Showing posts with label Prof. AmritPal Singh GCG. Show all posts
Showing posts with label Prof. AmritPal Singh GCG. Show all posts

Thursday, November 17, 2022

GCG ਕਨਵੋਕੇਸ਼ਨ ਵਿੱਚ ਪੁੱਜੇ ਸੰਸਦ ਮੈਂਬਰ ਸੰਜੀਵ ਅਰੋੜਾ

Thursday 17th November 2022 at 09:54 AM

ਕਾਲਜ ਲਈ 50 ਲੱਖ ਰੁਪਏ ਦੀ ਗ੍ਰਾਂਟ ਰਾਸ਼ੀ ਦਾ ਐਲਾਨ ਕੀਤਾ


ਲੁਧਿਆਣਾ: 16 ਨਵੰਬਰ, 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ):: 

ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਲੁਧਿਆਣਾ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਵਿਖੇ ਸਾਲਾਨਾ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਕਾਲਜ ਦੇ ਸ਼ਾਨਦਾਰ ਮਿਆਰ ਨੂੰ ਬਰਕਰਾਰ ਰੱਖਣ ਲਈ ਪ੍ਰਿੰਸੀਪਲ ਸੁਮਨ ਲਤਾ ਨੂੰ ਵਧਾਈ ਦਿੱਤੀ। ਇਸ ਮੌਕੇ ਨਵੀਆਂ ਪੁਰਾਣੀਆਂ ਵਿਦਿਆਰਥਣਾਂ ਦੇ ਜੋਸ਼ੋ ਖਰੋਸ਼ ਦਾ ਰੰਗ ਛਾਇਆ ਰਿਹਾ। ਇੱਕ ਵਿਦਿਆਰਥਣ ਬਾਕਾਇਦਾ ਵੀਲ ਚੇਅਰ 'ਤੇ ਆਪਣੀ ਡਿਗਰੀ ਲੈਣ ਲਈ ਪੁੱਜੀ। ਮੁਖ ਮਹਿਮਾਨ ਸੰਜੀਵ ਅਰੋੜਾ ਅਤੇ ਹੋਰਾਂ ਬਾਕਾਇਦਾ ਮੰਚ ਤੋਂ ਹੇਠਾਂ ਉਤਰ ਕੇ ਉਸ ਨੂੰ ਡਿਗਰੀ ਵੀ ਪ੍ਰਦਾਨ ਕੀਤੀ ਅਤੇ ਇਸ ਹਿੰਮਤ ਭਰੀ ਪ੍ਰਾਪਤੀ ਲਈ ਸ਼ਾਬਾਸ਼ੀ ਵੀ ਦਿੱਤੀ। ਕਨਵੋਕੇਸ਼ਨ ਦੇ ਮੁਖ ਮਹਿਮਾਨ ਵੱਜੋਂ ਸ਼੍ਰੀ ਅਰੋੜਾ ਨੇ  766 ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ। ਉਹਨਾਂ ਦੇ ਨਾਲ ਇਸ ਮੌਕੇ ਸੀਆਈਆਈ ਪੰਜਾਬ ਦੇ ਚੇਅਰਮੈਨ ਅਮਿਤ ਥਾਪਰ ਵਿਸ਼ੇਸ਼ ਮਹਿਮਾਨ ਵੱਜੋਂ ਮੌਜੂਦ ਰਹੇ। 

ਐਮ ਪੀ ਸ਼੍ਰੀ ਅਰੋੜਾ ਨੇ ਡਿਗਰੀ ਧਾਰਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇੱਕ ਚੰਗੇ ਰਾਸ਼ਟਰ ਦੇ ਨਿਰਮਾਣ ਲਈ ਮਹਿਲਾ ਸਸ਼ਕਤੀਕਰਨ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇੱਕ ਪੜ੍ਹੀ-ਲਿਖੀ ਔਰਤ ਦੇਸ਼ ਦੇ ਭਵਿੱਖ ਦੇ ਬੱਚਿਆਂ ਨੂੰ ਉਭਾਰਨ ਵਿੱਚ ਹਮੇਸ਼ਾ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਡਿਗਰੀ ਧਾਰਕਾਂ ਨੂੰ ਕਿਹਾ ਕਿ ਉਹ ਵਿਆਹ ਤੋਂ ਬਾਅਦ ਵੀ ਸਿਰਫ਼ ਘਰੇਲੂ ਔਰਤ ਨਾ ਬਣਨ ਸਗੋਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰਨ ਅਤੇ ਆਪਣੀ ਪੜ੍ਹਾਈ ਦਾ ਪੂਰਾ ਲਾਭ ਉਠਾਉਣ।

ਸੰਸਦ ਮੈਂਬਰ ਅਰੋੜਾ ਨੇ ਡਿਗਰੀ ਧਾਰਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੱਚਮੁੱਚ ਚੰਗੀ ਗੱਲ ਹੈ ਕਿ ਸਾਰੇ ਵਿਦਿਆਰਥੀ ਆਪਣੇ ਚਿਹਰੇ 'ਤੇ ਮੁਸਕਾਨ ਲੈ ਕੇ ਡਿਗਰੀ ਪ੍ਰਾਪਤ ਕਰਨ ਲਈ ਪਹੁੰਚੇ। ਉਨ੍ਹਾਂ ਕਾਲਜ ਵੱਲੋਂ ਲੜਕੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਇਹ ਕਾਲਜ ਸਿਰਫ਼ 25 ਲੜਕੀਆਂ ਨਾਲ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਸਥਿਤੀ ਬਦਲ ਗਈ ਹੈ ਕਿਉਂਕਿ ਵੱਧ ਤੋਂ ਵੱਧ ਲੜਕੀਆਂ ਸਿੱਖਿਆ ਪ੍ਰਾਪਤ ਕਰਨਾ ਚਾਹੁੰਦੀਆਂ ਹਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਵਿਦਿਆਰਥੀਆਂ ਦੀ ਗਿਣਤੀ 3000 ਹੋ ਗਈ ਹੈ। ਉਨ੍ਹਾਂ ਕਿਹਾ ਕਿ ਅੰਕ ਇੰਨੇ ਮਹੱਤਵਪੂਰਨ ਨਹੀਂ ਹਨ ਪਰ ਤੁਸੀਂ ਜੀਵਨ ਵਿੱਚ ਜੋ ਨਿਸ਼ਾਨ ਬਣਾਉਂਦੇ ਹੋ, ਉਹ ਜ਼ਿਆਦਾ ਸਾਰਥਕ ਹੈ। ਉਹਨਾਂ ਸੁਪਨਿਆਂ ਨੂੰ ਸਾਕਾਰ ਕਰਨ  ਅਤੇ ਹਿੰਮਤ ਪ੍ਰਤੀ ਵੀ  ਚੇਤੇ ਕਰਾਇਆ। ਉਹਨਾਂ ਕਿਹਾ ਕਿ ਸੁਪਨਿਆਂ ਨੂੰ ਮਰਨ ਨਾ ਦਿਓ। ਇਹ ਵੀ ਨਾ ਦੇਖੋ ਕਿ ਕੌਣ ਕੀ ਕਰ ਰਿਹਾ ਹੈ ਅਤੇ ਕੀਈ ਨਹੀਂ ਕਰ ਰਿਹਾ ਤੁਸੀਂ ਬਸ ਆਪਣੇ ਨਿਸ਼ਾਨੇ ਪ੍ਰਤੀ ਸਮਰਪਿਤ ਰਹੋ। 

ਕੈਨੇਡਾ ਜਾਂ ਦੇ ਰੁਝਾਣ ਵਿੱਚ ਹੋ ਰਹੇ ਵਾਧੇ ਦੀ ਗੱਲ ਕਰਦਿਆਂ ਉਨ੍ਹਾਂ ਡਿਗਰੀ ਧਾਰਕਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਜ਼ਿੰਦਗੀ ਵਿੱਚ ਦੂਜਿਆਂ ਦੇ ਪਿੱਛੇ ਨਾ ਚੱਲਣ ਅਤੇ ਵਿਦੇਸ਼ ਵਿੱਚ ਵਸਣ ਦਾ ਫੈਸਲਾ ਕਰਨ ਤੋਂ ਪਹਿਲਾਂ ਸੋਚਣ। ਉਨ੍ਹਾਂ ਕਿਹਾ ਕਿ ਹੁਣ ਸਥਿਤੀ ਬਦਲ ਗਈ ਹੈ ਅਤੇ ਵਿਦੇਸ਼ਾਂ ਤੋਂ ਲੋਕ ਵਾਪਸ ਆਪਣੀ ਮਾਤ ਭੂਮੀ ਪਰਤ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਇੱਥੇ ਬਿਹਤਰ ਮੌਕੇ ਮਿਲ ਰਹੇ ਹਨ। ਨਕਸ਼ਾ ਬਦਲ ਰਿਹਾ ਹੈ। ਹਾਲਾਤ ਬਦਲ ਰਹੇ ਹਨ। ਲੋਕ ਮੁੜ ਭਾਰਤ ਨੂੰ ਤਰਜੀਹ ਦੇ ਰਹੇ ਹਨ। 

