Showing posts with label Self Defence. Show all posts
Showing posts with label Self Defence. Show all posts

Monday, August 26, 2019

ਮਿਸ਼ਨ ਨਿਰਭਯਾ ਤਹਿਤ GCG ਨੇ ਕਰਾਇਆ ਵਿਸ਼ੇਸ਼ ਆਯੋਜਨ

 Aug 26, 2019, 2:49 PM
MLA ਰਾਕੇਸ਼ ਪਾਂਡੇ ਵੀ ਉਚੇਚੇ ਤੌਰ 'ਤੇ ਪੁੱਜੇ
ਲੁਧਿਆਣਾ: 26 ਅਗਸਤ 2019: (ਕਾਰਤਿਕਾ ਸਿੰਘ//ਪੰਜਾਬ ਸਕਰੀਨ):: 
ਲੁਧਿਆਣਾ ਵਿੱਚ ਲੜਕੀਆਂ ਦਾ ਸਰਕਾਰੀ ਕਾਲਜ ਹਰ ਖੇਤਰ ਵਿੱਚ ਅੱਗੇ ਹੈ। ਪੜ੍ਹਾਈ, ਆਮ ਗਿਆਨ, ਵਿਗਿਆਨ, ਸਾਹਿਤ ਅਤੇ ਸੈਲਫ ਡਿਫੈਂਸ ਦੇ ਖੇਤਰਾਂ ਵਿੱਚ ਕਾਲਜ ਨੇ  ਮਾਰੀਆਂ ਹਨ। 
ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਮਿਸ਼ਨ ਨਿਰਭਯਾ ਤਹਿਤ ਪੰਜਾਬ ਕਰਾਟੇ ਫੈਡਰੇਸ਼ਨ ਦੇ ਸਹਿਯੋਗ ਨਾਲ ਅਤੇ ਅੰਤਰਰਾਸ਼ਟਰੀ ਕੋਚ ਸ਼੍ਰੀ ਸ਼ੀਹਾਨ ਚਰਨਜੀਤ ਕਸ਼ਿਅਪ ਦੀ ਅਗਵਾਈ ਹੇਠ ਇੱਕ ਸੈਲਫ ਡਿਫੈਂਸ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ 54 ਵਿਦਿਆਰਥਣਾਂ ਨੇ ਹਿੱਸਾ ਲਿਆ। ਇਸ ਦੌਰਾਨ 34 ਵਿਦਿਆਰਥਣਾਂ ਨੇ ਟੈਸਟ ਪਾਸ ਕੀਤਾ। ਕਾਲਜ ਦੀਆਂ ਵਿਦਿਆਰਥਣਾਂ ਪਿੰਕੀ, ਰਾਗਿਨੀ, ਨੀਰੂ ਅਤੇ ਨੇਹਾ ਯੈਲੋ ਬੈਲਟ ਕੈਟਾਗਿਰੀ ਪਾਸ ਕੀਤੀ। ਸ਼ਾਲੂ, ਪ੍ਰਿਅੰਕਾ, ਮੰਜੂ, ਸਰਬਜੀਤ ਕੌਰ ਅਤੇ ਮਨੀਸ਼ਾ ਨੇ ਬਰਾਉਨ ਬੈਲਟ ਕੈਟਾਗਿਰੀ ਪਾਸ ਕੀਤੀ। ਜੀਨਾ ਖਾਨ ਅਤੇ ਕਾਜਲ ਕਸ਼ਿਅਪ ਨੂੰ ਬਲੈਕ ਬੈਲਟ ਕੈਟਾਗਿਰੀ ਵਿੱਚ ਬੈਸਟ ਕਰਾਟੇਕਾ ਘੋਸ਼ਿਤ ਕੀਤਾ ਗਿਆ। ਲੁਧਿਆਣਾ (ਉੱਤਰੀ) ਦੇ ਐਮ.ਐਲ.ਏ. ਸ਼੍ਰੀ ਰਾਕੇਸ਼ ਪਾਂਡੇ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਮੰਜੂ ਸਾਹਨੀ ਦੇ ਨਾਲ ਡਾ. ਸੁਖਵਿੰਦਰ ਕੌਰ ਵੱਲੋਂ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸ਼੍ਰੀਮਤੀ ਰਜਿੰਦਰ ਕੌਰ, ਸ਼੍ਰੀ ਸੁਸ਼ਿਆਂਤ ਪਾਂਡੇ, ਸੀ.ਏ. ਦਿਨੇਸ਼ ਸ਼ਰਮਾ ਮੌਜੂਦ ਸਨ।ਇਸ ਮੌਕੇ ਤੇ ਕਾਲਜ ਦੀਆਂ ਵਿਦਿਆਰਥਣਾਂ ਨੇ ਸੈਲਫ ਡਿਫੈਂਸ ਪੇਸ਼ਕਾਰੀ ਦਿੱਤੀ। ਜਿਸ ਤੋਂ ਪ੍ਰਭਾਵਿਤ ਹੋ ਕੇ ਐਮ.ਐਲ.ਏ. ਸ਼੍ਰੀ ਰਾਕੇਸ਼ ਪਾਂਡੇ ਨੇ ਕਿਹਾ ਕਿ ਪੰਜਾਬ ਕਰਾਟੇ ਫੈਡਰੇਸ਼ਨ ਅਤੇ ਮੈਂ ਹਮੇਸ਼ਾ ਹੀ ਲੜਕੀਆਂ ਦੀ ਸੈਲਫ ਡਿਫੈਂਸ ਟ੍ਰੇਨਿੰਗ ਦੇ ਹੱਕ ਵਿੱਚ ਹਾਂ ਅਤੇ ਇਸ ਨੂੰ ਪੂਰੀ ਹੱਲਾਸ਼ੇਰੀ ਦਿੰਦਾ ਹਾਂ।     

ਲੋਕਪੱਖੀ ਪੱਤਰਕਾਰੀ ਦਾ ਹਿੱਸਾ ਬਣੋ-ਪੰਜਾਬ ਸਕਰੀਨ ਗਰੁੱਪ ਨਾਲ ਜੁੜੋ

Friday, May 18, 2018

ਅਧਿਆਪਕਾਵਾਂ ਨੂੰ ਦਿੱਤੀ ਜਾ ਰਹੀ ਹੈ ਸਵੈ ਰੱਖਿਆ ਦੀ ਟਰੇਨਿੰਗ

Friday:18th May 2018: 6:38 PM
Friਚੰਡੀਗੜ ਵਿੱਚ ਲਾਈ ਗਈ ਹੈ ਸਿਖਲਾਈ ਵਰਕਸ਼ਾਪ 
ਐੱਸ.ਏ.ਐੱਸ. ਨਗਰ: 18 ਮਈ 2018: (ਪੰਜਾਬ ਸਕਰੀਨ ਬਿਊਰੋ)::
ਸਿੱਖਿਆ ਮੰਤਰੀ ਸ੍ਰੀ ਓ. ਪੀ. ਸੋਨੀ ਦੀ ਰਹਿਨੁਮਾਈ ਹੇਠ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰੀਰਕ ਸਿੱਖਿਆ ਦੀਆਂ ਲੈਕਚਰਾਰਾਂ, ਡੀਪੀਈਜ਼ ਅਤੇ ਪੀਟੀਆਈਜ਼ ਨੂੰ ਸਵੈ-ਸੁਰੱਖਿਆ ਅਤੇ ਆਤਮ-ਵਿਸ਼ਵਾਸ ਵਧਾਉਣ ਸਬੰਧੀ ਸਿਖਲਾਈ ਵਰਕਸ਼ਾਪ ਦਾ ਚੌਥਾ ਗੇੜ 14 ਮਈ ਤੋਂ 19 ਮਈ ਤੱਕ ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾਨ, ਸੈਕਟਰ 32, ਚੰਡੀਗੜ ਵਿਖੇ ਆਯੋਜਿਤ ਕੀਤਾ ਗਿਆ ਹੈ ਤੇ ਇਸ ਸਖਲਾਈ ਵਰਕਸ਼ਾਪ ਵਿੱਚ ਤਿੰਨ ਜ਼ਿਲ਼ਿਆਂ ਬਰਨਾਲਾ, ਫਿਰੋਜ਼ਪੁਰ ਅਤੇ ਜਲੰਧਰ ਤੋਂ 100 ਦੇ ਕਰੀਬ ਅਧਿਆਪਕਾਵਾਂ ਕਰਾਟੇ, ਸਵੈ-ਸੁਰੱਖਿਆ ਅਤੇ ਹਲਕੀ ਕਸਰਤਾਂ ਦੀ ਸਿਖਲਾਈ ਲੈ ਰਹੀਆਂ ਹਨ। 
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਐਸਪੀਡੀ ਸੁਭਾਸ਼ ਮਹਾਜਨ ਨੇ ਦੱਸਿਆ ਕਿ ਭਾਗ ਲੈਣ ਵਾਲੀਆਂ ਸਰੀਰਕ ਸਿੱਖਿਆ ਦੀਆਂ ਸਮੂਹ ਅਧਿਆਪਕਾਵਾਂ ਨੇ ਇਸ ਸਿਖਲਾਈ ਵਰਕਸ਼ਾਪ ਨੂੰ ਬਹੁਤ ਹੀ ਲਾਭਕਾਰੀ ਦੱਸਿਆ ਹੈ। ਉਹਨਾਂ ਦੱਸਿਆ ਕਿ ਇਸ ਵਿਸ਼ੇਸ਼ ਸਿਖਲਾਈ ਵਰਕਸ਼ਾਪ ਨਾਲ ਅਧਿਆਪਕਾਂ ਦੇ ਆਤਮ-ਵਿਸ਼ਵਾਸ਼ 'ਚ ਵਾਧਾ ਹੋਇਆ ਹੈ ਅਤੇ ਉਹਨਾਂ ਨੇ ਸਵੈ ਰੱਖਿਆ ਦੇ ਗੁਰ ਵੀ ਸਿੱਖੇ ਹਨ। ਉਹਨਾਂ ਕਿਹਾ ਕਿ ਅਧਿਆਪਕਾਵਾਂ ਨੇ ਭਰੋਸਾ ਦਿਵਾਇਆ ਹੈ ਕਿ ਉਹ ਸਕੂਲਾਂ 'ਚ ਪੜਦੀਆਂ ਬੱਚੀਆਂ ਨੂੰ ਇਹਨਾਂ ਮਹੱਤਵਪੂਰਨ ਗੱਲਾਂ ਦੀ ਜਾਣਕਾਰੀ ਅਤੇ ਕਰਾਟੇ ਦੇ ਗੁਰ ਜ਼ਰੂਰ ਸਿਖਾਉਣਗੀਆ। ਇਸ ਮੌਕੇ ਵਿਭਾਗ ਵੱਲੋਂ ਸਿਖਲਾਈ ਦੇਣ ਲਈ ਕਰਾਟੇ ਕੋਚ, ਏਐੱਸਪੀਡੀ ਸੁਰੇਖਾ ਠਾਕੁਰ, ਸੰਜੀਵ ਭੂਸ਼ਨ, ਵਿਭਾਗ ਦੇ ਉੱਚ ਅਧਿਕਾਰੀ ਵੀ ਹਾਜ਼ਰ ਸਨ। 
ਫੋਟੋ ਕੈਪਸ਼ਨ: ਸਰੀਰਕ ਸਿੱਖਿਆ ਦੀਆਂ ਅਧਿਆਪਕਾਵਾਂ ਸਵੈ-ਸੁਰੱਖਿਆ ਕਰਨ ਅਤੇ ਆਤਮ-ਵਿਸਵਾਸ਼ ਵਧਾਉਣ ਸਬੰਧੀ ਸਿਖਲਾਈ ਵਰਕਸ਼ਾਪ 'ਚ ਭਾਗ ਲੈਂਦੀਆਂ ਹੋਈਆਂ