Tuesday, September 26, 2017

ਇੰਪਰੂਵਮੈਂਟ ਟਰੱਸਟ ਨਾ ਹਟਿਆ ਤਾਂ ਸੰਘਰਸ਼ ਹੋਰ ਤਿੱਖਾ ਹੋਵੇਗਾ

ਗਦਰੀ ਬਾਬਾ ਭਾਨ ਸਿੰਘ ਯਾਦਗਾਰ 'ਤੇ ਹਮਲੇ ਵਿਰੁੱਧ ਲੋਕ ਲਾਮਬੰਦ  
ਲੁਧਿਆਣਾ: 25 ਸਤੰਬਰ (ਸਤੀਸ਼ ਸਚਦੇਵਾ//ਪੰਜਾਬ ਸਕਰੀਨ):: 
ਇੰਪਰੂਵਮੈਂਟ ਟਰੱਸਟ ਦੇ ਭ੍ਰਿਸ਼ਟ ਅਧਿਕਾਰੀਆਂ ਦਾ ਪੁਤਲਾ ਫੂਕਣ ਦਾ ਫੈਸਲਾ ਅੱਗੇ ਪਾਇਆ।  ਅੱਜ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਸੁਨੇਤ ਦੀ ਯਾਦਗਾਰ ਅਤੇ ਪਾਰਕ ਬਣਾਉਣ ਲਈ ਪਿੰਡ ਵਾਸੀਆਂ ਵਲੋ ਜਿਹੜੀ ਸਾਂਝੀ ਜਮੀਨ ਮਹਾਂ ਸਭਾ ਲੁਧਿਆਣਾ ਨੂੰ ਦਿੱਤੀ ਹੋਈ ਹੈ, ਉਸ ਉੱਪਰ ਇੰਪਰੂਵਮੈਂਟ ਟਰੱਸਟ ਲੁਧਿਆਣਾ ਵਲੋਂ ਨਜ਼ਾਇਜ ਕਬਜਾ  ਕੀਤਾ ਜਾ ਰਿਹਾ ਹੈ। ਟਰੱਸਟ ਦੇ ਅਧਿਕਾਰੀਆਂ ਨੂੰ ਬਾਰ ਬਾਰ ਲਿਖਤੀ ਤੌਰ ਤੇ ਇਸ ਸਬੰਧੀ ਜਾਣੂੰ  ਕਰਵਾਇਆ ਜਾ  ਚੁੱਕਾ ਹੈ। ਪਰ ਉਹਨਾਂ ਵਲੋਂ ਬਿਨ੍ਹਾਂ ਕੋਈ ਲਿਖਤੀ ਜਵਾਬ ਦਿੱਤੇ ਇਹ ਕਿਹਾ ਜਾਂਦਾ ਰਿਹਾ ਕਿ ਅਸੀਂ ਤੁਹਾਡੀ ਬਣੀ ਪੱਕੀ ਸਟੇਜ ਤੋਂ ਪਿੱਛੇ ਹੀ ਰਹਾਂਗੇ।

