Showing posts with label Exhibition. Show all posts
Showing posts with label Exhibition. Show all posts

Wednesday, July 29, 2026

ਫੋਟੋਗ੍ਰਾਫੀ ਸਿਰਫ਼ ਪੇਸ਼ਾ ਨਹੀਂ, ਸਗੋਂ ਇੱਕ ਖੂਬਸੂਰਤ ਕਲਾ ਹੈ-ਹਰਚੰਦ ਸਿੰਘ ਬਰਸਟ

 Arvinder Phg on Wednesday 29th July 2026 at 5:22 PM Regarding Chandigarh Photo Video Expo-2026

ਚੰਡੀਗੜ੍ਹ ਫੋਟੋ ਵੀਡੀਓ ਐਕਸਪੋ-2026 ਵਿੱਚ ਨਵੀਆਂ ਤਕਨੀਕਾਂ ਅਪਣਾਉਣ ਦਾ ਦਿੱਤਾ ਸੁਨੇਹਾ

 ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ


ਚੰਡੀਗੜ੍ਹ
: 29 ਜੁਲਾਈ 2026: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਡੈਸਕ):: 

ਫੋਟੋਗ੍ਰਾਫੀ ਦੇ ਵਿਕਾਸ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਚੰਡੀਗੜ੍ਹ ਫੋਟੋ ਵੀਡੀਓ ਐਕਸਪੋ-2026 ਵਿੱਚ ਵਿੱਚ ਵੀ ਇਸ ਨੂੰ ਲੈਕੇ ਨਵਾਂ ਉਤਸ਼ਾਂ ਮਹਿਸੂਸ ਹੋਇਆ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਇਸ ਪ੍ਰਦਰਸ਼ਨੀ ਵਿੱਚ ਆਏ ਫੋਟੋਗ੍ਰਾਫਰਾਂ ਨੂੰ ਨਵੀਆਂ ਤਕਨੀਕਾਂ ਅਪਣਾਉਣ ਦਾ ਸੁਨੇਹਾ ਵੀ ਦਿੱਤਾ। ਇਸ ਮੌਕੇ ਕੈਮਰਿਆਂ ਦੀਆਂ ਨਵੀਆਂ ਕਿਸਮਾਂ ਦਾ ਵੀ ਪਤਾ ਲੱਗਿਆ ਅਤੇ ਫੋਟੋਗ੍ਰਾਫੀ ਦੀਆਂ ਨਵੀਆਂ ਕਲਾਵਾਂ ਬਾਰੇ ਵੀ ਗੱਲਬਾਤ ਹੋਈ। ਇਸ ਯਾਦਗਾਰੀ ਪ੍ਰਦਰਸ਼ਨੀ ਵਿੱਚ ਬਹੁਤ ਸਾਰੇ ਪੇਸ਼ੇਵਰ ਅਤੇ ਨਵੇਂ ਫੋਟੋਗ੍ਰਾਫਰ ਵੀ ਸ਼ਾਮਲ ਹੋਏ। 

ਅਸਲ ਵਿੱਚ ਚੰਡੀਗੜ੍ਹ ਨੂੰ ਭਾਵੇਂ ਪੱਥਰਾਂ ਦਾ ਸ਼ਹਿਰ ਆਖ ਕੇ ਬਦਨਾਮ ਵੀ ਕੀਤਾ ਜਾਂਦਾ ਹੈ ਪਰ ਅਸਲ ਵਿੱਚ ਚੰਡੀਗੜ੍ਹ ਕਲਾਪ੍ਰੇਮੀਆਂ ਦਾ ਸ਼ਹਿਰ ਹੈ ਜਿਹੜੇ ਸ਼ੀਸ਼ੇ ਦੀ ਕਦਰ ਵੀ ਜਾਂਦੇ ਹਨ ਅਤੇ ਨਜ਼ਾਕਤ ਵੀ। ਇਹ ਗੱਲ ਅੱਜ ਉਸ ਵੇਲੇ ਇੱਕ ਵਾਰ ਫੇਰ ਸਾਹਮਣੇ ਆਈ ਜਦੋਂ ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸੀਏਸ਼ਨ ਵੱਲੋਂ ਕਿਸਾਨ ਭਵਨ, ਸੈਕਟਰ 35 ਵਿਖੇ ਆਯੋਜਿਤ ਕੀਤੇ ਗਏ ਦੋ-ਦਿਨੀਂ ਚੰਡੀਗੜ੍ਹ ਫੋਟੋ ਵੀਡੀਓ ਐਕਸਪੋ-2026 ਦਾ ਅੱਜ ਉਤਸ਼ਾਹਪੂਰਵਕ ਅਤੇ ਸਫ਼ਲਤਾਪੂਰਵਕ ਸਮਾਪਨ ਹੋਇਆ। ਇਸ ਵਿਸ਼ਾਲ ਪ੍ਰਦਰਸ਼ਨੀ ਦੇ ਦੂਜੇ ਦਿਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਜਨਰਲ ਸਕੱਤਰ ਸ. ਹਰਚੰਦ ਸਿੰਘ ਬਰਸਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਸਮਾਗਮ ਦੇ ਦੂਜੇ ਦਿਨ ਦੀ ਸ਼ੁਰੂਆਤ ਮੁੱਖ ਮਹਿਮਾਨ ਸ. ਹਰਚੰਦ ਸਿੰਘ ਬਰਸਟ ਵੱਲੋਂ ਦੀਪ ਜਗਾ ਕੇ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਪੂਰੀ ਪ੍ਰਦਰਸ਼ਨੀ ਦਾ ਦੌਰਾ ਕੀਤਾ। ਉਨ੍ਹਾਂ ਨੇ ਪ੍ਰਦਰਸ਼ਨੀ ਵਿੱਚ ਪ੍ਰਦਰਸ਼ਿਤ.ਕੀਤੀਆਂ ਗਈਆਂ ਤਸਵੀਰਾਂ, ਆਧੁਨਿਕ ਫੋਟੋਗ੍ਰਾਫੀ ਤਕਨੀਕਾਂ, ਨਵੇਂ ਕੈਮਰਿਆਂ, ਵੀਡੀਓਗ੍ਰਾਫੀ ਗੇਜੇਟਸ ਅਤੇ ਡਿਜੀਟਲ ਨਵੀਨਤਾਵਾਂ ਨੂੰ ਬਹੁਤ ਬਾਰੀਕੀ ਨਾਲ ਦੇਖਿਆ ਅਤੇ ਪ੍ਰਬੰਧਕਾਂ ਸਮੇਤ ਨੌਜਵਾਨਾਂ ਦੀ ਭਰਪੂਰ ਸ਼ਲਾਘਾ ਕੀਤੀ।

ਇਸ ਮੌਕੇ ਸ. ਬਰਸਟ ਨੇ ਕਿਹਾ ਕਿ ਫੋਟੋਗ੍ਰਾਫੀ ਮਹਿਜ਼ ਇੱਕ ਪੇਸ਼ਾ ਨਹੀਂ, ਬਲਕਿ ਇੱਕ ਬਹੁਤ ਹੀ ਖੂਬਸੂਰਤ ਕਲਾ ਹੈ। ਅੱਜ ਦੇ ਡਿਜੀਟਲ ਯੁੱਗ ਵਿੱਚ ਆਈਆਂ ਨਵੀਆਂ ਤਕਨੀਕਾਂ ਨੇ ਫੋਟੋਗ੍ਰਾਫੀ ਦੇ ਖੇਤਰ ਨੂੰ ਬਦਲ ਕੇ ਰੱਖ ਦਿੱਤਾ ਹੈ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਕਈ ਨਵੇਂ ਤੇ ਸੁਨਹਿਰੀ ਅਵਸਰ ਪੈਦਾ ਕੀਤੇ ਹਨ। ਉਨ੍ਹਾਂ ਨੇ ਮੌਜੂਦ ਸਾਰੇ ਫੋਟੋਗ੍ਰਾਫਰਾਂ ਅਤੇ ਵੀਡੀਓਗ੍ਰਾਫਰਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਇਨ੍ਹਾਂ ਨਵੀਆਂ ਅਤੇ ਆਧੁਨਿਕ ਤਕਨੀਕਾਂ ਨੂੰ ਵੱਧ ਤੋਂ ਵੱਧ ਅਪਣਾਉਣ।

ਉਨ੍ਹਾਂ ਨੇ ਫੋਟੋਗ੍ਰਾਫੀ ਦੇ ਮਹੱਤਵ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇੱਕ ਬਿਹਤਰੀਨ ਤਸਵੀਰ ਖਿੱਚਣ ਲਈ ਪੂਰੀ ਏਕਾਗਰਤਾ ਅਤੇ ਲਗਨ ਦੀ ਲੋੜ ਹੁੰਦੀ ਹੈ। ਫੋਟੋਗ੍ਰਾਫਰ ਆਪਣੀ ਕਲਾ ਦੇ ਜ਼ਰੀਏ ਜ਼ਿੰਦਗੀ ਦੇ ਅਣਮੋਲ ਪਲਾਂ ਨੂੰ ਕੈਮਰੇ ਵਿੱਚ ਕੈਦ ਕਰਦੇ ਹਨ, ਤਾਂ ਜੋ ਇਨ੍ਹਾਂ ਯਾਦਾਂ ਨੂੰ ਲੰਬੇ ਸਮੇਂ ਤੱਕ ਸੰਜੋ ਕੇ ਰੱਖਿਆ ਜਾ ਸਕੇ। ਉਨ੍ਹਾਂ ਨੇ ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅਜਿਹੇ ਐਕਸਪੋ ਇੱਕੋ ਛੱਤ ਹੇਠ ਵਿਸ਼ਵ ਪੱਧਰੀ ਤਕਨੀਕਾਂ ਨੂੰ ਸਮਝਣ ਦਾ ਵਧੀਆ ਮੰਚ ਪ੍ਰਦਾਨ ਕਰਦੇ ਹਨ।

ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੇ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਸ. ਹਰਚੰਦ ਸਿੰਘ ਬਰਸਟ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀ.ਐਮ.ਓ. ਕਿਸਾਨ ਭਵਨ ਅਜੈਪਾਲ ਸਿੰਘ ਬਰਾੜ, ਮੰਡੀ ਬੋਰਡ ਦੇ ਅਮਲਾ ਅਫ਼ਸਰ ਸੁਰਮੁੱਖ ਸਿੰਘ ਅਤੇ ਸੀਨੀਅਰ ਫੋਟੋਗ੍ਰਾਫਰ ਅਰਵਿੰਦਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਜੇ.ਪੀ.ਐਸ. ਗਰਚਾ, ਪ੍ਰਧਾਨ ਸਰੋਜ ਸਿੰਘ ਚੌਹਾਨ, ਕੈਸ਼ੀਅਰ ਸੁਭਾਸ਼ ਭਾਟੀਆ, ਸੀਨੀਅਰ ਮੀਤ ਪ੍ਰਧਾਨ ਮੋਹਿੰਦਰ ਸਿੰਘ ਰਾਣਾ, ਜਨਰਲ ਸਕੱਤਰ ਸੁਨੀਲ ਭੱਟ, ਸੀਨੀਅਰ ਐਡਵਾਈਜਰ ਸੁੰਦਰ ਸਮੇਤ ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸਿਏਸ਼ਨ ਦੇ ਅਹੁਦੇਦਾਰ, ਵੱਖ-ਵੱਖ ਕੰਪਨੀਆਂ ਦੇ ਨੁਮਾਇੰਦੇ, ਫੋਟੋਗ੍ਰਾਫਰ ਅਤੇ ਵੀਡੀਓਗ੍ਰਾਫਰ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ।

--------------------

Wednesday, February 02, 2022

ਪੀਏਯੂ ਵਿੱਚ ਮਨਾਇਆ ਗਿਆ ਡਾ. ਮਹਿੰਦਰ ਸਿੰਘ ਰੰਧਾਵਾ ਦਾ ਜਨਮਦਿਨ

2nd February 2022 at 3:57 PM

 ਜਨਮਦਿਨ ਮੌਕੇ ਲਗਾਈ ਗਈ ਵਿਸ਼ੇਸ਼ ਕਲਾ ਪ੍ਰਦਰਸ਼ਨੀ 


ਲੁਧਿਆਣਾ
: 2 ਫਰਵਰੀ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਦੀ ਨਿਗਰਾਨੀ ਹੇਠ ਸਾਬਕਾ ਵਾਈਸ ਚਾਂਸਲਰ ਅਤੇ ਪੰਜਾਬੀਅਤ ਦੇ ਮੁਦਈ, ਪ੍ਰਸਿੱਧ ਪ੍ਰਸ਼ਾਸਨਿਕ ਅਧਿਕਾਰੀ ਡਾ ਮਹਿੰਦਰ ਸਿੰਘ ਰੰਧਾਵਾ ਦੀ ਜਨਮ ਵਰੇਗੰਢ ਮਨਾਈ ਗਈ  ਇਸ ਮੌਕੇ ਉਨ੍ਹਾਂ ਦੀ ਯਾਦ ਵਿਚ ਇਕ ਕਲਾ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਗੁਰਮੀਤ ਸਿੰਘ ਬੁੱਟਰ ਨੇ ਇਸ ਕਲਾ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ।  ਡਾ ਬੁੱਟਰ ਨੇ ਇਸ ਮੌਕੇ ਕਿਹਾ ਕਿ ਡਾ ਮਹਿੰਦਰ ਸਿੰਘ ਰੰਧਾਵਾ ਨਾ ਸਿਰਫ਼ ਖੇਤੀਬਾੜੀ ਬਲਕਿ ਪੰਜਾਬ ਦੇ ਬਹੁਤ ਵੱਡੇ ਕਲਾ ਸਮਾਜ ਵਿਗਿਆਨੀ ਰਹੇ ਹਨ।  ਡਾ ਰੰਧਾਵਾ ਨੇ ਪੰਜਾਬ ਦੀਆਂ ਲੋਕ ਕਲਾਵਾਂ ਦੀ ਸਾਂਭ ਸੰਭਾਲ ਲਈ ਅਣਥੱਕ ਯਤਨ ਕੀਤੇ।  ਉਨ੍ਹਾਂ ਕਿਹਾ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ ਉਸਾਰਨ ਅਤੇ ਵਿਕਸਿਤ ਕਰਨ ਵਿੱਚ ਵੀ ਡਾ ਰੰਧਾਵਾ ਦਾ ਯੋਗਦਾਨ ਅਭੁੱਲ ਸੀ। ਇਸ ਲਈ ਪੀਏਯੂ ਦੇ ਵਿਦਿਆਰਥੀਆਂ ਵੱਲੋਂ ਉਨ੍ਹਾਂ ਦੀ ਯਾਦ ਵਿਚ ਕਲਾ ਪ੍ਰਦਰਸ਼ਨੀ ਲਾਉਣਾ ਸੱਚੀ ਸ਼ਰਧਾਂਜਲੀ ਦੇਣ ਵਾਂਗ ਹੈ।
 ਵੱਖ ਵੱਖ ਜਮਾਤਾਂ ਅਤੇ ਕੋਰਸਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੇ ਆਪਣੀਆਂ ਬਣਾਈਆਂ ਕਲਾਕਰਿਤਾਂ ਇਸ ਮੌਕੇ ਪ੍ਰਦਰਸ਼ਿਤ ਕੀਤੀਆਂ।
ਉਦਘਾਟਨੀ ਸਮਾਰੋਹ ਵਿਚ ਡਾ ਬੁੱਟਰ ਤੋਂ ਇਲਾਵਾ ਸੱਭਿਆਚਾਰਕ ਗਤੀਵਿਧੀਆਂ ਦੇ ਇੰਚਾਰਜ ਡਾ ਜਸਵਿੰਦਰ ਕੌਰ ਬਰਾੜ ,ਸੂਖਮ ਕਲਾਵਾਂ ਦੇ ਇੰਚਾਰਜ ਮੈਡਮ ਡਾ ਰੁਪਿੰਦਰ ਤੂਰ ਤੋਂ ਬਿਨਾਂ  ਯੰਗ ਰਾਈਟਰ ਐਸੋਸੀਏਸ਼ਨ ਦੇ ਇੰਚਾਰਜ ਡਾ ਦਵਿੰਦਰ ਕੌਰ ਕੋਚਰ ਵੀ ਮੌਜੂਦ ਸਨ।  ਇਸ ਤੋਂ ਇਲਾਵਾ ਟੀਵੀ ਰੇਡੀਓ ਦੇ ਨਿਰਦੇਸ਼ਕ ਡਾ ਅਨਿਲ ਕੁਮਾਰ ਭੋਜਨ ਪ੍ਰੋਸੈਸਿੰਗ ਦੇ ਸਹਾਇਕ ਪ੍ਰੋਫੈਸਰ ਗੁਰਵੀਰ ਕੌਰ , ਵਿਦਿਆਰਥੀ ਭਲਾਈ ਅਧਿਕਾਰੀ ਡਾ ਗੁਰਪ੍ਰੀਤ ਸਿੰਘ ਵਿਰਕ ਅਤੇ ਸ਼੍ਰੀ ਸਤਵੀਰ ਸਿੰਘ ਵੀ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਲਈ ਮੌਜੂਦ ਰਹੇ ।
ਸ਼ਾਮ ਨੂੰ ਸਮੂਹ ਵਿਦਿਆਰਥੀਆਂ ਨੇ ਲਾਅਨ ਵਿਚ ਇਕ ਓਪਨ ਮਾਈਕ ਡਿਬੇਟ ਦਾ ਆਯੋਜਨ ਵੀ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਡਾ ਰੰਧਾਵਾ ਦੀ ਦੇਣ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੇ ਜੀਵਨ ਕੋਲੋਂ ਪ੍ਰੇਰਨਾ ਲੈਣ ਦਾ ਤਹੱਈਆ ਕੀਤਾ।

Monday, November 29, 2021

ਦਾਖਾ ਸਕੂਲ ਵਿਖੇ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ

  29th Nov 2021 at 10:33 AM

ਸੀਨੀਅਰ ਸ. ਸ. ਸ.  ਵਿਖੇ ਹੋਇਆ ਸਫਲ ਆਯੋਜਨ

ਦਾਖਾ: 29 ਨਵੰਬਰ 2021: (ਪ੍ਰੀਤਮ ਲੁਧਿਆਣਵੀ): 

ਸ਼ਹੀਦ ਕਰਨਲ ਹਰਚਰਨ ਸਿੰਘ ਸੇਖੋਂ ਯਾਦਗਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾਖਾ ਵਿਖੇ ਪ੍ਰਿੰਸੀਪਲ ਸ੍ਰੀਮਤੀ ਜਸਪ੍ਰੀਤ ਕੌਰ ਦੀ ਅਗਵਾਈ ਵਿੱਚ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਬੀ. ਐਮ. ਸਾਇੰਸ ਸ੍ਰੀ ਅਮਨਦੀਪ ਸਿੰਘ, ਬਲਾਕ ਨੋਡਲ ਆਫਸਰ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਅਤੇ ਜ਼ਿਲਾ ਨੋਡਲ ਅਫ਼ਸਰ ਪ੍ਰਿੰਸੀਪਲ ਸ੍ਰੀਮਤੀ ਬਲਵਿੰਦਰ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।  ਵੱਖ ਵੱਖ ਸਕੂਲਾਂ ਤੋਂ ਆਏ ਹੋਏ ਜੱਜ ਸਾਹਿਬਾਨ ਨੇ ਪੂਰੀ ਮਿਹਨਤ ਅਤੇ ਦਿਆਨਤਦਾਰੀ ਨਾਲ ਆਪਣੀ ਜੱਜਮੈਂਟ ਦੇ ਕਾਰਜ ਨੂੰ ਨੇਪਰੇ ਚਾੜਿਆ। ਮੰਚ ਸੰਚਾਲਨ ਸ੍ਰ. ਪਵਨਦੀਪ ਸਿੰਘ ਭੱਠਲ ਨੇ ਕੀਤਾ। ਇਸ ਸਮੇਂ ਸਕੂਲ ਦੀ ਬੈਂਡ ਟੀਮ ਤੇ ਭੰਗੜਾ ਟੀਮ ਨੇ ਪੇਸ਼ਕਾਰੀਆਂ ਕੀਤੀਆਂ। ਪ੍ਰੋਗਰਾਮ ਦੇ ਅੰਤ ਵਿੱਚ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ। --ਪ੍ਰੀਤਮ ਲੁਧਿਆਣਵੀ ਚੰਡੀਗੜ੍ਹ ਤੋਂ  


Saturday, August 24, 2019

ਲੁਧਿਆਣਾ ਵਿਖੇ ਜਲਿਆਂ ਵਾਲਾ ਬਾਗ ਸਾਕਾ ਸ਼ਤਾਬਦੀ ਬਾਰੇ ਪ੍ਰਦਰਸ਼ਨੀ ਸ਼ੁਰੂ

Aug 24, 2019, 5:02 PM
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਕੀਤਾ ਉਦਘਾਟਨ
ਲੁਧਿਆਣਾ: 24 ਅਗਸਤ 2019: (ਪੰਜਾਬ ਸਕਰੀਨ ਬਿਊਰੋ)::
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਅੱਜ ਸਥਾਨਕ ਗੁਰੂ ਨਾਨਕ ਭਵਨ ਵਿਖੇ 3 ਸਤੰਬਰ ਤੱਕ ਚੱਲਣ ਵਾਲੀ ਜਲਿਆਂ ਵਾਲਾ ਬਾਗ ਸਾਕਾ ਸ਼ਤਾਬਦੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਅਤੇ ਕਿਹਾ ਕਿ ਆਉਣ ਵਾਲੀਆ ਪੀੜੀਆਂ ਨੂੰ ਭਾਰਤੀ ਆਜ਼ਾਦੀ ਅੰਦਲੋਨ ਦੇ ਇਸ ਅਹਿਮ ਸਫੇ ਬਾਰੇ ਜਾਣੂ ਕਰਵਾਉਣਾ ਅਤੇ ਉਨਾਂ ਦੇ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਸਮੇਂ ਦੀ ਲੋੜ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਵਲੋਂ ਪਾਰਟੀਸ਼ਨ ਮਿਊਜੀਅਮ ਅੰਮ੍ਰਿਤਸਰ ਦੇ ਸਹਿਯੋਗ ਨਾਲ ਜਲਿਆਂ  ਵਾਲਾ ਬਾਗ ਸਾਕੇ ਦੇ 100 ਵਰ•ੇ ਪੂਰੇ ਹੋਣ 'ਤੇ ਇਹ ਪ੍ਰਦਰਸ਼ਨੀ ਲਗਾਈ ਗਈ ਹੈ। ਉਹਨਾਂ ਕਿਹਾ ਕਿ ਇਹ ਸਾਡਾ ਫਰਜ਼ ਬਣਦਾ ਹੈ ਕਿ ਸਾਡੇ ਆਜ਼ਾਦੀ ਗੁਲਾਟੀਆਂ ਦੀ ਸ਼ਾਨਦਾਰ ਵਿਰਾਸਤ ਬਾਰੇ ਨੌਜਵਾਨ ਵਰਗ ਨੂੰ ਜਾਣੂ ਕਰਵਾਇਆ ਜਾਵੇ।
ਉਹਨਾਂ ਕਿਹਾ ਕਿ ਇਹ ਪ੍ਰਦਰਸ਼ਨੀ ਨੌਜਵਾਨਾਂ ਨੂੰ ਸਾਡੇ ਆਜ਼ਾਦੀ ਗੁਲਾਟੀਆਂ ਦੀ ਜ਼ਿੰਦਗੀ ਨੂੰ ਨੇੜੇ ਤੋਂ ਦੱਸੇਗੀ ਅਤੇ ਉਹਨਾਂ  ਦੇ ਦਰਸਾਏ ਰਸਤੇ 'ਤੇ ਚੱਲਣ ਲਈ ਪ੍ਰੇਰੇਗੀ। ਉਹਨਾਂ ਕਿਹਾ ਕਿ ਇਸ ਪ੍ਰਦਰਸ਼ਨੀ ਵਿਚ ਘਿਨਾਉਣੇ ਗੋਲੀ ਕਾਂਡ ਨਾਲ ਸਬੰਧਤ ਅਖਬਾਰਾਂ, ਰਿਪੋਰਟਾਂ ਅਤੇ ਫੋਟੋਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਾਰਾ ਦੇਸ਼ ਜਲਿਆਂ ਵਾਲਾ ਬਾਗ ਦੇ ਸ਼ਹੀਦਾਂ ਨੂੰ ਸਦਾ ਸਮਰਪਿਤ ਰਹੇਗਾ ਕਿਉਂਕਿ ਉਹਨਾਂ ਦੀ ਬਦੌਲਤ ਹੀ ਅਸੀ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਨ।
ਉਹਨਾਂ ਕਿਹਾ ਕਿ ਜਲਿਆਂ ਵਾਲਾ ਬਾਗ ਸਾਕਾ ਭਾਰਤੀ ਆਜ਼ਾਦੀ ਅੰਦੋਲਨ ਦਾ ਇੱਕ ਅਹਿਮ ਮੋੜ ਸੀ, ਜਿਸ ਉਪਰੰਤ ਭਾਰਤ ਆਜ਼ਾਦੀ ਦੀ ਰਾਹ 'ਤੇ ਤੁਰ ਪਿਆ ਸੀ। ਉਹਨਾਂ ਕਿਹਾ ਕਿ 13 ਅਪ੍ਰੈਲ, 1919 ਨੂੰ ਵਿਸਾਖੀ ਵਾਲੇ ਦਿਨ ਅੰਗ੍ਰੇਜ਼ ਜਨਰਲ ਡਾਇਰ ਵਲੋਂ ਨਿਰਦੋਸ਼ ਲੋਕਾਂ 'ਤੇ ਗੋਲੀ ਚਲਾ ਕੇ ਹਜ਼ਾਰ ਦੇ ਕਰੀਬ ਬੇਗੁਨਾਹ ਲੋਕ ਸ਼ਹੀਦ ਕਰ ਦਿੱਤੇ ਗਏ ਸਨ। ਉਹਨਾਂ ਕਿਹਾ ਕਿ ਅੰਗ੍ਰੇਜ਼ ਹਾਕਮਾਂ ਦਾ ਇਹ ਅਣਮਨੁੱਖੀ ਕਾਰਾ ਅੰਗ੍ਰੇਜ਼ ਸਾਮਰਾਜਵਾਦ ਦੇ ਤਾਬੁਤ ਵਿਚ ਆਖਰੀ ਕਿੱਲ ਸਾਬਤ ਹੋਇਆ ਅਤੇ ਇਸ ਉਪਰੰਤ 15 ਅਗਸਤ 1947 ਨੂੰ ਸਾਡਾ ਮੁਲਕ ਅੰਗ੍ਰੇਜਾਂ ਦੀ ਜ਼ੰਜ਼ੀਰ ਤੋਂ ਮੁਕਤ ਹੋ ਗਿਆ।
ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਪ੍ਰਦਰਸ਼ਨੀ ਵਿਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਨੂੰ ਜਲਿਆਂ ਵਾਲਾ ਬਾਗ ਸਾਕੇ ਦੀ ਅਹਿਮੀਅਤ ਬਾਰੇ ਦੱਸਣਾ ਚਾਹੀਦਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਸਿੱਖਿਆ ਅਫਸਰ (ਸੈਕੰ. ਸਿੱਖਿਆ) ਸ੍ਰੀਮਤੀ ਸਵਰਨਜੀਤ ਕੌਰ ਅਤੇ ਹੋਰ ਵੀ ਹਾਜ਼ਰ ਸਨ।

Wednesday, October 18, 2017

ਪਿੰਗਲਵਾੜੇ ਵਿੱਚ ਬੱਚਿਆਂ ਦੀਆਂ ਹੱਥ ਕਿਰਤਾਂ ਦੀ ਪ੍ਰਦਰਸ਼ਨੀ

Wed, Oct 18, 2017 at 3:39 PM
ਮੰਦਬੁਧੀ, ਗੂੰਗੇ ਤੇ ਅਪਾਹਿਜ ਬੱਚਿਆਂ ਨੇ ਬਣਾਈਆਂ ਸਨ ਹੱਥ ਕਿਰਤਾਂ
ਅੰਮ੍ਰਿਤਸਰ: 18 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ):: 
 ਅੱਜ 18 ਅਕਤੂਬਰ, 2017 ਨੂੰ ਦਿਵਾਲੀ ਦੇ ਮੌਕੇ ’ਤੇ ਪਿੰਗਲਵਾੜੇ ਦੇ ਮੰਦਬੁੱਧੀ, ਗੂੰਗੇ ਅਤੇ ਅਪਾਹਿਜ ਬੱਚਿਆਂ ਦੀਆਂ ਹੱਥ ਕਿਰਤਾਂ ਦੀ ਪ੍ਰਦਰਸ਼ਨੀ ਪਿੰਗਲਵਾੜਾ ਦੇ ਮੁੱਖ ਦਫ਼ਤਰ, ਨਜ਼ਦੀਕ ਬੱਸ ਸਟੈਂਡ ਵਿਚ ਲਗਾਈ ਗਈ। ਇਸ ਪ੍ਰਦਰਸ਼ਨੀ ਵਿਚ ਪਿੰਗਲਵਾੜੇ ਵਿਚ ਬੱਚਿਆਂ ਵਾਸਤੇ ਚਲ ਰਹੇ ਮੁੜ ਵਸੇਬਾ ਸੈਂਟਰ ਵਿਚ ਤਿਆਰ ਕੀਤੇ ਕਪੜੇ ਅਤੇ ਜੂਟ ਦੇ ਬੈਗ, ਸੋਫਟ ਖਿਲਾਉਣੇ, ਚਾਦਰਾਂ, ਬੈਡ ਕਵਰ, ਸੁੰਧਰ ਸੀਨੀਅਰੀਆਂ ਅਤੇ ਬੱਚਿਆਂ ਵਲੋਂ ਬਣਾਈਆਂ ਗਈਆਂ ਬਹੁਤ ਵਧੀਆਂ ਹੱਥ ਕਿਰਤਾਂ ਦੇ ਨਮੂਨੇ ਪੇਸ਼ ਕੀਤੇ ਗਏ। ਅਰਦਾਸਾਂ ਨਾਲ--ਬਲਜੀਤ ਸੈਣੀ 
  ਮੰਦਬੁਧੀ ਬੱਚਿਆਂ ਵਲੋਂ ਤਿਆਰ ਕੀਤੀਆਂ ਕਈ ਫੈਂਸੀ ਤਰ੍ਹਾਂ ਦੇ ਵੱਖ- ਵੱਖ ਨਮੂਨਿਆਂ ਦੀਆਂ ਮੋਮਬਤੀਆਂ ਅਤੇ ਖਿਲੇ ਹੋਏ ਭਲੀ-ਭਾਂਤ ਦੇ ਕਾਗਜ਼ਾਂ ਦੇ ਫੁੱਲ ਪ੍ਰਦਰਸ਼ਨੀ ਦੀ ਸ਼ੋਭਾ ਵਧਾ ਰਹੇ ਸਨ। 
  ਪਿੰਗਲਵਾੜੇ ਦੇ ਇਸ ਹੱਥ ਕਿਰਤ ਕੇਂਦਰਾਂ ਵਿਚ ਬੱਚਿਆਂ ਅਤੇ ਮਰੀਜ਼ਾਂ ਨੂੰ ਹੱਥ ਕਿਰਤਾਂ ਦੁਆਰਾ ਆਪਣੇ ਪੈਰਾਂ ਉਤੇ ਖੜਾ ਕਰਨ ਦਾ ਇਹ ਬਹੁਤ ਹੀ ਵਧੀਆ ਉਪਰਾਲਾ ਹੈ । ਜਿਸ ਰਾਹੀਂ ਉਹਨਾਂ ਦੀ ਮਨੋਦਸ਼ਾ ਵਿਚ ਸੁਧਾਰ ਦੇ ਨਾਲ-ਨਾਲ ਉਹਨਾਂ ਵਿਚ ਕੰਮ ਕਰਨ ਵਾਸਤੇ ਉਤਸ਼ਾਹ ਵੀ ਵਧਦਾ ਹੈ। ਡਾ. ਇੰਦਰਜੀਤ ਕੌਰ ਜੀ ਨੇ ਕਿਹਾ ਕਿ ਇਸ ਪ੍ਰਦਰਸ਼ਨੀ ਵਿਚ ਆ ਕੇ ਪਤਾ ਲਗਦਾ ਹੈ ਕਿ ਪਿੰਗਲਵਾੜੇ ਦੇ ਦੇ ਮੰਦ-ਬੁੱਧੀ, ਗੂੰਗੇ ਤੇ ਅਪਾਹਿਜ ਬੱਚੇ ਆਪਣੇ ਹੱਥਾਂ ਦੇ ਨਾਲ ਕਿਸ ਤਰਾਂ ਦੀਆਂ ਸੁੰਦਰ ਕਿਰਤਾਂ ਬਣਾ ਸਕਦੇ ਹਨ। ਡਾ. ਇੰਦਰਜੀਤ ਕੌਰ ਨੇ ਅੰਮ੍ਰਿਤਸਰ ਤੇ ਬਾਹਰੋਂ ਆਈ ਸੰਗਤ ਨੂੰ ਬੇਨਤੀ ਕੀਤੀ ਕਿ ਇਸ ਪ੍ਰਦਰਸ਼ਨੀ ਨੂੰ ਆ ਕੇ ਵੇਖਣ ਅਤੇੇ ਪਿੰਗਲਵਾੜੇ ਦੇ ਬਚਿਆਂ ਦਾ ਉਤਸ਼ਾਹ ਵਧਾਉਣ। 
ਇਸ ਸ਼ੁਭ ਮੌਕੇ ਤੇ ਸ੍ਰ. ਮੁਖਤਾਰ ਸਿੰਘ ਆਨਰੇਰੀ ਸੈਕਟਰੀ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਤਿਲਕ ਰਾਜ ਜਨਰਲ ਮੈਨੇਜਰ ਆਦਿ ਸ਼ਾਮਿਲ ਸਨ।

