Tuesday, October 26, 2021

ਜੀ.ਸੀ.ਜੀ. ਵੱਲੋਂ ਆਯੋਜਿਤ ਹਕੀਕਤ-ਰੀਐਲਟੀ ਚੈੱਕ ਕੰਪੀਟੀਸ਼ਨ

26th October 2021 at 07:09 PM WhatsApp

ਸਮਾਜ ਦੇ ਵੱਖ ਵੱਖ ਵਿਸ਼ਿਆਂ ਤੇ ਬਣਾਈਆਂ ਫ਼ਿਲਮਾਂ ਦਾ ਪ੍ਰਦਰਸ਼ਨ 


ਲੁਧਿਆਣਾ
: 26 ਅਕਤੂਬਰ 2021: (ਅੰਮ੍ਰਿਤਪਾਲ ਸਿੰਘ//ਪੰਜਾਬ ਸਕਰੀਨ):: 

ਸਰਕਾਰੀ ਕਾਲਜ ਲੜਕੀਆਂ , ਲੁਧਿਆਣਾ ਦੇ ਵਿਦਿਆਰਥੀਆਂ ਨੇ 26 ਅਕਤੂਬਰ 2021 ਨੂੰ ਲੋਕ ਪ੍ਰਸ਼ਾਸਨ ਵਿਭਾਗ ਦੁਆਰਾ ਆਯੋਜਿਤ ਹਕੀਕਤ - ਰਿਐਲਿਟੀ ਚੈਕ, ਵੀਡੀਓ ਮੇਕਿੰਗ ਮੁਕਾਬਲੇ ਵਿੱਚ ਭਾਗ ਲਿਆ। ਵਿਦਿਆਰਥਣਾਂ ਨੇ ਲੁਧਿਆਣਾ ਵਿੱਚ ਗਰੀਬੀ, ਔਰਤਾਂ ਦੀ ਸਥਿਤੀ , ਸਿਹਤ ਵਿਭਾਗ , ਪੁਲਿਸ ਪ੍ਰਸ਼ਾਸ਼ਨ ਅਤੇ ਸਮਾਰਟ ਸਿਟੀ ਦਾ ਅਸਲ ਰੂਪ ਵਰਗੇ ਵਿਸ਼ਿਆਂ ਉੱਤੇ ਵੀਡਿਉ ਬਣਾਈਆਂ । ਇਸ ਦਾ ਆਯੋਜਨ ਪਿ੍ੰਸੀਪਲ ਡਾ: ਸਿਮਰਜੀਤ ਕੌਰ ਅਤੇ ਵਿਭਾਗ ਦੀ ਮੁਖੀ ਸ੍ਰੀਮਤੀ ਬਲਜੀਤ ਕੌਰ ਦੀ ਅਗਵਾਈ ਹੇਠਾਂ ਕੀਤਾ ਗਿਆ | ਇਸ ਦਿਨ ਦੇ ਮੁੱਖ ਮਹਿਮਾਨ ਸ੍ਰੀਮਤੀ ਗੁਰਜਿੰਦਰ ਕੌਰ, ਮੁਖੀ ਅੰਗਰੇਜ਼ੀ ਵਿਭਾਗ ਸਨ। ਡਾ. ਰੁਪਿੰਦਰ ਕੌਰ ਅਤੇ ਪ੍ਰੋ: ਅੰਮ੍ਰਿਤਪਾਲ ਸਿੰਘ ਨੇ ਜੱਜਾਂ ਵਜੋਂ ਸੇਵਾ ਨਿਭਾਈ। ਇਹ ਇੱਕ ਜਾਣਕਾਰੀ ਭਰਪੂਰ ਈਵੈਂਟ ਸੀ , ਬੱਚਿਆਂ ਨੇ ਜ਼ਮੀਨੀ ਪੱਧਰ ਤੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਕੁਝ ਹੱਲ ਵੀ ਦਰਸਾਏ । ਇਸ ਵਿੱਚ ਪਹਿਲਾ ਇਨਾਮ ਹਰਲੀਨ ਕੌਰ ਅਤੇ ਸਮਰਿਧੀ ਦੁਆ ਨੇ ਜਿੱਤਿਆ, ਦੂਜਾ ਇਨਾਮ ਨਿਸ਼ਠਾ ਸ਼ਰਮਾ ਅਤੇ ਗਰੀਸ਼ਾ ਅਰੋੜਾ ਨੇ ਅਤੇ ਤੀਜਾ ਇਨਾਮ ਸ਼੍ਰਵਨੀ ਕਪੂਰ ਅਤੇ ਨੰਦਨੀ ਧਵਨ । ਕੌਂਸਲ ਦੀਆਂ ਵਿਦਿਆਰਥਣਾਂ ਇਸ਼ਪ੍ਰੀਤ ਕੌਰ , ਮਨਵੀਰ ਕੌਰ , ਗੁਰਪ੍ਰਿਆ ਕੌਰ , ਸਰਗੁਣ , ਅਸ਼ਮੀਤ ਕੌਰ , ਈਵਾ ਅਰੋੜਾ ਅਤੇ ਕਰੁਣਾ ਦੇ ਸਾਂਝੇ ਯਤਨਾਂ ਸਦਕਾ ਇਹ ਈਵੈਂਟ ਸਫ਼ਲ ਸਾਬਤ ਹੋਇਆ। ਅੰਤ ਵਿੱਚ, ਸ਼੍ਰੀਮਤੀ ਬਲਜੀਤ ਕੌਰ, ਮੁਖੀ ਲੋਕ ਵਿਭਾਗ ਨੇ ਸਾਰਿਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਆਪਣੀ ਸ਼ਖ਼ਸੀਅਤ ਨੂੰ ਨਿਖਾਰਨ ਅਤੇ ਗਿਆਨ ਪ੍ਰਾਪਤ ਕਰਨ ਲਈ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਂਦੇ ਰਹਿਣ ਲਈ ਪ੍ਰੇਰਿਤ ਕੀਤਾ।

No comments: