Showing posts with label Police Station. Show all posts
Showing posts with label Police Station. Show all posts

Thursday, September 05, 2024

ਬੁੱਢੇ ਦਰਿਆ ਦੇ ਚੱਕਰ ਵਿੱਚ ਵਿਧਾਨ ਸਭਾ ਤੋਂ ਥਾਣੇ ਤੱਕ ਦਾ ਸਫਰ

Thursday 5th September 2024 at 16:17

ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਵਿੱਢੇ ਸੰਘਰਸ਼ ਦਾ ਥਾਣੇ ਵਾਲਾ ਦਿਨ

ਇੰਜੀਨਅਰ ਜਸਕੀਰਤ ਸਿੰਘ ਦੀ ਕਲਮ ਤੋਂ ਚੰਡੀਗੜ੍ਹ ਵਿੱਚ ਤਿੰਨ ਸਤੰਬਰ ਵਾਲੇ ਦਿਨ ਦੀ ਹੱਡਬੀਤੀ

Sunday, June 16, 2019

ਥਾਣਾ ਪੀਏਯੂ ਦੀ ਪੁਲਸ ਅਤੇ ਵਖਾਵਾਕਾਰੀ ਹੋਏ ਆਹਮੋ ਸਾਹਮਣੇ

Updated on 18th June 2019 at 06:10 PM
ਲੀਡਰਾਂ ਨੂੰ ਥੋਹੜੀ ਦੇਰ ਥਾਣੇ "ਰੋਕ" ਕੇ ਘੰਟੇ ਕੁ ਬਾਅਦ ਛੱਡਿਆ 

ਲੁਧਿਆਣਾ:16 ਜੂਨ 2019: (ਪੰਜਾਬ ਸਕਰੀਨ ਬਿਊਰੋ)::  
ਬਹੁਤ ਪਹਿਲਾਂ ਇੱਕ ਹਿੰਦੀ ਫਿਲਮ ਆਈ ਸੀ ਜਿਸ ਵਿੱਚ ਕੁਝ ਗੁੰਡੇ ਇੱਕ ਵਿਧਵਾ ਔਰਤ ਨੂੰ ਜਬਰੀ ਚੁੱਕ ਕੇ ਲਿਆਉਂਦੇ ਹਨ ਅਤੇ ਉਸਦੇ ਜਵਾਨ ਬੱਚਿਆਂ ਦੇ ਸਾਹਮਣੇ  ਉਸਦੀ ਮਾਂਗ ਵਿੱਚ ਜਬਰਦਸਤੀ ਸਿੰਧੂਰ ਭਰਨ ਦੀ ਨਾਪਾਕ ਕੋਸ਼ਿਸ਼ ਕਰਦੇ ਹਨ। ਇਹ ਇੱਕ ਫਿਲਮੀ ਸੀਨ ਸੀ ਅਤੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਆਜ਼ਾਦ ਭਾਰਤ ਵਿੱਚ ਇਹ ਕੁਝ ਆਮ ਹੋਣ ਲੱਗ ਪਵੇਗਾ। ਹਾਲ ਹੀ ਵਿੱਚ ਲੁਧਿਆਣਾ ਦੇ ਰਿਸ਼ੀ ਨਗਰ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਅਨੂ ਨਾਮ ਦੀ ਇੱਕ ਔਰਤ ਦਾ ਜਬਰੀ ਗੈਰਕਾਨੂੰਨੀ ਤਲਾਕ ਕਰਵਾ ਕੇ ਉਸਨੂੰ ਕਿਸੇ ਹੋਰ ਨਾਲ ਭੇਜ ਦਿੱਤਾ ਗਿਆ। ਅਨੂ ਦਾ ਕਹਿਣਾ ਹੈ ਕਿ ਉਸ ਨੂੰ ਵੇਚਿਆ ਗਿਆ। ਇਹ ਕੁਝ ਵਾਪਰਿਆ ਏਥੋਂ ਦੇ ਹੀ ਮਨਜਿੰਦਰ ਸਿੰਘ ਦੀ ਪਤਨੀ ਅਨੂ ਨਾਲ। ਇਸ ਗੈਰਕਾਨੂੰਨੀ ਤਲਾਕ ਮਗਰੋਂ ਅਨੂ ਨੂੰ ਨਰੇਂਦਰ ਨਾਮ ਦੇ ਕਿਸੇ ਵਿਅਕਤੀ ਨਾਲ ਜਬਰੀ ਤੋਰ ਦਿੱਤਾ ਗਿਆ। ਦਿਲਚਸਪ ਗੱਲ ਸੀ ਕਿ ਇਹ ਸਭ ਕੁਝ ਕਰਨ ਕਰਾਉਣ ਵਿੱਚ ਅਨੂ ਦਾ ਪਤੀ ਮਨਜਿੰਦਰ ਸਿੰਘ ਖੁਦ ਹੀ ਸਭ ਤੋਂ ਮੂਹਰੇ ਰਿਹਾ। ਹਾਲਾਂਕਿ ਇਸ ਵਿਆਹ ਤੋਂ ਇੱਕ ਬੱਚੀ ਨੇ ਵੀ ਜਨਮ ਲਿਆ। ਜਿਹੜੀ ਇਸ ਵੇਲੇ ਪੰਜਾਂ ਸਾਲਾਂ ਦੀ ਹੈ ਅਤੇ ਉਸਨੂੰ ਮਾਂ ਤੋਂ ਲਗਾਤਾਰ ਦੂਰ ਰੱਖਿਆ ਜਾ ਰਿਹਾ ਹੈ। ਸ਼ਾਇਦ ਆਂਦਰਾਂ ਦੀ ਇਹ ਖਿੱਚ ਹੀ ਅਨੂ ਨੂੰ ਕਿਸੇ ਇੱਕ ਪਾਸੇ ਨਹੀਂ ਟਿਕਣ ਦੇਂਦੀ। ਇਸ ਬੱਚੀ ਨੂੰ ਅਜੇ ਵੀ ਅਨੂ ਤੋਂ ਦੂਰ ਰੱਖਿਆ ਜਾ ਰਿਹਾ ਹੈ। ਅਨੂ ਨਹੀਂ ਜਾਣਦੀ ਕਿ ਉਸਦੀ ਬੱਚੀ ਕਿਸ ਹਾਲਤ ਵਿੱਚ ਹੈ। 
ਕੁਝ ਮਹੀਨਿਆਂ ਮਗਰੋਂ ਫਰਵਰੀ 2018 ਵਿੱਚ ਮਨਜਿੰਦਰ ਸਿੰਘ ਦਾ ਦਿਲ ਫਿਰ ਆਪਣੀ ਪਹਿਲੀ "ਤਲਾਕਸ਼ੁਦਾ" ਪਤਨੀ ਅਨੂ 'ਤੇ ਆ ਗਿਆ ਅਤੇ ਉਹ ਉਸਨੂੰ ਵਾਪਿਸ ਆਉਣ ਲਈ ਦਬਾਅ ਬਣਾਉਣ ਲੱਗਾ। ਇਸ ਮਕਸਦ ਲਈ ਹੀ ਉਸਨੇ ਨਰੇਂਦਰ  ਦੇ ਖਿਲਾਫ 376 ਦੀ ਦਰਖ਼ਾਸਤ ਵੀ ਆਪਣੀ ਪਤਨੀ ਅਨੂ ਕੋਲੋਂ ਹੀ ਦੁਆਈ। ਸਤੰਬਰ-2018 ਤੱਕ ਇਹ ਫਿਰ ਅਨੂ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ ਅਤੇ ਜਦੋਂ ਫਿਰ ਮਨ ਭਰ ਗਿਆ ਤਾਂ ਉਸਨੂੰ ਫਿਰ ਘਰੋਂ ਭਜਾ ਦਿੱਤਾ। ਇੱਕ ਚੰਗਭਲੀ ਵਿਆਹੁਤਾ ਔਰਤ ਦੀ ਜ਼ਿੰਦਗੀ ਮੰਡੀ ਦੀ ਇੱਕ ਜਿਣਸ ਬਣ ਕੇ ਰਹਿ ਗਈ। ਹਾਲਾਂਕਿ ਇਹ ਸਾਰਾ ਮਾਮਲਾ ਵੁਮੈਨ ਸੈਲ ਵਾਲਿਆਂ ਕੋਲ ਵੀ ਹੈ ਅਤੇ ਇਸ 'ਤੇ ਕੰਮ ਵੀ ਹੋ ਰਿਹਾ ਹੈ ਪਰ ਖੱਜਲ ਖੁਆਰੀਆਂ ਹਰ ਵਿਅਕਤੀ ਨੂੰ ਕੋਈ ਸੌਖਾ ਰਾਹ ਲੱਭਣ ਲਈ ਮਜਬੂਰ ਕਰ ਦੇਂਦੀਆਂ ਹਨ। ਅਨੂ ਵੀ ਪ੍ਰੇਸ਼ਾਨ ਸੀ। ਉਹ ਵੀ ਕੋਈ ਸੌਖਾ ਰਾਹ ਲੱਭ ਰਹੀ ਸੀ ਜਿੱਥੇ ਜਲਦੀ ਨਿਬੇੜਾ ਹੋ ਜਾਏ। ਇਸ ਸੌਖੇ ਰਾਹ ਦੀ ਭਾਲ ਵਿੱਚ ਹੀ ਉਸਦਾ ਮੇਲ ਹੁੰਦਾ ਹੈ ਭਾਰਤੀ ਕਮਿਊਨਿਸਟ ਪਾਰਟੀ ਦੇ ਸਥਾਨਕ ਆਗੂ ਅਤੇ ਸਰਗਰਮ ਸਮਾਜਸੇਵੀ ਕਾਮਰੇਡ ਗੁਰਨਾਮ ਸਿੰਘ ਸਿੱਧੂ ਨਾਲ। 
ਜਦੋਂ ਉਸਨੇ ਇਹ ਸਾਰਾ ਮਾਮਲਾ ਕਾਮਰੇਡ ਗੁਰਨਾਮ ਸਿੰਘ ਸਿੱਧੂ ਦੀ ਜਾਣਕਾਰੀ ਵਿੱਚ ਲਿਆਂਦਾ ਤਾਂ ਉਹਨਾਂ ਨੇ ਇਸ ਮਾਮਲੇ ਨੂੰ ਸਬੰਧਤ ਧਿਰਾਂ ਤੱਕ ਉਠਾਇਆ। ਕੋਸ਼ਿਸ਼ ਕੀਤੀ ਕਿ ਮਸਲਾ ਜਲਦੀ ਹੱਲ ਹੋ ਜਾਏ। ਏਨੇ ਵਿੱਚ ਹੀ ਹਾਲਾਤ ਨੇ ਨਵੀਂ ਕਰਵਟ ਲਈ। ਇਸ ਕੇਸ ਨੂੰ ਲੈ ਕੇ ਕਿਸੇ ਨੇ ਕਾਮਰੇਡ ਗੁਰਨਾਮ ਸਿੱਧੂ ਦੇ ਖਿਲਾਫ ਹੀ ਕੋਈ ਦਰਖ਼ਾਸਤ ਦੇ ਦਿੱਤੀ। ਸ਼ਾਇਦ ਇਹ ਉਹ ਲੋਕ ਹੋ ਸਕਦੇ ਹਨ ਜਿਹੜੇ ਨਹੀਂ ਚਾਹੁੰਦੇ ਹੋਣੇ ਕਿ ਅਨੂ ਆਪਣੇ ਘਰ ਵਾਪਿਸ ਜਾ ਕੇ ਫਿਰ ਵੱਸ ਜਾਏ। ਅਜਿਹੇ ਅਨਸਰਾਂ ਨੇ ਹੀ ਇਸ ਸਾਰੇ ਮਾਮਲੇ ਨੂੰ ਵਿਗਾੜਨ ਲਈ ਪੂਰੀ ਵਾਹ ਲਾਈ। 
ਹੁਣ ਕਾਮਰੇਡ ਗੁਰਨਾਮ ਸਿੰਘ ਸਿੱਧੂ ਅਤੇ ਉਹਨਾਂ ਦੀ ਧਰਮਪਤਨੀ ਕੁਲਵੰਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਦੇ ਖਿਲਾਫ ਵੀ ਝੂਠੇ ਕੇਸਾਂ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਇਸ ਸਾਰੇ ਮਾਮਲੇ ਨੂੰ ਲੈ ਕੇ ਇਲਾਕੇ ਵਿੱਚ ਭਾਰੀ ਰੋਸ ਹੈ ਅਤੇ ਗੁਰਨਾਮ ਸਿੱਧੂ ਦੇ ਹਮਾਇਤੀਆਂ ਨੇ ਇਸ ਮੁੱਦੇ ਨੂੰ ਲੈ ਕੇ ਥਾਣਾ ਪੀਏਯੂ ਦੇ ਸਾਹਮਣੇ ਰੋਸ ਮੁਜ਼ਾਹਰਾ ਵੀ ਕੀਤਾ ਅਤੇ ਧਰਨਾ ਵੀ ਮਾਰਿਆ।  ਇਸ ਮੌਕੇ ਸੀਪੀਆਈ ਲੀਡਰ ਡਾਕਟਰ ਅਰੁਣ ਮਿੱਤਰਾ, ਡੀ ਪੀ ਮੌੜ, ਚਮਕੌਰ ਸਿੰਘ, ਰਮੇਸ਼ ਰਤਨ, ਐਮ ਐਸ ਭਾਟੀਆ ਅਤੇ ਖੁਦ ਕਾਮਰੇਡ ਗੁਰਨਾਮ ਸਿੱਧੂ ਸਮੇਤ ਕਈ ਹੋਰ ਸਰਗਰਮ ਵਰਕਰ ਵੀ ਮੌਜੂਦ ਰਹੇ। 
ਪੁਲਿਸ ਚਾਹੁੰਦੀ ਸੀ ਕਿ ਇਹ ਧਰਨਾ ਥਾਣੇ ਦੇ ਵਿਹੜੇ ਤੋਂ ਬਾਹਰ ਸੜਕ 'ਤੇ ਲਿਜਾਇਆ ਜਾਏ ਤਾਂਕਿ ਹੋਰਨਾਂ ਕੰਮਾਂਕਾਜਾਂ ਲਈ ਥਾਣੇ ਵਿੱਚ ਆਉਣ ਵਾਲਿਆਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਇਸ  ਨੂੰ ਲੈ ਕੇ ਹੀ ਗੱਲ ਭੜਕੀ ਅਤੇ ਮਾਮਲਾ ਤੂਲ ਫੜ ਗਿਆ। ਪੁਲਿਸ ਨੇ ਮਾਈਕ ਅਤੇ ਸਪੀਕਰ ਦੋਵੇਂ ਜਬਰੀ ਆਪਣੇ ਕਬਜ਼ੇ ਵਿੱਚ ਲੈ ਲਏ। ਮੁਜ਼ਾਹਰੇ ਵਿੱਚ ਆਏ ਸਾਰੇ ਲੋਕਾਂ ਦੀ ਵੀਡੀਓ ਵੀ ਬਣਾਈ। ਇਸ ਤੋਂ ਬਾਅਦ ਪੁਲਿਸ ਨੇ ਮੀਡੀਆ ਦੀ ਹਾਜ਼ਿਰੀ ਵਿੱਚ ਇੱਕ ਇੱਕ ਕੋਲੋਂ ਵਾਰੋਵਾਰੀ ਪੁੱਛਣਾ ਸ਼ੁਰੂ ਕੀਤਾ ਕਿ ਤੁਸੀਂ ਇਸ ਧਰਨੇ ਵਿੱਚ ਕਿਓਂ ਆਏ ਹੋ। ਬਹੁਤਿਆਂ ਨੇ ਕਿਹਾ ਕਿ ਸਾਨੂੰ ਨਹੀਂ ਪਤਾ। ਜਿਸ ਜਿਸ ਨੇ ਵੀ ਕਿਹਾ ਕਿ ਸਾਨੂੰ ਇਸ ਧਰਨੇ ਦੇ ਮਕਸਦ ਬਾਰੇ ਕੁਝ ਨਹੀਂ ਪਤਾ ਉਸ ਨੂੰ ਥਾਣੇ ਤੋਂ ਬਾਹਰ ਨਿਕਲ ਕੇ ਘਰ ਜਾਣ ਦੀ ਇਜ਼ਾਜ਼ਤ ਦੇ ਦਿੱਤੀ ਗਈ ਅਤੇ ਬਾਕੀਆਂ ਨੂੰ ਥਾਣੇ ਵਿੱਚ ਰੋਕ ਲਿਆ ਗਿਆ ਜਿਹਨਾਂ ਨੂੰ ਦੇਰ ਸ਼ਾਮ ਨੂੰ ਛੱਡ ਦਿੱਤਾ ਗਿਆ। ਇਸੇ ਦੌਰਾਨ ਚੰਡੀਗੜ ਤੋਂ ਸੀਪੀਆਈ ਦੇ ਸਕੱਤਰ ਕਾਮਰੇਡ ਬੰਤ ਬਰਾੜ ਅਤੇ ਪੀਡੀਏ ਦੇ ਸਰਗਰਮ ਆਗੂ ਸਿਮਰਜੀਤ ਸਿੰਘ ਬੈਂਸ ਦੇ ਆਉਣ ਦੀ ਚਰਚਾ ਵੀ ਸੁਣੀ ਗਈ ਪਰ ਉਹ ਨਹੀਂ ਪੁੱਜੇ। 
ਇਸ ਤੋਂ ਬਾਅਦ ਜਿਊਂ ਹੀ ਅਨੂ ਨਾਮ ਦੀ ਔਰਤ ਰਿਸ਼ੀ ਨਗਰ ਆਪਣੇ ਘਰ ਪੁੱਜੀ ਤਾਂ ਕੁਝ ਲੋਕਾਂ ਵੱਲੋਂ ਉਸਤੇ ਫਿਰ ਹਮਲਾ ਕਰ ਦਿੱਤਾ ਗਿਆ। ਇਸਤੇ ਲੋਕਾਂ ਨੇ ਪੁਲਿਸ ਨੂੰ ਫੋਨ ਕੀਤਾ ਤਾਂ ਪੀਸੀਆਰ ਵਾਲਿਆਂ ਨੇ ਉੱਥੇ ਪਹੁੰਚ ਕੇ ਦਖਲ ਦਿੱਤਾ। ਅਨੂ ਦਾ ਘਰ ਹੁਣ ਕਦੋਂ ਅਤੇ ਕਿੱਥੇ ਵੱਸਦਾ ਹੈ ਇਸਦਾ ਪਤਾ ਨੇੜ ਭਵਿੱਖ ਵਿੱਚ ਹੀ ਲੱਗ ਸਕੇਗਾ ਪਰ ਇਸ ਸਾਰੇ ਘਟਨਾਕਰਮ ਨੇ ਸਮਾਜ ਦੀ ਮੌਜੂਦਾ ਸਥਿਤੀ ਅਤੇ ਔਰਤਾਂ ਦੀ ਹਾਲਤ ਬਾਰੇ ਬਹੁਤ ਕੁਝ ਉਜਾਗਰ ਕੀਤਾ ਹੈ। ਵਿਆਹ ਤੋਂ ਬਾਅਦ ਪਤਨੀ ਨੂੰ ਕਿਸੇ ਹੋਰ ਕੋਲ ਵੇਚਿਆ ਜਾ ਸਕਦਾ ਹੈ। ਉਸਦੀ ਮਾਸੂਮ ਬੱਚੀ ਨੂੰ ਖੋਹ ਕੇ ਲਾਪਤਾ ਕੀਤਾ ਜਾ ਸਕਦਾ ਹੈ। ਜੇ ਉਹ ਔਰਤ ਕੋਈ ਚਾਰਾਜੋਈ ਕਰੇ ਤਾਂ ਉਸਨੂੰ ਸਾਰੇ ਮੋਹੱਲੇ ਦੇ ਸਾਹਮਣੇ ਸਰੇ ਬਾਜ਼ਾਰ ਦਿਨ ਦਿਹਾੜੇ ਕੁੱਟਿਆ ਜਾ ਸਕਦਾ ਹੈ। ਕਿੱਥੇ ਸੁੱਤੀਆਂ  ਹਨ ਔਰਤਾਂ ਦੀਆਂ ਜੱਥੇਬੰਦੀਆਂ? ਕਿੱਥੇ ਹਨ ਮਨੁੱਖੀ ਅਧਿਕਾਰ ਸੰਗਠਨ? ਕਿੱਥੇ ਹਨ ਬੱਚਿਆਂ ਲਈ ਬਣੀਆਂ ਸੰਸਥਾਵਾਂ? ਕਿੱਥੇ ਹਨ ਗੱਲ ਗੱਲ 'ਤੇ ਟਾਹਰਾਂ ਮਾਰਨ ਵਾਲੇ ਸਿਆਸੀ ਲੀਡਰ?

