Friday, October 24, 2025
ਸਟੇਟ ਬੈਂਕ ਆਫ਼ ਇੰਡੀਆ ਨੇ ਲਗਾਇਆ ਜਾਗਰੂਕਤਾ ਕੈਂਪ
Thursday, December 19, 2024
ਪੱਛਮ ਦੀ ਅੰਨੀ ਨਕਲ ਤੋਂ ਬਾਅਦ ਫਿਰ ਯੋਗ ਸਾਧਨਾ ਅਤੇ ਮੈਡੀਟੇਸ਼ਨ ਵੱਲ ਮੋੜਾ
From Dr. Meena Sharma on Saturday 14th December 2024 at 12:38 Regarding Meditation
🙏ਮੋਹਾਲੀ ਵਿੱਚ ਦੇਖੋ ਮੈਡੀਟੇਸ਼ਨ ਪ੍ਰੋਗਰਾਮ ਅਤੇ ਇਸਦੇ ਜਾਦੂਈ ਅਸਰ 🙏
ਡਾ. ਮੀਨਾ ਸ਼ਰਮਾ ਵੱਲੋਂ ਸਿਹਤਮੰਦ ਜੀਵਨ-ਜਾਚ ਲਈ ਵਿਸ਼ੇਸ਼ ਕੈਂਪ 22 ਨੂੰ
ਮੋਹਾਲੀ: 18 ਦਸੰਬਰ 2024: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਡੈਸਕ)::
ਪੱਛਮੀ ਹਵਾਵਾਂ ਦੇ ਵਹਿਣ ਵਿੱਚ ਅੰਨੇਵਾਹ ਵਹਿ ਤੁਰੇ ਸਾਡੇ ਸਮਾਜ ਨੇ ਵੀ ਉਹ ਮੁਸੀਬਤਾਂ ਸਹੇੜੀਆਂ ਜਿਹੜੀਆਂ ਪੱਛਮੀ ਸਭਿਅਤਾ ਵਾਲਿਆਂ ਨੇ ਸਹੇੜੀਆਂ ਹੋਈਆਂ ਸਨ। ਇਹ ਗੱਲ ਕਿਸੇ ਚਮਤਕਾਰ ਤੋਂ ਘੱਟ ਨਹੀਂ ਕਿ ਉਹਨਾਂ ਨੇ ਅੰਨੀ ਐਸ਼ਪ੍ਰਸਤੀ ਵਾਲਾ ਜੀਵਨ ਦੇਖ ਕੇ ਭਾਰਤੀ ਸੱਭਿਆਚਾਰ ਦੀ ਸ਼ਰਨ ਵਿੱਚ ਆਉਣ ਨੂੰ ਪਹਿਲ ਦਿੱਤੀ ਹੈ। ਏਧਰਲੇ ਲਾਈਫ ਸਟਾਈਲ ਅਤੇ ਓਧਰਲੇ ਲਾਈਫ ਸਟਾਈਲ ਵਿੱਚਲਾ ਅੰਤਰ ਸੰਨ 1970 ਵਿੱਚ ਆਈ ਫਿਲਮ "ਪੂਰਬ ਔਰ ਪਸ਼ਚਿਮ" ਫਿਲਮ ਵਿੱਚ ਵੀ ਬਹੁਤ ਚੰਗੀ ਤਰ੍ਹਾਂ ਦਿਖਾਇਆ ਗਿਆ ਸੀ। ਮਨੋਜ ਕੁਮਾਰ ਵਾਲੀ ਇਸ ਫਿਲਮ ਦੇ ਗੀਤ ਵੀ ਬਹੁਤ ਵਿਸ਼ੇਸ਼ ਸਨ। ਪ੍ਰਾਣ, ਪ੍ਰੇਮਨਾਥ,ਅਸ਼ੋਕ ਕੁਮਾਰ, ਪ੍ਰੇਮ ਚੋਪੜਾ ਅਤੇ ਸਾਇਰਾ ਬਾਨੋ ਨੇ ਵੀ ਆਪੋ ਆਪਣੀਆਂ ਭੂਮਿਕਾਵਾਂ ਵਿੱਚ ਜਾਂ ਪਾਈ ਹੋਈ ਸੀ। ਇਸ ਫਿਲਮ ਨੇ ਉਦੋਂ ਇਕੱਲੇ ਭਾਰਤ ਵਿੱਚ ਹੀ 45 ਮਿਲੀਅਨ ਰੁਪਿਆਂ ਦੀ ਕਮਾਈ ਕੀਤੀ ਸੀ। ਵਿਦੇਸ਼ਾਂ ਵਿਚ ਇਹ ਕਮਾਈ ਹੋਰ ਵੀ ਜ਼ਿਆਦਾ ਸੀ।
ਇਸ ਤੋਂ ਬਾਅਦ ਸੰਨ 1978 ਵਿੱਚ ਆਈ ਫਿਲਮ "ਦੇਸ ਪਰਦੇਸ" ਵਿੱਚ ਵੀ। ਆਪਣੇ ਦੇਸ਼ ਭਾਰਤ ਨੂੰ ਛੱਡ ਕੇ ਕਿਸੇ ਵੀ ਤਰ੍ਹਾਂ ਵਿਦੇਸ਼ਸਨ ਵੱਲ ਜਾਣ ਦੀ ਦੌੜ ਅਤੇ ਫਿਰ ਉਥੇ ਪਹੁੰਚ ਕੇ ਉਥੋਂ ਦੀਆਂ ਮੁਸ਼ਕਲਾਂ ਦਾ ਬਹੁਤ ਦਿਲਚਸਪ ਵਰਨਣ ਹੈ। ਫਿਲਮ ਦੇ ਗੀਤ ਵੀ ਬਹੁਤ ਹਿੱਟ ਹੋਏ ਸਨ। ਦੇਵਾਨੰਦ, ਮੁਨੀਮ, ਪ੍ਰਾਣ, ਅਮਜਦ ਖਾਨ, ਗਜਾਨਨ ਜਾਗੀਰਦਾਰ, ਅਜੀਤ, ਪ੍ਰੇਮ ਚੋਪੜਾ, ਏ ਕੇ ਹੰਗਲ, ਇੰਦਰਾਣੀ ਮੁਖਰਜੀ, ਬਿੰਦੂ, ਸ਼੍ਰੀ ਰਾਮ ਲਾਗੂ, ਮਹਿਮੂਦ ਆਦਿ ਸਭਨਾਂ ਨੇ ਹੀ ਬਹੁਤ ਚੰਗਾ ਕੰਮ ਕੀਤਾ ਸੀ। ਇਸ ਫਿਲਮ ਫਰ ਗੀਤ ਵੀ ਬਹੁਤ ਹਿੱਟ ਹੋਏ ਸਨ।
ਇਸੇ ਤਰ੍ਹਾਂ ਸੰਨ 1997 ਵਿੱਚ ਸੁਭਾਸ਼ ਘਈ ਦੀ ਇੱਕ ਫਿਲਮ ਆਈ ਸੀ-ਪਰਦੇਸ। ਇਸ ਵਿੱਚ ਮਹਿਮਾ ਚੌਧਰੀ, ਸ਼ਾਹਰੁਖ ਖਾਨ, ਅਮਰੀਸ਼ ਪੁਰੀ, ਆਲੋਕ ਨਾਥ, ਅਪੂਰਵ ਅਗਨੀਹੋਤਰੀ ਅਤੇ ਹਿਮਾਨੀ ਸ਼ਿਵਪੁਰੀ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਸੀ। ਇਸ ਦੇ ਗੀਤ ਸੰਗੀਤ ਵੀ ਕਮਾਲ ਦਾ ਰਿਹਾ। ਇਸ ਗੀਤ ਸੰਗੀਤ ਵਿੱਚ ਇੱਕ ਕਵਾਲੀ ਵੀ ਸੀ--ਨਹੀਂ ਹੋਨਾ ਥਾਂ --ਨਹੀਂ ਹੋਨਾ ਥਾ ਲੇਕਿਨ ਹੋ ਗਿਆ---ਹੋ ਗਿਆ ਹੈ ਮੁਝੇ ਪਿਆਰ!
ਰਿਸ਼ਤਿਆਂ ਨਾਤਿਆਂ ਵਿੱਚ ਖੁੱਲ੍ਹ ਕੇ ਸਾਹਮਣੇ ਆ ਰਹੀਆਂ ਸਾਰੀਆਂ ਖਰਾਬੀਆਂ ਉਸ ਫਿਲਮ ਨੇ ਉਦੋਂ ਹੀ ਦਿਖਾ ਦਿੱਤੀਆਂ ਸਨ ਜਿਹੜੀਆਂ ਹੁਣ ਸਾਡੇ ਸਾਹਮਣੇ ਵੱਡੀ ਪੱਧਰ ਤੇ ਆ ਰਹੀਆਂ ਹਨ। ਫਿਲਮ ਮੀਡੀਆ ਨੇ ਸਾਡੇ ਸਮਾਜ ਨੂੰ ਸਮੇਂ ਸਮੇਂ ਬੜੀ ਸ਼ਿੱਦਤ ਨਾਲ ਸੁਚੇਤ ਵੀ ਕੀਤਾ ਪਾਰ ਅਸੀਂ ਨਹੀਂ ਸਮਝੇ।
ਹੁਣ ਨਾ ਰਿਸ਼ਤੇ ਬਚੇ , ਨਾ ਹੀ ਧੰਨ ਦੌਲਤ ਅਤੇ ਹੀ ਸਿਹਤ ਅਤੇ ਸਕੂਨ। ਨਸ਼ਿਆਂ ਨੇ ਸਾਡੀ ਜ਼ਿੰਦਗੀ ਵਿੱਚ ਬੜੀ ਮਜ਼ਬੂਤੀ ਨਾਲ ਘੁਸਪੈਠ ਕੀਤੀ। ਬੱਚੇ ਅਕਸਰ ਉਦੋਂ ਵਤਨ ਪਹੁੰਚਦੇ ਹਨ ਜਦੋਂ ਮਾਂ ਪਿਓ ਉਹਨਾਂ ਨੂੰ ਮਿਲਣ ਲਈ ਤਰਸਦੇ ਇਸ ਦੁਨੀਆ ਤੋਂ ਹੀ ਤੁਰ ਜਾਂਦੇ ਹਨ। ਡੱਬਾ ਬੰਦ ਭੋਜਨ ਨੇ ਸਾਡੇ ਕੋਲੋਂ ਸਦਾ ਤਾਜ਼ਾ ਭੋਜਨ ਵੀ ਖੋਹ ਲਿਆ ਹੈ। ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਬੜੀ ਦੂਰੀ ਵਾਲੀ ਪਹੁੰਚ ਤੇ ਜਾ ਚੁੱਕੇ ਹਨ। ਬਰਗਰ, ਨੂਡਲ, ਮੈਗੀ ਨੇ ਸਿਹਤ ਦੇ ਮਾਮਲੇ ਵਿੱਚ ਬਹੁਤ ਸਾਰੇ ਵਕਾਰ ਪੈਦਾ ਕਰ ਦਿੱਤੇ ਹਨ। ਨਸ਼ਿਆਂ ਦੀ ਆਦਤ ਨੇ ਸਾਡੀ ਸਾਰੀ ਕੁਦਰਤ ਨੀਂਦ ਖੋਹ ਲਈ ਹੈ।
ਝੂਠੇ ਜਿਹੇ ਇਸ ਵਿਕਾਸ ਨੇ ਸਾਡੇ ਕੋਲੋਂ ਸਾਰੇ ਸੱਚੇ ਸੁਖ ਰਾਮ ਖੋਹ ਲਏ ਹਨ। ਪਰਿਵਾਰਾਂ ਸਿਰ ਚੜ੍ਹੇ ਕਰਜ਼ਿਆਂ ਨਣੁ ਲਾਹੁਣ ਲਈ ਵਿਦੇਸ਼ਾਂ ਦੀ ਧਰਤੀ ਤੇ ਜਾਣ ਦੇ ਚਾਅ ਕਿਸੇ ਮ੍ਰਿਗ ਤ੍ਰਿਸ਼ਨਾਂ ਤੋਂ ਘੱਟ ਨਹੀਂ ਸਨ। ਡਾਕਟਰ ਸੁਰਜੀਤ ਪਾਤਰ ਸਾਹਿਬ ਅੱਜ ਫਿਰ ਆ ਰਹੇ ਹਨ। ਉਹਨਾਂ ਕਈ ਦਹਾਕੇ ਪਹਿਲਾਂ ਲਿਖਿਆ ਸੀ:
ਜੋ ਬਦੇਸਾਂ 'ਚ ਰੁਲਦੇ ਨੇ ਰੋਟੀ ਲਈ; ਉਹ ਜਦੋਂ ਦੇਸ ਪਰਤਣਗੇ ਆਪਣੇ ਕਦੀ!
ਜਾਂ ਤਾਂ ਸੇਕਣਗੇ-ਮਾਂ ਦੇ ਸਿਵੇ ਦੀ ਅਗਨ; ਤੇ ਜਾਂ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ!
ਜਿਹੜੇ ਸਾਨੂੰ ਬੜੇ ਸੁਖੀ ਜਾਪਦੇ ਨੇ ਉਹਨਾਂ ਦੇ ਦੁੱਖਾਂ ਨੂੰ ਦੇਖਣ ਦੀ ਵੀ ਕੋਸ਼ਿਸ਼ ਕਰੋ। ਬਸ ਉਹ ਜ਼ਿਆਦਾ ਬੋਲਦੇ ਵੀ ਨਹੀਂ ਅਤੇ ਸਭਨਾਂ ਦੇ ਸਾਹਮਣੇ ਰੋਂਦੇ ਵੀ ਨਹੀਂ। ਉਹ ਵੀ ਹੁਣ ਤਨ ਮਨ ਦੇ ਸੁੱਖ ਲਈ ਭਾਰਤੀ ਸੰਸਕ੍ਰਿਤੀ ਵੱਲ ਬੜੀਆਂ ਉਮੀਦਾਂ ਨਾਲ ਦੇਖ ਰਹੇ ਨੇ। ਇਹਨਾਂ ਸਭਨਾਂ ਦੇ ਦਿਲਾਂ ਵਿੱਚ ਭਾਰਤ ਵੱਲ ਦੇਖਦਿਆਂ ਹੀ ਆਸ ਦੀ ਕਿਰਨ ਪੈਦਾ ਹੋ ਰਹੀ ਹੈ। ਡਾ. ਮੀਨਾ ਸ਼ਰਮਾ ਨੇ ਅਜਿਹੇ ਸਭਨਾਂ ਦੁਖੀ ਲੋਕਾਂ ਲਈ ਇੱਕ ਦਿਨ ਦੇ ਵਿਸ਼ੇਸ਼ ਮੈਡੀਟੇਸ਼ਨ ਕੈਂਪ ਦਾ ਐਲਾਨ ਕੀਤਾ ਹੈ।
ਇੱਕ ਦਿਨ ਦਾ ਇਹ ਮੈਡੀਟੇਸ਼ਨ ਪ੍ਰੋਗਰਾਮ ਬਹੁਤ ਕੁਝ ਦੇ ਸਕਦਾ ਹੈ ਪਰ ਕੈਂਪ ਵਿਚ ਪਹੁੰਚਣਾ ਬਹੁਤ ਜ਼ਰੂਰੀ ਹੈ। ਡਾ. ਮੀਨਾ ਸ਼ਰਮਾ ਦੱਸਦੇ ਹਨ-ਮੈਡੀਟੇਸ਼ਨ ਜੀਵਨ ਨੂੰ ਸੰਤੁਲਿਤ ਅਤੇ ਸ਼ਾਂਤੀ ਨਾਲ ਭਰਪੂਰ ਬਣਾਉਣ ਲਈ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ। ਅੱਜ ਦੇ ਤਣਾਅ ਭਰੇ ਜੀਵਨ ਵਿੱਚ, ਮਾਨਸਿਕ ਸ਼ਾਂਤੀ ਅਤੇ ਅਧਿਆਤਮਿਕ ਸੰਤੁਲਨ ਦੀ ਜ਼ਰੂਰਤ ਪਹਿਲਾਂ ਨਾਲੋਂ ਵੱਧ ਹੈ। ਇਸੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਇਹ ਇੱਕ ਰੋਜ਼ਾ ਮੈਡੀਟੇਸ਼ਨ ਪ੍ਰੋਗਰਾਮ ਲਗਾਇਆ ਜਾ ਰਿਹਾ ਹੈ।
ਕੈਂਪ ਦਾ ਸਥਾਨ ਹੋਵੇਗਾ ਸ਼੍ਰੀ ਵੈਂਕਟੇਸ਼ ਮੰਦਿਰ, ਬਾਂਕੇ ਬਿਹਾਰੀ ਧਾਮ, ਟੀਡੀਆਈ, ਸੈਕਟਰ 74ਏ, ਮੋਹਾਲੀ। ਇਸ ਦੇ ਆਯੋਜਨ ਦੀ ਤਾਰੀਖ ਹੈ 22 ਦਸੰਬਰ 2024 ਅਤੇ ਕੈਂਪ ਦਾ ਸਮਾਂ ਰਹੇਗਾ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ।
ਇਸ ਕੈਂਪ ਮੌਕੇ ਜਿਹਨਾਂ ਗੱਲਾਂ ਤੇ ਮੁਖ ਤੌਰ ਤੇ ਧਿਆਨ ਕੇਂਦਰਿਤ ਰਹੇਗਾ ਉਹ ਮੁੱਖ ਗਤੀਵਿਧੀਆਂ ਇਸ ਪ੍ਰਕਾਰ ਹੋਣਗੀਆਂ:
*ਮੈਡੀਟੇਸ਼ਨ ਸੈਸ਼ਨ (Meditation Session): ਦੀ ਜਾਚ ਸਿਖਾਉਣ ਵਾਲੇ ਗੁਰ ਦੇ ਅਧੀਨ ਧਿਆਨ ਨੂੰ ਕੇਂਦਰਿਤ ਕਰਨਾ ਸਿਖਾਇਆ ਜਾਏਗਾ।
*ਸਾਹ ਲੈਣ ਦੀਆਂ ਤਕਨੀਕਾਂ (breathing techniques) ਵੀ ਬੜੇ ਉਚੇਚ ਨਾਲ ਸਿਖਾਈਆਂ ਜਾਣਗੀਆਂ। ਸਾਹ ਲੈਣ ਦੇ ਵਿਗਿਆਨਕ ਤਰੀਕੇ ਸਿਖਾਏ ਜਾਣਗੇ। ਜਿਸ ਨੂੰ ਇਹ ਤਰੀਕੇ ਆ ਗਏ ਉਸ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਬਿਨਾ ਕਿਸੇ ਦਵਾਈ ਦੇ ਦੂਰ ਹੋ ਜਾਣਗੀਆਂ।
*ਮਾਈਂਡਫੁਲਨੈੱਸ ਪ੍ਰੈਕਟਿਸ (mindfulness practice):ਇਸ ਵਿੱਚ ਤਨ ਦੇ ਨਾਲ ਨਾਲ ਮਾਈਂਡ ਦਿਸਣ ਸ਼ਕਤੀਆਂ ਨੂੰ ਜਾਗ੍ਰਿਤ ਕਰ ਕੇ ਸ਼ਖ਼ਸੀਅਤ ਵਿੱਚ ਨਵਾਂ ਨਿਖਾਰ ਲਿਆਂਦਾ ਜਾਏਗਾ।
👉ਕੈਂਪ ਵਿੱਚ ਜਾਣ ਲਈ ਰਜਿਸਟ੍ਰੇਸ਼ਨ ਅਤੇ ਹੋਰ ਜਾਣਕਾਰੀ ਲਈ ਸੰਪਰਕ ਕਰੋ: ਡਾ: ਮੀਨਾ ਸ਼ਰਮਾ ਨਾਲ ਉਹਨਾਂ ਦਾ ਮੋਬਾਈਲ ਨੰਬਰ ਇਸ ਪ੍ਰਕਾਰ ਹੈ +91 96460-05543
Acupoint Wellness Center ਗੋਬਿੰਦ ਐਨਕਲੇਵ ਗ੍ਰੀਨਜ਼ ਸੈਕਟਰ 117, ਮੋਹਾਲੀ
Monday, October 18, 2021
ਬਿਜਲੀ ਬਿੱਲ ਮੁਆਫ ਕਰਨ ਦੇ ਵਾਅਦੇ ਤੇ ਅਮਲ ਸ਼ੁਰੂ
2 ਕਿਲੋਵਾਟ ਤੱਕ ਲੋਡ ਵਾਲਿਆਂ ਦੇ ਬਕਾਇਆ ਬਿਲ ਮੁਆਫ ਹੋਣ ਲੱਗੇ
Friday, October 01, 2021
ਅੰਗ ਦਾਨ ਰਜਿਸਟਰੇਸ਼ਨ ਕੈਂਪ ਲਗਾਇਆ ਗਿਆ
1st October 2021 at 3:47 PM
ਦਸ਼ਮੇਸ਼ ਹਿਉਮੈਨਿਟੀ ਟਰੱਸਟ ਅਤੇ PGI ਦੀ ਟੀਮ ਨਾਲ ਲਾਇਆ ਸਾਂਝਾ ਕੈਂਪ
ਮੋਹਾਲੀ: 1 ਅਕਤੂਬਰ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::
ਸਪੋਰਟਸ ਕੰਪਲੈਕਸ ਸੈਕਟਰ-78 ਵਿਖੇ ਪ੍ਬੰਧਕ ਕਮੇਟੀ ਗੁਰੂਦੁਆਰਾ ਸਿੰਘ ਸ਼ਹੀਦਾਂ ਸੋਹਾਣਾ, ਦਸ਼ਮੇਸ਼ ਹਿਉਮੈਨਿਟੀ ਟਰੱਸਟ ਅਤੇ ਪੀ. ਜੀ. ਆਈ. ਦੀ ਟੀਮ ਨਾਲ ਮਿਲ ਕੇ ਮਨੁੱਖਤਾ ਦੀ ਸੇਵਾ ਨੂੰ ਮੁੱਖ ਰੱਖਦੇ ਹੋਏ ਅੰਗ ਦਾਨ ਮਹਾਂਦਾਨ ਰਜਿਸਟਰੇਸ਼ਨ ਕੈਂਪ ਲਗਾਇਆ ਗਿਆ।
ਬੁਲਾਰੇ ਅਮਨਦੀਪ ਸਿੰਘ ਨੇ ਦਸਿਆ ਕਿ ਇਸ ਉਪਰੰਤ 50+ ਦਾਨੀ ਸਜਣਾਂ ਨੇ ਅੰਗ ਦਾਨ ਮਹਾਂਦਾਨ ਕੈਂਪ ਵਿੱਚ ਆਪਣੀ ਰਜਿਸਟਰੇਸ਼ਨ ਕਰਵਾਈ।
ਇਸ ਮੌਕੇ ਪੰਜਾਬ ਰਾਜ ਮਹਿਲਾ ਕਮੀਸ਼ਨ ਦੇ ਮੁੱਖੀੇ ਮੈਡਮ ਮਨੀਸ਼ਾ ਗੁਲਾਟੀ ਅਤੇ ਪਰਸ਼ੋਤਮ ਲਾਲ ਖ਼ਲੀਫ਼ਾ ਡਾਇਰੈਕਟਰ ਪੀ.ਆਰ.ਟੀ.ਸੀ. ਮੁੱਖ ਮਹਿਮਾਨ ਵਜੋਂ ਹਾਜ਼ਿਰ ਸਨ। ਮੈਡਮ ਮਨੀਸ਼ਾ ਗੁਲਾਟੀ ਨੇ ਅੰਗ ਦਾਨ ਕਰਨ ਦੀ ਆਪਣੀ ਇੱਛਾ ਜ਼ਾਹਿਰ ਕੀਤੀ ਅਤੇ ਸਭ ਤੋਂ ਪਹਿਲਾਂ ਅੰਗਦਾਨ ਦਾ ਫਾਰਮ ਭਰਕੇ ਇੱਕ ਪ੍ਰੇਰਨਾ ਦਾ ਸਰੋਤ ਬਣੇ।
ਮੈਡਮ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਦਸ਼ਮੇਸ਼ ਹਿਉਮੈਨਿਟੀ ਟਰੱਸਟ ਦਾ ਮੁੱਖ ਮੰਤਵ ਸ: ਸਰਵਜੀਤ ਸਿੰਘ ਜੀ ਦੀ ਆਗਵਾਈ ਵਿੱਚ ਸਮੂਹ ਮਾਨਵਤਾ ਦੇ ਭਲੇ ਲਈ ਜ਼ਰੂਰਤਮੰਦਾਂ ਨੂੰ ਖੂਨਦਾਨ ਕਰਨਾ, ਪਲੇਟਲੈਟਸ ਦੇਣੇ, ਬੋਨ ਮੈਰੋ ਦੇ ਕੈਂਪ ਲਗਾਉਣੇ , ਸੜਕ ਦੁਰਘਟਨਾਵਾਂ ਵਿੱਚ ਫੌਰੀ ਤੌਰ ਤੇ ਮਦਦ ਪਹੁੰਚਾਉਣੀ, ਘਰੇਲੂ ਲੌੜਵੰਦ ਮਰੀਜਾਂ ਦੀ ਘਰ ਜਾ ਕੇ ਮਲ੍ਹਮ ਪੱਟੀ ਕਰਨੀ, ਅਪਾਹਿਜਾਂ ਨੂੰ ਨਵੀਂ ਜਿੰਦਗੀ ਜਿਉਣ ਦੇ ਯੋਗ ਬਣਾਉਣਾ ਹੈ।
ਇਸ ਮੋਕੇ ਟਰੱਸਟ ਦੇ ਸਮੂਹ ਮੈਂਬਰ ਅਤੇ ਹੋਰ ਕਈ ਪਤਵੰਤੇ ਸਜੱਣ ਹਾਜ਼ਿਰ ਸਨ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਅਤੇ ਖੂਨਦਾਨ ਕਰਨ ਲਈ ਟਰੱਸਟ ਦੇ ਸੰਪਰਕ ਨੰਬਰ 9915991990, 9915661660 ਤੇ ਸੰਪਰਕ ਕੀਤਾ ਜਾ ਸਕਦਾ ਹੈ।
Saturday, September 11, 2021
ਕਲੱਬਾਂ ਵੱਲੋਂ ਰਲ ਕੇ ਖੁਨਦਾਨ ਕੈਂਪ ਦਾ ਉਪਰਾਲਾ ਕੀਤਾ ਗਿਆ
ਸਹਿਯੋਗੀਆਂ ਕੋਲੋਂ 73 ਯੂਨਿਟ ਖੁਨ ਇਕੱਤਰ ਹੋਇਆ
ਮੋਹਾਲੀ: 8 ਸਤੰਬਰ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::
ਅੱਜ ਡਿਸਟ੍ਰਿਕ 321-F, ਰੀਜਨ 6 ਦੇ ਪੰਜ ਕਲੱਬ ਲਾਇਨਜ਼ ਕਲੱਬ ਮੁਹਾਲੀ ਐਸ ਏ ਐਸ ਨਗਰ, ਲਾਇਨਜ ਕਲੱਬ ਚੰਡੀਗੜ੍ਹ ਸੈਂਟਰਲ, ਲਾਇਨਜ ਕਲੱਬ ਚੰਡੀਗੜ੍ਹ ਹੋਸਟ, ਲਾਇਨਜ ਕਲੱਬ ਮੋਹਾਲੀ ਸੁਪਰੀਮ, ਲਾਇਨਜ ਕਲੱਬ ਜੀਰਕਪੁਰ ਗ੍ਰੇਟਰ ਦੇ ਰਿਜਨ ਚੇਅਰਪਰਸਨ ਹਰੀਸ਼ ਗੋਇਲ ਅਤੇ ਜੋਨ ਚੇਅਰਪਰਸਨ ਲਾਇਨ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਮੋਲੀ ਬੈਦਵਾਨ, ਸੈਕਟਰ 80 ਦੇ ਗੁਰੂਦਵਾਰਾ ਸਿੰਘ ਸ਼ਹੀਦਾਂ ਵਿੱਖੇ ਪਿੰਡ ਦੇ ਸਰਪੰਚ ਬੀ. ਕੇ. ਗੋਇਲ ਜੀ ਅਤੇ ਗ੍ਰਾਮ ਪੰਚਾਇਤ ਮੋਲੀ ਬੈਦਵਾਨ ਦੇ ਸਹਿਯੋਗ ਨਾਲ।
ਜਿਸ ਵਿੱਚ ਪੀ. ਜੀ. ਆਈ. ਦੀ ਟੀਮ ਦੇ ਸਹਿਯੋਗ ਨਾਲ 73 ਯੂਨਿਟ ਖੁਨਦਾਨ ਕਰਨ ਵਾਲ਼ਿਆਂ ਦਾ ਸਹਿਯੋਗ ਪ੍ਰਾਪਤ ਹੋਇਆ।
ਇਸ ਮੌਕੇ ਖ਼ਾਸ ਤੋਰ ਤੇ ਵਾਇਸ ਡਿਸਟ੍ਰੀਕ ਗਵਰਨਰ 1, ਐਮ. ਜੇ. ਐਫ. ਲਾਇਨ ਲਲਿਤ ਬਹਿਲ , ਸਾਰੇ ਕਲੱਬਾਂ ਦੇ ਪੀ. ਐਸ. ਟੀ., ਮੈਂਬਰ ਸਾਹਿਬਾਨ, ਪੀ. ਜੀ. ਆਈ. ਤੋਂ ਡਾਕਟਰ ਸਾਹਿਬਾਨ ਦੀ ਟੀਮ ਅਤੇ ਵਿਸ਼ੇਸ਼ ਤੋਰ ਤੇ ਪਿੰਡ ਦੇ ਸਰਪੰਚ ਬਾਲ ਕ੍ਰਿਸ਼ਨ ਗੋਇਲ ਜੀ ਅਤੇ ਉਹਨਾਂ ਦੇ ਸਹਿਯੋਗੀ ਮਨੁੱਖਤਾ ਦੀ ਸੇਵਾ ਲਈ ਉੱਥੇ ਮੌਜੂਦ ਸਨ।
ਲਾਇਨਜ ਕਲੱਬ , ਡੋਨਰਸ ਅਤੇ ਪਿੰਡ ਵਾਸਿਆਂ ਦਾ ਮਾਨ ਵਧਾਉਣ ਅਤੇ ਅਸ਼ੀਰਵਾਦ ਦੇਣ ਲਈ ਮੋਹਾਲੀ ਸ਼ਹਿਰ ਦੇ ਮੇਅਰ ਸ. ਅਮਰਜੀਤ ਸਿੰਘ ਜੀਤੀ ਸਿਧੂ , ਸੀਨੀਅਰ ਡਿਪਟੀ ਮੇਯਰ ਸ. ਸੋਮਲ ਅਤੇ ਡਿਪਟੀ ਮੇਅਰ ਸ. ਕੁਲਜੀਤ ਸਿੰਘ ਬੇਦੀ ਜੀ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ ।
ਇਸ ਮੌਕੇ ਸੂਰੀਆ ਕੌਣ ਦੇ ਡਾਇਰੈਕਟਰ ਸ੍ਰੀ ਹਰਪਾਲ ਸਿੰਘ, ਮੁੱਖ ਮਹਿਮਾਨ ਦਾ ਲਾਇਨਜ਼ ਕਲੱਬ ਮੋਹਾਲੀ ਦੀ 31,000/- ਰ: ਦੀ ਮਾਲੀ ਸਹਾਇਤਾ ਕਰਨ ਤੇ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਪਿੰਡ ਦੇ ਸਰਪੰਚ ਅਤੇ ਕਲੱਬ ਦੇ ਮੈਂਬਰਾਂ ਵੱਲੋਂ ਮਿਲ ਕੇ ਕੈਂਪ ਵਿੱਚ ਖੁਨਦਾਨ ਕਰਨ ਵਾਲ਼ਿਆਂ ਅਤੇ ਸਹਿਯੋਗੀਆਂ ਲਈ ਰਿਫਰੈਸ਼ਮੈਂਟ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ।
ਕਲੱਬ ਦੇ ਪ੍ਰਧਾਨ ਹਰਿੰਦਰ ਪਾਲ ਸਿੰਘ ਹੈਰੀ ਵੱਲੋਂ ਆਈ ਹੋਈ ਮੈਡੀਕਲ ਟੀਮ, ਪਿੰਡ ਦੇ ਸਰਪੰਚ , ਮਹਿਮਾਨਾਂ ਅਤੇ ਕਲੱਬ ਦੇ ਮੈਂਬਰਾਂ ਵੱਲੋਂ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕੀਤਾ ਗਿਆ ਅਤੇ ਸਭਨਾਂ ਨੂੰ ਸਨਮਾਨਿਤ ਕਰਕੇ ਸਭਨਾਂ ਦਾ ਮਾਨ ਵੀ ਵਧਾਇਆ ਗਿਆ। ਲਾਇਨਜ਼ ਕਲੱਬ ਮੋਹਾਲੀ ਦੇ ਖਜ਼ਾਨਚੀ ਅਮਨਦੀਪ ਸਿੰਘ ਗੁਲਾਟੀ ਵੀ ਇਸ ਆਯੋਜਨ ਦੀ ਸਫਲਤਾ ਲਈ ਸਰਗਰਮ ਰਹੇ।
Saturday, April 24, 2021
ਕੋਵਿਡ-19 ਮਹਾਂਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਦੀ ਮੁਹਿੰਮ ਤੇਜ਼
24th April 2021 at 8:18 PM
PYDB ਵੱਲੋਂ ਹੁਣ ਤੱਕ ਸਫਲਤਾਪੂਰਵਕ 24 ਟੀਕਾਕਰਨ ਕੈਂਪ ਲਗਾਏ ਗਏ-ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ
*ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਕੀਤਾ 2 ਕੈਂਪਾਂ ਦਾ ਉਦਘਾਟਨ
ਲੁਧਿਆਣਾ: 24 ਅਪ੍ਰੈਲ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਪੰਜਾਬ ਯੁਵਾ ਵਿਕਾਸ ਬੋਰਡ (ਪੀ.ਵਾਈ.ਡੀ.ਬੀ) ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਸਨੀਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੀ.ਵਾਈ.ਡੀ.ਬੀ. ਵੱਲੋਂ ਹੁਣ ਤੱਕ ਸਫਲਤਾਪੂਰਵਕ 24 ਟੀਕਾਕਰਨ ਕੈਂਪ ਲਗਾਏ ਹਨ। ਉਨ੍ਹਾਂ ਦੱਸਿਆ ਕਿ ਉਹ ਸੂਬੇ ਭਰ ਦੇ ਸਾਰੇ ਪੀ.ਵਾਈ.ਡੀ.ਬੀ. ਮੈਂਬਰਾਂ ਅਤੇ ਯੂਥ ਕਲੱਬਾਂ ਨੂੰ ਆਪੋ ਆਪਣੇ ਖੇਤਰਾਂ ਵਿੱਚ ਅਜਿਹੇ ਕੈਂਪ ਲਗਾਉਣ ਲਈ ਪ੍ਰੇਰਿਤ ਕਰ ਰਹੇ ਹਨ ਤਾਂ ਜੋ ਅਸੀਂ ਆਪਣੇ ਸਮਾਜ ਵਿੱਚੋਂ ਕੋਵਿਡ-19 ਮਹਾਂਮਾਰੀ ਨੂੰ ਜੜ੍ਹੋਂ ਖ਼ਤਮ ਕਰ ਸਕੀਏੇ।
ਟੀਕਾਕਰਣ ਮੁਹਿੰਮ ਨੂੰ ਤੇਜ਼ ਕਰ ਕੇ ਕੋਵਿਡ-19 ਮਹਾਂਮਾਰੀ ਦੇ ਵਿਰੁੱਧ ਜੰਗ ਵਿਚ ਸੂਬਾ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦਿਆਂ, ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਦੀ ਪ੍ਰਧਾਨਗੀ ਹੇਠ ਪੀ.ਵਾਈ.ਡੀ.ਬੀ. ਹੁਣ ਤੱਕ ਜ਼ਿਲ੍ਹੇ ਵਿਚ ਕੁਲ 24 ਕੋਵਿਡ-19 ਟੀਕਾਕਰਨ ਕੈਂਪ ਲਗਾ ਚੁੱਕਾ ਹੈ।
ਅੱਜ ਸ੍ਰੀ ਬਿੰਦਰਾ ਨੇ ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਅਤੇ ਸਾਹਨੇਵਾਲ ਦੇ ਮੂੰਡੀਆਂ ਖੇਤਰ ਵਿਖੇ ਅਜਿਹੇ 2 ਕੈਂਪਾਂ ਦਾ ਉਦਘਾਟਨ ਕੀਤਾ।
ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਦੱਸਿਆ ਕਿ 1 ਮਈ, 2021 ਤੋਂ, ਸਰਕਾਰ ਨੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਟੀਕਾਕਰਣ ਦੀ ਆਗਿਆ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ 1 ਮਈ ਤੋਂ ਸੂਬੇ ਦੇ ਸਾਰੇ ਨੌਜਵਾਨਾਂ ਨੂੰ ਟੀਕਾਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੀ.ਵਾਈ.ਡੀ.ਬੀ. ਸਾਰੇ ਯੋਗ ਲੋਕਾਂ ਨੂੰ ਕੋਵਿਡ-19 ਟੀਕੇ ਦੀ ਖੁਰਾਕ ਦਿਵਾਉਣ ਲਈ ਠੋਸ ਯਤਨ ਕਰ ਰਿਹਾ ਹੈ ਅਤੇ ਪੀ.ਵਾਈ.ਡੀ.ਬੀ. ਜਲਦ ਤੋਂ ਜਲਦ ਯੋਗ ਲੋਕਾਂ ਦੀ ਕਵਰੇਜ ਨੂੰ ਯਕੀਨੀ ਬਣਾਉਣ ਯਤਨਸ਼ੀਲ ਹੈ।
ਚੇਅਰਮੈਨ ਨੇ ਕਿਹਾ ਕਿ ਸਿਰਫ ਤੇਜ਼ ਟੀਕਾਕਰਨ ਮੁਹਿੰਮ ਰਾਹੀਂ ਇਸ ਮਹਾਂਮਾਰੀ 'ਤੇ ਕਾਬੂ ਪਾਇਆ ਜਾ ਸਕਦਾ ਹੈ, ਜਿਸ ਦੇ ਨਤੀਜੇ ਵਜੋਂ ਕੋਰੋਨਾ ਦੀ ਪਸਾਰ ਲੜੀ ਨੂੰ ਤੋੜਿਆਂ ਜਾਂਦਾ ਹੈ।
ਉਨ੍ਹਾਂ ਉਦਯੋਗਪਤੀਆਂ ਨੂੰ ਹਮੇਸ਼ਾਂ ਪੀ.ਵਾਈ.ਡੀ.ਬੀ. ਦਾ ਸਮਰਥਨ ਕਰਨ ਲਈ ਧੰਨਵਾਦ ਕੀਤਾ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਕਈ ਭਲਾਈ ਸਕੀਮਾਂ ਵਿੱਚ ਪੰਜਾਬ ਸਰਕਾਰ ਦੀ ਅਗਵਾਈ ਕੀਤੀ।
Monday, April 19, 2021
ਕੋਵਿਡ ਦੀ ਰੋਕਥਾਮ ਲਈ ਮੁਫ਼ਤ ਟੀਕਾਕਰਨ ਕੈਂਪ ਲਗਾਇਆ ਗਿਆ
ਲੋੜਵੰਦਾਂ ਨੂੰ ਸਹੂਲਤ ਦੇਣ ਲਈ ਲਾਇਨਜ਼ ਕਲੱਬ ਵੱਲੋਂ ਇੱਕ ਹੋਰ ਉਪਰਾਲਾ
Friday, October 09, 2020
GCG ਲੁਧਿਆਣਾ:ਕੋਵਿਡ-19 ਸੰਬੰਧੀ ਜਾਗਰੂਕਤਾ ਕੈਂਪ
Friday: 9th October 2020 at 3:23 PM
ਆਇਰਨ, ਫੋਲਿਕ ਐਸਿਡ ਅਤੇ ਜ਼ਿੰਕ ਦੀਆਂ ਗੋਲੀਆਂ ਵੀ ਵੰਡੀਆਂ ਗਈਆਂ
Tuesday, December 04, 2018
ਮੈਡੀਵੇਜ਼ ਵੱਲੋਂ ਗਰੀਬ ਅਤੇ ਮੱਧਵਰਗੀ ਲੋਕਾਂ ਲਈ ਇੱਕ ਵਾਰ ਫੇਰ ਵਿਸ਼ੇਸ਼ ਮੈਡੀਕਲ ਕੈਂਪ
ਲੁਧਿਆਣਾ: 4 ਦਸੰਬਰ 2018: (ਐਮ ਐਸ ਭਾਟੀਆ//ਪੰਜਾਬ ਸਕਰੀਨ)::
ਨੌਜਵਾਨ ਪੁੱਤਰ ਦਾ ਵਿਛੋੜਾ ਇੱਕ ਅਸਹਿ ਦਰਦ ਸੀ। ਜ਼ਿੰਦਗੀ ਦਾ ਇੱਕ ਇੱਕ ਪਲ ਭਾਰੂ ਹੋ ਗਿਆ ਸੀ। ਨਿਰਾਸ਼ਾ ਦਾ ਹਨੇਰਾ ਹਰ ਪਲ ਘਿਰਨ ਲੱਗ ਪਿਆ। ਉਹ ਸਮਾਂ ਸਚਮੁਚ ਹੀ ਬੜਾ ਮੁਸ਼ਕਿਲ ਸਮਾਂ ਸੀ। ਉਸ ਵੇਲੇ ਭਾਊ ਭਗਵਾਨ ਸਿੰਘ ਨੇ ਫੈਸਲਾ ਕੀਤਾ ਕਿ ਉਹ ਇਸ ਦਰਦ ਨੂੰ ਹੀ ਆਪਣੀ ਦਵਾ ਬਣਾਉਣਗੇ। ਉਹਨਾਂ ਪੂਰੇ ਸਮਾਜ ਲਈ ਬਹੁਤ ਸਾਰੇ ਅਜਿਹੇ ਕੰਮ ਅਰੰਭੇ ਜਿਹਨਾਂ ਨਾਲ ਆਮ ਗਰੀਬ ਲੋਕਾਂ ਨੂੰ ਰਾਹਤ ਮਿਲਦੀ ਸੀ। ਕਿਤੇ ਮੈਡੀਕਲ ਕੈਂਪ ਲਗਵਾਏ, ਕਿਤੇ ਹਸਪਤਾਲ ਖੋਹਲੇ ਅਤੇ ਕਿਤੇ ਡਿਸਪੈਂਸਰੀਆਂ ਖੋਹਲੀਆਂ। ਗੁਰਮੇਲ ਮੈਡੀਕਲ ਹਾਲ ਵਾਲੇ ਪਰਿਵਾਰ ਵੱਜੋਂ ਜਾਣੇ ਜਾਂਦੇ ਇਸ ਪਰਿਵਾਰ ਨੇ ਲੁਧਿਆਣਾ ਦੀ ਹਰ ਨੁੱਕਰ ਵਿੱਚ ਰਾਹਤ ਦੇ ਇਸ ਮਿਸ਼ਨ ਨੂੰ ਲਿਜਾਣ ਦਾ ਇਹ ਬੇਹੱਦ ਔਖਾ ਕੰਮ ਅਰੰਭਿਆ। ਅੱਜ ਲੁਧਿਆਣਾ ਦੀ ਫਿਰੋਜ਼ਪੁਰ ਰੋਡ 'ਤੇ ਸਥਿਤ ਮੈਡੀਵੇਜ਼ ਹਸਪਤਾਲ ਵਿੱਚ ਵੀ ਇੱਕ ਵਿਸ਼ੇਸ਼ ਮੈਡੀਕਲ ਕੈਂਪ ਸੀ।
Friday, September 21, 2018
ਇਨਸਾਨ ਲਈ ਸਿਰਫ ਇਨਸਾਨੀ ਖੂਨ ਹੀ ਸਹੀ ਇਲਾਜ ਹੈ ਨਾ ਕਿ ਬੱਕਰੇ ਦਾ ਖੂਨ
Tuesday, September 04, 2018
ਪੌਦੇ ਲਗਾਉਣ ਮਗਰੋਂ ਖੂਨ ਦਾਨ ਵਿੱਚ ਵੀ LIC ਦਾ ਅਹਿਮ ਯੋਗਦਾਨ
Tuesday, August 21, 2018
ਤੰਦਰੁਸਤ ਪੰਜਾਬ ਮੁਹਿੰਮ ਜਾਰੀ
Saturday, August 18, 2018
ਜਲੰਧਰ ਦੇ ਪਿੰਡਾਂ 'ਚ ਵੀ ਛੇਤੀ ਹੀ ਪੰਚਕਰਮਾ ਸੈਂਟਰ ਖੋਹਲਣ ਦੀਆਂ ਤਿਆਰੀਆਂ
Tuesday, October 10, 2017
ਯੂਥ ਲੀਡਰਸ਼ਿਪ ਕੈਂਪ ਮਨਾਲੀ: GCG ਦੀਆਂ 7 ਵਿਦਿਆਰਥਣਾਂ ਨੇ ਹਿੱਸਾ ਲਿਆ
Saturday, June 24, 2017
ਸਫਲ ਸਿਖਿਆਰਥੀ ਚੇਤਨਾ ਕੈਂਪ ਦਾ ਯਾਦਗਾਰੀ ਸਮਾਪਨ
Sunday, April 09, 2017
ਲਤਾਲਾ ਵਿਖੇ ਮੁਫ਼ਤ ਮੈਡੀਕਲ ਕੈਂਪ ਦਾ 350 ਤੋਂ ਵਧੇਰੇ ਲੋਕਾਂ ਨੇ ਲਾਹਾ ਲਿਆ
Wednesday, February 15, 2017
GADVASU ਵੱਲੋਂ ਪਸ਼ੂਆਂ ਦੀ ਸਮੁੱਚੀ ਸਿਹਤ ਵਾਸਤੇ ਪਸ਼ੂ ਭਲਾਈ ਕੈਂਪ
ਕੈਂਪ ਵਿਚ 87 ਪਸ਼ੂਆਂ ਦਾ ਇਲਾਜ ਕੀਤਾ ਗਿਆ
Thursday, November 05, 2015
ਦੋਰਾਹਾ ਕਾਲਜ ਦੀਆਂ ਲੜਕੀਆਂ ਵੱਲੋਂ ਸਰਗਰਮੀਆਂ ਜਾਰੀ
Sunday, September 20, 2015
ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਨੂੰ ਵਧੇਰੇ ਚੌੌਕਸ ਰਹਿਣ ਦੀ ਜ਼ਰੂਰਤ
Sunday, May 10, 2015
ਅੱਜ ਸਾਰੇ ਪੋਲਿੰਗ ਬੂਥਾਂ 'ਤੇ ਬੈਠਣਗੇ ਬੀ.ਐਲ.ਓ
ਇਸ ਮੌਕੇ ਉਨ੍ਹਾਂ ਨੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬੂਥ ਲੈਵਲ ਅਫਸਰਾਂ ਨੂੰ ਸਹਿਯੋਗ ਦੇਣ। ਇਸ ਨਾਲ ਉਨ੍ਹਾਂ ਦੇ ਅਧਾਰ ਕਾਰਡਾਂ ਨੂੰ ਵੋਟਰ ਕਾਰਡਾਂ ਨਾਲ ਜੋੜਨ ਸਮੇਤ ਵੋਟਰ ਕਾਰਡ ਦੀਆਂ ਗਲਤੀਆਂ ਨੂੰ ਵੀ ਦਰੁਸਤ ਕੀਤਾ ਜਾਵੇਗਾ।






















