Fri, Jan 12, 2018 at 3:21 PM | |
ਸਰਦ ਰੁੱਤ ਦੇ ਅੰਤ ਅਤੇ ਬਸੰਤ ਰੁੱਤ ਦੇ ਆਉਣ ਦੀ ਦਸਤਕ ਹੈ ਲੋਹੜੀ
ਲੁਧਿਆਣਾ: 12 ਜਨਵਰੀ 2018: (ਪੰਜਾਬ ਸਕਰੀਨ ਬਿਊਰੋ)::
ਸਰਕਾਰੀ ਕਾਲਜ ਲੜਕੀਆਂ,ਲੁਧਿਆਣਾ ਦੀ ਪਲੈਟੀਨਮ ਜੁਬਲੀ [1943-2018] ਵਰ੍ਹੇ ਮੌਕੇ ਕਾਲਜ ਵਿੱਚ ਬੜੇ ਖੁਸ਼ੀਆਂ ਭਰੇ ਮਾਹੌਲ ਵਿਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਸਮੇਂ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਤੀ ਸ਼ਰਨਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਨੇ ਬੋਲਦੇ ਹੋਏ ਆਖਿਆ ਕਿ ਲੋਹੜੀ ਦਾ ਤਿਉਹਾਰ ਪੰਜਾਬ ਦਾ ਮਹੱਤਵਪੂਰਨ ਤਿਉਹਾਰ ਹੈ ਇਹ ਤਿਉਹਾਰ ਸਰਦ ਰੁੱਤ ਦੇ ਅੰਤ ਦੀ ਨਿਸ਼ਾਨੀ ਹੁੰਦੀ ਹੈ ਅਤੇ ਇਸ ਨਾਲ ਬਸੰਤ ਰੁੱਤ ਸ਼ੁਰੂ ਹੁੰਦੀ ਹੈ ਉਹਨਾਂ ਆਖਿਆ ਕਿ ਲੋਹੜੀ ਦੀ ਖੁਸ਼ੀ ਪੁੱਤਰ ਅਤੇ ਧੀ ਦੇ ਜਨਮ ਤੇ ਮਨਾਈ ਜਾਂਦੀ ਹੈ, ਪਰ ਅਸੀਂ ਅੱਜ ਇਸ ਕਾਲਜ ਵਿਚ ਧੀਆਂ ਦੀ ਲੋਹੜੀ ਮਨਾ ਰਹੇ ਹਾਂ। ਇਸ ਸਮੇਂ ਵਿਦਿਆਰਥਣਾਂ ਵਲੋਂ ਗਿੱਧਾ ਪ੍ਰਸਤੁਤ ਕੀਤਾ ਗਿਆ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਅਤੇ ਸਟਾਫ ਮੈਂਬਰਾਂ ਨੇ ਲੋਹੜੀ ਦੀ ਪਵਿੱਤਰ ਅਗਨੀ ਦੀ ਸ਼ੁਰੂਆਤ ਕੀਤੀ। ਡਾ. ਜਸਲੀਨ ਕੌਰ, ਪੰਜਾਬੀ ਵਿਭਾਗ ਨੇ ਲੋਹੜੀ ਦੀ ਇਤਿਹਾਸਕ ਮਹੱਤਤਾ ਬਾਰੇ ਚਾਨਣਾ ਪਾਇਆ।ਇਸ ਸਮੇਂ ਵਿਦਿਆਰਥਣਾਂ ਵਲੋਂ ਲੋਹੜੀ ਸਬੰਧੀ ਵੱਖ ਵੱਖ ਗੀਤ ਵੀ ਗਾਏ ਗਏ। ਕਾਲਜ ਦੀਆਂ ਵਿਦਿਆਰਥਣਾਂ ਨੂੰ ਲੋਹੜੀ ਵੰਡੀ ਗਈ। ਮੰਚ ਸੰਚਾਲਨ ਕਾਮਰਸ ਵਿਭਾਗ ਦੇ ਡਾ. ਸੁਖਵਿੰਦਰ ਕੌਰ ਨੇ ਕੀਤਾ। ਅਖੀਰ ਵਿਚ ਡਾ. ਮੰਜੂ ਸਾਹਨੀ, ਮੁਖੀ ਬਾਟਨੀ ਵਿਭਾਗ ਵਲੋ ਸਾਰਿਆਂ ਦਾ ਧੰਨਵਾਦ ਕੀਤਾ ਗਿਆ।
No comments:
Post a Comment