ਸਬੱਬ ਕਿਉਂ ਨਹੀਂ ਬਣ ਸਕਿਆ।  

ਜਸਟਿਸ ਬੈਂਸ ਗ਼ਦਰੀ ਬਾਬਿਆਂ ਦੀ ਪ੍ਰੰਪਰਾ ਤੋਂ ਪ੍ਰੇਰਤ ਸਨ ਅਤੇ ਸਿੱਖ ਗੁਰੂਆਂ ਦੇ ਬਰਾਬਰੀ ਤੇ ਸਾਂਝੀਵਾਲਤਾ ਦੀਆਂ ਸੇਧਾਂ ਨੂੰ ਆਧੁਨਿਕ ਸਮਾਜਵਾਦੀ ਸੰਕਲਪਾਂ ਨਾਲ ਜੋੜ ਕੇ ਪੂੰਜੀਵਾਦੀ ਪ੍ਰਬੰਧ ਦਾ ਬਦਲ ਪੇਸ਼ ਕਰਦੇ ਸਨ। ਜਸਟਿਸ ਬੈਂਸ ਦੇ ਯੋਗਦਾਨ ਦੀ ਥਾਹ ਪਾਉਣ ਲਈ ਅਤੇ ਇਕ ਨਵੇਂ ਅਗਾਂਹਵਧੂ ਪੰਜਾਬ ਦੇ ਨਕਸ਼ ਘੜਨ ਲਈ ਉਸ ਪ੍ਰੰਪਰਾ ਨੂੰ ਮਜ਼ਬੂਤ ਕਰਨ ਦੀ ਸਮਝ ਜ਼ਰੂਰੀ ਹੈ। ਅਜੀਤ ਸਿੰਘ ਬੈਂਸ ਵਰਗੀ ਸ਼ਖਸੀਅਤ ਸਦੀਆਂ ਵਿਚ ਹੀ ਜਨਮ ਲੈਂਦੀ ਹੈ। ਉਨ੍ਹਾਂ ਦੀ ਦਿਆਨਤਦਾਰੀ ਤੇ ਕਾਬਲੀਅਤ ਸਦਕਾ ਹੀ ਉਨ੍ਹਾਂ ਦੀ ਆਵਾਜ਼ ਸੰਯੁਕਤ ਰਾਸ਼ਟਰ ਜਿਹੇ ਸਿਰਮੌਰ ਮੰਚਾਂ ਤੱਕ ਵੀ ਪੂਰੇ ਅਦਬ ਤੇ ਧਿਆਨ ਨਾਲ ਸੁਣੀ ਜਾਂਦੀ ਸੀ। ਨਿਆਂ ਤੇ ਮਨੁੱਖੀ ਹੱਕਾਂ ਲਈ ਕੀਤੇ ਆਪਣੇ ਬਾਕਮਾਲ ਕੰਮ ਜ਼ਰੀਏ ਉਹ ਹਮੇਸ਼ਾ ਯਾਦ ਰੱਖੇ ਜਾਂਦੇ ਰਹਿਣਗੇ। ਉਨ੍ਹਾਂ ਦੀ ਪਰਿਵਾਰਕ ਵਿਰਾਸਤ ਵੀ ਬਹੁਤ ਸਸ਼ਕਤ ਹੈ। ਉਨ੍ਹਾਂ ਦਾ ਇਕ ਪੁੱਤਰ ਆਰ.ਐੱਸ ਬੈਂਸ ਅਤੇ ਪੋਤਰਾ ਉਤਸਵ ਬੈਂਸ ਮਨੁੱਖੀ ਹੱਕਾਂ ਦੇ ਜ਼ਹੀਨ ਵਕੀਲ ਹਨ ਅਤੇ ਨਾਲ ਹੀ ਅਗਾਂਹਵਧੂ ਸਮਾਜਕ-ਸਿਆਸੀ ਨਜ਼ਰੀਏ ਦੇ ਧਾਰਨੀ ਹਨ। (ਪੰਜਾਬੀ ਟ੍ਰਿਬਿਊਨ ਵਿੱਚੋਂ ਧੰਨਵਾਦ ਸਹਿਤ)

Friday, November 12, 2021

ਲੇਖਕ ਆਗੂ ਦਰਸ਼ਨ ਬੁੱਟਰ ਨੂੰ ਗਹਿਰਾ ਸਦਮਾ

12th November 2021 at 03:28 PM WhatsApp

ਸਾਹਿਤਿਕ ਹਲਕਿਆਂ ਵਿੱਚ ਸੋਗ ਦੀ ਲਹਿਰ 

ਚੰਡੀਗੜ੍ਹ: 12 ਨਵੰਬਰ 2021: (ਕਰਮ ਵਕੀਲ//ਪੰਜਾਬ ਸਕਰੀਨ)::

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਸ੍ਰੀ ਦਰਸ਼ਨ ਬੁੱਟਰ ਨੂੰ ਅੱਜ ਉਦੋਂ ਗਹਿਰਾ ਸਦਮਾ ਲਗਿਆ ਜਦ ਉਨ੍ਹਾਂ ਦੀ ਜੀਵਨ ਸਾਥਣ ਸ੍ਰੀਮਤੀ ਹਰਮਿੰਦਰ ਕੌਰ ਬੁੱਟਰ ਅਕਾਲ ਚਲਾਣਾ ਕਰ ਗਏ। ਉਹ ਨਾਭੇ ਨੇੜੇ ਪਿੰਡ ਖੋਖ ਦੇ ਜੰਮਪਲ ਸਨ ਅਤੇ ਤਕਰੀਬਨ 65 ਸਾਲ ਦੇ ਸਨ। ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਦੀ ਸਿਹਤ ਨਾਸਾਜ਼ ਸੀ। ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸ੍ਰੀ ਦਰਸ਼ਨ ਬੁੱਟਰ ਪਰਿਵਾਰ ਨੇ ਪਤਨੀ ਦੇ ਇਲਾਜ ਲਈ ਬੜੇ ਯਤਨ ਕੀਤੇ ਪਰ ਕੁਦਰਤ ਅੱਗੇ ਜ਼ੋਰ ਨਹੀਂ ਚਲਦਾ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਸ੍ਰੀ ਦਰਸ਼ਨ ਬੁੱਟਰ ਦੇ ਜੱਦੀ ਪਿੰਡ ਥੂਹੀ, ਨੇੜੇ ਨਾਭਾ ਵਿਖੇ ਕਰ ਦਿਤਾ ਗਿਆ। 

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸੀਨੀਅਰ ਮੀਤ ਪ੍ਰਧਾਨ-ਡਾ. ਜੋਗਾ ਸਿੰਘ, ਜਨਰਲ ਸਕੱਤਰ-ਡਾ. ਸੁਖਦੇਵ ਸਿੰਘ ਸਿਰਸਾ, ਮੀਤ ਪ੍ਰਧਾਨ ਕਰਮ ਸਿੰਘ ਵਕੀਲ, ਸਕੱਤਰ ਜਗਦੀਪ ਸਿੱਧੂ, ਸਾਬਕਾ ਪ੍ਰਧਾਨ ਡਾ. ਸਰਬਜੀਤ ਸਿੰਘ, ਸਾਬਕਾ ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਕਾਰਜਕਾਰਨੀ ਮੈਂਬਰ ਗੁਰਨਾਮ ਕੰਵਰ ਅਤੇ ਡਾ. ਗੁਰਮੇਲ ਸਿੰਘ ਨੇ ਸ੍ਰੀ ਦਰਸ਼ਨ ਬੁੱਟਰ ਦੀ ਜੀਵਨ ਸਾਥਣ ਦੇ ਸਦੀਵੀ ਵਿਛੋੜੇ ਉਤੇ ਸ਼ੋਕ-ਗ੍ਰਸਤ ਪਰਿਵਾਰ ਅਤੇ ਸਨੇਹੀਆਂ ਨਾਲ ਆਪਣਾ ਦੁੱਖ ਸਾਂਝਾ ਕੀਤਾ ਹੈ। 

ਬਹੁਤ ਸਾਰੇ ਸਾਹਿਤਿਕ ਸੰਗਠਨਾਂ ਅਤੇ ਹੋਰਨਾਂ ਸਾਹਿਤ ਸਭਾਵਾਂ ਨੇ ਵੀ ਸ਼੍ਰੀ ਬੁੱਟਰ ਦੀ ਜੀਵਨ ਸਾਥਣ ਸ੍ਰੀਮਤੀ ਹਰਮਿੰਦਰ ਕੌਰ ਬੁੱਟਰ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬਹੁਤ ਸਾਰੇ ਲੇਖਕਾਂ ਨੇ ਵੀ ਸ਼੍ਰੀ ਬੁੱਟਰ ਨਾਲ ਇਸ ਔਖੀ ਘੜੀ ਵੇਲੇ ਦੁੱਖ ਵੰਡਾਇਆ ਹੈ। ਭੋਗ ਦੀ ਤਾਰੀਖ ਬਾਰੇ ਵੀ ਅਸੀਂ ਛੇਤੀ ਹੀ ਜਾਣਕਾਰੀ ਦਿਆਂਗੇ। 

Saturday, November 06, 2021

ਸੁਖਮਿੰਦਰ ਰਾਮਪੁਰੀ ਨੂੰ ਚੇਤੇ ਕਰਦਿਆਂ//ਬੁੱਧ ਸਿੰਘ ਨੀਲੋਂ

ਸਾਨੂੰ  ਕੱਲਿਆਂ  ਨੂੰ  ਛੱਡਕੇ  ਨਾ ਜਾ-ਕੱਲਿਆਂ ਨੂੰ ਕੌਣ ਪੁੱਛਦਾ?

 ਭਲਕੇ ਰਾਮਪੁਰ ਵਿੱਚ ਸੁਖਮਿੰਦਰ ਰਾਮਪੁਰੀ ਹੁਰਾਂ ਦੀ ਯਾਦ ਵਿੱਚ ਸ਼ੋਕ ਸਮਾਗਮ 

ਪੰਜਾਬੀ ਭਵਨ ਲੁਧਿਆਣਾ: 6 ਨਵੰਬਰ 2021: (ਬੁੱਧ ਸਿੰਘ ਨੀਲੋਂ//ਪੰਜਾਬ ਸਕਰੀਨ)::

ਪੰਜਾਬੀ ਦੇ ਚਰਚਿਤ ਕਵੀ ਅਤੇ ਸੁਰੀਲੇ ਗੀਤਕਾਰ ਸੁਖਮਿੰਦਰ ਰਾਮਪੁਰੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹ ਸਾਹਿਤ ਸਭਾ ਰਾਮਪੁਰ ਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਉੱਘੇ ਕਾਰਕੁਨ ਅਤੇ ਆਗੂ ਸਨ। ਉਹ ਪਿਛਲੇ ਦਹਾਕੇ ਤੋਂ ਕੈਨੇਡਾ ਵਿੱਚ ਰਹਿ ਰਹੇ ਸਨ। ਉਨ੍ਹਾਂ ਨੇ ਭਾਵੇਂ ਇੱਕ ਨਾਵਲ ਵੀ ਲਿਖਿਆ, ਪਰ ਉਨ੍ਹਾਂ ਦੀ ਪਛਾਣ ਇੱਕ ਮਧੁਰ ਗੀਤਕਾਰ ਤੇ ਪ੍ਰਤੀਬੱਧ ਕਵੀ ਵਜੋਂ ਸੀ। ਪ੍ਰਗਤੀਸ਼ੀਲ ਵਿਚਾਰਾਂ ਦੇ ਧਾਰਨੀ ਸੁਖਮਿੰਦਰ ਰਾਮਪੁਰੀ ਨੇ ਪੰਜਾਬੀ ਸਾਹਿਤ ਨੂੰ 'ਯੁਗਾਂ ਯੁਗਾਂ ਦੀ ਪੀੜ', 'ਅਸੀਮਤ ਸਫ਼ਰ', 'ਮਿਹਰਬਾਨ ਹੱਥ', 'ਮੈਂ ਨਿਰੀ ਪਤਝੜ ਨਹੀਂ', 'ਧੀਆਂ', 'ਅੱਜ ਤੀਕ', 'ਇਹ ਸਫ਼ਰ ਜਾਰੀ ਰਹੇ', 'ਸਫ਼ਰ ਸਾਡੀ ਬੰਦਗੀ', 'ਤੁਹਾਨੂੰ ਕਿਵੇਂ ਲੱਗਦੀ ਹੈ' ਅਤੇ 'ਪੈਰੋਲ 'ਤੇ ਆਈ ਕਵਿਤਾ' ਆਦਿ ਕਾਵਿ ਸੰਗ੍ਰਹਿ ਦਿੱਤੇ। ਉਨ੍ਹਾਂ ਦਾ ਨਾਵਲ 'ਗੁਲਾਬੀ ਛਾਂ ਵਾਲੀ ਕੁੜੀ' ਪੰਜਾਬੀ ਹਲਕਿਆਂ 'ਚ ਖ਼ਾਸ ਚਰਚਿਤ ਰਿਹਾ। ਕੁੱਝ  ਸੰਪਾਦਿਤ  ਪੁਸਤਕਾਂ "  ਕੂੜ  ਨਿਖੁੱਟੇ " , "ਕਿਰਨਾਂ  ਦੇ ਰੰ ", "ਕਤਰਾ  ਕਤਰਾ  ਸੋਚ" ਤੇ "ਨਿੱਕੇ ਨਿੱਕੇ ਫੁੱਲ ਨਿੱਕੀ ਵਾਸ਼ਨਾ" ਹਨ

ਉਹ ਆਪਣੇ ਸਮੇਂ ਦੇ ਉੱਘੇ ਖਿਡਾਰੀ ਵੀ ਸਨ। ਆਪਣੇ  ਸਮਰੱਥ  ਗੀਤਾਂ  ਦੇ ਸਦਕਾ  ਉਨ੍ਹਾਂ ਨੇ ੧੯ ਵਾਰ ਕੌਮੀ ਕਵੀ ਦਰਬਾਰ  ਵਿੱਚ  ਹਾਜ਼ਰੀ  ਭਰੀ।  ਉਸਨੂੰ  ਕੁਦਰਤ ਵੱਲੋਂ  ਲਿਖਣ  ਤੇ ਗਾਉਣ  ਦਾ ਤੋਹਫਾ ਮਿਲਿਆ  ਪਰ ਉਹਨਾਂ ਨੇ ਆਪਣੇ  ਅਭਿਆਸ ਦੇ ਨਾਲ ਇਸਨੂੰ  ਸਦਾ ਹੀ ਤਰਾਸ਼ਿਆ।  ਲਿਖਾਰੀ ਸਭਾ ਰਾਮਪੁਰ ਤੇ ਆਲੇ ਦੁਆਲੇ ਦੀਆਂ  ਸਾਹਿਤਕ ਸੰਸਥਾਵਾਂ ਨੇ ਉਨ੍ਹਾਂ ਦੀ ਗੀਤਕਾਰੀ ਤੇ ਕਵਿਤਾਵਾਂ ਦਾ ਭਰਵਾਂ  ਹੁੰਗਾਰਾ  ਭਰਿਆ ।

 ਉਨ੍ਹਾਂ ਨੇ ਹਮੇਸ਼ਾ ਹੀ ਦੂਸਰਿਆਂ ਦੀ ਅਗਵਾਈ ਕੀਤੀ।  ਲਿਖਣਾ, ਗਾਉਣਾ  ਤੇ  ਮੁਸਕਾਉਣਾ ਉਨ੍ਹਾਂ ਦੇ ਹਿੱਸੇ ਆਇਆ।

ਕੁੱਝ  ਸ਼ਖ਼ਸੀਅਤਾਂ ਅਜਿਹੀਆਂ  ਹੁੰਦੀਆਂ ਹਨ ਜਿਹਨਾਂ ਦੇ ਤੁਰ ਜਾਣਦਾ  ਘਾਟਾ  ਪਰਵਾਰ  ਨੂੰ  ਪੈਂਦਾ ਹੈ।  ਜਦ ਕੋਈ ਸਾਹਿਤਕਾਰ  ਅਚਾਨਕ  ਵਿਛੋੜਾ ਦੇ ਜਾਂਦਾ  ਹੈ ਤਾਂ  ਉਸਦੇ ਨਾਲ ਸਮਾਜ  ਨੂੰ  ਨਾ ਪੂਰਿਆ ਜਾਣ ਵਾਲਾ ਦੁੱਖ ਹੁੰਦਾ  ਹੈ।  ਲੇਖਕ ਦੇ ਨਾਲ ਕਈ ਵਾਰ ਸਮਾਜ ਦੇ ਬਹੁਤ ਸਾਰੇ ਸੁਪਨੇ ਮਰ ਜਾਂਦੇ ਹਨ।  ਸੁਖਮਿੰਦਰ ਰਾਮਪੁਰੀ ਕੇਵਲ  ਸ਼ਾਇਰ ਹੀ ਨਹੀਂ,  ਉਹ ਸਿੱਖਿਆ ਸ਼ਾਸਤਰੀ, ਵਾਰਤਕ ਲੇਖਕ ,  ਨਾਵਲਕਾਰ    ਇਕ ਵਧੀਆ ਪ੍ਰਬੰਧਕ  ਤੇ ਯਾਰਾਂ ਦਾ ਯਾਰ ਵੀ ਸੀ।  ਉਨ੍ਹਾਂ  ਭਾਵੇਂ  ਪਚਾਸੀ ਰੁੱਤਾਂ ਦਾ ਰੰਗ ਮਾਣਿਆ ਸੀ।  ਮਰਨਾ  ਸਭ ਨੇ ਹੁੰਦਾ  ਹੈ। ਇਸ ਰਸਤੇ ਸਭ ਨੇ ਜਾਣਾ ਹੈ।  ਪਰ ਰਾਮਪੁਰੀ  ਦੇ ਜਾਣ ਦੇ ਨਾਲ ਯਕੀਨ ਜਿਹਾ  ਨਹੀਂ  ਆ ਰਿਹਾ।  ਉਸਦੇ ਗੂੰਜ ਦੀ ਆਵਾਜ਼  ਅੱਜ ਵੀ ਫਿਜ਼ਾ  ਵਿੱਚ  ਘੁੰਮਦੀ ਹੈ।  ਰਾਮਪੁਰੀ  ਨੇ ਇਕ ਸੰਸਥਾ ਦੇ ਵਾਂਗੂੰ  ਆਪਣੇ  ਪਿੰਡ  ਤੇ ਇਲਾਕੇ ਲਈ ਕੰਮ ਕੀਤਾ  ਹੈ।  ਲਿਖਣਾ  ਤੇ ਲਿਖਣ  ਲਗਾਉਣਾ ।  ਪੜ੍ਹਨਾ ਤੇ ਪੜ੍ਹਾਉਣਾ ਇਹ ਉਨ੍ਹਾਂ ਦੇ ਵਿੱਚ  ਗੁਣ ਸੀ ।  ਹਰ ਮਨੁੱਖ  ਵਿੱਚ  ਗੁਣ ਤੇ ਅੌਗੁਣ ਹੁੰਦੇ  ਹਨ।  ਪੂਰਨ ਮਨੁੱਖ  ਮਰਨ ਤੋਂ  ਬਾਅਦ ਹੀ ਪੂਰਾ ਹੁੰਦਾ  ਹੈ।  ਪਰ ਰਾਮਪੁਰੀ  ਗੁਣਾਂ ਦੀ ਗੁਥਲੀ ਸੀ।  ਉਹਨਾਂ ਦੇ ਕੀਤੇ ਗਏ ਕੰਮਾਂ  ਨੂੰ  ਹੁਣ ਜਦ ਯਾਦ ਕਰਦੇ ਹਾਂ  ਤਾਂ  ਹੈਰਾਨੀ ਹੁੰਦੀ  ਹੈ।  ਕਿਸੇ ਕਾਰਜ ਦੀ ਅਗਵਾਈ  ਕਰਨੀ ਤੇ ਫੇਰ ਉਸਨੂੰ  ਸਿਰੇ ਲਗਾਉਣਾ  ਮੁਸ਼ਕਿਲ ਹੁੰਦਾ  ਹੈ;  ਪਰ ਰਾਮਪੁਰੀ ਨੇ ਹਰ ਮੁਸ਼ਕਿਲ ਕੰਮ ਨੂੰ  ਅਸਾਨ ਕੀਤਾ ।  ਅਸੰਭਵ ਨੂੰ  ਸੰਭਵ  ਬਣਾਇਆ ।  ਸਾਡੇ  ਇਲਾਕੇ ਨੂੰ  ਇਸ ਗੱਲ  ਦਾ ਮਾਣ ਹੈ ਕਿ ਰਾਮਪੁਰ ਇਕ ਅਜਿਹਾ  ਪਿੰਡ ਸੀ ਜਿਸਨੇ ਕਈ ਸਾਹਿਤਕਾਰ ਪੈਦਾ ਕੀਤੇ।  ਇਸ ਪਿੰਡ  ਦੇ ਲੇਖਕਾਂ  ਦੀ ਸੂਚੀ ਲੰਮੀ  ਹੈ।  ਪਿੰਗਲ ਤੇ ਅਰੂਜ ਦੇ ਲੇਖਕ ਜੋਗਿੰਦਰ ਸਿੰਘ ਵੀ ਖਾਸ ਹਨ। 

ਪੰਜਾਬ ਦੀ ਕੋਇਲ ਵਜੋਂ  ਜਾਣੇ ਜਾਂਦੇ  ਸੁਰਜੀਤ ਰਾਮਪੁਰੀ, ਗੁਰਚਰਨ ਰਾਮਪੁਰੀ  ਕਹਾਣੀਕਾਰ  ਸੁਰਿੰਦਰ ਰਾਮਪੁਰੀ, ਹਰਬੰਸ ਰਾਮਪੁਰੀ,  ਮਹਿੰਦਰ ਰਾਮਪੁਰੀ ,  ਮੱਲ ਸਿੰਘ  ਰਾਮਪੁਰੀ ਰਾਹੀ ਰਾਮਪੁਰੀ ,  ਬਲਦੇਵ ਰਾਮਪੁਰੀ,  ਹਰਚਰਨ ਮਾਂਗਟ,  ਨੌਬੀ ਸੋਹਲ, ਗ਼ਗਨਦੀਪ ਸ਼ਰਮਾ ਆਦਿ ਹਨ।  ਪੰਜਾਬੀ ਲਿਖਾਰੀ  ਸਭਾ  ਰਾਮਪੁਰ ਵੀ ਪੰਜਾਬ ਦੀ ਪਹਿਲਾਂ  ਸਾਹਿਤ ਸਭਾ  ਹੈ।  ਇਸਦਾ  ਜਨਮ ੧੯੫੪ ਦੇ ਵਿੱਚ  ਹੋਇਆ ।  ਇਸਦੇ  ਮੋਢੀ ਮੈਬਰਾਂ ਦੇ ਵਿੱਚ ਪਿੰਡ  ਰਾਮਪੁਰ  ਪਰਵਾਰ ਤੋਂ  ਇਲਾਵਾ  ਇਹ ਇਲਾਕੇ  ਦੇ ਸੁਰਜੀਤ  ਖ਼ੁਰਸ਼ੀਦੀ ,  ਕੁਲਵੰਤ ਨੀਲੋੰ,  ਸੱਜਣ ਗਰੇਵਾਲ , ਅਜਾਇਬ ਚਿਤਰਕਾਰ ,  ਹਰਭਜਨ  ਮਾਂਗਟ ,  ਮਹਿੰਦਰ  ਕੈਦੀ,  ਨਰਿਜਨ ਸਾਥੀ,  ਸੰਤੋਖ  ਸਿੰਘ  ਧੀਰ ,  ਸੁਖਦੇਵ ਮਾਦਪੁਰੀ,  ਜਗਦੀਸ਼ ਨੀਲੋੰ, ਗੁਰਪਾਲ ਲਿੱਟ, ਤੇਲੂ ਰਾਮ ਕੁਹਾੜਾ, ਗੁਰਦਿਆਲ ਦਲਾਲ, ਕ੍ਰਿਸ਼ਨ ਭਨੋਟ, ਮੇਜਰ ਮਾਂਗਟ , ਸੁਖਜੀਤ,  ਹਰਬੰਸ  ਮਾਛੀਵਾੜਾ,  ਗੁਲਜ਼ਾਰ ਮੁਹੰਮਦ ਗੋਰੀਆ,  ਸਰੋਦ ਸੁਦੀਪ, ਭੁਪਿੰਦਰ ਮਾਂਗਟ,  ਕਮਲਜੀਤ ਨੀਲੋੰ, ਬੁੱਧ  ਸਿੰਘ ਨੀਲੋੰ,  ਤੇਜਵੰਤ ਮਾਂਗਟ, ਨੀਤੂ ਰਾਮਪੁਰ ਤੇ ਹੋਰ ਬਹੁਤ ਸਾਰੇ ਡਾਕ ਮੈਬਰ ਦਾ ਯੋਗਦਾਨ ਹੈ।  ਬਾਅਦ  ਦੇ ਵਿੱਚ  ਇਸ ਸੰਸਥਾ ਦੇ ਨਾਲ ਹੋਰ ਬਹੁਤ ਸਾਰੇ ਮੈਬਰ ਜੁੜੇ ।  ਉਨ੍ਹਾਂ ਬਹੁਤ ਨੂੰ  ਲਿਖਣ ਵੀ ਲਾਇਆ ।  ਇਕ ਨਵੇਂ  ਕਵੀਆਂ ਦੀ ਕਿਤਾਬ ਵੀ ਛਾਪੀ।

ਸੁਖਮਿੰਦਰ ਰਾਮਪੁਰੀ  ਨੇ ਚੜ੍ਹਦੀ ਉਮਰੇ ਹੀ ਇਨ੍ਹਾਂ  ਲੇਖਕਾਂ ਦੀ ਸੰਗਤ ਕੀਤੀ  ਤੇ ਲਿਖਣਾ ਸ਼ੁਰੂ ਕੀਤਾ ।  ਕਵਿਤਾਵਾਂ ਲਿਖਦਾ  ਸੀ ਤਾਂ  ਸੁਰਜੀਤ ਖ਼ੁਰਸ਼ੀਦੀ ਦੀ ਪ੍ਰੇਰਨਾ ਨੇ ਗੀਤਾਂ ਦੇ ਵੱਲ ਤੋਰਿਆ।  ਕਵਿਤਾਵਾਂ ਦੇ ਨਾਲ ਨਾਲ  ਗੀਤਕਾਰਾਂ ਦੇ ਵਿੱਚ  ਆਪਣਾ ਨਿਵੇਕਲਾ ਸਥਾਨ  ਬਣਾਇਆ।  ਉਨ੍ਹਾਂ  ਦੀ ਇਹ ਖਾਸੀਅਤ ਸੀ ਕਿ ਜਦ ਵੀ ਉਹ ਮਿਲਦੇ ਤਾਂ  ਹਰ ਇਕ ਨੂੰ  ਪੁੱਛਦੇ "  ਕੀ ਨਵਾਂ  ਲਿਖਿਆ ਤੇ ਪੜ੍ਹਿਆ  ਹੈ।"

 ਸਾਹਿਤ ਸਭਾਵਾਂ ਦੀਆਂ  ਮੀਟਿੰਗਾਂ ਦੇ ਵਿੱਚ  ਹਰ ਰਚਨਾ  ਦੇ ਉਪਰ ਬਿਨ੍ਹਾਂ  ਲਿਹਾਜ਼  ਸਾਰਥਿਕ ਬਹਿਸ ਹੁੰਦੀ ।  ਕਿਸੇ ਰਚਨਾ ਨੂੰ  ਹੋਰ ਖੂਬਸੂਰਤ ਕਿਵੇਂ  ਬਣਾਇਆ ਜਾ ਸਕਦਾ ਉਸਦੇ ਵਾਰੇ ਸੰਵੇਦਨਸ਼ੀਲ ਸੰਵਾਦ ਹੁੰਦਾ।  

ਹਰ ਵੇਲੇ  ਮੁਸਕਰਾਉਦੇ ਰਹਿਣਾ  ਤੇ ਆਪਣੀ ਖੂਬਸੂਰਤ ਅਵਾਜ਼ ਦਾ ਜਾਦੂ ਦਿਖਾਉਣਾ ਉਹਨਾਂ  ਦੇ ਹੀ ਹਿੱਸੇ ਆਇਆ ।  ਉਨ੍ਹਾਂ ਨੇ ਜਿਥੇ  ਸਾਹਿਤਕ ਸੰਸਥਾਵਾਂ ਦੀ ਅਗਵਾਈ  ਕੀਤੀ ਉਥੋਂ  ਉਨ੍ਹਾਂ ਨੇ ਪਿੰਡ  ਦੇ ਸਕੂਲ ਨੂੰ  ਉਹਨਾਂ ਸਮਿਆਂ ਦੇ ਵਿੱਚ  ਸਮਾਰਟ ਬਣਾਇਆ  ਜਦੋਂ  ਪੰਜਾਬ ਦੇ ਵਿੱਚ  ਕੁੱਝ ਗਿਣਤੀ ਦੇ ਸਕੂਲ ਸਨ।  ਉਨ੍ਹਾਂ  ਕੁੜੀਆਂ ਨੂੰ  ਪੜ੍ਹਨ ਦੇ ਲਈ ਪ੍ਰੇਰਿਤ ਕੀਤਾ   ਤੇ ਕਈ ਪਿੰਡਾਂ ਦੇ ਸਕੂਲਾਂ ਦੇ ਵਿੱਚ  ਪੜ੍ਹਾਇਆ ਵੀ।  ਸਖਤ ਮਿਹਨਤ  ਤੇ ਕੁੱਝ  ਹਾਸਲ ਕਰਨ ਦੀ ਧੁੰਨ ਇਕ ਵੇਰ ਉਨ੍ਹਾਂ ਦੇ ਸਰਟੀਫਿਕੇਟ ਵੀ ਗੁੰਮ ਕਰਵਾਏ।  ਸਰਹੰਦ  ਰੇਲਵੇ ਸਟੇਸ਼ਨ  ਤੇ ਕੋਈ ਗੱਠੜੀ ਚੋਰ ਕਿਸੇ ਦਾ ਸਮਾਨ ਲੈ ਕੇ ਭੱਜ ਗਿਆ  ਤੇ ਰਾਮਪੁਰੀ  ਉਸਦੇ ਮਗਰ ਦੌੜ ਪਿਆ।  ਚੋਰ ਤਾਂ  ਫੜਿਆ ਗਿਆ  ਪਰ ਗੱਡੀ  ਤੁਰ ਜਾਣ ਕਰਕੇ  ਉਸਦਾ ਆਪਣਾ  ਸਮਾਨ ਗੱਡੀ ਵਿੱਚ  ਰਹਿ ਗਿਆ ।  ਇਸਦਾ ਉਸਨੂੰ  ਕਾਫੀ ਨੁਕਸਾਨ ਹੋਇਆ ।  ਜੀਵਨ ਦੇ ਵਿੱਚ  ਸਖਤ ਮਿਹਨਤ ਤੇ ਉਨ੍ਹਾਂ  ਦੀ ਪਤਨੀ  ਹਰਵਿੰਦਰ ਕੌਰ ਨੇ ਬਹੁਤ  ਸਾਥ ਦਿੱਤਾ ।  

ਉਨ੍ਹਾਂ ਦੇ ਤੁਰ ਜਾਣ ਦਾ ਸਾਹਿਤਕ  ਹਲਕਿਆਂ ਨੂੰ ਨਾ ਪੂਰਿਆ ਜਾਣ ਵਾਲਾ  ਘਾਟਾ ਪਿਆ ਹੈ। 

ਸੁਖਮਿੰਦਰ ਰਾਮਪੁਰੀ  ਦੀ ਸਮੁੱਚੀ ਕਵਿਤਾ  ਲੋਕ ਪੱਖੀ ਹੋਣ ਕਰਕੇ  ਸਦਾ ਦੱਬੇ ਕੁੱਚਲੇ ਲੋਕਾਂ ਦੀ ਤਰਜਮਾਨੀ ਕਰਦੀ ਰਹੀ ਹੈ।  ਉਸਦੇ ਕਈ ਗੀਤਾਂ  ਦੇ ਮੁੱਖੜੇ ਲੋਕ ਮਨ ਦੀ ਵੇਦਨਾ  ਹਨ। 

"ਇਹਨਾਂ  ਜ਼ਖਮਾਂ ਦੀ ਕੀ ਕਹਿਣਾ 

ਜਿਹਨਾਂ ਰੋਜ਼ ਹਰੇ ਰਹਿਣਾ !"