Monday, September 18, 2017

ਪੁਸਤਕ ਸਭਿਆਚਾਰ ਖਿਲਾਫ਼ ਹੋਏ ਯੋਜਨਾਬੱਧ ਹਮਲੇ

Mon, Sep 18, 2017 at 3:13 PM
ਇਹਨਾਂ ਹਮਲਿਆਂ ਦਾ ਜੁਆਬ ਵੀ ਯੋਜਨਾਬੱਧ ਹੋਵੇ-ਡਾ. ਸੁਰਜੀਤ
ਲੁਧਿਆਣਾ: 18 ਸਤੰਬਰ 2017: (ਪੰਜਾਬ ਸਕਰੀਨ ਟੀਮ)::
ਇਹ ਸੈਮੀਨਾਰ ਮਾਰੂ ਹਨੇਰੀਆਂ ਸਾਹਮਣੇ ਚਿਰਾਗ ਜਗਾਉਣ ਦੀ ਹਿੰਮਤ ਵਰਗਾ ਉਪਰਾਲਾ ਸੀ। ਮਨੁੱਖੀ ਮਨਾਂ ਵਿੱਚੋਂ ਸਾਹਿਤ ਸੱਭਿਆਚਾਰ ਦੀਆਂ ਕਦਰਾਂ ਕੀਮਤਾਂ ਨੂੰ ਜਿਸ ਸਾਜ਼ਿਸ਼ੀ ਢੰਗ ਨਾਲ ਅਲੋਪ ਕਰ ਕੇ ਜੋ ਜੋ ਕੁਝ ਮਨੁੱਖੀ ਮਨਾਂ ਵਿੱਚ ਭਰਿਆ ਜਾ ਰਿਹਾ ਹੈ ਉਹ ਸਭ ਕਿਸੇ ਹਮਲੇ ਨਾਲੋਂ ਘੱਟ ਨਹੀਂ। ਅਜਿਹੇ ਲੋਕ ਮੁਜਰਾ ਦੇਖਣ ਜਾ ਸਕਦੇ ਹਨ ਪਰ ਕਿਤਾਬਾਂ ਬਾਰੇ ਚਰਚਾ ਨਹੀਂ ਕਰ ਸਕਦੇ।  ਦਾਰੂ ਅਤੇ ਹੋਰ ਨਸ਼ੇ ਖਰੀਦ ਸਕਦੇ ਹਨ ਪਰ ਕਿਤਾਬਾਂ ਤੇ ਖਰਚਾ ਨਹੀਂ ਕਰ ਸਕਦੇ। ਇਸ ਸੈਮੀਨਾਰ ਵਿੱਚ ਵੀ ਸਰੋਤੇ ਘੱਟ ਸਨ। ਬਹੁਤੀਆਂ ਕੁਰਸੀਆਂ ਖਾਲੀ ਸਨ। ਇਸ ਸਭ ਕੁਝ ਦੇ ਬਾਵਜੂਦ ਨਾ ਤਾਂ ਨਾ  ਬੁੱਇਸ ਨਾਲ ਨੈਸ਼ਨਲ ਬੁੱਕ ਟਰਸੱਟ ਵੱਲੋਂ ਪਹੁੰਚੀ ਪੰਜਾਬੀ ਦੀ ਸੰਪਾਦਕ ਨਵਜੋਤ ਕੌਰ ਨਿਰਾਸ਼ ਸੀ ਨਾ ਹੀ ਉਹਨਾਂ ਨਾਲ ਆਈ ਬਾਕੀ ਟੀਮ ਅਤੇ ਨਾ ਹੀ ਪੰਜਾਬੀ ਸਾਹਿਤ ਅਕਾਦਮੀ ਦੇ ਅਹੁਦੇਦਾਰ। ਅਕਾਦਮੀ ਦੇ ਜਨਰਲ ਸਕੱਤਰ ਡਾਕਟਰ ਸੁਰਜੀਤ ਸਿੰਘ ਨੇ ਤਾਂ ਬਹੁਤ ਹੀ ਜੋਸ਼ ਨਾਲ ਅਭੂਤ ਕੁਝ ਏਨਾ ਸਾਰਥਕ ਬੋਲਿਆ ਕਿ ਸਾਡੀ ਟੀਮ ਨੂੰ ਹੁਣ ਤੱਕ ਪਛਤਾਵਾ ਹੈ ਕਿ ਉਹਨਾਂ ਗੱਲਾਂ ਨੂੰ ਪੂਰਾ ਰਿਕਾਰਡ  ਕਿਓਂ ਨਹੀਂ ਕੀਤਾ ਜਾ ਸਕਿਆ। ਉਹਨਾਂ ਪੁਸਤਕ ਕਲਚਰ ਦੀ ਗੱਲ ਵੀ ਕੀਤੀ, ਕਲਮੀ ਫਰਜ਼ਾਂ ਦੀ ਵੀ ਅਤੇ ਇਨਾਮਾਂ ਲਈ ਹੁੰਦੇ ਜੁਗਾੜਾਂ ਦੀ ਵੀ। ਕੁਲ ਮਿਲਾ ਕੇ ਇਹ ਸਭ ਕਿਤਾਬ ਨੂੰ ਅਤੇ ਕਲਮ ਦੇ ਪੱਧਰ ਨੂੰ ਹੋਰ ਉਚੇਰਾ ਲਿਜਾਣ ਵਾਲਾ ਹੀ ਸੀ। 
ਪੰਜਾਬੀ ਭਵਨ ਲੁਧਿਆਣਾ ਵਿਖੇ ਨੈਸ਼ਨਲ ਬੁੱਕ ਟਰੱਸਟ ਵਲੋਂ ਕਰਵਾਏ ਸੈਮੀਨਾਰ ‘ਪਾਠਕਾਂ ਵਿਚ ਪੁਸਤਕਾਂ ਪੜ੍ਹਨ ਦੀ ਘੱਟ ਰਹੀ ਰੁਚੀ’ ਦੀ ਵਿਚਾਰ ਚਰਚਾ ਬਹੁਤ ਹੀ ਸਾਰਥਕ ਰਹੀ। ਇਸ ਵਿਚਾਰ ਚਰਚਾ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਪੁਸਤਕ ਪੜ੍ਹਨ ਸਭਿਆਚਾਰ ਖਿਲਾਫ਼ ਯੋਜਨਾਬਧ ਹਮਲਾ ਹੋਇਆ ਹੈ ਜਿਸ ਦਾ ਉੱਤਰ ਸਾਨੂੰ ਯੋਜਨਾਬਧ ਢੰਗ ਨਾਲ ਹੀ ਦੇਣਾ ਬਣਦਾ ਹੈ। ਉਨ੍ਹਾਂ ਦੀ ਸਮਝ ਹੈ ਕਿ ਪੰਜਾਬ ਦੀ ਸੱਭਿਅਤਾ ਤਾਂ ਵਿਕਸਤ ਹੋਈ ਪਰ ਸਾਡੇ ਪਾਸੋਂ ਸਭਿਆਚਾਰ ਦੀ ਨਿਰੰਤਰ ਪਰੰਪਰਾ ਗੁਆਚ ਗਈ ਹੈ। ਇਸ ਲਈ ਵਿਅਕਤੀਆਂ ਸੰਸਥਾਵਾਂ ਅਤੇ ਸਮੁੱਚੇ ਸਮਾਜ ਨੂੰ ਯੋਜਨਾਬਧ ਯਤਨ ਕਰਨੇ ਪੈਣਗੇ। ਪ੍ਰਧਾਨਗੀ ਮੰਡਲ ਵਿਚ ਸਾਥ ਨਿਭਾਉਦਿਆਂ ਉੱਘੇ ਕਹਾਣੀਕਾਰ ਅਤੇ ਪੱਤਰਕਾਰ ਦੇਸ ਰਾਜ ਕਾਲੀ ਨੇ ਵੀ ਮਹਿਸੂਸ ਕੀਤਾ ਕਿ ਸਾਡੀ ਪਰੰਪਰਾ ਵਿਚ ਸਾਹਿਤ ਸੰਗੀਤ ਅਤੇ ਗਾਉਣ ਪਰੰਪਰਾ ਨਾਲ ਜੁੜਿਆ ਹੋਇਆ ਸੀ ਜਿਸ ਦਾ ਬਹੁਤਾ ਨੁਕਸਾਨ ਦੇਸ਼ ਦੀ ਵੰਡ ਸਮੇਂ ਹੋਇਆ। ਸੈਮੀਨਾਰ ਵਿਚ ਭਾਗ ਲੈਂਦਿਆਂ ਉੱਘੇ ਵਿਦਵਾਨ ਅਤੇ "ਤ੍ਰਿਸ਼ੰਕੂ" ਦੇ ਸੰਪਾਦਕ ਡਾ. ਗੁਰਇਕਬਾਲ ਸਿੰਘ ਨੇ ਮਹਿਸੂਸ ਕੀਤਾ ਕਿ ਚੰਗੇ ਸਾਹਿਤ ਦੇ ਪਾਠਕਾਂ ਦੀ ਗਿਣਤੀ ਘਟੀ ਨਹੀਂ ਹੈ। ਰਚਨਾ ਨੂੰ ਪਾਠਕਾਂ ਤੱਕ ਪਹੁੰਚਾਉਣ ਲਈ ਰਚਨਾਕਾਰ ਨੂੰ ਫ਼ਕੀਰੀ ਦੀ ਹੱਦ ਤਕ ਜਾ ਕੇ ਆਪਣੇ ਅਨੁਭਵ ਦੀ ਵਿਲੱਖਣ ਪੇਸ਼ਕਾਰੀ ਕਰਨੀ ਅਤਿ ਜ਼ਰੂਰੀ ਹੈ। ਮਿੰਨੀ ਮੈਗਜ਼ੀਨ "ਅਣੂੰ" ਦੇ ਸੰਪਾਦਕ ਅਤੇ ਕਹਾਣੀਕਾਰ ਸ੍ਰੀ ਸੁਰਿੰਦਰ ਕੈਲੇ ਨੇ ਕਿਹਾ ਕਿ ਸਕੂਲ ਅਤੇ ਘਰਾਂ ਦੀਆਂ ਸੰਸਥਾਵਾਂ ਦਾ ਮਾਹੌਲ ਪਾਠਕਾਂ ਨੂੰ ਪੁਸਤਕਾਂ ਤੋਂ ਦੂਰ ਲਿਜਾ ਰਿਹਾ ਹੈ। ਵਿਸ਼ੇੇ ਦੀ ਵਿਭਿੰਨਤਾ ਪਾਠਕ ਪੈਦਾ ਕਰਨ ਵਿਚ ਸਹਾਈ ਹੋ ਸਕਦੀ ਹੈ। ਉੱਘੇ ਕਵੀ ਤੇ ਕਹਾਣੀਕਾਰ ਸ੍ਰੀ ਸੁਰਿੰਦਰ ਰਾਮਪੁਰੀ ਨੇ ਕਿਹਾ ਕਿ ਬਾਲ ਸਾਹਿਤ, ਕਹਾਣੀ ਸਾਹਿ, ਸਵੈ ਜੀਵਨੀ ਵਰਗੀਆਂ ਬਿਰਧਾਂਤਕ ਵਿਧਾਵਾਂ ਪਾਠਕਾਂ ਦੀ ਗਿਣਤੀ ਵਿਚ ਵਾਧਾ ਕਰਨ ਵਿਚ ਸਹਾਇੀ ਹੋ ਰਹੀਆਂ ਹਨੇ ਉੱਘੇ ਆਲੋਚਕ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਗਲੋਬਲਾਈਜੇਸ਼ਨ ਦੇ ਦੌਰ ਨੇ ਕਾਰਪੋਰੇਟ ਜਗਤ ਦੇ ਦਬਾਅ ਹੇਠ ਸਰਕਾਰਾਂ, ਸਰਕਾਰੀ ਸੰਸਥਾਵਾਂ, ਲੇਖਕ, ਪਾਠਕ ਸਭ ਨੂੰ ਯੋਜਨਾਬੱਧ ਢੰਗ ਨਾਲ ਪ੍ਰਭਾਵਿਤ ਕੀਤਾ ਹੈ। ਸਾਡੇ ਸਕੂਲ, ਘਰ, ਮਾਪੇ, ਧਰਮ, ਅਧਰਮ ਸਭ ਦੀ ਦਿ੍ਰਸ਼ਟੀ ਬਦਲ ਕੇ ਰਹਿ ਗਈ ਹੈ। ਪ੍ਰਤੀਕਰਮ ਵਿਚ ਉੱਠਣ ਵਾਲੀਆਂ ਲਹਿਰਾਂ ਵੀ ਕਮਜ਼ੋਰ ਪੈ ਗਈਆਂ ਹਨ। ਲਹਿਰਾਂ, ਜੋ ਲੋਕਾਂ ਨੂੰ ਪੁਸਤਕ ਸਭਿਆਚਾਰ ਨਾਲ ਜੋੜਨ ਦੀ ਕੋਸ਼ਿਸ ਕਰਦੀਆਂ ਰਹੀਆਂ ਹਨ। ਇੋ ਇਕੋ ਇਕ ਆਸ ਅਜੇ ਵੀ ਬਚੀ ਹੋਈ ਹੈ। ਵਿਚਾਰ ਚਰਚਾ ਵਿਚ ਭਾਗ ਲੈਂਦਿਆਂ ਪੀ.ਏ.ਯੂ. ਦੇ ਵਿਦਿਾਰਥੀ ਜਸਪ੍ਰੀਤ ਨੇ ਕਿਹਾ ਕਿ ਅਜਿਹੇ ਮਸਲਿਆਂ ਨੂੰ ਵਿਚਾਰਨ ਲਈ ਨੌਜਵਾਨ ਵਿਦਿਆਰਥੀਆਂ ਤੇ ਲੇਖਕਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਰਾਮਪੁਰ ਸਾਹਿਤ ਸਭਾ ਦੇ ਪ੍ਰਧਾਨ ਜਸਵੀਰ ਝੱਜ ਨੇ ਕਿਹਾ ਕਿ ਪਾਠਕਾਂ ਨੂੰ ਪੁਸਤਕਾਂ ਨਾਲ ਜੋੜਨ ਲਈ ਸਾਹਿਤ ਸਭਾਵਾਂ ਦਾ ਯੋਗਦਾਨ ਸ਼ਲਾਘਾਯੋਗ ਰਿਹਾ ਹੈ ਤੇ ਅੱਜ ਵੀ ਉਹ ਇਹ ਫਰਜ਼ ਨਿਭਾ ਰਹੀਆਂ ਹਨੇ। ਚੇਤਨਾ ਪ੍ਰਕਾਸ਼ਨ ਅਤੇ ਤਿ੍ਰਸ਼ੰਕੂ ਦੇ ਸੰਚਾਲਕ ਸ੍ਰੀ ਸਤੀਸ਼ ਗੁਲਾਟੀ ਨੇ ਚਰਚਾ ਵਿਚ ਭਾਗ ਲੈਂਦਿਆਂ ਦੱਸਿਆ ਕਿ ਸਾਡੇ ਵਲੋਂ ਛਾਪੀਆਂ ਜਾਂਦੀਆਂ ਪੁਸਤਕਾਂ ਦੀ ਗਿਣਤੀ ਬਿਲਕੁਲ ਨਹੀਂ ਘਟੀ ਜੋ ਲੇਖਕ ਖੁਦ ਕਿਤਾਬ ਛਾਪ ਕੇ ਭੇਟਾ ਕਰਦੇ ਹਨ ਉਨ੍ਹਾਂ ਦੇ ਪਾਠਕ ਨਹੀਂ ਹਨ। ਸਰਕਾਰੀ ਸਕੂਲਾਂ ਦੇ ਮੁਕਾਬਲੇ ਪਬਲਿਕ ਸਕੂਲ ਸਿਲੇਬਸ ਤੋਂ ਬਾਹਰਲੀਆਂ ਪੁਸਤਕਾਂ ਖਰੀਦਣ ਵਿਚ ਵਧੇਰੇ ਰੁਚੀ ਵਿਖਾਉਦੇ ਹਨ।
ਇਸ ਮੌਕੇ ਨੈਸ਼ਨਲ ਬੁਕ ਟਰੱਸਟ ਵਲੋਂ ਸਹਿ ਸੰਪਾਦਕ ਪੰਜਾਬੀ ਨਵਜੋਤ ਕੌਰ ਅਤੇ ਸ੍ਰੀ ਸ਼ਾਮ ਲਾਲ ਕੋਰੀ ਨੇ ਡਾ. ਸੁਰਜੀਤ ਸਿੰਘ ਅਤੇ ਦੇਸ ਰਾਜ ਕਾਲੀ ਨੂੰ ਪੁਸਤਕਾਂ ਦੇ ਸੈੱਟ ਭੇਟ ਕੀਤੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਜਨਰਲ ਸਕੱਤਰ ਸ੍ਰੀ ਸੁਰਜੀਤ ਜੱਜ, ਕਹਾਣੀਕਾਰ ਸ੍ਰੀਮਤੀ ਇੰਦਰਜੀਤਪਾਲ ਕੌਰ, ਬਲਵੀਰ ਜਸਵਾਲ, ਬਰਿਸ਼ ਭਾਲ ਘਲੋੀ, ਭੁਪਿੰਦਰ ਸਿੰਘ ਧਾਲੀਵਾਲ, ਜਸਵੰਤ ਜ਼ਫ਼ਰ, ਗਗਨ ਸ਼ਰਮਾ ਘੁਡਾਣੀ, ਪਰਮਜੀਤ ਕੌਰ ਮਹਿਕ, ਕੁਲਵਿੰਦਰ ਕਿਰਨ, ਗੁਰਪ੍ਰੀਤ ਕੌਰ ਧਾਲੀਵਾਲ, ਹਰੀਸ਼ ਮੋਦਗਿਲ ਸਮੇਤ ਕਾਫ਼ੀ ਗਿਣਤੀ ਸਿੰਘ ਸਾਹਿਤ ਪ੍ਰੇਮੀ ਹਾਜ਼ਰ ਸਨ। ਨੈਸ਼ਨਲ ਬੁੱਕ ਨਰੱਸਟ ਨਵੀਂ ਦਿੱਲੀ ਵੱਲੋਂ ਪੰਜਾਬੀ ਭਵਨ ਵਿਖੇ ਪੁਸਤਕਾਂ ਦੀ ਪ੍ਰਦਰਸ਼ਨੀ 21 ਸਤੰਬਰ 2017 ਤੱਕ ਜਾਰੀ ਰਹੇਗੀ।

Saturday, September 16, 2017

ਨੈਸ਼ਨਲ ਬੁਕ ਟਰੱਸਟ ਵੱਲੋਂ ਪੰਜਾਬੀ ਭਵਨ ਵਿਖੇ ਕਹਾਣੀ ਦਰਬਾਰ

Sat, Sep 16, 2017 at 4:53 PM
ਇਸ ਉੱਦਮ ਨਾਲ ਪਾਠਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ-ਮਿੱਤਰ ਸੈਨ ਮੀਤ
ਲੁਧਿਆਣਾ: 16 ਸਤੰਬਰ 2017: (ਪੰਜਾਬ ਸਕਰੀਨ ਬਿਊਰੋ)::
ਅੱਜ ਨੈਸ਼ਨਲ ਬੁਕ ਟਰੱਸਟ ਨਵੀਂ ਦਿੱਲੀ ਵੱਲੋਂ ਪੰਜਾਬੀ ਭਵਨ ਵਿਖੇ ਕਹਾਣੀ ਦਰਬਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਕਰਦਿਆਂ ਉੱਘੇ ਨਾਵਲਕਾਰ ਸ੍ਰੀ ਮਿੱਤਰ ਸੈਨ ਮੀਤ ਨੇ ਕਿਹਾ ਕਿ ਇਸ ਯਤਨ ਨਾਲ ਪਾਠਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਬਣੇਗੀ। ਪੰਜਾਬੀ ਹੀ ਨਹੀਂ ਸਾਰੀਆਂ ਭਾਰਤੀ ਭਾਸ਼ਾਵਾਂ ਦੀਆਂ ਉੱਤਮ ਪੁਸਤਕਾਂ ਵਾਜਬ ਕੀਮਤ ’ਤੇ ਪਾਠਕਾਂ ਦੇ ਦਰ ’ਤੇ ਪਹੁੰਚਾ ਕੇ ਟਰੱਸਟ ਸ਼ਲਾਘਾਯੋਗ ਉੱਦਮ ਕਰ ਰਿਹਾ ਹੈ। ਇਸੇ ਲੜੀ ਵਿਚ ਅੱਜ ਪੰਜਾਬੀ ਦੇ ਪ੍ਰਮੁੱਖ ਸਥਾਨਕ ਕਹਾਣੀਕਾਰਾਂ ਨੂੰ ਪਾਠਕਾਂ ਦੇ ਰੂ-ਬ-ਰੂ ਕਰਵਾਇਆ ਗਿਆ। ਮੀਤ ਜੀ ਦੇ ਨਾਲ ਕਹਾਣੀਕਾਰ ਸੁਖਜੀਤ ਪ੍ਰਧਾਨਗੀ ਮੰਡਲ ਵਿਚ ਸਸ਼ੋਭਿਤ ਸਨ। ਇਨ੍ਹਾਂ ਦੇ ਨਾਲ ਕਹਾਣੀਧਾਰਾ ਦੇ ਸੰਪਾਦਕ ਭਗਵੰਤ ਰਸੂਲਪੁਰੀ ਵੀ ਸ਼ਾਮਲ ਸਨ। ਟਰੱਸਟ ਦੇ ਸਹਿ ਸੰਪਾਦਕ ਪੰਜਾਬੀ ਮੈਡਮ ਨਵਜੋਤ ਕੌਰ ਨੇ ਟਰੱਸਟ ਵਲੋਂ ਪ੍ਰਧਾਨਗੀ ਮੰਡਲ ਅਤੇ ਸਮੁੱਚੇ ਕਹਾਣੀਕਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਸੀਂ ਸਾਹਿਤਕਾਰਾਂ ਨੂੰ ਸੱਦਾ ਦਿੰਦੇ ਹਾਂ ਕਿ ਚੰਗੀਆਂ ਸਾਹਿਤਕ ਰਚਨਾਵਾਂ ਪ੍ਰਕਾਸ਼ਨ ਹਿਤ ਭੇਜਣ। ਇਨ੍ਹਾਂ ਨੂੰ ਪ੍ਰਕਾਸ਼ਿਤ ਕਰਕੇ ਟਰੱਸਟ ਨੂੰ ਬੇਹੱਦ ਖੁਸ਼ੀ ਹੋਵੇਗੀ। ਦਿਲਚਸਪ ਗੱਲ ਹੈ ਕਿ ਇਸ ਮੌਕੇ ਤੇ  ਥੋਹੜੇ ਸਨ ਪਰ ਜਿੰਨੇ ਵੀ ਸਨ ਓਹ ਸਾਰੇ ਇਸ ਸੈਮੀਨਾਰ ਦੀ ਹਰ ਗੱਲ ਧਿਆਨ  ਨਾਲ ਸੁਣ  ਰਹੇ ਸਨ।ਇਹਨਾਂ ਵਿੱਚ ਸ਼ਾਇਰ ਵੀ ਸਨ, ਕਹਾਣੀਕਾਰ ਵੀ ਸਾਹਿਤਕ ਪੱਤਰਕਾਰੀ ਕਰਨ ਵਾਲੇ ਵੀ। ਬਹੁਤ ਸਾਰੇ ਚੇਤਨ ਪਾਠਕ ਪਾਠਕਾਵਾਂ ਨੇ ਵੀ ਸ਼ਿਰਕਤ ਕੀਤੀ। ਪਾਠਕ ਵਰਗ ਵਿੱਚੋਂ ਬਹੁਤ ਸਾਰੇ ਜਵਾਨ ਪੀੜ੍ਹੀ ਵਾਲੇ ਪਾਠਕ ਆਪੋ ਆਪਣੇ ਸੁਆਲ ਲੈ ਕੇ ਵੀ ਆਏ ਸਨ। 
ਇੱਸ ਮੌਕੇ ਮੈਡਮ ਨਵਜੋਤ  ਕੌਰ ਨੇ ਕਿਹਾ ਕਿ ਟਰੱਸਟ ਪੰਜਾਬ ਦੀ ਵਰਤਮਾਨ ਸਥਿਤੀ ਬਾਰੇ ਮਿਆਰੀ ਤੇ ਖੋਜ ਭਰਪੂਰ ਪੁਸਤਕਾਂ ਪ੍ਰਕਾਸ਼ਿਤ ਕਰਨ ਦਾ ਇੱਛੁਕ ਹੈ। ਕਹਾਣੀਕਾਰ ਸੁਖਜੀਤ ਨੇ ‘ਮੱਥੇ ਦੇ ਵਲ ਕਹਾਣੀ ਸੁਣਾਈ ਜੋ ਪਾਤਰ ਦੀ ਰੂਸ ਪ੍ਰਤੀ ਭਾਵੁਕ ਸਾਂਝ ਨੂੰ ਦਰਸਾਉਦੀ ਹੈ। ਭਗਵੰਤ ਰਸੂਲਪੁਰੀ ਦੀ ਕਹਾਣੀ ‘ਮਾਇਆ’ ਡੇਰੇ ਦੇ ਸਾਧ ਦੀ ਮਾਨਸਿਕਤਾ ਨੂੰ ਪੇਸ਼ ਕਰਦੀ ਕਹਾਣੀ ਹੈ। ਸ੍ਰੀ ਅਜੀਤ ਪਿਆਸਾ ਨੇ ‘ਹਿੰਦੁਸਤਾਨ ਤੁਮਾਰਾ ਹੈ’, ਇੰਦਰਜੀਤ ਪਾਲ ਕੌਰ ਨੇ ‘ਅਪਰਾਜਿਤਾ’, ਦੇਸ ਰਾਜ ਕਾਲੀ ਨੇ ‘ਦਰਸ਼ਕ’, ਜਸਮੀਤ ਕੌਰ ਨੇ ‘ਹੂਕ’ ਅਤੇ ਰਾਗ ਮੈਗਜ਼ੀਨ ਦੇ ਸੰਪਾਦਕ ਤੇ ਕਹਾਣੀਕਾਰ ਅਜਮੇਰ ਸਿੱਧੂ ਨੇ ਮਨੁੱਖੀ ਜ਼ਿੰਦਗੀ ਨੂੰ ਬੜੇ ਤਰਕ ਭਰਪੂਰ ਰੰਗ ਵਿਚ ਪੇਸ਼ ਕੀਤਾ। ਸਮੁੱਚੇ ਕਹਾਣੀਕਾਰਾਂ ਨੂੰ ਪੇਸ਼ ਕਰਨ ਦੇ ਫਰਜ ਭਗਵੰਤ ਰਸੂਲਪੁਰੀ ਨੇ ਬਾਖ਼ੂਬੀ ਨਿਭਾਏ।
ਇਸ ਸਮਾਗਮ ਵਿਚ ਟਰੱਸਟ ਦੇ ਲੇਖਾ ਅਧਿਕਾਰੀ ਸ਼ਾਮ ਲਾਲ ਕੋਰੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।  ਇਸ ਮੌਕੇ ਡਾ. ਗੁਰਇਕਬਾਲ ਸਿੰਘ, ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ, ਜਸਵੰਤ ਜ਼ਫ਼ਰ,  ਕਰਮਜੀਤ ਸਿੰਘ ਔਜਲਾ, ਗੁਰਸ਼ਰਨ ਸਿੰਘ ਨਰੂਲਾ, ਕੁਲਵਿੰਦਰ ਕਿਰਨ, ਸੁਰਿੰਦਰ ਦੀਪ, ਪਰਮਜੀਤ ਕੌਰ ਮਹਿਕ, ਮਹਿੰਦਰ ਸਿੰਘ ਤਤਲਾ, ਬ੍ਰਿਸ਼ ਭਾਨ ਘਲੋਟੀ, ਜਗਜੀਤ ਜੀਤ, ਅਵਤਾਰ ਸਿੰਘ ਸੰਧੂ, ਪ੍ਰੇਮ ਅਵਤਾਰ ਰੈਣਾ, ਕਰਤਾਰ ਸਿੰਘ ਵਿਰਾਨ, ਸੰਦੀਪ ਤਿਵਾੜੀ, ਹਰਦੇਵ ਸਿੰਘ, ਜਤਿੰਦਰ ਹਾਂਸ, ਕਰਮਜੀਤ ਭੱਟੀ, ਸਰਬਜੀਤ ਸਿੰਘ ਵਿਰਦੀ, ਲਖਵੰਤ ਸਿੰਘ ਸ਼ਾਮਲ ਸਨ।
17 ਸਤੰਬਰ ਨੂੰ ਪਾਠਕਾਂ ਵਿਚ ਪੜ੍ਹਨ ਦੀ ਘੱਟ ਰਹੀ ਰੁਚੀ ਵਿਸ਼ੇ ਤੇ ਸੈਮੀਨਾਰ ਦੁਪਹਿਰ 2 ਵਜੇ ਕਰਵਾਇਆ ਜਾਵੇਗਾ ਜਿਸ ਵਿਚ ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਗੁਰਇਕਬਾਲ ਸਿੰਘ, ਪ੍ਰੋ. ਰਵਿੰਦਰ ਭੱਠਲ, ਜਨਮੇਜਾ ਸਿੰਘ ਜੌਹਲ ਅਤੇ ਸੁਰਿੰਦਰ ਰਾਮਪੁਰੀ ਭਾਗ ਲੈਣਗੇ। ਸਮੂਹ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਸਮਾਗਮ ਵਿਚ ਪਹੁੰਚਣ ਦਾ ਹਾਰਦਿਕ ਸੱਦਾ ਹੈ।

Friday, September 15, 2017

ਨੈਸ਼ਨਲ ਬੁਕ ਟਰੱਸਟ ਭਾਰਤੀ ਭਾਸ਼ਾਵਾਂ ਦਾ ਸੰਗਮ ਹੈ-ਡਾ. ਸੁਖਦੇਵ ਸਿੰਘ

Fri, Sep 15, 2017 at 4:42 PM
ਭਾਰਤ ਬਹੁ-ਕੌਮੀ ਅਤੇ ਬਹੁ-ਭਾਸ਼ੀ ਰਾਸ਼ਟਰ  ਰਿਹਾ ਹੈ
ਲੁਧਿਆਣਾ: 15 ਸਤੰਬਰ 2017:(ਪੰਜਾਬ ਸਕਰੀਨ ਬਿਊਰੋ)::
ਅੱਜ ਨੈਸ਼ਨਲ ਬੁਕ ਟਰੱਸਟ ਨਵੀਂ ਦਿੱਲੀ ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਂਝੇ ਉੱਦਮ ਨਾਲ ਹੋਣ ਵਾਲੇ ਇਸ ਪੁਸਤਕ ਮੇਲੇ ਅਤੇ ਪੁਸਤਕ ਪ੍ਰਦਰਸ਼ਨੀ ਦਾ ਉਦਾਘਾਟਨ ਅਤੇ ਕਵੀ ਦਰਬਾਰ ਦਾ ਆਯੋਜਨ ਹੋਇਆ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪ੍ਰੋਫੈਸਰ ਡਾ. ਸੁਖਦੇਵ ਸਿੰਘ ਨੇ ਉਦਘਾਟਨੀ ਭਾਸ਼ਨ ਦਿੰਦਿਆਂ ਕਿਹਾ ਕਿ ਭਾਰਤ ਬਹੁ-ਕੌਮੀ, ਬਹੁ-ਸਭਿਆਚਾਰੀ ਤੇ ਬਹੁ-ਭਾਸ਼ੀ ਰਾਸ਼ਟਰ ਰਿਹਾ ਹੈ। ਸਾਡੇ ਪੁਰਖ਼ਿਆਂ ਨੇ ਇਕ ਦੂਜੇ ਦੇ ਧਰਮਾਂ, ਅਕੀਦਿਆਂ, ਵਿਸ਼ਵਾਸਾਂ, ਭਾਸ਼ਾਵਾਂ ਅਤੇ ਸੰਸਕ੍ਰਿਤੀਆਂ ਦਾ ਸਤਿਕਾਰ ਕਰਨ ਦੀ ਬੜੀ ਪੱਕੀ ਪੀਡੀ ਪਰੰਪਰਾ ਨੂੰ ਸੰਚਾਰਿਤ ਕੀਤਾ ਹੈ। ਸਾਡਾ ਸੰਵਿਧਾਨ ਖੇਤਰੀ ਭਾਸ਼ਾਵਾਂ ਤੇ ਸਭਿਆਚਾਰਾਂ ਦੇ ਸਨਮਾਨ ਤੇ ਪ੍ਰਫੁੱਲਨ ਦੀ ਗਰੰਟੀ ਦਿੰਦਾ ਹੈ। ਇਥੇ ਸਦੀਆਂ ਤੋਂ ਰਾਜ ਭਾਗ ਦੀਆਂ ਭਾਸ਼ਾਵਾਂ ਦੇ ਨਾਲ ਨਾਲ ਖੇਤਰੀ ਭਾਸ਼ਾਵਾਂ ਦੇ ਵਿਕਾਸ ਲਈ ਯਤਨ ਹੁੰਦੇ ਰਬਹੇ ਹਨ। ਸਾਡੇ ਸੂਫ਼ੀਆਂ, ਭਗਤਾਂ ਅਤੇ ਸਿੱਖ ਗੁਰੂ ਸਾਹਿਬਾਨ ਨੇ ਮੁਖ ਧਾਰਾ ਦੀਆਂ ਭਾਸ਼ਾਵਾਂ ਨਾਲੋਂ ਵੀ ਵੱਧ ਮਹੱਤਵ ਜਨ ਸਧਾਰਨ ਤੇ ਲੋਕ ਦੀਆਂ ਭਾਸ਼ਾਵਾਂ ਨੂੰ ਦਿੱਤਾ ਹੈ।
ਉਦਘਾਟਨ ਮੌਕੇ ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਸਿੰਘ ਗਿੱਲ, ਨਵਜੋਤ ਕੌਰ ਸਸਿਸਟੈਂਟ ਐਡੀਟਰ ਐਨ.ਬੀ.ਟੀ., ਸ਼ਾਮ ਲਾਲ ਕੋਰੀ, ਸਤੀਸ਼ ਗੁਲਾਟੀ ਅਤੇ ਭਗਵੰਤ ਰਸੂਲਪੁਰੀ ਸ਼ਾਮਲ ਸਨ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਇਸ ਮੌਕੇ ਬੋਲਿਦਿਆਂ ਕਿਹਾ ਕਿ ਪੁਸਤਕ ਸੱਭਿਆਚਾਰ ਲਈ ਸੰਸਥਾਈ ਯਤਨਾਂ ਦੇ ਨਾਲ ਨਾਲ ਗ਼ੈਰ ਸੰਸਥਾਈ ਯਤਨ ਵੀ ਅਤਿ ਜ਼ਰੂਰੀ ਹਨ। ਉਨ੍ਹਾਂ ਯਾਦ ਕੀਤਾ ਕਿ ਸਾਡੇ ਪੁਰਖਿਆਂ ਨੇ ਬਿਨਾਂ ਸੰਸਥਾਵਾਂ ਤੋਂ ਵੀ ਪੁਸਤਕਾਂ ਅਤੇ ਭਾਸ਼ਾਵਾਂ ਪ੍ਰਤੀ ਮੋਹ, ਪਿਆਰ ਮਿਸਾਲੀ ਰੂਪ ਵਿਚ ਬਣਾਈ ਰੱਖਿਆ ਹੈ।
ਐਨ.ਬੀ.ਟੀ. ਦੇ ਸਹਿ-ਸੰਪਾਦਕ ਪੰਜਾਬੀ ਨਵਜੋਤ ਕੌਰ ਨੇ ਇਸ ਮੌਕੇ ਸੰਬੋਧਨ ਕਰਦਿਆਂ ਮਾਤ ਭਾਸ਼ਾ ਦੀ ਮਹੱਤਤਾ ਨੂੰ ਪੁਸਤਕਾਂ ਪੜ੍ਹਨ ਨਾਲ ਜੋੜ ਕੇ ਮੁੱਲਵਾਨ ਗੱਲਾਂ ਕੀਤੀਆਂ। ਉਨ੍ਹਾਂ ਰੂਸੀ ਕਵੀ ਰਸੂਲ ਹਮਜ਼ਾਤੋਵ ਦੇ ਹਵਾਲੇ ਨਾਲ ਮਾਤ ਭਾਸ਼ਾ ਪ੍ਰਤੀ ਬੋਲਦਿਆਂ ਕਿਹਾ ਕਿ ਜਿਹੜੇ ਮਾਤ ਭਾਸ਼ਾ ਭੁੱਲ ਜਾਂਦੇ ਹਨ ਉਨ੍ਹਾਂ ਨੂੰ ਮਾਵਾਂ ਨਹੀਂ ਪਛਾਣਦੀਆਂ ਸਨ। ਸਤੀਸ਼ ਗੁਲਾਟੀ ਨੇ ਕਿਹਾ ਕਿ ਪੁਸਤਕ ਮੇਲਿਆਂ ਦੀ ਪਰੰਪਰਾ ਵੀ ਉਵੇਂ ਸੁੰਗੜਦੀ ਜਾ ਰਹੀ ਹੈ ਜਿਵੇਂ ਹੋਰ ਕਈ ਚੰਗੀਆਂ ਗੱਲਾਂ ਤੇ ਸਰਕਾਰੀ ਖ਼ਰਚੇ ਘੱਟ ਰਹੇ ਹਨ। ਸ਼ਾਮ ਲਾਲ ਕੋਰੀ ਨੇ ਕਿਹਾ ਕਿ ਐਨ.ਬੀ.ਟੀ. ਵਲੋਂ ਸਾਰੇ ਹਿੰਦੁਸਤਾਨ ਦੀਆਂ ਭਾਸ਼ਾਵਾਂ ਦੀ ਪੁਸਤਕਾਂ ਮੇਲੇ ਲਗਾ ਕੇ ਪੁਸਤਕ ਸੱਭਿਆਚਾਰ ਵਿਕਸਤ ਕੀਤਾ ਜਾ ਰਿਹਾ ਹੈ।  ਇਸ ਪ੍ਰਦਰਸ਼ਨੀ ਵਿਚ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ, ਅੰਗਰੇਜ਼ੀ ਦੀਆਂ ਪੁਸਤਕਾਂ ਸ਼ਾਮਲ ਕੀਤੀਆਂ ਗਈਆਂ ਹਨ। ਉਨ੍ਹਾਂ ਦਸਿਆ ਕਿ ਐਨ.ਬੀ.ਟੀ. 32 ਭਾਸ਼ਾਵਾਂ ਵਿਚ ਪੁਸਤਕ ਪ੍ਰਕਾਸ਼ਨਾ ਅਤੇ ਸਾਹਿਤਕ ਗਤੀ ਵਿਧੀਆਂ ਕਰ ਰਹੀ ਹੈ। ਉੱਘੇ ਕਹਾਣੀਕਾਰ ਭਗਵੰਤ ਰੂਸਲਪੁਰੀ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਸਾਨੂੰ ਅਜਿਹੀਆਂ ਪੁਸਤਕ ਪ੍ਰਦਰਸ਼ਨੀਆਂ ਲਗਾ ਕੇ ਪੁਸਤਕ ਸਭਿਆਚਾਰ ਪ੍ਰਫੁਲਿਤ ਕਰਨਾ ਚਾਹੀਦਾ ਹੈ। 
ਉਪਰੰਤ ਕਵੀ ਦਰਬਾਰ ਦੀ ਪ੍ਰਧਾਨਗੀ ਪ੍ਰਸਿੱਧ ਸ਼ਾਇਰ ਡਾ. ਸੁਰਜੀਤ ਪਾਤਰ ਨੇ ਕੀਤੀ ਉਨ੍ਹਾਂ ਨਾਲ ਪ੍ਰੋ. ਗੁਰਭਜਨ ਗਿੱਲ, ਪ੍ਰੋ. ਸੁਰਜੀਤ ਜੱਜ, ਸੁਖਵਿੰਦਰ ਅੰਮ੍ਰਿਤ ਸ਼ਾਮਲ ਸਨ। ਕਵੀ ਦਰਬਾਰ ਮੌਕੇ ਪ੍ਰੋ. ਗੁਰਭਜਨ ਸਿੰਘ ਗਿੱਲ, ਸਰਦਾਰ ਪੰਛੀ, ਤ੍ਰੈਲੋਚਨ ਲੋਚੀ, ਸੁਖਵਿੰਦਰ ਅੰਮ੍ਰਿਤ, ਡਾ. ਜਗਦੀਸ਼ ਕੌਰ, ਭਗਵਾਨ ਢਿੱਲੋਂ, ਜਸਵੰਤ ਜ਼ਫ਼ਰ, ਗੁਰਦਿਆਲ ਰੌਸ਼ਨ, ਸੁਰਜੀਤ ਜੱਜ, ਸਤੀਸ਼ ਗੁਲਾਟੀ, ਸਵਰਨਜੀਤ ਸਵੀ,  ਦਵਿੰਦਰ ਦਿਲਰੂਪ, ਪਰਮਜੀਤ ਕੌਰ ਮਹਿਕ, ਜਸਪ੍ਰੀਤ ਕੌਰ ਫਲਕ, ਪ੍ਰੋ. ਰਮਨ, ਜਸਲੀਨ ਕੌਰ, ਨੀਲੂ ਬੱਗਾ ਕਵੀਆਂ ਨੇ ਆਪਣੀਆਂ ਆਪਣੀਆਂ ਕਵਿਤਾਵਾਂ ਸੁਣਾਈਆਂ। ਕਵੀ ਦਰਬਾਰ ਦਾ ਮੰਚ ਸੰਚਾਲਨ ਭਗਵੰਤ ਰਸੂਲਪੁਰੀ ਨੇ ਕੀਤਾ।
ਇਸ ਮੌਕੇ ਪ੍ਰਿੰ. ਪ੍ਰੇਮ ਸਿੰਘ ਬਜਾਜ, ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਗੁਰਇਕਬਾਲ ਸਿੰਘ, ਅਜੀਤ ਪਿਆਸਾ, ਇੰਦਰਜੀਤ ਪਾਲ ਕੌਰ, ਸੁਰਿੰਦਰ ਦੀਪ, ਦਲਵੀਰ ਲੁਧਿਆਣਵੀ, ਰਵਿੰਦਰ ਰਵੀ, ਪੀ.ਸੀ. ਗੈਲੇਰੀਆ, ਹਰੀਸ਼ ਮੋਦਗਿਲ, ਸੁਮਿਤ ਗੁਲਾਟੀ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਹਾਜ਼ਰ ਸਨ। 
ਮੈਡਮ ਨਵਜੋਤ ਕੌਰ ਨੇ ਦਸਿਆ ਕਿ ਐਨ.ਬੀ.ਟੀ. ਵੱਲੋਂ 16 ਸਤੰਬਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਕਹਾਣੀ ਦਰਬਾਰ ਕਰਵਾਇਆ ਜਾਵੇਗਾ ਜਿਸ ਵਿਚ ਸੁਖਜੀਤ, ਭਗਵੰਤ ਰਸਲੂਪੁਰੀ, ਅਜਮੇਰ ਸਿੱਧੂ, ਦੇਸ ਰਾਜ ਕਾਲੀ, ਇੰਦਰਜੀਤ ਪਾਲ ਕੌਰ, ਅਜੀਤ ਪਿਆਸਾ, ਬਲਬੀਰ ਜਸਵਾਲ ਤੇ ਜਸਮੀਤ ਕੌਰ ਆਪਣੀਆਂ ਕਹਾਣੀਆਂ ਪੜ੍ਹਨਗੇ। ਕਹਾਣੀ ਦਰਬਾਰ ਦੀ ਪ੍ਰਧਾਨਗੀ ਸ੍ਰੀ ਮਿੱਤਰ ਸੈਨ ਮੀਤ ਕਰਨਗੇ। ਕਹਾਣੀ ਦਰਬਾਰ ਦੁਪਹਿਰ  2 ਵਜੇ ਸ਼ੁਰੂ ਹੋਵੇਗਾ। 17 ਸਤੰਬਰ ਨੂੰ ਪਾਠਕਾਂ ਵਿਚ ਪੜ੍ਹਨ ਦੀ ਘੱਟ ਰਹੀ ਰੁਚੀ ਵਿਸ਼ੇ ਤੇ ਸੈਮੀਨਾਰ ਦੁਪਹਿਰ 2 ਵਜੇ ਕਰਵਾਇਆ ਜਾਵੇਗਾ ਜਿਸ ਵਿਚ ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਗੁਰਇਕਬਾਲ ਸਿੰਘ, ਪ੍ਰੋ. ਰਵਿੰਦਰ ਭੱਠਲ, ਜਨਮੇਜਾ ਸਿੰਘ ਜੌਹਲ ਅਤੇ ਸੁਰਿੰਦਰ ਰਾਮਪੁਰੀ ਭਾਗ ਲੈਣਗੇ। ਸਮੂਹ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਸਮਾਗਮ ਵਿਚ ਪਹੁੰਚਣ ਦਾ ਹਾਰਦਿਕ ਸੱਦਾ ਹੈ।

Tuesday, August 30, 2016

PAU ਦੇ ਕ੍ਰਿਸ਼ੀ ਵਿਗਿਆਨ ਕੇਂਦਰ ਹੁਸ਼ਿਆਰਪੁਰ ਵੱਲੋਂ ਵਿਸ਼ੇਸ਼ ਆਯੋਜਨ


Tue, Aug 30, 2016 at 4:36 PM
ਮੂੰਗਫਲੀ ਸੰਬੰਧੀ ਕਿਸਾਨ ਦਿਵਸ ਮਨਾਇਆ 
ਲੁਧਿਆਣਾ: 30 ਅਗਸਤ 2016: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਹੁਸ਼ਿਆਰਪੁਰ ਵਿਖੇ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਜ਼ਿਲੇ ਦੇ ਫਾਰਮ ਸਲਾਹਕਾਰ ਕੇਂਦਰ ਦੇ ਸਹਿਯੋਗ ਨਾਲ ਇਕ ਖੇਤ ਦਿਵਸ ਦਾ ਆਯੋਜਨ ਕੀਤਾ ਗਿਆ। ਇਹ ਖੇਤ ਦਿਵਸ ਭੁੰਗਾ ਬਲਾਕ ਦੇ ਮਸਤੀਵਾਲ ਪਿੰਡ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਹਨਾਂ ਇਸ ਮੌਕੇ ਸੰਬੋਧਨ ਕਰਦਿਆਂ ਡਾ. ਬੁੱਟਰ ਨੇ ਕਿਹਾ ਕਿ ਹੁਸ਼ਿਆਰਪੁਰ ਜ਼ਿਲਾ ਪੰਜਾਬ ਵਿੱਚ ਮੂੰਗਫਲੀ ਦੀ ਸਭ ਤੋਂ ਜ਼ਿਆਦਾ ਕਾਸ਼ਤ ਕਰਨ ਦਾ ਮਾਣ ਰੱਖਦਾ ਹੈ । ਇਸ ਜ਼ਿਲੇ ਵਿੱਚ 1400 ਹੈਕਟੇਅਰ ਦੇ ਕਰੀਬ ਰਕਬਾ ਮੂੰਗਫਲੀ ਅਧੀਨ ਹੈ। ਉਹਨਾਂ ਹਾਜ਼ਰ ਕਿਸਾਨਾਂ ਨੂੰ ਸਰਵਪੱਖੀ ਨਿਊਟ੍ਰੀਐਂਟ ਮੈਨੇਜਮੈਂਟ, ਰਸਾਇਣਾਂ ਦੀ ਸੰਕੋਚਵੀਂ ਵਰਤੋਂ ਅਤੇ ਮਿੱਟੀ ਪਰਖ ਕਰਵਾਉਣ ਦੇ ਲਈ ਕਿਹਾ। ਉਹਨਾਂ ਕਿਸਾਨਾਂ ਨੂੰ ਵੱਧ ਤੋਂ ਵੱਧ ਕੇਂਦਰਾਂ ਨਾਲ ਜੁਡ਼ਨ ਲਈ ਕਿਹਾ। ਇਸ ਮੌਕੇ ਤੇਲ ਬੀਜ ਸੈਕਸ਼ਨ ਤੋਂ ਡਾ. ਸੁਰਿੰਦਰ ਕੌਰ ਸੰਧੂ ਅਤੇ ਡਾ. ਵਰਿੰਦਰ ਸਿਡਾਨਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਿਗਿਆਨੀ ਗੁਰਪ੍ਰਤਾਪ ਸਿੰਘ ਨੇ ਕਣਕ ਦੀ ਚੰਗੀ ਕਾਸ਼ਤ ਸੰਬੰਧੀ ਜਾਣਕਾਰੀ ਦਿੱਤੀ ਜਦਕਿ ਡਾ. ਮਨਿੰਦਰ ਸਿੰਘ ਬੌਂਸ ਨੇ ਕੀਡ਼ਿਆਂ ਦੇ ਪ੍ਰਬੰਧਾਂ ਸੰਬੰਧੀ ਚਾਨਣਾ ਪਾਇਆ।
ਇਸ ਮੌਕੇ ਉਘੀ ਸਹਿਕਾਰੀ ਸੰਸਥਾ 'ਫੈਪਰੋ' ਨੇ ਵੀ ਭਾਗ ਲਿਆ ਗਿਆ ਅਤੇ ਪ੍ਰਧਾਨ ਸ. ਦਵਿੰਦਰ ਸਿੰਘ ਨੇ ਧੰਨਵਾਦ ਦੇ ਸ਼ਬਦ ਕਹੇ। ਇਸ ਮੌਕੇ ਇਕ ਖੇਤੀ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਗਿਆ।

Thursday, August 06, 2015

ਸਭ ਤੋਂ ਵਧ ਵਿਕਰੀ ਅੰਗਰੇਜ਼ੀ ਪੁਸਤਕਾਂ ਦੀ--ਅਮਿਤ ਕੁਮਾਰ ਸਿੰਘ

NBT ਵੱਲੋਂ ਲੁਧਿਆਣਾ ਵਿੱਚ ਪੁਸਤਕਾਂ ਦੀ ਨੁਮਾਇਸ਼ ਸ਼ੁਰੂ 
ਲੁਧਿਆਣਾ : 06 ਅਗਸਤ 2015 (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਨੈਸ਼ਨਲ ਬੁੱਕ ਟਰੱਸਟ ਤਕਰੀਬਨ ਇੱਕ ਦਹਾਕੇ ਮਗਰੋਂ ਅੱਜ ਫੇਰ ਲੁਧਿਆਣਾ ਵਿੱਚ ਤਰਾਂ ਤਰਾਂ ਦੀਆਂ ਪੁਸਤਕਾਂ ਲੈ ਕੇ ਆਇਆ। ਪੰਜਾਬੀ ਭਵਨ ਦੇ ਵੇਹੜੇ ਵਿੱਚ ਅੱਜ ਕਾਫੀ ਰੌਣਕ ਸੀ। ਦਿਲਚਸਪ ਗੱਲ ਹੈ ਕਿ ਪੁਸਤਕਾਂ ਪ੍ਰਤੀ ਪ੍ਰੇਮ ਦਿਖਾਉਣ ਵਾਲਿਆਂ ਵਿੱਚ ਸਕੂਲੀ ਬੱਚਿਆਂ ਦੀ ਗਿਣਤੀ ਵਧੇਰੇ ਰਹੀ। ਇਹਨਾਂ ਬੱਚਿਆਂ ਦੀ ਗਿਣਤੀ ਦੇਖ ਕੇ ਲੱਗਦਾ ਸੀ ਕਿ ਪੰਜਾਬ ਵਿੱਚ ਪੁਸਤਕ ਸਭਿਆਚਾਰ ਦੀ ਕ੍ਰਾਂਤੀ ਸ਼ੁਰੂ ਹੋ ਚੁੱਕੀ ਹੈ। ਪੰਜਾਬ ਦਾ ਪਿਛਲਾ ਕੁਝ ਦਹਾਕਿਆਂ ਦਾ ਅਤੀਤ ਭਾਵੇਂ ਖੂਨ ਖਰਾਬੇ ਅਤੇ ਨਸ਼ਿਆਂ ਵਲਾ ਰਿਹਾ ਹੋਵੇ ਪਰ ਆਉਣ ਵਾਲਾ ਭਵਿੱਖ ਸ਼ਬਦਾਂ ਦੀ ਸ਼ਕਤੀ ਦੇ ਚਮਤਕਾਰ ਦਿਖਾਉਣ ਵਾਲਾ ਹੋਵੇਗਾ। ਸ਼ਬਦ ਸ਼ਕਤੀ ਦੀ ਇਹ ਦਸਤਕ ਉਹਨਾਂ ਅਨਸਰਾਂ ਲਈ ਇੱਕ ਜੁਆਬੀ ਚੈਲੰਜ ਬਣ ਕੇ ਆਈ ਜਿਹੜੇ ਕਲਮਕਾਰਾਂ ਨੂੰ, ਬੁਧੀਜੀਵੀਆਂ ਨੂੰ ਅਤੇ ਆਪਣੇ ਵਿਚਾਰਧਾਰਕ ਵਿਰੋਧੀਆਂ ਨੂੰ ਸ਼ਹੀਦ ਕਰਕੇ ਸੋਚਦੇ ਹਨ ਕਿ ਹੁਣ ਇਹ ਵਿਚਾਰ ਕਦੇ ਕਿਤੇ ਨਹੀਂ ਪਹੁੰਚਣਗੇ।  ਅੱਜ ਦੀ ਇਸ ਪੁਸਤਕ ਪ੍ਰਦਰਸ਼ਨੀ ਵਿੱਚ ਆਏ ਬੱਚੇ ਜਿਸ ਤਰਾਂ ਕਿਤਾਬਾਂ ਵਿੱਚ ਦਿਲਚਸਪੀ ਲੈ ਰਹੇ ਸਨ ਉਹ ਦਿਲਚਸਪੀ ਦੱਸਦੀ ਸੀ ਕਿ ਸ਼ਬਦ ਸਿਰਫ ਲਿਖੇ ਹੀ ਨਹੀਂ ਜਾਂਦੇ ਓਹ ਪੜ੍ਹੇ ਵੀ ਜਾਂਦੇ ਹਨ ਅਤੇ ਜਦੋਂ ਓਹ ਪੜ੍ਹੇ ਜਾਂਦੇ ਹਨ ਤਾਂ ਓਹ ਸ਼ਬਦ ਬੀਤੇ ਸਮੇਂ ਦੀਆਂ ਧੂੜਾਂ ਵਿੱਚ ਗੁਆਚੇ ਉਹਨਾਂ ਸਾਰੇ ਕਿਰਦਾਰਾਂ ਨੂੰ ਮੁੜ ਕਢ ਲਿਆਂਦੇ ਹਨ ਜਿਹਨਾਂ ਦੇ ਕਰਮਾ ਦਾ ਨਿਬੇੜਾ ਕਰਨ ਲਈ ਉਹਨਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਲਿਜਾਣਾ ਜਰੂਰੀ ਹੁੰਦਾ ਹੈ। 
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਨੈਸ਼ਨਲ ਬੁੱਕ ਟਰੱਸਟ ਨਵੀਂ ਦਿੱਲੀ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ 6 ਤੋਂ 12 ਅਗਸਤ ਤੱਕ ਲਗਾਈ ਗਈ ਇਸ ਪੁਸਤਕ ਪ੍ਰਦਰਸ਼ਨੀ ਦਾ ਉਦਘਾਟਨ ਕੇਂਦਰੀ ਯੂਨੀਵਰਸਿਟੀ ਦੇ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਅਤੇ ਸ੍ਰੀ ਜੀ. ਕੇ. ਸਿੰਘ, ਆਈ.ਏ.ਐਸ., ਕਮਿਸ਼ਨਰ, ਨਗਰ ਨਿਗਮ ਲੁਧਿਆਣਾ ਨੇ ਕੀਤਾ। ਉਦਘਾਟਨ ਸਮੇਂ ਬੋਲਦਿਆਂ ਡਾ. ਸਰਦਾਰਾ ਸਿੰਘ ਜੌਹਲ ਜੀ ਨੇ ਆਖਿਆ ਕਿ ਪੁਸਤਕਾਂ ਦਾ ਆਉਣਾ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ। ਇਹ ਪੁਸਤਕਾਂ ਹੀ ਨੇ ਜਿਹੜੀਆਂ ਸਾਨੂੰ ਹਰ ਸਮੇਂ ਰਾਹ ਦਿਖਾਉਦੀਆਂ ਹਨ। ਸ੍ਰੀ ਜੀ. ਕੇ. ਸਿੰਘ ਜੀ ਨੇ ਸੰਬੋਧਨ ਕਰਦਿਆਂ ਪੁਸਤਕਾਂ ਦੀ ਸਾਡੇ ਜੀਵਨ ਵਿਚ ਮਹੱਤਤਾ ਅਤੇ ਖਾਸ ਕਰ ਬੱਚਿਆਂ ਦੀ ਸਿੱਖਿਆ ਵਿਚ ਯੋਗਦਾਨ ਨੂੰ ਵਿਸਥਾਰ ਵਿਚ ਦਸਿਆ। ਦਰਸ਼ਕ ਅਤੇ ਸਰੋਤੇ ਭਾਵੇਂ ਥੋਹੜੇ ਸਨ ਪਰ ਜਿਹੜੇ ਸਨ ਓਹ ਖਰਾਬ ਮੌਸਮ ਦੇ ਬਾਵਜੂਦ ਉਚੇਚਾ ਸਮਾਂ ਕਢ ਕੇ ਆਏ ਲੱਗਦੇ ਸਨ। ਉਹਨਾਂ ਢਲਦੀਆਂ ਉਮਰ ਅਤੇ ਢਲਦੇ ਸਰੀਰਾਂ ਦਾ ਗਮ ਸ਼ਾਇਦ ਕਿਤਾਬਾਂ ਦੇ ਜਾਦੂ ਨਾਲ ਹੀ ਕਿਤੇ ਦੂਰ ਸੁੱਟ ਦਿੱਤਾ ਸੀ। ਇਹ ਸ਼ਬਦਾਂ ਦੇ ਆਸ਼ਕ ਸਨ, ਕਿਤਾਬਾਂ ਦੇ ਆਸ਼ਕ ਸਨ।  ਇਹ ਸਾਰੇ ਜਾਣਦੇ ਸਨ ਰਸੂਲ ਹਮਜਾਤੋਵ ਦੀ ਉਹ ਗੱਲ ਕਿ ਹਥਿਆਰ ਜਿਹੜੇ ਸਿਰਫ ਇੱਕ ਵਾਰ ਵਰਤੇ ਜਾਣਗੇ ਓਹ ਜ਼ਿੰਦਗੀ ਭਰ ਚੁੱਕਣੇ ਪੈਂਦੇ ਹਨ ਅਤੇ ਕਵਿਤਾ ਜਿਹੜੀ ਕਿ ਬਾਰ ਬਾਰ ਪੜ੍ਹੀ ਜਾਵੇਗੀ ਓਹ ਇੱਕੋ ਵਾਰ ਲਿਖੀ ਜਾਂਦੇ ਹੈ। 
ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਜੀ ਨੇ ਨੈਸ਼ਨਲ ਬੁੱਕ ਟਰੱਸਟ ਦਾ ਸੁਆਗਤ ਦਸਿਆ ਕਿ ਨੈਸ਼ਨਲ ਬੁੱਕ ਟਰੱਸਟ ਦੇ ਇਸ ਤਰ੍ਹਾਂ ਪ੍ਰਦਰਸ਼ਨੀਆਂ ਲਗਾਉਣ ਅਤੇ ਪਿੰਡਾਂ ਦੇ ਪਾਠਕਾਂ ਦੀ ਬਰੂਹਾਂ ’ਤੇ ਚਲਦੀ ਫਿਰਦੀ ਪੁਸਤਕ ਪ੍ਰਦਰਸ਼ਨੀ ਰਾਹੀਂ ਪੁਸਤਕਾਂ ਪਹੁੰਚਾਉਣ ਦਾ ਉਪਰਾਲਾ ਸ਼ਲਾਘਾਯੋਗ ਹੈ। ਡਾ. ਸ. ਨ. ਸੇਵਕ ਨੇ ਪ੍ਰਧਾਨਗੀ ਮੰਡਲ ਵਿਚੋਂ ਸੰਬੋਧਨ ਕਰਦਿਆਂ ਐਨ.ਬੀ.ਟੀ. ਦਾ ਵਿਸ਼ੇਸ਼ ਕਰਕੇ ਬੱਚਿਆਂ ਅਤੇ ਦੇਸ਼ ਭਗਤਾਂ ਸਬੰਧੀ ਪ੍ਰਕਾਸ਼ਨਾਵਾਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਇਸ ਸਮੇਂ ਨਾਰੰਗਵਾਲ ਪਿੰਡ ਤੋਂ ਲਾਇਬ੍ਰੇਰੀ ਪ੍ਰਬੰਧਕਾਂ ਦੇ ਜਥੇ ਵਿਚ ਸ. ਪੂਰਨ ਸਿੰਘ ਨਾਰੰਗਵਾਲ ਨੇ ਵੀ ਆਪਣੇ ਪੁਸਤਕਾਂ ਸਬੰਧੀ ਤਜਰਬੇ ਸਾਂਝੇ ਕੀਤੇ।
ਨੈਸ਼ਨਲ ਬੁੱਕ ਟਰੱਸਟ ਦੇ ਅਸਿਸਟੈਂਟ ਡਾੲਰੈਕਟਰ ਸ੍ਰੀ ਅਮਿਤ ਕੁਮਾਰ ਨੇ ਦਸਿਆ ਕਿ ਕਿਵੇਂ ਨੈਸ਼ਨਲ ਬੁੱਕ ਟਰੱਸਟ ਪੁਸਤਕਾਂ ਨੂੰ ਪਾਠਕਾਂ ਤੱਕ ਪਹੁੰਚਾਉਣ ਲਈ 15 ਕੌਮੀ ਮੇਲੇ ਅਤੇ 300 ਪੁਸਤਕ ਪ੍ਰਦਰਸ਼ਨੀਆਂ ਲਗਾ ਕੇ ਸਾਰੇ ਹਿੰਦੁਸਤਾਨ ਵਿਚ ਯਤਨਸ਼ੀਲ ਹੈ। ਟਰੱਸਟ ਦੇ ਭਾਸ਼ਾ ਸੰਪਾਦਕ ਪੰਜਾਬੀ ਸ੍ਰੀ ਮਿਸਰਦੀਪ ਭਾਟੀਆ ਨੇ ਇਸ ਵਿਸ਼ੇਸ਼ ਪ੍ਰਦਰਸ਼ਨੀ ਬਾਰੇ ਬੋਲਦਿਆਂ ਦਸਿਆ ਕਿ ਇਹ ਪ੍ਰਦਰਸ਼ਨੀ 6 ਅਗਸਤ ਤੋਂ 12 ਅਗਸਤ ਤੱਕ ਪੰਜਾਬੀ ਭਵਨ ਵਿਚ ਲੱਗ ਰਹੀ ਪ੍ਰਦਰਸ਼ਨੀ ਉਸ ਲੜੀ ਵਿਚ ਹੈ ਜਿਹੜੀ ਪੰਜਾਬ ਦੇ ਜਲੰਧਰ, ਅੰਮ੍ਰਿਤਸਰ, ਲੁਧਿਆਣਾ ਅਤੇ ਹੁਸ਼ਿਆਰਪੁਰ ਵਿਚ ਲੱਗ ਰਹੀਆਂ ਹਨ। ਇਸ ਤੋਂ ਬਾਅਦ ਇਕ ਹੋਰ ਲੜੀ ਵਿਚ ਚੰਡੀਗੜ੍ਹ, ਪਟਿਆਲਾ, ਬਰਨਾਲਾ ਅਤੇ ਫਰੀਦਕੋਟ ਵਿਖੇ ਲਗਾਈਆਂ ਜਾਣਗੀਆਂ। ਇਸ ਪ੍ਰਦਰਸ਼ਨੀ ਸਮੇਂ 1200 ਜਿਲਦਾਂ (ਟਾਈਟਲ) ਪ੍ਰਦਰਸ਼ਨੀ ਦੀ ਸ਼ਾਨ ਵਧਾ ਰਹੀਆਂ ਹਨ। ਰੈਫ਼ਰੈਂਸ ਲਾਇਬ੍ਰੇਰੀ ਦੇ ਡਾਇਰੈਕਟਰ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਨੇ ਜਿਥੇ ਮੁੱਖ ਮਹਿਮਾਨਾਂ, ਅਕਾਡਮੀ ਦੇ ਅਹੁਦੇਦਾਰਾਂ, ਨੈਸ਼ਨਲ ਬੁੱਕ ਟਰੱਸਟ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੁਸਤਕਾਂ ਦਾ ਸਾਡੇ ਜੀਵਨ ਵਿਚ ਚਾਨਣ ਮੁਨਾਰੇ ਦਾ ਕੰਮ ਕਰਦੀਆਂ ਹਨ ਅਤੇ ਸਮੱਸਿਆਵਾਂ ਗ੍ਰਸਤ ਸਾਡੇ ਸਮਾਜ ਵਿਚ ਇਹ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਅਕਾਡਮੀ ਦੇ ਪ੍ਰੈੱਸ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਪੰਜਾਬੀ ਭਵਨ ਦੇ ਵਿਹੜੇ ’ਚ ਪੁਸਤਕਾਂ ਦਾ ਆਉਣਾ ਗਿਆਨ ਦੂਤਾਂ ਦੇ ਆਉਣ ਵਰਗਾ ਹੈ।
ਇਸ ਪ੍ਰਦਰਸ਼ਨੀ ਵਿੱਚ ਅੰਗ੍ਰੇਜ਼ੀ ਪੁਸਤਕਾਂ ਵੀ ਹਨ, ਪੰਜਾਬੀ ਦੀਆਂ ਕਿਤਾਬਾਂ ਵੀ ਅਤੇ ਹਿੰਦੀ ਦੀਆਂ ਦੁਰਲਭ ਪੁਸਤਕਾਂ ਵੀ। ਕਈ ਕਿਤਾਬਾਂ ਬੜੀਆਂ ਮਹਿੰਗੀਆਂ ਹਨ ਅਤੇ ਅਤੇ ਕਈ ਬੜੀਆਂ ਸਸਤੀਆਂ ਵੀ। ਕਿਤਾਬਾਂ ਤੇ 20 ਫੀਸਦੀ ਛੂਟ ਵੀ ਦਿੱਤੀ ਜਾ ਰਹੀ ਹੈ। ਜਿਲਦ ਵਾਲੀਆਂ ਪੁਸਤਕਾਂ ਦੇ ਨਾਲ ਨਾਲ ਪੇਪਰ ਬੈਕ ਐਡੀਸ਼ਨ ਵੀ ਹਨ। ਧਰਮ, ਸਾਹਿਤ, ਵਿਗਿਆਨ, ਜਨਰਲ ਨਾਲਜ ਗੱਲ ਕੀ ਸਰਬ ਪੱਖੀ ਵਿਸ਼ਿਆਂ ਨਾਲ ਸਬੰਧਿਤ ਪੁਸਤਕਾਂ ਇੱਕੋ ਛੱਤ ਹੇਠ ਮਿਲਣ ਦਾ ਇਹ ਸੁਨਹਿਰੀ ਮੌਕਾ ਪੰਜਾਬੀ ਭਵਨ ਲੁਧਿਆਣਾ ਵਿੱਚ ਰਹੇਗਾ ਹੁਣ 12 ਅਗਸਤ ਤੱਕ। ਬੱਚਿਆਂ ਲਈ ਤਾਂ ਇਸ ਅਦਾਰੇ ਨੇ ਬੜੀ ਉਚੇਚ ਨਾਲ ਕਿਤਾਬਾਂ ਛਪਵਾਈਆਂ ਹਨ। ਰੰਗਦਾਰ ਤਸਵੀਰਾਂ ਵਾਲੀਆਂ ਇਹ ਵੱਖਰੇ ਆਕਾਰ ਦੀਆਂ ਪੁਸਤਕਾਂ ਵੱਡਿਆਂ  ਨੂੰ ਵੀ ਆਕਰਸ਼ਿਤ ਕਰਦਿਆਂ ਹਨ। 
ਇਸ ਮੌਕੇ ਅਕਾਡਮੀ ਦੇ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ, ਤ੍ਰੈਲੋਚਨ ਲੋਚੀ, ਜਨਮੇਜਾ ਸਿੰਘ ਜੌਹਲ, ਡਾ. ਸ.ਨ.ਸੇਵਕ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਸੁਰਿੰਦਰ ਕੌਰ, ਡਾ. ਫਕੀਰ ਚੰਦ ਸ਼ੁਕਲਾ, ਇੰਜ. ਸੁਰਜਨ ਸਿੰਘ, ਡਾ. ਸੁਖਚੈਨ ਸਿੰਘ, ਭੁਪਿੰਦਰ ਸਿੰਘ ਧਾਲੀਵਾਲ, ਹਰੀਸ਼ ਮੋਦਗਿਲ, ਕਮਿੱਕਰ ਸਿੰਘ, ਪ੍ਰਵੀਨ ਛਾਬੜਾ, ਅਜਮੇਰ ਸਿੰਘ, ਬੁੱਧ ਸਿੰਘ, ਨਾਰੰਗਵਾਲ ਦ੍ਰਿਸ਼ਟੀ ਪਬਲਿਕ ਸਕੂਲ ਦੇ ਬੱਚੇ ਅਤੇ ਸਟਾਫ ਮੈਂਬਰ ਹਾਜ਼ਰ ਸਨ।

