Sunday, October 10, 2021

‘ਮਨੋਜਿਗਆਸਾ’ ਵੱਲੋਂ ਵਿਸ਼ਵ ਮਾਨਸਿਕ ਸਿਹਤ ਦਿਵਸ ਦਾ ਆਯੋਜਨ

 10th October 2021 at 1:55 PM

ਜੀਸੀਜੀ ਦੇ ਸਮਾਗਮ ਵਿੱਚ ਪੁੱਜੀਆਂ ਕਈ ਸ਼ਖਸੀਅਤਾਂ 


ਲੁਧਿਆਣਾ
: 10 ਅਕਤੂਬਰ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਲੁਧਿਆਣਾ ਵਿੱਚ ਸਰਕਾਰੀ ਕਾਲਜ ਲੜਕੀਆਂ ਦੇ ਮਨੋਵਿਿਗਆਨ ਵਿਭਾਗ ਦੇ ਵਿਦਿਆਰਥੀਆਂ ਦੀ ਸਭਾ ‘ਮਨੋਜਿਗਆਸਾ’ ਵੱਲੋਂ ਕਾਲਜ ਦੇ ਸੈਮੀਨਾਰ ਰੂਮ ਵਿੱਚ ਵਿਸ਼ਵ ਮਾਨਸਿਕ ਸਿਹਤ ਦਿਵਸ ਦਾ ਆਯੋਜਨ ਕੀਤਾ ਗਿਆ। ਵਿਸ਼ਵ ਮਾਨਸਿਕ ਸਿਹਤ ਦਿਵਸ ਹਰ ਸਾਲ ਪੂਰੇ ਵਿਸ਼ਵ ਵਿੱਚ 10 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ ਤੇ’ ਮਾਨਸਿਕ ਸਿਹਤ ਨਾਲ ਸਬੰਧਿਤ ਵਿਭਿੰਨ ਵਿਸ਼ਿਆਂ ਜਿਵੇਂ ਕਿ ਮਨੋਸਮਾਜਿਕ ਮਦਦ ਅਤੇ ਮਾਨਸਿਕ ਸਿਹਤ; ਡਿਪਰੈਸ਼ਨ: ਆਓ ਗੱਲ ਕਰੀਏ; ਮਾਨਸਿਕ ਸਿਹਤ ਲਈ ਮੁੱਢਲੀ ਸਹਾਇਤਾ; ਕੋਵਿਡ-19 ਮਹਾਂਮਾਰੀ ਦੌਰਾਨ ਮਾਨਸਿਕ ਸਿਹਤ ਅਤੇ ਮਾਨਸਿਕ ਸਿਹਤ ਅਤੇ ਮਨੋਵਿਗਿਆਨਿਕ ਇਮੂਨਿਟੀ ਆਦਿ ਵਿਿਸ਼ਆਂ ਤੇ’ ਅਧਾਰਿਤ ਕੋਲਾਜ/ ਪੋਸਟਰ-ਮੇਕਿੰਗ ਅਤੇ ਪੀ.ਪੀ.ਟੀ. ਮੁਕਾਬਲੇ ਕਰਵਾਏ ਗਏ।
ਇਸ ਮੌਕੇ ‘ਤੇ ਪੰਜਾਬ ਪੁਲਿਸ ਟ੍ਰੇਨਿੰਗ ਅਕੈਡਮੀ ਫਿਲੌਰ ਦੇ ਸਾਬਕਾ ਜੁਆਂਇਟ ਡਾਇਰੈਕਟਰ ਅਤੇ ਮਸ਼ਹੂਰ ਮਨੋਵਿਿਗਆਨੀ ਡਾ. ਡੀ. ਜੇ. ਸਿੰਘ ਮੁੱਖ ਮਹਿਮਾਨ ਦੇ ਤੌਰ ਅਤੇ ਡਾ. (ਮੈਡਮ) ਰਵਿੰਦਰ ਕਾਲਾ ਡਾਇਰੈਕਟਰ ਮਾਈਂਡਪਲੱਸ ਬਤੌਰ ਸਨਮਾਨਿਤ ਮਹਿਮਾਨ ਸ਼ਾਮਲ ਹੋਏ। ਕਾਲਜ ਦੀ ਐਕਟਿੰਗ ਪ੍ਰਿੰਸੀਪਲ ਸ਼੍ਰੀਮਤੀ ਕ੍ਰਿਪਾਲ ਕੌਰ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। 
ਸਭਾ ਦੀ ਪ੍ਰਧਾਨ ਜਾਨਵੀ ਜੈਨ ਅਤੇ ਮੀਤ ਪ੍ਰਧਾਨ ਸਾਨਵੀ ਸੂਦ ਨੇ ਮੰਚ ਦਾ ਸੰਚਾਲਨ ਕੀਤਾ। ਮਨੋਵਿਗਿਆਨ ਵਿਭਾਗ ਦੇ ਮੁਖੀ ਡਾ. ਰਾਜੀਵ ਕੁਮਾਰ ਸਹਿਗਲ ਨੇ ਮੁੱਖ ਮਹਿਮਾਨ, ਪ੍ਰਿੰਸੀਪਲ ਸਾਹਿਬਾ ਅਤੇ ਬਾਕੀ ਸਰੋਤਿਆਂ ਦਾ ਨਿੱਘਾ ਸਵਾਗਤ ਕੀਤਾ। (ਸ਼੍ਰੀਮਤੀ) ਸਰਿਤਾ ਅਤੇ (ਸ਼੍ਰੀਮਤੀ) ਹਰਲੀਨ ਕੌਰ ਨੇ ਪੀ.ਪੀ.ਟੀ ਮੁਕਾਬਲਿਆਂ ਅਤੇ (ਸ਼੍ਰੀਮਤੀ) ਮਨਦੀਪ ਕੌਰ ਅਤੇ (ਸ਼੍ਰੀਮਤੀ) ਅਮਿਤਾ ਸਹਿਗਲ ਨੇ ਪੋਸਟਰ/ਕੋਲਾਜ-ਮੇਕਿੰਗ ਮੁਕਾਬਲਿਆਂ ਲਈ ਜੱਜਾਂ ਦੀ ਭੂਮਿਕਾ ਨਿਭਾਈ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਮਾਗਮ ਦੇ ਸਨਮਾਨਿਤ ਮਹਿਮਾਨ ਡਾ. (ਸ਼੍ਰੀਮਤੀ) ਰਵਿੰਦਰ ਕਾਲਾ ਨੇ ਸਾਇੰਸ ਆਫ ਹੈਪੀਨੈਸ ਤੇ’ ਚਾਨਣਾ ਪਾਇਆ ਅਤੇ ਮੁੱਖ ਮਹਿਮਾਨ ਡਾ. ਡੀ. ਜੇ. ਸਿੰਘ ਨੇ ਵਿਦਿਆਰਥੀਆਂ ਨੂੰ ਵਿਸ਼ਵ ਮਾਨਸਿਕ ਸਿਹਤ ਦਿਵਸ ਦੀ  ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਮਾਨਸਿਕ ਬਿਮਾਰੀਆਂ ਨਾਲ ਜੁੜੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨ ਲਈ ਵੀ ਪ੍ਰੇਰਿਆ। ਕਾਲਜ ਦੀ ਐਕਟਿੰਗ ਪ੍ਰਿੰਸੀਪਲ ਸ਼੍ਰੀਮਤੀ ਕ੍ਰਿਪਾਲ ਕੌਰ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਸਕਾਰਾਤਮਕ ਸੋਚ ਅਪਨਾਉਣ ਦੀ ਸਲਾਹ ਦਿੱਤੀ। ਇਸਦੇ ਨਾਲ ਹੀ ਉਨ੍ਹਾਂ ਨੇ ਇਹ ਸਮਾਗਮ ਆਯੋਜਿਤ ਕਰਨ ਲਈ ਮਨੋਵਿਗਿਆਨ ਵਿਭਾਗ ਦੇ ਵਿਦਿਆਰਥੀਆਂ, ਵਿਭਾਗ ਦੇ ਅਧਿਆਪਕਾਂ ਡਾ. ਰਾਜੀਵ ਕੁਮਾਰ ਸਹਿਗਲ ਅਤੇ (ਮਿਸ) ਉਮੰਗ ਭਾਰਤੀ ਨੂੰ ਵਧਾਈ ਦਿੱਤੀ। ਉਹਨਾਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ।
ਇਸ ਮੌਕੇ ‘ਤੇ ਕਾਲਜ ਦੀ ਸੀਨੀਅਰ ਐਡਵਾਜ਼ਿਰੀ ਕਮੇਟੀ ਦੇ ਮੈਂਬਰ ਡਾ. ਯੋਗੇਸ਼ ਸ਼ਰਮਾ, (ਸ਼੍ਰੀਮਤੀ) ਗੁਰਜਿੰਦਰ ਕੌਰ, ਪ੍ਰੋ. ਬਲਦੇਵ ਸਿੰਘ, (ਸ਼੍ਰੀਮਤੀ) ਪ੍ਰਮਿੰਦਰ ਕੌਰ ਗਿੱਲ ਉਚੇਚੇ ਤੌਰ ਤੇ’ ਸ਼ਾਮਲ ਹੋਏ। ਡਾ. (ਸ਼੍ਰੀਮਤੀ) ਮਾਧਵੀ ਵਸ਼ਿਸ਼ਟ ਅਤੇ ਪ੍ਰੋ. ਪ੍ਰਵੀਨ ਕੁਮਾਰ ਨੇ ਵੀ ਸ਼ਿਰਕਤ ਕੀਤੀ। ਸਭਾ ਦੇ ਨੁਮਾਇੰਦਿਆਂ ਜਾਨਵੀ ਜੈਨ, ਸਾਨਵੀ ਸੂਦ, ਲਕਸ਼ਿਤਾ ਸੂਦ, ਬੀਰ ਅਬੂਰ ਕੌਰ, ਜਸ਼ਨਪ੍ਰੀਤ ਕੌਰ, ਗਗਨਪ੍ਰੀਤ ਕੌਰ, ਮਹਿਕ ਸ਼ਰਮਾ, ਗੁਰਲੀਨ ਕੌਰ, ਵੰਸ਼ਿਕਾ ਬੇਦੀ ਅਤੇ ਕਈ ਹੋਰਾਂ ਨੇ ਵੀ ਸਮਾਗਮ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। (ਸ਼੍ਰੀਮਤੀ) ਉਮੰਗ ਭਾਰਤੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਵੱਖ ਵੱਖ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ:
ਪੋਸਟਰ/ ਕੋਲਾਜ-ਮੇਕਿੰਗ ਮੁਕਾਬਲੇ
ਪਹਿਲਾ ਸਥਾਨ- ਪਰਲ ਅਤੇ ਦਪਿੰਦਰ ਕੌਰ 
ਦੂਸਰਾ ਸਥਾਨ-   ਹਰਸ਼ਿਤਾ ਅਰੌੜਾ ਅਤੇ ਹਰਲੀਨ ਕੌਰ
ਤੀਸਰਾ ਸਥਾਨ-  ਗਗਨਪ੍ਰੀਤ ਕੌਰ 
ਕੰਨਸੋਲੇਸ਼ਨ ਇਨਾਮ- ਪ੍ਰਭਲੀਨ ਕੌਰ ਅਤੇ ਖੁਸ਼ੀ ਕੌਰ ਸੇਠੀ
ਪੀ.ਪੀ.ਟੀ. ਮੁਕਾਬਲੇ
ਪਹਿਲਾ ਸਥਾਨ- ਜਸ਼ਨਪ੍ਰੀਤ ਕੌਰ ਅਤੇ ਗਾਨਿਆ ਕਪੂਰ
ਦੂਸਰਾ ਸਥਾਨ-  ਅਸ਼ਮੀਤ ਕੌਰ ਅਤੇ ਸਤੂਤੀ ਧੀਰ
ਤੀਸਰਾ ਸਥਾਨ-  ਨਮਨਦੀਪ ਕੌਰ ਅਤੇ ਪਲਕ ਬੱਗਾ
ਕੰਨਸੋਲੇਸ਼ਨ ਇਨਾਮ- ਮਨਵੀਰ ਕੌਰ

No comments: