Jagmohan Singh on Thursday 19th February 2026 at 7:52 PM Regarding Israeli Bombing of the Gaza Strip
ਪ੍ਰੋਫੈਸਰ ਜਗਮੋਹਨ ਸਿੰਘ ਹੁਰਾਂ ਦੀ ਇੱਕ ਹੋਰ ਸੰਵੇਦਨਸ਼ੀਲ ਕਾਵਿ ਰਚਨਾ
ਫਲਸਤੀਨ ਵਿੱਚ ਗਾਜ਼ਾ ਪੱਟੀ ਦੇ ਰੋਜ਼ਾਨਾ ਜਨਜੀਵਨ ਜੀਵਨ ਅਤੇ ਸ਼ਰਨਾਰਥੀ ਕੈਂਪ ਨੂੰ ਦਰਸਾਉਂਦੀ ਇਹ ਤਸਵੀਰ Pexels ਦੇ Hosny salah ਨੇ ਐਤਵਾਰ ਪਹਿਲੀ ਫਰਵਰੀ 2026 ਨੂੰ ਸ਼ਾਮੀ 05:48 ਵਜੇ ਕਲਿੱਕ ਕੀਤੀ
ਲੁਧਿਆਣਾ: 20 ਫਰਵਰੀ 2026: (ਪੰਜਾਬ ਸਕਰੀਨ ਡੈਸਕ)::ਪ੍ਰੋਫੈਸਰ ਜਗਮੋਹਨ ਸਿੰਘ ਬਹੁਤ ਹੀ ਸੰਵੇਦਨਸ਼ੀਲ ਸ਼ਾਇਰ ਹਨ। ਉਹਨਾਂ ਦੀ ਸੋਚ ਕੌਮਾਂਤਰੀ ਪੱਧਰ ਦੀਆਂ ਘਟਨਾਵਾਂ ਨੂੰ ਦੇਖਦੀ , ਸੁਣਦੀ ਅਤੇ ਮਹਿਸੂਸ ਕਰਦੀ ਹੈ। ਉਹਨਾਂ ਦੀ ਸ਼ਾਇਰੀ ਵੀ ਦੂਰ ਦੁਰਾਡੇ ਦੀ ਮਨੁੱਖਤਾ ਨਾਲ ਸਾਂਝ ਰੱਖਦੀ ਹੈ। ਜਦੋਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਮਨੁੱਖਤਾ ਦਾ ਘਾਣ ਹੁੰਦਾ ਹੈ ਤਾਂ ਸ਼ਾਇਰ ਦੀ ਹੁੱਕ ਨਿਕਲਦੀ ਹੈ। ਪੰਜਾਬ ਅਤੇ ਦੇਸ਼ ਵਿੱਚ ਉਹਨਾਂ ਦੀ ਸਿਆਸੀ ਪ੍ਰਤੀਬੱਧਤਾ ਭਾਵੇਂ ਕਿਸੇ ਵੀ ਪਾਰਟੀ ਨਾਲ ਨਾ ਹੋਵੇ ਪਰ ਮਨੁੱਖਤਾ ਦੇ ਮਾਮਲੇ ਤੇ ਉਹ ਇਨਸਾਨੀਅਤ ਦਾ ਪ੍ਰਗਟਾਵਾ ਹਮੇਸ਼ਾਂ ਕਰਦੇ ਹਨ। ਹਾਲ ਹੀ ਵਿੱਚ ਜਦੋਂ ਗਾਜਾ ਪੱਟੀ 'ਤੇ ਬੰਬਾਂ ਦੀ ਵਰਖਾ ਕੀਤੀ ਗਈ ਤਾਂ ਉਹਨਾਂ ਉਦੋਂ ਵੀ ਹਾਅ ਦਾ ਨਾਅਰਾ ਮਾਰਿਆ। ਬੰਬ ਧਮਾਕੇ ਵਿੱਚ ਮਰਨ ਵਾਲੇ ਬੱਚਿਆਂ ਦੇ ਦਰਦ ਅਤੇ ਉਹਨਾਂ ਦੀ ਮਨੋ-ਅਵਸਥਾ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ। ਮਰ ਚੁੱਕੇ ਬੱਚੇ ਨੂੰ ਗੋਦ ਨੂੰ ਲੈਣਾ ਅਤੇ ਫਿਰ ਉਸ ਬੱਚੇ ਦੀ ਤਸਵੀਰ ਨੂੰ ਫਰੇਮ ਕਰਵਾ ਕੇ ਘਰ ਵਿੱਚ ਲਗਾਉਣਾ ਉਹਨਾਂ ਦੀ ਸੰਵੇਦਨਾ ਨੂੰ ਬੜੀ ਸ਼ਿੱਦਤ ਨਾਲ ਸਿਖਰਾਂ 'ਤੇ ਲਾਇ ਜਾਂਦਾ ਹੈ। ਲਓ ਪੜ੍ਹੋ ਤੁਸੀਂ ਵੀ ਇਹ ਕਾਵਿ ਰਚਨਾ ਜਿਹੜੀ ਤੁਹਾਨੂੰ ਹਲੂਣ ਕੇ ਰੱਖ ਦੇਵੇਗੀ। ਉਹਨਾਂ ਇਹ ਰਚਨਾ ਬੁੱਧਵਾਰ 18 ਫਰਵਰੀ ਨੂੰ ਲਿਖੀ ਅਤੇ ਵੀਰਵਾਰ 19 ,ਫਰਵਰੀ ਨੂੰ ਸਵੇਰੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਇਹ ਰਚਨਾਂ ਦੱਸਦੀ ਹੈ ਕਿ ਬੰਬ ਧਮਾਕੇ ਵਿੱਚ ਮਰ ਚੁੱਕੇ ਬੱਚੇ ਨੂੰ ਗੋਦ ਕਿਵੇਂ ਲਿਆ ਜਾਂਦਾ ਹੈ! ਉਸਦੀ ਆਹ ਦੁਨੀਆ ਤੱਕ ਕਿਵੇਂ ਪਹੁੰਚਾਈ ਜਾਂਦੀ ਹੈ। ਸਾਹਿਤਿਕ ਖਬਰਾਂ ਅਤੇ ਰਚਨਾਵਾਂ ਲਈ ਸਾਹਿਤ ਸਕਰੀਨ ਵੀ ਪੜ੍ਹਦੇ ਰਹੋ......!

No comments:
Post a Comment