Showing posts with label Celebrations. Show all posts
Showing posts with label Celebrations. Show all posts

Tuesday, April 14, 2026

ਡਾ. ਭੀਮਰਾਵ ਅੰਬੇਡਕਰ ਜੀ ਦੀ ਜਯੰਤੀ ਧੂਮਧਾਮ ਨਾਲ ਮਨਾਈ ਗਈ

Pawan Kumar Chauhan WhatsApp on Tuesday 14th April 2026 at 12:21 PM Regarding Dr. B R Ambedkar Jayanti

ਬਹੁਜਨ ਸਮਾਜ ਪਾਰਟੀ, ਚੰਡੀਗੜ੍ਹ ਯੂਨਿਟ ਵੱਲੋਂ ਕੀਤਾ ਗਿਆ ਵਿਸ਼ੇਸ਼ ਸਮਾਗਮ 


ਚੰਡੀਗੜ੍ਹ
: 13 ਅਪ੍ਰੈਲ 2026: (ਮੀਡੀਆ ਲਿੰਕ//ਪੰਜਾਬ ਸਕਰੀਨ ਡੈਸਕ)::

ਬਹੁਜਨ ਸਮਾਜ ਪਾਰਟੀ (ਬਸਪਾ) ਦੀ ਚੰਡੀਗੜ੍ਹ ਯੂਨਿਟ ਵੱਲੋਂ ਭਾਰਤ ਦੇ ਮਹਾਨ ਸਮਾਜ ਸੁਧਾਰਕ ਅਤੇ ਸੰਵਿਧਾਨ ਨਿਰਮਾਤਾ ਡਾ. ਭੀਮਰਾਵ ਆੰਬੇਡਕਰ ਜੀ ਦੀ ਜਨਮ ਜਯੰਤੀ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਈ ਗਈ। ਇਹ ਪ੍ਰੋਗਰਾਮ ਸੈਕਟਰ-24 ਵਿਖੇ ਸੈਣੀ ਭਵਨ ਵਿੱਚ ਕਰਵਾਇਆ ਗਿਆ, ਜਿਸ ਵਿੱਚ ਪਾਰਟੀ ਦੇ ਕਈ ਅਹੁਦੇਦਾਰਾਂ, ਵਰਕਰਾਂ ਅਤੇ ਸਥਾਨਕ ਨਾਗਰਿਕਾਂ ਨੇ ਵੱਡੀ ਗਿਣਤੀ ਵਿੱਚ ਹਿਸਾ ਲਿਆ।

ਪ੍ਰੋਗਰਾਮ ਬਹੁਤ ਸੁਚੱਜੇ ਅਤੇ ਉਤਸ਼ਾਹਪੂਰਣ ਮਾਹੌਲ ਵਿੱਚ ਆਯੋਜਿਤ ਕੀਤਾ ਗਿਆ। ਇਸ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਪਾਰਟੀ ਦੇ ਕੇਂਦਰੀ ਸਟੇਟ ਪ੍ਰਭਾਰੀ ਵਿਪੁਲ ਕੁਮਾਰ ਜੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਉਨ੍ਹਾਂ ਦੇ ਪ੍ਰੋਗਰਾਮ ਸਥਾਨ ‘ਤੇ ਪਹੁੰਚਣ ‘ਤੇ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ ਗਿਆ।

ਇਸ ਸਮਾਗਮ ਵਿੱਚ ਬਸਪਾ ਚੰਡੀਗੜ੍ਹ ਯੂਨਿਟ ਦੇ ਕਈ ਪ੍ਰਮੁੱਖ ਅਹੁਦੇਦਾਰ ਹਾਜ਼ਰ ਰਹੇ, ਜਿਨ੍ਹਾਂ ਵਿੱਚ ਲੋਕ ਸਭਾ ਪ੍ਰਭਾਰੀ ਸੁਖਦੇਵ ਸੋਨੂ, ਯੂਨਿਟ ਪ੍ਰਧਾਨ ਬ੍ਰਿਜ ਪਾਲ, ਗ੍ਰਾਮੀਣ ਪ੍ਰਧਾਨ ਸੁਰਿੰਦਰ ਸਿੰਘ, ਮਹਾਸਚਿਵ ਵਿਕਰਾਂਤ, ਤ੍ਰਿਲੋਕ ਚੰਦ, ਗਿਰਵਰ ਸਿੰਘ ਆਦਿ ਸ਼ਾਮਲ ਸਨ। ਇਸ ਤੋਂ ਇਲਾਵਾ ਬਾਮਸੇਫ ਦੇ ਕਨਵੀਨਰ ਪਵਨ ਕੁਮਾਰ ਚੌਹਾਨ ਵੀ ਆਪਣੀ ਟੀਮ ਸਮੇਤ ਮੌਜੂਦ ਰਹੇ। ਸਮਾਗਮ ਵਿੱਚ ਆਮ ਜਨਤਾ ਦੀ ਭਾਗੀਦਾਰੀ ਵੀ ਕਾਫੀ ਪ੍ਰਸ਼ੰਸਨੀਯ ਰਹੀ, ਜਿਸ ਨਾਲ ਮਾਹੌਲ ਹੋਰ ਵੀ ਪ੍ਰੇਰਣਾਦਾਇਕ ਬਣ ਗਿਆ।

ਪ੍ਰੋਗਰਾਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਲੋਕ ਸਭਾ ਪ੍ਰਭਾਰੀ ਸੁਖਦੇਵ ਸਿੰਘ, ਗ੍ਰਾਮੀਣ ਪ੍ਰਧਾਨ ਸੁਰਿੰਦਰ ਸਿੰਘ, ਮਹਾਸਚਿਵ ਵਿਕਰਾਂਤ, ਤ੍ਰਿਲੋਕ ਚੰਦ ਅਤੇ ਗਿਰਵਰ ਸਿੰਘ ਨੇ ਬਾਬਾ ਸਾਹਿਬ ਦੇ ਵਿਚਾਰਾਂ ਅਤੇ ਯੋਗਦਾਨ ‘ਤੇ ਰੋਸ਼ਨੀ ਪਾਂਦੇ ਹੋਏ ਸਮਾਜ ਵਿੱਚ ਸਮਾਨਤਾ, ਸਿੱਖਿਆ ਅਤੇ ਅਧਿਕਾਰਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।

ਮੁੱਖ ਮਹਿਮਾਨ ਵਿਪੁਲ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਡਾ. ਆੰਬੇਡਕਰ ਜੀ ਦੇ ਜੀਵਨ ਸੰਘਰਸ਼, ਤਿਆਗ ਅਤੇ ਸਮਾਜ ਲਈ ਉਨ੍ਹਾਂ ਦੇ ਅਮੂਲ ਯੋਗਦਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦਾ ਜੀਵਨ ਸਾਨੂੰ ਸਮਾਜਿਕ ਨਿਆਂ, ਸਮਾਨਤਾ ਅਤੇ ਭਰਾਤ੍ਰਿਤਾ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਨੇ ਹਾਜ਼ਰੀਨਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਦੱਸੇ ਰਸਤੇ ‘ਤੇ ਚੱਲ ਕੇ ਸਮਾਜ ਨੂੰ ਮਜ਼ਬੂਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।

ਇਸ ਮੌਕੇ ‘ਤੇ ਵੱਡੀ ਗਿਣਤੀ ਵਿੱਚ ਪਾਲ ਸਮਾਜ ਦੇ ਲੋਕਾਂ ਨੇ ਬਸਪਾ ਦੀ ਮੈਂਬਰਸ਼ਿਪ ਲਈ। ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਅਰੁਣ ਕੁਮਾਰ, ਅਜੈ ਪਾਲ, ਰਾਕੇਸ਼ ਪਾਲ, ਪਾਰਸ ਭਾਰਦਵਾਜ, ਸੁਨੀਲ ਪਾਲ, ਚਿਰਾਗ ਸ਼ਰਮਾ, ਅਰਵਿੰਦ ਪਾਲ, ਵਿਵੇਕ ਪਾਲ ਅਤੇ ਸੰਤੋਸ਼ ਪਾਲ ਸ਼ਾਮਲ ਹਨ। ਨਵੇਂ ਸ਼ਾਮਿਲ ਹੋਏ ਸਾਰੇ ਮੈਂਬਰਾਂ ਨੇ ਵਿਪੁਲ ਕੁਮਾਰ ਜੀ ਨੂੰ ਭਰੋਸਾ ਦਿਵਾਇਆ ਕਿ ਉਹ 2026 ਦੇ ਆਉਣ ਵਾਲੇ ਨਗਰ ਨਿਗਮ ਚੋਣਾਂ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਪੂਰਾ ਯੋਗਦਾਨ ਦੇਣਗੇ ਅਤੇ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਬਹਿਨ ਕੁਮਾਰੀ ਮਾਇਆਵਤੀ ਦੇ ਨੇਤ੍ਰਿਤਵ ਨੂੰ ਹੋਰ ਮਜ਼ਬੂਤ ਬਣਾਉਣਗੇ।

ਆਪਣੇ ਸੰਬੋਧਨ ਵਿੱਚ ਵਿਪੁਲ ਕੁਮਾਰ ਜੀ ਨੇ ਇਹ ਵੀ ਕਿਹਾ ਕਿ 2026 ਦੇ ਅੰਤ ਵਿੱਚ ਚੰਡੀਗੜ੍ਹ ਵਿੱਚ ਨਗਰ ਨਿਗਮ ਚੋਣਾਂ ਹੋਣ ਵਾਲੀਆਂ ਹਨ, ਜਿਨ੍ਹਾਂ ਵਿੱਚ ਬਸਪਾ ਪੂਰੀ ਤਾਕਤ ਨਾਲ ਹਿੱਸਾ ਲਵੇਗੀ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਇਸ ਵਾਰ ਪਾਰਟੀ ਬਿਹਤਰ ਪ੍ਰਦਰਸ਼ਨ ਕਰੇਗੀ ਅਤੇ ਬਹੁਜਨ ਸਮਾਜ ਦੀ ਆਵਾਜ਼ ਨੂੰ ਹੋਰ ਮਜ਼ਬੂਤੀ ਦੇਵੇਗੀ।

ਅੰਤ ਵਿੱਚ ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਬ੍ਰਿਜ ਪਾਲ ਨੇ ਸਾਰੇ ਮਹਿਮਾਨਾਂ, ਅਹੁਦੇਦਾਰਾਂ, ਵਰਕਰਾਂ ਅਤੇ ਹਾਜ਼ਰ ਜਨਤਾ ਦਾ ਧੰਨਵਾਦ ਕੀਤਾ ਅਤੇ ਪ੍ਰੋਗਰਾਮ ਦੀ ਸਫਲਤਾ ਲਈ ਸਭ ਦੇ ਸਹਿਯੋਗ ਦੀ ਸਰਾਹਨਾ ਕੀਤੀ।

Sunday, January 28, 2024

ਕਿਰਪਾਲ ਸਾਗਰ ਵਿਖੇ ਗੋਲਡਨ ਜੁਬਲੀ ਸਮਾਰੋਹ 3 ਤੋਂ 6 ਤੱਕ ਮਨਾਏ ਜਾਣਗੇ

Monday 28th January 2024 at 19:43 

 ਚੇਅਰਮੈਨ ਡਾਕਟਰ ਕਰਮਜੀਤ ਸਿੰਘ ਵੱਲੋਂ ਅਹਿਮ ਵੇਰਵਾ ਜਾਰੀ  


ਨਵਾਂ ਸ਼ਹਿਰ: 28 ਜਨਵਰੀ 2024: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਡੈਸਕ):: 

ਜ਼ਿੰਦਗੀ ਦੇ ਸਾਤਵਿਕ ਅਤੇ ਨੈਤਿਕ ਵਿਕਾਸ ਲਈ ਬੇਹਤਰੀਨ ਅਸਥਾਨ ਕਿਸਮਤ ਨਾਲ ਹੀ ਲਭਦੇ ਹਨ। ਸ਼ੁੱਧ ਅਧਿਆਤਮਕ ਅਤੇ ਵਿਦਿਅਕ ਯੋਗਤਾ ਵਾਲੀ ਜੀਵਨ ਜਾਚ ਦਾ ਸੁਨੇਹਾ ਦੇਣ ਵਾਲੀਆਂ ਥਾਂਵਾਂ ਵੀ ਨਸੀਬਾਂ ਤੋਂ ਬਿਨਾ ਨਹੀਂ ਮਿਲਦੀਆਂ। ਅਜਿਹੇ ਅਨਮੋਲ ਅਸਥਾਨਾਂ ਵਿੱਚੋਂ ਹੀ ਇੱਕ ਵਿਸ਼ੇਸ਼ ਅਸਥਾਨ ਹੈ ਨਵਾਂ ਸ਼ਹਿਰ ਦੇ ਨੇੜੇ ਜਿੱਥੇ ਉੱਚੀ ਵਿੱਦਿਆ ਦੇ ਨਾਲ ਨਾਲ ਜਿਥੇ ਦੁਨੀਆ ਦੇ ਹਾਣ ਦਾ ਹੋਣ ਦੀ ਸਮਰਥਾ ਦਿੱਤੀ ਜਾਂਦੀ ਹੈ ਉੱਥੇ ਅਧਿਆਤਮਕ ਦੁਨੀਆ ਅੰਦਰਲੇ ਵਿਕਾਸ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਂਦਾ ਹੈ। ਇਸ ਅਸਥਾਨ 'ਤੇ  ਹੀ ਹੋ ਰਿਹਾ ਤਿੰਨ ਤੋਂ ਛੇ ਫਰਵਰੀ ਤੱਕ ਇਕ ਵਿਸ਼ੇਸ਼ ਆਯੋਜਨ ਜਿਸ ਵਿਚ ਸ਼ਾਮਲ ਹੋ ਕੇ ਤੁਸੀਂ ਇਸ ਅਧਿਆਤਮਕ ਆਨੰਦ ਦਾ ਅਹਿਸਾਸ ਕਰਾਉਣ ਵਾਲੀ ਅੰਮ੍ਰਿਤ ਵਰਖਾ ਦਾ ਪੂਰਾ ਲਾਹਾ ਲੈ ਸਕਦੇ ਹੋ। 

ਯੂਨਿਟੀ ਆਫ ਮੈਨ (ਰਜਿ) ਕਿਰਪਾਲ ਸਾਗਰ ਵਿੱਚ ਸੰਤ ਕਿਰਪਾਲ ਸਿੰਘ ਜੀ ਦੇ ਮੁਬਾਰਕ ਜਨਮ ਦਿਵਸ ਮੌਕੇ ਗੋਲਡਨ ਜੁਬਲੀ ਸਮਾਰੋਹ ਆਯੋਜਿਤ ਕੀਤੇ ਜਾਣਗੇ। ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਪ੍ਰਧਾਨ ਡਾਕਟਰ ਕਰਮਜੀਤ ਸਿੰਘ ਨੇ ਕਿਹਾ, ਯੂਨਿਟੀ ਆਫ ਮੈਨ, ਸੰਸਥਾ ਸੰਤ ਕਿਰਪਾਲ ਸਿੰਘ ਜੀ ਨੇ ਸੰਨ 1974 ਨੂੰ ਬਣਾਈ ਸੀ। ਇਸ ਸੰਸਥਾ ਦੀ ਵਾਗਡੋਰ ਉਹਨਾਂ ਨੇ ਡਾਕਟਰ ਹਰਭਜਨ ਸਿੰਘ ਜੀ ਦੇ ਸਪੁਰਦ ਕਰ ਦਿਤੀ। ਡਾਕਟਰ ਹਰਭਜਨ ਸਿੰਘ ਜੀ ਨੇ ਯੂਨਿਟੀ ਆਫ ਮੈਨ ਸੰਸਥਾ ਨੂੰ ਰਜਿਸਟਰਡ ਕਰਵਾਇਆ ਤੇ ਇਸ ਸੰਸਥਾ ਦੇ ਦੇਸ਼ ਵਿਦੇਸ਼ ਵਿੱਚ ਵੱਸਦੇ ਨੁਮਾਇੰਦਿਆਂ ਨੇ ਇਸ ਸੰਸਥਾ ਦੇ ਬੈਨਰ ਹੇਠ ਸਮਾਜ ਸੇਵੀ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਿਆ।  

ਆਪਣੇ ਸੰਬੋਧਨ ਵਿੱਚ ਉਹਨਾਂ ਨੇ ਹੋਰ ਵਿਸਥਾਰ ਸਹਿਤ ਜਾਣਕਾਰੀ ਦਿੱਤੀ, ਪਰਮਾਤਮਾ ਨੇ ਇਨਸਾਨ ਬਣਾਏ, ਇਨਸਾਨ ਨੇ ਸਮਾਜ ਦੀ ਸਿਰਜਣਾ ਕੀਤੀ। ਸਮਾਜ ਦੇ ਵਿਸਥਾਰ ਅੰਦਰ ਧਰਮ ਦੀ ਸਿਰਜਣਾ ਕੀਤੀ ਗਈ। ਧਰਮ ਦਾ ਉਦੇਸ਼ ਤਾਂ ਇਹ ਸੀ ਕਿ ਇਹ ਸੁਚੱਜੀ ਜੀਵਨ ਜਾਚ ਦਾ ਸੁਨੇਹਾ ਹੈ, ਪ੍ਰੰਤੂ ਇਸ ਦੇ ਰੀਤੀ ਰਿਵਾਜਾਂ ਵਿੱਚ ਇਨਸਾਨ ਉੱਲਝ ਗਿਆ। ਅਜਿਹੀਆਂ ਸਥਿਤੀਆਂ ਨੂੰ ਸਹੀ ਸੇਧ ਦੇਣ ਲਈ ਯੂਨਿਟੀ ਆਫ ਮੈਨ,ਕਾਰਜ ਸ਼ੀਲ ਅਦਾਰਾ ਹੈ। ਪਿਛਲੇ 50 ਸਾਲਾਂ ਤੋਂ ਇਹ ਸੰਸਥਾ ਜਿਥੇ ਸਮਾਜ ਸੇਵੀ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਤਹਿ ਦਿਲੋਂ ਕਾਰਜ ਕਰ ਰਹੀ ਹੈ, ਉਥੇ ਇਸ ਦਾ ਪਹਿਲਾ ਕਾਰਜ ਮਨੁੱਖ ਦੀ ਏਕਤਾ ਦਾ ਹੈ।  

ਯੋਰਪ ਤੋਂ ਆਏ ਯੂਨਿਟੀ ਆਫ ਮੈਨ, ਆਸਟਰੀਆ ਵਿੰਗ ਦੇ ਪ੍ਰਧਾਨ ਮਿਸਟਰ ਵੂਲਫ ਕੰਗ ਨੇ ਕਿਹਾ, ਉਹ ਇਸ ਸੰਸਥਾ ਨਾਲ 1990 ਤੋਂ ਪਹਿਲਾਂ ਦੇ ਜੁੜੇ ਹੋਏ ਹਨ। ਪੰਜਾਬ ਦੀ ਧਰਤੀ ਤੇ ਇਸ ਸੰਸਥਾ ਵਾਸਤੇ ਕਾਰਜ ਕਰਨਾ ਉਹਨਾਂ ਦਾ ਸੁਭਾਗ ਹੈ। ਮੁੱਢਲੇ ਕਾਰਜਾਂ ਅੰਦਰ ਮੈਡੀਕਲ ਹਸਪਤਾਲ ਤੇ ਇਸ ਵਲੋਂ ਕੀਤੇ ਜਾ ਰਹੇ ਫਰੀ ਮੈਡੀਕਲ ਕੈਂਪ ਇਸ ਦੀ ਵਿਸ਼ੇਸ਼ ਪ੍ਰਾਪਤੀ ਰਹੇ ਹਨ।

ਸੰਸਥਾ ਦੀ ਵਾਈਸ ਚੇਅਰਪਰਸਨ ਸ੍ਰੀਮਤੀ ਪਰਮਿੰਦਰ ਕੌਰ ਨੇ ਕਿਹਾ, ਯੂਨਿਟੀ ਆਫ ਮੈਨ ਸੰਸਥਾ ਵਲੋਂ ਤਿੰਨ ਤੋਂ ਛੇ ਫਰਵਰੀ ਦੌਰਾਨ ਮਨਾਈ ਜਾਣ ਵਾਲੀ ਇਸ ਕਾਨਫਰੰਸ ਵਿੱਚ ਏਸ਼ੀਆ, ਯੋਰਪ, ਅਮਰੀਕਾ, ਕੈਨੇਡਾ ਤੋਂ ਵਿਸ਼ੇਸ਼ ਪ੍ਰਤੀਨਿਧੀ ਕਿਰਪਾਲ ਸਾਗਰ ਪੁੰਹਚ ਰਹੇ ਹਨ। ਤਿੰਨ ਫਰਵਰੀ ਨੂੰ ਫਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਜਾਏਗਾ। ਪੰਜ ਤੇ ਛੇ ਫਰਵਰੀ ਨੂੰ ਦੇਸ਼ ਵਿਦੇਸ਼ ਦੇ ਸੂਝਵਾਨ ਮਨੁੱਖਾਂ ਦੇ ਮਾਨਵ ਏਕਤਾ ਸੰਬੰਧੀ ਵਿਚਾਰ ਪੇਸ਼ ਕੀਤੇ ਜਾਣਗੇ। ਵੱਖ ਵੱਖ ਧਰਮਾਂ ਦੇ ਜਗਿਆਸੂ ਏਕਤਾ ਦੇ ਸੂਤਰ ਬਾਰੇ ਜਾਣਕਾਰੀ ਦੇਣਗੇ।

ਸੰਸਥਾ ਦੇ ਸੈਕਟਰੀ ਅਸ਼ੋਕ ਕੁਮਾਰ ਰੈਨਾ ਨੇ ਕਿਹਾ, ਸੰਤ ਕਿਰਪਾਲ ਸਿੰਘ ਜੀ ਦੇ ਮੁਬਾਰਕ ਜਨਮ ਦਿਵਸ ਮੌਕੇ ਯੂਨਿਟੀ ਆਫ ਮੈਨ ਸੰਸਥਾ ਵਲੋਂ ਅਪੰਗ ਵਿਅਕਤੀਆਂ ਨੂੰ ਟਰਾਈਸਾਈਕਲ, ਲੜਕੀਆਂ ਨੂੰ ਸਿਲਾਈ ਮਸ਼ੀਨਾਂ ਤੇ ਸਮੇਂ ਦੀ ਲੋੜ ਮੁਤਾਬਿਕ ਬਜ਼ੁਰਗ ਇਨਸਾਨਾਂ ਨੂੰ ਕੰਬਲ ਵੰਡੇ ਜਾਣਗੇ। 

ਕਿਰਪਾਲ ਸਾਗਰ ਅਕੈਡਮੀ ਦੇ ਪ੍ਰਿੰਸੀਪਲ ਮਿਸਟਰ ਗੁਰਜੀਤ ਸਿੰਘ ਨੇ ਕਿਹਾ, ਅਜਿਹੇ ਵਿਸ਼ਵ ਵਿਆਪੀ ਪ੍ਰੋਗਰਾਮ ਦੇ ਹੋਸਟ ਹੋਣ ਨਾਤੇ ਉਹਨਾਂ ਦਾ ਸਾਰਾ ਧਿਆਨ ਇਸ ਪਾਸੇ ਵੱਲ ਰੁਚਿਤ ਹੈ ਕਿ ਆਉਣ ਵਾਲੇ ਦੇਸ਼ ਵਿਦੇਸ਼ ਦੇ ਮਹਿਮਾਨਾਂ ਨੂੰ ਤੇ ਆਈ ਸੰਗਤ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਨਾ ਆਵੇ। ਸਮੁੱਚੇ ਇੰਤਜ਼ਾਮਾਂ ਨੂੰ ਵਾਚਦਿਆਂ ਅਸੀਂ ਇਸ ਗੋਲਡਨ ਜੁਬਲੀ ਸਮਾਰੋਹ ਲਈ ਬੇਨਤੀ ਕਰਦੇ ਹਾਂ ਕਿ ਇਸ ਵਿਲੱਖਣਤਾ ਵਾਲੇ ਤਿੰਨ ਦਿਨਾਂ ਸਮਾਗਮ ਨੂੰ ਜ਼ਰੂਰ ਮਾਣਿਆ ਜਾਵੇ। 

ਹਸਪਤਾਲ ਪ੍ਰਬੰਧਕ ਡਾਕਟਰ ਐਮ ਕੇ ਅਗਰਵਾਲ ਨੇ ਕਿਹਾ, ਮੈਡੀਕਲ ਕੈਂਪ ਸੰਬੰਧੀ ਤਿਆਰੀਆਂ ਮੁਕੰਮਲ ਹਨ। ਜਿਥੇ ਲੋੜ ਪੈਣ 'ਤੇ ਸਭਨਾਂ ਲਈ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। 

ਇਸ ਪ੍ਰੈਸ ਕਾਨਫਰੰਸ ਦੌਰਾਨ ਦੇਸ਼ ਵਿਦੇਸ਼ ਤੋਂ ਪੁੱਜੀਆਂ ਅਹਿਮ ਸ਼ਖਸੀਅਤਾਂ ਹਾਜ਼ਰ ਸਨ। ਆਮੀਨ!

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Thursday, January 26, 2023

ਇਨਕਮ ਟੈਕਸ ਵਿਭਾਗ ਨੇ ਵੀ ਮਨਾਇਆ 74ਵਾਂ ਗਣਤੰਤਰ ਦਿਵਸ

ਵਿਭਾਗ ਦੇ ਚੀਫ ਕਮਿਸ਼ਰ, ਸ਼੍ਰੀ ਪਰਨੀਤ ਸਿੰਘ ਸਚਦੇਵ ਨੇ ਝੰਡਾ ਲਹਿਰਾਇਆ 


ਚੰਡੀਗੜ੍ਹ
: 26 ਜਨਵਰੀ 2023: (PIB//ਪੰਜਾਬ ਸਕਰੀਨ ਬਿਊਰੋ)::

ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਗਣਤੰਤਰ ਦਿਵਸ ਮੌਕੇ ਬਹੁਤ ਹੀ ਰੌਣਕਾਂ ਰਹੀਆਂ। ਇਨਕਮ ਟੈਕਸ ਵਿਭਾਗ ਵੱਲੋਂ 26 ਜਨਵਰੀ 2023 ਨੂੰ ਆਯਾਕਰ ਭਵਨ, ਸੈਕਟਰ-17 ਈ, ਚੰਡੀਗੜ੍ਹ ਵਿਖੇ 74ਵਾਂ ਗਣਤੰਤਰ ਦਿਵਸ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਚੰਡੀਗੜ੍ਹ ਦੇ ਉੱਤਰ-ਪੱਛਮੀ ਖੇਤਰ ਦੇ ਇਨਕਮ ਟੈਕਸ ਦੇ ਚੀਫ ਕਮਿਸ਼ਰ, ਸ਼੍ਰੀ ਪਰਨੀਤ ਸਿੰਘ ਸਚਦੇਵ, ਇਸ ਅਵਸਰ ‘ਤੇ ਮੁੱਖ ਮਹਿਮਾਨ ਸਨ ਅਤੇ ਉਨ੍ਹਾਂ ਨੇ ਤਿਰੰਗਾ ਲਹਿਰਾਇਆ ਅਤੇ ਗਾਰਡ ਆਫ਼ ਆਨਰ ਪ੍ਰਾਪਤ ਕੀਤਾ। 

ਮੁੱਖ ਮਹਿਮਾਨ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਦੇਸ਼ ਦੇ ਨਾਲ-ਨਾਲ ਵਿਭਾਗ ਦੇ ਵਧਦੇ ਕੱਦ ਦੇ ਪ੍ਰਤੀਕ ਤਿਰੰਗੇ ਗੁਬਾਰੇ ਵੀ ਛੱਡੇ। ਇਸ ਮੌਕੇ ਸ਼ਾਨਦਾਰ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ ਜਿਸ ਵਿੱਚ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ, ਗੁਰੂਕੁਲ ਗਲੋਬਲ ਸਕੂਲ ਅਤੇ ਸ਼ਿਵਾਲਿਕ ਪਬਲਿਕ ਸਕੂਲ ਦੇ ਬੱਚਿਆਂ ਨੇ ਦੇਸ਼ ਭਗਤੀ ਦੀਆਂ ਵੱਖ-ਵੱਖ ਥੀਮਜ਼ ਜਿਵੇਂ ਕਵਿਤਾ, ਸਮੂਹ ਨਾਚ ਅਤੇ ਗੀਤ ਪੇਸ਼ ਕੀਤੇ। 

ਵੱਖ-ਵੱਖ ਪੇਸ਼ਕਾਰੀਆਂ ਰਾਹੀਂ, ਬੱਚਿਆਂ ਨੇ ਦਰਸ਼ਕਾਂ ਨੂੰ ਸਾਡੇ ਦੇਸ਼ ਦੇ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਵਾਇਆ, ਜਿਨ੍ਹਾਂ ਨੇ ਬ੍ਰਿਟਿਸ਼ ਸ਼ਾਸਨ ਤੋਂ ਸਾਨੂੰ ਆਜ਼ਾਦੀ ਦਿਵਾਉਣ ਅਤੇ ਔਖੇ ਸਮੇਂ ਵਿੱਚ ਦੇਸ਼ ਦੀਆਂ ਸਰਹੱਦਾਂ ਦੀ ਦਿਨ-ਰਾਤ ਰਾਖੀ ਕੀਤੀ। ਉਨ੍ਹਾਂ ਨੇ ਵਿਸ਼ਵ-ਵਿਆਪੀ ਭਾਈਚਾਰੇ 'ਤੇ ਵੀ ਜ਼ੋਰ ਦਿੱਤਾ ਅਤੇ ਸਾਡੀ ਮਾਂ ਰਾਸ਼ਟਰ ਦੀ ਵਿਭਿੰਨਤਾ ਦਾ ਜਸ਼ਨ ਮਨਾਇਆ। 

ਮੁੱਖ ਮਹਿਮਾਨ ਸ਼੍ਰੀ ਪਰਨੀਤ ਸਿੰਘ ਸਚਦੇਵ ਨੇ ਇੱਕ ਭਾਵਪੂਰਤ ਭਾਸ਼ਣ ਦਿੱਤਾ ਜਿਸ ਵਿੱਚ ਉਨ੍ਹਾਂ ਨੇ ਰਾਸ਼ਟਰ ਨਿਰਮਾਣ ਕਾਰਜ ਵਿੱਚ ਇਨਕਮ ਟੈਕਸ ਵਿਭਾਗ ਦੀ ਮਹਾਨ ਭੂਮਿਕਾ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਦੇ ਦਿਨਾਂ ਤੋਂ ਲੈ ਕੇ ਅੱਜ ਦੇ ਸਮੇਂ ਤੱਕ ਵਿਭਾਗ ਦੇ ਸਫ਼ਰ ਦਾ ਪਤਾ ਲਗਾਇਆ ਜਦੋਂ ਦੇਸ਼ ਦੀ ਵਿੱਤੀ ਕਿੱਟੀ ਦੇ ਟੈਕਸਾਂ ਵਿੱਚ ਇਸ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਟੈਕਸ ਦੀ ਉਗਰਾਹੀ ਦੇ ਨਾਲ-ਨਾਲ ਮਿਆਰੀ ਟੈਕਸਦਾਤਾ ਸੇਵਾਵਾਂ ਪ੍ਰਦਾਨ ਕਰਨ ਲਈ ਤਨਦੇਹੀ ਨਾਲ ਕੰਮ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਬੱਚਿਆਂ ਦੇ ਪ੍ਰਦਰਸ਼ਨ ਦੀ ਵੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਵੱਡੇ ਹੋ ਕੇ ਆਦਰਸ਼ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। 

ਇਸ ਮੌਕੇ ਉਨ੍ਹਾਂ ਨਾਲ ਸ਼੍ਰੀ ਅਵਧੇਸ਼ ਕੁਮਾਰ ਮਿਸ਼ਰਾ, ਡੀਜੀਆਈਟੀ(ਇਨ.), ਚੰਡੀਗੜ੍ਹ, ਸ਼੍ਰੀ ਐੱਨ. ਜੈਸ਼ੰਕਰ, ਪੀਸੀਆਈਟੀ.-1, ਚੰਡੀਗੜ੍ਹ, ਡਾ. ਜੀ. ਫਣੀ ਕਿਸ਼ੋਰ, ਪੀਸੀਆਈਟੀ, ਡਾ. ਦੇਵੇਂਦਰ ਸਿੰਘ, ਸੀਆਈਟੀ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਅਧਿਕਾਰੀ ਆਪਣੇ ਪਰਿਵਾਰ ਦੇ ਮੈਂਬਰਾਂ ਸਮੇਤ ਮੌਜੂਦ ਸਨ।

Sunday, August 28, 2022

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ

 Sunday:28th August 2022 at 05:49 PM

 ਦਿੱਲੀ ਕਮੇਟੀ ਵੱਲੋਂ ਵੀ ਸ਼ਰਧਾ ਨਾਲ ਮਨਾਇਆ ਗਿਆ 


ਨਵੀਂ ਦਿੱਲੀ
: 28 ਅਗਸਤ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਗੁ: ਮੋਤੀ ਬਾਗ ਸਾਹਿਬ ਅਤੇ ਗੁ: ਸੀਸ ਗੰਜ ਸਾਹਿਬ ਸਹਿਤ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ’ਚ ਵਿਖੇ ਬੜੇ ਸ਼ਰਧਾ-ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਭਰਵੀਂ ਗਿਣਤੀ ’ਚ ਸੰਗਤਾਂ ਗੁਰੂ ਘਰ ’ਚ ਨਤਮਸਤਕ ਹੋਈਆਂ।

ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਦੇਰ ਸ਼ਾਮ ਤਕ ਕਰਵਾਏ ਗਏ ਸਮਾਗਮ ਦੀ ਅਰੰਭਤਾ ਸ੍ਰੀ ਸੁਖਮਨੀ ਸਾਹਿਬ ਅਤੇ ਨਿਤਨੇਮ ਦੇ ਪਾਠ ਨਾਲ ਕੀਤੀ ਗਈ। ਇਸ ਤੋਂ ਬਾਅਦ ਭਾਈ ਸਤਿੰਦਰਬੀਰ ਸਿੰਘ ਜੀ ਅਤੇ ਭਾਈ ਕਰਨੈਲ ਸਿੰਘ ਜੀ ਹਜ਼ੂਰੀ ਕੀਰਤਨੀਏ ਸ੍ਰੀ ਦਰਬਾਰ ਸਾਹਿਬ, ਭਾਈ ਜਸਬੀਰ ਸਿੰਘ ਜੀ ਪਾਉਂਟਾ ਸਾਹਿਬ, ਭਾਈ ਚਰਨਜੀਤ ਸਿੰਘ ਜੀ ਹੀਰਾ ਦਿੱਲੀ, ਭਾਈ ਕੁਲਵੰਤ ਸਿੰਘ ਜੀ ਲੁਧਿਆਣਾ, ਭਾਈ ਸਤਵਿੰਦਰ ਸਿੰਘ ਜੀ ਸਰਤਾਜ ਤੇ ਭਾਈ ਜਗਦੀਪ ਸਿੰਘ ਜੀ ਹਜ਼ੂਰੀ ਕੀਰਤਨੀਏ ਗੁ: ਸੀਸ ਗੰਜ ਸਾਹਿਬ ਹੋਰਾਂ ਨੇ ਗੁਰਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ । ਭਾਈ ਬਲਦੇਵ ਸਿੰਘ ਜੀ ਬੀਰ ਹਜ਼ੂਰੀ ਢਾਡੀ ਜੱਥਾ ਗੁ: ਸੀਸ ਗੰਜ ਸਾਹਿਬ ਵਾਲਿਆਂ ਨੇ ਢਾਡੀ ਪ੍ਰਸੰਗ ਰਾਹੀਂ ਅਤੇ ਕਵੀ ਦਰਬਾਰ ’ਚ ਸ਼ਾਮਿਲ ਹੋਏ ਗੁਰਚਰਨ ਸਿੰਘ ਚਰਨ, ਮਹਿੰਦਰ ਸਿੰਘ ਪਰਿੰਦਾ, ਰਛਪਾਲ ਸਿੰਘ ਪਾਲ ਜਲੰਧਰ, ਸ਼ੁਕਰਗੁਜਾਰ ਸਿੰਘ ਅੰਮ੍ਰਿਤਸਰ, ਬੀਬੀ ਸਤਵੰਤ ਕੌਰ ਮਠਾਰੂ ਆਦਿ ਕਵੀਆਂ ਨੇ ਆਪਣੀਆਂ ਕਵਿਤਾਵਾਂ ਦੇ ਜ਼ਰੀਏ ਗੁਰ ਇਤਿਹਾਸ ਸੰਗਤਾਂ ਨੂੰ ਜਾਣੂੰ ਕਰਵਾਇਆ।

ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਸ਼ਾਮ ਨੂੰ ਕਰਵਾਏ ਗਏ ਸਮਾਗਮ ਦੀ ਅਰੰਭਤਾ ਸ੍ਰੀ ਰਹਰਾਸਿ ਸਾਹਿਬ ਦੇ ਪਾਠ ਨਾਲ ਹੋਈ ਉਪਰੰਤ ਭਾਈ ਕਰਨੈਲ ਸਿੰਘ ਜੀ ਅਤੇ ਭਾਈ ਸਤਿੰਦਰਬੀਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਜੋਗਿੰਦਰ ਸਿੰਘ ਰਿਆੜ, ਭਾਈ ਚਮਨਜੀਤ ਸਿੰਘ ਜੀ ਦਿੱਲੀ ਵਾਲਿਆਂ ਨੇ ਗੁਰਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।

ਗੁਰਦੁਆਰਾ ਮੋਤੀ ਬਾਗ ਸਾਹਿਬ ’ਚ ਸੰਗਤਾਂ ਦਰਸ਼ਨ ਕਰਦੇ ਹੋਏ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਸਮੁੱਚੀ ਮਨੁੱਖਤਾ ’ਤੇ ਇੱਕ ਮਹਾਨ ਪਰਉਪਕਾਰ ਕੀਤਾ ਹੈ। ਗੁਰੂ ਅਰਜਨ ਦੇਵ ਜੀ ਨੇ ਜਿੱਥੇ ਮਨੁੱਖਤਾ ਦੇ ਭਲੇ ਲਈ ਅਨੇਕਾਂ ਕਾਰਜ ਕੀਤੇ, ਉਥੇ ਸਭ ਤੋਂ ਮਹਾਨ ਕਾਰਜ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਤੇ ਇਸ ਰੱਬੀ ਪੈਗਾਮ ਨੂੰ ਸੰਸਾਰ ’ਤੇ ਪ੍ਰਗਟ ਕਰਨ ਲਈ ਉਨ੍ਹਾਂ ਨੂੰ ਆਪਣੀ ਸ਼ਹਾਦਤ ਵੀ ਦੇਣੀ ਪਈ।

ਸ. ਕਾਲਕਾ ਨੇ ਸੋਸ਼ਲ ਮੀਡੀਆ ’ਤੇ ਪਿਛਲੇ ਦਿਨੀਂ ਵਾਇਰਲ ਹੋਈ ਇਕ ਵੀਡੀਓ ਦਾ ਹਵਾਲਾ ਦਿੰਦੇ ਹੋਏ ਅਹਿਮ ਜਾਣਕਾਰੀ ਦਿੱਤੀ ਕਿ ਜਿਹੜੀ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣੇ ਘਰ ’ਚ ਪ੍ਰਕਾਸ਼ ਕਰਦੀਆਂ ਹਨ ਉਨ੍ਹਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰ ਦੀ ਰਹਿਤ-ਮਰਿਆਦਾ ਦੀ ਸਪੈਸ਼ਲ ਕਲਾਸ ਲੈਣੀ ਲਾਜ਼ਮੀ ਹੋਵੇਗੀ ਤਾਂ ਕਿ ਸੰਗਤਾਂ ਪਾਸੋਂ ਕਿਸੇ ਵੀ ਕਿਸਮ ਦੀ ਅਨਜਾਨਪੁਣੇ ’ਚ ਹੋਣ ਵਾਲੀ ਬੇਅਦਬੀ ਦੀ ਘਟਨਾ ਨਹੀਂ ਵਾਪਰ ਸਕੇ। ਉਨ੍ਹਾਂ ਗੁਰਦੁਆਰਾ ਬੰਗਲਾ ਸਾਹਿਬ ’ਚ ਸੰਗਤਾਂ ਦੀ ਸਹੂਲਤ ਲਈ ਚੱਲ ਰਹੇ ਪੋਲੀਕਲੀਨਿਕ ਜਿਸ ’ਚ ਐਮ.ਆਰ.ਆਈ., ਸਿਟੀ ਸਕੈਨ ਅਤੇ ਮੈਮੋਗ੍ਰਾਫੀ ਦੀਆਂ ਅਤਿ-ਆਧੁਨਿਕ ਮਸ਼ੀਨਾਂ ਸਥਾਪਿਤ ਕੀਤੀ ਜਾ ਚੁੱਕੀਆਂ ਹਨ ਉਥੇ ਅਗਲੇ ਕੁਝ ਦਿਨਾਂ ਅੰਦਰ ਹੀ ਇਕ ਡਿਜ਼ਿਟਲ ਲੈਬ ਆਰੰਭ ਕਰਨ ਦਾ ਵੀ ਸੰਗਤਾਂ ਨਾਲ ਵਾਅਦਾ ਕੀਤਾ।

ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ’ਤੇ ਸ੍ਰੀ ਰਾਮਸਰ ਵਾਲੀ ਰਮਣੀਕ ਜਗ੍ਹਾ ’ਤੇ ਬੈਠ ਕੇ ਆਪਣੇ ਤੋਂ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ ਅਤੇ ਆਪਣੇ ਮੁਖਾਰਬਿੰਦ ਤੋਂ ਉਚਾਰਣ ਕੀਤੀ ਬਾਣੀ ਦੇ ਨਾਲ-ਨਾਲ ਉਨ੍ਹਾਂ ਸੰਤਾਂ-ਭਗਤਾਂ, ਭੱਟਾਂ ਅਤੇ ਸਿੱਖਾਂ ਦੀ ਬਾਣੀ ਜੋ ਸੱਚ ਦੀ ਕਸਵੱਟੀ ’ਤੇ ਪੂਰੀ ਉਤਰਦੀ ਅਤੇ ਜਿਸ ਵਿਚ ਨਿਰੋਲ ਅਕਾਲ ਪੁਰਖ ਦੀ ਉਸਤਤਿ ਹੈ, ਨੂੰ ਇਕੱਤਰ ਕਰਕੇ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਪਾਸੋਂ ਲਿਖਵਾਉਣਾ ਅਰੰਭ ਕੀਤਾ ਅਤੇ ਸੰਪੂਰਨ ਹੋਣ ਉਪਰੰਤ ਸੰਨ 1604 ਈਸਵੀ ਵਿਚ ਆਦਿ (ਸ੍ਰੀ ਗੁਰੂ) ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾ ਕੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਹੋਣ ਦਾ ਮਾਨ ਬਖਸ਼ਿਆ। ਗੁਰੂ ਅਰਜਨ ਦੇਵ ਜੀ ਨੇ ਆਦਿ (ਸ੍ਰੀ ਗੁਰੂ) ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰਨ ਲੱਗਿਆਂ ਇਸ ਵਿਚ ਸੰਤਾਂ, ਭਗਤਾਂ ਤੇ ਭੱਟਾਂ ਦੀ ਬਾਣੀ ਨੂੰ ਦਰਜ ਕਰਦੇ ਸਮੇਂ ਇਹ ਵਿਚਾਰ ਨਹੀਂ ਸੀ ਕੀਤੀ ਕਿ ਉਹ ਭਗਤ ਕਿਸ ਜਾਤੀ, ਇਲਾਕੇ, ਸਥਾਨ ਜਾਂ ਕਿੱਤੇ ਨਾਲ ਸਬੰਧਤ ਹਨ। ਸਗੋਂ ਬਾਣੀ ਦਾ ਮੂਲ ਸੋਮਾ ਇੱਕ ਪ੍ਰਮੇਸਰ ’ਤੇ ਨਿਸਚਾ ਰੱਖਣਾ ਮੰਨਿਆ ਹੈ ਜਿਸ ਵਿਚ ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਛਕਣਾ, ਸਾਂਝੀਵਾਲਤਾ ਭਰਾਤਰੀ ਭਾਵ ਵਰਗੇ ਉਚੇ ਆਦਰਸ਼ ਹਨ । ਇਸ ਲਈ ਕਿ ਸਾਡੇ ’ਤੇ ਗੁਰੂ ਦੀ ਕ੍ਰਿਪਾ ਉਦੋਂ ਹੋਵੇਗੀ ਜਦੋਂ ਅਸੀਂ ਗੁਰੂ ਦਾ ਹੁਕਮ ਮਨਾਂਗੇ।

ਸ. ਕਾਹਲੋਂ ਨੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਮਾਮਲੇ ਨੂੰ ਲੈ ਅਦਾਲਤ ਤੋਂ ਲੈ ਕੇ ਸੋਸ਼ਲ ਮੀਡੀਆ ਤਕ ਗੁੰਮਰਾਹਕੁੰਨ ਜਾਣਕਾਰੀਆਂ ਪੇਸ਼ ਕਰਨ ਵਾਲੇ ਸਾਰੇ ਵਿਰੋਧੀ ਦਲਾਂ ਦੀ ਇਸ ਕਾਰਗੁਜਾਰੀ ਨੂੰ ਦਿੱਲੀ ਕਮੇਟੀ ਦਾ ਅਕਸ ਵਿਗਾੜਨ ਦੀ ਕੋਝੀ ਕਾਰਵਾਈ ਕਰਾਰ ਦਿੱਤਾ। ਉਨ੍ਹਾਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਬੱਚਿਆਂ ਦੇ ਪਾਸ ਹੋਣ ਦੇ ਇਸ ਸਾਲ ਆਏ 100 ਫੀਸਦੀ ਰਿਜ਼ਲਟ ਲਈ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੇ ਹੋਏ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਵੱਧ ਤੋਂ ਵੱਧ ਗਿਣਤੀ ’ਚ ਦਾਖ਼ਲਾ ਇਨ੍ਹਾਂ ਸਕੂਲਾਂ ’ਚ ਕਰਾਉਣ ਤਾਂ ਕਿ ਬੱਚਿਆਂ ਨੂੰ ਉਚ-ਸਿੱਖਿਆ ਦੇ ਨਾਲ-ਨਾਲ ਗੁਰਮਤਿ ਅਤੇ ਪੰਜਾਬੀ ਭਾਸ਼ਾ ਦੀ ਸਿੱਖਿਆ ਵੀ ਦਿੱਤੀ ਜਾ ਸਕੇ।

Friday, November 19, 2021

ਭਾਜਪਾ ਦੇ ਜ਼ਿਲ੍ਹਾ ਦਫ਼ਤਰ ਦੇ ਬਾਹਰ ਕੜਾਹ ਪ੍ਰਸ਼ਾਦ ਦਾ ਲੰਗਰ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552 ਵੇਂ ਪ੍ਰਕਾਸ਼ ਪੁਰਬ ਮੌਕੇ ਲੱਡੂ ਵੀ ਵੰਡੇ 


ਲੁਧਿਆਣਾ
: 19 ਨਵੰਬਰ 2021: (ਪੰਜਾਬ ਸਕਰੀਨ ਬਿਊਰੋ)::

ਭਾਜਪਾ ਲੁਧਿਆਣਾ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਮੌਕੇ ਭਾਜਪਾ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪੇਂਦਰ ਸਿੰਘਲ ਦੀ ਅਗਵਾਈ ਹੇਠ ਭਾਜਪਾ ਜ਼ਿਲ੍ਹਾ ਦਫ਼ਤਰ ਦੇ ਬਾਹਰ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ ਅਤੇ ਲੱਡੂ ਵੰਡ ਕੇ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। 

ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ, ਬੁਲਾਰੇ ਅਨਿਲ ਸਰੀਨ, ਕਾਰਜਕਾਰਨੀ ਮੈਂਬਰ ਐਡਵੋਕੇਟ ਬਿਕਰਮ ਸਿੱਧੂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਜ਼ਿਕਰਯੋਗ ਹੈ ਕਿ ਅੱਜ ਸਵੇਰੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਦਾ ਐਲਾਨ ਵੀ ਕੀਤਾ ਸੀ। ਮੋਦੀ ਅਤੇ ਭਾਜਪਾ ਸਮਰਥਕਾਂ ਵਿੱਚ ਇਸ ਐਲਾਨ ਤੋਂ ਬਾਅਦ ਖੁਸ਼ੀ ਦੀ ਲਹਿਰ ਹੈ। 

ਅੱਜ ਦੇ ਦਿਨ ਖੁਸ਼ੀਆਂ ਮਨਾਉਂਦਿਆਂ ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪੇਂਦਰ ਸਿੰਗਲ ਨੇ ਕਿਹਾ ਕਿ 'ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਅਤੇ ਇਸ ਪ੍ਰਕਾਸ਼ ਪੁਰਬ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ  3 ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪੇਂਦਰ ਸਿੰਗਲ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਵੀ ਕੀਤਾ।  ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਨੂੰ ਸੰਬੋਧਨ ਕਰਦਿਆਂ ਇਹ ਵੱਡਾ ਐਲਾਨ ਕੀਤਾ।  ਉਨ੍ਹਾਂ ਕਿਹਾ ਕਿ ਸਰਕਾਰ ਨੇ ਨਾਰਾਜ਼ ਕਿਸਾਨਾਂ ਨੂੰ ਮਨਾਉਣ ਦੀ ਹਰ ਕੋਸ਼ਿਸ਼ ਕੀਤੀ ਹੈ।

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪੇਂਦਰ ਸਿੰਗਲ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ ਕਾਰਨ ਦੇਸ਼ ਦੇ ਕੋਨੇ-ਕੋਨੇ ਵਿੱਚ ਕਿਸਾਨਾਂ ਦੇ ਨਾਲ-ਨਾਲ ਕਈ ਕਿਸਾਨ ਜਥੇਬੰਦੀਆਂ ਨੇ ਇਸ ਦਾ ਸਵਾਗਤ ਅਤੇ ਸਮਰਥਨ ਕੀਤਾ ਹੈ।  ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪੇਂਦਰ ਸਿੰਗਲ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਅਤੇ ਸਮੁੱਚੀ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ।  ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਸ਼ਵਨੀ ਬਹਿਲ, ਰਾਜੇਸ਼ਵਰੀ ਗੋਸਾਈ, ਯੋਗੇਂਦਰ ਮਕੋਲ, ਯਸ਼ਪਾਲ ਜਨੋਤਰਾ, ਮਹੇਸ਼ ਸ਼ਰਮਾ, ਹਰਸ਼ਾ ਸ਼ਰਮਾ, ਜ਼ਿਲ੍ਹਾ ਸਕੱਤਰ ਪੰਕਜ ਜੈਨ, ਅਮਿਤ ਡੋਗਰਾ, ਸੁਰਿੰਦਰ ਬਾਲੀ, ਸੁਮਨ ਵਰਮਾ, ਮੀਡੀਆ ਸਕੱਤਰ ਡਾ: ਸਤੀਸ਼ ਕੁਮਾਰ, ਬੁਲਾਰੇ ਵਿਸ਼ਾਲ ਗੁਲਾਟੀ | , ਨੀਰਜ ਵਰਮਾ, ਪੰਜਾਬ ਕਾਰਜਕਾਰਨੀ ਮੈਂਬਰ ਹਰਬੰਸ਼ ਲਾਲ ਫੈਂਟਾ, ਸੰਤੋਸ਼ ਵਿੱਜ, ਵਪਾਰ ਸੈੱਲ ਦੇ ਪ੍ਰਧਾਨ ਹਰਕੇਸ਼ ਮਿੱਤਲ, ਓ.ਬੀ.ਸੀ. ਮੋਰਚਾ ਦੇ ਮੀਤ ਪ੍ਰਧਾਨ ਰਵਿੰਦਰ ਵਰਮਾ, ਆਈ.ਟੀ.ਕਮ ਇੰਚਾਰਜ ਮੰਨੂ ਅਰੋੜਾ, ਹਰਸ਼ ਸਰੀਨ, ਯੁਵਾ ਮੋਰਚਾ ਦੇ ਜਨਰਲ ਸਕੱਤਰ ਅਜਿੰਦਰ ਸਿੰਘ, ਮੀਤ ਪ੍ਰਧਾਨ ਅਭਿਸ਼ੇਕ ਸਿੰਗਲ ਅਤੇ ਰਾਜੇਸ਼ ਰਾਜੂ ਸਰੀਨ ਹੋਰ ਵੀ ਬਹੁਤ ਸਾਰੇ ਹਾਜ਼ਰ ਸਨ। ਲੁਧਿਆਣਾ ਜ਼ਿਲ੍ਹੇ ਦੇ ਡਵੀਜ਼ਨਾਂ ਦੇ ਮੁਖੀ ਅਤੇ ਕਾਰਜਕਾਰਨੀ ਮੈਂਬਰ, ਮੋਰਚੇ ਅਤੇ ਸੈੱਲਾਂ ਦੇ ਮੁਖੀ, ਡਵੀਜ਼ਨਾਂ ਦੇ ਮੁਖੀ ਅਤੇ ਜਨਰਲ ਮੰਤਰੀ ਹਾਜ਼ਰ ਸਨ।

Thursday, November 19, 2020

ਯਾਦਾਂ ਦੇ ਝਰੋਖੇ ਵਿਚ-ਬਾਬਾ ਜਗਜੀਤ ਸਿੰਘ ਨਾਮਧਾਰੀ ਮੁਖੀ

19th November 2020 at 12:36 PM

 ਜਨਮ ਸ਼ਤਾਬਦੀ ਦੇ ਸੰਦਰਭ ਵਿਚ                                         ਜੈਤੇਗ ਸਿੰਘ ਅਨੰਤ 


ਬਾਬਾ ਜਗਜੀਤ ਸਿੰਘ ਜੀ ਨੇ ਨਾਮਧਾਰੀ ਸੰਪਰਦਾ ਦੇ ਮੁਖੀ ਵਜੋਂ ਆਪਣੇ ਪਿਤਾ ਬਾਬਾ ਪ੍ਰਤਾਪ ਸਿੰਘ ਦੇ ਦਿਹਾਂਤ ਤੋਂ ਬਾਅਦ ਸੰਨ 1959 ਵਿਚ ਗੱਦੀ ਸੰਭਾਲੀ ਸੀ। ਉਨ੍ਹਾਂ ਆਪਣੇ ਜੀਵਨ ਕਾਲ ਵਿਚ 53 ਸਾਲ ਨਿਰੰਤਰ ਨਾਮਧਾਰੀ ਸੰਪਰਦਾ ਦੀ ਸਰਪ੍ਰਸਤੀ ਤੇ ਸੇਵਾ ਕੀਤੀ। ਉਨ੍ਹਾਂ ਦੇ ਕਾਰਜਕਾਲ ਦੇ ਦੌਰਾਨ ਜਿੱਥੇ ਭੈਣੀ ਸਾਹਿਬ ਅੰਤਰਰਾਸ਼ਟਰੀ ਮੁਕਾਮ ਤੇ ਪੁੱਜਾ, ਉੱਥੇ ਇਸ ਇਤਿਹਾਸਿਕ ਨਗਰ ਦੇ ਵਿਕਾਸ ਦਾ ਸਿਹਰਾ ਵੀ ਉਨ੍ਹਾਂ ਦੇ ਸਿਰ ਬੱਝਦਾ ਹੈ। ਉਨ੍ਹਾਂ ਦੇ ਯਤਨਾਂ, ਦੂਰਅੰਦੇਸ਼ੀ ਤੇ ਸਿਆਣਪ ਨਾਲ ਨਾਮਧਾਰੀ ਸ਼ਹੀਦਾਂ ਨਾਲ ਜੁੜੀਆਂ ਯਾਦਗਾਰਾਂ ਤੇ ਸਮਾਰਕ ਮਲੇਰਕੋਟਲਾ, ਪੁਰਾਣੀ ਜੇਲ੍ਹ ਲੁਧਿਆਣਾ ਅਤੇ ਅੰਮ੍ਰਿਤਸਰ ਸਾਹਿਬ ਵਿਖੇ ਉਸਾਰੀਆਂ ਗਈਆਂ। ਲੁਧਿਆਣੇ ਦਾ 'ਸਤਿਗੁਰੂ ਪ੍ਰਤਾਪ ਸਿੰਘ ਅਪੋਲੋ ਹਸਪਤਾਲ' ਵੀ ਉਨ੍ਹਾਂ ਦੀ ਦੂਰਅੰਦੇਸ਼ੀ ਅਤੇ ਯਤਨਾਂ ਨਾਲ ਹੀ ਸਾਕਾਰ ਹੋਇਆ ਹੈ। ਬਾਬਾ ਜਗਜੀਤ ਸਿੰਘ ਜੀ ਇੱਕ ਬੇਨਿਆਜ਼ ਹਸਤੀ ਹੋਏ ਹਨ। ਉਹ ਦੈਵੀ ਗੁਣਾਂ ਦੇ ਮਾਲਿਕ, ਬਹੁਪੱਖੀ, ਬਹੁਪਰਤੀ, ਬਹੁਰੰਗੀ ਤੇ ਪਰਉਪਕਾਰੀ ਪ੍ਰਤਿਭਾ ਦੀ ਮੂਰਤ ਸਨ। ਉਹ ਸੁਰ ਤੇ ਸੰਗੀਤ ਦਾ ਮੁਜੱਸਮਾ ਸਨ। ਉਨ੍ਹਾਂ ਸਾਰੀ ਜਿੰਦਗੀ ਇਕ ਸਮਾਜ ਸੁਧਾਰਕ, ਸਮਾਜ ਸੇਵੀ ਤੇ ਲੋਕ ਭਲਾਈ ਦੇ ਕਾਰਜਾਂ ਵਿਚ ਬਿਤਾਈ। ਉਹ ਹਰ ਇੱਕ ਲਈ ਰੋਸ਼ਨ ਮੀਨਾਰ ਤੇ ਮਾਰਗਦਰਸ਼ਕ ਸਨ। ਮੇਰੀ ਉਹਨਾਂ ਨਾਲ ਪਹਿਲੀ ਭੇਂਟ ਚੰਡੀਗਡ਼੍ਹ ਸੰਨ 1985 ਵਿਚ ਹੋਈ ਸੀ ਅਤੇ ਅੰਤਲੀ ਭੇਂਟ ਉਨ੍ਹਾਂ ਦੀ ਕੋਠੀ ਭੈਣੀ ਸਾਹਿਬ ਸੰਨ 2009 ਵਿਚ ਹੋਈ। ਉਸ ਸਮੇਂ ਉਨ੍ਹਾਂ ਦਾ ਸ਼ਰੀਰ ਬੇਹੱਦ ਕਮਜ਼ੋਰ ਅਤੇ ਯਾਦ ਸ਼ਕਤੀ ਵੀ ਘੱਟ ਚੁੱਕੀ ਸੀ। ਇਨ੍ਹਾਂ 24 ਸਾਲਾਂ ਦੇ ਦੌਰਾਨ ਭੈਣੀ ਸਾਹਿਬ ਤੋਂ ਇਲਾਵਾ ਮਲੇਰਕੋਟਲਾ, ਲੁਧਿਆਣਾ ਦੇ ਅਨੇਕ ਨਾਮਧਾਰੀ ਸ਼ਹੀਦੀ ਸਮਾਗਮ, ਚੰਡੀਗਡ਼੍ਹ ਵਿਚ ਭਗਤੀ ਸੰਗੀਤ ਸੰਮੇਲਨ, ਵਿੱਦਿਅਕ ਸਮਾਗਮ ਤੋਂ ਇਲਾਵਾ ਇੰਗਲੈਂਡ, ਥਾਈਲੈਂਡ ਤੇ ਕੈਨੇਡਾ ਦੀ ਧਰਤੀ ਤੇ ਵੀ ਅਨੇਕ ਵਾਰ ਖੁੱਲੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।
    ਅੱਜ ਆਲਮੀ ਜਗਤ ਵਿਚ ਉਨ੍ਹਾਂ ਦੀ ਪਹਿਲੀ ਜਨਮ ਸ਼ਤਾਬਦੀ 22 ਨਵੰਬਰ 2020 ਤੋਂ ਮਨਾਈ ਜਾ ਰਹੀ ਹੈ। ਮੇਰਾ ਦਿਲ ਕਰਦਾ ਹੈ ਕਿ ਯਾਦਾਂ ਦੇ ਝਰੋਖੇ ਵਿਚੋਂ ਕੁੱਝ ਪਲ ਪਾਠਕਾਂ ਨਾਲ ਸਾਂਝੇ ਕਰਾਂ। ਸਾਲ 1983 ਸਰਦ ਰੁੱਤ, ਮਾਡਰਨ ਸਕੂਲ ਨਵੀਂ ਦਿੱਲੀ ਵਿਖੇ ਹਿੰਦੁਸਤਾਨ ਭਰ 'ਚੋਂ ਪੰਜਾਹ-ਸੱਠ ਫੋਟੋਗ੍ਰਾਫਰ ਪੁੱਜੇ ਸਨ। ਜਿੱਥੇ ਫੋਟੋਗ੍ਰਾਫੀ ਦੀ ਇੱਕ ਅੰਤਰਰਾਸ਼ਟਰੀ ਸੰਸਥਾ ਦੀ ਸਥਾਪਨਾ ਕਰਨ ਦਾ ਸੰਕਲਪ ਸੀ। ਪੰਜਾਬ/ਚੰਡੀਗੜ੍ਹ ਤੋਂ ਮੈਂ ਇਕੱਲਾ ਹੀ ਪ੍ਰਤੀਨਿਧਤਾ ਕਰ ਰਿਹਾ ਸੀ। ਜੀਵਨ ਨਗਰ, ਹਰਿਆਣਾ ਤੋਂ ਠਾਕੁਰ ਦਲੀਪ ਸਿੰਘ ਜੀ (ਜੋ ਬਾਬਾ ਜਗਜੀਤ ਸਿੰਘ ਜੀ ਦੇ ਭਤੀਜੇ ਤੇ ਭਾਈ ਬੀਰ ਸਿੰਘ ਜੀ ਦੇ ਸਪੁੱਤਰ ਹਨ),ਵੀ ਵਿਸ਼ੇਸ਼ ਤੌਰ ਤੇ ਪੁੱਜੇ ਸਨ। ਦੋ ਦਿਨਾਂ ਦੀ ਹੋਈ ਮੀਟਿੰਗ ਵਿਚ ਸੰਸਥਾ ਦਾ ਨਾਂ "ਇੰਡੀਆ ਇੰਟਰਨੈਸ਼ਨਲ ਫੋਟੋਗ੍ਰਾਫਿਕ ਕੌਂਸਲ ਰੱਖਿਆ ਗਿਆ। ਜਿਸ ਦੇ ਪਹਿਲੇ ਪ੍ਰਧਾਨ ਨਾਮਵਰ ਸਨਅਤਕਾਰ ਕੇ.ਜੀ. ਮਹੇਸ਼ਵਰੀ, ਮੀਤ ਪ੍ਰਧਾਨ ਪਦਮ ਸ੍ਰੀ ਟੀ. ਕਾਸੀ ਨਾਥ ਦਿੱਲੀ ਤੋਂ, ਬੇਨੂ ਸੇਨ ਕਲਕੱਤਾ ਤੋਂ, ਜਨਰਲ ਸਕੱਤਰ ਓ.ਪੀ ਸ਼ਰਮਾ ਦਿੱਲੀ ਤੋਂ ਲਏ ਗਏ। ਇੱਥੇ ਇਹ ਵੀ ਫੈਸਲਾ ਕੀਤਾ ਗਿਆ ਕਿ ਕੁੱਝ ਇਕ ਸਰਪ੍ਰਸਤ ਤੇ ਪੈਟਰਨ ਲਏ ਜਾਣ ਤਾਂ ਜੋ ਉਹਨਾਂ ਦੀ ਸਰਪ੍ਰਸਤੀ ਹੇਠ ਸੰਸਥਾ ਨੂੰ ਸਹੀ ਮਾਰਗਦਰਸ਼ਨ ਮਿਲ ਸਕੇ। ਇੰਨੀ ਗੱਲ ਸੁਣਦੇ ਸਾਰ ਠਾਕੁਰ ਦਲੀਪ ਸਿੰਘ ਆਪਣੀ ਸੀਟ ਤੋਂ ਉੱਠ ਖੜ੍ਹੇ ਹੋਏ ਤੇ ਬੇਨਤੀ ਕੀਤੀ ਕਿ ਪਹਿਲੇ ਮੁੱਖ ਸਰਪ੍ਰਸਤ ਸਤਿਗੁਰੂ ਜਗਜੀਤ ਸਿੰਘ ਜੀ ਹੋਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਬਾਬਾ ਜਗਜੀਤ ਸਿੰਘ ਜੀ ਨੂੰ ਫੋਟੋਗ੍ਰਾਫੀ ਦਾ ਬੇਹੱਦ ਸੌਂਕ ਹੈ ਤੇ ਉਹ ਫੋਟੋ ਕਲਾ ਦੇ ਵੱਡੇ ਪ੍ਰੇਮੀ ਅਤੇ ਹਿਤੈਸ਼ੀ ਹਨ। ਉਨ੍ਹਾਂ ਭਾਰਤ ਤੋਂ ਆਏ ਨਾਮਵਰ ਤੇ ਚੋਟੀ ਦੇ ਫੋਟੋਗ੍ਰਾਫਰਾਂ ਨੂੰ ਬਾਬਾ ਜਗਜੀਤ ਸਿੰਘ ਜੀ ਦੇ ਜੀਵਨ ਅਤੇ ਸ਼ਖ਼ਸੀਅਤ ਪ੍ਰਤੀ ਜਾਣਕਾਰੀ ਨੂੰ ਕੁੱਜੇ ਅੰਦਰ ਸਮੁੰਦਰ ਭਰ ਦਿੱਤਾ। ਮੇਰਾ ਤੇ ਠਾਕੁਰ ਦਲੀਪ ਸਿੰਘ ਜੀ ਦੀ ਦੋਸਤੀ ਦਾ ਆਗਾਜ਼ ਵੀ ਇੱਥੋਂ ਸ਼ੁਰੂ ਹੋਇਆ। ਇੱਥੋਂ ਹੀ ਮੇਰੇ ਮਨ ਵਿਚ ਕੂਕਾ ਅੰਦੋਲਨ ਅਤੇ ਭੈਣੀ ਸਾਹਿਬ ਪ੍ਰਤੀ ਜਾਣਕਾਰੀ ਲੈਣ ਦੀ ਜਿਗਿਆਸਾ ਨੇ ਜਨਮ ਲਿਆ।
  ਠਾਕੁਰ ਦਲੀਪ ਸਿੰਘ ਜੀ ਅਕਸਰ ਮੇਰੇ ਗ੍ਰਹਿ ਚੰਡੀਗੜ੍ਹ ਆਉਣ ਲੱਗੇ। ਫੋਟੋਗ੍ਰਾਫੀ ਦੇ ਹਰ ਕਾਰਜ ਵਿਚ ਮੇਰੀ ਸਲਾਹ ਲਏ ਬਿਨਾ ਕੋਈ ਕੰਮ ਨੂੰ ਹੱਥ ਨਹੀਂ ਪਾਉਂਦੇ ਸਨ। ਸੰਨ 1985 ਵਿਚ ਠਾਕੁਰ ਦਲੀਪ ਸਿੰਘ ਨੇ ਚੰਡੀਗੜ੍ਹ ਵਿਚ ਆਪਣੀ ਪਹਿਲੀ "ਇੱਕ ਪੁਰਖੀ ਫੋਟੋ ਪ੍ਰਦਰਸ਼ਨੀ ONE MAN SHOW" ਦਾ ਆਯੋਜਨ ਕਰਨਾ ਸੀ। ਉਦਘਾਟਨ ਦੀ ਰਸਮ ਸ਼ਾਮ ਨੂੰ 'ਸ੍ਰੀ ਸਿਧਾਰਥ ਸ਼ੰਕਰ ਰੇਅ'  ਗਵਰਨਰ ਪੰਜਾਬ ਨੇ ਕਰਨੀ ਸੀ। ਠਾਕੁਰ ਜੀ ਨੇ ਮੇਰੀ ਸਲਾਹ ਲਈ ਕਿ ਉਦਘਾਟਨ ਤੋਂ ਪਹਿਲਾਂ ਕਿਉਂ ਨਾ ਪ੍ਰਦਰਸ਼ਨੀ ਦਾ ਟੱਕ ਸਤਿਗੁਰੂ ਜਗਜੀਤ ਸਿੰਘ ਜੀ ਤੋਂ ਲੁਆ ਲਵਾਂ। ਮੇਰੀ ਸਹਿਮਤੀ ਤੇ ਸਵੇਰੇ ਕਾਰਾਂ ਦੇ ਕਾਫਲੇ ਵਿਚ ਬਾਬਾ ਜਗਜੀਤ ਸਿੰਘ ਜੀ ਆਰਟ ਗੈਲਰੀ ਸੈਕਟਰ 10 ਪੁੱਜਦੇ ਹਨ। ਵੱਡੀ ਗਿਣਤੀ ਵਿਚ ਲੀਡਰ, ਸੇਵਕ, ਕਲਾ ਪ੍ਰੇਮੀ ਤੇ ਫੋਟੋਗ੍ਰਾਫਰ ਆਏ ਹੋਏ ਸਨ। ਜਦੋਂ ਬਾਬਾ ਜੀ ਪ੍ਰਦਰਸ਼ਨੀ ਵੇਖ ਕੇ ਜਾਣ ਲਗਦੇ ਹਨ ਤਾਂ ਬਾਹਰ ਆ ਕੇ ਠਾਕੁਰ ਦਲੀਪ ਸਿੰਘ ਜੀ ਨੇ ਬੜੇ ਹੀ ਢੁਕਵੇਂ ਸ਼ਬਦਾਂ ਨਾਲ ਮੇਰਾ ਤੁਆਰਫ ਕਰਵਾਇਆ। ਉਨ੍ਹਾਂ ਇਹ ਵੀ ਦੱਸਿਆ ਕਿ "ਅੰਮ੍ਰਿਤ ਕੀਰਤਨ" ਪੋਥੀ ਦੀ ਸੰਪਾਦਨਾ ਮੇਰੇ ਪਿਤਾ ਜੀ ਨੇ ਕੀਤੀ ਹੈ ਜਿਨ੍ਹਾਂ ਵਿਚ ਉਹਨਾਂ ਆਪਣਾ ਨਾਮ ਵੀ ਨਹੀਂ ਲਿਖਿਆ। ਇਹ ਸੁਣ ਕੇ ਉਹ ਬਹੁਤ ਖੁਸ਼ ਹੋਏ। ਉਹਨਾਂ ਦਾ ਚਿਹਰਾ ਦਗ ਦਗ ਕਰਨ ਲੱਗ ਪਿਆ। ਉਨ੍ਹਾਂ ਨੂੰ ਮੇਰਾ ਨਾਂ ਇੰਨਾ ਪਸੰਦ ਆਇਆ ਕਿ ਬਾਰ ਬਾਰ ਜੈ ਤੇਗੰ ਜੈ ਤੇਗੰ ਉਚਾਰਨ ਲੱਗ ਪਏ। ਉਨ੍ਹਾਂ ਕਿਹਾ ਕਿ ਮੈਂ  ਛੇਤੀ ਤੁਹਾਡੇ ਪਿਤਾ ਜੀ ਦੇ ਦਰਸ਼ਨ ਕਰਨ ਦਾ ਯਤਨ ਕਰਾਂਗਾ। ਮੇਰੇ ਧੰਨ ਭਾਗ ਹੋਣਗੇ ਕਿ ਅਜਿਹੇ ਗੁਰਮੁਖਾਂ ਦੀ ਧੂੜ ਆਪਣੇ ਮਸਤਕ ਤੇ ਲਾਵਾਂ। ਉਨ੍ਹਾਂ ਦੀ ਅੰਤਾਂ ਦੀ ਨਿਮਰਤਾ ਤੇ ਉਨ੍ਹਾਂ ਦੇ ਉੱਚੇ ਤੇ ਸੁੱਚੇ ਆਚਰਣ ਦੀ ਤਸਵੀਰ ਮੈਂ ਆਪਣੀ ਪਹਿਲੀ ਮੁਲਾਕਾਤ ਤੋਂ ਪ੍ਰਾਪਤ ਕੀਤੀ। ਉਨ੍ਹਾਂ ਦਾ ਡੁੱਲ੍ਹ-ਡੁੱਲ੍ਹ ਪਿਆਰ ਯਾਦਾਂ ਦੇ ਝਰੋਖੇ ਵਿਚ ਸਾਂਭਿਆ ਹੋਇਆ ਹੈ।
  ਫਿਰ ਕੁੱਝ ਹੀ ਦਿਨਾਂ ਬਾਅਦ ਠਾਕੁਰ ਦਲੀਪ ਸਿੰਘ ਜੀ ਮੇਰੇ ਘਰ ਚੰਡੀਗੜ੍ਹ ਆਏ ਤਾਂ ਮੈਂ ਨਿਝੱਕ ਹੋ ਸਵਾਲ ਕਰ ਦਿੱਤਾ ਕਿ ਠਾਕੁਰ ਜੀ ਦਸੰਬਰ ਦੇ ਅੰਤ ਤੇ ਜਨਵਰੀ ਦੇ ਸ਼ੁਰੂ ਵਿਚ ਆਪਣੀ ਮਿਸਜ ਨਾਲ ਥਾਈਲੈਂਡ, ਮਲੇਸ਼ੀਆ ਤੇ ਸਿੰਘਾਗਾਪੁਰ ਜਾਣ ਦਾ ਪ੍ਰੋਗਰਾਮ ਬਣਾਇਆ ਹੈ। ਥਾਈਲੈਂਡ ਵਿਚ ਤੁਹਾਡੇ ਸੇਵਕਾਂ ਦੀ ਬੜੀ ਵੱਡੀ ਗਿਣਤੀ ਹੈ ਜੇਕਰ ਪੰਜ-ਛੇ ਦਿਨਾਂ ਲਈ ਕੋਈ ਰੈਣ ਬਸੇਰਾ ਹੋ ਜਾਵੇ ਤਾਂ ਚੰਗੀ ਗੱਲ ਹੈ। ਉਨ੍ਹਾਂ ਹੱਸ ਕੇ ਕਿਹਾ ਕੋਈ ਗੱਲ ਨਹੀਂ, ਮੈਂ ਸਤਿਗੁਰੂ ਜੀ ਅੱਗੇ ਅਰਜ਼ ਕਰਾਂਗਾ, ਉਹ ਆਪ ਹੀ ਕਿਰਪਾ ਕਰਨਗੇ।
    ਥਾਈਲੈਂਡ ਉਡਾਨ ਭਰਨ ਤੋਂ ਇੱਕ ਦਿਨ ਪਹਿਲਾਂ ਇੱਕ ਨਾਮਧਾਰੀ ਸੇਵਕ ਭੈਣੀ ਸਾਹਿਬ ਤੋਂ ਚਿੱਠੀ ਦੇ ਜਾਂਦਾ ਹੈ ਜਿਸ ਵਿਚ ਥਾਈਲੈਂਡ ਦੇ ਸਾਡੇ ਮੇਜਬਾਨ ਦਾ ਸਿਰਨਾਵਾਂ ਤੇ ਫੋਨ ਨੰਬਰ ਦਰਜ ਸੀ। ਉਨ੍ਹਾਂ ਨੇ ਹੀ ਹਵਾਈ ਅੱਡੇ ਤੋਂ ਸਾਨੂੰ ਲੈਣ ਆਉਣਾ ਸੀ। ਜਦੋਂ ਅਸੀਂ ਥਾਈਲੈਂਡ ਬੈਂਕਾਕ ਏਅਰ ਪੋਰਟ ਤੋਂ ਬਾਹਰ ਆਉਂਦੇ ਹਾਂ ਤਾਂ ਇੱਕ ਨਾਮਧਾਰੀ ਜੋੜਾ, ਗੁਲਾਬ ਦੇ ਫੁੱਲ ਵਾਂਗ ਖਿੜਿਆ ਨਿੰਮੀ ਨਿੰਮੀ ਮੁਸਕਾਨ ਨਾਲ ਸਾਡਾ ਸੁਆਗਤ ਕਰ ਰਿਹਾ  ਸੀ। ਅਸੀਂ ਉਹਨਾਂ ਦੀ ਗੱਡੀ ਵਿਚ ਸਮਾਨ ਰੱਖਿਆ। ਮੈਂ ਸੇਠ ਚਾਵਲਾ ਸਾਹਿਬ ਦੇ ਨਾਲ ਅੱਗੇ ਬੈਠਾ ਤੇ ਮੇਰੀ ਮਿਸਜ ਪਿੱਛੇ ਸੇਠ ਚਾਵਲਾ ਸਾਹਿਬ ਦੀ ਮਿਸਜ ਨਾਲ ਬੈਠੇ ਗੱਲਾਂ ਕਰਦੇ ਬੈਂਕਾਕ ਸ਼ਹਿਰ ਵੱਲ ਜਾ ਰਹੇ ਹਾਂ। ਮੇਰੀ ਪਤਨੀ ਨਾਲ ਗੱਲ ਕਰਦੇ ਦੱਸਿਆ ਕਿ ਸੇਠ ਸਾਹਿਬ ਕਦੇ ਵੀ ਕਿਸੇ ਮਹਿਮਾਨ ਨੂੰ ਲੈਣ ਏਅਰਪੋਰਟ ਨਹੀਂ ਆਏ। ਹਮੇਸ਼ਾਂ ਸਾਡਾ ਕੋਈ ਨਾ ਕੋਈ ਡਰਾਈਵਰ ਹੀ ਆਉਂਦਾ ਹੈ। ਇਸ ਵਾਰ ਵਿਸ਼ੇਸ਼ ਤੌਰ ਤੇ ਸਤਿਗੁਰੂ ਜਗਜੀਤ ਸਿੰਘ ਜੀ ਨੇ ਤੁਹਾਨੂੰ ਲੈਣ ਲਈ ਖੁਦ ਫੋਨ ਕੀਤਾ ਹੈ ਤੇ ਕਿਹਾ ਹੈ ਕਿ ਇਹ ਠਾਕੁਰ ਦਲੀਪ ਸਿੰਘ ਜੀ ਦੇ ਗੂਡ਼੍ਹੇ ਮਿੱਤਰ ਹਨ। ਇਹ ਗੱਲ ਸੁਣ ਮੈਂ ਸ਼ਰਮਸਾਰ ਹੋ ਗਿਆ ਕਿ ਬਾਬਾ ਜਗਜੀਤ ਸਿੰਘ ਜੀ ਆਪਣੇ ਅੰਗੀ ਸੰਗੀ ਸਾਥੀਆਂ, ਹਿਤੈਸ਼ੀਆਂ ਦਾ ਕਿੰਨਾ ਕਦਰ ਖਿਆਲ ਰੱਖਦੇ ਹਨ। ਉਨ੍ਹਾਂ ਵਲੋਂ ਵਖਾਈ ਸਦਭਾਵਨਾ, ਅਪਣੱਤ ਤੇ ਮੁਹੱਬਤ ਨੇ ਮੈਨੂੰ ਕਾਇਲ ਕਰ ਦਿੱਤਾ।
  ਅਸੀਂ ਕਰੀਬ ਇੱਕ ਹਫ਼ਤਾ ਬੈਂਕਾਕ ਆਪਣੇ ਮੇਜ਼ਬਾਨ ਘਰ ਠਹਿਰੇ। ਥਾਈਲੈਂਡ ਦਾ ਉਹ ਸਭ ਤੋਂ ਅਮੀਰ ਕਾਰੋਬਾਰੀ ਨਾਮਧਾਰੀ ਸੀ। ਸੋਲਾਂ ਮੰਜਿਲਾ ਘਰ, ਨੌਕਰ ਚਾਕਰ, ਹਰ ਸ਼ੈ, ਹਰ ਸਹੂਲਤ ਪਰ ਉਸ ਘਰ ਦੇ ਮੈਂਬਰ ਨਿਮਰਤਾ ਦੇ ਪੁੰਜ, ਪਰਉਪਕਾਰੀ, ਹਮਦਰਦ ਤੇ ਦਰਿਆ ਦਿਲ ਸੀ। ਜਿੰਨੀ ਉਨ੍ਹਾਂ ਮੇਰੀ ਸੇਵਾ ਕੀਤੀ, ਪਿਆਰ ਦਿੱਤਾ ਉਹ ਸ਼ਬਦਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਇੱਥੋਂ ਮੈਂ ਠਾਕੁਰ ਦਲੀਪ ਸਿੰਘ ਜੀ ਨੂੰ ਇੱਕ ਚਿੱਠੀ ਲਿਖੀ "ਲੋਕ ਤਾਂ ਮਰ ਕੇ ਸਵਰਗ ਜਾਂਦੇ ਹਨ, ਤੁਸੀਂ  ਸਾਨੂੰ ਜਿਉਂਦੇ ਜੀ ਸਵਰਗ ਦਾ ਨਜ਼ਾਰਾ ਵਿਖਾ ਦਿੱਤਾ ਹੈ। ਮੈਂ ਆਪ ਦਾ ਕੋਟ ਕੋਟ ਧੰਨਵਾਦੀ ਹਾਂ। ਇਹ ਸਭ ਕੁੱਝ ਤੁਹਾਡੀ ਹੀ ਕਿਰਪਾ ਨਾਲ ਹੋ ਸਕਿਆ ਹੈ।" ਮੇਰੀ ਚਿੱਠੀ ਮਿਲਦੇ ਹੀ ਠਾਕੁਰ ਦਲੀਪ ਸਿੰਘ ਜੀ ਮੈਨੂੰ ਮੋੜਵੀਂ ਚਿੱਠੀ ਰਾਹੀਂ ਸੁਨੇਹਾ ਭੇਜਦੇ ਹਨ ਅਤੇ ਕਹਿੰਦੇ ਹਨ ਕਿ ਮੈਂ ਧੰਨਵਾਦ ਦਾ ਪਾਤਰ ਨਹੀਂ, ਜੇਕਰ ਤੁਸੀਂ ਸੱਚੇ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਭੈਣੀ ਸਾਹਿਬ ਜਾ ਕੇ ਸਤਿਗੁਰੂ ਜਗਜੀਤ ਸਿੰਘ ਜੀ ਦਾ ਧੰਨਵਾਦ ਕਰੋ।
    ਮੈਂ ਕਦੇ ਵੀ ਭੈਣੀ ਸਾਹਿਬ ਨਹੀਂ ਗਿਆ ਸੀ, ਪਰ ਠਾਕੁਰ ਦਲੀਪ ਸਿੰਘ ਜੀ ਦੀ ਇੱਛਾ ਨੂੰ ਵੀ ਤਾਂ ਨਹੀਂ ਮੋੜਿਆ ਜਾ ਸਕਦਾ ਸੀ। ਇਸ ਤਰ੍ਹਾਂ ਸੰਨ 1986 ਵਿਚ ਇੱਕ ਦਿਨ ਮੈਂ ਆਪਣੀ ਮਿਸਜ ਨਾਲ ਭੈਣੀ ਸਾਹਿਬ ਪੁੱਜ ਗਿਆ। ਅੱਗੇ ਬਾਬਾ ਜੀ ਕਿਸੇ ਦੇ ਪਰਿਵਾਰਿਕ ਸਮਾਗਮ ਤੇ ਬਾਹਰ ਗਏ ਹੋਏ ਸਨ। ਪ੍ਰਬੰਧਕ ਸੇਵਾਦਾਰ ਨੇ ਅਰਾਮ ਕਰਨ ਲਈ ਇੱਕ ਕਮਰਾ ਦੇ ਦਿੱਤਾ ਤੇ ਕਿਹਾ ਜਦੋਂ ਵੀ ਬਾਬਾ ਜੀ ਆਏ ਤਾਂ ਤੁਹਾਨੂੰ ਸੂਚਿਤ ਕਰ ਦਿਆਂਗੇ। ਇਸ ਤਰ੍ਹਾਂ ਕੁੱਝ ਸਮੇਂ ਬਾਅਦ ਇੱਕ ਸੇਵਕ ਆਇਆ ਤੇ ਕਿਹਾ ਕਿ ਬਾਬਾ ਜੀ ਆ ਚੁੱਕੇ ਹਨ ਤੇ ਆਪ ਨੂੰ ਯਾਦ ਕਰ ਰਹੇ ਹਨ। ਮੈਂ ਤੇ ਮੇਰੀ ਧਰਮ ਪਤਨੀ ਦੀਵਾਨ ਦੇ ਵਿਚ ਉਨ੍ਹਾਂ ਨੂੰ ਦੂਰੋਂ ਨਮਸਕਾਰ ਕਰ ਆਪਣੀ ਥਾਂ ਲੈ ਲੈਂਦੇ ਹਾਂ । ਪੂਰਾ ਸੰਨਾਟਾ ਛਾਇਆ ਹੋਇਆ ਸੀ, ਨਾਮ-ਸਿਮਰਨ ਤੇ ਸੁਰਤਿ ਸ਼ਬਦ ਗੁਰੂ ਨਾਲ ਜੁਡ਼ੀ ਹੋਈ ਸੀ। ਸਿਮਰਨ ਖਤਮ ਹੋਣ ਸਾਰ ਉਹ ਆਪਣੇ ਨਿਜੀ ਸੇਵਕ ਤੋਂ ਮੇਰੇ ਬਾਰੇ ਪੁੱਛਦੇ ਹਨ ਤੇ ਸੇਵਕ ਨੂੰ ਆਪਣੇ ਬਿਲਕੁਲ ਸਾਹਮਣੇ ਇਕ ਨਵੀਂ ਚਟਾਈ ਵਛਾਉਣ ਦੀ ਤਾਕੀਦ ਕਰਦੇ ਹਨ। ਤੱਦ ਤੱਕ ਉਹ ਆਪਣਾ ਤਾਨਪੁਰਾ ਜਾਂ ਦਿਲਰੁਬਾ ਸੈੱਟ ਕਰ ਲੈਂਦੇ ਹਨ ਤਾਂ ਮੈਨੂੰ ਆਪਣੇ ਕੋਲ ਸੱਦਿਆ ਜਾਂਦਾ ਹੈ। ਜਦੋਂ ਮੈਂ ਨਮਸਕਾਰ ਕਰ ਉਨ੍ਹਾਂ ਦੇ ਸਾਹਮਣੇ ਚਟਾਈ ਤੇ ਬੈਠ ਜਾਂਦਾ ਹਾਂ ਤਾਂ ਉਹ ਸ਼ਬਦ ਸੁਰ 'ਚ ਸਵਾਰ, ਵਿਸਮਾਦੀ ਰੰਗਾਂ ਵਿਚ ਰੰਗੇ ਤਾਨਪੁਰੇ ਤੇ ਉਚਾਰਨ ਕਰਨਾ ਸ਼ੁਰੂ ਕਰ ਦਿੰਦੇ ਹਨ:-
      ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤਿ ਰਣ ਮੰਡੰ ਬਰ ਬੰਡੰ ||  
      ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤਿ ਅਮੰਡੰ ਭਾਨ ਪ੍ਰਭੰ ||  

      ਸੁਖ ਸੰਤਾ ਕਰਣੰ ਦੁਰਮਤਿ ਦਰਣੰ ਕਿਲਬਿਖ ਹਰਣੰ ਅਸਿ ਸਰਣੰ ||  
      ਜੈ ਜੈ ਜਗ ਕਾਰਣ ਸ੍ਰਿਸਟਿ ਉਬਾਰਣ ਮਮ ਪ੍ਰਤਿਪਾਰਣ ਜੈ ਤੇਗੰ ||2||
ਇਸ ਤਰਾਂ ਉਨ੍ਹਾਂ ਇਸ ਸ਼ਬਦ ਦਾ ਕਰੀਬ ਦੱਸ ਮਿੰਟ ਸਾਜ ਤੇ ਮੈਨੂੰ ਸੰਬੋਧਨ ਕਰਦੇ ਹੋਏ ਉਚਾਰਨ ਕੀਤਾ। ਅਸੀਂ ਇੱਕ ਦੂਜੇ ਦੇ ਆਹਮੋ-ਸਾਹਮਣੇ ਦੋ-ਤਿੰਨ ਫੁੱਟ ਦੇ ਫਾਸਲੇ ਤੇ ਬੈਠੇ ਸੀ। ਬਾਅਦ ਵਿਚ ਉਨ੍ਹਾਂ ਮੇਰੀ ਬੈਂਕਾਕ ਯਾਤਰਾ ਬਾਰੇ ਕੁੱਝ ਇੱਕ ਫੁਟਕਲ ਗੱਲਾਂ ਸਾਂਝੀਆਂ ਕੀਤੀਆਂ। ਇਹ ਵੀ ਕਿਹਾ ਕਿ ਕਿਸੇ ਗੱਲ ਦੀ ਤਕਲੀਫ ਤਾਂ ਨਹੀਂ ਹੋਈ। ਮੈਂ ਅਰਜ ਕੀਤੀ ਕਿ ਜਿੰਨੀ ਤੁਸੀਂ ਸਾਡੇ ਤੇ ਕ੍ਰਿਪਾ ਕੀਤੀ ਹੈ, ਮੇਰੇ ਪਾਸ ਧੰਨਵਾਦ ਦੇ ਸ਼ਬਦ ਥੁਡ਼ ਜਾਣਗੇ। ਜੋ ਪਿਆਰ ਤੇ ਨਿੱਘ ਸਾਨੂੰ ਮਿਲਿਆ ਉਹ ਬਿਆਨ ਕਰਨਾ ਮੁਸ਼ਕਿਲ ਹੈ। ਫਿਰ ਉਨ੍ਹਾਂ  ਸਾਨੂੰ ਵਾਪਸੀ ਦੀ ਗੱਡੀ ਦਾ ਪ੍ਰਬੰਧ ਕਰਨ ਲਈ ਹਜ਼ੂਰੀ ਸੇਵਕ ਦੀ ਡਿਯੂਟੀ ਲਾਈ। ਇਹ ਮੇਰੀ ਉਨ੍ਹਾਂ ਨਾਲ ਦੂਜੀ ਮੁਲਾਕਾਤ ਜਾਂ ਦਰਸ਼ਨ ਕਹੇ ਜਾ ਸਕਦੇ ਹਨ ਜਿਨ੍ਹਾਂ ਦੇ ਪਿਛੇ ਠਾਕੁਰ ਦਲੀਪ ਸਿੰਘ ਜੀ ਦੀ ਦੂਰਅੰਦੇਸ਼ੀ ਤੇ ਸਿਆਣਪ ਸੀ ਜਿਨ੍ਹਾਂ ਸਾਨੂੰ ਭੈਣੀ ਸਾਹਿਬ ਦਾ ਰਸਤਾ ਵਖਾਇਆ।
ਮੈਨੂੰ ਉਨ੍ਹਾਂ ਦੇ ਦਰਜਨ ਤੋਂ ਉੱਤੇ ਸਮਾਗਮਾਂ ਵਿਚ ਸ਼ਾਮਲ ਹੋਣ ਦਾ ਅਵਸਰ ਮਿਲਿਆ ਹੈ। ਇਕ ਵਾਰ ਸੰਨ  1996-97 ਦੀ ਰਾਤ ਨੂੰ ਹਜ਼ੂਰੀ ਸੇਵਕ ਦਾ ਫੋਨ ਆਇਆ ਕਿ ਫਲਾਣੀ ਐਲਬਮ ਜੇ ਤਿਆਰ ਹੋ ਗਈ ਹੈ ਤਾ ਕੱਲ ਸਵੇਰੇ ਭੈਣੀ ਸਾਹਿਬ ਪੁੱਜ ਜਾਵੋ, ਬਾਬਾ ਜਗਜੀਤ ਸਿੰਘ ਜੀ ਨੇ ਯਾਦ ਕੀਤਾ ਹੈ। ਮੈਂ ਦੁਚਿੱਤੀ ਵਿਚ ਪੈ ਗਿਆ, ਕੀ ਕੀਤਾ ਜਾਵੇ ? 
-ਦਰਅਸਲ ਉਨ੍ਹਾਂ ਦਿਨਾਂ ਵਿਚ ਮੈਂ ਦਾੜੀ ਨੂੰ ਰੰਗ ਲਾਉਂਦਾ ਸੀ ਤੇ ਜੜ੍ਹਾਂ ਫਿਰ ਚਿੱਟੀਆਂ ਹੋ ਗਈਆਂ ਸਨ। ਸਰਦੀਆਂ ਦੇ ਦਿਨ ਸਨ ਤੇ ਮੁੜ ਕਲਫ਼ ਲਾਉਣਾ ਮੇਰੇ ਵੱਸ ਵਿਚ ਨਹੀਂ ਸੀ। ਜਦੋਂ ਮੈਂ ਭੈਣੀ ਸਾਹਿਬ ਪੁੱਜਾ ਹੀ ਸੀ ਤੇ ਉਹ ਕਾਰ ਤੇ ਸਵਾਰ ਹੋ ਚੁੱਕੇ ਸਨ। ਮੈਂ ਨਮਸਕਾਰ ਕੀਤੀ ਤੇ ਬਾਰੀ ਵਿਚੋਂ ਐਲਬਮ ਭੇਂਟ ਕਰ ਦਿੱਤੀ ਤੇ ਫਿਰ ਥੋੜੀ ਵਿੱਥ ਤੇ ਖੜਾ ਹੋ ਗਿਆ। ਉਨ੍ਹਾਂ ਫਿਰ ਮੇਰੇ ਨਾਲ ਨਜ਼ਰ ਮਿਲਾਈ ਤੇ ਨੇੜੇ ਆਉਣ ਲਈ ਸੰਕੇਤ ਦਿੱਤਾ। ਜਿਵੇਂ ਹੀ ਥੋੜ੍ਹਾ ਨੇੜੇ ਪੁੱਜਾ ਤਾਂ ਉਨ੍ਹਾਂ ਮੁੜ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਪੁੱਛਿਆ ਕੀ ਤੁਸੀਂ ਦਾੜ੍ਹੇ ਨੂੰ ਰੰਗ ਲਾਉਂਦੇ ਹੋ? ਮੈਂ ਹਾਂ ਵਿਚ ਉੱਤਰ ਦਿੱਤਾ। ਉਨ੍ਹਾਂ ਥੋੜ੍ਹੀ ਮੁਸਕਾਨ ਤੇ ਸਹਿਜ ਨਾਲ ਕਿਹਾ, "ਜੇ ਕਰ ਹਟ ਸਕਦੇ ਹੋ, ਯਤਨ ਕਰੋ", ਕਲਫ ਨਾ ਲਈ ਜਾਵੇ। ਮੈਂ ਸਤਿ ਬਚਨ ਕਿਹਾ ਕਿ ਯਤਨ ਕਰਾਂਗਾ। ਉਸ ਦਿਨ ਤੋਂ ਮਗਰੋਂ ਮੈਂ ਦਾੜ੍ਹੀ ਨੂੰ ਕਲਫ  ਲਾਉਣੀ ਬੰਦ ਕਰ ਦਿੱਤੀ। ਜੇਕਰ ਉਨ੍ਹਾਂ ਦੀ ਦਇਆ ਦ੍ਰਿਸ਼ਟੀ ਕ੍ਰਿਪਾ ਨਾ ਹੁੰਦੀ ਤਾਂ ਸ਼ਾਇਦ ਕਿੰਨੇ ਹੋਰ ਸਾਲ ਕੁਕਰਮ ਕਰ ਲਏ ਜਾਂਦੇ।
ਇਸ ਤਰ੍ਹਾਂ ਕੁਝ ਸਮਾਂ ਬਾਅਦ ਚੰਡੀਗੜ੍ਹ ਦੇ ਕਿਸਾਨ ਭਵਨ ਤੇ ਸਮਾਗਮ ਚਲ ਰਿਹਾ ਸੀ। ਦੇਸ਼ਾਂ ਵਿਦੇਸ਼ਾਂ ਦੇ ਪਤਵੰਤੇ ਸਟੇਜ ਤੇ ਬਿਰਾਜਮਾਨ ਸਨ। ਪੰਜਾਬ ਦੇ ਕਈ ਮੰਤਰੀ ਤੇ ਮੁੱਖ ਮੰਤਰੀ ਵੀ ਬੈਠੇ ਹੋਏ ਸੀ। ਮੈਂ ਫੰਕਸ਼ਨ ਦੀ ਫੋਟੋ ਕਵਰੇਜ ਕਰ ਰਿਹਾ ਸੀ। ਬਾਬਾ ਜਗਜੀਤ ਸਿੰਘ ਜੀ ਦਾ ਧਿਆਨ ਮੇਰੇ ਵੱਲ ਸੀ। ਅਚਾਨਕ ਉਨ੍ਹਾਂ ਇਸ਼ਾਰਾ ਕੀਤਾ ਮੈਂ ਨੇੜਿਓਂ ਪ੍ਰਣਾਮ ਕੀਤਾ। ਉਨ੍ਹਾਂ ਮੁਸਕਰਾਉਂਦੇ ਹੋਏ ਕਿਹਾ, ਅੱਜ ਤੁਸੀਂ ਕਿੰਨੇ 'ਸਮਾਰਟ' ਲੱਗ ਰਹੇ ਹੋ।      
ਇਹ ਹਨ ਕੁੱਝ ਉਨ੍ਹਾਂ ਦੀ ਨਿੱਘੀ ਯਾਦਾਂ ਦੀਆਂ ਝਰੋਖੇ ਵਿਚੋਂ ਗੱਲਾਂ। ਉਨ੍ਹਾਂ ਦਾ ਦਗ ਦਗ ਕਰਦਾ ਰੂਹਾਨੀ ਚਿਹਰਾ, ਸਰਬੱਤ ਦਾ ਭਲਾ ਲੋਚਨ ਵਾਲੇ, ਦੈਵੀ ਗੁਣਾਂ ਦੇ ਮਾਲਿਕ, ਮੁਹੱਬਤ ਦੇ ਰੰਗ ਵਿਚ ਰੰਗੇ, ਹਰ ਪਲ ਅਕਾਲ ਪੁਰਖ ਨੂੰ ਆਪਣੇ ਅੰਗ-ਸੰਗ ਸਮਝਣ ਵਾਲੇ ਨਾਮਧਾਰੀਆਂ ਦੇ ਸਤਿਗੁਰੂ, ਮੇਰੇ ਬਾਬਾ ਜਗਜੀਤ ਸਿੰਘ ਇੱਕ ਨਿਆਰੀ ਤੇ ਬੇਨਿਆਜ਼ ਹਸਤੀ ਸਨ। ਮੈਂ ਜੋ ਕੁੱਝ ਵੀ ਉਨ੍ਹਾਂ ਦੀ ਸੰਗਤ ਕੀਤੀ ਉਸ ਪਿੱਛੋਂ ਠਾਕੁਰ ਦਲੀਪ ਸਿੰਘ ਜੀ ਨੂੰ ਵੀ ਕਦੇ ਵਿਸਾਰਿਆ ਨਹੀਂ ਜਾ ਸਕਦਾ। ਅੰਤ ਵਿਚ ਮੈਂ ਇਹ ਕਹਾਂਗਾ-"ਹਜ਼ਾਰੋਂ ਸਾਲ ਨਰਗਿਸ ਅਪਨੀ ਬੇ ਨੂਰੀ ਪੇ ਰੋਤੀ ਹੈ। ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ।"    
                                                                                                                                                ਸੰਪਰਕ ਨੰਬਰ : 778-585-8141  

Sunday, May 12, 2019

ਜਲੰਧਰ ਸਕੂਲ ਵਿਖੇ ਵੀ ਮਨਾਇਆ ਗਿਆ ਮਾਂ ਦਿਵਸ

May 12, 2019, 5:29 PM
ਭਾਰਤੀ ਸੰਸਕਾਰਾਂ ਨੂੰ ਮਜ਼ਬੂਤ ਬਣਾਉਣ ਲਈ ਕੀਤੇ ਗਏ ਵਿਸ਼ੇਸ਼ ਉਪਰਾਲੇ 

ਜਲੰਧਰ: 12 ਮਈ 2019: (ਪੰਜਾਬ ਸਕਰੀਨ ਟੀਮ):: 
ਮਦਰਜ਼  ਡੇ ਦਾ ਆਰੰਭ ਤਾਂ 8 ਮਈ 1914 ਨੂੰ ਅਮਰੀਕਾ ਵਿੱਚ ਹੋਇਆ ਜਿਸਦਾ ਸੇਹਰਾ ਏਨਾ ਐਮ ਜਾਰਵਿਸ ਨੂੰ ਜਾਂਦਾ ਹੈ ਜਿਸਨੇ ਸਿਰਫ 12 ਸਾਲਾਂ ਦੀ ਉਮਰ ਵਿੱਚ ਹੀ ਆਪਣੀ ਮਾਂ ਨੂੰ ਚਰਚ ਵਿੱਚ ਪ੍ਰਵਚਨ ਕਰਦਿਆਂ ਸੁਣਿਆ ਕਿ ਇੱਕ ਦਿਨ ਆਏਗਾ ਜਦੋਂ ਸਾਰੇ ਲੋਕ ਮਾਵਾਂ ਨੂੰ ਸਮਰਪਿਤ ਦਿਨ ਮਨਾਇਆ ਕਰਨਗੇ। ਏਨਾ ਐਮ ਜਾਰਵਿਸ ਆਪਣੀ ਮਨ ਦੀ ਇਸ ਗੱਲ ਨੂੰ ਉਸਦੀ ਇੱਛਾ ਦੇ ਰੂਪ ਵਿੱਚ ਲਿਆ ਅਤੇ ਪੱਲੇ ਬੰਨ ਲਿਆ। ਮਾਂ ਦੇ ਦੇਹਾਂਤ ਮਗਰੋਂ ਉਸਨੇ ਇਸ ਦਿਨ ਨੂੰ ਮਨਾਉਣ ਦੇ ਉਪਰਾਲੇ ਸ਼ੁਰੂ ਕੀਤੇ। ਇਸ ਤਰਾਂ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਹੋਈ ਅਤੇ ਫੈਲਦੀ ਚਲੀ ਗਈ।  ਫਿਰ ਆਇਆ ਦੂਜਾ ਖਤਰਾ ਜਦੋਂ ਪੂੰਜੀਵਾਦੀ ਸਿਸਟਮ ਨੇ ਇਸ ਦਿਵਸ ਨੂੰ ਵੀ ਪੈਸੇ ਕਮਾਉਣ ਦਾ ਬਹਾਨਾ ਬਣਾ ਲਿਆ। ਏਨਾ ਐਮ ਜਾਰਵਿਸ ਨੇ ਇਸ ਵਪਾਰੀਕਰਨ ਦਾ ਵੀ ਵਿਰੋਧ ਕੀਤਾ ਅਤੇ ਕੈਲੰਡਰ ਤੋਂ ਮਦਰਜ਼ ਡੇ ਦੀਆਂ ਤਸਵੀਰਾਂ ਨੂੰ ਹਟਵਾ ਕੇ ਸਾਹ ਲਿਆ। ਉਹ ਚਾਹੁੰਦੀ ਸੀ ਇਹ ਦਿਨ ਸਿਰਫ ਰਸਮ ਨਾ ਬਣੇ। ਇਹ ਸਾਡੇ ਦਿਲਾਂ ਵਿੱਚ ਉਤਰੇ ਅਤੇ ਮਾਂ ਦੇ ਹਰ ਪਲ ਦਾ ਅਹਿਸਾਸ ਕਰਾਏ। ਭਾਵੇਂ ਉਦੋਂ ਵੀ ਦੇਵੀਆਂ ਦੀ ਪੂਜਾ ਹੁੰਦੀ ਵੀ ਸੀ ਅਤੇ ਵਰਤ ਵੀ ਰੱਖੇ ਜਾਂਦੇ ਸਨ ਪਰ ਕੁੜੀਆਂ ਦੇ ਜਨਮ ਨੂੰ ਉਦੋਂ ਵੀ ਮਾੜਾ ਸਮਝਿਆ ਜਾਂਦਾ ਸੀ। ਸਾਨੂੰ ਜਨਮ ਦੇਣ ਵਾਲੀ ਮਾਂ ਦੇ ਜਨਮ 'ਤੇ ਖੁਸ਼ ਹੋਣ ਦਾ ਰਿਵਾਜ ਨਹੀਂ ਸੀ। ਉਸਨੂੰ ਬੋਝ ਸਮਝਿਆ ਜਾਂਦਾ। ਹੁਣ ਵੀ ਹਾਲਤ ਕੋਈ ਬਹੁਤੀ ਵਧੀਆ ਨਹੀਂ। ਹਰ ਰੋਜ਼ ਅਖਬਾਰਾਂ ਵਿੱਚ ਛਪਦੀਆਂ ਖਬਰਾਂ ਸਾਨੂੰ ਸ਼ਰਮਸਾਰ ਕਰਦਿਆਂ ਹਨ। ਅਜਿਹੀ ਹਾਲਤ ਵਿੱਚ ਅਜਿਹੇ ਦਿਨਾਂ ਨੂੰ ਮਨਾਉਣਾ ਬਹੁਤ ਹੀ ਜ਼ਰੂਰੀ ਵੀ ਹੈ। ਜਲੰਧਰ ਸਕੂਲ ਵਿੱਚ ਵੀ ਇਸ ਦਿਨ ਦੀ ਮਹੱਤਤਾ ਦੇ ਸਾਰੇ ਪਹਿਲੂਆਂ ਵੱਲ ਧਿਆਨ ਦਿੱਤਾ ਗਿਆ। 

ਜੱਦ ਇਸ ਜ਼ਿੰਦਗੀ ਨੂੰ ਦੇਣ ਵਾਲੀ ਅਤੇ ਇਸ ਜਗਤ ਨੂੰ ਵਿਖਾਉਣ ਵਾਲੀ ਸਾਡੀ ਮਾਂ ਹੀ ਹੈ ਤਾਂ ਫਿਰ ਉਸ ਤੋਂ ਬਗੈਰ ਸਾਡੀ ਕਾਹਦੀ ਹੋਂਦ ਅਤੇ ਕਾਹਦੀ ਸਿਆਣਪ। ਸਾਨੂੰ ਉਸ ਦਾ ਉਪਕਾਰ ਅਤੇ ਸਤਿਕਾਰ ਕਦੇ ਨਹੀਂ ਭੁਲਣਾ ਚਾਹੀਦਾ। ਬਸ ਇਸੇ ਮਕਸਦ ਨੂੰ ਲੈ ਕੇ ਜਲੰਧਰ ਸਕੂਲ ਵਿਖੇ ਵੀ ਮਾਂ ਦਿਵਸ ਮਨਾਇਆ ਗਿਆ ਅਤੇ ਬੱਚਿਆਂ ਦੀ ਮਾਤਾਵਾਂ ਨੂੰ ਸਟੇਜ 'ਤੇ ਬੁਲਾ ਕੇ ਉਹਨਾਂ ਦਾ ਸਤਿਕਾਰ ਬੱਚਿਆਂ ਕੋਲੋਂ ਕਰਵਾਇਆ ਗਿਆ। ਇਸ ਮੌਕੇ ਬੱਚਿਆਂ ਨੇ ਆਪਣੇ ਹੱਥਾਂ ਨਾਲ ਬਣਾਏ ਸੋਹਣੇ ਜਿਹੇ ਉਪਹਾਰ ਆਪਣੀ ਮਾਤਾ ਜੀ ਨੂੰ ਦੇ ਕੇ ਉਹਨਾਂ ਦੇ ਚਰਣੀ ਹੱਥ ਲਾ ਕੇ ਉਹਨਾਂ ਦਾ ਆਸ਼ੀਰਵਾਦ ਲਿਆ ਅਤੇ ਆਪਣੇ ਵਿਚਾਰ ਵੀ ਗੀਤ, ਗਜਲ ਅਤੇ ਡਾਂਸ ਅਤੇ ਕਵਿਤਾ ਰਾਹੀਂ ਪਰਗਟ ਕੀਤੇ। ਬੱਚਿਆਂ ਅਤੇ ਮਾਂ ਦਾ ਪਿਆਰ ਵੇਖ ਕੇ ਸਾਰੇ ਹੀ ਭਾਵੁਕ ਹੋ ਰਹੇ ਸਨ। ਵੱਖਰਾ ਹੀ ਨਜ਼ਾਰਾ ਬਣਿਆ ਹੋਇਆ ਸੀ। ਇਸ ਮੌਕੇ ਮਾਤਾਵਾਂ ਦੇ ਵੀ ਵਿਚਾਰ ਲਏ ਅਤੇ ਉਹਨਾਂ ਨੇ ਕਿਹਾ ਕਿ ਸਕੂਲ ਵਿੱਚ ਇਸ ਤਰ੍ਹਾਂ ਦੇ ਸੰਸਕਾਰ ਸਿਖਾਉਣਾ ਬਹੁਤ ਹੀ ਚੰਗਾ ਹੈ। ਮੁੱਖ ਅਧਿਆਪਿਕਾ ਰਾਜਪਾਲ ਕੌਰ ਨੇ ਬੱਚਿਆਂ ਨੂੰ ਇਸ ਮੌਕੇ ਆਪਣੀ ਸ਼ੁਭ ਕਾਮਨਾਵਾਂ ਦਿੰਦੇ ਹੋਏ ਉਹਨਾਂ ਨੂੰ ਆਪਣੀ ਮਾਤਾਵਾਂ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਵੀ ਦਿੱਤੀ ਅਤੇ ਆਈਆਂ ਹੋਈਆਂ ਮਾਤਾਵਾਂ ਦਾ ਸੁਆਗਤ ਕੀਤਾ। ਜਲੰਧਰ ਵਿੱਦਿਅਕ ਸੋਸਾਇਟੀ ਦੇ ਪਰਧਾਨ ਪਲਵਿੰਦਰ ਸਿੰਘ ਜੀ ਨੇ ਵੀ ਬੱਚਿਆਂ ਅਤੇ ਮਾਤਾਵਾਂ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਚੰਗੇ ਰਸਤੇ ਪਾਉਣ ਲਈ ਆਪਣੇ ਯੋਗਦਾਨ ਦੇਣ ਦਾ ਵਾਇਦਾ ਕੀਤਾ। ਇਸ ਦੌਰਾਨ ਮੈਡਮ ਜਸਬੀਰ ਕੌਰ, ਸੰਦੀਪ ਕੌਰ, ਰੋਜ਼ੀ ਰਾਣੀ, ਪ੍ਰਭਜੋਤ ਕੌਰ,ਮੀਨਾ, ਸੋਨਮ, ਸ਼ੇਸ਼ਾ, ਸੰਗੀਤਾ, ਨੀਲਮ ਪਾਲ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ। ਇਸ ਆਯੋਜਨ ਦੌਰਾਨ ਦੱਸਿਆ ਗਿਆ ਕਿ ਜਿਸ ਦਿਨ ਅਸੀਂ ਮਾਂ ਦਾ ਸਤਿਕਾਰ ਕਰਨ ਦੇ ਕਾਬਿਲ ਹੋ ਗਏ ਉਸ ਦਿਨ ਅਸੀਂ ਮਾਂ ਦੇ ਦੈਵੀ ਅਸ਼ੀਰਵਾਦ ਵਾਲੀ ਸ਼ਕਤੀ ਵੀ ਹਾਸਲ ਕਰ ਸਕਾਂਗੇ। 

Thursday, August 16, 2018

ਨਾਮਧਾਰੀ ਸੰਗਤ ਵੱਲੋਂ ਇੱਕ ਹੋਰ ਅਹਿਮ ਉਪਰਾਲਾ

ਝੁੱਗੀਆਂ `ਚ ਰਹਿੰਦੇ ਬੱਚਿਆਂ ਨਾਲ ਮਨਾਇਆ ਆਜ਼ਾਦੀ ਦਿਹਾੜਾ
ਲੁਧਿਆਣਾ: 16 ਅਗਸਤ 2018: (ਪੰਜਾਬ ਸਕਰੀਨ ਬਿਊਰੋ):: 
ਦਮਗਜੇ ਜਿੰਨੇ ਮਰਜ਼ੀ ਮਾਰੇ ਜਾਣ, ਵਿਕਾਸ ਦਾ ਦਾਅਵੇ ਵੀ ਜਿੰਨੇ ਮਰਜ਼ੀ ਕੀਤੇ ਜਾਣ ਪਰ ਹਕੀਕਤ ਅਜੇ ਵੀ ਬਹੁਤ ਮਾੜੀ ਹੈ। ਆਮ ਗਰੀਬ ਵਿਅਕਤੀ ਦੇ ਪਰਿਵਾਰਾਂ ਤਕ ਨਾ ਦਾਲ ਰੋਟੀ ਪਹੁੰਚਦੀ ਹੈ ਅਤੇ ਨਾ ਹੀ ਦਵਾਈ ਜਾਂ ਸਿੱਖਿਆ ਵਰਗੀਆਂ ਮੁਢਲੀਆਂ ਸਹੂਲਤਾਂ। ਇਹਨਾਂ ਵਿੱਚੋਂ ਬਹੁਤਿਆਂ ਦੀ ਹਾਲਤ ਉਸ ਪ੍ਰ੍ਸਿਧ ਫਿਲਮੀ ਗੀਤ ਵਰਗੀ ਹੈ: 
ਇਸ ਦੁਨੀਆ ਮੇਂ ਜੀਨੇ ਵਾਲੇ ਐਸੇ ਭੀ ਹੈਂ ਜੀਤੇ;
ਰੂਖੀ ਸੂਖੀ ਖਾਤੇ ਹੈਂ ਔਰ ਠੰਡਾ ਪਾਣੀ ਪੀਤੇ। 
..ਤੇ ਕੇਈ ਪਰਿਵਾਰ ਅਜਿਹੇ ਹਨ ਜਿਹਨਾਂ ਨੂੰ ਰੁੱਖੀ ਸੁੱਖੀ ਵੀ ਨਸੀਬ ਨਹੀਂ ਹੁੰਦੀ। ਇਨਾਂ ਚੋਂ ਬਹੁਤ ਸਾਰੇ ਅਕਸਰ ਸਮੇਂ ਤੋਂ ਪਹਿਲਾਂ ਮਰ ਜਾਂਦੇ ਹਨ। ਜੇ ਜਿਊਂਦੇ ਬਚ ਜਾਣ ਤਾਂ ਦਾਲ ਰੋਟੀ ਦੀ ਬਹਾਲ ਇਹਨਾਂ ਨੂੰ ਜੁਰਮ ਦੀ ਦੁਨੀਆ ਵੱਲ ਲੈ ਜਾਂਦੀ ਹੈ। ਕੋਈ ਖੁਦ ਨਸ਼ੇ ਕਰਨ ਲੱਗ ਪੈਂਦਾ ਹੈ--ਤੇ ਕੋਈ ਅੱਗੇ ਜਾ ਕੇ ਨਸ਼ਿਆਂ ਦੇ ਕਾਰੋਬਾਰ ਵਿੱਚ ਪੈ ਜਾਂਦਾ ਹੈ।  
ਬਾਅਦ ਵਿੱਚ ਇਹੀ ਲੋਕ ਪੂਰੇ ਦੇਸ਼ ਅਤੇ ਸਮਾਜ ਲਈ ਕਿੰਨੀ ਵੱਡੀ ਮੁਸੀਬਤ ਬਣਦੇ ਹਨ ਇਸਦਾ ਅੰਦਾਜ਼ਾ ਲਾਉਣਾ ਕੋਈ ਔਖਾ ਕੰਮ ਨਹੀਂ ਹੋਣਾ ਚਾਹਿਦਾ। 
ਜੁਰਮ ਦੇ ਇਸ ਮੁਢ ਨੂੰ ਖਤਮ ਕਰਨ ਲਈ ਪਹੁੰਚ ਕੀਤੀ ਹੈ ਨਾਮਧਾਰੀਆਂ ਨੇ। ਪ੍ਰੇਰਨਾ ਦਿੱਤੀ ਠਾਕੁਰ ਦਲੀਪ ਸਿੰਘ ਨੇ ਅਤੇ ਜੋਸ਼ ਦਿਖਾਇਆ ਨਾਮਧਾਰੀ ਮੁਟਿਆਰ ਹਰਪ੍ਰੀਤ ਕੌਰ ਨੇ। ਇਹਨਾਂ ਪਰਿਵਾਰਾਂ ਨੂੰ ਦਾਲ ਰੋਟੀ ਵਰਗੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਦੇ ਨਾਲ ਨਾਲ ਇਹਨਾਂ ਨੂੰ ਇਹਨਾਂ ਦੇ ਪੈਰਾਂ 'ਤੇ ਵੀ ਖੜਾ ਕੀਤਾ ਜਾਂਦਾ ਹੈ ਤਾਂਕਿ ਇਹ ਭੁੱਲ ਕੇ ਵੀ ਪਰਾਈ ਆਸ 'ਤੇ ਨਿਰਭਰ ਹੋਣਾ ਨਾ ਸਿੱਖ ਲੈਣ। ਇਹੀ ਨਿਵੇਕਲਾਪਨ ਹੈ ਠਾਕੁਰ ਜੀ ਦਾ ਕਿ ਉਹ ਆਜ਼ਾਦੀ ਅਤੇ ਸਵੈ ਨਿਰਭਰਤਾ ਸਿਖਾਉਂਦੇ ਹਨ। ਬਹੁਤ ਸਾਰੇ ਹੋਰਨਾਂ ਲੋਕਾਂ ਵਾਂਗ ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਸਨੂੰ ਜਬਰੀ ਆਪਣੇ ਪਿੱਛੇ ਨਹੀਂ ਲਾਉਂਦੇ। ਇਹੀ ਭਾਵਨਾ ਨਜ਼ਰ ਆਈ ਇਸ ਵਾਰ ਦੇ ਆਜ਼ਾਦੀ ਦਿਵਸ ਮੌਕੇ 15 ਅਗਸਤ ਨੂੰ ਲੁਧਿਆਣਾ ਦੇ ਸਤਲੁਜ ਦਰਿਆ  ਦੇ ਨੇੜੇ ਸਥਿਤ ਭਾਈ ਮੰਨਾ ਸਿੰਘ ਨਗਰ ਵਿੱਚ। ਇਸ ਇਲਾਕੇ ਦੀਆਂ ਝੌਂਪੜੀਆਂ ਵਿੱਚ ਗਰੈਜੂਏਟ ਕੁੜੀਆਂ ਵੀ ਹਨ ਪਾਰ ਕਿਸੇ ਸਰਕਾਰ ਨੇ ਉਹਨਾਂ ਦੀ ਸਰ ਨਹੀਂ ਲਈ। ਨੌਕਰੀ ਦੇ ਗੇੜੇ ਕੱਢ ਕੱਢ ਉਹ ਥੱਕ ਗਈਆਂ ਪਰ ਅਖੀਰ ਉਹੀ ਕੰਮ ਕਰਨੇ ਪਏ ਜਿਹੜੇ ਇਹਨਾਂ ਝੌਂਪੜੀਆਂ ਵਿਚ ਰਹਿੰਦੇ ਲੋਕ ਕਰਦੇ ਨੇ। ਅਖੀਰ ਇਸਦੀ ਕਨਸੋਅ ਠਾਕੁਰ ਜੀ ਤੱਕ ਪੁੱਜੀ। ਉਸਤੋਂ ਬਾਅਦ ਕੁਝ ਸਮਾਂ ਵੀ ਲੰਘ ਗਿਆ ਪਰ ਅਚਾਨਕ ਨਾਮਧਾਰੀ ਸੰਗਤ ਨੇ ਇਹਨਾਂ ਲੋਕਾਂ ਦੀ ਸਾਰ ਲਈ ਤਾਂ ਮਹਿਸੂਸ ਹੋਇਆ ਅਜੇ ਵੀ ਲੋਕਾਂ ਦੀ ਸਾਰ ਲੈਣ ਵਾਲੇ ਮੌਜੂਦ ਹਨ। 
ਨਾਮਧਾਰੀ ਸੰਗਤ ਵੱਲੋਂ ਸ਼੍ਰੀ ਠਾਕੁਰ ਦਲੀਪ ਸਿੰਘ ਜੀ ਦੀ ਪ੍ਰੇਰਨਾ ਸਦਕਾ ਦੇਸ਼ ਭਰ ਵਿੱਚ ਵੱਖ-ਵੱਖ ਸੂਬਿਆਂ ਵਿੱਚ ਦੇਸ਼ ਦੀ ਆਜ਼ਾਦੀ ਦਾ ਦਿਹਾੜਾ ਝੁੱਗੀਆਂ-ਝੌਂਪੜੀਆਂ ਵਿੱਚ ਰਹਿ ਰਹੇ ਗਰੀਬ ਬੱਚਿਆਂ ਨਾਲ ਮਨਾਇਆ ਗਿਆ। ਇਸ ਲੜੀ ਤਹਿਤ ਹੀ ਲੁਧਿਆਣਾ ਦੀ ਨਾਮਧਾਰੀ ਸੰਗਤ ਵੱਲੋਂ ਭਾਈ ਮੰਨਾ ਸਿੰਘ ਨਗਰ ਅਤੇ ਸਤਲੁਜ ਦਰਿਆ ਦੇ ਕੰਢੇ 72ਵਾਂ ਸੁਤੰਤਰਤਾ ਦਿਵਸ ਬੱਚਿਆਂ ਨਾਲ ਮਨਾ ਕੇ ਖੁਸ਼ੀ ਸਾਂਝੀ ਕੀਤੀ ਗਈ। 
ਇਸ ਮੌਕੇ ਸੰਤ ਨਵਤੇਜ ਸਿੰਘ ਨਾਮਧਾਰੀ ਨੇ ਸਮਾਗਮ ਦੌਰਾਨ ਹਾਜ਼ਰ ਬੱਚਿਆਂ ਨੂੰ ਆਪਣੇ ਅਮੀਰ ਸੱਭਿਆਚਾਰ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਨੂੰ ਆਪਣਾ ਜੀਵਨ ਭਾਰਤੀ ਸੰਸਕ੍ਰਿਤੀ ਅਨੁਸਾਰ ਜਿਊਣ ਅਤੇ ਮਿਹਨਤ ਤੇ ਲਗਨ ਨਾਲ ਸਿੱਖਿਆ ਪ੍ਰਾਪਤ ਕਰਕੇ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ। ਸੰਤ ਨਵਤੇਜ ਸਿੰਘ ਨੇ ਇਹਨਾਂ ਸਾਧਨ ਵਿਹੂਣੇ ਬੱਚਿਆਂ ਨੂੰ ਸ਼੍ਰੀ ਠਾਕੁਰ ਦਲੀਪ ਸਿੰਘ ਜੀ ਦੀ ਪ੍ਰੇਰਨਾ ਨਾਲ ਆਪਣੇ ਰੋਜ਼ਾਨਾਂ ਦੇ ਕੰਮ-ਕਾਜ ਛੱਡ ਕੇ ਨਿਰਸਵਾਰਥ ਅੱਖਰ ਗਿਆਨ ਕਰਵਾਉਣ ਵਾਲੀਆਂ ਬੀਬੀਆਂ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਇਸ ਨੇਕ ਕਾਰਜ ਸਦਕਾ ਹੀ ਇਹ ਬੱਚੇ ਸਮਾਜ ਵਿੱਚ ਅੱਗੇ ਵਧਣ ਦੇ ਸਮਰੱਥ ਅਤੇ ਕਾਬਿਲ ਹੋ ਰਹੇ ਹਨ। 
ਇਸ ਮੌਕੇ ਪ੍ਰਧਾਨ ਹਰਭਜਨ ਸਿੰਘ, ਹਰਵਿੰਦਰ ਸਿੰਘ ਨਾਮਧਾਰੀ, ਤਜਿੰਦਰ ਸਿੰਘ, ਹਰਪ੍ਰੀਤ ਕੌਰ, ਰਣਜੀਤ ਕੌਰ, ਕੁਲਦੀਪ ਕੌਰ, ਗੁਰਪ੍ਰੀਤ ਕੌਰ, ਡਾ. ਰਜਿੰਦਰ ਸਿੰਘ, ਹਰੀ ਸਿੰਘ, ਗੁਰਮੀਤ ਸਿੰਘ ਮਠਾੜੂ, ਅਜਮੇਰ ਸਿੰਘ,ਅਰਵਿੰਦਰ ਸਿੰਘ ਲਾਡੀ, ਮਿਲਖਾ ਸਿੰਘ, ਸੁਰੈਣ ਸਿੰਘ ਅਤੇ ਪ੍ਰਭਜਿੰਦਰ ਸਿੰਘ (ਪ੍ਰਿੰਸ) ਆਦਿ ਸ਼ਾਮਿਲ ਸਨ।

  

Tuesday, April 24, 2018

ਭਾਰਤ ਜਨ ਗਿਆਨ ਵਿਗਿਆਨ ਜੱਥਾ ਨੇ ਮਨਾਇਆ ਧਰਤ ਦਿਵਸ

Tue, Apr 24, 2018 at 6:18 PM
ਵੱਖ ਵੱਖ ਸਕੂਲਾਂ ਦੇ ਮੁਕਾਬਲੇ ਕਰਾਏ ਗਏ-7 ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ 
ਲੁਧਿਆਣਾ: 24 ਅਪਰੈਲ 2018: (ਪੰਜਾਬ ਸਕਰੀਨ ਬਿਊਰੋ)::
ਅੱਜ ਵਿਸ਼ਵ ‘ਤੇ ਧਰਤ ਦਿਵਸ ਦੇ ਸਬੰਧ ਵਿੱਚ ਭਾਰਤ ਜਨ ਗਿਆਨ ਵਿਗਿਆਨ ਜੱਥਾ ਵੱਲੋਂ ਗੁਰੂ ਨਾਨਕ ਖਾਲਸਾ ਪਬਲਿਕ ਸਕੂਲ (ਗੁੱਜਰਖਾਨ) ਵਿਖੇ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ।  ਇਸ ਵਿੱਚ ਅੰਤਰ ਸਕੂਲੀ ਭਾਸ਼ਣ ਅਤੇ ਪੇਂਟਿੰਗ ਮੁਕਾਬਲੇ ਕਰਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਵੱਖ ਵੱਖ ਸਕੂਲਾਂ ਨੇ ਭਾਗ ਲਿਆ। ਮੁਕਾਬਲਿਆਂ ਦੌਰਾਨ ਬੱਚਿਆਂ ਵਿੱਚ ਬਹੁਤ ਉਤਸ਼ਾਹ ਪਾਇਆ ਗਿਆ। ਭਾਸ਼ਣ ਮੁਕਾਬਲਿਆਂ ਵਿੱਚ ਆਰ ਐਸ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਨੰਦਿਨੀ ਭਾਟੀਆ-ਪਹਿਲੇ ਸਥਾਨ ‘ਤੇ,ਰਾਮਗੜੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਪਰਕਿਰਤੀ-ਦੂਜੇ ਸਥਾਨ ‘ਤੇ ਅਤੇ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ (ਮਾਡਲ ਟਾਊਨ) ਦਾ ਵਿਦਿਆਰਥਣ ਅਨੂ ਕੁਮਾਰੀ-ਤੀਜੇ ਸਥਾਨ ‘ਤੇ ਰਹੀ/ ਆਰ ਐਸ ਮਾਡਲ ਸੀਨੀਅਰ ਸਕੂਲ ਦੀ ਵਿਦਿਆਰਥਣ ਭਾਵਨਾ ਨੂੰ ਹੋਂਸਲਾ ਅਫ਼ਜ਼ਾਈ ਇਨਾਮ ਦਿੱਤਾ ਗਿਆ। 
ਚਾਰਟ ਮੇਕਿੰਗ ਮੁਕਾਬਲਿਆਂ ਵਿੱਚ ਆਰ ਐਸ  ਸੀਨੀਅਰ ਮਾਡਲ ਸਕੂਲ ਦੇ ਵਿਦਿਆਰਥੀ ਅਦਿੱਤਿਆ ਕੁਮਾਰ-ਪਹਿਲੇ ਸਥਾਨ ‘ਤੇ, ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸੁੱਖਰਾਜ ਕੌਰ-ਦੂਜੇ ਸਥਾਨ ‘ਤੇ, ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਮਨਪ੍ਰੀਤ-ਤੀਜੇ ਸਥਾਨ ‘ਤੇ ਰਹੀ। ਆਰ ਐਸ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ-ਸਾਹਿਲ ਨੂੰ ਹੋਂਸਲਾ ਅਫ਼ਜ਼ਾਈ  ਇਨਾਮ ਦਿੱਤਾ ਗਿਆ। 
ਭਾਰਤ ਜਨ ਗਿਆਨ ਵਿਗਿਆਨ ਜੱਥੇ ਵੱਲੋਂ ਪਰਧਾਨ ਸਰਦਾਰ ਰਣਜੀਤ ਸਿੰਘ, ਜੱਥੇਬੰਦਕ ਸਕੱਤਰ-ਐਮ ਐਸ ਭਾਟੀਆ ਅਤੇ ਸਕੱਤਰ ਰਾਜਿੰਦਰ ਪਾਲ ਸਿੰਘ ਔਲਖ ਨੇ ਇਸ ਮੌਕੇ ਤੇ ਆਪਣੇ ਵਿਚਾਰ ਰੱਖੇ। 
ਸਕੂਲ ਦੇ ਪਰਿੰਸੀਪਲ ਸਰਦਾਰ ਹਰਮਿੰਦਰ ਪਾਲ ਸਿੰਘ ਨੇ ਸਾਰਿਆਂ ਨੂੰ ਜੀਅ ਆਇਆਂ ਆਖਿਆ ਅਤੇ ਇਸ ਦਿਹਾੜੇ ਦੀ ਮਹੱਤਤਾ ਬਾਰੇ ਦੱਸਦਿਆਂ ਜੱਥੇ ਦਾ ਧੰਨਵਾਦ ਕੀਤਾ। 
ਇਸ ਆਯੋਜਨ ਲਈ ਸਰਗਰਮ ਸਹਿਯੋਗ ਦੇਣ ਵਾਲਿਆਂ ਵਿੱਚ ਅਮਨ ਪਰੀਤ ਸਿੰਘ, ਸਤਵਿੰਦਰ ਸਿੰਘ ਅਤੇ ਮੈਡਮ ਸੋਨੂੰ ਗੁਪਤਾ ਨੇ ਸਮਾਗਮ ਨ ਉਣ ਸੁਚੱਜੇ ਢੰਗ ਨਾਲ ਚਲਾਉਣ ਲਈ ਸਹਿਯੋਗ ਦਿੱਤਾ।  ਇਹਨਾਂ ਮੁਕਾਬਲਿਆਂ ਦੌਰਾਨ ਜੱਜ ਦੀ  ਜ਼ਿੰਮੇਦਾਰੀ ਸਰਦਾਰ ਪਵਨਦੀਪ ਸਿੰਘ ਅਤੇ ਮੈਡਮ ਅਨੀਤਾ ਰਾਣੀ ਨੇ ਨਿਭਾਈ। ਮੰਚ ਸੰਚਾਲਨ ਮੈਡਮ ਰਾਧਿਕਾ ਅਤਰੇ ਨੇ  ਬਹੁਤ ਹੀ ਖੂਬਸੂਰਤੀ ਨਾਲ ਕੀਤਾ।   ਇਹਨਾਂ ਮੁਕਾਬਲਿਆਂ ਵਿੱਚ ਸੱਤ ਸਕੂਲਾਂ ਨੇ ਭਾਗ ਲਿਆ। 

Friday, January 26, 2018

GCG ਵਿੱਚ ਦਿੱਤਾ ਗਿਆ ਰੰਗ ਨਸਲ ਅਤੇ ਜਾਤ ਤੋਂ ਉੱਪਰ ਉੱਠਣ ਦਾ ਸੰਦੇਸ਼

Fri, Jan 26, 2018 at 10:14 AM
ਹਿੰਸਾ ਅਤੇ ਭ੍ਰਿਸ਼ਟਾਚਾਰ ਨੂੰ ਦੂਰ ਕਰਨਾ ਹੀ ਦੇਸ਼ ਦੀ ਸੱਚੀ ਸੇਵਾ ਹੋਵੇਗੀ
ਲੁਧਿਆਣਾ: 26 ਜਨਵਰੀ 2018: (ਪੰਜਾਬ ਸਕਰੀਨ ਬਿਊਰੋ):: 
69ਵਾਂ ਗਣਤੰਤਰ ਦਿਵਸ ਲੁਧਿਆਣਾ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਵੀ ਬੜੇ ਹੀ ਜੋਸਾਹੋ ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ 'ਤੇ ਕਾਲਜ ਦੇ ਵਿਹੜੇ ਵਿੱਚ ਬੜੇ ਹੀ ਚਾਅ ਅਤੇ ਉਤਸ਼ਾਹ ਨਾਲ ਰੰਗਾਰੰਗ ਆਯੋਜਨ ਹੋਇਆ। ਇਸ ਮੌਕੇ ਉਪਰ ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਤੀ ਸ਼ਰਨਜੀਤ ਕੌਰ ਨੇ ਝੰਡਾ ਲਹਿਰਾਇਆ। ਇਸ ਮੌਕੇ ਉਹਨਾਂ ਨੇ ਸਮੂਹ ਸਟਾਫ ਅਤੇ ਵਿਦਿਆਰਥਣਾਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਉਹਨਾਂ ਨੇ ਵੋਟ ਦੇ ਅਧਿਕਾਰ ਦੀ ਮਹੱਤਤਾ ਦੱਸਦਿਆਂ ਹੋਇਆ ਸਾਰਿਆਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਕਿਹਾ।

ਸ਼੍ਰੀਮਤੀ ਸੁਖਵਿੰਦਰ ਕੋਰ ਮੁਖੀ, ਰਾਜਨੀਤੀ ਸ਼ਾਸ਼ਤਰ ਵਿਭਾਗ ਨੇ 69ਵੇਂ ਗਣਤੰਤਰ ਦਿਵਸ ਦੀ ਬਹੁਤ-ਬਹੁਤ ਵਧਾਈ ਦਿੱਤੀ ਅਤੇ ਉਹਨਾਂ ਨੇ ਆਖਿਆ ਕਿ ਅੱਜ ਦੀ ਹਿੰਸਾ ਅਤੇ ਭ੍ਰਿਸ਼ਟਾਚਾਰ ਨੂੰ ਦੂਰ ਕਰਨਾ ਹੀ ਦੇਸ਼ ਦੀ ਸੱਚੀ ਸੇਵਾ ਹੋਵੇਗੀ।  ਉਹਨਾਂ ਸਾਰਿਆਂ ਨੂੰ ਸੰਹੁ ਖਾਣ ਲਈ ਆਖਿਆ ਕਿ ਸਾਰੇ ਜਣੇ ਸੰਵਿਧਾਨ ਪ੍ਰਤੀ ਵਫਾਦਾਰ ਰਹਿਣਗੇ। ਇਸ ਮੌਕੇ ਅੰਗਰੇਜ਼ੀ ਵਿਭਾਗ ਦੇ ਮੁਖੀ ਸ਼੍ਰੀਮਤੀ ਕਿਰਨਜੀਤ ਕੌਰ ਬਰਾੜ ਨੇ ਰੰਗ ਨਸਲ ਅਤੇ ਜਾਤ ਤੋਂ ਉੱਪਰ ਉਠ ਕੇ ਦੇਸ਼ ਬਾਰੇ ਸੋਚਣ ਲਈ ਆਖਿਆ। ਇਸ ਮੌਕੇ ਤੇ ਕਾਲਜ ਦੇ ਦਰਜਾ ਚਾਰ ਕਰਮਚਾਰੀਆਂ ਨੂੰ ਸ਼੍ਰੀਮਤੀ ਕਿਰਨਜੀਤ ਕੌਰ ਬਰਾੜ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਐਨ.ਐਸ.ਐਸ ਅਤੇ ਵਿਦਿਆਰਥੀ ਕੌਂਸਲ ਦੇ ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ। ਸਮਾਗਮ ਦੇ ਅੰਤ ਤੇ ਸਟਾਫ ਅਤੇ ਵਿਦਿਆਰਥੀਆਂ ਵਿੱਚ ਲੱਡੂ ਵੰਡੇ ਗਏ।


PAU: ਧੁੰਦ ਭਰੀ ਸਵੇਰ ਵਿੱਚ ਲਹਿਰਾਇਆ ਗਿਆ ਪੀਏਯੂ ਵਿੱਚ ਕੌਮੀ ਝੰਡਾ

Fri, Jan 26, 2018 at 12:02 PM
ਕੁਦਰਤੀ ਸਰੋਤਾਂ ਦੀ ਸੰਭਾਲ ਲਈ ਲਗਾਤਾਰ ਯਤਨ ਜ਼ਰੂਰੀ ਹਨ: ਡਾ: ਢਿੱਲੋਂ
ਲੁਧਿਆਣਾ: 26 ਜਨਵਰੀ 2018: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਭਾਰਤ ਦੇ 69ਵੇਂ ਗਣਤੰਤਰ ਦਿਵਸ ਮੌਕੇ ਵਾਈਸ ਚਾਂਸਲਰ ਡਾ.ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਹਨਾਂ ਨੇ ਧੁੰਦ ਭਰੀ ਸਵੇਰ ਵਿੱਚ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਐਨ ਸੀ ਸੀ ਵਿਦਿਆਰਥੀਆਂ ਨਾਲ ਮਿਲ ਕੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ। ਇਸ ਮੌਕੇ ਅਜ਼ਾਦੀ, ਹੱਕਾਂ, ਅਧਿਕਾਰਾਂ ਅਤੇ ਫਰਜ਼ਾਂ ਦੀ ਗੱਲ ਦੀ ਗੱਲ ਕਰਦਿਆਂ ਡਾ. ਢਿੱਲੋਂ ਨੇ ਕਿਹਾ ਕਿ ਭਾਰਤ ਵਿੱਚ 26 ਜਨਵਰੀ ਨੂੰ ਹਰ ਵਰ੍ਹੇ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ ਕਿਉਂਕਿ  1950 ਵਿੱਚ ਇਸ ਦਿਨ ਅਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ, ਜੋ ਸਾਨੂੰ ਮਨੁੱਖੀ ਅਧਿਕਾਰਾਂ ਦੇ ਨਾਲ–ਨਾਲ ਫਰਜ਼ਾਂ ਵਿੱਚ ਵੀ ਬੰਨ੍ਹਦਾ ਹੈ। ਅਜ਼ਾਦੀ ਦੀ ਜੰਗ ਅਤੇ ਅਜ਼ਾਦੀ ਮਗਰੋਂ ਦੇਸ਼ ਦੇ ਵਿਕਾਸ ਵਿੱਚ ਪੰਜਾਬੀਆਂ ਨੇ ਬਹੁਤ ਵੱਡਾ ਹਿੱਸਾ ਪਾਇਆ ਹੈ, ਇਤਿਹਾਸ ਇਸਦਾ ਗਵਾਹ ਹੈ। ਕੌਮੀ ਭੋਜਨ ਸੁਰੱਖਿਆ ਅਤੇ ਹੋਰ ਸੰਕਟਾਂ ਵਿੱਚ ਪੰਜਾਬ ਦੀ ਦੇਣ ਬਹੁਤ ਵੱਡੀ ਹੈ। ਸਮੇਂ ਦੇ ਨਾਲ ਸਾਡੇ ਲਈ ਨਵੀਆਂ ਚੁਣੌਤੀਆਂ ਦਰਪੇਸ਼ ਹਨ। ਅਸੀਂ ਪੈਦਾਵਾਰ ਵਧਾਉਣ ਦੀਆਂ ਖੇਤੀ ਤਕਨੀਕਾਂ ਕਿਸਾਨਾਂ ਤੱਕ ਪਸਾਰਨ ਵਿੱਚ ਸਫਲ ਹੋਏ ਹਾਂ। ਕੁਦਰਤੀ ਸਰੋਤਾਂ ਦੀ ਸੰਭਾਲ, ਵਾਧੂ ਖੇਤੀ ਲਾਗਤਾਂ ਘਟਾਉਣ ਲਈ ਅਸੀਂ ਹਾਲੇ ਕਿਸਾਨ ਨੂੰ ਲਗਾਤਾਰ ਪ੍ਰੇਰਿਤ ਕਰਨਾ ਹੈ। ਹਾਲੇ ਅਸੀਂ ਪਾਣੀ, ਖਾਦਾਂ ਅਤੇ ਖੇਤੀ ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ ਨੂੰ ਬੰਨ੍ਹ ਲਾਉਣਾ ਹੈ, ਪਰਾਲੀ ਅਤੇ ਖੇਤੀ ਦੀ ਰਹਿੰਦ–ਖੂੰਹਦ ਨੂੰ ਸਹੀ ਢੰਗ ਨਾਲ ਸੰਭਾਲਣਾ ਹੈ ਤਾਂ ਹੀ ਅਸੀਂ ਸਦੀਵੀ ਖੇਤੀ ਦੇ ਰਾਹ ਤੁਰ ਸਕਦੇ ਹਾਂ। ਮੈਨੂੰ ਆਸ ਹੈ ਅਤੇ ਵਿਸ਼ਵਾਸ਼ ਵੀ ਕਿ ਸਾਡੇ ਮਿਹਨਤੀ ਵਿਗਿਆਨੀ ਇਸ ਚੇਤਨਾ ਨੂੰ ਪਸਾਰਨ ਵਿੱਚ ਸਫ਼ਲ ਹੁੰਦੇ ਰਹਿਣਗੇ ਅਤੇ ਸਾਡਾ ਕਿਸਾਨ ਵੀ ਲਾਜ਼ਮੀ ਇਸ ਮੁਹਿੰਮ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰੇਗਾ।
ਬਿਨਾਂ ਸ਼ੱਕ ਅਸੀਂ ਇਸ ਖੇਤਰ ਵਿੱਚ ਸਫ਼ਲ ਵੀ ਹੋ ਰਹੇ ਹਾਂ ਇਸ ਲਈ ਮੈਂ ਵਿਗਿਆਨੀਆਂ ਅਤੇ ਕਿਸਾਨਾਂ ਦਾ ਧੰਨਵਾਦ ਕਰਦਾ ਹਾਂ।
ਪਿਛਲੇ 30 ਸਾਲਾਂ ਵਿੱਚ ਆਰਗੈਨਿਕ ਕਾਰਬਨ ਵਧਣ ਨਾਲ ਮਿੱਟੀ ਦੀ ਸਿਹਤ ਸੁਧਰੀ ਹੈ। ਖਾਦ ਵਸਤਾਂ ਵਿੱਚ ਰਸਾਇਣਾਂ ਦੀ ਰਹਿੰਦ–ਖੂੰਹਦ ਦੀ ਦਰ ਵੀ ਲਗਾਤਾਰ ਹੇਠਾਂ ਆਈ ਹੈ।  ਪਰਮਲ ਚੌਲ ਅਤੇ ਕਣਕ ਦਾ ਝਾੜ ਵਧਿਆ ਹੈ। ਪੰਜਾਬ ਦੇ ਕਿਸਾਨ ਦੀ ਆਮਦਨ ਬਾਕੀ ਰਾਜਾਂ ਦੇ ਕਿਸਾਨਾਂ ਨਾਲੋਂ ਸਭ ਤੋਂ ਵੱਧ ਹੈ ਪਰ ਕਿਸਾਨ ਲਈ ਮੁਨਾਫ਼ੇ ਦਾ ਮਸਲਾ ਹਾਲੇ ਹੱਲ ਹੋਣਾ ਹੈ। ਇਸ ਲਈ ਸਹਾਇਕ ਧੰਦੇ ਅਪਨਾਉਣਾ ਲਾਜ਼ਮੀ ਹੈ। ਪ੍ਰਾਸੈਸਿੰਗ ਅਤੇ ਫ਼ਸਲਾਂ ਦੀ ਦਰਾਮਦ ਦੇ ਨੁਕਤੇ ਤੋਂ ਚੰਗੀ ਪੌਸ਼ਟਿਕ ਮਿਆਰੀ ਵਾਲੀਆਂ ਕਿਸਮਾਂ ਬੀਜਣ ਦੀ ਲੋੜ ਹੈ। ਖੇਤੀ ਨਾਲ ਸਬੰਧਿਤ  ਕਿੱਤਿਆਂ ਦਾ ਹੁਨਰ ਸਿਖ ਕੇ ਅਸੀਂ ਵਿਗਿਆਨਕ ਖੇਤੀ ਦੇ ਖੇਤਰ ਵਿੱਚ ਅੱਗੇ ਵੱਧ ਸਕਦੇ ਹਾਂ। ਸਾਦੇ ਵਿਆਹ ਸਾਦੇ ਭੋਗ” ਦੀ ਲਹਿਰ ਨੂੰ ਕਿਸਾਨਾਂ ਦਾ ਭਰਵਾਂ ਹੁੰਗਾਰਾ ਦੱਸਦਾ ਹੈ ਕਿ ਖੁਸ਼ਹਾਲੀ ਲਈ ਖਰਚਿਆਂ ਤੇ ਸੰਜਮ ਅਸੀਂ ਸਾਰੇ ਹੀ ਚਾਹੁੰਦੇ ਹਾਂ।  
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ਼ ਰਵਿੰਦਰ ਕੌਰ ਧਾਲੀਵਾਲ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਮਨੁੱਖੀ ਜੀਵਨ ਵਿੱਚ ਅਨੁਸ਼ਾਸ਼ਨ ਦੀ ਲੋੜ ਹੈ। ਇਸ ਮੌਕੇ ਪੀਏਯੂ ਦੇ ਰਜਿਸਟਰਾਰ, ਡਾ਼ ਰਾਜਿੰਦਰ ਸਿੰਘ ਸਿੱਧੁ, ਨਿਰਦੇਸ਼ਕ ਪਸਾਰ ਸਿੱਖਿਆ ਡਾ਼ ਜਸਕਰਨ ਸਿੰਘ ਮਾਹਲ, ਡੀਨ ਕਾਲਜ ਆਫ ਬੇਸਿਕ ਸਾਇੰਸਜ਼ ਡਾ: ਗੁਰਿੰਦਰ ਕੌਰ ਸਾਂਘਾ, ਡੀਨ ਕਾਲਜ ਆਫ ਹੋਮ ਸਾਇੰਸ ਡਾ਼ ਜਤਿੰਦਰ ਗੁਲਾਟੀ, ਮਿਲਖ ਅਫਸਰ ਡਾ: ਵਿਸ਼ਵਜੀਤ ਹਾਂਸ, ਕੰਟਰੋਲਰ ਪ੍ਰੀਖਿਆਵਾਂ ਡਾ: ਐਨ ਕੇ ਖੁੱਲਰ ਅਤੇ ਹੋਰ ਅਧਿਕਾਰੀ, ਅਧਿਆਪਕ, ਕਰਮਚਾਰੀ ਅਤੇ ਵਿਦਿਆਰਥੀ ਸ਼ਾਮਿਲ ਸਨ। 

Tuesday, November 07, 2017

ਆਰ.ਐਮ. ਪੀ.ਆਈ ਅਤੇ ਇਨਕਲਾਬੀ ਜਥੇਬੰਦੀਆਂ ਵਲੋਂ ਫਲੈਗ ਮਾਰਚ

ਮਹਾਨ ਅਕਤੂਬਰ ਇਨਕਲਾਬ ਦੀ ਸ਼ਤਾਬਦੀ, ਜੋਸ਼ੋ ਖਰੋਸ਼ ਨਾਲ ਮਨਾਈ ਗਈ
ਲੁਧਿਆਣਾ: 7 ਨਵੰਬਰ 2017: (ਪੰਜਾਬ ਸਕਰੀਨ ਟੀਮ)::
ਕਾਮਰੇਡਾਂ ਨੂੰ ਨਾਸਤਿਕ ਕਹੋ, ਜਨੂੰਨੀ ਕਹੋ ਜਾਂ  ਕੁਝ ਹੋਰ ਪਰ ਕਾਮਰੇਡਾਂ ਨੇ ਹੀ ਮਨੁੱਖ ਨੂੰ ਦੈਵੀ ਚਮਤਕਾਰਾਂ ਅਤੇ ਅਲੌਕਿਕ ਆਸਾਂ ਉਮੀਦਾਂ ਦੇ ਭਰਵਾਸੇ ਛੱਡ ਕੇ ਆਪਣੇ ਸੰਘਰਸ਼ਾਂ ਨਾਲ ਆਪਣੇ ਸੁਪਨੇ ਸਾਕਾਰ ਕਰਨ ਦਾ ਰਾਹ ਦਿਖਾਇਆ। ਕਰੀਬ 300 ਸਾਲਾਂ ਦੀ ਰਾਜਸ਼ਾਹੀ ਨੂੰ ਅਕਤੂਬਰ ਇਨਕਲਾਬ ਰਾਹੀਂ ਉਖਾੜ ਸੁੱਟਿਆ ਗਿਆ। ਕਿਰਤੀਆਂ, ਮਜ਼ਦੂਰਾਂ ਕਿਸਾਨਾਂ ਦਾ ਪਹਿਲਾ ਰਾਜ ਇੱਕ ਸੁਪਨਾ ਸੀ ਜਿਹੜਾ ਕਾਮਰੇਡਾਂ ਨੇ ਸੱਚ ਕਰ ਦਿਖਾਇਆ। ਲੋਕ ਸ਼ਕਤੀ ਦਾ ਅਸਲੀ ਕ੍ਰਿਸ਼ਮਾ ਦਿਖਾਉਣ ਵਾਲੇ ਕਾਮਰੇਡ ਲੈਨਿਨ ਨੇ 24 ਅਕਤੂਬਰ 1917 ਵਾਲੇ ਦਿਨ ਲਾਲ ਗਾਰਡਾਂ ਨੂੰ ਕ੍ਰਾਂਤੀ ਦਾ ਸੁਨੇਹਾ ਦਿੱਤਾ। ਇਹ ਸੁਨੇਹਾ ਅੱਗ ਵਾਂਗ ਫੈਲਿਆ। ਲੈਨਿਨ ਨੇ ਬਗਾਵਤ ਦੀ ਇਹ ਕਮਾਨ ਸਿਧ ਆਪਣੇ ਹੱਥ ਵਿੱਚ ਲਾਇ ਲਈ। ਅਗਲੇ ਹੀ ਦਿਨ 25 ਅਕਤੂਬਰ 1917 ਨੂੰ ਸਾਰੇ ਦਫਤਰਾਂ ਅਤੇ ਵਿਭਾਗਾਂ ਤੇ ਬਲਸ਼ਵਿਕਾਂ ਦਾ ਕਬਜ਼ਾ ਹੋ ਗਿਆ। ਜਦ ਜਦ ਵੀ ਲਾਮਰੇਡਾਂ ਨੇ ਆਪਣੇ ਰਹਿਬਰ ਲੈਨਿਨ ਦਾ ਫਲਸਫਾ ਸਾਹਮਣੇ ਰੱਖ ਕੇ ਸੰਘਰਸ਼ ਕੀਤਾ ਉਹਨਾਂ ਨੂੰ ਜਿੱਤ ਮਿਲੀ। ਜਦ ਜਦ ਵੀ ਉਹਨਾਂ ਆਪਣਾ ਇਹ ਰਸਤਾ ਬਦਲਿਆ ਜਾਂ ਕੁਝ ਤਜਰਬੇ ਕੀਤੇ ਉਦੋਂ ਉਦੋਂ ਹੀ ਉਹਨਾਂ ਨੂੰ ਹਾਰ ਹੋਈ। ਲੈਨਿਨਵਾਦ ਅਤੇ ਮਾਰਕਸਵਾਦ ਨੇ ਕਾਮਰੇਡਾਂ ਦੀਆਂ ਹੈਰਾਨ ਨੂੰ ਬਾਰ ਬਾਰ ਜਿੱਤਾਂ ਵਿੱਚ ਬਦਲਿਆ।  ਅੱਜ ਵੇਰਕਾ ਮਿਲਕ ਪਲਾਂਟ ਸਾਹਮਣੇ ਅਕਤੂਬਰ ਇੰਨਕਲਾਬ ਦੀ ਕ੍ਰਾਂਤੀ ਦਾ ਜਸ਼ਨ ਇਹਨਾਂ ਜਿੱਤਾਂ ਦੀ ਯਾਦ ਤਾਜ਼ਾ ਕਰ ਰਿਹਾ ਸੀ। 
ਅਕਤੂਬਰ 1917 ’ਚ ਰੂਸ ’ਚ ਕਾਮਰੇਡ ਲੈਨਿਨ ਦੀ ਅਗਵਾਈ ਵਿਚ ਆਈ ਮਹਾਨ ਕ੍ਰਾਂਤੀ ਨੇ ਪੂਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ। ਇਸ ਕ੍ਰਾਂਤੀ ਤੋਂ ਬਾਅਦ ਦੁਨੀਆਂ ਦੇ ਕਈ ਦੇਸ਼ਾਂ ਵਿਚ ਸਮਾਜਵਾਦ ਆਇਆ ਅਤੇ ਇਸਦੀ ਲਹਿਰ ਹੋਰ ਪ੍ਰਚੰਡ ਹੋਈ। ਇਹ ਕ੍ਰਾਂਤੀ ਜਿਹੜੀ ਕਿ ਮਾਰਕਸਵਾਦ ਦੇ ਫਲਸਫੇ ’ਤੇ ਅਧਾਰਿਤ ਸੀ। ਇਸ ਕ੍ਰਾਂਤੀ ਨੇ ਸਾਡੇ ਦੇਸ਼ ਦੀ ਆਜ਼ਾਦੀ ਦੀ ਲੜਾਈ ’ਤੇ ਵੀ ਡੂੰਘਾ ਅਸਰ ਪਾਇਆ। ਇਹ ਆਜ਼ਾਦੀ ਦੀ ਲੜਾਈ ਜਿਹੜੀ ਕਿ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਵਲੋਂ ਲੜੀ ਜਾ ਰਹੀ ਸੀ ਤੇ ਕਾਮਰੇਡ ਲੈਨਿਨ ਉਨਾਂ ਦਾ ਪ੍ਰੇਰਣਾ ਸਰੋਤ ਬਣ ਗਏ। ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਦੇਸ਼ ਤਾਂ ਆਜ਼ਾਦ  ਹੋ ਗਿਆ ਪਰ ਉਨਾਂ ਦੇ ਸੁਪਨਿਆਂ ਦਾ ਆਜ਼ਾਦੀ ਵਾਲਾ ਦੇਸ਼ ਨਹੀਂ ਬਣ ਸਕਿਆ। ਅੱਜ ਦੇ ਇਸ ਜੋਸ਼ੀਲੇ ਮਾਰਚ ਵਿੱਚ ਲੈਨਿਨ ਅਤੇ ਮਾਰਕਸ ਦਾ ਫਲਸਫਾ ਇੱਕ ਸੁਨੇਹੇ ਵੱਜੋਂ ਘਰ ਘਰ ਪਹੁੰਚਾਇਆ। ਵੇਰਕਾ ਮਿਲਕ ਪਲਾਂਟ ਤੋਂ ਸ਼ੁਰੂ ਹੋਇਆ ਇਹ ਮਾਰਚ ਪੂਰਾ ਸ਼ਹਿਰ ਘੁੰਮਿਆ। ਜਦੋਂ ਲੋਕ ਇਹ ਸਮਝ ਰਹੇ ਸਨ ਕਿ ਕਮਿਊਨਿਸਟ ਤਾਂ ਖਤਮ ਹੋ ਚੁੱਕੇ ਹਨ ਉਦੋਂ ਇਸ ਮਾਰਚ ਨੇ ਦੱਸਿਆ ਕਿ ਅਕਤੂਬਰ ਇੰਨਕਲਾਬ ਦੇ ਚਾਹੁਣ ਵਾਲੇ ਕਦੇ ਖਤਮ ਨਹੀਂ ਕੀਤੇ ਜਾ ਸਕਦੇ। ਲੈਨਿਨ ਅਤੇ ਮਾਰਕਸ ਦੇ ਅਸਲੀ ਵਾਰਿਸ ਕਮਿਊਨਿਸਟ ਲਹਿਰ ਨੂੰ ਫਿਰ ਬੁਲੰਦੀਆਂ ਉੱਤੇ ਲੈ ਜਾਣਗੇ। 
ਉਕਤ ਵਿਚਾਰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਅਤੇ ਇਨਕਲਾਬੀ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਪੰਜਾਬ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ, ਪੰਜਾਬ ਸਟੂਡੈਂਟਸ ਫੈਡਰੇਸ਼ਨ , ਮਨਰੇਗਾ ਵਰਕਰਜ਼ ਯੂਨੀਅਨ, ਭੱਠਾ ਲੇਬਰ ਮਜ਼ਦੂਰ ਯੂਨੀਅਨ, ਉਸਾਰੀ ਮਜ਼ਦੂਰ ਯੂਨੀਅਨ ਵਲੋਂ ਅਕਤੂਬਰ ਇਨਕਲਾਬ ਦੀ ਮਨਾਈ ਗਈ 100ਵੀਂ ਵਰ੍ਹੇਗੰਢ ਦੇ ਦੌਰਾਨ ਕੀਤੇ ਗਏ ਜੋਸ਼ੀਲੇ ਫਲੈਗ ਮਾਰਚ ਦੌਰਾਨ ਵੱਖ ਵੱਖ ਆਗੂਆਂ ਪ੍ਰੋ. ਜੈਪਾਲ ਸਿੰਘ ਤੂਰ, ਜਗਤਾਰ ਸਿੰਘ ਚਕੋਹੀ, ਰਘਵੀਰ ਸਿੰਘ ਬੈਨੀਪਾਲ, ਚਰਨਜੀਤ ਸਿੰਘ ਹਿਮਾਯੂਪੁਰਾ, ਮਹਿੰਦਰ ਸਿੰਘ ਅੱਚਰਵਾਲ, ਰਾਜੂ ਹਿੰਮਾਯੂਪੁਰਾ, ਹਰਨੇਕ ਸਿੰਘ ਗੁੱਜਰਵਾਲ, ਅਮਰਜੀਤ ਸਿੰਘ ਸ਼ਹਿਜਾਦ ਨੇ ਪ੍ਰਗਟ ਕੀਤੇ। ਹਰ ਚਿਹਰੇ ਤੇ ਜੋਸ਼ ਸੀ। ਅੱਖਾਂ ਵਿੱਚ ਇੱਕ ਨਵੀਂ ਚਮਕ ਸੀ। ਇੰਨਕਲਾਬ ਦੀ ਚਮਕ। ਅਕਤੂਬਰ ਇੰਨਕਲਾਬ ਵਾਲੀ ਜਿੱਤ ਦਾ ਹੋਂਸਲਾ ਬਾਰ ਬਾਰ ਨਵੀਂ ਹਿੰਮਤ ਦੇ ਰਿਹਾ ਸੀ। ਲਾਲ ਝੰਡਾ ਅੱਜ ਫਿਰ ਲਾਲ ਖੂਨ ਨੂੰ ਫਿਰ ਗਰਮ ਰਿਹਾ ਸੀ। ਨਾਅਰੇ ਲਾਉਂਦੇ ਹੋਏ ਕੱਸਵੇਂ ਮੁੱਕੇ ਇੱਕ ਐਲਾਨ ਕਰ ਰਹੇ ਸਨ। ਇੰਨਕਲਾਬ ਲਈ ਹਰ ਹਾਲ ਵਿੱਚ ਜੂਝਣ ਵਾਲੇ ਸੰਕਲਪ ਦਾ ਐਲਾਨ।  
ਇਸ ਮੌਕੇ ’ਤੇ ਗੁਰਦੀਪ ਸਿੰਘ ਕਲਸੀ ਰਾਏਕੋਟ, ਗੁਰਚਰਨ ਸਿੰਘ ਮੁੱਲਾਂਪੁਰ, ਗੁਰਜੀਤ ਸਿੰਘ ਕਾਲਾ ਮਨਸੂਰਾਂ, ਰੁਪਿੰਦਰ ਸਿੰਘ ਜੋਧਾਂ, ਜਗਤਾਰ ਸਿੰਘ ਮੁੱਲਾਂਪੁਰ, ਇੰਦਰ ਸਿੰਘ ਗੋਰਸੀਆਂ, ਅਮਰਜੀਤ ਹਿਮਾਂਯੂਪੁਰਾ ਹੁਕਮ ਰਾਜ ਦੇਹੜਕਾ, ਮਨਜੀਤ ਸਿੰਘ ਉਧੋਵਾਲ, ਸਤਪਾਲ ਸਿੰਘ ਕੂਮਕਲਾਂ ਸਾਬਕਾ ਚੇਅਰਮੈਨ, ਸਿਕੰਦਰ ਮਨਸੂਰਾਂ, ਅਮਰੀਕ ਮੀਕਾ ਜੋਧਾਂ, ਰਾਣਾ ਲਤਾਲਾ, ਗੁਰਪਿੰਦਰ ਮਨਸੂਰਾਂ, ਗੁਰਪਿੰਦਰ ਜੋਧਾਂ, ਦੀਪੀ ਜੋਧਾਂ, ਨਛੱਤਰ ਸਿੰਘ ਸ਼ਹਿਜਾਦ, ਗਗਨ ਸ਼ਹਿਜਾਦ, ਚਮਨ ਲਾਲ, ਹਰਜਿੰਦਰ ਖੰਡੂਰ, ਸਵਰਨ ਸਿੰਘ ਸਾਬਕਾ ਸਰਪੰਚ ਮੱਲੀਪੁਰ, ਮੇਵਾ ਸਿੰਘ ਅੜੈਚਾ ਅਤੇ ਹੋਰ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਇਸ ਫਲੈਗ ਮਾਰਚ ਦੀ ਅਗਵਾਈ ਕੀਤੀ। ਮਾਰਚ ਦਾ ਅਨੁਸ਼ਾਸਨ ਦੇਖਣ ਵਾਲਾ ਸੀ। ਮਾਰਚ ਵਿੱਚ ਸ਼ਾਮਲ  ਲੋਕਾਂ ਦੀ ਹਿੰਮਤ ਅਤੇ ਜਜ਼ਬਾ ਉਹਨਾਂ ਦੇ ਕੋਲ ਖੜੋ ਕੇ ਹੀ ਮਹਿਸੂਸ ਕੀਤਾ ਜਾ ਸਕਦਾ ਸੀ। ਇੰਨਕਲਾਬ ਲਈ ਇਹਨਾਂ ਦੀ ਪ੍ਰਤੀਨਿਧਤਾ ਦੱਸ ਰਹੀ ਸੀ ਕਿ ਆ ਕੇ ਰਹੇਗਾ ਇੰਨਕਲਾਬ। 
ਫਲੈਗ ਮਾਰਚ ਦੀ ਅਗਵਾਈ ਕਰਦੇ ਹੋਏ ਪ੍ਰੋ. ਜੈਪਾਲ ਸਿੰਘ ਤੂਰ, ਜਗਤਾਰ ਸਿੰਘ ਚਕੋਹੀ, ਰਘਵੀਰ ਸਿੰਘ ਬੈਨੀਪਾਲ, ਚਰਨਜੀਤ ਸਿੰਘ ਹਿਮਾਯੂਪੁਰਾ, ਮਹਿੰਦਰ ਸਿੰਘ ਅੱਚਰਵਾਲ, ਹਰਨੇਕ ਸਿੰਘ ਗੁੱਜਰਵਾਲ, ਅਮਰਜੀਤ ਸਿੰਘ ਸ਼ਹਿਜ਼ਾਦਾ ਅਤੇ ਹੋਰਾਂ ਨੇ ਮੌਜੂਦਾ ਹਾਲਾਤਾਂ ਦੀ ਵੀ ਗੱਲ ਕੀਤੀ।  ਪ੍ਰੋਫੈਸਰ ਜੈਪਾਲ ਸਿੰਘ ਤੂਰ ਨੇ ਮੌਜੂਦਾ ਸਥਿਤੀਆਂ ਅਤੇ ਕਮਿਊਨਿਸਟ ਲਹਿਰ ਵਿੱਚ ਆਈ ਖੜੋਤ ਵਾਲੀ ਸਥਿਤੀ ਬਾਰੇ ਬਹੁਤ ਹੀ ਠਰੰਮੇ ਨਾਲ ਹਰ ਗੱਲ ਦਾ ਜੁਆਬ ਦਿੱਤਾ।  ਇਹ ਗੱਲਬਾਤ ਤੁਸੀਂ ਵੀਡੀਓ ਕਲਿੱਕ ਕਰਕੇ ਸੁਣ ਸਕਦੇ ਹੋ।  

  

Tuesday, October 24, 2017

ਨਾਮਧਾਰੀ ਸੰਗਤ ਵੱਲੋਂ RSS ਦੇ ਹੱਕ ਵਿੱਚ ਖੁਲ੍ਹਾ ਸਟੈਂਡ

Mon, Oct 23, 2017 at 3:58 PM 
ਠਾਕੁਰ ਦਲੀਪ ਸਿੰਘ ਨੇ ਕਿਹਾ:ਗੁਰਪੂਰਬ ਮਨਾਉਣ ਵਾਲੇ ਚੰਗਾ ਹੀ ਕਰਦੇ ਨੇ 
ਲੁਧਿਆਣਾ: 23 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ)::
ਵੱਡਾ ਕਰਕੇ ਪੜ੍ਹਨ ਲਈ ਇਸਤੇ ਕਲਿਕ ਕਰੋ
ਵੱਡਾ ਕਰਕੇ ਪੜ੍ਹਨ ਲਈ ਇਸਤੇ ਕਲਿਕ ਕਰੋ 
ਨਾਮਧਾਰੀ ਪੰਥਕ ਏਕਤਾ ਕਮੇਟੀ ਵੱਲੋਂ ਅੱਜ ਇੱਕ ਵਿਸ਼ੇਸ਼ ਇਕੱਤਰਤਾ 25 ਅਕਤੂਬਰ ਨੂੰ ਆਰ.ਐਸ.ਐਸ ਵੱਲੋਂ ਦਿੱਲੀ ਵਿਖੇ ਵਿਸ਼ਾਲ ਪੱਧਰ ਤੇ ਮਨਾਏ ਜਾ ਰਹੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਚਰਚਾ ਕੀਤੀ ਗਈ।
ਇਸ ਸਮੇਂ ਸ੍ਰ. ਨਵਤੇਜ ਸਿੰਘ ਨਾਮਧਾਰੀ ਨੇ ਕਿਹਾ ਕਿ ਸਾਨੂੰ ਮੀਡੀਆ ਵਿੱੱਚ ਪੜਕੇ ਪਤਾ ਲੱਗਾ ਹੈ ਕਿ ਕੁਝ ਸੱਜਨਾਂ ਵੱਲੋਂ ਆਰ.ਐਸ.ਐਸ.ਅਤੇ ਰਾਸ਼ਟਰੀ ਸਿੱਖ ਸੰਗਤ ਵੱਲੋਂ ਮਨਾਏ ਜਾ ਰਹੇ ਦਸਵੇਂ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਸਿੱਖਾਂ ਨੂੰ ਉਥੇ ਜਾਣ ਤੋਂ ਮਨਾ ਕੀਤਾ ਜਾ ਰਿਹਾਹੈ। ਜਿਹੜੇ ਸੱਜਣ ਕਿਸੇ ਨੂੰ ਵੀ ਉਥੇ ਜਾਣ ਤੋਂ ਰੋਕਦੇ ਨੇ ਜਾਂ ਵਿਰੋਧ ਕਰਦੇ ਨੇ; ਉਹਨਾਂ ਨੂੰ ਠਾਕੁਰ ਦਲੀਪ ਸਿੰਘ ਜੀ ਦੇ ਆਦੇਸ਼ ਅਨੁਸਾਰ ਅਸੀਂ ਨਾਮਧਾਰੀ ਸੰਗਤ ਵੱਲੋਂ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਸਾਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ-ਪਾਤਸ਼ਾਹ ਜੀ ਦਾ ਗੁਰਪੁਰਬ ਮਨਾਉਣ ਵਾਲਿਆਂ ਦਾ ਅਤੇ ਗੁਰਪੁਰਬ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਜੀ ਤਾਂ ਸਭ ਦੇ ਸਾਂਝੇ ਸਨ। 
ਗੁਰਪੁਰਬ ਕੋਈ ਵੀ ਮਨਾਵੇ, ਉਸ ਵਿੱਚ ਕੋਈ ਮਾੜੀ ਗੱਲ ਨਹੀਂ। ਗੁਰਪੁਰਬ ਮਨਾਉਣ ਵਾਲਾ ਭਾਵੇਂ ਰਾਜਨੀਤੀ ਕਰਦਾ ਹੈ, ਪਖੰਡ ਕਰਦਾ ਹੈ ਜਾਂ ਜੋ ਵੀ ਕਰਦਾ ਹੈ, ਪਰ ਕੰਮ ਤਾਂ ਚੰਗਾ ਹੀ ਕਰ ਰਿਹਾ ਹੈ। ਰਾਜਨੀਤੀ ਪਖੰਡ ਕੌਣ ਨਹੀਂ ਕਰਦਾ? ਲੋੜ ਅਨੁਸਾਰ ਸਾਰੇ ਹੀ ਕਰਦੇ ਨੇ।
ਜੇ ਆਰ.ਐਸ.ਐਸ ਵਾਲੇ ਦਸਵੇਂ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਸੋਭਾ ਕਰਦੇ ਹਨ, ਸਾਨੂੰ ਉਹਨਾਂ ਦਾ ਵਿਰੋਧ ਕਰਨ  ਦੀ ਬਜਾਏ ਗੁਰਪੁਰਬ ਮਨਾਉਣ ਵਰਗੇ ਚੰਗੇ ਕੰਮ ਵਿੱਚ ਵੱਧ-ਚੜ ਕੇ ਉਹਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ।ਗੁਰਬਾਣੀ ਵਿੱਚ  ਵੀ ਲਿਖਿਆ ਹੈ “ਗੁਰਮੁਖਿ ਵੈਰ ਵਿਰੋਧ ਗਵਾਵੈ”। ਸੋ ਸਾਨੂੰ ਵੀ ਗੁਰਬਾਣੀ ਅਨੁਸਾਰ ਆਰ.ਐਸ.ਐਸ. ਦਾ ਵਿਰੋਧ ਕਰਨ ਦੀ ਬਜਾਏ ਉਹਨਾਂ ਨਾਲ ਪ੍ਰੇਮ ਕਰਨਾ ਚਾਹੀਦਾ ਹੈ ਅਤੇ ਪ੍ਰੇਮ  ਨਾਲ  ਉਹਨਾਂ ਨੂੰ ਵੀ ਸਤਿਗੁਰੂ  ਗੋਬਿੰਦ ਸਿੰਘ ਜੀ ਦੇ ਚਰਨਾਂ ਨਾਲ ਜੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਵਿਰੋਧ ਕਰਨ ਨਾਲ ਸਿੱਖ ਪੰਥ ਦੀ ਬਦਨਾਮੀ ਹੁੰਦੀ ਹੈ ਅਤੇ ਸਿੱਖ ਪੰਥ ਘਟਦਾ ਹੈ, ਦੂਰੀਆਂ ਵਧਦੀਆਂ ਹਨ ਜਦਕਿ ਪ੍ਰੇਮ ਕਰਨ ਨਾਲ ਸਿੱਖ ਪੰਥ ਵਧਦਾ ਹੈ ਅਤੇ ਸਿੱਖ ਪੰਥ ਦੀ ਸੋਭਾ ਹੁੰਦੀ ਹੈ। ਜਿਹੜੇ ਵੀ ਸਾਡੇ ਸਤਿਗੁਰੂ ਸਾਹਿਬਾਨ ਦਾ ਨਾਮ ਲੈਣਗੇ, ਉਹਨਾਂ ਦਾ ਵੀ ਭਲਾ ਹੋਵੇਗਾ। ਜੇ ਉਹ ਬੁਰੇ ਵੀ ਹਨ, ਤਾਂ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਸੋਭਾ ਕਰ ਕੇ ਅਤੇ ਉਹਨਾਂ ਦਾ ਗੁਰਪੁਰਬ ਮਨਾ ਕੇ ਉਹ ਵੀ ਚੰਗੇ ਹੋ ਜਾਣਗੇ।ਇਸ ਕਰ ਕੇ ਜਿਹੜੇ ਵੀ ਸਾਡੇ ਸਤਿਗੁਰੂ ਸਾਹਿਬਾਨ ਦਾ ਗੁਰਪੁਰਬ ਮਨਾਉਂਦੇ ਹਨ, ਸਾਨੂੰ ਉਹਨਾਂ ਨਾਲ ਨਫਰਤ ਕਰਨ ਦੀ ਬਜਾਏ ਪ੍ਰੇਮ ਅਤੇ ਸਹਿਯੋਗ ਕਰਕੇ ਉਹਨਾਂ ਦਾ ਉਤਸ਼ਾਹ ਵਧਾਉਣਾ ਚਾਹੀਦਾ ਹੈ।
ਇਸ ਸਮੇਂ ਡਾ. ਰਜਿੰਦਰ ਸਿੰਘ, ਨਵਤੇਜ ਸਿੰਘ, ਹਰਵਿੰਦਰ ਸਿੰਘ, ਹਰਦੀਪ ਸਿੰਘ, ਗੁਰਦੀਪ ਸਿੰਘ, ਅਮਰਜੀਤ ਸਿੰਘ, ਮਨਿੰਦਰ ਸਿੰਘ ਸਾਹਬੀ ਅਤੇ ਅਰਵਿੰਦਰ ਸਿੰਘ ਆਦਿ ਹਾਜ਼ਰ ਸਨ।

Sunday, August 06, 2017

ਸ਼ਹੀਦ ਭਗਤ ਸਿੰਘ ਸੀ.ਸੈ.ਸਕੂਲ ਵਿਖੇ ਵੀ ਜੋਸ਼ੋਖਰੋਸ਼ ਨਾਲ ਮਨਾਈ ਗਈ ਤੀਜ

ਤੀਜ ਦੇ ਇਤਿਹਾਸ ਅਤੇ ਇਸਤਰੀ ਜੀਵਨ ਦੀ ਕੁਰਬਾਨੀ ਬਾਰੇ ਵੀ ਚਰਚਾ ਹੋਈ 
ਲੁਧਿਆਣਾ: 5 ਅਗਸਤ 2017: (ਪੰਜਾਬ ਸਕਰੀਨ ਬਿਊਰੋ):: 
ਮੌਸਮਾਂ ਦੀਆਂ ਤਬਦੀਲੀਆਂ ਦੇ ਨਾਲ ਨਾਲ ਤਨਾਂ ਅਤੇ ਮਨਾਂ ਉੱਤੇ ਵੀ ਡੂੰਘਾ ਅਸਰ ਪੈਂਦਾ ਹੈ। ਆਲੇਦੁਆਲੇ ਵਿੱਚ ਹੁੰਦੀ ਬਦਲਾਹਟ ਨਾਲ ਦਿਲ ਦਿਮਾਗ ਅਤੇ ਜਿਸਮ ਵੀ ਪ੍ਰਭਾਵਿਤ ਹੁੰਦੇ ਹਨ।  ਇਹਨਾਂ ਨੂੰ ਇੱਕਸੁਰ ਕਰਨ ਵਿੱਚ ਸਹਾਈ ਹੁੰਦੇ ਹਨ ਤਿਓਹਾਰਾਂ ਵਾਲੇ ਮੇਲੇ ਗੇਲੇ ਅਤੇ ਰੀਤੀ ਰਿਵਾਜ।  ਇਸਦੇ ਨਾਲ ਹੀ ਪ੍ਰਭਾਵਿਤ ਹੁੰਦਾ ਹੈ ਸਾਰੇ ਦਾ ਸਾਰਾ ਸਮਾਜ ਅਤੇ ਸੱਭਿਆਚਾਰ। ਤੀਆਂ ਜਾਂ ਤੀਜ ਦਾ ਤਿਓਹਾਰ ਵੀ ਅਜਿਹਾ ਹੀ ਹੈ। ਸ਼ਿਵ-ਪਾਰਵਤੀ ਦੇ ਪੁਨਰ ਮਿਲਣ ਦੀ ਕਹਾਣੀ ਯਾਦ ਕਰਾਉਂਦਾ ਇਹ ਤਿਓਹਾਰ ਔਰਤ ਮਨ ਦੇ ਵਿਸ਼ਾਲ ਸੰਸਾਰ ਦਾ ਅਹਿਸਾਸ ਕਰਾਉਂਦਾ ਹੈ ਜਿਹੜੀ ਪਤੀ ਦੇ ਘਰ ਨੂੰ ਵੀ ਆਪਣੇ ਘਰ ਵਾਂਗ ਸੰਵਾਰਦੀ ਹੈ ਅਤੇ ਸਾਵਣ ਦੇ ਮਹੀਨੇ ਪੇਕੇ ਘਰ ਆ ਕੇ ਵਿਛੜੀਆਂ ਸਹੇਲੀਆਂ ਅਤੇ ਰਿਸ਼ਤੇਦਾਰਾਂ ਨੂੰ ਵੀ ਮਿਲਦੀ ਹੈ। ਉਸ ਧਰਤੀ ਦੀ ਨੇੜਤਾ ਇੱਕ ਵਾਰ ਫੇਰ ਮਾਣਦੀ ਹੀ ਜਿੱਥੇ ਉਸਨੇ ਜਨਮ ਲਿਆ, ਸਿੱਖਿਆ ਲਈ ਅਤੇ ਫਿਰ ਇੱਕ ਦਿਨ ਅਚਾਨਕ ਹੀ ਜਦੋਂ ਵਿਆਹ ਹੋਇਆ ਤਾਂ ਉਹ ਘਰ ਪਰਾਇਆ ਹੋ ਗਿਆ ਅਤੇ ਪਤੀ ਵਾਲਾ ਬੇਗਾਨਾ ਘਰ ਆਪਣਾ ਹੋ ਗਿਆ ਹੈ।  ਇੱਕ ਥਾਂ ਤੋਂ ਟੁੱਟ ਕੇ ਦੂਜੀ ਅਣਜਾਣੀ ਥਾਂ ਜੁੜਨਾ ਅਤੇ ਉਸਨੂੰ ਆਪਣੇ ਘਰ ਵਾਂਗ ਵਸਾਉਣਾ--ਸ਼ਾਇਦ ਔਰਤ ਤੋਂ ਵੱਧ ਹੋਰ ਕੋਈ ਨਹੀਂ ਜਾਣਦਾ। ਔਰਤਾਂ ਦਾ ਇਹ ਤਿਓਹਾਰ ਪੂਰੇ ਮਰਦ ਸਮਾਜ ਨੂੰ ਵੀ ਇੱਕ ਸਿੱਖਿਆ ਭਰਿਆ ਸੰਦੇਸ਼ ਦੇਂਦਾ ਹੈ ਕਿ ਔਰਤ ਦੀ ਕੁਰਬਾਨੀ ਨੂੰ ਕਦੇ ਨਾ ਭੁੱਲੋ। ਤੁਹਾਡੇ ਘਰਾਂ ਦੀਆਂ ਖੁਸ਼ੀਆਂ ਇਸ ਕੁਰਬਾਨੀ ਕਾਰਨ ਹੀ ਹਨ। ਅਜਿਹੀਆਂ ਗੱਲਾਂ ਦਾ ਅਹਿਸਾਸ ਕਰਾਉਂਦਾ ਇਹ ਤਿਓਹਾਰ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਹੈਬੋਵਾਲ ਕਲਾਂ ਵਿਖੇ ਵੀ ਬੜੇ ਜੋਸ਼ੋਖਰੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦੇ ਸਟਾਫ ਅਤੇ ਬੱਚਿਆਂ ਨੇ ਵੀ ਇਸ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ। ਸਕੂਲ ਦੇ ਪ੍ਰਿੰਸੀਪਲ ਮੈਡਮ ਰਾਜਿੰਦਰ ਕੌਰ ਭਾਟੀਆ ਨੇ ਇਸ ਤਿਓਹਾਰ ਦੀ ਅਹਿਮੀਅਤ ਬਾਰੇ ਬੱਚਿਆਂ ਨੂੰ ਬੜੇ ਵਿਸਥਾਰ ਨਾਲ ਦੱਸਿਆ। 

Thursday, October 20, 2016

ਆਰਥਿਕ ਪੱਖ ਤੋਂ ਪੰਜਾਬ ਦੇਸ਼ ਦਾ ਸਰਬੋਤਮ ਸੂਬਾ--ਸੁਖਬੀਰ ਸਿੰਘ ਬਾਦਲ

2016-10-20 18:11 GMT+05:30
ਕਰਜ਼ਾ ਮੁਆਫੀ ਸੰਬੰਧੀ ਕੈਪਟਨ ਲੋਕਾਂ ਨੂੰ ਗੁੰਮਰਾਹ ਕਰਨ ਲੱਗੇ
*ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਸਮਾਗਮਾਂ ਦੀ ‘ਵਿਦਿਆਥੀ  ਉਤਸਵ’ ਨਾਲ ਸ਼ੁਰੂਆਤ
*ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਇਤਿਹਾਸ ਨੂੰ ਰੂਪਮਾਨ ਕਰਦੀ ਪੁਸਤਕ ‘ਧਰਤ ਪੰਜਾਬ’ ਰਿਲੀਜ਼
*ਕਿਹਾ! ਆਜ਼ਾਦੀ ਸੰਘਰਸ਼ ਅਤੇ ਪੰਜਾਬੀ ਸੂਬੇ ਦੀ ਸਿਰਜਨਾ ਵਿੱਚ ਪੰਜਾਬੀਆਂ ਦਾ ਯੋਗਦਾਨ ਲਾਮਿਸਾਲ
*ਹਜ਼ਾਰਾਂ ਸਕੂਲੀ ਵਿਦਿਆਰਥੀਆਂ ਵੱਲੋਂ ਰੰਗਾਰੰਗ ਪੇਸ਼ਕਾਰੀਆਂ-
ਸਿੱਖਿਆ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਪੰਜਾਬ ਨੰਬਰ ਇੱਕ-ਦਲਜੀਤ ਸਿੰਘ ਚੀਮਾ
ਲੁਧਿਆਣਾ, 20 ਅਕਤੂਬਰ 216: (ਪੰਜਾਬ ਸਕਰੀਨ ਬਿਊਰੋ):
ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਸੰਬੰਧੀ ਮਨਾਏ ਜਾਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਅੱਜ ਪੰਜਾਬ ਦੇ ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ‘ਪੰਜਾਬੀ ਸੂਬਾ ਵਿਦਿਆਰਥੀ ਉਤਸਵ’ ਸਮਾਗਮ ਨਾਲ ਕੀਤੀ। ਇਹ ਇੱਕ ਦਿਨਾਂ ਸਮਾਗਮ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਖੁੱਲ੍ਹੀ ਜੀਪ ਵਿੱਚ ਸਿੱਖਿਆ ਮੰਤਰੀ ਨਾਲ ਖਚਾਖਚ ਭਰੇ ਸਟੇਡੀਅਮ ਦਾ ਦੌਰਾ ਕੀਤਾ ਅਤੇ ਰਸਮੀਂ ਮਿਸ਼ਾਲ ਵਿਦਿਆਰਥੀਆਂ ਨੂੰ ਸੌਂਪੀ। ਇਸ ਮੌਕੇ ਉਨ੍ਹਾਂ ਪੰਜਾਬ ਦੇ ਸੱਭਿਆਚਾਰਕ, ਆਰਥਿਕ ਅਤੇ ਸਮਾਜਿਕ ਪੱਖਾਂ ਨੂੰ ਉਜਾਗਰ ਕਰਦੀ ਪੁਸਤਕ ‘ਧਰਤ ਪੰਜਾਬ’ ਨੂੰ ਵੀ ਜਾਰੀ ਕੀਤਾ ਅਤੇ ਵਿਦਿਆਰਥੀਆਂ ਵੱਲੋਂ ਪੰਜਾਬੀ ਸੱਭਿਆਚਾਰ ਦੀ ਅਮੀਰੀ ਨੂੰ ਪੇਸ਼ ਕਰਦੀਆਂ ਰੰਗਾਰੰਗ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ। 
ਇਸ ਮੌਕੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਬੱਚਿਆਂ ਨੂੰ ਪੰਜਾਬ ਦਾ ਭਵਿੱਖ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਭਵਿੱਖ ਨੂੰ ਸੰਵਾਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। 
ਉਨ੍ਹਾਂ ਦੇਸ਼ ਦੇ ਆਜ਼ਾਦੀ ਸੰਘਰਸ਼ ਵਿੱਚ ਪੰਜਾਬੀਆਂ ਦੇ ਲਾਮਿਸਾਲ ਯੋਗਦਾਨ ਦੀ ਗੱਲ ਕਰਦਿਆਂ ਕਿਹਾ ਹੈ ਕਿ ਆਜ਼ਾਦੀ ਅੰਦੋਲਨ ਵਿੱਚ ਪੰਜਾਬੀਆਂ ਨੇ ਵੱਡੀ ਗਿਣਤੀ ਵਿੱਚ ਕੁਰਬਾਨੀਆਂ ਦਿੱਤੀਆਂ। ਪਰ ਇਸ ਸੂਬੇ ਨੂੰ ਕੇਂਦਰ ਦੀ ਉਸ ਵੇਲੇ ਦੀ ਕਾਂਗਰਸ ਸਰਕਾਰ ਦੇ ਵਖਰੇਵੇਂ ਵਾਲੇ ਵਤੀਰੇ ਕਾਰਨ ਆਪਣੀ ਰਾਜਧਾਨੀ ਨਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਸਭ ਦੇ ਬਾਵਜੂਦ ਪੰਜਾਬ ਵੱਲੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਦੀ ਅਗਵਾਈ ਵਿੱਚ ਦੇਸ਼ ਦੀ ਖੁਸ਼ਹਾਲੀ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਦੁੱਧ ਉਤਪਾਦਨ, ਕਿੰਨੂੰ ਪੈਦਾਵਾਰ, ਸਿਲਾਈ ਮਸ਼ੀਨਾਂ, ਸਾਈਕਲ, ਮਸ਼ੀਨ ਪੁਰਜੇ, ਖੇਡਾਂ ਦਾ ਸਮਾਨ ਅਤੇ ਟਰੈਕਟਰ ਨਿਰਮਾਣ ਵਿੱਚ ਦੇਸ਼ ਭਰ ਵਿੱਚ ਸਭ ਤੋਂ ਅੱਗੇ ਹੈ।  ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਬਿਜਲੀ ਉਤਪਾਦਨ ਦੇ ਖੇਤਰ ਵਿੱਚ ਸਭ ਤੋਂ ਸਰਬੋਤਮ ਹੈ, ਉਥੇ ਸੜਕੀ ਢਾਂਚੇ ਦੇ ਵਿਕਾਸ ਵਿੱਚ ਕੀੇਤੇ ਗਏ ਕੰਮਾਂ ਵਿੱਚ ਵੀ ਹੋਰ ਕੋਈ ਰਾਜ ਪੰਜਾਬ ਦੇ ਨੇੜੇ ਤੇੜੇ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ ਵਿਕਾਸ ਮੁੱਖੀ ਏਜੰਡੇ ਦੀ ਗੱਲ ਕਰਦਿਆਂ ਸ੍ਰ. ਬਾਦਲ ਨੇ ਕਿਹਾ ਕਿ ਮੋਹਾਲੀ ਵਿਖੇ ਪੰਜਾਬ ਇੰਸਟੀਚਿੳੂਟ ਆਫ਼ ਸਪੋਰਟਸ ਬਣ ਗਿਆ ਹੈ ਅਤੇ ਉਥੇ ਸਿਖਾਂਦਰੂ ਖ਼ਿਡਾਰੀਆਂ ਨੂੰ ਵਿਸ਼ਵ ਪੱਧਰੀ ਸਿਖ਼ਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਇਸ ਮੌਕੇ ਸਨਅਤੀ ਬੁਨਿਆਦੀ ਢਾਂਚੇ, ਮੈਰੀਟੋਰੀਅਸ ਸਕੂਲਾਂ ਅਤੇ ਵਿਰਾਸਤਾਂ ਦੀ ਸਾਂਭ ਸੰਭਾਲ ਲਈ ਕੀਤੇ ਕੰਮਾਂ ਦਾ ਵੀ ਵੇਰਵਾ ਪੇਸ਼ ਕੀਤਾ। 
ਇਸ ਉਪਰੰਤ ਪੱਤਰਕਾਰਾਂ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ’ਤੇ ਦੋਸ਼ ਲਗਾਇਆ ਕਿ ਉਹ ਕਰਜ਼ਾ ਮੁਆਫੀ ਦੇ ਨਾਮ ’ਤੇ ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਇਹ ਵਾਅਦਾ ਕਰਨ ਦੇ ਨਾਲ-ਨਾਲ ਕਿਸਾਨਾਂ ਨੂੰ ਇੱਕ ਹਲਫੀਆ ਬਿਆਨ ਵੀ ਦੇਣਾ ਚਾਹੀਦਾ ਹੈ ਕਿ ਉਹ ਜੇਕਰ ਸੱਤਾ ਵਿੱਚ ਆਉਣ ’ਤੇ ਕਰਜ਼ਾ ਮੁਆਫ ਕਰਾਉਣ ਵਿੱਚ ਅਸਫ਼ਲ ਰਹੇ ਤਾਂ ਉਹ ਆਪਣੇ ਮਹਿਲ ਸਮੇਤ ਸਾਰੀ ਜਾਇਦਾਦ ਵੇਚ ਕੇ ਇਹ ਕਰਜ਼ਾ ਮੁਆਫ਼ ਕਰਾਉਣਗੇ। ਪੰਜਾਬੀਆਂ ਨੂੰ ਨਸ਼ੇ ਦੇ ਨਾਮ ’ਤੇ ਬਦਨਾਮ ਕਰਨ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸੂਬੇ ਭਰ ਦੇ 5 ਲੱਖ ਤੋਂ ਵਧੇਰੇ ਨੌਜਵਾਨਾਂ ਦਾ ਡੋਪ ਟੈਸਟ ਕਰਵਾਇਆ ਗਿਆ ਸੀ, ਜਿਸ ਵਿੱਚ ਬਹੁਤ ਹੀ ਨਿਗੂਣੇ ਨੌਜਵਾਨ ਪਾਜ਼ੀਟਿਵ ਪਾਏ ਗਏ ਹਨ। 
ਸ੍ਰ. ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕੇਂਦਰ ਸਰਕਾਰ ਨੂੰ ਪ੍ਰਸਤਾਵ ਭੇਜਿਆ ਹੈ ਕਿ ਉਹ ਸੂਬਾ ਸਰਕਾਰ ਨੂੰ ਆਪਣੀ ਸਪੈਸ਼ਲ ਟਾਸਕ ਫੋਰਸ ਤਿਆਰ ਕਰਕੇ ਸਰਹੱਦ ’ਤੇ ਤਾਇਨਾਤ ਕਰਨ ਦੀ ਆਗਿਆ ਦੇਵੇ ਤਾਂ ਜੋ ਸਰਹੱਦ ਰਾਹੀਂ ਹੋਣ ਵਾਲੀ ਨਸ਼ਿਆਂ ਦੀ ਤਸਕਰੀ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕੇ। 
ਉੱਪ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ੍ਰ. ਬਾਦਲ ਦੇ ਵਿਸ਼ੇਸ਼ ਯਤਨਾਂ ਸਦਕਾ ਸ਼ੁਰੂ ਹੋਵੇ ਵਿਸ਼ਵ ਕਬੱਡੀ ਮੁਕਾਬਲਿਆਂ ਨਾਲ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦਾ ਮੁਕਾਮ ਬਹੁਤ ਉੱਚਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਬੁਨਿਆਦੀ ਢਾਂਚੇ ਵਿੱਚ ਕੀਤੇ ਗਏ ਅਥਾਹ ਉਪਰਾਲਿਆਂ ਦੇ ਸਦਕਾ ਅੱਜ ਪੰਜਾਬ ਸਿੱਖਿਆ ਸੁਧਾਰਾਂ ਵਿੱਚ ਦੇਸ਼ ਵਿੱਚ ਪਹਿਲੇ ਸਥਾਨ ’ਤੇ ਹੈ। ਸੂਬੇ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਪਿਛਲੇ ਸਮੇਂ ਦੌਰਾਨ 84 ਹਜ਼ਾਰ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ। ਡਾ. ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨੌਜਵਾਨ ਪੀੜ੍ਹੀ ਨੂੰ ਸੂਬੇ ਦੀਆਂ ਇਤਿਹਾਸਕ ਅਤੇ ਸੱਭਿਆਚਾਰਕ ਜੜ੍ਹਾਂ ਨਾਲ ਜੋੜੀ ਰੱਖਣ ਦੇ ਮਕਸਦ ਨਾਲ ਬਹੁਤ ਉਪਰਾਲੇ ਕੀਤੇ ਹਨ। 
ਇਸ ਤੋਂ ਪਹਿਲਾਂ ਉੱਪ ਮੁੱਖ ਮੰਤਰੀ ਨੇ ਖੁੱਲ੍ਹੀ ਜੀਪ ਵਿੱਚ ਸਵਾਰ ਹੋ ਕੇ ਖਚਾਖਚ ਭਰੇ ਸਟੇਡੀਅਮ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਨੂੰ ਰਸਮੀਂ ਮਿਸ਼ਾਲ ਸੌਂਪੀ। ਇਸ ਤੋਂ ਪਹਿਲਾਂ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਦੇ ਵੱਖ-ਵੱਖ ਰੰਗਾਂ ਨੂੰ ਰੂਪਮਾਨ ਕਰਦੀ ਰਿਵਾਇਤੀ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ। 
ਇਸ ਮੌਕੇ ਵਿਸ਼ਵ ਪ੍ਰਸਿੱਧ ਪਹਿਲਵਾਨ ‘ਦ ਗਰੇਟ ਖਲੀ’ ਨੇ ਵੀ ਹਾਜ਼ਰੀ ਭਰੀ ਅਤੇ ਨੌਜਵਾਨਾਂ ਨੂੰ ਸੰਬੋਧਨ ਹੰੁਦਿਆਂ ਅਪੀਲ ਕੀਤੀ ਕਿ ਉਹ ਖੇਡਾਂ ਅਤੇ ਹੋਰ ਸਮਾਜਿਕ ਗਤੀਵਿਧੀਆਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ। ਇਸ ਤਰ੍ਹਾਂ ਉਹ ਆਪਣੇ ਆਪ ਨੂੰ ਸਰੀਰਕ ਤੌਰ ’ਤੇ ਤੰਦਰੁਸਤ ਰੱਖ ਸਕਦੇ ਹਨ ਅਤੇ ਸਮਾਜ ਦੇ ਜਿੰਮੇਵਾਰ ਨਾਗਰਿਕ ਬਣ ਸਕਦੇ ਹਨ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਖੇਤੀਬਾੜੀ ਮੰਤਰੀ ਸ੍ਰ. ਤੋਤਾ ਸਿੰਘ, ਸਿੰਚਾਈ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿੱਲੋਂ, ਵਿਧਾਇਕ ਸ੍ਰ. ਦਰਸ਼ਨ ਸਿੰਘ ਸ਼ਿਵਾਲਿਕ, ਵਿਧਾਇਕ ਸ੍ਰ. ਮਨਪ੍ਰੀਤ ਸਿੰਘ ਇਯਾਲੀ, ਵਿਧਾਇਕ ਮੁਹੰਮਦ ਸਦੀਕ, ਉੱਪ ਮੁੱਖ ਮੰਤਰੀ ਦੇ ਵਿਸ਼ੇਸ਼ ਕਾਰਜ ਅਫ਼ਸਰ ਸ੍ਰ ਪਰਮਿੰਦਰ ਸਿੰਘ ਬਰਾੜ, ਉੱਪ ਮੁੱਖ ਮੰਤਰੀ ਦੇ ਸਲਾਹਕਾਰ ਸ੍ਰ. ਮਨਜਿੰਦਰ ਸਿੰਘ ਸਿਰਸਾ, ਮੇਅਰ ਸ੍ਰ. ਹਰਚਰਨ ਸਿੰਘ ਗੋਹਲਵੜੀਆ, ਸਾਬਕਾ ਮੰਤਰੀ ਸ੍ਰ. ਹੀਰਾ ਸਿੰਘ ਗਾਬੜੀਆ, ਉੱਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਰਾਹੁਲ ਤਿਵਾੜੀ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਮਦਨ ਲਾਲ ਬੱਗਾ, ਸੀਨੀਅਰ ਅਕਾਲੀ ਆਗੂ ਸ੍ਰ. ਜਤਿੰਦਰ ਪਾਲ ਸਿੰਘ ਸਲੂਜਾ, ਇਸਤਰੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ੍ਰੀਮਤੀ ਮਨਵਿੰਦਰ ਕੌਰ ਅਤੇ ਹੋਰ ਹਾਜ਼ਰ ਸਨ। 
  

Monday, August 15, 2016

ਤਬਦੀਲੀ ਨੂੰ ਚੰਗੇ ਰੁਖ ਮੋੜਨ ਲਈ ਸਾਨੂੰ ਆਪ ਉਸ ਵਿੱਚ ਸ਼ਾਮਿਲ ਹੋਣਾ ਪੈਂਦਾ ਹੈ-ਡਾ: ਢਿੱਲੋਂ

Mon, Aug 15, 2016 at 5:11 PM
PAU ਦੇ ਵਾਈਸ ਚਾਂਸਲਰ ਨੇ ਦੱਸਿਆ ਸੁਤੰਤਰਤਾ ਦਿਵਸ ਮੌਕੇ ਕਾਰਗਰ ਗੁਰ 
ਲੁਧਿਆਣਾ: 15 ਅਗਸਤ 2016: (ਪੰਜਾਬ ਸਕਰੀਨ ਬਿਊਰੋ):
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਅਜ਼ਾਦੀ ਸਮਾਰੋਹ ਦੇ ਮੁੱਖ ਮਹਿਮਾਨ ਡਾ:ਬਲਦੇਵ ਸਿੰਘ ਢਿੱਲੋਂ ਨੇ ਐਨ ਸੀ ਸੀ ਕੈਡਿਟਸ ਨਾਲ ਮਿਲ ਕੇ ਤਿਰੰਗਾ ਝੰਡਾ ਲਹਿਰਾਇਆ ਅਤੇ ਸਲਾਮੀ ਲਈ। ਇਸ ਸਮਾਰੋਹ ਵਿੱਚ ਸ਼ਾਮਿਲ ਡੀਨਜ, ਡਾਇਰੈਕਟਰਜ਼, ਵੱਖੋ-ਵੱਖ ਵਿਭਾਗਾਂ ਦੇ ਮੁਖੀ, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਬਿਨਾਂ ਸ਼ੱਕ ਅੱਜ ਦਾ ਦਿਨ ਮੁਬਾਰਕ ਦਿਨ ਹੈ ਪਰ ਅਸੀਂ ਇਸ ਅਜ਼ਾਦੀ ਦੇ ਨਾਲ ਇਹ ਯਾਦ ਰੱਖਣਾ ਹੈ ਕਿ ਪੰਜਾਬੀਆਂ ਨੇ ਹਮੇਸ਼ਾਂ ਹਰ ਸੰਕਟ ਵਿੱਚ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਪਾਕਿਸਤਾਨ ਵਿੱਚੋਂ ਉੱਠ ਕਿ ਆਏ ਲੱਖਾਂ ਰਫਿਊਜੀਆਂ ਲਈ ਸਰਹੱਦਾਂ ਤੇ ਇਹ ਮਦਦਗਾਰ ਹੋਏ ਹਨ ਅਤੇ ਦੇਸ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਉਣ ਵਿੱਚ ਪੰਜਾਬੀਆਂ ਦਾ ਵੱਡਾ ਯੋਗਦਾਨ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਪੰਜਾਬ ਦੇ ਕਿਸਾਨਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ। ਜੇ ਅਸੀਂ ਲੋੜੀਂਦੇ ਸਾਧਨਾਂ ਅਤੇ ਸਮਰਪਿਤ ਭਾਵਨਾ ਨਾਲ ਉਹਨਾਂ ਕੋਲ ਜਾਂਦੇ ਹਾਂ ਤਾਂ ਉਹ ਹਮੇਸ਼ਾਂ ਤੁਹਾਡਾ ਕਹਿਣਾ ਮੰਨਦੇ ਹਨ। ਇਸ ਸੰਬੰਧ ਵਿੱਚ ਇਸ ਵਰ•ੇ ਚਿੱਟੀ ਮੱਖੀ ਦੀ ਉਦਾਹਰਨ ਦਿੰਦਿਆਂ ਉਹਨਾਂ ਨੇ ਕਿਸਾਨ ਵੀਰਾਂ ਦੇ ਵਿਸ਼ੇਸ਼ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਚਿੱਟੀ ਮੱਖੀ ਦੇ ਟਾਕਰੇ ਲਈ ਯੂਨੀਵਰਸਿਟੀ ਅਤੇ ਖੇਤੀ ਵਿਭਾਗ, ਪੰਜਾਬ ਵੱਲੋਂ ਸ਼ੁਰੂ ਕੀਤੀ ਮੁਹਿੰਮ ਵਿੱਚ ਵਿਦਿਆਰਥੀਆਂ, ਅਧਿਆਪਨ ਫੈਕਲਟੀ, ਵਿਭਾਗਾਂ ਦੇ ਮੁਖੀਆਂ ਵੱਲੋਂ ਮਿਲੇ ਭਰਪੂਰ ਸਹਿਯੋਗ ਦੀ ਸ਼ਲਾਘਾ ਵੀ ਕੀਤੀ ਜਿਨ•ਾਂ ਸਦਕਾ ਇਸ ਖੇਤਰ ਵਿੱਚ ਕਾਫੀ ਸਫਲਤਾ ਮਿਲੀ ਹੈ। ਉਹਨਾਂ ਕਿਹਾ ਕਿ ਲੋੜ ਸਾਡੇ ਵੱਲੋਂ ਲਗਾਤਾਰ ਸੁਝਾਅ ਅਤੇ ਸਿਫਾਰਸ਼ਾਂ ਦਿੰਦੇ ਰਹਿਣ ਦੀ ਹੈ ਤਾਂ ਜੋ ਨੀਤੀਆਂ ਘੜੀਆਂ ਜਾ ਸਕਣ। ਇਹਨਾਂ ਯਤਨਾਂ ਸਦਕਾ ਹੀ ਪਾਣੀ ਦੀ ਬੇਲੋੜੀ ਵਰਤੋਂ ਤੇ ਠੱਲ• ਪਈ ਹੈ। ਲੇਜ਼ਰ ਲੈਵਲਰ, ਝੋਨੇ ਦੀ ਸਿੱਧੀ ਬਿਜਾਈ ਆਦਿ ਤਕਨੀਕਾਂ ਜਿਥੇ ਇਸ ਕਾਰਜ ਲਈ ਮਦਦਗਾਰ ਸਾਬਤ ਹੋਈਆਂ ਹਨ ਉਥੇ ਜਾਗਰੂਕ ਹੋ ਰਿਹਾ ਕਿਸਾਨ ਵੀ ਇਸ ਲਈ ਸਹਾਈ ਸਾਬਤ ਹੋਇਆ ਹੈ । ਹੁਣ ਉਹ ਝੋਨੇ ਵਿੱਚ ਪਾਣੀ ਖੜਾ ਨਹੀਂ ਕਰਦਾ, ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਮੰਨ ਕੇ ਉਸ ਨੇ ਖਾਦਾਂ ਦੀ ਵਰਤੋਂ ਵੀ ਘਟਾਈ ਹੈ। ਉਹਨਾਂ ਵਿਸ਼ੇਸ ਜ਼ੋਰ ਦੇ ਕੇ ਕਿਹਾ ਕਿ ਅਸੀਂ ਆਪਣਾ ਕਿਸਾਨਾਂ ਨਾਲ ਰਾਬਤਾ ਹੋਰ ਮਜ਼ਬੂਤ ਬਣਾਉਣਾ ਹੈ ਜਿਥੇ ਕਿਸਾਨ ਸਾਡੇ ਤੀਕ ਨਹੀਂ ਪਹੁੰਚ ਸਕਦਾ ਉਥੇ ਅਸੀਂ ਆਪ ਪਹੁੰਚਣਾ ਹੈ। ਡਾ: ਢਿੱਲੋਂ ਨੇ ਯੂਨੀਵਰਸਿਟੀ ਵਿੱਚ ਬਾਇਓ ਏਜੰਟ, ਪਰਾਲੀ, ਬਾਇਓ ਗੈਸ ਪਲਾਂਟ, ਵੈਲਿਊ ਐਡੀਸ਼ਨ ਅਤੇ ਮੁਹਾਰਤ ਦੇ ਵਿਕਾਸ ਉੱਪਰ ਚੱਲ ਰਹੀਆਂ ਖੋਜਾਂ ਦਾ ਜਿਕਰ ਵੀ ਕੀਤਾ ਅਤੇ ਆਸ ਜਤਾਈ ਕਿ ਇਹਨਾਂ ਨਾਲ ਭਵਿੱਖ ਵਿੱਚ ਕੁਦਰਤੀ ਸਰੋਤਾਂ ਦੇ ਰੱਖ-ਰਖਾਅ ਅਤੇ ਚੰਗੇਰੀ ਵਰਤੋਂ ਲਈ ਨਵੀਆਂ ਦਿਸ਼ਾਵਾਂ ਮਿਲਣਗੀਆਂ। ਉਹਨਾਂ ਮਹਾਤਮਾ ਗਾਂਧੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਿਹੜੀ ਤਬਦੀਲੀ ਅਸੀਂ ਦੇਖਣਾ ਚਾਹੁੰਦੇ ਹਾਂ ਬਿਨਾਂ ਸ਼ੱਕ ਅਸੀਂ ਆਪ ਉਸ ਭਰਪੂਰ ਸ਼ਮੂਲੀਅਤ ਪਾਉਣੀ ਹੈ। ਇਹ ਅਜ਼ਾਦੀ ਤਾਂ ਹੀ ਸਾਰਥਕ ਰੂਪ ਵਿੱਚ ਅਰਥਸ਼ੀਲ ਹੋ ਸਕਦੀ ਹੈ ਜਦੋਂ ਪੂਰਨ ਰੂਪ ਵਿੱਚ ਆਰਥਿਕ ਅਜ਼ਾਦੀ ਵੀ ਹੋਵੇ। ਉਹਨਾਂ ਨੇ ਇਸ ਲਈ ਵਿਦਿਆਰਥੀਆਂ, ਅਧਿਆਪਕਾਂ ਅਤੇ ਅਫਸਰ ਸਾਹਿਬਾਨ ਨੂੰ ਅਨੁਸਾਸ਼ਨ, ਨੇਮਬੱਧਤਾ ਅਤੇ ਚੰਗੇ ਕੰਮ-ਕਾਜ ਲਈ ਪ੍ਰੇਰਿਤ ਕੀਤਾ। ਇਸ ਸਮਾਰੋਹ ਦਾ ਆਯੋਜਨ ਕਰ ਰਹੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਰਵਿੰਦਰ ਕੌਰ ਧਾਲੀਵਾਲ ਨੇ ਕਿਹਾ ਕਿ ਇਸ ਯੂਨੀਵਰਸਿਟੀ ਦਾ ਖੇਤੀਬਾੜੀ ਖੋਜ ਵਿੱਚ ਸ਼ਾਨਦਾਰ ਇਤਿਹਾਸ ਹੈ। ਇਸ ਨੇ ਅੰਤਰਰਾਜੀ ਪੱਧਰ ਦੇ ਖੇਤੀ ਵਿਗਿਆਨੀ, ਸਾਹਿਤਕਾਰ ਅਤੇ ਖਿਡਾਰੀ ਪੈਦਾ ਕੀਤੇ ਹਨ ਅਤੇ ਇਸ ਸ਼ਾਨਦਾਰ ਪਰੰਪਰਾ ਨੂੰ ਬਣਾਈ ਰੱਖਣ ਲਈ ਅਸੀਂ ਸਭ ਨੇ ਆਪਣਾ ਯੋਗਦਾਨ ਪਾਉਣਾ ਹੈ। ਉਹਨਾਂ ਨੇ ਇਸ ਮੌਕੇ ਮੁੱਖ ਮਹਿਮਾਨ ਡਾ: ਬਲਦੇਵ ਸਿੰਘ ਢਿੱਲੋਂ ਦਾ ਧੰਨਵਾਦ ਕੀਤਾ ਜਿਹਨਾਂ ਦੀ ਅਗਵਾਈ ਵਿੱਚ ਇਸ ਯੂਨੀਵਰਸਿਟੀ ਦਾ ਮਾਹੌਲ ਚੰਗੇ ਕਾਰਜਾਂ ਲਈ ਢੁੱਕਵਾਂ ਬਣਿਆ ਹੋਇਆ ਹੈ। ਉਹਨਾਂ ਨੇ ਇਸ ਸਮਾਰੋਹ ਵਿੱਚ ਸ਼ਾਮਿਲ ਰਜਿਸਟਰਾਰ ਡਾ: ਪੀ ਕੇ ਖੰਨਾ, ਨਿਰਦੇਸ਼ਕ ਪਸਾਰ ਸਿੱਖਿਆ ਡਾ: ਰਜਿੰਦਰ ਸਿੰਘ ਸਿੱਧੂ, ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ: ਨੀਲਮ ਗਰੇਵਾਲ, ਡੀਨ, ਕਾਲਜ ਆਫ ਬੇਸਿਕ ਸਾਇੰਸਜ ਡਾ: ਗੁਰਿੰਦਰ ਕੌਰ ਸਾਂਘਾ, ਡੀਨ, ਖੇਤੀਬਾੜੀ ਕਾਲਜ ਡਾ: ਹਰਵਿੰਦਰ ਸਿੰਘ ਧਾਲੀਵਾਲ, ਡਾ: ਪਿਰਤਪਾਲ ਸਿੰਘ ਲੁਬਾਣਾ, ਲਾਇਬ੍ਰੇਰੀਅਨ, ਡਾ: ਸੰਦੀਪ ਕਪੂਰ, ਕੰਪਟਰੋਲਰ, ਡਾ: ਜਸਪਾਲ ਸਿੰਘ ਚੀਫ ਇੰਜੀਨੀਅਰ, ਡਾ: ਵਿਸ਼ਵਜੀਤ ਸਿੰਘ ਹਾਂਸ, ਅਸਟੇਟ ਅਫਸਰ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ ਦਾ ਧੰਨਵਾਦ ਵੀ ਕੀਤਾ। 

