Mon, Mar 12, 2018 at 1:24 PM
ਬੀ ਏ ਦੀਆਂ ਵਿਦਿਆਰਥਣਾਂ ਨੇ ਦਿਖਾਏ ਕਲਮ ਅਤੇ ਗਾਇਕੀ ਦੇ ਕਮਾਲ
ਲੁਧਿਆਣਾ: 13 ਮਾਰਚ 2018: (ਪੰਜਾਬ ਸਕਰੀਨ ਬਿਊਰੋ)::
ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਅੰਗਰੇਜ਼ੀ ਸਾਹਿਤਕ ਸੋਸਾਇਟੀ ਕਰਵਾਈ ਗਈ। ਜਿਸ ਵਿੱਚ ਸੰਸਥਾ ਦੇ ਕਾਰਜਕਾਰੀ ਪਿਰਿੰਸੀਪਲ ਮੈਡਮ ਸ਼ਰਨਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਅੰਗਰੇਜ਼ੀ ਵਿਭਾਗ ਦੇ ਮੈਡਮ ਪਰੀਤ ਦਮਨ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਤੇ ਵਿਦਿਆਰਥਣਾਂ ਦੀ ਬੋਲਣ ਪਰਤਿਭਾ ਨੂੰ ਜਾਚਣ ਲਈ ਇੱਕ ਗਰੇਟ ਓਰੇਸ਼ਨਜ਼ ਨਾਂ ਦਾ ਮੁਕਾਬਲਾ ਵੀ ਕਰਵਾਇਆ ਗਿਆ।ਇਸ ਮੌਕੇ ਤੇ ਕਾਮਰਸ ਵਿਭਾਗ ਦੇ ਮੈਡਮ ਸਰਿਤਾ ਅਤੇ ਹੋਮਸਾਇੰਸ ਵਿਭਾਗ ਦੇ ਡਾ. ਜਸਪਰੀਤ ਕੌਰ ਨੇ ਜੱਜ ਦੀ ਭੂਮਿਕਾ ਨਿਭਾਈ। ਮੁਕਾਬਲੇ ਵਿੱਚ ਕੁੱਲ 26 ਵਿਦਿਆਰਥਣਾਂ ਨੇ ਭਾਗ ਲਿਆ। ਵਿਦਿਆਰਥਣਾਂ ਨੇ ਸਵਾਮੀ ਵਿਵੇਕਾ ਨੰਦ, ਚਾਰਲੀ ਚੈਪਲਨ, ਮਿਸ਼ੇਲ ਓਬਾਮਾ, ਪ੍ਰਿਅੰਕਾ ਚੋਪੜਾ ਅਤੇ ਲਕਸ਼ਮੀ ਨਾਰਾਇਣ ਤਿਰਪਾਠੀ ਦੀ ਐਕਟਿੰਗ ਕੀਤੀ। ਬੀ.ਏ. ਭਾਗ ਪਹਿਲਾ ਦੀ ਅੰਜਲੀ ਨੇ ਸਮਾਗਮ ਵਿੱਚ ਆਪਣੀ ਸਵੈ-ਰਚਿਤ ਕਵਿਤਾ ਪੇਸ਼ ਕੀਤੀ। ਬੀ.ਏ ਭਾਗ ਪਹਿਲਾ ਦੀ ਨਿਤੀਕਾ ਅਤੇ ਬੀ.ਏ ਭਾਗ ਤੀਜਾ ਦੀ ਸੁਨੈਨਾ ਨੇ ਗੀਤ ਪੇਸ਼ ਕੀਤਾ। ਗਰੇਟ ਓਰੇਸ਼ਨਜ਼ ਮੁਕਾਬਲੇ ਦੇ ਨਤੀਜੇ ਇਸ ਪ੍ਰ੍ਕਾਰ ਹਨ:-
ਪਹਿਲਾ ਇਨਾਮ: ਚੰਦਨਾ, ਬੀ.ਏ. ਭਾਗ ਦੂਜਾ, ਅੰਕਿਤਾ ਬੀ.ਏ. ਭਾਗ ਪਹਿਲਾ ਅਤੇ ਪੂਜਾ, ਬੀ.ਏ. ਭਾਗ ਤੀਜਾ
ਦੂਜਾ ਇਨਾਮ :ਜਪਨੀਤ,ਬੀ.ਏ. ਭਾਗ ਦੂਜਾ,ਰੀਆ, ਬੀ.ਏ.ਭਾਗ ਪਹਿਲਾ ਅਤੇ ਵਿਨਸੀ,ਬੀ.ਐਸ.ਸੀ ਭਾਗ ਪਹਿਲਾ।
ਤੀਜਾ ਇਨਾਮ:- ਗੀਤਿਕਾ, ਬੀ.ਏ.ਭਾਗ ਤੀਜਾ, ਅਨਮੋਲ, ਬੀ.ਏ.ਭਾਗ ਪਹਿਲਾ, ਦੇਵਨੂਰ, ਬੀ.ਏ.ਭਾਗ ਪਹਿਲਾ
ਸਮਾਗਮ ਦੇ ਅੰਤ ਤੇ ਮੈਡਮ ਗੁਰਜਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
No comments:
Post a Comment