Mar 24, 2019, 3:53 PM
ਜੀਸੀਜੀ ਵਿੱਚ ਵਿਦਿਆਰਥੀਆਂ ਦੀ ਸਭਾ ‘ਮਨੋਜਿਗਆਸਾ’ ਵੱਲੋਂ ਸਮਾਗਮ
ਲੁਧਿਆਣਾ: 24 ਮਾਰਚ 2019: (ਰੈਕਟਰ ਕਥੂਰੀਆ//ਪੰਜਾਬ ਸਕਰੀਨ)::
ਮਨੋ ਜਿਗਿਆਸਾ ਨੂੰ ਬਿਨਾ ਪੁਛੇ ਲੱਭ ਲੈਣਾ ਅਤੇ ਫਿਰ ਸਮੱਸਿਆ ਨੂੰ ਹੱਲ ਵੀ ਕਰ ਦੇਣਾ। ਇਹ ਕਿਸੇ ਜਾਦੂ ਤੋਂ ਘੱਟ ਨਹੀਂ। ਮਨੋਵਿਗਿਆਨ ਦਾ ਇੰਜ ਜਾਦੂ ਸਿਖਾਉਣ ਲਈ ਲੁਧਿਆਣਾ ਵਿੱਚ ਲਡ਼ਕੀਆਂ ਦੇ ਸਰਕਾਰੀ ਕਾਲਜ ਵੱਲੋਂ ਅਕਸਰ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਪਡ਼੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਜ਼ਿੰਦਗੀ ਵਿੱਚ ਕਦਮ ਕਦਮ ਉੱਤੇ ਕਾਮਯਾਬ ਕਰਨ ਦੇ ਇਹ ਕਲਾ ਸਿਖਾਈ ਜਾਂਦੀ ਹੈ। ਅਜਿਹਾ ਹੀ ਇੱਕ ਨਵਾਂ ਆਯੋਜਨ ਵੀ ਹੋਈ ਜਿਸ ਵਿੱਚ ਮੁਖ ਮਹਿਮਾਨ ਸਨ ਡਾਕਟਰ ਡੀ ਜੇ ਸਿੰਘ।
ਸਰਕਾਰੀ ਕਾਲਜ ਲਡ਼ਕੀਆਂ, ਲੁਧਿਆਣਾ ਦੇ ਮਨੋਵਿਗਿਆਨ ਵਿਭਾਗ ਦੇ ਵਿਦਿਆਰਥੀਆਂ ਦੀ ਸਭਾ ‘ਮਨੋਜਿਗਆਸਾ’ ਵੱਲੋਂ ਕਾਲਜ ਦੇ ਆਡੀਟੋਰੀਅਮ ਵਿੱਚ ਸਾਲਾਨਾ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਸਮਾਗਮ ਵਿੱਚ ਮਨੋਵਿਗਿਆਨ ਦੇ ਵਿਭਿੰਨ ਵਿਸ਼ਿਆਂ ਜਿਵੇਂ ਕਿ ਸ਼ੁਕਰਾਨਾ, ਖੁਸ਼ੀ, ਸੰਵੇਗ, ਡਿਪਰੈਸ਼ਨ ਅਤੇ ਯੁਵਕਾਂ ਦੀ ਮਾਨਸਿਕ ਸਿਹਤ ਤੇ’ ਅਧਾਰਿਤ ਕੋਲਾਜ-ਮੇਕਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਸਮਾਗਮ ਦਾ ਮੁੱਖ ਆਕ੍ਰਸ਼ਨ ਵਿਦਿਆਰਥੀਆਂ ਦੁਆਰਾ ‘ਖੁਦ ਨੂੰ ਪਿਆਰ ਕਰੋ’ ਵਿਸ਼ੇ ਤੇ’ ਖੇਡਿਆ ਗਿਆ ਨਾਟਕ ਸੀ ਜਿਸਦਾ ਵਿਸ਼ਾ ਅਜੌਕੇ ਯੁਗ ਚ’ ਸੋਸ਼ਲ ਮੀਡੀਆ ਕਿਸ ਤਰਾਂ ਨਕਲੀ ਅਤੇ ਬਣਾਉਟੀ ਸ਼ਖਸਿਅਤਾਂ ਨੂੰ ਉਕਸਾ ਕੇ ਪਛਾਣ ਸੰਕਟ ਦਾ ਕਾਰਣ ਬਣ ਰਿਹਾ ਹੈ।ਇਸ ਮੌਕੇ ‘ਤੇ ਪੰਜਾਬ ਪੁਲਿਸ ਟ੍ਰੇਨਿੰਗ ਅਕੈਡਮੀ ਫਿਲੌਰ ਦੇ ਸਾਬਕਾ ਜੁਆਂਇਟ ਡਾਇਰੈਕਟਰ ਡਾ. ਡੀ. ਜੇ. ਸਿੰਘ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ। ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਸਵਿਤਾ ਸ਼ਰਮਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸਭਾ ਦੀ ਪ੍ਰਧਾਨ ਰੂਸ਼ੀ ਜੈਨ ਅਤੇ ਜਨਰਲ ਸਕੱਤਰ ਦਰਪਣ ਕੌਰ ਔਲਖ ਨੇ ਮੁੱਖ ਮਹਿਮਾਨ, ਪ੍ਰਿੰਸੀਪਲ ਸਾਹਿਬਾ ਅਤੇ ਬਾਕੀ ਸਰੌਤਿਆਂ ਦਾ ਨਿੱਘਾ ਸਵਾਗਤ ਕੀਤਾ। ਡਾ.[ਸ਼ੀ੍ਰਮਤੀ] ਸੁਖਵਿੰਦਰ ਕੌਰ ਅਤੇ ਡਾ.[ਸ਼ੀ੍ਰਮਤੀ] ਜਸਪੀ੍ਰਤ ਕੌਰ ਨੇ ਭਾਸ਼ਣ ਮੁਕਾਬਲਿਆਂ ਅਤੇ [ਸ਼ੀ੍ਰਮਤੀ] ਮਨਦੀਪ ਕੌਰ ਅਤੇ ਡਾ. [ਸ਼ੀ੍ਰਮਤੀ] ਮਨਪੀ੍ਰਤ ਕੌਰ ਨੇ ਕੋਲਾਜ-ਮੇਕਿੰਗ ਮੁਕਾਬਲਿਆਂ ਲਈ ਜੱਜਾਂ ਦੀ ਭੂਮਿਕਾ ਨਿਭਾਈ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਮਾਗਮ ਦੇ ਮੁੱਖ ਮਹਿਮਾਨ ਡਾ. ਡੀ. ਜੇ. ਸਿੰਘ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਸਫਲ ਹੋਣ ਲਈ ਸਵੈ ਨੂੰ ਪਛਾਣਨ ਲਈ ਪੇ੍ਰਰਿਆ। ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਸਵਿਤਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਜਿੰਦਗੀ ਵਿੱਚ ਸਕਾਰਾਤਮਕ ਸੋਚ ਅਪਨਾਉਣ ਦੀ ਸਲਾਹ ਦਿੱਤੀ ਅਤੇ ਨਾਲ ਹੀ ਉਨ੍ਹਾਂ ਨੇ ਇਹ ਸਮਾਗਮ ਆਯੋਜਿਤ ਕਰਨ ਲਈ ਮਨੋਵਿਗਿਆਨ ਵਿਭਾਗ ਦੇ ਵਿਦਿਆਰਥੀਆਂ, ਵਿਭਾਗ ਦੇ ਅਧਿਆਪਕਾਂ ਡਾ. ਰਾਜੀਵ ਕੁਮਾਰ ਸਹਿਗਲ ਅਤੇ [ਮਿਸ] ਉਮੰਗ ਭਾਰਤੀ ਨੂੰ ਵਧਾਈ ਦਿੱਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ। ਇਸ ਮੌਕੇ ‘ਤੇ ਕਾਲਜ ਦੇ ਵਾਈਸ-ਪ੍ਰਿੰਸੀਪਲ [ਸ਼ੀ੍ਰਮਤੀ] ਪਰਮਜੀਤ ਕੌਰ, ਸਟਾਫ਼ ਕਾਉਂਸਿਲ ਦੇ ਮੈਂਬਰ [ਸ਼ੀ੍ਰਮਤੀ] ਵਰਿੰਦਰਜੀਤ ਕੌਰ, [ਸ਼ੀ੍ਰਮਤੀ] ਮਨਿੰਦਰ ਕੌਰ, ਡਾ. ਰਾਕੇਸ਼ ਕੁਮਾਰ, ਡਾ. [ਸ਼ੀ੍ਰਮਤੀ] ਹਰਿੰਦਰ ਕੌਰ ਅਤੇ ਡਾ. ਪਵਨ ਕੁਮਾਰ, ਡਾ. ਯੁਗੇਸ਼ ਸ਼ਰਮਾ ਉੱਚੇਚੇ ਤੌਰ ਤੇ ਸ਼ਾਮਲ ਹੋਏ । ਸਭਾ ਦੇ ਨੁਮਾਇੰਦਿਆਂ ਗਰਿਮਾ ਖੁਰਾਨਾ, ਟਵਿੰਕਲ ਮਰਵਾਹਾ, ਵੰਸ਼ਿਕਾ ਸਿੰਘ, ਅਕ੍ਰਿਤੀ ਜੈਨ, ਮੰਨਤ ਕੁੰਨਰਾ, ਗੁਨਰੀਤ ਕੌਰ, ਕਾਵਿਆ ਜੈਨ ਅਤੇ ਨੰਦਿਨੀ ਮਲਹੋੌਤਰਾ ਨੇ ਸਮਾਗਮ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ।
ਵੱਖ ਵੱਖ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ:
ਕੋਲਾਜ-ਮੇਕਿੰਗ ਮੁਕਾਬਲੇ
ਪਹਿਲਾ ਸਥਾਨ- ਮੁਦਿਤਾਦੀਪ ਕੌਰ ਅਤੇ ਮੁਸਕਾਨ ਜੰਡੂ
ਦੂਸਰਾ ਸਥਾਨ- ਨੇਹਾ ਸ਼ਰਮਾ ਅਤੇ ਕਰਨਦੀਪ ਕੌਰ
ਤੀਸਰਾ ਸਥਾਨ- ਬ੍ਰਹਮਜੋਤ ਕੌਰ ਅਤੇ ਗੁਨਰੀਤ ਕੌਰ
ਕੰਨਸੋਲੇਸ਼ਨ ਇਨਾਮ- ਗਰਿਮਾ ਖੁਰਾਨਾ ਅਤੇ ਆਸ਼ਿਮਾ ਸ਼ਰਮਾ ; ਤਰਿਸ਼ਾ ਕੋਹਲੀ ਅਤੇ ਮੰਨਤ ਕੁੰਨਰਾ
ਭਾਸ਼ਣ ਮੁਕਾਬਲੇ
ਪਹਿਲਾ ਸਥਾਨ- ਬ੍ਰਹਮਜੋਤ ਕੌਰ
ਦੂਸਰਾ ਸਥਾਨ- ਅਨਾਇਤ ਸੋਢੀ
ਤੀਸਰਾ ਸਥਾਨ- ਦਰਪਣ ਕੌਰ ਔਲਖ
ਕੰਨਸੋਲੇਸ਼ਨ ਇਨਾਮ- ਸਾਕਸ਼ੀ ਗਰੋਵਰ
ਕੁਲ ਮਿਲਾ ਕੇ ਇਹ ਸਮਾਗਮ ਵੀ ਬਹੁਤ ਯਾਦਗਾਰੀ ਰਿਹਾ ਕਿਓਂਕਿ ਇਸ ਵਿੱਚ ਜ਼ਿੰਦਗੀ ਦੀਆਂ ਗੁੰਝਲਦਾਰ ਬੁਝਾਰਤਾਂ ਨੂੰ ਬਡ਼ੀ ਸਾਦਗੀ ਨਾਲ ਬੁਝਣ ਦੇ ਗੁਰ ਸਿਖਾਏ ਗਏ ਸਨ।
No comments:
Post a Comment