##

"ਸਾਨੂੰ  ਕੱਲਿਆਂ  ਨੂੰ  ਛੱਡਕੇ  ਨਾ ਜਾ

ਕੱਲਿਆਂ ਨੂੰ ਕੌਣ ਪੁੱਛਦਾ ?"

ਹੁਣ ਉਹ ਸਾਨੂੰ  ਖੁੱਦ ਹੀ ਕੱਲਿਆਂ ਨੂੰ  ਛੱਡਕੇ  ਤੁਰ ਗਿਆ ।  ਭਾਵੇਂ  ਉਹ ਸਾਡੇ ਕੋਲੋਂ  ਸਰੀਰਕ ਤੌਰ ਤੇ ਦੂਰ ਚਲੇ ਗਏ ਹਨ ਪਰ ਉਹਨਾਂ ਦੀਆਂ ਲਿਖਤਾਂ  ਤੇ ਆਵਾਜ਼  ਸਦਾ ਰਹੇਗੀ !

####

ਬੁੱਧ  ਸਿੰਘ  ਨੀਲੋੰ

94643 70823

Saturday, October 23, 2021

ਪਤਨੀ ਦੇ ਬਿਨ ਜ਼ਿੰਦਗੀ ਬੜੀ ਹੀ ਮੁਸ਼ਕਿਲ ਹੈ

    ਦੱਖਣੀ ਭਾਰਤ ਵਿੱਚ ਪਤਨੀ ਦੀ ਮੌਤ ਤੋਂ ਬਾਅਦ ਚਾਰ ਬੱਚਿਆਂ ਸਣੇ ਖ਼ੁਦਕੁਸ਼ੀ ਕਰ ਲਈ     

ਕਰਨਾਟਕ ਦੀ ਘਟਨਾ ਤੋਂ ਕੋਈ ਸਬਕ ਸਿੱਖਣਾ ਚਾਹੀਦਾ ਹੈ 


ਬੇਲਾਗਾਵੀ (ਕਰਨਾਟਕਾ), 23 ਅਕਤੂਬਰ 2021: (ਪੰਜਾਬ ਸਕਰੀਨ ਡੈਸਕ)::

ਭਾਵੇਂ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਨੇ ਬਸੰਤ ਨਾਮੀ ਲੰਮੀ ਕਵਿਤਾ ਵਿਚ ਪਤਨੀ ਦੇ ਵਿਯੋਗ ਬਾਰੇ ਬਹੁਤ ਕੁਝ ਅਜਿਹਾ ਆਖਿਆ ਹੈ ਜਿਹੜਾ ਅੱਖਾਂ ਵਿੱਚ ਹੰਝੂ ਲੈ ਆਉਂਦਾ ਹੈ। ਰਿਦਮ ਭਰੀ ਇਸ ਯਾਦਗਾਰੀ ਕਵਿਤਾ ਨਾਲ ਉਹਨਾਂ ਦੀ ਮਸ਼ਹੂਰੀ ਵੀ ਬਹੁਤ ਹੋਈ ਸੀ ਪਰ ਇਸਦੇ ਬਾਵਜੂਦ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੇ ਇਸ਼ਕ ਦੀ ਉਦਾਸੀ ਆਖ਼ਿਰੀ ਵੇਲਿਆਂ ਤੀਕ ਬਣੀ ਰਹੀ। ਉਹਨਾਂ ਦੀ ਜ਼ਿੰਦਗੀ ਵਿੱਚ ਹੀ ਬਹੁਤ ਸਾਰੇ ਹਸੀਨ ਲੋਕ ਮੰਡਰਾਏ ਵੀ ਜਿਹਨਾਂ ਦੀਆਂ ਕਈ ਕਈ ਕਹਾਣੀਆਂ ਵੀ ਬਾਰ ਬਾਰ ਸੁਣੀਆਂ ਸੁਣਾਈਆਂ ਜਾਂਦੀਆਂ ਰਹੀਆਂ। ਕੌਮਾਂਤਰੀ ਪੱਧਰ ਦੀ ਜਾਣੀ ਪਛਾਣੀ ਸ਼ਾਇਰਾ ਮਨਜੀਤ ਇੰਦਰਾ ਅਤੇ ਸਾਹਿਤਿਕ ਕ੍ਰਾਂਤੀ ਦਾ ਪ੍ਰਤੀਕ ਬਣੇ ਹੋਏ ਪ੍ਰਸਿੱਧ ਕਲਮਕਾਰ ਮਿੱਤਰ ਸੈਨ ਮੀਤ ਵਰਗੇ ਲੇਖਕ ਜੇ ਮੂਡ ਵਿੱਚ ਹੋਣ ਤਾਂ ਇਸ ਬਾਰੇ ਕਾਫੀ ਕੁਝ ਦੱਸ ਸਕਦੇ ਹਨ ਕਿਓਂਕਿ ਉਹਨਾਂ ਨੇ ਬਹੁਤ ਕੁਝ ਨੇੜਿਓਂ ਦੇਖਿਆ ਸੁਣਿਆ। ਫਿਰ ਵੀ ਪਤਨੀ ਦੀ ਅਹਿਮੀਅਤ ਸਾਡੇ ਸਮਾਜ ਦੇ ਵੱਡੇ ਵਰਗ ਨੂੰ ਅਜੇ ਤੱਕ ਸਮਝ ਨਹੀਂ ਆਈ। ਇਥੇ ਅਜੇ ਵੀ ਪਤਨੀਆਂ ਦੀ ਬੇਕਦਰੀ ਵੱਧ ਰਹੀ ਹੈ। ਲਗਾਤਾਰ ਵੱਧ ਰਹੀ ਹੈ।  ਸਿਰਫ ਬੇਕਦਰੀ ਹੀ ਨਹੀਂ ਮਾਰਕੁੱਟ ਅਤੇ ਕਤਲਾਂ ਦੀਆਂ ਵਾਰਦਾਤਾਂ ਵੀ ਵੱਧ ਰਹੀਆਂ ਹਨ। 

ਇਸੇ ਤਰ੍ਹਾਂ ਹਿੰਦੀ ਦੇ ਪ੍ਰਸਿੱਧ ਕਵੀ ਅਤੇ ਕਈ  ਦਰਜਨ ਕਿਤਾਬਾਂ ਦੇ ਲੇਖਕ  ਸੂਰਿਯਾ ਕਾਂਤ ਤ੍ਰਿਪਾਠੀ ਨਿਰਾਲਾ ਆਪਣੀ ਪਤਨੀ ਦੇ ਵਿਯੋਗ ਵਿਚ ਸਾਰੀ ਉਮਰ ਬਿਰਹਾ ਦੀ ਅਗਨੀ ਵਿਚ ਜਲਦੇ ਰਹੇ ਪਰ ਜ਼ਿੰਦਗੀ ਦੇ ਫਰਜ਼ਾਂ ਨੂੰ ਫਿਰ ਵੀ ਕਦੇ ਨਹੀਂ ਭੁੱਲੇ। ਉਹਨਾਂ ਜ਼ਿੰਦਗੀ ਦੀਆਂ ਡਿਊਟੀਆਂ ਪੂਰੀਆਂ ਕਰਦਿਆਂ ਕਦੇ ਵੀ ਹਾਰ ਨਹੀਂ ਸੀ ਮੰਨੀ। ਆਪਣੇ ਇਸ ਦੁੱਖ ਦਾ ਗਿਲਾ ਵੀ ਉਹਨਾਂ ਕਦੇ ਕਿਸੇ ਨਾਲ ਵੀ ਨਾ ਕੀਤਾ। ਜਦੋਂ ਉਹਨਾਂ ਦੀ ਪਤਨੀ ਅਕਾਲ ਚਲਾਣਾ ਕਰ ਗਈ ਉਦੋਂ ਉਹਨਾਂ ਦੀ ਉਮਰ ਸਿਰਫ 20 ਸਾਲਾਂ ਦੀ ਸੀ। ਉਹ ਆਪਣੀ ਬੇਟੀ ਸਰੋਜ ਨੂੰ ਬਹੁਤ ਪਿਆਰ ਕਰਦੇ ਸਨ। ਜਦੋਂ ਉਸ ਬੇਟੀ ਦਾ ਵਿਆਹ ਹੋਇਆ ਤਾਂ ਉਸ ਵੇਲੇ ਉਹਨਾਂ ਨੂੰ ਆਪਣੀ ਸਵਰਗੀ ਪਤਨੀ ਉਸਦੇ ਚਿਹਰੇ ਵਿੱਚੋਂ ਨਜ਼ਰ ਆ ਰਹੀ ਸੀ। ਫਿਰ ਉਹ ਬੇਟੀ ਵੀ ਵਿਧਵਾ ਹੋ ਗਈ ਅਤੇ ਵਿਧਵਾ ਹੋਣ ਮਗਰੋਂ ਛੇਤੀ ਹੀ ਚੱਲ ਵੱਸੀ। 

ਦੁੱਖਾਂ ਦੇ ਪਹਾੜ ਸ਼੍ਰੀ ਨਿਰਾਲਾ ਤੇ ਬੁਰੀ ਤਰ੍ਹਾਂ ਟੁੱਟੇ ਅਤੇ ਲਗਾਤਾਰ ਟੁੱਟਦੇ ਹੀ ਰਹੇ  ਪਰ ਫਿਰ ਵੀ ਨਿਰਾਲਾ ਜੀ ਅਡੋਲ ਬਣੇ ਰਹੇ। ਉਹਨਾਂ ਦਾ ਅੰਤਰਮਨ ਬਹੁਤ ਦੁਖੀ ਰਿਹਾ। ਬਾਹਰਲੀ ਮੁਸਕਰਾਹਟ ਅੰਦਰ ਦੇ ਦਰਦ ਨੂੰ ਲੁਕਾਉਂਦੀ ਰਹੀ ਪਰ ਇਹ ਅੰਦਰਲਾ ਦਰਦ ਸੀ ਕਿ ਲਗਾਤਾਰ ਵਧਦਾ ਹੀ ਰਿਹਾ। ਦਰਦ ਨੂੰ ਸੀਮਾ ਤੋਂ ਵੀ ਵੱਧ ਸਹਿੰਦਿਆਂ ਸਹਿੰਦਿਆਂ ਹਾਲਤ ਗੰਭੀਰ ਹੁੰਦੀ ਚਲੀ ਗਈ। ਅਖੀਰ ਉਹਨਾਂ ਨੂੰ Schizophrenia ਸਕੀਜ਼ੋਫ਼ਰੇਨੀਆਂ ਨਾਮ ਦੀ ਬਿਮਾਰੀ ਹੋ ਗਈ। ਮਾਨਸਿਕ ਵਿਖੰਡਤਾ ਨੇ ਉਹਨਾਂ ਦੀ ਰਹੀ ਸਹੀ ਜਾਨ ਵੀ ਚੂਸ ਲਈ। ਸਿਰਫ 62 ਸਾਲਾਂ ਦੀ ਉਮਰ ਵਿਚ ਹੀ ਉਹ ਚੱਲ ਵੱਸੇ। ਪਤਨੀ ਤੋਂ ਬਿਨਾ ਉਹਨਾਂ ਦੀ ਜ਼ਿੰਦਗੀ ਬੇਹੱਦ ਮੁਸ਼ਕਿਲ ਹੋ ਗਈ ਸੀ। ਫਿਰ ਵੀ ਸਾਡਾ ਸਮਾਜ ਪਤਨੀ ਦੀ ਕਦਰ ਉਸਦੇ ਜਿਊਂਦੇ ਜੀਅ ਨਹੀਂ ਕਰਦਾ। ਹੁਣ ਤਾਂ ਪੰਜਾਬ ਵਿੱਚ ਵੀ ਪਤਨੀਆਂ ਦੇ ਕਤਲ ਵੱਧ ਗਏ ਹਨ। ਇਹ ਸਭ ਕੁਝ ਯਾਦ ਆ ਰਿਹਾ ਹੈ ਦੱਖਣੀ ਭਾਰਤ ਦੀ ਇੱਕ ਖਬਰ ਨੂੰ ਪੜ੍ਹ ਕੇ। ਇਹ ਖਬਰ ਹਿਲਾ ਕੇ ਰੱਖ ਦੇਂਦੀ ਹੈ। 

ਇਹ ਖਬਰ ਕਰਨਾਟਕ ਦੀ ਹੈ। ਬਲੈਕ ਫੰਗਸ ਕਾਰਨ ਪਤਨੀ ਦੀ ਮੌਤ ਤੋਂ ਦੁਖੀ ਹੋ ਕੇ ਹੁਕੇਰੀ ਤਾਲੁਕ ਦੇ ਅਧੀਨ ਪੈਂਦੇ ਪਿੰਡ ਵਿੱਚ ਪਤੀ ਨੇ ਆਪਣੇ ਚਾਰ ਬੱਚਿਆਂ ਸਣੇ ਖ਼ੁਦਕੁਸ਼ੀ ਕਰ ਲਈ। ਅੰਦਾਜ਼ਾ ਲਗਾ ਲਓ ਸਦਮਾ ਕਿੰਨਾ ਜ਼ਿਆਦਾ ਲੱਗਿਆ ਹੋਏਗਾ। ਪੁਲਿਸ ਮੁਤਾਬਕ 46 ਸਾਲਾਂ ਦੀ ਉਮਰ ਦੇ ਗੋਪਾਲ ਹਦੀਮਾਨੀ ਨੇ ਆਪਣੇ ਚਾਰ ਬੱਚਿਆਂ ਸੋਮਿਆ (19), ਸ਼ਵੇਤਾ (16), ਸਾਕਸ਼ੀ (11) ਅਤੇ ਸ੍ਰੀਜਨ ਹਾਦੀਮਾਨੀ (8) ਦੇ ਨਾਲ ਸ਼ੁੱਕਰਵਾਰ ਰਾਤ ਨੂੰ ਜ਼ਹਿਰ ਖਾ ਲਿਆ। ਅੱਜ ਸਵੇਰੇ ਜਦੋਂ ਪਰਿਵਾਰ ਵਿੱਚੋਂ ਕੋਈ ਵੀ ਬਾਹਰ ਨਾ ਨਿਕਲਿਆ ਤਾਂ ਗੁਆਂਢੀਆਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਪੁਲੀਸ ਨੂੰ ਸੂਚਿਤ ਕੀਤਾ। ਰਿਸ਼ਤੇਦਾਰਾਂ ਨੇ ਕਿਹਾ ਕਿ ਜੁਲਾਈ ਵਿੱਚ ਗੋਪਾਲ ਦੀ ਪਤਨੀ ਦੀ ਬਲੈਕ ਫੰਗਸ ਕਾਰਨ ਮੌਤ ਹੋ ਗਈ ਸੀ। ਆਂਢੀ ਗੁਆਂਢੀ ਦੱਸਦੇ ਹਨ ਕਿ ਇਸ ਤੋਂ ਬਾਅਦ ਸਾਰਾ ਪਰਿਵਾਰ ਹੀ ਟੁੱਟ ਗਿਆ ਸੀ। ਜ਼ਾਹਿਰ ਹੈ ਕਿ ਇਸ ਪਰਿਵਾਰ ਵਿੱਚੋਂ ਚਲੀ ਗਈ ਉਹ ਔਰਤ ਹੀ ਇਸ ਘਰ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਚਲਾ ਰਹੀ ਸੀ। ਉਹ ਅਤੇ ਉਸ ਦੇ ਬੱਚੇ ਅਕਸਰ ਸਾਨੂੰ ਦੱਸਦੇ ਸਨ ਕਿ ਉਹ ਜ਼ਿੰਦਗੀ ਤੋਂ ਤੰਗ ਆ ਚੁੱਕੇ ਹਨ। ਫਿਰ ਵੀ ਅਜਿਹਾ ਨਹੀਂ ਸੀ ਲੱਗਦਾ ਕਿ ਉਹ ਸਾਰੇ ਜਣੇ ਏਨਾ ਵੱਡਾ ਕਦਮ ਚੁੱਕ ਲੈਣਗੇ। ਅਸੀਂ ਉਸ ਪਰਿਵਾਰ ਨੂੰ ਤਾਂ ਵਾਪਿਸ ਨਹੀਂ ਲਿਆ ਸਕਦੇ ਪਰ ਜਿਹਨਾਂ ਦੀਆਂ ਪਤਨੀਆਂ ਮੌਜੂਦ ਹਨ ਉਹ ਸਾਰੇ ਰਾਜ਼ੀ ਖੁਸ਼ੀ ਰਹਿਣ ਇਸ ਦੀ ਕਾਮਨਾ ਵੀ ਜ਼ਰੂਰ ਕਰ ਦੇਹਾਂ ਅਤੇ ਨਾਲ ਹੀ ਇਹ ਵੀ ਚਾਹੁੰਦੇ ਹਾਂ ਕਿ ਪਤੀ ਪਤਨੀ ਇੱਕ ਦੂਜੇ ਦੀ ਕਦਰ ਜ਼ਰੂਰ ਕਰਨ ਅਤੇ ਜਿਊਂਦੇ ਜੀਅ ਕਰਨ। 


ਅੱਜ ਯਾਦ ਆ ਰਹੇ ਹਨ ਫਿਰੋਜ਼ਪੁਰ ਵਾਲੇ ਸਵਰਗੀ ਲੇਖਕ ਗਿਆਨੀ ਰਾਜਿੰਦਰ ਸਿੰਘ ਛਾਬੜਾ। ਉਹ ਵੀ ਪਤਨੀ ਦੀ ਮੌਤ ਮਗਰੋਂ ਬੁਰੀ ਤਰ੍ਹਾਂ ਟੁੱਟ ਗਏ ਸਨ। ਉਹਨਾਂ ਬੜਾ ਕੁਝ ਲਿਖਿਆ ਵੀ। ਆਪਣੇ ਪਰਚੇ ਲਿਖਾਰੀ ਦਾ ਵਿਸ਼ੇਸ਼ ਅੰਕ ਵੀ ਕੱਢਿਆ ਪਰ ਖੁਦ ਮੁੜ ਕੇ ਕਦੇ ਨਾ ਜੁੜ ਸਕੇ। ਅਖੀਰ ਇਸੇ ਗਮ ਵਿਚ ਹੀ ਚੱਲ ਵੱਸੇ। ਗੁਰਬਾਣੀ ਨਾਲ ਪਿਆਰ, ਗੁਰਬਾਣੀ ਦਾ ਡੂੰਘਾ ਅਧਿਐਨ ਅਤੇ ਸਾਹਿਤਿਕ ਸਰਗਰਮੀਆਂ ਵੀ ਕੰਮ ਨਾ ਆ ਸਕੀਆਂ। ਇਸ ਦਰਦ ਦਾ ਇਲਾਜ ਸ਼ਾਇਦ ਕਿਤੇ ਨਹੀਂ ਸੀ ਅਤੇ ਇਸ ਦਰਦ ਨੂੰ ਸਮਝਣ ਅਤੇ ਵੰਡਾਉਣ ਵਾਲਾ ਵੀ ਕੋਈ ਨਹੀਂ ਸੀ। ਕੁਝ ਘੜੀਆਂ ਪੁਰਾਣੇ ਮਿੱਤਰਾਂ ਦਲੀਪ ਸਿੰਘ ਭੁਪਾਲ, ਹਰਮੀਤ ਵਿਦਿਆਰਥੀ, ਲਛਮਣ ਸਿੰਘ, ਪਾਲ ਸਿੰਘ, ਪੂਰਨ ਸਿੰਘ ਸੇਠੀ ਅਤੇ ਵਿਦਿਅਕ ਅਦਾਰਿਆਂ ਦੇ ਰੁਝੇਵਿਆਂ ਵਿਚ ਲੰਘ ਜਾਂਦੀਆਂ ਸਨ। ਬਾਕੀ ਸਮਾਂ ਇਕੱਲਾ ਹੀ ਹੁੰਦਾ ਯਾਦਾਂ ਨਾਲ ਭਰਿਆ ਹੋਇਆ। ਉਸ ਉਦਾਸੀ ਦਾ ਦਾਰੂ ਨਾ ਗੀਤ ਸੰਗਿਤ ਬਣ ਸਕਿਆ ਨਾ ਹੀ ਗ਼ਜ਼ਲਾਂ। 

ਅੰਮ੍ਰਿਤਸਰ ਵਾਲੇ ਬੇਹੱਦ ਉਤਸ਼ਾਹੀ ਅਤੇ ਸਰਗਰਮ ਰਹਿਣ ਵਾਲੇ ਲੇਖਕ ਜਤਿੰਦਰ ਪਾਲ ਸਿੰਘ ਜੌਲੀ ਵੱਲੋਂ ਅੱਗੇ ਵਧਣ ਦੀ ਰਫਤਾਰ ਤੂਫ਼ਾਨਾਂ ਨੂੰ  ਵੀ ਮਾਤ ਪਾਉਂਦੀ ਸੀ। ਉਸਦੀ ਬੁਧਿ ਬੇੱਹਦ ਤੀਖਣ। ਜਿਵੇਂ ਸੂਰਜਾਂ ਨਾਲ ਗੱਲਾਂ ਕਰਦੀ ਹੋਵੇ। ਉਸਦੇ ਸੁਭਾਅ ਵਿਚ ਅੰਤਾਂ ਦੀ ਨਿਮਰਤਾ ਵੀ ਸੀ। ਵੱਡੇ ਵੱਡੇ ਲੇਖਕ ਉਸ ਤੋਂ  ਮੁਤਾਸਿਰ ਸਨ। ਉਸਦਾ ਉੱਠਣਾ ਬੈਠਣਾ ਛੋਟੀ ਉਮਰੇ ਹੀ ਵੱਡੇ ਲੋਕਾਂ ਵਿਚ ਵੱਧ ਗਿਆ ਸੀ। ਉਸ ਨੂੰ ਅਹੁਦੇ ਵੀ ਚੰਗੇ ਮਿਲ ਗਏ ਸਨ। ਨੌਕਰੀਆਂ ਵੀ ਚੰਗੀਆਂ ਸਨ ਪਰ ਪਤਨੀ ਦੀ ਬੇਵਕਤੀ ਮੌਤ ਨੇ ਬਹੁਤ ਵੱਡਾ ਸਦਮਾ ਪਹੁੰਚਾਇਆ। ਪਤਨੀ ਦੇ ਦੇਹਾਂਤ ਵਾਲੇ ਇਸ ਹਾਦਸੇ ਮਗਰੋਂ ਜੌਲੀ ਨੇ ਇੱਕ ਕਿਤਾਬਚਾ ਵੀ ਲਿਖਿਆ ਸੀ ਜਿਹੜਾ ਕਮਾਲ ਦਾ ਸੀ। ਮੈਂ ਉਸਨੂੰ ਲਕਾਫ਼ੀ ਦੇਰ ਤੱਕ ਸੰਭਾਲਿਆ ਪਰ ਜਦੋਂ ਨਾਨਕਸ਼ਾਹੀ ਇੱਟ ਵਾਲੇ ਮਕਾਨ ਦੀ ਛੱਤ ਡਿੱਗੀ ਤਾਂ ਬਹੁਤ ਕੁਝ ਉਸ ਹੇਠਾਂ ਆ ਗਿਆ। ਉਸ ਕਿਤਾਬਚੇ ਨੂੰ ਪੜ੍ਹਦਿਆਂ ਸ਼੍ਰੀਮਤੀ ਜੌਲੀ ਦੀ ਮੌਜੂਦਗੀ ਦਾ ਅਹਿਸਾਸ ਹੁੰਦਾ ਸੀ। ਉਹ ਪਤਨੀ ਤੋਂ ਬਾਅਦ ਵੀ ਪਤਨੀ ਦਾ ਜਨਮਦਿਨ ਹੀ ਮਨਾਉਂਦੇ ਰਹੇ। ਜਲਦੀ ਹੀ ਖੁਦ ਵੀ ਇਸ ਦੁਨੀਆ ਤੋਂ ਚਲੇ ਗਏ। 

ਖੱਬੀ ਸਿਆਸਤ ਦੇ ਖਾਸ ਥੰਮਾਂ ਵਿੱਚੋਂ ਗਿਣੇ ਜਾਂਦੇ ਲੁਧਿਆਣਾ ਦੇ ਕਾਮਰੇਡ ਰਮੇਸ਼ ਰਤਨ ਨੂੰ ਅੱਜ ਵੀ ਪਤਨੀ ਦਾ ਵਿਯੋਗ ਪੂਰੀ ਤਰ੍ਹਾਂ ਮਹਿਸੂਸ ਹੁੰਦਾ ਹੈ। ਇਸ ਦਰਦ ਨੂੰ ਕਦੇ ਵੀ ਘਟਾਇਆ ਨਹੀਂ ਜਾ ਸਕਿਆ। ਉਹ ਸੀਪੀਆਈ ਦੇ ਸਰਗਰਮ ਆਗੂ ਹਨ। ਮਜ਼ਦੂਰਾਂ ਦੇ ਭਲੇ ਲਈ ਬਹੁਤ ਸਾਰੇ ਕੰਮ ਉਹਨਾਂ ਨੂੰ ਡਿਊਟੀ ਵਾਂਗ ਕਰਨੇ ਪੈਂਦੇ ਹਨ। ਉਹਨਾਂ ਦੀ ਪ੍ਰਤੀਬੱਧਤਾ ਵੀ ਹੈ ਅਤੇ ਲਗਨ ਵੀ। ਪਾਰਟੀ ਦੀਆਂ ਮੀਟਿੰਗਾਂ ਵੀ ਕਦੇ ਸਾਹ ਨਹੀਂ ਲੈਣ ਦੇਂਦੀਆਂ। ਸ਼ਾਮ ਤੱਕ ਥਕਾਵਟ ਬੁਰੀ ਤਰ੍ਹਾਂ ਘੇਰ ਲੈਂਦੀ ਹੈ। ਉਮਰ ਦਾ ਵੀ ਤਕਾਜ਼ਾ ਹੈ। ਫਿਰ ਵੀ ਜਦੋਂ ਕੁਝ ਪਲਾਂ ਲਈ ਇਕੱਲੇ ਹੁੰਦੇ ਹਨ ਤਾਂ ਉਦਾਸੀ ਘੇਰ ਲੈਂਦੀ ਹੈ। 

ਤੁਮ ਮੇਰੇ ਪਾਸ ਹੋਤੇ ਹੋ ਗੋਯਾ ਜਬ ਕੋਈ ਦੂਸਰਾ ਨਹੀਂ ਹੋਤਾ.....

ਰਮੇਸ਼ ਰਤਨ ਦੇ ਸੀਏ ਬੇਟੇ ਨੇ ਬੜਾ ਵੱਡਾ ਘਰ ਬਣਾ ਲਿਆ ਹੈ। ਬਹੁਤ ਹੀ ਸ਼ਾਨਦਾਰ ਘਰ ਪਰ ਉਹਨਾਂ ਨੇ ਆਪਣਾ ਉਹ ਛੋਟਾ ਘਰ ਅਜੇ ਵੀ ਨਹੀਂ ਛੱਡਿਆ ਜਿੱਥੇ ਉਹ ਆਪਣੀ ਪਤਨੀ ਦੇ ਨਾਲ ਰਹਿੰਦੇ ਸਨ। ਉਹਨਾਂ ਨੂੰ ਅੱਜ ਵੀ ਉਹੀ ਘਰ ਚੰਗਾ ਲੱਗਦਾ ਹੈ। ਉਹ ਅੱਜ ਵੀ ਵੇਹਲੇ ਹੋ ਕੇ ਸ਼ਾਮ ਨੂੰ ਉਸੇ ਘਰ ਮੁੜ ਜਾਂਦੇ ਹਨ। ਉੱਥੇ ਜਾ ਕੇ ਪਤਨੀ ਦੀਆਂ ਯਾਦਾਂ ਹੋਰ ਸ਼ਿੱਦਤ ਨਾਲ ਮਹਿਸੂਸ ਹੋਣ ਲੱਗਦੀਆਂ ਹਨ। ਉੱਥੇ ਜਾ ਕੇ ਉਹਨਾਂ ਨੂੰ ਪਤਨੀ ਦੀ ਮੌਜੂਦਗੀ ਦਾ ਅਹਿਸਾਸ ਹੁੰਦਾ ਹੈ। ਆਖਦੇ ਹਨ ਨਾ--ਉਜਾਲੇ ਅਪਨੀ ਯਾਦੋਂ ਕੇ ਹਮਾਰੇ ਸਾਥ ਰਹਿਨੇ ਦੋ-ਨ ਜਾਣੇ ਕਿਸ ਗਲੀ ਮੈਂ ਜ਼ਿੰਦਗੀ ਕਿ ਸ਼ਾਮ ਹੋ ਜਾਏ। ਸ਼ਾਇਦ ਇਹ ਉਜਾਲਾ ਉਹੀ ਹੈ ਜਿਹੜਾ ਸਾਨੂੰ ਉਮਰ ਦੀ ਇਸ ਸੰਧਿਆਂ ਵੇਲੇ ਆਸਰਾ ਦੇਂਦਾ ਹੈ। ਕਿਸੇ ਰੱਬ  ਵਰਗਾ ਆਸਰਾ। 

ਸ਼ਹੀਦ ਭਗਤ ਸਿੰਘ ਹੁਰਾਂ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਦੇ ਚਿਹਰੇ ਤੋਂ ਅੱਜ ਵੀ ਪਤਨੀ ਦੇ ਤੁਰ ਜਾਣ ਦੀ ਉਦਾਸੀ ਪੜ੍ਹੀ ਜਾ ਸਕਦੀ ਹੈ। ਅਮਰਜੀਤ ਕੌਰ ਦੇ ਨਾਮ ਵਾਲੀ ਉਹ ਵੱਡੀ ਬਿਲਡਿੰਗ ਅੱਜ ਵੀ ਚੱਲਦੀ ਹੈ ਪਰ ਹੁਣ ਉੱਥੇ ਪਹਿਲਾਂ ਵਾਲੀ ਰੌਣਕ ਨਹੀਂ। ਇਸਦੇ ਉਲਟ ਇੱਕ ਡੂੰਘੀ ਉਦਾਸੀ ਜਿਹੀ ਮਹਿਸੂਸ ਹੁੰਦੀ ਰਹਿੰਦੀ ਹੈ। ਪ੍ਰੋਫੈਸਰ ਸਾਹਿਬ ਨੇ ਉਸ ਇਮਾਰਤ ਨੂੰ ਕਦੇ ਵੀ ਵਿਰਾਨ ਤਾਂ ਨਹੀਂ ਹੋਣ ਦਿੱਤਾ ਪਰ ਫਿਰ ਵੀ ਉਹ ਪੁਰਾਣੀ ਰੌਣਕ ਕਦੇ ਮੋਦੀ ਨਹੀਂ ਜਾ ਸਕੀ। ਉਥੇ ਅਕਸਰ ਬਹੁਤ ਸਾਰੀਆਂ ਮੀਟਿੰਗਾਂ ਹੁੰਦੀਆਂ ਹਨ। ਬਹੁਤ ਸਾਰੇ ਸੈਮੀਨਾਰ ਹੁੰਦੇ ਹਨ। ਦੁਨੀਆ ਦੇ ਦੁੱਖਾਂ ਦੇ ਕਾਰਨ ਬਣੀਆਂ ਕਾਲੀਆਂ ਤਾਕਤਾਂ  ਨਾਲ ਚੱਲਦੀ ਆਲਮੀ ਜੰਗ ਨੂੰ ਸਫਲ ਬਣਾਉਣ ਦੀਆਂ ਵਿਉਂਤਾਂ ਬਾਰੇ ਗੱਲਬਾਤ ਹੁੰਦੀ ਹੈ। ਪਰ ਫਿਰ ਵੀ ਜ਼ਿੰਦਗੀ ਦਾ ਉਹ ਪਹਿਲਾਂ ਵਾਲਾ ਅਹਿਸਾਸ ਜਿਵੇਂ ਮਨਫ਼ੀ ਹੋ ਗਿਆ ਹੈ। ਜਿਹਨਾਂ ਨੇ ਸ਼੍ਰੀਮਤੀ ਜਗਮੋਹਨ ਹੁਰਾਂ ਦੇ ਹੁੰਦੀਆਂ ਉੱਥੇ ਚਾਅ ਦਾ ਕੱਪ ਪੀਤਾ ਹੈ। ਉੱਥੇ ਕੁਝ ਘੜੀਆਂ ਲੰਘਾਈਆਂ ਹਨ ਉਹਨਾਂ ਨੂੰ ਪਤਾ ਹੈ ਪਹਿਲਾਂ ਉੱਥੇ ਕਿਹੜੀ ਊਰਜਾ ਸੀ ਜਿਹੜੀ ਹੁਣ ਨਹੀਂ ਰਹੀ। ਇੱਕ ਇੱਕ ਸ਼ਖ਼ਸੀਅਤ ਦੇ ਤੁਰ ਜਾਨ ਨਾਲ ਪਿਆ ਵਿਗੋਚਾ ਸਾਰਿਆਂ ਨੂੰ ਤਾਂ ਮਹਿਸੂਸ ਨਹੀਂ ਹੁੰਦਾ ਪਰ ਜਿਹਨਾਂ ਨੂੰ ਹੁੰਦਾ ਹੈ ਉਹਨਾਂ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਹੁੰਦਾ ਹੈ। 

ਇਸੇ ਤਰ੍ਹਾਂ ਇਨਕਲਾਬੀਆਂ ਅਤੇ ਤਰਕਸ਼ੀਲਾਂ ਦੀ ਅਗਵਾਈ ਕਰਦੇ ਆਗੂ ਜਸਵੰਤ ਸਿੰਘ ਜੀਰਖ ਨੂੰ ਅੱਜ ਵੀ ਪਤਨੀ ਦੇ ਤੁਰ ਜਾਣ ਵਾਲੇ ਉਸ ਦਰਦ ਦਾ ਅਹਿਸਾਸ ਅਕਸਰ ਹੁੰਦਾ ਹੈ। ਉਹ ਅੱਜ ਵੀ ਆਪਣੀ ਉਸ ਜਾ ਚੁੱਕੀ ਪਤਨੀ ਦੀ ਯਾਦ ਵਿਚ ਮੈਡੀਕਲ ਕੈਂਪ ਲਗਵਾਉਂਦੇ ਹਨ। ਪਤਨੀ ਨੂੰ ਯਾਦ ਕਰਨ ਲਈ ਉਹਨਾਂ ਸਾਰੀ ਦੁਨੀਆ ਦੇ ਦਰਦ ਨੂੰ ਆਪਣਾ ਲਿਆ ਹੈ। ਦੁਨੀਆ ਦੇ ਦਰਦ ਵਿਚ ਹੀ ਉਹ ਪਤਨੀ ਦੇ ਤੁਰ ਜਾਣ ਵਾਲਾ ਦਰਦ ਭੁੱਲ ਜਾਣ ਦੀ ਕੋਸ਼ਿਸ਼ ਵੀ ਕਰਦੇ ਹਨ ਪਰ ਫਿਰ ਵੀ ਇਹ ਦਰਦ ਕਦੇ ਘੱਟ ਨਹੀਂ ਹੁੰਦਾ। ਆਪਣੇ ਘਰ ਦੀ ਇਮਾਰਤ ਵਿਚ ਜਾਂਦਿਆਂ ਹੀ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ। ਮੈਨੂੰ ਯਾਦ ਹੈ ਉਹਨਾਂ ਪਤਨੀ ਦੇ ਦੇਹਾਂਤ ਵੇਲੇ ਕੋਈ ਧਾਰਮਿਕ ਰਸਮ ਨਹੀਂ ਸੀ ਕੀਤੀ। ਉਹਨਾਂ ਦਾ ਅਕੀਦਾ ਨਾਸਤਿਕਤਾ ਵਾਲਾ ਰਿਹਾ। ਤਰਕਸ਼ੀਲਾਂ ਵਾਲਾ ਰਿਹਾ। ਉਹਨਾਂ ਦੀ ਪਤਨੀ ਉਹਨਾਂ ਦੇ ਇਸ ਅਕੀਦੇ ਨੂੰ ਹਮੇਸ਼ਾਂ ਪਕੇਰਾ ਕਰਦੀ ਰਹੀ। ਉਹਨਾਂ ਦਾ ਸਾਥ ਦੇਂਦੀ ਰਹੀ। ਸਰਕਾਰੀ ਦਾਬੇ ਅਕਸਰ ਪੈਂਦੇ ਸਨ। ਉਹਨਾਂ ਦਾ ਸਾਹਮਣਾ ਕਰਨ ਵੇਲੇ ਕਦੇ ਹਿੰਮਤ ਨਾ ਛੱਡੀ। ਪਤੀ ਦੀ ਗੈਰ ਹਾਜ਼ਰੀ ਵਿੱਚ ਪਰਿਵਾਰ ਨੂੰ ਸੰਭਾਲਣ ਵਿੱਚ ਅਹਿਮ ਭੂਮਿਕਾ ਨਿਭਾਈ। ਹਰ ਚੁਣੌਤੀ ਨੂੰ ਕਬੂਲ ਕੀਤਾ। ਇਨਕਲਾਬੀ ਲਹਿਰ ਤੇਜ਼ ਰਹੇ ਇਸ ਲਈ ਹਮੇਸ਼ਾਂ ਸਰਗਰਮ ਵੀ ਰਹੀ। ਉਹਨਾਂ ਦੇ ਸ਼ਰਧਾਂਜਲੀ ਸਮਾਗਮ ਸਮੇਂ ਜਸਵੰਤ ਜੀਰਖ ਦੇ ਪਰਿਵਾਰ ਨੇ ਵੀ ਇਸ ਗੱਲ ਦਾ ਬੜਾ ਧਿਆਨ ਰੱਖਿਆ ਕਿ ਇਹ ਸ਼ਰਧਾਂਜਲੀ ਉਹਨਾਂ ਵਿਚਾਰਾਂ ਬਾਂਗ ਹੀ ਸੂਹੀ ਸ਼ਰਧਾਂਜਲੀ ਹੋਵੇ। 

ਸੀਨੀਅਰ ਪੱਤਰਕਾਰ ਅਤੇ ਸੰਵੇਦਨਸ਼ੀਲ ਸ਼ਾਇਰ ਅਸ਼ਵਨੀ ਜੇਤਲੀ ਲਈ ਵੀ ਇਹ ਦੁੱਖ ਬਹੁਤ ਵੱਡਾ ਸੀ। ਬੇਟੇ ਦੇ ਤੁਰ ਜਾਣ ਮਗਰੋਂ ਪਤਨੀ ਨੇ ਹੀ ਉਹਨਾਂ ਨੂੰ ਸੰਭਾਲਿਆ ਹੋਇਆ ਸੀ। ਕਦੇ ਨਾ ਮੁੱਕਣ ਵਾਲੀ ਉਦਾਸੀ ਨੂੰ ਉਹਨਾਂ ਦੀ ਪਤਨੀ ਨੇ ਇਕੱਲਿਆਂ ਝੱਲਣ ਦੀ ਕੋਸ਼ਿਸ਼ ਕੀਤੀ ਤਾਂਕਿ ਇਹ ਉਦਾਸੀ ਅਸ਼ਵਨੀ ਜੇਤਲੀ ਤੱਕ ਕਦੇ ਨਾ ਪੁੱਜੇ ਪਰ ਆਖਰ ਇੱਕ ਦਿਨ ਉਹ ਖੁਦ ਹੀ ਤੁਰ ਗਈ। ਅਸ਼ਵਨੀ ਨੂੰ ਬਿਲਕੁਲ ਇਕੱਲਿਆਂ ਛੱਡ ਕੇ। ਉਦਾਸੀਆਂ ਦੇ ਇਹਨਾਂ ਵਾਵਰੋਲਿਆਂ ਵਿੱਚ ਅਸ਼ਵਨੀ ਇਕੱਲਾ ਰਹੀ ਗਿਆ। ਬਿਲਕੁਲ ਇਕੱਲਾ। ਅਸ਼ਵਨੀ ਨੇ ਕਈ ਕਵਿਤਾਵਾਂ ਵੀ ਲਿਖੀਆਂ ਜਿਹਨਾਂ ਨੂੰ ਪੜ੍ਹਦਿਆਂ ਦਿਲ ਭਰ ਆਉਂਦਾ ਹੈ। ਅੱਖਾਂ ਵੀ ਨਮ ਹੋ ਜਾਂਦੀਆਂ ਹਨ। ਪਰ ਦਰਦ ਫਿਰ ਵੀ ਕਾਇਮ ਰਹਿੰਦਾ ਹੈ। ਦੁਨੀਆ ਭਰ ਦੇ ਹਾਸੇ ਖੇੜੇ ਇਸ ਦਰਦ ਨੂੰ ਨਹੀਂ ਭੁੱਲਣ ਦੇਂਦੇ। ਇਸ ਉਮਰੇ ਪਿਆ ਇਹ ਵਿਛੋੜਾ ਅਸਹਿ ਹੁੰਦਾ ਹੈ। ਇਨਸਾਨ ਕਿਵੇਂ ਜਿਊਂਦਾ ਹੈ ਇਹ ਉਹੀ ਜਾਣਦਾ ਹੈ। ਚਿਹਰੇ ਤੇ ਮੁਸਕਾਨ ਲਿਆ ਕੇ ਇਹ ਦਰਦ ਨਹੀਂ ਘਟਦੇ। ਗੀਤ ਸੰਗੀਤ ਸੁਣ ਕੇ ਵੀ ਗਮ ਨਹੀਂ ਘਟਦੇ। ਦੋ ਚਾਰ ਪੈਗ ਪੀ ਕੇ ਵੀ ਵਿਛੋੜੇ ਦੀ ਅਗਨੀ ਨਹੀਂ ਬੁਝਦੀ। ਬਾਕੀ ਬੱਚੀ ਜ਼ਿੰਦਗੀ ਪਹਾੜ ਵਰਗੀ ਲੰਮੀ ਅਤੇ ਕਾਲੀ ਲੱਗਣ ਲੱਗਦੀ ਹੈ। 

ਇਪਟਾ ਵਾਲੇ ਪ੍ਰਦੀਪ ਸ਼ਰਮਾ ਨੂੰ ਅੱਜ ਵੀ ਅੱਧੀ ਅੱਧੀ ਰਾਤ ਵੇਲੇ ਨੀਂਦ ਖੁੱਲ੍ਹ ਜਾਂਦੀ ਹੈ। ਉਹੀ ਸੁਪਨੇ, ਉਹੀ ਗੀਤ..., ਉਹੀ ਸੀਨ ਬਹੁਤ ਕੁਝ ਯਾਦ ਆਉਂਦਾ ਹੈ। ਉਹ ਹੁਣ ਵੀ ਲੁਧਿਆਣਾ ਦੇ ਸਰਕਾਰੀ ਕਾਲਜ ਜਾ ਪੁੱਜਦੇ ਹਨ ਜਿੱਥੇ ਉਹਨਾਂ ਦੀ ਪਤਨੀ ਵਿਆਹ ਤੋਂ ਪਹਿਲਾਂ ਪੜ੍ਹੀ ਸੀ। ਇਥੇ ਸ਼ਾਇਦ ਐਮ ਏ ਕੀਤੀ ਸੀ। ਸ਼ਰਮਾ ਜੀ ਹੁਣ ਵੀ ਕਾਲਜ ਦੀਆਂ ਕੰਧਾਂ ਨਾਲ ਗੱਲਾਂ ਕਰਦੇ ਹਨ। ਲਾਇਬ੍ਰੇਰੀ ਜਾ ਕੇ ਗੁੰਮਸੁੰਮ ਹੋ ਕੇ ਬੈਠੇ ਰਹਿੰਦੇ ਹਨ। ਇਸ ਦਰਦ ਨੂੰ ਉਹੀ ਜਾਣਦੇ ਹਨ। ਪਰਿਵਾਰ ਦੇ ਬਾਕੀ ਮੈਂਬਰ ਨਹੀਂ ਸਮਝ ਸਕਦੇ। ਬੱਚੇ ਆਖਦੇ ਹਨ ਕਿਸੇ ਹਿੱਲ ਸਟੇਸ਼ਨ ਤੇ ਜਾ ਆਓ। ਕਿਤੇ ਵਿਦੇਸ਼ ਘੁੰਮ ਆਓ ਪਰ ਸ਼ਰਮਾ ਜੀ ਅਕਸਰ ਮੌਨੂੰ ਦੱਸਦੇ ਕਿ ਪਤਨੀ ਬਿਨ ਜਾਣ ਦਾ ਹੁਣ ਮਨ ਹੀ ਨਹੀਂ ਕਰਦਾ। ਕਿੱਥੇ ਜਾਵਾਂ? ਪਤਨੀ ਦੇ ਹੁੰਦਿਆਂ ਲੁਕ ਲੁਕ ਕੇ ਬਣਾਈਆਂ ਵੀਡੀਓ ਦੇਖਦੇ ਰਹਿੰਦੇ ਹਨ। ਉਸਦੀ ਕੀਤੀਆਂ ਗੱਲਾਂ ਸੁਣਦੇ ਰਹਿੰਦੇ ਹਨ। ਇਸਦੇ ਨਾਲ ਹੀ ਪੁਰਾਣੇ ਗਾਣੇ ਸੁਣਦੇ ਰਹਿੰਦੇ ਹਨ। ਪੂਰਨਿਆਂ ਫ਼ਿਲਮਾਂ ਵੀ ਦੇਖਦੇ ਹਨ। ਪਰਿਵਾਰ ਤੋਂ ਲੁਕ ਕੇ ਹੰਝੂ ਵੀ ਵਹਾਉਂਦੇ ਹਨ ਪਰ ਦਰਦ ਕਿੱਥੇ ਰੁਕਦਾ ਹੈ! ਹਾਂ ਇਸ ਗਮ ਨੇ ਉਹਨਾਂ ਨੂੰ ਵੀਡੀਓ ਐਡੀਟਿੰਗ ਸਿੱਖਾਂ ਦਿੱਤੀ ਹੈ। ਪਤਨੀ ਦੀਆਂ ਤਸਵੀਰਾਂ ਤੇ ਮਨ ਭਾਉਂਦੇ ਗੀਤਾਂ ਦੀ ਆਵਾਜ਼ ਲੋੜ ਕਰ ਕੇ ਮਨ ਪਸੰਦ ਵੀਡੀਓ ਬਣਾ ਲੈਂਦੇ ਹਨ ਉਹ ਵੀ ਮੋਬਾਈਲ ਤੇ। 

ਇਹਨਾਂ ਸਤਰਾਂ ਦੇ ਲੇਖਕ ਰੈਕਟਰ ਕਥੂਰੀਆ ਨੂੰ ਵੀ ਇਸ ਦਰਦ ਦਾ ਅਹਿਸਾਸ ਸ਼ਿੱਦਤ ਨਾਲ ਹੁੰਦਾ ਰਿਹਾ ਹੈ ਅਤੇ ਅਕਸਰ ਹੁੰਦਾ ਹੀ ਰਹਿੰਦਾ ਹੈ। ਇਸ ਦਰਦ ਨੂੰ ਦੱਸਣਾ ਵੀ ਸੌਖਾ ਨਹੀਂ।  ਬਸ ਉਸ ਫ਼ਿਲਮੀ ਗੀਤ ਦੀਆਂ ਦੀਆਂ ਸਤਰਾਂ ਯਾਦ ਆਉਂਦੀਆਂ ਹਨ:

ਇੱਕ ਆਹ ਭਰੀ ਹੋਗੀ,

ਹਮਨੇ ਨ ਸੁਣੀ ਹੋਗੀ,

ਜਾਤੇ ਜਾਤੇ ਤੁਮਨੇ,

ਆਵਾਜ਼ ਤੋਂ ਦੀ ਹੋਗੀ। 

ਹਰ ਵਕਤ ਇਹੀ ਹੈ ਗਮ,

ਉਸ ਵਕਤ ਕਹਾਂ ਥੇ ਹਮ,

ਕਹਾਂ ਤੁਮ ਚਲੇ ਗਏ....!

ਇਹਨਾਂ ਉਪਰੋਕਤ ਸ਼ਖਸੀਅਤਾਂ ਦੇ ਨਾਂਵਾਂ ਦਾ ਜ਼ਿਕਰ ਇਸ ਲਈ ਕੀਤਾ ਹੈ ਤਾਂਕਿ ਇਹ ਗੱਲ ਦੱਸੀ ਜਾ ਸਕੇ ਕਿ ਪਹਾੜਾਂ ਵਰਗੀਆਂ ਇਹਨਾਂ ਸ਼ਖਸੀਅਤਾਂ ਲਈ ਵੀ ਇਸ ਵਿਛੋੜੇ ਦਾ ਦਰਦ ਸਹਿਣਾ ਕੋਈ ਸੌਖਾ ਨਹੀਂ ਸੀ। ਇਹਨਾਂ ਨੇ ਇਸ ਦਰਦ ਨੂੰ ਹੀ ਵਧਾ ਕੇ ਪੂਰੀ ਲੁਕਾਈ ਦੇ ਦਰਦ ਵਿੱਚ ਬਦਲ ਦਿੱਤਾ। ਪਤਨੀ ਦੇ ਦੇਹਾਂਤ ਮਗਰੋਂ ਪੂਰੇ ਪਰਿਵਾਰ ਵੱਲੋਂ ਖ਼ੁਦਕੁਸ਼ੀ ਦੀ ਖਬਰ ਚਾਰ ਸਤਰਾਂ ਵਿੱਚ ਵੀ ਦੱਸੀ ਜਾ ਸਕਦੀ ਸੀ ਪਰ ਇਸ ਦਰਦ ਨੂੰ ਹਰ ਦਿਲ ਵਿਚ ਜਗਾਉਣਾ ਜ਼ਰੂਰੀ ਹੈ। ਸ਼ਾਇਦ ਅਜਿਹਾ ਕਰਕੇ ਹੀ ਨਿੱਘਰਦੇ ਜਾ ਰਹੇ ਸਮਾਜ ਨੂੰ ਪੱਥਰ ਵਰਗਾ ਹੋਣੋ ਬਚਾਇਆ ਜਾ ਸਕੇ। ਪਹਿਲਾਂ ਸਿਰਫ ਚੰਡੀਗੜ੍ਹ ਹੀ ਪੱਥਰਾਂ ਦਾ ਸ਼ਹਿਰ ਸੁਣਦੇ ਸੇ ਪਰ ਹੁਣ ਤਾਂ ਸ਼ਾਇਦ ਪੂਰਾ ਸਮਾਜ ਹੀ ਪੱਥਰ ਵਰਗਾ ਹੁੰਦਾ ਜਾ ਰਿਹਾ ਹੈ।   --ਰੈਕਟਰ ਕਥੂਰੀਆ

ਪਹਿਲਾ ਪੜਾ ਹੈ ਇਸ਼ਕ ਦਾ ਨੁਕਤੇ ਤੇ ਸਿਮਟਣਾ,

ਦੂਜਾ ਪੜਾ ਹੈ ਧਰਤੀਆਂ ਅੰਬਰ ਤੇ ਛਾਣ ਦਾ ।

ਪਹਿਲਾ ਪੜਾ ਹੈ ਇਸ਼ਕ ਦਾ ਜ਼ੁਲਫ਼ਾਂ ਦੀ ਦਾਸਤਾ,

ਅਗਲਾ ਪੜਾ ਹੈ ਦਾਸਾਂ ਦੇ ਬੰਧਨ ਛੁਡਾਣ ਦਾ ।   

                              --ਪ੍ਰੋਫੈਸਰ ਮੋਹਨ ਸਿੰਘ 

ਹੋਲੀ ਹੋਲੀ ਬਣ ਗਿਆ ਮਿੱਤਰਾਂ ਦਾ ਗਮ ਦੁਨੀਆ ਦਾ ਗਮ

Monday, October 18, 2021

ਨਹੀਂ ਰਹੇ ਉਘੇ ਲੇਖਕ ਕੇ. ਮਨਜੀਤ

ਅੰਤਿਮ ਸੰਸਕਾਰ ਬਾਅਦ ਦੁਪਹਿਰ ਦੋ ਵਜੇ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ 

ਲੁਧਿਆਣਾ: 18 ਅਕਤੂਬਰ 2021: (ਪੰਜਾਬ ਸਕਰੀਨ ਬਿਊਰੋ)::
ਪ੍ਰਸਿੱਧ ਪਰਚੇ ਸ੍ਰਿਸ਼ਟੀ ਦੇ ਸੰਪਾਦਕ ਅਤੇ ਸੰਸਥਾਪਕ ਕੇ. ਮਨਜੀਤ ਹੁਣ ਨਹੀਂ ਰਹੇ। ਪਿਛਲੇ ਕੁਝ ਦਿਨਾਂ ਤੋਂ ਬਿਮਾਰ ਹੋਣ ਕਾਰਨ ਡੀਐਮਸੀ ਹਸਪਤਾਲ ਵਿੱਚ ਦਾਖਲ ਸਨ। ਬੀਤੀ ਰਾਤ ਉਹ ਮੌਤ ਨਾਲ ਜ਼ਿੰਦਗੀ ਦੀ ਜੰਗ ਲੜਦਿਆਂ ਹਾਰ ਗਏ। ਅੰਤਿਮ ਸੰਸਕਾਰ ਬਾਦ ਦੁਪਹਿਰ ਦੋ ਵਜੇ ਮਾਡਲ ਟਾਊਨ ਐਕਸਟੈਨਸ਼ਨ ਵਾਲੇ ਸ਼ਮਸ਼ਾਨਘਾਟ ਵਿੱਚ ਹੋਣਾ ਹੈ। ਅਦਾਰਾ ਪੰਜਾਬ ਸਕਰੀਨ ਉਹਨਾਂ ਦੇ ਪਰਿਵਾਰ ਅਤੇ ਹੋਰ ਸਨੇਹੀਆਂ ਨਾਲ ਇਸ ਦੁੱਖ ਵਿੱਚ ਸ਼ਾਮਲ ਹੈ। ਉਹਨਾਂ ਆਪਣੀ ਮੁਢਲੀ ਵਿੱਦਿਆ ਓਕਾੜਾ  ਕਾਲਜ ਪੰਜ ਕੂਚਾ ਫੀਲਡਗੰਜ ਤੋਂ ਸ਼ੁਰੂ ਕੀਤੀ ਅਤੇ ਜ਼ਿੰਦਗੀ ਦੇ ਵੱਖ ਖੇਤਰਾਂ ਵਿੱਚ ਮੁਸ਼ਕਲਾਂ ਦੇ ਬਾਵਜੂਦ  ਬਹੁਤ ਸਾਰੀਆਂ ਬੁਲੰਦੀਆਂ ਛੂਹੀਆਂ। ਕਵਿਤਾ, ਕਹਾਣੀ, ਨਾਵਲ, ਫ਼ਿਲਮਾਂ ਅਤੇ ਰੇਡੀਓ ਬਹੁਤ ਸਾਰੇ ਖੇਤਰਾਂ ਵਿੱਚ ਉਹ ਸਰਗਰਮ ਰਹੇ। ਓਕਾੜਾ  ਕਾਲਜ ਦੇ ਸੰਸਥਾਪਕ ਗਿਆਨੀ ਗੁਰਬਖਸ਼ ਸਿੰਘ ਉਹਨਾਂ ਦੇ ਗੋਡ ਫਾਦਰ ਵੀ ਸਨ। ਪੀਏਯੂ ਵਿੱਚ ਕਈ ਅਹੁਦਿਆਂ ਤੇ ਕੰਮ ਕਰਦੇ ਰਹੇ ਸਰਗਰਮ ਲੋਕ ਪੱਖੀ ਆਗੂ ਇੰਦਰਪਾਲ ਕਥੂਰੀਆ ਨੇ ਆਪਣੇ ਛੋਟੇ ਭਰਾ ਕੇ ਮਨਜੀਤ ਨੂੰ ਕਦਮ ਕਦਮ ਤੇ ਅਗਵਾਈ ਦਿੱਤੀ। ਇਸ ਪੂਰੇ ਪਰਿਵਾਰ ਨੇ ਸਮਾਜ ਲਈ ਬਹੁਤ ਕੁਝ ਕੀਤਾ ਖਾਸ ਕਰਕੇ ਵਿੱਦਿਆ ਦੇ ਖੇਤਰ ਵਿੱਚ ਜਿਸਦੀ ਚਰਚਾ ਕਿਸੇ ਵੱਖਰੀ ਪੋਸਟ ਵਿਚ ਜਲਦੀ ਹੀ ਕੀਤੀ ਜਾਏਗੀ। ਆਰਥਿਕ ਪੱਖੋਂ ਕਮਜ਼ੋਰ ਬਹੁਤ ਸਾਰੇ ਘਰਾਂ ਦੇ ਬੱਚਿਆਂ ਨੂੰ ਉੱਚੀ ਤਾਲੀਮ ਦੁਆ ਕੇ ਚੰਗੀਆਂ ਨੌਕਰੀਆਂ ਤੇ ਵੀ ਲਗਵਾਇਆ। 
ਗਿਆਨੀ ਗੁਰਬਖਸ਼ ਸਿੰਘ ਦੇ ਸ਼ਗਿਰਦ ਹਰ ਖੇਤਰ ਵਿਚ ਮਿਲ ਜਾਂਦੇ ਉਸੇ ਤਰ੍ਹਾਂ ਕੇ ਮਨਜੀਤ ਦੇ ਸਨੇਹੀ ਵੀ ਤਕਰੀਬਨ ਹਰ ਥਾਂ ਮੌਜੂਦ ਮਿਲਦੇ। ਪਰਿਵਾਰ ਵਾਲੱਲੋਂ ਅੰਤਿਮ ਸੰਸਕਾਰ ਦੀ ਸੂਚਨਾ ਹਿਤ ਜਾਰੀ ਕੀਤਾ ਗਿਆ ਕਾਰਡ ਇਥੇ ਵੀ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। 

ਭੋਗ ਦੀ ਇਤਲਾਹ ਵੀ ਜਲਦੀ ਹੀ ਦਿੱਤੀ ਜਾਏਗੀ। ਪਰਿਵਾਰ ਨਾਲ ਸੰਪਰਕ ਕਰਨ ਲਈ 70834-12345 ਅਤੇ ਦੂਸਰੇ ਨੰਬਰ 
82869-12345 ਤੇ ਸੰਪਰਕ ਕੀਤਾ ਜਾ ਸਕਦਾ ਹੈ। 
ਉਹਨਾਂ ਦੇ ਵਿਛੋੜੇ ਦੀ ਇਸ ਦੁਖਦ ਸੂਚਨਾ ਤੋਂ ਬਾਅਦ ਸਾਹਿਤਿਕ ਹਲਕਿਆਂ ਵਿੱਚ ਵੀ ਸੋਗ ਦੀ ਲਹਿਰ ਹੈ। ਉੱਘੇ ਲੇਖਕ ਪ੍ਰੋਫੈਸਰ ਗੁਰਭਜਨ ਗਿੱਲ, ਡਾਕਟਰ ਹਰਜਿੰਦਰ ਸਿੰਘ ਲਾਲ, ਸਰਗਰਮ ਪੱਤਰਕਾਰ ਅਸ਼ਵਨੀ ਜੇਤਲੀ, ਟ੍ਰੇਡ ਯੂਨੀਅਨ  ਲੀਡਰ ਐਮ ਐਸ ਭਾਟੀਆ,  ਪ੍ਰਦੀਪ ਸ਼ਰਮਾ ਇਪਟਾ, ਪੰਜਾਬ ਸਕਰੀਨ ਦੀ ਟੀਮ ਦੇ ਸਮੂਹ ਮੈਂਬਰਾਂ ਅਤੇ ਕਈ ਹੋਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। --ਰੈਕਟਰ ਕਥੂਰੀਆ 
ਨਹੀਂ ਰਹੇ ਉਘੇ ਲੇਖਕ ਕੇ. ਮਨਜੀਤ

Wednesday, October 06, 2021

ਵੱਡੇ ਵੀਰ ਸੇਵਾ ਸਿੰਘ ਸੇਖਵਾਂ ਦਾ ਵਿਛੋੜਾ ਦਰਦੀਲੇ ਅਹਿਸਾਸ ਜਿਹਾ

6th October 2021 at 09:10 PM WhatsApp

ਉਹ ਅਦਬ ਨਵਾਜ਼ ਦੋਸਤ ਸੀ....

ਲੁਧਿਆਣਾ: 6 ਅਕਤੂਬਰ 2021: (ਪੰਜਾਬ ਸਕਰੀਨ ਬਿਊਰੋ):: 

ਨਹੀਂ ਰਹੇ ਸੇਵਾ ਸਿੰਘ ਸੇਖਵਾਂ 

ਅਦਬ ਨਾਲ ਜੁੜੀ ਕੋਈ ਵੀ ਗੱਲ ਹੋਵੇ, ਕੋਈ ਵੀ ਖੁਸ਼ਖਬਰੀ ਜਾਂ ਕੋਈ ਵੀ ਸਦਮਾ ਸਭ ਤੋਂ ਪਹਿਲਾਂ ਪੰਜਾਬੀ ਪਾਠਕਾਂ ਤੱਕ ਪਹੁੰਚਦੀ ਹੈ ਵੱਡੀ ਉਮਰ ਦੇ ਬਾਵਜੂਦ ਸਰਗਰਮ ਰਹਿਣ  ਵਾਲੇ ਮਾਣਯੋਗ ਪ੍ਰੋਫੈਸਰ ਗੁਰਭਜਨ ਗਿੱਲ ਹੁਰਾਂ ਕੋਲੋਂ। ਅੱਜ ਆਈ ਹੈ ਮਾੜੀ ਖਬਰ। ਇੱਕ ਸਦਮੇ ਦੀ ਖਬਰ। ਲਓ ਪੜ੍ਹੋ ਉਹਨਾਂ ਦੀ ਹੀ ਜ਼ੁਬਾਨੀ:ਸੰਪਾਦਕ

ਜੇ ਉਹ ਸਿਰਫ਼ ਸਿਆਸਤਦਾਨ ਹੁੰਦਾ ਤਾ ਮੈਂ ਏਨਾ ਉਦਾਸ ਨਹੀਂ ਸੀ ਹੋਣਾ ਜਿੰਨਾ ਇਹ ਖ਼ਬਰ ਸੁਣ ਕੇ ਹੋਇਆਂ ਕਿ ਵੱਡਾ ਵੀਰ ਸੇਵਾ ਸਿੰਘ ਸੇਖਵਾਂ ਨਹੀਂ ਰਿਹਾ। 

ਉਹ ਅਦਬ ਨਵਾਜ਼ ਦੋਸਤ ਸੀ। ਸਿਆਸਤ ਦੇ ਨਾਲ ਨਾਲ ਮੂਲ ਸਮੱਸਿਆਵਾਂ ਤੇ ਉਂਗਲ ਧਰਨ ਵਾਲਾ। 

ਮੈਨੂੰ ਚੇਤੇ ਹੈ ਉਹ ਵਕਤ ਜਦ ਦਿੱਲੀ ਕਤਲੇਆਮ ਦੇ ਮਾਰੇ ਲੋਕਾਂ ਚੋਂ ਕੁਝ ਪਰਿਵਾਰ ਬਚ ਕੇ ਪੰਜਾਬ ਆਏ ਸਨ। ਪਿੰਡ ਪਿੰਡ ਸ਼ਹਿਰ ਸ਼ਹਿਰ ਇਨ੍ਹਾਂ ਲੋਕਾਂ ਲਈ ਹਮਦਰਦੀ ਤਾਂ ਸੀ ਪਰ  ਬੱਝਵੀਂ ਕੋਸ਼ਿਸ਼ ਨਹੀਂ ਸੀ। 

ਸੇਵਾ ਸਿੰਘ ਦੇ ਸਤਿਕਾਰਯੋਗ ਬਾਪੂ ਜੀ ਜਥੇਦਾਰ ਉਜਾਗਰ ਸਿੰਘ ਸੇਖਵਾਂ ਸ਼ਾਇਦ ਉਦੋਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸਨ। ਉਹ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚ ਰਿਲੀਫ਼ ਕੈਂਪ ਲਗਵਾ ਰਹੇ ਸਨ। 

ਲੁਧਿਆਣਾ ਦੇ ਜੀ ਜੀ ਐੱਨ ਖ਼ਾਲਸਾ ਕਾਲਿਜ ਚ ਕਾਲਿਜ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਰਘਬੀਰ ਸਿੰਘ ਤੇ ਗਿਆਨੀ ਹਰਜੀਤ ਸਿੰਘ ਜੀ ਦੀ ਅਗਵਾਈ ਹੇਠ ਸਫ਼ਲ ਕੈਂਪ ਚੱਲ ਰਿਹਾ ਸੀ। ਮੈਂ ਵੀ ਇਸ ਕੈਂਪ ਚ ਕੁਝ ਘੰਟੇ ਹਰ ਰੋਜ਼ ਗੁਜ਼ਾਰਦਾ। ਦਰਦਾਂ ਦੇ ਵਹਿਣ ਸਨ। ਹਰ ਬੰਦੇ ਦੀ ਅਜੀਬ ਦਰਦੀਲੀ ਦਾਸਤਾਨ। ਇਸ ਕੈਂਪ ਨੂੰ ਵੇਖਣ ਲਈ ਜਥੇਦਾਰ ਉਜਾਗਰ ਸਿੰਘ ਸੇਖਵਾਂ ਜੀ ਆਏ। ਸਬੱਬ ਨਾਲ ਮੈਂ ਉਥੇ ਸਾਂ। ਉਨ੍ਹਾਂ ਦੀਆਂ ਦੋ ਗੱਲਾਂ ਹੁਣ ਵੀ ਚੇਤੇ ਹਨ। ਪਹਿਲੀ ਇਹ ਕਿ ਇਨ੍ਹਾਂ ਦੇ ਬੱਚਿਆਂ ਦੀ ਸਿੱਖਿਆ ਲਈ ਯੋਗ ਪ੍ਰਬੰਧ ਕੀਤਾ ਜਾਵੇ। ਦੂਸਰਾ ਇਹ ਕਿ ਵਪਾਰਕ ਬਿਰਤੀ ਵਾਲੇ ਸ਼ਹਿਰੀਆਂ ਨੂੰ ਹੱਥ ਜੋੜੇ ਜਾਣ ਕਿ ਉੱਜੜ ਕੇ ਆਇਆਂ ਨੂੰ ਨਾ ਲੁੱਟੋ। ਪਲਾਟਾਂ ਦੇ ਰੇਟ ਦੁਗਣੇ ਤਿਗਣੇ ਨਾ ਕਰੋ। 

ਜਦ ਤੀਕ ਉਹ ਸਿਆਸਤ ਚ ਸਰਗਰਮ ਰਹੇ, ਸ: ਸੇਵਾ ਸਿੰਘ ਦਾ ਨਾਮ ਕਦੇ ਸਿਆਸੀ ਗਲਿਆਰਿਆਂ ਚ ਨਹੀਂ ਸੀ ਸੁਣਿਆ। ਉਹ ਦਲਿਤ ਤੇ ਘੱਟ ਗਿਣਤੀ ਫਰੰਟ ਬਣਾ ਕੇ ਕਮਜ਼ੋਰ ਲੋਕਾਂ ਦੀ ਧਿਰ ਬਣੇ। ਜਦ ਉਹ ਅੱਖਾਂ ਮੀਟ ਗਏ ਤਾਂ ਸੇਵਾ ਸਿੰਘ ਉਨ੍ਹਾਂ ਦੀ ਸਿਆਸੀ ਵਿਰਾਸਤ ਦਾ ਪਹਿਰੇਦਾਰ ਬਣਿਆ। 

ਦੋ ਵਾਰ ਵਿਧਾਇਕ ਤੇ ਵਜ਼ੀਰ ਬਣਿਆ। 

ਪਹਿਲੀ ਵਾਰ ਵਜ਼ੀਰ ਵੀ ਮਾਲ ਮਹਿਕਮੇ ਦਾ। ਉਸ ਨੂੰ ਲੁਧਿਆਣਾ ਆਉਣ ਤੇ ਕਈ ਵਾਰ ਯੂਨੀਵਰਸਿਟੀ ਚ ਮਿਲਣ ਦਾ ਇਤਫ਼ਾਕ ਹੋਇਆ। ਇੱਕ ਵਾਰ ਉਰਦੂ ਸ਼ਾਇਰ ਜਨਾਬ ਕ੍ਰਿਸ਼ਨ ਅਦੀਬ ਦੀਆਂ ਸੜਕ ਹਾਦਸੇ ਚ ਲੱਤਾਂ ਟੁੱਟ ਗਈਆਂ। ਅਸਾਂ ਕੁਝ ਦੋਸਤਾਂ ਸੇਵਾ ਸਿੰਘ ਨੂੰ ਬੇਨਤੀ ਕੀਤੀ ਕਿ ਉਸ ਦੇ ਘਰ ਜਾ ਕੇ ਖ਼ਬਰ ਲਈ ਜਾਵੇ। ਉਹ ਉਸੇ ਪਲ ਤਿਆਰ ਹੋ ਗਏ। ਅਦੀਬ ਸਾਹਿਬ ਨੂੰ ਹੌਸਲਾ ਤਾਂ ਦਿੱਤਾ ਹੀ, ਕੁਝ ਆਰਥਿਕ ਮਦਦ ਵੀ। 

ਦੂਜੀ ਵਾਰ ਜਦ ਉਹ ਸਿੱਖਿਆ ਤੇ ਭਾਸ਼ਾ ਮੰਤਰੀ ਬਣੇ ਤਾਂ ਡਾ: ਐੱਸ ਪੀ ਸਿੰਘ ਸਾਬਕਾ ਵੀ ਸੀ ਗੁਰੂ ਨਾਨਕ ਯੂਨੀ: ਨੂੰ ਪੁੱਛਣ ਲੱਗੇ, ਮੈਂ ਨਵਾਂ ਕੀ ਕਰ ਸਕਦਾਂ?

ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿੱਖਿਆ ਤੇ ਭਾਸ਼ਾ ਨੀਤੀ ਬਣਾਉ। ਪੰਜਾਬ ਨੂੰ ਪੰਜਾਬ ਮਿਲਾਉ। ਮੈਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਪ੍ਰਧਾਨ ਬਣਿਆ ਤਾਂ ਪੰਜਾਬ ਲਾਇਬਰੇਰੀ ਐਕਟ ਬਣਾਉਣ ਦੀ ਗੱਲ ਛੋਹੀ। ਅਖ਼ਬਾਰ ਚ ਸਾਡੀ ਖ਼ਬਰ ਪੜ੍ਹ ਕੇ ਮੈਨੂੰ ਟੈਲੀਫੋਨ ਆਇਆ। ਇਸ ਦੀ ਕਮੇਟੀ ਬਣਾਉਣ ਦਾ ਸੁਝਾਅ ਦਿਉ।

ਸਿੱਖਿਆ ਤੇ ਭਾਸ਼ਾ ਨੀਤੀ ਦੇ ਚੇਅਰਮੈਨ ਡਾ: ਐੱਸ ਪੀ ਸਿੰਘ ਬਣਾਏ ਤੇ ਲਾਇਬਰੇਰੀ ਐਕਟ ਕਮੇਟੀ ਦੇ ਕਨਵੀਨਰ ਡਾ: ਦਲਬੀਰ ਸਿੰਘ ਢਿੱਲੋਂ ਬਣਾਏ। ਉਹ ਉਦੋਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਸਨ। ਡਾ: ਜਗਤਾਰ ਸਿੰਘ, ਸਤਨਾਮ ਸਿੰਘ ਮਾਣਕ ਤੇ ਮੇਰੇ ਸਮੇਤ ਕੁਝ ਮੈਂਬਰ ਹੋਰ ਸਨ। ਉਹ ਕਈ ਵਾਰ ਆਪ ਵੀ ਮੀਟਿੰਗ ਚ ਆ ਜਾਂਦੇ।

ਦੋਹਾਂ ਕਮੇਟੀਆਂ ਨੇ ਰੀਪੋਰਟਾਂ ਤਿਆਰ ਕਰ ਦਿੱਤੀਆਂ ਤਾਂ ਉਨ੍ਹਾਂ  ਦਾ ਚਾਅ ਨਾ ਚੁੱਕਿਆ ਜਾਵੇ। 

ਸਾਰੇ ਮੈਂਬਰ ਬੁਲਾ ਕੇ ਦੋਵੇਂ ਰੀਪੋਰਟਾਂ ਮੁਕੰਮਲ ਹੋਣ ਬਾਰੇ ਸਰਕਟ ਹਾਊਸ ਜਲੰਧਰ ਚ ਮੀਡੀਆ ਨੂੰ ਦੱਸੀਆਂ। ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਜੀ ਤੋਂ ਕੈਬਨਿਟ ਚ ਪੇਸ਼ ਕਰਨ ਦੀ ਸਿਧਾਂਤਕ ਪ੍ਰਵਾਨਗੀ ਵੀ ਲੈ ਲਈ। ਪਰ 2012 ਦੀਆਂ ਚੋਣਾਂ ਦਾ ਐਲਾਨ ਹੋਣ ਕਾਰਨ ਰੀਪੋਰਟਾਂ ਨੂੰ ਅਚਿੰਤੇ ਬਾਜ਼ ਝਪਟ ਗਏ। 

ਉਹ ਚੋਣ ਹਾਰ ਗਏ। ਮਗਰੋਂ ਨਵੀਆਂ ਗੁੱਡੀਆਂ ਨਵੇਂ ਪਟੋਲੇ। ਅਗਲੇ ਮੰਤਰੀ ਨੂੰ ਰੀਪੋਰਟਸ ਦਾ ਚੇਤਾ ਕਰਵਾਇਆ ਤਾਂ ਉਸ ਉੱਤਰ ਮੋੜਿਆ, ਹੋਰ ਸੇਵਾ ਦੱਸੋ, ਮੈਂ ਉਹਦੇ ਕਾਗ਼ਜ਼ਾਂ ਨੂੰ ਚਿਮਟੇ ਨਾਲ ਵੀ ਨਹੀਂ ਚੁੱਕਣਾ। 

ਹੁਣ ਤੀਕ ਉਨ੍ਹਾਂ ਰੀਪੋਰਟਸ ਤੇ ਕਿੱਲੋ ਕਿੱਲੋ ਮਿੱਟੀ ਤਾਂ ਚੜ੍ਹ ਹੀ ਗਈ ਹੋਵੇਗੀ। 

ਕੱਲ੍ਹ ਸ਼ਾਮੀਂ ਹੀ ਮੈਂ ਤੇ ਡਾ: ਐੱਸ ਪੀ ਸਿੰਘ ਦੋਵੇਂ ਉਨ੍ਹਾਂ ਰੀਪੋਰਟਸ ਬਹਾਨੇ ਸੇਵਾ ਸਿੰਘ ਨੂੰ ਚੇਤੇ ਕਰ ਰਹੇ ਸਾਂ ਕਿ ਹੁਣ  ਇਹ ਖ਼ਬਰ ਆ ਗਈ। 

ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸ: ਸ਼ਿੰਗਾਰਾ ਸਿੰਘ ਭੁੱਲਰ ਨਾਲ ਉਨ੍ਹਾਂ ਦਾ ਗੂੜ੍ਹਾ ਮੁਹੱਬਤੀ ਰਿਸ਼ਤਾ ਸੀ। ਭੁੱਲਰ ਸਾਹਿਬ ਦੇ ਵਿਛੋੜੇ ਤੇ ਮੈਂ  ਉਨ੍ਹਾਂ ਨੂੰ ਬੱਚਿਆਂ ਵਾਂਗ ਡੁਸਕਦੇ ਵੇਖਿਆ ਹੈ। 

ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਦਾ ਉਦਘਾਟਨ ਵੀ ਸ: ਸੇਵਾ ਸਿੰਘ ਸੇਖਵਾਂ ਨੇ ਹੀ ਕੀਤਾ ਸੀ 2011 ਵਿੱਚ। 

ਗੁਰਦਾਸਪੁਰੋਂ ਪਰਤਦਿਆ ਇੱਕ ਵਾਰ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ ਤੇ ਮੈਂ ਪਿੰਡ ਸੇਖਵਾਂ ਵਿੱਚੋਂ ਦੀ ਹੋ ਕੇ ਲੁਧਿਆਣੇ ਆਏ ਸਾਂ। ਸ: ਸੇਵਾ ਸਿੰਘ ਸੇਖਵਾਂ ਨਾਲ ਉਨ੍ਹਾਂ ਦੇ ਘਰ ਵਿੱਚ ਗੁਜ਼ਾਰੇ ਕੁਝ ਪਲ ਸਾਡੀ ਸਦੀਵੀ ਅਮਾਨਤ ਹਨ। 

ਸ: ਸੇਵਾ ਸਿੰਘ ਸੇਖਵਾਂ ਨੇ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਸੰਪੂਰਨ ਕਰਨ ਵਿੱਚ ਪੰਜਾਬ ਸਰਕਾਰ ਤੋਂ 1.80 ਲੱਖ ਦੀ ਗਰਾਂਟ ਲਿਆਂਦੀ ਤਾਂ ਕਿਸੇ ਨੂੰ ਵੀ ਯਕੀਨ ਨਹੀਂ ਸੀ ਪੈਸਾ ਰਿਲੀਜ਼ ਹੋਵੇਗਾ। ਪੈਸਾ ਵੀ ਰਿਲੀਜ਼ ਹੋਇਆ ,ਲੱਗਿਆ ਵੀ ,ਪਰ ਉਹ ਇਸ ਨੂੰ ਮਾਣ ਨਾ ਸਕੇ। 

ਕੁਰਸੀ ਨੂੰ ਸਲਾਮਾਂ ਨੇ। ਡੁੱਬਦੇ ਸੂਰਜ ਨੂੰ ਕੌਣ ਅਰਘ ਚੜ੍ਹਾਉਂਦਾ ਹੈ। 

ਸਿਆਸੀ ਤੌਰ ਤੇ ਉਹ ਕੀ ਸੀ, ਕਿਉਂ ਸੀ, ਕਿਹੋ ਜਿਹਾ ਸੀ, ਮੈਂ ਇਸ ਗੱਲ ਚ ਨਹੀਂ ਪੈਣਾ, ਵੱਡਾ ਵੀਰ ਸੇਵਾ ਸਿੰਘ ਸਿਰ ਤੋਂ ਪੈਰਾਂ ਤੀਕ ਮੁਹੱਬਤੀ ਰੂਹ ਸੀ। ਇਸ ਨਸਲ ਦੇ ਬੰਦੇ ਮੁੱਕਦੇ ਜਾਂਦੇ ਨੇ। 

ਅਲਵਿਦਾ ਵੀਰੇ, ਅਲਵਿਦਾ। 

ਗੁਰਭਜਨ ਗਿੱਲ

ਛੇ ਅਕਤੂਬਰ, 2021

Friday, May 14, 2021

ਭਾਈ ਜਰਨੈਲ ਸਿੰਘ ਕੋਰੋਨਾ ਨਾਲ ਜਿੰਦਗੀ ਦੀ ਜੰਗ ਹਾਰ ਗਏ

 14th May 2021 at 5:52 PM

ਉਘੇ ਪੱਤਰਕਾਰ ਹੋਣ ਦੇ ਨਾਲ ਨਾਲ ਆਪ ਦੇ ਸਾਬਕਾ ਵਿਧਾਇਕ ਵੀ ਸਨ 

 ਭਾਈ ਸਾਹਿਬ ਦੇ ਜਾਣ ਨਾਲ ਕੌਮ ਵਿਚ ਸੋਗ ਦੀ ਲਹਿਰ


ਨਵੀਂ ਦਿੱਲੀ
: 14 ਮਈ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):: 
ਬਹੁਤ ਦੁੱਖ ਨਾਲ ਇਹ ਖ਼ਬਰ ਪੜੀ ਜਾਏਗੀ ਕਿ ਦਿੱਲੀ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਅੱਜ ਕੋਰੋਨਾ ਮਹਾਮਾਰੀ ਕਾਰਨ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦਾ ਪਿਛਲੇ ਕਈ ਦਿਨਾਂ ਤੋਂ ਰਾਜੀਵ ਗਾਂਧੀ ਅਸਪਤਾਲ ਵਿੱਚ ਇਲਾਜ਼ ਚੱਲ ਰਿਹਾ ਸੀ। ਭਾਈ ਜਰਨੈਲ ਸਿੰਘ ਦਿੱਲੀ ਦੇ ਰਾਜੌਰੀ ਗਾਰਡਨ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਸਨ ਜਿਥੋਂ ਉਨ੍ਹਾਂ ਕੋਲੋਂ ਆਪ ਪਾਰਟੀ ਨੇ ਅਸਤੀਫ਼ਾ ਲੈ ਕੇ ਪੰਜਾਬ ਦੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਾਹਮਣੇ ਚੋਣਾਂ ਵਿਚ ਖੜਾ ਕੀਤਾ ਸੀ । ਪੱਤਰਕਾਰ ਰਹੇ ਜਰਨੈਲ ਸਿੰਘ ਸਾਬਕਾ ਕੇਂਦਰੀ ਮੰਤਰੀ ਪੀ ਚਿਤੰਬਰਮ ਉਤੇ ਉੱਤੇ ਜੁੱਤੀ ਸੁੱਟਣ ਤੋ ਬਾਅਦ ਸੁਰਖੀਆਂ ਵਿਚ ਆਏ ਸਨ ਸੀ। ਭਾਈ ਸਾਹਿਬ ਜੀ ਦੀ ਅਰਦਾਸ ਬੜੂ ਸਾਹਿਬ ਦਿੱਲੀ ਯੂਨਿਟ ਦੇ ਸੇਵਾਦਾਰ ਭਾਈ ਜਸਬੀਰ ਸਿੰਘ ਜੀ ਨੇ ਕੀਤੀ।
ਦੇਸ਼ ਵਿਦੇਸ਼ ਵਿਚ ਵਸਦੇ ਸਿੱਖ ਪੰਥਦਰਦੀ ਸਿੱਖਾਂ ਨੇ ਭਾਈ ਸਾਹਿਬ ਦੇ ਚਲਾਣੇ ਤੇ ਦੁੱਖ ਜ਼ਾਹਿਰ ਕੀਤਾ ਹੈ।
ਅਖੰਡ ਕੀਰਤਨੀ ਜੱਥੇ ਦੇ ਸੇਵਾਦਾਰ ਭਾਈ ਅਰਵਿੰਦਰ ਸਿੰਘ ਰਾਜਾ ਨੇ ਕਿਹਾ ਭਾਈ ਜਰਨੈਲ ਸਿੰਘ ਦੇ ਜਾਣ ਨਾਲ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਹ ਬਹੁਤ ਵੱਡੇ ਪੰਥਦਰਦੀ ਸਨ । ਬੁੜੈਲ ਜੇਲ੍ਹ ਅੰਦਰ ਬੰਦ ਭਾਈ ਪਰਮਜੀਤ ਸਿੰਘ ਭਿਓਰਾ ਭਾਈ ਜਗਤਾਰ ਸਿੰਘ ਤਾਰਾ ਨੇ ਵੀ ਅਪਣੇ ਸੋਗ ਸੁਨੇਹੇ ਭੇਜ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ । ਭਾਈ ਰੇਸ਼ਮ ਸਿੰਘ ਬੱਬਰ, ਭਾਈ ਹਰਦੀਪ ਸਿੰਘ ਨਿੱਝਰ, ਭਾਈ ਲਵਸ਼ਿੰਦਰ ਸਿੰਘ ਡਲੇਵਾਲ, ਭਾਈ ਗੁਰਚਰਨ ਸਿੰਘ, ਭਾਈ ਪਰਮਜੀਤ ਸਿੰਘ ਪੰਮਾ ਨੇ ਕਿਹਾ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਮਨ ਵਿੱਚ ਤੜਪ ਰੱਖਣ ਵਾਲੇ, ਸਰਕਾਰੀ ਤਸ਼ੱਦਦ', ਜ਼ੁਲਮ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ, ਦਿੱਲੀ 'ਚ ਸਿੱਖਾਂ ਦੀ  ਹੋਈ ਨਸਲਕੁਸ਼ੀ ਨੂੰ ਕਲਮਬੰਦ ਕਰਨ ਵਾਲੇ  ਤੇ ਬੀਤੇ ਸਮੇਂ ਦੇ ਗ੍ਰਹਿ ਮੰਤਰੀ ਵੱਲ ਆਪਣੇ ਪੈਰ ਦੀ ਜੁੱਤੀ ਸੁੱਟ ਕੇ ਸਿੱਖਾਂ ਦੇ ਦਰਦ ਦਾ ਇਜ਼ਹਾਰ ਕਰਨ ਵਾਲੇ ਨਿਧੜਕ ਪੱਤਰਕਾਰ ਸਰਦਾਰ ਜਰਨੈਲ ਸਿੰਘ ਜੀ ਦੇ ਵਿਛੋੜੇ ਨਾਲ ਸਿੱਖ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।   
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਦੁੱਖ ਪ੍ਰਗਟਾਉਂਦੇ ਹੋਏ ਟਵੀਟ ਕੀਤਾ ਹੈ।
ਭਾਈ ਸਾਹਿਬ ਦੇ ਸਸਕਾਰ ਸਮੇਂ ਅਖੰਡ ਕੀਰਤਨੀ ਜਥੇ ਦੇ ਭਾਈ ਅਰਵਿੰਦਰ ਸਿੰਘ ਰਾਜਾ, ਜਸਪ੍ਰੀਤ ਸਿੰਘ ਲਵਲੀ, ਜਗਤਾਰ ਸਿੰਘ, ਮਨਪ੍ਰੀਤ ਸਿੰਘ ਖਾਲਸਾ, ਅਰੁਣਪਾਲ ਸਿੰਘ ਘੁਗਾ, ਹਰਜਿੰਦਰ ਸਿੰਘ (ਤੇਲ ਵਾਲੇ), ਕਮਲਜੀਤ ਸਿੰਘ, ਯੂਨਾਇਟੇਡ ਸਿਖਸ ਵਲੋਂ ਬਿੱਟੂ ਜੀ, ਪ੍ਰੀਤਮ ਸਿੰਘ, ਆਪ ਪਾਰਟੀ ਵਲੋਂ ਭਾਈ ਅਵਤਾਰ ਸਿੰਘ ਕਾਲਕਾ, ਦਿੱਲੀ ਗੁਰਦੁਆਰਾ ਕਮੇਟੀ ਦੇ ਮੇਂਬਰ ਭਾਈ ਪਰਮਜੀਤ ਸਿੰਘ ਰਾਣਾ ਅਤੇ ਹੋਰ ਬਹੁਤ ਸਾਰੇ ਸਿੱਖ ਵੀਰ ਭੈਣ ਹਾਜ਼ਿਰ ਸਨ।

Wednesday, May 12, 2021

Covid-ਲੁਧਿਆਣਾ 'ਚ ਵੱਧ ਰਹੀ ਮੌਤ ਦਰ ਚਿੰਤਾਜਨਕ

12th May 2021 at 9:06 PM 

ਪਿਛਲੇ 7 ਦਿਨਾਂ 'ਚ 168 ਲੋਕਾਂ ਨੇ ਗਵਾਈਆਂ ਆਪਣੀਆਂ ਕੀਮਤੀ ਜਾਨਾਂ 

ਲੁਧਿਆਣਾ: 12 ਮਈ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ):
ਕੋਵਿਡ-19 ਮਹਾਂਮਾਰੀ ਕਾਰਨ
ਲੁਧਿਆਣਾ ਵਿਚ ਹੋ ਰਹੀਆਂਂ ਮੌਤਾਂ ਦੀ ਮੰਦਭਾਗੀ ਦਰ 'ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਕਿਹਾ ਕਿ ਬਦਕਿਸਮਤੀ ਨਾਲ ਪਿਛਲੇ 7 ਦਿਨਾਂ ਵਿਚ 168 ਲੋਕ ਆਪਣੀ ਜਾਨ ਗਵਾ ਚੁੱਕੇ ਹਨ, ਲੁਧਿਆਣਾ ਵਿਚ ਪ੍ਰਤੀ ਦਿਨ 24 ਮੌਤਾਂ ਹੋਈਆਂ ਹਨ ਜਿਸਦਾ ਮੁੱਖ ਕਾਰਨ ਇਹ ਵੀ ਹੈ ਕਿ ਕੁਝ ਲੋਕਾਂ ਵੱਲੋਂ ਲਾਪਰਵਾਹੀ ਵਾਲਾ ਰਵੱਈਆ ਅਪਣਾਇਆ ਜਾ ਰਿਹਾ ਹੈ। 

ਡੀ.ਪੀ.ਆਰ.ਓ ਲੁਧਿਆਣਾ ਦੇ ਅਧਿਕਾਰਤ ਪੇਜ 'ਤੇ ਆਪਣੇ ਹਫਤਾਵਾਰੀ ਫੇਸਬੁੱਕ ਲਾਈਵ ਸੈਸ਼ਨ ਵਿਚ ਲੋਕਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਲੋਕ ਅਜੇ ਵੀ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਨਹੀਂ ਕਰ ਰਹੇ ਹਨ, ਉਨ੍ਹਾਂ ਨੂੰ 7 ਮਈ ਤੋਂ 12 ਮਈ ਤੱਕ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ 168 ਵਿਅਕਤੀਆਂ ਦੇ ਪਰਿਵਾਰਾਂ ਵੱਲ ਵੇਖਣਾ ਚਾਹੀਦਾ ਹੈ।

ਸ੍ਰੀ ਸ਼ਰਮਾ ਨੇ ਕਿਹਾ, ''ਮੈਂ ਲੁਧਿਆਣਾ ਵਿਚ ਢਿੱਲ ਦੇ ਸਮੇਂ ਦੌਰਾਨ ਕੁਝ ਲੋਕਾਂ ਦੀ ਭੀੜ ਤੋਂ ਸੱਚਮੁੱਚ ਪ੍ਰੇਸ਼ਾਨ ਅਤੇ ਦੁੱਖੀ ਹਾਂ, ਇਹ ਗੈਰ-ਜ਼ਿੰਮੇਵਾਰੀ ਹੋਰਨਾਂ ਲਈ ਘਾਤਕ ਸਿੱਧ ਹੋ ਰਹੀ ਹੈ''।

ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਤਿਹਾਸ ਤੋਂ ਸਿੱਖਣਾ ਚਾਹੀਦਾ ਹੈ ਖ਼ਾਸਕਰ 100 ਸਾਲ ਪਹਿਲਾਂ ਸਪੈਨਿਸ਼ ਫਲੂ ਅਤੇ ਪਲੇਗ ਦੇ ਪ੍ਰਕੋਪ ਦੇ ਸਮੇਂ ਸਾਡੇ ਪੁਰਖਿਆਂ ਨੇ ਕਿਵੇਂ ਆਪਣੇ ਔਖੇ ਸਮੇਂ ਦੌਰਾਨ ਇਕੱਲਤਾ ਬਣਾਈ ਰੱਖੀ ਅਤੇ ਅੱਜ ਅਸੀਂ ਜਿੰਦਾ ਹਾਂ ਕਿਉਂਕਿ ਉਨ੍ਹਾਂ ਲੋਕਾਂ ਨੇ ਉਸ ਸਮੇਂ ਦੀਆਂ ਸਰਕਾਰਾਂ ਦੇ ਦਿਸ਼ਾ ਨਿਰਦੇਸ਼ਾਂ ਪ੍ਰਤੀ ਗੰਭੀਰਤਾ ਦਿਖਾਈ ਸੀ।
 
ਉਨ੍ਹਾਂ ਕਿਹਾ ਕਿ ਹੁਣ ਸਾਨੂੰ ਸਾਰਿਆਂ ਨੂੰ ਵਾਧੇ ਨੂੰ ਨਿਯੰਤਰਿਤ ਕਰਨ ਅਤੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਆਪਣੀ ਰੋਜ਼ਮਰਾ ਜਿੰਦਗੀ ਵਿੱਚ ਇਕਾਂਤਵਾਸ ਨੂੰ ਅਪਨਾਉਣਾ ਯਕੀਨੀ ਬਣਾਉਣਾ ਚਾਹੀਦਾ ਹੈ।

ਉਨ੍ਹਾਂ ਜਲੰਧਰ ਅਤੇ ਲੁਧਿਆਣਾ ਦੇ ਢਿੱਲ ਦੇ ਸਮੇਂ ਵਿੱਚ ਅੰਤਰ ਦੇ ਸਬੰਧ ਵਿੱਚ ਲੋਕਾਂ ਦੇ ਸੁਆਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਲੁਧਿਆਣਾ ਦੀ ਸਥਿਤੀ ਜਲੰਧਰ ਨਾਲੋਂ ਵਧੇਰੇ ਗੰਭੀਰ ਅਤੇ ਪੂਰੀ ਤਰ੍ਹਾਂ ਵੱਖਰੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਪਹਿਲਾਂ ਹੀ ਆਪਣੀ ਚਰਮ ਸੀਮਾ ਵੇਖ ਚੁੱਕਾ ਹੈ ਅਤੇ ਹੁਣ ਉਥੇ ਹੌਲੀ-ਹੌਲੀ ਕੇਸ ਘੱਟ ਰਹੇ ਹਨ।

ਉਨ੍ਹਾਂ ਕਿਹਾ ਕਿ ਲੁਧਿਆਣਾ ਰਾਜ ਦਾ ਇੱਕ ਵੱਡਾ ਅਤੇ ਸਭ ਤੋਂ ਵੱਧ ਆਬਾਦੀ ਵਾਲਾ ਜ਼ਿਲ੍ਹਾ ਹੈ ਅਤੇ ਹੋਰਨਾਂ ਜ਼ਿਲ੍ਹਿਆਂ ਨਾਲ ਇਸਦੀ ਤੁਲਨਾ ਕਰਨੀ ਪੂਰੀ ਤਰ੍ਹਾਂ ਬੇਈਮਾਨੀ ਹੋਵੇਗੀ।