Showing posts with label Convocation. Show all posts
Showing posts with label Convocation. Show all posts

Thursday, November 17, 2022

GCG ਕਨਵੋਕੇਸ਼ਨ ਵਿੱਚ ਪੁੱਜੇ ਸੰਸਦ ਮੈਂਬਰ ਸੰਜੀਵ ਅਰੋੜਾ

Thursday 17th November 2022 at 09:54 AM

ਕਾਲਜ ਲਈ 50 ਲੱਖ ਰੁਪਏ ਦੀ ਗ੍ਰਾਂਟ ਰਾਸ਼ੀ ਦਾ ਐਲਾਨ ਕੀਤਾ


ਲੁਧਿਆਣਾ: 16 ਨਵੰਬਰ, 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ):: 

ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਲੁਧਿਆਣਾ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਵਿਖੇ ਸਾਲਾਨਾ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਕਾਲਜ ਦੇ ਸ਼ਾਨਦਾਰ ਮਿਆਰ ਨੂੰ ਬਰਕਰਾਰ ਰੱਖਣ ਲਈ ਪ੍ਰਿੰਸੀਪਲ ਸੁਮਨ ਲਤਾ ਨੂੰ ਵਧਾਈ ਦਿੱਤੀ। ਇਸ ਮੌਕੇ ਨਵੀਆਂ ਪੁਰਾਣੀਆਂ ਵਿਦਿਆਰਥਣਾਂ ਦੇ ਜੋਸ਼ੋ ਖਰੋਸ਼ ਦਾ ਰੰਗ ਛਾਇਆ ਰਿਹਾ। ਇੱਕ ਵਿਦਿਆਰਥਣ ਬਾਕਾਇਦਾ ਵੀਲ ਚੇਅਰ 'ਤੇ ਆਪਣੀ ਡਿਗਰੀ ਲੈਣ ਲਈ ਪੁੱਜੀ। ਮੁਖ ਮਹਿਮਾਨ ਸੰਜੀਵ ਅਰੋੜਾ ਅਤੇ ਹੋਰਾਂ ਬਾਕਾਇਦਾ ਮੰਚ ਤੋਂ ਹੇਠਾਂ ਉਤਰ ਕੇ ਉਸ ਨੂੰ ਡਿਗਰੀ ਵੀ ਪ੍ਰਦਾਨ ਕੀਤੀ ਅਤੇ ਇਸ ਹਿੰਮਤ ਭਰੀ ਪ੍ਰਾਪਤੀ ਲਈ ਸ਼ਾਬਾਸ਼ੀ ਵੀ ਦਿੱਤੀ। ਕਨਵੋਕੇਸ਼ਨ ਦੇ ਮੁਖ ਮਹਿਮਾਨ ਵੱਜੋਂ ਸ਼੍ਰੀ ਅਰੋੜਾ ਨੇ  766 ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ। ਉਹਨਾਂ ਦੇ ਨਾਲ ਇਸ ਮੌਕੇ ਸੀਆਈਆਈ ਪੰਜਾਬ ਦੇ ਚੇਅਰਮੈਨ ਅਮਿਤ ਥਾਪਰ ਵਿਸ਼ੇਸ਼ ਮਹਿਮਾਨ ਵੱਜੋਂ ਮੌਜੂਦ ਰਹੇ। 

ਐਮ ਪੀ ਸ਼੍ਰੀ ਅਰੋੜਾ ਨੇ ਡਿਗਰੀ ਧਾਰਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇੱਕ ਚੰਗੇ ਰਾਸ਼ਟਰ ਦੇ ਨਿਰਮਾਣ ਲਈ ਮਹਿਲਾ ਸਸ਼ਕਤੀਕਰਨ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇੱਕ ਪੜ੍ਹੀ-ਲਿਖੀ ਔਰਤ ਦੇਸ਼ ਦੇ ਭਵਿੱਖ ਦੇ ਬੱਚਿਆਂ ਨੂੰ ਉਭਾਰਨ ਵਿੱਚ ਹਮੇਸ਼ਾ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਡਿਗਰੀ ਧਾਰਕਾਂ ਨੂੰ ਕਿਹਾ ਕਿ ਉਹ ਵਿਆਹ ਤੋਂ ਬਾਅਦ ਵੀ ਸਿਰਫ਼ ਘਰੇਲੂ ਔਰਤ ਨਾ ਬਣਨ ਸਗੋਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰਨ ਅਤੇ ਆਪਣੀ ਪੜ੍ਹਾਈ ਦਾ ਪੂਰਾ ਲਾਭ ਉਠਾਉਣ।

ਸੰਸਦ ਮੈਂਬਰ ਅਰੋੜਾ ਨੇ ਡਿਗਰੀ ਧਾਰਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੱਚਮੁੱਚ ਚੰਗੀ ਗੱਲ ਹੈ ਕਿ ਸਾਰੇ ਵਿਦਿਆਰਥੀ ਆਪਣੇ ਚਿਹਰੇ 'ਤੇ ਮੁਸਕਾਨ ਲੈ ਕੇ ਡਿਗਰੀ ਪ੍ਰਾਪਤ ਕਰਨ ਲਈ ਪਹੁੰਚੇ। ਉਨ੍ਹਾਂ ਕਾਲਜ ਵੱਲੋਂ ਲੜਕੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਇਹ ਕਾਲਜ ਸਿਰਫ਼ 25 ਲੜਕੀਆਂ ਨਾਲ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਸਥਿਤੀ ਬਦਲ ਗਈ ਹੈ ਕਿਉਂਕਿ ਵੱਧ ਤੋਂ ਵੱਧ ਲੜਕੀਆਂ ਸਿੱਖਿਆ ਪ੍ਰਾਪਤ ਕਰਨਾ ਚਾਹੁੰਦੀਆਂ ਹਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਵਿਦਿਆਰਥੀਆਂ ਦੀ ਗਿਣਤੀ 3000 ਹੋ ਗਈ ਹੈ। ਉਨ੍ਹਾਂ ਕਿਹਾ ਕਿ ਅੰਕ ਇੰਨੇ ਮਹੱਤਵਪੂਰਨ ਨਹੀਂ ਹਨ ਪਰ ਤੁਸੀਂ ਜੀਵਨ ਵਿੱਚ ਜੋ ਨਿਸ਼ਾਨ ਬਣਾਉਂਦੇ ਹੋ, ਉਹ ਜ਼ਿਆਦਾ ਸਾਰਥਕ ਹੈ। ਉਹਨਾਂ ਸੁਪਨਿਆਂ ਨੂੰ ਸਾਕਾਰ ਕਰਨ  ਅਤੇ ਹਿੰਮਤ ਪ੍ਰਤੀ ਵੀ  ਚੇਤੇ ਕਰਾਇਆ। ਉਹਨਾਂ ਕਿਹਾ ਕਿ ਸੁਪਨਿਆਂ ਨੂੰ ਮਰਨ ਨਾ ਦਿਓ। ਇਹ ਵੀ ਨਾ ਦੇਖੋ ਕਿ ਕੌਣ ਕੀ ਕਰ ਰਿਹਾ ਹੈ ਅਤੇ ਕੀਈ ਨਹੀਂ ਕਰ ਰਿਹਾ ਤੁਸੀਂ ਬਸ ਆਪਣੇ ਨਿਸ਼ਾਨੇ ਪ੍ਰਤੀ ਸਮਰਪਿਤ ਰਹੋ। 