Saturday, August 25, 2018

'ਤੇ ਹੁਣ ਕੇਰਲ ਲਈ ਫ਼ੰਡ ਇਕੱਤਰ ਕਰਨਾ ਵੀ ਬਣਿਆ ਗੁਨਾਹ

ਫੰਡ ੲਿਕੱਠਾ ਕਰ ਰਹੀਅਾਂ ੲੇ ਅਾੲੀ ਅੈਸ ਅੈਫ ਦੀਅਾਂ ਲੜਕੀਅਾਂ ਨੂੰ ਥਾਣੇ ਡੱਕਿਅਾ
ASI  ਰਜਿੰਦਰ ਸਿੰਘ ਤੇ  SHO  ਨੇ ਆਪਣੀ ਕੀਤੀ ਗਲਤੀ ਦੀ ਮੰਗੀ ਮੁਆਫੀ
 ਧਰਮਕੋਟ (ਮੋਗਾ): 25 ਅਗਸਤ 2018: (ਪੰਜਾਬ ਸਕਰੀਨ ਬਿਊਰੋ)::
ਅੱਜ ਜਦੋਂ ਹਰ ਕੋਈ ਦੇਸ਼ ਵਿਦੇਸ਼ ਤੋਂ ਕੇਰਲਾ ਦੇ ਹੜ੍ਹ ਪੀੜਤ ਲੋਕਾਂ ਦੀ ਮੱਦਦ ਲਈ ਆਪਣਾ ਯੋਗਦਾਨ ਪਾ ਰਿਹਾ। ਵੱਖ ਵੱਖ ਸੰਸਥਾਵਾਂ, ਜੱਥੇਬੰਦੀਆਂ, ਕਲੱਬਾਂ ਅਤੇ ਹਰ ਆਮ/ਖਾਸ ਵਿਅਕਤੀ, ਇਸ ਤਬਾਹੀ ਸਮੇਂ ਆਪਣੇ ਮਨੁੱਖੀ ਫ਼ਰਜ਼ ਨਿਭਾਅ ਰਿਹਾ ਹੈ। ਇਸ ਭਲੇ ਕਾਰਜ ਦੇ ਦੋਖੀ ਧਰਮਕੋਟ ਪੁਲਿਸ ਦੇ ਕੁੱਝ ਭੂਤਰੇ ਮੁਲਾਜਮਾਂ ਨੇ, ਕੇਰਲਾ ਦੇ ਉਜੜੇ ਲੋਕਾਂ ਦੀ ਸਹਾਇਤਾ ਲਈ ਸ਼ਹਿਰ ਵਿੱਚੋਂ ਫੰਡ ਇਕੱਠਾ ਕਰਦੇ ਨੌਜਵਾਨਾਂ-ਵਿਦਿਆਰਥੀਆਂ ਨੂੰ ਥਾਣੇ ਡੱਕਣ ਦੀ ਕੋਸ਼ਿਸ਼ ਕੀਤੀ ਹੈ। ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਇਸ ਸ਼ਰਮਨਾਕ ਕਰਤੂਤ ਦਾ ਅਹਿਸਾਸ ਕਰਾਉਣ ਲਈ ਨੌਜਵਾਨ ਮੁੰਡੇ ਕੁੜੀਆਂ ਥਾਣੇ ਅੱਗੇ ਡਟੇ ਰਹੇ ਅਤੇ ੳੁਪਰੋਕਤ ਕਾਰਵਾੲੀ ਕਰਨ ਵਾਲੇ ੲੇ ਅੈਸ ਅਾੲੀ ਰਜਿੰਦਰ ਸਿੰਘ ਨੂੰ ਅਾਪਣੇ ਕੀਤੇ ਦੀ ਮਾਫੀ ਮੰਗਣੀ ਪੲੀ।
ੲਿਹ ਜਾਣਕਾਰੀ ਦਿੰਦਿਅਾਂ ੲੇ ਅਾੲੀ ਅੈਸ ਅੈਫ  ਦੇ ਪੰਜਾਬ ਦੇ ਸਕੱਤਰ ਵਿੱਕੀ ਮਹੇਸ਼ਰੀ ਤੇ ਵਿਦਿਆਰਥੀ ਅਾਗੂ ਜਸਪਰੀਤ ਕੌਰ ਨੇ ਦੱਸਿਅਾ ਕਿ ੲੇ ਅਾੲੀ ਅੈਸ ਅੈਫ  ਤੇ ੲੇ ਅਾੲੀ ਵਾੲੀ ਅੈਫ  ਵੱਲੋ ਪੰਜਾਬ ਪੱਧਰ ਤੇ ਹੀ ਕੇਰਲਾ ਦੇ ਹੜ ਪੀੜਤ ਲੋਕਾਂ ਦੀ ਸਹਾੲਿਤਾ ਲੲੀ ਫੰਡ ਮਹਿੰਮ ਚੱਲ ਰਹੀ ਹੈ ਇਸੇ ਕੜੀ ਤਹਿਤ ਏਆਈਐਸਐਫ ਦੇ ਵਰਕਰਾਂ ਵੱਲੋਂ ਅੱਜ ਮੋਗਾ ਦੇ ਬਲਾਕ ਧਰਮਕੋਟ ਵਿੱਚ ਫੰਡ ਉਗਰਾਹੀ ਕੀਤੀ ਜਾ ਰਹੀ ਸੀ ਪਰ ਧਰਮਕੋਟ ਦੇ ਏਐੱਸਆਈ ਰਾਜਿੰਦਰ ਸਿੰਘ ਦੁਆਰਾ ਏਆਈਐਸਐਫ ਦੀਆਂ ਲੜਕੀਆਂ ਨੂੰ ਫੰਡ ਰਾਹੀਂ ਤੋਂ ਰੋਕ ਉਨ੍ਹਾਂ ਨੂੰ ਥਾਣੇ ਲਿਜਾਇਆ ਗਿਆ ਅਤੇ ਉਨ੍ਹਾਂ ਤੇ ਇਲਜ਼ਾਮ ਲਗਾਇਆ ਕਿ ਉਹ ਬਿਨਾਂ ਮਤਲਬ ਤੋਂ ਗਲਤ ਢੰਗ ਨਾਲ ਫੰਡ ਗਰਾਹੀ ਕਰ ਰਹੀਆਂ ਹਨ ਅਤੇ ਇਸ ਦੇ ਨਾਲ ਹੀ ਬਾਕੀ ਵਰਕਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੱਚਾਈ ਪਤਾ ਲੱਗਣ ਤੇ ਏ ਐੱਸ ਆਈ ਵੱਲੋਂ ਇਹ ਕਹਿ ਕੇ ਕਿ ਤੁਸੀਂ ਜਾ ਸਕਦੇ ਹੋ ਪੱਲਾ ਛੁਡਾਉਣ ਦੀ ਕੋਸ਼ਿਸ਼ ਪਰ ਏ ਆਈ ਐੱਸ ਐੱਫ ਦੇ ਵਰਕਰਾਂ ਵੱਲੋਂ ਥਾਣੇ ਦੇ ਗੇਟ ਅੱਗੇ ਧਰਨਾ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਏਐੱਸਆਈ ਆਪਣੀ ਕੀਤੀ ਇਸ ਗਲਤੀ ਤੇ ਮਾਫੀ ਮੰਗੇ ਵਿਦਿਆਰਥੀਆਂ ਵੱਲੋਂ ਕੀਤੀ ਨਾਅਰੇਬਾਜ਼ੀ ਅਤੇ ਲੋਕਾਂ ਨੂੰ ਏਐੱਸਆਈ ਦੀ ਇਸ ਕਰਤੂਤ ਤੋਂ ਜਾਣੂ ਕਰਵਾਇਆ ਗਿਆ ਜਿਸ ਤਹਿਤ ਆਮ ਲੋਕ ਵੀ ਉਪਰੋਕਤ ਵਿਦਿਆਰਥੀਆਂ ਦੇ ਹਿੱਤ ਵਿੱਚ ਨਿੱਤਰੇ ਜਿਸ ਤੋਂ ਡਰਦਿਆਂ ਹੋਇਆਂ ਉਪਰੋਕਤ ਕਰਮਚਾਰੀ ਵੱਲੋਂ ਵਿਦਿਆਰਥੀਆਂ ਅੱਗੇ ਆ ਕੇ ਲੜਕੀਆਂ ਅਤੇ ਬਾਕੀ ਆਗੂਆਂ ਤੋਂ ਆਪਣੇ ਕੀਤੇ ਦੀ ਮੁਆਫੀ ਮੰਗੀ ਅਤੇ ਦੁਬਾਰਾ ਅਜਿਹੀ ਗਲਤੀ ਕਰਨ ਤੋਂ ਗੁਰੇਜ਼ ਕੀਤਾ ਇਸ ਸਮੇਂ ਵਿਦਿਆਰਥੀਆਂ ਦੀ ਇਸ ਲੜਾਈ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਭੋਲਾ ਅਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸਕੱਤਰ ਜਗਸੀਰ ਖੋਸਾ ਵੀ ਹਾਜ਼ਰ ਹੋਏ ਇਸ ਸਮੇਂ ਵਿਦਿਆਰਥੀ ਆਗੂ ਮਨੀਸ਼ਾ, ਵੀਰਪਾਲ ਕੌਰ ,ਰਮਨ ਚੜਿੱਕ, ਕੇਵੀ ਸਿੰਘ, ਨਵਦੀਪ ਸਿੰਘ, ਇਕਬਾਲ, ਅਵਤਾਰ ਸਿੰਘ ਚੜਿੱਕ, ਨਵਦੀਪ ਕੌਰ,ਜਗਰੂਪ ਸਿੰਘ ਜਗਵਿੰਦਰ ਕਾਕਾ ਆਦਿ ਹਾਜ਼ਰ ਸਨ ।

Tuesday, June 13, 2017

ਮਹਿਲਾ ਸਿਪਾਹੀ ਅਮਨਪ੍ਰੀਤ ਕੌਰ ਦੇ ਅੰਤਿਮ ਸੰਸਕਾਰ ਮੌਕੇ ਵੀ ਰੋਸ ਦੀ ਲਹਿਰ

ਅਕਾਲੀ ਦਲ ਬਾਦਲ ਅਤੇ ਭਾਜਪਾ ਦਾ ਕੋਈ ਵੀ ਆਗੂ ਨਜ਼ਰ ਨਹੀਂ ਆਇਆ 
ਮੁੱਲਾਂਪੁਰ ਦਾਖਾ: 12 ਜੂਨ 2017: (ਪੰਜਾਬ ਸਕਰੀਨ ਬਿਊਰੋ):: 
ਮਹਿਲਾ ਸਿਪਾਹੀ ਅਮਨਪ੍ਰੀਤ ਕੌਰ ਦੀ ਖ਼ੁਦਕੁਸ਼ੀ ਦਾ ਮਾਮਲਾ ਗਰਮ ਰਿਹਾ ਹੈ। ਪੁਲਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਥਾਣਾ ਜੋਧਾਂ ਦੇ ਮੁਨਸ਼ੀ ਨਿਰਭੈ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਅੱਜ ਦੁਪਹਿਰ ਵੇਲੇ ਮਹਿਲਾ ਸਿਪਾਹੀ ਅਮਨਪ੍ਰੀਤ ਕੌਰ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਲੋਕਾਂ ਵਿੱਚ ਜੋਸ਼ ਸੀ। ਲੋਕ ਸਭ ਕੁਝ ਆਪਣੇ ਸਪਸ਼ਟ ਦੇਖਣਾ ਸੁਣਨਾ ਚਾਹੁੰਦੇ ਸਨ। ਇਸ ਮੌਕੇ ਪੁਲਸ ਦੇ ਉੱਚ ਅਧਿਕਾਰੀ, ਰਾਜਸੀ ਪਾਰਟੀਆਂ ਦੇ ਨੁਮਾਇੰਦੇ, ਸੰਘਰਸ਼ੀਲ ਜੱਥੇਬੰਦੀਆ ਦੇ ਆਗੂ, ਪਿੰਡ ਦੀ ਸਮੁੱਚੀ ਪੰਚਾਇਤ ਤੋਂ ਇਲਾਵਾ ਮ੍ਰਿਤਕ ਦੇ ਰਿਸ਼ਤੇਦਾਰ ਅਤੇ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ। ਰੋਸ ਅਤੇ ਰੋਹ ਦੀ ਲਹਿਰ ਹਰ ਪਾਸੇ ਨਜ਼ਰ ਆ ਰਹੀ ਸੀ। 
ਇਸੇ ਦੌਰਾਨ ਰੋਸ ਵਜੋਂ ਜੋਧਾਂ ਦਾ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਰਿਹਾ ਤੇ ਬੀਤੀ ਰਾਤ ਵੀ ਇਲਾਕਾ ਨਿਵਾਸੀਆਂ ਨੇ ਲੁਧਿਆਣਾ-ਜੋਧਾਂ ਸੜਕ 'ਤੇ ਕੈਂਡਲ ਮਾਰਚ ਰੋਸ ਵਜੋਂ ਕੱਢਿਆ ਸੀ। ਅੱਜ ਸਵੇਰੇ ਭੜਕੀ ਭੀੜ ਨੇ ਲੁਧਿਆਣਾ-ਜੋਧਾਂ ਸੜਕ 'ਤੇ ਆਵਾਜਾਈ ਬੰਦ ਕਰਕੇ ਪੁਲਸ ਦੀ ਗੱਡੀ ਦੀ ਭੰਨਤੋੜ ਕਰਕੇ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ। ਜੋਧਾਂ ਅਤੇ ਖੰਡੂਰ ਦੋਵੇਂ ਪਿੰਡ ਪੁਲਸ ਛਾਉਣੀ ਵਿੱਚ ਬਦਲੇ ਹੋਏ ਨਜ਼ਰ ਆ ਰਹੇ ਸਨ। ਅਣਸੁਖਾਵੀਂ ਘਟਨਾਂ ਦੇ ਡਰ ਵਜੋਂ ਇੱਕ ਦਰਜਨ ਦੇ ਕਰੀਬ ਥਾਣਿਆਂ ਤੋਂ ਪੁਲਸ ਮੰਗਵਾਈ ਹੋਈ ਸੀ। ਜਿਸ ਦੀ ਅਗਵਾਈ ਡੀ.ਆਈ.ਜੀ ਯੁਰਿੰਦਰ ਸਿੰਘ ਹੇਅਰ ਅਤੇ ਐਸ.ਐਸ.ਪੀ ਸੁਰਜੀਤ ਸਿੰਘ ਕਰ ਰਹੇ ਸਨ। 
ਅੱਜ ਮਹਿਲਾ ਸਿਪਾਹੀ ਦੇ ਸਸਕਾਰ ਨੂੰ ਪਿੰਡ ਖੰਡੂਰ ਦੀ ਸੱਥ ਵਿੱਚ ਇਲਾਕਾ ਨਿਵਾਸੀ ਲੋਕਾਂ ਦਾ ਇਕੱਠ ਹੋਇਆ, ਜਿਸ ਨੂੰ ਗਠਿਤ ਕੀਤੀ ਗਈ 21 ਮੈਂਬਰਾਂ ਦੀ ਕਮੇਟੀ ਦੇ ਮੈਂਬਰਾਂ ਨੇ ਜਿਨ੍ਹਾਂ ਵਿੱਚ ਵਿਧਾਇਕ ਤਰਸੇਮ ਜੋਧਾਂ, ਇਨਕਲਾਬੀ ਕੇਂਦਰ ਦੇ ਸਕੱਤਰ ਕੰਵਲਜੀਤ ਖੰਨਾ, ਕਾਮਰੇਡ ਕੇਵਲ ਸਿੰਘ ਮੁੱਲਾਂਪੁਰ, ਆਧਿਆਪਕ ਵਰਗ ਵੱਲੋਂ ਮਾ. ਹਰਦੇਵ ਸਿੰਘ ਮੁੱਲਾਂਪੁਰ, ਮਾਸਟਰ ਜੋਗਿੰਦਰ ਆਜ਼ਾਦ, ਦੇਵ ਸਰਾਭਾ, ਸਮਾਜ ਸੇਵੀ ਆਗੂ ਹਰਦੀਪ ਸਿੰਘ ਸਰਾਭਾ ਅਤੇ ਚਰਨਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਥਿਤ ਦੋਸ਼ੀ ਮੁਨਸ਼ੀ ਨਿਰਭੈ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਿਸ ਦੀ ਪੁਸ਼ਟੀ ਐਸ.ਐਸ.ਪੀ ਜਗਰਾਓ ਸੁਰਜੀਤ ਸਿੰਘ ਨੇ ਕੀਤੀ ਹੈ। ਇਸ ਲਈ ਮ੍ਰਿਤਕ ਅਮਨਪ੍ਰੀਤ ਕੌਰ ਦਾ ਸਸਕਾਰ ਕੀਤਾ ਜਾਵੇਗਾ। ਇਸ ਮੌਕੇ ਜ਼ੋਰਦਾਰ ਮੰਗ ਕੀਤੀ ਕਿ ਮ੍ਰਿਤਕਾ ਦੇ ਪਰਿਵਾਰਿਕ ਮੈਂਬਰ ਨੂੰ ਤਰਸ ਦੇ ਅਧਾਰ 'ਤੇ ਨੌਕਰੀ ਦਿੱਤੀ ਜਾਵੇ। 
ਉੱਧਰ ਜੋਧਾਂ ਵਿਖੇ ਲੁਧਿਆਣਾ ਮੁੱਖ ਸੜਕ 'ਤੇ ਆਵਾਜਾਈ ਬੰਦ ਕਰਕੇ ਭੜਕੀ ਭੀੜ ਮੰਗ ਕਰ ਰਹੀ ਸੀ ਕਿ ਮੁਨਸ਼ੀ ਨਿਰਭੈ ਸਿੰਘ ਤੋਂ ਬਿਨਾਂ ਹੋਰ ਇਸ ਮਾਮਲੇ ਨਾਲ ਸੰਬੰਧਤ ਕਥਿਤ ਪੁਲਸ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਵੀ ਕੀਤਾ ਜਾਵੇ ਤੇ ਮੁਨਸ਼ੀ ਨੂੰ ਪ੍ਰਤੱਖ ਰੂਪ ਵਿੱਚ ਸਾਹਮਣੇ ਲਿਆਂਦਾ ਜਾਵੇ। ਜਿਸ ਨੂੰ ਲੈ ਕੇ ਭੜਕੀ ਭੀੜ ਨੇ ਪੁਲਸ ਦੀ ਗੱਡੀ ਦੀ ਭੰਨ-ਤੋੜ ਵੀ ਕੀਤੀ। ਇਸ ਭੀੜ ਨੂੰ ਸ਼ਾਂਤ ਕਰਨ ਲਈ ਡੀ.ਆਈ.ਜੀ ਯੁਰਿੰਦਰ ਸਿੰਘ ਹੇਅਰ ਨੇ ਕਾਫੀ ਜੱਦੋ-ਜਹਿਦ ਕੀਤੀ, ਪਰ ਮ੍ਰਿਤਕਾ ਦੇ ਭਾਈ ਗੁਰਿੰਦਰ ਸਿੰਘ ਦੇ ਆਉਣ 'ਤੇ ਮਾਮਲਾ ਸ਼ਾਂਤ ਹੋਇਆ।
ਮ੍ਰਿਤਕ ਅਮਨਪ੍ਰੀਤ ਕੌਰ ਦਾ ਦੁਪਹਿਰ ਢਾਈ ਵਜੇ ਅੰਤਿਮ ਸੰਸਕਾਰ ਮੌਕੇ ਪੁਲਸ ਕਰਮਚਾਰੀਆਂ ਨੇ ਹਥਿਆਰ ਉਲਟੇ ਕਰਕੇ ਸਲਾਮੀ ਦਿੱਤੀ ਅਤੇ ਪੁਲਸ ਦੇ ਉੱਚ ਅਧਿਕਾਰੀਆਂ ਨੇ ਚਿਖਾ 'ਤੇ ਫੁੱਲ ਅਰਪਣ ਕੀਤੇ। ਮ੍ਰਿਤਕ ਦੇ ਭਰਾ ਗੁਰਿੰਦਰ ਸਿੰਘ ਨੇ ਆਪਣੇ ਰਿਸ਼ਤੇਦਾਰਾਂ ਸਮੇਤ ਚਿਖਾ ਨੂੰ ਅਗਨੀ ਦਿਖਾਈ। ਇਸ ਮੌਕੇ ਮਾਹੌਲ ਗਮਗੀਨ ਸੀ। ਮ੍ਰਿਤਕ ਦੀ ਵੱਡੀ ਭੈਣ ਨਵਦੀਪ ਕੌਰ ਦਾ ਰੋ-ਰੋ ਬੁਰਾ ਹਾਲ ਹੋ ਗਿਆ ਸੀ। ਸ਼ਮਸ਼ਾਨਘਾਟ ਵਿੱਚ ਹਰ ਸ਼ਖਸ ਦੀਆਂ ਅੱਖਾਂ ਸੇਜਲ ਸਨ। ਸਸਕਾਰ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਜੱਗਾ, ਕਾਂਗਰਸ ਪਾਰਟੀ ਦੇ ਆਗੂ ਮੇਜਰ ਸਿੰਘ ਭੈਣੀ, ਲੁਧਿਆਣਾ (ਪੱਛਮੀ) ਐਸ. ਡੀ. ਐਮ. ਦਮਨਜੀਤ ਸਿੰਘ, ਨਾਇਬ ਤਹਿਸੀਲਦਾਰ ਹਰਮਿੰਦਰ ਸਿੰਘ ਸਿੱਧੂ, ਡੀ.ਆਈ.ਜੀ ਜਲੰਧਰ ਰੇਂਜ ਯੁਰਿੰਦਰ ਸਿੰਘ ਹੇਅਰ, ਐਸ.ਐਸ.ਪੀ ਲੁਧਿਆਣਾ (ਦਿਹਾਤੀ) ਸੁਰਜੀਤ ਸਿੰਘ, ਐਸ.ਪੀ. ਹੈੱਡਕੁਆਟਰ ਮਨਦੀਪ ਗਿੱਲ, ਡੀ.ਐਸ.ਪੀ ਹੈੱਡਕੁਆਰ ਸਰਬਜੀਤ ਸਿੰਘ, ਡੀ.ਐਸ. ਪੀ ਸੁਰਜੀਤ ਸਿੰਘ ਰਾਏਕੋਟ, ਮਾ. ਚਰਨਜੀਤ ਸਿੰਘ, ਬਲਰਾਜ ਸਿੰਘ ਕੋਟਉਮਰਾ, ਬਲਜੀਤ ਸਿੰਘ ਗੋਰਸ਼ੀਆ, ਗੁਰਮੇਲ ਸਿੰਘ ਮੋਹੀ, ਜਸਦੇਵ ਲਲਤੋਂ, ਰਮਨਜੀਤ ਸੰਧੂ, ਸੁਖਵਿੰਦਰ ਲੀਲ੍ਹ, ਦੀਪਕ ਖੰਡੂਰ, ਆਤਮਾ ਸਿੰਘ, ਜਸਵੀਰ ਸਿੰਘ ਖੰਡੂਰ, ਸਤਿੰਦਰਪਾਲ ਸਿੰਘ ਖੰਡੂਰ, ਮਹਿਲਾ ਸਰਪੰਚ ਰਸ਼ਵਿੰਦਰ ਸਿੰਘ, ਪੰਚ ਬਲਰਾਜ ਸਿੰਘ ਮਿੰਟੂ, ਅੰਮ੍ਰਿਤਪਾਲ ਸਿੰਘ, ਪਹਿਲ ਸਿੰਘ, ਨਾਜ਼ਰ ਸਿੰਘ, ਮਨਦੀਪ ਸਿੰਘ ਮ੍ਰਿਤਕ ਅਮਨਪ੍ਰੀਤ ਕੌਰ ਦਾ ਭਾਈ ਗੁਰਿੰਦਰ ਸਿੰਘ, ਜੀਜਾ ਅਮਨਦੀਪ ਸਿੰਘ ਰੱਤੋਵਾਲ, ਭੈਣ ਨਵਦੀਪ ਕੌਰ, ਕੁਲਦੀਪ ਸਿੰਘ ਮੋਹੀ, ਸਰਬਜੀਤ ਕੌਰ ਅਕਾਲਗੜ੍ਹ ਅਤੇ ਕਰਮਜੀਤ ਸਿੰਘ ਕਲੇਰ ਮੁੱਲਾਂਪੁਰ ਸਮੇਤ ਹੋਰ ਵੀ ਇਲਾਕਾ ਨਿਵਾਸੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਸਸਕਾਰ ਮੌਕੇ ਜਿੱਥੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ, ਉੱਥੇ ਸ਼ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦਾ ਕੋਈ ਵੀ ਆਗੂ ਨਜ਼ਰ ਨਹੀਂ ਹੋਇਆ। ਹੁਣ ਦੇਖਣਾ ਹੈ ਕਿ ਇਹ ਰੋਸ ਅਤੇ ਰੋਹ ਲੋਕ ਸੰਘਰਸ਼ ਕਦੋਂ ਬਣਦਾ ਹੈ?

