Showing posts with label Kunwar Ranjan Singh. Show all posts
Showing posts with label Kunwar Ranjan Singh. Show all posts

Tuesday, February 01, 2022

ਕੁੰਵਰ ਰੰਜਨ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਕੋਈ ਛੋਟੀ ਗੱਲ ਨਹੀਂ

ਚੋਣ ਰਾਜਨੀਤੀ ਵਿੱਚ ਦੂਰਗਾਮੀ ਨਤੀਜਿਆਂ 'ਤੇ ਮਹੱਤਵਪੂਰਨ ਪ੍ਰਭਾਵ ਪਏਗਾ

ਛੋੜੋ ਕਲ ਕੀ ਬਾਤੇਂ-ਕਲ ਕੀ ਬਾਤ ਪੁਰਾਣੀ-ਨਏ ਦੌਰ ਮੈਂ ਲਿਖੇਂਗੇ ਹਮ ਮਿਲ ਕਰ ਨਈ ਕਹਾਣੀ 

ਲੁਧਿਆਣਾ: 1 ਫਰਵਰੀ 2022: (ਲੁਧਿਆਣਾ ਸਕਰੀਨ//ਪੰਜਾਬ ਸਕਰੀਨ ਡੈਸਕ)::

ਬੁੱਧਮ ਸ਼ਰਣੰ ਗੱਛਾਮੀ 
ਤੋਂ ਬਾਅਦ ਸੰਘਮ ਸ਼ਰਣੰ ਗੱਛਾਮੀ
 

ਜੋ ਮਰਜ਼ੀ ਕਹੋ,ਜੋ ਮਰਜ਼ੀ ਕਰੋ, ਜੋ ਮਰਜ਼ੀ ਸਮਝੋ ਪਰ ਕੰਧ 'ਤੇ ਲਿਖਿਆ ਸੱਚ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ 'ਤੇ ਲਗਾਤਾਰ ਆਪਣਾ ਪ੍ਰਭਾਵ ਵਧ ਰਹੀ ਹੈ। ਭਾਜਪਾ ਹਾਈਕਮਾਂਡ ਵੱਲੋਂ ਦਿੱਤਾ ਗਿਆ ਨਵਾਂ ਨਾਅਰਾ-ਨਵਾਂ ਪੰਜਾਬ-ਭਾਜਪਾ ਦੇ ਨਾਲ, ਹੁਣ ਇਹ ਨਾਅਰਾ ਸੱਚ ਸਾਬਤ ਹੋਣ ਵੀ ਜਾ ਰਿਹਾ ਹੈ। ਲੋਕ ਭਾਜਪਾ ਵੱਲ ਖਿੱਚੇ ਚਲੇ ਜਾ ਰਹੇ ਹਨ। ਕਾਂਗਰਸ ਦੇ ਨਾਲ-ਨਾਲ ਹੁਣ ਖੱਬੇਪੱਖੀਆਂ ਤੋਂ ਪ੍ਰਭਾਵਿਤ ਲੋਕ ਵੀ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ।  ਕੁੰਵਰ ਰੰਜਨ ਉਹੀ ਲੀਡਰ ਹੈ ਜਿਹੜਾ ਖੱਬੀਆਂ ਧਿਰਾਂ ਦੀ ਸਟੇਜ ਤੇ ਧੂੰਆਂਧਾਰ ਭਾਸ਼ਣ ਕਰਦਿਆਂ ਲੋਕਾਂ ਨੂੰ ਕੀਲ ਲਿਆ ਕਰਦਾ ਸੀ। ਉਹ ਵੀ ਨਿਰਾਸ਼ ਹੋ ਕੇ ਭਾਜਪਾ ਵੱਲ ਚਲਾ ਗਿਆ। ਕੁੰਵਰ ਰੰਜਨ ਨੂੰ ਵੀ ਲੱਗਦਾ ਹੈ ਕਿ ਅੱਧੀ ਉਮਰ ਭੰਗ ਦੇ ਭਾਣੇ ਹੀ ਗੁਆ ਲਈ। ਇਨਕਲਾਬ ਤਾਂ ਦੂਰ ਇਨਕਲਾਬ ਦੀ ਕੋਈ ਪ੍ਰਛਾਈਂ ਵੀ ਕਿਤੇ ਨੇੜੇ ਤੇੜੇ ਨਜ਼ਰ ਨਹੀਂ ਆ ਰਹੀ। 

ਸ਼ਾਇਦ ਭਾਜਪਾ ਦੀ ਖਿੱਚ ਦਾ ਇੱਕ ਵੱਡਾ ਕਾਰਨ ਦੂਜੀਆਂ ਪਾਰਟੀਆਂ ਦੇ ਕਾਡਰਾਂ ਵਿੱਚ ਵੱਧ ਰਹੀ ਨਿਰਾਸ਼ਾ ਹੈ। ਨਾ ਤਾਂ ਉਨ੍ਹਾਂ ਨੂੰ ਆਪਣੇ ਕਰੀਅਰ ਵਿੱਚ ਕੁਝ ਚੰਗਾ ਹੁੰਦਾ ਨਜ਼ਰ ਆਉਂਦਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਕ੍ਰਾਂਤੀ ਆਉਂਦੀ ਨਜ਼ਰ ਆਉਂਦੀ ਹੈ। ਸਵੇਰੇ ਘਰੋਂ ਨਿਕਲੇ, ਰੈਲੀਆਂ ਵਿੱਚ ਨਾਅਰੇ ਲਾਏ, ਜਦੋਂ ਥੱਕੇ-ਹਾਰੇ ਇਹ ਲੋਕ ਸ਼ਾਮ ਨੂੰ ਘਰ ਪਹੁੰਚਦੇ ਹਨ ਤਾਂ ਬੱਚੇ ਪੁੱਛਦੇ ਹਨ, ਪਿਤਾ ਜੀ ਅੱਜ ਫਿਰ ਕੀ ਕੀਤਾ? ਅੱਜ ਕੁਝ ਕਮਾਇਆ? ਦਿੱਲੀ ਵਿੱਚ ਸਾਲ ਭਰ ਧਰਨੇ ਦੇ ਕੇ ਬੈਠੇ ਲੋਕ ਵੀ ਚੋਣਾਂ ਰਾਹੀਂ ਸੱਤਾ ਤੱਕ ਪਹੁੰਚਣ ਦੀ ਲਾਲਸਾ ਨਹੀਂ ਛੱਡ ਰਹੇ। ਬੀਜੇਪੀ ਵਿਰੋਧੀਆਂ ਦੇ ਦਿਲਾਂ ਵਿੱਚ ਨਿਰਾਸ਼ਾ ਦੇ ਇਸ ਦੌਰ ਵਿੱਚ ਭਾਜਪਾ ਦੇ ਕੇਂਦਰੀ ਮੰਤਰੀ ਵੀ ਭਾਜਪਾ ਨੂੰ ਮਜ਼ਬੂਤ ​​ਕਰਨ ਲਈ ਪੰਜਾਬ ਵਿੱਚ ਪੂਰੀ ਤਰ੍ਹਾਂ ਲੱਗੇ ਹੋਏ ਹਨ। ਉਹ ਸੱਤਾ ਸੁੱਖ ਮਾਨਣ ਲਈ ਘਰਾਂ ਵਿਚ ਨਹੀਂ ਬੈਠੇ। ਉਹਨਾਂ ਨੇ ਸਰਦੀਆਂ, ਧੁੰਦ ਜਾਂ ਬਰਸਾਤ ਵਰਗੀ ਕਿਸੇ ਵੀ ਮੁਸ਼ਕਲ ਦੀ ਕੋਈ ਗੱਲ ਨਹੀਂ ਕੀਤੀ।  