ਕੈਨੇਡਾ ਜਾਂ ਦੇ ਰੁਝਾਣ ਵਿੱਚ ਹੋ ਰਹੇ ਵਾਧੇ ਦੀ ਗੱਲ ਕਰਦਿਆਂ ਉਨ੍ਹਾਂ ਡਿਗਰੀ ਧਾਰਕਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਜ਼ਿੰਦਗੀ ਵਿੱਚ ਦੂਜਿਆਂ ਦੇ ਪਿੱਛੇ ਨਾ ਚੱਲਣ ਅਤੇ ਵਿਦੇਸ਼ ਵਿੱਚ ਵਸਣ ਦਾ ਫੈਸਲਾ ਕਰਨ ਤੋਂ ਪਹਿਲਾਂ ਸੋਚਣ। ਉਨ੍ਹਾਂ ਕਿਹਾ ਕਿ ਹੁਣ ਸਥਿਤੀ ਬਦਲ ਗਈ ਹੈ ਅਤੇ ਵਿਦੇਸ਼ਾਂ ਤੋਂ ਲੋਕ ਵਾਪਸ ਆਪਣੀ ਮਾਤ ਭੂਮੀ ਪਰਤ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਇੱਥੇ ਬਿਹਤਰ ਮੌਕੇ ਮਿਲ ਰਹੇ ਹਨ। ਨਕਸ਼ਾ ਬਦਲ ਰਿਹਾ ਹੈ। ਹਾਲਾਤ ਬਦਲ ਰਹੇ ਹਨ। ਲੋਕ ਮੁੜ ਭਾਰਤ ਨੂੰ ਤਰਜੀਹ ਦੇ ਰਹੇ ਹਨ। 

ਉਨ੍ਹਾਂ ਵਿਦਿਆਰਥੀਆਂ ਨੂੰ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਨ ਦੇ ਸੁਧਾਰ ਅਤੇ ਸੁਰੱਖਿਆ ਲਈ ਕੰਮ ਕਰਨ ਦੀ ਸਲਾਹ ਵੀ ਦਿੱਤੀ। ਜ਼ਿਕਰਯੋਗ ਹੈ ਕਿ ਮੰਚ ਵੱਲ ਵਧਦੀਆਂ ਉਹਨਾਂ ਰਸਤੇ ਵਿੱਚ ਸਾਰੇ ਸਟਾਫ ਦੇ ਨਾਲ ਮੁਲਾਕਾਤ ਵੀ ਕੀਤੀ। ਇਸ ਮੌਕੇ ਉਹਨਾਂ ਵਾਤਾਵਰਨ ਦੀ ਪੜ੍ਹਾਈ ਕਰਾਉਣ ਵਾਲੇ ਪ੍ਰੋਫੈਸਰ ਅੰਮ੍ਰਿਤਪਾਲ ਸਿੰਘ ਨਾਲ ਉਚੇਚੇ ਤੌਰ ਤੇ ਖੜੋ ਕੇ ਵਾਤਾਵਰਣ ਦੀ ਸਾਂਭ ਸੰਭਾਲ ਬਾਰੇ ਚਰਚਾ ਕੀਤੀ। 

ਇਸ ਮੌਕੇ ਵਿਸ਼ੇਸ਼ ਮਹਿਮਾਨ ਅਮਿਤ ਥਾਪਰ ਅਤੇ ਪ੍ਰਿੰਸੀਪਲ ਸੁਮਨਲਤਾ ਨੇ ਮੈਂਬਰ ਪਾਰਲੀਮੈਂਟ ਸ਼੍ਰੀ ਅਰੋੜਾ ਦੀ ਨਿਮਰਤਾ ਅਤੇ ਕੈਂਸਰ ਚੈਰੀਟੇਬਲ ਟਰੱਸਟ ਦੇ ਰੂਪ ਵਿੱਚ ਕੀਤੇ ਜਾ ਰਹੇ ਚੈਰਿਟੀ ਕੰਮਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ।

ਸ਼੍ਰੀ ਅਰੋੜਾ ਨੇ ਕਾਲਜ ਪ੍ਰਿੰਸੀਪਲ ਸੁਮਨ ਲਤਾ ਅਤੇ ਸਟਾਫ਼ ਦੀਆਂ ਆਸਾਂ ਉੱਮੀਦਾਂਬ 'ਤੇ  ਉਤਰਦਿਆਂ ਐਮ.ਪੀ.ਐਲ.ਏ.ਡੀ ਫੰਡ ਵਿੱਚੋਂ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਰਕਮ ਵਿੱਚੋਂ 25 ਲੱਖ ਰੁਪਏ ਇਸੀ ਵਿਤਤੀ ਸਾਲ ਵਿੱਚ ਅਦਾ ਕਰ ਦਿੱਤੇ ਜਾਣਗੇ ਅਤੇ ਬਾਕੀ ਦੇ 25 ਲੱਖ ਰੁਪਏ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਸਾਲ ਵਿੱਚ ਅਦਾ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਗਰਾਂਟ ਕਾਲਜ ਦੇ ਸਮੁੱਚੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਚਾਲੂ ਅਤੇ ਅਗਲੇ ਵਿੱਤੀ ਸਾਲ ਦੌਰਾਨ ਦੋ ਕਿਸ਼ਤਾਂ ਵਿੱਚ ਬਰਾਬਰ ਵੰਡੀ ਜਾਵੇਗੀ।

ਇਸ ਮੌਕੇ ਕਨਵੋਕੇਸ਼ਨ ਦੇ ਮੁੱਖ ਮਹਿਮਾਨ ਅਤੇ ਸੀ.ਆਈ.ਆਈ ਪੰਜਾਬ ਦੇ ਚੇਅਰਮੈਨ ਅਮਿਤ ਥਾਪਰ ਨੇ ਅਰੋੜਾ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਰੋੜਾ ਧਰਤੀ ਨਾਲ ਜੁੜੇ ਹੋਏ ਹਨ ਅਤੇ ਨਿਮਰ ਸ਼ਖ਼ਸੀਅਤ ਦੇ ਮਾਲਕ ਹਨ।

ਇਸ ਮੌਕੇ ਹਰ ਕਿਸੇ ਨੇ ਸ਼੍ਰੀ ਅਰੋੜਾ ਦੀ ਨਿਮਰਤਾ ਦੇਖੀ ਜਦੋਂ ਉਹ ਵ੍ਹੀਲਚੇਅਰ ਵਾਲੀ ਵਿਦਿਆਰਥਣ ਉਰਵਸ਼ੀ ਸ਼ਰਮਾ ਨੂੰ ਡਿਗਰੀ ਸੌਂਪਣ ਲਈ ਸਟੇਜ ਤੋਂ ਹੇਠਾਂ ਆਏ। ਇਸ ਮੌਕੇ ਕਾਲਜ ਦੀ ਵਾਈਸ ਪ੍ਰਿੰਸੀਪਲ ਗੁਰਜਿੰਦਰ ਕੌਰ ਅਤੇ ਰਜਿਸਟਰਾਰ ਡਾ: ਸ਼ਰਨਜੀਤ ਕੌਰ ਪਰਮਾਰ ਨੇ ਵੀ ਸੰਬੋਧਨ ਕੀਤਾ।

ਕਾਲਜ ਦੀਆਂ ਵਿਦਿਆਰਥਣਾਂ ਦਾ ਗੀਤ-ਸੰਗੀਤ ਅਤੇ ਗਾਇਨ ਵੀ ਯਾਦਗਾਰਿਉ ਰਿਹਾ। ਖਾਸ ਕਰ--ਰਸਮ-ਏ-ਉਲਫ਼ਤ ਕੋ ਨਿਭਾਏਂ ਤੋਂ ਨਿਭਾਏਂ ਕੈਸੇ!

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Monday, May 02, 2022

GGN ਖਾਲਸਾ ਕਾਲਜ ਕਨਵੋਕੇਸ਼ਨ- 300 ਦੇ ਕਰੀਬ ਡਿਗਰੀਆਂ ਦਿੱਤੀਆਂ ਗਈਆਂ

2nd May 2022 at 4:53 PM

ਕਨਵੋਕੇਸ਼ਨ ਵਿੱਚ ਮੁੱਖ ਮਹਿਮਾਨ ਵੱਜੋਂ ਪੁੱਜੇ MLA ਕੁੰਵਰ ਵਿਜੇ ਪ੍ਰਤਾਪ ਸਿੰਘ 


ਲੁਧਿਆਣਾ
: 01 ਮਈ 2022: (ਐਜੂਕੇਸ਼ਨ ਸਕਰੀਨ//ਪੰਜਾਬ ਸਕਰੀਨ)::

ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਵਿਖੇ ਅੱਜ ਡਿਗਰੀ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਵਿਚ ਲਗਭਗ 300 ਦੇ ਕਰੀਬ ਡਿਗਰੀਆਂ ਵਿਦਿਆਰਥੀਆਂ ਵਿਚ ਤਕਸੀਮ ਕੀਤੀਆਂ ਗਈਆਂ। ਇਸ ਵਿਸ਼ੇਸ਼ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ, ਐਮ.ਐਲ.ਏ, ਅੰਮ੍ਰਿਤਸਰ (ਨੌਰਥ) ਅਤੇ ਸਾਬਕਾ ਆਈ.ਪੀ.ਐਸ. ਨੇ ਸ਼ਿਰਕਤ ਕੀਤੀ। ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਡਾ. ਸ. ਪ. ਸਿੰਘ, ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਸ. ਗਜਿੰਦਰ ਸਿੰਘ, ਸ੍ਰ. ਹਰਦੀਪ ਸਿੰਘ, ਸ. ਹਰਸ਼ਰਨ ਸਿੰਘ ਨਰੂਲਾ ਤੇ ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਅਤੇ ਵੱਖ ਵੱਖ ਵਿਭਾਗਾਂ ਨਾਲ ਸੰਬੰਧਿਤ ਅਧਿਆਪਕ ਸਾਹਿਬਾਨ, ਪਤਵੰਤੇ ਸੱਜਣ ਅਤੇ ਵਿਦਿਆਰਥੀਆਂ ਨੇ ਇਸ ਸਮਾਰੋਹ ਵਿਚ ਭਾਗ ਲਿਆ। ਡਾ. ਸ. ਪ. ਸਿੰਘ ਨੇ ਮੁੱਖ ਮਹਿਮਾਨ ਨੂੰ ਗੁਲਦਸਤਾ ਭੇਂਟ ਕਰਕੇ ਰਸਮੀ ਤੌਰ ਤੇ ਜੀ ਆਇਆ ਆਖਿਆ ਅਤੇ ਉਨ੍ਹਾਂ ਨੇ ਕਾਲਜ ਦੇ 100 ਸਾਲਾਂ ਇਤਿਹਾਸ ਤੇ ਚਾਨਣਾ ਪਾਉਂਦਿਆ ਹੋਇਆ ਕਿਹਾ ਕਿ ਇਹ ਇਕ ਅਜਿਹੀ ਵਿੱਦਿਅਕ ਸੰਸਥਾ ਹੈ, ਜਿਥੇ ਪ੍ਰਤਿਭਾਵਾਂ ਨੂੰ ਆਕਾਰ  ਮਿਲਦਾ ਹੈ। ਇਸ ਕਾਲਜ ਤੋਂ ਤਾਲੀਮ ਹਾਸਲ ਕਰਕੇ ਵਿਦਿਆਰਥੀਆਂ ਨੇ ਵੱਖ ਵੱਖ ਅਕਾਦਮਿਕ, ਪ੍ਰਸ਼ਾਸਨਿਕ, ਨਿਆਪਾਲਿਕਾ, ਰਾਜਨੀਤਕ, ਸਮਾਜ ਭਲਾਈ, ਸਾਹਿਤਕ ਗਤੀਵਿਧੀਆਂ ਤੇ ਖੇਡ ਜਗਤ ਵਿਚ ਮੱਲ੍ਹਾਂ ਮਾਰ ਕੇ ਇਸ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਹੋਇਆ ਉਨ੍ਹਾਂ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ। ਇਸ ਡਿਗਰੀ ਵੰਡ ਸਮਾਰੋਹ ਵਿਚ ਉਚੇਚੇ ਤੌਰ ਤੇ ਪਹੁੰਚੇ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਇਸ ਕਾਲਜ ਦੇ 100 ਸਾਲਾਂ ਦੇ ਮਾਣਮੱਤੇ ਇਤਿਹਾਸ ਅਤੇ ਵਿਲੱਖਣ ਪ੍ਰਾਪਤੀਆਂ ਤੇ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਦੇ ਅਹੁੱਦੇਦਾਰਾਂ, ਪ੍ਰਿੰਸੀਪਲ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ਮੌਜੂਦਾ ਸਿੱਖਿਆ ਪ੍ਰਣਾਲੀ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਅੱਜ ਸਾਰੀ ਦੁਨੀਆਂ ਗਿਆਨ - ਵਿਗਿਆਨ ਤੇ ਤਕਨੋਲਜੀ ਨਾਲ ਜੁੜ ਰਹੀ ਹੈ। ਜਿਸ ਦੇ ਤਹਿਤ ਸਿੱਖਿਆ ਪ੍ਰਣਾਲੀ ਵਿਚ ਵੀ ਕਈ ਤਰ੍ਹਾਂ ਦੇ ਬਦਲਾਵ ਹੋ ਰਹੇ ਹਨ ਜੋ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਲਾਭਦਾਇਕ ਸਿੱਧ ਹੋਣਗੇ। ਵਰਤਮਾਨ ਸਮੇਂ ਵਿਚ ਭਾਰਤੀ ਸਿੱਖਿਆ ਪ੍ਰਣਾਲੀ ਦਾ ਨਵੀਨੀਕਰਨ ਹੋ ਰਿਹਾ ਹੈ।  ਭਾਰਤ ਸਰਕਾਰ ਵਲੋਂ ਯੂ.ਜੀ.ਸੀ ਤੇ ਏ.ਆਈ.ਸੀ.ਟੀ.ਈ. ਵਰਗੇ ਸਿੱਖਿਅਕ ਅਦਾਰਿਆਂ ਨੇ ਹੁਨਰ ਸਿਖਲਾਈ ਪ੍ਰੋਗਰਾਮ ਉਲੀਕੇ ਹਨ ਤਾਂ ਜੋ ਸਿੱਖਿਆ ਨੂੰ ਕਿੱਤਾ ਮੁੱਖੀ ਬਣਾਇਆ ਜਾਵੇ। ਅਜੋਕੇ ਸਮੇਂ ਵਿਚ ਸਿਰਫ਼ ਡਿਗਰੀਆਂ ਪ੍ਰਾਪਤ ਕਰਨਾ ਹੀ ਜ਼ਰੂਰੀ ਨਹੀਂ ਸਗੋਂ ਕਿਸੇ ਰੋਜ਼ਗਾਰ ਨੂੰ ਪ੍ਰਾਪਤ ਕਰਨ ਲਈ ਹੁਨਰ ਦਾ ਹੋਣਾ ਵੀ ਜ਼ਰੂਰੀ ਹੈ।
ਸਮਾਗਮ ਦੇ ਅੰਤ ‘ਤੇ ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਇਸ ਸਮਾਰੋਹ ਵਿਚ ਪਹੁੰਚੇ ਮੁੱਖ ਮਹਿਮਾਨ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ, ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਡਾ. ਸ. ਪ. ਸਿੰਘ, ਪ੍ਰਬੰਧਕੀ ਅਹੁੱਦੇਦਾਰਾਂ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਪ੍ਰਤੀਯੋਗਤਾ ਦੇ ਇਸ ਦੌਰ ਵਿੱਚ ਗਿਆਨ ਦੇ ਵਸੀਲਿਆਂ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੁਨੇਹਾ ਦਿੰਦਿਆ ਕਿਹਾ ਕਿ ਗਿਆਨ - ਵਿਗਿਆਨ ਤੇ ਸੂਚਨਾ ਤਕਨੋਲੋਜੀ ਦੇ ਇਸ ਯੁੱਗ ਵਿਚ ਤੁਸੀਂ ਵੀ ਸਮਾਜ ਵਿਚ ਆਪਣੇ ਰਾਹ ਖੁਦ ਬਣਾਉ, ਬਣੇ-ਬਣਾਏ ਰਾਹਾਂ ਤੇ ਚੱਲਣ ਦੀ ਥਾਂ ਤੇ ਕੁਝ ਨਵਾਂ ਸਿਰਜੋ ਤਾਂ ਜੋ ਦੁਨੀਆ ਤੁਹਾਡੇ ਤੇ ਮਾਣ ਕਰ ਸਕੇ।

ਇਸ ਸਮਾਰੋਹ ਵਿਚ ਪ੍ਰੋ.ਮਨਜੀਤ ਸਿੰਘ ਛਾਬੜਾ ਡਾਇਰੈਕਟਰ, ਜੀ.ਜੀ.ਐਨ.ਆਈ.ਐਮ.ਟੀ/ਜੀ.ਜੀ.ਐਨ.ਆਈ.ਵੀ.ਐਸ, ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ, ਜੀ. ਜੀ. ਐਨ, ਆਈ. ਐਮ.ਟੀ. ਵਿਸ਼ੇਸ਼ ਤੌਰ ’ਤੇ ਉਪਸਥਿਤ ਰਹੇ। ਮੰਚ ਦਾ ਸੰਚਾਲਨ ਪ੍ਰੋ. ਜਤਿੰਦਰ ਕੌਰ ਤੇ ਡਾ. ਗੁਰਪ੍ਰੀਤ ਸਿੰਘ ਵੱਲੋਂ ਬਾਖ਼ੂਬੀ ਕੀਤਾ ਗਿਆ। ਇਸ ਸਮਾਰੋਹ ਦੇ ਅੰਤ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਮੁੱਖ ਮਹਿਮਾਨ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ, ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਡਾ. ਸ. ਪ. ਸਿੰਘ, ਪ੍ਰਬੰਧਕੀ ਅਹੁੱਦੇਦਾਰਾਂ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ  ਇਸ ਸਮਾਗਮ ਵਿਚ ਸ਼ਿਰਕਤ ਕਰਨ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕਿਹਾ।

Wednesday, May 03, 2017

LPU ਅੱਠਵੀਂ ਕਨਵੋਕੇਸ਼ਨ 'ਚ ਪੁੱਜੇ ਰਾਸ਼ਟਰਪਤੀ ਪ੍ਰਣਬ ਮੁਖਰਜੀ

ਰਾਸ਼ਟਰਪਤੀ ਵੱਲੋਂ ਐੱਲ ਪੀ ਯੂ ਕੈਂਪਸ 'ਚ ਮੌਜੂਦ ਭਿੰਨਤਾ ਦੀ ਭਰਪੂਰ ਸ਼ਲਾਘਾ
ਜਲੰਧਰ: 2 ਮਈ 2017: (ਪੰਜਾਬ ਸਕਰੀਨ ਬਿਊਰੋ)::  
ਅੱਜ ਪੰਜਾਬ ਫਿਰ ਮਾਣ  ਮਹਿਸੂਸ ਕਰ ਰਿਹਾ ਸੀ। ਅੱਜ ਦਾ ਦਿਨ ਯਾਦਗਾਰੀ ਬਣ ਰਿਹਾ ਸੀ। ਰਾਸ਼ਟਰਪਤੀ ਅੱਜ ਪੰਜਾਬ ਵਿੱਚ ਸਨ। ਮੌਕਾ  ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਅੱਠਵੀਂ ਕਨਵੋਕੇਸ਼ਨ ਦਾ ਸੀ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਅੱਜ ਆਪਣੇ ਆਪ ਨੂੰ ਉਸ ਵੇਲੇ ਬੇਹੱਦ ਸਨਮਾਨਤ ਮਹਿਸੂਸ ਕੀਤਾ, ਜਦੋਂ ਇਸ ਨੇ ਆਪਣੀ 8ਵੀਂ ਸਾਲਾਨਾ ਕਨਵੋਕੇਸ਼ਨ ਦੌਰਾਨ ਭਾਰਤ ਦੇ ਰਾਸ਼ਟਰਪਤੀ ਪਦਮ ਵਿਭੂਸ਼ਣ ਪ੍ਰਣਬ ਮੁਖਰਜੀ ਨੂੰ ਯੂਨੀਵਰਸਿਟੀ ਦੀ ਆਨਰੇਰੀ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਤ ਕੀਤਾ। ਕਿਸੇ ਵੀ ਯੂਨੀਵਰਸਿਟੀ ਲਈ ਉਹ ਮੌਕਾ ਬਹੁਤ ਸੁਨਹਿਰਾ ਹੁੰਦਾ ਹੈ, ਜਦੋਂ ਉਹ ਆਪਣੇ ਦੇਸ਼ ਦੇ ਹੀ ਪਹਿਲੇ ਨਾਗਰਿਕ ਨੂੰ ਆਪਣੀ ਆਨਰੇਰੀ ਡਿਗਰੀ ਨਾਲ ਸਨਮਾਨਤ ਕਰਦੀ ਹੈ। ਇਸ ਤੋਂ ਪਹਿਲਾਂ ਵੀ ਐੱਲ ਪੀ ਯੂ ਨੇ ਸੰਸਾਰ ਦੇ 6 ਟਾਪ ਨੇਤਾਵਾਂ, ਜਿਨ੍ਹਾਂ 'ਚ ਅਫਗਾਨਿਸਤਾਨ, ਮਾਰੀਸ਼ਸ, ਕਿੰਗਡਮ ਆਫ ਲਿਸਾਥੋ, ਕਾਮਨਵੈਲਥ ਆਫ ਡੋਮਿਨਿਕਾ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਅਤੇ ਵਿਸ਼ਵ ਸ਼ਾਂਤੀ ਪੁਰਸਕਾਰ ਵਿਜੇਤਾ ਧਰਮ ਗੁਰੂ 14ਵੇਂ ਦਲਾਈਲਾਮਾ ਸ਼ਾਮਿਲ ਹਨ, ਨੂੰ ਆਪਣੀ ਆਨਰੇਰੀ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਤ ਕੀਤਾ ਹੈ। ਇਸ ਮੌਕੇ ਰਾਸ਼ਟਰਪਤੀ ਨੇ ਵੀ ਐੱਲ ਪੀ ਯੂ ਦੇ ਮੇਧਾਵੀ ਵਿਦਿਆਰਥੀਆਂ ਨੂੰ ਅਕੈਡਮਿਕ ਤੇ ਰਿਸਰਚ ਖੇਤਰ 'ਚ ਪ੍ਰਾਪਤੀਆਂ ਲਈ ਡਾਕਟਰੇਟ ਦੀ ਡਿਗਰੀਆਂ, 38 ਗੋਲਡ ਮੈਡਲ ਤੇ 164 ਅਵਾਰਡ ਪ੍ਰਦਾਨ ਕੀਤੇ। ਇਹ ਦੂਜਾ ਮੌਕਾ ਸੀ, ਜਦ ਭਾਰਤ ਦੇ ਰਾਸ਼ਟਰਪਤੀ ਨੂੰ ਆਪਣੇ ਹੀ ਕੈਂਪਸ 'ਚ ਸਵਾਗਤ ਕਰਨ ਦਾ ਮਾਣ ਐੱਲ ਪੀ ਯੂ ਨੂੰ ਪ੍ਰਾਪਤ ਹੋਇਆ, ਕਿਉਂਕਿ ਇਸ ਤੋਂ ਪਹਿਲਾਂ ਵੀ ਪ੍ਰਣਬ ਮੁਖਰਜੀ ਸਾਲ 2013 'ਚ ਆਯੋਜਿਤ ਤੀਜੀ ਕਨਵੋਕੇਸ਼ਨ ਦੇ ਵੀ ਮੁੱਖ ਮਹਿਮਾਨ ਸਨ। ਇਸ ਮੌਕੇ ਪੰਜਾਬ ਦੇ ਗਵਰਨਰ ਵੀ ਪੀ ਸਿੰਘ ਬਦਨੌਰ ਨੇ ਕਨਵੋਕੇਸ਼ਨ ਦੀ ਅਗਵਾਈ ਕੀਤੀ। ਐੱਲ ਪੀ ਯੂ ਨੇ ਵੀ 16,000 ਤੋਂ ਜ਼ਿਆਦਾ ਰੈਗੂਲਰ ਤੇ ਡਿਸਟੈਂਸ ਐਜੂਕੇਸ਼ਨ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਤੇ ਡਿਪਲੋਮੇ ਪ੍ਰਦਾਨ ਕੀਤੇ।
ਕਨਵੋਕੇਸ਼ਨ ਸੰਬੋਧਨ ਦੌਰਾਨ ਰਾਸ਼ਟਰਪਤੀ ਸ੍ਰੀ ਮੁਖਰਜੀ ਨੇ ਐੱਲ ਪੀ ਯੂ ਕੈਂਪਸ 'ਚ ਮੌਜੂਦ ਭਿੰਨਤਾ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾ ਕਿਹਾ ਕਿ ਐੱਲ ਪੀ ਯੂ ਜਿਹੇ ਵਿਸ਼ਾਲ ਕੈਂਪਸ 'ਚ ਪੜ੍ਹਣ ਵਾਲੇ ਦੋਵੇਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਵਿਦਿਆਰਥੀ ਵੱਡਭਾਗੀ ਹਨ ਕਿ ਉਹ ਭਿੰਨਤਾ ਨਾਲ ਭਰੇ ਵਿਦਿਆਰਥੀ ਵਰਗ ਦੇ ਵਿਚਕਾਰ ਸਰਵੋਤਮ ਅਧਿਆਪਕਾਂ ਤੋਂ ਸਿੱਖਿਆ ਪ੍ਰਾਪਤ ਕਰ ਰਹੇ ਹਨ। ਉਨ੍ਹਾ ਕਿਹਾ ਕਿ ਸੰਸਾਰ ਪੱਧਰ 'ਤੇ ਟਾਪ 200 ਯੂਨੀਵਰਸਿਟੀਆਂ 'ਚ ਹਾਲੇ ਤੱਕ ਕੋਈ ਵੀ ਭਾਰਤੀ ਯੂਨੀਵਰਸਿਟੀ ਸ਼ਾਮਲ ਨਹੀਂ ਹੋਈ, ਪਰ ਹੁਣ ਉਹ ਸਮਾਂ ਹੈ, ਜਦ ਬਹੁਤ ਸਾਰੀਆਂ ਯੂਨੀਵਰਸਿਟੀਆਂ ਇਸ ਵੱਲ ਸਖਤ ਮਿਹਨਤ ਕਰ ਰਹੀਆਂ ਹਨ।
ਇਸ ਮੌਕੇ ਗਵਰਨਰ ਸ੍ਰੀ ਬਦਨੌਰ ਨੇ ਵੀ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਹਮੇਸ਼ਾ ਇੱਕ ਉਦੇਸ਼ ਭਰੀ ਜ਼ਿੰਦਗੀ ਬਿਤਾਉਣ।
ਇਸ ਤੋਂ ਪਹਿਲਾਂ ਮਾਣਯੋਗ ਰਾਸ਼ਟਰਪਤੀ ਨੇ ਐੱਲ ਪੀ ਯੂ ਕੈਂਪਸ 'ਚ ਭਾਰਤ ਦੇ ਵਿਸ਼ਾਲ ਕਨਵੈਨਸ਼ਨ ਸੈਂਟਰ 'ਯੂਨਿਪੋਲਿਸ' ਦਾ ਸ਼ੁਭ ਆਰੰਭ ਵੀ ਕੀਤਾ, ਜਿਸ ਵਿੱਚ ਇੱਕ ਹੀ ਸਮੇਂ 30,000 ਲੋਕਾਂ ਦੇ ਸਮੂਹ ਲਈ ਆਯੋਜਨ ਕੀਤਾ ਜਾ ਸਕਦਾ ਹੈ। ਇਸ ਮੌਕੇ ਲਵਲੀ ਗਰੁੱਪ ਦੇ ਚੇਅਰਮੈਨ ਰਮੇਸ਼ ਮਿੱਤਲ ਨੇ ਰਾਸ਼ਟਰਪਤੀ ਦਾ ਸਵਾਗਤ ਕੀਤਾ, ਜਦਕਿ ਵਾਈਸ ਚੇਅਰਮੈਨ ਨਰੇਸ਼ ਮਿੱਤਲ ਨੇ ਗਵਰਨਰ ਸ੍ਰੀ ਬਦਨੌਰ ਦਾ ਸਵਾਗਤ ਕੀਤਾ। 
ਮੰਚ 'ਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ, ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਐੱਲ ਪੀ ਯੂ ਦੇ ਚਾਂਸਲਰ ਅਸ਼ੋਕ ਮਿੱਤਲ, ਪ੍ਰੋ. ਚਾਂਸਲਰ ਰਸ਼ਮੀ ਮਿੱਤਲ ਅਤੇ ਵਾਈਸ ਚਾਂਸਲਰ ਪ੍ਰੋ. ਡਾਕਟਰ ਰਮੇਸ਼ ਕੰਵਰ ਵੀ ਮੌਜੂਦ ਸਨ। ਸਮਾਰੋਹ 'ਚ ਮੌਜੂਦ ਮਾਣਯੋਗ ਮਹਿਮਾਨਾਂ 'ਚ ਦੇਸ਼ ਭਰ ਤਂੋ ਆਏ ਉਦਯੋਗਪਤੀ, ਰਾਜਦੂਤ, ਮੰਤਰੀ, ਸਾਂਸਦ, ਵਿਧਾਇਕ, ਆਗੂ, ਕੰਪਨੀਆਂ ਦੇ ਸੀ ਈ ਓਜ਼ ਅਤੇ 16,000 ਤੋਂ ਵੱਧ ਡਿਗਰੀਆਂ ਅਤੇ ਡਿਪਲੋਮਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਮਾਤਾ-ਪਿਤਾ ਵੀ ਮੌਜੂਦ ਸਨ। ਇਸ ਮੌਕੇ ਅੱੈਲ ਪੀ ਯੂ ਦੇ ਚਾਂਸਲਰ ਅਸ਼ੋਕ ਮਿੱਤਲ ਨੇ ਕਿਹਾ ਕਿ ਐੱਲ ਪੀ ਯੂ ਪੁਸਤਕਾਂ ਰਾਹੀਂ ਸਿੱਖਿਆ ਅਤੇ ਬਾਹਰੀ ਸੰਸਾਰ ਦੀ ਵਾਸਤਵਿਕਤਾਵਾਂ ਦੇ ਵਿਚਾਲੇ ਦੀ ਦੂਰੀ ਨੂੰ ਘਟਾਉਣ ਲਈ ਚੰਗੀ ਤੋਂ ਚੰਗੀ ਪ੍ਰੈਕਟੀਕਲ ਅਤੇ ਟੈਕਨੀਕਲ ਤੌਰ-ਤਰੀਕਿਆਂ ਨੂੰ ਸਿਲੇਬਸ 'ਚ ਅਪਣਾਉਂਦੀ ਹੈ, ਤਾਂ ਜੋ ਵਿਦਿਆਰਥੀ ਆਪਣੀ ਯੋਗਤਾ ਦਾ ਖੁੱਲ੍ਹ ਕੇ ਪ੍ਰਯੋਗ ਕਰਨ ਸਕਣ। ਸਾਨੂੰ ਯਕੀਨ ਹੈ ਕਿ ਵਿਦਿਆਰਥੀ ਆਪਣੇ ਜੀਵਨ 'ਚ ਆਈ ਸਾਰੀ ਚੁਣੌਤੀਆਂ ਦਾ ਖੁੱਲ ਕੇ ਸਾਹਮਣਾ ਕਰ ਸਕਣਗੇ। ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਭਵਿੱਖ ਦੇ ਪ੍ਰੋਫੈਸ਼ਨਲ ਨੂੰ ਤਿਆਰ ਕਰੀਏ, ਤਾਂ ਜੋ ਇਸ ਸੰਸਾਰ 'ਚ ਸਕਾਰਾਤਮਕ ਬਦਲਾਵ ਲਿਆਉਣ ਲਈ ਹਮੇਸ਼ਾ ਤਿਆਰ ਰਹਿਣਗੇ। ਉਹਨਾ ਮਾਣਯੋਗ ਰਾਸ਼ਟਰਪਤੀ, ਪੰਜਾਬ ਦੇ ਗਵਰਨਰ ਸ੍ਰੀ ਬਦਨੌਰ ਅਤੇ ਹੋਰ ਸ਼ਖਸੀਅਤਾਂ ਦਾ ਇਸ ਸਮਾਰੋਹ 'ਚ ਪਹੁੰਚਣ 'ਤੇ ਧੰਨਵਾਦ ਕੀਤਾ। ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਰਿਹਾ। 

Sunday, August 28, 2016

ਯੂਨੀਵਰਸਿਟੀ ਵਿਚਾਰਾਂ ਦੇ ਵਟਾਂਦਰੇ ਲਈ ਸਭ ਤੋਂ ਵਧੀਆ ਫੋਰਮ ਹਨ-ਪ੍ਰਣਬ ਮੁਖਰਜੀ

ਰਾਸ਼ਟਰਪਤੀ ਨੇ ਰੱਖਿਆ ਯੂਨੀਵਰਸਿਟੀ ਦੇ ਨਵੈਂ ਕੈਂਪਸ ਦਾ ਨੀਂਹ ਪੱਥਰ 
ਰਾਜਗੀਰ (ਬਿਹਾਰ) (ਪੀਆਈਬੀ//ਪੰਜਾਬ ਸਕਰੀਨ ਬਿਊਰੋ):
ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਯੂਨੀਵਰਸਿਟੀ ਵਿਚਾਰਾਂ ਦੇ ਵਟਾਂਦਰੇ ਦੇ ਨਾਲ-ਨਾਲ ਬਹਿਸ, ਵਿਚਾਰ ਵਟਾਂਦਰੇ ਅਤੇ ਦਲੀਲਬਾਜ਼ੀ ਲਈ ਸਭ ਤੋਂ ਵਧੀਆ ਫੋਰਮ ਹਨ। ਨਾਲੰਦਾ ਯੂਨੀਵਰਸਿਟੀ ਦੇ ਇਤਿਹਾਸ ਅਤੇ  ਕਰਦਿਆਂ ਬਿਹਾਰ ਵਿੱਚ ਰਾਜਗੀਰ ਵਿਖੇ ਨਾਲੰਦਾ ਯੂਨੀਵਰਸਿਟੀ ਦੀ ਪਹਿਲੀ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾ ਕਿਹਾ ਕਿ ਨਾਲੰਦਾ ਸਿਰਫ ਇੱਕ ਜ਼ਮੀਨ ਹੀ ਨਹੀਂ, ਸਗੋਂ ਉਨ੍ਹਾਂ ਵਿਚਾਰਾਂ ਅਤੇ ਸੱਭਿਆਚਾਰਾਂ ਦਾ ਪ੍ਰਗਟਾਵਾ ਹੈ, ਜਿਹੜਾ 1200 ਸਾਲ ਪਹਿਲਾਂ ਹੋਇਆ ਸੀ। ਉਹਨਾਂ ਵੱਖ ਦੇਸ਼ਾਂ ਅਤੇ ਤੋਂ ਇਥੇ ਆਉਂਦੇ ਰਹੇ ਬੁਧੀਜੀਵੀਆਂ, ਵਿਦਿਆਰਥੀਆਂ ਅਤੇ ਵਿਦਵਾਨਾਂ ਦਾ ਵੀ ਹਿਮਾਲਾ ਦਿੱਤਾ। ਇਸ ਮੌਕੇ ਪਾਸ ਹੋਏ ਵਿਦਿਆਰਥੀਆਂ ਨੂੰ ਮੁਖਾਤਬ ਹੁੰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਪ੍ਰਾਪਤ ਕੀਤਾ ਗਿਆ ਗਿਆਨ ਅਤੇ ਹੁਨਰ ਅਸਲ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਉਨ੍ਹਾਂ ਦੀ ਸਹਾਇਤਾ ਕਰੇਗਾ। ਇਸ ਤੋਂ ਪਹਿਲਾਂ ਮੁਖਰਜੀ ਨੇ ਮਿਲਖੀ ਪਿੰਡ 'ਚ ਯੂਨੀਵਰਸਿਟੀ ਦੇ ਪੱਕੇ ਕੈਂਪਸ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸੂਬੇ ਦੇ ਰਾਜਪਾਲ ਰਾਮਨਾਥ ਕੋਵਿੰਦ ਅਤੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਨਾਲੰਦਾ ਯੂਨੀਵਰਸਿਟੀ ਦੀ ਸਥਾਪਨਾ 20 ਨਵੰਬਰ 2010 ਨੂੰ ਸੰਸਦ ਦੇ ਇਕ ਵਿਸ਼ੇਸ਼ ਕਾਨੂੰਨ ਤਹਿਤ ਕੀਤੀ ਗਈ ਸੀ ਅਤੇ ਉਸ ਨੂੰ ਕੌਮੀ ਅਹਿਮੀਅਤ ਦੀ ਸੰਸਥਾ ਦਾ ਦਰਜਾ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸ਼ਾਮ ਵੇਲੇ ਰਾਸ਼ਟਰਪਤੀ ਕਰਨਾਟਕ 'ਚ ਬੰਗਲੌਰ ਪੁੱਜ ਗਏ ਜਿੱਥੇ ਉਹ ਐਤਵਾਰ ਨੂੰ ਇੰਡੀਆ ਯੂਨੀਵਰਸਿਟੀ ਦੇ ਨੈਸ਼ਨਲ ਲਾਅ ਸਕੂਲ ਦੀ 24ਵੀਂ ਸਾਲਾਨਾ ਕਾਨਵੋਕੇਸ਼ਨ ਨੂੰ ਸੰਬੋਧਨ ਕਰਨਗੇ।

Friday, March 27, 2015

ਗੁਰੂ ਨਾਨਕ ਨੈਸ਼ਨਲ ਕਾਲਜ ਵਿਖੇ ਸਲਾਨਾ ਡਿਗਰੀ ਵੰਡ ਸਮਾਰੋਹ ਦਾ ਆਯੋਜਨ


Fri, Mar 27, 2015 at 3:07 PM
366 ਵਿਦਿਆਰਥੀਆਂ ਨੂੰ ਮਿਲੀਆਂ ਡਿਗਰੀਆਂ 
ਦੋਰਾਹਾ: 27 ਮਾਰਚ 2015 (ਪੰਜਾਬ ਸਕਰੀਨ ਬਿਊਰੋ):
ਸਥਾਨਕ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੇ ਡਾ. ਈਸ਼ਵਰ ਸਿੰਘ ਯਾਦਗਾਰੀ ਹਾਲ ਵਿਖੇ ਸਲਾਨਾ  ਕਨਵੋਕੇਸ਼ਨ ਅਤੇ ਸਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ `ਤੇ ਪ੍ਰੋ. (ਡਾ.) ਸਤਬੀਰ ਸਿੰਘ ਗੋਸਲ, ਡਾਇਰੈਕਟਰ ਆਫ ਰਿਸਰਚ (ਰਿਟਾਇਰਡ), ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਸ਼ੇਸ਼ ਤੌਰ `ਤੇ ਪਹੁੰਚੇ। ਇਸ ਸਮਾਗਮ ਵਿਚ ਵੱਖ-ਵੱਖ ਕਲਾਸਾਂ ਦੇ ਕੁੱਲ 366 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।
    ਸਮਾਗਮ ਦੀ ਆਰੰਭਤਾ ਕਾਲਜ ਵਿਦਿਆਰਥੀਆਂ ਵੱਲੋਂ ਗੁਰਬਾਣੀ ਦੇ ਸ਼ਬਦ ਗਾਇਨ ਨਾਲ ਹੋਈ। ਕਾਲਜ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਸਿੱਧੂ ਨੇ ਬਾਹਰੋਂ ਆਏ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਡਿਗਰੀਆਂ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਇਸ ਉਪਰੰਤ ਕਾਲਜ ਪ੍ਰਿੰਸੀਪਲ ਨੇ ਕਾਲਜ ਦੀ ਸਲਾਨਾ ਰਿਪੋਰਟ ਪੜ੍ਹ ਕੇ ਸੁਣਾਈ।
    ਆਪਣੇ ਸੰਬੋਧਨ ਵਿਚ ਮੁੱਖ ਮਹਿਮਾਨ ਪ੍ਰੋ. (ਡਾ.) ਸਤਬੀਰ ਸਿੰਘ ਗੋਸਲ ਨੇ ਡਿਗਰੀਆਂ ਤੇ ਹੋਰ ਸਨਮਾਨ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਅਜੋਕੇ ਦੌਰ ਵਿਚ ਆਪਣੇ ਆਪ ਨੂੰ ਕਾਮਯਾਬ ਬਣਾਉਣ ਲਈ ਆਪਣੀ ਮਰਜੀ ਦੇ ਮੁਤਾਬਿਕ ਵਿਸ਼ਾ ਚੁਣ ਕੇ ਸੁਨਹਿਰਾ ਭਵਿੱਖ ਬਣਾਉਣ ਲਈ ਪ੍ਰੇਰਿਤ ਕੀਤਾ।   
    ਸਮਾਗਮ ਦੌਰਾਨ ਕੁੱਲ 366 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਜਿਨ੍ਹਾਂ ਵਿਚ  ਬੀ. ਐਸ. ਸੀ. ਦੀਆਂ 11, ਬੀ. ਏ. (ਜਨਰਲ )ਦੀਆਂ 114, ਬੀ. ਏ. (ਆਨਰਜ਼ )ਦੀਆਂ 12, ਬੀ. ਬੀ. ਏ. ਦੀਆਂ 15, ਬੀ. ਸੀ. ਏ. ਦੀਆਂ 23, ਬੀ. ਕਾਮ. ਦੀਆਂ 89, ਐਮ. ਏ. ਪੰਜਾਬੀ ਦੀਆਂ 12, ਐਮ. ਏ. ਰਾਜਨੀਤੀ ਸ਼ਾਸ਼ਤਰ ਦੀਆਂ 6, ਐਮ. ਏ. ਸ਼ੋਸ਼ਿਆਲੋਜੀ ਦੀਆਂ 14, ਐਮ. ਐਸ. ਸੀ. ਆਈ ਟੀ. ਦੀਆਂ 7, ਪੀ. ਜੀ. ਡੀ. ਸੀ. ਏ. ਦੀਆਂ 20, ਐਮ. ਕਾਮ ਦੀਆਂ 43 ਡਿਗਰੀਆਂ ਸ਼ਾਮਿਲ ਹਨ।
    ਡਿਗਰੀਆਂ ਤੋਂ ਬਿਨ੍ਹਾਂ ਅਕਾਦਮਿਕ ਸ਼ੈਸ਼ਨ 2014-15 ਵਿਚ ਵੱਖ-ਵੱਖ ਖੇਤਰਾਂ ਵਿਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰੋ. (ਡਾ.) ਸਤਬੀਰ ਸਿੰਘ ਗੋਸਲ ਨੇ ਸਨਮਾਨਿਤ ਕੀਤਾ। ਸਲਾਨਾ ਇਮਤਿਹਾਨਾਂ ਵਿਚ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੇ ਜੇਤੂ ਵਿਦਿਆਰਥੀਆਂ ਨੂੰ ਕਾਲਜ ਪ੍ਰਧਾਨ ਸ਼੍ਰੀਮਤੀ ਰੂਪ ਬਰਾੜ ਜੀ ਨੇ ਸਨਮਾਨਿਤ ਕੀਤਾ।
    ਅੰਤ ਵਿਚ ਜਨਰਲ ਸਕੱਤਰ ਸ. ਹਰਪ੍ਰਤਾਪ ਸਿੰਘ ਬਰਾੜ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਭਵਿੱਖ ਵਿਚ ਅੱਗੇ ਵਧਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਰੂਪ ਬਰਾੜ, ਸ. ਹਰਪ੍ਰਤਾਪ ਸਿੰਘ ਬਰਾੜ, ਸ਼੍ਰੀਮਤੀ ਰੁਪਿੰਦਰ ਬਰਾੜ, ਸ. ਪਵਿੱਤਰਪਾਲ ਸਿੰਘ ਪਾਂਗਲੀ, ਸ. ਜੋਗੇਸ਼ਵਰ ਸਿੰਘ ਮਾਂਗਟ, ਸ. ਜਗਜੀਵਨਪਾਲ ਸਿੰਘ ਗਿੱਲ, ਸ਼੍ਰੀਮਤੀ ਰਾਜ ਰਾਣੀ, ਸ਼੍ਰੀਮਤੀ ਸਤਿੰਦਰ ਕੌਰ ਜਵੰਦਾ, ਸ਼੍ਰੀ ਆਦਰਸ਼ਪਾਲ ਬੈਕਟਰ, ਪ੍ਰਿੰਸੀਪਲ ਡੀ.ਪੀ.ਠਾਕੁਰ ਆਦਿ ਹਾਜ਼ਰ ਸਨ।