Monday, July 10, 2023

ਤਾਜਪੋਸ਼ੀ ਤੋਂ ਪਹਿਲਾਂ ਹੜ੍ਹ ਪੀੜਤਾਂ ਕੋਲ ਪਹੁੰਚ ਕੇ ਵੰਡਾਇਆ ਦੁੱਖ

Monday 10th July 2023 at 5:26 PM                     ਸੋਮਵਾਰ 10 ਜੁਲਾਈ 2023 ਸ਼ਾਮ 5:26 ਵਜੇ 

ਜਾਖੜ ਨੇ ਅਹੁਦਾ ਸੰਭਾਲਣ ਤੋਂ ਪਹਿਲਾਂ ਲੋਕਾਂ ਨਾਲ ਹੋਰ ਮਜ਼ਬੂਤ ਕੀਤਾ ਰਾਬਤਾ 

ਭਾਜਪਾ ਆਗੂ ਨੇ ਜ਼ਮੀਨੀ ਪੱਧਰ 'ਤੇ ਲਿਆ ਹੜ੍ਹ ਪੀੜਤਾਂ  ਜਾਇਜ਼ਾ 


*ਭਾਜਪਾ ਵਰਕਰਾਂ ਨੂੰ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਹਰ ਸੰਭਵ ਯਤਨ ਕਰਨ ਲਈ ਕਿਹਾ 

*ਭਾਜਪਾ ਵਰਕਰਾਂ ਦੇ ਵੱਡੇ ਕਾਫ਼ਿਲੇ ਨੇ ਦਿੱਤਾ ਇੱਕਜੁੱਟਤਾ ਦਾ ਵੀ ਸੁਨੇਹਾ 

ਮੋਹਾਲੀ: 10 ਜੁਲਾਈ, 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::

ਤਿੰਨ ਚਾਰ ਦਿਨਾਂ ਤੋਂ ਲਗਾਤਾਰ ਪੈਂਦਾ ਮੀਂਹ ਰੁਕਣ ਦਾ ਨਾਂ ਹੀ ਨਹੀਂ ਸੀ ਲੈ ਰਿਹਾ। ਹਰ ਗਲੀ ਵਿੱਚ ਪਾਣੀ ਹੀ ਪਾਣੀ ਸੀ। ਅਜਿਹੇ ਨਾਜ਼ੁਕ ਜਿਹੇ ਹਾਲਾਤ 'ਚ ਪਤਾ ਲੱਗਾ ਕਿ ਭਾਜਪਾ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਆਪਣੀ ਤਾਜਪੋਸ਼ੀ ਤੋਂ ਇਕ ਦਿਨ ਪਹਿਲਾਂ ਚੰਡੀਗੜ੍ਹ ਪਹੁੰਚ ਰਹੇ ਹਨ ਪਰ ਇਹ ਅਚਾਨਕ ਦੌਰਾ ਹੜ੍ਹ ਪੀੜਤਾਂ ਦਾ ਹਾਲ ਜਾਣਨ ਲਈ ਹੈ। ਇਸ ਦਾ ਮਕਸਦ ਉਨ੍ਹਾਂ ਲੋਕਾਂ ਤੱਕ ਪਹੁੰਚ ਕਰਨਾ ਸੀ, ਜਿਨ੍ਹਾਂ ਨੇ ਦਰਿਆ ਦੀ ਜ਼ਮੀਨ 'ਤੇ ਰਿਹਾਇਸ਼ੀ ਐਨਕਲੇਵ ਬਣਾ ਕੇ ਵੇਚੇ ਗਏ ਮਹਿੰਗੇ ਘਰ ਖਰੀਦ ਲਏ ਸਨ ਅਤੇ ਠੱਗੇ ਗਏ ਸਨ। ਲੋਕਾਂ ਨੇ ਮਕਾਨ ਵੀ ਖਰੀਦੇ ਸਨ, ਕੋਠੀਆਂ ਵੀ, ਫਲੈਟ ਵੀ। 

ਇਹ ਲੋਕ ਹੁਣ ਆਪਣੇ ਆਪ ਨੂੰ ਬੁਰੀ ਤਰ੍ਹਾਂ ਨਾਲ ਠੱਗਿਆ ਠੱਗਿਆ ਜਿਹਾ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੀ ਉਮਰ ਭਰ ਦੀ ਕਮਾਈ ਨਾਲ ਬਣਾਏ ਘਰ ਮੀਂਹ ਦੀ ਪਹਿਲੀ ਮਾਰ ਨਾਲ ਵਾਲੇ ਕਹਿਰ ਦੀ ਇਸ ਤੇਜ਼ ਹਨੇਰੀ ਵਿੱਚ ਰੁੜ੍ਹ ਗਏ ਸਨ। ਕੁਦਰਤ ਨਾਲ ਕੀਤੀਆਂ ਗਾਇਨ ਇਹਨਾਂ ਜ਼ਿਆਦਤੀਆਂ ਅਤੇ ਬੇਈਮਾਨੀਆਂ ਦੌਰਾਨ ਜਦੋਂ ਕੁਦਰਤ ਦਾ ਆਪਣਾ ਸਮਾਂ ਆਇਆ ਤਾਂ ਨਦੀ ਨੇ ਆਪਣੀ ਜ਼ਮੀਨ 'ਤੇ ਕਬਜ਼ਾ ਕਰਨ ਵਾਲਿਆਂ ਨੂੰ ਆਪਣਾ ਭਿਆਨਕ ਰੂਪ ਦਿਖਾਇਆ। ਨਦੀ ਨੇ ਆਪਣੀ ਜ਼ਮੀਨ 'ਤੇ  ਕਬਜ਼ੇ ਕਰਨ ਵਾਲਿਆਂ ਨੂੰ ਦਿਖਾਇਆ ਕਿ ਜੇਕਰ ਬਦਲਾ ਲੈਣ ਦੀ ਗੱਲ ਆ  ਕੁਦਰਤ ਲਈ ਇਹ ਸਭ ਪਲਾਂ ਛਿਣਾਂ ਦੀ ਗੱਲ ਹੁੰਦੀ ਹੈ। ਮੁਨਾਫ਼ੇਖੋਰ ਬਿਲਡਰਾਂ ਅਤੇ ਕੋਲੋਨਾਈਜ਼ਰਾਂ ਦੀਆਂ ਵਧੀਕੀਆਂ ਅਤੇ ਚਲਾਕੀਆਂ ਦਾ ਸ਼ਿਕਾਰ ਹੋਏ ਇਹ ਲੋਕ ਗੁੱਸੇ ਵੀ ਸਨ ਅਤੇ ਦੁਖੀ ਵੀ। ਉਹਨਾਂ ਨੂੰ  ਸਮਝ ਨਹੀਂ ਸੀ ਆ ਰਿਹਾ ਕਿ ਉਹਨਾਂ ਦੀਆਂ ਉਮਰ ਭਰ ਦੀਆਂ ਕਮਾਈਆਂ ਨੂੰ ਲੁੱਟ ਕੇ ਮੁਨਾਫ਼ੇ ਕਮਾਉਣ ਵਾਲਿਆਂ ਦੇ ਖਿਲਾਫ ਹੁਣ ਐਕਸ਼ਨ ਕਦੋਂ ਅਤੇ ਕੌਣ ਲਵੇਗਾ?

ਭਾਜਪਾ ਦੇ ਸੂਬਾ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਚੋਣ ਮੈਦਾਨ ਵਿਚ ਉਤਰੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਨੇ ਸੋਮਵਾਰ ਨੂੰ ਖਰੜ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਲੋਕਾਂ ਨੂੰ ਹੌਂਸਲਾ ਵੀ ਦਿੱਤਾ। ਉਹਨਾਂ ਨੂੰਅਪਣੇ ਦਰਮਿਆਨ ਦੇਖ ਕੇ ਲੋਕਾਂ ਨੂੰ ਇਨਸਾਫ ਮਿਲਣ ਦੀ ਉਮੀਦ ਵੀ ਬੱਝੀ ਹੈ। 

ਸੁਨੀਲ ਜਾਖੜ ਦਾ ਇਹ ਕਾਫ਼ਿਲਾ ਵਰ੍ਹਦੇ ਮੀਂਹ ਵਿੱਚ ਇਲਾਕੇ ਦੇ ਕਾਫੀ ਅੰਦਰ ਤੱਕ ਗਿਆ ਅਤੇ ਉਹਨਾਂ ਲੋਕਾਂ ਦੀ ਸਾਰ ਲਈ ਜਿਹਨਾਂ ਦੇ ਨਵੇਂ ਬਣਾਏ ਮਕਾਨ ਵੀ ਤਾਸ਼ ਦੇ ਪੱਤਿਆਂ ਵਾਂਗ ਢਹਿਢੇਰੀ  ਗਏ ਸਨ। ਖੇਤਾਂ ਨੇੜੇ ਪਹੁੰਚ ਕੇ ਬਣੀਆਂ ਗਲੀਆਂ ਦੀ ਸਥਿਤੀ ਹੋਰ ਵੀ ਖਰਾਬ ਸੀ। ਭਾਜਪਾ ਦੇ ਇਸ ਕਾਫ਼ਿਲੇ ਨੇ ਉਨ੍ਹਾਂ ਇਲਾਕਿਆਂ ਦੇ ਲੋਕਾਂ ਤੱਕ ਵੀ ਪਹੁੰਚ ਬਣਾਈ ਜਿਹੜੇ ਪੂਰੀ ਤਰ੍ਹਾਂ ਡੁੱਬੇ ਹੋਏ ਸਨ ਅਤੇ ਹੋਰ ਖ਼ਤਰਾ ਵੀ ਲਗਾਤਾਰ ਬਣਿਆ ਹੋਇਆ ਸੀ। ਖੇਤਾਂ ਦੀਆਂ ਜ਼ਮੀਨਾਂ ਨੂੰ ਕੱਟਦਾ ਹੋਈ ਨਦੀ ਦਾ ਪਾਣੀ ਮਰੋਮਾਰ ਕਰਦਾ ਬਹੁਤ ਸਾਰੀਆਂ ਇਮਾਰਤਾਂ ਤੱਕ ਮਾਰ ਕਰ ਰਿਹਾ ਸੀ। ਉਨ੍ਹਾਂ ਪੰਜਾਬ ਸਰਕਾਰ ਨੂੰ ਮਾੜੇ ਹਾਲਾਤਾਂ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੰਦਿਆਂ ਯਾਦ ਕਰਾਇਆ ਕਿ ਬਾਰਸ਼ ਰੁਕਣ ਤੋਂ ਇਨਕਾਰ ਕਰ ਰਹੀ ਹੈ ਅਤੇ ਕੁਝ ਖੇਤਰਾਂ ਵਿੱਚ ਸਥਿਤੀ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ।

ਸੂਬਾ ਸਰਕਾਰ ਨੂੰ ਲੋੜਵੰਦਾਂ ਦੀ ਹਰ ਸੰਭਵ ਮਦਦ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਸੂਬੇ 'ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸਾਡੇ ਇਹ ਲੱਖਾਂ ਲੋਕ ਦੁਖੀ ਹਨ ਅਤੇ ਇਨ੍ਹਾਂ 'ਚੋਂ ਕਈਆਂ ਦੀ ਜਾਨ ਜਾਣ ਦਾ ਵੀ ਖਤਰਾ ਹੈ। ਸੂਬਾ ਸਰਕਾਰ ਨੂੰ ਇਸ ਮੌਕੇ ਗੰਭੀਰ ਹੋਣਾ ਚਾਹੀਦਾ ਹੈ। 

ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਕਾਰਨ ਭਾਰੀ ਨੁਕਸਾਨ ਦਾ ਸਾਹਮਣਾ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜ੍ਹੇ ਹੋਈਏ ਅਤੇ ਇਸ ਸਥਿਤੀ ਨਾਲ ਨਜਿੱਠਣ ਲਈ ਹਰ ਸੰਭਵ ਯਤਨ ਕਰੀਏ। ਜਾਖੜ ਨੇ ਲੋਕਾਂ ਦਾ ਹਰ ਦੁੱਖ-ਦਰਦ ਬੜੇ ਧਿਆਨ ਨਾਲ ਸੁਣਿਆ। ਉਨ੍ਹਾਂ ਆਮ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀ ਤਬਾਹੀ ਨੂੰ ਬਹੁਤ ਨੇੜਿਓਂ ਦੇਖਿਆ। 

