12th November 2021 at 03:28 PM WhatsApp
ਸਾਹਿਤਿਕ ਹਲਕਿਆਂ ਵਿੱਚ ਸੋਗ ਦੀ ਲਹਿਰ
ਚੰਡੀਗੜ੍ਹ: 12 ਨਵੰਬਰ 2021: (ਕਰਮ ਵਕੀਲ//ਪੰਜਾਬ ਸਕਰੀਨ)::
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸੀਨੀਅਰ ਮੀਤ ਪ੍ਰਧਾਨ-ਡਾ. ਜੋਗਾ ਸਿੰਘ, ਜਨਰਲ ਸਕੱਤਰ-ਡਾ. ਸੁਖਦੇਵ ਸਿੰਘ ਸਿਰਸਾ, ਮੀਤ ਪ੍ਰਧਾਨ ਕਰਮ ਸਿੰਘ ਵਕੀਲ, ਸਕੱਤਰ ਜਗਦੀਪ ਸਿੱਧੂ, ਸਾਬਕਾ ਪ੍ਰਧਾਨ ਡਾ. ਸਰਬਜੀਤ ਸਿੰਘ, ਸਾਬਕਾ ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਕਾਰਜਕਾਰਨੀ ਮੈਂਬਰ ਗੁਰਨਾਮ ਕੰਵਰ ਅਤੇ ਡਾ. ਗੁਰਮੇਲ ਸਿੰਘ ਨੇ ਸ੍ਰੀ ਦਰਸ਼ਨ ਬੁੱਟਰ ਦੀ ਜੀਵਨ ਸਾਥਣ ਦੇ ਸਦੀਵੀ ਵਿਛੋੜੇ ਉਤੇ ਸ਼ੋਕ-ਗ੍ਰਸਤ ਪਰਿਵਾਰ ਅਤੇ ਸਨੇਹੀਆਂ ਨਾਲ ਆਪਣਾ ਦੁੱਖ ਸਾਂਝਾ ਕੀਤਾ ਹੈ।
ਬਹੁਤ ਸਾਰੇ ਸਾਹਿਤਿਕ ਸੰਗਠਨਾਂ ਅਤੇ ਹੋਰਨਾਂ ਸਾਹਿਤ ਸਭਾਵਾਂ ਨੇ ਵੀ ਸ਼੍ਰੀ ਬੁੱਟਰ ਦੀ ਜੀਵਨ ਸਾਥਣ ਸ੍ਰੀਮਤੀ ਹਰਮਿੰਦਰ ਕੌਰ ਬੁੱਟਰ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬਹੁਤ ਸਾਰੇ ਲੇਖਕਾਂ ਨੇ ਵੀ ਸ਼੍ਰੀ ਬੁੱਟਰ ਨਾਲ ਇਸ ਔਖੀ ਘੜੀ ਵੇਲੇ ਦੁੱਖ ਵੰਡਾਇਆ ਹੈ। ਭੋਗ ਦੀ ਤਾਰੀਖ ਬਾਰੇ ਵੀ ਅਸੀਂ ਛੇਤੀ ਹੀ ਜਾਣਕਾਰੀ ਦਿਆਂਗੇ।

No comments:
Post a Comment