ਜਾਂਚ ਰਿਪੋਰਟ ਵਿੱਚ ਕਈ ਅਹਿਮ ਖੁਲਾਸੇ
ਜਮਹੂਰੀ ਅਧਿਕਾਰ ਸਭਾ ਪੰਜਾਬ (ਜ਼ਿਲ੍ਹਾ ਲੁਧਿਆਣਾ) ਵੱਲੋਂ ਸਥਾਨਕ ਸੂਫ਼ੀਆਂ ਚੌਕ, ਮੁਸ਼ਤਾਕਗੰਜ ਵਿਖੇ ਅਮਰਸਨ ਪਲਾਸਟਿਕ ਫ਼ੈਕਟਰੀ (ਗੋਲਾ ਫ਼ੈਕਟਰੀ) ਵਿੱਚ ਭਿਆਨਕ ਅੱਗ ਲੱਗਣ ਦੀ ਘਟਨਾ ਬਾਰੇ ਜਾਂਚ ਕੀਤੀ ਗਈ ਸੀ। ਜਾਂਚ ਕਮੇਟੀ ਮੈਂਬਰ ਪ੍ਰੋ. ਜਗਮੋਹਣ ਸਿੰਘ, ਜਸਵੰਤ ਜੀਰਖ, ਸਤੀਸ਼ ਸੱਚਦੇਵਾ, ਰੈਕਟਰ ਕਥੂਰੀਆ, ਪ੍ਰਦੀਪ ਸ਼ਰਮਾ ਅਤੇ ਐਡਵੋਕੇਟ ਹਰਪ੍ਰੀਤ ਜੀਰਖ ਵੱਲੋਂ ਅੱਜ ਉਸ ਜਾਂਚ ਰਿਪੋਰਟ ਦਾ ਪਹਿਲਾ ਭਾਗ ਜਾਰੀ ਕੀਤਾ ਗਿਆ। ਜਾਂਚ ਕਮੇਟੀ ਨੇ ਇਹ ਰਿਪੋਰਟ ਖੁਦ ਮੌਕੇ ਤੇ ਜਾ ਕੇ ਅਤੇ ਲੋਕਾਂ ਦੇ ਵਿਚਾਰ ਸੁਣਨ ਮਗਰੋਂ ਤਿਆਰ ਕੀਤੀ ਗਈ। ਇਸਦਾ ਕੰਮ ਅਜੇਡ ਵੀ ਲਗਾਤਾਰ ਜਾਰੀ ਹੈ। ਛੇਤੀ ਹੀ ਇਸਦੇ ਬਾਕੀ ਅੱਪਡੇਟ ਵੀ ਸਾਹਮਣੇ ਲਿਆਂਦੇ ਜਾਣਗੇ। More Pics on Facebook Please
ਸਾਮਾਨ ਕੱਢਣ ਦੀ ਜਲਦਬਾਜ਼ੀ ਕਾਰਨ ਹੋਈਆਂ ਮੌਤਾਂ?
ਇਸ ਰਿਪੋਰਟ ਵਿੱਚ ਸਪਸ਼ਟ ਕੀਤਾ ਹੈ ਕਿ ਅੱਗ ਬਾਰੇ ਸਵੇਰੇ 6.10 ਵਜੇ ਫ਼ੈਕਟਰੀ ਦੀ ਉੱਪਰਲੀ ਮੰਜ਼ਲ ਵਿਚੋਂ ਧੂਆੰ ਨਿਕਲਣ ਤੇ ਪਤਾ ਲੱਗਾ। ਫਾਇਰ ਬ੍ਰਗੇਡ 7.15 ਵਜੇ ਦੇ ਕਰੀਬ ਪੁਜਾ ਜਿਸ ਨੇ 10.07 ਵਜੇ ਤੱਕ ਅੱਗ ਉੱਪਰ ਕਾਬੂ ਪਾ ਲਿਆ ਸੀ। ਇਸ ਬਾਅਦ ਜਦੋਂ ਸ੍ਰੀ ਲਕਸ਼ਮਣ ਦਰਾਵੜ ਆਪਣੇ ਸਹਿਯੋਗੀਆਂ ਸਮੇਤ ਉਥੇ ਪੁੱਜੇ ਤਾਂ ਉਹਨਾਂ ਅੱਗ ਬੁਝਾਊ ਅਮਲੇ ਦੇ ਕੰਮ ਵਿੱਚ ਦਖ਼ਲ ਅੰਦਾਜੀ ਕਰਦਿਆਂ ਫ਼ੈਕਟਰੀ ਅੰਦਰੋਂ ਸਮਾਨ ਕੱਢਣ ਲਈ ਜਲਦਬਾਜੀ ਕੀਤੀ। ਉਹ ਆਪਣੇ ਨਾਲ ਹੋਰਾਂ ਨੂੰ ਵੀ ਨਾਲ ਲੈਕੇ ਸਮਾਨ ਕੱਢਣ ਲਈ ਫ਼ੈਕਟਰੀ ਅੰਦਰ ਚਲੇ ਗਏ ਤੇ ਇਸੇ ਦੌਰਾਨ ਸਾਰੀ ਫ਼ੈਕਟਰੀ ਢਹਿਢੇਰੀ ਹੋ ਗਈ ਤੇ ਸਾਰੇ ਹੀ ਮਲਬੇ ਹੇਠ ਦੱਬਣ ਕਾਰਣ ਮਾਰੇ ਗਏ। More Pics on Facebook Please
ਲਕਸ਼ਮਣ ਦਰਾਵੜ ਅਤੇ ਫੈਕਟਰੀ ਮਾਲਕ ਦਰਮਿਆਨ ਕਹਾ-ਸੁਣੀ ਵੀ ਹੋਈ ਸੀ?
ਜਾਂਚ ਦੌਰਾਨ ਪਾਇਆ ਗਿਆ ਕਿ ਲਕਸ਼ਮਣ ਦਰਾਵੜ ਇਸ ਘਟਨਾ ਤੋਂ ਇਕ ਦਿਨ ਪਹਿਲਾਂ ਵੀ ਆਪਣੇ ਦੋ ਸਾਥੀਆਂ ਸਮੇਤ ਫ਼ੈਕਟਰੀ 'ਚ ਆਏ ਸਨ। ਉਸ ਸਮੇਂ ਉਹਨਾਂ ਇਥੇ ਚਾਹ ਪੀਂਦਿਆਂ ਉੱਚੀ ਆਵਾਜ 'ਚ ਗੱਲਾਂ ਵੀ ਕੀਤੀਆਂ ਜੋ ਪੈਸੇ ਦੇ ਲੈਣ ਦੇਣ ਬਾਰੇ ਸਨ। ਇਹ ਵੀ ਪਤਾ ਲਗਾ ਕਿ ਇਥੇ ਰਾਜ ਕਰਦੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਦੀ ਵੀ ਕਾਫ਼ੀ ਆਵਾਜਾਈ ਰਹਿੰਦੀ ਸੀ। ਲੋਕਾਂ ਨੇ ਇਸ ਫ਼ੈਕਟਰੀ ਨੂੰ ਇਸ ਰਿਹਾਇਸ਼ੀ ਇਲਾਕੇ ਵਿਚੋਂ ਬਾਹਰ ਕਢਾਉਣ ਲਈ ਵੀ ਚਾਰਾ ਜੋਈ ਕੀਤੀ ਸੀ ,ਪਰ ਕੋਈ ਵਿਭਾਗੀ ਕਾਰਵਾਈ ਨਹੀਂ ਹੋਈ। More Pics on Facebook Please
ਜਦੋਂ ਅੱਗ ਲੱਗੀ ਉਦੋਂ ਬਿਜਲੀ ਬੰਦ ਸੀ
ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਅੱਗ ਲੱਗਣ ਸਮੇਂ ਫੈਕਟਰੀ ਬੰਦ ਸੀ ਤੇ ਉਸ ਵੇਲੇ ਬਿਜਲੀ ਵੀ ਬੰਦ ਸੀ। ਇਸ ਕਰਕੇ ਅੱਗ ਲੱਗਣ ਦੇ ਕਾਰਣਾਂ ਨੂੰ ਪੜਤਾਲਣ ਦੀ ਲੋੜ ਹੈ। ਪਰ ਇਲਾਕੇ ਦੇ ਸਿਆਸੀ ਲੀਡਰ ਇਸ ਨੂੰ ਕੁਦਰਤੀ ਹਾਦਸਾ ਦਸ ਰਹੇ ਹਨ। ਉਹਨਾਂ ਅਨੁਸਾਰ ਜੋ ਲੋਕ ਬਚ ਗਏ ਹਨ, ਉਹ ਪਰਮਾਤਮਾ ਨੇ ਹੀ ਬਚਾ ਲਏ ਹਨ। ਕਿਸੇ ਨੂੰ ਇਹ ਵੀ ਪਤਾ ਨਹੀਂ ਸੀ ਕਿ ਫ਼ੈਕਟਰੀ ਅੰਦਰ ਕਿਹੜੇ-ਕਿਹੜੇ ਜਲਣਸ਼ੀਲ ਕੈਮੀਕਲ ਕਿੰਨੀ ਕਿੰਨੀ ਮਾਤਰਾ 'ਚ ਪਏ ਹਨ। ਨਾ ਹੀ ਕਿਸੇ ਅਧਿਕਾਰੀ ਨੇ ਫ਼ੈਕਟਰੀ ਮਾਲਕ ਤੋਂ ਇਹ ਪੁੱਛਣ ਦੀ ਲੋੜ ਸਮਝੀ ਹੈ। ਇਸ ਕਰਕੇ ਅੱਗ ਬਝਾਊ ਅਮਲੇ ਨੂੰ ਵੀ ਇਸ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਫ਼ੈਕਟਰੀ ਦੀ ਹੇਠਲੀ ਮੰਜ਼ਲ ਦੀ ਸੀਮਿੰਟ ਦੀ ਬਜਾਏ ਗਾਰੇ ਨਾਲ ਚੁਣਾਈ ਕਰੇ ਹੋਣ ਬਾਰੇ ਵੀ ਜਾਂਚ ਕਮੇਟੀ ਨੂੰ ਪਤਾ ਲੱਗਾ। More Pics on Facebook Please
ਪ੍ਰਸ਼ਾਸਨ ਦਾ ਜ਼ਿਆਦਾ ਜ਼ੋਰ ਗੋਲਾ ਫ਼ੈਕਟਰੀ ਦਾ ਸਮਾਨ ਸਾਂਭਣ 'ਚ ਹੀ ਲੱਗਾ
ਮੌਕੇ ਤੇ ਮਲਬੇ ਹੇਠ ਦੱਬੇ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦਾ ਵੀ ਗਿਲਾ ਸੀ ਕਿ ਭਾਵੇਂ ਇਸ ਕੰਮ ਵਿੱਚ ਮਦਦ ਕਰਨ ਲਈ ਮਿਲਟਰੀ ਵੀ ਬੁਲਾਈ ਗਈ , ਪਰ ਉਸ ਤੋਂ ਕੋਈ ਕੰਮ ਲਏ ਬਿਨਾ ਹੀ ਵਾਪਸ ਭੇਜ ਦਿੱਤਾ ਗਿਆ। ਪਤਾ ਨਹੀਂ ਇਹ ਕਿਸ ਦੇ ਹੁਕਮ ਨਾਲ ਵਾਪਸ ਭੇਜੀ ਗਈ। ਉਹਨਾਂ ਇਹ ਵੀ ਦੱਸਿਆ ਕਿ ਲਕਸ਼ਮਣ ਦਰਾਵੜ ਦਾ ਮਿਰਤਕ ਸਰੀਰ ਮਿਲਣ ਬਾਅਦ ਪਹਿਲਾਂ ਦੀ ਤਰਾਂ ਵਾਲੀ ਤੇਜ਼ੀ, ਮਲਬਾ ਹਟਾਉਣ ਵਿੱਚ ਨਹੀਂ ਵਰਤੀ ਗਈ। ਵਾਰਸਾਂ ਨੇ ਇਹ ਦੁੱਖ ਵੀ ਜ਼ਾਹਰ ਕੀਤਾ ਕਿ ਪ੍ਰਸ਼ਾਸਨ ਦਾ ਜ਼ਿਆਦਾ ਜ਼ੋਰ ਗੋਲਾ ਫ਼ੈਕਟਰੀ ਦਾ ਸਮਾਨ ਸਾਂਭਣ 'ਚ ਹੀ ਲੱਗਾ ਹੋਇਆ ਸੀ ਜਿਸ ਦੀ ਪੁਸ਼ਟੀ ਉਥੇ ਪਈ ਇਕ ਮਹਿੰਗੀ ਮਸ਼ੀਨ ਚੁੱਕ ਕੇ ਲੈ ਜਾਣ ਤੋਂ ਵੀ ਹੋਈ। More Pics on Facebook Please
ਫਾਇਰ ਬ੍ਰਿਗੇਡ ਜਵਾਨਾਂ ਨੇ ਸਾਧਨਾਂ ਦੀ ਕਮੀ ਦੇ ਬਾਵਜੂਦ ਦਿਖਾਈ ਬਹਾਦਰੀ
ਜਾਂਚ ਰਿਪੋਰਟ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਫਾਇਰ ਬ੍ਰਗੇਡ ਦੇ ਮੁਲਾਜ਼ਮਾਂ ਕੋਲ ਅਜਿਹੀ ਘਟਨਾ ਨਾਲ ਨਜਿੱਠਣ ਲਈ ਲੋੜੀਂਦੇ ਸਾਧਨਾਂ ਦੀ ਕਮੀ ਦੇ ਬਾਵਜੂਦ ਵੀ ਉਹਨਾਂ ਆਪਣੀਆਂ ਜਾਨਾਂ ਨੂੰ ਖ਼ਤਰੇ 'ਚ ਪਾਕੇ ਪੂਰੀ ਮਿਹਨਤ ਨਾਲ ਕੰਮ ਕੀਤਾ। ਉਹ ਆਪਣੇ ਸਰੀਰ ਦੁਆਲੇ ਗਿੱਲੀਆਂ ਬੋਰੀਆਂ ਲਪੇਟਕੇ ਕੰਮ ਚਲਾ ਰਹੇ ਸਨ। ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਮਸ਼ੀਨਾਂ ਤਾਂ ਖਰੀਦ ਲਈਆਂ ਜਾਂਦੀਆਂ ਹਨ ਪਰ ਹੋਰ ਸਾਜ਼ੋ-ਸਮਾਨ ਦੀ ਪੂਰਤੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਇਹ ਘਟਨਾ 20 ਨਵੰਬਰ ਨੂੰ ਵਾਪਰੀ ਪਰ ਐਫ ਆਈ ਆਰ 22 ਨਵੰਬਰ ਨੂੰ ਲਿਖਾਉਣੀ ਵੀ ਪ੍ਰਸ਼ਾਸਨ ਦੀ ਲਾਪਰਵਾਹੀ ਜ਼ਾਹਰ ਕਰਦੀ ਹੈ।
ਡਾਗ ਸੁਕਐਡ ਦੀ ਅਣਹੋਂਦ
ਰਿਪੋਰਟ ਵਿੱਚ ਇਹ ਵੀ ਪਾਇਆ ਗਿਆ ਕਿ ਫਾਇਰ ਬ੍ਰਗੇਡ ਦਾ ਪੂਰੀ ਤਰਾਂ ਵਿਗਿਆਨਕ ਤੌਰ ਤੇ ਲੈਸ ਨਾ ਹੋਣਾ, ਸੁਰੱਖਿਆ ਕਵਚ ਦੀ ਅਣਹੋਂਦ ਅਤੇ ਕੈਮੀਕਲ ਵਾਲੀ ਅੱਗ ਬੁਝਾਉਣ ਲਈ ਉਚਿੱਤ ਪ੍ਰਬੰਧ ਦੀ ਕਮੀ ਸੀ। ਮਲਬੇ ਵਿੱਚ ਫਸੇ ਲੋਕਾਂ ਨੂੰ ਲੱਭਣ ਲਈ ਡਾਗ ਸੁਕਐਡ ਦੀ ਅਣਹੋਂਦ ਪਾਈ ਗਈ। ਉਦਯੋਗਿਕ ਬਿਲਡਿੰਗ ਉਸਾਰੀ, ਲੇਬਰ ਅਤੇ ਪ੍ਰਦੂਸਨ ਵਿਭਾਗਾਂ ਵੱਲੋਂ ਨਿਯਮਾਂ ਦੀ ਪਾਲਣਾ ਕਰਨ ਵਿੱਚ ਵਰਤੀ ਕੁਤਾਹੀ ਲਈ ਇਹਨਾਂ ਵਿਭਾਗਾਂ ਦੇ ਜ਼ੁੰਮੇਵਾਰ ਅਧਿਕਾਰੀ ਵੀ ਇਸ ਘਟਨਾ ਲਈ ਬਰਾਬਰ ਦੇ ਜ਼ੁੰਮੇਵਾਰ ਹਨ। More Pics on Facebook Please
ਮਾਣਯੋਗ ਹਾਈ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਐਸ ਆਈ ਟੀ ਦੀ ਮੰਗ
ਜਾਂਚ ਕਮੇਟੀ ਮੰਗ ਕਰਦੀ ਹੈ ਕਿ ਇਸ ਵੱਡੇ ਹਾਦਸੇ ਦੀਆਂ ਖਾਮੀਆਂ ਦੀ ਮਾਣਯੋਗ ਹਾਈ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਸਪੈਸ਼ਲ ਇਨਵੈਸਟੀਗੇਸਨ ਟੀਮ ਤੋਂ ਜਾਂਚ ਕਰਵਾਈ ਜਾਵੇ ਤਾਂ ਕਿ ਠੀਕ ਸਿੱਟੇ ਕੱਢਕੇ ਲੋਕਾਂ ਅਤੇ ਮਜ਼ਦੂਰਾਂ ਦੀ ਸੁਰੱਖਿਆ ਲਈ ਜ਼ਰੂਰੀ ਆਦੇਸ਼ ਜਾਰੀ ਹੋ ਸਕਣ ਤੇ ਹੋਰ ਸਬੰਧਤ ਅਦਾਰਿਆਂ 'ਤੇ ਵੀ ਲਾਗੂ ਕੀਤੇ ਜਾਣ।
ਸ਼ਹੀਦ ਹੋਏ ਫਾਇਰਮੈਂ ਜਵਾਨਾਂ ਨੂੰ ਸੈਨਿਕਾਂ ਵਾਂਗ ਸਨਮਾਨ ਦੇਣ ਦੀ ਮੰਗ
9 ਫਾਇਰਮੈਨਾਂ ਦੀ ਡਿਊਟੀ ਦੌਰਾਨ ਲੋਕਾਂ ਦੀ ਸੁਰੱਖਿਆ ਕਰਦੇ ਹੋਏ ਮੌਤ ਹੋਈ, ਉਹਨਾਂ ਨੂੰ ਦੇਸ਼ ਦੀ ਸੁਰੱਖਿਆ ਕਰਨ ਵਾਲੇ ਸੈਨਿਕਾਂ ਦੇ ਬਰਾਬਰ ਰੱਖਦੇ ਹੋਏ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ। ਮਲਬੇ ਹੇਠ ਦੱਬੇ ਹੋਰ ਮਜ਼ਦੂਰਾਂ ਨੂੰ ਵੀ ਇਸੇ ਪੱਧਰ ਤੇ ਮੁਆਵਜਾ ਦਿੱਤਾ ਜਾਵੇ।
ਮਲਬਾ ਹਟਾਉਣ ਲਈ ਹੋਇਆ ਖਰਚਾ ਫੈਕਟਰੀ ਮਾਲਕ ਪਾਸੋਂ ਵਸੂਲਣ ਦੀ ਮੰਗ
ਮਲਬਾ ਹਟਾਉਣ ਲਈ ਹੋਇਆ ਕੁਲ ਖ਼ਰਚਾ ਫ਼ੈਕਟਰੀ ਮਾਲਕ ਪਾਸੋਂ ਵਸੂਲਿਆ ਜਾਵੇ। ਆਸਪਾਸ ਦੇ ਨੁਕਸਾਨੇ ਗਏ ਘਰਾਂ ਦੇ ਮਾਲਕਾਂ ਨੂੰ ਹੋਏ ਨੁਕਸਾਨ ਦੀ ਫ਼ੈਕਟਰੀ ਮਾਲਕ ਤੋਂ ਭਰਪਾਈ ਕਰਵਾਈ ਜਾਵੇ। ਖ਼ਤਰਨਾਕ ਉਦਯੋਗ ਰਿਹਾਇਸ਼ੀ ਇਲਾਕੇ ਵਿੱਚ ਨਾ ਲੱਗਣ ਨੂੰ ਯਕੀਨੀ ਬਣਾਇਆ ਜਾਵੇ। ਫ਼ੈਕਟਰੀ ਮਾਲਕ ਸਮੇਤ ਹੋਰ ਸਬੰਧਤ ਵਿਭਾਗਾਂ ਦੇ ਜ਼ੁੰਮੇਵਾਰ ਅਧਿਕਾਰੀਆਂ ਜਿਨ੍ਹਾਂ ਨੇ ਅਣਗਹਿਲੀ ਵਰਤੀ ਹੈ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
No comments:
Post a Comment