ਆਲੇ-ਦੁਆਲੇ ਦੇ ਲੋਕ ਉਸ ਨੂੰ ਦੇਖਣ ਲਈ ਬਹੁਤ ਉਤਸੁਕ ਨਜ਼ਰ ਆਏ। ਸ਼ਾਇਦ ਪਹਿਲੀ ਵਾਰ ਕਿਸੇ ਨੇ ਉਸ ਦਾ ਦੁੱਖ ਸਮਝਿਆ ਹੈ। ਇਸ ਮੌਕੇ ਸ੍ਰੀ ਜਾਖੜ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਆਉਣ ਵਾਲੇ ਦਿਨਾਂ ਵਿੱਚ ਭਾਰੀ ਮੀਂਹ ਪੈਣ ਦੀ ਸੂਰਤ ਵਿੱਚ ਪਾਣੀ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਲਈ ਨਿਕਾਸੀ ਯੋਜਨਾ ਅਤੇ ਰਾਸ਼ਨ ਸਕੀਮ ਨੂੰ ਤੁਰੰਤ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਮੇਂ ਸਿਰ ਨਿਕਾਸੀ ਨੂੰ ਯਕੀਨੀ ਬਣਾਉਣ ਅਤੇ ਲੋਕਾਂ ਦੇ ਠਹਿਰਨ ਲਈ ਅਗਾਊਂ ਪ੍ਰਬੰਧ ਕਰਨ ਦੀ ਤੁਰੰਤ ਲੋੜ ਹੈ। ਆਮ ਲੋਕਾਂ ਦਾ ਜਨ-ਜੀਵਨ ਪੂਰੀ ਤਰ੍ਹਾਂ ਅਸਥਿਰ ਨਜ਼ਰ ਆ ਰਿਹਾ ਸੀ। ਉਨ੍ਹਾਂ ਦੀਆਂ ਆਸਾਂ 'ਤੇ ਫਿਰ ਕੇ ਹੜ੍ਹਾਂ ਦੇ ਇਸ ਪਾਣੀ ਨੇ ਆਮ ਲੋਕਾਂ ਦੀਆਂ ਜ਼ਿੰਦਗੀਆਂ ਦਾ ਹਰ ਰੰਗ ਫਿੱਕਾ ਕਰ ਦਿੱਤਾ ਸੀ। ਦਿਨ ਭਰ ਮਿਹਨਤ ਮਜ਼ਦੂਰੀ ਕਰ ਕੇ ਸ਼ਾਮ ਜਾਨ ਰਾਤ ਨੂੰ ਆਪਣੇ ਘਰ ਦੀ ਛੱਤ ਹੇਠਾਂ ਆ ਕੇ ਦੁਨੀਆ ਭਰ ਦਾ ਸਕੂਨ ਮਹਿਸੂਸ ਕਰਨ ਵਾਲੇ ਇਹਨਾਂ ਮੱਧ ਵਰਗ ਦੇ ਕਿਰਤੀ ਲੋਕਾਂ ਦੇ ਸਾਰੇ ਸੁਪਨੇ ਚਕਨਾਚੂਰ ਕਰ ਦਿੱਤੇ ਹਨ। 

ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਨਾਲ ਪੁੱਜੇ ਸ੍ਰੀ ਜਾਖੜ ਨੇ ਕਿਹਾ ਕਿ ਖਰੜ ਦੇ ਲੋਕਾਂ ਨੇ ਉਹਨਾਂ ਕੋਲ ਆਪਣੇ ਘਰਾਂ ਅਤੇ ਕੀਮਤੀ ਸਮਾਨ ਦੇ ਗਵਾਚ ਜਾਣ ਦਾ ਵੀ ਖਦਸ਼ਾ ਪ੍ਰਗਟਾਇਆ ਹੈ ਕਿਉਂਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਨੀਵੇਂ ਇਲਾਕਿਆਂ ਵਿੱਚ ਆਪਣੇ ਘਰ ਖਾਲੀ ਕਰਨ ਲਈ ਨੋਟਿਸ ਜਾਰੀ ਕਰ ਦਿੱਤੇ ਹਨ। ਜਖਦਾ ਨੇ ਸਪਸ਼ਟ ਕਿਹਾ ਕਿ ਅਚਾਨਕ ਘਰਾਂ ਨੂੰ ਛੱਡ ਕੇ ਨਿਕਲ ਜਾਣਾ ਇਹ  ਸਭ ਏਨਾ ਸੌਖਾ ਵੀ ਨਹੀਂ ਹੁੰਦਾ। ਉਮਰ ਭਰ ਇੱਕ ਇੱਕ ਪੈਸੇ ਬਚਾ ਕੇ ਸਭ ਕੁਝ ਬਣਾਉਣ ਵਾਲੇ ਇਹਨਾਂ ਲੋਕਾਂ ਦੇ ਸਮਾਂ ਵਿਚ ਸਭ ਕੁਝ ਜ਼ਰੂਰੀ ਹੀ।  ਘਰਾਂ ਤੋਂ ਜਾਨ ਮਗਰੋਂ ਕੌਣ ਕਰੇਗਾ ਉਹਨਾਂ ਦੇ ਇਥੇ ਬਚੇ ਸਾਮਾਨ ਦੀ ਰਾਖੀ?

ਭਾਜਪਾ ਆਗੂ ਨੇ ਕਿਹਾ ਕਿ ਹਾਲਾਤ ਆਮ ਵਾਂਗ ਹੋਣ ਤੱਕ ਇਹਨਾਂ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਇਹ ਨੁਕਸ ਕੱਢਣ ਦਾ ਸਮਾਂ ਨਹੀਂ ਹੈ ਅਤੇ ਇਹ ਜ਼ਰੂਰੀ ਹੈ ਕਿ ਹਰ ਕੋਈ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕਜੁੱਟ ਹੋਵੇ। ਸੀਨੀਅਰ ਭਾਜਪਾ ਆਗੂ ਨੇ ਇਸ ਗੰਭੀਰ ਸਥਿਤੀ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਣੇ ਲੋਕਾਂ ਦੀ ਸੁਰੱਖਿਆ ਕਰਨ ਦਾ ਸੱਦਾ ਦਿੱਤਾ। ਜੇਕਰ ਹੁਣ ਵੀ ਇਸ ਨੂੰ ਸਹੀ ਢੰਗ ਨਾਲ ਨਜਿੱਠਿਆ ਨਾ ਗਿਆ ਤਾਂ ਇਸ ਦੁਖਾਂਤ ਨਾਲ ਸਾਡੇ ਸੂਬੇ ਦੇ ਲੋਕਾਂ ਦਾ ਭਾਰੀ ਨੁਕਸਾਨ ਹੋਵੇਗਾ। 

ਇਸ ਸੰਕਟ ਦਾ ਗੰਭੀਰ ਨੋਟਿਸ ਲੈਂਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਇਹ ਸਮਾਂ ਸੁਚੇਤ ਰਹਿਣ ਅਤੇ ਕਿਸੇ ਵੀ ਸੰਕਟ ਦਾ ਪੂਰੀ ਤਿਆਰੀ ਨਾਲ ਸਾਹਮਣਾ ਕਰਨ ਦਾ ਹੈ। ਹਰ ਪੱਖੋਂ ਤਿਆਰ ਰਹਿਣ ਦਾ ਸਮਾਂ। ਇਸ ਵਿੱਚ ਕੋਈ ਢਿੱਲ ਨਹੀਂ ਹੋਣੀ ਚਾਹੀਦੀ। ਇਸ ਮੌਕੇ  ਜਾਖੜ ਨੇ ਭਾਜਪਾ ਆਗੂਆਂ ਤੇ ਵਰਕਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਥਾਨਕ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਲੋੜਵੰਦਾਂ ਦੀ ਹਰ ਸੰਭਵ ਮਦਦ ਕਰਨ ਲਈ ਹਰ ਸੰਭਵ ਯਤਨ ਕਰਨ। 

ਜਾਖੜ ਦੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਦੌਰੇ ਦੌਰਾਨ ਉਨ੍ਹਾਂ ਨਾਲ ਸੀਨੀਅਰ ਆਗੂ ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ, ਸ. ਅਰਵਿੰਦ ਖੰਨਾ, ਸੂਬਾ ਸਕੱਤਰ ਪਰਮਿੰਦਰ ਬਰਾੜ, ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ, ਕਮਲ ਸੈਣੀ ਆਦਿ ਵੀ ਹਾਜ਼ਰ ਸਨ। ਭਾਜਪਾ ਦੇ ਸੂਬਾ ਬੁਲਾਰੇ ਅਨਿਲ ਸਰੀਨ ਵਿਸ਼ੇਸ਼ ਤੌਰ 'ਤੇ ਲੁਧਿਆਣਾ ਤੋਂ ਆਪਣੇ ਕਾਫਲੇ ਨਾਲ ਪੁੱਜੇ ਹੋਏ ਸਨ। ਸ੍ਰੀ ਜਾਖੜ ਦਾ ਇਹ ਸਾਰਾ ਕਾਫਲਾ ਕਰੀਬ ਇੱਕ ਘੰਟਾ ਇਨ੍ਹਾਂ ਹੜ੍ਹ ਪੀੜਿਤ ਕਾਂ ਵਿਚਕਾਰ ਰੁਕਿਆ ਰਿਹਾ ਅਤੇ ਬਾਅਦ ਵਿੱਚ ਮੀਡੀਆ ਨਾਲ ਸੰਖੇਪ ਗੱਲਬਾਤ ਕਰਨ ਤੋਂ ਬਾਅਦ ਹੜ੍ਹ ਪ੍ਰਭਾਵਿਤ ਹੜ੍ਹਾਂ ਮਾਰੇ ਹੋਰ ਇਲਾਕਿਆਂ ਨੂੰ ਦੇਖਣ ਲਈ ਰਵਾਨਾ ਹੋ ਗਿਆ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments: