ਸੰਘਰਸ਼ਾਂ ਦੀ ਜਿੰਦਜਾਨ ਸਨ ਬਚਿੱਤਰ ਸਿੰਘ ਭੁਰਜੀ
ਉਸ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਪੱਤਰਕਾਰਾਂ ਵੱਲੋਂ ਪੁਛੇ ਇੱਕ ਇੱਕ ਤਿੱਖੇ ਸੁਆਲ ਦਾ ਜੁਆਬ ਬੜੇ ਹੀ ਠਰੰਮੇ ਨਾਲ ਦਿੱਤਾ। ਆਪਣੇ ਵਿਚਾਰਾਂ ਨੂੰ ਪ੍ਰਗਟ ਕਰਦਿਆਂ ਨਾ ਤਾਂ ਕਦੇ ਗੁੱਸਾ ਦਿਖਾਇਆ ਅਤੇ ਨਾ ਹੀ ਕਿਸੇ ਕਿਸਮ ਦੀ ਲਚਕ ਲਈ। ਉਹਨਾਂ ਆਪਣੇ ਵਿਰੋਧੀਆਂ ਨੂੰ ਵੀ ਕਦੇ ਵਿਰੋਧੀ ਨਹੀਂ ਆਖਿਆ। ਬਾਰ ਬਾਰ ਇਸਸੇ ਗ੍ਲ੍ਲਕ |ਤੇ ਯੋਰ ਦਿੱਤਾ ਕੀ ਸਰਕਾਰ ਅਤੇ ਪੁਲਿਸ ਨਿਰਪੱਖਤਾ ਨਾਲ ਕੰਮ ਕਰੇ ਸਭ ਕੁਝ ਝੱਟ ਸਾਹਮਣੇ ਆ ਜਾਵੇਗਾ।
ਇੱਕ ਵਾਰ ਕਿਸੇ ਕੇਸ ਦੇ ਸਿਲਸਲੇ ਵਿੱਚ ਪੁਲਿਸ ਵਾਲੇ ਉਹਨਾਂ ਦੇ ਘਰ ਆ ਗਏ। ਭੁਰਜੀ ਸਾਹਿਬ ਘਰ ਦੇ ਦਰਵਾਜ਼ੇ ਦੇ ਬਾਹਰ ਕੁਰਸੀ ਡਾਹ ਕੇ ਬੈਠੇ ਸਨ। ਪੁਲਿਸ ਵਾਲਿਆਂ ਦੀ ਟੀਮ ਨਵੀਂ ਸੀ ਸੋ ਉਹਨਾਂ ਨੂੰ ਘਰ ਦੀ ਪਛਾਣ ਵੀ ਨਹੀਂ ਸੀ। ਉਹਨਾਂ ਭੁਰਜੀ ਸਾਹਿਬ ਦੇ ਘਰ ਦੀ ਨਿਸ਼ਾਨੀ ਪੂਛੀ ਤਾਂ ਭੁਰਜੀ ਸਾਹਿਬ ਝੱਟ ਬੋਲੇ ਮੈਂ ਹੀ ਹਾਂ ਬਚਿੱਤਰ ਸਿੰਘ ਭੁਰਜੀ ਅਤੇ ਇਹ ਮੇਰਾ ਹੀ ਘਰ ਹੈ।
ਪੁਲਿਸ ਵਾਲਿਆਂ ਨੇ ਦੱਸਿਆ ਅਸੀਂ ਤਾਂ ਤੁਹਾਨੂੰ ਨਾਲ ਲਿਜਾਣ ਆਏ ਹਨ। ਭੁਰਜੀ ਸਾਹਿਬ ਬੋਲੇ ਚਾਹ ਪਾਣੀ ਪਿਓ। ਏਨੇ ਵਿਚ ਮੈਂ ਉੱਪਰਲੇ ਚੁਬਾਰਿਆਂ ਆਪਣਾ ਕਛਹਿਰਾ ਪ੍ਰਣਾ ਮੰਗਵਾ ਲਵਾਂ ਫਿਰ ਚੱਲਦੇ ਹਾਂ। ਜਦੋਂ ਕਛਹਿਰਾ ਪ੍ਰਣਾ ਤੋਲਿਆ ਆ ਗਿਆ ਤਾਂ ਭੁਰਜੀ ਸਾਹਿਬ ਬੋਲੇ ਹੁਣ ਮੈਨੂੰ ਹੱਥਕੜੀ ਲਾਓ ਤੇ ਲੈ ਚੱਲੋ। ਪੁਲਿਸ ਵਾਲੇ ਕਹਿਣ ਲੱਗੇ ਬ੍ਯੁਰ੍ਗੋ ਏਹਦੀ ਕੋਈ ਲੋੜ ਨਹੀਂ ਤੁਆਸਿਨ ਵੈਸੇ ਹੀ ਆ ਜਾਓ।
ਭੁਰਜੀ ਸਾਹਿਬ ਅੜ ਗਏ ਤੇ ਬੋਲੇ ਬਿਨਾ ਹੱਥਕੜੀ ਦੇ ਮੈਂ ਨਹੀਂ ਬਹਿੰਦਾ ਤੁਹਾਡੀ ਜੀਪ ਵਿੱਚ। ਜੇ ਤੁਹਾਡੇ ਕਿਸੇ ਸਿਆਸੀ ਆਕਾ ਨੇ ਫੋਨ ਤੇ ਇਸ਼ਾਰਾ ਕਰ ਦਿੱਤਾ ਤਾਂ ਤੁਹਾਨੂੰ ਉਸਦਾ ਵੀ ਹੁਕਮ ਵਜਾਉਣਾ ਪੈਣਾ ਹੈ। ਇਸ ਲਈ ਮੈਨੂੰ ਬੇਸ਼ਕ ਲੈ ਚੱਲੋ ਪਰ ਸਹੀ ਤਰੀਕੇ ਨਾਲ।
ਪੁਲਿਸ ਵਾਲੇ ਵੀ ਹੱਸਦੇ ਹੱਸਦੇ ਉਹਨਾਂ ਨੂੰ ਛੱਡ ਗਏ। ਕਹਿਣ ਲੱਗੇ ਲਓ ਬਜ਼ੁਰਗੋ ਤੁਹਾਨੂੰ ਨਹੀਂ ਲੈ ਕੇ ਜਾਣਾ ਹੁਣ। ਉਹਨਾਂ ਇੱਕ ਚਰਚਿਤ ਕਤਲ ਕੇਸ ਬਾਰੇ ਕੁਝ ਸੁਆਲ ਪੁਛੇ ਜਿਹਨਾਂ ਦੇ ਜੁਆਬ ਭੁਰਜੀ ਸਾਹਿਬ ਨੇ ਝੱਟ ਦੇ ਦਿੱਤੇ। ਉਲਟਾ ਜੁਆਬੀ ਸੁਆਲ ਵੀ ਕਰ ਦਿੱਤੇ।
ਹਰ ਇੱਕ ਨੂੰ ਆਪਣਾ ਮਿੱਤਰ ਬਣਾ ਲੈਣ ਵਾਲੇ ਭੁਰਜੀ ਸਾਹਿਬ ਨੂੰ ਹਰ ਕਿਸੇ ਦਾ ਪਰਿਵਾਰਿਕ ਦੁੱਖ ਸੁੱਖ ਵੀ ਪਤਾ ਹੁੰਦਾ ਅਤੇ ਉਹ ਉਸਨੂੰ ਦੂਰ ਕਰਨ ਲਈ ਜਤਨਸ਼ੀਲ ਵੀ ਰਹਿੰਦੇ। ਬਹੁਤ ਸਾਰੇ ਕਿੱਸੇ-ਬਹੁਤ ਸਾਰੇ ਨਾਮ ਯਾਦ ਆ ਰਹੇ ਹਨ ਪਰ ਭੁਰਜੀ ਸਾਹਿਬ ਨੇ ਵਾਅਦਾ ਲਿਆ ਸੀ ਇਹਨਾਂ ਦੀ ਕਦੇ ਚਰਚਾ ਨਹੀਂ ਕਰਨੀ। ਜੋ ਜੋ ਠਾਕੁਰ ਜੀ ਦਾ ਹੁਕਮ ਹੈ ਉਹੀ ਹੋ ਰਿਹਾ ਹੈ। ਮੈਂ ਕੁਝ ਨਹੀਂ ਕਰਦਾ।
ਅੱਜ ਉਹ ਜਿਸਮਾਨੀ ਤੌਰ ਤੇ ਸਾਡੇ ਦਰਮਿਆਨ ਨਹੀਂ ਹਨ ਪਰ ਉਹਨਾਂ ਦੀਆਂ ਯਾਦਾਂ, ਉਹਨਾਂ ਦੇ ਵਿਚਾਰ, ਉਹਨਾਂ ਦਾ ਅੰਦਾਜ਼ ਸਾਨੂੰ ਅਹਿਸਾਸ ਕਰਾਉਂਦਾ ਰਹੇਗਾ ਕਿ ਉਹ ਸਾਡੇ ਆਲੇ ਦੁਆਲੇ ਹੀ ਹਨ। ਸਾਡੇ ਨੇੜੇ ਤੇੜੇ। ਸਾਡੇ ਆਸ ਪਾਸ। ਹੁਣੇ ਕਿਸੇ ਪਾਸਿਓਂ ਆਵਾਜ਼ ਮਾਰਨਗੇ। ਹੁਣੇ ਕਿਸੇ ਪਾਸਿਉਂ ਅਚਾਨਕ ਆ ਜਾਣਗੇ ਤੇ ਫਤਹਿ ਬੁਲਾਉਣਗੇ। ਸਾਬੂਣੁ ਸਭਨਾਂ ਨੰ ਹੀ ਲੰਮੇ ਸਮੇਂ ਤੱਕ ਇਹ ਯਕੀਨ ਨਹੀਂ ਆਉਣਾ ਕਿ ਉਹ ਆਖ਼ਿਰੀ ਫਤਹਿ ਬੁਲਾ ਕੇ ਬਹੁਤ ਦੂਰ ਚਲੇ ਗਏ ਹਨ। ਸੱਚਖੰਡ ਵਾਲੀ ਦੁਨੀਆ ਵਿੱਚ। ਉਹਨਾਂ ਦੀਆਂ ਯਾਦਾਂ ਨਾਲ ਬਹੁਤ ਸਾਰੀਆਂ ਗੱਲਾਂ ਜੁੜੀਆਂ ਹੋਈਆਂ ਹਨ ਜਿਹੜੀਆਂ ਫਿਰ ਕਦੇ ਕਰਾਂਗੇ।
No comments:
Post a Comment