Sunday, June 11, 2017

ਮੁਨਸ਼ੀ ਤੋਂ ਤੰਗ ਆ ਕੇ ਮਹਿਲਾ ਕਾਂਸਟੇਬਲ ਨੇ ਕੀਤੀ ਖ਼ੁਦਕੁਸ਼ੀ

ਦਲਿਤ ਪਰਵਾਰ ਨਾਲ ਸੰਬੰਧਤ ਸੀ ਮ੍ਰਿਤਕ ਅਮਨਪ੍ਰੀਤ ਕੌ 
ਜੋਧਾਂ (ਮੁੱਲਾਂਪੁਰ ਦਾਖਾ): (ਪੰਜਾਬ ਸਕਰੀਨ ਬਿਊਰੋ):: 
ਇਖਲਾਕੀ ਕਦਰਾਂ ਕੀਮਤਾਂ, ਨੈਤਿਕਤਾ, ਅਮਨ ਕਾਨੂੰਨ ਅਤੇ ਪੁਲਿਸ ਵਰਗੇ ਮਹਿਕਮਿਆਂ ਵਿੱਚ ਸੁਰੱਖਿਆ ਵਰ੍ਹੇ ਮਾਮਲਿਆਂ 'ਤੇ ਉਦੋਂ ਸੁਆਲੀਆ ਚਿਨ੍ਹ ਲੱਗ ਗਿਆ ਜਦੋਂ ਇੱਕ ਮਹਿਲਾ ਕਾਂਸਟੇਬਲ ਨੇ ਪਿੰਡ ਜੋਧਾਂ ਦੇ ਠਾਣੇ ਵਿੱਚ ਫਾਹਾ ਲਾਇ ਕੇ ਖ਼ੁਦਕੁਸ਼ੀ ਕਰ ਲਈ। 
ਮੁਢਲੀਆਂ ਰਿਪੋਰਟਾਂ ਮੁਤਾਬਿਕ ਥਾਣਾ ਜੋਧਾਂ ਦੇ ਮੁਨਸ਼ੀ ਨਿਰਭੈ ਸਿੰਘ ਦੀਆਂ ਆਪ-ਹੁਦਰੀਆਂ ਤੋਂ ਤੰਗ ਆ ਕੇ ਥਾਣੇ ਵਿੱਚ ਹੀ ਡਿਊਟੀ ਕਰਦੀ ਅਮਨਪ੍ਰੀਤ ਕੌਰ ਨੰਬਰ 946 ਪੁੱਤਰੀ ਕੁਲਵੰਤ ਸਿੰਘ ਪਿੰਡ ਖੰਡੂਰ ਹੁਣ ਅਕਾਲਗੜ੍ਹ ਵਾਸੀ ਨੇ ਥਾਣੇ ਅੰਦਰ ਹੀ ਛੱਤ ਵਾਲੇ ਪੱਖੇ ਨਾਲ ਆਪਣੀ ਚੁੰਨੀ ਗਲ ਵਿੱਚ ਪਾ ਕੇ ਲਟਕ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਥਾਣਾ ਜੋਧਾਂ ਦੀ ਪੁਲਸ ਨੇ ਮ੍ਰਿਤਕ ਅਮਨਪ੍ਰੀਤ ਕੌਰ ਦੇ ਭਾਈ ਗੁਰਿੰਦਰ ਸਿੰਘ ਦੇ ਬਿਆਨਾਂ 'ਤੇ ਮੁਕੱਦਮਾ ਨੰਬਰ 80 ਦੀ ਧਾਰਾ 306 ਆਈ ਪੀ ਸੀ ਤਹਿਤ ਦਰਜ ਕਰਕੇ ਮੁਨਸ਼ੀ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  
ਪੁਲਸ ਨੂੰ ਗੁਰਿੰਦਰ ਸਿੰਘ ਨੇ ਦਿੱਤੇ ਬਿਆਨਾਂ ਵਿੱਚ ਲਿਖਿਆ ਹੈ ਉਸ ਦੀ ਭੈਣ ਅਮਨਪ੍ਰੀਤ ਕੌਰ, ਜੋ ਕਿ 2011 ਵਿੱਚ ਪੁਲਸ ਵਿੱਚ ਭਰਤੀ ਹੋਈ ਸੀ, ਉਸ ਨੇ ਨੌਕਰੀ ਦੀ ਸ਼ੁਰੂਆਤ ਵੀ ਥਾਣਾ ਜੋਧਾਂ ਤੋਂ ਹੀ ਕੀਤੀ ਸੀ। ਇੱਥੇ ਉਸ ਨੇ 6 ਸਾਲ ਨਿਰਵਿਘਨ ਡਿਊਟੀ ਕੀਤੀ, ਪਰ ਪਿਛਲੇ ਡੇਢ ਮਹੀਨੇ ਤੋਂ ਥਾਣੇ ਦਾ ਮੁਨਸ਼ੀ ਨਿਰਭੈ ਸਿੰਘ ਉਸ ਦੀ ਭੈਣ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ, ਜੋ ਉਸ ਦੀ ਭੈਣ ਨੇ ਉਸ ਨੂੰ ਘਰ ਆ ਕੇ ਵੀ ਕਈ ਵਾਰ ਦੱਸਿਆ। ਮੇਰੀ ਭੈਣ ਨੇ ਇਸ ਦੀ ਲਿਖਤੀ ਸ਼ਿਕਾਇਤ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ, ਜਿਸ ਦਾ ਕੋਈ ਅਮਲ ਨਹੀਂ ਹੋਇਆ। ਆਖਰ ਉਸ ਦੀ ਭੈਣ ਨੇ ਮਜਬੂਰੀ ਵੱਸ ਹੋ ਕੇ ਇਹ ਕਦਮ ਚੁੱਕ ਲਿਆ। ਇਸ ਸੰਬੰਧੀ ਥਾਣਾ ਮੁਖੀ ਮੋਹਨ ਦਾਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾ ਕਿਹਾ ਕਿ ਅਮਨਪ੍ਰੀਤ ਕੌਰ ਅਜਿਹੀ ਲੜਕੀ ਨਹੀਂ ਸੀ, ਉਹ ਦਿਨੇ ਆਮ ਵਾਂਗ ਹੀ ਕੰਮ ਕਰਦੀ ਰਹੀ, ਉਸ ਦੇ ਦਿਲ ਵਿੱਚ ਕੀ ਸੀ ਇਹ ਨਹੀ
 ਦੱਸਿਆ। ਨਾਕੇ ਲੱਗਣ ਉਪਰੰਤ ਉਹ ਆਪਣੇ ਕਮਰੇ ਵਿੱਚ ਗਈ ਤੇ ਇਹ ਕਦਮ ਚੁੱਕ ਲਿਆ। ਬਾਕੀ ਉਸ ਦੀ ਪੋਸਟ-ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮਾਮਲਾ ਪਤਾ ਲੱਗੇਗਾ। ਜ਼ਿਕਰਯੋਗ ਹੈ ਕਿ ਮ੍ਰਿਤਕ ਅਮਨਪ੍ਰੀਤ ਕੌਰ ਦਲਿਤ ਪਰਵਾਰ ਨਾਲ ਸੰਬੰਧਤ ਸੀ ਤੇ ਉਸ ਦੇ ਮਾਤਾ-ਪਿਤਾ ਪਹਿਲਾ ਹੀ ਚੱਲ ਵਸੇ ਹਨ, ਉਹ ਆਪਣੇ ਭਰਾ, ਭੈਣ ਕੋਲ ਰਹਿੰਦੀ ਸੀ। ਹੁਣ ਦੇਖਣਾ ਹੈ ਕਿ ਮਾਮਲਾ ਕਿ ਰੁੱਖ ਲੈਂਦਾ ਹੈ। 

Thursday, October 27, 2016

ਲੁਧਿਆਣਾ: ਜਾਰੀ ਹੈ ਜੁਰਮਾਂ ਦਾ ਸਿਲਸਿਲਾ

...ਅਤੇ ਨਾਲ ਹੀ ਜਾਰੀ ਹੈ ਪੁਲਿਸ ਵੱਲੋਂ ਜੁਰਮਾਂ ਦੇ ਖਿਲਾਫ ਜੰਗ 
ਲੁਧਿਆਣਾ: 27 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ): 
ਜੁਰਮਾਂ ਦਾ ਸਿਲਸਿਲਾ ਜਾਰੀ ਹੈ। ਲੜਾਈ ਝਗੜੇ, ਫਾਇਰਿੰਗ ਆਮ ਜਿਹੀ ਗੱਲ ਹੋ ਗਈ ਹੈ। ਲੱਗਦਾ ਹੈ ਜਨਾਬ ਸਾਹਿਰ ਲੁਧਿਆਣਵੀ ਸਾਹਿਬ ਦਾ ਸੁਪਨਾ ਇੱਕ ਸੁਪਨਾ ਹੀ ਰਹੇਗਾ ਜਿਸ ਵਿੱਚ ਉਹਨਾਂ ਆਖਿਆ ਸੀ:
ਜੇਲ੍ਹੋਂ ਕੇ ਬਿਨਾ ਜਬ ਦੁਨੀਆ ਕਿ ਸਰਕਾਰ ਚਲਾਈ ਜਾਏਗੀ,
ਵੋ ਸੁਬਹ ਕਭੀ ਤੋਂ ਆਏਗੀ--ਵੋ ਸੁਬਹ ਕਭੀ ਤੋਂ ਆਏਗੀ..!
ਥਾਣਾ ਡਿਵੀਜ਼ਨ ਨੰਬਰ 4 ਦੇ ਘੇਰੇ ਅੰਦਰ ਪੈਂਦੇ ਇਲਾਕੇ ਨਿਊ ਕੁੰਦਨਪੁਰੀ 'ਚ ਮੰਗਲਵਾਰ ਦੀ ਰਾਤ ਨੂੰ ਲੜਾਈ ਦੌਰਾਨ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਨੌਜਵਾਨ ਦੇ ਮਾਮਲੇ ਵਿਚ ਪੁਲਿਸ ਨੇ ਨਗਰ ਨਿਗਮ ਦੇ ਮੁਲਾਜ਼ਮ, ਉਸਦੇ ਪੁੱਤਰ ਸਮੇਤ ਤਿੰਨ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਇਹ ਕਾਰਵਾਈ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਨੌਜਵਾਨ ਮੋਹਿਤ ਲੋਧੀ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸਬੰਧੀ ਆਸ਼ੀਸ਼ ਕੁਮਾਰ ਉਸ ਦੇ ਪਿਤਾ ਬਸੰਤ ਕੁਮਾਰ, ਕੁਲਦੀਪ ਤੇ ਹੋਰਨਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਲੜਾਈ ਦਾ ਕਾਰਨ ਨਿੱਜੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਲੜਾਈ ਦੌਰਾਨ ਪਿਉ ਪੁੱਤਰ ਵੱਲੋਂ ਚਲਾਈ ਗਈ ਗੋਲੀ ਦੌਰਾਨ ਮੋਹਿਤ ਤੇ ਉਸ ਦਾ ਦੋਸਤ ਸ਼ੁਭਮ ਜ਼ਖਮੀ ਹੋ ਗਿਆ ਸੀ। ਜਾਂਚ ਕਰ ਰਹੇ ਅਧਿਕਾਰੀ ਐਸ. ਐਚ ਓ. ਸ. ਗੁਰਬਚਨ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਕਥਿਤ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਦੀਵਾਲੀ ਦੇ ਤਿਉਹਾਰ ਮੌਕੇ ਅਜਿਹੀ ਵਾਰਦਾਤ ਨੇ ਆਮ ਲੋਕਾਂ ਵਿੱਚ ਸਹਿਮ ਪੈਦਾ ਕਰ ਦਿੱਤਾ ਹੈ। 
ਕੇ ਵੀ ਐਮ ਸਕੂਲ ਦੇ ਕਲਰਕ ਨੂੰ ਲੁੱਟ ਲਿਆ 
ਲੁਧਿਆਣਾ: ਆਮ ਵਿਅਕਤੀ ਦਾ ਆਉਣਾ ਜਾਣਾ ਸੁਰੱਖਿਅਤ ਨਹੀਂ ਰਿਹਾ। ਕਿਸੇ ਨੂੰ ਵੀ ਕੋਈ ਵੀ ਲੁੱਟ ਸਕਦਾ ਹੈ। ਸਥਾਨਕ ਸਿਵਲ ਸਿਟੀ ਨੇੜੇ ਅੱਜ ਸਵੇਰੇ ਕੁੰਦਨ ਵਿਦਿਆ ਮੰਦਰ ਸਕੂਲ ਦੇ ਕਲਰਕ ਨੂੰ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਲੁੱਟ ਲਿਆ ਤੇ ਫਰਾਰ ਹੋ ਗਏ।  ਜਾਣਕਾਰੀ ਅਨੁਸਾਰ ਪ੍ਰਭਾਵਿਤ ਕਲਰਕ ਸੰਜੀਵ ਕੁਮਾਰ ਨੇ ਦੱਸਿਆ ਕਿ ਸਕੂਲ ਦੀ ਪ੍ਰਿੰਸੀਪਲ ਦੀ ਲੜਕੀ ਦਾ ਬੀਤੀ ਰਾਤ ਵਿਆਹ ਸੀ ਤੇ ਉਹ ਡੋਲੀ ਤੋਰਨ ਉਪਰੰਤ ਘਰ ਵਾਪਸ ਆ ਰਿਹਾ ਸੀ, ਜਦੋਂ ਉਹ ਸਿਵਲ ਸਿਟੀ ਨੇੜੇ ਪਹੁੰਚਿਆ ਤਾਂ ਤਿੰਨ ਹਥਿਆਰਬੰਦ ਮੋਟਰਸਾਈਕਲ ਸਵਾਰ ਲੁਟੇਰਿਆ ਨੇ ਉਸਨੂੰ ਰੋਕ ਲਿਆ ਤੇ ਨਕਦੀ ਦੀ ਮੰਗ ਕੀਤੀ। ਜਦੋਂ ਉਸਨੇ ਨਕਦੀ ਦੇਣ ਤੋਂ ਇਨਕਾਰ ਕੀਤਾ ਤਾਂ ਲੁਟੇਰਿਆਂ ਨੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਸਦਾ ਪਰਸ ਅਤੇ ਮੋਬਾਈਲ ਲੁੱਟ ਕੇ ਫਰਾਰ ਹੋ ਗਏ। ਪਰਸ ਵਿਚ 6 ਹਜ਼ਾਰ ਦੀ ਨਕਦੀ ਤੇ ਹੋਰ ਸਮਾਨ ਸੀ। ਪੁਲਿਸ ਜਾਂਚ ਕਰ ਰਹੀ ਹੈ। ਹੁਣ ਦੇਖਣਾ ਹੈ ਕਿ ਲੋਕਾਂ ਵਿੱਚ ਪੁਲਿਸ ਦਾ ਭਰੋਸਾ ਬਹਾਲ ਕਰਨ ਲਈ ਕਿ ਕਦਮ ਚੁੱਕੇ ਜਾਂਦੇ ਹਨ।  
ਤਿੰਨ ਕਲੋਨਾਈਜ਼ਰਾਂ ਸਮੇਤ 6 ਖਿਲਾਫ਼ ਕੇਸ ਦਰਜ
ਲੁਧਿਆਣਾ:: ਕੋਈ ਆਮ ਵਿਅਕਤੀ ਛੇਤੀ ਕੀਤਿਆਂ  ਆਪਣੇ ਘਰ ਦਾ ਸੁਪਨਾ ਸਾਕਾਰ ਨਹੀਂ ਕਰ ਸਕਦਾ।  ਉਮਰ ਲੰਘ ਜਾਂਦੀ ਹੈ ਬੱਚਤਾਂ ਕਰਦਿਆਂ ਅਤੇ ਪੈਸੇ ਜੋੜਦਿਆਂ ਪਾਰ ਠੱਗੀਆਂ ਮਾਰਨ ਵਾਲੇ ਅਖੌਤੀ ਪ੍ਰਾਪਰਟੀ ਡੀਲਰ ਉਸ ਦੇ ਸੁਪਨਿਆਂ ਨੂੰ ਤੋੜਦਿਆਂ ਦੇਰ ਨਹੀਂ ਲਾਉਂਦੇ। ਲੁਧਿਆਣਾ ਪੁਲਿਸ ਨੇ ਜਾਇਦਾਦ ਦੇ ਮਾਮਲੇ 'ਚ ਠੱਗੀ ਕਰਨ ਦੇ ਦੋਸ਼ ਤਹਿਤ ਤਿੰਨ ਕਲੋਨਾਈਜ਼ਰਾਂ ਸਮੇਤ 6 ਖਿਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਇਹ ਕਾਰਵਾਈ ਫੁੱਲਾਂਵਾਲ ਵਾਸੀ ਹਰਪ੍ਰੀਤ ਸਿੰਘ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸਬੰਧੀ ਅਮਿਤ ਕੁਮਾਰ, ਦਿਨੇਸ਼ ਕੁਮਾਰ, ਵਿਜੈ ਕੁਮਾਰ, ਪਰਮਜੀਤ ਸਿੰਘ ਅਤੇ ਪ੍ਰੇਮ ਸਿੰਘ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀਆਂ 'ਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਉਸਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ। ਪੁਲਿਸ ਜਾਂਚ ਕਰ ਰਹੀ ਹੈ। ਕਿ ਸਰਕਾਰ ਆਮ ਲੋਕਾਂ ਨੂੰ ਠੱਗੀ ਰਹੀ ਪ੍ਰਾਪਰਟੀ ਸਿਸਟਮ ਦੇਣ ਵਿੱਚ ਕਦੇ ਕਾਮਯਾਬ ਹੋਵੇਗੀ?
ਪੋਸਟਮਾਰਟਮ 'ਚ ਪਤਾ ਲੱਗੇਗਾ ਰਾਜੇਸ਼ ਸ਼ਰਮਾ ਦੀ ਮੌਤ ਦਾ ਅਸਲੀ ਕਾਰਨ 
ਲੁਧਿਆਣਾ: ਸਵੇਰੇ ਉੱਠ ਕੇ ਸੈਰ ਕਰਨ ਗਏ ਵਿਅਕਤੀ ਦੇ ਕੰਨ ਚੇਤੇ ਵੀ ਨਹੀਂ ਹੁੰਦਾ ਕਿ ਮੌਤ ਉਸਦਾ ਇੰਤਜ਼ਾਰ ਕਰ ਰਹੀ ਹੈ। ਪਰ ਸਵੇਰੇ ਸਵੇਰ ਹੋਈ ਮੌਤ ਨੇ ਫਿਰ ਸਾਬਿਤ ਕੀਤਾ ਕਿ ਮੌਤ ਦਾ ਕੋਈ ਸਮਾਂ ਨਿਸਚਿਤ ਨਹੀਂ ਹੁੰਦਾ। ਸਥਾਨਕ ਜੱਸੀਆਂ ਰੋਡ 'ਤੇ ਅੱਜ ਸਵੇਰੇ ਸੈਰ ਕਰਨ ਗਏ ਇਕ ਵਿਅਕਤੀ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ ਦੇ ਮਾਮਲੇ ਵਿਚ ਜਾਂਚ ਦੀ ਮੰਗ ਨੂੰ ਲੈ ਕੇ ਲੋਕਾਂ ਵੱਲੋਂ ਥਾਣਾ ਡਿਵੀਜ਼ਨ ਨੰ.-4 ਦੇ ਬਾਹਰ ਧਰਨਾ ਦੇ ਕੇ ਜੋਰਦਾਰ ਪ੍ਰਦਰਸ਼ਨ ਕੀਤਾ। ਜਾਣਕਾਰੀ ਅਨੁਸਾਰ ਜੱਸੀਆਂ ਸੜਕ 'ਤੇ ਰਹਿਣ ਵਾਲਾ ਰਜੇਸ਼ ਸ਼ਰਮਾ (45) ਅੱਜ ਸਵੇਰੇ ਘਰੋ ਸੈਰ ਲਈ ਗਿਆ ਸੀ, ਪਰ ਉਥੇ ਸ਼ੱਕੀ ਹਾਲਾਤ ਵਿਚ ਉਸ ਦੀ ਮੌਤ ਹੋ ਗਈ। ਲੋਕਾਂ ਸੜਕ 'ਤੇ ਲਾਸ਼ ਪਈ ਦੇਖੀ ਤਾਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਤੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ। ਮ੍ਰਿਤਕ ਰਜੇਸ਼ ਦੇ ਭਰਾ ਨਿਰਦੋਸ਼ ਨੇ ਦੱਸਿਆ ਕਿ ਰਜੇਸ਼ ਕੁਮਾਰ ਦਾ ਕੁਝ ਵਿਅਕਤੀਆਂ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਤੇ ਪਿਛਲੇ ਕੁਝ ਦਿਨਾਂ ਤੋਂ ਇਹ ਲੋਕ ਉਸ ਨੂੰ ਲਗਾਤਾਰ ਧਮਕੀਆਂ ਦੇ ਰਹੇ ਸਨ। ਉਨ੍ਹਾਂ ਦੱਸਿਆ ਕਿ ਰਜੇਸ਼ ਦੇ ਸਿਰ 'ਤੇ ਸੱਟਾਂ ਦੇ ਨਿਸ਼ਾਨ ਸਨ।  ਉਨ੍ਹਾਂ ਦੱਸਿਆ ਕਿ ਇਕ ਸਾਜਿਸ਼ ਤਹਿਤ ਰਜੇਸ਼ ਦਾ ਕਤਲ ਕੀਤਾ ਗਿਆ ਹੈ ਪਰ ਪੁਲਿਸ ਮਾਮਲੇ ਦੀ ਤਹਿ ਤੱਕ ਜਾਣ ਦੀ ਬਜਾਏ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਦਾ ਭਰੋਸਾ ਦਿਵਾਇਆ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਭਲਕੇ ਰਾਜੇਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਰਿਪੋਰਟ ਆਉਣ 'ਤੇ ਉਸ ਦੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਜਿਹੜੇ ਤੱਥ ਸਾਹਮਣੇ ਆਉਣਗੇ, ਉਸ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਮਿ੍ਤਕ ਪ੍ਰਾਈਵੇਟ ਕੰਪਨੀ ਵਿਚ ਨੌਕਰੀ ਕਰਦਾ ਸੀ।

Thursday, June 16, 2016

ਨਜਾਇਜ਼ ਸਬੰਧਾਂ ਦੇ ਸ਼ੱਕ ਵਿੱਚ ਅਗਵਾ ਕਰ ਲਿਆ 22 ਦਿਨਾਂ ਦਾ ਬੱਚਾ

ਪੁਲਿਸ ਵੇਲੇ ਸਿਰ ਹਰਕਤ ਵਿੱਚ ਨਾ ਆਉਂਦੀ ਤਾਂ ਹੋ ਜਾਣਾ ਸੀ ਬੱਚੇ ਦਾ ਕਤਲ 
ਲੁਧਿਆਣਾ: 15 ਜੂਨ 2016: (ਪੰਜਾਬ ਸਕਰੀਨ ਬਿਊਰੋ):
ਸ਼ੱਕ ਦਾ ਬੀਜ ਮਨ ਵਿੱਚ ਪੈਦਾ ਹੋਇਆ ਤਾਂ ਪਰਸ਼ੋਤਮ ਨੇ ਆਪਣੇ ਗੁਆਂਢੀ ਦਾ ਬੱਚਾ ਹੀ ਅਗਵਾ ਕਰ ਲਿਆ। ਜੇ ਪੁਲਿਸ ਵੇਲੇ ਸਿਰ ਹਰਕਤ ਵਿੱਚ ਨਾ ਆਉਂਦੀ ਤਾਂ ਪ੍ਰਸ਼ੋਤਮ ਨੇ ਬਦਲਾ ਲੈਣ ਲਈ ਇਸ ਬੱਚੇ ਨੂੰ ਮੌਤ ਦੇ ਘਾਟ ਉਤਾਰ ਦੇਣਾ ਸੀ। ਥਾਣਾ ਫੋਕਲ ਪੁਆਇੰਟ ਦੇ ਘੇਰੇ ਅੰਦਰ ਪੈਂਦੇ ਇਲਾਕੇ ਸੁਰਜੀਤ ਨਗਰ 'ਚ ਦੇਰ ਸ਼ਾਮ ਨੂੰ 22 ਦਿਨਾਂ ਦੇ ਬੱਚੇ ਨੂੰ ਅਗਵਾ ਕਰਨ ਵਾਲੇ ਅਗਵਾਕਾਰ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਬੱਚਾ ਬਰਾਮਦ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ. ਡਾ. ਸੰਦੀਪ ਗਰਗ ਨੇ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਕਥਿਤ ਦੋਸ਼ੀ ਦੀ ਸ਼ਨਾਖਤ ਪਰਸ਼ੋਤਮ ਲਾਲ ਪੁੱਤਰ ਦਿਆ ਰਾਮ ਵਾਸੀ ਅੰਬੇਡਕਰ ਨਗਰ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੇ ਬੀਤੀ ਦੇਰ ਸ਼ਾਮ ਵਿਟੋਲਾ ਦੇਵੀ ਦੇ 22 ਦਿਨਾਂ ਬੱਚੇ ਨੂੰ ਉਸ ਦੇ ਕਮਰੇ 'ਚੋਂ ਅਗਵਾ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਵਿਟੋਲਾ ਦੇਵੀ ਦਾ ਪਤੀ ਰਾਮ ਕਰਨ ਕਥਿਤ ਦੋਸ਼ੀ ਪਰਸ਼ੋਤਮ ਦਾ ਰਿਸ਼ਤੇਦਾਰ ਹੈ ਤੇ ਪਿਛਲੇ ਕਾਫੀ ਸਮੇਂ ਤੋਂ ਇਨ੍ਹਾਂ ਵਿਚਾਲੇ ਆਪਸੀ ਰੰਜਿਸ਼ ਚੱਲ ਰਹੀ ਸੀ। ਉਨ੍ਹਾਂ ਦੱਸਿਆ ਕਿ ਪਰਸ਼ੋਤਮ ਲਾਲ ਬੱਚੇ ਦੇ ਪਿਤਾ ਰਾਮ ਕਰਨ 'ਤੇੇ ਸ਼ੱਕ ਕਰਦਾ ਸੀ ਕਿ ਉਸ ਦੇ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਹਨ, ਇਸ ਕਾਰਨ ਪਰਸ਼ੋਤਮ ਬੱਚੇ ਦੇ ਪਿਤਾ ਰਾਮ ਕਰਨ ਤੋਂ ਬਦਲਾ ਲੈਣਾ ਚਾਹੁੰਦਾ ਸੀ, ਇਸ ਲਈ ਉਸ ਨੇ ਰਾਮ ਕਰਨ ਦੇ ਬੱਚੇ ਪਿ੍ੰਸ ਨੂੰ ਮਾਰ ਦੇਣ ਦੀ ਨੀਯਤ ਨਾਲ ਅਗਵਾ ਕਰ ਲਿਆ ਸੀ।  ਸ੍ਰੀ ਗਰਗ ਨੇ ਦੱਸਿਆ ਕਿ ਬੀਤੀ ਸ਼ਾਮ ਅਗਵਾ ਕਰਨ ਤੋਂ ਬਾਅਦ ਬੱਚੇ ਦੇ ਮਾਪੇ ਉਸ ਦੀ ਭਾਲ ਕਰਦੇ ਰਹੇ, ਪਰ ਜਦੋਂ ਬੱਚੇ ਬਾਰੇ ਪਤਾ ਨਾ ਲੱਗਾ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਸਾਰ ਹੀ ਪੁਲਿਸ ਹਰਕਤ 'ਚ ਆਈ। ਪੁਲਿਸ ਵੱਲੋਂ ਬੀਤੀ ਰਾਤ ਪਰਸ਼ੋਤਮ ਨੂੰ ਰੇਲਵੇ ਸਟੇਸ਼ਨ ਤੋਂ ਉਸ ਵੇਲੇ ਗ੍ਰਿਫਤਾਰ ਕੀਤਾ ਜਦੋਂ ਉਹ ਆਪਣੇ ਪਿੰਡ ਜਾਣ ਲਈ ਰੇਲਗੱਡੀ ਦਾ ਇੰਤਜਾਰ ਕਰ ਰਿਹਾ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਚੇ ਨੂੰ ਅਗਵਾ ਕਰਨ ਤੋਂ ਬਾਅਦ ਪਰਸ਼ੋਤਮ ਨੇ ਬੱਚੇ ਦਾ ਕਤਲ ਕਰ ਦੇਣਾ ਸੀ।  ਪੁਲਿਸ ਉਸ ਪਾਸੋਂ ਹੋਰ ਵੀ ਪੁੱਛ ਪੜਤਾਲ ਕਰ ਰਹੀ ਹੈ। ਹੁਣ ਦੇਖਣਾ ਹੈ ਕਿ ਸ਼ੱਕ ਅਤੇ ਬਦਲੇ ਵਰਗੀਆਂ ਕੁਰੀਤੀਆਂ ਤੋਂ ਕਦੋਂ ਮੁਕਤ ਹੋਵੇਗਾ ਸਦਾ ਸਮਾਜ? 

Wednesday, May 25, 2016

Ldh. ਥਾਣਾ ਵੂਮੈਨ ਸੈੱਲ ਦੇ ਅਧਿਕਾਰੀ ਵੀ ਬਾਹਰ ਪਈ ਗੰਦਗੀ ਤੋਂ ਪਰੇਸ਼ਾਨ

Tue, May 24, 2016 at 7:27 PM
ਨਹੀਂ ਹੋ ਰਹੀ ਕੋਈ ਸੁਣਵਾਈ 
ਲੁਧਿਆਣਾ: 24 ਮਈ 2016::(ਸੋਨੀਆ ਮਹਿਰਾ//ਪੰਜਾਬ ਸਕਰੀਨ): 
ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਦੇਸ਼ ਨੂੰ ਸਾਫ-ਸੁਥਰਾ ਬਣਾਉਣ ਲਈ ਸਵੱਛ ਭਾਰਤ ਮੁਹਿੰਮ ਚਲਾਈ ਕਿ ਜਿਸ ਨਾਲ ਸਾਡੇ ਦੇਸ਼ ਨੂੰ ਸਾਫ ਸੁਥਰਾ ਬਣਾਇਆ ਜਾ ਸਕੇਂ। ਆਲੇ ਦੁਆਲੇ ਦਾ ਅਗਰ ਵਾਤਾਵਰਣ ਸਾਫ ਸੁਥਰਾ ਰਹੇਗਾ ਤੇ ਕੋਈ ਵੀ ਗੰਦਗੀ ਦੇ ਨਾਲ  ਬਿਮਾਰ ਨਹੀ ਹੋਵੇਗਾ। ਕਿਉਕਿ ਉਹਨਾਂ ਦੀ ਸੋਚ ਸੀ ਕਿ ਜਿਥੇ ਗੰਦਗੀ ਹੋਵੇਗੀ ਉਥੇ ਬਿਮਾਰੀਆਂ ਦਾ ਇਨਸਾਨ ਨੂੰ ਲੱਗਣਾ ਲਗਭਗ ਤਹਿ ਹੈ। ਜਿਸ ਨਾਲ ਉਹਨ੍ਹਾਂ  ਨੇ ਪੂਰੇ ਭਾਰਤ ਦੇਸ਼ ਵਿਚ ਸਵੱਛ ਭਾਰਤ ਮੁਹਿੰਮ ਦਾ ਅਗਾਜ ਕੀਤਾ। ਇਸ ਦੇ ਉਲਟ ਲੁਧਿਆਣਾ ਸ਼ਹਿਰ ਵਿਚ ਚਲਾਈ ਗਈ ਸਵੱਛ ਭਾਰਤ ਮੁਹਿੰਮ ਦੀ ਪੋਲ ਉਸ ਵਕਤ ਖੁੱਲ ਗਈ ਜਦੋਂ ਵਾਰਡ ਨੰ:53 ਦੇ ਅਧੀਨ ਆਉਂਦੇ  ਡੀ.ਆਈ.ਜੀ. ਦਫਤਰ ਅਤੇ ਥਾਣਾ ਵੂਮੇਨ ਸੈਲ ਦੇ ਬਿਲਕੁਲ ਸਾਹਮਣੇ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹੋਣ ਕਾਰਨ ਉਥੋਂ ਦੇ ਲੋਕ ਕਾਫੀ ਪਰੇਸ਼ਾਨ ਹੋ ਰਹੇ ਹਨ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਥਾਣਾ ਵੂਮੈਨ ਸੈੱਲ ਦੀ ਏ.ਸੀ.ਪੀ ਸਰਬਜੀਤ ਕੋਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਥਾਣਾ ਵੂਮੈਨ ਸੈੱਲ ਦੇ ਦਫਤਰ ਵਿਚ ਬੈਠਣ ਵਾਲੇ ਪੁਲਿਸ ਕਰਮਚਾਰੀ ਨਰਕ ਭਰੀ ਜਿੰਦਗੀ ਜਿਊਣ ਲਈ ਮਜਬੂਰ ਹੋ ਰਹੇ ਹਨ। ਉਹਨ੍ਹਾਂ ਦੇ ਦਫਤਰ ਦੇ ਬਾਹਰ ਗੰਦਗੀ ਦੇ ਢੇਰ ਲੱਗੇ ਹੋਣ ਕਾਰਨ ਉਸਦੀ ਬਦਬੂ ਦਫਤਰ ਦੇ ਨਾਲ ਤੇ ਪੂਰੇ ਇਲਾਕੇ ਵਿਚ ਫੈਲ ਰਹੀ ਹੈ ਜਿਸ ਨਾਲ ਲੋਕਾਂ ਨੂੰ ਬਿਮਾਰੀ ਲੱਗਣ ਦਾ ਖੱਤਰਾ ਵੱਧ ਰਿਹਾ ਹੈ। ਕਿਉਂਕਿ ਦਫਤਰ ਦੇ ਬਾਹਰ ਗੰਦ ਪਿਆ ਹੋਣ ਕਾਰਨ ਨਾਂ ਤਾਂ ਇਥੇ ਕੋਈ ਨਜਦੀਕ ਇਥੋੰ ਦੀ ਲੰਘਦਾ ਹੈ ਤੇ ਨਾਂ ਹੌ ਕੋਈ ਇਥੇ ਜਿਆਦਾ ਦੇਰ ਬੈਠ ਸਕਦਾ ਹੈ। ਬਦਬੂ ਕਾਰਨ ਉਹਨ੍ਹਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ  ਹੈ। ਥਾਣੇ ਵਿਚ ਆਉਣ ਵਾਲੀਆਂ ਪਾਰਟੀਆਂ ਦੇ ਨਾਲ ਨਾਲ ਥਾਣੇ ਦੇ ਕਈ ਕਰਮਚਾਰੀ ਇਸ ਤੋੰ ਅੱਕ ਚੁੱਕੇ ਹਨ।ਕਈ ਵਾਰ ਨਗਰ ਨਿਗਮ ਦੇ ਕਰਮਚਾਰੀਆਂ ਅਤੇ ਉੱਚ ਅਧਿਕਾਰੀਆਂ ਨੂੰ ਇਸ ਪਰੇਸ਼ਾਨੀਆਂ ਤੋਂ ਜਾਣੂ ਕਰਵਾਇਆਂ ਗਿਆਂ ਹੈ ਪਰ ਕੋਈ ਵੀ ਕੰਮ ਨਹੀ ਹੋ ਪਾਇਆ । ਬਸ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਭਰੋਸੇ ਤੋਂ ਇਲਾਵਾ ਕੁਝ ਨਹੀ ਮਿਲਿਆ।ਇਸ ਵੱਲ ਨਾ ਤਾਂ ਇਲਾਕੇ ਦੇ ਕੋਂਸਲਰ ਸਾਹਿਬ ਅਤੇ ਨਾ ਹੀ ਲੁਧਿਆਣਾ ਸ਼ਹਿਰ ਦੇ ਮੇਅਰ ਸਹਿਬ ਦਾ ਕੋਈ ਧਿਆਨ ਹੈ।

Wednesday, May 11, 2016

ਧਾਂਦਰਾ ਰੋਡ ਅਤੇ ਸਤਜੋਤ ਨਗਰ ਘਟਨਾਵਾਂ ਦੇ ਮੁੱਖ ਦੋਸ਼ੀਆਂ ਦੀ ਸ਼ਨਾਖਤ

Wed, May 11, 2016 at 10:30 PM
ਕਿਸੇ ਵੀ ਤਰ੍ਹਾ ਦੀ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ
ਲੁਧਿਆਣਾ: 11 ਮਈ 2016: (ਪੰਜਾਬ ਸਕਰੀਨ ਬਿਊਰੋ):
ਮਿਤੀ 07.05.2016 ਨੂੰ ਰੂਪ ਨਗਰ ਧਾਂਦਰਾ ਰੋਡ ਵਿਖੇ ਜੋ ਘਟਨਾ ਹੋਈ ਸੀ, ਉਸ ਸਬੰਧੀ ਮਕੱਦਮਾਂ ਨੰਬਰ 67 ਮਿਤੀ 07.05.2016 ਅ/ਧ 323,324,427,452,295-ਏ,506,148,149 ਭ:ਦੰ:ਥਾਣਾ ਸਦਰ ਲੁਧਿਆਣਾ। ਵਾਧਾ ਜੁਰਮ 307 ਭ:ਦੰ:ਮਿਤੀ 7.5.2016 ਅਤੇ ਮਿਤੀ 08.05.2016 ਨੂੰ ਸਤਜੋਤ ਨਗਰ ਲੁਧਿਆਣਾ ਵਿਖੇ ਹੋਈ ਘਟਨਾ ਸਬੰਧੀ ਮਕੱਦਮਾ ਨੰਬਰ 69,ਮਿਤੀ 8.5.2016 ਅ/ਧ 307,382,452,323,324,427, 148,149 ਭ:ਦੰ:ਥਾਣਾ ਸਦਰ ਲੁਧਿਆਣਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਦੀ, ਦੋਰਾਨੇ ਤਫਤੀਸ਼ ਹੁਣ ਤੱਕ ਦੋਨੋ ਮੁਕਦਮਾਤ ਵਿਚ ਹੇਠ ਲਿਖੇ ਅਨੁਸਾਰ ਮੁੱਖ ਦੋਸ਼ੀਆਂ ਦੀ ਸਨਾਖਤ ਹੋਈ, ਵੇਰਵਾ ਇਸ ਪ੍ਰਕਾਰ ਹੈ :-  
ਬਰਖਿਲਾਫ :- 1. ਰੋਹਿਤ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਦਲਜੀਤ ਸਿੰਘ ਦਾ ਵੇਹੜਾ ਗਲੀ ਨੰਬਰ 3 ਮੁਹੱਲਾ ਰੂਪ ਨਗਰ ਧਾਂਦਰਾ ਰੋਡ ਲੁਧਿਆਣਾ।
2. ਨੀਰਜ ਕੁਮਾਰ ਪੁੱਤਰ ਰਜੇਸ ਕੁਮਾਰ ਉਰਫ ਕੱਲੂ ਵਾਸੀ ਗਲੀ ਨੰਬਰ 4 ਮੁਹੱਲਾ ਰੂਪ ਨਗਰ ਧਾਂਦਰਾ ਰੋਡ ਲੁਧਿਆਣਾ।
3. ਸੰਗਮ ਪਾਲ ਪੁੱਤਰ ਰਾਜੂ ਪਾਲ ਵਾਸੀ ਬੋਬੀ ਦਾ ਵੇਹੜਾ ਬੈਕ ਸਾਈਡ ਖਾਲਸਾ ਡੈਅਰੀ ਐਸ.ਬੀ.ਐਸ. ਨਗਰ 
   ਲੁਧਿਆਣਾ।
4. ਅਖਿਲੇਸ਼ ਕੁਮਾਰ ਪੁੱਤਰ ਰਾਜਿੰਦਰਪਾਲ ਵਾਸੀ ਮਕਾਨ ਨੰਬਰ 70 ਗਲੀ ਨੰਬਰ 6 ਮੁਹੱਲਾ ਰੂਪ ਨਗਰ ਧਾਂਦਰਾ ਰੋਡ 
   ਲੁਧਿਆਣਾ।
5. ਅਰਵਿੰਦ ਕੁਮਾਰ ਪੁੱਤਰ ਰਾਜਿੰਦਰਪਾਲ ਵਾਸੀ ਮਕਾਨ ਨੰਬਰ 70 ਗਲੀ ਨੰਬਰ 6 ਮੁਹੱਲਾ ਰੂਪ ਨਗਰ ਧਾਂਦਰਾ ਰੋਡ    
   ਲੁਧਿਆਣਾ।
6. ਦਵਿੰਦਰ ਸਿੰਘ ਉਰਫ ਸੋਨੂੰ ਉਰਫ ਪੈਂਤਰਾ ਪੁੱਤਰ ਅਜੀਤ ਸਿੰਘ ਵਾਸੀ ਸੁਲਾਨੀ ਕਲੋਨੀ ਗੋਬਿੰਦਗੜ ਰੋਡ ਸਰਕਾਰੀ 
   ਹਾਈ ਸਕੂਲ ਵਾਲੀ ਗਲੀ ਅਮਲੋਹ ਸ਼੍ਰੀ ਫਤਿਹਗੜ ਸਾਹਿਬ। 
ਇਹਨਾਂ ਦੋਹਾਂ ਵਾਰਦਾਤਾ ਨੂੰ ਲੁਧਿਆਣਾ ਕਮਿਸ਼ਨਰੇਟ ਪੁਲਿਸ ਵੱਲੋਂ ਬਹੁੱਤ ਹੀ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਦੋਨੋ ਮੁਕਦਮਾਂਤ ਦੇ ਦੋਸੀਆਨ ਨੂੰ ਪਨਾਹ ਦੇਣ ਵਾਲੇ ਹੇਠ ਲਿਖੇ ਪਨਾਹਗੀਰਾ ਦੇ ਖਿਲਾਫ ਹੇਠ ਲਿਖੇ ਅਨੁਸਾਰ ਕਾਰਵਾਈ ਕੀਤੀ ਗਈ ਹੈ:-
1- ਰੋਹਿਤ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਦਲਜੀਤ ਸਿੰਘ ਦਾ ਵੇਹੜਾ ਗਲੀ ਨੰਬਰ 3 ਮੁਹੱਲਾ ਰੂਪ ਨਗਰ  ਧਾਂਦਰਾ ਰੋਡ ਲੁਧਿਆਣਾ
(ੳ) ਰੋਹਿਤ ਕੁਮਾਰ ਦੇ ਪਿਤਾ ਸੁਰਿੰਦਰ ਕੁਮਾਰ ਪੁੱਤਰ ਰਾਮਪਾਲ ਵਾਸੀ ਦਲਜੀਤ ਸਿੰਘ ਦਾ ਵੇਹੜਾ ਗਲੀ ਨੰਬਰ 3  ਮੁਹੱਲਾ ਰੂਪ ਨਗਰ ਧਾਂਦਰਾ ਰੋਡ ਲੁਧਿਆਣਾ ਦੇ ਖਿਲਾਫ ਦੋਸ਼ੀ ਰੋਹਿੰਤ ਕੁਮਾਰ ਨੂੰ ਪਨਾਹ ਦੇਣ ਸਬੰਧੀ ਮੁਕਦਮਾਂ  ਨੰਬਰ 73 ਮਿਤੀ 10.05.2016 ਅ/ਧ 212,216 ਭ:ਦੰ:ਥਾਣਾ ਸਦਰ,ਲੁਧਿਆਣਾ ਵਿਖੇ ਮੁਕੱਦਮਾਂ ਦਰਜ  ਰਜਿਸਟਰ ਕੀਤਾ ਗਿਆ ਹੈ। 
(ਅ)  ਰੋਹਿਤ ਕੁਮਾਰ ਦੀ ਮਾਤਾ ਸ੍ਰੀਮਤੀ ਪੂਜਾ ਪਤਨੀ ਸੁਰਿੰਦਰ ਕੁਮਾਰ ਦੇ  ਖਿਲਾਫ ਅਪਰਾਧ ਰੌਕੂ ਕਾਰਵਾਈ ਅ/ਧ 107/151 ਜ:ਫ:ਤਹਿਤ ਕਾਰਵਾਈ ਅਮਲ ਵਿੱਚ ਲਿਆਦੀ ਗਈ ਹੈ ।  
2-  ਨੀਰਜ ਕੁਮਾਰ ਪੁੱਤਰ ਰਜੇਸ ਕੁਮਾਰ ਉਰਫ ਕੱਲੂ ਵਾਸੀ ਗਲੀ ਨੰਬਰ 4 ਮੁਹੱਲਾ ਰੂਪ ਨਗਰ ਧਾਂਦਰਾ ਰੋਡ  ਲੁਧਿਆਣਾ।   
(ੳ) ਨੀਰਜ ਕੁਮਾਰ ਦੇ ਪਿਤਾ ਰਜੇਸ਼ ਕੁਮਾਰ ਉਰਫ ਕੱਲੂ ਵਿਰੁੱਧ ਉਸਨੂੰ ਪਨਾਹ ਦੇਣ ਸਬੰਧੀ ਮੁਕਦਮਾਂ ਨੰਬਰ 74  ਮਿਤੀ 10.05.2016 ਅ/ਧ 212,216 ਭ:ਦੰ:ਥਾਣਾ ਸਦਰ,ਲੁਧਿਆਣਾ ਵਿਖੇ ਮੁਕੱਦਮਾ ਦਰਜ ਰਜਿਸਟਰ ਕੀਤਾ  ਗਿਆ ਹੈ। 
(ਅ)  ਨੀਰਜ ਕੁਮਾਰ ਦੀ ਮਾਤਾ ਕਮਲਾ ਪਤਨੀ ਰਜੇਸ਼ ਕੁਮਾਰ ਉਰਫ ਕੱਲੂ ਅਤੇ ਪਿਤਾ ਰਜੇਸ਼ ਕੁਮਾਰ ਉਰਫ ਕੱਲੂ ਦੇ   ਖਿਲਾਫ ਅਪਰਾਧ ਰੌਕੂ ਕਾਰਵਾਈ ਅ/ਧ 107/151 ਜ:ਫ:ਤਹਿਤ ਕਾਰਵਾਈ ਅਮਲ ਵਿੱਚ ਲਿਆਦੀ ਗਈ ਹੈ  ।  
3.  ਸੰਗਮ ਪਾਲ ਪੁੱਤਰ ਰਾਜੂ ਪਾਲ ਵਾਸੀ ਬੋਬੀ ਦਾ ਵੇਹੜਾ ਬੈਕ ਸਾਈਡ ਖਾਲਸਾ ਡੈਅਰੀ ਐਸ.ਬੀ.ਐਸ. ਨਗਰ ਲੁਧਿਆਣਾ।
(ੳ) ਸੰਗਮ ਪਾਲ ਦੇ ਪਿਤਾ ਰਾਜੂ ਪਾਲ ਪੁੱਤਰ ਸਾਲਿਕ ਪਾਲ ਵਾਸੀ ਬੋਬੀ ਦਾ ਵੇਹੜਾ ਬੈਕ ਸਾਈਡ ਖਾਲਸਾ ਡੈਅਰੀ ਐਸ.ਬੀ.ਐਸ. ਨਗਰ ਲੁਧਿਆਣਾ ਵਿਰੁੱਧ ਉਸਨੂੰ ਪਨਾਹ ਦੇਣ ਸਬੰਧੀ ਮੁਕਦਮਾਂ ਨੰਬਰ 75 ਮਿਤੀ 10.05.2016  ਅ/ਧ 212,216 ਭ:ਦੰ:ਥਾਣਾ ਸਦਰ,ਲੁਧਿਆਣਾ ਵਿਖੇ ਮੁਕੱਦਮਾਂ ਦਰਜ ਰਜਿਸਟਰ ਕੀਤਾ ਗਿਆ ਹੈ। 
(ਅ)  ਸੰਗਮ ਪਾਲ ਦੇ ਭਾਈ ਸਾਗਰ ਪੁੱਤਰ ਰਾਜੂ ਪਾਲ ਵਾਸੀ ਬੋਬੀ ਦਾ ਵੇਹੜਾ ਬੈਕ ਸਾਈਡ ਖਾਲਸਾ ਡੈਅਰੀ ਐਸ.ਬੀ.ਐਸ. ਨਗਰ ਲੁਧਿਆਣਾ ਦੇ ਖਿਲਾਫ ਮੁਕਦਮਾਂ ਨੰਬਰ 77 ਮਿਤੀ 11.05.2016 ਅ/ਧ 212,216  ਭ:ਦੰ:ਥਾਣਾ ਸਦਰ,ਲੁਧਿਆਣਾ ਵਿਖੇ ਮੁਕੱਦਮਾਂ ਦਰਜ ਰਜਿਸਟਰ ਕੀਤਾ ਗਿਆ ਹੈ। 
(ੲ)  ਸੰਗਮ ਪਾਲ ਦੇ ਪਿਤਾ ਰਾਜੂ ਪਾਲ ਅਤੇ ਭਰਾ ਸਾਗਰ ਪਾਲ ਦੇ ਖਿਲਾਫ ਅਪਰਾਧ ਰੋਕੂ ਕਰਾਵਈ ਅਮਲ ਵਿੱਚ ਲਿਆਦੀ ਗਈ ਹੈ । 
4.  ਅਖਿਲੇਸ਼ ਕੁਮਾਰ ਪੁੱਤਰ ਰੰਿਜਦਰਪਾਲ ਵਾਸੀ ਮਕਾਨ ਨੰਬਰ 70 ਗਲੀ ਨੰਬਰ 6 ਮੁਹੱਲਾ ਰੂਪ ਨਗਰ ਧਾਂਦਰਾ  ਰੋਡ ਲੁਧਿਆਣਾ।
5.  ਅਰਵਿੰਦ ਕੁਮਾਰ ਪੁੱਤਰ ਰੰਿਜਦਰਪਾਲ ਵਾਸੀ ਮਕਾਨ ਨੰਬਰ 70 ਗਲੀ ਨੰਬਰ 6 ਮੁਹੱਲਾ ਰੂਪ ਨਗਰ ਧਾਂਦਰਾ ਰੋਡ ਲੁਧਿਆਣਾ।
(ੳ)  ਉਕਤ ਦੋਨਾ ਦੋਸ਼ੀਆ ਨੂੰ ਪਨਾਹ ਦੇਣ ਸਬੰਧੀ ਉਹਨਾ ਦੇ ਪਿਤਾ ਰੰਿਜੰਦਰਪਾਲ ਪੁੱਤਰ ਸਾਲਿਕ ਪਾਲ ਵਾਸੀ ਮਕਾਨ ਨੰਬਰ 70,ਗਲੀ ਨੰਬਰ 6 ਮੁਹੱਲਾ ਰੂਪ ਨਗਰ ਧਾਂਦਰਾ ਰੋਡ ਲੁਧਿਆਣਾ ਵਿਰੁੱਧ ਮੁਕਦਮਾਂ ਨੰਬਰ 71 ਮਿਤੀ 10.05.2016 ਅ/ਧ 212,216 ਭ:ਦੰ:ਥਾਣਾ ਸਦਰ,ਲੁਧਿਆਣਾ ਵਿਖੇ ਮੁਕੱਦਮਾਂ ਦਰਜ ਰਜਿਸਟਰ ਕੀਤਾ ਗਿਆ ਹੈ। 
(ਅ)  ਉਕਤ ਦੋਨਾ ਦੋਸ਼ੀਆ ਦੀ ਮਾਤਾ ਰਾਜ ਕੁਮਾਰੀ ਪਤਨੀ ਰਜਿੰਦਰਪਾਲ ਅਤੇ ਭੈਣ ਮੰਜੂ ਪਾਲ ਪਤਨੀ ਸ਼ੁਸ਼ੀਲ ਕੁਮਾਰ ਵਾਸੀ ਮਕਾਨ ਨੰਬਰ 45,ਗਲੀ ਨੰਬਰ 1,ਬਸੰਤ ਨਗਰ ਸਿ਼ਮਲਾਪੁਰੀ ਖਿਲਾਫ ਅਪਰਾਧ ਰੌਕੂ ਕਾਰਵਾਈ ਅ/ਧ 107/151 ਜ:ਫ:ਤਹਿਤ ਕਾਰਵਾਈ ਅਮਲ ਵਿੱਚ ਲਿਆਦੀ ਗਈ ਹੈ ।  
6.  ਦਵਿੰਦਰ ਸਿੰਘ ਉਰਫ ਸੋਨੂੰ ਉਰਫ ਪੈਂਤਰਾ ਪੁੱਤਰ ਅਜੀਤ ਸਿੰਘ ਵਾਸੀ ਸੁਲਾਨੀ ਕਲੋਨੀ ਗੋਬਿੰਦਗੜ ਰੋਡ ਸਰਕਾਰੀ ਹਾਈ ਸਕੂਲ ਵਾਲੀ ਗਲੀ ਅਮਲੋਹ ਸ਼੍ਰੀ ਫਤਿਹਗੜ ਸਾਹਿਬ।
(ੳ)  ਦੋਸ਼ੀ ਦਵਿੰਦਰ ਸਿੰਘ ਦੇ ਭਰਾ ਰਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਸੁਲਾਨੀ ਕਲੋਨੀ ਗੋਬਿੰਦਗੜ ਰੋਡ ਸਰਕਾਰੀ ਹਾਈ ਸਕੂਲ ਵਾਲੀ ਗਲੀ ਅਮਲੋਹ ਸ਼੍ਰੀ ਫਤਿਹਗੜ ਸਾਹਿਬ ਅਤੇ ਇਸ ਦੇ ਜੀਜਾ ਅਵਤਾਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਟਰਾਸਫਾਰਮਰ ਵਾਲੀ ਗਲੀ ਵਾਰਡ ਨੰਬਰ 4,ਅਮਲੋਹ,ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿਰੁੱਧ ਮੁਕਦਮਾਂ ਨੰਬਰ 72 ਮਿਤੀ 10.05.2016 ਅ/ਧ 212,216 ਭ:ਦੰ:ਥਾਣਾ ਸਦਰ,ਲੁਧਿਆਣਾ ਵਿਖੇ ਮੁਕੱਦਮਾਂ ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਦੋਨਾ ਦੇ ਖਿਲਾਫ ਅਪਰਾਧ ਰੋਕੂ ਕਾਰਵਾਈ ਅਧੀਨ ਧਾਰਾ 107/151 ਜ:ਫ:ਤਹਿਤ ਅਮਲ ਵਿੱਚ ਲਿਆਦੀ ਗਈ ਹੈ । 
ਇਸ ਤੋ ਇਲਾਵਾ ਮਾਨਯੌਗ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਵੱਲੋ ਅਫਸਰਾਨ ਬਾਲਾ ਨਾਲ ਮਿਤੀ 9.5.2016 ਨੂੰ ਖੁਦ ਮੌਕਾ ਪਰ ਜਾ ਕੇ ਪਬਲਿਕ ਨਾਲ ਗੱਲਬਾਤ ਕੀਤੀ ਗਈ ਅਤੇ ਯਕੀਨੀ ਦਿਵਾਇਆ ਕਿ ਇਲਾਕਾ ਵਿੱਚ ਪੁਲਿਸ ਵੱਲੋ ਕਿਸੇ ਵੀ ਤਰ੍ਹਾ ਦੀ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ,ਇਸ ਏਰੀਆ ਵਿੱਚ ਪੁਲਿਸ ਗਸ਼ਤ ਵਧਾਈ ਗਈ ਹੈ,ਅਤੇ ਇਸ ਸਬੰਧੀ ਮੁਹੱਲਾ ਵਾਸੀਆ ਨਾਲ ਬਕਾਇਦਾ ਪਬਲਿਕ ਮੀਟਿੰਗਾ ਕੀਤੀਆ ਜਾ ਰਹੀਆ ਹਨ,ਤਾਂ ਜੋ ਪੁਲਿਸ ਦਾ ਪਬਲਿਕ ਵਿੱਚ ਵਿਸ਼ਵਾਸ਼ ਵਧਾਇਆ ਜਾ ਸਕੇ ।
ਮੁਕਾਮੀ ਪੁਲਿਸ ਕਿਸੇ ਵੀ ਤਰ੍ਹਾ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕਰੇਗੀ,ਗੁੰਡਾ ਅਨਸਰਾਂ ਵਿਰੁੱਧ ਸਖਤੀ ਨਾਲ ਨਿਪਟਿਆ ਜਾਵੇਗਾ,ਹਰ ਹਾਲਤ ਵਿੱਚ ਲੌਕਾ ਦਾ ਵਿਸ਼ਵਾਸ ਬਹਾਲ ਰੱਖਿਆ ਜਾਵੇਗਾ ਅਤੇ ਇਹਨਾ ਮੁਕੱਦਮਾਤ ਦੇ ਦੋ਼ਸੀਆ ਨੂੰ ਜਲਦ ਤੋ ਜਲਦ ਗ੍ਰਿਫਤਾਰ ਕੀਤਾ ਜਾਵੇਗਾ   

Saturday, November 21, 2015

ਲੁਧਿਆਣਾ ਵਿੱਚ ਮੋਬਾਇਲ ਫੋਨ ਲੁੱਟਣ ਵਾਲੇ ਲੁਟੇਰੇ ਕਾਬੂ


Sat, Nov 21, 2015 at 8:35 PM
ਖੁਫੀਆ ਇਤਲਾਹ ਮਿਲਣ ਤੇ ਕਾਬੂ ਆਏ ਲੁਟੇਰੇ 
ਲੁਧਿਆਣਾ: 21 ਨਵੰਬਰ 2015: (ਪੰਜਾਬ ਸਕਰੀਨ ਬਿਊਰੋ):  
ਸ਼੍ਰੀ ਪਰਮਰਾਜ ਸਿੰਘ ਓਮਰਾਨੰਗਲ ਆਈ.ਪੀ.ਐਸ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਅਤੇ ਸ੍ਰੀ ਨਰਿੰਦਰ ਭਾਰਗਵ ਪੀ.ਪੀ.ਐਸ ਡੀ.ਸੀ.ਪੀ ਲੁਧਿਆਣਾ ਵੱਲੋ ਲ਼ੁੱਟਾਂ ਖੋਹਾਂ ਕਰਨ ਵਾਲੇ ਵਿਅਕਤੀਆਂ ਖਿਲਾਫ ਆਰੰਭ ਕੀਤੀ ਮੁੰਹਿਮ ਅਤੇ ਜਾਰੀ ਦਿਸ਼ਾ ਨਿਰਦੇਸ਼ ਮੁਤਾਬਿਕ ਸ:ਜੋਗਿੰਦਰ ਸਿੰਘ ਪੀ.ਪੀ.ਐਸ ADCP1 ਲੁਧਿਆਣਾ ਅਤੇ ਸ੍ਰੀ ਰਮਨੀਸ਼ ਚੋਧਰੀ ਪੀ.ਪੀ.ਐਸ, ਏ.ਸੀ.ਪੀ.ਉੱਤਰੀ ਲੁਧਿਆਣਾ ਵੱਲੋ ਜਾਰੀ ਹਦਾਇਤਾ ਦੀ ਪਾਲਣਾ ਕਰਦੇ ਹੋਏ, ਇੰਸ਼: ਮਨਿੰਦਰ ਬੇਦੀ ਮੁੱਖ ਅਫਸਰ ਥਾਣਾ ਸਲੇਮ ਟਾਬਰੀ ਲੁਧਿਆਣਾ ਨੂੰ ਖ਼ੁਫੀਆ ਇਤਲਾਹ ਮਿਲਣ ਪਰ ਥਾਣੇਦਾਰ ਰਘਵੀਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਟੀ-ਪੁਆਇੰਟ ਕਾਰਾਬਾਰਾ ਪਰ ਚੈਕਿੰਗ ਕਰ ਰਹੇ ਸੀ ਅਤੇ ਵਿਕਾਸ ਜੱਟਵਾਲ ਦੇ ਖੋਹੇ ਮੋਬਾਇਲ ਫੋਨ ਬਾਰੇ ਖ਼ੁਫੀਆ ਇਤਲਾਹ ਮਿਲਣ ਪਰ ਥਾਣੇਦਾਰ ਰਘਵੀਰ ਸਿੰਘ ਅਤੇ ਹੋਲਦਾਰ ਰਾਜਨ ਨੰ:3165/ਲੁਧਿ: ਵੱਲੋ ਰਵੀ ਕੁਮਾਰ ਅਤੇ ਸੁਸ਼ੀਲ ਕੁਮਾਰ ਜੋ ਕਿ ਮੋਟਰ ਸਾਈਕਲ ਤੇ ਸਵਾਰ ਹੋ ਕੇ ਆ ਰਹੇ ਸੀ ਨੂੰ ਕਾਬੂ ਕੀਤਾ। ਜਿੰਨ੍ਹਾ ਪਾਸੋਂ ਤਲਾਸ਼ੀ ਕਰਨ ਤੇ ਖੋਹਿਆ ਹੋਇਆ ਮੋਬਾਇਲ ਫੋਨ ਅਤੇ ਵਾਰਦਾਤ ਵਿੱਚ ਵਰਤਿਆ ਮੋਟਰ ਸਾਈਕਲ ਬਰਾਮਦ ਹੋਇਆ। ਜਿੰਨ੍ਹਾ ਨੂੰ ਮੁਕੱਦਮਾ ਨੰਬਰ 310 ਮਿਤੀ 20-11-2015 ਅ/ਧ 379-ਬੀ/411/ 34 ਭ.ਦ ਥਾਣਾ ਸਲੇਮ ਟਾਬਰੀ ਲੁਧਿਆਣਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ। ਦੋਰਾਨੇ ਪੁੱਛਗਿੱਛ ਅਤੇ ਦੋਰਾਨੇ ਇੰਕਸ਼ਾਫ ਦੋਸ਼ੀਆਨ ਪਾਸੋਂ ਲੁਧਿਆਣਾ ਸ਼ਹਿਰ ਵਿੱਚ ਅਲੱਗ-ਅਲੱਗ ਮੋਬਾਇਲ ਫੋਨ ਖੋਹਣ ਦੀਆ ਵਾਰਦਾਤਾ ਸਬੰਧੀ ਕੁੱਲ 12 ਮੋਬਾਇਲ ਫੋਨ ਬਰਾਮਦ ਕੀਤੇ। ਇੰਨ੍ਹਾ ਦੋਸ਼ੀਆਨ ਵੱਲੋ ਹੇਠ ਲਿਖੀਆ ਵਾਰਦਾਤਾਂ ਕੀਤੀਆਂ ਗਈਆਂ ਹਨ। 

Wednesday, November 04, 2015

ਲੁੱਟ:ਵਿਸ਼ਵਾਸਪਾਤਰ ਡਰਾਈਵਰ ਨੇ ਹੀ ਕੀਤਾ ਸੀ ਭਰੋਸੇ ਦਾ ਕਤਲ

ਪੈਸੇ ਦੀ ਲੋੜ ਪੂਰੀ ਕਰਨ ਲਈ ਰਚਿਆ ਲੁੱਟ ਦਾ ਚੱਕਰਵਿਊਹ 
ਲੁਧਿਆਣਾ: 4 ਨਵੰਬਰ 2015: (ਪੰਜਾਬ ਸਕਰੀਨ ਬਿਊਰੋ):
ਕਾਨੂੰਨ ਦੇ ਲੰਮੇ ਹੱਥਾਂ ਦੀ ਜਕੜ ਦਾ ਅਹਿਸਾਸ ਕਰਾਉਂਦਿਆਂ ਲੁਧਿਆਣਾ ਪੁਲਿਸ ਨੇ ਤਿੰਨ ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸੁਲਝਾ ਲਿਆ ਹੈ। ਪੁਲਿਸ ਨੇ ਬਾਕਾਇਦਾ ਇੱਕ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਕਿ ਪਲਾਈਵੁੱਡ ਸਨਅਤਕਾਰ ਵਿਜੇ ਕੁਮਾਰ ਜੁਨੇਜਾ ਨਾਲ 2 ਦਿਨ ਪਹਿਲਾਂ ਹੋਈ ਲੁੱਟ ਦਾ ਚੱਕਰਵਿਊ ਕਿਸੇ ਹੋਰ ਨੇ ਨਹੀਂ ਸਗੋਂ ਉਨ੍ਹਾਂ ਦੇ ਵਿਸ਼ਵਾਸਪਾਤਰ ਡਰਾਈਵਰ ਸੁਖਬੀਰ ਸਿੰਘ ਨੇ ਰਚਿਆ ਸੀ, ਜੋ ਕਿ ਪਿਛਲੇ ਡੇਢ ਸਾਲ ਤੋਂ ਉਨ੍ਹਾਂ ਕੋਲ ਨੌਕਰੀ ਕਰ ਰਿਹਾ ਸੀ। ਪੁਲਸ ਨੇ ਸੁਖਬੀਰ ਅਤੇ ਉਸਦੇ ਇਕ ਸਾਥੀ ਮੈਥਿਊ ਮਸੀਹ ਨੂੰ ਗ੍ਰਿਫਤਾਰ ਕਰਕੇ ਲੁੱਟੇ ਗਏ 3 ਲੱਖ ਰੁਪਏ  ਦੀ ਰਕਮ ਵਿੱਚੋਂ 'ਚੋਂ 1. 50 ਲੱਖ ਰੁਪਏ ਵੀ ਬਰਾਮਦ ਕਰ ਲਏ ਹਨ। ਵਾਰਦਾਤ ਵਿਚ ਵਰਤਿਆ ਚਾਕੂ ਅਤੇ ਇਕ ਮੋਟਰਸਾਈਕਲ ਵੀ ਜ਼ਬਤ ਕੀਤਾ ਗਿਆ ਹੈ। ਇਨ੍ਹਾਂ ਦੇ ਦੋ ਸਾਥੀਆਂ ਸ਼ੀਤਲ ਅਤੇ ਰਾਂਝੇ ਦੀ ਤਲਾਸ਼ ਵੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ। 
ਡੀ. ਸੀ. ਪੀ. ਨਰਿੰਦਰ ਭਾਰਗਵ ਨੇ ਬੁੱਧਵਾਰ ਨੂੰ ਬਾਅਦ ਦੁਪਹਿਰ ਸਦੇ ਇੱਕ ਪੱਤਰਕਾਰ ਸੰਮੇਲਨ 'ਚ ਏ. ਸੀ. ਪੀ. ਗੁਰਪ੍ਰੀਤ ਕੌਰ ਪੁਰੇਵਾਲ ਅਤੇ ਥਾਣਾ ਸਦਰ ਦੇ ਐੱਸ. ਐੱਚ. ਓ. ਸਬ-ਇੰਸਪੈਕਟਰ ਅਮਨਦੀਪ ਸਿੰਘ ਬਰਾੜ ਦੀ ਪਿੱਠ ਥਾਪੜਦੇ ਹੋਏ ਦੱਸਿਆ ਕਿ ਸਿਵਲ ਲਾਈਨ, ਵਿਵੇਕ ਨਗਰ ਦੇ ਰਹਿਣ ਵਾਲੇ ਵਿਜੇ ਕੁਮਾਰ ਜੁਨੇਜਾ 'ਤੇ ਸੋਮਵਾਰ ਐਕਟਿਵਾ ਸਵਾਰ 2 ਬਦਮਾਸ਼ਾਂ ਨੇ ਚਾਕੂ ਨਾਲ ਹਮਲਾ ਕਰਕੇ 3 ਲੱਖ ਰੁਪਏ ਦੀ ਨਕਦੀ ਨਾਲ ਭਰਿਆ ਬੈਗ ਲੁੱਟ ਲਿਆ ਸੀ, ਜਦੋਂ ਉਹ ਡਰਾਈਵਰ ਸੁਖਬੀਰ ਨਾਲ ਆਪਣੀ ਹੋਂਡਾ ਸਿਟੀ ਕਾਰ ਵਿਚ ਦੁਪਹਿਰ ਕਰੀਬ 12.30 ਵਜੇ ਪਿੰਡ ਕੰਗਣਵਾਲ ਸਥਿਤ ਫੈਕਟਰੀ ਵੱਲ ਜਾ ਰਹੇ ਸਨ। 
ਉਨ੍ਹਾਂ ਦੱਸਿਆ ਕਿ ਸ਼ੁਰੂ ਤੋਂ ਹੀ ਪੁਲਸ ਨੂੰ ਸੁਖਬੀਰ ਉੱਤੇ ਸ਼ੱਕ ਸੀ। ਮਾਮਲੇ ਨਾਲ ਜੁੜੇ ਕਈ ਤੱਥ ਉਸ ਦੀ ਸ਼ੱਕੀ ਭੂਮਿਕਾ ਵੱਲ ਇਸ਼ਾਰਾ ਕਰ ਰਹੇ ਸਨ। ਇਸ 'ਤੇ ਪੁਲਸ ਨੇ ਉਸ ਦੀਆਂ ਸਰਗਰਮੀਆਂ 'ਤੇ ਤਿੱਖੀ ਨਜ਼ਰ ਰੱਖੀ। ਪੁਲਸ ਨੂੰ ਜਦੋਂ ਪੂਰਾ ਭਰੋਸਾ ਹੋ ਗਿਆ ਕਿ ਸੁਖਬੀਰ ਲੁੱਟ ਦੀ ਇਸ ਵਾਰਦਾਤ ਵਿਚ ਸ਼ਾਮਲ ਹੈ ਤਾਂ ਉਸ ਨੂੰ ਉਸਦੇ ਸਾਥੀ ਮੈਥਿਊ ਮਸੀਹ ਦੇ ਨਾਲ ਦਬੋਚ ਲਿਆ ਗਿਆ। ਇਸ ਤਰਾਂ ਲੁੱਟ ਦੀ ਇਸ ਸਨਸਨੀਖੇਜ਼ ਵਾਰਦਾਤ ਦੇ ਮਾਮਲੇ ਨੂੰ ਸੁਲਝਾ ਲਿਆ ਗਿਆ।   
ਪੁਛਗਿਛ ਦੌਰਾਨ ਪਹਿਲਾਂ ਤਾਂ ਦੋਵੇਂ ਦੋਸ਼ੀ ਆਪਣੇ ਆਪ ਨੂੰ ਬੇਕਸੂਰ ਦਸਦੇ ਰਹੇ ਪਰ ਜਦੋਂ ਥੋੜ੍ਹੀ ਜਿਹੀ ਸਖਤੀ ਦਿਖਾਈ ਗਈ ਤਾਂ ਇਹ ਜ਼ਿਆਦਾ ਦੇਰ ਤਕ ਝੂਠ 'ਤੇ ਟਿਕ ਨਾ ਸਕੇ ਅਤੇ ਆਪਣਾ ਜੁਰਮ ਕਬੂਲ ਕਰਦੇ ਹੋਏ ਸਾਰਾ ਸੱਚ ਉਗਲ ਦਿੱਤਾ। ਇਨ੍ਹਾਂ ਦੀ ਨਿਸ਼ਾਨਦੇਹੀ 'ਤੇ ਹੀ ਮੈਥਿਊ ਮਸੀਹ, ਜੋ ਕਿ ਪਿੰਡ ਭੱਟੀਆਂ ਦਾ ਰਹਿਣ ਵਾਲਾ ਹੈ ਦੇ ਘਰੋਂ 1 ਲੱਖ ਰੁਪਏ ਅਤੇ 50 ਹਜ਼ਾਰ ਰੁਪਏ ਸੁਖਬੀਰ ਤੋਂ ਬਰਾਮਦ ਕਰ ਲਏ ਹਨ, ਜਦੋਂ ਕਿ ਲੁੱਟ ਦੀ ਬਾਕੀ ਰਕਮ ਸ਼ੀਤਲ ਅਤੇ ਰਾਂਝੇ ਕੋਲ ਹੈ, ਜੋ ਕਿ ਗਿਆਸਪੁਰਾ ਦੇ ਰਹਿਣ ਵਾਲੇ ਹਨ। ਰਾਂਝਾ ਅਪਰਾਧਿਕ ਕਿਸਮ ਦਾ ਵਿਅਕਤੀ ਹੈ। ਉਸ ਉੱਤੇ ਹੱਤਿਆ ਦੀ ਕੋਸ਼ਿਸ਼ ਅਤੇ ਚੋਰੀ ਆਦਿ ਦੇ ਮਾਮਲੇ ਪਹਿਲਾਂ ਵੀ ਦਰਜ ਹਨ ।
ਪ੍ਰੈਸ ਕਾਨਫਰੰਸ ਵਿੱਚ ਡੀ. ਸੀ. ਪੀ. ਨੇ ਦੱਸਿਆ ਕਿ ਪੁਛਗਿੱਛ ਦੌਰਾਨ ਪਤਾ ਲੱਗਾ ਕਿ ਸੁਖਬੀਰ ਆਪਣੇ ਮਾਲਕ ਦਾ ਬਹੁਤ ਹੀ ਵਿਸ਼ਵਾਸਪਾਤਰ ਮੁਲਾਜ਼ਮ ਸੀ। ਜਦੋਂ ਉਸ ਨੂੰ ਪੈਸਿਆਂ ਦੀ ਸਖਤ ਲੋੜ ਪਈ ਤਾਂ ਉਸਨੇ ਲੁੱਟ ਦਾ ਕਾਰਾ ਕਰਨ ਤੋਂ ਵੀ ਗੁਰੇਜ਼ ਨਾ ਕੀਤਾ। ਉਹ ਇਸ ਗੱਲ ਤੋਂ ਭਲੀਭਾਂਤ ਜਾਣੂ ਸੀ ਕਿ ਉਸਦਾ ਮਾਲਕ ਹਰ ਸੋਮਵਾਰ ਨੂੰ ਹੋਰ ਦਿਨਾਂ ਤੋਂ ਵੱਧ ਪੈਸਾ ਫੈਕਟਰੀ ਲੈ ਕੇ ਜਾਂਦਾ ਹੈ। ਇਸ ਆਦ੍ਗਾਰ 'ਤੇ ਹੀ ਉਸ ਨੇ ਮਾਲਕ ਨੂੰ ਲੁੱਟਣ ਦੀ ਯੋਜਨਾ ਬਣਾਈ। ਉੁਸਨੇ ਆਪਣੀ ਇਸ ਯੋਜਨਾ 'ਚ ਫੈਕਟਰੀ 'ਚ ਮਾਲ ਢੋਣ ਵਾਲੇ ਟੈਂਪੂ ਚਾਲਕ ਮੈਥਿਊ ਮਸੀਹ ਨੂੰ ਵੀ ਨਾਲ ਰਲਾ ਲਿਆ। ਮਸੀਹ ਨੇ ਅੱਗੇ ਉਸ ਨੂੰ ਸ਼ੀਤਲ ਅਤੇ ਰਾਂਝੇ ਨਾਲ ਮਿਲਵਾਇਆ, ਜੋ ਕੰਮ ਕਰਨ ਲਈ ਤਿਆਰ ਹੋ ਗਏ ਅਤੇ ਲੁੱਟ ਦੀ ਰਾਸ਼ੀ ਬਰਾਬਰ ਹਿੱਸਿਆਂ ਵਿਚ ਵੰਢਣੀ ਤੈਅ ਹੋਈ। ਡੀ. ਸੀ. ਪੀ.  ਨੇ ਦੱਸਿਆ ਕਿ ਫਰਾਰ ਦੋਸ਼ੀਆਂ ਦੀ ਤਲਾਸ਼ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। 