Sunday, February 15, 2015

ਆਮ ਆਦਮੀ ਪਾਰਟੀ ਵੱਲੋਂ ਜਿੱਤ ਦੇ ਜਸ਼ਨ ਜਾਰੀ

ਲੁਧਿਆਣਾ ਵਿੱਚ ਫਿਰ ਵੰਡੇ ਗਏ ਲੱਡੂ
ਲੁਧਿਆਣਾ: 15 ਫਰਵਰੀ 2015: (ਪੰਜਾਬ ਸਕਰੀਨ ਬਿਊਰੋ): 
ਆਮ ਆਦਮੀ ਪਾਰਟੀ ਵੱਲੋਂ ਜਿੱਤ ਦੇ ਜਸ਼ਨ ਜਾਰੀ ਹਨ। ਅੱਜ ਗਿੱਲ ਹਲਕੇ ਵਿੱਚ  ਸ਼ਹੀਦ  ਨਗਰ ਵਿਖੇ ਆਯੋਜਿਤ ਇੱਕ ਸਮਾਗਮ ਵਿੱਚ ਆਮ ਆ.ਦਮੀ ਪਾਰਟੀ ਦੀ ਸ਼ਾਨਦਾਰ ਦਿੱਲੀ ਜਿੱਤ ਦੀਆਂ ਖੁਸ਼ੀਆਂ ਮਨਾਈਆਂ ਗਈਆਂ। "ਆਪ" ਦੇ ਸਰਗਰਮ ਕਾਰਕੁੰਨ ਬਲਵੰਤ ਸਿੰਘ ਮੀਣੀਆ ਦੀ ਅਗਵਾਈ ਹੇਠ ਕਰਾਏ ਗਏ ਸਮਾਗਮ ਵਿੱਚ ਦਿੱਲੀ ਵਾਲੀ ਸ਼ਾਨਦਾਰ ਜਿੱਤ ਲਈ ਲੱਡੂ ਵੀ ਵੰਡੇ ਗਏ।ਵਰਕਰ ਖੁਸ਼ ਸਨ ਅਤੇ ਇੱਕ ਨਵਾਂ ਜੋਸ਼ ਉਹਨਾਂ ਵਿੱਚ ਠਾਠਾਂ ਮਾਰ ਰਿਹਾ ਸੀ। ਸ੍ਰ. ਮੀਣੀਆ ਨੇ ਕਿਹਾ ਕੀ ਪੰਜਾਬ ਦੇ ਲੋਕ ਇਥੇ ਵੀ "ਆਪ" ਨੂੰ ਉਡੀਕ ਰਹੇ ਹਨ। ਇਥੇ ਵੀ "ਆਪ" ਨੂੰ ਹਰ ਵਰਗ ਦਾ ਸਮਰਥਨ ਪ੍ਰਾਪਤ ਹੈ। ਪੰਜਾਬ ਦੇ ਲੋਕ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੀਆਂ ਪਾਰਟੀਆਂ ਦੇ ਚੁੰਗਲ ਤੋਂ ਮੁਕਤ ਹੋਣ ਲਈ "ਆਪ" ਵੱਲ ਹੀ ਦੇਖ ਰਹੇ ਹਨ। ਮੌਕੇ ਤੇ ਬੀਬੀ ਜਸਵਿੰਦਰ ਕੌਰ, ਸ਼੍ਮ੍ਕੌਰ ਭੱਟੀ, ਅਸ਼ੋਕ ਗੁਪਤਾ, ਗੋਵਿੰਦਾ, ਨਾਜਰ ਸਿੰਘ, ਮੁਬਾਰਕ ਸਿੰਘ ਅਤੇ ਕਈ ਹੋਰ ਸਰਗਰਮ ਕਾਰਕੁੰਨ ਵੀ ਮੌਜੂਦ ਸਨ। ਹੁਣ ਦੇਖਣਾ ਇਹ ਹੈ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ "ਆਪ" ਵਰਕਰ ਆਪਣੇ ਮੁਖੀ ਅਰਵਿੰਦ ਕੇਜਰੀਵਾਲ ਦੇ ਉਸ ਬਿਆਨ ਨੂੰ ਕਿਵੇਂ ਲੈਂਦੇ ਹਨ ਜਿਸ ਵਿੱਚ ਉਹਨਾਂ ਕਿਹਾ ਹੈ ਕਿ ਓਹ ਪੰਜਾਂ ਸਾਲਾਂ ਦੌਰਾਨ ਸਿਰਫ ਦਿੱਲੀ 'ਤੇ ਹੀ ਆਪਣਾ ਧਿਆਨ ਕੇਂਦ੍ਰਿਤ ਕਰਨਗੇ ਅਤੇ ਕੀਤੇ ਵੀ ਹੋਰ  ਲੜਨਗੇ। ਕੇਜਰੀਵਾਲ ਪੰਜਾਬ, ਯੂਪੀ ਅਤੇ ਬਿਹਾਰ ਦੀ ਵਾਰੀ ਵਾਲੇ ਨਾਅਰੇ ਨੂੰ ਹੰਕਾਰ ਦੱਸਦਿਆਂ ਕੀਤੇ ਵੀ ਹੋਰ ਇਲੈਕਸ਼ਨ ਲੜਨ ਤੋਂ ਸਾਫ਼ ਨਾਂਹ ਕਰ ਚੁੱਕੇ ਹਨ।

Friday, October 24, 2014

ਸਿੱਖ ਕੌਮ ਵਿਚ ਪਤਿਤਪੁਣੇ ਅਤੇ ਨਸ਼ੇ ਦੀ ਬਹੁਤ ਵੱਡੀ ਹਨੇਰੀ--ਸਿੰਘ ਸਾਹਿਬ

 Fri, Oct 24, 2014 at 8:23 PM
SGPC ਨੇ ਦਾਤਾ ਬੰਦੀ-ਛੋੜ ਦਿਵਸ ਸ਼ਰਧਾ-ਭਾਵਨਾ ਨਾਲ ਮਨਾਇਆ
*ਥੋੜ੍ਹੇ ਸਮੇਂ 'ਚ ਹੀ ਸਿੱਖ ਕੌਮ ਨੇ ਦੁਨੀਆਂ ਦੇ ਨਕਸ਼ੇ ਤੇ ਆਪਣੀ ਵੱਖਰੀ ਪਹਿਚਾਣ ਬਣਾਈ-ਗਿਆਨੀ ਗੁਰਬਚਨ ਸਿੰਘ
*"ਸਿੱਖ ਗੁਰੂ ਸਾਹਿਬਾਨ ਦਾ ਸਮੁੱਚਾ ਜੀਵਨ ਜ਼ਬਰ-ਜ਼ੁਲਮ ਤੇ ਅਨਿਆਂ ਦੇ ਖਿਲਾਫ਼ ਵਿੱਢੇ ਸੰਘਰਸ਼ ਨਾਲ ਭਰਪੂਰ" *ਜਥੇਦਾਰ ਅਵਤਾਰ ਸਿੰਘ ਨੇ ਵੀ ਸੰਝੈਨ ਕੀਤੀਆਂ ਗੁਰਮਤਿ ਵਿਚਾਰਾਂ
ਲੱਖਾਂ ਸੰਗਤਾਂ ਵੱਲੋਂ ਪਵਿੱਤਰ ਸਰੋਵਰ 'ਚ ਕੀਤੇ ਗਏ ਇਸ਼ਨਾਨ
ਅਲੌਕਿਕ ਨਜ਼ਾਰਾ ਰਿਹਾ ਦੀਪਮਾਲਾ ਤੇ ਆਤਿਸ਼ਬਾਜੀ ਦਾ
ਅੰਮ੍ਰਿਤਸਰ: 24 ਅਕਤੂਬਰ 2014: (ਕੁਲਵਿੰਦਰ ਸਿੰਘ 'ਰਮਦਾਸ'//SGPC//ਪੰਜਾਬ ਸਕਰੀਨ):
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੀਰੀ-ਪੀਰੀ ਦੇ ਮਾਲਕ ਦਾਤਾ ਬੰਦੀ-ਛੋੜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲੇ 'ਚੋਂ 52 ਰਾਜਿਆਂ ਸਮੇਤ ਰਿਹਾਅ ਹੋਣ ਉਪਰੰਤ 'ਸੱਚਖੰਡ ਸ੍ਰੀ ਹਰਿਮੰਦਰ ਸਾਹਿਬ' ਪਹੁੰਚਣ ਨੂੰ ਸਮਰਪਿਤ ਬੰਦੀ-ਛੋੜ ਦਿਵਸ (ਦੀਵਾਲੀ) 22 ਤੋਂ 24 ਅਕਤੂਬਰ ਤੀਕ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ। ਲੱਖਾਂ ਸੰਗਤਾਂ ਨੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ।
         ਇਸ ਮੌਕੇ 'ਸੱਚਖੰਡ ਸ੍ਰੀ ਹਰਿਮੰਦਰ ਸਾਹਿਬ' ਦੀ ਦਰਸ਼ਨੀ ਡਿਊੜੀ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਕੌਮ ਦੇ ਨਾਮ ਸੰਦੇਸ਼ ਦਿੰਦਿਆਂ ਕਿਹਾ ਕਿ ਬੰਦੀ ਛੋੜ ਦਿਵਸ ਸਾਨੂੰ ਆਪਣੇ ਗੌਰਵਮਈ ਵਿਰਸੇ ਨਾਲ ਜੁੜਨ ਦਾ ਅਵਸਰ ਪ੍ਰਦਾਨ ਕਰਦਾ ਹੈ। ਕੌਮਾਂ ਆਪਣੇ ਵਿਰਸੇ ਦੇ ਬਲਬੂਤੇ 'ਤੇ ਹੀ ਜਿਉਂਦੀਆਂ ਹਨ, ਨਵੀਆਂ ਪੈੜਾਂ ਸਿਰਜਦਿਆਂ ਨਿਸ਼ਾਨੇ ਮਿਥਦੀਆਂ ਹਨ ਅਤੇ ਨਵੀਆਂ ਮੰਜਿਲਾਂ ਤਹਿ ਕਰਦੀਆਂ ਹਨ।
         ਉਨ੍ਹਾਂ ਇਸ ਪਵਿੱਤਰ ਦਿਹਾੜੇ ਦੀ ਪੂਰੀ ਸਿੱਖ ਕੌਮ ਨੂੰ ਵਧਾਈ ਦੇਂਦਿਆਂ ਕਿਹਾ ਕਿ ਸਾਡੀ ਕੌਮ ਨੂੰ ਮਾਣ ਹੈ ਕਿ ਥੋੜੇ ਸਮੇਂ ਵਿਚ ਇਸ ਨੇ ਦੁਨੀਆਂ ਦੇ ਨਕਸ਼ੇ ਉਤੇ ਆਪਣੀ ਵੱਖਰੀ ਹੋਂਦ ਅਤੇ ਪਹਿਚਾਣ ਬਣਾਈ ਹੈ। ਇਹ ਕੋਈ ਸਾਡੀ ਆਪਣੀ ਜਾਤ ਜਾਂ ਹਸਤੀ ਦੀ ਬਦੌਲਤ ਨਹਂਿ ਹੈ ਬਲਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਦਸਾਂ ਪਾਤਸ਼ਾਹੀਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਬਖਸ਼ੀ ਜੀਵਨ ਜਾਚ ਅਤੇ ਮਹਾਨ ਫਲਸਫੇ ਦੀ ਦੇਣ ਹੈ।
         ਉਨ੍ਹਾਂ ਕਿਹਾ ਕਿ ਬੰਦੀ ਛੋੜ ਦਿਵਸ ਸਮੁੱਚੀ ਲੋਕਾਈ ਨੂੰ ਆਪਣੇ ਮਨਾਂ ਅਤੇ ਆਲੇ ਦੁਆਲੇ ਨੂੰ ਗਿਆਨ ਦੇ ਚਾਨਣ ਨਾਲ ਰੁਸ਼ਨਾਉਣ ਦੀ ਭਰਪੂਰ ਪ੍ਰੇਰਨਾ ਦਿੱਦਾ ਹੈ ਤਾਂ ਜੋ ਮਨੁੱਖਤਾ ਅਗਿਆਨਤਾ, ਵਿਸ਼ੇ-ਵਿਕਾਰਾਂ ਅਤੇ ਫੋਕਟ ਕਰਮਾਂ ਦੀ ਹਨੇਰੀ ਕੈਦ ਵਿਚੋਂ ਅਜਾਦ ਹੋ ਕੇ ਅਨੰਦਮਈ ਜੀਵਨ ਬਤੀਤ ਕਰ ਸਕੇ। ਇਹ ਦਿਹਾੜਾ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਗੁਰਸਿੱਖਾਂ ਨੂੰ ਮਿਲ ਬੈਠਣ ਲਈ ਪ੍ਰੇਰਨਾ ਵੀ ਬਖਸ਼ਿਸ਼ ਕਰਦਾ ਹੈ। ਅੱਜ ਬਹੁਤ ਸਾਰੇ ਚਿੰਤਾ ਜਨਕ ਮੁੱਦੇ ਪੰਥ ਅੱਗੇ ਚੁਣੌਤੀ ਬਣ ਕੇ ਖੜੇ ਹਨ ਜਿਨ੍ਹਾਂ ਦਾ ਹੱਲ ਮਿਲ ਬੈਠ ਕੇ ਪੰਥਕ-ਜੁਗਤ ਅਨੁਸਾਰ ਕਰਨ ਦੀ ਜਰੂਰਤ ਹੈ।
         ਸਿੰਘ ਸਾਹਿਬ ਨੇ ਕਿਹਾ ਕਿ ਸਿੱਖ ਕੌਮ ਵਿਚ ਪਤਿਤਪੁਣੇ ਅਤੇ ਨਸ਼ੇ ਦੀ ਬਹੁਤ ਵੱਡੀ ਹਨੇਰੀ ਚੱਲ ਰਹੀ ਹੈ, ਜੋ ਬਹੁਤ ਚਿੰਤਾ ਦਾ ਵਿਸ਼ਾ ਹੈ। ਭਾਵੇਂ ਕਿ ਵੱਖ-ਵੱਖ ਧਾਰਮਿਕ ਜਥੇਬੰਦੀਆਂ ਵੱਲੋਂ ਵੀ ਬਹੁਤ ਯਤਨ ਕੀਤੇ ਜਾ ਰਹੇ ਹਨ ਪ੍ਰੰਤੂ ਫਿਰ ਵੀ ਇਸ ਨੂੰ ਠੱਲ੍ਹ ਨਹੀਂ ਪੈ ਰਹੀ। ਉਨ੍ਹਾਂ ਕਿਹਾ ਕਿ ਇਸ ਲਈ ਸਰਕਾਰਾਂ, ਸਿੱਖ ਜਥੇਬੰਦੀਆਂ ਅਤੇ ਨੌਜਵਾਨ ਬੱਚਿਆਂ ਦੇ ਮਾਪਿਆਂ ਨੂੰ ਹੋਰ ਸੁਚੇਤ ਹੋਣ ਦੀ ਲੋੜ ਹੈ ਤਾਂ ਜੋ ਕੌਮ ਦੀ ਪਨੀਰੀ ਨੂੰ ਪਤਿਤਪੁਣੇ ਤੋਂ ਬਚਾਇਆ ਜਾ ਸਕੇ ਅਤੇ ਉਹ ਗੁਰੂ ਦੇ ਲੜ ਲੱਗ ਕੇ ਸਿੱਖੀ ਦੀ ਆਨ-ਸ਼ਾਨ ਵਾਲਾ ਸੁਚੱਜਾ ਜੀਵਨ ਜਿਊਣ ਦੇ ਯੋਗ ਬਨਣ। ਉਨ੍ਹਾਂ ਸੰਗਤਾਂ ਨੂੰ ਅਨੰਦ ਕਾਰਜ ਅਤੇ ਹੋਰ ਖੁਸ਼ੀ ਗਮੀ ਦੇ ਸਮਾਗਮ ਗੁਰਮਤਿ ਜੁਗਤ ਅਨੁਸਾਰ ਸਾਦੇ ਢੰਗ ਨਾਲ ਕਰਨ ਲਈ ਸੰਦੇਸ਼ ਦਿੱਤਾ।
         ਉਨ੍ਹਾਂ ਕਿਹਾ ਕਿ ਅੱਜ ਦੀਆਂ ਲੋਕਤੰਤਰੀ ਸਰਕਾਰਾਂ ਵਿਚ ਸਾਡੇ ਸਿਰਾਂ ਤੋਂ ਤਸ਼ੱਦਦ ਅਤੇ ਬੇਇਨਸਾਫੀ ਦੇ ਜੁੱਲੇ ਨਹੀਂ ਲੱਥੇ। ਕੌਮ ਦੇ ਜੁਝਾਰੂ ਨੌਜਵਾਨ ਕਾਲ-ਕੋਠਰੀਆਂ ਵਿਚ ਬੰਦ ਹਨ। ਇਹ ਬੜਾ ਦੁਖਦਾਈ ਪਹਿਲੂ ਹੈ ਕਿ ਜਿਨ੍ਹਾਂ ਨੌਜਵਾਨਾਂ ਦੀ ਸਜਾ ਪੂਰੀ ਹੋ ਚੁੱਕੀ ਹੈ ਉਨ੍ਹਾਂ ਨੂੰ ਵੀ ਰਿਹਾਅ ਨਹੀਂ ਕੀਤਾ ਗਿਆ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਨੂੰ ਤੁਰੰਤ ਰਿਹਾਅ ਕਰੇ। ਉਨ੍ਹਾਂ ਕਿਹਾ ਕਿ ਆਓ ਪ੍ਰਣ ਕਰੀਏ ਕਿ ਇਸ ਬੰਦੀ ਛੋੜ ਦਿਵਸ 'ਤੇ ਅਸੀਂ ਸਤਿਗੁਰਾਂ ਦੇ ਚਲਾਏ ਮਾਰਗ 'ਤੇ ਚੱਲ ਕੇ ਸਮਾਜ ਅੰਦਰੋਂ ਅੰਧਕਾਰ ਸਮਾਪਤ ਕਰਕੇ ਗਿਆਨ ਦੀ ਰੌਸ਼ਨੀ ਨਾਲ ਪ੍ਰਕਾਸ਼ਮਈ ਜੀਵਨ ਦੇ ਧਾਰਨੀ ਬਣਨ ਦਾ ਉਪਰਾਲਾ ਕਰ ਸਕੀਏ।
         ਅੱਜ ਦੇ ਇਤਿਹਾਸਕ ਦਿਹਾੜੇ ਮੌਕੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਨਿਰਮਲ ਰੁਹਾਨੀ ਗੁਣਾਂ ਤੇ ਸੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦੇ ਪਸਾਰ ਤੇ ਰਖਵਾਲੀ ਹਿਤ ਸਿੱਖ ਗੁਰੂ ਸਾਹਿਬਾਨ ਦਾ ਸਮੁੱਚਾ ਜੀਵਨ ਜ਼ੁਲਮ-ਜਬਰ ਤੇ ਅਨਿਆਂ ਦੇ ਖਿਲਾਫ਼ ਵਿੱਢੇ ਸੰਘਰਸ਼ ਨਾਲ ਭਰਪੂਰ ਹੈ। ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਹੌਰ ਵਿਖੇ ਹੋਈ ਅਦੁੱਤੀ ਸ਼ਹਾਦਤ ਉਪਰੰਤ ਉਨ੍ਹਾਂ ਦੇ ਸਪੁੱਤਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਜੋ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਗੁਰਿਆਈ ਦੇ ਤਖ਼ਤ 'ਤੇ ਬਿਰਾਜਮਾਨ ਹੈ ਅਤੇ ਉਨ੍ਹਾਂ ਨੇ ਵਕਤ ਦੇ ਜਾਬਰ ਤੇ ਅਨਿਆਈ ਹਾਕਮਾਂ  ਦੇ ਜ਼ਬਰੋ ਜ਼ੁਲਮ ਖਿਲਾਫ਼ ਪਹਿਲੀ ਵਾਰ ਸ਼ਸਤਰਬੱਧ ਲੜਾਈਆਂ ਲੜ ਕੇ ਇਹ ਸਪਸ਼ਟ ਕਰ ਦਿੱਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਪੰਥ ਹੁਣ ਜ਼ਬਰੋ-ਜ਼ੁਲਮ ਨੂੰ ਸਿਰ ਸੁੱਟ ਕੇ ਸਹਿਣ ਨਹੀਂ ਕਰੇਗਾ, ਬਲਕਿ ਹੱਕ-ਸੱਚ ਤੇ ਨਿਆਂ ਦੀ ਪੂਰਨ ਸਥਾਪਤੀ ਤਕ ਸੰਘਰਸ਼ਸ਼ੀਲ ਰਹੇਗਾ। ਵਕਤ ਦੇ ਬਾਦਸ਼ਾਹ ਜਹਾਂਗੀਰ ਨੇ ਗੁਰੂ ਜੀ ਦੇ ਸਿੱਖ ਸੂਰਬੀਰਾਂ ਹੱਥੋਂ ਸ਼ਾਹੀ ਸੈਨਾ ਦੀ ਨਿਰੰਤਰ ਹੋ ਰਹੀ ਹਾਰ ਦੀਆਂ ਖਬਰਾਂ ਸੁਣੀਆਂ ਤਾਂ ਸਲਾਹਕਾਰਾਂ ਨਾਲ ਸਲਾਹ-ਮਸ਼ਵਰਾ ਕਰ ਗੁਰੂ ਜੀ ਨੂੰ ਸੰਧੀ ਦੇ ਨਾਂ 'ਤੇ ਗਵਾਲੀਅਰ ਸੱਦ ਕੇ ਧੋਖੇ ਨਾਲ ਗ੍ਰਿਫ਼ਤਾਰ ਕਰ, ਕਿਲੇ 'ਚ ਭੇਜ ਦਿੱਤਾ।
          ਗਵਾਲੀਅਰ ਦੇ ਕਿਲੇ ਵਿਚ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਆਗਮਨ ਨਾਲ ਹਕੂਮਤ ਦੁਆਰਾ ਬੰਦੀ ਬਣਾਏ ਰਾਜਿਆਂ ਦੇ ਘੋਰ ਨਿਰਾਸ਼ ਹੋ ਚੁੱਕੇ ਜੀਵਨ ਵਿਚ ਆਸ ਦੀ ਕਿਰਨ ਜਾਗ ਉੱਠੀ। ਗੁਰੂ ਜੀ ਨੇ ਰਿਹਾਅ ਹੋਣ ਸਮੇਂ 52 ਕਲੀਆਂ ਵਾਲਾ ਚੌਲਾ ਪਹਿਨ ਕੇ ਰਾਜਿਆਂ ਨੂੰ ਰਿਹਾਅ ਕਰਵਾਉਣ ਦਾ ਮਹਾਨ ਵਿਸਮਾਦੀ ਚੋਜ ਵਰਤਾਇਆ। ਗਵਾਲੀਅਰ ਤੋਂ ਪੂਰਨ ਸਨਮਾਨ ਸਹਿਤ ਰਿਹਾਅ ਹੋਣ ਉਪਰੰਤ ਜਦੋਂ ਗੁਰੂ ਜੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਵਸਾਈ ਨਗਰੀ ਸ੍ਰੀ ਅੰ੍ਿਰਤਸਰ ਵਿਖੇ ਪੁੱਜੇ ਤਾਂ ਬਾਬਾ ਬੁੱਢਾ ਜੀ ਦੀ ਅਗਵਾਈ 'ਚ ਸਮੂਹ ਨਗਰ ਵਾਸੀਆਂ ਨੇ ਖੁਸ਼ੀ 'ਚ ਘਰਾਂ 'ਚ ਘਿਓ ਦੇ ਦੀਵੇ ਜਗਾਏ ਅਤੇ ਗਲੀਆਂ, ਬਜ਼ਾਰਾਂ ਵਿਚ ਭਾਰੀ ਦੀਪਮਾਲਾ ਕੀਤੀ। ਉਸ ਸਮੇਂ ਤੋਂ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਦੀ ਛੋੜ ਦਿਵਸ ਮਨਾਉਣ ਦੀ ਰਵਾਇਤ ਪ੍ਰਚੱਲਤ ਹੈ।
          ਉਨ੍ਹਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੰਦੀ-ਛੋੜ ਦਿਵਸ ਦੇ ਸ਼ੁਭ-ਅਵਸਰ 'ਤੇ ਸਾਨੂੰ ਗੁਰੂ ਹੁਕਮ ਅਨੁਸਾਰ ਹੱਕ-ਸੱਚ ਦੀਆਂ ਕਦਰਾਂ-ਕੀਮਤਾਂ 'ਤੇ ਪੂਰਨ ਰੂਪ 'ਚ ਅਡੋਲ, ਅਡਿੱਗ ਤੇ ਦ੍ਰਿੜ੍ਹ ਰਹਿ ਕੇ ਆਪਣਾ ਭਰੋਸਾ, ਸਿੱਖੀ ਸਿਦਕ ਆਪਣੇ ਧਰਮ ਪ੍ਰਤੀ ਕਾਇਮ ਰੱਖਣ ਵਾਸਤੇ ਯਤਨਸ਼ੀਲ ਹੋਣਾ ਹੋਵੇਗਾ। ਇਸ ਅੰਤਰ ਭਾਵਨਾ ਸਹਿਤ ਸਾਡੇ ਵੱਲੋਂ ਮਨਾਇਆ ਗਿਆ ਬੰਦੀ-ਛੋੜ ਦਿਵਸ ਹੀ ਸਾਨੂੰ ਗੁਰੂ ਪਾਤਸ਼ਾਹ ਦੇ ਦਰ-ਘਰ ਦੀਆਂ ਸਭ ਖੁਸ਼ੀਆਂ , ਬਰਕਤਾਂ ਤੇ ਰਹਿਮਤਾਂ ਦੇ ਪਾਤਰ ਬਣਾ ਸਕਦਾ ਹੈ। ਉਨ੍ਹਾਂ ਸਮੂਹ ਸਿੱਖ ਸੰਗਤਾਂ ਅਤੇ ਗੁਰੂ-ਘਰ ਪ੍ਰਤੀ ਸ਼ਰਧਾ, ਪਿਆਰ ਤੇ ਸਤਿਕਾਰ ਰੱਖਣ ਵਾਲੀ ਲੋਕਾਈ ਨੂੰ ਇਸ ਇਤਿਹਾਸਕ ਦਿਹਾੜੇ 'ਤੇ ਹਾਰਦਿਕ ਮੁਬਾਰਕਬਾਦ ਵੀ ਦਿੱਤੀ।
          ਇਸ ਤੋਂ ਪਹਿਲਾਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈਡ ਗ੍ਰ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਦਮਦਮੀ ਟਕਸਾਲ  ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਅਤੇ ਪ੍ਰਸਿੱਧ ਕਥਾ ਵਾਚਕ ਭਾਈ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੇ ਵੀ ਸੰਗਤਾਂ ਦੇ ਦਰਸ਼ਨ ਕੀਤੇ। ਮੰਚ ਦੀ ਸੇਵਾ ਸ.ਸੁਖਦੇਵ ਸਿੰਘ ਭੂਰਾ ਕੋਹਨਾ ਮੀਤ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਭਾਈ।
          ਬੰਦੀ-ਛੋੜ ਦਿਵਸ (ਦੀਵਾਲੀ) ਨੂੰ ਸਮਰਪਿਤ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ 22 ਤੋਂ 24 ਅਕਤੂਬਰ ਤੀਕ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਤੇ ਬੀਰ ਰਸੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।ਇਹਨਾਂ ਦਿਨਾਂ ਵਿੱਚ ਰੋਜ਼ਾਨਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਗਿਆ। ਬੰਦੀ-ਛੋੜ ਦਿਵਸ (ਦੀਵਾਲੀ) ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਮਨਮੋਹਕ ਦੀਪਮਾਲਾ ਕੀਤੀ ਗਈ ਤੇ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਆਤਿਸ਼ਬਾਜੀ ਚਲਾਈ ਗਈ।
         ਇਸ ਮੌਕੇ ਸ੍ਰ: ਨਿਰਮਲ ਸਿੰਘ ਘਰਾਚੋ ਮੈਂਬਰ ਸ਼੍ਰੋਮਣੀ ਕਮੇਟੀ, ਸ. ਮਨਜੀਤ ਸਿੰਘ ਸਕੱਤਰ, ਸ. ਹਰਭਜਨ ਸਿੰਘ ਮਨਾਵਾਂ ਵਧੀਕ ਸਕੱਤਰ, ਸ੍ਰ: ਸਤਿੰਦਰ ਸਿੰਘ ਨਿੱਜੀ ਸਹਾਇਕ, ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਸੁਖਰਾਜ ਸਿੰਘ ਐਡੀ:ਮੈਨੇਜਰ, ਸ੍ਰ: ਇੰਦਰ ਮੋਹਣ ਸਿੰਘ 'ਅਨਜਾਣ', ਸ੍ਰ: ਜਸਵਿੰਦਰ ਸਿੰਘ ਨਿਜੀ ਸਹਾਇਕ, ਸ੍ਰ: ਸੁਖਦੇਵ ਸਿੰਘ ਇੰਚਾਰਜ, ਸ੍ਰ: ਭੂਪਿੰਦਰ ਸਿੰਘ, ਸੰਤ ਕਰਮਜੀਤ ਸਿੰਘ ਯਮਨਾ ਨਗਰ, ਸ੍ਰ: ਅਮਰਜੀਤ ਸਿੰਘ ਮਸਕੀਨ ਆਦਿ ਮੌਜੂਦ ਸਨ।