ਪੰਜਾਬ ਦੇ ਚਾਣਕਿਆ ਮਾਲਵਿੰਦਰ ਮਾਲੀ ਨੇ ਲਿਆ ਗੰਭੀਰ ਨੋਟਿਸ
ਸੋਸ਼ਲ ਮੀਡੀਆ: 22 ਮਾਰਚ 2022: (ਪੰਜਾਬ ਸਕਰੀਨ ਡੈਸਕ)::
ਲੰਮੇ ਸਮੇਂ ਤੋਂ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਵਾਲੀ ਆਵਾਜ਼ ਬੁਲੰਦ ਕਰਦੇ ਆ ਰਹੇ ਮਾਲਵਿੰਦਰ ਸਿੰਘ ਮਾਲੀ ਨੇ ਆਪਣੀ ਇੱਕ ਪੋਸਟ ਵਿੱਚ ਬੜੀ ਬੇਬਾਕੀ ਨਾਲ ਖੁਲਾਸਾ ਕੀਤਾ ਹੈ ਕਿ ਸਿੱਖਿਆ ਦੇ ਮਹਿਕਮੇ ਨੂੰ ਸੂਬਿਆਂ ਦੇ ਅਧਿਕਾਰਾਂ ਵਿੱਚੋਂ ਕੱਢ ਕੇ ਕੇਂਦਰੀਕਰਨ ਵਾਲੇ ਖਾਤੇ ਪਾ ਲਿਆ ਸੀ। ਆਪਣੀ ਇੱਕ ਨਵੀਂ ਪੋਸਟ ਵਿੱਚ ਉਹਨਾਂ ਦੱਸਿਆ ਹੈ ਕਿ ਐਮਰਜੈੰਸੀ ਦੌਰਾਨ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਦੀ ਸੰਘੀ ਸਰਕਾਰ ਨੇ ਰਾਜਾਂ ਦੇ ਅਧਿਕਾਰ ਖੇਤਰ ਵਿੱਚੋਂ ਸਿੱਖਿਆ ਦਾ ਮਹਿਕਮਾ ਕੱਢਕੇ ਸਾਂਝੀ ਸੂਚੀ ਵਿੱਚ ਪਾ ਲਿਆ ਸੀ ਪਰ ਉਸਤੋ ਬਾਅਦ ਦੀਆਂ ਸਰਕਾਰਾਂ ਨੇ ਸਿੱਖਿਆ ਖੇਤਰ ਦੇ ਕੇਂਦਰੀਕਰਨ ਦਾ ਅਮਲ ਸਹਿੰਦੇ ਸਹਿੰਦੇ ਹੀ ਅੱਗੇ ਵਧਾਇਆ। ਉਹਨਾਂ ਦੱਸਿਆ ਕਿ ਇਸ ਮਕਸਦ ਨੂੰ ਪੂਰਿਆਂ ਕਰਨ ਦੇ ਕੰਮ ਵਿੱਚ ਤੇਜ਼ੀ ਹੁਣੇ ਜਿਹਾ ਹੀ ਆਈ ਹੈ।
ਆਪਣੀ ਲਿਖਤ ਵਿੱਚ ਸਰਦਾਰ ਮਾਲੀ ਦੱਸਦੇ ਹਨ ਕਿ ਗੱਲ ਭਾਵੇਂ ਪੁਰਾਣੀ ਹੋਣ ਲੱਗੀ ਹੈ ਪਰ ਰ.ਸ.ਸ.-ਭਾਜਪਾ ਦੀ ਅਗਵਾਈ ਹੇਠਲੀ ਮੋਦੀ ਸਰਕਾਰ ਨੇ ਇਕ ਦੇਸ਼ , ਇਕ ਨੇਸ਼ਨ, ਹਰ ਖੇਤਰ ਵਿੱਚ ਕਾਨੂੰਨੀ ਇਕਸਾਰਤਾ ਤੇ ਇਕਰੂਪਤਾ ਦੇ ਅਮਲ ਨੂੰ ਬਹੁਤ ਹੀ ਤੇਜ਼ ਗਤੀ ਤੇ ਆਪਾਸ਼ਾਹ ਪਹੁੰਚ ਨਾਲ ਅੱਗੇ ਵਧਾਉਣਾ ਸ਼ੁਰੂ ਕੀਤਾ ਹੋਇਆ ਹੈ।
ਜ਼ਿਕਰਯੋਗ ਹੈ ਕਿ 34 ਸਾਲਾਂ ਬਾਅਦ ਮੁਲਕ ਅੰਦਰ ਲਾਗੂ ਕਰਨ ਲਈ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਨੂੰ ਸੰਘੀ ਮੰਤਰੀ ਮੰਡਲ ਨੇ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨੀਤੀ ਅਨੁਸਾਰ ਸਿੱਖਿਆ ਢਾਂਚੇ ਅੰਤਰ ਆਹ ਵੱਡੇ ਬਦਲਾਓ ਸਾਰੇ ਸੂਬਿਆਂ ਨੂੰ ਕਰਨੇ ਪੈਣਗੇ।
ਹੁਣ ਦੇਖਣਾ ਹੈ ਕਿ ਪੰਜਾਬ ਸਰਕਾਰ ਅਤੇ ਪੰਜਾਬ ਦੇ ਵਿਦਿਅਕ ਅਦਾਰਿਆਂ ਸਮੇਤ ਪੰਜਾਬ ਦੀ ਸਿਆਸੀ ਗੈਰ ਸਿਆਸੀ ਸੰਗਠਨ ਕੀ ਪ੍ਰਤਿਕਰਮ ਪ੍ਰਗਟ ਕਰਦੇ ਹਨ। ਸਬੰਧਤ ਸਰੋਤ ਲਿੰਕ
No comments:
Post a Comment