ਅੱਜ ਵੀ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਲੁਧਿਆਣਾ ਵਿੱਚ ਸਨ। ਉਨ੍ਹਾਂ ਦੀ ਮੌਜੂਦਗੀ ਵਿੱਚ ਜਨਤਕ ਮੰਚਾਂ 'ਤੇ ਦਬਦਬਾ ਰੱਖਣ ਵਾਲੇ ਕੁੰਵਰ ਰੰਜਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੀਤੂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਕੁੰਵਰ ਰੰਜਨ ਸਿੰਘ ਅੰਨਾ ਹਜ਼ਾਰੇ ਦੇ ਅੰਦੋਲਨ ਅਤੇ ਮੇਧਾ ਪਾਟਕਰ ਦੇ ਅੰਦੋਲਨਾਂ ਵਿੱਚ ਵੀ ਸਰਗਰਮ ਸਨ। ਆਮ ਆਦਮੀ ਪਾਰਟੀ ਆਈ ਤਾਂ ਉਸ ਤੋਂ ਵੀ ਇਨਕਲਾਬ ਦੀ ਝਲਕ ਨਜ਼ਰ ਆਈ ਸੀ ਪਰ ਸਭ ਸੁਪਨੇ ਟੁੱਟਦੇ ਚਲੇ ਗਏ। ਲੀਡਰਾਂ ਦੇ ਬੱਚੇ ਅਮਰੀਕਾ ਕਨੈਡਾ ਵਿਛਕ ਸੈਟਲ ਹੋ ਗਏ ਅਤੇ ਅਸੀਂ ਇਥੇ ਆਮ ਸਕੂਲਾਂ ਵਿੱਚ ਬੱਚਿਆਂ ਦੀਆਂ ਫੀਸਾਂ ਇਕੱਠੇ ਕਰਦੇ ਰੁਲਦੇ ਰਹੇ। ਅੱਧੀ ਉਮਰ ਤੋਂ ਵੀ ਵੱਧ ਸਮਾਂ ਲੰਘ ਗਿਆ ਇੰਝ ਲੱਗਦਾ ਹੈ ਜਿਵੇਂ ਹੁਣ ਤੱਕ ਹਨੇਰਾ ਹੀ ਧੋਇਆ ਹੋਵੇ। ਹੁਣ ਤੱਕ ਭੱਠ ਹੀ ਝੋਕਿਆ ਹੋਵੇ। ਸਾਨੂੰ ਕੁਰਬਾਨੀ ਅਤੇ ਫਲਾਸਫੀ ਦੀਆਂ ਗੱਲਾਂ ਸਿਖਾਉਣ ਵਾਲੇ ਖੁਦ ਏ ਸੀ ਵਾਲੇ ਕਲਚਰ ਵਿੱਚ ਰਹਿੰਦੇ ਹਨ। ਇਹਨਾਂ ਨੂੰ ਨਹੀਂ ਪਤਾ ਜਦੋਂ ਜੇਬ ਖਾਲੀ ਹੁੰਦੀ ਹੈ ਅਤੇ ਰਸੋਈ ਵਿਚ ਰਾਸ਼ਨ ਮੁੱਕਿਆ ਹੁੰਦਾ ਹੈ ਉਦੋਂ ਦਿਲ ਤੇ ਕੀ ਬੀਤਦੀ ਹੈ। 

ਅੰਨਾ ਹਜ਼ਾਰੇ ਅਤੇ ਆਮ ਆਦਮੀ ਪਾਰਟੀ ਨਾਲ ਜੁੜਨ ਤੋਂ ਵੀ ਬਹੁਤ ਪਹਿਲਾਂ ਜਦੋਂ ਥੀਏਟਰ/ਸਟੇਜ/ਥੀਏਟਰ 'ਤੇ ਇਪਟਾ ਦਾ ਜਾਦੂ ਜ਼ੋਰ-ਸ਼ੋਰ ਨਾਲ ਬੋਲ ਰਿਹਾ ਸੀ ਤਾਂ ਕੁੰਵਰ ਰੰਜਨ ਵੀ ਰੰਗਮੰਚ ਦੀ ਇਸ ਹਵਾ 'ਚ ਪੂਰੀ ਤਰ੍ਹਾਂ ਸਰਗਰਮ ਰਹੇ। ਵੱਡੇ ਵੱਡੇ ਨਾਂਵਾਂ ਵਾਲੇ ਇਹ ਕਲਾਕਾਰ ਇੱਕੋ ਛੱਤ ਹੇਠ ਰਹਿੰਦੇ ਸਨ। ਇੱਕੋ ਜਿਹਾ ਕਹਿੰਦੇ ਪੀਂਦੇ ਸਨ। ਇੱਕੋ ਛੱਤ ਹੇਠ ਸੌਂਦੇ ਸਨ। ਆਰਥਿਕ ਹਾਲਤਾਂ ਬਦਲਦੀਆਂ ਹੀ ਸਭ ਕੁਝ ਬਦਲਦਾ ਚਲਾ ਗਿਆ। ਜਿਹੜਾ ਜ਼ਿਆਦਾ ਕਮਜ਼ੋਰ ਸੀ ਉਹ ਪੂਰੀ ਤਰ੍ਹਾਂ ਹਾਸ਼ੀਏ ਤੇ ਆ ਗਿਆ। ਇਹ ਜਿਹੜਾ ਸੰਘਰਸ਼ ਦਾ ਸਮਾਂ ਸੀ ਹੁਣ ਵੀ ਕਦੇ ਕਦੇ ਯਾਦ ਆਉਂਦਾ ਹੈ।  ਅੱਜ ਵੀ ਉਸ ਅਤੀਤ ਦੀਆਂ ਗੱਲਾਂ ਸੁਣਾਉਂਦਿਆਂ ਕੰਵਰ ਰੰਜਨ ਦੀਆਂ ਅੱਖਾਂ ਭਰ ਆਉਂਦੀਆਂ ਹਨ। ਅੱਖਾਂ ਵਿੱਚ ਇੱਕ ਚਮਕ ਵੀ ਆ ਜਾਂਦੀ ਹੈ ਪਰ ਦਿਲ ਦੀ ਉਦਾਸੀ ਚਿਹਰੇ ਤੇ ਬਣੀ ਰਹਿੰਦੀ ਹੈ।  ਉਸ ਨੂੰ ਮਹਾਨ ਕਲਾਕਾਰਾਂ ਦੀਆਂ ਸਾਰੀਆਂ ਖੂਬੀਆਂ ਅਤੇ ਆਦਤਾਂ, ਛੋਟੇ ਮੋਟੇ ਕਿੱਸੇ ਸਭ ਅੱਜ ਵੀ ਯਾਦ ਹਨ। 

ਇਕ ਬਾਗ ਨਹੀਂ, ਇਕ ਖੇਤ ਨਹੀਂ,
ਹਮ ਸਾਰੀ ਦੁਨੀਆ ਮਾਂਗੇਗੇ 

ਫਿਰ ਕਲਾਕਾਰੀ ਛੱਡ ਕੇ ਕ੍ਰਾਂਤੀ ਦਾ ਰਸਤਾ ਚੁਣ ਲਿਆ। ਅੰਨਾ ਹਜ਼ਾਰੇ ਦੇ ਅੰਦੋਲਨ ਨਾਲ ਉਨ੍ਹਾਂ ਨੂੰ ਲੱਗਦਾ ਸੀ ਕਿ ਸ਼ਾਇਦ ਪੂਰੀ ਕ੍ਰਾਂਤੀ ਆ ਜਾਵੇਗੀ। ਅੰਨਾ ਹਜ਼ਾਰੇ ਦੀ ਇਸ ਹਵਾ ਵਿੱਚ ਕੁੰਵਰ ਰੰਜਨ ਦੇ ਨਾਲ ਕੁਝ ਖੱਬੇ ਪੱਖੀ ਆਗੂ ਵੀ ਰਹੇ ਅਤੇ ਕੁਝ ਕਾਂਗਰਸੀ ਵੀ। ਆਮ ਆਦਮੀ ਪਾਰਟੀ ਵਾਲੇ ਵੀ ਅਤੇ ਕੁਝ ਹੋਰ ਵੀ। ਇਹ ਸਾਰੇ ਲੋਕ ਕੁਝ ਬਦਲਾਅ ਚਾਹੁੰਦੇ ਸਨ ਪਰ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਤਬਦੀਲੀ ਨਹੀਂ ਆ ਸਕੀ।

ਇਸ ਦੌਰਾਨ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੀ ਤਾਕਤ ਨਾਲ ਸੱਤਾ ਵਿਚ ਆਏ। ਉਹ ਨਾ ਸਿਰਫ਼ ਆਏ, ਸਗੋਂ ਗਾਇਬ ਵੀ ਹੋ ਗਏ। ਉਸਨੇ ਜੋ ਯੋਜਨਾ ਬਣਾਈ ਸੀ ਉਸਨੂੰ ਲਾਗੂ ਕਰਨਾ ਵੀ ਸ਼ੁਰੂ ਕਰ ਦਿੱਤਾ। ਰਾਮ ਮੰਦਰ ਤੋਂ ਲੈ ਕੇ ਖੇਤੀ ਕਾਨੂੰਨਾਂ ਤੱਕ ਭਾਜਪਾ ਨੇ ਮਨਮਾਨੀਆਂ ਕੀਤੀਆਂ ਅਤੇ ਆਪਣਾ ਲੋਹਾ ਮਨਵਾਇਆ। ਕਾਂਗਰਸ, ਖੱਬੀਆਂ ਧਿਰਾਂ ਅਤੇ ਇੱਥੋਂ ਤੱਕ ਕਿ ਅਕਾਲੀ ਦਲ ਦਾ ਵਿਰੋਧ ਵੀ ਭਾਜਪਾ ਦੇ ਜਾਦੂ ਨੂੰ ਮੱਠਾ ਨਹੀਂ ਕਰ ਸਕਿਆ। ਮਹਿੰਗਾਈ, ਬੇਰੁਜ਼ਗਾਰੀ, ਜੀਐਸਟੀ ਅਤੇ ਨੋਟਬੰਦੀ ਨੇ ਭਾਜਪਾ ਦੀ ਲੋਕਪ੍ਰਿਅਤਾ ਨੂੰ ਘੱਟ ਨਹੀਂ ਕੀਤਾ। ਹੁਣ ਕੁੰਵਰ ਰੰਜਨ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਡੂੰਘਾ ਸੰਕੇਤ ਹੈ। ਭਾਵੇਂ ਇਸ ਦਾ ਅਰਥ ਸਾਰਿਆਂ ਨੂੰ ਤੁਰੰਤ ਸਮਝ ਨਾ ਆਵੇ ਪਰ ਇਸ ਦੇ ਦੂਰਗਾਮੀ ਨਤੀਜੇ ਨਿਕਲਣਗੇ।

ਪ੍ਰਾਪਤ ਸਮਾਚਾਰ ਅਨੁਸਾਰ ਅੱਜ ਬਾਅਦ ਦੁਪਹਿਰ ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਹਲਕਾ ਪੂਰਬੀ ਤੋਂ ਕਾਂਗਰਸ ਦੇ ਬਲਾਕ ਪ੍ਰਧਾਨ ਪਤੰਜਲੀ ਸ਼ਰਮਾ ਅਤੇ ਸੰਜੇ ਕੁਮਾਰ ਭਾਜਪਾ ਵਿੱਚ ਸ਼ਾਮਲ ਹੋ ਗਏ। ਪੰਜਾਬ ਫਰੰਟ ਪਾਰਟੀ ਤੋਂ ਕੁੰਵਰ ਰੰਜਨ ਸਿੰਘ ਅਤੇ ਨੀਤੂ ਸਿੰਘ, ਹਲਕਾ ਕੇਂਦਰੀ ਤੋਂ ਆਜ਼ਾਦ ਉਮੀਦਵਾਰ ਪ੍ਰੇਮ ਕੁਮਾਰ ਲੱਲੂ ਭਾਜਪਾ ਵਿੱਚ ਸ਼ਾਮਲ ਹੋ ਗਏ।

ਭਾਜਪਾ ਜ਼ਿਲ੍ਹਾ ਚੋਣ ਦਫ਼ਤਰ ਬਸੰਤ ਰੋਡ ਵਿਖੇ ਕੇਂਦਰੀ ਵਿਦੇਸ਼ ਰਾਜ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਮੀਨਾਕਸ਼ੀ ਲੇਖੀ ਦੀ ਹਾਜ਼ਰੀ ਵਿੱਚ ਭਾਜਪਾ ਲੁਧਿਆਣਾ ਦੇ ਪ੍ਰਧਾਨ ਸ੍ਰੀ ਪੁਸ਼ਪੇਂਦਰ ਸਿੰਗਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਕਾਂਗਰਸ ਦੇ ਬਲਾਕ ਪ੍ਰਧਾਨ ਪਤੰਜਲੀ ਸ਼ਰਮਾ, ਸੰਜੇ ਕੁਮਾਰ, ਡਾ. ਪੰਜਾਬ ਫਰੰਟ ਪਾਰਟੀ ਵੱਲੋਂ ਹਲਕਾ ਦੱਖਣੀ ਤੋਂ 2017 ਦੀਆਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਕੁੰਵਰ ਰੰਜਨ ਸਿੰਘ, ਨੀਤੂ ਸਿੰਘ, ਹਲਕਾ ਕੇਂਦਰੀ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਪ੍ਰੇਮ ਕੁਮਾਰ ਲੱਲੂ ਹੁਣ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।

ਭਾਜਪਾ ਵਿੱਚ ਸ਼ਾਮਲ ਹੋਏ ਇਨ੍ਹਾਂ ਸਾਰੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਨੂੰ ਚੁਣਿਆ ਹੈ। ਇਨ੍ਹਾਂ ਲੋਕਾਂ ਨੇ ਇਨ੍ਹਾਂ ਨੀਤੀਆਂ ਨੂੰ ਲੋਕ ਹਿਤੈਸ਼ੀ ਨੀਤੀਆਂ ਕਹਿ ਕੇ ਸਮਰਥਨ ਕੀਤਾ।

ਇਸ ਮੌਕੇ ਭਾਜਪਾ ਦੇ ਜਨਰਲ ਸਕੱਤਰ ਕੰਤੇਂਦੂ ਸ਼ਰਮਾ, ਜ਼ਿਲ੍ਹਾ ਮੀਤ ਪ੍ਰਧਾਨ ਸੁਨੀਲ ਮੌਦਗਿਲ, ਮੀਡੀਆ ਸਕੱਤਰ ਡਾ: ਸਤੀਸ਼ ਕੁਮਾਰ, ਕੈਸ਼ੀਅਰ ਬੌਬੀ ਜਿੰਦਲ, ਕੌਂਸਲਰ ਯਸ਼ਪਾਲ ਚੌਧਰੀ, ਭਾਜਪਾ ਦੇ ਸੀਨੀਅਰ ਆਗੂ ਅਸ਼ੋਕ ਲੂੰਬਾ, ਵਿਨੋਦ ਕਾਲੀਆ, ਅਰੁਨੇਸ਼ ਮਿਸ਼ਰਾ, ਜ਼ਿਲ੍ਹਾ ਕੋ-ਕਨਵੀਨਰ ਆਈ.ਟੀ. ਸੋਸ਼ਲ ਮੀਡੀਆ ਹਰਸ਼ ਸਰੀਨ, ਨਿਤਿਨ ਬੱਤਰਾ, ਰਮੇਸ਼ ਮਿਸ਼ਰਾ ਆਦਿ ਹਾਜ਼ਰ ਸਨ।

ਸਾਫ਼ ਹੈ ਕਿ ਹੁਣ ਭਾਜਪਾ ਦੀ ਤਿਆਰੀ ਸਿਰਫ਼ ਆਧਾਰ ਮਜ਼ਬੂਤ ​​ਕਰਨ ਤੱਕ ਸੀਮਤ ਨਹੀਂ ਹੈ। ਹੁਣ ਭਾਜਪਾ ਦਾ ਸਟ੍ਰੀਮ ਮੀਡੀਆ ਸੋਸ਼ਲ ਮੀਡੀਆ 'ਤੇ ਵੀ ਪੂਰੀ ਤਰ੍ਹਾਂ ਸਮਰੱਥ ਹੋ ਕੇ ਸਾਹਮਣੇ ਆ ਰਿਹਾ ਹੈ। ਇਸ ਕੰਮ ਲਈ ਨੌਜਵਾਨਾਂ ਨੂੰ ਵਿਸ਼ੇਸ਼ ਤੌਰ 'ਤੇ ਜੋਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਕੁੜੀਆਂ ਤੇ ਔਰਤਾਂ ਦੀ ਵੀ ਕਾਫੀ ਗਿਣਤੀ ਹੈ। ਕਾਂਗਰਸ ਪਾਰਟੀ, ਖੱਬੇ ਪੱਖੀ ਪਾਰਟੀ, ਬਸਪਾ ਅਤੇ ਅਕਾਲੀ ਦਲ ਸਮੇਤ ਵਿਰੋਧੀ ਧਿਰ ਵਿੱਚ ਇਸ ਤਰ੍ਹਾਂ ਦਾ ਸੁਚੱਜਾ ਮੀਡੀਆ ਅਤੇ ਆਈ.ਟੀ. ਵਿੰਗ ਕਿਸ ਕੋਲ ਹੈ? ਜਿੱਤ ਹੋਵੇ ਜਾਂ ਹਾਰ, ਹੁਣ ਇਸ ਵਿੰਗ ਨੂੰ ਲੰਮਾ ਸਮਾਂ ਸੰਘਰਸ਼ ਕਰਨਾ ਪਵੇਗਾ। ਕੁੰਵਰ ਰੰਜਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੀਤੂ ਜੋ ਅੱਜਕੱਲ੍ਹ ਭਾਜਪਾ ਵਿੱਚ ਹਨ, ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਤਜਰਬੇਕਾਰ ਹਨ। ਪ੍ਰਿੰਟ ਮੀਡੀਆ ਤੋਂ ਲੈ ਕੇ ਇਲੈਕਟ੍ਰਾਨਿਕ ਮੀਡੀਆ ਤੱਕ ਉਹ ਇਸ ਕੰਮ ਦੀ ਹਰ ਚਾਲ ਸਮਝਦਾ ਹੈ। ਇਸ ਦਾ ਫਾਇਦਾ ਹੁਣ ਭਾਜਪਾ ਨੂੰ ਹੋਣ ਵਾਲਾ ਹੈ।

ਛੋੜ ਆਏ ਹਮ ਵੋ ਗਲੀਆਂ 

ਹੁਣ ਕੰਵਰ ਰੰਜਨ ਆਖ ਰਹੇ  ਹਨ ਕਿ ਉਹਨਾਂ ਸਾਹਮਣੇ ਨਵੇਂ ਰਸਤੇ ਹਨ ਅਤੇ ਨਵੀਆਂ ਮੰਜ਼ਲਾਂ ਹਨ। ਜਿਸ ਰਸਤੇ ਤੇ ਵੀ ਚੱਲ ਕੇ ਲੋਕਾਂ ਦਾ ਭਲਾ ਹੋ ਸਕੇ ਉਹੀ ਰਸਤਾ ਚੰਗਾ ਹੁੰਦੈ। ਵਿਚਾਰਧਾਰਾਂ ਦੀ ਬਦਲੀ ਬਾਰੇ ਕਹਿੰਦੇ ਹਨ ਬਸ ਮੈਂ ਖੁੱਲ੍ਹ ਕੇ ਆਗਿਆ ਬਾਕੀ ਬਹੁਤ ਸਾਰੇ ਹੋਰ ਹਨ ਜਿਹੜੇ ਅੰਦਰ ਹੀ ਅੰਦਰ ਘੁੱਟ ਰਹੇ ਹਨ। ਉਹਨਾਂ ਕੋਲੋਂ ਸਾਰੀ ਉਮਰ ਦਾ ਮੋਹ ਵੀ ਤੋੜ ਨਹੀਂ ਹੋ ਰਿਹਾ ਇਸ ਲਈ ਉਹ ਅਜੇ ਉੱਥੇ ਹੀ ਹਨ। ਮੈਂ ਕਿਸੇ ਦਾ ਨਾਮ ਨਹੀਂ ਲੈਣਾ। ਹਰ ਕਿਸੇ ਨੂੰ ਆਪਣੀ ਮਰਜ਼ੀ ਮੁਤਾਬਿਕ ਤੁਰਨ ਦੀ ਖੁੱਲ੍ਹ ਹੈ। ਉਹ ਬੜੇ ਜਜ਼ਬੇ ਵਾਲੇ ਹਿੰਮਤੀ ਲੋਕ ਹਨ ਮੇਰਾ ਪ੍ਰੇਮ ਉਹਨਾਂ ਨਾਲ ਬਣਿਆ ਰਹੇਗਾ। 

Wednesday, January 11, 2017

ਪੰਜਾਬ ਦੀ ਅਸਲੀ ਲੀਡਰਸ਼ਿਪ ਤੋਂ ਵਾਂਝਾ ਹੋ ਗਿਆ ਹੈ ਸਮੁਚਾ ਪੰਜਾਬ -ਸਵਰਾਜ ਪਾਰਟੀ

Wed, Jan 11, 2017 at 4:04 PM
ਦਾਖਾ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਤਰਸੇਮ ਜੋਧਾਂ ਨੂੰ 
ਲੁਧਿਆਣਾ: 11 ਜਨਵਰੀ 2017: (ਪੰਜਾਬ ਸਕਰੀਨ ਬਿਊਰੋ); 
ਹੋਰਨਾਂ ਵਿਰੋਧੀ ਪਾਰਟੀਆਂ ਵਾਂਗ ਸਵਰਾਜ ਪਾਰਟੀ ਨੇ ਵੀ ਪੰਜਾਬ ਵਿੱਚ ਨਸ਼ਾਖੋਰੀ ਅਤੇ ਭ੍ਰਿਸ਼ਟਾਚਾਰ ਦੀਆਂ ਗੱਲਾਂ ਕੀਤੀਆਂ ਹਨ। ਇਸਦੇ ਨਾਲ ਹੀ ਪਾਰਟੀ ਨੇ ਤਰਸੇਮ ਜੋਧਾਂ ਵਰਗੇ ਲੋਕ ਅਧਾਰ ਵਾਲੇ ਆਗੂ ਨੂੰ ਆਪਣੀਆਂ ਸਫ਼ਾਂ ਵਿੱਚ ਲਿਆਉਣ ਵਿੱਚ ਸਫਲਤਾ ਹਾਸਲ ਕਰ ਲਈ  ਹੈ।
ਪਾਰਟੀ ਨੇ ਆਪਣੇ ਪ੍ਰੈਸ ਨੋਟ ਵਿੱਚ ਕਿਹਾ ਹੈ ਕਿ ਅੱਜ ਪੰਜਾਬ ਬੇਰੁਜ਼ਗਾਰੀ, ਨਸ਼ਾਖੋਰੀ, ਵਪਾਰਿਕ ਮੰਦਾ, ਖੇਤੀ ਸੰਕਟ, ਮਹਿੰਗੀ ਵਿੱਦਿਆ ਅਤੇ ਸਿਹਤ ਸਹੂਲਤਾਂ, ਗੁੰਡਾਗਰਦੀ, ਮਾਫੀਆ ਰਾਜ, ਭ੍ਰਿਸ਼ਟਾਚਾਰ, ਰਾਜਨੀਤਿਕ ਪਰਿਵਾਰਵਾਦ ਆਦਿ ਮੁਸ਼ਕਿਲਾਂ ਵਿਚ ਫਸਿਆ ਹੋਇਆ ਹੈ। ਪੰਜਾਬ ਦੀਆਂ ਮੁਖ ਰਾਜਸੀ ਪਾਰਟੀਆਂ ਕਾਂਗਰਸ, ਅਕਾਲੀ-ਭਾਜਪਾ ਅਤੇ ਆਮ ਆਦਮੀ ਪਾਰਟੀ ਆਦਿ ਪੰਜਾਬ ਦੀਆਂ ਇਹਨਾਂ ਮੁਸ਼ਕਿਲਾਂ ਨੂੰ ਹਲ ਕਰਨ ਦੇ ਪ੍ਰੋਗਰਾਮ ਦੇਣ ਦੀ ਬਜਾਏ ਜੁਮਲੇਬਾਜ਼ੀ ਕਰ ਰਹੀਆਂ ਹਨ ਅਤੇ ਫੋਕੀ ਬਿਆਨਬਾਜ਼ੀ ਕਰ ਕੇ  ਲੋਕਾਂ ਦਾ ਧਿਆਨ ਪਾਸੇ ਕਰਨ ਦਾ ਯਤਨ ਕਰ ਰਹੇ ਹਨ। ਬੜੇ ਦੁੱਖ ਦੀ ਗੱਲ ਹੈ ਕਿ ਅੱਜ ਸਾਰੀਆਂ ਪਾਰਟੀਆਂ ਲੋਕਾਂ ਨਾਲ ਜੁੜ੍ਹੇ ਰਾਜਸੀ ਸੋਚ ਰੱਖਣ ਲੀਡਰਾਂ ਨੂੰ ਛੱਡ ਕੇ ਪੈਸੇ ਵਾਲੇ ਤੇ ਸੋਚ-ਵਹੀਣੇ  ਲੋਕਾਂ ਨੂੰ ਟਿਕਟਾਂ ਨਾਲ ਨਵਾਜ ਰਹੇ ਹਨ। ਅੱਜ ਸਮੁਚਾ ਪੰਜਾਬ ਪੰਜਾਬ ਦੀ ਅਸਲੀ ਲੀਡਰਸ਼ਿਪ ਤੋਂ ਵਾਂਝਾ ਹੋ ਗਿਆ ਹੈ। ਕੁਲ 117 ਸੀਟਾਂ ਤੇ ਕਿਸੇ ਵੀ ਪਾਰਟੀ ਨੇ ਜਨਤਕ ਮੁਦਿਆਂ ਅਤੇ ਗਰੀਬ ਵਰਗ ਲਈ ਜੂਝਣ ਵਾਲੇ ਉਮੀਦਵਾਰ ਨੂੰ ਟਿਕਟ ਨਹੀ ਦਿੱਤੀ। ਪੂਰੀ ਯੋਜਨਾ ਬੱਧ ਤਰੀਕੇ ਨਾਲ ਪੰਜਾਬ ਨੂੰ ਨੇਤਾਹੀਣ ਕੀਤਾ ਜਾ ਰਿਹਾ ਹੈ ਅਤੇ ਇਸ ਫੰਡਰ ਰਾਜਨੀਤੀ ਦਾ ਖਮਿਆਜ਼ਾ ਪੰਜਾਬ ਦੇ ਮਿਹਨਤਕਸ਼ ਲੋਕ, ਕਿਸਾਨ, ਮਜ਼ਦੂਰ ਅਤੇ ਬੇਰੁਜ਼ਗਾਰ ਨੌਜੁਆਨ, ਮੁਲਾਜ਼ਮ ਅਤੇ ਛੋਟੇ ਕਾਰੋਬਾਰੀ ਭੁਗਤ ਰਹੇ ਹਨ। ਪੰਜਾਬ ਫ਼ਰੰਟ ਨੇ ਹੋਰ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਸਾਬਕਾ ਐਮ ਐੱਲ ਏ ਤਰਸੇਮ ਜੋਧਾਂ ਜੋ ਕੇ ਪਿਛਲੇ ਲੰਮੇ ਸਮੇ ਤੋਂ ਆਮ ਲੋਕਾਂ ਮਜ਼ਦੂਰਾਂ ਅਤੇ ਗਰੀਬਾਂ ਦੇ ਹੱਕਾਂ ਲਈ ਕਾਰਜਸ਼ੀਲ ਹਨ ਨੂੰ  ਦਾਖਾ ਵਿਧਾਨ ਸਭਾ ਹਲਕੇ ਦੇ  ਸਾਂਝੇ ਉਮੀਦਵਾਰ ਦੇ ਤੌਰ ਤੇ ਉਤਾਰਿਆ ਹੈ ਤਾਂ ਕਿ ਪੰਜਾਬ ਵਿਧਾਨ ਸਭਾ ਲੋਕਾਂ ਦੀ ਨੁਮਾਇੰਦਗੀ ਕੀਤੀ ਜਾ ਸਕੇ। 

Monday, April 25, 2016

ਸਿੱਖਿਆ ਦੇ ਅਧਿਕਾਰ ਦਾ ਅੰਦੋਲਨ ਹੋਇਆ ਹੋਰ ਤੇਜ਼

ਸਮਾਨਤਾ ਮਿਸ਼ਨ ਅਤੇ ਬੇਲਨ ਬ੍ਰਿਗੇਡ ਨੇ ਕੀਤੀ ਭੁੱਖ ਹੜਤਾਲ
ਲੁਧਿਆਣਾ: 25 ਅਪ੍ਰੈਲ 2016: (ਪੰਜਾਬ ਸਕਰੀਨ ਬਿਊਰੋ):
ਸਾਡੇ ਲੋਕਤੰਤਰ ਦੀ ਇੱਕ ਖਾਸੀਅਤ ਨਾਅਰੇਬਾਜ਼ੀ ਵੀ ਹੈ। ਚੋਣਾਂ ਵੇਲੇ ਨਵੇਂ ਨਵੇਂ ਨਾਅਰੇ ਘੜੇ ਅਤੇ ਲਾਏ ਜਾਂਦੇ ਹਨ। ਚੋਣਾਂ ਲੰਘਦਿਆਂ ਹੀ ਜਦੋਂ ਨਾਅਰੇ ਲਾਉਣ ਵਾਲੇ ਹੀ ਇਹਨਾਂ ਨੂੰ ਭੁੱਲ ਭੁਲਾ ਜਾਂਦੇ ਹਨ ਤਾਂ ਲੋਕ ਇਹਨਾਂ ਨਾਅਰਿਆਂ ਨੂੰ ਯਾਦ ਕਰਾਉਣ ਲਈ ਨਵੇਂ ਜੁਆਬੀ ਨਾਅਰੇ ਘੜ ਕੇ ਲਾਉਣ ਲੱਗ ਜਾਂਦੇ ਹਨ। ਕੁਝ ਅਜਿਹਾ ਹੀ ਮਹਿਸੂਸ ਹੋਇਆ ਅੱਜ ਲੁਧਿਆਣਾ ਦੇ ਮਿੰਨੀ ਸਕੱਤਰੇਤ ਵਿੱਚ ਜਿੱਥੇ ਬੇਲਨ ਬ੍ਰਿਗੇਡ ਅਤੇ ਸਮਾਨਤਾ ਮਿਸ਼ਨ ਵੱਲੋਂ ਇੱਕ ਦਿਨ ਦੀ ਭੁੱਖ ਹੜਤਾਲ ਰੱਖੀ ਗਈ ਅਤੇ ਧਰਨਾ ਵੀ ਦਿੱਤਾ ਗਿਆ। ਇਸਦੀ ਅਗਵਾਈ ਕਰਨ ਵਾਲਿਆਂ  ਵਿੱਚ ਮਾਸਟਰ ਜਸਦੇਵ ਸਿੰਘ ਲਲਤੋਂ,  ਅਨੀਤਾ ਸ਼ਰਮਾ ਅਤੇ ਕੁੰਵਰ ਰੰਜਨ ਸਿੰਘ ਵੀ ਸਰਗਰਮ ਸਨ। ਇਸ ਮੌਕੇ ਬੁਰੇ ਦਿਨ ਆਉਣ ਦੇ ਨਾਅਰੇ ਵੀ ਜੋਰ ਸ਼ੋਰ ਨਾਲ ਲੱਗੇ।  
ਸਿੱਖਿਆ ਦੇ ਜ਼ਰੂਰੀ ਅਤੇ ਮੁਢਲੇ ਅਧਿਕਾਰ ਦੀ ਰਾਖੀ ਲਈ ਇਹਨਾਂ ਸੰਗਠਨਾਂ ਦਾ ਸੰਘਰਸ਼ ਕਈ ਦਿਨਾਂ ਤੋਂ ਚੱਲ ਰਿਹਾ ਹੈ। ਸਕੂਲਾਂ ਦੇ ਪ੍ਰਬੰਧਕਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਇਹਨਾਂ ਦੀਆਂ ਮੁਲਾਕਾਤਾਂ ਹੋ ਚੁੱਕੀਆਂ ਹਨ ਪਰ ਗੱਲ ਕਿਸੇ ਸਿਰੇ ਲੱਗਦੀ ਨਜ਼ਰ ਨਹੀਂ ਆਉਂਦੀ। ਇੰਝ ਲੱਗਦਾ ਹੈ ਕਿ ਸਿੱਖਿਆ ਸਿਰਫ ਅਮੀਰ ਲੋਕਾਂ ਲਈ ਰਾਖਵੀਂ ਕਰਨ ਦੀ ਕੋਈ ਗੰਭੀਰ ਸਾਜ਼ਿਸ਼ ਸਿਰੇ ਚੜ੍ਹਾਈ ਜਾ ਰਹੀ ਹੈ। ਜੇ ਇਹ ਸਾਜਿਸ਼ ਸਫਲ ਹੁੰਦੀ ਹੈ ਤਾਂ ਗਰੀਬ ਵਰਗ ਹਮੇਸ਼ਾਂ ਲਈ ਗਰੀਬ ਰਹੀ ਜਾਵੇਗਾ ਜਾਂ ਫਿਰ ਜੁਰਮਾਂ ਦੀ ਹਨੇਰੀ ਸੁਰੰਗ ਵਿੱਚ ਪਹੁੰਚ ਜਾਵੇਗਾ ਜਿੱਥੋਂ ਵਾਪਿਸੀ ਨਹੀਂ ਹੁੰਦੀ। 
"ਸਮਾਨਤਾ ਮਿਸ਼ਨ" ਅਤੇ "ਬੇਲਨ ਬ੍ਰਿਗੇਡ" ਜਿਹੇ ਸੰਗਠਨ ਸੰਭਾਵਤ ਖਦਸ਼ਿਆਂ ਕਾਰਣ ਹੀ ਸਿੱਖਿਆ ਦੇ ਅਧਿਕਾਰ ਨੂੰ ਹਰ ਇੱਕ ਵਿਅਕਤੀ ਤੱਕ ਲਿਜਾਣਾ ਚਾਹੁੰਦੇ ਹਨ। ਪਰ ਅਸਮਾਨ ਛੂਹ ਰਹੀਆਂ ਮਹਿੰਗੀਆਂ ਫੀਸਾਂ, ਮਹਿੰਗੀਆਂ ਕਿਤਾਬਾਂ, ਤਰਾਂ ਤਰਾਂ ਦੇ ਫੰਡ ਅਤੇ ਹੋਰ ਖਰਚੇ ਇਸ ਨੇਕ ਇਰਾਦੇ ਨੂੰ ਪੂਰਾ ਕਰਨ ਦੇ ਮਕਸਦ ਨਾਲ ਤੁਰੇ ਕਾਫ਼ਿਲੇ ਦੇ ਰਸਤੇ ਵਿੱਚ ਰੁਕਾਵਟ ਬਣੇ ਹੋਏ ਹਨ। ਸਕੂਲਾਂ ਵਾਲਿਆਂ  ਦੀਆਂ ਮਨਮਰਜ਼ੀਆਂ ਅਤੇ ਪ੍ਰਸ਼ਾਸਨ ਦਾ ਢਿੱਲਮਠ ਵਾਲਾ ਰਵਈਆ ਇਸ ਸੰਘਰਸ਼ ਨੂੰ ਨਾਜ਼ੁਕ ਮੋੜ ਵੱਲ  ਲੈ ਕੇ ਜਾ ਰਹੇ ਹਨ? ਸਿੱਖਿਆ ਦੇ ਨਿਜੀਕਰਣ ਦੀ ਮੰਗ ਜੋਰ ਫੜ ਰਹੀ ਹੈ। ਲੋਕਾਂ ਕੋਲੋਂ ਫੰਡ ਵਸੂਲ ਕਰਕੇ ਅਮੀਰ ਬਣੇ ਲੋਕਾਂ ਦੀਆਂ ਸੰਪਤੀਆਂ ਦੀ ਜਾਂਚ ਪੜਤਾਲ ਕਰਨ ਅਤੇ ਇਹਨਾਂ ਨੂੰ ਜ਼ਬਤ ਕਰਨ ਦੀ ਮੰਗ ਵੀ  ਉਠ ਰਹੀ ਹੈ। ਇਸੇ  ਆਪ ਨੂੰ ਕਿਸੇ ਨ ਕਿਸੇ ਲੀਡਰ ਜਾਂ ਅਧਿਕਾਰੀ ਦਾ  ਦੱਸਣ ਬੰਦਾ ਦੱਸਣ ਵਾਲਿਆਂ ਦੀ ਭੀੜ ਵੀ ਇਹਨਾਂ ਅੰਦੋਲਨਕਾਰੀਆਂ ਦੁਆਲੇ ਲਗਾਤਾਰ ਵਧ ਰਹੀ ਹੈ।  ਹੁਣ ਦੇਖਣਾ ਹੈ ਕਿ ਇਹ ਸੰਘਰਸ਼ ਵਿਚੋਲੀਏ ਅਤੇ ਦਲਾਲਾਂ ਤੋਂ  ਬਚਦਾ ਹੋਇਆ ਕਿੰਨੀ ਕੁ  ਜਲਦੀ ਸਫਲ ਹੁੰਦਾ ਹੈ। 

Wednesday, April 20, 2016

ਸਕੂਲ ਮਾਫੀਆ ਦੇ ਖਿਲਾਫ਼ ਸਿੱਖਿਆ ਦੇ ਅਧਿਕਾਰ ਦੀ ਜੰਗ ਹੋਵੇਗੀ ਤੇਜ਼

ਲੁਧਿਆਣਾ ਦੇ ਸਰਕਟ ਹਾਊਸ 'ਚ ਹੋਈ ਮੀਟਿੰਗ ਵਿੱਚ  ਲਏ ਅਹਿਮ ਫੈਸਲੇ 
ਲੁਧਿਆਣਾ: 19 ਅਪ੍ਰੈਲ 2016: (ਪੰਜਾਬ ਸਕਰੀਨ ਬਿਊਰੋ):

ਦੇਸ਼ ਦੀ ਕਰੀਬ 80 ਫੀਸਦੀ ਜਨਤਾ ਗਰੀਬ ਦੱਸੀ ਜਾਂਦੀ ਹੈ। ਉਹ ਸਿੱਖਿਆ ਦੇ  ਅਧਿਕਾਰ ਦੀ ਵਰਤੋਂ ਚਾਹ ਕੇ ਵੀ ਨਹੀਂ ਕਰ ਸਕਦੀ ਕਿਓਂਕਿ ਸਿੱਖਿਆ ਹੁਣ  ਅਮੀਰਾਂ ਲਈ ਰਾਖਵੀਂ ਹੁੰਦੀ ਜਾ ਰਹੀ ਹੈ। ਗਰੀਬ ਬੱਚਾ ਨਾ ਸਕੂਲਾਂ  ਦੀਆਂ ਐਡਮਿਸ਼ਨ ਫੀਸਾਂ ਦੇ ਸਕਦਾ ਹੈ ਅਤੇ ਨਾ ਹੀ ਉਹ ਮਹਿੰਗੀਆਂ ਕਿਤਾਬਾਂ ਖਰੀਦ ਸਕਦਾ ਹੈ। ਵੱਖ ਵੱਖ ਤਰਾਂ ਦੇ ਫੰਡ ਇੱਕ ਟੈਕਸ ਵਾਂਗ ਲਏ ਜਾਂਦੇ ਹਨ।ਕੁਝ ਸਕੂਲ ਫੀਸਾਂ ਅਤੇ ਕਿਤਾਬਾਂ ਦੇ ਮਾਮਲੇ ਵਿੱਚ ਲੋੜਵੰਦ   ਬੱਚਿਆਂ ਨੂੰ ਸਹਿਯੋਗ ਵੀ ਕਰਦੇ ਹਨ ਪਰ ਸਿੱਖਿਆ ਨੂੰ ਕਾਰੋਬਾਰ ਅਤੇ ਵਪਾਰ ਬਣਾਉਣ ਵਾਲਿਆਂ ਦੀ ਗਿਣਤੀ ਕਿਤੇ ਜਿਆਦਾ ਹੋ ਗਈ ਹੈ। ਅਮੀਰ ਬੱਚਿਆਂ ਨੂੰ ਮਹਿੰਗੀਆਂ ਬੱਸਾਂ ਅਤੇ ਮਹਿੰਗੀਆਂ ਯੂਨੀਫਾਰਮਾਂ ਵਿੱਚ ਸਕੂਲ ਜਾਂਦਿਆਂ ਦੇਖ ਕੇ ਉਹਨਾਂ ਦੇ ਅੰਦਰੋਂ ਇੱਕ ਹਉਕਾ ਜਿਹਾ ਨਿਕਲਦਾ ਹੈ ਕਿ ਕੀ ਅਸੀਂ ਗਰੀਬ ਹੋਣ ਕਾਰਣ ਕਦੇ ਵੀ ਅਜਿਹੀ ਸਿੱਖਿਆ ਨਹੀਂ ਲੈ ਸਕਾਂਗੇ? ਉਹਨਾਂ ਦੇ ਦਿਲਾਂ ਅਤੇ ਦਿਮਾਗਾਂ ਵਿੱਚ ਲਗਾਤਾਰ ਹੀਣਤਾ ਵਾਲਾ ਭਾਵ ਇੰਜੈਕਟ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਉੱਚਤਾ ਦੇ ਵਹਿਮ ਦਾ ਸ਼ਿਕਾਰ ਹੋਏ ਲੋਕ ਖੁਦ ਨੂੰ ਦੇਸ਼ ਦੇ ਕਾਨੂੰਨ ਤੋਂ ਵੀ ਉੱਚਾ ਸਮਝਣ ਵਾਲੀਆਂ ਗਲਤਫਹਿਮੀਆਂ ਪਾਲ ਲੈਂਦੇ ਹਨ। ਇਹਨਾਂ  ਸਾਰੀਆਂ ਗੱਲਾਂ ਦੀ ਚਰਚਾ ਅੱਜ ਲੁਧਿਆਣਾ ਦੇ ਸਰਕਟ ਹਾਊਸ ਵਿੱਚ ਹੋਈ ਜਿਸ ਵਿੱਚ ਮੀਡੀਆ ਨਾਲ ਜੁੜੇ ਕੁਝ ਵਿਅਕਤੀਆਂ ਦੇ ਨਾਲ ਨਾਲ ਕਈ ਐਨ ਜੀ ਓ ਸੰਗਠਨ ਸ਼ਾਮਲ ਵੀ ਹੋਏ। ਸਕੂਲ ਮਾਫੀਆ ਦੇ ਖਿਲਾਫ਼ ਇਸ ਅੰਦੋਲਨ ਨੂੰ ਪਾਰਟੀਬਾਜ਼ੀ ਅਤੇ ਸਿਆਸਤ ਤੋਂ ਦੂਰ ਰੱਖਣ ਦੀ ਗੱਲ ਦੁਹਰਾਉਂਦਿਆਂ ਇਸ ਨੂੰ ਚੋਣਾਂ ਵਿੱਚ ਮੁੱਖ ਮੁੱਦਾ ਬਣਾਉਣ ਦੀ ਗੱਲ ਵੀ ਕਹੀ ਗਈ। ਇਹ ਸੰਗਠਨ ਹੁਣ ਦੇਖਣਗੇ ਕਿ ਕਿਹੜੀ ਪਾਰਟੀ ਉਹਨਾਂ ਨਾਲ ਤੁਰਦੀ ਹੈ ਅਤੇ ਕੌਣ ਟਾਲਮਟੋਲ ਕਰਦੀ ਹੈ। ਇਸ ਰਸਤੇ ਤੇ ਤੁਰਦਿਆਂ ਜੇ ਕੋਈ ਵੀ ਪਾਰਟੀ ਨਾਲ ਨਾ ਤੁਰੀ ਤਾਂ ਵੋਟਾਂ ਦੇ ਬਾਈਕਾਟ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਸੇ ਦੌਰਾਨ ਭਾਰਤੀ ਕਮਿਊਨਿਸਟ  ਪਾਰਟੀ ਦੀ ਲੁਧਿਆਣਾ ਇਕਾਈ ਨੇ ਵੀ ਇਸ ਮੁੱਦੇ ਤੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਹੈ। ਸੀਪੀਆਈ ਨੇ ਵੀ ਨੇ ਕਿਹਾ ਹੈ ਕਿ  ਸਿੱਖਿਆ ਦਾ ਵਪਾਰੀਕਰਨ ਚਿੰਤਾਜਨਕ ਹੈ।
ਪੰਜਾਬ ਭਰ  ਵਿੱਚ ਨਿਜੀ ਸਕੂਲਾਂ ਦੁਆਰਾ ਫ਼ੀਸਾਂ ਵਿੱਚ ਵਾਧੇ ਤੇ ਸਾਲਾਨਾ ਖਰਚੇ ਲਏ ਜਾਣ ਦੇ ਵਿਰੋਧ ਵਿੱਚ ਬੱਚਿਆਂ ਦੇ ਮਾਪਿਆਂ ਵਲੋ ਚੱਲ ਰਹੇ ਅੰਦੋਲਨ ਦਾ ਸਮਰਥਨ ਕਰਦੇ ਹੋਏ ਇਸ ਬਾਰੇ ਪ੍ਰਤੀਕਰਮ ਦਿੰਦਿਆਂ ਭਾਰਤੀ ਕਮਿਉਨਿਸਟ ਪਾਰਟੀ ਨੇ ਕਿਹਾ ਹੈ ਕਿ ਇਹ ਦੁੱਖ ਦੀ ਗੱਲ ਹੈ ਕਿ ਵਿੱਦਿਆ ਵਰਗੇ ਮੁੱਦੇ ਤੇ ਵੀ ਲੋਕਾਂ ਨੂੰ ਅੰਦੋਲਨ ਕਰਨੇ ਪੈ ਰਹੇ ਹਨ, ਜਦੋ ਕਿ ਇਹ ਸਰਕਾਰ ਦੀ ਜੁੰਮੇਵਾਰੀ ਹੋਣੀ ਚਾਹੀਦੀ ਹੈ ਕਿਊਕਿ ਵਿੱਦਿਆ ਸਾਡਾ ਮੌਲਿਕ ਤੇ ਮੱਨੁਖੀ ਅਧਿਕਾਰ ਹੈ ਅਤੇ ਸਰਕਾਰ ਦੀ ਸੰਵਿਧਾਨਿਕ ਜੁੰਮੇਵਾਰੀ ਹੈ।  ਸਰਕਾਰਾਂ ਵਲੋ ਸਭਨਾਂ ਦੇ ਲਈ ਊਚ ਕੋਟੀ ਸਿੱਖਿਆ ਤੋ ਪੂਰੀ ਤਰਾਂ ਮੂਹ ਮੋੜ ਲੈਣ ਦੇ ਕਾਰਨ ਸੂਬੇ ਅੰਦਰ ਨਿਜੀ ਸਕੂਲਾਂ ਦੀ ਭਰਮਾਰ ਹੋ ਗਈ ਹੈ ਤੇ ਕਾਰਪੋਰੇਟ ਘਰਾਨਿਆਂ ਨੇ ਇਸਨੂ੍ਰੰ  ਇੱਕ ਵਪਾਰ ਦੇ ਤੌਰ ਤੇ ਲੈ ਕੇ ਮਹਿੰਗੇ ਸਕੂਲ ਖੋਲ ਦਿੱਤੇ ਹਨ। ਇਹਨਾਂ ਸਕੂਲਾਂ ਵਿੱਚ ਗਰੀਬ ਦੀ ਗੱਲ ਤਾਂ ਛੱਡੋ ਇੱਕ ਮੱਧਮ ਵਰਗ ਦੇ ਸ਼ਹਿਰੀ ਨੂੰ ਵੀ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਔਖਾ ਹੋ ਗਿਆ ਹੈ।  ਇਸਦੇ ਨਾਲ ਬੱਚਿਆਂ ਵਿੱਚ ਵਿਦਿਆ ਦੇ ਖੇਤਰ ਵਿੱਚ ਬਹੁਤ ਵਖਰੇਵਾਂ ਤੇ ਪਾੜਾ ਪੈ ਰਿਹਾ ਹੈ ਜੋ ਕਿ ਆਉਣ ਵਾਲੇ ਸਮੇ ਵਿੱਚ ਮੁਲਕ ਦੇ ਲਈ ਬਹੁਤ ਘਾਤਕ ਹੋਏਗਾ।  ਚੱਲ ਰਹੇ ਅਦੋਲਨਾਂ ਦੀ ਹਿਮਾਇਤ ਕਰਦਿਆਂ ਪਾਰਟੀ ਦੇ ਆਗੂਆਂ ਕਾ: ਕਰਤਾਰ ਸਿੰਘ ਬੁਆਣੀ, ਡਾ: ਅਰੁਣ ਮਿੱਤਰਾ, ਕਾ: ਡੀ ਪੀ ਮੌੜ, ਕਾ: ਰਮੇਸ਼ ਰਤਨ ਤੇ ਕਾ: ਗੁਰਨਾਮ ਸਿੱਧੂ ਨੇ ਕਿਹਾ ਕਿ ਸਰਕਾਰ ਨੂੰ ਇਸ ਮਸਲੇ ਤੇ ਦਖਲ ਅੰਦਾਜ਼ੀ ਕਰਕੇ ਫ਼ੌਰਨ ਮੰਗਾਂ ਮੱਨਵਾਉਣੀਆਂ ਚਾਹੀਦੀਆਂ ਹਨ। ਸੂਬੇ ਵਿੱਚ ਊਚ ਪੱਧਰ ਦੀਆਂ ਆਧੁਨਿਕ ਸਹੂਲਤਾਂ ਵਾਲੇ ਸਰਕਾਰੀ ਸਕੂਲ ਵੱਡੀ ਗਿਣਤੀ ਵਿੱਚ ਖੋਲ੍ਹੇ ਜਾਣ। ਕੈਨੇਡਾ, ਅਮਰੀਕਾ ਸਮੇਤ ਦੁਨੀਆਂ ਭਰ ਦੇ ਵਿਕਸਤ ਦੇਸ਼ਾਂ ਵਿੱਚ ਵੀ ਸਕੂਲੀ ਵਿੱਦਿਆ ਸਰਕਾਰਾਂ ਦੀ ਜੁੰਮੇਵਾਰੀ ਹੈ ਤੇ ਉਥੇ ਏਰੀਆ ਸਕੂਲ ਹਨ  ਜਿਹਨਾਂ ਸਕੂਲਾਂ ਵਿੱਚ ਬੱਚੇ ਇਲਾਕੇ ਦੇ ਹਿਸਾਬ ਲਾਲ ਹੀ ਦਾਖ਼ਿਲ ਕੀਤੇ ਜਾਂਦੇ ਹਨ ਤੇ ਇਹ ਬੜੀ ਸਫ਼ਲਤਾਪੂਰਵਕ ਚਲ ਰਹੇ  ਹਨ।   ਪਾਰਟੀ ਨੇ ਇਹ ਵੀ ਮੰਗ ਕੀਤੀ ਕਿ ਸਕੂਲਾਂ ਕੀਆਂ ਫ਼ੀਸਾਂ ਆਦਿ ਤੈਅ ਕਰਨ ਦੇ ਲਈ ਇੱਕ ਰੈਗੂਲੇਟਰੀ ਅਥਾਰਟੀ ਬਣਾਈ ਜਾਏ।