Showing posts with label Gursharan Singh. Show all posts
Showing posts with label Gursharan Singh. Show all posts

Sunday, October 13, 2024

ਨਵੇਂ ਚਾਨਣ ਦੀ ਨਾਇਕਾ ਸੀ ਕੈਲਾਸ਼ ਕੌਰ: ਡਾ. ਸਵਰਾਜਬੀਰ

 ਸ਼ਰਧਾਂਜਲੀ ਸਮਾਗਮ ਪਹੁੰਚੀਆਂ ਕਈ ਅਹਿਮ ਸ਼ਖਸੀਅਤਾਂ  


ਮੋਹਾਲੀ
: 13 ਅਕਤੂਬਰ 2024: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਡੈਸਕ)::

ਲੋਕਾਂ ਦੇ ਲੇਖੇ ਉਮਰਾਂ  ਲਾਉਣ ਵਾਲੇ ਗੁਰਸ਼ਰਨ ਭਾਅ ਜੀ ਦੇ ਵਡੇਰੇ ਪਰਿਵਾਰ ਨੇ ਅੱਜ ਫਿਰ ਇੱਕ ਤਰ੍ਹਾਂ ਨਾਲ ਇਹ ਅਹਿਦ ਦੁਹਰਾਇਆ ਕਿ ਗੁਰਸ਼ਰਨ ਭਾਅ ਜੀ ਵਾਲੇ ਕਾਫ਼ਿਲੇ ਦੀ ਸੋਚ 'ਤੇ ਫਿਰ ਦਦੇਨਾ ਜਾਰੀ ਰੱਖਿਆ ਜਾਏਗਾ। ਸਮਾਗਮ ਦੇ ਆਰੰਭ ਅਤੇ ਮੱਧ ਤੋਂ ਲੈ ਕੇ ਜਦੋਂ ਸਮਾਗਮ ਦਾ ਅਖੀਰ ਆਇਆ ਤਾਂ ਉਦੋਂ ਵੀ ਮੰਚ ਤੋਂ ਅਨੀਤਾ ਸ਼ਬਦੀਸ਼ ਦੀ ਸੁਚੇਤਕ ਰੰਗ ਮੰਚ ਵਾਲੀ ਟੀਮ ਨੇ ਇਹੀ ਯਾਦ ਕਰਾਇਆ ਕਿ ਮਸ਼ਾਲਾਂ ਬਾਲ ਕੇ ਚੱਲਣਾ ਜਦੋ ਤੱਕ ਰਾਤ ਬਾਕੀ ਹੈ। ਸਮਾਗਮ ਤੋਂ ਬਾਅਦ ਹਾਲ ਵਿੱਚੋਂ ਬਾਹਰ ਆ ਰਹੇ ਲੋਕ ਵੀ ਆਪੋ ਆਪਣੇ ਮੂੰਹ ਵਿੱਚ ਇਹੀ ਗੁਣਗੁਣਾ ਰਹੇ ਸਨ:ਮਸ਼ਾਲਾਂ ਬਾਲ ਕਾ ਚੱਲਣਾ ਜਦੋ ਤੱਕ ਰਾਤ ਬਾਕੀ ਹੈ। ਇਸਦਾ ਮੰਚਨ ਕਰਨ ਵਾਲੀ ਟੀਮ ਬਾਰੇ ਤੁਸੀਂ ਲੋਕ ਮੀਡੀਆ ਮੰਚ ਵਿੱਚ ਪੜ੍ਹ ਸਕਦੇ ਹੋ ਇੱਕ ਵੱਖਰੀ ਪੋਸਟ ਵਿੱਚ। ਫਿਲਹਾਲ ਮੁੜਦੇ ਹਾਂ ਸਮਾਗਮ ਦੀ ਰਿਪੋਰਟ ਵੱਲ। 

ਰੰਗਮੰਚ ਵਾਲੇ ਇਸ ਕਾਫ਼ਿਲੇ ਦੀ ਨਾਇਕਾ ਸ੍ਰੀਮਤੀ ਕੈਲਾਸ਼ ਕੌਰ ਦੀ ਯਾਦ 'ਚ ਅੱਜ ਐਮਰ ਮੋਹਾਲੀ ਵਿਖੇ ਬਹੁਤ ਹੀ ਅਰਥ ਭਰਪੂਰ ਅਤੇ ਨਿਵੇਕਲੇ ਅੰਦਾਜ਼ ਵਿਚ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਇਸ ਮੌਕੇ ਸਭ ਕੁਝ ਉਵੇਂ ਹੀ ਉਹਨਾਂ ਰਸਮਾਂ ਮੁਤਾਬਿਕ ਕੀਤਾ ਗਿਆ ਜਿਹਨਾਂ ਦੀਆਂ ਗੱਲਾਂ ਗੁਰਸ਼ਰਨ ਭਾਅ ਜੀ ਅਤੇ ਉਹਨਾਂ ਦੀ ਜੀਵਨ ਸਾਥਣ ਕਰਿਆ ਕਰਦੇ ਸਨ। ਪਰਿਵਾਰ ਨੇ ਇਸ ਕਾਫ਼ਿਲੇ ਦੀ ਨਾਇਕਾ ਸ਼੍ਰੀਮਤੀ ਕੈਲਾਸ਼ ਕੌਰ ਦੀ ਜ਼ਿੰਦਗੀ ਅਤੇ ਲਾਈਫ ਸਟਾਈਲ ਨਾਲ ਜੁੜੀਆਂ ਬਹੁਤ ਸਾਰੀਆਂ ਉਹ ਗੱਲਾਂ ਵੀ ਸਾਂਝੀਆਂ ਕੀਤੀਆਂ ਜਿਹਨਾਂ ਬਾਰੇ ਉਹਨਾਂ ਦੇ ਪ੍ਰਸੰਸਕਾਂ ਦੀ ਬਹੁ ਗਿਣਤੀ ਨਹੀਂ ਸੀ ਜਾਣਦੀ। ਇਹੀ ਗੱਲਾਂ ਦੱਸਦੀਆਂ  ਸਨ 

ਸਮਾਗਮ ਦਾ ਆਗਾਜ਼ ਸ੍ਰੀ ਮਤੀ ਕੈਲਾਸ਼ ਕੌਰ ਦੀ ਦੋਹਤੀ ਨਾਦੀਆ ਸਿੰਘ ਬੁੱਕੂ ਦਾ ਇੰਗਲੈਂਡ ਤੋਂ ਭੇਜਿਆ ਬਹੁਤ ਹੀ ਭਾਵੁਕ ਅਤੇ ਮੁੱਲਵਾਨ ਲਿਖਤੀ ਸੁਨੇਹਾ ਡਾ. ਨਵਸ਼ਰਨ ਵੱਲੋਂ ਪੜ੍ਹਕੇ ਸੁਣਾਇਆ ਗਿਆ। ਨਾਦੀਆ ਨੇ ਆਪਣੀ ਨਾਨੀ ਦੀਆਂ ਯਾਦਾਂ ਦੀ ਪਟਾਰੀ ਸਾਂਝੀ ਕਰਦਿਆਂ ਲਿਖ ਭੇਜਿਆ ਕਿ ਉਹ ਮੇਰੀ ਨਾਨੀ, ਅਧਿਆਪਕ , ਜਮਾਤੀ ਅਤੇ ਆਲੋਚਕ ਸੀ।

ਸ਼ਰਧਾਂਜਲੀ ਸਮਾਗਮ ਵਿੱਚ ਬੋਲਦਿਆਂ ਨਾਮਵਰ ਵਿਦਵਾਨ ਲੇਖਕ, ਨਾਟਕਕਾਰ ਅਤੇ ਕਵੀ ਡਾ. ਸਵਰਾਜਬੀਰ ਨੇ ਕਿਹਾ ਕਿ ਪੰਜਾਬੀ ਰੰਗਮੰਚ,ਸਾਡੇ ਸਮਾਜ ਅਤੇ ਭਵਿੱਖ਼ ਲਈ ਨਵੇਂ ਚਾਨਣ ਦੀ ਨਾਇਕਾ ਹੈ ਸ੍ਰੀ ਮਤੀ ਕੈਲਾਸ਼ ਕੌਰ।

ਉਹਨਾਂ ਕਿਹਾ ਕਿ ਕੈਲਾਸ਼ ਕੌਰ ਨੇ ਸ਼੍ਰੋਮਣੀ ਨਾਟਕਕਾਰ ਗੁਰਸ਼ਰਨ ਸਿੰਘ ਦੀ ਬਹੁ-ਪੱਖੀ ਸ਼ਖ਼ਸੀਅਤ ਦੀ ਸਿਰਜਣਾ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ।

ਉਹਨਾਂ ਕਿਹਾ ਕਿ ਔਰਤਾਂ ਨੂੰ ਹਰ ਖੇਤਰ ਵਿਚ ਪਹਿਲ ਕਦਮੀ ਕਰਕੇ ਪ੍ਰਮੁੱਖ ਸਥਾਨ ਮੱਲਣ ਲਈ ਕੈਲਾਸ਼ ਕੌਰ ਦੀ ਅਮਿੱਟ ਦੇਣ ਨੂੰ ਆਉਣ ਵਾਲੀਆਂ ਪੀੜ੍ਹੀਆਂ ਸਿਜਦਾ ਕਰਨਗੀਆਂ ਅਤੇ ਪ੍ਰੇਰਨਾ ਲੈ ਕੇ ਆਪਣੇ ਜੀਵਨ ਸਫ਼ਰ ਦੇ ਨਵੇਂ ਰਾਹ ਬਣਾਉਣਗੀਆਂ।

ਡਾ. ਸਵਰਾਜਬੀਰ ਨੇ ਕਿਹਾ ਕਿ ਸਾਨੂੰ ਸਵੈ ਚਿੰਤਨ ਦੀ ਲੋੜ ਹੈ ਕਿ ਅਸੀਂ ਸ੍ਰੀ ਮਤੀ ਕੈਲਾਸ਼ ਕੌਰ ਬਾਰੇ ਜਿਹੜਾ ਸੰਵਾਦ ਅੱਜ ਉਹਨਾਂ ਦੇ ਤੁਰ ਜਾਣ ਤੋਂ ਬਾਅਦ ਕਰ ਰਹੇ ਹਾਂ ਉਹਨਾਂ ਦੇ ਜਿਉਂਦੇ ਜੀਅ ਕਿਉਂ ਨਹੀਂ ਕਰ ਸਕੇ।

ਗੁਰਸ਼ਰਨ ਭਾਅ ਜੀ ਦੇ ਹੱਥੀਂ ਲਾਏ ਬੂਟੇ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ), ਲੋਕ ਕਲਾ ਸਲਾਮ ਕਾਫ਼ਲਾ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਤਿੰਨੇ ਸੰਸਥਾਵਾਂ ਦੇ ਪ੍ਰਤੀਨਿਧ ਅਮੋਲਕ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਹੈ ਕਿ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਲੱਗਦਾ ਮੇਲਾ ਗ਼ਦਰੀ ਬਾਬਿਆਂ ਦਾ ਅਤੇ ਪਲਸ ਮੰਚ ਦੀਆਂ ਸਰਗਰਮੀਆਂ ਵਿਚ ਸ੍ਰੀ ਮਤੀ ਕੈਲਾਸ਼ ਕੌਰ ਦੀ ਸੋਚ ਅਤੇ ਅਮਲ ਦੀ ਸਪਿਰਟ ਧੜਕਦੀ ਹੈ।

ਉਹਨਾਂ ਕਿਹਾ ਕਿ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲੇ ਦੀ ਮੈਂਬਰ ਸ੍ਰੀਮਤੀ ਕੈਲਾਸ਼ ਕੌਰ ਦਾ ਕੁੱਸਾ ਵਿਖੇ ਗੁਰਸ਼ਰਨ ਸਿੰਘ ਦੇ ਇਨਕਲਾਬੀ ਜਨਤਕ ਸਨਮਾਨ ਮੌਕੇ ਹਾਜ਼ਰ ਹੋ ਕੇ ਆਪਣੇ ਲੋਕਾਂ ਤੋਂ ਪ੍ਰਾਪਤ ਅਦਬ ਨੂੰ ਇਉਂ ਮਸਤਕ ਨਾਲ਼ ਲਾਇਆ ਕਿ ਇਸਤੋਂ ਵੱਡਾ ਭਾਰਤ ਰਤਨ ਕਿਹੜਾ ਹੋ ਸਕਦਾ ਹੈ।

ਉਹਨਾਂ ਅਹਿਦ ਕੀਤਾ ਕਿ ਇਹ ਸੰਸਥਾਵਾਂ ਕੈਲਾਸ਼ ਕੌਰ ਦੀ ਕਹਿਣੀ ਅਤੇ ਕਰਨੀ ਵਿਚਲੀ ਇਕਸੁਰਤਾ ਨੂੰ ਇਹ ਸੰਸਥਾਵਾਂ ਸਦਾ ਬੁਲੰਦ ਰੱਖਣਗੀਆਂ।

ਕੈਲਾਸ਼ ਕੌਰ ਦੀ ਧੀ ਨਾਮਵਰ ਵਿਦਵਾਨ ਲੇਖਕ, ਸਮਾਜਿਕ ਅਤੇ ਜਮਹੂਰੀ ਕਾਰਕੁਨ ਡਾ. ਨਵਸ਼ਰਨ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਾਡੀ ਮਾਂ ਇੱਕ ਬੇਹਤਰੀਨ ਰੰਗ ਮੰਚ ਦੀ ਬਿਹਤਰੀਨ ਅਦਾਕਾਰਾ ਦੇ ਨਾਲ ਨਾਲ ਬਹੁਤ ਹੀ ਗੁਣਵੰਤੀ ਸ਼ਖ਼ਸੀਅਤ ਸੀ।

ਉਹਨਾਂ ਕਿਹਾ ਕਿ ਜੇਕਰ ਸਾਡੇ ਮਾਪਿਆਂ ਨੇ ਆਪਣੇ ਸਮਾਜ ਪ੍ਰਤੀ ਫ਼ਰਜ਼ ਅਦਾ ਕੀਤੇ ਤਾਂ ਲੋਕਾਂ ਨੇ ਸਾਡੇ ਰੰਗ ਮੰਚ ਅਤੇ ਪਰਿਵਾਰ ਨੂੰ ਐਨੀ ਨਿੱਘੀ ਮੁਹੱਬਤ ਦਿੱਤੀ ਜਿਸਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।

ਸਮਾਗਮ ਦੇ ਸਿਖ਼ਰ ਤੇ ਸੁਚੇਤਕ ਰੰਗ ਮੰਚ ਮੋਹਾਲੀ ਵੱਲੋਂ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਬਹੁਤ ਹੀ ਪ੍ਰਭਾਵਸ਼ਾਲੀ ਅੰਦਾਜ਼ ਵਿਚ ਮਸ਼ਾਲਾਂ ਬਾਲ ਕੇ ਚੱਲਣਾ ਕੋਰਿਓਗਰਾਫੀ ਪੇਸ਼ ਕੀਤੀ ਗਈ।

ਸਮਾਗਮ ਮੌਕੇ ਗੁਰਸ਼ਰਨ ਸਿੰਘ, ਪ੍ਰੋ. ਰਣਧੀਰ ਸਿੰਘ ਹੋਰਾਂ ਦੇ ਪਰਿਵਾਰ,ਸਾਕ ਸਬੰਧੀਆਂ ਸਮੇਤ ਕਿਰਤੀ ਕਿਸਾਨ ਯੂਨੀਅਨ ਦੇ ਰਮਿੰਦਰ ਪਟਿਆਲਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਨੌਜਵਾਨ ਭਾਰਤ ਸਭਾ ਲਲਕਾਰ ਦੇ ਪੁਸ਼ਪਿੰਦਰ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਨਰਲ ਸਕੱਤਰ ਜਗਮੋਹਣ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਪ੍ਰੋ. ਜਗਮੋਹਣ ਸਿੰਘ ਵੀ ਆਪੋ ਆਪਣੇ ਸਾਥੀਆਂ ਸਮੇਤ ਮੌਜੂਦ ਰਹੇ। 

ਇਸੇ ਤਰ੍ਹਾਂ ਦੂਰ ਦੁਰਾਡਿਓਂ ਵੀ ਬਹੁਤ ਸਾਰੇ ਲੋਕ ਨੁਮਾਇੰਦੇ ਪੁੱਜੇ ਹੋਏ ਸਨ। ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਦੇ ਜਸਪਾਲ ਜੱਸੀ ਅਤੇ ਪਾਵੇਲ ਕੁੱਸਾ  ਸੀ ਪੀ ਆਈ ਐੱਮ ਐੱਲ ਨਿਊ ਡੈਮੋਕਰੇਸੀ ਦੇ ਦਰਸ਼ਨ ਖਟਕੜ, ਇਨਕਲਾਬੀ ਕੇਂਦਰ ਦੇ ਕੰਵਲਜੀਤ ਖੰਨਾ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਰਾਜਿੰਦਰ ਸਿੰਘ ਭਦੌੜ, ਅਰਵਿੰਦਰ ਕੌਰ ਕਾਕੜਾ ਦੀ ਮੌਜੂਦਗੀ ਵੀ ਇਸ ਸਮਾਗਮ ਮੌਕੇ ਇਸ ਇਨਕਲਾਬੀ ਪਰਿਵਾਰ ਦੀਆਂ ਯਾਦਾਂ ਨੂੰ ਹੋਰ ਵੀ ਅਹਿਮ ਬਣਾਉਂਦੀ ਰਹੀ। 

ਅਜਾਇਬ ਸਿੰਘ ਟਿਵਾਣਾ, ਪ੍ਰੋ ਜਗਤਾਰ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਾਥੀ,  ਆਰ ਐਮ ਪੀ ਆਈ ਦੇ ਪ੍ਰੋ. ਜੈਪਾਲ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਪੰਜਾਬ  ਖੇਤ ਮਜ਼ਦੂਰ ਯੂਨੀਅਨ ਦੇ ਲਛਮਣ ਸਿੰਘ ਸੇਵੇਵਾਲਾ, ਨੌਜਵਾਨ ਭਾਰਤ ਸਭਾ ਦੇ ਪ੍ਰਧਾਨ ਅਸ਼ਵਨੀ ਘੁੱਟਦਾ,  ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਗੁਰਸ਼ਰਨ ਕਲਾ ਭਵਨ ਮੁੱਲਾਂਪੁਰ ਦੇ ਹਰਕੇਸ਼ ਚੌਧਰੀ ਅਤੇ ਸਾਥੀ ਹਾਜ਼ਰ ਸਨ।

ਪੰਜਾਬੀ ਟ੍ਰਿਬਿਊਨ ਦੇ ਚਰਨਜੀਤ ਭੁੱਲਰ ਅਤੇ ਜਸਵੀਰ ਸਮਰ, ਭਾਰਤੀ ਕਮਿਊਨਿਸਟ ਪਾਰਟੀ ਦੇ ਦੇਵੀ ਦਿਆਲ ਸ਼ਰਮਾ,ਗੁਰਪ੍ਰੀਤ ਭੰਗੂ,ਸਾਹਿਤ ਚਿੰਤਨ ਚੰਡੀਗੜ੍ਹ ਦੇ ਕਨਵੀਨਰ ਸਰਦਾਰਾ ਸਿੰਘ ਚੀਮਾ,ਤੇਰਾ ਸਿੰਘ ਚੰਨ ਦਾ ਪਰਿਵਾਰ, ਪ੍ਰਗਤੀਸ਼ੀਲ ਲੇਖਕ ਸੰਘ ਦੇ ਡਾ. ਸੁਖਦੇਵ ਸਿਰਸਾ ਅਤੇ ਡਾ.ਕੁਲਦੀਪ ਦੀਪ, ਡਾ. ਸਤੀਸ਼ ਵਰਮਾ, ਦਲਜੀਤ ਅਮੀ, ਸ਼ਬਦੀਸ਼,ਅਨੀਤਾ ਸ਼ਬਦੀਸ਼, ਸੁਸ਼ੀਲ ਦੋਸਾਂਝ, ਮਜ਼ਦੂਰ ਆਗੂ ਹਰਜਿੰਦਰ ਸਿੰਘ,ਅਤੇ ਕਿਸਾਨਾਂ ਦੇ ਬਹੁਤ ਸਾਰੇ ਆਗੂ ਮੌਜੂਦ ਰਹੇ। 

ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਤੋਂ ਪਹੁੰਚੀ ਹੋਈ ਬਜ਼ੁਰਗ ਆਗੂ ਸੁਰਿੰਦਰ ਕੋਛੜ ਨੇ ਇੱਕ ਇੱਕ ਛੋਟੇ ਵੱਡੇ ਵਰਕਰ ਦਾ ਹਾਲ ਚਾਲ ਵੀ ਪੁੱਛਿਆ ਅਤੇ ਉਹਨਾਂ ਨੂੰ ਇਸ ਵਾਰ ਹੋ ਰਹੇ ਗ਼ਦਰੀ ਬਾਬਿਆਂ ਦੇ ਮੇਲੇ ਵਿਚ ਆਉਂਦਾ ਦਾ ਸੱਦਾ ਵੀ ਦਿਤਾ।.ਤਾਕੀਦ ਵੀ ਕੀਤੀ। ਸ਼੍ਰੀਮਤੀ ਕੋਛੜ ਨਾਲ ਤਸਵੀਰਾਂ ਖਿਚਵਾਉਣ ਵਾਲਿਆਂ ਦੀ ਕਤਾਰ ਵੀ ਕਾਫੀ ਲੰਮੀ ਸੀ। 

ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਸੀ ਜਿਸਨੇ ਇਨਕਲਾਬੀ ਰਵਾਇਤਾਂ ਅਤੇ ਪ੍ਰੰਪਰਾਵਾਂ ਨੂੰ ਹੋਰ ਮਜ਼ਬੂਤ ਕੀਤਾ। ਇਸ ਸ਼ਰਧਾਂਜਲੀ ਸਮਾਗਮ ਦੇ ਬਹਾਨੇ ਬਹੁਤ ਸਾਰੇ ਅਜਿਹੇ ਸੱਜਣ ਵੀ ਇੱਕ ਦੂਜੇ ਨੂੰ ਮਿਲੇ ਜਿਹਨਾਂ ਨੂੰ ਆਪਸ ਵਿਚ ਮਿਲੀਆਂ ਹੋ ਗਿਆ ਸੀ। 

Saturday, October 05, 2024

ਗੁਰਸ਼ਰਨ ਭਾਅ ਜੀ ਦੀ ਜੀਵਨ ਸਾਥਣ ਨੂੰ ਅੰਤਿਮ ਵਿਦਾਇਗੀ ਅੱਜ 11 ਵਜੇ

 Saturday: 5th October 2024 at 07:00 AM 

ਜਲਦੀ ਹੀ ਹੋਣਗੇ ਸ੍ਰੀ ਮਤੀ ਕੈਲਾਸ਼ ਕੌਰ ਜੀ ਦੀ ਯਾਦ ਵਿੱਚ ਵਿਸ਼ੇਸ਼ ਸਮਾਗਮ 


ਚੰਡੀਗੜ੍ਹ: 5 ਅਕਤੂਬਰ 2024: (ਪੰਜਾਬ ਸਕਰੀਨ ਡੈਸਕ)::

ਜਦੋਂ ਇੰਟਰਨੈਟ ਵੀ ਨਹੀਂ ਸੀ ਹੁੰਦਾ, ਜਦੋਂ ਮੋਬਾਈਲ ਫੋਨ ਵੀ ਅਜੇ ਅਣਦਿੱਸਦੇ ਜਾਦੂ ਵਾਂਗ ਸਨ, ਜਦੋਂ ਚਿੱਠੀਆਂ ਦੀ ਸੈਂਸਰਸ਼ਿਪ ਵੀ ਜ਼ੋਰਾਂ ਤੇ ਸੀ ਅਤੇ ਲੋਕ ਆਗੂਆਂ ਦਾ ਪਿਛਾ ਕਰਨ ਵਾਲਾ ਖੁਫੀਆਂ ਟੀਮਾਂ ਦਾ ਨੈਟਵਰਕ ਵੀ ਮਜਬੂਤੀ ਨਾਲ ਫੈਲ ਚੁੱਕਿਆ ਸੀ ਉਦੋਂ ਵੀ ਸਾਡੇ ਹਰਮਨ ਪਿਆਰੇ ਅਤੇ ਸਰਗਰਮ ਲੋਕ ਆਗੂ ਅਮੋਲਕ ਸਿੰਘ ਸੰਗਰਾਮੀ ਸਾਥੀਆਂ ਦੇ ਹਰ ਦੁੱਖ ਸੁੱਖ ਦਾ ਪਤਾ ਰੱਖਦੇ ਸਨ। ਅੱਜ ਵੀ ਉਹਨਾਂ ਦਾ ਇਹ ਸਿਲਸਿਲਾ ਜਾਰੀ ਹੈ। ਹਰ ਸੁਖ  ਖਬਰ ਸਾਡੇ ਹਲਕਿਆਂ ਵਿੱਚ ਅਮੋਲਕ ਸਿੰਘ ਹੁਰਾਂ ਦੇ ਕੈਂਪ ਵਿੱਚੋਂ ਹੈ। ਉਹਨਾਂ ਇਸ ਮਕਸਦ ਲਈ ਸੋਸ਼ਲ ਮੀਡੀਆ ਦੀ ਤਕਨੀਕ ਅਤੇ ਸਹੂਲਤ ਦੀ ਵਰਤੋਂ ਵੀ ਬਹੁਤ ਸੁਚੱਜੇ ਢੰਗ ਨਾਲ ਕੀਤੀ ਹੈ। ਹੁਣ ਉਹਨਾਂ ਵੱਲੋਂ  ਖਬਰ ਸਾਂਝੀ ਕੀਤੀ ਗਈ ਹੈ।  

ਉਹਨਾਂ ਸੋਸ਼ਲ ਮੀਡੀਆ ਤੇ ਦਸਿਆ ਹੈ: ਭਰੇ ਮਨ ਨਾਲ ਇਹ ਦੁਖਦਾਈ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਅਨੇਕਾਂ ਧੀਆਂ ਪੁੱਤਰਾਂ ਦੀ ਸਤਿਕਾਰਤ ਮਾਂ, ਗੁਰਸ਼ਰਨ ਭਾਅ ਜੀ ਦੇ ਜੀਵਨ ਸਾਥਣ ਸ੍ਰੀ ਮਤੀ ਕੈਲਾਸ਼ ਕੌਰ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਯਾਦ ਕਰਾਇਆ ਕਿ ਮਿਹਨਤਕਸ਼ ਲੋਕਾਂ ਦੀ ਜ਼ਿੰਦਗੀ 'ਚ ਖੂਬਸੂਰਤ ਰੰਗ ਭਰਨ ਲਈ ਉਹਨਾਂ ਦੀ ਅਮਿੱਟ ਦੇਣ ਕਿਸੇ ਵੀ ਜਾਣਕਾਰੀ ਦੀ ਮੁਥਾਜ ਨਹੀਂ ਰਹੀ। 

ਅੱਜ ਮਤਲਬ ਪੰਜ ਅਕਤੂਬਰ 2024 ਨੂੰ ਹੀ ਦਿੱਲੀ ਵਿਖੇ ਦਿਨੇ 11 ਵਜੇ ਦੇ ਕਰੀਬ ਦਿੱਤੀ ਜਾਏਗੀ ਉਹਨਾਂ ਨੂੰ ਸਨਮਾਨ ਭਰੀ ਅੰਤਿਮ ਵਿਦਾਇਗੀ।  ਪ੍ਰੋਗਰਾਮ ਵੀ ਉਲੀਕੇ ਜਾ ਰਹੇ ਹਨ। 

ਉਹਨਾਂ ਦੀਆਂ ਯਾਦਾਂ ਅਤੇ ਪ੍ਰੇਰਨਾਦਾਇਕ ਜੀਵਨ ਸਬੰਧੀ ਸਮਾਗਮ ਬਾਰੇ ਪਰਿਵਾਰ ਵੱਲੋਂ ਬਾਅਦ ਵਿਚ ਸੂਚਿਤ ਕੀਤਾ ਜਾਏਗਾ।

ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਅਤੇ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਸਮੇਤ ਪੰਜਾਬ ਦੀਆਂ ਅਨੇਕਾਂ ਹੀ ਲੋਕ-ਪੱਖੀ ਸੰਸਥਾਵਾਂ ਅਤੇ ਸ਼ਖਸ਼ੀਅਤਾਂ ਨੇ ਪਰਿਵਾਰ, ਸਾਕ ਸਬੰਧੀਆਂ ਅਤੇ ਸੰਗੀ ਸਾਥੀਆਂ ਨਾਲ ਦੁੱਖ ਸਾਂਝਾ ਕੀਤਾ ਹੈ।

ਇਸ ਤਰ੍ਹਾਂ ਅੰਤਿਮ ਵਿਦਾਇਗੀ ਵੇਲੇ ਵੀ ਉਹਨਾਂ ਦੇ ਮਾਣਮੱਤੇ ਜੀਵਨ ਸਫ਼ਰ ਨੂੰ ਲੋਕ ਪੱਖੀ ਅੰਦਾਜ਼ ਨਾਲ ਸਿਜਦਾ ਕੀਤਾ ਜਾ ਰਿਹਾ ਹੈ। ਉਹਨਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਗੁਰਸ਼ਰਨ ਭਾਅ ਜੀ ਨਾਲ ਉਹਨਾਂ ਦੇ ਸਾਥ ਦੀਆਂ ਉਹਨਾਂ  ਯਾਦਾਂ ਦਾ ਖਜ਼ਾਨਾ ਵੀ ਬਹੁਤ ਵੱਡਾ ਹੈ ਜਿਹੜੀ ਉਸ ਦੌਰ ਨਾਲ ਸਬੰਧਿਤ ਰਹੀਆਂ ਹਨ ਜਦੋਂ ਪੰਜਾਬ ਇੱਕ ਸੰਤਾਪ ਵਿੱਚੋਂ ਲੰਘ ਰਿਹਾ ਸੀ। ਉਦੋਂ ਵੀ ਇਸ ਸੰਗਰਾਮੀ ਸ਼ਖ਼ਸੀਅਤ ਨੇ ਬਹੁਤ ਯਾਦਗਾਰੀ ਭੂਮਿਕਾ ਨਿਭਾਈ ਸੀ। 

ਗੁਜ਼ਰੇ ਜ਼ਮਾਨੇ ਦੇ ਉਹਨਾਂ ਹਨੇਰੇ ਰਾਹਾਂ ਵਿੱਚ ਜਦੋਂ ਗੁਰਸ਼ਰਨ ਭਾਅ ਜੀ ਖਤਰੇ ਉਠਾ ਕੇ ਚਾਨਣ ਵੰਡ ਰਹੇ ਸਨ, ਮਸ਼ਾਲਾਂ ਜਗਾ ਰਹੇ ਸਨ ਅਤੇ ਸੱਚ ਦੀ ਆਵਾਜ਼ ਬੁਲੰਦ ਕਰ ਰਹੇ ਸਨ ਉਸ ਵੇਲੇ ਵੀ ਸ਼੍ਰੀਮਤੀ ਕੈਲਾਸ਼ ਕੌਰ ਨੇ ਨੇ ਬੜੀ ਦ੍ਰਿੜਤਾ ਵਾਲਾ ਰੋਲ ਨਿਭਾਇਆ ਸੀ। ਗੋਲੀਆਂ ਅਤੇ ਬੰਬ ਧਮਾਕਿਆਂ ਦਾ ਸਾਹਮਣਾ ਰੰਗਮੰਚ ਦੀ ਕਲਾ ਨਾਲ ਕੀਤਾ ਸੀ। 

ਚੇਤੇ ਰਹੇ ਕਿ ਇਹ ਕੋਈ ਸਟੇਜ ਤੇ ਖੇਡਿਆ ਜਾ ਰਿਹਾ ਨਾਟਕ ਨਹੀਂ ਸੀ। ਇਹ ਪੰਜਾਬ ਦੀਆਂ ਗਲੀਆਂ ਅਤੇ ਮੁਹੱਲਿਆਂ ਵਿੱਚ ਸੱਚਮੁੱਚ ਦੀ ਜੰਗ ਸੀ ਜਿਸ ਨੂੰ ਇਸ ਇਸ ਬਹਾਦਰ ਪਰਿਵਾਰ ਨੇ ਬੜੀ ਬਹਾਦਰੀ ਨਾਲ ਲੜਿਆ ਸੀ। ਸਿਰਫ ਖੁਦ ਹੀ ਨਹੀਂ ਸੀ ਲੜਿਆ ਬਲਕਿ ਆਪਣੇ ਵਰਗੇ ਕਈ ਹੋਰ ਬਹਾਦਰ ਪਰਿਵਾਰ ਵੀ ਤਿਆਰ ਕੀਤੇ ਸਨ। 

ਇਸ ਪਰਿਵਾਰ ਨੇ ਸਿਰਫ ਫਿਰਕਾਪ੍ਰਸਤੀ ਦਾ ਵਿਰੋਧ ਨਹੀਂ ਸੀ ਕੀਤਾ ਬਲਕਿ ਸਰਕਾਰੀ ਜਬਰ ਨੂੰ ਵੀ ਬੜੀ ਬਹਾਦਰੀ ਨਾਲ ਬੇਨਕਾਬ ਕੀਤਾ ਸੀ। ਉਸ ਇਤਿਹਾਸਿਕ ਦੌਰ ਦੀ ਇਸ ਇਤਿਹਾਸਿਕ ਸ਼ਖ਼ਸੀਅਤ ਨੂੰ ਸੱਚੇ ਦਿਲੋਂ  ਸਦਾ ਸਭਨਾਂ ਦਾ ਇਖਲਾਕੀ ਫਰਜ਼ ਵੀ ਬਣਦਾ ਹੈ। 

Wednesday, July 10, 2024

ਕਲਾਕਾਰ ਬਣਨ ਲਈ ਸਬਰ ਜ਼ਰੂਰੀ ਹੈ-ਗੁਰਪ੍ਰੀਤ ਸਿੰਘ ਘੁੱਗੀ

 Wednesday 10th July 2024 at 18:52

ਗੁਰਸ਼ਰਨ ਸਿੰਘ ਮੈਮੋਰੀਅਲ ਗੈਲਰੀ ਵੇਖ ਕੇ ਗੁਰਪ੍ਰੀਤ ਘੁੱਗੀ ਬਹੁਤ ਖ਼ੁਸ਼ ਹੋਏ 


ਮੋਹਾਲੀ: 10 ਜੁਲਾਈ 2024: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਡੈਸਕ)::

ਸ਼ਬਦੀਸ਼, ਅਨੀਤਾ ਸ਼ਬਦੀਸ਼ ਅਤੇ ਉਹਨਾਂ ਦੀ ਸੰਚਾਲਨ ਹੇਠ ਚੱਲਦੀ ਸੁਚੇਤਕ ਸਕੂਲ ਆਫ ਐਕਟਿੰਗ ਵਾਲੀ ਟੀਮ ਦੇ ਨਿਰੰਤਰ ਚੱਲਦੇ ਉਪਰਾਲਿਆਂ ਸਦਕਾ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਇੱਕ ਥਿਏਟਰ ਵਾਲਾ ਰਚਣਾਤਮਕ ਮਾਹੌਲ ਅਕਸਰ ਹੀ ਸਿਰਜਿਆ ਰਹਿੰਦਾ ਹੈ। ਹੁਣ ਇਹਨਾਂ ਉਪਰਾਲਿਆਂ ਅਧੀਨ ਹੀ ਇੱਕ ਨਹੀਂ ਖੁਸ਼ੀ ਭਰੀ ਖਬਰ ਆਈ ਹੈ ਕਿ ਮੰਨੇ ਪ੍ਰਮੰਨੇ ਕਲਾਕਾਰ ਗੁਰਪ੍ਰੀਤ ਘੁੱਗੀ ਵੀ ਇਹਨਾਂ ਦੀਆਂ ਸਰਗਰਮੀਆਂ ਨੂੰ ਇੱਕ ਵਾਰ ਫੇਰ ਦੇਖਣ ਆਏ। ਉਹਨਾਂ ਨੂੰ ਗੁਰਸ਼ਰਨ ਸਿੰਘ ਮੈਮੋਰੀਅਲ ਗੈਲਰੀ ਨੇ ਬਹੁਤ ਪ੍ਰਭਾਵਿਤ ਕੀਤਾ।

ਪੰਜਾਬੀ ਫ਼ਿਲਮ ਜਗਤ ਦੇ ਪ੍ਰਤਿਭਾਸ਼ਾਲੀ ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ ਸੁਚੇਤਕ ਸਕੂਲ ਆਫ਼ ਐਕਟਿੰਗ ਵਿੱਚ ਅਦਾਕਾਰੀ ਸਿੱਖ ਰਹੇ ਭਵਿੱਖ ਦੇ ਕਲਾਕਾਰਾਂ ਦੇ ਰੂ-ਬ-ਰੂ ਹੋਏ ਤੇ ਆਪਣੇ ਜੀਵਨ ਦੇ ਅਦਾਕਾਰੀ ਦੇ ਸਫ਼ਰ ਸਬੰਧੀ ਗੱਲਬਾਤ ਕੀਤੀ. ਸੁਚੇਤਕ ਸਕੂਲ ਆਫ਼ ਐਕਟਿੰਗ ਅਨੀਤਾ ਸ਼ਬਦੀਸ਼ ਦੀ ਅਗਵਾਈ ਹੇਠ ਚੱਲ ਰਿਹਾ ਹੈ, ਜਿਸ ਤੋਂ ਸਿੱਖ ਕੇ ਬਹੁਤ ਸਾਰੇ ਕਲਾਕਾਰ ਫ਼ਿਲਮ ਜਗਤ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਆਪਣੀ ਆਮਦ ’ਤੇ ਕਲਾਕਾਰਾਂ ਵੱਲੋਂ ਅਦਾ ਕੀਤੇ ਮੋਨੋਲਾਗ ਤੇ ਨਾਟਕ ‘ਘਰ ਵਾਪਸੀ’ ਵੇਖ ਕੇ ਹੈਰਾਨੀ ਭਰੀ ਖ਼ੁਸ਼ੀ ਨਾਲ ਕਿਹਾ ਕਿ ਜੇ ਇਸੇ ਤਰ੍ਹਾਂ ਮਿਹਨਤ ਕਰਦੇ ਰਹੇ ਤਾਂ ਤੁਹਾਡਾ ਰਸਤਾ ਕੋਈ ਨਹੀਂ ਰੋਕ ਸਕਦਾ।  

ਗੁਰਪ੍ਰੀਤ ਸਿੰਘ ਘੁੱਗੀ ਨੇ ਅਦਾਕਾਰੀ ਸਿੱਖ ਰਹੇ ਸਿਖਿਆਰਥੀਆਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਗੁਰਸ਼ਰਨ ਸਿੰਘ ਮੈਮੋਰੀਅਲ ਗੈਲਰੀ ਨੂੰ ਨੀਝ ਨਾਲ ਵੇਖਿਆ ਤੇ ਉਨ੍ਹਾਂ ਦਿਨਾਂ ਨੂੰ ਯਾਦ ਕੀਤਾ, ਜਦੋਂ ਉਹ ਗੁਰਸ਼ਰਨ ਸਿੰਘ ਦੀ ਟੀਮ ਵਿੱਚ ਸ਼ਾਮਲ ਹੋਕੇ ਦੂਰਦਰਸ਼ਨ ਲਈ ‘ਦਾਸਤਾਨ-ਏ-ਪੰਜਾਬ ਸੀਰਿਅਲ ਵਿੱਚ ਨਵੇਂ ਕਲਾਕਾਰ ਵਜੋਂ ਛੋਟੀ ਜਿਹੀ ਭੂਮਿਕਾ ਅਦਾ ਕਰ ਰਹੇ ਸਨ,

ਉਨ੍ਹਾਂ ਆਪਣੇ ਜੀਵਨ ਦੇ ਉਸ ਲੰਮੇ ਸੰਘਰਸ਼ ਬਾਰੇ ਖੁੱਲ੍ਹ ਕੇ ਚਰਚਾ ਕੀਤੀ, ਜੋ ਉਸ ਦੌਰ ਦੌਰਾਨ ਬਹੁਤ ਹੀ ਤੰਗੀਆਂ-ਤੁਰਸ਼ੀਆਂ ਵਿੱਚ ਗੁਜ਼ਰ ਰਿਹਾ ਸੀ, ਜਦੋਂ ਉਹ ਕਲਾ ਦੀ ਦੁਨੀਆਂ ਵਿੱਚ ਸ਼ਾਮਲ ਹੋਣ ਜਾ ਰਹੇ ਸਨ. ਉਨ੍ਹਾਂ ਦੱਸਿਆ ਕਿ ਉਹ ਕਿਵੇਂ ਇੱਕ ਨਿੱਕੀ ਜਿਹੀ ਨੌਕਰੀ ਕਰਦਾ ਸੀ, ਰੰਗਮੰਚ ਦੇ ਗੁਰ ਸਿੱਖਣ ਲਈ ਮਾਹਰਾਂ ਤੋਂ ਗੁਰ ਸਿੱਖਦਾ ਸੀ ਤੇ ਫ਼ਿਰ ਪੈਦਲ ਹੀ ਘਰ ਜਾਂਦਾ ਸੀ. ਫ਼ਿਰ ਗਈ ਰਾਤ ਤੱਕ ਨਾਟਕ ਟੀਮ ਨਾਲ ਰਿਹਰਸਲ ਕਰਦਾ ਸੀ ਤੇ ਸਵੇਰ ਸਾਰ ਕੰਮ ’ਤੇ ਚਲਾ ਜਾਂਦਾ ਸੀ. 

ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਉਹ ਜਲੰਧਰ ਦੂਰਦਰਸ਼ਨ ਦਾ ਸਟਾਰ ਹੋਣ ਦਾ ਮਾਣ ਹਾਸਿਲ ਕਰ ਰਿਹਾ ਸੀ, ਉੱਸੇ ਸਮੇਂ ਹੀ ਬੈਂਕ ਤੋਂ ਲੋਨ ਲੈ ਕੇ ਹਾਰਡਵੇਅਰ ਦੀ ਦੁਕਾਨ ਵੀ ਖੋਲ੍ਹ ਰਿਹਾ ਸੀ। ਇਹ ਜੀਵਨ ਦਾ ਸੰਘਰਸ਼ ਹੀ ਸੀ, ਜਿਸ ਸਦਕਾ ਉਸਨੂੰ ਇਹ  ਮੁਕਾਮ ਮਿਲ ਸਕਿਆ ਹੈ।  ਉਨ੍ਹਾਂ ਜ਼ੋਰ ਦੇ ਕਿਹਾ ਕਿ ਬਿਹਤਰ ਕਲਾਕਾਰ ਤੇ ਇਨਸਾਨ ਬਣਨ ਲਈ ਲਗਾਤਾਰ ਸਬਰ ਤੋਂ ਕੰਮ ਲੈਣਾ ਪੈਂਦਾ ਹੈ। 

ਜੇ ਕੋਈ ਕਾਹਲ ਕਰਨ ਦਾ ਯਤਨ ਕਰਦਾ ਹੈ ਤਾਂ ਉਸਦੇ ਰਾਹ ਵਿੱਚ ਹੀ ਦਮ ਤੋੜ ਜਾਣ ਦਾ ਖਤਰਾ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਕਲਾ ਸਮਾਜ ’ਚੋਂ ਪੈਦਾ ਹੁੰਦੀ ਹੈ, ਕਿਰਦਾਰ ਵੀ ਸਮਾਜ ਵਿਚੋਂ ਹੀ ਆਉਂਦੇ ਹਨ. ਜਿਸ ਕਲਾਕਾਰ ਕੋਲ ਸਮਾਜ ਦੀ ਅਬਜ਼ਰਵੇਸ਼ਨ ਕਰਨ ਤੇ ਉਸ ਵਿੱਚ ਕਲਪਨਾ ਸ਼ਾਮਲ ਕਰਨ ਦੀ ਜ਼ਿਆਦਾ ਯੋਗਤਾ ਹੈ, ਉਹ ਹੀ ਬਿਹਤਰੀਨ ਕਲਾਕਾਰ ਬਣ ਸਕਦਾ ਹੈ। ਇਸ ਸਬੰਧੀ ਉਨ੍ਹਾਂ ਆਪਣੇ ਨਿੱਜੀ ਅਨੁਭਵ ਵੀ ਸਾਂਝੇ ਕੀਤੇ ਤੇ ਨਵੇਂ ਕਲਾਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸ਼ੰਕੇ ਵੀ ਨਵਿਰਤ ਕੀਤੇ। 

ਇਸ ਤਰ੍ਹਾਂ ਚੰਡੀਗੜ੍ਹ ਅਤੇ ਮੋਹਾਲੀ ਦੇ ਕਲਾਤਮਕ ਜਗਤ ਵਿੱਚ ਇੱਕ ਹੋਰ ਯਾਦਗਾਰੀ ਪੇਸ਼ਕਾਰੀ ਲੋਕਾਂ ਦੇ ਦਿਲਾਂ ਵਿੱਚ ਉਕਰੀ ਗਈ। ਕਲਾ ਦੇ ਖੇਤਰ ਵਿੱਚ ਅਜਿਹੀਆਂ ਸਰਗਰਮੀਆਂ ਨੇ ਕਿੰਨਿਆਂ ਮੁੰਡਿਆਂ ਕੁੜੀਆਂ ਨਸ਼ਿਆਂ ਅਤੇ ਹੋਰ ਭੈੜੇ ਰਸਤੇ ਪੈਣ ਤੋਂ ਬਚਾ ਕੇ ਸਿਰਜਣਾਤਮਕ ਪਾਸੇ ਲਾਇਆ ਹੈ ਇਸ ਬਾਰੇ ਗੱਲ ਕਰਾਂਗੇ ਕਿਸੇ ਵੱਖਰੀ ਪੋਸਟ ਵਿੱਚ। 


Saturday, December 03, 2022

ਚੰਡੀਗੜ੍ਹ ਵਿੱਚ ਗੁਰਸ਼ਰਨ ਸਿੰਘ ਨਾਟ ਉਤਸਵ ਦਾ ਸ਼ਾਨਾਮੱਤਾ ਆਗਾਜ਼

3rd December 2022 at 06:17 PM

ਪਹਿਲੇ ਦਿਨ ਸਾਰਤਰ ਦੇ ਨਾਟਕ ਦਾ ਪੰਜਾਬੀ ਰੂਪਾਂਤਰ ‘ਕੌਣ ਜਾਣੇ ਸਾਡੀ ਪੀੜ’

ਸਾਰਤਰ ਉਨ੍ਹਾਂ ਵਿਦਰੋਹੀਆਂ ਵਿੱਚੋਂ ਸਨ ਜਿਨ੍ਹਾਂ ਨੇ ਕਦੇ ਵੀ ਕਿਸੇ ਪਾਰਟੀ ਦੀ ਮੈਂਬਰਸ਼ਿਪ ਸਵੀਕਾਰ ਨਹੀਂ ਕੀਤੀ ਸੀ। ਉਹਨਾਂ ਦੇ ਦਾਰਸ਼ਨਿਕ ਵਿਚਾਰ ਉਹਨਾਂ ਨਾਟਕਾਂ ਅਤੇ ਨਾਵਲਾਂ ਵਿੱਚ ਸਪਸ਼ਟ ਝਲਕਦੇ ਹਨ। ਉਹਨਾਂ ਦੀਆਂ ਲਿਖਤਾਂ ਤੁਹਾਨੂੰ ਤੁਹਾਡੇ ਉਸ ਰੂਪ ਨਾਲ  ਮਿਲਾਉਂਦਿਆਂ ਹਨ ਜਿਸਦਾ ਸਾਹਮਣਾ ਤੁਅਸੀਂ ਪਹਿਲਾਂ ਕਦੇ ਨਹੀਂ ਕੀਤਾ ਹੋਣਾ। ਨਾਟਕ ਉਤਸਵ ਦਾ ਪਹਿਲਾ ਦਿਨ ਸਾਰਤਰ ਦੇ ਨਾਟਕ ਨਾਲ ਹੋਇਆ। ਇਸ ਨਾਟਕ ਦੀ ਕਹਾਣੀ ਤੁਹਾਨੂੰ ਸੋਚਣ ਲਈ ਮਜਬੂਰ ਕਰੇਗੀ। --ਸੰਪਾਦਕ 


ਚੰਡੀਗੜ੍ਹ
: 3 ਦਸੰਬਰ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਪੰਜਾਬ ਕਲਾ ਭਵਨ ਦੇ ਰੰਧਾਵਾ ਆਡੀਟੋਰੀਅਮ ਵਿੱਚ 19ਵੇਂ ਗੁਰਸ਼ਰਨ ਸਿੰਘ ਨਾਟ ਉਤਸਵ ਦਾ ਆਗਾਜ਼ ਯਾਂ ਪਾਲ ਸਾਰਤਰ ਦੇ ਫਰੈਂਚ ਨਾਟਕ ਨਾਲ ਹੋਇਆ, ਜਿਸਦਾ ਪੰਜਾਬੀ ਰੂਪਾਂਤਰ ਸ਼ਬਦੀਸ਼ ਨੇ ‘ਕੌਣ ਜਾਣੇ ਸਾਡੀ ਪੀੜ’ ਵਜੋਂ ਕੀਤਾ ਹੈ। ਇਹ ਨਾਟਕ ਪੰਜਾਬ ਕਲਾ ਪਰਿਸ਼ਦ ਤੇ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਸ ਨਾਟਕ ਦੀ ਮੂਲ ਸਕ੍ਰਿਪਟ ਦਾ ਸਰੋਕਾਰ ਨਸਲਵਾਦ ਨਾਲ ਹੈ, ਜਿਸਨੂੰ ਰੂਪਾਂਤਰਕਾਰ ਨੇ ਭਾਰਤੀ ਪ੍ਰਸੰਗ ਵਿੱਚ ਜਾਤੀਵਾਦ ਦੇ ਮਸਲੇ ਨਾਲ ਜੋੜ ਕੇ ਪੇਸ਼ ਕੀਤਾ ਹੈ। ਇਹ ਨਾਟਕ ਰੇਲ ਗੱਡੀ ਵਿੱਚ ਉੱਚ ਜਾਤੀ ਮਰਦਾਂ ਵੱਲੋਂ ਆਪਣੀ ਹੀ ਜਾਤੀ ਦੀ ਵੇਸਵਾ ਕੁੜੀ ਨਾਲ ਕੀਤੀ ਗੁੰਡਾਗਰਦੀ ਦੇ ਪਿਛੋਕੜ ਵਿੱਚ ਘਰ ਅੰਦਰ ਵੇਸਵਾ ਦੇ ਕੋਠੇ ’ਤੇ ਵਾਪਰਦਾ ਹੈ। ਨਾਟਕ ਦੀ ਕਹਾਣੀ ਮੁਤਾਬਕ ਰੇਲ ਦੇ ਉਸ ਡੱਬੇ ਵਿੱਚ ਦੋ ਦਲਿਤ ਵੀ ਬੈਠੇ ਹੋਏ ਸਨ, ਜਿਨ੍ਹਾਂ ਨੂੰ ਮਰਦਾਂ ਦਾ ਇਹ ਵਿਹਾਰ ਪਸੰਦ ਨਹੀਂ। ਉਨ੍ਹਾਂ ’ਚੋਂ ਇੱਕ ਜਣਾ ਗੁੰਡਿਆਂ ਦਾ ਵਿਰੋਧ ਕਰਦਾ ਹੈ ਤੇ ਉਨ੍ਹਾਂ ਦੀ ਗੋਲੀ ਦਾ ਸ਼ਿਕਾਰ ਹੋ ਜਾਂਦਾ ਹੈ, ਜਦਕਿ ਦੂਜਾ ਰੇਲ ਗੱਡੀ ’ਚੋਂ ਛਾਲ ਮਾਰ ਕੇ ਬਚ ਜਾਂਦਾ ਹੈ। ਉਹ ਹੀ ਕਤਲ ਕਾਂਡ ਦਾ ਇਕਲੌਤਾ ਗਵਾਹ ਹੈ, ਪਰ ਕਾਤਲ ਉਸ ’ਤੇ ਹੀ ਝੂਠਾ ਇਲਜ਼ਾਮ ਲਗਾ ਕੇ ਪੂਰੇ ਸ਼ਹਿਰ ਨੂੰ ਭੜਕਾ ਦਿੰਦੇ ਹਨ ਅਤੇ ਉਸਦਾ ਭੀੜ ਹੱਥੋਂ ਕਤਲ ਕਰਵਾ ਕੇ ਹੀ ਦਮ ਲੈਂਦੇ ਹਨ। 

ਇਹ ਨਾਟਕ ਦਿਲਚਸਪ ਹਾਲਾਤ ਵਿੱਚ ਵਾਪਰਦਾ ਹੈ। ਇੱਕ ਪਾਸੇ ਦਲਿਤ ਜਾਨ ਬਚਾਉਣ ਲਈ ਵੇਸਵਾ ਸਾਹਮਣੇ ਬੇਨਤੀ ਲਈ ਆ ਰਿਹਾ ਹੈ, ਦੂਜੇ ਪਾਸੇ ਕਾਤਲ ਦਾ ਕਜ਼ਨ ਰਣਜੀਤ ਆਪਣੇ ਭਰਾ ਦਾ ਥਾਂ ਗਰੀਬ ਬੰਦੇ ਨੂੰ ਹੀ ਅਦਾਲਤ ਵਿੱਚ ਦੋਸ਼ੀ ਠਹਿਰਾ ਦੇਣ ਲਈ ਝੂਠੇ ਬਿਆਨ ’ਤੇ ਦਸਤਖ਼ਤ ਕਰਵਾਏ ਜਾਣ ਦਾ ਸੌਦਾ ਕਰਨਾ ਚਾਹੁੰਦਾ ਹੈ। ਜਦੋਂ ਲਵਲੀਨ ਦਬਾਅ ਅਧੀਨ ਝੂਠੇ ਬਿਆਨ ’ਤੇ ਦਸਤਖ਼ਤ ਕਰਨ ਦੀ ਅਨੈਤਿਕਤਾ ਸਵੀਕਾਰ ਨਹੀਂ ਕਰਦੀ ਤਾਂ ਰਣਜੀਤ ਦਾ ਮੇਅਰ ਬਾਪ ਦੇਸ਼ ਦੇ ਵਿਕਾਸ ਅਤੇ ਇਸਦੇ ਸਭ ਤੋਂ ਵੱਡੇ ਨੇਤਾ ਦਾ ਰੂਪ ਧਾਰ ਕੇ ਆਪਣੇ ਚਮਤਕਾਰੀ ਪ੍ਰਭਾਵ ਹੇਠ ਦਸਤਖ਼ਤ ਕਰਵਾ ਹੀ ਲੈਂਦਾ ਹੈ। ਉਹ ਦੱਸਦਾ ਹੈ ਕਿ ਕਤਲ ਦਾ ਦੋਸ਼ੀ ਹਰਮੀਤ ਦੁਨੀਆਂ ਦੇ ਕਾਰਪੋਰੇਟੀ ਸਰਦਾਰਾਂ ਨੂੰ ਟੱਕਰ ਦੇ ਕੇ ਸਕਦਾ ਹੈ, ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਮਿਲ ਸਕਦੇ ਹਨ। ਇਹ ਇੱਕ ਨੀਚ ਦੇ ਬਦਲੇ ਦੇਸ਼ ਦੇ ਭਲੇ ਦਾ ਕਦਮ ਹੈ। ਲਵਲੀਨ ਨੂੰ ਗਲਤੀ ਦਾ ਅਹਿਸਾਸ ਤਾਂ ਹੋ ਜਾਂਦਾ ਹੈ, ਪਰ ਖੇਡ ਹੱਥੋਂ ਨਿਕਲ ਜਾਂਦੀ ਹੈ।  

ਇਸ ਨਾਟਕ ਦੀ ਸਭ ਤੋਂ ਵੱਡੀ ਖ਼ੂਬੀ ਇਹ ਰਹੀ ਕਿ ਪ੍ਰਮੁੱਖ ਭੂਮਿਕਾਵਾਂ ਨਿਭਾ ਰਹੇ ਸਾਰੇ ਕਲਾਕਾਰਾਂ ਨੇ ਬੰਦੇ ਦੇ ਅੰਦਰਲੇ ਬੰਦੇ ਦਾ ਚਿਹਰਾ ਜ਼ਾਹਰ ਕਰਨ ਕਰਨ ਦਾ ਬਖ਼ੂਬੀ ਯਤਨ ਕੀਤਾ। ਇਸ ਨਾਟਕ ਦੀ ਨਾਇਕਾ ਲਵਲੀਨ, ਜਿਸਦੀ ਭੂਮਿਕਾ ਪੂਜਾ ਕੈਥਵਾਲ ਨੇ ਅਦਾ ਕੀਤੀ, ਇੱਕੋ ਵੇਲੇ ਵੇਸਵਾ ਹੈ, ਨਿਆਂ ਪ੍ਰਤੀ ਸੰਵੇਦਨਸ਼ੀਲ ਹੈ ਤੇ ਅੰਦਰ ਜਾਤੀਵਾਦੀ ਭਾਵਨਾਵਾਂ ਵੀ ਵਸਾਈ ਬੈਠੀ ਹੈ। ਇਸੇ ਤਰ੍ਹਾਂ ਰਣਜੀਤ, ਜਿਸਦਾ ਰੋਲ ਆਂਸ਼ੁਲ ਨੇ ਅਦਾ ਕੀਤਾ, ਉਹ ਜਿਸਮ ਦਾ ਭੁੱਖਾ ਹੈ, ਆਪਣੇ ਕਜ਼ਨ ਦੇ ਬਚਾਅ ਲਈ ਭਾਰੀ ਰਕਮ ਵੀ ਅਦਾ ਕਰ ਸਕਦਾ ਹੈ; ਨਾ ਮੰਨਣ ਦੀ ਹਾਲਤ ਵਿੱਚ ਜਿਸਮਾਨੀ ਧੱਕਾ ਵੀ ਕਰ ਸਕਦਾ ਹੈ। ਇਸੇ ਤਰ੍ਹਾਂ ਹਰਜਾਪ ਵੱਲੋਂ ਅਦਾ ਕੀਤਾ ਮੇਅਰ ਦਾ ਕਿਰਦਾਰ ਹੈ, ਜਿਸ ਕੋਲ ਭੋਲੀ-ਭਾਲੀ ਲਵਲੀਨ ਦੇ ਮਨ ਨੂੰ ਮੋੜਾ ਦੇਣ ਵਾਲੀ ਚਮਤਕਾਰੀ ਭਾਸ਼ਾ ਹੈ। ਇਸ ਨਾਟਕ ਦੇ ਕੇਂਦਰ ’ਚ ਦਲਿਤ ਦੀ ਸੰਖੇਪ, ਪਰ ਸਸ਼ਕਤ ਭੂਮਿਕਾ ਹੈ। ਉਹ ਜਾਨ ਬਚਾ ਲੈਣ ਲਈ ਭੱਜ-ਦੌੜ ਰਿਹਾ ਹੈ, ਪਰ ਵੱਡੇ ਲੋਕਾਂ ਖ਼ਿਲਾਫ਼ ਗੋਲੀ ਨਹੀਂ ਦਾਗ ਸਕਦਾ, ਕਿਉਂਕਿ ਉਸਨੂੰ ਲਗਦਾ ਹੈ ਕਿ ਅਗਲੀ ਦੁਨੀਆਂ ਵਿੱਚ ਵੀ ਪਵਿੱਤਰ ਗ੍ਰੰਥ ਸਹਾਰਾ ਨਹੀਂ ਬਣ ਸਕਣਗੇ। ਇਹ ਭੂਮਿਕਾ ਭਰਤ ਸ਼ਰਮਾ ਨੇ ਅਦਾ ਕੀਤੀ। 

ਨਾਟਕ ਦਾ ਸਿਖ਼ਰ ਪਛਤਾਵੇ ਦੀ ਅੱਗ ਵਿੱਚ ਸੜਦੀ ਲਵਲੀਨ ਦਾ ਬਦਲਾ ਹੈ, ਜੋ ਉਹ ਉਸ ਸਮੇਂ ਲੈਂਦੀ ਹੈ, ਜਦੋਂ ਭੜਕੀ ਭੀੜ ਗਰੀਬ ਬੰਦੇ ਦਾ ਕਤਲ ਕਰ ਦਿੰਦੀ ਹੈ। ਇਸ ਨਾਟਕ ਦਾ ਨਿਰਦੇਸ਼ਨ ਅਨੀਤਾ ਸ਼ਬਦੀਸ਼ ਦਾ ਸੀ।

ਹੁਣ 4 ਦਸੰਬਰ ਨੂੰ ਹੋਵੇਗਾ ‘ਨਟੀ ਬਿਨੋਦਨੀ’: ਗੁਰਸ਼ਰਨ ਸਿੰਘ ਨਾਟ ਉਤਸਵ ਦੇ ਦੂਜੇ ਦਿਨ ਦੀ ਪੇਸ਼ਕਾਰੀ ‘ਨਟੀ ਬਿਨੋਦਨੀ’ ਵੀ ਸੁਚੇਤਕ ਰੰਗਮੰਚ ਵੱਲੋਂ ਹੀ ਹੋਵੇਗੀ। ਇਹ ਨਾਟਕ ਬੰਗਾਲੀ ਰੰਗਮੰਚ ਦੀ ਜ਼ਿੰਦਾ ਸ਼ਹੀਦ ‘ਨਟੀ ਬਿਨੋਦਨੀ’ ਦੀ ਸਵੈ-ਜੀਵਨੀ ’ਤੇ ਆਧਾਰਤ ਹੋਵੇਗਾ। ਉਹ ਨਾਟਕ ਦੀ ਦੁਨੀਆਂ ਨਾਲ ਕਿਵੇਂ ਜੁੜੀ ਤੇ ਕਿਨ੍ਹਾਂ ਹਾਲਾਤ ਵਿੱਚ ਸਦਾ ਲਈ ਰੰਗਮੰਚ ਤੋਂ ਵਿਦਾ ਹੋ ਗਈ; ਇਹ ਹੀ ਨਾਟਕ ਦੀ ਕਹਾਣੀ ਹੋਵੇਗੀ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Thursday, September 16, 2021

ਤਰਕਸ਼ੀਲ ਸੁਸਾਇਟੀ ਵੱਲੋਂ ਮਨਾਇਆ ਗਿਆ ਭਾ ਜੀ ਗੁਰਸ਼ਰਨ ਸਿੰਘ ਦਾ ਜਨਮ ਦਿਨ

 16th September 2021 at  12:09 PM

 ਅੱਜ ਸਰਕਾਰੀ ਹਾਈ ਸਕੂਲ ਜਵੱਦੀ ਵਿੱਖੇ ਹੋਇਆ ਵਿਸ਼ੇਸ਼ ਸਮਾਗਮ 


ਲੁਧਿਆਣਾ: 16 ਸਤੰਬਰ 2021: (ਸਤੀਸ਼ ਸਚਦੇਵਾ//ਕਾਰਤਿਕਾ ਸਿੰਘ ਅਤੇ ਪੰਜਾਬ ਸਕਰੀਨ ਡੈਸਕ)::

ਗੋਲੀਆਂ ਦੀਆਂ ਧਮਕੀਆਂ, ਬੰਬ ਧਮਾਕਿਆਂ ਦੀਆਂ ਧਮਕੀਆਂ ਪਰ 
ਗੁਰਸ਼ਰਨ ਭਾਅ ਜੀ  ਡਟੇ ਰਹੇ। ਉਹਨਾਂ ਮਾੜੇ ਤੋਂ ਮਾੜੇ ਵੇਲਿਆਂ ਦੌਰਾਨ ਵੀ ਆਪਣੇ ਲੋਕ ਪੱਖੀ ਨਾਟਕਾਂ ਦਾ ਮੰਚਨ ਬੰਦ ਨਾ ਕੀਤਾ। ਉਹਨਾਂ ਸਰਕਾਰੀ ਜਬਰ ਦੀ ਵੀ ਗੱਲ ਕੀਤੀ ਅਤੇ ਮੁਤੱਸਬੀ ਕੱਟੜਪੁਣੇ ਨੂੰ ਵੀ ਲੰਮੇ ਹੱਥੀਂ ਲਿਆ। ਸਰਕਾਰ ਪ੍ਰਬੰਧਾਂ ਹੇਠ ਹੁੰਦੇ ਘੁਟਾਲਿਆਂ ਅਤੇ ਸਕੈਂਡਲਾਂ ਨੂੰ ਵੀ ਬੇਨਕਾਬ ਕੀਤਾ ਅਤੇ ਸਮਾਜਿਕ ਬੇਇਨਸਾਫੀਆਂ ਵੀ ਉਜਾਗਰ ਕੀਤੀਆਂ। ਸੁਰਜੀਤ ਪਾਤਰ ਹੁਰੀਂ ਕਹਿੰਦੇ ਹੀ ਰਹਿ ਗਏ ਕਿ: 
ਏਨਾ ਸਚ ਨਾ ਬੋਲ ਕਿ ਕੱਲਾ ਰਹਿ ਜਾਵੇਂ, ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ!

ਗੁਰਸ਼ਰਨ ਭਾਅ ਜੀ ਨੇ ਕਦੇ ਇਹ ਪ੍ਰਵਾਹ ਵੀ ਨਾ ਕੀਤੀ ਕਿ ਮੋਢਾ ਦੇਣ ਵਾਲੇ ਚਾਰ ਬੰਦੇ ਨਾਲ ਬਚੇ ਹਨ ਜਾਂ ਨਹੀਂ? ਉਹ ਲਗਾਤਾਰ ਬੜੀ ਬੇਰਹਿਮੀ ਨਾਲ ਸੱਚ ਬੋਲਦੇ ਚਲੇ ਗਏ। ਦੁਸ਼ਮਣ ਹੂਆ ਜ਼ਮਾਨ ਤੋਂ ਗਮ ਨਹੀਂ ਕੀਆ। ਬੜੀਆਂ ਧਮਕੀਆਂ ਆਉਂਦੀਆਂ ਰਹੀਆਂ ਪਰ ਭਾਈ ਮੰਨ ਸਿੰਘ ਜੀ ਨਾ ਰੁਕੇ। ਉਹ ਸੱਚ ਅੱਜ ਉਹਨਾਂ ਦੇ ਤੁਰ ਜਾਣ ਮਗਰੋਂ ਵੀ ਨਿਰੰਤਰ ਬੋਲਿਆ ਜਾ ਰਿਹਾ ਹੈ। ਉਹਨਾਂ ਦਾ ਤਿਆਰ ਕੀਤਾ ਕਾਫ਼ਿਲਾ ਲਗਾਤਾਰ ਵਿਸ਼ਾਲ ਹੁੰਦਾ ਜਾ ਰਿਹਾ ਹੈ। ਉਹਨਾਂ ਦੀ ਗੈਰ ਮੌਜੂਦਗੀ ਵਿਚ ਉਹਨਾਂ ਦੀ ਮੌਜੂਦਗੀ ਦਾ ਅਹਿਸਾਸ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ। ਧਮਕੀਆਂ ਦੇਣ ਵਾਲਿਆਂ ਦਾ ਤਾਂ ਹੁਣ ਕੋਈ ਨਾਮੋਨਿਸ਼ਾਨ ਵੀ ਨਹੀਂ ਜਾਣਦਾ ਪਰ ਗੁਰਸ਼ਰਨ ਭਾਅ ਜੀ ਦੇ ਡਰਾਮੇ ਥਾਂ ਥਾਂ ਅੱਜ ਵੀ ਖੇਡੇ ਜਾਂਦੇ ਹਨ। ਉਹਨਾਂ ਦੇ ਦਿਨ ਅੱਜ ਵੀ ਮਨਾਏ ਜਾਂਦੇ ਹਨ। ਆਏ ਦਿਨ ਕਲਾਕਾਰ ਉਹਨਾਂ ਦੇ ਦਿਨ ਹੀ ਤਾਂ ਮਨਾਉਂਦੇ ਹਨ। 

ਅੱਜ ਤਰਕਸ਼ੀਲ ਸੁਸਾਇਟੀ ਪੰਜਾਬ (ਇਕਾਈ ਲੁਧਿਆਣਾ) ਸਰਕਾਰੀ ਹਾਈ ਸਕੂਲ ਜਵੱਦੀ (ਲੁਧਿਆਣਾ) ਦੇ ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਵਿਸ਼ਵ ਪ੍ਰਸਿੱਧ ਰੰਗਕਰਮੀ ਭਾ ਜੀ ਗੁਰਸ਼ਰਨ ਸਿੰਘ ਉਰਫ ਭਾਈ ਮੰਨਾਂ ਸਿੰਘ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਲੋਕ ਕਲਾ ਮੰਚ ਮੁੱਲਾਪੁਰ ਦੇ ਨਿਰਦੇਸ਼ਕ ਮਾਸਟਰ ਸੁਰਿੰਦਰ ਸ਼ਰਮਾ ਮੁੱਖ ਬੁਲਾਰੇ ਵਜੋਂ ਵਿਸ਼ੇਸ਼ ਤੌਰ ਤੇ ਪਹੁੰਚੇ। ਤਰਕਸ਼ੀਲ ਸੁਸਾਇਟੀ ਵੱਲੋਂ ਜ਼ੋਨ ਮੁੱਖੀ ਜਸਵੰਤ ਜੀਰਖ, ਇਕਾਈ ਮੁੱਖੀ ਬਲਵਿੰਦਰ ਸਿੰਘ, ਸਤੀਸ਼ ਸੱਚਦੇਵਾ, ਪ੍ਰਿੰਸੀਪਲ ਹਰਭਜਨ ਸਿੰਘ, ਮਾਸਟਰ ਸੁਰਜੀਤ ਸਿੰਘ ਸਮੇਤ ਇਲਾਕੇ ਦੀਆਂ ਮੋਹਤਬਰ ਸ਼ਖ਼ਸੀਅਤਾਂ ਹਰਦੀਪ ਸਿੰਘ ਰੇਲਵੇ ਆਗੂ, ਪ੍ਰਿੰਸੀਪਲ ਹਰੀ ਕਿਸ਼ਨ, ਮਾਸਟਰ ਵੇਦ ਪ੍ਰਕਾਸ਼, ਰਮੇਸ਼ ਰਾਜਾ ਇਲੈਕਟ੍ਰੋਨਿਕ ਨੇ ਇਸ ਸਮੇਂ ਹਾਜ਼ਰੀ ਲਵਾਈ। ਸਮਾਜ ਵਿੱਚ ਤਰਕਸ਼ੀਲਤਾ ਫੈਲਾਉਣ ਲਈ ਯਤਨਸ਼ੀਲ ਆਗੁੂ ਸਤੀਸ਼ ਸੱਚਦੇਵਾ ਨੇ ਇਸ ਸਮੇਂ ਪੁੱਜੇ ਸਾਰੇ ਪਤਵੰਤੇ ਮਹਿਮਾਨਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਭਾ ਜੀ ਦੇ ਜੀਵਨ ਦੇ ਅਹਿਮ ਪੱਖਾਂ ਨੂੰ ਛੋਹਿਆ। ਮੁੱਖ ਬੁਲਾਰੇ ਮਾਸਟਰ ਸੁਰਿੰਦਰ ਸ਼ਰਮਾ ਨੇ ਭਾ ਜੀ ਗੁਰਸ਼ਰਨ ਸਿੰਘ ਨਾਲ ਨਾਟਕਾਂ ਦੇ ਖੇਤਰ ਵਿੱਚ ਨਿਭਾਏ ਲੰਮੇ ਸਮੇਂ ਦੀ ਦਾਸਤਾਨ ਸਾਂਝੀ ਕੀਤੀ। ਉਹਨਾਂ ਇਤਿਹਾਸਿਕ ਤੱਥਾਂ ਦੇ ਹਵਾਲੇ ਨਾਲ, ਸਾਡੇ ਪੁਰਖਿਆਂ ਦੇ ਇਤਿਹਾਸ ਨੂੰ ਅੱਜ ਦੀ ਵਿੱਦਿਆ ਵਿੱਚੋਂ ਖ਼ਾਰਜ ਕਰਨ ਦੀ ਗੱਲ ਕਰਦਿਆਂ, ਸਾਡੀਆਂ ਆਣ ਵਾਲੀਆਂ ਪੀੜ੍ਹੀਆਂ ਲਈ ਆਪਣੇ ਵਿਰਸੇ ਤੋਂ ਦੂਰ ਕੀਤੇ ਜਾਣ ਤੇ ਚਿੰਤਾ ਪ੍ਰਗਟਾਈ। ਉਹਨਾਂ ਵਿਦਿਆਰਥੀਆਂ ਦੇ ਸਰਟੀਫ਼ਿਕੇਟਾਂ ਉੱਪਰ ਪਿੱਤਾ ਦੇ ਨਾਮ ਨਾਲ ਮਾਤਾ ਦਾ ਨਾਮ ਦਰਜ ਕਰਵਾਉਣ ਦੀ ਪਿਰਤ ਪਾਉਣ ਲਈ ਭਾ ਜੀ ਗੁਰਸ਼ਰਨ ਸਿੰਘ ਦੀ ਮਹੱਤਵਪੂਰਨ ਪ੍ਰਾਪਤੀ ਬਾਰੇ ਵਰਨਣ ਕੀਤਾ। ਤਰਕਸ਼ੀਲ ਆਗੂ ਜਸਵੰਤ ਜੀਰਖ ਨੇ ਸਮਾਜ ਵਿੱਚ ਬੇ ਇਨਸਾਫ਼ ਖਤਮ ਕਰਨ ਲਈ ਇਨਸਾਫ਼, ਬਰਾਬਰਤਾ ਅਤੇ ਸਨਮਾਨ ਯੋਗ ਜੀਵਨ ਜਿਉਣ ਲਈ ਭਾ ਜੀ ਵੱਲੋਂ ਆਪਣੇ ਨਾਟਕਾਂ ਰਾਹੀਂ ਬਖੇਰੇ ਚਾਨਣ ਨੂੰ ਅੱਗੇ ਫੈਲਾਉਣ ਦਾ ਸੰਦੇਸ਼ ਦਿੱਤਾ। ਅੰਤ ਵਿੱਚ ਸਕੂਲ ਦੇ ਸਮੁੱਚੇ ਸਟਾਫ ਵੱਲੋਂ ਆਈਆਂ ਸਖਸੀਅਤਾਂ ਨੂੰ ਸਨਮਾਨਤ ਵੀ ਕੀਤਾ ਗਿਆ। ਸਕੂਲ ਦੀ ਮੁੱਖ ਅਧਿਆਪਿਕਾ ਸ੍ਰੀ ਮਤੀ ਕਿਰਨ ਗੁਪਤਾ  ਨੇ ਆਪਣੇ ਧਨਵਾਦੀ ਸ਼ਬਦਾਂ ਰਾਹੀਂ, ਇਸ ਸਮਾਗਮ ਵਿੱਚਂ ਬਹੁਤ ਹੀ ਉਸਾਰੂ ਸੇਧ ਦਿੰਦੀਆਂ ਗੱਲਾਂ ਸਿੱਖਣ ਦੀ ਪ੍ਰੋੜਤਾ ਕਰਦਿਆਂ ਪ੍ਰਸੰਸਾ ਕੀਤੀ। ਸਟੇਜ ਸੰਚਾਲਨ ਮਾਸਟਰ ਅਨਿਲ ਘਈ ਨੇ ਨਿਭਾਇਆ।

ਸੁਰਿੰਦਰ ਸ਼ਰਮਾ ਨੇ ਆਪਣੇ ਭਾਸ਼ਨ ਦੌਰਾਨ ਉਸ ਮਹਾਨ ਸ਼ਖ਼ਸੀਅਤ ਦੀ ਜ਼ਿੰਦਗੀ ਬਾਰੇ ਦੱਸਿਆ। ਉਹਨਾਂ ਹਾਲਾਤਾਂ ਬਾਰੇ ਦੱਸਿਆ ਜਿਹਨਾਂ ਵਿੱਚ ਗੁਰਸ਼ਰਨ ਭਾਅ ਜੀ ਨੇ ਹਨੇਰੀਆਂ ਦੇ ਬਾਵਜੂਦ ਸੱਚ ਦਾ ਚਿਰਾਗ ਜਗਾਈ ਅਤੇ ਇਸਨੂੰ ਮਸ਼ਾਲ ਬਣਾਇਆ। ਇਹੀ ਮਸ਼ਾਲ ਅੱਜ ਵੀ ਉਹਨਾਂ ਲੋਕਾਂ ਦੇ ਹੱਥ ਵਿੱਚ ਹੈ ਜਿਹੜੇ ਅੱਜ ਦੇ ਇਸ ਦਿਨ ਨੂੰ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾ ਰਹੇ ਹਨ। 

ਮੁੱਖ ਅਧਿਆਪਕਾ  ਮਤੀ ਕਿਰਨ ਗੁਪਤਾ ਨੇ ਵੀ ਧੰਨਵਾਦ ਕਰਦੇ ਸਮੇ ਗੁਰਸ਼ਰਨ ਭਾਅ ਜੀ ਵੱਲੋਂ ਦਿੱਤੇ ਗਏ ਉਹਨਾਂ ਸੁਨੇਹਿਆਂ ਦਾ ਜ਼ਿਕਰ ਕੀਤਾ ਜਿਹੜੇ ਗੁਰਸ਼ਰਨ ਭਾਅ ਜੀ ਉਰਫ ਭਾਈ ਮੰਨ ਸਿੰਘ ਹੁਰਾਂ ਨੇ ਸਿਹਤਮੰਦ ਸਮਾਜ ਦੀ ਸਥਾਪਨਾ ਲਈ ਦਿੱਤੇ। ਉਹਨਾਂ ਸੂੰਹੇਈਆਂ ਦੀ ਸਾਰਥਕਤਾ ਅੱਜ ਵੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾਂਦੀ ਹੈ। 

ਜਦੋਂ ਸਨਮਾਨ ਚਿੰਨ੍ਹ ਪ੍ਰਾਪਤ ਕਰਦੇ ਹੋਏ ਸੁਰਿੰਦਰ ਸ਼ਰਮਾ ਹੁਰਾਂ ਦੀ ਫੋਟੋ ਕਲਿੱਕ ਕੀਤੀ ਗਈ ਤਾਂ ਹਰ ਪਾਸੇ ਖੁਸ਼ੀ ਦੀ ਲਹਿਰ ਸੀ। ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਗੁਰਸ਼ਰਨ ਭਾਅ ਜੀ ਖੁਦ ਇਸ ਸਮਾਗਮ ਵਿਚ ਹਾਜ਼ਰ ਹੋਣ ਅਤੇ ਆਪਣੇ ਸੰਦੇਸ਼ ਨੂੰ ਫੈਲਾ ਰਹੇ ਇਸ ਮਾਸਟਰ ਸੁਰਿੰਦਰ ਸ਼ਰਮਾ ਦੇ ਸਨਮਾਨ ਤੇ ਮੁਸਕਰਾ ਰਹੇ ਹੋਣ। 

ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦੇ ਹੋਏ ਮਾਸਟਰ ਸੁਰਿੰਦਰ ਸ਼ਰਮਾ ਨੇ ਯਾਦ ਦੁਆਇਆ ਕਿ ਗੁਰਸ਼ਨ ਭਾਅ ਜੀ ਦੇ ਵਿਚਾਰਾਂ ਨਾਲ ਅਸੀਂ ਉਹਨਾਂ ਨੂੰ ਆਪਣੇ ਕੋਲ ਕੋਲ ਆਪਣੇ ਨੇੜੇ ਨੇੜੇ ਮਹਿਸੂਸ ਕਰਨ ਲੱਗਦੇ ਹਾਂ। ਸਕੂਲ ਦੀ ਵਿਦਿਆਰਥੀ ਵੀ ਇਸ ਮੌਕੇ ਬੜੇ ਉਤਸ਼ਾਹ ਵਿਚ ਨਜ਼ਰ ਆਏ। 
ਜਦੋਂ ਤੀਕ ਸਾਡੇ ਸੁਪਨਿਆਂ ਵਾਲਾ ਸਿਹਤਮੰਦ ਸਮਾਜ ਨਹੀਂ ਸਿਰਜਿਆ ਜਾਂਦਾ ਉਦੋਂ ਤੱਕ ਇਹ ਸਿਲਸਿਲਾ ਜਾਰੀ ਰਹਿਣਾ ਹੈ। ਕਦੇ ਤਰਕਸ਼ੀਲ ਸੋਸਾਇਟੀ ਬਣ ਕੇ, ਕਦੇ ਪੁਲਸ ਮੰਚ ਬਣ ਕੇ ਕਦੇ ਕੋਈ ਨਾਟਕ ਕਲਾ ਕੇਂਦਰ ਬਣ ਕੇ। ਸਕੂਲਾਂ, ਕਾਲਜਾਂ, ਗਲੀਆਂ, ਮੋਹੱਲਿਆਂ ਅਤੇ ਸ਼ਾਹ ਰਾਹਾਂ ਦੇ ਮੋੜਾਂ ਤੇ ਵੀ ਗੁਰਸ਼ਨ ਭਾਅ ਜੀ ਦੀ ਬੁਲੰਦ ਆਵਾਜ਼ ਸਾਨੂੰ ਚੇਤਾ ਕਰਾਉਂਦੀ ਹੈ ਸਾਡੇ ਹੀ ਫਰਜ਼ਾਂ ਦਾ। ਆਓ ਹੁਣ ਤਾਂ ਜਾਗ ਪਈਏ।  ਪਹਿਲਾਂ ਈ ਬੜੀ ਦੇਰ ਹੋ ਚੁੱਕੀ ਏ ਕਿਤੇ ਹੋਰ ਨਾ ਹੋ ਜਾਏ।  

Saturday, February 14, 2015

ਪ੍ਰੋ. ਅਜਮੇਰ ਸਿੰਘ ਔਲਖ ਦਾ ਸਨਮਾਨ ਸਮਾਰੋਹ


ਸੁਲੱਖਣਾ ਕਦਮ  ਸਾਬਤ ਹੋਵੇਗਾ ਲੋਕਪੱਖੀ ਸਮਾਜ ਦੀ ਉਸਾਰੀ ਵਿਚ !
ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫਲਾ ਵੱਲੋਂ ਕਿਰਤੀ ਲੋਕਾਂ ਦੇ ਉੱਘੇ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਨੂੰ ਭਾਈ ਲਾਲੋ ਕਲਾ ਸਨਮਾਨਨਾਲ ਸਨਮਾਨਿਆ ਜਾ ਰਿਹਾ ਹੈ। ਇਹ ਸਨਮਾਨ ਸਮਾਰੋਹ ਇੱਕ (1) ਮਾਰਚ ਦਿਨ ਐਤਵਾਰ ਨੂੰ ਮਾਨਸਾ ਜਿਲੇ ਦੇ ਪਿੰਡ ਰੱਲਾ  ਵਿਖੇ ਹੋ ਰਿਹਾ ਹੈ। ਇਹ ਸਮਾਰੋਹ, ਇਨਕਲਾਬੀ ਜਨਤਕ ਜਮਹੂਰੀ ਲਹਿਰ ਦੀਆਂ ਸੰਘਰਸ਼ਸ਼ੀਲ ਸ਼ਕਤੀਆਂ ਵੱਲੋਂ ਸਾਹਿਤਕ ਸਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਦੀ ਲੋਕ-ਪੱਖੀ ਕਲਾ ਤੇ ਉਸਦੇ ਕਲਾਕਾਰਾਂ ਨੂੰ ਸਨਮਾਨਣ ਦਾ ਸਮਾਰੋਹ ਹੈ।ਇਹ ਸਮਾਰੋਹ, ਸਮਾਜ ਅੰਦਰ ਲੋਕ-ਪੱਖੀ ਇਨਕਲਾਬੀ ਤਬਦੀਲੀ ਵਿਚ ਸਾਹਿਤਕ-ਸਭਿਆਚਾਰਕ ਖੇਤਰ ਦੀ ਲੋਕ-ਮੁਖੀ ਸਰਗਰਮੀ ਦੇ ਅਹਿਮ ਰੋਲ ਨੂੰ ਉਚਿਆਉਣ ਦਾ ਸਮਾਰੋਹ ਹੈ।ਇਹ ਸਮਾਰੋਹ,ਲੋਕਾਂ ਦੀ ਪੁੱਗਤ ਤੇ ਵੁੱਕਤ ਵਾਲੇ ਸਮਾਜ ਦੀ ਉਸਾਰੀ ਵਿਚ ਸੰਘਰਸ਼ਸ਼ੀਲ ਅਤੇ ਸਾਹਿਤਕ ਤਾਕਤਾਂ ਦੀ ਸਾਂਝ ਦਾ ਮਹੱਤਵ ਉਭਾਰਨ ਦਾ ਸਮਾਰੋਹ ਹੈ।
ਲੋਕ ਮੋਰਚਾ ਪੰਜਾਬ ਇਸ ਸੁਲੱਖਣੇ ਕਦਮ ਦੀ ਪ੍ਰਸੰਸਾ ਤੇ ਸਮਰਥਨ ਕਰਦਾ ਹੈ। ਮੋਰਚੇ ਦੇ ਕਾਰਕੁੰਨ ਸਮੂਹ ਲੋਕ ਹਿੱਸਿਆ ਨੂੰ ਇਸ ਸਮਾਰੋਹ ਵਿਚ ਸ਼ਾਮਲ ਹੋਣ ਦਾ ਸੱਦਾ ਦੇਣ ਲਈ ਚੱਲ ਰਹੀ ਮੁਹਿੰਮ ਵਿਚ ਸ਼ਾਮਲ ਹੋਣਗੇ। ਮੋਰਚੇ ਵੱਲੋਂ ਸੱਦਾ ਦਿੰਦਾ ਇੱਕ ਹੱਥ ਪਰਚਾ ਛਪਵਾਇਆ ਜਾ ਰਿਹਾ ਹੈ।
ਇਹ, ਪ੍ਰੋ. ਔਲਖ ਦੀ ਲੋਕ ਪੱਖੀ ਨਾਟਕਲਾ ਤੇ ਕਿਰਤ ਦਾ ਸਨਮਾਨ ਹੈ। ਪ੍ਰੋ. ਸਾਹਿਬ,ਪੁਰਾਣੀਆਂ ਰੂੜੀਵਾਦੀ ਕਦਰਾਂ ਕੀਮਤਾਂ, ਪਿਛਾਖੜੀ ਸੋਚਾਂ, ਜਾਤ ਪ੍ਰਬੰਧ, ਜਾਗੀਰੂ ਚੌਧਰ ਅਤੇ ਸਾਮਰਾਜੀ ਲੁੱਟ ਨੂੰ ਆਵਦੇ ਨਾਟ ਤੀਰਾਂ ਦੀ ਮਾਰ ਹੇਠ ਲਿਆਉਂਦੇ ਹਨ। ਆਵਦੀ ਨਾਟਕਲਾ ਰਾਹੀਂ ਔਰਤ ਬਰਾਬਰੀ ਦੇ ਹੱਕ ਵਿੱਚ ਆਵਾਜ ਉਠਾਉਂਦੇ ਹਨ। ਲੋਕਾਂ ਦੀ ਸੁਰਤੀ ਵਿੱਚ ਭਟਕਾਊ, ਪਾਟਕਪਾਊ ਤੇ ਗੁਲਾਮ ਜ਼ਹਿਨੀਅਤ ਭਰਨ ਲਈ ਹਾਬੜੀ ਫਿਰਦੀ ਫਿਰਕਾਪ੍ਰਸਤੀ ਆਵਦੇ ਨਾਟ ਨਿਸ਼ਾਨੇ ਨਾਲ ਫੁੰਡ ਧਰਦੇ ਹਨ।
ਲੋਕ ਮੋਰਚਾ ਪੰਜਾਬ,ਇਸ ਸਮਾਰੋਹ ਦੀ ਸਫਲਤਾ ਲਈ ਸਮੂਹ ਕਿਰਤੀ ਲੋਕਾਂ ਨੂੰ ਇਸ ਦੇ ਗਹਿਰੇ ਅਰਥਾਂ ਤੇ ਮਹੱਤਵ ਨੂੰ ਸਮਝਣ ਤੇ ਸਮਝਾਉਣ ਅਤੇ ਇਸ ਦੀ ਸਫਲਤਾ ਲਈ ਵੱਧ ਚੜ ਕੇ ਹਿੱਸਾ ਪਾਉਣ ਦਾ ਸੱਦਾ ਦਿੰਦਾ ਹੈ।ਇਸ ਸੁਲੱਖਣੇ ਤੇ ਸਲਾਹੁਣ ਯੋਗ ਸਮਾਰੋਹ ਵਿਚ ਅਤੇ ਸਥਾਨਕ ਪੱਧਰਾਂ ਉਪਰ ਤਿਆਰੀ ਵਜੋਂ ਹੋ ਰਹੀਆਂ ਸਰਗਰਮੀਆਂ ਵਿਚ ਹੁੰਮ ਹਮਾ ਕੇ ਸ਼ਾਮਲ ਹੋਣ ਦੀ ਅਪੀਲ ਕਰਦਾ ਹੈ।