Showing posts with label Prof. Jagmohan Singh. Show all posts
Showing posts with label Prof. Jagmohan Singh. Show all posts

Saturday, March 28, 2026

ਭਾਰਤੀ ਹਾਕਮ 23 ਮਾਰਚ ਦੇ ਸ਼ਹੀਦਾਂ ਦੇ ਬੁੱਤਾਂ ਨੂੰ ਹਾਰ ਤਾਂ ਪਹਿਨਾਉਂਦੇ ਹਨ

Jaswant Singh Zirakh on Saturday 28th March 2026 at 12:08 PM Regarding Martyr Day 3rd March  

ਪਰ ਉਹਨਾਂ ਦੇ ਵਿਚਾਰਾਂ ਨੂੰ ਨਹੀਂ ਅਪਣਾਉਂਦੇ:ਪ੍ਰੋ ਜਗਮੋਹਨ/ਐਡਵੋਕੇਟ ਜ਼ੀਰਖ


ਲੁਧਿਆਣਾ
: 28 ਮਾਰਚ 2026: (ਮੀਡੀਆ ਲਿੰਕ ਟੀਮ ਅਤੇ ਪੰਜਾਬ ਸਕਰੀਨ ਡੈਸਕ)::

ਵੱਖ ਵੱਖ  ਜਥੇਬੰਦੀਆਂ ਵੱਲੋਂ ਸਥਾਨਕ ਜ਼ਿਲ੍ਹਾ ਕਚਹਿਰੀ ਵਿਖੇ ਸਥਿਤ ਪੈਨਸ਼ਨਰ ਭਵਨ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਪ੍ਰੋ ਜਗਮੋਹਨ ਸਿੰਘ, ਹਰਪ੍ਰੀਤ ਜ਼ੀਰਖ, ਰਮਨਜੀਤ ਸੰਧੂ , ਜਸਵੰਤ ਜ਼ੀਰਖ, ਕਸਤੂਰੀ ਲਾਲ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਜਨਤਕ ਜਮਹੂਰੀ ਜਥੇਬੰਦੀਆਂ ਦੇ ਨੁਮਾਇੰਦਿਆਂ  ਨੇ ਸ਼ਮੂਲੀਅਤ ਕੀਤੀ। ਵੀਡੀਓ ਵੀ ਦੇਖ ਸਕਦੇ ਹੋ ਇਥੇ ਕਲਿੱਕ ਕਰਕੇ 

                                               ਵੀਡੀਓ ਵੀ ਦੇਖ ਸਕਦੇ ਹੋ ਇਥੇ ਕਲਿੱਕ ਕਰਕੇ 

ਪ੍ਰੋਗਰਾਮ ਦੀ ਸ਼ੁਰੂਆਤ  ਕਸਤੂਰੀ ਲਾਲ ਅਤੇ ਸਤੀਸ਼ ਸੱਚਦੇਵਾ ਵੱਲੋਂ ਗਾਏ ਇਨਕਲਾਬੀ ਗੀਤਾਂ ਉਪਰੰਤ ਸ਼ਹੀਦਾਂ ਨੂੰ ਫੁੱਲ ਭੇਂਟ ਕਰਨ ਨਾਲ ਹੋਈ।  ਇਸ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰਿਆਂ ਐਡਵੋਕੇਟ ਹਰਪ੍ਰੀਤ ਜ਼ੀਰਖ ਅਤੇ ਪ੍ਰੋਫੈਸਰ ਜਗਮੋਹਨ ਸਿੰਘ ਨੇ ਕਿਹਾ ਕਿ ਸ਼ਹੀਦਾਂ ਦੇ ਦਿਨ ਮਨਾਉਣਾ ਮਹਿਜ਼ ਇੱਕ ਰਸਮ ਬਣ ਕੇ ਨਾ ਰਹਿ ਜਾਵੇ, ਸਗੋਂ ਸ਼ਹੀਦਾਂ ਦਾ ਦਿਨ ਉਨ੍ਹਾਂ ਵੱਲੋਂ ਚਿਤਵੇ ਲੁੱਟ ਰਹਿਤ ਸਮਾਜ ਸਿਰਜਣ ਦੇ ਕਾਰਜ ਨੂੰ ਅੱਗੇ ਤੋਰਨ ਵਜੋਂ ਹੋਣਾ ਚਾਹੀਦਾ ਹੈ। 

ਵੀਡੀਓ ਵੀ ਦੇਖ ਸਕਦੇ ਹੋ ਇਥੇ ਕਲਿੱਕ ਕਰਕੇ 

ਸਮਾਗਮ ਵਿੱਚ ਚੇਤੇ ਕਰਵਾਇਆ ਗਿਆ ਕਿ ਸ਼ਹੀਦ ਭਗਤ ਸਿੰਘ ਜੋ ਕਿ ਗਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਰੂਸੀ ਇਨਕਲਾਬੀ ਆਗੂ ਲੈਨਿਨ ਨੂੰ ਆਪਣਾ ਆਦਰਸ਼ ਮੰਨਦਾ ਸੀ ਅਤੇ ਰੂਸ ਵਾਂਗ ਭਾਰਤ ਵਿੱਚ ਵੀ ਇਨਕਲਾਬ ਰਾਹੀਂ ਸਮਾਜਵਾਦ ਸਥਾਪਿਤ ਕਰਨਾ ਚਾਹੁੰਦਾ ਹੈ। ਵੀਡੀਓ ਵੀ ਦੇਖ ਸਕਦੇ ਹੋ ਇਥੇ ਕਲਿੱਕ ਕਰਕੇ 

ਹਰਪ੍ਰੀਤ ਜ਼ੀਰਖ ਨੇ ਮੁਗਲ ਰਾਜ ਵੇਲੇ ਤੋਂ ਅੱਜ ਤੱਕ ਦਾ ਇਤਿਹਾਸਿਕ ਪਿਛੋਕੜ ਸਾਂਝਾ ਕਰਦਿਆਂ ਹਕੂਮਤੀ ਜ਼ੁਲਮਾਂ ਖਿਲਾਫ ਵੱਖ ਗੁਰੂਆਂ ਅਤੇ ਉਹਨਾਂ ਤੋਂ ਬਾਅਦ ਗਦਰ ਲਹਿਰ ਸਮੇਤ 23 ਮਾਰਚ ਦੇ ਸ਼ਹੀਦਾਂ ਵੱਲੋਂ ਸਾਮਰਾਜੀ ਲੁੱਟ ਖ਼ਿਲਾਫ਼ ਨਿਭਾਈ ਸ਼ਾਨਾਮੱਤੀ ਭੂਮਿਕਾ ਨੂੰ ਬਾਖੂਬੀ ਪੇਸ਼ ਕੀਤਾ। ਉਹਨਾਂ ਮੌਜੂਦਾ ਭਾਰਤੀ ਹਾਕਮਾਂ ਦੀ ਅੰਗਰੇਜ਼ਾਂ ਨਾਲ ਤੁਲਨਾ ਕਰਦਿਆਂ ਕਿਹਾ ਕਿ ਇਹ ਸ਼ਹੀਦਾਂ ਦੇ ਬੁੱਤਾਂ ਨੂੰ ਹਾਰ ਤਾਂ ਪਹਿਨਾਉਂਦੇ ਹਨ ਪਰ ਉਹਨਾਂ ਦੀ ਵਿਚਾਰ ਅਪਨਾਉਣ ਤੋਂ ਭੱਜਦੇ  ਹਨ। ਇਸ ਦਾ ਸਬੂਤ ਅੰਗਰੇਜ਼ੀ ਰਾਜ ਤੋਂ ਵੀ ਖਤਰਨਾਕ ਕਾਨੂੰਨ ਅੱਜ ਵੀ ਭਾਰਤ ਵਿੱਚ ਲਾਗੂ ਕਰਨ ਤੋਂ ਮਿਲਦਾ ਹੈ,ਜਿਹਨਾਂ ਰਾਹੀਂ ਸਰਕਾਰ ਦੀ ਅਲੋਚਨਾ ਕਰਨ ਵਾਲੇ ਲੇਖਕਾਂ/ਬੁੱਧੀਜੀਵਿਆਂ/ ਪੱਤਰਕਾਰਾਂ/ਸਮਾਜਿਕ ਕਾਰਕੁਨਾਂ ‘ਤੇ ਝੂਠੇ ਕੇਸ ਦਰਜ ਕਰਕੇ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ।

ਵੀਡੀਓ ਵੀ ਦੇਖ ਸਕਦੇ ਹੋ ਇਥੇ ਕਲਿੱਕ ਕਰਕੇ 

ਪ੍ਰੋ.ਜਗਮੋਹਨ ਸਿੰਘ ਨੇ ਕਿਹਾ  ਕਿ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੇ ਇਨਕਲਾਬ ਜ਼ਿੰਦਾਬਾਦ ਦੇ ਨਾਲ ਸਾਮਰਾਜਵਾਦ ਮੁਰਦਾਬਾਦ ਦਾ ਨਾਅਰਾ ਵੀ ਦਿੱਤਾ ਸੀ,ਪਰ ਮੌਜੂਦਾ ਸਰਕਾਰਾਂ ਜਾਣ ਬੁੱਝਕੇ ਇਸ ਮੁਰਦਾਬਾਦ ਵਾਲੇ ਨਾਅਰੇ ਨੂੰ ਨਜ਼ਰ ਅੰਦਾਜ਼ ਕਰ ਰਹੀਆਂ ਹਨ, ਜਦੋਂ ਕਿ ਸਾਮਰਾਜੀ ਮੁਲਕ ਗਰੀਬ ਮੁਲਕਾਂ ਦੇ ਕੁਦਰਤੀ ਸਰੋਤਾਂ ਦੀ ਲੁੱਟ ਕਰਦੇ ਆ ਰਹੇ ਹਨ। ਮੌਜੂਦਾ ਸਮੇਂ  ਸਾਮਰਾਜੀ ਅਮਰੀਕਾ ਅਤੇ ਇਜ਼ਰਾਇਲ ਵੱਲੋਂ ਵਿਸ਼ਵ ਊਰਜਾ ਮੰਡੀ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਨਿਹੱਕੀ ਜੰਗਾਂ ਰਾਹੀਂ ਕੁਦਰਤੀ ਸਰੋਤਾਂ ਤੇ ਕਬਜ਼ਾ ਕਰਨ ਲਈ ਮਨੁੱਖਤਾ ਲਈ ਖਤਰਾ ਬਣ ਰਹੇ ਹਨ, ਜਿਸ ਦੀ ਮਾਰ ਪੂਰੇ ਵਿਸ਼ਵ ਨੂੰ ਝੱਲਣੀ ਪੈ ਰਹੀ ਹੈ।  ਬੁਲਾਰਿਆਂ ਨੇ ਮੌਜੂਦਾ ਸਮੇਂ ਵਿੱਚ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਵਿਦਿਆਰਥੀਆਂ, ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਦਿਖਾਏ ਰਾਹ ਤੇ ਚਲਦਿਆਂ ਸੰਘਰਸ਼ ਦੇ ਰਾਹ ਪੈ ਕੇ ਸਾਮਰਾਜੀ ਰਾਜ ਪ੍ਰਬੰਧ ਖ਼ਿਲਾਫ਼ ਉੱਠਣ ਦਾ ਸੰਦੇਸ਼ ਦਿੱਤਾ।

ਵੀਡੀਓ ਵੀ ਦੇਖ ਸਕਦੇ ਹੋ ਇਥੇ ਕਲਿੱਕ ਕਰਕੇ 

ਸਵਾਲਾਂ ਦੇ ਦੌਰ ‘ਚ ਉਜਾਗਰ ਬੱਦੋਵਾਲ, ਮਾਸਤਰ ਰਾਜਿੰਦਰ ਜੰਡਿਆਲੀ ਅਤੇ ਕਸਤੂਰੀ ਲਾਲ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਪ੍ਰੋ ਜਗਮੋਹਨ ਸਿੰਘ ਵੱਲੋਂ ਤਸੱਲੀ ਬਖ਼ਸ ਢੰਗ ਵਿੱਚ ਦਿੱਤੇ ਗਏ। 

ਵੀਡੀਓ ਵੀ ਦੇਖ ਸਕਦੇ ਹੋ ਇਥੇ ਕਲਿੱਕ ਕਰਕੇ 

ਅੰਤ ਵਿੱਚ  ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਜ਼ੀਰਖ ਨੇ ਧੰਨਵਾਦ ਕਰਦਿਆਂ ਸਾਰੀਆਂ ਜੱਥੇਬੰਦੀਆਂ ਨੂੰ ਇੱਕ ਮੰਚ ‘ਤੇ ਇਕੱਠੇ ਹੋਕੇ ਅਗਲਾ ਪ੍ਰੋਗਰਾਮ ਉਲੀਕਣ ਦਾ ਸੱਦਾ ਦਿੱਤਾ। ਇਸ ਵਿਚਾਰ ਚਰਚਾ ਵਿੱਚ ਮੁਲਾਜ਼ਮ ਆਗੂ ਸੁਖਵਿੰਦਰ ਲੀਲ੍ਹ ਨੇ ਮੰਚ ਸੰਚਾਲਨ ਬਾਖੂਬੀ ਨਿਭਾਇਆ। 

 ਵੀਡੀਓ ਵੀ ਦੇਖ ਸਕਦੇ ਹੋ ਇਥੇ ਕਲਿੱਕ ਕਰਕੇ 

ਇਸ ਵਿਚਾਰ ਚਰਚਾ ਦਾ ਸਮੁੱਚਾ ਪ੍ਰਬੰਧ  ਜਮਹੂਰੀ ਅਧਿਕਾਰ ਸਭਾ ਪੰਜਾਬ, ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ-ਪੰਜਾਬ, ਤਰਕਸ਼ੀਲ ਸੁਸਾਇਟੀ ਪੰਜਾਬ (ਲੁਧਿਆਣਾ) ਪੰਜਾਬ ਲੋਕ ਸੱਭਿਆਚਾਰ ਮੰਚ, ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਜੱਥੇਬੰਦੀਆਂ ਵੱਲੋਂ ਕੀਤਾ ਗਿਆ। ਵੀਡੀਓ ਵੀ ਦੇਖ ਸਕਦੇ ਹੋ ਇਥੇ ਕਲਿੱਕ ਕਰਕੇ 

ਇਸ ਯਾਦਗਾਰੀ ਸਮਾਗਮ ਵਿੱਚ ਔਰਤਾਂ ਦੀ ਗਿਣਤੀ ਵੀ ਸਲਾਘਾਯੋਗ ਸੀ ਜਿਹਨਾਂ ਵਿੱਚ  ਪ੍ਰਵੀਨ ਕੁਮਾਰੀ, ਅਮਨਦੀਪ ਕੌਰ, ਇੰਦਰਜੀਤ ਕੌਰ, ਪਰਮਜੀਤ ਕੌਰ ਸੁਨੇਤ,ਜਸਵੀਰ ਕੌਰ ਦੁਗਰੀ ਸਮੇਤ ਜੱਥੇਬੰਦੀਆਂ ਦੇ ਹੋਰ ਨੁਮਾਇੰਦਿਆਂ ਵਿੱਚ ਡਾ. ਹਰਬੰਸ ਗਰੇਵਾਲ, ਪ੍ਰੋ ਏ ਕੇ ਮਲੇਰੀ, ਅਰੁਣ ਕੁਮਾਰ, ਬਲਦੇਵ ਔਲਖ (ਕੈਨੇਡਾ),  ਐਡਵੋਕੇਟ ਨਰਿੰਦਰ, ਉੱਘੇ ਸਮਾਜ ਚਿੰਤਕ ਬਲਕੌਰ ਸਿੰਘ ਗਿੱਲ, ਡਾ ਬਲਵਿੰਦਰ ਔਲਖ, ਤਰਲੋਚਨ ਝਾਂਡੇ, ਬਲਵਿੰਦਰ ਸਿੰਘ, ਅਜਮੇਰ ਦਾਖਾ, ਪ੍ਰਮਜੀਤ ਸਿੰਘ, ਤਰਲੋਚਨ ਪਨੇਸਰ, ਧਰਮਪਾਲ ਸਿੰਘ, ਮਾਸਟਰ ਰੁਪਿੰਦਰ ਪਾਲ ਗਿੱਲ, ਮਾਸਟਰ ਪਰਮਜੀਤ ਪਨੇਸਰ, ਮਲਕੀਤ ਮਾਲੜਾ ਤੇ ਹੋਰ ਵੱਡੀ ਗਿਣਤੀ ਵਿੱਚ ਹਮਦਰਦ ਅਤੇ ਕਾਰਕੁੰਨ ਸ਼ਾਮਲ ਸਨ। ਵੀਡੀਓ ਵੀ ਦੇਖ ਸਕਦੇ ਹੋ ਇਥੇ ਕਲਿੱਕ ਕਰਕੇ 

ਕੁੱਲ ਮਿਲਾ ਕੇ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ। 

ਵੀਡੀਓ ਵੀ ਦੇਖ ਸਕਦੇ ਹੋ ਇਥੇ ਕਲਿੱਕ ਕਰਕੇ 

Friday, February 20, 2026

ਬੰਬ ਧਮਾਕੇ ਵਿੱਚ ਮਰ ਚੁੱਕੇ ਬੱਚੇ ਨੂੰ ਗੋਦ ਕਿਵੇਂ ਲਿਆ ਜਾਂਦਾ ਹੈ

Jagmohan Singh on Thursday 19th February 2026 at 7:52 PM Regarding Israeli Bombing of the Gaza Strip

ਪ੍ਰੋਫੈਸਰ ਜਗਮੋਹਨ ਸਿੰਘ ਹੁਰਾਂ ਦੀ ਇੱਕ ਹੋਰ ਸੰਵੇਦਨਸ਼ੀਲ ਕਾਵਿ ਰਚਨਾ 

ਫਲਸਤੀਨ ਵਿੱਚ ਗਾਜ਼ਾ ਪੱਟੀ ਦੇ ਰੋਜ਼ਾਨਾ ਜਨਜੀਵਨ ਜੀਵਨ ਅਤੇ ਸ਼ਰਨਾਰਥੀ ਕੈਂਪ ਨੂੰ ਦਰਸਾਉਂਦੀ ਇਹ ਤਸਵੀਰ Pexels ਦੇ Hosny salah ਨੇ ਐਤਵਾਰ ਪਹਿਲੀ ਫਰਵਰੀ 2026 ਨੂੰ ਸ਼ਾਮੀ 05:48 ਵਜੇ ਕਲਿੱਕ ਕੀਤੀ 

ਲੁਧਿਆਣਾ: 20 ਫਰਵਰੀ 2026: (ਪੰਜਾਬ  ਸਕਰੀਨ ਡੈਸਕ)::

ਪ੍ਰੋਫੈਸਰ ਜਗਮੋਹਨ ਸਿੰਘ ਬਹੁਤ ਹੀ ਸੰਵੇਦਨਸ਼ੀਲ ਸ਼ਾਇਰ ਹਨ। ਉਹਨਾਂ ਦੀ ਸੋਚ ਕੌਮਾਂਤਰੀ ਪੱਧਰ ਦੀਆਂ ਘਟਨਾਵਾਂ ਨੂੰ ਦੇਖਦੀ ,  ਸੁਣਦੀ ਅਤੇ ਮਹਿਸੂਸ ਕਰਦੀ ਹੈ। ਉਹਨਾਂ ਦੀ ਸ਼ਾਇਰੀ ਵੀ ਦੂਰ ਦੁਰਾਡੇ ਦੀ ਮਨੁੱਖਤਾ ਨਾਲ ਸਾਂਝ ਰੱਖਦੀ ਹੈ। ਜਦੋਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਮਨੁੱਖਤਾ ਦਾ ਘਾਣ ਹੁੰਦਾ ਹੈ ਤਾਂ ਸ਼ਾਇਰ ਦੀ ਹੁੱਕ ਨਿਕਲਦੀ ਹੈ। ਪੰਜਾਬ ਅਤੇ ਦੇਸ਼ ਵਿੱਚ ਉਹਨਾਂ ਦੀ ਸਿਆਸੀ ਪ੍ਰਤੀਬੱਧਤਾ ਭਾਵੇਂ ਕਿਸੇ ਵੀ ਪਾਰਟੀ ਨਾਲ ਨਾ ਹੋਵੇ ਪਰ ਮਨੁੱਖਤਾ ਦੇ ਮਾਮਲੇ ਤੇ ਉਹ ਇਨਸਾਨੀਅਤ ਦਾ ਪ੍ਰਗਟਾਵਾ ਹਮੇਸ਼ਾਂ ਕਰਦੇ ਹਨ। ਹਾਲ ਹੀ ਵਿੱਚ ਜਦੋਂ ਗਾਜਾ ਪੱਟੀ 'ਤੇ ਬੰਬਾਂ ਦੀ ਵਰਖਾ ਕੀਤੀ ਗਈ ਤਾਂ ਉਹਨਾਂ ਉਦੋਂ ਵੀ ਹਾਅ ਦਾ ਨਾਅਰਾ ਮਾਰਿਆ। ਬੰਬ ਧਮਾਕੇ ਵਿੱਚ ਮਰਨ ਵਾਲੇ ਬੱਚਿਆਂ ਦੇ ਦਰਦ ਅਤੇ ਉਹਨਾਂ ਦੀ ਮਨੋ-ਅਵਸਥਾ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ। ਮਰ ਚੁੱਕੇ ਬੱਚੇ ਨੂੰ ਗੋਦ ਨੂੰ ਲੈਣਾ ਅਤੇ ਫਿਰ ਉਸ ਬੱਚੇ ਦੀ ਤਸਵੀਰ ਨੂੰ ਫਰੇਮ ਕਰਵਾ ਕੇ ਘਰ ਵਿੱਚ ਲਗਾਉਣਾ ਉਹਨਾਂ ਦੀ ਸੰਵੇਦਨਾ ਨੂੰ ਬੜੀ ਸ਼ਿੱਦਤ ਨਾਲ ਸਿਖਰਾਂ 'ਤੇ ਲਾਇ ਜਾਂਦਾ ਹੈ। ਲਓ ਪੜ੍ਹੋ ਤੁਸੀਂ ਵੀ ਇਹ ਕਾਵਿ ਰਚਨਾ ਜਿਹੜੀ ਤੁਹਾਨੂੰ ਹਲੂਣ ਕੇ ਰੱਖ ਦੇਵੇਗੀ। ਉਹਨਾਂ ਇਹ ਰਚਨਾ ਬੁੱਧਵਾਰ 18 ਫਰਵਰੀ ਨੂੰ ਲਿਖੀ ਅਤੇ ਵੀਰਵਾਰ 19 ,ਫਰਵਰੀ ਨੂੰ ਸਵੇਰੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ  ਇਹ ਰਚਨਾਂ ਦੱਸਦੀ ਹੈ ਕਿ ਬੰਬ ਧਮਾਕੇ ਵਿੱਚ ਮਰ ਚੁੱਕੇ ਬੱਚੇ ਨੂੰ ਗੋਦ ਕਿਵੇਂ ਲਿਆ ਜਾਂਦਾ ਹੈ! ਉਸਦੀ ਆਹ ਦੁਨੀਆ ਤੱਕ ਕਿਵੇਂ ਪਹੁੰਚਾਈ ਜਾਂਦੀ ਹੈ। ਸਾਹਿਤਿਕ ਖਬਰਾਂ ਅਤੇ ਰਚਨਾਵਾਂ ਲਈ ਸਾਹਿਤ ਸਕਰੀਨ ਵੀ ਪੜ੍ਹਦੇ ਰਹੋ......!

Sunday, February 05, 2023

ਦਹਾਕਿਆਂ ਤੋਂ ਕਿਓਂ ਲਟਕਦਾ ਆ ਰਿਹੈ ਬੁੱਢਾ ਦਰਿਆ ਦੇ ਪ੍ਰਦੂਸ਼ਣ ਦਾ ਮਾਮਲਾ?

Sunday 5th February 2023 at 5:38 PM

ਹੁਣ ਜਮਹੂਰੀ ਅਧਿਕਾਰ ਸਭਾ ਵੱਲੋਂ ਅਸਲੀ ਤੱਥ ਭਾਲਣ ਦੀ ਜਾਂਚ ਮੁਹਿੰਮ  


ਲੁਧਿਆਣਾ: 5 ਫ਼ਰਵਰੀ 2023: (ਪ੍ਰਦੀਪ ਸ਼ਰਮਾ//ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::

ਲੁਧਿਆਣਾ ਵਿੱਚ ਵਗਦੇ ਬੁੱਢਾ ਦਰਿਆ ਦੇ ਪ੍ਰਦੂਸ਼ਣ ਦਾ ਮਾਮਲਾ ਲਗਾਤਾਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਇਹ ਉਹੀ ਦਰਿਆ ਹੈ ਜਿੱਥੇ ਕਦੇ ਸਤਿਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਸਨ ਅਤੇ ਇਸ ਦੇ ਜ਼ੋਰਸ਼ੋਰ ਤੋਂ ਇਸ ਇਲਾਕੇ ਦੇ ਲੋਕਾਂ ਨੂੰ ਬਚਾਉਣ ਲਈ ਇਸ ਦਰਿਆ ਨੂੰ ਇਥੋਂ ਬੁੱਢਾ ਹੋ ਕੇ ਲੰਘਣ  ਲਈ ਕਿਹਾ ਸੀ। ਇਸ ਤਰ੍ਹਾਂ ਗੁਰੂਨਾਨਕ ਦੇਵ ਜੀ ਦੀ ਦੀ ਚਰਨ ਛੂਹ ਪ੍ਰਾਪਤ ਇਸ ਧਰਤੀ ਦੀ ਲੰਮੇ ਸਮੇਂ ਤੀਕ ਮਾਨਤਾ ਵੀ ਬਣੀ ਰਹੀ। ਇਸੀ ਥਾਂ 'ਤੇ ਇਤਿਹਾਸਿਕ ਗੁਰੂਦੁਆਰਾ ਗਊ ਘਾਟ ਪਾਤਸ਼ਾਹੀ ਪਹਿਲੀ ਵੀ ਮੌਜੂਦ ਹੈ ਜਿੱਥੇ ਅਕਸਰ ਰੌਣਕਾਂ ਲੱਗਦੀਆਂ ਹਨ -ਇਸ ਗੁਰਦੁਆਰਾ ਸਾਹਿਬ ਦੇ ਨਾਲ ਹੀ ਇੱਕ ਬਹੁਤ ਪ੍ਰਾਚੀਨ ਮੰਦਰ ਵੀ ਹੈ। ਬੁੱਢਾ ਦਰਿਆ ਦਾ ਸਾਫ ਸਵੱਛ ਪਾਣੀ ਇਥੋਂ ਹੋ ਕੇ ਲੰਘਿਆ ਕਰਦਾ ਸੀ ਜਿਸ ਵਿਛਕ ਲੋਕ ਇਸ਼ਨਾਨ ਵੀ ਕਰਦੇ ਸਨ ਅਤੇ ਇਸਦਾ ਜਲ ਪੀਣਾ ਵੀ ਚੰਗਾ ਸਮਝਦੇ ਸਨ। ਇਸ ਧਾਰਮਿਕ ਆਸਥਾ ਦੇ ਨਾਲ ਨਾਲ ਆਲੇ ਦੁਆਲੇ ਵੱਸਦੇ ਕਾਰੋਬਾਰੀਆਂ ਦੀਆਂ ਫੈਕਟਰੀਆਂ ਵਿੱਚੋਂ ਨਿਕਲਦਾ ਤੇਜ਼ਾਬੀ ਅਤੇ ਪ੍ਰਦੂਸ਼ਿਤ ਪਾਣੀ ਵੀ ਇਸ ਦਰਿਆ ਵਿੱਚ ਆ ਕੇ ਡਿੱਗਿਆ ਕਰਦਾ। ਇਸ ਤਰ੍ਹਾਂ ਇਹ ਸਾਫ ਸਵੱਛ ਪਾਣੀ ਹਰ ਪਲ ਗੰਧਲਾ ਹੁੰਦਾ ਚਲਾ ਗਿਆ। ਹੁਣ ਇਸ ਨੂੰ ਬੁੱਢਾ ਦਰਿਆ ਨਹੀਂ ਬਲਕਿ ਬੁੱਢਾ ਨਾਲਾ ਆਖਿਆ ਜਾਂਦਾ ਹੈ।  ਇਸਦਾ ਪਾਣੀ ਪ੍ਰਦੜੋਹਸਨ ਕਾਰਨ ਕਾਲੇ ਰੰਗ ਦਾ ਹੋ ਚੁੱਕਿਆ ਹੈ ਅਤੇ ਬਦਬੂ ਵੀ ਮਾਰਦਾ ਹੈ। ਬਰਸਾਤਾਂ ਵਿੱਚ ਇਹ ਪਾਣੀ ਕੁਝ ਵਗਣ ਵੀ ਲੱਗਦਾ ਹੈ। ਸ਼ਹਿਰ ਦੇ ਸੀਵਰੇਜ ਅਤੇ ਡੇਅਰੀਆਂ ਦਾ ਪਾਣੀ ਵੀ ਇਥੇ ਹੀ ਪੈਂਦਾ ਹੈ। ਕੁਝ ਹੋਰ ਸਰੋਤ ਵੀ ਹਨ ਜਿਹਨਾਂ ਦਾ ਪਾਣੀ ਅਤੇ ਹੋਰ ਗੰਧਲਾ ਮਵਾਦ ਇਥੇ ਆ ਕੇ ਡਿੱਗਦਾ ਹੈ। ਜਦੋਂ ਵੀ ਕਦੇ ਜਾਂਚ ਪੜਤਾਲ ਹੁੰਦੀ ਹੈ ਤਾਂ ਇੱਕ ਧਿਰ ਵੱਲੋਂ ਦੂਜੀ ਧਿਰ 'ਤੇ ਸਾਰਾ ਭਰ ਸੁੱਟ ਕੇ ਗੱਲ ਖੂਹ ਖਾਤੇ ਪੈ ਜਾਂਦੀ ਹੈ। ਕਈ ਸੰਸਥਾਵਾਂ ਇਸ ਬਾਰੇ ਸਰਗਰਮੀ ਨਾਲ ਅੱਗੇ ਵੀ ਆਈਆਂ ਪਰ ਪ੍ਰਦੂਸ਼ਣ ਦੂਰ ਹੋਣ ਵਾਲੇ ਪਾਸੇ ਕੋਈ ਠੋਸ ਗੱਲ ਨਾ ਬਣੀ। 