Monday, June 29, 2015

NBT ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚਪੁਸਤਕ ਪ੍ਰਦਰਸ਼ਨੀਆਂ

ਅਗਸਤ ਮਹੀਨੇ ''ਚ ਲੱਗਣਗੀਆਂ ਪੁਸਤਕ ਨੁਮਾਇਸ਼ਾਂ-ਮਿਸਰਦੀਪ ਭਾਟੀਆ
ਲੁਧਿਆਣਾ, 28 ਜੂਨ 2015: (ਬੁੱਧ ਸਿੰਘ ਨੀਲੋਂ//ਪੰਜਾਬ ਸਕਰੀਨ):
ਨੈਸ਼ਨਲ ਬੁੱਕ ਟਰਸਟ ਆਫ਼ ਇੰਡੀਆ ਨਵੀਂ ਦਿੱਲੀ ਵੱਲੋਂ ਪੰਜਾਬ ਦੇ ਲੋਕਾਂ ਵਿੱਚ ਪੜ੍ਹਨ ਦੀ ਰੁਚੀ ਨੂੰ ਪ੍ਰਫੁੱਲਿਤ ਕਰਨ ਲਈ ਅਗਸਤ ਮਹੀਨੇ ਵੱਖ-ਵੱਖ ਸ਼ਹਿਰਾਂ ਵਿੱਚ ਪੁਸਤਕ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ। ਇਸ ਗੱਲ ਦਾ ਪ੍ਰਗਟਾਵਾ ਅੱਜ ਇੱਥੇ ਟਰੱਸਟ ਦੇ ਡਿਪਟੀ ਡਾਇਰੈਕਟਰ ਤੇ ਸੰਪਾਦਕ ਪੰਜਾਬੀ ਮਿਸਰਦੀਪ ਭਾਟੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪੁਸਤਕ ਮੇਲਿਆਂ ਦੀ ਲੜੀ ਵਿੱਚ ਹਸ਼ਿਆਰਪੁਰ, ਅੰਮ੍ਰਿਤਸਰ ਅਤੇ ਲੁਧਿਆਣਾ ਨੂੰ ਚੁਣਿਆ ਗਿਆ ਹੈ। ਟਰੱਸਟ ਵੱਲੋਂ ਇੱਕ ਵਿਸ਼ਾਲ ਪੁਸਤਕ ਮੇਲਾ ਪੰਜਾਬੀ ਭਵਨ ਲੁਧਿਆਣਾ ਵਿਖੇ ਲਗਾਇਆ ਜਾਵੇਗਾ। ਮਿਸਰਦੀਪ ਭਾਟੀਆ ਨੇ ਦੱਸਿਆ ਕਿ ਉਹ ਇਸ ਪੁਸਤਕ ਮੇਲਿਆਂ ਨੂੰ ਕਾਮਯਾਬ ਕਰਨ ਅਤੇ ਸਾਹਿਤ ਪ੍ਰੇਮੀਆਂ, ਸਾਹਿਤਕ ਸੰਸਥਾਵਾਂ ਅਤੇ ਸਕੂਲਾਂ ਤੇ ਕਾਲਜਾਂ ਦੇ ਅਧਿਆਪਕਾਂ ਨਾਲ ਰਾਬਤਾ ਬਨਾਉਣ ਲਈ ਆਏ ਹਨ। ਮਿਸਰਦੀਪ ਭਾਟੀਆ ਨੇ ਦੱਸਿਆ ਕਿ ਟਰੱਸਟ ਵੱਲੋਂ ਪਾਠਕਾਂ ਲਈ ਵਾਜਬ ਮੁੱਲ ’ਤੇ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਉਰਦੂ ਦੀਆਂ ਕਿਤਾਬਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਟਰੱਸਟ ਦਾ ਮੇਲੇ ਲਗਾਉਣ ਦਾ ਮਕਸਦ ਪਾਠਕਾਂ ਦੇ ਘਰ-ਘਰ ਤੱਕ ਸਾਹਿਤ ਪਹੁੰਚਾਉਣ ਦਾ ਉਪਰਾਲਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੇਲੇ ਦੌਰਾਨ ਇੱਕ ਪੁਸਤਕ ਪ੍ਰਦਰਸ਼ਨੀ ਮੋਬਾਇਲ ਬੈਨ ਲੁਧਿਆਣਾ ਦੇ ਵੱਖ-ਵੱਖ ਪਿੰਡ ਵਿੱਚ ਜਾਵੇਗੀ ਤਾਂ ਕਿ ਲੋਕਾਂ ਨੂੰ ਕਿਤਾਬਾਂ ੋਪੜ੍ਹਨ ਦੀ ਪ੍ਰੇਰਨਾ ਮਿਲ ਸਕੇ। ਇਸੇ ਦੌਰਾਨ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਨਾਲ ਸਬੰਧਿਤ ਸੈਮੀਨਾਰ ਵੀ ਕਰਵਾਏ ਜਾਣਗੇ।
ਕਿਤਾਬਾਂ ਨਾਲ ਸਬੰਧਿਤ ਇਹ ਲਿਖਤ ਵੀ ਪੜ੍ਹੋ:

ਇਕ ਚਿਣਗ ਮੈਨੂੰ ਵੀ ਚਾਹੀਦੀ//ਕਲਿਆਣ ਕੌਰ


Thursday, March 19, 2015

ਡੀ.ਏ.ਵੀ. ਕਾਲਜ ’ਚ ਦੇਸ਼ ਭਗਤਾਂ ਬਾਰੇ ਇਤਿਹਾਸਕ ਨੁਮਾਇਸ਼


Thu, Mar 19, 2015 at 4:35 PM
ਵਿਦਿਆਰਥੀਆਂ ਨੂੰ ਲੱਗਿਆ ਦੇਸ਼-ਭਗਤੀ ਦਾ ਜਾਗ 
ਜਲੰਧਰ:19 ਮਾਰਚ 2015: (ਪੰਜਾਬ ਸਕਰੀਨ ਬਿਊਰੋ):
ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਹੋਰ ਦੇਸ਼ ਭਗਤ ਸ਼ਕਤੀਆਂ ਵੱਲੋਂ ਦੇਸ਼ ਭਗਤੀ ਦੇ ਜਜ਼ਬੇ ਨੂੰ ਉਭਾਰਨ ਦਾ ਕੰਮ ਜਾਰੀ ਹੈ। ਇਸ ਜ਼ੋਰਦਾਰ ਮੁਹਿੰਮ ਦੇ ਸਿੱਟੇ ਵੱਜੋਂ ਥਾਂ ਥਾਂ ਇਕੱਤਰਤਾਵਾਂ ਹੋ ਰਹੀਆਂ ਹਨ ਅਤੇ ਪਿੰਡ ਪਿੰਡ ਮੇਲੇ ਵੀ ਲੱਗ ਰਹੇ ਹਨ।  ਏਸੇ  ਸਿਲਸਿਲੇ ਵਿੱਚ ਜਲੰਧਰ ਵਿੱਚ ਵੀ ਇੱਕ ਵਿਸ਼ੇਸ਼ ਆਯੋਜਨ ਹੋਇਆ।
 ਡੀ.ਏ.ਵੀ. ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ’ਚ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ ’ਚ ਡਾ. ਰਘਬੀਰ ਕੌਰ, ਅਮੋਲਕ ਸਿੰਘ, ਗੁਰਮੀਤ ਅਤੇ ਸੀਤਾ ਰਾਮ ਬਾਂਸਲ, ਬਲਵਿੰਦਰ ਕੌਰ ਬਾਂਸਲ ਨੇ ਦੇਸ਼ ਭਗਤ ਗ਼ਦਰੀ ਸੰਗਰਾਮੀਆਂ ਅਤੇ ਹੋਰ ਭੁੱਲੀਆਂ ਵਿਸਰੀਆਂ ਇਨਕਲਾਬੀ ਲਹਿਰਾਂ ਦੀਆਂ ਇਤਿਹਾਸਕ ਦਸਤਾਵੇਜ਼ਾਂ, 1857 ’ਚ ਅਜਨਾਲਾ ਦੇ ਖੂਹ ਦੇ ਅਮਰ ਸ਼ਹੀਦਾਂ ਦੀਆਂ ਅਸਥੀਆਂ ਅਤੇ ਵਿਰਾਸਤੀ ਤਸਵੀਰਾਂ ਦੀ ਨੁਮਾਇਸ਼ ਲਗਾਈ।  ਨੁਮਾਇਸ਼ ਦਾ ਵਿਸ਼ੇਸ਼ ਉੱਦਮ ਯਾਦਗਾਰ ਹਾਲ ਦੀ ਲਾਇਬਰੇਰੀਅਨ ਬਲਵਿੰਦਰ ਕੌਰ ਬਾਂਸਲ ਅਤੇ ਉਹਨਾਂ ਦੇ ਜੀਵਨ ਸਾਥੀ ਸੀਤਾ ਰਾਮ ਬਾਂਸਲ ਨੇ ਕੀਤਾ।
ਇਤਿਹਾਸਕ ਨੁਮਾਇਸ਼ ਦਾ ਉਦਘਾਟਨ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਡੀਨ ਸ੍ਰੀ ਬੂਟਾ ਸਿੰਘ ਅਤੇ ਕਾਲਜ ਦੇ ਪ੍ਰਿੰਸੀਪਲ ਏ.ਐਲ.ਸਾਂਘਲ ਨੇ ਕੀਤਾ।
ਕਾਲਜ ਫੈਸਟੀਵਲ ਦੌਰਾਨ ਵਿਲੱਖਣ ਖਿੱਚ ਦਾ ਕੇਂਦਰ ਬਣੀ ਇਹ ਨੁਮਾਇਸ਼ ਲਗਾਉਣ ਦਾ ਸਿਹਰਾ ਕਾਲਜ ਵਿਦਿਆਰਥੀਆਂ ਦੀ ਅਗਵਾਨੂੰ ਟੋਲੀ ਵਿਸ਼ਾਲਦੀਪ, ਉਦੈ ਬਾਨੂੰ ਖਜ਼ੂਰੀਆ, ਸਿਮਰ ਸਿੰਘ ਗਰੇਵਾਲ, ਇੰਦਰਪਾਲ ਸਿੰਘ, ਨਵੀਨ, ਗੁਰਪ੍ਰੀਤ ਅਤੇ ਉਹਨਾਂ ਦੇ ਕਿੰਨੇ ਹੀ ਸਾਥੀਆਂ ਦੇ ਸਿਰ ਜਾਂਦਾ ਹੈ ਜਿਨ੍ਹਾਂ ਨੂੰ ਅਜੋਕੀ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਦੇ ਲੜ ਲਾਉਣ ਲਈ ਅਥਾਹ ਮਿਹਨਤ ਕੀਤੀ।
ਇਸ ਮੌਕੇ ਡੀਨ, ਪਿ੍ਰੰਸੀਪਲ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮੇਂ ਦੀ ਲੋੜ ਸਮਾਜ ਦਾ ਨਵ-ਨਿਰਮਾਣ ਕਰਨ ਵਾਲੇ ਸੂਝਵਾਨ, ਸਮਰਪਤ, ਨਿਹਚਾਵਾਨ ਅਤੇ ਹਰ ਕੁਰਬਾਨੀ ਲਈ ਤਿਆਰ ਰਹਿਣ ਵਾਲੇ ਵਿਗਿਆਨਕ ਇੰਜੀਨੀਅਰਾਂ ਦੀ ਹੈ।  ਉਹਨਾਂ ਨੇ ਕਾਲਜ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤਾਂ ਦੀ ਇਤਿਹਾਸਕ ਨੁਮਾਇਸ਼ ਲਾਉਣ ’ਤੇ ਮੁਬਾਰਕਵਾਦ ਦਿੱਤੀ।
ਕਾਲਜ ਦੇ ਮੁਖੀਆਂ ਵੱਲੋਂ ਡਾ. ਰਘਬੀਰ ਕੌਰ, ਅਮੋਲਕ ਸਿੰਘ ਅਤੇ ਗੁਰਮੀਤ ਨੂੰ ਫੁੱਲਾਂ ਦੀ ਮਹਿਕ ਨਾਲ ਸਨਮਾਨਤ ਕੀਤਾ। ਸਿਰਫ ਉਮੀਦ ਹੀ ਨਹੀਂ ਪੱਕਾ ਯਕੀਨ ਕਰਨਾ ਚਾਹੀਦਾ ਹੈ ਕਿ ਗਦਰੀ ਬਾਬੇ ਅਤੇ ਦੇਸ਼ ਭਗਤ ਸੂਰਮੇ ਆਪਣੇ ਜਜ਼ਬੇ ਨਾਲ ਲੋਕਾਂ ਨੂੰ ਦੇਸ਼ ਭਗਤੀ ਵਾਲੇ ਪਾਸੇ ਸਰਗਰਮ ਕਰਨਗੇ।

Wednesday, November 12, 2014

ਸਿੱਖਿਆ ਬਣੀ ਇੰਡਸਟਰੀ: ਹੁਣ ਕੌਣ ਬਣੇਗਾ ਲੀਡਰ?

ਪਾਰਕ ਪਲਾਜ਼ਾ ਵਿੱਚ ਲੱਗੀ ਸਕੂਲਾਂ ਦੀ ਪ੍ਰਦਰਸ਼ਨੀ ਨੇ ਦਿੱਤਾ ਗੰਭੀਰ ਸੁਨੇਹਾ 
ਲੁਧਿਆਣਾ: 9 ਨਵੰਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):  
ਅੱਜ ਦੇ ਬੱਚੇ ਕਲ੍ਹ ਦੇ ਨੇਤਾ---ਉਸ ਕਥਨ ਵਿੱਚ ਅੱਜ ਵੀ ਜਾਨ ਹੈ ਪਰ ਉਸ ਵਿਚਲੇ ਸੁਨੇਹੇ ਦੀ ਹਕੀਕਤ ਹੁਣ ਕੁਝ ਬਦਲ ਚੁੱਕੀ ਹੈ। ਹੁਣ ਇਹ ਫੈਸਲਾ ਬਾਜ਼ਾਰ ਕਰਦਾ ਹੈ ਕਿ ਜੇ ਅੱਜ ਦੇ ਬੱਚੇ ਕਲ੍ਹ ਦੇ ਨੇਤਾ ਹੋਣਗੇ ਤਾਂ ਓਹ ਕਿਹੜੇ ਬੱਚੇ ਹਨ? ਤੇਜ਼ੀ ਨਾਲ ਵਧ ਫੁਲ ਰਹੀ ਸਿੱਖਿਆ ਸਨਅਤ ਦੱਸਦੀ ਹੈ ਕਿ ਜੇ ਤੁਸੀਂ ਵੀ ਆਪਣੇ ਬੱਚੇ ਨੂੰ ਕਿਸੇ ਨ ਕਿਸੇ ਖੇਤਰ ਵਿੱਚ ਮੂਹਰਲੀ ਕਤਾਰ ਵਿੱਚ ਖੜੇ ਦੇਖਣਾ ਚਾਹੁੰਦੇ ਹੋ ਤਾਂ ਫਿਰ ਸਾਡੇ ਕੋਲ ਆਓ। ਇਸ ਇੰਡਸਟਰੀ ਨਾਲ ਜੁੜੇ ਸਕੂਲਾਂ ਵਿਚ ਦਾਖਲਾ ਲਵੋ। ਇਹਨਾਂ ਸਕੂਲਾਂ ਦਾ ਖਰਚਾ ਕੁਲ ਮਿਲਾ ਕੇ ਲੱਖਾਂ ਵਿੱਚ ਜਾ ਪਹੁੰਚਦਾ ਹੈ। ਜਿਨਾ ਕੁ ਖਰਚਾ ਕੋਈ ਗਰੀਬ ਜਾਂ ਮਧ ਵਰਗੀ ਪਰਿਵਾਰ ਆਪਣੇ ਬੱਚੇ ਦੀ ਇੱਕ ਸਾਲ ਦੀ ਪੜ੍ਹਾਈ ਵਾਸਤੇ ਸੋਚ ਸਕਦਾ ਹੈ ਓਨਾ ਕੁ ਖਰਚਾ ਇਸ ਇੰਡਸਟਰੀ ਦੇ ਸਕੂਲ ਸਕਿਓਰਿਟੀ ਜਾਂ ਐਡਮਿਸ਼ਨ ਫੀਸ ਵਿੱਚ ਹੀ ਖਰਚ ਕਰਵਾ ਦੇਂਦੇ ਹਨ। ਸਿੱਖਿਆ ਦੀ ਇਸ ਤੇਜ਼ੀ ਨਾਲ ਉਭਰ ਰਹੀ ਸਨਅਤ ਦੀ ਇੱਕ ਝਲਕ ਲੁਧਿਆਣਾ ਦੇ ਪਾਰਕ ਪਲਾਜ਼ਾ ਵਿੱਚ ਲੱਗੀ ਦੋ ਦਿਨਾਂ ਪ੍ਰਦਰਸ਼ਨੀ ਦੌਰਾਨ ਨਜਰ ਆਈ। 
ਵੱਖ ਵੱਖ ਬ੍ਰਾਂਡ ਨਾਵਾਂ ਵਾਲੇ ਇਹਨਾਂ ਸਕੂਲਾਂ ਦੇ ਸਟਾਲਾਂ ਤੇ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਪ੍ਰਦਰਸ਼ਨੀ ਵਿੱਚ ਆਇਆ ਗਾਹਕ ਉਹਨਾਂ ਦੀ ਆਸਾਮੀ ਬਣ ਜਾਵੇ। ਨਿਸਚੇ ਹੀ ਕੋਈ ਮਧ ਵਰਗੀ ਜਾਂ ਗਰੀਬ ਪਰਿਵਾਰ ਪਾਰਕ ਪਲਾਜ਼ਾ ਦੀਆਂ ਪੋੜੀਆਂ ਚੜ੍ਹਨ ਦੀ ਹਿੰਮਤ ਹੀ ਨਹੀਂ ਕਰ ਸਕਦਾ ਕਿਓਂਕਿ ਉਸਦੀ ਦਾਲ ਰੋਟੀ ਮਸਾਂ ਚਲਦੀ ਹੈ। ਲਗਾਤਾਰ ਮਹਿੰਗੀ ਹੋ ਰਹੀ ਬਿਜਲੀ ਉਸਨੂੰ ਹੁਣ ਗਿਆਨ ਦੀ ਰੌਸ਼ਨੀ ਬਾਰੇ ਸੋਚਣ ਲਈ ਸਮਾਂ ਹੀ ਨਹੀਂ ਦੇਂਦੀ। ਸਮਾਜ ਦੇ ਗਰੀਬ ਅਤੇ ਮਧ ਵਰਗੀ ਲੋਕਾਂ ਨੂੰ ਸਿੱਖਿਆ ਤੋਂ ਵਾਂਝਿਆਂ ਰੱਖਣ ਦੀ ਇਹ ਸਾਮਰਾਜੀ ਸਾਜ਼ਿਸ਼ ਬਹੁਤ ਪਹਿਲਾਂ ਸ਼ੁਰੂ ਹੋ ਗਈ ਸੀ। ਹੁਣ ਏਕਲਵਿਆ ਅਤੇ ਅਰਜੁਨ ਵਰਗੇ ਸ਼ਿਸ਼ ਕਿਤਾਬਾਂ ਵਿੱਚ ਹੀ ਚੰਗੇ ਲੱਗਦੇ ਹਨ ਕਿਓਂਕਿ  ਅੱਜ ਦੇ ਦਰੋਣਾਚਾਰੀਆ ਸਿਰਫ ਅੰਗੂਠਾ ਨਹੀਂ ਬਲਕਿ ਜਨਮ ਦੇਣ ਵਾਲੇ ਮਾਤਾ ਪਿਤਾ ਦਾ ਪੂਰਾ ਬੈੰਕ ਬੈਲੈਂਸ ਹੀ ਮੰਗ ਲੈਂਦੇ ਹਨ। ਪੈਸੇ ਦੀ ਮੰਗ ਪੂਰੀ ਹੋਣ ਤੇ ਫੈਸਲਾ ਵੀ ਇਹੀ ਕਰਦੇ ਹਨ ਕਿ ਕੌਣ ਬਣੇਗਾ ਅਰਜੁਨ?
ਇਸ ਪ੍ਰਦਰਸ਼ਨੀ ਦੌਰਾਨ ਮੈਂ ਕੁਝ ਸਕੂਲਾਂ ਦੇ ਜ਼ਿੰਮੇਵਾਰ ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਸਾਰਿਆਂ ਦੀਆਂ ਗੱਲਾਂ ਵਿੱਚ ਇੱਕ ਗੱਲ ਸਾਂਝੀ ਸੀ ਕਿ ਤੁਸੀਂ ਇੱਕ ਵਾਰ ਬੱਚਾ ਸਾਡੇ ਕੋਲ ਲੈ ਆਓ ਉਸਤੋਂ ਬਾਅਦ ਸਾਰੀ ਜਿੰਮੇਵਾਰੀ ਸਾਡੀ ਕਿ ਉਸਨੂੰ ਤੇਜ਼ ਕਿਵੇਂ ਕਰਨਾ ਹੈ ਉਸਨੂੰ ਸਫਲ ਕਿਵੇੰ ਬਣਾਉਣਾ ਹੈ? ਸਟਾਫ਼ ਨੂੰ ਇਸਦੀ ਬਾਕਾਇਦਾ ਟਰੇਨਿੰਗ ਦਿੱਤੀ ਗਈ ਹੈ।  ਜਦੋਂ ਤੱਕ ਸਟਾਫ਼ ਖੁਦ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਜਾਂਦਾ ਉਦੋਂ ਤੱਕ ਇਹਨਾਂ ਸਕੂਲਾਂ ਦੇ ਵਿਦੇਸ਼ੀ ਪਾਰਟਨਰ ਵੀ ਇਹਨਾਂ ਦੇ ਨਾਲ ਰਹਿ ਕੇ ਇਹਨਾਂ ਦੀਆਂ ਕਮੀਆਂ ਪੇਸ਼ੀਆਂ ਦੂਰ ਕਰਨਗੇ।  ਇਸ ਪ੍ਰਦਰਸ਼ਨੀ ਵਿੱਚ ਦੂਰੋਂ ਦੂਰੋਂ ਆਏ ਸਕੂਲਾਂ ਨੇ ਭਾਗ ਲਿਆ ਅਤੇ ਆਪੋ ਆਪਣੇ ਗੁਣ ਦੱਸੇ। ਜਿਸ ਚਮਕ ਦਮਕ ਅਤੇ ਮਹਿੰਗੇ ਅੰਦਾਜ਼ ਨਾਲ ਅੱਜ ਦੀ ਇਸ ਵਿੱਦਿਆ ਦਾ ਵਖਾਵਾ ਕੀਤਾ ਗਿਆ ਉਸਤੋਂ ਸਾਫ਼ ਜ਼ਾਹਿਰ ਸੀ ਕਿ ਭਾਰਤੀ ਸਭਿਆਚਾਰ ਵਾਲਾ ਗੁਰੁਕੁਲ ਕਿਤੇ ਗੁਆਚ ਚੁੱਕਾ ਹੈ।  ਸਰਕਾਰੀ ਸਕੂਲ ਇੱਕ ਮਜ਼ਾਕ ਲੱਗਦੇ ਹਨ ਅਤੇ ਮੁਹੱਲਿਆਂ ਵਿੱਚ ਖੁਲ੍ਹੇ ਨਿਜੀ ਸਕੂਲ ਛੋਟੀਆਂ ਪਰਚੂਨ ਦੁਕਾਨਾ ਵਾਂਗ। 
ਇਸ ਪ੍ਰਦਰਸ਼ਨੀ ਦੌਰਾਨ ਬੱਚਿਆਂ ਲਈ ਮਹਿੰਗੀਆਂ ਟਾਫੀਆਂ, ਖਿਡੋਣੇ, ਰੰਗੀਨ ਗੁਬਾਰੇ ਅਤੇ ਕਿਸੇ ਫਿਲਮੀ ਹੀਰੋਇਨ ਵਰਗੀਆਂ ਅਧਿਆਪਕਾਵਾਂ ਵੀ ਮੌਜੂਦ ਸਨ। ਜਿਹੜਾ ਬੱਚਾ ਇੱਕ ਵਾਰ ਇਸ ਨੂੰ ਦੇਖ ਲਵੇ ਉਹ ਸ਼ਾਇਦ ਕਿਸੇ ਹੋਰ ਸਕੂਲ ਜਾਣ ਲਈ ਕਦੇ ਵੀ ਤਿਆਰ ਨਾ ਹੋਵੇ। ਗੋਰਮਿੰਟ ਸਕੂਲਾਂ ਅਤੇ ਇਹਨਾਂ ਮਹਿੰਗੇ ਪਬਲਿਕ ਸਕੂਲਾਂ ਵਿੱਚ ਪੜ੍ਹੇ ਲਿਖੇ ਬੱਚਿਆਂ ਦੇ ਵਰਗਾਂ ਵਿੱਚ ਖਾਈ ਤੇਜ਼ੀ ਨਾਲ ਵਧ ਰਹੀ ਹੈ। ਨਿਸਚੇ ਹੀ ਸੱਤਾ ਦੀ ਵਾਗਡੋਰ ਪੂਰੀ ਤਰਾਂ ਬਹੁਤ ਛੇਤੀ ਮਹਿੰਗੇ ਸਕੂਲਾਂ ਵਾਲੇ ਪੜ੍ਹਿਆਂ ਲਿਖਿਆਂ ਹਥ ਆਉਣ ਵਾਲੀ ਹੈ। ਮਹਿੰਗੇ ਸਕੂਲਾਂ ਦੇ ਬੱਚੇ ਹੀ ਕਲ੍ਹ ਦੇ ਲੀਡਰ ਬਣਨ ਵਾਲੇ ਹਨ। ਇਹੀ ਬੱਚੇ ਐਮਬੀਏ ਕਰਕੇ ਸਰਕਾਰਾਂ ਨੂੰ ਦੱਸਣਗੇ ਕਿ ਇੱਕ ਆਮ ਆਦਮੀ ਦੀ ਜੇਬ੍ਹ ਜਾਂ ਕਿਸੇ ਐਮਰਜੰਸੀ ਹਾਲਤ ਲਈ ਰਾਖਵੀਂ ਰੱਖੀ ਕੋਈ ਬੱਚਤ ਦਾ ਆਖਿਰੀ ਰੁਪਈਆ ਤੱਕ ਵੀ ਕਿਵੇਂ ਕਢ ਕੇ ਕਿਸੇ ਤਾਤੇ, ਬਿਰਲੇ ਜਾਂ ਅੰਬਾਨੀ ਦੀ ਜੇਬ੍ਹ ਤੱਕ ਪਹੁੰਚਾਉਣਾ ਹੈ ਜਿੱਥੇ ਗਰੀਬ ਅਤੇ ਮਧ ਵਰਗੀ ਪਰਿਵਾਰਾਂ ਦੇ ਪੜ੍ਹੇ ਲਿਖੇ ਨੌਕਰੀ ਕਰਨਗੇ ਅਤੇ ਅਤੇ ਨਾਲ ਹੀ ਅਹਿਸਾਨਮੰਦ ਵੀ ਹੋਣਗੇ ਕਿ ਜੇ ਮਹਿੰਗਾਈ ਅਤੇ ਬੇਰੁਜਗਾਰੀ ਦੇ ਇਸ ਯੁਗ ਵਿੱਚ ਉਹਨਾਂ ਨੂੰ ਇਹ ਨੌਕਰੀ ਵੀ ਨਾ ਮਿਲਦੀ ਤਾਂ ਪਤਾ ਨਹੀਂ ਉਹਨਾਂ ਦਾ ਕੀ ਹਾਲ ਹੁੰਦਾ?
ਹੁਣ ਉਮੀਦ ਹੈ ਉਹਨਾਂ ਨੌਜਵਾਨਾਂ ਅਤੇ ਮੁਟਿਆਰਾਂ ਕੋਲੋਂ ਜਿਹਨਾਂ ਨੇ ਮਾੜੀ ਆਰਥਿਕ ਹਾਲਤ ਦੇ ਬਾਵਜੂਦ ਆਮ ਸਕੂਲਾਂ ਵਿੱਚ ਪੜ੍ਹਕੇ ਹਨੇਰੀਆਂ ਅਤੇ ਤੁਫਾਨਾਂ ਸਾਹਮਣੇ ਚਿਰਾਗ ਜਗਾਇਆ ਹੈ। ਅੱਜ ਪੂੰਜੀਪਤੀਆਂ ਵੱਲੋਂ ਵਿੱਦਿਆ 'ਤੇ ਮਾਰੇ ਗਏ ਸਾਜ਼ਿਸ਼ੀ ਡਾਕੇ ਦੇ ਬਾਵਜੂਦ ਕੁਝ ਚੰਗੀਆਂ ਖਬਰਾਂ ਆਈਆਂ ਹਨ। ਕਿਤੇ ਕਿਸੇ ਆਟੋ ਰਿਕਸ਼ਾ ਵਾਲੇ ਦੀ ਕੁੜੀ ਚੰਗੇ ਨੰਬਰ ਲੈ ਕੇ ਨਾਮ ਕਮਾਉਂਦੀ ਹੈ।  ਕਿਤੇ ਕਿਸੇ ਮੋਚੀ ਦੀ ਬੇਟੀ ਆਪਣੀ ਪ੍ਰਤਿਭਾ ਨੂੰ ਸਾਬਿਤ ਕਰਦੀ ਹੈ। ਉਮੀਦ ਹੈ ਕਿ ਇਸ਼ਤਿਹਾਰਾਂ ਪਿਛੇ ਲਾਰਾਂ ਸੁੱਟਣ ਵਾਲੇ ਮੀਡੀਆ ਕੋਲੋਂ ਵੀ ਹੁਣ ਮਿਹਨਤਕਸ਼ਾਂ ਦੇ ਬੱਚਿਆਂ ਦੀ ਇਹੀ ਪੀੜ੍ਹੀ ਪੁਛੇਗੀ ਕਿ ਸਮਾਜ ਦਾ ਚੌਥਾ ਥੰਮ ਹੋਣ ਦੇ ਬਾਵਜੂਦ ਤੁਸੀਂ ਆਪਣੇ ਆਪ ਨੂੰ ਪੰਜਵਾਂ ਟਾਇਰ ਕਿਓਂ ਬਣਾ ਲਿਆ?  ਇਸ ਦੇ ਨਾਲ ਹੀ ਪੁਛਣਾ ਬਣਦਾ ਹੈ ਕਮਿਊਨਿਸਟ ਪਾਰਟੀਆਂ ਕੋਲੋਂ ਕਿ ਪੂੰਜੀਵਾਦ ਦੇ ਖਿਲਾਫ਼ ਰੌਲਾ ਰੱਪਾ ਪਾ ਕੇ ਉਹਨਾਂ ਕੋਲੋਂ ਹੀ ਫੰਡ ਉਗਰਾਹੁਣ ਵਾਲੇ ਕਾਮਰੇਡਾਂ ਨੇ ਸਮਰਥਾ ਹੋਣ ਦੇ ਬਾਵਜੂਦ ਕਦੇ ਕਮਿਊਨਿਸਟ ਸਕੂਲ ਕਿਓਂ ਨਾ ਖੋਹਲੇ? ਜੇ ਖਾਲਸਾ ਸਕੂਲ ਖੁਲ੍ਹ ਸਕਦੇ ਹਨ, ਡੀਏਵੀ ਸਕੂਲ ਖੁਲ੍ਹ ਸਕਦੇ ਹਨ, ਕਾਨਵੈਂਟ ਸਕੋਲ ਖੁਲ੍ਹ ਸਕਦੇ ਹਨ ਤਾਂ ਲੈਨਿਨ ਪਬਲਿਕ ਸਕੂਲ ਜਾਂ ਫੇਰ ਕਾਰਲ ਮਾਰਕਸ ਪਬਲਿਕ ਸਕੂਲ ਕਿਓਂ ਨਹੀਂ ਸਨ ਖੁਲ੍ਹ ਸਕਦੇ? ਜੇ ਅਜਿਹਾ ਹੁੰਦਾ ਤਾਂ ਸ਼ਾਇਦ ਖੱਬੀਆਂ ਪਾਰਟੀਆਂ ਕੋਲ ਕਾਡਰ ਦੀ ਘਾਟ ਕਦੇ ਵੀ ਨਾ ਹੁੰਦੀ। ਸਿੱਖਿਆ ਦੇ ਖੇਤਰ ਵਿੱਚ ਆ ਰਹੀ ਇਸ ਚਿੰਤਾਜਨਕ ਤਬਦੀਲੀ ਨੂੰ ਕੁਝ ਲੋਕ ਵਿਦਿਅਕ ਕ੍ਰਾਂਤੀ ਵੀ ਆਖ ਰਹੇ ਹਨ ਪਰ ਇਸ ਦੇ ਮਾੜੇ ਪ੍ਰਭਾਵ ਪੂਰੇ ਸਮਾਜ ਉੱਪਰ ਪੈਣ ਵਾਲੇ ਹਨ ਜਿਹਨਾਂ ਤੋਂ ਓਹ ਸਿਆਸੀ ਪਾਰਟੀਆਂ ਵੀ ਨਹੀਂ ਬਚ ਸਕਣਗੀਆਂ ਜਿਹੜੀਆਂ ਖੁਦ ਨੂੰ ਪੰਥਕ ਜਾਂ ਰਾਸ਼ਟਰਵਾਦੀ ਆਖਦਿਆਂ ਹਨ।
ਜਲਦੀ ਹੀ ਅਜਿਹੀਆਂ ਪ੍ਰਦਰਸ਼ਨੀਆਂ ਦੇਸ਼ ਦੇ ਹੋਰਨਾਂ ਭਾਗਾਂ ਵਿੱਚ ਵੀ ਲੱਗਣਗੀਆਂ। ਇਸੇ ਮਹੀਨੇ 22 ਅਤੇ 23 ਨਵੰਬਰ ਨੂੰ ਇਹ ਲੱਗ ਰਹੀ ਹੈ ਕਾਨਪੁਰ ਵਿੱਚ ਅਤੇ ਫਿਰ ਅਗਲੇ ਮਹੀਨੇ 5 ਅਤੇ 6 ਦਸੰਬਰ ਨੂੰ ਇਹ ਲੱਗੇਗੀ ਆਇਜਵਾਲ ਵਿੱਚ। 

Saturday, November 08, 2014

ਦੋ ਦਿਨਾਂ ਲੁਧਿਆਣਾ ਆਰਟ ਬੀਟ ਸ਼ੁਰੂ--ਸੁਪਨਿਆਂ ਦੀ ਦੁਨੀਆ ਹੋਈ ਸਾਕਾਰ

ਲੁਧਿਆਣਾ ਦੇ ਵਾਟਰ ਫਰੰਟ ਵਿੱਚ ਬਣਿਆ ਕਲਾਮਈ ਮਾਹੌਲ 
ਲੁਧਿਆਣਾ: 8 ਨਵੰਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਵਾਟਰ ਫਰੰਟ ਦਾ ਕੁਦਰਤੀ ਅਤੇ ਦਿਲਕਸ਼ ਨਜ਼ਾਰਾ ਅਤੇ ਇਸਦੇ ਨਾਲ ਹੀ ਮੌਜੂਦ ਸੀ ਕਲਾਕਾਰਾਂ ਦੇ ਮਨ ਦੀ ਉਡਾਣ ਦੇ ਰੰਗ ਆਰਟ ਵਰਕ ਦੇ ਰੂਪ ਵਿੱਚ।  ਹਰ ਕਲਾਕ੍ਰਿਤੀ ਦੀ ਤਸਵੀਰ ਵਿੱਚ ਕੋਈ ਨ ਕੋਈ ਰਾਜ਼ ਸੀ, ਕੋਈ ਥੀਮ ਸੀ, ਕੋਈ ਸੁਨੇਹਾ ਸੀ ਪਰ ਇਸ ਨੂੰ ਹਰ ਦਰਸ਼ਕ ਨੇ ਆਪਣੀ ਅੱਖ ਅਤੇ ਆਪਣੇ ਦਿਮਾਗ ਨਾਲ ਲਭਣਾ ਸੀ। ਕਲਾਮਈ ਬੁਝਾਰਤਾਂ ਨਾਲ ਦਿਲ ਨੂੰ ਛੂਹਣ ਵਾਲੀ ਇਹ ਪ੍ਰਦਰਸ਼ਨੀ ਅੱਜ ਇੱਥੇ ਲੁਧਿਆਣਾ ਆਰਟ ਬੀਟ ਪ੍ਰਦਰਸ਼ਨੀ ਦੇ ਨਾਮ ਹੇਠ ਸ਼ੁਰੂ ਹੋਈ ਹੈ। ਇਸ ਪ੍ਰਦਰਸ਼ਨੀ ਦਾ ਉਦਘਾਟਨ ਹੀਰਲ ਅਤੇ ਹੋਰ ਜਿਊਰੀ ਮੈਂਬਰਾਂ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ। ਜੋਤ ਜਗਾਉਣ ਦਾ ਇਹ ਭਾਰਤੀ ਅੰਦਾਜ਼ ਸਾਬਿਤ ਕਰਦਾ ਸੀ ਕੀ ਨਾ ਤਾਂ ਕਲਾਕਾਰ ਆਪਣੀ ਸੰਸਕ੍ਰਿਤੀ ਭੁੱਲੇ ਹਨ ਅਤੇ ਨਾ ਹੀ ਇਸ ਪ੍ਰਦਰਸ਼ਨੀ ਦੇ ਪ੍ਰਬੰਧਕ ਅਤੇ ਆਯੋਜਕ। 
ਉਂਝ ਤਾਂ ਲੁਧਿਆਣਾ ਆਰਟ ਬੀਟ (ਐਲਏਬੀ) ਕਲਾਕਾਰਾਂ ਨੂੰ ਨਵੀਂ ਪਛਾਣ ਤੇ ਉਤਸ਼ਾਹ ਦੇਣ ਲਈ ਇੱਕ ਯਾਦਗਾਰੀ ਬਹਾਨਾ ਬਣਿਆ ਪਰ ਅਸਲ ਵਿੱਚ ਇਹ ਪ੍ਰਤਿਭਾ ਦੀ ਭਾਲ ਦਦੇ ਮਕਸਦ ਲੈ ਕੀਤੀ ਗਈ ਇੱਕ ਜ਼ੋਰਦਾਰ ਕੋਸ਼ਿਸ਼ ਵੀ ਸੀ। ਇਸ ਪ੍ਰੋਗਰਾਮ ਵਿੱਚ ਕਲਾ ਲਈ ਪਿਆਰ ਤੇ ਉਤਸ਼ਾਹ ਦਾ ਜਸ਼ਨ ਮਨਾਇਆ ਜਾਂਦਾ ਹੈ। ਕਲਾਕਾਰਾਂ ਦੇ ਚਿਹਰਿਆਂ ਤੇ ਵੀ ਇੱਕ ਚਮਕ ਸੀ ਅਤੇ ਉਹਨਾਂ ਦੀਆਂ ਕਲਾਕ੍ਰਿਤੀਆਂ ਦੇਖਣ ਆਏ  ਚਿਹਰਿਆਂ ਤੇ ਵੀ। ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲਿਆਂ ਦੇ ਬਿਹਤਰ ਕੰਮ ਨੂੰ ਮਸ਼ਹੂਰ ਕਲਾਕਾਰਾਂ ਦੇ ਕੰਮ ਨਾਲ ਪੇਸ਼ ਕੀਤਾ ਜਾ ਰਿਹਾ ਸੀ। ਮੁੰਬਈ ਬੈਸਟ ਗੈਲਰੀ ਏਂਜਲ ਆਰਟਸ ਵੱਲੋਂ ਲੁਧਿਆਣਾ ਵਿੱਚ ਇਸ ਪ੍ਰਦਰਸ਼ਨੀ ਦਾ ਖਾਸ ਪ੍ਰਬੰਧ ਸਚਮੁਚ ਖਾਸ ਸੀ। ਇਸ ਪ੍ਰਦਰਸ਼ਨੀ ਦੀਆਂ ਕਲਾਕ੍ਰਿਤੀਆਂ ਦੂਸਰੇ ਦਿਨ ਅਰਥਾਤ 9 ਨਵੰਬਰ ਨੂੰ ਆਮ ਲੋਕ ਵੀ ਦੇਖ ਸਕਣਗੇ। ਇਸ ਮੌਕੇ ਤੇ ਕਨਕਲੇਵ ਵੀ ਕਾਰਵਾਈ ਜਾਵੇਗੀ। ਇਸਦਾ ਵਿਸ਼ਾ ਕਲਾ ਦੇਖਣ ਵਾਲੇ ਦੀ ਸੋਚ ਹੋਵੇਗਾ। ਕਨਕਲੇਵ ਦੇ ਬਾਅਦ ਇਨਾਮ ਵੰਡ ਸਮਾਗਮ ਕਰਵਾਇਆ ਜਾਵੇਗਾ। ਹੋਂਸਲਾ ਅਫਜਾਈ ਲੈ ਚੰਗੇ ਇਨਾਮ ਰੱਖੇ ਗਏ ਹਨ।
ਅੱਜ ਪ੍ਰੋਗਰਾਮ ਦੌਰਾਨ ਆਈਰਿਓ ਦੇ ਮੁਖੀ ਮਧੁਕਰ ਤੁਲਸੀ ਸੇਲਜ਼ ਹੈਡ ਹੇਮੰਤ ਗੁਪਤਾ ਨੇ ਕਿਹਾ ਕਿ ਉਹ ਇਸ ਪ੍ਰੋਗਰਾਮ ਲਈ ਲੁਧਿਆਣਾ ਦੇ ਲੋਕਾਂ ਤੋਂ ਮਿਲੇ ਹੁੰਗਾਰੇ ਤੋਂ ਬੇਹੱਦ ਖੁਸ਼ ਹਨ। ਉਨ੍ਹਾਂ ਕਲਾਕਾਰਾਂ ਦੇ ਕੰਮ ਦੀ ਸ਼ਲਾਘਾ ਕੀਤੀ। ਉਹਨਾਂ ਦਸਿਆ ਕਿ ਇਸ ਦੌਰਾਨ ਮੁਕਾਬਲੇ ਤੋਂ ਬਾਅਦ 35 ਐਂਟਰੀਆਂ ਨੂੰ ਡਿਸਪਲੇਅ ਲਈ ਚੁਣਿਆ ਗਿਆ। ਜਿਊਰੀ ਵਿੱਚ ਲੁਧਿਆਣਾ ਦੇ ਪਿੰਕੀ ਬਿੰਦਰਾ, ਲੁਧਿਆਣਾ ਦੇ ਕ੍ਰਿਏਟਿਵ ਆਰਟਸ ਇੰਸਟੀਚਿਊਟ ਦੀ ਡਾਇਰੈਕਟਰ ਅਮਿਤਾ, ਮਸ਼ਹੂਰ ਆਰਟ ਕੰਸਲਟੈਂਟ ਸਮਿਤਾ ਮੁੰਜਾਲ ਤੇ ਚੰਡੀਗਡ਼੍ਹ ਅਤੇ ਪੰਜਾਬ  ਵਿੱਚ ਆਰਟ ਐਂਡ ਪੋਰਟਫੋਲੀਓ ਮੈਨੇਜਮੈਂਟ ਸੰਭਾਲਣ ਵਾਲੀ ਨੀਪਾ ਸ਼ਰਮਾ ਸ਼ਾਮਲ ਸਨ।

ਚੁਣੇ ਗਏ 35 ਕਲਾਕਾਰਾਂ ਵਿੱਚ ਹਰਪ੍ਰੀਤ ਕੌਰ, ਪ੍ਰਵੀਨ ਕੈਂਠ, ਰਾਜੇਸ਼ ਰੰਜਨ, ਸਰੂ ਐਸ, ਸਾਹਿਲ ਜੈਨ, ਜਗਦੀਪ ਕੌਰ ਸੰਧੂ, ਰੇਵਾ ਵਰਮਾ, ਚਰਣਜੀਤ ਕੌਰ, ਅਮਨਜੋਤ ਗਿੱਲ, ਪੂਰਨੀਮਾ ਗਰੋਵਰ, ਪ੍ਰਭਜੋਤ ਸੌਂਧ, ਚਨਪ੍ਰੀਤ ਚਾਵਲਾ, ਮੁਕੇਸ਼ ਕੁਮਾਰ, ਦਮਨ ਸਿੰਘ, ਮਲਿਕਾ ਸਿੰਗਲਾ, ਪ੍ਰਤੀਮਾ ਚੱਡਾ, ਅਕਸ਼ਿਤ ਢਾਂਡਾ, ਡਾ. ਸੁਨੀਤ ਅਰੋੜਾ, ਨਵੀਤਾ ਅਰਜੁਨ ਵੋਹਰਾ, ਅਰਚਨਾ ਭੱਲਾ, ਮਮਤਾ ਕੌਡ਼ਾ, ਵਿਜੇ ਕੁਮਾਰ, ਆ´ਤੀ ਸਕਸੈਨਾ, ਸੋਨੀਆ ਕੁਮਾਰ, ਧਰਮਿੰਦਰ ਸਿੰਘ, ਕੁਨਾਲ ਬੇਦੀ, ਦੀਕਸ਼ਾ ਸੋਨੀ, ਵੀਨੂ ਜੁਲਕਾ, ਰਿਚਾ ਜੈਨ, ਅਮਨ ਸੋਹਲ, ਸਤਵੀਰ ਸਿੰਘ, ਨੀਨੂ ਵਿਜ, ਪ੍ਰੇਰਣਾ ਬਹਿਲ, ਨਵਨੀਤ ਕੌਰ ਤੇ ਰਿਮੀ ਮਹਿਰਾ ਸ਼ਾਮਲ ਹੋਏ।
ਕਲਾਕ੍ਰਿਤੀਆਂ ਦੇ ਨਾਲ ਨਾਲ ਦਰਸ਼ਕਾਂ ਨੂੰ ਕਲਾਕਾਰਾਂ ਨਾਲ ਮਿਲਣ ਦਾ ਇੱਕ ਯਾਦਗਾਰੀ ਮੌਕਾ ਮਿਲਿਆ ਸੀ। ਲੋਕ ਕਿਸੇ ਨ ਕਿਸੇ ਖਾਸ ਕਲਾਕ੍ਰਿਤੀ ਦੇ ਥੀਮ ਵਿਚਲੀਆਂ ਗਹਿਰਾਈਆਂ ਬਾਰੇ ਖੁਦ ਕਲਾਕਾਰਾਂ ਤੋਂ ਪੁਛ ਰਹੇ ਸਨ। ਇਸ ਦੁਨੀਆ ਦੀ ਕਲਾਕ੍ਰਿਤੀ ਬਣਾਉਣ ਵਾਲੇ ਪ੍ਰਮਾਤਮਾ ਨੂੰ ਪੀਰਾਂ ਪੈਗੰਬਰਾਂ ਤੋਂ ਇਲਾਵਾ ਸ਼ਾਇਦ ਕਿਸੇ ਨੇ ਨਹੀਂ ਦੇਖਿਆ।  ਸ਼ਾਇਦ ਇਸੇ ਕਰਨ ਦੁਨੀਆ ਦੇ ਬਦਲਦੇ ਰੰਗਾਂ ਦਾ ਕੁਝ ਪਤਾ ਨਹੀਂ ਲੱਗਦਾ ਪਰ ਇਹਨਾਂ ਕਲਾਕ੍ਰਿਤੀਆਂ ਦੇ ਕਲਾਕਾਰਾਂ ਨਾਲ ਲੋਕ ਆਹਮੋ ਸਾਹਮਣੇ ਗੱਲਾਂ ਕਰ ਰਹੇ ਸਨ। ਇੰਝ ਲੱਗਦਾ ਸੀ--ਜਿਵੇਂ ਪੁਛ ਰਹੇ ਹੋਣ--

ਇਸਕੋ ਬਨਾਨੇ ਵਾਲੇ ਕਿਆ ਤੇਰੇ ਮਨ ਮੇਂ ਸਮਾਈ---?
ਲੋਕਾਂ ਨੂੰ ਦੁਨਿਆ ਬਣਾਉਣ ਵਾਲਾ ਰੱਬ  ਹਾਵੇੰ ਨ ਮਿਲਿਆ ਹੋਵੇ ਪਰ ਇਹਨਾਂ ਕਲਾਕ੍ਰਿਤੀਆਂ ਦੇ ਸਿਰਜਕ ਇਸ ਪ੍ਰਦਰਸ਼ਨੀ ਦੌਰਾਨ ਉਹਨਾਂ ਦੇ ਸਾਹਮਣੇ ਖੜ੍ਹੇ ਸਨ। 

Monday, February 03, 2014

ਇਸ ਵਰ੍ਹੇ ਦੇ ਪੁਸਤਕ ਮੇਲੇ ਵਿਚ ਵੀ ਹੋਣਗੀਆਂ ਕਈ ਤਰ੍ਹਾਂ ਦੀਆਂ ਪੁਸਤਕਾਂ

Mon, Feb 3, 2014 at 2:59 PM
ਵੈਟਨਰੀ ਯੂਨੀਵਰਸਿਟੀ ਵਿਖੇ 5 ਅਤੇ 6 ਫਰਵਰੀ ਨੂੰ ਦੋ ਦਿਨਾਂ ਪੁਸਤਕ ਮੇਲਾ
ਲੁਧਿਆਣਾ, 03 ਫਰਵਰੀ-2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵੱਲੋਂ 5 ਅਤੇ 6 ਫਰਵਰੀ ਨੂੰ 7ਵਾਂ ਪੁਸਤਕ ਮੇਲਾ ਲਾਇਆ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਡਾ. ਸੁਸ਼ੀਲ ਪ੍ਰਭਾਕਰ ਯੂਨੀਵਰਸਿਟੀ ਲਾਇਬ੍ਰੇਰੀਅਨ ਨੇ ਦੱਸਿਆ ਕਿ 5 ਤਾਰੀਖ਼ ਨੂੰ ਸਵੇਰੇ 10 ਵਜੇ ਉਪ ਕੁਲਪਤੀ, ਡਾ. ਵਿਜੇ ਕੁਮਾਰ ਤਨੇਜਾ, ਵੈਟਨਰੀ ਸਾਇੰਸ ਕਾਲਜ ਦੇ ਪ੍ਰੀਖਿਆ ਹਾਲ ਵਿਖੇ ਪੁਸਤਕ ਮੇਲੇ ਦਾ ਉਦਘਾਟਨ ਕਰਨਗੇ।ਡਾ. ਪ੍ਰਭਾਕਰ ਨੇ ਦੱਸਿਆ ਕਿ ਬਿਹਤਰ ਦਿਮਾਗੀ ਵਿਕਾਸ ਅਤੇ ਗਿਆਨ ਪ੍ਰਾਪਤੀ ਲਈ ਪੁਸਤਕਾਂ ਇਕ ਮਹੱਤਵਪੂਰਣ ਭੂਮਿਕਾ ਅਦਾ ਕਰਦੀਆਂ ਹਨ। ਵਿਦਿਆਰਥੀ ਅਤੇ ਅਧਿਆਪਕਾਂ ਨੂੰ ਅਜਿਹੇ ਪੁਸਤਕ ਮੇਲਿਆਂ ਤੋਂ ਬਹੁਤ ਫਾਇਦਾ ਮਿਲਦਾ ਹੈ।ਇਸ ਲਈ ਗਿਆਨ ਦੀ ਨਵੀਂ ਦ੍ਰਿਸ਼ਟੀ ਪੈਦਾ ਕਰਨ ਲਈ ਯੂਨੀਵਰਸਿਟੀ ਹਰ ਵਰ੍ਹੇ ਪੁਸਤਕ ਮੇਲਾ ਆਯੋਜਨ ਕਰਦੀ ਹੈ। 
ਇਸ ਵਰ੍ਹੇ ਦੇ ਪੁਸਤਕ ਮੇਲੇ ਵਿਚ ਪਸ਼ੂ ਇਲਾਜ, ਮੱਛੀ ਪਾਲਣ, ਡੇਅਰੀ ਵਿਗਿਆਨ ਅਤੇ ਤਕਨਾਲੋਜੀ ਤੇ ਬਾਇਓਤਕਨਾਲੋਜੀ ਵਿਸ਼ਿਆਂ ਦੀਆਂ ਪੁਸਤਕਾਂ 'ਤੇ ਵਿਸ਼ੇਸ਼ ਧਿਆਨ ਕੇਂਦਰਤ ਕੀਤਾ ਗਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਪੁਸਤਕ ਮੇਲੇ ਦਾ ਵਿਦਿਆਰਥੀ ਅਤੇ ਅਧਿਆਪਕ ਵੱਧ ਤੋਂ ਵੱਧ ਫਾਇਦਾ ਲੈਣਗੇ ਕਿਉਂਕਿ ਪੁਸਤਕ ਮੇਲੇ ਵਿਚ ਭਾਰਤ ਦੇ 30 ਦੇ ਕਰੀਬ ਪੁਸਤਕ ਪ੍ਰਕਾਸ਼ਕ ਅਤੇ ਵਿਕ੍ਰੇਤਾ ਆਪਣੀਆਂ ਪੁਸਤਕਾਂ ਲੈ ਕੇ ਆਉਣਗੇ।

Friday, December 06, 2013

ਪੰਜਾਬ-ਇੰਟਰਨੈਸ਼ਨਲ ਟ੍ਰੇਡ-ਐਕਸਪੋ, 2013

ਪਾਰੰਪਰਿਕ ਅਤੇ ਆਧੁਨਿਕ ਉਤਪਾਦਾਂ ਦੇ ਮਿਸ਼੍ਰਣ ਨੇ ਪਹਿਲੇ ਦਿਨ ਹੀ ਕੀਤਾ ਦਰਸ਼ਕਾਂ ਨੂੰ ਆਕਰਸ਼ਤ
ਅੰਮ੍ਰਿਤਸਰ: 5 ਦਸੰਬਰ 2013: (ਗਜਿੰਦਰ ਸਿੰਘ ਕਿੰਗ//ਪੰਜਾਬ ਸਕਰੀਨ): ਪੰਜ ਦਿਨਾ ਸਮਾਰੋਹ ਪੀਐਚਡੀ-ਪੰਜਾਬ-ਇੰਟਰਨੈਸ਼ਨਲ ਟ੍ਰੇਡ-ਐਕਸਪੋ, 2013 ਵਿਖੇ ਵੱਡੀ ਗਿਣਤੀ ਵਿੱਚ ਦਰਸ਼ਕ ਪਹੁੰਚੇ।
“ਇਸ ਵਾਰ ਪੀਆਈਟੀਈਐਕਸ ਵਿੱਚ ਪਾਰੰਪਰਿਕ ਅਤੇ ਆਧੁਨਿਕ ਉਤਪਾਦਾਂ ਦਾ ਮਿਸ਼ਰਣ ਪੇਸ਼ ਕੀਤਾ ਜਾ ਰਿਹਾ ਹੈ,” ਊਸ਼ਾ ਸ਼ਰਮਾ, ਪੀਆਈਟੀਈਐਕਸ ਦੀ ਇੱਕ ਦਰਸ਼ਕ ਨੇ ਕਿਹਾ।
     ਪੀਆਈਟੀਈਐਕਸ ਦੇ ਉਤਪਾਦਾਂ ਬਾਰੇ ਗੱਲਬਾਤ ਕਰਦੇ ਹੋਏ ਸ਼੍ਰੀ ਦਲੀਪ ਸ਼ਰਮਾ, ਖੇਤਰੀ ਡਾਇਰੈਕਟਰ, ਪੀਐਚਡੀ ਚੈਂਬਰ ਨੇ ਕਿਹਾ, “ਅਸੀਂ ਵੱਧ ਤੋਂ ਵੱਧ ਉਤਪਾਦਾਂ ਦੇ ਮਿਸ਼ਰਣ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।ਪੀਆਈਟੀਈਐਕਸ ਦੇ ਇਸ ਸੰਸਕਰਣ ਵਿੱਚ ਤੁਹਾਨੂੰ ਲਗਭਗ ਸਾਰੇ ਉਤਪਾਦ ਦੇਖਣ ਨੂੰ ਮਿਲਣਗੇ।”
ਸ਼ਰਮਾਂ ਨੇ ਦੱਸਿਆ ਕਿ ਇਹਨਾਂ ਉਤਪਾਦਾਂ ਵਿੱਚ ਪਾਰੰਪਰਿਕ ਉਤਪਾਦ ਵੀ ਸ਼ਾਮਿਲ ਹਨ ਜਿਵੇਂ ਕਿ ਹੱਥ ਨਾਲ ਬਣਾਏ ਹੈਂਡੀਕ੍ਰਾਫਟਸ, ਕਢਾਈ, ਪੈਚ ਵਰਕ, ਟਾਈ ਐਂਡ ਡਾਈ, ਬਲਾੱਕ ਪ੍ਰਿੰਟ, ਬੀਡ ਵਰਕ, ਬੈਂਬੂ ਵਰਕ, ਵੂਡਨ ਕ੍ਰਾਫਟਸ, ਟੈਰਾਕੋਟਾ, ਲੈਦਰ ਕ੍ਰਾਫਟਸ, ਇਮੀਟੇਸ਼ਨ ਜਵੇਲਰੀ, ਪੌਟਰੀ, ਮਡ ਅਤੇ ਮਿਰਰ ਵਰਕ ਆਦਿ। ਇਸ ਸੰਸਕਰਣ ਵਿੱਚ ਆਧੁਨਿਕ ਉਤਪਾਦ ਵੀ ਸ਼ਾਮਿਲ ਕੀਤੇ ਗਏ ਹਨ ਜਿਵੇਂ ਕਿ ਆੱਟੋਮੋਬਾਇਲਜ਼, ਇਲੈਕਟ੍ਰਾੱਨਿਕ ਅਪਲਾਇੰਸਸ, ਇਲੈਕਟਰੀਕਲ ਗੈਜੇਟਸ ਜਿਵੇਂ ਕਿ ਮਸਾਜਰ, ਇਲੈਕਟ੍ਰਿਕ ਕਿਚਨ ਗੈਜੇਟਸ ਆਦਿ।
   “ਜੇਕਰ ਟੈਕਸਟਾਈਲਜ਼ ਦੀ ਗੱਲ ਕਰੀਏ ਤਾਂ ਸਾਡੇ ਕੋਲ ਵਿਭਿੰਨ ਉਤਪਾਦ ਹਨ। ਇਸ ਸੰਸਕਰਣ ਵਿੱਚ ਸ਼ਾੱਲ ਕਲੱਬ, ਟੈਕਸਟਾਈਲ ਨਿਰਮਾਤਾ ਐਸੋਸੀਏਸ਼ਨ ਵੀ ਭਾਗ ਲੈ ਰਹੀ ਹੈ ਅਤੇ ਗੁਜਰਾਤ, ਬਨਾਰਸ ਅਤੇ ਪਾਕਿਸਤਾਨ ਦੀ ਇੰਡਸਟਰੀ ਨੇ ਵੀ ਆਪਣੇ ਟ੍ਰੇਡਮਾਰਕ ਟੈਕਸਟਾਈਲ ਉਤਪਾਦਾਂ ਦਾ ਪ੍ਰਦਰਸ਼ਨ ਕਰਨਾ ਹੈ ਜਿਸ ਵਿੱਚ ਜ਼ਰੀ, ਬ੍ਰੋਕੇਡ, ਬਲਾੱਕ ਪ੍ਰਿਟਸ, ਉਪਰਾ ਸਲਿਕ, ਪੌਰੀ ਜਾਮਦਾਨੀ ਵਰਕ, ਕਾੱਟਨ ਅਤੇ ਲਿਨਨ ਆਦਿ ਸ਼ਾਮਿਲ ਹਨ,” ਸ਼੍ਰੀ ਆਰ.ਐਸ. ਸਚਦੇਵਾ, ਕੋ-ਚੇਅਰਮੈਨ, ਪੰਜਾਬ ਕਮੇਟੀ ਨੇ ਦੱਸਿਆ।
ਸਚਦੇਵਾ ਨੇ ਜਾਣਕਾਰੀ ਦਿੱਤੀ ਕਿ ਇਸ ਸਮਾਰੋਹ ਦਾ ਉਦਘਾਟਨ ਸੁਖਬੀਰ ਬਾਦਲ, ਉੱਪ ਮੁੱਖ ਮੰਤਰੀ, ਪੰਜਾਬ ਦੁਆਰਾ ਕੀਤਾ ਜਾਵੇਗਾ। “ਦੁਸਰੇ ਦਿਨ ਵਿੱਚ ਅਸੀਂ 'ਅਸਾਨ, ਕਿਫਾਈਤੀ ਅਤੇ ਸੌਖੀ ਹੈਲਥਕੇਅਰ' ਅਤੇ 'ਊਰਜਾ ਦੇ ਗੈਰ-ਪਰੰਪਰਾਗਤ ਸ੍ਰੋਤਾਂ' 'ਤੇ ਸੈਮੀਨਾਰ ਕਰਵਾ ਰਹੇ ਹਾਂ,” ਸਚਦੇਵਾ ਨੇ ਕਿਹਾ।