Aug 26, 2019, 2:49 PM
MLA ਰਾਕੇਸ਼ ਪਾਂਡੇ ਵੀ ਉਚੇਚੇ ਤੌਰ 'ਤੇ ਪੁੱਜੇ
ਲੁਧਿਆਣਾ: 26 ਅਗਸਤ 2019: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਲੁਧਿਆਣਾ ਵਿੱਚ ਲੜਕੀਆਂ ਦਾ ਸਰਕਾਰੀ ਕਾਲਜ ਹਰ ਖੇਤਰ ਵਿੱਚ ਅੱਗੇ ਹੈ। ਪੜ੍ਹਾਈ, ਆਮ ਗਿਆਨ, ਵਿਗਿਆਨ, ਸਾਹਿਤ ਅਤੇ ਸੈਲਫ ਡਿਫੈਂਸ ਦੇ ਖੇਤਰਾਂ ਵਿੱਚ ਕਾਲਜ ਨੇ ਮਾਰੀਆਂ ਹਨ।
ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਮਿਸ਼ਨ ਨਿਰਭਯਾ ਤਹਿਤ ਪੰਜਾਬ ਕਰਾਟੇ ਫੈਡਰੇਸ਼ਨ ਦੇ ਸਹਿਯੋਗ ਨਾਲ ਅਤੇ ਅੰਤਰਰਾਸ਼ਟਰੀ ਕੋਚ ਸ਼੍ਰੀ ਸ਼ੀਹਾਨ ਚਰਨਜੀਤ ਕਸ਼ਿਅਪ ਦੀ ਅਗਵਾਈ ਹੇਠ ਇੱਕ ਸੈਲਫ ਡਿਫੈਂਸ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ 54 ਵਿਦਿਆਰਥਣਾਂ ਨੇ ਹਿੱਸਾ ਲਿਆ। ਇਸ ਦੌਰਾਨ 34 ਵਿਦਿਆਰਥਣਾਂ ਨੇ ਟੈਸਟ ਪਾਸ ਕੀਤਾ। ਕਾਲਜ ਦੀਆਂ ਵਿਦਿਆਰਥਣਾਂ ਪਿੰਕੀ, ਰਾਗਿਨੀ, ਨੀਰੂ ਅਤੇ ਨੇਹਾ ਯੈਲੋ ਬੈਲਟ ਕੈਟਾਗਿਰੀ ਪਾਸ ਕੀਤੀ। ਸ਼ਾਲੂ, ਪ੍ਰਿਅੰਕਾ, ਮੰਜੂ, ਸਰਬਜੀਤ ਕੌਰ ਅਤੇ ਮਨੀਸ਼ਾ ਨੇ ਬਰਾਉਨ ਬੈਲਟ ਕੈਟਾਗਿਰੀ ਪਾਸ ਕੀਤੀ। ਜੀਨਾ ਖਾਨ ਅਤੇ ਕਾਜਲ ਕਸ਼ਿਅਪ ਨੂੰ ਬਲੈਕ ਬੈਲਟ ਕੈਟਾਗਿਰੀ ਵਿੱਚ ਬੈਸਟ ਕਰਾਟੇਕਾ ਘੋਸ਼ਿਤ ਕੀਤਾ ਗਿਆ। ਲੁਧਿਆਣਾ (ਉੱਤਰੀ) ਦੇ ਐਮ.ਐਲ.ਏ. ਸ਼੍ਰੀ ਰਾਕੇਸ਼ ਪਾਂਡੇ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਮੰਜੂ ਸਾਹਨੀ ਦੇ ਨਾਲ ਡਾ. ਸੁਖਵਿੰਦਰ ਕੌਰ ਵੱਲੋਂ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸ਼੍ਰੀਮਤੀ ਰਜਿੰਦਰ ਕੌਰ, ਸ਼੍ਰੀ ਸੁਸ਼ਿਆਂਤ ਪਾਂਡੇ, ਸੀ.ਏ. ਦਿਨੇਸ਼ ਸ਼ਰਮਾ ਮੌਜੂਦ ਸਨ।ਇਸ ਮੌਕੇ ਤੇ ਕਾਲਜ ਦੀਆਂ ਵਿਦਿਆਰਥਣਾਂ ਨੇ ਸੈਲਫ ਡਿਫੈਂਸ ਪੇਸ਼ਕਾਰੀ ਦਿੱਤੀ। ਜਿਸ ਤੋਂ ਪ੍ਰਭਾਵਿਤ ਹੋ ਕੇ ਐਮ.ਐਲ.ਏ. ਸ਼੍ਰੀ ਰਾਕੇਸ਼ ਪਾਂਡੇ ਨੇ ਕਿਹਾ ਕਿ ਪੰਜਾਬ ਕਰਾਟੇ ਫੈਡਰੇਸ਼ਨ ਅਤੇ ਮੈਂ ਹਮੇਸ਼ਾ ਹੀ ਲੜਕੀਆਂ ਦੀ ਸੈਲਫ ਡਿਫੈਂਸ ਟ੍ਰੇਨਿੰਗ ਦੇ ਹੱਕ ਵਿੱਚ ਹਾਂ ਅਤੇ ਇਸ ਨੂੰ ਪੂਰੀ ਹੱਲਾਸ਼ੇਰੀ ਦਿੰਦਾ ਹਾਂ।
No comments:
Post a Comment