Showing posts with label GCG. Show all posts
Showing posts with label GCG. Show all posts

Thursday, November 17, 2022

GCG ਕਨਵੋਕੇਸ਼ਨ ਵਿੱਚ ਪੁੱਜੇ ਸੰਸਦ ਮੈਂਬਰ ਸੰਜੀਵ ਅਰੋੜਾ

Thursday 17th November 2022 at 09:54 AM

ਕਾਲਜ ਲਈ 50 ਲੱਖ ਰੁਪਏ ਦੀ ਗ੍ਰਾਂਟ ਰਾਸ਼ੀ ਦਾ ਐਲਾਨ ਕੀਤਾ


ਲੁਧਿਆਣਾ: 16 ਨਵੰਬਰ, 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ):: 

ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਲੁਧਿਆਣਾ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਵਿਖੇ ਸਾਲਾਨਾ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਕਾਲਜ ਦੇ ਸ਼ਾਨਦਾਰ ਮਿਆਰ ਨੂੰ ਬਰਕਰਾਰ ਰੱਖਣ ਲਈ ਪ੍ਰਿੰਸੀਪਲ ਸੁਮਨ ਲਤਾ ਨੂੰ ਵਧਾਈ ਦਿੱਤੀ। ਇਸ ਮੌਕੇ ਨਵੀਆਂ ਪੁਰਾਣੀਆਂ ਵਿਦਿਆਰਥਣਾਂ ਦੇ ਜੋਸ਼ੋ ਖਰੋਸ਼ ਦਾ ਰੰਗ ਛਾਇਆ ਰਿਹਾ। ਇੱਕ ਵਿਦਿਆਰਥਣ ਬਾਕਾਇਦਾ ਵੀਲ ਚੇਅਰ 'ਤੇ ਆਪਣੀ ਡਿਗਰੀ ਲੈਣ ਲਈ ਪੁੱਜੀ। ਮੁਖ ਮਹਿਮਾਨ ਸੰਜੀਵ ਅਰੋੜਾ ਅਤੇ ਹੋਰਾਂ ਬਾਕਾਇਦਾ ਮੰਚ ਤੋਂ ਹੇਠਾਂ ਉਤਰ ਕੇ ਉਸ ਨੂੰ ਡਿਗਰੀ ਵੀ ਪ੍ਰਦਾਨ ਕੀਤੀ ਅਤੇ ਇਸ ਹਿੰਮਤ ਭਰੀ ਪ੍ਰਾਪਤੀ ਲਈ ਸ਼ਾਬਾਸ਼ੀ ਵੀ ਦਿੱਤੀ। ਕਨਵੋਕੇਸ਼ਨ ਦੇ ਮੁਖ ਮਹਿਮਾਨ ਵੱਜੋਂ ਸ਼੍ਰੀ ਅਰੋੜਾ ਨੇ  766 ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ। ਉਹਨਾਂ ਦੇ ਨਾਲ ਇਸ ਮੌਕੇ ਸੀਆਈਆਈ ਪੰਜਾਬ ਦੇ ਚੇਅਰਮੈਨ ਅਮਿਤ ਥਾਪਰ ਵਿਸ਼ੇਸ਼ ਮਹਿਮਾਨ ਵੱਜੋਂ ਮੌਜੂਦ ਰਹੇ। 

ਐਮ ਪੀ ਸ਼੍ਰੀ ਅਰੋੜਾ ਨੇ ਡਿਗਰੀ ਧਾਰਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇੱਕ ਚੰਗੇ ਰਾਸ਼ਟਰ ਦੇ ਨਿਰਮਾਣ ਲਈ ਮਹਿਲਾ ਸਸ਼ਕਤੀਕਰਨ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇੱਕ ਪੜ੍ਹੀ-ਲਿਖੀ ਔਰਤ ਦੇਸ਼ ਦੇ ਭਵਿੱਖ ਦੇ ਬੱਚਿਆਂ ਨੂੰ ਉਭਾਰਨ ਵਿੱਚ ਹਮੇਸ਼ਾ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਡਿਗਰੀ ਧਾਰਕਾਂ ਨੂੰ ਕਿਹਾ ਕਿ ਉਹ ਵਿਆਹ ਤੋਂ ਬਾਅਦ ਵੀ ਸਿਰਫ਼ ਘਰੇਲੂ ਔਰਤ ਨਾ ਬਣਨ ਸਗੋਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰਨ ਅਤੇ ਆਪਣੀ ਪੜ੍ਹਾਈ ਦਾ ਪੂਰਾ ਲਾਭ ਉਠਾਉਣ।

ਸੰਸਦ ਮੈਂਬਰ ਅਰੋੜਾ ਨੇ ਡਿਗਰੀ ਧਾਰਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੱਚਮੁੱਚ ਚੰਗੀ ਗੱਲ ਹੈ ਕਿ ਸਾਰੇ ਵਿਦਿਆਰਥੀ ਆਪਣੇ ਚਿਹਰੇ 'ਤੇ ਮੁਸਕਾਨ ਲੈ ਕੇ ਡਿਗਰੀ ਪ੍ਰਾਪਤ ਕਰਨ ਲਈ ਪਹੁੰਚੇ। ਉਨ੍ਹਾਂ ਕਾਲਜ ਵੱਲੋਂ ਲੜਕੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਇਹ ਕਾਲਜ ਸਿਰਫ਼ 25 ਲੜਕੀਆਂ ਨਾਲ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਸਥਿਤੀ ਬਦਲ ਗਈ ਹੈ ਕਿਉਂਕਿ ਵੱਧ ਤੋਂ ਵੱਧ ਲੜਕੀਆਂ ਸਿੱਖਿਆ ਪ੍ਰਾਪਤ ਕਰਨਾ ਚਾਹੁੰਦੀਆਂ ਹਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਵਿਦਿਆਰਥੀਆਂ ਦੀ ਗਿਣਤੀ 3000 ਹੋ ਗਈ ਹੈ। ਉਨ੍ਹਾਂ ਕਿਹਾ ਕਿ ਅੰਕ ਇੰਨੇ ਮਹੱਤਵਪੂਰਨ ਨਹੀਂ ਹਨ ਪਰ ਤੁਸੀਂ ਜੀਵਨ ਵਿੱਚ ਜੋ ਨਿਸ਼ਾਨ ਬਣਾਉਂਦੇ ਹੋ, ਉਹ ਜ਼ਿਆਦਾ ਸਾਰਥਕ ਹੈ। ਉਹਨਾਂ ਸੁਪਨਿਆਂ ਨੂੰ ਸਾਕਾਰ ਕਰਨ  ਅਤੇ ਹਿੰਮਤ ਪ੍ਰਤੀ ਵੀ  ਚੇਤੇ ਕਰਾਇਆ। ਉਹਨਾਂ ਕਿਹਾ ਕਿ ਸੁਪਨਿਆਂ ਨੂੰ ਮਰਨ ਨਾ ਦਿਓ। ਇਹ ਵੀ ਨਾ ਦੇਖੋ ਕਿ ਕੌਣ ਕੀ ਕਰ ਰਿਹਾ ਹੈ ਅਤੇ ਕੀਈ ਨਹੀਂ ਕਰ ਰਿਹਾ ਤੁਸੀਂ ਬਸ ਆਪਣੇ ਨਿਸ਼ਾਨੇ ਪ੍ਰਤੀ ਸਮਰਪਿਤ ਰਹੋ। 

ਕੈਨੇਡਾ ਜਾਂ ਦੇ ਰੁਝਾਣ ਵਿੱਚ ਹੋ ਰਹੇ ਵਾਧੇ ਦੀ ਗੱਲ ਕਰਦਿਆਂ ਉਨ੍ਹਾਂ ਡਿਗਰੀ ਧਾਰਕਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਜ਼ਿੰਦਗੀ ਵਿੱਚ ਦੂਜਿਆਂ ਦੇ ਪਿੱਛੇ ਨਾ ਚੱਲਣ ਅਤੇ ਵਿਦੇਸ਼ ਵਿੱਚ ਵਸਣ ਦਾ ਫੈਸਲਾ ਕਰਨ ਤੋਂ ਪਹਿਲਾਂ ਸੋਚਣ। ਉਨ੍ਹਾਂ ਕਿਹਾ ਕਿ ਹੁਣ ਸਥਿਤੀ ਬਦਲ ਗਈ ਹੈ ਅਤੇ ਵਿਦੇਸ਼ਾਂ ਤੋਂ ਲੋਕ ਵਾਪਸ ਆਪਣੀ ਮਾਤ ਭੂਮੀ ਪਰਤ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਇੱਥੇ ਬਿਹਤਰ ਮੌਕੇ ਮਿਲ ਰਹੇ ਹਨ। ਨਕਸ਼ਾ ਬਦਲ ਰਿਹਾ ਹੈ। ਹਾਲਾਤ ਬਦਲ ਰਹੇ ਹਨ। ਲੋਕ ਮੁੜ ਭਾਰਤ ਨੂੰ ਤਰਜੀਹ ਦੇ ਰਹੇ ਹਨ। 

ਉਨ੍ਹਾਂ ਵਿਦਿਆਰਥੀਆਂ ਨੂੰ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਨ ਦੇ ਸੁਧਾਰ ਅਤੇ ਸੁਰੱਖਿਆ ਲਈ ਕੰਮ ਕਰਨ ਦੀ ਸਲਾਹ ਵੀ ਦਿੱਤੀ। ਜ਼ਿਕਰਯੋਗ ਹੈ ਕਿ ਮੰਚ ਵੱਲ ਵਧਦੀਆਂ ਉਹਨਾਂ ਰਸਤੇ ਵਿੱਚ ਸਾਰੇ ਸਟਾਫ ਦੇ ਨਾਲ ਮੁਲਾਕਾਤ ਵੀ ਕੀਤੀ। ਇਸ ਮੌਕੇ ਉਹਨਾਂ ਵਾਤਾਵਰਨ ਦੀ ਪੜ੍ਹਾਈ ਕਰਾਉਣ ਵਾਲੇ ਪ੍ਰੋਫੈਸਰ ਅੰਮ੍ਰਿਤਪਾਲ ਸਿੰਘ ਨਾਲ ਉਚੇਚੇ ਤੌਰ ਤੇ ਖੜੋ ਕੇ ਵਾਤਾਵਰਣ ਦੀ ਸਾਂਭ ਸੰਭਾਲ ਬਾਰੇ ਚਰਚਾ ਕੀਤੀ। 

ਇਸ ਮੌਕੇ ਵਿਸ਼ੇਸ਼ ਮਹਿਮਾਨ ਅਮਿਤ ਥਾਪਰ ਅਤੇ ਪ੍ਰਿੰਸੀਪਲ ਸੁਮਨਲਤਾ ਨੇ ਮੈਂਬਰ ਪਾਰਲੀਮੈਂਟ ਸ਼੍ਰੀ ਅਰੋੜਾ ਦੀ ਨਿਮਰਤਾ ਅਤੇ ਕੈਂਸਰ ਚੈਰੀਟੇਬਲ ਟਰੱਸਟ ਦੇ ਰੂਪ ਵਿੱਚ ਕੀਤੇ ਜਾ ਰਹੇ ਚੈਰਿਟੀ ਕੰਮਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ।

ਸ਼੍ਰੀ ਅਰੋੜਾ ਨੇ ਕਾਲਜ ਪ੍ਰਿੰਸੀਪਲ ਸੁਮਨ ਲਤਾ ਅਤੇ ਸਟਾਫ਼ ਦੀਆਂ ਆਸਾਂ ਉੱਮੀਦਾਂਬ 'ਤੇ  ਉਤਰਦਿਆਂ ਐਮ.ਪੀ.ਐਲ.ਏ.ਡੀ ਫੰਡ ਵਿੱਚੋਂ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਰਕਮ ਵਿੱਚੋਂ 25 ਲੱਖ ਰੁਪਏ ਇਸੀ ਵਿਤਤੀ ਸਾਲ ਵਿੱਚ ਅਦਾ ਕਰ ਦਿੱਤੇ ਜਾਣਗੇ ਅਤੇ ਬਾਕੀ ਦੇ 25 ਲੱਖ ਰੁਪਏ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਸਾਲ ਵਿੱਚ ਅਦਾ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਗਰਾਂਟ ਕਾਲਜ ਦੇ ਸਮੁੱਚੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਚਾਲੂ ਅਤੇ ਅਗਲੇ ਵਿੱਤੀ ਸਾਲ ਦੌਰਾਨ ਦੋ ਕਿਸ਼ਤਾਂ ਵਿੱਚ ਬਰਾਬਰ ਵੰਡੀ ਜਾਵੇਗੀ।

ਇਸ ਮੌਕੇ ਕਨਵੋਕੇਸ਼ਨ ਦੇ ਮੁੱਖ ਮਹਿਮਾਨ ਅਤੇ ਸੀ.ਆਈ.ਆਈ ਪੰਜਾਬ ਦੇ ਚੇਅਰਮੈਨ ਅਮਿਤ ਥਾਪਰ ਨੇ ਅਰੋੜਾ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਰੋੜਾ ਧਰਤੀ ਨਾਲ ਜੁੜੇ ਹੋਏ ਹਨ ਅਤੇ ਨਿਮਰ ਸ਼ਖ਼ਸੀਅਤ ਦੇ ਮਾਲਕ ਹਨ।

ਇਸ ਮੌਕੇ ਹਰ ਕਿਸੇ ਨੇ ਸ਼੍ਰੀ ਅਰੋੜਾ ਦੀ ਨਿਮਰਤਾ ਦੇਖੀ ਜਦੋਂ ਉਹ ਵ੍ਹੀਲਚੇਅਰ ਵਾਲੀ ਵਿਦਿਆਰਥਣ ਉਰਵਸ਼ੀ ਸ਼ਰਮਾ ਨੂੰ ਡਿਗਰੀ ਸੌਂਪਣ ਲਈ ਸਟੇਜ ਤੋਂ ਹੇਠਾਂ ਆਏ। ਇਸ ਮੌਕੇ ਕਾਲਜ ਦੀ ਵਾਈਸ ਪ੍ਰਿੰਸੀਪਲ ਗੁਰਜਿੰਦਰ ਕੌਰ ਅਤੇ ਰਜਿਸਟਰਾਰ ਡਾ: ਸ਼ਰਨਜੀਤ ਕੌਰ ਪਰਮਾਰ ਨੇ ਵੀ ਸੰਬੋਧਨ ਕੀਤਾ।

ਕਾਲਜ ਦੀਆਂ ਵਿਦਿਆਰਥਣਾਂ ਦਾ ਗੀਤ-ਸੰਗੀਤ ਅਤੇ ਗਾਇਨ ਵੀ ਯਾਦਗਾਰਿਉ ਰਿਹਾ। ਖਾਸ ਕਰ--ਰਸਮ-ਏ-ਉਲਫ਼ਤ ਕੋ ਨਿਭਾਏਂ ਤੋਂ ਨਿਭਾਏਂ ਕੈਸੇ!

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Friday, June 10, 2022

ਹਰ ਰੋਜ਼ ਹਿੰਮਤ ਅਤੇ ਉਤਸ਼ਾਹ ਦੀ ਅਲਖ ਜਗਾਉਂਦਾ ਹੈ FM Gold

10th June 2022 at 3:44 PM

 ਐਫ ਐਮ ਗੋਲਡ ਲੁਧਿਆਣਾ ਨੇ ਕਰਾਇਆ ਜੀਸੀਜੀ ਵਿਚ ਟੈਲੈਂਟ ਹੰਟ 

ਲੁਧਿਆਣਾ:10 ਜੂਨ 2022: (ਕਾਰਤਿਕਾ ਸਿੰਘ//ਸਾਹਿਤ ਸਕਰੀਨ)::

ਪ੍ਰੋਗਰਾਮ ਪੇਸ਼ ਕਰਦਿਆਂ ਅਨਾਊਂਸਰ ਰਿਨੀ ਸ਼ਰਮਾ-ਫਾਈਲ ਫੋਟੋ

ਐਫ ਐਮ ਗੋਲਡ ਦੀ ਸਥਾਪਨਾ ਮੈਨੂੰ ਅੱਜ ਵੀ ਯਾਦ ਹੈ। ਐਮ ਪੀ ਮੁਨੀਸ਼ ਤਿਵਾੜੀ ਦੇ ਜਤਨਾਂ ਨਾਲ ਲੁਧਿਆਣਾ ਦਾ ਇਹ ਪਹਿਲਾ ਰੇਡੀਓ ਸਟੇਸ਼ਨ ਟਰਾਂਸਪੋਰਟ ਨਗਰ ਦੀ ਟੈਲੀਫੋਨ ਵਾਲੀ ਐਕਸਚੇਂਜ ਦੀ ਬਿਲਡਿੰਗ ਵਿਚ ਸ਼ੁਰੂ ਹੋ ਗਿਆ ਸੀ। ਇਹ ਗੋਲਡ ਐਫ ਐਮ ਦਾ ਪੰਜਵਾਂ ਰੇਡੀਓ ਸਟੇਸ਼ਨ ਸੀ ਜਿਸਦੀ ਫ਼੍ਰੀਕੁਇੰਸੀ of 100.1 MHz ਸੀ। 

ਭਾਵੇਂ ਇਹ ਲਾਂਚਿੰਗ ਕਾਹਲੀ ਵਾਲੇ ਮਾਹੌਲ ਨਾਲ ਹੋਈ ਸੀ ਪਰ ਜੇ ਕਰ ਉਦੋਂ ਰੁਕ ਜਾਂਦੀ ਤਾਂ ਸ਼ਾਇਦ ਹੁਣ ਤੱਕ ਵੀ ਰੁਕੀ ਹੀ ਰਹਿੰਦੀ। ਜਦੇ ਜਾਂ ਕਦੇ ਵਾਲਾ ਹਿਸਾਬ ਹੋ ਜਾਣਾ ਸੀ। ਇਸ ਲਈ ਇਸ ਲਾਂਚਿੰਗ ਦਾ ਸਿਹਰਾ ਮਨੀਸ਼ ਤਿਵਾੜੀ ਹੁਰਾਂ ਨੂੰ ਜਾਂਦਾ ਹੀ ਹੈ। 

ਉਸ ਵੇਲ ਮੁਢਲੇ ਸਟਾਫ ਵਿਚ ਗੁਰਮੁਖ ਜਿਹੇ ਸੱਜਣ ਸੁਖਦੇਵ ਸਿੰਘ ਹੋਇਆ ਕਰਦੇ ਸਨ ਜਿਹੜੇ ਦਾੜ੍ਹੀ ਖੋਹਲ ਕੇ ਰੱਖਦੇ ਸਨ। ਜਲਦੀ ਹੀ ਜਦੋਂ ਮੁਢਲੇ ਸਟਾਫ ਵਿਚ ਹੋਰ ਵਾਧਾ ਹੋਇਆ ਤਾਂ ਜਲੰਧਰ ਤੋਂ ਨਵਦੀਪ ਸਿੰਘ ਹੁਰਾਂ ਨੇ ਚਾਰਜ ਸੰਭਾਲਿਆ। ਉਹਨਾਂ ਨਾਲ ਆਕਾਸ਼ਵਾਣੀ ਜਲੰਧਰ ਦਾ ਅਨਮੋਲ ਤਜਰਬਾ ਵੀ ਸੀ।

 

ਮੇਰਾ ਮਨ ਉਦੋਂ ਬੇਹੱਦ ਉਦਾਸ ਸੀ ਕਿਓਂਕਿ ਮੇਰੀ ਮਮਾ ਦਾ ਦੇਹਾਂਤ ਇੱਕ ਮਹੀਨਾ ਪਹਿਲਾ 10 ਜੁਲਾਈ ਨੂੰ ਹੋ ਕੇ ਹਟਿਆ ਸੀ। ਹਾਲਾਂਕਿ ਮੈਨੂੰ ਅੱਜ ਵੀ ਲੱਗਦਾ ਹੈ ਕਿ ਮੇਰੀ ਮਾਂ ਅੱਜ ਵੀ ਮੇਰੇ ਨਾਲ ਹੈ। ਉਹ ਸਿਰਫ ਜਿਸਮਾਨੀ ਤੌਰ ਤੇ ਹੀ ਦੂਰ ਚਲੀ ਗਈ। ਫਿਰ ਵੀ ਉਸ ਵਿਛੋੜੇ ਕਾਰਨ ਕੁਝ ਵੀ ਚੰਗਾ ਨਹੀਂ ਸੀ ਲੱਗਦਾ। ਮਨ ਹਰ ਪਾਸਿਓਂ ਉਚਾਟ ਜਿਹਾ ਸੀ ਪਰ ਇਸ ਰੇਡੀਓ ਸਟੇਸ਼ਨ ਦੀ ਸਥਾਪਨਾ ਵਾਲੀ ਖਬਰ ਨੇ ਮੈਨੂੰ ਉਤਸ਼ਾਹ ਦਿੱਤਾ। ਇੱਕ ਨਵੀਂ ਹਿੰਮਤ ਆਈ। ਮੈਂ ਗਮ ਵਾਲਾ ਮਾਹੌਲ ਛੱਡ ਕੇ ਬਾਹਰ ਦੀ ਦੁਨੀਆ ਵਿਚ ਕਦਮ ਰੱਖਿਆ। ਇਸ ਰੇਡੀਓ ਨੇ ਪਤਾ ਨਹੀਂ ਉਦੋਂ ਕਿੰਨਿਆਂ ਹੋਰਾਂ ਨੂੰ ਵੀ ਨਵੀਂ ਹਿੰਮਤ ਦਿੱਤੀ ਹੋਵੇਗੀ। 


ਉਦੋਂ ਤੋਂ ਲੈ ਕੇ ਹੁਣ ਤੱਕ ਐਫ ਐਮ ਗੋਲਡ ਨੇ ਆਪਣੀ ਆਵਾਜ਼ ਦੀ ਦੁਨੀਆ ਰਾਹੀਂ ਲੁਧਿਆਣਾ ਦੇ ਉਹ ਨੈਣ ਨਕਸ਼ ਦਿਖਾਏ ਜਿਹੜੇ ਬਹੁਤਿਆਂ ਲਈ ਪਹਿਲਾਂ ਨਾ ਦੇਖੇ ਵਰਗੇ ਹੀ ਸਨ। ਇਸ ਐਫ ਐਮ ਗੋਲਡ ਨੇ ਲੁਧਿਆਣਾ ਦੀਆਂ ਉਹਨਾਂ ਸ਼ਖਸੀਅਤਾਂ ਨਾਲ ਮਿਲਵਾਇਆ ਜਿਹਨਾਂ ਨੂੰ ਮਿਲ ਕੇ ਲੱਗਿਆ ਕਿ ਅੱਜ ਪਹਿਲੀ ਵਾਰ ਇਹਨਾਂ ਨਾਲ ਜਾਣ ਪਛਾਣ ਹੋਈ ਹੈ। ਪ੍ਰਸਿੱਧ ਪੱਤਰਕਾਰ ਰੀਤੂ ਕਲਸੀ ਅਤੇ ਨਵਰਾਹੀ ਨੇ ਇਸ ਦੇ ਪ੍ਰੋਗਰਾਮਾਂ ਨੂੰ ਬੁਲੰਦੀਆਂ ਤੇ ਪਹੁੰਚਾਉਣ ਵਿਚ ਆਪਣਾ ਯੋਗਦਾਨ ਦਿੱਤਾ। 

ਲੁਧਿਆਣਾ ਦੇ ਭਾਰਤ ਨਗਰ ਚੌਂਕ ਨੇੜੇ ਸਥਿਤ ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਅੱਜ ਦਾ ਦਿਨ ਯਾਦਗਾਰੀ ਰਿਹਾ। ਅੱਜ ਇਸ ਕਾਲਜ ਵਿੱਚ ਐਫ ਐਮ ਗੋਲਡ ਰੇਡੀਓ ਦੀ ਟੀਮ ਬਾਕਾਇਦਾ ਟੈਲੈਂਟ ਹੰਟ ਲਈ ਆਈ ਹੋਈ ਸੀ। ਪ੍ਰਸਾਰ ਭਾਰਤੀ ਆਲ ਇੰਡੀਆ ਰੇਡੀਓ ਦੇ ਐਫ ਐਮ ਗੋਲਡ ਦੀ ਟੀਮ ਵੱਲੋਂ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸੰਬੰਧ ਵਿੱਚ ਇੱਕ ਨਵੇਂ ਰੇਡੀਓ ਪ੍ਰੋਗਰਾਮ "ਆਜ਼ਾਦੀ ਕਾ ਮਹੋਤਸਵ" ਤਹਿਤ ਇੱਕ ਟੈਲੈਂਟ ਹੰਟ ਕਰਵਾਇਆ ਗਿਆ।


ਇਸ ਪ੍ਰੋਗਰਾਮ ਦਾ ਸੰਚਾਲਨ ਅਤੇ ਜੱਜਮੈਂਟ ਆਲ ਇੰਡੀਆ ਰੇਡੀਓ ਐਫ ਐਮ ਲੁਧਿਆਣਾ ਦੇ ਪ੍ਰੋਗਰਾਮ ਹੈਡ ਸ਼੍ਰੀ ਨਵਦੀਪ ਸਿੰਘ ਨੇ ਕੀਤੀ। ਐਫ ਐਮ ਰੇਡੀਓ ਦੀ ਟੀਮ ਵਿਚ ਸ਼੍ਰੀ ਨਵਦੀਪ ਦੇ ਨਾਲ ਸ਼੍ਰੀ ਮਹਿੰਦਰ ਮੋਹਨ ਸ਼ਰਮਾ ਅਤੇ ਆਰ ਜੇ ਪ੍ਰੀਤਿ ਸ਼ਰਮਾ ਸ਼ਾਮਿਲ ਸਨ। ਇਸ üਪ੍ਰੋਗਰਾਮ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਦਾ ਵੱਖ ਵੱਖ ਵਿਸ਼ਿਆਂ ਤੇ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਇਸ ਭਾਸ਼ਣ ਮੁਕਾਬਲੇ ਵਿਚ 29 ਵਿਦਿਆਰਥਣਾਂ ਨੇ ਹਿੱਸਾ ਲਿਆ। ਇਹਨਾਂ ਮੁਕਾਬਲਿਆਂ ਵਿਚ ਮਨਵੀਰ ਕੌਰ ਬੀ ਏ ਭਾਗ ਦੂਜਾ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਜੇਤੂ ਵਿਦਿਆਰਥਣ ਨੂੰ ਐਫ ਐਮ ਰੇਡੀਓ ਤੋਂ ਐਂਕਰ ਵੱਜੋਂ ਇੱਕ ਸਪੈਸ਼ਲ ਪ੍ਰੋਗਰਾਮ ਰਿਕਾਰਡ ਕਰ ਦਾ ਮੌਕਾ ਦਿੱਤਾ ਜਾਵੇਗਾ।


ਇਸ ਮੌਕੇ ਸ਼੍ਰੀ ਨਵਦੀਪ ਸਿੰਘ ਨੇ ਕਿਹਾ ਕਿ ਇਸ ਮੁਕਾਬਲੇ ਵਿਚ ਭਾਗ ਲੈਣ ਵਾਲਿਆਂ ਕੁਝ ਹੋਰ ਵਿਦਿਆਰਥਣਾਂ ਨੂੰ ਵੀ ਸਮੇਂ ਸਮੇਂ 'ਤੇ ਰਿਕਾਰਡਿੰਗ ਦਾ ਮੌਕਾ ਦਿੱਤਾ ਜਾਵੇਗਾ। ਸਰਦਾਰ ਬਲਦੇਵ ਸਿੰਘ ਵਾਈਸ ਪ੍ਰਿੰਸੀਪਲ, ਡਾਕਟਰ ਮਾਧਵੀ ਵਸ਼ਿਸ਼ਠ, ਯੂਥ ਕੋਆਰਡੀਨੇਟਰ ਵੀ ਇਸ ਮੌਕੇ ਹਾਜ਼ਰ ਰਹੇ। ਸਰਦਾਰ ਬਲਦੇਵ ਸਿੰਘ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਭਾਗ ਲੈਣ ਵਾਲਿਆਂ ਵਿਦਿਆਰਥਣਾਂ ਦਾ ਹੌਂਸਲਾ ਵੀ ਵਧਾਇਆ। ਅੰਤ ਵਿਚ ਸ਼੍ਰੀਮਤੀ ਇੰਦਰਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। 

Wednesday, March 23, 2022

GCG ਲੁਧਿਆਣਾ ਵਿੱਚ ਮੌਕ ਐਮਰਜੈਂਸੀ ਇਵੈਂਟ

Wednesday 23 March 2022 at 08:47 AM

ਸਰਵੋਤਮ ਡੈਲੀਗੇਟ ਸਮਰਿਧੀ ਕਪਿਲਾ ਨੂੰ ਐਲਾਨਿਆ ਗਿਆ 

ਲੁਧਿਆਣਾ: 23 ਮਾਰਚ 2022: (ਐਜੂਕੇਸ਼ਨ ਸਕਰੀਨ ਬਿਊਰੋ):: 

ਲੁਧਿਆਣਾ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਦੀਆਂ ਵਿਦਿਆਰਥਣਾਂ ਨੇ 22 ਮਾਰਚ 2022 ਨੂੰ ਲੋਕ ਪ੍ਰਸ਼ਾਸਨ ਵਿਭਾਗ ਦੁਆਰਾ ਆਯੋਜਿਤ ਮੌਕ ਐਮਰਜੈਂਸੀ ਪ੍ਰਧਾਨ ਮੰਤਰੀ ਮੀਟਿੰਗ ਵਿੱਚ ਹਿੱਸਾ ਲਿਆ। ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ, ਵਾਈਸ ਪ੍ਰਿੰਸੀਪਲ ਸ਼੍ਰੀਮਤੀ ਕਿਰਪਾਲ ਕੌਰ, ਵਿਭਾਗ ਮੁੱਖੀ ਸ਼੍ਰੀਮਤੀ ਬਲਜੀਤ ਕੌਰ ਦੀ ਅਤੇ ਸਹਾਇਕ ਪ੍ਰੋਫੈਸਰ ਸ਼੍ਰੀ ਦਿਨੇਸ਼ ਸ਼ਾਰਦਾ ਦੀ ਅਗਵਾਈ ਅੰਦਰ ਕਰਵਾਈ ਇਸ ਕਾਨਫਰੰਸ ਦਾ ਏਜੰਡਾ ਰੂਸ-ਯੂਕਰੇਨੀ ਯੁੱਧ ਦੇ ਵਿਸ਼ੇਸ਼ ਸੰਦਰਭ ਦੇ ਨਾਲ ਅੰਤਰਰਾਸ਼ਟਰੀ ਸਬੰਧਾਂ ਵਿੱਚ ਭਾਰਤ ਦਾ ਰਾਸ਼ਟਰੀ ਹਿੱਤ ਸੀ। ਜਪਨੀਤ ਕੌਰ ਅਤੇ ਹਰਸਿਮਰ ਕੌਰ ਨੇ ਕ੍ਰਮਵਾਰ ਸੰਚਾਲਕ ਅਤੇ ਉਪ ਸੰਚਾਲਕ ਵਜੋਂ ਸੇਵਾ ਨਿਭਾਈ।  ਸਰਵੋਤਮ ਡੈਲੀਗੇਟ ਸਮਰਿਧੀ ਕਪਿਲਾ ਨੂੰ, ਹਾਈ ਕਮੈਂਡੇਸ਼ਨ ਰਿਚਾ ਡੈਮ ਅਤੇ ਸਿਮਰਪ੍ਰੀਤ ਕੌਰ ਨੂੰ , ਸਵਾਤੀ ਮਲਹੋਤਰਾ , ਰਿਸ਼ਿਕਾ ਕ੍ਰਿਤੀ ਅਤੇ ਗੁਰਲੀਨ ਕੌਰ ਨੂੰ ਸਪੈਸ਼ਲ ਮੈਂਸ਼ਨ ਨਾਲ ਸਨਮਾਨਿਤ ਕੀਤਾ ਗਿਆ । ਇਹ ਇੱਕ ਇੰਟਰਐਕਟਿਵ ਅਤੇ ਜਾਣਕਾਰੀ ਭਰਪੂਰ ਸੈਸ਼ਨ ਸੀ ਕਿਉਂਕਿ ਡੈਲੀਗੇਟਾਂ/ਵਿਦਿਆਰਥਣਾਂ ਨੇ ਭਾਰਤ ਉੱਤੇ ਏਸ ਰੂਸੀ ਯੂਕਰੇਨੀ ਜੰਗ ਦੇ ਵੱਖ-ਵੱਖ ਪ੍ਰਭਾਵਾਂ ਅਤੇ ਇਸ ਨੂੰ ਦੂਰ ਕਰਨ ਲਈ ਕੁਝ ਰਣਨੀਤੀਆਂ ਬਾਰੇ ਵੀ ਚਰਚਾ ਕੀਤੀ। ਸਕੱਤਰੇਤ ਦੀਆਂ ਵਿਦਿਆਰਥਣਾਂ ਇਸ਼ਪ੍ਰੀਤ ਕੌਰ, ਮਨਵੀਰ ਕੌਰ, ਗੁਰਪ੍ਰਿਆ ਕੌਰ, ਅਸ਼ਮੀਤ ਕੌਰ, ਸਰਗੁਣ, ਈਵਾ ਅਰੋੜਾ ਅਤੇ ਕਰੁਣਾ ਦੇ ਸਾਂਝੇ ਯਤਨਾਂ ਸਦਕਾ ਇਹ ਸਮਾਗਮ ਸਫਲ ਸਾਬਤ ਹੋਇਆ। ਪਿੰਸੀਪਲ ਮੈਡਮ ਸੁਮਨ ਲਤਾ ਵੱਲੋ ਸਮੂਹ ਵਿਦਿਆਰਥਣਾ ਅਤੇ ਸਟਾਫ ਨੂੰ ਵਧਾਈ ਦਿੱਤੀ। ਸ੍ਰੀਮਤੀ ਬਲਜੀਤ ਕੌਰ ਜੀ ਵੱਲੋ ਸਭ ਦਾ ਧੰਨਵਾਦ ਕੀਤਾ ਗਿਆ।

Wednesday, March 16, 2022

GCG ਲੁਧਿਆਣਾ ਵਿਖੇ ਵਿਸ਼ਵ ਖਪਤਕਾਰ ਅਧਿਕਾਰ ਦਿਵਸ ਮਨਾਇਆ

16th March 2022 at 07:03 PM WhatsApp

 ਯੂਕਰੇਨ ਸੰਕਟ ਦੇ ਨਾਲ ਖਪਤਕਾਰਾਂ ਬਾਰੇ ਵੀ ਪੀਪੀਟੀ ਪੇਸ਼ ਕੀਤੀ 


ਲੁਧਿਆਣਾ
: 16 ਮਾਰਚ 2022: (ਪੰਜਾਬ ਸਕਰੀਨ ਬਿਊਰੋ):: 

ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੇ ਅਰਥ ਸ਼ਾਸਤਰ ਵਿਭਾਗ ਦੇ ਪਲੈਨਿੰਗ ਫੋਰਮ ਅਤੇ ਖਪਤਕਾਰ ਫੋਰਮ ਵਲੋਂ 15 ਮਾਰਚ, 2022 ਨੂੰ ‘ਵਿਸ਼ਵ ਖਪਤਕਾਰ ਅਧਿਕਾਰ ਦਿਵਸ’ ਮਨਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਸ਼੍ਰੀਮਤੀ ਕਿਰਪਾਲ ਕੌਰ ਸਨ। 

ਸਮਾਰੋਹ ਦੀ ਸ਼ੁਰੂਆਤ ਖਪਤਕਾਰ ਫੋਰਮ ਦੀ ਪ੍ਰੈਜੀਡੈਂਟ ਇਸ਼ਿਤਾ ਸ਼ਰਮਾ ਅਤੇ ਪਲੈਨਿੰਗ ਫੋਰਮ ਦੀ ਪ੍ਰੈਜੀਡੈਂਟ ਸ਼ਨਾਇਆ ਚੌਧਰੀ ਨੇ ਕੀਤੀ ਜਿਨ੍ਹਾਂ ਨੇ ਯੂਕਰੇਨ ਦੇ ਸੰਕਟ ਅਤੇ ਖਪਤਕਾਰਾਂ ਦੇ ਅਧਿਕਾਰਾਂ ਅਤੇ ਕਰਤਵਾਂ `ਤੇ ਪੀਪੀਟੀ ਪੇਸ਼ ਕੀਤੀ। 

ਪਲੈਨਿੰਗ ਫੋਰਮ ਨੇ ਡੈਕਲਾਮੇਸ਼ਨ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਜਦੋਂ ਕਿ ਖਪਤਕਾਰ ਫੋਰਮ ਨੇ ਕਾਰਟੂਨ ਮੇਕਿੰਗ ਮੁਕਾਬਲੇ ਦਾ ਆਯੋਜਨ ਕੀਤਾ। ਦੋਵਾਂ ਸਮਾਗਮਾਂ ਵਿੱਚ ਵਿਦਿਆਰਥੀਆਂ ਦੀ ਭਰਵੀਂ ਸ਼ਮੂਲੀਅਤ ਰਹੀ। ਦਰਸ਼ਕਾਂ ਨੂੰ ਫੀਡਬੈਕ ਪ੍ਰਦਾਨ ਕਰਨ ਜਾਂ ਉਨ੍ਹਾਂ ਦੀਆਂ ਯੋਗਤਾਵਾਂ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਵੀ ਦਿੱਤਾ ਗਿਆ ਸੀ। 

ਡਾ. ਜਸਪ੍ਰੀਤ ਕੌਰ ਹੋਮ ਸਾਇੰਸ ਵਿਭਾਗ ਨੇ ਡੈਕਲਾਮੇਸ਼ਨ ਪ੍ਰਤੀਯੋਗਿਤਾ ਮੁਕਾਬਲੇ ਦੀ ਜੱਜਮੈਂਟ ਕੀਤੀ ਅਤੇ ਫਾਈਨ ਆਰਟਸ ਵਿਭਾਗ ਦੇ ਸ੍ਰੀ ਪਰਵੀਨ ਕੁਮਾਰ ਨੇ ਕਾਰਟੂਨ ਮੇਕਿੰਗ ਮੁਕਾਬਲੇ ਦੀ ਜੱਜਮੈਂਟ ਕੀਤੀ। ਅਰਥ ਸ਼ਾਸਤਰ ਵਿਭਾਗ ਤੋਂ ਪ੍ਰੋ. ਗੁਰਮੀਤ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਅਰਥ ਸ਼ਾਸਤਰ ਵਿਭਾਗ ਦੇ ਪ੍ਰੋ. ਰੀਨਾ ਚੋਪੜਾ ਅਤੇ ਪ੍ਰੋ. ਨੀਤੂ ਵਰਮਾ ਵੀ ਮੌਜੂਦ ਸਨ।

ਕਾਰਟੂਨ ਮੇਕਿੰਗ ਮੁਕਾਬਲੇ ਦੇ ਜੇਤੂ: 

ਪਹਿਲਾ: ਸ਼ਗਨ ਸ਼ਰਮਾ, ਬੀ.ਏ. ਦੂਜਾ

ਦੂਜਾ: ਨਵਨੀਤ ਕੌਰ, ਬੀ.ਏ ਤੀਸਰਾ

ਤੀਸਰਾ: ਕਾਜਲ, ਬੀ.ਸੀ.ਏ. ਪਹਿਲਾ

ਡੈਕਲਾਮੇਸ਼ਨ ਮੁਕਾਬਲੇ ਦੇ ਜੇਤੂ:

ਪਹਿਲੀ: ਰਿਚਾ ਡੈਮ, ਬੀਕਾਮ ਦੂਜਾ

ਦੂਜਾ: ਸੁਖਦੀਪ ਕੌਰ, ਬੀ.ਏ. ਦੂਜਾ, ਜਸ਼ਨ, ਬੀ.ਏ. ਪਹਿਲਾ

ਤੀਸਰਾ: ਹਰਵੀਨ ਸੰਧੂ ਬੀ.ਏ. ਦੂਜਾ, ਏਕਜੋਤ ਕੌਰ ਬੀਬੀਏ ਤੀਸਰਾ, ਸ਼ੁਭ, ਬੀ.ਏ. ਪਹਿਲਾ

ਕੰਨਸੋਲੇਸ਼ਨ: ਸਿਦਕ, ਬੀਏ ਪਹਿਲਾ, ਯੋਗਿਮਾ ਬੀਏ ਪਹਿਲਾ

Tuesday, October 26, 2021

ਜੀ.ਸੀ.ਜੀ. ਵੱਲੋਂ ਆਯੋਜਿਤ ਹਕੀਕਤ-ਰੀਐਲਟੀ ਚੈੱਕ ਕੰਪੀਟੀਸ਼ਨ

26th October 2021 at 07:09 PM WhatsApp

ਸਮਾਜ ਦੇ ਵੱਖ ਵੱਖ ਵਿਸ਼ਿਆਂ ਤੇ ਬਣਾਈਆਂ ਫ਼ਿਲਮਾਂ ਦਾ ਪ੍ਰਦਰਸ਼ਨ 


ਲੁਧਿਆਣਾ
: 26 ਅਕਤੂਬਰ 2021: (ਅੰਮ੍ਰਿਤਪਾਲ ਸਿੰਘ//ਪੰਜਾਬ ਸਕਰੀਨ):: 

ਸਰਕਾਰੀ ਕਾਲਜ ਲੜਕੀਆਂ , ਲੁਧਿਆਣਾ ਦੇ ਵਿਦਿਆਰਥੀਆਂ ਨੇ 26 ਅਕਤੂਬਰ 2021 ਨੂੰ ਲੋਕ ਪ੍ਰਸ਼ਾਸਨ ਵਿਭਾਗ ਦੁਆਰਾ ਆਯੋਜਿਤ ਹਕੀਕਤ - ਰਿਐਲਿਟੀ ਚੈਕ, ਵੀਡੀਓ ਮੇਕਿੰਗ ਮੁਕਾਬਲੇ ਵਿੱਚ ਭਾਗ ਲਿਆ। ਵਿਦਿਆਰਥਣਾਂ ਨੇ ਲੁਧਿਆਣਾ ਵਿੱਚ ਗਰੀਬੀ, ਔਰਤਾਂ ਦੀ ਸਥਿਤੀ , ਸਿਹਤ ਵਿਭਾਗ , ਪੁਲਿਸ ਪ੍ਰਸ਼ਾਸ਼ਨ ਅਤੇ ਸਮਾਰਟ ਸਿਟੀ ਦਾ ਅਸਲ ਰੂਪ ਵਰਗੇ ਵਿਸ਼ਿਆਂ ਉੱਤੇ ਵੀਡਿਉ ਬਣਾਈਆਂ । ਇਸ ਦਾ ਆਯੋਜਨ ਪਿ੍ੰਸੀਪਲ ਡਾ: ਸਿਮਰਜੀਤ ਕੌਰ ਅਤੇ ਵਿਭਾਗ ਦੀ ਮੁਖੀ ਸ੍ਰੀਮਤੀ ਬਲਜੀਤ ਕੌਰ ਦੀ ਅਗਵਾਈ ਹੇਠਾਂ ਕੀਤਾ ਗਿਆ | ਇਸ ਦਿਨ ਦੇ ਮੁੱਖ ਮਹਿਮਾਨ ਸ੍ਰੀਮਤੀ ਗੁਰਜਿੰਦਰ ਕੌਰ, ਮੁਖੀ ਅੰਗਰੇਜ਼ੀ ਵਿਭਾਗ ਸਨ। ਡਾ. ਰੁਪਿੰਦਰ ਕੌਰ ਅਤੇ ਪ੍ਰੋ: ਅੰਮ੍ਰਿਤਪਾਲ ਸਿੰਘ ਨੇ ਜੱਜਾਂ ਵਜੋਂ ਸੇਵਾ ਨਿਭਾਈ। ਇਹ ਇੱਕ ਜਾਣਕਾਰੀ ਭਰਪੂਰ ਈਵੈਂਟ ਸੀ , ਬੱਚਿਆਂ ਨੇ ਜ਼ਮੀਨੀ ਪੱਧਰ ਤੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਕੁਝ ਹੱਲ ਵੀ ਦਰਸਾਏ । ਇਸ ਵਿੱਚ ਪਹਿਲਾ ਇਨਾਮ ਹਰਲੀਨ ਕੌਰ ਅਤੇ ਸਮਰਿਧੀ ਦੁਆ ਨੇ ਜਿੱਤਿਆ, ਦੂਜਾ ਇਨਾਮ ਨਿਸ਼ਠਾ ਸ਼ਰਮਾ ਅਤੇ ਗਰੀਸ਼ਾ ਅਰੋੜਾ ਨੇ ਅਤੇ ਤੀਜਾ ਇਨਾਮ ਸ਼੍ਰਵਨੀ ਕਪੂਰ ਅਤੇ ਨੰਦਨੀ ਧਵਨ । ਕੌਂਸਲ ਦੀਆਂ ਵਿਦਿਆਰਥਣਾਂ ਇਸ਼ਪ੍ਰੀਤ ਕੌਰ , ਮਨਵੀਰ ਕੌਰ , ਗੁਰਪ੍ਰਿਆ ਕੌਰ , ਸਰਗੁਣ , ਅਸ਼ਮੀਤ ਕੌਰ , ਈਵਾ ਅਰੋੜਾ ਅਤੇ ਕਰੁਣਾ ਦੇ ਸਾਂਝੇ ਯਤਨਾਂ ਸਦਕਾ ਇਹ ਈਵੈਂਟ ਸਫ਼ਲ ਸਾਬਤ ਹੋਇਆ। ਅੰਤ ਵਿੱਚ, ਸ਼੍ਰੀਮਤੀ ਬਲਜੀਤ ਕੌਰ, ਮੁਖੀ ਲੋਕ ਵਿਭਾਗ ਨੇ ਸਾਰਿਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਆਪਣੀ ਸ਼ਖ਼ਸੀਅਤ ਨੂੰ ਨਿਖਾਰਨ ਅਤੇ ਗਿਆਨ ਪ੍ਰਾਪਤ ਕਰਨ ਲਈ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਂਦੇ ਰਹਿਣ ਲਈ ਪ੍ਰੇਰਿਤ ਕੀਤਾ।

Sunday, October 10, 2021

‘ਮਨੋਜਿਗਆਸਾ’ ਵੱਲੋਂ ਵਿਸ਼ਵ ਮਾਨਸਿਕ ਸਿਹਤ ਦਿਵਸ ਦਾ ਆਯੋਜਨ

 10th October 2021 at 1:55 PM

ਜੀਸੀਜੀ ਦੇ ਸਮਾਗਮ ਵਿੱਚ ਪੁੱਜੀਆਂ ਕਈ ਸ਼ਖਸੀਅਤਾਂ 


ਲੁਧਿਆਣਾ
: 10 ਅਕਤੂਬਰ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਲੁਧਿਆਣਾ ਵਿੱਚ ਸਰਕਾਰੀ ਕਾਲਜ ਲੜਕੀਆਂ ਦੇ ਮਨੋਵਿਿਗਆਨ ਵਿਭਾਗ ਦੇ ਵਿਦਿਆਰਥੀਆਂ ਦੀ ਸਭਾ ‘ਮਨੋਜਿਗਆਸਾ’ ਵੱਲੋਂ ਕਾਲਜ ਦੇ ਸੈਮੀਨਾਰ ਰੂਮ ਵਿੱਚ ਵਿਸ਼ਵ ਮਾਨਸਿਕ ਸਿਹਤ ਦਿਵਸ ਦਾ ਆਯੋਜਨ ਕੀਤਾ ਗਿਆ। ਵਿਸ਼ਵ ਮਾਨਸਿਕ ਸਿਹਤ ਦਿਵਸ ਹਰ ਸਾਲ ਪੂਰੇ ਵਿਸ਼ਵ ਵਿੱਚ 10 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ ਤੇ’ ਮਾਨਸਿਕ ਸਿਹਤ ਨਾਲ ਸਬੰਧਿਤ ਵਿਭਿੰਨ ਵਿਸ਼ਿਆਂ ਜਿਵੇਂ ਕਿ ਮਨੋਸਮਾਜਿਕ ਮਦਦ ਅਤੇ ਮਾਨਸਿਕ ਸਿਹਤ; ਡਿਪਰੈਸ਼ਨ: ਆਓ ਗੱਲ ਕਰੀਏ; ਮਾਨਸਿਕ ਸਿਹਤ ਲਈ ਮੁੱਢਲੀ ਸਹਾਇਤਾ; ਕੋਵਿਡ-19 ਮਹਾਂਮਾਰੀ ਦੌਰਾਨ ਮਾਨਸਿਕ ਸਿਹਤ ਅਤੇ ਮਾਨਸਿਕ ਸਿਹਤ ਅਤੇ ਮਨੋਵਿਗਿਆਨਿਕ ਇਮੂਨਿਟੀ ਆਦਿ ਵਿਿਸ਼ਆਂ ਤੇ’ ਅਧਾਰਿਤ ਕੋਲਾਜ/ ਪੋਸਟਰ-ਮੇਕਿੰਗ ਅਤੇ ਪੀ.ਪੀ.ਟੀ. ਮੁਕਾਬਲੇ ਕਰਵਾਏ ਗਏ।
ਇਸ ਮੌਕੇ ‘ਤੇ ਪੰਜਾਬ ਪੁਲਿਸ ਟ੍ਰੇਨਿੰਗ ਅਕੈਡਮੀ ਫਿਲੌਰ ਦੇ ਸਾਬਕਾ ਜੁਆਂਇਟ ਡਾਇਰੈਕਟਰ ਅਤੇ ਮਸ਼ਹੂਰ ਮਨੋਵਿਿਗਆਨੀ ਡਾ. ਡੀ. ਜੇ. ਸਿੰਘ ਮੁੱਖ ਮਹਿਮਾਨ ਦੇ ਤੌਰ ਅਤੇ ਡਾ. (ਮੈਡਮ) ਰਵਿੰਦਰ ਕਾਲਾ ਡਾਇਰੈਕਟਰ ਮਾਈਂਡਪਲੱਸ ਬਤੌਰ ਸਨਮਾਨਿਤ ਮਹਿਮਾਨ ਸ਼ਾਮਲ ਹੋਏ। ਕਾਲਜ ਦੀ ਐਕਟਿੰਗ ਪ੍ਰਿੰਸੀਪਲ ਸ਼੍ਰੀਮਤੀ ਕ੍ਰਿਪਾਲ ਕੌਰ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। 
ਸਭਾ ਦੀ ਪ੍ਰਧਾਨ ਜਾਨਵੀ ਜੈਨ ਅਤੇ ਮੀਤ ਪ੍ਰਧਾਨ ਸਾਨਵੀ ਸੂਦ ਨੇ ਮੰਚ ਦਾ ਸੰਚਾਲਨ ਕੀਤਾ। ਮਨੋਵਿਗਿਆਨ ਵਿਭਾਗ ਦੇ ਮੁਖੀ ਡਾ. ਰਾਜੀਵ ਕੁਮਾਰ ਸਹਿਗਲ ਨੇ ਮੁੱਖ ਮਹਿਮਾਨ, ਪ੍ਰਿੰਸੀਪਲ ਸਾਹਿਬਾ ਅਤੇ ਬਾਕੀ ਸਰੋਤਿਆਂ ਦਾ ਨਿੱਘਾ ਸਵਾਗਤ ਕੀਤਾ। (ਸ਼੍ਰੀਮਤੀ) ਸਰਿਤਾ ਅਤੇ (ਸ਼੍ਰੀਮਤੀ) ਹਰਲੀਨ ਕੌਰ ਨੇ ਪੀ.ਪੀ.ਟੀ ਮੁਕਾਬਲਿਆਂ ਅਤੇ (ਸ਼੍ਰੀਮਤੀ) ਮਨਦੀਪ ਕੌਰ ਅਤੇ (ਸ਼੍ਰੀਮਤੀ) ਅਮਿਤਾ ਸਹਿਗਲ ਨੇ ਪੋਸਟਰ/ਕੋਲਾਜ-ਮੇਕਿੰਗ ਮੁਕਾਬਲਿਆਂ ਲਈ ਜੱਜਾਂ ਦੀ ਭੂਮਿਕਾ ਨਿਭਾਈ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਮਾਗਮ ਦੇ ਸਨਮਾਨਿਤ ਮਹਿਮਾਨ ਡਾ. (ਸ਼੍ਰੀਮਤੀ) ਰਵਿੰਦਰ ਕਾਲਾ ਨੇ ਸਾਇੰਸ ਆਫ ਹੈਪੀਨੈਸ ਤੇ’ ਚਾਨਣਾ ਪਾਇਆ ਅਤੇ ਮੁੱਖ ਮਹਿਮਾਨ ਡਾ. ਡੀ. ਜੇ. ਸਿੰਘ ਨੇ ਵਿਦਿਆਰਥੀਆਂ ਨੂੰ ਵਿਸ਼ਵ ਮਾਨਸਿਕ ਸਿਹਤ ਦਿਵਸ ਦੀ  ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਮਾਨਸਿਕ ਬਿਮਾਰੀਆਂ ਨਾਲ ਜੁੜੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨ ਲਈ ਵੀ ਪ੍ਰੇਰਿਆ। ਕਾਲਜ ਦੀ ਐਕਟਿੰਗ ਪ੍ਰਿੰਸੀਪਲ ਸ਼੍ਰੀਮਤੀ ਕ੍ਰਿਪਾਲ ਕੌਰ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਸਕਾਰਾਤਮਕ ਸੋਚ ਅਪਨਾਉਣ ਦੀ ਸਲਾਹ ਦਿੱਤੀ। ਇਸਦੇ ਨਾਲ ਹੀ ਉਨ੍ਹਾਂ ਨੇ ਇਹ ਸਮਾਗਮ ਆਯੋਜਿਤ ਕਰਨ ਲਈ ਮਨੋਵਿਗਿਆਨ ਵਿਭਾਗ ਦੇ ਵਿਦਿਆਰਥੀਆਂ, ਵਿਭਾਗ ਦੇ ਅਧਿਆਪਕਾਂ ਡਾ. ਰਾਜੀਵ ਕੁਮਾਰ ਸਹਿਗਲ ਅਤੇ (ਮਿਸ) ਉਮੰਗ ਭਾਰਤੀ ਨੂੰ ਵਧਾਈ ਦਿੱਤੀ। ਉਹਨਾਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ।
ਇਸ ਮੌਕੇ ‘ਤੇ ਕਾਲਜ ਦੀ ਸੀਨੀਅਰ ਐਡਵਾਜ਼ਿਰੀ ਕਮੇਟੀ ਦੇ ਮੈਂਬਰ ਡਾ. ਯੋਗੇਸ਼ ਸ਼ਰਮਾ, (ਸ਼੍ਰੀਮਤੀ) ਗੁਰਜਿੰਦਰ ਕੌਰ, ਪ੍ਰੋ. ਬਲਦੇਵ ਸਿੰਘ, (ਸ਼੍ਰੀਮਤੀ) ਪ੍ਰਮਿੰਦਰ ਕੌਰ ਗਿੱਲ ਉਚੇਚੇ ਤੌਰ ਤੇ’ ਸ਼ਾਮਲ ਹੋਏ। ਡਾ. (ਸ਼੍ਰੀਮਤੀ) ਮਾਧਵੀ ਵਸ਼ਿਸ਼ਟ ਅਤੇ ਪ੍ਰੋ. ਪ੍ਰਵੀਨ ਕੁਮਾਰ ਨੇ ਵੀ ਸ਼ਿਰਕਤ ਕੀਤੀ। ਸਭਾ ਦੇ ਨੁਮਾਇੰਦਿਆਂ ਜਾਨਵੀ ਜੈਨ, ਸਾਨਵੀ ਸੂਦ, ਲਕਸ਼ਿਤਾ ਸੂਦ, ਬੀਰ ਅਬੂਰ ਕੌਰ, ਜਸ਼ਨਪ੍ਰੀਤ ਕੌਰ, ਗਗਨਪ੍ਰੀਤ ਕੌਰ, ਮਹਿਕ ਸ਼ਰਮਾ, ਗੁਰਲੀਨ ਕੌਰ, ਵੰਸ਼ਿਕਾ ਬੇਦੀ ਅਤੇ ਕਈ ਹੋਰਾਂ ਨੇ ਵੀ ਸਮਾਗਮ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। (ਸ਼੍ਰੀਮਤੀ) ਉਮੰਗ ਭਾਰਤੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਵੱਖ ਵੱਖ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ:
ਪੋਸਟਰ/ ਕੋਲਾਜ-ਮੇਕਿੰਗ ਮੁਕਾਬਲੇ
ਪਹਿਲਾ ਸਥਾਨ- ਪਰਲ ਅਤੇ ਦਪਿੰਦਰ ਕੌਰ 
ਦੂਸਰਾ ਸਥਾਨ-   ਹਰਸ਼ਿਤਾ ਅਰੌੜਾ ਅਤੇ ਹਰਲੀਨ ਕੌਰ
ਤੀਸਰਾ ਸਥਾਨ-  ਗਗਨਪ੍ਰੀਤ ਕੌਰ 
ਕੰਨਸੋਲੇਸ਼ਨ ਇਨਾਮ- ਪ੍ਰਭਲੀਨ ਕੌਰ ਅਤੇ ਖੁਸ਼ੀ ਕੌਰ ਸੇਠੀ
ਪੀ.ਪੀ.ਟੀ. ਮੁਕਾਬਲੇ
ਪਹਿਲਾ ਸਥਾਨ- ਜਸ਼ਨਪ੍ਰੀਤ ਕੌਰ ਅਤੇ ਗਾਨਿਆ ਕਪੂਰ
ਦੂਸਰਾ ਸਥਾਨ-  ਅਸ਼ਮੀਤ ਕੌਰ ਅਤੇ ਸਤੂਤੀ ਧੀਰ
ਤੀਸਰਾ ਸਥਾਨ-  ਨਮਨਦੀਪ ਕੌਰ ਅਤੇ ਪਲਕ ਬੱਗਾ
ਕੰਨਸੋਲੇਸ਼ਨ ਇਨਾਮ- ਮਨਵੀਰ ਕੌਰ

Thursday, May 06, 2021

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਬਣੀ ਕੋਰੋਨਾ ਕਾਲ ਵਿੱਚ ਵੀ ਓਟ ਆਸਰਾ

6th May 2021 at 7:12 PM

GCG ਲੁਧਿਆਣਾ ਵੱਲੋਂ ਵਿਸ਼ੇਸ਼ ਆਨਲਾਈਨ ਵੈਬੀਨਾਰ ਆਯੋਜਿਤ

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਮਨਾਇਆ 

ਲੁਧਿਆਣਾ: 06 ਮਈ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਲੁਧਿਆਣਾ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਵਿਖੇ ਡਾਇਰੈਕਟਰ, ਸਿੱਖਿਆ ਵਿਭਾਗ (ਕਾਲਜਾਂ) ਪੰਜਾਬ ਦੇ ਹੁਕਮਾਂ ਅਨੁਸਾਰ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਵੈਬੀਨਾਰ ਇਸੇ ਕਾਲਜ ਦੀ ਮਾਣਯੋਗ ਪ੍ਰਿੰਸੀਪਲ, ਡਾ. ਸੁਖਵਿੰਦਰ ਕੌਰ ਦੀ ਅਗਵਾਈ ਵਿੱਚ ਕਰਵਾਇਆ ਗਿਆ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਤੇ ਮਨੁੱਖੀ ਜੀਵਨ ਦੇ ਸੱਚ ਵਿਸ਼ੇ ਤੇ ਆਯੋਜਿਤ ਵੈਬੀਨਾਰ ਵਿੱਚ ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੀ ਸਾਬਕਾ ਪ੍ਰਿੰਸੀਪਲ ਸ਼੍ਰੀਮਤੀ ਪ੍ਰਭਜੋਤ ਕੌਰ,ਪੰਜਾਬੀ ਵਿਭਾਗ ਦੀ ਰਿਟਾਇਰਡ ਮੁਖੀ ਡਾ. ਸਰਬਜੋਤ ਕੌਰ ਅਤੇ ਡਾ. ਬਲਵਿੰਦਰ ਪਾਲ ਸਿੰਘ ਨੇ ਬਤੌਰ ਬੁਲਾਰੇ ਵੱਜੋਂ ਸ਼ਿਰਕਤ ਕੀਤੀ।  

ਵੈਬੀਨਾਰ ਦਾ ਆਰੰਭ ਡਾ. ਸ਼ਰਨਜੀਤ ਕੌਰ ਪਰਮਾਰ (ਮੁਖੀ ਪੰਜਾਬੀ ਵਿਭਾਗ) ਨੇ ਕੀਤਾ ਅਤੇ ਕਾਲਜ ਦੀ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਡੇ ਅੱਜ ਦੇ ਬੁਲਾਰੇ ਆਪਣੇ ਵਿਸ਼ਿਆ ਵਿੱਚ ਸਫਲ, ਤਜਰਬੇਕਾਰ ਹਨ, ਉਹਨਾਂ ਨੇ ਗੁਰਬਾਣੀ ਦੇ ਸਿਧਾਤਾਂ ਨੂੰ ਅਮਲੀ ਰੂਪ ਵਿੱਚ ਆਪਣੇ ਜੀਵਨ ਵਿੱਚ ਅਪਣਾਇਆ ਹੈ। ਕਰੋਨਾ ਸੰਕਟ ਵਿੱਚ ਸਾਨੂੰ ਸਾਰਿਆਂ ਨੂੰ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਜੀਵਨ ਵਿੱਚ ਅਮਲੀ ਰੂਪ ਵਿੱਚ ਢਾਲਣ ਲਈ ਕਿਹਾ ਗਿਆ ਹੈ ਜੋ ਕਿ ਬਹੁਤ ਹੀ ਚੰਗਾ ਸੁਨੇਹਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਕੋਰੋਨਾ ਕਾਲ ਵਿੱਚ ਵੀ ਓਟ ਆਸਰਾ ਬਣ ਰਹੀ ਹੈ ਇਹ ਇੱਕ ਬਹੁਤ ਹੀ ਚੰਗੀ ਗੱਲ ਹੈ। ਸਰਬੱਤ ਦਾ ਭਲਾ ਮੰਗਣ ਵਾਲਾ ਫਲਸਫਾ ਇਸ ਮੌਕੇ ਵੀ ਸਹਾਈ ਹੋਇਆ ਹੈ। 

ਵੈਬੀਨਾਰ ਦੇ ਬੁਲਾਰੇ ਵੱਜੋਂ ਡਾ. ਸਰਬਜੋਤ ਕੌਰ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਉਹ ਸਿਰਫ ਹਿੰਦ ਦੀ ਚਾਦਰ ਨਹੀਂ ਸਗੋ ਸਗਲ ਸ੍ਰਿਸ਼ਟੀ ਦੀ ਚਾਦਰ ਨੇ। ਗੁਰੂ ਜੀ ਨੇ ਆਪਣਾ ਆਪਾ ਧਰਮ ਦੀ ਖਾਤਰ ਕੁਰਬਾਨ ਕਰ ਦਿੱਤਾ। ਗੁਰੂ ਜੀ ਦੀ ਬਾਣੀ ਦਾ ਮੁੱਖ ਵਿਸ਼ਾ ਮਨੁੱਖ ਹੈ ਤੇ ਮਨੁੱਖ ਦੀ ਅੰਦਰਲੀ ਸੋਚ ਅਤੇ ਬਾਹਰਲੀ ਸੋਚ ਨੂੰ ਬਿਆਨ ਕਰਦਿਆਂ ਕਿਹਾ ਕਿ ਸੰਸਾਰ ਵਿੱਚ ਕੁਝ ਵੀ ਸਥਿਰ ਨਹੀ ਹੈ, ਸਭ ਕੁਝ ਨਾਸ਼ਵਾਨ ਹੈ, ਪੈਸੇ ਦੀ ਪ੍ਰਧਾਨਤਾ ਹੈ, ਜਿਸ ਕਾਰਨ ਲੋਕ ਵਿਕਾਰਾਂ ਵਿੱਚ ਫਸੇ ਹੋਏ ਹਨ ਅਤੇ ਪੈਸੇ ਦੇ ਗੁਲਾਮ ਹਨ। ਉਨ੍ਹਾਂ ਕਿਹਾ ਕਿ ਸਾਨੂੰ ਬਾਣੀ ਦੇ ਸਹਾਰੇ ਇਨ੍ਹਾਂ ਵਿਕਾਰਾ ਤੋਂ ਮੁਕਤੀ ਪ੍ਰਾਪਤ ਕਰਨੀ ਚਾਹੀਦੀ ਹੈ। 

ਡਾ. ਬਲਵਿਦੰਰਪਾਲ ਸਿੰਘ ਨੇ ਵੀ ਗੁਰੂ ਜੀ ਦੀ ਬਾਣੀ ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਬਾਣੀ ਸਾਂਝੀਵਾਲਤਾ ਦਾ ਸੁਨੇਹਾ ਦਿੰਦੀ ਹੈ। ਉਨ੍ਹਾਂ ਨੇ ਖੁਦ ਦੀ ਪੜਚੋਲ ਕਰਨ, ਸੰਸਾਰਕ ਨਾਸ਼ਵਾਨਤਾ, ਚੰਗੀ ਸੰਗਤ ਕਰਨ ਅਤੇ ਜੀਵਨ ਵਿੱਚ ਨਵੇਂ ਮਿਆਰ ਸਥਾਪਿਤ ਕਰਨ ਦੀ ਪ੍ਰੇਰਨਾ ਦਿੱਤੀ।

ਕਾਲਜ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਪੰਜਾਬੀ ਵਿਭਾਗ ਵੱਲੋ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਅਜਿਹੇ ਉੱਦਮ ਜਾਰੀ ਰੱਖਣ ਲਈ ਵੀ ਪ੍ਰੇਰਿਤ ਕੀਤਾ। ਅੰਤ ਵਿੱਚ ਮਿਸ ਸ਼ਰਨਜੀਤ ਕੌਰ ਪਰਮਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ।

Wednesday, April 07, 2021

GCG ਲੁਧਿਆਣਾ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ

ਕਰੀਬ 80 ਲਾਭਪਾਤਰੀਆਂ ਨੇ ਲਗਵਾਈ ਕੋਵਿਡ ਤੋਂ ਬਚਾਓ ਵਾਲੀ ਵੈਕਸਿਨ 


ਲੁਧਿਆਣਾ
: 7 ਅਪ੍ਰੈਲ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਕੋਵਿਡ ਦਾ ਕਹਿਰ ਜਾਰੀ ਹੈ। ਪੀੜਿਤਾਂ ਦੀ ਗਿਣਤੀ ਵੀ ਹਰ ਰੋਜ਼ ਵੱਧ ਰਹੀ ਹੈ ਅਤੇ ਉਹਨਾਂ ਦੀ ਵੀ ਜਿਹਨਾਂ ਨੂੰ ਕੋਵਿਡ ਨੇ ਨਿਗਲ ਲਿਆ। ਬੁਰੀ ਤਰ੍ਹਾਂ ਭੈਅਭੀਤ ਕਰ ਦੇਣ ਵਾਲੀ ਇਸ ਮੌਜੂਦਾ ਸਥਿਤੀ ਵਿੱਚ ਵੀ ਕੋਵਿਡ ਨਾਲ ਲੜਨ ਵਾਲੇ ਯੋਧਿਆਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਆਈ। ਭਾਰਤ ਨਗਰ ਚੌਂਕ-ਰੱਖ ਬਾਗ ਨੇੜੇ ਸਥਿਤ ਲੜਕੀਆਂ ਦੇ ਸਰਕਾਰੀ ਕਾਲਜ ਵਿਛਕ ਲੱਗੇ ਮੁਫ਼ਤ ਵੈਕਸਨੀਨੇਸ਼ਨ ਕੈਂਪ ਦੌਰਾਨ ਸਰਗਰਮ ਰਹੀ ਟੀਮ ਦੇ ਸਾਰੇ ਮੈਂਬਰਾਂ ਦੇ ਚਿਹਰਿਆਂ ਤੇ ਬਹਾਦਰੀ ਅਤੇ ਉਤਸ਼ਾਹ ਦੀ ਇੱਕ ਝਲਕ ਸੀ। ਕੈਂਪ ਵਿੱਚ ਆਉਣ ਵਾਲੇ ਇੱਛੁਕ ਵਿਅਕਤੀਆਂ ਦੇ ਸ਼ੱਕ ਦੂਰ ਕੀਤੇ ਜਾਂਦੇ ਸਨ। ਅਫਵਾਹਾਂ ਦੀ ਧੁੰਦ ਹਟਾਈ ਜਾਂਦੀ ਸੀ। ਜਦੋਂ ਉੱਥੇ ਪਹੁੰਚਣ ਵਾਲਿਆਂ ਦੇ ਸਾਰੇ ਸ਼ੰਕੇ ਨਿਵਿਰਤ ਹੋ ਜਾਂਦੇ ਸਨ ਉਦੋਂ ਉਹਨਾਂ ਦਾ ਆਧਾਰ ਕਾਰਡ ਦੇਖ ਕੇ ਪਹਿਲਾਂ ਰਜਿਸਟਰੇਸ਼ਨ ਕੀਤੀ ਜਾਂਦੀ ਸੀ ਅਤੇ ਇਸਦੇ ਨਾਲ ਹੀ ਵੈਕਸੀਨੇਸ਼ਨ ਵਾਲਾ ਇੰਜੈਕਸ਼ਨ ਲਗਾ ਦਿੱਤਾ ਜਾਂਦਾ ਸੀ। ਇਸਤੋਂ ਬਾਅਦ ਅੱਧਾ ਕੁ ਘੰਟਾ ਉਹਨਾਂ ਨੂੰ ਅਬਜ਼ਰਵੇਸ਼ਨ ਵਿੱਚ ਵੀ ਰੱਖਿਆ ਜਾਂਦਾ ਤਾਂਕਿ ਜੇ ਕਿਸੇ ਨੂੰ ਘਬਰਾਹਟ ਹੋਵੇ ਜਾਂ ਕੋਈ ਹੋਰ ਸਮੱਸਿਆ ਤਾਂ ਉਸ ਦਾ ਇਲਾਜ ਤੁਰੰਤ ਹੋ ਸਕੇ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾਕਟਰ ਸੁਖਵਿੰਦਰ ਕੌਰ, ਵਾਈਸ ਪ੍ਰਿੰਸੀਪਲ ਡਾਕਟਰ ਕਿਰਪਾਲ ਕੌਰ ਅਤੇ ਕੈਂਪ ਵਿੱਚ ਪੁੱਜੇ ਹੋਏ ਡਾਕਟਰ ਖੁਦ ਸਭਨਾਂ ਨੂੰ ਹੱਲਾ ਸ਼ੇਰੀ ਦੇ ਰਹੇ ਸਨ। 
ਹਾਲ ਦੇ ਅੰਦਰ ਇੱਕ ਸੈਮੀਨਾਰ ਵਰਗਾ ਪ੍ਰੋਗਰਾਮ ਵੀ ਚੱਲ ਰਿਹਾ ਸੀ ਜਿਸ ਵਿੱਚ ਆਯੁਰਵੇਦ ਦੇ ਨਾਲ ਜੁੜੇ ਹੋਏ ਡਾਕਟਰ ਅਜੇ ਨਨਚਾਹਲ ਦੱਸ ਰਹੇ ਸਨ ਕਿ ਕਿਸ ਤਰਾਂ ਤੁਲਸੀ, ਹਲਦੀ, ਜਵੈਣ, ਦਾਲਚੀਨੀ, ਲੌਂਗ ਆਦਿ ਵਰਗੀਆਂ 18 ਚੀਜ਼ਾਂ ਨੂੰ ਰਲਾ ਕੇ ਬਣਾਏ ਹੋਏ ਚੂਰਨ ਦੀ ਭਾਫ ਸੁੰਘਣ ਦਾ ਪ੍ਰਬੰਧ ਵੀ ਸੀ ਜਿਸਨੂੰ ਸੁੰਘੜੀਆਂ ਸਾਰ ਦੋ ਚਾਰ ਸਾਹਾਂ ਨਾਲ ਹੀ ਛਾਤੀ ਅਤੇ ਫੇਫੜਿਆਂ ਨੂੰ ਰਾਹਤ ਮਿਲਦੀ ਸੀ। ਹਾਲ ਦੇ ਬਾਹਰ ਵੈਕਸੀਨੇਸ਼ਨ ਦਾ ਕੈਂਪ ਜਾਰੀ ਸੀ।  
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਮੁਫਤ ਕੋਵਿਡ-19 ਵੈਕਸੀਨੇਸ਼ਨ ਕੈਂਪ ਕੈਬਨਿਟ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ, ਕੌਂਸਲਰ ਸ਼੍ਰੀਮਤੀ ਮਮਤਾ ਆਸ਼ੂ ਜੀ ਅਤੇ ਐਨ.ਜੀ.ਓ ਸਿਟੀ ਨੀਡਜ਼ ਦੇ ਸਹਿਯੋਗ ਨਾਲ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਦੀ ਅਗਵਾਈ ਅਧੀਨ ਲਗਵਾਇਆ ਗਿਆ। ਇਸ ਮੌਕੇ ਸਿਟੀ ਨੀਡਜ਼ ਦੇ ਮੁਖੀ ਡਾ. ਮਨੀਤ ਧੀਮਾਨ ਵੀ ਹਾਜ਼ਰ ਸਨ। ਕਾਲਜ ਦੀ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਰਸਮੀ ਤੌਰ ਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਤੇ 45 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਮੁਫਤ ਕੋਵਿਡ-19 ਦੀ ਵੈਕਸੀਨ ਲਗਾਈ ਗਈ। ਕਾਲਜ ਦੇ ਆਡੀਟੋਰੀਅਮ ਵਿੱਚ ਵਿਸ਼ਵ ਸਿਹਤ ਦਿਵਸ ਮਨਾਉਦਿਆਂ ਹੋਇਆਂ, ਅਲਫਾ ਰਿਲੈਕਸ ਸੈਂਟਰ ਦੇ ਪ੍ਰਸਿੱਧ ਡਾਕਟਰ ਸ਼੍ਰੀ ਅਜੈ ਨਨਚਾਹਲ ਜੋ ਸ਼੍ਰੀ ਰਘੂਨਾਥ ਹਸਪਤਾਲ, ਲੁਧਿਆਣਾ ਵਿਖੇ ਐਕਿਊਪੰਕਚਰ ਅਤੇ ਰਿਫਲੈਕਸੋਲੌਜੀ ਵਿਭਾਗ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਹਨ ਨੂੰ ਮੁੱਖ ਵਕਤਾ ਦੇ ਤੌਰ ਤੇ ਬੁਲਾਇਆ ਗਿਆ। 
ਇਸ ਮੌਕੇ ਤੇ ਬੋਲਦਿਆਂ ਡਾ. ਅਜੈ ਨਨਚਾਹਲ ਨੇ ਆਖਿਆ ਕਿ ਸਾਡਾ ਸਰੀਰ ਆਪਣੇ ਆਪ ਵਿੱਚ ਖੁਦ ਇੱਕ ਡਾਕਟਰ ਹੈ। ਨੈਚੁਰੋਪੈਥਿਕ ਦਵਾਈਆਂ ਅਤੇ ਨੈਚੁਰੋਪੈਥੀ ਦੀ ਮਦਦ ਨਾਲ ਇਸ ਨੂੰ ਲੰਬੇ ਸਮੇਂ ਤੱਕ ਤੰਦਰੁਸਤ ਰੱਖਿਆ ਜਾ ਸਕਦਾ ਹੈ। ਉਹਨਾਂ ਆਖਿਆ ਕਿ ਮਾਨਸਿਕ ਸਿਹਤ ਸਰੀਰਕ ਸਿਹਤ ਤੋਂ ਉੱਪਰ ਹੈ, ਜੇ ਮਨੁੱਖ ਮਾਨਸਿਕ ਤੌਰ ਤੇ ਤੰਦਰੁਸਤ ਹੈ ਤਾਂ ਉਹ ਬਿਮਾਰੀ ਦੇ ਸ਼ਿਕੰਜੇ ਵਿੱਚ ਨਹੀਂ ਆਉਂਦਾ। ਐਕਿਊਪ੍ਰੈਸ਼ਰ ਬਿਨਾ ਕਿਸੇ ਸਾਈਡ ਇਫੈਕਟ ਦੇ ਸਰੀਰ ਨੂੰ ਤੰਦਰੁਸਤ ਰੱਖਦਾ ਹੈ । ਮਿੱਟੀ, ਪਾਣੀ ਵਰਗੇ ਤੱਤਾਂ ਨਾਲ ਉਹਨਾਂ ਬਿਮਾਰੀਆਂ ਦੇ ਇਲਾਜ ਦੱਸੇ, ਉਹਨਾਂ ਆਖਿਆ ਕਿ ਪੇਟ ਸਾਫ ਨਾ ਹੋਣਾ ਸਰੀਰ ਦੇ ਜ਼ਹਿਰੀਲੇ ਹੋਣ ਦਾ ਮੁੱਖ ਕਾਰਨ ਹੈ। ਸੂਰਜ ਇਸ਼ਨਾਨ ਉੱਤੇ ਵਿਸ਼ੇਸ਼ ਬਲ ਦਿੰਦਿਆਂ  ਹੋਇਆਂ, ਉਹਨਾਂ ਆਖਿਆ ਕਿ ਇਸ ਦਾ ਉੱਤਮ ਸਮਾਂ ਸਵੇਰੇ 07:00 ਤੋਂ 09:00 ਵਜੇ ਹੈ ਅਤੇ ਇਸ ਨਾਲ ਵਿਟਾਮਿਨ ਡੀ-3 ਮਿਲਣ ਕਰਕੇ ਹੱਡੀਆਂ ਮਜਬੂਤ ਰਹਿੰਦੀਆਂ ਹਨ। ਇਸ ਦੇ ਨਾਲ ਹੀ ਉਹਨਾਂ ਨੇ ਰਿਫਲੈਕਸੋਲੌਜੀ ਤੇ ਚਾਨਣਾ ਪਾਇਆ। ਸਰੀਰਕ ਦਰਦ ਅਤੇ ਨਾੜੀਤੰਤਰ ਦੀ ਕਾਰਜਸ਼ੀਲਤਾ ਨੂੰ ਐਕਿਊਪ੍ਰੈਸ਼ਰ ਦੀ ਮਦਦ ਨਾਲ ਠੀਕ ਕੀਤਾ ਜਾ ਸਕਦਾ ਹੈ। ਐਕਿਊਪੰਕਚਰ ਕੇਵਲ ਮਨੁੱਖਾਂ ਤੇ ਨਹੀ ਸਗੋਂ ਜਾਨਵਰਾਂ ਤੇ ਵੀ ਕਾਰਗਰ ਹੈ। ਕੋਵਿਡ-19 ਤੋਂ ਬਚਾਅ ਲਈ ਉਹਨਾਂ ਨੇ ਹਲਦੀ, ਦਾਲਚੀਨੀ, ਜਵੈਣ, ਤੁਲਸੀ, ਸਫੈਦੇ ਦੇ ਪੱਤੇ, ਪਿਪਰਮੈਂਟ, ਲੈਵੈਨਡਰ, ਲੈਮਨ ਗਰਾਸ ਆਦਿ ਤੱਤਾਂ ਦੀ ਭਾਫ ਲੈਣ ਲਈ ਆਖਿਆ। ਪ੍ਰੋਗਰਾਮ ਦੇ ਅੰਤ ਤੇ ਕਾਲਜ ਦੇ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਸਰੀਰ ਨੂੰ ਨਿਰੋਗ ਰੱਖਣ ਲਈ ਸਾਨੂੰ ਇਹਨਾਂ ਪੱਧਤੀਆਂ ਦਾ ਸਹਾਰਾ ਲੈਣਾ ਚਾਹੀਦਾ ਹੈ।

"ਭਾਰਤ ਵਿਚ ਪੁਲਿਸ ਅਤੇ ਪੁਲਿਸ ਸੁਧਾਰਾਂ" ਬਾਰੇ ਵਿਸਤਾਰ ਭਾਸ਼ਣ

GCG ਦੇ ਪਬਲਿਕ ਐਡਮਿਨਿਸਟ੍ਰੇਸ਼ਨ ਵਿਭਾਗ ਵੱਲੋਂ ਕੀਤਾ ਗਿਆ ਆਯੋਜਨ  


ਲੁਧਿਆਣਾ
: 7 ਅਪ੍ਰੈਲ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਸਰਕਾਰੀ ਕਾਲਜ ਫਾਰ ਗਰਲਜ਼, ਲੁਧਿਆਣਾ ਦੇ ਲੋਕ ਪ੍ਰਸ਼ਾਸਨ ਵਿਭਾਗ ਨੇ 6 ਅਪ੍ਰੈਲ, 21 ਨੂੰ 'ਭਾਰਤ ਵਿਚ ਪੁਲਿਸ ਅਤੇ ਪੁਲਿਸ ਸੁਧਾਰਾਂ' ਵਿਸ਼ੇ 'ਤੇ ਇਕ ਵਿਸਥਾਰ ਭਾਸ਼ਣ ਦਾ ਆਯੋਜਨ ਕੀਤਾ। ਇਹ ਪ੍ਰਿੰਸੀਪਲ ਡਾ: ਸੁਖਵਿੰਦਰ ਕੌਰ, ਵਿਭਾਗ ਦੀ ਮੁਖੀ ਸ੍ਰੀਮਤੀ ਬਲਜੀਤ ਕੌਰ ਅਤੇ ਸਹਾਇਕ ਪ੍ਰੋ. ਸ੍ਰੀ ਦਿਨੇਸ਼ ਸ਼ਾਰਦਾ ਦੀ ਅਗਵਾਈ ਹੇਠ ਕਰਵਾਈਆ ਗਿਆ ਅਤੇ ਇਕ ਉੱਘੇ ਸਪੀਕਰ ਡਾ: ਧਰਮਿੰਦਰ ਸਿੰਘ ਨੇ  ਇਸ  ਬਾਰੇ ਸੰਬੋਧਨ ਕੀਤਾ। ਵਿਦਿਆਰਥੀ ਉਸ ਦੇ ਗਿਆਨ ਅਤੇ ਪੁਲਿਸ ਮੁਲਾਜ਼ਮਾਂ ਬਾਰੇ ਵਿਚਾਰਾਂ ਨਾਲ ਪ੍ਰੇਰਿਤ ਹੋਏ। ਇਹ ਇਕ ਇੰਟਰਐਕਟਿਵ ਅਤੇ ਇੱਕ ਜਾਣਕਾਰੀ ਭਰਪੂਰ ਸੈਸ਼ਨ ਸੀ ਜਿਸ ਵਿਚ ਵਿਦਿਆਰਥੀਆਂ ਨੂੰ ਪੁਲਿਸ ਪ੍ਰਸ਼ਾਸਨ ਪ੍ਰਣਾਲੀ ਬਾਰੇ , ਇਸ ਦੇ ਵੱਖ-ਵੱਖ ਸੁਧਾਰਾਂ, ਨਿਯਮਾਂ ਅਤੇ ਕਾਰਜਾਂ ਬਾਰੇ ਪਤਾ ਲੱਗਿਆ , ਜਿਸ ਵਿੱਚ ਸਮੇਂ ਸਿਰ ਸੋਧ ਕੀਤੀ ਗਈ ਸੀ । ਕੌਂਸਲ ਦੀਆਂ ਵਿਦਿਆਰਥਣਾਂ ਤਾਨੀਆ, ਮਨਵੀਰ ਕੌਰ, ਇਸ਼ਪ੍ਰੀਤ, ਅਸ਼ਮੀਤ ਕੌਰ ਅਤੇ ਸਰਗੁਣ ਦੇ ਸਾਂਝੇ ਯਤਨਾਂ ਸਦਕਾ ਇਹ ਸੈਸ਼ਨ ਸਫਲ ਸਾਬਤ ਹੋਇਆ। ਅੰਤ ਵਿੱਚ ਪ੍ਰੋ: ਦਿਨੇਸ਼ ਸ਼ਾਰਦਾ ਨੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਆਪਣੀ ਸਮੁੱਚੀ ਸ਼ਖਸੀਅਤ ਨੂੰ ਵਧਾਉਣ ਅਤੇ ਗਿਆਨ ਪ੍ਰਾਪਤ ਕਰਨ ਲਈ ਅਜਿਹੇ ਸੈਮੀਨਾਰਾਂ ਵਿੱਚ ਹਿੱਸਾ ਲੈਂਦੇ ਰਹਿਣ ਲਈ ਪ੍ਰੇਰਿਤ ਕੀਤਾ।

Friday, October 09, 2020

GCG ਲੁਧਿਆਣਾ:ਕੋਵਿਡ-19 ਸੰਬੰਧੀ ਜਾਗਰੂਕਤਾ ਕੈਂਪ

Friday: 9th October 2020 at 3:23 PM

 ਆਇਰਨ, ਫੋਲਿਕ ਐਸਿਡ ਅਤੇ ਜ਼ਿੰਕ ਦੀਆਂ ਗੋਲੀਆਂ ਵੀ ਵੰਡੀਆਂ ਗਈਆਂ 


ਲੁਧਿਆਣਾ
: 9 ਅਕਤੂਬਰ 2020: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਪੰਜਾਬ ਸਿਹਤ ਵਿਭਾਗ ਦੇ ਡਾਕਟਰਾਂ ਦੀ ਟੀਮ ਵੱਲੋਂ ਕੋਵਿਡ-19 ਦੇ ਚਲਦਿਆਂ ਸੁਰੱਖਿਆ ਵਜੋਂ ਡਾ. ਗੁਰਪ੍ਰੀਤ ਕੌਰ, ਕਾਰਜਕਾਰੀ ਪ੍ਰਿੰਸੀਪਲ ਅਤੇ ਡਾ. ਸੁਖਵਿੰਦਰ ਕੌਰ, ਇੰਚਾਰਜ, ਸਟੂਡੈਂਟ ਕਾਉਂਸਲ ਦੀ ਸੁਯੋਗ ਅਗਵਾਈ ਅਧੀਨ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਯੂ.ਸੀ.ਐੱਚ.ਸੀ. ਜਵੱਦੀ ਦੇ ਮੈਡੀਕਲ ਅਫਸਰ ਡਾ. ਸੀਮਾ ਕੌਸ਼ਲ ਵੱਲੋਂ ਕਰੋਨਾ ਵਾਇਰਸ ਤੋਂ ਸਟਾਫ ਨੂੰ ਜਾਗਰੂਕ ਕੀਤਾ ਗਿਆ ਤਾਂ ਜੋ ਰਿਕਵਰੀ ਰੇਟ ਨੂੰ ਵਧਾਇਆ ਜਾ ਸਕੇ ਅਤੇ ਕਰੋਨਾ ਕਰਕੇ ਮੌਤ ਦੀ ਦਰ ਨੂੰ ਘਟਾਇਆ ਜਾ ਸਕੇ। ਉਹਨਾਂ ਕੈਂਪ ਵਿੱਚ ਭਾਗ ਲੈਣ ਵਾਲਿਆਂ ਨੂੰ ਖਾਣ-ਪੀਣ ਅਤੇ ਰੋਗ ਪ੍ਰਤੀਰੋਧੀ ਸ਼ਕਤੀ ਵਧਾਉਣ ਬਾਰੇ ਵੀ ਜਾਗਰੂਕ ਕੀਤਾ। ਇਸ ਕੈਂਪ ਦੌਰਾਨ ਆਇਰਨ, ਫੋਲਿਕ ਐਸਿਡ ਅਤੇ ਜ਼ਿੰਕ ਦੀਆਂ ਗੋਲੀਆਂ ਵੀ ਵੰਡੀਆਂ ਗਈਆਂ।

Monday, August 26, 2019

ਮਿਸ਼ਨ ਨਿਰਭਯਾ ਤਹਿਤ GCG ਨੇ ਕਰਾਇਆ ਵਿਸ਼ੇਸ਼ ਆਯੋਜਨ

 Aug 26, 2019, 2:49 PM
MLA ਰਾਕੇਸ਼ ਪਾਂਡੇ ਵੀ ਉਚੇਚੇ ਤੌਰ 'ਤੇ ਪੁੱਜੇ
ਲੁਧਿਆਣਾ: 26 ਅਗਸਤ 2019: (ਕਾਰਤਿਕਾ ਸਿੰਘ//ਪੰਜਾਬ ਸਕਰੀਨ):: 
ਲੁਧਿਆਣਾ ਵਿੱਚ ਲੜਕੀਆਂ ਦਾ ਸਰਕਾਰੀ ਕਾਲਜ ਹਰ ਖੇਤਰ ਵਿੱਚ ਅੱਗੇ ਹੈ। ਪੜ੍ਹਾਈ, ਆਮ ਗਿਆਨ, ਵਿਗਿਆਨ, ਸਾਹਿਤ ਅਤੇ ਸੈਲਫ ਡਿਫੈਂਸ ਦੇ ਖੇਤਰਾਂ ਵਿੱਚ ਕਾਲਜ ਨੇ  ਮਾਰੀਆਂ ਹਨ। 
ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਮਿਸ਼ਨ ਨਿਰਭਯਾ ਤਹਿਤ ਪੰਜਾਬ ਕਰਾਟੇ ਫੈਡਰੇਸ਼ਨ ਦੇ ਸਹਿਯੋਗ ਨਾਲ ਅਤੇ ਅੰਤਰਰਾਸ਼ਟਰੀ ਕੋਚ ਸ਼੍ਰੀ ਸ਼ੀਹਾਨ ਚਰਨਜੀਤ ਕਸ਼ਿਅਪ ਦੀ ਅਗਵਾਈ ਹੇਠ ਇੱਕ ਸੈਲਫ ਡਿਫੈਂਸ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ 54 ਵਿਦਿਆਰਥਣਾਂ ਨੇ ਹਿੱਸਾ ਲਿਆ। ਇਸ ਦੌਰਾਨ 34 ਵਿਦਿਆਰਥਣਾਂ ਨੇ ਟੈਸਟ ਪਾਸ ਕੀਤਾ। ਕਾਲਜ ਦੀਆਂ ਵਿਦਿਆਰਥਣਾਂ ਪਿੰਕੀ, ਰਾਗਿਨੀ, ਨੀਰੂ ਅਤੇ ਨੇਹਾ ਯੈਲੋ ਬੈਲਟ ਕੈਟਾਗਿਰੀ ਪਾਸ ਕੀਤੀ। ਸ਼ਾਲੂ, ਪ੍ਰਿਅੰਕਾ, ਮੰਜੂ, ਸਰਬਜੀਤ ਕੌਰ ਅਤੇ ਮਨੀਸ਼ਾ ਨੇ ਬਰਾਉਨ ਬੈਲਟ ਕੈਟਾਗਿਰੀ ਪਾਸ ਕੀਤੀ। ਜੀਨਾ ਖਾਨ ਅਤੇ ਕਾਜਲ ਕਸ਼ਿਅਪ ਨੂੰ ਬਲੈਕ ਬੈਲਟ ਕੈਟਾਗਿਰੀ ਵਿੱਚ ਬੈਸਟ ਕਰਾਟੇਕਾ ਘੋਸ਼ਿਤ ਕੀਤਾ ਗਿਆ। ਲੁਧਿਆਣਾ (ਉੱਤਰੀ) ਦੇ ਐਮ.ਐਲ.ਏ. ਸ਼੍ਰੀ ਰਾਕੇਸ਼ ਪਾਂਡੇ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਮੰਜੂ ਸਾਹਨੀ ਦੇ ਨਾਲ ਡਾ. ਸੁਖਵਿੰਦਰ ਕੌਰ ਵੱਲੋਂ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸ਼੍ਰੀਮਤੀ ਰਜਿੰਦਰ ਕੌਰ, ਸ਼੍ਰੀ ਸੁਸ਼ਿਆਂਤ ਪਾਂਡੇ, ਸੀ.ਏ. ਦਿਨੇਸ਼ ਸ਼ਰਮਾ ਮੌਜੂਦ ਸਨ।ਇਸ ਮੌਕੇ ਤੇ ਕਾਲਜ ਦੀਆਂ ਵਿਦਿਆਰਥਣਾਂ ਨੇ ਸੈਲਫ ਡਿਫੈਂਸ ਪੇਸ਼ਕਾਰੀ ਦਿੱਤੀ। ਜਿਸ ਤੋਂ ਪ੍ਰਭਾਵਿਤ ਹੋ ਕੇ ਐਮ.ਐਲ.ਏ. ਸ਼੍ਰੀ ਰਾਕੇਸ਼ ਪਾਂਡੇ ਨੇ ਕਿਹਾ ਕਿ ਪੰਜਾਬ ਕਰਾਟੇ ਫੈਡਰੇਸ਼ਨ ਅਤੇ ਮੈਂ ਹਮੇਸ਼ਾ ਹੀ ਲੜਕੀਆਂ ਦੀ ਸੈਲਫ ਡਿਫੈਂਸ ਟ੍ਰੇਨਿੰਗ ਦੇ ਹੱਕ ਵਿੱਚ ਹਾਂ ਅਤੇ ਇਸ ਨੂੰ ਪੂਰੀ ਹੱਲਾਸ਼ੇਰੀ ਦਿੰਦਾ ਹਾਂ।     

ਲੋਕਪੱਖੀ ਪੱਤਰਕਾਰੀ ਦਾ ਹਿੱਸਾ ਬਣੋ-ਪੰਜਾਬ ਸਕਰੀਨ ਗਰੁੱਪ ਨਾਲ ਜੁੜੋ

Thursday, August 22, 2019

GCG ਵਿਦਿਆਰਥਣਾਂ ਵੱਲੋਂ ਬਿਮਾਰੀਆਂ ਤੋਂ ਬਚਣ ਦੀ ਚੇਤਨਾ ਮੁਹਿੰਮ

Aug 22, 2019, 2:31 PM
ਜ਼ੁਆਲੋਜੀ ਵਿਭਾਗ ਵੱਲੋਂ ਵਿਸ਼ਵ ਮਾਸਕੀਟੋ ਡੇ ਮਨਾਇਆ
ਲੁਧਿਆਣਾ: 22 ਅਗਸਤ 2019: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿੱਚ ਪ੍ਰਿੰਸੀਪਲ ਡਾ. ਮੰਜੂ ਸਾਹਨੀ ਦੀ ਅਗਵਾਈ ਹੇਠ ਜ਼ੁਆਲੋਜੀ ਵਿਭਾਗ ਵੱਲੋਂ ਵਿਸ਼ਵ ਮਾਸਕੀਟੋ ਡੇ ਮਨਾਇਆ ਗਿਆ।ਇਸ ਵਿੱਚ ਬੀ.ਐਸ.ਸੀ. ਭਾਗ ਤੀਜਾ ਮੈਡੀਕਲ ਦੀਆਂ ਵਿਦਿਆਰਥਣਾਂ ਨੇ ਪੋਸਟਰਾਂ ਰਾਹੀਂ ਕਾਲਜ ਦੀਆਂ ਵਿਦਿਆਰਥਣਾਂ ਅਤੇ ਵਿਸ਼ੇਸ਼ ਕਰਕੇ ਹੋਸਟਲ ਦੀਆਂ ਵਿਦਿਆਰਥਣਾਂ ਅਤੇ ਕਰਮਚਾਰੀਆਂ ਨੂੰ ਵੱਖ-ਵੱਖ ਤਰਾਂ ਦੇ ਮੱਛਰਾਂ ਦੀਆਂ ਕਿਸਮਾਂ ਅਤੇ ਉਹਨਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਜਾਣੂ ਕਰਵਾਇਆ। ਵਿਦਿਆਰਥਣਾਂ ਨੇ ਇਹਨਾਂ ਬਿਮਾਰੀਆਂ ਤੋਂ ਬਚਣ ਦੇ ਯੋਗ ਸਾਧਨਾਂ ਬਾਰੇ ਵੀ ਦੱਸਿਆ। ਪ੍ਰਿੰਸੀਪਲ ਡਾ. ਮੰਜੂ ਸਾਹਨੀ ਨੇ ਸਾਇੰਸ ਸੁਸਾਇਟੀ ਦੇ ਇਸ ਉੱਦਮ ਦੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ।ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਵਰਿੰਦਰਜੀਤ ਕੌਰ ਅਤੇ ਇਸ ਜਾਗਰੂਕਤਾ ਪ੍ਰੋਗਰਾਮ ਦੇ ਇੰਚਾਰਜ ਡਾ. ਮਾਧਵੀ ਵਸ਼ਿਸ਼ਠ ਦੇ ਨਾਲ ਸ਼੍ਰੀਮਤੀ ਕਿਰਪਾਲ ਕੌਰ, ਡਾ. ਅਨੀਤਾ ਜੋਸ਼ੀ, ਸ਼੍ਰੀਮਤੀ ਕਿਰਨ ਗੁਪਤਾ ਅਤੇ ਸ਼੍ਰੀ ਫਲਵਿੰਦਰ ਵਰਮਾ ਵੀ ਹਾਜ਼ਰ ਸਨ।  

Saturday, July 27, 2019

GCG ਵਿੱਚ ਡੇਂਗੂ ਅਤੇ ਹੋਰ ਬਿਮਾਰੀਆਂ ਤੋਂ ਬਚਾਓ ਦੇ ਗੁਰ ਦੱਸੇ

Jul 27, 2019, 2:28 PM
GCG ਵਿੱਚ ਤੰਦਰੁਸਤੀ ਲਈ ਕਰਾਇਆ ਗਿਆ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ
ਲੁਧਿਆਣਾ: 27 ਜੁਲਾਈ 2019: (ਪੰਜਾਬ ਸਕਰੀਨ ਬਿਊਰੋ):: 
ਸਾਇੰਸ ਸੁਸਾਇਟੀ ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਡੇਂਗੂ, ਮਲੇਰੀਆ ਦੀ ਰੋਕਥਾਮ ਅਤੇ ਬਰਸਾਤੀ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਵਿਦਿਆਰਥਣਾਂ ਨੂੰ ਜਾਗਰੂਕ ਕਰਨ ਲਈ ਇੱਕ ਪ੍ਰੋਗਰਾਮ ਕਰਵਾਇਆ। ਇਸ ਪ੍ਰੋਗਰਾਮ ਵਿੱਚ ਸਹਾਇਕ ਸਿਵਲ ਸਰਜਨ ਡਾ. ਬਲਵਿੰਦਰ ਸਿੰਘ ਅਤੇ ਡਾ. ਰਾਮੇਸ਼ ਕੁਮਾਰ, ਜ਼ਿਲ੍ਹਾ ਐਪੀਡਿਮੋਲੋਜਿਸਟ ਨੇ ਵਿਦਿਆਰਥਣਾਂ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਉਹਨਾਂ ਨੇ ਡੇਂਗੂ ਅਤੇ ਮਲੇਰੀਆ ਬੁਖਾਰ ਫੈਲਾਉਣ ਵਾਲੇ ਮੱਛਰਾਂ ਦੀਆਂ ਕਿਸਮਾਂ, ਬੁਖਾਰ ਦੇ ਲੱਛਣ ਅਤੇ ਬਚਾਅ ਦੇ ਤਰੀਕੇ ਦੱਸੇ। ਉਹਨਾਂ ਹਰ ਸ਼ੁੱਕਰਵਾਰ ਨੂੰ ਡਰਾਈ ਡੇ ਮਨਾਉਂਦਿਆਂ ਹੋਇਆ ਕੂਲਰਾਂ, ਗਮਲਿਆਂ, ਫਰਿਜਾਂ ਦੀਆਂ ਟਰੇਆਂ ਅਤੇ ਹੋਰ ਪਾਣੀ ਦੇ ਭਾਡਿਆਂ ਨੂੰ ਸਾਫ ਕਰਕੇ ਸੁੱਕਾ ਰੱਖਣ ਦੀ ਗੁਜ਼ਾਰਿਸ਼ ਕੀਤੀ। ਇਸ ਸਬੰਧ ਵਿੱਚ ਵਿਦਿਆਰਥਣਾਂ ਨੂੰ ਇਸ਼ਤਿਹਾਰ ਵੀ ਵੰਡੇ ਗਏ ਅਤੇ ਪੋਸਟਰ ਲਗਾਏ ਗਏ।ਇਸ ਮੌਕੇ ਤੇ ਬੋਲਦਿਆਂ ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਸਵਿਤਾ ਰਾਣੀ ਸ਼ਰਮਾ ਜੀ ਨੇ ਆਖਿਆ ਕਿ ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਦਿਮਾਗ ਨਿਵਾਸ ਕਰਦਾ ਹੈ।ਇਸ ਲਈ ਸਾਨੂੰ ਸਾਫ਼ ਸਫਾਈ ਤੇ ਜ਼ੋਰ ਦੇਣਾ ਚਾਹੀਦਾ ਹੈ। ਸਮਾਗਮ ਦੇ ਅੰਤ ਤੇ ਸਾਇੰਸ ਸੁਸਾਇਟੀ ਦੇ ਇੰਚਾਰਜ਼ ਡਾ. ਮਾਧਵੀਂ ਵਸ਼ਿਸ਼ਠ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਕਾਲਜ ਦੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਵਰਿੰਦਰਜੀਤ ਕੌਰ, ਮੈਂਬਰ ਯੂਥ ਕਲੱਬ, ਮੈਂਬਰ ਰੈੱਡ ਕਰਾਸ ਸੁਸਾਇਟੀ, ਮੈਂਬਰ ਰੋਟਰੈਕਟ ਅਤੇ ਸਾਇੰਸ ਸੁਸਾਇਟੀ ਦੇ ਅਧਿਆਪਕ ਸਾਹਿਬਾਨ ਵੀ ਮੌਜੂਦ ਸਨ। 

Sunday, March 24, 2019

ਜੀਸੀਜੀ ਵਿੱਚ ਸਿਖਾਏ ਗਏ ਮਨੋਵਿਗਿਆਨ ਦੇ ਨਵੇਂ ਗੁਰ

Mar 24, 2019, 3:53 PM
ਜੀਸੀਜੀ ਵਿੱਚ ਵਿਦਿਆਰਥੀਆਂ ਦੀ ਸਭਾ ‘ਮਨੋਜਿਗਆਸਾ’ ਵੱਲੋਂ ਸਮਾਗਮ 
ਲੁਧਿਆਣਾ: 24 ਮਾਰਚ 2019: (ਰੈਕਟਰ ਕਥੂਰੀਆ//ਪੰਜਾਬ ਸਕਰੀਨ):: 
ਮਨੋ ਜਿਗਿਆਸਾ ਨੂੰ ਬਿਨਾ ਪੁਛੇ ਲੱਭ ਲੈਣਾ ਅਤੇ ਫਿਰ ਸਮੱਸਿਆ ਨੂੰ ਹੱਲ ਵੀ ਕਰ ਦੇਣਾ। ਇਹ ਕਿਸੇ ਜਾਦੂ ਤੋਂ ਘੱਟ ਨਹੀਂ। ਮਨੋਵਿਗਿਆਨ ਦਾ ਇੰਜ ਜਾਦੂ ਸਿਖਾਉਣ ਲਈ ਲੁਧਿਆਣਾ ਵਿੱਚ ਲਡ਼ਕੀਆਂ ਦੇ ਸਰਕਾਰੀ ਕਾਲਜ ਵੱਲੋਂ ਅਕਸਰ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਪਡ਼੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਜ਼ਿੰਦਗੀ ਵਿੱਚ ਕਦਮ ਕਦਮ ਉੱਤੇ ਕਾਮਯਾਬ ਕਰਨ ਦੇ ਇਹ ਕਲਾ ਸਿਖਾਈ ਜਾਂਦੀ ਹੈ। ਅਜਿਹਾ ਹੀ ਇੱਕ ਨਵਾਂ ਆਯੋਜਨ ਵੀ ਹੋਈ ਜਿਸ ਵਿੱਚ ਮੁਖ ਮਹਿਮਾਨ ਸਨ ਡਾਕਟਰ ਡੀ ਜੇ ਸਿੰਘ। 
ਸਰਕਾਰੀ ਕਾਲਜ ਲਡ਼ਕੀਆਂ, ਲੁਧਿਆਣਾ ਦੇ ਮਨੋਵਿਗਿਆਨ ਵਿਭਾਗ ਦੇ ਵਿਦਿਆਰਥੀਆਂ ਦੀ ਸਭਾ ‘ਮਨੋਜਿਗਆਸਾ’ ਵੱਲੋਂ ਕਾਲਜ ਦੇ ਆਡੀਟੋਰੀਅਮ ਵਿੱਚ ਸਾਲਾਨਾ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਸਮਾਗਮ ਵਿੱਚ ਮਨੋਵਿਗਿਆਨ ਦੇ ਵਿਭਿੰਨ ਵਿਸ਼ਿਆਂ ਜਿਵੇਂ ਕਿ ਸ਼ੁਕਰਾਨਾ, ਖੁਸ਼ੀ, ਸੰਵੇਗ, ਡਿਪਰੈਸ਼ਨ ਅਤੇ ਯੁਵਕਾਂ ਦੀ ਮਾਨਸਿਕ ਸਿਹਤ ਤੇ’ ਅਧਾਰਿਤ ਕੋਲਾਜ-ਮੇਕਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਸਮਾਗਮ ਦਾ ਮੁੱਖ ਆਕ੍ਰਸ਼ਨ ਵਿਦਿਆਰਥੀਆਂ ਦੁਆਰਾ ‘ਖੁਦ ਨੂੰ ਪਿਆਰ ਕਰੋ’ ਵਿਸ਼ੇ ਤੇ’ ਖੇਡਿਆ ਗਿਆ ਨਾਟਕ ਸੀ ਜਿਸਦਾ ਵਿਸ਼ਾ ਅਜੌਕੇ ਯੁਗ ਚ’  ਸੋਸ਼ਲ ਮੀਡੀਆ ਕਿਸ ਤਰਾਂ ਨਕਲੀ ਅਤੇ ਬਣਾਉਟੀ ਸ਼ਖਸਿਅਤਾਂ ਨੂੰ ਉਕਸਾ ਕੇ ਪਛਾਣ ਸੰਕਟ ਦਾ ਕਾਰਣ ਬਣ ਰਿਹਾ ਹੈ।ਇਸ ਮੌਕੇ ‘ਤੇ ਪੰਜਾਬ ਪੁਲਿਸ ਟ੍ਰੇਨਿੰਗ ਅਕੈਡਮੀ ਫਿਲੌਰ ਦੇ ਸਾਬਕਾ ਜੁਆਂਇਟ ਡਾਇਰੈਕਟਰ ਡਾ. ਡੀ. ਜੇ. ਸਿੰਘ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ। ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਸਵਿਤਾ ਸ਼ਰਮਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸਭਾ ਦੀ ਪ੍ਰਧਾਨ ਰੂਸ਼ੀ ਜੈਨ ਅਤੇ ਜਨਰਲ ਸਕੱਤਰ ਦਰਪਣ ਕੌਰ ਔਲਖ ਨੇ ਮੁੱਖ ਮਹਿਮਾਨ, ਪ੍ਰਿੰਸੀਪਲ ਸਾਹਿਬਾ ਅਤੇ ਬਾਕੀ ਸਰੌਤਿਆਂ ਦਾ ਨਿੱਘਾ ਸਵਾਗਤ ਕੀਤਾ। ਡਾ.[ਸ਼ੀ੍ਰਮਤੀ] ਸੁਖਵਿੰਦਰ ਕੌਰ ਅਤੇ ਡਾ.[ਸ਼ੀ੍ਰਮਤੀ] ਜਸਪੀ੍ਰਤ ਕੌਰ ਨੇ ਭਾਸ਼ਣ ਮੁਕਾਬਲਿਆਂ ਅਤੇ [ਸ਼ੀ੍ਰਮਤੀ] ਮਨਦੀਪ ਕੌਰ ਅਤੇ ਡਾ. [ਸ਼ੀ੍ਰਮਤੀ] ਮਨਪੀ੍ਰਤ ਕੌਰ ਨੇ ਕੋਲਾਜ-ਮੇਕਿੰਗ ਮੁਕਾਬਲਿਆਂ ਲਈ ਜੱਜਾਂ ਦੀ ਭੂਮਿਕਾ ਨਿਭਾਈ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਮਾਗਮ ਦੇ ਮੁੱਖ ਮਹਿਮਾਨ ਡਾ. ਡੀ. ਜੇ. ਸਿੰਘ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਸਫਲ ਹੋਣ ਲਈ ਸਵੈ ਨੂੰ ਪਛਾਣਨ ਲਈ ਪੇ੍ਰਰਿਆ। ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਸਵਿਤਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਜਿੰਦਗੀ ਵਿੱਚ ਸਕਾਰਾਤਮਕ ਸੋਚ ਅਪਨਾਉਣ ਦੀ ਸਲਾਹ ਦਿੱਤੀ ਅਤੇ ਨਾਲ ਹੀ ਉਨ੍ਹਾਂ ਨੇ ਇਹ ਸਮਾਗਮ ਆਯੋਜਿਤ ਕਰਨ ਲਈ ਮਨੋਵਿਗਿਆਨ ਵਿਭਾਗ ਦੇ ਵਿਦਿਆਰਥੀਆਂ, ਵਿਭਾਗ ਦੇ ਅਧਿਆਪਕਾਂ ਡਾ. ਰਾਜੀਵ ਕੁਮਾਰ ਸਹਿਗਲ ਅਤੇ [ਮਿਸ] ਉਮੰਗ ਭਾਰਤੀ ਨੂੰ ਵਧਾਈ ਦਿੱਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ। ਇਸ ਮੌਕੇ ‘ਤੇ ਕਾਲਜ ਦੇ ਵਾਈਸ-ਪ੍ਰਿੰਸੀਪਲ [ਸ਼ੀ੍ਰਮਤੀ] ਪਰਮਜੀਤ ਕੌਰ, ਸਟਾਫ਼ ਕਾਉਂਸਿਲ ਦੇ ਮੈਂਬਰ  [ਸ਼ੀ੍ਰਮਤੀ] ਵਰਿੰਦਰਜੀਤ ਕੌਰ,  [ਸ਼ੀ੍ਰਮਤੀ] ਮਨਿੰਦਰ ਕੌਰ, ਡਾ. ਰਾਕੇਸ਼ ਕੁਮਾਰ, ਡਾ. [ਸ਼ੀ੍ਰਮਤੀ] ਹਰਿੰਦਰ ਕੌਰ ਅਤੇ ਡਾ. ਪਵਨ ਕੁਮਾਰ, ਡਾ. ਯੁਗੇਸ਼ ਸ਼ਰਮਾ ਉੱਚੇਚੇ ਤੌਰ ਤੇ ਸ਼ਾਮਲ ਹੋਏ । ਸਭਾ ਦੇ ਨੁਮਾਇੰਦਿਆਂ ਗਰਿਮਾ ਖੁਰਾਨਾ, ਟਵਿੰਕਲ ਮਰਵਾਹਾ, ਵੰਸ਼ਿਕਾ ਸਿੰਘ,  ਅਕ੍ਰਿਤੀ ਜੈਨ, ਮੰਨਤ ਕੁੰਨਰਾ, ਗੁਨਰੀਤ ਕੌਰ, ਕਾਵਿਆ ਜੈਨ ਅਤੇ ਨੰਦਿਨੀ ਮਲਹੋੌਤਰਾ ਨੇ ਸਮਾਗਮ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ।
ਵੱਖ ਵੱਖ ਮੁਕਾਬਲਿਆਂ ਦੇ ਨਤੀਜੇ  ਇਸ ਪ੍ਰਕਾਰ ਰਹੇ:
ਕੋਲਾਜ-ਮੇਕਿੰਗ ਮੁਕਾਬਲੇ
ਪਹਿਲਾ ਸਥਾਨ- ਮੁਦਿਤਾਦੀਪ ਕੌਰ ਅਤੇ ਮੁਸਕਾਨ ਜੰਡੂ 
ਦੂਸਰਾ ਸਥਾਨ-   ਨੇਹਾ ਸ਼ਰਮਾ ਅਤੇ ਕਰਨਦੀਪ ਕੌਰ 
ਤੀਸਰਾ ਸਥਾਨ-  ਬ੍ਰਹਮਜੋਤ ਕੌਰ ਅਤੇ ਗੁਨਰੀਤ ਕੌਰ  
ਕੰਨਸੋਲੇਸ਼ਨ ਇਨਾਮ- ਗਰਿਮਾ ਖੁਰਾਨਾ ਅਤੇ ਆਸ਼ਿਮਾ ਸ਼ਰਮਾ ; ਤਰਿਸ਼ਾ ਕੋਹਲੀ ਅਤੇ ਮੰਨਤ ਕੁੰਨਰਾ
ਭਾਸ਼ਣ ਮੁਕਾਬਲੇ
ਪਹਿਲਾ ਸਥਾਨ- ਬ੍ਰਹਮਜੋਤ ਕੌਰ
ਦੂਸਰਾ ਸਥਾਨ-  ਅਨਾਇਤ ਸੋਢੀ
ਤੀਸਰਾ ਸਥਾਨ-  ਦਰਪਣ ਕੌਰ ਔਲਖ
ਕੰਨਸੋਲੇਸ਼ਨ ਇਨਾਮ- ਸਾਕਸ਼ੀ ਗਰੋਵਰ
ਕੁਲ ਮਿਲਾ ਕੇ ਇਹ ਸਮਾਗਮ ਵੀ ਬਹੁਤ ਯਾਦਗਾਰੀ ਰਿਹਾ ਕਿਓਂਕਿ ਇਸ ਵਿੱਚ ਜ਼ਿੰਦਗੀ ਦੀਆਂ ਗੁੰਝਲਦਾਰ ਬੁਝਾਰਤਾਂ ਨੂੰ ਬਡ਼ੀ ਸਾਦਗੀ ਨਾਲ ਬੁਝਣ ਦੇ ਗੁਰ ਸਿਖਾਏ ਗਏ ਸਨ।

Monday, September 17, 2018

GCG ਲੁਧਿਆਣਾ ਵਿੱਚ ਮਨਾਇਆ ਗਿਆ ਪਾਸ਼ ਦਾ ਜਨਮਦਿਨ

 ਵਿਦਿਆਰਥਣਾਂ ਨੇ ਪਾਸ਼ ਦੀਆਂ ਕਵਿਤਾਵਾਂ ਸੁਣਾਈਆਂ 
ਲੁਧਿਆਣਾ: 17 ਸਤੰਬਰ 2018: (ਪੰਜਾਬ ਸਕਰੀਨ ਬਿਊਰੋ)::
ਪਾਸ਼ ਨੇ ਸਾਰੀ ਉਮਰ ਲੋਕਾਂ ਦੇ ਹੱਕ ਵਿੱਚ ਅਤੇ ਸੱਤਾ ਦੇ ਖਿਲਾਫ਼ ਲਿਖਿਆ। ਸਰਕਾਰਾਂ ਨੂੰ ਲੰਮੇ ਹੱਥੀਂ ਲੈਣ ਵਾਲੇ ਪਾਸ਼ ਦੀ ਕਵਿਤਾ ਅੱਜ ਵੀ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ। ਅੱਜ ਵੀ ਉਸ ਦੀ ਪਰਸੰਗਿਕਤਾ ਘੱਟ ਨਹੀਂ ਹੋਈ। ਇਹ ਪਾਸ਼ ਦੀ ਕਵਿਤਾ ਦੇ ਸ਼ਬਦਾਂ ਦਾ ਜਾਦੂ ਹੀ ਸੀ ਕਿ ਇਹ ਕਵਿਤਾ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਗਈ ਅਤੇ ਸਰਕਾਰੀ ਵਿਦਿਅਕ ਅਦਾਰਿਆਂ ਦੇ ਸਿਲੇਬਸਾਂ ਤੱਕ ਵੀ ਪਹੁੰਚੀ। ਤਹਿਸੀਲ ਨਕੋਦਰ ਦੇ ਪਿੰਡ ਤਲਵੰਡੀ ਸਲੇਮ ਵਿੱਚ 09 ਸਤੰਬਰ 1950 ਨੂੰ ਜਨਮ ਲੈਣ ਵਾਲੇ ਪਾਸ਼ ਦੀ ਕਵਿਤਾ ਗੈਰ ਪੰਜਾਬੀ ਕਲਾਕਾਰਾਂ ਨੇ ਵੀ ਗਾਈ। ਪਾਸ਼ ਦੀ ਕਵਿਤਾ ਅੱਜ ਵੀ ਸਾਹਿਤਿਕ ਸਮਾਗਮਾਂ ਦਾ ਇੱਕ ਜ਼ਰੂਰੀ ਅੰਗ ਮਹਿਸੂਸ ਕੀਤੀ ਜਾਂਦੀ ਹੈ। ਅੱਜ ਵੀ ਕਈ ਲੇਖਕ/ਸ਼ਾਇਰ ਆਪਣੀ ਕਵਿਤਾ ਤੋਂ ਪਹਿਲਾਂ ਪਾਸ਼ ਦੀ ਕਵਿਤਾ ਸੁਣਾਉਂਦੇ ਹਨ-ਕਦੇ ਜੋਸ਼ ਨਾਲ ਅਤੇ ਕਦੇ ਗੁਣਗੁਣਾ ਕੇ। 
ਸਮਾਜ ਵਿਚਲੀਆਂ ਬੇਇਨਸਾਫੀਆਂ ਅਤੇ ਸਰਕਾਰ ਦੀਆਂ ਵਧੀਕੀਆਂ ਦੇ ਖਿਲਾਫ਼ ਖੁਲ ਕੇ ਲਿਖਣ ਵਾਲੇ ਪਾਸ਼ ਦੇ ਦਿਲ ਵਿੱਚ ਅੰਤਾਂ ਦਾ ਮੋਹ ਵੀ ਸੀ। ਅਵਤਾਰ ਸਿੰਘ ਸੰਧੂ ਦੇ ਉਪਨਾਮ ਅਰਥਾਤ ਤਖੱਲਸ "ਪਾਸ਼" ਪਿਛੇ ਲੁਕੀ ਕਹਾਣੀ ਕੁਝ ਅਜਿਹਾ ਹੀ ਇਸ਼ਾਰਾ ਦੇਂਦੀ ਹੈ। ਜਦੋਂ ਪਾਸ਼ ਨੇ ਜਲੰਧਰ ਛਾਉਣੀ ਦੇ ਜੈਨ ਹਾਈ ਸਕੂਲ ਤੋਂ ਨੋਵੀਂ ਪਾਸ ਕੀਤੀ ਤਾਂ ਉੱਥੇ ਇੱਕ ਅਧਿਆਪਕਾ ਪਰਵੇਸ਼ ਦੇ ਨਾਲ ਉਸਨੂੰ ਆਦਰਸ਼ਕ ਮੋਹ ਹੋ ਗਿਆ। ਬਾਅਦ ਵਿੱਚ ਉੱਸੇ ਦੇ ਨਾਮ ਦਾ ਪਹਿਲਾ ਅੱਖਰ ਪ ਅਤੇ ਆਖਿਰੀ ਅੱਖਰ ਸ਼ ਨੂੰ ਜੋੜ ਕੇ ਉਸ ਨੇ ਆਪਣਾ ਉਪ ਨਾਮ ਪਾਸ਼ ਰੱਖਿਆ। ਹੁਣ ਤਕਰੀਬਨ ਸਭ ਨੂੰ ਉਸਦਾ ਇਹੀ ਨਾਮ ਯਾਦ ਹੈ ਪਾਸ਼। ਭਾਵੇਂ ਪਾਸ਼ ਦਾ ਜਨਮ ਦਿਨ 9 ਸਤੰਬਰ ਨੂੰ ਲੰਘ ਚੁੱਕਿਆ ਹੈ ਪਰ ਇਸ ਦਿਨ ਨੂੰ ਮਨਾਉਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਅੱਜ ਵੀ ਪਾਸ਼ ਲੋਕਾਂ ਦੇ ਦਿਲਾਂ ਵਿੱਚ ਇੱਕ ਨਾਇਕ ਵਾਂਗ ਵੱਸਦਾ ਹੈ। ਉਸਨੂੰ ਯਾਦ ਕਰਨਾ ਅੱਜ ਦੀਆਂ ਮੁਸੀਬਤਾਂ ਵਿਰੁੱਧ ਸੰਘਰਸ਼ ਲਈ ਇੱਕ ਨਵਾਂ ਉਤਸ਼ਾਹ ਪੈਦਾ ਕਰਨ ਵਾਂਗ ਹੈ। ਪਾਸ਼ ਅਤੇ ਉਸਦੀ ਕਵਿਤਾ ਯਾਦ ਕਰਾਉਂਦੀ ਹੈ: ਅਸੀਂ ਲੜਾਂਗੇ ਸਾਥੀ: ਪਾਸ਼ ਅਤੇ ਉਸਦੀ ਕਵਿਤਾ ਜ਼ੁਲਮ ਅਤੇ ਬੇਇਨਸਾਫੀ ਦਾ ਜ਼ਿਕਰ ਹੀ ਨਹੀਂ ਕਰਦੀ ਬਲਕਿ ਉਸਦੇ
ਖਿਲਾਫ ਜੱਦੋਜਹਿਦ ਦੀ ਪ੍ਰੇਰਣਾ ਵੀ ਬਣਦੀ ਹੈ। 
ਪਾਸ਼ ਦਾ ਜਨਮ ਦਿਨ ਜੀਸੀਜੀ ਅਰਥਾਤ "ਗੌਰਮਿੰਟ ਕਾਲਜ  ਫਾਰ ਗਰਲਜ਼"  ਵਿੱਚ ਇੱਕ ਖਾਸ ਦਿਨ ਵੱਜੋਂ ਮਨਾਇਆ ਗਿਆ। ਇਹ ਦਿਨ ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਬੜੇ ਹੀ ਉਤਸ਼ਾਹ ਵਾਲਾ ਯਾਦਗਾਰੀ ਦਿਨ ਹੋ ਨਿੱਬੜਿਆ। ਇੰਝ ਲੱਗਦਾ ਸੀ ਜਿਵੇਂ ਜੀਸੀਜੀ ਉਸ ਦਿਨ ਜੇ ਐਨ ਯੂ ਬਣ ਗਿਆ ਹੋਵੇ। ਪੰਜਾਬੀ ਦੇ ਪਰਸਿੱਧ ਕਵੀ ਪਾਸ਼ ਦੇ ਜਨਮ ਦਿਨ ਨੂੰ ਸਮਰਪਿਤ ਇਸ ਸਮਾਗਮ ਨਾਲ ਲੁਧਿਆਣਾ ਵਿੱਚ ਸਥਿਤ ਲੜਕੀਆਂ ਦੇ ਇਸ ਸਰਕਾਰੀ ਕਾਲਜ ਵਿੱਚ ਇੱਕ ਨਵਾਂ ਉਤਸ਼ਾਹ ਪੈਦਾ ਹੋਇਆ। ਇੱਕ ਨਵੀਂ ਨਵੀਂ ਚੇਤਨਾ ਪੈਦਾ ਹੋਈ। । ਇਸ ਸਮਾਗਮ ਵਿੱਚ ਕਾਲਜ ਦੀ ਪ੍ਰਿੰਸੀਪਲ ਸ਼੍ਰੀਮਤੀ ਸਵਿਤਾ ਸ਼ਰਮਾ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਤੇ ਹਿੰਦੀ ਵਿਭਾਗ ਦੇ ਮੁਖੀ ਪਰੋ. [ਡਾ.] ਰਾਕੇਸ਼ ਕੁਮਾਰ ਜੀ ਨੇ ਮੁੱਖ ਬੁਲਾਰੇ  ਦਾ ਰੋਲ ਅਦਾ ਕੀਤਾ। ਵਿਭਾਗ ਦੀ ਮੁਖੀ ਅਤੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਪਰਮਜੀਤ ਕੌਰ ਜੀ ਨੇ ਕਾਲਜ ਦੀ ਪ੍ਰਿੰਸੀਪਲ ਸ਼੍ਰੀਮਤੀ ਸਵਿਤਾ ਸ਼ਰਮਾ ਅਤੇ ਡਾ. ਰਾਕੇਸ਼ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਰਸਮੀ ਸਵਾਗਤ ਕੀਤਾ ਅਤੇ ਪਾਸ਼ ਦੀ ਨਿੱਜੀ ਜਿੰਦਗੀ ਤੇ ਕਵਿਤਾ ਉੱਪਰ ਆਪਣੇ ਵਿਚਾਰ ਪਰਗਟ ਕੀਤੇ। ਇਸ ਮੌਕੇ ਤੇ ਐਮ.ਏ. ਪੰਜਾਬੀ ਭਾਗ ਪਹਿਲਾ ਦੀ ਸ਼ਿਵਾਨੀ ਨੇ ਪਾਸ਼ ਦੇ ਜੀਵਨ ਅਤੇ ਕਵਿਤਾ ਬਾਰੇ ਆਪਣੇ ਵਿਚਾਰ ਰੱਖੇ। ਕਾਲਜ ਦੀਆਂ ਵਿਦਿਆਰਥਣਾਂ ਕਿਰਨ, ਤਜਿੰਦਰ ਕੌਰ, ਪੁਸ਼ਪਿੰਦਰ ਕੌਰ ਅਤੇ ਅਮਨ ਨੇ ਪਾਸ਼ ਦੀਆਂ ਕਵਿਤਾਵਾਂ ਸੁਣਾਈਆਂ। ਕਾਲਜ ਦੀ ਪ੍ਰਿੰਸੀਪਲ ਸ਼ਰੀਮਤੀ ਸਵਿਤਾ ਸ਼ਰਮਾ ਜੀ ਨੇ ਪੰਜਾਬੀ ਭਾਸ਼ਾ 'ਤੇ ਮਾਣ ਕਰਨ ਦੇ ਨਾਲ-ਨਾਲ ਭਾਸ਼ਾਈ ਏਕਤਾ ਤੇ ਜ਼ੋਰ ਦਿੱਤਾ। ਪਾਸ਼ ਦਾ ਸੁਨੇਹਾ ਇੱਕ ਵਾਰ ਫੇਰ ਅੱਜ ਦੇ ਸਮੇਂ ਵਾਲੇ ਸੱਚ ਦੀ ਆਵਾਜ਼ ਬਣ ਕੇ ਗੂੰਜਿਆ। ਬੜੀ ਹੀ ਬੇਖੌਫ਼ੀ ਨਾਲ। ਬੜੇ ਹੀ ਜੋਸ਼ ਨਾਲ। ਬੜੇ ਹੀ ਉਤਸ਼ਾਹ ਨਾਲ। 
ਪਾਸ਼ ਦੀ ਕਵਿਤਾ ਨੇ ਅਜੋਕੀ ਸਮਾਜਿਕ ਅਤੇ ਸਿਆਸੀ ਸਥਿਤੀ ਅਬਰੇ ਵੀ ਚਾਨਣਾ ਪਾਇਆ। ਪਾਸ਼ ਦੀ ਕਵਿਤਾ ਨੇ ਵਿਦਿਆਰਥੀ ਵਰਗ ਦੇ ਮਨਾਂ ਵਿੱਚ ਬਹੁਤ ਸਾਰੇ ਸੁਆਲ ਪੈਦਾ ਕੀਤੇ ਜਿਹਨਾਂ ਦੇ ਜੁਆਬਾਂ ਦੀ ਭਾਲ ਨਿਸ਼ਚੇ ਹੀ ਵਿਦਿਆਰਥੀ ਵਰਗ ਨੂੰ ਇੱਕ ਨਵਾਂ ਰਸਤਾ ਦਿਖਾਏਗੀ। ਨਿਰਾਸ਼ਾ ਅਤੇ ਭੰਬਲਭੂਸੇ ਵਾਲੀ ਮੌਜੂਦਾ ਸਥਿਤੀ ਵਿੱਚ ਪਾਸ਼ ਦੀ ਕਵਿਤਾ ਜਿੱਥੇ ਜਾਬਰਾਂ ਅਤੇ ਜ਼ਾਲਮਾਂ ਨੂੰ ਬੇਨਕਾਬ ਕਰਦੀ ਹੈ ਉੱਥੇ ਆਮ ਵਿਅਕਤੀ ਨੂੰ ਠੀਕ ਅਤੇ ਸਹੀ ਦੀ ਚੋਣ ਵਿੱਚ ਸਹਾਇਤਾ ਵੀ ਦੇਂਦੀ ਹੈ। ਮੰਚ ਸੰਚਾਲਨ ਦੀ ਭੂਮਿਕਾ ਪੰਜਾਬੀ ਵਿਭਾਗ ਦੀ ਅਧਿਆਪਕਾਂ ਡਾ. ਜਸਲੀਨ ਕੌਰ ਨੇ ਨਿਭਾਈ। ਇਸ ਮੌਕੇ ਤੇ ਸਮੂਹ ਪੰਜਾਬੀ ਵਿਭਾਗ ਅਤੇ ਡਾ. ਪਵਨ ਕੁਮਾਰ, ਮੁਖੀ ਸੰਸਕ੍ਰਿਤ ਵਿਭਾਗ, ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।  ਕੁਲ ਮਿਲਾ ਕੇ ਇਹ ਇੱਕ ਸਾਡਾ ਪਰ ਯਾਦਗਾਰੀ ਸਮਾਗਮ ਰਿਹਾ। ਇਸ ਸਮਾਗਮ ਨੇ ਜਿੱਥੇ ਪਾਸ਼ ਦੀ ਕਵਿਤਾ ਵਿਚਲੀ ਚੇਤਨਾ ਵਿਦਿਆਰਥਣਾਂ ਤੱਕ ਪਹੁੰਚਾਈ ਉੱਥੇ ਇਹ ਸਾਬਿਤ ਵੀ ਕੀਤਾ ਕਿ ਅੱਜ ਵੀ ਪਾਸ਼ ਨੂੰ ਕਿੰਨੇ ਜਜ਼ਬੇ ਅਤੇ ਉਤਸ਼ਾਹ ਨਾਲ ਪੜ੍ਹਿਆ ਸੁਣਿਆ ਜਾਂਦਾ ਹੈ। ਅੱਜ ਦੇ ਸਮਾਗਮ ਨੇ ਪਾਸ਼ ਦੀ ਹਰਮਨਪਿਆਰਤਾ ਨੂੰ ਇੱਕ ਵਾਰ ਫੇਰ ਸਾਬਿਤ ਕੀਤਾ। ਇਹ ਗੱਲ ਇੱਕ ਵਾਰ ਫੇਰ ਸਾਬਿਤ ਹੋਈ ਕਿ ਜਿਸ ਪਾਸ਼ ਨੂੰ ਕਤਲ ਕਰ ਦਿੱਤਾ ਗਿਆ ਸੀ ਉਹ ਪਾਸ਼ ਅਜੇ ਵੀ ਲੋਕਾਂ ਦੇ ਦਿਲਾਂ ਵਿੱਚ ਜਿਊਂਦਾ ਹੈ। ਉਹ ਅੱਜ ਵੀ ਦੱਸ ਰਿਹਾ ਕਿ ਕਿ ਕੀ ਹੁੰਦਾ ਹੈ ਸਭ ਤੋਂ ਵੱਧ ਖਤਰਨਾਕ? ਕੀ ਹੁੰਦੀ ਹੈ ਮੁਰਦਾ ਸ਼ਾਂਤੀ? ਕਿਓਂ ਖਤਰਨਾਕ ਹੈ ਸਾਡੇ ਵਿੱਚੋਂ ਤੜਪ ਦਾ ਮਰ ਜਾਣਾ। ਉਹ ਅੱਜ ਵੀ ਐਲਾਨ ਕਰਦਾ ਹੈ ਕਿ ਅਸੀਂ ਲੜਾਂਗੇ ਸਾਥੀ। 
ਪਾਸ਼ ਦੀ ਇਸ ਕਵਿਤਾ ਦੇ ਕੁਝ ਅੰਸ਼:
ਜਦੋਂ ਬੰਦੂਕ ਨਾ ਹੋਈ, ਓਦੋਂ ਤਲਵਾਰ ਹੋਵੇਗੀ
ਜਦੋਂ ਤਲਵਾਰ ਨਾ ਹੋਈ, ਲੜਨ ਦੀ ਲਗਨ ਹੋਵੇਗੀ
ਲੜਨ ਦੀ ਜਾਚ ਨਾ ਹੋਈ, ਲੜਨ ਦੀ ਲੋੜ ਹੋਵੇਗੀ
ਤੇ ਅਸੀਂ ਲੜਾਂਗੇ ਸਾਥੀ………….
ਅਸੀਂ ਲੜਾਂਗੇ
ਕਿ ਲੜਨ ਬਾਝੋਂ ਕੁਝ ਵੀ ਨਹੀਂ ਮਿਲਦਾ
ਅਸੀਂ ਲੜਾਂਗੇ
ਕਿ ਹਾਲੇ ਤੱਕ ਲੜੇ ਕਿਉਂ ਨਹੀਂ

ਅਸੀਂ ਲੜਾਂਗੇ
ਆਪਣੀ ਸਜ਼ਾ ਕਬੂਲਣ ਲਈ
ਲੜ ਕੇ ਮਰ ਚੁੱਕਿਆਂ ਦੀ ਯਾਦ ਜ਼ਿੰਦਾ ਰੱਖਣ ਲਈ
ਅਸੀਂ ਲੜਾਂਗੇ ਸਾਥੀ…
ਪਾਸ਼ ਦੀ ਇੱਕ ਰਚਨਾ ਹੋਰ ਜਿਹੜੀ ਬਹੁਤ ਕੁਝ ਆਖਦੀ ਹੈ:

ਦਰੋਣਾਚਾਰੀਆ ਦੇ ਨਾਂਅ
ਮੇਰੇ ਗੁਰਦੇਵ ! ਜੇ ਓਦੋਂ ਹੀ ਤੁਸੀਂ ਇਕ ਭੀਲ ਬੱਚਾ ਸਮਝ ਕੇ
ਮੇਰਾ ਅੰਗੂਠਾ ਕੱਟ ਦਿੰਦੇ
ਤਾਂ ਕਹਾਣੀ ਹੋਰ ਸੀ……

ਪਰ ਐਨ. ਸੀ. ਸੀ. ਵਿਚ
ਤੁਸਾਂ ਬੰਦੂਕ ਚੁੱਕਣ ਦਾ ਨੁਕਤਾ ਤਾਂ ਆਪ ਦੱਸਿਆ ਸੀ
ਕਿ ਆਪਣੇ ਦੇਸ਼ ਦੇ ਉੱਤੇ
ਜਦੋਂ ਕੋਈ ਭੀੜ ਬਣ ਜਾਵੇ
ਤਾਂ ਕੀਕਣ ਟਾਰਗਟ ਦੁਸ਼ਮਣ ਨੂੰ ਧਾਰ ਕੇ
ਤੇ ਘੋੜਾ ਨੱਪ ਦੇਣਾ ਹੈ-

ਹੁਣ ਜਦੋਂ ਦੇਸ਼ ਉੱਤੇ ਭੀੜ ਆਈ ਹੈ
ਮੇਰੇ ਗੁਰਦੇਵ !
ਆਪੂੰ ਹੀ ਤੁਸੀਂ ਦਰਯੋਧਨਾਂ ਸੰਗ ਜਾ ਖਲੋਤੇ ਹੋ
ਪਰ ਹੁਣ ਤੁਹਾਡਾ ਚੱਕਰ-ਵਯੂਹ
ਕਿਧਰੇ ਵੀ ਕਾਰਗਰ ਨਹੀਂ ਹੋਣਾ
ਤੇ ਪਹਿਲੇ ਵਾਰ ਅੰਦਰ ਹੀ
ਹਰ ਘਣਚੱਕਰ ਦਾ
ਚੁਰਾਸੀ-ਚੱਕਰ ਕੱਟਿਆ ਜਾਵੇਗਾ
ਹਾਂ, ਜੇ ਬਾਲ ਉੱਮਰੇ ਹੀ, ਤੁਸੀਂ ਇਕ ਭੀਲ ਬੱਚਾ ਸਮਝ ਕੇ
ਮੇਰਾ ਅੰਗੂਠਾ ਕੱਟ ਦਿੰਦੇ ਤਾਂ ਕਹਾਣੀ ਹੋਰ ਸੀ…

Thursday, September 13, 2018

ਜ਼ਿੰਦਗੀ ਲਈ ਆਫ਼ਤ ਬਣਿਆ ਲਗਾਤਾਰ ਵੱਧ ਰਿਹਾ ਸ਼ੋਰ

ਸ਼ਹਿਰੀ ਖੇਤਰਾਂ ਦੀ ਸਮੱਸਿਆ-ਸ਼ੋਰ ਪ੍ਰਦੂਸ਼ਣ// ਪਰੋਫੈਸਰ ਅੰਮ੍ਰਿਤਪਾਲ ਸਿੰਘ 

ਸ਼ਹਿਰਾਂ ਦੇ ਵਿੱਚ ਵੱਧਦੀ ਹੋਈ ਆਬਾਦੀ ਦੇ ਕਾਰਣ ਸ਼ਹਿਰੀ ਖੇਤਰਾਂ ਦਾ ਵਾਤਾਵਰਣ ਬਹੁਤ ਵਿਗੜਦਾ ਜਾ ਰਿਹਾ ਹੈ। ਸ਼ਹਿਰਾਂ ਵਿੱਚ ਹਰੇਕ ਤਰਾਂ  ਦੇ ਪਰਦੂਸ਼ਣ ਦਾ ਬੋਲਬਾਲਾ ਨਜ਼ਰ ਆ ਰਿਹਾ ਹੈ। ਸ਼ਹਿਰਾਂ ਦੀ ਆਬਾਦੀ ਪਿਛਲੇ ਚਾਰ ਪੰਜ ਦਹਾਕਿਆ ਵਿੱਚ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਸ਼ਹਿਰਾਂ ਵਿੱਚ ਪਰਦੂਸ਼ਣ ਕਾਰਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੱਧ ਰਹੀਆਂ ਹਨ। ਸ਼ਹਿਰੀ ਖੇਤਰਾਂ ਵਿੱਚ ਉਦਯੋਗਾਂ ਦੇ ਕਾਰਨ ਅਤੇ ਪੇਂਡੂ ਖੇਤਰਾਂ ਵਿੱਚ ਖੇਤੀਬਾੜੀ ਵਿੱਚ ਵਰਤੇ ਜਾਂਦੇ ਰਸਾਇਣਾਂ ਅਤੇ ਕੀੜੇਮਾਰ ਦਵਾਈਆਂ ਦੀ ਜ਼ਿਆਦਾ ਵਰਤੋਂ ਹੋਣ ਕਾਰਨ ਹਵਾ, ਪਾਣੀ ਅਤੇ ਮਿੱਟੀ ਦਾ ਪ੍ਰਦੂਸ਼ਣ ਵੱਧ ਰਿਹਾ ਹੈ। ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਸਾਡਾ ਵਾਤਾਵਰਣ ਹਵਾ, ਪਾਣੀ ਅਤੇ ਮਿੱਟੀ ਦੇ ਪਰਦੂਸ਼ਣ  ਕਾਰਨ ਵਿਗੜ ਰਿਹਾ ਹੈ। ਸ਼ਹਿਰੀ ਖੇਤਰਾਂ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਪ੍ਰਦੂਸ਼ਣ ਦੇਖਣ ਨੂੰ ਮਿਲਦੇ ਹਨ, ਜਿਹਨਾਂ ਵਿੱਚ ਠੋਸ ਕੂੜਾ ਕਰਕਟ ਦਾ ਨਿਪਟਾਰਾ ਨਾ ਹੋਣਾ, ਸੀਵੇਜ਼ ਦੀ ਠੀਕ ਢੰਗ ਨਾਲ ਸਫ਼ਾਈ ਨਾ ਹੋਣ ਕਾਰਨ ਗੰਦਾ ਪਾਣੀ ਦਾ ਇਕੱਠਾ ਹੋਣ ਕਾਰਨ ਵੀ ਸ਼ਹਿਰਾਂ ਵਿੱਚ ਪਰਦੂਸ਼ਣ ਵੱਧ ਰਿਹਾ ਹੈ। ਸ਼ਹਿਰੀ ਖੇਤਰਾਂ ਵਿੱਚ ਸ਼ੋਰ ਪਰਦੂਸ਼ਣ ਵੀ ਬਹੁਤ ਜ਼ਿਆਦਾ ਫ਼ੈਲਦਾ ਜਾ ਰਿਹਾ ਹੈ। ਸ਼ੋਰ ਜਾਂ ਆਵਾਜ਼ ਜਾਂ ਧੁਨੀ ਪ੍ਰਦੂਸ਼ਣ ਦੇ ਕਾਰਨ ਕਈ ਤਰਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆ ਹਨ।
ਸ਼ੋਰ ਜਾਂ ਆਵਾਜ਼ ਵੀ ਇੱਕ ਸੰਚਾਰ ਦਾ ਸਾਧਨ ਹੈ। ਇਸ ਤੋਂ ਬਿਨਾਂ ਅਸੀਂ ਆਪਣੀ ਗੱਲ ਨਹੀਂ ਦੱਸ ਸਕਦੇ, ਪਰੰਤੂ ਜੇਕਰ ਲੋੜ ਤੋਂ ਜ਼ਿਆਦਾ ਆਵਾਜ਼ ਪੈਦਾ ਕੀਤੀ ਜਾਵੇ ਤਾਂ ਉਹ ਇੱਕ ਜ਼ਿੰਦਗੀ ਲਈ ਆਫ਼ਤ ਬਣਿਆ ਲਗਾਤਾਰ ਵੱਧ ਰਿਹਾ ਸ਼ੋਰ ਦਾ ਕਾਰਨ ਬਣ ਜਾਂਦੀ ਹੈ। ਸ਼ੋਰ ਪਰਦੂਸ਼ਣ ਇੱਕ ਉੱਚੀ, ਰੁੱਖੀ ਜਾਂ ਅਣਚਾਹੀ ਆਵਾਜ਼, ਜੋ ਕਿ ਅਣਇੱਛੁਕ ਕੰਨਾਂ ਵਿੱਚ ਪੈ ਕੇ ਪਰੇਸ਼ਾਨੀ ਪੈਦਾ ਕਰਦੀ ਹੈ। ਸ਼ੋਰ ਇੱਕ ਅਣਚਾਹੀ, ਅਣਇੱਛੁਕ ਪਰੇਸ਼ਾਨ ਕਰਨ ਵਾਲੀ ਆਵਾਜ਼ ਹੈ, ਜਿਹੜੀ ਸਜੀਵਾਂ ਦੇ ਆਰਾਮ ਅਤੇ ਸ਼ਾਂਤੀ ਵਿੱਚ ਦਖਲ ਅੰਦਾਜ਼ੀ ਕਰਦੀ ਹੈ। ਸ਼ੋਰ ਮਾਪਣ ਦਾ ਪੈਮਾਨਾ ਡੈਸੀਬਲ (ਦਭ) ਹੈ। ਆਮ ਮਨੁੱਖ  ਦੀ ਆਵਾਜ਼ ਸੁਨਣ ਦੀ ਸੀਮਾ 20 hertz ਤੋਂ 20,000  hertz ਤੱਕ ਹੁੰਦੀ ਹੈ। ਵਿਸ਼ਵ ਸਿਹਤ ਸੰਸਥਾ ਦੁਆਰਾ ਵੀ ਦਿਨ ਸਮੇਂ 55 ਡੀਬੀ ਅਤੇ ਰਾਤ ਸਮੇਂ 45 ਡੀਬੀ ਸ਼ੋਰ ਪੱਧਰ ਸੁਣਨ ਲਈ ਸੁਰੱਖਿਅਤ ਕੀਤਾ ਹੈ। ਆਮ ਤੌਰ ਤੇ ਮਨੁੱਖ 10 ਡੈਸੀਬਲ ਪੱਧਰ ਆਵਾਜ਼ ਸੁਣਨਯੋਗ ਹੁੰਦੀ ਹੈ ਅਤੇ 80 ਡੈਸੀਬਲ ਤੱਕ ਉੱਚੀ ਆਵਾਜ਼ ਬਿਨਾਂ ਮੁਸ਼ਕਿਲ ਦੇ ਸੁਣ ਸਕਦਾ ਹੈ, ਇਸ ਤੋਂ ਜ਼ਿਆਦਾ ਆਵਾਜ਼ ਸ਼ੋਰ ਪ੍ਰਦੂਸ਼ਣ ਹੁੰਦੀ ਹੈ।
  ਸ਼ੋਰ ਪਰਦੂਸ਼ਣ ਦੇ ਸੋਮੇ ਦੋ ਤਰ੍ਹਾਂ ਦੇ ਹੁੰਦੇ ਹਨ–ਕੁਦਰਤੀ ਸੋਮੇ ਅਤੇ ਮਨੁੱਖ ਦੁਆਰਾ ਬਣਾਏ ਸੋਮੇ। ਜੇਕਰ ਅਸੀਂ ਕੁਦਰਤੀ ਸ਼ੋਰ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਇਸ ਵਿੱਚ ਹਵਾ, ਹਨੇਰੀਆਂ, ਤੇਜ਼ ਵਰਖਾ, ਜਵਾਲਾਮੁਖੀ ਦਾ ਫੱਟਣਾ, ਆਸਮਾਨੀ ਬਿਜਲੀ ਦਾ ਚਮਕਣਾ, ਗੜ੍ਹੇ ਅਤੇ ਬਰਫ਼ ਦੇ ਪੈਣ ਕਾਰਨ ਆਵਾਜ਼ ਪ੍ਰਦੂਸ਼ਣ ਪੈਦਾ ਹੁੰਦਾ ਹੈ। ਮਨੁੱਖ ਦੁਆਰਾ ਬਣਾਏ ਸੋਮਿਆਂ ਵਿੱਚ ਆਵਾਜਾਈ ਦੇ ਸਾਧਨ, ਉਦਯੋਗਾਂ ਵਿੱਚ ਚਲ ਰਹੀਆਂ ਕਈ ਪ੍ਰਕਾਰ ਦੀਆਂ ਮਸ਼ੀਨਾਂ, ਘਰੇਲੂ ਸਾਜ ਸਮਾਨ, ਮਨੋਰੰਜਨ ਦੇ ਸਾਧਨ, ਖੇਤੀਬਾੜੀ ਦੀਆਂ ਮਸ਼ੀਨਾਂ, ਬਿਲਡਿੰਗਾਂ ਦੀ ਉਸਾਰੀ ਵਿੱਚ ਵਰਤੀਆਂ ਜਾਂਦੀਆਂ ਮਸ਼ੀਨਾਂ ਅਤੇ ਔਜਾਰ, ਧਾਰਮਿਕ ਸਮਾਰੋਹਾਂ ਵਿੱਚ ਵਰਤੇ ਜਾਣ ਵਾਲੇ ਲਾਊਡ ਸਪੀਕਰ ਆਦਿ ਦੁਆਰਾ ਵੀ ਸ਼ੋਰ ਪ੍ਰਦੂਸ਼ਣ ਪੈਦਾ ਹੋ ਰਿਹਾ ਹੈ।
ਆਵਾਜ਼ ਦੇ ਪ੍ਰਭਾਵ ਉਸ ਦੇ ਪੱਧਰ ‘ਤੇ ਨਿਰਭਰ ਕਰਦੇ ਹਨ। ਜਿਵੇਂ ਕਿ ਮਨੁੱਖ ਦੁਆਰਾ ਸਾਹ ਲੈਣ ਤੋਂ ਪੈਦਾ ਆਵਾਜ਼ ਦਾ ਪੱਧਰ ਵੀ 10 ਡੈਸੀਬਲ ਹੁੰਦਾ ਹੈ। ਤੇਜ਼ ਹਵਾ ਚੱਲਣ ਕਾਰਨ ਦਰੱਖ਼ਤਾਂ ਦੇ ਪੱਤਿਆਂ ਦੀ ਸਰਸਰਾਹਟ ਦਾ ਪੱਧਰ 20 ਡੈਸੀਬਲ ਹੁੰਦਾ ਹੈ। ਇਸੇ ਤਰ੍ਹਾਂ ਜਦੋਂ ਮਨੁੱਖ ਆਪਸ ਵਿੱਚ ਗੱਲਬਾਤ ਕਰਦਾ ਹੈ ਤਾਂ ਉਸਦਾ ਪੱਧਰ ਵੀ 30-40 ਡੈਸੀਬਲ ਤੱਕ ਹੁੰਦਾ ਹੈ। ਰੇਡੀਓ, ਟੀ. ਵੀ., ਟੇਪਰਿਕਾਰਡ ਅਤੇ ਹੋਰ ਘਰਾਂ ਵਿੱਚ ਵਰਤੇ ਜਾਂਦੇ ਕੂਲਰ, ਪੱਖੇ, ਏ. ਸੀ. ਦੁਆਰਾ ਵੀ ਸ਼ੋਰ ਪੱਧਰ 40 ਤੋਂ 60 ਡੈਸੀਬਲ ਵਿਚਕਾਰ ਹੁੰਦਾ ਹੈ। ਇਸੇ ਤਰਾਂ ਆਵਾਜਾਈ ਦੇ ਸਾਧਨਾਂ ਤੋਂ ਹੋਇਆ ਸ਼ੋਰ ਪੱਧਰ ਵੀ 60 ਤੋਂ 90 ਡੈਸੀਬਲ ਤੱਕ ਹੁੰਦਾ ਹੈ।
ਜੇਕਰ ਅਸੀਂ ਪੰਜਾਬ ਦੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਉਦਯੋਗ ਅਤੇ ਹੋਰ ਕਈ ਅਦਾਰੇ ਸਥਾਪਿਤ ਹਨ, ਜਿਹਨਾਂ ਵਿੱਚ ਸ਼ੋਰ ਪ੍ਰਦੂਸ਼ਣ ਪੈਦਾ ਹੋ ਰਿਹਾ ਹੈ। ਇਹਨਾਂ ਪਰਦੂਸ਼ਣ ਪੈਦਾ ਕਰਨ ਵਾਲੇ ਸਥਾਨਾਂ ਤੇ ਪ੍ਰਦੂਸ਼ਣ ਦਾ ਕੰਟਰੋਲ ਨਹੀਂ ਕੀਤਾ ਜਾਂਦਾ। ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਦੀ ਸਥਿਤੀ ਇੰਨੀ ਜ਼ਿਆਦਾ ਸ਼ੋਰ ਪ੍ਰਦੂਸ਼ਣ ਕਾਰਨ ਪ੍ਰਦੂਸ਼ਿਤ ਹੋ ਚੁ੍ੱਕੀ ਹੈ, ਹੁਣ ਇਸਤੇ ਕੰਟਰੋਲ ਕਰਨਾ ਵੀ ਅਸੰਭਵ ਲੱਗਦਾ ਹੈ। ਸ਼ਹਿਰ ਦੇ ਕਈ ਹਿੱਸਿਆਂ ਵਿੱਚ ਆਵਾਜ਼ ਪ੍ਰਦੂਸ਼ਣ ਪੱਧਰ ਇੰਨਾਂ ਜ਼ਿਆਦਾ ਹੈ ਕਿ ਇਸ ਦਾ ਪ੍ਰਭਾਵ ਆਮ ਆਦਮੀ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਸ਼ੋਰ ਪ੍ਰਦੂਸ਼ਣ ਕਈ ਖੇਤਰਾਂ ਵਿੱਚ ਇੰਨਾਂ ਜ਼ਿਆਦਾ ਹੈ ਕਿ ਸਰਕਾਰ ਵੱਲੋਂ ਰੱਖੇ ਗਏ ਸ਼ੋਰ ਪ੍ਰਦੂਸ਼ਣ ਦੀ ਹੱਦਾਂ ਨੂੰ ਪਾਰ ਕਰ ਚੁੱਕਾ ਹੈ। ਲੁਧਿਆਣਾ ਸ਼ਹਿਰ ਵਿੱਚ 5000 ਤੋਂ ਜ਼ਿਆਦਾ ਛੋਟੇ ਉਦਯੋਗ ਹਨ, ਜਿਹੜੇ ਘਰਾਂ ਵਿੱਚ ਹੀ ਚਲਾਏ ਜਾ ਰਹੇ ਹਨ, ਜਿਸ ਕਾਰਨ ਰਿਹਾਇਸ਼ੀ ਖੇਤਰਾਂ ਵਿੱਚ ਵੀ ਸ਼ੋਰ ਪ੍ਰਦੂਸ਼ਣ ਵੱਧਣ ਕਾਰਨ ਉੱਥੇ ਰਹਿ ਰਹੇ ਲੋਕਾਂ ਵਿੱਚ ਕਈ ਤਰ੍ਹਾਂ ਦੇ ਰੋਗ ਵੀ ਉਤਪੰਨ ਹੋ ਰਹੇ ਹਨ। ਲੁਧਿਆਣਾ ਸ਼ਹਿਰ ਦੀਆਂ ਸਾਰੀਆਂ ਮੇਨ ਸੜਕਾਂ ਉਪਰ ਸ਼ੋਰ ਪ੍ਰਦੂਸ਼ਣ ਦੀ ਮਾਤਰਾ, ਸਰਕਾਰ ਵੱਲੋਂ ਰੱਖੇ ਗਏ ਪ੍ਰਦੂਸ਼ਣ ਪੱਧਰ ਦੀ ਮਾਤਰਾ ਤੋਂ ਕਿਤੇ ਜ਼ਿਆਦਾ ਹੈ। ਵਾਹਨਾਂ ਵਿੱਚ ਵਰਤੇ ਜਾਂਦੇ ਹਾਰਨਾਂ/ਹੂਟਰਾਂ ਦੀ ਉੱਚੀ ਆਵਾਜ਼ ਕਾਰਨ ਕਈ ਵਾਰ ਸੜਕੀ ਦੁਰਘਟਨਾਵਾਂ ਵੀ ਹੋ ਜਾਂਦੀਆਂ ਹਨ।
ਲੁਧਿਆਣਾ ਸ਼ਹਿਰ ਵਿੱਚ ਦੇ ਵੱਖੋ-ਵੱਖਰੇ ਖੇਤਰਾਂ ਵਿੱਚ ਸ਼ੋਰ ਪ੍ਰਦੂਸ਼ਣ ਦੀ ਮਾਪਿਆ ਗਿਆ ਜਿਸ ਵਿੱਚ ਭਾਰਤ ਨਗਰ ਚੌਂਕ ਵਿੱਚ 90-105 ਡੈਸੀਬਲ, ਢੋਲੇਵਾਲ ਚੌਕ ਵਿੱਚ 95-100 ਡੈਸੀਬਲ, ਘੰਟਾ ਘਰ ਚੌਂਕ ਵਿੱਚ 82-95 ਡੈਸੀਬਲ, ਵਿਸ਼ਵਕਰਮਾ ਚੌਂਕ ਵਿੱਚ 80-86 ਡੈਸੀਬਲ, ਜਲੰਧਰ ਬਾਈ ਪਾਸ ਚੌਂਕ 90-98 ਡੈਸੀਬਲ, ਬੱਸ ਸਟੈਂਡ 90-99 ਡੈਸੀਬਲ, ਆਟੋ ਰਿਕਸ਼ਾ ਦੁਆਰਾ 85-88 ਡੈਸੀਬਲ, ਰੇਲਵੇ ਸਟੇਸ਼ਨ ਸੜਕ ‘ਤੇ 75-88 ਡੈਸੀਬਲ, ਜੋਧੇਵਾਲ ਬਸਤੀ ਚੌਂਕ ਵਿੱਚ 85-94 ਡੈਸੀਬਲ ਅਤੇ ਅਰੋੜਾ ਪੈਲੇਸ ਚੌਂਕ ਵਿੱਚ 82-95 ਡੈਸੀਬਲ ਸ਼ੋਰ ਪ੍ਰਦੂਸ਼ਣ ਮਾਪਿਆ ਗਿਆ।
ਅੰਮ੍ਰਿਤਸਰ ਸ਼ਹਿਰ ਵਿੱਚ ਦੇ ਵੱਖੋ-ਵੱਖਰੇ ਖੇਤਰਾਂ ਵਿੱਚ ਸ਼ੋਰ ਪਰਦੂਸ਼ਣ ਦੀ ਮਾਪਿਆ ਗਿਆ ਜਿਸ ਵਿੱਚ ਹਾਲ ਬਾਜ਼ਾਰ 75-80 ਡੈਸੀਬਲ, ਰੇਲਵੇ ਸਟੇਸ਼ਨ ਸੜਕ ‘ਤੇ 80-88 ਡੈਸੀਬਲ, ਬੱਸ ਸਟੈਂਡ ਸੜਕ ‘ਤੇ 92-102 ਡੈਸੀਬਲ, ਐਮ. ਸੀ. ਪਾਰਕਿੰਗ ਖੇਤਰ ਵਿੱਚ 80-90 ਡੈਸੀਬਲ, ਜ਼ਲ੍ਹਿਆ ਵਾਲਾ ਬਾਗ ਚੌਂਕ ਤੇ ਬਾਜ਼ਾਰ ਵਿੱਚ 77-89 ਡੈਸੀਬਲ, ਗੁਰਦੁਆਰਾ ਸ਼ਹੀਦਾ ਦੇ ਬਾਹਰ ਸੜਕ ‘ਤੇ 85-90 ਡੈਸੀਬਲ, ਹਰਿਮੰਦਰ ਸਾਹਿਬ ਘੰਟਾ ਘਰ ਚੌਂਕ ਨੇੜੇ 70-75 ਡੈਸੀਬਲ ਸ਼ੋਰ ਪਰਦੂਸ਼ਣ ਮਾਪਿਆ ਗਿਆ।  
ਕਈ ਵਾਰ ਜਨਤਕ ਸਮਾਗਮਾਂ ਦੌਰਾਨ, ਧਾਰਮਿਕ ਦੀਵਾਨ, ਜਗਰਾਤਿਆਂ, ਨਗਰ ਕੀਰਤਨਾਂ ਅਤੇ ਜਲੂਸਾਂ ਵਿੱਚ ਵਰਤੇ ਜਾਂਦੇ ਲਾਊਡ ਸਪੀਕਰਾਂ ਅਤੇ ਡੀ. ਜੇ. ਦੀ ਬੇਲੋੜੀ ਵਰਤੋਂ, ਇੰਨੀ ਤੀਬਰ ਮਾਤਰਾ ਵਾਲਾ ਸ਼ੋਰ ਪ੍ਰਦੂਸ਼ਣ ਪੈਦਾ ਕਰਦੀ ਹੈ, ਜੋ ਮਨੁੱਖੀ ਸਿਹਤ ਉੱਤੇ ਭੈੜੇ ਪ੍ਰਭਾਵ ਦਾ ਕਾਰਨ ਬਣਦੀ ਹੈ। ਇਸੇ ਤਰ੍ਹਾਂ ਤਿਉਹਾਰਾਂ, ਦੀਵਾਲੀ ਅਤੇ ਦੁਸਹਿਰੇ, ਵਿਆਹ-ਸ਼ਾਦੀਆਂ ਦੇ ਜਸ਼ਨਾਂ ਦੌਰਾਨ ਪਟਾਖਿਆਂ ਦੇ ਵਿਸਫੋਟ ਤੋਂ ਪੈਦਾ ਹੋਏ ਸ਼ੋਰ ਪ੍ਰਦੂਸ਼ਣ ਵੀ ਮਨੁੱਖੀ ਸਿਹਤ ਉੱਤੇ ਕਾਫ਼ੀ ਪ੍ਰਭਾਵ ਪੈਦਾ ਕਰਦੇ ਹਨ। ਕਈ ਵਾਰ ਚਲਾਏ ਗਏ ਪਟਾਖਿਆਂ ਦਾ ਸ਼ੋਰ 125-130 ਡੈਸੀਬਲ ਤੋਂ ਵੀ ਜ਼ਿਆਦਾ ਹੁੰਦਾ ਹੈ।
ਪੰਜਾਬ ਦੇ ਕਈ ਸ਼ਹਿਰ ਜਿਹਨਾਂ ਵਿੱਚ ਵਾਹਨਾਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਜਿਸ ਨਾਲ ਸ਼ਹਿਰੀ ਖੇਤਰਾਂ ਵਿੱਚ ਦਿਨ ਅਤੇ ਰਾਤ ਦੇ ਸਮੇਂ ਸ਼ੋਰ ਦਾ ਪੱਧਰ 75 ਡੈਸੀਬਲ ਤੋਂ ਵੀ ਜ਼ਿਆਦਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਉਦਯੋਗਿਕ ਖੇਤਰਾਂ, ਟਰਾਂਸਪੋਰਟ ਨਗਰ ਅਤੇ ਬਾਜ਼ਾਰੀ ਖੇਤਰਾਂ ਵਿੱਚ ਵੀ ਆਵਾਜ਼ ਪਰਦੂਸ਼ਣ  ਦਾ ਪੱਧਰ ਬਹੁਤ ਜ਼ਿਆਦਾ ਹੁੰਦਾ ਹੈ।
ਸ਼ੋਰ ਪਰਦੂਸ਼ਣ ਦੇ ਪ੍ਰਭਾਵ:-
ਸ਼ੋਰ ਪ੍ਰਦੂਸ਼ਣ ਦੇ ਮਨੁੱਖਾਂ ਉੱਤੇ ਪੈਂਦੇ ਪ੍ਰਭਾਵਾਂ ਬਾਰੇ ਖੋਜ ਕਾਰਜ ਪਿਛਲੇ ਕਈ ਦਹਾਕਿਆਂ ਤੋਂ ਚਲ ਰਹੇ ਹਨ, ਜਿਹਨਾਂ ਵਿੱਚ ਇਹ ਹੀ ਦੇਖਣ ਵਿੱਚ ਆਇਆ ਹੈ ਕਿ ਜ਼ਿਆਦਾ ਸ਼ੋਰ ਵਾਲੇ ਵਾਤਾਵਰਣ ਵਿੱਚ ਕੰਮ ਕਰਨ ਵਾਲੇ ਲੋਕਾਂ ਵਿੱਚ ਬੋਲੇਪਨ ਦਾ ਹੋਣਾ ਹੀ ਇੱਕ ਕਿੱਤਾ ਸੰਬੰਧੀ ਦੋਸ਼ ਮੰਨਿਆ ਗਿਆ ਹੈ। ਇਸੇ ਤਰ੍ਹਾਂ ਇਹ ਵੀ ਦੇਖਿਆ ਗਿਆ ਹੈ ਕਿ ਸ਼ੋਰ ਪਰਦੂਸ਼ਣ ਦਾ ਪਰਭਾਵ ਮਨੁੱਖਾਂ ਅਤੇ ਪਸ਼ੂਆਂ ਉੱਤੇ ਕੀਤੇ ਗਏ ਤਜ਼ਰਬਿਆਂ ਤੋਂ ਸ਼ੋਰ ਦੇ ਪ੍ਰਭਾਵ ਕਾਰਨ ਮਨੋ-ਵਿਿਗਆਨਕ, ਜੈਵਿਕ ਅਤੇ ਸਰੀਰਿਕ ਵਿਕਾਰਾਂ ਤੇ ਪ੍ਰਭਾਵ ਪਿਆ ਹੈ।
ਜ਼ਿਆਦਾ ਸ਼ੋਰ ਪੱਧਰ ਵਿੱਚ ਜ਼ਿਆਦਾ ਸਮਾਂ ਜਾਂ ਲਗਾਤਾਰ ਰਹਿਣ ਵਾਲੇ ਮਨੁੱਖਾਂ ਵਿੱਚ ਬਦਮਿਜਾਜੀ, ਪ੍ਰੇਸ਼ਾਨੀ, ਸਿਰਦਰਦ, ਨੀਂਦ ਦੀ ਕਮੀ, ਅੱਖਾਂ ਵਿੱਚ ਜਲਨ, ਪੇਟ ਦੀ ਖਰਾਬੀ, ਉੱਚ ਰਕਤ ਦਬਾਅ, ਮਾਨਸਿਕ ਤਨਾਅ ਆਦਿ ਸ਼ਾਮਿਲ ਹੋ ਜਾਂਦੇ ਹਨ। ਸ਼ੋਰ ਪੱਧਰ ਵੱਧਣ ਕਾਰਨ ਕਈ ਮਨੋ-ਵਿਿਗਆਨਕ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਜਿਵੇਂ ਅਲਰਜੀ, ਪੈਪਟਿਕ ਅਲਸਰ, ਦਿਲ ਦੇ ਦੌਰੇ, ਸਿਰ ਚੱਕਰਾਉਣਾ, ਘਬਰਾਹਟ, ਗੁੱਸਾ, ਸ਼ਹਿਣਸ਼ੀਲਤਾ ਵਿੱਚ ਕਮੀ, ਸ਼ੱਕੀ ਸੁਭਾਅ, ਮਾਨਸਿਕ ਅਸੰਤੁਲਨ ਤੇ ਵੀ ਪ੍ਰਭਾਵ ਪੈਂਦਾ ਹੈ। ਮਨੁੱਖਾਂ ਅਤੇ ਜਾਨਵਰਾਂ ਦੇ ਵਿਵਹਾਰ ਵਿੱਚ ਵੀ ਪਰਿਵਰਤਨ ਆ ਸਕਦਾ ਹੈ। ਜ਼ਿਆਦਾ ਉੱਚੀ ਆਵਾਜ਼ ਨੂੰ ਸੁਣਦੇ ਰਹਿਣ ਨਾਲ ਕੰਨਾਂ ਦੇ ਪਰਦੇ ਫੱਟ ਸਕਦੇ ਹਨ ਅਤੇ ਕੰਨਾਂ ਦਾ ਬੋਲਾਪਨ ਹੋ ਸਕਦਾ ਹੈ। ਬਹੁਤ ਜ਼ਿਆਦਾ ਸ਼ੋਰ ਦੇ ਕਾਰਨ ਨਾ ਕੇਵਲ ਸੁਣਨ ਸ਼ਕਤੀ ਹੀ ਪ੍ਰਭਾਵਿਤ ਹੁੰਦੀ ਹੈ, ਸਗੋਂ ਦਿਮਾਗੀ ਸੰਤੁਲਨ ਅਤੇ ਆਰਾਮ ਵਿੱਚ ਵੀ ਵਿਗਾੜ ਪੈਦਾ ਹੋ ਸਕਦਾ ਹੈ। ਸ਼ੋਰ ਪ੍ਰਦੂਸ਼ਣ ਦਾ ਛੋਟੇ ਬੱਚਿਆਂ ਉੱਪਰ ਅਸਰ ਪੈਂਦਾ ਹੈ ਜਿਸ ਨਾਲ ਸੁਣਨ ਸ਼ਕਤੀ ਪ੍ਰਭਾਵਿਤ ਹੁੰਦੀ ਹੈ। ਕਈ ਵਾਰ ਅਚਾਨਕ ਸ਼ੋਰ ਪ੍ਰਦੂਸ਼ਣ ਪੈਦਾ ਹੋਣ ਕਾਰਨ ਗਰਭਪਾਤ ਵੀ ਹੋ ਸਕਦਾ ਹੈ ਅਤੇ ਅਸਧਾਰਨ ਬੱਚੇ ਵੀ ਪੈਦਾ ਹੋ ਸਕਦੇ ਹਨ। ਸ਼ੋਰ ਪ੍ਰਦੂਸ਼ਣ ਦਾ ਪ੍ਰਭਾਵ ਪੁਰਾਣੀਆਂ ਇਮਾਰਤਾਂ, ਪੁੱਲਾਂ ‘ਤੇ ਪੈਂਦਾ ਹੈ ਜਿਸ ਨਾਲ ਉਹ ਕਮਜ਼ੋਰ ਹੋ ਜਾਂਦੇ ਹਨ।
ਸ਼ੋਰ ਪ੍ਰਦੂਸ਼ਣ ਨੂੰ ਰੋਕਣ ਲਈ ਚਾਰ ਢੰਗ ਵਰਤੇ ਜਾ ਸਕਦੇ ਹਨ:
1. ਸੋਮੇ ਦੇ ਪੱਧਰ ਤੇ ਕਮੀ ਕਰਕੇ 2. ਸੁਣਨ ਵਾਲੇ ਦੀ ਸੁਰੱਖਿਆ ਕਰਕੇ
3. ਸ਼ੋਰ ਸੰਚਾਰ ਕਰਨ ਵਾਲੇ ਤੇ ਰੋਕ ਲਗਾਕੇ 4. ਕਾਨੂੰਨੀ ਉਪਾਅ ਵਰਤ ਕੇ
ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਹੇਠ ਲਿਖੇ ਉਪਾਅ ਵੀ ਕੀਤੇ ਜਾ ਸਕਦੇ ਹਨ:
1. ਲਾਊਡ ਸਪੀਕਰਾਂ ਦੀ ਵਰਤੋਂ ਲਈ ਦਿਨ ਦੇ ਸਮੇਂ ਨੂੰ ਨਿਸ਼ਚਿਤ ਕਰ ਦਿੱਤਾ ਜਾਣਾ ਚਾਹੀਦਾ ਹੈ।
2. ਸ਼ੋਰ ਵਾਲੇ ਸਥਾਨਾਂ ਤੇ ਕੰਮ ਕਰਨ ਵਾਲਿਆਂ ਨੂੰ ਕੰਨਾਂ ਲਈ ਸੁਰੱਖਿਅਤ ਯੰਤਰ ਜਿਵੇਂ ਕਿ ਕੰਨਾਂ ਦੇ ਮਫਲਰ, ਕੰਨਾਂ ਦੇ ਪਲੱਗ ਅਤੇ ਸ਼ੋਰ ਹੈਲਮਟ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ।
3. ਗਰੀਨ ਮਫਲਰ ਸਕੀਮ ਲਾਗੂ ਕੀਤੀ ਜਾਣੀ ਚਾਹੀਦੀ ਹੈ। ਆਵਾਜ਼ ਦੀ ਮਾਤਰਾ ਨੂੰ ਘਟਾਉਣ ਲਈ ਸੜਕਾਂ ਦੇ ਨਾਲ-ਨਾਲ, ਰੇਲਵੇ ਲਾਈਨਾਂ ਅਤੇ ਉਦਯੋਗਿਕ ਖੇਤਰਾਂ ਦੁਆਲੇ 4–5 ਲਾਈਨਾਂ ਦਰੱਖਤਾਂ ਅਤੇ ਝਾੜੀਆਂ ਦੀਆਂ ਲਗਾਉਂਣੀਆਂ ਚਾਹੀਦੀਆਂ ਹਨ। ਹਰੇ ਦਰੱਖਤਾਂ 10-15 ਡੈਸੀਬਲ ਸ਼ੋਰ ਪੱਧਰ ਨੂੰ ਘਟਾਉਂਦੇ ਹਨ।
4. ਮਨੁੱਖੀ ਆਬਾਦੀਆਂ ਨੂੰ ਸ਼ੋਰ ਪੈਦਾ ਕਰਨ ਵਾਲੇ ਉਦਯੋਗਾਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਹਵਾਈ ਅੱਡਿਆਂ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ।
5. ਸ਼ੋਰ ਦੇ ਭੈੜੇ ਪ੍ਰਭਾਵਾਂ ਬਾਰੇ ਜਨਤਾ/ਲੋਕਾਂ ਨੂੰ ਜਾਣਕਾਰੀ ਤੇ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਸ਼ੋਰ ਨੂੰ ਕੰਟਰੋਲ ਕੀਤਾ ਜਾ ਸਕੇ।
6. ਤਿਉਹਾਰਾਂ ਅਤੇ ਫੰਕਸ਼ਨਾਂ ਤੇ ਸ਼ੋਰ ਜ਼ਿੰਦਗੀ ਲਈ ਆਫ਼ਤ ਬਣਿਆ ਲਗਾਤਾਰ ਵੱਧ ਰਿਹਾ ਸ਼ੋਰ ਪੈਦਾ ਕਰਨ ਵਾਲੇ ਡੀ. ਜੇ., ਲਾਊਡ ਸਪੀਕਰਾਂ ਅਤੇ ਪਟਾਖੇ ਚਲਾਉਣ ‘ਤੇ ਪਾਬੰਦੀ ਹੋਣੀ ਚਾਹੀਦੀ ਹੈ। ਜੇਕਰ ਜ਼ਰੂਰੀ ਹੋਵੇ ਤਾਂ ਸ਼ੋਰ ਪਰਦੂਸ਼ਣ ਘੱਟ ਪੈਦਾ ਕਰਨ ਵਾਲੇ ਯੰਤਰਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ।
7. ਮਸ਼ੀਨਾਂ ਦੀ ਮੁਰੰਮਤ ਅਤੇ ਸਮੇਂ ਸਮੇਂ ਤੇ ਗਰੀਸ/ਤੇਲ ਆਦਿ ਦੇਣ ਨਾਲ ਵੀ ਸ਼ੋਰ ਘੱਟ ਸਕਦਾ ਹੈ।
8. ਵੱਖੋ-ਵੱਖਰੇ ਕਿਸਮ ਦੇ ਨਿਰਮਾਣ ਕਾਰਜਾਂ ਲਈ ਉਚਿੱਤ ਵਿਉਂਤਬੰਦੀ ਕਰਨਾ ਤਾਂ ਜੋ ਆਵਾਜ਼ੀ ਸਿਧਾਂਤਾਂ ਅਨੁਸਾਰ ਉਚਿੱਤ ਸਾਂਤ ਵਾਤਾਵਰਣ ਦੀ ਪਰਾਪਤੀ ਲਈ ਸਥਾਨ ਦੀ ਯੋਗ ਵਰਤੋਂ ਕੀਤੀ ਜਾ ਸਕੇ।
9. ਅਜਿਹੇ ਕਾਨੂੰਨ ਦੀ ਵਿਵਸਥਾ ਹੋਣੀ ਚਾਹੀਦੀ ਹੈ ਤਾਂ ਜੋ ਲੋਕ ਜ਼ਿਆਦਾ ਪ੍ਰਦੂਸ਼ਣ ਪੈਦਾ ਨਾ ਕਰ ਸਕਣ। ਜੇਕਰ ਕਾਨੂਨ ਸਖ਼ਤ ਹੋਵੇਗਾ ਤਾਂ ਲੋਕ ਜ਼ਿਆਦਾ ਸੋਚਣਗੇ ਅਤੇ ਜ਼ਿੰਦਗੀ ਲਈ ਆਫ਼ਤ ਬਣਿਆ ਲਗਾਤਾਰ ਵੱਧ ਰਿਹਾ ਸ਼ੋਰ ਘੱਟ ਪੈਦਾ ਕਰਨਗੇ।
10. ਵਾਤਾਵਰਣ ਸੁਰੱਖਿਆ ਕਾਨੂੰਨ, 1986 ਦੇ ਅਧੀਨ ਤਿਆਰ ਕੀਤੇ ਗਏ ਸ਼ੋਰ (ਰੈਗੂਲੇਸ਼ਨ ਅਤੇ ਕੰਟਰੋਲ) ਨਿਯਮ 2000, (ਸੋਧੇ ਗਏ ਨਿਯਮ, 2010) ਲਾਗੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸ਼ੋਰ ਪਰਦੂਸ਼ਣ ਦੀ ਸਮੱਸਿਆ ਨੂੰ ਕੰਟਰੋਲ ਕੀਤਾ ਜਾ ਸਕੇ।

Monday, March 12, 2018

GCG ਲੁਧਿਆਣਾ ਵਿਖੇ ਅੰਗਰੇਜ਼ੀ ਸਾਹਿਤਕ ਸੋਸਾਇਟੀ

Mon, Mar 12, 2018 at 1:24 PM
ਬੀ ਏ ਦੀਆਂ ਵਿਦਿਆਰਥਣਾਂ ਨੇ ਦਿਖਾਏ ਕਲਮ ਅਤੇ ਗਾਇਕੀ ਦੇ ਕਮਾਲ 
ਲੁਧਿਆਣਾ: 13 ਮਾਰਚ 2018: (ਪੰਜਾਬ ਸਕਰੀਨ ਬਿਊਰੋ)::
ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਅੰਗਰੇਜ਼ੀ ਸਾਹਿਤਕ ਸੋਸਾਇਟੀ ਕਰਵਾਈ ਗਈ। ਜਿਸ ਵਿੱਚ ਸੰਸਥਾ ਦੇ ਕਾਰਜਕਾਰੀ ਪਿਰਿੰਸੀਪਲ ਮੈਡਮ ਸ਼ਰਨਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਅੰਗਰੇਜ਼ੀ ਵਿਭਾਗ ਦੇ ਮੈਡਮ ਪਰੀਤ ਦਮਨ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਤੇ ਵਿਦਿਆਰਥਣਾਂ ਦੀ ਬੋਲਣ ਪਰਤਿਭਾ ਨੂੰ ਜਾਚਣ ਲਈ ਇੱਕ ਗਰੇਟ ਓਰੇਸ਼ਨਜ਼ ਨਾਂ ਦਾ ਮੁਕਾਬਲਾ ਵੀ ਕਰਵਾਇਆ ਗਿਆ।ਇਸ ਮੌਕੇ ਤੇ ਕਾਮਰਸ ਵਿਭਾਗ ਦੇ ਮੈਡਮ ਸਰਿਤਾ ਅਤੇ ਹੋਮਸਾਇੰਸ ਵਿਭਾਗ ਦੇ ਡਾ. ਜਸਪਰੀਤ ਕੌਰ ਨੇ ਜੱਜ ਦੀ ਭੂਮਿਕਾ ਨਿਭਾਈ। ਮੁਕਾਬਲੇ ਵਿੱਚ ਕੁੱਲ 26 ਵਿਦਿਆਰਥਣਾਂ ਨੇ ਭਾਗ ਲਿਆ। ਵਿਦਿਆਰਥਣਾਂ ਨੇ ਸਵਾਮੀ ਵਿਵੇਕਾ ਨੰਦ, ਚਾਰਲੀ ਚੈਪਲਨ, ਮਿਸ਼ੇਲ ਓਬਾਮਾ, ਪ੍ਰਿਅੰਕਾ ਚੋਪੜਾ ਅਤੇ ਲਕਸ਼ਮੀ ਨਾਰਾਇਣ ਤਿਰਪਾਠੀ ਦੀ ਐਕਟਿੰਗ ਕੀਤੀ। ਬੀ.ਏ. ਭਾਗ ਪਹਿਲਾ ਦੀ ਅੰਜਲੀ ਨੇ ਸਮਾਗਮ ਵਿੱਚ ਆਪਣੀ ਸਵੈ-ਰਚਿਤ ਕਵਿਤਾ ਪੇਸ਼ ਕੀਤੀ। ਬੀ.ਏ ਭਾਗ ਪਹਿਲਾ ਦੀ ਨਿਤੀਕਾ ਅਤੇ ਬੀ.ਏ ਭਾਗ ਤੀਜਾ ਦੀ ਸੁਨੈਨਾ ਨੇ ਗੀਤ ਪੇਸ਼ ਕੀਤਾ। ਗਰੇਟ ਓਰੇਸ਼ਨਜ਼ ਮੁਕਾਬਲੇ ਦੇ ਨਤੀਜੇ ਇਸ ਪ੍ਰ੍ਕਾਰ ਹਨ:-
ਪਹਿਲਾ ਇਨਾਮ: ਚੰਦਨਾ, ਬੀ.ਏ. ਭਾਗ ਦੂਜਾ, ਅੰਕਿਤਾ ਬੀ.ਏ. ਭਾਗ ਪਹਿਲਾ ਅਤੇ ਪੂਜਾ, ਬੀ.ਏ. ਭਾਗ ਤੀਜਾ
ਦੂਜਾ ਇਨਾਮ  :ਜਪਨੀਤ,ਬੀ.ਏ. ਭਾਗ ਦੂਜਾ,ਰੀਆ, ਬੀ.ਏ.ਭਾਗ ਪਹਿਲਾ ਅਤੇ ਵਿਨਸੀ,ਬੀ.ਐਸ.ਸੀ ਭਾਗ ਪਹਿਲਾ।
ਤੀਜਾ ਇਨਾਮ:- ਗੀਤਿਕਾ, ਬੀ.ਏ.ਭਾਗ ਤੀਜਾ, ਅਨਮੋਲ, ਬੀ.ਏ.ਭਾਗ ਪਹਿਲਾ, ਦੇਵਨੂਰ, ਬੀ.ਏ.ਭਾਗ ਪਹਿਲਾ

ਸਮਾਗਮ ਦੇ ਅੰਤ ਤੇ ਮੈਡਮ ਗੁਰਜਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
  

                                                

Friday, January 26, 2018

GCG ਵਿੱਚ ਦਿੱਤਾ ਗਿਆ ਰੰਗ ਨਸਲ ਅਤੇ ਜਾਤ ਤੋਂ ਉੱਪਰ ਉੱਠਣ ਦਾ ਸੰਦੇਸ਼

Fri, Jan 26, 2018 at 10:14 AM
ਹਿੰਸਾ ਅਤੇ ਭ੍ਰਿਸ਼ਟਾਚਾਰ ਨੂੰ ਦੂਰ ਕਰਨਾ ਹੀ ਦੇਸ਼ ਦੀ ਸੱਚੀ ਸੇਵਾ ਹੋਵੇਗੀ
ਲੁਧਿਆਣਾ: 26 ਜਨਵਰੀ 2018: (ਪੰਜਾਬ ਸਕਰੀਨ ਬਿਊਰੋ):: 
69ਵਾਂ ਗਣਤੰਤਰ ਦਿਵਸ ਲੁਧਿਆਣਾ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਵੀ ਬੜੇ ਹੀ ਜੋਸਾਹੋ ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ 'ਤੇ ਕਾਲਜ ਦੇ ਵਿਹੜੇ ਵਿੱਚ ਬੜੇ ਹੀ ਚਾਅ ਅਤੇ ਉਤਸ਼ਾਹ ਨਾਲ ਰੰਗਾਰੰਗ ਆਯੋਜਨ ਹੋਇਆ। ਇਸ ਮੌਕੇ ਉਪਰ ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਤੀ ਸ਼ਰਨਜੀਤ ਕੌਰ ਨੇ ਝੰਡਾ ਲਹਿਰਾਇਆ। ਇਸ ਮੌਕੇ ਉਹਨਾਂ ਨੇ ਸਮੂਹ ਸਟਾਫ ਅਤੇ ਵਿਦਿਆਰਥਣਾਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਉਹਨਾਂ ਨੇ ਵੋਟ ਦੇ ਅਧਿਕਾਰ ਦੀ ਮਹੱਤਤਾ ਦੱਸਦਿਆਂ ਹੋਇਆ ਸਾਰਿਆਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਕਿਹਾ।

ਸ਼੍ਰੀਮਤੀ ਸੁਖਵਿੰਦਰ ਕੋਰ ਮੁਖੀ, ਰਾਜਨੀਤੀ ਸ਼ਾਸ਼ਤਰ ਵਿਭਾਗ ਨੇ 69ਵੇਂ ਗਣਤੰਤਰ ਦਿਵਸ ਦੀ ਬਹੁਤ-ਬਹੁਤ ਵਧਾਈ ਦਿੱਤੀ ਅਤੇ ਉਹਨਾਂ ਨੇ ਆਖਿਆ ਕਿ ਅੱਜ ਦੀ ਹਿੰਸਾ ਅਤੇ ਭ੍ਰਿਸ਼ਟਾਚਾਰ ਨੂੰ ਦੂਰ ਕਰਨਾ ਹੀ ਦੇਸ਼ ਦੀ ਸੱਚੀ ਸੇਵਾ ਹੋਵੇਗੀ।  ਉਹਨਾਂ ਸਾਰਿਆਂ ਨੂੰ ਸੰਹੁ ਖਾਣ ਲਈ ਆਖਿਆ ਕਿ ਸਾਰੇ ਜਣੇ ਸੰਵਿਧਾਨ ਪ੍ਰਤੀ ਵਫਾਦਾਰ ਰਹਿਣਗੇ। ਇਸ ਮੌਕੇ ਅੰਗਰੇਜ਼ੀ ਵਿਭਾਗ ਦੇ ਮੁਖੀ ਸ਼੍ਰੀਮਤੀ ਕਿਰਨਜੀਤ ਕੌਰ ਬਰਾੜ ਨੇ ਰੰਗ ਨਸਲ ਅਤੇ ਜਾਤ ਤੋਂ ਉੱਪਰ ਉਠ ਕੇ ਦੇਸ਼ ਬਾਰੇ ਸੋਚਣ ਲਈ ਆਖਿਆ। ਇਸ ਮੌਕੇ ਤੇ ਕਾਲਜ ਦੇ ਦਰਜਾ ਚਾਰ ਕਰਮਚਾਰੀਆਂ ਨੂੰ ਸ਼੍ਰੀਮਤੀ ਕਿਰਨਜੀਤ ਕੌਰ ਬਰਾੜ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਐਨ.ਐਸ.ਐਸ ਅਤੇ ਵਿਦਿਆਰਥੀ ਕੌਂਸਲ ਦੇ ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ। ਸਮਾਗਮ ਦੇ ਅੰਤ ਤੇ ਸਟਾਫ ਅਤੇ ਵਿਦਿਆਰਥੀਆਂ ਵਿੱਚ ਲੱਡੂ ਵੰਡੇ ਗਏ।


Monday, January 15, 2018

GCG: ਏਡਜ਼ ਜਾਗਰੂਕਤਾ ਦਿਵਸ ਮਨਾਇਆ

Mon, Jan 15, 2018 at 3:06 PM
ਆਸ਼ਿਮਾ ਨੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਹਾਸਲ ਕੀਤਾ ਪਹਿਲਾ ਸਥਾਨ
ਲੁਧਿਆਣਾ: 15 ਜਨਵਰੀ 2018: (ਪੰਜਾਬ ਸਕਰੀਨ ਬਿਊਰੋ):: 
ਏਡਜ਼ ਲਗਾਤਾਰ ਦੁਨੀਆ ਦੀ ਇੱਕ ਵੱਡੀ ਮਹਾਂਮਾਰੀ ਬਣੀ ਹੋਈ ਹੈ। ਪ੍ਰਚਾਰ ਅਤੇ ਜਾਗਰੂਕਤਾ ਨਾਲ ਇਸ ਦੀ ਮਾਰ ਨੂੰ ਰੋਕਣ ਵਿੱਚ ਕਾਫੀ ਮਦਦ ਵੀ ਮਿਲੀ ਹੈ ਲੇਕਿਨ ਅਜੇ ਵੀ ਇਸਦਾ ਖਤਰਾ ਘੱਟ ਨਹੀਂ ਹੋਇਆ। ਇਸਤੋਂ ਬਚਾਓ ਲਈ ਸਭ ਤੋਂ ਵੱਧ ਜ਼ਰੂਰੀ ਹੈ ਸੰਜਮ ਅਤੇ ਜਾਗਰੂਕਤਾ। ਇਸ ਮਕਸਦ ਲਈ ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ। 
ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਐਨ.ਐਸ.ਐਸ ਦੀਆਂ ਵਿਦਿਆਰਥਣਾਂ ਵੱਲੋਂ ਏਡਜ਼ ਜਾਗਰੂਕਤਾ ਦਿਵਸ ਮਨਾਇਆ ਗਿਆ। ਜਿਸ ਵਿੱਚ ਪੋਸਟਰ ਮੇਕਿੰਗ ਅਤੇ ਸਲੋਗਨ ਲਿਖਣ ਮੁਕਾਬਲੇ ਕਰਵਾਏ ਗਏ। ਇਸ ਮੌਕੇ ਤੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਤੀ ਸ਼ਰਨਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਬੀ.ਏ. ਭਾਗ ਪਹਿਲਾ ਦੀ ਆਸ਼ਿਮਾ ਨੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਪ੍ਰਭਜੋਤ ਕੌਰ ਤੇ ਅਨੁਸ਼ਕਾ ਜੈਨ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ। ਐਮ.ਏ. ਭਾਗ ਦੂਜਾ ਦੀ ਅਮਨਦੀਪ ਕੌਰ ਅਤੇ ਬੀ.ਏ. ਭਾਗ ਪਹਿਲਾ ਸ਼ਿਵਾਨੀ ਨੇ ਹੌਸਲਾ ਵਧਾਉ ਇਨਾਮ ਹਾਸਲ ਕੀਤਾ। ਸਲੋਗਨ ਲਿਖਣ ਮੁਕਾਬਲੇ ਵਿੱਚ ਬੀ.ਏ. ਭਾਗ ਤੀਜਾ ਦੀ ਜਸਮੀਤ ਕੌਰ ਨੇ ਪਹਿਲਾ, ਸਿਮਰਨਜੀਤ ਕੌਰ ਨੇ ਦੂਜਾ ਅਤੇ ਐਮ.ਏ. ਭਾਗ ਪਹਿਲਾ ਦੀ ਅਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਮੁਕਾਬਲਿਆ ਦੇ ਅੰਤ ਤੇ ਡਾ. ਜਸਪ੍ਰੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ।   
   

Friday, January 12, 2018

ਲੁਧਿਆਣਾ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਵਿਖੇ ਲੋਹੜੀ ਮਨਾਈ ਗਈ

Fri, Jan 12, 2018 at 3:21 PM
ਸਰਦ ਰੁੱਤ ਦੇ ਅੰਤ ਅਤੇ ਬਸੰਤ ਰੁੱਤ ਦੇ ਆਉਣ ਦੀ ਦਸਤਕ ਹੈ ਲੋਹੜੀ 
ਲੁਧਿਆਣਾ: 12 ਜਨਵਰੀ 2018: (ਪੰਜਾਬ ਸਕਰੀਨ ਬਿਊਰੋ)::
ਸਰਕਾਰੀ ਕਾਲਜ ਲੜਕੀਆਂ,ਲੁਧਿਆਣਾ ਦੀ ਪਲੈਟੀਨਮ ਜੁਬਲੀ [1943-2018] ਵਰ੍ਹੇ ਮੌਕੇ ਕਾਲਜ ਵਿੱਚ ਬੜੇ ਖੁਸ਼ੀਆਂ ਭਰੇ ਮਾਹੌਲ ਵਿਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਸਮੇਂ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਤੀ ਸ਼ਰਨਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਨੇ ਬੋਲਦੇ ਹੋਏ ਆਖਿਆ ਕਿ ਲੋਹੜੀ ਦਾ ਤਿਉਹਾਰ ਪੰਜਾਬ ਦਾ ਮਹੱਤਵਪੂਰਨ ਤਿਉਹਾਰ ਹੈ ਇਹ ਤਿਉਹਾਰ ਸਰਦ ਰੁੱਤ ਦੇ ਅੰਤ ਦੀ ਨਿਸ਼ਾਨੀ ਹੁੰਦੀ ਹੈ ਅਤੇ ਇਸ ਨਾਲ ਬਸੰਤ ਰੁੱਤ ਸ਼ੁਰੂ ਹੁੰਦੀ ਹੈ ਉਹਨਾਂ ਆਖਿਆ ਕਿ ਲੋਹੜੀ ਦੀ ਖੁਸ਼ੀ ਪੁੱਤਰ ਅਤੇ ਧੀ ਦੇ ਜਨਮ ਤੇ ਮਨਾਈ ਜਾਂਦੀ ਹੈ, ਪਰ ਅਸੀਂ ਅੱਜ ਇਸ ਕਾਲਜ ਵਿਚ ਧੀਆਂ ਦੀ ਲੋਹੜੀ ਮਨਾ ਰਹੇ ਹਾਂ। ਇਸ ਸਮੇਂ ਵਿਦਿਆਰਥਣਾਂ ਵਲੋਂ ਗਿੱਧਾ ਪ੍ਰਸਤੁਤ ਕੀਤਾ ਗਿਆ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਅਤੇ ਸਟਾਫ ਮੈਂਬਰਾਂ ਨੇ ਲੋਹੜੀ ਦੀ ਪਵਿੱਤਰ ਅਗਨੀ ਦੀ ਸ਼ੁਰੂਆਤ ਕੀਤੀ। ਡਾ. ਜਸਲੀਨ ਕੌਰ, ਪੰਜਾਬੀ ਵਿਭਾਗ ਨੇ ਲੋਹੜੀ ਦੀ ਇਤਿਹਾਸਕ ਮਹੱਤਤਾ ਬਾਰੇ ਚਾਨਣਾ ਪਾਇਆ।ਇਸ ਸਮੇਂ ਵਿਦਿਆਰਥਣਾਂ ਵਲੋਂ ਲੋਹੜੀ ਸਬੰਧੀ ਵੱਖ ਵੱਖ ਗੀਤ ਵੀ ਗਾਏ ਗਏ। ਕਾਲਜ ਦੀਆਂ ਵਿਦਿਆਰਥਣਾਂ ਨੂੰ ਲੋਹੜੀ ਵੰਡੀ ਗਈ। ਮੰਚ ਸੰਚਾਲਨ ਕਾਮਰਸ ਵਿਭਾਗ ਦੇ ਡਾ. ਸੁਖਵਿੰਦਰ ਕੌਰ ਨੇ ਕੀਤਾ। ਅਖੀਰ ਵਿਚ ਡਾ. ਮੰਜੂ ਸਾਹਨੀ, ਮੁਖੀ ਬਾਟਨੀ ਵਿਭਾਗ ਵਲੋ ਸਾਰਿਆਂ ਦਾ ਧੰਨਵਾਦ ਕੀਤਾ ਗਿਆ।