Friday, August 21, 2015

ਚੰਡੀਗੜ੍ਹ ਵਿੱਚ ਜਾਰੀ ਹਨ ਕਲਾ ਸਰਗਰਮੀਆਂ

 ਨਾਟਕਾਂ ਨੇ ਦਿੱਤੇ ਜ਼ਿੰਦਗੀ ਦੀਆਂ ਹਕੀਕਤਾਂ ਦੇ ਸੁਨੇਹੇ 
ਚੰਡੀਗੜ੍ਹ: 20 ਅਗਸਤ 2015: (ਪੁਸ਼ਪਿੰਦਰ ਕੌਰ//ਪੰਜਾਬ ਸਕਰੀਨ):
ਪੱਥਰਾਂ ਦੇ ਸ਼ਹਿਰ ਵੱਜੋਂ ਬਦਨਾਮ ਇਸ ਸਿਟੀ ਬਿਊਟੀਫੁਲ ਵਿੱਚ ਕਲਾ ਵਾਲਾ ਦਿਲ ਵੀ ਧੜਕਦਾ ਹੈ। ਇਹ ਗੱਲ ਵੱਖਰੀ ਹੈ ਕਿ  ਚੰਡੀਗੜ੍ਹ ਬਾਰੇ ਗੱਲ ਤੁਰੇ ਤਾਂ ਇਸ ਲਾ ਵਾਲੇ ਦਿਲ ਦੀ ਗੱਲ ਘੱਟ ਅਤੇ ਪੱਥਰਾਂ ਦੀ ਗੱਲ ਜਿਆਦਾ ਹੁੰਦੀ ਹੈ। ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਵੱਲੋਂ ਕਰਵਾਇਆ ਜਾ ਰਿਹਾ ਪੰਜ ਰੋਜ਼ਾ ਸੱਤਵਾਂ ਚਿਲਡਰਨ ਥੀਏਟਰ ਫੈਸਟੀਵਲ ਇੱਥੇ ਸੈਕਟਰ 17 ਪਲਾਜ਼ਾ ਵਿਖੇ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਵਿਜੇ ਕੁਮਾਰ ਦੇਵ ਅਤੇ ਗ੍ਰਹਿ ਸਕੱਤਰ ਅਨੁਰਾਗ ਅਗਰਵਾਲ ਦੀ ਹਾਜ਼ਰੀ ਵਿੱਚ ਸ਼ੁਰੂ ਹੋਇਆ ਜਿਸ ਨੇ ਇਸ ਸ਼ਹਿਰ ਦੀਆਂ ਕਲਾ ਸਰਗਰਮੀਆਂ ਵਿੱਚ ਇੱਕ ਨਵਾਂ ਅਧਿਆਏ ਜੋੜਿਆ ਹੈ। ਅੱਜ 20 ਅਗਸਤ ਤੋਂ ਸ਼ੁਰੂ ਹੋਇਆ ਇਹ ਕਲਾ ਮੇਲਾ 24 ਅਗਸਤ ਤੱਕ ਚੱਲੇਗਾ।
ਇਸ ਯਾਦਗਾਰੀ ਸ਼ੁਰ੍ਤੁਆਤ ਵਾਲੇ ਉਤਸਵ ਦੇ ਪਹਿਲੇ ਦਿਨ ਅੱਜ ਤਿੰਨ ਨਾਟਕਾਂ ਦਾ ਮੰਚਨ ਕੀਤਾ ਗਿਆ। ਇਹਨਾਂ ਤਿੰਨਾਂ ਨਾਟਕਾਂ ਵਿੱਚ ਹੀ ਜ਼ਿੰਦਗੀ  ਦੀਆਂ ਸੂਖਮ ਹਕੀਕਤਾਂ ਵੱਲ ਇਸ਼ਾਰਾ ਕਰਦੀਆਂ ਗੱਲਾਂ ਕੀਤੀਆਂ ਗਾਈਆਂ ਸਨ। ਵਰਕਸ਼ਾਪਾਂ ਅਕਸਰ ਲੱਗਦੀਆਂ ਹਨ ਪਰ ਕਿੰਨੇ ਕੁ ਲੋਕ ਇਹਨਾਂ ਦਾ ਫਾਇਦਾ ਉਠਾਉਂਦੇ ਹਨ? ਪਹਿਲਾ ਨਾਟਕ ‘ਕਿੱਸਾ ਏ ਵਰਕਸ਼ਾਪਸੰਗੀਤਾ ਗੁਪਤਾ ਦੇ ਨਿਰਦੇਸ਼ਨਾ ਹੇਠ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 56 ਕਲੋਨੀ ਦੇ ਕਲਾਕਾਰਾਂ ਵੱਲੋਂ ਖੇਡਿਆ ਗਿਆ। ਇਸ ਨਾਟਕ ਰਾਹੀਂ ਬੱਚਿਆਂ ਦੀਆਂ ਲਗਾਈਆਂ ਜਾਣ ਵਾਲੀਆਂ ਰੰਗਮੰਚ ਕਾਰਜਸ਼ਾਲਾਵਾਂ ਬਾਰੇ ਸਕੂਲਾਂ, ਅਧਿਆਪਕਾਂ, ਮਾਪਿਆਂ ਦਾ ਨਾਂਹਪੱਖੀ ਨਜ਼ਰੀਆ ਪੇਸ਼ ਕੀਤਾ ਗਿਆ ਹੈ। ਹਰ ਕੋਈ ਇਨ੍ਹਾਂ ਵਰਕਸ਼ਾਪਾਂ ਨੂੰ ਫਜ਼ੂਲ ਸਮਝਦਾ ਹੈ। ਬੱਚਿਆਂ ਨੂੰ ਪਡ਼੍ਹਾਈ ਵੱਲ ਧਿਆਨ ਦੇਣ ਲਈ ਕਿਹਾ ਜਾਂਦਾ ਹੈ। ਬੱਚੇ ਇਸ ਵਿੱਚ ਭਾਗ ਨਾ ਲੈ ਕੇ ਦੁਖੀ ਹੁੰਦੇ ਹਨ। ਉਹ ਸੋਚਦੇ ਹਨ ਕਿ ਕਿਉਂ ਸਾਨੂੰ ਇਨ੍ਹਾਂ ਵਿੱਚ ਹਿੱਸਾ ਲੈਣ ਤੋਂ ਮਨ੍ਹਾਂ ਕੀਤਾ ਜਾਂਦਾ ਹੈ। ਜਦੋਂ ਕਿ ਕਾਰਜਸ਼ਾਲਾ ਰਾਹੀਂ ਸਿੱਖਣ ਨੂੰ ਬਹੁਤ ਕੁੱਝ ਮਿਲਦਾ ਹੈ। ਇਸ ਨਾਲ ਆਤਮਵਿਸ਼ਵਾਸ ਵਧਦਾ ਹੈ, ਨਵੇਂ ਵਿਚਾਰ ਆਉਂਦੇ ਹਨ, ਪੜ੍ਹਾਈ ਲਿਖਾਈ ਵਿੱਚ ਵੀ ਮੱਦਦ ਮਿਲਦੀ ਹੈ। ਬੱਚੇ ਦੇ ਬਹੁਪੱਖੀ ਵਿਕਾਸ ਲਈ ਵਰਕਸ਼ਾਪਾਂ ਜ਼ਰੂਰੀ ਹਨ, ਦਾ ਸੁਨੇਹਾ ਦਿੱਤਾ ਗਿਆ ਹੈ।
ਦਿਲ ਨੂੰ ਹਿਲਾ ਦੇਣ ਵਾਲਾ ਦੂਜਾ ਨਾਟਕ ‘ਮਾਸੂਚਾਇਨੀਜ ਗਿੱਲ ਦੇ ਨਿਰਦੇਸ਼ਨ ਹੇਠ ਸਰਕਾਰੀ ਹਾਈ ਸਕੂਲ ਸੈਕਟਰ 46 ਦੇ ਬੱਚਿਆਂ ਵੱਲੋਂ ਖੇਡਿਆ ਗਿਆ। ਇਸ ਨਾਟਕ ਰਾਹੀਂ ਇੱਕ ਮਜ਼ਦੂਰ ਬੱਚੇ ਦੀ ਤਰਾਸਦੀ ਨੂੰ ਪੇਸ਼ ਕੀਤਾ ਗਿਆ ਹੈ। ਵਿਕਾਸ ਦੇ ਦਾਅਵਿਆਂ ਅਤੇ ਬਲ ਮਜਦੂਰੀ ਦੇ ਖਿਲਾਫ਼ ਚੱਲਦੇ ਅੰਦੋਲਨਾਂ ਦੇ ਬਾਵਜੂਦ ਹਕੀਕਤ ਕੀ ਹੈ ਇਹ ਇਸ ਨਾਟਕ ਵਿੱਚ ਨਜਰ ਆਉਂਦੀ ਹੈ। ਬ੍ਚ੍ਚੈਨ ਕੋਲੋਂ ਮਾਲਕ ਵੱਲੋਂ ਕੰਮ ਵੱਧ ਕਰਵਾਇਆ ਜਾਂਦਾ ਹੈ, ਪਰੰਤੂ ਛੁੱਟੀ ਨਹੀਂ ਦਿੱਤੀ ਜਾਂਦੀ। ਇੱਕ ਦਿਨ ਬੱਚੇ ਦਾ ਹੱਥ ਚਾਕੂ ਨਾਲ ਕਟ ਜਾਂਦਾ ਹੈ। ਉਸ ਨੂੰ ਛੁੱਟੀ ਮਿਲ ਜਾਂਦੀ ਹੈ। ਬੱਚਾ ਇਹੀ ਸੋਚਦਾ ਹੈ ਕਿ ਜੇ ਉਸ ਦਾ ਕੋਈ ਅੰਗ ਕੱਟਿਆ ਜਾਵੇਗਾ ਤਾਂ ਉਸ ਨੂੰ ਛੁੱਟੀ ਮਿਲਦੀ ਰਹੇਗੀ। ਇਸ ਤਰ੍ਹਾਂ ਉਹ ਕਦੇ ਕੋਈ ਕਦੇ ਕੋਈ ਅੰਗ ਕੱਟਦਾ ਰਹਿੰਦਾ ਹੈ। ਆਖਿਰ ਇੱਕ ਦਿਨ ਉਸ ਦੀ ਮੌਤ ਹੋ ਜਾਂਦੀ ਹੈ। 
ਗਰੀਬ ਅਤੇ ਮਧ ਵਰਗੀ ਵਿਅਕਤੀ ਦੀ ਜ਼ਿੰਦਗੀ ਦੁੱਖਾਂ ਤਕਲੀਫਾਂ ਨਾਲ ਭਰੀ ਹੋਈ ਹੈ। ਇਹਨਾਂ ਮੁਸੀਬਤਾਂ ਤੋਂ ਤੰਗ ਆਏ ਲੋਕ ਸੰਘਰਸ਼ਾਂ ਵੱਲ ਘੱਟ ਪਰ ਅਲਾਦੀਨ ਦੇ ਚਿਰਾਗ ਮਿਲ ਜਾਣ ਦੀ ਉਮੀਦ ਵਿੱਚ ਜਿਆਦਾ ਡੁੱਬੇ ਰਹਿੰਦੇ ਹਨ। ਪਰ ਕੀ ਕਦੇ ਇਸ ਤਰਾਂ ਜਿੰਨਾਂ ਭੂਤਾਂ ਦੀ ਮਦਦ ਨਾਲ ਕਿਸੇ ਨੂੰ ਅੱਜ ਤੱਕ ਖਜ਼ਾਨਾ ਮਿਲੀ ਹੈ? ਤੀਜਾ ਨਾਟਕ ਨਿਤਿਨ ਕੁਮਾਰ ਦੇ ਨਿਰਦੇਸ਼ਨ ਹੇਠ ‘ਖਜ਼ਾਨਾ’ ਜ਼ਿੰਦਗੀ ਦੇ ਇਹਨਾਂ ਰੁਮਾਂਟਿਕ ਪਲਾਂ ਦੀ ਗੱਲ ਕਰਦਾ ਹੈ। ਇਸ ਨਾਟਕ ਦੀ ਪੇਸ਼ਕਾਰੀ ਸਰਕਾਰੀ ਹਾਈ ਸਕੂਲ ਦੜੂਆ ਦੇ ਬੱਚਿਆਂ ਵੱਲੋਂ ਕੀਤੀ ਗਈ। ਇਸ ਨਾਟਕ ਰਾਹੀਂ ਬੱਚਿਆਂ ਦੇ ਖ਼ਜਾਨਾ ਲੱਭਣ ਦੀ ਕਹਾਣੀ ਨੂੰ ਦਰਸਾਇਆ ਗਿਆ। ਖਜ਼ਾਨਾ ਲਭਦਾ ਹੈ ਜਾਂ ਨਹੀਂ ਇਸਦਾ ਪਤਾ ਤੁਹਾਨੂੰ ਇਹ ਨਾਟਕ ਦੇਖ ਕੇ ਹੀ ਲੱਗ ਸਕੇਗਾ।  
ਚੰਡੀਗੜ੍ਹ: ਕਲ੍ਹ 21 ਅਗਸਤ ਤੋਂ ਇੱਕ ਹੋਰ ਇਵੈਂਟ ਹੋ ਰਹੀ ਹੈ ਜਿਹੜੀ ਯਾਦਗਾਰੀ ਹੋਵੇਗੀ। ਜੋਤਿਸ਼ ਅਤੇ ਵਿੱਦਿਆ ਦੀ ਦੁਨੀਆ ਵਿੱਚ ਬ੍ਰਹਸਪਤੀ ਦਾ ਬਹੁਤ ਉੱਚਾ ਸਥਾਨ ਹੈ। ਬ੍ਰਹਸਪਤੀ ਦੀ ਮਹਿਮਾ ਦਾ ਕੋਈ ਅੰਤ ਨਹੀਂ। ਬ੍ਰਹਸਪਤੀ ਕਲਾ ਕੇਂਦਰ ਅਤੇ ਸਦਭਾਵਨਾ ਆਰਟਸ ਵੱਲੋਂ ਦਸਵਾਂ ਬ੍ਰਹਸਪਤੀ ਸੰਗੀਤ ਸਮਰੋ 21 ਅਗਸਤ ਤੋਂ ਸ਼ੁਰੂ ਕਰਵਾਇਆ ਜਾ ਰਿਹਾ ਹੈ। ਤਿੰਨਾਂ ਦਿਨਾਂ ਤੱਕ ਚੱਲਣ ਵਾਲਾ ਇਹ ਸੰਗੀਤ ਸਮਾਰੋਹ ਭੂਤ ਹੀ ਵੱਡੇ ਵੱਡੇ ਕਲਾਕਾਰਾਂ ਨੂੰ ਤੁਹਾਡੇ ਰੂਬਰੂ ਕਰਾਏਗਾ।

No comments: