Saturday 18th December 2021 at 5:14 PM
ਪੰਨੂ ਲਗਾਤਾਰ ਸਿੱਖਾਂ ਨੂੰ ਗੁੰਮਰਾਹ ਕਰਕੇ ਖੁਦ ਬਣਾ ਰਿਹੈ ਜਾਇਦਾਦਾਂ
*10 ਲੱਖ ਪੌਂਡ (ਲਗਭਗ 90 ਕਰੋੜ) ਵਿੱਚ ਇਕ ਘਰ ਵੀ ਖਰੀਦ ਲਿਆ ਹੈ
*ਪੰਨੂ ਪੰਜਾਬ ਦੇ ਹਾਲਾਤ ਵੀ ਕਸ਼ਮੀਰ ਵਰਗੇ ਬਣਾਉਣਾ ਚਾਹੁੰਦੈ
*ਸਿੱਖੀ ਦੀ ਗੱਲ ਕਰਨ ਵਾਲਾ ਗੁਰਪਤਵੰਤ ਸਿੰਘ ਪੰਨੂ ਖ਼ੁਦ ਹਾਲੇ ਵੀ ਘੋਨਾ- ਮੋਨਾ
ਮੋਹਾਲੀ: 18 ਦਸੰਬਰ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ ਡੈਸਕ)::
ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਅਮਨ ਪਸੰਦ ਕਰਦੇ ਹਨ ਪਰ ਬੜੇ ਦੁੱਖ ਦੀ ਗੱਲ ਹੈ ਕਿ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਨੂੰ ਆਪਣੇ ਪਿੱਛੇ ਲਗਾ ਕੇ ਗੁਰਪਤਵੰਤ ਸਿੰਘ ਦੇਸ਼ ਦਾ ਮਾਹੌਲ ਖ਼ਰਾਬ ਕਰਨ ਤੇ ਉਤਰਿਆ ਹੋਇਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਬੀਬੀ ਅਮਨਜੋਤ ਰਾਮੂਵਾਲੀਆ ਸਪੋਕਸਪਰਸਨ ਬੀਜੇਪੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਹਨਾਂ ਬਾਕਾਇਦਾ ਇੱਕ ਪ੍ਰੈਸਨੋਟ ਵੀ ਜਾਰੀ ਕੀਤਾ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਪੰਨੂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਇਕ ਪੱਤਰ ਲਿਖਿਆ, ਜਿਸ ਵਿਚ ਉਹਨੇ ਪਾਕਿਸਤਾਨ ਕੋਲੋਂ ਪੰਜਾਬ ਨੂੰ ਇਕ ਵੱਖਰਾ ਦੇਸ਼ ਬਣਾਉਣ ਲਈ ਮਦਦ ਮੰਗੀ। ਪੰਨੂ ਪਾਕਿਸਤਾਨ ਕੋਲੋਂ ਮਦਦ ਮੰਗ ਰਿਹਾ,ਜਦਕਿ ਪਾਕਿਸਤਾਨ ਵਿਚ ਗੁਰੂਘਰ ਦੀ ਬੇਅਦਬੀ ਕੀਤੀ ਜਾਂਦੀ ਹੈ ਅਤੇ ਸਿੱਖਾਂ-ਹਿੰਦੂਆਂ ਨੂੰ ਜਬਰਨ ਮੁਸਲਿਮ ਬਣਾਇਆ ਜਾ ਰਿਹਾ ਹੈ। ਬਲਕਿ ਚਾਹੀਦਾ ਇਹ ਹੈ ਕਿ ਪੰਨੂ ਇਮਰਾਨ ਖਾਨ ਕੋਲੋਂ ਪਾਕਿਸਤਾਨ ਵਿਚ ਰਹਿੰਦੇ ਸਿੱਖਾਂ ਦੀ ਧਾਰਮਿਕ ਸੁਰੱਖਿਆ ਦੀ ਮੰਗ ਕਰਦਾ। ਪੱਤਰ ਵਿੱਚ ਪੰਨੂੰ ਨੇ ਇਮਰਾਨ ਖ਼ਾਨ ਨੂੰ ਕਸ਼ਮੀਰ ਦਾ ਰਾਜਦੂਤ ਦੱਸਿਆ, ਇਸ ਤੋਂ ਸਪਸ਼ਟ ਹੁੰਦਾ ਹੈ ਕਿ ਪੰਨੂ ਪੰਜਾਬ ਦੇ ਹਾਲਾਤ ਵੀ ਕਸ਼ਮੀਰ ਵਰਗੇ ਬਣਾਉਣਾ ਚਾਹੁੰਦਾ ਹੈ।
ਬੀਬੀ ਰਾਮੂਵਾਲੀਆ ਜੀ ਨੇ ਸਿੱਖਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਪੰਨੂ ਉਨ੍ਹਾਂ ਨੂੰ ਭੜਕਾ ਕੇ ਖਾਲਿਸਤਾਨ ਦੇ ਨਾਮ ਤੇ ਫੰਡ ਇਕੱਠੇ ਕਰ ਰਿਹਾ ਹੈ ਅਤੇ ਖ਼ੁਦ ਜਾਇਦਾਦ ਬਣਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਪੰਨੂ ਬਹੁਤ ਗਰੀਬ ਸੀ ਅਤੇ ਉਸ ਦੇ ਨਾਮ ਕੁਝ ਵੀ ਨਹੀਂ ਸੀ ਪਰ ਹਾਲਿ 'ਚ ਪੰਨੂ ਨੇ 10 ਲੱਖ ਪੌਂਡ (ਲਗਭਗ 90 ਕਰੋੜ) ਵਿੱਚ ਇਕ ਘਰ ਖਰੀਦ ਲਿਆ ਹੈ।ਉਹ ਨੌਜਵਾਨਾਂ ਨੂੰ ਭੜਕਾ ਕੇ ਪੈਸੇ ਇਕੱਠੇ ਕਰ ਰਿਹਾ ਹੈ।
ਬੀਬੀ ਜੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਤੋਂ ਦੋ ਮਹੀਨੇ ਪਹਿਲਾਂ ਪੰਨੂੰ ਨੇ ਦੇਸ਼ ਦਾ ਮਾਹੌਲ ਖ਼ਰਾਬ ਕਰਨ ਲਈ ਤਿਰੰਗੇ ਝੰਡੇ ਨੂੰ ਸਾੜ ਕੇ ਵੀਡੀਓ ਅਪਲੋਡ ਕੀਤੀ ਸੀ,ਜਿਸ ਰਾਹੀਂ ਉਸ ਦਾ ਮੰਤਵ ਸੀ ਕਿ ਭਾਰਤ ਵਿੱਚ ਸਿੱਖਾਂ ਪ੍ਰਤੀ ਨਫ਼ਰਤ ਦੀ ਭਾਵਨਾ ਪੈਦਾ ਹੋ ਸਕੇ । ਪਰ ਪੰਨੂ ਦੇਸ਼ ਦਾ ਮਾਹੌਲ ਖਰਾਬ ਕਰਨ ਵਿੱਚ ਨਾ-ਕਾਮਯਾਬ ਰਿਹਾ।
ਬੀਬੀ ਰਾਮੂਵਾਲੀਆ ਨੇ ਪੰਨੂ ਤੇ ਸ਼ਖਤ ਸਬਦਾਂ ਦਾ ਪ੍ਰਯੋਗ ਕਰਦੇ ਹੋਏ ਕਿਹਾ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆਏ ਨਹੀਂ ਤਾਂ ਉਸ ਨੂੰ ਇਸ ਦੀ ਸ਼ਜਾ ਭੁਗਤਣੀ ਪਵੇਗੀ ਜੋ ਉਸਨੂੰ ਬਹੁਤ ਮਹਿੰਗੀ ਪਵੇਗੀ।
ਤਿਰੰਗੇ ਦਾ ਅਪਮਾਨ ਕਰਨ ਵਾਲੇ ਪੰਨੂੰ ਦੇ ਵਿਰੁੱਧ ਸਖ਼ਤ ਕਾਰਵਾਈ ਬੇਹੱਦ ਜ਼ਰੂਰੀ ਸੀ
ਨਵੰਬਰ ਦੇ ਦੂਜੇ ਹਫਤੇ ਵੀ ਮੈਡਮ ਰਾਮੂਵਾਲੀਆਂ ਨੇ ਪਨੂੰ ਦੇ ਖਿਲਾਫ ਕਾਫੀ ਕੁਝ ਕਿਹਾ ਸੀ। ਇੱਕ ਸਿੱਖ ਪਰਿਵਾਰ ਦੀ ਮੈਂਬਰ ਵੱਜੋਂ ਮੈਡਮ ਰਾਮੂਵਾਲੀਆ ਵੱਲੋਂ ਖਾਲਿਸਤਾਨੀ ਧਿਰਾਂ ਦੀ ਤਿੱਖੀ ਅਲੋਸ਼ਨ ਖਾਸ ਅਰਥ ਰੱਖਦੀ ਹੈ। ਉਹਨਾਂ ਕਿਹਾ ਸੀ ਵਾਰ- ਵਾਰ ਸਿੱਖੀ ਦੀ ਗੱਲ ਕਰਨ ਵਾਲਾ ਗੁਰਪਤਵੰਤ ਸਿੰਘ ਪਨੂੰ ਖੁਦ ਹਾਲੇ ਵੀ ਘੋਨਾ-ਮੋਨਾ ਹੈ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਉੱਤੇ ਤੁਲਿਆ ਹੋਇਆ ਹੈ। ਉਹਨਾਂ ਯਾਦ ਕਰਵਾਇਆ ਕਿ ਪਿਛਲੇ ਦਿਨੀਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਇਕ ਰਿਪੋਰਟ ਪੇਸ਼ ਕੀਤੀ, ਜਿਸ ਵਿੱਚ ਖ਼ਾਲਿਸਤਾਨ ਦੇ ਹਿੱਸੇ ਕਿੰਨੇ ਫੰਡ ਆਉਂਦੇ ਹਨ, ਇਸ ਦੀ ਰਿਪੋਰਟ ਦਿੱਤੀ ਗਈ। ਜਦੋਂ ਲਾਲ ਕਿਲ੍ਹੇ ਉਤੇ ਇਸ ਸਾਲ ਦੇ ਵਿਚ ਖਾਲਿਸਤਾਨੀ ਝੰਡਾ ਲਹਿਰਾਇਆ ਗਿਆ ਤਾਂ ਉਸ ਨੂੰ ਸਿਖਸ ਫਾਰ ਜਸਟਿਸ ਨੇ ਢਾਈ ਲੱਖ ਡਾਲਰ ਦਿੱਤੇ। ਇਹ ਗੱਲ ਭਾਜਪਾ ਪੰਜਾਬ ਦੇ ਬੁਲਾਰੇ ਅਤੇ ਭਾਜਪਾ ਨੇਤਾ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਖੁੱਲ੍ਹ ਕੇ ਕਹੀ ਸੀ।
ਬੀਬੀ ਰਾਮੂਵਾਲੀਆ ਨੇ ਕਿਹਾ ਕਿ ਇਸ ਦੇ ਰਿਐਕਸ਼ਨ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵੀਡੀਓ ਅਪਲੋਡ ਕੀਤੀ ਜਿਸ ਦੇ ਵਿਚ ਦੇਸ਼ ਦੇ ਤਿਰੰਗੇ ਦਾ ਅਪਮਾਨ ਕੀਤਾ ਗਿਆ ਅਤੇ ਉਸ ਨੂੰ ਅੱਗ ਲਾ ਕੇ ਸਾੜਿਆ ਗਿਆ। ਇਸ ਮੌਕੇ ਭਾਜਪਾ ਲੀਡਰ ਬੀਬੀ ਰਾਮੂਵਾਲੀਆ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਸ ਤਿਰੰਗੇ ਲਈ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਦੇਸ਼ ਦੇ ਬਾਰਡਰ ਤੇ ਹਰ ਰੋਜ਼ ਸਿੱਖ ਆਪਣੀਆਂ ਜਾਨਾਂ ਕੁਰਬਾਨ ਕਰਦੇ ਹਨ। ਸਾਨੂੰ ਸਿੱਖਾਂ ਨੂੰ ਇਹ ਤਿਰੰਗਾ ਬਹੁਤ ਹੀ ਪਿਆਰਾ ਹੈ। ਬੀਬੀ ਰਾਮੂਵਾਲੀਆ ਨੇ ਕਿਹਾ ਕਿ ਉਸ ਨੇ ਇਹ ਵੀ ਅਣਹੋਣੀ ਘਟਨਾ ਵਾਲੀ ਗੱਲ ਕੀਤੀ ਹੈ ਜੋ ਕਦੇ ਵੀ ਇਸ ਨੂੰ ਮਨਜ਼ੂਰ ਨਹੀਂ ਕੀਤਾ ਜਾਵੇਗਾ। ਮੈਂ ਆਪਣੇ ਸਿੱਖ ਵੀਰਾਂ ਨੂੰ ਇਹ ਬੇਨਤੀ ਕਰਦੀ ਹਾਂ ਕਿ ਤੁਸੀਂ ਦੇਸ਼ ਚ ਜਿੱਥੇ ਵੀ ਕਿਤੇ ਕੋਨੇ ਕੋਨੇ ਵਿੱਚ ਰਹਿੰਦੇ ਹੋ ਇਸ ਬੰਦੇ ਤੋਂ ਦੂਰ ਰਹੋ। ਇਹ ਸਿਰਫ਼ ਪਾਕਿਸਤਾਨੀ ਖ਼ੁਫ਼ੀਆ ਏਜੰਸੀਆਂ ਦਾ ਏਜੰਟ ਹੈ ਤੇ ਤੁਹਾਨੂੰ ਇਮੋਸ਼ਨਲ ਬਲੈਕਮੇਲ ਕਰਕੇ ਪੈਸੇ ਇਕੱਠੇ ਕਰਦਾ ਹੈ। ਇਹ ਸਿਰਫ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਢਿੱਡ ਭਰਦਾ ਹੈ,ਬੀਬੀ ਰਾਮੂਵਾਲੀਆ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦੀ ਹਾਂ ਕਿ ਇਸ ਬੰਦੇ ਤੇ ਤਿਰੰਗੇ ਦੇ ਅਪਮਾਨ ਕਰਨ ਤੇ ਸਖ਼ਤ ਕਾਰਵਾਈ ਕੀਤੀ ਜਾਵੇ।
ਚੰਨੀ ਸਰਕਾਰ ਦੀ ਵੀ ਤਿੱਖੀ ਆਲੋਚਨਾ
ਆਪਣੀ ਇੱਕ ਫੇਸਬੁੱਕ ਪੋਸਟ ਵਿੱਚ ਮੈਡਮ ਰਾਮੂਵਾਲੀਆ ਨੇ ਚੰਨੀ ਸਰਕਾਰ ਦੀ ਵੀ ਸਖਤ ਆਲੋਚਨਾ ਕੀਤੀ। ਖੁਦ ਨੂੰ ਲੋਕਾਂ ਦਾ ਮੁੱਖ ਮੰਤਰੀ ਦੱਸਣ ਵਾਲੇ,ਚੰਨੀ ਦਾ ਅਸਲੀ ਰੂਪ ਆਇਆ ਲੋਕਾਂ ਸਾਹਮਣੇ।
ਮੁੱਖ ਮੰਤਰੀ ਚੰਨੀ ਦੀ ਮੌਜੂਦਗੀ 'ਚ ,ਕਮਜੋਰ ਅਤੇ ਬੇਰੁਜ਼ਗਾਰ ਨੌਜਵਾਨਾਂ ਤੇ ਕੀਤਾ ਗਿਆ ਲਾਠੀਚਾਰਜ। ਇਸ ਸਰਕਾਰ ਦਾ ਅਸਲੀ ਚੇਹਰਾ ਦਿਖਾ ਦੇਂਦਾ ਹੈ। ਇਸ ਲਾਠੀਚਾਰਜ ਨਾਲ ਲੋਕਤੰਤਰ ਦਾ ਚਿਹਰਾ ਹੋਇਆ ਸ਼ਰਮਸ਼ਾਰ ਹੋਇਆ ਹੈ।
ਇਸ ਲਾਠੀਚਾਰਜ ਨਾਲ ਸਾਫ ਜ਼ਾਹਿਰ ਹੈ ਕਿ ਕਾਂਗਰਸ ਕਰ ਰਹੀ ਨੌਕਰੀਆਂ ਵੰਡਣ ਦੇ ਝੂਠੇ ਅਤੇ ਖੋਖਲੇ ਵਾਅਦੇ। ਵਾਅਦੇ ਨੌਕਰੀਆਂ ਦੇ ਕਰਨੇ ਤੇ ਜੇ ਲੋਕ ਵਾਅਦੇ ਪੂਰੇ ਕਰਨ ਲਈ ਕਹਿਣ ਤਾਂ ਲਾਠੀਚਾਰਜ ਦਾ ਕਹਿਰ ਕਰਨਾ। ਇਹ ਹੈ ਕਾਂਗਰਸ ਦੀ ਹਕੀਕਤ।
No comments:
Post a Comment