Showing posts with label Social Media. Show all posts
Showing posts with label Social Media. Show all posts

Friday, February 20, 2026

ਬੰਬ ਧਮਾਕੇ ਵਿੱਚ ਮਰ ਚੁੱਕੇ ਬੱਚੇ ਨੂੰ ਗੋਦ ਕਿਵੇਂ ਲਿਆ ਜਾਂਦਾ ਹੈ

Jagmohan Singh on Thursday 19th February 2026 at 7:52 PM Regarding Israeli Bombing of the Gaza Strip

ਪ੍ਰੋਫੈਸਰ ਜਗਮੋਹਨ ਸਿੰਘ ਹੁਰਾਂ ਦੀ ਇੱਕ ਹੋਰ ਸੰਵੇਦਨਸ਼ੀਲ ਕਾਵਿ ਰਚਨਾ 

ਫਲਸਤੀਨ ਵਿੱਚ ਗਾਜ਼ਾ ਪੱਟੀ ਦੇ ਰੋਜ਼ਾਨਾ ਜਨਜੀਵਨ ਜੀਵਨ ਅਤੇ ਸ਼ਰਨਾਰਥੀ ਕੈਂਪ ਨੂੰ ਦਰਸਾਉਂਦੀ ਇਹ ਤਸਵੀਰ Pexels ਦੇ Hosny salah ਨੇ ਐਤਵਾਰ ਪਹਿਲੀ ਫਰਵਰੀ 2026 ਨੂੰ ਸ਼ਾਮੀ 05:48 ਵਜੇ ਕਲਿੱਕ ਕੀਤੀ 

ਲੁਧਿਆਣਾ: 20 ਫਰਵਰੀ 2026: (ਪੰਜਾਬ  ਸਕਰੀਨ ਡੈਸਕ)::

ਪ੍ਰੋਫੈਸਰ ਜਗਮੋਹਨ ਸਿੰਘ ਬਹੁਤ ਹੀ ਸੰਵੇਦਨਸ਼ੀਲ ਸ਼ਾਇਰ ਹਨ। ਉਹਨਾਂ ਦੀ ਸੋਚ ਕੌਮਾਂਤਰੀ ਪੱਧਰ ਦੀਆਂ ਘਟਨਾਵਾਂ ਨੂੰ ਦੇਖਦੀ ,  ਸੁਣਦੀ ਅਤੇ ਮਹਿਸੂਸ ਕਰਦੀ ਹੈ। ਉਹਨਾਂ ਦੀ ਸ਼ਾਇਰੀ ਵੀ ਦੂਰ ਦੁਰਾਡੇ ਦੀ ਮਨੁੱਖਤਾ ਨਾਲ ਸਾਂਝ ਰੱਖਦੀ ਹੈ। ਜਦੋਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਮਨੁੱਖਤਾ ਦਾ ਘਾਣ ਹੁੰਦਾ ਹੈ ਤਾਂ ਸ਼ਾਇਰ ਦੀ ਹੁੱਕ ਨਿਕਲਦੀ ਹੈ। ਪੰਜਾਬ ਅਤੇ ਦੇਸ਼ ਵਿੱਚ ਉਹਨਾਂ ਦੀ ਸਿਆਸੀ ਪ੍ਰਤੀਬੱਧਤਾ ਭਾਵੇਂ ਕਿਸੇ ਵੀ ਪਾਰਟੀ ਨਾਲ ਨਾ ਹੋਵੇ ਪਰ ਮਨੁੱਖਤਾ ਦੇ ਮਾਮਲੇ ਤੇ ਉਹ ਇਨਸਾਨੀਅਤ ਦਾ ਪ੍ਰਗਟਾਵਾ ਹਮੇਸ਼ਾਂ ਕਰਦੇ ਹਨ। ਹਾਲ ਹੀ ਵਿੱਚ ਜਦੋਂ ਗਾਜਾ ਪੱਟੀ 'ਤੇ ਬੰਬਾਂ ਦੀ ਵਰਖਾ ਕੀਤੀ ਗਈ ਤਾਂ ਉਹਨਾਂ ਉਦੋਂ ਵੀ ਹਾਅ ਦਾ ਨਾਅਰਾ ਮਾਰਿਆ। ਬੰਬ ਧਮਾਕੇ ਵਿੱਚ ਮਰਨ ਵਾਲੇ ਬੱਚਿਆਂ ਦੇ ਦਰਦ ਅਤੇ ਉਹਨਾਂ ਦੀ ਮਨੋ-ਅਵਸਥਾ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ। ਮਰ ਚੁੱਕੇ ਬੱਚੇ ਨੂੰ ਗੋਦ ਨੂੰ ਲੈਣਾ ਅਤੇ ਫਿਰ ਉਸ ਬੱਚੇ ਦੀ ਤਸਵੀਰ ਨੂੰ ਫਰੇਮ ਕਰਵਾ ਕੇ ਘਰ ਵਿੱਚ ਲਗਾਉਣਾ ਉਹਨਾਂ ਦੀ ਸੰਵੇਦਨਾ ਨੂੰ ਬੜੀ ਸ਼ਿੱਦਤ ਨਾਲ ਸਿਖਰਾਂ 'ਤੇ ਲਾਇ ਜਾਂਦਾ ਹੈ। ਲਓ ਪੜ੍ਹੋ ਤੁਸੀਂ ਵੀ ਇਹ ਕਾਵਿ ਰਚਨਾ ਜਿਹੜੀ ਤੁਹਾਨੂੰ ਹਲੂਣ ਕੇ ਰੱਖ ਦੇਵੇਗੀ। ਉਹਨਾਂ ਇਹ ਰਚਨਾ ਬੁੱਧਵਾਰ 18 ਫਰਵਰੀ ਨੂੰ ਲਿਖੀ ਅਤੇ ਵੀਰਵਾਰ 19 ,ਫਰਵਰੀ ਨੂੰ ਸਵੇਰੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ  ਇਹ ਰਚਨਾਂ ਦੱਸਦੀ ਹੈ ਕਿ ਬੰਬ ਧਮਾਕੇ ਵਿੱਚ ਮਰ ਚੁੱਕੇ ਬੱਚੇ ਨੂੰ ਗੋਦ ਕਿਵੇਂ ਲਿਆ ਜਾਂਦਾ ਹੈ! ਉਸਦੀ ਆਹ ਦੁਨੀਆ ਤੱਕ ਕਿਵੇਂ ਪਹੁੰਚਾਈ ਜਾਂਦੀ ਹੈ। ਸਾਹਿਤਿਕ ਖਬਰਾਂ ਅਤੇ ਰਚਨਾਵਾਂ ਲਈ ਸਾਹਿਤ ਸਕਰੀਨ ਵੀ ਪੜ੍ਹਦੇ ਰਹੋ......!

Monday, November 24, 2025

ਧਰਮਿੰਦਰ ਨੇ ਨਿਭਾਈ ਸੀ, ਇਸ ਨਕਸਲੀ ਨਾਲ ਸਾਰੀ ਉਮਰ ਯਾਰੀ

Social Media Post By Rajwinder Singh Rahi  A Special Post Punjab Screen 24th November 2025 at 07:46 PM

ਰਾਜਵਿੰਦਰ ਰਾਹੀ ਵੱਲੋਂ ਅਤੀਤ ਨਾਲ ਸਬੰਧਤ ਅਹਿਮ ਖੁਲਾਸਾ 


ਸੋਸ਼ਲ ਮੀਡੀਆ
ਇੰਟਰਨੈਟ: 24 ਨਵੰਬਰ 2025: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::

ਪੰਜਾਬ ਵਿੱਚ ਪੰਥਕ ਘਟਨਾਕ੍ਰਮ ਅਤੇ ਖੱਬੇ ਪੱਖੀਆਂ ਦੀਆਂ ਸਰਗਰਮੀਆਂ ਨਾਲ ਬਹੁਤ ਨੇੜਿਓਂ ਜੁੜੇ ਰਹਿਣ ਵਾਲੇ ਪ੍ਰਸਿੱਧ ਬੁੱਧੀਜੀਵੀ ਰਾਜਵਿੰਦਰ ਸਿੰਘ ਰਾਹੀਂ ਹੁਰਾਂ ਨੇ ਪ੍ਰਸਿੱਧ ਫ਼ਿਲਮੀ ਸ਼ਖਸ਼ੀਅਤ ਧਰਮਿੰਦਰ ਕੇਵਲ ਕ੍ਰਿਸ਼ਨ ਦਿਉਲ ਹੁਰਾਂ  ਦੇ ਦੇਹਾਂਤ ਮੌਕੇ ਇੱਕ ਅਜਿਹੀ ਜਾਣਕਾਰੀ ਸਾਹਮਣੇ ਲਿਆਂਦੀ ਹੈ ਜਿਸ ਬਾਰੇ ਬਹੁਤਿਆਂ ਨੂੰ ਨਹੀਂ ਸੀ ਪਤਾ। ਇਸ ਲਈ ਇਸ ਜਾਣਕਾਰੀ ਨੇ ਬਹੁਤੀਆਂ ਨੂੰ ਹੈਰਾਨ ਵੀ ਕੀਤਾ ਹੈ। 

ਉਹਨਾਂ ਦੱਸਿਆ ਹੈ ਕਿ ਧਰਮਿੰਦਰ ਨੇ ਨਿਭਾਈ ਸੀ, ਇਸ ਨਾਮ ਦੇ ਨਕਸਲੀ ਨਾਲ ਸਾਰੀ ਉਮਰ ਯਾਰੀ। ਧਰਮਿੰਦਰ ਹੁਰਾਂ ਦੀ ਜ਼ਿੰਦਾਦਿਲੀ , ਦੋਸਤੀ ਵਾਲੀ ਭਾਵਨਾ ਅਤੇ ਇਨਸਾਨੀਅਤ ਦੇ ਜਜ਼ਬੇ ਬਾਰੇ ਪਰਮਜੀਤ ਸਿੰਘ ਕਾਲੜਾ ਵੀ ਸੁਣਾਇਆ ਕਰਦੇ ਸਨ ਜਿਹੜੇ ਲੁਧਿਆਣਾ ਦੇ ਜੰਮਪਲ ਸਨ ਪਰ ਜ਼ਿੰਦਗੀ ਦੀ ਗਰਦਿਸ਼ ਉਹਨਾਂ ਨੂੰ ਮੁੰਬਈ ਲੈ ਗਈ ਸੀ।

ਮੁੰਬਈ ਦੀਆਂ ਗਰਦਿਸ਼ਾਂ ਉਹਨਾਂ ਨੂੰ ਧਰਮਿੰਦਰ ਅਤੇ ਦਾਰਾ ਸਿੰਘ ਹੁਰਾਂ ਦੇ ਹੋਰ ਨੇੜੇ ਲੈ ਗਈਆਂ। ਇਸਤਰ੍ਹਾਂ ਕਿ ਹੋਰ ਲੋਕ ਵੀ ਜਦੋਂ ਮੁੰਬਈ ਜਾਂਦੇ ਤਾਂ ਧਰਮਿੰਦਰ ਨਾਲ ਮੁਲਾਕਾਤ ਵੀ ਉਹਨਾਂ ਦਾ ਸੁਪਨਾ ਹੁੰਦਾ ਸੀ।

ਧਰਮਿੰਦਰ ਅਤੇ ਦਾਰਾ ਸਿੰਘ ਹੁਰਾਂ ਦਾ ਰਵਈਆ ਏਨਾ ਮਿਲਾਪੜਾ ਹੁੰਦਾ ਸੀ ਕਿ ਬਹੁਤਿਆਂ ਲਈ ਮੁੰਬਈ ਦੀ ਫੇਰੀ ਇੱਕ ਯਾਦਗਾਰੀ ਫੇਰੀ ਬਣ ਜਾਂਦੀ। ਇਹ ਤਾਂ ਸੀ ਮੁੰਬਈ ਦੀ ਗੱਲ। ਪਰ ਪੰਜਾਬ ਵਿੱਚ ਝੁੱਲੀਆਂ ਹਨੇਰੀਆਂ ਦੇ ਵੇਲੇ ਵੀ ਜਿਹੜੇ ਲੋਕ ਧਰਮਿੰਦਰ ਦੇ ਮਿੱਤਰ ਬਣੇ ਸਨ ਧਰਮਿੰਦਰ ਨੇ ਉਹਨਾਂ ਮਿੱਤਰਾਂ ਨੂੰ ਵੀ ਗੱਲ ਨਾਲ ਲਾਈ ਰੱਖਿਆ। ਉਹਨਾਂ ਵੇਲਿਆਂ ਦੇ ਹਾਲਾਤ ਦੀ ਝਲਕ ਦੇਖਣੀ ਹੋਵੇ ਤਾਂ ਜਸਵੰਤ ਸਿੰਘ ਕੰਵਲ ਹੁਰਾਂ ਦੇ ਨਾਵਲ "ਲਹੂ ਦੀ ਲੋਅ" ਨੂੰ ਪੜ੍ਹ ਕੇ ਦੇਖ ਸਕਦੇ ਹਨ। ਫਿਰ ਸ਼ਾਇਦ ਇਸਦਾ ਅਹਿਸਾਸ ਹੋ ਸਕੇ ਕਿ ਧਰਮਿੰਦਰ ਨੇ ਕਿੰਨੀ ਦਲੇਰੀ ਨਾਲ ਯਾਰੀ ਨਿਭਾਈ ਸੀ।

ਇਹ ਸਾਰੀ ਕਹਾਣੀ ਤੁਸੀਂ ਰਾਜਵਿੰਦਰ ਰਾਹੀਂ ਹੁਰਾਂ ਦੀ ਪੋਸਟ ਵਿੱਚ ਸਿਧੇ ਤੌਰ 'ਤੇ ਵੀ ਪੜ੍ਹ ਸਕਦੇ ਹੋ।

Saturday, April 29, 2023

ਹੁਣ ਲਾਸ਼ਾਂ 'ਤੇ ਵੀ ਮੁਨਾਫ਼ਾ? ਕਿੱਧਰ ਜਾ ਰਹੇ ਹਾਂ ਅਸੀਂ?

ਕੀ ਕਾਰਪੋਰੇਟੀ ਦੌਰ ਆਸਥਾਵਾਂ ਅਤੇ ਸੰਸਕਾਰਾਂ ਨੂੰ ਵੀ ਨਿਗਲਦਾ ਜਾ ਰਿਹੈ?


ਮੋਹਾਲੀ: 28 ਅਪ੍ਰੈਲ 2023: (ਰੈਕਟਰ ਕਥੂਰੀਆ//ਪੰਜਾਬ ਸਕਰੀਨ)::
ਹਥਿਆਰਾਂ ਦਾ ਵਪਾਰ ਕਰਨ ਵਾਲਿਆਂ ਨੇ ਤਾਂ ਤਬਾਹੀਆਂ ਦੇ ਇਤਿਹਾਸ ਹੀ ਰਚੇ ਹੋਣਗੇ ਪਰ ਵਿਚਾਰਾਂ ਨਾਲ ਜੁੜੇ ਲੋਕਾਂ ਨੇ ਦੁਨੀਆ ਨੂੰ ਸਿਧੇ ਰਾਹੇ ਹੀ ਪਾਇਆ ਹੈ। ਕਿਤਾਬਾਂ ਦੇ ਕੈਫੇ ਨਾਲ ਪ੍ਰਸਿੱਧ ਹੋਏ ਸੁਖਰਾਜ ਕਿਤਾਬਾਂ ਦੀ ਦੁਨੀਆ ਨਾਲ ਜੁੜੇ ਹੋਏ ਹਨ। ਉਹਨਾਂ ਕੋਲੋਂ ਹਮੇਸ਼ਾਂ ਚੰਗੀਆਂ ਗੱਲਾਂ ਮਿਲਦੀਆਂ ਹਨ। ਇਸ ਵਾਰ ਇੱਕ ਨਵੀਂ ਲਿਖਤ ਦੀ ਗੱਲ ਕਰਦੇ ਹਾਂ। 

Sukhraj Sj ਹੁਰਾਂ ਨੇ ਆਪਣੇ ਪ੍ਰੋਫ਼ਾਈਲ 'ਤੇ ਇੱਕ ਲਿਖਤ ਕਾਪੀ ਕਰ ਕੇ ਪੋਸਟ ਕੀਤੀ ਹੈ। ਇਹ ਲਿਖਤ  ਅਤੇ ਅਤੇ ਸੋਚ ਦੀਆਂ ਧੱਜੀਆਂ ਉਡਾ ਦੇਂਦੀ ਹੈ ਜਿਸਦਾ ਪ੍ਰਗਟਾਵਾ ਫਿਲਮ ਦੁਨੀਆ ਦੀ ਸ਼ਖ਼ਸੀਅਤ ਮਨੋਜ ਕੁਮਾਰ ਨੇ ਸੰਨ 1970 ਵਿੱਚ ਆਈ ਆਪਣੀ ਫਿਲਮ "ਪੂਰਬ ਔਰ ਪਸ਼ਚਿਮ" ਵਿਹਚ ਇੰਡੀਵਰ ਸਾਹਿਬ ਦਾ ਲਿਖਿਆ ਇੱਕ ਗੀਤ ਸ਼ਾਮਿਲ ਕੀਤਾ ਸੀ ਜਿਹੜਾ ਬਹੁਤ ਹਿੱਟ ਹੋਇਆ ਸੀ। ਹਲੂਣਾ ਦੇਣ ਵਾਲੇ ਇਸ ਗੀਤ ਵਿੱਚ ਬਹੁਤ ਸਾਰੇ ਕਲਾਕਾਰ ਪਰਦੇ 'ਤੇ ਵੀ ਦਿਖਾਏ ਗਏ ਸਨ। ਇਸ ਗੀਤ ਦੇ ਬੋਲ ਸਨ:

ਹੈ ਪ੍ਰੀਤ ਜਹਾਂ ਕੀ ਰੀਤ ਸਦਾ ਮੈਂ ਗੀਤ ਵਹਾਂ ਕੇ ਗਾਤਾ ਹੂੰ!

ਭਾਰਤ ਕਾ ਰਹਿਨੇ ਵਾਲਾ ਹੂੰ; ਭਾਰਤ ਕੀ ਬਾਤ ਬਤਾਤਾ  ਹੂੰ!

ਇਸ ਗੀਤ ਵਿੱਚ ਹੀ ਭਾਰਤ ਦੇ ਧਾਰਮਿਕ ਅਕੀਦਿਆਂ, ਸੱਭਿਆਚਾਰਾਂ ਅਤੇ ਸੰਸਕਾਰਾਂ ਦੀ ਗੱਲ ਕਰਦਿਆਂ ਕੁਝ ਸਤਰਾਂ ਆਉਂਦੀਆਂ ਹਨ ਜਿਹੜੀਆਂ ਭਾਰਤ ਵਿਚਲੇ ਉਸ ਵੇਲੇ ਦੇ ਸੰਸਕਾਰਾਂ ਅਤੇ ਵਿਚਾਰਕ ਪਹੁੰਚ ਦਾ ਪਤਾ ਦੇਂਦੀਆਂ ਹਨ। ਇਹ ਸਤਰਾਂ ਹਨ:

ਇਤਨੀ ਮਮਤਾ ਨਦੀਓਂ ਕੋ ਭੀ 
ਜਹਾਂ ਮਾਤਾ ਕਹਿ ਕੇ ਬੁਲਾਤੇ ਹੈਂ!
ਇਤਨਾ ਆਦਰ ਇਨਸਾਨ ਤੋਂ ਕਿਆ 
ਪੱਥਰ ਭੀ ਪੂਆਜੇ ਜਾਤੇ ਹੈਂ!
ਇਸ ਧਰਤੀ ਪੈ ਮੈਨੇ ਜਨਮ ਲੀਆ 
ਯੇਹ ਸੋਚ ਕੇ ਮੈਂ ਮੈਂ ਇਤਰਾਤਾ ਹੂੰ!
ਭਾਰਤ ਕਾ ਰਹਿਨੇ ਵਾਲਾ ਹੂੰ!
ਭਾਰਤ ਕੀ ਬਾਤ ਬਤਾਤਾ ਹੂੰ!
ਪਰ ਇਹ ਇੱਕਤਰਫਾ ਜਿਹੀ ਤਸਵੀਰ ਵੀ ਬਹੁਤੀ ਦੇਰ ਤੱਕ ਕਾਇਮ ਨਾ ਰਹੀ ਸਕੀ। ਫ਼ੈਜ਼ ਅਹੋਮਦ ਫ਼ੈਜ਼ ਸਾਹਿਬ ਦੀ ਕਵਿਤਾ ਵੀ ਆਪਣੇ ਵੇਲਿਆਂ ਦੀ ਗਵਾਹੀ ਦੇਂਦੀ ਹੈ। ਕਿ ਸਨ ਉਹਨਾਂ ਵੇਲੈ ਦੇ ਹਾਲਾਤ ਅਤੇ ਕੀ ਸੀ ਉਹਨਾਂ ਵੇਲਿਆਂ ਦੀ ਤਸਵੀਰ ਇਸਦੀ ਇੱਕ ਝਲਕ ਵੀ ਦੇਖੋ ਜ਼ਰਾ: 
ਹਰ-ਇਕ ਦੌਰ ਮੇਂ, ਹਰ ਜ਼ਮਾਨੇ ਮੇਂ ਹਮ
ਜ਼ਹਰ ਪੀਤੇ ਰਹੇ, ਗੀਤ ਗਾਤੇ ਰਹੇ
ਜਾਨ ਦੇਤੇ ਰਹੇ ਜ਼ਿੰਦਗੀ ਕੇ ਲੇਏ
ਸਾਅਤੇ-ਵਸਲ ਕੀ ਸਰਖ਼ੁਸ਼ੀ ਕੇ ਲੀਏ
ਦੀਨ-ਓ-ਦੁਨੀਯਾ ਕੀ ਦੌਲਤ ਲੁਟਾਤੇ ਰਹੇ
ਫ਼ਕਰੋ-ਫ਼ਾਕਾ ਕਾ ਤੋਸ਼ਾ ਸੰਭਾਲੇ ਹੁਏ
ਜੋ ਭੀ ਰਸਤਾ ਚੁਨਾ ਉਸ ਪੇ ਚਲਤੇ ਰਹੇ
ਮਾਲ ਵਾਲੇ ਹਿਕਾਰਤ ਸੇ ਤਕਤੇ ਰਹੇ
ਤਾਨ ਕਰਤੇ ਰਹੇ ਹਾਥ ਮਲਤੇ ਰਹੇ
ਹਮਨੇ ਉਨ ਪਰ ਕੀਯਾ ਹਰਫ਼ੇ-ਹਕ ਸੰਗਜ਼ਨ
ਜਿਨ ਕੀ ਹੈਬਤ ਸੇ ਦੁਨੀਯਾ ਲਰਜ਼ਤੀ ਰਹੀ
ਜਿਨ ਪੇ ਆਂਸੂ ਬਹਾਨੇ ਕੋ ਕੋਈ ਨ ਥਾ
ਅਪਨੀ ਆਂਖ ਉਨਕੇ ਗ਼ਮ ਮੇਂ ਬਰਸਤੀ ਰਹੀ
ਅਸਲ ਵਿਚ ਬਹੁਤ ਪਹਿਲਾਂ ਹੀ ਬਰਬਾਦੀਆਂ ਦੇ ਸਿਲਸਿਲੇ ਸ਼ੁਰੂ ਹੋ ਚੁੱਕੇ ਸਨ। ਆਜ਼ਾਦੀ ਆਉਣ ਤੋਂ ਬਾਅਦ ਵੀ ਬਹੁਤੀ ਦੇਰ ਤੱਕ ਇਹਨਾਂ ਨੂੰ ਰੋਕਿਆ ਨਾ ਜਾ ਸਕਿਆ। Sukhraj Sj ਆਪਣੀ ਕਾਪੀ ਕਰ ਕੇ ਪੇਸਟ ਕੀਤੀ ਇਸ ਪੋਸਟ ਵਿੱਚ ਦੱਸਦੇ ਹਨ: ਜਦੋਂ ਬਿਸਲੇਰੀ ਨੇ ਮੁੰਬਈ ਠਾਣੇ ‘ਚ ਪਹਿਲਾਂ ਪਾਣੀ ਦਾ ਪਲਾਂਟ 1965 ‘ਚ ਲਗਾਇਆ ਸੀ ਤਾ ਲੋਕ ਹੱਸਦੇ ਸੀ ਕਿ ਮੁੱਲ ਦਾ ਪਾਣੀ ਖਰੀਦੇਗਾ ਕੌਣ...!!!? ਇਹ ਉਹ ਜ਼ਮਾਨਾ ਸੀ ਜਦੋਂ ਲੁਧਿਆਣਾ ਵਰਗੇ ਵਪਾਰਕ ਕੇਂਦਰਾਂ ਵਿੱਚ ਵੀ ਤੰਦੂਰੀ ਰੋਟੀ ਪੰਜ ਦਸ ਪੈਸਿਆਂ ਦੀ ਮਿਲਦੀ ਸੀ ਅਤੇ ਇਹਨਾਂ ਰੋਟੀਆਂ ਦੇ ਨਾਲ ਦਾਲ ਮੁਫ਼ਤ ਦਿੱਤੀ ਜਾਂਦੀ ਸੀ। ਪੁਰਾਣੇ ਬਜ਼ੁਰਗ ਦੱਸਦੇ ਹਨ ਕਿ ਲੱਕੜ ਬਾਜ਼ਾਰ ਲੁਧਿਆਣੇ ਦੇ ਲਕਸ਼ਮੀ ਸਿਨੇਮਾ ਸਾਹਮਣੇ ਇਹਨਾਂ ਢਾਬਿਆਂ ਦੀ ਪੂਰੀ ਕਤਾਰ ਹੋਇਆ ਕਰਦੀ ਸੀ। ਜਿਹੜਾ ਗਾਹਕ ਕਿਸੇ ਵੀ ਢਾਬੇ 'ਤੇ ਬਹਿ ਕੇ ਰੋਟੀ ਦੇ ਨਾਲ ਸਬਜ਼ੀ ਦੀ ਪਲੇਟ ਵੀ ਲੈਂਦਾ ਸੀ ਤਾਂ ਉਸ ਨੂੰ ਸ਼ਾਹ ਖਰਚ ਵਾਲਾ ਗਾਹਕ ਸਮਝਿਆ ਜਾਂਦਾ ਸੀ। ਪਾਣੀ ਦਾ ਜੱਗ ਮੁਫ਼ਤ ਰੱਖ਼ੀ ਜਾਂਦਾ ਸੀ। ਗਰਮੀ ਅਤੇ ਸਫ਼ਰ ਦੇ ਸਤਾਏ ਗਾਹਕ ਪਹਿਲਾਂ ਤਾਂ ਇੱਕ ਅੱਧ ਜਗ ਵਾਲਾ ਪਾਣੀ ਮੂੰਹ 'ਤੇ ਛਿੱਟੇ ਮਾਰਨ ਵਿਚ ਖਰਚ ਕਰ ਦੇਂਦੇ ਸਨ। ਫਿਰ ਉਹਨਾਂ ਨੂੰ ਬਰਫ ਵਾਲਾ ਹੋਰ ਪਾਣੀ ਬੜੀ ਖੁਸ਼ੀ ਨਾਲ ਦੇ ਦਿੱਤਾ ਜਾਂਦਾ ਸੀ। ਪਿਆਜ਼, ਹਰੀਆਂ ਮਿਰਚਾਂ ਅਤੇ ਅਚਾਰ ਵੀ ਮੁਫ਼ਤ ਦਿੱਤਾ ਜਾਂਦਾ ਸੀ। 

ਇਹ ਪੀਣ ਵਾਲਾ ਪਾਣੀ ਜੋ ਅੱਜ ਤੋਂ 50 ਸਾਲ ਪਹਿਲਾਂ ਮੁਫ਼ਤ ਸੀ ਹੁਣ ਪੀਣ ਵਾਲੇ ਪਾਣੀ ਦਾ ਬਿਜਨਿਸ 1.8 ਲੱਖ ਕਰੋੜ ਦਾ ਹੋ ਗਿਆ ਹੈ...ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਲਾਤ ਕਿੰਨੇ ਦਹਾਕੇ ਪਹਿਲਾਂ ਹੀ ਮੁਨਾਫਾਖੋਰੀ ਅਤੇ ਕਾਰਪੋਰੇਟ ਕਲਚਰ ਵੱਲ ਮੁੜ ਪਏ ਸਨ। ਅੱਜ ਪੀਣ ਵਾਲਾ ਪਾਣੀ ਪੈਸੇ ਖਰਚ ਕਰਕੇ ਵੀ ਆਸਾਨੀ ਨਾਲ ਨਹੀਂ ਲਭਦਾ -ਪੀਣ ਦਾ ਪਾਣੀ ਵੇਚਣ ਵਾਲਿਆਂ ਬਹੁਤ ਸਾਰੀਆਂ ਕੰਪਨੀਆਂ ਹਨ ਅਤੇ ਇਹਨਾਂ ਦੇ ਬਹੁਤ ਸਾਰੇ ਆਊਟਲੈਟ ਵੀ ਹਨ ਜਿਹੜੇ ਛੋਟੇਮੋਟੇ ਗਲੀ ਮੁਹੱਲਿਆਂ ਨੂੰ ਵੀ ਕਵਰ ਕਰਦੇ ਹਨ। ਇੱਕ ਲੀਟਰ, ਦੋ ਲੀਟਰ, ਪੰਜ ਲੀਟਰ ਅਤੇ ਵੀਹ ਲੀਟਰਵਾਲੀਆਂ  ਬੋਤਲਾਂ ਅਤੇ ਨਿੱਕੀਆਂ ਡਰੰਮੀਆਂ ਨਾਲ ਪਾਣੀ ਦਾ ਕਾਰੋਬਾਰ ਵੱਡੀ ਪੱਧਰ 'ਤੇ ਚੱਲਦਾ ਹੈ। ਛੇਤੀ ਹੀ ਸਾਹ ਲੈਣ ਲਈ ਆਕਸੀਜ਼ਨ ਦੇ ਛੋਟੇ ਸਲੰਡਰ ਜਾਂ ਬੈਗ ਵੀ ਦਿਖਾਈ ਦੇ ਸਕਦੇ ਹਨ। ਦੁੱਖ ਭਰੀ ਹਕੀਕਤ ਇਹ ਵੀ ਕਿ ਕਾਰੋਬਾਰੀ ਮੁਨਾਫ਼ੇ ਦਾ ਸਿਲਸਿਲਾ ਅਜੇ ਵੀ ਰੁਕਦਾ ਨਜ਼ਰ ਨਹੀਂ ਆ ਰਿਹਾ। ਬਾਜ਼ਾਰ ਵਿੱਚ ਮੂੰਹ ਮੰਗੇ ਪੈਸੇ ਖਰਚ ਕੇ ਵੀ ਨਾ ਤਾਂ ਦੁੱਧ ਸ਼ੁੱਧ ਮਿਲਦਾ ਹੈ ਨਾ ਹੀ ਹੋਰ ਚੀਜ਼ਾਂ। ਸਬਜ਼ੀਆਂ ਵੀ ਇੰਜੈਕਸ਼ਨ ਲੈ ਕੇ ਰਾਤੋਰਾਤ ਵੱਡਿਆਂ ਕੀਤੀਆਂ ਹੁੰਦੀਆਂ ਹਨ। ਅੰਡੇ ਵੀ ਕੈਮੀਕਲ ਨਾਲ ਬਣਨ ਲੱਗ ਪਏ ਹਨ। ਪੂੰਜੀਵਾਦ ਦੇ ਦੌਰ ਵਿੱਚ ਇਸ ਤੋਂ ਵੀ ਵੱਡੇ ਦੁਖਾਂਤ ਅਜੇ ਸਾਹਮਣੇ ਆ ਸਕਦੇ ਹਨ। ਆਪਣੀ ਲਿਖਤ ਵਿੱਚ ਅੱਗੇ ਜਾ ਕੇ ਸੁਖਰਾਜ ਜੀ ਦੱਸਦੇ ਹਨ ਅੱਗੇ ਹੋਰ ਵੇਖੋ...

ਇੱਕ ਪ੍ਰਾਈਵੇਟ ਕੰਪਨੀ ਸੁਖੰਤ ਫਿਊਨਰਲ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਬਣਾਈ ਗਈ ਹੈ,ਜੋ ਅੰਤਿਮ ਸੰਸਕਾਰ ਕਰਵਾਏਗੀ,ਇਸਦੀ ਫੀਸ 37500 ਹੈ। ਅਰਥੀ, ਪੰਡਿਤ, ਨਾਈ, ਮੋਢਾ ਦੇਣ ਵਾਲੇ, ਨਾਲ ਚੱਲਣ ਵਾਲੇ, ਰਾਮ ਨਾਮ ਸੱਤ ਬੋਲਣ ਵਾਲੇ, ਸਭ ਉਸ ਦੇ ਹੋਣਗੇ।  ਉਹ ਹੱਡੀਆਂ ਦਾ ਵਿਸਰਜਨ ਵੀ ਕਰਵਾਏਗੀ।

ਹੁਣ ਤੁਸੀਂ  ਇਸ ਨਵੀਂ ਸ਼ੁਰੂਆਤ ਬਾਰੇ ਸੋਚੋ।  

ਇਸ ਕੰਪਨੀ ਨੇ ਹੁਣ ਤੱਕ 50 ਲੱਖ ਰੁਪਏ ਕਮਾ ਲਏ ਹਨ,ਆਉਣ ਵਾਲੇ ਸਮੇਂ ਵਿੱਚ ਉਸਦਾ ਕਾਰੋਬਾਰ 200 ਕਰੋੜ ਹੋਣ ਦੀ ਸੰਭਾਵਨਾ ਹੈ ਕਿਉਂਕਿ ਕੰਪਨੀ ਜਾਣਦੀ ਹੈ ਕਿ ਨਾ ਤਾਂ ਬੇਟੇ ਅਤੇ ਨਾ ਹੀ ਭਰਾ ਕੋਲ ਭਾਰਤ ਵਿੱਚ ਰਿਸ਼ਤੇ ਨਿਭਾਉਣ ਦਾ ਸਮਾਂ ਹੈ॥ ਹੁਣ ਤੱਕ 5000 ਸੰਸਕਾਰ ਕਰ ਚੁੱਕੇ ਹਨ! ਲਾਸ਼ਾਂ ਦੇ ਸਮਾਨ ਦੀ ਦੁਕਾਨ ਦੇਖੀ ਸੀ ਪਰ ਲਾਸ਼ਾਂ ਦੇ ਸਮਾਨ ਦੀ ਪ੍ਰਦਰਸ਼ਨੀ 'ਚ ਸਟਾਲ ਪਹਿਲੀ ਵਾਰ ਦੇਖਣ ਨੂੰ ਮਿਲ ਰਹੇ ਹਨ...

ਸੱਭਿਆਚਾਰਕ, ਹਰ ਤਰੵਾਂ ਦੀ ਗਿਰਾਵਟ ਅਤੇ ਸਾਡੇ ਗੁਆਂਢੀਆਂ ਤੋਂ ਦੂਰੀ ਇਸ ਦਾ ਮੁੱਖ ਕਾਰਨ ਹੈ। ਸਮੇਂ ਨੂੰ ਬਚਾਉਣ ਲਈ ਕੀਤੀਆਂ ਜਾਂਦੀਆਂ ਗਤੀਵਿਧੀਆਂ ਸਮਾਜਿਕ ਤਾਣੇ-ਬਾਣੇ ਨੂੰ ਤਬਾਹ ਕਰ ਰਹੀਆਂ ਹਨ।

ਲੋਕਾਂ ਕੋਲ ਆਪਣੇ ਪਿਆਰਿਆਂ ਲਈ ਸਮਾਂ ਨਹੀਂ ਹੈ।  ਅੰਤ ਵਿੱਚ ਵੀ ਕੋਈ ਸਮਾਂ ਨਹੀਂ ਹੈ।  ਇਸ ਲਈ ਕਾਰੋਬਾਰੀਆਂ ਲਈ ਮੌਕਾ ਹੈ।  ਇਹ ਹੈਰਾਨੀਜਨਕ ਹੈ ਕਿ ਕਿਹੜੇ-ਕਿਹੜੇ ਦਿਨ ਦੇਖਣੇ ਪੈਣਗੇ।

ਇਕ ਪੇਂਡੂ ਵਿਅਕਤੀ ਪਿੰਡ ਤੋਂ ਸ਼ਹਿਰ ਜਾਂਦਾ ਹੈ ਉਹ ਦੇਖਦਾ ਹੈ ਕਿ ਕੰਧਾਂ ਤੇ ਪਾਥੀਆਂ ਨਹੀਂ, ਘਰਾਂ ਚੋਂ ਧੂੰਆਂ ਨਹੀਂ ਉੱਠਦਾ, ਕੋਈ ਬੁਲਾਉ਼ਦਾ ਨਹੀਂ...ਤਾਂ ਬਿਨ ਬੁਲਾਏ ਘਰ ਆ ਗਿਆ ਸਿੱਧੇ ਮੂੰਹ ਗੱਲ ਹੀ ਨਹੀਂ, ਉਹ ਸ਼ਹਿਰ ਛੱਡ ਪਿੰਡ ਵਾਪਸ ਮੁੜ ਜਾਂਦਾ ਪਰ ਲੱਗਦਾ ਸਾਡੇ ਕੋਲੋਂ ਮੁੜਿਆ ਨਹੀਂ ਜਾਣਾ। ਕਿਤਾਬਾਂ_ਵਾਲਾ_ਕੈਫੇ ਨਾਲ ਇਸ ਨੰਬਰ 'ਤੇ  9914022845 ਸੰਪਰਕ ਕਰ ਕੇ ਹੋਰ ਵੀ ਕਾਫੀ ਕੁਝ ਪਤਾ ਕੀਤਾ ਜਾ ਸਕਦਾ ਹੈ। 

ਸੁਖਰਾਜ ਹੁਰਾਂ ਵੱਲੋਂ ਪੋਸਟ ਕੀਤੀ ਗਈ ਇਸ ਮੂਲ ਲਿਖਤ ਦਾ ਮਕਸਦ ਮੌਜੂਦਾ ਦੌਰ ਦੀ ਤ੍ਰਾਸਦੀ ਨੂੰ ਦਰਸਾਉਣਾ ਸੀ ਪਰ ਇਸ 'ਤੇ ਟਿੱਪਣੀ ਕਰਦਿਆਂ ਮੈਡਮ Sukhdip Kaur Mangat ਕਹਿੰਦੇ ਹਨ: ਇਹ ਕੋਈ ਵੱਡੀ ਗੱਲ ਨਹੀਂ ਹੈ ਵਿਦੇਸ਼ਾਂ ਵਿਚ ਤਾਂ ਇਹ ਪਹਿਲਾ ਤੋਂ ਚੱਲਦਾ ਆ ਰਿਹਾ ਹੈ। ਕਨੇਡਾ ਦੇ ਵਿੱਚ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਹ funeral home ਜਮ੍ਹਾਂ ਕਰਾਉਂਦੇ ਹਨ ਤੇ ਉਸ ਤੋਂ ਬਾਅਦ ਉਸ ਦੇ ਕੱਪੜੇ ਜੋ ਵੀ ਅੰਤਮ ਸੰਸਕਾਰ ਦੇ ਵਿੱਚ ਪਾਉਣੇ ਹਨ ਉਹ ਸਾਰੇ ਉਥੇ ਦੇ ਹੁੰਦੇ ਹਨ ਅੰਤਮ ਸੰਸਕਾਰ ਵਾਲੇ ਦਿਨ ਪਰਿਵਾਰ ਵਾਲੇ ਜਾਂਦੇ ਹਨ ਤੇ ਉਨ੍ਹਾਂ ਨੂੰ ਤੇ ਉਹਨਾਂ ਦੀ ਕੱਪੜਿਆਂ ਦੇ ਵਿਚ ਤੇ ਰੀਤੀ ਰਿਵਾਜ ਮੁਤਾਬਕ ਤਿਆਰ ਕੀਤੀ ਹੋਈ ਸਗੋਂ ਨਾਲ ਹੀ ਥੋੜਾ ਬਹੁਤ ਮੇਕਅੱਪ ਕਰਕੇ ਇੰਝ ਜਾਪਣ ਲਾ ਦਿੰਦੇ ਹਨ ਕਿ ਜਿਵੇਂ ਇਨਸਾਨ ਸੁੱਤਾ ਪਿਆ ਹੋਵੇ ਲੱਕੜ ਦਾ ਬਣਿਆ ਹੋਇਆ ਉਹ ਬਕਸਾ ਹੁੰਦਾ ਹੈ ਜਿਸ ਨੂੰ ਪੈਰਾਂ ਵਾਲੇ ਪਾਸੇ ਤੋਂ ਬੰਦ ਕਰ ਦਿੰਦੇ ਹਨ ਤੇ ਮੂੰਹ ਵਾਲੀ ਸਾਈਟ ਤੋਂ ਖੁੱਲ੍ਹਾ ਹੁੰਦਾ ਹੈ ਰਿਸ਼ਤੇਦਾਰ ਤੇ ਪਰਿਵਾਰ ਜਾਂਦਾ ਹੈ ਅੰਤਮ ਦਰਸ਼ਨ ਕਰਦਾ ਹੈ ਤੇ ਮਸ਼ੀਨਾ ਦੇ ਵਿਚ ਲੱਕੜ ਦੇ ਬਕਸੇ ਨੂੰ ਧੱਕ ਦਿੱਤਾ ਜਾਂਦਾ ਹੈ, ਮਸ਼ੀਨ ਦੇ ਵਿੱਚ ਇੰਨਾਂ ਜ਼ਿਆਦਾ ਸੇਕ ਹੁੰਦਾ ਹੈ ਕਿ ਬਿਲਕੁਲ ਹੀ ਰੇਤ ਦੀ ਤਰ੍ਹਾਂ ਰਾਖ ਬਣ ਜਾਂਦਾ ਹੈ ਤੇ ਪਰਿਵਾਰ ਦੀ ਇੱਛਾ ਅਨੁਸਾਰ ਉਹਨਾਂ ਨੂੰ ਕੁਝ ਕੁ ਰਾਖ ਡੱਬੇ ਦੇ ਵਿੱਚ ਬੰਦ ਕਰਕੇ ਦੇ ਦਿੰਦੇ ਹਨ ਜਿਸ ਨੂੰ ਫੁੱਲ ਜਾਂ ਅਸਤ ਅਸੀਂ ਕਹਿੰਦੇ ਹਾਂ।

ਵਿਦੇਸ਼ਾਂ ਦੇ ਵਿਚ ਹਰ ਧਰਮ ਦੇ ਅੰਤਮ ਸਫ਼ਰ ਦੇ ਲਈ ਅਲੱਗ-ਅਲੱਗ ਸੇਵਾ ਕੇਂਦਰ ਬਣੇ ਹੋਏ ਹਨ ਜੋ ਆਪਣੀ ਫੀਸ ਲੈਂਦੇ ਹਨ।

ਮੈਨੂੰ ਤਾਂ ਲੱਗਦਾ ਹੈ ਕਿ ਸਾਡੇ ਪੰਜਾਬ ਦੇ ਵਿਚ ਵੀ ਇਹ ਜ਼ਰੂਰ ਹੋਣਾ ਚਾਹੀਦਾ ਹੈ। 

ਇਸ ਟਿੱਪਣੀ ਦੇ ਜੁਆਬ ਵਿੱਚ ਅਸੀਂ ਬਸ ਇਹੀ ਕਹਿਣਾ ਹੈ ਕਿ ਪੰਜਾਬ ਵਿੱਚ ਪਹਿਲਾਂ ਹੀ ਅਜਿਹਾ ਬੜਾ ਕੁਝ ਹੋ ਰਿਹਾ ਹੈ ਜਿਹੜਾ ਅਸੀਂ ਕਦੇ ਨਹੀਂ ਸੀ ਚਾਹਿਆ, ਕਦੇ ਨਹੀਂ ਸੀ ਸੋਚਿਆ। ਹੁਣ ਵੀ ਪਤਾ ਨਹੀਂ ਅਜੇ ਕੀ ਕੀ ਹੋਣਾ ਹੈ? ਪਰ ਮਨੋਜ ਕੁਮਾਰ ਹੁਰਾਂ ਦੀ ਅੰਤਰ ਆਤਮਾ ਜੇ ਕਰ ਸੱਚਮੁੱਚ ਦੇਖ ਰਹੀ ਹੈ ਜਾਂ ਫਿਰ ਇਸ ਪੂਰਬ ਅਤੇ ਪਸ਼ਚਿਮ ਫਿਲਮ ਦੇ ਗੀਤ ਵਿਚਲੇ ਵਿਚਾਰਾਂ 'ਤੇ ਮਾਣ ਕਰਨ ਵਾਲੇ ਲੋਕਾਂ ਦੇ ਵਰਗ ਦੀ ਵੇਦਨਾ ਨੂੰ ਕੋਈ ਸਮਝ ਸਕੇਗਾ ਕਿ ਉਹ ਕੀ ਮਹਿਸੂਸ ਕਰ ਰਹੇ ਹੋਣਗੇ? ਜਿਸ ਦੇਸ਼ ਵਿਚ ਚੰਦਰਮਾ ਨੰ ਵੀ ਮਾਮਾ ਅੱਖ ਕੇ ਸੰਬੋਧਨ ਕੀਤਾ ਜਾਂਦਾ ਰਿਹਾ ਹੁਣ ਉਥੇ ਸੱਕੇ ਮਾਂ ਪਿਓ ਦਾ ਅੰਤਿਮ ਸੰਸਕਾਰ ਵੀ ਇਹ ਕਾਰੋਬਾਰੀ ਕੰਪਨੀਆਂ ਕਰਿਆ ਕਰਨਗੀਆਂ? 

ਜੇ ਇਹੀ ਹੈ ਅੱਜ ਦੀ ਹਕੀਕਤ ਤਾਂ ਚੰਗਾ ਹੋਵੇ ਜੇ ਕਰ ਮੌਤ ਤੋਂ ਬਾਅਦ ਅੰਤਿਮ ਸੰਸਕਾਰ ਬੰਦ ਕਰ ਦਿੱਤੇ ਜਾਣ ਅਤੇ ਸਾਰੀਆਂ ਦੇਹਾਂ ਮੈਡੀਕਲ ਸਾਇੰਸ ਦੀ ਖੋਜ ਨੂੰ ਅੱਗੇ ਵਧਾਉਣ ਅਤੇ ਅੰਗਦਾਨ ਮੁਹਿੰਮ ਨੂੰ ਤੇਜ਼ ਕਰਨ ਦੇ ਕੰਮ ਲਿਆਂਦੀਆਂ ਜਾਣ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Wednesday, August 10, 2022

ਕੇਸਰੀ ਝੰਡੇ ਦੇ ਹਿਮਾਇਤੀਆਂ ਨੂੰ ਹਰਜਿੰਦਰ ਸਿੰਘ ਦਿਲਗੀਰ ਦੀ ਚੁਣੌਤੀ

ਕੀ ਕੇਸਰੀ ਝੰਡਾ ਗੁਰੂ ਦੇ ਨੀਲੇ ਨਿਸ਼ਾਨ ਸਾਹਿਬ ਦੇ ਖ਼ਿਲਾਫ਼ ਬਗ਼ਾਵਤ ਨਹੀਂ?

ਸੋਸ਼ਲ ਮੀਡੀਆ: 9 ਅਗਸਤ 2022: (ਪੰਜਾਬ ਸਕਰੀਨ ਬਿਊਰੋ)::

ਘਰ ਘਰ ਤਿਰੰਗਾ ਮੁਹਿੰਮ ਜ਼ੋਰਾਂ ਤੇ ਜਾਰੀ ਹੈ। ਇਸ ਮੁਹਿੰਮ ਵਿਚ ਉਹ ਲੋਕ ਵੀ ਸ਼ਾਮਲ ਹਨ ਜਿਹਨਾਂ ਨੇ ਅਤੀਤ ਵਿੱਚ ਕਦੇ ਤਿੰਰਗੇ ਦਾ ਸਤਿਕਾਰ ਨਹੀਂ ਕੀਤਾ। ਇਸ ਮੁਹਿੰਮ ਵਿਚ ਉਹ ਗੱਲਾਂ ਵੀ ਛਿੜੀਆਂ ਹਨ ਕਿ ਏਨੀ ਵੱਡੀ ਪੱਧਰ 'ਤੇ ਤਿਰੰਗੇ ਕਿਸ ਕਿਸ ਫਾਰਮ ਕੋਲੋਂ ਬਣਵਾਏ ਜਾ ਰਹੇ ਹਨ? ਇਹਨਾਂ ਦੀ ਲਾਗਤ ਕਿੰਨੀ ਆਉਣੀ ਹੈ ਅਤੇ ਇਹਨਾਂ ਨੂੰ ਦੇਸ਼ ਭਰ ਵਿੱਚ ਕਿਹੜੇ ਭਾਅ ਵੇਚਿਆ ਜਾਣਾ ਹੈ। ਮੁਨਾਫ਼ਾ ਕਿੰਨਾ ਆਉਣਾ ਹੈ ਅਤੇ ਅਤੇ ਇਹ ਕਿਸਦੀ ਜੇਬ ਵਿਚ ਜਾਣਾ ਹੈ। ਇਹ ਸਾਰੀਆਂ ਗੱਲਾਂ ਵੱਖਰੀਆਂ ਹਨ ਫਿਲਹਾਲ ਚਰਚਾ ਉਸ ਮੁਹਿੰਮ ਦੀ ਜਿਹੜੀ ਘਰ ਘਰ ਤਿਰੰਗਾ ਵਾਲੀ ਮੁਹਿੰਮ ਦੇ ਜੁਆਬ ਵਿਚ ਚਲਾਈ ਜਾ ਰਹੀ ਹੈ। ਸ਼ਾਇਦ ਇਸਦਾ ਮਕਸਦ ਘਰ ਘਰ ਕੇਸਰੀ ਹੈ। 

ਇਸੇ ਦੌਰਾਨ ਮਾਸਟਰ ਤਾਰਾ ਸਿੰਘ ਹੁਰਾਂ ਦੀ ਦੋਹਤਰੀ ਕਿਰਨਜੋਤ ਕੌਰ ਨੇ ਸਪਸ਼ਟ ਕਿਹਾ ਹੈ ਮੈਂ ਤਿਰੰਗਾ ਆਪਣੇ ਘਰ ਤੇ ਨਹੀ ਲਾਉਣਾ। ਕਾਰਣ…….ਮੈਂ ਪ੍ਰਾਪੇਗੰਡਾ ਦਾ ਹਿੱਸਾ ਨਹੀ ਬਨਣਾ। ਹਿੰਦ ਮੇਰਾ ਮੁਲਕ ਹੈ। ਮੇਰੇ ਵੱਡੇ ਵਡੇਰਿਆਂ ਨੇ ਆਪਣੀ ਜ਼ਮੀਨ ਜਾਇਦਾਦ ਪਾਕਿਸਤਾਨ ਛੱਡ ਕੇ ਪੂਰਬੀ ਪੰਜਾਬ ਵਿੱਚ ਵਾਸਾ ਕੀਤਾ। ਮੈਂ ਇੱਥੇ ਜਨਮੀ, ਇੰਡੀਅਨ ਪਾਸਪੋਰਟ ਹੋਲਡਰ ਹਾਂ। ਮੇਰੀ ਪਹਿਚਾਣ ਇੰਡੀਆ ਨਾਲ ਹੈ। ਮੈਨੂੰ ਕਿਸੇ ਕੋਲ਼ੋਂ ਹਾਮੀ ਭਰਵਾਉਣ ਦੀ ਲੋੜ ਨਹੀ ਨਾ ਹੀ ਕਿਸੇ ਨੂੰ ਜਤਾਉਣ ਦੀ। ਮੇਰੀ ਕੌਮ ਨਾਲ ਨਾਇੰਸਾਫੀ ਹੋਈ, ਮੇਰੀ ਸਿੱਖੀ ਉਸ ਖ਼ਿਲਾਫ਼ ਜੂਝਣਾ ਸਿਖਾਉਦੀ ਹੈ। ਹਾਏ-ਹਾਏ ਦਾ ਰੋਣਾ, ਓਪਰੇਪਣ ਦੀ ਦੁਹਾਈ ਹਾਰਣ ਦੇ ਤੁਲ ਤੇ ਚੜ੍ਹਦੀ ਕਲਾ ਤੋਂ ਕੋਹਾਂ ਦੂਰ ਹੈ। ਪ੍ਰਦੇਸ਼ਾਂ ਵਿੱਚ ਵਸਦੇ ਸਿੱਖਾਂ ਨੇ ਆਪਣਾ ਮੁਲਕ ਚੁਣ ਲਿਆ ਹੈ। ਇੱਥੇ ਰਹਿੰਦੇ ਸਿੱਖ ਪੰਜਾਬ ਨੂੰ ਤਾਂ ਆਪਣਾ ਘਰ ਮੰਨਦੇ ਹਨ ? ਫੇਰ ਆਓ ਆਪਣਾ ਪੰਜਾਬ ਸਾਂਭੀਏ । ਇੰਡੀਆ ਦੇ ਸੰਵਿਧਾਨ ਦੀ ਸੌਂਹ ਚੁੱਕਣ ਵਾਲੇ MP ਜੀ, ਕੌਮ ਦੀ ਨੌਜੁਆਨੀ ਨੂੰ non issues ਵਿੱਚ ਨਾ ਉਲ਼ਝਾਓ । ਨਿਸ਼ਾਨ ਸਾਹਿਬ ਸਾਡਾ ਹੈ ਤੇ ਸਾਡਾ ਰਹੇਗਾ, ਮੁਲਕ ਦੇ ਝੰਡੇ ਨਾਲ ਤੁਲਨਾ ਗਲਤ ਹੈ। ਸਾਰਾ ਸਾਲ ਕੇਸਰੀ ਝੰਡਾ ਝੁਲਾਓ, ਕਿਹਦੀ ਜੁਰਅਤ ਸਾਨੂੰ ਰੋਕ ਲਵੇ। ਹੱਥ ਬੰਨ ਕੇ ਮੇਰੀ ਸਿੱਖ ਕੌਮ ਨੂੰ ਬੇਨਤੀ ਆਪਣੀ ਸ਼ਕਤੀ ਸੰਭਾਲ਼ ਕੇ ਰੱਖੋ ਅੱਗੇ ਲੋੜ ਪੈਣੀ ਹੈ

ਇਸ ਸਾਰੇ ਘਚੋਲੇ ਵਿੱਚ ਇੱਕ ਹੋਰ ਸੁਆਲ ਸਾਹਮਣੇ ਆਇਆ ਹੈ ਕਿ ਸਿੱਖ ਕੌਮ ਦਾ ਅਸਲੀ ਨਿਸ਼ਾਨ ਸਾਹਿਬ ਹੈ ਕਿਹੜਾ? ਇਸ ਸਬੰਧੀ ਪੰਥ ਦੇ ਪ੍ਰਸਿੱਧ ਵਿਦਵਾਨ ਹਰਜਿੰਦਰ ਸਿੰਘ ਦਿਲਗੀਰ ਨੇ

ਇਸ ਮੁੱਦੇ ਬਾਰੇ ਹੀ ਨਾਮਵਰ ਸਿੱਖ ਇਤਿਹਾਸਕਾਰ ਹਰਜਿੰਦਰ ਸਿੰਘ ਦਿਲਗੀਰ Harjinder Singh Dilgeer ਨੇ ਖਾਲਸਾ ਪੰਥ ਦੇ ਨਿਸ਼ਾਨ ਸਾਹਿਬ ਬਾਰੇ ਬਹੁਤ ਹੀ ਗੰਭੀਰ ਤੇ ਦੂਰਰਸ ਅਹਿਮੀਅਤ ਵਾਲਾ ਸੁਆਲ ਖੜਾ ਕੀਤਾ ਹੈ ਜਿਸ ਬਾਰੇ ਸਿੱਖ ਵਿਦਵਾਨਾਂ ਨੂੰ ਜ਼ਰੂਰ ਹੀ ਗੰਭੀਰਤਾ ਨਾਲ ਖੋਜ ਪੜਤਾਲ ਤੇ ਸੰਵਾਦ ਹੋਣਾ ਚਾਹੀਦਾ ਹੈ। ਦਿਲਗੀਰ ਹੁਰਾਂ ਦੇ ਇਸ ਸੁਆਲ ਨੂੰ ਸਾਹਮਣੇ ਲਿਆਂਦਾ ਹੈ ਪ੍ਰਸਿੱਧ ਚਿੰਤਕ ਮਾਲਵਿੰਦਰ ਸਿੰਘ ਮਾਲੀ ਨੇ।

ਸਰਦਾਰ ਮਾਲੀ ਆਪਣੀ ਪੋਸਟ ਵਿਚ ਲਿਖਦੇ ਹਨ: ਛੋਟੇ ਹੁੰਦਿਆਂ ਅਕਸਰ ਕੰਨਾਂ ਅੰਦਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਬਾਰੇ “ ਨੀਲੇ ਦੇ ਸ਼ਾਹ ਅਸਵਾਰ” ਹੋਣ ਦੇ ਬੋਲ ਕੰਨਾਂ ਵਿੱਚ ਪੈਂਦੇ ਸਨ। ਸ਼ਾਇਦ ਨਰਿੰਦਰ ਬੀਬਾ ਦਾ ਗੀਤ ਸੀ, ਚੰਨਾਂ ‘ਚੋ ਚੰਨ ਗੁਜਰੀ ਦਾ ਚੰਨ। ਹੱਥ ਵਿੱਚ ਸੋਹਣਾ ਬਾਜ, ਸਜੇ ਸਿਰ ਤਾਜ ਤੇ ਘੋੜਾ ਨੀਲਾ ਬੜਾ ਚਮਕੀਲਾ ਏ•••
ਨੀਲੇ ਤੋਂ ਕੇਸਰੀ ਦੇ ਨਾਲ ਨਾਲ ਬਸੰਤੀ ਤੇ ਭਗਵਾਂ ਇਕ ਰਾਹੇ ਵੱਲ ਸੰਕੇਤ ਹੈ।ਅੱਜ ਵੀ ਬਹੁਤ ਸਾਰੇ ਸਿੱਖ ਸੱਜਣ ਕਹਿੰਦੇ ਹਨ ਕਿ ਤਿਰੰਗਾ ਵੀ ਸਾਡਾ ਹੈ ਤੇ ਕੇਸਰੀ ਨਿਸ਼ਾਨ ਵੀ ਸਾਡਾ ਹੈ। ਇਸ ਲਈ ਤਿਰੰਗੇ ਵਿੱਚ ਕੇਸਰੀ ਰੰਗ ਹੋਣ ਦਾ ਹਵਾਲਾ ਵੀ ਦਿੱਤਾ ਜਾ ਰਿਹਾ ਹੈ।
ਖਾਲਸਾ ਪੰਥ ਦੇ ਨਿਸ਼ਾਨ ਵਿੱਚ ਤਬਦੀਲੀ ਕੀ ਖਾਲਸਈ ਸੋਚ ਅੰਦਰ ਲਿਆਂਦੀ ਤਬਦੀਲੀ ਨਾਲ ਵੀ ਸੰਬੰਧ ਜੁੜਦਾ ਹੈ?
ਖਾਲਸਾ ਪੰਥ ਅੰਦਰ ਮੌਜੂਦਾ ਹਾਲਤ ਵਿੱਚ ਸੰਵਾਦ ਬੰਦ ਹੈ ਜਿਵੇਂ ਬੌਧਿਕ ਕੰਗਾਲੀ ਛਾਈ ਹੋਈ ਹੋਵੇ। ਪੰਥਕ ਰਹਿਤ ਮਰਿਯਾਦਾ ਤਹਿ ਕਰਨ ਤੋਂ ਬਾਅਦ ਉੱਠੇ ਸਵਾਲਾਂ ਨੂੰ ਗੁਰੂ ਆਸ਼ੇ ਅਨੁਸਾਰ ਨਜਿੱਠਣ ਦਾ ਕੋਈ ਯਤਨ ਸਾਹਮਣੇ ਨਹੀ ਆਇਆ। ਜ਼ੁਬਾਨਬੰਦੀ ਕਰਨ, ਮਿੱਟੀ ਪਾਉਣ ਦੇ ਫੁਰਮਾਨ ਤੇ ਸਿਆਸੀ ਵਖਰੇਵੇਂ/ਲੜਾਈਆਂ, ਧੜੇਬਾਜ਼ੀ ਤੇ ਦੂਸ਼ਣਬਾਜੀ ਦਾ ਹੀ ਬੋਲਬਾਲਾ ਨਜ਼ਰ ਆ ਰਿਹਾ ਹੈ।
••••••••••••••••••••••••••••••••••••••••••••
ਕੀ ਕੇਸਰੀ ਝੰਡਾ ਗੁਰੂ ਗੋਬਿੰਦ ਸਿੰਘ ਦੇ ਨੀਲੇ ਨਿਸ਼ਾਨ ਸਾਹਿਬ ਦੇ ਖ਼ਿਲਾਫ਼ ਬਗ਼ਾਵਤ ਨਹੀਂ?
ਦਸਤਾਵੇਜ਼ ਅਤੇ ਸੋਮਿਆਂ ਵਿਚੋਂ ਸਬੂਤ ਦਿਖਾਣ ਦੇ ਬਾਵਜੂਦ ਰਾਜਪੂਤਾਂ ਦਾ ਕੇਸਰੀ ਝੰਡਾ ਸਿੱਖਾਂ ਦੇ ਸਿਰ ਮੜ੍ਹਨਾ , ਕੀ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਖ਼ਿਲਾਫ਼ ਬਗ਼ਾਵਤ ਨਹੀਂ ਹੈ?
ਕੇਸਰੀ ਝੰਡੇ ਦੇ ਹਿਮਾਇਤੀ ਜਾਂ ਤਾਂ ਕੇਸਰੀ ਦੇ ਹੱਕ ਵਿਚ ਸਬੂਤ ਪੇਸ਼ ਕਰਨ ਅਤੇ ਜਾਂ ਰਾਜਪੂਤਾਂ ਦੀ ਗ਼ੁਲਾਮੀ ਵਿਚੋਂ ਨਿਕਲ ਕੇ ਗੁਰੂ ਦੀ ਸ਼ਰਣ ਆਉਣ।
ਗੁਰੂ ਜੀ ਦਾ ਨੀਲਾ ਨਿਸ਼ਾਨ ਸਾਹਿਬ ਨਿਹੰਗਾਂ ਨੇ 1699 ਤੋਂ ਅਤੇ ਹੁਣ ਬਹੁਜਨ ਸਮਾਜ ਪਾਰਟੀ ਨੇ ਵੀ ਅਪਣਾਇਆ ਹੋਇਆ ਹੈ।
** Harjinder Singh Dilgeer **

Friday, July 15, 2022

ਕਨੇਡਾ ਦੇ ਰਿਪੁਦਮਨ ਸਿੰਘ ਮਲਿਕ ਨੂੰ ਕਤਲ ਕਰ ਦਿੱਤਾ ਗਿਆ

 14th July 2022 at 23:56 Facebook

ਅਜ ਸਰੀ (ਕਨੇਡਾ) ਵਿਚ ਰਿਪੁਦਮਨ ਸਿੰਘ ਮਲਿਕ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ

ਸੋਸ਼ਲ ਮੀਡੀਆ: 14 ਜੁਲਾਈ 2022: (ਹਰਜਿੰਦਰ ਸਿੰਘ ਦਿਲਗੀਰ//ਪੰਜਾਬ ਸਕਰੀਨ)::

ਰਿਪੁਦਮਨ ਸਿੰਘ ਨੇ ਕਨੇਡਾ ਵਿਚ ਪਹਿਲਾ ਸਿੱਖ ਬੈਂਕ 'ਖਾਲਸਾ ਕਰੈਡਿਟ ਯੂਨੀਅਨ' ਅਤੇ ਪਹਿਲਾ ਖਾਲਸਾ ਸਕੂਲ ਸ਼ੁਰੂ ਕੀਤਾ ਸੀ ਉਸ ਨੂੰ 1985 ਦੇ ਕਨਿਸ਼ਨ ਹਾਵਈ ਜਹਾਜ਼ ਨੂੰ ਬੰਬ ਨਾਲ ਉਡਾਉਣ ਦੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਸਬੂਤਾਂ ਦੀ ਘਾਟ ਕਾਰਨ ਉਹ ਬਰੀ ਹੋ ਗਿਆ ਸੀ। ਉਸ ਨੂੰ ਭਾਰਤੀ ਪਾਰਲੀਮੈਂਟ ਨੂੰ ਉਡਾਉਣ ਦੀ ਸਾਜ਼ਿਸ਼ ਵਿਚ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਸਬੂਤਾਂ ਦੀ ਘਾਟ ਕਾਰਨ ਉਹ ਬਰੀ ਹੋ ਗਿਆ ਸੀ। 

ਉਸ ਦਾ ਨਾਂ 37 ਸਾਲ ਤੀਕ ਭਾਰਤ ਸਰਕਾਰ ਦੀ ਸਿੱਖਾਂ ਦੀ ਬਲੈਕ ਲਿਸਟ ਵਿਚ ਪਿਆ ਰਿਹਾ ਸੀ। ਬਲੈਕ ਲਿਸਟ ਵਿਚੋਂ ਨਾਂ ਨਿਕਲਣ ਮਗਰੋਂ ਪਿਛਲੇ ਸਾਲ ਉਹ ਭਾਰਤ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਉਸ ਦੇ ਭਾਰਤ ਜਾਣ ਦੀ ਤਕਲੀਫ਼ ਕਿਸੇ ਟੋਲੇ ਨੂੰ ਹੋਈ ਸੀ ਅਤੇ ਇਹ ਕਤਲ  ਉਸੇ ਟੋਲੇ ਨੇ ਕਰਵਾਇਆ ਜਾਪਦਾ ਹੈ।

ਰਿਪੁਦਮਨ ਸਿੰਘ ਮਲਿਕ ਜਥੇਦਾਰ ਤਲਵਿੰਦਰ ਸਿੰਘ ਦਾ ਬਹੁਤ ਨਜ਼ਦੀਕੀ ਸਾਥੀ ਸੀ। ਉਹ ਅਖੰਡ ਕੀਰਤਨੀ ਜਥੇ ਨਾਲ ਵੀ ਸਬੰਧਤ ਸੀ।

ਮੈਂ ਜਦੋਂ ਵੀ ਕਨੇਡਾ ਵਿਚ ਵੈਨਕੂਵਰ ਜਾਂਦਾ ਸੀ ਉਨ੍ਹਾਂ ਦੇ ਘਰ ਜ਼ਰੂਰ ਜਾਇਆ ਕਰਦਾ ਸੀ। ਉਨਾਂ ਦਾ ਨਿੱਘਾ ਪਿਆਰ ਮੈਨੂੰ ਹਮੇਸ਼ਾ ਯਾਦ ਰਹੇਗਾ। ਉਨ੍ਹਾਂ ਦੇ ਜਾਣ ਨਾਲ ਜੋ ਉਦਾਸੀ ਮੈਂ ਮਹਿਸੂਸ ਕਰ ਰਿਹਾ ਹਾਂ, ਅਤੇ ਕਰਦਾ ਰਹਾਂਗਾ, ਮੈਂ ਉਸ ਨੂੰ ਬਿਆਨ ਨਹੀਂ ਕਰ ਸਕਦਾ। ਦਿਲ ਦਾ ਸਾਫ਼, ਨਿੱਘਾ, ਸੱਚਾ-ਸੁੱਚਾ ਦੋਸਤ ਟੁਰ ਜਾਣਾ ਮੇਰੇ ਵਾਸਤੇ ਅਸਹਿ ਹੈ। ਕਾਸ਼ ਮੈਂ ਆਪਣਾ ਦੁਖ ਬਿਆਨ ਕਰ ਸਕਦਾ !

ਤਕਰੀਬਨ 32 ਸਾਲ ਪੁਰਾਣੀ ਗੱਲ ਹੈ। ਮੈਂ ਰਿਪੁਦਮਨ ਸਿੰਘ ਨੂੰ ਸਭ ਤੋਂ ਪਹਿਲਾਂ 28 ਜੁਲਾਈ 1990 ਦੇ ਦਿਨ ਰੌਸ ਸਟਰੀਟ ਗੁਰਦੁਆਰੇ ਵਿਚ ਮਿਲਿਆ ਸੀ। ਮੈਂ ਇਕ ਦਿਨ ਪਹਿਲਾਂ ਨਾਰਵੇ ਤੋਂ ਕਨੇਡਾ ਗਿਆ ਸੀ।  ਮੈਂ ਵਰਲਡ ਸਿਖ ਆਰਗੇਨਾਈਜ਼ੇਸ਼ਨ ਦੇ ਕਨੇਡਾ ਦੇ ਪ੍ਰਧਾਨ ਗਿਆਨ ਸਿੰਘ ਸੰਧੂ ਦੀ ਬੇਟੀ ਪਲਵਿੰਦਰ ਕੌਰ (ਜੋ ਹੁਣ ਕਨੇਡਾ ਦੀ ਸੁਪਰੀਮ ਕੋਰਟ ਦੀ ਜੱਜ ਹੈ) ਦੀ(ਰਵਿੰਦਰ ਰਵੀ ਦੇ ਬੇਟੇ ਨਾਲ) ਸ਼ਾਦੀ ਵਿਚ ਸ਼ਾਮਿਲ ਹੋਣ ਵਾਸਤੇ ਗਿਆ ਸੀ। ਇਸ ਸ਼ਾਦੀ ਵਿਚ ਮੈਂ 'ਸਿਖਿਆ' ਦੇਣ ਦੀ ਸੇਵਾ ਕੀਤੀ ਸੀ (ਸ਼ਾਦੀ ਦੇ ਸਿੱਖ ਸਿਧਾਂਤ 'ਤੇ ਲੈਕਚਰ ਕੀਤਾ ਸੀ)।

ਉਸ ਦਿਨ ਹੀ ਰਿਪੁਦਮਨ ਸਿੰਘ ਨਾਲ ਮੇਰੀ ਪਹਿਲੀ ਮੁਲਾਕਾਤ ਹੋਈ ਸੀ। ਸਤੰਬਰ 1990 ਵਿਚ ਉਨ੍ਹਾਂ ਦੇ ਜੱਥੇ ਨੇ ਉਥੇ ਕਿਤਾਬਾਂ ਦਾ ਸਟਾਲ ਲਾਇਆ ਹੋਇਆ ਸੀ। ਅਚਾਣਕ ਮੈਂ ਗੁਰਦੁਆਰੇ ਗਿਆ ਤਾਂ ਸਟਾਲ ਵੇਖ ਕੇ ਉੇਥੇ ਚਲਾ ਗਿਆ। ਰਿਪੁਦਮਨ ਸਿੰਘ ਵੀ ਉਥੇ ਖੜ੍ਹੇ ਸਨ। ਉਨ੍ਹਾਂ ਮੈਨੂੰ ਭਾਈ ਗੁਰਦਾਸ ਦੀਆਂ ਵਾਰਾਂ ਵਾਲੀ ਕਿਤਾਬ ਭੇਟ ਕੀਤੀ ਸੀ। ਉਹ ਕਿਤਾਬ ਅੱਜ ਵੀ ਮੇਰੇ ਕੋਲ ਹੈ। ਮੈਂ ਹੁਣ ਤਕ ਆਪਣੀ ਲਾਇਬਰੇਰੀ ਦੀਆਂ ਢਾਈ ਤਿੰਨ ਹਜ਼ਾਰ ਕਿਤਾਬਾਂ ਲਾਇਬਰੇਰੀਆਂ ਨੂੰ ਭੇਟ ਕਰ ਚੁਕਾ ਹਾਂ। ਪਰ, ਇਹ ਕਿਤਾਬ ਉਸ ਸੱਜਣ ਦੀ ਭੇਟਾ ਹਣ ਕਰ ਕੇ ਮੈਂ ਕਿਸੇ ਨੂੰ ਨਹੀਂ ਦਿੱਤੀ। ਉਂਞ 32 ਸਾਲ ਵਿਚ ਇਸ ਵਿਚੋਂ ਕਈ ਪਉੜੀਆਂ ਵਰਤੀਆਂ ਹਨ ਇਸ ਕਰ ਕੇ ਇਸ ਦੀ ਹਾਲਤ ਚੋਖੀ ਖਸਤਾ ਹੋ ਚੁਕੀ ਹੈ। (ਫੇਸਬੁਕ ਤੋਂ ਧੰਨਵਾਦ ਸਾਹਿਤ)

Wednesday, December 15, 2021

ਇਹ ਦਿੱਲੀ ਅਵੇਸਲਾ ਕਰਕੇ ਪਿੱਛਿਓਂ ਵਾਰ ਕਰਦੀ ਆਈ ਏ...!

 ਅਭੀ ਤੋਂ ਯਿਹ ਅੰਗੜਾਈ ਹੈ! ਆਗੇ ਔਰ ਲੜਾਈ ਹੈ!

ਸਲਾਮ ਦਿੱਲੀ ਮੋਰਚੇ ਨੂੰ ਆ ਰਹੇ ਹਾਂ ਪੰਜਾਬ ਨੂੰ ਅਸੀਂ ਲੜਾਗੇ ਲੜ ਕੇ ਮਰ ਚੁੱਕਿਆਂ ਨੂੰ ਜਿੰਦਾ ਰੱਖਣ ਲਈ

ਲੁਧਿਆਣਾ//ਖਰੜ: 15 ਦਸੰਬਰ 2021: (ਪੰਜਾਬ ਸਕਰੀਨ ਡੈਸਕ ਅਤੇ ਲੋਕ ਮੀਡੀਆ ਮੰਚ)::

ਕੋਈ ਵੇਲਾ ਸੀ ਜਦੋਂ ਖੱਬੀਆਂ ਧਿਰਾਂ ਨਾਲ ਜੁੜੀਆਂ ਕਲਾਕਾਰਾਂ ਦੀਆਂ ਟੋਲੀਆਂ ਪੂਰੀ ਤਰ੍ਹਾਂ ਸਰਗਰਮ ਸਨ। ਇਪਟਾ ਦੇ ਨਾਲ ਨਾਲ ਇਸਤਰੀ ਸਭਾ ਵਿੱਚ ਵੀ ਗੀਤ ਸੰਗੀਤ ਅਹਿਮ ਰਹਿੰਦਾ। ਮਾਰਕਸੀ ਸੋਚ ਵਾਲੇ ਗੀਤਾਂ ਤੋਂ ਲੈ ਕੇ ਦਮਾ ਦਮ ਮਸਤ ਕਲੰਦਰ ਤੱਕ ਦੇ ਗੀਤ ਗੂੰਜਦੇ ਹੁੰਦੇ ਸਨ। ਉਦੋਂ ਪੰਥਕ ਹਲਕਿਆਂ ਨਾਲ ਸਾਂਝ ਵੀ ਹੁੰਦੀ ਸੀ ਕਾਮਰੇਡਾਂ ਦੀ। ਉਹਨਾਂ ਦਿਨਾਂ ਵਿੱਚ ਬੜੇ ਗੀਤ ਹਰਮਨ ਪਿਆਰੇ ਹੋਏ। ਇੱਕ ਗੀਤ ਹੁੰਦਾ ਸੀ ਅਮਰਜੀਤ ਗੁਰਦਾਸਪੁਰੀ ਹੁਰਾਂ ਦਾ ਲਿਖਿਆ ਹੋਇਆ-ਜਿਸ ਦੀਆਂ ਕੁਝ ਸਤਰਾਂ ਅੱਜ ਵੀ ਯਾਦ ਹਨ-ਇਪਟਾ ਅਤੇ ਇਸਤਰੀ ਸਭ ਦੇ ਮੈਂਬਰਾਂ ਨੇ ਇਸਨੂੰ ਏਨੀ ਵਧੀਆ ਤਰ੍ਹਾਂ ਗਾਇਆ ਕਿ ਇਸਨੂੰ ਸਕੂਲਾਂ ਦੇ ਬੱਚੇ ਵੀ ਆਪਣੇ ਸਮਾਗਮਾਂ ਵਿੱਚ ਗਾਉਣ ਲੱਗ ਪਏ। 

ਮੁੜਿਆ ਲਾਮਾਂ ਤੋਂ--

ਸਾਡੇ ਘਰੀਂ ਬੜਾ ਰੁਜ਼ਗਾਰ! 

ਕਣਕਾਂ ਨਿੱਸਰ ਪਈਆਂ!

ਘਰ ਆ ਕੇ ਝਾਤੀ ਮਾਰ!

ਮੁੜਿਆ ਲਾਮਾਂ ਤੋਂ.......

ਇਸ ਗੀਤ ਵਿੱਚ ਜੰਗ ਵਿੱਚ ਗਏ ਮਰਦਾਂ ਨੂੰ ਬੁਲਾਇਆ ਜਾਂਦਾ ਸੀ ਕਿ ਉਹ ਰੋਜ਼ਗਾਰਾਂ ਪਿਛੇ ਬਸਰੇ ਡੀਐਮ ਲੰਮਾਂ ਨਾ ਲੜਦੇ ਫਿਰਨ। ਹੁਣ ਘਰ ਦੀ ਖੇਤੀ ਵਿੱਚ ਹੀ ਬਥੇਰੀ ਕਣਕ ਹੋ ਗਈ ਹੈ। ਦੋ ਵੇਲਿਆਂ ਦੀ ਰੋਟੀ ਲਈ ਜੰਗ ਦੇ ਖਤਰਿਆਂ ਨੂੰ ਉਠਾਉਣਾ ਉਸ ਵੇਲੇ ਵੀ ਪੰਜਾਬੀਆਂ ਦਾ ਨਸੀਬ ਬਣ ਚੁੱਕਿਆ ਸੀ। ਇਸ ਗੀਤ ਦੀਆਂ ਲਾਈਨਾਂ ਆਵਾਜ਼ ਦਿਆ ਕਰਦਿਆਂ ਸਨ--

ਮੁੜਿਆ ਲਾਮਾਂ ਤੋਂ--

ਸਾਡੇ ਘਰੀਂ ਬੜਾ ਰੁਜ਼ਗਾਰ! 

ਕਣਕਾਂ ਨਿੱਸਰ ਪਈਆਂ!

ਘਰ ਆ ਕੇ ਝਾਤੀ ਮਾਰ!

ਮੁੜਿਆ ਲਾਮਾਂ ਤੋਂ.......

ਪਰ ਉਹ ਬਾਰਡਰ ਤਾਂ ਸਾਡੇ ਨਹੀਂ ਸਨ। ਉਹ ਬਾਰਡਰ ਬੇਗਾਨੇ ਸਨ। ਉਹ ਜੰਗਾਂ ਵੀ ਬੇਗਾਨੀਆਂ ਸਨ। ਲੜਨਾ ਇੱਕ ਮਜਬੂਰੀ ਸੀ। ਤਨਖਾਹ ਪਿਛੇ ਲੜਨਾ ਸੀ। ਮਜਬੂਰੀਆਂ ਮਾਰੀ ਜੰਗ ਸੀ ਉਹ। ਬੇਰੋਜ਼ਗਾਰੀ ਦੇ ਧੱਕੇ ਹੋਏ ਜਵਾਨ ਸਨ। 

ਐਤਕੀਂ ਪੰਜਾਬੀਆਂ ਨੇ ਆਪਣੇ ਹੱਕਾਂ ਲਈ ਆਪਣੇ ਹੀ ਬਾਰਡਰਾਂ ਤੇ ਜੰਗ ਵਰਗੇ ਖਤਰੇ ਉਠਾਏ ਹਨ। ਦੁਸ਼ਮਣਾਂ ਨੇ ਸੜਕਾਂ ਪੁੱਟ ਦਿੱਤੀਆਂ, ਸੜਕਾਂ ਨੂੰ ਖੱਡਾਂ ਵਿੱਚ ਬਦਲ ਕੇ ਉਹਨਾਂ ਵਿਚ ਪਾਣੀ ਛੱਡ ਦਿੱਤਾ। ਜ਼ਮੀਨਾਂ ਦੇ ਮੈਦਾਨਾਂ ਤੇ ਵੱਡੇ ਵੱਡੇ ਕਿਲ ਗੱਡ ਦਿੱਤੇ। ਪਾਣੀ ਦੀਆਂ ਬੌਛਾਰਾਂ ਆਮ ਗੱਲ ਬਣ ਗਈਆਂ। ਪਾਣੀ ਵੀ ਸੀਵਰੇਜ ਵਾਲਾ ਬੋਛਾਰਿਆ ਜਾਂਦਾ ਸੀ। ਗੋਲੀਆਂ ਨਾਲ ਭਰੀਆਂ ਬੰਦੂਕਾਂ ਦੇ ਮੂੰਹ ਵੀ ਹਰ ਵੇਲੇ ਏਧਰ ਹੀ ਰਹਿੰਦੇ। ਅਫਸਰਾਂ ਵੱਲੋਂ ਡਾਂਗਾਂ ਨਾਲ ਸਿਰ ਪਾੜਨ ਦੇ ਹੁਕਮ ਦਿੱਤੇ ਜਾਂਦੇ ਰਹੇ। ਇਹਨਾਂ ਯੋਧਿਆਂ ਨੂੰ  ਗੱਡੀਆਂ ਹੇਠਾਂ ਕੁਚਲਿਆ ਜਾਂਦਾ ਰਿਹਾ। ਹਰ ਰੋਜ਼ ਮੌਤ ਦੀਆਂ ਮੰਦਭਾਗੀਆਂ ਖਬਰਾਂ ਆਉਂਦੀਆਂ ਪਰ ਘਰਾਂ ਦੀਆਂ ਔਰਤਾਂ ਡੋਲੀਆਂ ਨਹੀਂ। ਮਾਵਾਂ ਨੇ ਆਪਣੇ ਪੁੱਤਾਂ ਨੂੰ ਕਦੇ ਕਮਜ਼ੋਰ ਨਹੀਂ ਪੈਣ ਦਿੱਤਾ। ਭੈਣਾਂ ਨੇ ਆਪਣੇ ਭਰਾਵਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਿਆ। ਇਸਤਰੀਆਂ ਨੇ ਆਪਣੇ ਪਤੀਆਂ ਦਾ ਹੌਂਸਲਾ ਵਧਾਉਣ ਵਾਲੇ ਗੀਤ ਗਏ। ਸਿਰਫ ਏਨਾ ਹੀ ਨਹੀਂ ਇਹ ਇਸਤਰੀਆਂ ਖੁਦ ਵੀ ਦਿੱਲੀ ਵਾਲੇ ਬਾਰਡਰਾਂ ਤੇ ਜਾ ਕੇ ਇਸ ਜੰਗ ਵਿੱਚ ਜਾ ਡਟੀਆਂ। ਇਹਨਾਂ ਨੇ ਖੁਦ ਵੀ ਮੋਰਚੇ ਜਾ ਮੱਲੇ। ਘਰੋਂ ਪਿੰਨੀਆਂ ਅਤੇ ਪੰਜੀਰੀਆਂ ਵੀ ਬਣਾ ਬਣਾ ਭੇਜੀਆਂ। ਇਹ ਇੱਕ ਅੰਦਾਜ਼ ਸੀ ਕਾਰਪੋਰੇਟਾਂ ਦੇ ਪ੍ਰਭਾਵਾਂ ਹੇਠ ਆਏ ਲੀਡਰਾਂ ਨੂੰ ਸਮਝਾਉਣ ਦਾ ਕਿ ਅਸੀਂ ਰੋਟੀ ਪਿਛੇ ਨਹੀਂ ਬਲਕਿ ਪੂਰੇ ਕਿਰਤੀ ਵਰਗ ਦੇ ਹੱਕਾਂ ਲਈ ਲੜਨ ਵਾਸਤੇ ਆਏ ਹਾਂ। 

ਇਸ ਵਾਰ ਗੀਤ ਵੀ ਹੋਰ ਸਨ। ਐਤਕੀਂ ਇਹਨਾਂ ਨੇ ਗਾਇਆ

-ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ!

ਜੰਗ ਸਾਲ ਭਰ ਲੰਮੇ ਮੋਰਚੇ ਦਾ ਰਿਕਾਰਡ ਕਾਇਮ ਕਰਦੀ ਹੋਈ ਜਾਰੀ ਵੀ ਰਹੀ। ਅਜੇ ਵੀ ਜਾਰੀ ਹੀ ਹੈ। ਸਿਰਫ ਦਿੱਲੀ ਵਾਲਾ ਮੋਰਚਾ ਖਾਲੀ ਕਰਕੇ ਪੈਂਤੜਾ ਬਦਲਿਆ ਗਿਆ ਹੈ। ਪਹਿਲੇ ਪੜਾਅ ਵੱਜੋਂ ਜੰਗ ਜਿੱਤੀ ਵੀ ਗਈ। ਹੋਰ ਪੜਾਅ ਅਜੇ ਬਾਕੀ ਹਨ।

ਵਾਪਿਸੀ ਲਈ ਆਉਂਦੇ ਹੋਏ ਕਿਰਤੀ ਪਰਿਵਾਰਾਂ ਦੇ ਮੁੰਡੇ ਕੁੜੀਆਂ ਗਾ ਰਹੇ ਹਨ:

ਅਭੀ ਤੋਂ ਯਿਹ ਅੰਗੜਾਈ ਹੈ!

ਆਗੇ ਔਰ ਲੜਾਈ ਹੈ!

ਵਿਸ਼ਵ ਬੈਂਕ ਅਤੇ ਵਿਸ਼ਵ ਵਪਾਰ ਸੰਗਠਨ ਦੇ ਦਾਬਿਆਂ ਹੇਠੋਂ ਨਿਕਲਣ ਤੱਕ ਇਹ ਜੰਗ ਰੂਪ ਬਦਲ ਬਦਲ ਕੇ ਜਾਰੀ ਰਹੇਗੀ। ਇਸ ਕਾਰ ਜਿੱਤ ਦੇ ਮੁਢਲੇ ਪੜ੍ਹਾਅ ਤੇ ਜਦੋਂ ਕਿਸਾਨ ਮੋਰਚਾ ਖਾਲੀ ਕਰਨ ਲੱਗ ਤਾਂ ਵੀ ਕਿਆਸਰਾਈਆਂ ਬਹੁਤ ਸਨ। ਦੋਹਾਂ ਪਾਸੇ ਸਨ। ਇਸ ਵਾਪਿਸੀ ਦੇ ਅੰਦਾਜ਼ ਨੂੰ ਦੇਖ ਕੇ ਬੜੇ ਸੁਆਲ ਬੜੇ ਮਨਾਂ ਵਿੱਚ ਵਿੱਚ ਉੱਠੇ। 

ਹਰਪ੍ਰੀਤ ਸਿੰਘ ਜਵੰਦਾ ਆਪਣੀ ਇੱਕ ਪੋਸਟ ਵਿੱਚ ਦੱਸਦੇ ਹਨ:


ਇੱਕ ਗੋਰਾ ਪੁੱਛਣ ਲੱਗਾ..ਹੁਣ ਕਾਰਾਂ ਤੋਂ ਸਟਿੱਕਰ ਲਾਹ ਦੇਵੋਗੇ..ਮੋਰਚਾ ਤਾਂ ਫਤਹਿ ਹੋ ਗਿਆ?

ਆਖਿਆ ਨਹੀਂ ਅਜੇ ਹੋਰ ਖੁਸ਼ੀਂ ਮਨਾਉਣੀ ਏ..ਅਰਸੇ ਬਾਅਦ ਜੂ ਮਿਲੀ ਏ..!

ਫੇਰ ਡਾਂਗ ਵਰਾਉਂਦਾ ਡਿਪਟੀ ਵੇਖ ਲਿਆ..ਨਵੀਂ ਪੀੜੀ ਕਿੰਤੂ ਪ੍ਰੰਤੂ ਕਰਦੀ..ਤਿੰਨ ਦਹਾਕੇ ਪਹਿਲੋਂ ਘੋਟਣੇ,ਚਰਖੜੀਆਂ,ਚੜ੍ਹੇ  ਪਾੜ,ਪੁੱਠਾ ਟੰਗਣਾ,ਉਨੀਂਦਰੇ,ਬਾਲਟੀ ਡੋਬੂ ਤਸੀਹੇ,ਚੂਹਾ ਕੁੜੀੱਕੀ..ਕਰੰਟ,ਨਹੁੰ-ਪੁੱਟਣੇ..ਖਾਕੀ ਭਲਾ ਇਹ ਸਭ ਕੁਝ ਕਿੱਦਾਂ ਕਰ ਸਕਦੀ ਏ..ਬੱਸ ਵਧਾ ਚੜਾ ਕੇ ਦੱਸਿਆ ਜਾਂਦਾ ਏ!

ਆਖਿਆ ਸੈੱਲ ਫੋਨ ਦੇ ਇਸ ਜਮਾਨੇ ਵਿਚ ਵੀ ਵੇਖ ਕਿੱਦਾਂ ਬੇਖੌਫ ਕੁੱਟ ਰਿਹਾ ਏ..ਸਾਡੇ ਵੇਲੇ ਸ਼ਰੀਕ ਦਾ ਡੰਗਰ ਵੀ ਖੇਤ ਪੈ ਜਾਂਦਾ ਤਾਂ ਵੀ ਇੰਝ ਨਹੀਂ ਸਨ ਕੁੱਟਦੇ..!

ਜਨੂੰਨ,ਖਿਝ,ਪਾਗਲਪਨ,ਹੈਵਾਨੀਅਤ,ਜਾਨਵਰ ਬਿਰਤੀ..ਜੋ ਮਰਜੀ ਆਖ ਲਵੋ..ਬੀਕੋ,ਮਾਲ ਮੰਡੀ,ਬੀ ਆਰ ਮਾਡਰਨ ਸਕੂਲ,ਅਲਗੋਂ ਕੋਠੀ,ਦੁੱਗਰੀ ਕੈਂਪ..ਪਤਾ ਨੀ ਬੰਦ ਹਨੇਰੇ ਕਮਰਿਆਂ ਵਿਚ ਐਸੀ ਕਿਹੜੀ ਕੁੱਟ ਚਾੜਦੇ ਸਨ ਕੇ ਉਹ ਵੀ ਹਥਿਆਰ ਚੁੱਕ ਭਗੌੜੇ ਹੋ ਜਾਇਆ ਕਰਦੇ ਜਿਹਨਾਂ ਕਦੇ ਕੀੜੀ ਤੱਕ ਵੀ ਨਹੀਂ ਸੀ ਮਾਰੀ ਹੁੰਦੀ..!

ਸਿੰਘੁ ਬਾਡਰ ਪਾਵੇ ਨਾਲ ਬੱਝਾ ਇੱਕ ਕਤੂਰਾ..ਹੈਰਾਨ ਪ੍ਰੇਸ਼ਾਨ..ਬੋਲ ਨੀ ਸਕਦਾ ਪਰ ਅੰਦਰੋਂ ਅੰਦਰੀ ਡਰੀ ਜਾਂਦਾ..ਕਿਧਰੇ ਇਥੇ ਹੀ ਨਾ ਛੱਡ ਜਾਵਣ..!

ਫੇਰ ਅਵਾਰਾ ਢੱਗੇ ਨੂੰ ਰੋਟੀਆਂ ਖਵਾਉਂਦਾ ਸਿੰਘ..ਤਨੋਂ ਮਨੋਂ ਹੋ ਕੇ ਲਾਡ ਪਿਆਰ ਕਰਦੇ ਕਿੰਨੇ ਸਾਰੇ ਕੁਤੇ ਬਿੱਲੀਆਂ..ਇੱਕ ਆਖਦਾ ਇਹ ਵੀ ਸਾਡੇ ਨਾਲ ਹੀ ਜਾਣਗੇ..!

ਗੱਲ ਗੱਲ ਤੇ ਰੋ ਪੈਂਦੀ ਇੱਕ ਬੀਬੀ..ਅਖ਼ੇ ਮੈਨੂੰ ਆਖਦੇ ਨੇ ਜੋ ਜੀ ਕਰਦਾ ਘਰੇ ਲੈ ਜਾ..ਕੂਲਰ ਗੱਦੇ ਭਾਂਡੇ ਚਾਦਰਾਂ ਅਤੇ ਹੋਰ ਵੀ ਕਿੰਨਾ ਕੁਝ..ਅਸਾਂ ਨਾਲ ਕੁਝ ਨੀ ਖੜਨਾ..ਏਨੀ ਇੱਜਤ ਪਿਆਰ ਮਾਣ ਸਤਿਕਾਰ..ਅਤੇ ਆਪਣਾ ਪਣ..ਪਹਿਲਾਂ ਨਾ ਤੇ ਕਦੀ ਮਿਲਿਆ ਸੀ ਤੇ ਨਾ ਹੀ ਸ਼ਾਇਦ ਦੋਬਾਰਾ ਕਦੇ ਮਿਲੇ..!

ਇੱਕ ਆਖਦਾ ਬਾਬਾ ਬੰਦਾ ਸਿੰਘ ਬਹਾਦੁਰ ਵੀ ਇੰਝ ਹੀ ਕਰਿਆ ਕਰਦਾ ਸੀ..ਇੱਕਠੇ ਹੋਏ ਮਾਲ ਦੀ ਮੌਕੇ ਤੇ ਹੀ ਲੋੜਵੰਦਾਂ ਵਿਚ ਵੰਡ ਵੰਡਾਈ..!

ਗੋਡੀ ਕਰਕੇ ਵੱਡੀਆਂ ਕੀਤੀਆਂ ਮੂਲੀਆਂ ਗਾਜਰਾਂਂ..ਬਹੁਕਰ ਫੇਰਦੇ ਬਾਬੇ ਤਾਕੀਦ ਕਰਦੇ..ਪਾਣੀ ਕਦੋਂ ਲਾਉਣਾ ਤੇ ਪੁੱਟਣੀਆਂ ਕਦੋਂ ਨੇ..!

ਕਾਫਲੇ ਵਾਪਿਸ ਤੁਰੇ ਜਾਂਦੇ ਨੇ ਪਰ ਇੱਕ ਬਾਬੇ ਹੂਰੀ ਉਚੀ ਥਾਂ ਖਲੋਤੇ ਬੱਸ ਦਿੱਲੀ ਵੱਲ ਨੂੰ ਹੀ ਵੇਖੀ ਜਾਂਦੇ..!

ਇੱਕ ਪੁੱਛਦਾ ਵਾਪਿਸ ਨੀ ਜਾਣਾ?

ਅੱਗੋਂ ਆਖਦੇ ਪੁੱਤਰੋ ਇਹ ਦਿੱਲੀ ਅਵੇਸਲਾ ਕਰਕੇ ਪਿੱਛਿਓਂ ਵਾਰ ਕਰਦੀ ਆਈ ਏ..ਜਿੰਨੀ ਦੇਰ ਤੁਸੀਂ ਸਾਰੇ ਅੱਪੜ ਨਹੀਂ ਜਾਂਦੇ ਮੈਂ ਇਥੋਂ ਨਹੀਂ ਹਿੱਲਦਾ!

ਭਗਤੇ ਭਾਈ ਕੇ ਦਾ ਕਰਤਾਰ ਸਿੰਘ ਭੱਠਲ..ਛੇ ਤਰੀਕ ਤੜਕੇ..ਟੈਂਕਾਂ ਨੇ ਸ੍ਰੀ ਅਕਾਲ ਤਖ਼ਤ ਦੇ ਭੁਲੇਖੇ ਡਿਓਢੀ ਤੇ ਹੀ ਬੰਬ ਮਾਰਨੇ ਸ਼ੁਰੂ ਕਰ ਦਿੱਤੇ..ਅੰਦਰ ਦੋਵੇਂ ਪਿਓ ਪੁੱਤ..ਇੰਝ ਲੱਗੇ ਹੁਣੇ ਹੀ ਸਾਰੀ ਹੇਠਾਂ ਆ ਜਾਣੀ..ਸਾਰਾ ਕੁਝ ਸਿਰਾਂ ਤੇ ਚੁੱਕ ਅਕਾਲ ਤਖ਼ਤ ਦੇ ਮਗਰ ਬਣੇ ਇੱਕ ਚੁਬਾਰੇ ਤੇ ਆਣ ਬੈਠੇ..ਬਾਪੂ ਸਾਬਕ ਫੌਜੀ ਆਖਣ ਲੱਗਾ ਪੁੱਤਰੋ ਤੁਸੀਂ ਨਿੱਕਲ ਜਾਵੋ..ਪਿੰਡ ਡੰਗਰ ਵੱਛਾ ਭੁੱਖਾ ਹੋਣਾ..ਮੈਂ ਬੈਠਦਾ ਇਥੇ ਮੋਰਚੇ ਤੇ..!

ਘੰਟੇ ਕੂ ਮਗਰੋਂ ਫੜੇ ਗਏ..ਫੇਰ ਬਹਾਨੇ ਜਿਹੇ ਨਾਲ ਏਧਰ ਨੂੰ ਵੇਖਿਆ..ਓਥੇ ਨਾ ਤੇ ਉਹ ਚੁਬਾਰਾ ਸੀ ਤੇ ਨਾ ਬਾਪੂ ਜੀ..ਆਖਰੀ ਮੌਕੇ ਉਸ ਵੱਲੋਂ ਆਪਣੇ ਗੁੱਟ ਤੋਂ ਲਾਹ ਕੇ ਦਿੱਤੀ ਘੜੀ ਵੀ ਫੌਜੀਆਂ ਨੇ ਖੋਹ ਲਈ..ਖਹਿੜੇ ਪੈ ਗਿਆ..ਭਾਵੇਂ ਮਾਰ ਦਿਓ ਪਰ ਮੇਰੇ ਬਾਪੂ ਦੀ ਨਿਸ਼ਾਨੀ ਮੋੜ ਦਿਓ..!

ਪ੍ਰਤੱਖ ਨੂੰ ਹੋਰ ਕਿੰਨੇ ਪ੍ਰਮਾਣ ਚਾਹੀਦੇ..ਬਾਪੂ ਤਾਂ ਮੁੱਢ ਤੋਂ ਹੀ ਇੰਝ ਰਾਖੀਆਂ ਕਰਦੇ ਆਏ ਨੇ..!

ਹਰਿਆਣਵੀ ਵੀਰ ਜੱਫੀਆਂ ਪਾਈ ਜਾਂਦਾ..ਸੁਣਿਆਂ ਸੀ ਕੇ ਦਸਤਾਰਾਂ ਵਾਲੇ ਏਦਾਂ ਦੇ ਹੁੰਦੇ ਪਰ ਵੇਖਿਆ ਪਹਿਲੀ ਵੇਰ..ਏਡੇ ਹਠੀ ਅਤੇ ਧੁੰਨ ਦੀ ਪੱਕੇ..ਗੁਰੂ ਦੇ ਆਸੇ ਵਿਚ ਅਟੁੱਟ ਵਿਸ਼ਵਾਸ਼..!

ਰੋਹਤਕ ਤੋਂ ਆਇਆ ਇੱਕ ਜਾਟ..ਅਖ਼ੇ ਤੀਰ ਵਾਲੇ ਬਾਬੇ ਦੀ ਅਸਲੀਅਤ ਤਾਂ ਸਾਨੂੰ ਹੁਣ ਪਤਾ ਲੱਗੀ..ਇਸੇ ਨਾਇਨਸਾਫੀ ਦੇ ਖ਼ਿਲਾਫ਼ ਹੀ ਤਾਂ ਲੜਿਆ ਸੀ ਉਹ..!

ਗੋਲਡਨ ਹੱਟ ਵਾਲਾ ਵੀਰ ਰਾਣਾ..ਢਾਬੇ ਦਾ ਰਾਹ ਬੰਦ ਕਰ ਦਿੱਤਾ ਤਾਂ ਕੈਮਰੇ ਅੱਗੇ ਰੋ ਪਿਆ ਸੀ..ਮੈਂ ਵੀ ਦੂਰ ਬੈਠਾ ਰੋ ਪਿਆ..ਓਸੇ ਵੇਲੇ ਫੋਨ ਕੀਤਾ ਉਸਨੂੰ ਜਰੂਰ ਮਿਲ ਕੇ ਧਰਵਾਸ ਦਿਓ..ਆਖੋ ਜਹਾਜ਼ੋਂ ਉੱਤਰਿਆ ਹਰ ਪੰਜਾਬੀ ਤੇਰੇ ਢਾਬੇ ਤੇ ਰੋਟੀ ਵੀ ਖਾਊ ਤੇ ਇਥੇ ਨਤਮਸਤਕ ਵੀ ਹੋਊ..ਅੱਜ ਕੈਮਰੇ ਸਾਮਣੇ ਬਾਗੋ ਬਾਗ ਹੋ ਰਿਹਾ ਸੀ..ਵਾਹਿਗੁਰੂ ਨੇ ਇੱਜ਼ਤ ਰੱਖ ਲਈ..ਰਾਣੇ ਵੀਰ ਨੂੰ ਸਾਡੇ ਵਾਂਙ ਲੈਅ ਜਿਹੀ ਵਿੱਚ ਆ ਕੇ ਜੈਕਾਰਾ ਛੱਡਣਾ ਵੀ ਆ ਗਿਆ..ਓਹੀ ਜੈਕਾਰਾ ਜਿਸਤੋਂ ਕਈ ਆਪਣਿਆਂ ਨੂੰ ਹੀ ਸੂਲ ਪੈਂਦਾ..ਅਖ਼ੇ ਜੈਕਾਰਾ ਨੀ ਛੱਡ ਹੋਣਾ..ਨਾਹਰੇ ਜਿੰਨੇ ਮਰਜੀ ਲੁਆ ਲਵੋ!

ਕਿਸੇ ਪੁੱਛਿਆ ਰਾਣਾ ਜੀ ਕਿੰਨਾ ਖਰਚਾ ਹੋ ਗਿਆ ਹੁਣ ਤੱਕ..ਅੱਗਿਓਂ ਹੱਸ ਕੇ ਟਾਲ ਦਿੰਦਾ..ਫੇਰ ਜ਼ੋਰ ਪੈਣ ਤੇ ਸਹਿ ਸੁਭਾ ਆਖ ਦਿੰਦਾ..ਕੋਈ ਅਠਾਰਾਂ ਵੀਹ ਕਰੋੜ..ਨਾਲ ਹੀ ਆਖਦਾ..ਮੈਂ ਕਿਹੜਾ ਨਾਲ ਲੈ ਕੇ ਜਾਣਾ ਏ..ਕਾਸ਼ ਅਡਾਣੀਆਂ,ਅੰਬਾਨੀਆਂ ਨੂੰ ਏਨੀ ਗੱਲ ਸਮਝ ਆ ਜਾਵੇ..ਕਿੰਨੇ ਜਿਗਰੇ ਆ..ਅਜੋਕੇ ਸ਼ੇਰ ਮੁਹੰਮਦ..ਨੂਰੇ ਮਾਹੀ..ਟੋਡਰ ਮੱਲ..ਪੀਰ ਬੁੱਧੂ ਸ਼ਾਹ..ਬੇਸ਼ਕ ਕਿੰਨੇ ਸਾਰੇ ਦੀਵਾਨ ਸੁੱਚਾ ਨੰਦ,ਗੰਗੂ ਅਤੇ ਚੰਦੂ ਵੀ ਕੋਲ ਹੀ ਫਿਰਦੇ ਨੇ..ਸੂਹਾਂ ਟੋਹਾ ਲੈਂਦੇ..!

ਖੈਰ ਗੱਲ ਲੰਮੀ ਹੋ ਜਾਣੀ ਏ..ਸ਼ਾਲਾ ਸਦੀਵੀਂ ਜਿਉਂਦੇ ਵੱਸਦੇ ਰਹਿਣ..ਪੰਥ ਗ੍ਰੰਥ ਅਤੇ ਨੌਜੁਆਨੀ ਦੀ ਰਾਖੀ ਕਰਦੇ ਮੇਰੀ ਕੌਂਮ ਦੇ ਬਾਬੇ!

ਹਰਪ੍ਰੀਤ ਸਿੰਘ ਜਵੰਦਾ


Tuesday, June 29, 2021

ਕੇਜਰੀਵਾਲ ਦੀ ਮੁਫ਼ਤ ਬਿਜਲੀ ਬਾਰੇ ਮਾਲਵਿੰਦਰ ਮਾਲੀ ਦਾ ਤਿੱਖਾ ਪ੍ਰਤੀਕਰਮ

ਪੰਜਾਬੀਓ ਅਕਲ ਨੂੰ ਹੱਥ ਮਾਰੋ--ਵੋਟ ਦੇ ਵਪਾਰੀਆਂ ਨੂੰ ਪਛਾੜੋ 

ਬਲਿਊ ਸਟਾਰ ਓਪਰੇਸ਼ਨ, ਖਾੜਕੂਵਾਦ ਅਤੇ ਪੰਜਾਬ ਵਿੱਚ ਹੋਏ ਤਜਰਬਿਆਂ ਨੂੰ ਨੇੜਿਓਂ ਹੋ ਕੇ ਦੇਖਣ ਵਾਲੇ ਪੱਤਰਕਾਰ ਮਾਲਵਿੰਦਰ ਸਿੰਘ ਮਾਲੀ ਪੰਜਾਬ ਦੇ ਨਾਜ਼ੁਕ ਦੌਰ ਸਮੇਂ ਪੈਗਾਮ ਗਰੁੱਪ ਦੇ ਸਰਗਰਮ ਚਿਹਰੇ ਵੱਜੋਂ ਪਛਾਣੇ ਜਾਂਦੇ ਰਹੇ। ਕੇਂਦਰ ਸਰਕਾਰ, ਸੂਬਾ ਸਰਕਾਰ, ਪੁਲਿਸ ਅਤੇ ਖਾਲਿਸਤਾਨੀ ਸੰਗਠਨਾਂ ਨੂੰ ਬੇਬਾਕ ਹੋ ਕੇ ਲੰਮੇ ਹੱਥੀਂ ਲੈਣ ਵਾਲੇ ਮਾਲਵਿੰਦਰ ਸਿੰਘ ਮਾਲੀ  ਹੁਣ ਫਿਰ ਲਗਾਤਾਰ ਸਰਗਰਮ ਹਨ। ਉਹਨਾਂ ਦੇ ਵਿਚਾਰ ਤਕਰੀਬਨ ਹਰ ਰੋਜ਼ ਸਾਹਮਣੇ ਆਉਂਦੇ ਹਨ। ਹੁਣ ਉਹਨਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪੰਜਾਬ ਤੇ ਨਜ਼ਰ ਦਾ ਗੰਭੀਰ ਨੋਟਿਸ ਲਿਆ ਹੈ। ਆਮ ਆਦਮੀ ਪਾਰਟੀ ਦੀ ਪੰਜਾਬ ਵੱਲ ਚੜ੍ਹਾਈ ਬਾਰੇ ਉਹਨਾਂ ਦਾ ਕਹਿਣਾ ਹੈ," 2017 ਵਿੱਚ ਕੇਜਰੀਵਾਲ ਪੰਜਾਬ ਦੀ ਸਿਆਸਤ ਉੱਪਰ ਕਬਜ਼ਾ ਕਰਨ ਲਈ ਧਾੜਵੀ ਗੈਂਗ ਬਣਕੇ ਆਇਆ ਸੀ ਪਰ ਹੁਣ ਉਹ ਛਲ਼ੇਡਾ ਗੈਂਗ ਬਣਕੇ ਆ ਰਿਹਾ ਹੈ।" ਲਓ ਪੜ੍ਹੋ ਸਾਰਾ ਵਿਸਥਾਰ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ।-ਸੰਪਾਦਕ 

ਮਾਲਵਿੰਦਰ ਸਿੰਘ ਮਾਲੀ 
*ਮਛਲੀ ਜਾਲ ਨਾ ਜਾਣਿਆਂ ਕਿਉ ਕੀਤਾ ਵੇਸਾਹ ... ਪੰਜਾਬੀਓ ਅਕਲ ਨੂੰ ਹੱਥ ਮਾਰੋ, ਵੋਟਾਂ ਦੇ ਵਪਾਰੀਆਂ ਦੀ ਸਾਂਝੀ ਖ਼ਸਲਤ ਨੂੰ ਪਹਿਚਾਣੋ ਤੇ ਪਛਾੜੋ !! **

*ਕੇਜਰੀਵਾਲ ਛਲ਼ੇਡੇ ਤੇ ਇਸਦੇ ਭਗਤਾਂ ਕੋਲ ਇਹਨਾਂ ਸਵਾਲਾਂ ਦਾ ਕੋਈ ਜਬਾਬ ਹੈ??
1.ਬਾਦਲਕੇ ਪੰਜਾਬ ਅੰਦਰ ਲੋੜ ਤੋਂ ਵੱਧ ਬਿਜਲੀ ਪੈਦਾ ਕਰਨ ਦਾ ਵਾਅਦਾ ਕਰਕੇ ਵੋਟਾਂ ਲੁੱਟਕੇ ਦੂਜੀ ਵਾਰ ਸਰਕਾਰ ਬਣਾ ਗਏ ਤੇ ਪੰਜਾਬੀਆਂ ਗਲ ਪ੍ਰਾਈਵੇਟ ਥਰਮਲਾਂ ਨਾਲ ਕੀਤੇ ਲੋਟੂ ਸਮਝੌਤਿਆਂ ਦਾ ਜੂਲਾ ਪਾ ਗਏ
2.ਕੈਪਟਨਕੇ ਪ੍ਰਾਈਵੇਟ ਥਰਮਲਾਂ ਨਾਲ ਕੀਤੇ ਲੋਟੂ ਸਮਝੌਤੇ ਰੱਦ ਕਰਨਤੇ ਬਿਜਲੀ ਸਸਤੀ ਕਰਨ ਦਾ ਵਾਅਦਾ ਕਰਕੇ ਵੋਟਾਂ ਲੁੱਟਕੇ ਸਰਕਾਰ ਬਣਾ ਗਏ ਪਰ ਬਿਜਲੀ ਸਸਤੀ ਨਹੀਂ ਕੀਤੀ, ਨਾ ਸਮਝੌਤੇ ਰੱਦ ਕੀਤੇ ਤੇ ਨਾ ਇਹਨਾਂ ਸੰਬੰਧੀ ਵਾਈਟ ਪੇਪਰ ਪੇਸ਼ ਕੀਤਾ
3.ਹੁਣ ਆਹ ਦਿੱਲੀ ਵਾਲਾ ਛਲ਼ੇਡਾ ਬਾਦਲਕਿਆਂ ਵੱਲੋਂ ਬਿਜਲੀ ਸੰਬੰਧੀ ਬੀਜੇ ਕੰਡੇ ਚੁਗਣ ਦੀ ਥਾਂ ਪ੍ਰਾਈਵੇਟ ਥਰਮਲਾਂ ਨਾਲ ਕੀਤੇ ਲੋਟੂ ਸਮਝੌਤੇ ਰੱਦ ਕਰਕੇ ਸਮੂਹਕ ਰੂਪ ਵਿੱਚ ਬਿਜਲੀ ਸਸਤੀ ਕਰਨ ਦੀ ਥਾਂ “ਮੁਫ਼ਤ ਬਿਜਲੀ“ ਦਾ ਛੁਣਛਣਾਂ ਖੜਕਾ ਕੇ ਵੋਟਾਂ ਮੁੱਛਣ ਆ ਗਿਆ ਹੈ???
ਅਸਲ ਸਮੱਸਿਆ ਆਹ ਵੀ ਹੈ ਜਿਸਨੂੰ ਹੱਲ ਕਰਨ ਵੱਲ ਕੋਈ ਵੀ ਸਿਆਸੀ ਪਾਰਟੀ ਮੂੰਹ ਕਰਨ ਨੂੰ ਹੀ ਤਿਆਰ ਨਹੀਂ ਹੈ। ਬਾਦਲਕੇ ਤੇ ਕੈਪਟਨਕੇ ਇਸ ਬਾਰੇ ਥੁੱਕੀ ਵੜੇ ਤਾਂ ਪਕਾਉਂਦੇ ਰਹੇ। ਪੰਜਾਬ ਵਿਧਾਨ ਸਭਾ ਅੰਦਰ ਪੰਜਾਬ ਦਾ ਪਾਣੀ ਮੁਫ਼ਤ ਵਿੱਚ ਲੁੱਟ ਰਹੇ ਹਰਿਆਣਾ, ਰਾਜਸਥਾਨ ਤੇ ਦਿੱਲੀ ਤੋਂ ਇਸਦੀ ਕੀਮਤ ਵਸੂਲੀ ਲਈ ਮਤੇ ਵੀ ਪਾਸ ਕਰਦੇ ਰਹੇ ਪਰ ਅਮਲੀ ਰੂਪ ਵਿੱਚ ਕੋਈ ਕਾਰਵਾਈ ਹੀ ਨਹੀਂ ਕੀਤੀ। ਕੈਪਟਨ ਦੀ ਪਹਿਲੀ ਸਰਕਾਰ ਵੱਲੋਂ ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਸੰਬੰਧੀ ਕੀਤੇ ਬੇਇਨਸਾਫ਼ੀ ਤੇ ਗ਼ੈਰ ਸੰਵਿਧਾਨਕ ਸਮਝੌਤੇ ਰੱਦ ਕਰਨ ਦੀ ਕਾਰਵਾਈ ਵੀ ਪਾਈ ਗਈ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਖੜਾ ਹੈ?? ਪਰ ਕੇਜਰੀਵਾਲ ਤਾਂ ਪੰਜਾਬ ਦੇ ਕੁਦਰਤੀ ਸਰੋਤਾਂ , ਪਾਣੀ ਤੇ ਪਣ-ਬਿਜਲੀ ਉੱਪਰ ਕੇੰਦਰ ਸਰਕਾਰਾਂ ਵੱਲੋ ਮਾਰੇ ਡਾਕੇ ਦਾ ਸਭ ਤੋਂ ਵੱਡਾ ਹਿਮਾਇਤੀ ਹੈ ਤੇ ਇਸ ਸੰਬੰਧੀ ਇਸਦੀ ਦਿੱਲੀ ਦੀ ਸਰਕਾਰ ਨੇ ਸੁਪਰੀਮ ਕੋਰਟ ਅੰਦਰ ਪੰਜਾਬ ਦੇ ਹੱਕ ਦੇ ਖਿਲਾਫ ਹਲਫ਼ਨਾਮਾ ਵੀ ਦਿੱਤਾ ਹੋਇਆ ਹੈ।
** ਪੰਜਾਬ ਅੰਦਰ ਖੇਤੀ ਖੇਤਰ ਅੰਦਰ ਪੈਦਾ ਹੋਏ ਆਰਥਕ ਸੰਕਟ ਅੰਦਰ ਪੰਜਾਬ ਦੇ ਪਾਣੀਆਂ ਤੇ ਪਣ-ਬਿਜਲੀ ਉੱਪਰ ਮਾਰੇ ਇਸ ਡਾਕੇ ਦਾ ਵੀ ਅਹਿਮ ਰੋਲ ਹੈ ਪਰ ਬਹੁਤ ਹੀ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਬਹੁਤੀਆਂ ਕਿਸਾਨ ਜਥੇਬੰਦੀਆਂ ਇਸ ਅਹਿਮ ਕੌਮੀ ਮੁੱਦੇ ਨੂੰ ਕਦੇ ਸੰਬੋਧਿਤ ਹੀ ਨਹੀ ਹੋਈਆਂ ਜਿਸ ਬਾਰੇ ਉਹਨਾ ਨੂੰ ਗੰਭੀਰਤਾ ਨਾਲ ਮੁੜ ਸੋਚਣ ਦੀ ਫ਼ੌਰੀ ਲੋੜ ਹੈ **
** ਪੰਜਾਬ ਅੰਦਰ ਜਿੰਨੀ ਪਣ-ਬਿਜਲੀ ਪੈਦਾ ਹੁੰਦੀ ਹੈ ਪੰਜਾਬ ਉਸਦਾ ਮਾਲਕ ਨਹੀਂ ਹੈ ਸਗੋਂ ਕੇਂਦਰ ਸਰਕਾਰ ਦੇ ਕੰਟਰੋਲ ਵਿੱਚ ਹੈ ਤੇ ਉਸਨੇ ਰਾਜਸਥਾਨ, ਹਰਿਆਣਾ ਤੇ ਦਿੱਲੀ ਨੂੰ ਵੀ ਮਾਲਕੀ ਦੇ ਹੱਕ ਦੇਕੇ ਇਸਦੀ ਵੰਡ ਕੀਤੀ ਹੋਈ ਹੈ **
** ਇਹੀ ਹਾਲ ਦਰਿਆਈ ਪਾਣੀਆਂ ਦੀ ਮਾਲਕੀ ਤੇ ਵੰਡ ਬਾਰੇ ਹੈ। ਪੰਜਾਬ ਦਾ ਨਹਿਰੀ ਪਾਣੀ ਨਾਲ ਸਿੰਜਾਈ ਦਾ ਪ੍ਰਬੰਧ ਤਹਿਤ ਨਹਿਸ਼ ਹੋ ਗਿਆ ਹੈ। ਨਹਿਰੀ ਪਾਣੀ ਖੇਤੀ ਲਈ ਵਧੇਰੇ ਲਾਹੇਵੰਦ ਹੈ। ਪਰ ਅਸੀਂ ਧਰਤੀ ਬਿਜਲਈ ਮੋਟਰਾਂ ਨਾਲ ਪੁਣ ਦਿੱਤੀ ਹੈ, ਧਰਤੀ ਹੇਠਲਾ ਪਾਣੀ ਪਤਾਲ ਤੱਕ ਪਹੁੰਚਾ ਦਿੱਤਾ ਹੈ ਤੇ ਪੰਜਾਬੀਆਂ ਨੂੰ ਮੱਛੀ ਮੋਟਰਾਂ ,ਡੂੰਘੇ ਤੇ ਮਹਿੰਗੇ ਬੋਰਾਂ ਉੱਪਰ ਅਰਬਾਂ ਰੁਪਏ ਖ਼ਰਚਣ ਦੇ ਜਾਲ ਵਿੱਚ ਫਸਾ ਦਿੱਤਾ ਹੈ। ਇਸ ਲਈ ਸਰਕਾਰੀ ਖ਼ਜ਼ਾਨੇ ਵਿੱਚੋਂ ਵੀ ਹਰ ਸਾਲ ਗਿਆਰਾਂ ਹਜ਼ਾਰ ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦੇਣੀ ਪੈਂਦੀ ਹੈ *
** ਪ੍ਰਾਈਵੇਟ ਥਰਮਲਾਂ ਨਾਲ ਸਮਝੌਤੇ ਅਜਿਹੇ ਕੀਤੇ ਹਨ ਜਿਹਨਾ ਤੋਂ ਤਹਿ ਕੀਤੀ ਮਾਤਰਾ ਤੇ ਮਹਿੰਗੀ ਬਿਜਲੀ ਖਰੀਦੀ ਜਾਂਦੀ ਹੈ। ਇਸ ਲਈ ਸਰਕਾਰੀ ਥਰਮਲ ਪਲਾਂਟ ਬੰਦ ਰੱਖੇ ਜਾਂਦੇ ਹਨ ਜੋ ਸਸਤੀ ਬਿਜਲੀ ਪੈਦਾ ਕਰਦੇ ਹਨ। ਜੇ ਤਹਿ ਕੀਤੀ ਮਾਤਰਾ ਵਿੱਚ ਬਿਜਲੀ ਨਾ ਵੀ ਖਰੀਦੀ ਜਾਵੇ ਤਾਂ ਵੀ ਪ੍ਰਾਈਵੇਟ ਥਰਮਲਾਂ ਨੂੰ ਹਰ ਸਾਲ ਹਜ਼ਾਰਾਂ ਕਰੋੜ ਅਦਾ ਕੀਤੇ ਜਾ ਰਹੇ ਹਨ **

Sunday, March 14, 2021

ਯਸ਼ਿਕਾ ਦੱਤ ਦੀ ਪੁਸਤਕ//ਸਿਰਜਣਾ ਦੇ ਪਿੱਛੇ ਦੀ ਕਹਾਣੀ

 ਚਰਨ ਗਿੱਲ ਹੁਰਾਂ ਨੇ ਲੱਭੀ ਪਰਮਜੀਤ ਚੁੰਬਰ ਹੁਰਾਂ ਦੀ ਲਿਖਤ 

ਸੋਸ਼ਲ ਮੀਡੀਆ: 14 ਮਾਰਚ 2021: (ਸਾਹਿਤ ਸਕਰੀਨ ਡੈਸਕ)::

ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਦੇ ਨਾਲ ਨਾਲ ਫ਼ਿਲਮਾਂ ਰਾਹੀਂ ਵੀ ਸਾਹਿਤ ਰਚਿਆ ਜਾ ਰਿਹਾ ਹੈ ਅਤੇ ਕਿਤਾਬਾਂ ਰਾਹੀਂ ਵੀ। ਮੌਲਿਕ ਲਿਖਤਾਂ ਦੇ ਨਾਲ ਨਾਲ ਅਨੁਵਾਦ ਦੇ ਕੰਮਾਂ ਵਿੱਚ ਵੀ ਜਨੂੰਨ ਦੇ ਨਾਲ ਸਰਗਰਮ  ਰਹਿਣ ਵਾਲੇ ਕਲਮ ਦੇ ਕਿਰਤੀ, ਕਲਮ ਦੇ ਸਿਪਾਹੀ Charan Gill ਕਈ ਭਾਸ਼ਾਵਾਂ ਦੇ ਜਾਣਕਾਰ ਹਨ ਪਰ ਇਸਦੇ ਬਾਵਜੂਦ ਅਕਸਰ ਪੰਜਾਬੀ ਵਿੱਚ ਹੀ ਲਿਖਦੇ ਹਨ। ਜੇ ਕਿਸੇ ਨੂੰ ਆਪਣੇ ਮੋਬਾਈਲ ਜਾਂ ਕੰਪਿਊਟਰ ਤੇ ਪੰਜਾਬੀ ਲਿਖਣ ਲੱਗਿਆਂ ਕੋਈ ਦਿੱਕਤ ਆਉਂਦੀ ਹੋਵੇ ਤਾਂ ਉਸ ਦੀ  ਸਹਾਇਤਾ ਲਈ ਵੀ ਹਰ ਪਲ ਤਿਆਰ ਰਹਿੰਦੇ ਹਨ। ਪੰਜਾਬੀ ਵਿਕੀਪੀਡੀਆ ਦੇ ਵਿਕਾਸ ਲਈ ਵੀ ਉਹਨਾਂ ਦਾ ਯੋਗਦਾਨ ਬਹੁਤ ਵੱਡਾ ਹੈ। ਹਾਲ ਹੀ ਵਿੱਚ ਉਹਨਾਂ  13 ਮਾਰਚ 2021 ਨੂੰ ਸਵੇਰੇ 8 ਵੱਜ ਕੇ 9 ਮਿੰਟਾਂ ਤੇ ਇੱਕ ਖਾਸ ਲਿਖਤ ਪੋਸਟ ਕੀਤੀ। ਸਦੀਆਂ ਤੋਂ ਦਮਨ, ਸ਼ੋਸ਼ਣ ਅਤੇ ਵਿਤਕਰਿਆਂ ਦਾ ਸ਼ਿਕਾਰ ਹੁੰਦੇ  ਦਲਿਤ ਵਰਗ ਦੀਆਂ ਕਹਾਣੀਆਂ ਅੱਜਕੱਲ੍ਹ  ਵੀ ਅਖਬਾਰਾਂ ਵਿੱਚ ਦੇਖੀਆਂ ਜਾ ਸਕਦੀਆਂ ਹਨ। ਦਲਿਤ ਹੋਣ ਦੀ ਪੀੜਾ ਅੱਜ ਵੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ। ਇਸ ਦਰਦ ਨੂੰ ਮਹਿਸੂਸ ਕਰਨਾ ਅਤੇ ਫਿਰ ਇਸ ਅਹਿਸਾਸ ਨੂੰ ਸ਼ਬਦ ਦੇਣੇ ਆਸਾਨ ਨਹੀਂ ਸਨ। ਯਸ਼ਿਕਾ ਵਰਗੀ ਕੁੜੀ ਜਦੋਂ ਜ਼ਿੰਦਗੀ ਵਿੱਚ ਪੂਰੀ ਤਰ੍ਹਾਂ ਸੈਟ ਹੋ ਕੇ ਵੀ ਇਸ ਦਰਦ ਨੂੰ ਭੁਲਾਉਣ ਵਿੱਚ ਨਾਕਾਮ ਰਹਿੰਦੀ ਹੈ ਤਾਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਮੁਸ਼ਕਲ ਹੁੰਦਾ ਹੈ ਸ਼ੋਸ਼ਣ ਦਾ ਦਰਦ ਭੁੱਲਣਾ। 

ਹਾਲ ਹੀ ਵਿੱਚ ਇਹ ਪੋਸਟ ਸ਼ਾਇਦ ਫੇਸਬੁੱਕ ਦੇ ਇੱਕ ਬਹੁਤ ਹੀ ਰਚਨਾਤਮਕ ਅਤੇ ਸਰਗਰਮ ਗਰੁੱਪ ਵਿੱਚ ਪੋਸਟ ਕੀਤੀ ਗਈ ਸੀ ਜਿਸਨੂੰ ਖੋਜ ਅਤੇ ਬੌਧਿਕ ਸਾਂਭ ਸੰਭਾਲ ਲਈ ਬਹੁਤ ਹੀ ਮਹੱਤਵਪੂਰਨ ਅਤੇ ਜ਼ਿੰਮੇਵਾਰ ਸਰੋਤ ਵੱਜੋਂ ਮੰਨਿਆ ਜਾਂਦਾ ਹੈ।
   پنجابی وکیپیڈیا | ਪੰਜਾਬੀ ਵਿਕੀਪੀਡੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਗਰੁੱਪ। ਇਸ ਗਰੁੱਪ ਵਿੱਚ ਪੋਸਟ ਹੁੰਦਿਆਂ ਹੀ ਇਹ ਰਚਨਾ  ਬਹੁਤ ਜਲਦੀ ਹੀ ਪ੍ਰਗਤੀਸ਼ੀਲ ਸੋਚ ਵਾਲਿਆਂ ਦੀ ਨਜ਼ਰੇ ਚੜ੍ਹ ਗਈ। ਪੱਤਰਕਾਰ ਅਤੇ ਲੇਖਕ ਵੱਜੋਂ ਪੂਰੀ ਤਰ੍ਹਾਂ ਸਰਗਰਮ ਐਮ ਐਸ ਭਾਟੀਆ ਨੇ ਵੀ ਇਸਨੂੰ ਦੇਖਿਆ ਅਤੇ ਆਪਣੇ ਸਫ਼ਿਆਂ ਤੇ ਇਸਨੂੰ ਸ਼ੇਅਰ ਕਰ ਦਿੱਤਾ। ਇਸ ਲਿਖਤ ਵਿੱਚ ਲੇਖਕ ਵੱਜੋਂ ਦਰਜ ਹੈ ਪਰਮਜੀਤ ਚੁੰਬਰ  ਹੁਰਾਂ ਦਾ ਨਾਮ। ਪਰਮਜੀਤ ਚੁੰਬਰ ਲਿਖਦੇ ਹਨ:

ਇਸ ਵਾਰ ਇੰਗਲਿਸ਼ ਦਾ ਸਾਹਿਤ ਅਕੈਡਮੀ ਯੁਵਾ ਪੁਰਸਕਾਰ ਯਸ਼ਿਕਾ ਦੱਤ ਨੂੰ ਉਸਦੀ ਕਿਤਾਬ 'Coming out as Dalit' ਤੇ ਮਿਲਿਆ ਹੈ। ਯਸ਼ਿਕਾ ਰਾਜਸਥਾਨ ਦੀ ਜੰਮ ਪਲ ਹੈ ਤੇ ਅੱਜ ਕੱਲ੍ਹ ਨਿਊ ਯਾਰ੍ਕ ਵਿੱਚ ਜਰਨਲਿਸਟ ਤੌਰ ਤੇ ਕੰਮ ਕਰਦੀ ਹੈ. ਇਸ ਕਿਤਾਬ ਨੂੰ ਲਿਖਣ ਤੋਂ ਪਹਿਲਾਂ ਉਸਨੇ ਕਿਸੇ ਨੂੰ ਆਪਣੇ ਦਲਿਤ ਹੋਣ ਬਾਰੇ ਨਹੀਂ ਸੀ ਦੱਸਿਆ।  ਰੋਹਿਤ ਵਮੁੱਲਾ ਨੇ ਖ਼ੁਦਕੁਸ਼ੀ ਤੋਂ 10 ਦਿਨ ਪਹਿਲਾਂ ਉਸਨੂੰ ਫੇਸਬੁੱਕ ਤੇ friend request ਭੇਜੀ ਜਿਹੜੀ ਉਸਨੇ ਨਜ਼ਰ ਅੰਦਾਜ਼ ਕਰ ਦਿੱਤੀ।  ਰੋਹਿਤ ਦੀ ਖ਼ੁਦਕੁਸ਼ੀ ਨੇ ਉਸਤੇ ਇੰਨਾ ਗਹਿਰਾ ਅਸਰ ਕੀਤਾ ਕਿ ਉਸਨੇ ਸੋਚਣਾ ਸ਼ੁਰੂ ਕੀਤਾ ਕਿ ਮੈਂ ਹੁਣ ਤੱਕ ਕਿਓਂ ਆਪਣੇ ਆਪ ਨੂੰ ਛੁਪਾ ਕੇ ਰੱਖਿਆ ਹੋਇਆ ਹੈ. ਉਸਨੇ ਇੱਕ ਲੰਬਾ ਨੋਟ ਲਿਖਕੇ ਅਖਬਾਰਾਂ ਨੂੰ ਭੇਜਿਆ ਤੇ ਆਪਣੇ ਦਲਿਤ ਹੋਣ ਬਾਰੇ ਜਨਤਕ ਤੌਰ ਤੇ ਐਲਾਨ ਕਰ ਦਿੱਤਾ।  ਉਸਨੇ ਆਪਣੇ ਮਾਂ ਬਾਪ ਨੂੰ ਦੱਸਿਆ ਤਾਂ ਉਹ ਸੁੰਨ ਰਹਿ ਗਏ ਪਰ ਇਸ ਗੱਲ ਦਾ ਸਕੂਨ ਵੀ ਸੀ ਕਿ ਉਹ ਅਮਰੀਕਾ ਵਿੱਚ ਹੈ। ਉਸਦੇ ਕਈ ਦੋਸਤਾਂ ਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ ਤੂੰ ਤਾਂ ਦਲਿਤ ਲੱਗਦੀ ਈ ਨਹੀਂ। ਇਸਤੋਂ ਬਾਦ ਉਸਨੇ ਇਹ ਕਿਤਾਬ ਲਿਖਣੀ ਸ਼ੁਰੂ ਕੀਤੀ ਜਿਹੜੀ 2019 ਵਿੱਚ ਛਪੀ. ਯਸ਼ਿਕਾ ਨੂੰ ਸਾਹਿਤ ਅਕੈਡਮੀ ਐਵਾਰਡ ਮਿਲਣ ਦੀਆਂ ਬਹੁਤ ਬਹੁਤ ਮੁਬਾਰਕਾਂ !!! 

ਤੇ ਲਓ ਪੜ੍ਹੋ ਇਸੇ ਕਿਤਾਬ ਵਿਚੋਂ ਕੁਝ ਅੰਸ਼: 

'I was born in a Dalit family in Ajmer, Rajasthan. And I grew up learning to hide it. My convent school education, a non Dalit' sounding last name, and a skin colour that was ‘dusky but still not dirty’ eased my passing as a non-Dalit. ‘Beta, what caste are you from?’ ‘Aunty, Brahmin.’ A lie I spoke so often and with such conviction, that I not only fooled my friends’ mothers but

even myself. But I couldn’t fool the shame that spread across my face each time someone mentioned ‘caste’, ‘reservation’,

‘bhangi’—the common slur, which loosely translates to a human scavenger and the name of my exact caste. ‘This time, they’ll find out’, I had thought when the undergraduate college I attended tucked my name under the SC/ST quota or when I submitted my birth certificate for my first job at an ad agency. Some did find out, some didn’t. Most didn’t care. The ones who did (a friend, who along with her parents witnessed my first public admission of being ‘low-caste’ at 15) stopped being in touch. But I always cared. I cared enough to lie about my caste and to create elaborate backstories to protect that lie. I conveniently forgot the last name my grandfather dropped to allow him to pass, almost 60 years ago—Nidaniya. 

Until today when I visited Rohith Vemula’s posthumous Facebook page. And realized that he had sent me a Facebook request ten days ago, which I had promptly ignored. Maybe he saw some Dalit rights groups I had liked and wanted to reach out. And reach out he did. He made me ‘come out’ to the people I grew up hiding from, wanting to fit in with. He made me recognize that my history is one of oppression and not shame. He made me acknowledge that my great-grandfather learned to write by scrawling with a stick in the mud because the higher caste schoolteacher forbade him from holding a slate. And he made me proud.'

ਸਾਹਿਤ ਸਕਰੀਨ ਹਿੰਦੀ ਵੀ ਪੜ੍ਹਦੇ ਰਿਹਾ ਕਰੋ साहित्य स्क्रीन

साहित्य स्क्रीन

t

Sunday, May 10, 2020

ਇਹਨਾਂ ਗਰੀਬ ਸਿੱਖਾਂ ਦੀ ਵੀ ਕੋਈ ਸਾਰ ਲਵੇ!

 ਸਿੱਖਿਆ ਅਤੇ..ਗੁਰਬਾਣੀ ਵਿਚਾਰ ਤੋਂ ਵੀ ਵਾਂਝੇ ਹਨ ਇਹ ਸਿੱਖ ਪਰਿਵਾਰ 
ਸੋਸ਼ਲ ਮੀਡੀਆ//ਫੇਸਬੁੱਕ: 10 ਮਈ 2020: (ਪੰਜਾਬ ਸਕਰੀਨ ਡੈਸਕ):: 
ਇਹ ਇੱਕ ਹਕੀਕਤ ਹੈ ਕਿ ਆਮ ਤੌਰ ਤੇ ਸਿੱਖ ਕਦੇ ਹੱਥ ਨਹੀਂ ਅੱਡਦਾ। ਉਹ ਸੜਕ ਤੇ ਖੜੋ ਕੇ ਭੀਖ ਵੀ ਨਹੀਂ ਮੰਗਦਾ ਪਰ ਇਸਦਾ ਇਹ ਅਰਥ ਇਹ ਤਾਂ ਨਹੀਂ ਕਿ ਸਿੱਖ ਗਰੀਬ ਨਹੀਂ ਹੁੰਦੇ ਜਾਂ ਉਹਨਾਂ ਨੂੰ ਗਰੀਬੀ ਦਾ ਦੁੱਖ ਮਹਿਸੂਸ ਨਹੀਂ ਹੁੰਦਾ? ਸਮਾਜ ਵਿੱਚ ਗਰੀਬੀ ਦੇ ਪਾੜੇ ਦਾ ਦਰਦ ਉਹਨਾਂ ਨੂੰ ਵੀ ਡੰਗਦਾ ਹੈ। ਇਹ ਗੱਲ ਵੱਖਰੀ ਹੈ ਕਿ ਬਹੁਤਿਆਂ ਨੇ ਇਸ ਵਿਤਕਰੇ ਅਤੇ ਗਰੀਬੀ ਨਾਲ ਰਹਿਣਾ ਸਿੱਖ ਲਿਆ ਹੈ। ਜੇ ਇਮਾਨਦਾਰੀ ਨਾਲ ਪਤਾ ਲਾਇਆ ਜਾਈ ਤਾਂ ਅਜਿਹੇ ਬਹੁਤ ਸਾਰੇ ਵਰਗ ਮਿਲ ਜਾਣਗੇ ਜਿਹੜੇ ਉੱਚੀਆਂ ਜਾਤਾਂ ਵਿੱਚ ਵੀ ਹਨ ਪਰ ਆਰਥਿਕ ਪੱਖੋਂ ਬਹੁਤ ਗਰੀਬ ਹਨ। ਕੌਣ ਸੋਚੇਗਾ ਇਹਨਾਂ ਗਰੀਬ ਸਿੱਖਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੀ ਗੱਲ? ਫੇਸਬੁੱਕ ਤੇ ਸਿੱਖ ਇਤਿਹਾਸ {Sikh History} ਤੇ 2 ਜਨਵਰੀ 2013 ਨੂੰ ਇੱਕ ਲਿਖਤ ਪੋਸਟ ਕੀਤੀ ਹੈ ਸਿਕਲੀਗਰ ਸਿੱਖਾਂ ਬਾਰੇ। ਇਹ ਲਿਖਤ ਸਿੱਖਾਂ ਵਿਚਲੀ ਆਰਥਿਕ ਗਰੀਬੀ ਬਾਰੇ ਇੱਕ ਵਣਗੀ ਮਾਤਰ ਹੈ। 
ਸਿਕਲੀਗਰ ਸਿੱਖਾਂ ਦਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨਾਲ ਸਿੱਧਾ ਸੰਬੰਧ ਹੈ। ਇਹ ਸਰਬ ਲੋਹ ਦੇ ਸਸ਼ਤਰ ਬਣਾਉਂਦੇ ਸਨ ..ਇਹ ਪਰਿਵਾਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਮੱਧ ਪ੍ਰਦੇਸ਼ ..ਯੂ .ਪੀ ..ਛਤੀਸਗੜ..ਰਾਜਸਥਾਨ ...ਤੇ ਮਹਾਂਰਾਸਟਰ ਵਿੱਚ ਰਹਿੰਦੇ ਹਨ। | ਬੰਜਾਰਾ ਸਮਾਜ... ਬੰਜਾਰਾ ਕੌਮ ਦੀ ਇੱਕ ਵੱਡੀ ਗਿਣਤੀ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਹਰਿਆਣਾ ... ਗੁਜਰਾਤ ...ਐਮ .ਪੀ ਛਤੀਸਗੜ.....ਰਾਜਸਥਾਨ .. ਮਹਾਂਰਾਸਟਰ ਤੇ ਯੂ .ਪੀ ਵਿੱਚ ਹਨ। 
ਸਤਿਕਾਰ ਯੋਗ ਸ਼ਖਸੀਅਤਾਂ ਭਾਈ ਮੱਖਣ-ਸ਼ਾਹ ਲੁਬਾਣਾ ਤੇ ਭਾਈ ਲੱਖੀ ਸ਼ਾਹ ਵਣਜਾਰਾ ਇਸੇ ਬੰਜਾਰਾ ਪਰਿਵਾਰ ਵਿੱਚੋਂ ਹੀ ਸਨ।  ਗੁਰੂ ਸਾਹਿਬਾਨ ਦੇ ਬਚਨਾਂ ਤੇ ਕੁਰਬਾਨ ਹੋ ਜਾਣ ਵਾਲੇ ਇਹਨਾਂ ਸਿਕਲੀਗਰ ਤੇ ਵਣਜਾਰੇ ਸਿੱਖਾਂ ਦੇ ਵਾਰਸ ਅੱਜ ਪੰਥ ਤੋਂ ਦੂਰ ਹੋਏ ਝੁੱਗੀਆਂ ਦੇ ਵਿੱਚ ਰੁਲਦੇ ਹੋਏ ..ਅੱਤ ਦੀ ਗਰੀਬੀ ਦਾ ਜੀਵਨ ਜੀ ਰਹੇ ਹਨ। ਇਹ ਸਿੱਖ ਵਰਗ ਦੇਸ਼ ਵਿੱਚ ਕਈ ਵੱਖ-ਵੱਖ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਜਿਵੇਂ ਗਰੀਬੀ...ਸਿੱਖਿਆ ਦੀ ਘਾਟ ਹੋਣ ਦੇ ਨਾਲ-ਨਾਲ ਇਹ ਸਿੱਖ ਵੀਰ ..ਗੁਰਬਾਣੀ ਵਿਚਾਰ ਤੋਂ ਵੀ ਵਾਂਝੇ ਹਨ। ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਵਲੋਂ ਬੰਦੂਕਾਂ ਤੇ ਹੋਰ ਹਥਿਆਰ ਬਨਾਉਣ ਤੇ ਰੋਕ ਲਾ ਦਿੱਤੀ ਜਿਸ ਕਰਕੇ ਇਹਨਾਂ ਦਾ ਮੁੱਖ ਕਿੱਤਾ ਇਹਨਾਂ ਕੋਲੋ ਖੋਹ ਲਿਆ ਗਿਆ ਤੇ ਅੱਜ ਤੱਕ ਇਹ ਅਣਖੀ ਸਿੱਖ ਵੀਰ ਗਰੀਬੀ ਨਾਲ ਜੂਝ ਰਹੇ ਹਨ। ਪਰ ਸਭ ਤੋਂ ਵੱਡੀ ਦੁੱਖ ਦੀ ਗੱਲ ਹੈ ਕਿ ਦੂਸਰੀ ਸਿੱਖ ਸੰਗਤ ਨਾਲ ਇਹਨਾਂ ਦਾ ਤਾਲ-ਮੇਲ ਨਹੀ ਹੈ। 

Sunday, August 18, 2019

ਕਨੂਪ੍ਰਿਯਾ ਨੇ ਕਿਹਾ-ਸੰਘੀ ਧਮਕੀਆਂ ਦੀ ਕੋਈ ਪ੍ਰਵਾਹ ਨਹੀਂ

ਗੋਲੀ ਨਾਲ ਉਡਾਉਣ ਦੀਆਂ ਗੱਲਾਂ ਕਰਨ ਵਾਲੇ ਨਿਕਲੇ ਏਬੀਵੀਪੀ ਦੇ ਮੈਂਬਰ 
ਚੰਡੀਗੜ੍ਹ//ਲੁਧਿਆਣਾ//ਸੋਸ਼ਲ ਮੀਡੀਆ: 18 ਅਗਸਤ 2019: (ਪੰਜਾਬ ਸਕਰੀਨ ਬਿਊਰੋ)::
ਕਲਮੀ ਮਾਹੌਲ ਅਤੇ ਵਿਦਿਅਕ ਅਦਾਰਿਆਂ ਵਿੱਚ ਹਿੰਸਕ ਭਾਵਨਾਵਾਂ ਭੜਕਾਉਣ ਵਾਲੇ ਲਗਾਤਾਰ ਚਾਂਭਲਦੇ ਜਾ ਰਹੇ ਹਨ। ਹੁਣ ਹਰਮਨ ਪਿਆਰੀ ਵਿਦਿਆਰਥੀ ਆਗੂ ਕਨੂਪ੍ਰਿਯਾ ਨੂੰ ਗੋਲੀ ਨਾਲ ਉਡਾਉਣ ਦੀਆਂ ਗੱਲਾਂ ਸਰੇਆਮ ਸੋਸ਼ਲ ਮੀਡੀਆ 'ਤੇ ਹੋ ਰਹੀਆਂ ਹਨ। ਜਦੋਂ ਧਮਕੀਆਂ ਦੇਣ ਵਾਲਿਆਂ ਦੀ ਪਛਾਣ ਬਾਰੇ ਪਤਾ ਲਗਾਇਆ ਗਿਆ ਤਾਂ ਇਹ ਲੋਕ ਸੰਘ ਪਰਿਵਾਰ ਨਾਲ ਸਬੰਧਤ ਵਿਦਿਆਰਥੀ ਜੱਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ (ਏ ਬੀ ਵੀ ਪੀ) ਦੇ ਸਰਗਰਮ ਮੈਂਬਰ ਨਿਕਲੇ। ਕਨੂਪ੍ਰਿਯਾ ਨੇ ਇਸ ਸਾਰੇ ਘਟਨਾਕ੍ਰਮ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਮੈਂ ਸੰਘ  ਪਰਿਵਾਰ ਅਤੇ ਏਬੀਵੀਪੀ ਦੀ ਇਸ ਗੁੰਡਾਗਰਦੀ ਤੋਂ ਹੈਰਾਨ ਨਹੀਂ ਹਾਂ। ਇਹਨਾਂ ਲੋਕਾਂ ਨੇ ਹੀ 2017 ਵਿੱਚ ਗੁਰਮੇਹਰ ਕੌਰ ਨੂੰ ਬਲਾਤਕਾਰ ਦੀਆਂ ਧਮਕੀਆਂ ਦਿੱਤੀਆਂ ਸਨ ਤੇ ਹੁਣ 2019 ਵਿੱਚ ਇਹ ਲੋਕ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਇਸ ਨਾਲ ਇਹਨਾਂ ਦੀ ਵਿਚਾਰਧਾਰਾ ਵਿਚਲਾ ਖੋਖਲਾਪਨ ਅਤੇ ਕਪਟ ਇੱਕ ਵਾਰ ਫੇਰ ਉਜਾਗਰ ਹੋਇਆ ਹੈ ਜਿਸਨੂੰ ਬਚਾਉਣ ਲਈ ਇਹ ਲੋਕ ਧਮਕੀਆਂ 'ਤੇ ਉਤਰ ਆਏ ਹਨ। ਜਿਹੜੀ ਜੱਥੇਬੰਦੀ ਆਪਣੀਆਂ ਤਿਰੰਗਾ ਯਾਤਰਾਵਾਂ ਵਿੱਚ ਬਲਾਤਕਾਰ ਨੂੰ ਜਾਇਜ਼ ਠਹਿਰਾਉਂਦੀ ਹੋਵੇ ਅਤੇ ਘੱਟ ਗਿਣਤੀਆਂ ਨੂੰ ਭੀੜ ਹੱਥੋਂ ਮਰਵਾਉਣ ਵਾਲੇ ਕਾਰੇ ਕਰਦੀ ਹੋਵੇ ਉਸ ਕੋਲੋਂ ਕੁਝ ਚੰਗਾ ਹੋਣ ਦੀ ਉਮੀਦ ਵੀ ਨਹੀਂ ਰੱਖੀ ਜਾ ਸਕਦੀ। 
ਕਨੂਪ੍ਰਿਯਾ ਨੇ ਸਪਸ਼ਟ ਕੀਤਾ ਕਿ ਮੈਂ ਇਹਨਾਂ ਗੁੰਡਿਆਂ ਤੋਂ ਨਹੀਂ ਡਰਦੀ ਕਿਓਂਕਿ ਮੈਂ ਇਕੱਲੀ ਨਹੀਂ ਹਾਂ। ਮੇਰੀ ਜੱਥੇਬੰਦੀ ਅਤੇ ਯੂਨੀਵਰਸਿਟੀ ਵਿਚਲੇ ਵਿਦਿਆਰਥੀ ਮੇਰੇ ਨਾਲ ਹਨ। ਅਸੀਂ ਏਬੀਵੀਪੀ ਦੀ ਗੁੰਡਾਗਰਦੀ ਦੇ ਖਿਲਾਫ ਡਟ ਕੇ  ਖੜੇ ਹਾਂ। 
ਧਮਕੀਆਂ ਦਾ ਇਹ ਸਿਲਸਿਲਾ ਸ਼ੁਰੂ ਹੋਇਆ ਹੈ ਸਟੂਡੈਂਟਸ ਫਾਰ ਸੋਸਾਇਟੀ SFS ਵੱਲੋਂ 15 ਅਗਸਤ ਨੂੰ ਕਾਲਾ ਦਿਨ ਮਨਾਏ ਜਾਣ ਤੋਂ ਬਾਅਦ। ਅਸਲ ਵਿੱਚ ਵੱਖ ਵੱਖ ਸਿੱਖ ਸੰਗਠਨਾਂ ਵੱਲੋਂ ਪੰਜਾਬ ਦੇ 14 ਜ਼ਿਲਿਆਂ ਵਿੱਚ 15 ਅਗਸਤ ਨੂੰ ਕਾਲਾ ਦਿਨ ਮਨਾਉਣ ਵਾਲੇ ਰੋਸ ਵਖਾਵੇ ਕੀਤੇ ਗਏ ਸਨ ਜਿਹਨਾਂ ਵਿੱਚ ਐਸ ਐਫ ਐਸ ਨੇ ਵੀ ਭਾਗ ਲਿਆ ਕਿਓਂਕਿ ਇਹਨਾਂ ਸੰਗਠਨਾਂ ਵੱਲੋਂ ਉਠਾਏ ਗਏ ਨੁਕਤਿਆਂ ਨਾਲ ਐਸ ਐਫ ਐਸ ਵੀ ਸਹਿਮਤ ਸੀ। ਇਸਦੇ ਨਾਲ ਹੀ ਐਸ ਐਫ ਐਸ ਨੇ ਇਹ ਵੀ ਸਮਸ਼ਟ ਕੀਤਾ ਸੀ ਕਿ ਅਸੀਂ ਧਰਮ ਅਧਾਰਿਤ ਰਾਜ ਦੀ ਹਮਾਇਤ ਨਹੀਂ ਕਰਦੇ ਪਰ ਦੂਜੇ ਪਾਸੇ ਫਾਸਿਸਟ ਜਮਾਤ ਆਰ ਐਸ ਐਸ "ਹਿੰਦੂ ਰਾਸ਼ਟਰ" ਦੀ ਸਥਾਪਨਾ ਲਈ ਜ਼ਰੂਰ ਸਰਗਰਮ ਹੈ ਉਹ ਵੀ "ਕੌਮਪ੍ਰਸਤੀ" ਦੇ ਨਾਂਅ ਉੱਤੇ। ਐਸ ਐਫ ਐਸ ਲੀਡਰ ਕਨੂਪ੍ਰਿਯਾ ਨੇ ਕਿਹਾ ਕਿ ਅਸੀਂ ਆਰ ਐਸ ਐਸ ਦੀ ਇਸ "ਪਾਖੰਡਪੂਰਨ ਕੌਮਪ੍ਰਸਤੀ" ਦਾ ਵਿਰੋਧ ਕਰਦੇ ਹਾਂ। ਘੱਟ ਗਿਣਤੀਆਂ ਨੂੰ ਦਬਾਉਣਾ, ਗੁਲਾਮ ਬਣਾਉਣਾ ਅਤੇ ਫੈਡਰਲ ਢਾਂਚੇ ਦੀ ਭਾਵਨਾ ਨੂੰ ਮੂਲੋਂ ਹੀ ਖਤਮ ਕਰਨ ਵਰਗੀਆਂ ਸਾਜ਼ਿਸ਼ਾਂ ਇਹਨਾਂ ਦੇ ਨਾਪਾਕ ਇਰਾਦਿਆਂ ਵਿੱਚ ਸ਼ਾਮਲ ਹਨ। 
ਕਨੂਪ੍ਰਿਯਾ ਨੇ ਇਹ ਸਭ ਕੁਝ ਦੱਸਦਿਆਂ 15 ਅਗਸਤ ਵਾਲੇ ਵਿਰੋਧ ਪ੍ਰਦਰਸ਼ਨਾਂ 'ਚ SFS ਦੀ ਸ਼ਮੂਲੀਅਤ ਨੂੰ ਪੂਰੀ ਤਰਾਂ ਜਾਇਜ਼ ਠਹਿਰਾਇਆ। 
PUCSC ਦੇ ਪ੍ਰਧਾਨ ਅਤੇ SFS ਮੈਂਬਰ ਕਨੂਪ੍ਰਿਆ ਨੇ ਸਾਫ ਸਾਫ ਕਿਹਾ ਕਿ "ਰਾਸ਼ਟਰਵਾਦ" ਦੇ ਨਾਮ ‘ਤੇ ਭਾਰਤੀ ਸੱਤਾ ਵੱਲੋਂ 72 ਸਾਲਾਂ ਤੋਂ ਧਾਰਮਿਕ,ਸਭਿਆਚਾਰਕ ਘੱਟ ਗਿਣਤੀਆਂ‘ ਉੱਤੇ ਹੋ ਰਹੀ ਬੇਇਨਸਾਫ਼ੀ ਅਤੇ ਦਬਾਉਣ ਦੀ ਨੀਤੀ ਦੇ ਵਿਰੋਧ ਵਿੱਚ ਪੰਜਾਬ ਦੇ 14 ਜ਼ਿਲਿਆਂ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਇਹ ਵਿਰੋਧ ਪ੍ਰਦਰਸ਼ਨ ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਕੀਤਾ ਗਿਆ ਸੀ। ਇਸ ਵਿਰੋਧ ਪ੍ਰਦਰਸ਼ਨ ਵਿਚ ਉਠਾਏ ਗਏ ਮੁੱਦਿਆਂ ਉੱਪਰ SFS ਦੀ ਸਾਂਝੀ ਸਮਝ ਹੋਣ ਦੇ ਨਾਲ ਨਾਲ ਇਸ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਈਆਂ ਹੋਰਨਾਂ ਜਥੇਬੰਦੀਆਂ ਨਾਲ ਵਿਚਾਰਧਾਰਕ ਮਤਭੇਦ ਵੀ ਹਨ। SFS ਇਤਿਹਾਸਕ ਤੌਰ 'ਤੇ ਪੈਦਾ ਹੋਈਆਂ ਅਤੇ ਮੌਜੂਦ ਵੱਖ-ਵੱਖ ਕੌਮਾਂ ਦੇ ਸਵੈ-ਨਿਰਣੇ ਦੇ ਅਧਿਕਾਰ ਦੀ ਹਮਾਇਤ ਕਰਦੀ ਹੈ। SFS ਸੂਬਿਆਂ ਨੂੰ ਵੱਧ ਅਧਿਕਾਰਾਂ ਦੀਆਂ ਮੰਗਾਂ ਦੀ ਹਮਾਇਤ ਕਰਦੀ ਹੈ। SFS ਹਿੰਦੁਤਵ ਦੇ ਏਜੰਡੇ ਤਹਿਤ ਧਾਰਮਿਕ ਤੇ ਭਾਸ਼ਾਈ ਘੱਟ ਗਿਣਤੀਆਂ ਨੂੰ ਦਬਾਏ ਜਾਣ ਦਾ ਵਿਰੋਧ ਕਰਦੀ ਹੈ। SFS ਆਰ.ਐਸ.ਐਸ ਦੇ ਜਾਅਲੀ-ਰਾਸ਼ਟਰਵਾਦ ਦਾ ਵਿਰੋਧ ਕਰਦੀ ਹੈ, ਜਿਸਦੇ ਪਿੱਛੇ ਏਜੰਡਾ ਸਿਰਫ਼ ਵੱਡੇ ਕਾਰਪੋਰੇਟਾਂ(ਅੰਬਾਨੀ, ਅਡਾਨੀ ਆਦਿ) ਲਈ ਇੱਕ ਮੰਡੀ ਬਣਾਉਣਾ ਹੈ। SFS ਧਰਮ ਆਧਾਰਿਤ ਰਾਜ ਦੀ ਹਮਾਇਤ ਨਹੀਂ ਕਰਦੀ। ਜਦ ਕਿ RSS/ABVP ਧਰਮ ਅਧਾਰਤ ਹਿੰਦੂ ਰਾਸ਼ਟਰ ਦੀ ਵਕਾਲਤ ਕਰਦੇ ਹੋਏ ਧਾਰਮਿਕ ਘੱਟ ਗਿਣਤੀਆਂ ਨੂੰ ਦਬਾ ਰਹੀ ਹੈ। ਫੈਡਰਲ ਢਾਂਚੇ ਦੀ ਭਾਵਨਾ ਦੇ ਉਲਟ ਇਹ ਸਰਕਾਰ ਰਾਜਾਂ ਦੇ ਬਚੇ-ਖੁਚੇ ਅਧਿਕਾਰ ਵੀ ਖਤਮ ਕਰ ਰਹੀ ਹੈ। ਮੋਦੀ ਸਰਕਾਰ ਦੁਆਰਾ ਸ਼ਕਤੀਆਂ ਦੇ ਕੇਂਦਰੀਕਰਨ ਦੀਆਂ ਕਾਰਵਾਈਆਂ ਗੈਰਜਮਹੂਰੀ ਹਨ ਅਤੇ ਤਾਨਾਸ਼ਾਹੀ ਰਾਜ ਦੀ ਦਿਸ਼ਾ ਵਿੱਚ ਹਨ।
15 ਅਗਸਤ 1947 ਦਾ ਦਿਨ ਭਾਰਤੀ ਸੱਤਾ ਅੰਗਰੇਜ਼ੀ ਸਾਮਰਾਜ ਤੋਂ ਆਜ਼ਾਦੀ ਦੇ ਦਿਹਾੜੇ ਵੱਜੋਂ ਮਨਾਉਂਦੀ ਹੈ। ਇਹ ਦਿਹਾੜਾ ਪੰਜਾਬ ਤੇ ਬੰਗਾਲ ਦੇ ਲੋਕਾਂ ਲਈ ਉਜਾੜੇ ਦਾ ਦਿਨ ਸੀ ਜਿਸ ਵਿੱਚ ਕਰੋੜਾਂ ਲੋਕ ਬੇਘਰ ਹੋਏ ਅਤੇ ਲੱਖਾਂ ਲੋਕ ਫਿਰਕੂ ਦੰਗਿਆਂ ਦੀ ਭੇਟ ਚੜ੍ਹ ਗਏ। ਭਾਰਤ 'ਚ ਵਸਦੇ ਮਜਦੂਰਾਂ, ਕਿਸਾਨਾਂ, ਦਲਿਤਾਂ, ਧਾਰਮਿਕ ਘੱਟ ਗਿਣਤੀਆਂ ਅਤੇ ਕੌਮੀਅਤਾਂ ਲਈ ਸਹੀ ਮਾਇਨੇ 'ਚ ਆਜ਼ਾਦੀ ਨਹੀਂ ਮਿਲੀ। ਇਹ ਵੱਡੇ ਦਲਾਲ ਕਾਰਪੋਰੇਟ ਅਤੇ ਜਗੀਰਦਾਰਾਂ ਦੇ ਹੱਕ 'ਚ ਮਹਿਜ ਸੱਤਾ ਤਬਦੀਲੀ ਸੀ ਜਿਸ ਦਾ ਖਦਸ਼ਾ ਆਪਣੇ ਇਹਨਾਂ ਸ਼ਬਦਾਂ ਨਾਲ ਭਗਤ ਸਿੰਘ ਵੀ ਆਪਣੀ ਸ਼ਹੀਦੀ ਤੋਂ ਪਹਿਲਾਂ ਜਿਤਾਉਂਦੇ ਹਨ -“ਕਿਸਾਨਾਂ ਅਤੇ ਮਜ਼ਦੂਰਾਂ ਨੂੰ ਇਸ ਨਾਲ ਕੀ ਫਰਕ ਪੈਂਦਾ ਹੈ ਕਿ ਲਾਰਡ ਰੀਡਿੰਗ ਭਾਰਤ ਸਰਕਾਰ ਦਾ ਮੁਖੀ ਹੈ ਜਾਂ ਸਰ ਪੁਰਸ਼ੋਤਮਦਾਸ ਠਾਕੁਰ ਦਾਸ? ਕਿਸਾਨੀ ਲਈ ਕੀ ਫ਼ਰਕ ਹੈ ਜੇ ਸਰ ਤੇਜ ਬਹਾਦੁਰ ਸਪਰੂ ਲਾਰਡ ਇਰਵਿਨ ਦੀ ਥਾਂ ਲੈ ਲੈਂਦਾ ਹੈ।”
ਅੱਜ ਵੀ ਭਾਰਤ ਦੇ ਖਣਿਜ ਪਦਾਰਥਾਂ ਅਤੇ ਲੋਕਾਂ ਦੀ ਵਿਦੇਸ਼ੀ ਨਿਵੇਸ਼ ਜ਼ਰੀਏ ਬਸਤੀਵਾਦੀ ਲੁੱਟ ਬਰਕਰਾਰ ਹੈ। ਮੋਦੀ ਸਰਕਾਰ ਵੀ ਰਾਸ਼ਟਰਵਾਦ ਦੇ ਏਜੰਡੇ ਦੀ ਆੜ 'ਚ ਵਿਦੇਸ਼ੀ ਤੇ ਦੇਸੀ ਕਾਰਪੋਰੇਟ ਘਰਾਣਿਆਂ ਹੱਥੋਂ ਦੇਸ਼ ਨੂੰ ਲੁਟਾ ਰਹੇ ਹੈ। ਐੱਸ.ਐੱਫ.ਐੱਸ. ਦਾ ਮੰਨਣਾ ਹੈ ਕਿ ਭਾਰਤ ਦੇ ਆਮ ਲੋਕਾਂ ਲਈ ਆਜ਼ਾਦੀ ਦੇ ਮਾਇਨੇ ਤਾਹੀਂ ਹਨ ਜਦੋਂ ਉਹ ਆਰਥਿਕ ਲੁੱਟ ਤੋਂ ਮੁਕਤ ਅਤੇ ਸਮਾਜਿਕ ਬਰਾਬਰੀ ਦੇ ਨਾਲ ਸਵੈ-ਮਾਣ ਦੀ ਜਿੰਦਗੀ ਜੀਅ ਸਕਣ।

Sunday, July 14, 2019

ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਮੰਤਰੀਮੰਡਲ ਤੋਂ ਅਸਤੀਫਾ

ਅਸਤੀਫਾ 10 ਜੂਨ ਨੂੰ ਹੀ ਰਾਹੁਲ ਗਾਂਧੀ ਨੂੰ ਸੌਂਪ ਦਿੱਤਾ ਸੀ 
ਚੰਡੀਗੜ੍ਹ//ਲੁਧਿਆਣਾ//ਸੋਸ਼ਲ ਮੀਡੀਆ: 14 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::
ਅਖੀਰ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਮੰਤਰੀ ਮੰਡਲ ਤੋਂ ਦਿੱਤੇ ਆਪਣੇ ਅਸਤੀਫੇ ਦੀ ਖਬਰ ਖੁੱਲ ਕੇ ਸੋਸ਼ਲ ਮੀਡੀਆ 'ਤੇ ਨਸ਼ਰ ਕਰ ਦਿੱਤੀ ਹੈ। ਅਸਤੀਫੇ ਵਾਲੀ ਇਹ ਚਿੱਠੀ ਅਸਲ ਵਿੱਚ ਉਹਨਾਂ ਦਸ ਜੂਨ 2019 ਵਾਲੇ ਦਿਨ ਹੀ ਲਿਖੀ ਸੀ ਅਤੇ ਅਤੇ ਉਸੇ ਹੀ ਦਿਨ ਕਾਂਗਰਸ ਸੁਪਰੀਮੋ ਰਾਹੁਲ ਗਾਂਧੀ ਨੂੰ ਮਿਲ ਕੇ ਉਹਨਾਂ ਨੂੰ ਸੌਂਪ ਦਿੱਤੀ ਸੀ। ਅਸਤੀਫੇ ਦੀ ਇਹ ਨੌਬਤ ਵੀ ਕੋਈ ਰਾਤੋਰਾਤ ਨਹੀਂ ਸੀ ਆਈ। ਇਸਦੇ ਆਸਾਰ ਬਹੁਤ ਪਹਿਲਾਂ ਹੀ ਬਣਨੇ ਸ਼ੁਰੂ ਹੋ ਗਏ ਸਨ। 
ਉਹਨਾਂ ਦੋ ਜੂਨ 2019 ਨੂੰ ਟਵਿੱਟਰ 'ਤੇ ਲਿਖਿਆ ਸੀ:
ਬਹਾਦਰ ਕਬ ਕਿਸੀ ਕਾ ਆਸਰਾ ਅਹਿਸਾਨ ਲੇਤੇ ਹੈਂ;
ਉਸੀ ਕੋ ਕਰ ਗੁਜ਼ਰਤੇ ਹੈਂ ਜੋ ਮਨ ਮੈਂ ਠਾਨ ਹੈਂ। 
ਨਵਜੋਤ ਸਿੰਘ ਸਿੱਧੂ ਨੇ ਅਗਲੀਆਂ ਮੰਜ਼ਿਲਾਂ ਬਾਰੇ ਆਪਣੇ ਮਨ ਵਿੱਚ ਕੀ ਕੀ ਸੋਚਿਆ ਹੈ ਇਸਦਾ ਪਤਾ ਤਾਂ ਨੇੜ ਭਵਿੱਖ ਵਿੱਚ ਹੀ ਲੱਗ ਸਕੇਗਾ ਪਰ ਜਿਹਨਾਂ ਫਿਲਹਾਲ ਉਹਨਾਂ ਲੋਕਾਂ ਦੇ ਮੂੰਹ ਬੰਦ ਹੋ ਗਏ ਹੋਣਗੇ ਜਿਹਨਾਂ ਨੇ ਅਸਤੀਫੇ ਦੀ ਮੰਗ ਨੂੰ ਆਪਣੀ ਮੁਹਿੰਮ ਬਣਾਇਆ ਹੋਇਆ ਸੀ। ਕਦੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਪੋਸਟਰ ਲਗਵਾਏ ਜਾ ਰਹੇ ਸਨ ਅਤੇ ਕਦੇ ਸੋਸ਼ਲ ਮੀਡੀਆ ਉੱਤੇ ਮੁਹਿੰਮ ਚਲਾਈ ਜਾਂਦੀ ਸੀ। ਇਹ ਸਭ ਕੁਝ ਦੇਖ ਕੇ ਲੱਗ ਹੀ ਰਿਹਾ ਸੀ ਕਿ ਇਸ ਵਾਰ ਫੇਰ ਨਵਜੋਤ ਸਿੰਘ ਮੌਜੂਦਾ ਸਿਆਸੀ ਚੌਖਟੇ ਵਿੱਚ ਫਿੱਟ ਨਹੀਂ ਆਉਣਗੇ। ਇਸੇ ਦੌਰਾਨ ਪੰਜਾਬ ਐਡ ਮੁੱਖ ਮੰਤਰੀ ਦਫਤਰ ਨੇ ਕਿਹਾ ਹੈ ਕਿ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਅਜੇ ਤੱਕ ਨਹੀਂ ਮਿਲਿਆ। 

Wednesday, July 10, 2019

"ਸਿਖਸ ਫਾਰ ਜਸਟਿਸ" ਨਾਮਕ ਸੰਗਠਨ 'ਤੇ ਭਾਰਤ ਸਰਕਾਰ ਵੱਲੋਂ ਪਾਬੰਦੀ

ਪਾਬੰਦੀ ਲਾਈ ਪੰਜਾਂ ਸਾਲਾਂ ਲਈ-ਫਿਰ ਵੀ ਸੋਸ਼ਲ ਮੀਡੀਆ 'ਤੇ ਪ੍ਰਚਾਰ ਜਾਰੀ
ਨਵੀਂ ਦਿੱਲੀ//ਸੋਸ਼ਲ ਮੀਡੀਆ:: 10 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::
ਖਾਲਿਸਤਾਨ ਦੇ ਹੱਕ ਵਿੱਚ ਰਿਫਰੈਂਡਮ-2020 ਵਾਲੀ ਮੁਹਿੰਮ ਚਲਾ ਰਹੇ ਸੰਗਠਨਾਂ ਪ੍ਰਤੀ ਭਾਰਤ ਸਰਕਾਰ ਹੁਣ ਪੂਰੀ ਤਰਾਂ ਸਖਤ ਹੋ ਗਈ ਹੈ।  ਭਾਵੇਂ ਦੇਰ ਨਾਲ ਹੀ ਸਹੀ ਪਰ ਭਾਰਤ ਸਰਕਾਰ ਨੇ ਇਸ ਮੁੱਦੇ 'ਤੇ ਆਪਣੀ ਨੀਤੀ ਇੱਕ ਵਾਰ ਫੇਰ ਸਪਸ਼ਟ ਕਰ ਦਿੱਤੀ ਹੈ। ਭਾਰਤ ਸਰਕਾਰ ਨੇ "ਸਿੱਖਸ ਫੇਰ ਜਸਟਿਸ" (ਐਸ ਐਫ ਜੇ) ਉੱਤੇ ਪੰਜਾਂ ਸਾਲਾਂ ਲਈ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਉਸਨੇ ਇਹ ਫੈਸਲਾ ਕਈ ਸਿੱਖ ਸੰਗਠਨਾਂ ਦੀ ਰਾਏ ਨਾਲ ਲਿਆ ਹੈ। ਇਹ ਕਈ ਸਿੱਖ ਸੰਗਠਨ ਕਿਹੜੇ ਹਨ ਇਹਨਾਂ ਦਾ ਨਾਮ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ। ਸਰਕਾਰ ਦਾ ਦੋਸ਼ ਹੈ ਕਿ "ਸਿਖਸ ਫ਼ਾਰ ਜਸਟਿਸ" ਨਾਮਕ ਜੱਥੇਬੰਦੀ ਵੱਖਵਾਦੀ ਏਜੰਡੇ ਨੂੰ ਲੈ ਕੇ ਚੱਲ ਰਹੀ ਹੈ। ਇਹ ਗੱਲ ਸਿਖਸ ਫ਼ਾਰ ਜਸਟਿਸ ਦੇ ਆਗੂਆਂ ਦੀ ਬੋਲੀ ਤੋਂ ਵੀ ਸਪਸ਼ਟ ਹੋ ਜਾਂਦੀ ਹੈ ਜਿਹੜੇ ਬਾਰ ਬਾਰ ਦੁਹਰਾ ਰਹੇ ਹਨ ਕਿ ਅਸੀਂ ਹੁਣ ਛੇਤੀ ਹੀ ਪੰਜਾਬ ਨੂੰ ਆਜ਼ਾਦ ਕਰਵਾ ਲੈਣਾ ਹੈ। ਜ਼ਿਕਰਯੋਗ ਹੈ ਕਿ ਰੈਫਰੈਂਡਮ-2020 ਦੇ ਸਮਰਥਕ ਅੰਮ੍ਰਿਤਸਰ ਅਤੇ ਹੋਰਨਾਂ ਥਾਂਵਾਂ 'ਤੇ ਵੀ ਗਾਹੇ ਬਗਾਹੇ ਅਚਾਨਕ ਸਾਹਮਣੇ ਆਉਂਦੇ ਹਨ ਅਤੇ ਫਿਰ ਅਲੋਪ ਹੋ ਜਾਂਦੇ ਹਨ। ਸ਼ਿਵ ਸੈਨਾ ਵਰਗੇ ਹਿੰਦੂ ਸੰਗਠਨ ਰੈਫਰੈਂਡਮ-2020 ਦਾ ਵਿਰੋਧ ਕਰ ਕੇ ਇਹਨਾਂ ਦੇ ਪ੍ਰਚਾਰ ਅਤੇ ਮਿਸ਼ਨ ਨੂੰ ਹੋਰ ਹਵਾ ਦੇਂਦੇ ਰਹਿੰਦੇ ਹਨ।
ਇਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਸ ਐਫ ਜੇ 'ਤੇ ਪਾਬੰਦੀ ਵਾਲੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਵੀ ਅਜਿਹੀਆਂ ਸਾਰੀਆਂ ਸਰਗਰਮੀਆਂ ਦੇ ਮੁੱਦੇ 'ਤੇ ਇਤਰਾਜ਼ ਉਠਾਉਂਦਿਆਂ ਕਿਹਾ ਸੀ ਕਿ ਭਾਰਤ ਸਰਕਾਰ ਨੂੰ ਇਸ ਬਾਰੇ ਸਖਤ ਰੁੱਖ ਅਪਣਾਉਣਾ ਚਾਹੀਦਾ ਹੈ। 
ਭਾਵੇਂ ਕਿਹਾ ਜਾਂਦਾ ਹੈ ਕਿ ਵਿਦੇਸ਼ੀ ਧਰਤੀ 'ਤੇ ਚੱਲ ਰਹੀ ਇਸ ਮੁਹਿੰਮ ਨਾਲ ਭਾਰਤੀ ਪੰਜਾਬ ਦਾ ਕੁਝ ਵੀ ਲੈਣਾ ਦੇਣਾ ਨਹੀਂ ਪਰ ਹਕੀਕਤ ਬਿਲਕੁਲ ਹੀ ਹੋਰ ਹੈ।  ਗੁਰਪਤਵੰਤ ਸਿੰਘ ਪੰਨੂੰ ਦੀ ਅਗਵਾਈ ਹੇਠ ਚੱਲ ਰਹੀ ਰਿਫਰੈਂਡਮ-2020 ਵਾਲੀ ਮੁਹਿੰਮ  ਦਾ ਕੁਝ ਨਾ ਕੁਝ ਅਸਰ ਭਾਰਤੀ ਪੰਜਾਬ ਦੀ ਸਿੱਖ ਵੱਸੋਂ 'ਤੇ ਵੀ ਪੈ  ਰਿਹਾ ਹੈ। ਜਦੋਂ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਦੌਰੇ ਸਮੇਂ ਅਚਾਨਕ ਹੀ ਗੋਪਾਲ ਸਿੰਘ ਚਾਵਲਾ ਨੇ ਸਿੱਧੂ ਨਾਲ ਫੋਟੋ ਆ ਖਿਚਵਾਈ ਤਾਂ ਇਸਦਾ ਵੀ ਕਾਫੀ ਵਾਵੇਲਾ ਪਿਆ ਸੀ। ਇਸ ਸਬੰਧੀ ਨਵਜੋਤ ਸਿੱਧੂ  ਹੁਰਾਂ ਨੂੰ ਸਫਾਈ ਵੀ ਦੇਣੀ ਪਈ। 
ਇੱਸੇ ਦੌਰਾਨ ਸਿਮਰਨ ਕੌਰ ਨੇ ਇਸ ਸੰਗਠਨ ਅਤੇ ਇਸਦੇ  ਮਿਸ਼ਨ ਬਾਰੇ ਕਿਹਾ ਹੈ ਕਿ ਸਿਖਸ ਫੋਰ ਜਸਟਿਸ, ਕੋਈ ਅਕਾਲੀ, ਕਾਂਗਰਸ, ਬੀਜੇਪੀ ਜਾਂ ਆਪ ਵਾਂਗ ਸਿਆਸੀ ਪਾਰਟੀ ਨਹੀ। ਸਿੱਖਸ ਫੋਰ ਜਸਟਿਸ ਪੰਜਾਬ ਨੂੰ ਭਾਰਤੀ ਕਬਜੇ ਚੋਂ ਆਜ਼ਾਦ ਕਰਵਾਉਣ ਦੀ ਮੁਹਿੰਮ ਹੈ, ਜਿਹੜੀ ਕਿ ਤੁਹਾਨੂੰ ਭਾਰਤੀਆਂ ਨੂੰ ਦਿਖਾਈ ਨਹੀ ਦੇ ਰਹੀ। ਅਸੀਂ ਇੱਕ ਤੂਫ਼ਾਨ ਹਾਂ ਜਿਸਦਾ ਅਹਿਸਾਸ ਤੁਹਾਨੂੰ ਹੋ ਚੁੱਕਾ ਹੈ। ਰੁਕੋ ਤੇ ਦੇਖੋ ਅਸੀ ਤੁਹਾਡੇ ਜ਼ੁਲਮੀ ਰਾਜ ਦੀਆਂ ਜੜਾ ਰਿਫਰੈਂਡਮ 2020 ਨਾਲ ਕਿਵੇਂ ਉਡਾਂਦੇ ਹਾਂ।
ਗੁਰਪਤਵੰਤ ਸਿੰਘ ਪੰਨੂ ਨੇ ਅਪ੍ਰੈਲ 2018 ਵਿੱਚ ਹੀ ਪੁਲਿਸ ਨੂੰ ਸਲਾਹ ਨੁਮਾ ਚੇਤਾਵਨੀ ਦੇਂਦਿਆਂ ਸਪਸ਼ਟ ਕੀਤਾ ਸੀ ਕਿ ਹੁਣ 1990 ਵਾਲਾ ਦੌਰ ਨਹੀਂ ਹੈ। ਅਸੀਂ ਨਿਊਯਾਰਕ, ਕੈਨੇਡਾ ਤੇ ਯੂਰਪ ਆਦਿ 20 ਦੇੇੇਸ਼ਾਂ ਵਿੱਚ ਬੈਠੇ ਹਾਂ ਅਤੇ ਉਹਨਾਂ ਪੁਲਿਸ ਵਾਲਿਆਂ ਦੀਆਂ ਲਿਸਟਾਂ ਬਣਾ ਰਹੇ ਹਾਂ ਜਿਹੜੇ ਰਿਫਰੈਂਡ-2020 ਦੇ ਨਾਂਅ ਹੇਠ ਸਿੱਖ ਨੌਜਵਾਨਾਂ ਨੂੰ ਤਸ਼ੱਦਦ ਦਾ ਸ਼ਿਕਾਰ ਬਣਾ ਰਹੇ ਹਨ। ਗੁਰਪਤਵੰਤ ਸਿੰਘ ਪੰਨੂ ਨੇ ਸਾਫ ਕਿਹਾ ਕਿ ਜੇ ਇਹ ਲੋਕ ਨਾ ਹਟੇ ਤਾਂ ਅਸੀਂ ਵਿਦੇਸ਼ਾਂ ਵਿੱਚ ਬੈਠੇ ਉਹਨਾਂ ਦੇ ਪਰਿਵਾਰਾਂ ਨੂੰ ਕਾਨੂੰਨੀ ਤੌਰ ਤੇ ਨਿਸ਼ਾਨਾ ਬਣਾਵਾਂਗੇ ਕਿਓਂਕਿ ਅਸੀਂ ਜਾਣਦੇ ਹਾਂ ਕਿ ਇਹਨਾਂ ਪਰਿਵਾਰਾਂ ਨੂੰ ਸੈਟਲ ਕਰਨ ਵਿੱਚ ਪੁਲਿਸ ਵਾਲਿਆਂ ਦਾ ਕਾਲਾ ਧੰਨ ਕਿੰਨਾ ਅਤੇ ਕਿਵੇਂ  ਲੱਗਿਆ ਹੋਇਆ ਹੈ। ਪੰਨੂੰ ਨੇ ਕਿਹਾ ਕਿ ਇਸ ਨੂੰ ਸਾਡੀ ਮੁਫ਼ਤ ਕਾਨੂੰਨੀ ਸਲਾਹ ਸਮਝਿਆ ਜਾਏ। 
"ਕਲੀਂਡਸ਼ੇਵ ਸਿੱਖੀ ਸਰੂਪ" ਵਾਲੇ ਗੁਰਪਤਵੰਤ ਸਿੰਘ ਪੰਨੂੰ ਦੀ ਦਿੱਖ ਨੂੰ ਦੇਖ ਕੇ ਕੋਈ ਵੀ ਉਸਨੂੰ ਕੱਟੜ ਸਿੰਘ ਨਹੀਂ ਸਮਝੇਗਾ ਕਿਓਂਕਿ ਖਾੜਕੂਵਾਦ ਦੌਰਾਨ ਕੱਟੜ ਖਾੜਕੂਆਂ ਦੇ ਜਿਹੜੇ ਸਰੂਪ ਸਾਹਮਣੇ ਆਏ ਸਨ ਉਹ ਪੂਰੀ ਤਰਾਂ ਕੱਟੜਤਾ ਵਾਲੇ ਸਨ। ਖੁੱਲੀ ਦਾਹੜੀ, ਲੰਮੇ ਚੋਲੇ ਅਤੇ ਗੋਲ ਪੱਗਾਂ। ਉਹਨਾਂ ਦੀ ਰਹਿਣੀ ਬਹਿਣੀ ਵੀ ਕੱਟੜ ਸਿੰਘਾਂ ਵਾਲੀ ਸੀ।  ਪੰਨੂੰ ਦਾ ਮੌਜੂਦਾ ਕਲੀਂਡਸ਼ੇਵ ਸਰੂਪ ਅਸਲ ਵੀ ਉਹਨਾਂ ਸਿੱਖਾਂ ਅਤੇ ਹਿੰਦੂਆਂ ਤੱਕ ਇੱਕ ਸੁਨੇਹਾ ਵੀ ਪ੍ਰਤੀਤ ਹੁੰਦਾ ਹੈ ਜਿਹੜੇ ਕੱਟੜ ਤਾਂ ਨਹੀਂ ਪਰ ਰਿਫਰੈਂਡਮ-2020 ਵਾਲੀ ਮੁਹਿੰਮ ਦੇ ਕੁਝ ਨ ਕੁਝ ਹਮਦਰਦ ਜ਼ਰੂਰ ਹਨ। ਇਸ ਸਰੂਪ ਨਾਲ ਪੰਨੂ ਅਤੇ ਉਹਨਾਂ ਦੇ ਸਾਥੀ ਪੰਜਾਬ ਦੇ ਸਹਿਜਧਾਰੀਆਂ ਅਤੇ ਕਿਸੇ ਹੱਦ ਤੱਕ ਹਿੰਦੂਆਂ ਨੂੰ ਵੀ ਆਪਣੇ ਜਜ਼ਬਾਤੀ ਕਲਾਵੇ ਵਿੱਚ ਲੈਣ ਦੇ ਇੱਛੁਕ ਪ੍ਰਤੀਤ ਹੁੰਦੇ ਹਨ।
"ਸਿਖਸ ਫੇਰ ਜਸਟਿਸ" ਅਤੇ ਉਹਨਾਂ  ਦੇ ਹਮਦਰਦਾਂ ਨੇ ਆਪਣੇ ਪ੍ਰਚਾਰ ਦਾ ਮੁਖ ਜ਼ਰੀਆ ਬਣਾਇਆ ਹੋਇਆ ਸੋਸ਼ਲ ਮੀਡੀਆ ਨੂੰ ਜਿਸ ਬਾਰੇ ਭਾਰਤ ਸਰਕਾਰ ਨੇ ਸ਼ਾਇਦ ਅਜੇ ਤੱਕ ਕੋਈ ਕਦਮ ਨਹੀਂ ਚੁੱਕਿਆ। ਇਸ ਸਬੰਧੀ ਕਦਮ ਚੁੱਕੇ ਬਿਨਾ ਪਾਬੰਦੀ ਦਾ ਕੋਈ ਬਹੁਤਾ ਅਸਰ ਨਹੀਂ ਹੋਣਾ। ਇਸਦੇ ਨਾਲ ਹੀ ਉਹ ਕੌਮਾਂਤਰੀ ਮੈਚਾਂ ਵਰਗੀਆਂ ਭੀੜ ਭੜੱਕੇ ਦੀਆ ਥਾਂਵਾਂ ਨੂੰ "ਰਿਫਰੈਂਡਮ-2020" ਦੇ ਪ੍ਰਚਾਰ ਪ੍ਰਸਾਰ ਲਈ ਵਰਤਦੇ ਹਨ। ਹੁਣ ਦੇਖਣਾ ਹੈ ਕਿ ਭਾਰਤ ਸਰਕਾਰ ਪਾਬੰਦੀ ਦੇ ਹੁਕਮਾਂ ਮਗਰੋਂ ਸੋਸ਼ਲ ਮੀਡੀਏ ਦੇ ਮੁੱਦੇ 'ਤੇ ਕੀ ਕਦਮ ਚੁੱਕਦੀ ਹੈ। ਨਾਲ ਹੀ ਇਹ ਗੱਲ ਵੀ ਸਾਹਮਣੇ ਆਉਣੀ ਹੈ ਕਿ "ਸਿਖਸ ਫਾਰ ਜਸਟਿਸ" ਅਤੇ ਹੋਰ ਗਰਮਖਿਆਲੀ ਸਿੱਖ ਸੰਗਠਨ ਇਸ ਪਾਬੰਦੀ ਬਾਰੇ ਆਪਣਾ ਕਿ ਪ੍ਰਤੀਕਰਮ ਪ੍ਰਗਟ ਕਰਦੇ ਹਨ।

Tuesday, July 09, 2019

ਲੈਨਿਨ 'ਤੇ ਤਿਆਰ ਪਹਿਲਾ ਪੰਜਾਬੀ ਗੀਤ ਹੋ ਰਿਹੈ 10 ਜੁਲਾਈ ਨੂੰ ਰਿਲੀਜ਼

ਗਾਇਆ ਹੈ ਅੰਗਰੇਜ਼ ਸਿੰਘ ਨੇ ਅਤੇ ਲਿਖਿਆ ਹੈ ਅਜੀਤ ਸਿੰਘ ਨੇ
ਲੁਧਿਆਣਾ: 9 ਜੁਲਾਈ 2019: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਲੈਨਿਨ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ ਬਹੁਤ ਕੁਝ ਕਿਹਾ ਗਿਆ ਹੈ ਪਰ ਪੰਜਾਬੀ ਵਿੱਚ ਉਹ ਸ਼ਾਇਦ ਬਹੁਤ ਹੀ ਘੱਟ ਹੈ। ਗੀਤ ਸੰਗੀਤ ਦੀ ਦੁਨੀਆ ਦੇ ਖੇਤਰ ਵਿੱਚ ਤਾਂ ਸਾਡੀ ਇਹ ਪ੍ਰਾਪਤੀ ਸ਼ਾਇਦ ਬਹੁਤ ਹੀ ਨਿਗੂਣੀ ਜਿਹੀ ਹੋਵੇ। ਹੁਣ ਇੱਕ ਪੰਜਾਬੀ ਗੀਤ ਤਿਆਰ ਹੋਇਆ ਲੈਨਿਨ ਬਾਰੇ ਵਿਸ਼ੇਸ਼ ਤੌਰ 'ਤੇ। ਸੋਸ਼ਲ ਮੀਡੀਆ ਤੇ ਚਰਚਿਤ ਗੀਤ "ਲੈਨਿਨ" ਦੀ ਪ੍ਰੋਮੋਸ਼ਨ ਲਈ ਖੰਨਾ ਦੇ ਵਸਨੀਕ ਪ੍ਰੋ: ਪਾਸ਼ ਔਜਲਾ ਵੱਖ ਵੱਖ ਸ਼ਹਿਰਾਂ 'ਚ ਜਾ ਕੇ ਗੀਤ "ਲੈਨਿਨ" ਤੇ ਆਧਾਰਿਤ ਗੀਤ ਤੋਂ ਜਾਣੂ ਕਰਵਾ ਰਹੇ ਹਨ। ਜੋ ਕਿ 10 ਜੁਲਾਈ ਨੂੰ ਵਿਸ਼ਵ ਪੱਧਰ ਤੇ ਕਾਰਤੂਸ ਪ੍ਰੋਡਕਸ਼ਨ ਯੂਟਿਊਬ ਚੈਨਲ ਤੇ ਰਿਲੀਜ਼ ਹੋਵੇਗਾ। ਇਸ ਗੀਤ ਨੂੰ ਗਾਇਆ ਹੈ ਅੰਗਰੇਜ਼ ਸਿੰਘ ਨੇ ਅਤੇ ਲਿਖਿਆ ਹੈ ਅਜੀਤ ਸਿੰਘ ਗੋਬਿੰਦਗੜੀਆ ਨੇ। ਇਹ ਪੰਜਾਬੀ ਦਾ ਪਹਿਲਾ ਗੀਤ ਹੈ ਜੋ ਲੈਨਿਨ ਦੀ ਜੀਵਨੀ ਤੇ ਸਿਧਾਂਤ ਪੇਸ ਕਰੇਗਾ। ਉਮੀਦ ਕਰਨੀ ਬਣਦੀ ਹੈ ਕਿ ਲੈਨਿਨ ਬਾਰੇ ਇਹ ਸੰਗੀਤਕ ਉਪਰਾਲਾ ਇੱਕ ਸ਼ਾਹਕਾਰ ਸਾਬਿਤ ਹੋਵੇਗਾ।
ਇਸ ਗੀਤ ਦੀ ਤਿਆਰੀ ਪਿੱਛੇ ਜਿੱਥੇ ਲੈਨਿਨ ਦੇ ਫਲਸਫੇ ਨਾਲ ਜਜ਼ਬਾਤੀ ਸਾਂਝ ਵਾਲਾ ਨੁਕਤਾ ਕੰਮ ਕਰਦਾ ਨਜ਼ਰ ਆਉਂਦਾ ਹੈ ਉੱਥੇ ਅੱਜ ਦੇ ਸਮਿਆਂ ਵਿੱਚ ਲੈਨਿਨ ਦੀ ਪ੍ਰਸੰਗਕਤਾ ਵਧਣ
ਵਾਲਾ ਨੁਕਤਾ ਵੀ ਪੂਰੀ ਤਰਾਂ ਕੰਮ ਕਰਦਾ ਮਹਿਸੂਸ ਹੁੰਦਾ ਹੈ। ਅੱਜ ਜਦੋਂ ਖੱਬੀਆਂ ਪਾਰਟੀਆਂ ਇੱਕ ਵਾਰ ਹਾਸ਼ੀਏ ਤੇ ਆਈਆਂ ਲੱਗਦੀਆਂ ਹਨ ਅਤੇ ਆਮ ਲੋਕਾਂ ਦੇ ਨਾਲ ਨਾਲ ਖੱਬੀ ਸੋਚ ਵਿੱਚ ਸਾਰੀ ਸਾਰੀ ਉਮਰ ਸਮਾਜਵਾਦੀ ਫਲਸਫੇ ਨਾਲ ਲੰਘਾਉਣ ਵਾਲਿਆਂ ਵਿੱਚੋਂ ਵੀ ਕਈਆਂ ਨੂੰ ਪੂੰਜੀਵਾਦੀ ਸਿਸਟਮ ਵਾਲੀਆਂ ਪਾਰਟੀਆਂ ਨੇ ਆਪਣੇ ਮਾਇਆ ਜਾਲ ਵਿੱਚ ਮੋਹ ਲਿਆ ਹੈ।ਇਹ ਸਭ ਦੇਖ ਕੇ ਲੱਗਦਾ ਕਿ ਸ਼ਾਇਦ ਖੱਬੀ ਲਹਿਰ ਹੁਣ ਖਤਮ ਹੋਣ ਦੇ ਕਿਨਾਰੇ ਹੈ। ਅਜਿਹੀ ਉਦਾਸ ਸੋਚ ਵਿੱਚ ਵੀ ਲੈਨਿਨਵਾਦ ਭਰੋਸਾ ਦੁਆਉਂਦਾ ਹੈ ਕਿ ਅਸਲ ਵਿੱਚ ਜੋ ਕੁਝ ਵੀ ਵਾਪਰ ਰਿਹਾ ਹੈ ਉਹ ਮਾਰਕਸਵਾਦ-ਲੈਨਿਨਵਾਦ ਦੇ ਫਲਸਫੇ ਮੁਤਾਬਿਕ ਹੀ ਵਾਪਰ ਰਿਹਾ ਹੈ। ਹੋ ਸਕਦਾ ਹੈ ਪਾਰਟੀਆਂ ਫੇਲ੍ਹ ਹੋਈਆਂ ਹਨ ਪਰ ਫਲਸਫਾ ਅਜੇ ਵੀ ਮਜ਼ਬੂਤ ਹੈ।ਖੱਬੀਆਂ ਧਿਰਾਂ ਦੀ ਚੜ੍ਹਤ ਅਤੇ ਅਮਲ ਵਿੱਚ ਜਿਹੜਾ "ਨਿਘਾਰ" ਫਿਲਹਾਲ ਆਇਆ ਲੱਗਦਾ ਹੈ ਉਹ ਅਸਲ ਵਿੱਚ ਉਸ ਚਮਕ ਕਾਰਨ ਹੀ ਹੈ ਜਿਹੜੀ ਚਮਕ ਦੀਵੇ ਦੇ ਬੁਝਣ ਵੇਲੇ ਬੜੀ ਤੇਜ਼ੀ ਨਾਲ ਆਪਣੀ ਚਮਕ ਦਿਖਾਉਂਦੀ ਹੈ ਕਿਓਂਕਿ ਪੂੰਜੀਵਾਦ ਦਾ ਚਿਰਾਗ ਵੀ ਬਸ ਬੁਝਣ ਹੀ ਵਾਲਾ ਹੈ। ਲੋਕਾਂ ਦੀ ਖਰੀਦ ਸ਼ਕਤੀ ਮੁੱਕ ਰਹੀ ਹੈ। ਪੂੰਜਵਾਦੀਆਂ ਦੇ ਆਪਸੀ ਟਕਰਾਓ ਵੀ ਵੱਧ ਰਹੇ ਹਨ। ਆਮ ਲੋਕਾਂ ਦੀ ਸਹਿਣਸ਼ਕਤੀ ਵੀ ਬਸ ਜੁਆਬ ਦੇਣ ਵਾਲੀ ਹੈ। ਇੰਨਕਲਾਬ ਦੀ ਦਸਤਕ ਨੂੰ ਸੁਣੋ। ਉਹ ਬਹੁਤ ਨੇੜੇ ਹੈ। ਲੋਕ ਬਹੁਤ ਜਲਦੀ ਉੱਠ ਖੜੋਣਗੇ ਅਤੇ ਆਪਣੇ ਲੀਡਰਾਂ ਨੂੰ ਦੱਸ ਦੇਣਗੇ ਕਿ ਸਾਨੂੰ ਲੈਨਿਨ ਵਰਗੇ ਲੀਡਰ ਚਾਹੀਦੇ ਹਨ। ਜੇ ਤੁਸੀਂ ਉਸਦੇ ਰਾਹਾਂ 'ਤੇ ਨਹੀਂ ਚੱਲ ਸਕਦੇ ਤਾਂ ਲਾਂਭੇ ਹੋ ਜਾਓ। ਰਸਤਾ ਖਾਲੀ ਕਰ ਦਿਓ। ਇਨਕਲਾਬ ਨੂੰ ਹੁਣ ਨਾ ਤਾਂ ਕੋਈ ਪੂੰਜੀਵਾਦੀ ਸ਼ਕਤੀ ਰੋਕ ਸਕੇਗੀ ਅਤੇ ਨਾ ਹੀ ਇਸਦੇ ਹੋਰ ਦੁਸ਼ਮਣ। ਉਹ ਆ ਕੇ ਹੀ ਰਹੇਗਾ। ਉੱਠੋ ਉਸਦੀ ਸੁਰ ਨਾਲ ਸੁਰ ਮਿਲਾਓ। ਜਿਥੋਂ ਤੱਕ ਖੱਬੀ ਲਹਿਰ ਵਿੱਚ ਆਈਆਂ ਕਮਜ਼ੋਰੀਆਂ ਅਤੇ ਕਮੀਆਂ ਦੀ ਗੱਲ ਹੈ ਉਸ ਬਾਰੇ ਜਨਾਬ ਕੈਫ਼ੀ ਆਜ਼ਮੀ ਸਾਹਿਬ ਨੇ ਬਹੁਤ ਪਹਿਲਾ ਹੀ ਬੜੇ ਦਰਦ ਨਾਲ ਲੈਨਿਨ ਨੂੰ ਹੀ ਸੰਬੋਧਨ ਕਰਦਿਆਂ ਆਖਿਆ ਸੀ:
ਹਾਦਸਾ ਕਿਤਨਾ ਕੜਾ ਹੈ ਕਿ ਸਰ-ਏ-ਮੰਜ਼ਿਲੇ ਸ਼ੋਂਕ,
ਕਾਫ਼ਿਲਾ ਚੰਦ ਗਿਰੋਹੋਂ ਮੈਂ ਬੰਟਾ ਜਾਤਾ ਹੈ;
ਏਕ ਪੱਥਰ ਸੇ ਤਰਾਸ਼ੀ ਥੀ ਜੋ ਤੁਮਨੇ ਦੀਵਾਰ,
ਇੱਕ ਖਤਰਨਾਕ ਸ਼ਿਗਾਫ ਉਸਮੇਂ ਨਜ਼ਰ ਆਤਾ ਹੈ।
ਲੀਡਰਸ਼ਿਪ ਵੱਲ ਇਸ਼ਾਰਾ ਕਰਦਿਆਂ ਕੈਫ਼ੀ ਸਾਹਿਬ ਨੇ ਬੜੇ ਸਪਸ਼ਟ ਸ਼ਬਦਾਂ ਵਿੱਚ ਆਖਿਆ ਸੀ:
ਰੂਹੇਂ ਆਵਾਰਾ ਹੈਂ ਦੇ ਦੋ ਇਨ੍ਹੇਂ ਪੈਕਰ ਅਪਨਾ,
ਭਰ ਦੋ ਹਰ ਪਾਰਾ-ਏ-ਫੌਲਾਦ ਮੈਂ ਜੌਹਰ ਅਪਨਾ,
ਰਹਿਨੁਮਾ ਫਿਰਤੇ ਹੈਂ ਯਾ ਫਿਰਤੀ ਹੈਂ ਬੇਸਰ ਲਾਸ਼ੇਂ ?
ਰੱਖ ਦੋ ਹਰ ਅਕੜੀ ਹੁਈ ਲਾਸ਼ ਪੇ ਤੁਮ ਸਰ ਅਪਨਾ। 
ਅਜਿਹੇ ਹਾਲਾਤ ਵਿੱਚ ਲੈਨਿਨ ਬਾਰੇ ਗੀਤ ਦਾ ਲਿਖਿਆ ਜਾਣਾ ਅਤੇ ਉਸਨੂੰ ਸੰਗੀਤਕ ਅੰਦਾਜ਼ ਵਿੱਚ ਲਿਆਂਦਾ ਜਾਣਾ ਇੱਕ ਸੰਕੇਤ ਹੈ ਕਿ ਆਮ ਲੋਕਾਂ ਦੇ ਦਿਲਾਂ ਵਿੱਚ ਬੈਠੇ ਲੈਨਿਨ ਨੇ ਕੈਫ਼ੀ ਸਾਹਿਬ ਦੀ ਦਰਦ ਭਰੀ ਆਵਾਜ਼ ਸੁਣ ਲਈ ਹੈ। ਲੀਡਰ ਭਾਵੇਂ ਭੁੱਲ ਜਾਣ ਪਰ ਆਮ ਲੋਕ ਅਤੇ ਖੱਬਾ ਕੇਡਰ ਲੈਨਿਨ ਨੂੰ ਨਹੀਂ ਭੁੱਲੇਗਾ।