Showing posts with label Politics. Show all posts
Showing posts with label Politics. Show all posts

Sunday, July 17, 2022

ਆਉਣ ਵਾਲੇ ਦਿਨਾਂ 'ਚ ਭਾਜਪਾ ਹੋਰ ਵਧਾਏਗੀ ਆਪਣਾ ਜਨਾਧਾਰ

Sunday 17th July 2022 at 7:02 PM

ਵਰਕਰ ਘਰ-ਘਰ ਦੇਣਗੇ ਦਸਤਕ: ਅਸ਼ਵਨੀ ਸ਼ਰਮਾ

*ਕੇਂਦਰ ਸਰਕਾਰ ਨੌਜਵਾਨਾਂ ਨਾਲ ਮਿਲ ਕੇ ‘ਸਵੈ-ਨਿਰਭਰ ਭਾਰਤ’ ਦਾ ਕਰ ਰਹੀ ਨਿਰਮਾਣ
*ਦੇਸ਼ ਵਿੱਚੋਂ ਵਿਰੋਧੀ ਅਤੇ ਛੋਟੀਆਂ ਸਿਆਸੀ ਪਾਰਟੀਆਂ ਹੋ ਰਹੀਆਂ ਹਨ ਖ਼ਤਮ: ਭਾਜਪਾ
*ਅਸ਼ਵਨੀ ਸ਼ਰਮਾ ਨੇ ਆਗਾਮੀ ਚੋਣਾਂ ਸਬੰਧੀ ਸੀਨੀਅਰ ਭਾਜਪਾ ਵਰਕਰਾਂ ਨਾਲ ਕੀਤੀ ਖਾਸ ਮੀਟਿੰਗ 

ਲੁਧਿਆਣਾ: 17 ਜੁਲਾਈ 2022: (ਪੰਜਾਬ ਸਕਰੀਨ ਡੈਸਕ):: 

ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਗਾਮੀ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਦੀ ਪ੍ਰਧਾਨਗੀ ਹੇਠ ਸਥਾਨਕ ਹੋਟਲ ਵਿਖੇ ਪਾਰਟੀ ਦੇ ਸੀਨੀਅਰ ਵਰਕਰਾਂ ਨਾਲ ਜਥੇਬੰਦਕ ਮੀਟਿੰਗ ਕੀਤੀ ਅਤੇ ਉਨ੍ਹਾਂ ਨਾਲ ਚੋਣ ਮੰਥਨ ਕੀਤਾ ਅਤੇ ਸਮੱਸਿਆਵਾਂ ਸੁਣੀਆਂ। ਉਨ੍ਹਾਂ ਨੇ ਹਾਜ਼ਰ ਸਮੂਹ ਵਰਕਰਾਂ ਨੂੰ ਆਉਣ ਵਾਲੇ ਦਿਨਾਂ ‘ਚ ਪਾਰਟੀ ਵਲੋਂ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਵਿੱਚ ਹਾਜ਼ਰ ਹੋਣ ਵਾਲੀ ਕੇਂਦਰੀ ਲੀਡਰਸ਼ਿਪ ਬਾਰੇ ਜਾਣਕਾਰੀ ਦਿੰਦਿਆਂ ਚੋਣਾਂ ਸਬੰਧੀ ਮਾਰਗਦਰਸ਼ਨ ਕੀਤਾ ਅਤੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ। ਉਨ੍ਹਾਂ ਸਾਰਿਆਂ ਨੂੰ ਆਪੋ-ਆਪਣੇ ਜਥੇਬੰਦਕ ਢਾਂਚੇ ਦੀ ਮੁੜ ਜਾਂਚ ਕਰਨ ਅਤੇ ਇਸ ਦੀਆਂ ਕਮੀਆਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਲਈ ਕਿਹਾ। ਇਸ ਮੌਕੇ ਉਨ੍ਹਾਂ ਨਾਲ ਸੂਬਾ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ, ਰਾਜੇਸ਼ ਬਾਗਾ, ਰਾਕੇਸ਼ ਰਾਠੌਰ ਆਦਿ ਵੀ ਹਾਜ਼ਰ ਸਨ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅੱਜ ਭਾਰਤੀ ਜਨਤਾ ਪਾਰਟੀ ਵਰਕਰਾਂ 'ਤੇ ਆਧਾਰਿਤ ਵਿਸ਼ਵ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੈ। ਵਰਕਰ ਭਾਜਪਾ ਦੀ ਰੀੜ੍ਹ ਦੀ ਹੱਡੀ ਹਨ। ਦੇਸ਼ ਦੇ ਲੋਕਾਂ ਸਮੇਤ ਦੁਨੀਆ ਦੇ ਹਰਮਨ ਪਿਆਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਜ ਦੀ ਕਤਾਰ ਵਿੱਚ ਖੜ੍ਹੇ ਹਰ ਆਖਰੀ ਵਿਅਕਤੀ ਨੂੰ ਸਹੂਲਤਾਂ ਦੇਣ ਲਈ ਦਿਨ-ਰਾਤ ਅਣਥੱਕ ਮਿਹਨਤ ਕੀਤੀ ਹੈ। ਇਹੀ ਕਾਰਨ ਹੈ ਕਿ ਦੇਸ਼ ਦੀ ਜਨਤਾ ਨੇ ਦੂਜੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੀ ਕਮਾਨ ਸੌਂਪੀ ਹੈ, ਕਿਉਂਕਿ ਜਨਤਾ ਜਾਣਦੀ ਹੈ ਕਿ ਭਾਜਪਾ ਜੋ ਵੀ ਕਹੇਗੀ, ਉਸ ਨੂੰ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਮੋਦੀ ਦੇਸ਼ ਦੀ ਨੌਜਵਾਨ ਸ਼ਕਤੀ ਨੂੰ ਸਵੈ-ਨਿਰਭਰ ਭਾਰਤ ਬਣਾਉਣ ਲਈ ਨੌਜਵਾਨਾਂ ਨੂੰ ਆਪਣੇ ਦੇਸ਼ ਵਿੱਚ ਨਵੇਂ ਸਟਾਰਟਅੱਪ ਸ਼ੁਰੂ ਕਰਨ ਲਈ ਲਾ ਰਹੇ ਹਨ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅੱਜ ਦੇਸ਼ ਦੇ ਜ਼ਿਆਦਾਤਰ ਸੂਬਿਆਂ ਵਿੱਚ ਭਾਜਪਾ ਦੀਆਂ ਸਰਕਾਰਾਂ ਹਨ। ਰਾਜਾਂ ਵਿੱਚ ਛੋਟੀਆਂ ਸਿਆਸੀ ਪਾਰਟੀਆਂ ਦਾ ਰਲੇਵਾਂ ਹੋ ਰਿਹਾ ਹੈ। ਕੇਂਦਰ 'ਚ ਵਿਰੋਧੀ ਧਿਰ ਖਤਮ ਹੋਣ ਦੇ ਕੰਢੇ 'ਤੇ ਹੈ ਅਤੇ ਇਸ ਦਾ ਕਾਰਨ ਕਾਂਗਰਸ ਦਾ 70 ਸਾਲਾਂ ਦਾ ਕਾਰਜਕਾਲ ਬਨਾਮ ਭਾਜਪਾ ਦਾ 5 ਸਾਲ ਦਾ ਕਾਰਜਕਾਲ, ਜਿਸ ਦਾ ਜਨਤਾ ਨੇ ਮੰਥਨ ਕਰਕੇ ਕੇਂਦਰ ਦੀ ਸੱਤਾ ਦੂਜੀ ਵਾਰ ਭਾਜਪਾ ਨੂੰ ਸੌਂਪ ਦਿੱਤੀ ਹੈ। ਭਾਜਪਾ ਦੇਸ਼ ਦੇ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉਤਰ ਰਹੀ ਹੈ। ਅੱਜ ਭਾਜਪਾ ਦਾ ਲਗਾਤਾਰ ਵਿਸਥਾਰ ਹੋ ਰਿਹਾ ਹੈ, ਪੰਜਾਬ ਵਿੱਚ ਵੀ ਸੰਗਠਨ ਬਹੁਤ ਮਜ਼ਬੂਤ ਹੋਈਆ ਹੈ। ਵਿਰੋਧੀ ਧਿਰ ਦੇ ਦਿੱਗਜ ਆਗੂ ਆਪਣੀਆਂ ਪਾਰਟੀਆਂ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਹਿੱਤ ਵਿੱਚ ਲਏ ਗਏ ਸਖ਼ਤ ਫੈਸਲਿਆਂ ਅਤੇ ਲੋਕ ਭਲਾਈ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।

ਅਸ਼ਵਨੀ ਸ਼ਰਮਾ ਨੇ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਲੈ ਕੇ ਵਰਕਰਾਂ ਨੂੰ ਲਾਮਬੰਦ ਹੋ ਕੇ ਜਨਤਾ ਵਿੱਚ ਜਾਣ ਦਾ ਸੱਦਾ ਦਿੰਦਿਆਂ ਆਉਣ ਵਾਲੀਆਂ ਚੋਣਾਂ ਵਿਚ ਲੋਕਾਂ ਨੂੰ 'ਆਪ' ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਝੂਠ ਤੋਂ ਜਾਣੂ ਕਰਵਾ ਕੇ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਕਿਹਾ, ਤਾਂ ਜੋ ਲੋਕਾਂ ਦਾ ਭਾਜਪਾ ‘ਤੇ ਹੋਰ ਵਿਸ਼ਵਾਸ਼ ਮਜਬੂਤ ਹੋਵੇ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਰਕਰ ਪੰਜਾਬ ਦੇ ਹਰ ਘਰ ਵਿੱਚ ਦਸਤਕ ਦੇ ਕੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਤੋਂ ਜਾਣੂ ਕਰਵਾਉਣਗੇ ਅਤੇ ਉਨ੍ਹਾਂ ਨੂੰ ਪਾਰਟੀ ਨਾਲ ਜੋੜ ਕੇ ਭਾਜਪਾ ਪਰਿਵਾਰ ਨੂੰ ਵਧਾਉਣਗੇ ਅਤੇ ਪਾਰਟੀ ਦੇ ਜਨਾਧਾਰ ਦਾ ਹੋਰ ਵਿਸਥਾਰ ਕਰਨਗੇ।

ਇਸ ਮੌਕੇ ਤੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਕੰਤੇਂਦੂ ਸ਼ਰਮਾ, ਸੀਨੀਅਰ ਭਾਜਪਾ ਆਗੂ ਰਜਨੀਸ਼ ਧੀਮਾਨ, ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਮਿੱਤਲ, ਰਮੇਸ਼ ਸ਼ਰਮਾ, ਅਸ਼ੋਕ ਲੂੰਬਾ, ਡਾ: ਡੀਪੀ ਖੋਸਲਾ, ਅਰੁਣੇਸ਼ ਮਿਸ਼ਰਾ, ਸੁਨੀਲ ਮਹਿਰਾ, ਡਾ: ਕਮਲਜੀਤ ਸੋਈ, ਭੋਲਾ ਝਾਅ, ਸਾਬਕਾ ਕੌਂਸਲਰ ਸਰਬਜੀਤ। ਕਾਕਾ, ਵਿਜੇ ਕਾਲੀਆ, ਕੁੰਵਰ ਨਰਿੰਦਰ ਸਿੰਘ, ਰਜਿੰਦਰ ਸਿੰਘ, ਜਸਵੰਤ ਸਿੰਘ ਰੇਡ, ਪ੍ਰੈੱਸ ਸਕੱਤਰ ਡਾ: ਸਤੀਸ਼ ਕੁਮਾਰ, ਡਾ: ਬਾਂਸਲ, ਹਰਸ਼ ਸਰੀਨ ਆਦਿ ਹਾਜ਼ਰ ਸਨ।

Tuesday, November 02, 2021

ਕੀ ਕੈ. ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਨਵੀਂ ਧਿਰ ਬਣ ਕੇ ਉਭਰ ਸਕੇਗੀ?

Tuesday 2nd  November 2021 at 6:53 pm Updated 07:00 PM

ਨਵੀਂ ਪਾਰਟੀ ਦਾ ਨਾਮ ਰੱਖਿਆ 'ਪੰਜਾਬ ਲੋਕ ਕਾਂਗਰਸ'

ਚੰਡੀਗੜ੍ਹ: 2 ਨਵੰਬਰ 2021: (ਗੁਰਜੀਤ ਬਿੱਲਾ ਦੇ ਨਾਲ ਪੰਜਾਬ ਸਕਰੀਨ ਡੈਸਕ)::
ਕਾਂਗਰਸ ਪਾਰਟੀ ਨਾਲੋਂ ਰਸਮੀ ਅਲਹਿਦਗੀ ਤੋਂ ਬਾਅਦ ਕਈ ਕਿਆਸਰਾਈਆਂ ਹਵਾ ਵਿਚ ਸਨ। ਉਹਨਾਂ ਦੇ ਬੀਜੇਪੀ ਵਿਚ ਸ਼ਾਮਲ ਹੋਣ ਸਮੇਤ ਕਈ ਸੰਭਾਵਨਾਵਾਂ ਤੇ ਚਰਚਾ ਸੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜੇ ਲੰਮੀ ਚਿਠੀ ਨੁਮਾ ਅਸਤੀਫੇ ਵਿਚ ਉਹਨਾਂ ਬਹੁਤ ਕੁਝ ਕਿਹਾ ਜਿਹੜਾ ਧਿਆਨ ਮੰਗਦਾ ਹੈ ਅਤੇ ਸਥਿਤੀ ਵੱਲ ਗੰਭੀਰ ਇਸ਼ਾਰੇ ਵੀ ਕਰਦਾ ਹੈ।ਪੰਜਾਬ ਲੋਕ ਕਾਂਗਰਸ ਆਉਣ ਵਾਲੇ ਸਮੇਂ ਵਿੱਚ ਕਈ ਅਹਿਮ ਪ੍ਰਗਟਾਵੇ ਵੀ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਬੜੇ ਔਖੇ ਵੇਲਿਆਂ ਵਿੱਚ ਕਾਂਗਰਸ ਪਾਰਟੀ ਦੇ ਤਾਰਣਹਾਰ ਬਣੇ ਰਹੇ ਹਨ। ਉਹਨਾਂ ਦੇ ਗਾਂਧੀ ਪਰਿਵਾਰ ਨਾਲ ਪਰਿਵਾਰਿਕ ਸਬੰਧ ਵੀ ਕਿਸੇ ਤੋਂ ਲੁੱਕੇ ਹੋਏ ਨਹੀਂ। ਬਲਿਊ ਸਟਾਰ ਓਪਰੇਸ਼ਨ ਤੋਂ ਪਹਿਲਾਂ, ਇਸ ਅਪ੍ਰੇਸ਼ਨ ਦੇ ਦੌਰਾਨ ਅਤੇ ਇਸ ਤੋਂ ਬਾਅਦ ਬਹੁਤ ਕੁਝ ਅਜਿਹਾ ਹੈ ਜਿਸ ਬਾਰੇ ਕੈਪਟਨ ਅਮਰਿੰਦਰ ਸਿੰਘ ਕੋਲ ਬਹੁਤ ਹੀ ਭੇਦਭਰੀਆਂ ਜਾਣਕਾਰੀਆਂ ਹਨ। ਚੋਣਾਂ ਦੌਰਾਨ ਇਹ ਜਾਣਕਾਰੀਆਂ ਸਿਧੇ ਜਾਂ ਅਸਿਧੇ ਤੌਰ ਤੇ ਲੀਕ ਕੀਤੀਆਂ ਜਾਂ ਕਰਵਾਈਆਂ ਜਾਂਦੀਆਂ ਹਨ  ਤਾਂ ਸਿਆਸੀ ਸੀਨ ਵਿੱਚ ਕਈ ਤਬਦੀਲੀਆਂ ਸੰਭਵ ਹਨ। ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਡਾਕਟਰ ਸੋਹਣ ਸਿੰਘ ਦੀ ਅਗਵਾਈ ਵਾਲੀ ਪੰਥਕ ਕਮੇਟੀ ਨੂੰ ਇੱਕ ਖੁੱਲ੍ਹੀ ਚਿੱਠੀ ਲਿਖੀ ਸੀ ਉਦੋਂ ਵੀ ਕੈਪਟਨ ਅਮਰਿੰਦਰ ਸਿੰਘ ਕਾਫੀ ਚਰਚਾ ਵਿੱਚ ਆਏ। ਇਸ ਚਿੱਠੀ ਦੇ ਜੁਆਬ ਵਿੱਚ ਪੰਥਕ ਕਮੇਟੀ ਵੱਲੋਂ ਲਿਖੀ ਲੰਮੀ ਚਿੱਠੀ ਵੀ ਘੱਟ ਮਹੱਤਵਪੂਰਨ ਨਹੀਂ ਸੀ। ਹੁਣ ਜੇ ਅਤੀਤ ਦੀ ਧੂੜ ਵਿੱਚ ਦੱਬਿਆ ਹੋਇਆ ਉਹ ਸਭ ਕੁਝ ਬਾਹਰ ਆਉਂਦਾ ਹੈ ਤਾਂ ਕਈਆਂ ਲਈ ਕਈ ਮੁਸੀਬਤਾਂ ਖੜੀਆਂ ਹੋ ਸਕਦੀਆਂ ਹਨ। ਜ਼ਾਹਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਕੋਲ ਆਪਣੇ ਫੌਜੀ ਤਜਰਬਿਆਂ ਕਾਰਨ ਹੁਣ ਇਸ ਨਵੀਂ ਜੰਗ ਲਈ ਵੀ ਕਾਫੀ ਕੁਝ ਹੈ। ਪੂਰੀਆਂ ਤਿਆਰੀਆਂ ਹਨ ਇਸ ਜੰਗ ਦੀਆਂ। 
 ਦੂਜੇ ਪਾਸੇ ਪੰਜਾਬ ਕਾਂਗਰਸ ਅਜੇ ਤੱਕ ਕਾਫੀ  ਮੁੱਦਿਆਂ ਤੇ ਉਲਝੀ ਹੋਈ ਹੈ। ਨਵਜੋਤ ਸਿੱਧੂ ਵੱਲੋਂ ਬਾਰ ਬਾਰ ਚੁੱਕਿਆ ਜਾ ਰਿਹਾ ਪੰਜਾਬ ਏਜੰਡਾ ਲਾਗੂ ਕਰਨ ਕਰਾਉਣ ਲਈ ਪੰਜਾਬ ਕਾਂਗਰਸ ਅਜੇ ਤਿਆਰ ਨਹੀਂ ਦਿੱਸਦੀ। 

ਅੱਜ ਇਕ ਲੰਬੇ ਇੰਤਜ਼ਾਰ ਨੂੰ ਖਤਮ ਕਰਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੀ ਨਵੀਂ ਪਾਰਟੀ 'ਪੰਜਾਬ ਲੋਕ ਕਾਂਗਰਸ' ਦੇ ਨਾਮ ਦਾ ਖੁਲਾਸਾ ਕੀਤਾ ਹੈ। ਇਹ ਪਾਰਟੀ ਆਮ ਲੋਕਾਂ ਦੇ ਕਿੰਨਾ ਕੁ ਨੇੜੇ ਹੋਵੇਗੀ ਇਹ ਤਾਂ ਸਮਾਂ ਹੀ ਦੱਸੇਗਾ ਪਰ ਇਸ ਨਾਮ ਨਾਲ ਉਹਨਾਂ ਇੱਕ ਗੱਲ ਤਾਂ ਆਖ ਹੀ ਦਿੱਤੀ ਹੈ ਕਿ ਪਹਿਲੀ ਰਵਾਇਤੀ ਕਾਂਗਰਸ ਪਾਰਟੀ ਲੋਕਾਂ ਦੀ ਕਾਂਗਰਸ ਨਹੀਂ ਸੀ ਰਹੀ। ਕੈਪਟਨ ਅਮਰਿੰਦਰ ਸਿੰਘ ਹੁਰਾਂ ਵੱਲੋਂ ਐਲਾਨੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਦੀ ਰਸਮੀ ਰਜਿਸਟ੍ਰੇਸ਼ਨ ਭਾਰਤ ਦੇ ਚੋਣ ਕਮਿਸ਼ਨ ਕੋਲ ਮਨਜ਼ੂਰੀ ਲਈ ਹਾਲੇ ਲੰਬਿਤ ਹੈ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਕੋਲ ਕਾਂਗਰਸ ਨਾਲ ਸਬੰਧਤ ਹਲਕਿਆਂ ਵਿੱਚ ਵੀ ਅਜਿਹੇ ਸਮਰਥਕ ਮੌਜੂਦ ਹਨ ਜਿਹੜੇ ਖੁੱਲ੍ਹ ਕੇ ਭਾਵੇਂ ਸਾਹਮਣੇ ਨਾ ਆਉਣ ਪਰ ਪੂਰੀ ਤਰ੍ਹਾਂ ਸਹਾਇਕ ਜ਼ਰੂਰ ਬਣੇ ਰਹਿਣਗੇ। 

ਅੱਜ ਆਪਣੀ ਪਾਰਟੀ ਦੇ ਰਸਮੀ ਨਾਮ ਦਾ ਪ੍ਰਗਟਾਵਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਉਂਕਿ ਉਨ੍ਹਾਂ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਉਹ ਆਪਣੀ ਨਵੀਂ ਪਾਰਟੀ ਬਣਾਉਣ ਜਾ ਰਹੇ ਹਨ, ਇਸ ਲਈ ਉਨ੍ਹਾਂ ਦੇ ਵਕੀਲਾਂ ਦੀ ਟੀਮ ਇਸ ਪ੍ਰਕਿਰਿਆ 'ਤੇ ਕੰਮ ਕਰ ਰਹੀ ਸੀ ਅਤੇ ਰਜਿਸਟ੍ਰੇਸ਼ਨ ਲਈ ਭਾਰਤੀ ਚੋਣ ਕਮਿਸ਼ਨ ਨੂੰ ਪਹਿਲਾਂ ਹੀ ਅਰਜ਼ੀ ਦਿੱਤੀ ਜਾ ਚੁੱਕੀ ਹੈ।

ਕੈਪਟਨ ਅਮਰਿੰਦਰ ਨੇ ਦੱਸਿਆ ਕਿ ਚੋਣ ਕਮਿਸ਼ਨ ਨੂੰ ਪ੍ਰਸਤਾਵਿਤ ਨਾਮ 'ਪੰਜਾਬ ਲੋਕ ਕਾਂਗਰਸ' 'ਤੇ ਕੋਈ ਵੀ ਇਤਰਾਜ਼ ਨਹੀਂ ਹੈ। ਜ਼ਾਹਿਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਇਹ ਪਾਰਟੀ ਕਾਂਗਰਸ ਸਮਰਥਕ ਵੋਟਰਾਂ ਨੂੰ ਭਰਮਾਉਣ ਵਿਚ ਕਾਫੀ ਹੱਦ ਤੱਕ ਕਾਮਯਾਬ ਰਹਿ ਸਕਦੀ ਹੈ। 

ਪਾਰਟੀ ਦੇ ਚੋਣ ਨਿਸ਼ਾਨ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਤਿੰਨ ਚੋਣ ਨਿਸ਼ਾਨ ਦਿੱਤੇ ਸਨ ਜਿਨ੍ਹਾਂ ਵਿੱਚੋਂ ਇੱਕ ਦੀ ਚੋਣ ਕੀਤੀ ਜਾਣੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਵਲੋਂ ਵੀ ਤਿੰਨ ਵੱਖ-ਵੱਖ ਚੋਣ ਨਿਸ਼ਾਨਾਂ ਦੇ ਸੁਝਾਅ ਸੌਂਪੇ ਗਏ ਸਨ ਅਤੇ ਅੰਤਿਮ ਚੋਣ ਚੋਣ ਕਮਿਸ਼ਨ ਵੱਲੋਂ ਸੁਝਾਏ ਗਏ ਤਿੰਨ ਅਤੇ ਉਨ੍ਹਾਂ ਦੀ ਪਾਰਟੀ ਵੱਲੋਂ ਸੁਝਾਏ ਤਿੰਨ ਯਾਨੀ ਕਿ ਕੁੱਲ ਛੇ ਚੋਣ ਨਿਸ਼ਾਨਾਂ ਵਿੱਚੋਂ ਕੋਈ ਇਕ ਚੁਣਿਆ ਜਾਵੇਗਾ। 

ਕੈਪਟਨ ਅਮਰਿੰਦਰ ਨੇ ਦੱਸਿਆ ਕਿ ਪਾਰਟੀ ਦੀ ਰਸਮੀ ਲਾਂਚਿੰਗ ਬਾਅਦ ਵਿੱਚ ਕੀਤੀ ਜਾਵੇਗੀ। ਪਾਰਟੀ ਦੀ ਲਾਂਚਿੰਗ ਸਮੇਂ ਹੀ ਪਾਰਟੀ ਦੀਆਂ ਨੀਤੀਆਂ, ਪ੍ਰੋਗਰਾਮਾਂ, ਏਜੰਡੇ ਅਤੇ ਦ੍ਰਿਸ਼ਟੀਕੋਣ ਨੂੰ ਸਪਸ਼ਟ ਕੀਤਾ ਜਾਵੇਗਾ।

ਇੱਕ ਗੱਲ ਸਾਫ ਹੈ ਕਿ ਪੰਜਾਬ ਲੋਕ ਕਾਂਗਰਸ ਖੁਦ ਭਾਵੇਂ ਸੱਤਾ ਵਿੱਚ ਨਾ ਹੀ ਆ ਸਕੇ ਪਰ ਸੋਨੀਆ ਗਾਂਧੀ ਹੁਰਾਂ ਦੀ ਅਗਵਾਈ ਵਾਲੀ ਕਾਂਗਰਸ ਨੂੰ ਨੁਕਸਾਨ ਪਹੁੰਚਾ  ਕੇ ਨਵਜੋਤ ਸਿੱਧੂ ਨਾਲ ਆਪਣਾ ਹਿਸਾਬ ਕਿਤਾਬ ਬਰਾਬਰ ਕਰਨ ਵਿੱਚ ਜ਼ਰੂਰ ਕਾਫੀ ਕੁਝ ਕਰ ਸਕੇਗੀ। ਕੈਪਟਨ ਸਾਹਿਬ ਕੋਲ ਅਤੀ ਦੀਆਂ ਬਹੁਤ ਸਾਰਿਆਂ ਗੱਲਾਂ ਸਬੂਤਾਂ ਸਮੇਤ ਮੌਜੂਦ ਹਨ।

Monday, July 15, 2019

ਨਵਜੋਤ ਸਿੰਘ ਸਿੱਧੂ ਨੇ ਆਪਣਾ ਅਸਤੀਫਾ ਕੈਪਟਨ ਨੂੰ ਵੀ ਭੇਜਿਆ

ਅਸਤੀਫਾ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ਗਾਹ 'ਤੇ ਡਲਿਵਰ ਹੋਇਆ 
ਚੰਡੀਗੜ੍ਹ: 15 ਜੁਲਾਈ 2019: (ਪੰਜਾਬ ਸਕਰੀਨ ਬਿਊਰੋ):: 
ਆਪਣੇ ਸਿਆਸੀ ਵਿਰੋਧੀਆਂ ਦੇ ਨਿਸ਼ਾਨੇ 'ਤੇ ਆਏ ਹੋਏ ਬਹੁ ਚਰਚਿਤ ਆਗੂ ਨਵਜੋਤ ਸਿੰਘ ਸਿੱਧੂ ਨੇ ਹੁਣ ਆਪਣਾ ਅਸਤੀਫ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ 10 ਜੂਨ ਵਾਲੇ ਦਿਨ ਉਹਨਾਂ ਇਹ ਅਸਤੀਫਾ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜਿਆ ਸੀ। ਆਪਣੇ ਇਸ ਅਸਤੀਫੇ ਦੀ ਜਾਣਕਾਰੀ ਵੀ ਉਹਨਾਂ 14 ਜੁਲਾਈ ਵਾਲੇ ਦਿਨ ਟਵਿੱਟਰ 'ਤੇ ਦਿੱਤੀ ਸੀ। ਇਸ ਜਾਣਕਾਰੀ ਦੇ ਨਾਲ ਉਹਨਾਂ ਆਪਣੇ ਇਸ ਅਸਤੀਫੇ ਦੀ ਫੋਟੋ ਵੀ ਟਵਿੱਟਰ 'ਤੇ ਪੋਸਟ ਕੀਤੀ ਸੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸੌਂਪੇ ਇਸ ਅਸਤੀਫੇ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਮੀਡੀਆ ਦੇ ਇੱਕ ਵੱਡੇ ਹਿੱਸੇ ਵਿੱਚ ਉਹਨਾਂ ਦੇ ਇਸ ਅਸਤੀਫੇ ਨੂੰ ਉਹਨਾਂ ਦੇ ਸਿਆਸੀ ਵਿਰੋਧੀਆਂ ਨੇ ਇੱਕ ਸਿਆਸੀ ਡਰਾਮਾ ਦੱਸਿਆ। ਅਸਤੀਫੇ ਨੂੰ ਡਰਾਮਾ ਦੱਸਣ ਦੇ ਨਾਲ ਹੀ ਉਹਨਾਂ ਦੇ ਵਿਰੋਧੀਆਂ ਨੇ ਇਹ ਮੰਗ ਵੀ ਕੀਤੀ ਸੀ ਕਿ ਉਹ ਆਪਣਾ ਅਸਤੀਫਾ ਕੈਪਟਨ ਸਾਹਿਬ ਨੂੰ ਭੇਜਣ। ਅਜਿਹੀਆਂ ਬਿਆਨਬਾਜ਼ੀਆਂ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਆਪਣਾ ਅਸਤੀਫਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੂੰ ਵੀ ਭੇਜ ਦਿੱਤਾ। ਇਸ ਨਵੇਂ ਘਟਨਾਕ੍ਰਮ ਸੰਬੰਧੀ ਜਾਣਕਾਰੀ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਦਿੱਤੀ ਹੈ। ਸਿੱਧੂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਤੇ ਭੇਜਿਆ ਹੈ। ਦੱਸਣਯੋਗ ਹੈ ਕਿ ਬੀਤੀ 10 ਜੂਨ ਨੂੰ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕੈਬਨਿਟ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ ਸੀ ਅਤੇ ਇਸ ਸੰਬੰਧੀ ਖ਼ੁਲਾਸਾ ਉਨ੍ਹਾਂ ਨੇ 14 ਜੁਲਾਈ ਨੂੰ ਐਤਵਾਰ ਵਾਲੇ ਦਿਨ ਕੀਤਾ ਸੀ। ਇਸ ਅਸਤੀਫੇ ਨਾਲ ਉਹਨਾਂ ਦੇ ਸਿਆਸੀ ਵਿਰੋਧੀਆਂ ਵਿੱਚ ਤਿੱਖਾ ਪ੍ਰਤੀਕਰਮ ਹੋਇਆ ਅਤੇ ਉਹਨਾਂ ਨੇ ਇਸ ਅਸਤੀਫੇ ਨੂੰ ਇੱਕ ਡਰਾਮਾ ਆਖ ਕੇ ਪ੍ਰਚਾਰਿਆ। 
ਹੁਣ ਜਦੋਂ ਕਿ ਇਹ ਅਸਤੀਫਾ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੂੰ ਵੀ ਭੇਜ ਦਿੱਤਾ ਗਿਆ ਹੈ ਤਾਂ ਦੇਖਣਾ ਹੈ ਕਿ ਅਸਤੀਫੇ ਨੂੰ ਡਰਾਮਾ ਦੱਸਣ  ਹੁਣ ਕੀ ਆਖਦੇ ਹਨ। 

Thursday, August 09, 2018

ਸਨਮਾਨ ਵਜੋ 'ਬੰਨੀ ਬਨਾਈ ਦਸਤਾਰ' ਭੇਂਟ ਕਰਨ ਦਾ ਮਾਮਲਾ ਗਰਮਾਇਆ

ਗੈਰ ਪੰਥਕ ਵਰਤਾਰੇ ਉੱਪਰ ਪਾਬੰਦੀ ਲਗਾਉਣ ਦੀ ਮੰਗ ਤੇਜ਼ 
ਕਈ ਦਹਾਕੇ ਪਹਿਲਾਂ ਇੱਕ ਆਮ ਰਿਵਾਜ ਹੁੰਦਾ ਸੀ। ਤੜਕਸਾਰ ਡਿਊਟੀਆਂ 'ਤੇ ਜਾਣ ਵਾਲੇ ਲੋਕ ਅਕਸਰ ਐਤਵਾਰ ਦਾ ਦਿਨ ਮਾਇਆ ਲੱਗੀਆਂ ਪੱਗਾਂ ਬੰਨਣ-ਬੰਨਵਾਉਣ ''ਤੇ ਲਾਉਂਦੇ ਸਨ। ਹਫਤੇ ਦੀਆਂ ਦੋ-ਚਾਰ-ਜਾਂ ਫਿਰ ਪੂਰੀਆਂ ਸੱਤ ਪੱਗਾਂ ਬੰਨ ਲਈਆਂ ਜਾਂਦੀਆਂ ਸਨ ਫਿਰ ਤੜਕੇ ਤੜਕੇ ਡਿਊਟੀ 'ਤੇ ਜਾਂਦਿਆਂ ਉਸ ਨੂੰ ਟੋਪੀ ਵਾਂਗ ਸਿਰ 'ਤੇ ਰੱਖ ਲਿਆ ਜਾਂਦਾ ਸੀ। ਦੁਪਹਿਰ ਅਤੇ ਰਾਤ ਨੂੰ ਸੋਣ ਵੇਲੇ ਉਸਨੂੰ ਫਿਰ ਲਾਹ ਲਿਆ ਜਾਂਦਾ ਸੀ। ਕਈ ਵਿਅਕਤੀ ਇੱਕ ਤੋਂ ਵਧ ਬੰਨੀਆਂ ਬੰਨਾਈਆਂ ਪੱਗਾਂ ਆਪਣੀ ਕਾਰ ਵਿੱਚ ਨਾਲ ਰੱਖਦੇ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਮੇਂ ਇਸ ਰੁਝਾਣ ਨੂੰ ਠੱਲ ਪਈ ਪਰ ਬਾਅਦ ਵਿੱਚ ਉੰਨ ਵਗੈਰਾ ਦੀਆਂ ਬਣੀਆਂ ਬਣਾਈਆਂ ਪੱਗਾਂ ਵਰਗੀਆਂ ਟੋਪੀਆਂ ਦਾ ਫੈਸ਼ਨ ਚੱਲ ਪਿਆ। ਕੁਲ ਮਿਲਾ ਕੇ ਇਹ ਸਭ ਦਸਤਾਰ ਦੀ ਸ਼ਕਤੀ ਉੱਤੇ ਇੱਕ ਸੂਖਮ ਹਮਲਾ ਸੀ ਜਿਸ ਨਾਲ ਸਿੱਖੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਹੁਣ ਤਲਵਾਰ ਅਤੇ ਸਿਰੋਪੇ ਦੀ ਸੁਗਾਤ ਵਾਂਗ ਬੰਨੀ ਬੰਨਾਈ ਪੱਗ ਸਿਆਸੀ ਸਟੇਜਾਂ ਦੀ ਖੇਡ ਬਣ ਗਈ ਹੈ। ਇਸ ਗੈਰ ਸਿੱਖੀ ਵਰਤਾਰੇ ਵਿਰੁਧ ਬਠਿੰਡਾ ਤੋਂ ਉਭਰ ਰਹੇ ਪੱਤਰਕਾਰ ਜਸਪਰੀਤ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਪੱਤਰ ਲਿਖਿਆ ਹੈ ਜਿਸਦੀ ਕਾਪੀ ਉਹਨਾਂ ਨੇ ਪੰਜਾਬ ਸਕਰੀਨ ਨੂੰ ਵੀ ਭੇਜੀ ਹੈ। ਇਸ ਪੱਤਰ ਨੂੰ ਇਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।  ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ। -ਸੰਪਾਦਕ 
ਲੇਖਕ ਜਸਪਰੀਤ ਸਿੰਘ 
ਪੰਜਾਬ ਸੂਬੇ ਦੀ ਸਿਆਸਤ ਦੌਰਾਨ ਹੋਣ ਵਾਲੇ ਸਿਆਸੀ ਇਜਲਾਸਾਂ ਦੇ ਦੌਰਾਨ ਗੁਰੂ ਸਾਹਿਬ ਦੁਆਰਾ ਦਿੱਤੀ ਗਈ ਅਦੁੱਤੀ ਵਿਰਾਸਤ 'ਦਸਤਾਰ' ਨੂੰ ਮਹਿਜ ਰਾਜਨੀਤਿਕ ਹਥਿਆਰ ਵਜੋ ਪੇਸ਼ ਕੀਤਾ ਜਾਂਦਾ ਹੈ, ਜੋ ਕਿ ਬਹੁਤ ਹੀ ਨੀਚ ਕਦਮ ਹੈ । ਸਿੱਖ ਰਹਿਤ ਮਰਿਆਦਾ ਅਨੁਸਾਰ “ਹੋਏ ਸਿੱਖ ਸਿਰ ਟੋਪੀ ਧਰੈ, ਸਾਤ ਜਨਮ ਕੁਸ਼ਟ ਹੋਏ ਮਰੇ“ ਕਥਨ ਰਾਹੀਂ ਸਿੱਖਾਂ ਨੂੰ ਟੋਪੀ ਪਾਉਣ ਤੋਂ ਸਖਤ ਮਨਾਹੀ ਕੀਤੀ ਗਈ ਹੈ। ਇਸਦੇ ਬਾਵਜੂਦ ਸਾਡੇ ਲਾਲਚੀ ਰਾਜਸੀ ਨੇਤਾ ਸ਼ਰੇਆਮ ਰੈਲੀਆਂ ਦੇ ਵਿੱਚ ਕਿਸੇ ਵੀ ਬਾਹਰੋ ਆਏ ਕੇਂਦਰੀ ਜਾਂ ਹੋਰ ਸੂਬਿਆਂ ਦੇ ਨੇਤਾਵਾਂ, ਇੱਥੋਂ ਤੱਕ ਕਿ ਵਿਦੇਸ਼ੀਆਂ ਦੇ ਸਿਰ 'ਤੇ ਵੀ 'ਬੰਨੀ ਬਨਾਈ ਟੋਪੀ ਨੁਮਾ ਪੱਗ' ਲਿਆ ਕੇ ਰੱਖ ਦਿੰਦੇ ਹਨ, ਇਹ ਸਾਡੀ ਦਸਤਾਰ ਦਾ ਅਪਮਾਨ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਸਪ੍ਰੀਤ ਸਿੰਘ (27) ਨਿਵਾਸੀ ਬਠਿੰਡਾ ਨੇ ਕੀਤਾ ਜਿਸਨੇ ਕਿ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਖੱਤ ਲਿਖ ਕੇ ਇਸ ਅਖੌਤੀ ਰਸਮ ਦੇ ਉੱਪਰ ਪਾਬੰਧੀ ਲਗਾਉਣ ਦੀ ਮੰਗ ਕੀਤੀ ਹੈ। 
ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਿਛਲ਼ੇ ਦੋ-ਤਿੰਨ ਸਾਲਾਂ ਤੋਂ ਲਗਾਤਾਰ ਰੈਲੀਆਂ ਦੌਰਾਨ ਹੁੰਦਾ ਦਸਤਾਰ ਦਾ ਅਪਮਾਨ ਵੇਖ ਰਿਹਾ ਸੀ ਅਤੇ ਆਸ ਕਰ ਰਿਹਾ ਸੀ ਕਿ ਕੋਈ ਸਿੱਖ ਨੇਤਾ, ਜੱਥੇਦਾਰ ਜਾਂ ਸੰਸਥਾ ਇਸ ਗੰਭੀਰ ਮੁੱਦੇ ਬਾਰੇ ਜਰੂਰ ਚਿੰਤਾ ਪ੍ਰਗਟਾਉਣਗੇ ਪ੍ਰੰਤੂ ਅਜਿਹਾ ਨਹੀਂ ਹੋਇਆ। ਪਿਛਲ਼ੇ ਦਿਨੀ ਜਦੋਂ ਦੇਸ਼ ਦੇ ਮਾਣਯੋਗ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਮਲੋਟ ਰੈਲੀ ਦੌਰਾਨ ਦਸਤਾਰ ਦੀ ਬੇਅਦਬੀ ਹੋਣ ਦੇ ਮਾਮਲੇ ਨੇ ਇੰਨਾਂ ਤੂਲ ਫੜਿਆ ਤਾਂ ਉਸਨੂੰ ਪੂਰੀ ਆਸ ਸੀ ਕਿ ਇਸ ਵਾਰ ਤਾਂ ਸਿੱਖ ਪੰਥ ਇਸ ਵਿਸ਼ੇ ਨੂੰ ਜਰੂਰ ਕਰੜੇ ਹੱਥੀ ਲਵੇਂਗੀ। ਪਰ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਉਸ ਨੇ ਇਹ ਖੱਤ ਲਿਖ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਹੈ ਤਾਂ ਜੋ ਕੌਮ ਦੇ ਅਦੁੱਤੀ ਅੰਗ ਦਾ ਸਤਿਕਾਰ ਬਰਕਰਾਰ ਰੱਖਿਆ ਜਾ ਸਕੇ। ਜਸਪ੍ਰੀਤ ਸਿੰਘ ਨੇ ਇੱਛਾ ਪ੍ਰਗਟਾਈ ਕਿ ਜੇ ਕੋਈ ਸੱਚੀਂਓ ਦਸਤਾਰ ਪ੍ਰਤੀ ਸਤਿਕਾਰ ਦੀ ਭਾਵਨਾ ਰੱਖਦਾ ਹੈ ਤਾਂ ਉਹ 5 ਮਿੰਟ ਦਾ ਸਮਾਂ ਕੱਢ ਕੇ ਇੱਕ ਸਿੰਘ ਤੋਂ ਅਸਲ ਰੂਪ ਵਿੱਚ ਦਸਤਾਰ ਨੂੰ ਆਪਣੇ ਸਿਰ 'ਤੇ ਸਜਾ ਸਕਦਾ ਹੈ।
ਬੇਨਤੀ ਕਰਤਾ ਜਸਪ੍ਰੀਤ ਸਿੰਘ ਮੁਤਾਬਿਕ ਉਹ 22 ਜੁਲਾਈ ਦੀ ਮਿਤੀ ਹੇਠ ਇਹ ਖੱਤ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਲਿਖ ਚੁੱਕਿਆ ਹੈ। ਜੋ ਕਿ ਹੁਣ ਤੱਕ ਸਬੰਧਿਤ ਪਤਿਆ 'ਤੇ ਪਹੁੰਚ ਚੁੱਕੀਆਂ ਹੋਣਗੀਆਂ ਅਤੇ ਨਾਲ ਹੀ ਉਸ ਵੱਲੋਂ ਕਮੇਟੀ ਦੀ ਰਜਿਸਟਰਡ ਈਮੇਲ ਆਈਡੀ ਰਾਹੀਂ ਵੀ ਇਹ ਅਰਜ਼ੀ ਘੱਲੀ ਗਈ ਸੀ। ਜਸਪ੍ਰੀਤ ਸਿੰਘ ਨੇ ਸਾਰੀ ਸਿੱਖ ਕੌਮ ਨੂੰ ਬੇਨਤੀ ਕੀਤੀ ਕਿ ਸਾਰੀਆਂ ਸਿੱਖ ਜੱਥੇਬੰਦੀਆਂ ਇਸ ਮੁੱਦੇ ਤੇ ਸਾਂਝੇ ਤੌਰ 'ਤੇ ਇਕੱਠੇ ਹੋ ਕੇ ਅੱਗੇ ਆਉਣ ਅਤੇ ਲਿਖਤੀ ਪੱਤਰ ਜਾਂ ਹੋਰ ਕਿਸੇ ਹੋਰ ਮਾਧਿਅਮ ਰਾਹੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਸ ਮਾਮਲੇ ਉੱਪਰ ਗੌਰ ਕਰਨ ਦੀ ਅਰਜੋਈ ਕਰਨ। ਇਸਦੇ ਨਾਲ ਹੀ ਇਹ ਵੀ ਬੇਨਤੀ ਕਰਨੀ ਚਾਹਾਂਗੇ ਕਿ ਸਰੋਪਾ ਸਾਹਿਬ ਭੇਂਟ ਕਰਣ ਸਮੇਂ ਵੀ ਵਾਚਿਆ ਜਾਵੇ ਕਿ ਸਾਹਮਣੇ ਵਾਲਾ ਵਿਅਕਤੀ ਗੁਟਖਾ ਜਾਂ ਸਿਗਰਟਨੋਸ਼ੀ ਦਾ ਆਦੀ ਨਾ ਹੋਵੇ, ਤਾਂ ਜੋ ਉਹ ਵਿਅਕਤੀ ਸਰੋਪਾ ਸਾਹਿਬ ਪ੍ਰਾਪਤ ਕਰਨ ਤੋਂ ਬਾਅਦ ਇਸ ਪ੍ਰਕਾਰ ਦੀ ਗਲਤੀ ਕਰਦਾ ਨਾ ਪਾਇਆ ਜਾਵੇ।
ਬੇਨਤੀ ਕਰਤਾ ਜਸਪ੍ਰੀਤ ਸਿੰਘ
(ਸੰਪਰਕ: 9988646091)


ਡੈਸਕ ਇਨਪੁਟ:
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨੇੜਲੇ ਸਾਥੀ ਅਤੇ ਪ੍ਰ੍ਸਿੱਧ ਪੱਤਰਕਾਰ ਸਰਦਾਰ ਭਰਪੂਰ ਸਿੰਘ ਬਲਬੀਰ ਇੱਕ ਸ਼ੇਅਰ ਅਕਸਰ ਗੁਣਗੁਣਾਇਆ ਕਰਦੇ ਸਨ:
ਝੁਕ ਕਰ ਸਲਾਮ ਕਰਨੇ ਮੈਂ ਕਿਆ  ਹਰਜ ਹੈ ਮਗਰ;
ਸਰ ਇਤਨਾ ਮਤ  ਝੁਕਾਓ ਕਿ ਦਸਤਾਰ ਗਿਰ ਪੜੇ!
ਕਾਸ਼ ਸਿੱਖਾਂ ਦੀ ਮੌਜੂਦਾ ਲੀਡਰਸ਼ਿਪ ਦੇ ਕੰਨੀ ਉਹ ਗੁਣਗੁਣਾਹਟ ਪੈ ਸਕੇ---