ਉਨ੍ਹਾਂ ਵਿਦਿਆਰਥੀਆਂ ਨੂੰ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਨ ਦੇ ਸੁਧਾਰ ਅਤੇ ਸੁਰੱਖਿਆ ਲਈ ਕੰਮ ਕਰਨ ਦੀ ਸਲਾਹ ਵੀ ਦਿੱਤੀ। ਜ਼ਿਕਰਯੋਗ ਹੈ ਕਿ ਮੰਚ ਵੱਲ ਵਧਦੀਆਂ ਉਹਨਾਂ ਰਸਤੇ ਵਿੱਚ ਸਾਰੇ ਸਟਾਫ ਦੇ ਨਾਲ ਮੁਲਾਕਾਤ ਵੀ ਕੀਤੀ। ਇਸ ਮੌਕੇ ਉਹਨਾਂ ਵਾਤਾਵਰਨ ਦੀ ਪੜ੍ਹਾਈ ਕਰਾਉਣ ਵਾਲੇ ਪ੍ਰੋਫੈਸਰ ਅੰਮ੍ਰਿਤਪਾਲ ਸਿੰਘ ਨਾਲ ਉਚੇਚੇ ਤੌਰ ਤੇ ਖੜੋ ਕੇ ਵਾਤਾਵਰਣ ਦੀ ਸਾਂਭ ਸੰਭਾਲ ਬਾਰੇ ਚਰਚਾ ਕੀਤੀ। 

ਇਸ ਮੌਕੇ ਵਿਸ਼ੇਸ਼ ਮਹਿਮਾਨ ਅਮਿਤ ਥਾਪਰ ਅਤੇ ਪ੍ਰਿੰਸੀਪਲ ਸੁਮਨਲਤਾ ਨੇ ਮੈਂਬਰ ਪਾਰਲੀਮੈਂਟ ਸ਼੍ਰੀ ਅਰੋੜਾ ਦੀ ਨਿਮਰਤਾ ਅਤੇ ਕੈਂਸਰ ਚੈਰੀਟੇਬਲ ਟਰੱਸਟ ਦੇ ਰੂਪ ਵਿੱਚ ਕੀਤੇ ਜਾ ਰਹੇ ਚੈਰਿਟੀ ਕੰਮਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ।

ਸ਼੍ਰੀ ਅਰੋੜਾ ਨੇ ਕਾਲਜ ਪ੍ਰਿੰਸੀਪਲ ਸੁਮਨ ਲਤਾ ਅਤੇ ਸਟਾਫ਼ ਦੀਆਂ ਆਸਾਂ ਉੱਮੀਦਾਂਬ 'ਤੇ  ਉਤਰਦਿਆਂ ਐਮ.ਪੀ.ਐਲ.ਏ.ਡੀ ਫੰਡ ਵਿੱਚੋਂ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਰਕਮ ਵਿੱਚੋਂ 25 ਲੱਖ ਰੁਪਏ ਇਸੀ ਵਿਤਤੀ ਸਾਲ ਵਿੱਚ ਅਦਾ ਕਰ ਦਿੱਤੇ ਜਾਣਗੇ ਅਤੇ ਬਾਕੀ ਦੇ 25 ਲੱਖ ਰੁਪਏ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਸਾਲ ਵਿੱਚ ਅਦਾ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਗਰਾਂਟ ਕਾਲਜ ਦੇ ਸਮੁੱਚੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਚਾਲੂ ਅਤੇ ਅਗਲੇ ਵਿੱਤੀ ਸਾਲ ਦੌਰਾਨ ਦੋ ਕਿਸ਼ਤਾਂ ਵਿੱਚ ਬਰਾਬਰ ਵੰਡੀ ਜਾਵੇਗੀ।

ਇਸ ਮੌਕੇ ਕਨਵੋਕੇਸ਼ਨ ਦੇ ਮੁੱਖ ਮਹਿਮਾਨ ਅਤੇ ਸੀ.ਆਈ.ਆਈ ਪੰਜਾਬ ਦੇ ਚੇਅਰਮੈਨ ਅਮਿਤ ਥਾਪਰ ਨੇ ਅਰੋੜਾ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਰੋੜਾ ਧਰਤੀ ਨਾਲ ਜੁੜੇ ਹੋਏ ਹਨ ਅਤੇ ਨਿਮਰ ਸ਼ਖ਼ਸੀਅਤ ਦੇ ਮਾਲਕ ਹਨ।

ਇਸ ਮੌਕੇ ਹਰ ਕਿਸੇ ਨੇ ਸ਼੍ਰੀ ਅਰੋੜਾ ਦੀ ਨਿਮਰਤਾ ਦੇਖੀ ਜਦੋਂ ਉਹ ਵ੍ਹੀਲਚੇਅਰ ਵਾਲੀ ਵਿਦਿਆਰਥਣ ਉਰਵਸ਼ੀ ਸ਼ਰਮਾ ਨੂੰ ਡਿਗਰੀ ਸੌਂਪਣ ਲਈ ਸਟੇਜ ਤੋਂ ਹੇਠਾਂ ਆਏ। ਇਸ ਮੌਕੇ ਕਾਲਜ ਦੀ ਵਾਈਸ ਪ੍ਰਿੰਸੀਪਲ ਗੁਰਜਿੰਦਰ ਕੌਰ ਅਤੇ ਰਜਿਸਟਰਾਰ ਡਾ: ਸ਼ਰਨਜੀਤ ਕੌਰ ਪਰਮਾਰ ਨੇ ਵੀ ਸੰਬੋਧਨ ਕੀਤਾ।

ਕਾਲਜ ਦੀਆਂ ਵਿਦਿਆਰਥਣਾਂ ਦਾ ਗੀਤ-ਸੰਗੀਤ ਅਤੇ ਗਾਇਨ ਵੀ ਯਾਦਗਾਰਿਉ ਰਿਹਾ। ਖਾਸ ਕਰ--ਰਸਮ-ਏ-ਉਲਫ਼ਤ ਕੋ ਨਿਭਾਏਂ ਤੋਂ ਨਿਭਾਏਂ ਕੈਸੇ!

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Wednesday, March 23, 2022

GCG ਲੁਧਿਆਣਾ ਵਿੱਚ ਮੌਕ ਐਮਰਜੈਂਸੀ ਇਵੈਂਟ

Wednesday 23 March 2022 at 08:47 AM

ਸਰਵੋਤਮ ਡੈਲੀਗੇਟ ਸਮਰਿਧੀ ਕਪਿਲਾ ਨੂੰ ਐਲਾਨਿਆ ਗਿਆ 

ਲੁਧਿਆਣਾ: 23 ਮਾਰਚ 2022: (ਐਜੂਕੇਸ਼ਨ ਸਕਰੀਨ ਬਿਊਰੋ):: 

ਲੁਧਿਆਣਾ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਦੀਆਂ ਵਿਦਿਆਰਥਣਾਂ ਨੇ 22 ਮਾਰਚ 2022 ਨੂੰ ਲੋਕ ਪ੍ਰਸ਼ਾਸਨ ਵਿਭਾਗ ਦੁਆਰਾ ਆਯੋਜਿਤ ਮੌਕ ਐਮਰਜੈਂਸੀ ਪ੍ਰਧਾਨ ਮੰਤਰੀ ਮੀਟਿੰਗ ਵਿੱਚ ਹਿੱਸਾ ਲਿਆ। ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ, ਵਾਈਸ ਪ੍ਰਿੰਸੀਪਲ ਸ਼੍ਰੀਮਤੀ ਕਿਰਪਾਲ ਕੌਰ, ਵਿਭਾਗ ਮੁੱਖੀ ਸ਼੍ਰੀਮਤੀ ਬਲਜੀਤ ਕੌਰ ਦੀ ਅਤੇ ਸਹਾਇਕ ਪ੍ਰੋਫੈਸਰ ਸ਼੍ਰੀ ਦਿਨੇਸ਼ ਸ਼ਾਰਦਾ ਦੀ ਅਗਵਾਈ ਅੰਦਰ ਕਰਵਾਈ ਇਸ ਕਾਨਫਰੰਸ ਦਾ ਏਜੰਡਾ ਰੂਸ-ਯੂਕਰੇਨੀ ਯੁੱਧ ਦੇ ਵਿਸ਼ੇਸ਼ ਸੰਦਰਭ ਦੇ ਨਾਲ ਅੰਤਰਰਾਸ਼ਟਰੀ ਸਬੰਧਾਂ ਵਿੱਚ ਭਾਰਤ ਦਾ ਰਾਸ਼ਟਰੀ ਹਿੱਤ ਸੀ। ਜਪਨੀਤ ਕੌਰ ਅਤੇ ਹਰਸਿਮਰ ਕੌਰ ਨੇ ਕ੍ਰਮਵਾਰ ਸੰਚਾਲਕ ਅਤੇ ਉਪ ਸੰਚਾਲਕ ਵਜੋਂ ਸੇਵਾ ਨਿਭਾਈ।  ਸਰਵੋਤਮ ਡੈਲੀਗੇਟ ਸਮਰਿਧੀ ਕਪਿਲਾ ਨੂੰ, ਹਾਈ ਕਮੈਂਡੇਸ਼ਨ ਰਿਚਾ ਡੈਮ ਅਤੇ ਸਿਮਰਪ੍ਰੀਤ ਕੌਰ ਨੂੰ , ਸਵਾਤੀ ਮਲਹੋਤਰਾ , ਰਿਸ਼ਿਕਾ ਕ੍ਰਿਤੀ ਅਤੇ ਗੁਰਲੀਨ ਕੌਰ ਨੂੰ ਸਪੈਸ਼ਲ ਮੈਂਸ਼ਨ ਨਾਲ ਸਨਮਾਨਿਤ ਕੀਤਾ ਗਿਆ । ਇਹ ਇੱਕ ਇੰਟਰਐਕਟਿਵ ਅਤੇ ਜਾਣਕਾਰੀ ਭਰਪੂਰ ਸੈਸ਼ਨ ਸੀ ਕਿਉਂਕਿ ਡੈਲੀਗੇਟਾਂ/ਵਿਦਿਆਰਥਣਾਂ ਨੇ ਭਾਰਤ ਉੱਤੇ ਏਸ ਰੂਸੀ ਯੂਕਰੇਨੀ ਜੰਗ ਦੇ ਵੱਖ-ਵੱਖ ਪ੍ਰਭਾਵਾਂ ਅਤੇ ਇਸ ਨੂੰ ਦੂਰ ਕਰਨ ਲਈ ਕੁਝ ਰਣਨੀਤੀਆਂ ਬਾਰੇ ਵੀ ਚਰਚਾ ਕੀਤੀ। ਸਕੱਤਰੇਤ ਦੀਆਂ ਵਿਦਿਆਰਥਣਾਂ ਇਸ਼ਪ੍ਰੀਤ ਕੌਰ, ਮਨਵੀਰ ਕੌਰ, ਗੁਰਪ੍ਰਿਆ ਕੌਰ, ਅਸ਼ਮੀਤ ਕੌਰ, ਸਰਗੁਣ, ਈਵਾ ਅਰੋੜਾ ਅਤੇ ਕਰੁਣਾ ਦੇ ਸਾਂਝੇ ਯਤਨਾਂ ਸਦਕਾ ਇਹ ਸਮਾਗਮ ਸਫਲ ਸਾਬਤ ਹੋਇਆ। ਪਿੰਸੀਪਲ ਮੈਡਮ ਸੁਮਨ ਲਤਾ ਵੱਲੋ ਸਮੂਹ ਵਿਦਿਆਰਥਣਾ ਅਤੇ ਸਟਾਫ ਨੂੰ ਵਧਾਈ ਦਿੱਤੀ। ਸ੍ਰੀਮਤੀ ਬਲਜੀਤ ਕੌਰ ਜੀ ਵੱਲੋ ਸਭ ਦਾ ਧੰਨਵਾਦ ਕੀਤਾ ਗਿਆ।

Wednesday, March 16, 2022

GCG ਲੁਧਿਆਣਾ ਵਿਖੇ ਵਿਸ਼ਵ ਖਪਤਕਾਰ ਅਧਿਕਾਰ ਦਿਵਸ ਮਨਾਇਆ

16th March 2022 at 07:03 PM WhatsApp

 ਯੂਕਰੇਨ ਸੰਕਟ ਦੇ ਨਾਲ ਖਪਤਕਾਰਾਂ ਬਾਰੇ ਵੀ ਪੀਪੀਟੀ ਪੇਸ਼ ਕੀਤੀ 


ਲੁਧਿਆਣਾ
: 16 ਮਾਰਚ 2022: (ਪੰਜਾਬ ਸਕਰੀਨ ਬਿਊਰੋ):: 

ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੇ ਅਰਥ ਸ਼ਾਸਤਰ ਵਿਭਾਗ ਦੇ ਪਲੈਨਿੰਗ ਫੋਰਮ ਅਤੇ ਖਪਤਕਾਰ ਫੋਰਮ ਵਲੋਂ 15 ਮਾਰਚ, 2022 ਨੂੰ ‘ਵਿਸ਼ਵ ਖਪਤਕਾਰ ਅਧਿਕਾਰ ਦਿਵਸ’ ਮਨਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਸ਼੍ਰੀਮਤੀ ਕਿਰਪਾਲ ਕੌਰ ਸਨ। 

ਸਮਾਰੋਹ ਦੀ ਸ਼ੁਰੂਆਤ ਖਪਤਕਾਰ ਫੋਰਮ ਦੀ ਪ੍ਰੈਜੀਡੈਂਟ ਇਸ਼ਿਤਾ ਸ਼ਰਮਾ ਅਤੇ ਪਲੈਨਿੰਗ ਫੋਰਮ ਦੀ ਪ੍ਰੈਜੀਡੈਂਟ ਸ਼ਨਾਇਆ ਚੌਧਰੀ ਨੇ ਕੀਤੀ ਜਿਨ੍ਹਾਂ ਨੇ ਯੂਕਰੇਨ ਦੇ ਸੰਕਟ ਅਤੇ ਖਪਤਕਾਰਾਂ ਦੇ ਅਧਿਕਾਰਾਂ ਅਤੇ ਕਰਤਵਾਂ `ਤੇ ਪੀਪੀਟੀ ਪੇਸ਼ ਕੀਤੀ। 

ਪਲੈਨਿੰਗ ਫੋਰਮ ਨੇ ਡੈਕਲਾਮੇਸ਼ਨ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਜਦੋਂ ਕਿ ਖਪਤਕਾਰ ਫੋਰਮ ਨੇ ਕਾਰਟੂਨ ਮੇਕਿੰਗ ਮੁਕਾਬਲੇ ਦਾ ਆਯੋਜਨ ਕੀਤਾ। ਦੋਵਾਂ ਸਮਾਗਮਾਂ ਵਿੱਚ ਵਿਦਿਆਰਥੀਆਂ ਦੀ ਭਰਵੀਂ ਸ਼ਮੂਲੀਅਤ ਰਹੀ। ਦਰਸ਼ਕਾਂ ਨੂੰ ਫੀਡਬੈਕ ਪ੍ਰਦਾਨ ਕਰਨ ਜਾਂ ਉਨ੍ਹਾਂ ਦੀਆਂ ਯੋਗਤਾਵਾਂ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਵੀ ਦਿੱਤਾ ਗਿਆ ਸੀ। 

ਡਾ. ਜਸਪ੍ਰੀਤ ਕੌਰ ਹੋਮ ਸਾਇੰਸ ਵਿਭਾਗ ਨੇ ਡੈਕਲਾਮੇਸ਼ਨ ਪ੍ਰਤੀਯੋਗਿਤਾ ਮੁਕਾਬਲੇ ਦੀ ਜੱਜਮੈਂਟ ਕੀਤੀ ਅਤੇ ਫਾਈਨ ਆਰਟਸ ਵਿਭਾਗ ਦੇ ਸ੍ਰੀ ਪਰਵੀਨ ਕੁਮਾਰ ਨੇ ਕਾਰਟੂਨ ਮੇਕਿੰਗ ਮੁਕਾਬਲੇ ਦੀ ਜੱਜਮੈਂਟ ਕੀਤੀ। ਅਰਥ ਸ਼ਾਸਤਰ ਵਿਭਾਗ ਤੋਂ ਪ੍ਰੋ. ਗੁਰਮੀਤ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਅਰਥ ਸ਼ਾਸਤਰ ਵਿਭਾਗ ਦੇ ਪ੍ਰੋ. ਰੀਨਾ ਚੋਪੜਾ ਅਤੇ ਪ੍ਰੋ. ਨੀਤੂ ਵਰਮਾ ਵੀ ਮੌਜੂਦ ਸਨ।

ਕਾਰਟੂਨ ਮੇਕਿੰਗ ਮੁਕਾਬਲੇ ਦੇ ਜੇਤੂ: 

ਪਹਿਲਾ: ਸ਼ਗਨ ਸ਼ਰਮਾ, ਬੀ.ਏ. ਦੂਜਾ

ਦੂਜਾ: ਨਵਨੀਤ ਕੌਰ, ਬੀ.ਏ ਤੀਸਰਾ

ਤੀਸਰਾ: ਕਾਜਲ, ਬੀ.ਸੀ.ਏ. ਪਹਿਲਾ

ਡੈਕਲਾਮੇਸ਼ਨ ਮੁਕਾਬਲੇ ਦੇ ਜੇਤੂ:

ਪਹਿਲੀ: ਰਿਚਾ ਡੈਮ, ਬੀਕਾਮ ਦੂਜਾ

ਦੂਜਾ: ਸੁਖਦੀਪ ਕੌਰ, ਬੀ.ਏ. ਦੂਜਾ, ਜਸ਼ਨ, ਬੀ.ਏ. ਪਹਿਲਾ

ਤੀਸਰਾ: ਹਰਵੀਨ ਸੰਧੂ ਬੀ.ਏ. ਦੂਜਾ, ਏਕਜੋਤ ਕੌਰ ਬੀਬੀਏ ਤੀਸਰਾ, ਸ਼ੁਭ, ਬੀ.ਏ. ਪਹਿਲਾ

ਕੰਨਸੋਲੇਸ਼ਨ: ਸਿਦਕ, ਬੀਏ ਪਹਿਲਾ, ਯੋਗਿਮਾ ਬੀਏ ਪਹਿਲਾ

Tuesday, November 02, 2021

ਗੈਸਟ ਫੈਕਲਟੀ ਪ੍ਰੋਫੈਸਰਾਂ ਦੇ ਲੀਡਰਾਂ ਦੀ ਮੰਤਰੀ ਪ੍ਰਗਟ ਸਿੰਘ ਨਾਲ ਮੁਲਾਕਾਤ

Tuesday 2nd November 2021 at 05:31 PM WhatsApp

ਜਦੋਂ ਤੱਕ ਚਿੱਠੀ ਜਾਰੀ ਨਹੀਂ ਹੁੰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ 


ਚੰਡੀਗੜ੍ਹ
: 2 ਨਵੰਬਰ 2021: (ਅੰਮ੍ਰਿਤਪਾਲ ਸਿੰਘ//ਪੰਜਾਬ ਸਕਰੀਨ)::  

ਅੱਜ ਪੰਜਾਬ ਭਵਨ ਚੰਡੀਗੜ ਵਿਖੇ  ਉੱਚੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਅਤੇ  ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ  ਨਾਲ ਮੀਟਿੰਗ ਹੋਈ ਇਸ ਮੀਟਿੰਗ ਵਿਚ ਗੈਸਟ ਫੈਕਲਟੀ/ਪਾਰਟ  ਟਾਈਮ/ ਕੰਟਰੈਕਟ  ਅਧਾਰਿਤ ਸਰਕਾਰੀ ਕਾਲਜਾਂ ਵਿੱਚ ਕੰਮ ਕਰਦੇ ਸਹਾਇਕ ਪ੍ਰੋਫੈਸਰਾਂ ਦੇ ਭਵਿੱਖ ਨੂੰ ਲੈ ਕੇ  ਜੋ ਵੱਡਾ  ਖਤਰਾ ਖੜਾ ਹੋਇਆ ਹੈ ਉਸ ਸੰਬੰਧੀ ਵਿਸਥਾਰ ਸਹਿਤ ਚਰਚਾ ਹੋਈ ਅਤੇ ਇਸਦੇ ਅੰਤ ਵਿਚ ਉੱਚੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਅਤੇ ਸਿਖਿਆ ਕ੍ਰਿਸ਼ਨ ਕੁਮਾਰ ਦੁਆਰਾ ਸਹਾਇਕ ਪ੍ਰੋਫੈਸਰ ਯੂਨੀਅਨ ਨੂੰ ਇਹ ਵਿਸ਼ਵਾਸ ਦੁਆਇਆ ਗਿਆ ਕਿ ਬਹੁਤ ਜਲਦੀ ਉਨ੍ਹਾਂ ਦੀਆਂ ਨੌਕਰੀਆਂ ਨੂੰ ਸੁਰੱਖਿਆ ਕਰਨ ਸੰਬੰਧੀ ਇਕ ਪੱਤਰ ਜਾਰੀ ਕੀਤਾ ਜਾ ਰਿਹਾ ਹੈ। ਯੂਨੀਅਨ ਨੂੰ ਸਰਕਾਰ ਦੀ ਇਹ ਤਜਵੀਜ਼ ਸਵੀਕਾਰ ਹੈ ਪਰੰਤੂ ਇਸ ਦੇ ਨਾਲ ਯੂਨੀਅਨ ਨੇ ਇਹ  ਵੀ ਕਿਹਾ  ਕਿ ਜਿਨ੍ਹਾਂ ਚਿਰ ਇਹ ਪੱਤਰ  ਸਰਕਾਰ ਵੱਲੋਂ ਜਾਰੀ ਨਹੀਂ ਹੁੰਦਾ ਉਨ੍ਹਾਂ ਚਿਰ ਯੂਨੀਅਨ ਵਲੋਂ ਵਿੱਢਿਆ ਸੰਘਰਸ਼ ਅਤੇ ਧਰਨਾ ਪ੍ਰਦਰਸ਼ਨ ਇਸ ਪ੍ਰਕਾਰ ਹੀ ਜਾਰੀ ਰਹੇਗਾ। 

ਇੱਥੇ ਇਹ ਵਰਨਣ ਯੋਗ ਹੈ ਕਿ ਗੈਸਟ ਫੈਕਲਟੀ ਯੂਨੀਅਨ ਨੇ ਨਾ ਕੇਵਲ ਆਪਣੇ ਸਾਥੀਆਂ ਸਗੋਂ ਪਾਰਟ ਟਾਈਮ ਅਤੇ ਕੰਟਰੈਕਟ ਤੇ ਕੰਮ ਕਰ ਰਹੇ  ਸਹਾਇਕ ਪ੍ਰੋਫੈਸਰਾਂ ਦੀਆਂ ਨੌਕਰੀਆਂ ਨੂੰ ਸੁਰੱਖਿਅਤ ਕਰਨ ਲਈ ਵੱਡਾ ਯਤਨ ਕੀਤੇ ਹੈ। ਹੋਰ ਵੇਰਵੇ ਲਈ ਸੰਪਰਕ ਕਰ ਸਕਦੇ ਹੋ ਹਰਮਿੰਦਰ ਸਿੰਘ ਡਿੰਪਲ ਨਾਭਾ ਨਾਲ ਉਹਨਾਂ ਦੇ ਮੋਬਾਈਲ ਨੰਬਰ 99145-00505 ਤੇ ਡਾਇਲ ਕਰਕੇ। 

Tuesday, October 26, 2021

ਜੀ.ਸੀ.ਜੀ. ਵੱਲੋਂ ਆਯੋਜਿਤ ਹਕੀਕਤ-ਰੀਐਲਟੀ ਚੈੱਕ ਕੰਪੀਟੀਸ਼ਨ

26th October 2021 at 07:09 PM WhatsApp

ਸਮਾਜ ਦੇ ਵੱਖ ਵੱਖ ਵਿਸ਼ਿਆਂ ਤੇ ਬਣਾਈਆਂ ਫ਼ਿਲਮਾਂ ਦਾ ਪ੍ਰਦਰਸ਼ਨ 


ਲੁਧਿਆਣਾ
: 26 ਅਕਤੂਬਰ 2021: (ਅੰਮ੍ਰਿਤਪਾਲ ਸਿੰਘ//ਪੰਜਾਬ ਸਕਰੀਨ):: 

ਸਰਕਾਰੀ ਕਾਲਜ ਲੜਕੀਆਂ , ਲੁਧਿਆਣਾ ਦੇ ਵਿਦਿਆਰਥੀਆਂ ਨੇ 26 ਅਕਤੂਬਰ 2021 ਨੂੰ ਲੋਕ ਪ੍ਰਸ਼ਾਸਨ ਵਿਭਾਗ ਦੁਆਰਾ ਆਯੋਜਿਤ ਹਕੀਕਤ - ਰਿਐਲਿਟੀ ਚੈਕ, ਵੀਡੀਓ ਮੇਕਿੰਗ ਮੁਕਾਬਲੇ ਵਿੱਚ ਭਾਗ ਲਿਆ। ਵਿਦਿਆਰਥਣਾਂ ਨੇ ਲੁਧਿਆਣਾ ਵਿੱਚ ਗਰੀਬੀ, ਔਰਤਾਂ ਦੀ ਸਥਿਤੀ , ਸਿਹਤ ਵਿਭਾਗ , ਪੁਲਿਸ ਪ੍ਰਸ਼ਾਸ਼ਨ ਅਤੇ ਸਮਾਰਟ ਸਿਟੀ ਦਾ ਅਸਲ ਰੂਪ ਵਰਗੇ ਵਿਸ਼ਿਆਂ ਉੱਤੇ ਵੀਡਿਉ ਬਣਾਈਆਂ । ਇਸ ਦਾ ਆਯੋਜਨ ਪਿ੍ੰਸੀਪਲ ਡਾ: ਸਿਮਰਜੀਤ ਕੌਰ ਅਤੇ ਵਿਭਾਗ ਦੀ ਮੁਖੀ ਸ੍ਰੀਮਤੀ ਬਲਜੀਤ ਕੌਰ ਦੀ ਅਗਵਾਈ ਹੇਠਾਂ ਕੀਤਾ ਗਿਆ | ਇਸ ਦਿਨ ਦੇ ਮੁੱਖ ਮਹਿਮਾਨ ਸ੍ਰੀਮਤੀ ਗੁਰਜਿੰਦਰ ਕੌਰ, ਮੁਖੀ ਅੰਗਰੇਜ਼ੀ ਵਿਭਾਗ ਸਨ। ਡਾ. ਰੁਪਿੰਦਰ ਕੌਰ ਅਤੇ ਪ੍ਰੋ: ਅੰਮ੍ਰਿਤਪਾਲ ਸਿੰਘ ਨੇ ਜੱਜਾਂ ਵਜੋਂ ਸੇਵਾ ਨਿਭਾਈ। ਇਹ ਇੱਕ ਜਾਣਕਾਰੀ ਭਰਪੂਰ ਈਵੈਂਟ ਸੀ , ਬੱਚਿਆਂ ਨੇ ਜ਼ਮੀਨੀ ਪੱਧਰ ਤੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਕੁਝ ਹੱਲ ਵੀ ਦਰਸਾਏ । ਇਸ ਵਿੱਚ ਪਹਿਲਾ ਇਨਾਮ ਹਰਲੀਨ ਕੌਰ ਅਤੇ ਸਮਰਿਧੀ ਦੁਆ ਨੇ ਜਿੱਤਿਆ, ਦੂਜਾ ਇਨਾਮ ਨਿਸ਼ਠਾ ਸ਼ਰਮਾ ਅਤੇ ਗਰੀਸ਼ਾ ਅਰੋੜਾ ਨੇ ਅਤੇ ਤੀਜਾ ਇਨਾਮ ਸ਼੍ਰਵਨੀ ਕਪੂਰ ਅਤੇ ਨੰਦਨੀ ਧਵਨ । ਕੌਂਸਲ ਦੀਆਂ ਵਿਦਿਆਰਥਣਾਂ ਇਸ਼ਪ੍ਰੀਤ ਕੌਰ , ਮਨਵੀਰ ਕੌਰ , ਗੁਰਪ੍ਰਿਆ ਕੌਰ , ਸਰਗੁਣ , ਅਸ਼ਮੀਤ ਕੌਰ , ਈਵਾ ਅਰੋੜਾ ਅਤੇ ਕਰੁਣਾ ਦੇ ਸਾਂਝੇ ਯਤਨਾਂ ਸਦਕਾ ਇਹ ਈਵੈਂਟ ਸਫ਼ਲ ਸਾਬਤ ਹੋਇਆ। ਅੰਤ ਵਿੱਚ, ਸ਼੍ਰੀਮਤੀ ਬਲਜੀਤ ਕੌਰ, ਮੁਖੀ ਲੋਕ ਵਿਭਾਗ ਨੇ ਸਾਰਿਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਆਪਣੀ ਸ਼ਖ਼ਸੀਅਤ ਨੂੰ ਨਿਖਾਰਨ ਅਤੇ ਗਿਆਨ ਪ੍ਰਾਪਤ ਕਰਨ ਲਈ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਂਦੇ ਰਹਿਣ ਲਈ ਪ੍ਰੇਰਿਤ ਕੀਤਾ।

Sunday, October 10, 2021

‘ਮਨੋਜਿਗਆਸਾ’ ਵੱਲੋਂ ਵਿਸ਼ਵ ਮਾਨਸਿਕ ਸਿਹਤ ਦਿਵਸ ਦਾ ਆਯੋਜਨ

 10th October 2021 at 1:55 PM

ਜੀਸੀਜੀ ਦੇ ਸਮਾਗਮ ਵਿੱਚ ਪੁੱਜੀਆਂ ਕਈ ਸ਼ਖਸੀਅਤਾਂ 


ਲੁਧਿਆਣਾ
: 10 ਅਕਤੂਬਰ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਲੁਧਿਆਣਾ ਵਿੱਚ ਸਰਕਾਰੀ ਕਾਲਜ ਲੜਕੀਆਂ ਦੇ ਮਨੋਵਿਿਗਆਨ ਵਿਭਾਗ ਦੇ ਵਿਦਿਆਰਥੀਆਂ ਦੀ ਸਭਾ ‘ਮਨੋਜਿਗਆਸਾ’ ਵੱਲੋਂ ਕਾਲਜ ਦੇ ਸੈਮੀਨਾਰ ਰੂਮ ਵਿੱਚ ਵਿਸ਼ਵ ਮਾਨਸਿਕ ਸਿਹਤ ਦਿਵਸ ਦਾ ਆਯੋਜਨ ਕੀਤਾ ਗਿਆ। ਵਿਸ਼ਵ ਮਾਨਸਿਕ ਸਿਹਤ ਦਿਵਸ ਹਰ ਸਾਲ ਪੂਰੇ ਵਿਸ਼ਵ ਵਿੱਚ 10 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ ਤੇ’ ਮਾਨਸਿਕ ਸਿਹਤ ਨਾਲ ਸਬੰਧਿਤ ਵਿਭਿੰਨ ਵਿਸ਼ਿਆਂ ਜਿਵੇਂ ਕਿ ਮਨੋਸਮਾਜਿਕ ਮਦਦ ਅਤੇ ਮਾਨਸਿਕ ਸਿਹਤ; ਡਿਪਰੈਸ਼ਨ: ਆਓ ਗੱਲ ਕਰੀਏ; ਮਾਨਸਿਕ ਸਿਹਤ ਲਈ ਮੁੱਢਲੀ ਸਹਾਇਤਾ; ਕੋਵਿਡ-19 ਮਹਾਂਮਾਰੀ ਦੌਰਾਨ ਮਾਨਸਿਕ ਸਿਹਤ ਅਤੇ ਮਾਨਸਿਕ ਸਿਹਤ ਅਤੇ ਮਨੋਵਿਗਿਆਨਿਕ ਇਮੂਨਿਟੀ ਆਦਿ ਵਿਿਸ਼ਆਂ ਤੇ’ ਅਧਾਰਿਤ ਕੋਲਾਜ/ ਪੋਸਟਰ-ਮੇਕਿੰਗ ਅਤੇ ਪੀ.ਪੀ.ਟੀ. ਮੁਕਾਬਲੇ ਕਰਵਾਏ ਗਏ।
ਇਸ ਮੌਕੇ ‘ਤੇ ਪੰਜਾਬ ਪੁਲਿਸ ਟ੍ਰੇਨਿੰਗ ਅਕੈਡਮੀ ਫਿਲੌਰ ਦੇ ਸਾਬਕਾ ਜੁਆਂਇਟ ਡਾਇਰੈਕਟਰ ਅਤੇ ਮਸ਼ਹੂਰ ਮਨੋਵਿਿਗਆਨੀ ਡਾ. ਡੀ. ਜੇ. ਸਿੰਘ ਮੁੱਖ ਮਹਿਮਾਨ ਦੇ ਤੌਰ ਅਤੇ ਡਾ. (ਮੈਡਮ) ਰਵਿੰਦਰ ਕਾਲਾ ਡਾਇਰੈਕਟਰ ਮਾਈਂਡਪਲੱਸ ਬਤੌਰ ਸਨਮਾਨਿਤ ਮਹਿਮਾਨ ਸ਼ਾਮਲ ਹੋਏ। ਕਾਲਜ ਦੀ ਐਕਟਿੰਗ ਪ੍ਰਿੰਸੀਪਲ ਸ਼੍ਰੀਮਤੀ ਕ੍ਰਿਪਾਲ ਕੌਰ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। 
ਸਭਾ ਦੀ ਪ੍ਰਧਾਨ ਜਾਨਵੀ ਜੈਨ ਅਤੇ ਮੀਤ ਪ੍ਰਧਾਨ ਸਾਨਵੀ ਸੂਦ ਨੇ ਮੰਚ ਦਾ ਸੰਚਾਲਨ ਕੀਤਾ। ਮਨੋਵਿਗਿਆਨ ਵਿਭਾਗ ਦੇ ਮੁਖੀ ਡਾ. ਰਾਜੀਵ ਕੁਮਾਰ ਸਹਿਗਲ ਨੇ ਮੁੱਖ ਮਹਿਮਾਨ, ਪ੍ਰਿੰਸੀਪਲ ਸਾਹਿਬਾ ਅਤੇ ਬਾਕੀ ਸਰੋਤਿਆਂ ਦਾ ਨਿੱਘਾ ਸਵਾਗਤ ਕੀਤਾ। (ਸ਼੍ਰੀਮਤੀ) ਸਰਿਤਾ ਅਤੇ (ਸ਼੍ਰੀਮਤੀ) ਹਰਲੀਨ ਕੌਰ ਨੇ ਪੀ.ਪੀ.ਟੀ ਮੁਕਾਬਲਿਆਂ ਅਤੇ (ਸ਼੍ਰੀਮਤੀ) ਮਨਦੀਪ ਕੌਰ ਅਤੇ (ਸ਼੍ਰੀਮਤੀ) ਅਮਿਤਾ ਸਹਿਗਲ ਨੇ ਪੋਸਟਰ/ਕੋਲਾਜ-ਮੇਕਿੰਗ ਮੁਕਾਬਲਿਆਂ ਲਈ ਜੱਜਾਂ ਦੀ ਭੂਮਿਕਾ ਨਿਭਾਈ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਮਾਗਮ ਦੇ ਸਨਮਾਨਿਤ ਮਹਿਮਾਨ ਡਾ. (ਸ਼੍ਰੀਮਤੀ) ਰਵਿੰਦਰ ਕਾਲਾ ਨੇ ਸਾਇੰਸ ਆਫ ਹੈਪੀਨੈਸ ਤੇ’ ਚਾਨਣਾ ਪਾਇਆ ਅਤੇ ਮੁੱਖ ਮਹਿਮਾਨ ਡਾ. ਡੀ. ਜੇ. ਸਿੰਘ ਨੇ ਵਿਦਿਆਰਥੀਆਂ ਨੂੰ ਵਿਸ਼ਵ ਮਾਨਸਿਕ ਸਿਹਤ ਦਿਵਸ ਦੀ  ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਮਾਨਸਿਕ ਬਿਮਾਰੀਆਂ ਨਾਲ ਜੁੜੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨ ਲਈ ਵੀ ਪ੍ਰੇਰਿਆ। ਕਾਲਜ ਦੀ ਐਕਟਿੰਗ ਪ੍ਰਿੰਸੀਪਲ ਸ਼੍ਰੀਮਤੀ ਕ੍ਰਿਪਾਲ ਕੌਰ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਸਕਾਰਾਤਮਕ ਸੋਚ ਅਪਨਾਉਣ ਦੀ ਸਲਾਹ ਦਿੱਤੀ। ਇਸਦੇ ਨਾਲ ਹੀ ਉਨ੍ਹਾਂ ਨੇ ਇਹ ਸਮਾਗਮ ਆਯੋਜਿਤ ਕਰਨ ਲਈ ਮਨੋਵਿਗਿਆਨ ਵਿਭਾਗ ਦੇ ਵਿਦਿਆਰਥੀਆਂ, ਵਿਭਾਗ ਦੇ ਅਧਿਆਪਕਾਂ ਡਾ. ਰਾਜੀਵ ਕੁਮਾਰ ਸਹਿਗਲ ਅਤੇ (ਮਿਸ) ਉਮੰਗ ਭਾਰਤੀ ਨੂੰ ਵਧਾਈ ਦਿੱਤੀ। ਉਹਨਾਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ।
ਇਸ ਮੌਕੇ ‘ਤੇ ਕਾਲਜ ਦੀ ਸੀਨੀਅਰ ਐਡਵਾਜ਼ਿਰੀ ਕਮੇਟੀ ਦੇ ਮੈਂਬਰ ਡਾ. ਯੋਗੇਸ਼ ਸ਼ਰਮਾ, (ਸ਼੍ਰੀਮਤੀ) ਗੁਰਜਿੰਦਰ ਕੌਰ, ਪ੍ਰੋ. ਬਲਦੇਵ ਸਿੰਘ, (ਸ਼੍ਰੀਮਤੀ) ਪ੍ਰਮਿੰਦਰ ਕੌਰ ਗਿੱਲ ਉਚੇਚੇ ਤੌਰ ਤੇ’ ਸ਼ਾਮਲ ਹੋਏ। ਡਾ. (ਸ਼੍ਰੀਮਤੀ) ਮਾਧਵੀ ਵਸ਼ਿਸ਼ਟ ਅਤੇ ਪ੍ਰੋ. ਪ੍ਰਵੀਨ ਕੁਮਾਰ ਨੇ ਵੀ ਸ਼ਿਰਕਤ ਕੀਤੀ। ਸਭਾ ਦੇ ਨੁਮਾਇੰਦਿਆਂ ਜਾਨਵੀ ਜੈਨ, ਸਾਨਵੀ ਸੂਦ, ਲਕਸ਼ਿਤਾ ਸੂਦ, ਬੀਰ ਅਬੂਰ ਕੌਰ, ਜਸ਼ਨਪ੍ਰੀਤ ਕੌਰ, ਗਗਨਪ੍ਰੀਤ ਕੌਰ, ਮਹਿਕ ਸ਼ਰਮਾ, ਗੁਰਲੀਨ ਕੌਰ, ਵੰਸ਼ਿਕਾ ਬੇਦੀ ਅਤੇ ਕਈ ਹੋਰਾਂ ਨੇ ਵੀ ਸਮਾਗਮ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। (ਸ਼੍ਰੀਮਤੀ) ਉਮੰਗ ਭਾਰਤੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਵੱਖ ਵੱਖ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ:
ਪੋਸਟਰ/ ਕੋਲਾਜ-ਮੇਕਿੰਗ ਮੁਕਾਬਲੇ
ਪਹਿਲਾ ਸਥਾਨ- ਪਰਲ ਅਤੇ ਦਪਿੰਦਰ ਕੌਰ 
ਦੂਸਰਾ ਸਥਾਨ-   ਹਰਸ਼ਿਤਾ ਅਰੌੜਾ ਅਤੇ ਹਰਲੀਨ ਕੌਰ
ਤੀਸਰਾ ਸਥਾਨ-  ਗਗਨਪ੍ਰੀਤ ਕੌਰ 
ਕੰਨਸੋਲੇਸ਼ਨ ਇਨਾਮ- ਪ੍ਰਭਲੀਨ ਕੌਰ ਅਤੇ ਖੁਸ਼ੀ ਕੌਰ ਸੇਠੀ
ਪੀ.ਪੀ.ਟੀ. ਮੁਕਾਬਲੇ
ਪਹਿਲਾ ਸਥਾਨ- ਜਸ਼ਨਪ੍ਰੀਤ ਕੌਰ ਅਤੇ ਗਾਨਿਆ ਕਪੂਰ
ਦੂਸਰਾ ਸਥਾਨ-  ਅਸ਼ਮੀਤ ਕੌਰ ਅਤੇ ਸਤੂਤੀ ਧੀਰ
ਤੀਸਰਾ ਸਥਾਨ-  ਨਮਨਦੀਪ ਕੌਰ ਅਤੇ ਪਲਕ ਬੱਗਾ
ਕੰਨਸੋਲੇਸ਼ਨ ਇਨਾਮ- ਮਨਵੀਰ ਕੌਰ

Thursday, May 06, 2021

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਬਣੀ ਕੋਰੋਨਾ ਕਾਲ ਵਿੱਚ ਵੀ ਓਟ ਆਸਰਾ

6th May 2021 at 7:12 PM

GCG ਲੁਧਿਆਣਾ ਵੱਲੋਂ ਵਿਸ਼ੇਸ਼ ਆਨਲਾਈਨ ਵੈਬੀਨਾਰ ਆਯੋਜਿਤ

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਮਨਾਇਆ 

ਲੁਧਿਆਣਾ: 06 ਮਈ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਲੁਧਿਆਣਾ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਵਿਖੇ ਡਾਇਰੈਕਟਰ, ਸਿੱਖਿਆ ਵਿਭਾਗ (ਕਾਲਜਾਂ) ਪੰਜਾਬ ਦੇ ਹੁਕਮਾਂ ਅਨੁਸਾਰ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਵੈਬੀਨਾਰ ਇਸੇ ਕਾਲਜ ਦੀ ਮਾਣਯੋਗ ਪ੍ਰਿੰਸੀਪਲ, ਡਾ. ਸੁਖਵਿੰਦਰ ਕੌਰ ਦੀ ਅਗਵਾਈ ਵਿੱਚ ਕਰਵਾਇਆ ਗਿਆ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਤੇ ਮਨੁੱਖੀ ਜੀਵਨ ਦੇ ਸੱਚ ਵਿਸ਼ੇ ਤੇ ਆਯੋਜਿਤ ਵੈਬੀਨਾਰ ਵਿੱਚ ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੀ ਸਾਬਕਾ ਪ੍ਰਿੰਸੀਪਲ ਸ਼੍ਰੀਮਤੀ ਪ੍ਰਭਜੋਤ ਕੌਰ,ਪੰਜਾਬੀ ਵਿਭਾਗ ਦੀ ਰਿਟਾਇਰਡ ਮੁਖੀ ਡਾ. ਸਰਬਜੋਤ ਕੌਰ ਅਤੇ ਡਾ. ਬਲਵਿੰਦਰ ਪਾਲ ਸਿੰਘ ਨੇ ਬਤੌਰ ਬੁਲਾਰੇ ਵੱਜੋਂ ਸ਼ਿਰਕਤ ਕੀਤੀ।  

ਵੈਬੀਨਾਰ ਦਾ ਆਰੰਭ ਡਾ. ਸ਼ਰਨਜੀਤ ਕੌਰ ਪਰਮਾਰ (ਮੁਖੀ ਪੰਜਾਬੀ ਵਿਭਾਗ) ਨੇ ਕੀਤਾ ਅਤੇ ਕਾਲਜ ਦੀ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਡੇ ਅੱਜ ਦੇ ਬੁਲਾਰੇ ਆਪਣੇ ਵਿਸ਼ਿਆ ਵਿੱਚ ਸਫਲ, ਤਜਰਬੇਕਾਰ ਹਨ, ਉਹਨਾਂ ਨੇ ਗੁਰਬਾਣੀ ਦੇ ਸਿਧਾਤਾਂ ਨੂੰ ਅਮਲੀ ਰੂਪ ਵਿੱਚ ਆਪਣੇ ਜੀਵਨ ਵਿੱਚ ਅਪਣਾਇਆ ਹੈ। ਕਰੋਨਾ ਸੰਕਟ ਵਿੱਚ ਸਾਨੂੰ ਸਾਰਿਆਂ ਨੂੰ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਜੀਵਨ ਵਿੱਚ ਅਮਲੀ ਰੂਪ ਵਿੱਚ ਢਾਲਣ ਲਈ ਕਿਹਾ ਗਿਆ ਹੈ ਜੋ ਕਿ ਬਹੁਤ ਹੀ ਚੰਗਾ ਸੁਨੇਹਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਕੋਰੋਨਾ ਕਾਲ ਵਿੱਚ ਵੀ ਓਟ ਆਸਰਾ ਬਣ ਰਹੀ ਹੈ ਇਹ ਇੱਕ ਬਹੁਤ ਹੀ ਚੰਗੀ ਗੱਲ ਹੈ। ਸਰਬੱਤ ਦਾ ਭਲਾ ਮੰਗਣ ਵਾਲਾ ਫਲਸਫਾ ਇਸ ਮੌਕੇ ਵੀ ਸਹਾਈ ਹੋਇਆ ਹੈ। 

ਵੈਬੀਨਾਰ ਦੇ ਬੁਲਾਰੇ ਵੱਜੋਂ ਡਾ. ਸਰਬਜੋਤ ਕੌਰ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਉਹ ਸਿਰਫ ਹਿੰਦ ਦੀ ਚਾਦਰ ਨਹੀਂ ਸਗੋ ਸਗਲ ਸ੍ਰਿਸ਼ਟੀ ਦੀ ਚਾਦਰ ਨੇ। ਗੁਰੂ ਜੀ ਨੇ ਆਪਣਾ ਆਪਾ ਧਰਮ ਦੀ ਖਾਤਰ ਕੁਰਬਾਨ ਕਰ ਦਿੱਤਾ। ਗੁਰੂ ਜੀ ਦੀ ਬਾਣੀ ਦਾ ਮੁੱਖ ਵਿਸ਼ਾ ਮਨੁੱਖ ਹੈ ਤੇ ਮਨੁੱਖ ਦੀ ਅੰਦਰਲੀ ਸੋਚ ਅਤੇ ਬਾਹਰਲੀ ਸੋਚ ਨੂੰ ਬਿਆਨ ਕਰਦਿਆਂ ਕਿਹਾ ਕਿ ਸੰਸਾਰ ਵਿੱਚ ਕੁਝ ਵੀ ਸਥਿਰ ਨਹੀ ਹੈ, ਸਭ ਕੁਝ ਨਾਸ਼ਵਾਨ ਹੈ, ਪੈਸੇ ਦੀ ਪ੍ਰਧਾਨਤਾ ਹੈ, ਜਿਸ ਕਾਰਨ ਲੋਕ ਵਿਕਾਰਾਂ ਵਿੱਚ ਫਸੇ ਹੋਏ ਹਨ ਅਤੇ ਪੈਸੇ ਦੇ ਗੁਲਾਮ ਹਨ। ਉਨ੍ਹਾਂ ਕਿਹਾ ਕਿ ਸਾਨੂੰ ਬਾਣੀ ਦੇ ਸਹਾਰੇ ਇਨ੍ਹਾਂ ਵਿਕਾਰਾ ਤੋਂ ਮੁਕਤੀ ਪ੍ਰਾਪਤ ਕਰਨੀ ਚਾਹੀਦੀ ਹੈ। 

ਡਾ. ਬਲਵਿਦੰਰਪਾਲ ਸਿੰਘ ਨੇ ਵੀ ਗੁਰੂ ਜੀ ਦੀ ਬਾਣੀ ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਬਾਣੀ ਸਾਂਝੀਵਾਲਤਾ ਦਾ ਸੁਨੇਹਾ ਦਿੰਦੀ ਹੈ। ਉਨ੍ਹਾਂ ਨੇ ਖੁਦ ਦੀ ਪੜਚੋਲ ਕਰਨ, ਸੰਸਾਰਕ ਨਾਸ਼ਵਾਨਤਾ, ਚੰਗੀ ਸੰਗਤ ਕਰਨ ਅਤੇ ਜੀਵਨ ਵਿੱਚ ਨਵੇਂ ਮਿਆਰ ਸਥਾਪਿਤ ਕਰਨ ਦੀ ਪ੍ਰੇਰਨਾ ਦਿੱਤੀ।

ਕਾਲਜ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਪੰਜਾਬੀ ਵਿਭਾਗ ਵੱਲੋ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਅਜਿਹੇ ਉੱਦਮ ਜਾਰੀ ਰੱਖਣ ਲਈ ਵੀ ਪ੍ਰੇਰਿਤ ਕੀਤਾ। ਅੰਤ ਵਿੱਚ ਮਿਸ ਸ਼ਰਨਜੀਤ ਕੌਰ ਪਰਮਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ।

ਕਲਾਸਰੂਮ ਤੋਂ ਜ਼ੂਮ ਤੱਕ ਦਾ ਸਫ਼ਰ-GCG ਵੱਲੋਂ ਵਿਚਾਰ ਵਟਾਂਦਰਾ

 On 6th May 2021 at 13:50

ਲੋਕ ਪ੍ਰਸ਼ਾਸ਼ਨ ਵਿਭਾਗ ਦੁਆਰਾ ਆਯੋਜਿਤ ਇੱਕ ਵਿਚਾਰ-ਵਟਾਂਦਰਾ ਸੈਸ਼ਨ

ਲੁਧਿਆਣਾ: 6 ਮਈ 2021: (ਪੰਜਾਬ ਸਕਰੀਨ ਬਿਊਰੋ)::

ਕੋਵਿਡ-19 ਅਤੇ ਕੋਰੋਨਾ ਦੇ ਇਸ ਨਵੇਂ ਰੂਪ ਤੋਂ ਪਹਿਲਾਂ ਕਿਸੇ ਨੂੰ ਚਿੱਤਚੇਤਾ ਵੀ ਨਹੀਂ ਸੀ ਕਿ ਵਿਦਿਅਕ ਅਧਿਐਨ ਲਈ  ਕਾਲਜਾਂ ਵਿੱਚ ਜਾਣ ਦੀ ਮਨਾਹੀ ਹੋਵੇਗੀ। ਸਿਰਫ ਔਨਲਾਈਨ ਹੀ ਇੱਕੋਇੱਕ ਬਦਲ ਬਚੇਗਾ। ਮਿਲਣਾ ਗਿਲਣਾ ਇੱਕ ਜੁਰਮ ਅਤੇ ਸਜ਼ਾ ਵਾਂਗ  ਜਾਵੇਗਾ। ਮੈਟ੍ਰਿਕ ਪੱਧਰ ਦੀਆਂ ਕਲਾਸਾਂ ਵੀ ਬਿਨਾ ਇਮਤਿਹਾਨਾਂ ਦੇ ਕਰਨਾ ਇੱਕ ਮਜਬੂਰੀ ਬਣ ਜਾਵੇਗੀ। ਹੱਥ ਮਿਲਾਉਣਾ ਵੀ ਖਤਰਨਾਕ ਬਣ ਜਾਵੇਗਾ। ਪਰ ਅਸੀਂ ਇਹ ਸਭ ਕੁਝ ਆਪਣੀ ਅੱਖੀਂ ਦੇਖ ਰਹੇ ਹਾਂ। ਅਸੀਂ ਖੁਸ਼ ਹੋਈਏ ਜਾਂ ਉਦਾਸ ਲੇਕਿਨ ਨਿਭਾਉਣਾ ਏਸੇ ਤਰਾਂ ਹੀ ਪੈਣਾ ਹੈ। ਕੋਰੋਨਾ ਯੁਗ ਦੇ ਅਸਰ ਸਿਰਫ ਸਿੱਖਿਆ ਤੇ ਹੀ ਨਹੀਂ ਸਮੁੱਚੀ ਜ਼ਿੰਦਗੀ ਤੇ ਪਏ ਹਨ। ਇਹਨਾਂ ਪ੍ਰਭਾਵਾਂ ਬਾਰੇ ਇੱਕ ਵਿਸ਼ੇਸ਼ ਵਿਚਾਰ ਵਟਾਂਦਰਾ ਲੁਧਿਆਣਾ ਵਿੱਚ ਸਥਿਤ ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਕਰਵਾਇਆ ਗਿਆ।   

ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੇ ਲੋਕ ਪ੍ਰਸ਼ਾਸਨ ਵਿਭਾਗ ਨੇ 6 ਮਈ, 2021 ਨੂੰ ਸਿੱਖਿਆ ਦੇ ਸੈਕਟਰ ਉੱਤੇ ਕੋਵਿਡ -19 ਦੇ ਪ੍ਰਭਾਵਾਂ ਬਾਰੇ ਵਿਚਾਰ ਵਟਾਂਦਰੇ ਲਈ ‘ਸਮੂਹ ਵਿਚਾਰ-ਵਟਾਂਦਰਾ ਸੈਸ਼ਨ’ ਆਯੋਜਿਤ ਕੀਤਾ। ਇਹ ਸਾਰਾ ਆਯੋਜਨ ਕਾਲਜ ਦੀ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ, ਲੋਕ ਪ੍ਰਸ਼ਾਸਨ ਵਿਭਾਗ ਦੀ ਮੁਖੀ ਸ੍ਰੀਮਤੀ ਬਲਜੀਤ ਕੌਰ ਅਤੇ ਸ਼੍ਰੀ  ਦਿਨੇਸ਼ ਸ਼ਾਰਦਾ ਦੀ ਅਗਵਾਈ ਹੇਠਕਰਵਾਇਆ ਗਿਆ। 

ਪ੍ਰੋਫੈਸਰ ਡਾ. ਸੁਖਵਿੰਦਰ ਸਿੰਘ ਨੇ ਜੱਜ ਸਾਹਿਬਾਨ ਦੀ ਭੂਮਿਕਾ ਨਿਭਾਈ। ਇਹ ਇਕ ਇੰਟਰਐਕਟਿਵ ਅਤੇ ਇੱਕ ਜਾਣਕਾਰੀ ਭਰਪੂਰ ਸੈਸ਼ਨ ਸੀ ਕਿਉਂਕਿ ਵਿਦਿਆਰਥੀਆਂ ਨੇ ਆਨਲਾਈਨ ਸਿੱਖਿਆ ਦੀਆਂ ਸਮੱਸਿਆਵਾਂ ਅਤੇ ਇਸਦੇ ਸੁਧਾਰ ਲਈ ਸੁਝਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਰਿਸ਼ੀਕਾ ਕ੍ਰਿਤੀ ਅਤੇ ਅਸ਼ਮੀਤ ਕੌਰ ਪਹਿਲੇ ਸਥਾਨ ਤੇ , ਅਨੀਸ਼ਾ ਕਪੂਰ ਅਤੇ ਨੰਦਿਨੀ ਸ਼ਰਮਾ ਦੂਜੇ ਸਥਾਨ ਤੇ, ਵਾਨੀ ਵੈਦ ਅਤੇ ਵਾਨੀ ਸ਼ਰਮਾ ਤੀਸਰੇ ਸਥਾਨ 'ਤੇ ਰਹੇ। ਕੌਂਸਲ ਦੀਆਂ ਵਿਦਿਆਰਥਣਾਂ ਤਾਨੀਆ, ਮਨਵੀਰ ਕੌਰ, ਇਸ਼ਪ੍ਰੀਤ  ਕੌਰ, ਅਸ਼ਮੀਤ ਕੌਰ ਅਤੇ ਸਰਗੁਨ ਦੇ ਸਾਂਝੇ ਯਤਨਾਂ ਸਦਕਾ ਇਹ ਸੈਸ਼ਨ ਸਫਲ ਰਿਹਾ। ਅੰਤ ਵਿੱਚ ਸ਼੍ਰੀ  ਦਿਨੇਸ਼ ਸ਼ਾਰਦਾ ਨੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਇਸ ਔਖੇ ਸਮੇਂ ਵਿੱਚ ਸਕਾਰਾਤਮਕ ਰਹਿਣ ਲਈ ਪ੍ਰੇਰਿਤ ਕੀਤਾ।

Thursday, February 11, 2021

GCG ਦੀ ਵਿਦਿਆਰਥੀ ਕੌਂਸਲ ਦਾ ਸੈਸ਼ਨ ਸਮਾਪਤ

Thursday: 11th February 2021: 6:55 PM: WhatsApp

ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ 


ਲੁਧਿਆਣਾ
: 11 ਫਰਵਰੀ 2021: (ਪੰਜਾਬ ਸਕਰੀਨ ਬਿਊਰੋ):: 

ਲੁਧਿਆਣਾ ਵਿੱਚ ਸਥਿਤ ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਇੱਕ ਵਾਰ ਫੇਰ ਵੱਖ ਵੱਖ ਸਮਾਗਮਾਂ ਦੇ ਆਯੋਜਨ ਦਾ ਸਿਲਸਿਲਾ ਤੇਜ਼ ਹੋ ਗਿਆ ਹੈ। ਕਾਲਜ ਦੇ ਲੋਕ ਪ੍ਰਸ਼ਾਸ਼ਨ ਵਿਭਾਗ ਦੇ ਵਿਦਿਆਰਥੀ ਕੌਂਸਲ (ਸੈਸ਼ਨ 2019-20) ਦਾ ਸਮਾਪਤੀ ਸਮਾਰੋਹ ਵੀ ਕਾਲਜ ਵਾਲੇ ਜੋਸ਼ੋ ਖਰੋਸ਼ ਨਾਲ ਆਯੋਜਿਤ ਕੀਤਾ ਗਿਆ। ਇਸ ਦੌਰਾਨ ਕਾਲਜ ਦੀ ਪ੍ਰਿੰਸੀਪਲ-ਡਾ. ਸੁਖਵਿੰਦਰ ਕੌਰ , ਲੋਕ ਪ੍ਰਸ਼ਾਸ਼ਨ ਵਿਭਾਗ ਦੀ ਮੁੱਖੀ, ਪ੍ਰੋਫੈਸਰ ਬਲਜੀਤ ਕੌਰ ਅਤੇ ਪ੍ਰੋਫੈਸਰ ਦਿਨੇਸ਼ ਸ਼ਾਰਦਾ ਮੌਜੂਦ ਰਹੇ। ਕੌਂਸਲ ਦੀਆਂ ਵਿਦਿਆਰਥਣਾਂ, ਮੁਸਕਾਨ ਜੈਨ, ਤਾਨੀਆ, ਸੁਪ੍ਰੀਤ ਅਨੰਦ, ਅਲੀਸ਼ਾ ਛਾਬੜਾ ਅਤੇ ਅਸ਼ਮੀਤ ਕੌਰ ਨੂੰ ਉਹਨਾਂ ਦੀਆਂ ਸੇਵਾਵਾਂ ਦੇ ਲਈ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। 

ਇਸ ਸਫਲ ਸਮਾਗਮ ਮੌਕੇ ਕਾਲਜ ਦੀ ਪ੍ਰਿੰਸੀਪਲ-ਡਾ. ਸੁਖਵਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਹਮੇਸ਼ਾ ਇਹੋ ਜਹੀਆਂ ਸਰਗਰਮੀਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਹਨਾਂ ਦੀ ਸ਼ਖਸ਼ੀਅਤ ਦਾ ਬਹੁਪੱਖੀ ਵਿਕਾਸ ਹੋ ਸਕੇ। ਪ੍ਰੋਫੈਸਰ  ਬਲਜੀਤ ਕੌਰ ਅਤੇ ਪ੍ਰੋਫੈਸਰ ਦਿਨੇਸ਼ ਸ਼ਾਰਦਾ ਨੇ ਵੀ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦਾ ਹੌਂਸਲਾ ਵਧਾਇਆ। ਆਯੋਜਨ ਛੋਟਾ ਅਤੇ ਸਾਦਾ ਜਿਹਾ ਹੀ ਸੀ ਪਰ ਯਾਦਗਾਰੀ ਰਿਹਾ।