Received from Hardev Singh on Sunday 24th August 2025 at 20:20 Regarding Police Action on BJP Workers
ਭਾਜਪਾ ਕਾਰਕੁੰਨਾਂ ਨੇ ਵੀ ਜ਼ਬਰਦਸਤ ਨਾਅਰੇਬਾਜ਼ੀ ਕੀਤੀ
ਚੰਡੀਗੜ੍ਹ: 24 ਅਗਸਤ 2025: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::
ਡਾ. ਸ਼ਰਮਾ ਨੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਪੂਰੀ ਤਰ੍ਹਾਂ ਬੌਖਲਾ ਚੁੱਕੀ ਹੈ। ਰਾਜ ਭਰ ਵਿੱਚ ਭਾਜਪਾ ਵਰਕਰਾ ਨੂੰ ਪਿੰਡਾਂ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਹੈ, ਰਸਤਿਆਂ ‘ਤੇ ਪੁਲਿਸ ਦੀ ਨਾਕੇਬੰਦੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ, “ਇੱਕ ਪਾਸੇ ਪੰਜਾਬ ਗੈਂਗਸਟਰਾ ਦਾ ਅੱਡਾ ਬਣਦਾ ਜਾ ਰਿਹਾ ਹੈ, ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ, ਪਰ ਮਾਨ ਸਰਕਾਰ ਇਨ੍ਹਾਂ ਗੰਭੀਰ ਮੁੱਦਿਆਂ ‘ਤੇ ਅੱਖਾਂ ਬੰਦ ਕਰ ਬੈਠੀ ਹੈ। ਉਲਟਾ, ਉਸਨੂੰ ਭਾਜਪਾ ਕਾਰਕੁੰਨਾਂ ਦੇ ਸ਼ਾਂਤੀਪੂਰਨ ਸਮਾਜ ਭਲਾਈ ਦੇ ਕੈਂਪਾ ਤੋਂ ਡਰ ਲੱਗ ਰਿਹਾ ਹੈ।”
ਡਾ. ਸ਼ਰਮਾ ਨੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ‘ਤੇ ਵਿਅੰਗ ਕਰਦੇ ਹੋਏ ਕਿਹਾ ਕਿ ਮਾਨ ਸਰਕਾਰ ਉਨ੍ਹਾਂ ਦੇ ਦੱਸੇ “ਸਾਮ, ਦਾਮ, ਦੰਡ, ਭੇਦ” ਦੇ ਰਾਹ ‘ਤੇ ਚੱਲ ਰਹੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਭਾਜਪਾ ਕਾਰਕੁੰਨ ਨਾ ਤਾਂ ਰੁਕਣ ਵਾਲੇ ਹਨ ਤੇ ਨਾ ਹੀ ਦਬਾਅ ਹੇਠ ਝੁਕਣ ਵਾਲੇ। ਪੁਲਿਸ ਦੀ ਲਾਠੀਚਾਰਜਨੁਮਾ ਕਾਰਵਾਈ ਨਾਲ ਕਈ ਕਾਰਕੁੰਨ ਜ਼ਖ਼ਮੀ ਵੀ ਹੋਏ ਹਨ।
ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਆਪ ਸਰਕਾਰ ਖੁਦ ਜਗ੍ਹਾ–ਜਗ੍ਹਾ ਕੈਂਪ ਲਗਾਂਦੀ ਹੈ ਤਾਂ ਉਸਨੂੰ ਲੋਕਤੰਤਰ ਕਹਿੰਦੀ ਹੈ, ਪਰ ਜਦੋਂ ਭਾਜਪਾ ਜਨਤਾ ਨੂੰ ਯੋਜਨਾਵਾਂ ਦੀ ਜਾਣਕਾਰੀ ਦੇਵੇ ਤਾਂ ਉਸਨੂੰ ‘ਡਾਟਾ ਚੋਰੀ’ ਦਾ ਨਾਮ ਦੇ ਕੇ ਰੋਕ ਦਿੱਤਾ ਜਾਂਦਾ ਹੈ।
“ਇਹ ਸਰਕਾਰ ਦੀ ਹਤਾਸ਼ਾ ਅਤੇ ਭਾਜਪਾ ਦੇ ਵੱਧ ਰਹੇ ਜਨ ਸਮਰਥਨ ਦਾ ਸਬੂਤ ਹੈ। ਸਾਫ਼ ਹੈ ਕਿ ਮਾਨ ਸਰਕਾਰ ਦੀ ਜ਼ਮੀਨ ਖਿਸਕ ਚੁੱਕੀ ਹੈ ਅਤੇ ਉਹ ਭਾਜਪਾ ਦੀ ਵਧਦੀ ਤਾਕਤ ਤੋਂ ਡਰੀ ਹੋਈ ਹੈ।”
No comments:
Post a Comment