Showing posts with label Govt. Girls College. Show all posts
Showing posts with label Govt. Girls College. Show all posts

Monday, August 26, 2019

ਮਿਸ਼ਨ ਨਿਰਭਯਾ ਤਹਿਤ GCG ਨੇ ਕਰਾਇਆ ਵਿਸ਼ੇਸ਼ ਆਯੋਜਨ

 Aug 26, 2019, 2:49 PM
MLA ਰਾਕੇਸ਼ ਪਾਂਡੇ ਵੀ ਉਚੇਚੇ ਤੌਰ 'ਤੇ ਪੁੱਜੇ
ਲੁਧਿਆਣਾ: 26 ਅਗਸਤ 2019: (ਕਾਰਤਿਕਾ ਸਿੰਘ//ਪੰਜਾਬ ਸਕਰੀਨ):: 
ਲੁਧਿਆਣਾ ਵਿੱਚ ਲੜਕੀਆਂ ਦਾ ਸਰਕਾਰੀ ਕਾਲਜ ਹਰ ਖੇਤਰ ਵਿੱਚ ਅੱਗੇ ਹੈ। ਪੜ੍ਹਾਈ, ਆਮ ਗਿਆਨ, ਵਿਗਿਆਨ, ਸਾਹਿਤ ਅਤੇ ਸੈਲਫ ਡਿਫੈਂਸ ਦੇ ਖੇਤਰਾਂ ਵਿੱਚ ਕਾਲਜ ਨੇ  ਮਾਰੀਆਂ ਹਨ। 
ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਮਿਸ਼ਨ ਨਿਰਭਯਾ ਤਹਿਤ ਪੰਜਾਬ ਕਰਾਟੇ ਫੈਡਰੇਸ਼ਨ ਦੇ ਸਹਿਯੋਗ ਨਾਲ ਅਤੇ ਅੰਤਰਰਾਸ਼ਟਰੀ ਕੋਚ ਸ਼੍ਰੀ ਸ਼ੀਹਾਨ ਚਰਨਜੀਤ ਕਸ਼ਿਅਪ ਦੀ ਅਗਵਾਈ ਹੇਠ ਇੱਕ ਸੈਲਫ ਡਿਫੈਂਸ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ 54 ਵਿਦਿਆਰਥਣਾਂ ਨੇ ਹਿੱਸਾ ਲਿਆ। ਇਸ ਦੌਰਾਨ 34 ਵਿਦਿਆਰਥਣਾਂ ਨੇ ਟੈਸਟ ਪਾਸ ਕੀਤਾ। ਕਾਲਜ ਦੀਆਂ ਵਿਦਿਆਰਥਣਾਂ ਪਿੰਕੀ, ਰਾਗਿਨੀ, ਨੀਰੂ ਅਤੇ ਨੇਹਾ ਯੈਲੋ ਬੈਲਟ ਕੈਟਾਗਿਰੀ ਪਾਸ ਕੀਤੀ। ਸ਼ਾਲੂ, ਪ੍ਰਿਅੰਕਾ, ਮੰਜੂ, ਸਰਬਜੀਤ ਕੌਰ ਅਤੇ ਮਨੀਸ਼ਾ ਨੇ ਬਰਾਉਨ ਬੈਲਟ ਕੈਟਾਗਿਰੀ ਪਾਸ ਕੀਤੀ। ਜੀਨਾ ਖਾਨ ਅਤੇ ਕਾਜਲ ਕਸ਼ਿਅਪ ਨੂੰ ਬਲੈਕ ਬੈਲਟ ਕੈਟਾਗਿਰੀ ਵਿੱਚ ਬੈਸਟ ਕਰਾਟੇਕਾ ਘੋਸ਼ਿਤ ਕੀਤਾ ਗਿਆ। ਲੁਧਿਆਣਾ (ਉੱਤਰੀ) ਦੇ ਐਮ.ਐਲ.ਏ. ਸ਼੍ਰੀ ਰਾਕੇਸ਼ ਪਾਂਡੇ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਮੰਜੂ ਸਾਹਨੀ ਦੇ ਨਾਲ ਡਾ. ਸੁਖਵਿੰਦਰ ਕੌਰ ਵੱਲੋਂ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸ਼੍ਰੀਮਤੀ ਰਜਿੰਦਰ ਕੌਰ, ਸ਼੍ਰੀ ਸੁਸ਼ਿਆਂਤ ਪਾਂਡੇ, ਸੀ.ਏ. ਦਿਨੇਸ਼ ਸ਼ਰਮਾ ਮੌਜੂਦ ਸਨ।ਇਸ ਮੌਕੇ ਤੇ ਕਾਲਜ ਦੀਆਂ ਵਿਦਿਆਰਥਣਾਂ ਨੇ ਸੈਲਫ ਡਿਫੈਂਸ ਪੇਸ਼ਕਾਰੀ ਦਿੱਤੀ। ਜਿਸ ਤੋਂ ਪ੍ਰਭਾਵਿਤ ਹੋ ਕੇ ਐਮ.ਐਲ.ਏ. ਸ਼੍ਰੀ ਰਾਕੇਸ਼ ਪਾਂਡੇ ਨੇ ਕਿਹਾ ਕਿ ਪੰਜਾਬ ਕਰਾਟੇ ਫੈਡਰੇਸ਼ਨ ਅਤੇ ਮੈਂ ਹਮੇਸ਼ਾ ਹੀ ਲੜਕੀਆਂ ਦੀ ਸੈਲਫ ਡਿਫੈਂਸ ਟ੍ਰੇਨਿੰਗ ਦੇ ਹੱਕ ਵਿੱਚ ਹਾਂ ਅਤੇ ਇਸ ਨੂੰ ਪੂਰੀ ਹੱਲਾਸ਼ੇਰੀ ਦਿੰਦਾ ਹਾਂ।     

ਲੋਕਪੱਖੀ ਪੱਤਰਕਾਰੀ ਦਾ ਹਿੱਸਾ ਬਣੋ-ਪੰਜਾਬ ਸਕਰੀਨ ਗਰੁੱਪ ਨਾਲ ਜੁੜੋ

Thursday, August 22, 2019

GCG ਵਿਦਿਆਰਥਣਾਂ ਵੱਲੋਂ ਬਿਮਾਰੀਆਂ ਤੋਂ ਬਚਣ ਦੀ ਚੇਤਨਾ ਮੁਹਿੰਮ

Aug 22, 2019, 2:31 PM
ਜ਼ੁਆਲੋਜੀ ਵਿਭਾਗ ਵੱਲੋਂ ਵਿਸ਼ਵ ਮਾਸਕੀਟੋ ਡੇ ਮਨਾਇਆ
ਲੁਧਿਆਣਾ: 22 ਅਗਸਤ 2019: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿੱਚ ਪ੍ਰਿੰਸੀਪਲ ਡਾ. ਮੰਜੂ ਸਾਹਨੀ ਦੀ ਅਗਵਾਈ ਹੇਠ ਜ਼ੁਆਲੋਜੀ ਵਿਭਾਗ ਵੱਲੋਂ ਵਿਸ਼ਵ ਮਾਸਕੀਟੋ ਡੇ ਮਨਾਇਆ ਗਿਆ।ਇਸ ਵਿੱਚ ਬੀ.ਐਸ.ਸੀ. ਭਾਗ ਤੀਜਾ ਮੈਡੀਕਲ ਦੀਆਂ ਵਿਦਿਆਰਥਣਾਂ ਨੇ ਪੋਸਟਰਾਂ ਰਾਹੀਂ ਕਾਲਜ ਦੀਆਂ ਵਿਦਿਆਰਥਣਾਂ ਅਤੇ ਵਿਸ਼ੇਸ਼ ਕਰਕੇ ਹੋਸਟਲ ਦੀਆਂ ਵਿਦਿਆਰਥਣਾਂ ਅਤੇ ਕਰਮਚਾਰੀਆਂ ਨੂੰ ਵੱਖ-ਵੱਖ ਤਰਾਂ ਦੇ ਮੱਛਰਾਂ ਦੀਆਂ ਕਿਸਮਾਂ ਅਤੇ ਉਹਨਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਜਾਣੂ ਕਰਵਾਇਆ। ਵਿਦਿਆਰਥਣਾਂ ਨੇ ਇਹਨਾਂ ਬਿਮਾਰੀਆਂ ਤੋਂ ਬਚਣ ਦੇ ਯੋਗ ਸਾਧਨਾਂ ਬਾਰੇ ਵੀ ਦੱਸਿਆ। ਪ੍ਰਿੰਸੀਪਲ ਡਾ. ਮੰਜੂ ਸਾਹਨੀ ਨੇ ਸਾਇੰਸ ਸੁਸਾਇਟੀ ਦੇ ਇਸ ਉੱਦਮ ਦੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ।ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਵਰਿੰਦਰਜੀਤ ਕੌਰ ਅਤੇ ਇਸ ਜਾਗਰੂਕਤਾ ਪ੍ਰੋਗਰਾਮ ਦੇ ਇੰਚਾਰਜ ਡਾ. ਮਾਧਵੀ ਵਸ਼ਿਸ਼ਠ ਦੇ ਨਾਲ ਸ਼੍ਰੀਮਤੀ ਕਿਰਪਾਲ ਕੌਰ, ਡਾ. ਅਨੀਤਾ ਜੋਸ਼ੀ, ਸ਼੍ਰੀਮਤੀ ਕਿਰਨ ਗੁਪਤਾ ਅਤੇ ਸ਼੍ਰੀ ਫਲਵਿੰਦਰ ਵਰਮਾ ਵੀ ਹਾਜ਼ਰ ਸਨ।  

Friday, January 26, 2018

GCG ਵਿੱਚ ਦਿੱਤਾ ਗਿਆ ਰੰਗ ਨਸਲ ਅਤੇ ਜਾਤ ਤੋਂ ਉੱਪਰ ਉੱਠਣ ਦਾ ਸੰਦੇਸ਼

Fri, Jan 26, 2018 at 10:14 AM
ਹਿੰਸਾ ਅਤੇ ਭ੍ਰਿਸ਼ਟਾਚਾਰ ਨੂੰ ਦੂਰ ਕਰਨਾ ਹੀ ਦੇਸ਼ ਦੀ ਸੱਚੀ ਸੇਵਾ ਹੋਵੇਗੀ
ਲੁਧਿਆਣਾ: 26 ਜਨਵਰੀ 2018: (ਪੰਜਾਬ ਸਕਰੀਨ ਬਿਊਰੋ):: 
69ਵਾਂ ਗਣਤੰਤਰ ਦਿਵਸ ਲੁਧਿਆਣਾ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਵੀ ਬੜੇ ਹੀ ਜੋਸਾਹੋ ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ 'ਤੇ ਕਾਲਜ ਦੇ ਵਿਹੜੇ ਵਿੱਚ ਬੜੇ ਹੀ ਚਾਅ ਅਤੇ ਉਤਸ਼ਾਹ ਨਾਲ ਰੰਗਾਰੰਗ ਆਯੋਜਨ ਹੋਇਆ। ਇਸ ਮੌਕੇ ਉਪਰ ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਤੀ ਸ਼ਰਨਜੀਤ ਕੌਰ ਨੇ ਝੰਡਾ ਲਹਿਰਾਇਆ। ਇਸ ਮੌਕੇ ਉਹਨਾਂ ਨੇ ਸਮੂਹ ਸਟਾਫ ਅਤੇ ਵਿਦਿਆਰਥਣਾਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਉਹਨਾਂ ਨੇ ਵੋਟ ਦੇ ਅਧਿਕਾਰ ਦੀ ਮਹੱਤਤਾ ਦੱਸਦਿਆਂ ਹੋਇਆ ਸਾਰਿਆਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਕਿਹਾ।

ਸ਼੍ਰੀਮਤੀ ਸੁਖਵਿੰਦਰ ਕੋਰ ਮੁਖੀ, ਰਾਜਨੀਤੀ ਸ਼ਾਸ਼ਤਰ ਵਿਭਾਗ ਨੇ 69ਵੇਂ ਗਣਤੰਤਰ ਦਿਵਸ ਦੀ ਬਹੁਤ-ਬਹੁਤ ਵਧਾਈ ਦਿੱਤੀ ਅਤੇ ਉਹਨਾਂ ਨੇ ਆਖਿਆ ਕਿ ਅੱਜ ਦੀ ਹਿੰਸਾ ਅਤੇ ਭ੍ਰਿਸ਼ਟਾਚਾਰ ਨੂੰ ਦੂਰ ਕਰਨਾ ਹੀ ਦੇਸ਼ ਦੀ ਸੱਚੀ ਸੇਵਾ ਹੋਵੇਗੀ।  ਉਹਨਾਂ ਸਾਰਿਆਂ ਨੂੰ ਸੰਹੁ ਖਾਣ ਲਈ ਆਖਿਆ ਕਿ ਸਾਰੇ ਜਣੇ ਸੰਵਿਧਾਨ ਪ੍ਰਤੀ ਵਫਾਦਾਰ ਰਹਿਣਗੇ। ਇਸ ਮੌਕੇ ਅੰਗਰੇਜ਼ੀ ਵਿਭਾਗ ਦੇ ਮੁਖੀ ਸ਼੍ਰੀਮਤੀ ਕਿਰਨਜੀਤ ਕੌਰ ਬਰਾੜ ਨੇ ਰੰਗ ਨਸਲ ਅਤੇ ਜਾਤ ਤੋਂ ਉੱਪਰ ਉਠ ਕੇ ਦੇਸ਼ ਬਾਰੇ ਸੋਚਣ ਲਈ ਆਖਿਆ। ਇਸ ਮੌਕੇ ਤੇ ਕਾਲਜ ਦੇ ਦਰਜਾ ਚਾਰ ਕਰਮਚਾਰੀਆਂ ਨੂੰ ਸ਼੍ਰੀਮਤੀ ਕਿਰਨਜੀਤ ਕੌਰ ਬਰਾੜ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਐਨ.ਐਸ.ਐਸ ਅਤੇ ਵਿਦਿਆਰਥੀ ਕੌਂਸਲ ਦੇ ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ। ਸਮਾਗਮ ਦੇ ਅੰਤ ਤੇ ਸਟਾਫ ਅਤੇ ਵਿਦਿਆਰਥੀਆਂ ਵਿੱਚ ਲੱਡੂ ਵੰਡੇ ਗਏ।


Monday, January 15, 2018

GCG: ਏਡਜ਼ ਜਾਗਰੂਕਤਾ ਦਿਵਸ ਮਨਾਇਆ

Mon, Jan 15, 2018 at 3:06 PM
ਆਸ਼ਿਮਾ ਨੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਹਾਸਲ ਕੀਤਾ ਪਹਿਲਾ ਸਥਾਨ
ਲੁਧਿਆਣਾ: 15 ਜਨਵਰੀ 2018: (ਪੰਜਾਬ ਸਕਰੀਨ ਬਿਊਰੋ):: 
ਏਡਜ਼ ਲਗਾਤਾਰ ਦੁਨੀਆ ਦੀ ਇੱਕ ਵੱਡੀ ਮਹਾਂਮਾਰੀ ਬਣੀ ਹੋਈ ਹੈ। ਪ੍ਰਚਾਰ ਅਤੇ ਜਾਗਰੂਕਤਾ ਨਾਲ ਇਸ ਦੀ ਮਾਰ ਨੂੰ ਰੋਕਣ ਵਿੱਚ ਕਾਫੀ ਮਦਦ ਵੀ ਮਿਲੀ ਹੈ ਲੇਕਿਨ ਅਜੇ ਵੀ ਇਸਦਾ ਖਤਰਾ ਘੱਟ ਨਹੀਂ ਹੋਇਆ। ਇਸਤੋਂ ਬਚਾਓ ਲਈ ਸਭ ਤੋਂ ਵੱਧ ਜ਼ਰੂਰੀ ਹੈ ਸੰਜਮ ਅਤੇ ਜਾਗਰੂਕਤਾ। ਇਸ ਮਕਸਦ ਲਈ ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ। 
ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਐਨ.ਐਸ.ਐਸ ਦੀਆਂ ਵਿਦਿਆਰਥਣਾਂ ਵੱਲੋਂ ਏਡਜ਼ ਜਾਗਰੂਕਤਾ ਦਿਵਸ ਮਨਾਇਆ ਗਿਆ। ਜਿਸ ਵਿੱਚ ਪੋਸਟਰ ਮੇਕਿੰਗ ਅਤੇ ਸਲੋਗਨ ਲਿਖਣ ਮੁਕਾਬਲੇ ਕਰਵਾਏ ਗਏ। ਇਸ ਮੌਕੇ ਤੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਤੀ ਸ਼ਰਨਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਬੀ.ਏ. ਭਾਗ ਪਹਿਲਾ ਦੀ ਆਸ਼ਿਮਾ ਨੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਪ੍ਰਭਜੋਤ ਕੌਰ ਤੇ ਅਨੁਸ਼ਕਾ ਜੈਨ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ। ਐਮ.ਏ. ਭਾਗ ਦੂਜਾ ਦੀ ਅਮਨਦੀਪ ਕੌਰ ਅਤੇ ਬੀ.ਏ. ਭਾਗ ਪਹਿਲਾ ਸ਼ਿਵਾਨੀ ਨੇ ਹੌਸਲਾ ਵਧਾਉ ਇਨਾਮ ਹਾਸਲ ਕੀਤਾ। ਸਲੋਗਨ ਲਿਖਣ ਮੁਕਾਬਲੇ ਵਿੱਚ ਬੀ.ਏ. ਭਾਗ ਤੀਜਾ ਦੀ ਜਸਮੀਤ ਕੌਰ ਨੇ ਪਹਿਲਾ, ਸਿਮਰਨਜੀਤ ਕੌਰ ਨੇ ਦੂਜਾ ਅਤੇ ਐਮ.ਏ. ਭਾਗ ਪਹਿਲਾ ਦੀ ਅਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਮੁਕਾਬਲਿਆ ਦੇ ਅੰਤ ਤੇ ਡਾ. ਜਸਪ੍ਰੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ।   
   

Tuesday, October 10, 2017

ਯੂਥ ਲੀਡਰਸ਼ਿਪ ਕੈਂਪ ਮਨਾਲੀ: GCG ਦੀਆਂ 7 ਵਿਦਿਆਰਥਣਾਂ ਨੇ ਹਿੱਸਾ ਲਿਆ

Tue, Oct 10, 2017 at 3:40 PM
ਵੱਖੋ ਵੱਖ ਮੁਕਾਬਲਿਆਂ ਵਿੱਚ ਕਈ ਇਨਾਮ ਵੀ ਜਿੱਤੇ
ਲੁਧਿਆਣਾ: 10 ਅਕਤੂਬਰ  2017: (ਪੰਜਾਬ ਸਕਰੀਨ ਬਿਊਰੋ)::
ਲੁਧਿਆਣਾ ਵਿੱਚ ਲੜਕੀਆਂ ਦਾ ਸਰਕਾਰੀ ਕਾਲਜ ਇੱਕ ਅਜਿਹਾ ਵਿਦਿਅਕ ਅਦਾਰਾ ਹੈ ਜਿਹੜਾ ਆਪਣੀਆਂ ਵਿਦਿਆਰਥਣਾਂ ਨੂੰ ਕਿਤਾਬੀ ਪੜ੍ਹਾਈ ਦੇ ਨਾਲ ਨਾਲ ਉਹ ਸਿੱਖਿਆ ਵੀ ਦੇਂਦਾ ਹੈ ਜਿਹੜੀ ਪੜ੍ਹਾਈ ਮੁੱਕਣ ਤੋਂ ਬਾਅਦ ਪੂਰੀ ਜ਼ਿੰਦਗੀ ਉਹਨਾਂ ਦੇ ਕੰਮ ਆਉਂਦੀ ਹੈ। ਖੇਤਰ ਚਾਹੇ ਪੱਤਰਕਾਰੀ ਦਾ ਹੋਵੇ, ਚਾਹੇ ਆਰਟਸ ਦਾ ਤੇ ਚਾਹੇ ਕਿਸੇ ਹੋਰ ਵਿਸ਼ੇ ਦਾ ਪਰ ਇਹ ਕਾਲਜ ਆਪਣੀਆਂ ਵਿਦਿਆਰਥਣਾਂ ਨੂੰ ਪੂਰੀ ਤਰ੍ਹਾਂ ਨਿਪੁੰਨ ਬਣਾਉਂਦਾ ਹੈ। ਵੱਖ ਕੈਂਪਾਂ  ਵਿੱਚ ਭੇਜ ਕੇ ਜਿੱਥੇ ਇਹਨਾਂ ਵਿਦਿਆਰਥਣਾਂ ਨੂੰ ਦੁਨੀਆ ਦੇ ਵਿਸ਼ਾਲ ਗਿਆਨ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਉੱਥੇ ਵੱਖ ਸੱਭਿਆਚਾਰਾਂ ਵਾਲੇ ਲੋਕਾਂ ਨਾਲ ਵੀ ਮਿਲਾਇਆ ਜਾਂਦਾ ਹੈ। 
ਮਿਤੀ 28 ਸਤੰਬਰ 2017 ਤੋਂ 07 ਅਕਤੂਬਰ 2017 ਤੱਕ ਯੂਥ ਲੀਡਰਸ਼ਿਪ ਕੈਂਪ ਮਨਾਲੀ ਦੇ ਨਾਗਰ ਵਿਖੇ ਲਗਾਇਆ ਗਿਆ।ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੀਆਂ 7 ਵਿਦਿਆਰਥਣਾਂ ਨੇ ਇਸ ਕੈਂਪ ਵਿੱਚ ਹਿੱਸਾ ਲਿਆ। ਪੂਰੇ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ 200 ਵਿਦਿਆਰਥਣਾਂ ਇਸ ਵਿੱਚ ਸ਼ਾਮਲ ਹੋਈਆਂ ਸਨ। ਹਾਈਕਿੰਗ, ਟਰੈਕਿੰਗ ਦੇ ਨਾਲ-ਨਾਲ ਸਭਿਆਚਾਰਕ ਸਰਗਰਮੀਆਂ ਵੀ ਇਸ ਕੈਂਪ ਦਾ ਸ਼ਿੰਗਾਰ ਬਣੀਆਂ। ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵੱਲੋਂ ਜਿੱਤੇ ਇਨਾਮਾਂ ਦਾ ਵੇਰਵਾ ਇਸ ਪ੍ਰਕਾਰ ਹੈ:- 
ਗੀਤ ਗਾਇਨ ਮੁਕਾਬਲੇ : ਸੁਨੈਨਾ ਸ਼ਰਮਾ-ਪਹਿਲਾ ਇਨਾਮ
           ਸ਼ਰੂਤੀ ਗੌਤਮ -ਦੂਜਾ ਇਨਾਮ
          ਸ਼੍ਰਿਆ ਸ਼ਰਮਾ-ਤੀਜਾ ਇਨਾਮ
ਬੈਸਟ ਕਲਚਰਲ ਗਰੁੱਪ: ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ
ਨ੍ਰਿਤ ਮੁਕਾਬਲੇ:            ਗਰੁੱਪ ਦੂਜਾ ਇਨਾਮ
ਬੈਸਟ ਕੈਂਪਰ ਅਵਾਰਡ:   ਚਾਹਤ ਸ਼ਰਮਾ   
ਹੁਣ ਦੇਖਣਾ ਹੈ ਕਿ ਇਹਨਾਂ ਇਨਾਮਾਂ ਨਾਲ ਕਾਲਜ ਅਤੇ ਸ਼ਹਿਰ ਦੀਆਂ ਹੋਰ ਕਿੰਨੀਆਂ ਕੁ ਵਿਦਿਆਰਥਣਾਂ ਪ੍ਰੇਰਣਾ ਲੈ ਕੇ ਸਫਲਤਾ ਦੇ ਰਾਹਾਂ ਤੇ ਅੱਗੇ ਵਧਦੀਆਂ ਹਨ। 

Sunday, September 17, 2017

ਸ. ਗੁਰਦਿੱਤ ਸਿੰਘ ਕੰਗ ਦੀਆਂ ਪੁਸਤਕਾਂ ਉੱਪਰ ਲੇਖ ਲਿਖਣ ਮੁਕਾਬਲਾ

Sun, Sep 17, 2017 at 4:26 PM
ਜੇਤੂ ਵਿਦਿਆਰਥਣਾਂ ਨੂੰ ਦਿੱਤੇ ਗਏ ਨਗਦ ਇਨਾਮ 
ਲੁਧਿਆਣਾ: 17 ਸਤੰਬਰ 2017: (ਪੰਜਾਬ ਸਕਰੀਨ ਬਿਊਰੋ)::
ਲੁਧਿਆਣਾ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਵਿਖੇ ਪੰਜਾਬੀ ਸਭਿਆਚਾਰ ਅਕਾਦਮੀ, ਲੁਧਿਆਣਾ ਦੇ ਸਹਿਯੋਗ ਨਾਲ ਸਰਦਾਰ ਗੁਰਦਿੱਤ ਸਿੰਘ ਕੰਗ ਨੂੰ ਸਮਰਪਿਤ ਪੁਸਤਕ ਪੜ੍ਹਨ ਪ੍ਰਤੀਯੋਗਿਤਾ ਕਰਵਾਈ ਗਈ। ਇਸ ਮੁਕਾਬਲੇ ਵਿੱਚ  ਪੀ.ਏ.ਯੂ. ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ, ਡਾ. ਮਨਜੀਤ ਸਿੰਘ ਕੰਗ, ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਵਿੱਚ ਸ਼੍ਰੀਮਤੀ ਮਨਜੀਤ ਕੌਰ ਸੋਢੀਆ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਕਾਲਜ ਦੇ ਪ੍ਰਿੰਸੀਪਲ ਪ੍ਰੋ.[ਡਾ.] ਮੁਹਿੰਦਰ ਕੌਰ ਗਰੇਵਾਲ ਜੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਉਹਨਾਂ ਅਕਾਦਮੀ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਕਿਉਂਕਿ ਉਹ ਵਿਦਿਆਰਥੀਆਂ ਵਿੱਚ ਸਾਹਿਤ ਪੜ੍ਹਨ ਦੀ ਰੁਚੀ ਨੂੰ ਉਤਸ਼ਾਹਿਤ ਕਰ ਰਹੇ ਹਨ।
ਸ. ਗੁਰਦਿੱਤ ਸਿੰਘ ਕੰਗ ਦੀਆਂ ਪੁਸਤਕਾਂ ਉੱਪਰ ਲੇਖ ਲਿਖਣ ਮੁਕਾਬਲਾ ਵੀ ਕਰਵਾਇਆ ਗਿਆ। ਜੇਤੂ ਵਿਦਿਆਰਥਣਾਂ ਸਿਮਰਜੀਤ ਕੌਰ [ਮਾਸਟਰ ਤਾਰਾ ਸਿੰਘ ਕਾਲਜ], ਮਨਪ੍ਰੀਤ ਕੌਰ [ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ], ਕਰਮਜੀਤ ਕੌਰ [ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ] ਅਤੇ ਅਮ੍ਰਿੰਤਪਾਲ ਕੌਰ [ਗੁੱਜਰਖਾਨ ਕੈਂਪਸ, ਲੁਧਿਆਣਾ] ਨੂੰ ਕ੍ਰਮਵਾਰ 2000\-, 1500\-, 1000\- ਅਤੇ 500\- ਰੁਪਏ ਦਾ ਨਗਦ ਇਨਾਮ ਦਿੱਤਾ ਗਿਆ। ਸੰਸਥਾ ਦੇ ਮੁਖੀ ਪ੍ਰੋ.[ਡਾ.] ਮੁਹਿੰਦਰ ਕੌਰ ਗਰੇਵਾਲ, ਡਾ. ਮਨਜੀਤ ਸਿੰਘ ਕੰਗ ਅਤੇ ਉਹਨਾਂ ਦੀ ਸੁਪਤਨੀ, ਸ਼੍ਰੀਮਤੀ ਮਨਜੀਤ ਕੌਰ ਸੋਢੀਆ, ਸ਼੍ਰੀ ਸ.ਨ. ਸੇਵਕ ਅਤੇ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਨੇ ਵਿਦਿਆਰਥਣਾਂ ਨੂੰ ਇਨਾਮ ਵੰਡੇ।
ਪੰਜਾਬੀ ਸਭਿਆਚਾਰ ਅਕਾਦਮੀ ਦੇ ਅਧਿਕਾਰੀ ਸ. ਗੁਲਜਾਰ ਸਿੰਘ ਪੰਧੇਰ ਨੇ ਬੋਲਦਿਆ ਆਖਿਆ ਕਿ ਸ. ਗੁਰਦਿੱਤ ਸਿੰਘ ਕੰਗ ਨੇ ਮੌਲਿਕ ਪੁਸਤਕਾਂ ਦੇ ਨਾਲ-ਨਾਲ ਵਿਗਿਆਨ ਵਿਸ਼ੇ ਨਾਲ ਸਬੰਧਿਤ ਪੁਸਤਕਾਂ ਦਾ ਅਨੁਵਾਦ ਕਰਕੇ ਬਹੁਤ ਵੱਡਾ ਕੰਮ ਕੀਤਾ ਹੈ। ਇਸ ਮੌਕੇ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ, ਸ਼੍ਰੀਮਤੀ ਮਨਜੀਤ ਕੌਰ ਸੋਢੀਆ ਅਤੇ ਡਾ. ਅਨੀਤਾ ਕੰਗ ਨੇ ਵੀ ਆਪਣੇ ਵਿਚਾਰ ਪ੍ਰਸਤੁਤ ਕੀਤੇ।
ਪੀ.ਏ.ਯੂ, ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਡਾ. ਮਨਜੀਤ ਕੰਗ ਨੇ ਬੋਲਦਿਆਂ ਆਖਿਆ ਕਿ ਸਰਦਾਰ ਗੁਰਦਿੱਤ ਸਿੰਘ ਨੇ ਆਪਣੀ ਜਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦੇ ਬਾਵਜੂਦ ਸਾਹਿਤ ਦਾ ਪੱਲਾ ਨਹੀਂ ਛੱਡਿਆ। ਉੱਘੇ ਗਾਇਕ ਕੇ.ਦੀਪ. ਸਿੰਘ ਨੇ ਗੀਤ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਪ੍ਰਸਤੁਤ ਕੀਤਾ। ਪੰਜਾਬੀ ਵਿਭਾਗ ਦੇ ਮੁਖੀ ਸ਼੍ਰੀਮਤੀ ਪਰਮਜੀਤ ਕੌਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਅਕਾਦਮੀ ਦੀ ਜਨਰਲ ਸਕੱਤਰ, ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਕੀਤਾ।  
  

Saturday, September 16, 2017

GCG: "ਅੰਤਰ ਰਾਸ਼ਟਰੀ ਓਜ਼ੋਨ ਦਿਵਸ" ਮਨਾਇਆ

Sat, Sep 16, 2017 at 5:02 PM
ਪੋਸਟਰ ਮੇਕਿੰਗ ਪ੍ਰਤੀਯੋਗਿਤਾ ਵੀ ਕਰਵਾਈ ਗਈ
ਲੁਧਿਆਣਾ: 16 ਸਤੰਬਰ 2017: (ਪੰਜਾਬ ਸਕਰੀਨ ਬਿਊਰੋ):: 
ਜ਼ਿੰਦਗੀ ਸਿਰਫ ਸਾਡੇ ਜਾਂ ਸਾਡੇ ਆਲੇ ਦੁਆਲੇ ਦਾ ਨਾਮ ਨਹੀਂ ਹੁੰਦਾ। ਜਦੋਂ ਸੰਵੇਦਨਾ ਜਾਗਦੀ ਹੈ ਤਾਂ ਅਹਿਸਾਸ ਹੁੰਦਾ ਹੈ ਕਿ ਇੱਕ ਬਿੰਦੂ ਫੈਲ ਕੇ ਦਾਇਰੇ ਬਰਾਬਰ ਹੋ ਗਿਆ। ਜ਼ਿੰਦਗੀ ਦਾ ਘੇਰਾ ਬਹੁਤ ਵੱਡਾ ਹੈ। ਇਸਦੀਆਂ ਰਮਜ਼ਾਂ ਦੂਰ ਬਹੁਤ ਦੂਰ ਅਣਦਿੱਸਦੇ ਬ੍ਰਹਿਮੰਡਾਂ ਤੱਕ ਮੌਜੂਦ ਹਨ। ਫਖਰ ਦੀ ਗੱਲ ਹੈ ਕਿ ਲੁਧਿਆਣਾ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਵੱਲੋਂ ਇਸ ਪੂਰੇ ਦਾਇਰੇ ਦੀ ਚਿੰਤਾ ਕੀਤੀ ਜਾਂਦੀ ਹੈ। ਇਸ ਸੰਦਰਭ ਵਿੱਚ ਹੀ ਕਾਲਜ ਵੱਲੋਂ ਇੱਕ ਵਿਸ਼ੇਸ਼ ਆਯੋਜਨ ਕਰਾਇਆ ਗਿਆ। 
ਲੁਧਿਆਣਾ ਦੇ ਸਰਕਾਰੀ ਕਾਲਜ ਲੜਕੀਆਂ ਵਿੱਚ "ਅੰਤਰ ਰਾਸ਼ਟਰੀ ਓਜ਼ੋਨ ਦਿਵਸ" ਵਾਤਾਵਰਨ ਸੋਸਾਇਟੀ ਵੱਲੋਂ ਮਨਾਇਆ ਗਿਆ। ਕਾਲਜ ਦੀ ਪ੍ਰਿੰਸੀਪਲ ਪ੍ਰੋ. [ਡਾ.] ਮੁਹਿੰਦਰ ਕੌਰ ਇਸ ਮੌਕੇ ਮੁੱਖ ਮਹਿਮਾਨ ਸਨ। ਕਾਲਜ ਦੇ ਬਾਟਨੀ ਵਿਭਾਗ ਦੇ ਮੁਖੀ ਡਾ. ਮੰਜੂ ਸਾਹਨੀ ਨੇ ਪ੍ਰਿੰਸੀਪਲ ਸਾਹਿਬਾ ਨੂੰ ਨਿੱਘੀ ਜੀ ਆਇਆਂ ਆਖੀ। ਪ੍ਰਤੀਕਸ਼ਾ ਅਤੇ ਆਂਚਲ ਨੇ ਬੈਠੇ ਹੋਏ ਸਰੋਤਿਆ ਦਾ ਸਵਾਗਤ ਕੀਤਾ। ਪਾਵਰ ਪੁਆਇੰਟ ਪੇਸ਼ਕਾਰੀ ਦੇ ਨਾਲ ਉਹਨਾਂ ਨੇ ਵਿਦਿਆਰਥਣਾਂ ਨੂੰ ਓਜ਼ੋਨ ਪਰਤ ਦੀ ਬਣਤਰ ਬਾਰੇ ਜਾਣਕਾਰੀ ਦਿੱਤੀ।ਇੱਕ ਛੋਟਾ ਪ੍ਰਸ਼ਨੋਤਰੀ ਮੁਕਾਬਲਾ ਵੀ ਆਯੋਜਿਤ ਕੀਤਾ ਗਿਆ ਤਾਂ ਜੋ ਵਿਦਿਆਰਥਣਾਂ ਵਿੱਚ ਓਜ਼ੋਨ ਪਰਤ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਇਸ ਮੌਕੇ ਤੇ ਇੱਕ ਪੋਸਟਰ ਮੇਕਿੰਗ ਪ੍ਰਤੀਯੋਗਿਤਾ ਵੀ ਕਰਵਾਈ ਗਈ ਜਿਸ ਦੀਆਂ ਜੇਤੂ ਵਿਦਿਆਰਥਣਾਂ ਦੇ ਨਾਮ ਇਸ ਪ੍ਰਕਾਰ ਹਨ।
ਪਹਿਲਾ ਸਥਾਨ ਜਸਮੀਤ ਕੌਰ, ਐਮ.ਐਸ.ਸੀ ਭਾਗ ਪਹਿਲਾ
ਦੂਜਾ ਸਥਾਨ   ਸੰਧਿਆ ਚੌਧਰੀ ਅਤੇ ਅਮਨਦੀਪ ਕੌਰ, ਐਮ.ਐਸ.ਸੀ ਭਾਗ ਪਹਿਲਾ
ਤੀਜਾ ਸਥਾਨ  ਤਨਵੀਨ ਕੌਰ ਅਤੇ ਜ਼ਾਕੀਆ, ਐਮ.ਐਸ.ਸੀ ਭਾਗ ਪਹਿਲਾ
ਹੌਸਲਾ ਵਧਾਉੂ ਪੁਰਸਕਾਰ: ਤਰਨਜੀਤ ਕੌਰ, ਐਮ.ਐਸ.ਸੀ ਭਾਗ ਪਹਿਲਾ
ਸਮਾਗਮ ਦਾ ਯਾਦਗਾਰੀ ਸਮਾਪਨ ਸੰਸਥਾ ਦੀ ਮੁਖੀ ਪ੍ਰੋ.[ਡਾ.] ਮੁਹਿੰਦਰ ਕੌਰ ਗਰੇਵਾਲ ਦੇ ਸ਼ਬਦਾਂ ਨਾਲ ਹੋਇਆ।

Tuesday, September 05, 2017

ਸਮੈਸਟਰ ਨਤੀਜਿਆਂ ਵਿੱਚ ਵੀ ਲੜਕੀਆਂ ਦੇ ਸਰਕਾਰੀ ਕਾਲਜ ਦੀ ਬੱਲੇ ਬੱਲੇ

Tue, Sep 5, 2017 at 5:22 PM
ਪ੍ਰਿੰਸੀਪਲ ਡਾ. ਮਹਿੰਦਰ ਕੌਰ ਗਰੇਵਾਲ ਨੇ ਵੀ ਦਿੱਤੀ ਵਧਾਈ 
ਲੁਧਿਆਣਾ: 5 ਸਤੰਬਰ 2017: (ਪੰਜਾਬ ਸਕਰੀਨ ਬਿਊਰੋ)::  
ਲੜਕੀਆਂ ਦਾ ਸਰਕਾਰੀ ਕਾਲਜ ਲੁਧਿਆਣਾ ਦਾ ਮਾਣ ਹੈ ਜਿਸ ਦੀਆਂ ਧੁੰਮਾਂ ਦੂਰ ਦੂਰ ਤੱਕ ਪਈਆਂ ਹੋਲੀਆਂ ਹਨ। ਇਸ ਕਾਲਜ ਦੀਆਂ ਵਿਦਿਆਰਥਣਾਂ ਸ਼ਾਇਦ ਅੱਜ ਦੁਨੀਆ ਦੇ ਹਰ ਕੋਨੇ ਵਿੱਚ ਮੌਜੂਦ ਹਨ ਅਤੇ ਇਸ ਕਾਲਜ ਨਾਲ ਜੁੜੀਆਂ ਯਾਦਾਂ ਆਪਣੇ ਦਿਲ ਅਤੇ ਦਿਮਾਗ ਵਿੱਚ ਸਮੋਈ ਬੈਠੀਆਂ ਹਨ। ਨਵੀਂ ਜਾਣਕਾਰੀ ਮੁਤਾਬਿਕ ਕਾਲਜ ਨੇ ਇੱਕ ਵਾਰ ਫੇਰ ਪੜ੍ਹਾਈ ਦੇ ਖੇਤਰ ਵਿੱਚ ਮੱਲਾਂ ਮਾਰੀਆਂ ਹਨ। 
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਐਮ.ਏ [ਪੰਜਾਬੀ] ਸਮੈਸਟਰ ਚੌਥਾ ਦੇ ਨਤੀਜੇ ਘੋਸ਼ਿਤ ਕੀਤੇ ਗਏ ਹਨ। ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੀ ਵਿਦਿਆਰਥਣ ਰਮਨਜੋਤ ਕੌਰ ਨੇ 73.06% ਅੰਕਾਂ ਨਾਲ ਯੂਨੀਵਰਸਿਟੀ ਵਿੱਚ ਚੌਥਾ ਅਤੇ ਕਾਲਜ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਬਲਜੀਤ ਕੌਰ ਨੇ 68.81% ਅੰਕਾਂ ਨਾਲ ਕਾਲਜ ਵਿੱਚ ਦੂਜਾ ਸਥਾਨ ਹਾਸਲ ਕੀਤਾ।ਕੁਲਜਿੰਦਰ ਕੌਰ ਨੇ 68.43% ਅੰਕਾਂ ਨਾਲ ਕਾਲਜ ਵਿੱਚ ਤੀਜਾ ਸਥਾਨ ਹਾਸਲ ਕੀਤਾ।ਕਾਲਜ ਦੇ ਪ੍ਰਿੰਸੀਪਲ ਪ੍ਰੋ.[ਡਾ.] ਮੁਹਿੰਦਰ ਕੌਰ ਗਰੇਵਾਲ ਨੇ ਵਿਦਿਆਰਥਣਾਂ ਅਤੇ ਉਹਨਾਂ ਦੇ ਪਰਿਵਾਰ ਨੂੰ ਵਧਾਈ ਦਿੰਦਿਆ ਕਿਹਾ ਕਿ ਇਹ ਵਿਦਿਆਰਥਣਾਂ ਅਤੇ ਅਧਿਆਪਕਾਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ। ਪੰਜਾਬੀ ਵਿਭਾਗ ਦੇ ਮੁਖੀ ਸ਼੍ਰੀਮਤੀ ਪਰਮਜੀਤ ਕੌਰ ਨੇ ਵਿਦਿਆਰਥਣਾਂ ਦੀ ਹੌਸਲਾ ਅਫਜਾਈ ਕੀਤੀ। 
   
  

GCG: ਸਾਇੰਸ ਸੁਸਾਇਟੀ ਵਲੋਂਂ ਇੰਸਟਾਲੇਸ਼ਨ ਸਮਾਗਮ

Tue, Sep 5, 2017 at 3:41 PM
ਡਾ. ਫਕੀਰ ਚੰਦ ਸ਼ੁਕਲਾ ਸਨ ਮੁੱਖ ਮਹਿਮਾਨ 
ਲੁਧਿਆਣਾ: 5 ਸਤੰਬਰ 2017: (ਪੰਜਾਬ ਸਕਰੀਨ ਬਿਊਰੋ)::  
ਵਿਗਿਆਨ ਦੇ ਬਿਨਾ ਜੀਵਨ ਹਨੇਰਾ ਹੋ ਜਾਂਦਾ ਹੈ। ਵਿਗਿਆਨ ਦੀ ਰੌਸ਼ਨੀ ਬਿਨਾਂ ਅੰਧਵਿਸ਼ਵਾਸ ਉਮਰ ਭਰ ਪਿੱਛਾ ਨਹੀਂ ਛੱਡਦੇ। ਕਦਮ ਕਦਮ ਤੇ ਕੋਈ ਨ ਕੋਈ ਭਰਮ ਭੁਲੇਖਾ ਜ਼ਿੰਦਗੀ ਨੂੰ ਖੋਖਲਾ ਕਰਨ ਲਈ ਤਿਆਰ ਬੈਠਾ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਵਿਗਿਆਨ ਦੀ ਜੋਤ ਨੂੰ ਹਰ ਜਾਗਰੂਕ ਵਿਅਕਤੀ ਹਰ ਵੇਲੇ ਆਪਣੇ ਦਿਲ ਅਤੇ ਦਿਮਾਗ ਵਿੱਚ ਜਗਦਿਆਂ ਰੱਖੇ। ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ ਕਿ ਇਥੇ ਆਉਣ ਵਾਲਿਆਂ ਵਿਦਿਆਰਥਣਾਂ ਸਿਰਫ ਕਿਤਾਬੀ ਪੜ੍ਹਾਈ ਨ ਪੜ੍ਹਨ ਬਲਕਿ ਹਰ ਤਰ੍ਹਾਂ ਦੇ ਗਿਆਨ ਵਿਗਿਆਨ ਤੋਂ ਪੂਰੀ ਤਰ੍ਹਾਂ ਜਾਣੂੰ ਹੋਣ। ਇਸ ਮਕਸਦ ਨੂੰ ਲੈ ਕੇ ਹੀ ਕਾਲਜ ਵੱਲੋਂ ਅਕਸਰ ਕਈ  ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ। ਅਜਿਹੀ ਹੀ ਇੱਕ ਕੋਸ਼ਿਸ਼ ਸੀ ਸਾਇੰਸ ਸੋਸਾਇਟੀ ਦਾ ਇੰਸਟਾਲੇਸ਼ਨ ਪ੍ਰੋਗਰਾਮ।  
ਸਰਕਾਰੀ ਕਾਲਜ, ਲੜਕੀਆ ਲੁਧਿਆਣਾ ਦੀ ਸਾਇੰਸ ਸੁਸਾਇਟੀ ਵਲੋਂਂ ਇੰਸਟਾਲੇਸ਼ਨ ਸਮਾਗਮ ਵੀ ਬੜੇ ਜੋਸ਼ੋ ਖਰੋਸ਼ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਫਕੀਰ ਚੰਦ ਸ਼ੁਕਲਾ ਅਤੇ ਕਾਲਜ ਦੇ ਪ੍ਰਿੰਸੀਪਲ ਪ੍ਰੋ.[ਡਾ.] ਮੁਹਿੰਦਰ ਕੌਰ ਗਰੇਵਾਲ ਸਨ। ਸੰਸਥਾ ਦੇ ਮੁਖੀ ਡਾ. ਮੁਹਿੰਦਰ ਕੌਰ ਗਰੇਵਾਲ ਨੇ ਵਿਦਿਆਰਥਣਾਂ ਨੂੰ ਬੈਚ ਪ੍ਰਦਾਨ ਕੀਤੇ। ਸਮਾਗਮ ਦਾ ਵਿਸ਼ਾ ਚੰਗਾ ਖਾਣਾ ਅਤੇ ਚੰਗੀ ਸਿਹਤ ਸੀ। ਡਾ. ਸ਼ੁਕਲਾ ਨੇ ਕਾਲਜ ਦੀਆਂ ਲੜਕੀਆਂ ਦੀ ਡਾਇਟ ਵਿਸ਼ੇ ਤੇ ਆਪਣੇ ਵਿਚਾਰ ਪ੍ਰਸਤੁਤ ਕੀਤੇ ਅਤੇ ਵਿਦਿਆਰਥਣਾਂ ਨੂੰ ਸਿਹਤਮੰਦ ਅਤੇ ਸਕਾਰਾਤਮਕ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ। ਕਾਲਜ ਦੀ ਪ੍ਰਿੰਸੀਪਲ ਨੇ ਸਮਾਗਮ ਦੇ ਅੰਤ ਵਿੱਚ ਡਾ. ਸ਼ੁਕਲਾ ਨੂੰ ਮੋਮੈਂਟੋ ਪ੍ਰਦਾਨ ਕੀਤਾ। ਇਸ ਮੌਕੇ ਤੇ ਵਿਦਿਆਰਥਣਾਂ ਵੱਲੋਂ ਇੱਕ ਸਭਿਆਚਾਰਕ ਪ੍ਰੋਗਰਾਮ ਜਿਸ ਵਿੱਚ ਗੀਤ, ਸਕਿਟ ਅਤੇ ਭੰਗੜਾ ਸਨ, ਪ੍ਰਸਤੁਤ ਕੀਤਾ ਗਿਆ। 
   
  

Friday, April 07, 2017

ਕੁੜੀਆਂ ਦੇ ਸਿਰ ਉੱਤੇ ਪ੍ਰੋਫੈਸਰ ਮੋਹਨ ਸਿੰਘ ਵਰਗਾ ਹੱਥ ਹੋਣਾ ਬਹੁਤ ਜ਼ਰੂਰੀ

ਰੂਬਰੂ ਦੌਰਾਨ ਪ੍ਰਸਿੱਧ ਸ਼ਾਇਰਾ ਮਨਜੀਤ ਇੰਦਰਾ ਨੇ ਸਾਂਝੀਆਂ ਕੀਤੀਆਂ ਯਾਦਾਂ  
ਲੁਧਿਆਣਾ: 7 ਅਪ੍ਰੈਲ 2017: (ਰੈਕਟਰ ਕਥੂਰੀਆ//ਪ੍ਰਦੀਪ ਸ਼ਰਮਾ// ਪੰਜਾਬ ਸਕਰੀਨ)::
"ਮੇਰਾ ਪਿਤਾ ਮੇਰਾ ਸਭ ਤੋਂ ਚੰਗਾ ਦੋਸਤ ਹੁੰਦਾ ਸੀ ਜਿਸ ਨਾਲ ਮੈਂ ਹਰ ਗੱਲ ਕਰ ਸਕਦੀ ਸਾਂ--ਇਸ਼ਕ ਬਾਰੇ ਵੀ, ਕੈਰੀਅਰ ਬਾਰੇ ਵੀ ਅਤੇ ਆਪਣੇ ਹਰ ਦੁੱਖ ਸੁੱਖ ਬਾਰੇ ਵੀ ਜਦਕਿ ਮਾਂ ਨਾਲ ਗੱਲ ਕਰਦਿਆਂ ਮੈਨੂੰ ਝਿਜਕ ਦਾ ਅਹਿਸਾਸ ਜਿਹਾ ਆ ਜਾਂਦਾ ਸੀ।" ਸੱਚ ਬੋਲਣ ਕਰਕੇ ਕਈ ਵਾਰ ਵਿਵਾਦਾਂ ਵਿੱਚ ਘਿਰ ਜਾਣ ਵਾਲੀ ਪ੍ਰਸਿੱਧ ਸ਼ਾਇਰਾ ਡਾਕਟਰ ਮਨਜੀਤ ਇੰਦਰਾ ਨੇ ਇਹ ਭੇਦ ਅੱਜ ਲੁਧਿਆਣਾ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਹੋਏ ਇੱਕ ਰੂਬਰੂ ਸਮਾਗਮ ਵਿੱਚ ਖੋਹਲਿਆ।  ਇਹ ਸਮਾਗਮ ਉਚੇਚੇ ਤੌਰ ਤੇ ਲੇਖਿਕਾ ਮਨਜੀਤ ਇੰਦਰਾ ਨੂੰ ਕਾਲਜ ਦੀਆਂ ਵਿਦਿਆਰਥਣਾਂ ਨਾਲ ਮਿਲਾਉਣ ਦੇ ਮਕਸਦ ਨਾਲ ਆਯੋਜਿਤ ਕੀਤਾ ਗਿਆ ਸੀ। ਇਸ ਵਿੱਚ ਉੱਘੇ ਲੇਖਕ ਡਾਕਟਰ ਗੁਰਭਜਨ ਸਿੰਘ ਗਿੱਲ, ਸੁਰੀਲੇ ਗਾਇਨ ਨਾਲ ਆਪਣੀ ਰਚਨਾ ਸੁਣਾਉਣ ਲਈ  ਪ੍ਰਸਿੱਧ ਸ਼ਾਇਰ ਤ੍ਰੈਲੋਚਨ ਲੋਚੀ, ਪੁਲਿਸ ਵਿਭਾਗ ਦੇ ਉੱਚੇ ਅਹੁਦਿਆਂ 'ਤੇ ਰਹਿ ਕੇ ਵੀ ਕਲਮਕਾਰ ਦੀ ਸੰਵੇਦਨਾ ਨੂੰ ਹਰ ਪਲ ਮਹਿਸੂਸ ਕਰਨ ਵਾਲੇ ਗੁਰਪ੍ਰੀਤ ਸਿੰਘ ਤੂਰ ਅਤੇ ਕਈ ਹੋਰ ਅਹਿਮ ਸ਼ਖਸੀਅਤਾਂ ਵੀ ਮੌਜੂਦ ਸਨ।  ਕਾਲਜ ਦੀ ਪ੍ਰਿੰਸੀਪਲ ਡਾਕਟਰ ਮਹਿੰਦਰ ਕੌਰ ਗਰੇਵਾਲ ਨੇ ਇਹਨਾਂ ਸਭਨਾਂ ਮਹਿਮਾਨਾਂ ਨੂੰ ਜੀਅ ਆਇਆਂ ਆਖਿਆ। 
ਡਾਕਟਰ ਮਨਜੀਤ ਇੰਦਰਾ ਨੇ ਆਪਣੇ ਜਨਮ ਅਸਥਾਨ ਦੇ ਨਾਲ ਨਾਲ ਲੁਧਿਆਣਾ ਨਾਲ ਜੁੜੀਆਂ ਯਾਦਾਂ ਬਾਰੇ ਵੀ ਦੱਸਿਆ। ਪ੍ਰੋਫੈਸਰ ਮੋਹਨ ਸਿੰਘ ਹੁਰਾਂ ਨਾਲ ਬਿਤਾਏ ਲੰਮੇ ਸਮੇਂ ਦੀਆਂ ਗੱਲਾਂ ਸੁਣਾਈਆਂ। ਡਾਕਟਰ ਮਹਿੰਦਰ ਸਿੰਘ ਰੰਧਾਵਾ ਅਤੇ ਉਹਨਾਂ ਦੇ ਵਡੱਪਣ ਦੀਆਂ ਕਈ  ਗੱਲਾਂ ਸੁਣਾਈਆਂ। ਪੰਜਾਬੀ ਸਾਹਿਤ ਦੀ ਅਹਿਮ ਸ਼ਖ਼ਸੀਅਤ ਅੰਮ੍ਰਿਤਾ ਪ੍ਰੀਤਮ ਅਤੇ ਆਪਣੀ ਪੁਸਤਕ ਤਾਰਿਆਂ ਦੇ ਛੱਜ ਬਾਰੇ ਵੀ ਦੱਸਿਆ। ਆਪਣੇ ਕਲਪਿਤ ਮਹਿਬੂਬ ਦੇ ਨਾਮ ਲਿਖੀਆਂ ਰਚਨਾਵਾਂ ਦਾ ਜ਼ਿਕਰ ਵੀ ਕੀਤਾ। ਉਹਨਾਂ ਰੋਜ਼ ਗਾਰਡਨ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਸਬੰਧਤ ਆਪਣੀਆਂ ਯਾਦਾਂ ਬਾਰੇ ਵੀ ਦੱਸਿਆ। ਸਰਕਾਰੀ ਨੌਕਰੀ ਅਤੇ ਇਸ ਨੌਕਰੀ ਦੌਰਾਨ ਦੇਖੇ ਅਲੱਗ ਅਲੱਗ ਰੰਗਾਂ ਦਾ ਜ਼ਿਕਰ ਵੀ ਉਹਨਾਂ ਬੜੀ ਖੂਬਸੂਰਤੀ ਨਾਲ ਕੀਤਾ।
ਪੰਜਾਬ ਦੇ ਸੰਤਾਪ ਦੌਰਾਨ ਸਾਡੇ ਕੋਲੋਂ ਹਮੇਸ਼ਾਂ ਲਈ ਖੋਹ ਲਏ ਗਏ ਡਾਕਟਰ ਵਿਸ਼ਵਨਾਥ ਤਿਵਾੜੀ ਹੁਰਾਂ ਬਾਰੇ ਗੱਲ ਕਰਦਿਆਂ
ਇਸ ਪ੍ਰਸਿੱਧ ਸ਼ਾਇਰਾ ਨੇ ਕਿਹਾ ਕਿ ਅੱਧੀ ਰਾਤ ਦੇ ਘੁੱਪ ਹਨੇਰੇ ਵਿੱਚ ਵੀ ਡਾਕਟਰ ਵਿਸ਼ਵਾਨਾਥ ਤਿਵਾੜੀ ਹੁਰਾਂ ਨਾਲ ਕਿਸੇ ਅਣਜਾਣ ਸੜਕ 'ਤੇ ਤੁਰੀ ਜਾ ਰਹੀ ਕੋਈ ਵੀ ਕੁੜੀ ਏਨਾ ਸੁਰੱਖਿਅਤ ਹੁੰਦੀ ਸੀ ਕਿ ਇਹ ਸੁਰੱਖਿਆ ਉਹ ਆਪਣੇ ਪਿਤਾ ਜਾਂ ਭਰਾ ਨਾਲ ਵੀ ਮਹਿਸੂਸ ਨਹੀਂ ਸੀ ਕਰ ਸਕਦੀ। ਰੇ ਹਾਲ ਨੇ ਇਸ ਗੱਲ 'ਤੇ ਬੜੇ ਅਦਬ ਨਾਲ ਤਾੜੀਆਂ ਮਾਰੀਆਂ। ਕਈਆਂ ਦੀਆਂ ਅੱਖਾਂ ਵੀ ਭਿੱਜ ਗਈਆਂ। ਇਸ ਯਾਦ ਬਾਰੇ ਟਿੱਪਣੀ ਕਰਦਿਆਂ ਡਾਕਟਰ ਗੁਰਭਜਨ ਸਿੰਘ ਗਿੱਲ ਹੁਰਾਂ ਨੇ ਵੀ ਕਿਹਾ ਕਿ ਇਸ ਤੋਂ ਵੱਡੀ ਸ਼ਰਧਾਂਜਲੀ ਕੀ ਹੋ ਸਕਦੀ ਹੈ।
ਮੈਡਮ ਮਨਜੀਤ ਇੰਦਰਾ ਨੇ ਆਪਣੀਆਂ ਨਜ਼ਮਾਂ ਅਤੇ ਗੀਤ ਵੀ ਸੁਣਾਏ। ਆਪਣੀ ਜ਼ਿੰਦਗੀ ਦੇ ਰੰਗਾਂ ਬਾਰੇ ਵੀ ਦੱਸਿਆ ਅਤੇ ਕਿਹਾ ਕਿ ਮੈਂ ਅੱਜ ਜੋ ਵੀ ਹਾਂ ਉਹ ਆਪਣੇ ਮਾਤਾ ਪਿਤਾ ਕਾਰਨ ਹੀ ਹਾਂ।  ਉਹ ਅੱਜ ਵੀ ਮੇਰੇ ਨਾਲ ਮੇਰੇ ਕੋਲ ਮਹਿਸੂਸ ਹੁੰਦੇ ਹਨ। ਉਹਨਾਂ ਹਰ ਕਦਮ 'ਤੇ ਮੈਨੂੰ ਮਾਰਗ ਦਰਸ਼ਨ ਦਿੱਤਾ। ਉਹਨਾਂ ਦੱਸਿਆ ਕਿ ਸੰਨ 1962, ਫਿਰ ਸੰਨ 1965 ਅਤੇ ਫਿਰ ਸੰਨ 1971ਦੀਆਂ ਜੰਗਾਂ ਸਮੇਂ ਇਸ਼ਕ ਦੀ ਗੱਲ ਨਹੀਂ ਸੀ ਫੁਰਦੀ। ਸਿਰਫ ਦੇਸ਼ ਭਗਤੀ ਦਾ ਜਜ਼ਬਾ ਹੀ ਜਾਗਦਾ ਸੀ। ਇਸ ਜਜ਼ਬੇ ਅਧੀਨ ਹੀ ਮੈਂ ਆਪਣੇ ਸਕੂਲ ਵਾਲੇ ਜੀਵਨ ਦੌਰਾਨ ਹਰ ਰੋਜ਼ ਦੇਸ਼ ਭਗਤੀ ਦਾ ਇੱਕ ਗੇਟ ਸੁਣਾਇਆ ਕਰਦੀ ਸਾਂ।  ਹਰ ਰੋਜ਼ ਇਹ ਨਵਾਂ ਗੀਤ ਆਕਾਸ਼ਵਾਣੀ ਜਲੰਧਰ ਤੋਂ ਸਿਖਾਇਆ ਜਾਂਦਾ ਸੀ।  ਇਸ ਨੂੰ ਲਿਖਣ ਅਤੇ ਯਾਦ ਕਰਨ ਵਿੱਚ ਮੇਰੇ ਮਾਤਾ ਪਿਤਾ ਮੇਰੀ ਪੂਰੀ ਸਹਾਇਤਾ ਵੀ ਕਰਦੇ ਸਨ ਅਤੇ ਉਤਸ਼ਾਹ ਵੀ ਵਧਾਉਂਦੇ ਸਨ। ਇਸੇ ਤਰਾਂ ਪੰਜਾਬ ਦੇ ਸੰਤਾਪ ਦੀ ਗੱਲ ਕਰਦਿਆਂ ਉਹਨਾਂ ਆਪ੍ਰੇਸ਼ਨ ਬਲਿਊ ਸਟਾਰ ਵਾਲੇ ਦਿਨਾਂ ਦੀ ਵੀ ਚਰਚਾ ਕੀਤੀ ਅਤੇ ਦੱਸਿਆ ਕਿ ਇਹੀ ਉਹ ਸਮਾਂ ਸੀ ਜਦੋਂ ਉਹਨਾਂ ਚੰਦਰੇ ਦਿਨ ਨਾਮ ਦੀ ਰਚਨਾ ਲਿਖੀ। For more Pics please click Here
ਇਸ ਯਾਦਗਾਰੀ ਰੂਬਰੂ ਪ੍ਰੋਗਰਾਮ ਦੌਰਾਨ ਆਪਣੇ ਅਤੀਤ, ਵਰਤਮਾਨ ਅਤੇ ਭਵਿੱਖ ਬਾਰੇ ਗੱਲਾਂ ਕਰਦਿਆਂ ਮੈਡਮ ਮਨਜੀਤ ਇੰਦਰਾ ਨੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਵੀ ਆਖਿਆ ਕਿ ਉਹ ਜ਼ਿੰਦਗੀ ਦੌਰਾਨ ਹਰ ਪਲ ਸਾਵਧਾਨ ਵੀ ਰਹਿਣ ਅਤੇ ਆਤਮ ਵਿਸ਼ਵਾਸ ਨੂੰ ਵੀ ਕਾਇਮ ਰੱਖਣ।  ਉਹਨਾਂ ਇਹ ਸੁਨੇਹਾ ਆਪਣੀਆਂ ਕਾਵਿ ਸਤਰਾਂ ਰਾਹੀਂ ਦਿੱਤਾ--
ਇਸ ਪ੍ਰੋਗਰਾਮ ਦੌਰਾਨ ਉਹਨਾਂ ਸਪਸ਼ਟ ਆਖਿਆ ਕਿ ਅੱਜ ਕੱਲ੍ਹ ਦੇ ਸਮੇਂ ਦੌਰਾਨ ਕੁੜੀਆਂ-ਖਾਸ ਕਰਕੇ ਲਿਖਣ ਵਾਲੀਆਂ ਲੇਖਕ ਕੁੜੀਆਂ ਦੇ ਸਿਰ ਉੱਤੇ ਪ੍ਰੋਫੈਸਰ ਮੋਹਨ ਸਿੰਘ ਵਰਗਾ ਹੱਥ ਹੋਣਾ ਬਹੁਤ ਜ਼ਰੂਰੀ ਹੈ ਜਿਹੜਾ ਉਹਨਾਂ ਨੂੰ ਬਚਾ ਸਕੇ। ਗੱਲਾਂ ਦਾ ਸਮਾਂ ਜ਼ਿਆਦਾ ਲੰਮਾ ਨਹੀਂ ਸੀ ਅਤੇ ਹਾਲ ਵੀ ਪੂਰਾ ਨਹੀਂ ਸੀ ਭਰਿਆ ਪਰ ਜਿਨ੍ਹੇ ਕੁ ਸਰੋਤੇ ਮੌਜੂਦ ਸਨਉਹਨਾਂ ਸਾਰਿਆਂ ਸਰੋਤਿਆਂ ਖਾਸ ਕਰਕੇ ਕਾਲਜ ਦੀਆਂ ਵਿਦਿਆਰਥਣਾਂ ਨੇ ਸਾਰੇ ਪ੍ਰੋਗਰਾਮ ਨੂੰ ਪੂਰੇ ਧਿਆਨ ਨਾਲ ਸੁਣਿਆ। ਪ੍ਰੋਗਰਾਮ ਦਾ ਸੰਚਾਲਨ ਵੀ ਬਹੁਤ ਕਲਾ ਮਈ ਸੀ। ਇੰਝ ਲੱਗਦਾ ਸੀ ਜਿਵੇਂ ਕੋਈ ਵੱਡਾ ਪਰਿਵਾਰ ਕਿਸੇ ਵੱਡੇ ਕਮਰੇ ਵਿੱਚ ਚਿਰਾਂ ਮਗਰੋਂ ਮਿਲਿਆ ਹੋਵੇ ਅਤੇ ਬੈਠ ਕੇ ਆਪਸ ਵਿੱਚ ਗੱਲਾਂ ਕਰ ਰਿਹਾ ਹੋਵੇ। ਇਹਨਾਂ ਗੱਲਾਂ ਵਿੱਚ ਕੋਈ ਵਾਧੂ ਵਿਸਤਾਰ ਨਹੀਂ ਸੀ ਪਰ ਜ਼ਿੰਦਗੀ ਦੇ ਸਾਰੇ ਰੰਗਾਂ ਦਾ ਜ਼ਿਕਰ ਸੀ।  ਇਸ ਆਯੋਜਨ ਦੌਰਾਨ ਮੰਚ ਸੰਚਾਲਨ ਨੂੰ ਪੰਜਾਬੀ ਵਿਭਾਗ ਦੀ ਪ੍ਰੋ: ਜਸਲੀਨ ਕੌਰ ਨੇ ਆਪਣੇ ਜਾਦੂਈ ਅੰਦਾਜ਼ ਨਾਲ ਚਲਾਇਆ। ਮੈਡਮ ਮਨਜੀਤ ਇੰਦਰਾ ਨੇ ਦੱਸੇ ਕਿ ਕਿਵੇਂ ਇਸ ਕਾਲਜ ਨਾਲ ਉਹਨਾਂ ਦਾ ਬੜਾ ਇਤਿਹਾਸਿਕ ਰਾਬਤਾ ਰਿਹਾ। ਪੜ੍ਹਾਈ ਲਿਖਾਈ ਦੌਰਾਨ ਇਸੇ ਹਾਲ ਵਿੱਚ ਹੀ ਬਹੁਤ ਸਾਰੀਆਂ ਫ਼ਿਲਮਾਂ ਵੀ ਦੇਖਿਆ ਜਿਹੜੀਆਂ ਕਾਲਜ ਵੱਲੋਂ ਦਿਖਾਈਆਂ ਜਾਂਦੀਆਂ ਸਨ ਅਤੇ ਟਿਕਟ ਸਿਰਫ 50 ਪੈਸੇ ਹੁੰਦੀ ਸੀ।  For more Pics please click Here
ਕਾਲਜ ਦੀ ਪ੍ਰਿੰਸੀਪਲ ਡਾਕਟਰ ਮਹਿੰਦਰ ਕੌਰ ਗਰੇਵਾਲ ਨੇ ਵੀ ਆਖਿਆ ਕਿ ਵਿਦਿਆਰਥਣ ਮਨਜੀਤ ਇੰਦਰਾ  ਦਾ ਚੇਹਰਾ ਉਸ ਵੇਲੇ ਤਾਂ ਜਵਾਨ ਸੀ ਹੀ ਅੱਜ ਵੀ ਜਵਾਨ ਹੈ।  ਉਹਨਾਂ ਦੱਸਿਆ ਕਿ ਕਦੇ ਨਹੀਂ ਸੀ ਸੋਚਿਆ ਕਿ ਮੈਂ ਇਸ ਕਾਲਜ ਦੀ ਪ੍ਰਿੰਸੀਪਲ ਬਣਾਂਗੀ ਅਤੇ ਇਸੇ ਕਾਲ ਦੇ ਰੂਬਰੂ ਵਿੱਚ ਇਸੇ ਵਿਦਿਆਰਥਣ ਨੂੰ ਮਹਿਮਾਣ ਬਣਾ ਕੇ ਬੁਲਾਇਆ ਜਾਵੇਗਾ।  ਡਾਕਟਰ ਗਰੇਵਾਲ ਨੇ ਕਿਹਾ ਕਿ ਅੱਜ ਅਸੀਂ ਸਾਰੇ ਇਸ ਕਾਲਜ ਦੀ ਪੁਰਾਣੀ ਵਿਦਿਆਰਥਣ ਮਨਜੀਤ ਇੰਦਰਾ ਦੇ ਇਥੇ ਆਉਣ 'ਤੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ। For more Pics please click Here

Wednesday, March 22, 2017

ਕਿੰਨਾ ਕੁ ਸਹੀ ਹੈ R O ਵਾਲਾ ਪਾਣੀ?ਕਿੰਨੀ ਮਹਿੰਗੀ ਪੈਂਦੀ ਹੈ ਇੱਕ ਇੱਕ ਬੂੰਦ?

ਵਰਲਡ ਵਾਟਰ ਡੇ: ਕੈਂਪ ਵਿੱਚ ਅਜੇ ਵੀ ਜਾਰੀ ਹੈ ਗੰਦੇ ਪਾਣੀ ਦੀ ਸਪਲਾਈ
ਲੁਧਿਆਣਾ: 21 ਮਾਰਚ 2017: (ਪ੍ਰਦੀਪ ਸ਼ਰਮਾ//ਪੰਜਾਬ ਸਕਰੀਨ ਟੀਮ)::
ਡਾਕਟਰ ਮਹਿੰਦਰ ਕੌਰ ਗਰੇਵਾਲ
ਵਰਲਡ ਵਾਟਰ ਡੇ ਮਨਾਉਣ ਦੀਆਂ ਤਿਆਰੀਆਂ ਇਸ ਵਾਰ ਵੀ ਕਈ ਸੰਗਠਨਾਂ ਨੇ ਕੀਤੀਆਂ ਲੱਗਦੀਆਂ ਹਨ। ਇਸ ਵਾਰ ਵੀ ਵੱਖ ਵੱਖ ਥਾਈਂ ਕਈ ਸਮਾਗਮ ਹੋਣਗੇ, ਵਿਚਾਰਾਂ ਹੋਣਗੀਆਂ ਅਤੇ ਅਗਲੇ ਦਿਨ ਫਿਰ ਉਹੀ ਕੁਝ ਸ਼ੁਰੂ ਹੋ ਜਾਏਗਾ ਜਿਸ ਕਰਕੇ ਪਾਣੀ ਖਤਰੇ ਵਿੱਚ ਹੈ। ਅੱਜ ਪੰਜਾਬ ਸਕਰੀਨ ਦੀ ਟੀਮ ਨੇ ਪੀਣ ਵਾਲੇ ਪਾਣੀ ਦੇ ਮਸਲੇ ਨੂੰ ਲੈ ਕੇ  ਕਈ ਮੋਹਤਬਰ ਸ਼ਖਸੀਅਤਾਂ ਨਾਲ ਗੱਲਬਾਤ ਕੀਤੀ। ਇਸ ਗੱਲਬਾਤ ਦੌਰਾਨ ਇੱਕ ਕੌੜੀ ਹਕੀਕਤ ਇਹ ਵੀ ਉਭਰ ਕੇ ਸਾਹਮਣੇ ਆਈ ਕਿ ਨਾ ਤਾਂ ਪਾਣੀ ਨੂੰ ਬਚਾਉਣ ਵਾਲੇ ਪਾਸੇ ਠੋਸ ਕਦਮ ਚੁੱਕੇ ਜਾ ਰਹੇ ਹਨ ਅਤੇ ਨਾ ਹੀ ਪਾਣੀ ਦੀ ਸ਼ੁੱਧਤਾ ਵਾਲੇ ਪਾਸੇ ਕੋਈ ਯਕੀਨੀ ਕਾਰਵਾਈ ਹੋ ਰਹੀ ਹੈ। ਲੋਕ ਲੈ ਦੇ ਕੇ  ਸਿਰਫ ਆਰ ਓ ਵਾਲੇ ਪਾਣੀ 'ਤੇ ਨਿਰਭਰ ਹਨ ਪਾਰ ਮਾਹਰਾਂ ਦਾ ਕਹਿਣਾ ਹੈ ਕਿ ਇਹ ਪਾਣੀ ਵੀ ਪੂਰੀ ਤਰਾਂ ਪੌਸ਼ਟਿਕ ਅਤੇ ਸ਼ੁੱਧ ਨਹੀਂ ਹੁੰਦਾ। ਇਸ ਨਾਲ ਉਲਟਾ ਕਈ ਤਰਾਂ ਦੀਆਂ ਸਮੱਸਿਆਵਾਂ ਖੜੀਆਂ ਹੋ ਜਾਂਦੀਆਂ ਹਨ। ਇਸੇ ਦੌਰਾਨ ਅਸੀਂ ਲੁਧਿਆਣਾ ਦੇ ਕੇਂਦਰੀ ਇਲਾਕੇ ਜਵਾਹਰ ਨਗਰ ਕੈਂਪ ਦਾ ਵੀ ਦੌਰਾ ਕੀਤਾ ਜਿੱਥੇ ਲੋਕ ਪਿਛਲੇ ਦੋ ਮਹੀਨਿਆਂ ਤੋਂ ਗੰਦਾ ਪਾਣੀ ਪੀਣ ਲਈ ਮਜਬੂਰ ਹਨ।  ਲੜਕੀਆਂ ਦੇ ਸਰਕਾਰੀ ਕਾਲਜ ਦੀ ਪ੍ਰਿੰਸੀਪਲ ਡਾਕਟਰ ਮਹਿੰਦਰ ਕੌਰ ਗਰੇਵਾਲ ਨੇ ਇਸ ਸਬੰਧ ਵਿੱਚ ਉਚੇਚਾ ਸਮਾਂ ਕੱਢ ਕੇ ਪੰਜਾਬ ਸਕਰੀਨ ਨਾਲ ਗੱਲਬਾਤ ਕੀਤੀ। ਉਹਨਾਂ ਆਰ ਓ ਵਾਲੇ ਸਿਸਟਮ ਨਾਲ ਵਿਅਰਥ ਜਾਂਦੇ ਪਾਣੀ ਨੂੰ ਬਚਾਉਣ ਵਾਸਤੇ ਕਿਸੇ ਤਕਨੀਕ ਨੂੰ ਲੱਭੇ ਜਾਣ ਤੇ ਵੀ ਜ਼ੋਰ ਦਿੱਤਾ। ਉਹਨਾਂ ਆਸ ਪ੍ਰਗਟਾਈ ਕਿ ਵਿਗਿਆਨ ਦੇ ਵਿਦਿਆਰਥੀ ਇਸ ਪਾਸੇ ਜ਼ਰੂਰ ਧਿਆਨ ਦੇਣਗੇ ਅਤੇ ਸ਼ੁੱਧ ਪਾਣੀ ਨੂੰ ਬਚਾਉਣ ਲਈ ਕੋਈ ਅਜਿਹਾ ਰਸਤਾ ਜ਼ਰੂਰ ਲੱਭਣਗੇ ਜਿਸ ਨਾਲ ਪਾਣੀ ਵਿਅਰਥ ਨਾ ਜਾਵੇ। For More Pics Please Click Here
ਪ੍ਰੋਫੈਸਰ ਅੰਮ੍ਰਿਤਪਾਲ ਸਿੰਘ
ਚੇਤੇ ਰਹੇ ਕਿ 22 ਮਾਰਚ ਦੇ ਦਿਨ ਨੂੰ ਵਰਲਡ ਵਾਟਰ ਡੇ ਵੱਜੋਂ 1992 ਵਿੱਚ ਐਲਾਨ ਸੰਯੁਕਤ ਰਾਸ਼ਟਰ ਸੰਘ ਵੱਲੋਂ ਐਲਾਨਿਆ ਗਿਆ ਸੀ ਅਤੇ ਪਹਿਲਾ ਵਰਲਡ ਵਾਟਰ ਡੇ  22 ਮਾਰਚ 1993 ਨੂੰ ਮਨਾਇਆ ਗਿਆ ਸੀ। ਰਿਓ ਡੇ ਜਨੇਰਿਓ ਵਿੱਚ ਵਾਤਾਵਰਨ ਅਤੇ ਵਿਕਾਸ ਸਬੰਧੀ ਹੋਏ ਸੰਮੇਲਨ ਦੌਰਾਨ ਏਜੰਡਾ ਨੰਬਰ 21 ਰਾਹੀਂ 22 ਮਾਰਚ ਦੇ ਦਿਨ ਨੂੰ ਪਾਣੀ ਦੀ ਸਾਂਭ ਸੰਭਾਲ ਅਤੇ ਗੁਣਵਤਾ ਨੂੰ ਕਾਇਮ ਰੱਖ ਦੇ ਮਕਸਦ ਨਾਲ ਐਲਾਨਿਆ ਗਿਆ। ਬਹੁਤ ਸਾਰੇ ਪ੍ਰੋਗਰਾਮ ਵੀ ਹੋਏ। ਦੁਨੀਆ ਭਰ ਵਿੱਚ ਇਹਨਾਂ ਦੀ ਚਰਚਾ ਵੀ ਹੋਈ ਲੇਕਿਨ ਹਾਲਤ ਹੋਰ ਵਧੇਰੇ ਨਿੱਘਰਦੀ ਚਲੀ ਗਈ।  ਗੌਰਮਿੰਟ ਕਾਲਜ ਫ਼ਾਰ ਗਰਲਜ਼  ਦੇ ਵਾਤਾਵਰਣ ਨਾਲ ਸਬੰਧਤ ਵਿਭਾਗ ਦੇ ਬਹੁ ਚਰਚਿਤ ਲੇਖਕ ਅਤੇ ਪ੍ਰੋਫੈਸਰ ਅੰਮ੍ਰਿਤਪਾਲ ਸਿੰਘ ਨੇ ਵੀ ਇਸ ਸਾਰੇ ਮਾਮਲੇ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਹਨਾਂ ਆਰ ਓ ਵਾਲੇ ਪਾਣੀ ਦੀ ਸ਼ੁੱਧਤਾ ਅਤੇ ਗੁਣਵਤਾ ਬਾਰੇ ਵੀ ਸੁਆਲ ਉਠਾਏ। ਇਸ ਬਾਰੇ ਉਹਨਾਂ ਕਿ ਤੱਥ ਅਤੇ ਅੰਕੜੇ ਵੀ ਪੇਸ਼ ਕੀਤੇ। ਉਹਨਾਂ ਦੇ ਵਿਚਾਰਾਂ ਨਾਲ ਆਰ ਓ ਐਡ ਪਾਣੀ ਬਾਰੇ ਗੰਭੀਰ ਚਿੰਤਾ ਪੈਦਾ ਹੁੰਦੀ ਹੈ। ਉਹਨਾਂ ਕਿਹਾ ਕਿ ਜੇ ਸਰਕਾਰ ਚਾਹੇ ਤਾਂ ਇਸ ਬਾਰੇ ਹੋਰ ਵੇਰਵੇ ਅਤੇ ਹਕੀਕਤਾਂ ਵੀ ਸਾਹਮਣੇ ਲਿਆਉਣ ਲਈ ਤਿਆਰ ਹਨ ਤਾਂ ਕਿ ਸਮਾਜ ਦਾ ਕੁਝ ਭਲਾ ਹੋ ਸਕੇ। ਉਹਨਾਂ ਸਮਾਜ ਦੇ ਸਮੂਹ ਵਰਗਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਇਸ ਪਾਸੇ ਸਰਗਰਮ ਹੋ ਕੇ ਅੱਗੇ ਆਉਣ ਨਹੀਂ ਤਾਂ ਭਵਿੱਖ ਦਾ ਜੀਵਨ ਖਤਰੇ ਵਿੱਚ ਹੈ। For More Pics Please Click Here
ਜ਼ਿਕਰਯੋਗ ਹੈ ਕਿ ਇੱਕ ਪਾਸੇ ਤਾਂ ਪਾਣੀ ਨੂੰ ਮੁੜ ਪੀਣ ਯੋਗ ਬਣਾਉਣ ਲਈ ਬਹੁਤ ਸਾਰੀਆਂ ਤਕਨੀਕੀ ਕਾਢਾਂ ਕੱਢੀਆਂ ਗਈਆਂ। ਬਹੁਤ ਸਾਰੇ ਪ੍ਰੋਜੈਕਟ ਬਣਾਏ ਗਏ। ਬਹੁਤ ਸਾਰੇ ਪਲਾਂਟ ਸ਼ੁਰੂ ਕੀਤੇ ਗਏ ਪਰ ਅਮਲੀ ਜ਼ਿੰਦਗੀ ਵਿੱਚ ਬੜਾ ਕੁਝ ਹੋਰ ਵੀ ਬਣਾਇਆ ਜਿਸ ਦੇ ਮਕਸਦ ਦੀ ਕਿਸੇ ਨੂੰ ਸਮਝ ਨਹੀਂ ਆ ਸਕੀ। ਇਸ ਬਾਰੇ ਹੋਰ ਵੇਰਵਾ ਕਿਸੇ ਅਗਲੀ ਪੋਸਟ ਵਿੱਚ ਜਲਦੀ ਹੀ ਤੁਹਾਡੇ ਸਾਹਮਣੇ ਲਿਆਂਦਾ ਜਾਏਗਾ।
For More Pics Please Click Here
ਕੌਂਸਲਰ ਕਪਿਲ ਕੁਮਾਰ ਸੋਨੂੰ
ਲੁਧਿਆਣਾ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਇੱਕ ਅਜਿਹਾ ਪਲਾਂਟ ਸਥਾਪਿਤ ਕੀਤਾ ਗਿਆ ਹੈ ਜਿਹੜਾ ਬੁੱਢੇ ਨਾਲੇ ਦੇ ਬਦਬੂ ਮਾਰਦੇ ਕਾਲੇ ਰੰਗ ਦੇ ਤੇਜ਼ਾਬੀ ਜਿਹੇ ਪਾਣੀ  ਨੂੰ ਸ਼ੁੱਧ ਕਰਨ ਦਾ ਕੰਮ ਕਰਦਾ ਹੈ। ਤੁਸੀਂ ਹੈਰਾਨ ਹੋ ਜਾਓਗੇ ਕਿ ਏਨੇ ਵੱਡੇ ਬਜਟ ਨਾਲ ਤਿਆਰ ਪਲਾਂਟ ਵਿਛਕਾਂ ਸ਼ੁੱਧ ਕੀਤੇ ਗਏ ਪਾਣੀ ਨੂੰ ਦੋਬਾਰਾ ਬੁੱਢੇ ਦਰਿਆ ਦੇਕਾਲੇ ਪ੍ਰਦੂਸ਼ਿਤ ਪਾਣੀ ਵਿੱਚ ਭੇਜ ਦਿੱਤਾ ਜਾਂਦਾ ਹੈ। ਨਾ ਉਸ ਪਾਣੀ ਨੂੰ ਪੀਣ ਯੋਗ ਨੂੰ ਲਈ ਕੁਝ ਹੋਰ ਮੇਹਨਤ ਕੀਤੀ ਜਾਂਦੀ ਹੈ ਅਤੇ ਨਾ ਹੀ ਉਸ ਪਾਣੀ ਨੂੰ ਸਿੰਜਾਈ ਵਰਗੇ ਕੰਮਾਂ ਲਈ ਵਰਤਿਆ ਜਾਂਦਾ ਹੈ। ਆਖਿਰ ਕੀ ਮਕਸਦ ਹੈ ਸਾਫ ਕੀਤੇ ਗਏ ਪਾਣੀ ਨੂੰ ਮੁੜ ਪ੍ਰਦੂਸ਼ਿਤ ਪਾਣੀ ਵਿੱਚ ਮਿਲਾਉਣ ਦਾ? ਸਬੰਧਿਤ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹ ਖਚਰਾ ਜਿਹਾ ਹਾਸਾ ਹੱਸਦਿਆਂ ਬੋਲੇ ਕਿ ਇਸ ਤਰਾਂ ਅਸੀਂ ਹਰ ਰੋਜ਼ ਸਾਫ ਪਾਣੀ ਗੰਦੇ ਨਾਲੇ ਵਿੱਚ ਪਾ ਕੇ ਉਸਦੇ ਗੰਦੇ ਪਾਣੀ ਨੂੰ ਹੀ ਬਦਲ ਦਿਆਂਗੇ। ਹੈ ਨਾ ਕਮਾਲ ਦੀ ਸਕੀਮ?
For More Pics Please Click Here
ਪੰਜਾਬ ਸਕਰੀਨ ਦੀ ਟੀਮ ਨੇ ਜਵਾਹਰ ਨਗਰ ਕੈਂਪ ਦਾ ਵੀ ਦੌਰਾ ਕੀਤਾ ਜਿੱਥੇ ਪਿਛਲੇ ਦਿਨੀ ਸੀਵਰੇਜ ਵਾਲਾ ਗੰਦਾ ਪਾਣੀ ਸਪਲਾਈ ਹੁੰਦਾ ਰਿਹਾ ਸੀ। ਜਾਦਾਂ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਲੋਕ ਬਹੁਤ ਡਰੇ ਹੋਏ ਸਨ। ਉਹ ਸਾਰੇ ਉਂਝ ਤਾਂ ਸਭ ਕੁਝ ਦੱਸ ਰਹੇ ਸਨ ਪਾਰ ਕੈਮਰੇ ਸਾਹਮਣੇ ਬੋਲਣ ਤੋਂ ਝਿਜਕ ਰਹੇ ਸਨ। ਇਸਦੇ ਬਾਵਜੂਦ ਸਾਡੀ ਟੀਮ ਲੋਕਾਂ ਨੂੰ ਹੰਸਲਾ ਦੇਂਦੀ ਰਹੀ। ਆਖਿਰ ਇਲਾਕੇ ਦੇ ਕੌਂਸਲਰ ਕਪਿਲ ਕੁਮਾਰ ਸੋਨੂੰ ਨੇ ਵੀ ਲੋਕਾਂ ਨੂੰ ਹਿੰਮਤ ਦਿੱਤੀ ਅਤੇ ਲੋਕ ਬੋਲਣ ਲਈ ਤਿਆਰ ਹੋਏ ,ਇੱਕ ਪਰਿਵਾਰ ਦੁਪਹਿਰ ਨੂੰ ਭਰੇ ਗਏ ਇਸ ਗੰਦੇ ਪਾਣੀ ਦੀ ਇੱਕ ਬੋਤਲ ਲੈ ਕੇ ਮੀਡੀਆ ਸਾਹਮਣੇ ਆਇਆ। ਲੋਕਾਂ ਨੇ ਆਪਣੀਆਂ ਦੁਕਾਨਾਂ ਵਿੱਚ ਭਰੇ ਇਸ ਗੰਦੇ ਪਾਣੀ ਦੀਆਂ ਬਾਲਟੀਆਂ ਵੀ ਦਿਖਾਈਆਂ। ਕੌਂਸਲਰ ਸੋਨੂੰ ਨੇ ਕਿਹਾ ਕਿ ਗੰਦੇ ਪਾਣੀ ਦੀ ਸਪਲਾਈ ਦਾ ਇਹ ਸਿਲਸਲਾ ਘਟੋਘਟ ਪਿਛਲੇ ਦੋ ਮਹੀਨਿਆਂ ਤੋਂ ਜਾਰੀ ਹੈ।  ਇਸ ਸਬੰਧੀ ਕੰਮ ਜਾਰੀ ਹੈ ਪਰ ਇਹ ਕਦੋਂ ਮੁਕੰਮਲ ਹੋਵੇਗਾ ਇਸਦਾ ਕੁਝ ਨਹੀਂ ਪਤਾ। ਸੰਕਟ ਦੀ ਘੜੀ ਵਿੱਚ ਇਸ ਇਲਾਕੇ ਦੇ ਲੋਕਾਂ ਲਈ ਸਾਨੂੰ ਪੀਣ ਵਾਲੇ ਦੀ ਸਪਲਾਈ ਦਾ ਕੋਈ ਟੈੰਕਰ ਖੜਾ ਨਜ਼ਰ ਨਹੀਂ ਆਇਆ। ਲੋਕ ਸੜਕ ਪਾਰ ਕਰਕੇ ਕਿਸੇ ਨ ਕਿਸੇ ਵਾਕਫ਼ ਦੇ ਘਰੋਂ ਪਾਣੀ ਲਿਆ ਰਹੇ ਸਨ। 
ਕਰਾਈਮ ਫਰੀ ਇੰਡੀਆ ਦੇ ਡਾਕਟਰ ਭਾਰਤ
ਏਸੇ ਤਰਾਂ ਇੱਕ ਹੋਰ ਥਾਂ ਹੈ ਜਿੱਥੇ ਵਿਕਰੀ ਯੋਗ ਮੀਟ ਬਣਾਉਣ ਦੇ ਮਕਸਦ ਨਾਲ ਹਜ਼ਾਰਾਂ ਪਸ਼ੂਆਂ ਦੀ ਹੱਤਿਆ ਕੀਤੀ ਜਾਂਦੀ ਹੈ। ਇਸ ਮਕਸਦ ਲਈ ਮਜ਼ਹਬੀ ਨਿਯਮਾਂ ਦਾ ਉਚੇਚਾ ਧਿਆਨ ਰੱਖਿਆ ਜਾਂਦਾ ਹੈ। ਹਲਾਲ ਅਤੇ ਝਟਕੇ ਵਾਸਤੇ ਵੱਖੋ ਵੱਖਰੇ ਸੈਕਸ਼ਨ ਬਣਾਏ ਗਏ ਹਨ ਪਰ ਇਹਨਾਂ ਤੋਂ ਨਿਕਲਦਾ ਖੂਨ ਫਿਰ ਬੁੱਢੇ ਦਰਿਆ ਵਿੱਚ ਸੁੱਟ ਦਿੱਤਾ ਜਾਂਦਾ ਹੈ। ਇਸ ਥਾਂ 'ਤੇ ਦਿਖਾਵੇ ਲਈ ਲਗਾਏ ਗਏ ਯੰਤਰਾਂ ਨੂੰ ਦੇਖਦਿਆਂ ਸਾਰ ਹੀ ਸਮਝ ਆ ਜਾਂਦਾ ਹੈ ਕਿ ਇਹਨਾਂ ਨੂੰ ਕਈ ਮਹੀਨਿਆਂ ਤੋਂ ਚਲਾਇਆ ਹੀ ਨਹੀਂ ਗਿਆ ਹੋਣਾ।
ਜਦੋਂ ਇਸ ਬਾਰੇ ਕਰਾਈਮ ਫਰੀ ਇੰਡੀਆ ਦੇ ਡਾਕਟਰ ਭਾਰਤ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਸਨਸਨੀਖੇਜ਼ ਖੁਲਾਸਾ ਕੀਤਾ ਕਿ ਪਾਣੀ ਯੂਰੇਨੀਅਮ ਵੀ ਹੈ ਜਿਸ ਨਾਲ ਪੰਜਾਬ ਦੀ ਸਾਰੀ ਜਵਾਨੀ ਤਬਾਹ ਹੋ ਰਹੀ ਹੈ। ਉਹਨਾਂ ਦੱਸਿਆ ਕਿ ਇਸ ਬਾਰੇ ਉਹਨਾਂ ਕਈ  ਵਾਰ ਉੱਚ ਅਧਿਕਾਰੀਆਂ ਨੂੰ ਵੀ ਸੂਚਿਤ ਕੀਤੇ ਪਰ ਸੁਧਾਰ ਵਾਲੇ ਪਾਸੇ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ।
  For More Pics Please Click Here
ਇਹ ਸਭ ਕੁਝ ਸਾਡੀਆਂ ਗਲਤ ਯੋਜਨਾਵਾਂ ਅਤੇ ਆਲਸ ਕਾਰਨ ਹੋ ਰਿਹਾ ਹੈ ਜਾਂ ਪੂੰਜੀਵਾਦੀ ਸਿਸਟਮ ਦੇ ਇਸ਼ਾਰੇ ਉੱਤੇ ਕੁਦਰਤੀ ਪਾਣੀ ਨੂੰ ਖਤਮ ਕੀਤਾ ਜਾ ਰਿਹਾ ਤਾਂ ਕਿ ਬੋਤਲਾਂ, ਡੱਬੀਆਂ, ਅਤੇ ਵੱਡੇ ਵੱਡੇ ਜਾਰਾਂ ਵਾਲੇ ਪਾਣੀ ਦੀ ਵਿਕਰੀ ਵਧਾਉਣ ਲਈ ਹੋਰ ਵੱਡੀ ਮੰਡੀ ਤਿਆਰ ਕੀਤੀ ਜਾ ਸਕੇ? ਅਜਿਹੇ ਕਈ ਸੁਆਲ ਹਨ ਜਿਹਨਾਂ ਦੀ ਚਰਚਾ ਅਸੀਂ ਵਰਲਡ ਵਾਟਰ ਡੇ ਤੋਂ ਬਾਅਦ ਵੀ ਜਾਰੀ ਰੱਖਾਂਗੇ। For More Pics Please Click Here

Sunday, April 10, 2016

ਪ੍ਰੋ. ਕ੍ਰਿਸ਼ਨ ਸਿੰਘ ਨੂੰ ਨਵੀਂ ਦਿੱਲੀ ਵਿਖੇ ਮਦਰ ਟਰੇਸਾ ਸਦਭਾਵਨਾ ਅਵਾਰਡ

ਲੁਧਿਆਣਾ ਵਿਚਲੇ ਲੜਕੀਆਂ ਦੇ ਸਰਕਾਰੀ ਕਾਲਜ  'ਚ ਹਨ ਪ੍ਰੋ. ਕ੍ਰਿਸ਼ਨ ਸਿੰਘ 
ਲੁਧਿਆਣਾ: 10 ਅਪ੍ਰੈਲ 2002: (ਪੰਜਾਬ ਸਕਰੀਨ ਬਿਊਰੋ): 
ਸਰਕਾਰੀ ਕਾਲਜ ਲੜਕੀਆਂ ਦੇ ਪ੍ਰੋ. ਕ੍ਰਿਸ਼ਨ ਸਿੰਘ ਨੂੰ ਨਵੀਂ ਦਿੱਲੀ ਵਿਖੇ ਮਦਰ ਟਰੇਸਾ ਸਦਭਾਵਨਾ ਅਵਾਰਡ ਨਾਲ ਅੰਤਰਰਾਸ਼ਟਰੀ ਬਿਜ਼ਨਸ ਕੋਂਸਿਲ ਵੱਲੋਂ ਸਨਮਾਨਿਤ ਕੀਤਾ ਗਿਆ।ਇਹ ਸਨਮਾਨ ਵਿੱਦਿਅਕ ਖੇਤਰ ਵਿੱਚ ਪ੍ਰਾਪਤੀਆਂ ਕਾਰਨ ਦਿੱਤਾ ਗਿਆ।ਸਮੁਚੇ ਭਾਰਤ ਵਿੱਚੋ ਕੁੱਲ 65 ਵਿਅਕਤੀ ਸਨਮਾਨਿਤ ਕੀਤੇ ਗਏ, ਜਿਹਨਾਂ ਵਿੱਚੋ ਪੰਜਾਬ ਦੇ ਸਿਰਫ ਦੌ ਸਨ। ਇਸ ਸੰਸਥਾ ਇੱਕ ਐੱਨ ਜੀ ਓ ਹੈ, ਜਿਸ ਨੂੰ ਚਲਾਉਣ ਵਿੱਚ ਸ਼੍ਰੀ ਜੀ ਵੀ ਜੀ ਕ੍ਰਿਸ਼ਨਾ ਮੂਰਤੀ ਸਾਬਕਾ ਚੋਣ ਕਮਿਸ਼ਨਰ, ਸ. ਜੋਗਿੰਦਰ ਸਿੰਘ ਸਾਬਕਾ ਸੀ. ਬੀ. ਆਈ ਡਾਇ., ਮਿਸਟਰ ਰਾਜਪੁਤ ਡਾਇ, ਐਨ ਸੀ ਆਰ ਟੀ, ਡਾ. ਅੰੇਨ ਐਸ ਐਨ ਬਾਬੂ ਜਨਰਲ ਸਕੱਤਰ ਅੰਤਰ ਰਾਸ਼ਟਰੀ ਬਿਜ਼ਨਸ ਕੌਸਿਂਲ, ਇਹ ਮਾਣ ਦੇਣ ਸਮੇ ਹਾਜਿਰ ਸਨ। ਇਹ ਮਾਣ ਸ. ਕ੍ਰਿਸ਼ਨ ਸਿੰਘ ਜੀ ਨੂੰ ਹੇਠ ਲਿਖੀਆਂ ਪ੍ਰਾਪਤੀਆਂ ਕਾਰਨ ਦਿੱਤਾ ਗਿਆ :-
· ਯਾਦਾਂ ਦੇ ਝਰੋਖੇ ਚੋ ਉੱਭਰਦੇ ਮਾਨਵੀ ਸਰੋਕਾਰ
· ਗੁਰਮਤਿ  ਦਰਸ਼ਨ ਦੇ ਮਾਨਵੀ ਸਰੋਕਾਰ
· ਪਰਮਜੀਤ ਸੋਹਲ ਕਾਵਿ ਦਾ ਪਾਠਗਤ ਵਿਸ਼ਲੇਸ਼ਣ
· ਕੁਲਵੰਤ ਜਗਰਾਉ ਦੀ ਕਾਵਿ ਚੇਤਨਾ
· ਸਾਹਿਤ: ਸੰਵਾਦ ਤੇ ਸਰੋਕਾਰ
ਸਰਾਕਰੀ ਕਾਲਜ ਲੜਕੀਆਂ ਦੇ ਪ੍ਰਿੰਸੀਪਲ ਡਾ. ਮੁਹਿੰਦਰ ਕੌਰ ਗਰੇਵਾਲ ਨੇ ਇਹ ਅਵਾਰਡ ਮਿਲਣ ਤੇ ਸ. ਕ੍ਰਿਸਨ ਸਿੰਘ ਨੂੰ ਵਧਾਈ ਦਿੱਤੀ, ਉਹਨਾਂ ਆਖਿਆ ਕਾਲਜ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਇਨਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ।ਇਹਨਾਂ ਦੀ ਮਿਹਨਤ ਕਾਰਨ ਹੀ ਸਾਡੇ ਕਾਲਜ ਦਾ ਪੰਜਾਬੀ ਵਿਭਾਗ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ। ਡਾ. ਗਰੇਵਾਲ ਨੇ ਆਖਿਆ ਕਿ ਕ੍ਰਿਸ਼ਨ ਸਿੰਘ ਲੇਖਕ ਦੇ ਨਾਲ ਨਾਲ ਵਧੀਆ ਅਧਿਆਪਕ ਅਤੇ ਚੰਗੇ ਪ੍ਰਬੰਧਕ ਵੀ ਹਨ।ਪੰਜਾਬੀ ਸਾਹਿਤ ਅਕੈਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਆਖਿਆ ਕਿ ਜਿਹੜਾ ਅਧਿਆਪਕ ਬੜੇ ਲੰਬੇ ਸਮੇਂ ਤੋ ਇਸ ਅਵਾਰਡ ਦੇ ਹਕਦਾਰ ਸੀ, ਇਹ ਅਵਾਰਡ ਹੁਣ ਇਹਨਾਂ ਨੂੰ ਹੁਣ ਪ੍ਰਾਪਤ ਹੋਇਆ ਹੈ। ਸ਼੍ਰੀ ਗਿੱਲ ਨੇ ਆਖਿਆ ਕਿ ਸ. ਕ੍ਰਿਸ਼ਨ ਸਿੰਘ ਨੇ ਜਿੱਥੇ ਬਹੁਤ ਸਾਰੇ ਖੋਜ ਪੇਪਰ ਲਿਖੇ ਹਨ, ਇਹਨਾਂ ਨੂੰ ਸ਼ਹੀਦ ਮੈਮੋਰਿਅਲ ਸੁਸਾਇਟੀ, ਪੰਜਾਬ ਕਲਾ ਪਰੀਸ਼ਦ, ਯੂਨੈਸਕੋ ਕਲੱਬ ਪੰਜਾਬ, ਅਲੱਗ ਸ਼ਬਦ ਯੱਗ ਚੈਰੀਟੇਬਲ ਟਰਸਟ ਲੁਧਿਆਣਾ ਅਤੇ ਸਾਹਿਤ ਸੁਸਾਇਟੀ ਸਿਰਜਣ ਧਾਰਾ ਲੁਧਿਆਣਾ ਵੱਲੋ ਵੀ ਸਨਮਾਨਿਤ ਕੀਤਾ ਗਿਆ ਹੈ। ਸ਼੍ਰੀ ਨਿਰਮਲ ਜੌੜਾ ਡਾਇ. ਯੂਥ ਵੈਲਫੇਅਰ ਪੰਜਾਬ ਯੂਨੀਵਰਸਿਟੀ ਚੰਡੀਗੜ, ਡਾ. ਅਮਰਜੀਤ ਸਿੰਘ ਦੂਆ ਸਾਬਕਾ ਡੀਨ ਗੁਰੁ ਨਾਨਕ ਯੂਨੀਵਰਸਿਟੀ ਅਤੇ ਕਾਲਜ ਦੇ ਸਮੁਚੇ ਸਟਾਫ ਵੱਲੋ ਵੀ ਵਧਾਈ ਦਿੱਤੀ ਗਈ।ਸਨਮਾਨਿਤ ਸਖਸ਼ੀਅਤ ਪ੍ਰੋ. ਕ੍ਰਿਸ਼ਨ ਸਿੰਘ ਨੇ ਅਵਾਰਡ ਸਬੰਧੀ ਆਪਣੀ ਖੁਸ਼ੀ ਇਜ਼ਹਾਰ ਕਰਦਿਆ ਕਿਹਾ, “ਰਾਸ਼ਟਰੀ ਚੇਤਨਾ ਵਾਲਾ ਕੌਮੀ ਪੱਧਰ ਦਾ ਇਹ ਸਨਮਾਨ ਇੱਕ ਚੁਣੌਤੀ ਵੀ ਹੈ ਤੇ ਆਸ ਹੈ ਮੇਰੇ ਵਿਦਿਆਰਥੀਆਂ ਲਈ ਇਹ ਇਕ ਪ੍ਰੇਰਣਾ ਸ੍ਰੋਤ ਵੀ ਲਵੇਗਾ।ਅੰਤਰ ਰਾਸ਼ਟਰੀ ਪੱਧਰ ਦੀ ਸਖਸ਼ੀਅਤ “ਮਦਰ ਟਰੇਸਾ” ਦਾ ਨਾਂ ਸਨਮਾਨ ਰੂਪ ਵਿੱਚ ਮੇਰੇ ਨਾਲ ਜੁੜਨਾ ਮੇਰੇ ਲਈ ਸੁਭਾਗ ਦੀ ਗੱਲ ਹੈ, ਇਸ ਲਈ ਆਧਾਰਸ਼ਿਲਾ ਗੁਰੁ ਨਾਨਕ ਸਾਹਿਬ ਦੀ ਵਰਸੋਈ ਮਾਂ ਬੋਲੀ ਪੰਜਾਬੀ ਦਾ ਸ਼ਬਦ ਅਨੁਭਵ ਅਤੇ ਸਰਲ ਸਾਂਝੇ ਮਨੁੱਖੀ ਸੱਭਿਆਚਾਰ ਵਾਲੀ ਸ਼ਬਦ ਚੇਤਨਾ ਬਣਦੀ ਹੈ”।