  ਪਰ ਹੁਣ ਉਹਨਾਂ ਨੇ ਬਿਨਾਂ ਕੋਈ ਨੋਟਿਸ ਦਿੱਤਿਆਂ ਸ਼ਹੀਦ ਬਾਬਾ ਭਾਨ ਸਿੰਘ ਦੀ ਯਾਦ 'ਚ ਬਣਾਈ ਸਟੇਜ ਜੇ ਸੀ.ਬੀ. ਰਾਂਹੀ ਢਾਹ ਦਿੱਤੀ ਗਈ ਹੈ। ਮਹਾਂਸਭਾ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਕਰਕੇ ਉਸ ਦਿਨ ਟਰੱਸਟ ਅਧਿਕਾਰੀਆਂ ਨੇ ਆਪਣਾ ਕੰਮ ਰੋਕ ਦਿੱਤਾ ਸੀ। ਪਰ ਹੁਣ  ਫਿਰ ਬਿਨਾਂ ਕੋਈ  ਨੋਟਿਸ ਦੇ ਪਾਰਕ ਅਤੇ ਸੱਭਿਆਚਾਰਕ ਪ੍ਰੋਗਰਾਮ ਲਈ ਵਰਤੀ ਜਾਂਦੀ ਥਾਂ ਦੀ ਖੁਦਾਈ ਕਰਕੇ 6  ,7 ਫੁੱਟ ਤੱਕ ਡੂੰਘੀ ਮਿੱਟੀ ਚੁੱਕ ਦਿੱਤੀ ਹੈ। ਜਦੋਂ ਲੋਕਾਂ ਅਤੇ ਜਨਤਕ ਜਥੇਬੰਦੀਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਹਨਾਂ ਆਪਣਾ ਕੰਮ ਭਾਂਵੇ ਰੋਕ ਦਿੱਤਾ ਹੈ, ਪਰ ਇੱਥੇ ਉਸਾਰੀ ਚਾਰ ਦਿਵਾਰੀ ਅਤੇ ਪੇੜ ਪੌਦੇ ਪੁੱਟ ਕੇ ਵੱਡਾ ਨੁਕਸਾਨ ਕਰ ਦਿੱਤਾ ਹੈ। 
   ਇੰਪਰੂਵਮੈਂਟ ਟਰੱਸਟ ਦੀ ਇਸ ਧੱਕੇਸ਼ਾਹੀ ਦੇ ਖਿਲਾਫ਼ ਅੱਜ ਵੱਖ ਵੱਖ ਜਥੇਬੰਦੀਆਂ ਨੇ ਇੱਕਠੇ ਹੋ ਕੇ ਧਰਨਾ  ਦਿੱਤਾ ਅਤੇ ਟਰੱਸਟ ਦੇ ਭ੍ਰਿਸ਼ਟ ਅਧਿਕਾਰੀਆਂ ਦਾ  ਪੁਤਲਾ ਫੂਕਣ ਦਾ ਪ੍ਰੋਗਰਾਮ, ਇਸ ਕਰਕੇ ਅੱਗੇ ਪਾਇਆ ਕਿਉਂਕਿ ਮੌਕੇ ਤੇ ਇੰਪਰੂਵਮੈਂਟ ਟਰਸੱਟ ਦੇ ਚੇਅਰਮੈਨ ਨੇ ਮੈਮੋਰੰਡਮ ਦੇਣ ਸਮੇਂ ਉਹਨਾਂ ਨੇ  ਮੌਕੇ ਤੇ ਮੌਜੂਦ ਅਧਿਕਾਰੀਆਂ ਸਮੇਤ ਇਹ ਵਿਸ਼ਵਾਸ ਦਿਵਾਇਆ ਕਿ ਨਿਸ਼ਾਨ ਦੇਹੀ ਤੋਂ ਬਿਨਾਂ ਕੰਮ ਅੱਗੇ ਨਹੀਂ ਵਧਾਇਆ ਜਾਵੇਗਾ ਇਸ ਫੈਸਲੇ ਦਾ ਇਕੱਠੇ ਹੋਏ ਲੋਕਾਂ ਨੇ ਪ੍ਰਵਾਨਗੀ ਦਿੱਤੀ  ਇਕੱਠ ਨੇ ਰੋਹ ਭਰਪੂਰ ਨਾਹਰੇਬਾਜ਼ੀ ਕੀਤੀ, ਇਸ ਸਮੇਂ ਸਾਰੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇ ਕਰ ਅਜੇ ਵੀ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀ ਆਪਣੀ  ਹੈਂਕੜਬਾਜੀ ਅਤੇ ਗੈਰ ਕਾਨੂੰਨੀ ਕਾਰਵਾਈ ਕਰਨ ਤੋਂ ਬਾਜ਼  ਨਾਂ ਆਏ ਤਾਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇੱਥੇ ਇਹ ਸਪੱਸ਼ਟ ਕਰਨਾ ਵੀ ਜ਼ਰੂਰੀ ਹੈ ਕਿ ਜਿਸ ਜਮੀਨ ਤੇ ਟਰੱਸਟ ਵਲੋਂ ਉਸਾਰੀ ਕੀਤੀ ਜਾ ਰਹੀ ਹੈ, ਉਸ ਉੱਪਰ ਟਰੱਸਟ ਦਾ ਕੋਈ ਕਾਨੂੰਨੀ ਹੱਕ ਨਹੀਂ।   
   ਅੱਜ ਇਸ ਧਰਨੀ ਸਮੇਂ ਮਹਾਂ ਸਭਾ ਦੇ ਪ੍ਰਧਾਨ ਕਰਨਲ ਜੇ ਐਸ ਬਰਾੜ, ਜਸਵੰਤ ਜੀਰਖ, ਗੁਰਮੇਲ ਸਿੰਘ ਗਿੱਲ, ਪ੍ਰੋਫੈਸਰ ਜਗਮੋਹਨ ਸਿੰਘ, ਕਸਤੂਰੀ ਲਾਲ, ਬਲਕੌਰ ਸਿੰਘ, ਵਿਜੈ ਨਰਾਇਣ, ਮਾਸਟਰ ਜਰਨੈਲ ਸਿੰਘ, ਸਤੀਸ਼ ਸਚਦੇਵਾ, ਅਰੁਣ ਕੁਮਾਰ, ਅਜੇ ਪਾਲ, ਬਲਵਿੰਦਰ ਸਿੰਘ, ਹਿੰਮਤ ਸਿੰਘ, ਰਾਜਵਿੰਦਰ, ਗੱਲਰ ਚੌਹਾਨ, ਅਵਤਾਰ ਸਿੰਘ ਵਿਰਕ, ਐਡਵੋਕੇਟ ਹਰਪ੍ਰੀਤ ਸਿੰਘ ਕਾਮਰੇਡ ਸੁਰਿੰਦਰ, ਹਰੀ ਸਿੰਘ ਸਾਹਨੀ  ਹੋਰਾਂ ਸੰਬੋਧਨ ਕੀਤਾ।

No comments: