Showing posts with label Attack. Show all posts
Showing posts with label Attack. Show all posts

Saturday, June 18, 2022

ਆਰਮੀ ਭਰਤੀ ਵਾਲੇ ਪੇਪਰ ਨਾ ਹੋਣ ਕਾਰਨ ਭੜਕੇ ਲੁਧਿਆਣਾ ਵਿਚ ਨੌਜਵਾਨ

 ਅਗਨੀਪੱਥ ਵਿਰੋਧੀਆਂ ਵੱਲੋਂ ਰੇਲਵੇ ਸਟੇਸ਼ਨ 'ਤੇ ਹਮਲੇ ਦੀ ਪੂਰੀ ਕਹਾਣੀ 


ਲੁਧਿਆਣਾ: 18 ਜੂਨ 2022: (ਪੰਜਾਬ ਸਕਰੀਨ ਟੀਮ)::

ਦੋ ਦਿਨ ਮੌਸਮ ਸੁਹਾਵਣਾ ਰਹਿਣ ਕਰਕੇ ਲੂ ਦੇ ਸੱਤੇ ਹੋਏ ਲੋਕ ਕੰਮਾਂ ਕਾਜਾਂ ਲਈ ਘਰੋਂ ਬਾਹਰ ਨਿਕਲੇ। ਸੜਕਾਂ ਤੇ ਵੀ ਆਵਾਜਾਈ ਵਧਣ ਲੱਗ ਪਈ ਪਰ ਦੁਪਹਿਰ ਹੁੰਦਿਆਂ ਹੁੰਦਿਆਂ ਹੀ ਰੇਲਵੇ ਸਟੇਸ਼ਨ ਲੁਧਿਆਣਾ 'ਤੇ ਹਮਲੇ ਦੀ ਖਬਰ ਤੇਜ਼ੀ ਨਾਲ ਫੈਲਣ ਲੱਗ ਪਈ। ਲੋਕਾਂ ਵਿਚ ਹੈਰਾਨੀ ਭਰਿਆ ਸਹਿਮ ਵੀ। ਉਹਨਾਂ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਦੇ ਵਿਰੋਧ ਦਾ ਸੇਕ ਪੰਜਾਬ ਵਿੱਚ ਵੀ ਪੁੱਜ ਗਿਆ ਹੈ। 

ਅਸਲ ਵਿਚ ਇਹਨਾਂ ਨੌਜਵਾਨਾਂ ਨੂੰ ਆਪਣਾ ਸੁਪਨਾ ਟੁੱਟ ਗਿਆ ਲੱਗਦਾ ਸੀ। ਫੌਜ ਦੀ ਭਰਤੀ ਲਈ ਤਿਆਰੀ ਕਰ ਰਹੇ ਇਹਨਾਂ ਨੌਜਵਾਨਾਂ ਨੇ ਅੱਜ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੀ ਭੰਨਤੋੜ ਕਰ ਦਿੱਤੀ। ਡੰਡੇ, ਰਾਡਾਂ ਅਤੇ ਦਰਖਤਾਂ ਦੀਆਂ ਮੋਟੀਆਂ ਮੋਤੀਆਂ ਲੱਕੜਾਂ ਲੈ ਕੇ ਪੁੱਜੇ ਨੌਜਵਾਨਾਂ ਨੇ ਪਹਿਲਾਂ ਸਟੇਸ਼ਨ ਦੇ ਬਾਹਰ ਖੜ੍ਹੇ ਵਾਹਨਾਂ ਦੀ ਤੇ ਫਿਰ ਅੰਦਰ ਜਾ ਕੇ ਸਟਾਲਾਂ ਤੇ ਸਰਕਾਰੀ ਦਫ਼ਤਰਾਂ ਦੀ ਵੀ ਭੰਨਤੋੜ ਕੀਤੀ। 

ਇਸੇ ਦੌਰਾਨ ਜਗਰਾਉਂ ਪੁਲ ’ਤੇ ਨੌਜਵਾਨਾਂ ਨੇ ਪੁਲੀਸ ਦੀ ਪੀਸੀਆਰ ਵੈਨ ਅਤੇ ਫਿਰ ਥਾਣਾ ਡਵੀਜ਼ਨ ਨੰਬਰ 5 ਦੇ ਬਾਹਰ ਪੁਲੀਸ ਪੈਟਰੋਲਿੰਗ ਕਾਰ ਦੀ ਵੀ ਬੁਰੀ ਤਰ੍ਹਾਂ ਭੰਨਤੋੜ ਕੀਤੀ। ਮਾਹੌਲ ਨੂੰ ਦੇਖਦੇ ਹੋਏ ਫਿਰੋਜ਼ਪੁਰ ਮੰਡਲ ਦੇ ਸੀਨੀਅਰ ਡੀਐਸਪੀ ਰਜਨੀਸ਼ ਤ੍ਰਿਪਾਠੀ, ਪੁਲੀਸ ਕਮਿਸ਼ਨਰ ਡਾ. ਕੌਸਤੁਬ ਸ਼ਰਮਾ ਪੁੱਜੇ। ਪੁਲੀਸ ਨੇ ਰੇਲਵੇ ਸਟੇਸ਼ਨ ’ਤੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ। 

ਪੁਲੀਸ ਨੇ ਸੀਸੀਟੀਵੀ ਦੇ ਆਧਾਰ ’ਤੇ ਕੁਝ ਨੌਜਵਾਨਾਂ ਨੂੰ ਹਿਰਾਸਤ ’ਚ ਵੀ ਲਿਆ। ਘਟਨਾ ਤੋਂ ਬਾਅਦ ਪੁਲੀਸ ਨੇ ਸਟੇਸ਼ਨ ਦੇ ਚਾਰੇ ਪਾਸੇ ਘੇਰਾ ਪਾ ਲਿਆ। ਪੁਲੀਸ ਕਮਿਸ਼ਨਰ ਨੇ ਇਸ ਮਾਮਲੇ ’ਚ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ। ਫੜ੍ਹੇ ਗਏ ਮੁਲਜ਼ਮਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਇਸ ਭੰਨਤੋੜ ਦੀ ਘਟਨਾ ਕਾਰਨ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਆਉਣ ਵਾਲੀਆਂ ਘਟੋਘਟ 17 ਰੇਲਗੱਡੀਆਂ ਨੂੰ ਵੀ ਰੱਦ ਕਰਨਾ ਪਿਆ। ਇਸੇ ਦੌਰਾਨ ਅਗਨੀਪੱਥ ਅਤੇ ਅਗਨੀਵੀਰ ਯੋਜਨਾ ਨੂੰ ਵਾਪਿਸ ਲੈਣ ਦੀ ਮੰਗ ਜ਼ੋਰ ਫੜਨ ਲੱਗ ਪਈ ਹੈ। 

ਦੱਸਣਯੋਗ ਹੈ ਕਿ ਲੁਧਿਆਣਾ ਵਿੱਚ ਫੌਜ ਭਰਤੀ ਦਾ ਸੈਂਟਰ ਹੈ ਜਿੱਥੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਨੌਜਵਾਨ ਅੱਜ ਇੱਥੇ ਕੇਂਦਰ ਸਰਕਾਰ ਦੀ ਅਗਨੀਪਥ ਸਕੀਮ ਦਾ ਵਿਰੋਧ ਕਰਨ ਪੁੱਜੇ ਹੋਏ ਸਨ। ਪਹਿਲਾਂ ਨੌਜਵਾਨ ਭਾਰਤ ਨਗਰ ਚੌਕ ਵਿੱਚ ਇਕੱਠੇ ਹੋਏ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਜਗਰਾਉਂ ਪੁਲ ਵੱਲ ਨੂੰ ਚਲੇ ਗਏ ਅਤੇ ਰਸਤੇ ਵਿੱਚ ਚੀਜ਼ਾਂ ਦੀ ਭੰਨਤੋੜ ਕਰਦੇ ਰਹੇ। ਜਗਰਾਉਂ ਪੁਲ ਤੇ ਥਾਣਾ ਡਵੀਜ਼ਨ ਨੰਬਰ 5 ਦੇ ਬਾਹਰ ਖੜ੍ਹੀ ਪੀਸੀਆਰ ਵੈਨ ਨੂੰ ਡੰਡੇ ਮਾਰ ਮਾਰ ਕੇ ਤੋੜ ਦਿੱਤਾ ਗਿਆ। ਇਹਨਾਂ ਨੂੰ ਰੋਕਣ ਵਾਲਾ ਕੋਈ ਨਜ਼ਰ ਨਹੀਂ ਸੀ ਆ ਰਿਹਾ। ਆਮ ਲੋਕਾਂ ਲਈ ਦਿਨ ਦਿਹਾੜੇ ਪੁਲਿਸ ਵੈਨ ਨਾਲ ਅਜਿਹਾ ਸਲੂਕ ਹੈਰਾਨ ਕਰਨ ਵਾਲਾ ਸੀ। ਸ਼ਾਇਦ ਇਹ ਇਸ ਬੇਖੌਫ਼ੀ ਦਾ ਐਲਾਨ ਸੀ ਕਿ ਅਸੀਂ ਨਹੀਂ ਕਰਦੇ ਕਿਸੇ ਦੀ ਵੀ ਪ੍ਰਵਾਹ। 

ਜਗਰਾਉਂ ਪੁਲ ਤੋਂ ਭੜਕੇ ਹੋਏ ਇਹ ਨੌਜਵਾਨ ਰੇਲਵੇ ਸਟੇਸ਼ਨ ਵੱਲ ਨੂੰ ਹੋ ਗਏ, ਜਿਥੇ ਰਸਤੇ ਵਿੱਚ ਲੱਗੇ ਪੁਲੀਸ ਦੇ ਸਾਰੇ ਬੈਰੀਕੇਡ ਤੋੜ ਦਿੱਤੇ। ਸਟੇਸ਼ਨ ਦੇ ਅੰਦਰ ਵੜ੍ਹਦੇ ਹੀ ਨੌਜਵਾਨਾਂ ਨੇ ਭੰਨਤੋੜ ਸ਼ੁਰੂ ਕਰ ਦਿੱਤੀ ਅਤੇ ਪਲੇਟਫਾਰਮ ਨੰਬਰ ਇੱਕ ਦੇ ਉਪਰ ਸਾਰੇ ਸ਼ੀਸ਼ੇ, ਸਾਮਾਨ, ਲਾਈਟਾਂ, ਬੈਂਚ, ਡਸਟਬਿਨ ਸਣੇ ਤਹਿਸ-ਨਹਿਸ ਕਰ ਦਿੱਤੇ। ਪ੍ਰਦਰਸ਼ਨਕਾਰੀਆਂ ਨੇ ਪਲੈਟਫਾਰਮ ਨੇੜੇ ਪਾਵਰ ਕੈਬਿਨ ਕੋਲ ਖੜ੍ਹੇ 2 ਇੰਜਣਾਂ ’ਤੇ ਪਥਰਾਓ ਕਰ ਕੇ ਹਮਲਾ ਕੀਤਾ।

ਲੁਧਿਆਣਾ ਪੁਲੀਸ ਵੱਲੋਂ ਪ੍ਰਦਰਸ਼ਨਕਾਰੀਆਂ ਦੀ ਕੁੱਟਮਾਰ ਵੀ ਕੀਤੀ ਗਈ। ਇਸਦਾ ਮਕਸਦ ਲੋਕਾਂ ਵਿਚ ਪੈਦਾ ਹੋਈ ਦਹਿਸ਼ਤ ਨੂੰ ਸਮਾਪਤ ਕਰਨਾ ਸੀ। 

ਇਸ ਭੰਨਤੋੜ ਦੀ ਸੂਚਨਾ ਜਿਵੇਂ ਹੀ ਲੁਧਿਆਣਾ ’ਚ ਪੁਲੀਸ ਨੂੰ ਮਿਲੀ ਤਾਂ ਸ਼ਹਿਰ ਪੁਲੀਸ ਛਾਉਣੀ ’ਚ ਤਬਦੀਲ ਹੋ ਗਿਆ ਹੈ। ਸਾਰੇ ਧਾਰਮਿਕ ਸਥਾਨਾਂ ਤੇ ਜਨਤਕ ਥਾਵਾਂ ’ਤੇ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਲੁਧਿਆਣਾ ਰੇਲਵੇ ਸਟੇਸ਼ਨ ’ਤੇ ਭੰਨਤੋੜ ਕਰਕੇ ਕੁਝ ਨੌਜਵਾਨ ਭੱਜ ਗਏ, ਪਰ ਕੁਝ ਨੂੰ ਪੁਲੀਸ ਨੇ ਕਾਬੂ ਕਰ ਲਿਆ। ਪੁਲੀਸ ਕਰਮੀਆਂ ਨੇ ਫੜ੍ਹੇ ਨੌਜਵਾਨਾਂ ਨੂੰ ਪਲੇਟਫਾਰਮ ’ਤੇ ਲੰਮੇ ਪਾ ਕੇ ਕੁੱਟਿਆ। ਪ੍ਰਦਰਸ਼ਨਕਾਰੀਆਂ ਨੇ ਆਪਣੇ ਮੂੰਹਾਂ ’ਤੇ ਕੱਪੜੇ ਬੰਨ੍ਹੇ ਹੋਏ ਸਨ। ਉਧਰ, ਘਟਨਾ ਤੋਂ ਬਾਅਦ ਤੱਕ ਪੁਲੀਸ ਕਮਿਸ਼ਨਰ ਡਾ. ਕੌਸਤੁਬ ਸ਼ਰਮਾ ਦੀ ਥਾਣਾ ਜੀਆਰਪੀ ਤੇ ਆਰਪੀਐਫ਼ ਦੇ ਉਚ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਦੇ ਰਹੇ।

ਨੌਜਵਾਨਾਂ ਨੂੰ ਯੋਜਨਾ ਕਰਕੇ ਬੁਲਾਇਆ ਗਿਆ ਸੀ। ਇਸ ਘਟਨਾ ਦੇ ਵੇਰਵੇ ਮਿਲਣ ਤੇ ਪਤਾ ਲੱਗਿਆ ਕਿ ਦੰਗੇ ਦੀ ਸਾਜ਼ਿਸ਼ ਕਰਨ ਵਾਲਿਆਂ ਨੇ ਨੌਜਵਾਨਾਂ ਨੂੰ ਵਰਗਲਾ ਕੇ ਬੁਲਾ ਲਿਆ ਸੀ। ਘਟਨਾ ਤੋਂ ਬਾਅਦ ਜੁਆਇੰਟ ਪੁਲੀਸ ਕਮਿਸ਼ਨਰ ਰਵਚਰਨ ਸਿੰਘ ਬਰਾੜ ਨੇ ਕਿਹਾ ਕਿ ਜਿਹੜੇ ਨੌਜਵਾਨਾਂ ਨੇ ਫੌਜ ’ਚ ਭਰਤੀ ਦੇ ਪੇਪਰ ਦਿੱਤੇ ਸਨ ਉਨ੍ਹਾਂ ਵੱਲੋਂ ਸ਼ਹਿਰ ਵਿੱਚ ਹੰਗਾਮਾ ਕੀਤਾ ਗਿਆ ਹੈ। ਅਸਲ ਵਿੱਚ ਅੱਜ ਉਨ੍ਹਾਂ ਨੂੰ ਕਿਸੇ ਨੇ ਵਰਗਲਾ ਕੇ ਹੀ ਭਾਰਤ ਨਗਰ ਚੌਬਕ ਨੇੜੇ ਬੁਲਾਇਆ ਸੀ। ਬਰਾੜ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਦੇ ਕੁਝ ਗਰੁੱਪ ਬਣੇ ਹੋਏ ਹਨ। ਇਨ੍ਹਾਂ ਗਰੁੱਪਾਂ ’ਚ ਕੁਝ ਨੇ ਮਾਹੌਲ ਖਰਾਬ ਕਰਨ ਦੀਆਂ ਗੱਲਾਂ ਕੀਤੀਆਂ ਹਨ। ਪੁਲੀਸ ਵੱਲੋਂ ਹਿਰਾਸਤ ’ਚ ਲਏ ਨੌਜਵਾਨਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

ਇਸੇ ਦੌਰਾਨ ਉੱਤਰੀ ਰੇਲਵੇ ਵੱਲੋਂ 17 ਰੇਲ ਗੱਡੀਆਂ ਰੱਦ: ਉਧਰ, ਉੱਤਰ ਰੇਲਵੇ ਨੇ ਮੁੱਖ ਰੂਪ ’ਚ ਉੱਤਰ ਪ੍ਰਦੇਸ਼ ਤੇ ਬਿਹਾਰ ਵੱਲ ਜਾਣ ਵਾਲੀਆਂ ਕੁੱਲ 17 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ। ਇਨ੍ਹਾਂ ਰੇਲ ਗੱਡੀਆਂ ’ਚ 13258 ਆਨੰਦ ਬਿਹਾਰ ਜਨਸਾਧਾਰਨ ਐਕਸਪ੍ਰੈੱਸ, 22406 ਭਾਗਲਪੁਰ ਗਰੀਬਰੱਥ ਐਕਸਪ੍ਰੈੱਸ, 20802 ਨਵੀਂ ਦਿੱਲੀ ਮਗਧ ਐਕਸਪ੍ਰੈੱਸ, 13484 ਡੇਲੀ ਐਕਸਪ੍ਰੈੱਸ, 12802 ਨਵੀਂ ਦਿੱਲੀ-ਪੁਰੀ ਪੁਰਸ਼ੋਤਮ ਐਕਸਪ੍ਰੈੱਸ, 15657 ਦਿੱਲੀ-ਡਿਬਰੂਗੜ੍ਹ ਬ੍ਰਹਮਪੁੱਤਰਾ ਮੇਲ, 14006 ਆਨੰਦ ਬਿਹਾਰ ਸੀਤਾਮੜੀ ਐਕਸਪ੍ਰੈੱਸ ਆਦਿ ਸ਼ਾਮਲ ਹਨ।

ਅਗਨੀਪਥ ਯੋਜਨਾ ਨੂੰ ਲੈ ਕੇ ਲੁਧਿਆਣਾ ਸਟੇਸ਼ਨ ਤੋਂ ਹੋਏ ਭੰਨਤੋੜ ਮਾਮਲੇ 'ਚ 10 ਨੌਜਵਾਨ ਹਿਰਾਸਤ 'ਚ ਵੀ ਲੈ ਗਏ ਹਨ। ਕਈ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ।

ਐਲਾਨ ਹੁੰਦਿਆਂ ਸਾਰ ਹੀ ਵਿਵਾਦਾਂ ਵਿਚ ਘਿਰੀ ਅਗਨੀਪਥ ਯੋਜਨਾ ਦਾ ਵਿਰੋਧ ਦੂਜੇ ਸੂਬਿਆਂ ਚੋਂ ਹੁੰਦਾ ਹੋਇਆ ਪੰਜਾਬ ਤਕ ਪਹੁੰਚ ਚੁੱਕਾ ਹੈ ਅਤੇ ਉਹ ਵੀ ਸਿਧ ਲੁਧਿਆਣਾ ਵਰਗੇ ਮਹਾਂਨਗਰ ਵਿਚ।  ਇਸ ਨੂੰ ਲੈ ਕੇ ਅੱਜ ਲੁਧਿਆਣਾ ਸਟੇਸ਼ਨ ਤੇ ਸੈਂਕੜੇ ਦੀ ਸੰਖਿਆ ਵਿੱਚ ਆਏ ਨੌਜਵਾਨਾਂ ਵੱਲੋਂ ਭੰਨਤੋੜ ਕੀਤੀ। ਪੁਲੀਸ ਨੇ ਇਸ ਮਾਮਲੇ ਵਿੱਚ ਦੱਸ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉੱਥੇ ਹੀ ਸਟੇਸ਼ਨ ਤੇ ਕੀਤੀ ਗਈ ਭੰਨ ਤੋੜ ਦੀਆਂ ਕਈ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

ਮੌਕੇ ਤੇ ਪੁੱਜੇ ਜੁਆਇੰਟ ਸੀ ਪੀ ਰਵਚਰਨ ਸਿੰਘ ਬਰਾੜ ਨੇ ਦੱਸਿਆ ਕਿ  ਇਸ ਮਾਮਲੇ ਵਿੱਚ ਕੁੱਲ ਦੱਸ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਿਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਦੇ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਆਰਮੀ ਭਰਤੀ ਲਈ ਹੋਣ ਵਾਲੇ ਪੇਪਰ ਨਾ ਹੋਣ ਕਾਰਨ ਨੌਜਵਾਨਾਂ ਨੂੰ ਇਸ ਜਗ੍ਹਾ ਤੇ ਇਕੱਠਾ ਕੀਤਾ ਗਿਆ ਸੀ ਅਤੇ ਇਨ੍ਹਾਂ ਵਿਚੋਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਲੁਧਿਆਣਾ ਸਟੇਸ਼ਨ ਤੇ ਭੰਨਤੋੜ ਕੀਤੀ ਗਈ ਹੈ ਉਨ੍ਹਾਂ ਨੇ ਕਿਹਾ ਕਿ ਕੁਝ ਦੀ ਸ਼ਨਾਖਤ ਕੀਤੀ ਗਈ ਹੈ ਜਿਨ੍ਹਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹਾਲਾਤ ਹੁਣ ਸ਼ਾਂਤੀਪੂਰਨ ਹਨ।

ਘਟਨਾ ਦੀ ਖਬਰ ਉੱਡਦਿਆਂ ਹੀ ਹਰ ਪਾਸੇ ਸਹਿਮ ਜਿਹਾ ਛਾ ਗਿਆ। ਘੰਟਾ ਘਰ, ਮਾਤਾ ਰਾਣੀ ਚੌਂਕ, ਭਦੌੜ ਹਾਊਸ, ਭਾਰਤ ਨਗਰ ਚੌਂਕ, ਜਲੰਧਰ ਬਾਈਪਾਸ, ਚੀਮਾ ਚੌਂਕ, ਸਮਰਾਲਾ ਚੌਂਕ ਅਤੇ ਹੋਰ ਸੰਘਣੇ ਇਲਾਕਿਆਂ ਵਿਚ ਵੀ ਛੋਟੇ ਪਿੰਡਾਂ ਜਿੰਨਾ ਟਰੈਫਿਕ ਹੀ ਸੜਕਾਂ ' ਤੇ ਰਹਿ ਗਿਆ। ਇਸ ਟਰੈਫਿਕ ਵਿਚ ਵੀ ਆਟੋ ਵਾਲੇ ਹੀ ਜ਼ਿਆਦਾ ਸਨ। 

Thursday, May 27, 2021

ਪਿੰਡ ਰਛੀਨ ਵਿੱਚ ਗਈ ਕੋਵਿਡ ਟੈਸਟਿੰਗ ਟੀਮ ਤੇ ਹਮਲਾ

 Thursday 27th May 2021 at 7:09 PM

ਕੋਰੋਨਾ ਬਾਰੇ ਜਾਗਰੂਕ ਕਰਨ 'ਤੇ, ਟੀਮ ਮੈਂਬਰ ਦੇ ਮੱਥੇ 'ਤੇ ਇੱਟ ਕੱਢ ਮਾਰੀ


ਲੁਧਿਆਣਾ
: 26 ਮਈ 2021: (ਐਮ ਐਸ ਭਾਟੀਆ//ਪ੍ਰਦੀਪ ਸ਼ਰਮਾ//ਪੰਜਾਬ ਸਕਰੀਨ)::

ਜ਼ਿਲ੍ਹਾ ਲੁਧਿਆਣਾ ਦੇ ਬਲਾਕ ਪੱਖੋਵਾਲ ਅਧੀਨ ਪੈਂਦੇ ਪਿੰਡ ਰਛੀਨ ਵਿਖੇ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਜਿੱਥੇ ਅੱਜ ਸਵੇਰੇ ਇੱਕ ਕੋਵਿਡ-19 ਦੇ ਸੈਂਪਲ ਲੈਣ ਗਈ ਟੀਮ 'ਤੇ ਹਮਲਾ ਹੋਇਆ, ਜਿਸ ਵਿੱਚ ਟੀਮ ਦੇ ਇੱਕ ਮੈਂਬਰ ਸੂਰਾਜ ਮੁਹੰਮਦ ਜੋਕਿ ਬਹੁਪੱਖੀ ਸਿਹਤ ਕਰਮਚਾਰੀ ਹੈ, ਦੇ ਮੱਥੇ 'ਤੇ ਸੱਟਾਂ ਲੱਗੀਆਂ ਹਨ ਅਤੇ ਬਾਅਦ ਵਿਚ ਉਸ ਨੂੰ ਇਲਾਜ ਲਈ ਕਮਿਊਨਿਟੀ ਹੈਲਥ ਸੈਂਟਰ (ਸੀ.ਐੱਚ.ਸੀ.) ਪੱਖੋਵਾਲ ਲਿਜਾਇਆ ਗਿਆ।

ਆਪਣੇ ਬਿਆਨ ਵਿਚ ਸੂਰਾਜ ਮੁਹੰਮਦ ਨੇ ਪੁਲਿਸ ਨੂੰ ਦੱਸਿਆ ਕਿ ਉਸ 'ਤੇ ਜਸਪ੍ਰੀਤ ਸਿੰਘ ਨਾਮ ਦੇ ਇਕ ਪਿੰਡ ਵਾਸੀ ਨੇ ਇੱਟ ਨਾਲ ਹਮਲਾ ਕੀਤਾ ਜਦੋਂ ਉਹ ਪਿੰਡ ਵਾਸੀਆਂ ਨੂੰ ਕੋਵਿਡ-19 ਟੈਸਟ ਲਈ ਅੱਗੇ ਆਉਣ ਲਈ ਜਾਗਰੂਕ ਕਰ ਰਿਹਾ ਸੀ।

ਮੁਹੰਮਦ ਨੇ ਦੱਸਿਆ ਕਿ ਦੋਸ਼ੀ ਆਪਣਾ ਨਮੂਨਾ ਦੇਣ ਤੋਂ ਝਿਜਕ ਰਿਹਾ ਸੀ ਅਤੇ ਅਚਾਨਕ ਉਸ ਉੱਤੇ ਇੱਟ ਨਾਲ ਹਮਲਾ ਕਰ ਦਿੱਤਾ। ਉਸਨੇ ਅੱਗੇ ਕਿਹਾ ਕਿ ਇੱਟ ਉਸ ਦੇ ਮੱਥੇ 'ਤੇ ਲੱਗੀ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਪੁਲਿਸ ਨੇ ਮੁਲਜ਼ਮ ਜਸਪ੍ਰੀਤ ਸਿੰਘ ਖਿਲਾਫ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਇਸ ਘਟਨਾ ਨੂੰ ਬੇਹੱਦ ਮੰਦਭਾਗਾ ਕਰਾਰ ਦਿੰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਬਹੁਤ ਹੀ ਨਿੰਦਣਯੋਗ ਹਨ ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੋਵਿਡ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਵਿੱਚ ਅੜਿੱਕਾ ਪਾਉਣ ਵਾਲਿਆਂ ਨੂੰ ਕਰੜੇ ਹੱਥੀਂ ਲਿਆ ਜਾਵੇਗਾ।

ਉਨ੍ਹਾਂ ਪੇਂਡੂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟੈਸਟਿੰਗ ਅਤੇ ਟੀਕਾਕਰਨ ਪ੍ਰਤੀ ਝਿਜਕ ਤੋਂ ਪਰਹੇਜ਼ ਕਰਨ ਕਿਉਂਕਿ ਕੋਵਿਡ-19 ਮਹਾਂਮਾਰੀ 'ਤੇ ਫਤਿਹ ਪਾਉਣ ਲਈ ਇਹ ਸਭ ਤੋਂ ਪ੍ਰਭਾਵਸ਼ਾਲੀ ਉਪਾਅ ਹੈ।

Tuesday, May 11, 2021

ਇਸਰਾਇਲ ਦੀ ਗੁੰਡਾਗਰਦੀ ’ਤੇ ਦੁਨੀਆ ਦੀ ਖਾਮੋਸ਼ੀ ਸ਼ਰਮਨਾਕ

11th  May  2021 at  4:05 PM

ਬੈਤੂਲ ਮੁਕੱਦਸ ਸਾਡਾ ਕਿਬਲਾ-ਏ-ਅੱਵਲ ਹੈ ਅਤੇ ਰਹੇਗਾ:ਸ਼ਾਹੀ ਇਮਾਮ ਪੰਜਾਬ 

ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀਂ ਸੰਬੋਧਿਤ ਕਰਦੇ ਹੋਏ, ਤੇ ਨਾਲ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀਂ ਤੇ ਹੋਰ

ਲੁਧਿਆਣਾ
: 11 ਮਈ 2021:  (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਫਲਸਤੀਨ ਦੇ ਯੋਰੋਸ਼ਲਮ ’ਚ ਸਥਿਤ ਦੁਨਿਆ ਭਰ ਦੇ ਮੁਸਲਮਾਨਾਂ ਦੇ ਕਿਬਲਾ-ਏ-ਅੱਵਲ (ਮਸਜਿਦ ਬੈਤੂਲ ਮੁਕੱਦਸ) ’ਚ ਨਮਾਜ ਅਦਾ ਕਰ ਰਹੇ ਫਲਸਤੀਨੀ ਮੁਸਲਮਾਨਾਂ ’ਤੇ ਇਸਰਾਇਲੀ ਫੌਜੀਆਂ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਦੁਨੀਆ ਭਰ ਦੇ ਮੁਸਲਮਾਨਾਂ ’ਚ ਗਮ ਅਤੇ ਗੁੱਸੇ ਦੀ ਲਹਿਰ ਦੋੜ ਗਈ ਹੈ। ਇਸਰਾਇਲੀ ਸਰਕਾਰ ਦੀ ਨਿੰਦਿਆ ਕਰਦੇ ਹੋਏ ਅੱਜ ਇੱਥੇ ਮਜਲਿਸ ਅਹਿਰਾਰ ਇਸਲਾਮ ਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਇਸਰਾਈਲ ਦੀ ਗੁੰਡਾਗਰਦੀ ’ਤੇ ਵਿਸ਼ਵ ਸਮੁਦਾਏ ਦੀ ਖਾਮੋਸ਼ੀ ਸ਼ਰਮਨਾਕ ਹੈ। ਫਲਸਤੀਨੀ ਮੁਸਲਮਾਨਾਂ ਦੇ ਹੱਕਾਂ ਨੂੰ ਲੈ ਕੇ ਯੂ. ਐਨ. ਓ ਹਮੇਸ਼ਾ ਦੋਹਰੀ ਰਣਨੀਤੀ ਵਿਖਾਉਦੀ ਆਈ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਇਸਰਾਈਲ ਦੀ ਸਰਕਾਰ ਇਸ ਗੱਲ ਨੂੰ ਚੰਗੀ ਤਰਾਂ ਸੱਮਝ ਲਵੇ ਕਿ ਬੈਤੁਲ ਮੁਕੱਦਸ ਸਾਡਾ ਕਿਬਲਾ-ਏ-ਅੱਵਲ ਹੈ ਅਤੇ ਰਹੇਗਾ। 
ਦੁਨੀਆ ਭਰ ਦੇ ਮੁਸਲਮਾਨ ਆਪਣੇ ਫਲਸਤੀਨੀ ਭਰਾਵਾਂ ਦੇ ਨਾਲ ਹਨ। ਫਲਸਤੀਨ ’ਚ ਸਥਿਤ ਬੈਤੁਲ ਮੁਕੱਦਸ ਸਾਨੂੰ ਮੱਕਾ ਸ਼ਰੀਫ ਦੀ ਤਰਾਂ ਆਪਣੀ ਜਾਨ ਤੋਂ ਵੀ ਜਿਆਦਾ ਪਿਆਰਾ ਹੈ ਇਸਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ। 
ਸ਼ਾਹੀ ਇਮਾਮ ਨੇ ਕਿਹਾ ਕਿ ਇਸਰਾਇਲੀ ਗੁੰਡਾਗਰਦੀ  ਦੇ ਸਾਹਮਣੇ ਫਲਸਤੀਨ ਦੇ ਮੁਸਲਮਾਨਾਂ ਦੀ ਹਿੰਮਤ ਅਤੇ ਜੁਰਰੱਤ ਨੇ ਇਸਰਾਇਲ  ਦੇ ਫੌਜੀਆਂ ਦਾ ਮੁਕਾਬਲਾ ਕਰਕੇ ਇਹ ਦੱਸ ਦਿੱਤਾ ਹੈ ਕਿ ਜੰਗ ਟੇਕਨੋਲਾਜੀ ਨਾਲ ਨਹੀ ਈਮਾਨ ਅਤੇ ਹੌਂਸਲੇ ਨਾਲ ਲੜੀ ਜਾਂਦੀ ਹੈ।  ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਫਤਿਹ ਅਹਲੇ ਫਲਸਤੀਨ ਦੇ ਮੁਕੱਦਰ ’ਚ ਹੈ ਅੱਜ ਨਹੀ ਤਾਂ ਕੱਲ ਦੁਨੀਆ ਆਜ਼ਾਦ ਫਲਸਤੀਨ ਨੂੰ ਜਰੂਰ ਦੇਖੇਗੀ। 
ਵਰਣਨਯੋਗ ਹੈ ਕਿ ਅਹਲੇ ਫਲਸਤੀਨ ਲਈ ਅੱਜ ਜਾਮਾ ਮਸਜਿਦ ਲੁਧਿਆਣਾ ’ਚ ਦੁਆ ਵੀ ਕਰਵਾਈ ਗਈ । ਇਸ ਮੌਕੇ ’ਤੇ ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ, ਕਾਰੀ ਮੋਹਤਰਮ,  ਕਾਰੀ ਇਬ੍ਰਾਹੀਮ,  ਮੁਫਤੀ ਜਮਾਲੁਦੀਨ, ਹਾਫਿਜ ਜੈਨੁਲ ਆਬੇਦੀਨ, ਬਾਬੁਲ ਖਾਨ, ਸ਼ਾਹ ਨਵਾਜ ਅਹਿਮਦ ਅਤੇ ਸ਼ਾਹੀ ਇਮਾਮ ਪੰਜਾਬ ਦੇ ਮੁੱਖ ਸਕੱਤਰ ਮੁਹੰਮਦ ਮੁਸਤਕੀਮ ਮੌਜੂਦ ਸਨ।


Saturday, August 29, 2020

ਹਰਮਨ ਪਿਆਰੀ ਸ਼ਾਇਰਾ ਮਨਜੀਤ ਇੰਦਰਾ ਉੱਪਰ ਹਮਲੇ ਦੀ ਨਿਖੇਧੀ

Thursday:  27th August 2020 at 15:26 Whats App
 ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵੀ ਮੈਦਾਨ ਵਿੱਚ 
ਚੰਡੀਗੜ੍ਹ: 27 ਅਗਸਤ 2020: (ਕਰਮ ਵਕੀਲ//ਪੰਜਾਬ ਸਕਰੀਨ ਬਿਊਰੋ)::
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਪੰਜਾਬੀ ਦੀ ਨਾਮਵਰ ਸ਼ਾਇਰਾ, ਹਰਮਨ ਪਿਆਰੀ ਅਧਿਆਪਕ ਅਤੇ ਪ੍ਰਤੀਬੱਧ ਸਿੱਖਿਆ ਸ਼ਾਸਤਰੀ ਮਨਜੀਤ ਇੰਦਰਾ ਉੱਪਰ ਹੋਏ ਜਾਨਲੇਵਾ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦੀ ਹੈ। ਯਾਦ ਰਹੇ ਕਿ ਰੀਡਰਜ਼ ਹੋਮਜ਼ ਸੰਨੀ ਐਨਕਲੇਵ ਵਾਸੀ ਰਿਟਾਇਰਡ ਡਿਪਟੀ ਡਾਇਰੈਕਟਰ ਸਿੱਖਿਆ ਵਿਭਾਗ ਮਨਜੀਤ ਇੰਦਰਾ ਉੱਪਰ 19 ਅਗਸਤ ਦੀ ਰਾਤ ਨੂੰ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਕੁਝ ਗੁੰਡਾ ਅਨਸਰਾਂ ਨੇ ਹਮਲਾ ਕੀਤਾ। ਜੇਕਰ ਸੋਸਾਇਟੀ ਵਾਸੀ ਮਨਜੀਤ ਇੰਦਰਾ ਦੀ ਮਦਦ 'ਤੇ ਨਾ ਆਉਂਦੇ ਤਾਂ ਉਹ ਹਮਲਾਵਰ ਕੋਈ ਵੱਡਾ ਨੁਕਸਾਨ ਕਰ ਸਕਦੇ ਸਨ। ਮਨਜੀਤ ਇੰਦਰਾ ਨੇ ਪੁਲਿਸ ਪ੍ਰਸ਼ਾਸਨ ਨੂੰ ਬਾਰ ਬਾਰ ਬੇਨਤੀ ਕੀਤੀ ਹੈ, ਪਰ ਅਜੇ ਤੱਕ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਤੇ ਜਨਰਲ ਸਕੱਤਰ ਪ੍ਰੋ. ਸੁਖਦੇਵ ਸਿੰਘ ਸਿਰਸਾ ਨੇ ਪੁਲਿਸ ਪ੍ਰਸ਼ਾਸਨ ਦੇ ਢਿੱਲ ਮੱਠ ਵਾਲੇ ਵਤੀਰੇ ਦੀ ਨਿਖੇਧੀ ਕਰਦਿਆਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਸਲੇ ਨੂੰ ਗੰਭੀਰਤਾ ਨਾਲ ਲਵੇ। ਪ੍ਰੋ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਜੇ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਨੇ ਤੁਰੰਤ ਬਣਦੀ ਕਾਰਵਾਈ ਨਾ ਕੀਤੀ ਤਾਂ ਕੇਂਦਰੀ ਸਭਾ ਦੀ ਅਗਵਾਈ ਵਿੱਚ ਲੇਖਕ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਣਗੇ।
ਇਸ ਮੁਹਿੰਮ ਨਾਲ ਜੁੜਨ ਦੇ ਚਾਹਵਾਨ ਲੇਖਕ ਅਤੇ ਸਾਹਿਤ ਰਸੀਏ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨਾਲ ਉਹਨਾਂ ਦੇ ਮੋਬਾਈਲ ਨੰਬਰ 98156-36565 ਤੇ ਸੰਪਰਕ ਕਰ ਸਕਦੇ ਹਨ। 
ਹਰਮਨ ਪਿਆਰੀ ਸ਼ਾਇਰਾ ਮਨਜੀਤ ਇੰਦਰਾ ਲਈ ਇਨਸਾਫ ਦੀ ਮੁਹਿੰਮ ਹੋਰ ਤੇਜ਼ ਹੋ ਰਹੀ ਹੈ। ਤੁਸੀਂ ਵੀ ਇਸ ਮੁਹਿੰਮ ਨਾਲ ਜੁੜੋ--ਪੰਜਾਬ ਸਕਰੀਨ Online ਮੀਡੀਆ 

Monday, January 06, 2020

ਜੇਐਨਯੂ ਵਿੱਚ ਵਿਦਿਆਰਥੀਆਂ ਉੱਤੇ ਹਮਲੇ ਨਾਲ ਬੇਨਕਾਬ ਹੋਏ ਫਾਸ਼ੀ ਚਿਹਰੇ

ਆਪਣੀ ਰਾਖੀ ਆਪ ਕਰਨ ਵਾਲੀ ਸੋਚ ਨੂੰ ਅਮਲ ਵਿੱਚ ਲਿਆਉਣ ਦੀ ਤਿਆਰੀ 
ਨਵੀਂ ਦਿੱਲੀ: 6 ਜਨਵਰੀ 2020: (ਪੰਜਾਬ ਸਕਰੀਨ ਡੈਸਕ)::  
ਫਾਸ਼ੀਵਾਦੀ ਇੱਕ ਵਾਰ ਫੇਰ ਬੇਨਕਾਬ ਹੋ ਗਏ ਹਨ। ਉਹਨਾਂ ਦਾ ਇਹ ਫਾਸ਼ੀ ਚੇਹਰਾ ਇੱਕ ਵਾਰ ਫੇਰ ਸਾਹਮਣੇ ਆ ਗਿਆ ਹੈ। ਉਹਨਾਂ ਦੱਸ ਦਿੱਤਾ ਹੈ ਕਿ ਉਹ ਕਿੱਥੋਂ ਤੱਕ ਜਾ ਸਕਦੇ ਹਨ। ਸਿਸਟਮ ਅਤੇ ਸਰਕਾਰਾਂ ਯੂਨੀਵਰਸਿਟੀ ਅੰਦਰ ਪੜ੍ਹਦੇ ਅਤੇ ਰਹਿੰਦੇ ਵਿਦਿਆਰਥੀਆਂ ਦੀ ਸੁਰੱਖਿਆ ਕਰਨ ਵਿੱਚ ਵੀ ਨਾਕਾਮ ਰਹੀਆਂ ਹਨ। ਇਸ ਵਹਿਸ਼ੀ ਹਮਲੇ ਦੇ ਸਿੱਟੇ ਵੱਜੋਂ ਹੁਣ ਉਹ ਨਾਅਰਾ ਇੱਕ ਵਾਰ ਫੇਰ ਮਹੱਤਵਪੂਰਨ ਹੋ ਗਿਆ ਹੈ ਜਿਸ ਵਿੱਚ ਆਖਿਆ ਜਾਂਦਾ ਹੈ-
ਸਰਕਾਰਾਂ ਤੋਂ ਨਾ ਝਾਕ ਕਰੋ-
ਆਪਣੀ ਰਾਖੀ ਆਪ ਕਰੋ। 
ਹੁਣ ਵਿਦਿਆਰਥੀਆਂ ਉੱਤੇ ਹੋਏ ਹਮਲੇ ਨੇ ਇਸ ਨਾਅਰੇ ਨੂੰ ਹਕੀਕੀ ਜ਼ਿੰਦਗੀ ਦੇ ਅਮਲ ਵਿੱਚ ਬਦਲਣਾ ਹੈ। ਇਹ ਸੁਨੇਹਾ ਹੁਣ ਘਰ ਘਰ, ਪਿੰਡ ਪਿੰਡ ਪਹੁੰਚ ਚੁੱਕਿਆ ਹੈ।  
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਐਤਵਾਰ ਰਾਤ ਨੂੰ ਗੁੰਡਿਆਂ ਵੱਲੋਂ ਕੀਤੇ ਗਏ ਹਮਲੇ ਵਿਚ ਫੱਟੜ ਹੋਏ ਵਿਦਿਆਰਥੀਆਂ ਦੇ ਫੱਟਾਂ ਦੀਆਂ ਫੁਹਾਰਾਂ ਦੇਸ਼ ਹੀ ਨਹੀਂ, ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਤੱਕ ਪਈਆਂ ਹਨ। ਦੇਸ਼-ਭਰ ਦੇ ਯੂਨੀਵਰਸਿਟੀ ਕੈਂਪਸਾਂ ਦੇ ਨਾਲ-ਨਾਲ ਵਿਦੇਸ਼ੀ ਯੂਨੀਵਰਸਿਟੀਆਂ ਵਿਚ ਵੀ ਸੋਮਵਾਰ ਰੋਸ ਮੁਜ਼ਾਹਰੇ ਹੋਏ, ਜਿਨ੍ਹਾਂ ਵਿਚ ਹਮਲੇ ਦੀ ਕਰੜੀ ਨਿੰਦਾ ਕੀਤੀ ਗਈ ਤੇ ਹਮਲੇ ਦਾ ਸ਼ਿਕਾਰ ਹੋਣ ਵਾਲਿਆਂ ਨਾਲ ਇੱਕਜੁੱਟਤਾ ਪ੍ਰਗਟਾਈ ਗਈ। ਭਾਰਤ ਵਿਚ ਪਾਂਡੀਚਰੀ ਯੂਨੀਵਰਸਿਟੀ, ਬੇਂਗਲੁਰੂ ਯੂਨੀਵਰਸਿਟੀ, ਯੂਨੀਵਰਸਿਟੀ ਆਫ ਹੈਦਰਾਬਾਦ, ਅਲੀਗੜ੍ਹ ਯੂਨੀਵਰਸਿਟੀ, ਜਾਧਵਪੁਰ ਯੂਨੀਵਰਸਿਟੀ, ਰਾਇਪੁਰ ਯੂਨੀਵਰਸਿਟੀ, ਕੋਚੀ ਯੂਨੀਵਰਸਿਟੀ ਤੇ ਪੰਜਾਬ ਯੂਨੀਵਰਸਿਟੀ ਵਿਚ ਪ੍ਰੋਟੈੱਸਟ ਕੀਤੇ ਗਏ। ਔਕਸਫੋਰਡ ਤੇ ਕੋਲੰਬੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੀ ਪ੍ਰੋਟੈੱਸਟ ਕਰਕੇ ਵਿਦਿਆਰਥੀਆਂ ਦੀ ਸੁਰੱਖਿਆ ਦੀ ਮੰਗ ਕੀਤੀ। ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਵੀ ਰੋਸ ਵਖਾਵੇ ਹੋਏ।  
ਪਾਂਡੀਚਰੀ ਯੂਨੀਵਰਸਿਟੀ ਦੇ ਵਿਦਿਆਰਥੀ ਰਾਈਜ਼ਾ ਨੇ ਕਿਹਾ, 'ਅੱਜ ਉਨ੍ਹਾਂ 'ਤੇ ਹਿੰਸਾ ਹੋਈ, ਭਲਕੇ ਸਾਡੇ 'ਤੇ ਹੋਵੇਗੀ। ਹਰ ਕਿਸਮ ਦੀ ਹਿੰਸਾ ਨਿਖੇਧੀਯੋਗ ਹੈ। ਅਸੀਂ ਜੇ ਐੱਨ ਯੂ ਦੇ ਦੋਸਤਾਂ ਨਾਲ ਖੜ੍ਹੇ ਹਾਂ।' ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੇ ਹਰਿਆਣਾ ਅਸੰਬਲੀ ਦੇ ਸਪੀਕਰ ਗਿਆਨ ਚੰਦ ਗੁਪਤਾ ਦੇ ਭਾਸ਼ਣ ਦੌਰਾਨ ਨਾਅਰੇਬਾਜ਼ੀ ਕਰਕੇ ਇਸ ਭਾਸ਼ਣ ਨੂੰ ਡਿਸਟਰਬ ਕੀਤਾ ਅਤੇ ਇਸ ਮਸਲੇ ਨੂੰ ਪੂਰੀ ਗੰਭੀਰਤਾ ਨਾਲ ਉਠਾਇਆ। ਏਨੀ ਵੱਡੀ ਘਟਨਾ ਹੋਣ ਤੋਂ ਬਾਅਦ ਸਭ ਕੁਝ ਨਾਰਮਲ  ਚੱਲ ਵੀ ਕਿਵੇਂ ਸਕਦਾ ਸੀ?
ਇਹੀ ਰੋਸ--ਇਹੀ ਬੇਚੈਨੀ, ਇਹੀ ਗੁੱਸਾ ਦੇਸ਼ ਦੇ ਹਰ ਕੋਨੇ ਵਿੱਚ ਦੇਖਿਆ ਗਿਆ। ਇਸੇ ਤਰਾਂ ਮੁੰਬਈ ਵਿੱਚ ਕਾਲਜਾਂ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਗੇਟਵੇ ਆਫ ਇੰਡੀਆ ਨੇੜੇ ਤਾਜ ਮਹਿਲ ਹੋਟਲ ਕੋਲ ਪ੍ਰੋਟੈੱਸਟ ਕੀਤਾ। ਜਾਧਵਪੁਰ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਤੇ ਆਲ ਬੰਗਾਲ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਨੇ ਹਮਲੇ ਦੀ ਨਿੰਦਾ ਕੀਤੀ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਨੇ ਹਮਲੇ ਦੀ ਨਿੰਦਾ ਕੀਤੀ ਤੇ ਚੀਫ ਜਸਟਿਸ ਤੋਂ ਇਸ ਹਮਲੇ ਦਾ ਨੋਟਿਸ ਲੈਣ ਦੀ ਮੰਗ ਕੀਤੀ। ਇਸ ਤਰਾਂ ਦੇਸ਼ ਦੇ ਹਰ ਕੋਨੇ ਵਿੱਚ ਇਸ ਹਮਲੇ ਦੇ ਵਿਰੋਧ ਦੀ ਅੱਗਨੀ ਫੈਲੀ ਹੋਈ ਸੀ। 
ਲਹੂਲੁਹਾਨ ਹੋਏ ਵਿਦਿਆਰਥੀ ਹੁਣ ਪੜ੍ਹਨਗੇ ਜਾਂ ਸਰ ਆ ਪਈ ਇਸ ਮੁਸੀਬਤ ਦੇ ਮੁਕਾਬਲੇ ਲਈ ਸੋਚਣਗੇ? ਨਿਸਚੇ ਹੀ ਇਸ ਹਮਲੇ ਨੇ ਹੁਣ ਵਿਦਿਆਰਥੀਆਂ ਦੇ ਦਿਲਾਂ ਵਿੱਚ ਇੱਕ ਅੱਗ ਬਾਲ ਦਿੱਤੀ ਹੈ। ਜੇ ਐੱਨ ਯੂ ਸਟੂਡੈਂਟਸ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼, ਜਿਸ ਦਾ ਸਿਰ ਪਾਟ ਗਿਆ, ਨੇ ਅੱਜ ਸੋਮਵਾਰ ਵਾਲੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਰ ਐੱਸ ਐਸ ਨਾਲ ਸੰਬੰਧਤ ਕੁਝ ਪ੍ਰੋਫੈਸਰਾਂ ਨੇ ਉਨ੍ਹਾ ਦੇ ਅੰਦੋਲਨ ਨੂੰ ਤੋੜਨ ਲਈ ਹਿੰਸਾ ਉਕਸਾਈ ਹੈ। ਉਹ ਇਸ ਕੰਮ ਵਿਚ ਚਾਰ-ਪੰਜ ਦਿਨਾਂ ਤੋਂ ਲੱਗੇ ਹੋਏ ਸਨ। ਪੁਲਸ ਨੇ ਗੁੰਡਿਆਂ ਨੂੰ ਨਹੀਂ ਰੋਕਿਆ। ਵਾਈਸ ਚਾਂਸਲਰ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਘੋਸ਼ ਨੇ ਕਿਹਾ, 'ਮੇਰੇ 'ਤੇ ਗਿਣ-ਮਿਥ ਕੇ ਰਾਡ ਨਾਲ ਹਮਲਾ ਕੀਤਾ ਗਿਆ। ਗੁੰਡੇ ਸਾਨੂੰ ਲਿੰਚ ਕਰਨ ਵਾਲੇ ਸਨ। ਹਮਲਾਵਰਾਂ ਕੋਲ ਹਥੌੜੇ ਵੀ ਸਨ। ਹਿੰਸਕ ਭੀੜ ਨੇ ਕਈ ਹੋਸਟਲਾਂ ਵਿਚ ਭੰਨ-ਤੋੜ ਕੀਤੀ। ਵਿਦਿਆਰਥੀਆਂ ਨੇ ਐੱਸ ਐੱਚ ਓ ਤੇ ਏ ਸੀ ਪੀ ਨੂੰ ਵੀ ਅਲਰਟ ਕੀਤਾ, ਪਰ ਕੋਈ ਮਦਦ ਲਈ ਨਹੀਂ ਬਹੁੜਿਆ।'  ਇਹੀ ਵਰਤਾਰਾ ਦਿੱਲੀ ਦੇ ਸਿੱਖਾਂ ਨੇ ਨਵੰਬਰ-84 ਵਿੱਚ ਵੀ ਦੇਖਿਆ ਸੀ ਜਦੋਂ ਪੁਲਿਸ ਮੂਕ ਦਰਸ਼ਕ ਬਣੀ ਹੋਈ ਸੀ। ਹੁਣ ਦੀ ਹਕੂਮਤ ਵੀ ਉਹਨਾਂ ਪਦਚਿਨ੍ਹਾਂ ਤੇ ਹੀ ਚੱਲ ਰਹੀ ਹੈ। ਇਹ ਸਥਿਤੀ ਆਮ ਲੋਕਾਂ ਲਈ ਬਹੁਤ ਗੰਭੀਰ ਅਤੇ ਖਤਰਨਾਕ ਹੈ। 
ਸਿਆਸੀ ਦਲ ਸਿਆਸੀ ਕਿਸਮ ਦੇ ਬਿਆਨ ਦੇ ਰਹੇ ਹਨ। ਇਸਦੇ ਫੌਰੀ ਹਲ ਦੀ ਕੋਈ ਗੱਲ ਨਹੀਂ ਕਰ ਰਿਹਾ। ਇਸ ਵਿਰੋਧ ਵਿੱਚ ਸ਼ਾਮਲ ਹੁੰਦਿਆਂ ਜਨਤਾ ਦਲ ਯੂਨਾਈਟਿਡ ਦੇ ਕੇ ਸੀ ਤਿਆਗੀ ਨੇ ਮੰਗ ਕੀਤੀ ਹੈ ਕਿ ਇਸ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਈ ਜਾਏ। ਜੇ ਐੱਨ ਯੂ ਦੇ ਸਾਬਕਾ ਚਾਂਸਲਰ ਕਰਨ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਐੱਮ ਜਗਦੇਸ਼ ਨਾਅਹਿਲ ਸਾਬਤ ਹੋਏ ਹਨ ਤੇ ਉਨ੍ਹਾ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸੇ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਨੂੰ ਕਿਹਾ ਕਿ ਉਹ ਸਾਰੇ ਪੱਖਾਂ ਦੀ ਮੀਟਿੰਗ ਸੱਦ ਕੇ ਮਸਲੇ ਦਾ ਹੱਲ ਕਰਨ। ਪੁਲਸ ਨੇ ਕੁਝ ਅਣਪਛਾਤਿਆਂ ਵਿਰੁੱਧ ਹਿੰਸਾ ਕਰਨ ਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਕੇਸ ਦਰਜ ਕੀਤਾ ਹੈ। ਹਮਲੇ ਵਿਚ 26 ਵਿਦਿਆਰਥੀ ਤੇ ਟੀਚਰ ਜ਼ਖਮੀ ਹੋਏ ਸਨ। ਹੁਣ ਦੇਖਣਾ ਹੈ ਕਿ ਕਾਨੂੰਨ ਲਾਗੂ ਕਰਨ ਵਾਲਿਆਂ ਏਜੰਸੀਆਂ ਕੋਈ ਠੋਸ ਕਦਮ ਚੁੱਕ ਕੇ ਹਮਲਾਵਰਾਂ ਨੂੰ ਕਾਬੂ ਕਰਦੀਆਂ ਹਨ ਜਾਂ ਨਹੀਂ?
ਲੁਧਿਆਣਾ ਵਿੱਚ ਬਸ ਅੱਡੇ ਵਿੱਚ ਇਕੱਤਰ ਹੋਈਆਂ ਟਰੇਡ ਯੂਨੀਅਨਾਂ ਨੇ ਇਸ ਮੁੱਦੇ ਨੂੰ ਲੈ ਕੇ ਬਹੁਤ ਹੰਗਾਮਾ ਕੀਤਾ। ਪ੍ਰਗਤੀਸ਼ੀਲ ਲੇਖਕ ਸਿੰਘ ਵੱਲੋਂ ਲੇਖਕਾਂ ਅਤੇ ਬੁਧੀਜੀਵੀਆਂ ਨੇ ਵੀ ਇਸ ਹਮਲੇ ਦੀ ਤਿੱਖੀ ਨਿਖੇਧੀ ਕੀਤੀ। ਰੋਹ ਭਰੀ ਨਾਅਰੇਬਾਜ਼ੀ ਅਤੇ ਮਾਰਚ ਨੂੰ ਦੇਖ ਕੇ ਬਸ ਅੱਡੇ ਵਿੱਚ ਮੌਜੂਦ ਸਵਾਰੀਆਂ ਵੀ ਹੈਰਾਨ ਸਨ ਅਤੇ ਬਸ ਸਟੈਂਡ ਦਾ ਸਟਾਫ ਵੀ। 

Sunday, November 18, 2018

ਰਾਜਾਸਾਂਸੀ: ਨਿਰੰਕਾਰੀ ਭਵਨ 'ਤੇ ਹਮਲਾ ਦਹਿਸ਼ਤਗਰਦੀ ਦੀ ਵਾਪਿਸੀ?

Nov 18, 2018, 5:56 PM
ਸੀਪੀਆਈ ਵੱਲੋਂ ਗਰਨੇਡ ਹਮਲੇ ਦੀ ਤਿੱਖੀ ਨਿਖੇਧੀ  
ਲੁਧਿਆਣਾ: 18 ਨਵੰਬਰ 2018: (ਐਮ ਐਸ ਭਾਟੀਆ//ਪੰਜਾਬ ਸਕਰੀਨ)::
ਪਿਛਲੇ ਕੁਝ ਅਰਸੇ ਤੋਂ ਪ੍ਰਗਟਾਏ ਜਾ ਰਹੇ ਖਦਸ਼ੇ ਆਖਿਰ ਸੱਚ ਸਾਬਿਤ ਹੋ ਰਹੇ ਹਨ।  ਪੰਜਾਬ ਵਿੱਚ ਇੱਕ ਵਾਰ ਫੇਰ ਹਿੰਸਾ ਦਾ ਸਿਲਸਿਲਾ ਨਾਜ਼ੁਕ ਮੋੜ ਅਖਤਿਆਰ ਕਰਦਾ ਨਜ਼ਰ ਆ ਰਿਹਾ ਹੈ। ਅੰਮ੍ਰਿਤਸਰ ਦੇ ਰਾਜਾਸਾਂਸੀ ਵਿੱਚ ਸਥਿਤ ਨਿਰੰਕਾਰੀ ਭਵਨ ਵਿੱਚ ਚੱਲ ਰਹੇ ਨਿਰੰਕਾਰੀ ਸਤਿਸੰਗ 'ਤੇ ਮੋਟਰਸਾਈਕਲ ਸਵਾਰਾਂ ਦਾ ਹਮਲਾ ਅੱਸੀਵਿਆਂ ਦੇ ਉਸ ਭਿਆਨਕ ਦੌਰ ਦੀ ਯਾਦ ਦੁਆ ਰਿਹਾ ਹੈ ਜਦੋਂ ਇਸੇ ਤਰਾਂ ਦੀਆਂ ਘਟਨਾਵਾਂ ਨੇ ਹੀ ਪੰਜਾਬ ਵਿੱਚ ਲਾਂਬੂ ਲਾਏ ਸਨ। ਅੱਜ ਅੰਮ੍ਰਿਤਸਰ ਦੇ ਰਾਜਾਸਾਂਸੀ ਵਿੱਚ ਹੋਇਆ ਹਮਲਾ ਵੀ ਧਾਰਮਿਕ ਆਜ਼ਾਦੀ 'ਤੇ ਹਮਲਾ ਹੈ। ਭਾਰਤੀ ਕਮਿਊਨਿਸਟ ਪਾਰਟੀ ਦੀ ਲੁਧਿਆਣਾ ਇਕਾਈ ਨੇ ਇਸ ਹਮਲੇ ਦੀ ਤਿੱਖੀ ਨਿਖੇਧੀ ਕੀਤੀ ਹੈ। ਸੀਪੀਆਈ ਨੇ ਇਸਨੂੰ ਇੱਕ ਖਤਰਨਾਕ ਵਰਤਾਰੇ ਦੀ ਦਸਤਕ ਦਸਿਆ ਹੈ। ਮੋਟਰਸਾਈਕਲ ਸਵਾਰਾਂ ਦਾ ਆਉਣਾ, ਪਿਸਤੌਲ ਦਿਖਾ ਕੇ ਜਬਰੀ ਸਤਿਸੰਗ ਵਿੱਚ ਦਾਖਲ ਹੋ ਜਾਣਾ ਅਤੇ ਫਿਰ ਹੈਂਡ ਗ੍ਰਨੇਡ ਸੁੱਟ ਕੇ ਬੜੀ ਹੀ ਬੇਖੌਫ਼ੀ ਨਾਲ ਫਰਾਰ ਹੋ ਜਾਣਾ ਸਾਬਿਤ ਕਰਦਾ ਹੈ ਕਿ ਅਮਨ ਕਾਨੂੰਨ ਦੀ ਹਾਲਤ ਹੁਣ ਬਿਲਕੁਲ ਨਿੱਘਰ ਚੁੱਕੀ ਹੈ। ਇਹ ਸਭ ਕੁਝ ਦਾ ਹੋਣਾ ਦੱਸਦਾ ਹੈ ਕਿ ਪੁਲਿਸ ਅਤੇ ਪ੍ਰਸ਼ਾਸਨ ਨੇ ਜਾਂ ਤਾਂ ਜਾਣਬੁਝ ਕੇ ਅੱਖਾਂ ਮੀਚੀਆਂ ਹੋਈਆਂ ਹਨ ਜਾਂ ਫਿਰ ਉਸ ਨੂੰ ਸਿੱਖ ਗਰਮਖਿਆਲੀਆਂ ਅਤੇ ਨਿਰੰਕਾਰੀਆਂ ਦਰਮਿਆਨ ਚਲਿਆ ਆ ਰਿਹਾ ਟਕਰਾਓ ਹੁਣ ਬਿਲਕੁਲ ਭੁੱਲ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸੰਤਾਪ ਦੀ ਸ਼ੁਰੂਆਤ ਵੀ ਅੰਮ੍ਰਿਤਸਰ ਵਿੱਚ 13 ਅਪ੍ਰੈਲ 1978 ਨੂੰ ਵਾਪਰੇ ਟਕਰਾਓ ਨਾਲ ਹੀ ਹੋਈ ਸੀ। ਉਸ ਵੇਲੇ ਘਟੋਘੱਟ 13 ਵਿਅਕਤੀ ਮਾਰੇ ਗਏ ਸਨ। ਇਸ ਘਟਨਾ ਨੇ ਹੀ ਬਾਅਦ ਵਿੱਚ ਖਤਰਨਾਕ ਰੂਪ ਧਾਰਨ ਕਰ ਲਿਆ ਜਿਸਦਾ ਸੰਤਾਪ ਸਮੂਹ ਪੰਜਾਬੀਆਂ ਨੇ ਇੱਕ ਦਹਾਕੇ ਤੋਂ ਵੀ ਲੰਮੇ ਸਮੇਂ ਤੱਕ ਝੱਲਿਆ। ਪੰਜਾਬੀਆਂ ਨੂੰ ਦਹਿਸ਼ਤਗਰਦੀ ਤੋਂ ਮੁਕਤ ਕਰਾਉਣ ਲਈ ਕਮਿਊਨਿਸਟਾਂ ਨੇ ਵੱਡੀ ਗਿਣਤੀ ਵਿੱਚ ਕੁਰਬਾਨੀਆਂ ਦਿੱਤੀਆਂ। ਉਸ ਵੇਲੇ ਵੀ ਅਕਾਲੀਆਂ ਅਤੇ ਕੁਝ ਹੋਰ ਸਿਆਸਤਦਾਨਾਂ ਦਾ ਰੋਲ ਬੜਾ ਦੋਗਲਾ ਰਿਹਾ ਸੀ। ਇਹਨਾਂ ਦੋਗਲੀਆਂ ਨੀਤੀਆਂ ਨੇ ਹੀ ਦਹਿਸ਼ਤਗਰਦੀ ਦੇ  ਜਿੰਨ ਨੂੰ ਸ਼ਕਤੀਸ਼ਾਲੀ ਬਣਾਇਆ ਸੀ। ਅਫਸੋਸ ਹੈ ਕਿ ਹੁਣ ਫਿਰ ਉਹੀ ਕੁਝ ਸ਼ੁਰੂ ਹੋਇਆ ਮਹਿਸੂਸ ਹੋ ਰਿਹਾ ਹੈ। ਆਰਮੀ ਚੀਫ ਬਿਪਨ ਰਾਵਤ ਦੇ ਪੰਜਾਬ ਦੌਰੇ ਮਗਰੋਂ ਏਨੀ ਵੱਡੀ ਘਟਨਾ ਕਈ ਸੁਆਲ ਖੜੇ ਕਰਦੀ ਹੈ। ਕਿੱਥੇ ਹੈ ਸਰਕਾਰ? ਕਿੱਥੇ ਹੈ ਪ੍ਰਸ਼ਾਸਨ? ਕਿਥੇ ਹਨ ਸੁਰੱਖਿਆ ਫੋਰਸਾਂ ਦੇ ਲਾਮ ਲਸ਼ਕਰ? ਜਿਲ੍ਹਾ ਲੁਧਿਆਣਾ ਦੀ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਕਾਮਰੇਡ ਡੀ ਪੀ ਮੌੜ ਸਕੱਤਰ, ਡਾਕਟਰ ਅਰੁਣ ਮਿੱਤਰਾ ਅਤੇ ਚਮਕੌਰ ਸਿੰਘ- ਸਹਾਇਕ ਸਕੱਤਰ, ਐੱਮ ਐੱਸ ਭਾਟੀਆ ਵਿੱਤ ਸਕੱਤਰ, ਰਮੇਸ਼ ਰਤਨ ਸੂਬਾ ਕੰਟਰੋਲ ਕਮਿਸ਼ਨ ਚੇਅਰਮੈਨ, ਗੁਰਨਾਮ ਸਿਧੂ, ਵਿਜੇ ਕੁਮਾਰ ਅਤੇ ਅਵਤਾਰ ਛਿੱਬਰ ਅਤੇ ਹੋਰਾਂ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਪਾਰਟੀ ਆਗੂਆਂ ਨੇ ਕਿਹਾ ਹੈ ਕਿ ਜੇ ਸੂਬੇ ਦੀ ਕਾਂਗਰਸ ਸਰਕਾਰ ਨੇ ਇਸ ਮਾਮਲੇ ਵਿੱਚ ਤੁਰੰਤ ਠੋਸ ਕਦਮ ਚੁੱਕ ਕੇ ਸਥਿਤੀ ਨੂੰ ਨਾ ਸੰਭਾਲਿਆ ਤਾਂ ਫਿਰਕੂ ਤਾਕਤਾਂ ਦੀ ਸਾਜ਼ਿਸ਼ੀ ਮਿਲਭੁਗਤ ਭਿਆਨਕ ਨਤੀਜੇ ਪੈਦਾ ਕਰੇਗੀ। 

Saturday, February 10, 2018

ਮਾਲਦੀਵ ਵਿੱਚ ਮੀਡੀਆ 'ਤੇ ਹਮਲੇ ਜਾਰੀ

ਪੱਤਰਕਾਰ ਮਨੀ ਸ਼ਰਮਾ ਅਤੇ ਆਤਿਸ਼ ਪਟੇਲ ਗ੍ਰਿਫਤਾਰ 
ਨਵੀਂ ਦਿੱਲੀ: 10 ਫਰਵਰੀ 2018: (ਪੰਜਾਬ ਸਕਰੀਨ//ਇੰਟ.):: 
23 ਅਪ੍ਰੈਲ 2017 ਨੂੰ ਕਤਲ ਕੀਤੇ ਗਏ ਬਲੋਗਰ ਦੀ ਫੋਟੋ 
ਮੀਡੀਆ ਲਗਾਤਾਰ ਖਤਰਿਆਂ ਵਿੱਚ ਘਿਰਿਆ ਹੋਇਆ ਹੈ। ਪੂਰੀ ਦੁਨੀਆ ਵਿੱਚ ਰਿਪੋਰਟਿੰਗ ਹੁਣ ਹੋਰ ਖਤਰਾ ਭਰੀ ਹੋ ਗਈ ਹੈ। ਨਵੀਂ ਖਬਰ ਆਈ ਹੈ ਮਾਲਦੀਵ ਤੋਂ। ਮਾਲਦੀਵ ਸੰਕਟ 'ਚ ਦੋ ਭਾਰਤੀ ਪੱਤਰਕਾਰਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਦੋਨੋਂ ਪੱਤਰਕਾਰ ਸਮਾਚਾਰ ਏਜੰਸੀ ਏ ਐੱਫ ਪੀ 'ਚ ਕੰਮ ਕਰਦੇ ਹਨ। 
ਇੱਕ ਰਿਪੋਰਟ ਮੁਤਾਬਕ ਅੰਮ੍ਰਿਤਸਰ ਦੇ ਮਨੀ ਸ਼ਰਮਾ ਅਤੇ ਲੰਡਨ 'ਚ ਰਹਿਣ ਵਾਲੇ ਭਾਰਤੀ ਮੂਲ ਦੇ ਪੱਤਰਕਾਰ ਆਤਿਸ਼ ਰਾਵਜੀ ਪਟੇਲ ਨੂੰ ਮਾਲਦੀਵ ਦੇ ਰਾਸ਼ਟਰੀ ਸੁਰੱਖਿਆ ਕਾਨੂੰਨ ਅਧੀਨ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪ੍ਰੈੱਸ 'ਤੇ ਹੋਏ ਇਸ ਹਮਲੇ ਬਾਰੇ ਮਾਲਦੀਵ ਦੇ ਸੰਸਦ ਮੈਂਬਰ ਅਲੀ ਜ਼ਹੀਰ ਨੇ ਕਿਹਾ ਹੈ ਕਿ ਹੁਣ ਇੱਥੇ ਪ੍ਰੈੱਸ ਦੀ ਆਜ਼ਾਦੀ ਨਹੀਂ ਬਚੀ। ਪਿਛਲੀ ਰਾਤ ਇੱਕ ਟੀ ਵੀ ਚੈਨਲ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਅਸੀਂ ਫੌਰੀ ਤੌਰ 'ਤੇ ਇਨ੍ਹਾਂ ਦੀ ਰਿਹਾਈ ਅਤੇ ਦੇਸ਼ ਵਿੱਚ ਜਮਹੂਰੀਅਤ ਦੀ ਬਹਾਲੀ ਦੀ ਮੰਗ ਕਰਦੇ ਹਾਂ। 
ਦਰਅਸਲ ਮਾਲਦੀਵ ਸੁਪਰੀਮ ਕੋਰਟ ਨੇ ਆਪੋਜ਼ੀਸ਼ਨ ਦੇ 9 ਆਗੂਆਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ। ਰਾਸ਼ਟਰਪਤੀ ਯਾਮੀਨ ਦੀ ਸਰਕਾਰ ਨੇ ਇਸ ਹੁਕਮ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਚੀਫ ਜਸਟਿਸ ਅਬਦੁੱਲਾ ਸਈਦ ਅਤੇ ਇੱਕ ਹੋਰ ਜੱਜ ਅਲੀ ਹਮੀਦ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਾਅਦ 'ਚ ਸਰਕਾਰ ਦੇ ਦਬਾਅ ਹੇਠ ਸੁਪਰੀਮ ਕੋਰਟ ਨੂੰ ਆਪਣਾ ਫੈਸਲਾ ਬਦਲਣਾ ਪਿਆ। ਭਾਰਤ ਤੇ ਚੀਨ ਦੋਹਾਂ ਦੇ ਲਿਹਾਜ਼ ਨਾਲ ਮਾਲਦੀਵ ਸੰਕਟ ਕਾਫੀ ਅਹਿਮ ਹੈ। ਦੋਵੇਂ ਦੇਸ਼ ਬਰੀਕੀ ਨਾਲ ਇਸ ਘਟਨਾਕ੍ਰਮ 'ਤੇ ਨਜ਼ਰ ਰੱਖ ਰਹੇ ਹਨ।
ਇਸੇ ਦੌਰਾਨ ਚੀਨ ਨੇ ਕਿਹਾ ਹੈ ਕਿ ਉਹ ਮਾਲਦੀਵ ਵਿੱਚ ਜਾਰੀ ਸਿਆਸੀ ਸੰਕਟ ਨੂੰ ਸੁਝਲਾਉਣ ਲਈ ਭਾਰਤ ਦੇ ਸੰਪਰਕ 'ਚ ਹੈ। ਚੀਨ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਭਾਰਤ ਨਾਲ ਕਿਸੇ ਤਰ੍ਹਾਂ ਦਾ ਟਕਰਾਅ ਨਹੀਂ ਚਾਹੁੰਦਾ। 
ਚੀਨ ਦੇ ਅਧਿਕਾਰਤ ਸੂਤਰਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਮਾਲਦੀਵ ਆਪਣੇ ਅੰਦਰੂਨੀ ਸੰਕਟ ਨੂੰ ਸੁਝਲਾਉਣ ਦੇ ਸਮੱਰਥ ਹੈ ਅਤੇ ਕਿਸੇ ਵੀ ਬਾਹਰੀ ਧਿਰ ਨੂੰ ਦਖਲ ਨਹੀਂ ਦੇਣਾ ਚਾਹੀਦਾ। ਇਸੇ ਦਰਮਿਆਨ ਚੀਨ ਨੇ ਨਵੀਂ ਦਿੱਲੀ ਨਾਲ ਵੀ ਇਸ ਮਾਮਲੇ ਦੇ ਹੱਲ ਲਈ ਸੰਪਰਕ ਕੀਤਾ ਹੈ। ਮਾਲਦੀਵ ਦੇ ਸੰਕਟ ਦੇ ਹੱਲ ਲਈ ਭਾਰਤ ਦੀਆਂ ਵਿਸ਼ੇਸ਼ ਫੋਰਸਾਂ ਨੂੰ ਤਿਆਰ ਹੋਣ ਦੀਆਂ ਖਬਰਾਂ ਤੋਂ ਬਾਅਦ ਚੀਨ ਨੇ ਕਿਸੇ ਬਾਹਰੀ ਦਖਲ ਨਾ ਦਿੱਤੇ ਜਾਣ ਦੀ ਗੱਲ ਆਖੀ ਹੈ। 
ਚੀਨੀ ਸੂਤਰਾਂ ਨੇ ਕਿਹਾ ਕਿ ਮਾਲਦੀਵ ਸੰਕਟ ਨੂੰ ਚੀਨ-ਭਾਰਤ ਨਾਲ ਟਕਰਾਅ ਦਾ ਕੋਈ ਮਸਲਾ ਨਹੀਂ ਬਣਾਇਆ ਜਾਣਾ ਚਾਹੀਦਾ। ਪਿਛਲੇ ਸਾਲ ਭੂਟਾਨ, ਭਾਰਤ ਅਤੇ ਚੀਨ ਦੀ ਸਰਹੱਦ 'ਤੇ ਸਥਿਤ ਡੋਕਲਾਮ ਪਠਾਰ ਨੂੰ ਲੈ ਕੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਆਹਮੋ-ਸਾਹਮਣੇ ਆ ਗਈਆਂ ਸਨ। ਇਸ ਤੋਂ ਇਲਾਵਾ ਪਾਕਿਸਤਾਨ ਸਥਿਤ ਖਤਰਨਾਕ ਅੱਤਵਾਦੀ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਕਰਵਾਉਣ ਦੇ ਭਾਰਤ ਦੀਆਂ ਕੋਸ਼ਿਸ਼ਾਂ ਵਿੱਚ ਚੀਨ ਵੱਲੋਂ ਲੱਤ ਅੜਾਏ ਜਾਣ ਕਾਰਨ ਦੋਹਾਂ ਦੇਸ਼ਾਂ ਦੇ ਸੰਬੰਧ ਤਣਾਅਪੂਰਨ ਹੋ ਗਏ ਸਨ। 
ਮਾਲਦੀਵ ਸੰਕਟ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਹੋਈ ਗੱਲਬਾਤ ਬਾਰੇ ਪੁੱਛੇ ਗਏ ਸਵਾਲ 'ਤੇ ਚੀਨੀ ਵਿਦੇਸ਼ ਮੰਤਾਲੇ ਦੇ ਬੁਲਾਰੇ ਨੇ ਕਿਹਾ ਕਿ ਕਿਸੇ ਬਾਹਰੀ ਧਿਰ ਨੂੰ ਇਸ ਮਾਮਲੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਉਹਨਾਂ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਮਾਲਦੀਵ ਦੀ ਪ੍ਰਭੂਸੱਤਾ ਅਤੇ ਅਜ਼ਾਦੀ ਦਾ ਸਨਮਾਨ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮਾਲਦੀਵ ਦੀ ਮੌਜੂਦਾ ਸਥਿਤੀ ਉਸ ਦਾ ਅੰਦਰੂਨੀ ਮਾਮਲਾ ਹੈ ਅਤੇ ਗੱਲਬਾਤ ਰਾਹੀਂ ਸਾਰੀਆਂ ਸੰਬੰਧਤ ਧਿਰਾਂ ਨੂੰ ਇਸ ਮਸਲੇ ਦਾ ਸਹੀ ਢੰਗ ਨਾਲ ਹੱਲ ਕਰਨਾ ਚਾਹੀਦਾ ਹੈ। 
ਇਸੇ ਦੌਰਾਨ ਮਾਲਦੀਵ ਦੇ ਰਾਸ਼ਟਰਪਤੀ ਅਬਦੁਲਾ ਯਾਮੀਨ ਨੇ ਦੇਸ਼ ਦੇ ਖਜ਼ਾਨਾ ਮੰਤਰੀ ਮੁਹੰਮਦ ਸਈਦ ਨੂੰ ਆਪਣੇ ਵਿਸ਼ੇਸ਼ ਦੂਤ ਦੇ ਤੌਰ 'ਤੇ ਚੀਨ ਭੇਜਿਆ ਹੈ।

Friday, July 14, 2017

ਦੇਸ਼ ਨੂੰ ਮਜਬੂਤੀ ਦੀ ਜ਼ਰੂਰਤ ਹੈ ਨਾ ਕਿ ਫਿਰਕੂ ਦੰਗਿਆਂ ਦੀ-ਸ਼ਾਹੀ ਇਮਾਮ

Fri, Jul 14, 2017 at 2:39 PM
ਅੱਤਵਾਦ ਦਾ ਮੁੰਹਤੋੜ ਜਵਾਬ ਦੇਵੇਗਾ ਭਾਰਤ:ਜਾਮਾ ਮਸਜਿਦ ਤੋਂ ਐਲਾਨ 
ਲੁਧਿਆਣਾ ਜਾਮਾ ਮਸਜਿਦ  ਦੇ ਬਾਹਰ ਸੰਪ੍ਰਾਦਾਇਕ ਦੰਗੇ ਕਰਵਾਉਣ ਦੀ ਕੋਸ਼ਿਸ਼  ਦੇ ਖਿਲਾਫ ਕੀਤਾ ਮੁਜਾਹਰਾ
ਜਾਮਾ ਮਸਜਿਦ ਲੁਧਿਆਣਾ ਦੇ ਬਾਹਰ ਅੱਤਵਾਦ ਦਾ ਪੁਤਲਾ ਫੂਕਦੇ ਹੋਏ ਸੈਂਕੜੇਂ ਮੁਸਲਮਾਨ।
ਲੁਧਿਆਣਾ:  14 ਜੁਲਾਈ 2017: (ਪੰਜਾਬ ਸਕਰੀਨ ਬਿਊਰੋ)::
ਕਸ਼ਮੀਰ  'ਚ ਸ਼੍ਰੀ ਅਮਰਨਾਥ ਤੀਰਥ ਯਾਤਰੀਆਂ 'ਤੇ ਹੋਏ ਅੱਤਵਾਦੀ ਹਮਲੇ  ਤੋਂ ਬਾਅਦ ਜਿੱਥੇ ਦੇਸ਼ਭਰ 'ਚ ਸਾਰੇ ਧਰਮਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਨਿੰਦਾ ਦਾ ਦੌਰ ਜਾਰੀ ਹੈ ਉਥੇ ਹੀ ਦੇਸ਼ਵਾਸੀਆਂ 'ਚ ਗਮ ਅਤੇ ਗ਼ੁੱਸੇ ਦੀ ਲਹਿਰ ਹੈ । ਇਸ ਦੌਰਾਨ ਅੱਜ ਇੱਥੇ ਪੰਜਾਬ  ਦੇ ਮੁਸਲਮਾਨਾਂ ਦੇ ਦੀਨੀ ਮਰਕਜ਼ ਜਾਮਾ ਮਸਜਿਦ ਲੁਧਿਆਣਾ  ਦੇ ਬਾਹਰ ਭਾਰੀ ਗਿਣਤੀ 'ਚ ਇਕੱਠੇ ਹੋ ਕੇ ਅੱਤਵਾਦ ਦਾ ਪੁਤਲਾ ਫੁਕਦੇ ਹੋਏ ਅਮਰਨਾਥ ਤੀਰਥ ਯਾਤਰਾ 'ਚ ਸ਼ਾਮਿਲ ਤੀਰਥਯਾਤਰੀਆਂ ਉੱਤੇ ਹੋਏ ਅੱਤਵਾਦੀ ਹਮਲੇ 'ਚ ਮਾਰੇ ਗਏ ਸ਼ਰਧਾਲੁਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਜਾਮਾ ਮਸਜਿਦ ਦੇ ਬਾਹਰ ਹੋਏ ਇਸ ਰੋਸ ਮੁਜਾਹਰੇ 'ਚ ਜਿੱਥੇ ਕਸ਼ਮੀਰ ਦੇ ਅੱਤਵਾਦੀਆਂ ਦਾ ਪੁਤਲਾ ਫੂਕਿਆਂ ਗਿਆ, ਉਥੇ ਹੀ ਹਰਿਆਣੇ ਦੇ ਹਿਸਾਰ 'ਚ ਇੱਕ ਮਸਜਿਦ  ਦੇ ਇਮਾਮ  ਦੇ ਨਾਲ ਕੀਤੀ ਗਈ ਬਦਸਲੂਕੀ ਦੀ ਵੀ ਸਖਤ ਸ਼ਬਦਾਂ 'ਚ ਨਿੰਦਾ ਵੀ ਕੀਤੀ ਗਈ। ਇਸ ਮੌਕੇ 'ਤੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਅਮਰਨਾਥ ਤੀਰਥ ਯਾਤਰੀਆਂ  'ਤੇ ਹਮਲਾ ਪੂਰੀ ਇਨਸਾਨੀਅਤ 'ਤੇ ਹਮਲਾ ਹੈ। ਅਜਿਹੀ ਨਾਪਾਕ ਹਰਕਤਾਂ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਅੱਤਵਾਦੀ ਆਪਣੇ ਦਿਮਾਗ ਤੋਂ ਇਹ ਭੁਲੇਖਾ ਕੱਢ ਦੇਣ ਕਿ ਉਹ ਕੁਝ ਵੀ ਕਰ ਸਕਦੇ ਹਨ।  ਭਾਰਤ ਅੱਤਵਾਦ ਦਾ ਮੂੰਹ ਤੋੜ ਜਵਾਬ ਦੇਵੇਗਾ।  ਸ਼ਾਹੀ ਇਮਾਮ ਮੌਲਾਨਾ ਹਬੀਬ ਨੇ ਹਰਿਆਣਾ ਦੇ ਹਿਸਾਰ 'ਚ ਇੱਕ ਮਸਜਿਦ  ਦੇ ਇਮਾਮ ਨਾਲ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੀ ਗਈ ਬਦਸਲੂਕੀ ਦੀ ਕੜੇ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਕਿਹਾ ਕਿ ਦੇਸ਼ 'ਚ ਅੱਤਵਾਦੀ ਹਮਲੇ  ਤੋਂ ਬਾਅਦ ਰੋਸ਼ ਮੁਜਾਹਰੇ ਦੇ ਨਾਮ 'ਤੇ ਕੁੱਝ ਸ਼ਰਾਰਤੀ ਅਣਸਰ ਧਾਰਮਿਕ ਨਫਰਤ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ,  ਜੋ ਕਿ ਨਿੰਦਣਯੋਗ ਹੈ।  ਉਹਨਾਂ ਕਿਹਾ ਕਿ ਭਾਰਤ 'ਚ ਜੋ ਵੀ ਲੋਕ ਆਪਣੀ ਸਿਆਸਤ ਚਮਕਾਉਣ ਲਈ ਧਰਮ ਦੇ ਨਾਮ 'ਤੇ ਦੰਗੇ ਕਰਵਾਉਂਦੇ ਹਨ,  ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਗੁੰਡਾਗਰਦੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸ਼ਾਹੀ ਇਮਾਮ ਨੇ ਕਿਹਾ ਕਿ ਅੱਤਵਾਦੀ ਹਮਲੇ  ਤੋਂ ਬਾਅਦ ਦੇਸ਼ ਨੂੰ ਮਜਬੂਤੀ ਦੀ ਜ਼ਰੂਰਤ ਹੈ ਨਾ ਕਿ ਫਿਰਕੂ ਦੰਗਿਆਂ ਦੀ।  ਉਹਨਾਂ ਕਿਹਾ ਕਿ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਖਾਮੋਸ਼ ਤਮਾਸ਼ਾਈ ਨਾ ਬਣੇ ਜਿਸ ਤਰ੍ਹਾਂ ਅੱਤਵਾਦੀਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉਸੇ ਤਰ੍ਹਾਂ ਦੇਸ਼ 'ਚ ਘਰੇਲੂ ਹਿੰਸਾ ਭੜਕਾਉਣ ਵਾਲਿਆਂ ਦੇ ਖਿਲਾਫ ਵੀ ਸਖ਼ਤ ਕਾਰਵਾਈ ਕੀਤੀ ਜਾਵੇ । ਇੱਕ ਸੁਆਲ ਦੇ ਜਵਾਬ 'ਚ ਸ਼ਾਹੀ ਇਮਾਮ ਮੌਲਾਨਾ ਹਬੀਬ ਨੇ ਕਿਹਾ ਕਿ ਦੇਸ਼ 'ਚ ਹਿੰਦੂ,  ਮੁਸਲਮਾਨ,  ਸਿੱਖ-ਈਸਾਈ ਭਾਈਚਾਰਾ ਕਾਇਮ ਹੈ, ਭਾਰਤ ਸਮੂਹ ਧਰਮਾਂ ਦਾ ਗੁਲਦਸਤਾ ਹੈ,  ਜਿਸਨੂੰ ਬਿਖਰਣ ਨਹੀਂ ਦਿੱਤਾ ਜਾਵੇਗਾ। ਇਸ ਮੌਕੇ 'ਤੇ ਗੁਲਾਮ ਹਸਨ ਕੈਸਰ,  ਕਾਰੀ ਇਬਰਾਹਿਮ,  ਅੰਜੁਮ ਅਸਗਰ,  ਹਿਫਜੁਰ ਰਹਿਮਾਨ ,  ਸ਼ਾਕਿਰ ਆਲਮ ,  ਪਰਵੇਜ ਆਲਮ,  ਸ਼ਾਹ ਨਵਾਜ ਅਹਿਮਦ ,  ਅਕਰਮ ਅਲੀ,  ਬਾਬੁਲ ਖਾਨ,  ਆਜਾਦ ਅਲੀ ,  ਮੁਹੰਮਦ ਜਾਵੇਦ, ਅਸ਼ਰਫ ਅਲੀ,  ਮੁਹੰਮਦ ਰੱਬਾਨੀ,  ਸਾਬਿਰ ਜਮਾਲਪੁਰੀ,  ਤਨਵੀਰ ਆਲਮ , ਬਿਲਾਲ ਖਾਨ ,  ਮੁਹੰਮਦ  ਰਿਆਜ ,  ਮੁਹੰਮਦ  ਅਸਲਮ,  ਮੁਹੰਮਦ  ਇਕਬਾਲ,  ਮੁਹੰਮਦ ਸ਼ਰੀਫ  ਅਤੇ ਸ਼ਾਹੀ ਇਮਾਮ ਪੰਜਾਬ  ਦੇ ਮੁੱਖ ਸਕੱਤਰ ਮੁਸਤਕੀਮ ਅਹਿਰਾਰੀ ਸਹਿਤ ਸੈਂਕੜੇਂ ਮੁਸਲਮਾਨ ਮੌਜੂਦ ਸਨ।

Friday, January 13, 2017

ਹੁਣ ‘ਕੁੜੀ ਦਾ ਮਾਮਲਾ’ ਵਾਲੇ ਸਨਸਨੀਖੇਜ਼ ਸਾਥੀਆਂ ਬਾਰੇ ਕੁੱਝ ਗੱਲਾਂ

ਉਹਨਾਂ ਆਪਣੇ ਸ਼ੰਕਿਆਂ ਦਾ ਇਹ ਜੁਕਾਮ ਹੋਰਾਂ ਤੀਕਰ ਫੈਲਾਉਣਾ ਵੀ ਜਾਰੀ ਰੱਖਿਆ
2 ਜਨਵਰੀ ਨੂੰ ਜਨਚੇਤਨਾ ਦੀ ਪੰਜਾਬੀ ਭਵਨ ਲੁਧਿਆਣਾ ਵਿਖੇ ਸਥਿਤ ਦੁਕਾਨ ਉੱਪਰ ਹਿੰਦੂ ਕੱਟੜਪੰਥੀਆਂ ਦੇ ਹਮਲੇ, ਮੇਰੇ ਸਮੇਤ ਚਾਰ ਸਾਥੀਆਂ ਦੀ ਗ੍ਰਿਫਤਾਰੀ ਤੇ ਫੇਰ ਜਨਤਕ-ਜਮਹੂਰੀ ਜਥੇਬੰਦੀਆਂ ਦੇ ਦਬਾਅ ਹੇਠ ਸ਼ਾਮ ਨੂੰ ਸਾਡੀ ਰਿਹਾਈ ਤੇ ਅਗਲੇ ਦਿਨ ਜਨਤਕ-ਜਮਹੂਰੀ ਜਥੇਬੰਦੀਆਂ ਦੇ ਇਕੱਠ ਵੱਲੋਂ ਹਿੰਦੂ ਕੱਟੜਪੰਥੀਆਂ ਤੇ ਪੁਲਿਸ ਦੇ ਗੱਠਜੋੜ ਦਾ ਮੂੰਹਤੋੜ ਜੁਆਬ ਦੇਣ ਦਾ ਵਾਕਾ ਸਭ ਦੇ ਸਾਹਮਣੇ ਹੈ। ਲੁਧਿਆਣੇ ਪਹੁੰਚਣ ਤੋਂ ਬਿਨਾਂ ਵੀ ਸ਼ੋਸ਼ਲ ਮੀਡੀਆ ਅਤੇ ਹੋਰਾਂ ਥਾਵਾਂ ’ਤੇ ਅਗਾਂਹਵਧੂ ਲੋਕਾਂ ਨੇ ਹਿੰਦੂ ਕੱਟੜਪੰਥੀਆਂ ਤੇ ਪੁਲਿਸ ਦੇ ਇਸ ਕਾਰੇ ਦੀ ਨਿਖੇਧੀ ਕੀਤੀ ਤੇ ਸਾਡੇ ਨਾਲ਼ ਇੱਕਜੁੱਟਤਾ ਜਾਹਿਰ ਕੀਤੀ।
ਪਰ ਪਤਾ ਲੱਗਿਆ ਹੈ ਕਿ ਉਸ ਸਮੇਂ ਨਾਲ਼ ਹੀ ਇੱਕ ਪੂਰੇ ਮਸਲੇ ਨੂੰ “ਸਨਸਨੀਖੇਜ਼” ਬਣਾਉਂਦੀ ਇੱਕ “ਅਸਲੀ ਕਹਾਣੀ” ਦੀ ਬਾਤ ਵੀ ਛਿੜ ਪਈ ਸੀ। ਇਸ ਵਿੱਚ ਕੁਝ ਇਨਕਲਾਬੀ ਆਗੂਆਂ, ਕਾਰਕੁੰਨਾਂ ਤੋਂ ਲੈ ਕੇ, ਇਨਕਲਾਬੀ ਜਮਹੂਰੀ ਲਹਿਰ ਦੇ ਹਮਾਇਤੀ ਸ਼ਾਮਲ ਸਨ। ਇਹ ਚਰਚਾ ਛਿੜ ਪਈ ਕਿ ਅਸਲ ’ਚ ‘ਕੁੜੀ ਦਾ ਮਾਮਲਾ’ ਸੀ ਜਿਸਨੂੰ ‘ਲੁਕਾ’ ਲਿਆ ਗਿਆ ਹੈ, ਕਿ “ਲੁਕਾਈ ਗਈ” “ਅਸਲ ਕਹਾਣੀ” ਇੰਡੀਅਨ ਐਕਸਪ੍ਰੈੱਸ ਵਿੱਚ ਛਪੀ ਹੈ। ਇਹ ਰਿਪੋਰਟ  ਇੰਡੀਅਨ ਐਕਸਪ੍ਰੈੱਸ ਦੇ ਪੱਤਰਕਾਰ ਨੂੰ ਸਾਡੇ ਦਿੱਤੇ ਬਿਆਨ ਉੱਪਰ ਅਧਾਰਤ ਸੀ ਇਸ ਲਈ ਕੋਈ ਲੱਕੜਸਿਰਾ ਹੀ ਇਸਨੂੰ ਪੜ੍ਹਕੇ ਮਸਲਾ ਲੁਕਾਉਣ ਦੀ ਗੱਲ ਸੋਚ ਸਕਦਾ ਸੀ,
ਪਰ ਇਹਨਾਂ ਸਾਥੀਆਂ ਦੀ ਬੌਧਿਕਤਾ ਦੀ ਸ਼ਾਨ ਹੀ ਨਿਰਾਲੀ ਹੈ!!! ‘ਕੁੜੀ ਦਾ ਮਾਮਲਾ’ ਦੇ ਇਹ ਸ਼ਬਦ ਇੰਨੇ ਸ਼ੱਕੀ, ਸਨਸਨੀਖੇਜ਼ ਤੇ ਅਸ਼ਲੀਲ ਢੰਗ ਨਾਲ਼ ਪੇਸ਼ ਕੀਤੇ ਜਾਂਦੇ ਰਹੇ ਹਨ ਕਿ ਚੰਗੇ-ਭਲੇ ਬੰਦਾ ਵੀ ਇੱਕ ਵਾਰ ਉਲ਼ਝ ਜਾਂਦਾ। ਇਹਨਾਂ ਸ਼ਬਦਾਂ ਨਾਲ਼ ‘ਅਗਾਂਹਵਧੂ ਤੇ ਇਨਕਲਾਬੀ’ ਕਹਾਉਣ ਵਾਲਿਆਂ ਸਮੇਤ ਕੁੱਝ ਲੋਕਾਂ ਵੱਲੋਂ ਕੀ ਖੇਡ ਖੇਡੀ ਗਈ ਤੇ ਕਿਸ ਤਰ੍ਹਾਂ ਦੀ ਮਾਨਸਿਕਤਾ ਦੀ ਲੋਕਾਂ ਨੇ ਨੁਮਾਇਸ਼ ਲਾਈ ਗਈ ਉਸਤੋਂ ਪਹਿਲਾਂ ਇਸ ‘ਕੁੜੀ ਦੇ ਮਾਮਲੇ’ ਬਾਰੇ ਜਾਣਕਾਰੀ ਦੇਣੀ ਜਰੂਰੀ ਹੈ। 
ਅਸਲ ਚ ਇਹ ਮਾਮਲਾ 21 ਸਾਲਾ ਸ਼ਿਵਾਨੀ ਨਾਲ਼ ਜੁੜਿਆ ਹੋਇਆ ਹੈ ਜੋ ਲੁਧਿਆਣਾ ਸ਼ਹਿਰ ਦੀ ਵਸਨੀਕ ਹੈ ਤੇ ਬੀਐੱਸੀ ਦੀ ਵਿਦਿਆਰਥਣ ਹੈ। ਕਰੀਬ ਪਿਛਲੇ ਡੇਢ ਸਾਲ ਤੋਂ ਉਹ ਜਨਚੇਤਨਾ ਅਤੇ ਇਨਕਲਾਬੀ ਲਹਿਰ ਨਾਲ਼ ਜੁੜੀ ਹੋਈ ਹੈ ਜਿਸ ਕਰਕੇ ਸਾਨੂੰ ਅਕਸਰ ਮਿਲਦੀ ਰਹਿੰਦੀ ਹੈ। ਬਹੁਤੇ ਭਾਰਤੀ ਪਰਿਵਾਰਾਂ ਵਾਂਗ ਉਸਦੇ ਪਰਿਵਾਰ ਨੂੰ ਵੀ ਉਸਦਾ ਨਿੱਜੀ ਕੈਰੀਅਰ ਦੀ ਥਾਂ ਸਮਾਜ ਪ੍ਰਤੀ ਬਣਦੇ ਫਰਜਾਂ ਵੱਲ ਧਿਆਣ ਦੇਣਾ ਪਸੰਦ ਨਹੀਂ ਹੈ। 31 ਦਸੰਬਰ  ਦੀ ਸ਼ਾਮ ਉਹ ਸਾਡੇ ਕੋਲ ਜਨਚੇਤਨਾ ਦੁਕਾਨ ’ਤੇ ਆ ਗਈ ਤੇ ਰਾਤ ਵੀ ਸਾਡੇ ਕੋਲ਼ ਰੁਕੀ। ਇਸ ਸਬੰਧੀ ਉਸਨੇ ਘਰੇ ਵੀ ਫੋਨ ਕਰਕੇ ਦੱਸ ਦਿੱਤਾ ਸੀ। ਅਗਲੇ ਦਿਨ 1 ਜਨਵਰੀ ਨੂੰ ਉਹ ਸਾਡੇ ਨਾਲ਼ ਦੁਕਾਨ ’ਤੇ ਸੀ ਤਾਂ ਉਸਦੀ ਦੋਵਾਂ ਵਿੱਚੋਂ ਇੱਕ ਭੈਣ ਤੇ ਦੋਵੇਂ ਜੀਜੇ, ਮਾਂ, ਭਰਾ ਅਤੇ ਮਾਮਾ ਦੁਕਾਨ ਉੱਪਰ ਪਹੁੰਚੇ ਤੇ ਉਥੇ ਆ ਕੇ ਰੌਲਾ ਪਾਉਣ ਲੱਗੇ। ਇਸ ਮਗਰੋਂ ਕਾਫੀ ਸਮੇਂ ਤੱਕ ਉਸਦੀ ਆਪਣੇ ਪਰਿਵਾਰਕ ਮੈਂਬਰਾਂ ਨਾਲ਼ ਗੱਲਬਾਤ ਹੁੰਦੀ ਰਹੀ ਜੋ ਉਸਨੂੰ ਕਿਸੇ ਵੀ ਤਰ੍ਹਾਂ ਦੇ ਸਮਾਜਿਕ ਕੰਮ ਕਰਨੋਂ ਵਰਜਦੇ ਰਹੇ ਪਰ ਉਹ ਆਪਣੇ ਫੈਸਲੇ ’ਤੇ ਅਡੋਲ ਰਹੀ। ਪਰਿਵਾਰ ਦਾ ਰਵੱਈਆ ਵੇਖ ਕੇ ਉਸਨੇ ਉਸ ਦਿਨ ਵੀ ਘਰ ਵਾਪਸ ਜਾਣ ਤੋਂ ਨਾਂਹ ਕਰ ਦਿੱਤੀ। ਅਗਲੇ ਦਿਨ ਉਸਦਾ ਪਿਤਾ ਕੁੱਝ ਹਿੰਦੂ ਕੱਟੜਪੰਥੀਆਂ ਨੂੰ ਲੈ ਕੇ ਦੁਕਾਨ ’ਤੇ ਪੁੱਜਾ ਤਾਂ ਉਹਨਾਂ ਨੇ ਦੁਕਾਨ ਵਿੱਚ ਸ਼ਹੀਦ ਭਗਤ ਸਿੰਘ ਦੀ ‘ਮੈਂ ਨਾਸਤਿਕ ਕਿਉਂ ਹਾਂ’, ਰਾਧਾ ਮੋਹਨ ਗੋਕੁਲ ਜੀ ਦੀ ‘ਧਰਮ ਕਾ ਢਕੋਸਲਾ’ ਤੇ ‘ਈਸ਼ਵਰ ਕਾ ਬਹੀਸ਼ਕਾਰ’ ਜਿਹੀਆਂ ਕਿਤਾਬਾਂ ਨੂੰ ਦੇਖ ਕੇ ਸ਼ਿਵਾਨੀ ਦੇ ਮਸਲੇ ਨੂੰ ਛੱਡ ਕੇ ਆਪਣੀ ਸੰਘੀ ਟੇਪ ਚਲਾ ਲਈ ਤੇ ਉਹਨਾਂ ਆਪਣੀ ਹੋਰ ਸੰਘੀ ਜੁੰਡਲੀ ਵੀ ਸੱਦ ਲਈ। ਉਹਨਾਂ ਸਾਡੇ ’ਤੇ ਨਾਸਤਿਕਤਾ ਦਾ ਪ੍ਰਚਾਰ ਕਰਨ, ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਦੇਸ਼-ਧ੍ਰੋਹੀ ਹੋਣ ਦੇ ਇਲਜਾਮ ਲਾਉਂਦੇ ਹੋਏ ਝਗੜਾ ਸ਼ੁਰੂ ਕਰ ਦਿੱਤਾ ਤੇ ਮੈਨੂੰ ਗਾਲਾਂ ਕੱਢਦੇ ਹੋਏ ਦੁਕਾਨ ਨੂੰ ਅੱਗ ਲਾਉਣ ਦੀਆਂ ਧਮਕੀਆਂ ਦੇਣ ਲੱਗੇ। ਇਸ ਦੌਰਾਨ ਮੈਂ ਲੁਧਿਆਣੇ ਮੌਜੂਦ ਹੋਰਨਾਂ ਸਾਥੀਆਂ ਨੂੰ ਸੂਚਨਾ ਦਿੱਤੀ। ਕੁੱਝ ਸਾਥੀਆਂ ਦੇ ਪੁੱਜਣ ਤੱਕ ਕੱਟੜਪੰਥੀਆਂ ਨੇ ਪੁਲਿਸ ਬੁਲਾ ਲਈ। ਪੁਲਿਸ ਵੀ ਪਹਿਲਾਂ ਹਿੰਦੂ ਕੱਟੜਪੰਥੀਆ ਦੀ ਗੁੰਡਾਗਰਦੀ ਦੇਖਦੀ ਰਹੀ ਤੇ ਸਾਡੇ ਵੱਲੋਂ ਜਵਾਬੀ ਧੱਕਾਮੁੱਕੀ ਕਰਨ ਅਤੇ ਕੱਟੜਪੰਥੀਆਂ ਦੇ ਦਬਾਅ ਹੇਠ ਸਾਡੇ ਉੱਪਰ 295 (A) ਤਹਿਤ ਪਰਚਾ ਦਰਜ ਕਰਨ ਦੇ ਇਰਾਦੇ ਨਾਲ਼ ਗ੍ਰਿਫਤਾਰ ਕਰਕੇ ਲੈ ਗਈ ਜਿੱਥੋਂ ਅਗਲੀ ਕਹਾਣੀ ਸਭ ਦੇ ਸਾਹਮਣੇ ਹੈ।
ਸਾਨੂੰ ਗ੍ਰਿਫਤਾਰ ਕਰਕੇ ਲਿਜਾਣ ਜਾਣ ਸਮੇਂ ਸ਼ਿਵਾਨੀ ਵੀ ਉੱਥੇ ਪਹੁੰਚ ਗਈ ਸੀ ਤੇ ਉਹ ਵੀ ਸਾਡੇ ਪਿੱਛੇ ਥਾਣੇ ਆ ਗਈ। ਪਰਿਵਾਰ, ਪੁਲਿਸ ਤੇ ਸ਼ਿਵਾਨੀ ਦਰਮਿਆਨ ਤਿੰਨ-ਧਿਰੀ ਗੱਲਬਾਤ ਵਿੱਚ ਵੀ ਸਾਰਾ ਮਾਮਲਾ ਪੁਲਿਸ ਸਾਹਮਣੇ ਆ ਗਿਆ। ਸ਼ਿਵਾਨੀ ਦੀ ਮਰਜੀ ਜਾਨਣ ਤੇ ਉਸਦੇ ਬਾਲਗ ਹੋਣ ਕਾਰਨ ਉਹਨਾਂ ਨੇ ਵੀ ਇਸ ਮਾਮਲੇ ਵਿੱਚ ਕੋਈ ਕਾਰਵਾਈ ਕਰਨ ਦੀ ਆਪਣੀ ਅਸਮਰੱਥਾ ਪ੍ਰਗਟਾ ਦਿੱਤੀ। ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਵਿੱਚ ASI ਅਵਤਾਰ ਸਿੰਘ ਦਾ ਬਿਆਨ ਵੀ ਦਰਜ ਹੈ ਜਿਸ ਵਿੱਚ ਉਸਨੇ ਕਿਹਾ ਹੈ ਕਿ “ਕੁੜੀ ਆਪਣੇ ਮਾਂ-ਬਾਪ ਨਾਲ ਵਾਪਸ ਨਹੀਂ ਜਾਣਾ ਚਾਹੁੰਦੀ।” ਤੇ ਥਾਣੇ ਦੀ ਕਾਰਵਾਈ ਮਗਰੋਂ ਵੀ ਉਹ ਆਪਣੇ ਮਾਂ-ਬਾਪ ਨਾਲ਼ ਜਾਣ ਦੀ ਥਾਂ ਆਪਣੀ ਭੈਣ ਨਾਲ ਗਈ। ਇਹ ਸੀ ਸਨਸਨੀਖੇਜ਼ “ਕੁੜੀ ਦਾ ਮਾਮਲਾ” ਜਿਸ ਵਿੱਚ ਨਾ ਪੁਲਿਸ ਕੁੱਝ ਕਰ ਸਕਦੀ ਸੀ, ਨਾ ਹਿੰਦੂ ਕੱਟੜਪੰਥੀ ਤੇ ਨਾ ਹੀ ਕੋਈ ਹੋਰ ਬਾਹਰੀ ਵਿਅਕਤੀ ਜਾਂ ਜਥੇਬੰਦੀ ਕਿਉਂਕਿ ਇਹ ਉਸਦਾ ਤੇ ਉਸਦੇ ਪਰਿਵਾਰ ਦਾ ਨਿੱਜੀ ਮਸਲਾ ਸੀ।
ਪਰ ਸ਼ਿਵਾਨੀ ਦੇ ਪਿਤਾ ਦੀ ਮਦਦ ’ਤੇ ਆਏ ਹਿੰਦੂ ਕੱਟੜਪੰਥੀਆਂ ਨੇ ਕਿਤਾਬਾਂ ਦੇਖਣ ਮਗਰੋਂ ਨੇ ਨਾਸਤਿਕਤਾ ਤੇ ਦੇਸ਼ਧ੍ਰੋਹ ਦਾ ਮਾਮਲਾ ਬਣਾ ਕੇ ਹੰਗਾਮਾ ਖੜਾ ਕਰ ਲਿਆ ਤੇ ਇਸ ਤਹਿਤ ਮੁਕੱਦਮਾ ਦਰਜ ਕਰਵਾਉਣ ਲਈ ਬਜਿੱਦ ਸਨ। ਪੁਲਿਸ ਨੇ ਵੀ ਸਾਨੂੰ ਸ਼ਿਵਾਨੀ ਦੇ ਸਾਡੇ ਕੋਲ਼ ਰੁਕਣ ਕਾਰਨ ਨਹੀਂ ਸਗੋਂ ਹਿੰਦੂ ਕੱਟੜਪੰਥੀਆਂ ਦੀ ਸ਼ਿਕਾਇਤ ’ਤੇ ਦੇਸ਼ਧ੍ਰੋਹ, ਧਾਰਮਿਕ ਭਾਵਨਾਵਾਂ ਭੜਕਾਉਣ ਤੇ ਨਾਸਤਿਕਤਾ ਦੇ ਪ੍ਰਚਾਰ ਤਹਿਤ ਹੀ ਗ੍ਰਿਫਤਾਰ ਕੀਤਾ ਸੀ ਜਿਸ ਕਰਕੇ ਇਹ ਮਾਮਲਾ ਹਿੰਦੂ ਕੱਟੜਪੰਥੀਆਂ ਬਨਾਮ ਵਿਗਿਆਨਕ, ਨਾਸਤਿਕਤਾ, ਜਮਹੂਰੀ ਤੇ ਇਨਕਲਾਬੀ ਵਿਚਾਰਾਂ ਦੇ ਪ੍ਰਚਾਰ ਦਾ ਬਣ ਗਿਆ ਤੇ ਸ਼ਾਮ ਨੂੰ ਸਾਨੂੰ ਛੁਡਾਣੇ ਜਾਣ ਤੇ ਅਗਲੇ ਦਿਨ ਦੀਆਂ ਸਭ ਘਟਨਾਵਾਂ ਇਸੇ ਮਾਮਲੇ ਨੂੰ ਲੈ ਕੇ ਵਾਪਰੀਆਂ ਤੇ ਸੋਸ਼ਲ ਮੀਡੀਆ ’ਤੇ ਵੀ ਹਿੰਦੂ ਕੱਟੜਪੰਥੀਆਂ ਦੇ ਇਸ ਹਮਲੇ ਦਾ ਜਿਕਰ ਸੀ। 2 ਜਨਵਰੀ ਦੀ ਸ਼ਾਮ ਸਾਨੂੰ ਥਾਣੇ ਚੋਂ ਛੁਡਾਉਣ ਤੇ ਅਗਲੇ ਦਿਨ ਸਾਡੀ ਹਮਾਇਤ ਵਿੱਚ ਥਾਣੇ ਧਰਨਾ ਦੇਣ ਵਾਲੀਆਂ ਸਭ ਜਨਤਕ-ਜਮਹੂਰੀ ਜਥੇਬੰਦੀਆਂ ਨੂੰ ਸ਼ਿਵਾਨੀ ਦੇ ਮਾਮਲੇ ਦੀ ਜਾਣਕਾਰੀ ਵੀ ਸੀ ਤੇ ਉਹ ਇਹ ਵੀ ਸਮਝਦੇ ਸਨ ਕਿ ਹੁਣ ਮਸਲਾ ਹਿੰਦੂ ਕੱਟੜਪੰਥੀਆਂ ਅਤੇ ਵਿਗਿਆਨਕ-ਜਮਹੂਰੀ ਵਿਚਾਰਾਂ ਦਾ ਹੈ।
ਹੁਣ ‘ਕੁੜੀ ਦਾ ਮਾਮਲਾ’ ਵਾਲੇ ਸਨਸਨੀਖੇਜ਼ ਸਾਥੀਆਂ ਬਾਰੇ ਕੁੱਝ ਗੱਲਾਂ:
(1) ਜਿਸ ਵੇਲੇ ਬਹੁਤੀਆਂ ਇਨਕਲਾਬੀ-ਜਮਹੂਰੀ ਤਾਕਤਾਂ ਹਿੰਦੂ ਕੱਟੜਪੰਥੀਆਂ ਖਿਲਾਫ ਸਾਡਾ ਸਾਥ ਦੇਣ ਲੱਗੀਆਂ ਹੋਈਆ ਸਨ ਉਦੋਂ ਕਈ ਇਨਕਲਾਬੀ ਤੇ ਅਗਾਂਹਵਧੂ ਕਹਾਉਂਦੇ ਲੋਕ “ਭਾਈ ਇਹ ਤਾਂ ਅਸਲ ’ਚ ਕੁੜੀ ਦਾ ਮਾਮਲੈ” ਕਹਿ ਕੇ ਹੋਰਾਂ ਦੇ ਮਨਾਂ ਵਿੱਚ ਸ਼ੰਕੇ ਖੜੇ ਕਰ ਰਹੇ ਸਨ ਤੇ ਇੰਝ ਹਿੰਦੂ ਕੱਟੜਪੰਥੀਆਂ ਦੇ ਹੱਕ ਵਿੱਚ ਭੁਗਤ ਰਹੇ ਸਨ।

(2) ਜਿਸ ਤਰ੍ਹਾਂ ‘ਕੁੜੀ ਦਾ ਮਾਮਲਾ’ ਦੇ ਇਹਨਾਂ ਤਿੰਨ ਸ਼ਬਦਾਂ ਨੂੰ ਉਹ ਪੇਸ਼ ਕਰ ਰਹੇ ਸਨ ਉਸ ਤੋਂ ਲਗਦਾ ਸੀ ਕਿ ‘ਕੁੜੀ ਦਾ ਮਾਮਲਾ’ ਦਾ ਮਤਲਬ ਇਹੋ ਹੈ ਕਿ ਕੋਈ ਬਦਨਾਮੀ ਵਾਲਾ ਜਾਂ ਗਲਤ ਮਾਮਲਾ ਹੀ ਹੈ। ਇਹਨਾਂ ਲਈ ਇਹ ਗੱਲ ਗਲਿਓਂ ਹੇਠਾਂ ਲੰਘਾਉਣੀ ਔਖੀ ਹੈ ਕਿ ਕੋਈ ਕੁੜੀ ਵੀ ਆਪਣੇ ਪਰਿਵਾਰ ਦੇ ਵਿਰੋਧ ਦੇ ਬਾਵਜੂਦ ਭਗਤ ਸਿੰਘ ਦੇ ਰਾਹ ਉੱਪਰ ਚੱਲਣ ਦਾ ਮਨ ਬਣਾ ਸਕਦੀ ਹੈ। ਅਜਿਹੀ ਕੁੜੀ ਤੇ ਅਜਿਹੇ ‘ਕੁੜੀ ਦੇ ਮਾਮਲੇ’ ਦੀ ਹਮਾਇਤ ਕਰਨੀ ਇਹਨਾਂ ਅੰਦਰਲੇ ਮਰਦ ਨੂੰ ਗਵਾਰਾ ਨਹੀਂ ਹੈ। ਹੈਰਾਨੀ ਦੀ ਗੱਲ ਨਹੀਂ ਕਿ ਅਜਿਹੇ ਲੋਕ ਔਰਤ ਮੁਕਤੀ ਤੇ ਬਰਾਬਰੀ ਦੀ ਨਾਹਰੇ ਵੀ ਮਾਰਦੇ ਹੁੰਦੇ ਹਨ ਤੇ ਇਹਨਾਂ ਦੇ ਪਰਿਵਾਰ ਦੀਆਂ ਔਰਤਾਂ ਚੁੱਲ੍ਹੇ-ਚੌਂਕੇ ਦੇ ਕੰਮਾਂ ਨਾਲ਼ ਬੱਝੀਆਂ ਹੁੰਦੀਆਂ ਹਨ ਤੇ ਪਰਿਵਾਰਾਂ ਦੀਆਂ ਲੜਕੀਆਂ ਦੇ ਕਿੱਤੇ, ਜੀਵਨ ਸਾਥੀ ਦੀ ਚੋਣ ਆਦਿ ਦੇ ਮਸਲੇ ਵੀ ਇਹ “ਅਗਾਂਹਵਧੂ” ਆਪਣੇ ਹੱਥ ਰੱਖਦੇ ਹਨ।
(3) ਹਿੰਦੂ ਕੱਟੜਪੰਥੀਆਂ ਦੇ ਸਿਆਸੀ ਰਸੂਖ਼ ਤੋਂ ਪ੍ਰਭਾਵਿਤ ਪੁਲਿਸ ਨੂੰ ਵੀ ‘ਕੁੜੀ ਦੇ ਮਾਮਲੇ’ ਬਾਰੇ ਪੂਰੀ ਜਾਣਕਾਰੀ ਸੀ ਤੇ ਉਹਨਾਂ ਨੂੰ ਵੀ ਪਤਾ ਸੀ ਕਿ ਅਸੀਂ ਇਸ ਵਿੱਚ ਕੁੱਝ ਨਹੀਂ ਕਰ ਸਕਦੇ, ਪਰ ਇਸਦੇ ਬਾਵਜੂਦ ਇਹਨਾਂ ਇਨਕਲਾਬੀਆਂ, ਜਮਹੂਰੀਅਤ ਪਸੰਦਾਂ, ਤਰਕਸ਼ੀਲਾਂ, ਵਿਦਵਾਨਾਂ, ਅਗਾਂਹਵਧੂਆਂ ਨੂੰ ਸ਼ੰਕੇ ਸਨ ਤੇ ਉਹਨਾਂ ਆਪਣੇ ਸ਼ੰਕਿਆਂ ਦਾ ਇਹ ਜੁਕਾਮ ਹੋਰਾਂ ਤੀਕਰ ਫੈਲਾਉਣਾ ਵੀ ਜਾਰੀ ਰੱਖਿਆ। ਇਹ ਵੀ ਇਹਨਾਂ ਦੀ ਔਰਤ ਵਿਰੋਧੀ ਮਾਨਸਿਕਤਾ ਤੇ ਅਕਲ ਦਾ ਇੱਕ ਹੋਰ ਨਮੂਨਾ ਹੈ।
(4) ਹਮਾਇਤ ਕਰਨ ਆਏ ਜਾਂ ਬਾਅਦ ਵਿੱਚ ਮਾਮਲੇ ਦੀ ਜਾਣਕਾਰੀ ਹਾਸਲ ਕਰਨ ਵਾਲਿਆਂ ਵਿੱਚ ਇੱਕ ਸਵਾਲ ਇਹ ਵੀ ਹੁੰਦਾ ਸੀ ਕਿ “ਕਿਤੇ ਕੁੜੀ ਦਾ ਕੋਈ ਮੁੰਡੇ ਆਲਾ ਚੱਕਰ ਤਾਂ ਨੀਂ?” ਇਹ ਸਵਾਲ ਵੀ ਔਰਤ ਨੂੰ ਨੀਵਾਂ ਸਮਝਣ ਵਾਲੀ ਸੜਾਂਦ ਮਾਰਦੀ ਮਾਨਸਿਕਤਾ ਨਹੀਂ ਹੈ ਤਾਂ ਹੋਰ ਕੀ ਹੈ? ਅਸਲ ’ਚ ਇਹ ਸਵਾਲ ਵੀ ਇਸੇ ਸੌੜੀ ਸੋਚ ਚੋਂ ਨਿੱਕਲ਼ਦਾ ਹੈ ਜਿਹਨਾਂ ਨੂੰ ਲਗਦਾ ਹੈ ਕਿ ਕੁੜੀਆਂ ਬੱਸ ਇੱਥੇ ਤੱਕ ਹੀ ਸੀਮਤ ਹੁੰਦੀਆਂ ਹਨ ਤੇ ਜਥੇਬੰਦੀਆਂ ’ਚ ਸਰਗਰਮ ਢੰਗ ਨਾਲ਼ ਸ਼ਾਮਲ ਹੋਣਾ, ਲੋਕਾਂ ਨੂੰ ਅਗਵਾਈ ਦੇਣੀ ਆਦਿ ਉਹਨਾਂ ਦੇ ਵੱਸ ਦੀ ਗੱਲ ਨਹੀਂ। ਇਹਨਾਂ ਨੂੰ ਇਹ ਵੀ ਪੁੱਛਣਾ ਬਣਦਾ ਹੈ ਕਿ ਜੇ ਭਲਾਂ ਕਿਸੇ ਕੁੜੀ ਦਾ ‘ਮੁੰਡੇ ਆਲਾ ਚੱਕਰ’ ਹੋਵੇ ਵੀ ਤਾਂ ਕੀ ਉਸ ਕੁੜੀ ਨੂੰ ਉਹ ਗਲਤ ਮੰਨਣਗੇ? ਤੇ ਆਪਣੀ ਮਰਜੀ ਦਾ ਸਾਥੀ ਚੁਣਨ ਦੇ ਉਸਦੇ ਜਮਹੂਰੀ, ਨਾਗਰਿਕ ਹੱਕ ਦੀ ਵਕਾਲਤ ਨਹੀਂ ਕਰਨਗੇ।
ਜਮਹੂਰੀ ਅਧਿਕਾਰ ਸਭਾ ਨੇ ਆਪਣੀ ਜਾਂਚ-ਰਿਪੋਰਟ ਵਿੱਚ ਲਿਖਿਆ ਹੈ ਕਿ “ਇਹ ਘਟਨਾ ਔਰਤਾਂ ਨੂੰ ਅਜ਼ਾਦਾਨਾ ਤੌਰ ਤੇ ਵਿਕਸਤ ਹੋਣ ਤੋਂ ਰੋਕਣ ਵਾਲੇ ਇਕ ਸਮਾਜਕ ਵਰਤਾਰੇ ਨੂੰ ਵੀ ਨੰਗਿਆਂ ਕਰਦੀ ਹੈ।”

Saturday, January 07, 2017

Attack on Janchetna: ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਜਾਂਚ ਰਿਪੋਰਟ ਜਾਰੀ

ਆਓ ਸਫ਼ਦਰ ਨੂੰ ਚੇਤੇ ਕਰਦਿਆਂ ਜਨਚੇਤਨਾ ਉੱਤੇ ਹਮਲੇ ਦੇ ਅਰਥ ਸਮਝੀਏ 
ਲੁਧਿਆਣਾ: 7  ਜਨਵਰੀ 2017: (ਪੰਜਾਬ ਸਕਰੀਨ ਬਿਊਰੋ); 
ਜਿਸ ਦਿਨ ਪੰਜਾਬੀ ਭਵਨ ਵਿੱਚ ਜਨਚੇਤਨਾ ਦੀ ਦੁਕਾਨ ਉੱਤੇ ਹਮਲਾ ਹੁੰਦਾ ਹੈ ਉਹ ਇੱਕ ਇਤਿਹਾਸਿਕ ਦਿਨ ਵੀ ਹੈ। ਦੋ ਜਨਵਰੀ ਵਾਲੇ ਦਿਨ ਹੀ ਸਫ਼ਦਰ ਹਾਸ਼ਮੀ ਨੇ ਇਸ ਦੁਨੀਆ ਨੂੰ ਅਲਵਿਦਾ ਆਖਦਿਆਂ ਆਖ਼ਿਰੀ ਸਾਹ ਲਿਆ ਸੀ। ਉਸ ਉੱਤੇ ਵੀ ਪਹਿਲੀ ਜਨਵਰੀ ਵਾਲੇ ਦਿਨ ਹੀ ਫਿਰਕੂ ਜਨੂੰਨੀਆਂ ਨੇ ਕਾਤਲਾਨਾ ਹਮਲਾ ਕੀਤਾ ਸੀ।
For More Pics Click Here Please
ਸਟੇਜ ਦੀ ਦੁਨੀਆ ਵਿੱਚ ਨੁੱਕੜ ਨਾਟਕਾਂ ਨੂੰ ਦੇਸ਼ ਦੇ ਕੋਨੇ ਕੋਨੇ ਵਿੱਚ  ਲੋਕ ਦੁਸ਼ਮਣਾਂ ਨੂੰ ਬੇਨਕਾਬ ਕਰਨ ਵਾਲੇ ਖੱਬੇਪੱਖੀ ਰੰਗਕਰਮੀ ਸਫ਼ਦਰ ਹਾਸ਼ਮੀ ਦਾ ਸ਼ਹੀਦੀ ਦਿਨ ਵੀ ਹੈ। ਖੱਬੇ ਪੱਖੀ ਵਿਚਾਰਾਂ ਨੂੰ ਪ੍ਰਣਾਏ ਹੋਏ ਕਲਾਕਾਰ ਆਪੋ ਆਪਣੇ ਅੰਦਾਜ਼ ਵਿੱਚ ਸਫ਼ਦਰ ਹਾਸ਼ਮੀ ਨੂੰ ਯਾਦ ਕਰਦੇ ਹਨ।  ਪਰ ਸਫ਼ਦਰ ਦੇ ਦੁਸ਼ਮਣ ਕੈਂਪ ਨਾਲ ਜੁੜੇ ਕਿਸੇ ਨ ਕਿਸੇ ਸਫ਼ਦਰ ਹਾਸ਼ਮੀ ਨੂੰ ਆਪਣੀ ਹਿੰਸਾ ਦਾ ਸ਼ਿਕਾਰ ਬਣਾਉਣ ਦੀਆਂ ਸਾਜ਼ਿਸ਼ਾਂ ਰਚਦੇ ਹਨ।  ਚੇਤੇ ਰਹੇ ਕਿ ਕੁਝ ਫਿਰਕਾਪ੍ਰਸਤ ਜਨੂੰਨੀ ਲੋਕਾਂ ਨੇ 1 ਜਨਵਰੀ 1989 ਨੂੰ ਨਾਟਕ ‘ਹੱਲਾਬੋਲ’ ਕਰਦਿਆਂ ਸਫ਼ਦਰ ਹਾਸ਼ਮੀ ’ਤੇ ਕਾਤਲਾਨਾ ਹਮਲਾ ਕੀਤਾ ਸੀ। ਸਫ਼ਦਰ ਨੇ ਆਪਣੇ ਸਾਥੀਆਂ ਨੂੰ ਬਚਾਉਣ ਲਈ ਆਪਣੀ ਜਾਨ ਖਤਰੇ ਵਿੱਚ ਪਾਈ ਪਰ ਖੁਦ ਉਹ ਇਸ ਵਹਿਸ਼ੀਆਨਾ ਕੁੱਟਮਾਰ ਦਾ ਸ਼ਿਕਾਰ ਹੋ ਕੇ 2 ਜਨਵਰੀ ਵਾਲੇ ਦਿਨ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ। ਉਸਦਾ ਸ਼ਹੀਦੀ ਦਿਨ ਉਸਦੇ ਸਮਰਥਕਾਂ ਨੂੰ ਤਾਂ ਯਾਦ ਹੈ ਪਰ ਸ਼ਾਇਦ ਉਸਦੇ ਵਿਰੋਧੀ ਵੀ ਇਸ ਦਿਨ ਨੂੰ ਨਹੀਂ ਭੁੱਲੇ। ਜਨਚੇਤਨਾ ਵਾਲੇ ਸਟਾਲ ਉੱਤੇ ਹਮਲਾ ਕੁਝ ਅਜਿਹਾ ਹੀ ਸੰਕੇਤ ਦੇਂਦਾ ਹੈ। ਸ਼ਾਇਦ ਪੰਜਾਬੀ ਭਵਨ ਵਿੱਚ ਵੀ ਕੁਝ ਅਜਿਹਾ ਹੀ ਹੋਣਾ ਸੀ। ਇਸ ਵਾਰ ਫਿਰਕਾਪ੍ਰਸਤਾਂ ਦਾ ਵਿਸ਼ੇਸ਼ ਨਿਸ਼ਾਨਾ ਕੌਣ ਸੀ ਇਸ ਬਾਰੇ ਭਾਵੇਂ ਸਪਸ਼ਟ ਨਹੀਂ ਹੋ ਸਕਿਆ ਪਰ ਇੱਕ ਗੱਲ ਪੱਕੀ ਹੈ ਕਿ ਉਹ ਸਫ਼ਦਰ ਵਰਗੇ ਲੋਕ ਪੱਖੀ ਕਲਾਕਾਰਾਂ ਦੇ ਮਨਾਂ ਵਿੱਚ ਦਹਿਲ ਜ਼ਰੂਰ ਪਾਉਣਾ  ਚਾਹੁੰਦੇ ਸਨ।   ਇਹ ਹਮਲਾ ਹੱਲਾ ਬੋਲ ਵਰਗੇ ਅੰਦਾਜ਼ ਵਾਲਾ ਹੀ ਸੀ। 
ਹਿੰਦੂ ਕੱਟੜਪੰਥੀਆਂ ਵੱਲੋਂ ਪੰਜਾਬੀ ਭਵਨ ਵਿੱਚ ਸਥਿਤ ਜਨ ਚੇਤਨਾ ਅਦਾਰੇ ਦੀ ਦੁਕਾਨ ਤੇ ਕੀਤੇ ਹੱਲੇ-ਗੁੱਲੇ ਸਬੰਧੀ ਵੱਕਾਰੀ ਸੰਸਥਾ ਜਮਹੂਰੀ ਅਧਿਕਾਰ ਸਭਾ ਨੇ   ਅੱਜ ਸ਼ਨੀਵਾਰ 7 ਜਨਵਰੀ ਨੂੰ ਬਾਕਾਇਦਾ ਮੀਡੀਆ ਸਾਹਮਣੇ ਇਸ ਘਟਨਾ ਸੰਬੰਧੀ ਆਪਣੀ ਜਾਂਚ ਰਿਪੋਰਟ ਜਾਰੀ ਕਰ ਦਿੱਤੀ। ਇਸ ਨਾਜ਼ੁਕ ਮਸਲੇ ਨਾਲ ਸਬੰਧਿਤ ਜਾਂਚ ਦਾ ਕੰਮ ਬਾਕਾਇਦਾ ਇੱਕ ਕਮੇਟੀ ਨੂੰ ਸੌਂਪਿਆ ਗਿਆ ਸੀ ਜਿਸ ਵਿੱਚ  ਉੱਘੇ ਚਿੰਤਕ ਪ੍ਰੋ. ਏ.ਕੇ. ਮਲੇਰੀ, ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਣ ਸਿੰਘ, ਖੱਬੇਪੱਖੀ ਵਿਚਾਰਕ ਡਾ. ਹਰਬੰਸ ਗਰੇਵਾਲ,  ਲੋਕ ਸੰਘਰਸ਼ਾਂ ਨਾਲ ਜੁੜੇ ਹੋਏ ਜਸਵੰਤ ਜੀਰਖ, ਮੀਡੀਆ ਤੋਂ ਸਤੀਸ਼ ਸੱਚਦੇਵਾ ਅਤੇ ਐਡਵੋਕੇਟ ਸ਼ਾਮਲ ਹਨ।          For More Pics Click Here Please
ਜਾਂਚ ਰਿਪੋਰਟ ਮੁਤਾਬਿਕ ਪੰਜਾਬੀ ਭਵਨ ਲੁਧਿਆਣਾ ਵਿਖੇ ਜਨ ਚੇਤਨਾ ਪਬਲੀਕੇਸ਼ਨ ਕੇਂਦਰ `ਚ ਹੋਈ ਘਟਨਾ ਬਾਰੇ ਮੌਕੇ ਤੇ ਹਾਜ਼ਰ ਲੜਕੀ ਬਿੰਨੀ ਜੋ ਇਸ ਕੇਂਦਰ ਦੀ ਮੈਨੇਜਰ ਹੈ ਨੇ ਦੱਸਿਆ ਕਿ ਮਿਤੀ 02.01.2017 ਨੂੰ ਸਵੇਰੇ 11:30 ਵਜੇ ਦੇ ਕਰੀਬ ਇੱਕ ਬੀ ਐਸ ਸੀ ਕਰ ਰਹੀ 21 ਸਾਲਾ ਵਿਦਿਆਰਣ ਸ਼ਿਵਾਨੀ ਦੇ ਪਿਤਾ ਨਾਲ ਕਈ ਹੋਰ ਬੰਦੇ ਦੁਕਾਨ ਤੇ ਆਏ। ਇਹਨਾਂ ਦੀ ਅਗਵਾਈ ਰੋਹਿਤ ਸਾਹਨੀ ਨਾਮ ਦਾ ਵਿਅਕਤੀ ਕਰ ਰਿਹਾ ਸੀ ਜੋ ਆਪਣੇ ਨੂੰ ਹਿੰਦੂ ਤਖਤ ਦਾ ਆਗੂ ਦੱਸ ਰਿਹਾ ਸੀ । ਉਹਨਾਂ ਆ ਕੇ ਦੁਕਾਨ ਵਿੱਚ ਪਈਆਂ ਕਿਤਾਬਾਂ ਦੀ ਫੋਲਾ-ਫਰਾਲ਼ੀ ਕਰਦਿਆਂ ਕਿਹਾ ਕਿ ਤੁਹਾਡੀਆਂ ਕਿਤਾਬਾਂ ਸਾਨੂੰ ਪਸੰਦ ਨਹੀਂ ਜੋ ਅਸੀਂ ਲੋਕਾਂ ਨੂੰ ਪੜ੍ਹਨ ਨਹੀਂ ਦੇਣੀਆਂ । ਇਸ ਸਮੇਂ ਉਹਨਾਂ ਬਿੰਨੀ ਦੀ ਬੇਇਜਤੀ ਵੀ ਕੀਤੀ ਤੇ ਲਲਕਾਰੇ ਮਾਰਦੇ ਹੋਏ ਅਸ਼ਲੀਲ ਗਾਲ੍ਹਾ ਕੱਢੀਆਂ ਤੇ ਦੁਕਾਨ ਅੰਦਰ ਜਬਰੀ ਦਾਖਲ ਹੋਕੇ ਅਤੇ ਕਿਤਾਬਾਂ ਨੂੰ ਅੱਗ ਲਾਉਣ ਦੀ ਧਮਕੀ ਦਿੱਤੀ। ਧਮਕੀਆਂ ਦੇ ਲਹਿਜੇ ਵਿੱਚ ਬੋਲਣ ਲੱਗੇ ਕਿ ਤੁਸੀਂ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਨੌਜਵਾਨਾਂ ਨੂੰ ਵਿਗਾੜ ਰਹੇ ਹੋ। ਮੈਨੇਜਰ ਲੜਕੀ ਬਿੰਨੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਹੰਗਾਮਾ ਨਾ ਕਰੋ ਜੋ ਗੱਲ ਹੈ ਬੈਠਕੇ ਕਰੋ। ਪਰ ਜਦੋਂ ਉਹ ਹੱਲਾ ਗੁੱਲਾ ਕਰਨੋ ਨਾ ਹਟੇ ਤਾਂ ਬਿੰਨੀ ਨੇ 100 ਨੰਬਰ ਤੇ ਫੋਨ ਕੀਤਾ ਜੋ ਕਿਸੇ ਨੇ ਨਹੀਂ ਚੁੱਕਿਆ, ਇਸੇ ਸਮੇਂ ਉਸ ਨੇ ਲਖਵਿੰਦਰ, ਸਮਰ ਤੇ ਸਤਬੀਰ ਨੂੰ ਵੀ ਫੋਨ ਕੀਤਾ ਜੋ ਕੁੱਝ ਸਮੇਂ ਬਾਅਦ ਉੱਥੇ ਆ ਗਏ। ਸ਼ਿਵਾਨੀ ਦੇ ਪਾਪਾ ਹੋਰਾਂ ਚੋਂ ਵੀ ਕਿਸੇ ਨੇ ਪੁਲੀਸ ਨੂੰ ਫੋਨ ਕੀਤਾ ਜਿਸ ਤੇ ਪੁਲੀਸ ਕੁਲਵੰਤ ਚੰਦ ਏ.ਐੱਸ.ਆਈ. ਦੀ ਅਗਵਾਈ `ਚ ਮੌਕੇ ਤੇ ਆ ਗਈ ਜਿਸ ਵਿੱਚ ਦੋ ਲੇਡੀ ਸਿਪਾਹੀ ਵੀ ਸਨ। ਪੁਲੀਸ ਦੀ ਹਾਜ਼ਰੀ ਵਿੱਚ ਵੀ ਉਹ ਗਾਲੀ ਗਲੋਚ ਕਰਦੇ ਰਹੇ ਅਤੇ ਲੇਡੀ ਪੁਲੀਸ ਨੇ ਵੀ ਬਿੰਨੀ ਨਾਲ ਹੱਥੋ ਪਾਈ ਕੀਤੀ। ਪੁਲੀਸ ਨੇ ਵੀ ਬਿੰਨੀ ਦੀ ਗੱਲ ਸੁਣਨ ਦੀ ਬਜਾਏ ਹੱਲਾ ਗੁੱਲਾ ਕਰਨ ਵਾਲਿਆਂ ਦਾ ਹੀ ਸਾਥ ਦਿੱਤਾ । ਮੌਕੇ ਦੇ ਹੋਰ ਚਸਮਦੀਦ ਵਿਆਕਤੀਆਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ। ਜਦੋਂ ਬਿੰਨੀ ਨੇ ਪੁਲੀਸ ਨੂੰ ਕਿਹਾ ਕਿ ਤੁਸੀਂ ਦੁਕਾਨ ਤੇ ਆਕੇ ਹੁਲੜਬਾਜੀ ਕਰਨ ਵਾਲਿਆਂ ਖਿਲਾਫ ਮੇਰੀ ਸ਼ਕਾਇਤ ਤੇ ਕਾਰਵਾਈ ਕਰੋ, ਤਾਂ ਪੁਲੀਸ ਨੇ ਕਿਹਾ ਕਿ ਤੇਰੀ ਸ਼ਕਾਇਤ ਤੇ ਕਾਰਵਾਈ ਕਿਉਂ ਕਰੀਏ ? For More Pics Click Here Please
ਜਿਸ ਸ਼ਿਵਾਨੀ ਨਾਂ ਦੀ ਲੜਕੀ ਦਾ ਇਸ ਘਟਨਾ ਵਿੱਚ ਹਵਾਲਾ ਆਇਆ ਹੈ ਉਸ ਬਾਰੇ ਪਤਾ ਲੱਗਾ ਕਿ ਉਹ ਬੀ ਐਸ ਸੀ ਦੀ ਵਿਦਿਆਰਥਣ ਹੈ ਅਤੇ ਇਸ ਦੁਕਾਨ ਤੇ ਆਕੇ ਕਿਤਾਬਾਂ ਪੜ੍ਹਦੀ ਹੈ। ਦੇਸ਼ ਪ੍ਰਤੀ ਕੁਰਬਾਨੀਆਂ ਦੇਣ ਵਾਲੇ ਲੋਕਾਂ ਦੀਆਂ ਜੀਵਨੀਆਂ ਪੜ੍ਹਕੇ ਉਹ ਚਾਹੁੰਦੀ ਹੈ ਕਿ ਮੈਂ ਵੀ ਸਮਾਜ ਬਾਰੇ ਗਿਆਨ ਹਾਸਲ ਕਰਕੇ ਗਰੀਬ ਬੱਚਿਆਂ ਨੂੰ ਪੜ੍ਹਾਵਾਂ। ਪਰ ਉਸਦੇ ਮਾਂ ਬਾਪ ਉਸ ਨੂੰ ਅਜਿਹਾ ਨਹੀਂ ਕਰਨ ਦੇਣਾ ਚਾਹੁੰਦੇ। ਦੁਕਾਨ ਤੇ ਇਹ ਹੰਗਾਮਾ 3-4 ਘੰਟੇ ਚੱਲਦਾ ਰਿਹਾ ਪਰ ਪੁਲੀਸ ਨੇ ਉਹਨਾਂ ਨੂੰ ਨਹੀਂ ਰੋਕਿਆ ਸਗੋਂ ਬਿੰਨੀ, ਲਖਵਿੰਦਰ, ਸਮਰ ਤੇ ਸਤਬੀਰ ਨੂੰ ਸ਼ਾਮ 3 ਵਜੇ ਦੇ ਕਰੀਬ ਚੁਕਕੇ ਥਾਣਾ ਨੰਬਰ 5 ਵਿੱਚ ਲੈ ਗਏ । ਹੁਲੜਬਾਜ ਕਈ ਕਿਤਾਬਾਂ ਵੀ ਚੁੱਕਕੇ ਲੈ ਗਏ, ਉਹਨਾਂ ਨੂੰ ਵੀ ਪੁਲੀਸ ਨੇ ਨਹੀਂ ਰੋਕਿਆ ਅਤੇ ਨਾ ਹੀ ਲੁੱਟੀਆਂ ਗਈਆਂ ਕਿਤਾਬਾਂ ਵਾਪਸ ਲਈਆਂ । ਪੁਲੀਸ ਜਬਰੀ ਦੁਕਾਨ ਬੰਦ ਕਰਕੇ ਚਾਬੀਆਂ ਵੀ ਆਪਣੇ ਨਾਲ ਲੈ ਗਈ। ਜਦੋਂ ਸ਼ਾਮ ਤੱਕ ਇਸ ਘਟਨਾ ਦਾ ਸ਼ਹਿਰ ਦੀਆਂ ਹੋਰ ਇਨਕਲਾਬੀ, ਜਮਹੂਰੀ ਜੱਥੇਬੰਦੀਆਂ ਦੇ ਆਗੂਆਂ ਨੂੰ ਪਤਾ ਲੱਗਾ ਤਾਂ ਉਹ ਵੀ ਥਾਣੇ ਪਹੁੰਚ ਗਏ ਅਤੇ ਸਾਰੀ ਘਟਨਾ ਬਾਰੇ ਪੁਲੀਸ ਨਾਲ ਗੱਲਬਾਤ ਕੀਤੀ । ਸਿਵਾਨੀ ਵੀ ਇਸ ਸਮੇਂ ਤੱਕ ਆਪਣੇ ਆਪ ਹੀ ਥਾਣੇ ਪਹੁੰਚ ਗਈ ਸੀ । ਇਥੇ ਵੀ ਕਈ ਹਿੰਦੂ ਕੱਟੜਵਾਦੀ ਮੌਜੂਦ ਸਨ ਜੋ ਹੱਲਾ-ਗੁੱਲਾ ਕਰ ਰਹੇ ਸਨ ਪਰ ਪੁਲੀਸ ਉਹਨਾਂ ਨੂੰ ਨਹੀਂ ਰੋਕ ਰਹੀ ਸੀ । ਜਿਹੜੀਆਂ ਕਿਤਾਬਾਂ ਬਾਰੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਗੱਲ ਆਈ ਹੈ ਉਨ੍ਹਾਂ ਵਿੱਚ ਸ਼ਹੀਦ ਭਗਤ ਸਿੰਘ ਦੀ ਮੈਂ ਨਾਸਤਿਕ ਕਿਉਂ ਹਾਂ, ਰਾਧਾ ਮੋਹਨ ਗੋਕੁਲ ਦੀਆਂ ਈਸ਼ਵਰ ਦਾ ਵਹਿਸ਼ਕਾਰ, ਧਰਮ ਦਾ ਢਕੌਂਸਲਾ ਅਤੇ ਲੈਨਿਨ ਦੀਆਂ ਕੁੱਝ ਕਿਤਾਬਾਂ ਹਨ । 
ਇਸ ਸਮੇਂ ਪੁਲੀਸ ਨੇ ਜੱਥੇਬੰਦੀਆਂ ਦੇ ਆਗੂਆਂ ਨੂੰ ਕਿਹਾ ਕਿ ਇਤਰਾਜ ਯੋਗ ਕਿਤਾਬਾਂ ਚੁੱਕਣ ਅਤੇ ਦੁਕਾਨ ਬੰਦ ਕਰਵਾਉਣ ਲਈ ਕਾਰਵਾਈ ਕਰਨ ਲਈ ਦੁਕਾਨ ਦਾ ਜ਼ੁੰਮੇਵਾਰ ਇੱਕ ਬੰਦਾ ਪੁਲੀਸ ਨਾਲ ਭੇਜੋ। ਇਹ ਗੱਲ ਵਰਨਣਯੋਗ ਹੈ ਕਿ ਪੁਲੀਸ ਦੁਕਾਨ ਪਹਿਲਾਂ ਹੀ ਬੰਦ ਕਰਕੇ ਚਾਬੀਆਂ ਆਪਣੇ ਨਾਲ ਲੈ ਆਈ ਸੀ । ਉਸ ਸਮੇਂ ਪੁਲੀਸ ਨੇ ਪੰਜਾਬੀ ਭਵਨ ਆਕੇ ਦੁਕਾਨ ਚੋਂ ਸਬੰਧਤ ਕਿਤਾਬਾਂ ਚੁੱਕਕੇ ਦੁਕਾਨ ਨੂੰ ਜ਼ਿੰਦਰਾ ਮਾਰਕੇ ਚਾਬੀ ਫਿਰ ਥਾਣੇ ਲੈ ਆਈ । ਜੱਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਪੁਲੀਸ ਦੀ ਹੋਈ ਵਾਰਤਾ ਉਪਰੰਤ ਪੁਲੀਸ ਨੇ ਲਖਵਿੰਦਰ, ਸਮਰ, ਸਤਵੀਰ ਤੇ ਬਿੰਨੀ ਨੂੰ ਇਸ ਸ਼ਰਤ ਤੇ ਰਿਹਾ ਕਰ ਦਿੱਤਾ ਕਿ ਉਹ ਕੱਲ 12 ਵਜੇ ਪੁਲੀਸ ਸਟੇਸ਼ਨ ਆਉਣਗੇ ਅਤੇ ਲੜਕੀ ਸਿਵਾਨੀ ਦੇ ਮਾਂ-ਪਿਤਾ ਨੂੰ ਵੀ ਇਸ ਸਮੇਂ ਬੁਲਾਇਆ ਗਿਆ। ਸਿਵਾਨੀ ਨੂੰ ਉਸ ਦੀ ਵੱਡੀ ਭੈਣ ਨਾਲ ਇਸ ਸ਼ਰਤ ਤੇ ਭੇਜ ਦਿੱਤਾ ਗਿਆ ਕਿ ਉਹ ਵੀ ਕੱਲ ਸਿਵਾਨੀ ਨੂੰ ਨਾਲ ਲੈ ਕੇ 12 ਵਜੇ ਥਾਣੇ ਆਉਣਗੇ ।
ਦੂਜੇ ਦਿਨ ਪੁਲੀਸ ਵੱਲੋਂ ਦਿੱਤੇ ਸਮੇਂ ਅਨੁਸਾਰ 12 ਵਜੇ ਕਈ ਅਗਾਂਹਵਧੂ ਜੱਥੇਬੰਦੀਆਂ ਦੇ ਕਾਰਕੁਨਾਂ ਨੇ ਥਾਣੇ ਆਕੇ ਮੁਜਾਹਰਾ ਕੀਤਾ ਅਤੇ ਦੁਕਾਨ ਤੇ ਧਮਕੀਆਂ ਦੇਣ, ਅੱਗ ਲਗਾਉਣ ਤੇ ਭੰਨਤੋੜ ਕਰਨ ਦਾ ਇਰਾਦਾ ਰੱਖਣ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ । ਅਗਾਂਹ ਵਧੂ ਸਾਹਿਤ ਛਾਪਣ, ਵੰਡਣ ਨੂੰ ਫਿਰਕੂ ਰੰਗਤ ਦੇਣ ਲਈ ਜ਼ੁੰਮੇਵਾਰਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਵੀ ਮੰਗ ਕੀਤੀ।  For More Pics Click Here Please
ਪੁਲੀਸ ਨੇ ਇਸ ਵੇਲੇ ਵਾਅਦਾ ਕੀਤਾ ਕਿ ਉਹ 24 ਘੰਟੇ ਦੇ ਅੰਦਰ ਗਲਤ ਰੰਗਤ ਦੇਣ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ । ਉਸੇ ਵੇਲੇ ਦੁਕਾਨ ਦੀਆਂ ਚਾਬੀਆਂ ਵੀ ਵਾਪਸ ਦੇ ਦਿੱਤੀਆਂ ਗਈਆਂ। For More Pics Click Here Please
ਸਭਾ ਦੀ ਸਮਝ 
ਸਭਾ ਸਮਝਦੀ ਹੈ ਕਿ ਕੋਈ ਵੀ ਸਮਾਜ ਜਜ਼ਬਾਤਾਂ ਨਾਲ ਨਹੀਂ ਚੱਲਦਾ ਸਗੋਂ ਸੂਝਬੂਝ ਨਾਲ ਚੱਲਦਾ ਹੈ ਜਿਸ ਬਾਰੇ ਸਵਿਧਾਨ ਵਿੱਚ ਹਰ ਬੰਦੇ ਨੂੰ ਜਮਹੂਰੀ ਹੱਕ, ਪੜ੍ਹਨ, ਲਿਖਣ, ਬੋਲਣ ਤੇ ਵਿਚਾਰ ਪ੍ਰਗਟਾਵੇ ਦੀ ਅਜ਼ਾਦੀ ਦਾ ਅਧਿਕਾਰ ਹੈ । ਇਸ ਦੇ ਨਾਲ ਹੀ ਸਵਿਧਾਨ ਦੀ ਧਾਰਾ 42-ਏ ਤਹਿਤ ਹਰ ਸ਼ਹਿਰੀ ਦੀਆਂ ਜ਼ੁੰਮੇਵਾਰੀਆਂ ਵੀ ਨਿਯਤ ਕੀਤੀਆਂ ਹੋਈਆਂ ਹਨ ਜਿਵੇਂ ਅਜ਼ਾਦੀ ਸੰਗਰਾਮ ਦੇ ਅਸੂਲਾ ਤੇ ਵਿਚਾਰਾਂ ਤੇ ਚੱਲਣਾ ਅਤੇ ਉਹਨਾਂ ਨੂੰ ਹੋਰ ਮਜ਼ਬੂਤ ਕਰਨਾ। 
ਦੂਜਾ ਵਿਗਿਆਨਕ ਵਿਚਾਰਧਾਰਾ ਬਣਾਉਣ ਤੇ ਉਸ ਉਪਰ ਚੱਲਣ ਵਰਗੀਆਂ ਜ਼ੁੰਮੇਵਾਰੀਆਂ ਦਿੱਤੀਆਂ ਗਈਆਂ ਹਨ। ਜਿਹੜੇ ਲੋਕ ਇਹਨਾਂ ਜ਼ੁੰਮੇਵਾਰੀਆਂ ਨੂੰ ਨਿਭਾਉਣ ਵਿੱਚ ਅੜਿੱਕਾ ਬਣਦੇ ਹਨ ਉਹ ਦੇਸ਼ ਦੇ ਭਵਿੱਖ ਲਈ ਇੱਕ ਵੱਡਾ ਖਤਰਾ ਹਨ ਅਤੇ ਲੋਕ ਵਿਰੋਧੀ ਹਨ। For More Pics Click Here Please
ਲੜਕੀ ਸ਼ਿਵਾਨੀ ਜੋ ਕਿ ਬਾਲਗ ਹੈ ਤੇ ਉਪਰੋਕਤ ਅਧਿਕਾਰਾਂ ਦਾ ਹੱਕ ਰੱਖਦੀ ਹੈ, ਨੂੰ ਜਬਰਦਸਤੀ ਰੋਕਣਾ ਸੰਵਿਧਾਨਕ ਉਲੰਘਣਾ ਹੈ।    For More Pics Click Here Please
ਜਿਹੜੀਆਂ ਕਿਤਾਬਾਂ ਤੇ ਹਿੰਦੂ ਕੱਟੜਪੰਥੀਆਂ ਨੇ ਕਿੰਤੂ ਪ੍ਰੰਤੂ ਕੀਤਾ ਹੈ ਉਹਨਾਂ ਵਿੱਚ ਸ਼ਹੀਦ ਭਗਤ ਸਿੰਘ ਦੀ `ਮੈਂ ਨਾਸਤਿਕ ਕਿਉਂ ਹਾਂ` ਇੱਕ ਇਤਿਹਾਸਕ ਅਤੇ ਵਿਗਿਆਨਕ ਵਿਚਾਰਧਾਰਾ ਦੀ ਪ੍ਰੋੜਤਾ ਕਰਦਾ ਲੇਖ ਹੈ।
ਦੂਜੇ ਜਿਸ ਲੇਖਕ ਰਾਧਾ ਮੋਹਨ ਗੋਕੁਲ ਦੀਆਂ ਦੋ ਕਿਤਾਬਾਂ `ਈਸ਼ਵਰ ਦਾ ਵਹੀਸ਼ਕਾਰ` ਅਤੇ `ਧਰਮ ਦਾ ਢਕੋਂਸਲਾ` ਹਨ। ਇਹ ਲੇਖਕ ਇੰਨਕਲਾਬੀ ਰਾਮ ਪ੍ਰਸ਼ਾਦ ਬਿਸਮਲ, ਅਸਫਾਕ ਉਲਾ, ਚੰਦਰ ਸ਼ੇਖਰ ਆਜ਼ਾਦ ਤੇ ਭਗਤ ਸਿੰਘ ਦੇ ਇੰਨਕਲਾਬੀ ਗੁਰੂ ਸਨ, ਜਿਨ੍ਹਾਂ ਨੇ ਦਿਮਾਗੀ ਗੁਲਾਮੀ ਤੋਂ ਮੁਕਤੀ ਨੂੰ ਅੰਗਰੇਜ਼ ਸਾਮਰਾਜ ਤੋਂ ਆਜ਼ਾਦੀ ਦੇ ਘੋਲ ਦਾ ਅਹਿਮ ਅੰਗ ਬਣਾਇਆ ਸੀ। ਅਜ਼ਾਦੀ ਦੀ ਲੜਾਈ ਵਿੱਚ ਇੱਕ ਅਹਿਮ ਹਿੱਸਾ ਇਸ ਗੱਲ ਦਾ ਸੀ ਕਿ ਜਦੋਂ ਤੱਕ ਨੌਜਵਾਨ ਦਿਮਾਗੀ ਗੁਲਾਮੀ ਤੋਂ ਮੁਕਤ ਨਹੀਂ ਹੁੰਦੇ ਉਦੋਂ ਤੱਕ ਆਜ਼ਾਦੀ ਸੰਘਰਸ਼ ਨੂੰ ਕਾਮਯਾਬੀ ਨਹੀਂ ਮਿਲ ਸਕਦੀ। 
ਭਗਤ ਸਿੰਘ ਤੇ ਸਾਥੀਆਂ ਨੇ ਦੁਨੀਆਂ ਦੇ ਉਸ ਤਜਰਬੇ ਤੋਂ ਜਿਸ ਨੂੰ ਰੂਸੀ ਇੰਨਕਲਾਬ ਕਿਹਾ ਜਾਂਦਾ ਹੈ ਜਿਸ ਵਿੱਚ ਲੈਨਨ ਦਾ ਬਹੁਤ ਵੱਡਾ ਯੋਗਦਾਨ ਹੈ। ਲੈਨਿਨ ਦੀਆਂ ਕਿਤਾਬਾਂ ਤੇ ਕਿੰਤੂ ਪ੍ਰੰਤੂ ਕਰਨਾ ਮਹਾਂਮੂਰਖਤਾ ਦੀ ਨਿਸ਼ਾਨੀ ਹੈ । 
ਇਹ ਘਟਨਾ ਔਰਤਾਂ ਨੂੰ ਅਜ਼ਾਦਾਨਾ ਤੌਰ ਤੇ ਵਿਕਸਤ ਹੋਣ ਤੋਂ ਰੋਕਣ ਵਾਲੇ ਇਕ ਸਮਾਜਕ ਵਰਤਾਰੇ ਨੂੰ ਵੀ ਨੰਗਿਆਂ ਕਰਦੀ ਹੈ। ਜਿਸ ਸੋਚ ਦੀ ਜੜ੍ਹ ਮੰਨੂ ਸਮਰਿਤੀ ਵਿੱਚ ਪਈ ਹੈ ਜਿਸ ਨੂੰ ਕਿ ਇਹ ਕੱਟੜਵਾਦੀ ਲਾਗੂ ਕਰਨਾ ਚਾਹੁੰਦੇ ਹਨ। 
ਸਭਾ ਮੰਗ ਕਰਦੀ ਹੈ ਕਿ ਪੁਲੀਸ ਨੂੰ ਇਹੋ ਜਿਹੀ ਅਸਵਿੰਧਾਨਕ ਹਰਕਤ ਕਰਨ ਅਤੇ ਜ਼ੁੰਮੇਵਾਰੀ ਤੋਂ ਕੁਤਾਹੀ ਵਰਤਣ ਲਈ ਬਣਦੀ ਸਜਾ ਦਿੱਤੀ ਜਾਣੀ ਚਾਹੀਦੀ ਹੈ। For More Pics Click Here Please
ਮੰਗਾਂ 
1. ਜਨਚੇਤਨਾ ਦੀ ਕਾਰਨੂੰਨ ਬਿੰਨੀ ਨਾਲ ਬਦਸਲੂਕੀ ਕਰਨ, ਸ਼ਰੇਆਮ ਇੱਜ਼ਤ ਦੀ ਤੋਹੀਨ ਕਰਨ, ਅਸ਼ਲੀਲ ਗਾਲ੍ਹਾਂ ਕੱਢਣ, ਧੱਕਾਮੁੱਕੀ ਕਰਨ, ਦੇਸ਼ ਭਗਤਾਂ ਦੀਆਂ ਰਚਨਾਵਾਂ ਨੂੰ ਅੱਗ ਲਗਾਉਣ ਦੀ ਧਮਕੀ ਦੇਣ, ਦੰਗਾਂ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਸਬੰਧੀ ਹਿੰਦੂ ਕੱਟੜਪੰਥੀਆਂ ਦੇ ਆਗੂਆਂ ਅਤੇ ਉਹਨਾਂ ਦੇ ਸਾਥੀਆਂ ਉਪਰ ਸੰਵਿਧਾਨਕ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ। For More Pics Click Here Please
2. ਪੁਲੀਸ ਦੁਆਰਾ ਜਨਚੇਤਨਾ ਦੇ ਕਾਰਕੁੰਨਾਂ ਨੂੰ ਨਜਾਇਜ਼ ਤੇ ਜਬਰੀ ਤਰੀਕੇ ਨਾਲ ਦੁਕਾਨ ਨੂੰ ਤਾਲਾ ਲਾਉਣ, ਗ਼ੈਰਕਾਨੂੰਨੀ ਤਰੀਕੇ ਨਾਲ ਗ਼ੈਰਕਾਨੂੰਨੀ ਤੌਰ ਤੇ ਹਿਰਾਸਤ ਵਿੱਚ ਰੱਖਣ ਅਤੇ ਦੁਕਾਨ ਨੂੰ ਜਬਰੀ ਤਾਲਾ ਲਗਾਉਣ ਵਾਲੇ ਪੁਲੀਸ ਅਧਿਕਾਰੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
For More Pics Click Here Please
ਜਾਂਚ ਰਿਪੋਰਟ ਜਾਰੀ ਕੀਤੇ ਜਾਣ ਵੇਲੇ ਜਾਂਚ ਕਮੇਟੀ ਦੇ  ਸਾਰੇ ਮੈਂਬਰ ਮੀਡੀਆ ਸਾਹਮਣੇ ਮੌਜੂਦ ਰਹੇ। 

Thursday, October 06, 2016

ਐਸ ਘਟਨਾ ਵਿੱਚ Physics ਅਤੇ Science ਦੇ Law ਕਿਵੇਂ ਟੁੱਟ ਗਏ?

ਘਟਨਾਵਾਂ ਡਿਸਕਸ ਹੋਣੀਆਂ ਵੀ ਚਾਹੀਦੀਆਂ ਨੇ ਕੇ ਕੀ ਕੀ ਕਿਵੇਂ ਵਾਪਰ ਸਕਦਾ ਹੈ?
ਕੌਣ ਨਹੀਂ ਜਾਣਦਾ ਐਸ ਘਟਨਾ ਵਾਰੇ ! ਸਾਰੇ ਜਾਣਦੇ ਨੇ, ਪਰ ਕੀ ਕੀ ਜਾਣਦੇ ਨੇ, ਇਹ ਅਹਿਮ ਸਵਾਲ ਹੈ !
ਇਸ ਪਿੱਛੇ ਕਿਸਦਾ ਹੱਥ ਸੀ ? ਲਾਦੇਨ ਦਾ ਜਾਂ ਅਮਰੀਕਾ ਦੀ ਖੁਦ ਦੀ ਸਰਕਾਰ ਦਾ ? ਇਹ ਬਹਿਸ ਉਸੇ ਦਿਨ ਤੋਂ ਚੱਲਦੀ ਆਈ ਆ, ਜਿਸ ਦਿਨ ਹਮਲਾ ਹੋਇਆ ਸੀ ਜਾਂ ਕਰਵਾਇਆ ਗਿਆ ਸੀ. ਐਸ ਘਟਨਾ ਨੂੰ ਵਿਰੋਧੀ ਬਣਕੇ ਜਾਂ ਦੇਸ਼ ਭਗਤ ਬਣਕੇ ਨਹੀਂ ਦੇਖਿਆ ਜਾ ਸਕਦਾ. ਜੇ ਦੋਨਾਂ ਵਿਚੋਂ ਇੱਕ ਬਣਕੇ ਇਸਦੀ ਚੀੜ ਫਾੜ ਕਰੋਗੇ ਤਾਂ ਨਤੀਜੇ ਆਪਣੇ ਹੱਕ 'ਚ ਹੀ ਭੁਗਤਦੇ ਦਿੱਸਣਗੇ. ਬਹੁਤ ਸਾਰੇ ਸਵਾਲ ਉੱਠਦੇ ਨੇ ਐਸ ਘਟਨਾ ਵਿਚੋਂ. ਹਰ ਘਟਨਾ ਅਤੇ ਪਲ ਨੂੰ ਤਰਕ ਦੀ ਨਿਗਾਹ 'ਚੋਂ ਲੰਘ ਕੇ ਦੇਖੋ, ਫਿਰ ਪਤਾ ਲੱਗੇਗਾ ਕੇ ਐਸ ਘਟਨਾ ਵਿੱਚ Physics ਅਤੇ Science ਦੇ Law ਕਿਵੇਂ ਟੁੱਟ ਗਏ, ਟੁੱਟੇ ਕੀ, ਧੱਜੀਆਂ ਉਡਾ ਦਿੱਤੀਆਂ ! ਇਹ ਚਾਹੇ Inside Job ਹੋਵੇ ਜਾਂ Outside , ਜੋ Architecture ਅਤੇ Engineering ਦੇ ਕਾਇਦੇ ਕਾਨੂੰਨ ਐਸ ਘਟਨਾ 'ਚ ਟੁੱਟੇ, ਉਹ ਸਵਾਲ ਉਠਾਉਂਦੇ ਹੀ ਹਨ. 

ਇੱਕ ਦੋਸਤ ਕਹਿੰਦਾ ਕੇ ''ਤੂੰ ਗੁਰਮੁਖੀ 'ਚ ਅਮਰੀਕਾ ਨੂੰ ਸਵਾਲ ਕਰ ਰਿਹਾ, ਉਹ ਫੈਸਬੁੱਕ ਦੀ ਆਈਡੀ ਜਾਂ ਗਰੁੱਪ ਨੀਂ, ਜੋ ਜਵਾਬ ਦੇਣਗੇ !'' 
ਮੈਨੂੰ ਵੀ ਪਤਾ ਕੇ ਉਹਨਾਂ ਨੇ ਮੈਨੂੰ ਤਾਂ ਸਪੈਸ਼ਲ ਆ ਕੇ ਜਵਾਬ ਨਹੀਂ ਦੇਣੇ, ਮੈਂ ਤਾਂ ਆਪਣੀ Community ਅੱਗੇ ਇਸਨੂੰ Discuss ਕਰ ਰਿਹਾ, ਇਦਾਂ ਦੀਆਂ ਘਟਨਾਵਾਂ ਡਿਸਕਸ ਹੋਣੀਆਂ ਵੀ ਚਾਹੀਦੀਆਂ ਨੇ ਕੇ ਕੀ ਕੀ ਕਿਵੇਂ ਵਾਪਰ ਸਕਦਾ ਹੈ ?
ਅਮਰੀਕਾ ਆਪਣੇ ਦੇਸ਼ ਦੇ ਲੋਕਾਂ ਨੂੰ ਹੀ ਜਵਾਬ ਦੇ ਦੇਣ, ਬਹੁਤ ਹੈ ! ''World Architecture News , American Institute of Architecture , Engineer and Architecture '' ਆਦਿ ਬਥੇਰੇ ਸੰਸਥਾਨ ਅਤੇ ਲੋਕ ਹਨ, ਜੋ ਸਵਾਲਾਂ ਦੇ ਜਵਾਬ ਚਾਹੁੰਦੇ ਹਨ. ਪਰ ਜਿਵੇਂ ਕਹਿੰਦੇ ਨੇ ਕੇ ''ਜੇ ਇੱਕ ਗੱਲ ਵਾਰ ਵਾਰ ਦੁਹਰਾ ਕੇ ਪੇਸ਼ ਕਰ ਦਿੱਤੀ ਜਾਵੇ ਤਾਂ, ਲੋਕ ਸੱਚ ਮੰਨ ਲੈਂਦੇ ਨੇ'' ਇਹੀ ਕੰਮ ਅਮਰੀਕਾ ਵਿੱਚ ਮੀਡੀਆ ਨੇ ਕੀਤਾ ਸੀ. BCC ਅਤੇ CNN ਨਿਊਜ਼ ਚੈਨਲਜ਼ ਇੰਡੀਆ ਦੇ ਆਜ ਤੱਕ ਅਤੇ ABP News ਵਾਂਗ ਝੋਲੀ ਚੁੱਕ ਹਨ, ਉਹਨਾਂ ਓਹੀ ਦਿਖਾਇਆ ਜੋ ਸਰਕਾਰ ਚਾਉਂਦੀ ਸੀ ਕੇ ਲੋਕ ਦੇਖਣ. BCC ਨੇ ਤਾਂ ਖਬਰ 24 ਮਿੰਟ ਪਹਿਲਾਂ ਹੀ Telecast ਕਰ ਦਿੱਤੀ ਸੀ ਕੇ ''ਦੇਖੋ Building 7 ਵੀ ਡਿੱਗ ਗਈ'' ਜਦਕਿ ਉਹ ਇਮਾਰਤ ਡਿੱਗੀ 24 ਮਿੰਟ ਬਾਅਦ ਸੀ, ਮੀਡੀਆ ਨੂੰ ਇਹ ਖਬਰ ਕਿਵੇਂ ਪਹਿਲਾਂ ਪਤਾ ਲੱਗੀ ? ਕਿਸਦੇ ਕਹਿਣੇ 'ਤੇ ਇਹ ਖਬਰ ਚਲਾਈ ਗਈ? ਅਜੇ ਵੀ ਐਸ Live Telecast ਦਾ ਜਵਾਬ ਨਹੀਂ ਦਿੱਤਾ ਜਾ ਸਕਿਆ ਕੇ ਐਂਕਰ ਨੇ ਪਹਿਲਾਂ ਹੀ ਕਿਵੇਂ ਕਹਿ ਦਿੱਤਾ ਕੇ ਇਮਾਰਤ ਨੰਬਰ 7 ਡਿੱਗ ਜਾਵੇਗੀ !

ਦੁੱਜਾ, ਕੋਈ ਦੱਸ ਸਕਦਾ ਕੇ ਜਦ Twin Tower ( ਇਮਾਰਤ ਨੰਬਰ 1 ਅਤੇ 2 ) ਡਿੱਗੇ ਸੀ ਤਾਂ ਉਹਨਾਂ ਤੋਂ 100 ਗਜ਼ ਦੂਰ Tower 7 ( ਇਮਾਰਤ 7 ) ਅੱਗ ਨਾਲ 6 ਸੈਕੰਡਸ ਵਿੱਚ ਕਿਵੇਂ ਗਿਰ ਗਈ ?
ਜਿਹੜੀ ਕੇ 47 ਮੰਜ਼ਿਲੀ ਸੀ ਤੇ ਫੁੱਟਬਾਲ ਦੇ ਮੈਦਾਨ ਜਿੱਡੇ ਘੇਰੇ 'ਚ ਬਣੀ ਹੋਈ ਸੀ ! ਸਿਰਫ਼ ਚੰਦ ਮਿੰਟਾਂ ਬਾਅਦ, 6 ਸੈਕੰਡਸ ਵਿੱਚ ਲੱਖਾਂ ਟਨ ਭਾਰੀ ਇਮਾਰਤ ਮਲਬਾ ਬਣ ਗਈ ਤੇ ਡਿੱਗੀ ਵੀ ਸਿੱਧੀ ਹੇਠਾਂ ਨੂੰ, ਜਿਵੇਂ ਨੀਂਹ ਖੋਖਲੀ ਹੀ ਹੋ ਗਈ ਹੋਵੇ ! ਅੱਗ ਥੋੜੇ ਮਿੰਟਾਂ ਵਿੱਚ ਇਦਾਂ ਨਹੀਂ ਕਰ ਸਕਦੀ ਤੇ ਦੁੱਜਾ ਅਮਰੀਕਾ ਦੀ ਸਰਕਾਰੀ ਜਾਂਚ ਕਮੀਸ਼ਨ ਵਿੱਚ ਇਸਦੇ ਡਿੱਗਣੇ ਦਾ ਜ਼ਿਕਰ ਤੱਕ ਨਹੀਂ ! ਜਹਾਜ਼ ਦਾ 1700 ਡਿਗਰੀ ਤਾਪਮਾਨ ਪੈਦਾ ਕਰਨ ਵਾਲਾ ਤੇਲ 3000 ਡਿਗਰੀ 'ਤੇ ਜਾ ਕੇ ਪਿਘਲਣ ਵਾਲੇ Special Steal ਨੂੰ ਕਿਵੇਂ ਭਾਫ ਬਣਾ ਸਕਦਾ ਹੈ ? ਬਾਕੀ ਇੰਨਾ ਤਾਪਮਾਨ ਕਿਵੇਂ ਪੈਦਾ ਹੋਇਆ ? ਜੇ ਇਮਾਰਤ ਵਿਚਲੇ ਫਰਨੀਚਰ ਅਤੇ ਕਿਤਾਬਾਂ ਕਾਗਜ਼ਾਂ ਦਾ ਤਾਪਮਾਨ ਵੀ ਮਿਲਾ ਲਈਏ ਤਾਂ 3000 ਡਿਗਰੀ ਤੱਕ ਨਹੀਂ ਪਹੁੰਚ ਸਕਦਾ.

ਸੱਤੇ ਟਾਵਰ ਸਰਕਾਰੀ ਸਨ. ਜਿਹੜੇ ਹਮਲੇ ਤੋਂ 2 ਮਹੀਨੇ ਪਹਿਲਾਂ ''ਲਾਰੀ ਸਿਲਵਰਸਟੀਨ'' ਨੂੰ ਵੇਚ ਦਿੱਤੇ ਗਏ ਸਨ. ਲਾਰੀ '' Controlled Demolition '' ਕੰਪਨੀ ਦਾ ਮਾਲਕ ਸੀ, ਜਿਸਦਾ ਕੰਮ ਉੱਚੀਆਂ ਅਤੇ ਪੁਰਾਣੀਆਂ ਇਮਾਰਤਾਂ ਨੂੰ ਗਿਰਾਉਣਾ ਸੀ ( ਇਹ Point ਬਹੁਤ ਅਹਿਮ ਹੈ ). ਪਰ ਲਾਰੀ ਆਪਣੀਆਂ ਹੀ ਇਮਾਰਤਾਂ ਡਿੱਗਾ ਬੈਠਾ. ਉਹ ਵੀ ਉਹ ਇਮਾਰਤਾਂ ਜਿਸ ਅੰਦਰ Tight Security ਹੁੰਦੀ ਸੀ ਤੇ ਆਮ ਬੰਦਾ ਦਾਖਲ ਨਹੀਂ ਹੋ ਸਕਦਾ ਸੀ. 
ਇਹ ਟਾਵਰ ਏਕੜਾਂ ਵਿੱਚ ਫੈਲੇ ਹੋਏ ਸਨ. ਫੁੱਟਬਾਲ ਮੈਦਾਨਾਂ ਜਿੱਡੇ ਚੋੜੇ ਇਹਨਾਂ ਦੇ Base ਸਨ. 1300 ਤੋਂ ਵੀ ਜ਼ਿਆਦਾ ਫੁੱਟ ਹਵਾ 'ਚ ਸਨ ਤੇ 400 ਫੁੱਟ, ਹਜ਼ਾਰਾਂ ਟਨ ਭਾਰੀ ਸਟੀਲ ਦਾ ਐਂਟੀਨਾ ਸੀ ਲੱਗਾ ਪਿਆ ਉਪਰ. ਦੋਨੋਂ ਟਾਵਰਾਂ ਵਿੱਚ 400,000 ਲੱਖ ਟਨ Special Steel ਲੱਗਾ ਹੋਇਆ ਸੀ ਤੇ 800,000 ਲੱਖ ਟਨ ਕੰਕਰੀਟ. 
ਤੇ ਬੋਇੰਗ 767 ਜਹਾਜ਼ ਦਾ ਈਧਨ ਸਮੇਤ ਭਾਰ ਮਹਿਜ 204 ਟਨ ਸੀ.  ਮਤਲਬ ਕੇ 204 ਟਨ ਭਾਰੀ ਜਹਾਜ਼ ਨੇ 12,00000 ਲੱਖ ਟਨ ਦੇ ਕਰੀਬ Material ਨੂੰ ਮਿੰਟਾਂ ਵਿੱਚ ਮਲੀਆਮੇਟ ਕਰ ਦਿੱਤਾ. Special Steel ਤਾਂ ਕਿਧਰੇ ਨਜ਼ਰ ਵੀ ਨਹੀਂ ਆਇਆ. ਐਂਟੀਨਾ, ਗਾਡਰ ਆਦਿ ਤਾਂ ਲਭਿਓ ਨੀਂ ਲੱਭੇ. Special Steel ਦਾ ਦਾ ਦ੍ਰਵ ਕਈ ਹਫਤੇ ਓਵੇਂ ਹੀ ਗਰਮ ਰਿਹਾ, ਇੰਨੀ ਗਰਮੀ ਪੈਦਾ ਕਿਵੇਂ ਹੋਈ, ਇਹ ਬਹੁਤ ਵੱਡਾ ਸਵਾਲ ਹੈ. ਜਹਾਜ਼ ਦਾ ਤੇਲ ਅਤੇ ਇਮਾਰਤ ਕਰੀਬ 1800 ਡਿਗਰੀ ਦੇ ਕਰੀਬ ਤਾਪਮਾਨ ਪੈਦਾ ਕਰ ਸਕਦੇ ਸੀ ਤੇ Special Steel ਨੂੰ ਪਿਘਲਣ ਲਈ 3000 ਡਿਗਰੀ ਤਾਪਮਾਨ ਚਾਹੀਦਾ. ਵਿਗਿਆਨੀਆਂ ਨੇ ਬਾਅਦ ਵਿੱਚ ਸ਼ਹਿਰ ਦੀ ਧੂੜ ਵਿਚੋਂ 'ਨੈਨੋ ਥਰਮਾਮਾਇਟ' ਦੇ ਅੰਸ਼ ਲੱਭੇ, ਜਿਹੜੇ ਵੱਡੀਆਂ ਇਮਾਰਤਾਂ ਨੂੰ ਗਿਰਾਉਣ ਲਈ ਵਰਤੇ ਜਾਂਦੇ ਹਨ ਤੇ ਇਹ ਸਿਰਫ ਸਰਕਾਰ ਜਾਂ Intelligence ਕੋਲ ਹੀ ਸੀ, ਆਮ ਪਹੁੰਚ ਕਿਸੇ ਦੀ ਨਹੀਂ ਸੀ ਇਸ ਬਾਰੂਦ ਕੋਲ. ਇਹ ਸਭ ਕਿਥੋਂ ਆਇਆ ?

- ਉਸ ਅੱਗ ਵਿਚੋਂ ਕਾਲੇ ਬੱਦਲ ਉਠੇ ਸਨ, ਮਤਲਬ ਕੇ ਤਾਪਮਾਨ ਨੂੰ ਇਮਾਰਤ ਨੂੰ ਸੁੱਟਣ ਯੋਗ ਨਹੀਂ ਸੀ, ਪਰ Special Steel ਦ੍ਰਵ ਕਿਵੇਂ ਬਣ ਗਿਆ ?
- ਏਅਰਪੋਰਟ 'ਤੇ ਹਾਈਜੈਕਰਾਂ ਦੀ Recording ਕਿਉਂ ਨਹੀਂ ਹੋਈ ?
- ਸਾਰੇ ਟਾਵਰਾਂ ਦੇ ਗਾਡਰ ਇੱਕ ਖਾਸ ਆਕਾਰ ਵਿੱਚ ਕੱਟੇ ਗਏ ਸਨ, 30 ਫੁੱਟ ਦੀ ਲੰਬਾਈ ਵਿੱਚ, ਇਹ ਕਿਵੇਂ ਮੁਮਕਿਨ ਹੈ ?
- 24 ਘੰਟਿਆਂ ਵਿੱਚ ਜਲਦੀ ਜਲਦੀ ਸਾਰੇ ਮਲਬੇ ਨੂੰ ਕਿਉਂ ਹਟਾਉਣਾ ਸ਼ੁਰੂ ਕਰ ਦਿੱਤਾ ਗਿਆ ?
- ਟਰੱਕ ਟਰਾਲੇ ਵੀ ਓਹੀ ਸਨ ਜਿਹੜੇ 30 ਫੁੱਟ ਲੰਬੇ ਗਾਡਰ ਚੁੱਕ ਸਕਦੇ ਸਨ, ਕੀ ਪਹਿਲਾਂ ਹੀ ਪਤਾ ਸੀ ਕੇ ਸਾਈਜ਼ ਇਹੀ ਹੋਵੇਗਾ ?
- ਜੇ ਜਹਾਜ਼ ਹਾਈਜੈਕ ਸਨ ਤਾਂ Space Security ਇੱਕਦਮ ਹਰਕਤ ਵਿੱਚ ਕਿਉਂ ਨਹੀਂ ਆਈ ? ਉਹਨਾਂ ਜਹਾਜ਼ਾਂ ਨੂੰ RADAR ਰਾਹੀਂ ਪਤਾ ਕਰਕੇ ਰੋਕਿਆ ਕਿਉਂ ਨਹੀਂ ? ਇੰਨੇ ਘੰਟੇ ਹਵਾ 'ਚ ਸ਼ਹਿਰ ਵੱਲ ਕਿਵੇਂ ਵੱਧਦੇ ਰਹੇ ? USA ਦੇ Air Borders ਸਖਤ ਨਿਗਰਾਨੀ ਹੇਠ ਰਹਿੰਦੇ ਨੇ, ਫਿਰ ਵੀ ਕੋਈ Action ਨਹੀਂ !
- ਪੈਟਾਂਗਨ 'ਚ ਟਕਰਾਏ ਜਹਾਜ਼ ਦਾ ਮਾਲਵਾ ਅਜੇ ਤੱਕ ਵੀ ਕਿਉਂ ਨਹੀਂ ਮਿਲਿਆ ?
- ਜਹਾਜ਼ਾਂ ਦੇ Black Boxes ਕਿਥੇ ਹਨ, ਜਿਸ ਵਿੱਚ ਕੋਪਿਟ ਦੀ Recording ਹੁੰਦੀ ਹੈ ?
- ਪੈਂਟਾਗਨ 'ਚ ਲੱਗੇ ਕਿਸੇ ਵੀ CCTV ਨੇ ਜਹਾਜ਼ ਨੂੰ Record ਨਹੀਂ ਕੀਤਾ, ਇਹ ਕਿਵੇਂ ਸੰਭਵ ਹੈ ?
- ਨੈਨੋ ਥਾਰਮਾਮਾਇਟ ਕਿਥੋਂ ਆਇਆ ?
- BCC ਦੀ ਐਂਕਰ ਨੇ 24 ਮਿੰਟ ਪਹਿਲਾਂ ਕਿਵੇਂ ਦੱਸ ਦਿੱਤਾ ਕੇ ਇਮਾਰਤ 7 ਵੀ ਡਿੱਗ ਗਈ ਹੈ, ਜਦਕਿ Live Telecast ਵਿੱਚ ਉਹ ਇਮਾਰਤ ਉਸਦੇ ਪਿੱਛੇ ਓਵੇਂ ਹੀ ਖੜੀ ਸੀ ਤੇ 24 ਮਿੰਟਾਂ ਬਾਅਦ ਹੇਠਾਂ ਡਿੱਗੀ ?
- ਜਦ ਸਾਰੀਆਂ ਉਡਾਣਾਂ ਬੰਦ ਸਨ ਤਾਂ ਲਾਦੇਨ ਦਾ ਪਰਿਵਾਰ ਅਮਰੀਕਾ 'ਚੋਂ ਬਾਹਰ ਕਿਵੇਂ ਨਿਕਲ ਗਿਆ ?
- ਕੀ ਬੁਸ਼ ਦੇ ਲਾਦੇਨ ਨਾਲ ਕਰੀਬੀ ਸੰਬੰਧ ਨਹੀਂ ਸਨ ਤੇ ਉਸਨੇ Private Planes ਉਸਦੇ ਪਰਿਵਾਰ ਨੂੰ ਮੁਹਈਆ ਕਰਵਾਏ ਸਨ ?
- 24 ਘੰਟਿਆਂ ਵਿੱਚ ਹੀ ਅਲਕਾਇਦਾ ਅਤੇ ਲਾਦੇਨ ਉੱਤੇ ਦੋਸ਼ ਕਿਵੇਂ ਦੇ ਦਿੱਤਾ ਗਿਆ ਤੇ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ.
- ਰੂਸੀ ਹਵਾਈ ਫੌਜ ਦੇ ਕਮਾਂਡਰ ਕਾਰਨੂਕੋਵ ਨੇ ਕਿਹਾ ਕੇ ''ਸਾਡੇ ਜੇ ਇਦਾਂ ਹੋਵੇ ਤਾਂ Fighter Jet ਇੱਕ ਮਿੰਟ 'ਚ ਹਰਕਤ 'ਚ ਆ ਜਾਂਦੇ ਹਨ, ਅਮਰੀਕਾ ਵਾਲਿਆਂ ਦੇ ਕਿਉਂ ਨਹੀਂ ਆਏ ? ਇਹ ਹੋ ਹੀ ਨਹੀਂ ਸਕਦਾ ਕੇ ਉਹਨਾਂ ਨੂੰ ਐਸ ਵਾਰੇ ਪਤਾ ਨਾ ਹੋਵੇ !
- ਸਿਲਵਰਸਟੀਨ ਨੂੰ ਹਮਲੇ ਤੋਂ ਬਾਅਦ ਇਮਾਰਤਾਂ ਦੀ ਦੁੱਗਣੀ Insurance ਮਿਲੀ, ਤੇ ਹਮਲੇ ਵਾਲੇ ਦਿਨ ਕੀ ਉਹ ਜਾਣ ਬੁਝ ਕੇ ਪਰਿਵਾਰ ਸਮੇਤ ਛੁੱਟੀ 'ਤੇ ਸੀ ਜੋ ਉਸ ਦਿਨ ਇਮਾਰਤ 'ਚ ਨਹੀਂ ਵੜਿਆ ?
- ਰੂਸ ਨੇ ਇਸ ਹਮਲੇ ਦੀ ਯਾਦਗਰੀ ਬਣਾਈਂ ਸੀ '' Tear Drop '' , ਉਹ ਘਟਨਾ ਸਥਾਨ ਤੋਂ ਦੂਰ ਬਣਾਈ ਗਈ, ਜਿਥੇ ਲੋਕਾਂ ਦੀ ਆਵਾਜਾਈ ਘੱਟ ਹੈ, ਕਿਉਂ ? ਕਿਉਂ ਅਮਰੀਕੀ ਸਰਕਾਰ ਨੇ ਓਥੇ ਅੱਜ ਤੱਕ ਇੱਕ ਵੀ ਕਾਨਫਰੰਸ ਨਹੀਂ ਕੀਤੀ ? ਇਸਨੂੰ ਅਣਗੌਲਿਆ ਕਿਉਂ ਜਾ ਰਿਹਾ ?
- 2000 ਡਿਗਰੀ ਤਾਪਮਾਨ 'ਤੇ ਕੰਕਰੀਟ ਭੁਰਨਾ ਸ਼ੁਰੂ ਹੁੰਦਾ ਹੈ, ਪਰ ਇਮਾਰਤਾਂ ਦਾ ਕੰਕਰੀਟ ਤਾਂ ਸਵਾਹ ਬਣਕੇ ਉੱਡ ਗਿਆ, ਬਾਕੀ ਤਾਪਮਾਨ ਕਿਥੋਂ ਆਇਆ ਕੇ ਕੰਕਰੀਟ ਰਾਖ ਹੀ ਬਣ ਜਾਵੇ ?

ਅਮਰੀਕਾ ਐਸ ਹਮਲੇ ਪਿੱਛੋਂ ਕੋਰੀਆ, ਵੀਅਤਨਾਮ ਨਾਲ ਲੜਾਈਆਂ ਭੁੱਲਕੇ ਇਰਾਕ, ਅਫਗਾਨਿਸਤਾਨ ਵੱਲ ਹੋ ਗਿਆ. ਲਾਦੇਨ ਇੱਕ ਜ਼ਰੀਆ ਸੀ, ਬੇਸ਼ੱਕ ਤਦ ਅਮਰੀਕਾ ਮੰਦੀ ਵਿਚੋਂ ਗੁਜ਼ਰ ਰਿਹਾ ਸੀ. ਪਰ ਇਰਾਕ ਅਫਗਾਨਿਸਤਾਨ 'ਤੇ ਹਮਲਾ ਕਰਕੇ ਤੇਲ ਦੇ ਭਾਅ ਅੰਬਰਾਂ ਨੂੰ ਲੱਗ ਗਏ, ਤੇ ਡਾਲਰ ਭਾਜੀ ਹੁਣੇ ਵੀ ਉਪਰ ਛੱਡ ਗਏ, ਫਾਇਦਾ ਕਿਸਨੂੰ ਹੋਇਆ ? ਅੱਜ ਤੱਕ ਫਾਇਦਾ ਕਿਸਨੂੰ ਹੋ ਰਿਹਾ ? ਲਾਦੇਨ CIA ਦਾ Domestic Dog ਅਤੇ ਭਰੋਸੇਯੋਗ ਏਜੇਂਟ ਸੀ, ਜਿਸਨੂੰ ਪਾਲ ਰੱਖਿਆ ਸੀ ਤੇ ਬੁਸ਼ ਨਾਲ ਜਿਸਦੇ ਗ਼ਹਿਰੇ ਸੰਬੰਧ ਸਨ, ਤੇ ਬਾਅਦ 'ਚ ਇਸਨੂੰ ਹੀ ਵਰਤਿਆ ਗਿਆ. 
ਕੌਣ ਨਹੀਂ ਜਾਣਦਾ ਕੇ ਅਮਰੀਕਾ ਇਰਾਕ ਅਫਗਾਨਿਸਤਾਨ ਵਿੱਚ ਕਿਉਂ ਹੈ ? ਲਾਦੇਨ ਅਤੇ ISIS ਕਿਸਦੀ ਪੈਦਾਇਸ਼ ਹਨ ? ਦੋ ਇਮਾਰਤਾਂ ਦਾ ਡਿੱਗਣਾ ਅੱਤਵਾਦ ਹੈ ਤੇ ਅਮਰੀਕਾ ਦੁਆਰਾ ਦੂੱਜੇ ਦੇਸ਼ਾਂ ਵਿੱਚ ਜਾ ਕੇ ਸ਼ਹਿਰਾਂ ਦੇ ਸ਼ਹਿਰ ਅਤੇ ਦੇਸ਼ ਉਜਾੜ ਦੇਣੇ ਸ਼ਾਂਤੀਂ ਸਥਾਪਤੀ ਹੈ, ਕਮਾਲ ਹੈ ! ਅਮਰੀਕਾ ਜਿੱਡਾ ਅੱਜ ਦੀ ਦੁਨੀਆ 'ਚ ਕੋਈ ਅੱਤਵਾਦੀ ਹੀ ਨਹੀਂ ਹੈ. ਨਾਗਾਸਾਕੀ ਅਤੇ ਹੀਰੋਸ਼ੀਮਾ ਵੇਲੇ ਵੀ ਵਿਗਿਆਨੀਆਂ ਦੁਆਰਾ ਰੋਕੇ ਜਾਣ ਅਤੇ ਬਿਨਾਂ ਪੁੱਛੇ ਪ੍ਰਮਾਣੂ ਬੰਬ ਸੁੱਟੇ ਜਾਣਾ ਵੀ ਅੱਤਵਾਦ ਤੋਂ ਘੱਟ ਨਹੀਂ. ਜਿਸਦਾ ਅਸਰ ਅੱਜ ਵੀ ਓਥੇ ਦੀਆਂ ਪੀੜੀਆਂ ਉੱਤੇ ਦਿੱਸਦਾ ਹੈ.

ਤੇ ਆਖਰੀ ਗੱਲ, ਸਰਕਾਰ ਸਿਰਫ ਓਹੀ ਤੇ ਓਨਾ ਕੁ ਹੀ ਦੱਸਦੀ ਹੈ ਜਿੰਨਾ ਕੁ ਲੋਕਾਂ ਨੂੰ ਉਹ ਦੱਸਣਾ ਚਾਹੁੰਦੀ ਹੈ, ਜੇ ਕਹੋਗੇ ਕੇ ਅਮਰੀਕਾ ਆਪਣੇ ਲੋਕਾਂ ਅੱਗੇ ਸੱਚ ਕਿਉਂ ਨਹੀਂ ਦੱਸੂਗਾ ਜਾਂ ਲੋਕ ਓਥੇ ਦੇ ਸਰਕਾਰਾਂ ਤੋਂ ਸੱਚ ਮਿੰਟਾਂ 'ਚ ਉਗਲਵਾ ਲੈਂਦੇ ਹਨ ਤਾਂ ਇਹ ਮਹਿਜ ਇੱਕ ਵਹਿਮ ਹੈ. ਕਈ ਦਹਾਕਿਆਂ ਤੱਕ ਅਮਰੀਕਾ ਨੇ ਆਪਣੇ ਲੋਕਾਂ ਨੂੰ ''Area 51 ਅਤੇ Area 52'' ਵਾਰੇ ਨਹੀਂ ਦੱਸਿਆ ਸੀ, ਤੇ ਅੱਜ ਤੱਕ ਵੀ ਉਹਨਾਂ ਨੇ ਨਹੀਂ ਦੱਸਿਆ ਹੈ ਕੇ ਓਥੇ ਚੱਲਦਾ ਕੀ ਹੈ ਤੇ ਉਹ ਓਥੇ ਕਰ ਕੀ ਰਹੇ ਹਨ. ਖਾਸ ਗੱਲ ਕੇ ਉਹ ਖੇਤਰ ਆਮ ਲੋਕਾਂ ਅਤੇ ਹਵਾਈ ਆਵਾਜਾਈ ਲਈ ਕਿਉਂ Ban ਹੈ ? 
ਬਾਕੀ ਦੀਆਂ ਗੱਲਾਂ ਉਹ ਕਿਉਂ ਦੱਸਣਗੇ, ਹਰ ਕਹਾਣੀ ਦਾ Cover Up ਤਿਆਰ ਹੁੰਦਾ ਹੈ, ਜੇ ਤਰਕ ਕਰੋਗੇ ਤਾਂ Conspiracy ਸਾਹਮਣੇ ਆ ਸਕਦੀ ਹੈ. Collision , Cover Up ਅਤੇ Conspiracy 'ਚ ਇੱਕ Line ਹੁੰਦੀ ਹੈ, ਓਥੇ ਖੜੇ ਹੋ ਕੇ ਤਿੰਨਾਂ ਚੀਜ਼ਾਂ ਨੂੰ ਦੇਸ਼ ਭਗਤੀ, ਮੀਡੀਆ ਦੇ ਪ੍ਰਚਾਰ, ਕਹਾਣੀਆਂ ਆਦਿ ਨੂੰ ਛੱਡਕੇ ਤਰਕ ਨਾਲ ਵੇਖੋ ਕੇ ਇਹ ਘਟਾ Structure and Science ਦੇ Rule ਕਿਵੇਂ ਤੋੜ ਰਹੀ ਹੈ !

09/11 'ਚ ਮਾਰੇ ਗਏ ਇਨਸਾਨਾਂ, ਬਚਾਓ ਦਲਾਂ ਨਾਲ ਸਦਾ ਹਮਦਰਦੀ ਅਤੇ ਅਫਸੋਸ ਰਹੇਗਾ !
ਮਨਜੀਤ ਸੂਮਲ
ਪੇਸ਼ਕਸ਼...ਛੁਪੇ ਹੋਏ ਸੱਚ

Wednesday, October 05, 2016

Indore: ਹਿੰਦੂਵਾਦੀਆਂ ਸ਼ਰਾਰਤੀ ਅਨਸਰਾਂ ਨੂੰ ਖਦੇੜਿਆਂ ਇਪਟਾ ਦੇ ਕਾਰਕੁੰਨਾਂ ਨੇ

Wed, Oct 5, 2016 at 5:29 PM
ਇਪਟਾ ਦੀ ਕੌਮੀ ਕਾਨਫਰੰਸ ਦੇ ਆਖਰੀ ਦਿਨ ਆਏ ਸਨ ਖਲਲ ਪਾੳੇੁਣ
ਇੰਦੌਰ ਤੋਂ ਵਾਪਿਸ ਮੁੜਦਿਆਂ ਟਰੇਨ ਚੋਂ ਲੈਪਟੋਪ ਰਾਹੀਂ *ਸੰਜੀਵਨ ਸਿੰਘ
ਇੰਦੋਰ ਵਿਖੇ ਇਪਟਾ ਦੇ ਚੱਲ ਰਹੇ ਤਿੰਨ ਰੋਜ਼ਾ ਰਾਸ਼ਟਰੀ ਕਾਨਫਰੰਸ ਅਤੇ ਸਭਿਆਚਾਰਕ ਮੇਲੇ ਦੇ ਆਖਰੀ ਦਿਨ ਖਲਲ ਪਾੳੇੁਣ ਆਏ ਹਿੰਦੂਵਾਦੀਆਂ ਸ਼ਰਾਰਤੀ ਨੂੰ ਇਪਟਾ ਦੇ ਕਾਰਕੁੰਨਾਂ ਨੇ ਉਸ ਸਮੇਂ ਖਦੇੜਿਆਂ ਜਦ ਬਾਅਦ ਦੁਪਹਿਰ ਇਪਟਾ ਦੀ ਚੋਣ ਤੋਂ ਪਹਿਲਾਂ ਡੈਲੀਗੇਟ ਸ਼ੈਸ਼ਨ ਵਿਚ ਹੋਰਨਾਂ ਮਤਿਆ ਤੋਂ ਇਲਾਵਾ  ਇਪਟਾ ਵੱਲੋਂ ਸਭਿਆਚਰਕ ਪ੍ਰਦੂਸ਼ਣ ਖਿਲਾਫ ਮਤਾ ਪਾਸ ਕੀਤਾ ਜਾ ਰਿਹਾ ਸੀ।ਚੱਲ ਰਹੇ ਸ਼ੈਸ਼ਨ ਦੌਰਾਨ ਭਾਰਤ ਸਵੀਮਾਨ ਸੰਗਠਨ ਦੇ ਪੰਦਰਾਂ ਦੇ ਕਰੀਬ ਹਿੰਦੂਵਾਦੀ ਹੱਥ ਵਿਚ ਤਰੰਗੇ ਝੰਡੇ ਲੈ ਕੇ ਇਪਟਾ ਮੁਰਦਾਬਾਦ ਦੇ ਨਾਹਰੇ ਲਾਉਂਦੇ ਹੋਏ  ਜਬਰਦਸਤੀ ਹਾਲ ਵਿਚ ਦਾਖਿਲ ਹੋ ਗਏ ਅਤੇ ਹਾਜ਼ਿਰ ਭਾਰਤ ਭਰ ਤੋਂ ਆਏ ਇਪਟਾ ਕਰਮੀਆਂ ਨੂੰ ਭਾਰਤ ਮਾਤਾ ਦੀ ਜੈ ਦੇ ਨਾਹਰੇ ਲਾਉਣ ਲਈ ਕਹਿਣ ਲੱਗੇ।ਇਪਟਾ ਦੇ ਕਰਮੀ ਕਹਿ ਰਹੇ ਸਨ ਕਿ ਭਾਰਤ ਮਾਤਾ ਦੀ ਜੈ ਸੀ, ਹੈ ਅਤੇ ਰਹੇਗੀ। ਇਸ ਦੌਰਾਨ ਉਨਾਂ ਸਟੇਜ ’ਤੇ ਕਬਜ਼ਾ ਕਰ ਲਿਆ ਅਤੇ ਸਟੇਜ ’ਤੇ ਬੈਠੇ ਪ੍ਰਧਾਨਗੀ ਮੰਡਲ ਅਤੇ ਹੋਰਾਂ ਨਾਲ ਨਾਲ ਧੱਕਾ-ਮੁੱਕੀ ਅਤੇ ਗਾਲੀ-ਗਲੋਚ ਕਰਨ ਲੱਗੇ। ਇਸ ਤੋਂ ਤੈਸ਼ ਵਿਚ ਆਏ ਇਪਟਾ ਦੇ ਕਾਰਕੁੰਨ ਭਾਰਤ ਸਵੀਮਾਨ ਸੰਗਠਨ ਦੇ ਸ਼ਰਾਰਤੀ ਅਨਸਰਾਂ ਨੂੰ ਖਦੇੜ ਕੇ ਹਾਲ ਤੋਂ ਬਾਹਰ ਗੇਟ ਤੱਕ ਛੱਡਕੇ ਆਏ।ਇਪਟਾ ਦੇ ਰਾਸ਼ਟਰੀ ਪ੍ਰਧਾਨ ਡਾ. ਰਣਬੀਰ ਸਿੰਘ (ਜੈਪੁਰ) ਅਤੇ ਜਨਰਲ ਸਕੱਤਰ ਰਾਕੇਸ਼ (ਲ਼ਖਨਊ) ਨੇ ਇਹ ਜਾਣਕਾਰੀ ਦਿੰਦੇ ਕਿਹਾ ਕਿ ਇੰਦੋਰ ਵਿਚ ਇਪਟਾ ਦੇ ਵਿਰੋਧੀ ਪਹਿਲ ਦਿਨ ਤੋਂ ਇਹ ਇਲਜ਼ਾਮ ਲਾਅ ਰਹੇ ਹਨ ਕਿ ਇਪਟਾ ਦੇਸ਼ ਵਿਰੋਧੀ ਕਾਰਵਾਈਆ ਕਰ ਰਹੀ ਹੈ ਅਤੇ ਸਮਾਜ ਵਿਚ ਅਫਰਾ-ਤਫਰੀ ਪੈਦਾ ਕਰ ਰਹੀ ਹੈ ਜਦਕਿ ਇਪਟਾ ਦੱਬੇ-ਕੁਚਲੇ ਵਰਗ ਦੀ ਗੱਲ ਕਰਦੀ ਹੈ।ਸਭ ਲਈ ਇਕਸਾਰ ਸਮਾਨ ਸਿਰਜਣ ਲਈ ਯਤਨਸ਼ੀਲ ਹੈ।
ਜ਼ਿਕਰਯੋਗ ਹੈ ਕਿ ਇਪਟਾ ਦੀ ਤਿੰਨ ਰੋਜ਼ਾ 14 ਵੀਂ ਨੈਸ਼ਨਲ ਕਾਨਫਰੰਸ ਅਤੇ ਕਲਚਰਲ ਫੈਸਟੀਵਲ ਇੰਦੋਰ (ਮੱਧਿਆ ਪ੍ਰਦੇਸ਼) ਵਿਖੇ 2 ਅਕਤੂਬਰ ਤੋਂ 4 ਅਕਤੂਬਰ 2016 ਨੂੰ ਹੋ ਰਹੀ ਸੀ। ਜਿਸ ਵਿਚ ਇਪਟਾ ਪੰਜਾਬ ਦੇ ਦੋ ਦਰਜਨ ਡੈਲੀਗੇਟ ਪੰਜਾਬ ਦੇ ਪ੍ਰਧਾਨ ਇੰਦਰਜੀਤ ਰੂਪੋਵਾਲੀ ਅਤੇ ਜਨਰਲ ਸਕੱਤਰ ਸਂਜੀਵਨ ਸਿੰਘ ਅਗਵਾਈ ਪਹੁੰਚੇ ਹੋਏ ਸਨ। ਡੈਲੀਗੇਟਾਂ ਵਿਚ ਹੋਰਨਾਂ ਤੋਂ ਇਲਾਵਾ ਇਪਟਾ ਪੰਜਾਬ ਦੇ ਮੋਢੀ ਕਾਰਕੁਨਾਂ ਵਿਚ ਸ਼ੁਮਾਰ ਸਰਵਰਣ ਸਿੰਘ ਸੰਧੂ, ਗਰੁਦਿਆਲ ਨਿਰਮਾਣ ਅਤੇ ਇਪਟਾ ਪੰਜਾਬ ਦੇ ਨਾਟ-ਕਰਮੀਆਂ ਵੱਲੋਂ ਦਰਬਾਰਾ ਸਿੰਘ, ਪ੍ਰਦੀਪ ਸ਼ਰਮਾਂ, ਵੱਕੀ ਮਹੇਸ਼ਰੀ,  ਰਾਬਿੰਦਰ ਸਿੰਘ ਰੱਬੀ, ਅਮਨ ਭੋਗਲ, ਡਾ. ਸਵੈਰਾਜ ਸੰਧੂ,ਕਸ਼ਮੀਰੀ ਲਾਲ, ਬਲਬੀਰ ਮੂਦਲ ਆਦਿ ਸ਼ਾਮਿਲ ਸਨ। ਇਸ ਰਾਸ਼ਟਰੀ ਪੱਧਰ ਦੀ ਕਾਨਫਰੰਸ ਵਿਚ ਪੰਜਾਬ ਤੋਂ ਇਲਾਵਾ ਯੂ.ਪੀ., ਬਿਹਾਰ, ਤੇਲੀਨਗਾਨਾ, ਛਤੀਸਗੜ੍ਹ, ਐਮ.ਪੀ., ਉਤਰਖੰਡ, ਝਾਰਖੰਡ, ਤਾਮੀਲਨਾਡੂ, ਪਾਂਡੀਚਰੀ, ਓੜੀਸਾ, ਜੰਮੂ ਅਤੇ ਕਸ਼ਮੀਰ, ਕੇਰਲ, ਦਿੱਲੀ, ਬੰਗਾਲ, ਮੁੰਬਈ, ਚੰਡੀਗੜ੍ਹ, ਰਾਜਸਥਾਨ ਦੇ ਭਾਰਤ ਦੇ ਵੱਖ-ਵੱਖ 22 ਸੂਬਿਆਂ ਵਿਚੋਂ 700 ਦੇ ਕਰੀਬ ਨਾਟ-ਕਰਮੀ ਅਤੇ ਕਲਾਕਾਰ ਨੇ ਸ਼ਿਰਕਤ ਕੀਤਾ।  
      
*ਸੰਜੀਵਨ ਸਿੰਘ ਪੰਜਾਬ ਇਪਟਾ ਦੇ ਜਨਰਲ ਸਕੱਤਰ ਹਨ ਅਤੇ ਸ਼ਰਾਰਤੀ ਅਨਸਰਾਂ ਦੇ ਹਮਲੇ ਵੇਲੇ ਉੱਥੇ ਮੌਜੂਦ ਸਨ  

Sunday, August 07, 2016

RSS ਆਗੂ 'ਤੇ ਫਾਇਰਿੰਗ--ਅੱਸੀਵਿਆਂ ਵਰਗੇ ਹਾਲਾਤ ਫਿਰ ਸ਼ੁਰੂ ?

ਭੀੜ ਭੜੱਕੇ ਵਾਲੇ ਇਲਾਕੇ 'ਚ ਹੋਈ ਘਟਨਾ ਦੀ ਚੁਫੇਰਿਓਂ ਨਿਖੇਧੀ
ਜਲੰਧਰ: 6 ਅਗਸਤ 2016: (ਪੰਜਾਬ ਸਕਰੀਨ ਬਿਊਰੋ): 
ਪੰਜਾਬ ਵਿੱਚ ਗੋਲੀ ਦੀ ਭਾਸ਼ਾ ਫਿਰ ਜ਼ੋਰ ਫੜ ਰਹੀ ਹੈ। ਕਦੇ ਇਸਨੂੰ ਆਪਸੀ ਰੰਜਿਸ਼ ਅੱਖ ਕੇ ਅਣਸੁਣਿਆ ਕੀਤਾ ਜਾਂਦਾ ਰਿਹਾ ਅਤੇ ਕਦੇ ਗੈਂਗਸਟਰਾਂ ਦੀ ਗੁੰਡਾਗਰਦੀ ਅੱਖ ਕੇ ਅਸਲੀਅਤ ਤੋਂ ਅੱਖਾਂ ਮੀਚੀਆਂ ਜਾਂਦੀਆਂ ਰਹੀਆਂ। ਲਗਾਤਾਰ ਹੋਈਆਂ ਵਾਰਦਾਤਾਂ ਨੇ ਦੱਸ ਦਿੱਤਾ ਹੈ ਕਿ ਗਰਮਖਿਆਲੀ ਇੱਕ ਵਾਰ ਫਿਰ ਹਥਿਆਰਾਂ ਨਾਲ ਸਰਗਰਮ ਹਨ। ਇਸ ਵਾਰ ਨਿਸ਼ਾਨਾ ਬਣਾਇਆ ਗਿਆ ਆਰ ਐਸ ਐਸ ਦੇ ਸੀਨੀਅਰ ਲੀਡਰ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਨੂੰ। ਜਲੰਧਰ ਦੇ ਭੀੜ ਭੜੱਕੇ ਵਾਲੇ ਜਿਓਤੀ ਚੋਂਕ ਵਿੱਚ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ। ਗੋਲੀਆਂ ਦੀ ਗਿਣਤੀ ਬਾਰੇ ਵੱਖ ਵੱਖ ਰਿਪੋਰਟਾਂ ਆਈਆਂ ਹਨ ਪਰ ਉਹਨਾਂ ਨੂੰ ਘਟੋਘੱਟ ਤਿੰਨ ਗੋਲੀਆਂ ਜ਼ਰੂਰ ਲੱਗੀਆਂ।   
ਮੁਢਲੀਆਂ ਰਿਪੋਰਟਾਂ ਮੁਤਾਬਿਕ ਅੱਜ ਇਥੇ ਦੇਰ ਸ਼ਾਮ ਜੋਤੀ ਚੌਕ ਨੇੜੇ ਦੋ ਨਕਾਬਪੋਸ਼ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਸਹਿ ਸੰਘ ਸੂਬਾ ਚਾਲਕ ਸੇਵਾਮੁਕਤ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਹਮਲਾਵਰ ਵਾਰਦਾਤ ਤੋਂ ਬਾਅਦ ਬੇਖ਼ੌਫ਼ ਹੋ ਕੇ ਹਵਾਈ ਫਾਇਰ ਕਰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਬਿਲਕੁਲ ਉਸੇ ਤਰਾਂ ਹੀ ਜਿਵੇਂ ਅੱਸੀਵਿਆਂ ਵਿੱਚ ਆਮ ਹੋਇਆ ਕਰਦਾ ਸੀ। ਹਮਲੇ ਪਿੱਛੋਂ ਇਕ ਰਾਹਗੀਰ ਨੇ ਇਕ ਹੋਰ ਵਿਅਕਤੀ ਦੀ ਸਹਾਇਤਾ ਦੇ ਨਾਲ ਜਗਦੀਸ਼ ਗਗਨੇਜਾ ਨੂੰ ਸਥਾਨਕ ਪਟੇਲ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੇਰ ਰਾਤ ਹਸਪਤਾਲ ਵਿਖੇ ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਸ੍ਰੀ ਗਗਨੇਜਾ ਦੇ ਸਰੀਰ 'ਚੋਂ 2 ਗੋਲੀਆਂ ਕੱਢ ਦਿੱਤੀਆਂ ਸਨ। ਇੱਕ ਚਸ਼ਮਦੀਦ ਗਵਾਹ ਨਰਿੰਦਰ ਸਿੰਘ ਨੇ ਪੁਲਿਸ ਕਮਿਸ਼ਨਰ ਸ੍ਰੀ ਅਰਪਿਤ ਸ਼ੁਕਲਾ ਨੂੰ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋਤੀ ਚੌਕ ਕੋਲ ਉਸ ਦੀ ਕਾਰ ਖ਼ਰਾਬ ਹੋ ਗਈ ਸੀ। ਉਹ ਜਿਉਂ ਹੀ ਮਾਡਲ ਟਾਊਨ ਰੋਡ 'ਤੇ ਕਾਰ ਦੀ ਮੁਰੰਮਤ ਲਈ ਕਿਸੇ ਦੁਕਾਨ ਵੱਲ ਜਾ ਰਿਹਾ ਸੀ ਤਾਂ ਉਸ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਉਸ ਨੇ ਦੇਖਿਆ ਕਿ ਇਕ ਸਵਿਫ਼ਟ ਡਿਜ਼ਾਇਰ ਕਾਰ ਦੇ ਪਿੱਛੇ ਕੰਧ ਨਾਲ ਪੇਸ਼ਾਬ ਕਰਨ ਲਈ ਖੜ੍ਹੇ ਇਕ ਵਿਅਕਤੀ ਨੂੰ ਇਕ ਨਕਾਬਪੋਸ਼ ਗੋਲੀਆਂ ਮਾਰ ਰਿਹਾ ਸੀ, ਜਿਸ ਨਾਲ ਉਹ ਵਿਅਕਤੀ ਜ਼ਮੀਨ 'ਤੇ ਡਿਗ ਗਿਆ। ਨਰਿੰਦਰ ਸਿੰਘ ਜਦ ਤੱਕ ਜ਼ਮੀਨ 'ਤੇ ਡਿੱਗੇ ਹੋਏ ਵਿਅਕਤੀ ਤੱਕ ਪਹੁੰਚਦਾ ਉਸ ਸਮੇਂ ਤੱਕ ਹਮਲਾਵਰ ਪਲੈਟਿਨਾ ਮੋਟਰਸਾਈਕਲ 'ਤੇ ਮੌਕੇ ਤੋਂ ਫ਼ਰਾਰ ਹੋ ਗਏ। ਸੜਕ 'ਤੇ ਮੌਜੂਦ ਹੋਰ ਲੋਕ ਬੇਵੱਸ ਉਨ੍ਹਾਂ ਵੱਲ ਦੇਖਦੇ ਰਹੇ। ਬਿਲਕੁਲ ਉਸੇਤਰਾਂ ਜਿਸ ਤਰਾਂ ਪੰਜਾਬ ਦੇ ਕਾਲੇ ਦਿਨਾਂ ਦੌਰਾਨ ਹੋਇਆ ਕਰਦਾ ਸੀ। ਨਰਿੰਦਰ ਸਿੰਘ ਨੇ ਦੱਸਿਆ ਕਿ ਪਿੱਛੇ ਬੈਠੇ ਵਿਅਕਤੀ ਦੇ ਹੱਥ 'ਚ 2 ਪਿਸਤੌਲਾਂ ਸਨ, ਜੋ ਲਹਿਰਾਉਂਦਾ ਹੋਇਆ ਜਾ ਰਿਹਾ ਸੀ। ਇਸ ਦੌਰਾਨ ਉਸ ਨੇ ਦੋ ਹਵਾਈ ਫਾਇਰ ਵੀ ਕੀਤੇ। ਪੁਲਿਸ ਕਮਿਸ਼ਨਰ ਸ੍ਰੀ ਅਰਪਿਤ ਸ਼ੁਕਲਾ, ਡੀ.ਸੀ.ਪੀ. ਹਰਜੀਤ ਸਿੰਘ, ਏ.ਡੀ.ਸੀ.ਪੀ. (ਕ੍ਰਾਈਮ) ਵਿਵੇਕ ਸੋਨੀ, ਏ.ਡੀ.ਸੀ.ਪੀ. (ਸਪੈਸ਼ਲ ਬਰਾਂਚ) ਹਰਪ੍ਰੀਤ ਸਿੰਘ ਮੰਡੇਰ, ਏ.ਡੀ.ਸੀ.ਪੀ. (ਸਿਟੀ-1) ਜਸਬੀਰ ਸਿੰਘ, ਏ.ਡੀ.ਸੀ.ਪੀ. (ਸਿਟੀ-2) ਏ.ਐੱਸ. ਪਵਾਰ ਅਤੇ ਹੋਰ ਉੱਚ ਅਧਿਕਾਰੀ ਵੱਡੀ ਗਿਣਤੀ 'ਚ ਮੁਲਾਜ਼ਮਾਂ ਸਮੇਤ ਜਾਂਚ ਕਰਨ ਪਹੁੰਚੇ। ਪੁਲਿਸ ਨੇ ਇਕ ਦੁਕਾਨ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀਆਂ ਤਸਵੀਰਾਂ ਨੂੰ ਵੀ ਚੰਗੀ ਤਰਾਂ ਘੋਖਿਆ ਹੈ ਜਿਸ ਵਿਚ ਦੋ ਨਕਾਬਪੋਸ਼ ਮੋਟਰਸਾਈਕਲ 'ਤੇ ਜਾਂਦੇ ਹੋਏ ਨਜ਼ਰ ਆਏ ਹਨ। ਇਸ ਤੋਂ ਇਲਾਵਾ ਪੁਲਿਸ ਨੇ ਮੌਕੇ ਤੋਂ 4 ਕਾਰਤੂਸਾਂ ਦੇ ਖ਼ੋਲ ਵੀ ਬਰਾਮਦ ਹੋਏ ਹਨ। ਜਿਨ੍ਹਾਂ ਵਿਚੋਂ ਤਿੰਨ ਖ਼ੋਲ ਮੌਕੇ ਤੋਂ ਅਤੇ ਇਕ ਖ਼ੋਲ ਥੋੜ੍ਹੀ ਦੂਰੀ ਤੋਂ ਬਰਾਮਦ ਹੋਇਆ। ਮੁੱਢਲੀ ਜਾਂਚ 'ਚ ਪੁਲਿਸ ਨੂੰ ਪਤਾ ਲੱਗਾ ਕਿ ਦੀਪਨਗਰ, ਜਲੰਧਰ ਛਾਉਣੀ ਦੇ ਰਹਿਣ ਵਾਲੇ ਸ੍ਰੀ ਜਗਦੀਸ਼ ਗਗਨੇਜਾ ਆਪਣੀ ਪਤਨੀ ਸੁਦੇਸ਼ ਗਗਨੇਜਾ ਦੇ ਨਾਲ ਖ਼ਰੀਦਦਾਰੀ ਕਰਨ ਸ਼ਹਿਰ 'ਚ ਆਏ ਹੋਏ ਸਨ ਜਦੋਂ ਉਨ੍ਹਾਂ 'ਤੇ ਹਮਲਾ ਕੀਤਾ ਗਿਆ। ਪੁਲਿਸ ਵੱਲੋਂ ਦੇਰ ਰਾਤ ਤੱਕ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਅਤੇ ਮੋਬਾਈਲ ਡੰਪ ਦੀ ਜਾਂਚ ਕੀਤੀ ਜਾ ਰਹੀ ਸੀ। ਘਟਨਾ ਤੋਂ ਬਾਅਦ ਸਨਸਨੀ ਵਰਗਾ ਮਾਹੌਲ ਬਣਿਆ ਹੋਇਆ ਹੈ। 
ਆਗੂ ਹਸਪਤਾਲ ਪੁੱਜੇ
ਦਹਿਸ਼ਤਗਰਦੀ ਦੀ ਇਸ ਸਨਸਨੀਖੇਜ਼ ਘਟਨਾ ਦਾ ਪਤਾ ਲਗਦੇ ਹੀ ਪੰਜਾਬ ਭਾਜਪਾ ਪ੍ਰਧਾਨ ਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਮੁੱਖ ਸੰਸਦੀ ਸਕੱਤਰ ਕੇ.ਡੀ. ਭੰਡਾਰੀ, ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਮੇਅਰ ਸੁਨੀਲ ਜੋਤੀ, ਮੁੱਖ ਸੰਸਦੀ ਸਕੱਤਰ ਸੋਮ ਪ੍ਰਕਾਸ਼, ਜ਼ਿਲ੍ਹਾ ਪ੍ਰਧਾਨ ਰਮੇਸ਼ ਸ਼ਰਮਾ, ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਅਨਿਲ ਜੋਸ਼ੀ, ਜੰਗਲਾਤ ਵਿਭਾਗ ਦੇ ਮੰਤਰੀ ਭਗਤ ਚੂੰਨੀ ਲਾਲ, ਕੈਬਨਿਟ ਮੰਤਰੀ ਅਜੀਤ ਸਿੰਘ ਕੋਹਾੜ, ਸ੍ਰੀ ਅਵਿਨਾਸ਼ ਰਾਏ ਖੰਨਾ, ਤੀਕਸ਼ਨ ਸੂਦ, ਡੀ. ਸੀ. ਕਮਲ ਕਿਸ਼ੋਰ ਯਾਦਵ, ਪੰਜਾਬ ਭਾਜਪਾ ਕਾਰਜਕਾਰਨੀ ਮੈਂਬਰ ਮਹਿੰਦਰ ਭਗਤ ਤੇ ਹੋਰ ਭਾਜਪਾ ਕਾਰਾਕੁਨ ਹਸਪਤਾਲ ਇਕੱਠੇ ਹੋ ਗਏ। ਵਰਣਨ ਯੋਗ ਹੈ ਕਿ ਜਗਦੀਸ਼ ਗਗਨੇਜਾ ਨੂੰ ਚਾਰ ਸਾਲ ਪਹਿਲਾਂ ਰਾਸ਼ਟਰੀ ਸਵੈ ਸੇਵਕ ਸੰਘ ਦੇ ਸਹਿ ਸੰਘ ਚਾਲਕ ਚਾਲਕ ਦੀ ਜ਼ਿੰਮੇਵਾਰੀ ਚਾਰ ਸਾਲ ਪਹਿਲਾਂ ਹੀ ਸੌਂਪੀ ਗਈ ਸੀ। ਵੱਡੀ ਜ਼ਿੰਮੇਵਾਰੀ ਹੋਣ ਦੇ ਬਾਵਜੂਦ ਉਨਾਂ ਨਾਲ ਕੋਈ ਵੀ ਸੁਰੱਖਿਆ ਮੁਲਾਜ਼ਮ ਨਹੀਂ ਸੀ। ਉਧਰ ਪੁਲਿਸ ਕਮਿਸ਼ਨਰ ਸ਼ਕੁਲਾ ਨੇ ਦੱਸਿਆ ਕਿ ਉਨ੍ਹਾਂ ਨੇ ਸ੍ਰੀ ਗਗਨੇਜਾ ਦੀ ਸੁਰੱਖਿਆ ਲਈ ਦੋ ਗੰਨਮੈਨ ਭੇਜੇ ਸਨ ਪਰ ਉਨ੍ਹਾਂ ਨੇ ਇਹ ਕਹਿ ਕੇ ਗੰਨਮੈਨ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਕੋਈ ਖਤਰਾ ਨਹੀਂ। ਉਹਨਾਂ ਨੂੰ ਆਪਣੀ ਨਿਰਵੈਰਤਾ 'ਤੇ ਪੂਰਾ ਭਰੋਸਾ ਸੀ। ਸ਼ਾਇਦ ਇਹੀ ਵਿਸ਼ਵਾਸ ਉਹਨਾਂ ਦੇ ਹਮਲਾਵਰਾਂ ਨੂੰ ਫਰਾਰ ਹੋਣ ਵਿੱਚ ਸਹਾਇਤਾ ਦੇ ਗਿਆ। 
ਸੀਨੀਅਰ ਆਗੂਆਂ ਵੱਲੋਂ ਵੀ ਘਟਨਾ ਦੀ ਨਿਖੇਧੀ
ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਗਦੀਸ਼ ਗਗਨੇਜਾ 'ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਮੁੱਖ ਮੰਤਰੀ ਨੇ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਦੋਸ਼ੀਆਂ ਨੂੰ ਲੱਭ ਕੇ ਸਖ਼ਤ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਮੁੱਖ ਮੰਤਰੀ ਨੇ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਦੇ ਬਿਹਤਰ ਇਲਾਜ ਲਈ ਲੁਧਿਆਣਾ ਦੇ ਡੀ. ਐਮ. ਸੀ. ਦੇ ਮਾਹਿਰਾਂ ਦੀ ਇਕ ਟੀਮ ਵੀ ਜਲੰਧਰ ਭੇਜਣ ਦੀਆਂ ਹਦਾਇਤਾਂ ਦਿੱਤੀਆਂ ਹਨ। ਉਨਾਂ ਕਿਹਾ ਕਿ ਰਾਜ ਵਿਚ ਹਰ ਕੀਮਤ 'ਤੇ ਸ਼ਾਂਤੀ ਬਣਾਈ ਰੱਖਣ ਲਈ ਪੰਜਾਬ ਸਰਕਾਰ ਕੋਈ ਵੀ ਕਸਰ ਨਹੀਂ ਰਹਿਣ ਦੇਵੇਗੀ। ਰਾਜ ਦੀ ਭਾਈਚਾਰਕ ਸਾਂਝ ਹਰ ਮੁੱਲ 'ਤੇ ਬਣਾਈ ਰੱਖੇਗੀ। 
ਸਾਂਪਲਾ ਵਲੋਂ ਨਿਖੇਧੀ
ਇਸ ਘਟਨਾ ਤੋਂ ਬਾਅਦ ਸਿਆਸੀ ਅਤੇ ਸਮਾਜੀ ਹਲਕੇ ਇੱਕ ਵਾਰ ਫੇਰ ਹੈਰਾਨ ਰਹਿ ਗਏ। ਚਾਰ ਚੁਫੇਰਿਓਂ ਇਸ ਘਟਨਾ ਦੀ ਨਿਖੇਧੀ ਸ਼ੁਰੂ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਹਸਪਤਾਲ ਪੁੱਜੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਅਤੇ ਕੇਂਦਰੀ ਰਾਜ ਮੰਤਰੀ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਦੋਸ਼ੀਆਂ ਨੂੰ ਲੱਭ ਕੇ ਸਖ਼ਤ ਕਾਰਵਾਈ ਕਰਨ ਲਈ ਵੀ ਕਿਹਾ ਹੈ।
ਕੈਪਟਨ ਵਲੋਂ ਵੀ ਨਿਖੇਧੀ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਜਗਦੀਸ਼ ਗਗਨੇਜਾ 'ਤੇ ਜਲੰਧਰ ਵਿਚ ਕੀਤੇ ਗਏ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਅਜਿਹੇ ਹਮਲੇ ਪੰਜਾਬ ਵਾਸਤੇ ਚੰਗੇ ਨਹੀਂ ਹਨ। ਉਨਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਅਰਾਜਕਤਾ ਵੱਲ ਜਾਣ ਤੋਂ ਪਹਿਲਾਂ ਅਜਿਹੀਆਂ ਖ਼ਤਰਨਾਕ ਸਾਜ਼ਿਸ਼ਾਂ 'ਤੇ ਲਗਾਮ ਪਾਉਣੀ ਜ਼ਰੂਰੀ ਹੈ। ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਲੋਕ ਆਰ. ਐੱਸ. ਐੱਸ. ਦੀ ਸੋਚ ਨਾਲ ਭਾਵੇਂ ਸਹਿਮਤ ਨਹੀਂ ਹੋ ਸਕਦੇ ਹਨ ਪਰ ਲੋਕਤੰਤਰ 'ਚ ਹਰ ਕਿਸੇ ਨੂੰ ਉਸ ਦੀ ਸਿਆਸੀ ਤੇ ਵਿਚਾਰਕ ਸੋਚ 'ਤੇ ਕੰਮ ਕਰਨ ਦਾ ਅਧਿਕਾਰ ਹੈ। 
ਵਿਸ਼ੇਸ਼ ਜਾਂਚ ਟੀਮ ਦਾ ਗਠਨ 
ਚੰਡੀਗੜ੍ਹ/ਜਲੰਧਰ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ 'ਤੇ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਨੇ ਆਰ. ਐਸ. ਐਸ. ਨੇਤਾ ਜਗਦੀਸ਼ ਗਗਨੇਜਾ 'ਤੇ ਹੋਏ ਹਮਲੇ ਦੀ ਜਾਂਚ ਲਈ ਇਨਵੈਸਟੀਗੇਸ਼ਨ ਬਿਊਰੋ ਦੇ ਵਧੀਕ ਡੀ. ਜੀ. ਪੀ.-ਕਮ-ਡਾਇਰੈਕਟਰ ਆਈ. ਪੀ. ਐਸ. ਸਹੋਤਾ ਦੀ ਅਗਵਾਈ ਵਿਚ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਪੰਜਾਬ ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਟੀਮ ਵਿਚ ਜਲੰਧਰ ਦੇ ਪੁਲਿਸ ਕਮਿਸ਼ਨਰ ਅਰਪਿਤ ਸ਼ੁਕਲਾ, ਆਈ. ਜੀ. ਨਿਲਭ ਕਿਸ਼ੋਰ ਅਤੇ ਏ. ਆਈ. ਜੀ ਅਮਰਜੀਤ ਸਿੰਘ ਬਾਜਵਾ ਨੂੰ ਸ਼ਾਮਿਲ ਕੀਤਾ ਗਿਆ ਹੈ। ਜਾਂਚ ਟੀਮ ਨੂੰ ਲੋੜ ਪੈਣ 'ਤੇ ਹੋਰ ਮੈਂਬਰ ਸ਼ਾਮਿਲ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਵਿਸ਼ੇਸ਼ ਜਾਂਚ ਟੀਮ ਨੂੰ ਸਬੂਤ ਇਕੱਤਰ ਕਰਨ ਤੇ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਉਮੀਦ ਹੈ ਇਹ ਟੀਮ ਜਲਦੀ ਹੀ ਠੋਸ ਨਤੀਜੇ ਸਾਹਮਣੇ ਲਿਆਵੇਗੀ। 
ਭਾਜਪਾ ਨੇ ਅੱਜ ਸੱਦੀ ਕੋਰ ਗਰੁੱਪ ਦੀ ਮੀਟਿੰਗ 
ਜਲੰਧਰ:ਆਰ. ਐੱਸ. ਐੱਸ. ਦੇ ਸੀਨੀਅਰ ਆਗੂ ਜਗਦੀਸ਼ ਗਗਨੇਜਾ 'ਤੇ ਦੇਰ ਸ਼ਾਮ ਹੋਏ ਹਮਲੇ ਨੇ ਪੰਜਾਬ ਭਾਜਪਾ ਨੂੰ ਚਿੰਤਤ ਕਰ ਦਿੱਤਾ ਹੈ ਤੇ ਪੰਜਾਬ ਭਾਜਪਾ ਨੇ 7 ਅਗਸਤ ਨੂੰ ਪਾਰਟੀ ਦੀ ਕੋਰ ਗਰੁੱਪ ਦੀ ਹੰਗਾਮੀ ਮੀਟਿੰਗ ਸਰਕਟ ਹਾਊਸ ਵਿਚ ਸੱਦ ਲਈ ਹੈ। ਮੀਟਿੰਗ ਦੇ ਏਜੰਡੇ ਦਾ ਚਾਹੇ ਪਾਰਟੀ ਨੇ ਖ਼ੁਲਾਸਾ ਨਹੀਂ ਕੀਤਾ ਹੈ ਪਰ ਸਮਝਿਆ ਜਾ ਰਿਹਾ ਹੈ ਕਿ ਮੀਟਿੰਗ ਵਿਚ ਮੁੱਖ ਮੁੱਦਾ ਜਗਦੀਸ਼ ਗਗਨੇਜਾ 'ਤੇ ਹੋਏ ਹਮਲੇ ਦਾ ਹੀ ਹੋਏਗਾ ਕਿਉਂਕਿ ਰਾਜ ਵਿਚ ਆਰ. ਐੱਸ. ਐੱਸ. ਦੇ ਵੱਡੇ ਆਗੂ 'ਤੇ ਹੋਏ ਹਮਲੇ ਨੇ ਨਾ ਸਿਰਫ਼ ਪੰਜਾਬ ਭਾਜਪਾ ਨੂੰ ਸਗੋਂ ਕੇਂਦਰੀ ਆਰ. ਐੱਸ. ਐੱਸ. ਅਤੇ ਭਾਜਪਾ ਨੂੰ ਵੀ ਚਿੰਤਤ ਕਰ ਦਿੱਤਾ ਹੈ। ਕੋਰ ਗਰੁੱਪ ਦੀ ਹੋਣ ਵਾਲੀ ਬੈਠਕ ਵਿਚ ਪੰਜਾਬ ਭਾਜਪਾ ਵੱਲੋਂ ਗਗਨੇਜਾ 'ਤੇ ਹੋਏ ਹਮਲੇ 'ਤੇ ਵਿਚਾਰਾਂ ਤੋਂ ਇਲਾਵਾ ਇਸ ਮਾਮਲੇ ਵਿਚ ਪੰਜਾਬ ਸਰਕਾਰ ਨੂੰ ਆਰ. ਐੱਸ. ਐੱਸ. ਅਤੇ ਭਾਜਪਾ ਆਗੂਆਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕਿਹਾ ਜਾ ਸਕਦਾ ਹੈ। ਕੁਲ ਮਿਲਾ ਕੇ ਪੰਜਾਬ ਦੀ ਸਿਆਸੀ ਸਥਿਤੀ ਇੱਕ ਵਾਰ ਫੇਰ ਚਿੰਤਾਜਨਕ ਬਣ ਗਈ ਹੈ। 
ਭਾਜਪਾ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਵੱਲੋਂ ਵੀ ਨਿਖੇਧੀ 
ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਕੌਮੀ ਸਕੱਤਰ ਸੁਖਮਿੰਦਰਪਾਲ ਸਿੰਘ ਗਰੇਵਾਲ ਨੇਵੀ ਇਸ ਘਿਨਾਉਣੇ ਅਤੇ ਘ੍ਰਿਣਤ ਕਰੇ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਹਨਾਂ ਮਾਤਾ ਚੰਦ ਕੌਰ, ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂਵਾਲੇ ਅਤੇ ਹੋਰਨਾਂ ਹਮਲਿਆਂ ਦਾ ਵੀ ਜ਼ਿਕਰ ਕੀਤਾ।  ਉਹਨਾਂ ਪੰਜਾਬ ਦੀ ਅਮਨ ਕਾਨੂੰਨ ਵਾਲੀ ਸਥਿਤੀ ਦੀ ਤਿੱਖੀ ਆਲੋਚਨਾ ਕਰਦਿਆਂ ਇਹ ਸੰਕੇਤ ਵੀ ਦਿੱਤਾ ਕਿ ਪੂਰਿਤਰਾਂ ਜੱਥੇਬੰਦ ਮੁਜਰਮਾਨਾ ਗਿਰੋਹਾਂ ਨੂੰ ਕਿਤੇ ਨ ਕਿਤੇ ਸਿਆਸੀ ਸਰਪ੍ਰਸਤੀ ਹਾਸਿਲ ਹੈ। 

Sunday, June 12, 2016

ਹੁਣ ਦਮਦਮੀ ਟਕਸਾਲ ਦੇ ਕਥਾਵਾਚਕ ਸੰਦੀਪ ਸਿੰਘ 'ਤੇ ਹਮਲਾ

ਪਰਧਾਨਗੀ ਦੇ ਝਗੜੇ ਤੋਂ ਪਹੁੰਚੀ ਕਥਾਵਾਚਕ ਸੰਦੀਪ ਸਿੰਘ 'ਤੇ ਹਮਲੇ ਦੀ ਨੌਬਤ
ਗੁਰਦੁਆਰਾ ਭਾਈ ਰਾਮ ਸਿੰਘ ਦੀ ਪਰਧਾਨਗੀ ਨੂੰ ਲੈ ਕੇ ਚੱਲਦਾ ਸੀ ਵਿਵਾਦ
ਲੁਧਿਆਣਾ: 12 ਜੂਨ 2016: (ਅਮਰਿਤਪਾਲ ਸਿੰਘ ਸੋਨੂੰ//ਪੰਜਾਬ ਸਕਰੀਨ):
ਗੁਰਦੁਆਰਾ ਭਾਈ ਰਾਮ ਸਿੰਘ, ਵਿਸ਼ਵਕਰਮਾ ਕਲੌਨੀ, ਮੇਨ ਮਾਰਕੀਟ ਵਿਖੇ ਉਸ ਵਕਤ ਵੱਡਾ ਹੰਗਾਮਾ ਖੜਾ ਹੋ ਗਿਆ ਜਦ ਪਸਚਾਤਾਪ ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਸਾਹਿਬ ਦੀ ਬਖਸ਼ਿਸ ਸਿਰੋਪਾਊ ਦੇਣ ਦੀ ਵਾਰੀ ਆਈ। ਮਾਮਲਾ ਇਸ ਤਰ•ਾ ਸੀ ਕਿ 14 ਮਾਰਚ ਵਾਲੇ ਦਿਨ ਸਰਬਸੰਮਤੀ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਲਈ ਨਵੀਂ ਕਮੇਟੀ ਦੀ ਚੋਣ ਹੋਈ ਜਿਸ ਵਿੱਚ ਗੁਰਦਿਆਲ ਸਿੰਘ (ਕੇ.ਡਬਲਜੂ) ਵਾਲਿਆਂ ਨੂੰ ਗੁਰਦੁਆਰਾ ਸਾਹਿਬ ਦਾ ਮੁੱਖ ਸੇਵਾਦਾਰ ਚੁਣ ਲਿਆ ਗਿਆ। ਪਰ ਇਸ ਪ੍ਰਕਿਰਿਆਂ ਦਾ ਵਿਰੋਧ ਪੁਰਾਣੀ ਕਮੇਟੀ ਨੇ ਜਾਰੀ ਰੱਖਿਆ ਜੋ ਅੱਜ਼ ਤੱਕ ਚੱਲਦਾ ਆ ਰਿਹਾ ਹੈ। ਹੋਇਆ ਇੰਜ਼ ਕਿ ਇਹ ਵਿਵਾਦ ਕਿਸੇ ਨਾ ਕਿਸੇ ਤਰ•ਾ ਦਮਦਮੀ ਟਕਸਾਲ ਕੋਲ ਪਹੁੰਚ ਗਿਆ ਤੇ ਉਹਨਾਂ ਨੇ ਕੁੱਝ ਦਿਨ ਪਹਿਲਾ ਇਹ ਫੈਸਲਾ ਕੀਤਾ ਕਿ ਗੁਰਦੁਆਰਾ ਸਾਹਿਬ ਵਿਖੇ ਪਸਚਾਤਪ ਵਜੋਂ ਸਹਿਜ ਪਾਠ ਰਖਵਾਏ ਜਾਣਗੇ ਜਿਨ•ਾ ਦੀ ਸੰਪੂਰਨਤਾ ਉਪਰੰਤ ਦੋਨੋਂ ਧਿਰਾਂ ਹੋਈਆਂ ਗਲਤੀਆਂ ਦੀ ਮੁਆਫੀ ਮੰਗਦੇ ਹੋਏ ਅੱਗੋਂ ਤੋਂ ਸੁਚੱਜੇ ਢੰਗ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਚਲਾਉਣਗੇ। ਅੱਜ਼ ਇਸ ਪਸਚਾਤਾਪ ਸਮਾਗਮ ਵਿੱਚ ਦਮਦਮੀ ਟਕਸਾਲ ਵੱਲੋਂ ਭਾਈ ਸੰਦੀਪ ਸਿੰਘ ਕੀਰਤਨ ਅਤੇ ਕਥਾ ਦੀ ਹਾਜਰੀ ਭਰਨ ਆਏ ਹੋਏ ਸਨ। ਸਮਾਗਮ ਦੀ ਸਮਾਪਤੀ ਉਪਰੰਤ ਜਦ ਮੌਜੂਦਾ ਪ੍ਰਬੰਧਾਂ ਦੀ ਦੇਖਰੇਖ ਕਰ ਰਹੀ ਕਮੇਟੀ ਦੇ ਮੈਂਬਰਾਂ ਨੂੰ ਗੁਰੂ ਸਾਹਿਬ ਦੀ ਬਖਸ਼ਿਸ ਸਿਰੋਪਾਉ ਦੇਣ ਲੱਗੇ ਤਾਂ ਉਸ ਵਕਤ ਸਤਿਕਾਰ ਕਮੇਟੀ (ਅੰਮ੍ਰਿਤਸਰ) ਦੇ ਮੈਂਬਰਾਂ ਅਤੇ ਪੁਰਾਣੀ ਕਮੇਟੀ ਦੇ ਮੈਂਬਰਾਂ ਨਾਲ ਆਏ ਕੁੱਝ ਲੋਕਾਂ ਨੇ ਇਸ ਦਾ ਫਿਰ ਵਿਰੋਧ ਕੀਤਾ ਅਤੇ ਫੈਸਲਾ ਸੰਗਤ ਤੇ ਰੱਖ ਦਿੱਤਾ। ਇਸੇ ਦੌਰਾਨ ਹਾਜ਼ਰ ਕੁੱਝ ਮੈਂਬਰਾਂ ਦੌਰਾਨ ਗੱਲ ਗਾਲੀ ਗਲੋਚ ਤੋਂ ਲੈ ਕੇ ਮਾਰਕੁਟਾਈ ਤੱਕ ਪਹੁੰਚ ਗਈ ਤੇ ਹਾਲਾਤ ਆਪੇ ਤੋਂ ਬਾਹਰ ਹੋ ਗਏ।
ਕੀ ਕਹਿਣਾ ਹੈ ਕਥਾ ਵਾਚਕ ਸੰਦੀਪ ਸਿੰਘ ਦਾ
ਦਮਦਮੀ ਟਕਸਾਲ ਵੱਲੋਂ ਗੁਰਦੁਆਰਾ ਭਾਈ ਰਾਮ ਸਿੰਘ ਵਿਖੇ ਪਸਚਾਤਾਪ ਸਮਾਗਮ ਸਮੇ ਕੀਰਤਨ ਅਤੇ ਕਥਾ ਦੀ ਹਾਜ਼ਰੀ ਭਰਨ ਆਏ ਕਥਾਵਾਚਕ ਭਾਈ ਸੰਦੀਪ ਸਿੰਘ ਨੇ ਦੱਸਿਆ ਕਿ ਪਹਿਲਾ ਤੋਂ ਹੀ ਉਲੀਕੇ ਗਏ ਪਸਚਾਤਾਪ ਪ੍ਰੋਗਰਾਮ ਅਨੁਸਾਰ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੀਆਂ ਦੋਨੋਂ ਧਿਰਾਂ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਸਨ। ਸਮਾਗਮ ਦੀ ਸਮਾਪਤੀ ਸਮੇ ਜਦ ਸਿਰੋਪਾਉ ਦੇਣ ਦਾ ਸਮਾ ਆਇਆ ਤਾਂ ਪੁਰਾਣੀ ਪ੍ਰਬੰਧਕ ਕਮੇਟੀ ਵੱਲੋਂ ਇਸ ਦਾ ਵਿਰੋਧ ਕਰਦੇ ਹੋਏ ਉਨ•ਾਂ ਨਾਲ ਆਏ ਕੁੱਝ ਬੰਦਿਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਮੰਦੇ ਬੋਲ ਬੋਲਣ ਦੇ ਨਾਲ-ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਸਿੱਟੇ ਵਜੋਂ ਉਹਨਾਂ ਨੇ ਅਪਣੇ ਆਪ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹਨਾਂ ਲੋਕਾਂ ਨੇ ਮੇਰੇ ਤੇ ਹਮਲਾ ਜਾਰੀ ਰੱਖਿਆ ਕਿਸੇ ਤਰਾਂ ਬੱਚਦੇ ਬਚਾਉਂਦੇ ਜਦ ਉਹ ਗੁਰਦੁਆਰਾ ਸਾਹਿਬ ਤੋਂ ਕੁੱਝ ਦੁਰੀ ਤੇ (ਕੇ.ਡਬਲਯੂ) ਦੇ ਬਾਹਰ ਲਿੰਕ ਰੋਡ ਤੇ ਖੜੀ ਅਪਣੀ ਗੱਡੀ ਕੋਲ ਪਹੁੰਚੇ ਤਾਂ ਉਹਨਾਂ ਦਾ ਪਿੱਛਾ ਕਰਦੇ ਆਉਂਦੇ ਉਹਨਾਂ ਲੋਕਾਂ ਨੇ ਮੇਰੀ ਕੁੱਟਮਾਰ ਕਰਨ ਦੇ ਨਾਲ-ਨਾਲ ਗੱਡੀ ਦੇ ਸਾਰੇ ਸ਼ੀਸੇ ਭੰਨ ਦਿੱਤੇ ਅਤੇ ਮੇਰੀ ਦਸਤਾਰ ਵੀ ਉਤਾਰ ਦਿੱਤੀ। ਕਥਾਵਾਚਕ ਸੰਦੀਪ ਸਿੰਘ ਦਾ ਕਹਿਣਾ ਸੀ ਕਿ ਜੋਗਾ ਸਿੰਘ, ਵਿਸਾਖਾ ਸਿੰਘ, ਹਰਸਿਮਰਨਜੀਤ ਸਿੰਘ, ਅਮਨਦੀਪ, ਜੱਸੀ ਨੇ ਮੇਰੇ ਤੇ ਅਪਣੇ ਕੁੱਝ ਹੋਰ ਸਾਥੀਆਂ ਨਾਲ ਹਮਲਾ ਕੀਤਾ। ਇਸ ਵਾਰਦਾਤ ਦੀ ਸੁਚਨਾ ਮਿਲਦੇ ਹੀ ਪੁਲਿਸ ਪਾਰਟੀ ਦੇ ਨਾਲ-ਨਾਲ ਏ.ਸੀ ਪੀ ਸੁਰਿੰਦਰ ਮੋਹਣ, ਏ.ਸੀ.ਪੀ ਟ੍ਰੈਫਿਕ ਬੁਲੰਦ ਸਿੰਘ, ਐਸ.ਐਚ.À ਥਾਣਾ ਸ਼ਿਮਲਾਪੁਰੀ ਸੰਜੀਵ ਕਪੂਰ, ਐਸ.ਐਚ ਓ ਥਾਣਾ ਫੋਕਲ ਪੁਆਇੰਟ ਹਰਜਿੰਦਰ ਸਿੰਘ ਨੇ ਕਥਾਵਾਚਕ ਸੰਦੀਪ ਸਿੰਘ ਦੇ ਬਿਆਨ ਦਰਜ ਕਰਕੇ ਉਹਨਾਂ ਨੂੰ ਮੈਡੀਕਲ ਕਰਵਾਉਣ ਲਈ ਹਸਪਤਾਲ ਭੇਜ ਦਿੱਤਾ ਅਤੇ ਦੋਸੀਆਂ ਦੀ ਭਾਲ ਕਰਕੇ ਬਣਦੀ ਕਾਰਵਾਈ ਕਰਨ ਦਾ ਪੂਰਨ ਭਰੋਸਾ ਦਿੱਤਾ।
ਗੁਰਦੁਆਰਾ ਸਾਹਿਬ ਦੇ ਮੌਜੂਦਾ ਪ੍ਰਧਾਨ ਨੇ ਕੀ ਕਿਹਾ..
 ਗੁਰਦੁਆਰਾ ਭਾਈ ਰਾਮ ਸਿੰਘ ਦੇ ਮੌਜੂਦਾ ਮੁੱਖ ਸੇਵਾਦਾਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਪਿਛਲੇ ਕੁੱਝ ਸਮੇ ਤੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਠੀਕ ਨਾ ਚੱਲਣ ਕਰਕੇ 14 ਮਾਰਚ ਵਾਲੇ ਦਿਨ ਸਮੂਹ ਸੰਗਤ ਦੀ ਹਾਜ਼ਰੀ ਵਿੱਚ ਸਰਬਸੰਮਤੀ ਨਾਲ ਮੈਨੂੰ ਮੁੱਖ ਸੇਵਾਦਾਰ ਦੀ ਸੇਵਾ ਸੰਭਾਲੀ ਗਈ ਜਿਸ ਦਾ ਪੁਰਾਣੀ ਪ੍ਰਬੰਧਕ ਕਮੇਟੀ ਵਿਰੋਧ ਤਾਂ ਕਰਦੀ ਰਹੀ ਪਰ ਸੰਗਤ ਦੇ ਹੁਕਮਾਂ ਅਨੁਸਾਰ ਮੈਂ ਨਿਰਪੱਖ ਤੌਰ ਤੇ ਹੁਣ ਤੱਕ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਦੀ ਦੇਖ-ਰੇਖ ਕਰ ਰਿਹਾ ਹਾਂ। ਚੱਲ ਰਹੇ ਵਿਵਾਦ ਨੂੰ ਮਿਟਾਉਣ ਲਈ ਕਈ ਵਾਰ ਪੁਰਾਣੀ ਕਮੇਟੀ ਨਾਲ ਸੰਪਰਕ ਵੀ ਕੀਤਾ ਅਤੇ ਸਹਿਯੋਗ ਦੇਣ ਲਈ ਕਿਹਾ ਪਰ ਕੋਈ ਨਤੀਜਾ ਨਾ ਨਿਕਲਣ ਕਰਕੇ ਇਹ ਗੱਲਾਂ ਮੁਹੱਲੇ ਤੋਂ ਬਾਹਰ ਹੁੰਦੀਆਂ ਹੋਈਆਂ ਦਮਦਮੀ ਟਕਸਾਲ ਤੱਕ ਪਹੁੰਚ ਗਈਆ ਜਿਸ ਤੋਂ ਬਾਅਦ ਦਮਦਮੀ ਟਕਸਾਲ ਵਾਲਿਆਂ ਵੱਲੋਂ ਸਾਰੀ ਪੁੱਛਗਿੱਛ ਤੋਂ ਬਾਅਦ ਦੋਨਾਂ ਧਿਰਾਂ ਨੂੰ ਪਿਛਲੇ ਸਮੇ ਦੌਰਾਨ ਹੋਈਆਂ ਭੁੱਲਚੁੱਕਾ ਦੀ ਮੁਆਫੀ ਲਈ ਪਸਚਾਤਪ ਪ੍ਰੋਗਰਾਮ ਉਲੀਕਿਆ ਗਿਆ ਜਿਸ ਨੂੰ ਮਨਜੂਰ ਕਰਦੇ ਹੋਏ ਦੋਵੇ ਧਿਰਾਂ ਗੁਰਦੁਆਰਾ ਸਾਹਿਬ ਵਿਖੇ ਇਕੱਠੀਆ ਹੋਈਆ।
ਪੁਰਾਣੇ ਪਰਧਾਨ ਅਤੇ ਸਤਿਕਾਰ ਕਮੇਟੀ ਦਾ ਪੱਖ
ਗੁਰਦੁਆਰਾ ਭਾਈ ਰਾਮ ਸਿੰਘ ਵਿਖੇ ਚੱਲ ਰਹੇ ਵਿਵਾਦ ਦੀ ਵੀਡਿਉ ਵਾਇਰਲ ਹੋਣ ਕਰਕੇ ਇਹ ਮਾਮਲਾ ਸਾਡੇ (ਸਤਿਕਾਰ ਕਮੇਟੀ) ਦੇ ਧਿਆਨ ਵਿੱਚ ਆਇਆ ਜਿਸ ਕਾਰਨ ਅਸੀ ਪਹੁੰਚ ਪੁਰਾਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕੀਤੀ। ਅੱਜ਼ ਜਦ ਸੰਗਤ ਦੀ ਹਾਜ਼ਰੀ ਵਿੱਚ ਦੋਨਾਂ ਧਿਰਾਂ ਵੱਲੋਂ ਅਰਦਾਸ ਮੌਕੇ ਪਿਛਲੇ ਦਿਨੀਂ ਹੋਈਆਂ ਭੁੱਲਾਂ-ਚੁੱਕਾਂ ਦੀ ਮੁਆਫੀ ਮੰਗੀ ਗਈ ਤੇ ਦੁਬਾਰਾ ਸੰਗਤ ਦੇ ਹੁਕਮਾਂ ਅਨੁਸਾਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਲਈ ਮੁੱਖ ਸੇਵਾਦਾਰ ਲਈ ਗੱਲ ਹੋਈ ਤਾਂ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਦੇ ਪੁਰਾਣੇ ਮੁੱਖ ਸੇਵਾਦਾਰ ਤੇ ਲਗਾਏ ਦੋਸ਼ ਨਕਾਰੇ ਗਏ ਪਰ ਫੇਰ ਵੀ ਕੁੱਝ ਲੋਕਾਂ ਵੱਲੋਂ ਮੌਜੂਦਾ ਕਮੇਟੀ ਮੈਂਬਰਾਂ ਨੂੰ ਸਿਰੋਪਾਉ ਪਾਉਣੇ ਸ਼ੁਰੂ ਕਰਨ ਕਰਕੇ ਵਿਵਾਦ ਵਧਿਆ। ਫੈਸਲਾ 27 ਤਰੀਖ ਤਕ ਅੱਗੇ ਪਾਉਣ ਦੀ ਗੱਲ ਆਖੀ ਗਈ ਪਰ ਫੈਸਲਾ ਨਾ ਮੰਨਣ ਕਰਕੇ ਜੋ ਮੰਦਭਾਗੀ ਘਟਨਾ ਵਾਪਰੀ ਉਸ ਦੀ ਅਸੀ ਵੀ ਨਿੰਦਾ ਕਰਦੇ ਹਾਂ। ਦੂਸਰੇ ਪਾਸੇ ਇਸ ਸੰਬੰਧੀ ਜਦੋਂ ਸਤਿਕਾਰ ਕਮੇਟੀ ਦੇ ਮੁੱਖੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਭਾਈ ਸੰਦੀਪ ਸਿੰਘ ਤੇ ਹੋਇਆਂ ਹਮਲਾ ਬਹੁਤ ਹੀ ਨਿੰਦਣਗ਼ੋਗ ਹੈ ਜੋ ਕਿ ਉਹ ਇਸ ਦੀ ਨਿਖੇਧੀ ਕਰਦੇ ਹਨ।ਜਿਸ ਵਕਤ ਇਸ ਹਾਦਸਾ ਹੋਇਆ ਉਸ ਵਕਤ ਪੁਰਾਣੇ ਪ੍ਰਧਾਨ ਰਜਿੰਦਰ ਸਿੰਘ ਦੇ ਘਰ  ਆਪਣੇ ਸਾਥੀਆਂ ਸਮੇਤ ਮੌਜੂਦ ਸਨ।

Friday, June 03, 2016

ਸੀ ਪੀ ਆਈ (ਐੱਮ ਐੱਲ਼) ਲਿਬਰੇਸ਼ਨ ਵੱਲੋਂ 3 ਜੂਨ ਨੂੰ ਲਲਕਾਰ ਰੈਲੀ

ਕਾਮਰੇਡ ਭਗਵੰਤ ਸਿੰਘ ਸਮਾਓਂ 'ਤੇ ਹਮਲੇ ਦਾ ਵਿਰੋਧ ਹੋਰ ਤਿੱਖਾ 
ਮਾਨਸਾ: 2 ਜੂਨ 2016: (ਪੰਜਾਬ ਸਕਰੀਨ ਬਿਊਰੋ): 
ਚੋਣਾਂ ਦਾ ਸਮਾਂ ਨੇੜੇ ਆਉਂਦਿਆਂ ਹੀ ਸਿਆਸੀ ਟਕਰਾਅ ਵੀ ਗੁੰਡਾਗਰਦੀ ਵਾਲੇ ਰੰਗ ਵਿੱਚ ਤਿੱਖੇ ਹੋਣ ਲੱਗ ਪਏ ਹਨ। ਅਕਾਲੀ ਵਰਕਰਾਂ ਵੱਲੋਂ ਵਿਰੋਧੀ ਵਿਚਾਰਾਂ ਵਾਲੀਆਂ ਪਾਰਟੀਆਂ ਨੂੰ ਆਪਣੀਆਂ ਸਰਗਰਮੀਆਂ ਤੋਂ ਜਬਰੀ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।  
ਵੀਰਵਾਰ ਦੋ ਜੂਨ ਦੀ ਸਵੇਰੇ ਕਰੀਬ ਅੱਠ ਵਜੇ ਪਿੰਡ ਬੋੜਾਵਾਲ ਦੇ ਬਾਦਲ ਦਲ ਨਾਲ ਸੰਬੰਧਤ ਸਰਪੰਚ ਤੇ ਉਸ ਦੇ ਸਮਰਥਕਾਂ ਵੱਲੋਂ ਦਲਿਤਾਂ ਮਜ਼ਦੂਰਾਂ ਦੇ ਉੱਘੇ ਆਗੂ ਅਤੇ ਮਜ਼ਦੂਰ ਮੁਕਤੀ ਮੋਰਚਾ ਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਪ੍ਰਮੁੱਖ ਸੂਬਾਈ ਆਗੂ ਕਾਮਰੇਡ ਭਗਵੰਤ ਸਿੰਘ ਸਮਾਓਂ ਉੱਤੇ ਉਸ ਵਕਤ ਬਿਨਾਂ ਕਿਸੇ ਟਕਰਾਅ ਜਾਂ ਭੜਕਾਹਟ ਦੇ ਅਚਾਨਕ ਜਾਨਲੇਵਾ ਹਮਲਾ ਕਰ ਦਿੱਤਾ, ਜਦੋਂ ਉਹ ਪਿੰਡ ਦੀ ਦਲਿਤ ਵਰਗ ਦੀ ਧਰਮਸ਼ਾਲਾ ਵਿਚ ਸਥਾਨਕ ਮਜ਼ਦੂਰਾਂ ਦੀ ਇਕ ਮੀਟਿੰਗ ਕਰਵਾ ਰਹੇ ਸਨ। ਸੀ ਪੀ ਆਈ (ਐੱਮ ਐੱਲ਼) ਲਿਬਰੇਸ਼ਨ ਨੇ ਇਸ ਹਮਲੇ ਦੇ ਵਿਰੋਧ ਵਿਚ 3 ਜੂਨ ਨੂੰ ਪਿੰਡ ਬੋੜਾਵਾਲ ਵਿਖੇ ਲਲਕਾਰ ਰੈਲੀ ਕਰਨ ਦਾ ਐਲਾਨ ਕੀਤਾ ਹੈ।
ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਗੁਰਜੰਟ ਸਿੰਘ ਮਾਨਸਾ, ਜੋ ਉਸ ਵਕਤ ਕਾਮਰੇਡ ਸਮਾਓਂ ਦੇ ਨਾਲ ਮੀਟਿੰਗ ਵਿਚ ਮੌਜੂਦ ਸਨ, ਨੇ ਦੱਸਿਆ ਕਿ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਦਲਿਤ ਗਰੀਬਾਂ, ਬੇਜ਼ਮੀਨੇ ਮਜ਼ਦੂਰਾਂ ਤੇ ਛੋਟੇ ਕਿਸਾਨਾਂ ਦੀਆਂ ਕਰਜ਼ਾ ਮੁਕਤੀ, ਰੁਜ਼ਗਾਰ ਗਾਰੰਟੀ ਤੇ ਹੋਰ ਅਹਿਮ ਮੰਗਾਂ ਨੂੰ ਲੈ ਕੇ 12 ਮਈ ਤੋਂ ਡੀ ਸੀ ਦਫ਼ਤਰ ਮਾਨਸਾ ਸਾਹਮਣੇ ਜੋ ਦਿਨ-ਰਾਤ ਦਾ ਲਗਾਤਾਰ ਧਰਨਾ ਚੱਲ ਰਿਹਾ ਹੈ, ਉਸ ਲਈ ਪੇਂਡੂ ਗਰੀਬਾਂ ਨੂੰ ਲਾਮਬੰਦ ਕਰਨ ਲਈ ਪਾਰਟੀ ਆਗੂਆਂ ਵੱਲੋਂ ਰੋਜ਼ਾਨਾ ਸਵੇਰੇ-ਸ਼ਾਮ ਪਿੰਡਾਂ ਵਿਚ ਮਜ਼ਦੂਰਾਂ-ਕਿਸਾਨਾਂ ਦੀਆਂ ਮੀਟਿੰਗਾਂ ਤੇ ਰੈਲੀਆਂ ਕਰਵਾਈਆਂ ਜਾ ਰਹੀਆਂ ਹਨ। ਪਿੰਡ ਬੋੜਾਵਾਲ ਵਿਚ ਵੀਰਵਾਰ ਸਵੇਰੇ ਜਦੋਂ ਉਹ ਇਹ ਮੀਟਿੰਗ ਕਰ ਰਹੇ ਸਨ ਤਾਂ ਅਚਾਨਕ ਬਾਦਲ ਦਲ ਨਾਲ ਸਬੰਧਤ ਪਿੰਡ ਦਾ ਸਰਪੰਚ ਸੂਰਤ ਸਿੰਘ, ਉਸ ਦੀ ਥਾਂ ਸਰਪੰਚੀ ਕਰਨ ਵਾਲਾ ਉਸ ਦਾ ਬੇਟਾ ਗੁਰਪ੍ਰੀਤ ਸਿੰਘ, ਸਰਪੰਚ ਦਾ ਭਰਾ ਤਾਰਾ ਸਿੰਘ ਨੰਬਰਦਾਰ ਤੇ ਉਨ੍ਹਾਂ ਦੇ ਕੁਝ ਹੋਰ ਸਮਰਥਕ ਅਚਾਨਕ ਉਥੇ ਆ ਧਮਕੇ ਤੇ ਕਹਿਣ ਲੱਗੇ ਤੁਸੀਂ ਸਾਥੋਂ ਮਨਜ਼ੂਰੀ ਲਏ ਬਿਨਾਂ ਪਿੰਡ ਵਿਚ ਇਹ ਮੀਟਿੰਗ ਕਿਵੇਂ ਕਰ ਰਹੇ ਹੋ? ਸਾਨੂੰ ਉਪਰੋਂ ਪਾਰਟੀ ਵੱਲੋਂ ਹਦਾਇਤ ਹੈ ਕਿ ਪਿੰਡ ਵਿਚ ਕਿਸੇ ਨੂੰ ਇਕੱਠ ਨਹੀਂ ਕਰਨ ਦੇਣਾ। ਇਸ 'ਤੇ ਕਾਮਰੇਡ ਸਮਾਓਂ ਨੇ ਕਿਹਾ ਕਿ ਸਾਨੂੰ ਆਪਣੀ ਜਥੇਬੰਦੀ ਵੱਲੋਂ ਸ਼ਾਂਤਮਈ ਢੰਗ ਨਾਲ ਕਿਸੇ ਵੀ ਪਿੰਡ ਵਿਚ ਮਜ਼ਦੂਰਾਂ-ਕਿਸਾਨਾਂ ਦਾ ਇਕੱਠ ਕਰਨ ਦਾ ਸੰਵਿਧਾਨਕ ਹੈ ਤੇ ਇਸ ਲਈ ਸਾਨੂੰ ਕਿਸੇ ਤੋਂ ਕੋਈ ਅਗਾਊਂ ਮਨਜ਼ੂਰੀ ਲੈਣ ਦੀ ਜ਼ਰੂਰਤ ਨਹੀਂ । ਇਹ ਸੁਣ ਕੇ ਉਹ ਭੜਕ ਗਏ ਅਤੇ ਆਗੂਆਂ ਨੂੰ ਜਾਤੀ ਤੌਰ 'ਤੇ ਅਪਮਾਨਤ ਕਰਨ ਤੇ ਗਾਲ੍ਹਾਂ ਕੱਢਣ ਲੱਗੇ। ਜਦੋਂ ਕਾਮਰੇਡ ਸਮਾਓਂ ਨੇ ਉਨ੍ਹਾਂ ਨੂੰ ਜਾਤੀ ਅਪਮਾਨ ਕਰਨੋਂ ਤੇ ਗਾਲ੍ਹਾਂ ਕੱਢਣੋਂ ਰੋਕਦਿਆਂ ਕਿਹਾ ਕਿ ਅਗਰ ਤੁਹਾਨੂੰ ਸਾਡੇ ਇਥੇ ਮੀਟਿੰਗ ਕਰਨ 'ਤੇ ਇਤਰਾਜ਼ ਹੈ ਤਾਂ ਤੁਸੀਂ ਪੁਲਸ ਬੁਲਾ ਲਵੋ, ਪਰ ਤੁਹਾਨੂੰ ਗਾਲ੍ਹਾਂ ਕੱਢਣ ਦਾ ਅਧਿਕਾਰ ਕਿਸ ਨੇ ਦਿੱਤਾ ਹੈ? ਤਾਂ ਸਰਪੰਚ ਨੇ ਉਸ ਦੇ ਸਿਰ ਵੱਲ ਸਿੱਧੀ ਕਹੀ ਚਲਾ ਦਿੱਤੀ, ਸਾਡੇ ਫੜਦਿਆਂ, ਰੋਕਦਿਆਂ ਵੀ ਉਹ ਕਹੀ ਕਾਮਰੇਡ ਸਮਾਓਂ ਦੇ ਸਿਰ ਅਤੇ ਚੇਹਰੇ 'ਤੇ ਜਾ ਲੱਗੀ। ਸਰਪੰਚ ਦਾ ਲੜਕਾ ਕਾਮਰੇਡ ਦਾ ਗਲ ਫੜ ਕੇ ਘੁੱਟਣ ਲੱਗਾ ਤੇ ਨੰਬਰਦਾਰ ਨੇ ਕਾਮਰੇਡ ਸਮਾਓਂ ਦੇ ਸਿਰ ਉੱਤੇ ਇੱਟ ਨਾਲ ਵਾਰ ਕਰਦੇ ਹੋਏ ਕਿਹਾ ਕਿ ਅੱਜ ਮੁਕਾਉਂਦੇ ਹਾਂ ਇਸ ਢੇਡ ਦਾ ਟੰਟਾ, ਰੋਜ਼ ਆਪਣੇ ਖਿਲਾਫ਼ ਬੋਲਦੈ ਤੇ ਨਿੱਕੀ-ਸੁੱਕੀ ਜਾਤ ਨੂੰ ਭੜਕਾਉਂਦਾ ਫਿਰਦੈ। ਕਾਮਰੇਡ ਗੁਰਜੰਟ ਸਿੰਘ ਦਾ ਕਹਿਣਾ ਹੈ ਕਿ ਜੇਕਰ ਮੈਂ ਤੇ ਹੋਰ ਮਜ਼ਦੂਰ ਮਰਦ-ਔਰਤਾਂ ਰੌਲਾ ਪਾ ਕੇ ਕਾਮਰੇਡ ਸਮਾਓਂ ਨੂੰ ਨਾ ਛੁਡਾਉਂਦੇ ਤਾਂ ਸੱਤਾਧਾਰੀ ਧਿਰ ਦੇ ਇਹ ਅਨਸਰ ਉਸ ਦੀ ਜਾਨ ਲੈ ਲੈਂਦੇ। ਐਨਾ ਹੀ ਨਹੀਂ, ਸਰਪੰਚ ਨੇ ਛੱਡ-ਛੁਡਾਅ ਕਰਵਾ ਰਹੀ ਸੁਖਬੀਰ ਕੌਰ ਨਾਂਅ ਦੀ ਇਕ ਮਜ਼ਦੂਰ ਔਰਤ ਨੂੰ ਵੀ ਕਹੀ ਮਾਰ ਕੇ ਫੱਟੜ ਕਰ ਦਿੱਤਾ। ਇਹ ਟੋਲਾ ਇਸ ਹਮਲੇ ਦੌਰਾਨ ਕਾਮਰੇਡ ਸਮਾਓਂ ਦਾ ਮੋਬਾਇਲ ਅਤੇ ਧਰਮਸ਼ਾਲਾ ਦੇ ਬਾਹਰ ਖੜਾ ਉਨ੍ਹਾ ਦਾ ਮੋਟਰਸਾਈਕਲ ਵੀ ਲੈ ਕੇ ਉਥੋਂ ਫਰਾਰ ਹੋ ਗਿਆ। ਭਾਵੇਂ ਸਥਾਨਕ ਆਗੂਆਂ ਵੱਲੋਂ ਫੋਨ ਰਾਹੀਂ ਸੂਚਨਾ ਦੇਣ 'ਤੇ ਪੁਲਸ ਮੌਕੇ 'ਤੇ ਪੁੱਜ ਗਈ, ਪਰ ਉਸ ਨੇ ਨਾ ਮੌਕੇ ਤੋਂ ਦੋਸ਼ੀਆਂ ਨੂੰ ਫੜਿਆ ਤੇ ਨਾ ਹੀ ਫੱਟੜਾਂ ਨੂੰ ਹਸਪਤਾਲ ਪਹੁੰਚਾਇਆ। ਕਾਮਰੇਡ ਗੁਰਜੰਟ ਸਿੰਘ ਤੇ ਹੋਰ ਸਾਥੀ ਹੀ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਲਿਆਏ, ਜਿੱਥੇ ਉਹ ਜ਼ੇਰੇ-ਇਲਾਜ ਹਨ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸ਼ਹਿਰ ਤੇ ਪਿੰਡਾਂ 'ਚੋਂ ਲਿਬਰੇਸ਼ਨ ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਹਸਪਤਾਲ ਵੱਲ ਵਹੀਰਾਂ ਘੱਤ ਦਿੱਤੀਆਂ। ਸਿਵਲ ਹਸਪਤਾਲ ਸਾਹਮਣੇ ਹੋਈ ਰੋਸ ਰੈਲੀ ਨੂੰ ਨਿੱਕਾ ਸਿੰਘ ਬਹਾਦਰਪੁਰ, ਉੱਘੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਜਸਬੀਰ ਕੌਰ ਨੱਤ, ਗੁਰਮੀਤ ਸਿੰਘ ਨੰਦਗੜ੍ਹ, ਸੁਖਦਰਸ਼ਨ ਸਿੰਘ ਨੱਤ, ਭੀਮ ਸਿੰਘ ਭੂਪਾਲ, ਅਜੈਬ ਸਿੰਘ ਭੈਣੀਬਾਘਾ, ਬਲਵਿੰਦਰ ਕੌਰ ਖਾਰਾ, ਨਰਿੰਦਰ ਕੌਰ, ਸੁਰਜੀਤ ਸਿੰਘ ਹੈਪੀ ਕੋਟ ਧਰਮੂ, ਕਰਨੈਲ ਸਿੰਘ ਬੀਰੋਕੇ ਨੇ ਸੰਬੋਧਨ ਕੀਤਾ। ਬੁਲਾਰਿਆਂ ਦਾ ਕਹਿਣਾ ਸੀ ਕਿ ਆਪਣੇ ਖੁਰ ਰਹੇ ਸਮਾਜਿਕ ਅਧਾਰ ਅਤੇ ਆਪਣੀ ਪ੍ਰਤੱਖ ਨਜ਼ਰ ਆ ਰਹੀ ਸਿਆਸੀ ਹਾਰ ਨੂੰ ਦੇਖ ਕੇ ਬਾਦਲ ਦਲ ਦੇ ਸਮਰਥਕ ਬੁਰੀ ਤਰ੍ਹਾਂ ਬੁਖਲਾ ਚੁੱਕੇ ਹਨ, ਪਰ ਉਨ੍ਹਾਂ ਦੀਆਂ ਅਜਿਹੀਆਂ ਘਟੀਆ ਕਰਤੂਤਾਂ ਬਾਦਲ ਦਲ ਦੀ ਬੇੜੀ ਵਿਚ ਹੋਰ ਵੱਟੇ ਪਾ ਰਹੀਆਂ ਹਨ। ਉਨ੍ਹਾਂ ਐਲਾਨ ਕੀਤਾ ਕਿ ਅਗਰ ਇਸ ਹਮਲੇ ਦੇ ਦੋਸ਼ੀਆਂ ਖਿਲਾਫ ਇਰਾਦਾ ਕਤਲ ਅਤੇ ਐੱਸ ਸੀ/ ਐੱਸ ਟੀ ਐਕਟ ਤਹਿਤ ਤੁਰੰਤ ਕੇਸ ਦਰਜ ਕਰਕੇ ਉਨ੍ਹਾ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਬਾਦਲਾਂ ਦੇ ਇਸ ਜੰਗਲ ਰਾਜ ਅਤੇ ਪੁਲਸ ਪ੍ਰਸ਼ਾਸਨ ਖਿਲਾਫ ਵਿਸ਼ਾਲ ਜਨਤਕ ਅੰਦੋਲਨ ਖੜਾ ਕੀਤਾ ਜਾਵੇਗਾ। ਰੋਹ ਵਿਚ ਭਰੇ ਸੈਂਕੜੇ ਮਜ਼ਦੂਰਾਂ, ਕਿਸਾਨਾਂ ਤੇ ਔਰਤਾਂ ਨੇ ਸਿਖ਼ਰ ਦੁਪਹਿਰੇ ਸੱਤਾਧਾਰੀਆਂ ਦੀ ਇਸ ਸਰੇਆਮ ਗੁੰਡਾਗਰਦੀ ਖਿਲਾਫ ਸਿਵਲ ਹਸਪਤਾਲ ਤੋਂ ਡੀ ਸੀ ਦਫ਼ਤਰ ਤੱਕ ਜੋਸ਼ੀਲਾ ਵਿਖਾਵਾ ਵੀ ਕੀਤਾ। ਬੀ ਕੇ ਯੂ (ਡਕੌਂਦਾ) ਦੇ ਮਹਿੰਦਰ ਸਿੰਘ ਭੈਣੀ, ਇਕਬਾਲ ਸਿੰਘ ਪਾਲ ਅਤੇ ਸੀ ਪੀ ਆਈ ਦੇ ਜ਼ਿਲਾ ਸਕੱਤਰ ਕ੍ਰਿਸ਼ਨ ਚੌਹਾਨ ਨੇ ਵੀ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ।
ਦੇਰ ਨਾਲ ਮਿਲੀ ਰਿਪੋਰਟ ਮੁਤਾਬਕ ਪਿੰਡ ਵਿਚ ਕੀਤੀ ਜਾਣ ਵਾਲੀ ਰੈਲੀ ਬਾਰੇ ਪ੍ਰਚਾਰ ਲਈ ਗਈ ਲਿਬਰੇਸ਼ਨ ਦੀ ਪ੍ਰਚਾਰ ਟੀਮ ਉੱਤੇ ਸਰਪੰਚ ਦੇ ਲੜਕੇ ਤੇ ਕੁਝ ਅਣਪਛਾਤਿਆਂ ਨੇ ਮੁੜ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਵਰਕਰਾਂ ਦੇ ਸੁਚੇਤ ਹੋਣ ਕਾਰਨ ਉਹ ਆਪਣੇ ਇਰਾਦੇ ਵਿਚ ਸਫ਼ਲ ਨਹੀਂ ਹੋ ਸਕੇ।