ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਕੌਰ ਨੂੰ ਵੀ ਮੈਂਬਰ ਬਣਾਇਆ
ਮੋਹਾਲੀ: 10 ਫਰਵਰੀ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::
ਕਿਸਾਨ ਅੰਦੋਲਨ ਤੋਂ ਬਾਅਦ ਨਵੇਂ ਪੰਜਾਬ ਦੇ ਨਾਅਰੇ ਨੂੰ ਲੈ ਕੇ ਇੱਕ ਵਾਰ ਫਿਰ ਤੇਜ਼ੀ ਨਾਲ ਉਭਰੀ ਭਾਰਤੀ ਜਨਤਾ ਪਾਰਟੀ ਆਪਣੇ ਵਰਕਰਾਂ ਅਤੇ ਸਰਗਰਮ ਕਾਰਕੁਨਾਂ ਨੂੰ ਲਗਾਤਾਰ ਆਪਣੇ ਨਾਲ ਸਿਰਫ ਜੋੜ ਹੀ ਨਹੀਂ ਰਹੀ ਬਲਕਿ ਆਪਸੀ ਸਬੰਧਾਂ ਨੂੰ ਮਜ਼ਬੂਤ ਵੀ ਬਣਾ ਰਹੀ ਹੈ। ਇਹ ਸਿਲਸਿਲਾ ਦੇਸ਼ ਭਰ ਵਿਚ ਜਾਰੀ ਹੈ। ਇਸ ਮਕਸਦ ਲਈ ਛੋਟੀ ਉਮਰ ਵਾਲਿਆਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਤਾਂਕਿ ਉਹਨਾਂ ਦੀ ਉਮਰ ਅਤੇ ਊਰਜਾ ਦੀ ਵਰਤੋਂ ਦੇਸ਼ ਅਤੇ ਸਮਾਜ ਦੇ ਭਲੇ ਲਈ ਵੀ ਹੋ ਸਕੇ।
ਜ਼ਿਲ੍ਹਾ ਮੋਹਾਲੀ ਮਹਿਲਾ ਮੋਰਚਾ ਦੀ ਪ੍ਰਧਾਨ ਬੀਬੀ ਤੇਜਿੰਦਰ ਕੌਰ ਨੂੰ ਭਾਰਤ ਸਰਕਾਰ ਦੇ ਨੌਜਵਾਨ ਅਤੇ ਖੇਡ ਮੰਤਰਾਲੇ ਵੱਲੋਂ ਵਿਸ਼ੇਸ਼ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਨੂੰ ਔਰਤਾਂ ਉੱਤੇ ਹੋ ਰਹੇ ਸਰੀਰਿਕ ਸ਼ੋਸ਼ਣ ਦੀ ਰੋਕਥਾਮ ਲਈ ਬਣਾਈ ਗਈ ਵਿਸ਼ੇਸ਼ ਕਮੇਟੀ ਵਿੱਚ ਲਿਆ ਗਿਆ ਹੈ। ਉਤਰੀ ਭਾਰਤ ਦੀ ਇਸ ਕਮੇਟੀ ਵਿਚ ਉਹਨਾਂ ਨੂੰ ਮੈਂਬਰ ਦੇ ਤੌਰ ਤੇ ਲਿਆ ਗਿਆ ਹੈ। ਤੇਜਿੰਦਰ ਕੌਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਜੀ ਅਤੇ ਖੇਡ ਮੰਤਰੀ ਕੇਂਦਰ ਸਰਕਾਰ ਸ੍ਰੀ ਅਨੁਰਾਗ ਠਾਕੁਰ ਅਤੇ ਮਹਿਕਮੇ ਦੇ ਉੱਤਰ ਭਾਰਤ ਦੇ ਮੁਖੀ ਪਵਨ ਕੁਮਾਰ ਮੋਟੂ ਜੀ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਕਿਆ ਹੈ ਕਿ ਉਹ ਔਰਤਾਂ ਦੇ ਹੱਕ ਵਿਚ ਬਿਨਾਂ ਕਿਸੇ ਡਰ ਤੋਂ ਫੈਸਲਾ ਲੈਣਗੇ।
ਉਮੀਦ ਕੀਤੀ ਜਾਂਦੀ ਹੈ ਕਿ ਮਹਿਲਾ ਮੋਰਚਾ ਦੀ ਸਰਗਰਮ ਆਗੂ ਤੇਜਿੰਦਰ ਕੌਰ ਇਸ ਅਹੁਦੇ ਦੀ ਸ਼ਕਤੀ ਨਾਲ ਮਹਿਲਾਵਾਂ ਤੇ ਹੋ ਰਹੇ ਸ਼ੋਸ਼ਣ ਨੂੰ ਰੁਕਵਾਉਣ ਦੇ ਨਾਲ ਨਾਲ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦੁਆਉਣ ਵਿੱਚ ਚੰਗੀ ਭੂਮਿਕਾ ਅਦਾ ਕਰ ਸਕਣਗੇ।
No comments:
Post a Comment