ਰਿਟਾਇਰਡ ਕਰਨਲ ਸੀ ਐਮ ਲਖਨਪਾਲ ਅਤੇ ਉਹਨਾਂ ਦੀ ਟੀਮ ਦੇ ਸਾਥੀਆਂ ਨੇ ਬੁੱਢਾ ਦਰਿਆ ਨੂੰ ਬਚਾਉਣ
ਲਈ ਚੇਤਨਾ ਜਗਾਉਣ ਦੇ ਮਕਸਦ ਨਾਲ ਬਾਕਾਇਦਾ ਕਈ ਪੜਾਵਾਂ ਵਿੱਚ ਪਦਯਾਤਰਾ ਵੀ ਆਰੰਭੀ ਹੋਈ ਹੈ।
ਇਹ ਤਸਵੀਰਾਂ ਉਸ ਵੇਲੇ ਦੀਆਂ ਹੀ ਹਨ।  ਇਸੇ ਤਰ੍ਹਾਂ ਕਈ ਹੋਰ ਉਪਰਾਲੇ ਵੀ ਹੁੰਦੇ ਰਹੇ ਹਨ 
ਹੁਣ ਬੁੱਢਾ ਦਰਿਆ ਦਾ ਪ੍ਰਦੂਸ਼ਣ ਦੂਰ ਕਰਨ ਦੇ ਦਾਅਵਿਆਂ ਅਤੇ ਉਪਰਾਲਿਆਂ ਦੀ ਪੜਤਾਲ ਦਾ ਕੰਮ ਜਮਹੂਰੀ ਅਧਿਕਾਰ ਸਭਾ ਵੀ ਆਪਣੇ ਹੱਥ ਵਿੱਚ ਲੈ ਰਹੀ ਹੈ। ਸੁਆਲ ਹੁਣ ਵੀ ਉਹੀ ਹੈ ਕਿ ਇਹਨਾਂ ਦਾਅਵਿਆਂ ਦੇ ਬਾਵਜੂਦ ਹੁਣ ਤੱਕ ਕਿਓਂ ਲਟਕਦਾ ਆ ਰਿਹੈ ਬੁੱਢਾ ਦਰਿਆ ਦੇ ਪ੍ਰਦੂਸ਼ਣ ਦਾ ਮਾਮਲਾ? ਜਮਹੂਰੀ ਅਧਿਕਾਰ ਸਭਾ ਇਸਦਾ ਪਤਾ ਲਗਾਉਣ ਲਈ ਪੂਰੀ ਤਰ੍ਹਾਂ ਸਰਗਰਮ ਹੈ। ਜਮਹੂਰੀ ਅਧਿਕਾਰ ਸਭਾ ਵੱਲੋਂ ਲੋਕਾਂ ਦੀ ਸਿਹਤ ਉੱਤੇ ਪੈ ਰਹੇ ਪ੍ਰਭਾਵਾਂ ਅਤੇ ਇਸ ਸਮੱਸਿਆ ਦੇ ਹੱਲ ਸੰਬੰਧੀ ਉਪਰਾਲਿਆਂ ਬਾਰੇ ਬਾਕਾਇਦਾ ਜਾਂਚ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ। 

ਅੱਜ ਜਮਹੂਰੀ ਅਧਿਕਾਰ ਸਭਾ ਪੰਜਾਬ ( ਜਿਲ੍ਹਾ ਲੁਧਿਆਣਾ ) ਦੀ ਮੀਟਿੰਗ ਜਸਵੰਤ ਜੀਰਖ ਦੀ ਪ੍ਰਧਾਨਗੀ ਹੇਠ ਸਥਾਨਕ ਬੀਬੀ ਅਮਰ ਕੌਰ ਯਾਦਗਾਰੀ ਮੀਟਿੰਗ ਹਾਲ ਵਿੱਖੇ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਸਭਾ ਦੇ ਸੀਨੀਅਰ ਆਗੂ ਡਾ ਹਰਬੰਸ ਸਿੰਘ ਗਰੇਵਾਲ ਦੀ ਧਰਮ ਪਤਨੀ ਸਵਰਨ ਕੌਰ ਅਤੇ ਮੈਂਬਰ ਰਹੇ ਸਤਨਾਮ ਸਿੰਘ ਦੁੱਗਰੀ ਦੇ ਪਿਤਾ ਦੇ ਸਦੀਵੀ ਵਿਛੋੜੇ ਲਈ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ।

ਮੀਟਿੰਗ ਦੌਰਾਨ ਸਭਾ ਦੀ ਸੂਬਾ ਕਮੇਟੀ ਵੱਲੋਂ ਜ਼ੀਰਾ ਸ਼ਰਾਬ ਫ਼ੈਕਟਰੀ ਵੱਲੋਂ ਫੈਲਾਏ ਜਾਂਦੇ ਵਾਤਾਵਰਣ ਪ੍ਰਦੂਸ਼ਨ ਰਾਹੀਂ ਲੋਕਾਂ ਦੀ ਸਿਹਤ , ਪਸ਼ੂਆਂ, ਬਨਸਪਤੀ ਅਤੇ ਫਸਲਾਂ ਉੱਪਰ ਪੈ ਰਹੇ ਖ਼ਤਰਨਾਕ ਪ੍ਰਭਾਵਾਂ ਬਾਰੇ ਜਾਰੀ ਕੀਤੀ ਤੱਥਾਂ ਤੇ ਅਧਾਰਤ ਰਿਪੋਰਟ ਸੰਬੰਧੀ ਚਰਚਾ ਕੀਤੀ ਗਈ।

ਅਗਲੇ ਕੰਮਾਂ ਦੀ ਵਿਉਂਤਬੰਦੀ ਕਰਦਿਆਂ ਲੁਧਿਆਣਾ ਵਿੱਚੋਂ ਵਗਦੇ ਬੁੱਢਾ ਦਰਿਆ ਦੇ ਪ੍ਰਦੂਸ਼ਤ ਪਾਣੀ ਦਾ, ਲੋਕਾਂ ਦੀ ਸਿਹਤ 'ਤੇ ਪੈ ਰਹੇ ਗਲਤ ਪ੍ਰਭਾਵਾਂ ਬਾਰੇ ਇੱਕ ਤੱਥ ਖੋਜ ਰਿਪੋਰਟ ਜਾਰੀ ਕਰਨ ਦਾ ਫੈਸਲਾ ਲਿਆ ਗਿਆ। ਮੀਟਿੰਗ ਦੌਰਾਨ ਇਸ ਸੰਬੰਧੀ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਜੋ 11 ਫ਼ਰਵਰੀ ਤੋਂ ਆਪਣਾ ਕੰਮ ਹੈਬੋਵਾਲ ਇਲਾਕੇ ‘ਚੋਂ ਤੱਥ ਇਕੱਠੇ ਕਰਨਾ ਸ਼ੁਰੂ ਕਰੇਗੀ। ਇਹ ਕਮੇਟੀ ਇਸ ਬੁੱਢਾ ਦਰਿਆ ਉਰਫ ਬੁੱਢਾ ਨਾਲੇ  ਦੇ ਦੋਵੇਂ ਪਾਸੇ ਵੱਸਦੇ ਲੋਕਾਂ ਨੂੰ ਮਿਲਕੇ ਉਹਨਾਂ ਦੀਆਂ ਸਮੱਸਿਆਵਾਂ ਅਤੇ ਹੱਲ ਬਾਰੇ ਇੱਕ ਰਿਪੋਰਟ ਜਾਰੀ ਕਰੇਗੀ ਅਤੇ ਲੋਕ ਚੇਤਨਾ ਪੈਦਾ ਕਰਨ ਹਿੱਤ ਵੱਡੀ ਪੱਧਰ ਤੇ ਮੁਹਿੰਮ ਚਲਾਕੇ ਲੋਕਾਂ ਦੇ ਸਹਿਯੋਗ ਨਾਲ ਅਗਲਾ ਪ੍ਰੋਗਰਾਮ ਤਹਿ ਕੀਤਾ ਜਾਵੇਗਾ। ਲੁਧਿਆਣਾ ਵਿੱਖੇ ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਵੱਲੋਂ ਹੋ ਰਹੀ ਕਾਨਫਰੰਸ ਬਾਰੇ ਜਾਣਕਾਰੀ ਦਿੰਦਿਆਂ ਸਭਾ ਦੇ ਸੂਬਾ ਪ੍ਰਧਾਨ ਪ੍ਰੋ ਜਗਮੋਹਨ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਇਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

ਮੀਟਿੰਗ ਵਿੱਚ ਸਭਾ ਦੇ ਸੂਬਾ ਪ੍ਰਧਾਨ ਪ੍ਰੋ ਜਗਮੋਹਨ ਸਿੰਘ , ਸੂਬਾ ਮੀਤ ਪ੍ਰਧਾਨ ਪ੍ਰੋ ਏ ਕੇ ਮਲੇਰੀ ਸਮੇਤ ਵਿੱਤ ਸਕੱਤਰ ਪ੍ਰਮਜੀਤ ਸਿੰਘ, ਐਡਵੋਕੇਟ ਹਰਪ੍ਰੀਤ ਸਿੰਘ ਜੀਰਖ, ਬਲਵਿੰਦਰ ਸਿੰਘ,   ਮਾਸਟਰ ਪ੍ਰਮਜੀਤ ਸਿੰਘ ਪਨੇਸਰ, ਮਾ ਜਰਨੈਲ ਸਿੰਘ, ਮਾਸਟਰ  ਸੁਰਜੀਤ ਸਿੰਘ, ਅਰੁਣ ਕੁਮਾਰ, ਰਾਕੇਸ਼ ਆਜ਼ਾਦ, ਪ੍ਰਿੰਸੀਪਲ ਅਜਮੇਰ ਦਾਖਾ ਅਤੇ ਕਰਤਾਰ ਸਿੰਘ ਸ਼ਾਮਲ ਸਨ। ਹੁਣ ਦੇਖਣਾ ਹੈ ਕਿ ਜਮਹੂਰੀ ਅਧਿਕਾਰ ਸਭਾ ਦੀ ਇਹ ਜਾਂਚ ਕਮੇਟੀ ਸਾਰੀਆਂ ਪਰਤਾਂ ਫਰੋਲ ਕੇ ਕਿਹੜੇ ਕਿਹੜੇ ਗੁੱਝੇ ਭੇਦ ਬਾਹਰ ਲੈ ਕੇ ਆਉਂਦੀ ਹੈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Friday, January 27, 2023

ਸ਼ਰਾਬ ਫੈਕਟਰੀ ਦੇ ਖਿਲਾਫ ਲੋਕ ਪੱਖੀ ਲੇਖਕ ਡਟੇ ਜਮਹੂਰੀ ਅਧਿਕਾਰ ਸਭਾ ਦੇ ਨਾਲ

Friday 27th January 2023 at 02:01 PM Whatsapp 

ਮਾਲਬਰੋਜ਼ ਸ਼ਰਾਬ ਫੈਕਟਰੀ ਖਿਲਾਫ AFDR ਵੱਲੋਂ ਪ੍ਰੈਸ ਕਾਨਫਰੰਸ 

*ਕਿਹਾ-ਇਹ ਪ੍ਦੂਸ਼ਣ ਜ਼ਮੀਨ,ਪਾਣੀ,ਹਵਾ ਅਤੇ ਵਾਤਾਵਰਣ ਦਾ ਕਰ ਰਿਹੈ ਅਥਾਹ ਨੁਕਸਾਨ

*ਮਨੁੱਖੀ ਜੀਵਨ ਦੇ ਨਾਲ ਨਾਲ ਪਸ਼ੂ-ਪੰਛੀਆਂ ਲਈ ਵੀ ਖਤਰਨਾਕ ਖਤਰਾ ਬਣਿਆ ਇਹ ਪ੍ਰਦੂਸ਼ਣ 


ਫਿਰੋਜ਼ਪੁਰ
//ਲੁਧਿਆਣਾ: 27 ਜਨਵਰੀ 2023: (ਪੰਜਾਬ ਸਕਰੀਨ ਬਿਊਰੋ)::

ਉਂਝ ਤਾਂ ਕਲਮਾਂ ਵਾਲੇ ਪ੍ਰਗਤੀਵਾਦੀ ਲੇਖਕ ਮੁੱਢ ਤੋਂ ਹੀ ਲੋਕ ਸੰਘਰਸ਼ਾਂ ਤੋਂ ਪ੍ਰਭਾਵਿਤ ਹੁੰਦੇ ਵੀ ਆਏ ਹਨ ਅਤੇ ਪ੍ਰਭਾਵਿਤ ਕਰਦੇ ਵੀ ਆਏ ਹਨ। ਅਜਿਹੇ ਲੇਖਕ ਇਹਨਾਂ ਸੰਘਰਸ਼ਾਂ ਵਿਚ ਸਰਗਰਮ ਵੀ ਅਕਸਰ ਪਾਉਂਦੇ ਰਹੇ ਹਨ ਪਰ ਹੁਣ ਇੱਕ ਵਕਫ਼ੇ ਮਗਰੋਂ ਇੱਕ ਵਾਰ ਫੇਰ ਲੋਕ ਪੱਖੀ ਲੇਖਕ ਖੁੱਲ੍ਹ ਕੇ ਸੰਘਰਸ਼ਾਂ ਵਿਚ ਆ ਖਲੋਏ ਹਨ। ਫਿਰੋਜ਼ਪੁਰ ਦੇ ਲੇਖਕਾਂ ਹਰਮੀਤ ਵਿਦਿਆਰਥੀ, ਪ੍ਰੋ ਗੁਰਤੇਜ ਕੋਹਾਰਵਾਲਾ ਅਤੇ ਮੇਘਰਾਜ ਰੱਲਾ ਨੇ ਖੁੱਲ੍ਹ ਕੇ ਪ੍ਰੋਫੈਸਰ ਜਗਮੋਹਨ ਹੁਰਾਂ ਦੀ ਟੀਮ ਨਾਲ ਸਾਥ ਦੇਣ ਦਾ ਐਲਾਨ ਕੀਤਾ ਹੈ। ਇਹ ਲੇਖਕ ਵੀ ਸ਼ਰਾਬ ਫੈਕਟਰੀ ਵਾਲੇ ਮੁੱਦੇ 'ਤੇ ਲੋਕਾਂ ਨਾਲ ਆ ਖੜੋਤੇ ਹਨ। ਲੋਕਾਂ ਦੀ ਸਿਹਤ ਅਤੇ ਆਰਥਿਕਤਾ ਆਰਥਿਕਤਾ ਉੱਤੇ ਡਾਕਾ ਮਾਰਨ ਵਾਲੇ ਹਰ ਰੁਝਾਣ ਅਤੇ ਸਿਸਟਮ ਦੇ ਖਿਲਾਫ ਲੇਖਕਾਂ ਦੀ ਕਲਮ ਜਾਗ੍ਰਤੀ ਪੈਦਾ ਕਰਦੀ ਹੀ ਰਹੀ ਹੈ। 
 
(ਫਿਰੋਜ਼ਪੁਰ) ਜ਼ੀਰਾ ਇਲਾਕੇ ਦੀ ਮਲਬਰੋਜ਼ ਇੰਟਰਨੈਸ਼ਨਲ ਸ਼ਰਾਬ ਤੇ ਕੈਮੀਕਲ ਫੈਕਟਰੀ ਕਰੀਬ 50 ਪਿੰਡਾਂ ਦੇ ਜਲ,ਪਾਣੀ,ਜ਼ਮੀਨ,ਹਵਾ,ਪਸ਼ੂ ਪੰਛੀਆਂ,ਮਨੁੱਖੀ ਹੋਂਦ ਤੇ ਵਾਤਾਵਰਣ ਨੂੰ ਬੇਹੱਦ ਮਾੜੇ ਰੁੱਖ ਪ੍ਭਾਵਿਤ ਕਰ ਰਹੀ ਹੈ। ਜਿਸ ਕਰਕੇ ਬੰਦ ਕੀਤੀ ਗਈ ਇਸ ਫੈਕਟਰੀ ਦੇ ਮਾਲਕਾਂ ਦੇ ਸਮੁੱਚੇ ਕਾਰੋਬਾਰ ਦੀ ਬਰੀਕੀ ਤੇ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਫੈਕਟਰੀ ਵਲੋਂ ਹੁਣ ਤੱਕ ਇਲਾਕੇ ਦੀ ਆਬੋ-ਹਵਾ, ਪਾਣੀ,ਮਨੁੱਖਾਂ,ਪਸ਼ੂਆਂ ਤੇ ਫਸਲਾਂ ਦੇ ਕੀਤੇ ਨੁਕਸਾਨ ਦੀ ਭਰਵੀਂ ਪੜਤਾਲ ਕਿਸੇ ਸੇਵਾ ਮੁਕਤ ਹਾਈਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਕੀਤੀ ਜਾਵੇ ਅਤੇ ਇਸ ਨੁਕਸਾਨ ਦੀ ਭਰਪਾਈ ਫੈਕਟਰੀ ਮਾਲਕਾਂ ਤੋਂ ਕੀਤੀ ਜਾਵੇ।
 
ਇਹ ਵਿਚਾਰ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਧਾਨ ਪੋ੍ ਜਗਮੋਹਨ ਸਿੰਘ ਤੇ ਜਨਰਲ ਸਕੱਤਰ ਪਿ੍ਤਪਾਲ ਸਿੰਘ ਨੇ ਅੱਜ ਇੱਥੇ ਫ਼ਿਰੋਜ਼ਪੁਰ ਦੇ ਪ੍ਰਬੁੱਧ ਲੇਖਕਾਂ ਪ੍ਰੋ.ਗੁਰਤੇਜ ਕੋਹਾਰਵਾਲਾ, ਮੇਘ ਰਾਜ ਰੱਲਾ ਅਤੇ ਹਰਮੀਤ ਵਿਦਿਆਰਥੀ ਦੀ ਹਾਜ਼ਰੀ ਵਿੱਚ ਕੀਤੀ ਇੱਕ ਪੈ੍ਸ ਕਾਨਫਰੰਸ ਵਿੱਚ ਸਭਾ ਦੀ 14 ਮੈਂਬਰੀ ਤੱਥ-ਖੋਜ ਟੀਮ ਵਲੋ ਤਿਆਰ ਕੀਤੀ ਰਿਪੋਰਟ ਰਲੀਜ਼ ਕਰਦਿਆਂ ਪ੍ਰਗਟ ਕੀਤੇ  ਅਤੇ ਪੰਜਾਬ ਭਰ ਵਿੱਚ ਸਨਅਤਾਂ ਵਲੋਂ ਫੈਲਾਏ ਜਾਂਦੇ ਪ੍ਦੂਸ਼ਣ ਦਾ ਪਤਾ ਲਾ ਕੇ ਪ੍ਦੂਸ਼ਣ ਦੇ ਜਿੰਮੇਵਾਰ ਸਨਅਤਕਾਰਾਂ ਤੋਂ ਨਾ ਸਿਰਫ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ ਬਲਕਿ ਇਹਨਾਂ ਸਨਅਤਾਂ ਨੂੰ ਬੰਦ ਕਰਕੇ ਪ੍ਦੂਸ਼ਣ ਕੰਟਰੋਲ ਚ ਅਣਗਹਿਲੀ ਤੇ ਮਿਲੀਭੁਗਤ ਵਾਲੇ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। 

ਇਸ ਤਰ੍ਹਾਂ ਬੇਰੁਜ਼ਗਾਰ ਹੋਣ ਵਾਲਿਆਂ ਲਈ ਢੁਕਵੇਂ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ। ਕਮੇਟੀ ਨੇ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਵਸਨੀਕਾਂ,ਪ੍ਦੂਸ਼ਣ ਖਿਲਾਫ ਸੰਘਰਸ਼ਸ਼ੀਲ ਸਾਝਾਂ ਮੋਰਚਾ ਦੇ ਆਗੂਆਂ,ਵੱਖ ਵੱਖ ਬੀਮਾਰੀਆਂ ਦੇ ਮਰੀਜਾਂ ਦੇ ਵਿਚਾਰ ਸੁਣੇ ਤੇ ਫੈਕਟਰੀ ਦੇ ਆਲੇ ਦੁਆਲੇ ਦੇ ਖੇਤਾਂ,ਪਾਣੀ ਦੇ ਬੋਰਾਂ,ਬੰਦ ਪਈ ਸਹਿਕਾਰੀ ਖੰਡ ਮਿੱਲ ਦਾ ਜਾਇਜਾ ਲਿਆ,ਪ੍ਦੂਸ਼ਣ ਬਾਰੇ ਮਿਲੀਆਂ ਵੱਖ ਵੱਖ ਰਿਪੋਰਟਾਂ ਤੇ ਦਸਤਾਵੇਜ਼ਾਂ ਦਾ ਨਿਰੀਖਣ ਕੀਤਾ ਤੇ ਮਾਹਰਾਂ ਦੇ ਇਸ ਵਿਸ਼ੇ ਬਾਰੇ ਬਿਆਨ ਪੜ੍ਹੇ। 

ਕਮੇਟੀ ਨੇ ਜਿਥੇ ਜੁਲਾਈ ਮਹੀਨੇ ਤੋਂ ਪ੍ਦੂਸ਼ਣ ਖਿਲਾਫ ਸੰਘਰਸ਼ ਕਰ ਰਹੇ 50 ਪਿੰਡਾਂ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ,ਉਥੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅੰਦੋਲਨ ਨੂੰ ਜਬਰੀ ਦਬਾਉਣ ਦੀ ਪਹੁੰਚ ਤਿਆਗ ਕੇ ਲੋਕਾਂ ਦੇ ਸੁਆਲਾਂ ਤੇ ਸਮਸਿਆਵਾਂ ਨੂੰ ਗੰਭੀਰਤਾ ਨਾਲ ਲਿਆ ਜਾਵੇ। ਸਭਾ ਦੀ ਕਮੇਟੀ ਨੇ ਬੰਦੀ ਕੀਤੀ ਗਈ ਫੈਕਟਰੀ ਦੇ ਹੁਣ ਤੱਕ ਅਰਸੇ ਦੌਰਾਨ ਫੈਕਟਰੀ ਦੇ ਬੇਰੋਕ ਟੋਕ ਚਲਣ ਨਾਲ ਹੋਏ ਵਾਤਾਵਰਣ ਦੇ ਨੁਕਸਾਨ ਨੂੰ ਅੰਗਣ ਲਈ ਉਚ ਪੱਧਰੀ ਜਾਂਚ ਵਿਗਿਆਨਕ ਤਰੀਕੇ ਨਾਲ ਕਰਵਾਈ ਜਾਵੇ। 

ਨਾਲ ਹੀ ਇਹ ਮੰਗ ਵੀ ਕੀਤੀ ਗਈ ਕਿ ਪਿੰਡਾਂ ਦੇ ਲੋਕਾਂ ਤੇ ਪਸ਼ੂਆਂ ਨੂੰ ਪ੍ਦੂਸ਼ਣ ਕਾਰਨ ਲੱਗੀਆਂ ਬੀਮਾਰੀਆਂ ਦੀ ਜਾਂਚ ਤੇ ਇਲਾਜ ਲਈ ਪੀਜੀਆਈ,ਏਮਜ਼ ਤੇ ਪੀਏਯੂ ਦੇ ਮਾਹਰ ਡਾਕਟਰਾਂ ਵਾਲਾ ਹੈਲਥ ਸੈਂਟਰ ਫੌਰਨ ਸਥਾਪਤ ਕੀਤਾ ਜਾਵੇ,ਮਨੁੱਖੀ ਸ਼ਰੀਰਾਂ ਅੰਦਰ ਘਾਤਕ ਰਸਾਇਣਾਂ ਦੇ ਅੰਸ਼ਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ,ਜਿਹੜੇ ਜਾਨਲੇਵਾ ਬੀਮਾਰੀਆਂ ਲਈ ਜਿੰਮੇਵਾਰ ਹਨ। ਮਲਬਰੋਜ਼ ਫੈਕਟਰੀ ਕੁੱਝ ਜ਼ਹਿਰੀਲੇ ਰਸਾਇਣਾਂ ਦੀ ਵਿਕਰੀ ਦੇ ਜੋ ਇਸ਼ਤਿਹਾਰ ਦਿੰਦੀ ਰਹੀ, ਜਿਸ ਦਾ ਸਰਕਾਰੀ ਲਾਇਸੰਸ ਵੀ ਉਹਨਾਂ ਕੋਈ ਨਹੀਂ ਲਿਆ।ਉਸ ਦੀ ਜਾਂਚ ਉਚ ਤਕਨੀਕੀ ਜਾਂਚ ਏਜੰਸੀ ਨੂੰ ਸੌਂਪੀ ਜਾਵੇ। 

ਫੈਕਟਰੀ ਦੇ ਤੇਜ਼ਾਬੀ ਪਾਣੀ ਨਾਲ ਜਿਹਨਾਂ ਖੇਤਾਂ ਦੀਆਂ ਫਸਲਾਂ ਤਬਾਹ ਹੋਈਆਂ ਹਨ,ਉਹਨਾਂ ਖੇਤਾਂ ਦੀ ਮਿੱਟੀ ਦੀ ਨਿਰਪੱਖ ਜਾਂਚ ਮਿਆਰੀ ਲਬਾਟਰੀ ਤੋਂ ਕਰਵਾਈ ਜਾਵੇ। ਫੈਕਟਰੀ ਮਾਲਕਾਂ ਨੇ ਜਿਹਨਾਂ ਕਿਸਾਨਾਂ ਦੀ ਸਾਜਸ਼ੀ ਢੰਗਾਂ ਨਾਲ ਜਮੀਨਾਂ ਹਥਿਆਈਆਂ ਹਨ,ਉਸ ਬਦਲੇ ਫੈਕਟਰੀ ਮਾਲਕ ਤੇ ਕੇਸ ਦਰਜ ਕੀਤੇ ਜਾਣ। ਫੈਕਟਰੀ ਦੇ ਜ਼ਹਿਰੀਲੇ ਪਾਣੀ ਤੇ ਰਾਖ ਨਾਲ ਪੀੜਤ ਪੀ੍ਵਾਰਾਂ ਤੇ ਉਹਨਾਂ ਦੇ ਪਸ਼ੂਆਂ ਦੇ ਇਲਾਜ ਤੇ ਹਰਜਾਨੇ ਦਾ ਸਾਰਾ ਖਰਚਾ ਫੈਕਟਰੀ ਮਾਲਕ ਤੋਂ ਲਿਆ ਜਾਵੇ। 

ਫੈਕਟਰੀ ਕੋਲ ਲਾਇਸੰਸ ਈਥਨੋਲ ਬਣਾਉਣ ਦਾ ਹੈ,ਪਰ ਇਸ ਦੇ ਕਾਰੋਬਾਰ ਚ ਕਈ ਹੋਰ ਖਤਰਨਾਕ ਕੈਮੀਕਲਾਂ ਦੀ ਵਿਕਰੀ ਵੀ ਹੁੰਦੀ ਹੈ ਜਿਸ ਵਿੱਚ ਪੋਟਾਸ਼ੀਅਮ ਸਾਈਨਾਈਡ ਆਦਿ ਸ਼ਾਮਲ ਹਨ। ਇਸ ਸਬੰਧੀ ਜਾਂਚ ਬਰੀਕੀ ਨਾਲ ਕੀਤੀ ਜਾਵੇ। ਫੈਕਟਰੀ ਚ ਕੰਮ ਕਰਦੇ ਰਹੇ ਮਜ਼ਦੂਰਾਂ ਲਈ ਸਿਹਤ ਸਹੂਲਤਾਂ ਦਾ ਲੋੜੀਂਦਾ ਪ੍ਬੰਦ ਨਹੀਂ ਹੈ। ਕਮੇਟੀ ਦਾ ਮੰਨਣਾ ਹੈ ਕਿ ਜੀਰੇ ਇਲਾਕੇ ਦੇ 50 ਪਿੰਡਾਂ ਦਾ ਸੰਘਰਸ਼ ਹੱਕੀ ਹੈ,ਉਹਨਾਂ ਦੇ ਇੱਕ ਇੱਕ ਸ਼ਬਦਾਂ ਤੇ ਗੌਰ ਕਰਨੀ ਬਣਦੀ ਹੈ। 

ਫੈਕਟਰੀ ਦੇ ਪ੍ਦੂਸ਼ਿਤ ਪਾਣੀ ਤੇ ਰਾਖ ਨੇ ਲੋਕਾਂ ਦੇ ਸਿਹਤਮੰਦ ਜੀਵਨ ਜਿਉਣ ਦੇ ਅਧਿਕਾਰ ਦੀ ਘੋਰ ਉਲੰਘਣਾ ਕੀਤੀ ਹੈ। ਲੋਕਾਂ ਦੇ ਜੀਵਨ ਦਾ ਵਿਨਾਸ਼ ਕਰਕੇ ਮਲਬਰੋਜ਼ ਫੈਕਟਰੀ ਨੇ ਉਹ ਭੂਮਿਕਾ ਨਿਭਾਈ ਹੈ,ਜੋ ਭੂਪਾਲ ਤਰਾਸਦੀ(1984) ਨੇ ਤਬਾਹੀ ਕਰਕੇ ਨਿਭਾਈ ਸੀ। 

ਮਲਬਰੋਜ਼ ਫੈਕਟਰੀ ਦਾ ਮਾਲਕ ਦਾ ਸ਼ਰਾਬ ਦਾ ਕਾਰੋਬਾਰ ਪੰਜਾਬ,ਹਰਿਆਣਾ,ਰਾਜਸਥਾਨ,ਯੂਪੀ ਤੇ ਦਿੱਲੀ ਰਾਜਾਂ ਤੱਕ ਫੈਲਿਆ ਹੋਇਆ ਹੈ। ਉਸ ਨੇ ਤਰ੍ਹਾਂ ਤਰ੍ਹਾਂ ਦੇ ਤੱਥ-ਕੰਡੇ ਵਰਤ ਕੇ ਫੈਕਟਰੀ ਸਥਾਪਤ ਕੀਤੀ ਤੇ ਫੈਕਟਰੀ ਕਾਰਨ ਹੋਏ ਨੁਕਸਾਨ ਨੂੰ ਰਾਜਕੀ ਤੇ ਮਾਲੀ ਤਾਕਤ ਵਰਤ ਕੇ ਲੋਕਾਂ ਸਾਹਮਣੇ ਨਹੀਂ ਆਉਣ ਦਿੱਤਾ। ਹੋਰ ਤਾਂ ਹੋਰ ਪੰਜਾਬ ਤੇ ਹਰਿਆਣੇ ਹਾਈ ਕੋਰਟ ਨੇ ਵੀ ਲੋਕਾਂ ਦੀ ਆਵਾਜ਼ ਨੂੰ ਪਹਿਲ ਦੇਣ ਦੀ ਥਾਂ ਇਸ ਪੂੰਜੀਪਤੀ ਦੇ ਮੁਨਾਫੇ ਨੂੰ ਪਹਿਲ ਦਿੱਤੀ। 

ਸੰਘਰਸ਼ ਦੌਰਾਨ ਕਿਸਾਨ ਆਗੂਆਂ,ਹੋਰ ਬੁੱਧੀਜੀਵੀਆਂ ਤੇ ਮੋਰਚਾ ਹਮਾਇਤੀਆਂ ਖਿਲਾਫ ਦਰਜ ਕੇਸ ਫੌਰਨ ਰੱਦ ਕੀਤੇ ਜਾਣ,ਉਹਨਾਂ ਦੀਆਂ ਜ਼ਮੀਨਾਂ ਦਾ ਰਿਕਾਰਡ ਵਾਪਸ ਕੀਤਾ ਜਾਵੇ ਤੇ ਹੋਰ ਸਭ ਹੱਕੀ ਮੰਗਾਂ ਮੰਨੀਆਂ ਜਾਣ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Saturday, June 08, 2019

ਲੁਧਿਆਣਾ ਵਿੱਚ ਨਾਟਕ "ਮਿਊਜ਼ੀਅਮ" ਦੇ ਮੰਚਨ ਦਾ ਵਿਵਾਦ ਫਿਰ ਚਰਚਾ ਵਿੱਚ

Jun 8, 2019, 3:06 PM
ਲੋਕ ਸੁਰੱਖਿਆ ਮੰਚ ਨੇ ਲਿਖਿਆ ਪੰਜਾਬ ਦੇ ਸੱਭਿਆਚਾਰਕ ਮੰਤਰੀ ਨੂੰ ਪੱਤਰ 
ਲੁਧਿਆਣਾ: 8 ਜੂਨ 2019: (ਪੰਜਾਬ ਸਕਰੀਨ ਬਿਊਰੋ)::
ਲੁਧਿਆਣਾ ਦੇ ਐਸ ਸੀ ਡੀ ਸਰਕਾਰੀ ਕਾਲਜ ਵਿੱਚ ਮਰਾਠੀ ਲੇਖਿਕਾ ਰਸਿਕਾ ਅਗਾਸ਼ੇ ਦੇ ਬਹੁ ਚਰਚਿਤ ਨਾਟਕ ਮਿਊਜ਼ੀਅਮ ਦੇ ਮੰਚਨ ਦਾ ਮਾਮਲਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ। ਹਾਲਾਂਕਿ ਇਸ ਨਾਟਕ 'ਏ ਇਤਰਾਜ਼ ਉਠਾਉਣ ਵਾਲੇ ਸੰਗਠਨ ਬਜਰੰਗ ਦਲ ਨੇ ਹਾਲ ਹੀ ਵਿੱਚ ਦਾਅਵਾ ਕੀਤਾ ਸੀ ਕਿ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਉਹਨਾਂ ਕੋਲੋਂ ਸਮਿਤੀ ਕੇਂਦਰ ਵਾਲੇ ਦਫਤਰ ਵਿੱਚ ਆ ਕੇ ਮੁਆਫੀ ਮੰਗ ਲਈ ਸੀ ਪਰ ਕਾਲਜ ਦੇ ਸਟਾਫ ਨੇ ਇਸ ਮੁਆਫੀ ਦੀ ਕਦੇ ਵੀ ਪੁਸ਼ਟੀ ਨਹੀਂ ਕੀਤੀ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਕਾਲਜ ਦੇ ਸਟਾਫ ਨੂੰ ਉਹਨਾਂ ਦੇ ਇੱਕ ਮਿੱਤਰ ਵਕੀਲ ਨੇ ਸਖਤੀ ਨਾਲ ਕਿਹਾ ਹੈ ਕਿ ਉਹ ਕਦੇ ਵੀ ਇਸ ਸੰਬੰਧੀ ਮੁਆਫੀ ਨਾ ਮੰਗਣ। ਦੂਜੇ ਪਾਸੇ ਬਜਰੰਗ ਦਲ ਅਤੇ ਹੋਰ ਸੰਗਠਨ ਜਨਤਕ ਮੁਆਫੀ ਦੀ ਮੰਗ 'ਤੇ ਲਗਾਤਾਰ ਅੜੇ ਹੋਏ ਹਨ। ਇਸ ਸਾਰੇ ਵਿਵਾਦ ਵਿੱਚ ਕਾਲਜ ਦੇ ਸਟਾਫ ਵੱਲੋਂ ਪਹਿਲਾਂ ਹੀ ਕਾਫੀ ਵੱਡੀ ਰਕਮ ਖਰਚੀ ਜਾ ਚੁੱਕੀ ਹੈ ਜਿਸ ਬਾਰੇ ਉਹਨਾਂ ਨੇ ਕਦੇ ਮੀਡੀਆ ਕੋਲ ਕੋਈ ਕਨਸੋਅ ਵੀ ਨਹੀਂ ਕੱਢੀ। ਇਸਦੇ ਬਾਵਜੂਦ ਮਾਮਲੇ ਦਾ ਭਖਿਆ ਰਹਿਣਾ ਕਾਲਜ ਦੇ ਸਟਾਫ ਲਈ ਵੀ ਸਿਰਦਰਦੀ ਬਣਿਆ ਹੋਇਆ ਹੈ ਅਤੇ ਵਿਦਿਆਰਥੀਆਂ ਲਈ ਵੀ। ਇਹ ਮਾਨਸਿਕ ਦਬਾਅ ਇੱਕ ਟਾਰਚਰ ਵਾਂਗ ਜਾਰੀ ਹੈ। ਇਸਦਾ ਗੰਭੀਰ ਨੋਟਿਸ ਲਿਆ ਹੈ "ਲੋਕ ਸੁਰੱਖਿਆ ਮੰਚ" ਨੇ। 

ਮਰਾਠੀ ਲੇਖਿਕਾ ਰਸਿਕਾ ਅਗਾਸ਼ੇ ਦੇ ਬਹੁ ਚਰਚਿਤ ਨਾਟਕ ਮਿਊਜ਼ੀਅਮ ਦੇ ਮੰਚਨ ਨੂੰ ਲੈ ਕੇ ਹੁਡ਼ਦੰਗ ਕਰਨ ਵਾਲੇ ਕੱਟਡ਼ ਜਨੂੰਨੀ ਅਨਸਰਾਂ ਦੇ ਖਿਲਾਫ ਲੋਕ ਸੁਰੱਖਿਆ ਮੰਚ ਨੇ ਪੰਜਾਬ ਦੇ ਸੱਭਿਆਚਾਰਕ ਮੰਤਰੀ ਨੂੰ ਇੱਕ ਵਿਸ਼ੇਸ਼ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਅਜਿਹੇ ਅਨਸਰਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇ। 

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਬਜਰੰਗ ਦਲ ਨਾਮ ਦੇ ਹਿੰਦੂਤਵੀ ਸੰਗਠਨ ਨੇ ਆਪਣੇ ਸਹਿਯੋਗੀਆਂ ਨਾਲ ਰਲ ਕੇ ਲੁਧਿਆਣਾ ਦੇ ਸਤੀਸ਼ ਚੰਦਰ ਧਵਨ ਕਾਲਜ ਦੇ ਪ੍ਰਿੰਸੀਪਲ, ਇੱਕ ਮਹਿਲਾ ਪ੍ਰੋਫੈਸਰ ਅਤੇ ਕੁਝ ਵਿਦਿਆਰਥੀਆਂ ਦੇ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੰਨੀ ਪ੍ਰਮੰਨੀ ਮਰਾਠੀ ਲੇਖਿਕਾ ਰਸਿਕਾ ਅਗਾਸ਼ੇ ਦਾ ਇਹ ਨਾਟਕ  ਖੇਡੇ ਜਾਣ ਕਾਰਨ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਲੱਗੀ ਹੈ। ਪੁਲਿਸ ਨੇ ਬਿਨਾਂ ਕੋਈ ਪਡ਼ਤਾਲ ਕੀਤਿਆਂ ਇਹਨਾਂ ਸੰਗਠਨਾਂ ਦੇ ਦਬਾਅ ਹੇਠ ਆ ਕੇ ਬਾਕਾਇਦਾ ਐਫ ਆਈ ਆਰ ਵੀ ਦਰਜ ਕਰ ਲਈ। ਇਹਨਾਂ ਅਨਸਰਾਂ ਨੇ ਨਾਟਕ ਦੇ ਦਰਮਿਆਨ ਹੀ ਹੁੰਡ਼ਦੰਗ ਕਰਦਿਆਂ ਇਸ ਨਾਟਕ ਨੂੰ ਵਿਚਕਾਰੋਂ ਹੀ ਰੁਕਵਾਉਣ ਵਾਲੀ ਗੁੰਡਾਗਰਦੀ ਵੀ ਕੀਤੀ। ਹੁਣ ਬਜਰੰਗ ਦਲ ਲਗਾਤਾਰ ਇਸ ਗੱਲ ਲਈ ਦਬਾਅ ਬਣਾ ਰਿਹਾ ਹੈ ਕਿ ਕਾਲਜ ਦਾ ਸਾਰਾ ਸਟਾਫ ਅਤੇ ਵਿਦਿਆਰਥੀ ਇਸ ਨਾਟਕ ਦੇ ਮੰਚਨ ਵਾਲੇ ਉਸ "ਜੁਰਮ" ਲਈ ਸਾਡੇ ਕੋਲੋਂ ਜਨਤਕ ਮੁਆਫੀ ਮੰਗਣ ਜਿਹਡ਼ਾ ਕਿ "ਜੁਰਮ" ਹੀ ਨਹੀਂ ਬਣਦਾ। ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਹੱਕ ਬਾਕਾਇਦਾ ਸੰਵਿਧਾਨ ਨੇ ਦਿੱਤਾ ਹੋਇਆ ਹੈ। 
ਜ਼ਿਕਰਯੋਗ ਹੈ ਕਿ ਇਸ ਨਾਟਕ ਨੂੰ ਦੇਸ਼ ਦੇ ਵੱਕਾਰੀ ਸੰਸਥਾਨਾਂ ਵਿੱਚ ਸੈਂਕਡ਼ੇ ਵਾਰ ਖੇਡਿਆ ਜਾ ਚੁੱਕਿਆ ਹੈ। ਬਹੁਤ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਇਸ ਨੇ ਬੇਇੰਤਹਾ ਸ਼ੋਹਰਤ ਵੀ ਖੱਟੀ ਹੈ। ਔਰਤਾਂ ਦੇ ਨਾਲ ਸਦੀਆਂ ਤੋਂ ਹੁੰਦੀਆਂ ਆ ਰਹੀਆਂ ਵਧੀਕੀਆਂ ਨੂੰ ਬੇਨਕਾਬ ਕਰਦਾ ਹੋਇਆ, ਇਹ ਨਾਟਕ ਇਕ ਨਵੀਂ ਚੇਤਨਾ ਜਗਾਉਂਦਾ ਹੈ ਅਤੇ ਇੱਕ ਸੰਵੇਦਨਾ ਵੀ ਪੈਦਾ ਕਰਦਾ ਹੈ। ਪਰ ਮਨੂੰ ਸਮ੍ਰਿਤੀ ਲਾਗੂ ਕਰਨ ਦੇ ਚਾਹਵਾਨ ਇਹ ਨਹੀਂ ਚਾਹੁੰਦੇ ਕਿ ਦੇਸ਼ ਵਿੱਚ ਔਰਤਾਂ ਨੂੰ ਇਨਸਾਫ ਮਿਲੇ ਅਤੇ ਇੱਕ ਨਵੀਂ ਜਾਗ੍ਰਤੀ ਪੈਦਾ ਹੋਵੇ। ਔਰਤ ਨੂੰ ਪੈਰ ਦੀ ਜੁੱਤੀ ਸਮਝਣ ਵਾਲੇ ਇਹਨਾਂ ਅਨਸਰਾਂ ਨੂੰ ਇਹ ਨਾਟਕ ਬਹੁਤ ਖਤਰਨਾਕ ਲੱਗਦਾ ਹੈ ਕਿਓਂਕਿ ਇਸ ਨਾਟਕ ਵਿਚਲਾ ਸੱਚ ਉਹਨਾਂ ਦੇ ਝੂਠ ਉੱਤੇ ਅਧਾਰਿਤ ਵਜੂਦ ਨੂੰ ਸੱਟ ਮਾਰਦਾ ਹੈ। 
ਇਸ ਪੱਤਰ ਵਿੱਚ ਇਸ ਗੱਲ 'ਤੇ ਡੂੰਘਾ ਅਫਸੋਸ ਪ੍ਰਗਟ ਕੀਤਾ ਗਿਆ ਕਿ ਫਿਰਕੂ ਅਨਸਰਾਂ ਦਾ ਇਹ ਗੁੰਡਾਗਰਦੀ ਵਾਲਾ ਹੁੰਡ਼ਦੰਗੀ ਵਰਤਾਰਾ ਜਮਹੂਰੀਅਤ ਦਾ ਹੋਕਾ ਦੇਣ ਵਾਲੀ ਚੁਣੀ ਹੋਈ ਜਮਹੂਰੀ ਹਕੂਮਤ ਵਾਲੇ ਸੂਬੇ ਪੰਜਾਬ ਵਿੱਚ ਵਾਪਰ ਰਿਹਾ ਹੈ। ਜਮਹੂਰੀ ਕਹਾਉਣ ਵਾਲੀ ਸਰਕਾਰ ਜੋ ਕਿ ,ਸੰਵਿਧਾਨ ਅਧੀਨ ਹਰ ਨਾਗਰਿਕ ਨੂੰ ਮਿਲੇ ਅਧਿਕਾਰਾਂ ਦੀ ਰਾਖੀ ਲਈ ਹਮੇਸ਼ਾਂ ਵਚਨਬੱਧ ਹੁੰਦੀ ਹੈ। ਪੁਲਿਸ ਵੱਲੋਂ ਬਿਨਾ ਕਿਸੇ ਪਡ਼ਤਾਲ ਦੇ ਕਾਲਜ ਸਟਾਫ ਦੇ ਖਿਲਾਫ ਐਫ ਆਈ ਆਰ ਦਰਜ ਕਰਨਾ ਅਤੇ ਭਾਰਤ ਨਗਰ ਚੌਕ ਵਿੱਚ 28 ਅਪ੍ਰੈਲ ਨੂੰ ਦੋ ਘੰਟਿਆਂ ਤੀਕ ਚੱਲੇ ਹੁੰਡ਼ਦੰਗ ਨੂੰ  ਮੂਕ ਦਰਸ਼ਕ ਬਣ ਕੇ ਦੇਖਦੇ ਰਹਿਣਾ ਘਟੋਘੱਟ ਜਮਹੂਰੀ ਕਹਾਉਣ ਵਾਲੇ ਰਾਜ ਵਿੱਚ ਸ਼ੋਭਾ ਨਹੀਂ ਦੇਂਦਾ। ਇਹ ਇੱਕ ਖਤਰਨਾਕ ਸੰਕੇਤ ਵਾਲਾ ਵਰਤਾਰਾ ਹੈ।
ਇਸੇ ਦੌਰਾਨ ਕੁਝ ਕਲਾਕਾਰਾਂ ਨੇ ਇਸ ਨਾਟਕ ਨੂੰ ਲੁਧਿਆਣਾ ਅਤੇ ਹੋਰਨਾਂ ਥਾਂਵਾਂ 'ਤੇ ਦੋਬਾਰਾ ਖੇਡਣ ਲਈ ਬੜੀ ਹੀ ਸਰਗਰਮੀ ਨਾਲ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਹ ਨਾਟਕ ਹੁਣ ਪੰਜਾਬੀ ਭਵਨ ਸਮੇਤ ਕਿ ਹੋਰਨਾਂ ਥਾਂਵਾਂ 'ਤੇ ਖੇਡਿਆ ਜਾਣਾ ਹੈ ਅਤੇ ਇਸ ਮਕਸਦ ਲਾਇ ਸਾਰੇ ਖੱਬੇ ਅਤੇ ਜਮਹੂਰੀ ਸੰਗਠਨ ਇੱਕਜੁੱਟ ਹਨ। ਹੋ ਸਕਦਾ ਹੈ ਇਸ ਨਾਟਕ ਦੀ ਲੇਖਿਕਾ ਰਸਿਕਾ ਅਗਾਸ਼ੇ ਨੂੰ ਪੰਜਾਬ ਵਿੱਚ ਸਨਮਾਨਿਤ ਵੀ ਕੀਤਾ ਜਾਵੇ। 

Friday, January 18, 2019

ਸੋਸ਼ਲ ਥਿੰਕਰਜ਼ ਫੋਰਮ ਨੇ ਬੇਨਕਾਬ ਕੀਤੀ ਅੰਧਵਿਸ਼ਵਾਸ ਫੈਲਾਉਣ ਦੀ ਸਾਜ਼ਿਸ਼

ਵਿਗਿਆਨ ਕਾਂਗਰਸ 'ਚ ਹੋਈਆਂ ਤਰਕਹੀਨ ਗੱਲਾਂ ਦੇ ਜੁਆਬ ਵਿੱਚ ਸੈਮੀਨਾਰ 
ਲੁੁਧਿਆਣਾ: 18 ਜਨਵਰੀ 2019: (ਪੰਜਾਬ ਸਕਰੀਨ ਟੀਮ)::
ਵਿਗਿਆਨ ਨੂੰ ਤੋੜ ਮਰੋੜ ਕੇ ਰੂੜ੍ਹੀਵਾਦ ਫੈਲਾਉਣ ਦੀ ਸਾਜ਼ਿਸ਼ ਨੂੰ ਅੱਜ ਬੇਨਕਾਬ ਕੀਤਾ ਸੋਸ਼ਲ ਥਿੰਕਰਜ਼ ਫੋਰਮ ਨੇ। ਇਸ ਮਕਸਦ ਲਈ ਅੱਜ ਸ਼ਹੀਦ ਭਗਤ ਸਿੰਘ ਹੁਰਾਂ ਦੇ ਭਾਣਜੇ ਪਰੋਫ਼ੈਸਰ ਜਗਮੋਹਨ ਸਿੰਘ ਹੁਰਾਂ ਦੇ ਹਾਲ ਵਿੱਚ ਇੱਕ ਸੈਮੀਨਾਰ ਕੀਤਾ ਗਿਆ। ਇਹ ਹਾਲ ਪ੍ਰੋਫੈਸਰ ਸਾਹਿਬ ਦੀ ਧਰਮਪਤਨੀ ਡਾਕਟਰ ਅਮਰਜੀਤ ਕੌਰ ਹੁਰਾਂ ਦੀ ਯਾਦ ਵਿੱਚ  ਹੈ। ਇਸ ਸੈਮੀਨਾਰ ਵਿੱਚ ਕਿਹਾ ਗਿਆ ਕਿ ਅੰਧ ਵਿਸ਼ਵਾਸ ਫੈਲਾਉਣ ਦੀ ਕੋਝੀ ਸਾਜ਼ਿਸ਼ ਨੂੰ ਰੋਕਣਾ ਹੁਣ ਹਰ ਤਰਕਸ਼ੀਲ ਵਿਅਕਤੀ ਮੁਢਲੇ ਕੰਮਾਂ ਵਿੱਚੋਂ ਇੱਕ ਹੈ। ਵਿਗਿਆਨ ਤੇ ਤਰਕਰਹਿਤ ਵਿਗਿਆਨ ਵਿਸ਼ੇ ਤੇ ਹੋਈ ਇਸ ਗੋਸ਼ਟੀ ਦੌਰਾਨ ਜਿੱਥੇ ਡੇਰਾ ਸੱਚ ਸੌਦਾ ਸਿਰਸਾ ਵਾਲੇ ਗੁਰਮੀਤ ਰਾਮ ਰਹੀਮ ਨੂੰ ਮਿਲੀ ਸਜ਼ਾ ਦੀ ਚਰਚਾ ਹੋਈ ਉੱਥੇ ਜੋਤਸ਼ੀਆਂ ਵੱਲੋਂ ਫੈਲਾਏ ਜਾ ਰਹੇ ਭਰਮਾਂ ਦੇ ਜਾਲ ਬਾਰੇ ਵੀ ਗੱਲਾਂ ਹੋਈਆਂ। ਇਸ ਮਕਸਦ ਲਾਇ ਲੁਧਿਆਣਾ ਦੇ ਇੱਕ ਪ੍ਰਸਿੱਧ ਜੋਤਿਸ਼ੀ ਦਾ ਹਵਾਲਾ ਵੀ ਦਿੱਤਾ ਗਿਆ ਕਿ ਕਿਵੇਂ ਉਸਨੇ ਭਰਮਾਂ ਦਾ ਜਾਲ ਫੈਲਾ ਕੇ ਲੋਕਾਂ ਦਾ ਸ਼ੋਸ਼ਣ ਕੀਤਾ ਹੈ। 
ਇਸ ਸੈਮੀਨਾਰ ਵਿੱਚ ਵਿਗਿਆਨ ਨੂੰ ਤੋੜ ਮਰੋੜ ਕੇ ਪੇਸ਼ ਕਰਕੇ ਰੂੜ੍ਹੀਵਾਦ ਫੈਲਾਉਣ ਦੀ ਕੋਝੀ ਸਾਜ਼ਿਸ਼ ਦੀ ਨਿਖੇਧੀ ਕਰਦੇ ਹੋਏ  ਇੱਕ ਵਿਚਾਰ ਗੋਸ਼ਟੀ ਵਿੱਚ ਜੁੜੇ ਲੋਕਾਂ ਨੇ ਇਸ ਵਰਤਾਰੇ ਨੂੰ ਰੋਕਣ ਲਈ ਡਟਵਾਂ ਸਟੈਂਡ ਲਿਆ। ਸੈਮੀਨਾਰ ਵਿੱਚ ਕਿਹਾ ਗਿਆ ਕਿ ਹਰ ਤਰਕਸ਼ੀਲ ਵਿਅਕਤੀ ਨੂੰ ਇਸ ਨੇਕ ਮਕਸਦ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਵਿਚਾਰ ਗੋਸ਼ਟੀ ਦਾ ਆਯੋਜਨ ਸੋਸ਼ਲ ਥਿੰਕਰਜ਼ ਫ਼ੋਰਮ ਲੁਧਿਆਣਾ ਵਲੋਂ ਪਿੱਛੇ ਜਿਹੇ ਜਲੰਧਰ ਵਿੱਚ ਹੋਈ ਭਾਰਤੀ ਵਿਗਿਆਨ ਕਾਂਗਰਸ ਦੇ ਜੁਆਬ ਵਿੱਚ ਕੀਤਾ ਗਿਆ। ਅਸਲ ਵਿੱਚ ਜਲੰਧਰ ਵਾਲੀ ਇਸ ਵਿਗਿਆਨ ਕਾਂਗਰਸ ਵਿੱਚ ਕੁੱਝ ਉੱਚ ਅਹੁਦਿਆਂ ਤੇ ਵਿਰਾਜਮਾਨ ਵਿਅਕਤੀਆਂ ਵਲੋਂ ਬਹੁਤ ਹੀ ਤਰਕਹੀਨ ਅਤੇ ਗੈਰ ਵਿਗਿਆਨਿਕ ਬਿਆਨ ਦਿੱਤੇ ਗਏ ਸਨ। 
ਅੱਜ ਦੇ ਇਸ ਜੁਆਬੀ ਸੈਮੀਨਾਰ ਵਿੱਚ ਬੋਲਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਮੁਖੀ  ਪਰੋਫੈਸਰ ਜਗਮੋਹਨ ਸਿੰਘ ਨੇ ਕਿਹਾ ਕਿ ਇਹ ਬਾਕਾਇਦਾ ਇੱਥ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਆਂਧਰਾ ਪਰਦੇਸ਼ ਯੂਨੀਵਰਸਿਟੀ ਦੇ ਉਪਕੁਲਪਤੀ ਨੇ ਇਸ ਕਿਸਮ ਦਾ ਬਿਆਨ ਦਿੱਤਾ ਹੈ ਕਿ ਹਜ਼ਾਰਾਂ ਸਾਲ ਪਹਿਲੇ ਸਾਡੇ ਦੇਸ਼ ਵਿੱਚ ਸਟੈਮ ਸੈਲ ਵਰਗੀ ਅਤੀਆਧੁਨਿਕ ਤਕਨੀਕ ਮੌਜੂਦ ਸੀ। ਇਸਤੋਂ ਪਹਿਲਾਂ ਸਾਡੇ ਪਰਧਾਨ ਮੰਤਰੀ ਨੇ, ਤਿ੍ਰਪੁਰਾ ਦੇ ਮੁੱਖ ਮੰਤਰੀ ਨੇ ਤੇ ਰਾਜਸਥਾਨ ਦੇ ਰਿਟਾਇਰ ਜੱਜ ਨੇ ਵੀ ਇਸ ਕਿਸਮ ਦੇ ਬੇਤੁਕੇ ਬਿਆਨ ਦਿੱਤੇੇ ਹਨ। ਵਿਗਿਆਨ ਤੱਥਾਂ ਤੇ ਅਧਾਰਿਤ ਹੈ ਤੇ ਲਗਾਤਾਰ ਗਤੀਸ਼ੀਲ ਹੈ।ਵਿਗਿਆਨਿਕ ਖੋਜਾਂ ਮੁਤਾਬਿਕ ਸਮਾਜ ਲਗਾਤਾਰ ਵਿਕਾਸਸ਼ੀਲ ਹੈ। ਪਰੋਫ਼ੈਸਰ ਜਗਮੋਹਨ ਸਿੰਘ ਨੇ ਪੁੱਛਿਆ ਕਿ ਜੇਕਰ ਹਜ਼ਾਰਾਂ ਸਾਲ ਪਹਿਲੇ ਸਟੈਮ ਸੈਲ ਦੀ ਖੋਜ ਹੋ ਚੁੱਕੀ ਸੀ ਤੇ ਫਿਰ ਉਸਦੇ ਪਰਮਾਣ ਕਿੱਥੇ ਹਨ?  
ਇਸੇ ਸੈਮੀਨਾਰ ਦੌਰਾਨ ਸੋਸ਼ਲ ਥਿੰਕਰਜ਼ ਫ਼ੋਰਮ  ਦੇ ਕਨਵੀਨਰ ਡਾ: ਅਰੁਣ ਮਿੱਤਰਾ ਨੇ ਕਿਹਾ ਕਿ ਵਿਗਿਆਨ ਖੋਜ ਤੇ ਪਰਮਾਣ ਤੇ ਅਧਾਰਿਤ ਹੈ ਇਸ ਲਈ ਇਹ ਗਤੀਸ਼ੀਲ ਹੈ ਤੇ ਸਮਾਜ ਵਿੱਚ ਵਿਕਾਸ ਮੱਨੁਖੀ ਮਿਹਨਤ ਸਦਕਾ ਹੋਇਆ ਹੈ ਨਾ ਕਿ ਕਿਸੇ ਦੈਵੀ ਸ਼ਕਤੀ ਦੇ ਕਾਰਨ। ਅਸਲ ਵਿੱਚ ਉਪਰੋਕਤ ਕਿਸਮ ਦੀ ਬਿਆਨਬਾਜ਼ੀ ਇਹ ਇਸ ਗੱਲ ਨੂੰ ਸਾਬਤ ਕਰਨ ਦੀ ਚਾਲ ਹੈ ਕਿ ਕੇਵਲ ਭਾਰਤ ਹੀ ਅਸਲੀ ਗਿਆਨ ਦਾ ਸੋਮਾਂ ਹੈ ਤੇ ਬਾਕੀ ਸਾਰੇ ਜਾਹਿਲ ਹਨ। ਇਸ ਗੱਲ ਨੂੰ ਅੱਗੇ ਵਧਾ ਕੇ ਅਖੰਡ ਭਾਰਤ ਦੀ ਗੱਲ ਨੂੰ ਹੋਰ ਵਧਾਇਆ ਜਾਏਗਾ। ਇਹੋ ਆਰ ਐਸ ਐਸ ਦੀ ਸਥਾਪਨਾ ਦਾ ਆਧਾਰ ਹੈ।  ਸਾਰੀਆਂ ਰੂੜ੍ਹੀਵਾਦੀ ਸ਼ਕਤੀਆਂ ਆਪਣੇ ਆਪ ਨੂੰ ਉੱਚਾ ਤੇ ਦੂਜੇ ਸਭ ਨੂੰ ਨੀਵਾਂ ਆਖ ਕੇ ਪਲਦੀਆਂ ਹਨ। ਭੀੜਾਂ ਵਲੋਂ ਗਾਵਾਂ ਦੇ ਨਾਮ ਤੇ ਬੰਦਿਆਂ ਦੇ ਕਤਲ ਇਸੇ ਸਾਜ਼ਿਸ਼ ਦਾ ਹਿੱਸਾ ਹੈ।
ਫ਼ੋਰਮ ਦੇ ਸਹਿ ਕਨਵੀਨਰ ਐਮ ਐਸ ਭਾਟੀਆ ਨੇ ਕਿਹਾ ਕਿ ਅੱਜ ਸਮੂਹ ਤਰਕਸ਼ੀਲ ਸ਼ਕਤੀਆਂ ਨੂੰ ਇਸ ਕਿਸਮ ਦੇ ਪਿਛਾਂਹ ਖਿੱਚੂ ਵਿਚਾਰਾਂ ਦੇ ਖ਼ਿਲਾਫ਼ ਇੱਕਠੇ ਹੋ ਕੇ ਅਵਾਜ਼ ਚੁੱਕਣ ਦੀ ਲੋੜ ਹੈ।
ਇਹਨਾਂ ਤੋਂ ਇਲਾਵਾ ਇਸ ਮੌਕੇ ਤੇ ਸੰਬੋਧਨ ਕਰਨ ਵਾਲਿਆਂ ਵਿੱਚ ਸਨ ਡਾ: ਬਲਬੀਰ ਸ਼ਾਹ, ਲੜਕੀਆਂ ਦੇ ਸਰਕਾਰੀ ਕਾਲਜ ਵਿੱਚੋਂ ਰਿਟਾਰਿਡਰਿਟਾਇਰ ਹੋ ਚੁੱਕੇ ਪਰਿੰਸੀਪਲ ਮਹਿੰਦਰ ਕੌਰ ਗਰੇਵਾਲ, ਡਾ: ਗਗਨਦੀਪ, ਡਾ: ਮੋਨਿਕਾ ਧਵਨ, ਡਾ: ਪਰਮ ਸੈਣੀ, ਪਰੋਫ਼ੈਸਰ ਏ ਕੇ ਮਲੇਰੀ, ਕਾਮਰੇਡ ਰਮੇਸ਼ ਰਤਨ, ਮੈਡਮ ਕੁਸੁਮ ਲਤਾ, ਕਾਮਰੇਡ ਰਘਬੀਰ ਸਿੰਘ, ਦੀਪਕ ਕੁਮਾਰ, ਕੁਮਾਰੀ ਅਨਮੋਲ, ਡਾ: ਰਾਜਿੰਦਰ ਪਾਲ, ਡਾ: ਸਿੱਧਾਰਥ ਮੁੱਖੋਪਾਧਿਆਇਆ, ਕੁਲਦੀਪ ਬਿੰਦਰ, ਸ: ਪਰਭਦਿਆਲ ਸੈਣੀ, ਸ: ਰਣਜੀਤ ਸਿੰਘ, ਸਵਰੂਪ ਸਿੰਘ ਆਦਿ ਨੇ ਵੀ ਬਹਿਸ ਵਿੱਚ ਹਿੱਸਾ ਲਿਆ। 
ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਇਹ ਵਿਚਾਰ ਗੋਸ਼ਟੀ ਵਿਗਿਆਨ ਅਤੇ ਗੈਰ ਵਿਗਿਆਨ ਵਾਲੇ ਮੁੱਦੇ ਤੋਂ ਹਟਦੀ ਹੋਈ ਆਸਤਕ ਨਾਸਤਿਕ ਵਾਲੇ ਝਗੜੇ ਦਾ ਰੰਗ ਲੈਣ ਲੱਗੀ। ਇਸ ਤਰਾਂ ਇਹ ਬਹਿਸ ਕਾਫੀ ਦਿਲਚਸਪ ਵੀ ਬਣੀ। ਇਸ ਨਾਜ਼ੁਕ ਸਥਿਤੀ ਨੂੰ ਸੰਭਾਲਦਿਆਂ ਮੰਚ ਸੰਚਾਲਕ ਅਤੇ ਫਾਰਮ ਦੇ ਉੱਘੇ ਕਾਰਕੁੰਨ ਐਮ ਐਸ ਭਾਟੀਆ ਨੇ ਕਿਹਾ ਕਿ ਰਹਿੰਦੇ ਮੁੱਦਿਆਂ ਉੱਤੇ ਸੋਸ਼ਲ ਥਿੰਕਰਸ ਫਾਰਮ ਵੱਲੋਂ ਇਸੀ ਸੈਮੀਨਾਰ ਦਾ ਦੂਜਾ ਭਾਗ ਵੀ ਜਲਦੀ ਆਯੋਜਿਤ ਕਰਾਇਆ ਜਾਏਗਾ। 


Sunday, June 10, 2018

ਜਬਰ ਜ਼ੁਲਮ ਦੇ ਮਾਮਲਿਆਂ ਨੂੰ ਲੈ ਕੇ ਲੁਧਿਆਣਾ ਪੁੱਜੇ ਗੌਤਮ ਨਵਲੱਖਾ

Jun 10, 2018, 5:52 PM
ਜਮਹੂਰੀ ਅਧਿਕਾਰ ਸਭਾ ਵੱਲੋਂ ਜਮਹੂਰੀ ਹੱਕਾਂ ਦੇ ਘਾਣ ਨੂੰ ਲੈ  ਕੇ ਕਨਵੈਨਸ਼ਨ 
*‘‘ਜਮਹੂਰੀ ਸ਼ਖਸੀਅਤਾਂ ਦੀ ਜ਼ੁਬਾਨਬੰਦੀ ਕਰਨ ਲਈ ਫਰਜ਼ੀ ਮਾਮਲੇ ਵਿਚ ਫਸਾਇਆ ਗਿਆ‘‘- ਗੌਤਮ ਨਵਲੱਖਾ
*ਗੜ੍ਹਚਿਰੌਲੀ ਵਿਚ ਮਾਓਵਾਦੀਆਂ ਤੇ ਤੂਤੀਕੋਰੀਨ ਵਿਚ ਮੁਜ਼ਾਹਰਾਕਾਰੀਆਂ ਦੇ ਵਹਿਸ਼ੀ ਕਤਲੇਆਮ ਵਿਰੁੱਧ ਜਮਹੂਰੀ ਅਧਿਕਾਰ ਸਭਾ ਵੱਲੋਂ ਕਨਵੈਨਸ਼ਨ ਆਯੋਜਤ
ਲੁਧਿਆਣਾ: 10 ਜੂਨ 2018: (ਹਿਰਦੇਰਾਮ//ਪੀਪਲਜ਼ ਮੀਡੀਆ ਲਿੰਕ)::
ਇਸ ਵਕਤ ਦੇਸ਼ ਬਹੁਤ ਹੀ ਭਿਆਨਕ ਹਾਲਾਤ ਵਿੱਚੋਂ ਗੁਜ਼ਰ ਰਿਹਾ ਹੈ ਜਿਥੇ ਕਾਨੂੰਨ ਵੀ ਕਾਰਪੋਰੇਟ ਅਤੇ ਹਾਕਮ ਜਮਾਤ ਦੇ ਗੱਠਜੋੜ ਦੇ ਹੱਕ ਵਿਚ ਭੁਗਤ ਰਿਹਾ ਹੈ ਅਤੇ ਜਮਹੂਰੀ ਤਾਕਤਾਂ ਨੂੰ ਇਕ ਸਾਜਿਸ ਤਹਿਤ ਝੂਠੇ ਕੇਸਾਂ ਵਿਚ ਫਸਾਕੇ ੇਜੇਲ੍ਹਾਂ ਵਿਚ ਸਾਾੜ ਰਿਹਾ ਹੈ। ਇਹ ਵਿਚਾਰ ਅੱਜ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਲੁਧਿਆਣਾ ਜ਼ਿਲਾ ਇਕਾਈ ਵੱਲੋਂ ਗੜ੍ਹਚਿਰੌਲੀ (ਮਹਾਰਾਸ਼ਟਰ) ਵਿਚ 40 ਦੇ ਕਰੀਬ ਮਾਓਵਾਦੀਆਂ ਤੇ ਆਦਿਵਾਸੀਆਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾਕੇ ਕਤਲ ਕਰਨ ਦਾ ਵਿਰੋਧ ਕਰਦਿਆਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਦੇ ਹੋਏ ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ਵਿਸ਼ਾਲ ਕਨਵੈਨਸ਼ਨ ਹੋਈ। ਇਸ ਨੂੰ ਸੰਬੋਧਨ ਕਰਦਿਆਂ ਕਨਵੈਨਸ਼ਨ ਦੇ ਮੁੱਖ ਬੁਲਾਰੇ ਮਾਰਕਸਵਾਦੀ ਚਿੰਤਕ ਅਤੇ ਉੱਘੇ ਜਮਹੂਰੀ ਕਾਰਕੁੰਨ ਗੌਤਮ ਨਵਲੱਖਾ ਅਤੇ ਸਭਾ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਪ੍ਰਗਟ ਕੀਤੇ। ਕਨਵੈਨਸਨ ਦੀ ਪ੍ਰਧਾਨਗੀ ਮੰਡਲ ਵਿਚ ਮੁੱਖ ਵਕਤਾਵਾਂ ਦੇ ਨਾਲ ਨਾਲ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ, ਐਡਵੋਕੇਟ ਦਲਜੀਤ ਸਿੰਘ, ਨਰਭਿੰਦਰ ਅਤੇ ਮਲਕੀਤ ਕੌਰ ਸੁਸੋਭਿਤ ਸਨ।
ਗੜ੍ਹਚਿਰੌਲੀ ਵਿਚ ਆਦਿਵਾਸੀਆਂ ਅਤੇ ਮਾਓਵਾਦੀਆਂ ਦੀ ਫਰਜੀ ਪੁਲਿਸ ਮੁਕਾਬਲਿਆਂ ਵਿਚ ਹੱਤਿਆਵਾਂ ਦੀ ਚਰਚਾ ਕਰਦਿਆਂ ਮੁੱਖ ਬੁਲਾਰਿਆਂ ਨੇ ਕਿਹਾ ਕਿ ਹਥਿਆਰਬੰਦ ਦਸਤੇ ਉੱਥੇ ਅੰਡਰ ਬੈਰਲ ਗਰਨੇਡ ਲਾਂਚਰ (ਯੂ ਬੀ ਜੀ ਐੱਲ) ਅਤੇ ਮਾਰਟਰ ਵਰਗੇ ਉਹ ਆਧੁਨਿਕ ਹਥਿਆਰ ਵਰਤ ਕੇ ਲੋਕਾਂ ਦਾ ਕਤਲੇੇਆਮ ਕਰ ਰਹੇ ਹਨ ਜਿਹੜੇ ਕਿ ਭਾਰਤੀ ਫੌਜ ਵਲੋਂ ਸਰਹੱਦ ਤੇ ਦੇਸ਼ ਦੇ ਦੁਸ਼ਮਣਾਂ ਨਾਲ ਲੜੀ ਜਾਂਦੀ ਜੰਗ ਦੌਰਾਨ ਵਰਤੇ ਜਾਂਦੇ ਹਨ। ‘‘ਆਪਰੇਸ਼ਨ ਸਮਾਧਨ“ ਅਧੀਨ ਸੀ ਆਰ ਪੀ ਨੂੰ ਵਿਸੇਸ਼ ਸਿਖਲਾਈ ਦੇ ਕੇ ਛਾਪਾਮਾਰ ਯੁੱਧ ਨੂੰ ਕੁਚਲਣ ਲਈ ਸੀ-60 ਬਟਾਲੀਅਨ ਨੂੰ ਭੇਜਿਆ ਗਿਆ ਹੈ ਅਤੇ ਉੱਥੇ ਸਰਚ ਆਪ੍ਰੇਸ਼ਨ ਕਰਨੇ ਸਿਖਾਏ ਗਏ ਹਨ। ਜੰਗਲ ਕਬਾਇਲੀ ਲੋਕਾਂ ਦੀ ਜੀਵਨ ਰੇਖਾ ਹਨ ਤੇ ਉਨ੍ਹਾਂ ਦੇ ਉਜਾੜੇ ਦਾ ਮਤਲਬ ਕਬਾਇਲੀ ਲੋਕਾਂ ਦੀ ਮੌਤ ਹੈ। ਭਾਰਤੀ ਗਣਰਾਜ ਆਪਣੇ ਹੀ ਲੋਕਾਂ ਦਾ ਕਤਲੇਆਮ ਕਰ ਕੇ ਸੁਪਰੀਮ ਕੋਰਟ ਅਤੇ ਆਦਿਵਾਸੀਆਂ ਤੇ ਜੰਗਲ ਸੰਬੰਧੀ ਕਾਨੂੰਨਾਂ ਦੀ ਉਲੰਘਣਾ ਕਰ ਰਿਹਾ ਹੈ। ਬਾਈ ਤੇਈ ਤੇ ਚੌਵੀ ਅਪਰੈਲ ਦੇ ਵਹਿਸ਼ੀ ਕਤਲੇਆਮ ਇਸੇ ਨੀਤੀ ਤਹਿਤ ਬਣਾਏ ਝੂਠੇ ਮੁਕਾਬਲੇ ਹਨ। ਪੰਜ ਜਮਹੂਰੀ ਕਾਰਕੰਨਾਂ ਨੂੰ ਪ੍ਰਧਾਨ ਮੰਤਰੀ ਦੀ ਹੱਤਿਆ ਦੀ ਸਾਜਿਸ ਦੇ ਇਲਜਾਮ ਤਹਿਤ ਗਿ੍ਰਫਤਾਰ ਕਰਨ ਦੀ ਚਰਚਾ ਕਰਦਿਆਂ ਉਹਨਾਂ ਕਿਹਾ ਕਿ ਇਹ ਭੀਮਾ ਕੋਰੇਗਾਓਂ ਵਿਚ ਦਲਿਤ ਵਿਰੋਧੀ ਹਿੰਸਾ ਲਈ ਜਿੰਮੇਵਾਰ ਹਿੰਦੂਤਵ ਆਗੂਆਂ ਨੂੰ ਬਚਾਉਣ ਅਤੇ ਇਸ ਮਾਮਲੇ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਚਾਲ ਹੈ। ਅਤੇ ਇਹ ਭਾਜਪਾ ਦੀ ਨਰਿੰਦਰ ਮੋਦੀ ਦਾ ਜਲੌਅ ਫਿੱਕਾ ਪੈਣ ਸਮੇਂ ਹਮਦਰਦੀ ਬਟੋਰਨ ਦੀ ਪੁਰਾਣੀ ਨੀਤੀ ਹੈ। ਯੂ ਏ ਪੀ ਏ ਵਰਗੇ ਕਤਲੇ ਕਤਨੂੰਨ ਸੁਪਰੀਮ ਕੋਰਟ ਦੇ -ਜੇਲ੍ਹ ਨਹੀਂ ਜਮਾਨਤ - ਦੇ ਦਿਸ਼ਾ ਨਿਰਦੇਸ਼ ਦੀ ਖੁੱਲੇਆਮ ਮਜਾਕ ਹਨ। ਸਮਾਜਿਕ ਸਰੋਕਾਰਾਂ ਪ੍ਰਤੀ ਸੰਵੇਦਨਸੀਲ ਹੋਕੇ ਉਹਨਾਂ ਲਈ ਸੰਘਰਸ ਕਰਨਾ ਜੁਰਮ ਨਹੀਂ ਹਰ ਨਾਗਰਿਕ ਦਾ ਸੰਵਿਧਾਨਕ ਹੱਕ ਹੈ ਜਿਸ ਨੂੰ ਭਾਰਤੀ ਹਾਕਮਾਂ ਨੇ ਅੰਦਰੂਨੀ ਸੁਰੱਖਿਆ ਦੇ ਬਹਾਨੇ ਗੈਰਜਮਾਨਤੀ ਜੁਰਮ ਬਣਾ ਦਿੱਤਾ ਹੈ।  ਸਭਾ ਦੇ ਸੂਬਾ ਜਥੇਬੰਦਕ ਸਕੱਤਰ ਨਰਭਿੰਦਰ ਵਲੋਂ ਪੇਸ ਕੀਤੇ ਮਤਿਆਂ ਵਿਚ ਮੰਗ ਕੀਤੀ ਗਈ ਕਿ ਗੜ੍ਹਚਿਰੌਲੀ ਵਿਚ ਬਣਾਏ ਝੂਠੇ ਪੁਲਿਸ ਮੁਕਾਬਲਿਆਂ ਦੀ ਉਚ ਪੱਧਰੀ ਜਾਂਚ ਕਰਵਾਕੇ ਦੋਸੀਆਂ ਨੂੰ ਸਖਤ ਸਜਾ ਦਿੱਤੀ ਜਾਵੇ ਅਤੇ ਪੁਲਿਸ ਮੁਕਾਬਲਿਆਂ ਵਿਚ ਕਤਲ ਬੰਦ ਕੀਤੇ ਜਾਣ।  ਤੂਤੀਕੁਰੀਨ ਵਿਚ ੧੩ ਲੋਕਾਂ ਦੀਆਂ ਹੱਤਿਆਵਾਂ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ। ਪ੍ਰਧਾਨ ਮੰਤਰੀ ਦੀ ਹੱਤਿਆ ਦੇ ਮਾਮਲੇ ਵਿਚ ਗਿਰਫਤਾਰ ਕੀਤੇ ਜਮਹੂਰੀ ਕਾਰਕੁੰਨਾਂ ਨੂੰ ਤੁਰੰਤ ਰਿਹਾਅ ਕੀਤਾ ਜਤਵੇ। ਇਸ ਮੌਕੇ ਡਾ ਹਰਬੰਸ ਗਰੇਵਾਲ, ਕਮਲਜੀਤ ਖੰਨਾ, ਜਸਵੀਰ ਦੀਪ, ਡਾ. ਤੇਜਪਾਲ, ਲਖਵਿੰਦਰ, ਵਿਜੈ ਨਰਾਇਣ, ਕਸਤੂਰੀ ਲਾਲ, ਗੁਰਮੀਤ ਜੱਜ, ਡਾ. ਸੁਖਪਾਲ, ਗੁਰਮੇਲ ਠੁੱਲੀਵਾਲ ਅਤੇ ਹੋਰ ਬਹੁਤ ਸਾਰੀਆਂ ਜਮਹੂਰੀ ਸਖਸੀਅਤਾਂ ਹਾਜਰ ਸਨ।     ਇਸ ਮੌਕੇ ਮੁੱਖ ਮਹਿਮਾਨ ਨੂੰ ਸਨਮਾਨਤ ਕੀਤਾ ਗਿਆ। ਸਟੇਜ ਦਾ ਸੰਚਾਲਨ ਜਸਵੰਤ ਜੀਰਖ ਵਲੋ. ਕੀਤਾ ਗਿਆ।
  

Tuesday, January 09, 2018

ਧਰਨਿਆਂ-ਮੁਜਾਹਰਿਆਂ ’ਤੇ ਪਾਬੰਦੀ ਖਿਲਾਫ਼ ਵਿਸ਼ਾਲ ਸੰਘਰਸ਼ ਦਾ ਐਲਾਨ

Tue, Jan 9, 2018 at 2:13 PM
18 ਜਨਵਰੀ ਤੋਂ 20 ਜਨਵਰੀ ਤੱਕ ਪੂਰੇ ਜਿਲ੍ਹੇ ਵਿੱਚ ਰੋਸ ਰੈਲੀਆਂ ਅਤੇ ਮੀਟਿੰਗਾਂ
ਲੁਧਿਆਣਾ: 09 ਜਨਵਰੀ 2018: (ਪੰਜਾਬ ਸਕਰੀਨ ਟੀਮ):: ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ 
ਮਸਲਾ ਉਹਨਾਂ ਅਧਿਕਾਰਾਂ ਦਾ ਜਿਹੜੇ ਸੰਵਿਧਾਨ ਦੇ ਅਧੀਨ ਲੋਕਾਂ ਨੂੰ ਦਿੱਤੇ ਗਏ ਹਨ। ਅਜਿਹੇ ਅਧਿਕਾਰਾਂ ਕਾਰਨ ਵੀ ਸਾਡਾ ਦੇਸ਼ ਦੁਨੀਆ ਦਾ ਵੱਡਾ ਜਮਹੂਰੀ ਦੇਸ਼ ਕਹਾਉਂਦਾ ਹੈ। ਜਦੋਂ ਕਿਸੇ ਨਾਲ ਵਧੀਕੀ ਹੁੰਦੀ ਹੈ ਤਾਂ ਉਹ ਸਬੰਧਤ ਅਧਿਕਾਰੀਆਂ ਕੋਲ ਜਾਂਦਾ ਹੈ। ਜਦੋਂ ਉਥੇ ਵੀ ਸੁਣਵਾਈ ਨਹੀਂ ਹੁੰਦੀ ਤਾਂ ਉਹ ਲੋਕ ਹੱਕਾਂ ਲਈ ਸੰਘਰਸ਼ ਕਰਨ ਵਾਲੇ ਸੰਗਠਨਾਂ ਕੋਲ ਜਾਂਦਾ ਹੈ। ਪਿਛਲੇ ਦਿਨੀਂ ਇਸ ਗੱਲ ਤੇ ਪਾਬੰਦੀ ਲਗਾ ਦਿੱਤੀ ਗਈ ਕਿ ਗਲਾਡਾ ਗਰਾਊਂਡ ਤੋਂ ਇਲਾਵਾ ਪ੍ਰਸ਼ਾਸਨ ਦੇ ਨੇੜੇ ਤੇੜੇ ਵਾਲੇ ਸ਼ਹਿਰੀ ਇਲਾਕਿਆਂ ਵਿੱਚ ਕੋਈ ਰੋਸ ਵਖਾਵਾ ਨਾ ਹੋਵੇ। ਕੁਝ ਮਹੀਨੇ ਪਹਿਲਾਂ ਵੀ ਅਜਿਹੀ ਪਾਬੰਦੀ ਲਾਗੂ ਕਰਾਉਣ ਦੀ ਕੋਸ਼ਿਸ਼ ਹੋਈ ਸੀ ਪਰ ਛੇਤੀ ਹੀ ਲੋਕਾਂ ਦੇ ਰੋਸ ਅਤੇ ਰੋਹ ਨੇ ਇਸ ਨੂੰ ਰੱਦ ਕਰ ਦਿੱਤਾ। ਹੁਣ ਜਦੋਂ ਕਿ ਗਣਤੰਤਰ ਦਿਵਸ ਦਾ ਦਿਨ ਨੇੜੇ ਹੈ ਤਾਂ ਉਸ ਪਾਬੰਦੀ ਨੂੰ ਫਿਰ ਐਲਾਨਿਆ ਗਿਆ ਹੈ। ਪ੍ਰਸ਼ਾਸਨ ਇਸ ਗੱਲ ਦਾ ਵਾਅਦਾ ਨਹੀਂ ਕਰਦਾ ਕਿ ਕਿਸੇ ਨਾਲ ਵਧੀਕੀ ਨਹੀਂ ਹੋਵੇਗੀ। ਇਸਦੇ ਉਲਟ ਇਸ ਗੱਲ ਤੇ ਜ਼ੋਰ ਦੇਂਦਾ ਹੈ ਕਿ ਜੋ ਮਰਜ਼ੀ ਹੁੰਦਾ ਰਹੇ ਪਰ ਵਧੀਕੀ ਦਾ ਸ਼ਿਕਾਰ ਵਿਅਕਤੀ ਸਾਡੇ ਖਿਲਾਫ ਸਾਡੇ ਨੇੜੇ ਆ ਕੇ ਨਾ ਕੁਸਕੇ। ਗਲਾਡਾ ਗਰਾਊਂਡ ਵਿੱਚ ਰੋਸ ਵਖਾਵਿਆਂ ਦੀ ਸ਼ਰਤ ਲਾਉਣ ਲੱਗਿਆਂ ਉਹ ਇਸ ਗੱਲ ਦਾ ਵੀ ਵਚਨ ਨਹੀਂ ਦੇਂਦਾ ਕਿ ਉੱਥੇ ਲੋਕਾਂ ਦੇ ਰੋਸ ਪੱਤਰ ਸਵੀਕਾਰ ਕਰਨ ਲਈ ਕੋਈ ਕੈਂਪ ਦਫਤਰ ਖੋਲਿਆ ਜਾਵੇਗਾ ਜਾਂ ਨਹੀਂ? ਭਵਿੱਖ ਵਿੱਚ ਜੇ ਕੱਲ੍ਹ ਨੂੰ ਪ੍ਰਸ਼ਾਸਨ ਨੂੰ ਮਹਿਸੂਸ ਹੋਇਆ ਕਿ ਹੁਣ ਗਲਾਡਾ ਗ੍ਰਾਊਂਡ ਵੀ ਠੀਕ ਨਹੀਂ ਤਾਂ ਹੋ ਸਕਦਾ ਹੈ ਇਸਦੀ ਥਾਂ ਫਿਰ ਕਿਤੇ ਹੋਰ ਦੂਰ ਦੁਰਾਡੇ ਥਾਂ ਕਿਸੇ ਜੰਗਲ ਵਿੱਚ ਬਦਲ ਦਿੱਤੀ ਜਾਵੇ। ਪ੍ਰਸ਼ਾਸਨ ਦੇ ਇਸ ਨਾਦਰਸ਼ਾਹੀ ਹੁਕਮ ਦੇ ਖਿਲਾਫ ਲੋਕਾਂ ਵਿੱਚ ਭਾਰੀ ਰੋਸ ਹੈ। ਅੱਜ 40 ਜੱਥੇਬੰਦੀਆਂ ਦੇ ਪ੍ਰਤੀਨਿਧੀ ਇਸ ਮਕਸਦ ਲਈ ਡੀਸੀ ਦਫਤਰ ਸਾਹਮਣੇ ਇਕੱਤਰ ਹੋਏ। ਡੀਸੀ ਸਾਹਿਬ ਨੂੰ ਮਿਲਣ ਲਈ ਬਾਕਾਇਦਾ ਸਮਾਂ ਲੈ ਲਿਆ ਗਿਆ ਸੀ। ਇਸਦੇ ਬਾਵਜੂਦ ਡੀਸੀ ਸਾਹਿਬ ਨਹੀਂ ਮਿਲੇ। ਇਹਨਾਂ ਦੀ ਅਗਵਾਈ ਕੀਤੀ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਅਤੇ ਕੁਝ ਹੋਰ ਲੋਕ ਆਗੂਆਂ ਨੇ। ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ 
ਜਿਲ੍ਹਾ ਲੁਧਿਆਣਾ ਦੀਆਂ 40 ਜਨਤਕ ਜਮਹੂਰੀ ਜੱਥੇਬੰਦੀਆਂ ਨੇ ਜਮਹੂਰੀ ਅਧਿਕਾਰ ਸਭਾ ਦੇ ਜਨਰਲ ਸਕੱਤਰ ਪ੍ਰੋ. ਜਗਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਕੇ ਡੀ.ਸੀ., ਲੁਧਿਆਣਾ ਵੱਲੋਂ ਅੱਜ ਸਮਾਂ ਦੇਣ ਦੇ ਬਾਵਜੂਦ ਜੱਥੇਬੰਦੀਆਂ ਦੇ ਵਫਦ ਨੂੰ ਨਾ ਮਿਲਣ ਦੇ ਰੋਸ ਵਜੋਂ ਰੋਸ ਮਤਾ ਪਾਸ ਕੀਤਾ। ਇਸ ਸਬੰਧੀ ਵਫਦ ਨੇ ਏ.ਡੀ.ਸੀ., ਲੁਧਿਆਣਾ ਨੂੰ ਮਿਲ ਕੇ ਡੀ.ਸੀ. ਦੇ ਇਸ ਰਵੱਈਏ ਖਿਲਾਫ਼ ਰੋਸ ਪ੍ਰਗਟ ਕੀਤਾ। ਇਸ ਉਪਰੰਤ ਪੰਜਾਬੀ ਭਵਨ ਵਿੱਚ ਹੋਈ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ, ਲੁਧਿਆਣਾ ਦੇ ਇਸ ਰਵੱਈਏ ਦੇ ਸਖਤ ਨਿਖੇਧੀ ਕਰਦਿਆਂ ਉਹਨਾਂ ਦੇ ਮਿਤੀ 22.12.2017 ਦੇ ਪੱਤਰ ਹਵਾਲੇ ਵਿੱਚ ਪੁਲਿਸ ਕਮਿਸ਼ਨਰ, ਲੁਧਿਆਣਾ ਵੱਲੋਂ ਲੁਧਿਆਣਾ ਕਮਿਸ਼ਨਰੇਟ ਵਿੱਚ ਅਣਮਿੱਥੇ ਸਮੇਂ ਲਈ ਲਗਾਈ ਦਫਾ 144 ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਇਹਨਾਂ ਗੈਰਜਮਹੂਰੀ ਅਤੇ ਤਾਨਾਸ਼ਾਹ ਹੁਕਮਾਂ ਖਿਲਾਫ਼ 18 ਜਨਵਰੀ ਤੋਂ 20 ਜਨਵਰੀ ਤੱਕ ਪੂਰੇ ਜਿਲ੍ਹੇ ਵਿੱਚ ਪਿੰਡਾਂ-ਕਸਬਿਆਂ ਵਿੱਚ ਰੋਸ ਤੇ ਚੇਤਨਾ ਮੀਟਿੰਗਾਂ, ਰੈਲੀਆਂ ਕੀਤੀਆਂ ਜਾਣਗੀਆਂ ਅਤੇ 30 ਜਨਵਰੀ ਨੂੰ ਡੀ.ਸੀ.,ਲੁਧਿਆਣਾ ਦੇ ਦਫ਼ਤਰ ਅੱਗੇ ਵਿਸ਼ਾਲ ਰੋਸ ਮੁਜਾਹਰਾ ਕੀਤਾ ਜਾਵੇਗੀ।
 ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ 
ਅੱਜ ਦੀ ਮੀਟਿੰਗ ਵਿੱਚ ਕਾਰਖਾਨਾ ਮਜ਼ਦੂਰ ਯੂਨਿਅਨ, ਇਨਕਲਾਬੀ ਲੋਕ ਮੋਰਚਾ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ, ਨੌਜਵਾਨ ਭਾਰਤ ਸਭਾ, ਸੀਟੂ, ਲਾਲ ਝੰਡਾ ਬਜਾਜ ਸੰਨਜ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ),    ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ), ਪੇਂਡੂ ਮਜ਼ਦੂਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਜਮਹੂਰੀ ਅਧਿਕਾਰ ਸਭਾ, ਲਾਲ ਝੰਡਾ ਹੀਰੋ ਸਾਈਕਲ ਮਜ਼ਦੂਰ ਯੂਨੀਅਨ, ਲਾਲ ਝੰਡਾ ਟੈਕਸਟਾਈਲ ਹੌਜ਼ਰੀ ਮਜ਼ਦੂਰ ਯੂਨੀਅਨ, ਜਮਹੂਰੀ ਕਿਸਾਨ ਸਭਾ ਪੰਜਾਬ, ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ, ਮਜ਼ਦੂਰ ਅਧਿਕਾਰ ਸੰਘਰਸ਼ ਅਭਿਆਨ, ਕਾਮਾਗਾਟਾ ਮਾਰੂ ਯਾਦਗਾਰੀ ਕਮੇਟੀ, ਇਨਕਲਾਬੀ ਕੇਂਦਰ ਪੰਜਾਬ, ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ, ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ, ਤਰਕਸ਼ੀਲ ਸੁਸਾਇਟੀ ਪੰਜਾਬ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸਿਏਸ਼ਨ, ਸ਼ਹੀਦ ਭਗਤ ਸਿੰਘ ਨੌਜਵਾਨ ਵਿਚਾਰ ਮੰਚ, ਡੈਮੋਕ੍ਰੇਟਿਕ ਟੀਚਰਜ਼ ਫਰੰਟ, ਡੈਮੋਕ੍ਰੇਟਿਕ ਲਾਇਅਰਜ਼ ਐਸੋਸਿਏਸ਼ਨ, ਮਹਾਂਸਭਾ ਲੁਧਿਆਣਾ, ਪੰਜਾਬ ਰੋਡਵੇਜ਼ ਇੰਪਲਾਈਜ਼ ਯੂਨੀਅਨ, ਸਫਾਈ ਲੇਬਰ ਯੂਨੀਅਨ, ਪੀਪਲਜ ਮੀਡੀਆ ਲਿੰਕ, ਆਂਗਨਵਾੜੀ ਮੁਲਾਜਮ ਯੂਨੀਅਨ, ਰੇਲਵੇ ਪੈਨਸ਼ਨਰਜ਼ ਐਸੋਸਿਏਸ਼ਨ, ਡਿਸਪੋਜਲ ਵਰਕਰਜ਼ ਯੂਨੀਅਨ, ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ, ਏਟਕ, ਆਜ਼ਾਦ ਹਿੰਦ ਨਿਰਮਾਣ ਯੂਨੀਅਨ ਪੰਜਾਬ ਆਦਿ ਜੱਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਹੁਣ ਦੇਖਣਾ ਹੈ ਕਿ ਲੋਕਾਂ ਦਾ ਇਹ ਸੰਘਰਸ਼ ਕਿੰਨੀ ਛੇਤੀ ਆਪਣੇ ਹੱਕਾਂ ਦੀ ਬਹਾਲੀ ਕਰਾਉਂਦਾ ਹੈ। ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ 
ਜਮਹੂਰੀ ਹੱਕਾਂ ਦੀ ਰਾਖੀ ਲਈ ਚਲਾਈ ਜਾ ਰਹੀ ਇਸ ਮੁਹਿੰਮ ਨਾਲ ਜੁੜਣ  ਲਈ ਤੁਸੀਂ ਸੰਪਰਕ ਕਰ ਸਕਦੇ ਹੋ ਕੰਵਲਜੀਤ ਖੰਨਾ ਨਾਲ ਜੋ ਕਿ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਹਨ ਅਤੇ ਉਹਨਾਂ ਦਾ ਮੋਬਾਈਲ ਨੰਬਰ ਹੈ: 9417067344
ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ 

Friday, December 15, 2017

ਲੁਧਿਆਣਾ ਅਗਨੀਕਾਂਡ: ਜਮਹੂਰੀ ਅਧਿਕਾਰ ਸਭਾ ਵੱਲੋਂ ਜਾਂਚ ਰਿਪੋਰਟ ਜਾਰੀ

ਜਾਂਚ ਰਿਪੋਰਟ ਵਿੱਚ ਕਈ ਅਹਿਮ ਖੁਲਾਸੇ 
ਲੁਧਿਆਣਾ: 15 ਦਸੰਬਰ (ਪੰਜਾਬ ਸਕਰੀਨ ਬਿਊਰੋ):: More Pics on Facebook Please
ਜਮਹੂਰੀ ਅਧਿਕਾਰ ਸਭਾ ਪੰਜਾਬ (ਜ਼ਿਲ੍ਹਾ ਲੁਧਿਆਣਾ) ਵੱਲੋਂ ਸਥਾਨਕ ਸੂਫ਼ੀਆਂ ਚੌਕ, ਮੁਸ਼ਤਾਕਗੰਜ ਵਿਖੇ ਅਮਰਸਨ ਪਲਾਸਟਿਕ ਫ਼ੈਕਟਰੀ (ਗੋਲਾ ਫ਼ੈਕਟਰੀ) ਵਿੱਚ ਭਿਆਨਕ ਅੱਗ ਲੱਗਣ ਦੀ ਘਟਨਾ ਬਾਰੇ ਜਾਂਚ ਕੀਤੀ ਗਈ ਸੀ। ਜਾਂਚ ਕਮੇਟੀ ਮੈਂਬਰ ਪ੍ਰੋ. ਜਗਮੋਹਣ ਸਿੰਘ, ਜਸਵੰਤ ਜੀਰਖ, ਸਤੀਸ਼ ਸੱਚਦੇਵਾ, ਰੈਕਟਰ ਕਥੂਰੀਆ, ਪ੍ਰਦੀਪ ਸ਼ਰਮਾ ਅਤੇ ਐਡਵੋਕੇਟ ਹਰਪ੍ਰੀਤ ਜੀਰਖ ਵੱਲੋਂ ਅੱਜ ਉਸ ਜਾਂਚ ਰਿਪੋਰਟ ਦਾ ਪਹਿਲਾ ਭਾਗ ਜਾਰੀ ਕੀਤਾ ਗਿਆ। ਜਾਂਚ ਕਮੇਟੀ ਨੇ ਇਹ ਰਿਪੋਰਟ ਖੁਦ ਮੌਕੇ ਤੇ ਜਾ ਕੇ ਅਤੇ ਲੋਕਾਂ ਦੇ ਵਿਚਾਰ ਸੁਣਨ ਮਗਰੋਂ  ਤਿਆਰ ਕੀਤੀ ਗਈ। ਇਸਦਾ ਕੰਮ ਅਜੇਡ ਵੀ ਲਗਾਤਾਰ ਜਾਰੀ ਹੈ। ਛੇਤੀ ਹੀ ਇਸਦੇ ਬਾਕੀ ਅੱਪਡੇਟ ਵੀ ਸਾਹਮਣੇ ਲਿਆਂਦੇ ਜਾਣਗੇ। More Pics on Facebook Please
ਸਾਮਾਨ ਕੱਢਣ ਦੀ ਜਲਦਬਾਜ਼ੀ ਕਾਰਨ ਹੋਈਆਂ ਮੌਤਾਂ? 
ਇਸ ਰਿਪੋਰਟ ਵਿੱਚ ਸਪਸ਼ਟ ਕੀਤਾ ਹੈ ਕਿ ਅੱਗ ਬਾਰੇ ਸਵੇਰੇ 6.10 ਵਜੇ ਫ਼ੈਕਟਰੀ ਦੀ ਉੱਪਰਲੀ ਮੰਜ਼ਲ ਵਿਚੋਂ ਧੂਆੰ ਨਿਕਲਣ ਤੇ ਪਤਾ ਲੱਗਾ। ਫਾਇਰ ਬ੍ਰਗੇਡ 7.15 ਵਜੇ ਦੇ ਕਰੀਬ ਪੁਜਾ ਜਿਸ ਨੇ 10.07 ਵਜੇ ਤੱਕ ਅੱਗ ਉੱਪਰ ਕਾਬੂ ਪਾ ਲਿਆ ਸੀ। ਇਸ ਬਾਅਦ ਜਦੋਂ ਸ੍ਰੀ ਲਕਸ਼ਮਣ ਦਰਾਵੜ ਆਪਣੇ ਸਹਿਯੋਗੀਆਂ ਸਮੇਤ ਉਥੇ ਪੁੱਜੇ ਤਾਂ ਉਹਨਾਂ ਅੱਗ ਬੁਝਾਊ ਅਮਲੇ ਦੇ ਕੰਮ ਵਿੱਚ ਦਖ਼ਲ ਅੰਦਾਜੀ ਕਰਦਿਆਂ ਫ਼ੈਕਟਰੀ ਅੰਦਰੋਂ ਸਮਾਨ ਕੱਢਣ ਲਈ ਜਲਦਬਾਜੀ ਕੀਤੀ। ਉਹ ਆਪਣੇ ਨਾਲ ਹੋਰਾਂ ਨੂੰ ਵੀ ਨਾਲ ਲੈਕੇ ਸਮਾਨ ਕੱਢਣ ਲਈ ਫ਼ੈਕਟਰੀ ਅੰਦਰ ਚਲੇ ਗਏ ਤੇ ਇਸੇ ਦੌਰਾਨ ਸਾਰੀ ਫ਼ੈਕਟਰੀ ਢਹਿਢੇਰੀ ਹੋ ਗਈ ਤੇ ਸਾਰੇ ਹੀ ਮਲਬੇ ਹੇਠ ਦੱਬਣ ਕਾਰਣ ਮਾਰੇ ਗਏ। More Pics on Facebook Please
ਲਕਸ਼ਮਣ ਦਰਾਵੜ ਅਤੇ ਫੈਕਟਰੀ ਮਾਲਕ ਦਰਮਿਆਨ ਕਹਾ-ਸੁਣੀ ਵੀ ਹੋਈ ਸੀ?
ਜਾਂਚ ਦੌਰਾਨ ਪਾਇਆ ਗਿਆ ਕਿ ਲਕਸ਼ਮਣ ਦਰਾਵੜ ਇਸ ਘਟਨਾ ਤੋਂ ਇਕ ਦਿਨ ਪਹਿਲਾਂ ਵੀ ਆਪਣੇ ਦੋ ਸਾਥੀਆਂ ਸਮੇਤ ਫ਼ੈਕਟਰੀ 'ਚ ਆਏ ਸਨ। ਉਸ ਸਮੇਂ ਉਹਨਾਂ ਇਥੇ ਚਾਹ ਪੀਂਦਿਆਂ ਉੱਚੀ ਆਵਾਜ 'ਚ ਗੱਲਾਂ ਵੀ ਕੀਤੀਆਂ ਜੋ ਪੈਸੇ ਦੇ ਲੈਣ ਦੇਣ ਬਾਰੇ ਸਨ। ਇਹ ਵੀ ਪਤਾ ਲਗਾ ਕਿ ਇਥੇ ਰਾਜ ਕਰਦੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਦੀ ਵੀ ਕਾਫ਼ੀ ਆਵਾਜਾਈ ਰਹਿੰਦੀ ਸੀ। ਲੋਕਾਂ ਨੇ ਇਸ ਫ਼ੈਕਟਰੀ ਨੂੰ ਇਸ ਰਿਹਾਇਸ਼ੀ ਇਲਾਕੇ ਵਿਚੋਂ ਬਾਹਰ ਕਢਾਉਣ ਲਈ ਵੀ ਚਾਰਾ ਜੋਈ ਕੀਤੀ ਸੀ ,ਪਰ ਕੋਈ ਵਿਭਾਗੀ ਕਾਰਵਾਈ ਨਹੀਂ ਹੋਈ।  More Pics on Facebook Please
ਜਦੋਂ ਅੱਗ ਲੱਗੀ ਉਦੋਂ ਬਿਜਲੀ ਬੰਦ ਸੀ 
ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਅੱਗ ਲੱਗਣ ਸਮੇਂ ਫੈਕਟਰੀ ਬੰਦ ਸੀ ਤੇ ਉਸ ਵੇਲੇ ਬਿਜਲੀ ਵੀ ਬੰਦ ਸੀ। ਇਸ ਕਰਕੇ ਅੱਗ ਲੱਗਣ ਦੇ ਕਾਰਣਾਂ ਨੂੰ ਪੜਤਾਲਣ ਦੀ ਲੋੜ ਹੈ। ਪਰ ਇਲਾਕੇ ਦੇ ਸਿਆਸੀ ਲੀਡਰ ਇਸ ਨੂੰ ਕੁਦਰਤੀ ਹਾਦਸਾ ਦਸ ਰਹੇ ਹਨ। ਉਹਨਾਂ ਅਨੁਸਾਰ ਜੋ ਲੋਕ ਬਚ ਗਏ ਹਨ, ਉਹ ਪਰਮਾਤਮਾ ਨੇ ਹੀ ਬਚਾ ਲਏ ਹਨ। ਕਿਸੇ ਨੂੰ ਇਹ ਵੀ ਪਤਾ ਨਹੀਂ ਸੀ ਕਿ ਫ਼ੈਕਟਰੀ ਅੰਦਰ ਕਿਹੜੇ-ਕਿਹੜੇ ਜਲਣਸ਼ੀਲ ਕੈਮੀਕਲ ਕਿੰਨੀ ਕਿੰਨੀ ਮਾਤਰਾ 'ਚ ਪਏ ਹਨ। ਨਾ ਹੀ ਕਿਸੇ ਅਧਿਕਾਰੀ ਨੇ ਫ਼ੈਕਟਰੀ ਮਾਲਕ ਤੋਂ ਇਹ ਪੁੱਛਣ ਦੀ ਲੋੜ ਸਮਝੀ ਹੈ। ਇਸ ਕਰਕੇ ਅੱਗ ਬਝਾਊ ਅਮਲੇ ਨੂੰ ਵੀ ਇਸ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਫ਼ੈਕਟਰੀ ਦੀ ਹੇਠਲੀ ਮੰਜ਼ਲ ਦੀ ਸੀਮਿੰਟ ਦੀ ਬਜਾਏ ਗਾਰੇ ਨਾਲ ਚੁਣਾਈ ਕਰੇ ਹੋਣ ਬਾਰੇ ਵੀ ਜਾਂਚ ਕਮੇਟੀ ਨੂੰ ਪਤਾ ਲੱਗਾ।  More Pics on Facebook Please
ਪ੍ਰਸ਼ਾਸਨ ਦਾ ਜ਼ਿਆਦਾ ਜ਼ੋਰ ਗੋਲਾ ਫ਼ੈਕਟਰੀ ਦਾ ਸਮਾਨ ਸਾਂਭਣ 'ਚ ਹੀ ਲੱਗਾ 
ਮੌਕੇ ਤੇ ਮਲਬੇ ਹੇਠ ਦੱਬੇ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦਾ ਵੀ ਗਿਲਾ ਸੀ ਕਿ ਭਾਵੇਂ ਇਸ ਕੰਮ ਵਿੱਚ ਮਦਦ ਕਰਨ ਲਈ ਮਿਲਟਰੀ ਵੀ ਬੁਲਾਈ ਗਈ , ਪਰ ਉਸ ਤੋਂ ਕੋਈ ਕੰਮ ਲਏ ਬਿਨਾ ਹੀ ਵਾਪਸ ਭੇਜ ਦਿੱਤਾ ਗਿਆ। ਪਤਾ ਨਹੀਂ ਇਹ ਕਿਸ ਦੇ ਹੁਕਮ ਨਾਲ ਵਾਪਸ ਭੇਜੀ ਗਈ। ਉਹਨਾਂ ਇਹ ਵੀ ਦੱਸਿਆ ਕਿ ਲਕਸ਼ਮਣ ਦਰਾਵੜ ਦਾ ਮਿਰਤਕ ਸਰੀਰ ਮਿਲਣ ਬਾਅਦ ਪਹਿਲਾਂ ਦੀ ਤਰਾਂ ਵਾਲੀ ਤੇਜ਼ੀ, ਮਲਬਾ ਹਟਾਉਣ ਵਿੱਚ  ਨਹੀਂ ਵਰਤੀ ਗਈ। ਵਾਰਸਾਂ ਨੇ ਇਹ ਦੁੱਖ ਵੀ ਜ਼ਾਹਰ ਕੀਤਾ ਕਿ ਪ੍ਰਸ਼ਾਸਨ ਦਾ ਜ਼ਿਆਦਾ ਜ਼ੋਰ ਗੋਲਾ ਫ਼ੈਕਟਰੀ ਦਾ ਸਮਾਨ ਸਾਂਭਣ 'ਚ ਹੀ ਲੱਗਾ ਹੋਇਆ ਸੀ ਜਿਸ ਦੀ ਪੁਸ਼ਟੀ ਉਥੇ ਪਈ ਇਕ ਮਹਿੰਗੀ ਮਸ਼ੀਨ ਚੁੱਕ ਕੇ ਲੈ ਜਾਣ ਤੋਂ ਵੀ ਹੋਈ। More Pics on Facebook Please
ਫਾਇਰ ਬ੍ਰਿਗੇਡ ਜਵਾਨਾਂ ਨੇ ਸਾਧਨਾਂ ਦੀ ਕਮੀ ਦੇ ਬਾਵਜੂਦ ਦਿਖਾਈ ਬਹਾਦਰੀ 
ਜਾਂਚ ਰਿਪੋਰਟ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ  ਫਾਇਰ ਬ੍ਰਗੇਡ ਦੇ ਮੁਲਾਜ਼ਮਾਂ ਕੋਲ ਅਜਿਹੀ ਘਟਨਾ ਨਾਲ ਨਜਿੱਠਣ ਲਈ ਲੋੜੀਂਦੇ ਸਾਧਨਾਂ ਦੀ ਕਮੀ ਦੇ ਬਾਵਜੂਦ ਵੀ ਉਹਨਾਂ ਆਪਣੀਆਂ ਜਾਨਾਂ ਨੂੰ ਖ਼ਤਰੇ 'ਚ ਪਾਕੇ ਪੂਰੀ ਮਿਹਨਤ ਨਾਲ ਕੰਮ ਕੀਤਾ। ਉਹ ਆਪਣੇ ਸਰੀਰ ਦੁਆਲੇ ਗਿੱਲੀਆਂ ਬੋਰੀਆਂ ਲਪੇਟਕੇ ਕੰਮ ਚਲਾ ਰਹੇ ਸਨ। ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਮਸ਼ੀਨਾਂ ਤਾਂ ਖਰੀਦ ਲਈਆਂ ਜਾਂਦੀਆਂ ਹਨ ਪਰ ਹੋਰ ਸਾਜ਼ੋ-ਸਮਾਨ ਦੀ ਪੂਰਤੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਇਹ ਘਟਨਾ 20 ਨਵੰਬਰ ਨੂੰ ਵਾਪਰੀ ਪਰ ਐਫ ਆਈ ਆਰ 22 ਨਵੰਬਰ ਨੂੰ ਲਿਖਾਉਣੀ ਵੀ ਪ੍ਰਸ਼ਾਸਨ ਦੀ ਲਾਪਰਵਾਹੀ ਜ਼ਾਹਰ ਕਰਦੀ ਹੈ।
ਡਾਗ ਸੁਕਐਡ ਦੀ ਅਣਹੋਂਦ   
ਰਿਪੋਰਟ ਵਿੱਚ ਇਹ ਵੀ ਪਾਇਆ ਗਿਆ ਕਿ ਫਾਇਰ ਬ੍ਰਗੇਡ ਦਾ ਪੂਰੀ ਤਰਾਂ ਵਿਗਿਆਨਕ ਤੌਰ ਤੇ ਲੈਸ ਨਾ ਹੋਣਾ, ਸੁਰੱਖਿਆ ਕਵਚ ਦੀ ਅਣਹੋਂਦ ਅਤੇ ਕੈਮੀਕਲ ਵਾਲੀ ਅੱਗ ਬੁਝਾਉਣ ਲਈ ਉਚਿੱਤ ਪ੍ਰਬੰਧ ਦੀ ਕਮੀ ਸੀ। ਮਲਬੇ ਵਿੱਚ ਫਸੇ ਲੋਕਾਂ ਨੂੰ ਲੱਭਣ ਲਈ ਡਾਗ ਸੁਕਐਡ ਦੀ ਅਣਹੋਂਦ ਪਾਈ ਗਈ। ਉਦਯੋਗਿਕ ਬਿਲਡਿੰਗ ਉਸਾਰੀ, ਲੇਬਰ ਅਤੇ ਪ੍ਰਦੂਸਨ ਵਿਭਾਗਾਂ ਵੱਲੋਂ ਨਿਯਮਾਂ ਦੀ ਪਾਲਣਾ ਕਰਨ ਵਿੱਚ ਵਰਤੀ ਕੁਤਾਹੀ ਲਈ ਇਹਨਾਂ ਵਿਭਾਗਾਂ ਦੇ ਜ਼ੁੰਮੇਵਾਰ ਅਧਿਕਾਰੀ ਵੀ ਇਸ ਘਟਨਾ ਲਈ ਬਰਾਬਰ ਦੇ ਜ਼ੁੰਮੇਵਾਰ ਹਨ।  More Pics on Facebook Please
ਮਾਣਯੋਗ ਹਾਈ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਐਸ ਆਈ ਟੀ ਦੀ ਮੰਗ 
ਜਾਂਚ ਕਮੇਟੀ ਮੰਗ ਕਰਦੀ ਹੈ ਕਿ ਇਸ ਵੱਡੇ ਹਾਦਸੇ ਦੀਆਂ ਖਾਮੀਆਂ ਦੀ ਮਾਣਯੋਗ ਹਾਈ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਸਪੈਸ਼ਲ ਇਨਵੈਸਟੀਗੇਸਨ ਟੀਮ ਤੋਂ ਜਾਂਚ ਕਰਵਾਈ ਜਾਵੇ ਤਾਂ ਕਿ ਠੀਕ ਸਿੱਟੇ ਕੱਢਕੇ ਲੋਕਾਂ ਅਤੇ ਮਜ਼ਦੂਰਾਂ ਦੀ ਸੁਰੱਖਿਆ ਲਈ ਜ਼ਰੂਰੀ ਆਦੇਸ਼  ਜਾਰੀ ਹੋ ਸਕਣ ਤੇ ਹੋਰ ਸਬੰਧਤ ਅਦਾਰਿਆਂ 'ਤੇ ਵੀ ਲਾਗੂ ਕੀਤੇ ਜਾਣ। 
ਸ਼ਹੀਦ ਹੋਏ ਫਾਇਰਮੈਂ ਜਵਾਨਾਂ ਨੂੰ ਸੈਨਿਕਾਂ ਵਾਂਗ ਸਨਮਾਨ ਦੇਣ ਦੀ ਮੰਗ                     
9 ਫਾਇਰਮੈਨਾਂ ਦੀ ਡਿਊਟੀ ਦੌਰਾਨ ਲੋਕਾਂ ਦੀ ਸੁਰੱਖਿਆ ਕਰਦੇ ਹੋਏ ਮੌਤ ਹੋਈ, ਉਹਨਾਂ ਨੂੰ ਦੇਸ਼ ਦੀ ਸੁਰੱਖਿਆ ਕਰਨ ਵਾਲੇ ਸੈਨਿਕਾਂ ਦੇ ਬਰਾਬਰ ਰੱਖਦੇ ਹੋਏ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ। ਮਲਬੇ ਹੇਠ ਦੱਬੇ ਹੋਰ ਮਜ਼ਦੂਰਾਂ ਨੂੰ ਵੀ ਇਸੇ ਪੱਧਰ ਤੇ ਮੁਆਵਜਾ ਦਿੱਤਾ ਜਾਵੇ। 
ਮਲਬਾ ਹਟਾਉਣ ਲਈ ਹੋਇਆ ਖਰਚਾ ਫੈਕਟਰੀ ਮਾਲਕ ਪਾਸੋਂ ਵਸੂਲਣ ਦੀ ਮੰਗ 
ਮਲਬਾ ਹਟਾਉਣ ਲਈ ਹੋਇਆ ਕੁਲ ਖ਼ਰਚਾ ਫ਼ੈਕਟਰੀ ਮਾਲਕ ਪਾਸੋਂ ਵਸੂਲਿਆ ਜਾਵੇ। ਆਸਪਾਸ ਦੇ ਨੁਕਸਾਨੇ ਗਏ ਘਰਾਂ ਦੇ ਮਾਲਕਾਂ ਨੂੰ ਹੋਏ ਨੁਕਸਾਨ ਦੀ ਫ਼ੈਕਟਰੀ ਮਾਲਕ ਤੋਂ ਭਰਪਾਈ ਕਰਵਾਈ ਜਾਵੇ। ਖ਼ਤਰਨਾਕ ਉਦਯੋਗ ਰਿਹਾਇਸ਼ੀ ਇਲਾਕੇ ਵਿੱਚ ਨਾ ਲੱਗਣ ਨੂੰ ਯਕੀਨੀ ਬਣਾਇਆ ਜਾਵੇ। ਫ਼ੈਕਟਰੀ ਮਾਲਕ ਸਮੇਤ ਹੋਰ ਸਬੰਧਤ ਵਿਭਾਗਾਂ ਦੇ ਜ਼ੁੰਮੇਵਾਰ ਅਧਿਕਾਰੀਆਂ ਜਿਨ੍ਹਾਂ ਨੇ ਅਣਗਹਿਲੀ ਵਰਤੀ ਹੈ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

Sunday, December 10, 2017

ਜਨਤਕ-ਜਮਹੂਰੀ ਜੱਥੇਬੰਦੀਆਂ ਵੱਲੋਂ ਕਾਲੇ ਕਨੂੰਨ ਰੱਦ ਕਰਨ ਦੀ ਮੰਗ

ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ 25 ਜੱਥੇਬੰਦੀਆਂ ਵੱਲੋਂ ਵਿਸ਼ੇਸ਼ ਆਯੋਜਨ 
SDM (ਲੁਧਿਆਣਾ ਪੱਛਮੀ) ਸ਼ਵਾਤੀ ਟਿਵਾਣਾ ਨੂੰ ਮੰਗ ਪੱਤਰ ਸੌਂਪਿਆ 
ਲੁਧਿਆਣਾ: 10 ਦਸਬੰਰ 2017: (ਪੰਜਾਬ ਸਕਰੀਨ ਟੀਮ):: 
ਅੱਜ ਐਤਵਾਰ ਹੋਣ ਦੇ ਬਾਵਜੂਦ ਨਵੀਆਂ ਕਚਹਿਰੀਆਂ ਵਿੱਚ ਸਥਿਤ ਡੀਸੀ ਦਫਤਰ ਸਾਹਮਣੇ ਚਹਿਲ ਪਹਿਲ ਸੀ। ਪੁਲਿਸ ਫੋਰਸ ਵੀ ਮੌਜੂਦ ਸੀ ਅਤੇ ਐਸ ਡੀ ਐਮ (ਲੁਧਿਆਣਾ-ਪੱਛਮੀ) ਮੈਡਮ ਸ਼ਵਾਤੀ ਟਿਵਾਣਾ ਵੀ। ਤਕਰੀਬਨ 60-70 ਵਿਅਕਤੀਆਂ ਦੀ ਭੀੜ ਦੇਖ ਕੇ ਪਤਾ ਲੱਗਿਆ ਕਿ ਇਹ ਸਾਰੇ ਵੱਖ ਵੱਖ ਜਨਤਕ ਜੱਥੇਬੰਦੀਆਂ ਦੇ ਨੁਮਾਇੰਦੇ ਸਨ। ਬੀਤੇ ਸਮੇਂ ਦੇ ਕੌੜੇ ਤਜਰਬਿਆਂ ਦੇ ਅਧਾਰ ਤੇ ਇਹ ਲੋਕ ਸਪਸ਼ਟ ਆਖ ਰਹੇ ਸਨ ਕਿ ਪੁਲਿਸ ਦੇ ਸਖਤੀ ਵਾਲੇ ਅਧਿਕਾਰਾਂ ਵਿੱਚ ਤੇਜ਼ੀ ਨਾਲ ਕੀਤਾ ਜਾ ਰਿਹਾ ਵਾਧਾ ਬਹੁਤ ਹੀ ਸਾਜ਼ਿਸ਼ੀ ਅਤੇ ਖਤਰਨਾਕ ਹੈ। ਇਹਨਾਂ ਜੱਥੇਬੰਦੀਆਂ ਨੇ ਖਦਸ਼ਾ ਪਰ੍ਗਟਾਇਆ ਕਿ ਇਸਨੂੰ ਭਵਿੱਖ ਵਿੱਚ ਲੋਕ ਹਮਾਇਤੀਆਂ ਵਿਰੁੱਧ ਹੀ ਵਰਤਿਆ ਜਾਣਾ ਹੈ। 
ਅੱਜ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਜਨਤਕ-ਜਮਹੂਰੀ ਜੱਥੇਬੰਦੀਆਂ ਦੇ ਪ੍ਰਤੀਨਿਧੀ ਮੰਡਲਾਂ ਨੇ ਡੀ.ਸੀ. ਦਫਤਰਾਂ ‘ਤੇ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਲਾਗੂ ਕੀਤਾ ਗਿਆ ਘਣਘੋਰ ਜਾਬਰ ਕਾਨੂੰਨ ‘ਜਨਤਕ ਤੇ ਨਿੱਜੀ ਜਾਇਦਾਦ ਨੁਕਸਾਨ ਰੋਕਥਾਮ ਕਨੂੰਨ-2014’ ਰੱਦ ਕੀਤਾ ਜਾਵੇ। ਜਨਤਕ ਜੱਥੇਬੰਦੀਆਂ ਨੇ ਜੱਥੇਬੰਦ ਗੈਂਗਸਟਰਾਂ ਨੂੰ ਨੱਥ ਪਾਉਣ ਦੇ ਨਾਂ ਹੇਠ ਲੋਕ ਅਵਾਜ਼ ਕੁਚਲਣ ਲਈ ਜਾਬਰ ਕਨੂੰਨ 'ਪਕੋਕਾ' ਬਣਾਉਣ ਦੀ ਤਜ਼ਵੀਜ ਵੀ ਰੱਦ ਕਰਨ ਦੀ ਮੰਗ ਕੀਤੀ ਹੈ। ਲੁਧਿਆਣਾ ਵਿਖੇ ਵੀ ਜਨਤਕ-ਜਮਹੂਰੀ ਜੱਥੇਬੰਦੀਆਂ ਨੇ ਡੀ.ਸੀ. ਦਫਤਰ ‘ਤੇ ਐਸ.ਡੀ.ਐਮ. (ਲੁਧਿਆਣਾ ਪੱਛਮੀ) ਸ਼ਵਾਤੀ ਟਿਵਾਣਾ ਨੂੰ ਮੰਗ ਪੱਤਰ ਸੌਂਪ ਕੇ ਕੇਂਦਰ ਤੇ ਸੂਬਾ ਸਰਕਾਰ ਤੋਂ ਕਾਲੇ ਕਨੂੰਨ ਰੱਦ ਕਰਨ ਦੀ ਮੰਗ ਕੀਤੀ ਹੈ। ਇਹ ਮੰਗ ਪੱਤਰ ਸੰਯੁਕਤ ਰਾਸ਼ਟਰ ਸੰਘ ਨੂੰ ਵੀ ਭੇਜਿਆ ਜਾ ਰਿਹਾ ਹੈ। ਜੱਥੇਬੰਦੀਆਂ ਦਾ ਕਹਿਣਾ ਹੈ ਕਿ ਇਹਨਾਂ ਕਾਲੇ ਕਾਨੂੰਨਾਂ ਦਾ ਬਹਾਨਾ ਹੋਰ ਤੇ ਨਿਸ਼ਾਨਾ ਹੋਰ ਹੈ। ਅਸਲ ਵਿੱਚ ਇਹ ਕਾਲੇ ਕਾਨੂੰਨ ਲੋਕਾਂ ਦੇ ਜੱਥੇਬੰਦ ਸੰਘਰਸ਼ਾਂ ਨੂੰ ਦਬਾਉਣ ਦੇ ਮਨੋਰਥ ਨਾਲ ਲਿਆਂਦੇ ਜਾ ਰਹੇ ਹਨ। ‘ਪੰਜਾਬ (ਜਨਤਕ ਤੇ ਨਿਜੀ ਜਾਇਦਾਦ ਨੁਕਸਾਨ ਰੋਕੂ) ਕਨੂੰਨ’ ਭਾਂਵੇ ਪੰਜਾਬ ਸਰਕਾਰ ਵੱਲੋਂ ਨੁਕਸਾਨ ਰੋਕਣ ਦੇ ਨਾਂ ਉੱਤੇ ਲਿਆਂਦਾ ਗਿਆ ਹੈ ਪਰ ਇਸਦਾ ਮਕਸਦ ਲੋਕਾਂ ਦੀ ਹੱਕ, ਸੱਚ, ਇਨਸਾਫ ਦੀ ਅਵਾਜ਼ ਕੁਚਲਣਾ ਹੈ। ਇਸ ਕਾਲੇ ਕਨੂੰਨ ਤਹਿਤ ਕਿਸੇ ਵੀ ਤਰਾਂ ਦੇ ਧਰਨੇ-ਮੁਜਾਹਰੇ ਦੌਰਾਨ ਜੇਕਰ ਕਿਸੇ ਵੀ ਪ੍ਰ੍ਕਾਰ ਦਾ ਨੁਕਸਾਨ ਹੁੰਦਾ ਹੈ ਤਾਂ ਸ਼ੰਘਰਸ਼ਸ਼ੀਲ ਲੋਕਾਂ ਨੂੰ ਇੱਕ ਤੋਂ ਪੰਜ ਸਾਲ ਤੱਕ ਜੇਲਾਂ ਵਿੱਚ ਡੱਕਿਆ ਜਾਵੇਗਾ, ਉਹਨਾਂ ਉੱਤੇ ਭਾਰੀ ਜੁਰਮਾਨੇ ਲਾਏ ਜਾਣਗੇ ਅਤੇ ਉਹਨਾਂ ਦੀਆਂ ਜਾਇਦਾਦਾਂ ਜਬਤ ਕੀਤੀਆਂ ਜਾਣਗੀਆਂ। ਜਨਤਕ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਲੋਕਾਂ ਦੇ ਹੱਕੀ ਸੰਘਰਸ਼ਾਂ ਤੋਂ ਘਬਰਾਈ ਸਰਕਾਰ ਦੀ ਬੌਖਲਾਹਟ ਦਾ ਨਤੀਜਾ ਹੈ। ਪੰਜਾਬ ਦੇ ਲੋਕ ਇਸ ਜਾਬਰ ਕਾਲੇ ਕਨੂੰਨ ਨੂੰ ਕਦੇ ਵੀ ਸਹਿਣ ਨਹੀਂ ਕਰਨਗੇ। ਜੱਥੇਬੰਦੀਆਂ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਕੇਂਦਰ ਦੀ ਭਾਜਪਾ-ਅਕਾਲੀ ਸਰਕਾਰ ਦੇ ਨਕਸ਼ੇ ਕਦਮਾਂ ਉੱਪਰ ਚਲਦਿਆਂ ਜਵਾਬਦੇਹੀ ਤੋਂ ਬਚਣ ਲਈ ਜੱਥੇਬੰਦ ਹਿੰਸਾ ਦੇ ਵਰਤਾਰੇ ਨੂੰ ਵਧਾ-ਚਡ਼ਾ ਕੇ ਪੇਸ਼ ਕਰ ਰਹੀ ਹੈ ਅਤੇ ਦਿਨੋ-ਦਿਨ ਜਮਹੂਰੀ ਮਾਹੌਲ ਨੂੰ ਖਤਰਾ ਦਰਸਾਅ ਕੇ ਪੰਜਾਬ ਨੂੰ ਪੁਲੀਸ ਰਾਜ ਵਿੱਚ ਤਬਦੀਲ ਕਰਨਾ ਚਾਹੁੰਦੀ ਹੈ। ਪੰਜਾਬ ਦੀਆਂ ਸੰਘਰਸ਼ਸ਼ੀਲ ਲੋਕ ਜੱਥੇਬੰਦੀਆਂ ਸਰਕਾਰ ਦੇ ਇਸ ਤਾਨਾਸ਼ਾਹ ਰੁਝਾਨ ਨੂੰ ਹਰਗਿਜ ਬਰਦਾਸ਼ਤ ਨਹੀਂ ਕਰਨਗੀਆਂ ਅਤੇ ਜੱਥੇਬੰਦ ਸੰਘਰਸ਼ਾਂ ਨੂੰ ਤੇਜ਼ ਕਰਦੇ ਹੋਏ ਇਸਦਾ ਡਟ ਕੇ ਵਿਰੋਧ ਕਰਨਗੀਆਂ।
ਲੁਧਿਆਣੇ ਵਿਖੇ ਮੰਗ ਪੱਤਰ ਸੌਂਪਣ ਮੌਕੇ ਅੱਜ ਜਮਹੂਰੀ ਅਧਿਕਾਰ ਸਭਾ ਵੱਲੋਂ ਪਰੋਫ਼ੈਸਰ ਜਗਮੋਹਨ ਸਿੰਘ, ਕਾਰਖਾਨਾ ਮਜ਼ਦੂਰ ਯੂਨੀਅਨ ਵੱਲੋਂ ਲਖਵਿੰਦਰ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਵੱਲੋਂ ਹਰਜਿੰਦਰ ਸਿੰਘ ਤੇ ਵਿਜੇ ਨਾਰਾਇਣ, ਮਜ਼ਦੂਰ ਅਧਿਕਾਰ ਸੰਘਰਸ਼ ਅਭਿਆਨ ਵੱਲੋਂ ਸੁਰਿੰਦਰ ਸਿੰਘ, ਨੌਜਵਾਨ ਭਾਰਤ ਸਭਾ ਵੱਲੋਂ ਬਿੰਨੀ ਤੇ ਸ਼ਿਵਾਨੀ, ਪੀ.ਐਸ.ਯੂ. ਵੱਲੋਂ ਅਰੁਣ ਕੁਮਾਰ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਵੱਲੋਂ ਵਿਸ਼ਵਨਾਥ, ਇਨਕਲਾਬੀ ਕੇਂਦਰ ਪੰਜਾਬ ਵੱਲੋਂ ਜਸਵੰਤ ਜੀਰਖ, ਜਮਹੂਰੀ ਕਿਸਾਨ ਸਭਾ ਵੱਲੋਂ ਅਮਰਜੀਤ ਸਿੰਘ, ਤਰਕਸ਼ੀਲ ਸੁਸਾਇਟੀ ਵੱਲੋਂ ਸਤੀਸ਼ ਸਚਦੇਵਾ, ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ  ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ ਵੱਲੋਂ ਹਰਸ਼ਾ ਸਿੰਘ, ਪੰਜਾਬ ਰੋਡਵੇਜ਼ ਇੰਪਲਾਈਜ ਯੂਨੀਅਨ ਵੱਲੋਂ, ਕਾਮਾਗਾਟਾ ਮਾਰੂ ਯਾਦਗਾਰੀ ਕਮੇਟੀ, ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ) ਵੱਲੋਂ ਦਰਸ਼ਨ ਸਿੰਘ ਗਾਲਿਬ, ਪੀਪਲਜ ਮੀਡੀਆ ਲਿੰਕ ਵੱਲੋਂ ਰੈਕਟਰ ਕਥੂਰੀਆ ਅਤੇ ਪਰਦੀਪ ਸ਼ਰਮਾ ਇਪਟਾ, ਭੱਠਾ ਲੇਬਰ ਯੂਨੀਅਨ ਵੱਲੋਂ ਜਗਤਾਰ ਸਿੰਘ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਹਰਨੇਕ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਅਵਤਾਰ ਸਿੰਘ ਰਸੂਲਪੁਰ, ਟੀ.ਐਸ.ਯੂ. ਵੱਲੋਂ ਜਸਵਿੰਦਰ ਸਿੰਘ, ਡੈਮੋਕਰੇਟਿਕ ਮੁਲਾਜਮ ਫਰੰਟ ਵੱਲੋਂ ਰਮਨਜੀਤ ਸੰਧੂ, ਪਲਸ ਮੰਚ ਵੱਲੋਂ ਕਸਤੂਰੀ ਲਾਲ, ਮਹਾਂਸਭਾ ਲੁਧਿਆਣਾ ਵੱਲੋਂ ਰਕੇਸ਼ ਕੁਮਾਰ, ਪੰਜਾਬ ਰੋਡਵੇਜ ਇੰਪਲਾਈਜ ਯੂਨੀਅਨ (ਅਜਾਦ) ਦੇ ਆਗੂ ਸਤਵਿੰਦਰ ਸਿੰਘ, ਜਲ ਸਪਲਾਈ ਐਂਡ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਗੁਰਦੀਪ ਸਿੰਘ ਆਦਿ ਆਗੂ ਤੇ ਕਾਰਕੁੰਨ ਹਾਜ਼ਰ ਸਨ।

ਜੇ ਸਾਈਂਬਾਬਾ ਨੂੰ ਕੁਝ ਹੋਇਆ ਤਾਂ ਜ਼ਿੰਮੇਵਾਰੀ ਸਰਕਾਰ ਦੀ-ਪਰੋਫੈਸਰ ਜਗਮੋਹਣ ਸਿੰਘ

ਲੋਕ ਹੱਕਾਂ ਨੂੰ ਕੁਚਲਣ ਲਈ ਹੋ ਰਹੀਆਂ ਸਾਜ਼ਿਸ਼ਾਂ ਦਾ ਪਰਦਾਫਾਸ਼ ਕੀਤਾ 
ਲੁਧਿਆਣਾ:10 ਦਸੰਬਰ 2017: (ਪੰਜਾਬ ਸਕਰੀਨ ਟੀਮ):: 
ਅੱਜ "ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ" ਦੇ ਮੌਕੇ ਤੇ ਅੱਜ ਲੁਧਿਆਣਾ ਵਿੱਚ ਦੋ ਵੱਡੇ ਆਯੋਜਨ ਹੋਏ। ਪਹਿਲੇ ਆਯੋਜਨ ਅਧੀਨ "ਜਮਹੂਰੀ ਹੱਕਾਂ ਦੀ ਅਜੋਕੀ ਸਥਿਤੀ" ਵਿਸ਼ੇ 'ਤੇ ਜਮਹੂਰੀ ਅਧਿਕਾਰ ਸਭਾ ਪੰਜਾਬ (ਜ਼ਿਲਾ ਲੁਧਿਆਣਾ) ਵੱਲੋਂ ਸੈਮੀਨਾਰ ਕੀਤਾ ਗਿਆ। ਦੂਸਰੇ ਆਯੋਜਨ ਅਧੀਨ ਐਤਵਾਰ ਹੋਣ ਦੇ ਬਾਵਜੂਦ ਡੀਸੀ ਦਫਤਰ ਵਿਖੇ ਜਾ ਕੇ ਐਸ ਡੀ ਐਮ ਮੈਡਮ ਨੂੰ 25 ਤੋਂ ਵੱਧ ਜੱਥੇਬੰਦੀਆਂ ਵੱਲੋਂ ਮੰਗ ਪੱਤਰ ਦਿੱਤਾ ਗਿਆ। 
"ਜਮਹੂਰੀ ਹੱਕਾਂ ਦੀ ਅਜੋਕੀ ਸਥਿਤੀ" ਵਿਸ਼ੇ 'ਤੇ ਸੈਮੀਨਾਰ ਤੋਂ ਪਹਿਲਾਂ  ਮਨੁੱਖ ਦੇ ਜਮਹੂਰੀ ਹੱਕਾਂ ਨੂੰ ਦਰਸਾਉਂਦੀ ਇਕ ਵਿਸ਼ੇਸ਼ ਦਸਤਾਵੇਜ਼ੀ ਫ਼ਿਲਮ ਵੀ ਵਿਖਾਈ ਗਈ। ਸਥਾਨਕ ਆਰਤੀ ਚੌਕ ਵਿਖੇ ਡਾ. ਅਮਰਜੀਤ ਕੌਰ ਯਾਦਗਾਰੀ ਹਾਲ ਵਿੱਚ ਹੋਏ ਇਸ ਸੈਮੀਨਾਰ ਦੇ ਮੁੱਖ ਬੁਲਾਰੇ ਪਰੋਫੈਸਰ ਜਗਮੋਹਣ ਸਿੰਘ ਨੇ ਕਿਹਾ ਕਿ ਅੱਜ ਮਨੁੱਖ ਦਾ ਮਾਣ ਮੱਤਾ ਜਿਉਣ ਵਾਲਾ ਹੱਕ ਕੁਚਲਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਲੋਕਾਂ ਦੇ ਮੁਢਲੇ ਜਮਹੂਰੀ ਹੱਕਾਂ ਵਿਦਿਆ, ਸਿਹਤ, ਰੋਜ਼ਗਾਰ, ਸਮਾਜਿਕ ਸੁਰੱਖਿਆ ਆਦਿ ਨੂੰ ਸਰੱਖਿਅਤ ਕਰੇ, ਪਰ ਉਹ ਇਸ ਜ਼ੁਮੇਵਾਰੀ ਤੋਂ ਭੱਜਕੇ ਉਹਨਾਂ ਨਾਲ ਖਿਲਵਾਡ਼ ਕਰ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਹਾਕਮਾਂ ਨੂੰ ਸਹੀ ਸੋਚਣ ਵਾਲੇ ਲੋਕਾਂ, ਬੁਧੀਜੀਵੀਆਂ, ਸਮਾਜਿਕ ਚਿੰਤਕਾਂ ਦੀ ਲੋਡ਼ ਨਹੀਂ ਸਗੋਂ ਆਪਣੀ ਬੋਲੀ ਬੋਲਣ ਵਾਲਿਆਂ ਦੇ ਹਿਤਾਂ ਦੀ ਵਧੇਰੇ ਚਿੰਤਾ ਹੈ। ਉਹਨਾ ਪਰੋਫੈਸਰ ਸਾਈਂਬਾਬਾ ਦਾ ਹਵਾਲਾ ਦੇਂਦਿਆਂ ਸਪਸ਼ਟ ਕੀਤਾ ਕਿ ਉਹ ਸਰੀਰਕ ਤੌਰ ਤੇ 90% ਅਪਾਹਜ ਹਨ, ਪਰ ਉਹਨਾਂ ਨੂੰ ਜੇਲ ਵਿੱਚ ਰੱਖਿਆ ਹੋਇਆ ਹੈ। ਉਹਨਾਂ ਨੂੰ ਮੁਢਲੇ ਮਨੁੱਖੀ ਹੱਕਾਂ ਤੋਂ ਵੀ ਵਾਂਝਿਆਂ ਕੀਤਾ ਹੋਇਆ ਹੈ। ਜੇ ਉਹਨਾਂ ਨੂੰ ਕੁਝ ਹੋ ਜਾਂਦਾ ਹੈ ਤਾਂ ਸਰਕਾਰ ਜ਼ੁੰਮੇਵਾਰ ਹੋਵੇਗੀ। ਉਹਨਾਂ ਅਦਾਲਤੀ ਪਰਕਿਰਿਆ ਨੂੰ ਨਿਪੁੰਸਕ ਕਰਕੇ, ਪੁਲੀਸ ਨੂੰ ਨਵੇਂ ਕਾਨੂੰਨ ਰਾਹੀਂ ਦਿੱਤੇ ਜਾ ਰਹੇ ਅਧਿਕਾਰਾਂ ਦੀ ਸਖ਼ਤ ਨਿਖੇਧੀ ਕੀਤੀ।
  ਸਟੇਜ ਸੰਚਾਲਨ ਕਰਦਿਆਂ ਸਭਾ ਦੇ ਜ਼ਿਲਾ ਪਰਧਾਨ ਜਸਵੰਤ ਜੀਰਖ ਨੇ ਆਏ ਲੋਕਾਂ ਦੇ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਬਹੁਤ ਵੱਡੀ ਲੋਡ਼ ਹੈ ਕਿ ਲੋਕਾਂ ਨੂੰ ਉਹਨਾਂ ਦੇ ਜਮਹੂਰੀ ਹੱਕਾਂ ਬਾਰੇ ਸਿੱਖਿਅਤ ਕੀਤਾ ਜਾਵੇ। ਇਸ ਮੰਤਵ ਲਈ ਉਹਨਾਂ  ਹਰ ਮਹੀਨੇ ਇਸ ਹਾਲ ਵਿੱਚ ਇਕ ਫ਼ਿਲਮ ਵਿਖਾਏ ਜਾਣ ਦਾ ਅਹਿਮ ਐਲਾਨ ਵੀ ਕੀਤਾ। ਇਸ ਸਮੇਂ  ਸਕੱਤਰ ਸਤੀਸ਼ ਸੱਚਦੇਵਾ, ਮਾ. ਚਰਨ ਸਿੰਘ ਨੂਰਪੁਰਾ, ਬਲਦੇਵ ਸਿੰਘ, ਬਲਵਿੰਦਰ ਸਿੰਘ, ਉਜਾਗਰ ਸਿੰਘ, ਐਡਵੋਕੇਟ ਹਰਪਰੀਤ ਜੀਰਖ, ਰਾਕੇਸ਼ ਆਜ਼ਾਦ, ਅਰੁਣ ਕੁਮਾਰ, ਰੈਕਟਰ ਕਥੂਰੀਆ, ਪਰਦੀਪ ਸ਼ਰਮਾ, ਰਣਜੋਧ ਸਿੰਘ, ਅਵਤਾਰ ਸਿੰਘ, ਸੁਰਜੀਤ ਸਿੰਘ, ਅਜਮੇਰ ਦਾਖਾ ਸਮੇਤ ਬਹੁਤ ਸਾਰੇ ਅਗਾਂਹਵਧੂ ਲੋਕਾਂ ਨੇ ਸ਼ਮੂਲੀਅਤ ਕੀਤੀ।

Tuesday, September 26, 2017

ਇੰਪਰੂਵਮੈਂਟ ਟਰੱਸਟ ਨਾ ਹਟਿਆ ਤਾਂ ਸੰਘਰਸ਼ ਹੋਰ ਤਿੱਖਾ ਹੋਵੇਗਾ

ਗਦਰੀ ਬਾਬਾ ਭਾਨ ਸਿੰਘ ਯਾਦਗਾਰ 'ਤੇ ਹਮਲੇ ਵਿਰੁੱਧ ਲੋਕ ਲਾਮਬੰਦ  
ਲੁਧਿਆਣਾ: 25 ਸਤੰਬਰ (ਸਤੀਸ਼ ਸਚਦੇਵਾ//ਪੰਜਾਬ ਸਕਰੀਨ):: 
ਇੰਪਰੂਵਮੈਂਟ ਟਰੱਸਟ ਦੇ ਭ੍ਰਿਸ਼ਟ ਅਧਿਕਾਰੀਆਂ ਦਾ ਪੁਤਲਾ ਫੂਕਣ ਦਾ ਫੈਸਲਾ ਅੱਗੇ ਪਾਇਆ।  ਅੱਜ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਸੁਨੇਤ ਦੀ ਯਾਦਗਾਰ ਅਤੇ ਪਾਰਕ ਬਣਾਉਣ ਲਈ ਪਿੰਡ ਵਾਸੀਆਂ ਵਲੋ ਜਿਹੜੀ ਸਾਂਝੀ ਜਮੀਨ ਮਹਾਂ ਸਭਾ ਲੁਧਿਆਣਾ ਨੂੰ ਦਿੱਤੀ ਹੋਈ ਹੈ, ਉਸ ਉੱਪਰ ਇੰਪਰੂਵਮੈਂਟ ਟਰੱਸਟ ਲੁਧਿਆਣਾ ਵਲੋਂ ਨਜ਼ਾਇਜ ਕਬਜਾ  ਕੀਤਾ ਜਾ ਰਿਹਾ ਹੈ। ਟਰੱਸਟ ਦੇ ਅਧਿਕਾਰੀਆਂ ਨੂੰ ਬਾਰ ਬਾਰ ਲਿਖਤੀ ਤੌਰ ਤੇ ਇਸ ਸਬੰਧੀ ਜਾਣੂੰ  ਕਰਵਾਇਆ ਜਾ  ਚੁੱਕਾ ਹੈ। ਪਰ ਉਹਨਾਂ ਵਲੋਂ ਬਿਨ੍ਹਾਂ ਕੋਈ ਲਿਖਤੀ ਜਵਾਬ ਦਿੱਤੇ ਇਹ ਕਿਹਾ ਜਾਂਦਾ ਰਿਹਾ ਕਿ ਅਸੀਂ ਤੁਹਾਡੀ ਬਣੀ ਪੱਕੀ ਸਟੇਜ ਤੋਂ ਪਿੱਛੇ ਹੀ ਰਹਾਂਗੇ।

  ਪਰ ਹੁਣ ਉਹਨਾਂ ਨੇ ਬਿਨਾਂ ਕੋਈ ਨੋਟਿਸ ਦਿੱਤਿਆਂ ਸ਼ਹੀਦ ਬਾਬਾ ਭਾਨ ਸਿੰਘ ਦੀ ਯਾਦ 'ਚ ਬਣਾਈ ਸਟੇਜ ਜੇ ਸੀ.ਬੀ. ਰਾਂਹੀ ਢਾਹ ਦਿੱਤੀ ਗਈ ਹੈ। ਮਹਾਂਸਭਾ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਕਰਕੇ ਉਸ ਦਿਨ ਟਰੱਸਟ ਅਧਿਕਾਰੀਆਂ ਨੇ ਆਪਣਾ ਕੰਮ ਰੋਕ ਦਿੱਤਾ ਸੀ। ਪਰ ਹੁਣ  ਫਿਰ ਬਿਨਾਂ ਕੋਈ  ਨੋਟਿਸ ਦੇ ਪਾਰਕ ਅਤੇ ਸੱਭਿਆਚਾਰਕ ਪ੍ਰੋਗਰਾਮ ਲਈ ਵਰਤੀ ਜਾਂਦੀ ਥਾਂ ਦੀ ਖੁਦਾਈ ਕਰਕੇ 6  ,7 ਫੁੱਟ ਤੱਕ ਡੂੰਘੀ ਮਿੱਟੀ ਚੁੱਕ ਦਿੱਤੀ ਹੈ। ਜਦੋਂ ਲੋਕਾਂ ਅਤੇ ਜਨਤਕ ਜਥੇਬੰਦੀਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਹਨਾਂ ਆਪਣਾ ਕੰਮ ਭਾਂਵੇ ਰੋਕ ਦਿੱਤਾ ਹੈ, ਪਰ ਇੱਥੇ ਉਸਾਰੀ ਚਾਰ ਦਿਵਾਰੀ ਅਤੇ ਪੇੜ ਪੌਦੇ ਪੁੱਟ ਕੇ ਵੱਡਾ ਨੁਕਸਾਨ ਕਰ ਦਿੱਤਾ ਹੈ। 
   ਇੰਪਰੂਵਮੈਂਟ ਟਰੱਸਟ ਦੀ ਇਸ ਧੱਕੇਸ਼ਾਹੀ ਦੇ ਖਿਲਾਫ਼ ਅੱਜ ਵੱਖ ਵੱਖ ਜਥੇਬੰਦੀਆਂ ਨੇ ਇੱਕਠੇ ਹੋ ਕੇ ਧਰਨਾ  ਦਿੱਤਾ ਅਤੇ ਟਰੱਸਟ ਦੇ ਭ੍ਰਿਸ਼ਟ ਅਧਿਕਾਰੀਆਂ ਦਾ  ਪੁਤਲਾ ਫੂਕਣ ਦਾ ਪ੍ਰੋਗਰਾਮ, ਇਸ ਕਰਕੇ ਅੱਗੇ ਪਾਇਆ ਕਿਉਂਕਿ ਮੌਕੇ ਤੇ ਇੰਪਰੂਵਮੈਂਟ ਟਰਸੱਟ ਦੇ ਚੇਅਰਮੈਨ ਨੇ ਮੈਮੋਰੰਡਮ ਦੇਣ ਸਮੇਂ ਉਹਨਾਂ ਨੇ  ਮੌਕੇ ਤੇ ਮੌਜੂਦ ਅਧਿਕਾਰੀਆਂ ਸਮੇਤ ਇਹ ਵਿਸ਼ਵਾਸ ਦਿਵਾਇਆ ਕਿ ਨਿਸ਼ਾਨ ਦੇਹੀ ਤੋਂ ਬਿਨਾਂ ਕੰਮ ਅੱਗੇ ਨਹੀਂ ਵਧਾਇਆ ਜਾਵੇਗਾ ਇਸ ਫੈਸਲੇ ਦਾ ਇਕੱਠੇ ਹੋਏ ਲੋਕਾਂ ਨੇ ਪ੍ਰਵਾਨਗੀ ਦਿੱਤੀ  ਇਕੱਠ ਨੇ ਰੋਹ ਭਰਪੂਰ ਨਾਹਰੇਬਾਜ਼ੀ ਕੀਤੀ, ਇਸ ਸਮੇਂ ਸਾਰੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇ ਕਰ ਅਜੇ ਵੀ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀ ਆਪਣੀ  ਹੈਂਕੜਬਾਜੀ ਅਤੇ ਗੈਰ ਕਾਨੂੰਨੀ ਕਾਰਵਾਈ ਕਰਨ ਤੋਂ ਬਾਜ਼  ਨਾਂ ਆਏ ਤਾਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇੱਥੇ ਇਹ ਸਪੱਸ਼ਟ ਕਰਨਾ ਵੀ ਜ਼ਰੂਰੀ ਹੈ ਕਿ ਜਿਸ ਜਮੀਨ ਤੇ ਟਰੱਸਟ ਵਲੋਂ ਉਸਾਰੀ ਕੀਤੀ ਜਾ ਰਹੀ ਹੈ, ਉਸ ਉੱਪਰ ਟਰੱਸਟ ਦਾ ਕੋਈ ਕਾਨੂੰਨੀ ਹੱਕ ਨਹੀਂ।   
   ਅੱਜ ਇਸ ਧਰਨੀ ਸਮੇਂ ਮਹਾਂ ਸਭਾ ਦੇ ਪ੍ਰਧਾਨ ਕਰਨਲ ਜੇ ਐਸ ਬਰਾੜ, ਜਸਵੰਤ ਜੀਰਖ, ਗੁਰਮੇਲ ਸਿੰਘ ਗਿੱਲ, ਪ੍ਰੋਫੈਸਰ ਜਗਮੋਹਨ ਸਿੰਘ, ਕਸਤੂਰੀ ਲਾਲ, ਬਲਕੌਰ ਸਿੰਘ, ਵਿਜੈ ਨਰਾਇਣ, ਮਾਸਟਰ ਜਰਨੈਲ ਸਿੰਘ, ਸਤੀਸ਼ ਸਚਦੇਵਾ, ਅਰੁਣ ਕੁਮਾਰ, ਅਜੇ ਪਾਲ, ਬਲਵਿੰਦਰ ਸਿੰਘ, ਹਿੰਮਤ ਸਿੰਘ, ਰਾਜਵਿੰਦਰ, ਗੱਲਰ ਚੌਹਾਨ, ਅਵਤਾਰ ਸਿੰਘ ਵਿਰਕ, ਐਡਵੋਕੇਟ ਹਰਪ੍ਰੀਤ ਸਿੰਘ ਕਾਮਰੇਡ ਸੁਰਿੰਦਰ, ਹਰੀ ਸਿੰਘ ਸਾਹਨੀ  ਹੋਰਾਂ ਸੰਬੋਧਨ ਕੀਤਾ।

Sunday, August 27, 2017

ਜਮਹੂਰੀ ਅਧਿਕਾਰ ਸਭਾ ਨੇ ਕੀਤੀ ਫੈਸਲੇ ਮਗਰੋਂ ਭੜਕੀ ਹਿੰਸਾ ਦੀ ਤਿੱਖੀ ਨਿਖੇਧੀ

Sun, Aug 27, 2017 at 11:18 AM
ਸੀਬੀਆਈ ਅਦਾਲਤ ਦੇ ਫੈਸਲੇ ਦਾ ਕੀਤਾ ਸਵਾਗਤ 
ਲੁਧਿਆਣਾ: 27 ਅਗਸਤ, 2017: (ਸਤੀਸ਼ ਸਚਦੇਵਾ//ਪੰਜਾਬ ਸਕਰੀਨ)::
ਅੱਜ ਇਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ ਅਤੇ  ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਕਿਹਾ ਕਿ ਸਭਾ 25 ਅਗਸਤ ਨੂੰ 'ਡੇਰਾ ਸੱਚਾ ਸੌਦਾ' ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਮਾਮਲੇ ਵਿਚ ਸੀ.ਬੀ.ਆਈ. ਦੀ ਅਦਾਲਤ ਵਲੋਂ ਦਿੱਤੇ ਫ਼ੈਸਲੇ ਦਾ ਸਵਾਗਤ ਕਰਦੀ ਹੈ ਅਤੇ ਪੀੜਤ ਪਰਿਵਾਰਾਂ ਸਮੇਤ ਉਨ੍ਹਾਂ ਸਮੂਹ ਤਾਕਤਾਂ ਦੀ ਤਾਰੀਫ਼ ਕਰਦੀ ਹੈ ਜਿਨ੍ਹਾਂ ਨੇ ਡੇਰਾ ਮੁਖੀ ਉੱਪਰ ਇਨ੍ਹਾਂ ਸੰਗੀਨ ਜੁਰਮਾਂ ਦੇ ਇਲਜ਼ਾਮਾਂ ਨੂੰ ਲੈਕੇ ਤਹੱਮਲ ਨਾਲ ਕਾਨੂੰਨੀ ਲੜਾਈ ਲੜਦੇ ਹੋਏ ਉਚਿਤ ਅਦਾਲਤੀ ਪ੍ਰਕਿਰਿਆ ਰਾਹੀਂ ਸੱਚ ਦਾ ਨਿਤਾਰਾ ਕਰਵਾਇਆ ਅਤੇ ਨਿਆਂ ਦੇ ਤਰਕਸੰਗਤ ਅੰਤ ਤਕ ਹੌਸਲੇ ਨਾਲ ਸੰਘਰਸ਼ ਜਾਰੀ ਰੱਖਿਆ।  ਹੈ ਅਤੇ ਡੇਰੇ ਅੰਦਰ ਜਿਨਸੀ ਸ਼ੋਸ਼ਣ ਤੋਂ ਪੀੜਤ ਸਾਧਵੀਆਂ ਨੂੰ ਨਿਆਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਡੇਰੇ ਦੇ ਪੈਰੋਕਾਰਾਂ ਨੂੰ ਇਸ ਸਚਾਈ ਤੋਂ ਅੱਖਾਂ ਬੰਦ ਨਹੀਂ ਕਰਨੀਆਂ ਚਾਹੀਦੀਆਂ ਕਿ ਕਾਨੂੰਨ ਸਾਰਿਆਂ ਉੱਪਰ ਬਰਾਬਰ ਲਾਗੂ ਹੁੰਦਾ ਹੈ। ਕੋਈ ਵੀ ਸੱਭਿਅਕ ਸਮਾਜ ਧਾਰਮਿਕ ਡੇਰਿਆਂ ਦੇ ਨਾਂ 'ਤੇ ਔਰਤਾਂ ਦੇ ਸ਼ੋਸ਼ਣ ਅਤੇ ਵਿਰੋਧ ਕਰਨ ਵਾਲਿਆਂ ਦੀ ਜ਼ੁਬਾਨਬੰਦੀ ਕਰਨ ਲਈ ਉਨ੍ਹਾਂ ਦੇ ਕਤਲਾਂ ਅਤੇ ਧਮਕੀਆਂ ਦੀ ਇਜਾਜ਼ਤ ਨਹੀਂ ਦੇ ਸਕਦਾ। ਉਨ੍ਹਾਂ ਨੂੰ ਇਹ ਸਚਾਈ ਵੀ ਸਮਝਣੀ ਚਾਹੀਦੀ ਹੈ ਕਿ ਹਾਕਮ ਜਮਾਤੀ ਪਾਰਟੀਆਂ ਆਪਣੇ ਸੌੜੇ ਸਿਆਸੀ ਮੁਫ਼ਾਦਾਂ ਲਈ ਡੇਰਿਆਂ ਦੇ ਨਾਂ ਹੇਠ ਜੁਰਮਾਂ ਬਾਰੇ ਮੌਕਾਪ੍ਰਸਤ ਚੁੱਪ ਧਾਰ ਰੱਖਦੀਆਂ ਹਨ ਪਰ ਸੱਤਾ ਦੇ ਗਲਿਆਰਿਆਂ ਵਿਚ ਪਹੁੰਚ ਰਸੂਖ਼ਵਾਨ ਮੁਜਰਿਮਾਂ ਦਾ ਹਮੇਸ਼ਾ ਸਾਥ ਨਹੀਂ ਦੇਵੇਗੀ। ਡੇਰੇ ਦੀਆਂ ਸਾਧਵੀਆਂ ਨਾਲ ਜਬਰਜਨਾਹ, ਜਿਸ ਵਿਚ ਅਦਾਲਤੀ ਫ਼ੈਸਲਾ ਆ ਚੁੱਕਾ ਹੈ, 'ਪੂਰਾ ਸੱਚ' ਅਖ਼ਬਾਰ ਦੇ ਸੰਪਾਦਕ ਰਾਮਚੰਦਰ ਛਤਰਪਤੀ ਅਤੇ ਡੇਰੇ ਦੇ ਸਾਬਕਾ ਪ੍ਰਬੰਧਕੀ ਮੈਂਬਰ ਰਣਜੀਤ ਸਿੰਘ ਦੇ ਕਤਲ ਅਤੇ ਡੇਰੇ ਦੇ ਚਾਰ ਸੌ ਸੇਵਾਦਾਰਾਂ ਨੂੰ ਨਪੁੰਸਕ ਬਣਾਉਣ ਦੇ ਸੰਗੀਨ ਇਲਜ਼ਾਮ ਮਾਮੂਲੀ ਜੁਰਮ ਨਹੀਂ ਹਨ। ਉਨ੍ਹਾਂ ਕਿਹਾ ਕਿ ਡੇਰੇ ਦੇ ਪੈਰੋਕਾਰਾਂ ਨੂੰ ਅਦਾਲਤੀ ਫ਼ੈਸਲੇ ਵਿਰੁੱਧ ਸ਼ਾਂਤਮਈ ਰੋਸ ਪ੍ਰਗਟਾਉਣ ਅਤੇ ਉਚਿਤ ਅਦਾਲਤੀ ਪ੍ਰਕਿਰਿਆ ਅਪਣਾਉਂਦੇ ਹੋਏ ਉੱਪਰਲੀ ਅਦਾਲਤ ਵਿਚ ਫ਼ੈਸਲੇ ਨੂੰ ਚੁਣੌਤੀ ਦੇਣ ਦਾ ਜਮਹੂਰੀ ਹੱਕ ਹੈ ਪਰ ਫ਼ੈਸਲੇ ਤੋਂ ਭੜਕੀ ਹਿੰਸਾ, ਮੀਡੀਆ ਉੱਪਰ ਬੇਤਹਾਸ਼ਾ ਹਮਲੇ ਅਤੇ ਸਰਕਾਰੀ ਤੇ ਨਿੱਜੀ ਜਾਇਦਾਦਾਂ ਦੀ ਸਾੜਫੂਕ ਪੂਰੀ ਤਰ੍ਹਾਂ ਅਣਉਚਿਤ ਅਤੇ ਨਹੱਕ ਹੈ। ਉਹ ਵਿਰੋਧ ਦੇ ਹੱਕ ਦੀ ਭਰਪੂਰ ਵਰਤੋਂ ਕਰਨ ਪਰ ਇਸ ਨਾਂ ਹੇਠ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਤੋਂ ਗੁਰੇਜ਼ ਕਰਨ ਅਤੇ ਸਮਾਜਿਕ ਸਦਭਾਵਨਾ ਬਣਾਈ ਰੱਖਣ ਵਿਚ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਮੀਡੀਆ ਉੱਪਰ ਬਹੁਤ ਹੀ ਖ਼ਤਰਨਾਕ ਤਰੀਕੇ ਨਾਲ ਹਮਲੇ ਸਰਕਾਰੀ ਮਿਲੀ ਭੁਗਤ ਨਾਲ ਹੋ ਰਹੇ ਹਨ ਕਿਉਂਕਿ ਹਰਿਆਣਾ ਸਰਕਾਰ ਨਹੀਂ ਚਾਹੁੰਦੀ ਕਿ ਸਾੜਫੂਕ ਅਤੇ ਹਿੰਸਾ ਦੇ ਤੱਥ ਮੀਡੀਆ ਦੁਆਰਾ ਰਿਕਾਰਡ ਕੀਤੇ ਜਾਣ। 

Sunday, August 20, 2017

ਹਿੰਦੂਤਵੀ ਫਾਸ਼ੀਵਾਦ ਦੀ ਹਨੇਰੀ ਨੂੰ ਪ੍ਰੋ. ਸ਼ਮਸੁਲ ਇਸਲਾਮ ਦੀ ਚੁਣੌਤੀ

ਵੰਦੇ ਮਾਤਰਮ ਸਮੇਤ ਬਹੁਤ ਸਾਰੇ ਮੁੱਦਿਆਂ ਬਾਰੇ ਬੋਲੇ ਗਏ ਝੂਠਾਂ ਦਾ ਪਰਦਾਫਾਸ਼ 
ਲੁਧਿਆਣਾ: 20 ਅਗਸਤ 2017: (ਪੰਜਾਬ ਸਕਰੀਨ ਟੀਮ)::
''ਹਿੰਦੂਤਵੀ ਫਾਸ਼ੀਵਾਦ ਦਾ ਅੰਧਕਾਰ ਇਸ ਲਈ ਦਨਦਨਾ ਰਿਹਾ ਹੈ ਕਿਉਂਕਿ ਅਸੀਂ ਸਮਾਜ ਵਿਰੋਧੀ ਵਰਤਾਰੇ ਉੱਪਰ ਸਵਾਲ ਨਹੀਂ ਉਠਾ ਰਹੇ।''
Click to See More Pics on Facebook
ਇਹ ਵਿਚਾਰ ਅੱਜ ਇਥੇ ਜਮਹੂਰੀ ਅਧਿਕਾਰ ਸਭਾ ਪੰਜਾਬ ਵਲੋਂ ਅੱਜ ਸਥਾਨਕ ਪੰਜਾਬੀ ਭਵਨ ਵਿਖੇ ਆਯੋਜਤ ਪ੍ਰੋਫੈਸਰ ਅਜਮੇਰ ਸਿੰਘ ਔਲਖ ਯਾਦਗਾਰੀ ਲੈਕਚਰ ਦੇ ਮੌਕੇ ਹਿੰਦੂਤਵੀ ਫ਼ਾਸ਼ੀਵਾਦ ਅਤੇ ਜਮਹੂਰੀ ਹੱਕਾਂ ਦੀ ਲਹਿਰ ਅੱਗੇ ਚੁਣੌਤੀਆਂ ਵਿਸ਼ੇ ਉੱਪਰ ਬੋਲਦਿਆਂ ਦਿੱਲੀ ਯੂਨੀਵਰਸਿਟੀ. ਦੇ ਸਾਬਕਾ ਪ੍ਰੋਫੈਸਰ ਅਤੇ ਰੰਗਕਰਮੀ ਪ੍ਰੋਫੈਸਰ ਸ਼ਮਸੁਲ ਇਸਲਾਮ ਨੇ ਪ੍ਰਗਟ ਕੀਤੇ। ਕਨਵੈਨਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਮੁੱਖ ਵਕਤਾ ਦੇ ਨਾਲ ਪ੍ਰੋਫੈਸਰ ਜਗਮੋਹਣ ਸਿੰਘ, ਪ੍ਰੋਫੈਸਰ ਏ.ਕੇ.ਮਲੇਰੀ, ਪ੍ਰਿੰਸੀਪਲ ਬੱਗਾ ਸਿੰਘ ਅਤੇ ਪ੍ਰੋਫੈਸਰ ਔਲਖ ਦੀਆਂ ਬੇਟੀਆਂ ਸੁਪਨਦੀਪ ਕੌਰ ਅਤੇ ਅਜਮੀਤ ਕੌਰ ਸ਼ੁਸ਼ੋਭਿਤ ਸਨ। 
ਪ੍ਰੋਫੈਸਰ ਔਲੱਖ ਬਾਰੇ ਗੱਲ ਕਰਦਿਆਂ ਮੁੱਖ ਵਕਤਾ ਨੇ ਕਿਹਾ ਕਿ ਉਨ੍ਹਾਂ ਦੇ ਦੇਹਾਂਤ ਨਾਲ ਅਸੀਂ ਸੱਭਿਆਚਾਰ ਖੇਤਰ ਦੇ ਕਮਾਂਡਰ-ਇਨ-ਚੀਫ਼ ਤੋਂ ਵਾਂਝੇ ਹੋ ਗਏ ਹਾਂ। ਤਾਨਾਸ਼ਾਹਾਂ ਅਤੇ ਜ਼ਾਲਮਾਂ ਦੀ ਬਜਾਏ ਲੋਕ ਉਨ੍ਹਾਂ ਸਿਦਕਵਾਨ ਲੋਕ ਨਾਇਕਾਂ ਨੂੰ ਯਾਦ ਕਰਦੇ ਹਨ ਜੋ ਸਟੇਟ ਦੇ ਜ਼ੁਲਮਾਂ ਵਿਰੁੱਧ ਬੇਖ਼ੌਫ਼ ਜੂਝਦੇ ਹਨ। ਪ੍ਰੋਫੈਸਰ ਔਲਖ ਆਪਣੇ ਕੰਮ, ਆਪਣੇ ਨਾਟਕਾਂ ਜ਼ਰੀਏ ਜ਼ਿੰਦਾ ਰਹਿਣਗੇ। ਮੁਲਕ ਦੇ ਅੱਜ ਦੇ ਹਾਲਾਤ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਸੱਤਾ ਇਨਸਾਨਾਂ ਦੇ ਜਿਸਮਾਂ ਨੂੰ ਉਨ੍ਹਾਂ ਦੇ ਦਿਮਾਗਾਂ ਜ਼ਰੀਏ ਕੰਟਰੋਲ ਕਰਦੀ ਹੈ। ਇਹੀ ਅੱਜ ਸੱਤਾ ਉੱਪਰ ਕਾਬਜ਼ ਸੰਘ ਪਰਿਵਾਰ ਕਰ ਰਿਹਾ ਹੈ। ਹਿੰਦੂਤਵੀ ਕੈਂਪ ਸ਼ੁਰੂ ਤੋਂ ਹੀ ਸੰਵਿਧਾਨ ਅਤੇ ਤਿਰੰਗੇ ਝੰਡੇ ਦਾ ਦੁਸ਼ਮਣ ਰਿਹਾ ਹੈ ਅਤੇ ਬਸਤੀਵਾਦੀ ਦੌਰ ਵਿਚ ਜਿਸ ਹਿੰਦੂ ਮਹਾਂ ਸਭਾ ਦੀਆਂ ਸਰਕਾਰਾਂ ਤਿਰੰਗਾ ਲਹਿਰਾਉਣ ਵਾਲਿਆਂ ਉੱਪਰ ਹਮਲੇ ਕਰਦੀਆਂ ਰਹੀਆਂ ਹਨ ਉਹੀ ਦੇਸ਼ਧ੍ਰੋਹੀ ਅੱਜ ਤਰੰਗੇ ਦੇ ਨਾਂ ਹੇਠ ਸੱਚੇ ਦੇਸ਼ਭਗਤਾਂ, ਘੱਟਗਿਣਤੀਆਂ ਅਤੇ ਅਸਹਿਮਤ ਚਿੰਤਕਾਂ ਨੂੰ ਨਿਸ਼ਾਨਾ ਬਣਾ ਰਿਹਾ ਹਨ। ਠੋਸ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਸ਼ਿਆਮਾ ਪ੍ਰਸਾਦ ਮੁਖਰਜੀ ਜਿਸ ਨੂੰ ਸੰਘ ਪਰਿਵਾਰ ਵਲੋਂ ਮਾਡਲ ਰਾਸ਼ਟਰਵਾਦੀ ਬਣਾਕੇ ਪੇਸ਼ ਕੀਤਾ ਜਾ ਰਿਹਾ ਹੈ ਉਹ ਜਦੋਂ ਬਸਤੀਵਾਦੀ ਰਾਜ ਵਿਚ ਬੰਗਾਲ ਪ੍ਰੈਜ਼ੀਡੈਂਸੀ ਦਾ ਡਿਪਟੀ ਪ੍ਰਧਾਨ ਮੰਤਰੀ ਸੀ ਉਸ ਨੂੰ 'ਭਾਰਤ ਛੱਡੋ ਅੰਦੋਲਨ' ਨੂੰ ਦਬਾਉਣ ਦਾ ਜ਼ਿੰਮਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਭਾਵੇਂ ਸੱਤਾ ਬਦਲੀ ਦੇ ਸਮੇਂ ਤੋਂ ਭਾਰਤੀ ਹੁਕਮਰਾਨ ਜਮਾਤ ਸੰਵਿਧਾਨ ਅਤੇ ਧਰਮਨਿਰਪੱਖਤਾ ਦੀ ਹਾਮੀ ਭਰਦੇ ਸਨ ਪਰ ਉਨ੍ਹਾਂ ਦੇ ਘੱਟਗਿਣਤੀਆਂ, ਦਲਿਤਾਂ ਲਈ ਕਾਨੂੰਨ ਹੋਰ ਰਹੇ ਹਨ ਅਤੇ ਬਹੁਗਿਣਤੀ, ਉੱਚ ਜਾਤੀਆਂ ਲਈ ਹੋਰ। ਇਸੇ ਲਈ ਅੱਜ ਤਕ ਘੱਟਗਿਣਤੀਆਂ ਤੇ ਦਲਿਤਾਂ ਦੇ ਕਤਲੇਆਮਾਂ ਨੂੰ ਅੰਜਾਮ ਦੇਣ ਵਾਲੇ ਕਿਸੇ ਵੀ ਕਸੂਰਵਾਰ ਨੂੰ ਸਜ਼ਾ ਨਹੀਂ ਮਿਲੀ। ਇਹ ਸਾਰੇ ਕਸੂਰਵਾਰ ਜ਼ਮਾਨਤ 'ਤੇ ਬਾਹਰ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮਈ 2014 ਵਿਚ ਭਾਜਪਾ ਦੇ ਸੱਤਾਧਾਰੀ ਹੋਣ ਤੋਂ ਬਾਦ ਘੱਟਗਿਣਤੀਆਂ ਅਤੇ ਅਸਹਿਮਤ ਆਵਾਜ਼ਾਂ ਉੱਪਰ ਹਮਲਿਆਂ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ, ਦਲਿਤਾਂ ਉੱਪਰ ਅੱਤਿਆਚਾਰ 300 ਫ਼ੀਸਦੀ ਵਧੇ ਹਨ। ਜਦੋਂ ਹਿੰਦੂ ਰਾਸ਼ਟਰਵਾਦੀ ਹੋਣ 'ਤੇ ਮਾਣ ਕਰਨ ਵਾਲਾ ਸੰਘ ਪ੍ਰਚਾਰਕ ਪ੍ਰਧਾਨ ਮੰਤਰੀ ਬਣ ਚੁੱਕਾ ਹੈ ਤਾਂ ਟੈਂਕ ਰਾਸ਼ਟਰਵਾਦ, ਰਾਮ ਮੰਦਰ, ਗਊ ਹੱਤਿਆ, ਸਰਸਵਤੀ ਦੀ ਮੂਰਤੀ ਆਦਿ ਹਿੰਦੂਤਵੀ ਏਜੰਡੇ ਨੂੰ ਦੇਸ਼ ਦੇ ਮੁੱਖ ਮਸਲੇ ਬਣਾਕੇ ਪੇਸ਼ ਕਰਨਾ ਹੈਰਾਨੀਜਨਕ ਨਹੀਂ। ਸੱਚਾਈ, ਵਿਚਾਰਾਂ ਦੀ ਗ਼ਰੀਬੀ ਦੇ ਦੌਰ ਵਿਚ ਫਾਸ਼ੀਵਾਦੀ ਤਾਕਤਾਂ ਦਾ ਕੰਮ ਇਸ ਕਰਕੇ ਆਸਾਨ ਹੋ ਗਿਆ ਹੈ ਕਿ ਇਨ੍ਹਾਂ ਨੂੰ ਜੁਰਅਤ ਨਾਲ ਸਵਾਲ ਪੁੱਛਣ ਲਈ ਲੋਕ ਅੱਗੇ ਨਹੀਂ ਆ ਰਹੇ। ਸਿਰਫ਼ ਗੋਲਵਾਲਕਰ ਦੇ ਇਕ ਲੇਖ ਲਿਖਣ ਨਾਲ ਇਹ ਸੱਚ ਮੰਨ ਲਿਆ ਗਿਆ ਕਿ ਮੁਸਲਮਾਨਾਂ ਅਤੇ ਈਸਾਈਆਂ ਦੇ ਆਉਣ ਤੋਂ ਬਾਦ ਹੀ ਗਊ ਹੱਤਿਆ ਸ਼ੁਰੂ ਹੋਈ। 
ਉਨ੍ਹਾਂ ਡਾ. ਅੰਬੇਡਕਰ ਦੀ ਖੋਜ ਦੇ ਹਵਾਲੇ ਨਾਲ ਕਿਹਾ ਕਿ ਹਿੰਦੂ ਗ੍ਰੰਥਾਂ ਵਿਚ ਨਾ ਸਿਰਫ਼ ਗਊ ਮਾਸ ਖਾਣ ਉੱਪਰ ਜ਼ੋਰ ਦਿੱਤਾ ਗਿਆ ਹੈ ਸਗੋਂ ਇਨ੍ਹਾਂ ਗ੍ਰੰਥਾਂ ਵਿਚ ਉਚੇਚੇ ਤਰੀਕੇ ਸੁਝਾਏ ਗਏ ਹਨ ਕਿ ਗਊ ਮਾਸ ਨੂੰ ਕਿਨ੍ਹਾਂ ਤਰੀਕਿਆਂ ਨਾਲ ਜ਼ਾਇਕੇਦਾਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ 'ਬੰਦੇ ਮਾਤਰਮ' ਨਾਅਰੇ ਦੇ ਮੂਲ ਸਰੋਤ ਨਾਵਲ ਆਨੰਦ ਮੱਠ ਦੇ ਹਵਾਲੇ ਨਾਲ ਸਪਸ਼ਟ ਕੀਤਾ ਕਿ ਇਸ ਨੂੰ ਪੂਰੀ ਤਰ੍ਹਾਂ ਰਾਸ਼ਟਰਵਾਦੀ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਨਾਵਲ ਦੇ ਅੰਤ ਵਿਚ ਮੁਸਲਿਮ ਫ਼ਿਰਕੇ ਵਿਰੁੱਧ ਨਫ਼ਰਤ ਪੈਦਾ ਕਰਨ ਵਾਲਾ ਅਤੇ ਬਰਤਾਨਵੀ ਪ੍ਰਸ਼ਾਸਨ ਵਿਰੁੱਧ ਲੜਾਈ ਬੰਦ ਕਰਨ ਦਾ ਸੰਦੇਸ਼ ਦਿਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਨੂੰ ਰਾਸ਼ਟਰਵਾਦੀ ਲਹਿਰ ਨੇ ਇਕ ਨਾਅਰੇ ਦੇ ਤੌਰ 'ਤੇ ਅਪਣਾਇਆ ਗਿਆ ਸੀ ਨਾ ਕਿ ਰਾਸ਼ਟਰੀ ਗੀਤ ਦੇ ਤੌਰ 'ਤੇ।
ਉਨ੍ਹਾਂ ਕਿਹਾ ਕਿ ਹੁਕਮਰਾਨਾਂ ਦਾ ਪ੍ਰਚਾਰ ਹਮੇਸ਼ਾ ਲਈ ਲੋਕਾਂ ਨੂੰ ਗੁੰਮਰਾਹ ਕਰਕੇ ਹਨੇਰੇ ਵਿਚ ਨਹੀਂ ਰੱਖ ਸਕਦਾ। ਸਾਨੂੰ ਸਵਾਲ ਕਰਨ ਲਈ ਅੱਗੇ ਆਕੇ ਹਿੰਦੂਤਵੀ ਫਾਸ਼ੀਵਾਦੀਆਂ ਵਲੋਂ ਫੈਲਾਏ ਅੰਧਕਾਰ ਨੂੰ ਤੋੜਨਾ ਹੋਵੇਗਾ। ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਹਿੰਦੂਤਵੀ ਫਾਸ਼ੀਵਾਦੀਆਂ ਵਲੋਂ ਘੱਟਗਿਣਤੀਆਂ, ਦਲਿਤਾਂ ਅਤੇ ਕਮਿਊਨਿਸਟਾਂ ਸਮੇਤ ਅਗਾਂਹਵਧੂ ਤਾਕਤਾਂ ਨੂੰ ਇਸ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਇਹ ਅਧਿਕਾਰਾਂ ਦੀ ਮੰਗ ਕਰਦੇ ਹਨ। ਇਹ ਹਿੱਸੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਵਿਚ ਇਜ਼ਾਫ਼ੇ, ਰੋਜ਼ਗਾਰ ਰਹਿਤ ਵਿਕਾਸ, ਦਿਨੋਦਿਨ ਵਧ ਰਹੀ ਸਮਾਜੀ ਬੇਚੈਨੀ ਅਤੇ ਆਪਣੇ ਸ਼ਾਸਨ ਦੀ ਨਾਕਾਮੀ ਬਾਰੇ ਸਵਾਲ ਨਾ ਉਠਾ ਸਕਣ ਇਸ ਲਈ ਰਾਸ਼ਟਰਵਾਦ ਦਾ ਅੰਧਕਾਰ ਫੈਲਾਉਣਾ ਇਨ੍ਹਾਂ ਲਈ ਜ਼ਰੂਰੀ ਹੈ। 
ਉਨ੍ਹਾਂ ਕਿਹਾ ਕਿ ਆਰ.ਐੱਸ.ਐੱਸ. ਦੀ ਯੁੱਧਨੀਤਕ ਗੇਮ ਨੂੰ ਸਮਝਣਾ ਜ਼ਰੂਰੀ ਹੈ, ਉਹ ਮੁਸਲਮਾਨਾਂ ਨੂੰ ਇਸ ਲਈ ਸਬਕ ਸਿਖਾਉਣਾ ਚਾਹੁੰਦੇ ਹਨ ਕਿਉਂਕਿ ਮੁਸਲਮਾਨਾਂ ਨੇ ਧਰਮਬਦਲੀ ਰਾਹੀਂ ਦਲਿਤਾਂ ਨੂੰ ਸਮਾਜਿਕ ਬਰਾਬਰੀ ਦੇਣ ਦੀ ਕੋਸ਼ਿਸ਼ ਕੀਤੀ ਸੀ ਜੋ ਮਨੂ ਸਮਰਿਤੀ ਦੇ ਪੈਰੋਕਾਰਾਂ ਨੂੰ ਹਰਗਿਜ਼ ਮਨਜ਼ੂਰ ਨਹੀਂ। ਉਨ੍ਹਾਂ ਕਿਹਾ ਕਿ 15 ਅਗਸਤ ਉੱਪਰ ਦੇਸ਼ ਦੇ ਲੋਕਾਂ ਨਾਲ ਇਸ ਤੋਂ ਵੱਡਾ ਮਜ਼ਾਕ ਕੀ ਹੋ ਸਕਦਾ ਹੈ ਕਿ ਗੋਰਖਪੁਰ ਵਿਚ ਪੰਜ ਦਰਜਨ ਤੋਂ ਉੱਪਰ ਬੱਚਿਆਂ ਨੇ ਆਕਸੀਜਨ ਖ਼ਤਮ ਹੋਣ ਨਾਲ ਦਮ ਤੋੜਿਆ ਹੋਵੇ ਅਤੇ ਪ੍ਰਧਾਨ ਮੰਤਰੀ ਵਿਸ਼ੇਸ਼ ਪੁਸ਼ਾਕ ਨਾਲ ਬਣ -ਠਣਕੇ ਤਰੱਕੀ ਦੇ ਦਮਗੱਜੇ ਮਾਰੇ। 
ਇਸ ਮੌਕੇ ਸਭਾ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਵਲੋਂ ਲੋਕ ਨਾਟਕਕਰ ਪ੍ਰੋਫੈਸਰ ਔਲਖ ਦੇ ਯੋਗਦਾਨ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਮਾਜ ਦੀ ਜ਼ਮੀਨ ਨਾਲ ਜੁੜਕੇ ਨਾਟਕਾਂ ਦੀ ਸਿਰਜਣਾ ਕੀਤੀ ਅਤੇ ਲੋਕਾਂ ਦੇ ਅਹਿਸਾਸਾਂ ਨੂੰ ਜ਼ਬਾਨ ਦੇਕੇ ਸੰਵਾਦ ਰਚਾਇਆ । ਉਨ੍ਹਾਂ ਕਿਹਾ ਕਿ ਸਮਾਜ ਨੂੰ ਬਦਲਣ ਲਈ ਨਾਟਕ ਕਰਨਾ ਉਨ੍ਹਾਂ ਦਾ ਉਦੇਸ਼ ਸੀ। ਅੱਜ ਦੇ ਹਾਲਾਤ ਵਿਚ ਜਮਹੂਰੀ ਹੱਕਾਂ ਦਾ ਅਹਿਸਾਸ ਬਹੁਤ ਅਹਿਮ ਚੀਜ਼ ਹੈ। ਇਹ ਚੇਤਨਾ ਫੈਲਾਉਣਾ ਹੀ ਲੋਕ ਨਾਟਕਕਾਰ ਦਾ ਸੁਨੇਹਾ ਸੀ ਉਨ੍ਹਾਂ ਦੀ ਚੇਤਨਾ ਦੀ ਮਸ਼ਾਲ ਨੂੰ ਬੁਲੰਦ ਰੱਖਣ ਦੀ ਲੋੜ ਹੈ। ਇਸ ਮੌਕੇ ਪ੍ਰੋਫੈਸਰ ਮਲੇਰੀ ਵਲੋਂ ਪੇਸ਼ ਕੀਤੇ ਮਤਿਆਂ ਵਿਚ ਵਿਚਾਰਾਂ ਦੀ ਆਜ਼ਾਦੀ ਉੱਪਰ ਹੋ ਰਹੇ ਹਮਲਿਆਂ ਅਤੇ ਚਿੰਤਕਾਂ ਵਿਰੋਧੀ ਫਾਸ਼ੀਵਾਦੀ ਮਾਹੌਲ ਉੱਪਰ ਚਿੰਤਾ ਜ਼ਾਹਿਰ ਕੀਤੀ ਗਈ ਅਤੇ ਹਿੰਦੂ ਫਾਸ਼ੀਵਾਦ ਦੇ ਸਾਂਝੇ ਵਿਰੋਧ ਨਾਲ ਇਕਮੁੱਠਤਾ ਪ੍ਰਗਟਾਈ ਗਈ। ਗੋਰਖਪੁਰ ਵਿਚ ਬੱਚਿਆਂ ਦੀ ਮੌਤ ਉੱਪਰ ਦੁੱਖ ਦਾ ਇਜ਼ਹਾਰ ਕਰਦਿਆਂ ਸਿਹਤ ਸੇਵਾਵਾਂ ਦੇ ਨਿੱਜੀਕਰਨ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਗਿਆ। ਇਕ ਹੋਰ ਮਤੇ ਰਾਹੀਂ ਟਰੇਡ ਯੂਨੀਅਨ ਆਗੂਆਂ ਨੂੰ ਸਿੱਖਿਆ ਮੰਤਰੀ ਦੇ ਖ਼ਿਲਾਫ਼ ਪ੍ਰਦਰਸ਼ਨ ਨੂੰ ਲੈਕੇ ਜਾਰੀ ਕੀਤੇ ਨੋਟਿਸਾਂ ਨੂੰ ਜਮਹੂਰੀ ਹੱਕ ਉੱਪਰ ਹਮਲਾ ਕਰਾਰ ਦਿੱਤਾ ਗਿਆ। ਕੁਝ ਹੋਰ ਅਹਿਮ ਮਤੇ ਵੀ ਪਾਸ ਕੀਤੇ ਗਏ। ਹਰਬੰਸ ਸੋਨੂ, ਸੁਰਜੀਤ ਭੱਠਲ, ਵਿਜੈ ਨਰਾਇਣ ਵਲੋਂ ਗੀਤ ਪੇਸ਼ ਕੀਤੇ ਗਏ। ਪ੍ਰੋਫੈਸਰ ਸ਼ਮਸੁਲ ਇਸਲਾਮ ਵਲੋਂ ਵੀ ਅਖ਼ੀਰ ਵਿਚ ਬਹੁਤ ਹੀ ਪ੍ਰਭਾਵਸ਼ਾਲੀ ਗੀਤ ਪੇਸ਼ ਕੀਤਾ ਗਿਆ ਜਿਸ ਨੂੰ ਸਮੂਹ ਹਾਜ਼ਰੀਨ ਵਲੋਂ ਆਵਾਜ਼ ਦਿੱਤੀ ਗਈ। ਸਟੇਜ ਦਾ ਸੰਚਾਲਨ ਜ਼ਿਲ੍ਹਾ ਪ੍ਰਧਾਨ ਜਸਵੰਤ ਜੀਰਖ ਵਲੋਂ ਕੀਤਾ ਗਿਆ।
ਇਸ ਮੌਕੇ ਜਮਹੂਰੀ ਅਗਾਂਹਵਧੂ ਸ਼ਖਸੀਅਤਾਂ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ, ਕਰਨਲ ਜੇਐੱਸ ਬਰਾੜ, ਡਾ. ਸੁਖਦੇਵ ਸਿੰਘ, ਡਾ. ਸੁਖਪਾਲ ਸਿੰਘ, ਪ੍ਰੋਫੈਸਰ ਆਰ.ਪੀ.ਸਭਰਵਾਲ, ਪ੍ਰੋਫੈਸਰ ਪ੍ਰੇਮ ਪ੍ਰਕਾਸ਼, ਪੀ.ਐੱਸ. ਯੂ. ਅਤੇ ਹੋਰ ਵਿਦਿਆਰਥੀ ਨੌਜਵਾਨ ਜਥੇਬੰਦੀਆਂ ਅਤੇ ਮਜ਼ਦੂਰ ਜਥੇਬੰਦੀਆਂ ਦੇ ਆਗੂ, ਪਲਸ ਮੰਚ ਦੀ ਸੂਬਾਈ ਟੀਮ, ਸੀਨੀਅਰ ਪੱਤਰਕਾਰ ਰਾਜੀਵ ਖੰਨਾ (ਕੈਚ ਨਿਊਜ਼) ਅਤੇ ਸ਼ਿਵਇੰਦਰ ਸਿੰਘ (ਸੰਪਾਦਕ ਸੂਹੀ ਸਵੇਰ), ਐਡਵੋਕੇਟ ਨਰਿੰਦਰ ਸਿੰਘ, ਐਡਵੋਕੇਟ ਗੁਰਚਰਨਜੀਤ ਸਿੰਘ, ਐਡਵੋਕੇਟ ਹਰਪ੍ਰੀਤ ਸਿੰਘ ਤੋਂ ਇਲਾਵਾ, ਸਭਾ ਦੇ ਸਮੂਹ ਸੂਬਾ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਇਕਾਈਆਂ ਦੇ ਸਰਗਰਮ ਆਗੂ ਹਾਜ਼ਰ ਸਨ।

Sunday, March 19, 2017

ਰਾਸ਼ਟਰਵਾਦ ਦੇ ਨਾਮ ਹੇਠ ਹੋ ਰਹੇ ਕਾਰਿਆਂ ਨੂੰ ਬੇਨਕਾਬ ਕੀਤਾ ਸੈਮੀਨਾਰ ਵਿੱਚ

ਪ੍ਰੋਫੈਸਰ ਜਗਮੋਹਨ ਸਿੰਘ ਨੇ ਬਣਾਇਆ ਜਾਅਲੀ ਦੇਸ਼ਭਗਤਾਂ ਨੂੰ ਨਿਸ਼ਾਨਾ 
ਲੁਧਿਆਣਾ: 18 ਮਾਰਚ 2017: (ਪ੍ਰਦੀਪ ਸ਼ਰਮਾ//ਵੀ ਕੇ ਬੱਤਰਾ//ਪੰਜਾਬ ਸਕਰੀਨ ):: 
ਰਾਸ਼ਟਰਵਾਦ ਦੇ ਬਹਾਨੇ ਨਾਲ ਜੋ ਜੋ ਕੀਤਾ ਜਾ ਰਿਹਾ ਹੈ ਉਸਨੂੰ ਬੇਨਕਾਬ ਕੀਤਾ ਗਿਆ ਅੱਜ ਲੁਧਿਆਣਾ ਵਿੱਚ ਹੋਏ ਇੱਕ ਸੈਮੀਨਾਰ ਦੌਰਾਨ। ਇਹ ਸੈਮੀਨਾਰ ਸੀਪੀਆਈ ਵੱਲੋਂ  ਬਾਕਾਇਦਾ ਆਪਣੇ ਜ਼ਿਲਾ ਦਫਤਰ ਵਿੱਚ ਕੀਤਾ ਗਿਆ ਸੀ ਅਤੇ ਇਸਦੇ ਮੁੱਖ ਬੁਲਾਰੇ ਸਨ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ। 
ਜਿਹਨਾਂ ਉਦੇਸ਼ਾਂ ਲਈ ਸ਼ਹੀਦਾਂ ਨੇ ਆਪਣੇ ਜੀਵਨ ਦਾ ਬਲਿਦਾਨ ਦਿੱਤਾ ਅੱਜ ਉਹਨਾਂ ਵਿਚਾਰਾਂ ਨੂੰ ਸੱਤਾ ਤੇ ਕਾਬਿਜ਼ ਲੋਕਾਂ  ਵਲੋਂ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ  87ਵੇਂ ਸ਼ਹੀਦੀ ਦਿਨ ਤੇ ਉਹਨਾਂ ਨੂੰ ਯਾਦ ਕਰਨ ਲਈ  ਦੇਸ਼ ਪਰੇਮ ਅਤੇ ਸਮਾਜਿਕ ਪਰੀਵਰਤਨ ਬਾਰੇ ਸ਼ਹੀਦ ਭਗਤ ਸਿਘ ਦੇ ਵਿਚਾਰ ਵਿਸ਼ੇ ਤੇ ਭਾਰਤੀ ਕਮਿਉਨਿਸਟ ਪਾਰਟੀ ਲੁਧਿਆਣਾ ਵਲੋਂ ਕਾ: ਚਰਨ ਸਰਾਭਾ ਅਤੇ ਕਾ: ਗੁਰਨਾਮ ਗਿੱਲ ਦੀ ਪਰਧਾਨਗੀ ਹੇਠ ਆਯੋਜਿਤ ਇੱਕ ਵਿਚਾਰ ਗੋਸ਼ਟੀ ਵਿੱਚ ਪ੍ਰਮੁੱਖ ਬੁਲਾਰੇ ਵਜੋਂ ਬੋਲਦਿਆਂ ਪ੍ਰੋ: ਜਗਮੋਹਨ ਸਿੰਘ ਨੇ ਇਹ ਗੱਲ ਕਹੀ  ਕਿ ਜਿਹਨਾਂ ਨੇ ਅਜ਼ਾਦੀ ਸੰਗ੍ਰਾਮ ਵਿੱਚ ਕੋਈ ਹਿੱਸਾ ਨਹੀਂ ਪਾਇਆ ਅੱਜ ਉਹ ਆਪਣੇ ਆਪ ਨੂੰ ਦੇਸ਼ ਭਗਤ  ਦੱਸ ਰਹੇ ਹਨ  ਅਤੇ ਸ਼ਹੀਦਾਂ ਦੇ ਵਾਰਸਾਂ ਨੂੰ ਦੇਸ਼ ਧਰੋਹੀ ਕਰਾਰ ਦੇ ਰਹੇ ਹਨ। ਇਹਨਾਂ ਨੇ ਦੇਸ਼ ਭਗਤੀ ਨੂੰ ਸੌੜੇ ਰਾਸ਼ਟਰਵਾਦ ਨਾਲ ਜੋੜ ਕੇ ਰੱਖ ਦਿੱਤਾ ਹੈ ਜਿਸਦੇ ਕਿ ਭਗਤ ਸਿੰਘ ਘੋਰ ਵਿਰੋਧੀ ਸਨ।  ਭਗਤ ਸਿੰਘ ਦੇ ਵਿਚਾਰਾਂ ਮੁਤਾਬਕ ਭਾਰਤ ਵਿੱਚ ਰਹਿ ਰਹੇ ਹਰ ਧਰਮ, ਜਾਤ ਅਤੇ ਅਕੀਦੇ ਦੇ ਲੋਕ ਬਰਾਬਰ ਦੇ ਅਧਿਕਾਰਾਂ ਅਤੇ ਸਮਾਜੀ ਤੇ ਆਰਥਿਕ ਨਿਆਂ ਦੇ ਹੱਕਦਾਰ ਹਨ। ਪਰ ਮੌਜੂਦਾ ਕੇਂਦਰ ਤੇ ਕਾਬਜ਼ ਹਾਕਮਾਂ ਨੇ ਕਦੇ ਵੀ ਇਹ ਗੱਲ ਪ੍ਰਵਾਨ ਨਹੀਂ ਕੀਤੀ ਤੇ ਲਗਾਤਾਰ ਭਾਰਤ ਨੂੰ ਹਿੰਦੂ ਰਾਸ਼ਟਰ ਦੀ ਪਰਿਭਾਸ਼ਾ ਦੇਣ ਵਿੱਚ ਲੱਗੇ ਰਹੇ। ਇਹੋ ਕਾਰਨ ਹੈ ਕਿ ਜਦੋਂ ਲੱਖਾਂ ਲੋਕ ਬਰਤਾਨਵੀ ਸਾਮਰਾਜ ਦੇ ਖ਼ਿਲਾਫ਼ ਸੰਘਰਸ਼ ਕਰ ਰਹੇ ਸਨ, ਇਹਨਾਂ ਦੇ ਇੱਕ ਵੀ ਵਿਅਕਤੀ ਨੇ ਦੇਸ਼ ਦੀ ਅਜ਼ਾਦੀ ਵਿੱਚ ਕੋਈ ਹਿੱਸਾ ਨਹੀਂ ਪਾਇਆ। ਭਾਰਤ ਦੀ ਅਜ਼ਾਦੀ ਦੀ ਲਹਿਰ, ਜੋ ਕਿ ਪਹਿਲਾਂ ਤੋ ਹੀ ਚਲ ਰਹੀ ਸੀ,  ਉਹ  ਸੰਨ 1857 ਵਿੱਚ ਭਾਰਤ ਦੇ ਪਹਿਲੇ ਸੁਤੰਤਰਤਾ ਸੰਗਰਾਮ ਵਜੋ ਇੱਕ ਮੁਠ ਹੋ ਗਈ। ਇਸ ਉਪਰੰਤ ਲਗਾਤਾਰ ਚੱਲੇ ਸੁਤੰਤਰਤਾ ਸੰਘਰਸ਼ ਵਿੱਚ  ਹਰ ਧਰਮ, ਜਾਤ, ਖੇਤਰ ਤੇ ਵਰਗ ਦੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ।  ਉਹਨਾਂ ਸਭ ਦਾ ਇੱਕੋ ਇੱਕ ਨਿਸ਼ਾਨਾ ਸੀ ਕਿ ਬਰਤਾਨਵੀ ਸਾਮਰਾਜ ਨੂੰ ਇੱਥੋਂ ਕੱਢਣਾ ਤੇ ਖ਼ੁਦਮੁਖ਼ਤਾਰ, ਲੋਕਤੰਤਰਿਕ ਅਤੇ ਧਰਮ ਨਿਰਪੱਖ ਭਾਰਤ ਦੀ ਸਿਰਜਣਾ ਕਰਨਾ।  ਇਸ ਸੰਗਰਾਮ ਵਿੱਚ ਹਜ਼ਾਰਾਂ ਲੋਕਾਂ ਨੇ ਅਥਾਹ ਕੁਰਬਾਨੀਆਂ ਦਿੱਤੀਆਂ।  ਪਰ ਅੱਜ ਆਰ ਐਸ ਐਸ ਤੇ ਇਸਦੇ ਸਹਿਯੋਗੀ ਜਿਹੜੇ ਲੋਕ ਦੇਸ਼ ਭਗਤ ਹੋਣ ਦਾ ਦਾਅਵਾ ਕਰਦੇ ਹਨ  ਉਹਨਾਂ ਨੇ ਇਸ ਲੰਮੇ ਚੱਲੇ ਸੁਤੰਤਰਤਾ ਸੰਗਰਾਮ ਵਿੱਚ ਅੰਗ੍ਰੇਜੀ ਸਾਮਰਾਜ ਦੇ ਵਿਰੁੱਧ ਇਕ ਵੀ ਨਾਅਰਾ ਨਹੀ ਮਾਰਿਆ ਸਗੋ ਅੰਗੇ੍ਰਜੀ ਸਰਕਾਰ ਦੀ ਮੁਖਬਰੀ ਕੀਤੀ ਤੇ ਅਨੇਕਾਂ ਸੁਤੰਤਰਤਾ ਸੰਗਰਾਮੀਆਂ ਨੂੰ ਫੜਵਾਇਆ। ਇਹੋ ਕਾਰਨ ਹੈ ਕਿ ਗਾਂਧੀ ਦੇ ਕਾਤਲ ਗੌਡਸੇ ਦੇ ਨਾਮ ਤੇ ਮੰਦਰ ਬਣਾਏ ਜਾ ਰਹੇ ਹਨ। ਪੋ੍ਰ: ਜਗਮੋਹਨ ਨੇ ਕਿਹਾ ਕਿ ਦਾਮੋਦਰ ਸਾਵਰਕਰ, ਜਿਸਦੀ ਇਹ ਲੋਕ ਬਹੁਤ ਵਡਿਆਈ ਕਰਦੇ ਹਨ ਅੰਡੇਮਾਨ ਜੇਲ੍ਹ ਵਿਚੋਂ ਇਹ ਮਾਫੀ ਮੰਗ ਕੇ ਬਾਹਰ ਆਇਆ ਸੀ ਕਿ ਉਹ ਬਰਤਾਨਵੀ ਸਰਕਾਰ ਦੇ ਨਾਲ ਸਹਿਯੋਗ ਕਰੇਗਾ।  ਉਸਨੇ ਸਭ ਤੋਂ ਪਹਿਲਾਂ ਇਹ ਸਿਧਾਂਤ ਦਿੱਤਾ ਕਿ ਹਿੰਦੂ ਤੇ ਮੁਸਲਮਾਨ ਦੋ ਵੱਖ ਵੱਖ ਕੌਮਾਂ ਹਨ। ਇਸ ਸਿਧਾਂਤ ਨੇ ਦੋ ਰਾਸ਼ਟਰ ਦੇ ਵਿਚਾਰ ਨੂੰ ਜਨਮ ਦਿੱਤਾ ਤੇ ਭਾਰਤ ਦੀ ਵੰਡ ਹੋਈ। ਜਦੋਂ ਕਿ ਪਾਕਿਸਤਾਨ ਇੱਕ ਇਸਲਾਮੀ ਦੇਸ਼ ਦੇ ਤੌਰ ਤੇ ਬਣਿਆ ਪਰ ਭਾਰਤ ਇੰਨਕਲਾਬੀਆਂ, ਗਾਂਧੀ , ਨਹਿਰੂ ਅਤੇ ਕਮਿਉਨਿਸਟਾਂ ਦੀ ਦੂਰਦਰਸ਼ਿਤਾ ਦੇ ਨਤੀਜੇ ਵਜੋ ਇੱਕ ਧਰਮ ਨਿਰਪੱਖ ਦੇਸ਼ ਦੇ ਤੌਰ ਤੇ ਵਿਕਸਿਤ ਹੋਇਆ। ਇਹੀ ਕਾਰਨ ਸੀ ਕਿ ਅਜ਼ਾਦੀ ਉਪਰੰਤ ਪਹਿਲੀਆਂ ਆਮ ਚੋਣਾਂ ਵਿੱਚ ਇਹਨਾਂ ਫ਼ਿਰਕੂ ਸ਼ਕਤੀਆਂ ਦੀ ਬੁਰੀ ਤਰਾਂ ਹਾਰ ਹੋਈ ਸੀ ਪਰ ਇਹ ਚਿੰਤਾ ਦਾ ਵਿਸ਼ਾ ਹੈ ਕਿ ਇਹ ਹੁਣ ਸੱਤਾ ਤੇ ਕਾਬਿਜ਼ ਹਨ। ਸਾਡੀ ਵਿਭਿੰਨਤਾ, ਆਰਥਿਕ, ਸਭਿਆਚਾਰਕ ਤੇ ਸਮਾਜਿਕ ਇੱਕਮੁਠਤਾ ਹੀ ਸਾਡੇ ਰਾਸ਼ਟਰ ਦਾ ਅਧਾਰ ਬਣਿਆ।  ਪਰ ਇਹ ਸਾਫ਼ ਹੈ ਕਿ ਅਜ਼ਾਦੀ ਤੋ ਬਾਅਦ ਸਾਡੇ ਦੇਸ਼ ਨੇ ਪੰੂਜੀਪਤੀ ਵਿਕਾਸ ਦਾ ਜੋ ਰਾਹ ਅਪਣਾਇਆ ਉਸਦੇ ਕਾਰਨ ਸਮਾਜ ਵਿੱਚ ਨਾਬਰਾਬਰੀ, ਆਰਥਿਕ ਪਾੜਾ, ਅਸੰਤੁਲਿਤ  ਇਲਾਕਾਈ ਵਿਕਾਸ ਹੋਣਾ ਸੁਭਾਵਿਕ ਹੀ ਸੀ।  ਇਸਦੇ ਨਤੀਜੇ ਵਜੋ ਬਹੁਤ ਸਾਰੇ ਸਮਾਜਿਕ ਤੇ ਆਰਥਿਕ ਮਸਲੇ ਪੈਦਾ ਹੋਏ ਜੋ ਕਿ ਇਸ ਪ੍ਰਬੰਧ  ਵਲੋ ਹੱਲ  ਨਹੀ ਹੋ ਸਕੇ। ਪਰ ਅਜ਼ਾਦੀ ਤੋ ਤੁਰੰਤ ਬਾਅਦ ਦੇ ਸਮੇ ਵਿੱਚ ਸਮਾਜਵਾਦੀ ਦਿਸ਼ਾ ਦੀਆਂ ਗੱਲਾਂ ਕੀਤੀਆਂ ਗਈਆਂ। ਸਮੂਚੇ ਤੌਰ ਤੇ ਕਾਬਿਜ਼ ਪੂੰਜੀਵਾਦੀ ਪ੍ਰਬੰਧ ਵਿੱਚ ਇਹ ਹੋਣਾ ਸੰਭਵ ਨਹੀ ਸੀ। ਪਰ ਦੇਸ਼ ਦੇ ਕੁਝ ਸੋਮਿਆਂ ਦੇ ਰਾਸ਼ਟ੍ਰੀਕਰਨ ਕਰਨ ਵਰਗੇ ਐਸੇ ਕਦਮ ਚੁੱਕੇ ਗਏ ਜਿਹਨਾਂ ਨੇ  ਅਜਾਰੇਦਾਰੀ ਨੂੰ ਕੁਝ ਹੱਦ ਤੱਕ ਠੱਲ੍ਹ ਪਾਈ। ਇਸੇ ਸਮੇ ਵਿੱਚ ਹੀ ਰਾਜਿਆਂ ਦੇ ਭੱਤੇ ਬੰਦ ਕੀਤੇ ਗਏ।  ਇਹ ਗੱਲ ਦੱਸਣੀ ਜ਼ਰੂਰੀ ਹੈ ਕਿ ਭਾਵੇਂ ਬੈਂਕਾਂ ਦਾ ਕੌਮੀਕਰਣ ਹੋਵੇ, ਖਾਨਾ ਦਾ ਕੌਮੀਕਰਣ ਹੋਵੇ ਜਾਂ ਰਾਜਿਆਂ ਦੇ ਭੱਤੇ ਬੰਦ ਕਰਨ ਦਾ ਸੁਆਲ ਹੋਵੇ ਆਰ ਐਸ ਐਸ ਨੇ ਇਹਨਾਂ ਦਾ ਵਿਰੋਧ ਕੀਤਾ। ਸੰਬੋਧਨ ਕਰਦਿਆਂ  ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾ: ਕਰਤਾਰ ਸਿੰਘ ਬੁਆਣੀ ਨੇ ਕਿਹਾ ਕਿ ਅਜੋਕੇ ਹਾਲਾਤ 1930ਵੇ ਦੇ ਜਰਮਨੀ ਦੀਆਂ ਘਟਨਾਵਾਂ ਯਾਦ ਦਿਲਾਉੰਦੇ ਹਨ ਜਦੋ ਜਰਮਨੀ ਦੇ ਕਾਰਪੋਰੇਟ ਖੇਤਰ ਨੇ ਹਿਟਲਰ ਨੂੰ ਖੜਾ ਕੀਤਾ ਅਤੇ ਜਰਮਨ ਕੌਮ ਦੇ ਸਰਵ ਉੱਚ ਆਰਿਅਨ ਕੌਮ ਹੋਣ ਦਾ ਨਾਅਰਾ ਦਿੱਤਾ ਅਤੇ  ਬਨਾਵਟੀ ਜਰਮਨ ਕੌਮਵਾਦ ਨੂੰ ਉਭਾਰਿਆ।  ਇਹ ਅਸਲ ਵਿੱਚ ਜਰਮਨ ਕਾਰਪੋਰੇਟ ਖੇਤਰ ਦੀ ਦੁਨੀਆਂ ਦੇ ਅਰਥਚਾਰੇ ਤੇ ਗ਼ਲਬਾ ਪਾਉਣ ਦੀ ਖ਼ਾਹਿਸ਼ ਸੀ।  ਅੱਜ ਉਸੇ ਕਿਸਮ ਦੀਆਂ ਘਟਨਾਵਾਂ ਸਾਡੇ ਦੇਸ਼ ਵਿੱਚ ਘਟ ਰਹੀਆਂ ਹਨ। ਇੱਕੋ ਵਿਅਕਤੀ ਨੂੰ ਉਭਾਰਿਆ ਜਾ ਰਿਹਾ ਹੈ ਤੇ ਪ੍ਰਚਾਰਿਆ ਜਾ ਰਿਹਾ ਹੈ ਕਿ ਉਹ ਹੀ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲਿਜਾ ਕੇ ਭਾਰਤ ਨੰੂ ਦੁਨੀਆਂ ਦੀ ਮਹਾਨ ਸ਼ਕਤੀ ਬਣਾ ਦੇਵੇਗਾ।  ਇਸ ਲਈ ਇੱਕੋ ਕਿਸਮ ਦੇ ਸਭਿਆਚਾਰ ਨੂੰ ਪ੍ਰਫ਼ੁਲਿੱਤ ਕਰਕੇ ਥੋਪਿਆ ਅਤੇ ਦੂਸਰੇ ਵਿਚਾਰਾਂ ਨੂੰ ਦਬਾਇਆ ਜਾ ਰਿਹਾ ਹੈ। ਪਾਰਟੀ ਦੇ ਜ਼ਿਲ੍ਹਾ ਸਹਾਇਕ ਸਕੱਤਰ ਡਾ: ਅਰੁਣ ਮਿੱਤਰਾ ਨੇ ਕਿਹਾ ਕਿ ਇਹ ਬੜੀ ਗੰਭੀਰ ਗੱਲ ਹੈ ਕਿ ਜਿਹੜੇ ਸੱਤਾ ਵਿੱਚ ਬੈਠੇ ਇਹਨਾਂ ਕੱਟੜਪੰਥੀ ਹਿੰਦੂਤਵ ਵਾਦੀਆਂ ਨਾਲ ਸਹਿਮਤ ਨਾਂ ਹੋਣ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਤੇ ਜਾਨੋ ਵੀ ਮਾਰਿਆ ਜਾ ਰਿਹਾ ਹੈ। ਪਿਛਲੇ ਸਮੇ ਦਭੋਲਕਰ, ਪੰਸਰੇ ਅਤੇ ਕੁਲਬਰਗੀ ਦੀਆਂ ਹੱਤਿਆਵਾਂ ਇਸਦੀਆਂ ਜਿਊਦੀਆਂ ਜਾਗਦੀਆਂ ਮਿਸਾਲਾਂ ਹਨ। ਜਿਹੜੇ ਤਰਕਸ਼ੀਲ ਤੇ ਵਿਗਿਆਨਿਕ ਸੋਚ ਰਖਦੇ ਹਨ ਉਹਨਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਊਨਾਂ ਵਿਖੇ ਦਲਿਤਾਂ ਦੇ ਨਾਲ ਕੁੱਟਮਕਾਰ ਤੇ ਦਾਦਰੀ ਵਿਖੇ ਅਖ਼ਲਾਕ ਦਾ ਕਤਲ ਅਤੀ ਘਿਨੌਣੀਆਂ ਘਟਨਾਵਾਂ ਹਨ। ਹਿਟਲਰ ਦੇ ਪ੍ਰਚਾਰ ਸਕੱਤਰ ਗੋਏਬੈਲ ਦੇ ਸਿਧਾਂਤ ਕਿ ਇੱਕ ਝੂਠ ਨੰੂ ਵਾਰ ਵਾਰ ਬੋਲੋ ਤਾਂ ਉਹ ਸੱਚ ਬਣ ਜਾਂਦਾ ਹੈ, ਨੂੰ ਲਾਗੂ ਕੀਤਾ ਜਾ ਰਿਹਾ ਹੈ। ਇਸ ਲਈ ਆਪਾਂ ਦੇਖ ਸਕਦੇ ਹਾਂ ਕਿ 15 ਲੱਖ  ਜਾਂ ਵਿਦੇਸ਼ੀ ਬੈਂਕਾਂ ਤੋਂ ਪੈਸੇ ਲਿਆਣ ਤੋਂ ਲੈਕੇ ਨੋਟਬੰਦੀ ਤੱਕ ਲਗਾਤਾਰ ਝੂਠ ਬੋਲਿਆ ਜਾ ਰਿਹਾ ਹੈ ਤੇ ਪਰਚਾਰ ਤੰਤਰ ਰਾਹੀਂ ਇਸਨੂੰ ਸੱਚ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ।  ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਚੁਣੇ ਹੋਏ ਵਿਦਿਆਰਥੀ ਯੁਨੀਅਨ ਦੇ ਪ੍ਰਧਾਨ   ਕਨ੍ਹਈਆਂ ਕੁਮਾਰ ਨੂੰ ਦੇਸ਼ ਧਰੋਹ ਦੇ ਕੇਸ ਵਿੱਚ ਫਸਾਉਣ ਦੇ ਲਈ ਘਟਨਾਵਾਂ ਦੇ ਤੱਥਾਂ ਨੰੂ ਝੂਠੀ ਵੀਡੀਓ ਫ਼ਿਲਮ  ਬਣਾ ਕੇ ਕੁਝ ਚੈਨਲਾਂ ਦੀ ਮਦਦ ਨਾਲ ਤੋੜ ਮਰੇੜ ਕੇ ਇੰਝ ਪੇਸ਼ ਕੀਤਾ ਗਿਆ ਜਿਵੇ ਕਿ ਉਹ ਦੋਸ਼ੀ ਹੈ। ਇਹ ਝੂਠ ਹੁਣ ਸ੍ਹਾਮਣੇ ਆਗਿਆ ਹੈ ਕਿਉੰਕਿ ਪੁਲਿਸ ਵਲੋਂ ਤਿਆਰ ਚਾਰਜਸ਼ੀਟ ਵਿੱਚ ਕਨ੍ਹਈਆ ਦਾ ਨਾਮ ਨਹੀਂ ਹੈ ਅਤੇ ਹੁਣੇ ਜਿਹੇ ਦੇਸ਼ ਦੇ ਸ਼ਹੀਦ ਦੀ ਬੇਟੀ ਗੁਰਮੇਹਰ ਕੌਰ ਨੂੰ ਵੀ ਨਹੀਂ ਬਖ਼ਸ਼ਿਆ ਗਿਆ।  ਘਟ ਗਿਣਤੀਆਂ ਤੇ ਹਮਲੇ ਕੀਤੇ ਜਾ ਰਹੇ ਹਨ ਤੇ ਇਹਨਾਂ ਕਤਲਾਂ ਨੂੰ ਗਊ ਦੇ ਮਾਂਸ ਦਾ ਬਹਾਨਾ ਲਗਾ ਕੇ ਸਹੀ ਠਹਿਰਾਇਆ ਜਾ ਰਿਹਾ ਹੈ। ਪਰ ਭਾਰਤ  ਜਰਮਨੀ ਨਹੀ ਹੈ। ਸਾਡੇ ਦੇਸ਼ ਦੇ ਉਸ ਨਾਲੋ ਬਹੁਤ ਸਾਰੇ ਵਖਰੇਵੇ ਹਨ।  ਸਾਡੇ ਇੱਥੇ ਬਹੁਪੱਖੀ ਸਭਿਆਚਾਰ ਹੈ। ਦੂਜੇ ਸਭਿਆਚਾਰਾਂ ਦੇ ਲੋਕ ਵੀ ਹੁਣ ਹਰ ਤਰਾਂ ਦੀ ਜ਼ਿਆਦਤੀ ਦੇ ਵਿਰੁੱਧ ਲਗਾਤਾਰ ਅਵਾਜ਼ ਬੁਲੰਦ ਕਰ ਰਹੇ ਹਨ। ਇਸਤੋ ਵੀ ਵੱਡੀ ਗੱਲ ਇਹ ਹੈ ਕਿ ਸਾਡੇ ਅਜ਼ਾਦੀ ਦੇ ਸੰਗਰਾਮ ਦੇ ਦੌਰਾਨ ਸਾਮਰਾਜ ਵਿਰੋਧੀ ਵਿਚਾਰਧਾਰਾ ਸਾਡੇ ਅੰਦਰ ਘਰ ਕਰ ਗਈ ਹੈ। ਪਾਰਟੀ ਦੇ ਜ਼ਿਲ੍ਹਾ ਸਹਾਇਕ ਸਕੱਤਰ ਕਾਮਰੇਡ ਡੀ ਪੀ ਮੌੜ ਨੇ ਕਿਹਾ ਕਿ ਲੰਮੇਂ ਸਮੇਂ ਵਿੱਚ ਆਰ ਐਸ ਐਸ ਅਤੇ ਇਸਦੇ ਸਹਿਯੋਗੀਆਂ ਦੇ ਭਾਰਤ ਵਿੱਚ ਇੱਕ ਕਟੜਪੰਥੀ ਤੇ ਇੱਕਸਾਰਤਾ ਵਾਲੇ ਸਭਿਆਚਾਰ ਨੂੰ ਥੋਪਣ ਦੇ ਅਤੇ ਆਪਣੀ ਇੱਛਾ ਅਨੁਸਾਰ ਕਿਸੇ ਨੂੰ ਵੀ ਦੇਸ਼ ਭਗਤ ਯਾ ਦੇਸ ਧਰੋਹੀ ਕਰਾਰ ਦੇਣ ਦੇ ਮਨਸੂਬੇ ਕਦੇ ਕਾਮਯਾਬ ਨਹੀੰ ਹੋਣਗੇ। ਪਰ ਅਵੇਸਲੇ ਹੋਣ ਦਾ ਸਮਾਂ ਨਹੀ ਅਤੇ ਇਹਨਾਂ ਕੱਟੜਪੰਥੀਆਂ ਅਤੇ ਰੂੜ੍ਹੀਵਾਦੀਆਂ ਨੂੰ  ਘਟਾ ਕੇ ਨਹੀ ਦੇਖਿਆ ਜਾਣਾ ਚਾਹੀਦਾ। ਇਹਨਾਂ ਦੇ ਖਿਲਾਫ਼ ਸਾਰੇ ਦੇਸ਼ ਭਗਤ ਤੇ ਅਗਾਂਹਵਧੂ ਲੋਕਾਂ ਵਲੋ ਲਗਾਤਾਰ ਵਿਸ਼ਾਲ ਵਿਚਾਰਧਾਰਕ, ਰਾਜਨੀਤਿਕ ਤੇ ਸਮਾਜਿਕ ਸੰਘਰਸ਼ ਜਾਰੀ ਰੱਖਣਾ ਸਮੇ ਦੀ ਲੋੜ ਹੈ।  ਭਾ ਕ ਪਾ ਦੇ ਸ਼ਹਿਰੀ ਸਕੱਤਰ ਕਾਮਰੇਡ ਰਮੇਸ਼ ਰਤਨ ਨੇ ਕਿਹਾ ਕਿ ਅੱਜ ਸੰਘਰਸ਼ ਦਾ ਸਮਾਂ ਹੈ ਤੇ ਇੱਕ ਵਿਸ਼ਾਲ ਏਕੇ ਦੇ ਨਾਲ ਹੀ ਇਹਨਾਂ ਅੱਤ ਦੀਆਂ ਪਿਛਾਂਹ ਖਿੱਚੂ ਸ਼ਕਤੀਆਂ ਨੂੰ ਰੋਕਿਆ ਜਾ ਸਕਦਾ ਹੈ।  
ਇਸ ਮੌਕੇ ਤੇ ਕਨ੍ਹਈਆ ਕੁਮਾਰ ਵਲੋਂ ਲਿਖੀ ਕਿਤਾਬ ਬਿਹਾਰ ਤੋਂ ਤਿਹਾੜ ਤੱਕ ਵੀ ਰਿਲੀਜ਼ ਕੀਤੀ ਗਈ। ਇਸਦੀਆਂ ਕਾਪੀਆਂ ਪ੍ਰਬੰਧਕਾਂ ਨੇ ਕੁਝ ਚੋਣਵੇਂ ਮੀਡੀਆ ਵਾਲਿਆਂ ਨੂੰ ਹੀ ਦਿੱਤੀਆਂ ਉਹ ਵੀ ਪਰਦੇ ਨਾਲ।        
ਇਸ ਪ੍ਰੋਗਰਾਮ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸ਼ਾਮਿਲ ਸਨ ਕਾਮਰੇਡ  ਗੁਰਨਾਮ ਸਿੱਧੂ, ਕਾਮਰੇਡ, ਡਾ: ਗੁਲਜ਼ਾਰ ਪੰਧੇਰ, ਕਾਮਰੇਡ, ਕੇਵਲ ਬਨਵੈਤ, ਕਾਮਰੇਡ ਚਮਕੌਰ ਸਿੰਘ, ਕਾਮਰੇਡ ਕਾਮੇਸ਼ਵਰ, ਕਾਮਰੇਡ ਲਲਿਤ ਕੁਮਾਰ ਅਤੇ ਕਈ  ਹੋਰ ਵੀ।   ਬੁਲਾਰਿਆਂ ਨੇ ਬਹੁਤ ਕੁਝ ਸਰੋਤਿਆਂ ਸਾਹਮਣੇ ਰੱਖਿਆ ਪਰ ਲੱਗਦਾ ਸੀ ਕਿ ਜਿਵੇਂ ਇਹਨਾਂ ਸਰੋਤਿਆਂ ਨੂੰ ਇਸ ਵਿਸ਼ੇ ਵਿੱਚ ਕੋਈ ਦਿਲਚਸਪੀ ਨਹੀਂ ਸੀ। ਕੋਈ ਉਬਾਸੀਆਂ ਲੈ ਰਿਹਾ ਸੀ, ਕੋਈ ਸੋ ਰਿਹਾ ਸੀ, ਕੋਈ ਮੋਬਾਈਲ 'ਤੇ ਵਟਸਐਪ ਦੇਖ ਰਿਹਾ ਸੀ...। ਅਜਿਹੀਆਂ ਕਮੀਆਂ ਦੇ ਬਾਵਜੂਦ ਇਹ ਇੱਕ ਸਫਲ ਪ੍ਰੋਗਰਾਮ ਸੀ ਜਿਸ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਰਵਾਇਤੀ ਅੰਦਾਜ਼ ਨਾਲੋਂ ਹਟ ਕੇ ਮਨਾਇਆ ਅਤੇ ਸ਼ਸ਼ੀਦਾਂ ਦੇ ਵਿਚਾਰਾਂ ਨੂੰ ਲੋਕਾਂ ਤੱਕ ਲਿਜਾਣ ਦਾ ਇੱਕ ਠੋਸ ਉਪਰਾਲਾ ਕੀਤਾ।