Friday, September 25, 2015

ਲੁਧਿਆਣਾ: ਫੜੋ-ਫੜੀ ਦੇ ਬਾਵਜੂਦ ਜਾਰੀ ਹੈ ਜੁਰਮਾਂ ਦਾ ਸਿਲਸਿਲਾ

ਨਸ਼ੇ ਦੀ ਤੋੜ ਪੂਰੀ ਕਰਨ ਲਈ ਹੁੰਦੀਆਂ ਹਨ ਜ਼ਿਆਦਾਤਰ ਵਾਰਦਾਤਾਂ 
ਲੁਧਿਆਣਾ: 25 ਸਤੰਬਰ 2015: (ਪੰਜਾਬ ਸਕਰੀਨ ਬਿਊਰੋ):
--ਵੀਡੀਓ ਵੀ ਦੇਖੋ 
ਪੁਲਿਸ ਲਗਾਤਾਰ ਲੁੱਟਾਂ ਖੋਹਾਂ  ਕ੍ਰਿਮਿਨਲ ਅਨਸਰਾਂ 'ਤੇ ਆਪਣਾ ਦਬਾਅ ਬਣਾਉਣ ਵਿੱਚ ਸਰਗਰਮ ਹੈ ਪਰ ਇਸਦੇ ਬਾਵਜੂਦ ਓਹ ਜੁਰਮਾਂ ਤੋਂ ਬਾਜ਼ ਨਹੀਂ ਆਉਂਦੇ। ਦਿਲਚਸਪ ਗੱਲ ਹੈ ਕਿ ਫੜੇ ਜਾਣ ਤੇ ਮੀਡੀਆ ਤੋਂ ਮੂੰਹ ਲੁਕਾਉਣ ਦੀ ਵਾਲੇ ਇਹ ਅਨਸਰ ਜੁਰਮ ਕਰਨ ਲੱਗਿਆਂ ਇਸ ਗੱਲ ਦਾ ਕੋਈ ਵਿਚਾਰ ਨਹੀਂ ਕਰਦੇ ਕਿ ਜੇ ਫੜੇ ਗਏ  ਤਾਂ ਇਸ  ਕੀ ਮੂੰਹ ਦਿਖਾਵਾਂਗੇ। 
ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਮੀਡੀਆ ਸਾਹਮਣੇ ਲਿਆਂਦਾ ਗਿਆ ਗਿਰੋਹ ਵੀ ਕੁਝ  ਅਜਿਹਾ ਹੀ ਸੀ। ਸ਼ਹਿਰ ਦੇ ਪੌਸ਼ ਇਲਾਕਿਆਂ ਵਿਚ ਲੁੱਟ ਖੋਹ ਦੀਆਂ ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਇਕ ਖਤਰਨਾਕ ਲੁਟੇਰਾ ਗਰੋਹ ਦੇ ਤਿੰਨ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਲੱਖਾਂ ਰੁਪਏ ਮੁੱਲ ਦਾ ਸਾਮਾਨ ਬਰਾਮਦ ਕੀਤਾ ਗਿਆ ਹੈ ਜਦ ਕਿ ਉਸਦੇ ਦੋ ਸਾਥੀਆਂ ਦੀ ਪੁਲਿਸ ਵੱਲੋਂ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਸੀ ਪੀ ਸ੍ਰੀ ਨਰਿੰਦਰ ਭਾਰਗਵ ਨੇ ਦੱਸਿਆ ਕਿ ਪੁਲਿਸ ਵੱਲੋਂ ਇਹ ਕਾਰਵਾਈ ਏ ਡੀ ਸੀ ਪੀ ਸ: ਪਰਮਜੀਤ ਸਿੰਘ ਪੰਨੂੰ ਦੀ ਅਗਵਾਈ ਹੇਠ ਥਾਣਾ ਪੀ ਏ ਯੂ ਦੇ ਐਸ ਐਚ ਓ ਸ੍ਰੀ ਸੁਰਿੰਦਰ ਕੁਮਾਰ ਚੋਪੜਾ ਨੇ ਅਮਲ ਵਿਚ ਲਿਆਂਦੀ ਹੈ। ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਰੋਹਿਨ ਕੁਮਾਰ ਪੁੱਤਰ ਅਸ਼ਵਨੀ ਕੁਮਾਰ ਵਾਸੀ ਜੋਸ਼ੀ ਨਗਰ, ਅਭਿਸ਼ੇਕ ਵਰਮਾ ਉਰਫ਼ ਅਭੀ ਪੁੱਤਰ ਰਾਜੇਸ਼ ਕੁਮਾਰ ਵਾਸੀ ਸ਼ਹੀਦ ਭਗਤ ਸਿੰਘ ਨਗਰ ਅਤੇ ਰਾਜ ਮਾûਰ ਉਰਫ਼ ਰਾਜੂ ਭਈਆ ਵਾਸੀ ਦੀਪ ਜਗਰ ਵਜੋਂ ਕੀਤੀ ਗਈ ਹੈ। ਇਨ੍ਹਾਂ ਸਾਰਿਆਂ ਦੀ ਉਮਰ 22 ਤੋਂ 25 ਸਾਲ ਦੇ ਵਿਚਾਲੇ ਹਨ। ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀਆਂ ਦੇ ਦੋ ਸਾਥੀ ਅਮਨਦੀਪ ਸਿੰਘ ਉਰਫ਼ ਗਿਆਨੀ ਅਤੇ ਨਿਤਿਨ ਉਰਫ਼ ਨਿੱਕ ਅਜੇ ਫਰਾਰ ਹਨ।  ਪੁਲਿਸ ਉਨ੍ਹਾਂ ਦੀ ਭਾਲ ਵੀ ਕਰ ਰਹੀ ਹੈ। ਉਮੀਦ ਹੈ ਓਹ ਛੇਤੀ ਹੀ ਪੁਲਿਸ ਦੇ ਸ਼ਿਕੰਜੇ ਵਿੱਚ ਹੋਣਗੇ।  
ਡੀ ਸੀ ਪੀ ਸ੍ਰੀ ਨਰਿੰਦਰ ਭਾਰਗਵ ਨੇ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ 15 ਹਜ਼ਾਰ ਦੀ ਨਕਦੀ, ਹੀਰੇ ਦੇ ਜੇਵਰ, ਚਾਕੂ, ਰਾਡਾਂ, ਐਕਟਿਵਾ ਤੇ ਮੋਟਰਸਾਈਕਲ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਕਥਿਤ ਦੋਸ਼ੀ ਸਿਵਲ ਲਾਈਨ, ਸ਼ਹੀਦ ਭਗਤ ਸਿੰਘ ਨਗਰ ਅਤੇ ਸਰਾਭਾ ਨਗਰ ਦੇ ਨੇੜਲੇ ਇਲਾਕਿਆਂ ਵਿਚ ਸਰਗਰਮ ਸਨ ਅਤੇ ਇੱਥੇ ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਏਨੇ ਸ਼ਾਤਰ ਹਨ ਮੋਟਰਸਾਈਕਲ ਦੀ ਨੰਬਰ ਪਲੇਟ ਬਦਲ ਬਦਲ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਇਹ ਸਾਰੇ ਨਸ਼ਾ ਕਰਨ ਦੇ ਵੀ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਹੀ ਵਾਰਦਾਤਾਂ ਕਰਦੇ ਕਰਿਆ ਸਨ। ਪੁਲਿਸ ਨੇ ਬੀਤੀ ਸ਼ਾਮ ਇਨ੍ਹਾਂ ਨੂੰ ਸੁਨੇਤ ਪੁਲੀ ਤੋਂ ਉਸ ਵਕਤ ਗਿ੍ਫ਼ਤਾਰ ਕੀਤਾ, ਜਦੋਂ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਪੁਲਿਸ  ਉਨ੍ਹਾਂ ਪਾਸੋਂ ਹੋਰ ਵੀ ਪੁੱਛ ਪੜਤਾਲ ਕਰ ਰਹੀ ਹੈ। ਕਈ ਹੋਰ ਪ੍ਰਗਟਾਵੇ ਹੋਣ ਦੀ ਵੀ ਸੰਭਾਵਨਾ ਹੈ। ਦੇਖਣਾ ਇਹ ਹੈ ਕੀ ਅਜਿਹੇ ਜੁਰ੍ਮਾਨ ਵਿੱਚ ਪੱਕੀ ਠੱਲ ਕਦੋਂ ਪੈਂਦੀ ਹੈ?

Wednesday, September 23, 2015

ਆਪਣੇ ਹੀ ਦੋਸਤ ਦਾ ਕਤਲ ਕਰਕੇ ਸੁੱਟ ਦਿੱਤੀ ਨਹਿਰ ਵਿੱਚ ਲਾਸ਼

ਕਾਨੂੰਨ ਦੇ ਲੰਮੇ ਹੱਥ ਜਾ ਪਹੁੰਚੇ ਕਾਤਲਾਂ ਤੱਕ 
ਲੁਧਿਆਣਾ: 23 ਸਤੰਬਰ 2015: (ਪੰਜਾਬ ਸਕਰੀਨ ਬਿਓਰੋ):
ਜੁਰਮ ਆਪਣੇ ਆਪ ਵਿੱਚ ਹੀ ਖਤਰਨਾਕ ਹੁੰਦਾ ਹੈ ਪਰ ਜੇ ਉਸ ਵਿੱਚ ਪੁਲਿਸ ਦਾ ਕੋਈ ਸਾਬਕਾ ਮੁਲਾਜਮ ਵੀ ਰਲ ਜਾਵੇ ਤਾਂ ਗੱਲ ਹੋਰ ਵੀ ਖਤਰਨਾਕ ਹੋ ਜਾਂਦੀ ਹੈ। ਪਿੰਡ ਕਟਾਣੀ ਕਲਾਂ ਵਿਚ ਪਿਛਲੇ ਮਹੀਨੇ ਹੋਏ ਇਕ ਨੌਜਵਾਨ ਦੇ ਕਤਲ ਦੇ ਮਾਮਲੇ ਵਿਚ ਪੁਲਿਸ ਨੇ ਸਾਬਕਾ ਪੁਲਿਸ ਮੁਲਾਜ਼ਮ ਅਤੇ ਉਸਦੇ ਇਕ ਸਾਥੀ ਨੂੰ ਗਿ੍ਫ਼ਤਾਰ ਕੀਤਾ ਹੈ। ਅੱਜ ਖਚਾਖਚ ਭਰੀ ਪ੍ਰੈਸ ਕਾਨਫਰੰਸ ਵਿੱਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਸੀ. ਪੀ. ਸ੍ਰੀ ਨਰਿੰਦਰ ਭਾਰਗਵ ਨੇ ਦੱਸਿਆ ਕਿ ਪੁਲਿਸ ਵੱਲੋਂ ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀਆਂ ਵਿਚ ਸਰਬਜੀਤ ਸਿੰਘ ਉਰਫ਼ ਸਾਬੀ ਅਤੇ ਪ੍ਰਭਜੋਤ ਸਿੰਘ ਉਰਫ਼ ਰਿੰਕਲ ਸ਼ਾਮਿਲ ਹਨ। ਸਾਬੀ ਪੰਜਾਬ ਪੁਲਿਸ ਦਾ ਬਰਖਾਸਤ ਕੀਤਾ ਮੁਲਾਜ਼ਮ ਹੈ। ਉਨ੍ਹਾਂ ਦੱਸਿਆ ਕਿ 27 ਅਗਸਤ ਨੂੰ ਪਿੰਡ ਕਟਾਣੀ ਵਿਚੋਂ ਇਕ ਨੌਜਵਾਨ ਦੀ ਲਾਸ਼ ਪੁਲਿਸ ਨੇ ਬਰਾਮਦ ਕੀਤੀ ਸੀ, ਜਿਸਦੀ ਸ਼ਨਾਖ਼ਤ ਬਾਅਦ ਵਿਚ ਜਤਿੰਦਰ ਸਿੰਘ ਵਜੋਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਮਿ੍ਤਕ ਜਤਿੰਦਰ ਅਤੇ ਗਿ੍ਫ਼ਤਾਰ ਕੀਤੇ ਦੋਵੇਂ ਕਥਿਤ ਦੋਸ਼ੀ ਨਸ਼ਾ ਕਰਨ ਦੇ ਆਦੀ ਹਨ। ਘਟਨਾ ਵਾਲੇ ਦਿਨ ਪੈਸੇ ਦੇ ਲੈਣ ਦੇਣ ਕਾਰਨ ਇਨ੍ਹਾਂ ਦਾ ਝਗੜਾ ਹੋ ਗਿਆ ਸੀ, ਗੁੱਸੇ ਵਿਚ ਇਨ੍ਹਾਂ ਕਥਿਤ ਦੋਸ਼ੀਆਂ ਨੇ ਜਤਿੰਦਰ ਦਾ ਕਤਲ ਕਰ ਦਿੱਤਾ। ਉਸਦੀ ਲਾਸ਼ ਨੂੰ ਆਲਟੋ ਕਾਰ ਵਿਚ ਸੁੱਟ ਲਿਆ ਤੇ ਬਾਅਦ ਵਿਚ ਕਟਾਣੀ ਕਲਾਂ ਦੀ ਨਹਿਰ ਵਿਚ ਸੁੱਟ ਦਿੱਤਾ। ਇਹ ਇੱਕ ਦੋਸਤ  ਦਾ ਜਿਹਾ ਅੰਤ ਸੀ ਜਿਸ ਬਾਰੇ ਕਾਤਲਾਂ ਨੇ ਸੋਚਿਆ ਸੀ ਕਿ ਹੁਣ ਕਿਸੇ ਨੂੰ ਕੁਝ ਪਤਾ ਨਹੀਂ ਲੱਗਣਾ ਪਰ ਖੂਨ ਕਦ ਛੁਪਦਾ ਹੈ।  ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਮਿ੍ਤਕ ਦਾ ਮੋਟਰਸਾਈਕਲ ਜੰਗਲ ਵਿਚ ਰੱਖ ਦਿੱਤਾ ਸੀ। ਆਪਣੀ ਵੱਲੋਂ ਉਹਨਾਂ ਸਾਰੇ ਪ੍ਰਬੰਧ ਬੜੇ ਪੁਖਤਾ ਕੀਤੇ ਸਨ ਪਰ ਕਾਨੂੰਨ ਦੇ ਲੰਮੇ ਹੱਥ ਫਿਰ ਵੀ ਕਾਤਲਾਂ ਤੱਕ ਪਹੁੰਚ ਹੀ ਗਏ।  
ਪੁਲਿਸ ਵੱਲੋਂ ਕਤਲ ਵਿਚ ਵਰਤੀ ਕਾਰ ਅਤੇ ਮਿ੍ਤਕ ਦਾ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਨੇ ਪਹਿਲਾਂ ਇਸ ਮਾਮਲੇ ਵਿਚ ਧਾਰਾ 174 ਅਧੀਨ ਕਾਰਵਾਈ ਕੀਤੀ ਸੀ, ਪਰ ਬਾਅਦ ਵਿਚ ਪੁਲਿਸ ਨੇ ਇਸ ਮਾਮਲੇ ਵਿਚ ਕਤਲ ਦਾ ਮੁਕੱਦਮਾ ਦਰਜ ਕਰ ਲਿਆ। ਪੁਲਿਸ ਇਨ੍ਹਾਂ ਪਾਸੋਂ ਹੋਰ ਵੀ ਪੁੱਛ ਪੜਤਾਲ ਕਰ ਰਹੀ ਹੈ। ਉਮੀਦ ਹੈ ਛੇਤੀ ਹੀ ਕਈ ਹੋਰ ਗੱਲਾਂ ਵੀ ਸਹਮੇ ਆਉਣਗੀਆਂ। 

ਲੁਧਿਆਣਾ ਪੁਲਿਸ ਪ੍ਰਸ਼ਾਸਨ ਵਿੱਚ ਤਬਾਦਲੇ

ਤਿੰਨ ਐਸ ਐਚ ਓਜ਼ ਸਮੇਤ 14 ਪੁਲਿਸ ਅਧਿਕਾਰੀਆਂ ਨੂੰ ਬਦਲਿਆ 
ਲੁਧਿਆਣਾ: 22 ਸਤੰਬਰ (ਪੰਜਾਬ ਸਕਰੀਨ ਬਿਊਰੋ): 
ਮੌਸਮ ਵਿੱਚ ਤਬਦੀਲੀ ਦੇ ਨਾਲ ਨਾਲ ਪੁਲਿਸ ਵਿਭਾਗ ਵਿੱਚ ਵੀ ਤਬਾਦਲਿਆਂ ਦਾ ਸਿਲਸਿਲਾ ਜਾਰੀ ਹੈ। ਹੁਣ ਲੁਧਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਤਿੰਨ ਐਸ. ਐਚ. ਓਜ਼ ਸਮੇਤ 14 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। 

ਪੁਲਿਸ ਕਮਿਸ਼ਨਰ ਵੱਲੋਂ ਜਾਰੀ ਕੀਤੇ ਹੁਕਮਾਂ ਤਹਿਤ ਪੁਲਿਸ ਲਾਈਨ ਵਿਚ ਤੈਨਾਤ ਇੰਸਪੈਕਟਰ ਗੁਰਤੇਜ ਸਿੰਘ ਨੂੰ ਥਾਣਾ ਡਾਬਾ, ਥਾਣਾ ਦਰੇਸੀ ਦੇ ਇੰਚਾਰਜ ਇੰਸਪੈਕਟਰ ਜਤਿੰਦਰ ਸਿੰਘ ਨੇ ਸੀ.ਆਈ. ਏ. ਇੰਚਾਰਜ-2, ਥਾਣਾ ਡਾਬਾ ਦੇ ਇੰਚਾਰਜ ਸਤਵੰਤ ਸਿੰਘ ਨੂੰ ਐਸ. ਐਚ. ਓ. ਦਰੇਸੀ, ਟਰੈਫਿਕ ਜੋਨ-2 ਦੇ ਇੰਚਾਰਜ ਕਵਲਜੀਤ ਸਿੰਘ ਨੂੰ ਐਸ.ਐਚ.ਓ. ਡੇਹਲੋਂ, ਸੀ. ਆਈ. ਏ. 2 ਦੇ ਇੰਚਾਰਜ ਮਹਿੰਦਰ ਸਿੰਘ ਨੂੰ ਸੀ. ਆਈ. ਏ. ਜਨਰਲ ਡਿਊਟੀ, ਸਬਇੰਸਪੈਕਟਰ ਨਵਦੀਪ ਸਿੰਘ ਨੂੰ ਸੀ. ਆਈ. ਏ. ਸਟਾਫ ਤੋਂ ਇੰਚਾਰਜ ਚੌਕੀ ਕੋਚਰ ਮਾਰਕੀਟ, ਇੰਚਾਰਜ ਕੋਚਰ ਮਾਰਕੀਟ ਸੁਰਿੰਦਰਪਾਲ ਨੂੰ ਪੁਲਿਸ ਲਾਈਨ, ਸਹਾਇਕ ਸਬਇੰਸਪੈਕਟਰ ਕ੍ਰਿਸ਼ਨ ਕੁਮਾਰ ਨੂੰ ਈ. ਓ. ਵਿੰਗ ਤੋਂ ਇੰਚਾਰਜ ਚੌਕੀ ਘੁਮਾਰ ਮੰਡੀ, ਬਲਬੀਰ ਸਿੰਘ ਇੰਚਾਰਜ ਲਲਤੋਂ ਕਲਾਂ ਇੰਚਾਰਜ ਰਘੂਨਾਥ ਇਨਕਲੇਵ, ਬਲਵਿੰਦਰ ਸਿੰਘ ਇੰਚਾਰਜ ਰਘੂਨਾਥ ਇਨਕਲੇਵ ਇੰਚਾਰਜ ਲਲਤੋਂ ਕਲਾਂ, ਪਰਮਿੰਦਰ ਸਿੰਘ ਆਵਾਜਾਈ ਪੁਲਿਸ ਤੋਂ ਇੰਚਾਰਜ ਕਟਾਣੀ ਕਲਾਂ, ਚਮਨ ਸਿੰਘ ਥਾਣਾ ਲਾਡੂਵਾਲ ਤੋਂ ਇੰਚਾਰਜ ਬਸੰਤਪਾਰਕ, ਨਿਰਭੈ ਸਿੰਘ ਇੰਚਾਰਜ ਬਸੰਤਪਾਰਕ ਤੋਂ ਪੁਲਿਸ ਲਾਈਨ, ਰਾਜਵੰਤ ਸਿੰਘ ਥਾਣਾ ਮੇਹਰਬਾਨ ਤੋਂ ਇੰਚਾਰਜ ਚੌਕੀ ਰਾਮਗਡ਼੍ਹ ਲਗਾਇਆ ਗਿਆ ਹੈ | ਉਕਤ ਅਧਿਕਾਰੀਆਂ ਨੂੰ ਤੁਰੰਤ ਅਹੁਦੇ ਸੰਭਾਲਣ ਦੇ ਹੁਕਮ ਦਿੱਤੇ ਗਏ ਹਨ। ਹਨ ਦੇਖਣਾ ਹੈ ਕਿ ਇਹਨਾਂ ਤਬਾਦਲਿਆਂ ਨਾਲ ਅਮਨ ਕਾਨੂੰਨ ਦੀ ਸਥਿਤੀ ਵਿੱਚ ਕਿੰਨਾ ਅਤੇ ਛੇਤੀ ਸੁਧਾਰ ਹੁੰਦਾ ਹੈ!

Monday, September 14, 2015

ਨਸ਼ੀਲੇ ਪਦਾਰਥਾਂ ਦੀ ਵਿਕਰੀ ਲਈ ਫਿਰ ਗੁੰਡਾਗਰਦੀ

ਲੁਧਿਆਣਾ ਦੀ ਨਿਊ ਕੁੰਦਨਪੁਰੀ 'ਚ ਹੋਇਆ ਦੋ ਗੁੱਟਾਂ ਵਿਚਾਲੇ ਟਕਰਾਓ 
ਲੁਧਿਆਣਾ: 14 ਸਤੰਬਰ 2015: (ਪੰਜਾਬ ਸਕਰੀਨ ਬਿਊਰੋ): 
ਅਮਨ ਕਾਨੂੰਨ ਦੇ ਅਨੇਕ ਪ੍ਰਬੰਧਾਂ ਦੇ ਬਾਵਜੂਦ ਗੁੰਡਾਗਰਦੀ ਦੀਆਂ ਘਟਨਾਵਾਂ ਜਾਰੀ ਹਨ। ਸਿਵਲ ਲਾਈਨਜ਼ ਵਿੱਚ ਪੈਂਦੇ ਥਾਣਾ  ਨੰਬਰ ਚਾਰ ਦੇ ਇਲਾਕੇ ਨਿਊ ਕੁੰਦਨਪੁਰੀ ਵਿਚ ਦੋ ਗੁੱਟਾਂ ਵਿਚਾਲੇ ਹੋਈ ਜ਼ਬਰਦਸਤ ਲੜਾਈ ਵਿਚ ਘਟੋਘੱਟ 6 ਵਿਅਕਤੀ ਜ਼ਖਮੀ ਹੋ ਗਏ ਹਨ। ਜ਼ਖਮੀ ਹੋਏ ਇਨ੍ਹਾਂ ਵਿਅਕਤੀਆਂ ਨੂੰ ਹਸਪਤਾਲ ਲਿਆਂਦਾ ਗਿਆ ਹੈ, ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਾਮਲਾ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਨਾਲ ਸਬੰਧਤ ਹੈ। ਜਾਣਕਾਰੀ ਅਨੁਸਾਰ ਜ਼ਖਮੀ ਹੋਏ ਵਿਅਕਤੀਆਂ ਵਿਚ ਕਾਲਾ ਸਹੋਤਾ, ਉਸਦਾ ਲੜਕੇ ਕੁੰਦਨ ਵਿਸ਼ਾਲ ਅਤੇ ਦੋਸਤ ਸ਼ੈਕੀ ਤੋਂ ਇਲਾਵਾ ਦੋ ਹੋਰ ਨੌਜਵਾਨਾਂ ਦੇ ਵੀ ਸੱਟਾਂ ਲੱਗੀਆਂ ਹਨ। ਇਨ੍ਹਾਂ ਸਾਰਿਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿਚ ਲਿਆਂਦਾ ਗਿਆ ਹੈ। ਕੁੰਦਨ ਅਤੇ ਵਿਸ਼ਾਲ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕਾਲਾ ਸਹੋਤਾ ਦੀ ਪਤਨੀ ਕਿਰਨ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਵਿਚ ਕੁਝ ਨੌਜਵਾਨ ਨਸ਼ੀਲੇ ਪਦਾਰਥ ਵੇਚਣ ਦਾ ਧੰਦਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਉਸਦੇ ਪਤੀ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ, ਜਿਸ ਕਾਰਨ ਇਹ ਨੌਜਵਾਨ ਉਨ੍ਹਾਂ ਨਾਲ ਰੰਜਿਸ਼ ਰੱਖਦੇ ਸਨ। ਉਸ ਨੇ ਦੱਸਿਆ ਕਿ ਪੁਲਿਸ ਵੱਲੋਂ ਵੀ ਇਨ੍ਹਾਂ ਨੌਜਵਾਨਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਅੱਜ ਇਹ ਸਾਰੇ ਨੌਜਵਾਨ ਇਕੱਠੇ ਹੋ ਕੇ ਆ ਗਏ ਅਤੇ ਘਰ ਦੇ ਬਾਹਰ ਖੜੇ ਉਸਦੇ ਲੜਕੇ ਕੁੰਦਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਦੋਂ ਉਸਦੇ ਪਤੀ ਕਾਲਾ ਅਤੇ ਹੋਰ ਲੋਕ ਉਥੇ ਆਏ ਤਾਂ ਇਨ੍ਹਾਂ ਕਥਿਤ ਦੋਸ਼ੀਆਂ ਨੇ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ। ਹਮਲਾਵਰਾਂ ਵੱਲੋਂ ਲੜਾਈ ਦੌਰਾਨ ਬੋਤਲਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ | ਇਸ ਲੜਾਈ ਵਿਚ ਹਮਲਾਵਰਾਂ ਦੇ ਵੀ ਸੱਟਾਂ ਲੱਗੀਆਂ ਹਨ। ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ, ਪਰ ਹਮਲਾਵਰ ਉਥੋਂ ਫਰਾਰ ਹੋ ਗਏ। ਘਟਨਾ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੇਰ ਸ਼ਾਮ ਤੱਕ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਸੀ ਹੋ ਸਕੀ।ਹੁਣ ਦੇਖਣਾ ਹੈ ਪੁਲਿਸ ਦੇ ਹੱਥ ਅਸਲੀ ਦੋਸ਼ੀਆਂ ਤੱਕ ਕਦੋਂ ਤੱਕ ਪਹੁੰਚਦੇ ਹਨ?   

Monday, September 07, 2015

ਬਸਤੀ ਜੋਧੇਵਾਲ਼ ਥਾਣੇ 'ਤੇ ਜ਼ੋਰਦਾਰ ਰੋਸ ਮੁਜ਼ਾਹਰਾ

ਰੋਸ ਵਖਾਵਾ ਕੀਤਾ ਵਿਸ਼ਾਲ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ 
ਲੁਧਿਆਣਾ: 06 ਸਤੰਬਰ 2015: (ਪੰਜਾਬ ਸਕਰੀਨ ਬਿਊਰੋ):
ਅੱਜ ਵਿਸ਼ਾਲ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਟਿੱਬਾ ਰੋਡ ਲੁੱਟ-ਮਾਰ ਕਾਂਡ ਅਤੇ ਲੁਧਿਆਣੇ ਵਿੱਚ ਵੱਧਦੀ ਗੁੰਡਾਗਰਦੀ ਖਿਲਾਫ਼ ਤਿੰਨ ਜੁਝਾਰੂ ਜਨਤਕ ਜੱਥੇਬੰਦੀਆਂ ਨੌਜਵਾਨ ਭਾਰਤ ਸਭਾ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਅਤੇ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਝੰਡੇ ਹੇਠ ਬਸਤੀ ਜੋਧੇਵਾਲ਼ ਥਾਣੇ 'ਤੇ ਜ਼ੋਰਦਾਰ ਰੋਸ ਮੁਜਾਹਰਾ ਕੀਤਾ। ''ਲੋਕਾਂ ਦੀ ਸੁਰੱਖਿਆ ਦੀ ਗਰੰਟੀ ਕਰੋ!'', ''ਟਿੱਬਾ ਰੋਡ ਲੁੱਟ-ਮਾਰ ਕਾਂਡ ਦੇ ਦੋਸ਼ੀਆਂ ਬਿੱਲਾ-ਹੈਪੀ ਨੂੰ ਜੇਲ 'ਚ ਡੱਕੋ!'', ''ਬਸਤੀ ਜੋਧੇਵਾਲ਼ ਪੁਲੀਸ ਮੁਰਦਾਬਾਦ!'', ''ਲੋਕ ਏਕਤਾ ਜ਼ਿੰਦਾਬਾਦ!'' ਆਦਿ ਅਸਮਾਨ ਗੂੰਜਵੇਂ ਨਾਅਰੇ ਬੁਲੰਦ ਕਰਦੇ ਹੋਏ ਮੁਜ਼ਾਹਰਾਕਾਰੀਆਂ ਨੇ ਮੰਗ ਕੀਤੀ ਕਿ ਟਿੱਬਾ ਰੋਡ ਲੁੱਟ ਮਾਰ ਕਾਂਡ ਦੇ ਦੋਸ਼ੀਆਂ ਨੂੰ ਗਿਰਫ਼ਤਾਰ ਕਰਕੇ ਜੇਲ 'ਚ ਡੱਕਿਆ ਜਾਵੇ ਅਤੇ ਲੁਧਿਆਣੇ ਵਿੱਚ ਵੱਧਦੀ ਜਾ ਰਹੀ ਗੁੰਡਾਗਰਦੀ, ਲੁੱਟ-ਮਾਰ, ਛੁਰੇਬਾਜ਼ੀ, ਔਰਤਾਂ ਨਾਲ਼ ਛੇੜਛਾੜ, ਅਗਵਾ, ਬਲਾਤਕਾਰ ਆਦਿ ਅਪਰਾਧ ਨੂੰ ਠੱਲ ਪਾਉਣ ਲਈ ਜ਼ਰੂਰੀ ਕਦਮ ਚੁੱਕੇ ਜਾਣ।
ਧਿਆਨ ਦੇਣ ਯੋਗ ਹੈ ਕਿ ਟਿੱਬਾ ਰੋਡ ਲੁੱਟ-ਮਾਰ ਕਾਂਡ ਦੇ ਮਾਮਲੇ ਵਿੱਚ ਧਾਰਾ 382, 34, 323 ਤਹਿਤ ਐਫ.ਆਈ.ਆਰ. ਦਰਜ਼ ਹੋ ਚੁੱਕੀ ਹੈ। ਇਹ ਐਫ਼.ਆਈ.ਆਰ. ਵੀ ਥਾਣੇ 'ਤੇ ਰੋਸ ਮੁਜ਼ਾਹਰੇ ਤੋਂ ਬਾਅਦ ਹੀ ਦਰਜ਼ ਹੋਈ ਸੀ। ਪੁਲਿਸ ਨੇ ਐਫ਼.ਆਈ.ਆਰ. ਦਰਜ਼ ਹੋਣ ਤੋਂ ਬਾਅਦ ਦੋਸ਼ੀ ਗੁੰਡਾ ਗਿਰੋਹ ਨੂੰ ਫੜ ਤਾਂ ਲਿਆ ਪਰ ਬਿਨਾਂ ਅਦਾਲਤ ਵਿੱਚ ਪੇਸ਼ ਕੀਤਿਆਂ ਅਤੇ ਬਿਨਾਂ ਜਮਾਨਤ ਤੋਂ ਉਹਨਾਂ ਨੂੰ ਛੱਡ ਦਿੱਤਾ। ਪੁਲੀਸ ਸ਼ਰੇਆਮ ਗੁੰਡਾਗਰਦੀ ਨੂੰ ਹੱਲਾਸ਼ੇਰੀ ਦੇ ਰਹੀ ਹੈ। ਇਸ ਖਿਲਾਫ਼ ਲੋਕਾਂ ਵਿੱਚ ਭਾਰੀ ਰੋਹ ਹੈ ਅਤੇ ਅੱਜ ਵਿਸ਼ਾਲ ਗਿਣਤੀ ਵਿੱਚ ਇਕੱਠੇ ਹਏ ਲੋਕਾਂ ਨੇ ਪੁਲੀਸ-ਗੁੰਡਾ ਗਠਜੋੜ ਖਿਲਾਫ਼ ਜ਼ੋਰਦਾਰ ਅਵਾਜ਼ ਬੁਲੰਦ ਕੀਤੀ।
ਅੱਜ ਦੇ ਮੁਜਾਹਰੇ ਨੂੰ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ, ਟੈਕਸਟਾਈਲ  ਹੌਜ਼ਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਰਾਜਵਿੰਦਰ, ਨੌਜਵਾਨ ਭਾਰਤ ਸਭਾ ਦੇ ਨਵਕਰਨ, ਵਿਸ਼ਵਨਾਥ, ਵਿਸ਼ਾਲ ਆਦਿ ਨੇ ਸੰਬੋਧਿਤ ਕੀਤਾ।
ਬੁਲਾਰਿਆਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੂਰੇ ਲੁਧਿਆਣੇ ਦੀ ਤਰਾਂ ਬਸਤੀ ਜੋਧੇਵਾਲ਼ ਥਾਣਾ ਖੇਤਰ ਵਿੱਚ ਵੀ ਗੁੰਡਾਗਰਦੀ, ਲੁੱਟ-ਮਾਰ, ਔਰਤਾਂ ਨਾਲ਼ ਛੇੜਛਾੜ, ਅਗਵਾ, ਬਲਾਤਕਾਰ ਜਿਹੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਪਰ ਪੁਲੀਸ ਅਪਰਾਧੀਆਂ ਖਿਲਾਫ਼ ਨਾ ਸਿਰਫ਼ ਬਣਦੀ ਕਾਰਵਾਈ ਨਹੀਂ ਕਰਦੀ ਸਗੋਂ ਅਪਰਾਧੀਆਂ ਦਾ ਸਾਥ ਦਿੱਤਾ ਜਾ ਰਿਹਾ ਹੈ। ਪਿਛਲੇ ਦਿਨੀਂ 27 ਅਗਸਤ ਨੂੰ ਬਿੱਲਾ ਅਤੇ ਹੈਪੀ ਨਾਂ ਦੇ ਦੋ ਗੁੰਡਿਆਂ ਨੇ ਦੋ ਮਜ਼ਦੂਰਾਂ (ਸ਼ੰਭੂ ਅਤੇ ਕੇਦਾਰਨਾਥ) ਨਾਲ਼ ਲੁੱਟ-ਮਾਰ ਕੀਤੀ। ਇਸ ਮਾਮਲੇ ਵਿੱਚ ਲੋਕਾਂ ਨੇ ਜਦੋਂ ਥਾਣੇ 'ਤੇ ਮੁਜਾਹਰਾ ਕੀਤਾ ਤਾਂ ਧਾਰਾ 382, 34, 323 ਤਹਿਤ ਐਫ.ਆਈ.ਆਰ. (ਨੰ. 300) ਵੀ ਦਰਜ ਹੋਈ। ਪਹਿਲਾਂ ਤਾਂ ਦੋਸ਼ੀਆਂ ਨੂੰ ਫੜਿਆ ਹੀ ਨਹੀਂ ਗਿਆ ਪਰ ਚਾਰ ਦਿਨ ਬਾਅਦ ਲੋਕਾਂ ਦੇ ਦਬਾਅ ਕਾਰਨ ਦੋਸ਼ੀ ਫੜੇ ਗਏ। ਪਰ ਪੁਲੀਸ ਨੇ ਅਦਾਲਤ ਵਿੱਚ ਪੇਸ਼ ਕੀਤੇ ਬਿਨਾਂ ਹੀ ਦੋਸ਼ੀਆਂ ਨੂੰ ਛੱਡ ਦਿੱਤਾ। ਬਿੱਲਾ ਅਤੇ ਹੈਪੀ ਨੂੰ ਪੁਲੀਸ ਦੀ ਮਿਲੀਭੁਗਤ ਨਾਲ਼ ਅਜ਼ਾਦ ਘੁੰਮ ਰਹੇ ਹਨ। 
ਬੁਲਾਰਿਆਂ ਨੇ ਕਿਹਾ ਕਿ ਲੁੱਟ-ਮਾਰ ਦਾ ਸ਼ਿਕਾਰ ਮਜ਼ਦੂਰਾਂ ਨੂੰ ਕੇਸ ਵਾਪਿਸ ਲੈਣ ਲਈ ਲਗਾਤਾਰ ਡਰਾਇਆ ਥਮਕਾਇਆ ਜਾ ਰਿਹਾ ਹੈ। ਉਹਨਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਥਾਣੇ ਵਿੱਚ ਸ਼ਿਕਾਇਤ ਹੋਣ ਤੋਂ ਬਾਅਦ ਵੀ ਸ਼ੰਭੂ 'ਤੇ ਗੁੰਡਾ ਗਿਰੋਹ ਵੱਲੋਂ ਦੋ ਜਾਨਲੇਵਾ ਹਮਲੇ ਹੋ ਚੁੱਕੇ ਹਨ। ਸ਼ੰਭੂ ਦੇ ਬੱਚਿਆਂ ਨੂੰ ਡਰ ਕਾਰਨ ਸਕੂਲ ਛੱਡਣਾ ਪਿਆ ਹੈ। ਬਸਤੀ ਜੋਧੇਵਾਲ ਪੁਲੀਸ ਦੀ ਇਸ ਘਟੀਆ ਕਾਰਗੁਜ਼ਾਰੀ ਬਾਰੇ ਏ.ਡੀ.ਸੀ.ਪੀ. - 4 ਸਤਪਾਲ ਸਿੰਘ ਅਟਵਾਲ਼ ਨੂੰ ਮਿਲਕੇ ਸੂਚਿਤ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਇਸ ਸਬੰਧੀ ਲਿਖਿਤ ਸ਼ਿਕਾਇਤ ਵੀ ਕੀਤੀ ਗਈ ਹੈ। ਪਰ ਇਸ ਸਬੰਧੀ ਹੁਣ ਤੱਕ ਕੋਈ ਕਾਰਵਾਈ ਸਾਹਮਣੇ ਨਹੀਂ ਆਈ ਹੈ।
ਬੁਲਾਰਿਆਂ ਨੇ ਕਿਹਾ ਟਿੱਬਾ ਰੋਡ ਲੁੱਟ-ਮਾਰ ਕਾਂਡ ਦੇ ਸਬੰਧ ਵਿੱਚ ਬਸਤੀ ਜੋਧੇਵਾਲ਼ ਪੁਲੀਸ ਦੀ ਅਪਰਾਧੀਆਂ ਨਾਲ਼ ਮਿਲੀਭੁਗਤ ਤੋਂ ਸਮਝਿਆ ਜਾ ਸਕਦਾ ਹੈ ਕਿ ਕਿਉਂ ਲੁਧਿਆਣੇ ਵਿੱਚ ਆਮ ਲੋਕਾਂ, ਗਰੀਬਾਂ-ਔਰਤਾਂ ਨਾਲ਼ ਅਪਰਾਧ ਲਗਾਤਾਰ ਵਧਦੇ ਜਾ ਰਹੇ ਹਨ। ਕਿ ਕਿਉਂ ਗੁੰਡਾ ਗਿਰੋਹ ਏਨੇ ਬੇਖੌਫ਼ ਹਨ। ਸ਼ਹਿਰ ਵਿੱਚ ਗੁੰਡਾ-ਪੁਲੀਸ-ਸਿਆਸੀ ਨਾਪਾਕ ਗਠਜੋੜ ਕਾਇਮ ਹੈ ਜਿਸ ਖਿਲਾਫ਼ ਲੋਕਾਂ ਨੂੰ ਅੱਗੇ ਆਉਣ ਹੀ ਪਵੇਗਾ। 
ਹੋਰ ਵੇਰਵੇ ਲਈ ਸੰਪਰਕ ਕਰੋ ਲਖਵਿੰਦਰ ਨਾਲ ਜੋ ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ ਦੇ ਪ੍ਰਧਾਨ ਹਨ। ਮੋਬਾਈਲ ਨੰਬਰ ਹੈ:ਫੋਨ ਨੰ.- 9646150249 

Friday, September 04, 2015

ਲੁਧਿਆਣਾ:ਨਸ਼ਿਆਂ ਦੇ ਪੱਟੇ ਨੌਜਵਾਨ ਬਣ ਗਏ ਲੁਟੇਰੇ

ਚਾਰ ਮੁਲਜ਼ਮਾਂ ਨੇ ਮੰਨਿਆ ਕਿ ਨਸ਼ੇ ਦੀ ਤੋੜ ਲਈ ਕਰਦੇ ਹਾਂ ਲੁੱਟਾਂ ਖੋਹਾਂ 
ਲੁਧਿਆਣਾ: 3 ਸਤੰਬਰ 2015: (ਪੰਜਾਬ ਸਕਰੀਨ ਬਿਊਰੋ): 
ਥਾਣਾ ਮਾਡਲ ਟਾੳੂਨ ਪੁਲੀਸ ਨੇ ਮੋਟਰਸਾੲੀਕਲ ’ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚਾਰ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਤਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਸਵਿੰਦਰ ਵਰਮਾ ਅਤੇ ਆਕਾਸ਼ ਠਾਕੁਰ ਵਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ 16 ਮੋਬਾਈਲ ਅਤੇ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ੳੁਹ ਨਸ਼ਾ ਲੈਣ ਦੇ ਆਦੀ ਹਨ ਤੇ ਇਸ ਤੋੜ ਨੂੰ ਪੂਰਾ ਕਰਨ ਲੲੀ ਹੀ ਲੁੱਟ-ਖੋਹ ਕਰਦੇ ਸਨ।
ਜਾਣਕਾਰੀ ਅਨੁਸਾਰ ਥਾਣਾ ਮਾਡਲ ਟਾੳੂਨ ਪੁਲੀਸ ਨੇ ਸ਼ਮਸ਼ਾਨਘਾਟ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਕੁਝ ਨੌਜਵਾਨ ਚੋਰੀ ਦੇ ਮੋਬਾਈਲ ਫੋਨ ਵੇਚਣ ਦੀ ਤਾਕ ਵਿੱਚ ਹਨ। ਪੁਲੀਸ ਨੇ ਮੌਕੇ ’ਤੇ ਪੁੱਜ ਕੇ ਚਾਰਾ ਨੌਜਵਾਨਾਂ ਨੂੰ ਕਾਬੂ ਕਰ ਲਿਆ। ਪੁਲੀਸ ਮੁਤਾਬਕ ਮੁਲਜ਼ਮ ਨਸ਼ਾ ਕਰਨ ਦੇ ਆਦੀ ਹਨ ਅਤੇ ਜਦੋਂ ਨਸ਼ਾ ਕਰਨ ਲਈ ਪੈਸੇ ਖਤਮ ਹੋ ਗਏ ਤਾਂ ਮੁਲਜ਼ਮਾਂ ਨੇ ਲੁੱਟ-ਖੋਹ ਕਰਨ ਵਾਲਾ ਗਰੋਹ ਬਣਾ ਲਿਆ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਦੋ ਦਰਜਨ ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਫੜੇ ਗਏ ਮੁਲਜ਼ਮਾਂ ਵਿੱਚੋਂ ਜਸਵਿੰਦਰ ਅਤੇ ਤਜਿੰਦਰ ’ਤੇ ਪਹਿਲਾਂ ਵੀ ਲੁੱਟ-ਖੋਹ ਦੇ ਕੇਸ ਦਰਜ ਹਨ। ਉਹ ਇੱਕ ਸਾਲ ਪਹਿਲਾਂ ਜੇਲ੍ਹ ਵੀ ਕੱਟ ਕੇ ਆਏ ਹਨ। ਮੁਲਜਮਾਂ ਕੋਲੋਂ 16 ਚੋਰੀ ਦੇ ਮੋਬਾਈਲ ਅਤੇ ਇੱਕ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਬਰਾਮਦ ਸਾਰਾ ਸਾਮਾਨ ੳੁਨ੍ਹਾਂ ਮਾਡਲ ਟਾੳੂਨ ਇਲਾਕੇ ਵਿੱਚੋਂ ਹੀ ਲੁੱਟਿਆ ਸੀ।

Sunday, August 30, 2015

ਸੁੱਖਾ ਬਾੜੇਵਾਲੀਆ ਗੈਂਗ ਦੇ ਦੋ ਮੈਂਬਰ ਅਸਲੇ ਸਮੇਤ ਗ੍ਰਿਫਤਾਰ

Sun, Aug 30, 2015 at 5:54 PM
ਬਣਾ ਰਹੇ ਸਨ ਕਿਸੇ ਨਵੀਂ ਵਾਰਦਾਤ ਦੀ ਯੋਜਨਾ 
ਲੁਧਿਆਣਾ: 30 ਅਗਸਤ 2015: (ਪੰਜਾਬ ਸਕਰੀਨ ਬਿਊਰੋ):
ਅੱਜ ਗੁਪਤ ਇਤਲਾਹ ਪਰ ਥਾਣਾ ਪੀ.ਏ.ਯੂ. ਦੀ ਪੁਲਿਸ ਪਾਰਟੀ ਵਲੋ ਕੰਟਰੀ ਹੋਮ ਰੋਡ ਮੋੜ ਨੇੜੇ ਦਸਮੇਸ ਨਗਰ ਨਾਕਾਬੰਦੀ ਕੀਤੀ ਗਈ । ਇਥੇ ਸੁੱਖਾ ਬਾੜੇਵਾਲੀਆ ਗੈਂਗ ਦੇ ਦੋ ਸਾਥੀ ਗਗਨਦੀਪ ਸਿੰਘ ਉਰਫ ਗੱਗੀ ਅਤੇ ਕਰਮਜੀਤ ਸਿੰਘ ਉਰਫ ਬੰਟੀ ਨੂੰ ਨਾਕਾਬੰਦੀ ਦੌਰਾਨ ਮੋਟਰਸਾਇਕਲ ਪਰ ਆਉਦਿਆਂ ਕਾਬੂ ਕਰਕੇ ਮੁਕੱਦਮਾ ਨੰਬਰ 132 ਮਿਤੀ 29-8-2015 ਅ/ਧ 382-34 ਭ:ਦੰਡ ਥਾਣਾ ਪੀ:ਏ:ਯੂ ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ । ਜਿੰਨਾ ਪਾਸੋ ਇੱਕ ਪਿਸਤੋਲ ਦੇਸੀ 6 ਗੋਲੀ 32 ਬੋਰ ਬਰਾਮਦ  ਕੀਤੇ। ਇਹ ਦੋਵੇਂ ਕਿਸੇ ਨਵੀਂ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸਨ। ਯਾਦ ਰਹੇ ਕਿ ਉਕਤ ਦੋਸੀ ਸੁੱਖਾ ਬਾੜੇਵਾਲੀਆ ਗੈਂਗ ਦੇ ਮੈਂਬਰ ਹਨ। ਜਿੰਨਾਂ ਪਹਿਲਾ ਛਾਉਣੀ ਮਹੁੱਲਾ ਵਿੱਚ ਸੁੱਖਾ ਅਤੇ ਗੋਰੂ ਬੱਚਾ ਦੇ ਗੈਂਗ ਨਾਲ ਰਲਕੇ ਗੋਲੀਆਂ ਮਾਰ ਕੇ ਉਹਨਾਂ ਦਾ ਜੂਆ ਲੁੱਟਿਆ ਸੀ ਅਤੇ ਨੂਰਪੁਰ ਬੇਦੀ ਵਿਖੇ ਕਾਰ ਸਵਾਰ ਨੂੰ ਰੋਕ ਕੇ ਗੋਲੀਆਂ ਮਾਰੀਆਂ ਸਨ। ਇਹਨਾਂ ਦੇ ਖਿਲਾਫ ਹੇਠ ਲਿਖੇ ਮੁਕੱਦਮੇ ਦਰਜ ਰਜਿਸਟਰ ਹਨ ਜਿਨਾ ਵਿੱਚ ਇਹ ਗੈਰਹਾਜਰ ਹਨ। ਮੁਕੱਦਮਿਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ। ਪੀ. ਏ. ਯੂ. ਥਾਣਾ ਮੁਖੀ ਸੁਰਿੰਦਰ ਚੋਪੜਾ ਨੇ ਦੱਸਿਆ  ਕਿ ਆਈ. ਏ. ਐੱਸ. ਗੁਰਸੇਵਕ ਸਿੰਘ ਨੇ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਦਸਮੇਸ਼ ਨਗਰ ਨੇੜੇ ਕੀਤੀ ਨਾਕਾਬੰਦੀ ਦੌਰਾਨ ਪੁਲਿਸ ਨੇ ਸੁੱਖਾ ਬਾੜੋਵਾਲੀਆ ਗੈਂਗ ਦੇ 2 ਮੈਂਬਰਾਂ ਅਸਲ੍ਹੇ ਸਣੇ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਹਨਾਂ ਕੋਲੋਂ ਇਕ ਦੇਸੀ ਪਿਸਤੌਲ, 6 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। 
1. ਮੁਕੱਦਮਾ ਨੰਬਰ 113 ਮਿਤੀ 23/11/13 ਅ/ਧ 307,148,149 IPC 25 ਅਸਲਾ ਐਕਟ ਥਾਣਾ ਨੂਰਪਰ ਬੇਦੀ ਰੋਪੜ।
2. ਮੁਕੱਦਮਾ ਨੰਬਰ 234 ਮਿਤੀ 29/10/13 ਅ/ਧ 398,382,336,148,149   IPC 25 ਅਸਲਾ ਐਕਟ ਥਾਂਣਾ ਸਲੇਮ ਟਾਬਰੀ ਲੁਧਿਆਣਾ।
3. ਮੁਕੱਦਮਾ ਨੰਬਰ 100 ਮਿਤੀ 1/12/13 ਅ/ਧ 307,34 IPC 25 ਅਸਲਾ ਐਕਟ  ਥਾਣਾ ਹੈਬੋਵਾਲ ਲੁਧਿਆਂਣਾ।
4. ਮੁਕੱਦਮਾ ਨੰਬਰ 57 ਮਿਤੀ 16/05/12 ਅ/ਧ 448,380,506,504 IPC ਥਾਣਾ ਸਰਾਭਾ ਨਗਰ ਲੁਧਿਆਂਣਾ
5. ਮੁਕੱਦਮਾ ਨੰਬਰ 23 ਮਿਤੀ 1/04/13 ਅ/ਧ 447,427,506  IPC  ਪੀ.ਏ.ਯੂ.ਲੁਧਿਆਣਾ 

Tuesday, July 28, 2015

ਸ਼ਹੀਦ: ਸਲਾਮੀਆਂ ਦੇ ਨਾਲ ਨਾਲ ਜਰੂਰੀ ਹੈ ਪਰਿਵਾਰਾਂ ਨੂੰ ਆਰਥਿਕ ਸੁਰੱਖਿਆ

ਪਰਿਵਾਰ ਵੱਲੋਂ ਸ਼ਹੀਦ ਐੱਸ ਪੀ ਦਾ ਸਸਕਾਰ ਕਰਨ ਤੋਂ ਨਾਂਹ ਗੰਭੀਰ ਇਸ਼ਾਰਾ 
ਲੁਧਿਆਣਾ: 28 ਜੁਲਾਈ 2015: (ਪੰਜਾਬ ਸਕਰੀਨ ਬਿਊਰੋ):
ਸੜਕਾਂ ਦੇ ਪ੍ਰਮੁਖ ਚੋਂਕਾਂ ਵਿੱਚ ਜਾਣਾ, ਮੋਮਬੱਤੀਆਂ ਜਗਾਉਣ ਆਸਾਨ ਹੈ ਪਰ ਪਰਿਵਾਰਕ ਮੁਖੀ ਦੀ ਮੌਤ ਨਾਲ ਪਏ  ਘਾਟੇ ਦਾ ਅਹਿਸਾਸ ਬਹੁਤ ਹੀ ਮੁਸ਼ਕਿਲ।  ਦੇਸ੍ਵ੍ਹ ਲੈ ਜਾਨਾਂ ਵਾਰਨ ਦੀਆਂ ਗੱਲਾਂ ਕਰਨਾ ਵੀ ਸੌਖਾ ਹੈ ਪਰ ਸ਼ਹੀਦਾਂ ਦੇ ਪਰਿਵਾਰਾਂ ਦੀ ਸਾਰ ਲੈਣਾ ਅਜੇ ਵੀ ਬੜਾ ਮੁਸ਼ਕਿਲ। ਦੀਨਾਨਗਰ 'ਚ ਅੱਤਵਾਦੀਆਂ ਦੇ ਹਮਲੇ 'ਚ ਸ਼ਹੀਦ ਹੋਏ ਪੰਜਾਬ ਪੁਲਸ ਦੇ ਐਸ ਪੀ ਬਲਜੀਤ ਸਿੰਘ ਦੀ ਪਤਨੀ ਨੇ ਆਪਣੇ ਪਤੀ ਦੇ ਸਸਕਾਰ ਲਈ ਪੰਜਾਬ ਸਰਕਾਰ ਸਾਹਮਣੇ ਬਹੁਤ ਵੱਡੀ ਸ਼ਰਤ ਰੱਖ ਦਿੱਤੀ ਹੈ। ਸੋਗ ਦੇ ਮੌਕੇ 'ਤੇਆਜਿਹਿ ਸ਼ਰਤ ਰੱਖਣ ਲੱਗਿਆਂ ਇਹ ਪਰਿਵਾਰ ਕਿੰਨੀ ਦੁਬਿਧਾ ਅਤੇ ਦਰਦ ਵਿੱਚੋਂ ਗੁਜਰਿਆ ਹੋਣਾ ਹੈ ਇਸਦਾ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰਨਾ ਜਰੂਰੀ ਹੈ। ਬਲਜੀਤ ਸਿੰਘ ਦੀ ਪਤਨੀ ਕੁਲਵੰਤ ਕੌਰ ਨੇ ਕਿਹਾ ਹੈ ਕਿ ਜਦੋਂ ਤੱਕ ਉਨ੍ਹਾ ਦੇ ਪੁੱਤਰ ਨੂੰ ਐਸ ਪੀ ਅਤੇ ਧੀਆਂ ਨੂੰ ਤਹਿਸੀਲਦਾਰ ਬਣਾਉਣ ਲਈ ਨਿਯੁਕਤੀ ਪੱਤਰ ਨਹੀਂ ਮਿਲਦਾ, ਉਦੋਂ ਤੱਕ ਉਹ ਆਪਣੇ ਪਤੀ ਦਾ ਅੰਤਿਮ ਸੰਸਕਾਰ ਨਹੀਂ ਕਰੇਗੀ। ਕੁਲਵੰਤ ਕੌਰ ਨੇ ਦਸਿਆ ਕਿ ਜਦੋਂ ਉਨ੍ਹਾ ਦੇ ਸਹੁਰਾ ਸਾਹਿਬ ਸ਼ਹੀਦ ਹੋਏ ਸਨ, ਉਸ ਵੇਲੇ ਉਨ੍ਹਾ ਦੇ ਪਤੀ ਨੂੰ ਨੌਕਰੀ ਹਾਸਲ ਕਰਨ ਲਈ ਦੋ ਸਾਲ ਧੱਕੇ ਖਾਣੇ ਪਏ ਸਨ। ਕੁਲਵੰਤ ਕੌਰ ਨੇ ਇਹ ਵੀ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਨੇ ਪੁਲਸ ਨੂੰ ਆਧੁਨਿਕ ਤਕਨਾਲੋਜੀ ਵਾਲੇ ਹਥਿਆਰ ਵੀ ਨਹੀਂ ਦਿੱਤੇ ਹਨ। ਐੱਸ.ਪੀ.ਡੀ ਬਲਜੀਤ ਸਿੰਘ ਦੇ ਬੇਟੇ ਮਨਿੰਦਰ ਸਿੰਘ ਨੇ ਵੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਸ ਨੂੰ ਉਸ ਦੇ ਪਿਤਾ ਵਾਲੀ ਐੱਸ.ਪੀ ਦੀ ਨੌਕਰੀ ਦਿੱਤੀ ਜਾਵੇ ਅਤੇ ਭੈਣਾਂ ਨੂੰ ਤਹਿਸੀਲਦਾਰ ਦੀ ਨੌਕਰੀ ਦਿੱਤੀ ਜਾਵੇ। ਮਨਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸਰਬਜੀਤ ਦੀ ਮੌਤ 'ਤੇ ਪੰਜਾਬ ਸਰਕਾਰ ਨੇ ਉਸ ਦੇ ਪਰਵਾਰ ਨੂੰ 1 ਕਰੋੜ ਰੁਪਏ ਅਤੇ ਉਸ ਦੀ ਬੇਟੀ ਨੂੰ ਤਹਿਸੀਲ਼ਦਾਰ ਦੀ ਨੌਕਰੀ ਦਿੱਤੀ ਸੀ ਅਤੇ ਅਸੀਂ ਵੀ ਚਾਹੁੰਦੇ ਹਾਂ ਕਿ ਮੈਨੂੰ ਐੱਸ.ਪੀ ਰੈਂਕ ਦੀ ਨੌਕਰੀ ਮੌਕੇ 'ਤੇ ਹੀ ਦਿੱਤੀ ਜਾਵੇ। ਸ਼ਹੀਦ ਬਲਜੀਤ ਸਿੰਘ ਦੇ ਬੇਟੇ ਦੇ ਬਿਆਨ ਤੋਂ ਸਾਰੇ ਲੋਕ ਹੈਰਾਨ ਰਹਿ ਗਏ ਪਰ ਸ਼ਹੀਦਾਂ ਦੇ ਪਰਿਵਾਰਾਂ ਵਿੱਚ ਪੈਦਾ ਹੁੰਦੀ ਇਸ ਮਾਂਸਿਕ੍ਕਤਾ ਬਾਰੇ ਕਿਸੇ ਨਾ ਸੋਚਿਆ। ਪਰਿਵਾਰਿਕ ਮੁਖੀ ਦਾ ਸਦੀਵੀ ਵਿਛੋੜਾ, ਸਾਹਮਣੇ ਪਈ ਲਾਸ਼ ਪਰ ਉਸ ਦਰਦ ਨਾਲੋਂ ਵੱਡਾ ਦਰਦ ਬਣੀ ਆਉਣ ਵਾਲੀ ਜ਼ਿੰਦਗੀ। ਜਾਨਾਂ ਵਾਰਨ ਵਾਲੇ ਪਰਿਵਾਰਾਂ ਦੀ ਇਸ ਹਾਲਤ ਨੂੰ ਦੇਖ ਕੇ ਸਾਨੂੰ ਸ਼ਰਮ ਆਉਣੋ  ਵੀ ਹਟ ਗਈ ਹੈ। ਮੋਮਬੱਤੀਆਂ ਜਗਾਈਆਂ, ਫੋਟੋ ਖਿਚਵਾਈਆਂ ਅਤੇ ਚਲੋ ਜੀ ਮੁੱਕ ਗਿਆ ਫਰਜ਼, ਹੋ ਗਏ ਸਾਰੇ ਲਾਂਭੇ। ਜਿਸਦਾ ਪਤੀ ਚਲੀ ਗਿਆ ਉਸਨੇ ਸਾਰੀ ਉਮਰ ਇਕੱਲੀ ਨੇ ਦੁਖ ਝੱਲਣਾ ਹੈ, ਜਿਹਨਾਂ ਦਾ ਪੁੱਤ ਚਲਾ ਗਿਆ ਉਹਨਾਂ ਆਪਣਾ ਬੁਢਾਪਾ ਬਿਨਾ ਦ੍ਗੋਰੀ ਦੇ ਲੰਘਾਉਣਾ ਹੈ, ਜਿਹਨਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਖੁੱਸ ਗਿਆ ਉਹਨਾਂ ਇੱਕ ਇੱਕ ਪਲ ਬਿਨਾ ਮਾਰਗਦਰਸ਼ਨ ਦੇ ਲੰਘਾਉਣਾ ਹੈ। 
ਬਲਜੀਤ ਸਿੰਘ ਦੇ ਪਰਵਾਰ 'ਚ ਪਤਨੀ ਕੁਲਵੰਤ ਕੌਰ ਤੋਂ ਇਲਾਵਾ ਇੱਕ ਪੁੱਤਰ ਮਨਿੰਦਰ ਸਿੰਘ (27) ਅਤੇ ਦੋ ਧੀਆਂ ਪਰਮਿੰਦਰ ਕੌਰ (22) ਅਤੇ ਰਵਿੰਦਰ ਕੌਰ (20) ਹਨ। ਮਨਿੰਦਰ ਬੀ ਟੈਕ ਕਰ ਰਿਹਾ ਹੈ, ਜਦਕਿ ਪਰਮਿੰਦਰ ਆਈਲੈਟਸ ਅਤੇ ਰਵਿੰਦਰ ਬੀ ਡੀ ਐਸ ਕਰ ਰਹੀ ਹੈ। ਬਲਜੀਤ ਸਿੰਘ ਆਪਣੇ ਸਮੇਂ ਚੋਟੀ ਦੇ ਹਾਕੀ ਖਿਡਾਰੀ ਸਨ। ਉਹ ਹਾਕੀ ਟੀਮ 'ਚ ਮਿੱਡ ਫੀਲਡਰ ਵਜੋਂ ਖੇਡਦੇ ਸਨ। ਉਨ੍ਹਾ ਨੇ 1993 'ਚ ਦੱਖਣੀ ਅਫ਼ਰੀਕਾ ਵਿਰੁੱਧ ਪਹਿਲਾ ਕੌਮਾਂਤਰੀ ਮੈਚ ਖੇਡਿਆ ਸੀ।
ਬਲਜੀਤ ਸਿੰਘ ਦੇ ਪਿਤਾ ਅੱਛਰ ਸਿੰਘ ਨੂੰ ਵੀ ਪੰਜਾਬ ਦੇ ਕਾਲੇ ਦੌਰ ਦੌਰਾਨ ਅੱਤਵਾਦੀਆਂ ਨੇ ਸ਼ਹੀਦ ਕਰ ਦਿੱਤਾ ਸੀ। ਸਰਕਾਰ ਨੇ ਬਲਜੀਤ ਸਿੰਘ ਨੂੰ ਪੁਲਸ 'ਚ ਨੌਕਰੀ ਦੇ ਦਿੱਤੀ ਸੀ। ਅੱਛਰ ਸਿੰਘ ਉਸ ਵੇਲੇ ਪੁਲਸ 'ਚ ਇੰਸਪੈਕਟਰ ਸਨ। ਉਨ੍ਹਾ ਦੀ ਮੌਤ ਤੋਂ ਬਾਅਦ ਬਲਜੀਤ ਸਿੰਘ ਨੂੰ 1985 'ਚ ਏ ਐਸ ਆਈ ਦੀ ਨੌਕਰੀ ਦਿੱਤੀ ਗਈ ਸੀ।ਜੇ ਅਸੀਂ ਹਰ ਵਿਅਕਤੀ ਦੇ ਮਨ ਵਿੱਚ ਸ਼ਹੀਦ ਪਰਿਵਾਰਾਂ ਲਈ ਸਤਿਕਾਰ ਪੈਦਾ ਕਰ ਸਕੀਏ ਤਾਂ ਹੀ ਬਣੇਗੀ ਆਰਥਿਕ ਸੁਰੱਖਿਆ ਯਕੀਨੀ। 

Saturday, May 16, 2015

Ludhiana Police: ਪੰਜ ਖਤਰਨਾਕ ਲੁਟੇਰੇ ਕਾਬੂ

ਆੜ੍ਹਤੀ ਨੂੰ ਲੁੱਟਣ ਦੀ ਬਣਾ ਰਹੇ ਸਨ ਯੋਜਨਾ
ਲੁਧਿਆਣਾ: 16 ਮਈ 2015: (ਪੰਜਾਬ ਸਕਰੀਨ  ਬਿਊਰੋ):
ਇਸਤੋਂ ਪਹਿਲਾਂ ਕਿ ਤੁਹਾਨੂੰ ਲੁਧਿਆਣਾ ਵਿੱਚ ਕਿਸੇ ਵੱਡੀ ਲੁੱਟਖੋਹ ਦੀ ਕੋਈ ਖਬਰ ਆਉਂਦੀ ਪੁਲਿਸ ਨੇ ਲੁਟੇਰਿਆਂ ਨੂੰ ਕਾਬੂ ਕਰ ਲਿਆ। ਇਸ ਵਾਰ ਲੁੱਟ ਖੋਹ ਦਾ ਨਿਸ਼ਾਨਾ ਬਣਾਇਆ ਜਾਣਾ ਸੀ ਥਾਣਾ ਸਲੇਮ ਟਾਬਰੀ ਅਧੀਨ ਆਉਂਦੀ ਦਾਣਾ ਮੰਡੀ  ਦੇ ਕਿਸੇ ਆੜਤੀ ਨੂੰ। ਪੁਲਿਸ ਦਾ ਖੁਫੀਆ  ਤੰਤਰ ਬੜਾ ਚੁਸਤ ਨਿਕਲਿਆ ਅਤੇ ਲੁਟੇਰਿਆਂ ਨੂੰ ਉਸ ਵੇਲੇ ਕਾਬੂ ਕਰ ਲਿਆ ਗਿਆ ਜਦੋਂ ਉਹ ਨੇੜੇ ਹੀ ਕਿਸੇ ਬੇਆਬਾਦ ਥਾਂ ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਲੁਧਿਆਣਾ ਪੁਲਿਸ ਵੱਲੋ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ਼ ਚਲਾਈ ਗਈ ਮੁਹਿੰਮ ਅਧੀਨ ਥਾਣਾ ਸਲੇਮ ਟਾਬਰੀ ਦੇ ਇੰਸਪੈਕਟਰ ਮਨਿੰਦਰ ਬੇਦੀ ਅਤੇ ਸਹਾਇਕ SHO ਦਲਵੀਰ ਸਿੰਘ 'ਤੇ ਆਧਾਰਿਤ ਟੀਮ ਨੇ ਇੱਕ ਗੁਪਤ ਇਤਲਾਹ ਦੇ ਆਧਾਰ 'ਤੇ ਫੌਰੀ ਐਕਸ਼ਨ ਲੈਂਦਿਆਂ  ਇਹਨਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ।
ਇਸਦਾ ਖੁਲਾਸਾ ACP (North) ਰਮਨੀਸ਼ ਚੌਧਰੀ ਨੇ ਅੱਜ ਸ਼ਾਮ ਕੋਤਵਾਲੀ ਵਿੱਚ ਬੁਲਾਈ ਗਈ ਇੱਕ ਪ੍ਰੈਸ ਕਾਨਫਰੰਸ ਵਿੱਚ ਕੀਤਾ। ਕਾਬੂ ਕੀਤੇ ਗਾਏ ਪੰਜ ਲੁਟੇਰੇ ਹਨ--ਲਖਵਿੰਦਰ ਸਿੰਘ ਉਰਫ ਲੱਕੀ ਉਰਫ ਘੋੜਾ, ਗਗਨਦੀਪ ਸਿੰਘ ਉਰਫ ਅਮ੍ਰਿਤਸਰੀਆ, ਗੁਰਵਿੰਦਰ ਸਿੰਘ ਉਰਫ ਹੀਰਾ, ਸਰਬਜੀਤ ਸਿੰਘ ਉਰਫ ਸਿੱਬੂ, ਡਿੰਪਲ ਸ਼ਰਮਾ ਜਿਹਨਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ।