Sunday 25th December 2022 at 01:34 PM
ਲੁਧਿਆਣਾ: 25 ਦਸੰਬਰ 2022: (ਪੰਜਾਬ ਸਕਰੀਨ ਡੈਸਕ)::
ਕਾਮਰੇਡ ਰੂਪਾ ਨਾਲ ਪੰਜਾਬ ਸਕਰੀਨ ਲਈ ਗੱਲਬਾਤ ਕਰਦਿਆਂ ਡਾਕਟਰ ਗੁਲਜ਼ਾਰ ਪੰਧੇਰ 03 ਮਾਰਚ 2018 ਦੀ ਫੋਟੋ |
ਇਸੇ ਦੌਰਾਨ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਵੀ ਲਿਖਾਰੀਆਂ ਨੂੰ ਸਰਪ੍ਰਸਤੀ ਦੇਣ ਵਾਲੇ ਉੱਘੇ ਸਮਾਜ ਸੇਵੀ ਕਾਮਰੇਡ ਰੂਪ ਸਿੰਘ ਰੂਪਾ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਰੂਪ ਸਿੰਘ ਰੂਪਾ ਉਹ ਸ਼ਖਸੀਅਤ ਸਨ ਜਿਹੜੇ ਸਾਹਿਤ ਤੇ ਸਿਖਿਆ ਦੇ ਮਸਲਿਆਂ ਨੂੰ ਸਮਰਪਤ ਹੋਕੇ ਬਾਕਾਇਦਾ ਪ੍ਰੋਜੈਕਟ ਬਣਾ ਕੇ ਵਿੱਤੀ ਸਹਾਇਤਾ ਦੇ ਕੇ ਅਮਲ ਵਿੱਚ ਲਿਆਉਂਦੇ ਹੁੰਦੇ ਸਨ।
ਇਸਦੇ ਨਾਲ ਹੀ ਉਹ ਵੀ ਖੁਦ ਪੁਸਤਕਾਂ ਪੜ੍ਹਨ ਦੇ ਬੜੇ ਸ਼ੌਕੀਨ ਸਨ। ਉਹ ਬੜੇ ਧਿਆਨ ਨਾਲ ਪੁਸਤਕਾਂ ਪੜ੍ਹਦੇ ਅਤੇ ਲੇਖਕਾਂ ਦੀ ਕਦਰ ਵੀ ਕਰਦੇ। ਸ਼ਬਦਾਂ ਵਾਲੀ ਕਦਰ ਦੇ ਨਾਲ ਨਾਲ ਉਹ ਲੇਖਕਾਂ ਨੰ ਮਾਲੀ ਸਹਾਇਤਾ ਵੀ ਦੇਈਏ ਕਰਦੇ ਸਨ। ਸਾਹਿਤਿਕ ਸਮਾਗਮਾਂ ਦੇ ਆਯੋਜਨਾਂ ਲਈ ਵੀ ਦਿਲ ਖੋਹਲ ਕੇ ਮਦਦ ਕਰਿਆ ਕਰਦੇ ਸਨ।
ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਡਾ. ਤੇਜਵੰਤ ਸਿੰਘ ਗਿੱਲ ,ਕਾਰਜਕਾਰੀ ਪ੍ਰਧਾਨ ਡਾ.ਸੁਰਜੀਤ ਬਰਾੜ ਘੋਲੀਆ ਨੇ ਮਹਿਸੂਸ ਕੀਤਾ ਕਿ ਰੂਪਾ ਜੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾਵੱਲੋਂ ਰੱਖੇ ਗਏ ਕਾਮਰੇਡ ਜਗਜੀਤ ਸਿੰਘ ਅਨੰਦ ਅਵਾਰਡ ਨੂੰ ਵਿੱਤੀ ਸਹਾਇਤਾ ਦੇ ਕੇ ਸ਼ੁਰੂ ਕਰਵਾਉਣ ਵਾਲੇ, ਲੇਖਕਾਂ ਅਤੇ ਅਕਾਡਮੀ ਨੂੰ ਗਾਹੇ ਬਗਾਹੇ ਵਿੱਤੀ ਸਹਾਇਤਾ ਦੇਣ ਵਾਲੇ ਅਤੇ ਕਿਸੇ ਵੇਲੇ ਅਕਾਡਮੀ ਦੀਆਂ ਚੋਣਾਂ ਕਰਾਉਣ ਦੀ ਸੁਹਿਰਦਤਾ ਨਾਲ ਡਿਊਟੀ ਨਿਭਾਉਣ ਵਾਲੇ ਆਗੂ ਸਨ।
ਸੰਘ ਦੇ ਜਨਰਲ ਸਕੱਤਰ ਸੁਰਜੀਤ ਜੱਜ ਨੇ ਰੂਪਾ ਜੀ ਦੇ ਵੱਡੇ ਲੇਖਕਾਂ ਗੁਲਜ਼ਾਰ ਸਿੰਘ ਸੰਧੂ, ਗੁਰਬਚਨ ਸਿੰਘ ਭੁੱਲਰ, ਬਲਬੀਰ ਮਾਧੋਪੁਰੀ,ਅਤੇ ਡਾ ਸਾਹਿਬ ਸਿੰਘ,ਸੁਰਿੰਦਰ ਸਿੰਘ ਦੁਸਾਂਝ,ਪ੍ਰੋ ਗੁਰਭਜਨ ਗਿੱਲ,ਸੁਰਜੀਤ ਪਾਤਰ ਨਾਲ ਡੂੰਘੇ ਨਿੱਜੀ ਸੰਬੰਧਾਂ ਨੂੰ ਯਾਦ ਕੀਤਾ।
ਸਹਾਇਕ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਜੋ ਕਿ ਉਹਨਾਂ ਨੂੰ ਆਪਣਾ ਸਾਥੀ, ਗੁਰੂ ਤੇ ਰਹਿਬਰ ਇਕੋ ਸਮੇਂ ਮੰਨਦੇ ਹਨ, ਨੇ ਦੱਸਿਆ ਕਿ ਉਹਨਾਂ ਦੇ ਕਾਮਰੇਡ ਜਗਜੀਤ ਸਿੰਘ ਆਨੰਦ ਨਾਲ ਅਤੇ ਨਵਾਂ ਜ਼ਮਾਨਾ ਅਖਬਾਰ ਨਾਲ ਬਹੁਤ ਹੀ ਨੇੜਲੇ ਸੰਬੰਧ ਰਹੇ ਹਨ।
ਅਦਾਰਾ 'ਸਮਾਂਤਰ ਨਜ਼ਰੀਆ 'ਦੇ ਉਹ ਪ੍ਰਮੁੱਖ ਸਹਿਯੋਗੀ ਸਨ। ਹੋਰਨਾਂ ਤੋਂ ਇਲਾਵਾ ਜਸਵੀਰ ਝੱਜ, ਜਸਪਾਲ ਮਾਨਖੇੜਾ, ਲਾਭ ਸਿੰਘ ਖੀਵਾ, ਡਾ. ਕੁਲਦੀਪ ਦੀਪ, ਅਰਵਿੰਦਰ ਕੌਰ ਕਾਕੜਾ, ਮਦਨਵੀਰਾ, ਮੱਖਣ ਮਾਨ, ਸਤਨਾਮ ਚਾਨਾ, ਗੁਰਦਿਆਲ ਦਲਾਲ, ਸੁਰਿੰਦਰ ਗਿੱਲ, ਸੁਰਿੰਦਰ ਰਾਮਪੁਰੀ, ਗੁਰਨਾਮ ਕੰਵਰ, ਡਾ. ਸਰਬਜੀਤ ਸਿੰਘ, ਭੁਪਿੰਦਰ ਸੰਧੂ, ਭੋਲਾ ਸਿੰਘ ਸੰਘੇੜਾ, ਹਰਜੀਤ ਸਰਕਾਰੀਆ, ਡਾ. ਬਲਵਿੰਦਰ ਸਿੰਘ ਚਹਿਲ, ਬਲਦੇਵ ਸਿੰਘ ਝੱਜ, ਜਰਨੈਲ ਰਾਮਪੁਰੀ, ਰਣਵੀਰ ਰਾਣਾ, ਤਰਸੇਮ, ਮੇਜਰ ਸਿੰਘ, ਡਾ. ਗੁਰਮੀਤ ਸਿੰਘ ਕਲਰਮਾਜਰੀ, ਡਾ. ਸੁਖਵੰਤ ਸਿੰਘ ਸੁੱਖੀ, ਤਰਲੋਚਨ ਝਾਂਡੇ,ਸ਼ਬਦੀਸ਼, ਸਾਹਿਬ ਸਿੰਘ, ਹਰਮੀਤ ਵਿਦਿਆਰਥੀ, ਅਤਰਜੀਤ, ਲਛਮਣ ਸਿੰਘ ਮਲੂਕਾ, ਹਰਭਜਨ ਬਾਜਵਾ, ਡਾ. ਅਨੂਪ ਸਿੰਘ, ਰਮੇਸ਼ ਯਾਦਵ, ਧਰਵਿੰਦਰ ਔਲੱਖ, ਜੈਪਾਲ, ਬੀਬਾ ਬਲਵੰਤ, ਭਜਨਵੀਰ ਸਿੰਘ, ਸੁਰਿੰਦਰ ਕੈਲੈ, ਹਰਬੰਸ ਹੀਉਂ, ਦੀਪ ਕਲੇਰ, ਤਲਵਿੰਦਰ ਸ਼ੇਰਗਿੱਲ, ਕਰਮ ਸਿੰਘ ਜ਼ਖ਼ਮੀ, ਭਗਵੰਤ ਰਸੂਲਪੁਰੀ, ਡਾ. ਸੁਰਜੀਤ ਬਰਾੜ, ਮਹਾਂਵੀਰ ਸਿੰਘ ਗਿੱਲ, ਦੀਪ ਦਿਲਬਰ, ਬਲਵੰਤ ਮਾਂਗਟ, ਅਨਿੱਲ ਫਤਿਹਗੜ੍ਹ ਜੱਟਾਂ, ਅਤੇ ਸਮੁੱਚੀ ਕਾਰਜਕਾਰਨੀ ਨੇ ਗਹਿਰਾ ਅਫਸੋਸ ਮਹਿਸੂਸ ਕੀਤਾ ਹੈ।
ਉਹਨਾਂ ਦੇ ਸਦੀਵੀ ਵਿਛੋੜੇ ਦੀ ਖਬਰ ਸੁਣਦਿਆਂ ਮੁਲਾਜਮ ਜੱਥੇਬੰਦੀਆਂ ਵਿਚ ਵੀ ਸੋਗ ਦੀ ਲਹਿਰ ਦੌੜ ਗਈ ਹੈ।ਇਹਨਾਂ ਵਿੱਚ ਪੀ.ਏ.ਯੂ.ਇੰਪਲਾਈਜ਼ ਯੂਨੀਅਨ,ਪੀ.ਏ.ਯੂ.ਪੈੰਸ਼ਨਰ ਅਤੇ ਰਿਟਾਇਰੀਜ ਅੇੈਸੋਸੀਏਸ਼ਨ ,ਸੁਬਾਰਡੀਨੇਟ ਸਰਵਿਸਜ਼ ਫ਼ੈਡਰੇਸ਼ਨ, ਅਤੇ ਸੂਬਾ ਕੌਸ਼ਲ ਭਾਰਤੀ ਕਮਿਊਨਿਸਟ ਪਾਰਟੀ ਸਾਮਿਲ ਹਨ। ਉਹਨਾਂ ਸਭ ਤੋਂ ਨੇੜੇ ਦੇ ਸਾਥੀ ਜ਼ਿਲ੍ਹਾ ਸਕੱਤਰ ਸੀ.ਪੀ.ਆਈ. ਡੀ.ਪੀ.ਮੌੜ ਅਤੇ ਅਮਰੀਕਾ ਵਸਦੇ ਸੀਨੀਅਰ ਕਾਂਗਰਸੀ ਆਗੂ ਚਰਨ ਸਿੰਘ ਗੁਰਮ ਨੂੰ ਵੀ ਪਰਿਵਾਰ ਦੀ ਤਰਾਂ ਅਸਹਿ ਸਦਮਾ ਪੁਜਾ ਹੈ।
No comments:
Post a Comment