Showing posts with label Killing. Show all posts
Showing posts with label Killing. Show all posts

Monday, October 04, 2021

ਭਾਜਪਾ ਮੰਤਰੀਆਂ ਨੂੰ ਗ੍ਰਿਫਤਾਰ ਕਰਕੇ ਕਤਲ ਦਾ ਮੁਕੱਦਮਾ ਚਲਾਇਆ ਜਾਵੇ

Monday 4th October 2021 at 3:32 PM

ਲੋਕਾਂ ਨਾਲ ਖੜੋਣ ਵਾਲੀ ਜਮਹੂਰੀ ਅਧਿਕਾਰ ਸਭਾ ਵੱਲੋਂ ਜ਼ੋਰਦਾਰ ਮੰਗ 

ਨਵਾਂ ਸ਼ਹਿਰ//ਜਲੰਧਰ//ਲੁਧਿਆਣਾ: 4 ਅਕਤੂਬਰ 2021: (ਪੰਜਾਬ ਸਕਰੀਨ ਬਿਊਰੋ)::

ਲੋਕਾਂ ਨਾਲ ਹੁੰਦੀ ਹਰ ਵਧੀਕੀ ਵੇਲੇ ਮਜ਼ਬੂਤੀ ਨਾਲ ਆਵਾਜ਼ ਬੁਲੰਦ ਕਰਨ ਵਾਲੀ ਜੱਥੇਬੰਦੀ ਜਮਹੂਰੀ ਅਧਿਕਾਰ ਸਭਾ ਪੰਜਾਬ ਯੂਪੀ ਦੇ ਲਖੀਮਪੁਰ ਖੀਰੀ ਵਾਲੀ ਕਿਸਾਨ ਹੱਤਿਆਕਾਂਡ ਵਾਲੇ ਵੀ ਖੁੱਲ੍ਹ ਕੇ ਕਾਤਲਾਂ ਦੇ ਖਿਲਾਫ ਆਈ ਹੈ। ਇਸ ਸੰਬੰਧ ਵਿੱਚ ਸੰਗਠਨ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ. ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਲਖੀਮਪੁਰ ਖੀਰੀ ਵਿਚ ਆਰ.ਐੱਸ.ਐੱਸ.-ਭਾਜਪਾ ਦੇ ਗੁੰਡਿਆਂ ਵਲੋਂ ਅੰਦੋਲਕਾਰੀ ਕਿਸਾਨਾਂ ਉੱਪਰ ਗੱਡੀਆਂ ਚੜਾ ਕੇ ਚਾਰ ਕਿਸਾਨਾਂ ਅਤੇ ਸਾਧਨਾ ਨਿਊਜ਼ ਚੈਨਲ ਦੇ ਪੱਤਰਕਾਰ ਰਮਨ ਕਸ਼ਿਯਪ ਦੀ ਹੱਤਿਆ ਕਰਨ ਦੀ ਜਮਹੂਰੀ ਅਧਿਕਾਰ ਸਭਾ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਭਾਜਪਾ ਦੇ ਵਰਕਰ ਇਸ ਘਟਨਾ ਵਿਚ ਮਾਰੇ ਗਏ ਉਹ ਦਰਅਸਲ ਕਿਸਾਨਾਂ ਨੂੰ ਕੁਚਲਕੇ ਗੱਡੀ ਭਜਾ ਕੇ ਲਿਜਾ ਰਹੇ ਸਨ। 

ਜਿਨ੍ਹਾਂ ਦੀ ਮੌਤ ਨੂੰ ਹੁਣ ਗੋਦੀ ਮੀਡੀਆ ਵੱਲੋਂ ਤੇਜ਼ ਰਫ਼ਤਾਰ ਗੱਡੀ ਬੇਕਾਬੂ ਹੋ ਕੇ ਪਲਟਣ ਨਾਲ ਹੋਈ ਦੱਸਿਆ ਜਾ ਰਿਹਾ। ਅਸਲ ਵਿੱਚ ਇਨ੍ਹਾਂ ਹੱਤਿਆਵਾਂ ਲਈ ਆਰ.ਐੱਸ.ਐੱਸ.-ਭਾਜਪਾ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਜਿਸ ਨੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਖਦੇੜਣ ਲਈ ਜਾਣ-ਬੁੱਝ ਕੇ ਉਨ੍ਹਾਂ ਨੂੰ ਗੱਡੀਆਂ ਹੇਠ ਕੁਚਲਿਆ। 

ਇਹ ਹੱਤਿਆਕਾਂਡ ਆਰ.ਐੱਸ.ਐੱਸ.-ਭਾਜਪਾ ਦੀ ਕਿਸਾਨ ਅੰਦੋਲਨ ਨੂੰ ਤੋੜਣ ਦੀ ਡੂੰਘੀ ਸਾਜਿਸ਼ ਦਾ ਖਤਰਨਾਕ ਫਾਸ਼ੀ ਹਿੱਸਾ ਹੈ। ਇਸੇ ਸਾਜ਼ਿਸ਼ ਤਹਿਤ ਮਨੋਹਰ ਲਾਲ ਖੱਟੜ ਅਤੇ ਅਜੈ ਮਿਸ਼ਰਾ ਵਰਗੇ ਭਾਜਪਾ ਆਗੂ ਕਿਸਾਨਾਂ ਦੇ ਸੰਘਰਸ਼ ਦੇ ਜਮਹੂਰੀ ਹੱਕ ਨੂੰ ਕੁਚਲਣ ਲਈ ਖੁੱਲ੍ਹੇਆਮ ਹਿੰਸਾ ਵਾਲਾ ਮਾਹੌਲ ਬਣਾ ਰਹੇ ਹਨ। 

ਉਨ੍ਹਾਂ ਮੰਗ ਕੀਤੀ ਕਿ ਇਸ ਕਾਂਡ ਲਈ ਜ਼ਿੰਮੇਵਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਮੰਤਰੀ ਅਜੇ ਮਿਸ਼ਰਾ, ਉਸ ਦੇ ਲੜਕੇ ਅਭੈ ਮਿਸ਼ਰਾ ਮੋਨੂ ਅਤੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ, ਉਨ੍ਹਾਂ ਨੂੰ ਧਾਰਾ 302 ਤਹਿਤ ਗ੍ਰਿਫਤਾਰ ਕਰਕੇ ਮੁਕੱਦਮਾ ਚਲਾਇਆ ਗਿਆ। ਭੜਕਾਊ ਬਿਆਨਬਾਜ਼ੀ ਕਰਨ ਵਾਲੇ ਮਨੋਹਰ ਲਾਲ ਖੱਟੜ ਅਤੇ ਅਜੇ ਮਿਸ਼ਰਾ ਵਿਰੁੱਧ ਨਫ਼ਰਤ ਅਤੇ ਹਿੰਸਾ ਭੜਕਾਉਣ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ। 

ਉਨ੍ਹਾਂ ਕਿਹਾ ਕਿ ਜੂਝ ਰਹੇ ਕਿਸਾਨਾਂ ਦੀ ਇਹ ਸ਼ਹਾਦਤ ਫਾਸ਼ੀਵਾਦੀ ਹਕੂਮਤ ਦੇ ਕਫ਼ਨ ਵਿਚ ਹੁਣ ਕਿੱਲ ਸਾਬਤ ਹੋਵੇਗੀ ਅਤੇ ਇਹ ਸੰਘਰਸ਼ ਦੇ ਰੋਹ ਨੂੰ ਹੋਰ ਪ੍ਰਚੰਡ ਕਰੇਗੀ। ਉਨ੍ਹਾਂ ਅਪੀਲ ਕੀਤੀ ਕਿ ਮਜ਼ਦੂਰ ਕਿਸਾਨ ਜਥੇਬੰਦੀਆਂ ਸਮੇਤ ਸਮੂਹ ਲੋਕਪੱਖੀ ਤਾਕਤਾਂ ਫਾਸ਼ੀਵਾਦੀ ਆਰ.ਐੱਸ.ਐੱਸ.-ਭਾਜਪਾ ਰਾਜ ਦੇ ਖ਼ੂਨੀ ਹੱਥਾਂ ਨੂੰ ਰੋਕਣ ਅਤੇ ਕਤਲਾਂ ਲਈ ਜ਼ਿੰਮੇਵਾਰ ਮੰਤਰੀਆਂ ਵਿਰੁੱਧ ਕਾਰਵਾਈ ਕਰਾਉਣ ਲਈ ਵਿਸ਼ਾਲ ਲਾਮਬੰਦੀ ਰਾਹੀਂ ਜਨਤਕ ਦਬਾਓ ਲਾਮਬੰਦ ਕਰਨ।

Monday, October 23, 2017

ਮਾਤਾ ਚੰਦ ਕੌਰ ਜੀ ਦੇ ਕਾਤਲ ਫੜਨ ਦੇ ਵਾਸਤੇ ਰੋਸ ਮਾਰਚ “ਇੱਕ ਡਰਾਮਾ”- ਭੁਰਜੀ

ਇਹ "ਜਲੂਸ" ਸਰਕਾਰ ਅਤੇ ਜਾਂਚ ਏਜੰਸੀਆਂ ਨੂੰ ਗੁੰਮਰਾਹ ਕਰਨ ਲਈ
ਲੁਧਿਆਣਾ: 22 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ):: 
ਠਾਕੁਰ ਉਦੈ ਸਿੰਘ 
ਠਾਕੁਰ ਦਲੀਪ ਸਿੰਘ 
ਨਾਮਧਾਰੀ ਇਤਿਹਾਸ ਵਿੱਚ ਬਹੁਤ ਸਾਰੀਆਂ ਅਮੀਰ ਵਿਰਾਸਤਾਂ ਦਾ ਜ਼ਿਕਰ ਹੈ। ਇੱਕ ਉਹ ਵੀ ਵੇਲਾ ਸੀ ਜਦੋਂ ਨਾਮਧਾਰੀ ਸੱਚ ਅਤੇ ਸਿਧਾਂਤ ਨਹੀਂ ਸਨ ਛੱਡਦੇ ਜਾਨ ਭਾਵੇਂ ਛੱਡਣੀ ਪੈ ਜਾਵੇ। ਗਾਂਵਾਂ ਕਤਲ ਕਰਨ ਵਾਲੇ ਬੁੱਚੜਾਂ ਨੂੰ ਸੋਧਣ  ਵਾਲੇ ਨਾਮਧਾਰੀ ਸਿੰਘ ਸੂਰਮੇ ਜਦੋਂ ਬਚ ਨਿਕਲੇ ਤਾਂ ਪੁਲਿਸ ਨੇ ਬੇਗੁਨਾਹਾਂ ਨੂੰ ਫੜਨਾ ਸ਼ੁਰੂ ਕਰ ਦਿੱਤਾ। ਐਕਸ਼ਨ ਏਨੀ ਫੁਰਤੀ ਵਾਲਾ ਸੀ ਕਿ ਅਸਲੀ ਕਾਤਲਾਂ ਦਾ ਕੁਝ ਵੀ ਪਤਾ ਹੀ ਨਹੀਂ ਸੀ ਲੱਗ ਰਿਹਾ। ਜਦੋਂ ਇਹ ਬੇਇਨਸਾਫ਼ੀ ਸ੍ਰੀ ਭੈਣੀ ਸਾਹਿਬ ਨੇ ਦੇਖੀ ਤਾਂ ਸਤਿਗੁਰਾਂ ਨੇ ਹੁਕਮ ਦਿੱਤਾ ਕਿ ਜਾਓ ਤੇ ਜਾ ਕੇ ਪੇਸ਼ ਹੋਵੋ। ਜੇ ਗਊਆਂ ਨੂੰ ਬਚਾਇਆ ਹੈ ਤਾਂ ਇਹਨਾਂ ਬੇਗੁਨਾਹਾਂ ਨੂੰ ਵੀ ਬਚਾਓ। ਗਊ ਦੇ ਕਾਤਲਾਂ ਨੂੰ ਸੋਧਣ ਦਾ ਪੁੰਨ ਕਮਾਇਆ ਹੈ ਤਾਂ ਹੁਣ ਬੇਗੁਨਾਹਾਂ ਨੂੰ ਸਜ਼ਾਵਾਂ ਦੁਆਉਣ ਦਾ ਪਾਪ ਨਾ ਕਮਾਓ। ਹੁਕਮ ਮੰਨਦਿਆਂ ਬੁੱਚੜਾਂ ਦੇ ਕਾਤਲ ਨਾਮਧਾਰੀ ਸਿੰਘ ਸੂਰਮੇ ਸਰਕਾਰੇ ਦਰਬਾਰੇ ਪੇਸ਼ ਹੋ ਗਏ। ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਜਿਊਣ ਵਾਲੇ ਨਾਮਧਾਰੀਆਂ ਨੇ ਖੁਦ ਇਹਨਾਂ ਕਤਲਾਂ ਨੂੰ ਕਬੂਲ ਕੀਤਾ। ਬੇਗੁਨਾਹਾਂ ਨੂੰ ਮੁਕਤ ਕਰਵਾਇਆ। ਲੁਕਾਏ ਗਏ ਹਥਿਆਰ ਖੁਦ ਬਰਾਮਦ ਕਰਾਏ ਅਤੇ ਸਜ਼ਾਵਾਂ ਕਬੂਲ ਕੀਤੀਆਂ। 
....ਤੇ ਹੁਣ ਇੱਕ ਇਹ ਵੀ ਵੇਲਾ ਹੈ। ਨਾਮਧਾਰੀ ਹੈਡ ਕੁਆਟਰ ਭੈਣੀ ਸਾਹਿਬ ਵਿਖੇ ਦਿਨ ਦਿਹਾੜੇ ਗੁਰੂ ਮਾਂ ਦਾ ਕਤਲ ਹੋ ਜਾਂਦਾ ਹੈ ਅਤੇ ਭਾਰੀ ਸਕਿਓਰਿਟੀ ਪ੍ਰਬੰਧਾਂ ਦੇ ਬਾਵਜੂਦ ਨਾ ਤਾਂ ਕਾਤਲਾਂ ਦਾ ਪਤਾ ਲੱਗਦਾ ਹੈ ਅਤੇ ਨਾ ਹੀ ਕਿਸੇ ਚਸ਼ਮਦੀਦ ਦੀ ਜ਼ਮੀਰ ਜਾਗਦੀ ਹੈ। ਗੁਰ ਗੱਦੀ ਦੇ ਵਿਵਾਦ ਨੂੰ ਲੈ ਕੇ ਅਲੱਗ ਹੋਏ ਦੋ ਸੱਕੇ ਠਾਕੁਰ ਭਰਾ ਪੰਥ ਅਤੇ ਦੁਨੀਆ ਵਾਲੀ ਏਕਤਾ ਦੀ ਗੱਲ ਤਾਂ ਕਰਦੇ ਹਨ ਪਰ ਖੁਦ ਇੱਕ ਨਹੀਂ ਹੁੰਦੇ। ਆਪਣੀ ਕਹਿਣੀ ਨੂੰ ਕਰਨੀ ਵਾਲੀ ਮਿਸਾਲ ਵਿੱਚ ਨਹੀਂ ਬਦਲਦੇ। ਜਦੋਂ ਮਾਂ ਦੇ ਕਤਲ ਮਗਰੋਂ ਵੀ ਪੁੱਤਰਾਂ ਦੀ ਜ਼ਮੀਰ ਨਾ ਜਾਗੇ ਤਾਂ ਇਸਦਾ ਫਾਇਦਾ ਹਮੇਸ਼ਾਂ ਬਾਹਰਲੇ ਹੀ ਉਠਾਉਂਦੇ ਹਨ। ਹੁਣ ਵੀ ਉਠਾ ਰਹੇ ਹਨ। ਨਾਮਧਾਰੀਆਂ ਦਾ ਵੋਟ ਬੈਂਕ ਹੁਣ ਨਾਮਧਾਰੀਆਂ ਦੇ ਖਿਲਾਫ ਹੀ ਹਥਿਆਰ ਬਣ ਚੁੱਕਿਆ ਹੈ। ਇਸ ਮਕਸਦ ਲਈ  ਰੋਸ ਮਾਰਚ ਬਸ ਸ਼ਕਤੀ ਪ੍ਰਦਰਸ਼ਨ ਬਣ ਕੇ ਹੀ ਰਹਿ ਗਏ ਹਨ। ਇਹਨਾਂ ਦੋਹਾਂ ਦੇ ਸਮਰਥਕ ਵੀ ਇਹਨਾਂ ਨੂੰ ਨਾਂ ਤਾਂ ਏਕਤਾ ਲਈ ਮਜਬੂਰ ਕਰਦੇ ਹਨ ਅਤੇ ਨਾ ਹੀ ਮਾਤਾ ਚੰਦ ਕੌਰ ਦੇ ਕਾਤਲਾਂ ਦੀ ਭਾਲ ਲਈ ਮਜਬੂਰ ਕਰਦੇ ਹਨ। ਕਿਲੇਬੰਦੀ ਵਰਗੇ ਹੈਡ ਕੁਆਟਰ ਵਿੱਚ ਗੁਰੂ ਮਾਂ ਦਾ ਕਤਲ ਹੋ ਜਾਵੇ ਤੇ ਚਸ਼ਮਦੀਦਾਂ ਸਮੇਤ ਦੋਹਾਂ ਧੜਿਆਂ ਦੇ ਮੈਂਬਰ ਕਹਿਣ ਜੀ ਸਾਨੂੰ ਨਹੀਂ ਪਤਾ ਸਾਡੀ ਮਾਂ ਨੂੰ ਕੌਣ ਕਤਲ ਕਰ ਗਿਆ ਅਤੇ ਫਿਰ ਕਿੱਧਰ ਅਲੋਪ ਹੋ ਗਿਆ? ਪੁਲਿਸ ਜੀ ਤੁਸੀਂ ਲਭੋ! ਸਰਕਾਰ ਜੀ ਤੁਸੀਂ ਲਭੋ! ਸਾਨੂੰ ਕੁਝ ਨਹੀਂ ਪਤਾ; ਸਾਡੀ ਮਾਂ  ਦਾ ਕਾਤਲ ਕੌਣ? ਯਕੀਨ ਨਹੀਂ ਆਉਂਦਾ ਕਿ ਅਜਿਹੀ ਬੇਬਸੀ ਦੀ ਹਾਲਤ ਵਿੱਚ ਪਹੁੰਚੇ ਨਾਮਧਾਰੀਆਂ ਨੇ ਕਦੇ ਸਰਕਾਰ ਦੇ ਸਮਾਂਤਰ ਡਾਕ ਸਿਸਟਮ ਚਲਾਇਆ ਹੋਏਗਾ ਜਾਂ ਦੇਸ਼ ਅਤੇ ਦੁਨੀਆ ਦੇ ਇਤਿਹਾਸ ਵਿੱਚ ਸੁਨਹਿਰੀ ਪੰਨੇ ਲਿਖੇ ਹੋਣਗੇ। 
ਫਾਈਲ  ਫੋਟੋ:ਨਾਮਧਾਰੀ ਔਰਤਾਂ ਵੱਲੋਂ ਰੋਸ ਮਾਰਚ 8 ਮਾਰਚ 2017
ਇਸ ਸਾਰੀ ਸਥਿਤੀ ਬਾਰੇ ਇੱਕ ਵਾਰ ਫੇਰ ਸਾਹਮਣੇ ਆਈ ਹੈ ਨਾਮਧਾਰੀ ਪੰਥਕ ਏਕਤਾ ਐਕਸ਼ਨ ਕਮੇਟੀ ਵੱਲੋਂ ਦਿੱਤੇ ਗਏ ਇੱਕ ਬਿਆਨ ਨਾ।
ਇਸ ਕਮੇਟੀ ਨੇ ਭੈਣੀ ਸਾਹਿਬ ਵਾਲੀ ਧਿਰ ਵੱਲੋਂ ਕੱਢੇ ਗਏ ਰੋਸ ਮਾਰਚ ਨੂੰ "ਜਲੂਸ" ਦੱਸਦਿਆਂ ਇੱਕ ਡਰਾਮਾ ਆਖਿਆ ਹੈ। ਨਾਮਧਾਰੀ ਪੰਥਕ ਏਕਤਾ ਦੇ ਆਗੂ ਸ੍ਰ: ਬਚਿੱਤਰ ਸਿੰਘ ਭੁਰਜੀ ਨੇ ਪਿਛਲੇ ਦਿਨੀ ਅੱਸੂ ਦੇ ਮੇਲੇ ਸਮੇਂ ਮਾਤਾ ਚੰਦ ਕੌਰ ਜੀ ਦੇ ਕਾਤਲ ਫੜਨ ਲਈ ਜੋ ਜਲੂਸ ਭੈਣੀ ਸਾਹਿਬ ਦੀ ਕਬਜਾਧਾਰੀ ਕਮੇਟੀ ਵੱਲੋਂ ਕੱਢਿਆ ਗਿਆ ਸੀ। ਉਸ ਉਪਰ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਜਲੂਸ ਸਿਰਫ ਤੇ ਸਿਰਫ ਸਰਕਾਰ ਅਤੇ ਜਾਂਚ ਏਜੰਸੀਆਂ ਨੂੰ ਗੁੰਮਰਾਹ ਕਰਨ ਲਈ ਉਹਨਾਂ ਵੱਲੋਂ ਰਚਿਆ ਗਿਆ ਇੱਕ ਬਹੁਤ ਵੱਡਾ ਡਰਾਮਾ ਹੈ ਕਿਓਂਕਿ ਸਭ ਨੂੰ ਪਤਾ ਹੈ ਜਿਨ੍ਹਾਂ ਨੇ ਇਹ ਜਲੂਸ ਕੱਢਿਆ ਹੈ, ਉਹ ਆਪ ਹੀ ਮਾਤਾ ਜੀ ਦੇ ਬਹੁਤ ਵੱਡੇ ਵਿਰੋਧੀ ਸਨ ਅਤੇ ਉਹਨਾਂ ਨੂੰ ਹਰੇਕ ਤਰਾਂ ਨਾਲ ਤੰਗ ਕਰਦੇ ਸਨ। ਹੁਣ ਜਦ ਮਾਤਾ ਜੀ ਦੇ ਕਤਲ ਦੀ ਸੂਈ ਪੂਰੀ ਤਰਾਂ ਇਹਨਾਂ ਉਪਰ ਆ ਕੇ ਰੁਕ ਗਈ ਹੈ, ਕਬਜਾਧਾਰੀ ਇਸ ਨੂੰ ਕਿਸੇ ਹੋਰ ਪਾਸੇ ਕਰਨ ਲਈ ਇਹੋ ਜਿਹੇ ਜਲੂਸਾਂ ਦਾ ਸਹਾਰਾ ਲੈ ਰਹੇ ਹਨ।
ਸ੍ਰੀ ਭੁਰਜੀ ਨੇ ਕਿਹਾ ਕਿ ਇਸ ਤੋ ਪਹਿਲਾਂ ਵੀ ਕਾਬਿਜ਼ ਧਿਰ ਸਰਕਾਰੀ ਜਾਂਚ ਏਜੰਸੀਆਂ ਅਤੇ ਸੰਗਤ ਨੂੰ ਗੁੰਮਰਾਹ ਕਰਨ ਲਈ ਇਹੋ ਜਿਹੇ ਡਰਾਮੇ ਰੱਚਦੀ ਆ ਰਹੀ ਹੈ ਜਿਵੇ ਕਿ ਸਰਕਾਰ ਨੇ ਮਾਤਾ ਚੰਦ ਕੌਰ ਜੀ ਦੇ ਕਾਤਲ ਦਾ ਪਤਾ ਦੱਸਣ ਵਾਲੇ ਲਈ 10 ਲੱਖ ਦਾ ਇਨਾਮ ਰੱਖਿਆ ਸੀ। ਉਦੋਂ ਵੀ ਡਰ ਦੇ ਮਾਰੇ, ਸੱਚੇ ਹੋਣ ਲਈ ਇਹਨਾਂ ਨੇ ਆਪਣੇ ਵੱਲੋ 20 ਲੱਖ ਦਾ ਇੱਕ ਹੋਰ ਇਨਾਮ ਨਾਲ ਰੱਖ ਦਿੱਤਾ। ਮਾਤਾ ਜੀ ਦਾ ਕਤਲ ਉਹਨਾਂ ਦੀ ਜ਼ਮੀਨ ਜਾਇਦਾਦ ਤੇ ਕਬਜ਼ਾ ਕਰਨ ਲਈ ਇੱਕ ਬਹੁਤ ਵੱਡੀ ਸ਼ਾਜਿਸ਼ ਅਧੀਨ ਕਰਵਾਇਆ ਗਿਆ ਸੀ। ਪਰ ਇਸ ਵਾਰ ਰੋਸ ਮਾਰਚ ਦੀ ਸੱਚਾਈ ਕੁੱਝ ਹੋਰ ਸੀ। ਇਹ ਰੋਸ ਮਾਰਚ ਕਰਕੇ ਕਾਗਰਸ ਦੇ ਸਾਬਕਾ ਪ੍ਰਧਾਨ ਐਚ ਐਸ ਹੰਸਪਾਲ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਗਾਉਣ ਦੀ ਕੋਸ਼ਿਸ਼ ਕੀਤੀ। ਇੱਕ ਤਾਂ ਕੁਝ ਦਿਨ ਪਹਿਲਾਂ ਗੁਰਦਾਸਪੁਰ ਵਿਖੇ ਹੋਈ ਜ਼ਿਮਨੀ ਚੋਣਾਂ ਦੌਰਾਨ ਕਾਂਗਰਸ ਪਰਟੀ ਦੀ ਜਿੱਤ ਹੋਈ ਹੈ। ਇਹ ਰੋਸ ਮਾਰਚ ਕਰਕੇ ਜਿਥੇ ਹੰਸਪਾਲ ਨੇ ਆਪਣੇ ਸਾਥੀਆ ਸਮੇਤ ਇਸ ਜਿੱਤ ਦੀ ਖੁਸ਼ੀ ਮਨਾਈ ਹੈ, ਦੂਜਾ ਉਥੇ ਹੀ ਸਰਕਾਰ ਅਤੇ ਪ੍ਰਸ਼ਾਸ਼ਨ ਉਪਰ ਆਪਣਾ ਭਰਪੂਰ ਦਬਦਬਾ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਮਾਤਾ ਜੀ ਦੇ ਕਤਲ ਕੇਸ ਦੀ ਸੱਚਾਈ ਠੰਡੇ ਬਸਤੇ ਵਿੱਚ ਪਈ ਰਹੇ।
ਸਾਰਿਆਂ ਨੂੰ ਪਹਿਲੇ ਦਿਨ ਤੋਂ ਹੀ ਪਤਾ ਲੱਗ ਗਿਆ ਸੀ ਕਿ ਇੰਨੀ ਹਾਈ ਪ੍ਰੋਫਾਇਲ ਸਕਿਊਰਟੀ ਦੌਰਾਨ ਕੋਈ ਵੀ ਵੱਡੇ ਤੋਂ ਵੱਡਾ ਅਪਰਾਧੀ ਬਾਹਰੋਂ ਆ ਕੇ ਮਾਤਾ ਜੀ ਦਾ ਕਤਲ ਨਹੀ ਕਰ ਸਕਦਾ। ਉਹ ਮਾਤਾ ਜੀ ਜਿਨਾਂ ਨੇ ਆਪਣੀ ਸਾਰੀ ਉਮਰ ਬਿਨਾ ਕਿਸੇ ਭੇਦ-ਭਾਵ ਤੋ ਸੇਵਾ ਕਰਦਿਆ ਕੱਢ ਦਿੱਤੀ ਹੋਵੇ। ਅੱਜ ਅਸੀ ਕਾਬਿਜ਼ ਧਿਰ ਨੂੰ ਤਾੜਨਾ ਕਰਦੇ ਹਾਂ ਕਿ ਉਹ ਇਹੋ ਜਿਹੇ ਡਰਾਮੇ ਕਰਨੇ ਬੰਦ ਕਰਨ ਅਤੇ ਅਗਰ ਉਹ ਸੱਚ ਵਿੱਚ ਹੀ ਮਾਤਾ ਜੀ ਨੂੰ ਪਿਆਰ ਕਰਦੇ ਹਨ ਤਾਂ ਅਸਲ ਦੋਸ਼ੀਆਂ ਨੂੰ ਆਪ ਪੁਲਿਸ ਦੇ ਹਵਾਲੇ ਕਰਨ। ਇਹ ਹੀ ਉਹਨਾਂ ਵੱਲੋ ਮਾਤਾ ਜੀ ਨੁੰ ਸੱਚੀ ਸ਼ਰਧਾਂਜਲੀ ਹੋਵੇਗੀ।
ਇਸ ਮੌਕੇ ਉਪਰ ਨਵਤੇਜ ਸਿੰਘ, ਗੁਰਦੀਪ ਸਿੰਘ ਨਾਮਧਾਰੀ, ਹਰਵਿੰਦਰ ਸਿੰਘ ਨਾਮਧਾਰੀ, ਹਰਦੀਪ ਸਿੰਘ ਨਾਮਧਾਰੀ, ਰਜਵੰਤ ਸਿੰਘ, ਮਨਿੰਦਰ ਸਿੰਘ ਅਤੇ ਡਾ: ਰਾਜਿੰਦਰ ਸਿੰਘ ਹਾਜ਼ਰ ਸਨ।
ਜੇ ਨਾਮਧਾਰੀ ਸੰਪਰਦਾ ਆਪਣੇ ਸਤਿਗੁਰੂ ਰਾਮ ਸਿੰਘ ਜੀ ਦੇ ਵੇਲੇ ਦੀ ਵਿਰਾਸਤ ਅਤੇ ਪ੍ਰੰਪਰਾਵਾਂ ਨੂੰ ਨਾ ਸੰਭਾਲ ਸਕੀ ਤਾਂ ਫਿਰ ਭਵਿੱਖ ਖਤਰਿਆਂ ਵਿੱਚ ਹੈ। ਸਿਆਸਤਾਂ ਨੂੰ ਸਰਬਉੱਚ ਰੱਖਣ ਵਾਲਿਆਂ ਕੋਲੋਂ ਧਰਮ ਨਾ ਤਾਂ ਚੱਲਦੇ ਹਨ  ਅਤੇ ਨਾ ਹੀ ਬਚਦੇ ਹਨ।  ਓਹ ਵੀ ਸਿਆਸਤਾਂ ਦਾ ਹੀ ਸ਼ਿਕਾਰ ਹੋ ਜਾਂਦੇ ਹਨ।  
ਜਾਇਦਾਦਾਂ, ਅਮੀਰੀਆਂ, ਹਥਿਆਰਾਂ ਅਤੇ ਮਾਇਆ ਦੇ ਭਰੇ ਖਜ਼ਾਨਿਆਂ ਨੂੰ ਹੀ ਸਰਬ ਉੱਚ ਸ਼ਕਤੀ ਸਮਝ ਕੇ ਇਹਨਾਂ ਉੱਤੇ ਟੇਕ ਰੱਖਣ ਵਾਲਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ :
ਜੋ ਡੂਬੇਗੀ ਕਸ਼ਤੀ ਤੋਂ ਡੂਬੋਗੇ ਸਾਰੇ 
ਨ ਤੁਮ ਹੀ ਬਚੋਗੇ ਨਾ ਸਾਥੀ ਤੁਮ੍ਹਾਰੇ। 



Sunday, July 17, 2016

"ਜੰਗ ਅਤੇ ਠੁਕਾਈ" ਦੇ "ਉਪਾਸ਼ਕਾਂ" ਦਾ ਮੂੰਹਤੋੜ ਜਵਾਬ ਬਣਿਆ "ਪਲਸ ਮੰਚ"

31 ਜੁਲਾਈ ਨੂੰ ਦਿੱਤਾ ਜਾਏਗਾ ਕਸ਼ਮੀਰੀ ਲੋਕਾਂ ਦੇ ਹੱਕ ਵਿੱਚ ਹੋਕਾ 
ਲੁਧਿਆਣਾ: 16 ਜੁਲਾਈ 2016: (ਪੰਜਾਬ ਸਕਰੀਨ ਬਿਊਰੋ):
ਵੱਟਸਐਪ 'ਤੇ ਚੱਲ ਰਹੀਂ ਇੱਕ ਪੋਸਟ 
31 ਜੁਲਾਈ ਦੇ ਮੁੱਖ ਵਕਤਾ 
ਪਿਛਲੇ ਕੁਝ ਸਮੇਂ ਤੋਂ ਜੰਗ ਦਾ ਜਨੂੰਨ ਫਿਰ ਭੜਕਾਇਆ ਜਾ ਰਿਹਾ ਹੈ। ਕਸ਼ਮੀਰ ਵਿੱਚ "ਠੁਕਾਈ" ਜਾਰੀ ਰੱਖਣ ਦੀ ਭਾਸ਼ਾ ਆਏ ਦਿਨ ਬੋਲੀ ਜਾ ਰਹੀ ਹੈ।  ਸਕਿਓਰਿਟੀ ਦੇ "ਬੰਨੇ ਹੋਏ ਹੱਥਾਂ" ਨੂੰ ਖੋਹਲਣ ਦੀਆਂ ਵੰਗਾਰਾਂ ਜਾਰੀ ਹੋ ਰਹੀਆਂ ਹਨ। ਇਹਨਾਂ ਦਾ ਟਾਕਰਾ ਕਰਨ ਅਤੇ ਇਹਨਾਂ ਦੀਆਂ ਅੱਖਾਂ ਖੋਹਲਣ ਲਈ "ਪਲਸ ਮੰਚ" ਅਤੇ ਹੋਰ ਖੱਬੇਪੱਖੀ ਸੰਗਠਨ ਇੱਕ ਵਾਰ ਫੇਰ ਖੁੱਲ ਕੇ ਮੈਦਾਨ ਵਿੱਚ ਨਿੱਤਰੇ ਹਨ ਬਿਲਕੁਲ ਓਸੇ ਤਰਾਂ ਜਿਵੈਂ ਉਹ ਅੱਸੀਵਿਆਂ ਦੌਰਾਨ ਸਾਹਮਣੇ ਆਏ ਸਨ ਜਦੋਂ ਪੰਜਾਬ ਵਿੱਚ ਨਿੱਤ ਸਕੋਰ ਗਿਣੇ ਜਾਂਦੇ ਸਨ। ਹੁਣ ਕਸ਼ਮੀਰ ਦੇ ਮਾਮਲੇ ਵਿੱਚ ਸਕੋਰ ਗਿਣੇ ਜਾ ਰਹੇ ਹਨ। ਫਿਰਕੂ ਜਨੂੰਨ ਨੂੰ ਲਾਂਬੂ ਲਾਏ ਜਾ ਰਹੇ ਹਨ। 
ਅੱਜਕਲ੍ਹ ਕਸ਼ਮੀਰ ਦਾ ਮਸਲਾ ਫਿਰ ਭਖਿਆ ਹੋਇਆ ਹੈ। ਸੈਂਸਰਸ਼ਿਪ ਲੱਗੀ ਹੋਈ ਹੈ।  ਇੰਟਰਨੈੱਟ ਬੰਦ ਹੈ।  ਮੋਬਾਈਲ ਫੋਨ ਵੀ ਬੰਦ ਹਨ। ਇਸਦੇ ਬਾਵਜੂਦ ਕਿਸੇ ਨ ਕਿਸੇ ਤਰਾਂ ਲੋਕ ਲਗਾਤਾਰ ਕੁਝ ਨ ਕੁਝ ਸੋਸ਼ਲ ਮੀਡੀਆ ਤੇ ਪੋਸਟ ਕਰ ਰਹੇ ਹਨ। ਕੁਝ ਪੋਸਟਾਂ ਫੌਜ ਦੇ ਹੱਕ ਵਿੱਚ ਹਨ ਅਤੇ ਕੁਝ ਫੌਜ ਦੇ ਖਿਲਾਫ। ਇਹਨਾਂ ਪੋਸਟਾਂ ਵਿੱਚ ਇੱਕ ਸੰਦੇਸ਼ ਬੜਾ ਤੇਜ਼ੀ ਨਾਲ ਪ੍ਰਚਾਰਿਆ ਜਾ ਰਿਹਾ ਹੈ---ਚਿੰਤਾ ਨਾ ਕਰੋ ਦਾਲ ਤਾਂ ਅਸੀਂ ਚਾਰ ਸੋ  ਰੁਪਏ ਕਿੱਲੋ  ਲੈ ਕੇ ਵੀ ਖਾ ਲਵਾਂਗੇ ਪਰ ਕਸ਼ਮੀਰ ਵਿੱਚ ਚੱਲ ਰਾਹੀਂ ਠੁਕਾਈ  ਬੰਦ ਨਹੀਂ ਹੋਣੀ ਚਾਹੀਦੀ। ਹੁਣ ਇਹਨਾਂ ਨੂੰ ਕੋਈ ਪੁਛੇ ਕਿ ਕੀ ਇਸ ਸੰਦੇਸ਼ ਦਾ ਮਤਲਬ ਵੀ ਸਮਝਦੇ ਹਨ ਲੋਕ? ਸਾਨੂੰ ਲੱਗਦਾ ਹੈ ਕਿ ਚੰਗੀਤਰਾਂ ਹੀ ਨਹੀਂ ਬਲਕਿ ਬਹੁਤ ਹੀ ਚੰਗੀ ਤਰਾਂ ਸਮਝਦੇ ਹਾਂ ਪਰ ਮਚਲੇ ਬਣੇ ਹੋਏ ਹਨ। ਇਹਨਾਂ ਨੂੰ ਤਾਂ ਮਸਾਂ ਮਸਾਂ ਮੌਕਾ ਮਿਲਿਆ ਹੈ ਮਹਿੰਗਾਈ ਦੇ ਬੁਰੇ  ਦਿਨਾਂ ਨੂੰ ਭੁਲਾਉਣ ਅਤੇ ਅੱਛੇ ਦਿਨਾਂ ਵਾਲੇ ਊਂਠ ਦੇ ਬੁਲ ਨੂੰ ਇੱਕ ਵਾਰ ਫੇਰ ਆਪਣਾ ਚੋਣ ਮੁੱਦਾ ਬਣਾਉਣ ਦਾ। 
ਕਿਸੇ ਵੇਲੇ ਜਨਾਬ ਸਾਹਿਰ ਲੁਧਿਆਣਵੀ ਸਾਹਿਬ ਨੇ ਇੱਕ ਲੰਮੀ ਰਚਨਾ ਲਿਖੀ ਸੀ-ਪਰਛਾਈਆਂ- ਜੋ ਬਹੁਤ ਹਰਮਨ ਪਿਆਰੀ ਹੋਈ। ਕੋਈ ਸੰਵੇਦਨਸ਼ੀਲ ਵਿਅਕਤੀ ਨਹੀਂ ਹੋਵੇਗਾ ਜਿਹੜਾ ਉਸਨੂੰ ਪੜ੍ਹ ਕੇ ਹਲੂਣਿਆ ਨਾ ਜਾਵੇ। ਹਾਂ ਆਪਣਾ ਮੁਨਾਫ਼ਾ ਦੇਖਣ ਵਾਲੇ ਜੰਗ ਦੇ ਤਾਜਰਾਂ ਦੀ ਗੱਲ ਵੱਖਰੀ ਹੈ। ਉਹ ਤਾਂ ਚਾਰ ਸੋ ਰੁਪਏ ਕਿੱਲੋ ਦਾਲ ਲੈਣ ਲਈ ਤਿਆਰ ਹਨ। ਜੰਗ ਦਾ ਜ਼ਿਕਰ ਕਰਦਿਆਂ ਸਾਹਿਰ ਸਾਹਿਬ ਕਹਿੰਦੇ ਹਨ- 
ਧੂਲ ਉੜਨੇ ਲਗੀ ਬਾਜ਼ਾਰੋਂ ਮੈਂ, ਭੂਖ ਉਗਨੇ ਲਗੀ ਖਲਿਯਾਨੋ ਮੈਂ 
ਹਰ ਚੀਜ਼ ਦੁਕਾਨੋਂ ਸੇ ਉੱਠ ਕਰ ਰੂਪੋਸ਼ ਹੁਈ ਤਹਿਖਾਨੋਂ ਮੈਂ। 

ਬਦਹਾਲ ਘਰੋਂ ਕੀ ਬਦਹਾਲੀ, ਬੜ੍ਹਤੇ ਬੜ੍ਹਤੇ ਜੰਜਾਲ ਬਣੀ,
ਮਹਿੰਗਾਈ ਬੜ੍ਹ ਕਰ ਕਾਲ ਬਣੀ, ਸਾਰੀ ਬਸਤੀ ਕੰਗਾਲ ਬਣੀ।   

ਚਰਵਾਹੀਆਂ ਰਸਤਾ ਭੂਲ ਗਈਂ, ਪਨਿਹਾਰੀਆਂ ਪਨਘਟ ਛੋੜ ਗਈਂ ,
 ਕਿਤਨੀ ਹੀ ਕੰਵਾਰੀ ਅਬਲਾਏਂ ਮਾਂ-ਬਾਪ ਕੀ ਚੌਖਟ ਛੋੜ ਗਈਂ।  

ਇਫਲਾਸ ਜ਼ਦਾ ਦਹਿਕਾਨੋਂ ਕੇ ਹਲ ਬੈਲ ਬਿਕੇ, ਖਲਿਆਨ ਬਿਕੇ,
ਜੀਨੇ ਕਿ ਤਮੰਨਾ ਕੇ ਹਾਥੋਂ, ਜੀਨੇ ਕੇ ਹੀ ਸਬ ਸਮਾਨ ਬਿਕੇ। 

 ਕੁਛ ਭੀ ਨ ਰਹਾ ਜਬ ਬਿਕਨੇ ਕੋ, ਜਿਸਮੋਂ ਕੀ ਤਿਜਾਰਤ ਹੋਨੇ ਲਗੀ,
ਖ਼ਲਵਤ ਮੈਂ ਭੀ ਜੋ ਮਮਨੂਅ ਥੀ ਵੋ, ਜਲਵਤ ਮੈਂ ਜਿਸਾਰਤ ਹੋਨੇ ਲਗੀ। 

ਅਜਿਹੀਆਂ ਹਜ਼ਾਰਾਂ ਬੁਰਾਈਆਂ ਵਾਲੀ ਜੰਗ ਦੀ ਭਾਵਨਾ ਨੂੰ ਹਵਾ ਦੇ ਕੇ ਆਪਣੀ ਸਿਆਸਤ ਚਮਕਾਉਣ ਵਾਲੇ ਸ਼ਾਇਦ ਭੁੱਲ ਗਏ ਹਨ ਕਿ ਅੱਗ ਜਦੋਂ ਭੜਕਦੀ ਹੈ ਤਾਂ ਪਤਾ ਨਹੀਂ ਕਿਸ ਕਿਸ ਦਾ ਨੁਕਸਾਨ ਕਰਦੀ ਹੈ।  ਉਸਦੀ ਤਬਾਹੀ ਚਾਰ ਚੁਫੇਰੇ ਵੀ ਹੋ ਸਕਦੀ ਹੈ। ਅੱਸੀਵਿਆਂ ਦੌਰਾਨ ਪੰਜਾਬ ਵਿੱਚ ਕੀਤੇ ਗਏ ਅਜਿਹੇ ਖਤਰਨਾਕ ਤਜਰਬੇ ਹੁਣ ਤੱਕ ਆਪਣੇ ਖਤਰਨਾਕ ਨਤੀਜੇ ਸਾਹਮਣੇ ਲਿਆ ਰਹੇ ਹਨ। 
ਨੇੜ ਭਵਿੱਖ ਵਿੱਚ ਕਿਸੇ ਸ਼ਾਇਰ ਨੂੰ ਕਿਤੇ ਇਹ ਗੱਲ ਫਿਰ ਨਾ ਦੁਹਰਾਉਣੀ ਪਵੇ--
ਅਬ ਆਗ ਸੇ ਕਿਉਂ ਘਬਰਾਤੇ ਹੋ?
ਸ਼ੋਅਲੋਂ ਕੋ ਹਵਾ ਦੇਨੇ ਵਾਲੋ। 
ਕਸ਼ਮੀਰ ਵਿੱਚ ਜਾਂ ਫੇਰ ਬਾਰਡਰ ਤੇ ਠੁਕਾਈ ਦੀ ਭਾਸ਼ਾ ਬੋਲਣ ਵਾਲੇ ਇਹਨਾਂ ਲੋਕਾਂ ਨੂੰ ਸ਼ਾਇਦ ਇਨਸਾਨੀ ਜ਼ਿੰਦਗੀ ਦੀ ਮਾੜੀ ਮੋਟੀ ਵੀ ਕਦਰ ਨਹੀਂ। ਜੰਗ ਨੂੰ ਆਪਣੀ ਸਿਆਸੀ ਖੇਡ ਸਮਝਣ ਵਾਲੇ ਇਹਨਾਂ ਲੋਕਾਂ ਲਈ ਸਾਹਿਰ ਸਾਹਿਬ ਦੀ ਉੱਸੇ ਲੰਮੀ ਕਵਿਤਾ ਵਿੱਚੋਂ ਦੋ ਕੁ ਸਤਰਾਂ ਹੋਰ--
ਉਸ ਸ਼ਾਮ ਮੁਝੇ ਮਾਲੂਮ ਹੂਆ, ਜਬ ਭਾਈ ਜੰਗ ਮੈਂ ਕਾਮ ਆਏ,
ਸਰਮਾਏ ਕੇ ਕਹਿਬਰਖਾਨੇ ਮੈਂ ਬਹਿਨੋਂ ਕੀ ਜਵਾਨੀ ਬਿਕਤੀ ਹੈ। 

ਸੂਰਜ ਕੇ ਲਹੂ ਮੈਂ ਲਿਥੜੀ ਹੁਈ ਵੋਹ ਸ਼ਾਮ ਹੈ ਅਬ ਤੱਕ ਯਾਦ ਮੁਝੇ; 
ਚਾਹਤ ਕੇ ਸੁਨਹਿਰੇ ਖ਼ਾਬੋਂ ਕਾ ਅੰਜਾਮ ਹੈ ਅਬ ਤੱਕ ਯਾਦ ਮੁਝੇ। 

ਪੰਜਾਬ ਲੋਕ ਸੱਭਿਆਚਾਰਕ ਮੰਚ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ 31 ਜੁਲਾਈ ਨੂੰ ਇੱਕ ਸਮਾਗਮ ਸੁਰਿੰਦਰ ਹੇਮਜਿਓਤੀ ਦੀ ਯਾਦ ਵਿੱਚ ਕੀਤਾ ਜਾ ਰਿਹਾ ਜਿਸ ਵਿੱਚ ਜੁਲਾਈ ਮਹੀਨੇ ਦੇ ਸ਼ਹੀਦਾਂ- ਸ਼ਹੀਦ ਊਧਮ ਸਿੰਘ, ਸ਼ਹੀਦ ਪ੍ਰਿਥੀ ਅਤੇ ਹੋਰਨਾਂ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਨਾਲ ਕਸ਼ਮੀਰ ਦੇ ਲੋਕਾਂ ਖਿਲਾਫ ਢਾਏ ਜਾ ਰਹੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਜਾਏਗੀ ਅਤੇ ਬਾਕੀਆਂ ਨੂੰ ਵੀ ਇਹ ਆਵਾਜ਼ ਉਠਾਉਣ ਦਾ ਹੋਕਾ ਦਿੱਤਾ ਜਾਏਗਾ। ਡਾਕਟਰ ਹਰਬੰਸ ਸਿੰਘ ਸੰਧੂ ਨੂੰ ਸਮਰਪਿਤ ਇਸ ਸਮਾਗਮ ਵਿੱਚ ਪਲਸ ਮੰਚ ਨਾਲ ਸਬੰਧਿਤ ਟੀਮਾਂ ਦੇ ਨਾਲ ਨਾਲ ਲੋਕਾਂ ਨਾਲ ਜੁੜੇ ਹੋਰਨਾਂ ਸ਼ਾਂਤੀ ਪਸੰਦ ਸੰਗਠਨਾਂ ਦੀ ਵੀ ਸਰਗਰਮ ਸ਼ਮੂਲੀਅਤ ਰਹੇਗੀ।  ਇਸ ਮੌਕੇ ਕਸ਼ਮੀਰ ਦੀ ਸਥਿਤੀ ਦੀਆਂ ਕੁਝ ਖਾਸ ਤਸਵੀਰਾਂ, ਦਸਤਾਵੇਜ਼ੀ ਫ਼ਿਲਮਾਂ ਅਤੇ ਵਿਸ਼ੇਸ਼ ਰਿਪੋਰਟਾਂ ਵੀ ਲੋਕਾਂ ਸਾਹਮਣੇ ਰੱਖੀਆਂ ਜਾਣਗੀਆਂ। ਇਸ ਸਮਾਗਮ ਦੌਰਾਨ ਮੁੱਖ ਵਕਤ ਹੋਣਗੇ Subhash Gatarhe ਜਿਹੜੇ ਇਸ ਮਾਮਲੇ ਤੇ ਵਿਸਥਾਰਤ ਵਿਚਾਰ ਰੱਖਣਗੇ।
ਇਸ ਵਿਵਾਦ ਦੇ ਦੂਜੇ ਪਹਿਲੂ ਬਾਰੇ ਵੱਖਰੀ ਰਿਪੋਰਟ ਵਿੱਚ ਦੱਸਿਆ ਜਾ ਰਿਹਾ ਹੈ। ਜਿਹੜੀ ਜਲਦੀ ਹੀ ਤੁਹਾਡੇ ਸਾਹਮਣੇ ਹੋਵੇਗੀ। 

Tuesday, June 07, 2016

ਲੁਧਿਆਣਾ ਦੀ ਸਬਜ਼ੀ ਮੰਡੀ ਵਿੱਚ ਫਾਇਰਿੰਗ-ਆੜ੍ਹਤੀ ਦੀ ਮੌਤ

ਹਸਪਤਾਲ ਜਾ ਕੇ ਹੋਈ ਮੌਤ-ਹਮਲਾਵਰ ਫਰਾਰ ਹੋਣ ਸਫਲ
ਲੁਧਿਆਣਾ: 7 ਜੂਨ 2016: (ਪੰਜਾਬ ਸਕਰੀਨ ਬਿਊਰੋ):   
ਪੰਜਾਬ ਵਿੱਚ ਗੁੰਡਾਗਰਦੀ ਵਾਲੀ ਹਿੰਸਾ ਦੀ ਦਹਿਸ਼ਤ ਲਗਾਤਾਰ ਜਾਰੀ ਹੈ। ਬੇਖੌਫ ਹੋਏ ਗਿਰੋਹ ਆਏ ਦਿਨ ਕਿਤੇ ਨ ਕਿਤੇ ਵਾਰਦਾਤ ਕਰਦੇ ਰਹਿੰਦੇ ਹਨ। ਲੁੱਟਾਂ  ਖੋਹਾਂ ਅਤੇ ਫਾਇਰਿੰਗ ਇੱਕ ਆਮ ਜਿਹੀ ਗੱਲ ਹੋ ਗਈ ਹੈ। ਅੱਜ ਨਵੀਂ ਵਾਰਦਾਤ ਲੁਧਿਆਣਾ ਵਿੱਚ ਵਾਪਰੀ। ਸਥਾਨਕ ਸਬਜ਼ੀ ਮੰਡੀ 'ਚ ਅੱਜ ਸਵੇਰੇ ਗੈਂਗਵਾਰ ਦੇ ਚੱਲਦਿਆਂ ਕੁੱਝ ਨੌਜਵਾਨਾਂ ਵੱਲੋਂ ਗਈ ਫਾਇਰਿੰਗ 'ਚ ਇਕ ਨੌਜਵਾਨ ਆੜ੍ਹਤੀ ਅਭੀ  ਗੱਬਰ ਦੀ ਮੌਤ ਹੋ ਗਈ ਹੈ। ਪੁਲਿਸ ਅਨੁਸਾਰ ਅਵੀ  'ਤੇ 6 ਗੋਲੀਆਂ ਚਲਾਈਆਂ ਗਈਆਂ ਜਿਸ ਚੋਂ  ਚਾਰ ਗੋਲੀਆਂ ਨਿਸ਼ਾਨਾ ਬਣਾਏ ਗਏ ਆੜ੍ਹਤੀ ਨੂੰ ਲੱਗੀਆਂ। ਗੋਲੀਆਂ ਲੱਗਣ ਤੇ ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਇਹ ਆਖ ਕੇ ਮ੍ਰਿਤਕ ਐਲਾਨ ਦਿੱਤਾ ਕਿ ਉਸਨੂੰ ਮ੍ਰਿਤਕ ਹਾਲਤ ਵਿੱਚ ਹੀ ਹਸਪਤਾਲ ਲਿਆਂਦਾ ਗਿਆ ਹੈ। ਲੜਾਈ ਦਾ ਕਾਰਨ ਨਿਜੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਇਸ ਘਟਨਾ ਨਾਲ ਸਾਰੇ ਪਾਸੇ ਸਨਸਨੀ ਫੈਲੀ ਹੋਈ ਹੈ।
ਮੰਡੀ 'ਚ ਸੁਣੀ ਗਈ ਚਰਚਾ ਅਨੁਸਾਰ ਮ੍ਰਿਤਕ ਨੇ ਹਮਲਾਵਰਾਂ ਦੇ ਕਿਸੇ ਵਿਅਕਤੀ ਨੂੰ ਆਪਣੇ ਕੋਲ ਬੰਧਕ ਬਣਾ ਕੇ ਰੱਖਿਆ ਹੋਇਆ ਸੀ।  ਹਮਲਾਵਰ ਉਸ ਨੂੰ ਛੁਡਵਾਉਣ ਆਏ ਸਨ। ਹਮਲਾਵਰਾਂ ਨੇ ਕੁਝ ਫਾਇਰ 'ਜਮੀਨ ਤੇ ਵੀ ਕੀਤੇ ਫਿਰ ਉਸ ਵੱਲ ਗੋਲੀ ਚਲਾਈ। ਕੁਝ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਇਹ ਰੰਜਿਸ਼ ਸਬਜ਼ੀ ਮੰਡੀ ਦੀਆਂ ਪਿਛਲੀਆਂ ਚੋਣਾਂ ਦੇ ਸਮੇਂ ਦੀ ਖੁੰਦਕਬਾਜ਼ੀ ਕਾਰਣ  ਚੱਲ ਰਹੀ ਸੀ। ਇਹ ਘਟਨਾ ਸਵੇਰੇ ਤੜਕੇ ਸੱਤ ਕੁ ਵਜੇ ਹੋਈ। ਪੁਲਿਸ ਨੇ ਇਸ ਮਾਮਲੇ ਵਿਚ ਆੜ੍ਹਤੀ ਜਥੇਬੰਦੀ ਦੇ ਪ੍ਰਧਾਨ ਅਤੇ ਜ਼ਿਲ੍ਹਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸੋਮਨਾਥ ਫੌਜੀ ਅਤੇ ਉਸ ਦੇ ਪੁੱਤਰ ਰਾਜਨ ਕੁਮਾਰ ਸਮੇਤ 8 ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ।  ਮ੍ਰਿਤਕ ਨੌਜਵਾਨ ਦੀ ਸ਼ਨਾਖਤ ਦੀ ਪਛਾਣ ਨਵਾਂ ਮੁਹੱਲਾ ਵਾਸੀ ਕੰਵਲਪ੍ਰੀਤ ਸਿੰਘ ਉਰਫ ਅਭੀ ਉਰਫ ਗੱਬਰ (24) ਵਜੋਂ ਹੋਈ। ਜਲੰਧਰ ਬਾਈਪਾਸ ਸਥਿਤ ਨਵੀਂ ਸਬਜ਼ੀ ਮੰਡੀ ਦੇ ਫੜ੍ਹ ਨੰਬਰ 22 'ਚ ਉਸ ਦੀ ਇਕਬਾਲ ਸਿੰਘ ਐਂਡ ਸਨਜ਼ ਦੇ ਨਾਮ 'ਤੇ ਫਰਮ ਹੈ ਜਿਸ ਨੂੰ ਉਹ ਆਪਣੇ ਵੱਡੇ ਭਰਾ ਅਕਾਲੀ ਆਗੂ ਕੁਲਪ੍ਰੀਤ ਸਿੰਘ ਉਰਫ ਰੂਬਲ ਦੇ ਨਾਲ ਮਿਲ ਕੇ ਚਲਾਉਂਦਾ ਸੀ। ਇਸ ਹੱੱਤਿਆ ਨੂੰ ਸੁਪਾਰੀ ਕਿਲਿੰਗ ਦਾ ਨਾਮ ਦਿੱਤਾ ਜਾ ਰਿਹਾ ਹੈ। ਅਗਲੀ ਚੋਣ ਨੂੰ ਲੈ ਕੇ ਪਿਛਲੇ ਡੇਢ ਸਾਲ ਤੋਂ ਦੋਨਾਂ ਧਿਰਾਂ 'ਚ ਰੰਜ਼ਿਸ਼ ਚਲੀ ਆ ਰਹੀ ਸੀ ਜਿਸ 'ਚ ਮੰਡੀ 'ਚ ਹਰ ਮਹੀਨੇ ਵਾਲੀ ਕਰੋੜਾਂ ਦੀ ਕਮਾਈ ਦਾ ਵੀ ਵਿਵਾਦ ਸੀ। ਦੋ ਦਿਨ ਪਹਿਲੇ ਵੀ ਖਰਬੂਜੇ ਦਾ ਟਰੱਕ ਉਤਾਰਣ ਨੂੰ ਲੈ ਕੇ ਦੋਨਾਂ ਧਿਰਾਂ 'ਚ ਝਗੜਾ ਹੋਇਆ ਸੀ। ਨਵਾਂ ਮੋਹੱਲਾ ਲੁਧਿਆਣਾ  ਦੇ ਸ਼ਹਿਰ ਦੇ ਕੇਂਦਰੀ ਇਲਾਕੇ  ਹੈ। |
ਅਵੀ ਦਾ ਭਰਾ ਰੂਬਲ ਯੂਥ ਆੜ੍ਹਤੀ ਜਥੇਬੰਦੀ ਦਾ ਪ੍ਰਧਾਨ ਹੈ। ਘਟਨਾ ਅੱਜ ਸਵੇਰੇ 7 ਵਜੇ ਦੇ ਕਰੀਬ ਉਸ ਵਕਤ ਵਾਪਰੀ ਜਦੋਂ ਸਬਜ਼ੀ ਮੰਡੀ ਵਿਚ ਰੂਬਲ ਅਤੇ ਉਸ ਦਾ ਭਰਾ ਅਵੀ ਆਪਣੀ ਫੜ੍ਹ 'ਤੇ ਖੜ੍ਹੇ ਸਨ | ਇਸ ਦੌਰਾਨ ਉਥੇ ਕੁਝ ਨੌਜਵਾਨਾਂ ਨੇ ਰੂਬਲ ਅਤੇ ਅਵੀ 'ਤੇ ਹਮਲਾ ਕਰ ਦਿੱਤਾ। ਲੜਾਈ ਹੁੰਦੀ ਦੇਖ ਕੇ ਇਨ੍ਹਾਂ ਭਰਾਵਾਂ ਦੇ ਸਮਰਥਕ ਉਥੇ ਆ ਗਏ ਅਤੇ ਇਨ੍ਹਾਂ ਦੋਵਾਂ ਵਿਚਾਲੇ ਜ਼ਬਰਦਸਤ ਲੜਾਈ ਸ਼ੁਰੂ ਹੋ ਗਈ। ਪਰ ਕੁਝ ਦੇਰ ਬਾਅਦ ਹਮਲਾਵਰ ਉਥੋਂ ਭੱਜ ਗਏ, ਭੱਜੇ ਜਾਂਦੇ ਇਕ ਹਮਲਾਵਰ ਅਤਿੰਦਰ ਨੂੰ ਰੂਬਲ ਅਤੇ ਉਸ ਦੇ ਸਾਥੀਆਂ ਨੇ ਜਬਰਦਸਤੀ ਫੜ ਕੇ ਉਥੇ ਹੀ ਬਿਠਾ ਲਿਆ।  ਲੋਕਾਂ ਮੁਤਾਬਿਕ ਇਨ੍ਹਾਂ ਸਾਰਿਆਂ ਨੇ ਅਤਿੰਦਰ ਨੂੰ ਉਥੇ ਬੰਨ੍ਹ ਲਿਆ। ਇਸ ਲੜਾਈ ਵਿਚ ਮੰਡੀ ਵਿਚ ਸਬਜ਼ੀ ਵੇਚਣ ਆਏ ਜਿੰਮੀਂਦਾਰ ਤੇ ਕੁਝ ਹੋਰ ਵਿਅਕਤੀ ਵੀ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚ ਜਾਖਲ ਤੋਂ ਆਏ ਸੁਰਜੀਤ ਅਤੇ ਸੁਰੇਸ਼ ਵੀ ਸ਼ਾਮਿਲ ਹਨ। ਲੜਾਈ ਤੋਂ ਬਾਅਦ ਰੂਬਲ, ਅਵੀ ਅਤੇ ਉਨ੍ਹਾਂ ਦੇ ਸਾਥੀ ਗੱਲਬਾਤ ਕਰ ਰਹੇ ਸਨ ਕਿ ਅਤਿੰਦਰ ਦਾ ਭਰਾ ਇੰਦਰਜੀਤ ਸਿੰਘ ਆਪਣੇ ਕੁਝ ਸਾਥੀਆਂ ਸਮੇਤ ਆਪਣੇ ਬੰਨੇ ਸਾਥੀ ਨੂੰ ਛੁਡਵਾਉਣ ਲਈ ਉਥੇ ਆਇਆ ਅਤੇ ਆਉਂਦਿਆਂ ਹੀ ਰੂਬਲ ਅਤੇ ਅਵੀ ਨਾਲ ਉਲਝ ਪਿਆ।  ਅੱਖੀਂ ਦੇਖਣ ਵਾਲਿਆਂ ਮੁਤਾਬਿਕ ਇੰਦਰਜੀਤ ਅਤੇ ਉਸ ਦੇ ਸਾਥੀ ਇਨ੍ਹਾਂ ਦੋਵਾਂ ਭਰਾਵਾਂ ਦੀ ਕੁੱਟਮਾਰ ਕਰਨ ਲੱਗ ਪਏ ਅਤੇ ਇਸ ਦੌਰਾਨ ਇੰਦਰਜੀਤ ਸਿੰਘ ਨੇ ਆਪਣੇ ਪਾਸ ਰੱਖੀ ਪਿਸਤੌਲ ਕੱਢ ਲਈ। ਉਸ ਵੱਲੋਂ ਪਹਿਲਾਂ ਹਵਾ ਵਿਚ ਇਕ ਗੋਲੀ ਚਲਾਈ ਗਈ ਅਤੇ ਉਸ ਤੋਂ ਬਾਅਦ ਉਸ ਨੇ ਰੂਬਲ ਅਤੇ ਅਵੀ ਤੇ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।  ਰੂਬਲ ਹੇਠਾਂ ਝੁਕ ਗਿਆ ਜਦਕਿ ਅਵੀ ਦੇ ਸਰੀਰ 'ਤੇ 5 ਗੋਲੀਆਂ ਲੱਗੀਆਂ ਅਤੇ ਉਹ ਲਹੂ ਲੁਹਾਨ ਹੋਇਆ ਫਰਸ਼ 'ਤੇ ਡਿੱਗ ਪਿਆ।  ਲੋਕਾਂ ਮੁਤਾਬਿਕ ਇੰਦਰਜੀਤ ਅਤੇ ਉਸ ਦੇ ਸਾਥੀ ਉਥੇ ਲਲਕਾਰੇ ਮਾਰਦੇ ਰਹੇ ਜਦਕਿ ਅਜਿਹਾ ਹੁੰਦਾ ਦੇਖ ਕੇ ਅਵੀ ਦੇ ਸਾਥੀ ਉਥੋਂ ਚਲੇ ਗਏ।  ਤਕਰੀਬਨ  20 ਮਿੰਟ ਬਾਅਦ ਅਵੀ ਨੂੰ ਉਸਦੇ ਸਾਥੀਆਂ ਵੱਲੋਂ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।  ਡਾਕਟਰਾਂ ਮੁਤਾਬਿਕ ਅਵੀ ਦੇ ਦਿਲ ਦੇ ਨੇੜੇ ਹੱਥ 'ਤੇ, ਪੇਟ ਅਤੇ ਮੂੰਹ ਨੇੜੇ ਗੋਲੀਆਂ ਲੱਗੀਆਂ ਹਨ। ਗੋਲੀ ਚੱਲਣ ਕਾਰਨ ਉਥੇ ਭਗਦੜ ਮੱਚ ਗਈ ਅਤੇ ਸਬਜ਼ੀ ਵਿਚ ਮੰਡੀ ਵਿਚ ਵਪਾਰ ਕਰਨ ਆਏ ਲੋਕ ਉਥੋਂ ਭੱਜ ਪਏ।  ਅਸਲ ਵਿੱਚ ਵੱਡਾ ਕਸੂਰਵਾਰ ਕੌਣ ਸੀ ਇਹ ਸਾਰਾ ਮਾਮਲਾ ਜਾਂਚ ਪੜਤਾਲ ਮਗਰੋਂ ਹੀ ਸਾਫ਼ ਹੋ ਸਕੇਗਾ ਕਿਓਂਕਿ ਬਾਹੂਬਲੀਆਂ ਦੇ ਆਪਸੀ ਟਕਰਾਓ ਕੋਈ ਨਵੇਂ ਨਹੀਂ ਹਨ। ਜਿਹੜੀ ਪਾਰਟੀ ਸੱਤਾ ਵਿੱਚ ਹੋਵੇ ਉਸ ਨਾਲ ਰਲ ਜਾਣ ਵਾਲੇ ਅਜਿਹੇ ਅਨਸਰ  ਕਾਨੂੰਨ ਨੂੰ ਆਪਣੀ ਜੇਬ ਵਿੱਚ ਸਮਝਦੇ ਹਨ। ਇਹਨਾਂ ਦੇ ਆਪੋ ਆਪਣੇ ਰਿਹਾਇਸ਼ੀ ਇਲਾਕਿਆਂ ਵਿੱਚ ਵੀ ਇਹਨਾਂ ਦਾ ਦਬਦਬਾ ਹੁੰਦਾ ਹੈ। ਵਾਰਦਾਤ ਦਾ ਪਤਾ ਚੱਲਦੇ ਹੀ ਕਮਿਸ਼ਨਰ ਪੁਲਸ ਜਤਿੰਦਰ ਸਿੰਘ ਅੌਲਖ ਤੇ ਹੋਰ ਉੱਚ ਅਧਿਕਾਰੀ ਮੌਕੇ 'ਤੇ ਪੁੱਜੇ। ਰੂਬਲ ਦੇ ਬਿਆਨ 'ਤੇ ਸੋਮ ਨਾਥ ਫ਼ੌਜੀ, ਰਾਜਨ ਕੁਮਾਰ, ਬਾਬੀ, ਇੰਦਰਜੀਤ, ਤਿੰਦਰ, ਪਾਲਾ, ਬਾਲਾ, ਲੱਕੀ ਅਤੇ 10 ਅਣਪਛਾਤੇ ਲੋਕਾਂ ਖ਼ਿਲਾਫ਼ ਹੱਤਿਆ ਅਤੇ ਆਰਮਜ਼ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ।

Tuesday, April 12, 2016

ਗੋਰੂ ਬੱਚਾ” ਸਮੇਤ 5 ਮੈਂਬਰੀ ਦੁੱਗਰੀ ਕਾਤਲੀ-ਗਰੋਹ ਨੂੰ ਬਿਨਾਂ ਹੋਰ ਦੇਰੀ ਤੋਂ ਫੜਿਆ ਜਾਵੇ

Tue, Apr 12, 2016 at 3:47 PM
ਜਮਹੂਰੀ ਜੱਥੇਬੰਦੀਆਂ ਦੀ ਪੁਲਿਸ ਕਮਿਸ਼ਨਰ ਪਾਸੋਂ ਜ਼ੋਰਦਾਰ ਮੰਗ
ਲੁਧਿਆਣਾ: 12 ਅਪ੍ਰੈਲ 2016: (ਪੰਜਾਬ ਸਕਰੀਨ ਬਿਊਰੋ):
ਕੌਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ, ਵਿਕਰਾਂਤ ਕਤਲ ਕਾਂਡ ਵਿਰੁੱਧ ਕਮੇਟੀ ਦੁੱਗਰੀ, ਇਨਕਲਾਬੀ ਕੇਂਦਰ, ਜਮਹੂਰੀ ਅਧਿਕਾਰ ਸਭਾ ਅਤੇ ਹੋਰ ਇਨਸਾਫ ਪਸੰਦ ਜੱਥੇਬੰਦੀਆਂ ਦੀ ਸਾਂਝੀ ਅਗਵਾਈ ਹੇਠ ਵਰਕਰਾਂ ਅਤੇ ਦੁੱਗਰੀ ਨਿਵਾਸੀਆਂ ਦਾ ਵਿਸ਼ਾਲ ਇਕੱਠ ਅੱਜ ਪੁਲਿਸ ਕਮਿਸ਼ਨਰ ਦਫ਼ਤਰ ਲੁਧਿਆਣਾ ਵਿਖੇ ਪੁੱਜਾ। ਜਿੱਥੇ ਨਿਆਂ ਲਈ ਨਾਅਰੇ ਲਗਾਉਂਦਿਆਂ ਦੁੱਗਰੀ ਵਾਸੀ ਨੌਜਵਾਨ ਸਕੂਲ ਵੈਨ-ਚਾਲਕ ਵਿਕਰਾਂਤ ਦੇ ਵਹਿਸ਼ੀ ਤੇ ਘਿਣਾਉਣੇ ਕਤਲ ਦੇ ਕਾਤਲਾਂ ਦੀ ਫੌਰੀ ਗਿ੍ਰਫਤਾਰੀ ਦੀ ਜ਼ੋਰਦਾਰ ਮੰਗ ਕੀਤੀ ਗਈ ਅਤੇ ਸਮੂਹ ਜੱਥੇਬੰਦੀਆਂ ਕੌਮਾਗਾਟਾਮਾਰੂ ਯਾਦਗਾਰੀ ਕਮੇਟੀ ਦੀ ਸਾਂਝੀ ਅਗਵਾਈ ਦੇ 12 ਨੁਮਾਇੰਦਿਆਂ ਦਾ ਇਕ ਵੱਡਾ ਵਫ਼ਦ ਪੁਲਿਸ ਕਮਿਸ਼ਨਰ ਸ. ਜਤਿੰਦਰਪਾਲ ਸਿੰਘ ਔਲਖ ਨੂੰ ਮਿਲਿਆ ਅਤੇ ਗੋਰੂ ਬੱਚਾ” ਸਮੇਤ 5 ਕਾਤਲਾਂ ਦੀ ਜਲਦੀ ਤੋਂ ਜਲਦੀ ਗਿ੍ਰਫਤਾਰੀ ਦੀ ਜ਼ੋਰਦਾਰ ਮੰਗ ਕੀਤੀ। ਵਫ਼ਦ ’ਚ ਸ਼ਾਮਲ ਆਗੂਆਂ ਸਰਵਸ੍ਰੀ ਕਾਮਰੇਡ ਗੁਰਨਾਮ ਸਿੰਘ ਸਿੱਧੂ, ਕੁਲਦੀਪ ਸਿੰਘ ਐਡਵੋਕੇਟ, ਮਾਸਟਰ ਜਸਦੇਵ ਸਿੰਘ ਲਲਤੋਂ, ਪ੍ਰੋ. ਏ.ਕੇ. ਮਲੇਰੀ, ਜਸਵੰਤ ਜੀਰਖ, ਹਰੀ ਸਿੰਘ ਸਾਹਨੀ, ਸੁਖਦੇਵ ਸਿੰਘ, ਜੋਰਾ ਸਿੰਘ, ਗੈਲਰ ਚੌਹਾਨ, ਵਿਜੈ ਨਰਾਇਣ, ਕਾ: ਸੁਰਿੰਦਰ ਤੇ ਮਕਤੂਲ ਦੇ ਭਰਾ ਨੇ ਸ਼ਮੂਲੀਅਤ ਕੀਤੀ। 
ਆਗੂਆਂ ਨੇ ਕਮਿਸ਼ਨਰ ਨੂੰ ਵਿਸਥਾਰ ਨਾਲ ਦੱਸਿਆ ਕਿ ਕਾਤਲੀ ਗਰੋਹ ਨੂੰ ਸਿਆਸੀ ਸ਼ਹਿ ਤੇ ਮੱਦਦ ਪ੍ਰਾਪਤ ਹੈ। ਜਿਸ ਨੂੰ ਬਿਲਕੁਲ ਸਹਿਣ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਗਰੋਹ ਨੇ ਪਹਿਲੇ ਦਿਨ (7 ਅਪ੍ਰੈਲ) ਕਤਲ ਮੌਕੇ ਸ਼ਰੇਆਮ ਲੋਕਾਂ ਨੂੰ ਧਮਕੀਆਂ ਦਿੱਤੀਆਂ ਕਿ ਗਵਾਹ ਬਣਨ ਵਾਲੇ ਦਾ ਵੀ ਏਹੀ ਹਸ਼ਰ ਕੀਤਾ ਜਾਵੇਗਾ। ਇਸ ਐਲਾਨ ਦਾ ਗੰਭੀਰ ਨੋਟਿਸ ਲਿਆ ਹੈ। ਇਸ ਤੋਂ ਇਲਾਵਾ ਕੱਲ੍ਹ ਰਾਤ ਤੱਕ ਪਰਿਵਾਰਕ ਮੈਂਬਰਾਂ ਕੋਲ ਅਫਸੋਸ ਦੇ ਬਹਾਨੇ ਪੁੱਜ ਕੇ ਅਸਿੱਧੇ ਰੂਪ ’ਚ ਡਰ ਤੇ ਦਹਿਸ਼ਤ ਪਾਈ ਜਾ ਰਹੀ ਹੈ ਕਿ ਜੇਕਰ ਗੋਰੂ ਬੱਚਾ” ਤੇ ਸਾਥੀ ਫੜੇ ਵੀ ਗਏ, ਤਾਂ 3 ਮਹੀਨੇ ਦੇ ਅੰਦਰ ਅੰਦਰ ਬਾਹਰ ਆ ਕੇ ਅੜਨ ਵਾਲੇ ਬਾਕੀ ਮੈਂਬਰਾਂ ਦਾ ਵੀ ਖਾਤਮਾ ਕਰ ਦੇਣਗੇ।” ਪੁਲਿਸ ਕਮਿਸ਼ਨਰ ਨੇ ਯਕੀਨ ਦੁਆਇਆ ਕਿ ਅਜੇਹੇ ਗਰੋਹ ਨੂੰ ਕਦਾਚਿਤ ਇਸ ਤਰ੍ਹਾਂ ਨਹੀਂ ਕਰਨ ਦੇਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਪਰਿਵਾਰ ਦੀ ਸੁਰੱਖਿਆ ਦਾ ਭਰੋਸਾ ਦੁਆਇਆ ਅਤੇ ਕਿਹਾ ਕਿ ਇਨਸਾਨੀ ਅਧਾਰ ’ਤੇ ਉਹ ਡੀ.ਸੀ. ਲੁਧਿਆਣਾ ਰਾਹੀਂ ਪਰਿਵਾਰ ਨੂੰ ਬਣਦੀ ਸਹਾਇਤਾ ਦੇਣ ਲਈ ਵੀ ਪੂਰੀ ਸਿਫਾਰਿਸ਼ ਕਰਨਗੇ।
ਸਮੂਹ ਆਗੂਆਂ ਨੇ ਉਪਰੋਕਤ ਡੈਪੂਟੇਸ਼ਨ ਦੀ ਸਮੂਹ ਇਕੱਠ ਨੂੰ ਰੀਪੋਰਟ ਕਰਦਿਆਂ, ਦੱਸਿਆ ਕਿ ਉਨ੍ਹਾਂ ਕੋਲ ਸ਼ਹਿਰ ਵਿਚ ਥਾਂ-ਥਾਂ ਲੱਗੇ ਫਲੈਕਸਾਂ ਦੇ ਰੂਪ ’ਚ (ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਸੱਤਾਧਾਰੀ ਆਗੂਆਂ ਦੀ ਗਰੋਹ ਮੁਖੀ ਦੀਆਂ ਫੋਟੋਆਂ ਵਾਲੇ) ਅਤੇ ਗਰੋਹ ਮੁਖੀ ਦੀ ਕਿਰਾਏ ਵਾਲੀ ਕੋਠੀ ਵਿਚ ਹੋਏ ਇਕ ਵੱਡੇ ਜਸ਼ਨ ’ਚ ਜਿਸ ਵਿਚ 500 ਗੋਲੀਆਂ ਗੈਰ-ਕਾਨੂੰਨੀ ਤੌਰ ਤੇ ਦਾਗੀਆਂ ਗਈਆਂ) ਸ਼ਹਿਰ ਦੇ ਹਾਕਮ ਪਾਰਟੀ ਦੇ ਇਕ  ਵੱਡੇ ਆਗੂਆਂ ਦੀ ਸ਼ਮੂਲੀਅਤ ਬਾਰੇ ਪੱਕੇ ਸਬੂਤ ਮੌਜੂਦ ਹਨ, ਜਿਨ੍ਹਾਂ ਬਾਰੇ ਦੁੱਗਰੀ ਇਲਾਕੇ ਦੇ ਆਮ ਲੋਕ ਵੀ ਵੱਡੀ ਪੱਧਰ ’ਤੇ ਜਾਣਦੇ ਹਨ। ਆਗੂਆਂ ਨੇ ਗਰੋਹ ਮੁਖੀ ਦੇ ਸੋਈ (9) ਜੱਥੇਬੰਦੀ (ਅਕਾਲੀ ਪਾਰਟੀ ਦਾ ਵਿਦਿਆਰਥੀ ਵਿੰਗ) ਜਾਂ ਅਕਾਲੀ ਪਾਰਟੀ ਨਾਲ ਸੰਬੰਧਾਂ ਤੋਂ ਮੁਕਰਨ ਬਾਰੇ ਐਮ.ਐਲ.ਏ. ਦਰਸ਼ਨ ਸਿੰਘ ਸ਼ਿਵਾਲਿਕ ਦੇ ਪ੍ਰੈਸ ਬਿਆਨ (ਪ੍ਰੈਸ ਦੇ ਇਕ ਹਿੱਸੇ ਵਿਚ) ਨੂੰ ਪੂਰੀ ਤਰ੍ਹਾਂ ਸਚਾਈ ਤੋਂ ਕੋਰਾ ਅਤੇ ਅਧਾਰ ਹੀਣ ਦੱਸਦਿਆਂ ਇਸ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ।
ਅੰਤ ’ਚ ਸਮੂਹ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਿਆਸੀ ਪਿਛੋਕੜ ਵਾਲੇ ਇਸ ਵਹਿਸ਼ੀ ਕਲਤ ਦੇ ਇਨਕਲਾਬੀ, ਜਮਹੂਰੀ ਤੇ ਇਨਸਾਫ ਪਸੰਦ ਜਨਤਕ ਜੱਥੇਬੰਦੀਆਂ, ਨਿਆਂ ਦੀ ਪ੍ਰਾਪਤੀ ਲਈ ਵੱਡੇ ਹੱਕੀ ਘੋਲ ਦੀ ਉਸਾਰੀ ਕਰਨਗੀਆਂ।

Saturday, August 08, 2015

ਲਗਾਤਾਰ ਵਧ ਰਹੇ ਹਨ ਬਲਾਗਰਾਂ 'ਤੇ ਹਮਲੇ

ਬੰਗਲਾਦੇਸ਼ 'ਚ ਬੇਰਹਿਮੀ ਨਾਲ ਕੀਤਾ ਗਿਆ ਇੱਕ ਹੋਰ ਬਲਾਗਰ ਦਾ ਕਤਲ
ਸ਼ਹੀਦ ਬਲਾਗਰ ਨਿਲਾਅ ਨੀਲ
ਮੇਨ ਸਟਰੀਮ ਮੀਡੀਆ ਕਾਰਪੋਰੇਟ ਮੀਡੀਆ ਵਿੱਚ ਤਬਦੀਲ ਹੋ ਜਾਣ ਤੋਂ ਬਾਅਦ ਹਕੀਕਤ ਬਿਆਨ ਕਰਨ ਦਾ ਮੋਰਚਾ ਸੰਭਾਲਿਆ ਹੈ ਸੋਸ਼ਲ ਮੀਡੀਆ ਨੇ।  ਸੋਸ਼ਲ ਮੀਡੀਆ ਵਿੱਚ ਵੀ ਜਿਆਦਾ ਹਰਮਨਪਿਆਰੇ ਹੋ ਰਹੇ ਹਨ ਬਲਾਗ ਕਿਓਂਕਿ ਆਮਤੌਰ ਤੇ ਇਹਨਾਂ ਵਿੱਚ ਜ਼ਿੰਮੇਦਾਰੀ ਦਾ ਅਹਿਸਾਸ ਵੀ ਹੁੰਦਾ ਹੈ। ਜਿਸ ਗੱਲ ਨੂੰ ਮੇਨ ਸਟਰੀਮ ਮੀਡੀਆ ਵਾਲੇ ਜਾਣੇ ਅਨਜਾਨੇ ਲੁਕਾਉਂਦੇ ਹਨ ਉਸਨੂੰ ਸੋਸ਼ਲ ਮੀਡੀਆ ਪੂਰੀ ਤਰਾਂ ਨਸ਼ਰ ਕਰਕੇ ਬੇਨਕਾਬ ਕਰ ਦੇਂਦਾ ਹੈ। ਮੁੱਖ ਧਾਰਾ ਦੇ ਮੀਡੀਆ ਵੱਲੋਂ ਕੀਤੀ ਗਈ ਕਿਸੇ ਵੀ ਸੰਭਾਵਿਤ ਸੌਦੇਬਾਜ਼ੀ ਵੀ ਹੁਣ ਹਕੀਕਤ ਨੂੰ ਦਬਾਉਣ ਦੀ ਗਾਰੰਟੀ ਨਹੀਂ ਰਹੀ। ਬੜੇ ਹੀ ਸੀਮਿਤ ਸਾਧਨਾਂ ਨਾਲ ਕੰਮ ਕਰਦੇ ਬਲਾਗਰ  ਝੱਟ ਦੇਣੀ ਸਾਰਾ ਕੁਝ ਲੋਕਾਂ ਸਾਹਮਣੇ ਲਿਆ ਰੱਖਦੇ ਹਨ।  ਇਸ ਕਰਕੇ ਬਲਾਗਰਾਂ ਦੇ ਦੁਸ਼ਮਨ ਵੀ ਵਧ ਰਹੇ ਹਨ। ਹੁਣ ਨਵੀਂ ਖਬਰ ਮਿਲੀ ਹੈ ਬੰਗਲਾ ਦੇਸ਼ ਤੋਂ। ਬੰਗਲਾਦੇਸ਼ 'ਚ ਕੱਟੜਪੰਥੀਆਂ ਨੇ ਇੱਕ ਹੋਰ ਬਲਾਗਰ ਦਾ ਕਤਲ ਕਰ ਦਿੱਤਾ ਹੈ। ਕੱਟੜਪੰਥੀਆਂ ਨੇ ਬਲਾਗਰ ਨੂੰ ਢਾਕਾ 'ਚ ਚਾਕੂਆਂ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਇੱਕ ਸਮਾਜਿਕ ਜਥੇਬੰਦੀ ਅਤੇ ਪੁਲਸ ਮੁਤਾਬਕ ਬੰਗਲਾਦੇਸ਼ 'ਚ ਕੱਟੜਪੰਥੀਆਂ ਵੱਲੋਂ ਬਲਾਗਰਾਂ ਨੂੰ ਕਤਲ ਕੀਤੇ ਜਾਣ ਦੀ ਇਸ ਸਾਲ ਇਹ ਚੌਥੀ ਘਟਨਾ ਹੈ। ਮੌਕੇ 'ਤੇ ਮੌਜੂਦ ਇੱਕ ਗਵਾਹ ਨੇ ਦਸਿਆ ਕਿ ਕੱਟੜਪੰਥੀਆਂ ਦਾ ਇੱਕ ਟੋਲਾ ਨਿਲਾਅ ਨੀਲ ਦੇ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਇਆ ਸੀ। ਬਲਾਗਰ ਨੂੰ ਪਹਿਲਾਂ ਹੀ ਹਮਲੇ ਦੀ ਚੇਤਾਵਨੀ ਦਿੱਤੀ ਗਈ ਸੀ। ਨਿਲਾਅ ਨੀਲ ਦੇ ਸਾਥੀ ਅਤੇ ਬਲਾਗਿੰਗ ਨੈੱਟਵਰਕ ਦੇ ਮੁਖੀ ਇਮਰਾਨ ਐਚ ਸਰਕਾਰ ਨੇ ਦਸਿਆ ਹੈ ਕਿ ਕੱਟੜਪੰਥੀ ਨਿਲਾਅ ਦੇ ਬਿਲਡਿੰਗ ਦੀ ਪੰਜਵੀਂ ਮੰਜ਼ਿਲ ਸਥਿਤ ਘਰ 'ਚ ਦਾਖ਼ਲ ਹੋਏ ਅਤੇ ਮੌਕੇ 'ਤੇ ਮੌਜੂਦ ਨੀਲ ਦੇ ਇੱਕ ਦੋਸਤ ਨੂੰ ਧੱਕਾ ਦੇ ਕੇ ਚਾਕੂਆਂ ਨਾਲ ਕਈ ਵਾਰ ਕੀਤੇ। ਨਿਲਾਅ ਇਸਲਾਮਿਕ ਕੱਟੜਪੰਥੀਆਂ ਦੇ ਨਿਸ਼ਾਨੇ 'ਤੇ ਸਨ। ਪੁਲਸ ਨੇ ਨਿਲਾਅ ਦੀ ਮੌਤ ਦੀ ਪੁਸ਼ਟੀ ਕੀਤੀ, ਪਰ ਇਸ ਬਾਰੇ ਹੋਰ ਕੁਝ ਦੱਸਣ ਤੋਂ ਇਨਕਾਰ ਕੀਤਾ ਹੈ। ਹੁਣ ਦੇਖਣਾ ਹੈ ਕਿ ਖੁਦ ਬਲਾਗਰ ਅਤੇ ਸਮਾਜ ਇਸ ਸੁਤੰਤਰ ਆਵਾਜ਼ ਦੀ ਰਾਖੀ ਲਈ ਕੀ ਕੀ ਕਦਮ ਚੁੱਕਦੇ ਹਨ। 

Friday, October 03, 2014

ਪਟਨਾ ਵਿੱਚ ਭਗਦੜ ਕਾਰਣ ਘਟੋਘੱਟ 33 ਮੌਤਾਂ

ਦੁਸਹਿਰਾ ਗਰਾਊਂਡ ਵਿੱਚ ਸੋ ਤੋਂ ਵਧ ਲੋਕ ਜਖਮੀ ਵੀ ਹੋਏ 
ਪਟਨਾ: 3 ਅਕਤੂਬਰ 2014: (ਪੰਜਾਬ ਸਕਰੀਨ ਬਿਊਰੋ):  
ਇੱਕ ਵਾਰ ਫੇਰ ਤਿਓਹਾਰਾਂ ਦੇ ਸ਼ੁਭ ਮੌਕੇ 'ਤੇ ਆਈ ਅਸ਼ੁਭ ਖਬਰ ਨੇ ਸਭ ਨੂੰ ਉਦਾਸ ਕਰ ਦਿੱਤਾ ਹੈ। ਘਟੋਘੱਟ 33 ਵਿਅਕਤੀਆਂ ਦੀ ਮੌਤ ਪਟਨਾ ਦੇ ਗਾਂਧੀ ਮੈਦਾਨ 'ਚ ਮੱਛੀ ਭਗਦੜ ਦੌਰਾਨ ਹੋਇਆ। ਇਹ ਘਟਨਾ ਦੁਸਹਿਰੇ ਦੀ ਸ਼ਾਮ ਸ਼ੁੱਕਰਵਾਰ ਨੂੰ ਰਾਵਣ ਸਾੜਨ ਦੇ ਬਾਅਦ ਰਾਮ ਗੁਲਾਮ ਚੌਕ ਦੇ ਵਲ ਗੇਟ ਦੇ ਕੋਲ ਵਾਪਰੀ। ਮੁਢਲੀਆਂ ਰਿਪੋਰਟਾਂ ਅਨੁਸਾਰ ਟੀਵੀ ਚੈਨਲਾਂ ਨੇ ਵੀ ਭਗਦੜ ਵਿੱਚ 33 ਲੋਕਾਂ ਦੀ ਮੌਤ ਬਾਰੇ ਦੱਸਿਆ। ਮਰਨ ਵਾਲਿਆਂ 'ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਹਨ। ਇਸ ਦੌਰਾਨ ਲਗਭਗ 100 ਤੋਂ ਵੱਧ ਲੋਕ ਜ਼ਖਮੀ ਵੀ ਹੋ ਗਏ ਹਨ।
ਜ਼ਖਮੀਆਂ ਨੂੰ ਪਟਨਾ ਦੇ ਮੈਡੀਕਲ ਕਾਲਜ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।  ਕਥਿਤ ਤੌਰ 'ਤੇ ਗਾਂਧੀ ਮੈਦਾਨ ਦੀ ਕੰਧ 'ਤੇ ਬਿਜਲੀ ਦੀ ਤਾਰ ਡਿੱਗਣ ਦੀ ਅਫਵਾਹ ਦੇ ਬਾਅਦ ਇਹ ਭਾਜੜ ਮਚੀ। ਸਥਾਨਕ ਲੋਕਾਂ ਨੇ ਜ਼ਖਮੀਆਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਪਰ ਫਿਰ ਵੀ ਬਹੁਤ ਸਾਰੀਆਂ ਅਨਮੋਲ ਜਾਨਾਂ ਭੰਗ ਦੇ ਭਾੜੇ ਚਲੀਆਂ ਗਈਆਂ। ਮ੍ਰ੍ਤ੍ਕਾਂ ਦੇ ਵਾਰਸਾਂ ਨੂੰ ਦੋ ਦੋ ਲੱਖ ਰੁਪੇ ਦੇਣ ਦੀ ਗੱਲ ਕਹੀ ਗਈ ਹੈ। ਇਸ ਦੁੱਖਦਾਈ ਘਟਨਾ ਲਈ ਪੁਲਿਸ ਅਤੇ ਪ੍ਰਸ਼ਾਸਨ ਨੂੰ ਦੱਸਿਆ ਜਾ ਰਿਹਾ ਹੈ ਕਿਓਂਕਿ ਪੁਲਿਸ ਅਤੇ ਪ੍ਰਸ਼ਾਸਨ ਦਾ ਸਾਰਾ ਧਿਆਨ ਕੇਵਲ ਵੀ ਆਈ ਪੀ ਮਹਿਮਾਨਾਂ ਵੱਲ ਸੀ। ਇਸ ਲਾਪਰਵਾਹੀ ਕਾਰਣ ਹੀ ਤਾਰ ਡਿੱਗਣ ਦੀ ਗੱਲ ਕਿਸੇ ਅਫਵਾਹ ਵਾਂਗ ਫੈਲੀ ਅਤੇ ਲੋਕ ਇੱਕ ਦੂਜੇ ਦੇ ਉੱਪਰੋਂ ਚੜ੍ਹ ਕੇ ਬਚਨ ਦੀ ਕੋਸ਼ਿਸ਼ ਕਰਨ ਲੱਗੇ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 

ਜਮਾਲਪੁਰ ਸ਼ੂਟਆਊਟ: AFDR ਵੱਲੋਂ ਜਾਚ ਰਿਪੋਰਟ ਜਾਰੀ

ਗੰਦੀ ਸਿਆਸਤ ਦਾ ਪੁਲੀਸ-ਸਿਆਸੀ ਗੱਠਜੋੜ ਉਭਰਕੇ ਸਾਹਮਣੇ ਆਇਆ
ਲੁਧਿਆਣਾ: 2 ਅਕਤੂਬਰ (ਪੰਜਾਬ ਸਕਰੀਨ ਬਿਊਰੋ):

ਜਮਾਲਪੁਰ, ਆਹਲੂਵਾਲੀਆ ਕਲੋਨੀ ਵਿਚ 'ਫਰਜੀ ਪੁਲੀਸ ਮੁਕਾਬਲੇ' ਵਿੱਚ ਮਾਰੇ ਗਏ ਦੋ ਸਕੇ ਭਰਾਵਾਂ ਕਰਕੇ ਅੱਜ ਪੂਰੇ ਪੰਜਾਬ ਵਿੱਚ ਹੀ ਮਾਛੀਵਾੜਾ ਪੁਲੀਸ ਦੀ ਘਨਾਉਣੀ ਕਾਰਵਾਈ ਦੀ ਚਾਰੇ ਪਾਸੇ ਤੋਂ ਘੋਰ ਨਿਖੇਧੀ ਹੋ ਰਹੀ ਹੈ । ਜਿਸ ਕਰਕੇ ਪੰਜਾਬ ਸਰਕਾਰ ਦੀ ਨੀਦ ਵੀ ਹਰਾਮ ਹੋਈ ਪਈ ਹੈ ਅਤੇ ਉਹ ਮੱਥੇ ਤੇ ਲੱਗੇ ਕਾਲੇ ਕਲੰਕ ਨੂੰ ਪੂੰਜਣ ਲਈ ਉਸਨੇ ਸਬੰਧਤ ਐਸ.ਐਚ.ਓ. ਨੂੰ ਬਰਖਾਸਤ ਤੇ ਐਸ.ਐਸ.ਪੀ. ਨੂੰ ਮੁਅੱਤਲ ਕਰ ਦਿੱਤਾ ਹੈ।

ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਲੁਧਿਆਣਾ ਇਕਾਈ ਨੇ ਵੀ ਇਕ ਜਾਂਚ ਟੀਮ ਪ੍ਰੋ. ਏ.ਕੇ. ਮਲੇਰੀ, ਜਸਵੰਤ ਜੀਰਖ਼, ਸਤੀਸ਼ ਸਚਦੇਵਾ ਅਤੇ ਡਾ. ਹਰਬੰਸ ਸਿੰਘ ਗਰੇਵਾਲ ਤੇ ਅਧਾਰਤ ਦਾ ਗਠਿਨ ਕਰਦਿਆਂ ਪੂਰੇ ਘਟਨਾ ਕਰਮ ਦੀ ਜਾਂਚ ਤੋਂ ਬਾਅਦ ਆਪਣੀ ਰੀਪੋਰਟ ਵਿੱਚ ਕੁੱਝ ਅਹਿਮ ਮੁੱਦੇ ਉਭਾਰੇ ਹਨ। ਜਾਂਚ ਕਮੇਟੀ ਨੇ ਜਿਥੇ ਇਨ੍ਹਾਂ ਮ੍ਰਿਤਕ ਨੌਜਵਾਨ ਭਰਾਵਾਂ ਦੀ ਸਾਰੀ ਗੱਲ ਉਸਦੇ ਪਿਤਾ ਤੋਂ ਸੁਣੀ ਹੈ ਉਥੇ ਮਾਛੀਵਾੜਾ ਥਾਣੇ ਤੇ ਜਮਾਲਪੁਰ ਥਾਣੇ ਅਤੇ ਮੌਕਾ ਵਾਰਦਾਤ ਵਿਖੇ ਜਾਕੇ ਲੋਕਾਂ ਨਾਲ ਗਲਬਾਤ ਕੀਤੀ ਹੈ। ਜਾਂਚ ਕਮੇਟੀ ਨੇ ਜੋ ਮੁੱਦੇ ਉਭਾਰੇ ਹਨ ਉਨ੍ਹਾਂ ਵਿੱਚ ਇਕ ਤਾਂ ਇਹ ਕਿ ਸਬੰਧਤ ਥਾਣੇ ਜਮਾਲਪੁਰ ਨੂੰ ਮਾਛੀਵਾੜਾ ਪੁਲਿਸ ਨੇ ਆਪਣੇ ਰੇਡ ਮਾਰਨ ਦੀ ਕੋਈ ਇਤਲਾਹ ਹੀ ਨਹੀਂ ਦਿੱਤੀ ਦੂਜਾ ਪੁਲੀਸ ਰੇਡ ਮਾਰਨ ਲਈ ਬਿਨ੍ਹਾਂ ਵਰਦੀ ਤੋਂ ਗਈ ਜਦੋਂ ਕਿ ਸੁਪਰੀਮ ਕੋਰਟ ਨੇ ਹੁਣੇ ਹੀ ੨੩ ਸਤੰਬਰ ੨੦੧੪ ਨੂੰ ਆਪਣੇ ਇੱਕ ਫੈਸਲੇ ਵਿੱਚ ਪੁਲੀਸ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜਿਨ੍ਹਾਂ ਵਿੱਚ ਰੇਡ ਕਰਨ ਸਮੇਂ ਪੁਲੀਸ ਦਾ ਵਰਦੀਧਾਰੀ ਹੋਣਾ ਜਰੂਰੀ ਹੈ । ਜਾਰੀ ਕੀਤੀ ਰੀਪੋਰਟ ਵਿੱਚ ਇਹ ਵੀ ਦਰਜ ਹੈ ਕਿ ਸਭਾ ਸਮਝਦੀ ਹੈ ਜਿਹੜੇ ਦੋ ਹੋਰ ਨੌਜੁਆਨਾ ਨੂੰ ਪੁਲੀਸ ਨੇ ਮੌਕੇ ਤੇ ਘਟਨਾ ਸਥਾਨ ਤੋਂ ਚੁੱਕਿਆ ਦੱਸਿਆ ਗਿਆ ਹੈ, ਉਹਨਾਂ ਬਾਰੇ ਪੁਲੀਸ ਨੂੰ ਤੁਰੰਤ ਖੁਲਾਸਾ ਕਰਨਾ ਚਾਹੀਦਾ ਹੈ । ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਜਿਹੜੇ ਨੌਜਵਾਨ ਦੋਨੋਂ ਭਰਾ ਕਤਲ ਹੋਏ ਹਨ ਉਹ ਕੋਈ ਵੱਡੇ ਅੱਤਵਾਦੀ ਨਹੀਂ ਸਨ ਜਿਸ ਕਰਕੇ ਉਹਨਾਂ ਨੂੰ ਘਟਨਾ ਸਥਾਨ ਤੋਂ ਅਸਾਨੀ ਨਾਲ ਗ੍ਰਿਫਤਾਰ ਕੀਤਾ ਜਾ ਸਕਦਾ ਸੀ। ਸਭਾ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਹ ਸਭ ਕੁੱਝ ਕਿਸੇ ਸਾਜਸ ਅਧੀਨ ਕੀਤਾ ਗਿਆ ਲੱਗਦਾ ਹੈ, ਕਿਉਂਕਿ ਪੁਲੀਸ ਦੁਆਰਾ ਇਹ ਕਤਲ ਕਰਨ ਤੋਂ ਬਾਅਦ ਸੁਪਰੀਮ ਕੋਰਟ ਦੀ ਗਾਈਡ ਲਾਇਨ ਮੁਤਾਬਿਕ ਬਣਦੀ ਜਾਣਕਾਰੀ ਦਿੱਤੇ ਬਿਨ੍ਹਾਂ ਦੋਨਾਂ ਲਾਸ਼ਾਂ ਨੂੰ ਲਾਵਾਰਸ ਛੱਡ ਭੱਜਣ ਦੀ ਕੀਤੀ ਹੈ। ਇਸ ਘਟਨਾ ਦੁਆਰਾ ਗੰਦੀ ਸਿਆਸਤ ਦਾ ਪੁਲੀਸ-ਸਿਆਸੀ ਗੱਠਜੋੜ ਉਭਰਕੇ ਸਾਹਮਣੇ ਆਇਆ ਹੈ । (1) ਸਭਾ ਮੰਗ ਕਰਦੀ ਹੈ ਕਿ ਇਸ ਕੇਸ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਨਯੋਗ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਨਿਰਪੱਖ ਜਾਂਚ ਕਰਵਾਈ ਜਾਵੇ। (2) ਮਾਨਯੋਗ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਤੇ ਬਣਦੇ ਕੇਸ ਵੀ ਦਰਜ ਕੀਤੇ ਜਾਣ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਾ ਯਕੀਨੀ ਬਣਾਇਆ ਜਾਵੇ। (੩) ਸਤਪਾਲ ਦੇ ਗਰੀਬ ਪ੍ਰਵਾਰ ਨਾਲ ਬੜਾ ਅਨਿਆਂ ਹੋਇਆ ਹੈ, ਪਰਿਵਾਰ ਨੂੰ ਵੱਧ ਤੋਂ ਵੱਧ ਮੁਆਵਜਾ ਦਿੱਤਾ ਜਾਵੇ ।(4) ਸਤਪਾਲ ਸਿੰਘ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ । 

ਜਾਰੀ ਕਰਤਾ 
ਪ੍ਰੋ. ਏ.ਕੇ. ਮਲੇਰੀ

ਸੂਬਾ ਸਕੱਤਰ
ਜਮਹੂਰੀ ਅਧਿਕਾਰ ਸਭਾ ਪੰਜਾਬ 
ਮੋਬਾ:  98557-00310

ਜਮਾਲਪੁਰ ਸ਼ੂਟਆਊਟ: ਝੂਠੇ ਮੁਕਾਬਲੇ ਵਿਰੁਧ ਲੋਕ ਲਾਮਬੰਦੀ 'ਚ ਤੇਜ਼ੀ ਸ਼ੁਰੂ




Wednesday, October 01, 2014

ਜਮਾਲਪੁਰ ਸ਼ੂਟ-ਆਊਟ: ਆਮ ਆਦਮੀ ਪਾਰਟੀ ਵੱਲੋ ਰੋਸ ਵਖਾਵੇ

CBI ਜਾਂਚ ਦੀ ਮੰਗ ਦੁਹਰਾਈ-ਨਾਲ ਹੀ ਕੀਤੀ ਸੁਖਬੀਰ ਬਾਦਲ ਦੇ ਅਸਤੀਫੇ ਦੀ ਮੰਗ 
ਲੁਧਿਆਣਾ: 1 ਅਕਤੂਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ);
ਆਮ ਆਦਮੀ ਪਾਰਟੀ ਨੂੰ ਭਾਵੇਂ ਦੇਰ ਨਾਲ ਯਾਦ ਆਇਆ ਕਿ 26 ਸਤੰਬਰ ਨੂੰ ਜਮਾਲਪੁਰ ਵਿੱਚ ਮਾਰੇ  ਗਏ ਦੋ ਨੌਜਵਾਨ ਕੋਈ ਆਮ ਨਹੀਂ ਬਲਕਿ ਪਾਰਟੀ ਦੇ ਹੀਰਿਆਂ ਵਰਗੇ ਖਾਸ ਵਰਕਰ ਸਨ। ਇਹ ਯਾਦ ਆਉਂਦਿਆਂ ਹੀ ਪਾਰਟੀ ਨੇ ਸਾਰੇ ਜ਼ਿਲਾ ਹੈਡ ਕੁਆਟਰਾਂ 'ਤੇ ਰੋਸ ਵਖਾਵੇ ਕਰਨ ਦਾ ਐਲਾਨ ਕਰ ਦਿੱਤਾ ਅਤੇ ਇਸ ਐਲਾਨ ਨੂੰ ਅਮਲ ਵਿੱਚ ਲਿਆ ਕੇ ਵੀ ਦਿਖਾਇਆ। ਕਾਬਿਲੇ ਜ਼ਿਕਰ ਹੈ ਕਿ ਚੋਣਾਂ ਦੌਰਾਨ ਪਾਰਟੀ ਦੇ ਲੁਧਿਆਣਾ ਤੋਂ ਉਮੀਦਵਾਰ ਰਹੇ ਐਚ ਐਸ ਫੂਲਕਾ ਦੇ ਫੇਸਬੁਕ ਪ੍ਰੋਫਾਈਲ ਤੇ ਅਕਸਰ ਨਕਸਲਬਾੜੀ ਲਹਿਰ ਦੌਰਾਨ ਮਾਰੇ ਗਏ ਨੌਜਵਾਨਾਂ ਦੀ ਚਰਚਾ ਕੀਤੀ ਜਾਂਦੀ ਸੀ।  ਉਸ ਵੇਲੇ ਪਾਰਟੀ ਨੇ ਬਾਬਾ ਬੂਝਾ ਸਿੰਘ ਨੂੰ ਝੂਠੇ ਮੁਕਾਬਲੇ ਵਿੱਚ ਮਾਰੇ ਜਾਣ ਦੀ ਗੱਲ ਉਚੇਚੇ ਤੌਰ ਤੇ ਕੀਤੀ ਸੀ। ਇਸਦਾ ਸਾਫ਼ ਮਤਲਬ ਹੈ ਕਿ ਆਮ ਆਦਮੀ ਪਾਰਟੀ ਵੇਲੇ ਦੀਆਂ ਸਰਕਾਰਾਂ ਅਤੇ ਪੁਲਿਸ ਦੀਆਂ ਅਜਿਹੀਆਂ ਹਰਕਤਾਂ ਤੋਂ ਪੂਰੀ ਤਰਾਂ ਜਾਣੂ ਸੀ। ਇਸ ਸਭ ਦੀ ਜਾਣਕਾਰੀ ਹੋਣ ਦੇ ਬਾਵਜੂਦ ਜਾਂ ਤਾਂ ਪਾਰਟੀ ਇਸ ਮੁਗਾਲਤੇ ਵਿੱਚ ਸੀ ਕਿ ਹੁਣ ਅੱਜ ਦੇ ਯੁਗ ਵਿੱਚ ਅਜਿਹਾ ਕੁਝ ਨਹੀਂ ਹੋ ਸਕਦਾ ਜਾਂ ਫੇਰ ਪਾਰਟੀ ਨੂੰ ਲੱਗਦਾ ਸੀ ਕਿ ਹੁਣ ਸਿਆਸੀ ਲੀਡਰ ਅਤੇ ਪੁਲਿਸ ਫੋਰਸ ਬਹੁਤ ਸੁਧਰ ਗਈ ਹੈ। ਆਖਿਰ ਕੀ ਕਰਨ ਸੀ ਕਿ ਚੋਣਾਂ ਦੌਰਾਨ ਆਪਣੇ ਇਲਾਕੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਬੰਪਰ ਵੋਟਾਂ ਪਵਾਉਣ ਵਾਲੇ ਇਹਨਾਂ ਦੋ ਨੌਜਵਾਨਾਂ ਉੱਤੇ ਜਦੋਂ ਕੇਸ ਦਰਜ ਹੋਏ ਤਾਂ ਉਦੋਂ ਵੀ ਆਮ ਆਦਮੀ ਪਾਰਟੀ ਨੂੰ ਅਜਿਹਾ ਨਹੀਂ ਲੱਗਿਆ ਕਿ ਇਹਨਾਂ ਨੌਜਵਾਨਾਂ ਨੂੰ ਕੋਈ ਖਤਰਾ ਹੋ ਸਕਦਾ ਹੈ। ਪਾਰਟੀ ਸਭ ਕੁਝ ਦੇਖ ਸੁਣ ਕੇ ਵੀ ਮੂਕ ਦਰਸ਼ਕ ਬਣੀ ਰਹੀ।  ਜਦੋਂ ਇਹ ਦੋਵੇਂ ਨੌਜਵਾਨ ਇਹਨਾਂ ਕੇਸਾਂ ਕਾਰਨ ਪੁਲਿਸ ਤੋਂ ਪਰੇਸ਼ਾਨ ਹੋ ਕੇ ਘਰੋਂ ਲੁੱਕਦੇ ਛਿਪਦੇ ਆਪਣੇ ਇਸ ਔਖੇ ਵੇਲੇ ਨੂੰ ਲੰਘਾ ਰਹੇ ਸਨ ਤਾਂ ਗੱਲ ਗੱਲ ਤੇ ਅੰਦੋਲਨ ਕਰਨ ਵਾਲੀ ਆਮ ਆਦਮੀ ਪਾਰਟੀ ਇਸ ਮਾਮਲੇ ਨੂੰ ਲੈ ਕੇ ਲੋਕਾਂ ਵਿੱਚ ਲੈ ਕੇ 
ਨਹੀਂ ਆਈ। ਦਿੱਲੀ ਵਾਲੇ ਜੰਤਰ ਮੰਤਰ 'ਤੇ ਧਰਨੇ ਦੇਣ ਵਾਲੇ ਇਸਦੇ ਆਗੂ ਇਸ ਮੁੱਦੇ ਨੂੰ ਲੈ ਕੇ ਪੰਜਾਬ ਵਿੱਚ ਕੋਈ ਧਰਨਾ ਤੱਕ ਦੇਣ ਲਈ ਵੀ ਨਹੀਂ ਨਿੱਤਰੇ। ਬੁਧੀਜੀਵੀਆਂ ਨਾਲ ਭਰੀ ਇਸ ਪਾਰਟੀ ਨੇ ਸਿਆਸੀ ਅਤੇ ਕਾਨੂੰਨੀ ਮੰਚਾਂ ਤੇ ਵੀ ਇਸ ਮੁੱਦੇ ਨੂੰ ਉਠਾਉਣ ਦੀ ਕੋਈ ਲੋੜ ਨਹੀਂ ਸਮਝੀ ਕਿ ਸਾਡੇ ਦੋ ਸਰਗਰਮ ਨੌਜਵਾਨਾਂ ਨੂੰ ਜਾਨ ਦਾ ਖਤਰਾ ਹੈ ਇਸ ਲਈ ਉਹਨਾਂ ਦੀ ਸੁਰੱਖਿਆ ਦਾ ਖਿਆਲ ਰੱਖਿਆ ਜਾਣਾ ਚਾਹਿਦਾ ਹੈ। ਆਮ ਆਦਮੀ ਪਾਰਟੀ ਨੇ ਕਬੂਤਰ ਵਾਂਗ ਹਕੀਕਤ ਤੋਂ ਅੱਖਾਂ ਮੀਟੀ ਰੱਖੀਆਂ ਅਤੇ ਬਿੱਲੀ ਆਪਣਾ ਦਾਅ ਲਾ ਗਈ। ਆਖਿਰ ਉਹਨਾਂ ਨੌਜਵਾਨਾਂ ਨੂੰ ਦਿਨ ਦਿਹਾੜੇ ਸਵੇਰੇ ਸਵੇਰੇ ਗੋਲੀ ਦਾ ਨਿਸ਼ਾਨਾ ਬਣਾ ਦਿੱਤਾ ਗਿਆ। ਇਸ ਸਾਜ਼ਿਸ਼  ਨੂੰ ਅੰਜਾਮ ਦੇਣ ਵਾਲੇ ਪੁਲਿਸ ਮੁਲਾਜ਼ਿਮ ਜਦੋਂ ਉਸ ਦਿਨ ਦੇ "ਐਕਸ਼ਨ" ਬਦਲੇ ਕਿਸੇ "ਇਨਾਮ--ਸਨਮਾਣ" ਦੀ ਉਡੀਕ ਕਰ ਰਹੇ ਸਨ ਉਦੋਂ ਵੀ ਇਹ ਪਾਰਟੀ ਮੂਕ ਦਰਸ਼ਕ ਬਣੀ ਰਹੀ ਜਦਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਪੂਰੀ ਹਾਈ ਕਮਾਨ ਸਮੇਤ ਉਸ ਦਿਨ ਖੁਦ ਮੌਕੇ ਤੇ ਆਉਣਾ ਬਣਦਾ ਸੀ। ਇਸ ਸ਼ਰਮਨਾਕ ਵਾਰਦਾਤ ਤੋਂ ਅਗਲੇ ਹੀ ਦਿਨ ਜਦੋਂ ਇਹਨਾਂ ਦੋਹਾਂ ਨੌਜਵਾਨਾ ਦਾ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਉਸ ਦਿਨ ਵੀ ਆਮ ਆਦਮੀ ਪਾਰਟੀ ਨਾਜ਼ੁਕ ਮੌਕੇ ਨੂੰ ਲੋਕ ਰਾਏ ਲਾਮਬੰਦ ਕਰਨ ਲਈ ਨਾ ਵਰਤ ਸਕੀ। ਦੂਜੇ ਪਾਸੇ ਗੋਲੀਕਾੰਡ ਨਾਲ ਸਹਿਮੇ ਹੋਏ ਲੋਕਾਂ ਨੂੰ ਸਰਪੰਚ ਰਾਜਵਿੰਦਰ ਕੌਰ ਦਾ ਪਤੀ ਗੁਰਜੀਤ ਸਿੰਘ ਸ਼ਰੇਆਮ ਧਮਕੀਆਂ ਦੇਂਦਾ ਰਿਹਾ ਕਿ ਜੇ ਕੋਈ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਇਆ ਤਾਂ ਉਹ ਉਸ ਨੂੰ ਵੀ ਗੋਲੀ ਨਾਲ ਉੜਾ ਦੇਵੇਗਾ। ਅੱਜ ਜਦੋਂ ਇਹ ਸਾਰੇ ਸੁਆਲ ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨਾਲ ਉਠਾਏ ਗਏ ਤਾਂ ਉਹਨਾਂ ਇਸ ਨਾਲ ਸਹਿਮਤੀ ਜਿਹੀ ਪ੍ਰਗਟ ਕਰਦਿਆਂ ਸਪਸ਼ਟ ਕੀਤਾ ਕਿ ਅਸੀਂ ਪੰਜਾਬ ਦੇ ਸੁੱਤੇ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਵਿੱਚ ਹਾਂ।  ਇਸਤੇ ਸਮਾਂ ਲੱਗ ਸਕਦਾ ਹੈ। ਲੋਕ ਸਾਹ ਸੱਤਹੀਨ ਹੋ ਚੁੱਕੇ ਹਨ ਪਰ ਅਸੀਂ ਇਹਨਾਂ ਵਿੱਚ ਨਵਾਂ ਜੋਸ਼ ਅਤੇ ਨਵੀਂ ਹਿੰਮਤ ਭਰਾਂਗੇ। ਜਿਕਰਯੋਗ ਹੈ ਕਿ ਇਸ ਮੌਕੇ ਇਨਕ਼ਲਾਬ ਜ਼ਿੰਦਾਬਾਦ ਦੇ ਨਾਅਰੇ ਵੀ ਲੱਗੇ। ਇਹਨਾਂ ਦੋਹਾਂ ਨੌਜਵਾਨਾਂ ਦੇ ਅੰਤਿਮ ਸੰਸਕਾਰ ਤੱਕ ਅਸੀਂ ਕੋਈ ਸਖਤ ਕਦਮ ਨਹੀਂ ਚੁੱਕਣਾ ਪਰ ਇਸਤੋਂ ਬਾਅਦ ਅਸੀੰ ਲੋਕਾਂ ਤੇ ਹੋਏ ਜੁਲਮਾਂ ਦਾ ਇੱਕ ਇੱਕ ਕਰਕੇ ਹਿਸਾਬ ਲਵਾਂਗੇ।   ਰਣਨੀਤੀ ਬਾਰੇ ਬਣਾਈ ਗਈ ਇਸ ਸਾਰੀ ਯੋਜਨਾ ਨੂੰ ਭੋਗ ਦੀ ਰਸਮ ਤੋਂ ਬਾਅਦ ਹੀ ਜਨਤਾ ਸਾਹਮਣੇ ਲਿਆਂਦਾ ਜਾਵੇਗਾ। ਅਸੀਂ ਲੋਕਾਂ ਦਾ ਇੰਝ ਕਤਲ-ਏ-ਆਮ ਨਹੀਂ ਹੋਣ ਦਿਆਂਗੇ। ਅਸੀਂ  ਡਰੇ ਸਹਿਮੇ ਲੋਕਾਂ  ਲਾਹ ਕੇ ਹਟਾਂਗੇ। 
ਆਮ ਆਦਮੀ ਪਾਰਟੀ ਵੱਲੋਂ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਅਸਤੀਫੇ ਦੀ ਮੰਗ
ਬਾਅਦ ਵਿੱਚ ਮੇਲ ਰਾਹੀਂ ਭੇਜੇ ਇੱਕ ਪ੍ਰੈਸ ਨੋਟ ਵਿੱਚ ਪਾਰਟੀ ਨੇ ਕਿਹਾ, "ਲੋਕਾਂ ਤੇ ਚੁੱਪ ਚੁਪੀਤੇ ਨਜਾਇਜ਼ ਪਰਚੇ ਪਾਉਣਾ, ਡਰਾਉਣਾ, ਧਮਕਾਉਣਾ ਤਾਂ ਅਕਾਲੀ ਸਰਕਾਰ ਦਾ ਕੰਮ ਹੀ ਹੈ, ਪਰ ਹੁਣ ਤਾਂ ਹੱਦ ਹੀ ਕਰ ਦਿੱਤੀ, ਜਦੋਂ ਸ਼ਰੇਆਮ ਅਕਾਲੀ ਲੀਡਰ ਨੇ ਪੁਲਿਸ ਦੀ ਮੱਦਦ ਨਾਲ ਹਰਜਿੰਦਰ ਸਿੰਘ (23) ਤੇ ਜਤਿੰਦਰ ਸਿੰਘ (25) ਨੂੰ ਲੁਧਿਆਣਾ ਵਿੱਚ ਸ਼ਰੇਆਮ ਭੁੰਨ ਦਿੱਤਾ।" ਇਸ ਪ੍ਰੈਸ ਨੋਟ ਵਿੱਚ ਇਹ ਵੀ ਕਿਹਾ ਗਿਆ ਕਿ ਪਹਿਲਾਂ ਇਹ ਨੌਜਵਾਨ ਅਕਾਲੀ ਵਰਕਰ ਸਨ, ਪਰ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਇਹਨਾਂ ਨੇ ਆਮ ਆਦਮੀ ਪਾਰਟੀ ਲਈ ਕੰਮ ਕੀਤਾ ਸੀ ਅਤੇ ਸ. ਹਰਿੰਦਰ ਸਿੰਘ ਖਾਲਸਾ ਆਮ ਆਦਮੀ ਪਾਰਟੀ ਦੇ ਐੱਮ. ਪੀ. ਚੁਣੇ ਗਏ ਸਨ, ਇਸੇ ਰੰਜਿਸ਼ ਕਾਰਨ ਗੁਰਜੀਤ ਸਿੰਘ ਨੇ ਅਕਾਲੀ ਲੀਡਰਸ਼ਿਪ ਦੀ ਸ਼ਹਿ ਨਾਲ ਪੁਲਿਸ ਫੋਰਸ ਲੈ ਕੇ ਨੌਜਵਾਨਾਂ ਦਾ ਕਤਲ ਕੀਤਾ, ਇਸ ਲਈ ਆਮ ਆਦਮੀ ਪਾਰਟੀ ਇਹ ਮੰਗ ਕਰਦੀ ਹੈ ਕਿ ਇਹ ਗੁੰਡਾਰਾਜ ਖਤਮ ਕਰਨ ਲਈ ਸੁਖਬੀਰ ਸਿੰਘ ਬਾਦਲ ਤੋਂ ਅਸਤੀਫਾ ਲਿਆ ਜਾਵੇ ਤਾਂ ਕਿ ਆਮ ਆਦਮੀ ਸੁੱਖ ਦਾ ਸਾਹ ਲੈ ਸਕੇ। ਇਸੇ ਸੰਬੰਧੀ ਪੂਰੇ ਪੰਜਾਬ ਵਿੱਚ ਡੀ. ਸੀ ਦਫਤਰਾਂ ਵਿੱਚ ਪ੍ਰਦਰਸ਼ਨ ਕੀਤਾ ਗਿਆ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਇਨਸਾਫ ਨਾ ਹੋਇਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਰੋਸ ਮੁਜ਼ਾਹਰੇ ਸਮੇਂ ਲੱਗੇ ਇਨਕ਼ਲਾਬ ਜ਼ਿੰਦਾਬਾਦ ਦੇ ਨਾਅਰੇ:
ਅੱਜ ਦੇ ਇਸ ਰੋਸ ਮੁਜ਼ਾਹਰੇ ਸਮੇਂ ਇਨਕ਼ਲਾਬ ਜ਼ਿੰਦਾਬਾਦ ਦੇ ਨਾਅਰੇ ਵੀ ਲੱਗੇ ਅਤੇ ਅਕਾਲੀ ਸਰਕਾਰ ਦੇ ਖਿਲਾਫ਼ ਵੀ ਸਖਤ ਨਾਅਰੇਬਾਜੀ ਕੀਤੀ ਗਈ। ਇਹ  ਹੈ ਕਿ  ਤੱਕ ਉਸ ਇਹ ਸਪਸ਼ਟ ਨਹੀਂ ਕਰ ਸਕੇ ਕਿ ਓਹ ਕਿਸ ਇਨਕ਼ਲਾਬ ਲਈ ਲੜ ਰਹੇ ਹਨ। ਅੱਜ ਦੇ ਅੰਦੋਲਨ ਦੌਰਾਨ ਪਾਰਟੀ ਨੇ ਸਭ ਤੋਂ ਵਧ ਜੋਰ ਸੀਬੀਆਈ ਜਾਂਚ ਤੇ ਦਿੱਤਾ। ਦਿਲਚਸਪ ਗੱਲ ਸੀ ਕੀ ਇਸ ਮੁਜ਼ਾਹਰੇ ਸਮੇਂ ਪਾਰਟੀ ਦੇ ਰਵਾਇਤੀ ਵਰਕਰਾਂ ਦੀ ਥਾਂ 'ਤੇ ਨਵੇਂ ਚੇਹਰੇ ਜਿਆਦਾ ਸਨ। ਇਹਨਾਂ ਵਿੱਚ ਜੋਸ਼ ਕੁਝ ਜਿਆਦਾ ਸੀ ਪਰ ਫਿਰ ਵੀ ਆਪਣੇ ਲੀਡਰ ਦਾ ਇਸ਼ਾਰਾ ਸਮਝਦੇ ਸਨ। ਇਸਦੇ ਬਾਵਜੂਦ ਜੋਸ਼ ਜੋਸ਼ ਵਿੱਚ ਕੁਝ ਲੀਡਰਾਂ ਨੇ ਬੈਨਰ ਹੀ ਉਲਟੇ ਫੜ ਲਏ। ਮੀਡੀਆ ਵਾਲੇ ਕੈਮਰਿਆਂ ਸਾਹਮਣੇ ਵੀ ਉਹਨਾਂ ਨੂੰ ਇਸ ਗਲਤੀ ਦਾ ਅਹਿਸਾਸ ਨਹੀਂ ਹੋਇਆ। 
ਪ੍ਰੈਸ ਨੋਟਾਂ ਦਾ ਸੰਕਟ:
ਅੱਜ ਦੇ ਇਸ ਧਰਨੇ ਵਖਾਵੇ ਸਮੇਂ ਖਬਰਾਂ ਵਿੱਚ ਆਪੋ ਆਪਣਾ ਨਾਮ ਲਿਖਵਾਉਣ ਲਈ ਤਾਂ ਕਈ ਲੋਕ ਕਾਹਲੇ ਸਨ ਪਰ ਪ੍ਰੈਸ ਨੋਟ ਕਿਸੇ ਕੋਲ ਵੀ ਨਹੀਂ ਸੀ। ਪੁਛਣ ਤੇ ਪਤਾ ਲੱਗਿਆ ਕਿ ਪ੍ਰੈਸ ਨੋਟ ਫੋਟੋਸਟੇਟ ਹੋਣ ਗਏ ਹਨ ਪਰ ਗਿਆ ਹੋਇਆ ਵਿਅਕਤੀ ਅਧੇ ਘੰਟੇ ਤੱਕ ਵੀ ਵਾਪਿਸ ਨਹੀਂ ਸੀ ਪਰਤਿਆ। ਆਖਿਰ ਬਹੁਤ ਸਾਰੇ ਮੀਡੀਆ ਵਾਲੇ ਵੀ ਬਿਨਾ ਪ੍ਰੈਸ-ਨੋਟ ਲੈ ਖਿੰਡ-ਪੁੰਡ ਗਏ। 
ਪੁਲਿਸ ਨੇ ਵੀ ਬਣਾਈ ਵੀਡੀਓ:
ਦੂਜੇ ਪਾਸੇ ਪੁਲਿਸ ਅਤੇ ਪ੍ਰਸ਼ਾਸਨ ਇਸ ਧਰਨੇ ਵਿੱਚ ਸ਼ਾਮਿਲ ਹੋਣ ਵਾਲੀਆਂ ਰਿਕਾਰਡ ਪੂਰੀ ਗੰਭੀਰਤਾ ਨਾਲ ਰੱਖ ਰਿਹਾ ਹੈ।ਅੱਜ ਦੇ ਇਸ ਰੋਸ ਧਰਨੇ ਦੀ ਵੀਡੀਓ ਮੀਡੀਆ ਦੇ ਨਾਲ ਨਾਲ ਪੁਲਿਸ ਨੇ ਵੀ ਬਣਾਈ। ਇਸ ਦੀਆਂ ਸਟੀਲ ਫੋਟੋ ਵੀ ਖਿੱਚੀਆਂ ਗਈਆਂ। ਲੱਗਦਾ ਸੀ ਇਸ ਮਕਸਦ ਲਈ ਫੋਰਸ ਨੂੰ ਵਿਸ਼ੇਸ਼ ਹਦਾਇਤਾਂ ਆਈਆਂ ਹੋਈਆਂ ਸਨ। ਇਸ ਵੀਡੀਓ ਅਤੇ ਤਸਵੀਰਾਂ ਨੂੰ ਕਿਸ ਮਕਸਦ ਲਈ ਵਰਤਿਆ ਜਾਣਾ ਹੈ ਇਸਦਾ ਸਹੀ ਪਤਾ ਪੁਲਿਸ ਸੂਤਰਾਂ ਨੂੰ ਹੀ ਹੋ ਸਕਦਾ ਹੈ ਪਰ  ਇਸਦਾ ਭੇਦ ਵੀ ਲੋਕਾਂ ਸਾਹਮਣੇ ਆ ਹੀ ਜਾਣਾ ਹੈ। 
ਹੁਣ ਦੇਖਣਾ ਹੈ ਕਿ ਆਮ ਆਦਮੀ ਪਾਰਟੀ ਮਾਰੇ ਗਏ ਦੋ ਨੌਜਵਾਨਾਂ ਦੇ ਭੋਗ ਤੋਂ ਬਾਅਦ ਕੀ ਕਦਮ ਚੁੱਕਦੀ ਹੈ? ਲੋਕਾਂ ਵਿੱਚ ਇਸ ਗੱਲ ਦੇ ਸ਼ੰਕੇ ਅੱਜ ਵੀ ਹਨ ਕਿ ਕਿਤੇ ਇਹ ਪਾਰਟੀ ਵੀ ਕਿਸੇ ਹੋਰ ਦੇ ਇਸ਼ਾਰਿਆਂ ਤੇ ਤਾਂ ਨਹੀਂ  ਚੱਲ ਰਹੀ? ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਕੁਝ ਜ਼ਿੰਮੇਵਾਰ ਸੂਤਰਾਂ ਨੇ ਦੱਸਿਆ ਕਿ ਇਸ ਘੋਲ ਨੂੰ ਲੋਕਾਂ ਤਕ ਲਿਜਾਉਣ ਲਈ ਉਹ ਬਾਕੀ ਪਾਰਟੀਆਂ ਨਾਲ ਵੀ ਗੱਲ ਕਰ ਰਹੀ ਹੈ। ਇਹਨਾਂ ਸੂਤਰਾਂ ਨੇ ਦੱਸਿਆ ਕਿ ਭੋਗ ਦੌਰਾਨ ਇਹਨਾਂ ਨੌਜਵਾਨਾਂ ਨੂੰ ਪਾਰਟੀ ਦੇ ਸ਼ਹੀਦ ਕਰਾਰ ਦਿੱਤਾ ਜਾਏਗਾ ਜਿਹੜੇ ਵੋਟਾਂ ਦੀ ਜਮਹੂਰੀ ਪ੍ਰਕ੍ਰਿਆ ਦੌਰਾਨ ਆਪਣੀ ਮਰਜੀ ਤੇ ਕਾਇਮ ਰਹਿਣ ਕਾਰਣ ਸ਼ਹੀਦ ਹੋਏ। 

ਪੋਸਟ ਸਕ੍ਰਿਪਟ:  Facebook 

ਵੀਰ ਸਾਵਰਕਰ ਆਰ ਐਸ ਐਸ ਵਾਲਿਆ ਦਾ ਆਖੌਤੀ ਦੇਸ਼ ਭਗਤ ਸੀ ਜਿਸਨੇ ਅੰਡੇਮਾਨ ਜੇਲ ਵਿੱਚੋ ਚਿੱਠੀ ਲਿਖ ਅੰਗਰੇਜ਼ਾ ਕੋਲੋ ਮਾਫੀ ਮੰਗੀ ਸੀ ਆਪਣੀ ਜਾਨ ਬਚਾਉਣ ਲਈ ।


ਬਾਬਾ ਬੂਝਾ ਸਿੰਘ ਹਿੰਦੋਸਤਾਨ ਦੀ ਕ੍ਰਾਂਤੀ ਲਈ ਲੜਣ ਵਾਲਾ ਮਹਾਨ ਹਿੰਦੋਸਤਾਨੀ ਸੀ ਜਿਸਨੂੰ ਅਜਾਦੀ ਤੋ ਬਾਦ ਪ੍ਕਾਸ਼ ਸਿੰਘ ਬਾਦਲਨੇ ਫਿਲੋਰ ਦੇ ਕਿਲੇ ਵਿੱਚ ਪੁਲਿਸ ਮੁਕਾਬਲੇ ਵਿੱਚ ਮਰਵਾਇਆ ਸੀ 1970 ਵਿੱਚ

ਅੱਜ ਆਰ ਐਸ ਐਸ ਭਾਜਪਾ ਅਤੇ ਅਕਾਲੀ ਦਾ ਗੱਠਜੋੜ ਸਮਝਣ ਵਿੱਚ ਇੰਨੀ ਦੇਰ ਕਿਉ ਲੱਗ ਰਹੀ ਹੈ ?

ਇਸ ਦੇਸ਼ ਦੀ ਜ਼ਮੀਨ ਸਾਡੀ,,,, ਦੇਸ਼ ਲਈ ਸਾਡੇ ਬਜ਼ੁਰਗ ਮਰੇ ....ਅੱਜ ਰੇਤਾ ਮਜੀਠੀਏ ਵਰਗੇ ਅੰਗਰੇਜ਼ਾ ਦੇ ਪਿੱਠੁਆ ਦੀ ਹੋ ਗਈ । ਅਸੀਂ ਕਦੋਂ ਇਨ੍ਹਾ ਦੀ ਗੁਲਾਮੀ ਤੋਂ ਅਜ਼ਾਦ ਹੋਣਾ ? ਇਹ ਅਹਿਮ ਸਵਾਲ ਹੈ

Tuesday, May 14, 2013

ਬੱਚਿਆਂ ਲਈ ਹਰ ਪਾਸੇ ਮੌਤ

ਆਫਤ ਵਿੱਚ ਬੱਚਿਆਂ ਦੀ ਜਾਨ--ਕੌਣ ਬਣੇਗਾ ਰਖਿਅਕ ?
ਅਸੀਂ ਸਚਮੁਚ ਬਹੁਤ ਹੀ ਦੋਗਲੇ ਹਾਂ। ਜਿਹਨਾਂ ਨੂੰ ਅਸੀਂ ਆਪਣਾ ਕਲ੍ਹ ਦਾ ਭਵਿੱਖ ਆਖਦੇ ਹਾਂ ਉਹਨਾਂ ਦੀ ਅਸੀਂ ਅਸਲ ਵਿੱਚ ਕਦੇ ਵੀ ਪ੍ਰਵਾਹ ਨਹੀਂ ਕਰਦੇ।  ਸਿਰਫ  ਦਿਖਾਵੇ ਲਈ ਹੀ ਆਖਦੇ ਹਾਂ ਅੱਜ ਦੇ ਬੱਚੇ ਕਲ੍ਹ ਦੇ ਨੇਤਾ ਪਰ ਉਹਨਾਂ ਦੀ ਹਿਫ਼ਾਜ਼ਤ ਲਈ ਕਦੇ ਕੁਝ ਨਹੀਂ ਕਰਦੇ। ਬੱਚਿਆਂ ਦੇ ਖੌਫਨਾਕ ਕਤਲਾਂ ਨੇ ਸੁਰੱਖਿਆ ਪ੍ਰਬੰਧਾਂ ਤੇ ਇੱਕ ਵਾਰ ਫ਼ੇਰ ਕਈ ਗੰਭੀਰ ਸੁਆਲ ਖੜੇ ਕਰ ਦਿੱਤੇ ਹਨ। ਆਮ ਦੇਖਣ ਵਿੱਚ ਆਉਂਦਾ ਹੈ ਕਿ ਕਦੇ ਉਹਨਾਂ ਨੂੰ ਮਾਂ ਜਾਂ ਪਿਓ ਆਪਸੀ ਲੜਾਈ ਵਿੱਚ ਦੁਖੀ ਹੋ ਕੇ ਜਾਨੋਂ ਮਾਰ ਦੇਂਦੇ ਹਨ, ਕਦੇ ਉਹਨਾਂ ਨੂੰ ਤਾੰਤ੍ਰਿਕ ਕਿਰਿਆ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ, ਕਦੇ ਓਹ ਕਿਸੇ ਰੇਲਵੇ ਫਾਟਕ ਤੇ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਕਦੇ ਕਿਸੇ ਨੂੰ ਫ਼ਿਰੌਤੀ ਪਿਛੇ ਅਗਵਾ ਕਰਕੇ ਮਾਰ ਦਿੱਤਾ ਜਾਂਦਾ ਹੈ। ਮਤਲਬ ਬੱਚਿਆਂ ਲਈ ਹਰ ਪਾਸੇ ਮੌਤ ਮੂੰਹ ਅੱਡੀ ਖੜੀ ਹੈ--ਕੋਈ ਉਹਨਾਂ ਦੀ ਸੁਰੱਖਿਆ ਯਕੀਨੀ ਨਹੀਂ ਬਣਾ ਰਿਹਾ ਨ ਮਾਤਾ-ਪਿਤਾ ਤੇ ਨਾ ਹੀ ਸਮਾਜ ਪ੍ਰਸ਼ਾਸਨ ਜਾਂ ਪੁਲਿਸ। ਤੁਸੀਂ ਪੁਲਿਸ ਦੇ ਨਾਮ ਤੋਂ ਹੈਰਾਨ ਨਾ ਹੋਵੋ---ਪੁਲਿਸ----ਪੁਲਿਸ ਨੂੰ ਤਾਂ ਕਈ ਕਈ ਦਿਨ ਆਲੇ ਦੁਆਲੇ ਪਈ ਲਾਸ਼ ਦਾ ਵੀ ਪਤਾ ਨਹੀਂ ਲੱਗਦਾ  ਕਾਤਲ ਆਲੇ ਦੁਆਲੇ ਘੁੰਮਦੇ ਰਹਿੰਦੇ ਹਨ, ਪੀੜਤ ਪਰਿਵਾਰ ਅਤੇ ਪੁਲਿਸ ਨੂੰ ਗੁੰਮਰਾਹ ਕਰਦੇ ਰਹਿੰਦੇ ਹਨ ਤੇ ਪੁਲਿਸ ਦੂਰ ਦੂਰ ਤੱਕ ਕਾਤਲਾਂ ਦਾ ਖ਼ੁਰਾ ਖੋਜ ਲਭਦੀ ਰਹਿੰਦੀ ਹੈ। ਮੀਡੀਆ ਵਿੱਚ ਦਬਾਅ ਵਧਣ ਤੋਂ ਬਾਅਦ ਪੁਲਿਸ ਬਿਆਨ ਦੇਂਦੀ ਹੈ ਹਾਂ ਜੀ ਕਾਤਿਲ ਇਹੀ ਸਨ। ਬਿਲਕੁਲ ਗੁਆਂਢ ਵਿੱਚ। ਅਸੀਂ ਤਾਂ ਬਸ ਜ਼ਰਾ ਡੁੰਘਾਈ ਤੱਕ ਪਤਾ ਕਰ ਰਹੇ ਸਾਂ। ਪੁਲਿਸ ਤਹਿ ਤੋਂ ਬਾਅਦ ਤਹਿ ਫਰੋਲ ਕੇ ਜਾਂਚ ਕਰਦਾ ਰਹਿੰਦਾ ਹੈ ਤੇ ਅਜਿਹੀਆਂ ਵਾਰਦਾਤਾਂ ਇੱਕ ਤੋਂ ਬਾਅਦ ਇੱਕ ਲਗਾਤਾਰ ਆਪਣੀ ਮੌਜੂਦਗੀ ਦਾ ਅਹਿਸਾਸ ਕਰਾਉਂਦੀਆਂ ਰਹਿੰਦੀਆਂ ਹਨ। ਅਜਿਹੀਆਂ ਵਾਰਦਾਤਾਂ ਤੇ ਆਧਾਰਿਤ ਇਸ ਵਿਸ਼ੇਸ਼ ਰਿਪੋਰਟ ਲੜੀ ਨਾਲ ਅਸੀਂ ਤੁਹਾਡੇ ਤੱਕ ਲਿਆਵਾਂ ਗੇ ਹਰ ਵਾਰ ਇੱਕ ਅਜਿਹੀ ਵਾਰਦਾਤ ਦਾ ਵੇਰਵਾ।
ਇਸ ਵਾਰ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਇੱਕ ਅਜਿਹੇ ਬੱਚੇ ਦੀ ਦਰਦਨਾਕ ਮੌਤ ਦਾ ਵੇਰਵਾ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਸਦੀ ਬਲੀ ਦੇ ਦਿੱਤੀ ਗਈ। ਤਾੰਤ੍ਰਿਕ ਕਿਰਿਆ ਦੀ ਬਲੀ ਚੜ੍ਹਿਆ ਇਹ ਮਾਸੂਮ ਮੌਤ ਸਮੇਂ ਸਿਰਫ ਸਾਢ਼ੇ ਅਠ ਜਾਂ ਫੇਰ ਪੌਣੇ ਕੁ ਨੋ ਸਾਲਾਂ ਦਾ ਸੀ। ਗੱਲ ਲੁਧਿਆਣਾ ਦੀ ਹੈ। ਭੀੜ ਭੜੱਕੇ ਵਾਲੇ ਚੌੜੇ ਬਾਜ਼ਾਰ ਨੇੜੇ ਪੈਂਦੇ ਇੱਕ ਅਜਿਹੇ ਇਲਾਕੇ ਦੀ ਜਿਹੜਾ ਕਦੇ ਲੁਧਿਆਣਾ ਦੀ ਕਾਰੋਬਾਰੀ ਜਾਨ ਹੋਇਆ ਕਰਦਾ ਸੀ। ਧਰਮ ਕਰਮ ਦੇ ਨਾਲ ਨਾਲ ਇਸ ਇਲਾਕੇ ਦੀ ਵਪਾਰਕ ਰੀੜ੍ਹ ਵੀ ਬਹੁਤ ਮਜਬੂਤ ਸੀ। ਥਾਂ ਥਾਂ ਤੇ ਮੰਦਿਰ ਅਤੇ ਇਹਨਾਂ ਵਿੱਚ ਖੜਕਦੀਆਂ ਘੰਟੀਆਂ ਇਸਦੇ ਸਾਰੇ ਵਾਤਾਵਰਨ ਨੂੰ ਕਿਸੇ ਅਧਿਆਤਮਿਕ ਰੰਗ ਵਿੱਚ ਰੰਗ ਦੇਂਦੇ। ਧੂਫ ਅਤੇ ਅਗਰਬੱਤੀਆਂ ਦੀ ਸੁਗੰਧੀ ਏਥੋਂ ਲੰਘਣ ਵਾਲੇ ਤਕਰੀਬਨ ਹਰ ਵਿਅਕਤੀ ਨੂੰ ਕਿਸੇ ਅਲੌਕਿਕ ਜਹੇ ਮਾਹੌਲ ਵਿੱਚ ਲੈ ਜਾਂਦੀ। ਹੋਲੀਆਂ ਆਈਆਂ ਤਾਂ ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਹਰ ਪਾਸੇ ਰੰਗਾਂ ਦੀ ਬੌਛਾਰ ਸੀ। ਇੰਝ ਲੱਗਦਾ ਸੀ ਜਿਵੇਂ ਹਰ ਕੋਈ ਰੰਗਿਆ ਗਿਆ। ਸਿਰਫ ਤਨੋ ਹੀ ਨਹੀਂ ਮਨੋ ਵੀ। ਦਿਲ ਦਿਮਾਗ ਵਿੱਚ ਰੰਗ ਹੀ ਰੰਗ ਹੁੰਦੇ। ਪਰ ਕੌਣ ਜਾਣਦਾ ਸੀ ਇਸ ਵਾਰ ਦੀ ਹੋਲੀ ਕਿਸੇ ਪਰਿਵਾਰ ਨੂੰ ਹਮੇਸ਼ਾਂ ਲੈ ਉਦਾਸੀ ਦਾ ਰੰਗ ਦੇ ਕੇ ਜਾਣ ਵਾਲੀ ਹੈ। ਅਚਾਨਕ ਇੱਕ ਦਿਨ ਅਖਬਾਰਾਂ ਵਿੱਚ ਖਬਰ ਆਈ ਇੱਕ ਬੱਚੇ ਦੀ। ਬੱਚੇ ਦਾ ਨਾਮ ਵਿਸ਼ਾਲ ਉਰਫ ਕਾਲੂ ਸੀ। ਉਸਦੀ ਲਾਸ਼ ਮਿਲੀ ਸੀ ਇੱਕ ਪ੍ਰਸਿਧ ਮੰਦਿਰ ਵਿੱਚੋਂ ਬਹੁਤ ਹੀ ਭੈੜੀ ਅਤੇ ਬਦਬੂਦਾਰ ਹਾਲਤ ਵਿੱਚ। ਲੱਗਦਾ ਸੀ ਕਿਸੇ ਨੇ ਬੇਰਹਿਮੀ ਨਾਲ ਉਸਦਾ ਕਤਲ ਕੀਤਾ ਸੀ। ਰੰਜਿਸ਼ ਬਿਨਾ ਅਜਿਹਾ ਕਤਲ ਸੰਭਵ ਹੀ ਨਹੀਂ ਹੁੰਦਾ  ਤੇ ਮਿਰਤਕ ਦੇ ਇਵਾਰ ਦੀ ਕਿਸੇ ਨਾਲ ਰੰਜਿਸ਼ ਨਹੀਂ ਸੀ।। ਉਸਦੇ ਪਿਤਾ ਭੁਪਿੰਦਰ ਕੁਮਾਰ ਦਾ ਕਹਿਣਾ ਹੈ ਕਿ ਉਸਦੇ ਸਿਰ ਵਿੱਚ ਕਿਲ ਠੋਕੇ ਗਏ ਸਨ ਅਤੇ ਵੱਖੀ ਵਿੱਚ ਗਰਿੱਲ ਕਰਨ ਵਾਲੀ ਮਸ਼ੀਨ ਨਾਲ ਮੋਰੀ ਕੀਤੀ ਗਈ ਸੀ। ਕਾਲੂ 22 ਮਾਰਚ 1997 ਦੀ ਸ਼ਾਮ ਨੂੰ ਸਾਢ਼ੇ ਕੁ ਪੰਜ ਵਜੇ  ਘਰੋਂ ਗਿਆ ਅਤੇ ਹਫਤੇ ਕੁ ਮਗਰੋਂ 29 ਮਾਰਚ 1997 ਨੂੰ ਉਸਦੀ ਲਾਸ਼ ਨੇੜੇ ਹੀ ਇੱਕ ਮੰਦਿਰ ਚੋਂ ਮਿਲੀ। ਘਟਨਾ ਤੋਂ ਬਾਅਦ ਪੁਲਿਸ ਨੇ ਇਸਦੀ ਐਫ ਆਈ ਵੀ ਆਰ ਦਰਜ ਕੀਤੀ, ਕਾਰਵਾਈ ਵੀ ਸ਼ੁਰੂ ਹੋਈ, ਜਾਂਚ ਪੜਤਾਲ ਵੀ ਹੋਈ ਅਤੇ ਕਾਰਵਾਈ ਦੇ ਭਰੋਸੇ ਵੀ ਦਿੱਤੇ ਗਏ ਪਰ ਪੀੜਿਤ ਪਰਿਵਾਰ ਨੂੰ ਇਨਸਾਫ਼ ਅੱਜ ਤੱਕ ਨਹੀਂ ਮਿਲਿਆ। ਕਤਲ ਕੀਤੇ ਗਏ ਬੱਚੇ ਦੇ ਪਿਤਾ ਨੇ ਇਨਸਾਫ਼ ਲਈ ਕੋਈ ਡਰ ਨਹੀਂ ਛੱਡਿਆ। ਕੋਈ ਰਾਜਨੀਤਿਕ ਪਾਰਟੀ ਨਹੀਂ ਛੱਡੀ, ਕੋਈ ਲੀਡਰ ਨਹੀਂ ਛੱਡਿਆ ਪਰ ਇਨਸਾਫ਼ ਅਜੇ ਤੱਕ ਦੂਰ ਹੈ। ਭੁਪਿੰਦਰ ਕੁਮਾਰ ਨੂੰ ਡਿਸਕ ਦੀ ਪ੍ਰੋਬਲਮ ਹੋ ਗਈ ਅਤੇ ਉਸਦੀ ਪਤਨੀ ਨੂੰ ਇਸ ਸਦਮੇ ਮਗਰੋਂ ਅਧਰੰਗ ਦੀ ਸਮਸਿਆ ਨੇ ਆ ਘੇਰਿਆ। ਚਾਹ ਦੀ ਦੁਕਾਨ ਤੋਂ ਹੋਣ ਵਾਲੀ ਥੋਹੜੀ ਬਹੁਤ ਆਮਦਨੀ ਨਾਲ ਚੱਲਦਾ ਹੈ ਖਿਚ ਧੂਹ ਕੇ ਘਰ ਦਾ ਗੁਜ਼ਾਰਾ ਅਤੇ ਦਵਾਈਆਂ ਦਾ ਖਰਚਾ। ਪਰ ਹਰ ਪਲ ਯਾਦ ਆਉਂਦੀ ਹੈ ਉਸਨੂੰ ਆਪਣੇ ਹਮੇਸ਼ਾਂ ਲਈ ਵਿਛੜ ਚੁੱਕੇ ਬੇਟੇ ਦੀ ਯਾਦ। ਉਸਦੇ ਸਿਰ 'ਚ ਠੋਕੇ ਗਏ ਕਿੱਲਾਂ ਦੀ ਉਹ ਵਹਿਸ਼ੀਆਨਾ ਘਟਨਾ ਦੀ ਯਾਦ ਉਸਨੂੰ ਸੋਣ ਨਹੀਂ ਦੇਂਦੀ। ਉਸਨੂੰ ਇੰਝ ਲੱਗਦਾ ਹੈ ਜਿਵੇਂ ਕੋਈ ਉਸਦੇ ਸਿਰ ਵਿੱਚ ਕਿਲ ਠੋਕ ਰਿਹਾ ਹੋਵੇ। ਵੱਖੀ 'ਚ ਗਰਿੱਲ  ਨਾਲ ਕੀਤੀ ਗਈ ਮੋਰੀ ਉਸਨੂੰ ਅੱਜ ਵੀ ਆਪਣੀ ਵੱਖੀ 'ਚ ਹੁੰਦੀ ਮੋਰੀ ਮਹਿਸੂਸ ਹੁੰਦੀ ਹੈ। ਕਿਸੇ ਵੀ ਥਾਂ ਕੋਈ ਕਿਲ ਠੋਕਦਾ ਹੋਵੇ ਜਾਂ  ਗਰਿੱਲ ਕਰਦਾ ਹੋਵੇ ਤਾਂ ਉਸਨੂੰ ਲੱਗਦਾ ਹੈ ਜਿਵੇਂ ਇਹ ਸਭ ਉਸਦੇ ਬੇਟੇ ਨਾਲ ਹੋ ਰਿਹਾ ਹੈ। ਉਸਦੀ ਗਲੀ ਸੜੀ ਲਾਸ਼ ਦਾ ਖਿਆਲ ਆਉਂਦਿਆਂ ਹੀ ਉਹ ਤ੍ਰਭਕ ਉਠਦਾ ਹੈ ਤੇ ਫਿਰ ਪੂਰੀ ਪੂਰੀ ਰਾਤ ਸੋਂ ਨਹੀਂ। ਦਿਨ ਚੜਦਾ ਹੈ ਤਾਂ ਉਹ ਫਿਰ ਬਾਵਰਿਆਂ ਵਾਂਗ ਕਦੇ ਕਿਸੇ ਕੋਲ ਜਾਂਦਾ ਹੈ ਤੇ ਕਦੇ ਕਿਸੇ ਕੋਲ। ਕਦੇ ਕਿਸੇ ਲੀਡਰ ਦੇ ਦਰਵਾਜ਼ੇ ਤੇ ਕਦੇ ਕਿਸੇ ਅਫਸਰ ਦੇ ਦਫਤਰ। ਉਸਦੀ ਪਤਨੀ ਆਪਣੇ ਬੇਟੇ ਦੀ ਯਾਦ ਵਿੱਚ ਉਠਨ ਦੀ ਕੋਸ਼ਿਸ਼ ਕਰਦੀ ਹੈ ਪਰ ਉਠ ਨਹੀਂ ਸਕਦੀ। ਇੱਕ ਡੂੰਘੀ ਉਦਾਸੀ ਉਸਦੇ ਚੇਹਰੇ ਤੇ ਹਮੇਸ਼ਾਂ ਲਈ ਉਕਰੀ ਗਈ ਹੈ। ਪਿਛਲੇ ਸੋਲਾਂ ਸਤਾਰਾਂ ਸਾਲਾਂ ਤੋਂ ਇਸ ਮਾਮਲੇ 'ਚ ਕੁਝ ਵੀ ਨਵਾਂ ਨਹੀਂ ਹੋਇਆ। ਇਸਦੇ ਬਾਵਜੂਦ ਉਸਦਾ ਸੰਘਰਸ਼ ਜਾਰੀ ਹੈ ਆਪਣੇ ਬੇਟੇ ਦੇ ਕਾਤਲਾਂ ਦਾ ਪਤਾ ਲਾਉਣ ਲਈ , ਉਹਨਾਂ ਨੂੰ ਕਟਹਿਰੇ 'ਚ ਲਿਆਉਣ ਲਈ। ਹੁਣ ਜਦੋਂ ਸਚਿਨ ਗੁਪਤਾ ਦਾ ਕਤਲ ਹੋਇਆ ਤਾਂ ਉਹ ਰੋ ਪਿਆ। ਕਹਿਣ ਲੱਗਿਆ ਜਿਵੇਂ ਇੱਕ ਵਾਰ ਫੇਰ ਉਸਦਾ ਬੇਟਾ ਹੀ ਕਤਲ ਹੋਇਆ ਹੋਵੇ। ਜਦ ਵੀ ਅਖਬਾਰ 'ਚ ਕਿਸੇ ਬੱਚੇ ਦੇ ਕਤਲ ਦੀ ਖਬਰ ਛਪਦੀ ਹੈ ਤਾਂ ਉਸਦੇ ਜ਼ਖਮ ਹਰੇ ਹੋ ਜਾਂਦੇ ਹਨ। ਪਰ ਸਮਾਜ ਅਤੇ ਸਰਕਾਰ ਨੂੰ ਸ਼ਾਇਦ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਇਹਨਾਂ ਜਜ਼ਬਾਤੀ ਗੱਲਾਂ ਲਈ ਹੁਣ ਕਿਸੇ ਕੋਈ ਟਾਈਮ ਨਹੀਂ ਰਿਹਾ। ਕਈ ਲੋਕ ਤਾਂ ਇਹ ਵੀ ਆਖਦੇ ਹਨ ਜੀ ਛੱਡੋ ਹੁਣ। ਸੋਲਾਂ ਸਤਾਰਾਂ ਸਾਲ ਪੁਰਾਨੀ ਗੱਲ ਵਿੱਚ ਰੱਖਿਆ ਹੀ ਕੀ ਹੈ? ਹੈ ਵੀ ਸ਼ਾਇਦ ਠੀਕ। ਉਸਤੋਂ ਬਾਅਦ ਏਨੀਆਂ ਵਾਰਦਾਤਾਂ ਹੋ ਚੁੱਕੀਆਂ ਹਨ, ਏਨੇ ਹੋਰ ਬੱਚੇ ਮੌਤ ਵਿੱਚ ਜਾ ਚੁੱਕੇ ਹਨ। ਕੌਣ ਯਾਦ ਰੱਖੇ ਉਸ ਪੁਰਾਣੀ ਗੱਲ ਨੂੰ। ਪਰ ਗੱਲ ਦਾ ਸਾਰ ਵੀ ਇਹੀ ਹੈ। ਜੇ ਉਦੋਂ ਹੀ ਇਸਨੂੰ ਗੰਭੀਰਤਾ ਨਾਲ ਲਿਆ ਗਿਆ ਹੁੰਦਾ ਤਾਂ ਸ਼ਾਇਦ ਏਨੇ ਬੱਚੇ ਬਚ ਜਾਂਦੇ। ਏਥੋਂ ਹੀ ਉਠਦਾ ਹੈ ਸੁਆਲ ਕਿ ਆਖਿਰਕਾਰ ਕਿਓਂ ਲੱਗਿਆ ਕਿਸੇ ਪਰਿਵਾਰ ਨੂੰ ਕਿ ਉਸਦੇ ਬੇਟੇ ਦੇ ਕਤਲ ਦਾ ਮਾਮਲਾ ਰਫ਼ਾਦਫ਼ਾ ਦਿੱਤਾ ਗਿਆ ਹੈ। ਕਿਓਂ ਕਿਸੇ ਨੂੰ ਮਹਿਸੂਸ ਹੋਇਆ ਕਿ ਉਸਦੀ ਸੁਣਵਾਈ ਨਹੀਂ ਹੋ ਰਹੀ? ਅੱਜ ਇਹ ਸੁਆਲ ਕਿਓਂ ਖੜਾ ਹੋ ਰਿਹਾ ਹੈ ਕਿ ਜੇ ਮੇਰੇ ਕੋਲ ਵੀ ਪੈਸੇ ਹੁੰਦੇ ਤਾਂ ਮੇਰੇ ਬੇਟੇ ਦੇ ਕਾਤਿਲ ਵੀ ਸਲਾਖਾਂ ਪਿਛ੍ਹੇ ਹੁੰਦੇ। ਕੀ ਪੁਲਿਸ ਅਤੇ ਪ੍ਰਸ਼ਾਸਨ ਭੁਪਿੰਦਰ ਕੁਮਾਰ  ਲਈ ਕੁਝ ਅਜਿਹਾ ਕਰੇਗਾ ਜਿਸ ਨਾਲ ਭੁਪਿੰਦਰ ਕੁਮਾਰ ਨੂੰ ਵੀ ਇਹ ਲੱਗੇ ਕੀ ਹਾਂ ਉਸ ਨਾਲ ਇਨਸਾਫ਼ ਹੋਇਆ ਹੈ। ਉਸਨੂੰ ਇਹ ਤੱਸਲੀ ਹੋਵੇ ਕਿ ਉਸਦੇ ਬੇਟੇ ਦੇ ਕਾਤਲਾਂ ਦਾ ਪਤਾ ਲੱਗ ਗਿਆ ਹੈ ਅਤੇ ਉਹਨਾਂ ਨੂੰ ਸਜ਼ਾਵਾਂ ਮਿਲ ਜਾਣਗੀਆਂ।
ਮਥੁਰਾ ਨੇੜੇ ਇੱਕ ਬੱਚੀ ਦੀ ਬਲੀ 
ਮਥੁਰਾ ਨੇੜੇ ਪੈਂਦੇ ਪਿੰਡ ਮੁਸਤਫਾਬਾਦ ਪਰਖਮ  ਵਿੱਚ ਚਾਰ ਸਾਲਾਂ ਦੀ ਇੱਕ ਬੱਚੀ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੈ ਜੋ ਸੋਲਾਂ ਸਤਾਰਾਂ ਸਾਲ ਪਹਿਲਾਂ ਲੁਧਿਆਣਾ ਦੇ ਸਾਢ਼ੇ ਅਠ ਸਾਲਾਂ ਦੇ ਵਿਸ਼ਾਲ ਉਰਫ ਕਾਲੂ ਨਾਲ  ਹੋਇਆ ਸੀ। ਥਾਣਾ ਫਰਹਾ ਅਧੀਨ ਪੈਂਦੇ ਇਸ ਇਆਲਕੇ ਦੇ ਰਹਿਣ ਵਾਲੇ ਰਾਮੂ ਦੇ ਘਰ ਮੰਗਣੀ ਦਾ ਪ੍ਰੋਗਰਾਮ ਸੀ। ਏਸ ਪ੍ਰੋਗਰਾਮ ਦੇ ਦੌਰਾਨ ਹੀ ਉਸਦੀ ਚਾਰ ਸਾਲਾਂ ਦੀ ਮਾਸੂਮ ਕੁੜੀ ਭੂਰੀ ਗਾਇਬ ਹੋ ਗਈ। ਕੁੜੀ ਗੁਮ ਹੋਣ ਤੇ ਉਸਦੀ ਰਿਪੋਰਟ ਦਰਜ ਕਰਾਈ ਗਈ। ਦੋ ਕੁ ਦਿਨਾਂ ਮਗਰੋਂ ਸ਼ੁਕਰਵਾਰ ਦਸ ਮਈ ਨੂੰ ਸ਼ਾਮ ਪੰਜ ਵਜੇ ਉਸਦੀ ਲਾਸ਼ ਸੁਰਿੰਦਰ ਸਿੰਘ ਦੀ ਬਿਲਡਿੰਗ ਮੈਟੀਰੀਅਲ ਵਾਲੀ ਦੁਕਾਨ ਨੇੜਿਓਂ ਝਾੜੀਆਂ ਕੋਲੋਂ ਪੱਥਰਾਂ ਹੇਠਾਂ ਦੱਬੀ ਮਿਲੀ। ਉਸਦੇ ਹਥ ਅਤੇ ਪੈਰ ਸੜੇ ਹੋਏ ਸਨ। ਇਹਨਾਂ ਉੱਤੇ ਰਗੜ ਦੇ ਨਿਸ਼ਾਨ ਵੀ ਸਨ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਕਿਸੇ ਤਾੰਤ੍ਰਿਕ ਨੇ ਉਸਦੀ ਬਲੀ ਦਿੱਤੀ ਹੈ। ਕਾਬਿਲੇ ਜ਼ਿਕਰ ਹੈ ਕਿ ਪਿੰਡ ਵਾਲੀਆਂ ਦੇ ਦੱਸਣ ਮੁਤਾਬਿਕ ਇਸ ਪਿੰਡ ਵਿੱਚ ਕਰੀਬ ਇੱਕ ਦਰਜਨ ਤਾੰਤ੍ਰਿਕ ਅਤੇ ਗੁਆਚੀਆਂ ਚੀਜ਼ਾਂ ਦੀ ਦੱਸ ਪਾਉਣ ਵਾਲੇ ਕਈ ਬੂਝਾ ਰਹਿੰਦੇ ਹਨ। ਰਾਤ ਦੇ ਹਨੇਰੇ ਵਿੱਚ ਓਹ ਪੂਜਾ ਅਰਚਨਾ ਅਤੇ ਤਾੰਤ੍ਰਿਕ ਕਿਰਿਆਵਾਂ ਅਕਸਰ ਕਰਦੇ ਹਨ। ਦੂਜੇ ਪਾਸੇ ਥਾਣਾ ਮੁਖੀ ਸੀਪੀ ਸਿੰਘ ਦਾ ਕਹਿਣਾ ਹੈ ਕਿ ਮਿਰਤਕਾ  ਦੇ ਪਿਤਾ ਸੁਰੇਸ਼ ਚੰਦਰ ਦੀ ਕਿਸੇ ਨਾਲ ਵੀ ਕੋਈ ਰੰਜਿਸ਼ ਨਹੀਂ ਹੈ। ਇਸ ਮਾਮਲੇ ਦੀ ਜਾਂਚ ਲਈ ਪੁਲਿਸ ਟੀਮ ਦੀ ਡਿਊਟੀ ਲਗਾ ਦਿੱਤੀ ਗਈ ਹੈ। ਥਾਣਾ ਮੁਖੀ ਨੇ ਬਲੀ ਦੀ ਸੰਭਾਵਨਾ ਨੂੰ ਵੀ ਖਾਰਿਜ ਕੀਤਾ। ਬੱਚੀ ਨਾਲ ਕੁਕਰਮ ਵਰਗੀ ਵੀ ਕੋਈ ਗੱਲ ਨਹੀਂ ਹੋਈ। 
--------------
ਟੋਟਕਿਆਂ ਆਸਰੇ ਚਲਦੀ (ਰਾਜ) ਨੀਤੀ 
ਆਖਦੇ ਨੇ ਯਥਾ ਰਾਜਾ ਤਥਾ ਪਰਜਾ। ਜਿਸ ਦੇਸ਼ ਵਿੱਚ ਐਮ ਐਲ ਏ, ਐਮ ਪੀ, ਮੰਤਰੀ ਅਤੇ ਹੋਰ ਵੀ ਵੀ ਆਈ ਪੀ ਵਿਅਕਤੀ ਆਪਣੀ ਵਿਗੜੀ ਸੰਵਾਰਨ ਲਈ ਬੱਕਰਿਆਂ ਦੀਆਂ ਬਲੀਆਂ ਦੇਂਦੇ ਹੋਣ, ਨਜ਼ਰਾਂ ਉਤਾਰਦੇ ਹੋਣ, ਦਫਤਰਾਂ ਨੂੰ ਜਾਣ ਲੱਗਿਆਂ ਬੱਕਰਿਆਂ ਨੂੰ ਟਿੱਕੇ ਲਾਉਂਦੇ ਹੋਣ, ਤਰ੍ਹਾਂ ਤਰ੍ਹਾਂ ਦੇ ਉਪਾਅ ਕਰਦੇ ਹੋਣ, ਉਥੇ ਕਿਸੇ ਇੰਨਸਾਨੀ ਬੱਚੇ ਦੀ ਬਲੀ ਵੀ ਕੋਈ ਅਨਹੋਨੀ ਨਹੀਂ ਕਹੀ ਜਾ ਸਕਦੀ। ਕ੍ਰਮ ਦਾ ਉਪਦੇਸ਼ ਦੇਣ ਵਾਲੇ ਗੀਤਾ ਦੇ ਮਹਾਂ ਗਿਆਨ ਨੂੰ ਛੱਡ ਕੇ ਆਪਣੇ ਦਿਨ ਦੀ ਸ਼ੁਰੁਆਤ ਰਾਸ਼ੀਫਲ ਪੜ੍ਹਕੇ ਕਰਨ ਵਾਲੇ ਸਮਾਜ ਵਿੱਚ ਹੋਰ ਹੋ ਵੀ ਕੀ ਸਕਦਾ ਹੈ।   ਜਦੋਂ ਸਾਰੀ ਦੁਨੀਆ ਚੰਦ੍ਰਮਾ, ਮੰਗਲ, ਸ਼ੁੱਕਰ ਅਤੇ ਬ੍ਰਿਹਸਤਪਤੀ ਤੇ ਵੱਸੋਂ ਕਰਨ ਦੀਆਂ ਜੁਗਤਾਂ ਲਭ ਰਹੀ ਹੈ ਉਸ ਵੇਲੇ ਸਾਡੇ ਦੇਸ਼ ਅਤੇ ਸਮਾਜ ਦੇ ਮੰਤਰੀ ਆਪੋ ਆਪਣੀਆਂ ਕੁਰਸੀਆਂ ਬਚਾਉਣ ਲਈ ਟੋਟਕਿਆਂ ਦੇ ਆਸਰੇ ਲਭਣ ਲੱਗੇ ਹੋਏ ਹਨ। ਇਸ ਲੈ ਜੇ ਪੁਲਿਸ ਕਿਸੇ ਤਾੰਤ੍ਰਿਕ ਦੇ ਖਿਲਾਫ਼ ਕੋਈ ਕਾਰਵਾਈ ਨਾ ਕਰੇ ਤਾਂ ਬੁਰਾ ਮਨਾਉਣ ਵਾਲੀ ਗੱਲ ਨਹੀਂ ਕਿਓਂਕਿ ਯਥਾ ਰਾਜਾ ਤਥਾ ਪਰਜਾ। ਅਸਲ ਵਿੱਚ ਕਾਨੂੰਨਾਂ ਨੂੰ ਬਦਲ ਕੇ ਟੋਟਕੇ ਬਾਜ਼ੀ ਅਤੇ ਬਲੀ ਨੂੰ ਬਾਕਾਇਦਾ ਪ੍ਰਵਾਨਗੀ ਦੇ ਦੇਣੀ ਚਾਹੀਦੀ ਹੈ।ਕਿਓਂਕਿ ਇਹ ਸਿਲਸਿਲਾ ਕੋਈ ਨਵਾਂ ਨਹੀਂ ਬਹੁਤ ਪੁਰਾਣਾ ਹੈ। ਆਖਦੇ ਨੇ ਇਸ ਦੇਸ਼ ਨੂੰ ਅੰਗ੍ਰੇਜ਼ਾਂ ਵੱਲੋਂ ਆਜ਼ਾਦੀ ਮਿਲ ਗਈ ਸੀ 14 ਅਗਸਤ 1947 ਨੂੰ ਪਰ ਇਸ ਦੇਸ਼ ਦੇ ਉਸ ਵੇਲੇ ਦੇ ਕੁਝ ਪ੍ਰਮੁਖ ਆਗੂ ਆਖ ਲੱਗੇ ਅਜੇ ਨਹੀਂ ਅਸੀਂ ਗੁਲਾਮੀ ਅੱਜ ਨਹੀਂ ਛੱਡਣੀ ਕਲ੍ਹ ਛੱਡਾਂਗੇ ਕਿਓਂਕਿ ਕਲ੍ਹ ਮਹੂਰਤ ਬਹੁਤ ਵਧਿਆ ਹੈ। ਇਸ ਤਰ੍ਹਾ ਦੇਸ਼ ਦਾ ਆਜ਼ਾਦੀ ਦਿਵਸ ਬਣਿਆ 15 ਅਗਸਤ 1947। ਇਸਲਈ ਜੇ ਹੁਣ ਵੀ ਮਹੂਰਤ ਦੇਖ ਕੇ ਸੰਹੁ ਚੁੱਕੀ ਜਾਂਦੀ ਹੈ, ਜੋਤਿਸ਼ੀ ਨੂੰ ਪੁਛ ਕੇ ਫੈਸਲੇ ਕੀਤੇ ਜਾਂਦੇ ਹਨ ਅਤੇ ਟੋਟਕਿਆਂ ਨਾਲ ਕਿਸਮਤ ਬਦਲਣ ਦੇ ਭਰਮ ਪਾਲੇ ਜਾਂਦੇ ਹਨ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਰੱਬ ਰਾਖਾ। 
------------------------